ਚੰਡੀਗੜ੍ਹ, 30 ਮਾਰਚ (ਮਨਜੋਤ ਸਿੰਘ ਜੋਤ) - ਜਿਥੇ ਇਕ ਪਾਸੇ ਜੀ-20 ਐਗਰੀਕਲਚਰ ਵਰਕਿੰਗ ਗਰੁੱਪ ਦੇ ਡੈਲੀਗੇਟਾਂ ਦੀ ਮੀਟਿੰਗ ਦਾ ਦਿਨ ਇਕ ਤੋਂ ਬਾਅਦ ਇਕ ਸੈਮੀਨਾਰਾਂ ਅਤੇ ਕਾਨਫ਼ਰੰਸਾਂ ਨਾਲ ਭਰਿਆ ਹੋਇਆ ਸੀ ਉਥੇ ਹੀ ਦੂਜੇ ਪਾਸੇ ਸਿਟੀ ਬਿਊਟੀਫੁੱਲ 'ਚ ਚੰਡੀਗੜ੍ਹ ਪ੍ਰਸ਼ਾਸਨ ਨੇ ਉਨ੍ਹਾਂ ਲਈ ਇਕ ਮਜ਼ੇਦਾਰ ਅਤੇ ਰੌਚਕ ਸ਼ਾਮ ਦਾ ਬੰਦੋਬਸਤ ਕੀਤਾ | ਜੀ-20 ਦਾ ਡੈਲੀਗੇਟ ਸ਼ਹਿਰ ਦੀ ਪ੍ਰਸਿੱਧ ਸੁਖਨਾ ਝੀਲ ਦੇ ਕੰਢੇ ਸਥਿਤ ਲੇਕ ਕਲੱਬ ਲਈ ਰਵਾਨਾ ਹੋਏ, ਜਿਥੇ ਚਮਕਦੀਆਂ ਲਾਈਟਾਂ ਅਤੇ ਸੁੰਦਰ ਫੁੱਲਾਂ ਨੇ ਗਾਰਡਨ ਪਾਰਟੀ ਨੂੰ ਸ਼ਿੰਗਾਰ ਦਿੱਤਾ | ਪ੍ਰਸ਼ਾਸਕ ਧਰਮਪਾਲ ਦੇ ਸਲਾਹਕਾਰ ਅਤੇ ਚੰਡੀਗੜ੍ਹ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਡੈਲੀਗੇਟਾਂ ਦੇ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਮਨੋਜ ਆਹੂਜਾ, ਸਕੱਤਰ ਖੇਤੀਬਾੜੀ, ਭਾਰਤ ਸਰਕਾਰ ਵੀ ਮੌਜੂਦ ਸਨ | ਪ੍ਰਸ਼ਾਸਨ ਨੇ ਸਾਡੇ ਮਹਿਮਾਨਾਂ ਲਈ ਇਕ ਵਿਸ਼ੇਸ਼ ਜੀ 20-ਥੀਮ ਵਾਲੇ ਲਾਈਟ ਐਂਡ ਸਾਊਾਡ ਸ਼ੋਅ ਕੀਤਾ ਸੀ | ਚੰਡੀਗੜ੍ਹ ਪੁਲਿਸ ਵਾਲੇ ਪੈਡਲ ਕਿਸ਼ਤੀਆਂ 'ਤੇ ਚੜ੍ਹੇ ਜਿਨ੍ਹਾਂ 'ਤੇ ਜੀ-20 ਮੈਂਬਰ ਅਤੇ ਸੱਦਾ ਪੱਤਰ ਵਾਲੇ ਦੇਸ਼ਾਂ ਦੇ ਝੰਡੇ ਲੱਗੇ ਹੋਏ ਸਨ ਅਤੇ ਡੈਲੀਗੇਟਾਂ ਦਾ ਮਨੋਰੰਜਨ ਕਰਨ ਲਈ ਕਿਸ਼ਤੀ ਪ੍ਰਦਰਸ਼ਨੀ ਦੀ ਰੂਪ ਰੇਖਾ ਪੇਸ਼ ਕੀਤੀ ਗਈ | ਲੋਕ ਕਲਾਕਾਰਾਂ ਵੱਲੋਂ ਬਹੁਤ ਸਾਰੀਆਂ ਸੱਭਿਆਚਾਰਕ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ ਅਤੇ ਡੈਲੀਗੇਟਾਂ ਨੇ ਢੋਲ ਦੀਆਂ ਧੁਨਾਂ 'ਤੇ ਭੰਗੜਾ ਅਤੇ ਗਿੱਧਾ ਵੀ ਪਾਇਆ | ਇਸ ਮੌਕੇ ਤੇ ਦੇਸ਼ ਭਰ ਦੇ ਹੋਰ ਡਾਂਸ ਅਤੇ ਸੰਗੀਤ ਦੇ ਰੂਪ ਵੀ ਪੇਸ਼ ਕੀਤੇ ਗਏ | ਇਸ ਮੌਕੇ ਸ਼ਹਿਰ ਵਾਸੀ ਸੁਖਵਿੰਦਰ ਸਿੰਘ ਨੇ ਡੈਲੀਗੇਟਾਂ ਦੇ ਸਿਰਾਂ 'ਤੇ ਦਸਤਾਰਾਂ ਬੰਨੀਆਂ ਜੋ ਕਿ ਮੁੱਖ ਖਿੱਚ ਦਾ ਕੇਂਦਰ ਬਣਿਆ | ਡੈਲੀਗੇਟਾਂ ਨੇ ਮੌਜ-ਮਸਤੀ ਵਾਲੀ ਸ਼ਾਮ ਦਾ ਆਨੰਦ ਮਾਣਿਆ | ਇਸ ਮੌਕੇ ਡੈਲੀਗੇਟਾਂ ਨੇ ਸਾਗ ਮੁਰਗ, ਤਵਾ ਕੀਮਾ ਕਾਲੇਜੀ, ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਅਤੇ ਵੱਖ-ਵੱਖ ਮਹਾਂਦੀਪੀ ਭੋਜਨਾਂ ਦਾ ਆਨੰਦ ਲਿਆ |
ਚੰਡੀਗੜ੍ਹ, 30 ਮਾਰਚ (ਪ੍ਰੋ. ਅਵਤਾਰ ਸਿੰਘ) - ਪੰਜਾਬ ਯੂਨੀਵਰਸਿਟੀ ਦੇ ਨਵ-ਨਿਯੁਕਤ ਹੋਏ ਉਪ ਕੁਲਪਤੀ ਪ੍ਰੋ. ਰੇਣੂ ਚੀਮਾ ਵਿੱਗ ਨੇ ਆਹੁਦਾ ਸੰਭਾਲਦਿਆਂ ਹੀ ਅੱਜ ਛੁੱਟੀ ਹੋਣ ਦੇ ਬਾਵਜੂਦ ਆਪਣੇ ਦਫ਼ਤਰ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਬੋਲਦਿਆਂ ਕਿਹਾ ਪੰਜਾਬ ...
ਚੰਡੀਗੜ੍ਹ, 30 ਮਾਰਚ (ਅਜਾਇਬ ਸਿੰਘ ਔਜਲਾ) - 'ਦਿ ਇੰਡੀਅਨ ਬ੍ਰਾਈਡ' ਲਗਜ਼ਰੀ ਲਾਈਫਸਟਾਈਲ ਪ੍ਰਦਰਸ਼ਨੀ 'ਚ ਚੰਡੀਗੜ੍ਹ ਵਿਖੇ ਭਾਰਤ ਦੇ ਚੋਟੀ ਦੇ ਫ਼ੈਸ਼ਨ ਡਿਜ਼ਾਈਨਰਾਂ ਦੇ ਵਿਲੱਖਣ ਸੰਗ੍ਰਹਿ ਆਧਾਰਿਤ ਪ੍ਰਦਰਸ਼ਿਤ ਹੋਵੇਗੀ ਜੋ 1 ਅਪ੍ਰੈਲ ਤੋਂ ਸੈਕਟਰ 35 ਵਿਖੇ ਸ਼ੁਰੂ ...
ਚੰਡੀਗੜ੍ਹ, 30 ਮਾਰਚ (ਅਜੀਤ ਬਿਊਰੋ) - ਚੰਡੀਗੜ੍ਹ ਆਮ ਆਦਮੀ ਪਾਰਟੀ ਵਲੋਂ ਅੱਜ ਇਥੇ ਕਾਰਾਂ 'ਤੇ ਮੋਦੀ ਹਟਾਓ ਦੇਸ਼ ਬਚਾਓ ਦੇ ਪੋਸਟਰ ਲਗਾ ਕੇ ਜ਼ੋਰਦਾਰ ਵਿਰੋਧ ਕੀਤਾ | ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਬਕਾ ਕੋ-ਇੰਚਾਰਜ ਅਤੇ ਸਾਬਕਾ ਮੇਅਰ ਪ੍ਰਦੀਪ ਛਾਬੜਾ ...
ਚੰਡੀਗੜ੍ਹ, 30 ਮਾਰਚ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਜਿਨ੍ਹਾਂ ਕੋਲ ਖੇਡ ਵਿਭਾਗ ਦਾ ਚਾਰਜ ਵੀ ਹੈ, ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਸੂਬੇ ਦੇ ਖਿਡਾਰੀਆਂ ਦੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਅਧਿਕਾਰੀ ...
ਚੰਡੀਗੜ੍ਹ, 30 ਮਾਰਚ (ਪ੍ਰੋ. ਅਵਤਾਰ ਸਿੰਘ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਗਰੇਜ਼ੀ ਅਤੇ ਸਭਿਆਚਾਰਕ ਵਿਭਾਗ ਦੇ ਪ੍ਰੋ. ਰੁਮੀਨਾ ਸੇਠੀ, ਜਿਨ੍ਹਾਂ ਨੂੰ ਡੀ.ਯੂ.ਆਈ. ਨਿਯੁਕਤ ਕੀਤਾ ਗਿਆ ਸੀ, ਨੇ ਅੱਜ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਰੇਣੂ ਚੀਮਾ ਵਿੱਗ ਦੀ ...
ਚੰਡੀਗੜ੍ਹ, 30 ਮਾਰਚ (ਪ੍ਰੋ. ਅਵਤਾਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਪੀ.ਜੀ. ਡਿਪਾਰਟਮੈਂਟ ਆਫ ਕਾਮਰਸ ਦੁਆਰਾ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਲੀਗਲ ਲਿਟਰੇਸੀ ਕਲੱਬ ਦੇ ਸਹਿਯੋਗ ਨਾਲ 'ਵਿੱਤੀ ਸਾਖਰਤਾ : ਕਾਨੂੰਨੀ ਅਤੇ ਨੈਤਿਕ ਵਿਸ਼ੇ 'ਤੇ ਇਕ ...
23 ਹਜ਼ਾਰ ਕਰਮਚਾਰੀਆਂ 'ਤੇ ਪਵੇਗਾ ਅਸਰ ਚੰਡੀਗੜ੍ਹ, 30 ਮਾਰਚ (ਮਨਜੋਤ ਸਿੰਘ ਜੋਤ) - ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਮਨਜ਼ੂਰੀ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਕਰਮਚਾਰੀਆਂ ਅਤੇ ਅਫ਼ਸਰਾਂ ਲਈ ...
ਚੰਡੀਗੜ੍ਹ, 30 ਮਾਰਚ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਖੇ ਚੱਲ ਰਹੀ ਤਿੰਨ ਦਿਨਾਂ ਐਗਰੀਕਲਚਰਲ ਵਰਕਿੰਗ ਗਰੁੱਪ (ਏ.ਡਬਲਿਊ.ਜੀ.) ਦੀ ਦੂਜੀ 'ਐਗਰੀਕਲਚਰਲ ਡਿਪਟੀਜ਼ ਮੀਟਿੰਗ' (ਏ.ਡੀ.ਐਮ.) ਦੇ ਦੂਜੇ ਦਿਨ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਵਿਸ਼ੇਸ਼ ਤੌਰ 'ਤੇ ...
ਚੰਡੀਗੜ੍ਹ, 30 ਮਾਰਚ (ਰਾਮ ਸਿੰਘ ਬਰਾੜ) - ਹਰਿਆਣਾ ਦੀ ਕੁੜੀਆਂ ਨੇ ਖੇਡਾਂ ਵਿਚ ਇਕ ਵਾਰ ਫਿਰ ਝੰਡਾ ਲਹਿਰਾਉਂਦੇ ਹੋਏ ਹਾਲ ਹੀ ਵਿਚ ਆਯੋਜਿਤ ਆਈ.ਬੀ.ਏ. ਮਹਿਲਾ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਮੁਕਾਬਲੇ ਵਿਚ ਸੋਨਾ ਦਾ ਤਗਮਾ 'ਤੇ ਪੰਚ ਲਗਾਇਆ ਹੈ | ਹਰਿਆਣਾ ਦੀ ਦੋਵੇਂ ...
ਚੰਡੀਗੜ੍ਹ, 30 ਮਾਰਚ (ਨਵਿੰਦਰ ਸਿੰਘ ਬੜਿੰਗ) - ਚੰਡੀਗੜ੍ਹ ਦੇ ਫੇਸ-2 ਰਾਮਦਰਬਾਰ ਦੀ ਰਹਿਣ ਵਾਲੀ ਸਥਾਨਕ ਅÏਰਤ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਜਦੋਂ ਸ਼ਿਕਾਇਤ ਕਰਤਾ ਰਾਮ ਦਰਬਾਰ ਦੇ ਬੱਸ ਸਟੈਂਡ ਵਿਖੇ ਆਪਣੀ ਛੋਟੀ ਭੈਣ ਨਾਲ ਖੜ੍ਹੀ ...
ਚੰਡੀਗੜ੍ਹ, 30 ਮਾਰਚ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਦੇ ਮੰਦਰਾਂ ਵਿਚ ਰਾਮ ਨੌਮੀ ਤਿਉਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸੇ ਦੌਰਾਨ ਸ਼ਰਧਾਲੂਆਂ ਵਲੋਂ ਵੀ ਭਰਵੀਂ ਹਾਜ਼ਰੀ ਭਰੀ ਗਈ, ਜਿਨ੍ਹਾਂ ਵਿਚ ਬੱਚੇ, ਨੌਜਵਾਨਾਂ, ਔਰਤਾਂ ...
ਚੰਡੀਗੜ੍ਹ, 30 ਮਾਰਚ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਦੇ ਖ਼ੂਬਸੂਰਤ ਹਾਕੀ ਸਟੇਡੀਅਮ ਸੈਕਟਰ 42 ਦੇ ਐਸਟੋਟਰਫ ਦੇ ਮੈਦਾਨ 'ਤੇ ਇੰਡੀਅਨ ਆਡਿਟ ਐਂਡ ਅਕਾਊਾਟ ਵਿਭਾਗ ਵਲੋਂ 5 ਰੋਜ਼ਾ ਜ਼ੋਨਲ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਸਵੇਰ ਸਮੇਂ ਅੱਜ ਇਸ ਟੂਰਨਾਮੈਂਟ ...
ਚੰਡੀਗੜ੍ਹ, 30 ਮਾਰਚ (ਔਜਲਾ) - 'ਮਿਸ ਐਂਡ ਮਿਸਿਜ਼ ਇੰਡੀਅਨ ਅਪਸਰਾ ਸੀਜ਼ਨ-4' ਸ਼ੋਅ ਸੰਬੰਧੀ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਗੁਰਪ੍ਰੀਤ ਘੁੱਗੀ ਵਲੋਂ ਪੋਸਟਰ ਲੋਕ ਅਰਪਣ ਕੀਤੇ ਜਾਣ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ | ਇਸ ਮੌਕੇ ਉਨ੍ਹਾਂ ਨਾਲ ਅਦਾਕਾਰ ਰਣਜੀਤ ...
ਚੰਡੀਗੜ੍ਹ, 30 ਮਾਰਚ (ਨਵਿੰਦਰ ਸਿੰਘ ਬੜਿੰਗ)- ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-42 ਵਿਚ ਸਕੂਲ ਵਲੋਂ ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਗਿਆ | ਇਸ ਮੌਕੇ ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਮਠਿਆਈ ਵੰਡ ਕੇ ਉਨ੍ਹਾਂ ਨੂੰ ਵਧਾਈ ਦਿੱਤੀ | ...
ਡੇਰਾਬੱਸੀ/ਲਾਲੜੂ, 30 ਮਾਰਚ (ਰਣਬੀਰ ਸਿੰਘ ਪੜ੍ਹੀ/ਰਾਜਬੀਰ ਸਿੰਘ)-ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਡੇਰਾਬੱਸੀ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਸੀ, ਜਿਸ ਦੀ ਗਿਰਦਾਵਰੀ ਲਈ ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ ਅਤੇ ਹਲਕਾ ਵਿਧਾਇਕ ...
ਲਾਲੜੂ, 30 ਮਾਰਚ (ਰਾਜਬੀਰ ਸਿੰਘ)-'ਮੈਂ ਪੰਜਾਬੀ ਮੰਚ' ਦੇ ਕਾਰਕੁੰਨਾਂ ਵਲੋਂ ਉਠਾਏ ਨੁਕਤਿਆਂ ਉਪਰੰਤ ਭਾਵੇਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨਸ਼ਿਆਂ ਸੰਬੰਧੀ ਤਿੰਨ ਸੀਲਬੰਦ ਰਿਪੋਰਟਾਂ ਖੋਲ੍ਹਣ ਦਾ ਹੁਕਮ ਦੇ ਦਿੱਤਾ ਹੈ ਪਰ ਇਹ ਗੱਲ ਸਿਰਫ ਇਥੇ ਤੱਕ ਸੀਮਤ ਨਹੀਂ ਹੈ ...
ਐੱਸ. ਏ. ਐੱਸ. ਨਗਰ, 30 ਮਾਰਚ (ਕੇ. ਐੱਸ. ਰਾਣਾ)-ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐਮ. ਪੀ. ਸੀ. ਏ.) ਦੇ ਅੱਜ ਸੱਦੇ ਗਏ ਜਨਰਲ ਇਜਲਾਸ ਦੌਰਾਨ ਹਰਪ੍ਰੀਤ ਸਿੰਘ ਡਡਵਾਲ ਨੂੰ ਇਕ ਵਾਰ ਮੁੜ ਤੋਂ ਸਰਬਸੰਮਤੀ ਨਾਲ 2023-24 ਲਈ ਪ੍ਰਧਾਨ ਚੁਣ ਲਿਆ ਗਿਆ | ਇਸ ਦੇ ਨਾਲ ਹੀ ਡਡਵਾਲ ...
ਡੇਰਾਬੱਸੀ, 30 ਮਾਰਚ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦੀ ਮਹਿਲਾ ਸਰਪੰਚ ਕਮਲਜੀਤ ਕੌਰ ਨੂੰ ਫ਼ੰਡਾਂ ਦੀ ਦੁਰਵਰਤੋਂ ਕਰਨ ਅਤੇ ਕੰਮ 'ਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ...
ਡੇਰਾਬੱਸੀ, 30 ਮਾਰਚ (ਗੁਰਮੀਤ ਸਿੰਘ) - ਡੇਰਾਬੱਸੀ ਹਲਕੇ 'ਚ ਟ੍ਰੈਫਿਕ ਡਿਊਟੀ ਨੂੰ ਵਧੀਆ ਅਤੇ ਸੰਚਾਰੂ ਤਰੀਕੇ ਨਾਲ ਨਿਭਾਉਣ ਵਾਲੇ ਟ੍ਰੈਫਿਕ ਪੁਲਿਸ ਕਰਮੀਆਂ ਦੀ ਸਿਹਤ ਸੁਰੱਖਿਆ ਜਰੂਰੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਏ. ਐੱਸ. ਪੀ. ਡੇਰਾਬੱਸੀ ਡਾ. ਦਰਪਣ ...
ਐੱਸ. ਏ. ਐੱਸ. ਨਗਰ, 30 ਮਾਰਚ (ਕੇ. ਐੱਸ. ਰਾਣਾ) - ਦੇਸ਼ ਦੇ ਕੁਝ ਹਿੱਸਿਆਂ 'ਚ ਕੋਵਿਡ ਦੇ ਕੇਸਾਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਦੇਖਦਿਆਂ ਸਿਵਲ ਸਰਜਨ ਮੁਹਾਲੀ ਡਾ. ਆਦਰਸ਼ਪਾਲ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਰੂ ਬਿਮਾਰੀ ਤੋਂ ਬਚਾਅ ਲਈ ਜ਼ਰੂਰੀ ...
ਜ਼ੀਰਕਪੁਰ, 30 ਮਾਰਚ (ਅਵਤਾਰ ਸਿੰਘ) - ਜ਼ੀਰਕਪੁਰ ਪੁਲਿਸ ਨੇ ਖੇਤਰ ਦੇ ਵੱਖ-ਵੱਖ ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਂਅ 'ਤੇ ਕਰੀਬ 10 ਕਰੋੜ ਰੁ. ਦੀ ਠੱਗੀ ਮਾਰਨ ਦੇ ਦੋਸ਼ ਹੇਠ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਕਥਿਤ ਦੋਸ਼ੀਆਂ 'ਚ ਇਕ ਔਰਤ ਵੀ ਸ਼ਾਮਿਲ ਹੈ | ...
ਖਰੜ, 30 ਮਾਰਚ (ਗੁਰਮੁੱਖ ਸਿੰਘ ਮਾਨ) - ਨਗਰ ਕੌਂਸਲ ਖਰੜ ਦੇ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਸਫ਼ਾਈ ਦਾ ਬਹੁਤ ਮਾੜਾ ਹਾਲ ਹੈ, ਜਿਸ ਦੇ ਚਲਦਿਆਂ ਸ਼ਹਿਰ ਵਾਸੀਆਂ ਨੂੰ ਖ਼ੁਦ ਸਫ਼ਾਈ ਕਰਨੀ ਪੈ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਿਕਸ਼ਾ ਚਾਲਕ ਰਾਧੇ ...
ਐੱਸ. ਏ. ਐੱਸ. ਨਗਰ, 30 ਮਾਰਚ (ਜਸਬੀਰ ਸਿੰਘ ਜੱਸੀ) - ਥਾਣਾ ਸੋਹਾਣਾ ਦੀ ਪੁਲਿਸ ਨੇ ਪਿੰਡ ਜਗਤਪੁਰਾ ਵਿਖੇ ਦੜਾ ਸੱਟਾ ਲਗਾਉਣ ਦੇ ਮਾਮਲੇ 'ਚ 4 ਵਿਅਕਤੀਆਂ ਖ਼ਿਲਾਫ਼ ਜੂਆ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਅਸ਼ੋਕ ਜੈਨ ਪਿੰਡ ਜਗਤਪੁਰਾ, ਯੋਗਰਾਜ ਪਿੰਡ ...
ਜ਼ੀਰਕਪੁਰ, 30 ਮਾਰਚ (ਹੈਪੀ ਪੰਡਵਾਲਾ) - ਬੀਤੀ ਦੇਰ ਰਾਤ ਕਰੀਬ 1.30 ਵਜੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਕਮਿਊਨਿਟੀ ਹੈਲਥ ਸੈਂਟਰ ਢਕੌਲੀ ਦਾ ਅਚਨਚੇਤ ਦੌਰਾ ਕਰਦਿਆਂ ਸਿਹਤ ਸੇਵਾਵਾਂ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਗਰਾੳਾੂਡ ...
ਲਾਲੜੂ, 30 ਮਾਰਚ (ਰਾਜਬੀਰ ਸਿੰਘ) - ਪਿੰਡ ਹਮਾਂਯੂਪੁਰ 'ਚ ਦੋ ਵਿਅਕਤੀਆਂ ਦੀਆਂ 15 ਭੇਂਡਾਂ ਤੇ 4 ਬੱਕਰੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਥਾਣਾ ਹੰਡੇਸਰਾ ਦੇ ਏ. ਐਸ. ...
ਖਰੜ, 30 ਮਾਰਚ (ਗੁਰਮੁੱਖ ਸਿੰਘ ਮਾਨ) - ਦੀ ਖਰੜ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ. ਵਲੋਂ ਆਮ ਇਜਲਾਸ ਸੱਦਿਆ ਗਿਆ, ਜਿਸ ਵਿਚ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਖਰੜ ਅਕਸ਼ਾਨ ਮਲਹੋਤਰਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਉਨ੍ਹਾਂ ਇਜਲਾਸ ...
ਕੁਰਾਲੀ, 30 ਮਾਰਚ (ਹਰਪ੍ਰੀਤ ਸਿੰਘ) - ਸਰਕਾਰੀ ਪ੍ਰਾਇਮਰੀ ਸਕੂਲ ਪਡਿਆਲਾ ਵਿਖੇ ਪ੍ਰੀ-ਪ੍ਰਾਇਮਰੀ ਗ੍ਰੈਜ਼ੂਏਸ਼ਨ ਸੈਰੇਮਨੀ ਪ੍ਰੋਗਰਾਮ ਕਰਵਾਇਆ ਗਿਆ | ਸੈਂਟਰ ਇੰਚਾਰਜ ਵੇਦ ਪ੍ਰਕਾਸ਼ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ 'ਚ ਸਕੂਲ ਦੇ ਬੱਚਿਆਂ, ਉਨ੍ਹਾਂ ਦੇ ...
ਕੁਰਾਲੀ, 30 ਮਾਰਚ (ਬਿੱਲਾ ਅਕਾਲਗੜ੍ਹੀਆ) - ਨੇੜਲੇ ਪਿੰਡ ਕਾਲੇਵਾਲ ਵਿਖੇ ਸੰਤ ਜੁਗਤ ਰਾਮ ਸਪੋਰਟਸ ਕਲੱਬ ਵਲੋਂ ਪਿੰਡ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਚਾਰ ਰੋਜ਼ਾ 14ਵੇਂ ਸ਼ਾਨਦਾਰ ਫੱੁਟਬਾਲ ਟੂਰਨਾਮੈਂਟ ਦਾ ਅੱਜ ਪਿੰਡ ਕਾਲੇਵਾਲ ਦੇ ਖੇਡ ...
ਐੱਸ. ਏ. ਐੱਸ. ਨਗਰ, 30 ਮਾਰਚ (ਕੇ. ਐੱਸ. ਰਾਣਾ) - ਹਰ ਸਾਲ ਦੀ ਤਰ੍ਹਾਂ ਸਥਾਨਕ ਫੇਜ਼-1 ਵਿਖੇ ਸ੍ਰੀ ਹਰੀ ਸੰਕੀਰਤਨ ਮੰਡਲ ਫੇਜ਼-1 ਵਲੋਂ ਰਾਮ ਨੌਵੀਂ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਭਗਵਾਨ ਸ੍ਰੀ ਰਾਮ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ...
ਡੇਰਾਬੱਸੀ, 30 ਮਾਰਚ (ਗੁਰਮੀਤ ਸਿੰਘ) - ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਬੀਤੀ ਦੇਰ ਰਾਤ ਡੇਰਾਬੱਸੀ ਦੇ ਥਾਣੇ ਤੇ ਮੁਬਾਰਕਪੁਰ ਪੁਲਿਸ ਚੌਕੀ ਸਮੇਤ ਹਲਕੇ ਦੇ ਸਾਰੇ ਥਾਣਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ...
ਖਰੜ, 30 ਮਾਰਚ (ਗੁਰਮੁੱਖ ਸਿੰਘ ਮਾਨ) - ਸ੍ਰੀ ਸ਼ਿਵ ਸਾਈਾ ਸੇਵਾ ਸਮਿਤੀ ਖਰੜ ਵਲੋਂ ਸ੍ਰੀ ਰਾਮ ਨੌਵੀਂ ਦਾ ਤਿਉਹਾਰ ਸ੍ਰੀ ਸ਼ਿਵ ਸਾਈਾ ਮੰਦਰ ਦੁਸਹਿਰਾ ਗਰਾਊਾਡ ਖਰੜ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਪਾਲਕੀ ਸ਼ੋਭਾ ਯਾਤਰਾ ਕੱਢੀ ਗਈ | ਸੰਸਥਾ ਦੇ ...
ਮਾਜਰੀ, 30 ਮਾਰਚ (ਕੁਲਵੰਤ ਸਿੰਘ ਧੀਮਾਨ) - ਪਿੰਡ ਸਿਆਲਬਾ-ਮਾਜਰੀ ਦੇ ਲਕਸ਼ਮੀ ਤਾਰਾ ਰਾਠੌਰ ਪਬਲਿਕ ਸਕੂਲ ਦੇ ਨਤੀਜਿਆਂ ਦੌਰਾਨ ਚੰਗੇ ਨੰਬਰ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਅਧਿਆਪਕਾਂ ਵਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ...
ਖਰੜ, 30 ਮਾਰਚ (ਮਾਨ) - ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ ਖਰੜ-1 ਤਹਿਤ ਤਾਇਨਾਤ ਸੁਪਰਵਾਈਜ਼ਰ ਸੁਖਮਿੰਦਰ ਕੌਰ ਦੀ ਸੇਵਾ-ਮੁਕਤੀ 'ਤੇ ਸਟਾਫ਼ ਮੈਂਬਰਾਂ ਵਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਸੀ. ਡੀ. ਪੀ. ਓ. ਸ਼ੁਭਮ ਭਾਰਦਵਾਜ ਨੇ ਸੁਪਰਵਾਈਜ਼ਰ ...
ਖਰੜ, 30 ਮਾਰਚ (ਗੁਰਮੁੱਖ ਸਿੰਘ ਮਾਨ) - ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਵਲੋਂ ਸਾਲਾਨਾ ਸਮਾਗਮ ਕਰਵਾ ਕੇ ਵੱਖ-ਵੱਖ ਕਲਾਸਾਂ ਦਾ ਨਤੀਜਾ ਐਲਾਨਿਆ ਗਿਆ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਐਡਵੋਕੇਟ ਨਟਰਾਜਨ ਕੌਸ਼ਲ ਨੇ ਸਕੂਲ ਦੇ ਸਮੁੱਚੇ ਸਟਾਫ਼ ...
ਐੱਸ. ਏ. ਐੱਸ. ਨਗਰ, 30 ਮਾਰਚ (ਕੇ. ਐੱਸ. ਰਾਣਾ) - ਰਿਆਤ-ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਅਤੇ ਖੇਡ ਵਿਭਾਗ ਵਲੋਂ ਦੋ ਰੋਜ਼ਾ ਅੰਤਰ-ਯੂਨੀਵਰਸਿਟੀ ਬਾਸਕਟਬਾਲ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਕਰਵਾਈ ਗਈ | ਇਸ ਚੈਂਪੀਅਨਸ਼ਿਪ ਦੌਰਾਨ ਯੂਨੀਵਰਸਿਟੀ ਕੈਂਪਸ ਦੇ ...
ਐੱਸ. ਏ. ਐੱਸ. ਨਗਰ, 30 ਮਾਰਚ (ਕੇ. ਐੱਸ. ਰਾਣਾ) - ਸ਼ਹਿਰ ਦੇ ਮੈਡੀਕਲ ਕਾਲਜ ਵਿਖੇ ਬੇਸਿਕ ਐਮਰਜੈਂਸੀ ਅਤੇ ਟਰਾਮਾ ਕੇਅਰ ਸੰਬੰਧੀ ਪਹਿਲਾ ਡਾਕਟਰੀ ਸਿੱਖਿਆ ਪ੍ਰੋਗਰਾਮ (ਸੀ. ਐਮ. ਈ.) ਕਰਵਾਇਆ ਗਿਆ | ਐਮਰਜੈਂਸੀ ਮੈਡੀਸਨ ਐਸੋਸੀਏਸ਼ਨ ਇੰਡੀਆ, ਅਕੈਡਮਿਕ ਕਾਲਜ ਆਫ਼ ਐਮਰਜੈਂਸੀ ...
ਖਰੜ, 30 ਮਾਰਚ (ਗੁਰਮੁੱਖ ਸਿੰਘ ਮਾਨ) - ਸ੍ਰੀ ਰਾਮ ਲੀਲਾ ਕਲੱਬ ਦੁਸਹਿਰਾ ਗਰਾਊਡ ਖਰੜ ਵਲੋਂ ਸ੍ਰੀ ਰਾਮ ਨੌਵੀਂ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਕਲੱਬ ਦੇ ਭਜ਼ਨ ਮੰਡਲੀ ਹਰਸ਼ ਕੁਮਾਰ ਤੇ ਰਾਜਿੰਦਰ ਵਰਮਾ, ਬੰਟੀ ਵਲੋਂ ਭਜ਼ਨ ਰਾਹੀਂ ਸੰਗਤਾਂ ਨੂੰ ...
ਐੱਸ. ਏ. ਐੱਸ. ਨਗਰ, 30 ਮਾਰਚ (ਕੇ. ਐੱਸ. ਰਾਣਾ) - ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਵਲੋਂ 1 ਅਪ੍ਰੈਲ ਤੋਂ ਲੈ ਕੇ 9 ਅਪ੍ਰੈਲ ਤੱਕ ਰੋਜ਼ਾਨਾ 'ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ' ਦੇ ਵਿਸ਼ੇ ਹੇਠ ਕੀਰਤਨ ਸਮਾਗਮ ਕਰਵਾਇਆ ਜਾਵੇਗਾ | ਇਸ ਸੰਬੰਧੀ ਫ਼ੈਸਲਾ ਕਮੇਟੀ ਦੀ ਗੁਰਦੁਆਰਾ ...
ਡੇਰਾਬੱਸੀ, 30 ਮਾਰਚ (ਰਣਬੀਰ ਸਿੰਘ ਪੜ੍ਹੀ) - ਕਲਾਸ ਫਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (ਸਬ-ਕਮੇਟੀ ਜੰਗਲਾਤ ਵਿਭਾਗ) ਸ਼ਾਖਾ ਡੇਰਾਬੱਸੀ ਦੇ ਅਹੁਦੇਦਾਰਾਂ ਅਤੇ ਕਰਮਚਾਰੀਆਂ ਦੀ ਮੀਟਿੰਗ ਫੈਡਰੇਸ਼ਨ ਦੇ ਪ੍ਰਧਾਨ ਜਗਮੋਹਨ ਸਿੰਘ, ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ...
ਖਰੜ, 30 ਮਾਰਚ (ਮਾਨ) - ਨਾਨੂੰਮੱਲ ਸਰਵਹਿੱਤਕਾਰੀ ਸ਼ਿਸੂ ਵਾਟਿਕਾ ਖਰੜ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਨੂੰ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਪਿ੍ੰ. ਕਲਪਨਾ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ, ਉਪਰੰਤ ਬੱਚਿਆਂ ...
ਚੰਡੀਗੜ੍ਹ, 30 ਮਾਰਚ (ਨਵਿੰਦਰ ਸਿੰਘ ਬੜਿੰਗ) - ਚੰਡੀਗੜ੍ਹ ਦੇ ਪਿੰਡ ਹੱਲੋਮਾਜ਼ਰਾ ਦੇ ਰਹਿਣ ਵਾਲੇ ਬੰਸੀ ਲਾਲ ਨੇ ਸਥਾਨਕ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸ਼ਿਕਾਇਤਕਰਤਾ ਦੇ ਘਰ ਦੇ ਸਾਹਮਣੇ ਤੋਂ ਅਣਪਛਾਤੇ ਵਿਅਕਤੀ ਸ਼ਿਕਾਇਤਕਰਤਾ ਦੇ ਆਟੋ ਦੀ ...
ਚੰਡੀਗੜ੍ਹ, 30 ਮਾਰਚ (ਵਿਸ਼ੇਸ਼ ਪ੍ਰਤੀਨਿਧੀ ) - ਕੇਂਦਰ ਤੇ ਹਰਿਆਣਾ ਵਿਚ ਡਬਲ ਇੰਜਨ ਦੀ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਕਾਸ ਕੰਮਾਂ ਦੇ ਸਫਲਤਾ ਵਿਚ ਅੱਜ ਇਕ ਹੋਰ ਅਧਿਆਇ ਜੁੜ ਗਿਆ, ਜਦੋਂ ਹਰਿਆਣਾ ਵਿਚ ਸੌ ਫ਼ੀਸਦੀ ਰੇਲਵੇ ਬਿਜਲੀਕਰਨ ਦਾ ਕੰਮ ਸਫਲਤਾ ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX