ਜੰਡਿਆਲਾ ਗੁਰੂ, 30 ਮਾਰਚ (ਪ੍ਰਮਿੰਦਰ ਸਿੰਘ ਜੋਸਨ)-ਆੜਤੀ ਐਸੋਸੀਏਸ਼ਨ ਜੰਡਿਆਲਾ ਗੁਰੂ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਤੇ ਉਨ੍ਹਾਂ ਦੇ ਆੜਤੀ ਸਾਥੀਆਂ ਨੇ ਆ ਰਹੇ ਕਣਕ ਦੇ ਸੀਜ਼ਨ ਵਿਚ ਪੰਜਾਬ ਸਰਕਾਰ ਵਲੋਂ ਅਨਾਜ ਮੰਡੀਆਂ ਵਿਚ ਕੰਪਿਊਟਰ ਕੰਢੇ ਲਗਾਉਣ ਦੇ ਹੁਕਮਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੇ ਜੇ ਇਹ ਹੁਕਮ ਵਾਪਸ ਨਾ ਲਿਆ ਤਾਂ ਪੰਜਾਬ ਦੀਆਂ ਆੜਤੀ ਐਸੋਸੀਏਸ਼ਨਾਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ | ਆੜਤੀਆ ਐਸੋਸੀਏਸ਼ਨ ਜੰਡਿਆਲਾ ਗੁਰੂ ਦੇ ਆਗੂਆਂ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕਣਕ ਦੇ ਸੀਜ਼ਨ ਵਿਚ ਪੰਜਾਬ ਦੀਆਂ ਮੰਡੀਆਂ ਵਿਚ ਕੰਪਿਊਟਰ ਕੰਢੇ ਲਾਗੂ ਕਰਨ ਲਈ ਕਿਹਾ ਹੈ ਜਿਸਦਾ ਆੜਤੀ ਐਸੋਸੀਏਸ਼ਨ ਜੰਡਿਆਲਾ ਗੁਰੂ ਵਿਰੋਧ ਕਰਦੀ ਹੈ | ਉਨ੍ਹਾਂ ਕਿਹਾ ਕਿ ਇਹ ਕੰਪਿਊਟਰ ਕੰਡੇ ਬਿਜਲੀ ਨਾਲ ਚੱਲਣੇ ਹਨ ਅਤੇ ਕਣਕ ਦੇ ਸੀਜ਼ਨ ਵਿਚ ਕਣਕ ਦੀ ਵਾਢੀ ਦੌਰਾਨ ਖੇਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਲੰਮੇਂ ਲੰਮੇਂ ਬਿਜਲੀ ਕੱਟ ਲੱਗਦੇ ਹਨ ਤੇ ਬਿਜਲੀ ਨਾ ਆਉਣ 'ਤੇ ਇਹ ਕੰਪਿਊਟਰ ਕੰਢੇ ਕੰਮ ਨਹੀਂ ਕਰ ਸਕਣਗੇ ਅਤੇ ਆੜਤੀ ਵਰਗ ਅਤੇ ਲੇਬਰ ਦਾ ਸਾਰਾ ਕੰਮ ਰੁੱਕ ਜਾਵੇਗਾ | ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮੰਡੀਆਂ ਵਿਚ ਫਰਸ਼ ਬਹੁਤ ਪੁਰਾਣੇ ਅਤੇ ਟੁੱਟੇ-ਭੱਜੇ ਹੋਣ ਕਾਰਨ ਇਹ ਕੰਪਿਊਟਰ ਸਹੀ ਤੋਲ ਨਹੀਂ ਦੱਸ ਸਕਣਗੇ ਤੇ ਇਨ੍ਹਾਂ ਕੰਪਿਊਟਰ ਕੰਡਿਆਂ ਨਾਲ ਛੇੜ-ਛਾੜ ਵੀ ਹੋ ਸਕਦੀ ਹੈ ਜਿਸ ਕਰਕੇ ਪਹਿਲਾਂ ਵਾਲੇ ਕੰਡੇ ਹੀ ਮੰਡੀਆਂ ਵਿਚ ਵਰਤਣ ਦਿੱਤੇ ਜਾਣੇ ਚਾਹੀਦੇ ਹਨ | ਆੜਤੀਆ ਐਸੋਸੀਏਸ਼ਨ ਜੰਡਿਆਲਾ ਗੁਰੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੰਡੀਆਂ ਵਿਚ ਕੰਪਿਊਟਰ ਕੰਡੇ ਲਗਾਉਣ ਦੇ ਜਾਰੀ ਕੀਤੇ ਹੁਕਮ ਤੁਰੰਤ ਵਾਪਸ ਲੈ ਲੈਣੇ ਚਾਹੀਦੇ ਹਨ ਤੇ ਪੁਰਾਣੇ ਕੰਢੇ ਹੀ ਚੱਲਣ ਦਿੱਤੇ ਜਾਣੇ ਚਾਹੀਦੇ ਹਨ ਤੇ ਜੇ ਸਰਕਾਰ ਇਹ ਫ਼ੈਸਲਾ ਵਾਪਸ ਨਹੀਂ ਲੈਂਦੀ ਤਾਂ ਆੜ੍ਹਤੀ ਐਸੋਸੀਏਸ਼ਨਾਂ ਇਸ ਲਈ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ | ਇਸ ਮੌਕੇ ਬਿਆਨ ਜਾਰੀ ਕਰਨ ਵਾਲੇ ਆੜਤੀਆਂ ਵਿਚ ਆੜਤੀ ਐਸੋਸੀਏਸ਼ਨ ਜੰਡਿਆਲਾ ਗੁਰੂ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ, ਰਮੇਸ਼ ਚੰਦਰ ਬੱਸੀ, ਰਸ਼ਪਾਲ ਸਿੰਘ ਕਾਲੇਸ਼ਾਹ, ਉਂਕਾਰ ਸਿੰਘ ਬੰਡਾਲਾ, ਗੁਰਪਾਲ ਸਿੰਘ ਚੌਹਾਨ, ਸੁਖਵਿੰਦਰ ਸਿੰਘ ਸੋਨੀ, ਪ੍ਰਮਿੰਦਰ ਸਿੰਘ ਰਿੱਪਨ, ਸਰਬਜੀਤ ਸਿੰਘ ਭਲਵਾਨ, ਰਾਜਪਾਲ ਸਿੰਘ ਬਿਸੰਬਰਪੁਰਾ, ਨਵਦੀਪ ਸਿੰਘ ਨੀਟਾ, ਇੰਦਰਜੀਤ ਸਿੰਘ ਬੰਡਾਲਾ, ਅਮਨਦੀਪ ਸਿੰਘ ਸੋਹੀ, ਅਮਰਜੀਤ ਸਿੰਘ, ਤੇਜਿੰਦਰ ਸਿੰਘ ਬਾਠ, ਸੁਰਿੰਦਰ ਸਿੰਘ ਹੇਰ ਅਤੇ ਹੋਰ ਆੜਤੀ ਸ਼ਾਮਿਲ ਹਨ |
ਜੰਡਿਆਲਾ ਗੁਰੂ, 30 ਮਾਰਚ (ਰਣਜੀਤ ਸਿੰਘ ਜੋਸਨ)-ਸ਼੍ਰੀ ਰਾਮਨੌਮੀ ਉਤਸਵ ਕਮੇਟੀ ਜੰਡਿਆਲਾ ਗੁਰੂ ਵਲੋਂ ਰਾਮਨੌਮੀ ਮੌਕੇ ਸ਼ੋਭਾ ਯਾਤਰਾ ਸਜਾਈ, ਜਿਸ ਦਾ ਸ਼ਹਿਰ ਵਾਸੀਆਂ ਵਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਮੁਹੱਲਿਆਂ ਵਿਚ ਭਰਵਾਂ ਸਵਾਗਤ ਕੀਤਾ | ਇਸ ਮੌਕੇ ...
ਓਠੀਆਂ, 30 ਮਾਰਚ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਪਿੰਡ ਢੰਡਾਲ ਵਿਖੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਰਾਜਾਸਾਂਸੀ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵਲੋਂ ਨੌਜਵਾਨ ਲਵਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ...
ਚੋਗਾਵਾਂ, 30 ਮਾਰਚ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਬੁਰਜ ਵਿਖੇ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਦੀ ਅਹਿਮ ਇਕੱਤਰਤਾ ਹੋਈ ਜਿਸ ਵਿਚ ਉਚੇਚੇ ਤੌਰ 'ਤੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੁਖਵਿੰਦਰ ਸਿੰਘ ...
ਚਵਿੰਡਾ ਦੇਵੀ, 30 ਮਾਰਚ (ਸਤਪਾਲ ਸਿੰਘ ਢੱਡੇ)-ਪੰਜਾਬ ਵਿਚ ਸੜਕੀ ਹਾਦਸਿਆਂ ਵਿਚ ਹੁੰਦੀਆਂ ਵੱਡੀ ਗਿਣਤੀ ਵਿਚ ਮੌਤਾਂ ਤੇ ਟ੍ਰੈਫਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਏ. ਡੀ. ਜੀ. ਪੀ. ਪੰਜਾਬ (ਚੰਡੀਗੜ੍ਹ) ਅਮਰਦੀਪ ਰਾਏ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ. ਐਸ. ...
ਚੌਕ ਮਹਿਤਾ, 30 ਮਾਰਚ (ਜਗਦੀਸ਼ ਸਿੰਘ ਬਮਰਾਹ)-ਪੰਜਾਬ ਪੁਲਿਸ ਦੇ ਮੁਲਾਜ਼ਮ ਹਰਪ੍ਰੀਤ ਸਿੰਘ ਭੋਏਵਾਲ ਦੀ ਅਗਵਾਈ ਹੇਠ ਚਲਾਏ ਜਾ ਰਹੇ ਬਿਰਧ ਤੇ ਅਨਾਥ ਆਸ਼ਰਮ ਭੋਏਵਾਲ ਵਿਖੇ ਦੁਬਈ ਤੋਂ ਆਏ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵਕ ਬਲਬੀਰ ਸਿੰਘ ਰੰਧਾਵਾ ਪਿੰਡ ਧਰਮੂਚੱਕ ...
ਅੰਮਿ੍ਤਸਰ, 30 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਗੱਦੀ ਸ੍ਰੀ ਬਾਵਾ ਲਾਲ ਦਿਆਲ ਬਾਜ਼ਾਰ ਕਰਮੋ ਡਿਓੜੀ ਵਿਖੇ ਗੱਦੀਨਸ਼ੀਨ ਮਹੰਤ ਅਨੰਤਦਾਸ ਮਹਾਰਾਜ ਵਲੋਂ ਨਰਾਤਿਆਂ ਦੇ ਸ਼ੁਭ ਮੌਕੇ ਨੌਮੀ 'ਤੇ ਕੰਜਕਾਂ ਦੀ ਪੂਜਾ ਕੀਤੀ ਗਈ | ਇਸ ਦÏਰਾਨ ਉਨ੍ਹਾਂ ਨੇ ਕੰਜਕ ਰੂਪੀ ਛੋਟੀਆਂ ...
ਰਈਆ, 30 ਮਾਰਚ (ਸ਼ਰਨਬੀਰ ਸਿੰਘ ਕੰਗ)- ਨਗਰ ਪੰਚਾਇਤ ਰਈਆ ਦੇ ਪ੍ਰਧਾਨ ਮੈਡਮ ਅਮਨ ਸ਼ਰਮਾ ਤੇ ਈ. ਓ. ਅਨਿਲ ਕੁਮਾਰ ਚੋਪੜਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਵੱਛਤਾ ਉਤਸਵ 2023 ਨੂੰ ਮੁੱਖ ਰੱਖਦੇ ਹੋਏ ਨਗਰ ਪੰਚਾਇਤ ਰਈਆ ਵਲੋਂ ਸੈਨੇਟਰੀ ਇੰਸਪੈਕਟਰ ਭੁਪਿੰਦਰ ਸਿੰਘ ਬਿੱਟੂ ਦੀ ...
ਓਠੀਆਂ, 30 ਮਾਰਚ (ਗੁਰਵਿੰਦਰ ਸਿੰਘ ਛੀਨਾ)-ਸਿਆਸੀ ਪਾਰਟੀਆਂ ਵਲੋਂ ਲੋਕ ਸਭਾ ਜਲੰਧਰ ਜਿਮਨੀ ਚੋਣ ਜੋ 10 ਮਈ ਨੂੰ ਹੋਣ ਦੇ ਐਲਾਨ ਕਾਰਨ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਦੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਨੇ ...
ਨਵਾਂ ਪਿੰਡ, 30 ਮਾਰਚ (ਜਸਪਾਲ ਸਿੰਘ)- ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮਿ੍ਤਪਾਲ ਸਿੰਘ ਦੀ ਗਿ੍ਫਤਾਰੀ ਨੂੰ ਲੈ ਕੇ ਪਿਛਲੇ ਦਿਨੀਂ ਵਾਪਰੇ ਘਟਨਾ ਕਰਮ ਦੇ ਦੇ ਚੱਲਦਿਆਂ ਸਿੱਖ ਨੌਜਵਾਨਾਂ ਦੀ ਵੱਡੇ ਪੱਧਰ 'ਤੇ ਹੋਈ ਫੜੋ-ਫੜਾਈ ਦੇ ਵਿਰੋਧ 'ਚ 27 ਮਾਰਚ ਨੂੰ ...
ਬਾਬਾ ਬਕਾਲਾ ਸਾਹਿਬ, 30 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਅਖੰਡ ਕੀਰਤਨੀ ਜਥੇ ਵਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ, ਸਾਲਾਨਾ ਦਿਵਸ ਸੁਹੇਲਾ ਅਤੇ ਰੈਣ ਸੁਬਾਈ ਕੀਰਤਨ ਮਿਤੀ 1 ਅਪ੍ਰੈਲ ...
ਚੌਕ ਮਹਿਤਾ, 30 ਮਾਰਚ (ਧਰਮਿੰਦਰ ਸਿੰਘ ਭੰਮਰਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸ਼੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਅੱਡਾ ਨਾਥ ਦੀ ਖੂਹੀ (ਚੰਨਣਕੇ) ਵਿਖੇ ਧਾਰਮਿਕ ਪ੍ਰੀਖਿਆ ਵਿਚੋਂ ਅੱਵਲ ਆਉਣ ਵਾਲੇ ...
ਚੌਕ ਮਹਿਤਾ, 30 ਮਾਰਚ (ਧਰਮਿੰਦਰ ਸਿੰਘ ਭੰਮਰਾ)-ਸ੍ਰ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਭਾਰਤ ਵਿਚ ਟਵੀਟ ਬੈਨ ਹੋਣ 'ਤੇ ਚੇਅਰਮੈਨ ਲਖਵਿੰਦਰ ਸਿੰਘ ਖਾਲਸਾ ਖੱਬੇਰਾਜਪੂਤਾਂ ਨੇ ਵੱਡਾ ਇਤਰਾਜ ਪ੍ਰਗਟ ਕਰਦਿਆਂ ਕਿਹਾ ਕਿ ਇਸ ਹਰਕਤ ਨਾਲ ...
ਟਾਂਗਰਾ, 30 ਮਾਰਚ (ਹਰਜਿੰਦਰ ਸਿੰਘ ਕਲੇਰ)- ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਹਲਕੇ ਵਿਚ ਪਿੰਡਾਂ ਦੀਆਂ ਸੜਕਾਂ ਦਾ ਮੰਦਾ ਹਾਲ ਦੇਖਣ ਨੂੰ ਮਿਲ ਰਿਹਾ ਹੈ | ਪਿੰਡ ਜੱਬੋਵਾਲ ਦੀਆਂ ਫਿਰਨੀਆਂ ਪੱਕੀਆਂ ਕਰਨ ਦਾ ਐਲਾਨ ਸਾਬਕਾ ...
ਬਾਬਾ ਬਕਾਲਾ ਸਾਹਿਬ, 30 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਸਿੱਖ ਮਿਸ਼ਨਰੀ ਕਾਲਜ ਸਰਕਲ ਬਾਬਾ ਬਕਾਲਾ ਵਲੋਂ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਨੂੰ ਆਪਣੇ ਗੁਰਬਾਣੀ ਵਿਰਸੇ ਪ੍ਰਤੀ ਉਤਸ਼ਾਹਿਤ ਕਰਨ ਦੇ ਮਨੋਰਥ ਤਹਿਤ, ਨਵੰਬਰ ਮਹੀਨੇ ਵਿਚ ਲਈ ਗਈ ਧਾਰਮਿਕ ਪ੍ਰੀਖਿਆ ...
ਬਾਬਾ ਬਕਾਲਾ ਸਾਹਿਬ, 30 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਪੀਰ ਬਾਬਾ ਕੇਸਰ ਸ਼ਾਹ ਅਲੀ ਦੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਮਲਕੀਤ ਸਿੰਘ ਦੇ ਉੱਦਮ ਸਦਕਾ ਅਤੇ ਬਾਬਾ ਹਰਭਜਨ ਸਿੰਘ ਦੇ ਅਤੇ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਨਾਗੋਕੇ ਵਿਖੇ ਇਕ ਸਭਿਆਚਾਰਕ ...
ਨਵਾਂ ਪਿੰਡ, 30 ਮਾਰਚ (ਜਸਪਾਲ ਸਿੰਘ)- ਕਿੱਤਾ ਮੁੱਖੀ ਵਿਦਿਅਕ ਸੰਸਥਾਵਾਂ 'ਚੋਂ ਬੜੀ ਤੇਜ਼ੀ ਨਾਲ ਉਭਰ ਕੇ ਸਾਹਮਣੇ ਆਈ ਉਦਯੋਗਿਕ ਸੰਸਥਾ 'ਯੂਨਾਈਟਿਡ ਆਈ.ਟੀ.ਆਈ., ਤੀਰਥਪੁਰ ਸਮੂਹ 'ਚ ਨਵੇਂ ਵਿਦਿਅਕ ਸੈਸ਼ਨ 2023-24 ਇੱਕ ਸਾਲਾ ਤੇ 2023-2025 ਦੋ ਸਾਲਾ ਕਿੱਤਾ ਮੁੱਖੀ ਕੋਰਸਾਂ ਦੇ ...
ਮਜੀਠਾ, 30 ਮਾਰਚ (ਜਗਤਾਰ ਸਿੰਘ ਸਹਿਮੀ)-ਗੁਰੂ ਗਿਆਨ ਇੰਸਟੀਚਿਊਟ ਆਫ ਮਿਊਜ਼ਿਕ ਮਜੀਠਾ ਵਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਤੇ ਵਿਦਿਆਰਥੀਆਂ ਵਿਚ ਸੰਗੀਤਕ ਰੁਚੀ ਨੂੰ ਵਧਾਉਣ ਲਈ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ਼ਬਦ ਗਾਇਨ ਅਤੇ ਤਬਲਾ ਸੋਲੋ ...
ਬਾਬਾ ਬਕਾਲਾ ਸਾਹਿਬ, 30 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 15ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੋ ਕਿ ਬੀਤੇ ਦਿਨੀਂ ਸੱਚਖੰਡ ਜਾ ਬਿਰਾਜੇ ਹਨ, ਭਾਵੇਂ ਸਰੀਰਿਕ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ, ਪਰ ਉਨ੍ਹਾਂ ...
ਚੋਗਾਵਾਂ, 30 ਮਾਰਚ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਸਰਹੱਦੀ ਕਸਬੇ ਨੁਮੇ ਪਿੰਡ ਲੋਪੋਕੇ ਜਿਸਨੂੰ ਮਹਾਨ ਤਪੱਸਵੀਆਂ, ਯੋਧਿਆਂ ਦੀ ਚਰਨ ਛੋਹ ਪ੍ਰਾਪਤ ਹੈ | ਉਥੇ ਦੇਸ਼ ਭਗਤਾਂ ਵਿਚ ਸ਼ਹੀਦ ਮੇਵਾ ਸਿੰਘ, ਜਲਿ੍ਹਆਂਵਾਲਾ ਵਾਲੇ ਬਾਗ ਦੀ ਸ਼ਹੀਦ ਹੋਈ ...
ਅਟਾਰੀ, 30 ਮਾਰਚ (ਗੁਰਦੀਪ ਸਿੰਘ ਅਟਾਰੀ)- ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਵਿਖੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਅਤੇ ਸ਼੍ਰੋਮਣੀ ਗੁਰਦੁਆਰਾ ...
ਕੱਥੂਨੰਗਲ, 30 ਮਾਰਚ (ਦਲਵਿੰਦਰ ਸਿੰਘ ਰੰਧਾਵਾ)-ਸ਼ੋ੍ਰਮਣੀ ਕਮੇਟੀ ਅਧੀਨ ਚੱਲ ਰਹੇ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਵਿਖੇ ਬਤੌਰ ਹੈੱਡ ਗ੍ਰੰਥੀ ਤੇ ਕਥਾਵਾਚਕ ਦੀ ਸੇਵਾ ਨਿਭਾਅ ਰਹੇ ਭਾਈ ਸੁੱਚਾ ਸਿੰਘ ਰੂਪੋਵਾਲੀ ਦੀ ਅੱਜ ਸੇਵਾਮੁਕਤੀ ...
ਤਰਸਿੱਕਾ, 30 ਮਾਰਚ (ਗੁਰਪ੍ਰੀਤ ਸਿੰਘ ਮੱਤੇਵਾਲ)-ਏ. ਡੀ. ਜੀ. ਪੀ. ਪੰਜਾਬ ਅਮਰਦੀਪ ਰਾਏ ਵਲੋਂ ਪੰਜਾਬ ਵਿਚ ਸ਼ੁਰੂ ਕੀਤੀ ਗਈ ਟ੍ਰੈਫਿਕ ਜਾਗਰੂਕਤਾ ਮੁਹਿੰਮ ਨੂੰ ਸੁਚਾਰੂ ਢੰਗ ਚਲਾਉਣ ਦੇ ਮੰਤਵ ਨਾਲ ਤੇ ਐਸ. ਐਸ. ਪੀ. ਅੰਮਿ੍ਤਸਰ (ਦਿਹਾਤੀ) ਸਤਿੰਦਰ ਸਿੰਘ ਦੀਆਂ ...
ਅਜਨਾਲਾ, 30 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਕੁਝ ਸਾਲ ਪਹਿਲਾਂ ਕੈਨੇਡਾ ਵਿਖੇ ਇੱਕ ਸੜਕ ਹਾਦਸੇ ਵਿਚ ਜਾਨ ਗਵਾਉਣ ਵਾਲੇ ਮਾਪਿਆਂ ਦੇ ਇਕਲੌਤੇ ਪੁੱਤਰ ਨਾਮਵਰ ਵਾਲੀਬਾਲ ਖਿਡਾਰੀ ਕਰਮਬੀਰ ਸਿੰਘ ਦੀ ਯਾਦ ਵਿਚ ਕਰਮਬੀਰ ਸਿੰਘ ਕਾਹਲੋਂ ਸਪੋਰਟਸ ਕਲੱਬ ਅਜਨਾਲਾ ਵਲੋਂ ...
ਤਰਸਿੱਕਾ, 30 ਮਾਰਚ (ਅਤਰ ਸਿੰਘ ਤਰਸਿੱਕਾ)-ਆਮ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਿਸ ਆਸ ਨਾਲ ਵੋਟਾਂ ਪਾਈਆਂ ਸਨ ਉਸ 'ਤੇ ਪੂਰੀ ਨਹੀਂ ਉਤਰੀ ਤੇ ਲੋਕ ਹੁਣ ਮਾਨ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ | ਇਹ ਸ਼ਬਦ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਪੰਜਾਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX