ਮਾਨਸਾ, 30 ਮਾਰਚ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਅੱਜ ਦੁਪਹਿਰ ਬਾਅਦ ਮਾਨਸਾ ਜ਼ਿਲ੍ਹੇ 'ਚ ਹੋਈ ਬਾਰਿਸ਼ ਤੇ ਚੱਲੀ ਹਨ੍ਹੇਰੀ ਨੇ ਜਿੱਥੇ ਕਣਕ, ਸਰੋ੍ਹਾ ਸਮੇਤ ਸਬਜ਼ੀਆਂ ਤੇ ਹਰੇ ਚਾਰੇ ਨੂੰ ਹੋਰ ਮਾਰ ਪਾ ਦਿੱਤੀ ਹੈ ਉੱਥੇ ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ | ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ ਕਾਫ਼ੀ ਪਿੰਡਾਂ 'ਚ ਹੋਈ ਗੜੇਮਾਰੀ ਤੇ ਬਾਰਸ਼ ਨੇ ਹਾੜੀ ਦੀਆਂ ਫ਼ਸਲਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਸੀ | ਪਹਿਲਾਂ ਹੀ ਧਰਤੀ 'ਤੇ ਵਿਛੀ ਕਣਕ ਦੀ ਫ਼ਸਲ ਨੂੰ ਮੁੜ ਪਈ ਬਾਰਿਸ਼ ਹੋਰ ਪ੍ਰਭਾਵਿਤ ਕਰੇਗੀ | ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੇ ਦਾਣੇ ਪਾਣੀ 'ਚ ਡੁੱਬਣ ਨਾਲ ਗਲ ਜਾਣਗੇ ਤੇ ਫ਼ਸਲਾਂ ਦਾ ਝਾੜ ਵੀ ਘੱਟ ਹੋਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪ੍ਰਭਾਵਿਤ ਹੋਈਆਂ ਫ਼ਸਲਾਂ ਲਈ ਸਿਰਫ਼ 15 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਲਾਗਤ ਤੋਂ ਵੀ ਘੱਟ ਹੈ | ਉਨ੍ਹਾਂ ਮੰਗ ਕੀਤੀ ਕਿ ਹਰਿਆਣਾ, ਉੱਤਰ ਪ੍ਰਦੇਸ਼ ਦੀ ਤਰਜ਼ 'ਤੇ ਪੰਜਾਬ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਸੂਬਾ ਸਰਕਾਰ ਵਲੋਂ ਫ਼ਸਲੀ ਬੀਮਾ ਕੀਤਾ ਜਾਵੇ ਤਾਂ ਜੋ ਖ਼ਰਾਬੇ ਦਾ ਪੂਰਾ ਮੁਆਵਜ਼ਾ ਮਿਲ ਸਕੇ ਅਤੇ ਮੁਆਵਜ਼ਾ 50 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਵੇ | ਦੂਸਰੇ ਪਾਸੇ ਮੌਸਮ ਵਿਭਾਗ ਦੀ ਚਿਤਾਵਨੀ ਹੈ ਕਿ 31 ਮਾਰਚ ਨੂੰ ਵੀ ਹਨ੍ਹੇਰੀ ਤੇ ਤੇਜ਼ ਬਾਰਸ਼ ਹੋ ਸਕਦੀ ਹੈ |
ਮੁੜ ਹੋਈ ਬਾਰਿਸ਼ ਨੇ ਕਿਸਾਨਾਂ ਦਾ ਲੱਕ ਤੋੜਿਆ
ਬੋਹਾ ਤੋਂ ਰਮੇਸ਼ ਤਾਂਗੜੀ- ਬੋਹਾ ਅਤੇ ਇਸ ਦੇ ਪਿੰਡਾਂ ਵਿਚ ਅੱਜ ਸਵੇਰ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਅਤੇ ਦੁਪਹਿਰ ਬਾਅਦ ਆਏ ਤੇਜ਼ ਝੱਖੜ ਨੇ ਜਿੱਥੇ ਫ਼ਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ | ਕੁਦਰਤੀ ਕਰੋਪੀ ਦੇ ਇਸ ਦੋਹਰੇ ਹਮਲੇ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ | ਕਿਸਾਨ ਪਰਮਜੀਤ ਸਿੰਘ ਬਰ੍ਹੇ, ਹਰਬੰਸ ਸਿੰਘ ਨੰਦਗੜ੍ਹ ਅਤੇ ਸਰਬਜੀਤ ਸਿੰਘ ਅਚਾਨਕ ਆਦਿ ਨੇ ਦੱਸਿਆ ਕਿਸਾਨਾਂ ਦੀ ਡਿੱਗੀ ਪਈ ਕਣਕ ਸੰਭਾਲਣ ਅਤੇ ਖ਼ਰਾਬ ਹੋਈ ਫ਼ਸਲ ਨੂੰ ਇੱਧਰੋਂ ਉਧਰੋਂ ਹਵਾ ਤੇ ਧੁੱਪ ਲਗਵਾਉਣ ਲਈ ਕਿਸਾਨ 2-3 ਦਿਨਾਂ ਤੋਂ ਕਈ ਤਰ੍ਹਾਂ ਦੇ ਢੰਗ ਵਰਤ ਕੇ ਚਾਰਾਜੋਈ ਕਰ ਰਹੇ ਹਨ ਪਰ ਅਜੇ ਤੱਕ ਵੀ ਮੌਸਮ ਸਾਫ਼ ਨਾ ਹੋਣ ਅਤੇ ਹਵਾ ਵਿਚ ਸਿੱਲ੍ਹ ਹੋਣ ਕਰ ਕੇ ਕਿਸਾਨਾਂ ਦੇ ਸਾਰੇ ਯਤਨ ਸਫਲ ਨਹੀਂ ਹੋ ਰਹੇ | ਉਨ੍ਹਾਂ ਕਿਹਾ ਕਿ ਝੜੀ ਫ਼ਸਲ ਦਾ ਕੁਝ ਵੀ ਬਣਦਾ ਨਜ਼ਰ ਨਹੀਂ ਆਉਂਦਾ | ਕਿਸਾਨਾਂ ਦਾ ਕਹਿਣਾ ਹੈ ਕਿ ਝੱਖੜ ਨੇ ਡਿੱਗੀ ਫ਼ਸਲ ਉਲਟ ਪੁਲਟ ਕਰ ਦਿੱਤੀ ਹੈ | ਦੂਜੇ ਪਾਸੇ ਝਖੜ ਨਾਲ ਸੜਕਾਂ, ਸੇਮ ਨਾਲਿਆਂ ਅਤੇ ਖੇਤਾਂ ਵਿਚ ਖੜੇ ਵਧੇਰੇ ਦਰਖ਼ਤਾਂ ਨੂੰ ਡੇਗ ਦਿੱਤਾ ਹੈ | ਇਲਾਕੇ ਦੇ ਲੋਕ ਵਾਰ ਵਾਰ ਮੰਗ ਕਰ ਰਹੇ ਹਨ ਕਿ ਸਰਕਾਰ ਉਨ੍ਹਾਂ ਨੂੰ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ |
ਬੁਢਲਾਡਾ ਖੇਤਰ 'ਚ ਪਿਆ ਦਰਮਿਆਨਾ ਮੀਂਹ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀਂ ਅਨੁਸਾਰ- ਅੱਜ ਸ਼ਾਮ ਸਮੇਂ ਇਸ ਖੇਤਰ 'ਚ ਆਏ ਮੀਂਹ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਣ ਦੀ ਸੰਭਾਵਨਾ ਬਣ ਗਈ ਹੈ | ਜਾਣਕਾਰੀ ਅਨੁਸਾਰ ਅੱਜ ਦਾ ਇਹ ਹਲਕੇ ਤੋਂ ਦਰਮਿਆਨਾ ਮੀਂਹ ਲਗਪਗ ਸਮੁੱਚੇ ਬਲਾਕ ਭਰ 'ਚ ਹੀ ਵੇਖਣ ਨੂੰ ਮਿਲਿਆ | ਇਸ ਮੀਂਹ ਤੋਂ ਕੁਝ ਸਮਾਂ ਪਹਿਲਾਂ ਆਈ ਜ਼ੋਰਦਾਰ ਹਨ੍ਹੇਰੀ ਨਾਲ ਕਈ ਥਾਈਾ ਕਣਕ ਅਤੇ ਸਰ੍ਹੋਂ ਦੀ ਫ਼ਸਲ ਵੀ ਡਿਗ ਪੈਣ ਦੀਆਂ ਖ਼ਬਰਾਂ ਹਨ | ਖ਼ਬਰ ਲਿਖੇ ਜਾਣ ਤੱਕ ਅਸਮਾਨ ਵਿਚ ਅਜੇ ਵੀ ਗਹਿਰੀ ਬੱਦਲਵਾਈ ਬਣੀ ਹੋਈ ਸੀ |
ਕਣਕ ਦਾ ਝਾੜ ਘੱਟ ਹੋਣ ਦਾ ਕਿਸਾਨਾਂ ਨੇ ਪ੍ਰਗਟਾਇਆ ਖ਼ਦਸ਼ਾ
ਜੌੜਕੀਆਂ ਤੋਂ ਲੱਕਵਿੰਦਰ ਸ਼ਰਮਾ ਅਨੁਸਾਰ- ਸਥਾਨਕ ਕਸਬੇ ਦੇ ਪਿੰਡਾਂ 'ਚ ਹਾੜੀ ਦੀ ਪੱਕੀ ਫ਼ਸਲ 'ਤੇ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ | ਕਣਕ ਦੀ ਫ਼ਸਲ ਡਿੱਗਣ ਕਾਰਨ ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਹੈ ਕਿ ਝਾੜ ਵੀ ਬਹੁਤ ਘੱਟ ਹੋਵੇਗਾ | ਕਿਸਾਨ ਚਮਕੌਰ ਸਿੰਘ ਜੌੜਕੀਆਂ, ਹਰਪ੍ਰੀਤ ਸਿੰਘ ਬਹਿਣੀਵਾਲ, ਰਘਵੀਰ ਸਿੰਘ ਜੌੜਕੀਆਂ, ਨਿਰਮਲ ਸਿੰਘ, ਜਗਸੀਰ ਸਿੰਘ ਮੱਧੂ ਜੌੜਕੀਆਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਹੋਈ ਫ਼ਸਲ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ |
ਮਾਨਸਾ, 30 ਮਾਰਚ (ਸਟਾਫ਼ ਰਿਪੋਰਟਰ)- ਨੇੜਲੇ ਪਿੰਡ ਮੂਸਾ ਵਿਖੇ ਨਿੱਜੀ ਕੰਪਨੀ ਵਲੋਂ ਮੋਬਾਈਲ ਟਾਵਰ ਲਗਾਉਣ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ 'ਚ ਪਿਛਲੇ 2 ਦਿਨਾਂ ਤੋਂ ਮਾਨਸਾ-ਤਲਵੰਡੀ ਸਾਬੋ ਸੜਕ 'ਤੇ ਧਰਨਾ ਲਗਾਇਆ ...
ਸੀੰਗੋ ਮੰਡੀ, 30 ਮਾਰਚ (ਲੱਕਵਿੰਦਰ ਸ਼ਰਮਾ)- ਕਸਬੇ ਦੇ ਪਿੰਡਾਂ ਵਿੱਚ ਹਾੜੀ ਦੀ ਪੱਕੀ ਫ਼ਸਲ 'ਤੇ ਹੋ ਰਹੀ ਰੁਕ ਰੁਕ ਕੇ ਕਿਸਾਨਾਂ ਦੇ ਸਾਹ ਸੂਤ ਲਏ ਹਨ ਤੇ ਹੁਣ ਕਿਸਾਨ ਵਾਹਿਗੁਰੂ ਅੱਗੇ ਬਰਸਾਤ ਬੰਦ ਕਰਨ ਦੀਆਂ ਅਰਦਾਸਾਂ ਕਰਦੇ ਨਜ਼ਰ ਆ ਰਹੇ ਹਨ ਜਿਸ ਨਾਲ ਕਿਸਾਨਾਂ ਦੀ ...
ਗੋਨਿਆਣਾ, 30 ਮਾਰਚ (ਲਛਮਣ ਦਾਸ ਗਰਗ)- ਸਥਾਨਕ ਦਸਮੇਸ਼ ਨਗਰ ਦੇ ਵਸਨੀਕਾਂ ਵਲੋਂ ਮੁਹੱਲੇ ਵਿੱਚ ਸੀਵਰੇਜ ਤੇ ਵਾਟਰ ਵਰਕਸ ਦੇ ਪਾਣੀ ਦੀ ਸਮੱਸਿਆਵਾਂ ਨੂੰ ਲੈ ਕੇ ਸੂਬਾ ਸਰਕਾਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਦੇ ਖ਼ਿਲਾਫ਼ ਮਾਲ ਰੋਡ 'ਤੇ ਧਰਨਾ ਲਗਾ ਦਿੱਤਾ | ਧਰਨਾਕਾਰੀਆਂ ਦਾ ...
ਬਾਲਿਆਂਵਾਲੀ, 30 ਮਾਰਚ (ਕੁਲਦੀਪ ਮਤਵਾਲਾ)- ਚੇਤ ਮਹੀਨੇ 'ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਤੇਜ ਹਵਾਵਾਂ ਦੇ ਨਾਲ ਰੁਕ-ਰੁਕ ਪੈ ਰਹੀ ਤੇਜ਼ ਬਰਸਾਤ ਕਰਕੇ ਨੇੜਲੇ ਪਿੰਡ ਮੰਡੀ ਖ਼ੁਰਦ ਵਿਖੇ ਜੋਬਨ 'ਤੇ ਖੜ੍ਹੀ ਕਣਕ ਦੀ ਫ਼ਸਲ ਨੂੰ ਤਹਿਸ ਨਹਿਸ ਕੀਤੇ ਜਾਣ ਦੀ ਖ਼ਬਰ ਹੈ¢ ...
ਮਾਨਸਾ, 30 ਮਾਰਚ (ਸੱਭਿ.ਪ੍ਰਤੀ.)- ਮਾਨਸਾ ਜ਼ਿਲੇ੍ਹ ਦੇ ਖਿਡਾਰੀਆਂ ਦੇ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ 'ਚ 2023-24 'ਚ ਦਾਖ਼ਲੇ ਲਈ ਟਰਾਇਲ ਬਠਿੰਡਾ ਵਿਖੇ 15 ਤੇ 16 ਅਪ੍ਰੈਲ ਨੂੰ ਕਰਵਾਏ ਜਾ ਰਹੇ ਹਨ | ਗੁਰਮੀਤ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਚੁਣੇ ਗਏ ...
ਰਾਮਾਂ ਮੰਡੀ, 30 ਮਾਰਚ (ਤਰਸੇਮ ਸਿੰਗਲਾ)- ਬੀਤੀ ਰਾਤ ਸਥਾਨਕ ਕੱਚਾ ਵਾਸ ਬੰਗੀ ਰੋਡ ਵਿਖੇ ਇੱਕ ਬੰਦ ਪਏ ਘਰ ਵਿਚੋਂ ਨਕਦੀ ਸਮੇਤ ਘਰੇਲੂ ਸਮਾਨ ਚੋਰੀ ਹੋ ਜਾਣ ਦਾ ਸਮਾਚਾਰ ਹੈ¢ ਪੀੜਤ ਗੁਲਸ਼ਨ ਕੁਮਾਰ ਪੁੱਤਰ ਖੇਮ ਚੰਦ ਵਾਸੀ ਕੱਚਾ ਵਾਸ, ਬੰਗੀ ਰੋਡ, ਰਾਮਾਂ ਮੰਡੀ ਨੇ ਚੋਰੀ ...
ਬਠਿੰਡਾ, 30 ਮਾਰਚ (ਅਵਤਾਰ ਸਿੰਘ ਕੈਂਥ)- ਸਥਾਨਕ ਹਾਜੀ ਰਤਨ ਚੌਕ 'ਚ ਇਕ ਐਕਟਿਵਾ ਸਵਾਰ ਸਕੂਟਰੀ 'ਤੇ ਜਾਣ ਸਮੇਂ ਡਿੱਗ ਗਿਆ¢ ਇਸ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੇ ਹਾਈਵੇ ਇੰਚਾਰਜ ਹਰਬੰਸ ਸਿੰਘ ਨੇ ਐਕਟਿਵਾ ਸਵਾਰ ਨੂੰ ਗੰਭੀਰ ਹਾਲਤ ਸਿਵਲ ਹਸਪਤਾਲ ਦੇ ਐਮਰਜੈਂਸੀ ...
ਭਗਤਾ ਭਾਈਕਾ, 30 ਮਾਰਚ (ਸੁਖਪਾਲ ਸਿੰਘ ਸੋਨੀ)- ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਵਿਖੇ ਪ੍ਰੀ ਪ੍ਰਾਇਮਰੀ ਬੱਚਿਆਂ ਦੀ ਗਰੈਜੂਏਸ਼ਨ ਸੈਰੇਮਨੀ ਅਤੇ ਪ੍ਰਾਇਮਰੀ ਵਿੰਗ ਨਾਲ ਸੰਬੰਧਿਤ ਬੱਚਿਆਂ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ¢ ਸਮਾਗਮ ਦੌਰਾਨ ਮਹਿੰਦਰਪਾਲ ...
ਲਹਿਰਾ ਮੁਹੱਬਤ, 30 ਮਾਰਚ (ਸੁਖਪਾਲ ਸਿੰਘ ਸੁੱਖੀ)-ਬੀਤੇ ਦਿਨੀਂ ਪਿੰਡ ਲਹਿਰਾ ਬੇਗਾ ਦੇ ਖੇਤਾਂ 'ਚੋਂ ਲਗਭਗ ਦਰਜਨ ਤੋਂ ਵਧੇਰੇ ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰਾਂ ਵਲੋਂ ਰਾਤ ਸਮੇਂ ਸਪਲਾਈ ਕੇਵਲ ਤਾਰਾਂ ਕੱਟਣ ਮਗਰੋਂ ਬੇਖ਼ੌਫ ਉਨ੍ਹਾਂ ਹੀ ਮੋਟਰਾਂ ਦੇ ...
ਲਹਿਰਾ ਮੁਹੱਬਤ, 30 ਮਾਰਚ (ਸੁਖਪਾਲ ਸਿੰਘ ਸੁੱਖੀ)-ਬੀਤੇ ਦਿਨੀਂ ਪਿੰਡ ਲਹਿਰਾ ਬੇਗਾ ਦੇ ਖੇਤਾਂ 'ਚੋਂ ਲਗਭਗ ਦਰਜਨ ਤੋਂ ਵਧੇਰੇ ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰਾਂ ਵਲੋਂ ਰਾਤ ਸਮੇਂ ਸਪਲਾਈ ਕੇਵਲ ਤਾਰਾਂ ਕੱਟਣ ਮਗਰੋਂ ਬੇਖ਼ੌਫ ਉਨ੍ਹਾਂ ਹੀ ਮੋਟਰਾਂ ਦੇ ...
ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ, ਬਠਿੰਡਾ ਦੇ ਪ੍ਰਧਾਨ ਅਤੇ ਜਨਰਲ ਸੈਕਟਰੀ ਦੀ ਚੋਣ ਸਬੰਧੀ ਮੀਟਿੰਗ ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਦੇ ਖੇਡ ਮੈਦਾਨ ਵਿਚ ਹੋਈ, ਜਿਸ ਵਿਚ ਚੋਣ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ...
ਰਾਮਪੁਰਾ ਫੂਲ, 30 ਮਾਰਚ (ਹੇਮੰਤ ਕੁਮਾਰ ਸ਼ਰਮਾ)-ਸਿਵਲ ਸਰਜਨ ਬਠਿੰਡਾ ਡਾਕਟਰ ਤੇਜਵੰਤ ਸਿੰਘ ਢਿੱਲੋਂ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਮਯੋਕਜੋਤ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਭਗਤਾ ਭਾਈ ਕਾ ਡਾਕਟਰ ਸੀਮਾ ਗੁਪਤਾ ਦੇ ਦਿਸ਼ਾ ਨਿਰਦੇਸਾ ਅਨੁਸਾਰ ਵੈਕਟਰ ...
ਬਾਲਿਆਂਵਾਲੀ, 30 ਮਾਰਚ (ਕੁਲਦੀਪ ਮਤਵਾਲਾ)- ਪੰਜਾਬ ਗ੍ਰਾਮੀਣ ਬੈਂਕ ਦੁਆਰਾ ਆਪਣੇ ਗਾਹਕਾਂ ਨੂੰ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਆਪਣੇ ਖੇਤਰ ਵਿਚ ਬਠਿੰਡਾ ਦੇ ਪਿੰਡ ਮੰਡੀ ਕਲਾਂ ਵਿਖੇ ਪੰਜਾਬ ਗ੍ਰਾਮੀਣ ਬੈਂਕ ਦੀ 435ਵੀਂ ਸ਼ਾਖਾ ਦਾ ਉਦਘਾਟਨ ਰਿਜਨਲ ...
ਲਹਿਰਾ ਮੁਹੱਬਤ, 30 ਮਾਰਚ (ਸੁਖਪਾਲ ਸਿੰਘ ਸੁੱਖੀ)- ਸੰਸਥਾ ਸਵਾਮੀ ਦਯਾਨੰਦ ਕਾਲਜ ਆਫ਼ ਫਾਰਮੇਸੀ ਤੇ ਸਵਾਮੀ ਦਯਾਨੰਦ ਕਾਲਜ ਆਫ਼ ਐਜੂਕੇਸ਼ਨ ਲਹਿਰਾ ਬੇਗਾ ਵਿਚ ਸਿੱਖਿਆਰਥੀਆਂ ਵਲੋਂ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਾਲਜ ਲੈਕਚਰਾਰ ਕਿਰਨਦੀਪ ਸ਼ਰਮਾ ...
ਬਠਿੰਡਾ, 30 ਮਾਰਚ (ਅਵਤਾਰ ਸਿੰਘ ਕੈਂਥ)- ਐਸ.ਐਸ.ਡੀ. ਗਰਲਜ਼ ਕਾਲਜ ਵਿਖੇ 'ਆਜ਼ਾਦੀ ਦਾ 75ਵਾਂ ਅੰਮਿ੍ਤ ਮਹਾਂ ਉਤਸਵ' ਅਧੀਨ 'ਸਵੱਛ ਭਾਰਤ ਸਵੱਸਥ ਭਾਰਤ' ਮਿਸ਼ਨ ਤਹਿਤ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦਾ ਉਦਘਾਟਨ ਕਾਲਜ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਜਨਰਲ ਸਕੱਤਰ ਸਤੀਸ਼ ...
ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਧੀਨ ਨਹਿਰੂ ਯੁਵਾ ਕੇਂਦਰ ਬਠਿੰਡਾ ਵਲੋਂ ਨੈਸ਼ਨਲ ਯੂਥ ਵਲੰਟੀਅਰ ਦੀ ਭਰਤੀ ਲਈ ਬਿਨੈ ਪੱਤਰ ਮੰਗੇ ਗਏ ਹਨ¢ ਇਹ ਜਾਣਕਾਰੀ ਜ਼ਿਲ੍ਹਾ ਯੂਥ ਅਫ਼ਸਰ ਹਰਸ਼ਰਨ ਸਿੰਘ ਨੇ ...
ਰਾਮਾਂ ਮੰਡੀ, 30 ਮਾਰਚ (ਅਮਰਜੀਤ ਸਿੰਘ ਲਹਿਰੀ/ਤਰਸੇਮ ਸਿੰਗਲਾ)- ਸਥਾਨਕ ਸ਼ਹਿਰ ਦੇ ਐਮ.ਐਸ.ਡੀ. ਸਕੂਲ ਵਿਚ ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਰਾਮਾਂ ਵਲੋਂ ਸ੍ਰੀ ਰਾਮ ਨੌਮੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਚੀਫ਼ ਵਿੱਪ ਪੋ੍ਰ. ਬਲਜਿੰਦਰ ਕੌਰ ਵਿਧਾਇਕਾ ਹਲਕਾ ...
ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਬ ਡਵੀਜ਼ਨ, ਰਾਮਪੁਰਾ ਵਿਚ ਖੇਤੀ ਮੋਟਰ ਕੁਨੈਕਸ਼ਨਾਂ ਦੇ ਹੋਏ ਘਪਲੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜ਼ਿਲ੍ਹਾ ਬਠਿੰਡਾ ਵਲੋਂ ਪਾਵਰਕਾਮ ਦੇ ਮੁੱਖ ਇੰਜੀਨੀਅਰ, ਪੱਛਮੀ ਜ਼ੋਨ ਦੀ ਬਠਿੰਡਾ ਦੀ ਥਰਮਲ ...
ਸੰਗਤ ਮੰਡੀ, 30 ਮਾਰਚ (ਅੰਮਿ੍ਤਪਾਲ ਸ਼ਰਮਾ)- ਪ੍ਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੁਹਾਲੀ ਵੱਲੋਂ ਬੀ ਡੀ ਪੀ ਓ ਦਫ਼ਤਰ ਸੰਗਤ ਵਿਖੇ ਦੋ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ | ਰਿਸੋਰਸ ਪਰਸਨ ਰਾਜਵੀਰ ਕੌਰ ਅਤੇ ਰੂਮੀ ਕੌਰ ਨੇ ਦੱਸਿਆ ਕਿ ਸੰਗਤ ਦੇ ਬੀ ...
ਬਠਿੰਡਾ, 30 ਮਾਰਚ (ਸ. ਰਿ.)- ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਰੋਸ ਵਜੋਂ ਕਾਂਗਰਸ ਪਾਰਟੀ, ਐਸ.ਸੀ. ਵਿੰਗ, ਬਠਿੰਡਾ ਵਲੋਂ ਸਥਾਨਕ ਡਾ. ਅੰਬੇਡਕਰ ਪਾਰਕ ਵਿਚ ਇਕੱਠੇ ਹੋ ਕੇ ਕੇਂਦਰ ਸਰਕਾਰ ਦੀਆਂ ਵਿਤਕਰੇਬਾਜ਼ੀ ਵਾਲੀਆਂ ...
ਭਗਤਾ ਭਾਈਕਾ, 30 ਮਾਰਚ (ਸੁਖਪਾਲ ਸਿੰਘ ਸੋਨੀ)- ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਵਲੋਂ ਕੁਝ ਪਿੰਡਾਂ ਦੇ ਬੱਚਿਆਂ ਨੂੰ ਫ਼ੀਸਾਂ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ¢ ਚੇਅਰਮੈਨ ਮਲੂਕਾ ...
ਲਹਿਰਾ ਮੁਹੱਬਤ, 30 ਮਾਰਚ (ਸੁਖਪਾਲ ਸਿੰਘ ਸੁੱਖੀ)- ਪੈਰੇਂਟਸ ਓਰੀਐਂਟੇਸ਼ਨ ਪ੍ਰੋਗਰਾਮਾਂ ਦਾ ਉਦੇਸ਼ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਕੂਲ ਕੈਂਪਸ ਜਾਂ ਸਕੂਲ ਵਾਤਾਵਰਨ ਦੀਆਂ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਤੋਂ ਜਾਣੂ ਕਰਵਾਉਣਾ ਹੁੰਦਾ ਹੈ | ਅੱਜ ਸਿਲਵਰ ਓਕਸ ...
ਬਠਿੰਡਾ, 30 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੇ ਇਕ ਮੈਰਿਜ ਪੈਲੇਸ ਵਿਚ ਨੌਜਵਾਨ ਸ਼ਾਇਰ ਅਤੇ ਹੋਣਹਾਰ ਆਲੋਚਕ ਜਗਮੀਤ ਹਰਫ਼ ਨੇ ਆਪਣੇ ਵਿਆਹ ਸਮਾਗਮ ਮÏਕੇ ਆਲੋਚਨਾ ਦੀ ਆਪਣੀ ਪਲੇਠੀ ਪੁਸਤਕ 'ਮਾਲਵਿੰਦਰ ਸ਼ਾਇਰ: ਕਾਵਿ ਸੰਦਰਭ' ਲੋਕ ਅਰਪਣ ਕਰਕੇ ਪੁਸਤਕ ਦੀ ...
ਚਾਉਕੇ, 30 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਪੁਲਿਸ ਚੌਕੀ ਚਾਉਕੇ ਦੇ ਇੰਚਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਿਕ ਪੁਲਿਸ ਚੌਕੀ ਦੇ ਹੌਲਦਾਰ ਜਗਦੀਪ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਮੁਖ਼ਬਰੀ ਦੇ ਆਧਾਰ 'ਤੇ ਪ੍ਰਦੀਪ ਸਿੰਘ ਉਰਫ਼ ਦੀਪੂ ਅਤੇ ਬਾਦਲ ...
ਰਾਮਾਂ ਮੰਡੀ, 30 ਮਾਰਚ (ਤਰਸੇਮ ਸਿੰਗਲਾ/ਅਮਰਜੀਤ ਸਿੰਘ ਲਹਿਰੀ)- ਸਥਾਨਕ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਰਾਕੇਸ਼ ਕੁਮਾਰ ਰਾਠੀ ਦੇ 40 ਸਾਲ ਦੀਆਂ ਸ਼ਾਨਦਾਰ ਅਤੇ ਬੇਦਾਗ਼ ਸੇਵਾਵਾਂ ਦੇਣ ਤੋਂ ਬਾਅਦ ਅੱਜ ਸੇਵਾਮੁਕਤ ਹੋਣ ਤੇ ਸਟਾਫ਼ ਵਲੋਂ ਐਸ.ਐਸ.ਡੀ.ਧਰਮਸਾਲਾ ਵਿਖੇ ...
ਮਹਿਮਾ ਸਰਜਾ, 30 ਮਾਰਚ (ਰਾਮਜੀਤ ਸ਼ਰਮਾ)- ਬੀਤੇ ਦਿਨੀਂ ਤੇਜ਼ ਹਨ੍ਹੇਰੀ ਅਤੇ ਬਾਰਿਸ਼ ਕਾਰਨ ਇਲਾਕੇ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਕਾਰਨ ਕਣਕਾਂ ਦੀ ਫ਼ਸਲ ਬੁਰੀ ਤਰ੍ਹਾਂ ਗਲ ਚੁੱਕੀ ਹੈ¢ ਕਿਉਂਕਿ ਤੇਜ ਹਨੇਰੀ ਅਤੇ ਬਾਰਿਸ਼ ਕਾਰਨ ...
ਤਲਵੰਡੀ ਸਾਬੋ, 30 ਮਾਰਚ (ਰਵਜੋਤ ਸਿੰਘ ਰਾਹੀ)- ਪੰਜਾਬ ਸਟੇਟ ਕਾਊਾਸਲ ਸਾਇੰਸ ਤੇ ਤਕਨਾਲੋਜੀ ਅਤੇ ਅਕਾਲ ਯੂਨੀਵਰਸਿਟੀ ਦੇ ਸਾਂਝੇ ਯਤਨਾਂ ਸਦਕਾ ਆਯੋਜਿਤ ਕੀਤੇ ਗਏ ਦੋ ਰੋਜ਼ਾ ਪ੍ਰੋਗਰਾਮ ਦੀ ਅੱਜ ਸਮਾਪਤੀ ਹੋ ਗਈ¢ਇਸ ਦÏਰਾਨ ਅੰਤਰ-ਕਾਲਜ ਪੱਧਰ 'ਤੇ ਕਈ ਮੁਕਾਬਲੇ ...
ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕਹਾਣੀਕਾਰ ਅਤੇ ਨਾਵਲਕਾਰ ਜਸਪਾਲ ਮਾਨਖੇੜਾ ਨੂੰ ਦੇਸ਼ ਦੀ ਵੱਡ ਆਕਾਰੀ ਅਤੇ ਵਕਾਰੀ ਸੰਸਥਾ 'ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ' ਦੇ ਸਲਾਹਕਾਰ ਬੋਰਡ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ¢ ਗਵਰਨਇੰਗ ਕੌਂਸਲ ਦੇ ...
ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੁਲਾਜ਼ਮ ਸੰਘਰਸ਼ਾਂ ਦੇ ਸਿਰਕੱਢ ਆਗੂ ਤੇ ਸੇਵਾ ਮੁਕਤ ਅਧਿਆਪਕ ਮਾ. ਗੁਰਬਚਨ ਸਿੰਘ ਮੰਦਰਾਂ ਲਗਾਤਾਰ ਤੀਸਰੀ ਵਾਰ ਟੀਚਰਜ਼ ਹੋਮ ਟਰੱਸਟ, ਬਠਿੰਡਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ¢ ਲੰਬਾ ਸਮਾਂ ਮੁਲਾਜ਼ਮ ...
ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੁਲਾਜ਼ਮ ਸੰਘਰਸ਼ਾਂ ਦੇ ਸਿਰਕੱਢ ਆਗੂ ਤੇ ਸੇਵਾ ਮੁਕਤ ਅਧਿਆਪਕ ਮਾ. ਗੁਰਬਚਨ ਸਿੰਘ ਮੰਦਰਾਂ ਲਗਾਤਾਰ ਤੀਸਰੀ ਵਾਰ ਟੀਚਰਜ਼ ਹੋਮ ਟਰੱਸਟ, ਬਠਿੰਡਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ¢ ਲੰਬਾ ਸਮਾਂ ਮੁਲਾਜ਼ਮ ...
ਮÏੜ ਮੰਡੀ, 30 ਮਾਰਚ (ਗੁਰਜੀਤ ਸਿੰਘ ਕਮਾਲੂ):-ਕ੍ਰਿਸ਼ਨਾ ਥਰੈਪੀ ਸੈਂਟਰ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ¢ ਜੋਧਪੁਰ ਕੈਂਚੀਆਂ ਮੌੜ ਵਿਖੇ ਥਰੈਪੀ ਸੈਂਟਰ ਦਾ ਉਦਘਾਟਨ ਕਰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਦਿਆਲ ...
ਬਠਿੰਡਾ, 30 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)- ਬੈਂਕ ਤੋਂ ਕਰਜ਼ਾ ਦਿਵਾਉਣ ਦੇ ਨਾਂਅ 'ਤੇ ਵੱਜੀ ਠੱਗੀ ਮਾਮਲੇ ਵਿਚ ਪੁਲਿਸ ਦੁਆਰਾ ਕੋਈ ਇਨਸਾਫ਼ ਨਾ ਦਿੱਤੇ ਜਾਣ ਤੋਂ ਔਖਾ ਹੋਇਆ ਇਕ ਵਿਅਕਤੀ ਅੱਜ ਆਪਣੇ ਬੱਚੇ ਸਮੇਤ ਬਠਿੰਡਾ ਦੀ ਅਜੀਤ ਰੋਡ ਸਥਿਤ ਪਾਣੀ ਵਾਲੀ ਟੈਂਕੀ 'ਤੇ ...
ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੀਂਹਾਂ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਨ ਮਾਮਲੇ ਵਿਚ ਸੋਸ਼ਲ ਮੀਡੀਆ 'ਤੇ ਪਟਵਾਰੀਆਂ ਦੀ ਘੱਟ ਗਿਣਤੀ ਸੰਬੰਧੀ ਟਿੱਪਣੀ ਕਰਨ ਵਾਲੇ ਬਠਿੰਡਾ ਜ਼ਿਲੇ੍ਹ ਨਾਲ ਸੰਬੰਧਿਤ ਇਕ ਪਟਵਾਰੀ ਦੀ ਜ਼ਿਲ੍ਹਾ ...
ਤਲਵੰਡੀ ਸਾਬੋ, 30 ਮਾਰਚ (ਰਣਜੀਤ ਸਿੰਘ ਰਾਜੂ)- ਤਲਵੰਡੀ ਸਾਬੋ ਪੁਲਿਸ ਨੇ ਖੇਤਾਂ ਵਿਚ ਲੱਗੀਆਂ ਸੋਲਰ ਪਲੇਟਾਂ ਚੋਰੀ ਕਰਨ ਦੇ ਕਥਿਤ ਦੋਸ਼ਾਂ ਤਹਿਤ ਚਾਰ ਲੋਕਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਪੁਲਿਸ ਨੇ ਕਥਿਤ ਆਰੋਪੀਆਂ ਤੋਂ ਮੋਟਰਸਾਈਕਲ ਰੇਹੜੀ ਅਤੇ 6 ...
ਰਾਮਪੁਰਾ ਫੂਲ, 30 ਮਾਰਚ (ਹੇਮੰਤ ਕੁਮਾਰ ਸ਼ਰਮਾ)- ਭਾਕਿਯੂ ਏਕਤਾ (ਸਿੱਧੂਪੁਰ) ਦੀ ਵਧਵੀਂ ਮੀਟਿੰਗ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਜਸਵੀਰ ਸਿੰਘ ਸਿੱਧੂਪੁਰ, ਕਾਕਾ ਸਿੰਘ ਕੋਟੜਾ, ਮੇਹਰ ਸਿੰਘ ਥੇੜੀ, ਮਾਨ ਸਿੰਘ ਰਾਜਪੁਰਾ ਦੀ ਪ੍ਰਧਾਨਗੀ ਵਿਚ ਹੋਈ¢ ਕਿਸਾਨ ...
ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੀਂਹਾਂ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਨ ਮਾਮਲੇ ਵਿਚ ਸੋਸ਼ਲ ਮੀਡੀਆ 'ਤੇ ਪਟਵਾਰੀਆਂ ਦੀ ਘੱਟ ਗਿਣਤੀ ਸੰਬੰਧੀ ਟਿੱਪਣੀ ਕਰਨ ਵਾਲੇ ਬਠਿੰਡਾ ਜ਼ਿਲੇ੍ਹ ਨਾਲ ਸੰਬੰਧਿਤ ਇਕ ਪਟਵਾਰੀ ਦੀ ਜ਼ਿਲ੍ਹਾ ...
ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤੀ ਹਵਾਈ ਸੈਨਾ ਵਲੋਂ ਅਗਨੀਪੱਥ ਸਕੀਮ ਦੇ ਤਹਿਤ ਅਗਨੀਵੀਰ (ਵਾਯੂ) ਦੀ ਚਾਰ ਸਾਲਾਂ ਲਈ ਭਰਤੀ ਕੀਤੀ ਜਾ ਰਹੀ ਹੈ¢ ਅਗਨੀਵੀਰ ਵਾਯੂ ਵਿਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰ 31 ਮਾਰਚ 2023 ਤੱਕ ਆਨ-ਲਾਇਨ ਮਾਧਿਅਮ ਰਾਹੀਂ ...
ਰਾਮਾਂ ਮੰਡੀ, 30 ਮਾਰਚ (ਤਰਸੇਮ ਸਿੰਗਲਾ)- ਸਹਾਰਾ ਆਈ ਕੇਅਰ ਸੈਂਟਰ ਵਲੋਂ ਅੱਜ ਮੋਤੀਆਬਿੰਦ ਮੁਕਤ ਰਾਮਾਂ ਮੰਡੀ ਮਿਸ਼ਨ ਦੇ ਤਹਿਤ 20 ਮਰੀਜ਼ਾਂ ਨੂੰ ਮੋਤੀਆਬਿੰਦ ਦੇ ਮੁਫ਼ਤ ਅਪ੍ਰੇਸ਼ਨ ਕਰਵਾਉਣ ਲਈ ਡੱਬਵਾਲੀ ਭੇਜਿਆ ਗਿਆ¢ ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 36 ਸਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX