ਨੰਗਲ, 30 ਮਾਰਚ (ਪ੍ਰੀਤਮ ਸਿੰਘ ਬਰਾਰੀ) - ਚੋਰਾਂ ਵਲੋਂ ਉਪ ਮੰਡਲ ਨੰਗਲ ਦੇ ਪਿੰਡ ਮਾਣਕਪੁਰ-ਐਮ. ਪੀ. ਕੋਠੀ ਨੂੰ ਜਾਣ ਵਾਲੀ ਸੜਕ 'ਤੇ ਇੱਕ ਵੱਡੀ ਕੋਠੀ ਨੂੰ ਨਿਸ਼ਾਨਾ ਬਣਾਉਣ ਦੀ ਖ਼ਬਰ ਹੈ | ਘਰ ਦੇ ਮਾਲਕ ਸੁਮਿਤ ਅਤੇ ਸੁਮਿਤ ਦੇ ਰਿਸ਼ਤੇਦਾਰ ਬਲਬਿੰਦਰ ਬਾਲੀ ਅਨੁਸਾਰ ਉਹ ਪਿਛਲੇ ਚਾਰ ਦਿਨਾਂ ਤੋਂ ਆਪਣੇ ਪਰਿਵਾਰ ਸਮੇਤ ਜੈਪੁਰ ਗਿਆ ਹੋਇਆ ਸੀ ਅਤੇ ਜਦੋਂ ਰਾਤ ਕਰੀਬ 11.30 ਵਜੇ ਵਾਪਸ ਆਇਆ ਤਾਂ ਦੇਖਿਆ ਕਿ ਘਰ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਅਤੇ ਘਰ ਦਾ ਸਾਮਾਨ ਇੱਧਰ-ਉੱਧਰ ਖਿੱਲਰਿਆ ਪਿਆ ਸੀ | ਉਨ੍ਹਾਂ ਦੱਸਿਆ ਕਿ ਕਰੀਬ 1.50 ਲੱਖ ਦੀ ਨਕਦੀ, ਗਹਿਣੇ, ਗੁੱਟ ਘੜੀ ਅਤੇ ਕੰਧ ਘੜੀ, ਐਲ.ਸੀ.ਡੀ., ਮਹਿੰਗੇ ਸਪੀਕਰ, ਮੋਬਾਈਲ ਆਦਿ ਗਾਇਬ ਸਨ | ਸੀ.ਸੀ.ਟੀ.ਵੀ. ਫੁਟੇਜ਼ 'ਚੋਂ ਇਹ ਗੱਲ ਬਿਲਕੁਲ ਸਾਫ਼ ਹੋ ਗਈ ਕਿ ਚੋਰ ਇਕ ਰਿਕਸ਼ੇ 'ਤੇ ਸਾਰਾ ਸਾਮਾਨ ਲੱਦ ਕੇ ਲੈ ਗਏ | ਇਸ ਚੋਰੀ ਦੀ ਘਟਨਾ ਨੂੰ ਲੈ ਕੇ ਲੋਕਾਂ ਵਿਚ ਸਹਿਮ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ | ਕਾਂਗਰਸੀ ਆਗੂ ਬਲਵਿੰਦਰ ਬਾਲੀ ਨੇ ਪੁਲਿਸ ਕੋਲੋਂ ਮੰਗ ਕੀਤੀ ਕਿ ਚੋਰਾਂ ਖ਼ਿਲਾਫ਼ ਪੁਲਿਸ ਸਖ਼ਤ ਕਾਰਵਾਈ ਕਰੇ | ਇਸ ਸਬੰਧੀ ਜਦੋਂ ਥਾਣਾ ਨੰਗਲ ਦੇ ਇੰਚਾਰਜ ਸਬ-ਇੰਸਪੈਕਟਰ ਦਾਨਿਸ਼ਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਮੀਦ ਹੈ ਕਿ ਚੋਰ ਜਲਦ ਹੀ ਪੁਲਿਸ ਦੀ ਗਿ੍ਫ਼ਤ 'ਚ ਹੋਣਗੇ |
ਨੂਰਪੁਰ ਬੇਦੀ, 30 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ) - ਪਿੰਡ ਮੁੰਨੇ ਦੇ ਕਾਰਗਿਲ ਜੰਗ ਦੌਰਾਨ ਸ਼ਹੀਦ ਹੋਏ ਸੈਨਿਕ ਜਸਵਿੰਦਰ ਸਿੰਘ ਦੀ ਯਾਦ 'ਚ ਉਸਾਰੇ ਜਾਣ ਵਾਲੇ ਯਾਦਗਾਰੀ ਗੇਟ ਲਈ ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਪਿੰਡ ਪਹੁੰਚ ਕੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ, ...
ਪੁਰਖਾਲੀ, 30 ਮਾਰਚ (ਅੰਮਿ੍ਤਪਾਲ ਸਿੰਘ ਬੰਟੀ) - ਮੀਆਂਪੁਰ ਦੇ ਰੇਲਵੇ ਫਾਟਕ ਨੂੰ ਅਜੇ ਤੱਕ ਓਵਰਬਿ੍ਜ ਜਾਂ ਅੰਡਰਬਿ੍ਜ ਨਸੀਬ ਨਾ ਹੋਣ ਕਾਰਨ ਇਲਾਕਾ ਵਾਸੀ ਲੰਮਾ ਸਮਾਂ ਫਾਟਕ ਬੰਦ ਰਹਿਣ ਦੀ ਹਰ ਰੋਜ਼ ਮੁਫ਼ਤ ਦੀ ਸਜ਼ਾ ਭੁਗਤ ਰਹੇ ਹਨ | ਦੱਸਣਯੋਗ ਹੈ ਕਿ ਮੀਆਂਪੁਰ ਦਾ ...
ਘਨੌਲੀ, 30 ਮਾਰਚ (ਜਸਵੀਰ ਸਿੰਘ ਸੈਣੀ) - ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਬਹਾਦਰਪੁਰ ਮੱਦੋਮਾਜਰਾ ਵਲੋਂ 10ਵਾਂ ਫੁੱਟਬਾਲ ਟੂਰਨਾਮੈਂਟ ਪਿਛਲੇ ਦਿਨੀਂ ਪੂਰੇ ਉਤਸ਼ਾਹ ਨਾਲ ਸ਼ੁਰੂ ਹੋਇਆ ਸੀ ਜੋ ਕਿ ਬੀਤੇ ਦਿਨੀਂ ਬਹੁਤ ਸਾਰੀਆਂ ਯਾਦਾਂ ਦੇ ਨਾਲ ...
ਨੂਰਪੁਰ ਬੇਦੀ, 30 ਮਾਰਚ (ਹਰਦੀਪ ਸਿੰਘ ਢੀਂਡਸਾ) - ਨੂਰਪੁਰ ਬੇਦੀ ਬਲਾਕ ਦੇ ਪਿੰਡ ਬਜਰੂੜ ਵਿਖੇ ਬੀਤੇ ਸਮੇਂ ਦੌਰਾਨ ਪਸ਼ੂ ਪਾਲਕ ਸੰਜੀਵ ਕੁਮਾਰ ਦੀਆਂ ਤਿੰਨ ਗਾਵਾਂ ਬਿਜਲੀ ਦਾ ਕਰੰਟ ਲੱਗਣ ਕਾਰਨ ਮਰ ਗਈਆਂ ਸਨ ਜਿਸ ਉਪਰੰਤ ਪਿੰਡ ਵਾਸੀਆਂ ਵਲੋਂ ਵੇਰਕਾ ਮਿਲਕ ਪਲਾਂਟ ...
ਨੂਰਪੁਰ ਬੇਦੀ, 30 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ) - ਖੇਤਰ ਭਰ 'ਚ ਰਾਮਨੌਮੀ ਦਾ ਤਿਉਹਾਰ ਸ਼ਰਧਾ ਭਾਵ ਨਾਲ ਮਨਾਇਆ ਗਿਆ | ਇਸ ਮੌਕੇ ਲੋਕਾਂ ਵਲੋਂ ਘਰ 'ਚ ਧਾਰਮਿਕ ਅਰਚਨਾ ਅਤੇ ਕੰਜਕ ਪੂਜਨ ਕੀਤਾ ਗਿਆ | ਇਸਦੇ ਨਾਲ ਹੀ ਮੰਦਰਾਂ 'ਚ ਵੀ ਇਸ ਉਤਸਵ ਨੂੰ ਲੈ ਕੇ ਮੱਥਾ ਟੇਕਣ ...
ਸ੍ਰੀ ਚਮਕੌਰ ਸਾਹਿਬ, 30 ਮਾਰਚ (ਜਗਮੋਹਣ ਸਿੰਘ ਨਾਰੰਗ) - ਐਕਸ ਸਰਵਿਸਮੈਨ ਲੀਗ(ਅਫ਼ਸਰ ਰੈਂਕ ਤੋਂ ਹੇਠਾਂ) ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ 1 ਅਪ੍ਰੈਲ ਨੂੰ ਸਵੇਰੇ 10 ਵਜੇ ਸਥਾਨਕ ਗੁ: ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ (ਨੇੜੇ ਬੱਸ ਅੱਡਾ) ਵਿਖੇ ਹੋਵੇਗੀ | ਇਹ ...
ਮੋਰਿੰਡਾ, 30 ਮਾਰਚ (ਕੰਗ) - ਸਰਪੰਚ ਯੂਨੀਅਨ ਦੇ ਇਕ ਵਫ਼ਦ ਵਲੋਂ ਪ੍ਰਧਾਨ ਸੁਖਪ੍ਰੀਤ ਸਿੰਘ ਸਰਪੰਚ ਗੜਾਂਗਾਂ ਦੀ ਅਗਵਾਈ ਹੇਠ ਸਰਪੰਚਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ...
ਰੂਪਨਗਰ, 30 ਮਾਰਚ (ਸਤਨਾਮ ਸਿੰਘ ਸੱਤੀ) - ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਵਿਸ਼ਵ ਓਰਲ ਹੈਲਥ ਦਿਵਸ ਮੌਕੇ ਇਕ ਹਫ਼ਤੇ ਦਾ ਪ੍ਰੋਗਰਾਮ ਪੀਰੀਓਡੋਂਟੋਲੋਜੀ ਅਤੇ ਓਰਲ ਇਮਪਲਾਂਟੌਲੋਜੀ ਵਿਭਾਗ ਦੁਆਰਾ ਕੀਤਾ ਗਿਆ | ਇਸ ਪ੍ਰੋਗਰਾਮ ਦੇ ਪਹਿਲੇ ਦਿਨ ਪਿੰਡ ...
ਕਾਹਨਪੁਰ ਖੂਹੀ/ ਸੁਖਸਾਲ, 30 ਮਾਰਚ (ਗੁਰਬੀਰ ਸਿੰਘ ਵਾਲੀਆ, ਧਰਮਪਾਲ) - ਪਿਛਲੇ ਦਿਨੀਂ ਇਲਾਕੇ ਦੇ ਪਿੰਡ ਤਰਫ਼ ਮਜਾਰੀ ਵਿਖੇ ਵਾਪਰੇ ਇੱਕ ਹੱਤਿਆ ਕਾਂਡ ਮਾਮਲੇ 'ਚ ਪੁਲਿਸ ਦੀ ਕਾਰਗੁਜ਼ਾਰੀ ਛੱਕ ਦੇ ਘੇਰੇ ਵਿਚ ਪਾਈ ਜਾ ਰਹੀ ਹੈ | ਲੰਘੀ 21 ਮਾਰਚ ਦੀ ਰਾਤ ਨੂੰ ਸਤਿ ਸਾਹਿਬ ...
ਘਨੌਲੀ, 30 ਮਾਰਚ (ਜਸਵੀਰ ਸਿੰਘ ਸੈਣੀ) - ਇਥੋਂ ਨੇੜਲੇ ਪਿੰਡ ਥਲੀ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ | ਸਕੂਲ ਦੀ ਮੁੱਖ ਅਧਿਆਪਕਾ ਅਮਰਜੀਤ ਕੌਰ ਦੀ ਦੇਖ ਰੇਖ ਅਧੀਨ ਕਰਵਾਏ ਸਮਾਗਮ ਦੌਰਾਨ ਸਰਪੰਚ ...
ਨੰਗਲ, 30 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ) - ਕਾਲਜ ਯੂਥ ਫ਼ੈਸਟੀਵਲ 'ਚ ਮੌਲਿਕ ਕਹਾਣੀ ਮੁਕਾਬਲਾ ਸ਼ੁਰੂ ਕਰਨ ਦੀ ਲੋੜ ਹੈ ਅਤੇ ਇਸ ਪੇਸ਼ਕਸ਼ ਲਈ ਹਰ ਵਿਦਿਆਰਥੀ ਨੂੰ ਤਿੰਨ ਤੋਂ ਪੰਜ ਮਿੰਟ ਹੀ ਬੋਲਣ ਲਈ ਮਿਲਨੇ ਚਾਹੀਦੇ ਹਨ | ਇਹ ਵਿਚਾਰ ਸ੍ਰੀ ਗੁਰੂ ਨਾਨਕ ਦੇਵ ...
ਘਨੌਲੀ, 30 ਮਾਰਚ (ਜਸਵੀਰ ਸਿੰਘ ਸੈਣੀ) - ਨੇੜਲੇ ਪਿੰਡ ਬੇਗਮਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਬੇਗਮਪੁਰਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆ ਸਕੂਲ ਮੁਖੀ ਮਾਸਟਰ ਸੁਰਿੰਦਰ ਸਿੰਘ ਚੱਕਢੇਰਾ ਨੇ ਦੱਸਿਆ ਕਿ ਸਿੱਖਿਆ ...
ਰੂਪਨਗਰ, 30 ਮਾਰਚ (ਸਤਨਾਮ ਸਿੰਘ ਸੱਤੀ) - ਅੱਜ ਖ਼ਾਲਸਾ ਮਾਡਲ ਸਕੂਲ ਰੋਪੜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਅਕਾਦਮਿਕ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਲਈ ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ...
ਸ੍ਰੀ ਅਨੰਦਪੁਰ ਸਾਹਿਬ, 30 ਮਾਰਚ (ਜੇ. ਐਸ. ਨਿੱਕੂਵਾਲ) - ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ ਸਿਪਾਹੀ ਰਣਜੀਤ ਸਿੰਘ ਕਟਵਾਲ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਅੱਪਰ ਬੱਢਲ ਵਿਖੇ ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਬੱਚਿਆਂ ਦੀ ਗ੍ਰੈਜੂਏਸ਼ਨ ...
ਰੂਪਨਗਰ, 30 ਮਾਰਚ (ਸਤਨਾਮ ਸਿੰਘ ਸੱਤੀ) - ਅੱਜ ਮਹਾਰਾਜਾ ਰਣਜੀਤ ਸਿੰਘ ਬਾਗ਼ ਰੋਪੜ ਵਿਖੇ ਆਤਮਾ ਕਿਸਾਨ ਹੱਟ ਰੂਪਨਗਰ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿਚ ਪਿਛਲੇ ਸਮੇਂ ਦੇ ਹਿਸਾਬ ਕਿਤਾਬ ਬਾਰੇ ਅਤੇ ਸੁਚਾਰੂ ਢੰਗ ਨਾਲ ਚਲਾਉਣ ਬਾਰੇ ਵਿਉਂਤ ਬੰਦੀ ਬਾਰੇ ...
ਨੂਰਪੁਰ ਬੇਦੀ, 30 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ) - ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਬੈਂਸ ਵਿਖੇ ਇੱਕ ਨਿੱਜੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਗਈ | ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਉਨ੍ਹਾਂ ...
ਨੂਰਪੁਰ ਬੇਦੀ, 30 ਮਾਰਚ (ਹਰਦੀਪ ਸਿੰਘ ਢੀਂਡਸਾ) - ਸਰਕਾਰੀ ਪ੍ਰਾਇਮਰੀ ਸਕੂਲ ਬੜਵਾ ਸਾਲਾਨਾ ਇਨਾਮ ਵੰਡ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ | ਇਸ ਸਾਲਾਨਾ ਸਮਾਗਮ ਦੌਰਾਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਇਸ ਮੌਕੇ ...
ਨੂਰਪੁਰ ਬੇਦੀ, 30 ਮਾਰਚ (ਵਿੰਦਰ ਪਾਲ ਝਾਂਡੀਆ) - ਸ੍ਰੀ ਰਾਮ ਨੌਵੀਂ ਸੰਬੰਧੀ ਸ੍ਰੀ ਰਾਮ ਮੰਦਰ ਜਟਵਾਹੜ ਤੋਂ ਬਾਬਾ ਭਗਵਾਨ ਦਾਸ ਜੀ ਨੰਦਪੁਰ ਕੇਸ਼ੋ ਵਾਲਿਆਂ ਦੀ ਰਹਿਨੁਮਾਈ ਹੇਠ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ...
ਰੂਪਨਗਰ, 30 ਮਾਰਚ (ਸਤਨਾਮ ਸਿੰਘ ਸੱਤੀ) - ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰਾਂ ਨੇ ਰਾਮ ਨੌਵੀਂ ਦੇ ਪਵਿੱਤਰ ਦਿਹਾੜੇ 'ਤੇ ਰਾਮ ਮੰਦਰ ਤੋਂ ਕੱਢੀ ਗਈ ਪ੍ਰਭੂ ਰਾਮ ਚੰਦਰ ਦੀ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ | ਪੁੱਲ ਬਾਜ਼ਾਰ ਚੌਕ ਵਿਚ ਸਰਕਲ ਪ੍ਰਧਾਨ ਜਗਦੀਸ਼ ਚੰਦਰ ...
ਮੋਰਿੰਡਾ, 30 ਮਾਰਚ (ਕੰਗ) - ਸ਼ਹੀਦ ਭਗਤ ਸਿੰਘ ਹੈਂਡਬਾਲ ਕਲੱਬ ਰਜਿ. ਮੋਰਿੰਡਾ ਵਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਕਲੱਬ ਦੇ ਤਿੰਨ ਐਨ.ਆਰ.ਆਈ. ਮੈਂਬਰ ਚੌਧਰੀ ਪਰਮਜੀਤ ਸਿੰਘ (ਯੂ.ਐੱਸ.ਏ.), ਰਾਜਵੀਰ ਸਿੰਘ (ਕੈਨੇਡਾ), ਰਾਜਿੰਦਰ ਸਿੰਘ (ਯੂ.ਐੱਸ.ਏ.) ਅਤੇ ਕਮਲਜੀਤ ...
ਮੋਰਿੰਡਾ, 30 ਮਾਰਚ (ਕੰਗ) - ਮੋਰਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਰਾਮ ਨੌਵੀਂ ਬੜੀ ਸ਼ਰਧਾ ਨਾਲ ਮਨਾਈ ਗਈ | ਰਾਮੇਸ਼ਵਰ ਮੰਦਰ ਰਾਮ ਭਵਨ ਮੋਰਿੰਡਾ ਵਿਖੇ ਰਾਮ ਨੌਵੀਂ ਦਾ ਤਿਉਹਾਰ ਮਨਾਉਂਦਿਆਂ ਸਮਾਗਮ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਡਤ ਜਤਿੰਦਰ ...
ਸ੍ਰੀ ਅਨੰਦਪੁਰ ਸਾਹਿਬ, 30 ਮਾਰਚ (ਜੇ. ਐਸ. ਨਿੱਕੂਵਾਲ) - ਭਗਵਾਨ ਮਰਿਆਦਾ ਪਰਸ਼ੋਤਮ ਭਗਵਾਨ ਰਾਮ ਦੇ ਜਨਮ ਦਿਨ ਨਾਲ ਸੰਬੰਧਿਤ ਰਾਮ ਨੌਵੀਂ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਸਾਰਿਆਂ ਤੋਂ ਪਹਿਲਾਂ ਲਾਲਾ ਤੈਲੂ ਮੱਲ ਦੀ ਸਰਾਂ ਤੋਂ ਸੋਭਾ ...
ਰੂਪਨਗਰ, 30 ਮਾਰਚ (ਸਤਨਾਮ ਸਿੰਘ ਸੱਤੀ) - ਸਰਕਾਰੀ ਕਾਲਜ ਰੋਪੜ ਦੇ ਪਿ੍ੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੋਸਾਇਟੀ ਦੇ ਸਕੱਤਰ ਡਾ. ਹਰਜਸ ਕੌਰ ਦੀ ਅਗਵਾਈ ਹੇਠ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ...
ਸ਼੍ਰੀ ਅਨੰਦਪੁਰ ਸਾਹਿਬ, 30 ਮਾਰਚ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ) - ਕੁਰਪਸ਼ਨ ਕੰਟਰੋਲ ਆਰਗੇਨਾਈਜ਼ੇਸ਼ਨ ਦੀ ਵਿਸ਼ੇਸ਼ ਇਕੱਤਰਤਾ ਅੱਜ ਜਥੇਬੰਦੀ ਦੀ ਪੰਜਾਬ ਇਕਾਈ ਦੇ ਸਥਾਨਕ ਮੁੱਖ ਦਫ਼ਤਰ ਵਿਖੇ ਹੋਈ ਜਿਸ 'ਚ ਜਥੇਬੰਦੀ ਦੇ ਰਾਸ਼ਟਰੀ ਜਨਰਲ ਸਕੱਤਰ ਸ਼ੌਕਤ ਅਲੀ ...
ਸੁਖਸਾਲ, 30 ਮਾਰਚ (ਧਰਮ ਪਾਲ) - ਪ੍ਰਾਇਮੋ ਕੈਮੀਕਲ ਲਿਮਿਟਿਡ ਨਿਆ ਨੰਗਲ ਵਲੋਂ ਨੇੜਲੇ ਪਿੰਡ ਗੋਹਲਣੀ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਮੌਕੇ ਮੈਕਸ ਹਸਪਤਾਲ ਮੁਹਾਲੀ ਦੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਕਰੀਬ 160 ਮਰੀਜ਼ਾਂ ਦੇ ਵੱਖ-ਵੱਖ ...
ਸ੍ਰੀ ਅਨੰਦਪੁਰ ਸਾਹਿਬ, 30 ਮਾਰਚ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ) - ਸਮਾਜ ਸੇਵੀ ਅਤੇ ਵਾਤਾਵਰਨ ਨੂੰ ਸਮਰਪਿਤ ਸੰਸਥਾ ਆਸਰਾ ਫਾਊਾਡੇਸ਼ਨ (ਰਜਿ:) ਸ੍ਰੀ ਅਨੰਦਪੁਰ ਸਾਹਿਬ ਦੀ ਜ਼ਰੂਰੀ ਇਕੱਤਰਤਾ ਫਾਊਾਡੇਸ਼ਨ ਦੇ ਪ੍ਰਧਾਨ ਨਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ...
ਢੇਰ, 30 ਮਾਰਚ (ਸ਼ਿਵ ਕੁਮਾਰ ਕਾਲੀਆ) - ਸ੍ਰੀ ਗੁੱਗਾ ਮੰਦਰ ਥਲੂਹ ਵਿਖੇ ਸ੍ਰੀ ਮਦ ਭਾਗਵਤ ਸਪਤਾਹ ਕਰਵਾਈ ਗਈ | ਇਸ ਮੌਕੇ 'ਤੇ ਕਥਾ ਵਾਚਕ ਰਮੇਸ਼ ਚੰਦ ਸ਼ਾਸਤਰੀ ਵਲੋਂ ਬਹੁਤ ਹੀ ਵਿਸਥਾਰਪੂਰਵਕ ਸੰਗਤਾਂ ਨੂੰ ਪ੍ਰਵਚਨ ਕਰ ਪ੍ਰਭੂ ਚਰਨਾਂ ਦੇ ਨਾਲ ਜੋੜੀ ਰੱਖਿਆ | ਇਸ ਦੌਰਾਨ ...
ਨੰਗਲ, 30 ਮਾਰਚ (ਪ੍ਰੀਤਮ ਸਿੰਘ ਬਰਾਰੀ)-ਸਮਾਜ ਨੂੰ ਅੰਧ-ਵਿਸ਼ਵਾਸਾਂ ਬਾਰੇ ਜਾਗਰੂਕ ਕਰਨ ਵਾਲੀ ਸੰਸਥਾ ਤਰਕਸ਼ੀਲ ਸੁਸਾਇਟੀ ਰਜਿ. ਨੰਗਲ ਇਕਾਈ ਵਲੋਂ ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਦੇ ਨਵ ਨਿਯੁਕਤ ਪਿ੍ੰਸੀਪਲ ਗੁਰਨਾਮ ਸਿੰਘ ਦਾ ਅੱਜ ਫੁੱਲਾਂ ਦੇ ...
ਨੂਰਪੁਰ ਬੇਦੀ, 30 ਮਾਰਚ (ਵਿੰਦਰ ਪਾਲ ਝਾਂਡੀਆ)-ਕਹਿੰਦੇ ਹਨ ਕਿ ਇਨਸਾਨ 'ਚ ਕੁੱਝ ਕਰਨ ਤੇ ਕੋਈ ਵੀ ਪ੍ਰਾਪਤੀ ਹਾਸਿਲ ਕਰਨ ਲਈ ਜੇਕਰ ਜਜ਼ਬਾ ਹੋਵੇ ਤਾਂ ਉਹ ਆਪਣੀ ਹਿੰਮਤ ਨਾਲ ਆਪਣੇ ਮੁਕਾਮ 'ਤੇ ਪਹੁੰਚ ਜਾਂਦਾ ਹੈ | ਇਸੀ ਤਰ੍ਹਾਂ ਦੀ ਮਿਸਾਲ ਕਾਇਮ ਕਰਕੇ ਨੂਰਪੁਰ ਬੇਦੀ ...
ਨੂਰਪੁਰ ਬੇਦੀ, 30 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਪਿੰਡ ਲਾਲਪੁਰ ਸਥਿਤ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਵਿਖੇ ਪਿੰਡ ਦੇ ਐਨ.ਆਰ.ਆਈ. ਤਰਲੋਕ ਸਿੰਘ ਸੈਣੀ ਯੂ.ਕੇ. ਵੱਲੋਂ ਸਕੂਲ ਦੇ ਮੁੱਖ ਗੇਟ ਤੋਂ ਵਰਾਂਡੇ ਤੱਕ ਇੰਟਰਲਾਕ ਟਾਇਲ ...
ਮੋਰਿੰਡਾ, 30 ਮਾਰਚ (ਪਿ੍ਤਪਾਲ ਸਿੰਘ)-ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਵਲੋਂ ਸਾਡੀ ਯੋਜਨਾ ਸਾਡਾ ਵਿਕਾਸ ਤਹਿਤ ਸਿਖਲਾਈ ਕੈਂਪ ਬੀ.ਡੀ.ਪੀ.ਓ ਦਫ਼ਤਰ ਮੋਰਿੰਡਾ ਵਿਖੇ ਲਗਾਇਆ ਗਿਆ | ਇਸ ਸਬੰਧੀ ਸ੍ਰੀ ਮਤੀ ਹਰਿੰਦਰ ਕੋਰ ਬੀ.ਡੀ.ਪੀ.ਓ ਮੋਰਿੰਡਾ ਨੇ ਦੱਸਿਆ ਕਿ ਇਹ ...
ਨੰਗਲ, 30 ਮਾਰਚ (ਪ੍ਰੀਤਮ ਸਿੰਘ ਬਰਾਰੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦਾ ਸਾਲ 2022-23 ਦਾ ਨਤੀਜਾ ਐਲਾਨਿਆ ਗਿਆ, ਜੋ ਕਿ ਸ਼ਤ ਪ੍ਰਤੀਸ਼ਤ ਰਿਹਾ | ਸਕੂਲ ਪ੍ਰਬੰਧਕ ਕਮੇਟੀ ਜਿਨ੍ਹਾਂ ਵਿਚ ਜਥੇਦਾਰ ਗੁਰਦੀਪ ਸਿੰਘ ਬਾਵਾ, ...
ਬੇਲਾ, 30 ਮਾਰਚ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਬੀਬੀ ਸ਼ਰਨ ਕੌਰ ਯਾਦਗਾਰੀ ਆਡੀਟੋਰੀਅਮ ਵਿਚ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਸੁਖਵਿੰਦਰ ...
ਘਨੌਲੀ, 30 ਮਾਰਚ (ਜਸਵੀਰ ਸਿੰਘ ਸੈਣੀ)-ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਕਮ ਸਟੇਟ ਪ੍ਰਾਜੈਕਟ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਣੀ ਲਕਸ਼ਮੀ ਆਤਮਾਂ ਪਰਸਿਕਸ਼ਨ ਕੰਪੋਨੈਂਟ ਤਹਿਤ ਆਤਮ ਸੁਰੱਖਿਆ ਦੇ ਜੌਨ ਪੱਧਰੀ (ਲੜਕੀਆਂ) ਕਰਾਟੇ ਦੇ ਮੁਕਾਬਲੇ ...
ਨੂਰਪੁਰ ਬੇਦੀ, 30 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਕਾਰਗਿਲ ਸ਼ਹੀਦ ਹੌਲਦਾਰ ਤਰਸੇਮ ਸਿੰਘ ਅਤੇ ਸ਼ਹੀਦ ਬੰਤ ਸਿੰਘ ਦੀ ਯਾਦ ਵਿਚ ਸਮੂਹ ਨਗਰ ਨਿਵਾਸੀ ਪਿੰਡ ਭਾਓਵਾਲ, ਸਮੂਹ ਗਰਾਮ ਪੰਚਾਇਤ ਅਤੇ ਕਮੇਟੀ ਮੈਂਬਰਾਂ ਵਲੋਂ ਭਾਓਵਾਲ ਵਿਖੇ ਅੱਜ ਕਬੱਡੀ ਟੂਰਨਾਮੈਂਟ ...
ਲਾਲੜੂ, 30 ਮਾਰਚ (ਰਾਜਬੀਰ ਸਿੰਘ) - ਪਿੰਡ ਹਮਾਂਯੂਪੁਰ 'ਚ ਦੋ ਵਿਅਕਤੀਆਂ ਦੀਆਂ 15 ਭੇਂਡਾਂ ਤੇ 4 ਬੱਕਰੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਥਾਣਾ ਹੰਡੇਸਰਾ ਦੇ ਏ. ਐਸ. ...
ਐੱਸ. ਏ. ਐੱਸ. ਨਗਰ, 30 ਮਾਰਚ (ਕੇ. ਐੱਸ. ਰਾਣਾ)-ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐਮ. ਪੀ. ਸੀ. ਏ.) ਦੇ ਅੱਜ ਸੱਦੇ ਗਏ ਜਨਰਲ ਇਜਲਾਸ ਦੌਰਾਨ ਹਰਪ੍ਰੀਤ ਸਿੰਘ ਡਡਵਾਲ ਨੂੰ ਇਕ ਵਾਰ ਮੁੜ ਤੋਂ ਸਰਬਸੰਮਤੀ ਨਾਲ 2023-24 ਲਈ ਪ੍ਰਧਾਨ ਚੁਣ ਲਿਆ ਗਿਆ | ਇਸ ਦੇ ਨਾਲ ਹੀ ਡਡਵਾਲ ...
ਕੁਰਾਲੀ, 30 ਮਾਰਚ (ਹਰਪ੍ਰੀਤ ਸਿੰਘ) - ਸਥਾਨਕ ਸਿਟੀ ਪੁਲਿਸ ਨੇ ਨਾਕੇ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 21 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਦੇ ਐਸ. ਐਚ. ਓ. ਸੁਖਦੀਪ ਕੌਰ ਨੇ ਦੱਸਿਆ ਕਿ ਸ਼ਹਿਰ ...
ਲਾਲੜੂ, 30 ਮਾਰਚ (ਰਾਜਬੀਰ ਸਿੰਘ) - ਮਾਨਸਿਕ ਤੌਰ 'ਤੇ ਪ੍ਰੇਸ਼ਾਨ 27 ਸਾਲਾ ਅਣਵਿਆਹੇ ਨੌਜਵਾਨ ਨੇ ਕਥਿਤ ਤੌਰ 'ਤੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਪੁਲਿਸ ਨੇ ਮਿ੍ਤਕ ਦੀ ਪਛਾਣ ਰੋਹਿਤ ਸ਼ਰਮਾ ਪੁੱਤਰ ਮਨੋਹਰ ਦੀਪਕ ਸ਼ਰਮਾ ਵਾਸੀ ...
ਡੇਰਾਬੱਸੀ, 30 ਮਾਰਚ (ਗੁਰਮੀਤ ਸਿੰਘ) - ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਬੀਤੀ ਦੇਰ ਰਾਤ ਡੇਰਾਬੱਸੀ ਦੇ ਥਾਣੇ ਤੇ ਮੁਬਾਰਕਪੁਰ ਪੁਲਿਸ ਚੌਕੀ ਸਮੇਤ ਹਲਕੇ ਦੇ ਸਾਰੇ ਥਾਣਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ...
ਐੱਸ. ਏ. ਐੱਸ. ਨਗਰ, 30 ਮਾਰਚ (ਜਸਬੀਰ ਸਿੰਘ ਜੱਸੀ) - ਥਾਣਾ ਫੇਜ-8 ਦੀ ਪੁਲਿਸ ਨੇ 61 ਲੱਖ 63 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਵਾਲੇ ਇਕ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮੁਲਜ਼ਮ ਦੀ ਪਛਾਣ ਜਤਿਨ ਛਾਬੜਾ ਵਾਸੀ ਸੈਕਟਰ-43 ਚੰਡੀਗੜ੍ਹ ਵਜੋਂ ਹੋਈ ਹੈ | ਇਸ ਸੰਬੰਧੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX