ਮੂਣਕ, 30 ਮਾਰਚ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਜ਼ਿਲੇ੍ਹ ਭਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੁਰੀ ਤਰ੍ਹਾਂ ਬਹਾਲ ਹੈ ਪਬਲਿਕ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਲੋੜ ਹੈ ਤਾਂ ਜੋ ਮਾਹੌਲ ਖ਼ਰਾਬ ਕਰਨ ਵਾਲਿਆਂ, ਨਸ਼ਾ ਤਸਕਰਾਂ ਅਤੇ ਕ੍ਰਾਈਮ ਪੇਸ਼ਾ ਲੋਕਾਂ ਨੂੰ ਵੀ ਕਾਬੂ ਕੀਤਾ ਜਾ ਸਕੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਐਸ.ਪੀ ਸੰਗਰੂਰ ਸੁਰਿੰਦਰ ਲਾਂਬਾ ਵੱਲੋਂ ਪੰਜਾਬ ਹਤਿਆਣਾ ਸੀਮਾ ਸਥਿਤ ਅੰਤਰਰਾਜੀ ਨਾਕਿਆਂ ਦੀ ਚੈਕਿੰਗ ਕਰਨ ਉਪਰੰਤ ਮੂਣਕ ਟੋਹਣਾ ਕੌਮੀ ਮਾਰਗ ਸਥਿਤ ਰਾਮਪੁਰਾ ਪੁਲਿਸ ਪਿਕਟ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੁਲਿਸ ਸ਼੍ਰੀ ਲਾਂਬਾ ਨੇ ਕਿਹਾ ਕਿ ਜ਼ਿਲੇ੍ਹ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਸੌ ਫ਼ੀਸਦੀ ਕਾਇਮ ਰੱਖਣ ਲਈ ਪੁਲਿਸ ਪੁਰੀ ਮੁਸਤੈਦੀ ਨਾਲ ਵਚਨਬੱਧ ਹੈ | ਸ਼੍ਰੀ ਲਾਂਬਾ ਨੇ ਦੱਸਿਆ ਕਿ ਸਥਿਤੀ ਨੂੰ ਕਾਬੂ 'ਚ ਰੱਖਣ ਲਈ ਹਰਿਆਣਾ ਪੰਜਾਬ ਬਾਡਰ ਤੇ ਚਾਰ ਅੰਤਰਰਾਜੀ ਨਾਕੇ ਅਤੇ ਜ਼ਿਲੇ੍ਹ ਸੰਗਰੂਰ 'ਚ ਸਿਟੀ 14 ਸੀਲਿੰਗ ਨਾਕਿਆ ਸਮੇਤ 18 ਪੁਲਿਸ ਨਾਕੇ ਲਗਾਏ ਹੋਏ ਹਨ ਜਿਨ੍ਹਾਂ ਨਾਕਿਆ ਤੇ ਪੰਜਾਬ ਪੁਲਿਸ 24 ਘੰਟੇ ਪੁਰੀ ਤਰ੍ਹਾਂ ਨਾਲ ਤਾਇਨਾਤ ਹੁੰਦੀ ਹੈ | ਪੂਰੇ ਜ਼ਿਲੇ੍ਹ ਵਿੱਚ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਪੂਰੀ ਮੁਸਤੈਦੀ ਨਾਲ ਹਰ ਗਤੀਵਿਧੀ ਤੇ ਨਜ਼ਰ ਰੱਖ ਰਹੇ ਹਨ | ਸ਼੍ਰੀ ਲਾਂਬਾ ਨੇ ਕਿਹਾ ਕਿ ਲੋਕ ਮਾੜੇ ਅਨਸਰਾਂ ਦੀ ਗੁਪਤ ਸੂਚਨਾ ਪੁਲਿਸ ਥਾਣੇ ਜਾਂ ਕੰਟਰੋਲ ਰੂੰਮ ਦੇ ਨੰਬਰ 112 ਤੇ ਦਿੱਤੀ ਜਾਵੇ ਜਿਸ ਦਾ ਨਾਮ ਗੁਪਤ ਰੱਖਿਆ ਜਾਵੇਗਾ | ਉਨ੍ਹਾਂ ਸਬ ਡਵੀਜ਼ਨ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਗੁੰਮਰਾਹਕੁੰਨ ਪ੍ਰਚਾਰ ਕਰਦਾ ਹੈ ਤਾਂ ਅਜਿਹੀ ਕਿਸੇ ਵੀ ਖ਼ਬਰ 'ਤੇ ਧਿਆਨ ਨਾ ਦਿੱਤਾ ਜਾਵੇ ਬਲਕਿ ਤੁਰੰਤ ਅਜਿਹਾ ਮਾਮਲਾ ਪ੍ਰਸ਼ਾਸਨ ਤੇ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਦੋਸ਼ੀ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ | ਇਸ ਮੌਕੇ ਉਨ੍ਹਾਂ ਨਾਲ ਐਸ.ਪੀ ਹੈੱਡਕੁਆਟਰ ਜਸਬੀਰ ਸਿੰਘ, ਐਸ.ਪੀ (ਡੁ) ਪਲਵਿੰਦਰ ਸਿੰਘ ਚੀਮਾ, ਡੀ.ਐਸ.ਪੀ ਸਪੈਸ਼ਲ ਬਰਾਂਚ ਪਰਮਿੰਦਰ ਸਿੰਘ ਗਰੇਵਾਲ, ਡੀ.ਐਸ.ਪੀ ਮੂਣਕ ਮਨੋਜ ਗੌਰਸੀ, ਐਸ.ਐੱਚ.ਓ ਮੂਣਕ ਸੁਰਿੰਦਰ ਭੱਲਾ ਇੰਸਪੈਕਟਰ ਮਹਿੰਮਾ ਸਿੰਘ ਸਮੇਤ ਪੰਜਾਬ ਪੁਲਿਸ ਤੇ ਏ.ਆਰ.ਪੀ ਦੀਆਂ ਟੀਮਾਂ ਮੌਜੂਦ ਸਨ |
ਮੂਨਕ, 30 ਮਾਰਚ (ਪ੍ਰਵੀਨ ਮਦਾਨ) - ਪੰਜਾਬ ਵਿਚ ਖੇਤੀ ਦੀ ਨੀਤੀ ਕੀ ਹੋਵੇ ਨੂੰ ਲੈ ਕੇ ਅੱਜ ਮੂਨਕ ਵਿਖੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਮੀਟਿੰਗ ਹੋਈ | ਇਸ ਦੌਰਾਨ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਬਦਲਵੀਂ ਲੋਕ ਪੱਖੀ ਖੇਤੀ ਨੀਤੀ ਦੇ ਬੁਨਿਆਦੀ ...
ਸੁਨਾਮ ਊਧਮ ਸਿੰਘ ਵਾਲਾ, 30 ਮਾਰਚ (ਭੁੱਲਰ, ਧਾਲੀਵਾਲ) - ਅੱਜ ਸਵੇਰੇ ਸੁਨਾਮ-ਕੌਹਰੀਆਂ ਸੜਕ 'ਤੇ ਹੋਏ ਹਾਦਸੇ 'ਚ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਅਤੇ ਦੂਜੇ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਪਿੰਡ ਚੱਠੇ ਨਨਹੇੜ੍ਹਾ ਨੇ ...
ਸੰਗਰੂਰ, 30 ਮਾਰਚ (ਧੀਰਜ ਪਸ਼ੌਰੀਆ) - ਆਮ ਆਦਮੀ ਪਾਰਟੀ ਦੇ ਐਸ.ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਲਜਾਰ ਬੋਬੀ ਨੇ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ਉੱਤੇ ਪਾਰਟੀ ਵਰਕਰਾਂ ਨਾਲ ਬੈਠਕਾਂ ਕੀਤੀਆਂ ਹਨ | ਉਨ੍ਹਾਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ...
ਸੰਦੌੜ, 30 ਮਾਰਚ (ਗੁਰਪ੍ਰੀਤ ਸਿੰਘ ਚੀਮਾ) - ਸਰਕਾਰੀ ਪ੍ਰਾਇਮਰੀ ਸਕੂਲ ਕੁਠਾਲਾ ਵਿਖੇ ਪ੍ਰੀ- ਪ੍ਰਾਇਮਰੀ ਗਰੈਜੂਏਸ਼ਨ ਸੈਰੇਮਨੀ ਅਤੇ ਸਾਲਾਨਾ ਸਮਾਗਮ ਸਾਨੋ੍ਹ ਸ਼ੌਕਤ ਨਾਲ ਕਰਵਾਇਆ ਗਿਆ | ਇਸ ਸਮਾਗਮ ਵਿਚ ਨੰਨੇ ਮੁੰਨੇ ਬੱਚਿਆਂ ਨੇ ਗੀਤ, ਕਵਿਤਾਵਾਂ, ਕੋਰੀਓਗ੍ਰਾਫੀ, ...
ਮਲੇਰਕੋਟਲਾ, 30 ਮਾਰਚ (ਪਾਰਸ ਜੈਨ) - ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਮੋਗਾ, ਸੂਬਾ ਆਗੂ ਕੰਵਲਜੀਤ ਸਿੰਘ ਅੰਮਿ੍ਤਸਰ, ਕੁਲਪ੍ਰੀਤ ਸਿੰਘ ਲੁਧਿਆਣਾ ਵੱਲੋਂ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਮੀਟਿੰਗ ਕੀਤੀ ਗਈ | ਇਸ ਬਾਰੇ ...
ਸੁਨਾਮ ਊਧਮ ਸਿੰਘ ਵਾਲਾ, 30 ਮਾਰਚ (ਧਾਲੀਵਾਲ, ਭੁੱਲਰ) - ਦੀ ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਸੁਨਾਮ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਜਿੰਦਲ ਮਸਤਾਨੀ ਦੀ ਪ੍ਰਧਾਨਗੀ ਹੇਠ ਸਥਾਨਕ ਇਕ ਰੈਸਟੋਰੈਂਟ ਵਿਖੇ ਹੋਈ | ਜਿਸ ਵਿਚ ਵਪਾਰੀ ਭਾਈਚਾਰੇ ਵਲੋਂ ...
ਲੌਂਗੋਵਾਲ, 30 ਮਾਰਚ (ਵਿਨੋਦ, ਖੰਨਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਦੈਵੀ-ਪ੍ਰਭੂਸੱਤਾ ਨਾਲ ਟੱਕਰ ...
ਅਮਰਗੜ੍ਹ, 30 ਮਾਰਚ (ਸੁਖਜਿੰਦਰ ਸਿੰਘ ਝੱਲ) - ਜਾਗੋਵਾਲ ਵਿਖੇ ਪਿੰਡ ਵਾਸੀਆਂ ਵਲੋਂ ਕੀਤੀ ਇਕੱਤਰਤਾ ਦੌਰਾਨ ਡੇਰਾ ਬਾਬਾ ਕਿਸ਼ਨ ਦਾਸ ਦੇ ਸਥਾਨ ਦੀ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਗਿਆ | ਇਸ ਮੌਕੇ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਕੀਤੀ ਗਈ | ਇਸ ਸਬੰਧੀ ਜਾਣਕਾਰੀ ...
ਲਹਿਰਾਗਾਗਾ, 30 ਮਾਰਚ (ਅਸ਼ੋਕ ਗਰਗ) - ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਨੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਨੂੰ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਦਿੱਤਾ | ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਸਹਾਇਕ ਲਾਈਨਮੈਨਾਂ 'ਤੇ ਕੀਤੇ ਝੂਠੇ ਪਰਚਿਆਂ ਨੂੰ ਰੱਦ ...
ਸੰਗਰੂਰ, 30 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਲਗਪਗ ਦੋ ਦਹਾਕੇ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਈ.ਜੀ.ਐਸ ਏ.ਆਈ.ਈ ਐਸਟੀਆਰ ਪ੍ਰੀ-ਪਾਇਮਰੀ ਕੱਚੇ ਅਧਿਆਪਕਾਂ ਵਿੱਚ ਮੁੱਖ ਮੰਤਰੀ ਭਗਵੰਤ ...
ਸ਼ੇਰਪੁਰ, 30 ਮਾਰਚ (ਮੇਘ ਰਾਜ ਜੋਸ਼ੀ, ਦਰਸ਼ਨ ਸਿੰਘ ਖੇੜੀ) - ਕਿਸਾਨ ਯੂਨੀਅਨ ਡਕੌਂਦਾ (ਧਨੇਰ) ਵੱਲੋਂ ਪਿੰਡ ਈਨਾ ਬਾਜਵਾ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਥਾਣੇ ਅੱਗੇ ਲੱਗਿਆ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ | ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ...
ਸੰਗਰੂਰ, 30 ਮਾਰਚ (ਧੀਰਜ ਪਸੌਰੀਆ) -ਮੰਦਰ ਮਾਤਾ ਸ੍ਰੀ ਨੈਣਾਂ ਦੇਵੀ ਜੀ ਸੰਗਰੂਰ ਵਿਖੇ ਭਗਵਾਨ ਸ੍ਰੀ ਰਾਮ ਜੀ ਦੇ ਪਵਿੱਤਰ ਦਿਹਾੜੇ ਰਾਮ ਨੌਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਿੰਦਰ ਸਿੰਘ ਕਪਿਆਲ, ਐਡ.ਲਲਿਤ ...
ਸੰਗਰੂਰ, 30 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਇਨਸਾਫ਼ ਦੇ ਆਧਾਰਤ ਸਰਬੱਤ ਦੇ ਭਲੇ ਨੂੰ ਸਮਰਪਿਤ ਖ਼ਾਲਸਾ ਰਾਜ ਸੀ, ਜਿਸ ਵਿਚ ਕਿਸੇ ਵੀ ਵਿਅਕਤੀ ਨੂੰ ਫਾਂਸੀ ਨਹੀਂ ਦਿੱਤੀ ਗਈ, ਨਾ ਕਦੇ ਭੁੱਖਮਰੀ ਫੈਲੀ ਅਤੇ ਨਾ ਹੀ ਕੋਈ ...
ਮਸਤੂਆਣਾ ਸਾਹਿਬ, 30 ਮਾਰਚ (ਦਮਦਮੀ) - ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਅਤੇ ਭਗਤ ਧੰਨਾ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਅਤਰਸਰ ਕੁਟੀਆ ਬੰਗਾਂਵਾਲੀ ਵਿਖੇ ਚੱਲ ਰਹੇ ਗੁਰਮਤਿ ਸਮਾਗਮ ਦੌਰਾਨ ਜਿੱਥੇ ...
ਧੂਰੀ, 30 ਮਾਰਚ (ਲਖਵੀਰ ਸਿੰਘ ਧਾਂਦਰਾ) - ਜ਼ਿਲ੍ਹਾ ਸੰਗਰੂਰ ਸ਼੍ਰੀ ਬਾਲਾਜੀ ਟਰੱਸਟ ਧੂਰੀ ਵੱਲੋਂ ਸ਼੍ਰੀ ਬਾਲਾ ਜੀ ਦਾ 17 ਵਾਂ ਵਿਸ਼ਾਲ ਜਾਗਰਣ ਸਥਾਨਕ ਸਨਾਤਨ ਧਰਮ ਆਸ਼ਰਮ ਵਿਖੇ ਚੇਅਰਮੈਨ ਸ਼੍ਰੀ ਮੱਖਣ ਲਾਲ ਗਰਗ ਅਤੇ ਪ੍ਰਧਾਨ ਐਡਵੋਕੇਟ ਸ਼੍ਰੀ ਰਾਜ ਕੁਮਾਰ ਸਿੰਗਲਾ ...
ਮਾਲੇਰਕੋਟਲਾ, 30 ਮਾਰਚ (ਮੁਹੰਮਦ ਹਨੀਫ਼ ਥਿੰਦ, ਪਾਰਸ ਜੈਨ, ਪਾਰਸ ਜੈਨ,ਪਰਮਜੀਤ ਸਿੰਘ ਕੁਠਾਲਾ) - ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲੰਘੀਂ ਦੇਰ ਸ਼ਾਮ ਮਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦਾ ਹਾਲ ਜਾਨਣ ਲਈ ਮਲੇਰਕੋਟਲਾ ...
ਕੁੱਪ ਕਲਾਂ, 30 ਮਾਰਚ (ਮਨਜਿੰਦਰ ਸਿੰਘ ਸਰੌਦ) - ਸਥਾਨਕ ਇਲਾਕੇ ਅੰਦਰ ਸਿੱਖਿਆ ਸੇਵਾਵਾਂ ਨੂੰ ਲੈ ਕੇ ਮੋਹਰੀ ਰੋਲ ਨਿਭਾਉਣ ਵਾਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੋਗੀਵਾਲ ਵਿਖੇ ਸਾਲਾਨਾ ਸਮਾਗਮ ਦੌਰਾਨ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ...
ਮੂਨਕ, 30 ਮਾਰਚ (ਪ੍ਰਵੀਨ ਮਦਾਨ) - ਸਥਾਨਕ ਕਸਬੇ ਵਿੱਚ ਸ਼੍ਰੀ ਰਾਮਨੌਮੀ ਦਾ ਤਿਉਹਾਰ ਸ਼ਰਧਾਪੂਰਵਕ ਧੂਮਧਾਮ ਨਾਲ ਮਨਾਇਆ ਗਿਆ | ਭਗਤਾਂ ਨੇ ਸ਼੍ਰੀ ਰਾਮ ਦੇ ਮੰਦਿਰਾਂ ਵਿੱਚ ਦਰਸ਼ਨ ਕੀਤੇ ਅਤੇ ਮੱਥਾ ਟੇਕਿਆ | ਇਸ ਦੌਰਾਨ ਸ਼੍ਰੀ ਦੁਰਗਾ ਮੰਦਿਰ ਬੱਸ ਸਟੈਂਡ, ਸ਼੍ਰੀ ਰਾਮ ...
ਸੰਦੌੜ, 30 ਮਾਰਚ (ਜਸਵੀਰ ਸਿੰਘ ਜੱਸੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ 31 ਮਾਰਚ ਨੂੰ ਸੰਦੌੜ ਦਾਣਾ ਮੰਡੀ ਵਿਖੇ ਇਕ ਵਿਸਾਲ ਕਾਨਫਰੰਸ ਵਿੱਚ ਪਹੁੰਚ ਰਹੇ ਹਨ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ...
ਮਲੇਰਕੋਟਲਾ, 30 ਮਾਰਚ (ਮੁਹੰਮਦ ਹਨੀਫ਼ ਥਿੰਦ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਖ਼ਿਲਾਫ਼ ਬਿਆਨ ਦੇ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਬੌਧਿਕ ਅਤੇ ਸਿਆਸੀ ਦੀਵਾਲੀਏਪਨ ਦਾ ਹੀ ਪ੍ਰਗਟਾਵਾ ਕੀਤਾ ਹੈ | ਉਹ ਪੰਜਾਬ ਦਾ ...
ਮਲੇਰਕੋਟਲਾ, 30 ਮਾਰਚ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੇ ਸਾਬਕਾ ਸੈਨਿਕਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੈਪਟਨ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਇੰਡੀਆ ਪ੍ਰਧਾਨ ਦੀ 18 ਮਾਰਚ ਨੂੰ ਹੋਈ ਚੋਣ ਸਬੰਧੀ ਖ਼ੁਸ਼ੀ ਜ਼ਾਹਿਰ ਕਰਦਿਆਂ ...
ਸੰਗਰੂਰ, 30 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸਰਬ ਸਾਂਝੀ ਸੇਵਾ ਸੁਸਾਇਟੀ ਸੰਗਰੂਰ ਵਲੋਂ ਵਰਿੰਦਾਵਨ ਧਾਮ ਦੀ ਯਾਤਰਾ ਸਥਾਨਿਕ ਸ਼ੇਖੂ ਪੁਰਾ ਸੁਨਾਮੀ ਗੇਟ ਤੋਂ ਪੂਰਨ ਚੰਦ ਸ਼ਰਮਾ ਮੀਤ ਪ੍ਰਧਾਨ, ਰੋਬਿਨ ਪਾਹਵਾ ਅਤੇ ਪੰਕਜ ਬਾਵਾ ਦੀ ਅਗਵਾਈ ਵਿੱਚ ਰਵਾਨਾ ਕੀਤਾ ਗਿਆ | ...
ਜਖੇਪਲ, 30 ਮਾਰਚ (ਮੇਜਰ ਸਿੰਘ ਸਿੱਧੂ) - ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘਾਸੀਵਾਲਾ ਵਿਖੇ ਚੇਅਰਮੈਨ ਚਮਕੌਰ ਸਿੰਘ ਅਤੇ ਮੁੱਖ ਅਧਿਆਪਕ ਸ੍ਰੀਮਤੀ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਪ੍ਰੀ-ਪ੍ਰਾਇਮਰੀ ...
ਧੂਰੀ, 30 ਮਾਰਚ (ਲਖਵੀਰ ਸਿੰਘ ਧਾਂਦਰਾ) - ਦੇਸ਼ ਭਗਤ ਕਾਲਜ ਬਰੜਵਾਲ ਦੇ ਡਾ: ਬਲਬੀਰ ਸਿੰਘ ਦੀ ਅਗਵਾਈ ਹੇਠ ਅੰਗਰੇਜ਼ੀ ਵਿਭਾਗ ਨੇ 'ਪੇਸ਼ਕਾਰੀ ਵਿਚ ਸਰੀਰਕ ਮੁਦਰਾਵਾਂ ਦਾ ਯੋਗਦਾਨ' ਵਿਸ਼ੇ ਉਪਰ ਇਕ ਵਿਸ਼ੇਸ਼ ਲੈਕਚਰ ਕਰਵਾਇਆ ਜਿਸ ਵਿਚ ਡਾ. ਵੰਦਨਾ ਸ਼ਰਮਾ ਅੰਗਰੇਜੀ ...
ਅਹਿਮਦਗੜ੍ਹ, 30 ਮਾਰਚ (ਸੋਢੀ) - ਦਹਿਲੀਜ਼ ਰੋਡ ਸਥਿਤ ਸੂਦ ਮੱਲਟੀ ਸਪੈਸ਼ਲਿਟੀ ਹਸਪਤਾਲ ਵਿਖੇ ਗੋਡਿਆਂ ਦੀਆਂ ਬਿਮਾਰੀਆਂ ਦੀ ਜਾਂਚ ਅਤੇ ਗੋਡੇ ਬਦਲਣ ਦੀ ਸਬੰਧੀ ਜਾਣਕਾਰੀ ਦੇਣ ਲਈ ਮੁਫ਼ਤ ਕੈਂਪ ਲਗਾਇਆਂ ਗਿਆ | ਹਸਪਤਾਲ ਦੇ ਐਮ.ਡੀ ਰਾਮ ਸਰੂਪ ਸੂਦ ਦੀ ਅਗਵਾਈ ਹੇਠ ਲਾਏ ...
ਮਸਤੂਆਣਾ ਸਾਹਿਬ, 30 ਮਾਰਚ (ਦਮਦਮੀ) - ਗਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਝਿੜ੍ਹਾ ਸਾਹਿਬ ਕਾਂਝਲਾ ਵੱਲੋਂ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ | ਸਰਪੰਚ ਅਮਨਦੀਪ ਸਿੰਘ ਕਾਂਝਲਾ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਦਰਸਨ ਸਿੰਘ ...
ਧੂਰੀ, 30 ਮਾਰਚ (ਲਖਵੀਰ ਸਿੰਘ ਧਾਂਦਰਾ) - ਖੱਤਰੀ ਸਭਾ ਧੂਰੀ ਵੱਲੋਂ ਰਾਮ ਨੌਵੀਂ ਦਾ ਮਹਾਂਉਤਸਵ ਬੜੀ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਪ੍ਰਧਾਨ ਰਾਜਿੰਦਰ ਮਹਿਤਾ ਦੀ ਅਗਵਾਈ ਹੇਠ ਸਥਾਨਕ ਬਾਰੂ ਮਲ ਦੀ ਧਰਮਸ਼ਾਲਾ ਵਿਖੇ ਮਨਾਇਆ ਗਿਆ | ਜਿਸ ਵਿੱਚ ਮੁੱਖ ਮਹਿਮਾਨ ਵਜੋਂ ...
ਸੰਦੌੜ 30 ਮਾਰਚ (ਜਸਵੀਰ ਸਿੰਘ ਜੱਸੀ)-ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਤੇ ਪਿੰਡ ਨੂੰ ਹਰਿਆ ਭਰਿਆ ਬਣਾਉਣ ਲਈ ਉੱਘੇ ਸਮਾਜਸੇਵੀ ਸਾਬਕਾ ਸਰਪੰਚ ਐਨ.ਆਰ.ਆਈ ਸ.ਅਵਤਾਰ ਸਿੰਘ ਮਾਨ ਤੇ ਸਿਮਰਦੀਪ ਸਿੰਘ ਮਾਨ ਕੈਨੇਡਾ ਨੇ ਪਿੰਡ ਮਾਨਾਂ ਨੂੰ ਹਰਿਆ ਭਰਿਆ ਬਣਾਉਣ ਦਾ ...
ਅਮਰਗੜ੍ਹ, 30 ਮਾਰਚ (ਜਤਿੰਦਰ ਮੰਨਵੀ) - ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਨੌਜਵਾਨ ਆਗੂ ਜਸਵੀਰ ਸਿੰਘ ਜੱਸੀ ਮੰਨਵੀ ਦੇ ਐਨ.ਆਰ.ਆਈ ਭਰਾ ਲਖਵੀਰ ਸਿੰਘ ਲੱਖਾ ਢੀਂਡਸਾ ਵਲੋਂ ਪਿੰਡ ਦੇ ਕਲੱਬਾਂ ਨੂੰ ਜਿੱਥੇ ਖੇਡਾਂ ਦਾ ਸਾਮਾਨ ਭੇਜਿਆ ਗਿਆ ...
ਸੰਗਰੂਰ, 30 ਮਾਰਚ (ਸੁਖਵਿੰਦਰ ਸਿੰਘ ਫੁੱਲ) - ਰੁਦਰਾ ਆਇਲਟਸ ਤੇ ਇੰਮੀਗ੍ਰੇਸ਼ਨ ਸੰਗਰੂਰ ਵੱਲੋਂ ਵਿਦਿਆਰਥੀਆਂ ਦੇ ਵਿਦੇਸ਼ਾਂ ਵਿਚ ਪੜ੍ਹਨ ਦੇ ਸੁਪਨੇ ਪੂਰੇ ਕੀਤੇ ਜਾ ਰਹੇ ਹਨ | ਰੁਦਰਾ ਸੰਗਰੂਰ ਵਲੋਂ ਲਗਵਾਏ ਜਾ ਰਹੇ ਵੀਜ਼ਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ | ਅੱਜ ...
ਰੂੜੇਕੇ ਕਲਾਂ, 30 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਨਸ਼ਾ ਕਰਨ ਦੇ ਆਦੀ ਹੋ ਚੁੱਕੇ ਪੀੜ੍ਹਤ ਵਿਅਕਤੀਆਂ ਨੂੰ ਨਸਾ ਰੋਕੂ ਸਰਕਾਰੀ ਹਸਪਤਾਲਾਂ ਵਿਚੋਂ ਮਿਲਦੀਆਂ ਮੁਫ਼ਤ ਗੋਲੀਆਂ ਲੈਣ ਲਈ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਆਮ ਆਦਮੀ ਮਹੱਲਾ ਕਲੀਨਿਕ ...
ਮਲੇਰਕੋਟਲਾ, 30 ਮਾਰਚ (ਪਰਮਜੀਤ ਸਿੰਘ ਕੁਠਾਲਾ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਲੇਰਕੋਟਲਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਅਤੇ ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਸੰਤ ਮੋਹਣ ਸਿੰਘ ...
ਬਰਨਾਲਾ, 30 ਮਾਰਚ (ਅਸ਼ੋਕ ਭਾਰਤੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜਨਰਲ ਕੌਸਲ ਦਾ ਸੂਬਾਈ ਇਜਲਾਸ ਬਰਨਾਲਾ ਵਿਖੇ 8 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਨੂੰ ਜਥੇਬੰਦੀ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੀ ਮੀਟਿੰਗ ਚਿੰਟੂ ਪਾਰਕ ਬਰਨਾਲਾ ...
ਸੰਗਤ ਮੰਡੀ, 30 ਮਾਰਚ (ਅੰਮਿ੍ਤਪਾਲ ਸ਼ਰਮਾ)- ਪ੍ਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੁਹਾਲੀ ਵੱਲੋਂ ਬੀ ਡੀ ਪੀ ਓ ਦਫ਼ਤਰ ਸੰਗਤ ਵਿਖੇ ਦੋ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ | ਰਿਸੋਰਸ ਪਰਸਨ ਰਾਜਵੀਰ ਕੌਰ ਅਤੇ ਰੂਮੀ ਕੌਰ ਨੇ ਦੱਸਿਆ ਕਿ ਸੰਗਤ ਦੇ ਬੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX