ਸ਼ੇਰਪੁਰ, 28 ਮਾਰਚ (ਦਰਸ਼ਨ ਸਿੰਘ ਖੇੜੀ, ਮੇਘ ਰਾਜ ਜੋਸ਼ੀ) - ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਰਾਮ ਨਗਰ ਛੰਨਾ ਦੀ ਅਗਵਾਈ ਹੇਠ ਅੱਜ ਪਿੰਡ ਈਨਾ ਬਾਜਵਾ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਥਾਣਾ ਸ਼ੇਰਪੁਰ ਅੱਗੇ ਧਰਨਾ ਦਿੱਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ, ਬਲਾਕ ਸ਼ੇਰਪੁਰ ਦੇ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ, ਸੀਨੀ. ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਛੰਨਾ, ਗੁਰਮੀਤ ਸਿੰਘ ਫੌਜੀ ਮਾਹਮਦਪੁਰ, ਦਰਸ਼ਨ ਸਿੰਘ ਕਾਤਰੋਂ ਨੇ ਕਿਹਾ ਕਿ ਪਿਛਲੇ ਲੰਮੇ ਸਮੇ ਤੋਂ ਪਿੰਡ ਈਨਾ ਬਾਜਵਾ ਵਿਖੇ ਮਿਸਤਰੀ ਗੁਰਚਰਨ ਸਿੰਘ ਦਾ ਹੇੜੀਕੇ ਵਾਸੀ ਦੂਜੀ ਧਿਰ ਨਾਲ ਜਮੀਨੀ ਵਿਵਾਦ ਚੱਲਦਾ ਆ ਰਿਹਾ ਹੈ | ਜਿਸ ਸਬੰਧ ਵਿੱਚ ਮਾਨਯੋਗ ਅਦਾਲਤ ਵਲੋਂ ਸਟੇਟਸ-ਕੋ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਬਾਵਜੂਦ ਇਸ ਦੇ ਇੱਕ ਧਿਰ ਨੇ ਜਮੀਨ ਵਾਹ ਕੇ ਕਬਜ਼ਾ ਕਰਨ ਦੀ ਨੀਅਤ ਨਾਲ ਕਣਕ ਦੀ ਫਸਲ ਦੀ ਬਿਜਾਈ ਕਰ ਦਿੱਤੀ ਸੀ | ਆਗੂਆਂ ਨੇ ਕਿਹਾ ਕਿ ਅਦਾਲਤ ਦੇ ਹੁਕਮ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਨੇ ਮਾਨਯੋਗ ਅਦਾਲਤ ਦੇ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਹੀ ਅੱਜ ਜਥੇਬੰਦੀ ਵਲੋਂ ਮਜਬੂਰਨ ਧਰਨਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਨਸਾਫ਼ ਮਿਲਣ ਤੱਕ ਜੱਥੇਬੰਦੀ ਵਲੋਂ ਇਹ ਸੰਘਰਸ਼ ਜਾਰੀ ਰਹੇਗਾ | ਜਿਕਰਯੋਗ ਹੈ ਕਿ ਥਾਣਾ ਮੁਖੀ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਵਿੱਚ ਕੋਈ ਸਮਝੌਤਾ ਨਾ ਹੋਣ ਤੇ ਕਿਸਾਨ ਆਗੂਆਂ ਨੇ ਧਰਨੇ ਨੂੰ ਕਾਤਰੋਂ ਚੌਕ ਵਿਖੇ ਤਬਦੀਲ ਕਰ ਦਿੱਤਾ ਜੋ ਖਬਰ ਲਿਖੇ ਜਾਣ ਤੱਕ ਜਾਰੀ ਸੀ | ਇਸ ਮੌਕੇ ਇਕਬਾਲ ਸਿੰਘ ਖਹਿਰਾ, ਜਗਤਾਰ ਸਿੰਘ ਕਲੇਰਾਂ, ਗੁਰਮੁੱਖ ਸਿੰਘ ਸਮਰਾ, ਰੂਪ ਸਿੰਘ, ਗੁਰਚਰਨ ਸਿੰਘ ਬਾਜਵਾ, ਨਾਇਬ ਸਿੰਘ ਕਲੇਰਾ ਅਤੇ ਅਮਰੀਕ ਸਿੰਘ ਆਦਿ ਮੌਜੂਦ ਸਨ | ਜਦੋਂ ਇਸ ਸਬੰਧੀ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ ਇੰਸਪੈਕਟਰ ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਦੋ ਧਿਰਾਂ ਦਾ ਇੱਕ ਜਮੀਨੀ ਵਿਵਾਦ ਹੈ ਜੋ ਕਿ ਮਾਨਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ | ਪੁਲਿਸ ਪ੍ਰਸ਼ਾਸਨ ਵਲੋਂ ਕਿਸੇ ਵੀ ਧਿਰ ਨਾਲ ਕੋਈ ਪੱਖਪਾਤ ਨਹੀ ਕੀਤਾ ਜਾ ਰਿਹਾ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ |
ਸੰਗਰੂਰ, 28 ਮਾਰਚ (ਗਾਂਧੀ) - 6ਵਾਂ ਪੇ ਕਮਿਸ਼ਨ ਤਾਲਮੇਲ ਕਮੇਟੀ ਪਨਸਪ ਵਲੋਂ ਅੱਜ ਤੋਂ ਮੁਕੰਮਲ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ | ਜੱਥੇਬੰਦੀ ਦੇ ਆਗੂਆਂ ਅਨੁਸਾਰ ਪਨਸਪ ਯੂਨੀਅਨ ਵਲੋਂ ਕਾਫੀ ਸਮੇਂ ਤੋਂ ਪ੍ਰਬੰਧਕਾਂ ਨਾਲ ਮੀਟਿੰਗਾਂ ਕਰ ਕੇ ਮੰਗਾਂ ਬਾਰੇ ਦੱਸਿਆ ...
ਅਮਰਗੜ੍ਹ, 28 ਮਾਰਚ (ਸੁਖਜਿੰਦਰ ਸਿੰਘ ਝੱਲ) - ਬੇਮੌਸਮੀ ਬਰਸਾਤ, ਹਨੇਰੀ ਅਤੇ ਗੜ੍ਹੇਮਾਰੀ ਨਾਲ ਬਰਬਾਦ ਹੋਈ ਫ਼ਸਲ ਦੇ ਉਚਿਤ ਮੁਆਵਜ਼ੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਤਹਿਸੀਲਦਾਰ ਅਮਰਗੜ੍ਹ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਸਬੰਧੀ ਜਾਣਕਾਰੀ ...
ਲਹਿਰਾਗਾਗਾ, 28 ਮਾਰਚ (ਪ੍ਰਵੀਨ ਖੋਖਰ) - ਅਮਰ ਸ਼ਹੀਦ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਰਾਮਗੜ੍ਹ ਦੇ ਸਮੂਹ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਇੱਕ ਪਲੇਟਫਾਰਮ ਉੱਤੇ ਇਕੱਠੇ ਹੋ ਕੇ ਸ਼ਹੀਦੀ ਦਿਵਸ ਮਨਾਇਆ | ਇਸ ਸਮੇਂ ਉਨ੍ਹਾਂ ...
ਮਲੇਰਕੋਟਲਾ, 28 ਮਾਰਚ (ਪਰਮਜੀਤ ਸਿੰਘ ਕੁਠਾਲਾ) - ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਖੇਤੀ ਨੀਤੀ ਖਿਲਾਫ਼ ਤਿੰਨ ਅਪ੍ਰੈਲ ਤੋਂ ਸੱਤ ਅਪ੍ਰੈਲ ਤੱਕ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਸ਼ੁਰੂ ਕੀਤੇ ਜਾ ਰਹੇ ਪੰਜ ਰੋਜ਼ਾ ਦਿਨ ਰਾਤ ਦੇ ...
ਭਵਾਨੀਗੜ੍ਹ, 28 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਗੁੜਥੜੀ ਵਿਖੇ ਮੁੱਖ ਸੜਕ 'ਤੇ ਬਣਾਏ ਇਕ ਫ਼ਰਨੀਚਰ ਦੇ ਗੁਦਾਮ ਨੂੰ ਅਚਾਨਕ ਅੱਗ ਲੱਗਣ ਕਾਰਨ ਉਸ ਵਿਚ ਪਈ ਮਹਿੰਗੀ ਲੱਕੜ ਅਤੇ ਹੋਰ ਸਮਾਨ ਸੜ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਹੈ | ਇਸ ...
ਬਰਨਾਲਾ, 28 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸ਼ਹਿਰ ਬਰਨਾਲਾ ਦੇ ਵਿਕਾਸ ਕੰਮਾਂ ਵਿਚ ਪੂਰੀ ਤਰ੍ਹਾਂ ਆਈ ਖੜੋਤ ਕਾਰਨ ਨਾ ਕੇਵਲ ਸ਼ਹਿਰ ਵਾਸੀ ਬਲਕਿ ਸ਼ਹਿਰ ਦੇ ਕੌਂਸਲਰ ਵੀ ਬਹੁਤ ਦੁਖੀ ਸਨ | ਸ਼ਹਿਰ ਦੇ ਵਿਕਾਸ ...
ਸੰਗਰੂਰ, 28 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ ਅੱਜ ਜੇਲ੍ਹ ਵਿਚੋਂ ਜ਼ਮਾਨਤ 'ਤੇ ਰਿਹਾਅ ਹੋ ਕੇ ਆਏ ਪਾਰਟੀ ਦੇ ਆਗੂ ਕੁਲਦੀਪ ਸਿੰਘ ਛਾਜਲੀ ਅਤੇ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਕਾਹਨਗੜ੍ਹ ਦਾ ਸਵਾਗਤ ਕੀਤਾ ...
ਸੁਨਾਮ ਊਧਮ ਸਿੰਘ ਵਾਲਾ, 28 ਮਾਰਚ (ਰੁਪਿੰਦਰ ਸਿੰਘ ਸੱਗੂ) - ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਤੋਂ ਸਕੂਟੀ 'ਤੇ ਘਰ ਪਰਤ ਰਹੀਆਂ ਦੋ ਭੈਣਾਂ 'ਤੇ ਅਣਪਛਾਤੇ ਹਮਲਾਵਰਾਂ ਨੇ ਹਥੌੜੇ ਨਾਲ ਹਮਲਾ ਕਰ ਦਿੱਤਾ | ਹਮਲਾਵਰ ਦੋਵੇਂ ਵਿਦਿਆਰਥਣਾਂ ਦੀਆਂ ਕਿੱਟਾਂ ਖੋਹ ਕੇ ਫ਼ਰਾਰ ਹੋ ...
ਧੂਰੀ, 28 ਮਾਰਚ (ਸੰਜੇ ਲਹਿਰੀ) - ਭਾਰਤੀ ਜਨਤਾ ਪਾਰਟੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸੀਨੀਅਰ ਕਾਂਗਰਸੀ ਲੀਡਰ ਸ਼੍ਰੀ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਕਰਕੇ ਲੋਕਤੰਤਰ ਦਾ ਘਾਣ ਕੀਤਾ ਹੈ ਅਤੇ ਭਾਜਪਾ ਸਰਕਾਰ ਵੱਲੋਂ ...
ਮੂਲੋਵਾਲ, 28 ਮਾਰਚ (ਰਤਨ ਸਿੰਘ ਭੰਡਾਰੀ) - ਪਿਛਲੇ ਦਿਨੀਂ ਇਲਾਕੇ ਦੇ ਪਿੰਡ ਪੁੰਨਾਂਵਾਲ ਧੰਦੀਵਾਲ, ਮੂਲੋਵਾਲ, ਹਸਨਪੁਰ, ਬਾਲੀਆਂ ਦੇ ਖੇਤਾਂ ਵਿੱਚ ਬੇਮੌਸਮੀ ਮੀਂਹ ਅਤੇ ਗੜੇਮਾਰ ਹੋਣ ਕਾਰਨ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਹੈ | ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ...
ਲਹਿਰਾਗਾਗਾ, 28 ਮਾਰਚ (ਪ੍ਰਵੀਨ ਖੋਖਰ, ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਬਲਾਕ ਲਹਿਰਾਗਾਗਾ ਦੀ ਐਡਹਾਕ ਕਮੇਟੀ ਦੇ ਆਗੂਆਂ ਮੱਖਣ ਸਿੰਘ ਪਾਪੜਾ, ਸੁਖਦੇਵ ਸ਼ਰਮਾ ਭੁਟਾਲ ਖੁਰਦ ਅਤੇ ਨਾਜ਼ਰ ਸਿੰਘ ਬੱਲਰਾਂ ਨੇ ਪਿੰਡ ਘੋੜੇਨਬ ਦੀ ਧਰਮਸ਼ਾਲਾ ਵਿਖੇ ...
ਧੂਰੀ, 28 ਮਾਰਚ (ਲਖਵੀਰ ਸਿੰਘ ਧਾਂਦਰਾ) - ਦੇਸ਼ ਭਗਤ ਕਾਲਜ ਬਰੜਵਾਲ ਦੇ ਪਿ੍ੰਸੀਪਲ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਰਾਜਨੀਤੀ ਵਿਭਾਗ ਵਲੋਂ ਜਲਵਾਯੂ ਪਰਿਵਰਤਨ ਰਾਜ ਅਤੇ ਗ਼ੈਰ-ਰਾਜ਼ੀ ਕਰਤਾਵਾਂ ਦੇ ਰੋਲ ਸਬੰਧੀ ਵਿਸ਼ੇ ਉੱਪਰ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ...
ਦਿੜ੍ਹਬਾ ਮੰਡੀ, 28 ਮਾਰਚ (ਹਰਪ੍ਰੀਤ ਸਿੰਘ ਕੋਹਲੀ) - ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਬ ਡਵੀਜ਼ਨ ਦਿੜ੍ਹਬਾ ਦੇ ਡੀ.ਐਸ.ਪੀ. ਪਿ੍ਥਵੀ ਸਿੰਘ ਚਾਹਲ, ਸੁਖਵਿੰਦਰ ਪਾਲ ਸਿੰਘ ਡੀ.ਐਸ.ਪੀ. ਸਪੈਸ਼ਲ ਕ੍ਰਾਈਮ ਬਰਾਂਚ ਸੰਗਰੂਰ ਦੀ ਅਗਵਾਈ ਵਿਚ ਪੁਲੀਸ ਨੇ ਸ਼ਹਿਰ ਵਿਚ ਪੈਦਲ ...
ਅਹਿਮਦਗੜ੍ਹ, 28 ਮਾਰਚ (ਰਵਿੰਦਰ ਪੁਰੀ) - ਸੰਤ ਕਬੀਰ ਸਲਾਨਾ 22ਵਾਂ ਸਤਿਸੰਗ ਸਮਾਗਮ ਅੱਜ ਧੂਮਧਾਮ ਨਾਲ ਸੰਪੰਨ ਹੋਇਆ | ਪੰਜਾਬ ਹਰਿਆਣਾ ਅਤੇ ਰਾਜਸਥਾਨ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਭਗਤਾਂ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ | ਹਰ ਸਾਲ ਦੀ ਤਰ੍ਹਾਂ ਸੰਤ ...
ਭਵਾਨੀਗੜ੍ਹ, 28 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਪਿੰਡ ਬਖਤੜਾ ਇਕਾਈ ਦੀ ਚੋਣ ਬਲਾਕ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਜਰਨਲ ਸਕੱਤਰ ਸੁਖਦੇਵ ਸਿੰਘ ਬਾਲਦ ਕਲਾਂ, ਬਲਾਕ ਜਰਨਲ ਸਕੱਤਰ ਸਕੱਤਰ ਜ਼ੋਰਾ ...
ਕੁੱਪ ਕਲਾਂ, 28 ਮਾਰਚ (ਮਨਜਿੰਦਰ ਸਿੰਘ ਸਰੌਦ) - ਪੰਜਾਬ ਅੰਦਰ ਪਿਛਲੇ ਦਿਨੀਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਦੀ ਹੋਈ ਬਰਬਾਦੀ 'ਤੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਵੱਡਾ ਫ਼ੈਸਲਾ ਲੈਂਦਿਆਂ ਕਿਸਾਨਾਂ ਦੀ ਮਾਲੀ ਮਦਦ ਕਰਨੀ ਚਾਹੀਦੀ ਹੈ | ਇਨ੍ਹਾਂ ...
ਚੀਮਾ ਮੰਡੀ, 28 ਮਾਰਚ (ਦਲਜੀਤ ਸਿੰਘ ਮੱਕੜ) - ਅੰਮਿ੍ਤਪਾਲ ਮਾਮਲੇ ਨੂੰ ਲੈ ਕਿ ਪੁਲਿਸ ਵਲੋਂ ਡੀ.ਐਸ.ਪੀ. ਸੁਨਾਮ ਭਰਪੂਰ ਸਿੰਘ, ਡੀ.ਐਸ.ਪੀ. (ਡੀ) ਕਰਨ ਸਿੰਘ ਸੰਧੂ ਦੀ ਅਗਵਾਈ ਹੇਠ ਕਸਬੇ ਅਤੇ ਇਲਾਕੇ ਵਿਚ ਫਲੈਗ ਮਾਰਚ ਕੱਢਿਆ ਗਿਆ ਜਿਸ ਵਿਚ ਭਾਰੀ ਗਿਣਤੀ ਵਿਚ ਪੰਜਾਬ ਪੁਲਿਸ ...
ਅਮਰਗੜ੍ਹ, 28 ਮਾਰਚ (ਸੁਖਜਿੰਦਰ ਸਿੰਘ ਝੱਲ) - ਦਸਮੇਸ਼ ਮਾਡਲ ਸਕੂਲ ਬਾਗੜੀਆਂ ਵਿਖੇ ਪੜ੍ਹਾਈ ਕਰ ਚੁੱਕੇ ਵਿਦਿਆਰਥੀ ਗੁਰਪ੍ਰੀਤ ਸਿੰਘ ਪੁੱਤਰ ਕਮਲਜੀਤ ਸਿੰਘ ਬਾਗੜੀਆਂ ਨੇ ਯੂ.ਪੀ.ਐਸ.ਸੀ. ਵਲੋਂ ਕਰਵਾਈ ਗਈ ਆਈ.ਐਸ.ਐਸ. ਦੀ ਪ੍ਰੀਖਿਆ ਪਾਸ ਕਰਦਿਆਂ ਵੱਡਾ ਨਾਮਣਾ ਖੱਟਿਆ ...
ਸੰਗਰੂਰ, 28 ਮਾਰਚ (ਧੀਰਜ ਪਸ਼ੌਰੀਆ) - 122 ਸਾਲ ਪੁਰਾਣੇ ਰੇਲਵੇ ਸਟੇਸ਼ਨ ਸੰਗਰੂਰ ਦਾ ਵੱਡੇ ਪੱਧਰ ਉੱਤੇ ਸੁੰਦਰੀਕਰਨ ਹੋਣ ਜਾ ਰਿਹਾ ਹੈ, ਜ਼ਿਕਰਯੋਗ ਹੈ ਕਿ ਇਸ ਰੇਲਵੇ ਸਟੇਸ਼ਨ 'ਤੇ ਪਹਿਲੀ ਰੇਲ ਗੱਡੀ 10 ਅਪ੍ਰੈਲ 1901 ਨੂੰ ਆਈ ਸੀ ਜਿਸ ਉੱਤੇ ਮਹਾਰਾਜਾ ਜੀਂਦ ਅਤੇ ਨਵਾਬ ...
ਸੰਗਰੂਰ, 28 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਸਰਕਾਰੀ ਰਣਬੀਰ ਕਾਲਜ ਵਿਖੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਉਪਨ ਯੂਨੀਵਰਸਿਟੀ ਪਟਿਆਲਾ ਵਲੋਂ ਕਾਲਜ ਵਿਚ ਚਲਾਏ ਜਾ ਰਹੇ ਇਕ ਸਾਲਾ ਡਿਪਲੋਮਾ ਇੰਨ ਫੈਸ਼ਨ ਡਿਜਾਇਨਿੰਗ ਦੇ ਵਿਦਿਆਰਥੀਆਂ ਵਲੋਂ ਬਣਾਈਆਂ ...
ਮਲੇਰਕੋਟਲਾ, 28 ਮਾਰਚ (ਪਰਮਜੀਤ ਸਿੰਘ ਕੁਠਾਲਾ) - ਆਪਣੇ ਜ਼ਖਮੀ ਬੱਚੇ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਦੇ ਐਮਰਜੈਂਸੀ ਵਾਰਡ 'ਚ ਇਲਾਜ ਲਈ ਲੈ ਕੇ ਪਹੁੰਚੇ ਸਥਾਨਕ ਖ਼ੁਸ਼ਹਾਲ ਬਸਤੀ ਦੇ ਇਕ ਪਰਿਵਾਰ ਵੱਲੋਂ ਡਿਊਟੀ 'ਤੇ ਤਾਇਨਾਤ ਡਾਕਟਰ ਨਾਲ ਮਾਰ ਕੁਟਾਈ ਕਰਨ ਦਾ ਮਾਮਲਾ ...
ਤਪਾ ਮੰਡੀ, 28 ਮਾਰਚ (ਪ੍ਰਵੀਨ ਗਰਗ)-ਬੀਤੀ ਰਾਤ ਸ਼ਹਿਰ ਦੀ ਗਊਸ਼ਾਲਾ ਰੋਡ 'ਤੇ ਸਪਾਰਕਿੰਗ ਕਾਰਨ ਬਿਜਲੀ ਦੀਆਂ ਤਾਰਾਂ ਨੂੰ ਭਿਆਨਕ ਅੱਗ ਲੱਗ ਗਈ, ਮÏਕੇ 'ਤੇ ਪਹੁੰਚੇ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਨੇ ਕਾਬੂ ਪਾਇਆ ਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਰਹਿ ਗਿਆ¢ ...
ਸੰਗਰੂਰ, 28 ਮਾਰਚ (ਗਾਂਧੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅੱਜ ਇਥੇ ਹੋੇਈ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਅਤੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਵੀ ਸ਼ਾਮਲ ਹੋਏ | ਕਿਸਾਨ ਆਗੂਆਂ ਨੇ ...
ਸੰਗਰੂਰ, 28 ਮਾਰਚ (ਧੀਰਜ ਪਸ਼ੌਰੀਆ) - ਭਾਰਤੀ ਕਿਸਾਨ ਯੂਨੀਅਨ ਏਕਤਾ (ਆਜਾਦ) ਦੀ ਸੂਬਾ ਪੱਧਰੀ ਬੈਠਕ ਜੋ ਪਿੰਡ ਮੰਗਵਾਲ ਵਿਖੇ ਹੋਈ, ਦੌਰਾਨ ਪੰਜਾਬ ਦੇ ਮੌਜੂਦਾ ਹਾਲਤਾਂ 'ਤੇ ਚਰਚਾ ਕੀਤੀ ਗਈ | ਪੰਜਾਬ ਅੰਦਰ ਸੈਂਕੜੇ ਨੌਜਵਾਨਾਂ ਦੀਆਂ ਕੀਤੀਆਂ ਗਈਆਂ ਗਿ੍ਫਤਾਰੀਆਂ ਦੀ ...
ਸੰਗਰੂਰ, 28 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਸਾਲਾਸਰ ਧਾਮ ਲੰਗਰ ਕਮੇਟੀ ਵੱਲੋਂ ਚੇਤਰ ਮਹੀਨੇ ਦੇ ਨਵਰਾਤਿਆਂ ਸਮੇਂ ਮੰਦਿਰ ਵਿਖੇ ਚੱਲ ਰਹੇ ਧਰਮ ਪ੍ਰਚਾਰ ਅਤੇ ਧਾਰਮਿਕ ਸਮਾਗਮਾਂ ਦੌਰਾਨ ...
ਧੂਰੀ, 28 ਮਾਰਚ (ਲਖਵੀਰ ਸਿੰਘ ਧਾਂਦਰਾ) - ਨੇੜਲੇ ਪਿੰਡ ਧੂਰਾ ਦੇ ਗੁਰਦੁਆਰਾ ਸਿੰਘ ਸਭਾ ਦੇ ਰਸਤੇ 'ਤੇ ਸਿੱਖ ਮੁਸਲਮਾਨ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਕਰਦਿਆਂ ਹਬੀਬ ਖਾਂ ਨੇ ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ ਇੱਕ ਯਾਦਗਾਰੀ ਗੇਟ ਬਣਵਾਇਆ, ਦਾ ਉਦਘਾਟਨ ਉਨ੍ਹਾਂ ਨੇ ...
ਧੂਰੀ, 27 ਮਾਰਚ (ਧਾਂਦਰਾ) - ਬੇਮੌਸਮੀ ਬਰਸਾਤ ਨੂੰ ਲੈ ਕੇ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੋਂਦਾ) ਦੇ ਜ਼ਿਲ੍ਹਾ ਕਮੇਟੀ ਮੈਂਬਰ ਬਲਜੀਤ ਸਿੰਘ ਹਸਨਪੁਰ ਅਤੇ ਧੂਰੀ-ਸ਼ੇਰਪੁਰ ਬਲਾਕ ਦੇ ਪ੍ਰਧਾਨ ਨਾਜ਼ਮ ਸਿੰਘ ਪੁੰਨਾਵਾਲ ...
ਧੂਰੀ, 28 ਮਾਰਚ (ਲਖਵੀਰ ਸਿੰਘ ਧਾਂਦਰਾ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ: ਸੁਰਜੀਤ ਸਿੰਘ ਬਰਨਾਲਾ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਸਿੱਖ ਕੌਮ ਨੂੰ ਬਦਨਾਮ ...
ਸੰਗਰੂਰ, 28 ਮਾਰਚ (ਗਾਂਧੀ) - ਗੁਰੂ ਰਾਮਦਾਸ ਮੈਡੀਕਲ ਕਾਲਜ ਸ੍ਰੀ ਅੰਮਿ੍ਤਸਰ ਵਿਖੇ ਡਾ. ਪੋਪੋਸ਼ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਵਾਲੇ ਡਾਕਟਰਾਂ ਨੂੰ ਕਾਨੂੰਨ ਮੁਤਾਬਿਕ ਉਨ੍ਹਾਂ ਉੱਪਰ ਧਾਰਾ 302 ਅਤੇ ਧਾਰਾ 307 ਅਧੀਨ ਮੁਕੱਦਮਾ ਦਰਜ਼ ਕਰਨ ਲਈ ਸ੍ਰੀ ਸੁਰਜੀਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX