ਮਾਨਸਾ, 28 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਜ਼ਿਲ੍ਹਾ ਪੁਲਿਸ ਵਲੋਂ ਜ਼ਿਲੇ੍ਹ 'ਚ ਫਲੈਗ ਮਾਰਚ ਕੱਢੇ ਗਏ | ਮਾਰਚ 'ਚ ਪੰਜਾਬ ਪੁਲਿਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ ਦੇ ਜਵਾਨ ਵੀ ਸ਼ਾਮਿਲ ਸਨ | ਮਾਨਸਾ ਵਿਖੇ ਫਲੈਗ ਮਾਰਚ ਦੀ ਅਗਵਾਈ ਕਰਨ ਮੌਕੇ ਡਾ. ਨਾਨਕ ਸਿੰਘ ਐਸ.ਐਸ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਸ਼ੱਕੀ ਵਿਅਕਤੀ ਜਾਂ ਲਾਵਾਰਸ ਵਸਤੂ ਨਜ਼ਰ ਆਉਂਦੀ ਹੈ ਤਾਂ ਉਸ ਦੀ ਇਤਲਾਹ ਤੁਰੰਤ 112 ਨੰਬਰ 'ਤੇ ਪੁਲਿਸ ਨੂੰ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਫਲੈਗ ਮਾਰਚ 'ਚ ਸੰਜੀਵ ਗੋਇਲ ਡੀ.ਐਸ.ਪੀ. ਸਬ ਡਵੀਜ਼ਨ ਮਾਨਸਾ, ਪਿ੍ਤਪਾਲ ਸਿੰਘ ਡੀ.ਐਸ.ਪੀ. (ਐਚ.), ਲਵਪ੍ਰੀਤ ਸਿੰਘ ਡੀ.ਐਸ.ਪੀ. (ਡੀ.) ਆਦਿ ਸ਼ਾਮਿਲ ਸਨ |
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਇੱਥੇ ਡੀ.ਐਸ.ਪੀ. ਮਨਜੀਤ ਸਿੰਘ ਦੀ ਅਗਵਾਈ ਹੇਠ ਸਬ ਡਵੀਜ਼ਨ ਦੇ ਸਮੁੱਚੇ ਥਾਣਿਆਂ ਦੀ ਪੁਲਿਸ ਵਲੋਂ ਬੁਢਲਾਡਾ ਸ਼ਹਿਰ ਸਮੇਤ ਖੇਤਰ ਅੰਦਰ ਫਲੈਗ ਮਾਰਚ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਜਨਤਾ ਦੀ ਰੱਖਿਆ ਕਰਨ ਲਈ ਪ੍ਰਤੀਬੱਧ ਹੈ ਅਤੇ ਪੰਜਾਬ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਸ਼ਹਿਰ ਅੰਦਰ ਲੋਕਾਂ ਨੂੰ ਅਮਨ ਕਾਨੂੰਨ ਦੀ ਵਿਵਸਥਾ ਦੇ ਪ੍ਰਬੰਧ ਪੁਖ਼ਤਾ ਹੋਣ ਦਾ ਸੁਨੇਹਾ ਦੇਣ ਦੇ ਮੱਦੇਨਜ਼ਰ ਇਹ ਫਲੈਗ ਮਾਰਚ ਕੱਢਿਆ ਗਿਆ ਹੈ |
ਬੋਹਾ/ਬਰੇਟਾ ਤੋਂ ਰਮੇਸ਼ ਤਾਂਗੜੀ/ਜੀਵਨ ਸ਼ਰਮਾ ਅਨੁਸਾਰ- ਮਨਜੀਤ ਸਿੰਘ ਡੀ.ਐਸ.ਪੀ. ਦੀ ਅਗਵਾਈ ਹੇਠ ਅਮਨ ਸ਼ਾਂਤੀ ਰੱਖਣ ਲਈ ਬੋਹਾ, ਬਰੇਟਾ ਦੇ ਬਾਜ਼ਾਰਾਂ, ਗਲੀਆਂ ਅਤੇ ਗਾਦੜਾਂ ਆਦਿ 'ਚੋਂ ਹੂਟਰ ਮਾਰਦੀਆਂ ਫਲੈਗ ਮਾਰਚ ਦੀਆਂ ਗੱਡੀਆਂ ਸ਼ੇਰਖਾਂ ਸੜਕ ਦੇ ਮੋੜ 'ਤੇ ਰੁਕੀਆਂ | ਇਸ ਤੋਂ ਇਲਾਵਾ ਮਾਰਚ ਸ਼ੇਰਖਾਂ ਵਾਲਾ, ਮੰਘਾਣੀਆਂ, ਝਲਬੂਟੀ, ਆਂਡਿਆਂਵਾਲੀ, ਭਖੜਿਆਲ, ਧਰਮਪੁਰਾ, ਟੋਡਰਪੁਰ, ਸਸਪਾਲੀ, ਸੈਦੇਵਾਲਾ, ਅਚਾਨਕ, ਸਤੀਕੇ ਆਦਿ ਪਿੰਡਾਂ ਵਿਚ ਕੀਤਾ ਗਿਆ | ਇਸ ਮੌਕੇ ਰੁਪਿੰਦਰ ਕੌਰ ਸਿੱਧੂ, ਭੁਪਿੰਦਰਜੀਤ ਸਿੰਘ, ਗੁਰਦਰਸ਼ਨ ਸਿੰਘ, ਦਰਸ਼ਨ ਸਿੰਘ ਚਾਰੇ ਐਸ.ਐਚ.ਓ. ਕ੍ਰਮਵਾਰ ਬੁਢਲਾਡਾ, ਬੋਹਾ, ਬਰੇਟਾ ਤੇ ਕੁੱਲਰੀਆਂ ਆਦਿ ਹਾਜ਼ਰ ਸਨ |
ਤਲਵੰਡੀ ਸਾਬੋ, 28 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਬਣੇ ਦਹਿਸ਼ਤ ਦੇ ਮਾਹੌਲ ਅਤੇ ਸਿੱਖ ਨੌਜਵਾਨਾਂ ਦੀ ਫੜੋ ਫੜਾਈ ਦੀਆਂ ਖ਼ਬਰਾਂ ਵਿਚਾਲੇ ਬੀਤੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਿੱਚ ਸਮੁੱਚੀਆਂ ਪੰਥਕ ...
ਬਠਿੰਡਾ, 28 ਮਾਰਚ (ਰੋਮਾਣਾ)-ਬੀਤੇ ਦੋ ਦਿਨ ਪਹਿਲਾਂ ਪਏ ਭਾਰੀ ਮੀਂਹ ਅਤੇ ਭੁਚਾਲ ਆਉਣ ਕਾਰਨ ਬਠਿੰਡਾ ਦੇ ਮਿੰਨੀ ਸੈਕਟਰੀਏਟ ਰੋਡ ਵਿਖੇ ਇੱਕ ਪਰਿਵਾਰ ਦੇ ਮਕਾਨ ਦੀ ਛੱਤ ਡਿਗ ਗਈ ਤੇ ਦੂਸਰੇ ਮਕਾਨ ਦੀਆਂ ਦੀਵਾਰਾਂ ਤੇ ਤਰੇੜਾਂ ਆ ਗਈਆਂ, ਜਿਸ ਕਾਰਨ ਘਰ ਵਿਚ ਪਿਆ ਜ਼ਰੂਰੀ ...
ਭੁੱਚੋ ਮੰਡੀ, 28 ਮਾਰਚ (ਪਰਵਿੰਦਰ ਸਿੰਘ ਜੌੜਾ)-ਇੱਥੇ ਭਾਵੇਂ ਲਹਿਰਾ ਬੇਗਾ ਵਿਖੇ ਨਵੀਂ ਦਾਣਾ ਮੰਡੀ ਉਸਾਰੀ ਗਈ ਹੈ ਪ੍ਰੰਤੂ ਮੰਡੀ ਵਿਚ ਬੁਨਿਆਦੀ ਸਹੂਲਤਾਂ ਹੀ ਨਾਦਾਰਦ ਹਨ¢ ਉੱਤੋਂ ਹਾੜ੍ਹੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ¢ ਇੱਥੋਂ ਦੀ ਆੜ੍ਹਤੀ ਐਸੋਸੀਏਸ਼ਨ ਨੇ ...
ਬੋਹਾ, 28 ਮਾਰਚ (ਰਮੇਸ਼ ਤਾਂਗੜੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਤੇ ਅਨੇਕਾਂ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਮੰਗ ਕੀਤੀ ਹੈ ਕਿ ਉਹ ਖ਼ੁਦ ਆ ਕੇ ਇਸ ਪਛੜੇ ਖੇਤਰ ਵਿਚ 100 ਪ੍ਰਤੀਸ਼ਤ ਮਰੀ ਫ਼ਸਲ ਦਾ ਜਾਇਜ਼ਾ ਲਿਆ | ਪਿੰਡ ...
ਰਾਮਾਂ ਮੰਡੀ, 28 ਮਾਰਚ (ਤਰਸੇਮ ਸਿੰਗਲਾ)-ਨੇੜਲੇ ਪਿੰਡ ਮਲਕਾਣਾ ਵਿਖੇ ਮਰੂਤੀ ਕਾਰ ਸਵਾਰ ਤਿੰਨ ਵਿਅਕਤੀਆਂ ਵਲੋਂ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਸਮਾਚਾਰ ਹੈ¢ ਮਿਲੀ ਜਾਣਕਾਰੀ ਅਨੁਸਾਰ ਕੇਵਲ ਕੁਮਾਰ ਪੁੱਤਰ ਦੇਸਰਾਜ ਵਾਸੀ ...
ਮੌੜ ਮੰਡੀ, 28 ਮਾਰਚ (ਗੁਰਜੀਤ ਸਿੰਘ ਕਮਾਲੂ)- ਭਾਜਪਾ ਦੀ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਮੰਡਲ ਪ੍ਰਧਾਨਾਂ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਮੌੜ ਮੰਡੀ ਵਿਖੇ ਹੋਈ | ਇਸ ਮੀਟਿੰਗ ਵਿਚ ਪੰਜਾਬ ਦੇ ਆਗੂ ਜਗਦੀਪ ਸਿੰਘ ...
ਰਾਮਾਂ ਮੰਡੀ, 28 ਮਾਰਚ (ਅਮਰਜੀਤ ਸਿੰਘ ਲਹਿਰੀ)- ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਅਤੇ ਪੰਜਾਬ ਵਿਧਾਨ ਸਭਾ ਦੇ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਨੇ ਪਿੰਡਾਂ ਦਾ ਦੌਰਾ ਕਰਕੇ ਗੜੇ੍ਹਮਾਰੀ ਅਤੇ ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ...
ਤਲਵੰਡੀ ਸਾਬੋ, 28 ਮਾਰਚ(ਰਵਜੋਤ ਸਿੰਘ ਰਾਹੀ)- ਪੰਜਾਬ ਸਟੇਟ ਕਾਊਾਸਲ ਸਾਇੰਸ ਤੇ ਤਕਨਾਲÏਜੀ ਅਤੇ ਅਕਾਲ ਯੂਨੀਵਰਿਸਟੀ ਨੇ ਸਾਂਝੇ ਯਤਨਾਂ ਨਾਲ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ਨੂੰ ਨਿਖਾਰਨ ਦੀ ਦਿਸ਼ਾ ਵਿਚ ਕੰਮ ਕਰਦਿਆਂ ਵਿਗਿਆਨ ਦਿਵਸ ਨੂੰ ਸਮਰਪਿਤ ਦੋ ਰੋਜਾ ...
ਰਾਮਾਂ ਮੰਡੀ, 28 ਮਾਰਚ (ਤਰਸੇਮ ਸਿੰਗਲਾ)- ਬੇਰੁਜ਼ਗਾਰੀ ਅਤੇ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਕੇਂਦਰ ਸਰਕਾਰ ਨਿੱਤ ਨਵੇਂ ਨਾਦਰਸ਼ਾਹੀ ਫ਼ਰਮਾਨ ਜਾਰੀ ਕਰ ਲੁੱਟ ਦਾ ਸ਼ਿਕਾਰ ਬਣਾ ਰਹੀ ਹੈ¢ ਇਹ ਬਿਆਨ ਦਿੰਦੇ ਹੋਏ ਬਲਾਕ ਸੰਮਤੀ ਦੇ ਚੇਅਰਮੈਨ ਬੇਅੰਤ ਸਿੰਘ ...
ਮਹਿਰਾਜ, 28 ਮਾਰਚ (ਸੁਖਪਾਲ ਮਹਿਰਾਜ)- ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਸੈਂਟਰ ਬਠਿੰਡਾ ਵਲੋਂ ਗੁਰਦੁਆਰਾ ਮੋੜ੍ਹੀਗੱਡ ਬਾਬਾ ਰਾਮਸਰਾ ਸਹਿਬ ਮਹਿਰਾਜ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 40 ਖ਼ੂਨਦਾਨੀਆਂ ਨੇ ਖ਼ੂਨ ਦਾਨ ਕੀਤਾ, ਨੂੰ ਸਨਮਾਨ ਪੱਤਰ ਦੇ ਕੇ ...
ਭੁੱਚੋ ਮੰਡੀ, 28 ਮਾਰਚ (ਪਰਵਿੰਦਰ ਸਿੰਘ ਜੌੜਾ)- ਵਿਧਾਇਕ ਮਾ. ਜਗਸੀਰ ਸਿੰਘ ਨੇ ਭੁੱਚੋ ਹਲਕੇ ਦੇ ਪਿੰਡਾਂ 'ਚ ਬੇਮੌਸਮੇ ਮੀਂਹ, ਗੜਿ੍ਹਆਂ ਅਤੇ ਹਨੇਰੀ ਨਾਲ ਵਿਛੀਆਂ ਕਣਕਾਂ ਦਾ ਜਾਇਜ਼ਾ ਲਿਆ ਅਤੇ ਪੀੜਤ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੇ ਕੁਦਰਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX