ਅਸੀਂ ਜ਼ਿੰਦਗੀ ਵਿਚ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੇ ਇਮਤਿਹਾਨ ਦਿੰਦੇ ਰਹਿੰਦੇ ਹਾਂ, ਪਰ ਜੇਕਰ ਪੜ੍ਹਾਈ ਵਿਚ ਇਮਤਿਹਾਨ ਨਾ ਹੋਵੇ ਤਾਂ ਕਿਸੇ ਵੀ ਵਿਦਿਆਰਥੀ ਦੀ ਯੋਗਤਾ ਦਾ ਪਤਾ ਨਹੀਂ ਲੱਗਦਾ। ਪ੍ਰੀਖਿਆ ਉਹ ਮਾਪਦੰਡ ਹੈ, ਜਿਸ ਵਿਚ ਚੰਗੇ ਅਤੇ ਮਾੜੇ ਦੋਵਾਂ ਦੀ ਪਰਖ ਹੁੰਦੀ ਹੈ, ਪ੍ਰੀਖਿਆ ਦੁਆਰਾ ਹੀ ਪਤਾ ਲੱਗਦਾ ਹੈ ਕਿ ਕੌਣ ਬਿਹਤਰ ਹੈ ਅਤੇ ਕੌਣ ਨਹੀਂ? ਅੱਜਕਲ੍ਹ ਬੱਚਿਆਂ ਦੇ ਸਾਲਾਨਾ ਪੱਕੇ ਪੇਪਰ ਚੱਲ ਰਹੇ ਹਨ। ਬੱਚੇ ਸਕੂਲ ਦੀ ਅੰਤਿਮ ਪ੍ਰੀਖਿਆ ਪਾਸ ਕਰ ਰਹੇ ਹਨ। ਪਰ ਨਾਨ-ਬੋਰਡ ਕਲਾਸ ਦੇ ਪੇਪਰ ਦੇ ਨਤੀਜੇ ਨੂੰ ਲੈ ਕੇ ਬੱਚਿਆਂ ਵਿਚ ਕੋਈ ਉਤਸ਼ਾਹ ਨਹੀਂ ਹੈ। ਆਮ ਤੌਰ 'ਤੇ ਹਰ ਕੋਈ 31 ਮਾਰਚ ਨੂੰ ਨਤੀਜਾ ਐਲਾਨਣ ਦੀ ਤਰੀਕ ਵਜੋਂ ਪਹਿਲਾਂ ਹੀ ਜਾਣਦਾ ਹੁੰਦਾ ਸੀ, ਪਰ ਅੱਜਕਲ੍ਹ ਪ੍ਰੀਖਿਆਵਾਂ ਵਿਚ ਅਜਿਹਾ ਨਹੀਂ ਹੁੰਦਾ। ਇੱਥੇ ਹਰ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਨਤੀਜੇ ਐਲਾਨਣ ਦੀ ਮਿਤੀ ਵੱਖ-ਵੱਖ ਹੁੰਦੀ ਹੈ। ਕਈ ਸਕੂਲ ਫਰਵਰੀ ਮਹੀਨੇ 'ਚ ਹੀ ਸਾਲਾਨਾ ਪ੍ਰੀਖਿਆ ਲੈ ਲੈਂਦੇ ਹਨ ਅਤੇ ਫਰਵਰੀ 'ਚ ਹੀ ਨਤੀਜਾ ਐਲਾਨਣ ਤੋਂ ਬਾਅਦ ਮਾਰਚ 'ਚ ਨਵਾਂ ਸੈਸ਼ਨ ਸ਼ੁਰੂ ਕਰ ਦਿੰਦੇ ਹਨ। ਕਈ ਸਕੂਲ 15 ਮਾਰਚ ਨੂੰ ਨਤੀਜਾ ਘੋਸ਼ਿਤ ਕਰ ਦਿੰਦੇ ਹਨ। ਕਈ ਸਕੂਲਾਂ ਵਿਚ ਅਜੇ ਵੀ ਇਮਤਿਹਾਨ ਚੱਲ ਰਹੇ ਹਨ। 15-20 ਸਾਲ ਪਹਿਲਾਂ ਨਤੀਜਾ ਐਲਾਨਣ ਲਈ 31 ਮਾਰਚ ਦਾ ਦਿਨ ਹੀ ਤੈਅ ਹੁੰਦਾ ਸੀ। ਇਸ ਦਿਨ ਵਿਦਿਆਰਥੀ ਨੂੰ ਪੂਰੇ ਸਾਲ ਦੀ ਮਿਹਨਤ ਦਾ ਪਤਾ ਇਸੇ ਦਿਨ ਲੱਗਦਾ ਸੀ। 31 ਮਾਰਚ ਦਾ ਉਤਸ਼ਾਹ ਇੰਨਾ ਜ਼ਿਆਦਾ ਹੁੰਦਾ ਸੀ ਕਿ ਦੋਸਤ ਇਕੱਠੇ ਹੋ ਕੇ ਨਤੀਜੇ ਸੁਣਨ ਲਈ ਗਰੁੱਪਾਂ ਵਿਚ ਸਕੂਲ ਜਾਂਦੇ ਸਨ। ਹੱਥਾਂ ਵਿਚ ਫੁੱਲਾਂ ਨਾਲ ਭਰੇ ਲਿਫ਼ਾਫ਼ੇ ਅਤੇ ਫੁੱਲਾਂ ਦੇ ਹਾਰ ਹੁੰਦੇ ਸਨ। ਜਦੋਂ ਅਧਿਆਪਕ ਸਕੂਲ ਵਿਚ ਜਾ ਕੇ ਸਟੇਜ ਤੋਂ ਨਤੀਜੇ ਦਾ ਐਲਾਨ ਕਰਦੇ ਸਨ ਤਾਂ ਸਾਰੇ ਅਧਿਆਪਕਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਸੀ। ਪਰ ਅੱਜਕੱਲ੍ਹ 31 ਮਾਰਚ ਦਾ ਇਹ ਮਾਹੌਲ ਨਜ਼ਰ ਨਹੀਂ ਆ ਰਿਹਾ। ਪਹਿਲੀ ਗੱਲ ਤਾਂ ਨਵੀਂ ਸਿੱਖਿਆ ਨੀਤੀ ਅਨੁਸਾਰ ਸਰਕਾਰੀ ਸਕੂਲਾਂ ਵਿਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਕੋਈ ਵੀ ਵਿਦਿਆਰਥੀ ਪ੍ਰੀਖਿਆ ਵਿਚੋਂ ਫੇਲ੍ਹ ਨਹੀਂ ਹੁੰਦਾ। ਉਹ ਸਕੂਲ ਆਉਂਦਾ ਹੈ ਜਾਂ ਨਹੀਂ, ਪੇਪਰ ਠੀਕ ਤਰ੍ਹਾਂ ਦਿੰਦਾ ਹੈ ਜਾਂ ਨਹੀਂ, ਉਸ ਨੂੰ ਪਾਸ ਕਰ ਕੇ ਅਗਲੀ ਜਮਾਤ ਵਿਚ ਕਰ ਦਿੱਤਾ ਜਾਂਦਾ ਹੈ। ਸਮਾਰਟ ਅਤੇ ਅਯੋਗ ਵਿਦਿਆਰਥੀ ਬਿਨਾਂ ਕਿਸੇ ਭੇਦਭਾਵ ਦੇ ਪਾਸ ਹੁੰਦੇ ਹਨ। ਭਾਵੇਂ ਕਿ ਹੁਣ ਇਸ ਸੰਬੰਧੀ ਕੁਝ ਸੁਧਾਰ ਕੀਤੇ ਗਏ ਹਨ। ਸੱਚਮੁੱਚ ਪਹਿਲਾਂ 31 ਮਾਰਚ ਦਾ ਦਿਨ ਬੜੇ ਚਾਅ ਨਾਲ ਯਾਦ ਕੀਤਾ ਜਾਂਦਾ ਸੀ। ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ 31 ਮਾਰਚ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਸੀ। ਕੋਈ 31 ਮਾਰਚ ਨੂੰ ਨਤੀਜਾ ਸੁਣ ਕੇ ਖ਼ੁਸ਼ ਹੋ ਜਾਂਦਾ ਸੀ, ਕੋਈ ਫੇਲ੍ਹ ਹੋਣ 'ਤੇ ਰੌੋਂਦਾ ਸੀ ਜਾਂ ਉਦਾਸ ਹੋ ਜਾਂਦਾ ਸੀ ਅਤੇ ਘਰ ਜਾਣ 'ਤੇ, ਮਾਂ-ਬਾਪ ਦੀ ਝਿੜਕ ਦੇ ਡਰ ਕਾਰਨ ਵੀ ਪ੍ਰੇਸ਼ਾਨ ਹੁੰਦਾ ਸੀ। ਪਰ ਅੱਜ ਕਿਤੇ ਵੀ 31 ਮਾਰਚ ਦਾ ਜੋਸ਼ ਦੇਖਣ ਨੂੰ ਨਹੀਂ ਮਿਲਦਾ।
-ਈ.ਟੀ.ਟੀ. ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ, ਅਹਿਮਦਗੜ੍ਹ।
ਮੋਬਾਈਲ: 94784-12334
ਅਸੀਂ ਦਲਿਤਾਂ ਅਤੇ ਆਦਿਵਾਸੀਆਂ ਨੂੰ ਸਰਕਾਰੀ ਨੌਕਰੀਆਂ, ਸਿੱਖਿਆ ਸੰਸਥਾਵਾਂ, ਸੰਸਦ ਅਤੇ ਵਿਧਾਨ ਸਭਾਵਾਂ ਆਦਿ 'ਚ ਭਾਵੇਂ ਹੀ ਰਾਖਵਾਂਕਰਨ ਦੇ ਦਿੱਤਾ ਹੈ, ਪਰ ਸਮਾਜ ਵਿਚ ਅਜੇ ਵੀ ਉਨ੍ਹਾਂ ਦੇ ਨਾਲ ਵੱਡੇ ਪੱਧਰ 'ਤੇ ਭੇਦਭਾਵ ਜਾਰੀ ਹੈ। ਇੰਨਾ ਹੀ ਨਹੀਂ, ਸਿੱਖਿਆ ...
ਲੋਕ ਮੰਚ ਪੰਜਾਬ ਵਲੋਂ ਹੰਸ ਰਾਜ ਮਹਿਲਾ ਮਹਾਂ ਵਿਦਿਆਲਾ ਜਲੰਧਰ ਵਿਖੇ ਪੰਜਾਬੀ ਕਵੀ ਪ੍ਰੋ. ਗੁਰਭਜਨ ਗਿੱਲ ਨੂੰ ਪਹਿਲੇ ਨੰਦ ਲਾਲ ਨੂਰਪੁਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਪ੍ਰੋ. ਗੁਰਭਜਨ ਗਿੱਲ ਪੰਜਾਬੀ ਸਾਹਿਤ, ਕਲਾ, ਸੱਭਿਆਚਾਰ ਤੇ ਖੇਡ ਖੇਤਰ ਦੀ ...
ਗੱਲ ਪੰਜਾਬ ਦੇ ਪਿੰਡੇ 'ਤੇ ਹੰਢਾਏ 10 ਸਾਲਾਂ ਦੇ ਕਾਲੇ ਦੌਰ ਦੀ ਹੈ। ਉਨ੍ਹਾਂ ਦਿਨਾਂ ਵਿਚ ਇਕ ਸ਼ਿਅਰ ਦਾ ਜ਼ਿਕਰ ਵਾਰ-ਵਾਰ ਸੁਣਾਈ ਦਿੰਦਾ ਸੀ। ਇਸ ਤਰ੍ਹਾਂ ਜਾਪ ਰਿਹਾ ਹੈ ਕਿ ਇਤਿਹਾਸ ਫਿਰ ਆਪਣੇ-ਆਪ ਨੂੰ ਦੁਹਰਾ ਰਿਹਾ ਹੈ ਭਾਵੇਂ ਕਿ ਇੰਨ-ਬਿੰਨ ਨਹੀਂ ਦੁਹਰਾ ਰਿਹਾ। ਇਸੇ ...
ਸੁਪਰੀਮ ਕੋਰਟ ਨੇ ਕੇਰਲ ਦੇ ਇਕ ਵਿਅਕਤੀ ਵਲੋਂ ਪਾਈ ਇਕ ਰਿੱਟ ਬਾਰੇ ਸੁਣਵਾਈ ਕਰਦਿਆਂ ਅੱਜ ਦੇ ਬੇਹੱਦ ਸੰਵੇਦਨਸ਼ੀਲ ਅਤੇ ਅਸਹਿਣਸ਼ੀਲ ਬਣਦੇ ਜਾ ਰਹੇ ਸਮਾਜ ਸੰਬੰਧੀ ਜੋ ਟਿੱਪਣੀਆਂ ਕੀਤੀਆਂ ਹਨ, ਉਹ ਬੇਹੱਦ ਗੰਭੀਰ ਹਨ। ਉਨ੍ਹਾਂ ਨੂੰ ਸਾਰੇ ਸਮਾਜ ਅਤੇ ਸੰਬੰਧਿਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX