ਉਸਮਾਨਪੁਰ, 30 ਮਾਰਚ (ਸੰਦੀਪ ਮਝੂਰ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼.ਭ.ਸ. ਨਗਰ ਦੇ ਪੈਰਾ ਲੀਗਲ ਵਲੰਟੀਅਰ ਅਤੇ ਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਐਨ.ਐਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਐਵਾਰਡੀ ਵਲੋਂ ਮਨਰੇਗਾ ਤਹਿਤ 5 ਕਿੱਲੋਮੀਟਰ ਤੋਂ ਵੱਧ ਦੂਰੀ 'ਤੇ ਕੰਮ ਕਰਨ ਲਈ 10 ਫੀਸਦੀ ਵੱਧ ਮਜ਼ਦੂਰੀ ਪ੍ਰਦਾਨ ਕੀਤੇ ਜਾਣ ਦੀ ਮੰਗ ਉਠਾਏ ਜਾਣ 'ਤੇ ਮਨਰੇਗਾ ਦੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਵਲੋਂ ਪਿੰਡ ਕੋਟ ਰਾਂਝਾ ਦਾ ਦੌਰਾ ਕੀਤਾ ਗਿਆ | ਇਸ ਮੌਕੇ ਲੋਕਪਾਲ ਮਨਰੇਗਾ ਜ਼ਿਲ੍ਹਾ ਸ਼.ਭ.ਸ. ਨਗਰ ਜਗਦੀਸ਼ ਸਿੰਘ ਰਾਹੀ ਅਤੇ ਮਨਰੇਗਾ ਵਰਕਸ ਮੈਨੇਜਰ ਸ਼.ਭ.ਸ. ਨਗਰ ਜੋਗਾ ਸਿੰਘ ਵਲੋਂ ਪਿੰਡ ਕੋਟ ਰਾਂਝਾ ਜਾਂਚ ਪੜਤਾਲ ਦੌਰਾਨ ਕਰੀਬ 18 ਮਹੀਨਿਆਂ ਤੋਂ ਇਸ ਮੰਗ ਨੂੰ ਲੈ ਕੇ ਸੰਘਰਸ਼ਸ਼ੀਲ ਰਹੇ 4 ਦਰਜਨ ਦੇ ਕਰੀਬ ਮਜ਼ਦੂਰਾਂ ਦੇ ਬਿਆਨ ਦਰਜ ਕੀਤੇ ਗਏ | ਮਨਰੇਗਾ ਮਜ਼ਦੂਰਾਂ ਵਲੋਂ ਰੋਸ ਪ੍ਰਗਟ ਕੀਤੇ ਜਾਣ 'ਤੇ ਉਨ੍ਹਾਂ ਮਨਰੇਗਾ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਮਜ਼ਦੂਰਾਂ ਨੂੰ ਦੂਰ ਜਾਂ ਨਜ਼ਦੀਕ ਬਿਨਾਂ ਕਿਸੇ ਵਿਤਕਰੇ ਦੇ ਵਾਰੀ ਅਨੁਸਾਰ ਰੁਜ਼ਗਾਰ ਦਿੱਤਾ ਜਾਵੇ | ਇਸ ਮੌਕੇ ਹਾਜ਼ਰ ਕਰੀਬ 4 ਦਰਜਨ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਪਾਸੋਂ ਮਨਰੇਗਾ ਤਹਿਤ ਸਤੰਬਰ ਅਤੇ ਅਕਤੂਬਰ 2021 ਦੌਰਾਨ ਦਰਿਆ ਸਤਲੁਜ ਪਿੰਡ ਹੁਸੈਨਪੁਰ, ਲਾਲੇਵਾਲ ਅਤੇ ਮੱਤੇਵਾੜਾ ਵਿਖੇ ਕੰਮ ਕਰਵਾਇਆ ਗਿਆ ਸੀ | ਇਹ ਇਲਾਕਾ ਉਨ੍ਹਾਂ ਦੇ ਪਿੰਡ ਤੋਂ 5 ਕਿੱਲੋਮੀਟਰ ਵੱਧ ਦੂਰੀ 'ਤੇ ਪੈਂਦਾ ਹੈ | ਜਿਸ ਕਾਰਨ ਉਹ ਘਰੋਂ ਸਵੇਰੇ ਜਲਦੀ ਤੁਰਦੇ ਸਨ ਅਤੇ ਦੇਰੀ ਨਾਲ ਪਰਤਦੇ ਸਨ | ਉਨ੍ਹਾਂ ਨੇ ਫੋਰਵੀਲਰ ਦਾ ਪ੍ਰਤੀ ਸਵਾਰੀ ਰੋਜ਼ਾਨਾ 40/-ਰੁ ਕਿਰਾਇਆ ਆਪਣੀ ਜੇਬ ਵਿਚੋਂ ਖ਼ਰਚਿਆ ਅਤੇ ਕਈ ਮਜ਼ਦੂਰਾਂ ਦੇ ਪਾਸ ਨਕਦ ਕਿਰਾਇਆ ਨਾ ਹੋਣ ਕਾਰਨ ਕਈ ਮਜ਼ਦੂਰਾਂ ਦੀਆਂ ਦਿਹਾੜੀਆਂ ਵੀ ਟੁੱਟੀਆਂ | ਉਸ ਸਮੇਂ ਮਨਰੇਗਾ ਦੀ ਰੋਜ਼ਾਨਾ ਦਿਹਾੜੀ 269/- ਰੁਪਏ ਸੀ | ਪਰ ਉਨ੍ਹਾਂ ਨੂੰ ਮਨਰੇਗਾ ਤਹਿਤ 5 ਕਿੱਲੋਮੀਟਰ ਤੋਂ ਵੱਧ ਦੂਰੀ 'ਤੇ ਕੰਮ ਕਰਨ ਲਈ 10 ਪ੍ਰਤੀਸ਼ਤ ਵੱਧ ਮਜ਼ਦੂਰੀ ਦਿੱਤੇ ਜਾਣ ਦੀ ਵਿਵਸਥਾ ਦੇ ਬਾਵਜੂਦ ਇਹ ਵੱਧ ਮਜ਼ਦੂਰੀ ਨਹੀਂ ਦਿੱਤੀ ਗਈ | ਇਸ ਮੌਕੇ ਅਥਾਰਿਟੀ ਦੇ ਪੈਰਾ ਲੀਗਲ ਵਲੰਟੀਅਰ ਅਤੇ ਐੱਨ.ਐੱਲ.ਓ. ਦੇ ਕਨਵੀਨਰ ਬਲਦੇਵ ਭਾਰਤੀ ਨੇ ਦੱਸਿਆ ਕਿ ਮਨਰੇਗਾ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਤਹਿਤ ਕੋਸ਼ਿਸ਼ਾਂ ਜਾਰੀ ਰਹਿਣਗੀਆਂ | ਉਨ੍ਹਾਂ ਦੱਸਿਆ ਕਿ 5 ਕਲੋਮੀਟਰ ਤੋਂ ਵੱਧ ਦੂਰੀ 'ਤੇ ਕੰਮ ਕਰਨ ਲਈ ਮਜ਼ਦੂਰ 10 ਫੀਸਦੀ ਵੱਧ ਮਜ਼ਦੂਰੀ ਲੈਣ ਦੇ ਕਾਨੂੰਨੀ ਤੌਰ 'ਤੇ ਹੱਕਦਾਰ ਹਨ | ਇਸ ਮੌਕੇ ਸਹਾਇਕ ਪ੍ਰੋਗਰਾਮ ਅਫਸਰ ਸਰਬਜੀਤ ਸਿੰਘ, ਗਰਾਮ ਰੁਜ਼ਗਾਰ ਸਹਾਇਕ ਜਿੰਦਰਪਾਲ, ਪਾਲਾ ਰਾਮ ਸੇਵਾ ਮੁਕਤ ਜੇ.ਈ. ਪਾਵਰਕਾਮ, ਸ਼ਿੰਦਾ ਸਿੰਘ ਪੰਚ, ਪਰਮਜੀਤ ਕੌਰ ਪੰਚ, ਐੱਨ.ਐੱਲ.ਓ. ਆਗੂ ਸੁਰਿੰਦਰ ਭਟੋਆ, ਸੁਰਿੰਦਰ ਕੌਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹਨ |
ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ
ਨਵਾਂਸ਼ਹਿਰ, 30 ਮਾਰਚ (ਜਸਬੀਰ ਸਿੰਘ ਨੂਰਪੁਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸਾਬਤ ਸੂਰਤ ਨੌਜਵਾਨਾਂ ਨੂੰ ਉਚੇਰੀ ਪੜ੍ਹਾਈ ਆਈ.ਏ.ਐੱਸ.ਪੀ.ਸੀ.ਐੱਸ. ਕਰਵਾਈ ਜਾਵੇਗੀ | ਜਿਸਦਾ ਖਰਚਾ ਸ਼ੋ੍ਰਮਣੀ ਕਮੇਟੀ ...
ਨਵਾਂਸ਼ਹਿਰ, 30 ਮਾਰਚ (ਜਸਬੀਰ ਸਿੰਘ ਨੂਰਪੁਰ)- ਨਵਾਂਸ਼ਹਿਰ ਵਾਸੀਆਂ ਵੱਲੋਂ ਪਿਛਲੇ ਚਾਰ ਮਹੀਨਿਆਂ ਤੋਂ ਕੋ-ਜਨਰੇਸ਼ਨ ਪਾਵਰ ਪਲਾਂਟ ਦੀ ਖ਼ਤਰਨਾਕ ਸੁਆਹ ਬੰਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੇ ਅਗਲੇ ਪੜਾਅ ਵਜੋਂ ਜ਼ਿੰਮੇਵਾਰ ਅਧਿਕਾਰੀਆਂ ਦੇ ਪੁਤਲੇ ਫੂਕਣ ਦੇ ...
ਸੰਧਵਾਂ, 30 ਮਾਰਚ (ਪ੍ਰੇਮੀ ਸੰਧਵਾਂ)- ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਸੰਧਵਾਂ ਵਿਖੇ ਨਸ਼ਿਆਂ ਖਿਲਾਫ਼ ਜਾਗਰੂਕਤਾ ਸਮਾਗਮ ਕਰਵਾਇਆ, ਜਿਸ 'ਚ ਪ੍ਰਾਜੈਕਟ ਡਾਇਰੈਕਟ ਚਮਨ ਲਾਲ ਨੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ...
ਜਾਡਲਾ, 30 ਮਾਰਚ (ਬੱਲੀ)- ਅੱਜ ਤੜਕੇ ਸਵੇਰੇ ਬੀਰੋਵਾਲ ਨੇੜੇ ਇੱਕ ਸੜਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ | ਜਦੋਂਕਿ ਚਾਰ ਜਣੇ ਗੰਭੀਰ ਰੂਪ ਵਿਚ ਫੱਟੜ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪਰਿਵਾਰ ਦੇ ਪੰਜ ਜੀਅ ਇੱਕ ਇਨੋਵਾ ਕਾਰ ਨੰਬਰ ਐਚ.ਆਰ. 38 ਏ 2234 ਵਿਚ ...
ਨਵਾਂਸ਼ਹਿਰ, 30 ਮਾਰਚ (ਜਸਬੀਰ ਸਿੰਘ ਨੂਰਪੁਰ)- ਪੁਲਿਸ ਵਲੋਂ ਦੋ ਨਸ਼ਾ ਤਸਕਰਾਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ਼ ਥਾਣਾ ਸਦਰ ਨਵਾਂਸ਼ਹਿਰ ਤੇ ਥਾਣਾ ਸਦਰ ਬੰਗਾ ਵਿਖੇ ਮਾਮਲੇ ਦਰਜ ਕੀਤੇ ਗਏ ਹਨ | ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ ਮਾਮਲੇ ...
ਨਵਾਂਸ਼ਹਿਰ, 30 ਮਾਰਚ (ਜਸਬੀਰ ਸਿੰਘ ਨੂਰਪੁਰ)- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜਿਲ੍ਹੇ ਵਿਚ ਪਹਿਲੀ ਅਪੈ੍ਰਲ ਤੋਂ ਸ਼ੁਰੂ ਹੋ ਰਹੇ ਰਬੀ ਖਰੀਦ ਸੀਜ਼ਨ 2022-23 ਦੇ ਮੱਦੇਨਜ਼ਰ ਫ਼ਸਲ ਦੀ ਰਹਿੰਦ-ਖੂੰਹਦ/ਪਰਾਲੀ/ਨਾੜ ਨੂੰ ਖੇਤਾਂ 'ਚ ਅੱਗ ਲਾਉਣ ਤੋਂ ਮਨਾਹੀ ...
ਨਵਾਂਸ਼ਹਿਰ, 30 ਮਾਰਚ (ਜਸਬੀਰ ਸਿੰਘ ਨੂਰਪੁਰ)- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ 4 ਅਪੈ੍ਰਲ 2023 ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਹਦੂਦ ਅੰਦਰ ਬੁੱਚੜਖਾਨੇ, ਆਂਡੇ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ | ਡਿਪਟੀ ...
ਨਵਾਂਸ਼ਹਿਰ, 30 ਮਾਰਚ (ਜਸਬੀਰ ਸਿੰਘ ਨੂਰਪੁਰ)- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਹਦੂਦ ਅੰਦਰ ਰਬੀ ਖਰੀਦ ਸੀਜ਼ਨ 2022-23 ਦੀ ਪਹਿਲੀ ਅਪੈ੍ਰਲ ਤੋਂ ਹੋ ਰਹੀ ਸ਼ੁਰੂਆਤ ਦੇ ਮੱਦੇਨਜ਼ਰ ਕੰਬਾਈਨਾਂ ਨਾਲ ਵਾਢੀ 'ਤੇ ਸ਼ਾਮ 7 ...
ਨਵਾਂਸ਼ਹਿਰ, 30 ਮਾਰਚ (ਜਸਬੀਰ ਸਿੰਘ ਨੂਰਪੁਰ)- ਸਲੋਹ ਵਿਖੇ ਗੋਲੀ ਚਲਾਉਣ 'ਤੇ ਇਕ ਨੌਜਵਾਨ ਦੇ ਜ਼ਖ਼ਮੀ ਹੋਣ ਅਤੇ ਦੋਵੇਂ ਧਿਰਾਂ ਦੀ ਲੜਾਈ ਦੇ ਮਾਮਲੇ 'ਚ ਨਵਾਂਸ਼ਹਿਰ ਪੁਲਿਸ ਨੇ ਸੱਤ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ | ਨਵਾਂਸ਼ਹਿਰ ਸਿਟੀ ਪੁਲਿਸ ਨੂੰ ਰਿਪੋਰਟ 'ਚ ...
ਸੰਧਵਾਂ, 30 ਮਾਰਚ (ਪ੍ਰੇਮੀ ਸੰਧਵਾਂ)- ਅਗਾਂਹਵਧੂ ਤੇ ਸਫਲ ਕਿਸਾਨ ਜੱਗਾ ਪਹਿਲਵਾਨ ਨੇ ਕਿਹਾ ਕਿ ਪਿਛਲੇ ਦਿਨੀਂ ਬੇਮੌਸਮੇ ਮੀਂਹ ਨੇ ਕਣਕ ਦੀਆਂ ਫ਼ਸਲਾਂ ਢਹਿ-ਢੇਰੀ ਕਰਕੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਰੱਖ ਦਿੱਤਾ | ਜਿਸ ਕਾਰਨ ਕਿਸਾਨ ਦਾ ਦਿਲ ਟੱੁਟ ਚੱੁਕਾ ਹੈ, ...
ਬੰਗਾ, 30 ਮਾਰਚ (ਕਰਮ ਲਧਾਣਾ)- ਲੋਕਾਈ ਦੇ ਭਲੇ ਹਿਤ ਕੰਮ ਕਰਨ ਵਾਲੇ ਸਮਾਜ ਸੇਵੀ ਸ਼ਮਿੰਦਰ ਸਿੰਘ ਗਰਚਾ ਤੇ ਉਨ੍ਹਾਂ ਦੇ ਸਾਥੀ ਸੂਰਜ ਪ੍ਰਕਾਸ਼ ਸਪੁੱਤਰ ਭਗਵਾਨ ਚੰਦ ਨਿਵਾਸੀ ਚਬੂਤਰਾ ਮੁਹੱਲਾ ਬੰਗਾ ਨੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਸਥਾਨਕ ਮੁਕੰਦਪੁਰ ਰੋਡ 'ਤੇ ...
ਨਵਾਂਸ਼ਹਿਰ, 30 ਮਾਰਚ (ਜਸਬੀਰ ਸਿੰਘ ਨੂਰਪੁਰ)- ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਖਿਡਾਰੀ ਸਰਬਜੀਤ ਸਿੰਘ ਨੇ ਅੱਜ ਆਪਣੇ ਪੱੁਤਰ ਅਨਹਦ ਦੇ ਜਨਮ ਦਿਨ 'ਤੇ ਕਲੱਬ ਦੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਵਿਚ ਫੁੱਟਬਾਲ ਮੈਚ ਆਰ.ਕੇ. ਆਰੀਆ ਕਾਲਜ ਦੀ ਗਰਾਊਾਡ ਵਿਚ ਕਰਵਾ ਕੇ ...
ਨਵਾਂਸ਼ਹਿਰ-ਕ੍ਰਿਸ਼ਨਾ ਸੁਨਿਆਰਾ ਆਪਣੀ 35 ਸਾਲ, 5 ਮਹੀਨੇ ਦੀ ਸਰਵਿਸ ਪੂਰੀ ਕਰਕੇ ਬਤੌਰ ਸੁਪਰਵਾਈਜ਼ਰ ਹੈਲਥ ਵਿਭਾਗ ਵਿਚ ਪਿੰਡ ਕਰਿਆਮ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਸੇਵਾ ਮੁਕਤ ਹੋ ਰਹੇ ਹਨ | ਆਪ ਦਾ ਜਨਮ 15 ਮਾਰਚ 1965 ਨੂੰ ਪਿਤਾ ਮਲਕ ਚੰਦ ਅਤੇ ਮਾਤਾ ਪ੍ਰਕਾਸ਼ ...
ਨਵਾਂਸ਼ਹਿਰ, 30 ਮਾਰਚ (ਹਰਮਿੰਦਰ ਸਿੰਘ ਪਿੰਟੂ)- ਸ਼ਿਵ ਧਾਮ ਮੰਦਰ ਦਸਮੇਸ਼ ਨਗਰ ਪਿੰਡ ਬੇਗਮਪੁਰ ਵਿਖੇ ਸ਼ਿਵ ਸੇਵਾ ਸਭਾ ਨਵਾਂਸ਼ਹਿਰ ਵਲੋਂ ਰਾਮ ਨੌਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਛੋਟੇ ਲਾਲ ਪਾਲ ਸਿੰਘ ...
ਘੁੰਮਣਾਂ, 30 ਮਾਰਚ (ਮਹਿੰਦਰ ਪਾਲ ਸਿੰਘ)- ਤੇਜ਼ ਮੀਂਹ ਤੇ ਹਨੇਰੀ ਨੇ ਕਿਸਾਨਾਂ ਦੀ ਕਣਕ ਦੀ ਫ਼ਸਲ ਖ਼ਰਾਬ ਕਰ ਦਿੱਤੀ ਹੈ, ਜੋ ਧਰਤੀ 'ਤੇ ਪੂਰੀ ਤਰ੍ਹਾਂ ਵਿਛ ਗਈ ਹੈ | ਮਹਿੰਗੀਆਂ ਖਾਦਾਂ, ਦਵਾਈਆਂ ਅਤੇ ਡੀਜ਼ਲ ਨੇ ਕਿਸਾਨਾਂ ਨੂੰ ਕਰਜ਼ਾਈ ਕਰ ਰੱਖਿਆ ਹੈ | ਕਿਸਾਨਾਂ ਨੂੰ ...
ਸੰਧਵਾਂ, 30 ਮਾਰਚ (ਪ੍ਰੇਮੀ ਸੰਧਵਾਂ)- ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਸੂੰਢ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸਮਾਜ ਸੇਵੀ ਸਤਨਾਮ ਸੰਧੀ ਦੀ ਪੂਜਨੀਕ ਮਾਤਾ ਕਰਤਾਰ ਕੌਰ ਸੰੂਢ ਨਮਿਤ ਗੁਰੂ ਘਰ ਵਿਖੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ...
ਸੰਧਵਾਂ, 30 ਮਾਰਚ (ਪ੍ਰੇਮੀ ਸੰਧਵਾਂ)- ਅਗਾਂਹਵਧੂ ਤੇ ਸਫਲ ਕਿਸਾਨ ਜੱਗਾ ਪਹਿਲਵਾਨ ਨੇ ਕਿਹਾ ਕਿ ਪਿਛਲੇ ਦਿਨੀਂ ਬੇਮੌਸਮੇ ਮੀਂਹ ਨੇ ਕਣਕ ਦੀਆਂ ਫ਼ਸਲਾਂ ਢਹਿ-ਢੇਰੀ ਕਰਕੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਰੱਖ ਦਿੱਤਾ | ਜਿਸ ਕਾਰਨ ਕਿਸਾਨ ਦਾ ਦਿਲ ਟੱੁਟ ਚੱੁਕਾ ਹੈ, ...
ਸੜੋਆ, 30 ਮਾਰਚ (ਨਾਨੋਵਾਲੀਆ)- ਸਮਾਜ ਸੇਵੀ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀ ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਰਜਿ. ਸੜੋਆ ਨੰੂ ਐਨ.ਆਰ.ਆਈ. ਵੀਰਾਂ ਵਲੋਂ ਇੱਕ ਲੱਖ, ਪੰਜ ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ ਗਈ | ਇਸ ਮੌਕੇ ਬਲਵਿੰਦਰ ਕੁਮਾਰ ਯੂ.ਐਸ.ਏ. ...
ਮੁਕੰਦਪੁਰ, 30 ਮਾਰਚ (ਅਮਰੀਕ ਸਿੰਘ ਢੀਂਡਸਾ)- ਸ੍ਰੀ ਨਾਭ ਕੰਵਲ ਰਾਜਾ ਸਾਹਿਬ ਮੈਮੋਰੀਅਲ ਟਰੱਸਟ ਚੈਰੀਟੇਬਲ ਹਸਪਤਾਲ ਮਜਾਰਾ ਨੌ ਆਬਾਦ ਵਿਖੇ ਰਾਜਾ ਸਾਹਿਬ ਦੇ 161ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਅੱਖਾਂ ਦਾ ਮੁਫ਼ਤ ਜਾਂਚ ਅਪ੍ਰੇਸ਼ਨ ਕੈਂਪ, ਮੈਡੀਸਨ, ...
ਬੰਗਾ, 30 ਮਾਰਚ (ਕੁਲਦੀਪ ਸਿੰਘ ਪਾਬਲਾ)- ਪੰਜਾਬ ਟੈਕਸੀ ਯੂਨੀਅਨ ਵਲੋਂ ਖਟਕੜ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਰਾਣਾ ਰੌੜੀ ਤੇ ਬੰਗਾ ਹਰਪ੍ਰੀਤ ਸਿੰਘ ਰਿੰਕਲ ਦੀ ਅਗਵਾਈ ਵਿਚ ਸਵੈ-ਇੱਛਕ ਖ਼ੂਨਦਾਨ ਕੈਂਪ ਲਗਾਇਆ | ਇਸ ਮੌਕੇ ਉਚੇਚੇ ਤੌਰ 'ਤੇ ਆਪਣੇ ...
ਭੱਦੀ, 30 ਮਾਰਚ (ਨਰੇਸ਼ ਧੌਲ)- ਧੰਨ-ਧੰਨ ਬਾਬਾ ਗੁਰਦਿੱਤਾ ਜੀ ਸਪੋਰਟਸ ਤੇ ਵੈੱਲਫੇਅਰ ਕਲੱਬ ਖੰਡੂਪੁਰ ਵਲੋਂ ਐਨ.ਆਰ.ਆਈ. ਵੀਰਾਂ, ਗਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 6ਵਾਂ ਸ਼ਾਨਦਾਰ ਪਿੰਡ ਪੱਧਰੀ ਫੁੱਟਬਾਲ ਟੂਰਨਾਮੈਂਟ ਪਿੰਡ ਖੰਡੂਪੁਰ ਵਿਖੇ 31 ...
ਬੰਗਾ, 30 ਮਾਰਚ (ਕਰਮ ਲਧਾਣਾ)- ਲੋਕਾਈ ਦੇ ਭਲੇ ਹਿਤ ਕੰਮ ਕਰਨ ਵਾਲੇ ਸਮਾਜ ਸੇਵੀ ਸ਼ਮਿੰਦਰ ਸਿੰਘ ਗਰਚਾ ਤੇ ਉਨ੍ਹਾਂ ਦੇ ਸਾਥੀ ਸੂਰਜ ਪ੍ਰਕਾਸ਼ ਸਪੁੱਤਰ ਭਗਵਾਨ ਚੰਦ ਨਿਵਾਸੀ ਚਬੂਤਰਾ ਮੁਹੱਲਾ ਬੰਗਾ ਨੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਸਥਾਨਕ ਮੁਕੰਦਪੁਰ ਰੋਡ 'ਤੇ ...
ਔੜ, 30 ਮਾਰਚ (ਜਰਨੈਲ ਸਿੰਘ ਖੁਰਦ)- ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਔੜ ਵਿਖੇ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀ ਗਰੈਜੂਏਸ਼ਨ ਸੈਰੇਮਨੀ ਕਰਵਾਈ | ਇਸ ਸਬੰਧੀ ਪਿ੍ੰ. ਰਾਜਨ ਭਾਰਦਵਾਜ ਨੇ ...
ਬਹਿਰਾਮ, 30 ਮਾਰਚ (ਸਰਬਜੀਤ ਸਿੰਘ ਚੱਕਰਾਮੂੰ)- ਗੰਨਮੈਨ ਗਾਰਡ ਯੂਨੀਅਨ ਜ਼ਿਲ੍ਹਾ ਨਵਾਂਸ਼ਹਿਰ ਦੀ ਮੀਟਿੰਗ ਗੁਰਦੁਆਰਾ ਚਰਨਕੰਵਲ ਸਾਹਿਬ ਬੰਗਾ ਵਿਖੇ ਕੀਤੀ, ਜਿਸ ਵਿਚ ਜ਼ਿਲ੍ਹੇ ਨਾਲ ਸਬੰਧਿਤ ਗੰਨਮੈਨਾਂ ਤੇ ਗਾਰਡਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ...
ਬੰਗਾ, 30 ਮਾਰਚ (ਕਰਮ ਲਧਾਣਾ)- ਉੱਘੀ ਸਮਾਜ ਸੇਵੀ ਸੰਸਥਾ ਏਕਨੂਰ ਸਵੈ-ਸੇਵੀ ਸੰਸਥਾ ਪਠਲਾਵਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਰਵੀਂ ਮੀਟਿੰਗ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਮੱੁਚੇ ਜ਼ਿਲ੍ਹਾ ਨਿਵਾਸੀਆਂ ਨੂੰ ਵਧਾਈ ਦਿੱਤੀ ਹੈ | ਮੀਟਿੰਗ ਵਿਚ ਇਸ ਸਬੰਧੀ ...
ਬੰਗਾ, 30 ਮਾਰਚ (ਕਰਮ ਲਧਾਣਾ)- ਸਰਕਾਰੀ ਪ੍ਰਾਇਮਰੀ ਸਕੂਲ ਲਧਾਣਾ ਝਿੱਕਾ ਵਿਖੇ ਪ੍ਰੀ-ਪ੍ਰਾਇਮਰੀ ਵਿਚ ਦਾਖਲ ਹੋਏ ਬੱਚਿਆਂ ਦਾ ਸਕੂਲ ਪ੍ਰਤੀ ਉਤਸ਼ਾਹ ਵਧਾਉਣ 'ਚ ਗਰੈਜੂਏਸ਼ਨ ਸੈਰੇਮਨੀ ਸਮਾਗਮ ਕਰਵਾਇਆ, ਜਿਸ ਦੀ ਪ੍ਰਧਾਨਗੀ ਸੀ.ਐਚ.ਟੀ. ਬਲਵੀਰ ਕੌਰ ਬਿੰਜੋਂ ਨੇ ਕੀਤੀ | ...
ਬੰਗਾ, 30 ਮਾਰਚ (ਕੁਲਦੀਪ ਸਿੰਘ ਪਾਬਲਾ)- ਨਵਰਾਤਰੇ ਉਤਸਵ ਦੇ ਸਬੰਧ ਵਿਚ ਮਾਂ ਚਿੰਤਪੁਰਨੀ ਦੀ ਪਵਿੱਤਰ ਪ੍ਰਧਾਨਗੀ ਵਿਚ ਜੈ ਮਾਂ ਦੁਰਗਾ ਪੂਜਾ ਮਹਾਂ ਉਤਸਵ ਧਾਰਮਿਕ ਕਮੇਟੀ ਵੱਲੋਂ ਸਾਹਮਣੇ ਕਰਨ ਹਸਪਤਾਲ ਬੱਸ ਸਟੈਂਡ ਬੰਗਾ ਕੋਲ 'ਦੂਜਾ ਮੇਲਾ ਮਈਆ ਦਾ' ਦੇ 8ਵੇਂ ਦਿਨ ਵੀ ...
ਬਲਾਚੌਰ, 30 ਮਾਰਚ (ਦੀਦਾਰ ਸਿੰਘ ਬਲਾਚੌਰੀਆ)- ਸ਼ਹੀਦ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਚੈਰੀਟੇਬਲ ਇੰਟਰਨੈਸ਼ਨਲ ਸੁਸਾਇਟੀ ਦੀ ਵਿਸ਼ੇਸ਼ ਇਕੱਤਰਤਾ ਵਾਰਡ ਨੰਬਰ ਇਕ ਸਿਆਣਾ ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਦੇ ਬੁੱਤ ਸਮਾਰਕ ਵਿਖੇ ਬਾਨੀ ਪ੍ਰਧਾਨ ਭਾਈ ਜਸਵਿੰਦਰ ...
ਬਲਾਚੌਰ, 30 ਮਾਰਚ (ਦੀਦਾਰ ਸਿੰਘ ਬਲਾਚੌਰੀਆ)- ਧਾਰਮਿਕ ਸਮਾਗਮਾਂ ਨਾਲ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਹੁੰਦੀਆਂ ਹਨ ਤੇ ਜਿੱਥੇ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ, ਉੱਥੇ ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਹੁੰਦੀ ਹੈ | ਇਹ ਪ੍ਰਗਟਾਵਾ ਅੱਜ ਧੀਮਾਨ ...
ਬਲਾਚੌਰ, 30 ਮਾਰਚ (ਦੀਦਾਰ ਸਿੰਘ ਬਲਾਚੌਰੀਆ)- ਮਿਡ-ਡੇ-ਮੀਲ ਕੁੱਕ ਯੂਨੀਅਨ ਬਲਾਕ ਬਲਾਚੌਰ ਦੀ ਵਿਸ਼ੇਸ਼ ਮੀਟਿੰਗ ਮਨਜੀਤ ਕੌਰ ਸਕੱਤਰ ਬਲਾਕ ਬਲਾਚੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਮੀਤ ਪ੍ਰਧਾਨ ਰੁਕਸਾਨਾ ਬੇਗਮ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਅਮਰਜੀਤ ...
ਬੰਗਾ, 31 ਮਾਰਚ (ਕੁਲਦੀਪ ਸਿੰਘ ਪਾਬਲਾ)- ਸ਼੍ਰੀ ਸਨਾਤਨ ਧਰਮ ਸੀਤਲਾ ਮੰਦਿਰ ਪ੍ਰਬੰਧਕ ਕਮੇਟੀ ਹੀਓ ਰੋਡ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਦਵਿੰਦਰ ਕੌੜਾ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਦੁਆਰਾ ਸ਼੍ਰੀ ਰਾਮ ਨੌਮੀ ਉਤਸਵ 31 ਮਾਰਚ ਤੋਂ 2 ਅਪ੍ਰੈਲ ਤੱਕ ਮਨਾਇਆ ਜਾਵੇਗਾ | 31 ...
ਸੜੋਆ, 30 ਮਾਰਚ (ਨਾਨੋਵਾਲੀਆ)- ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਮੈਂਬਰ ਨਿਰਮਲ ਨਵਾਂਗਰਾਈਾ ਨੂੰ ਉਸ ਸਮੇਂ ਗਹਿਰਾ ਸਦਮਾ ਪਹੰੁਚਿਆ, ਜਦੋਂ ਉਨ੍ਹਾਂ ਦੇ ਮਾਤਾ ਸ਼ੈਕਰੋ ਦੇਵੀ ਪਤਨੀ ਚੌ. ਮੇਹਰ ਚੰਦ ਸਾਬਕਾ ਬੀ.ਪੀ.ਈ.ਓ. ਦੀ ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ | ਮਾਤਾ ...
ਮਜਾਰੀ/ਸਾਹਿਬਾ, 30 ਮਾਰਚ (ਨਿਰਮਲਜੀਤ ਸਿੰਘ ਚਾਹਲ)- ਪਿੰਡ ਗੁੱਲਪੁਰ ਵਿਖੇ ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਕੁਝ ਪਰਿਵਾਰਾਂ ਵਲੋਂ ਆਪਣੀ ਜਗ੍ਹਾ ਗੁਰੂ ਘਰ ਲਈ ਛੱਡ ਦਿੱਤੇ ਜਾਣ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤੀ ਗਈ | ਪਿੰਡ ਦੀ ਸੰਗਤ ਵਲੋਂ ਇਸ ...
ਬੰਗਾ, 30 ਮਾਰਚ (ਕਰਮ ਲਧਾਣਾ)- ਪਿਛਲੇ ਕਈ ਦਹਾਕਿਆਂ ਤੋਂ ਸ਼ਹਿਰ ਤੇ ਆਲ਼ੇ-ਦੁਆਲੇ ਦੇ ਲੋਕਾਂ ਨੂੰ ਬਿਹਤਰੀਨ ਡਾਕਟਰੀ ਸੇਵਾਵਾਂ ਪ੍ਰਦਾਨ ਵਾਲੇ ਡਾ. ਐੱਸ. ਸੀ. ਧੀਰ ਮੁਖੀ ਧੀਰ ਹਸਪਤਾਲ ਮੁਕੰਦਪੁਰ ਰੋਡ ਬੰਗਾ ਇਸ ਫ਼ਾਨੀ ਜਹਾਨ ਤੋਂ ਸਦੀਵੀਂ ਕੂਚ ਕਰ ਗਏ ਹਨ | ਉਨ੍ਹਾਂ ਦੇ ...
ਉਸਮਾਨਪੁਰ, 30 ਮਾਰਚ (ਸੰਦੀਪ ਮਝੂਰ)- ਗੁਰਦੁਆਰਾ ਸ਼੍ਰੀ ਸਿੰਘ ਸਭਾ ਉਸਮਾਨਪੁਰ ਵਿਖੇ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਉੱਘੇ ਦਾਨੀ ਸੱਜਣ ਤੇ ਸਫਲ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਯੂ.ਐਸ.ਏ ਸ਼ਿਆਟਲ ਦੇ ਭਰਾ ...
ਰੱਤੇਵਾਲ, 30 ਮਾਰਚ (ਆਰ.ਕੇ. ਸੂਰਾਪੁਰੀ)- ਇਲਾਕੇ ਦੇ ਪ੍ਰਸਿੱਧ ਸ੍ਰੀ ਰਾਮ ਮੰਦਰ ਨੀਲੇਵਾੜੇ ਵਿਖੇ ਕਰਵਾਏ ਸਾਲਾਨਾ ਰਾਮ ਨੌਮੀ ਸਮਾਗਮ ਮੌਕੇ ਅੱਜ ਭੂਰੀਵਾਲੇ ਸੰਪਰਦਾਇ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਚੇਤਨਾ ਨੰਦ ਭੂਰੀਵਾਲਿਆਂ ਦੀ ਅਗਵਾਈ ਹੇਠ ਆਚਾਰੀਆ ...
ਸੰਧਵਾਂ, 30 ਮਾਰਚ (ਪ੍ਰੇਮੀ ਸੰਧਵਾਂ)- ਮਸਤ ਬਾਬਾ ਗੇਦਾ ਭਗਤ ਦੇ ਦਰਬਾਰ ਪਿੰਡ ਸੰਧਵਾਂ ਵਿਖੇ ਸੰਤ ਮਦਨ ਲਾਲ ਦੇ ਪਰਮ ਸੇਵਕ ਸੰਤ ਹਾਕਮ ਦਾਸ ਸੰਧਵਾਂ ਨੇ ਦੱਸਿਆ ਕਿ ਸੰਤ ਮਦਨ ਲਾਲ ਦੀ ਬਰਸੀ ਸਬੰਧੀ 31 ਮਾਰਚ ਦਿਨ ਸ਼ੱੁਕਰਵਾਰ ਨੂੰ ਉਨ੍ਹਾਂ ਦੀ ਅਗਵਾਈ ਹੇਠ ਧਾਰਮਿਕ ...
ਭੱਦੀ, 30 ਮਾਰਚ (ਨਰੇਸ਼ ਧੌਲ)- ਸ਼ਹੀਦ ਤੀਰਥ ਰਾਮ ਮਹੈਸ਼ੀ ਸਟੇਡੀਅਮ ਪਿੰਡ ਉਧਨਵਾਲ ਵਿਖੇ ਸਵ. ਅਜੈ ਚੌਧਰੀ ਪੰਜਾਬ ਪੁਲਿਸ ਦੀ ਯਾਦ ਨੂੰ ਸਮਰਪਿਤ ਖੇਡ ਮੇਲਾ ਆਵਾਜ਼ ਸੰਸਥਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਤਸ਼ਾਹਪੂਰਵਕ ਸ਼ੁਰੂ ਕਰਵਾਇਆ, ਜਿਸ ਦਾ ਉਦਘਾਟਨ ...
ਮਜਾਰੀ/ਸਾਹਿਬਾ, 30 ਮਾਰਚ (ਨਿਰਮਲਜੀਤ ਸਿੰਘ ਚਾਹਲ)- ਕਿਸਾਨ ਮਜ਼ਦੂਰ ਸੰਗਠਨ ਬਲਾਚੌਰ ਵੱਲੋਂ ਮੁੱਖ ਦਫ਼ਤਰ ਚੁਸ਼ਮਾਂ ਵਿਖੇ ਪ੍ਰਧਾਨ ਬਲਜੀਤ ਸਿੰਘ ਭਾਰਾਪੁਰ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ | ਇਸ ਮੌਕੇ ਇਕੱਠੇ ਹੋਏ ਅਹੁਦੇਦਾਰਾਂ ਨੇ ਕਿਸਾਨਾਂ ਨੂੰ ਆ ਰਹੀਆਂ ...
ਬਹਿਰਾਮ, 30 ਮਾਰਚ (ਸਰਬਜੀਤ ਸਿੰਘ ਚੱਕਰਾਮੂੰ)- ਸਰਕਾਰੀ ਪ੍ਰਾਇਮਰੀ ਸਕੂਲ ਭਰੋਮਜਾਰਾ ਰਾਣੂੰਆਂ ਵਿਖੇ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਗਰੈਜੂਏਸ਼ਨ ਸੈਰੇਮਨੀ ਤੇ ਸਾਲਾਨਾ ਸਮਾਗਮ ਕਰਵਾਇਆ | ਇਸ ਮੌਕੇ ਵਿਦਿਆਰਥੀਆਂ ਦੁਆਰਾ ਕੋਰੀਓਗ੍ਰਾਫੀ ਗਿੱਧਾ ਭੰਗੜਾ ਤੇ ਹੋਰ ...
ਉੜਾਪੜ/ਲਸਾੜਾ, 30 ਮਾਰਚ (ਲਖਵੀਰ ਸਿੰਘ ਖੁਰਦ) - ਹਲਕਾ ਫਿਲੌਰ ਦੇ ਪਿੰਡ ਲਸਾੜਾ ਵਿਖੇ ਹਾਕੀ ਅਕੈਡਮੀ ਲਸਾੜਾ ਵਲੋਂ ਹਾਕੀ ਖੇਡ ਪ੍ਰਤੀ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਮੈਟਾਡੋਰ ਹਾਊਸ ਜਲੰਧਰ, ਸਤਲੁਜ ਸਪੇਅਰ ਪਾਰਟਸ ਔੜ ਤੇ ਸਨੀ ਅਸਟ੍ਰੇਲੀਆ ਦੇ ਸਹਿਯੋਗ ਨਾਲ ...
ਸੜੋਆ, 30 ਮਾਰਚ (ਨਾਨੋਵਾਲੀਆ)- ਭਾਰਤ-ਪਾਕਿ ਜੰਗ ਦੌਰਾਨ ਸ਼ਹੀਦੀ ਦਾ ਜਾਪ ਪੀਣ ਵਾਲੇ ਮਹਾਨ ਯੋਧੇ ਜਸਵੰਤ ਰਾਏ ਰਤਨ ਵਾਸੀ ਪਿੰਡ ਕਰੀਮਪੁਰ ਚਾਹਵਾਲਾ ਦਾ ਆਦਮ ਬੁੱਤ ਦੀ ਸਥਾਪਨਾ ਸਮੂਹ ਰਤਨ ਪਰਿਵਾਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲੀ ਅਪ੍ਰੈਲ ਨੂੰ ਪਿੰਡ ...
ਬੰਗਾ, 30 ਮਾਰਚ (ਕਰਮ ਲਧਾਣਾ)- ਰਈਆ ਵਿਖੇ ਹੋਈ ਪੰਜਾਬ ਸਟਾਰਿਸ ਸਟੇਟ ਕਰਾਟੇ ਚੈਂਪੀਅਨਸ਼ਿੱਪ ਵਿਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਰਾਟੇ ਖਿਡਾਰੀਆਂ ਦੀ ਟੀਮ ਨੇ ਕਰਾਟੇ ਕੋਚ ਰਾਜਵੀਰ ਸਿੰਘ ਕੈਂਥ ਦੀ ਅਗਵਾਈ ਵਿਚ ਭਾਗ ਲਿਆ | ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ...
ਰਾਮਗੜ੍ਹ ਸੀਕਰੀ, ਤਲਵਾੜਾ, 30 ਮਾਰਚ (ਕਟੋਚ, ਰਾਜੀਵ ਓਸ਼ੋ)- ਬਲਾਕ ਤਲਵਾੜਾ ਦੇ ਪਿੰਡ ਬੇਡਿੰਗ ਵਿਖੇ ਪਿਉ ਵਲੋਂ ਆਪਣੀਆਂ ਦੋ ਧੀਆਂ ਨੂੰ ਜਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ | ਉਕਤ ਘਟਨਾ ਦਾ ਕਾਰਨ ਪਤੀ ਪਤਨੀ ਵਿਚਕਾਰ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ | ਹਾਸਿਲ ...
ਟਾਂਡਾ ਉੜਮੁੜ, 30 ਮਾਰਚ (ਕੁਲਬੀਰ ਸਿੰਘ ਗੁਰਾਇਆ)- ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪਿੰਡ ਖੱਖ ਨੇੜੇ ਹੋਏ ਸੜਕ ਹਾਦਸੇ ਵਿਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ | ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚੰਨਣ ਸਿੰਘ ਪੁੱਤਰ ਭਗਵਾਨ ...
ਐਮਾਂ ਮਾਂਗਟ, 30 ਮਾਰਚ (ਗੁਰਜੀਤ ਸਿੰਘ ਭੰਮਰਾ)- ਬੀਤੀ ਰਾਤ ਗੁਰਦੁਆਰਾ ਕਲਗ਼ੀਧਰ ਸਾਹਿਬ ਧਨੋਆ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲਕ ਤੋੜ ਕੇ ਨਕਦੀ ਚੋਰੀ ਕਰ ਲਈ | ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਲਖਵਿੰਦਰ ਸਿੰਘ, ਰਵੇਲ ਸਿੰਘ, ਨਿਰਮਲ ਸਿੰਘ, ...
ਟਾਂਡਾ ਉੜਮੁੜ, 30 ਮਾਰਚ (ਕੁਲਬੀਰ ਸਿੰਘ ਗੁਰਾਇਆ)- ਬੀਤੇ ਦਿਨੀਂ ਬੱਸ ਸਟੈਂਡ ਟਾਂਡਾ 'ਤੇ ਹੋਏ ਲੜਾਈ-ਝਗੜੇ ਦੇ ਕਰਕੇ ਟਾਂਡਾ ਪੁਲਿਸ ਨੇ ਇਕ ਟੈਂਪੂ ਟਰੈਵਲ ਚਾਲਕ ਨਾਲ ਕੁੱਟਮਾਰ ਕਰਨ ਵਾਲੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਟੈਂਪੂ-ਟਰੈਵਲ ਚਾਲਕ ...
ਜਲੰਧਰ, 30 ਮਾਰਚ (ਅ.ਬ.)-ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਲੋਂ ਮਹਿੰਦਰਾ ਚੈਰੀਟੇਬਲ ਟਰੱਸਟ, ਪਿੰਡ ਢਾਡਾ ਕਲਾਂ ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦਾਦੀ ਭਗਾਨੀ ਬਿਲਡਿੰਗ ਪਿੰਡ ਢਾਡਾ ਕਲਾਂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਅੱਖਾਂ ...
ਹਾਜੀਪੁਰ, 30 ਮਾਰਚ (ਜੋਗਿੰਦਰ ਸਿੰਘ)- ਆਉਣ ਵਾਲੇ ਕਣਕ ਦੇ ਸੀਜ਼ਨ ਦੌਰਾਨ ਸਰਕਾਰ ਵਲੋਂ ਪੰਜਾਬ ਦੀਆਂ ਦਾਣਾ ਮੰਡੀਆਂ ਵਿਚ ਕੰਪਿਊਟਰ ਕੰਡੇ ਲਗਾਉਣ ਦਾ ਜੋ ਫ਼ੈਸਲਾ ਲਿਆ ਗਿਆ ਹੈ, ਸਰਕਾਰ ਉਸ ਨੂੰ ਤੁਰੰਤ ਵਾਪਸ ਲਵੇ | ਇਹ ਪ੍ਰਗਟਾਵਾ ਕਰਦਿਆਂ ਆੜ੍ਹਤੀ ਲਖਵਿੰਦਰ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX