ਰਾਜਪੁਰਾ, 30 ਮਾਰਚ (ਰਣਜੀਤ ਸਿੰਘ)-ਅਨਾਜ ਮੰਡੀ ਵਿਚ ਅਗੇਤੀ ਕਣਕ ਦੀ ਫ਼ਸਲ ਆਉਣੀ ਭਾਵੇ ਸ਼ੁਰੂ ਹੋ ਗਈ ਹੈ, ਪਰ ਕਿਸਾਨ ਨੂੰ ਕਣਕ ਮੰਡੀ 'ਚ ਲੈ ਕੇ ਆਉਣ ਕਾਰਨ ਕੁਦਰਤ ਦੇ ਨਾਲ ਸਰਕਾਰੀ ਬੇਰੁਖ਼ੀ ਦੀ ਦੂਹਰੀ ਮਾਰ ਝੱਲਣੀ ਪੈ ਰਹੀ ਹੈ | ਅਨਾਜ ਮੰਡੀ 'ਚ ਕਣਕ ਦੀ ਆਮਦ ਭਾਵੇ ਸ਼ੁਰੂ ਹੋ ਚੁੱਕੀ ਹੈ, ਪਰ ਹਾਲ ਦੀ ਘੜੀ ਸਰਕਾਰੀ ਤੌਰ 'ਤੇ ਕਣਕ ਦੀ ਖ਼ਰੀਦ ਸ਼ੁਰੂ ਨਹੀਂ ਕੀਤੀ ਗਈ | ਇਸ ਲਈ ਕਿਸਾਨ ਪਹਿਲਾਂ ਆਪਣੀ ਕਣਕ ਦੀ ਫ਼ਸਲ ਗਹਾਈ ਕਰਵਾ ਕੇ ਮੰਡੀ ਲੈ ਕੇ ਆਇਆ ਹੈ | ਹੁਣ ਉਸ ਦੀ ਕਣਕ ਇੱਥੇ ਨਾ ਤਾਂ ਸਰਕਾਰੀ ਤੌਰ 'ਤੇ ਨਾ ਹੀ ਪ੍ਰਾਈਵੇਟ ਤੌਰ 'ਤੇ ਕੋਈ ਖ਼ਰੀਦਣ ਲਈ ਤਿਆਰ ਹੈ | ਇਸ ਲਈ ਕਿਸਾਨ ਪਹਿਲਾਂ ਆਪਣੇ ਖੇਤਾਂ 'ਚ ਕਣਕ ਦੀ ਗਹਾਈ ਕਰਕੇ ਮੰਡੀ ਲੈ ਕੇ ਆਇਆ ਅਤੇ ਹੁਣ ਦੁਬਾਰਾ ਫਿਰ ਟਰੈਕਟਰ 'ਤੇ ਤੇਲ ਖ਼ਰਚ ਕੇ ਘਰ ਨੂੰ ਲੈ ਕੇ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਹਿਰ ਨੇ ਦੱਸਿਆ ਕਿ ਉਨ੍ਹਾਂ ਨੇ ਕਣਕ ਦੀ 303 ਕਿਸਮ ਬੀਜੀ ਸੀ ਅਤੇ ਉਹ ਪੱਕ ਕੇ ਤਿਆਰ ਹੋ ਗਈ, ਇਸ ਲਈ ਕਣਕ ਕੰਬਾਈਨ ਤੋਂ ਕਟਵਾ ਕੇ ਮੰਡੀ ਲੈ ਕੇ ਆਏ | ਉਨ੍ਹਾਂ ਦਾ ਕਹਿਣਾ ਹੈ ਕਿ ਮੰਡੀ ਵਿਚ ਉਸ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਰਿਹਾ ਹੈ ਜਿਵੇਂ ਉਹ ਕੋਈ ਨਾਜਾਇਜ਼ ਫ਼ਸਲ ਲੈ ਕੇ ਮੰਡੀ ਆ ਗਿਆ ਹੋਵੇ | ਉਸ ਨੇ ਦੱਸਿਆ ਕਿ ਉਨ੍ਹਾਂ ਦੀ ਕਣਕ ਨੂੰ ਸਰਕਾਰੀ ਤੌਰ 'ਤੇ ਕੋਈ ਵੀ ਖ਼ਰੀਦ ਨਹੀਂ ਰਿਹਾ ਹੈ ਕਿਉਂਕਿ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ, ਪਰ ਸਿਤਮ ਦੀ ਗੱਲ ਇਹ ਹੈ ਕਿ ਕੋਈ ਪ੍ਰਾਈਵੇਟ ਤੌਰ 'ਤੇ ਖ਼ਰੀਦ ਕਰਨ ਵਾਲਾ ਵੀ ਮੰਡੀ 'ਚ ਕਣਕ ਦੀ ਢੇਰੀ ਕੋਲ ਨਹੀਂ ਆਇਆ | ਕਿਸਾਨ ਨੇ ਬਹੁਤ ਹੀ ਭਰੇ ਮਨ ਨਾਲ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਦੀ ਫ਼ਸਲ ਨੂੰ ਕੁਦਰਤ ਦੀ ਮਾਰ ਪੈ ਗਈ ਸੀ | ਬੇਮੌਸਮੀ ਬਾਰਸ਼ ਤੇ ਤੇਜ ਹਵਾ ਕਰਨ ਕਣਕ ਖੇਤਾਂ 'ਚ ਹੀ ਡਿਗ ਗਈ ਸੀ | ਜੇਕਰ ਹੁਣ ਮਾੜੀ ਮੋਟੀ ਕਟਵਾ ਕੇ ਮੰਡੀ ਲੈ ਕੇ ਆਏ ਹਾਂ ਤਾਂ ਹੁਣ ਫਿਰ ਤੋਂ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਘਰ ਨੂੰ ਦੁਬਾਰਾ ਲੈ ਕੇ ਜਾਣਾ ਪੈ ਰਿਹਾ ਹੈ | ਇਸ ਸਬੰਧੀ ਮੰਡੀ 'ਚ ਸਰਕਾਰੀ ਤੌਰ 'ਤੇ ਆਏ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਹਦਾਇਤ ਹੈ ਕਿ ਸਰਕਾਰੀ ਤੌਰ 'ਤੇ ਕਣਕ 1 ਅਪ੍ਰੈਲ ਤੋਂ ਖ਼ਰੀਦ ਕਰਨੀ ਹੈ |
ਪਟਿਆਲਾ, 30 ਮਾਰਚ (ਗੁਰਵਿੰਦਰ ਸਿੰਘ ਔਲਖ)-ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਦੀ ਕਰੜੇ ਸ਼ਬਦਾਂ 'ਚ ...
ਪੁਰਖਾਲੀ, 30 ਮਾਰਚ (ਅੰਮਿ੍ਤਪਾਲ ਸਿੰਘ ਬੰਟੀ) - ਮੀਆਂਪੁਰ ਦੇ ਰੇਲਵੇ ਫਾਟਕ ਨੂੰ ਅਜੇ ਤੱਕ ਓਵਰਬਿ੍ਜ ਜਾਂ ਅੰਡਰਬਿ੍ਜ ਨਸੀਬ ਨਾ ਹੋਣ ਕਾਰਨ ਇਲਾਕਾ ਵਾਸੀ ਲੰਮਾ ਸਮਾਂ ਫਾਟਕ ਬੰਦ ਰਹਿਣ ਦੀ ਹਰ ਰੋਜ਼ ਮੁਫ਼ਤ ਦੀ ਸਜ਼ਾ ਭੁਗਤ ਰਹੇ ਹਨ | ਦੱਸਣਯੋਗ ਹੈ ਕਿ ਮੀਆਂਪੁਰ ਦਾ ...
ਬਨੂੜ, 30 ਮਾਰਚ (ਭੁਪਿੰਦਰ ਸਿੰਘ)-ਸਾਬਕਾ ਸੈਨਿਕ ਜਥੇਬੰਦੀ ਦੀ ਬੈਠਕ ਬਾਡਿਆਂ ਬੱਸੀ ਬਨੂੜ ਦੇ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਫ਼ੌਜੀ ਤੇ ਬਲਾਕ ਬਨੂੜ ਦੇ ਪ੍ਰਧਾਨ ਕੈਪਟਨ ਬੰਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਾਬਕਾ ਸੈਨਿਕਾਂ ਨੇ ...
ਪਟਿਆਲਾ, 30 ਮਾਰਚ (ਗੁਰਵਿੰਦਰ ਸਿੰਘ ਔਲਖ)-ਨਿੱਜੀ ਟਰਾਂਸਪੋਰਟਰਾਂ ਵਲੋਂ ਪੀ. ਆਰ. ਟੀ. ਸੀ. ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਤਿੰਨ ਨਿੱਜੀ ਟਰਾਂਸਪੋਰਟਰਾਂ ਦੀਆਂ ਬੱਸਾਂ ਨਾ ਚੱਲਣ ਦੇਣ ਦੇ ਦੋਸ਼ ਲਗਾਏ ਹਨ | ਦੂਜੇ ਪਾਸੇ ਪੀ. ਆਰ. ਟੀ. ਸੀ. ਦੇ ਅਧਿਕਾਰੀਆਂ ਨੇ ...
ਰਾਜਪੁਰਾ, 30 ਮਾਰਚ (ਜੀ.ਪੀ. ਸਿੰਘ)-ਰਾਜਪੁਰਾ ਸਰਹਿੰਦ ਰੋਡ 'ਤੇ ਕੌਮੀ ਸ਼ਾਹ ਮਾਰਗ ਸੜਕ ਕਿਨਾਰੇ ਪਿੰਡ ਢਕਾਨਸੂ ਮਾਜਰਾ ਸੜਕ ਦੇ ਕੱਟ ਸਾਹਮਣੇ ਬਣੀ ਪੁਰਾਣੀ ਪੁਲੀ 'ਤੇ ਲੱਗੀ ਸਲੈਬ ਲੋਕਾਂ ਲਈ ਜਾਣ ਦਾ ਖੌਹ ਬਣੀ ਹੋਈ ਹੈ, ਪਰ ਸਬੰਧਿਤ ਵਿਭਾਗ ਸੜ ਕੁੱਝ ਜਾਣਦੇ ਹੋਏ ਵੀ ...
ਪਟਿਆਲਾ, 30 ਮਾਰਚ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਦੇ ਬੱਚਿਆ ਤੇ ਰਿਸ਼ਤੇਦਾਰਾਂ ਨੂੰ ਨੌਕਰੀ ਦਿਵਾਉਣ ਦਾ ਝਾਂਸੇ ਦੇ ਕੇ ਦੋ ਵਿਅਕਤੀਆਂ ਨੇ 6 ਲੱਖ 80 ਹਜ਼ਾਰ ਰੁਪਏ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਸ਼ਿਕਾਇਤ ਗਗਨਦੀਪ ਸਿੰਘ ਵਾਸੀ ...
ਪਟਿਆਲਾ, 30 ਮਾਰਚ (ਗੁਰਵਿੰਦਰ ਸਿੰਘ ਔਲਖ)-ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਅਪ੍ਰੈਲ ਨੂੰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਹਲਕੇ ਦੇ ਪਿੰਡ ਗੁਥਮੜਾ ਦੇ ਰਾਇਲ ਕਾਲਸਿਕ ਪੈਲੇਸ ...
ਪਟਿਆਲਾ, 30 ਮਾਰਚ (ਮਨਦੀਪ ਸਿੰਘ ਖਰੌੜ)-ਜੇਲ੍ਹ ਪ੍ਰਸ਼ਾਸਨ ਨੂੰ ਤਲਾਸ਼ੀ ਦੌਰਾਨ ਪਟਿਆਲਾ ਜੇਲ੍ਹ ਅੰਦਰੋਂ ਤਿੰਨ ਮੋਬਾਈਲ ਬਰਾਮਦ ਹੋਏ ਹਨ | ਇਸ ਸਬੰਧੀ ਸਹਾਇਕ ਸੁਪਰਡੈਂਟ ਹਰਬੰਸ ਲਾਲ ਨੇ ਥਾਣਾ ਤਿ੍ਪੜੀ ਦੀ ਪੁਲਿਸ ਨੂੰ ਦੱਸਿਆ ਕਿ ਰੋਜ਼ਾਨਾ ਦੀ ਚੈਕਿੰਗ ਦੌਰਾਨ ...
ਪਟਿਆਲਾ, 30 ਮਾਰਚ (ਖਰੌੜ)-ਵਿਆਹੁਤਾ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤਾ ਦੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਖ਼ੁਸ਼ਪ੍ਰੀਤ ਕੌਰ ਵਾਸੀ ਪਟਿਆਲਾ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਉਸ ਦਾ ...
ਪਟਿਆਲਾ, 30 ਮਾਰਚ (ਖਰੌੜ)-ਇੱਥੋਂ ਦੀ ਰਹਿਣ ਵਾਲੀ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਜਾਣ ਦੇ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 353, 366 ਤਹਿਤ ਕੇਸ ਦਰਜ ਕਰ ਲਿਆ ਹੈ | ਉਕਤ ...
ਰਾਜਪੁਰਾ, 30 ਮਾਰਚ (ਰਣਜੀਤ ਸਿੰਘ)-ਸਦਰ ਪੁਲਿਸ ਨੇ ਵਿਆਹੁਤਾ ਔਰਤ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਔਰਤ ਸਮੇਤ ਦੋ ਵਿਆਕਤੀਆਂ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਕ ਪੁਲਿਸ ਨੂੰ ਗੋਪੀ ਰਾਮ ਪੁੱਤਰ ਦੋਲਤ ਰਾਮ ...
ਬਨੂੜ, 30 ਮਾਰਚ (ਭੁਪਿੰਦਰ ਸਿੰਘ)-ਬੀਤੇ ਦਿਨੀਂ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਅਣਪਛਾਤੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਦਿਨ ...
ਪਟਿਆਲਾ, 30 ਮਾਰਚ (ਗੁਰਵਿੰਦਰ ਸਿੰਘ ਔਲਖ)-ਸਥਾਨਕ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਵਿਖੇ ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸੱਤ ਦਿਨਾ ਰਾਸ਼ਟਰੀ ਸੇਵਾ ਯੋਜਨਾ ਕੈਂਪ ਦੌਰਾਨ ਸ਼ਹਿਰੀ ਖੇਤਰ 'ਚ ਵੋਟਰ ਪੰਜੀਕਰਨ ਵਧਾਉਣ ਲਈ ਵੋਟਰ ਜਾਗਰੂਕਤਾ ...
ਰਾਜਪੁਰਾ, 30 ਮਾਰਚ (ਜੀ.ਪੀ. ਸਿੰਘ)-ਭਾਰਤੀ ਸ਼ਾਸਤਰੀ ਕਲਾਵਾਂ ਦੇ ਇਕ ਮਜ਼ਬੂਤ ਸਮਰਥਕ, ਪ੍ਰਚੀਨ ਕਲਾ ਕੇਂਦਰ ਵਲੋਂ 52ਵਾਂ ਸਾਲਾਨਾ ਆਲ ਇੰਡੀਆ ਭਾਸਕਰ ਰਾਓ ਨਿ੍ਤਿਆ ਤੇ ਸੰਗੀਤ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਡਾ. ਅੰਸ਼ੂ ਕਟਾਰੀਆ ਪ੍ਰਧਾਨ ਪੰਜਾਬ ਅਨਏਡਿਡ ਕਾਲਜਿਜ਼ ...
ਨਾਭਾ, 30 ਮਾਰਚ (ਜਗਨਾਰ ਸਿੰਘ ਦੁਲੱਦੀ)-ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਰਾਮ ਨੌਮੀ ਦੇ ਪਵਿੱਤਰ ਦਿਹਾੜੇ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਬਲਾਕ ਪ੍ਰਧਾਨ ਅਸ਼ੋਕ ਅਰੋੜਾ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ, ਉਪਰੰਤ ਦੇਵ ਮਾਨ ਨੇ ...
ਦੇਵੀਗੜ੍ਹ, 30 ਮਾਰਚ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਪਟਿਆਲਾ ਵਿਖੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ | ਇਸ ਮੌਕੇ ਸਕੂਲ ਪ੍ਰਧਾਨ ਰਵਿੰਦਰ ਕੌਰ ਨੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ...
ਅਰਨੋੰ, 30 ਮਾਰਚ (ਦਰਸ਼ਨ ਸਿੰਘ ਪਰਮਾਰ)-ਸਥਾਨਕ ਕਸਬੇ ਦੇ ਗੁਰੂ ਅਰਜਨ ਦੇਵ ਪਬਲਿਕ ਸੀ. ਸੈ. ਸਕੂਲ ਜੋ ਕਿ ਕਾਰ ਸੇਵਾ ਵਾਲੇ ਬਾਬੇ ਦਿਲਬਾਗ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠਾਂ ਬਾਬਾ ਮਨਜੀਤ ਸਿੰਘ ਅਰਨੋਂ ਵਾਲਿਆਂ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ | ...
ਪਟਿਆਲਾ, 30 ਮਾਰਚ (ਗੁਰਵਿੰਦਰ ਸਿੰਘ ਔਲਖ)-ਸ. ਰਜਿੰਦਰ ਸਿੰਘ ਚਹਿਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਕਲਿਆਣ ਵਿਖੇ 7ਵੀਂ ਅਥਲੈਟਿਕ ਮੀਟ ਕਰਵਾਈ ਗਈ | ਇਸ ਖੇਡ ਸਮਾਰੋਹ ਦਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਹਰਜੀਤ ਸਿੰਘ ਹਰਜੀਤਾ, ਉੱਘੇ ਕਾਰੋਬਾਰੀ ਬਲਜਿੰਦਰ ਸਿੰਘ ਅਤੇ ...
ਪਟਿਆਲਾ, 30 ਮਾਰਚ (ਅ.ਸ. ਆਹਲੂਵਾਲੀਆ)-ਸ਼ਿਵ ਸੈਨਾ ਹਿੰਦੁਸਤਾਨ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਪਾਰਟੀ ਦਾ 20ਵਾਂ ਸਥਾਪਨਾ ਦਿਵਸ ਗੋਪਾਲ ਗਊ ਸਦਨ, ਗਊਸ਼ਾਲਾ ਰਿਸ਼ੀ ਕਾਲੋਨੀ ਪਟਿਆਲਾ ਵਿਖੇ ਹਵਨ ਯੱਗ ਕਰਕੇ ਮਨਾਇਆ ਗਿਆ | ਇਸ ਮੌਕੇ ਕਰਵਾਏ ਹਵਨ ਯੱਗ 'ਚ ਪਾਰਟੀ ਦੇ ...
ਭਾਦਸੋਂ, 30 ਮਾਰਚ (ਪ੍ਦੀਪ ਦੰਦਰਾਲਾ)-ਸੰਤ ਬਾਬਾ ਪੂਰਨ ਦਾਸ ਪਬਲਿਕ ਸਕੂਲ ਰੋੜੇਵਾਲ ਦੇ ਵਿਹੜੇ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਨੇ ਗੀਤ, ਡਾਂਸ, ਗਿੱਧਾ ਅਤੇ ਭੰਗੜੇ ਦੀਆਂ ਗਤੀਵਿਧੀਆਂ ਨਾਲ ਆਏ ਮਹਿਮਾਨਾਂ ਦਾ ਮਨ ਮੋਹ ਲਿਆ | ਇਸ ਮੌਕੇ ...
ਸਮਾਣਾ, 30 ਮਾਰਚ (ਸਾਹਿਬ ਸਿੰਘ)-ਸੀ.ਆਈ.ਏ. ਸਮਾਣਾ ਨੇ ਦੋ ਵਿਅਕਤੀਆਂ ਨੂੰ 30 ਗਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ | ਪੁਲਿਸ ਨੇ ਕਥਿਤ ਦੋਸ਼ੀਆਂ ਦੀ ਕਾਰ ਵੀ ਕਬਜ਼ੇ ਵਿਚ ਲਈ ਹੈ | ਸੀ.ਆਈ.ਏ. ਦੇ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਲਕਾਰ ਸਿੰਘ ...
ਦੇਵੀਗੜ੍ਹ, 30 ਮਾਰਚ (ਰਾਜਿੰਦਰ ਸਿੰਘ ਮੌਜੀ)-ਵਿਧਾਨ ਸਭਾ ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਖ਼ਰਾਬ ਹੋਈ ਕਣਕ ਦੀ ਫ਼ਸਲ ਦੇ ...
ਨਾਭਾ, 30 ਮਾਰਚ (ਜਗਨਾਰ ਸਿੰਘ ਦੁਲੱਦੀ)-ਹਲਕਾ ਨਾਭਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਹੇਠ ਤਰੱਕੀ ਵੱਲ ਵਧ ਰਿਹਾ ਹੈ ਕਿਉਂ ਜੋ ਹਲਕੇ ਦੇ ਲੋਕ ਸੂਬਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂਾ ਪੂਰੀ ਤਰ੍ਹਾਂ ਸੰਤੁਸ਼ਟ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ...
ਨਾਭਾ, 30 ਮਾਰਚ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ 'ਚ ਹੋਈ ਪਿਛਲੇ ਦਿਨਾਂ ਵਿਚ ਭਾਰੀ ਬਰਸਾਤ ਤੇ ਝੱਖੜ ਨਾਲ ਖੇਤੀ ਦੇ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਉਪਰੰਤ 33 ਤੋਂ 75 ਫ਼ੀਸਦੀ ਤੱਕ ਨੁਕਸਾਨੀਆਂ ਫ਼ਸਲਾਂ ਦਾ 6750 ਰੁਪਏ ਪ੍ਰਤੀ ...
ਪਟਿਆਲਾ, 30 ਮਾਰਚ (ਅ.ਸ. ਆਹਲੂਵਾਲੀਆ)-ਪੀ. ਆਰ. ਟੀ. ਸੀ ਦੇ ਸਾਬਕਾ ਚੇਅਰਮੈਨ ਕੇ. ਕੇ. ਸਰਮਾ ਦੀ ਅਗਵਾਈ ਹੇਠ ਕਾਲੀ ਮਾਤਾ ਮੰਦਰ ਵਿਖੇ ਸਥਾਪਿਤ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਕਮੇਟੀ ਦਾ ਆਸ਼ੂਤੋਸ਼ ਗੌਤਮ ਨੂੰ ਪ੍ਰਧਾਨ ਬਣਾਏ ਜਾਣ 'ਤੇ ਅਦਾਲਤ ਬਾਜ਼ਾਰ ਵਿਖੇ ਸਨਮਾਨ ਕੀਤਾ ...
ਪਟਿਆਲਾ, 30 ਮਾਰਚ (ਅ.ਸ. ਆਹਲੂਵਾਲੀਆ)-ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਪ੍ਰਧਾਨ ਹਰੀਸ਼ ਸਿੰਗਲਾ ਨੇ ਦੱਸਿਆ ਕਿ ਹਰ ਨਵਰਾਤਰਿਆਂ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਧਾਰਮਿਕ ਵਿੰਗ ਸ੍ਰੀ ਕਿ੍ਸ਼ਨ ਸੇਵਾ ਵਲੋਂ ਮਾਂ ਅਸ਼ਟਮੀ ਦੇ ਤਿਉਹਾਰ ਮੌਕੇ ਮਾਂ ਕਾਲੀ ਦੇ ਦਰਬਾਰ ...
ਨਾਭਾ, 30 ਮਾਰਚ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਇਤਿਹਾਸਕ ਸਿੱਧਪੀਠ ਸ੍ਰੀ ਰਾਮ ਮੰਦਿਰ ਡੇਰਾ ਤਪਿਆ ਦੇ ਮਹੰਤ ਸ੍ਰੀ ਅਵਧ ਬਿਹਾਰੀ ਦੀ ਅਗਵਾਈ ਹੇਠ ਸ੍ਰੀ ਰਾਮ ਨੌਮੀ ਦੇ ਦਿਹਾੜੇ ਮੌਕੇ ਮੰਦਰ ਵਿਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਰਾਮਾਇਣ ਜੀ ...
• ਪ੍ਰਾਚੀਨ ਸ੍ਰੀ ਰਾਮ ਮੰਦਰ ਵਿਖੇ ਕਰਵਾਇਆ ਧਾਰਮਿਕ ਸਮਾਗਮ ਤੇ ਵਿਸ਼ਾਲ ਭੰਡਾਰਾ ਬਸੀ ਪਠਾਣਾਂ, 30 ਮਾਰਚ (ਐੱਚ. ਐੱਸ. ਗੌਤਮ)-ਸਥਾਨਕ ਪ੍ਰਾਚੀਨ ਸ੍ਰੀ ਰਾਮ ਮੰਦਰ ਤੇ ਹੋਰਨਾਂ ਮੰਦਰਾਂ ਵਿਖੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜਨਮ ਦਿਹਾੜੇ ਮੌਕੇ ਰਾਮ ਨੌਮੀ ਦਾ ਤਿਉਹਾਰ ...
ਬਸੀ ਪਠਾਣਾਂ, 30 ਮਾਰਚ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਭਗਵਾਨ ਸ੍ਰੀ ਰਾਮ ਦਾ ਜਨਮ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਾਚੀਨ ਸ੍ਰੀ ਰਾਮ ਮੰਦਰ, ਪ੍ਰਾਚੀਨ ਸ਼ਿਵ ਮੰਦਰ, ਲਕਸ਼ਮੀ ਨਰਾਇਣ ਮੰਦਰ, ਦੁਰਗਾ ਮੰਦਰ ...
ਫ਼ਤਹਿਗੜ੍ਹ ਸਾਹਿਬ, 30 ਮਾਰਚ (ਰਾਜਿੰਦਰ ਸਿੰਘ)-ਸਰਕਾਰੀ ਮਿਡਲ ਸਕੂਲ ਰੈਲੀ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਿੰਪਲ ਮਦਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਬੀ.ਐੱਨ.ਓ. ਡਾ. ਗੁਰਦੀਪ ਕੌਰ ਪਿ੍ੰਸੀਪਲ ਸਰਕਾਰੀ ਸੀ: ਸੈਕੰ: ਸਕੂਲ ਕੋਟਲਾ ...
ਪਟਿਆਲਾ, 30 ਮਾਰਚ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਐੱਨ.ਐੱਸ.ਐੱਸ ਕੈਂਪ ਦੇ ਸਮਾਪਤੀ ਸਮਾਰੋਹ ਵਿਚ ਪ੍ਰੋਫ਼ੈਸਰ ਰੇਣੂ ਸ਼ਰਮਾ ਪਿ੍ੰਸੀਪਲ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ...
ਰਾਜਪੁਰਾ, 30 ਮਾਰਚ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਇਕ ਵਿਅਕਤੀ ਨੂੰ ਇਕ ਕਿੱਲੋ ਪੰਜ ਸੌ ਗਰਾਮ ਅਫ਼ੀਮ ਸਮੇਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਗੁਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਨੂੰ ਦੀ ਭਾਲ ਵਿਚ ...
ਭਾਦਸੋਂ, 30 ਮਾਰਚ (ਗੁਰਬਖਸ਼ ਸਿੰਘ ਵੜੈਚ)-ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਸੜਕਾਂ ਬਹੁਤ ਤੇਜ਼ੀ ਨਾਲ ਬਣਾਈਆਂ ਜਾ ਰਹੀਆਂ ਹਨ, ਜਿਸ ਤਹਿਤ ਮੰਡੀ ਗੋਬਿੰਦਗੜ੍ਹ, ਅਮਲੋਹ, ਭਾਦਸੋਂ, ਨਾਭਾ ਤੇ ਭਵਾਨੀਗੜ੍ਹ ਮੇਨ ਲਿੰਕ ਸੜਕ 44 ਕਰੋੜ ਦੀ ...
• ਕਿਹਾ : 'ਅਜੀਤ' ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲਾ ਅਖ਼ਬਾਰ ਸ਼ੁਤਰਾਣਾ, 30 ਮਾਰਚ (ਬਲਦੇਵ ਸਿੰਘ ਮਹਿਰੋਕ)-ਵਾਰਿਸ ਪੰਜਾਬ ਦੇ ਆਗੂ ਅੰਮਿ੍ਤਪਾਲ ਸਿੰਘ ਖ਼ਿਲਾਫ਼ ਕੀਤੀ ਜਾ ਰਹੀ ਪੁਲਿਸ ਕਾਰਵਾਈ ਦੀ ਆੜ੍ਹ 'ਚ ਵੱਡਾ ਖੇਡ ਖੇਡਿਆ ਜਾ ਰਿਹਾ ਹੈ, ਜਿਸ ਕਰਕੇ ...
ਨੂਰਪੁਰ ਬੇਦੀ, 30 ਮਾਰਚ (ਹਰਦੀਪ ਸਿੰਘ ਢੀਂਡਸਾ) - ਨੂਰਪੁਰ ਬੇਦੀ ਬਲਾਕ ਦੇ ਪਿੰਡ ਬਜਰੂੜ ਵਿਖੇ ਬੀਤੇ ਸਮੇਂ ਦੌਰਾਨ ਪਸ਼ੂ ਪਾਲਕ ਸੰਜੀਵ ਕੁਮਾਰ ਦੀਆਂ ਤਿੰਨ ਗਾਵਾਂ ਬਿਜਲੀ ਦਾ ਕਰੰਟ ਲੱਗਣ ਕਾਰਨ ਮਰ ਗਈਆਂ ਸਨ ਜਿਸ ਉਪਰੰਤ ਪਿੰਡ ਵਾਸੀਆਂ ਵਲੋਂ ਵੇਰਕਾ ਮਿਲਕ ਪਲਾਂਟ ...
ਨੰਗਲ, 30 ਮਾਰਚ (ਪ੍ਰੀਤਮ ਸਿੰਘ ਬਰਾਰੀ) - ਚੋਰਾਂ ਵਲੋਂ ਉਪ ਮੰਡਲ ਨੰਗਲ ਦੇ ਪਿੰਡ ਮਾਣਕਪੁਰ-ਐਮ. ਪੀ. ਕੋਠੀ ਨੂੰ ਜਾਣ ਵਾਲੀ ਸੜਕ 'ਤੇ ਇੱਕ ਵੱਡੀ ਕੋਠੀ ਨੂੰ ਨਿਸ਼ਾਨਾ ਬਣਾਉਣ ਦੀ ਖ਼ਬਰ ਹੈ | ਘਰ ਦੇ ਮਾਲਕ ਸੁਮਿਤ ਅਤੇ ਸੁਮਿਤ ਦੇ ਰਿਸ਼ਤੇਦਾਰ ਬਲਬਿੰਦਰ ਬਾਲੀ ਅਨੁਸਾਰ ਉਹ ...
ਨੂਰਪੁਰ ਬੇਦੀ, 30 ਮਾਰਚ (ਵਿੰਦਰ ਪਾਲ ਝਾਂਡੀਆ)-ਕਹਿੰਦੇ ਹਨ ਕਿ ਇਨਸਾਨ 'ਚ ਕੁੱਝ ਕਰਨ ਤੇ ਕੋਈ ਵੀ ਪ੍ਰਾਪਤੀ ਹਾਸਿਲ ਕਰਨ ਲਈ ਜੇਕਰ ਜਜ਼ਬਾ ਹੋਵੇ ਤਾਂ ਉਹ ਆਪਣੀ ਹਿੰਮਤ ਨਾਲ ਆਪਣੇ ਮੁਕਾਮ 'ਤੇ ਪਹੁੰਚ ਜਾਂਦਾ ਹੈ | ਇਸੀ ਤਰ੍ਹਾਂ ਦੀ ਮਿਸਾਲ ਕਾਇਮ ਕਰਕੇ ਨੂਰਪੁਰ ਬੇਦੀ ...
ਲਾਲੜੂ, 30 ਮਾਰਚ (ਰਾਜਬੀਰ ਸਿੰਘ) - ਮਾਨਸਿਕ ਤੌਰ 'ਤੇ ਪ੍ਰੇਸ਼ਾਨ 27 ਸਾਲਾ ਅਣਵਿਆਹੇ ਨੌਜਵਾਨ ਨੇ ਕਥਿਤ ਤੌਰ 'ਤੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਪੁਲਿਸ ਨੇ ਮਿ੍ਤਕ ਦੀ ਪਛਾਣ ਰੋਹਿਤ ਸ਼ਰਮਾ ਪੁੱਤਰ ਮਨੋਹਰ ਦੀਪਕ ਸ਼ਰਮਾ ਵਾਸੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX