ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੂਬਾ ਸਰਕਾਰ ਕੇਂਦਰ ਨਾਲ ਮਿਲ ਕੇ ਅੰਮਿ੍ਤਪਾਲ ਸਿੰਘ ਦੇ ਮਾਮਲੇ ਵਿਚ ਲੋਕਾਂ ਨੂੰ ਮੂਰਖ ਬਣਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅੰਮਿ੍ਤਪਾਲ ਸਿੰਘ ਦੇ ਮਾਮਲੇ ਵਿਚ ਸਰਕਾਰ ਅਤੇ ਪੁਲਿਸ ਪੂਰੀ ਤਰ੍ਹਾਂ ਨਾਲ ਫ਼ੇਲ੍ਹ ਹੋ ਗਈ ਹੈ | ਰਾਜਾ ਵੜਿੰਗ ਅੱਜ ਇੱਥੇ ਮਾਲਵਾ ਜ਼ੋਨ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ, ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਇਸ ਮੌਕੇ ਉਨ੍ਹਾਂ ਨਾਲ ਹਰੀਸ਼ ਚੌਧਰੀ, ਭਾਰਤ ਭੂਸ਼ਨ ਆਸ਼ੂ, ਗੁਰਕੀਰਤ ਸਿੰਘ ਕੋਟਲੀ ਅਤੇ ਕਈ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਦੇ ਮਾਮਲੇ ਵਿਚ ਕੇਂਦਰ ਅਤੇ ਸੂਬਾ ਸਰਕਾਰ ਪੂਰੀ ਤਰ੍ਹਾਂ ਨਾਲ ਫ਼ੇਲ੍ਹ ਹੋਈ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕਾਨੰੂਨ ਵਿਵਸਥਾ ਪੂਰੀ ਤਰ੍ਹਾਂ ਨਾਲ ਵਿਗੜ ਚੁੱਕੀ ਹੈ ਅਤੇ ਲੋਕਾਂ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਹੈ | ਉਨ੍ਹਾਂ ਦੱਸਿਆ ਕਿ ਅੰਮਿ੍ਤਪਾਲ ਦੇ ਮਾਮਲੇ ਵਿਚ ਕੇਂਦਰ ਅਤੇ ਸੂਬਾ ਸਰਕਾਰ ਇਕ ਸਕਰਿਪਟ ਲਿਖ ਕੇ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੇਕਸੂਰ ਨੌਜਵਾਨਾਂ ਨੂੰ ਜਲਦ ਤੋਂ ਜਲਦ ਰਿਹਾਅ ਕਰ ਦੇਣਾ ਚਾਹੀਦਾ | ਉਨ੍ਹਾਂ ਦੱਸਿਆ ਕਿ ਕਿਸੇ ਸੰਸਥਾ ਦੇ ਮੁਖੀ ਲਈ ਇਤਰਾਜ਼ਯੋਗ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਹਰ ਧਰਮ ਦਾ ਮੁਖੀ ਸਤਿਕਾਰਤ ਸ਼ਖ਼ਸੀਅਤ ਹੁੰਦਾ ਹੈ | ਰਾਹੁਲ ਗਾਂਧੀ ਦੀ ਸੰਸਦ ਵਜੋਂ ਮੈਂਬਰਸ਼ਿਪ ਰੱਦ ਕਰਨ ਸੰਬੰਧੀ ਰਾਜਾ ਵੜਿੰਗ ਨੇ ਕਿਹਾ ਕਿ ਇਸ ਕਾਰਵਾਈ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਨੀ ਘੱਟ ਹੈ | ਇਸ ਮੌਕੇ ਹਰੀਸ਼ ਚੌਧਰੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੋਂ ਕਾਂਗਰਸੀ ਆਗੂ ਅਤੇ ਵਰਕਰ ਘਬਰਾਉਣ ਵਾਲੇ ਨਹੀਂ ਹਨ | ਉਨ੍ਹਾਂ ਦੱਸਿਆ ਕਿ ਕੇਂਦਰ ਦੀਆਂ ਅਜਿਹੀਆਂ ਹਰਕਤਾਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਆਉਣ ਵਾਲੇ ਦਿਨਾਂ 'ਚ ਕਾਂਗਰਸ ਵਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਬਲਾਕ ਪੱਧਰ 'ਤੇ ਜਾ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ |
ਬੁਲਾਰਿਆਂ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦੀ ਲੋਕਪਿ੍ਯਤਾ ਵਿਚ ਵਾਧਾ ਹੋਇਆ ਸੀ, ਜਿਸ ਕਾਰਨ ਸਰਕਾਰ ਇਸ ਗਲ ਤੋਂ ਪਰੇਸ਼ਾਨ ਸੀ | ਉਨ੍ਹਾਂ ਦੱਸਿਆ ਕਿ ਇਸ ਕਾਰਨ ਹੀ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕੀਤੀ ਗਈ ਹੈ | ਮੋਦੀ ਸਰਕਾਰ ਖ਼ਿਲਾਫ਼ ਇਸ ਅੰਦੋਲਨ ਨੂੰ ਤੇਜ਼ ਕਰਦੇ ਹੋਏ ਕੱਲ੍ਹ ਪੂਰੇ ਦੇਸ਼ ਵਿਚ ਸੀਨੀਅਰ ਕਾਂਗਰਸ ਲੀਡਰਸ਼ਿਪ ਮੋਦੀ ਸਰਕਾਰ ਦੇ ਖ਼ਿਲਾਫ਼ ਜ਼ਿਲ੍ਹਾ ਪੱਧਰ 'ਤੇ ਪੈੱ੍ਰਸ ਕਾਨਫ਼ਰੰਸਾਂ ਕਰੇਗੀ, 1 ਅਤੇ 2 ਅਪ੍ਰੈਲ ਨੂੰ ਇਹ ਪੈੱ੍ਰਸ ਕਾਨਫ਼ਰੰਸਾਂ ਬਲਾਕ ਪੱਧਰ 'ਤੇ ਵੀ ਕੀਤੀਆਂ ਜਾਣਗੀਆਂ, 3 ਅਪ੍ਰੈਲ ਨੂੰ ਸਵੇਰੇ 10 ਵਜੇ ਚੋਕ ਘੰਟਾ ਘਰ ਤੋਂ ਸ਼ੁਰੂ ਕਰਕੇ ਡਵੀਜ਼ਨ ਨੰ. 3 ਤੱਕ ਪੈਦਲ 'ਸੰਵਿਧਾਨ ਬਚਾਓ ਮਾਰਚ' ਵੀ ਕਾਂਗਰਸ ਪਾਰਟੀ ਵਲੋਂ ਕੱਢਿਆ ਜਾਵੇਗਾ | ਇਸ ਮੀਟਿੰਗ 'ਚ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਵਾਇਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਾਮ ਸੁੰਦਰ ਮਲਹੋਤਰਾ (ਸੀਨੀਅਰ ਡਿਪਟੀ ਮੇਅਰ), ਹਲਕਾ ਇੰਚਾਰਜ ਇਸ਼ਵਰਜੋਤ ਸਿੰਘ ਚੀਮਾ, ਹਲਕਾ ਇੰਚਾਰਜ ਕਾਮਿਲ ਅਮਰ ਸਿੰਘ, ਹਲਕਾ ਇੰਚਾਰਜ ਸੰਦੀਪ ਸਿੰਘ ਸੰਧੂ, ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ, ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਹਲਕਾ ਇੰਚਾਰਜ ਜਗਤਾਰ ਸਿੰਘ, ਮਮਤਾ ਆਸ਼ੂ, ਸਰਬਜੀਤ ਕੌਰ ਡਿਪਟੀ ਮੇਅਰ, ਸੁਸ਼ੀਲ ਪ੍ਰਾਸ਼ਰ ਸਕੱਤਰ ਆਲ ਇੰਡੀਆ ਕਾਂਗਰਸ, ਕੋਮਲ ਖੰਨਾ ਸਾਬਕਾ ਪ੍ਰਧਾਨ, ਨਿਰਮਲ ਕੈੜਾ ਪ੍ਰਧਾਨ ਪੰਜਾਬ ਸੇਵਾ ਦਲ, ਡਾ. ਜੈ ਪ੍ਰਕਾਸ਼, ਪੂਨਮ ਮਲਹੋਤਰਾ, ਅਸ਼ਵਨੀ ਸ਼ਰਮਾ, ਕੁਲਦੀਪ ਜੰਡਾ, ਹਰਜਿੰਦਰ ਪਾਲ ਲਾਲੀ, ਵਿਨੀਤ ਭਾਟੀਆ, ਕਾਲਾ ਨਵਕਾਰ ਜੈਨ, ਦਿਲਰਾਜ ਸਿੰਘ, ਰਾਜੂ ਅਰੋੜਾ, ਸੰਨੀ ਭੱਲਾ, ਸਾਬੀ ਤੁੜ, ਰੁਪਿੰਦਰ ਕੌਰ ਸੰਧੂ, ਕਸਤੂਰੀ ਲਾਲ, ਪੰਕਜ ਕਾਕਾ, ਦੀਪਕ ਉੱਪਲ, ਗੁਰਮੁਖ, ਇਕਬਾਲ ਸਿੰਘ ਡੀਕੋ, ਰੀਤ ਕੌਰ ਸ਼ੀਲਾ, ਬਲਜਿੰਦਰ ਸੰਧੂ, ਗੌਰਵ ਭੱਟੀ, ਮੋਨੂੰ ਖਿੰਡਾ, ਸਤੀਸ਼ ਮਲਹੋਤਰਾ, ਹਰਕੀਰਤ ਸਿੰਘ ਵੈਦ, ਨਰੇਸ਼ ਉਪਲ, ਅਨਿਲ ਪਾਰਤੀ, ਸਰਬਜੀਤ ਸਿੰਘ, ਸੁਖਦੇਵ ਬਾਵਾ, ਨਰਿੰਦਰ ਕਾਲਾ, ਰਾਜਾ ਘਾਇਲ, ਮੇਜਰ ਸਿੰਘ ਮੁੱਲਾਂਪੁਰੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਲੁਧਿਆਣਾ, ਪਰਮਜੀਤ ਸਿੰਘ ਘਵੱਦੀ, ਜਗਦੀਸ਼ ਲਾਲ, ਵਿਪਨ ਅਰੋੜਾ, ਸਰਬਜੀਤ ਸਿੰਘ, ਸੁਨੀਲ ਕੁਮਾਰ, ਨਰੇਸ਼ ਸ਼ਰਮਾ, ਰੋਹਿਤ ਚੋਪੜਾ, ਅਸ਼ੋਕ ਕੁਮਾਰ, ਪਿੰ੍ਰਸ ਕੁਮਾਰ ਦੁਆਬਾ, ਹਰਜਿੰਦਰ ਸਿੰਘ, ਮਨੀਸ਼ ਸ਼ਾਹ, ਰੁਪੇਸ਼ ਜਿੰਦਲ, ਜੁਗਿੰਦਰ ਸਿੰਘ ਜੰਗੀ, ਬਲਵੀਰ ਸਿੰਘ, ਰਮਨ ਬਾਲਾ ਸੁਬਰਾਮਨੀਅਮ ਸਪੋਕਸ ਮੈਨ, ਵਿਨੋਦ ਭਾਰਤੀ ਸਪੋਕਸਮੈਨ, ਡਾ. ਪਵਨ ਮਹਿਤਾ, ਇੰਦਰਜੀਤ ਗਰਗ, ਸਰੀਤਾ ਸ਼ਰਮਾ, ਵਿਪਨ ਤਨੇਜਾ, ਰਜਿੰਦਰ ਪਾਲ ਸਿੰਘ, ਪਰਮਪਾਲ ਤਖਪੂਰਾ, ਪਰਮਿੰਦਰ ਸਿੰਘ ਡਿੰਪਲ, ਜਸਪ੍ਰੀਤ ਸਿੰਘ, ਸਿਤਾਰ ਮੁਹੰਮਦ ਲਿਬਰਾ, ਗੁਰਮੁਖ ਸਿੰਘ ਚਹਿਲ, ਲੱਕੀ ਮੱਕੜ, ਜਰਨੈਲ ਸਿੰਘ ਸ਼ਿਮਲਾਪੂਰੀ, ਪਰਵਿੰਦਰ ਸਿੰਘ ਸੋਨੂੰ, ਮਨਜਿੰਦਰ ਸਿੰਘ ਨੋਨੀ, ਜਗਦੀਪ ਸਿੰਘ, ਨਵਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਗਿੱਲ, ਪਰਮਿੰਦਰ ਤਿਵਾੜੀ, ਸੰਜੀਵ ਕੁਮਾਰ, ਹਰਜਿੰਦਰ ਸਿੰਘ, ਅਜਮੇਰ ਸਿੰਘ, ਰਾਜੀਵ ਰਾਏ, ਸੰਜੀਵ ਦੱਤਾ, ਲਖਵਿੰਦਰ ਸਿੰਘ, ਪ੍ਰਦੀਪ ਤਪਿਆਲ, ਕਪਿਲ ਕੋਚਰ, ਪ੍ਰਦੀਪ ਕੁਮਾਰ, ਕੰਵਲਜੀਤ ਸਿੰਘ ਬੌਬੀ, ਕਪਿਲ ਮਹਿਤਾ, ਰਿੰਕੂ ਦੱਤ, ਸਾਗਰ ਉੱਪਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ |
ਇਯਾਲੀ/ਥਰੀਕੇ, 30 ਮਾਰਚ (ਮਨਜੀਤ ਸਿੰਘ ਦੁੱਗਰੀ)-ਆਲ ਇੰਡੀਆ ਕਾਂਗਰਸ ਕਮੇਟੀ ਐੱਸ ਸੀ ਡਿਪਾਰਟਮੈਂਟ ਦੇ ਕੁਆਰਡੀਨੇਟਰ ਸ੍ਰੀ ਕੇ. ਰਾਜੂ, ਆਲ ਇੰਡੀਆ ਐੱਸ.ਸੀ. ਡਿਪਾਰਟਮੈਂਟ ਦੇ ਚੇਅਰਮੈਨ ਸ੍ਰੀ ਰਾਜੇਸ਼ ਲੀਲੋਥੀਆਂ, ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ ਦੇ ਦਿਸ਼ਾ ...
ਲੁਧਿਆਣਾ, 30 ਮਾਰਚ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਕਾਫੀ ਹੇਠਾਂ ਲਟਕ ਰਹੀਆਂ ਅਤੇ ਆਪਸ ਵਿਚ ਗੁਛਮਗੱਛਾ ਹੋਈਆਂ ਤਾਰਾਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਾਜ਼ਾਰਾਂ ਵਿਚ ਤਾਰਾਂ ਲਟਕਣ ਕਾਰਨ ...
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਨਿਊ ਸਮਰਾਟ ਕਾਲੋਨੀ ਵਿਚ ਨਾਬਾਲਗ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜਤ ਲੜਕੀ ਦੀ ਮਾਂ ਦੀ ਸ਼ਿਕਾਇਤ ...
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੌਜਵਾਨ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 2 ਕਿੱਲੋ 600 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ | ਡੀ.ਸੀ.ਪੀ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ...
ਲਾਡੋਵਾਲ, 30 ਮਾਰਚ (ਬਲਬੀਰ ਸਿੰਘ ਰਾਣਾ)-ਵਾਰਸ ਪੰਜਾਬ ਦੇ ਸੰਸਥਾ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਦੀ ਭਾਲ ਨੂੰ ਲੈ ਕੇ ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ਸਥਿਤ ਲਾਡੋਵਾਲ ਟੋਲ ਪਲਾਜ਼ਾ ਨਜ਼ਦੀਕ ਟਰੱਕ,ਬੱਸਾਂ, ਕਾਰਾਂ ਅਤੇ ਹਰ ਪ੍ਰਕਾਰ ਦੀਆਂ ਗੱਡੀਆਂ ਦੀ ਗੰਭੀਰਤਾ ...
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਸ਼ਹਿਰ 'ਚ ਚਲਾਈ ਗਈ ਮੁਹਿੰਮ ਤਹਿਤ ਔਰਤ ਸਮੇਤ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ...
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)-ਦਰੇਸੀ ਥਾਣਾ ਅਧੀਨ ਪੈਂਦੇ ਨਾਨਕ ਨਗਰ ਇਲਾਕੇ 'ਚ ਵੀਰਵਾਰ ਦੇਰ ਸ਼ਾਮ ਨੂੰ ਇਕ ਵਿਆਹੁਤਾ ਨੇ ਬੀਮਾਰੀ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ¢ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਦਰੇਸੀ ਦੀ ਪੁਲਸ ਮੌਕੇ 'ਤੇ ...
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ 3 ਵਿਅਕਤੀਆਂ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ 65 ਸਾਲਾ ਦੇ ਵਿਅਕਤੀ ਨਿਰਮਲ ...
ਲੁਧਿਆਣਾ, 30 ਮਾਰਚ (ਜੋਗਿੰਦਰ ਸਿੰਘ ਅਰੋੜਾ)-ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਕਾਫੀ ਗੰਭੀਰ ਬਣੀ ਹੋਈ ਹੈ ਅਤੇ ਲਗਾਤਾਰ ਕਾਰਵਾਈਆਂ ਹੋਣ ਦੇ ਬਾਵਜੂਦ ਇਹ ਸਮੱਸਿਆ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀ | ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਹੋਏ ਨਾਜਾਇਜ਼ ਕਬਜ਼ਿਆਂ ...
ਭਾਮੀਆਂ ਕਲਾਂ, 30 ਮਾਰਚ (ਜਤਿੰਦਰ ਭੰਬੀ)-ਬੀਤੇ ਦਿਨੀਂ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਕਿਸਾਨਾਂ ਦੀ ਨੁਕਸਾਨੀ ਫ਼ਸਲ ਦਾ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਜਾਇਜ਼ਾ ਲਿਆ | ਉਨ੍ਹਾਂ ਹਲਕਾ ਸਾਹਨੇਵਾਲ ਅਧੀਨ ਆਉਂਦੇ ...
ਲੁਧਿਆਣਾ, 30 ਮਾਰਚ (ਪੁਨੀਤ ਬਾਵਾ)-ਪੰਜਾਬ ਦੀਆਂ ਇੰਟਰ ਪੋਲੀਟੈਕਨਿਕ ਖੇਡਾਂ ਦੇ ਅੰਤਿਮ ਦਿਨ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਲੁਧਿਆਣਾ ਨੇ ਕਬੱਡੀ, ਖੋ-ਖੋ ਅਤੇ ਹੈਡਾਬਾਲ ਵਿਚ ਸੋਨ ਤਮਗਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪੰਜਾਬ ...
ਜਗਰਾਉਂ, 30 ਮਾਰਚ (ਸ਼ਮਸ਼ੇਰ ਸਿੰਘ ਗਾਲਿਬ)-ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਜਗਰਾਉਂ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ | ਇਹ ਪ੍ਰਗਟਾਵਾ ਸ਼ਹਿਰ ਦੇ ਕੌਂਸਲਰਾਂ ਨੇ ਨਗਰ ਕੌਂਸਲ ਨੂੰ 92 ਲੱਖ ਰੁਪਏ ਦੀ ਗ੍ਰਾਂਟ ...
ਰਾਏਕੋਟ, 30 ਮਾਰਚ (ਸੁਸ਼ੀਲ)-ਮਲੇਰਕੋਟਲਾ ਰੋਡ 'ਤੇ ਸਥਿਤ ਸ੍ਰੀ ਉਦਾਸ਼ੀਨ ਗੋਬਿੰਦ ਗਊਧਾਮ ਭੈਣੀ ਬੜਿੰਗਾ-ਸੁਖਾਣਾ ਵਿਖੇ ਮੁੱਖ ਸਰਪ੍ਰਸਤ ਪੰਡਿਤ ਸ੍ਰੀ ਕਿ੍ਸ਼ਨ ਕੁਮਾਰ ਜੋਸ਼ੀ (ਲੁਧਿਆਣੇ ਵਾਲੇ) ਦੀ ਸਰਪ੍ਰਸਤੀ ਹੇਠ ਚੇਤ ਦੇ ਨਰਾਤਿਆਂ ਦੌਰਾਨ ਦੁਰਗਾ ਅਸ਼ਟਮੀ ਦਾ ...
ਜਗਰਾਉਂ, 30 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-ਸਾਲ 2022-23 ਦਾ ਪ੍ਰਾਪਰਟੀ ਟੈਕਸ 31 ਮਾਰਚ 2023 ਤੱਕ ਜਮ੍ਹਾਂ ਕਰਵਾ ਕੇ 20 ਪ੍ਰਤੀਸ਼ਤ ਪੈਨਲਟੀ ਅਤੇ 18 ਪ੍ਰਤੀਸ਼ਤ ਵਿਆਜ਼ ਤੋਂ ਬਚਿਆ ਜਾਵੇ | ਇਹ ਪ੍ਰਗਟਾਵਾ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਕ ਅਧਿਕਾਰੀ ਮਨੋਹਰ ਸਿੰਘ ਨੇ ਕੀਤਾ | ...
ਲੁਧਿਆਣਾ, 30 ਮਾਰਚ (ਪੁਨੀਤ ਬਾਵਾ)-ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਅੱਜ ਲੁਧਿਆਣਾ ਦੇ ਗ੍ਰੈਂਡ ਵਾਕ ਮਾਲ ਵਿਖੇ ਇੱਕ ਸ਼ੋਅਰੂਮ ਦਾ ਉਦਘਾਟਨ ਕਰਨ ਸਮੇਂ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਲੁਧਿਆਣਾ ਦੇ ਲੋਕਾਂ ਨੂੰ ਮਿਲ ਕੇ ਅਤੇ ਖਾ ਪੀ ਕੇ ਬਹੁਤ ਚੰਗਾ ...
ਰਾਏਕੋਟ, 30 ਮਾਰਚ (ਸੁਸ਼ੀਲ)-ਹਿੰਦੂ ਸਨਾਤਨ ਸਭਾ ਵਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਰਾਮ ਨੌਮੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ | ਹਿੰਦੂ ਸਨਾਤਨ ਸਭਾ ਦੇ ਆਗੂ ਤੇ ਪ੍ਰਧਾਨ ਮੰਦਰ ਸ਼ਿਵਾਲਾ ਖਾਮ ...
ਲੁਧਿਆਣਾ, 30 ਮਾਰਚ (ਪੁਨੀਤ ਬਾਵਾ)-ਵਾਤਾਵਰਨ ਪ੍ਰੇਮੀਆਂ ਵਲੋਂ ਬੁੱਢੇ ਦਰਿਆ ਦੇ ਪੁਨਰਨਿਰਮਾਣ ਪ੍ਰਾਜੈਕਟ ਦਾ ਜ਼ਮੀਨੀ ਪੱਧਰ 'ਤੇ ਜਾਇਜ਼ਾ ਲੈਣ ਲਈ ਪੈਦਲ ਯਾਤਰਾ ਕੀਤੀ ਗਈ ਸੀ ਜਿਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਵੱਖ-ਵੱਖ ਥਾਵਾਂ ਤੋਂ ...
ਲੁਧਿਆਣਾ, 30 ਮਾਰਚ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਜੇ.ਐਸ ਭੋਗਲ ਜਥੇਬੰਦਕ ਸਕੱਤਰ, ਹਨੀ ਸੇਠੀ ਕਾਨੂੰਨੀ ਸਕੱਤਰ ਨੇ ਕਿਹਾ ਕਿ ਬਿਆਨ ਵਿਚ ਦੱਸਿਆ ਕਿ ਪੀ.ਐਸ.ਈ.ਆਰ.ਸੀ. ਨੇ ਉਦਯੋਗ ਲਈ 50 ...
ਲੁਧਿਆਣਾ, 30 ਮਾਰਚ (ਪੁਨੀਤ ਬਾਵਾ)-ਉੱਤਰੀ ਸੂਬਿਆਂ ਦੇ ਬੈਂਕ ਰਿਟਾਇਰੀਆਂ ਦੀ ਇਕ ਅਹਿਮ ਮੀਟਿੰਗ ਸਥਾਨਕ ਪੈਨਸ਼ਨ ਭਵਨ ਵਿਖੇ ਹੋਈ | ਨਾਰਥ ਸਟੇਟਸ ਬੈਂਕ ਰਿਟਾਇਰਜ਼ ਫੈੱਡਰੇਸ਼ਨ ਆਫ਼ ਏ.ਆਈ.ਬੀ.ਆਰ.ਐਫ ਦੀ ਲੁਧਿਆਣਾ ਦੀ ਕੇਂਦਰੀ ਕਮੇਟੀ ਮੈਂਬਰਾਂ ਦੀ ਮੀਟਿੰਗ ਵਿਚ ...
ਲੁਧਿਆਣਾ, 30 ਮਾਰਚ (ਕਵਿਤਾ ਖੁੱਲਰ)-ਸਰਕਾਰੀ ਸਮਾਰਟ ਸਕੂਲ ਮੋਤੀ ਨਗਰ ਸੈਕਟਰ-39 ਵਿਖੇ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰੀ-ਨਰਸਰੀ ਜਮਾਤਾਂ ਦੀ ਗ੍ਰੈਜੁਏਸ਼ਨ ਸੈਰਾਮਨੀ ਕੀਤੀ ਗਈ, ਜਿਸ 'ਚ ਬਤੌਰ ਮੁੱਖ ...
ਲੁਧਿਆਣਾ, 30 ਮਾਰਚ (ਕਵਿਤਾ ਖੁੱਲਰ)-ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਨੇ ਸਸਤੀਆਂ ਸਿਹਤ ਸੇਵਾਵਾਂ ਬਾਰੇ ਇਕ ਸਵਾਲ ਦੇ ਜਵਾਬ ਵਿਚ ਹਾਲ ਹੀ ਵਿਚ ਰਾਜ ਸਭਾ ਵਿਚ ਦੱਸਿਆ ਕਿ ਰਾਸ਼ਟਰੀ ਸਿਹਤ ਲੇਖਾ ਅਨੁਮਾਨ 2018-19 ਦੇ ਅਨੁਸਾਰ, ਟੋਟਲ ...
ਡਾਬਾ/ਲੁਹਾਰਾ, 30 ਮਾਰਚ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀ ਸਕੂਲ ਦਾ ਸਾਲਾਨਾ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਸਾਲ 2018-19 ਵਿਚ ਪੰਜਾਬ ...
ਲੁਧਿਆਣਾ, 30ਮਾਰਚ (ਪੁਨੀਤ ਬਾਵਾ)-ਮਿਕਸਡ ਲੈਂਡ ਯੂਜ਼ ਇਲਾਕੇ ਦੇ ਕਾਰਖ਼ਾਨਿਆਂ ਲਈ ਕੰਸੇਂਟ ਟੂ ਆਪਰੇਟ ਦੀ ਮੰਗ ਸਮੇਤ ਕਈ ਉਦਯੋਗਿਕ ਮਸਲਿਆਂ ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਵਫ਼ਦ ਨੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ...
ਲੁਧਿਆਣਾ, 30 ਮਾਰਚ (ਪੁਨੀਤ ਬਾਵਾ)-ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.), ਲੁਧਿਆਣਾ ਡਾ: ਪੂਨਮਪ੍ਰੀਤ ਕੌਰ ਪੀ.ਸੀ.ਐਸ ਵਲੋਂ ਡਰਾਈਵਿੰਗ ਟੈਸਟ ਟਰੈਕ ਦੀ ਅਚਨਚੇਤ ਚੈਕਿੰਗ ਕੀਤੀ ਗਈ | ਜਿਸ ਦੌਰਾਨ ਉਨ੍ਹਾਂ ਨੇ ਬਿਨੈਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੀ ...
ਫੁੱਲਾਂਵਾਲ, 30 ਮਾਰਚ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਠੱਕਰਵਾਲ ਦੇ ਪ੍ਰੋਫੈਸਰ ਰਣਜੀਤ ਸਿੰਘ ਗਰੇਵਾਲ ਜਿਨ੍ਹਾਂ ਦਾ 27 ਮਾਰਚ ਦਿਨ ਸੋਮਵਾਰ ਨੂੰ ਦਿਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਪਿੰਡ ...
ਲੁਧਿਆਣਾ, 30 ਮਾਰਚ (ਕਵਿਤਾ ਖੁੱਲਰ)-ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਵਲੋਂ ਅੱਜ ਆਪਣੇ ਮੁੱਖ ਦਫ਼ਤਰ ਲੁਧਿਆਣਾ ਵਿਖੇ ਹਲਕਾ ਵਾਸੀਆਂ ਦੇ ਨਾਲ ਮੁਲਾਕਾਤ ਕੀਤੀ ਗਈ | ਵਿਧਾਇਕਾ ਬੀਬੀ ਛੀਨਾ ਨੂੰ ਲੋਕਾਂ ਨੇ ਪੇਸ਼ ਆ ਰਹੀਆਂ ਸਮੱਸਿਆਵਾਂ ...
ਲੁਧਿਆਣਾ, 30 ਮਾਰਚ (ਕਵਿਤਾ ਖੁੱਲਰ)-ਵਿਧਾਨ ਸਭਾ ਹਲਕਾ ਦੱਖਣੀ 'ਚ ਪੈਂਦੇ ਵਾਰਡ ਨੰ: 31 ਦੇ ਮੁਹੱਲਾ ਅਮਰਪੁਰੀ ਗਿਆਸਪੁਰਾ ਵਿਖੇ ਲੰਮੇ ਸਮੇਂ ਤੋਂ ਕੱਚੀ ਪਈ ਗਲੀ ਦਾ ਮੌਕੇ 'ਤੇ ਪਹੁੰਚ ਕੇ ਆਮ ਆਦਮੀ ਪਾਰਟੀ ਦੇ ਆਗੂ ਗਗਨ ਕੁਮਾਰ ਗੱਗੀ ਨੇ ਜਾਇਜ਼ਾ ਲਿਆ | ਇਸ ਮੌਕੇ ਗਗਨ ਗੱਗੀ ...
ਲੁਧਿਆਣਾ, 30 ਮਾਰਚ (ਕਵਿਤਾ ਖੁੱਲਰ)-ਵਿਸ਼ਵ ਪੰਜਾਬੀ ਕਵੀ ਸਭਾ ਵਲੋਂ ਜੋਗਿੰਦਰ ਸਿੰਘ ਕੰਗ ਦੇ ਪੰਜਵੇਂ ਕਾਵਿ ਸੰਗ੍ਰਹਿ ਅੰਬਰ ਤੇ ਧਰਤੀ ਨੰੂ 1 ਅਪੈ੍ਰਲ ਦਿਨ ਸਨਿਚਰਵਾਰ ਨੰੂ ਬਾਅਦ ਦੁਪਹਿਰ 2 ਵਜੇ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿਚ ਲੋਕ ਅਰਪਣ ਕੀਤਾ ਜਾ ਰਿਹਾ ਹੈ | ਇਸ ...
ਲੁਧਿਆਣਾ, 30 ਮਾਰਚ (ਪੁਨੀਤ ਬਾਵਾ)-ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ (ਟੀਮ ਖੁਰਲ) ਦੀ ਮੀਟਿੰਗ ਸਥਾਨਕ ਹੋਟਲ ਵਿਖੇ ਹੋਈ | ਮੀਟਿੰਗ 'ਚ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਦੇ ਜਨਰਲ ਮੈਨੇਜਰ ਰਾਕੇਸ਼ ਕਾਂਸਲ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਸਨਅਤਕਾਰਾਂ ਨੇ ਮੀਟਿੰਗ ...
ਲੁਧਿਆਣਾ, 30 ਮਾਰਚ (ਕਵਿਤਾ ਖੁੱਲਰ)-10 ਮਈ ਨੰੂ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਭਾਜਪਾ ਦਾ ਜਿੱਤ ਹੋਵੇਗੀ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਨੇਤਾ ਸੁਨੀਲ ਮੈਫਿਕ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਦੇਸ਼ ਪ੍ਰਤੀ ਨੀਤੀਆਂ ਨੰੂ ਲੈ ਕੇ ...
ਲੁਧਿਆਣਾ, 30 ਮਾਰਚ (ਸਲੇਮਪੁਰੀ)-ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਵੱਖ ਵੱਖ ਹਸਪਤਾਲਾਂ 'ਚ ਸਥਾਪਿਤ ਪ੍ਰਯੋਗਸ਼ਾਲਾਵਾਂ 'ਚ ਵੱਖ ਵੱਖ ਮਰੀਜ਼ਾਂ ਦੀ ਕੀਤੀ ਗਈ ਲੈਬ ਜਾਂਚ ਦੌਰਾਨ 6 ਮਰੀਜ਼ਾਂ ਵਿਚ ਕੋਰੋਨਾ ਵਾਇਰਸ ...
ਲੁਧਿਆਣਾ, 30 ਮਾਰਚ (ਸਲੇਮਪੁਰੀ)-ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਲੋਕ ਸੰਪਰਕ ਅਫ਼ਸਰ ਸ੍ਰੀਮਤੀ ਦੀਪਿਕਾ ਨੇ ਦੱਸਿਆ ਕਿ ਪਲਾਸਟਿਕ ਸਰਜਨਾਂ ਦੀ ਸਿਰਮੌਰ ਸੰਸਥਾ ਨਾਰਥ ਜ਼ੋਨ ਐਸੋਸੀਏਸ਼ਨ ਆਫ਼ ਪਲਾਸਟਿਕ ਸਰਜਨਜ ਵਲੋਂ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ 'ਚ ...
ਹੰਬੜਾਂ, 30 ਮਾਰਚ (ਮੇਜਰ ਹੰਬੜਾਂ)-ਅੱਜ ਸੂਬੇ ਦੀ ਗੱਲ ਕਰੀਏ ਤਾਂ ਸੂਬੇ 'ਚ ਗੈਂਗਵਾਰ, ਕਤਲੋਗਾਰਤ ਸਮੇਤ ਸੂਬੇ 'ਚ ਚਿੱਟੇ ਦੇ ਨਸ਼ੇ 'ਚ ਵੱਡੀ ਗਿਣਤੀ 'ਚ ਨੌਜਵਾਨਾਂ ਦੇ ਗਿ੍ਫ਼ਤ 'ਚ ਆਉਣ ਦੇ ਨਾਲ ਸੂਬੇ ਅੰਦਰ ਵਿਗੜੇ ਮਾਹੌਲ ਲਈ 'ਆਪ' ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ | ...
ਲੁਧਿਆਣਾ, 30 ਮਾਰਚ (ਪੁਨੀਤ ਬਾਵਾ)-ਦੇਸ਼ ਖਾਸਕਰ ਪੰਜਾਬ ਦੇ ਸਾਈਕਲ ਉਦਯੋਗ ਨੂੰ ਵਿਸ਼ਵ ਦਾ ਹਾਣੀ ਬਣਾਉਣ ਲਈ ਉਡਾਣ ਮੀਡੀਆ ਐਂਡ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਵਲੋਂ 14 ਤੋਂ 16 ਅਪ੍ਰੈਲ ਨੂੰ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 5ਵੀਂ ਰਾਈਡ ਏਸ਼ੀਆ ਪ੍ਰਦਰਸ਼ਨੀ ...
ਲੁਧਿਆਣਾ, 30 ਮਾਰਚ (ਕਵਿਤਾ ਖੁੱਲਰ)-ਆਮ ਆਦਮੀ ਪਾਰਟੀ ਦੇ ਵਿਧਾਇਕ ਵਲੋਂ ਵਾਰਡ ਨੰ. 61 ਵਿਚ ਖੋਲ੍ਹੇ ਦਫ਼ਤਰ ਵਿਚ ਭੀੜ ਜੁਟਾਉਣ ਲਈ ਨਗਰ ਨਿਗਮ ਜ਼ੋਨ ਏ. ਦੇ ਕਮਿਸ਼ਨਰ ਵਲੋਂ ਸਰਕਾਰੀ ਅਧਿਕਾਰੀਆਂ ਨੂੰ ਹਾਜ਼ਰ ਹੋਣ ਦੀ ਹਦਾਇਤ ਦੇਣ ਅਤੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ...
ਲੁਧਿਆਣਾ, 30 ਮਾਰਚ (ਪੁਨੀਤ ਬਾਵਾ)-ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੇ ਭੂਗੋਲ ਵਿਭਾਗ ਦੀਆਂ ਵਿਦਿਆਰਥਣਾਂ ਨੇ ਸਰਕਾਰੀ ਕਾਲਜ ਐਸ.ਏ.ਐਸ.ਨਗਰ ਵਿਖੇ ਹੋਏ ਰਾਜ ਪੱਧਰੀ ਭੂਗੋਲਿਕ ਪ੍ਰਸ਼ਨੋਤਰੀ ਮੁਕਾਬਲੇ ਵਿਚ ਭਾਗ ਲਿਆ ਅਤੇ ਓਵਰਆਲ ਟਰਾਫ਼ੀ ਹਾਸਿਲ ...
ਡਾਬਾ/ਲੁਹਾਰਾ, 30 ਮਾਰਚ (ਕੁਲਵੰਤ ਸਿੰਘ ਸੱਪਲ)-ਗੁਰੂ ਸਹਾਏ ਕੌਨਵੈਂਟ ਸਕੂਲ ਗੁਰੂ ਅੰਗਦ ਕਾਲੋਨੀ ਦੇ ਪਿ੍ੰਸੀਪਲ ਮੈਡਮ ਰਮਨਦੀਪ ਕੌਰ ਅਤੇ ਡਾਇਰੈਕਟਰ ਸੁਖਪਾਲ ਸਿੰਘ ਸਰਾਓ ਨੇ ਦੱਸਿਆ ਕਿ ਸਾਡੇ ਸਕੂਲ 'ਚ ਪੜ੍ਹਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਸਟਾਫ਼ ਅਤੇ ...
ਡਾਬਾ/ਲੁਹਾਰਾ, 30 ਮਾਰਚ (ਕੁਲਵੰਤ ਸਿੰਘ ਸੱਪਲ)-ਸੰਤ ਈਸ਼ਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸ਼ਰ ਨਗਰ ਵਿਖੇ ਸਕੂਲ ਦਾ ਸਾਲਾਨਾ ਪ੍ਰੀਖਿਆਵਾਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਸਕੂਲ ਵਲੋਂ ਕਰਵਾਏ ਗਏ ਸਮਾਗਮ ਮੌਕੇ ਮੁੱਖ ਮਹਿਮਾਨ ਜਗਦੇਵ ਸਿੰਘ ਸਟੇਟ ...
ਲੁਧਿਆਣਾ, 30 ਮਾਰਚ (ਕਵਿਤਾ ਖੁੱਲਰ)-ਨਾਰੀ ਏਕਤਾ ਆਸਰਾ ਸੰਸਥਾ ਵਲੋਂ ਰਾਸ਼ਨ ਵੰਡ ਸਮਾਰੋਹ ਗੁਰਦੁਆਰਾ ਸਿੰਘ ਸਭਾ ਪ੍ਰਤਾਪ ਨਗਰ, ਨਜ਼ਦੀਕ ਸੰਗੀਤ ਸਿਨੇਮਾ ਵਿਖੇ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਯਮਨ ਸ਼ਰਮਾ ਨੇ ਨਿਆਸਰਿਤ ਪਰਿਵਾਰਾਂ ਨੂੰ ਰਾਸ਼ਨ ...
ਲੁਧਿਆਣਾ, 30 ਮਾਰਚ (ਜੁਗਿੰਦਰ ਸਿੰਘ ਅਰੋੜਾ)-ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਕੋਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਹਾਲਾਤ ਨੂੰ ਮੁੱਖ ਰੱਖਦਿਆਂ ਮਹਿਲਾਵਾਂ ਨੂੰ ਰਸੋਈ ਗੈੱਸ ਸਿਲੰਡਰ ਮੁਫ਼ਤ ਦੇਣ ਦਾ ਫ਼ੈਸਲਾ ਕੀਤਾ ਗਿਆ | ਉਜਵਲਾ ...
ਲੁਧਿਆਣਾ, 30 ਮਾਰਚ (ਕਵਿਤਾ ਖੁੱਲਰ)-ਅਣੂ ਮੰਚ ਲੁਧਿਆਣਾ ਅਣੂ (ਮਿੰਨੀ ਪੱਤਿ੍ਕਾ) ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੁਟਾਹਰੀ ਲੁਧਿਆਣਾ ਵਿਖੇ ਕਰਵਾਏ ਗਏ ਸਨਮਾਨ ਸਮਾਗਮ 'ਚ ਸਕੂਲ ਦੇ 23 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਮਾਰੋਹ ਦੇ ਪ੍ਰਧਾਨਗੀ ਮੰਡਲ ...
ਲੁਧਿਆਣਾ, 30 ਮਾਰਚ (ਕਵਿਤਾ ਖੁੱਲਰ)-ਵਿਧਾਇਕ ਕੁਲਵੰਤ ਸਿੱਧੂ ਵਲੋਂ ਹਲਕਾ ਆਤਮ ਨਗਰ 'ਚ ਨਿਰੰਤਰ ਵਿਕਾਸ ਦੇ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ, ਜਿਸ ਦੇ ਸਿੱਟੇ ਵਜੋਂ ਹਲਕਾ ਆਤਮ ਨਗਰ ਸ਼ਹਿਰ ਦੇ ਖ਼ੂਬਸੂਰਤ ਹਲਕਿਆਂ 'ਚੋਂ ਇਕ ਹਲਕਾ ਬਣਨ ਜਾ ਰਿਹਾ ਹੈ ਅਤੇ ਸੂਬੇ ਦੀ ...
ਲੁਧਿਆਣਾ, 30 ਮਾਰਚ (ਜੋਗਿੰਦਰ ਸਿੰਘ ਅਰੋੜਾ/ਭੁਪਿੰਦਰ ਸਿੰਘ ਬੈਂਸ)-ਬਿਨਾਂ ਵਾਧੂ ਜੁਰਮਾਨੇ ਦੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ਦੀ ਆਖ਼ਰੀ ਮਿਤੀ 31 ਮਾਰਚ ਹੈ ਅਤੇ ਅਧਿਕਾਰੀਆਂ ਮੁਤਾਬਿਕ ਸ਼ਹਿਰ ਵਿਚ 67000 ਤੋਂ ਵੱਧ ਜਾਇਦਾਦ ਮਾਲਕਾਂ ਨੇ ਚਾਲੂ ਵਿੱਤੀ ਸਾਲ (2022-23) ਲਈ ...
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਟਰੱਕ ਡਰਾਈਵਰ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 20 ਕਿੱਲੋ ਭੁੱਕੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ...
ਢੰਡਾਰੀ ਕਲਾਂ, 30 ਮਾਰਚ (ਪਰਮਜੀਤ ਸਿੰਘ ਮਠਾੜੂ)-ਲੁਧਿਆਣਾ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਉਦਯੋਗਪਤੀਆਂ ਵਲੋਂ ਢੰਡਾਰੀ ਕਲਾਂ ਫਰੈਂਡਜ਼ ਕਾਲੋਨੀ ਵਿਖੇ ਰਾਮ ਨੌਮੀ ਦੇ ਤਿਉਹਾਰ ਦੇ ਸੰਬੰਧ ਵਿਚ ਲੰਗਰ ਲਗਾਏ ਗਏ | ਭਗਵਾਨ ਰਾਮ ਦੀ ਉਸਤਤ ਵਿਚ ਭਜਨ ਗਾਏ ਗਏ | ਇਸ ...
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਨੀਚੀ ਮੰਗਲੀ ਵਿਚ ਸ਼ੱਕੀ ਹਾਲਤ 'ਚ ਅੱਗ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਜਾਂਚ ਅਧਿਕਾਰੀ ਨੇ ਦੱਸਿਆ ਕਿ ਚੰਦਨ ਕੁਮਾਰ (35) ਵਜੋਂ ਕੀਤੀ ਗਈ ਹੈ | ਉਨ੍ਹਾਂ ...
ਲੁਧਿਆਣਾ, 30 ਮਾਰਚ (ਪਰਮਿੰਦਰ ਸਿੰਘ ਆਹੂਜਾ)-ਬਸਤੀ ਜੋਧੇਵਾਲ ਦੀ ਪੁਲਿਸ ਨੇ ਲੱਖਾਂ ਰੁਪਏ ਮੁੱਲ ਦੇ ਚੋਰੀਸ਼ੁਦਾ ਸਰੀਏ ਸਮੇਤ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਠੇਕੇਦਾਰ ਗੁਰਮੀਤ ਸਿੰਘ ਵਾਸੀ ਗਾਰਡਨ ਵਿਲਾ ਦੀ ਸ਼ਿਕਾਇਤ 'ਤੇ ਅਮਲ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX