ਕਰਨਾਲ, 30 ਮਾਰਚ (ਗੁਰਮੀਤ ਸਿੰਘ ਸੱਗੂ)- ਆਮ ਆਦਮੀ ਪਾਰਟੀ ਨੇ ਕਰਨਾਲ ਤੋਂ 'ਮੋਦੀ ਹਟਾਓ-ਦੇਸ਼ ਬਚਾਓ' ਪੋਸਟਰ ਮੁਹਿੰਮ ਦੀ ਸ਼ੁਰੂਆਤ ਕੀਤੀ | ਇਸ ਦੌਰਾਨ ਸੀਨੀਅਰ ਆਗੂ ਅਨੁਰਾਗ ਢਾਂਡਾ ਨਾਲ ਪੁਲਿਸ ਦੀ ਹੱਥੋਪਾਈ ਵੀ ਹੋਈ ਅਤੇ ਪੁਲਿਸ ਨੇ ਸੂਬਾ ਇੰਚਾਰਜ ਡਾ. ਸੁਸ਼ੀਲ ਗੁਪਤਾ ਅਤੇ ਅਨੁਰਾਗ ਢਾਂਡਾ ਨੂੰ ਵਰਕਰਾਂ ਸਮੇਤ ਗਿ੍ਫ਼ਤਾਰ ਕਰ ਲਿਆ | 29 ਖ਼ਿਲਾਫ਼ ਮਾਮਲਾ ਦਰਜ ਕੀਤੇ ਗਏ, ਜਿਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਦੱਸਣਯੋਗ ਹੈ ਕਿ ਸੀ. ਐੱਮ. ਸਿਟੀ. ਹਰਿਆਣਾ ਕਰਨਾਲ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਅਤੇ ਰਾਜ ਸਭਾ ਮੈਂਬਰ ਡਾ. ਸੁਸ਼ੀਲ ਗੁਪਤਾ ਅਤੇ ਸੀਨੀਅਰ ਆਗੂ ਅਨੁਰਾਗ ਢਾਂਡਾ ਨੇ ਸੈਕਟਰ-12 ਸਥਿਤ ਇਕ ਨਿੱਜੀ ਰੈਸਟੋਰੈਂਟ ਵਿਚ ਪ੍ਰੈੱਸ ਕਾਨਫਰੰਸ ਕਰਕੇ 'ਮੋਦੀ ਹਟਾਓ ਦੇਸ਼ ਬਚਾਓ' ਮੁਹਿੰਮ ਦੀ ਸ਼ੁਰੂਆਤ ਕੀਤੀ | ਇਸ ਤੋਂ ਬਾਅਦ ਉਹ ਪਾਰਟੀ ਸਮਰਥਕਾਂ ਨਾਲ ਪੋਸਟਰ ਲਗਾਉਣ ਲਈ ਨਿਕਲ ਪਏ ਜਦ ਇਹ ਜ਼ਿਲ੍ਹਾ ਸਕਤਰੇਤ ਨੇੜੇ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ | ਇਸ ਮੌਕੇ ਪੁਲਿਸ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ | ਪੋਸਟਰ ਲਗਾਉਣ ਸਮੇਂ ਭਾਰੀ ਪੁਲਿਸ ਫੋਰਸ ਮੌਜੂਦ ਸੀ | ਇਸ ਦੌਰਾਨ ਪੁਲਿਸ ਦੀ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਹੱਥੋਪਾਈ ਹੋਈ ਅਤੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਸੂਬਾ ਇੰਚਾਰਜ ਡਾ. ਸੁਸ਼ੀਲ ਗੁਪਤਾ ਅਤੇ ਸੀਨੀਅਰ ਆਗੂ ਅਨੁਰਾਗ ਢਾਂਡਾ ਨੂੰ ਪਾਰਟੀ ਵਰਕਰਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ | ਇਸ ਮਗਰੋਂ ਪੁਲਿਸ ਲਾਈਨ ਵਿਚ 29 ਖ਼ਿਲਾਫ਼ ਧਾਰਾ 107/151 ਤਹਿਤ ਕੇਸ ਦਰਜ ਕੀਤਾ ਗਿਆ | ਕਰੀਬ 25 ਮਿੰਟ ਤੱਕ ਚੱਲੇ ਹੰਗਾਮੇ ਦੌਰਾਨ ਪੁਲਿਸ 'ਆਪ' ਵਰਕਰਾਂ ਨੂੰ ਹਿਰਾਸਤ 'ਚ ਲੈ ਕੇ ਪੁਲਿਸ ਲਾਈਨ ਲੈ ਗਈ | ਇਸ ਦੌਰਾਨ ਪੁਲਿਸ ਤੇ ਵਰਕਰਾਂ ਵਿਚਾਲੇ ਕਾਫ਼ੀ ਹੰਗਾਮਾ ਹੋਇਆ | ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿਚ ਡਾ. ਸੁਸ਼ੀਲ ਗੁਪਤਾ ਨੇ ਕਿਹਾ ਕਿ ਦਿੱਲੀ ਦੇ ਅੰਦਰ 'ਮੋਦੀ ਹਟਾਓ, ਦੇਸ਼ ਬਚਾਓ' ਦੇ ਪੋਸਟਰ ਲਗਾਏ ਗਏ ਅਤੇ ਸਰਕਾਰ ਹਿੱਲ ਗਈ | ਅੰਗਰੇਜ਼ਾਂ ਦੇ ਰਾਜ ਦੌਰਾਨ ਵੀ ਇਕ ਪੋਸਟਰ ਅਤੇ ਇਕ ਪੈਂਫਲਟ ਲਈ ਕਦੇ ਵੀ 138 ਐੱਫ. ਆਈ. ਆਰ. ਦਰਜ ਨਹੀਂ ਹੋਈਆਂ ਸਨ | ਉਨ੍ਹਾਂ ਕਿਹਾ ਕਿ ਆਜ਼ਾਦੀ ਸੰਗਰਾਮ ਵਿਚ ਸਾਡੇ ਆਜ਼ਾਦੀ ਘੁਲਾਟੀਆਂ ਨੇ ਹੱਸਦੇ-ਹੱਸਦਿਆਂ ਫਾਂਸੀ ਨੂੰ ਚੁੰਮਿਆ ਸੀ | ਉਨ੍ਹਾਂ ਦਾ ਸੁਪਨਾ ਸੀ ਕਿ ਜਿਸ ਦਿਨ ਸਾਡਾ ਦੇਸ਼ ਆਜ਼ਾਦ ਹੋਵੇਗਾ, ਅਨਪੜ੍ਹਤਾ ਦੂਰ ਹੋ ਜਾਵੇਗੀ ਅਤੇ ਭਾਰਤ ਇਕ ਪੜਿ੍ਹਆ-ਲਿਖਿਆ ਦੇਸ਼ ਬਣ ਜਾਵੇਗਾ | ਦੇਸ਼ ਦੇ ਲੋਕ ਇਲਾਜ ਲਈ ਨਹੀਂ ਭਟਕਣਗੇ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਮੁੱਲ ਮਿਲੇਗਾ ਪਰ ਪ੍ਰਧਾਨ ਮੰਤਰੀ ਮੋਦੀ ਜਿੱਥੇ ਵੀ ਗਏ, ਉੱਥੇ ਅਡਾਨੀ ਦਾ ਸਾਮਰਾਜ ਵਿਕਸਿਤ ਕਰਦੇ ਰਹੇ ਤੇ ਵਿਅਕਤੀ ਦਾ ਵਿਕਾਸ ਉਸ ਦਾ ਸੁਪਨਾ ਹੀ ਰਿਹਾ | ਸੀਨੀਅਰ ਆਗੂ ਅਨੁਰਾਗ ਢਾਂਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦੇਸ਼ ਵਿਰੋਧੀ ਹਨ | ਮੋਦੀ ਚਲੇ ਗਏ ਤਾਂ ਦੇਸ਼ ਬਚ ਜਾਵੇਗਾ | ਇਸੇ ਲਈ ਆਮ ਆਦਮੀ ਪਾਰਟੀ ਨੇ ਪੂਰੇ ਦੇਸ਼ ਵਿਚ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਅੱਜ ਜਨਤਾ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ | ਲੋਕਾਂ ਦੀ ਆਜ਼ਾਦੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਤਾਨਾਸ਼ਾਹ ਇਕ ਪੋਸਟਰ ਤੋਂ ਡਰ ਗਿਆ ਹੈ | ਇਸ ਮੌਕੇ ਸੁਨੀਲ ਬਿੰਦਲ, ਬਲਵਿੰਦਰ ਚੀਮਾ, ਨਿਰਮਲ ਸਿੰਘ, ਮਹਿੰਦਰ ਸਿੰਘ, ਅਮਨਦੀਪ ਸਿੰਘ, ਬਿੰਦਰ ਮਾਨ, ਸੁਭਾਸ਼ ਕੋਚ ਆਦਿ ਹਾਜ਼ਰ ਸਨ |
ਨਰਾਇਣਗੜ੍ਹ, 30 ਮਾਰਚ (ਪੀ ਸਿੰਘ)-ਨਰਾਇਣਗੜ੍ਹ ਦੇ ਮੇਨ ਬਾਜ਼ਾਰ 'ਚ ਸਥਿਤ ਬਿੰਦਲ ਟਰੇਡਰਜ਼ ਨਾਮ ਦੀ ਦੁਕਾਨ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਕਾਰਨ ਦੁਕਾਨ 'ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਦੁਕਾਨਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਗ ...
ਕਰਨਾਲ, 30 ਮਾਰਚ (ਗੁਰਮੀਤ ਸਿੰਘ ਸੱਗੂ)- ਕਰਨਾਲ ਦੇ ਇਕ ਨਿੱਜੀ ਹਸਪਤਾਲ 'ਚ ਜੋਤੀ ਨਾਂਅ ਦੀ ਲੜਕੀ ਦੀ ਇਲਾਜ ਦੌਰਾਨ ਹੋਈ ਮੌਤ ਦਾ ਮਾਮਲਾ ਇਕ ਵਾਰ ਫਿਰ ਭਖ ਗਿਆ ਹੈ | ਰਿਸ਼ਤੇਦਾਰਾਂ, ਵੱਖ-ਵੱਖ ਜਥੇਬੰਦੀਆਂ ਅਤੇ ਸਮਾਜ ਦੇ ਲੋਕਾਂ ਨੇ ਨਿੱਜੀ ਹਸਪਤਾਲ ਅੰਮਿ੍ਤਧਾਰਾ ਦੇ ...
ਸਿਰਸਾ, 30 ਮਾਰਚ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਖੇਤੀ ਮੰਤਰੀ ਵੱਲੋਂ ਭਾਵੇਂ 15 ਮਾਰਚ ਤੋਂ ਸਰੋ੍ਹਾ ਦੀ ਸਰਕਾਰੀ ਖ਼ਰੀਦ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਸੀ ਪਰ ਹਾਲੇ ਤੱਕ ਸਰਕਾਰ ਵੱਲੋਂ ਸਰੋ੍ਹਾ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ | ਸਰਕਾਰੀ ਏਜੰਸੀਆਂ ਵਲੋਂ ...
ਡੱਬਵਾਲੀ, 30 ਮਾਰਚ (ਇਕਬਾਲ ਸਿੰਘ ਸ਼ਾਂਤ)- ਇੱਥੇ ਵਾਰਡ-3 'ਚ ਚੋਰਾਂ ਨੇ ਦੋ ਵੱਖ-ਵੱਖ ਵਾਰਦਾਤਾਂ ਵਿੱਚ ਇਕ ਘਰ ਤੇ ਵਾਟਰ ਆਰ.ਓ. ਗੁਦਾਮ ਨੂੰ ਨਿਸ਼ਾਨਾ ਬਣਾ ਕੇ 1.42 ਲੱਖ ਰੁਪਏ ਨਕਦ ਤੇ 40 ਹਜ਼ਾਰ ਰੁਪਏ ਦੇ ਸਾਮਾਨ 'ਤੇ ਹੱਥ ਸਾਫ਼ ਕਰ ਦਿੱਤਾ | ਪੁਲਿਸ ਵਲੋਂ ਮੁਕੱਦਮੇ ਦਰਜ ...
ਯਮੁਨਾਨਗਰ, 30 ਮਾਰਚ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਸਥਾਪਤ ਖੇਲੋ ਇੰਡੀਆ ਸੈਂਟਰ ਆਫ ਵੇਟ-ਲਿਫਟਿੰਗ ਦੀ ਬੀ. ਕਾਮ ਦੀ ਵਿਦਿਆਰਥਣ ਰੇਸ਼ਮਾ ਨੇ ਖੇਲੋ ਇੰਡੀਆ ਵਿਮੈਨ ਨੈਸ਼ਨਲ ਰੈਂਕਿੰਗ ਟੂਰਨਾਮੈਂਟ ਵਿਚ ਸਿਲਵਰ ਮੈਡਲ ਜਿੱਤ ਕੇ ਯਮੁਨਾਨਗਰ ...
ਨਵੀਂ ਦਿੱਲੀ, 30 ਮਾਰਚ (ਜਗਤਾਰ ਸਿੰਘ)- ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਵਿਧਾਨ ਸਭਾ ਵਿਚ ਦਿੱਤੇ ਭਾਸ਼ਣ ਦੇ ਪਿੱਛੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸਿਆਸੀ ਭਿ੍ਸ਼ਟਾਂ ਵਿਰੁੱਧ ਦਿੱਤੇ ਭਾਸ਼ਣ ...
ਨਵੀਂ ਦਿੱਲੀ, 30 ਮਾਰਚ (ਜਗਤਾਰ ਸਿੰਘ)- ਦਿੱਲੀ ਦੀ ਲੋਕ ਨਿਰਮਾਣ ਵਿਭਾਗ ਮੰਤਰੀ ਆਤਿਸ਼ੀ ਨੇ ਉੱਤਰੀ ਤੇ ਦੱਖਣੀ ਦਿੱਲੀ ਰੋਡ ਡਿਵੀਜ਼ਨਾਂ ਅਧੀਨ ਆਉਂਦੀਆਂ ਦੋ ਮਹੱਤਵਪੂਰਨ ਸੜਕਾਂ ਦੀ ਮਜ਼ਬੂਤੀ ਤੇ ਸੁੰਦਰੀਕਰਨ ਲਈ 39.16 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ ...
ਨਵੀਂ ਦਿੱਲੀ, 30 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸੈਂਟਰਲ ਜ਼ਿਲ੍ਹੇ ਦੇ ਐਂਟੀ ਆਟੋ ਥੈਪਟ ਸਕੁਐਡ (ਏ.ਏ.ਟੀ.ਐੱਸ) ਨੇ ਇਕ ਵੱਖਰੇ ਕਿਸਮ ਦੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਝਪਟਮਾਰੀ ਦਾ ਧੰਦਾ ਕਰਦੇ ਸਨ ਅਤੇ ਝਪਟਮਾਰੀ ਤੋਂ ਪਹਿਲਾਂ ਉਹ ਦੋ ਪਹੀਆਂ ਵਾਹਨ ਚੋਰੀ ...
ਨਵੀਂ ਦਿੱਲੀ, 30 ਮਾਰਚ (ਜਗਤਾਰ ਸਿੰਘ)- ਆਮ ਆਦਮੀ ਪਾਰਟੀ ਵਲੋਂ 'ਮੋਦੀ ਹਟਾਓ, ਦੇਸ਼ ਬਚਾਓ' ਨਾਅਰੇ ਦੇ ਨਾਲ ਅੱਜ ਪੋਸਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | 'ਆਪ' ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਗੋਪਾਲ ਰਾਏ ਨੇ ਜਾਣਕਾਰੀ ਦਿੱਤੀ ਕਿ ਦੇਸ਼ ਭਰ ਦੇ 22 ਸੂਬਿਆਂ 'ਚ ਵੱਖ-ਵੱਖ ...
ਨਵੀਂ ਦਿੱਲੀ, 30 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਡੀਜ਼ਲ ਦੀਆਂ 10 ਸਾਲ ਪੁਰਾਣੀਆਂ ਅਤੇ ਪੈਟਰੋਲ ਦੀਆਂ 15 ਸਾਲ ਪੁਰਾਣੀਆਂ ਗੱਡੀਆਂ ਸੜਕਾਂ 'ਤੇ ਚੱਲਣ ਲਈ ਰੋਕ ਲੱਗੀ ਹੋਈ ਹੈ | ਦਿੱਲੀ ਸਰਕਾਰ ਦਾ ਟਰਾਂਸਪੋਰਟ ਵਿਭਾਗ ਇਸ ਮਾਮਲੇ ਪ੍ਰਤੀ ਕਈ ਵਾਰ ਲੋਕਾਂ ਨੂੰ ...
ਨਵੀਂ ਦਿੱਲੀ, 30 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਚੀਨੀ ਡੋਰ ਪੂਰੀ ਤਰ੍ਹਾਂ ਨਾਲ ਬੰਦ ਕੀਤੀ ਹੋਈ ਹੈ ਪਰ ਫਿਰ ਵੀ ਲੋਕ ਚੋਰੀ ਛਿਪੇ ਇਸ ਡੋਰ ਨੂੰ ਵੇਚ ਰਹੇ ਹਨ | ਇਸ ਚੀਨੀ ਡੋਰ ਨੂੰ ਲੋਕ ਖ਼ਰੀਦ ਕੇ ਪਤੰਗ ਵੀ ਉਡਾ ਰਹੇ ਹਨ | ਦਿੱਲੀ ਦੇ ਸ਼ਾਸਤਰੀ ਪਾਰਕ ਵਿਚ ਇਕ ...
ਜਲੰਧਰ, 30 ਮਾਰਚ (ਸ਼ਿਵ)- ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲੰਬੇ ਸਮੇਂ ਤੋਂ ਰੇਲਵੇ ਸਟੇਸ਼ਨ ਦੇ ਪਿਛਲੇ ਪਾਸੇ ਇੰਪਰੂਵਮੈਂਟ ਟਰੱਸਟ ਦੀਆਂ ਕਾਲੋਨੀਆਂ ਵਾਲੇ ਪਾਸੇ ਸੈਕਿੰਡ ਐਂਟਰੀ ਗੇਟ ਦਾ ਕੰਮ ਨਾ ਕਰਵਾਉਣ ਕਰਕੇ ਆਸ-ਪਾਸ ਕਾਲੋਨੀ ਵਾਲਿਆਂ 'ਚ ਭਾਰੀ ਰੋਸ ਪਾਇਆ ਜਾ ...
ਜਲੰਧਰ, 30 ਮਾਰਚ (ਸ਼ਿਵ)- ਰਾਜ ਦੇ ਬਹੁ-ਚਰਚਿਤ 48 ਕਰੋੜ ਦੇ ਜਾਅਲੀ ਬਿਲਿੰਗ ਮਾਮਲੇ ਵਿਚ ਜੀ. ਐੱਸ. ਟੀ. ਵਿਭਾਗ ਨੇ 6 ਦੋਸ਼ੀਆਂ ਦੇ ਖ਼ਿਲਾਫ਼ ਅਦਾਲਤ ਵਿਚ 985 ਸਫ਼ਿਆਂ ਦਾ ਚਲਾਨ ਪੇਸ਼ ਕਰ ਦਿੱਤਾ ਹੈ | ਜੀ. ਐੱਸ. ਟੀ. ਵਿਭਾਗ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਕੀਤੀ ਗਈ ਕਾਰਵਾਈ ...
ਜਲੰਧਰ, 30 ਮਾਰਚ (ਪਵਨ ਖਰਬੰਦਾ)-ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ 'ਚ ਨਵਰਾਤਰੇ ਦਾ ਸ਼ੁਭ ਮੌਕਾ ਉਤਸ਼ਾਹ ਨਾਲ ਮਨਾਇਆ ਗਿਆ ਜਿਸ 'ਚ ਸੰਸਥਾ ਵਲੋਂ ਸ਼ੈੱਫ ਮਨੀਸ਼ ਤੇ ਸ਼ੈੱਫ ਅਖਿਲ ਦੀ ਦੇਖ-ਰੇਖ 'ਚ ਨਵਰਾਤਰਿਆਂ ਦੌਰਾਨ ...
ਚੁਗਿੱਟੀ/ਜੰਡੂਸਿੰਘਾ, 30 ਮਾਰਚ (ਨਰਿੰਦਰ ਲਾਗੂ)-ਜਲੰਧਰ ਜ਼ਿਮਨੀ ਚੋਣ ਲਈ ਤਰੀਕ ਦਾ ਐਲਾਨ ਹੁੰਦੇ ਸਾਰ ਹੀ ਲੋਕ ਇਨਸਾਫ਼ ਪਾਰਟੀ ਦੀ ਜਲੰਧਰ ਇਕਾਈ ਦੇ ਮੈਂਬਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬੱਗਾ ਦੀ ਅਗਵਾਈ 'ਚ ਇਕ ਬੈਠਕ ਲੰਮਾ ਪਿੰਡ ਵਿਖੇ ਕੀਤੀ ਗਈ | ਇਸ ...
ਜਲੰਧਰ, 30 ਮਾਰਚ (ਸ਼ਿਵ)- ਵਾਰਡ ਨੰਬਰ 50 ਵਿਚ ਰੰਗਲਾ ਵੇਹੜਾ ਤੋਂ ਲੈ ਕੇ ਸਕਾਈਲਾਰਕ ਚੌਕ ਤੱਕ ਬਣਨ ਵਾਲੀ ਸੜਕ ਦਾ 'ਆਪ' ਵਿਧਾਇਕ ਵੱਲੋਂ ਉਦਘਾਟਨ ਕਰਨ ਤੋਂ ਸਾਬਕਾ ਕਾਂਗਰਸੀ ਕੌਂਸਲਰ ਸ਼ੈਰੀ ਚੱਢਾ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਆਪ ਵਿਧਾਇਕ ਨੇ ਜਿਸ ...
ਜਲੰਧਰ, 30 ਮਾਰਚ (ਐੱਮ.ਐੱਸ. ਲੋਹੀਆ) - ਸਵਿਫ਼ਟ ਕਾਰ 'ਚ ਫਿਰੋਜ਼ਪੁਰ ਤੋਂ ਜਲੰਧਰ ਹੈਰੋਇਨ ਦੀ ਸਪਲਾਈ ਦੇਣ ਆਏ 4 ਵਿਅਕਤੀਆਂ ਨੂੰ ਕਮਿਸ਼ਨਰੇਟ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ 500 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਦੀ ਪਛਾਣ ਬਸਤੀ ...
ਜਲੰਧਰ, 30 ਮਾਰਚ (ਸ਼ਿਵ)- ਅਰਬਨ ਅਸਟੇਟ ਫੇਸ-2 ਦੇ ਕੋਲ ਸਾਬੋਵਾਲ ਵਿਚ ਨਾਰਾਜ਼ ਲੋਕਾਂ ਨੇ ਉਸ ਵੇਲੇ ਧਰਨਾ ਲਗਾ ਕੇ ਮੁੱਖ ਰੋਡ ਜਾਮ ਕਰ ਦਿੱਤੀ ਜਦੋਂ ਨਿਗਮ ਵਲੋਂ ਲੰਬੇ ਸਮੇਂ ਤੋਂ ਇਲਾਕੇ ਵਿਚ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਸੀ | ਲੋਕਾਂ ਵਲੋਂ ...
ਜਲੰਧਰ, 30 ਮਾਰਚ (ਚੰਦੀਪ ਭੱਲਾ)- ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਪ੍ਰਾਈਵੇਟ ਸਕੂਲਾਂ ਦੇ ਪਿ੍ੰਸੀਪਲਾਂ/ਮੈਨੇਜਮੈਂਟ ਦੇ ਨੁਮਾਇੰਦਿਆਂ ਨੂੰ ਪੰਜਾਬ ਰੈਗੂਲੇਸ਼ਨ ਆਫ ਫੀ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਲ ਐਕਟ ਦੀ ਪੂਰਨ ਤੌਰ 'ਤੇ ਪਾਲਣਾ ਯਕੀਨੀ ...
ਮਕਸੂਦਾਂ, 30 ਮਾਰਚ (ਸੋਰਵ ਮਹਿਤਾ)- ਥਾਣਾ ਡਵੀਜ਼ਨ ਨੰਬਰ 8 ਦੇ ਅਧੀਨ ਆਉਂਦੇ ਸੰਤੋਖਪੁਰਾ ਦੇ ਨਾਲ ਲੱਗਦੇ ਸਰਾਭਾ ਨਗਰ ਵਿਖੇ ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਹੇ ਨੌਜਵਾਨ ਵੱਲੋਂ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਗਿਆ ਸੀ | ਉਸ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ...
ਕਾਲਾਂਵਾਲੀ/ਸਿਰਸਾ, 30 ਮਾਰਚ (ਭੁਪਿੰਦਰ ਪੰਨੀਵਾਲੀਆ)- ਇਲਾਕੇ ਦੇ ਕਿਸਾਨਾਂ ਨੇ ਮੀਂਹ ਤੇ ਗੜੇਮਾਰੀ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਅਤੇ ਸਰ੍ਹੋਂ ਦੀ ਫ਼ਸਲ ਨੂੰ ਸਮਰਥਨ ਮੁੱਲ 'ਤੇ ਖ਼ਰੀਦਣ ਲਈ ਰਾਸ਼ਟਰੀ ਕਿਸਾਨ ਮੰਚ ਦੇ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ...
ਤਰਨ ਤਾਰਨ, 30 ਮਾਰਚ (ਹਰਿੰਦਰ ਸਿੰਘ)¸ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਗਵਿੰਦਰ ਸਿੰਘ ਲਹਿਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀ.ਈ.ਈ.ਓ. ਜਸਵਿੰਦਰ ਸਿੰਘ ਨੌਸ਼ਹਿਰਾ ਪੰਨੂੰਆਂ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ ਵਿਖੇ ਪ੍ਰੀ-ਪ੍ਰਾਇਮਰੀ ਦੇ ...
ਕਾਲਾਂਵਾਲੀ/ਸਿਰਸਾ, 30 ਮਾਰਚ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡਾਂ ਬੁੱਢਾਭਾਣਾ, ਕਿਰਾੜਕੋਟ, ਨਾਗੋਕੀ, ਬੁਰਜ ਕਰਮਗੜ੍ਹ, ਬੱਪਾਂ, ਅਲੀਕਾਂ, ਨੇਜਾਡੇਲਾ ਖੁਰਦ, ਸਹਾਰਨੀ, ਝਿੜੀ, ਲੱਕੜਵਾਲੀ, ਸੁਖਚੈਨ, ਭਿਵਾਨ, ਪੰਜਮਾਲਾ, ਬੁਰਜ ਭੰਗੂ, ਬੀਰੂਵਾਲਾ ਗੁੜ੍ਹਾ, ਰੋੜੀ, ...
ਅੰਮਿ੍ਤਸਰ, 30 ਮਾਰਚ (ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਤੇ ਸ਼੍ਰੋਮਣੀ ਪੰਥ ਅਕਾਲੀ ਦਲ ਬੁੱਢਾ ਦਲ ਦੇ 6ਵੇਂ ਮੁਖੀ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੇ 200 ਸਾਲਾ ਸ਼ਹੀਦੀ ਦਿਹਾੜੇ ਅਤੇ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ...
ਨਵੀਂ ਦਿੱਲੀ, 30 ਮਾਰਚ (ਉਪਮਾ ਡਾਗਾ ਪਾਰਥ)-ਪੰਜਾਬ 'ਚ ਪਾਸਪੋਰਟ ਬਣਾਉਣ ਅਤੇ ਉਸ ਨੂੰ ਨਵਿਆਉਣ 'ਚ ਲੋਕਾਂ ਨੂੰ ਹੋਣ ਵਾਲੀ ਖੱਜਲ-ਖੁਆਰੀ ਦੇ ਮੁੱਦੇ 'ਤੇ ਸੂਬੇ ਦੇ 3 ਸੰਸਦ ਮੈਂਬਰਾਂ ਨੇ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨਾਲ ਮੁਲਾਕਾਤ ਕੀਤੀ | ਖਡੂਰ ਸਾਹਿਬ ਤੋਂ ਸੰਸਦ ...
ਅਮਰਕੋਟ, 30 ਮਾਰਚ (ਭੱਟੀ)¸ਲੋਕ ਸੰਘਰਸ਼ ਮੋਰਚਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਵਲੋਂ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਅਲਗੋਂ ਕੋਠੀ ਵਿਖੇ ਮੀਟਿੰਗ ਕੀਤੀ ਗਈ, ਜਿਸ 'ਚ ਮੋਰਚੇ ਦੇ ਪੰਜਾਬ ਪ੍ਰਧਾਨ ਵਲੋਂ ਗੁਰਜੀਤ ਸਿੰਘ ਭੁੱਲਰ ਅਲਗੋਂ ਕੋਠੀ ਨੂੰ ਜ਼ਿਲ੍ਹਾ ...
ਝਬਾਲ, 30 ਮਾਰਚ (ਸੁਖਦੇਵ ਸਿੰਘ)-ਪਿੰਡ ਪੰਡੋਰੀ ਤਖਤ ਮੱਲ ਵਿਖੇ ਭਾਈ ਭਾਨ ਸਿੰਘ, ਭਾਈ ਨਰਾਇਣ ਸਿੰਘ ਸਪੋਰਟਸ ਕਲੱਬ ਪੰਡੋਰੀ ਤਖਤ ਮੱਲ ਵਲੋਂ ਐੱਨ.ਆਰ.ਆਈ ਤੇ ਫੌਜੀ ਵੀਰਾਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਪੰਜ ਰੋਜ਼ਾ ਫੁੱਟਬਾਲ ...
ਤਰਨ ਤਾਰਨ, 30 ਮਾਰਚ (ਪਰਮਜੀਤ ਜੋਸ਼ੀ)-ਅਧਿਆਪਕ ਦਲ ਪੰਜਾਬ (ਜ) ਦੇ ਜਿਲ੍ਹਾ ਤਰਨ ਤਾਰਨ ਪ੍ਰਧਾਨ ਬਲਦੇਵ ਸਿੰਘ ਬਸਰਾ ਦੀ ਪ੍ਰਧਾਨਗੀ ਹੇਠ ਪਿਛਲੇ ਦਿਨੀਂ ਸੜਕ ਹਾਦਸੇ 'ਚ ਵਿਛੜ ਚੁੱਕੇ ਤੇ ਜ਼ਖ਼ਮੀ ਹੋਏ ਅਧਿਆਪਕਾਂ ਦੀ ਸ਼ੋਕ ਸਭਾ ਹੋਈ | ਜਿਸ ਵਿਚ ਅਧਿਆਪਕਾਂ ਨੇ ਇਸ ਹਾਦਸੇ ...
ਗੋਇੰਦਵਾਲ ਸਾਹਿਬ, 30 ਮਾਰਚ (ਸਕੱਤਰ ਸਿੰਘ ਅਟਵਾਲ)- ਇਲਾਕੇ ਦੀ ਨਾਮਵਰ ਸੰਸਥਾ ਇੰਪੀਰਿਆ ਇੰਸਟੀਚਿਊਟ ਗੋਇੰਦਵਾਲ ਸਾਹਿਬ ਡਾਕਟਰ ਰਮਨਦੀਪ ਕੌਰ ਰੰਧਾਵਾ ਦੇ ਦਿਸ਼ਾ ਨਿਰਦੇਸ਼ ਹੇਠ ਚੱਲ ਰਹੀ ਹੈ, ਜਿਨ੍ਹਾਂ ਨੇ ਖੁਦ ਵੀ ਆਈਲਟਸ ਦੇ ਰੀਡਿੰਗ 'ਚ 9 ਬੈਂਡ ਤੇ ਓਵਰਆਲ 8.5 ਬੈਂਡ ...
ਤਰਨ ਤਾਰਨ, 30 ਮਾਰਚ (ਇਕਬਾਲ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤੱਖ਼ਤ ਵਿਚ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੀ ਗ੍ਰੈਜੁਏਸ਼ਨ ਸੈਰੇਮਨੀ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤੱਖ਼ਤ ਜਗਜੀਤ ...
ਤਰਨ ਤਾਰਨ, 30 ਮਾਰਚ (ਹਰਿੰਦਰ ਸਿੰਘ)¸ਪੰਜਾਬ ਸਰਕਾਰ ਦੁਆਰਾ ਸਿੱਖਿਆ ਵਿਭਾਗ ਵਿਚ ਈ.ਟੀ.ਟੀ. ਅਧਿਆਪਕਾਂ ਦੀਆਂ 6635 ਤੇ ਹੋਰ ਵੱਖ-ਵੱਖ ਭਰਤੀਆਂ ਅਧੀਨ ਕੰਮ ਕਰਦੀਆਂ ਕੁਆਰੀਆਂ ਤੇ ਵਿਧਵਾ ਲੜਕੀਆਂ ਤੋਂ ਇਲਾਵਾ ਬਹੁਤ ਸਾਰੇ ਅਧਿਆਪਕ 150 ਤੋਂ 250 ਕਿਲੋਮੀਟਰ ਦੂਰ ਸੇਵਾਵਾਂ ...
ਖਡੂਰ ਸਾਹਿਬ, 30 ਮਾਰਚ (ਰਸ਼ਪਾਲ ਸਿੰਘ ਕੁਲਾਰ)-ਨਰੇਗਾ ਸਕੀਮ ਤਹਿਤ ਕੀਤੇ ਕੰਮ ਦਾ ਮਿਹਨਤਾਨਾ ਨਾ ਮਿਲਣ ਕਾਰਨ ਮਜ਼ਦੂਰਾਂ ਨੇ ਅੱਜ ਬੀ.ਡੀ.ਪੀ.ਓ. ਦਫ਼ਤਰ ਖਡੂਰ ਸਾਹਿਬ ਵਿਖੇ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਤੇ ਬੀ.ਡੀ.ਪੀ.ਓ. ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ...
ਖਾਲੜਾ, 30 ਮਾਰਚ ( ਜੱਜਪਾਲ ਸਿੰਘ ਜੱਜ)¸ਮਗਰਲੇ ਦਿਨੀਂ ਹੋਈ ਬੇ-ਮੌਸਮੀ ਬਰਸਾਤ ਨਾਲ ਕਣਕ ਦੀ ਪੱਕੀ ਹੋਈ ਫ਼ਸਲ ਖਰਾਬ ਹੋ ਜਾਣ 'ਤੇ ਪੰਜਾਬ ਸਰਕਾਰ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦੇਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਅੰਬਾਵਤਾ) ਦੇ ਜ਼ਿਲ੍ਹਾ ...
ਜਲੰਧਰ, 30 ਮਾਰਚ (ਸ਼ੈਲੀ)- ਸ੍ਰੀ ਦੇਵੀ ਤਲਾਬ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਰਾਮ ਨੌਮੀ ਦੇ ਮੌਕੇ 'ਤੇ ਸ਼ਹਿਰ ਵਿਚ ਧੂਮਧਾਮ ਨਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਤੋਂ ਪਹਿਲਾਂ ਮੰਦਿਰ ਵਿਚ ਰੱਖੇ ਸ੍ਰੀ ਰਾਮਾਇਣ ਦੇ ਪਾਠ ਦਾ ਭੋਗ ਪਾਇਆ ਗਿਆ ਤੇ ਮੰਦਿਰ ਦੇ ਸ੍ਰੀ ਰਾਮ ਹਾਲ ...
ਜਲੰਧਰ, 30 ਮਾਰਚ (ਹਰਵਿੰਦਰ ਸਿੰਘ ਫੁੱਲ) - ਪੀ.ਐਫ ਦਫ਼ਤਰ ਭਾਰਤ ਸਰਕਾਰ ਦਾ ਖੇਤਰੀ ਦਫ਼ਤਰ ਜਲੰਧਰ ਆਪਣੀਆਂ ਡਿਜੀਟਲ ਸੇਵਾਵਾਂ ਰਾਹੀਂ ਤੇਜ਼ੀ ਨਾਲ ਈ-ਗਵਰਨੈਂਸ ਵੱਲ ਵਧ ਰਿਹਾ ਹੈ ਅਤੇ ਆਪਣੇ ਮੈਂਬਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਲਚਕਦਾਰ ਹੈ¢ ਇਸ ਕੜੀ ...
ਚੁਗਿੱਟੀ, 30 ਮਾਰਚ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਸੂਰਿਆ ਇਨਕਲੇਵ ਵਿਖੇ ਲੁੱਟ ਦੇ ਚੱਕਰ 'ਚ ਲੁਟੇਰਿਆਂ ਵਲੋਂ ਇਕ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਵਿਅਕਤੀ ਨੇ ਜਦੋਂ ਰੌਲਾ ਪਾਇਆ ਤਾਂ ਮੌਕੇ ...
ਚੁਗਿੱਟੀ, 30 ਮਾਰਚ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਸੂਰਿਆ ਇਨਕਲੇਵ ਵਿਖੇ ਲੁੱਟ ਦੇ ਚੱਕਰ 'ਚ ਲੁਟੇਰਿਆਂ ਵਲੋਂ ਇਕ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਵਿਅਕਤੀ ਨੇ ਜਦੋਂ ਰੌਲਾ ਪਾਇਆ ਤਾਂ ਮੌਕੇ ...
ਜਲੰਧਰ, 30 ਮਾਰਚ (ਡਾ. ਜਤਿੰਦਰ ਸਾਬੀ) - ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਜਲੰਧਰ ਵਿਖੇ ਪਹਿਲੀ ਸਾਲਾਨਾ ਐਥਲੈਟਿਕਸ ਮੀਟ ਪਿ੍ੰਸੀਪਲ ਡਾ. ਰਣਬੀਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਕਰਵਾਈ ਗਈ¢ ਇਸ ਮÏਕੇ ਡੀ.ਐਸ.ਓ. ਜਲੰਧਰ ਲਵਜੀਤ ਸਿੰਘ ਜੀ ਨੇ ਮੁੱਖ ਮਹਿਮਾਨ ਵਜੋਂ ...
ਜਲੰਧਰ, 30 ਮਾਰਚ (ਐੱਮ. ਐੱਸ. ਲੋਹੀਆ) - ਪਾਰਕਿੰਸਨ ਰੋਗ ਤੋਂ ਪੀੜਤ ਮਰੀਜ਼ਾਂ ਲਈ 'ਡੀਪ ਬ੍ਰੇਨ ਸਟਿਮੁਲੇਸ਼ਨ ਤਕਨੀਕ' ਇਕ ਵਰਦਾਨ ਸਾਬਤ ਹੋ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੋਰਟਿਸ ਹਸਪਤਾਲ ਮੋਹਾਲੀ 'ਚ ਸੇਵਾਵਾਂ ਦੇ ਰਹੇ ਨਿਊਰੋ ਸਰਜਨ ਡਾ. ਨਿਸ਼ਿਤ ਸਾਵਲ ਨੇ ...
ਕਰਤਾਰਪੁਰ, 30 ਮਾਰਚ (ਜਨਕ ਰਾਜ ਗਿੱਲ) - ਸਥਾਨਕ ਸ੍ਰੀ ਰਾਮ ਕ੍ਰਿਸ਼ਨ ਮੰਦਰ ਪ੍ਰਬੰਧਕ ਕਮੇਟੀ ਤੇ ਰਾਮਾ ਕ੍ਰਿਸ਼ਨ ਮੰਦਰ ਯੂਥ ਕਮੇਟੀ ਬਾਰਾਦਰੀ ਬਾਜ਼ਾਰ ਕਰਤਾਰਪੁਰ ਵੱਲੋਂ ਰਾਮ ਨੌਮੀਂ ਮੌਕੇ ਸ਼ੋਭਾ ਯਾਤਰਾ ਸਜਾਈ ਗਈ ਜਿਸਦੇ ਚਲਦਿਆਂ ਸਭ ਤੋਂ ਪਹਿਲਾਂ ਭਗਵਾਨ ਗਣਪਤੀ ...
ਕਿਸ਼ਨਗੜ੍ਹ, 30 ਮਾਰਚ (ਹੁਸਨ ਲਾਲ)- ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਜਲੰਧਰ ਇਕਾਈ ਦੇ ਪ੍ਰਧਾਨ ਤਰਸੇਮ ਲਾਲ ਅਤੇ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX