ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ)-ਬੇਮੌਸਮੀ ਬਾਰਿਸ਼ ਬਾਅਦ ਸਰ੍ਹੋਂ ਦੀ ਕਟਾਈ 'ਚ ਤੇਜ਼ੀ ਆਈ ਸੀ ਪਰ ਮੀਂਹ ਤੋਂ ਪਹਿਲਾਂ ਖੇਤ 'ਚ ਕੱਟੀ ਪਈ ਸਰ੍ਹੋਂ ਦੇ ਨੁਕਸਾਨ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ | ਤੇਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਕਿਸਾਨਾਂ 'ਤੇ ਇਸ ਕਦਰ ਰਿਹਾ ਕਿ ਇਸ ਵਾਰ ਸਰ੍ਹੋਂ ਦੀ ਫ਼ਸਲ ਪਹਿਲਾਂ ਨਾਲੋਂ ਕਿਤੇ ਵੱਧ ਰਕਬੇ 'ਚ ਕਾਸ਼ਤ ਕੀਤੀ ਗਈ ਪਰ ਤੇਲ ਦੀਆਂ ਕੀਮਤਾਂ ਦੇ ਭਾਅ ਘਟਣ ਨਾਲ ਸਰ੍ਹੋਂ ਦੇ ਭਾਅ ਡਿੱਗਣ ਨਾਲ ਕਿਸਾਨ ਨਿਰਾਸ਼ਾ ਦੇ ਆਲਮ ਵਿਚ ਹਨ | ਅਗਾਂਹਵਧੂ ਕਿਸਾਨ ਅਜੇ ਸੂਦ ਤੇ ਅਰੁਣ ਸੂਦ ਨੇ ਦੱਸਿਆ ਕਿ ਉਨ੍ਹਾਂ ਫ਼ਸਲੀ ਵਭਿੰਨਤਾ ਅਪਣਾਉਂਦਿਆਂ ਪਿੰਡ ਸਲੀਣਾ ਵਿਖੇ ਕਰੀਬ 3 ਏਕੜ ਜ਼ਮੀਨ 'ਚ ਸਰ੍ਹੋਂ ਦੀ ਕਾਸ਼ਤ ਕੀਤੀ ਸੀ | ਬਾਰਿਸ਼ ਤੋਂ ਪਹਿਲਾਂ ਦੋ ਏਕੜ 'ਚ ਸਰ੍ਹੋਂ ਦੀ ਕਟਾਈ ਕਰ ਕੇ ਖੇਤ ਵਿਚ ਰੱਖੀ ਦਿੱਤੀ ਤਾਂ ਬੇਮੌਸਮੀ ਮੀਂਹ ਕਾਰਨ ਖੇਤ 'ਚ ਪਾਣੀ ਖੜ੍ਹਨ ਨਾਲ ਕੱਟੀ ਹੋਈ ਫ਼ਸਲ ਦਾ ਨੁਕਸਾਨ ਹੋ ਗਿਆ | ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਤੇ ਖੇਤੀ ਵਿਗਿਆਨੀ ਰਾਜ ਪੁਰਸਕਾਰ ਜੇਤੂ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਕਿਸਾਨਾਂ ਦਾ ਸਰ੍ਹੋਂ ਦੀ ਕਾਸ਼ਤ ਵੱਲ ਵਧਿਆ ਰੁਝਾਨ ਫ਼ਸਲੀ ਵਭਿੰਨਤਾ ਲਈ ਸ਼ੁੱਭ ਸੰਕੇਤ ਹੈ ਪਰ ਫ਼ਸਲ ਦੇ ਪੱਕਣ ਸਮੇਂ ਮੌਸਮ ਦੀ ਤਬਦੀਲੀ ਨੇ ਇਸ ਵਾਰ ਫ਼ਸਲ ਦਾ ਨੁਕਸਾਨ ਕੀਤਾ ਹੈ | ਸਰ੍ਹੋਂ ਵੀ ਹਾੜੀ ਦੇ ਸੀਜ਼ਨ ਦੀ ਪ੍ਰਮੁੱਖ ਫ਼ਸਲ ਹੈ | ਰੋਜ਼ਮਰ੍ਹਾ ਜ਼ਿੰਦਗੀ 'ਚ ਸਰ੍ਹੋਂ ਦੇ ਤੇਲ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ | ਇਸ ਲਈ ਕਿਸਾਨ ਵੀ ਵਧੀਆ ਗੁਣਵੱਤਾ ਵਾਲੇ ਤੇਲ ਬੀਜਾਂ ਦੀ ਬਿਜਾਈ ਕਰ ਕੇ ਸਰ੍ਹੋਂ ਦਾ ਚੰਗਾ ਉਤਪਾਦਨ ਹਾਸਲ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਹਾੜੀ ਦੀਆਂ ਤੇਲ ਬੀਜ ਫ਼ਸਲਾਂ 'ਚੋਂ ਸਰ੍ਹੋਂ ਜਾਤੀ ਦੀ ਫ਼ਸਲ ਤੋਰੀਆ ਥੋੜੇ ਸਮੇਂ 'ਚ ਪੱਕੜ ਵਾਲੀ ਮਹੱਤਵਪੂਰਨ ਤੇਲ ਬੀਜ ਫ਼ਸਲ ਹੈ | ਸੇਂਜੂ ਇਲਾਕਿਆਂ 'ਚ ਬੀਜੀ ਜਾਣ ਵਾਲੀ ਇਹ ਫ਼ਸਲ ਚੰਗੇ ਜਲ ਨਿਕਾਸ ਵਾਲੀਆਂ ਮੈਰਾ ਤੇ ਦਰਮਿਆਨੀਆਂ ਜ਼ਮੀਨਾਂ 'ਚ ਵਧੀਆ ਹੁੰਦੀ ਹੈ | ਆਮ ਤੌਰ 'ਤੇ ਤੇਲ ਬੀਜ ਫ਼ਸਲਾਂ ਦੀ ਬਿਜਾਈ ਵਾਸਤੇ ਰੇਤਲੀਆਂ ਜ਼ਮੀਨਾਂ ਦੀ ਚੋਣ ਕੀਤੀ ਜਾਂਦੀ ਹੈ, ਜਿਸ 'ਚ ਪਾਣੀ ਖੜ੍ਹਨ ਦੀ ਸਮੱਸਿਆ ਨਹੀਂ ਆਉਂਦੀ ਤੇ ਤੇਲ ਬੀਜ ਫ਼ਸਲਾਂ ਨੂੰ ਅਹਿਮੀਅਤ ਵੀ ਘੱਟ ਦਿੱਤੀ ਜਾਂਦੀ ਹੈ | ਫ਼ਸਲ ਦੀ ਕਟਾਈ ਤੇ ਗਹਾਈ ਫਲੀਆਂ ਜਦੋਂ ਪੀਲੀਆਂ ਹੋ ਜਾਣ ਤਾਂ ਫ਼ਸਲ ਕੱਟਣ ਲਈ ਤਿਆਰ ਹੈ | ਕੱਟੀ ਹੋਈ ਫ਼ਸਲ ਗਾਹੁਣ ਤੋਂ 7-10 ਦਿਨ ਪਹਿਲਾਂ ਢੇਰ ਬਣਾ ਕੇ ਰੱਖਣੀ ਚਾਹੀਦੀ ਹੈ | ਗਹਾਈ ਲਈ ਕਿੱਲੀਆਂ ਵਾਲਾ ਕਣਕ ਦਾ ਥਰੈਸ਼ਰ ਕੁਝ ਤਬਦੀਲੀਆਂ ਕਰ ਕੇ ਵਰਤਿਆ ਜਾ ਸਕਦਾ ਹੈ | ਉਨ੍ਹਾਂ ਕਿਸਾਨਾਂ ਨੂੰ ਤੇਲ ਬੀਜ ਫ਼ਸਲਾਂ ਹੇਠ ਰਕਬਾ ਵਧਾਉਣ ਦਾ ਸੱਦੇ ਦਿੰਦੇ ਕਿਹਾ ਕਿ ਤੇਲ ਬੀਜ ਫ਼ਸਲਾਂ ਊਰਜਾ, ਚਰਬੀ 'ਚ ਘੁਲਣਸ਼ੀਲ ਵਿਟਾਮਿਨਾਂ ਦੇ ਧਾਰਕ (ਵਿਟਾਮਿਨ ਏ. ਡੀ. ਈ. ਤੇ ਕੇ) ਤੇ ਸਰੀਰ ਦੀ ਬਣਤਰ ਲਈ ਲੋੜੀਂਦੇ ਫੈਟੀ ਐਸਿਡਾਂ ਦਾ ਸਰੋਤ ਹਨ ਜੋ ਮਨੁੱਖੀ ਸਿਹਤ ਲਈ ਬਹੁਤ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਤੋਰੀਆ ਤੇ ਗੋਭੀ ਸਰ੍ਹੋਂ ਦੀ ਰਲਵੀਂ ਫ਼ਸਲ ਦੀ ਬਿਜਾਈ ਕਰ ਕੇ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ |
ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ਼ਰਾਬ ਦੇ ਸ਼ੌਕੀਨ ਲੋਕ ਸਾਲ 'ਚ 31 ਮਾਰਚ ਨੂੰ ਬੇਸਬਰੀ ਨਾਲ ਉਡੀਕਦੇ ਹਨ ਕਿਉਂਕਿ 30 ਤੇ 31 ਮਾਰਚ ਨੂੰ ਸ਼ਰਾਬ ਦੇ ਠੇਕੇਦਾਰਾਂ ਨੇ ਨਵੀਂ ਨੀਤੀ ਅਨੁਸਾਰ ਆਪਣੀ ਸ਼ਰਾਬ ਕੱਢਣ ਲਈ ਸ਼ਰਾਬ ਸਸਤੀ ਕਰ ਦਿੱਤੀ ਜਾਂਦੀ ਹੈ ਤੇ ...
ਮੋਗਾ, 30 ਮਾਰਚ (ਗੁਰਤੇਜ ਸਿੰਘ)-ਮੋਗਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 57 ਗ੍ਰਾਮ ਹੈਰੋਇਨ ਸਮੇਤ ਪੰਜ ਜਾਣਿਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ...
ਬਾਘਾ ਪੁਰਾਣਾ, 30 ਮਾਰਚ (ਕਿ੍ਸ਼ਨ ਸਿੰਗਲਾ)-ਮਾਰਕੀਟ ਕਮੇਟੀ ਬਾਘਾ ਪੁਰਾਣਾ ਵਿਖੇ ਤਾਇਨਾਤ ਕਲਰਕ ਮਨਪ੍ਰੀਤ ਸਿੰਘ ਸਮਾਧ ਭਾਈ ਦੇ ਪਦ-ਉੱਨਤ ਹੋ ਕੇ ਆਕਸ਼ਨ ਰਿਕਾਰਡਰ ਬਣਨ 'ਤ ਹਰਜੀਤ ਸਿੰਘ ਖਹਿਰਾ ਸਕੱਤਰ ਮਾਰਕੀਟ ਕਮੇਟੀ ਬਾਘਾ ਪੁਰਾਣਾ ਨੇ ਮਨਪ੍ਰੀਤ ਸਿੰਘ ਨੂੰ ...
ਕੋਟ ਈਸੇ ਖਾਂ, 30 ਮਾਰਚ (ਗੁਰਮੀਤ ਸਿੰਘ ਖ਼ਾਲਸਾ)-ਮਾਰਕੀਟ ਕਮੇਟੀ ਫ਼ਤਿਹਗੜ੍ਹ ਪੰਜਤੂਰ ਅਧੀਨ ਆਉਂਦੀ ਦਾਣਾ ਮੰਡੀ ਕਾਦਰ ਵਾਲਾ ਜੋ ਕਿ ਕਾਫੀ ਸਮੇਂ ਤੋਂ ਨਵੀਨੀਕਰਨ ਨਾ ਹੋਣ ਕਰਕੇ ਪਿੰਡ ਤੇ ਨੇੜਲੇ ਇਲਾਕੇ ਦੇ ਕਿਸਾਨਾਂ ਨੂੰ ਫ਼ਸਲਾਂ ਲਿਆਉਣ ਦੌਰਾਨ ਕਈ ਮੁਸ਼ਕਿਲਾਂ ...
ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਦਾ ਛੋਟਾ ਉਦਯੋਗ ਪਹਿਲਾਂ ਹੀ ਘਾਟੇ 'ਚ ਚੱਲਦਾ ਹੋਇਆ ਤਬਾਹੀ ਦੇ ਕੰਢੇ 'ਤੇ ਪਹੁੰਚ ਗਿਆ ਹੈ ਕਿਉਂਕਿ ਸੂਬੇ ਦੀ 'ਆਪ' ਸਰਕਾਰ ਨੇ ਛੋਟੇ ਉਦਯੋਗਾਂ ਵੱਲ ਤਵੱਜੋ ਨਹੀਂ ਦਿੱਤੀ ਤੇ ਨਾ ਹੀ ਉਨ੍ਹਾਂ ਨੂੰ ਕੋਈ ਰਾਹਤ ...
ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ 'ਚ ਕਣਕ ਦੀ ਖ਼ਰੀਦ ਸੁਚੱਜੇ ਢੰਗ ਨਾਲ ਕਰਵਾਈ ਜਾਵੇਗੀ | ਕਿਸਾਨਾਂ ਨੂੰ ਮੰਡੀਆਂ 'ਚ ਕਿਸੇ ਵੀ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ | ...
ਬਾਘਾ ਪੁਰਾਣਾ, 30 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾ ਪੁਰਾਣਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਅਜਮੇਰ ਸਿੰਘ ਦੀ ਅਗਵਾਈ ਹੇਠ ਪਿੰਡ ਛੋਟਾ ਘਰ ਵਿਖੇ ਕੀਤੀ ਗਈ | ਇਸ ਮੌਕੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜ਼ਿਲ੍ਹਾ ਪ੍ਰਧਾਨ ...
ਕੋਟ ਈਸੇ ਖਾਂ, 30 ਮਾਰਚ (ਨਿਰਮਲ ਸਿੰਘ ਕਾਲੜਾ)-ਬਾਬਾ ਫਰੀਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਸਾਲਾਨਾ ਨਤੀਜੇ ਦਾ ਐਲਾਨ ਕੀਤਾ, ਜਿਸ 'ਚ ਨਰਸਰੀ ਤੋਂ ਲੈ ਕੇ 11ਵੀਂ ਤੱਕ ਦੇ ਬੱਚੇ ਸ਼ਾਮਿਲ ਸਨ | ਪਹਿਲੀ, ਦੂਜੀ, ਤੀਜੀ ਪੁਜ਼ੀਸ਼ਨ ਹਾਸਲ ...
ਸਮਾਲਸਰ, 30 ਮਾਰਚ (ਕਿਰਨਦੀਪ ਸਿੰਘ ਬੰਬੀਹਾ)-ਪੰਜਾਬ 'ਚ ਪਿਛਲੇ ਦਿਨੀਂ ਹੋਈ ਬੇਮੌਸਮੀ ਵਰਖਾ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ | ਭਾਵੇਂ ਮੁੱਖ ਮੰਤਰੀ ਪੰਜਾਬ ਨੇ ਪਿਛਲੇ ਦਿਨੀਂ ਸਪੈਸ਼ਲ ਗਿਰਦਾਵਰੀ ਦਾ ਭਰੋਸਾ ਦੇ ਕੇ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ...
ਮੋਗਾ, 30 ਮਾਰਚ (ਗੁਰਤੇਜ ਸਿੰਘ)-ਮੋਗਾ ਦੇ ਲੋਹਾਰਾ ਚੌਕ 'ਚ ਮੰਦਰ ਮਾਤਾ ਛਿਨਮਸਤਿਕਾ ਧਾਮ ਮੰਦਰ ਚਿੰਤਪੁਰਨੀ 'ਚ ਚੇਤ ਦੇ ਨਰਾਤਿਆਂ ਦੀ ਨੌਮੀ ਮੌਕੇ ਕੰਜਕ ਪੂਜਣ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਪੰਡਤ ਅੰਕਿਤ ਸ਼ਰਮਾ, ਪੰਡਤ ਰਾਮਕੇਸ਼ ਕਾਲਾ ਵਲੋਂ ਹਵਨ ਯੱਗ ਕੀਤਾ ਤੇ ...
ਮੋਗਾ, 30 ਮਾਰਚ (ਅਸ਼ੋਕ ਬਾਂਸਲ)-ਰਾਮਾਇਣ ਪ੍ਰਚਾਰ ਮੰਡਲ ਮੋਗਾ ਵਲੋਂ ਭਾਰਤ ਮਾਤਾ ਮੰਦਰ ਦਾਣਾ ਮੰਡੀ ਮੋਗਾ ਵਿਖੇ ਸ੍ਰੀ ਰਾਮ ਨੌਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਡਾ. ਨਵੀਨ ਸੂਦ ਤੇ ਕੌਂਸਲਰ ਡਾ. ਰੀਮਾ ਸੂਦ ਵਾਰਡ ਨੰਬਰ 37 ...
ਸਮਾਲਸਰ, 30 ਮਾਰਚ (ਕਿਰਨਦੀਪ ਸਿੰਘ ਬੰਬੀਹਾ)-ਮਿਲੇਨੀਅਮ ਸਕੂਲ ਪੰਜਗਰਾਈਾ ਦੇ ਚੇਅਰਮੈਨ ਵਾਸੂ ਸ਼ਰਮਾ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸਕੂਲ 'ਚ ਮਾਤਾ ਦੁਰਗਾ ਅਸ਼ਟਮੀ ਦੀ ਪੂਜਾ ਕੀਤੀ ਗਈ | ਇਸ ਮੌਕੇ ਸਕੂਲ ਦੇ ਅਧਿਆਪਕਾ ਤੇ ਡੀਨ ਅਮੋਲਕ ਸਿੰਘ ਤੇ ...
ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ)-ਚਰਨਜੀਤ ਸਿੰਘ ਜੋ ਮੋਗਾ ਜ਼ਿਲ੍ਹੇ 'ਚ ਕਾਫ਼ੀ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਸਨ, ਉਨ੍ਹਾਂ ਨੇ ਅੱਜ ਤਰੱਕੀ ਕਰ ਕੇ ਏ. ਆਰ. ਕੋਆਪ੍ਰੇਟਿਵ ਸੁਸਾਇਟੀਆਂ ਮੋਗਾ ਦਾ ਅਹੁਦਾ ਸੰਭਾਲ ਲਿਆ | ਇਸ ਮੌਕੇ ਉਮੇਸ਼ ਕੁਮਾਰ ਜੁਆਇੰਟ ਰਜਿਸਟਰਾਰ ...
ਮੋਗਾ, 30 ਮਾਰਚ (ਅਸ਼ੋਕ ਬਾਂਸਲ)-ਧਰਮ ਰਕਸ਼ਾ ਸੇਵਾ ਮੰਚ ਵਲੋਂ ਪਿਛਲੇ ਚਾਰ ਮਹੀਨੇ ਤੋ ਸ਼ਹਿਰ ਦੇ ਸਿਵਲ ਹਸਪਤਾਲ ਤੇ ਦਿਹਾੜੀ ਮਜ਼ਦੂਰ ਯੂਨੀਅਨ ਤੇ ਸਬਜ਼ੀ ਮੰਡੀ ਵਿਖੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਲਈ ਰੋਜ ਚਾਹ ਸੇਵਾ ਕੀਤੀ ਜਾ ਰਹੀ ਹੈ | ਵੀਰਵਾਰ ਨੂੰ ਰੋਟਰੀ ਕਲੱਬ ...
ਮੋਗਾ, 30 ਮਾਰਚ (ਅਸ਼ੋਕ ਬਾਂਸਲ)-ਰਾਮ ਨੌਮੀ ਮੌਕੇ ਸ਼ਿਆਮ ਸੇਵਾ ਸੁਸਾਇਟੀ ਨੇ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਕਰਵਾ ਕੇ ਮੂਰਤੀ ਸਥਾਪਨਾ ਸ਼ਿਆਮ ਸੇਵਾ ਸੁਸਾਇਟੀ ਵਲੋਂ ਜਲੰਧਰ ਕਾਲੋਨੀ ਵਿਖੇ ਬਣਾਏ ਗਏ ਸ਼ਿਆਮ ਮੰਦਰ 'ਚ ਕਰਕੇ ਸੰਗਤਾਂ ਲਈ ਮੰਦਰ ਦੇ ਕਪਾਟ ਖੋਲੇ੍ਹ ...
ਮੋਗਾ, 30 ਮਾਰਚ (ਅਸ਼ੋਕ ਬਾਂਸਲ)-ਭਾਸ਼ਾ ਵਿਭਾਗ ਮੋਗਾ ਵਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਜਟਾਣਾ ਦੀ ਅਗਵਾਈ ਹੇਠ ਡੀ. ਐਮ. ਕਾਲਜ ਆਫ਼ ਐਜੂਕੇਸ਼ਨ ਮੋਗਾ ਵਿਖੇ ਮਾਤ ਭਾਸ਼ਾ ਪੰਜਾਬੀ ਬਾਰੇ ਇਕ ਵਿਸਥਾਰ ਭਾਸ਼ਨ ਮੁਕਾਬਲਾ ਕਰਵਾਇਆ ਗਿਆ | ਪ੍ਰੋਗਰਾਮ ਦੀ ...
ਕੋਟ ਈਸੇ ਖਾਂ, 30 ਮਾਰਚ (ਨਿਰਮਲ ਸਿੰਘ ਕਾਲੜਾ)-ਸ਼੍ਰੋਮਣੀ ਸ਼ਹੀਦ ਸੰਤ ਬਾਬਾ ਲਾਲ ਸਿੰਘ ਖੋਸਾ ਦੀ ਸਾਲਾਨਾ ਬਰਸੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 4 ਅਪ੍ਰੈਲ ਨੂੰ ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਪਰਮ ਹੰਸ ਸੰਤ ਗੁਰਜੰਟ ਸਿੰਘ ਦੀ ਅਗਵਾਈ ਹੇਠ ਮਨਾਈ ਜਾ ...
ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ 'ਚ ਇਕੱਲੀ ਹੀ ਭਾਜਪਾ ਵਿਕਲਪ ਦੇ ਰੂਪ ਵਿਚ ਲੋਕਾਂ ਦੇ ਸਾਹਮਣੇ ਰਹੀ ਹੈ ਕਿਉਂਕਿ ਪੰਜਾਬ ਦੇ ਲੋਕ ਅਕਾਲੀ, ਕਾਂਗਰਸ ਤੇ 'ਆਪ' ਪਾਰਟੀ ਦੀਆਂ ਸਰਕਾਰਾਂ ਨੂੰ ਵੇਖ ਚੁੱਕੇ ਹਨ ਜਿਨ੍ਹਾਂ ਪੰਜਾਬ ਦੇ ਲੋਕਾਂ ਦਾ ਕਦੇ ...
ਬਾਘਾ ਪੁਰਾਣਾ, 30 ਮਾਰਚ (ਕਿ੍ਸ਼ਨ ਸਿੰਗਲਾ)-ਮਿਡ-ਡੇ-ਮੀਲ ਕੁੱਕ ਯੂਨੀਅਨ ਨਾਲ ਸੰਬੰਧਿਤ ਬੀ. ਐਮ. ਐਸ. ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਕਮਲਜੀਤ ਕੌਰ ਸੈਕਟਰੀ ਪੰਜਾਬ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਦਫ਼ਤਰ ਬਾਘਾ ਪੁਰਾਣਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ...
ਬਾਘਾ ਪੁਰਾਣਾ, 30 ਮਾਰਚ (ਕਿ੍ਸ਼ਨ ਸਿੰਗਲਾ)-ਪੰਜਾਬ ਪੁਲਿਸ ਤੇ ਐਚ. ਡੀ. ਐਫ. ਸੀ. ਬੈਂਕ ਲਿਮਟਿਡ ਵਲੋਂ ਵੈੱਲਫੇਅਰ ਵਜ਼ੀਫ਼ਾ ਸਕੀਮ ਤਹਿਤ ਹੋਣਹਾਰ ਵਿਦਿਆਰਥੀਆਂ ਨੂੰ ਅਕਾਦਮਿਕ ਸਾਲ 2018-19, 2019-20, 2020-21 ਦਾ ਵਜ਼ੀਫ਼ਾ ਦੇਣ ਸੰਬੰਧੀ ਰੇਂਜ (ਫ਼ਰੀਦਕੋਟ) ਪੁਲਿਸ ਲਾਈਨ ਫ਼ਰੀਦਕੋਟ ...
ਬਾਘਾ ਪੁਰਾਣਾ, 30 ਮਾਰਚ (ਕਿ੍ਸ਼ਨ ਸਿੰਗਲਾ)-ਰੂਰਲ ਐਨ. ਜੀ. ਓ. ਕਲੱਬ ਐਸੋਸੀਏਸ਼ਨ ਮੋਗਾ ਵਲੋਂ ਭਾਜਪਾ ਆਗੂ ਹਲਕਾ ਇੰਚਾਰਜ ਮੋਗਾ ਤੇ ਸਮਾਜ ਸੇਵੀ ਵਿਜੇ ਕੁਮਾਰ ਸ਼ਰਮਾ ਤੇ ਗ੍ਰਾਮ ਪੰਚਾਇਤ ਲੰਗੇਆਣਾ ਖ਼ੁਰਦ ਦੇ ਸਹਿਯੋਗ ਨਾਲ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ...
ਫ਼ਤਿਹਗੜ੍ਹ ਪੰਜਤੂਰ, 30 ਮਾਰਚ (ਜਸਵਿੰਦਰ ਸਿੰਘ ਪੋਪਲੀ)-ਇਲਾਕੇ ਦੀ ਪ੍ਰਮੁੱਖ ਵਿੱਦਿਅਕ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਫ਼ਿਊਚਰ ਓਵਰਸੀਜ਼ ਦੇ ਐਮ. ਡੀ. ਦਿਵੇਸ਼ ਖੰਨਾ ਦੀ ਅਗਵਾਈ ਹੇਠ ਫ਼ਤਿਹਗੜ੍ਹ ਪੰਜਤੂਰ ਬਰਾਂਚ ਦੇ ਹੈੱਡ ਚੰਦਰ ਸ਼ੇਖਰ ਬਾਂਸਲ ਵਲੋਂ ਬਹੁਤ ਹੀ ...
ਨਿਹਾਲ ਸਿੰਘ ਵਾਲਾ, 30 ਮਾਰਚ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਮਿਡ-ਡੇ-ਮੀਲ ਕੁੱਕ ਯੂਨੀਅਨ ਸੰਬੰਧਿਤ ਬੀ. ਐਸ. ਐਸ. ਦੀ ਮੀਟਿੰਗ ਸੁਖਪ੍ਰੀਤ ਕੌਰ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਨਿਹਾਲ ਸਿੰਘ ਵਾਲਾ ...
ਕੋੋਟਕਪੂਰਾ, 30 ਮਾਰਚ (ਮੋਹਰ ਸਿੰਘ ਗਿੱਲ)-ਪੁਲਿਸ ਵਿਭਾਗ ਦੇ ਸਹਾਇਕ ਥਾਣੇਦਾਰ ਭੁਪਿੰਦਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸੰਬੰਧ ਵਿਚ ਸਿਟੀ ਏਰੀਆ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਜਗਜੀਤ ਸਿੰਘ ਵਾਸੀ ਭੁੱਲਰ ਤੇ ਬਲਵਿੰਦਰ ...
ਕਿਸ਼ਨਪੁਰਾ ਕਲਾਂ, 30 ਮਾਰਚ (ਅਮੋਲਕ ਸਿੰਘ ਕਲਸੀ)-ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਹਾਈ ਸਕੂਲ ਕਿਸ਼ਨਪੁਰਾ ਕਲਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਹਜੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਦੇ ਜਥੇ ਨੇ ...
ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ)-ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਡਾ. ਕੁਲਵੰਤ ਸਿੰਘ ਧਾਲੀਵਾਲ ਗਲੋਬਲ ਅੰਬੈਸਡਰ ਆਫ਼ ਵਰਲਡ ਕੈਂਸਰ ਕੇਅਰ ਦੀ ਅਗਵਾਈ ਅਧੀਨ ਆਪਣਾ ਪੰਜਾਬ ਫਾਊਾਡੇਸ਼ਨ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਵਲੋਂ ਮਾਲਵਾ ਮੁਫ਼ਤ ...
ਫ਼ਰੀਦਕੋਟ, 30 ਮਾਰਚ (ਸਤੀਸ਼ ਬਾਗ਼ੀ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਥਾਨਕ ਠਾਕੁਰ ਦੁਆਰਾ ਮੰਦਰ ਵਿਖੇ ਸ੍ਰੀ ਰਾਮ ਨੌਮੀ ਦੇ ਸ਼ੱੁਭ ਅਵਸਰ 'ਤੇ ਇਕ ਰੋਜ਼ਾ ਰਾਮ ਸੰਕੀਰਤਨ ਕਰਵਾਇਆ ਗਿਆ, ਜਿਸ 'ਚ ਭਗਵਾਨ ਰਾਮ ਅਵਤਾਰ ਧਾਰਨ ਕਰਨ ਦੀ ਲੀਲ੍ਹਾ ਦੇ ਰਹੱਸ ਨੂੰ ...
ਫ਼ਤਿਹਗੜ੍ਹ ਪੰਜਤੂਰ, 30 ਮਾਰਚ (ਜਸਵਿੰਦਰ ਸਿੰਘ ਪੋਪਲੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਫ਼ਤਿਹਗੜ੍ਹ ਪੰਜਤੂਰ ਦੇ ਵੀਰਾਂ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਿੰਘ ਸਭਾ ਫ਼ਤਿਹਗੜ੍ਹ ਪੰਜਤੂਰ ਵਿਖੇ ਸਟੱਡੀ ਸਰਕਲ ਦੇ ਸੁਪਰੀਮ ਕੌਂਸਲ ਮੈਂਬਰ ਪ੍ਰੀਤਮ ...
ਮੋਗਾ, 30 ਮਾਰਚ (ਅਸ਼ੋਕ ਬਾਂਸਲ)-ਨਿਸ਼ਕਾਮ ਸੇਵਾ ਲੰਗਰ ਸੁਸਾਇਟੀ ਮੋਗਾ ਵਲੋਂ ਰਾਮ ਨੌਮੀ ਦੇ ਸ਼ੁੱਭ ਮੌਕੇ ਪ੍ਰੇਮ ਨਗਰ ਵਿਖੇ ਬਣੇ ਮੰਦਰ 'ਚ ਮੂਰਤੀ ਸਥਾਪਨਾ ਕੀਤੀ ਗਈ | ਇਸ ਮੌਕੇ ਐਸ. ਕੇ. ਬਾਂਸਲ ਐਨ. ਜੀ. ਓ. ਕੋਆਰਡੀਨੇਟਰ ਮੋਗਾ ਨੂੰ ਸੰਸਥਾ ਦੇ ਪ੍ਰਧਾਨ ਰਾਜ ਕੁਮਾਰ ...
ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ)-ਏਕਤਾ ਸਪੋਰਟਸ ਤੇ ਵੈਲਫੇਅਰ ਕਲੱਬ ਮੱਲ੍ਹੀਆਂ ਵਾਲਾ ਵਲੋਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਮੇਲੇ ਦੀ ਸ਼ੁਰੂਆਤ ਗਾਇਕ ਬਿੱਲਾ ਹਮਦਰਦੀ ਨੇ ਧਾਰਮਿਕ ਗੀਤਾਂ ਰਾਹੀਂ ਕੀਤੀ | ਉਪਰੰਤ ਗਾਇਕਾ ਮੈਡਮ ਰੰਜਨਾ ਧਰਮਕੋਟ, ਗੋਵਿੰਦਾ ...
ਫ਼ਰੀਦਕੋਟ, 30 ਮਾਰਚ (ਸਤੀਸ਼ ਬਾਗ਼ੀ)-ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੀਨੀਅਰ ਪ੍ਰਧਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਮਜ਼ਦੂਰ ਵਰਗ ਦੇ ਲਾਭਪਾਤਰੀਆਂ ਦੇ ਪਿਛਲੇ ਸਾਲ ਤੇ ਇਸ ਸਾਲ ਦੇ ਸ਼ਗਨ ਸਕੀਮ, ਬਿਮਾਰੀ ਤੇ ਵਜ਼ੀਫੇ ਆਦਿ ਦੀ ਰਾਸ਼ੀ ਦਾ ਭੁਗਤਾਨ ਅਜੇ ਤੱਕ ...
ਕੋਟਕਪੂਰਾ, 30 ਮਾਰਚ (ਮੇਘਰਾਜ, ਮੋਹਰ ਸਿੰਘ ਗਿੱਲ)-ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਅੱਜ ਕਰੀਬ ਸਵੇਰੇ 9:30 ਵਜੇ ਸੀਮਿੰਟ ਦੇ ਭਰੇ ਇਕ 18 ਟਾਇਰਾਂ ਘੋੜਾ ਟਰਾਲੇ ਦੇ ਇੰਜਣ ਨੂੰ ਇਕ ਹਾਦਸੇ ਦੌਰਾਨ ਅੱਗ ਲੱਗ ਗਈ, ਜਿਸ ਕਰਕੇ ਟਰਾਲੇ ਦਾ ਇੰਜਣ ਟਾਈਰਾਂ ਸਮੇਤ ਪੂਰੀ ...
ਲੰਬੀ, 30 ਮਾਰਚ (ਮੇਵਾ ਸਿੰਘ)-ਨਸ਼ੀਲੇ ਪਦਾਰਥਾਂ ਨੂੰ ਅਦਾਲਤੀ ਪ੍ਰਕਿਰਿਆ ਵਿਚੋਂ ਗੁਜਰਨ ਤੋਂ ਬਾਅਦ ਨਸ਼ਟ ਕਰਨਾ ਜ਼ਰੂਰੀ ਹੋ ਜਾਂਦਾ | ਇਸ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਮੇਂ-ਸਮੇਂ 'ਤੇ ...
ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸ੍ਰੀ ਰਾਮਨੌਮੀ ਸ਼ਰਧਾ ਨਾਲ ਮਨਾਈ ਗਈ | ਮੰਦਰਾਂ 'ਚ ਬਾਅਦ ਦੁਪਹਿਰ ਤੱਕ ਉਤਸਵ ਹੁੰਦੇ ਰਹੇ | ਇਸੇ ਦੇ ਨਾਲ ਹੀ ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਚੱਲ ਰਹੇ ਸ੍ਰੀ ਰਾਮਾਇਣ ਪਾਠ ਤੇ ਸ੍ਰੀ ...
ਜੈਤੋ, 30 ਮਾਰਚ (ਗੁਰਚਰਨ ਸਿੰਘ ਗਾਬੜੀਆ)-ਸ਼੍ਰੋਮਣੀ ਅਕਾਲੀ ਦਲ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਹਲਕੇ ਦੇ ਪਿੰਡਾਂ 'ਚ ਭਾਰੀ ਬਰਸਾਤ ਤੇ ਗੜੇਮਾਰੀ ਨਾਲ ਕਿਸਾਨਾਂ ਦੀ ਕਣਕ ਤੇ ਹੋਰ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ | ਉਨ੍ਹਾਂ ਦੇ ...
ਜੈਤੋ, 30 ਮਾਰਚ (ਗੁਰਚਰਨ ਸਿੰਘ ਗਾਬੜੀਆ)-ਕਾਂਗਰਸ ਕਮੇਟੀ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਹਰ ਫ਼ਰੰਟ 'ਤੇ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਭਾਰੀ ਮੀਂਹ ਤੇ ਗੜ੍ਹੇਮਾਰੀ ਨਾਲ ਕਿਸਾਨਾਂ ਦੀ ...
ਦੋਦਾ, 30 ਮਾਰਚ (ਰਵੀਪਾਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿੰਡ ਧੂਲਕੋਟ ਵਿਖੇ ਨਿਰੋਲ ਸੇਵਾ ਸੰਸਥਾ ਦੇ ਪ੍ਰਧਾਨ ਡਾ. ਜਗਦੀਪ ਸਿੰਘ ਕਾਲਾ ਸੋਢੀ ਦੇ ਪਿਤਾ ਸਵ: ਰਤਨ ਸਿੰਘ ਸੋਢੀ ਦੇ ਦਿਹਾਂਤ 'ਤੇ ਗ੍ਰਹਿ ਵਿਖੇ ...
ਜੈਤੋ, 30 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪੁਲਿਸ ਵਲੋਂ ਅਫ਼ੀਮ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦਾ ਪਤਾ ਲੱਗਿਆ ਹੈ | ਜਾਣਕਾਰੀ ਅਨੁਸਾਰ ਐਸ. ਆਈ. ਅਮਨਦੀਪ ਸਿੰਘ ਸਮੇਤ ਸੀ. ਆਈ. ਏ. ਸਟਾਫ਼ ਫ਼ਰੀਦਕੋਟ ਪੁਲਿਸ ਪਾਰਟੀ ਤੇ ਐਂਟੀ ਨਾਰਕੋਟਿਕ ਸੈੱਲ ਜੈਤੋ ਦੀ ਪੁਲਿਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX