ਫ਼ਰੀਦਕੋਟ, 28 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹੇ ਦੇ ਉੱਭਰਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਭੂਪਾਲ ਵਿਖੇ ਆਈ. ਐਸ. ਐਸ. ਐਫ਼. ਰਾਈਫ਼ਲ/ਪਿਸਟਲ ਵਿਸ਼ਵ ਕੱਪ 'ਚ ਪ੍ਰੇਰਣਾਨਤਮਕ ਪ੍ਰਦਰਸ਼ਨ ਕਰਦੇ ਹੋਏ ਮਹਿਲਾਵਾਂ ਦੀ 50 ਮੀਟਰ ਰਾਈਫ਼ਲ ਤੀਜੀ ਪੁਜ਼ੀਸ਼ਨ ਹਾਸਲ ਕਰਦੇ ਕਾਂਸੀ ਦਾ ਤਗਮਾ ਜਿੱਤ ਕੇ ਫ਼ਰੀਦਕੋਟ, ਆਪਣੇ ਮਾਤਾ ਰਮਣੀਕ ਕੌਰ ਸਮਰਾ, ਪਿਤਾ ਪਵਨਦੀਪ ਸਮਰਾ, ਆਪਣੀ ਕੋਚ ਸੁਖਰਾਜ ਕੌਰ, ਪੰਜਾਬ ਤੇ ਭਾਰਤ ਦਾ ਨਾਂਅ ਸੰਸਾਰ ਭਰ 'ਚ ਰੌਸ਼ਨ ਕੀਤਾ ਹੈ | ਮੌਜੂਦਾ ਰਾਸ਼ਟਰੀ ਚੈਂਪੀਅਨ ਸਿਫ਼ਤ ਕੌਰ ਸਮਰਾ ਰੈਂਕਿੰਗ ਦੇ ਦੌਰ 'ਚ ਕੁੱਲ 403.9 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਮੁਕਾਬਲੇ 'ਚ ਝਾਂਗ ਕਿਯੋਂਗਯੁਵ ਨੇ 414 ਅੰਕਾਂ ਨਾਲ ਪਹਿਲਾ, ਚੈਕ ਗਣਰਾਜ ਦੀ ਅਨੇਤਾ ਬ੍ਰਾਬਕੋਵਾ ਨੇ 411.3 ਨਾਲ ਦੂਜਾ ਸਥਾਨ ਹਾਸਲ ਕੀਤਾ ਹੈ | ਜ਼ਿਕਰਯੋਗ ਹੈ ਕਿ ਕੌਮਾਂਤਰੀ ਪੱਧਰ 'ਤੇ ਸਿਫ਼ਤ ਕੌਰ ਸਮਰਾ ਦਾ ਇਹ 7 ਤਗਮਾ ਹੈ | ਇਸ ਤੋਂ ਜੂਨੀਅਰ ਵਿਸ਼ਵ ਕੱਪ 'ਚ ਸਿਫ਼ਤ ਕੌਰ ਪੰਜ ਤਗਮੇ ਜਿੱਤ ਚੁੱਕੀ ਹੈ | ਸੀਨੀਅਰ ਵਿਸ਼ਵ ਕੱਪ 'ਚ ਟੀਮ ਤਗਮੇ ਜਿੱਤ ਚੁੱਕੀ ਹੈ | ਆਉਂਦੇ ਦਿਨਾਂ 'ਚ ਦੇਸ਼ ਵਲੋਂ ਬਾਕੂ ਵਿਖੇ ਸੰਸਾਰ ਕੱਪ 'ਚ ਭਾਗ ਲੈਣ ਲਈ ਜਾ ਰਹੀ ਹੈ | ਇਸ ਮੌਕੇ ਸਿਫ਼ਤ ਕੌਰ ਸਮਰਾ ਨੇ ਦੱਸਿਆ ਕਿ ਮੁਕਾਬਲੇ 'ਚ 35 ਦੇਸ਼ਾਂ ਦੇ ਚੁਣੇ ਹੋਏ 38 ਸ਼ੂਟਰਾਂ ਨੇ ਭਾਗ ਲਿਆ ਸੀ | ਪਹਿਲੇ ਪੜਾਅ 'ਚ ਉਸ ਨੇ ਪਹਿਲੇ ਅੱਠਾਂ 'ਚ ਪ੍ਰਵੇਸ਼ ਕੀਤਾ ਤੇ ਫ਼ਿਰ ਦੇਸ਼ ਲਈ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ ਹੈ | ਉਸ ਨੇ ਦੱਸਿਆ ਕਿ ਉਹ 9ਵੀਂ ਜਮਾਤ ਤੋਂ ਨਿਰੰਤਰ ਸ਼ੂਟਿੰਗ ਖੇਡ ਨਾਲ ਜੁੜੀ ਹੈ | ਇਸ ਵੱਡੀ ਪ੍ਰਾਪਤੀ 'ਤੇ ਬੇਹੱਦ ਖ਼ੁਸ਼ ਸਿਫ਼ਤ ਕੌਰ ਸਮਰਾ ਦੇ ਪਿਤਾ ਪਵਨਦੀਪ ਸਮਰਾ, ਮਾਤਾ ਰਮਣੀਕ ਕੌਰ ਸਮਰਾ ਨੇ ਦੱਸਿਆ ਕਿ ਉਨ੍ਹਾਂ ਬੇਟੀ ਦੇ ਅਭਿਆਸ ਲਈ ਆਪਣੇ ਸ਼ੈਲਰ 'ਤੇ ਰੇਂਜ ਬਣਾਈ ਤੇ ਬੇਟੀ ਨੂੰ ਅਭਿਆਸ ਸ਼ੁਰੂ ਕਰਵਾਇਆ | ਫ਼ਿਰ ਨੈਸ਼ਨਲ ਗੇਮਜ਼ ਇੰਡੀਆ-2022 'ਚ ਸੋਨ ਤਗਮਾ ਜਿੱਤਣ ਵਾਲੀ ਬੇਟੀ ਸਿਫ਼ਤ ਕੌਰ ਸਮਰਾ ਨੈਸ਼ਨਲ ਪੱਧਰ 'ਤੇ 15 ਤਗਮੇ ਜਿੱਤ ਚੁੱਕੀ ਹੈ | ਆਲ ਇੰਡੀਆ ਯੂਨੀਵਰਸਿਟੀ ਪੱਧਰ 'ਤੇ ਦਿੱਲੀ ਵਿਖੇ ਸਾਲ-2022 'ਚ ਇਕ ਸੋਨੇ ਤੇ ਇਕ ਚਾਂਦੀ ਦਾ ਤਗਮਾ ਜਿੱਤਿਆ ਹੈ | ਖੋਲੇ ਇੰਡੀਆ 'ਚ ਵੀ ਕਾਂਸੀ ਦਾ ਤਗਮਾ 2020 'ਚ ਜਿੱਤ ਚੁੱਕੀ ਹੈ | ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸਿਫ਼ਤ ਕੌਰ ਸਮਰਾ ਨੂੰ ਵਧਾਈ ਦਿੰਦਿਆਂ ਕਿ ਉਹ ਬੇਟੀਆਂ ਦੀ ਮਾਰਗ ਦਰਸ਼ਕ ਬਣ ਗਈ ਹੈ | ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਉਚੇਚੇ ਤੌਰ 'ਤੇ ਸਿਫ਼ਤ ਕੌਰ ਸਮਰਾ ਨੂੰ ਇਸ ਵਿਲੱਖਣ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਭਵਿੱਖ 'ਚ ਦੇਸ਼ ਲਈ ਨਿਰੰਤਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਤਗਮੇ ਜਿੱਤਣ ਲਈ ਸ਼ੁੱਭਕਾਮਾਨਾਵਾਂ ਭੇਟ ਕੀਤੀਆਂ | ਵਿਸ਼ਵ ਕੱਪ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਅੱਜ ਸਵੇਰੇ ਜਿਉਂ ਹੀ ਸਿਫ਼ਤ ਕੌਰ ਸਮਰਾ ਸਵੇਰੇ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਮਨਮੋਹਕ ਢੰਗ ਨਾਲ ਸਿਫ਼ਤ ਕੌਰ ਸਮਰਾ ਦਾ ਸਵਾਗਤ ਕੀਤਾ | ਰੇਲਵੇ ਸਟੇਸ਼ਨ 'ਤੇ ਹਰਮਨਪ੍ਰੀਤ ਸਿੰਘ ਵਿੱਕੀ ਬਰਾੜ ਸਾਬਕਾ ਐਮ. ਸੀ., ਕਰਨ ਬਾਂਸਲ, ਸੰਦੀਪ ਸ਼ਰਮਾ, ਇਕਬਾਲ ਸਿੰਘ ਰਾਈਸ ਮਿਲਰਜ਼, ਨਵਰੂਪ ਕੌਰ ਗਿੱਲ ਸ਼ੂਟਰ, ਨਵੀਸ਼ ਛਾਬੜਾ ਰੋਟਰੀ ਆਗੂ, ਬਾਬੂ ਲਾਲ ਤਾਊ ਐਗੋਰੋ, ਏ. ਐਮ. ਬਾਬੂ ਲਾਲ ਐਫ਼. ਸੀ. ਆਈ., ਜਗਵਿੰਦਰ ਸਿੰਘ ਗਿੱਲ, ਫ਼ਤਿਹ ਸਿੰਘ ਸੇਖੋਂ, ਸਮਰੱਥਬੀਰ ਸਿੰਘ ਸਮਰਾ, ਅਮਨਦੀਪ ਸਿੰਘ ਸਮਰਾ ਚਾਚਾ, ਅਮਨਦੀਪ ਕੌਰ ਸਮਰਾ ਚਾਚੀ, ਸਿਦਕਬੀਰ ਸਿੰਘ ਭਰਾ ਨੇ ਸ਼ਾਨਦਾਰ ਸਵਾਗਤ ਕੀਤਾ | ਇਸ ਮੌਕੇ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ, 'ਆਪ' ਆਗੂ ਵਿਪਨ ਲਾਂਬਾ, ਸੁਧੀਰ ਕੁਮਾਰ ਧੀਰਾ, ਜਗਤਾਰ ਸਿੰਘ ਨੰਗਲ ਨੇ ਸਮਰਾ ਪਰਿਵਾਰ ਦੇ ਗ੍ਰਹਿ ਪਹੁੰਚ ਕੇ ਸਿਫ਼ਤ ਕੌਰ ਸਮਰਾ ਦਾ ਸਨਮਾਨ ਕੀਤਾ |
ਬਰਗਾੜੀ, 28 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਪਿ੍ੰਸੀਪਲ ਪ੍ਰਤੀਬਾਲਾ ਸ਼ਰਮਾ ਦੀ ਅਗਵਾਈ ਹੇਠ ਸਕੂਲ ਕੈਂਪਸ 'ਚ ਕਰਵਾਇਆ ਗਿਆ | ਸਕੂਲ ਦੇ ਮੁੱਖ ...
ਫ਼ਰੀਦਕੋਟ, 28 ਮਾਰਚ (ਸਰਬਜੀਤ ਸਿੰਘ)-ਪੁਲਿਸ ਵਲੋਂ ਪਿੰਡ ਢਿੱਲਵਾਂ ਖੁਰਦ ਵਿਖੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ 15 ਲੀਟਰ ਲਾਹਣ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ...
ਫ਼ਰੀਦਕੋਟ, 28 ਮਾਰਚ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਇਥੋਂ ਦੇ ਦਸਮੇਸ਼ ਡੈਂਟਲ ਕਾਲਜ ਦੇ ਇਕ ਵਿਦਿਆਰਥੀ 'ਤੇ ਕਥਿਤ ਤੌਰ 'ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ਾਂ ਤਹਿਤ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਹਾਲ ਦੀ ਘੜੀ ਇਸ ਮਾਮਲੇ 'ਚ ...
ਜੈਤੋ, 28 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪਿਛਲੇ ਦਿਨੀਂ ਹੋਈ ਬਰਸਾਤ ਤੇ ਝੱਖੜ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜੈਤੋ ਅਤੇ ਨੇੜਲੇ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਨਾਲ ਵਿਧਾਇਕ ਅਮੋਲਕ ਸਿੰਘ ਤੇ ਐਸ. ਡੀ. ...
ਬਰਗਾੜੀ, 28 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਪਾਰਟੀ ਵਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਨੂੰ ਲੋਕਾਂ ਦੇ ਮਿਲ ਰਹੇ ਭਰਵੇ ਹੁੰਗਾਰੇ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਬੌਖਲਾਹਟ 'ਚ ਆ ਚੁੱਕੀ ਜਾਪਦੀ ਹੈ, ਜਿਸ ਦੀ ਤਾਜ਼ਾ ...
ਕੋਟਕਪੂਰਾ, 28 ਮਾਰਚ (ਮੋਹਰ ਸਿੰਘ ਗਿੱਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫ਼ਰੀਦਕੋਟ ਵਿਖੇ ਰਾਣੀ ਲਕਸ਼ਮੀ ਬਾਈ ਆਤਮ ਸੁਰੱਖਿਆ ਸਕੀਮ ਤਹਿਤ ਵੱਖ-ਵੱਖ ਵਰਗਾਂ ਦੇ ਕਰਾਟੇ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ 'ਚ ਵੱਖ-ਵੱਖ ਸਕੂਲਾਂ ਦੀਆਂ ਲੜਕੀਆਂ ਨੇ ਭਾਗ ...
ਕੋਟਕਪੂਰਾ, 28 ਮਾਰਚ (ਮੋਹਰ ਸਿੰਘ ਗਿੱਲ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਕੋਟਕਪੂਰਾ ਇਕਾਈ ਨੇ ਪ੍ਰਧਾਨ ਡਾ. ਰਵੀ ਬਾਂਸਲ ਤੇ ਸਰਪ੍ਰਸਤ ਡਾ. ਪੀ. ਐਸ. ਬਰਾੜ ਦੀ ਅਗਵਾਈ 'ਚ ਰਾਜਸਥਾਨ ਸਰਕਾਰ ਵਲੋਂ 'ਰਾਈਟ ਟੂ ਹੈਲਥ' ਕਾਨੂੰਨ ਪਾਸ ਕਰਨ ਦੇ ਫ਼ੈਸਲੇ ਦੇ ਵਿਰੋਧ 'ਚ ਕਾਲੇ ਬਿੱਲੇ ...
ਕੋਟਕਪੂਰਾ, 28 ਮਾਰਚ (ਮੋਹਰ ਸਿੰਘ ਗਿੱਲ)-ਮਰੀਜ਼ਾਂ ਦੀ ਹੁੰਦੀ ਖੱਜਲ-ਖੁਆਰੀ ਦੀਆਂ ਸ਼ਿਕਾਇਤਾਂ ਮਿਲਣ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਕੋਟਕਪੂਰਾ ਹਲਕੇ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਦਾ ਅਚਾਨਕ ਦੌਰਾ ...
ਫ਼ਰੀਦਕੋਟ, 28 ਮਾਰਚ (ਸਰਬਜੀਤ ਸਿੰਘ)-ਸੈਂਟ ਮੈਰੀ ਕਾਨਵੈਂਟ ਸਕੂਲ ਫ਼ਰੀਦਕੋਟ ਵਿਖੇ ਅਧਿਆਪਕਾਂ ਸੰਬੰਧੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਮੌਕੇ ਨਿਰਮਲ ਓਸੇਪਅਚਨ ਐਸ. ਡੀ. ਐਮ. ਜੈਤੋ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਕੂਲ ਦੇ ਪਿ੍ੰਸੀਪਲ ਫ਼ਾਦਰ ਸੰਨੀ ਜੌਸਫ਼ ...
ਫ਼ਰੀਦਕੋਟ, 28 ਮਾਰਚ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਸਮਾਰਟ ਸਕੂਲ ਸਕੀਮ ਪ੍ਰਾਜੈਕਟ ਅਧੀਨ ਸਾਰੇ ਪੰਜਾਬ ਲਈ 2.75 ਕਰੋੜ ਰੁਪਏ ਬਰੋਡਕਾਸਟਿੰਗ ਸਿਸਟਮ ਅਤੇ ਡਿਜੀਟਲ ਬੈੱਲ ਲਈ ਰਾਸ਼ੀ ਜਾਰੀ ਕੀਤੀ ਗਈ ਹੈ | ਜਿਸ 'ਚ ਫ਼ਰੀਦਕੋਟ ਹਲਕੇ ਦੇ 5 ਸਰਕਾਰੀ ਸੀਨੀਅਰ ...
ਸਾਦਿਕ, 28 ਮਾਰਚ (ਆਰ. ਐਸ. ਧੁੰਨਾ)-ਨੇੜਲੇ ਪਿੰਡ ਦੀਪ ਸਿੰਘ ਵਾਲਾ ਵਿਖੇ ਸਰਕਾਰੀ ਅਦਾਰਿਆਂ 'ਚ ਬਿਜਲੀ ਵਿਭਾਗ ਦੇ ਮੁਲਾਜ਼ਮ ਸਮਾਰਟ ਮੀਟਰ ਲਾਉਣ ਆਏ ਸਨ, ਨੂੰ ਵਾਪਸ ਮੋੜੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਵਿਭਾਗ ਦੇ ਕਰਮਚਾਰੀਆਂ ਨੇ ਪਿੰਡ ਵਿਖੇ 'ਦੀ ਦੀਪ ਸਿੰਘ ...
ਕੋਟਕਪੂਰਾ, 28 ਮਾਰਚ (ਮੋਹਰ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਕੋਟਸੁਖੀਆ ਦੀ ਸਹਿਕਾਰੀ ਸਭਾ ਲਈ ਦੋ ਲੱਖ ਰੁਪਏ ਦਾ ਚੈੱਕ ਦੇਣ ਉਪਰੰਤ ਭਰੋਸਾ ਦਿਵਾਇਆ ਕਿ ਪਿੰਡ 'ਚ ਵਿਕਾਸ ਕੰਮਾਂ ਲਈ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ...
ਫ਼ਰੀਦਕੋਟ, 28 ਮਾਰਚ (ਜਸਵੰਤ ਸਿੰਘ ਪੁਰਬਾ)-ਹਲਕਾ ਫ਼ਰੀਦਕੋਟ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਦੌਰਾਨ ਪਿਛਲੇ ਦਿਨਾਂ 'ਚ ਹੋਈ ਬਰਸਾਤ ਨਾਲ ਖਰਾਬ ਹੋਈ ਫ਼ਸਲ ਸੰਬੰਧੀ ਕੀਤੀ ਜਾ ਰਹੀ ਗਿਰਦਾਵਰੀ ਸੰਬੰਧੀ ਨਿਰਦੇਸ਼ ...
ਕੋਟਕਪੂਰਾ, 28 ਮਾਰਚ (ਮੇਘਰਾਜ)-ਸਥਾਨਕ ਡੀ. ਏ. ਵੀ. ਪਬਲਿਕ ਸਕੂਲ ਵਿਖੇ ਸੀ. ਬੀ. ਐਸ. ਈ. ਵਲੋਂ ਵਿੱਤੀ ਸ਼ਾਖਰਤਾ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਕੋਟਕਪੂਰਾ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ | ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਤੇ ਡਾ. ਦੀਪਾ ...
ਮੰਡੀ ਬਰੀਵਾਲਾ, 28 ਮਾਰਚ (ਨਿਰਭੋਲ ਸਿੰਘ)-ਗੁਰਵਿੰਦਰ ਸਿੰਘ ਹਰੀਕੇ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਹਰੀਕੇ ਕਲਾਂ ਵਿਖੇ ਤੇਜ਼ ਹਵਾਵਾਂ, ਮੀਂਹ ਤੇ ਗੜੇਮਾਰੀ ਆਦਿ ਕਾਰਨ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋ ਗਿਆ ਹੈ | ਕਣਕ ਦੀ ਫ਼ਸਲ ਜ਼ਮੀਨ 'ਤੇ ਡਿੱਗ ਪਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX