ਤਾਜਾ ਖ਼ਬਰਾਂ


ਬਾਲਾਸੋਰ ਰੇਲ ਹਾਦਸਾ: ਕਾਂਗਰਸ ਪ੍ਰਧਾਨ ਨੇ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
. . .  0 minutes ago
ਨਵੀਂ ਦਿੱਲੀ, 5 ਜੂਨ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਓਡੀਸ਼ਾ ਰੇਲ ਹਾਦਸੇ ਨੂੰ ਭਾਰਤੀ ਰੇਲ ਦੇ.....
ਅਰਵਿੰਦ ਕੇਜਰੀਵਾਲ ਛੋਟਾ ਮੋਦੀ- ਸੁਖਪਾਲ ਸਿੰਘ ਖਹਿਰਾ
. . .  16 minutes ago
ਚੰਡੀਗੜ੍ਹ, 5 ਜੂਨ- ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਇਕ ਟਵੀਟ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਛੋਟਾ ਮੋਦੀ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਕੇਜਰੀਵਾਲ 29.....
ਸ਼ਿਵ ਸੈਨਾ (ਸ਼ਿੰਦੇ) ਅਤੇ ਭਾਜਪਾ ਹਰ ਆਉਣ ਵਾਲੀ ਚੋਣ ਇਕੱਠੇ ਲੜਨਗੇ: ਏਕਨਾਥ ਸ਼ਿੰਦੇ
. . .  34 minutes ago
ਨਵੀਂ ਦਿੱਲੀ, 5 ਜੂਨ- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬੀਤੇ ਦਿਨ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ.....
ਮਾਮਲਾ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦਾ: ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਸ਼ੁਰੂ
. . .  1 minute ago
ਚੰਡੀਗੜ੍ਹ, 5 ਜੂਨ (ਪ੍ਰੋ. ਅਵਤਾਰ ਸਿੰਘ) - ਪੰਜਾਬ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ ਰਾਜਪਾਲ ਨਾਲ ਦੋਹਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਯੂ.ਟੀ. ਸਕੱਤਰੇਤ ਵਿਖੇ ਕੀਤੀ....
ਸਾਡੀ ਵਿਚਾਰਧਾਰਾ ਮਹਾਤਮਾ ਗਾਂਧੀ ਦੀ- ਰਾਹੁਲ ਗਾਂਧੀ
. . .  about 1 hour ago
ਨਿਊਯਾਰਕ, 5 ਜੂਨ- ਇੱਥੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਘਰ (ਭਾਰਤ) ਵਿਚ ਦੋ ਵਿਚਾਰਧਾਰਾਵਾਂ ਵਿਚ ਲੜਾਈ ਚੱਲ ਰਹੀ ਹੈ। ਇਕ ਜਿਸ ਦੀ....
ਬਿਹਾਰ: ਮੁੜ ਡਿੱਗਿਆ ਉਸਾਰੀ ਅਧੀਨ ਪੁੱਲ, ਦੋ ਗਾਰਡ ਲਾਪਤਾ
. . .  about 2 hours ago
ਪਟਨਾ, 5 ਜੂਨ- ਬੀਤੇ ਦਿਨ ਵਾਪਰੀ ਇਕ ਘਟਨਾ ਦੌਰਾਨ ਬਿਹਾਰ ਦੇ ਭਾਗਲਪੁਰ ਵਿਚ ਸੁਲਤਾਨਗੰਜ-ਅਗੁਵਾਨੀ ਗੰਗਾ ਨਦੀ ’ਤੇ ਨਿਰਮਾਣ ਅਧੀਨ ਚਾਰ ਮਾਰਗੀ ਪੁਲ ਇਕ ਵਾਰ ਫ਼ਿਰ ਜ਼ਮੀਨਦੋਜ਼ ਹੋ ਗਿਆ....
ਪਹਿਲਵਾਨਾਂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 5 ਜੂਨ- ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ (ਡਬਲਿਊ.ਐਫ਼.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਉਲੰਪੀਅਨ ਪਹਿਲਵਾਨਾਂ ਬਜਰੰਗ ਪੁਨੀਆ....
ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸੁੱਟਿਆ ਡਰੋਨ, ਨਸ਼ੀਲੇ ਪਦਾਰਥ ਬਰਾਮਦ
. . .  about 3 hours ago
ਅੰਮ੍ਰਿਤਸਰ, 5 ਜੂਨ- ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅਟਾਰੀ-ਵਾਹਗਾ ਸਰਹੱਦ ਦੇ ਪਾਰ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਪਾਕਿਸਤਾਨੀ ਡਰੋਨ ਨੂੰ ਸੁੱਟ ਦਿੱਤਾ। ਅਧਿਕਾਰੀਆਂ....
ਬਾਲੇਸ਼ਵਰ: ਰੇਲ ਟ੍ਰੈਕ ਦੀ ਮੁਰੰਮਤ ਤੋਂ ਬਾਅਦ ਅੱਜ ਰੇਲਗੱਡੀਆਂ ਦੀ ਆਵਾਜਾਈ ਹੋਈ ਸ਼ੁਰੂ
. . .  about 3 hours ago
ਭੁਵਨੇਸ਼ਵਰ, 5 ਜੂਨ- ਬਾਲੇਸ਼ਵਰ ’ਚ ਰੇਲ ਹਾਦਸੇ ਦੇ 3 ਦਿਨਾਂ ਬਾਅਦ ਹੁਣ ਸਾਰੇ ਟ੍ਰੈਕ ਠੀਕ ਕਰ ਦਿੱਤੇ ਗਏ ਹਨ। ਹਾਦਸੇ ਕਾਰਨ ਨੁਕਸਾਨੇ ਗਏ ਅੱਪ ਅਤੇ ਡਾਊਨ ਸਾਈਡ ਟ੍ਰੈਕ ਦੀ ਮੁਰੰਮਤ ਹੋਣ ਤੋਂ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ
. . .  about 3 hours ago
ਅੰਮ੍ਰਿਤਸਰ, 5 ਜੂਨ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ। ਇਸ ਮੌਕੇ....
ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀਆਂ ਵਿੰਗ ਇਟਲੀ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ’ਚ ਮੀਟਿੰਗ
. . .  about 3 hours ago
ਵੈਨਿਸ, (ਇਟਲੀ), 5 ਜੂਨ (ਹਰਦੀਪ ਸਿੰਘ ਕੰਗ)- ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਜਾਤੀਆਂ ਵਿੰਗ ਇਟਲੀ ਵਲੋਂ ਵੈਰੋਨਾ ਨੇੜਲੇ ਸ਼ਹਿਰ ਸਨਜੁਆਨੀ ਵਿਖੇ ਇਕ ਵਿਸ਼ੇਸ਼ ਮੀਟਿੰਗ ਸੱਦੀ ਗਈ, ਜਿਸ ਦੌਰਾਨ...
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਅਦਾਰਾ ਅਜੀਤ ਵਲੋਂ ਲੱਖ-ਲੱਖ ਵਧਾਈ
. . .  about 3 hours ago
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ’ਤੇ ਅਦਾਰਾ ਅਜੀਤ ਵਲੋਂ ਲੱਖ-ਲੱਖ ਵਧਾਈ
⭐ਮਾਣਕ-ਮੋਤੀ⭐
. . .  about 3 hours ago
⭐ਮਾਣਕ-ਮੋਤੀ⭐
ਮਹਾਰਾਸ਼ਟਰ : ਚੰਦਰਪੁਰ ਜ਼ਿਲ੍ਹੇ ਦੇ ਕਾਨਪਾ ਪਿੰਡ ਨੇੜੇ ਇਕ ਨਿੱਜੀ ਬੱਸ ਨਾਲ ਕਾਰ ਦੀ ਟੱਕਰ ਵਿਚ ਪੰਜ ਲੋਕਾਂ ਦੀ ਮੌਤ
. . .  1 day ago
ਮਸ਼ਹੂਰ ਅਦਾਕਾਰਾ ਸੁਲੋਚਨਾ ਲਾਟਕਰ ਦਾ 94 ਸਾਲ ਦੀ ਉਮਰ ਵਿਚ ਦਿਹਾਂਤ
. . .  1 day ago
ਮੁੰਬਈ, 4 ਜੂਨ - 'ਸ਼੍ਰੀ 420', 'ਨਾਗਿਨ' ਅਤੇ 'ਅਬ ਦਿਲੀ ਦੂਰ ਨਹੀਂ' ਵਰਗੀਆਂ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਸੁਲੋਚਨਾ ਲਟਕਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਲਗਭਗ 300 ਬਾਲੀਵੁੱਡ ਅਤੇ ਮਰਾਠੀ ਫਿਲਮਾਂ ਵਿਚ ਕੰਮ ਕੀਤਾ ...
ਮਹਾਰਾਸ਼ਟਰ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਲਗਭਗ 6.2 ਕਰੋੜ ਰੁਪਏ ਦੀ ਕੀਮਤ ਦਾ 10 ਕਿਲੋ ਤੋਂ ਵੱਧ ਸੋਨਾ ਕੀਤਾ ਜ਼ਬਤ
. . .  1 day ago
ਚੀਨ ਦੇ ਸਿਚੁਆਨ ਸੂਬੇ 'ਚ ਜ਼ਮੀਨ ਖਿਸਕਣ ਕਾਰਨ 14 ਲੋਕਾਂ ਦੀ ਮੌਤ, 5 ਲਾਪਤਾ
. . .  1 day ago
ਬੀਜਿੰਗ, 4 ਜੂਨ - ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ 'ਚ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਲਾਪਤਾ ਹੋ ਗਏ । 180 ਤੋਂ ਵੱਧ ਬਚਾਅ ਕਰਮਚਾਰੀਆਂ ਨੂੰ ...
ਅਮਰੀਕੀ ਰੱਖਿਆ ਸਕੱਤਰ ਲੋਇਡ ਜੇ.ਆਸਟਿਨ III ਰੱਖਿਆ ਭਾਈਵਾਲੀ 'ਤੇ ਮੀਟਿੰਗ ਲਈ ਦਿੱਲੀ ਪਹੁੰਚੇ
. . .  1 day ago
ਗ਼ਲਤੀ ਨਾਲ ਪਾਕਿਸਤਾਨ ਦਾਖਲ ਹੋਇਆ ਕਲਾਨੌਰ ਦਾ ਨੌਜਵਾਨ 3 ਸਾਲ ਬਾਅਦ ਘਰ ਪਰਤਿਆ
. . .  1 day ago
ਕਲਾਨੌਰ, 4 ਜੂਨ (ਪੁਰੇਵਾਲ)-ਕਰੀਬ 3 ਸਾਲ ਪਹਿਲਾਂ ਘਰੋਂ ਮੱਛੀਆਂ ਫੜਨ ਲਈ ਗਿਆ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ਦੇ ਪਿੰਡ ਕਾਮਲਪੁਰ ਵਾਸੀ ਨੌਜਵਾਨ ਗ਼ਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਗਿਆ ਸੀ ...
"ਮਾਲ ਦੀ ਰੇਲਗੱਡੀ ਪਟੜੀ ਤੋਂ ਨਹੀਂ ਉਤਰੀ, ਸਿਰਫ ਕੋਰੋਮੰਡਲ ਐਕਸਪ੍ਰੈਸ ਦੀ ਹੀ ਹੋਈ ਦੁਰਘਟਨਾ": ਰੇਲਵੇ ਬੋਰਡ
. . .  1 day ago
ਓਡੀਸ਼ਾ ਸਰਕਾਰ ਵਲੋਂ ਰਿਸ਼ਤੇਦਾਰਾਂ ਨੂੰ ਲਾਸ਼ਾਂ ਦੀ ਪਛਾਣ ਕਰਨ ਦੀ ਅਪੀਲ
. . .  1 day ago
ਭੁਵਨੇਸ਼ਵਰ, 4 ਜੂਨ -ਓਡੀਸ਼ਾ ਸਰਕਾਰ ਨੇ ਵੱਖ-ਵੱਖ ਰਾਜਾਂ ਦੇ ਲੋਕਾਂ ਨੂੰ ਓਡੀਸ਼ਾ ਦੇ ਬਾਲਾਸੋਰ ਵਿਚ ਦਰਦਨਾਕ ਰੇਲ ਹਾਦਸੇ ਵਿਚ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਪਛਾਣ ਅਤੇ ਦਾਅਵਾ ਕਰਨ ਦੀ ਅਪੀਲ ਕੀਤੀ...
ਇੰਜਣ ਵਿਚ ਖਰਾਬੀ ਦੇ ਚੱਲਦਿਆਂ ਗੁਹਾਟੀ ਵੱਲ ਮੋੜੀ ਗਈ ਡਿਬਰੂਗੜ੍ਹ ਜਾਣ ਵਾਲੀ ਇੰਡੀਗੋ ਦੀ ਉਡਾਣ
. . .  1 day ago
ਗੁਹਾਟੀ, 4 ਜੂਨ-ਡਿਬਰੂਗੜ੍ਹ ਜਾਣ ਵਾਲੀ ਇੰਡੀਗੋ ਦੀ ਉਡਾਣ ਨੂੰ ਗੁਹਾਟੀ ਦੇ ਲੋਕਪ੍ਰਿਯਾ ਗੋਪੀਨਾਥ ਬੋਰਦੋਲੋਈ ਇੰਟਰਨੈਸ਼ਨਲ ਵੱਲ ਮੋੜ ਦਿੱਤਾ ਗਿਆ, ਜਦੋਂ ਜਹਾਜ਼ ਦੇ ਪਾਇਲਟ ਨੇ ਜਹਾਜ਼ ਦੇ ਇੰਜਣ ਵਿਚ ਖਰਾਬੀ...
ਬਾਲਾਸੋਰ ਰੇਲ ਹਾਦਸਾ:ਰੇਲ ਮੰਤਰੀ ਨੂੰ ਲੈਣੀ ਚਾਹੀਦੀ ਹੈ ਜ਼ਿੰਮੇਵਾਰੀ-ਕਾਂਗਰਸ
. . .  1 day ago
ਨਵੀਂ ਦਿੱਲੀ, 4 ਜੂਨ-ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਕਾਂਗਰਸ ਨੇ ਕਿਹਾ ਕਿ ਅਸੀਂ ਮਨੁੱਖੀ ਦੁਖਾਂਤ ਦੇ ਦੌਰਾਨ ਰਾਜਨੀਤੀ ਨਹੀਂ ਕਰਦੇ। ਮਾਧਵਰਾਓ ਸਿੰਧੀਆ, ਨਿਤੀਸ਼ ਕੁਮਾਰ ਅਤੇ ਲਾਲ ਬਹਾਦੁਰ ਸ਼ਾਸਤਰੀ...
ਓਡੀਸ਼ਾ ਰੇਲ ਹਾਦਸਾ: ਮੁੱਖ ਮੰਤਰੀ ਪਟਨਾਇਕ ਵਲੋਂ ਕੋਲਕਾਤਾ ਲਈ ਮੁਫ਼ਤ ਬੱਸ ਸੇਵਾਵਾਂ ਦਾ ਐਲਾਨ
. . .  1 day ago
ਭੁਵਨੇਸ਼ਵਰ, 4 ਜੂਨ- ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬਾਲਾਸੋਰ ਰੇਲ ਹਾਦਸੇ ਦੇ ਮੱਦੇਨਜ਼ਰ ਕੋਲਕਾਤਾ ਲਈ ਮੁਫ਼ਤ ਬੱਸ ਸੇਵਾ ਦਾ ਐਲਾਨ ਕੀਤਾ, ਜਿਸ 'ਚ 288 ਲੋਕਾਂ ਦੀ ਮੌਤ ਹੋ ਗਈ ਸੀ।ਮੁੱਖ ਮੰਤਰੀ ਦਫ਼ਤਰ ਨੇ ਕਿਹਾ, "ਮੁਸਾਫ਼ਰਾਂ ਦੇ ਵੱਧ ਤੋਂ ਵੱਧ ਲਾਭ ਨੂੰ ਧਿਆਨ ਵਿੱਚ...
ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਜਾਣਿਆ ਬਾਲਾਸੋਰ ਰੇਲ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ
. . .  1 day ago
ਬਾਲਾਸੋਰ, 4 ਜੂਨ-ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਬਾਲਾਸੋਰ ਰੇਲ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਭਦਰਕ ਦੇ ਸਰਕਾਰੀ ਹਸਪਤਾਲ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 18 ਚੇਤ ਸੰਮਤ 555

ਕਪੂਰਥਲਾ / ਫਗਵਾੜਾ

ਸਰਕਾਰੀ ਸਕੂਲ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਸਰਬਪੱਖੀ ਵਿਕਾਸ 'ਚ ਵਡਮੁੱਲਾ ਯੋਗਦਾਨ ਪਾ ਰਹੇ ਹਨ-ਡਾ: ਆਸ਼ਿਮਾ ਗਰਗ

ਕਪੂਰਥਲਾ, 30 ਮਾਰਚ (ਅਮਰਜੀਤ ਕੋਮਲ)-ਸਰਕਾਰੀ ਸਕੂਲ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ: ਆਸ਼ਿਮਾ ਗਰਗ-ਗਰਗ ਡੈਂਟਲ ਕਲੀਨਿਕ ਕਪੂਰਥਲਾ ਨੇ ਸਰਕਾਰੀ ਐਲੀਮੈਂਟਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਦੇ ਸਾਲਾਨਾ ਇਨਾਮ ਵੰਡ ਸਮਾਗਮ ਤੇ ਗਰੈਜੂਏਸ਼ਨ ਸੈਰਾਮਨੀ ਮੌਕੇ ਸਕੂਲ ਦੇ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਡਿਗਰੀ ਪ੍ਰਦਾਨ ਕਰਨ ਤੇ ਵੱਖ-ਵੱਖ ਜਮਾਤਾਂ ਦੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਨਿੱਜੀ ਸਕੂਲਾਂ ਨਾਲੋਂ ਘੱਟ ਨਹੀਂ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿਚ ਬੁਲੰਦੀਆਂ ਨੂੰ ਛੂਹ ਰਹੇ ਹਨ | ਉਨ੍ਹਾਂ ਸਮਾਗਮ ਦੌਰਾਨ ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਬੱਚਿਆਂ ਵਲੋਂ ਪੇਸ਼ ਕੀਤੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ | ਡਾ: ਆਸ਼ਿਮਾ ਗਰਗ ਨੇ ਸਕੂਲ ਨੂੰ 11 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਤੋਂ ਇਲਾਵਾ ਸਬਜ਼ੀ ਮੰਡੀ ਤੋਂ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਸਕੂਲ ਲਿਆਉਣ ਲਈ ਹਰੇਕ ਮਹੀਨੇ ਆਟੋ ਦਾ ਬਣਦਾ ਕਿਰਾਇਆ ਦੇਣ ਦਾ ਭਰੋਸਾ ਦਿਵਾਇਆ | ਸਮਾਗਮ ਵਿਚ ਉਚੇਚੇ ਤੌਰ 'ਤੇ ਸ਼ਾਮਲ ਹੋਏ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੰਦਾ ਧਵਨ ਨੇ ਸਕੂਲ ਦੀ ਸਮੁੱਚੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਐਲੀਮੈਂਟਰੀ ਸਕੂਲ ਸ਼ੇਖੂਪੁਰ ਜ਼ਿਲ੍ਹਾ ਹੀ ਨਹੀਂ, ਸਗੋਂ ਪੰਜਾਬ ਦੇ ਚੋਣਵੇਂ ਸਕੂਲਾਂ ਵਿਚੋਂ ਇਕ ਹੈ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲ ਵਿਚ ਦਾਖਲ ਕਰਵਾਉਣ, ਜਿੱਥੇ ਉਨ੍ਹਾਂ ਦੇ ਬੱਚਿਆਂ ਲਈ ਬਹੁਤ ਸਾਰੀਆਂ ਸਹੂਲਤਾਂ ਉਪਲਬਧ ਹਨ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਰਜੇਸ਼ ਕੁਮਾਰ ਬੀ.ਪੀ.ਈ.ਓ. ਕਪੂਰਥਲਾ 1 ਨੇ ਕਿਹਾ ਕਿ ਸ਼ੇਖੂਪੁਰ ਸਕੂਲ ਸਿੱਖਿਆ ਵਿਭਾਗ ਦਾ ਮਾਣ ਹੈ ਤੇ ਸਕੂਲ ਦੇ ਸਟਾਫ਼ ਵਲੋਂ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵੀ ਉਚੇਚੇ ਯਤਨ ਕੀਤੇ ਜਾ ਰਹੇ ਹਨ, ਜੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਇਸ ਤੋਂ ਪਹਿਲਾਂ ਸਕੂਲ ਦੀ ਮੁਖੀ ਤੇ ਸੈਂਟਰ ਹੈੱਡ ਟੀਚਰ ਜੈਮਲ ਸਿੰਘ ਨੇ ਸਕੂਲ ਦੀ ਕਾਇਆ ਕਲਪ ਵਿਚ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਪਾਏ ਗਏ ਯੋਗਦਾਨ ਤੇ ਸਕੂਲ ਦੀ ਵੱਖ-ਵੱਖ ਖੇਤਰਾਂ ਵਿਚ ਕਾਰਗੁਜ਼ਾਰੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸਮਾਗਮ ਨੂੰ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਦੀ ਪਿ੍ੰਸੀਪਲ ਮਮਤਾ ਬਜਾਜ, ਪੜ੍ਹੋ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਸੁਖਮਿੰਦਰ ਸਿੰਘ ਬਾਜਵਾ ਨੇ ਵੀ ਸੰਬੋਧਨ ਕੀਤਾ | ਉਨ੍ਹਾਂ ਸਕੂਲ ਵਿਚ ਸ਼ੈੱਡ ਬਣਾ ਕੇ ਦੇਣ ਲਈ ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ ਦੇ ਪ੍ਰੋਜੈਕਟ ਮੈਨੇਜਰ ਯੋਗੇਸ਼ ਚੰਦ ਸ਼ਰਮਾ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਯੋਗ ਅਗਵਾਈ ਵਿਚ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਸਕੂਲ ਦੀ ਮੈਨੇਜਮੈਂਟ ਕਮੇਟੀ ਵਲੋਂ ਡਾ: ਆਸ਼ਿਮਾ ਗਰਗ, ਨੰਦਾ ਧਵਨ, ਯੋਗੇਸ਼ ਚੰਦ ਸ਼ਰਮਾ, ਮਮਤਾ ਬਜਾਜ, ਸੁਖਮਿੰਦਰ ਸਿੰਘ ਬਾਜਵਾ, ਪਰਮਿੰਦਰ ਕੌਰ, ਜਸਪ੍ਰੀਤ ਕੌਰ (ਦੋਵੇਂ ਸੈਂਟਰ ਹੈੱਡ ਟੀਚਰ), ਐਚ.ਟੀ. ਅੰਜਨਾ ਕੁਮਾਰੀ, ਦੀਪ ਸਿੰਘ ਸ਼ੇਖੂਪੁਰ, ਨਗਰ ਕੌਂਸਲਰ ਨਰਿੰਦਰਜੀਤ ਕੌਰ, ਸਰੋਜ ਪੁਰੀ, ਚਰਨਜੀਤ ਸ਼ਰਮਾ, ਪ੍ਰਸ਼ਾਂਤ ਸੁਧੀਰ, ਪਰਮਿੰਦਰ ਸਿੰਘ ਮਠਾਰੂ ਤੇ ਹੋਰ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੰਚ ਸੰਚਾਲਨ ਦੇ ਫ਼ਰਜ਼ ਅਧਿਆਪਕਾ ਰਚਨਾ ਪੁਰੀ ਤੇ ਸ਼ੈਲਜਾ ਸ਼ਰਮਾ ਨੇ ਬਾਖ਼ੂਬੀ ਨਾਲ ਨਿਭਾਏ | ਸਮਾਗਮ ਵਿਚ ਨੀਤੂ ਆਨੰਦ, ਮੋਨਿਕਾ ਅਰੋੜਾ, ਕੁਲਦੀਪ ਕੌਰ, ਮਮਤਾ ਦੇਵੀ, ਮਨਮੋਹਨ ਕੌਰ, ਕਮਲਦੀਪ ਬਾਵਾ, ਬਰਿੰਦਾ ਸ਼ਰਮਾ, ਸ਼ਮ੍ਹਾ ਰਾਣੀ, ਸੀਮਾ ਆਦਿ ਹਾਜ਼ਰ ਸਨ |

ਸੁਭਾਨਪੁਰ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ 'ਚ ਤਿੰਨ ਵਿਅਕਤੀ ਕਾਬੂ

ਸੁਭਾਨਪੁਰ, 30 ਮਾਰਚ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ 'ਚ ਨਸ਼ੀਲੀਆਂ ਗੋਲੀਆਂ 'ਤੇ ਨਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਮੁਖੀ ਰਜਿੰਦਰ ਕੁਮਾਰ ਵਿੱਕੀ ਨੇ ...

ਪੂਰੀ ਖ਼ਬਰ »

ਅੰਮਿ੍ਤਸਰ ਤੋਂ ਲੰਡਨ ਸਿੱਧੀ ਉਡਾਣ ਸ਼ੁਰੂ ਕਰਨ ਲਈ ਖੋਸਲਾ ਨੇ ਕੇਂਦਰੀ ਮੰਤਰੀ ਸਿੰਧੀਆ ਦਾ ਕੀਤਾ ਸਨਮਾਨ

ਫਗਵਾੜਾ, 30 ਮਾਰਚ (ਹਰਜੋਤ ਸਿੰਘ ਚਾਨਾ)-ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੰਮਿ੍ਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸੇਵਾ ਸ਼ੁਰੂ ਕਰਨ ਲਈ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦਾ ਧੰਨਵਾਦ ਕੀਤਾ ਹੈ | ਕੇਂਦਰੀ ਮੰਤਰੀ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਖ਼ਿਲਾਫ਼ ਕੇਸ ਦਰਜ, ਇਕ ਕਾਬੂ

ਫਗਵਾੜਾ, 30 ਮਾਰਚ (ਹਰਜੋਤ ਸਿੰਘ ਚਾਨਾ)-ਸਤਨਾਮਪੁਰਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕਰਕੇ ਉਸ ਪਾਸੋਂ ਦੋ ਮੋਟਰਸਾਈਕਲ ਬਰਾਮਦ ਕਰਕੇ ਧਾਰਾ 379, 411 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ | ਐੱਸ.ਐੱਚ.ਓ. ਸਤਨਾਮਪੁਰਾ ਨੇ ਜਾਣਕਾਰੀ ...

ਪੂਰੀ ਖ਼ਬਰ »

ਹਸਪਤਾਲ 'ਚੋਂ ਮੋਟਰਸਾਈਕਲ ਚੋਰੀ

ਕਪੂਰਥਲਾ, 30 ਮਾਰਚ (ਅਮਨਜੋਤ ਸਿੰਘ ਵਾਲੀਆ)-ਹਸਪਤਾਲ ਵਿਚ ਆਪਣੀ ਪਤਨੀ ਦਾ ਇਲਾਜ ਕਰਵਾਉਣ ਆਏ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਪਰਮਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਮੰਗਾ ਰੋਡਾ ਨੇ ਦੱਸਿਆ ਕਿ ਉਹ ਆਪਣੀ ਘਰਵਾਲੀ ਦਾ ...

ਪੂਰੀ ਖ਼ਬਰ »

ਬੈਂਕ 'ਚੋਂ ਧੋਖੇ ਨਾਲ 37 ਲੱਖ ਰੁਪਏ ਕਢਵਾਉਣ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ

ਭੁਲੱਥ, 30 ਮਾਰਚ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਭੁਲੱਥ ਪੁਲਿਸ ਵਲੋਂ ਬੈਂਕ ਵਿਚੋਂ ਧੋਖੇ ਨਾਲ ਲੱਖਾਂ ਰੁਪਏ ਕਢਵਾਉਣ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਕੋਲ ਦਿੱਤੇ ਗਏ ਬਿਆਨਾਂ ਵਿਚ ਭਜਨ ਸਿੰਘ ਪੁੱਤਰ ਪਾਲਾ ਸਿੰਘ ...

ਪੂਰੀ ਖ਼ਬਰ »

ਜੇਲ੍ਹ ਦੀ ਤਲਾਸ਼ੀ ਦੌਰਾਨ 6 ਹਵਾਲਾਤੀਆਂ ਪਾਸੋਂ 5 ਮੋਬਾਈਲ, ਸਿੰਮ ਤੇ ਬੈਟਰੀਆਂ ਬਰਾਮਦ

ਕਪੂਰਥਲਾ, 30 ਮਾਰਚ (ਵਿ. ਪ੍ਰ.)-ਕੇਂਦਰੀ ਜੇਲ੍ਹ ਕਪੂਰਥਲਾ ਦੀ ਤਲਾਸ਼ੀ ਦੌਰਾਨ 6 ਹਵਾਲਾਤੀਆਂ ਕੋਲੋਂ 5 ਮੋਬਾਈਲ ਫ਼ੋਨ, 4 ਸਿੰਮ ਤੇ 5 ਬੈਟਰੀਆਂ ਕਥਿਤ ਤੌਰ 'ਤੇ ਬਰਾਮਦ ਕਰਨ ਦੇ ਦੋਸ਼ ਵਿਚ ਪ੍ਰੀਜ਼ਨ ਐਕਟ ਦੀ ਧਾਰਾ 52ਏ ਤਹਿਤ ਥਾਣਾ ਕੋਤਵਾਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਆਏ ਸਾਹਮਣੇ

ਕਪੂਰਥਲਾ, 30 ਮਾਰਚ (ਅਮਨਜੋਤ ਸਿੰਘ ਵਾਲੀਆ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਆਏ ਸਾਹਮਣੇ ਆਏ ਹਨ ਤੇ ਜ਼ਿਲ੍ਹੇ ਵਿਚ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 8 ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਕੁਲਜੀਤ ਸਿੰਘ ਨੇ ਦੱਸਿਆ ਦੋ ਕੇਸ ...

ਪੂਰੀ ਖ਼ਬਰ »

ਨੌਜਵਾਨ ਦੀ ਕੁੱਟਮਾਰ ਕਰਨ ਸੰਬੰਧੀ ਦਰਜਨ ਤੋਂ ਵੱਧ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਫਗਵਾੜਾ, 30 ਮਾਰਚ (ਹਰਜੋਤ ਸਿੰਘ ਚਾਨਾ)-ਇਕ ਨੌਜਵਾਨ ਦੀ ਕੁੱਟਮਾਰ ਕਰਕੇ ਜ਼ਖਮੀ ਕਰਨ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਇਕ ਦਰਜਨ ਤੋਂ ਵੱਧ ਨੌਜਵਾਨਾਂ ਖ਼ਿਲਾਫ਼ ਧਾਰਾ 323, 427, 148, 149, 120-ਬੀ ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਪ੍ਰਵਣ ਸੂਦ ਪੁੱਤਰ ...

ਪੂਰੀ ਖ਼ਬਰ »

ਸਰਕਾਰੀ ਸਕੂਲ ਜੈਦ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਭੁਲੱਥ, 30 ਮਾਰਚ (ਮੇਹਰ ਚੰਦ ਸਿੱਧੂ)-ਪਿੰਡ ਜੈਦ ਦੇ ਸਰਕਾਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਸਰਪੰਚ ਹਰਵਿੰਦਰ ਸਿੰਘ ਜੈਦ ਅਤੇ ਪੰਚਾਇਤ ਮੈਂਬਰ ਹਾਜ਼ਰ ਹੋਏ | ਸਮਾਰੋਹ ਦੌਰਾਨ ਸਰਕਾਰੀ ਮਿਡਲ ਸਕੂਲ ਜੈਦ ਦੇ ਬੱਚਿਆਂ ...

ਪੂਰੀ ਖ਼ਬਰ »

ਗੁਰਦੀਪ ਸਿੰਘ ਸੰਧੂ ਪਦਉਨਤ ਹੋ ਕੇ ਨਾਇਬ ਤਹਿਸੀਲਦਾਰ ਬਣੇ

ਢਿਲਵਾਂ, 30 ਮਾਰਚ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਕਸਬਾ ਢਿਲਵਾਂ ਦੇ ਵਸਨੀਕ ਗੁਰਦੀਪ ਸਿੰਘ ਸੰਧੂ ਕਾਨੂੰਗੋ ਤੋਂ ਉਨ੍ਹਾਂ ਨੂੰ ਤਰੱਕੀ ਦੇ ਕੇ ਨਾਇਬ ਤਹਿਸੀਲਦਾਰ ਬਣਾ ਦਿੱਤਾ ਹੈ | ਉਨ੍ਹਾਂ ਦੇ ਨਾਇਬ ਤਹਿਸੀਲਦਾਰ ...

ਪੂਰੀ ਖ਼ਬਰ »

ਸੁਸਾਇਟੀ ਨੇ ਲੋੜਵੰਦ ਪਰਿਵਾਰ ਦੀ ਕੀਤੀ ਆਰਥਿਕ ਮਦਦ

ਨਡਾਲਾ, 30 ਮਾਰਚ (ਮਾਨ)-ਪਿੰਡ ਡਾਲਾ ਵਿਖੇ ਰਹਿੰਦੇ ਇਕ ਲੋੜਵੰਦ ਪਰਿਵਾਰ ਦੀ ਸੁਸਾਇਟੀਆਂ ਨੇ ਆਰਥਿਕ ਮਦਦ ਭੇਟ ਕਰਕੇ ਪਰਿਵਾਰ ਦੀ ਮਦਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਡਾਲਾ ਦੇ ਸਰਪੰਚ ਤੇ ਗੁਰੂ ਨਾਨਕ ਡਾਇਲਾਸਸ ਸੈਂਟਰ ਭੁਲੱਥ ਦੇ ਪ੍ਰਧਾਨ ਮੋਹਨ ...

ਪੂਰੀ ਖ਼ਬਰ »

ਭੁਲੱਥ 'ਚ ਕਬੱਡੀ ਗੋਲਡ ਕੱਪ 2 ਨੂੰ

ਭੁਲੱਥ 30 ਮਾਰਚ (ਮੇਹਰ ਚੰਦ ਸਿੱਧੂ)-ਇੱਥੇ ਸਬ ਡਵੀਜ਼ਨ ਕਸਬਾ ਭੁਲੱਥ 'ਚ ਯੂਥ ਸਪੋਰਟਸ ਕਲੱਬ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਬੱਡੀ ਪ੍ਰੇਮੀ ਲਖਵਿੰਦਰ ਖੰਨਾ ਦੀ ਯਾਦ ਵਿਚ ਕਬੱਡੀ ਗੋਲਡ ਕੱਪ 2 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਨਿਰੋਲ ਪੱਧਰ ...

ਪੂਰੀ ਖ਼ਬਰ »

ਸ਼ਮਸ਼ਾਨ ਘਾਟ ਵਿਖੇ ਭਗਵਾਨ ਸ਼ਿਵ ਜੀ ਦੀ ਮੂਰਤੀ ਕੀਤੀ ਸਥਾਪਿਤ

ਭੁਲੱਥ, 30 ਮਾਰਚ (ਮਨਜੀਤ ਸਿੰਘ ਰਤਨ)-ਭੁਲੱਥ ਗਰਬੀ ਦੇ ਸ਼ਮਸ਼ਾਨ ਘਾਟ ਵਿਖੇ ਆਏ ਦਿਨ ਕੋਈ ਨਾਂ ਕੋਈ ਸੇਵਾ ਚੱਲਦੀ ਹੀ ਰਹਿੰਦੀ ਹੈ, ਜਿਵੇਂ ਕਿ ਸਾਫ਼ ਸਫ਼ਾਈ, ਬਿਲਡਿੰਗ ਦੀ ਮੁਰੰਮਤ, ਰੰਗ ਰੋਗਨ ਦਾ ਕੰਮ ਇਸੇ ਤਰਾਂ ਹੀ ਭੁਲੱਥ ਗਰਬੀ ਦੀਆਂ ਸੰਗਤਾਂ ਵਲੋਂ ਰਾਮਨੌਮੀ ਦੇ ...

ਪੂਰੀ ਖ਼ਬਰ »

ਬੇਬੇ ਨਾਨਕੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਤਲਵੰਡੀ ਚੌਧਰੀਆਂ, 30 ਮਾਰਚ (ਪਰਸਨ ਲਾਲ ਭੋਲਾ)-ਗੁਰਦੁਆਰਾ ਬੇਬੇ ਨਾਨਕੀ ਖੂਹ ਸਾਹਿਬ ਤਲਵੰਡੀ ਚੌਧਰੀਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੀ ਭੈਣ ਜੀ ਦੇ ਜਨਮ ਦਿਹਾੜੇ ਸਬੰਧੀ ਕਰਵਾਏ ਜਾ ਰਹੇ ਪੰਜ ਰੋਜ਼ਾ ਧਾਰਮਿਕ ਸਮਾਗਮਾਂ ਦੇ ਦੂਜੇ ਦਿਨ ਬਾਬਾ ਜਗਤਾਰ ਸਿੰਘ, ...

ਪੂਰੀ ਖ਼ਬਰ »

ਸਾਇੰਸ ਸਿਟੀ ਕਪੂਰਥਲਾ ਵਿਖੇ ਗਤਕਾ ਟੀਮ ਦਾ ਸਨਮਾਨ

ਨਡਾਲਾ, 30 ਮਾਰਚ (ਮਾਨ)-ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਹੋਏ ਇਕ ਸਮਾਗਮ ਦੌਰਾਨ ਗੁਰੂ ਦਸਮੇਸ਼ ਗਤਕਾ ਅਖਾੜਾ ਵਲੋਂ ਗਤਕਾ ਕੋਚ ਪਰਦੀਪ ਸਿੰਘ ਦੀ ਅਗਵਾਈ ਹੇਠ ਵਧੀਆ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਸਾਇੰਸ ਸਿਟੀ ਕਪੂਰਥਲਾ ਦੇ ਡਾਇਰੈਕਟਰ ਵਲੋਂ ...

ਪੂਰੀ ਖ਼ਬਰ »

ਬਾਬਾ ਬਾਲਕ ਨਾਥ ਜੀ ਦਾ ਭੰਡਾਰਾ ਤੇ ਅੱਖਾਂ ਦਾ ਮੁਫ਼ਤ ਕੈਂਪ 2 ਨੂੰ

ਸੁਲਤਾਨਪੁਰ ਲੋਧੀ, 30 ਮਾਰਚ (ਨਰੇਸ਼ ਹੈਪੀ, ਥਿੰਦ)-ਬਾਬਾ ਬਾਲਕ ਨਾਥ ਜੀ ਮੰਦਰ ਪ੍ਰਬੰਧਕ ਕਮੇਟੀ ਵਲੋਂ ਪ੍ਰਸਿੱਧ ਸਮਾਜਸੇਵੀ ਲਾਲਾ ਦੌਲਤ ਰਾਮ ਛੁਰਾ ਦੀ ਅਗਵਾਈ ਹੇਠ ਸਾਲਾਨਾ ਭੰਡਾਰਾ ਅਤੇ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ 2 ਅਪ੍ਰੈਲ ਦਿਨ ਐਤਵਾਰ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸਾਬੂਵਾਲ 'ਚ ਗਰੈਜੂਏਸ਼ਨ ਸੈਰਾਮਨੀ ਕਰਵਾਈ

ਸੁਲਤਾਨਪੁਰ ਲੋਧੀ, 30 ਮਾਰਚ (ਥਿੰਦ, ਹੈਪੀ)-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸਾਬੂਵਾਲ ਵਿਚ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਦੀ ਅਗਵਾਈ ਅਤੇ ਸਕੂਲ ਹੈੱਡ ਟੀਚਰ ਮਨੋਜ ਕੁਮਾਰ ਦੀ ਦੇਖ-ਰੇਖ ਹੇਠ ਪ੍ਰੀ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਦੀ ਗਰੈਜੂਏਸ਼ਨ ...

ਪੂਰੀ ਖ਼ਬਰ »

ਜੱਕੋਪੁਰ ਕਲਾਂ-ਕਮਾਲਪੁਰ ਦੇ ਦਾਨੀ ਸੱਜਣ ਮੋਹਣ ਸਿੰਘ ਛੋਕਰ ਯੂ.ਕੇ. ਨਹੀਂ ਰਹੇ

ਲੋਹੀਆਂ ਖਾਸ, 30 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪ੍ਰਵਾਸੀ ਭਾਰਤੀ ਹਰਜਿੰਦਰ ਸਿੰਘ ਛੋਕਰ ਯੂ.ਕੇ. ਤੇ ਜਸਵੀਰ ਕੌਰ ਟਿਵਾਣਾ (ਕੈਨੇਡਾ), ਹਰਵਿੰਦਰ ਕੌਰ ਕੂਨਰ (ਕੈਨੇਡਾ) ਦੇ ਪਿਤਾ ਤੇ ਪਿੰਡ ਜੱਕੋਪੁਰ ਕਲਾਂ-ਕਮਾਲਪੁਰ ਦੇ ਦਾਨੀ ਸੱਜਣ ਸ. ਮੋਹਣ ਸਿੰਘ ਛੋਕਰ ਯੂ.ਕੇ. (81) ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਸੁਖਚੈਨਆਣਾ ਵਿਖੇ ਸੈਮੀਨਾਰ ਕਰਵਾਇਆ

ਫਗਵਾੜਾ, 30 ਮਾਰਚ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਦੇ ਕੈਰੀਅਰ ਕੌਂਸਲਿੰਗ ਸੈੱਲ ਨੇ ਕਾਮਰਸ ਅਤੇ ਇਕਨਾਮਿਕਸ ਵਿਭਾਗਾਂ ਦੇ ਵਿਦਿਆਰਥੀਆਂ ਲਈ 'ਅਕਾਊਾਟਿੰਗ ਅਤੇ ਫਾਈਨਾਂਸ ਵਿਚ ਕੈਰੀਅਰ' ਵਿਸ਼ੇ 'ਤੇ ਇਕ ਐਕਸਟੈਨਸ਼ਨ ਲੈਕਚਰ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦੇ ਯੂਥ ਆਗੂ ਨੇ ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਕਪੂਰਥਲਾ, 30 ਮਾਰਚ (ਅਮਨਜੋਤ ਸਿੰਘ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਅਵੀ ਰਾਜਪੂਤ ਨੇ ਵੱਖ-ਵੱਖ ਮੰਗਾਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ | ਮੰਗ ਪੱਤਰ ਵਿਚ ਉਨ੍ਹਾਂ ਪੰਜਾਬ ਸਰਕਾਰ ਤੋਂ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਸਲਾਮਤਪੁਰ 'ਚ ਪੋਸ਼ਣ ਪਖਵਾੜਾ ਮਨਾਇਆ

ਭੁਲੱਥ, 30 ਮਾਰਚ (ਮੇਹਰ ਚੰਦ ਸਿੱਧੂ)-ਪਿੰਡ ਸਲਾਮਤਪੁਰ ਵਿਖੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨਡਾਲਾ ਬਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਪੋਸ਼ਣ ਪਖਵਾੜਾ ਮਨਾਇਆ ਗਿਆ | ਇਸ ਮੌਕੇ ਸਰਕਲ ਸੁਪਰਵਾਈਜ਼ਰ ਕੁਲਵਿੰਦਰ ਕੌਰ ਵਲੋਂ ਔਰਤਾਂ ਨੂੰ ਪੌਸ਼ਟਿਕ ਖ਼ੁਰਾਕ ਸਬੰਧੀ ...

ਪੂਰੀ ਖ਼ਬਰ »

ਨੌਜਵਾਨ ਤੋਂ ਅਣਪਛਾਤੇ ਨਕਦੀ ਖੋਹ ਕੇ ਫ਼ਰਾਰ

ਕਪੂਰਥਲਾ, 30 ਮਾਰਚ (ਅਮਨਜੋਤ ਸਿੰਘ ਵਾਲੀਆ)-ਕੋਲਡ ਸਟੋਰ ਤੋਂ ਕੰਮ ਕਰਕੇ ਮੋਟਰਸਾਈਕਲ 'ਤੇ ਘਰ ਵਾਪਸ ਜਾ ਰਹੇ ਇਕ ਨੌਜਵਾਨ ਕੋਲੋਂ ਪਿੰਡ ਬੂਹ ਦੇ ਨੇੜੇ ਕੁਝ ਅਣਪਛਾਤੇ ਨੌਜਵਾਨਾਂ ਨੇ ਉਸਦੀ ਕਥਿਤ ਤੌਰ 'ਤੇ ਕੁੱਟਮਾਰ ਕਰਕੇ ਉਸ ਕੋਲੋਂ ਲਗਪਗ 2000 ਰੁਪਏ ਦੀ ਨਕਦੀ ਖ਼ੋਹ ਕੇ ...

ਪੂਰੀ ਖ਼ਬਰ »

80ਵੀਂ ਆਲ ਇੰਡੀਆ ਰੇਲਵੇ ਪੁਰਸ਼ ਹਾਕੀ ਚੈਂਪੀਅਨਸ਼ਿਪ

ਕਪੂਰਥਲਾ, 30 ਮਾਰਚ (ਅਮਰਜੀਤ ਕੋਮਲ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਕਰਵਾਈ ਜਾ ਰਹੀ 80ਵੀਂ ਆਲ ਇੰਡੀਆ ਰੇਲਵੇ ਪੁਰਸ਼ ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਦੇ ਮੁਕਾਬਲੇ ਵਿਚ ਮੇਜ਼ਬਾਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਤੇ ਈਸਟ ਕੋਸਟ ਰੇਲਵੇ ਭੁਵਨੇਸ਼ਵਰ ਦੀਆਂ ...

ਪੂਰੀ ਖ਼ਬਰ »

ਫੇਅਰ ਪ੍ਰਾਈਜ਼ ਫੈਡਰੇਸ਼ਨ ਵਲੋਂ ਮੰਗਾਂ ਸੰਬੰਧੀ ਸੌਂਪਿਆ ਮੰਗ-ਪੱਤਰ

ਫਗਵਾੜਾ, 30 ਮਾਰਚ (ਹਰਜੋਤ ਸਿੰਘ ਚਾਨਾ)-ਆਲ ਇੰਡੀਆ ਫੇਅਰ ਪ੍ਰਾਈਜ਼ ਸ਼ਾਪ ਡੀਲਰਜ਼ ਫੈਡਰੇਸ਼ਨ ਫਗਵਾੜਾ ਦਾ ਵਫ਼ਦ ਫੈਡਰੇਸ਼ਨ ਦੇ ਪ੍ਰਧਾਨ ਬੀਰਾ ਰਾਮ ਬਲਜੋਤ ਤੇ ਪ੍ਰਧਾਨ ਸੁਰਿੰਦਰ ਮੋਹਨ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 5 ਨੂੰ

ਕਪੂਰਥਲਾ, 30 ਮਾਰਚ (ਵਿ. ਪ੍ਰ.)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸੰਸਥਾ ਦੇ ਸਹਿਯੋਗ ਨਾਲ ਸਾਉਣੀ ਦੀਆਂ ਫ਼ਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖ਼ਲਾਈ ਕੈਂਪ ਤੇ ਪ੍ਰਦਰਸ਼ਨੀ 5 ਅਪ੍ਰੈਲ ਨੂੰ ਸਵੇਰੇ 10 ਵਜੇ ਵਿਰਸਾ ਵਿਹਾਰ ਕਪੂਰਥਲਾ ਵਿਚ ਲਗਾਈ ਜਾ ...

ਪੂਰੀ ਖ਼ਬਰ »

ਬੈਂਕਾਂ 'ਚ ਲੱਗੇ ਏ. ਟੀ. ਐੱਮ. 'ਤੇ ਸਕਿਉਰਿਟੀ ਗਾਰਡ ਨਿਯੁਕਤ ਕੀਤੇ ਜਾਣ- ਨਾਨਕਪੁਰ

ਕਪੂਰਥਲਾ, 30 ਮਾਰਚ (ਵਿ. ਪ੍ਰ.)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਤੇ ਬਲਾਕ ਪ੍ਰਧਾਨ ਬਖ਼ਸ਼ੀਸ਼ ਸਿੰਘ ਮਜ਼ਾਦਪੁਰ ਦੀ ਅਗਵਾਈ ਵਿਚ ਯੂਨੀਅਨ ਆਗੂਆਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇਕ ਮੰਗ ਪੱਤਰ ਦੇ ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਨੇ ਟੀਕਾਕਰਨ ਕੈਂਪ ਲਗਾਇਆ

ਕਪੂਰਥਲਾ, 30 ਮਾਰਚ (ਵਿ. ਪ੍ਰ.)-ਪਸ਼ੂ ਪਾਲਣ ਵਿਭਾਗ ਵਲੋਂ ਐੱਸ. ਪੀ. ਸੀ. ਏ. ਕਪੂਰਥਲਾ ਦੇ ਸਹਿਯੋਗ ਨਾਲ ਵੈਟਰਨਰੀ ਪੋਲੀਕਲੀਨਿਕ ਕਪੂਰਥਲਾ ਵਿਚ ਲੋਕਾਂ ਨੂੰ ਕੁੱਤਿਆਂ ਦੇ ਹਲਕਾਅ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਕੈਂਪ ਲਗਾਇਆ ਗਿਆ, ਜਿਸ ਵਿਚ ਪਾਲਤੂ ਕੁੱਤਿਆਂ ਤੋਂ ...

ਪੂਰੀ ਖ਼ਬਰ »

ਸਮਾਲ ਨਿਊਜ ਪੇਪਰ ਕੌਂਸਲ ਦੀ ਅੱਜ ਹੋਣ ਵਾਲੀ ਮੀਟਿੰਗ ਮੁਲਤਵੀ

ਜਲੰਧਰ, 30 ਮਾਰਚ (ਹਰਵਿੰਦਰ ਸਿੰਘ ਫੁੱਲ)-ਸਮਾਲ ਨਿਊਜ਼ ਪੇਪਰਜ਼ ਕੌਂਸਲ ਦੀ 31 ਮਾਰਚ ਨੂੰ ਹੋਣ ਵਾਲੀ ਮੀਟਿੰਗ ਕੁਝ ਰੁਝੇਵਿਆਂ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ | ਇਸ ਸੰਬੰਧੀ ਕੌਂਸਲ ਦੇ ਜਨਰਲ ਸਕੱਤਰ ਮੇਜਰ ਜਗਜੀਤ ਸਿੰਘ ਰਿਸ਼ੀ ਨੇ ਦੱਸਿਆ ਕਿ ਕੁਝ ਰੁਝੇਵਿਆਂ ਕਰਕੇ 31 ...

ਪੂਰੀ ਖ਼ਬਰ »

ਸੇਂਟ ਸੋਲਜਰ 'ਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ

ਜਲੰਧਰ, 30 ਮਾਰਚ (ਪਵਨ ਖਰਬੰਦਾ)-ਆਈ.ਸੀ.ਐਸ.ਈ. ਮਾਨਤਾ ਪ੍ਰਾਪਤ ਸੇਂਟ ਸੋਲਜਰ ਇਲੀਟ ਸਕੂਲ ਜਲੰਧਰ ਵਿਹਾਰ ਵਿਖੇ ਇਕ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਟਾ ਗਿਆ ਜਿਸ ਵਿਚ ਦਿੱਲੀ ਤੋਂ ਵਿਸ਼ੇਸ਼ ਅਧਿਆਪਕ ਟ੍ਰੇਨਰ ਸ੍ਰੀਮਤੀ ਅੰਜਲੀ ਸਿੰਘ ਮੁੱਖ ਬੁਲਾਰੇ ਵਜੋਂ ...

ਪੂਰੀ ਖ਼ਬਰ »

ਮੇਹਰ ਚੰਦ ਪੋਲੀਟੈਕਨਿਕ ਨੂੰ ਮਿਲਿਆ 'ਬੈਸਟ ਪੋਲੀਟੈਕਨਿਕ' ਕਾਲਜ ਦਾ ਐਵਾਰਡ

ਜਲੰਧਰ, 30 ਮਾਰਚ (ਜਸਪਾਲ ਸਿੰਘ)- ਸਾਲ 1954 'ਚ ਸਥਾਪਿਤ ਉੱਤਰ ਭਾਰਤ ਦੇ ਉੱਘੇ ਤਕਨੀਕੀ ਸੰਸਥਾਨ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਮੁੰਬਈ ਵਿਖੇ ਬੈਸਟ ਕੁਆਲਿਟੀ ਪੋਲੀਟੈਕਨਿਕ ਕਾਲਜ ਵਜੋਂ ਨਿਵਾਜਿਆ ਗਿਆ | ਇਹ ਐਵਾਰਡ ਕਾਲਜ ਪਿ੍ੰਸੀਪਲ ਡਾ: ਜਗਰੂਪ ਸਿੰਘ ਨੇ ...

ਪੂਰੀ ਖ਼ਬਰ »

ਫੁੱਟਬਾਲ ਕਿੱਕਰਜ਼ ਅਕੈਡਮੀ ਨੇ ਧੀਣਾ ਫੁੱਟਬਾਲ ਕੱਪ 'ਤੇ ਕੀਤਾ ਕਬਜ਼ਾ

ਜਲੰਧਰ, 30 ਮਾਰਚ (ਡਾ.ਜਤਿੰਦਰ ਸਾਬੀ)- ਫੁੱਟਬਾਲ ਕਿੱਕਰਜ ਅਕੈਡਮੀ ਨੇ ਧੀਣਾ ਵਿਖੇ ਕਰਵਾਏ ਗਏ ਅੰਡਰ 12 ਸਾਲ ਵਰਗ ਦੇ ਫੁੱਟਬਾਲ ਕੱਪ ਤੇ ਹੂਸੈਨੀਬਾਦ ਦੀ ਟੀਮ ਨੂੰ 6-5 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ | ਅੰਡਰ 15 ਸਾਲ ਵਰਗ ਦੀ ਟੀਮ 'ਚੋਂ ਫੁੱਟਬਾਲ ਕਿੱਕਰਜ ...

ਪੂਰੀ ਖ਼ਬਰ »

ਨੈਸ਼ਨਲ ਬੈਂਚ ਪ੍ਰੈੱਸ ਤੇ ਡੈੱਡ ਲਿਫਟ 'ਚੋਂ ਨੌਜਵਾਨ ਭਾਰਤ ਨੇ ਸੋਨ ਤਗਮਾ ਜਿੱਤਿਆ

ਜਲੰਧਰ, 30 ਮਾਰਚ (ਡਾ: ਜਤਿੰਦਰ ਸਾਬੀ)- 12ਵੀ ਨੈਸ਼ਨਲ ਬੈਂਚ ਪ੍ਰੈੱਸ ਤੇ ਡੈੱਡ ਲਿਫਟ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਦੇ 100 ਕਿੱਲੋ ਭਾਰ ਵਰਗ 'ਚੋਂ ਜਲੰਧਰ ਦੇ ਨੌਜਵਾਨ ਭਾਰਤ ਸਪੁੱਤਰ ਹੀਰਾ ਲਾਲ ਨੇ ਸੋਨ ਤਗਮਾ ਜਿੱਤ ਕੇ ਜਲੰਧਰ ਦਾ ਨਾਂਅ ਰੌਸ਼ਨ ਕੀਤਾ | ਇਸ ਮਾਣਮੱਤੀ ...

ਪੂਰੀ ਖ਼ਬਰ »

ਟ੍ਰੈਵਲ ਏਜੰਟ ਵਲੋਂ ਵਿਦੇਸ਼ ਭੇਜੇ ਨੌਜਵਾਨ ਦੀ ਰਸਤੇ 'ਚ ਹੋਈ ਮੌਤ

ਜਲੰਧਰ, 30 ਮਾਰਚ (ਐੱਮ. ਐੱਸ. ਲੋਹੀਆ) - ਟਰੈਵਲ ਏਜੰਟ ਵਲੋਂ ਪੁਰਤਗਾਲ 'ਚ ਨੌਕਰੀ ਲਈ ਭੇਜੇ ਨੌਜਵਾਨ ਦੀ ਸਰਬੀਆ ਦੇ ਬੇਲਗ੍ਰੇਡ ਸ਼ਹਿਰ ਦੇ ਇਕ ਹੋਟਲ 'ਚ ਮੌਤ ਹੋ ਗਈ ਹੈ | ਆਪਣੇ ਨੌਜਵਾਨ ਲੜਕੇ ਦੀ ਮਿ੍ਤਕ ਦੇਹ ਲੈਣ ਲਈ ਦਰ-ਦਰ ਭਟਕ ਰਹੇ ਪਰਿਵਾਰ ਨੇ ਪੱਤਰਕਾਰ ਸੰਮੇਲਨ ਕੀਤਾ | ...

ਪੂਰੀ ਖ਼ਬਰ »

ਐਲ.ਪੀ.ਯੂ. ਤੇ ਐੱਸ.ਸੀ.ਆਈ.ਏ. ਵਲੋਂ 'ਸਪਾਈਨਲ ਕਾਰਡ ਇੰਜਰੀ ਰਿਹੈਬਲਿਟੇਸ਼ਨ' ਕਾਨਫਰੰਸ

ਜਲੰਧਰ, 30 ਮਾਰਚ (ਜਸਪਾਲ ਸਿੰਘ)- ਐਲ.ਪੀ.ਯੂ. ਕੈਂਪਸ ਵਿੱਚ ਰੀੜ੍ਹ ਦੀ ਹੱਡੀ ਦੀ ਸੱਟ ਤੋਂ ਪੀੜਤ ਲੋਕਾਂ ਲਈ 'ਸਪਾਈਨਲ ਕਾਰਡ ਇੰਜੁਰੀ ਰਿਹੈਬਲਿਟੇਸ਼ਨ ਕਾਨਫਰੰਸ' ਕਰਵਾਈ ਗਈ | ਸਪਾਈਨਲ ਕੋਰਡ ਇੰਜਰੀ ਐਸੋਸੀਏਸ਼ਨ ਆਫ ਇੰਡੀਆ ਤੇ ਐਲ.ਪੀ.ਯੂ. ਵੱਲੋਂ ਸਾਂਝੇ ਤੌਰ 'ਤੇ ਸ਼ਾਂਤੀ ...

ਪੂਰੀ ਖ਼ਬਰ »

ਉਲੰਪੀਅਨ ਵਰਿੰਦਰ ਸਿੰਘ 5-ਏ ਸਾਈਡ ਮਹਿਲਾ ਹਾਕੀ ਟੂਰਨਾਮੈਂਟ ਰਾਇਲਜ਼ ਨੇ ਰਾਇਡਰਜ਼ ਤੇ ਕੀਤੀ ਸ਼ਾਨਦਾਰ ਜਿੱਤ ਦਰਜ

ਜਲੰਧਰ, 30 ਮਾਰਚ (ਡਾ.ਜਤਿੰਦਰ ਸਾਬੀ)- ਰਾਇਲਜ਼ ਨੇ ਰਾਇਡਰਜ਼ ਨੂੰ ਸਖਤ ਮੁਕਾਬਲੇ ਮਗਰੋਂ ਪੈਨਲਟੀ ਸ਼ੂਟ ਆਊਟ ਰਾਹੀ 8-7 ਨਾਲ ਹਰਾ ਕੇ ਉਲੰਪੀਅਨ ਵਰਿੰਦਰ ਸਿੰਘ 5-ਏ ਸਾਈਡ ਮਹਿਲਾ ਹਾਕੀ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ | ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਦੇ ਖੇਡ ...

ਪੂਰੀ ਖ਼ਬਰ »

ਖਪਤਕਾਰ ਅਦਾਲਤ ਨੇ ਮੈਡੀਕਲ ਲਾਪਰਵਾਹੀ ਕਰਕੇ ਡਾਕਟਰਾਂ ਤੇ ਬੀਮਾ ਕੰਪਨੀ ਨੂੰ ਦਿੱਤਾ 2.50 ਲੱਖ ਰੁਪਏ ਹਰਜਾਨੇ ਦਾ ਹੁਕਮ

ਜਲੰਧਰ, 30 ਮਾਰਚ (ਚੰਦੀਪ ਭੱਲਾ)- ਜਲੰਧਰ ਦੀ ਖਪਤਕਾਰ ਅਦਾਲਤ ਨੇ ਮੈਡੀਕਲ ਲਾਪਰਵਾਹੀ ਦੇ ਇੱਕ ਕੇਸ 'ਚ ਸ਼ਿਕਾਇਤ ਕਰਤਾ ਦੇ ਹੱਕ 'ਚ ਫ਼ੈਸਲਾ ਦਿੰਦੇ ਹੋਏ ਸਬੰਧਤ ਕਲੀਨਿਕ, ਹਸਪਤਾਲ ਤੇ ਡਾਕਟਰਾਂ ਦੇ ਨਾਲ-ਨਾਲ ਬੀਮਾ ਕੰਪਨੀ ਨੂੰ 2.50 ਲੱਖ ਰੁਪਏ ਪੀੜਤ ਪਰਿਵਾਰ ਨੂੰ ਹਰਜਾਨੇ ...

ਪੂਰੀ ਖ਼ਬਰ »

ਸੁਖਬੀਰ ਵਲੋਂ ਜਲੰਧਰ 'ਚ ਚੋਣ ਪ੍ਰਚਾਰ ਦੀ ਸ਼ੁਰੂਆਤ

ਜਲੰਧਰ, 30 ਮਾਰਚ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 10 ਮਈ ਨੂੰ ਹੋਣ ਜਾ ਰਹੀ ਲੋਕ ਸਭਾ ਹਲਕਾ ਜਲੰਧਰ ਦੀ ਉਪ ਚੋਣ ਲਈ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਕੁਝ ਬਾਹਰਲੇ ਲੋਕ ਪੰਜਾਬ ਦੀ ਸ਼ਾਂਤੀ ਤੇ ਫਿਰਕੂ ...

ਪੂਰੀ ਖ਼ਬਰ »

ਸੁਖਬੀਰ ਵਲੋਂ ਜਲੰਧਰ 'ਚ ਚੋਣ ਪ੍ਰਚਾਰ ਦੀ ਸ਼ੁਰੂਆਤ

ਜਲੰਧਰ, 30 ਮਾਰਚ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 10 ਮਈ ਨੂੰ ਹੋਣ ਜਾ ਰਹੀ ਲੋਕ ਸਭਾ ਹਲਕਾ ਜਲੰਧਰ ਦੀ ਉਪ ਚੋਣ ਲਈ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਕੁਝ ਬਾਹਰਲੇ ਲੋਕ ਪੰਜਾਬ ਦੀ ਸ਼ਾਂਤੀ ਤੇ ਫਿਰਕੂ ...

ਪੂਰੀ ਖ਼ਬਰ »

ਬਾਬਾ ਭਗਤ ਸਿੰਘ ਬਿਲਗਾ ਸੰਬੰਧੀ ਸਮਾਗਮ 2 ਅਪ੍ਰੈਲ ਨੂੰ

ਜਲੰਧਰ, 30 ਮਾਰਚ (ਜਸਪਾਲ ਸਿੰਘ)- ਉੱਘੇ ਦੇਸ਼ ਭਗਤ ਗ਼ਦਰੀ ਬਾਬਾ ਕਾ. ਭਗਤ ਸਿੰਘ ਬਿਲਗਾ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਉਨ੍ਹਾਂ ਦੇ ਜਨਮ ਦਿਨ 'ਤੇ 2 ਅਪ੍ਰੈਲ ਨੂੰ ਉਨ੍ਹਾਂ ਦੇ ਜੱਦੀ ਘਰ ਜਿਸ ਨੂੰ ਹੁਣ 'ਗ਼ਦਰੀ ਬਾਬਾ ਕਾ. ਭਗਤ ਸਿੰਘ ਬਿਲਗਾ ਯਾਦਗਾਰ ਹਾਲ' ਬਿਲਗਾ ...

ਪੂਰੀ ਖ਼ਬਰ »

ਮੰਤਰੀ ਤੇ ਵਿਧਾਇਕ ਵਲੋਂ 'ਮੋਦੀ ਹਟਾਓ ਦੇਸ਼ ਬਚਾਓ' ਦੇ ਕੰਧਾਂ 'ਤੇ ਪੋਸਟਰ ਲਗਾਉਣ 'ਤੇ ਵਿਵਾਦ

ਜਲੰਧਰ, 30 ਮਾਰਚ- ਭਗਵੰਤ ਮਾਨ ਸਰਕਾਰ ਦੇ ਇਕ ਮੰਤਰੀ ਤੇ ਵਿਧਾਇਕ ਵੱਲੋਂ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਸ਼ਹਿਰ ਵਿਚ 'ਮੋਦੀ ਹਟਾਓ ਦੇਸ਼ ਬਚਾਓ' ਦੇ ਪੋਸਟਰ ਲਗਾਏ ਜਾਣ ਦਾ ਮਾਮਲਾ ਵਿਵਾਦਾਂ ਵਿਚ ਘਿਰ ਗਿਆ ਹੈ ਕਿਉਂਕਿ ਇਕ ਤਾਂ ਇਨ੍ਹਾਂ ਪੋਸਟਰਾਂ ਨੂੰ ਚੋਣ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX