ਲੁਧਿਆਣਾ, 31 ਮਾਰਚ (ਸਲੇਮਪੁਰੀ)-ਪਿਛਲੇ ਪੰਜ ਦਿਨਾਂ ਤੋਂ ਯੂਜਰ ਚਾਰਜਿਸ ਮੁਲਾਜ਼ਮ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕੰਮ ਛੱਡ ਕੇ ਹੜਤਾਲ ਕਰਕੇ ਧਰਨਾ ਦੇ ਰਹੇ ਸਿਵਲ ਹਸਪਤਾਲ ਦੇ ਕੱਚੇ ਮੁਲਾਜ਼ਮਾਂ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਉਹ 3 ਅਪ੍ਰੈਲ ਤੋਂ ਭੁੱਖ ਹੜਤਾਲ ਸ਼ੁਰੂ ਕਰਨਗੇ | ਹੜਤਾਲ ਦੀ ਅਗਵਾਈ ਕਰ ਰਹੇ ਚੇਅਰਮੈਨ ਰਾਜਕੁਮਾਰ ਸਾਥੀ, ਪ੍ਰਧਾਨ ਰਾਜਕੁਮਾਰ ਹੈਪੀ, ਸਟਾਫ ਨਰਸ ਵਿੰਗ ਦੀ ਰਜਨੀ ਬਾਲਾ ਤੇ ਜੋਬਨਜੀਤ ਕੌਰ ਅਤੇ ਓ.ਟੀ.ਏ ਵਿੰਗ ਦੀ ਹਰਜੀਤ ਕੌਰ ਨੇ ਦੱਸਿਆ ਕਿ ਸਰਕਾਰ ਨੂੰ ਵਾਰ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਸਿਰਫ ਫੋਕੇ ਭਰੋਸੇ ਹੀ ਮਿਲੇ ਹਨ | ਉਨ੍ਹਾਂ ਕਿਹਾ ਨਾ ਤਾਂ ਸਰਕਾਰ ਨੇ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਹੜਤਾਲ ਦਾ ਰਾਹ ਅਖਤਿਆਰ ਕਰਨਾ ਪਿਆ ਹੈ | ਇਸ ਧੱਕੇਸ਼ਾਹੀ ਦੇ ਖਿਲਾਫ ਸਾਰੇ ਕੱਚੇ ਮੁਲਾਜਿਮ ਇੱਕਜੁਟ ਹੋ ਚੁੱਕੇ ਹਨ ਅਤੇ ਮੰਗ ਪੂਰੀ ਹੋਣ ਤੱਕ ਹੜਤਾਲ ਜਾਰੀ ਰਹੇਗੀ | ਦੁਪਿਹਰ ਤੋਂ ਬਾਅਦ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਯੂਜਰ ਚਾਰਜਿਸ ਮੁਲਾਜ਼ਮ ਸੰਘਰਸ਼ ਕਮੇਟੀ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ 6 ਅਪ੍ਰੈਲ ਨੂੰ ਸਿਹਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿਵਾਇਆ, ਪਰੰਤੁ ਸੰਘਰਸ਼ ਕਮੇਟੀ ਨੇ ਸਰਬਸੰਮਤੀ ਨਾਲ ਇਸ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ | ਦੂਜੇ ਪਾਸੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਨਰੇਸ਼ ਧੀਂਗਾਨ, ਨਗਰ ਨਿਗਮ ਡੀ-ਜੋਨ ਦੇ ਪ੍ਰਧਾਨ ਸ਼ਿਵ ਕੁਮਾਰ ਪਾਰਚਾ, ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਮੈਂਬਰ ਜਸਵੀਰ ਲਵਣ, ਭਾਵਾਧਸ ਆਗੂ ਬਲੇਸ਼ਵਰ ਦੈਤਿਆ, ਬਹੁਜਨ ਸਮਾਜ ਪਾਰਟੀ ਦੇ ਰਾਜਿੰਦਰ ਕੈਂਥ, ਬਲਵਿੰਦਰ ਅਤੇ ਸੇਵ ਏ ਲਾਈਫ ਐਨ. ਜੀ. ਓ. ਦੇ ਅਮਿਤ ਕੁਮਾਰ ਨੇ ਸਿਵਲ ਹਸਪਤਾਲ ਪਹੁੰਚ ਕੇ ਮੁਲਾਜ਼ਮਾਂ ਦੇ ਧਰਨੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ | ਅੱਜ ਦੇ ਧਰਨੇ ਵਿੱਚ ਨਵਜੋਤ ਕੌਰ, ਬੇਅੰਤ ਕੌਰ, ਮਮਤਾ, ਰੇਨੂੰ, ਜੌਨਸਨ, ਸੰਨੀ ਮਸੀਹ, ਨਿਸ਼ਾ ਸ਼ਰਮਾ, ਮਨੋਜ ਕੁਮਾਰ, ਕਰਮਜੀਤ ਸਿੰਘ ਡਿੰਪੀ, ਸੁਖਪ੍ਰੀਤ ਕੌਰ, ਸੁਖਵਿੰਦਰ ਕੌਰ, ਰਜਨੀ ਬਾਲਾ, ਲਵਪ੍ਰੀਤ ਕੌਰ, ਮਮਤਾ, ਕੁਲਦੀਪ ਕੌਰ, ਸਲੋਨੀ, ਰਾਜਵੀਰ ਕੌਰ, ਜਗਰੂਪ ਸਿੰਘ ਸਮੇਤ ਸਾਰੇ ਕੱਚੇ ਮੁਲਾਜ਼ਮ ਹਾਜ਼ਰ ਸਨ |
ਲੁਧਿਆਣਾ, 31 ਮਾਰਚ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ੁੱਕਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਸਲੇਮ ਟਾਬਰੀ ਵਾਰਡ ਨੰਬਰ 89 ਵਿਚ 'ਸਵੱਛਤਾ ਮਸ਼ਾਲ ਮਾਰਚ' ...
ਲੁਧਿਆਣਾ, 31 ਮਾਰਚ (ਕਵਿਤਾ ਖੁੱਲਰ)-ਰੋਜੇਦਾਰਾਂ ਨੇ ਅੱਜ ਸ਼ਹਿਰ ਭਰ ਦੀਆਂ ਮਸਜਿਦਾਂ 'ਚ ਰਮਜਾਨ ਦੇ ਦੂਜੇ ਜੁੰਮੇ ਦੀ ਨਮਾਜ਼ ਅਦਾ ਕੀਤੀ ਅਤੇ ਵਿਸ਼ਵ ਦੀ ਸ਼ਾਂਤੀ ਲਈ ਦੁਆ ਵੀ ਕੀਤੀ | ਇਸ ਮੌਕੇ ਫੀਲਡਗੰਜ ਚੌਕ ਵਿਖੇ ਇਤਿਹਾਸਿਕ ਜਾਮਾ ਮਸਜਿਦ 'ਚ ਮੁਸਲਮਾਨਾਂ ਨੂੰ ...
ਲੁਧਿਆਣਾ, 31 ਮਾਰਚ (ਸਲੇਮਪੁਰੀ)-ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ ਜਦ ਕਿ ਕੋਰੋਨਾ ਨੇ ਅੱਜ ਇੱਕ ਹੋਰ ਮਰੀਜ਼ ਦੀ ਜਾਨ ਲੈ ਲਈ ਹੈ | ਦੋ ਦਿਨਾਂ ਵਿੱਚ ਦੋ ਮਰੀਜ਼ਾਂ ਦੀ ਮੌਤ ਹੋਣ ਦੀ ਘਟਨਾ ਨੇ ਲੋਕਾਂ ਵਿਚ ਮੁੜ ਸਹਿਮ ਦਾ ਮਾਹੌਲ ...
ਲੁਧਿਆਣਾ, 31 ਮਾਰਚ (ਪੁਨੀਤ ਬਾਵਾ)-ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਚਰਨਜੀਤ ਸਿੰਘ ਵਿਸ਼ਵਕਰਮਾ ਚੇਅਰਮੈਨ ਦੀ ਅਗਵਾਈ ਵਿਚ ਹੋਈ ਜਿਸ ਵਿਚ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਪੁੱਜੇ | ...
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਪੁਲਿਸ ਨੇ ਸਰਾਭਾ ਨਗਰ ਸਥਿਤ ਚੋਰਸੀਆ ਪਾਨ ਸ਼ਾਪ 'ਤੇ ਛਾਪਾਮਾਰੀ ਦੌਰਾਨ ਭਾਰੀ ਮਾਤਰਾ 'ਚ ਈ ਸਿਗਰਟਾਂ ਹੂਕੇ ਅਤੇ ਹੋਰ ਸਾਮਾਨ ਬਰਾਮਦ ਕੀਤੇ ਹਨ | ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਵੀ ਗਿ੍ਫਤਾਰ ਕੀਤਾ ...
ਲੁਧਿਆਣਾ 31 ਮਾਰਚ (ਪਰਮਿੰਦਰ ਸਿੰਘ ਆਹੂਜਾ)-ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਹਾਲਤ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਹੀ ਜ਼ਿੰਮੇਵਾਰ ਹਨ | ਸ. ਰਾਣਾ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਦੱਸਿਆ ...
ਲੁਧਿਆਣਾ, 31 ਮਾਰਚ (ਪੁਨੀਤ ਬਾਵਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪਰਾ ਸਿੰਘ ਅਤੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਜੋ ਪੰਜਾਬ ਵਿਚ ਇੰਟਰਨੈੱਟ ਸੇਵਾਵਾਂ ਬੰਦ ...
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਅਮਨ ਨਗਰ ਵਿਚ ਸ਼ੱਕੀ ਹਾਲਤ ਵਿਚ ਇਕ ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸੰਬੰਧੀ ਲਾਪਤਾ ਹੋਏ ਨੌਜਵਾਨ ਦਵਿੰਦਰ ...
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਟਿੱਬਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਬਲਵਿੰਦਰ ਸਿੰਘ ਨੂੰ 10,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ | ਇਸ ਸੰਬੰਧੀ ਵਿਜੀਲੈਂਸ ਬਿਊਰੋ ਦੇ ...
ਲੁਧਿਆਣਾ, 31 ਮਾਰਚ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਨੇੜੇ ਸੀ.ਆਰ.ਪੀ.ਐਫ ਕਲੋਨੀ ਦੁੱਗਰੀ ਵਿਖੇ ਹਫਤਾਵਾਰੀ ਗੁਰਮਤਿ ਕਥਾ ਸਮਾਗਮ ਅੱਜ 1 ਅਪ੍ਰੈਲ ਦਿਨ ਸਨਿਚਰਵਾਰ ਨੂੰ ਸੰਗਤਾਂ ਦੇ ਸਾਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ...
ਲੁਧਿਆਣਾ, 31 ਮਾਰਚ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਦੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਕਾਰਜਾਂ 'ਚ ਵਿਆਪਕ ਸੁਧਾਰ ਲਿਆਉਣ ਅਤੇ ਸੰਗਤਾਂ ਨੂੰ ਸਾਰੀਆਂ ...
ਲੁਧਿਆਣਾ, 31 ਮਾਰਚ (ਪੁਨੀਤ ਬਾਵਾ)-ਕਿਸਾਨੀ ਮੁੱਦਿਆਂ ਬਾਰੇ ਚਰਚਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਹਿਮ ਮੀਟਿੰਗ ਹੋਈ, ਵਫ਼ਦ ਨੇ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗਾਂ ਬਾਰੇ ਜਾਣੂੰ ਕਰਵਾਇਆ | ਬੀ.ਕੇ.ਯੂ. ...
ਲੁਧਿਆਣਾ, 31 ਮਾਰਚ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਪ੍ਰਧਾਲ ਉਪਕਾਰ ਸਿੰਘ ਆਹੂਜਾ ਦੀ ਪ੍ਰਧਾਨਗੀ 'ਚ ਸੀਸੂ ਦੀ ਸਟੀਅਰਿੰਗ ਕਮੇਟੀ ਦੀ ਮੀਟਿੰਗ ਹੋਈ | ਜਿਸ ਵਿਚ ਵਿਦੇਸ਼ੀ ਵਪਾਰ ਨੀਤੀ 2023 ਬਾਰੇ ਵਿਚਾਰ-ਚਰਚਾ ਕੀਤੀ ...
ਲੁਧਿਆਣਾ, 31 ਮਾਰਚ (ਪੁਨੀਤ ਬਾਵਾ)-ਆਟੋ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ (ਇੰਡੀਆ) ਵਲੋ ਪੰਜਾਬ ਦੇ ਕਾਰਖ਼ਾਨਿਆਂ ਲਈ ਬਿਜਲੀ ਦਰਾਂ ਵਿਚ ਕੀਤੇ ਗਏ ਵਾਧੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ, ਕਿਉਂਕਿ ਪੰਜਾਬ ਸਰਕਾਰ ਵਾਅਦਾ ਕੀਤਾ ਸੀ ਕਿ ਸਨਅਤਾਂ ਲਈ ਬਿਜਲੀ 5 ...
ਲੁਧਿਆਣਾ, 31 ਮਾਰਚ (ਅ.ਬ.)-ਪੰਜਾਬ 'ਚ ਕਣਕ ਤੋਂ ਬਾਅਦ ਝੋਨੇ ਦੀ ਫ਼ਸਲ ਦੀ ਬਿਜਾਈ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ, ਇਸ ਲਈ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਚ ਗੁਣਵਤਾ ਵਾਲੇ ਬੀਜ ਦੀ ਚੋਣ ਕਰਨ ਤਾਂ ਜੋ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕੇ | ਇਹ ਪ੍ਰਗਟਾਵਾ ...
ਲੁਧਿਆਣਾ, 31 ਮਾਰਚ (ਸਲੇਮਪੁਰੀ)-ਲੋਕ ਸੰਪਰਕ ਅਫਸਰ ਸ੍ਰੀਮਤੀ ਦੀਪਿਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇੰਡੀਅਨ ਐਸੋਸੀਏਸ਼ਨ ਆਫ਼ ਪੈਥੋਲੋਜਿਸਟਸ ਅਤੇ ਮਾਈਕ੍ਰੋਬਾਇਓਲੋਜਿਸਟਸ ਦੇ ਸਹਿਯੋਗ ਨਾਲ 2 ਅਪ੍ਰੈਲ ਨੂੰ ...
ਲੁਧਿਆਣਾ, 31 ਮਾਰਚ (ਪੁਨੀਤ ਬਾਵਾ)-ਏਵਨ ਸਾਈਕਲ ਦੇ ਸੀ.ਐਮ.ਡੀ. ਉਂਕਾਰ ਸਿੰਘ ਪਾਹਵਾ, ਐਮ.ਐਸ.ਭੋਗਲ ਐਨ. ਸੰਨਜ਼ ਦੇ ਐਮ.ਡੀ. ਅਵਤਾਰ ਸਿੰਘ ਭੋਗਲ ਅਤੇ ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੂੰ ਡਾ: ਪ੍ਰਭਲੀਨ ਸਿੰਘ ਦੁਆਰਾ ਲਿਖੀ ਕਿਤਾਬ 'ਭਾਰਤ ਦੇ ਚੋਟੀ ਦੇ 51 ਸਿੱਖ ...
ਲੁਧਿਆਣਾ, 31 ਮਾਰਚ (ਪੁਨੀਤ ਬਾਵਾ)-ਕਾਨਪੁਰ ਦੇ ਬਾਂਸਮੰਡੀ ਦੇ ਨਜ਼ਦੀਕ ਰੈਡੀਮੇਡ ਕੱਪੜਿਆਂ ਦੀ ਸਭ ਤੋਂ ਵੱਡੀ ਮਾਰਕੀਟ ਏ.ਆਰ. ਟਾਵਰ ਵਿਚ ਭਿਆਨਕ ਅੱਗ ਲੱਗਣ ਨਾਲ ਰੈਡੀਮੇਡ ਕੱਪੜਿਆਂ ਦੀਆਂ ਸੈਕੜੇ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ | ਇਸ ਅੱਗ ਦਾ ਸੇਕ ਪੰਜਾਬ ਤੱਕ ਪੁੱਜ ...
ਲੁਧਿਆਣਾ, 31 ਮਾਰਚ (ਜੁਗਿੰਦਰ ਸਿੰਘ ਅਰੋੜਾ/ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਲੋਕਾਂ ਦੀ ਸਹੂਲਤ ਲਈ 31 ਮਾਰਚ ਤੱਕ ਬਿਨਾਂ ਵਿਆਜ਼ ਅਤੇ ਜੁਰਮਾਨੇ ਤੋਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਸਹੂਲਤ ਦਿੱਤੀ ਗਈ, ਇਸ ਲਈ ਅੱਜ 31 ਮਾਰਚ ਆਖਰੀ ਦਿਨ ਹੋਣ ਕਾਰਨ ਨਗਰ ...
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਦਾਜ ਖਾਤਿਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਮਨਜੀਤ ਕੌਰ ਵਾਸੀ ਸ਼ਿਮਲਾਪੁਰੀ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਹੈ ...
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਕੋਤਵਾਲੀ ਦੀ ਪੁਲਿਸ ਨੇ ਖਤਰਨਾਕ ਲੁਟੇਰਾ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 11 ਮੋਬਾਈਲ ਬਰਾਮਦ ਕੀਤੇ ਹਨ | ਇਸ ਸੰਬੰਧੀ ਥਾਣਾ ਕੋਤਵਾਲੀ ਦੇ ਐਸ. ਐਚ. ਓ. ਸੰਜੀਵ ਕਪੂਰ ਨੇ ਦੱਸਿਆ ਕਿ ...
ਲੁਧਿਆਣਾ, 31 ਮਾਰਚ (ਕਵਿਤਾ ਖੁੱਲਰ)-ਓ.ਬੀ.ਸੀ. ਵਿਭਾਗ ਪੰਜਾਬ ਦੇ ਵਾਈਸ ਚੇਅਰਮੈਨ ਬਣਨ 'ਤੇ ਰੇਸ਼ਮ ਸਿੰਘ ਸੱਗੂ, ਕੋਆਰਡੀਨੇਟਰ ਠੇਕੇਦਾਰ ਮਨਜੀਤ ਸਿੰਘ, ਕੋਆਰਡੀਨੇਟਰ ਬੀਬੀ ਗੁਰਮੀਤ ਕੌਰ, ਕੋਆਰਡੀਨੇਟਰ ਬਲਵਿੰਦਰ ਗੋਰਾ ਦਾ ਲੱਡੂ ਵੰਡ ਕੇ ਅਤੇ ਮੂੰਹ ਮਿੱਠਾ ਕਰਵਾ ਕੇ ...
ਲੁਧਿਆਣਾ, 31 ਮਾਰਚ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਦਾ ਡਾ. ਧਨਵਿੰਦਰ ਸਿੰਘ ਨੂੰ ਮੁਖੀ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਨੇ ਆਪਣੀ ਅਕਾਦਮਿਕ ਸਿੱਖਿਆ ਦੌਰਾਨ ਬੀ.ਐੱਸ.ਸੀ ਦੀ ਡਿਗਰੀ ਖ਼ਾਲਸਾ ਕਾਲਜ ਅੰਮਿ੍ਤਸਰ ਤੋਂ ਅਤੇ ...
ਹੰਬੜਾਂ, 31 ਮਾਰਚ (ਮੇਜਰ ਹੰਬੜਾਂ)-ਵੱਖ-ਵੱਖ ਖੇਤਰਾਂ ਰਾਹੀਂ ਸੂਬੇ ਦੀ ਉੱਨਤੀ ਅਤੇ ਬਿਹਤਰੀ ਲਈ ਅਹਿਮ ਯੋਗਦਾਨ ਪਾਉਣ ਵਾਲੀਆਂ ਪੰਜਾਬ ਭਰ ਦੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ਏ.ਬੀ.ਪੀ ਸਾਂਝਾ ਵਲੋਂ ਨੂਰ ਪੰਜਾਬ ਦਾ ਯਾਦਗਾਰੀ ਸਮਾਰੋਹ ਕਰਵਾਇਆ ਗਿਆ | ਜਿਸ 'ਚ ...
ਲੁਧਿਆਣਾ , 31 ਮਾਰਚ (ਭੁਪਿੰਦਰ ਸਿੰਘ ਬੈਂਸ)-ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਅਤੇ ਅਧਿਆਪਕਾਂ ਦੇ ਹੁਨਰ ਨੂੰ ਵਿਕਸਤ ਕਰਨ ਲਈ, ਡੀ.ਸੀ.ਐਮ. ਗਰੁੱਪ ਆਫ਼ ਸਕੂਲਜ਼ ਦੁਆਰਾ ਸੀ.ਟੀ. ਯੂਨੀਵਰਸਿਟੀ ਨਾਲ ਇਕ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ...
ਲੁਧਿਆਣਾ, 31 ਮਾਰਚ (ਕਵਿਤਾ ਖੁੱਲਰ)-ਸਿਲਾਈ ਮਸ਼ੀਨ ਦੇ ਕਾਰੋਬਾਰ ਨਾਲ ਜੁੜੇ ਸਨਅਤਕਾਰ ਜਸਦੀਪ ਸਿੰਘ ਕਾਉਂਕੇ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵਲੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੀਆਂ ਹਦਾਇਤਾਂ ਉੱਤੇ ਸਨਅਤੀ ਬਿਜਲੀ ਦੇ ਰੇਟਾਂ 'ਚ ਕਰੀਬ 60 ਪੈਸੇ ...
ਲੁਧਿਆਣਾ, 31 ਮਾਰਚ (ਪੁਨੀਤ ਬਾਵਾ)-ਪੰਜਾਬ ਯੂਨੀਵਰਸਿਟੀ ਵਲੋਂ ਐਮ.ਏ. ਰਾਜਨੀਤੀ ਵਿਗਿਆਨ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਖਾਲਸਾ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਰਾਜਨੀਤੀ ਸ਼ਾਸਤਰ ਵਿਭਾਗ ਤੋਂ ਸ਼ੀਲਾ ਗਰਗ ...
ਲੁਧਿਆਣਾ, 31 ਮਾਰਚ (ਕਵਿਤਾ ਖੁੱਲਰ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਸਰਕਾਰ ਵਲੋਂ ਉਦਯੋਗਾਂ ਲਈ ਬਿਜਲੀ ਦਰਾਂ 'ਚ ਕੀਤੇ 10 ਫੀਸਦੀ ਵਾਧੇ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਸੂਬੇ ਵਿਚ ...
ਲੁਧਿਆਣਾ, 31 ਮਾਰਚ (ਕਵਿਤਾ ਖੁਲੱਰ)-ਹਲਕਾ ਆਤਮ ਨਗਰ ਸ਼ਹਿਰ ਦੇ ਖੂਬਸੂਰਤ ਹਲਕਿਆਂ 'ਚੋਂ ਇਕ ਖੂਬਸੂਰਤ ਹਲਕਾ ਜਲਦ ਹੀ ਬਣੇਗਾ | ਇਹ ਪ੍ਰਗਟਾਵਾ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਇੰਚਾਰਜ ਜਤਿੰਦਰ ਸਿੰਘ ਸੇਵਕ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਲਕਾ ...
ਲੁਧਿਆਣਾ, 31 ਮਾਰਚ (ਸਲੇਮਪੁਰੀ)-ਭਾਰਤ ਸਰਕਾਰ ਵਲੋਂ ਜੀਵਨ ਰੱਖਿਅਕ ਦਵਾਈਆਂ ਦੀਆਂ ਕੀਮਤਾਂ ਵਿਚ ਕੱਲ੍ਹ 1 ਅਪ੍ਰੈਲ ਤੋਂ ਚੋਖਾ ਵਾਧਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਜਿਥੇ ਦੇਸ਼ ਦੇ ਆਮ ਲੋਕਾਂ ਦਾ ਬਜਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ, ਉਥੇ ਇਸ ਦੇ ਨਾਲ ਹੀ ਦੇਸ਼ ਦੇ ...
ਲੁਧਿਆਣਾ, 31 ਮਾਰਚ (ਜੁਗਿੰਦਰ ਸਿੰਘ ਅਰੋੜਾ)-ਰਾਸ਼ਨ ਡੀਪੂ ਲੈਣ ਦੇ ਚਾਹਵਾਨ ਸੈਂਕੜੇ ਹੀ ਵਿਅਕਤੀਆਂ ਵਲੋਂ ਸਰਾਭਾ ਨਗਰ ਸਥਿਤ ਖੁਰਾਕ ਸਪਲਾਈ ਵਿਭਾਗ ਦੇ ਦਫਤਰ ਵਿਖੇ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਏ ਜਾ ਰਹੇ ਹਨ, ਹੁਣ ਤੱਕ ...
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਆਹੂਜਾ)-ਆਰ. ਟੀ. ਆਈ. ਕਾਰਕੁਨਾ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਸੋਮਵਾਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ¢ ਮਲਹੋਤਰਾ ਨੂੰ ਪਹਿਲਾਂ ਸ਼ੁੱਕਰਵਾਰ ਨੂੰ ਸੰਮਨ ਜਾਰੀ ...
ਲੁਧਿਆਣਾ, 31 ਮਾਰਚ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਨੇ ਸਰਕਾਰ ਨੂੰ ਖੇਤੀ ਸੁਝਾਅ ਭੇਜੇ ਹਨ | ਗੱਲਬਾਤ ਦੌਰਾਨ ਖੇਤੀਬਾੜੀ ਦੇ ਵਿਦਿਆਰਥੀ ਲਵਪ੍ਰੀਤ ਕੰਬੋਜ ਨੇ ਦੱਸਿਆ ਕਿ ਸਰਕਾਰ ਨੇ ਜੋ ਖੇਤੀ ਨੀਤੀ ਲਈ ਸੁਝਾਅ ਮੰਗੇ ਸਨ ਅਸੀਂ ਉਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX