ਚੰਡੀਗੜ੍ਹ, 31 ਮਾਰਚ (ਨਵਿੰਦਰ ਸਿੰਘ ਬੜਿੰਗ) ਚੰਡੀਗੜ੍ਹ ਸ਼ਹਿਰ ਵਿਚ ਸ਼ੁੱਕਰਵਾਰ ਸਵੇਰ ਤੋਂ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਆਪਣੇ ਰੋਜ਼ਮਰ੍ਹਾ ਦੇ ਕੰਮਾਂ-ਕਾਰਾਂ 'ਤੇ ਜਾਣ ਵਾਲੇ ਕਿਰਤੀ ਲੋਕਾਂ ਨੂੰ ਮੀਂਹ ਤੋਂ ਬਚਾਅ ਕਰਨ ਲਈ ਛੱਤਰੀਆਂ ਅਤੇ ਰੇਨ ਕੋਟਾਂ ਦਾ ਸਹਾਰਾ ਲੈਣਾ ਪਿਆ | ਮੌਸਮ ਵਿਭਾਗ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 19.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਮਨਫੀ 13 ਡਿਗਰੀ ਘੱਟ ਰਿਹਾ | ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 16.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 1 ਡਿਗਰੀ ਰਿਹਾ | ਸ਼ਾਮ ਸਮੇਂ ਮੀਂਹ ਰੁਕਣ ਤੋਂ ਬਾਅਦ ਵੱਡੀ ਗਿਣਤੀ ਵਿਚ ਸ਼ਹਿਰਵਾਸੀਆਂ ਆਪਣੇ ਬੱਚਿਆਂ ਨਾਲ ਸੁਖਨਾ ਝੀਲ ਉੱਤੇ ਘੁੰਮਦੇ ਨਜ਼ਰ ਆਏ ਅਤੇ ਸੁਹਾਵਣੇ ਮੌਸਮ ਦਾ ਆਨੰਦ ਮਾਣਦੇ ਵੀ ਨਜ਼ਰ ਆਏ | ਇਸ ਤੋਂ ਇਲਾਵਾ ਜੇਕਰ ਪੰਜਾਬ ਵਿਚ ਬੇਮੌਸਮੇ ਮੀਂਹ ਅਤੇ ਗੜੇਮਾਰੀ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਚਿਹਰੇ ਉੱਤੇ ਉਦਾਸੀ ਬਿਲਕੁਲ ਸਾਫ਼ ਨਜ਼ਰ ਆਉਂਦੀ ਹੈ, ਕਿਉਂਕਿ ਹਾੜ੍ਹੀ ਦੀ ਫ਼ਸਲ ਬਿਲਕੁਲ ਪੱਕਣ ਦੇ ਨੇੜੇ ਹੈ, ਜਿਸ ਕਾਰਨ ਪੂਰੇ ਪੰਜਾਬ ਭਰ ਵਿਚ ਬੇਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਹਾੜ੍ਹੀ ਦੀਆਂ ਫ਼ਸਲਾਂ ਜ਼ਮੀਨ ਉਤੇ ਵਿਛਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ | ਮੌਸਮ ਵਿਭਾਗ ਤੋਂ ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਾਰ 1 ਅਪ੍ਰੈਲ ਨੂੰ ਮੀਂਹ ਪੈਣ ਦੀ ਦੁਬਾਰਾ ਸੰਭਾਵਨਾ ਜਤਾਈ ਗਈ ਹੈ | ਇਸ ਤੋਂ ਇਲਾਵਾ 2 ਅਪ੍ਰੈਲ ਨੂੰ ਅਸਮਾਨ ਵਿਚ ਬੱਦਲਵਾਈ ਰਹਿਣ ਦੇ ਅਨੁਮਾਨ ਦੇ ਨਾਲ-ਨਾਲ ਦੁਬਾਰਾ ਤਿੰਨ ਅਤੇ ਚਾਰ ਅਪ੍ਰੈਲ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ |
ਐੱਸ. ਏ. ਐੱਸ. ਨਗਰ, 31 ਮਾਰਚ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੀ ਸਨੇਟਾ ਪੁਲਿਸ ਚੌਂਕੀ ਦੀ ਪੁਲਿਸ ਵਲੋਂ ਪੁਲਿਸ ਪਾਰਟੀ 'ਤੇ ਫਾਇਰ ਕਰਨ ਦੇ ਮਾਮਲੇ 'ਚ ਇਕ ਮੁਲਜਮ ਨੂੰ ਗਿ੍ਫਤਾਰ ਕੀਤਾ ਹੈ, ਜਦੋਂ ਕਿ ਉਸ ਦੇ ਬਾਕੀ ਸਾਥੀ ਹਾਲੇ ਫਰਾਰ ਹਨ | ਗਿ੍ਫਤਾਰ ਮੁਲਜਮ ...
ਚੰਡੀਗੜ੍ਹ, 31 ਮਾਰਚ (ਅਜਾਇਬ ਸਿੰਘ ਔਜਲਾ)-ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਦਰਸ਼ਨ ਸਿੰਘ ਬੇਲੂਮਾਜਰਾ, ਮਲਕੀਤ ਸਿੰਘ ਸੈਣੀ, ਬਲਵੀਰ ਚੰਦ, ਦਰਸ਼ਨ ਸਿੰਘ ਖ਼ਾਲਸਾ ਅਤੇ ਲਾਲ ਚੰਦ ਸੱਪਾਂਵਾਲੀ ਨੇ ਕਿਹਾ ਕਿ ਸਰਕਾਰ ਦੇ ਇਸ ਲੋਕ ਵਿਰੋਧੀ ਅਤੇ ਮੁਲਾਜ਼ਮ ...
ਚੰਡੀਗੜ੍ਹ, 31 ਮਾਰਚ (ਮਨਜੋਤ ਸਿੰਘ ਜੋਤ)-ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸੈਲਫ ਹੈਲਪ ਗਰੁੱਪਾਂ ਦੇ ਅਹੁਦੇਦਾਰਾਂ ਦੇ ਇਕ ਵਫ਼ਦ ਨੇ ਸਵੱਛ ਉਤਸਵ ਨੂੰ ਮਨਾਉਣ ਅਤੇ ਨਗਰ ਨਿਗਮ ਚੰਡੀਗੜ੍ਹ ਦੀਆਂ ਬਿਹਤਰੀਨ ਪ੍ਰਥਾਵਾਂ ਬਾਰੇ ਜਾਣਨ ਲਈ ਚੰਡੀਗੜ੍ਹ ਦਾ ਦੌਰਾ ਕੀਤਾ | ਇਹ ...
ਚੰਡੀਗੜ੍ਹ, 31 ਮਾਰਚ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਦੇ ਸੈਕਟਰ-48 ਸਥਿਤ ਬੈਨਿਅਨ ਟਰੀ ਸਕੂਲ ਦੇ ਬੱਚਿਆਂ ਲਈ ਪਰਫਾਰਮਿੰਗ ਆਰਟਸ ਦੇ ਖੇਤਰ ਵਿਚ ਹੁਨਰ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਵਲੋਂ ਸਕੂਲ ਆਫ਼ ਪਰਫਾਰਮਿੰਗ ਆਰਟਸ ...
ਐੱਸ. ਏ. ਐੱਸ. ਨਗਰ, 31 ਮਾਰਚ (ਜਸਬੀਰ ਸਿੰਘ ਜੱਸੀ)-ਥਾਣਾ ਬਲੌਂਗੀ ਦੀ ਪੁਲਿਸ ਨੇ ਸ਼ਟਰਿੰਗ ਦੀਆਂ ਪਲੇਟਾਂ ਚੋਰੀ ਕਰਨ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਚੋਰੀ ਦੀਆਂ ਪਲੇਟਾਂ ਅਤੇ ਕੈਂਟਰ ਸਮੇਤ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਮੁਲਜਮ ਦੀ ਪਛਾਣ ਸੁਖਵੰਤ ਸਿੰਘ ...
ਚੰਡੀਗੜ੍ਹ, 31 ਮਾਰਚ (ਪ੍ਰੋ. ਅਵਤਾਰ ਸਿੰਘ)- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਐਨ.ਐਸ.ਐਸ ਵਲੰਟੀਅਰ ਅਤੇ ਵਿਦਿਆਰਥੀ ਸਰਤਾਜ ਸਿੰਘ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਸਰਵੋਤਮ ਆਲ ਰਾਊਾਡਰ ਯੂਨੀਵਰਸਿਟੀ ਵਿਦਿਆਰਥੀ ਚੁਣਿਆ ...
ਚੰਡੀਗੜ੍ਹ, 31 ਮਾਰਚ (ਅਜੀਤ ਬਿਊਰੋ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਪੰਜਾਬ ਸਰਕਾਰ ਦੀ ਸਨਅਤ ਮਾਰੂ ਨੀਤੀ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿਚ ਜੋ ਚੱਲ ਰਹੀਆਂ ਥੋੜ੍ਹੀਆਂ ...
ਚੰਡੀਗੜ੍ਹ, 31 ਮਾਰਚ (ਅਜਾਇਬ ਸਿੰਘ ਔਜਲਾ)- ਸਥਾਨਕ ਹਾਕੀ ਸਟੇਡੀਅਮ ਸੈਕਟਰ 42 ਦੇ ਐਸਟੋਟਰਫ਼ ਮੈਦਾਨ 'ਤੇ ਕਰਵਾਏ ਜਾ ਰਹੇ ਇੰਡੀਅਨ ਆਡਿਟ ਐਂਡ ਅਕਾਊਾਟ ਵਿਭਾਗ ਦੇ ਟੂਰਨਾਮੈਂਟ ਤਹਿਤ ਅੱਜ ਸੈਮੀ-ਫ਼ਾਈਨਲ ਮੁਕਾਬਲੇ ਕਰਵਾਏ ਗਏ | ਇਨ੍ਹਾਂ ਸੈਮੀਫ਼ਾਈਨਲ ਮੁਕਾਬਿਆਂ ਤੋਂ ...
ਚੰਡੀਗੜ੍ਹ, 31 ਮਾਰਚ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਅੱਜ ਸ਼ਹਿਰ 'ਚ ਵੱਖ ਵੱਖ ਸੈਕਟਰਾਂ ਤੋਂ ਕੋਰੋਨਾ ਦੇ 21 ਨਵੇਂ ਮਾਮਲੇ ਸਾਹਮਣੇ ਆਏ ਹਨ | ਚੰਡੀਗੜ੍ਹ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 70 ...
ਚੰਡੀਗੜ੍ਹ, 31 ਮਾਰਚ (ਅਜਾਇਬ ਸਿੰਘ ਔਜਲਾ)- ਪ੍ਰਸਿੱਧ ਆਰਟ ਕਲਾਕਾਰ, ਅਨੁ ਸਿੰਘ ਦੁਆਰਾ ਤਿੰਨ ਰੋਜ਼ਾ ਪੇਂਟਿੰਗ ਪ੍ਰਦਰਸ਼ਨੀ ਦਾ ਅੱਜ ਇੱਥੇ ਆਗਾਜ਼ ਕੀਤਾ ਗਿਆ | ਅੱਜ ਸੈਕਟਰ-10 ਵਿਚ ਸਥਿਤ ਚੰਡੀਗੜ੍ਹ ਗਵਰਨਮੈਂਟ ਮਿਊਜ਼ੀਅਮ ਅਤੇ ਆਰਟ ਗੈਲਰੀ ਵਿਚ ਲੱਗੀ ਇਹ ਪ੍ਰਦਰਸ਼ਨੀ ...
ਚੰਡੀਗੜ੍ਹ, 31 ਮਾਰਚ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਖੇ ਦੂਸਰੀ ਐਗਰੀਕਲਚਰਲ ਡਿਪਟੀਜ਼ ਮੀਟਿੰਗ ਦੇ ਆਖ਼ਰੀ ਦਿਨ ਦੋ ਸੈਸ਼ਨ ਕਰਵਾਏ ਗਏ ਜੋ ਕਿ ਜੀ20 ਦੇ ਮੈਂਬਰ ਦੇਸ਼ਾਂ ਦੁਆਰਾ ਸੰਵਾਦ ਦਾ ਖਰੜਾ ਤਿਆਰ ਕਰਨ 'ਤੇ ਕੇਂਦਰਿਤ ਸਨ | ਸੱਦੇ ਗਏ ਹੋਰਨਾਂ ਦੇਸ਼ਾਂ ਅਤੇ ...
ਚੰਡੀਗੜ੍ਹ, 31 ਮਾਰਚ (ਔਜਲਾ)- ਮਹਿਲਾ ਸੁੰਦਰਕਾਂਡ ਸਭਾ ਵਲੋਂ ਅੱਜ ਸ੍ਰੀ ਹਨੂਮੰਤ ਧਾਮ, ਸੈਕਟਰ 40 ਵਿਖੇ ਵਿਸ਼ਾਲ ਰਾਮ ਕਥਾ ਕਰਵਾਈ ਗਈ, ਜਿਸ ਵਿਚ ਅੰਤਰਰਾਸ਼ਟਰੀ ਕਥਾਵਾਚਕ ਅਚਾਰੀਆ ਸ੍ਰੀ ਹਰੀ ਆਪਣੇ ਮੁਖਾਰਬਿੰਦ ਰਾਹੀਂ ਸੰਗਤਾਂ ਨੂੰ ਸੰਬੋਧਨ ਹੋਏ | ਇਸ ਮੌਕੇ 'ਤੇ ਨੀਨਾ ...
ਐੱਸ. ਏ. ਐੱਸ. ਨਗਰ, 31 ਮਾਰਚ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਦੈੜੀ ਵਿਖੇ ਕਬਾੜ ਦਾ ਕੰਮ ਕਰਨ ਵਾਲੇ ਇਕ ਦੁਕਾਨਦਾਰ ਤੋਂ 2 ਕਾਰ ਸਵਾਰ ਨੌਜਵਾਨਾਂ ਵਲੋਂ 11 ਹਜ਼ਾਰ ਰੁ. ਦੀ ਨਕਦੀ ਖੋਹ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਸੋਹਣ ਯਾਦਵ ...
ਜ਼ੀਰਕਪੁਰ, 31 ਮਾਰਚ (ਅਵਤਾਰ ਸਿੰਘ)-ਢਕੌਲੀ ਪੁਲਿਸ ਨੇ ਅਮਰੀਕਾ ਭੇਜਣ ਦੇ ਨਾਂਅ 'ਤੇ 65 ਲੱਖ ਰੁ. ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਹਰਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮ. ਨੰ. 32 ...
ਡੇਰਾਬੱਸੀ, 31 ਮਾਰਚ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਬਰਵਾਲਾ ਚੌਕ 'ਤੇ ਸਥਿਤ ਸੈਣੀ ਭਵਨ ਵਿਖੇ ਨਗਰ ਕੌਂਸਲ ਦਾ ਦਫ਼ਤਰ ਤਬਦੀਲ ਕੀਤੇ ਜਾਣ ਕਾਰਨ ਇਥੇ ਬੀਤੇ ਕਰੀਬ 1 ਸਾਲ ਤੋਂ ਵਿਆਹ-ਸ਼ਾਦੀ ਤੇ ਭੋਗ ਆਦਿ ਨਾਲ ਸੰਬੰਧਤ ਕੋਈ ਸਮਾਰੋਹ ਨਾ ਹੋ ਕਾਰਨ ਸਥਾਨਕ ਲੋਕਾਂ ਵਿਚ ...
ਐੱਸ. ਏ. ਐੱਸ. ਨਗਰ, 31 ਮਾਰਚ (ਜਸਬੀਰ ਸਿੰਘ ਜੱਸੀ)-ਜੁਲਾਈ 1992 ਨੂੰ ਪਿਆਰਾ ਸਿੰਘ ਸੇਵਾ-ਮੁਕਤ ਫ਼ੌਜੀ, ਉਸ ਦੇ ਲੜਕੇ ਹਰਫੂਲ ਸਿੰਘ, ਭਤੀਜੇ ਗੁਰਦੀਪ ਸਿੰਘ ਕਰਮਚਾਰੀ ਪੀ. ਐਸ. ਈ. ਬੀ. ਅਤੇ ਇਕ ਹੋਰ ਰਿਸ਼ਤੇਦਾਰ ਸਵਰਨ ਸਿੰਘ ਨੂੰ ਖੇਤਾਂ ਵਾਲੇ ਘਰ 'ਚੋਂ ਜਬਰੀ ਚੁੱਕ ਕੇ ਲਿਜਾਣ ...
ਚੰਡੀਗੜ੍ਹ, 31 ਮਾਰਚ (ਨਵਿੰਦਰ ਸਿੰਘ ਬੜਿੰਗ)- ਹਰਿਆਣਾ ਦੇ ਰਹਿਣ ਵਾਲੇ ਜਗਤਾਰ ਸਿੰਘ ਨੇ ਸਥਾਨਕ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਜਦੋਂ ਉਸ ਨੇ ਆਪਣੀ ਕਰੇਟਾ ਗੱਡੀ ਸੁਖਨਾ ਝੀਲ ਦੇ ਨਜ਼ਦੀਕ ਖੜ੍ਹੀ ਕਰਨ ਤੋਂ ਬਾਅਦ ਉਹ ਸੁਖਨਾ ਝੀਲ ੳਤੇ ਘੁੰਮਣ ਚਲਾ ...
ਐੱਸ. ਏ. ਐੱਸ. ਨਗਰ, 31 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਆਈ. ਪੀ. ਐਲ. ਦੇ 16ਵੇਂ ਸੀਜ਼ਨ ਦਾ ਦੂਜਾ ਮੈਚ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਸ ਦੇ ਵਿਚਕਾਰ ਅੱਜ ਸਥਾਨਕ ਫੇਜ਼-9 ਸਥਿਤ ਪੀ. ਸੀ. ਏ. ਸਟੇਡੀਅਮ ਵਿਖੇ ਬਾਅਦ ਦੁਪਹਿਰ 3.30 ਵਜੇ ਖੇਡਿਆ ਜਾਵੇਗਾ | ਪੰਜਾਬ ...
ਐੱਸ. ਏ. ਐੱਸ. ਨਗਰ, 31 ਮਾਰਚ (ਕੇ. ਐੱਸ. ਰਾਣਾ)-1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ ਨੇ ਹਾੜ੍ਹੀ ਦੀ ਫ਼ਸਲ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ...
ਜ਼ੀਰਕਪੁਰ, 31 ਮਾਰਚ (ਹੈਪੀ ਪੰਡਵਾਲਾ)-ਅੱਜ ਨਗਰ ਕੌਂਸਲ ਜ਼ੀਰਕਪੁਰ ਦੀ ਮੀਟਿੰਗ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਕੌਂਸਲ ਦਾ ਵਿੱਤੀ ਸਾਲ 2023-24 ਦਾ 151 ਕਰੋੜ 60 ਲੱਖ ਰੁ. ਬਜਟ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ, ਜਿਸ 'ਚੋਂ 112 ...
ਖਰੜ, 31 ਮਾਰਚ (ਜੰਡਪੁਰੀ)-ਨਗਰ ਕੌਂਸਲ ਇੰਪਲਾਈਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਅੱਜ ਪ੍ਰਸ਼ਾਸਨਿਕ ਅਧਿਕਾਰੀ ਤਹਿਸੀਲਦਾਰ ਪੁਨੀਤ ਬਾਂਸਲ ਅਤੇ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ ਵਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ...
ਪੰਚਕੂਲਾ, 31 ਮਾਰਚ (ਕਪਿਲ)-ਪੰਚਕੂਲਾ ਦੇ ਅਮਰਾਵਤੀ ਵਿਚਲੇ ਆਈਨਾਕਸ ਰੈਸਟੋਰੈਂਟ 'ਚ ਭਿਆਨਕ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਅੱਗ ਇੰਨੀ ਭਿਆਨਕ ਸੀ ਕਿ ਕਈ ਘੰਟਿਆਂ ਦੀ ਜਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਹਾਸਲ ਜਾਣਕਾਰੀ ਅਨੁਸਾਰ ...
ਐੱਸ. ਏ. ਐੱਸ. ਨਗਰ, 31 ਮਾਰਚ (ਕੇ. ਐੱਸ. ਰਾਣਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼-11 ਮੁਹਾਲੀ ਦੀ ਚੋਣ ਦੌਰਾਨ ਹਰਜੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਹੈ | ਉਨ੍ਹਾਂ ਨੇ ਸਿੱਧੇ ਮੁਕਾਬਲੇ 'ਚ ਆਪਣੇ ਵਿਰੋਧੀ ਉਮੀਦਵਾਰ ਰਣਬੀਰ ਸਿੰਘ ਨੂੰ ਹਰਾਇਆ | ਇਸ ਸੰਬੰਧੀ ...
ਡੇਰਾਬੱਸੀ, 31 ਮਾਰਚ (ਗੁਰਮੀਤ ਸਿੰਘ)-ਕਈ ਸਾਲਾਂ ਤੋਂ ਤਹਿਸੀਲ ਸੜਕ 'ਤੇ ਲੱਗਣ ਵਾਲੇ ਜਾਮ ਤੋਂ ਸ਼ਹਿਰ ਵਾਸੀਆਂ ਨੂੰ ਛੁਟਕਾਰਾ ਦਿਵਾਉਣ ਵਿਚ ਡੇਰਾਬੱਸੀ ਪ੍ਰਸ਼ਾਸ਼ਨ ਨਾਕਾਮ ਸਾਬਤ ਹੋ ਰਿਹਾ ਹੈ | ਜਾਮ ਤੋਂ ਛੁਟਕਾਰਾ ਦਿਵਾਉਣ ਲਈ ਭਾਵੇਂ ਲੱਖਾਂ ਰੁ. ਖਰਚ ਕਰ 2 ਵੱਖ-ਵੱਖ ...
ਐੱਸ. ਏ. ਐੱਸ. ਨਗਰ, 31 ਮਾਰਚ (ਜਸਬੀਰ ਸਿੰਘ ਜੱਸੀ)-ਹਰਪਾਲ ਸਿੰਘ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਐੱਸ. ਏ. ਐੱਸ ਨਗਰ ਦੀ ਪ੍ਰਧਾਨਗੀ ਅਧੀਨ ਵਿਕਟਿਮ ਕੰਪਨਸੇਸ਼ਨ ਕਮੇਟੀ ਦੀ ਮੀਟਿੰਗ ਹੋਈ | ਇਸ ਦੌਰਾਨ ਦੋ ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ | ਪੀੜ੍ਹਤ ਵਿਅਕਤੀਆਂ ਦੇ ...
ਐੱਸ. ਏ. ਐੱਸ. ਨਗਰ, 31 ਮਾਰਚ (ਜਸਬੀਰ ਸਿੰਘ ਜੱਸੀ)- ਏ. ਡੀ. ਜੀ. ਪੀ ਅਰਪਿਤ ਸ਼ੁਕਲਾ (ਅਮਨ ਤੇ ਕਾਨੂੰਨ) ਵਲੋਂ ਜ਼ਿਲ੍ਹੇ ਵਿਚ ਖੇਡੇ ਜਾ ਰਹੇ ਆਈ. ਪੀ. ਐਲ. ਮੈਚਾਂ ਦੇ ਸੁਰੱਖਿਆ ਪ੍ਰਬੰਧਾ ਦਾ ਜਾਇਜਾ ਲਿਆ | ਏ. ਡੀ. ਜੀ. ਪੀ ਸ਼ੁਕਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ...
ਡੇਰਾਬੱਸੀ, 31 ਮਾਰਚ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਦੇ ਚਾਲੂ ਵਿੱਤੀ ਸਾਲ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਸਾਲਾਨਾ ਬਜਟ ਸੰਬੰਧੀ ਕੌਂਸਲਰਾਂ ਦੀ ਮੀਟਿੰਗ ਪ੍ਰਧਾਨ ਆਸ਼ੂ ਉਪਨੇਜਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਹਲਕਾ ਵਿਧਾਇਕ ਕੁਲਜੀਤ ...
ਲਾਲੜੁ, 31 ਮਾਰਚ (ਰਾਜਬੀਰ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਦੇ 13 ਮਹੀਨਿਆਂ ਵਿਚ ਪੰਜਾਬ ਨੂੰ ਜੰਗਲ ਤੇ ਕੰਗਾਲੀ ਰਾਜ ਵੱਲ ਧੱਕਿਆ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਜਗਜੀਤ ਸਿੰਘ ਛੜਬੜ ਨੇ ਲਾਲੜੂ ਵਿਖੇ ...
ਐੱਸ. ਏ. ਐੱਸ. ਨਗਰ, 31 ਮਾਰਚ (ਜਸਬੀਰ ਸਿੰਘ ਜੱਸੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚਲ ਰਹੀ ਕੇਂਦਰ ਸਰਕਾਰ ਦੇ ਖ਼ਿਲਾਫ਼ 1 ਤੋਂ 8 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX