ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਖੇਤੀਬਾੜੀ ਵਿਕਾਸ ਅਫ਼ਸਰਾਂ ਵਲੋਂ ਖੇਤੀ ਭਵਨ ਹੁਸ਼ਿਆਰਪੁਰ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਕਿਸਾਨਾਂ ਨਾਲ ਪੰਜਾਬ ਸਰਕਾਰ ਵਲੋਂ ਬਣਾਈ ਜਾ ਰਹੀ ਖੇਤੀਬਾੜੀ ਨੀਤੀ ਸਬੰਧੀ ਸਾਂਝੇ ਤੌਰ 'ਤੇ ਸੁਝਾਅ ਭੇਜਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰਾਂ ਅਤੇ ਸ਼ਾਮਿਲ ਕਿਸਾਨਾਂ ਵਲੋਂ ਪੰਜਾਬ ਦੀ ਖੇਤੀ ਨੂੰ ਪ੍ਰਫੁਲਿਤ ਕਰਨ ਲਈ ਆਪਣੇ ਵਿਚਾਰ ਪੇਸ਼ ਕੀਤੇ ਗਏ | ਇਸ ਦੌਰਾਨ ਪੰਜਾਬ ਨੂੰ ਫ਼ਸਲਾਂ ਦੇ ਆਧਾਰ 'ਤੇ ਜ਼ੋਨਾਂ 'ਚ ਵੰਡਣ ਲਈ ਸੁਝਾਅ ਦਿੱਤਾ ਤਾਂ ਜੋ ਉਸ ਖੇਤਰ (ਜ਼ੋਨ) ਵਿਚ ਸਰਕਾਰ ਵਲੋਂ ਉਸ ਫ਼ਸਲ ਨਾਲ ਸਬੰਧਿਤ ਪ੍ਰੋਸੈਸਿੰਗ ਪਲਾਂਟ ਲਗਾਏ ਜਾ ਸਕਣ ਤੇ ਕਿਸਾਨ ਨੂੰ ਮੰਡੀਕਰਨ 'ਚ ਆਸਾਨੀ ਹੋਵੇ, ਜਿਸ ਨਾਲ ਫ਼ਸਲ ਦਾ ਵਧੀਆ ਮੁੱਲ ਮਿਲ ਸਕੇ | ਮਾਰਕਫੈੱਡ ਅਤੇ ਪੰਜਾਬ ਐਗਰੋ ਵਰਗੀਆਂ ਸਰਕਾਰੀ ਏਜੰਸੀਆਂ ਨੂੰ ਪੁਨਰ ਸੁਰਜੀਤ ਕਰਵਾਉਣ | ਕੋਆਪਰੇਟਿਵ ਸੁਸਾਇਟੀਜ਼ ਵਿਚ ਖੇਤੀ ਮਸ਼ੀਨਰੀ ਨੂੰ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਉਣ ਲਈ ਵੀ ਸੁਝਾਅ ਦਿੱਤਾ ਗਿਆ, ਨਹਿਰੀ ਤੇ ਡੈਮਾਂ ਦੇ ਪਾਣੀ ਨੂੰ ਚੋਆਂ 'ਚ ਛੱਡਣ ਦੇ ਬਾਰੇ ਵੀ ਸੁਝਾਅ ਮਿਲਿਆ | ਬਲਾਕ ਪੱਧਰ 'ਤੇ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਿੱਕਰੀ ਲਈ ਸਰਕਾਰ ਵਲੋਂ ਸੇਲ ਪੁਆਇੰਟ ਖੋਲੇ੍ਹ ਜਾਣ ਤਾਂ ਜੋ ਕਿਸਾਨਾਂ ਨੂੰ ਵਾਜਬ ਮੁੱਲ ਤੇ ਦਵਾਈਆਂ ਮੁਹੱਈਆ ਹੋ ਸਕਣ | ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਫੋਕਲ ਪੁਆਇੰਟਾਂ ਨੂੰ ਮੁੜ ਸੁਰਜੀਤ ਕਰਵਾਉਣ ਲਈ ਖੇਤੀ ਟੈਕਨੋਕ੍ਰੇਟ ਅਤੇ ਫ਼ੀਲਡ ਸਟਾਫ਼ ਦੀ ਭਰਤੀ ਕਰਵਾਉਣ ਲਈ ਵੀ ਸੁਝਾਅ ਦਿੱਤਾ ਗਿਆ | ਇਸ ਉਪਰੰਤ ਇਨ੍ਹਾਂ ਸੁਝਾਵਾਂ ਨੂੰ ਇਕੱਠਾ ਕਰਕੇ ਖੇਤੀਬਾੜੀ ਨੀਤੀ ਗਠਨ ਕਮੇਟੀ ਪੰਜਾਬ ਦੇ ਮੈਂਬਰ ਡਾ. ਗੁਰਕੰਵਲ ਸਿੰਘ ਨੂੰ ਮੈਮੋਰੰਡਮ ਵਜੋਂ ਦਿੱਤਾ ਗਿਆ | ਇਸ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਡਾ. ਲਵਜੀਤ ਸਿੰਘ ਟਾਂਡਾ, ਡਾ. ਜਤਿਨ ਹੁਸ਼ਿਆਰਪੁਰ-2, ਡਾ. ਸਿਮਰਨਜੀਤ ਸਿੰਘ ਹੁਸ਼ਿਆਰਪੁਰ, ਡਾ. ਧਰਮਵੀਰ ਸ਼ਾਰਦ ਹੁਸ਼ਿਆਰਪੁਰ-2, ਡਾ. ਸੁਖਪਾਲ ਸਿੰਘ ਭੂੰਗਾ, ਡਾ. ਸੰਦੀਪ ਸਿੰਘ ਭੂੰਗਾ, ਡਾ. ਹਰਪ੍ਰੀਤ ਸਿੰਘ ਮਾਹਿਲਪੁਰ, ਡਾ. ਹਰਪ੍ਰੀਤ ਸਿੰਘ ਹੁਸ਼ਿਆਰਪੁਰ, ਡਾ. ਯਸ਼ਪਾਲ ਦਸੂਹਾ, ਡਾ. ਕੰਵਲਦੀਪ ਸਿੰਘ ਮੁਕੇਰੀਆਂ, ਡਾ. ਗਗਨਦੀਪ ਸਿੰਘ ਮੁਕੇਰੀਆਂ, ਡਾ. ਉਪਾਸਨਾ ਤਲਵਾੜਾ, ਡਾ. ਸਿਮਰਨ ਹੁਸ਼ਿਆਰਪੁਰ-1 ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਗੁਰਵਿੰਦਰ ਸਿੰਘ ਖੰਗੂੜਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਬਲਵਿੰਦਰ ਸਿੰਘ ਦੋਆਬਾ ਕਿਸਾਨ ਕਮੇਟੀ, ਪਿ੍ਥਪਾਲ ਸਿੰਘ ਦੋਆਬਾ ਕਿਸਾਨ ਕਮੇਟੀ, ਸਤਪਾਲ ਸਿੰਘ ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਓਮ ਸਿੰਘ ਸਟਿਆਣਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਤੇ ਦਲਵੀਰ ਸਿੰਘ ਅਗਾਂਹਵਧੂ ਕਿਸਾਨ ਆਦਿ ਸ਼ਾਮਿਲ ਸਨ |
ਬੀਣੇਵਾਲ, 30 ਮਾਰਚ (ਬੈਜ ਚੌਧਰੀ)-ਬੀਤੀ 23 ਮਾਰਚ ਨੂੰ ਅੱਡਾ ਝੁੰਗੀਆਂ (ਬੀਣੇਵਾਲ) 'ਚ ਇੱਕ ਟਿੱਪਰ ਵਲੋਂ ਦਰੜਨ ਨਾਲ ਮਰਨ ਵਾਲੀ ਪਿੰਡ ਭਵਾਨੀਪੁਰ ਦੀ ਰਾਜ ਰਾਣੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ, ਹਿਮਾਚਲ-ਪ੍ਰਦੇਸ਼ ਤੋਂ ਬਜਰੀ, ਰੇਤਾ, ਰੋੜੀ ਅਤੇ ਹੋਰ ਖਨਣ ਸਮੱਗਰੀ ...
ਗੜ੍ਹਸ਼ੰਕਰ, 30 ਮਾਰਚ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਇਕ ਵਿਅਕਤੀ ਨੂੰ 42 ਬੋਤਲਾਂ ਸ਼ਰਾਬ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਐੱਸ.ਐੱਚ.ਓ. ਇੰਸ. ਕਰਨੈਲ ਸਿੰਘ ਨੇ ਦੱਸਿਆ ਕਿ ਮੇਰੀ ਨਿਗਰਾਨੀ ਹੇਠ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ...
ਐਮਾਂ ਮਾਂਗਟ, 30 ਮਾਰਚ (ਗੁਰਜੀਤ ਸਿੰਘ ਭੰਮਰਾ)- ਬੀਤੀ ਰਾਤ ਗੁਰਦੁਆਰਾ ਕਲਗ਼ੀਧਰ ਸਾਹਿਬ ਧਨੋਆ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲਕ ਤੋੜ ਕੇ ਨਕਦੀ ਚੋਰੀ ਕਰ ਲਈ | ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਲਖਵਿੰਦਰ ਸਿੰਘ, ਰਵੇਲ ਸਿੰਘ, ਨਿਰਮਲ ਸਿੰਘ, ...
ਐਮਾਂ ਮਾਂਗਟ, 30 ਮਾਰਚ (ਗੁਰਾਇਆ)- ਐੱਸ.ਵੀ.ਐਨ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਪੰਡੋਰੀ (ਲਮੀਨ) ਵਿਖੇ ਸਾਲਾਨਾ ਨਤੀਜਾ ਐਲਾਨਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਚੈਨ ਸਿੰਘ ਨੇ ਬੱਚਿਆਂ ਦੇ ਨਾਲ ਆਏ ਹੋਏ ਉਨ੍ਹਾਂ ਦੇ ਮਾਤਾ-ਪਿਤਾ ਦਾ ਸਕੂਲ ਦੇ ਵਿਚ ਪਹੰੁਚਣ ਲਈ ...
ਹੁਸ਼ਿਆਰਪੁਰ, 30 ਮਾਰਚ (ਨਰਿੰਦਰ ਸਿੰਘ ਬੱਡਲਾ)-ਸ੍ਰੀ ਰਾਮ ਨੌਮੀ ਦੇ ਤਿਉਹਾਰ ਮੌਕੇ ਹੁਸ਼ਿਆਰਪੁਰ ਸ਼ਹਿਰ 'ਚ ਸ੍ਰੀ ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ ਤੋਂ ਸ੍ਰੀ ਸਨਾਤਨ ਧਰਮ ਸਭਾ ਵਲੋਂ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਕੱਢੀ ਗਈ | ...
ਟਾਂਡਾ ਉੜਮੁੜ, 30 ਮਾਰਚ (ਕੁਲਬੀਰ ਸਿੰਘ ਗੁਰਾਇਆ)- ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪਿੰਡ ਖੱਖ ਨੇੜੇ ਹੋਏ ਸੜਕ ਹਾਦਸੇ ਵਿਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ | ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚੰਨਣ ਸਿੰਘ ਪੁੱਤਰ ਭਗਵਾਨ ...
ਰਾਮਗੜ੍ਹ ਸੀਕਰੀ, ਤਲਵਾੜਾ, 30 ਮਾਰਚ (ਕਟੋਚ, ਰਾਜੀਵ ਓਸ਼ੋ)- ਬਲਾਕ ਤਲਵਾੜਾ ਦੇ ਪਿੰਡ ਬੇਡਿੰਗ ਵਿਖੇ ਪਿਉ ਵਲੋਂ ਆਪਣੀਆਂ ਦੋ ਧੀਆਂ ਨੂੰ ਜਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ | ਉਕਤ ਘਟਨਾ ਦਾ ਕਾਰਨ ਪਤੀ ਪਤਨੀ ਵਿਚਕਾਰ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ | ਹਾਸਿਲ ...
ਟਾਂਡਾ ਉੜਮੁੜ, 30 ਮਾਰਚ (ਭਗਵਾਨ ਸਿੰਘ ਸੈਣੀ)- ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ, ਸਕੱਤਰ ਸਤਪਾਲ ਸਿੰਘ ਮਿਰਜ਼ਾਪੁਰ, ਕੈਸ਼ੀਅਰ ਅਮਰਜੀਤ ਸਿੰਘ ਕੁਰਾਲਾ ਦੀ ਅਗਵਾਈ ਹੇਠ ਹੋਈ ਜਿਸ ...
ਟਾਂਡਾ ਉੜਮੁੜ, 30 ਮਾਰਚ (ਕੁਲਬੀਰ ਸਿੰਘ ਗੁਰਾਇਆ)- ਬੀਤੇ ਦਿਨੀਂ ਬੱਸ ਸਟੈਂਡ ਟਾਂਡਾ 'ਤੇ ਹੋਏ ਲੜਾਈ-ਝਗੜੇ ਦੇ ਕਰਕੇ ਟਾਂਡਾ ਪੁਲਿਸ ਨੇ ਇਕ ਟੈਂਪੂ ਟਰੈਵਲ ਚਾਲਕ ਨਾਲ ਕੁੱਟਮਾਰ ਕਰਨ ਵਾਲੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਟੈਂਪੂ-ਟਰੈਵਲ ਚਾਲਕ ...
ਰਾਮਗੜ੍ਹ ਸੀਕਰੀ, ਤਲਵਾੜਾ, 30 ਮਾਰਚ (ਕਟੋਚ, ਰਾਜੀਵ ਓਸ਼ੋ)- ਬਲਾਕ ਤਲਵਾੜਾ ਦੇ ਪਿੰਡ ਬੇਡਿੰਗ ਵਿਖੇ ਪਿਉ ਵਲੋਂ ਆਪਣੀਆਂ ਦੋ ਧੀਆਂ ਨੂੰ ਜਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ | ਉਕਤ ਘਟਨਾ ਦਾ ਕਾਰਨ ਪਤੀ ਪਤਨੀ ਵਿਚਕਾਰ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ | ਹਾਸਿਲ ...
ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪਿ੍ੰ: ਅਮਨਦੀਪ ਸ਼ਰਮਾ, ਜਨਰਲ ਸਕੱਤਰ ਜਸਵੀਰ ਤਲਵਾੜਾ, ਸੀਨੀਅਰ ਮੀਤ ਪ੍ਰਧਾਨ ਲੈਕ: ਅਮਰ ਸਿੰਘ, ਮੀਤ ਪ੍ਰਧਾਨ ਪਿ੍ਤਪਾਲ ਸਿੰਘ ਚੌਟਾਲਾ ਨੇ ਸੂਬਾਈ ਮੀਟਿੰਗ ਦੇ ...
ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ ਵਿਖੇ ਪ੍ਰੀ-ਵਿੰਗ ਦੇ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ | ਪ੍ਰੋਗਰਾਮ ਦੌਰਾਨ ਪਿ੍ੰ:ਗਗਨਦੀਪ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਿਨ੍ਹਾਂ ਦਾ ...
ਮੁਕੇਰੀਆਂ, 30 ਮਾਰਚ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਦੇ ਪੰਜਾਬੀ ਵਿਭਾਗ ਵਲੋਂ ਕਾਲਜ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵਿਸ਼ੇਸ਼ ਲੈਕਚਰ ਕਰਵਾਇਆ, ਜਿਸ ਵਿਚ ਡਾਕਟਰ ਜਨਮੀਤ ਸਿੰਘ ਰਿਟਾ. ਪਿ੍ੰਸੀਪਲ ਡੀ.ਏ.ਵੀ. ...
ਹੁਸ਼ਿਆਰਪੁਰ, 30 ਮਾਰਚ (ਨਰਿੰਦਰ ਸਿੰਘ ਬੱਡਲਾ)-ਪੰਜਾਬ ਸਟੇਟ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਹੁਸ਼ਿਆਰਪੁਰ ਦੀ ਵਸਨੀਕ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਸੇਵਾਵਾਂ ਨਿਭਾਅ ਰਹੇ ਮੈਡਮ ਇੰਦਰਜੀਤ ਕੌਰ ਨੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਆਪਣੇ ...
ਗੜ੍ਹਸ਼ੰਕਰ, 30 ਮਾਰਚ (ਧਾਲੀਵਾਲ)-ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਕਾਲਜ ਦੇ ਕੌਮੀ ਸੇਵਾ ਯੋਜਨਾ ਯੂਨਿਟ ਵਲੋਂ ਸਵੱਛ ਭਾਰਤ ਅਭਿਆਨ ਤੇ ਫਿਟ ਇੰਡੀਆ ਕੈਂਪੇਨ ਥੀਮ ਤਹਿਤ ਲਗਾਇਆ ਗਿਆ 7 ਦਿਨਾਂ ਕੌਮੀ ਸੇਵਾ ਯੋਜਨਾ ਕੈਂਪ ਸਮਾਪਤ ਹੋ ਗਿਆ | ਕੈਂਪ ਦੀ ...
ਹਾਜੀਪੁਰ, 30 ਮਾਰਚ (ਜੋਗਿੰਦਰ ਸਿੰਘ)- ਆਉਣ ਵਾਲੇ ਕਣਕ ਦੇ ਸੀਜ਼ਨ ਦੌਰਾਨ ਸਰਕਾਰ ਵਲੋਂ ਪੰਜਾਬ ਦੀਆਂ ਦਾਣਾ ਮੰਡੀਆਂ ਵਿਚ ਕੰਪਿਊਟਰ ਕੰਡੇ ਲਗਾਉਣ ਦਾ ਜੋ ਫ਼ੈਸਲਾ ਲਿਆ ਗਿਆ ਹੈ, ਸਰਕਾਰ ਉਸ ਨੂੰ ਤੁਰੰਤ ਵਾਪਸ ਲਵੇ | ਇਹ ਪ੍ਰਗਟਾਵਾ ਕਰਦਿਆਂ ਆੜ੍ਹਤੀ ਲਖਵਿੰਦਰ ਸਿੰਘ ...
ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ)-ਸਮਾਜ ਸੇਵੀ ਮਨਜਿੰਦਰ ਸਿੰਘ ਖੁਣ ਖੁਣ ਵਲੋਂ ਸਰਕਾਰੀ ਹਾਈ ਸਕੂਲ ਨੂਰਪੁਰ ਤੇ ਗੁਰਦੁਆਰਾ ਨਾਨਕ ਦਰਬਾਰ ਨੂਰਪੁਰ ਵਿਖੇ ਪਾਣੀ ਬਚਾਉਣ ਲਈ 'ਆਟੋ ਕੱਟ ਮਸ਼ੀਨਾਂ' ਭੇਟ ਕੀਤੀਆਂ ਗਈਆਂ | ਇਸ ਮੌਕੇ ਮਨਜਿੰਦਰ ਸਿੰਘ ਖੁਣ ਖੁਣ ਨੇ ...
ਗੜ੍ਹਸ਼ੰਕਰ, 30 ਮਾਰਚ (ਧਾਲੀਵਾਲ)-ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿੱਖ ਦੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਤਿਕਾਰਤ ਪਦਵੀ ਖ਼ਿਲਾਫ਼ ਅਪਮਾਨਿਤ ਭਾਸ਼ਾ ਵਰਤ ਕੇ ਸਿੱਖਾਂ ਦੇ ਸਰਬਉੱਚ ਤਖ਼ਤ ਸਾਹਿਬ ਦੀ ਤੌਹੀਨ ਕੀਤੀ ਗਈ ਹੈ ਜਿਸ ...
ਹਰਿਆਣਾ, 30 ਮਾਰਚ (ਹਰਮੇਲ ਸਿੰਘ ਖੱਖ)-ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ, ਚੰਡੀਗੜ੍ਹ (ਆਰ.ਆਈ. ਸੀ.ਐਮ.) ਦੇ ਖੇਤਰੀ ਨਿਰਦੇਸ਼ਕ ਡਾ: ਆਰ.ਕੇ. ਸ਼ਰਮਾ ਦੀ ਅਗਵਾਈ ਹੇਠ ਚਲਾਏ ਜਾ ਰਹੇ 'ਕੋਆਪ੍ਰੇਟਿਵ ...
ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ. ਕਾਮ. ਪਹਿਲੇ ਸਮੈਸਟਰ ਦੇ ਨਤੀਜੇ 'ਚ ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਕਾਰਜਕਾਰੀ ਪਿ੍ੰਸੀਪਲ ਪ੍ਰਸ਼ਾਂਤ ਸੇਠੀ ਜੀ ਨੇ ਦੱਸਿਆ ...
ਬੀਣੇਵਾਲ, 30 ਮਾਰਚ (ਬੈਜ ਚੌਧਰੀ)-ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੜ੍ਹਸ਼ੰਕਰ-2 ਦੀ ਯੋਗ ਅਗਵਾਈ ਹੋਠ ਕਰਵਾਏ ਗਏ ਸਰਕਾਰੀ ਐਲੀਮੈਂਟਰੀ ਸਕੂਲ ਝੋਣੋਵਾਲ ਦਾ ਸਾਲਾਨਾ ਸਮਾਰੋਹ ...
ਪੱਸੀ ਕੰਢੀ, 30 ਮਾਰਚ (ਜਗਤਾਰ ਸਿੰਘ ਰਜਪਾਲਮਾ)- ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਬਹਾਟੀਵਾਲ-ਕੇਸੋਪੁਰ ਟੁੰਡ ਵਿਖੇ ਪੀਰ ਸ਼ਾਹ ਮੁਹੰਮਦ ਜੀ ਦੇ ਦਰਬਾਰ 'ਤੇ ਸੂਫ਼ੀਆਨਾ ਮੇਲਾ 7 ਅਪ੍ਰੈਲ 2023 ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪੋਸਟਰ ਰਿਲੀਜ਼ ...
ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਪੈਸ਼ਲ ਬੱਚਿਆਂ ਅੰਦਰ ਲੁਕੇ ਹੋਏ ਹੁਨਰ ਨੂੰ ਬਾਹਰ ਲਿਆਉਣ ਅਤੇ ਉਨ੍ਹਾਂ ਵਿਚ ਮੁਕਾਬਲੇ ਦੀ ਰੁਚੀ ਪੈਦਾ ਕਰਨਾ 'ਉਮੰਗ-2023' ਦਾ ਉਦੇਸ਼ ਹੈ | ਇਹ ਪ੍ਰਗਟਾਵਾ ਸਪੈਸ਼ਲ ਬੱਚਿਆਂ ਦੇ ਕਰਵਾਏ ਜਾ ਰਹੇ 5ਵੇਂ ਸੂਬਾ ...
ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ)-ਬਹੁਰੰਗ ਕਲਾ ਮੰਚ ਹੁਸ਼ਿਆਰਪੁਰ ਵਲੋਂ 1989 ਤੋਂ ਸ਼ੁਰੂ ਕੀਤੇ ਨੱੁਕੜ ਨਾਟਕ ਅਭਿਆਨ ਦੇ ਸਾਲ 2022-23 ਦਾ ਅਖੀਰਲਾ ਨੁੱਕੜ ਨਾਟਕ 'ਪਹਿਲਾ ਪਾਣੀ ...... ?' ਦਾ ਪ੍ਰਦਰਸ਼ਨ ਲੇਬਰ ਚੌਂਕ ਹੁਸ਼ਿਆਰਪੁਰ ਅਤੇ ਬੱਸ ਸਟੈਂਡ ਚੌਹਾਲ ਵਿਖੇ ...
ਕੋਟਫ਼ਤੂਹੀ, 30 ਮਾਰਚ (ਅਟਵਾਲ)-ਪਿੰਡ ਨਡਾਲੋਂ ਦੇ ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ, ਸੰਤ ਬਾਬਾ ਨਿਧਾਨ ਸਿੰਘ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਭਾਰਤੀਆ ਦੇ ਸਹਿਯੋਗ ਨਾਲ ਸੰਤ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਦੇ ਵਾਲਿਆਂ ...
ਦਸੂਹਾ, 30 ਮਾਰਚ (ਭੁੱਲਰ)- ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਹੀਰਾਹਾਰ, ਮੇਹਰ ਭਟੋਲੀ ਵਲੋਂ ਛੱਪੜ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ | ਉਨ੍ਹਾਂ ਦੱਸਿਆ ਕਿ ਛੱਪੜ ਦਾ ਨਵੀਨੀਕਰਨ ਸ਼ਾਮਾ ਪ੍ਰਸ਼ਾਦ ਮੁਖਰਜੀ ਸਕੀਮ ਅਧੀਨ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਪਿੰਡ ਦੇ ...
ਮਾਹਿਲਪੁਰ, 30 ਮਾਰਚ (ਰਜਿੰਦਰ ਸਿੰਘ) ਕੁਟੀਆ ਬਾਬਾ ਮੇਲਾ ਰਾਮ ਮਾਹਿਲਪੁਰ ਵਿਖੇ ਡੇਰਾ ਸੰਚਾਲਕ ਸੰਤ ਹਰੀ ਓਮ ਦੀ ਦੇਖ ਰੇਖ 'ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਮੇਲਾ ਰਾਮ ਦੀ 20ਵੀਂ ਬਰਸੀ ਨੂੰ ਸਮਰਪਿਤ ਗੁਰਮਤਿ ਤੇ ਸੰਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ...
ਚੱਬੇਵਾਲ, 30 ਮਾਰਚ (ਪਰਮਜੀਤ ਨੌਰੰਗਾਬਾਦੀ)-ਸੱਤਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਹਰੀਆਂ ਵੇਲਾਂ ਵਿਖੇ ਜਿੰਦਾ ਸ਼ਹੀਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੀ ...
ਮੁਕੇਰੀਆਂ, 30 ਮਾਰਚ (ਰਾਮਗੜ੍ਹੀਆ)- ਮੁਕੇਰੀਆਂ ਸ਼ਹਿਰ ਅੰਦਰ ਵੱਖ-ਵੱਖ ਥਾਵਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ | ਇਨ੍ਹਾਂ ਢੇਰਾਂ ਨਾਲ ਜਿੱਥੇ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਪਾਇਆ ਜਾ ਰਿਹਾ ਹੈ ਉੱਥੇ ਹੀ ਇਨ੍ਹਾਂ ...
ਨਸਰਾਲਾ, 30 ਮਾਰਚ (ਸਤਵੰਤ ਸਿੰਘ ਥਿਆੜਾ)-ਹੁਸ਼ਿਆਰਪੁਰ-ਫ਼ਗਵਾੜਾ ਰੋਡ 'ਤੇ ਸਥਿਤ ਪਿੰਡ ਮਰਨਾਈਆਂ ਦੇ ਗੁਰਦੁਆਰਾ ਸਾਹਿਬ ਵਿਖੇ ਅਣਪਛਾਤਿਆਂ ਦੇ ਇਨੋਵਾ ਗੱਡੀ ਵਿਚੋਂ ਨਿਕਲ ਕੇ ਭੱਜ ਜਾਣ ਕਾਰਨ ਜਿੱਥੇ ਸੂਬਾ ਪੰਜਾਬ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਆਪਣਾ ਸਰਚ ਅਭਿਆਨ ...
ਹਾਜੀਪੁਰ, 30 ਮਾਰਚ (ਜੋਗਿੰਦਰ ਸਿੰਘ)- ਬਲਾਕ ਹਾਜੀਪੁਰ ਦੇ ਅਧੀਨ ਆਉਂਦੇ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ | ਬੱਸ ਅੱਡਾ ਹਾਜੀਪੁਰ 'ਤੇ ਪਿੰਡ ਸਵਾਰ ...
ਕੋਟਫ਼ਤੂਹੀ, 30 ਮਾਰਚ (ਅਟਵਾਲ)-ਸਥਾਨਕ ਸ੍ਰੀ ਰਾਮ ਮੰਦਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਰਾਮ ਨੌਮੀ ਦਾ ਤਿਉਹਾਰ ਸਰਧਾ ਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਪੰਡਿਤ ਓਮ ...
ਦਸੂਹਾ, 30 ਮਾਰਚ (ਕੌਸ਼ਲ)- ਭਗਤ ਸਿੰਘ ਕੁਸ਼ਟ ਆਸ਼ਰਮ ਦਸੂਹਾ ਵਿਖੇ ਰਾਮ ਨੌਮੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਕਰਮਬੀਰ ਸਿੰਘ ਘੁੰਮਣ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਵਿਧਾਇਕ ਘੰੁਮਣ ਦਾ ਆਸ਼ਰਮ ਮੈਂਬਰਾਂ ਨੇ ...
ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ)-ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਾਡਲ ਟਾਊਨ ਦੇ ਵਾਸੀ ਪੁਨੀਤ ਸ਼ਰਮਾ ...
ਦਸੂਹਾ, 30 ਮਾਰਚ (ਭੁੱਲਰ)- ਅੱਜ ਉੱਚੀ ਬੱਸੀ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿਚ 14 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ | ਏ.ਐਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਅਰਜੁਨ ਸੰਧੂ ਵਾਸੀ ਮਰਾਸਗੜ੍ਹ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਮਾਸੜ ...
ਟਾਂਡਾ ਉੜਮੁੜ, 30 ਮਾਰਚ (ਨਿੱਜੀ ਪੱਤਰ ਪ੍ਰੇਰਕ)- ਭਗਵਾਨ ਸ੍ਰੀ ਰਾਮ ਚੰਦਰ ਦਾ ਜਨਮ ਦਿਹਾੜਾ (ਰਾਮ ਨੌਮੀ) ਦਾ ਤਿਉਹਾਰ ਮਹਾਦੇਵ ਮੰਦਿਰ ਉੜਮੁੜ ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਵੈ-ਸੇਵੀ ...
ਸ਼ਾਮਚੁਰਾਸੀ, 30 ਮਾਰਚ (ਗੁਰਮੀਤ ਸਿੰਘ ਖ਼ਾਨਪੁਰੀ)-ਨਗਰ ਕੌਂਸਲ ਸ਼ਾਮਚੁਰਾਸੀ ਦੇ ਕਾਰਜ ਸਾਧਕ ਅਫ਼ਸਰ ਸਿਮਰਨ ਢੀਂਡਸਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਡਾ. ਨਿਰਮਲ ਕੁਮਾਰ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਸਟਾਫ਼, ਸਫ਼ਾਈ ਸੇਵਕਾਂ ਅਤੇ ਕਸਬਾ ਨਿਵਾਸੀਆਂ ਵਲੋਂ ਸਾਲ 2023 ...
ਗੜ੍ਹਸ਼ੰਕਰ, 30 ਮਾਰਚ (ਧਾਲੀਵਾਲ)- ਸਥਾਨਕ ਡੀ.ਏ.ਵੀ. ਕਾਲਜ ਲੜਕੀਆਂ ਦਾ ਬੀ.ਕਾਮ. ਸਮੈਸਟਰ ਤੀਜੇ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਕੰਵਲਇੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਕਾਮ. ਤੀਜੇ ਸਮੈਸਟਰ ਦੇ 100 ਫ਼ੀਸਦੀ ਰਹੇ ਨਤੀਜੇ ਵਿਚ ਵਿਦਿਆਰਥਣ ਕੋਮਲ ...
ਗੜ੍ਹਸ਼ੰਕਰ, 30 ਮਾਰਚ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਇਥੋਂ ਦੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਨੈਸ਼ਨਲ ਕੈਡਿਟ ਕੋਰ, ਕਰੀਅਰ ਗਾਈਡੈਂਸ ਅਤੇ ਪਲੈਸਮੈਂਟ ਸੈੱਲ ਵਲੋਂ ਐੱਨ.ਸੀ.ਸੀ. ਕੈਡਿਟਾਂ ਅਤੇ ...
ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਪਿ੍ੰ: ਯੋਗੇਸ਼ ਦੀ ਅਗਵਾਈ 'ਚ ਰੈੱਡ ਰਿਬਨ ਕਲੱਬ ਤੇ ਐਨ.ਐਸ.ਐਸ. ਇੰਚਾਰਜ ਪ੍ਰੋ: ਵਿਜੇ ਕੁਮਾਰ ਤੇ ਪ੍ਰੋ: ਰਣਜੀਤ ਕੁਮਾਰ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ...
ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਧਾਇਕ ਡਾ. ਰਵਜੋਤ ਸਿੰਘ ਵਲੋਂ ਪਿੰਡ ਧੂਤਾ ਸੰਧਰਾ ਵਿਖੇ ਨਵੀਂ ਪਾਈ ਜਾਣ ਵਾਲੀ ਸੀਵਰੇਜ ਪਾਈਪ ਲਾਈਨ ਲਈ 10 ਲੱਖ ਰੁਪਏ ਦੀ ਗ੍ਰਾਂਟ ਪਿੰਡ ਦੇ ਸਰਪੰਚ ਮਾ: ਲਸ਼ਕਰ ਰਾਮ ਨੂੰ ਸੌਂਪੀ ਗਈ | ਇਸ ਮੌਕੇ ਪਿੰਡ ...
ਹੁਸ਼ਿਆਰਪੁਰ, 30 ਮਾਰਚ (ਹਰਪ੍ਰੀਤ ਕੌਰ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਫ਼ਾਰ ਵਿਮੈਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਕਾਲਜ ਦੇ ਡਾਇਰੈਕਟਰ ਡਾ. ਅਨੀਤਾ ਕੁਮਾਰੀ ਦੀ ਅਗਵਾਈ ਹੇਠ ਡਿਗਰੀ ਵੰਡ ਸਮਾਗਮ ਕਰਵਾਇਆ | ਕਾਲਜ ਦੇ ਸਰਪ੍ਰਸਤ ਜਥੇਦਾਰ ਸੰਤ ਬਾਬਾ ਨਿਹਾਲ ...
ਗੜ੍ਹਦੀਵਾਲਾ, 30 ਮਾਰਚ (ਚੱਗਰ)- ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਤੇ ਸੰਤ ਹਰਚਰਨ ਸਿੰਘ ਖ਼ਾਲਸਾ ਵੱਲੋਂ ਪਿੰਡ ਰਮਦਾਸਪੁਰ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਭਾਈ ਜਸਵੀਰ ਸਿੰਘ ਦੀ ਯਾਦ 'ਚ ਕੀਰਤਨ ਦਰਬਾਰ ਸਮਾਗਮ ...
ਦਸੂਹਾ, 30 ਮਾਰਚ (ਭੁੱਲਰ)- ਸੀ.ਆਰ.ਸੀ. ਜਲੋਟਾ ਵਿਖੇ ਨਿਪੁੰਨ ਭਾਰਤ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਡਿਪਟੀ ਡੀ.ਈ.ਓ. ਸੁਖਵਿੰਦਰ ਸਿੰਘ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਨਿਪੁੰਨ ਭਾਰਤ ਦੇ ਟੀਚੇ, ਲਰਨਿੰਗ ਪ੍ਰੋਗਰਾਮ, ਸਿੱਖਣ ਪਰਿਣਾਮ ਪਾਠ ਯੋਜਨਾ ਤੇ ...
ਮੁਕੇਰੀਆਂ, 30 ਮਾਰਚ (ਰਾਮਗੜ੍ਹੀਆ)- ਪਿੰਡ ਅਬਦੁੱਲਾਪੁਰ ਵਿਖੇ ਸ਼੍ਰੀ ਸਨਾਤਨ ਧਰਮ ਮੰਦਰ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਮੱਦ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਵਿਆਸ ਪੰਡਿਤ ਰਜਨੀਸ਼ ਸ਼ਾਸਤਰੀ ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ਼) ਨੇ ...
ਹੁਸ਼ਿਆਰਪੁਰ, 30 ਮਾਰਚ (ਹਰਪ੍ਰੀਤ ਕੌਰ)-ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਨੇ ਦੱਸਿਆ ਕਿ ਅਵਤਾਰ ਸਿੰਘ ਡਾਂਡੀਆਂ ਨੂੰ ਜ਼ਿਲ੍ਹਾ ਕਿਸਾਨ ਮੋਰਚੇ ਦੇ ਪ੍ਰਧਾਨ ਅਤੇ ਤਿਲਕ ਰਾਜ ਚੌਹਾਨ ਨੂੰ ਓ.ਬੀ.ਸੀ ਮੋਰਚੇ ਦੇ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ | ਇਸ ...
ਟਾਂਡਾ ਉੜਮੁੜ, 30 ਮਾਰਚ (ਭਗਵਾਨ ਸਿੰਘ ਸੈਣੀ)- ਜੀ. ਆਰ. ਡੀ. ਇੰਟਰਨੈਸ਼ਨਲ ਸਕੂਲ ਟਾਂਡਾ ਵਿਖੇ ਮੈਡਮ ਅਮਨਦੀਪ ਕੌਰ ਢਿੱਲੋਂ ਵਲੋਂ ਸਕੂਲ ਦੀ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਣ ਤੇ ਜੀ. ਆਰ. ਡੀ. ਸਿੱਖਿਆ ਸੰਸਥਾਵਾਂ ਦੇ ਚੇਅਰਪਰਸਨ ਪ੍ਰਦੀਪ ਕੌਰ, ਐਮ. ਡੀ. ਬਿਕਰਮ ਸਿੰਘ, ...
ਟਾਂਡਾ ਉੜਮੁੜ, 30 ਮਾਰਚ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਸ਼ਾਹਬਾਜਪੁਰ ਵਿਚ ਨਰਸਰੀ ਕਲਾਸ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿ੍ੰਸੀਪਲ ਮੈਡਮ ...
ਦਸੂਹਾ, 30 ਮਾਰਚ (ਭੁੱਲਰ)-ਦੇਸ਼ ਦੀ ਤਰੱਕੀ ਅਤੇ ਖ਼ੁਸ਼ਹਾਲੀ ਦਾਨੀ ਸੱਜਣਾਂ ਦੇ ਨਾਲ ਹੀ ਸੰਭਵ ਹੈ | ਇਸ ਗੱਲ ਦਾ ਪ੍ਰਗਟਾਵਾ ਪਿ੍ੰਸੀਪਲ ਰਾਜੇਸ਼ ਕੁਮਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨਵਾਂ ਵਿਖੇ ਐਨ. ਆਰ. ਆਈ. ਪਿ੍ੰਸੀਪਲ ਕੁਲਵੰਤ ਸਿੰਘ ਬਾਠ ਵੱਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX