ਤਾਜਾ ਖ਼ਬਰਾਂ


ਚੇਨਈ ਨੇ ਜਿੱਤਿਆ 2023 ਦਾ ਆਈ ਪੀ ਐੱਲ ਖਿਤਾਬ
. . .  about 1 hour ago
ਆਈ.ਪੀ.ਐੱਲ.2023 ਫਾਈਨਲ:ਮੀਂਹ ਕਾਰਨ ਰੁਕੀ ਖੇਡ
. . .  1 day ago
ਆਈ.ਪੀ.ਐੱਲ.2023 ਫਾਈਨਲ:ਗੁਜਰਾਤ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 215 ਦੌੜਾਂ ਦਾ ਟੀਚਾ
. . .  1 day ago
ਅਹਿਮਦਾਬਾਦ, 29 ਮਈ-ਆਈ.ਪੀ.ਐੱਲ. 2023 ਦੇ ਫਾਈਨਲ ਵਿਚ ਟਾਸ ਹਾਰਨ 'ਤੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਗੁਜਰਾਤ ਟਾਈਟਨਜ਼ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 214 ਦੌੜਾਂ ਬਣਾਈਆਂ ਤੇ ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ...
ਪਹਿਲਵਾਨ ਜਸਪੂਰਨ ਬਹਿਰਮਾਪੁਰ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਹੋਈ ਚੋਣ
. . .  1 day ago
ਬਸੀ ਪਠਾਣਾਂ, 29 ਮਈ (ਰਵਿੰਦਰ ਮੌਦਗਿਲ)-ਨੇੜਲੇ ਪਿੰਡ ਬਹਿਰਾਮਪੁਰ ਦੇ ਪਹਿਲਵਾਨ ਕੁਲਤਾਰ ਸਿੰਘ ਦੇ ਪੁੱਤਰ ਜਸਪੂਰਨ ਸਿੰਘ ਦੀ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। ਇਸ ਮੌਕੇ ਪਹਿਲਵਾਨ ਜਸਪੂਰਨ ਸਿੰਘ ਨੇ ਦੱਸਿਆ ਕਿ ਇਹ ਸਬ-ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਕਿਰਗੀਸਤਾਨ ਦੇ ਵਿਸ਼ਦਿਕ ਸ਼ਹਿਰ ਵਿਚ ਅਗਾਮੀ 13 ਜੂਨ...
ਕਰਨਾਟਕ:ਬੱਸ ਅਤੇ ਕਾਰ ਦੀ ਟੱਕਰ 'ਚ 2 ਬੱਚਿਆਂ ਸਮੇਤ 10 ਮੌਤਾਂ
. . .  1 day ago
ਮੈਸੂਰ, 29 ਮਈ-ਕਰਨਾਟਕ ਦੇ ਤਿਰੁਮਾਕੁਡਾਲੂ-ਨਰਸੀਪੁਰਾ ਨੇੜੇ ਇਕ ਨਿੱਜੀ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ ਵਿਚ ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ...
ਆਈ.ਪੀ.ਐੱਲ.2023 ਫਾਈਨਲ:ਟਾਸ ਜਿੱਤ ਕੇ ਚੇਨਈ ਵਲੋਂ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਅਹਿਮਦਾਬਾਦ, 29 ਮਈ-ਆਈ.ਪੀ.ਐੱਲ.2023 ਦੇ ਫਾਈਨਲ ਵਿਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮ.ਐੱਸ.ਧੋਨੀ ਨੇ ਟਾਸ ਜਿੱਤ ਕੇ ਗੁਜਰਾਤ ਟਾਈਟਨਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ...
ਖੰਨਾ ਦੇ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਹੋਈ ਗੜ੍ਹੇਮਾਰੀ
. . .  1 day ago
ਖੰਨਾ, 29 ਮਈ (ਹਰਜਿੰਦਰ ਸਿੰਘ ਲਾਲ)-ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਸੀ। ਪਰ ਅੱਜ ਉਸ ਵਕਤ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਜਦੋਂ ਪਹਿਲਾਂ ਹਨੇਰੀ ਝੱਖੜ ਤੇ ਬਾਅਦ ਵਿਚ ਮੀਂਹ...
ਇਕ ਹੋਰ ਨੌਜਵਾਨ ਦੀ ਚਿੱਟੇ ਦਾ ਟੀਕਾ ਲਗਾਉਣ ਨਾਲ ਮੌਤ
. . .  1 day ago
ਮੌੜ ਮੰਡੀ, 29 ਮਈ (ਗੁਰਜੀਤ ਸਿੰਘ ਕਮਾਲੂ)- ਭਾਵੇਂ ਕਿ ਸੂਬੇ ਦੀ ਸਰਕਾਰ ਪੰਜਾਬ 'ਚੋਂ ਚਿੱਟੇ ਦਾ ਨਸ਼ਾ ਖ਼ਤਮ ਕਰਨ ਦੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਗਲੀ-ਗਲੀ ਵਿਕਦਾ ਚਿੱਟਾ ਅੱਜ ਵੀ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ। ਅਜਿਹਾ...
ਐਂਟੀ ਨਾਰਕੋਟਿਕ ਸੈਲ ਜੈਤੋ ਨੇ ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲ ਸਮੇਤ ਦੋਵਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਜੈਤੋ, 29 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਐਂਟੀ ਨਾਰਕੋਟਿਕ ਸੈਲ ਜੈਤੋ ਦੀ ਟੀਮ ਵਲੋਂ ਚੋਰੀ ਦੀ ਕਾਰ ਤੇ ਤਿੰਨ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀਆਂ 'ਚੋਂ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ...
ਨੂਰਮਹਿਲ ਦੇ ਇਕ ਦੁਕਾਨਦਾਰ ਨੂੰ ਘਰ 'ਚ ਬੰਧਕ ਬਣਾ ਕੇ ਹਥਿਆਰਾਂ ਦੀ ਨੋਕ 'ਤੇ ਕੀਤੀ ਲੁੱਟ
. . .  1 day ago
ਜੰਡਿਆਲਾ ਮੰਜਕੀ, 29ਮਈ (ਸੁਰਜੀਤ ਸਿੰਘ ਜੰਡਿਆਲਾ)-ਨੂਰਮਹਿਲ 'ਚ ਇਕ ਦੁਕਾਨਦਾਰ ਨੂੰ ਘਰ 'ਚ ਬੰਧਕ ਬਣਾ ਕੇ ਪਿਸਤੌਲ ਦੀ ਨੋਕ 'ਤੇ ਵੱਡੀ ਰਾਸ਼ੀ ਅਤੇ ਗਹਿਣੇ ਲੁੱਟੇ ਜਾਣ ਦਾ ਸਮਾਚਾਰ ਹੈ। ਸੂਤਰਾਂ ਅਨੁਸਾਰ ਲੁਟੇਰਿਆਂ ਨੇ ਘਰ ਵਿਚ ਵੜ...
ਲੋਕਤੰਤਰ ਦੇ ਚੌਥੇ ਥੰਮ੍ਹ ਦੀ ਆਜ਼ਾਦੀ ਦੀ ਰਾਖੀ ਅਤੇ ਸੱਤਾਧਾਰੀ ਸਰਕਾਰ ਦੇ ਜ਼ੁਲਮ ਵਿਰੁੱਧ ਸੁਖਬੀਰ ਨੇ ਆਵਾਜ਼ ਕੀਤੀ ਬੁਲੰਦ
. . .  1 day ago
ਚੰਡੀਗੜ੍ਹ, 29 ਮਈ-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਦੀ ਜਾਂਚ ਲਈ ‘ਅਜੀਤ’ ਅਖਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤਾ ਗਿਆ ਸੀ, ਜਿਸ ਕਰਕੇ ਵੱਖ-ਵੱਖ ਸਿਆਸੀ...
ਓਲੰਪੀਅਨ ਪਹਿਲਵਾਨਾਂ ਨਾਲ ਸਰਕਾਰ ਵਲੋਂ ਕੀਤੀ ਧੱਕੇਸ਼ਾਹੀ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਨਿੰਦਾ
. . .  1 day ago
ਅੰਮ੍ਰਿਤਸਰ, 29 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਇਨਸਾਫ਼ ਲਈ ਧਰਨੇ 'ਤੇ ਬੈਠੀਆਂ ਓਲੰਪੀਅਨ ਪਹਿਲਵਾਨ ਬੀਬੀਆਂ ਨਾਲ ਸਰਕਾਰ ਵਲੋਂ ਕੀਤੀ ਗਈ ਧੱਕੇਸ਼ਾਹੀ ਦੀ ਕਰੜੀ ਨਿੰਦਾ ਕੀਤੀ...
ਭਾਕਿਯੂ ਏਕਤਾ ਉਗਰਾਹਾਂ ਨੇ ਖ਼ੇਤੀ ਮਸਲਿਆਂ ਸੰਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੇ ਬੂਹੇ ’ਤੇ ਚਿਪਕਾਏ
. . .  1 day ago
ਮੰਡੀ ਕਿਲਿਆਂਵਾਲੀ, 29 ਮਈ (ਇਕਬਾਲ ਸਿੰਘ ਸ਼ਾਂਤ)- ਭਾਕਿਯੂ ਏਕਤਾ ਉਗਰਾਹਾਂ ਨੇ ਅੱਜ ਪਿੰਡ ਬਾਦਲ ਵਿਖੇ ਖ਼ੇਤੀ ਮਸਲਿਆਂ ਸੰਬੰਧੀ ਦੋ ਚਿਤਾਵਨੀ ਪੱਤਰ ਬਾਦਲ ਪਰਿਵਾਰ ਦੀ ਰਿਹਾਇਸ਼ ਦੇ ਬੂਹੇ ’ਤੇ ਚਿਪਕਾਏ....
ਦਿੱਲੀ: ਲੜਕੀ ਦੇ ਕਤਲ ਮਾਮਲੇ ’ਚ ਮੁਲਜ਼ਮ ਗਿ੍ਫ਼ਤਾਰ
. . .  1 day ago
ਲਖਨਊ, 29 ਮਈ- ਬੀਤੇ ਦਿਨ ਦਿੱਲੀ ਵਿਚ ਹੋਏ 16 ਸਾਲਾ ਲੜਕੀ ਦੇ ਕਤਲ ਕੇਸ ਦੇ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਸਾਹਿਲ ਨੂੰ ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਨੇੜੇ ਗ੍ਰਿਫ਼ਤਾਰ ਕਰ ਲਿਆ ਹੈ।
ਦਿੱਲੀ ਔਰਤਾਂ ਤੇ ਲੜਕੀਆਂ ਲਈ ਅਸਰੁੱਖ਼ਿਅਤ- ਸਵਾਤੀ ਮਾਲੀਵਾਲ
. . .  1 day ago
ਨਵੀਂ ਦਿੱਲੀ, 29 ਮਈ- 16 ਸਾਲਾ ਲੜਕੀ ਨੂੰ ਚਾਕੂ ਮਾਰਨ ’ਤੇ ਗੱਲ ਕਰਦਿਆਂ ਦਿੱਲੀ ਮਹਿਲਾ ਆਯੋਗ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਮੈਂ ਅਜਿਹਾ ਡਰਾਉਣਾ ਮਾਮਲਾ ਕਦੇ ਨਹੀਂ ਦੇਖਿਆ। ਉਨ੍ਹਾਂ ਕਿਹਾ....
ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਭਗਵੰਤ ਮਾਨ ਨੂੰ ਕੀ ਬੋਲੇ ਨਵਜੋਤ ਸਿੰਘ ਸਿੱਧੂ
. . .  1 day ago
ਚੰਡੀਗੜ੍ਹ, 29 ਮਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਜਾਂਚ ਲਈ ਬੁਲਾਉਣ ਸੰਬੰਧੀ....
ਯਾਸੀਨ ਮਲਿਕ ਨੂੰ ਦਿੱਲੀ ਹਾਈਕੋਰਟ ਨੇ ਜਾਰੀ ਕੀਤਾ ਪ੍ਰੋਡਕਸ਼ਨ ਵਾਰੰਟ
. . .  1 day ago
ਨਵੀਂ ਦਿੱਲੀ, 29 ਮਈ- ਪ੍ਰਤੀਬੰਧਿਤ ਜੰਮੂ-ਕਸ਼ਮੀਰ ਲਿਬਰੇਸ਼ਨ ਫ਼ਰੰਟ ਦੇ ਮੁਖੀ ਯਾਸੀਨ ਮਲਿਕ ਸੰਬੰਧੀ ਦਿੱਲੀ ਹਾਈ ਕੋਰਟ....
ਕਿਸਾਨ ਯੂਨੀਅਨ ਉਗਰਾਹਾਂ ਵਲੋਂ ਪਰਨੀਤ ਕੌਰ ਦੀ ਰਿਹਾਇਸ਼ ਦੇ ਬਾਹਰ ਧਰਨਾ ਸ਼ੁਰੂ
. . .  1 day ago
ਪਟਿਆਲਾ, 29 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਪਟਿਆਲਾ ਰਿਹਾਇਸ਼ ਦੇ ਬਾਹਰ ਵਿਸ਼ਾਲ.....
ਪਹਿਲਵਾਨ ਕੁੜੀਆਂ ਨਾਲ ਹੋਈ ਧੱਕਾ ਮੁੱਕੀ ਦਾ ਗਿਆਨੀ ਹਰਪ੍ਰੀਤ ਸਿੰਘ ਵਲੋਂ ਵਿਰੋਧ
. . .  1 day ago
ਅੰਮ੍ਰਿਤਸਰ, 29 ਮਈ- ਬੀਤੇ ਦਿਨ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੀਆਂ ਪਹਿਲਵਾਨ ਕੁੜੀਆਂ ਨਾਲ ਪੁਲਿਸ ਵਲੋਂ ਕੀਤੀ ਗਈ ਧੱਕਾ ਮੁੱਕੀ ’ਤੇ ਪ੍ਰਤੀਕਰਮ ਦਿੰਦਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ....
ਲੁੱਟ-ਖੋਹ ਦੀਆਂ ਘਟਨਾਵਾਂ ਦਾ ਮੁੱਖ ਸਰਗਨਾ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 29 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਵਪਾਰੀ ਤਰਸੇਮ ਕੁਮਾਰ ਦੀ ਦੁਕਾਨ ਤੋਂ ਇਕ ਲੱਖ ਰੁਪਏ ਦੀ ਲੁੱਟ ਅਤੇ ਲੱਖੇਵਾਲੀ ਵਿਖੇ ਪੰਪ ਤੋਂ 3 ਲੱਖ ਰੁਪਏ ਦੀ ਲੁੱਟ ਸਮੇਤ ਕਈ....
ਯਾਦਗਾਰ ਦੇ ਫ਼ੰਡਾਂ ਨਾਲ ਡਾ. ਹਮਦਰਦ ਦਾ ਕੋਈ ਲੈਣਾ ਦੇਣਾ ਨਹੀਂ - ਡਾ. ਨਿੱਝਰ
. . .  1 day ago
ਅੰਮ੍ਰਿਤਸਰ, 29 ਮਈ (ਹਰਮਿੰਦਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਦੇ ਇਸ਼ਾਰੇ ’ਤੇ ਕਰਤਾਰਪੁਰ ਵਿਖੇ ਉਸਾਰੀ ਗਈ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ’ਚ ‘ਅਜੀਤ’ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ....
ਪੰਜਾਬ ਕਾਂਗਰਸ ਨੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣ ਦਾ ਦਿੱਤਾ ਸੱਦਾ: ਮਾਮਲਾ ਸ. ਬਰਜਿੰਦਰ ਸਿੰਘ ਹਮਦਰਦ ’ਤੇ ਵਿਜੀਲੈਂਸ ਜਾਂਚ ਦਾ
. . .  1 day ago
ਚੰਡੀਗੜ੍ਹ, 29 ਮਈ- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਰੋਜ਼ਾਨਾ ‘ਅਜੀਤ’ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਜੀ ਵਿਰੁੱਧ ਪੰਜਾਬ ਸਰਕਾਰ...
ਪ੍ਰਧਾਨ ਮੰਤਰੀ ਨੇ ਅਸਾਮ ਦੀ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
. . .  1 day ago
ਨਵੀਂ ਦਿੱਲੀ, 29 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੁਹਾਟੀ ਤੋਂ ਨਿਊ ਜਲਪਾਈਗੁੜੀ ਤੱਕ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਆਸਾਮ ਸਮੇਤ ਪੂਰੇ ਉਤਰ ਪੂਰਬ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਉਤਰ....
ਬੀ.ਐਸ.ਐਫ਼. ਨੇ ਹੈਰੋਇਨ ਅਤੇ ਪਾਕਿਸਤਾਨ ਤੋਂ ਆਇਆ ਡਰੋਨ ਕੀਤਾ ਬਰਾਮਦ
. . .  1 day ago
ਅਟਾਰੀ, 29 ਮਈ (ਗੁਰਦੀਪ ਸਿੰਘ ਅਟਾਰੀ)- ਬਾਰਡਰ ਅਬਜ਼ਰਵਰ ਪੋਸਟ ਧਨੋਏ ਖ਼ੁਰਦ ਦੇ ਨਜ਼ਦੀਕ ਤੋਂ ਬੀ. ਐਸ. ਐਫ਼. ਦੀ 22 ਬਟਾਲੀਅਨ ਨੇ ਪਾਕਿਸਤਾਨ ਤੋਂ ਆਇਆ ਡਰੋਨ ਬਰਾਮਦ ਕੀਤਾ ਹੈ। ਡਰੋਨ....
ਸਕੂਲਾਂ ਵਿਚ 1 ਜੂਨ ਤੋਂ ਛੁੱਟੀਆਂ ਦਾ ਐਲਾਨ
. . .  1 day ago
ਨੂਰਪੁਰ ਬੇਦੀ, 29 ਮਈ (ਹਰਦੀਪ ਸਿੰਘ ਢੀਂਡਸਾ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 18 ਚੇਤ ਸੰਮਤ 555

ਬਰਨਾਲਾ

ਬਰਨਾਲਾ-ਮਾਨਸਾ ਮੁੱਖ ਮਾਰਗ 'ਤੇ ਬਣੇ ਵੱਡੇ ਟੋਏ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

ਰੂੜੇਕੇ ਕਲਾਂ, 30 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਪੱਖੋਂ ਕਲਾਂ ਵਿਖੇ ਪਿਛਲੇ ਸਮੇਂ ਤੋਂ ਲੈ ਕੇ ਬਣੇ ਵੱਡੇ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਅਤੇ ਟੋਇਆਂ ਵਿਚ ਪਾਣੀ ਭਰਨ ਕਰ ਕੇ ਦੋ ਪਹੀਆ ਵਾਹਨ ਦਾ ਲੰਘਣਾ ਪਿਛਲੇ ਹਫ਼ਤਿਆਂ ਤੋਂ ਲੈ ਕੇ ਮੁਸ਼ਕਿਲ ਹੋਇਆ ਪਿਆ ਹੈ | ਪਿਛਲੇ ਦਿਨਾਂ ਦੌਰਾਨ ਮਾਮਲਾ ਧਿਆਨ ਵਿਚ ਆਉਣ ਦੇ ਬਾਵਜੂਦ ਜ਼ਿਲ੍ਹੇ ਦੇ ਜ਼ਿੰਮੇਵਾਰ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਚੁੱਪਧਾਰੀ ਹੋਈ ਹੈ | ਜਿਸ ਕਰਕੇ ਮਾਰਗ 'ਤੇ ਬਣੇ ਵੱਡੇ ਟੋਇਆਂ ਕਰ ਕੇ ਵੱਡਾ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ | ਰਾਹਗੀਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥੋੜ੍ਹੇ ਮੀਂਹ ਨਾਲ ਹੀ ਟੋਇਆਂ ਵਿਚ ਪਾਣੀ ਭਰ ਜਾਂਦਾ ਹੈ ਜਿਸ ਕਰਕੇ ਦੋ ਪਹੀਆਂ ਵਾਹਨ ਬਣੇ ਵੱਡੇ ਟੋਇਆਂ ਵਿਚ ਡਿੱਗਣ ਕਾਰਨ ਵਿਚ ਧਸ ਜਾਂਦਾ ਹੈ ਅਤੇ ਵਾਹਨਾਂ ਦਾ ਪਿਛਲੇ ਸਮੇਂ ਤੋਂ ਲੈ ਕੇ ਆਰਥਿਕ ਨੁਕਸਾਨ ਹੋ ਰਿਹਾ ਹੈ | ਉਕਤ ਜਗ੍ਹਾ ਜਿੱਥੇ ਮੁੱਖ ਮਾਰਗ 'ਤੇ ਟੋਏ ਬਣੇ ਹੋਏ ਹਨ ਉੱਥੇ ਇਕ ਪਾਸੇ ਤੋਂ ਪਿੰਡ ਭੈਣੀ ਫੱਤਾ ਤੋਂ ਲਿੰਕ ਰੋਡ ਆ ਕੇ ਮੁੱਖ ਮਾਰਗ ਨੂੰ ਜੋੜਦੀ ਹੈ ਦੂਜੇ ਪਾਸੇ ਪਿੰਡ ਪੱਖੋਂ ਕਲਾਂ ਅੰਦਰੋਂ ਆਉਣ ਵਾਲੀ ਲਿੰਕ ਸੜਕ ਮੁੱਖ ਮਾਰਗ ਨੂੰ ਜੋੜਨ ਕਰ ਕੇ ਚੁਰੱਸਤਾ ਬਣਿਆ ਹੋਇਆ ਹੈ | ਚੁਰੱਸਤੇ ਦੇ ਵਿਚ ਮੁੱਖ ਮਾਰਗ 'ਤੇ ਬਣੇ ਵੱਡੇ ਟੋਇਆਂ ਵਿਚ ਪਾਣੀ ਭਰਿਆਂ ਰਹਿੰਦਾ ਹੈ ਅਤੇ ਗਿੱਲੀ ਮਿੱਟੀ ਦੀ ਗਾਦ ਬਣੀ ਰਹਿੰਦੀ ਹੈ | ਮੁੱਖ ਮਾਰਗ ਦੀਆਂ ਦੋਨੋ ਪਾਸੇ ਸਾਈਡਾਂ 'ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਸਰਕਾਰੀ ਜਗ੍ਹਾ 'ਤੇ ਪਿਛਲੇ ਸਮੇਂ ਤੋਂ ਲੈ ਕੇ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਧਾਰੀ ਚੁੱਪ ਕਾਰਨ ਲਗਾਤਾਰ ਨਾਜਾਇਜ਼ ਕਬਜ਼ੇ ਹੋ ਰਹੇ ਹਨ | ਜਿਸ ਕਰ ਕੇ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਵਣ ਵਿਭਾਗ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ | ਰਾਹਗੀਰਾਂ ਨੇ ਦੱਸਿਆਂ ਕਿ ਜੇਕਰ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਜਗ੍ਹਾ ਖ਼ਾਲੀ ਹੋਵੇ ਤਾਂ ਰਾਹਗੀਰ ਮੁੱਖ ਮਾਰਗ ਦੀਆਂ ਸਾਈਡਾਂ ਤੋਂ ਆਪਣੇ ਵਾਹਨ ਲੰਘਾ ਸਕਦੇ ਹਨ | ਸਬੰਧਿਤ ਵਿਭਾਗ ਦੇ ਵਿਅਕਤੀਆਂ ਵਲੋਂ ਮੁੱਖ ਮਾਰਗ ਦੇ ਬਣੇ ਵੱਡੇ ਟੋਇਆਂ ਵਿਚ ਇੱਟਾਂ ਭਰ ਕੇ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਅਗਲੇ ਮਹੀਨੇ ਸਾਬੋ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਏ ਜਾ ਰਹੇ ਵਿਸਾਖੀ ਦੇ ਜੋੜ ਮੇਲੇ 'ਤੇ ਪਹੁੰਚਣ ਲਈ ਸ਼ਰਧਾਲੂ ਸੰਗਤਾਂ ਨੂੰ ਮੁੱਖ ਮਾਰਗ 'ਤੇ ਬਣੇ ਵੱਡੇ ਟੋਇਆਂ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਪੀੜ੍ਹਤ ਰਾਹਗੀਰਾਂ ਨੇ ਪੰਜਾਬ ਸਰਕਾਰ ਅਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਮੁੱਖ ਮਾਰਗ 'ਤੇ ਬਣੇ ਵੱਡੇ ਟੋਏ ਬੰਦ ਕਰ ਕੇ ਮੁੱਖ ਮਾਰਗ ਦੀ ਰਿਪੇਅਰ ਕਰਵਾਈ ਜਾਵੇ ਅਤੇ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਛੁਡਾਏ ਜਾਣ |
ਕੀ ਕਹਿਣਾ ਹੈ ਅਧਿਕਾਰੀਆਂ ਦਾ- ਜਦੋਂ ਇਸ ਸਬੰਧੀ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਮੌਜੂਦ ਵਣ ਵਿਭਾਗਾਂ ਬਰਨਾਲਾ ਦੀ ਮਲਕੀਅਤ ਜਗ੍ਹਾ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਸਬੰਧੀ ਵਿਭਾਗ ਦੇ ਰੇਂਜ ਅਫ਼ਸਰ ਇੰਦਰਜੀਤ ਸਿੰਘ ਗਰੇਵਾਲ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਚੈਕਿੰਗ ਕਰਵਾ ਰਹੇ ਹਾਂ | ਜਦੋਂ ਇਸ ਸਬੰਧੀ ਨੈਸ਼ਨਲ ਹਾਈਵੇ ਦੇ ਐਸ.ਡੀ.ਓ ਪ੍ਰਤੀਕ ਸਿੰਗਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਕ ਹਫ਼ਤੇ ਵਿਚ ਮੁੱਖ ਮਾਰਗ ਦੇ ਟੋਏ ਬੰਦ ਕਰਵਾ ਕੇ ਚੰਗੀ ਤਰ੍ਹਾਂ ਰਿਪੇਅਰ ਕਰਵਾਈ ਜਾਵੇਗੀ |

ਸੁਪਰਫਾਸਟ ਗੱਡੀਆਂ ਦਾ ਠਹਿਰਾਅ ਬਹਾਲ ਕਰਨਾ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਕਦਮ-ਸ਼ਰਮਾ

ਤਪਾ ਮੰਡੀ, 30 ਮਾਰਚ (ਪ੍ਰਵੀਨ ਗਰਗ)-ਇਲਾਕੇ 'ਚ ਬੰਦ ਪਈਆਂ ਸੁਪਰ ਫਾਸਟ ਗੱਡੀਆਂ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ 'ਤੇ ਪੰਜਾਬ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ,ਮੀਤ ਪ੍ਰਧਾਨ ਬਲਵੀਰ ਸਿੰਘ ਸਿੱਧੂ, ਜ਼ੋਨਲ ਇੰਚਾਰਜ ...

ਪੂਰੀ ਖ਼ਬਰ »

ਮੰਡੀਆਂ 'ਚ ਕੰਪਿਊਟਰ ਕੰਡਿਆਂ ਦੀ ਵਰਤੋਂ ਦਾ ਫੁਰਮਾਨ ਵਾਪਸ ਲਵੇ ਪੰਜਾਬ ਸਰਕਾਰ-ਦਰਸ਼ਨ ਸਿੰਘ ਸੰਘੇੜਾ

ਬਰਨਾਲਾ, 30 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਕਣਕ ਦੇ ਸੀਜ਼ਨ ਦੌਰਾਨ ਪੰਜਾਬ ਸਰਕਾਰ ਵਲੋਂ ਅਨਾਜ ਮੰਡੀਆਂ 'ਚ ਕੰਪਿਊਟਰ ਕੰਡਿਆਂ ਦੀ ਵਰਤੋਂ ਦਾ ਜੋ ਫੁਰਮਾਨ ਜਾਰੀ ਕੀਤਾ ਗਿਆ ਹੈ, ਉਸ ਨੂੰ ਤੁਰੰਤ ਵਾਪਸ ਲਿਆ ਜਾਵੇ | ਆੜ੍ਹਤੀ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਦਰਸ਼ਨ ...

ਪੂਰੀ ਖ਼ਬਰ »

ਸੋਲ੍ਹਾ ਦੇ ਮੱਠ 'ਤੇ ਮੇਲਾ ਭਰਿਆ

ਸ਼ਹਿਣਾ, 30 ਮਾਰਚ (ਸੁਰੇਸ਼ ਗੋਗੀ)-ਪ੍ਰਸਿੱਧ ਸੋਲ੍ਹਾ ਦੇ ਮੱਠ ਮਾਤਾ ਦੇ ਮੰਦਰ ਵਿਖੇ ਛਿਮਾਹੀ ਮੇਲਾ ਭਰ ਜੋਬਨ ਭਰਿਆ | ਮੰਦਰ ਦੇ ਮੁੱਖ ਸੇਵਾਦਾਰ ਬਾਬਾ ਪਵਨ ਕੁਮਾਰ ਦੀ ਅਗਵਾਈ ਵਿਚ ਡੇਰੇ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਸਵੇਰ ਤੋਂ ...

ਪੂਰੀ ਖ਼ਬਰ »

ਖ਼ਰਾਬ ਮੌਸਮ ਨੂੰ ਲੈ ਕੇ ਕਿਸਾਨ ਪ੍ਰੇਸ਼ਾਨ

ਤਪਾ ਮੰਡੀ,­ 30 ਮਾਰਚ (ਵਿਜੇ ਸ਼ਰਮਾ)-ਤਪਾ ਖੇਤਰ ਅੰਦਰ ਕਈ ਦਿਨਾਂ ਤੋਂ ਮੌਸਮ ਦੇ ਬਦਲਦੇ ਮਿਜ਼ਾਜ ਨੇ ਕਿਸਾਨਾਂ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ | ਕਿਸਾਨਾਂ ਨੂੰ ਕਣਕ ਦੀ ਵਾਢੀ ਹੋਣ ਤੱਕ ਚਿੰਤਾ ਸਤਾ ਰਹੀ ਹੈ | ਨੇੜਲੇ ਪਿੰਡ ਦੇ ਕਿਸਾਨ ਪ੍ਰਧਾਨ ਜਗਸੀਰ ਸਿੰਘ ਭੱੁਲਰ, ...

ਪੂਰੀ ਖ਼ਬਰ »

ਮੁੱਖ ਮੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਮਰਿਆਦਾਵਾਂ ਨੂੰ ਭੁੱਲ ਕੇ ਬਿਆਨਬਾਜ਼ੀ ਕਰ ਰਹੇ ਹਨ-ਪ੍ਰਧਾਨ ਹਰਜਿੰਦਰ ਸਿੰਘ ਧਾਮੀ

ਧਨੌਲਾ, 30 ਮਾਰਚ (ਚੰਗਾਲ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਸਮੂਹ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਬੁੱਧੀਜੀਵੀਆਂ ਦੇ ਵਿਚਾਰ ਸੁਣ ਕੇ ਹਕੂਮਤ ਸਰਕਾਰਾਂ ਵਲੋਂ ਸਿੱਖ ਨੌਜਵਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖ਼ਿਲਾਫ਼ ਸਰਕਾਰ ਨੂੰ ਅਲਟੀਮੇਟਮ ...

ਪੂਰੀ ਖ਼ਬਰ »

ਸ਼ਹੀਦ ਉੱਤਮ ਸਿੰਘ ਦੀਪਗੜ੍ਹ ਦੀ ਯਾਦਗਾਰ ਬਣਾਉਣ ਲਈ ਵਿਧਾਇਕ ਨੂੰ ਦਿੱਤਾ ਮੰਗ-ਪੱਤਰ

ਭਦੌੜ, 30 ਮਾਰਚ (ਰਜਿੰਦਰ ਬੱਤਾ, ਵਿਨੋਦ ਕਲਸੀ)-ਪਿੰਡ ਦੀਪਗੜ੍ਹ ਤੋਂ ਜੈ ਮਠਾੜੂ ਡੋਨਰਜ਼ ਕਲੱਬ ਦੇ ਸਕੱਤਰ ਜੋਗਿੰਦਰ ਸਿੰਘ ਮਠਾੜੂ ਨੇ ਇਕ ਵਫ਼ਦ ਦੇ ਰੂਪ ਵਿਚ ਪਿੰਡ ਦੇ ਪਰਜਾਮੰਡਲ ਲਹਿਰ ਦੇ ਮਹਾਨ ਸ਼ਹੀਦ ਉੱਤਮ ਸਿੰਘ ਦੀਪਗੜ੍ਹ ਦੀ ਯਾਦਗਾਰ ਬਣਾਉਣ ਅਤੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਸ੍ਰੀ ਰਾਮ ਨÏਵੀਂ ਦਾ ਪਵਿੱਤਰ ਦਿਹਾੜਾ ਸ਼ਰਧਾ ਨਾਲ ਮਨਾਇਆ

ਧਨÏਲਾ, 30 ਮਾਰਚ (ਜਤਿੰਦਰ ਸਿੰਘ ਧਨÏਲਾ)-ਸ੍ਰੀ ਰਾਮ ਨÏਮੀ ਦਾ ਪਵਿੱਤਰ ਦਿਹਾੜਾ ਸਥਾਨਕ ਦੁਰਗਾ ਮਾਤਾ ਮੰਦਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ¢ ਮੰਦਰ ਦੇ ਮੁੱਖ ਸੇਵਾਦਾਰ ਜਗਦੀਪ ਦਾਸ ਦੀ ਅਗਵਾਈ ਹੇਠ ਅੱਠ ਦਿਨ ਤੋਂ ਲਗਾਤਾਰ ਕੀਰਤਨ ਕੀਤਾ ਜਾਂਦਾ ਰਿਹਾ¢ ...

ਪੂਰੀ ਖ਼ਬਰ »

ਦੜਾ ਸੱਟਾ ਲਗਵਾਉਂਦਾ ਨਕਦੀ ਸਮੇਤ ਕਾਬੂ

ਬਰਨਾਲਾ, 30 ਮਾਰਚ (ਰਾਜ ਪਨੇਸਰ)-ਥਾਣਾ ਸਿਟੀ-1 ਪੁਲਿਸ ਵਲੋਂ ਦੜਾ ਸੱਟਾ ਲਗਵਾਉਂਦੇ ਇਕ ਵਿਅਕਤੀ ਨੂੰ 1060 ਰੁਪਏ ਦੀ ਨਕਦੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉਚ ਅਧਿਕਾਰੀਆਂ ਦੀਆਂ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਕੀਤੇ ਪੁਲਿਸ ਹਵਾਲੇ

ਹੰਡਿਆਇਆ, 30 ਮਾਰਚ (ਗੁਰਜੀਤ ਸਿੰਘ ਖੱੁਡੀ)-ਮੋਟਰਸਾਈਕਲ ਚੋਰੀ ਕਰ ਕੇ ਭੱਜੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ | ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ 18 ਮਾਰਚ ਨੂੰ ਸ਼ਾਮ ਸਮੇਂ ਹੰਡਿਆਇਆ ਮੇਲੇ 'ਚ ਦਰਸ਼ਨ ਸਿੰਘ ਪੱੁਤਰ ...

ਪੂਰੀ ਖ਼ਬਰ »

ਸਿਲਾਈ ਸੈਂਟਰ ਵਿਖੇ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ

ਬਰਨਾਲਾ, 30 ਮਾਰਚ (ਅਸ਼ੋਕ ਭਾਰਤੀ)-ਸ੍ਰੀ ਰਾਮ ਨੌਮੀ ਮੌਕੇ ਸੂਰਿਆਵੰਸ਼ੀ ਖੱਤਰੀ ਸਭਾ ਰਜਿ: ਬਰਨਾਲਾ ਵਲੋਂ ਚਲਾਏ ਜਾ ਰਹੇ ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਬਰਨਾਲਾ ਵਿਖੇ ਮੁੱਖ ਸਰਪ੍ਰਸਤ ਨੀਰਜ ਬਾਲਾ ਦਾਨੀਆ ਦੀ ਅਗਵਾਈ 'ਚ ਸਿਲਾਈ ਸੈਂਟਰ ਦੇ 17ਵੇਂ ਬੈਚ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ

ਹੰਡਿਆਇਆ, 30 ਮਾਰਚ (ਗੁਰਜੀਤ ਸਿੰਘ ਖੱੁਡੀ)-ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਮੱੁਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸ: ਸਰਬਜੀਤ ਸਿੰਘ ਤੂਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ...

ਪੂਰੀ ਖ਼ਬਰ »

ਫਲ ਵਿਕਰੇਤਾ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ

ਧਨੌਲਾ, 30 ਮਾਰਚ (ਜਤਿੰਦਰ ਸਿੰਘ ਧਨੌਲਾ)-ਅੱਜ ਮਲੇਰਕੋਟਲਾ ਦੇ ਇਕ ਫਲ ਵਿਕਰੇਤਾ ਮੁਹੰਮਦ ਇਬਰਾਹੀਮ ਨੇ ਉਸ ਵੇਲੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਜਦੋਂ ਧਨੌਲਾ ਦੀ ਮਾਨ ਪੱਤੀ ਦੀ ਵਸਨੀਕ ਪਰਮਜੀਤ ਕੌਰ ਦਾ ਡਿੱਗਿਆ 11 ਹਜ਼ਾਰ ਰੁਪਿਆ ਅਤੇ ਮੋਬਾਈਲ ਫ਼ੋਨ ਵਾਪਸ ਦੇ ...

ਪੂਰੀ ਖ਼ਬਰ »

ਪੰਚ ਮੁਖੀ ਤੇ ਸ਼ਨੀ ਮੰਦਰ ਵਿਖੇ ਮਨਾਇਆ ਰਾਮਨੌਮੀ ਦਾ ਦਿਹਾੜਾ

ਤਪਾ ਮੰਡੀ, 30 ਮਾਰਚ (ਵਿਜੇ ਸ਼ਰਮਾ)-ਸਥਾਨਕ ਦਰਾਜ਼ ਫਾਟਕ ਨੇੜੇ ਸਥਿਤ ਪੰਚ ਮੁਖੀ ਹਨੂੰਮਾਨ ਅਤੇ ਸ਼ਨੀ ਦੇਵ ਮੰਦਰ ਵਿਚ ਰਾਮ ਨੌਮੀ ਦੇ ਸ਼ੁੱਭ ਦਿਹਾੜੇ 'ਤੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਸ਼ਹਿਰ ਦੀਆਂ ਸੰਗਤਾਂ ਨੇ ਪਹੁੰਚ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਕਰਨ ਵਾਲੇ ਕੀਤੇ ਪੁਲਿਸ ਹਵਾਲੇ

ਹੰਡਿਆਇਆ, 30 ਮਾਰਚ (ਗੁਰਜੀਤ ਸਿੰਘ ਖੱੁਡੀ)-ਮੋਟਰਸਾਈਕਲ ਚੋਰੀ ਕਰ ਕੇ ਭੱਜੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ | ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ 18 ਮਾਰਚ ਨੂੰ ਸ਼ਾਮ ਸਮੇਂ ਹੰਡਿਆਇਆ ਮੇਲੇ 'ਚ ਦਰਸ਼ਨ ਸਿੰਘ ਪੱੁਤਰ ...

ਪੂਰੀ ਖ਼ਬਰ »

ਬੀ. ਜੀ. ਐਸ. ਸਕੂਲ ਦੇ ਵਿਦਿਆਰਥੀਆਂ ਨੇ ਪਾਮ ਫਾਇਬਰਜ਼ ਦਾ ਕੀਤਾ ਦੌਰਾ

ਭਦੌੜ, 30 ਮਾਰਚ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਐਮ.ਡੀ ਰਣਪ੍ਰੀਤ ਸਿੰਘ ਰਾਏ ਦੇ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਹੋਰ ਖੇਤਰਾਂ ਗਿਆਨ ਵਿਚ ਵਾਧਾ ਕਰਨ ਦੇ ਮੰਤਵ ਨਾਲ ਪਾਮ ਫਾਇਬਰਜ਼ ਭਦੌੜ ਦਾ ਦੌਰਾ ...

ਪੂਰੀ ਖ਼ਬਰ »

ਸ੍ਰੀ ਗੀਤਾ ਭਵਨ ਵਿਖੇ ਦੁਰਗਾ ਮਾਤਾ ਦੀ ਚੌਂਕੀ ਸਜਾਈ

ਤਪਾ ਮੰਡੀ, 30 ਮਾਰਚ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ੍ਰੀ ਸ਼ਿਆਮ ਪ੍ਰਚਾਰ ਮੰਡਲ ਤਪਾ ਵਲੋਂ ਨਵਰਾਤਰਿਆਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਗੀਤਾ ਭਵਨ ਵਿਖੇ ਦੁਰਗਾ ਮਾਤਾ ਦੀ ਚੌਕੀ ਸਜਾਈ ਗਈ | ਇਸ ਮੌਕੇ ਪੰਡਤ ਕਾਲਾ ਰਾਮ ਵੇਦ ਪਾਠੀ ਨੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ...

ਪੂਰੀ ਖ਼ਬਰ »

ਹੰਡਿਆਇਆ ਵਿਖੇ ਸ੍ਰੀ ਰਾਮ ਨੌਮੀ ਮਨਾਈ

ਹੰਡਿਆਇਆ, 30 ਮਾਰਚ (ਗੁਰਜੀਤ ਸਿੰਘ ਖੱੁਡੀ)-ਸ੍ਰੀ ਰਾਮ ਮੰਦਰ ਠਾਕੁਰ ਦੁਆਰਾ ਹੰਡਿਆਇਆ ਦੇ ਮੁਖ ਸੇਵਾਦਾਰ ਮਹੰਤ ਸੁਖਦੇਵ ਦਾਸ ਦੀ ਅਗਵਾਈ ਵਿਚ ਸ੍ਰੀ ਰਾਮ ਨੌਮੀ ਮਨਾਈ ਗਈ | ਇਸ ਮੌਕੇ ਸ੍ਰੀ ਰਮਾਇਣ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਸਾਬਕਾ ਪ੍ਰਧਾਨ ਰਣਧੀਰ ਕੌਸ਼ਲ, ...

ਪੂਰੀ ਖ਼ਬਰ »

ਸੈਲਫ ਗਰੱੁਪ ਦੀ ਮਦਦ ਨਾਲ ਸਬਜ਼ੀਆਂ ਦੀ ਕਾਸ਼ਤ ਦਾ ਕੰਮ ਸ਼ੁਰੂ

ਟੱਲੇਵਾਲ, 30 ਮਾਰਚ (ਸੋਨੀ ਚੀਮਾ)-ਪਿੰਡਾਂ ਦੇ ਸੈਲਫ ਹੈਲਪ ਗਰੁੱਪਾਂ ਦੀ ਮਦਦ ਨਾਲ ਸਰਕਾਰੀ ਸੈਕੰਡਰੀ ਸਕੂਲ ਚੀਮਾ-ਜੋਧਪੁਰ ਵਿਖੇ ਸਬਜ਼ੀਆਂ ਤੇ ਹੋਰ ਚੀਜ਼ਾਂ ਨੂੰ ਪੈਦਾ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਛੀਨੀਵਾਲ ਕਲਾਂ ਦੀ ਅਗਵਾਈ ਹੇਠ ਸਾਥੀਆਂ ਸਮੇਤ ਭਾਕਿਯੂ ਕਾਦੀਆਂ 'ਚ ਹੋਏ ਸ਼ਾਮਿਲ ਭਾਕਿਯੂ ਕਾਦੀਆਂ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਨ ਦਾ ਦਿੱਤਾ ਭਰੋਸਾ

ਮਹਿਲ ਕਲਾਂ, 30 ਮਾਰਚ (ਤਰਸੇਮ ਸਿੰਘ ਗਹਿਲ)-ਜ਼ਿਲ੍ਹਾ ਦੇ ਪਿੰਡ ਛੀਨੀਵਾਲ ਕਲਾਂ ਨਾਲ ਸਬੰਧਿਤ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਇਕਾਈ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਮੱਘੀ ਕਾ ਆਪਣੇ ਸਾਥੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਿਚ ਸ਼ਾਮਿਲ ਹੋਣ 'ਤੇ ...

ਪੂਰੀ ਖ਼ਬਰ »

ਦੜਾ ਸੱਟਾ ਲਗਵਾਉਂਦਾ ਨਕਦੀ ਸਮੇਤ ਕਾਬੂ

ਬਰਨਾਲਾ, 30 ਮਾਰਚ (ਰਾਜ ਪਨੇਸਰ)-ਥਾਣਾ ਸਿਟੀ-1 ਪੁਲਿਸ ਵਲੋਂ ਦੜਾ ਸੱਟਾ ਲਗਵਾਉਂਦੇ ਇਕ ਵਿਅਕਤੀ ਨੂੰ 1060 ਰੁਪਏ ਦੀ ਨਕਦੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉਚ ਅਧਿਕਾਰੀਆਂ ਦੀਆਂ ...

ਪੂਰੀ ਖ਼ਬਰ »

ਵੱਡਾ ਡੇਰਾ ਮੰਦਰ ਠਾਕੁਰ ਜੀ ਧਨੌਲਾ ਵਿਖੇ ਰਾਮਨੌਮੀ ਦਾ ਤਿਉਹਾਰ ਮਨਾਇਆ

ਧਨੌਲਾ, 30 ਮਾਰਚ (ਚੰਗਾਲ)-ਰਾਮ ਨੌਮੀ ਦਾ ਪਵਿੱਤਰ ਤਿਉਹਾਰ ਵੱਡਾ ਡੇਰਾ ਮੰਦਿਰ ਠਾਕੁਰ ਜੀ ਧਨੌਲਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀ ਰਮਾਇਣ ਜੀ ਦੇ ਪਾਠ ਕੀਤੇ ਗਏ | ਵੱਡੇ ਡੇਰੇ ਦੇ ਮੁੱਖ ਸੇਵਾਦਾਰ ਪਰਮਿੰਦਰ ਦਾਸ ਤੇ ਮਹੰਤ ਹਰਪਾਲ ਦਾਸ ਵਲੋਂ ਰਾਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX