• ਆਡੀਓ ਜਾਰੀ ਕਰ ਕੇ ਗਿ੍ਫ਼ਤਾਰੀ ਦੇਣ ਜਾਂ ਵੀਡੀਓ ਪੁਲਿਸ ਹਿਰਾਸਤ ਵਿਚ ਬਣਾਉਣ ਦੀਆਂ ਅਟਕਲਾਂ ਨੂੰ ਕੀਤਾ ਰੱਦ • ਸਰਕਾਰ ਨੇ ਦੋ ਦਿਨਾਂ 'ਚ ਜਾਰੀ ਹੋਈਆਂ ਵੀਡੀਓ ਤੇ ਆਡੀਓ ਬਾਰੇ ਧਾਰੀ ਚੁੱਪੀ
ਹਰਕਵਲਜੀਤ ਸਿੰਘ
ਚੰਡੀਗੜ੍ਹ, 30 ਮਾਰਚ-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਰੂਪੋਸ਼ ਮੁਖੀ ਅੰਮਿ੍ਤਪਾਲ ਸਿੰਘ ਵਲੋਂ ਅੱਜ ਲਗਾਤਾਰ ਦੂਸਰੇ ਦਿਨ ਜਾਰੀ ਕੀਤੀ ਗਈ ਆਡੀਓ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੁਬਾਰਾ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਸਰਬੱਤ ਖ਼ਾਲਸਾ ਸੱਦਣ ਲਈ ਕਿਹਾ ਗਿਆ | ਹਾਲਾਂਕਿ ਦੇਰ ਸ਼ਾਮ ਅੰਮਿ੍ਤਪਾਲ ਦੀ ਇਕ ਹੋਰ ਨਵੀਂ ਵੀਡੀਓ ਵੀ ਸਾਹਮਣੇ ਆ ਗਈ | ਇਸ ਤੋਂ ਪਹਿਲਾਂ ਕੋਈ ਦੋ ਮਿੰਟਾਂ ਦੀ ਰਿਕਾਰਡ ਕੀਤੀ ਆਡੀਓ 'ਚ ਅੰਮਿ੍ਤਪਾਲ ਸਿੰਘ ਨੇ ਜਥੇਦਾਰ ਨੂੰ ਕਿਹਾ ਕਿ ਜਥੇਦਾਰ ਹੋਣ ਦਾ ਸਬੂਤ ਦਿੰਦਿਆਂ ਤੁਸੀਂ ਸਰਬੱਤ ਖ਼ਾਲਸਾ ਸੱਦਣ ਦਾ ਫ਼ੈਸਲਾ ਲਵੋ | ਉਨ੍ਹਾਂ ਇਹ ਵੀ ਕਿਹਾ ਕਿ ਜਥੇਦਾਰ ਸਾਹਿਬ ਲਈ ਇਹ ਪ੍ਰੀਖਿਆ ਦੀ ਘੜੀ ਹੈ ਤੇ ਇਸ ਤੋਂ ਸਪਸ਼ਟ ਹੋਣਾ ਹੈ ਕਿ ਉਹ ਕੌਮ ਪ੍ਰਤੀ ਕਿੰਨੇ ਕੁ ਸੰਜੀਦਾ ਹਨ ਤੇ ਕਿੰਨਾ ਡਟ ਕੇ ਖੜ੍ਹ ਸਕਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਜਥੇਦਾਰ ਸਾਹਿਬ 'ਤੇ ਪਰਿਵਾਰਵਾਦ ਦੇ ਦੋਸ਼ ਲਗਦੇ ਰਹੇ ਹਨ ਤੇ ਉਨ੍ਹਾਂ ਲਈ ਹੁਣ ਸਮਾਂ ਆ ਗਿਆ ਹੈ ਕਿ ਉਹ ਪੰਥ ਲਈ ਸਟੈਂਡ ਲੈ ਕੇ ਅਜਿਹੇ ਦੋਸ਼ਾਂ ਤੋਂ ਮੁਕਤ ਹੋਣ | ਉਨ੍ਹਾਂ ਕਿਹਾ ਕਿ ਅਗਰ ਖ਼ਾਲਸਾ ਵਹੀਰ ਵੀ ਕੱਢਿਆ ਜਾਣਾ ਹੈ ਉਸ ਦਾ ਪ੍ਰੋਗਰਾਮ ਵੀ ਅਜਿਹਾ ਰੱਖਿਆ ਜਾਵੇ ਕਿ ਇਹ ਵਹੀਰ 13 ਅਪ੍ਰੈਲ ਨੂੰ ਤਲਵੰਡੀ ਸਾਬੋ ਪੁੱਜ ਕੇ ਸਰਬੱਤ ਖ਼ਾਲਸੇ 'ਚ ਸ਼ਾਮਿਲ ਹੋਵੇ ਪਰ ਪਿੰਡਾਂ 'ਚ ਛੋਟੀਆਂ ਵਹੀਰਾਂ ਕੱਢਣਾ ਖਾਨਾਪੂਰਤੀ ਵਾਲੀ ਗੱਲ ਹੋਵੇਗੀ ਤੇ ਸਿੰਘ ਸਾਹਿਬ ਮੇਰੀ ਬੇਨਤੀ ਨੂੰ ਪ੍ਰਵਾਨ ਕਰਨ | ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਵਲੋਂ 27 ਮਾਰਚ ਨੂੰ ਸੱਦੀ ਗਈ ਮੀਟਿੰਗ ਇਕ ਚੰਗਾ ਉੱਦਮ ਸੀ, ਭਾਵੇਂ ਇਸ 'ਚ ਸਭਨਾਂ ਨੂੰ ਨਹੀਂ ਸੱਦਿਆ ਗਿਆ ਪ੍ਰੰਤੂ ਜੋ ਵੀ ਹੋਇਆ ਉਹ ਠੀਕ ਸੀ ਤੇ ਸਾਨੂੰ ਪ੍ਰਵਾਨ ਹੈ ਪਰ ਫ਼ਿਲਹਾਲ ਅੰਮਿ੍ਤਪਾਲ ਸਿੰਘ ਜਾਂ ਉਨ੍ਹਾਂ ਦੀ ਜਥੇਬੰਦੀ ਵਲੋਂ ਸਰਬੱਤ ਖ਼ਾਲਸੇ ਸੰਬੰਧੀ ਕੋਈ ਸਪਸ਼ਟ ਏਜੰਡਾ ਨਹੀਂ ਦੱਸਿਆ ਗਿਆ ਜਦੋਂ ਕਿ ਏਨਾ ਜ਼ਰੂਰ ਕਿਹਾ ਗਿਆ ਹੈ ਕਿ ਇਸ ਵਿਚ ਸਿੱਖਾਂ ਦੀ ਮੌਜੂਦਾ ਸਥਿਤੀ ਤੇ ਦਸ਼ਾ 'ਤੇ ਵਿਚਾਰ ਕੀਤਾ ਜਾਵੇ | ਉਨ੍ਹਾਂ ਜਥੇਦਾਰ ਨੂੰ ਇਹ ਵੀ ਕਿਹਾ ਕਿ ਅਸੀਂ ਅਗਰ ਅੱਜ ਵੀ ਸਿਆਸਤ ਹੀ ਕਰਨੀ ਹੈ ਜੋ ਅਸੀਂ ਪਹਿਲਾਂ ਕਰਦੇ ਰਹੇ ਹਾਂ ਤਾਂ ਭਵਿੱਖ ਵਿਚ ਜਥੇਦਾਰੀ ਕਰਨ ਦਾ ਵੀ ਕੀ ਫ਼ਾਇਦਾ ਹੋਵੇਗਾ | ਉਨ੍ਹਾਂ ਕੌਮ ਦੀ ਹੋਂਦ ਦਾ ਸਬੂਤ ਦੇਣ ਲਈ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਲਈ ਵੀ ਕਿਹਾ | ਆਪਣੀ ਇਸ ਸੰਖੇਪ ਜਿਹੀ ਆਡੀਓ 'ਚ ਅੰਮਿ੍ਤਪਾਲ ਸਿੰਘ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਵਲੋਂ ਕੱਲ੍ਹ ਜਾਰੀ ਕੀਤੀ ਗਈ ਵੀਡੀਓ ਸੰਬੰਧੀ ਕੁਝ ਲੋਕਾਂ ਵਲੋਂ ਜੋ ਇਹ ਚਰਚੇ ਕੀਤੇ ਜਾ ਰਹੇ ਹਨ ਕਿ ਇਸ ਦੀ ਰਿਕਾਰਡਿੰਗ ਪੁਲਿਸ ਹਿਰਾਸਤ ਵਿਚ ਹੋਈ, ਇਹ ਬਿਲਕੁਲ ਬੇ-ਬੁਨਿਆਦ ਹੈ ਪਰ ਉਨ੍ਹਾਂ ਮੰਨਿਆ ਮੇਰੀ ਸਿਹਤ ਕੁਝ ਢਿੱਲੀ ਜ਼ਰੂਰ ਹੈ ਕਿਉਂਕਿ ਮੈਂ ਅੱਠ ਪਹਿਰ ਦੌਰਾਨ (24 ਘੰਟੇ) ਕੇਵਲ ਇਕ ਵਾਰ ਇਕ ਪ੍ਰਸ਼ਾਦਾ ਖਾ ਰਿਹਾ ਹਾਂ ਤੇ ਸਾਨੂੰ ਕਈ ਵਾਰ 20-25 ਮੀਲ ਤੁਰਨਾ ਵੀ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸਤਿਗੁਰੂ ਦੀ ਕ੍ਰਿਪਾ ਹੈ ਅਤੇ ਮੈਂ ਅਤੇ ਮੇਰੇ ਸਾਥੀ ਚੜ੍ਹਦੀ ਕਲਾ ਵਿਚ ਹਨ | ਉਨ੍ਹਾਂ ਕਿਹਾ ਕਿ ਮੇਰਾ ਭਰੋਸਾ ਸਤਿਗੁਰੂ 'ਤੇ ਹੈ ਅਤੇ ਅੱਜ ਦੀ ਤਰੀਕ ਤੱਕ ਅਸੀਂ ਚੜ੍ਹਦੀਕਲਾ 'ਚ ਹਾਂ ਤੇ ਅੱਜ ਤੋਂ ਬਾਅਦ ਸਤਿਗੁਰੂ ਦੀ ਓਟ ਵਿਚ ਹੀ ਰਹਾਂਗੇ | ਪ੍ਰੰਤੂ ਉਨ੍ਹਾਂ ਸਪਸ਼ਟ ਕੀਤਾ ਕਿ ਸਾਨੂੰ ਸਰਕਾਰਾਂ ਅਤੇ ਦੁਨਿਆਵੀ ਅਦਾਲਤਾਂ ਵਿਚ ਵਿਸ਼ਵਾਸ ਨਹੀਂ | ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਮੈਂ ਦੇਸ਼ ਛੱਡਣ ਵਾਲਾ ਨਹੀਂ ਅਤੇ ਨਾ ਹੀ ਕੇਸ ਕਤਲ ਕਰਵਾਉਣ ਬਾਰੇ ਸੋਚ ਸਕਦਾ ਹਾਂ ਸਗੋਂ ਇਸ ਤੋਂ ਪਹਿਲਾਂ ਖੋਪੜਾ ਜ਼ਰੂਰ ਲਹਾ ਸਕਦਾ ਹਾਂ | ਉਨ੍ਹਾਂ ਆਪਣੇ ਪਰਿਵਾਰ ਨੂੰ ਵੀ ਕਿਹਾ ਕਿ ਉਹ ਲੋਕਾਂ ਨੂੰ ਸਾਥ ਦੇਣ ਲਈ ਅਪੀਲਾਂ ਨਾ ਕਰੀ ਜਾਣ ਕਿਉਂਕਿ ਖ਼ਾਲਸਾ ਪੰਥ ਪਹਿਲਾਂ ਹੀ ਸਮਰਥਨ ਦੇ ਰਿਹਾ ਹੈ ਅਤੇ ਜੋ ਲੋਕ ਸਮਰਥਨ ਨਹੀਂ ਦੇ ਰਹੇ ਉਨ੍ਹਾਂ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ | ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਨੇ ਵੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਛੱਡਿਆ ਸੀ ਕਈ ਲੋਕਾਂ ਦਰਵਾਜ਼ੇ ਬੰਦ ਕਰ ਲਏ ਸਨ, ਉਨ੍ਹਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ ਪਿੰਡਾਂ 'ਚ ਸਰਬੱਤ ਖ਼ਾਲਸਾ ਲਈ ਅਪੀਲਾਂ ਕਰਨ | ਅੰਮਿ੍ਤਪਾਲ ਸਿੰਘ ਨੇ ਇਹ ਵੀ ਸਪਸ਼ਟ ਕੀਤਾ ਕਿ ਆਤਮ ਸਮਰਪਣ ਸੰਬੰਧੀ ਉਨ੍ਹਾਂ ਦੀ ਕਿਸੇ ਨਾਲ ਅੱਜ ਤੱਕ ਕਦੀ ਕੋਈ ਗੱਲ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਵਲੋਂ ਇਸ ਮੰਤਵ ਲਈ ਕਦੀ ਕੋਈ ਸ਼ਰਤਾਂ ਹੀ ਰੱਖੀਆਂ ਗਈਆਂ ਹਨ | ਉਨ੍ਹਾਂ ਕਿਹਾ ਅਜਿਹਾ ਪ੍ਰਚਾਰ ਬੇਬੁਨਿਆਦ ਅਤੇ ਗ਼ਲਤ ਫਹਿਮੀਆਂ ਪੈਦਾ ਕਰਨ ਲਈ ਹੈ ਪਰ ਉਨ੍ਹਾਂ ਸਪਸ਼ਟ ਕੀਤਾ ਕਿ ਮੈਂ ਨਾ ਜੇਲ੍ਹ ਜਾਣ ਤੋਂ ਡਰਦਾ ਹਾਂ ਅਤੇ ਨਾ ਹੀ ਪੁਲਿਸ ਦੇ ਤਸ਼ੱਦਦ ਤੋਂ ਹੀ ਪਰ ਸਰਬੱਤ ਖ਼ਾਲਸਾ ਸੱਦਣ ਸੰਬੰਧੀ ਅਪੀਲ ਬਾਰੇ ਜਥੇਦਾਰ ਅਕਾਲ ਤਖ਼ਤ ਕੀ ਫ਼ੈਸਲਾ ਲੈਣਗੇ ਉਹ ਅਜੇ ਸਪਸ਼ਟ ਨਹੀਂ ਹੈ ਕਿਉਂਕਿ ਉਨ੍ਹਾਂ ਵਲੋਂ ਇਸ ਮੰਗ ਸੰਬੰਧੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ | ਪ੍ਰੰਤੂ ਜਥੇਦਾਰ ਅਕਾਲ ਤਖ਼ਤ ਨੇ ਕਿਸੇ ਚੈਨਲ ਨਾਲ ਗੱਲਬਾਤ ਕਰਦਿਆਂ ਏਨਾ ਜ਼ਰੂਰ ਕਿਹਾ ਕਿ ਅੰਮਿ੍ਤਪਾਲ ਸਿੰਘ ਉਨ੍ਹਾਂ ਦੀ ਸਮਝ ਤੋਂ ਬਾਹਰ ਹਨ ਪਰ ਜਾਣਕਾਰ ਹਲਕਿਆਂ ਦਾ ਦੱਸਣਾ ਹੈ ਕਿ ਪੰਜ ਸਿੰਘ ਸਾਹਿਬਾਨ ਦੇ ਅਗਲੇ ਦਿਨਾਂ ਦੌਰਾਨ ਹੋਣ ਵਾਲੀ ਮੀਟਿੰਗ ਦੌਰਾਨ ਸਰਬੱਤ ਖ਼ਾਲਸਾ ਸੱਦਣ ਦੀ ਇਸ ਮੰਗ ਨੂੰ ਜ਼ਰੂਰ ਵਿਚਾਰਿਆ ਜਾ ਸਕਦਾ ਹੈ | ਹਾਲਾਂਕਿ ਅੰਮਿ੍ਤਪਾਲ ਸਿੰਘ ਵਲੋਂ ਆਪਣੇ ਤੌਰ 'ਤੇ ਦੁਨੀਆ ਭਰ ਦੇ ਸਿੱਖਾਂ ਨੂੰ ਇਸ ਸਰਬੱਤ ਖ਼ਾਲਸਾ ਵਿਚ ਸ਼ਮੂਲੀਅਤ ਕਰਨ ਸੰਬੰਧੀ ਅਪੀਲ ਵੀ ਕਰ ਦਿੱਤੀ ਗਈ ਹੈ | ਇਕ ਹੋਰ ਦਿਲਚਸਪ ਪਹਿਲੂ ਇਹ ਵੀ ਹੈ ਕਿ ਸੂਬਾ ਪੁਲਿਸ ਅਤੇ ਕੇਂਦਰੀ ਏਜੰਸੀਆਂ ਵਲੋਂ ਅੰਮਿ੍ਤਪਾਲ ਵਲੋਂ ਜਾਰੀ ਵੀਡੀਓ ਤੇ ਆਡੀਓ ਸੰਬੰਧੀ ਪੂਰਨ ਤੌਰ 'ਤੇ ਚੁੱਪੀ ਰੱਖੀ ਜਾ ਰਹੀ ਹੈ | ਇਨ੍ਹਾਂ ਏਜੰਸੀਆਂ ਦਾ ਕੇਵਲ ਏਨਾ ਕਹਿਣਾ ਹੈ ਕਿ ਕੱਲ੍ਹ ਦੀ ਵੀਡੀਓ ਜੋ ਜਾਰੀ ਹੋਈ ਉਸ ਲਈ ਕੈਨੇਡਾ, ਇੰਗਲੈਂਡ ਤੇ ਦੁਬਈ ਆਦਿ ਤੋਂ ਇੰਟਰਨੈੱਟ ਦੀ ਵਰਤੋਂ ਦਾ ਪਤਾ ਚੱਲ ਰਿਹਾ ਹੈ ਪਰ ਅੰਮਿ੍ਤਪਾਲ ਕਿੱਥੇ ਹੈ, ਇਸ ਬਾਰੇ ਹੁਣ ਪੁਲਿਸ ਵੀ ਚੁੱਪ ਹੈ | ਹਾਲਾਂਕਿ ਇਸ ਤੋਂ ਪਹਿਲਾਂ ਸਰਕਾਰਾਂ ਨਿਪਾਲ ਅਤੇ ਉੱਤਰਾਖੰਡ 'ਚ ਅੰਮਿ੍ਤਪਾਲ ਸੰਬੰਧੀ ਇਸ਼ਤਿਹਾਰ ਲਗਵਾਉਣ ਤੋਂ ਇਲਾਵਾ ਮੁਨਾਦੀ ਵੀ ਕਰਵਾ ਚੁੱਕੀ ਹੈ | ਪ੍ਰੰਤੂ ਹੁਣ ਅੰਮਿ੍ਤਪਾਲ ਵਲੋਂ ਆਪਣੀਆਂ ਵੀਡੀਓ ਤੇ ਆਡੀਓ ਜਨਤਕ ਕਰਨ ਨਾਲ ਸਰਕਾਰ ਦੀ ਕਿਰਕਰੀ ਜ਼ਰੂਰ ਹੋ ਰਹੀ ਹੈ | ਪੰਜਾਬ ਪੁਲਿਸ ਹੈੱਡਕੁਆਟਰ ਤੋਂ ਸੂਬੇ ਦਾ ਇਕ ਸੀਨੀਅਰ ਅਧਿਕਾਰੀ, ਜੋ ਰੋਜ਼ਾਨਾ ਅੰਮਿ੍ਤਪਾਲ ਦੀ ਭਾਲ ਲਈ ਚੱਲ ਰਹੀ ਜਾਂਚ ਸੰਬੰਧੀ ਜਾਣਕਾਰੀ ਦਿੰਦਾ ਸੀ ਅਤੇ ਉਨ੍ਹਾਂ ਸੰਬੰਧੀ ਪ੍ਰਾਪਤ ਹੋਣ ਵਾਲੀਆਂ ਫੋਟੋਆਂ ਤੇ ਸੀ.ਸੀ.ਟੀ.ਵੀ. ਫੋਟੋਆਂ ਵੀ ਜਾਰੀ ਕਰ ਰਹੇ ਸਨ, ਉਹ ਸਿਲਸਿਲਾ ਵੀ ਹੁਣ ਅਚਾਨਕ ਬੰਦ ਕਰ ਦਿੱਤਾ ਗਿਆ ਹੈ ਤੇ ਪੁਲਿਸ ਵਲੋਂ ਹੁਣ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ |
ਬਲਜਿੰਦਰਪਾਲ ਸਿੰਘ
ਨਰਿੰਦਰ ਸਿੰਘ ਬੱਡਲਾ
ਹੁਸ਼ਿਆਰਪੁਰ, 30 ਮਾਰਚ-2 ਦਿਨ ਬੀਤ ਜਾਣ ਦੇ ਬਾਵਜੂਦ ਅੰਮਿ੍ਤਪਾਲ ਸਿੰਘ ਅਤੇ ਉਸ ਦੇ ਸਾਥੀ ਦੀ ਭਾਲ 'ਚ ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਸਥਿਤ ਪਿੰਡ ਮਰਨਾਈਆਂ 'ਚ ਸ਼ੁਰੂ ਹੋਈ ਤਲਾਸ਼ੀ ਮੁਹਿੰਮ ਨੂੰ ਅੱਜ ਤੀਸਰੇ ਦਿਨ ਪੁਲਿਸ ਵਲੋਂ ਹੋਰ ਤੇਜ਼ ਕਰਦਿਆਂ ਜਿਥੇ ਵਾਧੂ ਫੋਰਸ ਲਗਾ ਕੇ ਸਾਰਾ ਦਿਨ ਮੁਹਿੰਮ ਜਾਰੀ ਰੱਖੀ ਗਈ, ਉਥੇ ਡਰੋਨ ਰਾਹੀਂ ਇਲਾਕੇ 'ਚ ਪੈਨੀ ਨਜ਼ਰ ਰੱਖੀ ਜਾ ਰਹੀ ਸੀ | ਇਸ ਦੇ ਨਾਲ ਹੀ ਪੁਲਿਸ ਵਲੋਂ ਪਿੰਡ ਕੋਟਫ਼ਤੂਹੀ ਨਜ਼ਦੀਕ ਉਸ ਧਾਰਮਿਕ ਅਸਥਾਨ 'ਤੇ ਜਾ ਕੇ ਵੀ ਪੜਤਾਲ ਕੀਤੀ ਗਈ, ਜਿਸ ਨਾਲ ਸੰਬੰਧਿਤ ਇਨੋਵਾ ਗੱਡੀ ਦੀ ਵਰਤੋਂ ਅੰਮਿ੍ਤਪਾਲ ਸਿੰਘ ਵਲੋਂ ਕੀਤੀ ਦੱਸੀ ਜਾ ਰਹੀ ਹੈ | ਇਸ ਦੌਰਾਨ ਮਰਨਾਈਆਂ ਦੇ ਨਾਲ-ਨਾਲ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਤੇ ਪੁਲਿਸ ਦੇ ਨਾਲ-ਨਾਲ ਪੈਰਾ-ਮਿਲਟਰੀ ਫੋਰਸ ਦੇ ਜਵਾਨਾਂ ਦੀ ਗਿਣਤੀ 'ਚ ਵੀ ਵਾਧਾ ਕੀਤਾ ਗਿਆ | ਇਥੇ ਜ਼ਿਕਰਯੋਗ ਹੈ ਕਿ 28 ਮਾਰਚ ਦੀ ਦੇਰ ਰਾਤ ਨੂੰ ਪਿੰਡ ਮਰਨਾਈਆਂ ਤੋਂ ਜੋ ਇਨੋਵਾ ਗੱਡੀ ਪੁਲਿਸ ਨੂੰ ਬਰਾਮਦ ਹੋਈ ਸੀ, ਉਸ 'ਚੋਂ ਪੁਲਿਸ ਨੂੰ ਚੋਲੇ, ਕਛਹਿਰਿਆਂ ਤੋਂ ਇਲਾਵਾ ਕਾਫ਼ੀ ਕੰਬਲ ਮਿਲੇ ਹਨ | ਸੂਤਰਾਂ ਅਨੁਸਾਰ ਕੁੱਝ ਅਜਿਹੇ ਕੱਪੜੇ ਵੀ ਮਿਲੇ ਹਨ, ਜੋ ਕਾਫ਼ੀ ਮੈਲੇ ਦੱਸੇ ਜਾ ਰਹੇ ਹਨ | ਗੱਡੀ 'ਚੋਂ ਕੋਈ ਵੀ ਇਲੈਕਟ੍ਰਾਨਿਕਸ ਵਸਤੂ ਨਹੀਂ ਮਿਲੀ | ਸੂਤਰਾਂ ਅਨੁਸਾਰ ਪੁਲਿਸ ਨੇ ਜੋ ਇਨੋਵਾ ਗੱਡੀ ਬਰਾਮਦ ਕੀਤੀ ਸੀ, ਉਸ 'ਤੇ ਦੋਆਬੇ ਦੇ ਇਕ ਪ੍ਰਸਿੱਧ ਧਾਰਮਿਕ ਅਸਥਾਨ ਦੇ ਮੁਖੀਆਂ ਦੇ ਨਾਂਅ ਲਿਖੇ ਹੋਏ ਹਨ, ਜਿਸ ਦੇ ਸੰਬੰਧ 'ਚ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਪਿੰਡ ਕੋਟਫ਼ਤੂਹੀ ਨਜ਼ਦੀਕ ਸਥਿਤ ਉਕਤ ਧਾਰਮਿਕ ਅਸਥਾਨ 'ਤੇ ਪਹੁੰਚ ਕੇ ਗੱਡੀ ਸੰਬੰਧੀ ਬਰੀਕੀ ਨਾਲ ਜਾਂਚ ਕੀਤੀ | ਆਪਣਾ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਪਿੰਡ ਦੇ ਵਾਸੀ ਇਕ ਵਿਅਕਤੀ ਨੇ ਦੱਸਿਆ ਕਿ ਉਕਤ ਧਾਰਮਿਕ ਅਸਥਾਨ ਨਾਲ ਸੰਬੰਧਿਤ ਇਕ ਸੇਵਾਦਾਰ ਨੂੰ ਪੁਲਿਸ ਨੇ ਹਿਰਾਸਤ 'ਚ ਵੀ ਲਿਆ ਹੈ | ਇਸ ਦੇ ਨਾਲ ਹੀ ਪੁਲਿਸ ਵਲੋਂ ਉਨ੍ਹਾਂ ਸਥਾਨਾਂ 'ਤੇ ਜਾ ਕੇ ਵੀ ਜਾਂਚ ਕੀਤੀ ਜਾ ਰਹੀ ਹੈ, ਜਿਥੇ ਅੰਮਿ੍ਤਪਾਲ ਸਿੰਘ ਪਹਿਲਾਂ ਆਇਆ ਸੀ | ਇਸ ਦੇ ਨਾਲ ਹੀ ਪੁਲਿਸ ਵਲੋਂ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਬਰੀਕੀ ਨਾਲ ਖੰਘਾਲਿਆ ਜਾ ਰਿਹਾ ਹੈ | ਉਕਤ ਸਾਰੇ ਘਟਨਾਕ੍ਰਮ ਨੂੰ ਲੈ ਕੇ ਪੁਲਿਸ ਵਲੋਂ ਚਲਾਈ ਤਲਾਸ਼ੀ ਮੁਹਿੰਮ ਦੇ ਚੱਲਦਿਆਂ ਜਿਥੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਕੀਤੀ ਨਾਕਾਬੰਦੀ ਕਾਰਨ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੂਤਰਾਂ ਅਨੁਸਾਰ ਪੁਲਿਸ ਵਲੋਂ ਅੰਮਿ੍ਤਪਾਲ ਸਿੰਘ ਅਤੇ ਉਸ ਦੇ ਸਾਥੀ ਦੀ ਭਾਲ ਲਈ ਸ਼ੁਰੂ ਕੀਤੀ ਇਹ ਵੱਡੀ ਤਲਾਸ਼ੀ ਮੁਹਿੰਮ ਇਸੇ ਕਾਰਨ ਚਲਾਈ ਦੱਸੀ ਜਾ ਰਹੀ ਹੈ ਕਿ ਪੁਲਿਸ ਨੂੰ ਪੂਰਾ ਸ਼ੱਕ ਹੈ ਕਿ ਉਹ ਅਜੇ ਵੀ ਉਕਤ ਇਲਾਕੇ 'ਚ ਹੀ ਕਿਧਰੇ ਲੁਕਿਆ ਹੋਇਆ ਹੈ | ਇਨ੍ਹਾਂ ਵੱਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਹੀ ਹਨ | ਇਥੇ ਦੱਸਣਯੋਗ ਹੈ ਕਿ ਇਸ ਸਾਰੇ ਮਾਮਲੇ ਸੰਬੰਧੀ ਪੁਲਿਸ ਦਾ ਕੋਈ ਵੀ ਅਧਿਕਾਰੀ ਕੁੱਝ ਵੀ ਦੱਸਣ ਲਈ ਤਿਆਰ ਨਹੀਂ |
ਪੰਜਾਬ ਪੁਲਿਸ ਨੂੰ ਗਿ੍ਫ਼ਤਾਰ ਕਰਨ ਦੀ ਚੁਣੌਤੀ ਦੇਣ ਦੇ ਇਕ ਦਿਨ ਬਾਅਦ ਅੰਮਿ੍ਤਪਾਲ ਸਿੰਘ ਨੇ ਵੀਰਵਾਰ ਨੂੰ ਇਕ ਤਾਜ਼ਾ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਕਿ ਉਹ ਭਗੌੜਾ ਨਹੀਂ ਹੈ ਅਤੇ ਛੇਤੀ ਹੀ ਦੁਨੀਆ ਦੇ ਸਾਹਮਣੇ ਪੇਸ਼ ਹੋਵੇਗਾ | ਇਹ ਵੀਡੀਓ ਉਸ ਦੀ ਆਡੀਓ ਕਲਿਪ ਸਾਹਮਣੇ ਆਉਣ ਦੇ ਕੁਝ ਘੰਟਿਆਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿਚ ਉਸ ਨੇ ਇਨ੍ਹਾਂ ਅਟਕਲਾਂ ਨੂੰ ਖ਼ਾਰਜ ਕਰ ਦਿੱਤਾ ਕਿ ਉਹ ਆਤਮ ਸਮਰਪਣ ਲਈ ਗੱਲਬਾਤ ਕਰ ਰਿਹਾ ਹੈ | ਉਸ ਨੇ ਪੰਜਾਬੀ 'ਚ ਜਾਰੀ ਕੀਤੀ ਵੀਡੀਓ ਵਿਚ ਕਿਹਾ ਕਿ ਜਿਨ੍ਹਾਂ ਨੂੰ ਲਗਦਾ ਹੈ ਕਿ ਮੈਂ ਭਗੌੜਾ ਹੋ ਗਿਆ ਹਾਂ ਅਤੇ ਮੈਂ ਆਪਣੇ ਸਾਥੀਆਂ ਨੂੰ ਛੱਡ ਦਿੱਤਾ ਹੈ | ਉਨ੍ਹਾਂ ਨੂੰ ਇਹ ਭਰਮ ਆਪਣੇ ਮਨ 'ਚ ਨਹੀਂ ਰੱਖਣਾ ਚਾਹੀਦਾ | ਉਸ ਨੇ ਕਿਹਾ ਕਿ ਉਹ ਮਰਨ ਤੋਂ ਨਹੀਂ ਡਰਦਾ | ਉਸ ਨੇ ਕਿਹਾ ਕਿ ਛੇਤੀ ਹੀ ਉਹ ਦੁਨੀਆ ਸਾਹਮਣੇ ਪੇਸ਼ ਹੋਵੇਗਾ ਅਤੇ ਸੰਗਤ ਵਿਚ ਵੀ ਹੋਵੇਗਾ | ਉਸ ਨੇ ਕਿਹਾ ਕਿ ਬਿਖੜੇ ਪੈਂਡਿਆਂ ਦੌਰਾਨ ਬਹੁਤ ਕੁਝ ਸਹਿਣਾ ਪੈਂਦਾ ਹੈ | ਇਨ੍ਹਾਂ ਦਿਨਾਂ ਨੂੰ ਕੱਟਣਾ ਮੁਸ਼ਕਿਲ ਹੁੰਦਾ ਹੈ | 18 ਮਾਰਚ ਨੂੰ 'ਵਾਰਸ ਪੰਜਾਬ ਦੇ' ਜਥੇਬੰਦੀ 'ਤੇ ਪੁਲਿਸ ਕਾਰਵਾਈ ਦੇ ਬਾਅਦ ਤੋਂ ਅੰਮਿ੍ਤਪਾਲ ਦੀ ਇਹ ਦੂਜੀ ਵੀਡੀਓ ਸਾਹਮਣੇ ਆਈ ਹੈ |
ਮੱਧਮ ਤੇ ਵੱਡੇ ਉਦਯੋਗਾਂ ਨੂੰ 8 ਫ਼ਰਵਰੀ 2023 ਤੋਂ 60 ਪੈਸੇ ਪ੍ਰਤੀ ਯੂਨਿਟ ਵਾਧੂ ਭੁਗਤਾਨ ਕਰਨਾ ਪਵੇਗਾ
ਪੁਨੀਤ ਬਾਵਾ
ਲੁਧਿਆਣਾ, 30 ਮਾਰਚ-ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵਲੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੀਆਂ ਹਦਾਇਤਾਂ 'ਤੇ ਸਨਅਤੀ ਬਿਜਲੀ ਦੀਆਂ ਕੀਮਤਾਂ 'ਚ 50 ਪੈਸੇ ਪ੍ਰਤੀ ਯੂਨਿਟ ਵਾਧਾ ਕੀਤਾ ਗਿਆ ਹੈ, ਪਰ ਵੱਖ-ਵੱਖ ਕਰ ਜੋੜਨ ਤੋਂ ਬਾਅਦ ਇਹ ਵਾਧਾ 60 ਪੈਸੇ ਪ੍ਰਤੀ ਯੂਨਿਟ ਹੋ ਗਿਆ ਹੈ | ਬਿਜਲੀ ਦੀਆਂ ਕੀਮਤਾਂ 'ਚ ਵਾਧਾ ਹੋਣ ਕਰਕੇ ਸਨਅਤਕਾਰ ਡਾਢੇ ਨਿਰਾਸ਼ ਨਜ਼ਰ ਆ ਰਹੇ ਹਨ | ਪੰਜਾਬ ਰਾਜ ਬਿਜਲੀ ਨਿਗਮ ਵਲੋਂ ਜਾਰੀ ਸਰਕੂਲਰ ਨੰਬਰ 09/2023 'ਚ ਮੌਜੂਦਾ ਮੱਧਮ ਅਤੇ ਵੱਡੇ ਉਦਯੋਗਾਂ ਲਈ ਵੇਰੀਏਬਲ ਚਾਰਜ ਦੀ ਕੀਮਤ 8 ਫਰਵਰੀ 2023 ਤੋਂ 5 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 5.50 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਜਾਵੇਗੀ | 20 ਕੇ.ਵੀ.ਏ. ਤੱਕ ਦੇ ਛੋਟੇ ਬਿਜਲੀ ਕੁਨੈਕਸ਼ਨਾਂ ਲਈ ਵੇਰੀਏਬਲ ਚਾਰਜ 5 ਰੁਪਏ ਤੋਂ ਵਧਾ ਕੇ 5.37 ਰੁਪਏ ਪ੍ਰਤੀ ਯੂਨਿਟ ਕੀਤਾ ਜਾਵੇਗਾ | ਪੰਜਾਬ ਸਰਕਾਰ ਵਲੋਂ ਜੋ ਬਿਜਲੀ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ, ਇਸ ਨਾਲ ਉਦਯੋਗਾਂ 'ਤੇ ਲਗਭਗ 2000 ਕਰੋੜ ਰੁਪਏ ਦਾ ਵਾਧੂ ਆਰਥਿਕ ਬੋਝ ਪਵੇਗਾ | ਸਰਕਾਰ ਵਲੋਂ ਨਵਾਂ ਵਾਧਾ ਵਾਪਸ ਨਾ ਲਏ ਜਾਣ 'ਤੇ ਰਾਜ ਦੇ ਮੌਜੂਦਾ ਉਦਯੋਗ ਹਮੇਸ਼ਾ ਲਈ ਬੰਦ ਕਰਨ ਲਈ ਮਜਬੂਰ ਹੋਣਗੇ | ਪੰਜਾਬ ਸਰਕਾਰ ਨੇ ਬੜੀ ਚਲਾਕੀ ਨਾਲ ਪੰਜਾਬ ਵਪਾਰ ਨੀਤੀ ਵਿਚ ਇਹ ਸ਼ਰਤ ਜੋੜ ਦਿੱਤੀ ਅਤੇ ਪੀ.ਐਸ.ਪੀ.ਸੀ.ਐਲ. ਨੂੰ ਇਸ ਧਾਰਾ ਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਹਨ | ਮੌਜੂਦਾ ਬਿਜਲੀ 5.50 ਰੁਪਏ ਪੰਜ ਸਾਲਾਂ ਲਈ 3 ਫ਼ੀਸਦੀ ਸਾਲਾਨਾ ਵਾਧੇ ਨਾਲ ਅਤੇ ਨਵੇਂ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ | ਪੁਰਾਣੇ ਕਾਰਖ਼ਾਨੇਦਾਰਾਂ ਨੂੰ ਜਿਹੜੀ ਬਿਜਲੀ 5.60 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲੇਗੀ, ਉਹ ਹੀ ਬਿਜਲੀ ਨਵੇਂ ਕਾਰਖ਼ਾਨੇਦਾਰਾਂ ਨੂੰ 5 ਰੁਪਏ ਪ੍ਰਤੀ ਯੂਨਿਟ ਮਿਲੇਗੀ | ਜਿਸ ਨੂੰ ਪੁਰਾਣੇ ਕਾਰਖ਼ਾਨੇਦਾਰ ਸਰਕਾਰ ਦਾ ਮੌਜੂਦਾ ਉਦਯੋਗਾਂ ਨਾਲ ਸਰਕਾਰ ਦਾ ਮਤਰੇਈ ਮਾਂ ਵਾਲਾ ਸਲੂਕ ਦੱਸ ਰਹੇ ਹਨ | ਨਵੇਂ ਤੇ ਮੌਜੂਦਾ ਉਦਯੋਗਾਂ 'ਚ ਪਹਿਲਾਂ ਹੀ 13 ਫ਼ੀਸਦੀ ਐਕਸਾਈਜ਼ ਡਿਊਟੀ ਵਿਚ ਅੰਤਰ ਹੈ | ਇਸ ਨਾਲ ਨਵੇਂ ਅਤੇ ਪੁਰਾਣੇ ਵਿਚਕਾਰ ਫਰਕ ਲਗਭਗ 23 ਫ਼ੀਸਦੀ ਤੱਕ ਵਧ ਜਾਵੇਗਾ | ਨਵੇਂ ਤੇ ਪੁਰਾਣੇ ਕਾਰਖ਼ਾਨੇਦਾਰਾਂ 'ਚ ਬਿਜਲੀ ਦੀਆਂ ਕੀਮਤਾਂ 'ਚ ਫ਼ਰਕ ਹੋਣ ਕਾਰਨ ਮੁਕਾਬਲਾ ਸ਼ੁਰੂ ਹੋ ਗਿਆ ਹੈ | ਨਵੇਂ ਕਾਰਖ਼ਾਨੇਦਾਰਾਂ ਨੂੰ ਕੱਚਾ ਉਤਪਾਦ ਬਿਜਲੀ ਪੁਰਾਣੇ ਕਾਰਖ਼ਾਨੇਦਾਰ ਨਾਲੋਂ ਸਸਤੀ ਮਿਲਣ ਨਾਲ ਉਸ ਦੀ ਉਤਪਾਦਨ ਲਾਗਤ 'ਚ ਵੀ ਫ਼ਰਕ ਪੈ ਗਿਆ ਹੈ, ਜਿਸ ਦੇ ਚੱਲਦਿਆਂ ਨਵਾਂ ਕਾਰਖ਼ਾਨੇਦਾਰ ਪੁਰਾਣੇ ਕਾਰਖ਼ਾਨੇਦਾਰ ਦੇ ਮੁਕਾਬਲੇ ਜੇਕਰ ਸਾਮਾਨ ਸਸਤੇ ਭਾਅ ਵਿਚ ਵੀ ਵੇਚੇਗਾ, ਤਾਂ ਵੀ ਨਵੇਂ ਕਾਰਖ਼ਾਨੇਦਾਰ ਨੂੰ ਮੁਨਾਫ਼ਾ ਹੋਵੇਗਾ, ਪਰ ਅਜਿਹਾ ਹੋਣ ਨਾਲ ਪੁਰਾਣੇ ਕਾਰਖ਼ਾਨੇਦਾਰ ਦਾ ਗਾਹਕ ਟੁੱਟ ਜਾਵੇਗਾ | ਪੰਜਾਬ ਸਰਕਾਰ ਦੇ ਅਜਿਹੇ ਫ਼ੈਸਲਿਆਂ ਨਾਲ ਉੱਚ ਖਪਤ ਵਾਲੀਆਂ ਸਨਅਤਾਂ ਇਸ ਹਾਲਾਤ ਵਿਚ ਟਿਕ ਨਹੀਂ ਸਕਣਗੀਆਂ | 50 ਪੈਸੇ 'ਤੇ ਵੀ 20 ਫ਼ੀਸਦੀ ਟੈਕਸ ਲੱਗੇਗਾ ਅਤੇ ਉਦਯੋਗ ਨੂੰ ਸ਼ੁੱਧ ਵਾਧਾ ਲਗਭਗ 60 ਪੈਸੇ ਪ੍ਰਤੀ ਯੂਨਿਟ ਹੋਵੇਗਾ | ਪੰਜਾਬ ਅੰਦਰ ਉਦਯੋਗਾਂ ਨੂੰ ਪਹਿਲਾਂ ਹੀ ਬਿਜਲੀ 8 ਰੁਪਏ ਪ੍ਰਤੀ ਯੂਨਿਟ ਤੋਂ 12 ਰੁਪਏ ਪ੍ਰਤੀ ਯੂਨਿਟ ਤੱਕ ਮਹਿੰਗੀ ਪੈ ਰਹੀ ਹੈ | ਇਹ ਵਾਧਾ ਉਦਯੋਗਾਂ ਦੀਆਂ ਮੁਸੀਬਤਾਂ ਨੂੰ ਹੋਰ ਵਧਾਏਗਾ | ਇਹ ਵੀ ਪਤਾ ਲੱਗਾ ਹੈ ਕਿ ਬਿਜਲੀ ਦੀਆਂ ਕੀਮਤਾਂ 'ਚ ਵਾਧਾ ਹੋਣ ਕਰਕੇ ਅਤੇ ਪੰਜਾਬ ਦੇ ਹਾਲਾਤ ਸਹੀ ਨਾ ਹੋਣ ਕਰਕੇ ਪੰਜਾਬ ਦੇ ਉਦਯੋਗਪਤੀਆਂ ਨੇ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ-ਕਸ਼ਮੀਰ ਸਮੇਤ ਹੋਰ ਵੱਖ-ਵੱਖ ਸੂਬਿਆਂ 'ਚ ਆਪਣੇ ਕਾਰਖ਼ਾਨੇ ਸਥਾਪਿਤ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ |
ਸ਼ਿਵ ਸ਼ਰਮਾ
ਜਲੰਧਰ, 30 ਮਾਰਚ-ਪਾਵਰਕਾਮ ਵਲੋਂ ਵਪਾਰਕ ਵਰਗ ਦੇ ਬਿਜਲੀ ਖਪਤਕਾਰਾਂ ਨੂੰ ਜਿਹੜੇ ਵਾਧੂ ਜ਼ਮਾਨਤੀ ਰਕਮਾਂ ਵਸੂਲਣ ਦੇ ਵਸੂਲੀ ਨੋਟਿਸ ਭੇਜੇ ਜਾ ਰਹੇ ਹਨ, ਉਨ੍ਹਾਂ ਨੂੰ ਲੈ ਕੇ ਤਾਂ ਬਿਜਲੀ ਖਪਤਕਾਰਾਂ 'ਚ ਹਾਹਾਕਾਰ ਮਚੀ ਹੋਈ ਹੈ | ਬਿਜਲੀ ਖਪਤਕਾਰਾਂ ਦਾ ਕਹਿਣਾ ਹੈ ਕਿ ਇਕ ਪਾਸੇ ਇਨ੍ਹਾਂ ਵਸੂਲੀ ਨੋਟਿਸਾਂ ਨੂੰ ਸਪਲਾਈ ਕੋਡ ਦੇ ਨਿਯਮਾਂ ਤਹਿਤ ਨਹੀਂ ਭੇਜਿਆ ਜਾ ਰਿਹਾ, ਜਦਕਿ ਵਾਧੂ ਜ਼ਮਾਨਤੀ ਰਕਮਾਂ ਵਸੂਲਣ ਦੇ ਨੋਟਿਸ ਉਸ ਵੇਲੇ ਭੇਜੇ ਜਾ ਰਹੇ ਹਨ, ਜਦੋਂ ਵਿੱਤੀ ਸਾਲ 2022-23 ਖ਼ਤਮ ਹੋਣ ਜਾ ਰਿਹਾ ਹੈ | ਨੋਟਿਸ ਵਾਧੂ ਜ਼ਮਾਨਤੀ ਰਕਮਾਂ ਦੀ ਵਸੂਲੀ ਪਾਵਰਕਾਮ ਕੋਲ ਖਪਤਕਾਰਾਂ ਦੀਆਂ ਪਈਆਂ ਜ਼ਮਾਨਤੀ ਰਕਮਾਂ ਦੀ ਸਮੀਖਿਆ ਕਰਨ ਤੋਂ ਬਾਅਦ ਭੇਜੇ ਜਾਂਦੇ ਹਨ ਤਾਂ ਜੋ ਜੇ ਕਿਸੇ ਖਪਤਕਾਰ ਦੀ ਘੱਟ ਜ਼ਮਾਨਤੀ ਰਕਮ ਹੈ ਤਾਂ ਉਸ ਤੋਂ ਵਾਧੂ ਜ਼ਮਾਨਤੀ ਰਕਮਾਂ ਵਸੂਲੀਆਂ ਜਾ ਸਕਣ | ਪਾਵਰਕਾਮ ਵਲੋਂ ਬਿਜਲੀ ਖਪਤਕਾਰਾਂ ਨੂੰ ਵਾਧੂ ਜ਼ਮਾਨਤੀ ਰਕਮਾਂ ਵਸੂਲਣ ਲਈ ਜਿਹੜੇ ਨੋਟਿਸ ਭੇਜੇ ਜਾ ਰਹੇ ਹਨ, ਉਸ ਵਿਚ ਤਾਂ ਚਾਹੇ ਸਪਲਾਈ ਕੋਡ ਦੀ ਧਾਰਾ 15 ਦੇ ਮੁਤਾਬਕ ਵਾਧੂ ਜ਼ਮਾਨਤੀ
ਰਕਮ ਮੰਗੀ ਗਈ ਹੈ | ਅਗਾਊਾ ਜ਼ਮਾਨਤੀ ਰਕਮ ਮੰਗਣ 'ਤੇ ਧਾਰਾ 15 ਲਾਗੂ ਨਹੀਂ ਹੁੰਦੀ | ਸਪਲਾਈ ਕੋਡ 15 ਸਿਰਫ ਮੀਟਰ ਦੀ ਜ਼ਮਾਨਤੀ ਰਕਮ ਮੰਗਣ ਬਾਰੇ ਹੈ | ਪਾਵਰਕਾਮ ਦੇ ਅਧਿਕਾਰੀਆਂ ਨੂੰ ਇਹ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਗਲਤ ਨੋਟਿਸ ਗਲਤ ਸਪਲਾਈ ਕੋਡ ਦੀਆਂ ਧਾਰਾ ਲਗਾ ਕੇ ਨਾ ਦਿੱਤੇ ਜਾਣ | ਉਂਝ ਸਾਲਾਨਾ ਬਿਜਲੀ ਖਪਤ (ਅੰਦਾਜ਼ਨ 1 ਮਹੀਨੇ ਦੀ ਖਪਤ) ਮੁਤਾਬਕ 1.5 ਗੁਣਾ ਕਰਕੇ ਵਸੂਲ ਕਰਨ ਲਈ ਨੋਟਿਸ ਭੇਜੇ ਗਏ ਹਨ | ਕਈ ਖਪਤਕਾਰਾਂ ਨੂੰ ਵਸੂਲੀ ਦੇ ਜਿਹੜੇ ਨੋਟਿਸ ਭੇਜੇ ਗਏ ਹਨ, ਉਨ੍ਹਾਂ 'ਚ ਨੋਟਿਸ ਜਾਰੀ ਕਰਨ ਦੀ ਤਰੀਕ 16 ਮਾਰਚ, 2023 ਪਾਈ ਗਈ ਹੈ ਤੇ ਜ਼ਮਾਨਤੀ ਰਕਮਾਂ ਨੂੰ 15 ਦਿਨਾਂ ਦੇ ਅੰਦਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ, ਜਦਕਿ ਇਸ ਤਰ੍ਹਾਂ ਦੇ ਨੋਟਿਸ ਕਈ ਖਪਤਕਾਰਾਂ ਨੂੰ ਇਕ ਦਿਨ ਪਹਿਲਾਂ ਹੀ ਮਿਲੇ ਹਨ | ਇਕ ਤਾਂ ਖਪਤਕਾਰਾਂ ਨੂੰ ਦੇਰੀ ਨਾਲ ਨੋਟਿਸ ਭੇਜੇ ਗਏ ਤੇ ਪਾਵਰਕਾਮ ਦੀ ਇਸ ਗ਼ਲਤੀ ਕਰਕੇ ਨੋਟਿਸਾਂ 'ਚ ਇਹ ਵੀ ਕਿਹਾ ਗਿਆ ਹੈ ਕਿ 15 ਦਿਨਾਂ ਦੇ ਅੰਦਰ ਇਹ ਰਕਮ ਜਮ੍ਹਾਂ ਨਾ ਕਰਾਉਣ 'ਤੇ ਬਿਜਲੀ ਬਿੱਲਾਂ 'ਚ ਰਕਮ ਵਸੂਲ ਕੀਤੀ ਜਾਵੇਗੀ | ਉਧਰ ਬਿਜਲੀ ਮਾਮਲਿਆਂ ਦੇ ਮਾਹਰ ਵਿਜੇ ਤਲਵਾਰ ਦਾ ਕਹਿਣਾ ਹੈ ਕਿ ਸਪਲਾਈ ਕੋਡ ਦੀ ਧਾਰਾ 16 ਮੁਤਾਬਕ ਇਸ ਵਸੂਲੀ ਲਈ 30 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਹੁੰਦਾ ਹੈ | ਦੂਜੇ ਪਾਸੇ ਜਿਹੜਾ ਨੋਟਿਸ ਭੇਜਿਆ ਜਾਂਦਾ ਹੈ, ਉਸ ਵਿਚ ਸਾਰੀ ਜਾਣਕਾਰੀ ਦਿੱਤੀ ਹੋਣੀ ਚਾਹੀਦੀ ਹੈ, ਜਿਸ ਵਿਚ ਇਹ ਦਰਜ ਹੋਣਾ ਚਾਹੀਦਾ ਹੈ ਕਿ ਖਪਤਕਾਰ ਦੀ ਪਹਿਲਾਂ ਕਿੰਨੀ ਜ਼ਮਾਨਤੀ ਰਕਮ ਪਾਵਰਕਾਮ ਕੋਲ ਪਈ ਹੈ ਤੇ ਖਪਤਕਾਰ ਨੂੰ ਕਿੰਨਾ ਵਿਆਜ ਦਿੱਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਖਪਤਕਾਰ ਦੀ ਸਾਲਾਨਾ ਕਿੰਨੀ ਬਿਜਲੀ ਖਪਤ ਹੋਈ ਹੈ ਤੇ ਡੇਢ ਗੁਣਾ ਦੇ ਹਿਸਾਬ ਨਾਲ ਕਿੰਨੀ ਰਕਮ ਬਣਾਈ ਗਈ ਹੈ ਪਰ ਬਿਜਲੀ ਖਪਤਕਾਰਾਂ ਨੂੰ ਭੇਜੇ ਨੋਟਿਸ 'ਤੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ | ਕਈ ਖਪਤਕਾਰਾਂ ਦਾ ਕਹਿਣਾ ਹੈ ਕਿ ਕਈ ਖਪਤਕਾਰਾਂ ਨੂੰ ਤਾਂ ਬਣਦਾ 2003 ਤੋਂ ਵੀ ਜ਼ਮਾਨਤੀ ਰਕਮਾਂ 'ਤੇ ਵਿਆਜ ਨਹੀਂ ਦਿੱਤਾ ਜਾ ਰਿਹਾ, ਜਦਕਿ ਪਾਵਰਕਾਮ ਦੀਆਂ ਆਪਣੀਆਂ ਵੀ ਹਦਾਇਤਾਂ ਹਨ ਕਿ 1 ਜਨਵਰੀ, 2008 ਤੋਂ ਵਿਆਜ ਦੇਣਾ ਬਣਦਾ ਹੈ | ਰਾਜ ਦੇ ਜ਼ਿਆਦਾਤਰ ਬਿਜਲੀ ਖਪਤਕਾਰਾਂ ਨੂੰ ਤਾਂ ਇਸ ਦੀ ਜਾਣਕਾਰੀ ਹੀ ਨਹੀਂ ਹੈ ਕਿ ਉਨ੍ਹਾਂ ਦੀਆਂ ਪਾਵਰਕਾਮ ਕੋਲ ਜਮ੍ਹਾਂ ਹੋਈਆਂ ਜ਼ਮਾਨਤੀ ਰਕਮਾਂ 'ਤੇ ਉਨ੍ਹਾਂ ਨੂੰ ਕਿੰਨਾ ਵਿਆਜ ਮਿਲ ਰਿਹਾ ਹੈ ਜਾਂ ਫਿਰ ਉਨ੍ਹਾਂ ਦੇ ਵਿਆਜ ਦੀ ਰਾਹਤ ਮਿਲ ਰਹੀ ਹੈ?
ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਚੌਹਾਨ ਨਾਲ ਗੱਲ ਕਰ ਕੇ ਲਿਆ ਸਥਿਤੀ ਦਾ ਜਾਇਜ਼ਾ
ਇੰਦੌਰ, 30 ਮਾਰਚ (ਏਜੰਸੀ)-ਇੰਦੌਰ 'ਚ ਇਕ ਮੰਦਰ 'ਚ ਰਾਮਨੌਮੀ ਮੌਕੇ ਹਵਨ ਦੌਰਾਨ ਬਾਉਲੀ (ਖ਼ੂਹ) 'ਤੇ ਪਾਈ ਗਈ ਛੱਤ ਦੇ ਟੁੱਟਣ ਕਾਰਨ 22 ਲੋਕਾਂ ਦੀ ਮੌਤ ਹੋ ਗਈ | ਪੁਲਿਸ ਕਮਿਸ਼ਨਰ ਮਕਰੰਦ ਦੇਓਸਕਰ ਨੇ ਅੱਖੀਂ ਦੇਖਣ ਵਾਲਿਆਂ ਦੇ ਹਵਾਲੇ ਨਾਲ ਦੱਸਿਆ ਕਿ ਪਟੇਲ ਨਗਰ 'ਚ ਬਲੇਸ਼ਵਰ ਮਹਾਂਦੇਵ ਝੂਲੇਲਾਲ ਮੰਦਿਰ 'ਚ ਘਟਨਾ ਦੇ ਬਾਅਦ 30-35 ਲੋਕ ਖ਼ੂਹ 'ਚ ਡਿੱਗ ਗਏ | ਇੰਦੌਰ ਦੇ ਕਲੈਕਟਰ ਡਾ. ਇਲਾਈਆਰਾਜਾ ਟੀ ਨੇ ਕਿਹਾ ਕਿ ਪੀੜਤਾਂ 'ਚ 22 ਲੋਕਾਂ ਦੀ ਮੌਤ ਹੋ ਗਈ | ਘਟਨਾ ਦੇ ਜਲਦੀ ਹੀ ਬਾਅਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਮਰਨ ਵਾਲਿਆਂ ਲਈ ਦੁੱਖ ਪ੍ਰਗਟ ਕੀਤਾ | ਉਨ੍ਹਾਂ ਨੇ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਸਥਿਤੀ ਬਾਰੇ ਜਾਣਕਾਰੀ ਲਈ | ਇਕ ਪ੍ਰਤੱਖਦਰਸ਼ੀ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਦੌਰਾਨ ਮੰਦਰ ਵਿਚ ਬਾਉਲੀ (ਖ਼ੂਹ) ਦੇ ਉਤੇ ਲੋਕਾਂ ਦੀ ਕਾਫੀ ਭੀੜ ਇਕੱਠੀ ਹੋ ਗਈ ਸੀ | ਛੱਤ ਦਾ ਢਾਂਚਾ ਏਨਾ ਭਾਰ ਝੱਲ ਨਹੀਂ ਸਕਿਆ ਤੇ ਟੁੱਟ ਗਿਆ | ਹਾਦਸੇ ਦੇ ਸਮੇਂ ਜੋ ਲੋਕ ਮੰਦਰ 'ਚ ਹਾਜ਼ਰ ਸਨ, ਹਾਦਸੇ ਦੇ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੇ ਮੈਂਬਰਾਂ ਦੀ ਭਾਲ ਵਿਚ ਵੱਡੀ ਗਿਣਤੀ 'ਚ ਮੰਦਰ ਕੋਲ ਇਕੱਠੇ ਹੋ ਗਏ | ਪਟੇਲ ਨਗਰ ਰੈਜ਼ੀਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਕਾਂਤੀ ਭਾਈ ਪਟੇਲ ਨੇ ਕਿਹਾ ਕਿ ਅਧਿਕਾਰੀਆਂ ਨੂੰ ਸੂਚਿਤ ਕੀਤੇ ਜਾਣ ਦੇ ਬਾਵਜੂਦ ਐਂਬੂਲੈਂਸ ਇਕ ਘੰਟੇ ਦੇ ਬਾਅਦ ਪੁੱਜੀ | ਮੁੱਖ ਮੰਤਰੀ ਨੇ ਇੰਦੌਰ ਦੇ ਕਲੈਕਟਰ ਅਤੇ ਪੁਲਿਸ ਕਮਿਸ਼ਨਰ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਬਚਾਅ ਕਾਰਜਾਂ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ |
ਔਰੰਗਾਬਾਦ/ਹਾਵੜਾ /ਵਡੋਦਰਾ, 30 ਮਾਰਚ (ਏਜੰਸੀ)-ਰਾਮਨੌਮੀ ਮੌਕੇ ਮਹਾਰਾਸ਼ਟਰ, ਗੁਜਰਾਤ ਤੇ ਬੰਗਾਲ 'ਚ ਕੁਝ ਥਾਵਾਂ 'ਤੇ ਹਿੰਸਾ ਹੋਣ ਦੀ ਖ਼ਬਰ ਹੈ, ਜਿਸ 'ਚ ਕਈ ਲੋਕ ਜ਼ਖ਼ਮੀ ਹੋ ਗਏ | ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ 'ਚ ਰਾਮਨੌਮੀ ਮੌਕੇ ਇਕ ਰਾਮ ਮੰਦਰ ਨੇੜੇ 2 ਗੁੱਟਾਂ ਦਰਮਿਆਨ ਹੋਈ ਝੜਪ 'ਚ 10 ਪੁਲਿਸ ਮੁਲਾਜ਼ਮਾਂ ਸਮੇਤ 12 ਲੋਕ ਜ਼ਖ਼ਮੀ ਹੋ ਗਏ | ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਦੋ ਗੁੱਟਾਂ ਦੀ ਲਗਭਗ 500 ਲੋਕਾਂ ਦੀ ਭੜਕੀ ਭੀੜ ਨੇ ਇਕ ਦੂਜੇ 'ਤੇ ਪਥਰਾਅ ਕੀਤਾ ਤੇ ਪੈਟਰੋਲ ਬੰਬ ਸੁੱਟੇ, ਪੁਲਿਸ ਨੂੰ ਸਥਿਤੀ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਤੇ ਪਲਾਸਟਿਕ ਦੀਆਂ ਗੋਲੀਆਂ ਚਲਾਉਣੀਆਂ ਪਈਆਂ ਹਨ | ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਕਿਰਾਦਪੁਰਾ ਇਲਾਕੇ 'ਚ ਪ੍ਰਸਿੱਧ ਰਾਮ ਮੰਦਰ ਨੇੜੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ ਇਸ ਘਟਨਾ ਦੌਰਾਨ ਸ਼ਰਾਰਤੀਆਂ ਨੇ 13 ਵਾਹਨਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ | ਇਹ ਝਗੜਾ ਪਹਿਲਾਂ 5 ਲੋਕਾਂ ਦੇ 2 ਗੁੱਟਾਂ ਵਿਚਾਲੇ ਸ਼ੁਰੂ ਹੋਇਆ ਸੀ ਅਤੇ ਬਾਅਦ 4-5 ਸੌ ਲੋਕ ਇੱਕਠੇ ਹੋ ਗਏ | ਪੁਲਿਸ ਵਲੋਂ 400-500 ਲੋਕਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਉਧਰ ਪੱਛਮੀ ਬੰਗਾਲ ਦੇ ਹਾਵੜਾ ਸ਼ਹਿਰ 'ਚ ਵੀਰਵਾਰ ਸ਼ਾਮ ਰਾਮ ਨੌਮੀ ਦਾ ਜਲੂਸ ਕੱਢਣ ਦੇ ਸਮੇਂ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਹਿੰਸਾ ਭੜਕ ਗਈ ਅਤੇ ਉਨ੍ਹਾਂ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਤੇ ਦੁਕਾਨਾਂ 'ਚ ਭੰਨਤੋੜ ਕੀਤੀ | ਪੁਲਿਸ ਨੇ ਦੱਸਿਆ ਕਿ ਇਹ ਹਿੰਸਾ ਉਸ ਸਮੇਂ ਭੜਕੀ ਜਦੋਂ ਜਲੂਸ ਕਾਜੀਪੁਰ ਇਲਾਕੇ 'ਚੋਂ ਲੰਘ ਰਿਹਾ ਸੀ ਅਤੇ ਸ਼ਰਾਰਤੀਆਂ ਨੇ ਕਈ ਆਟੋ-ਰਿਕਸ਼ਿਆਂ, ਕਾਰਾਂ ਨੂੰ ਅੱਗ ਲਗਾ ਦਿੱਤੀ ਤੇ ਕਈ ਦੁਕਾਨਾਂ 'ਚ ਭੰਨ-ਤੋੜ ਕੀਤੀ | ਪੁਲਿਸ ਵਲੋਂ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ | ਇਸ ਦੌਰਾਨ ਧਰਨੇ 'ਤੇ ਬੈਠੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਇਲਾਵਾ ਗੁਜਰਾਤ ਦੇ ਵਡੋਦਰਾ ਸ਼ਹਿਰ 'ਚ ਰਾਮਨੌਮੀ ਤਿਉਹਾਰ ਨੂੰ ਲੈ ਕੇ ਕੱਢੀਆਂ ਗਈਆਂ ਦੋ ਸ਼ੋਭਾ ਯਾਤਰਾਵਾਂ 'ਤੇ ਪੱਥਰਬਾਜ਼ੀ ਹੋਣ ਦੀ ਖ਼ਬਰ ਹੈ | ਪੁਲਿਸ ਨੇ ਦੱਸਿਆ ਕਿ ਇਕ ਘਟਨਾ 'ਚ ਕੁਝ ਵਿਅਕਤੀ ਜ਼ਖਮੀ ਹੋਏ ਹਨ | ਪਹਿਲੀ ਘਟਨਾ ਦੁਪਹਿਰ ਵਕਤ ਫਤਹਿਪੁਰਾ ਇਲਾਕੇ 'ਚ ਪੰਜਰੀਗੜ੍ਹ ਮੁਹੱਲਾ ਨੇੜੇ, ਜਦੋਂ ਕਿ ਦੂਸਰੀ ਸ਼ਾਮ ਵੇਲੇ ਖੁੰਭਰਵਾੜਾ ਨੇੜੇ ਵਾਪਰੀ | ਡੀ.ਸੀ.ਪੀ. ਜਸ਼ਪਾਲ ਜਾਗਨੀਆ ਨੇ ਦੱਸਿਆ ਕਿ ਪੰਜਰੀਗੜ੍ਹ ਮੁਹੱਲਾ ਵਾਲੀ ਸ਼ੋਭਾ ਯਾਤਰਾ 'ਤੇ ਪੱਥਰਬਾਜ਼ੀ ਦੌਰਾਨ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ, ਪਰ ਕੋਈ ਜ਼ਖਮੀ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਪੱਥਰਬਾਜ਼ੀ ਕਰਨ ਵਾਲਿਆਂ ਸ਼ਰਾਰਤੀ ਅਨਸਰਾਂ ਨੂੰ ਜਲਦ ਗਿ੍ਫਤਾਰ ਕੀਤਾ ਜਾਏਗਾ | ਖੁੰਭਰਵਾੜਾ ਸ਼ੋਭਾ ਯਾਤਰਾ 'ਚ ਸਥਾਨਕ ਭਾਜਪਾ ਵਿਧਾਇਕ ਮਨੀਸ਼ਾ ਵਾਕਿਲ ਵੀ ਮੌਜੂਦ ਸਨ | ਜਦੋਂ ਸ਼ੋਭਾ ਯਾਤਰਾ ਸ਼ਾਂਤੀਪੂਰਵਕ ਜਾ ਰਹੀ ਸੀ ਤਾਂ ਕੁਝ ਲੋਕਾਂ ਨੇ ਅਚਾਨਕ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ | ਵੀਡੀਓ 'ਚ ਲੋਕ ਪੱਥਰਾਂ ਤੋਂ ਬਚਾਅ ਲਈ ਭੱਜਦੇ ਵੇਖੇ ਜਾ ਸਕਦੇ ਹਨ ਤੇ ਸ਼ਰਧਾਲੂ ਭਗਵਾਨ ਰਾਮ ਦੀ ਸਵਾਰੀ ਵਾਲੇ ਰੱਥ ਨੂੰ ਸੁਰੱਖਿਅਤ ਥਾਂ ਵੱਲ ਲਿਜਾਂਦੇ ਨਜ਼ਰ ਆ ਰਹੇ ਹਨ |
ਨਵੀਂ ਦਿੱਲੀ, 30 ਮਾਰਚ (ਉਪਮਾ ਡਾਗਾ ਪਾਰਥ)-ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਰੱਦ ਹੋਣ 'ਤੇ ਜਰਮਨੀ ਨੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਰਾਹੁਲ ਦੇ ਖ਼ਿਲਾਫ਼ ਕੀਤੀ ਗਈ ਕੋਈ ਵੀ ਕਾਰਵਾਈ ਨਿਆਇਕ ਸੁਤੰਤਰਤਾ ਦੇ ਦਾਇਰੇ 'ਚ ...
ਨਵੀਂ ਦਿੱਲੀ, 30 ਮਾਰਚ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸ਼ਾਮ ਨੂੰ ਇੱਥੇ ਸੰਸਦ ਭਵਨ ਦੀ ਨਵੀਂ ਇਮਾਰਤ ਦਾ ਅਚਨਚੇਤ ਦੌਰਾ ਕੀਤਾ ਅਤੇ ਵੱਖ-ਵੱਖ ਕਾਰਜਾਂ ਦਾ ਨਿਰੀਖਣ ਕਰਨ ਦੇ ਨਾਲ-ਨਾਲ ਨਿਰਮਾਣ ਵਿਚ ਲੱਗੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ | ...
ਗੜੇਮਾਰੀ ਅਤੇ ਮੀਂਹ ਨਾਲ ਖ਼ਰਾਬ ਫ਼ਸਲ ਦੀਆਂ ਗਿਰਦਾਵਰੀਆਂ ਕਰਵਾ ਕੇ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ-ਲੱਖੋਵਾਲ
ਚੰਡੀਗੜ੍ਹ 30 ਮਾਰਚ (ਅਜਾਇਬ ਸਿੰਘ ਔਜਲਾ)-ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂਆਂ ਹਰਿੰਦਰ ਸਿੰਘ ...
ਉੱਘੇ ਗਾਇਕ ਅਰੀਜੀਤ, ਤਮੰਨਾ ਭਾਟੀਆ ਸਮੇਤ ਕਈ ਫ਼ਿਲਮੀ ਹਸਤੀਆਂ ਉਦਘਾਟਨੀ ਸਮਾਰੋਹ 'ਚ ਆਉਣਗੀਆਂ ਨਜ਼ਰ
ਨਵੀਂ ਦਿੱਲੀ, 30 ਮਾਰਚ (ਏਜੰਸੀ)- ਕ੍ਰਿਕਟ ਦਾ ਮਹਾਕੁੰਭ ਜਾਂ ਆਈ. ਪੀ. ਐਲ. 2023 ਦਾ ਅੱਜ ਆਗਾਜ਼ ਹੋਣ ਵਾਲਾ ਹੈ | ਆਈ. ਪੀ. ਐਲ. 2023 ਦਾ ਆਗਾਜ਼ ਨਰਿੰਦਰ ਮੋਦੀ ਸਟੇਡੀਅਮ 'ਚ ...
ਨਵੀਂ ਦਿੱਲੀ, 30 ਮਾਰਚ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਿਦੇਸ਼ਾਂ ਤੋਂ ਮੰਗਵਾਈਆਂ ਜਾਣ ਵਾਲੀਆਂ ਦਵਾਈਆਂ 'ਤੇ ਕਸਟਮ ਡਿਊਟੀ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ | ਇਹ ਛੋਟ ਉਨ੍ਹਾਂ ਬਿਮਾਰੀਆਂ 'ਤੇ ਲਾਗੂ ਹੋਏਗੀ ਜੋ ਗੰਭੀਰ ...
ਲੰਡਨ, 30 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਰੇ ਚੋਰਾਂ ਦਾ ਉਪਨਾਮ ਮੋਦੀ ਕਿਉਂ ਹੈ? ਇਸ ਬਿਆਨ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਏ ਜਾਣ ਤੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਸੰਸਦ ਮੈਂਬਰਸ਼ਿਪ ਵੀ ਰੱਦ ਹੋ ਗਈ ਹੈ | ਪਰ ਇਹ ...
ਲੁਧਿਆਣਾ, 30 ਮਾਰਚ (ਪੁਨੀਤ ਬਾਵਾ)-ਭਾਰਤ ਅੰਦਰ ਨਵਾਂ 2023 ਵਿੱਤੀ ਵਰ੍ਹਾ 1 ਅਪ੍ਰੈਲ ਤੋਂ ਚਾਲੂ ਹੋ ਰਿਹਾ ਹੈ | ਨਵੇਂ ਵਿੱਤੀ ਸਾਲ 2023 ਦੇ ਅਪ੍ਰੈਲ ਮਹੀਨੇ ਵਿਚ 14 ਦਿਨ ਬੈਂਕ ਬੰਦ ਰਹਿਣਗੇ | ਪਰ ਲੋਕਾਂ ਨੂੰ ਖੱਜਲ ਖ਼ੁਆਰੀ ਤੇ ਪ੍ਰੇਸ਼ਾਨੀ ਤੋਂ ਬਚਾਉਣ ਲਈ ਆਨਲਾਈਨ ਬੈਂਕਿੰਗ, ...
ਸੈਕਰਾਮੈਂਟੋ, 30 ਮਾਰਚ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕੈਂਟੁਕੀ ਰਾਜ ਦੇ ਦੱਖਣ-ਪੱਛਮ 'ਚ ਸਿਖਲਾਈ ਦÏਰਾਨ ਅਮਰੀਕੀ ਫ਼ੌਜ ਦੇ ਦੋ ਬਲੈਕ ਹਾਵਕ ਹੈਲੀਕਾਪਟਰਾਂ ਦੇ ਟਕਰਾਉਣ ਕਾਰਨ 9 ਸੈਨਿਕਾਂ ਦੀ ਮÏਤ ਹੋ ਗਈ¢ ਇਹ ਹਾਦਸਾ ਬੀਤੀ ਰਾਤ ਵਾਪਰਿਆ¢ ਫ਼ੌਜ ਦੇ ਟਿਕਾਣੇ ਫੋਰਟ ...
ਚੰਡੀਗੜ੍ਹ, 30 ਮਾਰਚ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਅਤਾਂ ਲਈ ਬਿਜਲੀ ਦਰਾਂ ਵਧਾ ਕੇ ਇਸ ਖੇਤਰ ਨਾਲ ਧੋਖਾ ਕੀਤਾ ਹੈ, ਕਿਉਂਕਿ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਸਨਅਤਾਂ ਲਈ ਬਿਜਲੀ 5 ...
ਕਿਸ਼ਤਵਾੜ/ਜੰਮੂ, 30 ਮਾਰਚ (ਏਜੰਸੀ)-ਜੰਮੂ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਪੁਲਿਸ ਨੇ ਅੰਮਿ੍ਤਪਾਲ ਸਿੰਘ ਦੇ ਸੁਰੱਖਿਆ ਕਰਮੀ ਹੋਣ ਦੇ ਸ਼ੱਕ ਵਿਚ ਵਰਿੰਦਰ ਸਿੰਘ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ | ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਵਰਿੰਦਰ ਸਿੰਘ ...
ਚੰਡੀਗੜ੍ਹ, 30 ਮਾਰਚ (ਅਜੀਤ ਬਿਊਰੋ)-ਮੱਧਮ ਤੇ ਵੱਡੇ ਉਦਯੋਗਿਕ ਖਪਤਕਾਰਾਂ ਦੀਆਂ ਬਿਜਲੀ ਦਰਾਂ 'ਚ ਵਾਧਾ ਕਰਨ ਦੇ ਉਦਯੋਗ ਵਿਰੋਧੀ ਫ਼ੈਸਲੇ 'ਤੇ ਦੁੱਖ ਪ੍ਰਗਟ ਕਰਦਿਆਂ ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਵਲੋਂ ਇਹ ਉਦਯੋਗ ...
ਕੋਟਾ (ਰਾਜਸਥਾਨ), 30 ਮਾਰਚ (ਏਜੰਸੀ)-ਕੋਟਾ ਵਿਖੇ ਰਾਮਨੌਮੀ ਮੌਕੇ ਕੱਢੀ ਸ਼ੋਭਾ ਯਾਤਰਾ ਦੌਰਾਨ ਕਰਤਬ ਦਿਖਾਉਣ ਦੌਰਾਨ ਕਰੰਟ ਲੱਗਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ | ਡੀ. ਐਸ. ਪੀ. ਗਜੇਂਦਰ ਸਿੰਘ ਨੇ ਕਿਹਾ ਕਿ ਇਹ ਜਸ਼ਨ ਉਸ ਸਮੇਂ ਦੁਖਦ ਹੋ ਗਿਆ ਜਦੋਂ ਸਟੀਲ ਦੀ ਇਕ ਚਕਰੀ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX