ਬਟਾਲਾ, 30 ਮਾਰਚ (ਹਰਦੇਵ ਸਿੰਘ ਸੰਧੂ)-ਥਾਣਾ ਸਿਟੀ ਬਟਾਲਾ ਦੀ ਪੁਲਿਸ ਵਲੋਂ 2 ਵਿਅਕਤੀਆਂ ਨੂੰ ਇਕ ਪਿਸਤੌਲ ਤੇ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ | ਥਾਣਾ ਸਿਟੀ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਬਟਾਲਾ ਅਸ਼ਵਨੀ ਗੋਟਿਆਲ ਵਲੋਂ ਗਲਤ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਖ਼ਾਸ ਮੁਖ਼ਬਰ ਦੀ ਇਤਲਾਹ 'ਤੇ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਬੈਂਕ ਕਾਲੋਨੀ ਨੇੜੇ ਨੇੜੇ ਹੰਸਲੀ ਕੰਢੇ ਆਉਂਦੇ 2 ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਦੌੜਨ ਲੱਗੇ, ਪਰ ਪੁਲਿਸ ਵਲੋਂ ਉਨ੍ਹਾਂ ਨੂੰ ਕਾਬੂ ਕਰਦੇ ਤਲਾਸ਼ੀ ਲੈਣ 'ਤੇ ਹਰਪ੍ਰੀਤ ਸਿੰਘ ਉਰਫ ਪਿ੍ੰਸ ਵਾਸੀ ਰਾਮ ਨਗਰ ਬਟਾਲਾ ਕੋਲੋਂ ਇਕ 32 ਬੋਰ ਦਾ ਪਿਸਤੌਲ ਤੇ 2 ਜਿੰਦਾ ਕਾਰਤੂਸ ਮਿਲੇ ਤੇ ਉਸ ਦੇ ਸਾਥੀ ਸੁਧੀਰ ਸਿੰਬਲ ਵਾਸੀ ਬਾਉਲੀ ਇੰਦਰਜੀਤ ਦੀ ਤਲਾਸ਼ੀ ਲੈਣ 'ਤੇ ਉਸ ਦੀ ਜੇੇਬ ਵਿਚ ਤਿੰਨ ਜਿੰਦਾ 32 ਬੋਰ ਦੇ ਕਾਰਤੂਸ ਬਰਾਮਦ ਹੋਏ | ਉਕਤ ਫੜੇ ਗਏ ਵਿਅਕਤੀਆਂ ਉਪਰ ਥਾਣਾ ਸਿਟੀ 'ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |
ਕਲਾਨੌਰ, 30 ਮਾਰਚ (ਪੁਰੇਵਾਲ)-ਅੱਜ ਕਲਾਨੌਰ 'ਚ ਖਪਤਕਾਰਾਂ ਵਲੋਂ ਜਿੱਥੇ ਸਸਤੇ ਅਨਾਜ ਦੇ ਪਿਛਲੇ ਸਾਲ ਦੇ ਆਏ ਕੋਟੇ 'ਚ ਘਟੀਆ ਕਿਸਮ ਦੀ ਬਦਬੂ ਵਾਲੀ ਕਣਕ ਲੈਣ ਤੋਂ ਇਨਕਾਰ ਕਰ ਦਿੱਤਾ, ਉਥੇ ਪੰਜਾਬ ਸਰਕਾਰ ਤੇ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ...
ਧਾਰੀਵਾਲ, 30 ਮਾਰਚ (ਸਵਰਨ ਸਿੰਘ)-ਕਾਂਗਰਸ ਸ਼ਹਿਰੀ ਪ੍ਰਧਾਨ ਬਣਨ ਉਪਰੰਤ ਸਰਦਾਰੀ ਲਾਲ ਨੇ ਕਾਂਗਰਸੀ ਆਗੂਆਂ ਨਾਲ ਪਠੇਲੀ ਮੀਟਿੰਗ ਕੀਤੀ | ਮੀਟਿੰਗ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਡੈਲੀਗੇਟ ਬਰਿੰਦਰ ਸਿੰਘ ਛੋਟੇਪੁਰ, ਸਾਬਕਾ ਉਪ ਚੇਅਰਮੈਨ ਪੰਜਾਬ ਵਜੀਰ ...
ਕਾਦੀਆਂ, 30 ਮਾਰਚ (ਕੁਲਦੀਪ ਸਿੰਘ ਜਾਫ਼ਲਪੁਰ)-ਪੰਜਾਬ ਵਿਚ ਇਸ ਵਾਰ ਹਾੜੀ ਦੀਆਂ ਪੱਕੀਆਂ ਫ਼ਸਲਾਂ 'ਤੇ ਭਾਰੀ ਬੇਮੌਸਮੀ ਬਰਸਾਤ ਹੋਈ ਹੈ | ਇਸ ਬਰਸਾਤ ਕਾਰਨ ਜਿੱਥੇ ਪੱਕਣ 'ਤੇ ਆਈ ਕਣਕ ਅਤੇ ਸਰੋਂ ਦੀ ਫ਼ਸਲ ਬਰਬਾਦ ਹੋਈ ਹੈ, ਉਸ ਦੇ ਨਾਲ-ਨਾਲ ਗੰਨੇ ਦੀ ਬਿਜਾਈ ਵੀ ਪੱਛੜ ਗਈ ...
ਪੁਰਾਣਾ ਸਾਲਾ, 30 ਮਾਰਚ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਸਾਹੋਵਾਲ ਵੱਡਾ, ਸੀਹੋਵਾਲ, ਕੇਸ਼ੋ ਕਲਾਲ, ਨਾਨੋਨੰਗਲ, ਆਲੇਚੱਕ ਤੇ ਅਨੰਦਪੁਰ ਆਦਿ ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫ਼ਸਲ ਦਾ ਮੀਂਹ, ਹਨੇਰੀ ਨਾਲ ਭਾਰੀ ...
ਘੁਮਾਣ, 30 ਮਾਰਚ (ਬੰਮਰਾਹ)-ਦੇਸ਼-ਵਿਦੇਸ਼ ਵਿਚ ਵਸਦੇ ਸਮੂਹ ਪੰਜਾਬੀ ਆਪਣੇ ਵਤਨਾਂ ਤੋਂ ਦੂਰ ਹੋਣ ਦੇ ਬਾਵਜੂਦ ਆਪਣੇ ਪਿੰਡਾਂ ਪ੍ਰਤੀ ਮੋਹ ਨੂੰ ਨਹੀਂ ਛੱਡਦੇ, ਜਿਸ ਦੀ ਤਾਜਾ ਮਸਾਲ ਪੇਰੋਸ਼ਾਹ ਪਿੰਡ ਦੇ ਬਾਪੂ ਧਰਮ ਸਿੰਘ ਦੀ ਤੀਸਰੀ ਪੀੜ੍ਹੀ ਦੇ ਵਾਰਸ ਬਲਰਾਜ ਸਿੰਘ ...
ਦੀਨਾਨਗਰ, 30 ਮਾਰਚ (ਸੰਧੂ/ਸ਼ਰਮਾ/ਸੋਢੀ)-ਸੈਣੀ ਸਮਾਜ ਸਭਾ ਦੀ ਮੀਟਿੰਗ ਸਭਾ ਦੇ ਪ੍ਰਧਾਨ ਤੇ ਸਾਬਕਾ ਈ.ਟੀ.ਓ. ਜਗਦੀਸ਼ ਰਾਜ ਸੈਣੀ ਦੀ ਪ੍ਰਧਾਨਗੀ ਹੇਠ ਦੀਨਾਨਗਰ ਵਿਖੇ ਹੋਈ | ਜਿਸ ਵਿਚ ਸੈਣੀ ਸਮਾਜ ਨੰੂ ਇੱਕਜੁੱਟ ਕਰਨ ਅਤੇ ਦੀਨਾਨਗਰ ਦੇ ਸਰਹੱਦੀ ਖੇਤਰ ਵਿਚ ਮੁਫ਼ਤ ਮੈਗਾ ...
ਕੋਟਲੀ ਸੂਰਤ ਮੱਲ੍ਹੀ, 30 ਮਾਰਚ (ਕੁਲਦੀਪ ਸਿੰਘ ਨਾਗਰਾ)-ਭਾਵੇਂ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਸਰਕਾਰੀ ਦਫ਼ਤਰਾਂ 'ਚੋਂ ਕੰਮ ਕਰਵਾਉਣ ਤੇ ਸਰਕਾਰੀ ਦਫ਼ਤਰਾਂ 'ਚ ਕੰਮ ਕਾਜ ਕਰਵਾਉਣ ...
ਕਲਾਨੌਰ, 30 ਮਾਰਚ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਪੁਲਿਸ ਥਾਣੇ ਦੇ ਐੱਸ.ਐੱਚ.ਓ. ਮਨਜੀਤ ਸਿੰਘ ਨੱਤ ਵਲੋਂ ਖੇਤਰ 'ਚ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਦਿਆਂ ਵੱਖ-ਵੱਖ ਮੁਕੱਦਮਿਆਂ ਸਮੇਤ ਚੋਰੀ ਦੇ ਮਾਮਲਿਆਂ ਨੂੰ ਕੁਝ ਘੰਟਿਆਂ 'ਚ ਸੁਲਝਾ ਕੇ 7 ਤੋਲੇ ਸੋਨੇ ਸਮੇਤ ...
ਬਟਾਲਾ, 30 ਮਾਰਚ (ਕਾਹਲੋਂ)-ਡਿਵਾਇਨ ਵਿਲ ਪਬਲਿਕ ਸਕੂਲ ਬਟਾਲਾ ਵਲੋਂ ਪੰਜਵੀਂ ਤੋਂ ਨੌਵੀਂ ਜਮਾਤ ਤੱਕ ਦਾ ਐਲਾਨਿਆ ਨਤੀਜਾ 100 ਫ਼ੀਸਦੀ ਰਿਹਾ | ਇਸ ਸਬੰਧੀ ਪਿ੍ੰਸੀਪਲ ਕੁਲਬੀਰ ਕੌਰ ਨੇ ਦੱਸਿਆ ਕਿ ਹਰੇਕ ਕਲਾਸ ਵਿਚੋਂ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ...
ਵਡਾਲਾ ਬਾਂਗਰ, 30 ਮਾਰਚ (ਭੁੰਬਲੀ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਾਨੋਵਾਲ ਵਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ਵਿਚ ਸਕੂਲ ਦੀਆਂ ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ...
ਗੁਰਦਾਸਪੁਰ, 30 ਮਾਰਚ (ਪੰਕਜ ਸ਼ਰਮਾ)-ਐੱਸ.ਸੀ/ਬੀ.ਸੀ ਅਧਿਆਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਗੁਰੂ ਨਾਨਕ ਪਾਰਕ ਵਿਖੇ ਪਰਮਿੰਦਰ ਸਿੰਘ ਚੀਫ਼ ਆਰਗੇਨਾਈਜ਼ਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜ਼ਿਲ੍ਹਾ ਕਮੇਟੀ ਦੀ ਚੋਣ ਹੋਈ | ਜਿਸ ਵਿਚ ਸਰਬਸੰਮਤੀ ...
ਗੁਰਦਾਸਪੁਰ, 30 ਮਾਰਚ (ਪੰਕਜ ਸ਼ਰਮਾ)-ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਦੇ ਜਨਮ ਦਿਹਾੜੇ ਸਬੰਧੀ ਹਰ ਸਾਲ ਦੀ ਤਰ੍ਹਾਂ ਪਿੰਡ ਹੱਲਾ ਤੋਂ 7 ਅਪ੍ਰੈਲ ਨੂੰ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦੇ ਸਬੰਧ ਵਿਚ ਜ਼ਿਲ੍ਹਾ ਸੰਮਤੀ ਵਲੋਂ ਪਿੰਡ ਬਰਿਆਰ, ਮਚਲਾ-ਕੌਂਟਾ, ...
ਗੁਰਦਾਸਪੁਰ, 30 ਮਾਰਚ (ਆਰਿਫ਼)-ਸਲਾਰੀਆ ਜਨ ਫਾਉਂਡੇਸ਼ਨ ਦੀ ਮੀਟਿੰਗ ਡਾਇਰੈਕਟਰ ਅਸ਼ੋਕ ਵੈਦ ਦੇ ਫਾਰਮ ਹਾਊਸ ਵਿਖੇ ਚੇਅਰਮੈਨ ਸਵਰਨ ਸਲਾਰੀਆ ਦੀ ਪ੍ਰਧਾਨਗੀ ਹੇਠ ਹੋਈ | ਸਭ ਤੋਂ ਪਹਿਲਾਂ ਮੀਟਿੰਗ ਦੌਰਾਨ ਚੇਅਰਮੈਨ ਸਵਰਨ ਸਲਾਰੀਆ ਵਲੋਂ ਵੱਖ-ਵੱਖ ਆਗੂਆਂ ਨਰਿੰਦਰ ...
ਗੁਰਦਾਸਪੁਰ, 30 ਮਾਰਚ (ਪੰਕਜ ਸ਼ਰਮਾ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਦੀ ਮੀਟਿੰਗ ਜ਼ਿਲ੍ਹਾ ਵਰਕਿੰਗ ਪ੍ਰਧਾਨ ਪਲਵਿੰਦਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪੰਜਾਬ ਦੇ ਮੌਜੂਦਾ ਹਾਲਤ 'ਤੇ ਚਰਚਾ ਕੀਤੀ ਗਈ | ਜਥੇਬੰਦੀ ਦੇ ...
ਗੁਰਦਾਸਪੁਰ, 30 ਮਾਰਚ (ਆਰਿਫ਼)-ਆਈ.ਏ.ਈ ਗਲੋਬਲ ਇੰਡੀਆ ਸੰਸਥਾ ਦੇ ਵੀਜ਼ਾ ਮਾਹਿਰ ਅਤੇ ਇਮੀਗਰੇਸ਼ਨ ਵਕੀਲ ਗਗਨ ਘੁੰਮਣ ਨੇ ਦੱਸਿਆ ਕਿ ਆਸਟ੍ਰੇਲੀਆ ਵਲੋਂ ਇਸ ਸਮੇਂ ਬਹੁਤ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ, ਜਿਸ ਦਾ ਵਿਦਿਆਰਥੀਆਂ ਨੰੂ ਭਰਪੂਰ ਫ਼ਾਇਦਾ ਲੈਣਾ ਚਾਹੀਦਾ ਹੈ ...
ਸ੍ਰੀ ਹਰਿਗੋਬਿੰਦਪੁਰ, 30 ਮਾਰਚ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਮਾੜੀ ਪੰਨਵਾਂ ਰੱਤਾ ਥੇਹ ਵਿਖੇ ਸਥਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਾਡਰਨ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਅੰਮਿ੍ਤਸਰ ...
ਗੁਰਦਾਸਪੁਰ, 30 ਮਾਰਚ (ਆਰਿਫ਼)-ਟਾਈਟੇਨੀਅਮ ਸਕੂਲ ਆਫ਼ ਇੰਗਲਿਸ਼ ਤੋਂ ਆਈਲੈਟਸ ਅਤੇ ਪੀ.ਟੀ.ਈ. ਦੀ ਕੋਚਿੰਗ ਲੈਣ ਵਾਲੇ ਵਿਦਿਆਰਥੀ ਹਮੇਸ਼ਾ ਹੀ ਸ਼ਾਨਦਾਰ ਸਕੋਰ ਹਾਸਲ ਕਰਦੇ ਹਨ, ਕਿਉਂਕਿ ਸੰਸਥਾ ਦੇ ਮਾਹਿਰ ਟਰੇਨਰ ਵਿਦਿਆਰਥੀਆਂ ਉਪਰ ਸਖ਼ਤ ਮਿਹਨਤ ਕਰਦੇ ਹਨ | ਜਿਸ ਦੇ ...
ਕਾਦੀਆਂ, 30 ਮਾਰਚ (ਕੁਲਦੀਪ ਸਿੰਘ ਜਾਫਲਪੁਰ)-ਬੀਤੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਏ ਇਮਤਿਹਾਨ ਵਿਚ ਨਵਚੇਤਨ ਸਕੂਲ ਖਾਰਾ ਦੇ ਦਰਜਨ ਦੇ ਕਰੀਬ ਵਿਦਿਆਰਥੀਆਂ ਨੂੰ ਨਕਦ ਇਨਾਮ ਤਕਸੀਮ ਕੀਤੇ ਗਏ | ਇਨ੍ਹਾਂ ਇਨਾਮਾਂ ਦੀ ਵੰਡ ਸ਼੍ਰੋਮਣੀ ਕਮੇਟੀ ...
ਪੰਜਗਰਾਈਆਂ, 30 ਮਾਰਚ (ਬਲਵਿੰਦਰ ਸਿੰਘ)-ਆ ਰਹੇ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪੰਜਾਬ ਦੀ ਮਾਨ ਸਰਕਾਰ ਵਲੋਂ ਕਿਸਾਨਾਂ ਦੀ ਬਿਹਤਰੀ ਲਈ ਲਗਾਤਾਰ ਉਪਰਾਲੇ ਜਾਰੀ ਹਨ, ਜਿਸ ਦੀ ਪੰਜਾਬ ਦੇ ਆਵਾਮ ਵਲੋਂ ਭਰਵੀਂ ਸ਼ਾਲਾਘਾ ਕੀਤੀ ਜਾ ਰਹੀ ਹੈ | ਇਹ ਸ਼ਬਦ ਪੰਜਗਰਾਈਆਂ ...
ਨੌਸ਼ਹਿਰਾ ਮੱਝਾ ਸਿੰਘ, 30 ਮਾਰਚ (ਤਰਸੇਮ ਸਿੰਘ ਤਰਾਨਾ)-ਉੱਘੇ ਸਮਾਜ ਸੇਵਕ, ਸੰਸਥਾਪਕ ਨਿਊ ਕੈਬਰਿਜ ਇੰਟਰਨੈਸ਼ਨਲ ਸਕੂਲ ਅਤੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਪੰਜਾਬ ਬਾਗਬਾਨੀ ਵਿਭਾਗ ਸਵਰਗਵਾਸੀ ਸਤਵੰਤ ਸਿੰਘ ਸੰਧੂ ਦੀ ਯਾਦ 'ਚ ਅੱਜ ਸਥਾਨਕ ਨਿਊ ਕੈਂਬਰਿਜ ...
ਬਟਾਲਾ, 30 ਮਾਰਚ (ਹਰਦੇਵ ਸਿੰਘ ਸੰਧੂ)-ਮਰਿਆਦਾ ਪ੍ਰਸ਼ੋਤਮ ਸ੍ਰੀ ਰਾਮ ਚੰਦਰ ਜੀ ਦੇ ਜਨਮ ਰਾਮਨੌਮੀ ਦਿਹਾੜੇ ਨੂੰ ਸਮਰਪਿਤ ਰਾਮ ਨਾਮ ਪ੍ਰਚਾਰ ਸਮਿਤੀ ਦੈਨਿਕ ਪ੍ਰਾਰਥਨਾ ਸਭਾ ਬਟਾਲਾ ਵਲੋਂ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ...
ਡੇਰਾ ਬਾਬਾ ਨਾਨਕ, 30 ਮਾਰਚ (ਵਿਜੇ ਸ਼ਰਮਾ)-ਸਰਬੱਤ ਦੇ ਭਲੇ ਨੂੰ ਸਮਰਪਿਤ 'ਸਿੱਖੀ ਸੇਵਾ ਮਿਸ਼ਨ ਯੂ.ਕੇ.' ਵਲੋਂ ਵੱਖ-ਵੱਖ ਪਿੰਡਾਂ ਅੰਦਰ ਲਗਾਏ ਜਾ ਰਹੇ ਅੱਖਾਂ ਦੇ ਮੁਫ਼ਤ ਕੈਂਪਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਸਰਹੱਦੀ ਖੇਤਰ ਦੇ ਪਿੰਡ ਬਹਿਲੋਲਪੁਰ ਵਿਖੇ ਅੱਖਾਂ ...
ਦੀਨਾਨਗਰ, 30 ਮਾਰਚ (ਸ਼ਰਮਾ/ਸੰਧੂ/ਸੋਢੀ)-ਪੰਜਾਬ ਵਿਚ ਅੰਮਿ੍ਤਪਾਲ ਸਿੰਘ ਦੀ ਭਾਲ ਨੂੰ ਲੈ ਕੇ ਚਲਾਏ ਜਾ ਰਹੇ ਸਰਚ ਅਭਿਆਨਾਂ ਕਾਰਨ ਪੁਲਿਸ ਸਾਂਝ ਕੇਂਦਰਾਂ ਦੇ ਕਰਮਚਾਰੀਆਂ ਦੀ ਸਰਚ ਅਭਿਆਨਾਂ 'ਚ ਡਿਊਟੀ ਲੱਗਣ ਕਾਰਨ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਲਈ ਭਾਰੀ ...
ਗੁਰਦਾਸਪੁਰ, 30 ਮਾਰਚ (ਆਰਿਫ਼)-ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਨਿਧੀ ਕੁਮੁਦ ਬਾਮਬਾ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ ਚਿੱਬ ਦੇ ਪ੍ਰਬੰਧਾਂ ਹੇਠ 'ਖਵਾਇਸ਼ਾਂ ਦੀ ਉਡਾਣ' ਮਿਸ਼ਨ ਤਹਿਤ ...
ਕੋਟਲੀ ਸੂਰਤ ਮੱਲ੍ਹੀ, 30 ਮਾਰਚ (ਕੁਲਦੀਪ ਸਿੰਘ ਨਾਗਰਾ)-ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੇੜਲੇ ਪਿੰਡ ਖੈਹਿਰਾ ਸੁਲਤਾਨ 'ਚ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਨਾਂਅ ਇਕ ਸ਼ਾਮ ਤਹਿਤ ਲੋਕ ਕਲਾ ਮੰਚ ਜੀਰਾ ਵਲੋਂ ਵੱਖ-ਵੱਖ ਨਾਟਕਾਂ ਦਾ ...
ਹਰਚੋਵਾਲ, 30 ਮਾਰਚ (ਰਣਜੋਧ ਸਿੰਘ ਭਾਮ)-ਪਿਛਲੇ ਦਿਨੀਂ ਪੰਜਾਬ ਵਿਚ ਪਏ ਭਾਰੀ ਮੀਂਹ ਅਤੇ ਗੜੇਮਾਰੀ ਨਾਲ ਕਣਕ ਦੀ ਫ਼ਸਲ ਸਮੇਤ ਹੋਰ ਫ਼ਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਪੰਜਾਬ ਦੇ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ | ਇਸ ਸਬੰਧੀ ਮਾਝਾ ਕਿਸਾਨ ...
ਅਲੀਵਾਲ, 30 ਮਾਰਚ (ਸੁੱਚਾ ਸਿੰਘ ਬੁੱਲੋਵਾਲ)-ਪਿੰਡ ਕਾਦੀਆਂ ਰਾਜਪੂਤਾਂ 'ਚ ਹਲਕਾ ਇੰਚਾਰਜ ਤੇ ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਦੀ ਰਹਿਨੁਮਾਈ ਹੇਠ ਤੇ ਹਲਕਾ ਯੂਥ ਪ੍ਰਧਾਨ ਗੁਰਬਿੰਦਰ ਸਿੰਘ ਕਾਦੀਆਂ ਦੀ ਅਗਵਾਈ 'ਚ ਪ੍ਰਾਇਮਰੀ ਸਕੂਲ ਵਿਚ ਪੜਦੇ ਬੱਚਿਆਂ ...
ਧਾਰੀਵਾਲ, 30 ਮਾਰਚ (ਸਵਰਨ ਸਿੰਘ)-ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਲੀਡ ਨਾਲ ਸੰਬੰਧਿਤ ਬੱਚਿਆਂ ਦੀ ਪਿਛਲੀ ਕਲਾਸ ਦੇ ਆਧਾਰ 'ਤੇ ਬੱਚਿਆਂ ਦਾ ਵਾਤਾਵਰਣ ਹਿਸਾਬ ਦਾ ਬੀ.ਓ.ਵਾਏ. ਦਾ ਪੇਪਰ ਲਿਆ ਗਿਆ | ਇਸ ਪੇਪਰ ਰਾਹੀਂ ਬੱਚਿਆਂ ਦਾ ਗਿਆਨ ...
ਕਾਦੀਆਂ, 30 ਮਾਰਚ (ਕੁਲਵਿੰਦਰ ਸਿੰਘ)-ਅੱਜ ਕਾਦੀਆਂ 'ਚ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਵਲੋਂ ਥਾਣਾ ਮੁਖੀ ਕਾਦੀਆਂ ਇੰਸਪੈਕਟਰ ਸੁਖਰਾਜ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਬਾਜ਼ਾਰਾਂ, ਮੁੱਖ ਚੌਕਾਂ 'ਤੇ ਫ਼ਲੈਗ ਮਾਰਚ ਕੱਢਿਆ | ਥਾਣਾ ਮੁਖੀ ਕਾਦੀਆਂ ...
ਗੁਰਦਾਸਪੁਰ, 30 ਮਾਰਚ (ਆਰਿਫ਼)-ਮਸ਼ਹੂਰ ਸੰਸਥਾ ਦੀ ਬਿ੍ਟਿਸ਼ ਲਾਇਬ੍ਰੇਰੀ ਵਲੋਂ ਹੁਣ ਤੱਕ ਰਿਕਾਰਡਤੋੜ ਸਟੱਡੀ ਵੀਜ਼ੇ ਹਾਸਲ ਕਰਕੇ ਵੱਖਰਾ ਮੁਕਾਮ ਹਾਸਲ ਕੀਤਾ ਹੈ | ਇਸ ਸਬੰਧੀ ਬਿ੍ਟਿਸ਼ ਲਾਇਬ੍ਰੇਰੀ ਦੇ ਐਮ.ਡੀ ਦੀਪਕ ਅਬਰੋਲ ਨੇ ਦੱਸਿਆ ਕਿ ਇਸ ਸਮੇਂ ਆਸਟ੍ਰੇਲੀਆ ਦਾ ...
ਕੋਟਲੀ ਸੂਰਤ ਮੱਲ੍ਹੀ, 30 ਮਾਰਚ (ਕੁਲਦੀਪ ਸਿੰਘ ਨਾਗਰਾ)-ਨੌਜਵਾਨ ਵਰਗ ਨੂੰ ਇਲਾਹੀ ਗੁਰਬਾਣੀ ਤੇ ਸ਼ਾਨਾਮੱਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਕਸਬਾ ਕੋਟਲੀ ਸੂਰਤ ਮੱਲ੍ਹੀ ਦੀਆ ਸਮੂਹ ਸੰਗਤਾਂ ਤੇ ਨੌਜਵਾਨ ਸਭਾ ਵਲੋਂ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ | ਸਰਕਾਰੀ ...
ਕਾਦੀਆਂ, 30 ਮਾਰਚ (ਕੁਲਵਿੰਦਰ ਸਿੰਘ)-ਕਾਦੀਆਂ ਸ਼ਹਿਰ ਦੇ ਅੰਦਰ ਸ਼ਹੀਦ ਭਗਤ ਸਿੰਘ ਦਾ ਬੁੱਤ 24 ਮਾਰਚ 2016 ਨੂੰ ਸ਼ਹਿਰ ਦੀ ਇਕ ਸਮਾਜ ਸੇਵੀ ਸੰਸਥਾ ਦੇ ਯਤਨਾਂ ਸਦਕਾ ਲਗਾਇਆ ਗਿਆ ਸੀ ਤੇ ਉਸ ਸਮੇਂ ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਵਲੋਂ ਇਸ ਬੁੱਤ ਤੋਂ ਪਰਦਾ ਹਟਾਉਣ ...
ਧਾਰੀਵਾਲ, 30 ਮਾਰਚ (ਜੇਮਸ ਨਾਹਰ)-ਪਿਛਲੇ ਦਿਨੀਂ ਖਾਂਬੜਾ ਚਰਚ ਦੇ ਮੁਖੀ ਪਾਸਟਰ ਅੰਕੁਰ ਨਰੂਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਪਾਸਟਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਪਾਸਟਰ ਰਾਜ ਕੁਮਾਰ ਨੇ ਅੰਕੁਰ ਨਰੂਲਾ ਮਨਿਸਟਰੀ ...
ਗੁਰਦਾਸਪੁਰ, 30 ਮਾਰਚ (ਆਰਿਫ਼)-ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਯੁਵਕ ਸੇਵਾਵਾਂ ਵਿਭਾਗ, ਖੇਡ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿਚ ਯੂਥ ਕਲੱਬ ਨੂੰ ਮੁੜ ਸੁਰਜੀਤ ਕਰਕੇ ਵੱਖ-ਵੱਖ ਪਿੰਡਾਂ ਅਤੇ ...
ਨਿੱਕੇ ਘੁੰਮਣ, 30 ਮਾਰਚ (ਸਤਬੀਰ ਸਿੰਘ ਘੁੰਮਣ)-ਪਿੰਡ ਘੁੰਮਣ ਕਲਾਂ ਦੇ ਐੱਨ.ਆਰ.ਆਈ. ਰਵਿੰਦਰ ਸਿੰਘ ਘੁੰਮਣ ਕੈਨੇਡਾ ਪੁੱਤਰ ਗੁਰਬਚਨ ਸਿੰਘ ਪਿੰਡ ਘੁੰਮਣ ਕਲਾਂ ਵਲੋਂ ਮਾਨਵਤਾ ਦੀ ਸੇਵਾ ਤਹਿਤ ਪਿੰਡ ਦੇ ਲੋੜਵੰਦ ਪਰਿਵਾਰਾਂ ਦੀ ਮਾਲੀ ਮਦਦ ਅਤੇ ਕੰਬਲ ਦਾਨ ਕੀਤੇ ਗਏ | ਇਸ ...
ਧਾਰੀਵਾਲ, 30 ਮਾਰਚ (ਸਵਰਨ ਸਿੰਘ)-ਸਥਾਨਕ ਸ਼ਹਿਰ ਦੇ ਪੁਰਾਣਾ ਬੱਸ ਅੱਡਾ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਬਲਾਕ ਪ੍ਰਾਧਨ ਸਰਪੰਚ ਹਰਪਾਲ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਜਪਾ ਦੀ ਕੇਂਦਰੀ ਸਰਕਾਰ ਵਲੋਂ ਰਾਹੁਲ ਗਾਂਧੀ ਪ੍ਰਤੀ ਅਪਣਾਏ ਵਤੀਰੇ ਦੀ ...
ਬਹਿਰਾਮਪੁਰ, 30 ਮਾਰਚ (ਬਲਬੀਰ ਸਿੰਘ ਕੋਲਾ)-ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਵਲੋਂ ਪ੍ਰਧਾਨ ਵਿਜੇ ਸਿੰਘ ਸਲਾਰੀਆ ਦੀ ਪ੍ਰਧਾਨਗੀ ਵਿਚ ਕਸਬਾ ਬਹਿਰਾਮਪੁਰ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਪ੍ਰਧਾਨ ਵਿਜੇ ਸਿੰਘ ਸਲਾਰੀਆ ਨੇ ਨੌਜਵਾਨਾਂ ਨੰੂ ਸੰਬੋਧਨ ...
ਘੁਮਾਣ, 30 ਮਾਰਚ (ਬੰਮਰਾਹ)-ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਤੋਂ ਬੀ.ਜੇ.ਪੀ. ਮਹਿਲਾ ਮੋਰਚਾ ਦੇ ਮੰਡਲ ਪ੍ਰਧਾਨ ਬੀਬੀ ਗੁਰਮੀਤ ਕੌਰ ਘੁਮਾਣ ਦੇ ਗ੍ਰਹਿ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ | ...
ਅਲੀਵਾਲ, 30 ਮਾਰਚ (ਸੁੱਚਾ ਸਿੰਘ ਬੁੱਲੋਵਾਲ)-ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਚੀਫ਼ ਖਾਲਸਾ ਦੀਵਾਨ ਨਾਸਰਕੇ 'ਚ ਪਿ੍ੰਸੀਪਲ ਸੁੱਖਪ੍ਰੀਤ ਕੌਰ ਦੀ ਯੋਗ ਅਗਵਾਈ ਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸੈਸ਼ਨ 2023-24 ਦੀ ਆਰੰਭਤਾ ਹੋਈ | ਪਿ੍ੰਸੀਪਲ ਸੁੱਖਪ੍ਰੀਤ ਕੌਰ ਨੇ ...
ਧਿਆਨਪੁਰ, 30 ਮਾਰਚ (ਕੁਲਦੀਪ ਸਿੰਘ ਸੋਨੂੰ)-'ਆਪ' ਸਰਕਾਰ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ, ਪਰ ਲੋਕਾਂ ਦੇ ਵਾਅਦੇ ਪੂਰੇ ਕਰਨ ਦੀ ਬਜਾਏ ਉਹ ਚੁਟਕਲੇ ਸੁਣਾਉਣ ਤੇ ਲੋਕਾਂ ਦੇ ਜਜ਼ਬਾਤਾਂ ਦਾ ਕਤਲ ਕਰਨ ਵਿਚ ਲੱਗੀ ਹੋਈ ਹੈ | ਲੋਕਾਂ ਦੇ ਵਾਅਦੇ ਕੀ ਪੂਰੇ ਕਰਨੇ ਹਨ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX