ਤਾਜਾ ਖ਼ਬਰਾਂ


ਸਰਕਾਰ ਖ਼ਿਡਾਰੀਆਂ ਨਾਲ ਕਿਵੇਂ ਵਿਵਹਾਰ ਕਰ ਰਹੀ, ਇਹ ਪੂਰੀ ਦੁਨੀਆ ਦੇ ਸਾਹਮਣੇ ਹੈ- ਸਾਕਸ਼ੀ ਮਲਿਕ
. . .  9 minutes ago
ਨਵੀਂ ਦਿੱਲੀ, 29 ਮਈ- ਭਾਰਤ ਦੀ ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਜੰਤਰ-ਮੰਤਰ ’ਤੇ ਸ਼ਾਂਤਮਈ ਪ੍ਰਦਰਸ਼ਨ ਦੇ ਬਾਵਜੂਦ ਉਸ ’ਤੇ ਅਤੇ ਉਸ ਦੇ ਸਾਥੀ ਪਹਿਲਵਾਨਾਂ ਬਜਰੰਗ ਪੂਨੀਆ, ਵਿਨੇਸ਼ ਫੋਗਾਟ....
ਅੱਜ ਤੋਂ ਮਣੀਪੁਰ ਦਾ ਤਿੰਨ ਦਿਨਾਂ ਦੌਰਾ ਕਰਨਗੇ ਅਮਿਤ ਸ਼ਾਹ
. . .  24 minutes ago
ਨਵੀਂ ਦਿੱਲੀ, 29 ਮਈ- ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਕਰਨਗੇ। ਗ੍ਰਹਿ ਮੰਤਰੀ ਨਸਲੀ ਟਕਰਾਅ ਦਾ ਹੱਲ ਕੱਢਣ ਲਈ ਤਿੰਨ ਦਿਨ ਸੂਬੇ....
ਤੁਰਕੀ: ਏਰਦੋਗਨ ਮੁੜ ਬਣੇ ਰਾਸ਼ਟਰਪਤੀ, ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  29 minutes ago
ਅੰਕਾਰਾ, 29 ਮਈ- ਤੁਰਕੀ ਦੇ ਮੌਜੂਦਾ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਆਪਣੇ ਦੇਸ਼ ਦੀਆਂ ਚੋਣਾਂ ਵਿਚ ਜਿੱਤ ਦਾ ਐਲਾਨ ਕਰਦਿਆਂ ਆਪਣੇ ਸ਼ਾਸਨ ਨੂੰ ਤੀਜੇ ਦਹਾਕੇ ਤੱਕ ਪਹੁੰਚਾ ਦਿੱਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ....
ਆਸਾਮ: ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ
. . .  about 1 hour ago
ਦਿੱਸਪੁਰ, 29 ਮਈ- ਬੀਤੀ ਰਾਤ ਗੁਹਾਟੀ ਦੇ ਜਾਲੁਕਬਾੜੀ ਇਲਾਕੇ ’ਚ ਵਾਪਰੇ ਸੜਕ ਹਾਦਸੇ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ....
ਆਸਾਮ: 4.4 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੁਚਾਲ
. . .  about 1 hour ago
ਦਿੱਸਪੁਰ, 29 ਮਈ- ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8:03 ਵਜੇ ਆਸਾਮ ਦੇ....
ਬੀ.ਐਸ.ਐਫ਼. ਵਲੋਂ ਨਸ਼ੀਲੇ ਪਦਾਰਥਾਂ ਦੇ ਖ਼ੇਪ ਲਿਜਾ ਰਿਹਾ ਡ੍ਰੋਨ ਢੇਰ
. . .  about 1 hour ago
ਅੰਮ੍ਰਿਤਸਰ, 29 ਮਈ- ਬੀ.ਐਸ.ਐਫ਼. ਦੇ ਡੀ.ਆਈ.ਜੀ. ਸੰਜੇ ਗੌੜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 27-28 ਮਈ ਦੀ ਦਰਮਿਆਨੀ ਰਾਤ ਨੂੰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼.) ਦੇ ਜਵਾਨਾਂ ਨੇ ਪਿੰਡ ਧਨੋਏ.....
ਇਸਰੋ ਨਿਗਰਾਨੀ ਅਤੇ ਨੈਵੀਗੇਸ਼ਨ ਲਈ ਅੱਜ ਲਾਂਚ ਕਰੇਗਾ ਐਨ.ਵੀ.ਐਸ-01 ਸੈਟੇਲਾਈਟ
. . .  about 1 hour ago
ਨਵੀਂ ਦਿੱਲੀ, 29 ਮਈ- ਭਾਰਤੀ ਪੁਲਾੜ ਖ਼ੋਜ ਸੰਗਠਨ (ਇਸਰੋ) ਅੱਜ ਨੇਵੀਗੇਸ਼ਨ ਸੈਟੇਲਾਈਟ ਐਨ.ਵੀ.ਐਸ-01 ਲਾਂਚ ਕਰੇਗਾ। ਇਸ ਉਪਗ੍ਰਹਿ ਦਾ ਉਦੇਸ਼ ਨਿਗਰਾਨੀ ਅਤੇ ਨੇਵੀਗੇਸ਼ਨ ਸਹਾਇਤਾ ਪ੍ਰਦਾਨ.....
ਪ੍ਰਧਾਨ ਮੰਤਰੀ ਅੱਜ ਅਸਾਮ ਦੀ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਉਣਗੇ ਹਰੀ ਝੰਡੀ
. . .  about 1 hour ago
ਨਵੀਂ ਦਿੱਲੀ, 29 ਮਈ- ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ-ਪੂਰਬ ਦੇ ਲੋਕਾਂ ਯਾਤਰਾ ਨੂੰ ਵਧੀਆ ਤੇ ਆਰਾਮਦਾਇਕ ਬਨਾਉਣ ਲਈ....
ਪੰਜਾਬ ਸਮੇਤ ਹੋਰ ਸੂਬਿਆਂ ਵਿਚ ਅੱਜ ਆ ਸਕਦੈ ਤੂਫ਼ਾਨ- ਮੌਸਮ ਵਿਭਾਗ
. . .  about 2 hours ago
ਨਵੀਂ ਦਿੱਲੀ, 29 ਮਈ- ਭਾਰਤ ਮੌਸਮ ਵਿਭਾਗ ਵਲੋਂ ਜਾਰੀ ਕੀਤੇ ਗਏ ਨਵੀਨਤਮ ਸੈਟੇਲਾਈਟ ਚਿੱਤਰ ਅਨੁਸਾਰ ਅਗਲੇ 3-4 ਘੰਟਿਆਂ ਦੌਰਾਨ....
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  1 day ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  1 day ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  1 day ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 16 ਚੇਤ ਸੰਮਤ 555

ਰਾਸ਼ਟਰੀ-ਅੰਤਰਰਾਸ਼ਟਰੀ

ਅਮਰੀਕਾ 'ਚ ਸਨੀ ਧਾਲੀਵਾਲ ਲੜਨਗੇ ਕਾਉਂਟੀ ਸੁਪਰਵਾਈਜ਼ਰ ਦੀ ਚੋਣ

ਸਾਨ ਫਰਾਂਸਿਸਕੋ, 28 ਮਾਰਚ (ਐੱਸ.ਅਸ਼ੋਕ ਭੌਰਾ)- ਕੈਲੀਫੋਰਨੀਆ ਦੇ ਸ਼ਹਿਰ ਲੈਥਰੌਪ 'ਚ ਲਗਾਤਾਰ ਛੇ ਵਾਰ ਮੇਅਰ ਬਣ ਕੇ ਰਿਕਾਰਡ ਕਾਇਮ ਕਰਨ ਵਾਲੇ ਪੰਜਾਬੀ ਸਿਆਸਤਦਾਨ ਸਨੀ ਧਾਲੀਵਾਲ ਨੇ ਹੁਣ ਸੈਨਵਾਕੀਨ ਕਾਉਂਟੀ ਦੇ ਸੁਪਰਵਾਈਜ਼ਰ ਵਜੋਂ ਚੋਣ ਲੜਨ ਦਾ ਫ਼ੈਸਲਾ ਲਿਆ ਹੈ | ਟਰੇਸੀ ਦੇ ਨਿਰਵਾਣਾ ਬੈਂਕੁਇਟ ਹਾਲ 'ਚ ਹੋਏ ਭਾਰਤੀ ਅਤੇ ਅਮਰੀਕਨ ਭਾਈਚਾਰੇ ਦੇ ਲੋਕਾਂ ਦੇ ਵੱਡੇ ਇਕੱਠ ਨੇ ਇਸ ਮਿਹਨਤੀ ਸਿਆਸਤਦਾਨ ਨੂੰ ਹਰ ਤਰ੍ਹ•ਾਂ ਦਾ ਸਹਿਯੋਗ ਦੇਣ ਦਾ ਭਰੋਸਾ ਜਤਾਇਆ | ਇਸ ਮੌਕੇ 'ਤੇ ਉਨ੍ਹ•ਾਂ ਦੀ ਚੋਣ ਮੁਹਿੰਮ ਲਈ ਫੰਡ ਵੀ ਇਕੱਤਰ ਕੀਤਾ ਗਿਆ | ਸਨੀ ਧਾਲੀਵਾਲ ਨੇ ਇਸ ਮੌਕੇ ਬੋਲਦਿਆਂ ਕਿ ਉਹ ਵੀ ਆਮ ਪੰਜਾਬੀਆਂ ਵਾਂਗ ਅਮਰੀਕਾ ਦੀ ਧਰਤੀ 'ਤੇ ਚੰਗੀ ਜ਼ਿੰਦਗੀ ਜਿਊਣ ਦੇ ਸੁਪਨੇ ਲੈ ਕੇ ਆਏ ਸਨ, ਪਰ ਜਿਸ ਤਰ੍ਹ•ਾਂ ਦਾ ਪਿਆਰ ਇੱਥੇ ਆ ਕੇ ਮਿਲਿਆ ਤੇ ਮੈਂ ਲੈਥਰੌਪ ਵਰਗੇ ਸ਼ਹਿਰ ਨੂੰ ਖ਼ੂਬਸੂਰਤ ਅਤੇ ਖੁਸ਼ਹਾਲ ਬਣਾਉਣ 'ਚ ਸਫ਼ਲ ਹੋਇਆ ਹਾਂ | ਉਹ ਵਾਅਦਾ ਕਰਦੇ ਹਨ ਉਹ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਨਾਲ ਕੰਮ ਕਰ ਕੇ ਦਿਖਾਉਣਗੇ | ਸਿਮਾਗਮ ਨੂੰ ਜੱਸ ਸੰਘਾ, ਕਾਉਂਟੀ ਸੁਪਰਵਾਈਜ਼ਰ ਰੌਬਰਟ ਰਿਕਮੈਨ, ਸਟੇਟ ਅਸੰਬਲੀ ਮੈਂਬਰ ਬੀਆਪੁਦੂਆ, ਮਾਈਕ ਹੋਠੀ, ਲੈਥਰੌਪ ਦੇ ਸਾਬਕਾ ਮੇਅਰ ਗਲੋਰੀਆਨਾ ਰਹੂਡਸ, ਕੈਥੀ ਹੋਨੇ, ਰਣਜੀਤ ਗਿੱਲ, ਜੋਏ ਜੌਹਲ, ਮਨਦੀਪ ਭੁੱਲਰ ਆਦਿ ਨੇ ਵੀ ਸੰਬੋਧਨ ਕੀਤਾ | ਸੁਖਮਿੰਦਰ ਸਿੰਘ ਉਰਫ਼ ਸਨੀ ਧਾਲੀਵਾਲ ਜ਼ਿਲ੍ਹ•ਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਦੇ ਨਜ਼ਦੀਕ ਪਿੰਡ ਲੰਗੇਰੀ ਦੇ ਜੰਮਪਲ ਹਨ | ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਗੁਰਪ੍ਰੀਤ ਸਿੰਘ ਧੁੱਗਾ ਨੇ ਕੀਤਾ |

ਆਸਟ੍ਰੇਲੀਆ 'ਚ ਟਰੱਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮÏਤ

ਸਿਡਨੀ, 28 ਮਾਰਚ (ਹਰਕੀਰਤ ਸਿੰਘ ਸੰਧਰ)-ਸਿਡਨੀ 'ਚ ਇਕ 22 ਸਾਲਾ ਪੰਜਾਬੀ ਨÏਜਵਾਨ ਦੀ ਟਰੱਕ ਹਾਦਸੇ 'ਚ ਮÏਤ ਹੋ ਗਈ | ਟਰੱਕ ਕੰਪਨੀ ਦੇ ਮਾਲਕ ਲੱਕੀ ਸਿੰਘ ਨੇ ਦੱਸਿਆ ਕੇ ਹਾਦਸੇ 'ਚ ਮਰਨ ਵਾਲੇ ਨÏਜਵਾਨ ਦਾ ਨਾਂਅ ਮਨਜੋਤ ਸਿੰਘ ਸੀ ਤੇ ਉਹ ਡੇਢ ਕੁ ਸਾਲ ਪਹਿਲਾਂ ਹੀ ਪੰਜਾਬ ਤੋਂ ...

ਪੂਰੀ ਖ਼ਬਰ »

ਹਮਜਾ ਯੂਸਫ਼ ਬਣਿਆ ਸਕਾਟਲੈਂਡ ਦਾ ਮੰਤਰੀ ਬਣਨ ਵਾਲਾ ਪਹਿਲਾ ਪੰਜਾਬੀ

ਗਲਾਸਗੋ, 28 ਮਾਰਚ (ਹਰਜੀਤ ਸਿੰਘ ਦੁਸਾਂਝ)- ਹਮਜਾ ਯੂਸਫ਼ ਸਕਾਟਲੈਂਡ ਦਾ ਪਹਿਲਾ ਮੰਤਰੀ (ਫ਼ਸਟ ਮਨਿਸਟਰ) ਬਣਨ ਵਾਲਾ ਪਹਿਲਾ ਪੰਜਾਬੀ ਹੈ ¢ ਸਕਾਟਲੈਂਡ ਦਾ ਛੇਵਾਂ ਪਹਿਲਾ ਮੰਤਰੀ ਬਣਨ ਵਾਲੇ ਹਮਜਾ ਯੂਸਫ਼ ਦੇ ਦਾਦਾ 1960 ਵਿਚ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਖਾਨੇਵਾਲ ਦੇ ...

ਪੂਰੀ ਖ਼ਬਰ »

ਮੈਕਸੀਕੋ 'ਚ ਪ੍ਰਵਾਸੀ ਕੇਂਦਰ 'ਚ ਅੱਗ ਲੱਗਣ ਕਾਰਨ 40 ਮੌਤਾਂ

ਮੈਕਸੀਕੋ, 28 ਮਾਰਚ (ਏਜੰਸੀ)- ਅਮਰੀਕਾ ਦੀ ਸਰਹੱਦ ਨੇੜੇ ਮੈਕਸੀਕੋ ਦੇ ਸ਼ਹਿਰ ਸਿਉਦਾਦ ਜੁਆਰੇਜ਼ ਵਿਚ ਪ੍ਰਵਾਸੀ ਕੇਂਦਰ ਵਿਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 40 ਵਿਅਕਤੀਆਂ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖਮੀ ਹੋ ਗਏ | ਅੱਗ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ ...

ਪੂਰੀ ਖ਼ਬਰ »

ਭਾਰਤੀ 'ਤੇ ਕੈਨੇਡਾ ਨਾਗਰਿਕ ਦੀ ਹੱਤਿਆ ਦੇ ਦੋਸ਼

ਵੈਨਕੁਵਰ, 28 ਮਾਰਚ (ਏਜੰਸੀ)- ਇਕ ਭਾਰਤੀ ਮੂਲ ਦੇ ਵਿਅਕਤੀ ਨੇ ਕੈਨੇਡਾ ਦੇ ਵੈਨਕੂਵਰ ਸਟਾਰਬਾਕਸ ਕੈਫੇ ਦੇ ਬਾਹਰ ਦੀ 37 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਕਾਰਨ ਉਸ 'ਤੇ ਦੂਸਰੀ ਡਿਗਰੀ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ | ਸ਼ੱਕੀ 32 ਸਾਲਾ ...

ਪੂਰੀ ਖ਼ਬਰ »

ਭਾਈ ਦਲਬੀਰ ਸਿੰਘ ਭਾਊ ਦੇ ਭਾਣਜਾ ਪ੍ਰਭਜੋਤ ਸਿੰਘ ਵੜੈਚ ਦਾ ਅੰਤਿਮ ਸੰਸਕਾਰ 29 ਨੂੰ ਹੈਮਬਰਗ 'ਚ

ਮਾਨਹਾਈਮ (ਜਰਮਨੀ), 28 ਮਾਰਚ (ਬਸੰਤ ਸਿੰਘ ਰਾਮੂਵਾਲੀਆ)- ਪੰਜਾਬੀ ਭਾਈਚਾਰੇ ਦੇ ਆਗੂ ਭਾਈ ਦਲਬੀਰ ਸਿੰਘ ਭਾਊ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਹੈਮਬਰਗ ਦਾ ਭਾਣਜਾ ਪ੍ਰਭਜੋਤ ਸਿੰਘ ਵੜੈਚ, ਜਿਨ੍ਹ•ਾਂ ਦਾ 27 ਫਰਵਰੀ ਨੂੰ ਅਚਾਨਕ ਦਿਹਾਂਤ ਹੋ ...

ਪੂਰੀ ਖ਼ਬਰ »

ਕੈਨੇਡਾ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਫਿਰ ਭੰਨਤੋੜ

ਟੋਰਾਂਟੋ, 28 ਮਾਰਚ (ਏਜੰਸੀ)- ਕੈਨੇਡਾ ਦੇ ਬਰਨਬੀ 'ਚ ਇਕ ਯੂਨੀਵਰਸਿਟੀ ਕੈਂਪਸ ਵਿਚ ਮਹਾਤਮਾ ਗਾਂਧੀ ਦੇ ਇਕ ਹੋਰ ਬੁੱਤ ਦੀ ਭੰਨਤੋੜ ਕੀਤੀ ਗਈ | ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ | ਇਹ ਬੁੱਤ ਸਾਈਮਨ ਫਰੇਜ਼ਰ ...

ਪੂਰੀ ਖ਼ਬਰ »

ਸਾਊਦੀ ਅਰਬ 'ਚ ਮੱਕਾ ਜਾ ਰਹੀ ਬੱਸ ਨੂੰ ਲੱਗੀ ਅੱਗ-20 ਮੌਤਾਂ

ਰਿਆਦ, 28 ਮਾਰਚ (ਏਜੰਸੀ)- ਸਾਉਦੀ ਅਰਬ 'ਚ ਇਕ ਭਿਆਨਕ ਹਾਦਸੇ 'ਚ 20 ਯਾਤਰੀਆਂ ਦੇ ਮਾਰੇ ਜਾਣ ਦੀ ਖਬਰ ਹੈ, ਜਦੋਂ ਕਿ 29 ਹੋਰ ਜ਼ਖਮੀ ਹੋਏ ਹਨ | ਸਥਾਨਕ ਸੂਤਰਾਂ ਅਨੁਸਾਰ ਹਾਦਸਾ ਦੱਖਣ ਪੱਛਮੀ ਹਿੱਸੇ 'ਚ ਹੋਇਆ | ਇਹ ਹਾਦਸਾ ਇਸਲਾਮ ਦੇ ਪਵਿੱਤਰ ਮਹੀਨੇ ਰਮਜਾਨ 'ਚ ਹੋਇਆ ਹੈ, ਜਦੋਂ ...

ਪੂਰੀ ਖ਼ਬਰ »

ਕੈਨੇਡਾ 'ਚ ਰਾਣਾ ਰਣਬੀਰ ਦਾ ਸਨਮਾਨ

ਟੋਰਾਂਟੋ, 28 ਮਾਰਚ (ਹਰਜੀਤ ਸਿੰਘ ਬਾਜਵਾ)-ਪੰਜਾਬੀ ਰੰਗਮੰਚ ਅਤੇ ਫਿਲਮ ਅਦਾਕਾਰ ਰਾਣਾ ਰਣਬੀਰ ਦਾ ਮਿਸੀਸਾਗਾ (ਮਾਲਟਨ) ਵਿਖੇ ਇੰਨਡੈਕਸ ਰਿਆਲਟੀ ਇੰਕ ਦੇ ਦਫਤਰ ਵਿਚ ਇੱਕ ਸਾਦੇ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ ਜਿੱਥੇ ਬੋਲਦਿਆਂ ਹਰਦੀਪ ਸਿੰਘ ਸਿਵੀਆ ਅਤੇ ਲੋਕ ਗਾਇਕ ...

ਪੂਰੀ ਖ਼ਬਰ »

ਵਿਸ਼ਵ ਰੰਗਮੰਚ ਦਿਵਸ ਦੀਆਂ ਵਧਾਈਆਂ ਦਿੱਤੀਆਂ

ਟੋਰਾਂਟੋ, 28 ਮਾਰਚ (ਹਰਜੀਤ ਸਿੰਘ ਬਾਜਵਾ)- ਵਿਸ਼ਵ ਰੰਗਮੰਚ ਦਿਵਸ ਮੌਕੇ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਵਿਚ ਵੱਸਦੇ ਰੰਗਮੰਚ ਅਤੇ ਫਿਲਮੀ ਕਲਾਕਾਰਾਂ/ਅਦਾਕਾਰਾਂ ਵਲੋਂ ਰੰਗਮੰਚ ਦਿਵਸ ਦੀਆਂ ਵਧਾਈਆਂ ਦਿੰਦਿਆਂ ਪੰਜਾਬੀ ਰੰਗਮੰਚ ਦਾ ਘੇਰਾ ਮਜਬੂਤ ਅਤੇ ਵਿਸ਼ਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX