ਤਾਜਾ ਖ਼ਬਰਾਂ


ਚੱਲਦੀ ਰੇਲਗੱਡੀ ’ਚੋਂ ਡਿੱਗਿਆਂ ਵਿਅਕਤੀ
. . .  25 minutes ago
ਗੁਰੂਹਰਸਹਾਏ, 29 ਮਈ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਤੋਂ ਹਰ ਦਿਨ ਸਵੇਰੇ 8:30 ਵਜੇ ਦੇ ਕਰੀਬ ਚੱਲ ਕੇ ਫ਼ਾਜ਼ਿਲਕਾ ਨੂੰ ਜਾਂਦੀ ਡੀ. ਐਮ. ਯੂ. ਪੈਸੇਂਜਰ ਗੱਡੀ ਵਿਚੋਂ ਅੱਜ ਇਕ ਵਿਅਕਤੀ ਦੇ ਚੱਲਦੀ ਗੱਡੀ ਤੋਂ....
ਸਰਕਾਰ ਖ਼ਿਡਾਰੀਆਂ ਨਾਲ ਕਿਵੇਂ ਵਿਵਹਾਰ ਕਰ ਰਹੀ, ਇਹ ਪੂਰੀ ਦੁਨੀਆ ਦੇ ਸਾਹਮਣੇ ਹੈ- ਸਾਕਸ਼ੀ ਮਲਿਕ
. . .  40 minutes ago
ਨਵੀਂ ਦਿੱਲੀ, 29 ਮਈ- ਭਾਰਤ ਦੀ ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਜੰਤਰ-ਮੰਤਰ ’ਤੇ ਸ਼ਾਂਤਮਈ ਪ੍ਰਦਰਸ਼ਨ ਦੇ ਬਾਵਜੂਦ ਉਸ ’ਤੇ ਅਤੇ ਉਸ ਦੇ ਸਾਥੀ ਪਹਿਲਵਾਨਾਂ ਬਜਰੰਗ ਪੂਨੀਆ, ਵਿਨੇਸ਼ ਫੋਗਾਟ....
ਅੱਜ ਤੋਂ ਮਣੀਪੁਰ ਦਾ ਤਿੰਨ ਦਿਨਾਂ ਦੌਰਾ ਕਰਨਗੇ ਅਮਿਤ ਸ਼ਾਹ
. . .  55 minutes ago
ਨਵੀਂ ਦਿੱਲੀ, 29 ਮਈ- ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਕਰਨਗੇ। ਗ੍ਰਹਿ ਮੰਤਰੀ ਨਸਲੀ ਟਕਰਾਅ ਦਾ ਹੱਲ ਕੱਢਣ ਲਈ ਤਿੰਨ ਦਿਨ ਸੂਬੇ....
ਤੁਰਕੀ: ਏਰਦੋਗਨ ਮੁੜ ਬਣੇ ਰਾਸ਼ਟਰਪਤੀ, ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  about 1 hour ago
ਅੰਕਾਰਾ, 29 ਮਈ- ਤੁਰਕੀ ਦੇ ਮੌਜੂਦਾ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਆਪਣੇ ਦੇਸ਼ ਦੀਆਂ ਚੋਣਾਂ ਵਿਚ ਜਿੱਤ ਦਾ ਐਲਾਨ ਕਰਦਿਆਂ ਆਪਣੇ ਸ਼ਾਸਨ ਨੂੰ ਤੀਜੇ ਦਹਾਕੇ ਤੱਕ ਪਹੁੰਚਾ ਦਿੱਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ....
ਆਸਾਮ: ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ
. . .  about 1 hour ago
ਦਿੱਸਪੁਰ, 29 ਮਈ- ਬੀਤੀ ਰਾਤ ਗੁਹਾਟੀ ਦੇ ਜਾਲੁਕਬਾੜੀ ਇਲਾਕੇ ’ਚ ਵਾਪਰੇ ਸੜਕ ਹਾਦਸੇ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ....
ਆਸਾਮ: 4.4 ਰਿਕਟਰ ਪੈਮਾਨੇ ਦੀ ਤੀਬਰਤਾ ਨਾਲ ਆਇਆ ਭੁਚਾਲ
. . .  about 1 hour ago
ਦਿੱਸਪੁਰ, 29 ਮਈ- ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8:03 ਵਜੇ ਆਸਾਮ ਦੇ....
ਇਸਰੋ ਨਿਗਰਾਨੀ ਅਤੇ ਨੈਵੀਗੇਸ਼ਨ ਲਈ ਅੱਜ ਲਾਂਚ ਕਰੇਗਾ ਐਨ.ਵੀ.ਐਸ-01 ਸੈਟੇਲਾਈਟ
. . .  about 2 hours ago
ਨਵੀਂ ਦਿੱਲੀ, 29 ਮਈ- ਭਾਰਤੀ ਪੁਲਾੜ ਖ਼ੋਜ ਸੰਗਠਨ (ਇਸਰੋ) ਅੱਜ ਨੇਵੀਗੇਸ਼ਨ ਸੈਟੇਲਾਈਟ ਐਨ.ਵੀ.ਐਸ-01 ਲਾਂਚ ਕਰੇਗਾ। ਇਸ ਉਪਗ੍ਰਹਿ ਦਾ ਉਦੇਸ਼ ਨਿਗਰਾਨੀ ਅਤੇ ਨੇਵੀਗੇਸ਼ਨ ਸਹਾਇਤਾ ਪ੍ਰਦਾਨ.....
ਪ੍ਰਧਾਨ ਮੰਤਰੀ ਅੱਜ ਅਸਾਮ ਦੀ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਉਣਗੇ ਹਰੀ ਝੰਡੀ
. . .  about 2 hours ago
ਨਵੀਂ ਦਿੱਲੀ, 29 ਮਈ- ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ-ਪੂਰਬ ਦੇ ਲੋਕਾਂ ਯਾਤਰਾ ਨੂੰ ਵਧੀਆ ਤੇ ਆਰਾਮਦਾਇਕ ਬਨਾਉਣ ਲਈ....
ਪੰਜਾਬ ਸਮੇਤ ਹੋਰ ਸੂਬਿਆਂ ਵਿਚ ਅੱਜ ਆ ਸਕਦੈ ਤੂਫ਼ਾਨ- ਮੌਸਮ ਵਿਭਾਗ
. . .  about 2 hours ago
ਨਵੀਂ ਦਿੱਲੀ, 29 ਮਈ- ਭਾਰਤ ਮੌਸਮ ਵਿਭਾਗ ਵਲੋਂ ਜਾਰੀ ਕੀਤੇ ਗਏ ਨਵੀਨਤਮ ਸੈਟੇਲਾਈਟ ਚਿੱਤਰ ਅਨੁਸਾਰ ਅਗਲੇ 3-4 ਘੰਟਿਆਂ ਦੌਰਾਨ....
⭐ਮਾਣਕ-ਮੋਤੀ⭐
. . .  about 2 hours ago
⭐ਮਾਣਕ-ਮੋਤੀ⭐
ਕਰਨਾਟਕ : ਕੋਪਲ ਜ਼ਿਲੇ 'ਚ ਇਕ ਕਾਰ ਤੇ ਲਾਰੀ ਦੀ ਟੱਕਰ 'ਚ 6 ਲੋਕਾਂ ਦੀ ਮੌਤ , ਪੀੜਤਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ
. . .  1 day ago
ਸਰਹੱਦੀ ਚੌਂਕੀ ਪੁਲ ਮੋਰਾਂ (ਅਟਾਰੀ) ਨਜ਼ਦੀਕ ਬੀ.ਐਸ.ਐਫ. ਨੇ ਗੋਲੀ ਚਲਾ ਕੇ ਪਾਕਿਸਤਾਨ ਤੋਂ ਆਇਆ ਡਰੋਨ ਸੁੱਟਿਆ, ਡਰੋਨ ਨਾਲ ਹੈਰੋਇਨ ਵੀ ਹੋਈ ਬਰਾਮਦ
. . .  1 day ago
ਨਵੀਂ ਦਿੱਲੀ : ਉਦਘਾਟਨ ਤੋਂ ਬਾਅਦ ਨਵੀਂ ਸੰਸਦ ਭਵਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਗਿਆ
. . .  1 day ago
"ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਨਿੱਜੀ ਪ੍ਰੋਜੈਕਟ ਖੋਲ੍ਹਿਆ ਹੈ"- ਪੀ. ਚਿਦੰਬਰਮ ਨਵੀਂ ਸੰਸਦ ਦੇ ਉਦਘਾਟਨ 'ਤੇ
. . .  1 day ago
ਚੇਨਈ-ਗੁਜਰਾਤ ਦੇ ਵਿਚਕਾਰ ਫਾਈਨਲ ਤੋਂ ਪਹਿਲੇ ਅਹਿਮਦਾਬਾਦ ਵਿਚ ਤੇਜ਼ ਬਾਰਿਸ਼
. . .  1 day ago
ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਸਾਮ ਵਿਚ ਉੱਤਰ-ਪੂਰਬ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ
. . .  1 day ago
ਡੀ.ਸੀ.ਡਬਲਯੂ. ਮੁਖੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਅਤੇ ਪਹਿਲਵਾਨਾਂ ਦੀ ਰਿਹਾਈ ਲਈ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 28 ਮਈ – ਡੀ.ਸੀ.ਡਬਲਿਊ. ਮੁਖੀ ਸਵਾਤੀ ਮਾਲੀਵਾਲ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਡਬਲਯੂ.ਐਫ.ਆਈ. ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ, ਪਹਿਲਵਾਨਾਂ ਦੀ ਰਿਹਾਈ ...
ਆਈ.ਪੀ.ਐੱਲ. ਦੇ ਫਾਈਨਲ ਮੈਚ ਤੋਂ ਪਹਿਲਾਂ ਸਟੇਡੀਅਮ 'ਚ ਕ੍ਰਿਕਟ ਪ੍ਰੇਮੀਆਂ ਦੀ ਭੀੜ
. . .  1 day ago
ਅਹਿਮਦਾਬਾਦ, 28 ਮਈ - ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਆਈ.ਪੀ.ਐੱਲ. ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਕ੍ਰਿਕਟ ਪ੍ਰਸ਼ੰਸਕਾਂ ਦੀ ਭੀੜ ਇਕੱਠੀ ...
ਨਾਗੌਰ, ਰਾਜਸਥਾਨ: ਪ੍ਰਧਾਨ ਮੰਤਰੀ ਨੇ ਰਾਜਸਥਾਨ ਨੂੰ ਕੀ ਦਿੱਤਾ ? ਰਾਜਸਥਾਨ ਵਿਚ ਭਾਜਪਾ ਦਾ ਕਰਨਾਟਕ ਵਰਗਾ ਭਵਿੱਖ ਹੋਵੇਗਾ- ਸੁਖਜਿੰਦਰ ਸਿੰਘ ਰੰਧਾਵਾ
. . .  1 day ago
ਨਵੀਂ ਸੰਸਦ ਦੀ ਇਮਾਰਤ ਨਵੇਂ ਭਾਰਤ ਦੀਆਂ ਉਮੀਦਾਂ ਦੀ ਪੂਰਤੀ ਦਾ ਪ੍ਰਤੀਕ : ਯੂ.ਪੀ. ਦੇ ਮੁੱਖ ਮੰਤਰੀ ਯੋਗੀ
. . .  1 day ago
ਮੇਘਾਲਿਆ : ਪੱਛਮੀ ਖਾਸੀ ਪਹਾੜੀਆਂ ਵਿਚ 3.6 ਤੀਬਰਤਾ ਦੇ ਭੁਚਾਲ ਦੇ ਝਟਕੇ
. . .  1 day ago
ਅਮਰੀਕਾ : ਨਿਊ ਮੈਕਸੀਕੋ 'ਚ ਬਾਈਕ ਰੈਲੀ ਦੌਰਾਨ ਗੋਲੀਬਾਰੀ 'ਚ 3 ਦੀ ਮੌਤ, 5 ਜ਼ਖਮੀ
. . .  1 day ago
ਤੁਰਕੀ ਵਿਚ ਪਹਿਲੀ ਵਾਰ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਈ
. . .  1 day ago
ਨਵੀਂ ਦਿੱਲੀ : ਨਵੀਂ ਸੰਸਦ ਆਤਮਨਿਰਭਰ ਭਾਰਤ ਦੇ ਉਭਾਰ ਦੀ ਗਵਾਹ ਬਣੇਗੀ: ਪ੍ਰਧਾਨ ਮੰਤਰੀ ਮੋਦੀ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 16 ਚੇਤ ਸੰਮਤ 555

ਸ੍ਰੀ ਮੁਕਤਸਰ ਸਾਹਿਬ

ਰਾਜਾ ਵੜਿੰਗ ਨੇ ਖ਼ਰਾਬ ਹੋਈਆਂ ਫ਼ਸਲਾਂ ਦਾ ਲਿਆ ਜਾਇਜ਼ਾ

ਮਲੋਟ/ਲੰਬੀ, 28 ਮਾਰਚ (ਅਜਮੇਰ ਸਿੰਘ ਬਰਾੜ, ਮੇਵਾ ਸਿੰਘ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪਿੰਡ ਡੱਬਵਾਲੀ ਢਾਬ ਵਿਖੇ ਮੀਂਹ ਤੇ ਗੜੇਮਾਰੀ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਅੰਦਾਜ਼ੇ ਤੋਂ ਕਿਤੇ ਵੱਧ ਫ਼ਸਲਾਂ ਦਾ ਨੁਕਸਾਨ ਹੋਇਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਮੁਆਵਜ਼ੇ ਦੇ ਰੂਪ 'ਚ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਅਦਾਇਗੀ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੀ ਸਾਰ ਲਵੇ ਪਰ ਪਿੰਡ ਮਿੱਡਾ, ਹੁਸਨਰ ਆਦਿ 'ਚ 10 ਮਹੀਨੇ ਪਹਿਲਾਂ ਪੰਜਾਬ ਦੀ ਮੌਜੂਦਾ ਸਰਕਾਰ ਨੇ ਗਿਰਦਾਵਰੀ ਕਰਵਾਈ ਸੀ, ਪਰ ਅੱਜ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਬਹੁਤ ਜ਼ਿਆਦਾ ਨਹੀਂ, ਤਾਂ ਘੱਟੋ-ਘੱਟ 30 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ | ਉਨ੍ਹਾਂ ਪੰਜਾਬ ਸਰਕਾਰ ਤੋਂ ਇਲਾਵਾ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਕਿਹਾ ਕਿ ਦੋਵੇਂ ਸਰਕਾਰਾਂ ਰਲ ਕੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ | ਉਨ੍ਹਾਂ ਮੰਨਿਆ ਕਿ ਕਾਂਗਰਸ ਲੋਕਾਂ ਦੀਆਂ ਉਮੀਦਾਂ 'ਤੇ ਖ਼ਰੀ ਨਹੀਂ ਉਤਰੀ ਹੋਵੇਗੀ, ਇਸ ਕਰਕੇ ਅੱਜ ਸੱਤਾ ਤੋਂ ਬਾਹਰ ਹੈ | ਸੂਬਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੇ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੁੰਦੇ ਹੋਏ 84 ਹਜ਼ਾਰ ਕਰੋੜ ਰੁਪਏ ਤੇ ਕਾਂਗਰਸ ਦੀ ਪੰਜਾਬ ਸਰਕਾਰ ਨੇ ਦੋ ਲੱਖ ਰੁਪਏ ਪ੍ਰਤੀ ਕਿਸਾਨ ਦੇ ਹਿਸਾਬ ਨਾਲ ਕਰਜ਼ਾ ਮੁਆਫ਼ੀ ਕੀਤੀ ਸੀ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਜਹਾਜ਼ 'ਤੇ ਗੇੜਾ ਮਾਰ ਕੇ ਕਿਸਾਨਾਂ ਦਾ ਮਜ਼ਾਕ ਨਾ ਉਡਾਉਣ, ਸਗੋਂ ਆਪਣੀ ਗੱਲ 'ਤੇ ਪਹਿਰਾ ਦੇਣ | ਇਸ ਮੌਕੇ ਪੰਜਾਬ ਕਾਂਗਰਸ ਕਮੇਟੀ ਦੇ ਮੈਂਬਰ ਜਗਪਾਲ ਸਿੰਘ ਅਬੁੱਲਖੁਰਾਣਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਕੁਲਵੰਤ ਸਿੰਘ ਭੀਟੀਵਾਲਾ ਬਲਾਕ ਪ੍ਰਧਾਨ ਲੰਬੀ, ਭਜਨ ਸਿੰਘ ਕੱਟਿਆਂਵਾਲੀ ਬਲਾਕ ਪ੍ਰਧਾਨ ਸਰਾਵਾਂ ਜੈਲ, ਇੰਸਪੈਕਟਰ ਨਿਰਵੈਰ ਸਿੰਘ ਬਾਠ, ਜਸਪ੍ਰੀਤ ਸਿੰਘ ਭਲਾਈਆਣਾ, ਵਿਸ਼ਾਲ ਅਬੁੱਲਖੁਰਾਣਾ ਤੇ ਆਗੂ ਵੀ ਹਾਜ਼ਰ ਸਨ |

ਭਾਕਿਯੂ ਏਕਤਾ (ਉਗਰਾਹਾਂ) ਨੇ ਮੁੁੱਖ ਮੰਤਰੀ ਦੇ ਨਾਂਅ ਭੇਜਿਆ ਮੰਗ ਪੱਤਰ

ਗਿੱਦੜਬਾਹਾ, 28 ਮਾਰਚ (ਸ਼ਿਵਰਾਜ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਦੀ ਅਗਵਾਈ 'ਚ ਮੀਂਹ ਨਾਲ ਖ਼ਰਾਬ ਹੋਈਆਂ ਫ਼ਸਲਾਂ ਤੇ ਮਕਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ...

ਪੂਰੀ ਖ਼ਬਰ »

ਡਾ. ਸੁਰਿੰਦਰ ਕੁਮਾਰ ਦਿਵੇਦੀ ਨਿਸ਼ਕਾਮ ਸੇਵਾ ਸੰਮਤੀ ਦੇ 11ਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ

ਕੋਟਕਪੂਰਾ, 28 ਮਾਰਚ (ਮੇਘਰਾਜ)-ਸਥਾਨਕ ਅਗਰਵਾਲ ਭਵਨ ਵਿਖੇ ਨਿਸ਼ਕਾਮ ਸੇਵਾ ਸੰਮਤੀ (ਰਜਿ:) ਕੋਟਕਪੂਰਾ ਦੇ ਹੋਏ ਆਮ ਇਜਲਾਸ 'ਚ ਡਾ. ਸੁਰਿੰਦਰ ਕੁਮਾਰ ਦਿਵੇਦੀ ਸਰਬਸੰਮਤੀ ਨਾਲ 11ਵੀਂ ਵਾਰ ਪ੍ਰਧਾਨ ਚੁਣੇ ਗਏ | ਸੰਮਤੀ ਦੇ ਮੈਂਬਰ ਰਜਿੰਦਰ ਸਿੰਘ ਸਰਾਂ ਨੇ ਪ੍ਰਧਾਨ ਦੇ ...

ਪੂਰੀ ਖ਼ਬਰ »

ਦੰਦਾਂ ਦੀ ਜਾਂਚ ਸੰਬੰਧੀ ਕੈਂਪ 31 ਨੂੰ

ਮੰਡੀ ਬਰੀਵਾਲਾ, 28 ਮਾਰਚ (ਨਿਰਭੋਲ ਸਿੰਘ)-ਸ੍ਰੀ ਗੁੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੰਦਾਂ ਦਾ ਜਾਂਚ ਕੈਂਪ ਸੁਜਾਨ ਸਿੰਘ ਡੈਂਟਲ ਇੰਪਲਾਂਟ ਸੈਂਟਰ ਕੋਟਕਪੂਰਾ ਵਲੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਸਰਾਏਨਾਗਾ ਵਿਖੇ 31 ਮਾਰਚ ...

ਪੂਰੀ ਖ਼ਬਰ »

ਆਨਲਾਈਨ ਠੱਗੀ ਦੇ ਸ਼ਿਕਾਰ ਨੌਜਵਾਨ ਨੇ ਪੈਥ ਲੈਬ 'ਚ ਲਿਆ ਫ਼ਾਹਾ

ਮੰਡੀ ਕਿੱਲਿਆਂਵਾਲੀ, 28 ਮਾਰਚ (ਇਕਬਾਲ ਸਿੰਘ ਸ਼ਾਂਤ)-ਕਿਸੇ ਆਨਲਾਈਨ ਵੈਬਸਾਈਟ 'ਤੇ ਇਕ ਮੈਸੇਜ ਲਿੰਕ ਜ਼ਰੀਏ ਕਰੀਬ 65500 ਰੁਪਏ ਦੀ ਠੱਗੀ ਦੇ ਸ਼ਿਕਾਰ ਹੋਏ ਲੈਬ ਮੁਲਾਜ਼ਮ ਨੇ ਬੀਤੀ ਰਾਤ ਇਥੇ ਮੰਡੀ ਕਿੱਲਿਆਂਵਾਲੀ ਵਿਖੇ ਡਾ. ਟੀਭਸੀਨ ਪੈਥ ਲੈਬੋਰਟਰੀ ਅੰਦਰ ਫ਼ਾਹਾ ਲਗਾ ...

ਪੂਰੀ ਖ਼ਬਰ »

ਅਫ਼ੀਮ, ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 6 ਕਾਬੂ

ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਹਰਮਹਿੰਦਰ ਪਾਲ)-ਪੁਲਿਸ ਦੁਆਰਾ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਬਲਕਾਰ ਸਿੰਘ ਡੀ. ਐੱਸ. ਪੀ. ਮਲੋਟ ਦੀ ਨਿਗਰਾਨੀ ਹੇਠ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਪਿਛਲੇ 24 ਘੰਟਿਆਂ 'ਚ ਅਲੱਗ-ਅਲੱਗ ਥਾਣਿਆਂ 'ਚ ਐੱਨ. ਡੀ. ਪੀ. ਐੱਸ. ਐਕਟ ...

ਪੂਰੀ ਖ਼ਬਰ »

ਚਾਲੀ ਮੁਕਤੇ ਵੈੱਲਫ਼ੇਅਰ ਸੁਸਾਇਟੀ ਵਲੋਂ ਬਾਬਾ ਨਾਨਕ 13-13 ਹੱਟ ਦੀ ਆਰੰਭਤਾ

ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ)-ਚਾਲੀ ਮੁਕਤੇ ਵੈੱਲਫ਼ੇਅਰ ਸੁਸਾਇਟੀ (ਰਜਿ:) ਸ੍ਰੀ ਮੁਕਤਸਰ ਸਾਹਿਬ ਵਲੋਂ ਗੋਰਾ ਗੁਲਸ਼ਨ ਬੇਕਰੀ ਵਾਲੀ ਮਾਰਕਿਟ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਬਾਬਾ ਨਾਨਕ 13-13 ਹੱਟ ਦੀ ਆਰੰਭਤਾ ਕੀਤੀ ਗਈ | ਸਭ ਤੋਂ ...

ਪੂਰੀ ਖ਼ਬਰ »

ਭੁਪਿੰਦਰ ਕੌਰ ਪ੍ਰੀਤ 'ਅਨੁਵਾਦ ਪੁਰਸਕਾਰ' ਨਾਲ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ)-ਸਾਹਿਤ ਅਕਾਦਮੀ ਵਲੋਂ ਪਨਸੀ (ਗੋਆ) ਦੇ ਦੋ ਰੋਜ਼ਾ 'ਅਨੁਵਾਦ ਪੁਰਸਕਾਰ-2022' ਦੇ ਸਮਾਗਮ ਦੌਰਾਨ ਦੇਸ਼ ਦੇ 23 ਭਾਸ਼ਾਵਾਂ ਦੇ ਲੇਖਕਾਂ ਦੇ ਨਾਲ ਪੰਜਾਬੀ ਭਾਸ਼ਾ ਦਾ 'ਅਨੁਵਾਦ ਪੁਰਸਕਾਰ' ਭੁਪਿੰਦਰ ਕੌਰ ਪ੍ਰੀਤ ਵਾਸੀ ...

ਪੂਰੀ ਖ਼ਬਰ »

ਸਰਕਾਰ ਵਲੋਂ ਬਾਰਿਸ਼ ਨਾਲ ਹੋਏ ਨੁਕਸਾਨ ਸੰਬੰਧੀ ਐਲਾਨੀ ਮੁਆਵਜ਼ਾ ਰਾਸ਼ੀ ਘੱਟ-ਫ਼ੱਤਣਵਾਲਾ

ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ)-ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਸੰਬੰਧੀ ਮੁੱਖ ਮੰਤਰੀ ਵਲੋਂ ਐਲਾਨੀ ਗਈ ਮੁਆਵਜ਼ਾ ਰਾਸ਼ੀ ਕਿਸਾਨਾਂ ਦੇ ਹੋਏ ਨੁਕਸਾਨ ਬਦਲੇ ਨਕਾਫ਼ੀ ਹੈ | ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਸੱਟਾ ਲਗਵਾਉਂਦਾ ਵਿਅਕਤੀ ਕਾਬੂ

ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਹਰਮਹਿੰਦਰ ਪਾਲ)-ਸੱਟਾ ਲਗਵਾਉਂਦੇ ਵਿਅਕਤੀ ਤੋਂ 6085 ਰੁਪਏ ਬਰਾਮਦ ਕਰਕੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਦ ਕਿ ਕਥਿਤ ਦੋਸ਼ੀ ਨੂੰ ਬਰਜਮਾਨਤ ਰਿਹਾਅ ਕਰ ਦਿੱਤਾ ਹੈ | ਇਸ ਸੰਬੰਧੀ ...

ਪੂਰੀ ਖ਼ਬਰ »

'ਮਿਸ਼ਨ ਉੱਨਤ ਕਿਸਾਨ' ਤਹਿਤ ਕਿਸਾਨ ਮਿੱਤਰਾਂ ਲਈ ਸਿਖਲਾਈ ਪੋ੍ਰਗਰਾਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 'ਮਿਸ਼ਨ ਉੱਨਤ ਕਿਸਾਨ' ਅਧੀਨ ਨਰਮੇ ਦੀ ਕਾਸ਼ਤ ਨੂੰ ਪ੍ਰਫ਼ੁੱਲਿਤ ਕਰਨ ਲਈ ਨਰਮੇ ਦੇ ਰਕਬੇ ਵਾਲੇ ਪਿੰਡਾਂ 'ਚ ਭਰਤੀ ਕੀਤੇ ਕਿਸਾਨ ਮਿੱਤਰਾਂ ਲਈ ...

ਪੂਰੀ ਖ਼ਬਰ »

ਆਂਗਣਵਾੜੀ ਸੈਂਟਰ ਵਿਖੇ ਹੋਈ ਗੋਦ ਭਰਾਈ ਦੀ ਰਸਮ

ਗਿੱਦੜਬਾਹਾ, 28 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਆਂਗਣਵਾੜੀ ਸੈਂਟਰ ਪਿੰਡ ਸ਼ੇਖ਼ ਵਿਖੇ ਆਂਗਣਵਾੜੀ ਵਰਕਰ ਅੰਮਿ੍ਤਪਾਲ ਕੌਰ ਚਹਿਲ ਵਲੋਂ ਗੋਦ ਭਰਾਈ ਦੀ ਰਸਮ ਅਦਾ ਕੀਤੀ ਗਈ | ਇਸ ਦੌਰਾਨ ਅੰਮਿ੍ਤਪਾਲ ਕੌਰ ਚਹਿਲ ਵਲੋਂ ਗਰਭਵਤੀ ਔਰਤ ਨੂੰ ਖਾਣ-ਪੀਣ, ਸਹੀ ਟੀਕਾਕਰਨ ਤੇ ...

ਪੂਰੀ ਖ਼ਬਰ »

ਪੀ. ਡਬਲਿਊ. ਡੀ. ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦੀ ਵਿਭਾਗੀ ਮੁਖੀ ਨਾਲ ਮੀਟਿੰਗ

ਗਿੱਦੜਬਾਹਾ, 28 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਪੀ. ਡਬਲਿਊ. ਡੀ. ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਮੱਖਣ ਸਿੰਘ ਵਾਹਿਦਪੁਰੀ ਤੇ ਬਿੱਕਰ ਸਿੰਘ ਮਾਖਾ ਦੀ ਅਗਵਾਈ ਹੇਠ ਮੁਹੰਮਦ ਇਸ਼ਫ਼ਾਕ ਵਿਭਾਗੀ ਮੁਖੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਨਾਲ ...

ਪੂਰੀ ਖ਼ਬਰ »

1 ਕਿੱਲੋ ਅਫ਼ੀਮ ਸਮੇਤ ਇਕ ਕਾਬੂ

ਲੰਬੀ, 28 ਮਾਰਚ (ਮੇਵਾ ਸਿੰਘ)-ਥਾਣਾ ਲੰਬੀ ਦੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਿੱਲਿਆਂਵਾਲੀ ਮੰਡੀ ਮਾਲਵਾ ਬਾਈਪਾਸ ਨਜ਼ਦੀਕ ਇਕ ਵਿਅਕਤੀ ਨੂੰ 1 ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ ਗਿਆ | ਪੁਲਿਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਚੈਕਿੰਗ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਨੇ ਪਿੰਡ ਥਰਾਜਵਾਲਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਗਿੱਦੜਬਾਹਾ, 28 ਮਾਰਚ (ਸ਼ਿਵਰਾਜ ਸਿੰਘ ਬਰਾੜ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਉਲੀਕੇ ਸੰਗਤ ਦਰਸ਼ਨ ਪੋ੍ਰਗਰਾਮ ਤਹਿਤ ਪਿੰਡ ਥਰਾਜਵਾਲਾ ਵਿਖੇ ਐੱਸ. ਡੀ. ਐੱਮ. ਸਰੋਜ ਅਗਰਵਾਲ ਨੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਮੌਕੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਮਾਨਸਾ ਨੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ

ਗਿੱਦੜਬਾਹਾ, 28 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਭਾਰਤੀ ਕਿਸਾਨ ਯੂਨੀਅਨ ਮਾਨਸਾ ਨੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਕੋਟਭਾਈ ਦੀ ਅਗਵਾਈ ਹੇਠ ਐੱਸ. ਡੀ. ਐੱਮ. ਗਿੱਦੜਬਾਹਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜਿਆ ਗਿਆ | ਜਿਸ 'ਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 1 ਅਪ੍ਰੈਲ ਨੂੰ ਕੋਟਕਪੂਰਾ 'ਚ ਲੱਗੇਗਾ

ਕੋਟਕਪੂਰਾ, 28 ਮਾਰਚ (ਮੋਹਰ ਸਿੰਘ ਗਿੱਲ)-ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ (ਸਾਉਣੀ) ਨਵੀਂ ਦਾਣਾ ਮੰਡੀ ਕੋਟਕਪੂਰਾ ਵਿਖੇ 1 ਅਪ੍ਰੈਲ ਨੂੰ ਲਗਾਇਆ ਜਾਵੇਗਾ | ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਸਪੀਕਰ ਪੰਜਾਬ ਵਿਧਾਨ ਸਭਾ ...

ਪੂਰੀ ਖ਼ਬਰ »

ਮੁਕਤਸਰ ਵਿਕਾਸ ਮਿਸ਼ਨ ਵਲੋਂ ਰੇਲਵੇ ਓਵਰਬਿ੍ਜ ਦਾ ਨਿਰੀਖਣ

ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵਲੋਂ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਥਾਨਕ ਜਲਾਲਾਬਾਦ ਰੋਡ 'ਤੇ ਬਣ ਰਹੇ ਰੇਲਵੇ ਓਵਰਬਿ੍ਜ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਚੇਅਰਮੈਨ ਇੰਜੀ: ...

ਪੂਰੀ ਖ਼ਬਰ »

ਨਰਾਤਿਆਂ ਦੇ ਚੱਲਦਿਆਂ ਮੰਦਰਾਂ 'ਚ ਉਤਸਵ

ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਮੰਦਰਾਂ 'ਚ ਨਰਾਤਿਆਂ ਦੇ ਚੱਲਦਿਆਂ ਉਤਸਵ ਚੱਲ ਰਹੇ ਹਨ | ਸ਼ਹਿਰ ਦੇ ਸਾਰੇ ਮੰਦਰਾਂ 'ਚ ਜਿਥੇ ਸ੍ਰੀ ਰਾਮਾਇਣ ਪਾਠ ਤੇ ਸ੍ਰੀ ਦੁਰਗਾ ਸਤੁਤੀ ਪਾਠ ਹੋ ਰਹੇ ਹਨ, ਉਥੇ ਹੀ 29 ਮਾਰਚ ਨੂੰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਕਿੱਟੂ ਬਾਂਮ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ...

ਪੂਰੀ ਖ਼ਬਰ »

ਪਨਸਪ ਮੁਲਾਜ਼ਮਾਂ ਨੇ ਕੰਮਕਾਜ ਕੀਤਾ ਠੱਪ

ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ 6ਵੇਂ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਾ ਕਰਨ ਕਰਕੇ ਪਨਸਪ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਤਹਿਤ ਪਨਸਪ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ...

ਪੂਰੀ ਖ਼ਬਰ »

ਭਾਜਪਾ ਆਗੂਆਂ ਨੇ ਖ਼ਰਾਬ ਹੋਈਆਂ ਫ਼ਸਲਾਂ ਦਾ ਲਿਆ ਜਾਇਜ਼ਾ

ਮਲੋਟ/ਲੰਬੀ, 28 ਮਾਰਚ (ਅਜਮੇਰ ਸਿੰਘ ਬਰਾੜ)-ਮਲੋਟ ਨੇੜਲੇ ਪਿੰਡਾਂ 'ਚ ਬਾਰਸ਼ ਕਾਰਨ ਕਈ ਪਿੰਡਾਂ ਵਿਚ ਕਣਕ ਤੇ ਹੋਰ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਦਾ ਪਹੁੰਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਅੱਜ ਕਾਂਗਰਸ ਤੋਂ ਇਲਾਵਾ ਭਾਰਤੀ ...

ਪੂਰੀ ਖ਼ਬਰ »

ਡਿਵਾਇਨ ਮਾਤਾ ਗੁਜਰੀ ਸਕੂਲ ਸਾਦਿਕ ਦਾ ਨਤੀਜਾ ਸ਼ਾਨਦਾਰ ਰਿਹਾ

ਸਾਦਿਕ, 28 ਮਾਰਚ (ਆਰ. ਐਸ. ਧੁੰਨਾ)-ਡਿਵਾਇਨ ਮਾਤਾ ਗੁਜਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਦਾ ਐਲਾਨਿਆ ਗਿਆ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਚੇਅਰਮੈਨ ਕੰਵਰਹਰਿੰਦਰ ਸਿੰਘ ਸੰਧੂ, ਡਾਇਰੈਕਟਰ ਕਰਨਵੀਰ ਕੌਰ ਸੰਧੂ, ਪਿ੍ੰਸੀਪਲ ਲਖਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੀ ਚੋਣ

ਬਰਗਾੜੀ, 28 ਮਾਰਚ (ਲਖਵਿੰਦਰ ਸ਼ਰਮਾ)-ਪੰਜਾਬ ਕਿਸਾਨ ਯੂਨੀਅਨ ਸੰਬੰਧਿਤ ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫ਼ਰੀਦਕੋਟ ਦੀ ਅਹਿਮ ਮੀਟਿੰਗ ਸਰਾਵਾਂ ਵਿਖੇ ਪੰਜਾਬ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਦੇਖ-ਰੇਖ ਹੇਠ ਹੋਈ, ਜਿਸ 'ਚ ਯੂਨੀਅਨ ਦੀਆਂ ਗਤੀਵਿਧੀਆਂ ਦਾ ਲੇਖਾ ...

ਪੂਰੀ ਖ਼ਬਰ »

ਤਰਕਸ਼ੀਲ ਸੁਸਾਇਟੀ ਇਕਾਈ ਜੈਤੋ ਦੀ ਸਾਲਾਨਾ ਚੋਣ

ਜੈਤੋ, 28 ਮਾਰਚ (ਗੁਰਚਰਨ ਸਿੰਘ ਗਾਬੜੀਆ)-ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਜੈਤੋ ਦੇ ਹੇਮ ਰਾਜ ਸਟੈਨੋ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਹੋਈ, ਜਿਸ 'ਚ ਇਕਾਈ ਦੀਆਂ ਸਰਗਰਮੀਆਂ ਤੇਜ਼ ਕਰਨ ਸੰਬੰਧੀ ਵਿਚਾਰ ਚਰਚਾ ਹੋਈ ਤੇ ਇਕਾਈ ਦੀ ਸਾਲਾਨਾ ਚੋਣ ਸਰਬ ਸੰਮਤੀ ਨਾਲ ...

ਪੂਰੀ ਖ਼ਬਰ »

ਅਰੋੜਬੰਸ ਸਭਾ ਦੇ ਪ੍ਰਧਾਨ ਮਿੰਕੂ ਮੱਕੜ ਵਲੋਂ ਨਵੀਂ ਕਾਰਜਕਾਰਨੀ ਦਾ ਐਲਾਨ

ਕੋਟਕਪੂਰਾ, 28 ਮਾਰਚ (ਮੇਘਰਾਜ)-ਅਰੋੜਬੰਸ ਸਭਾ ਦੇ ਸਾਲਾਨਾ ਇਜਲਾਸ ਦੌਰਾਨ ਸਰਬਸੰਮਤੀ ਨਾਲ ਅਗਲੇ ਤਿੰਨ ਸਾਲ ਲਈ ਦੁਬਾਰਾ ਚੁਣੇ ਗਏ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਨੂੰ ਨਵੀਂ ਕਾਰਜਕਾਰਨੀ ਦਾ ਐਲਾਨ ਕਰਨ ਦੇ ਅਧਿਕਾਰ ਦਿੱਤੇ ਗਏ ਸਨ | ਆਪਣੇ ਅਧਿਕਾਰਾਂ ਦੀ ...

ਪੂਰੀ ਖ਼ਬਰ »

ਤਹਿਸੀਲਦਾਰ ਕੋਟਕਪੂਰਾ ਨੇ ਲਿਆ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ

ਕੋਟਕਪੂਰਾ, 28 ਮਾਰਚ (ਮੋਹਰ ਸਿੰਘ ਗਿੱਲ)-ਪੰਜਾਬ ਸਰਕਾਰ ਦੇ ਨਿਰਦੇਸ਼ 'ਤੇ ਕੋਟਕਪੂਰਾ ਦੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਨੇ ਪਿੰਡ ਢਿੱਲਵਾਂ ਕਲਾਂ ਤੇ ਸਿਵੀਆਂ ਵਿਖੇ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਤੇਜ਼ ਬਾਰਿਸ਼ ਕਾਰਨ ਨੁਕਸਾਨੀਆਂ ਗਈਆਂ ਫ਼ਸਲਾਂ ਦਾ ...

ਪੂਰੀ ਖ਼ਬਰ »

ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਨੇ ਸਾਦਿਕ ਵਿਖੇ ਫ਼ਲੈਗ ਮਾਰਚ ਕੱਢਿਆ

ਸਾਦਿਕ, 28 ਮਾਰਚ (ਆਰ. ਐਸ. ਧੁੰਨਾ)-ਇਲਾਕੇ 'ਚ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਹਰਜੀਤ ਸਿੰਘ ਦੀ ਅਗਵਾਈ 'ਚ ਜ਼ਿਲ੍ਹਾ ਪੁਲਿਸ ਨੇ ਪੈਰਾ ਮਿਲਟਰੀ ਫ਼ੋਰਸ ਨਾਲ ਮਿਲ ਕੇ ਸਾਦਿਕ ਦੇ ਬਾਜ਼ਾਰਾਂ 'ਚ ਫ਼ਲੈਗ ਮਾਰਚ ...

ਪੂਰੀ ਖ਼ਬਰ »

ਫ਼ਸਲਾਂ ਦੇ ਹੋਏ ਨੁਕਸਾਨ ਦਾ ਸਰਕਾਰ ਤੁਰੰਤ ਮੁਆਵਜ਼ਾ ਦੇਵੇ-ਜ਼ਿਲ੍ਹਾ ਪ੍ਰਧਾਨ

ਫ਼ਰੀਦਕੋਟ, 28 ਮਾਰਚ (ਸਤੀਸ਼ ਬਾਗ਼ੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਚੈਨਾ ਦੀ ਅਗਵਾਈ ਹੇਠਲੇ ਵਫ਼ਦ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਬੇ-ਮੌਸਮੀ ਬਾਰਿਸ਼ ਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਸੰਬੰਧੀ ਡਿਪਟੀ ...

ਪੂਰੀ ਖ਼ਬਰ »

ਫ਼ਸਲਾਂ ਦੇ ਹੋਏ ਨੁਕਸਾਨ ਦਾ ਇਕ ਏਕੜ ਨੂੰ ਇਕਾਈ ਮੰਨ ਕੇ ਦਿੱਤਾ ਜਾਵੇ ਮੁਆਵਜ਼ਾ-ਬੋਹੜ ਸਿੰਘ ਰੁਪਈਆਂਵਾਲਾ

ਫ਼ਰੀਦਕੋਟ, 28 ਮਾਰਚ (ਸਰਬਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਹੋਏ ਫ਼ਸਲਾਂ, ਬਾਗਾਂ ਤੇ ਮਕਾਨਾਂ ਦੇ ਨੁਕਸਾਨ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦੇਣ ਲਈ ਪੰਜਾਬ ਸਰਕਾਰ ਦੇ ...

ਪੂਰੀ ਖ਼ਬਰ »

ਸਪੀਕਰ ਸੰਧਵਾਂ ਵਲੋਂ ਸਿਵਲ ਹਸਪਤਾਲ ਦਾ ਦੌਰਾ

ਕੋਟਕਪੂਰਾ, 28 ਮਾਰਚ (ਮੋਹਰ ਸਿੰਘ ਗਿੱਲ)-ਮਰੀਜ਼ਾਂ ਦੀ ਹੁੰਦੀ ਖੱਜਲ-ਖੁਆਰੀ ਦੀਆਂ ਸ਼ਿਕਾਇਤਾਂ ਮਿਲਣ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਕੋਟਕਪੂਰਾ ਹਲਕੇ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਦਾ ਅਚਾਨਕ ਦੌਰਾ ...

ਪੂਰੀ ਖ਼ਬਰ »

ਡੀ. ਸੀ. ਤੇ ਵਿਧਾਇਕ ਨੇ ਫ਼ਸਲਾਂ ਦੇ ਨੁਕਸਾਨ ਦਾ ਲਿਆ ਜਾਇਜ਼ਾ

ਜੈਤੋ, 28 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪਿਛਲੇ ਦਿਨੀਂ ਹੋਈ ਬਰਸਾਤ ਤੇ ਝੱਖੜ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜੈਤੋ ਅਤੇ ਨੇੜਲੇ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਨਾਲ ਵਿਧਾਇਕ ਅਮੋਲਕ ਸਿੰਘ ਤੇ ਐਸ. ਡੀ. ...

ਪੂਰੀ ਖ਼ਬਰ »

ਦਸਮੇਸ਼ ਆਦਰਸ਼ ਸਕੂਲ ਬਰਗਾੜੀ ਵਿਖੇ ਸਾਲਾਨਾ ਸਮਾਗਮ

ਬਰਗਾੜੀ, 28 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਦਸਮੇਸ਼ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਪਿ੍ੰਸੀਪਲ ਪ੍ਰਤੀਬਾਲਾ ਸ਼ਰਮਾ ਦੀ ਅਗਵਾਈ ਹੇਠ ਸਕੂਲ ਕੈਂਪਸ 'ਚ ਕਰਵਾਇਆ ਗਿਆ | ਸਕੂਲ ਦੇ ਮੁੱਖ ...

ਪੂਰੀ ਖ਼ਬਰ »

ਡੀ. ਏ. ਵੀ. ਪਬਲਿਕ ਸਕੂਲ ਕੋਟਕਪੂਰਾ ਵਿਖੇ ਸੈਮੀਨਾਰ

ਕੋਟਕਪੂਰਾ, 28 ਮਾਰਚ (ਮੇਘਰਾਜ)-ਸਥਾਨਕ ਡੀ. ਏ. ਵੀ. ਪਬਲਿਕ ਸਕੂਲ ਵਿਖੇ ਸੀ. ਬੀ. ਐਸ. ਈ. ਵਲੋਂ ਵਿੱਤੀ ਸ਼ਾਖਰਤਾ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਕੋਟਕਪੂਰਾ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ | ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਤੇ ਡਾ. ਦੀਪਾ ...

ਪੂਰੀ ਖ਼ਬਰ »

ਬਿਨਾਂ ਕਿਸੇ ਭੇਦਭਾਵ ਦੇ ਅਸਲ ਕਿਸਾਨਾਂ ਨੂੰ ਮਿਲੇਗਾ ਖ਼ਰਾਬ ਫ਼ਸਲ ਦਾ ਮੁਆਵਜ਼ਾ-ਵਿਧਾਇਕ ਸੇਖੋਂ

ਫ਼ਰੀਦਕੋਟ, 28 ਮਾਰਚ (ਜਸਵੰਤ ਸਿੰਘ ਪੁਰਬਾ)-ਹਲਕਾ ਫ਼ਰੀਦਕੋਟ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਦੌਰਾਨ ਪਿਛਲੇ ਦਿਨਾਂ 'ਚ ਹੋਈ ਬਰਸਾਤ ਨਾਲ ਖਰਾਬ ਹੋਈ ਫ਼ਸਲ ਸੰਬੰਧੀ ਕੀਤੀ ਜਾ ਰਹੀ ਗਿਰਦਾਵਰੀ ਸੰਬੰਧੀ ਨਿਰਦੇਸ਼ ...

ਪੂਰੀ ਖ਼ਬਰ »

'ਆਪ' ਸਰਕਾਰ ਗਿਰਦਾਵਰੀ ਕਰਵਾ ਕੇ ਤੁਰੰਤ ਮੁਆਵਜ਼ਾ ਦੇਵੇ-ਕਿਸਾਨ ਆਗੂ

ਰੁਪਾਣਾ, 28 ਮਾਰਚ (ਜਗਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਬੀਤੇ ਦਿਨੀਂ ਭਾਰੀ ਮੀਂਹ ਤੇ ਗੜੇ੍ਹਮਾਰੀ ਦੇ ਚੱਲਦਿਆਂ ਜ਼ਿਲ੍ਹੇ ਦੇ ਪਿੰਡਾਂ 'ਚ ਕਿਸਾਨਾਂ ਦੀ ਸਰੋ੍ਹਾ, ਹਰੇ ਚਾਰੇ ਤੇ ਕਣਕ ਦੀ ਫ਼ਸਲ ਦਾ ...

ਪੂਰੀ ਖ਼ਬਰ »

ਹਰੀਕੇ ਕਲਾਂ ਵਿਖੇ ਕਣਕ ਦਾ ਭਾਰੀ ਨੁਕਸਾਨ

ਮੰਡੀ ਬਰੀਵਾਲਾ, 28 ਮਾਰਚ (ਨਿਰਭੋਲ ਸਿੰਘ)-ਗੁਰਵਿੰਦਰ ਸਿੰਘ ਹਰੀਕੇ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਹਰੀਕੇ ਕਲਾਂ ਵਿਖੇ ਤੇਜ਼ ਹਵਾਵਾਂ, ਮੀਂਹ ਤੇ ਗੜੇਮਾਰੀ ਆਦਿ ਕਾਰਨ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋ ਗਿਆ ਹੈ | ਕਣਕ ਦੀ ਫ਼ਸਲ ਜ਼ਮੀਨ 'ਤੇ ਡਿੱਗ ਪਈ ...

ਪੂਰੀ ਖ਼ਬਰ »

ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਡਵੀਜ਼ਨ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਹਰਮਹਿੰਦਰ ਪਾਲ)-ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਪ੍ਰਧਾਨ ਬਲਜੀਤ ਸਿੰਘ ਕਿ੍ਪਾਲਕੇ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਬਿਜਲੀ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ 'ਤੇ ...

ਪੂਰੀ ਖ਼ਬਰ »

ਸਕੂਲ ਲਾਇਬ੍ਰੇਰੀਅਨ ਦੇ 131 ਉਮੀਦਵਾਰਾਂ ਨੂੰ ਨਹੀਂ ਕਰਵਾਇਆ ਜਾ ਰਿਹੈ ਜੁਆਇੰਨ

ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿ ਭਾਗ ਵਲੋਂ ਸਾਲ 2021 'ਚ ਸਕੂਲ ਲਾਇਬ੍ਰੇਰੀਅਨ ਦੀਆਂ 693 ਆਸਾਮੀਆਂ ਕੱਢੀਆਂ ਗਈਆਂ ਸਨ, ਜਿਨ੍ਹਾਂ 'ਚੋਂ ਸਾਲ 2021 ਦੇ ਅਖ਼ੀਰ ਤੱਕ 533 ਆਸਾਮੀਆਂ ਨੂੰ ਭਰ ਦਿੱਤਾ ਗਿਆ ਸੀ | ਲੰਘੇ ਸਾਲ ...

ਪੂਰੀ ਖ਼ਬਰ »

ਸਰਕਾਰੀ ਕਾਲਜ ਦੇ ਵਿਦਿਆਰਥੀਆਂ ਵਲੋਂ ਉਦਯੋਗਿਕ ਦੌਰਾ

ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਹਰਮਹਿੰਦਰ ਪਾਲ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਬੀ. ਬੀ. ਏ., ਬੀ. ਸੀ. ਏ. ਤੇ ਪੀ. ਜੀ. ਡੀ. ਸੀ. ਏ. ਦੇ ਵਿਦਿਆਰਥੀਆਂ ਵਲੋਂ ਪਿ੍ੰਸੀਪਲ ਸਤਵੰਤ ਕੌਰ ਦੀ ਅਗਵਾਈ ਹੇਠ ਵੇਰਕਾ ਪਲਾਂਟ ਲੁਧਿਆਣਾ ਦਾ ਉਦਯੋਗਿਕ ਦੌਰਾ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਐੱਮ. ਐੱਮ. ਡੀ. ਡੀ. ਏ. ਵੀ. ਕਾਲਜ ਵਿਖੇ ਬੀ. ਏ. ਦਾ ਨਤੀਜਾ ਸ਼ਾਨਦਾਰ ਰਿਹਾ

ਗਿੱਦੜਬਾਹਾ, 28 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਸਥਾਨਕ ਐੱਮ. ਐੱਮ. ਡੀ. ਡੀ. ਏ. ਵੀ. ਕਾਲਜ ਦੀਆਂ ਵਿਦਿਆਰਥਣਾਂ ਅਕਾਸ਼ਦੀਪ ਕੌਰ ਤੇ ਖ਼ੁਸ਼ੀ ਕੌਰ ਨੇ ਬੀ. ਏ. (ਸਮੈਸਟਰ ਪਹਿਲਾ) ਵਿਚ ਯੂਨੀਵਰਸਿਟੀ ਵਿਚੋਂ ਸਾਂਝੇ ਤੌਰ 'ਤੇ ਦਸਵਾਂ ਸਥਾਨ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ...

ਪੂਰੀ ਖ਼ਬਰ »

ਕਾਰ 'ਚ ਵੱਜਣ ਨਾਲ ਮੋਟਰਸਾਈਕਲ ਸਵਾਰ 2 ਜ਼ਖ਼ਮੀ

ਦੋਦਾ, 28 ਮਾਰਚ (ਰਵੀਪਾਲ)-ਸਥਾਨਕ ਨਗਰ ਦੀ ਮੁੱਖ ਸੜਕ 'ਤੇ ਪੈਟਰੋਲ ਪੰਪ ਨੇੜੇ ਕਾਰ ਤੇ ਮੋਟਰ ਸਾਇਕਲ ਦੀ ਆਹਮੋ-ਸਾਹਮਣੇ ਟੱਕਰ ਨਾਲ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਕਤਸਰ ਵਾਲੇ ਪਾਸੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX