ਅਜਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਖੇਤਰ 'ਚ ਅੱਜ ਇਕ ਵਾਰ ਮੁੜ ਹੋਈ ਬੇ-ਮੌਸਮੀ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ, ਜਿਸ ਕਾਰਨ ਕਿਸਾਨ ਫਿਕਰਾਂ ਵਿਚ ਨਜ਼ਰ ਆ ਰਹੇ ਹਨ | ਅੱਜ ਸਵੇਰ ਤੋਂ ਹੋਈ ਬੱਦਲਵਾਈ ਤੋਂ ਬਾਅਦ ਦੁਪਹਿਰ ਸਮੇਂ ਆਈ ਤੇਜ਼ ਬਾਰਿਸ਼ ਕਾਰਨ ਪਹਿਲਾਂ ਹੀ ਜ਼ਮੀਨਾਂ 'ਤੇ ਵਿਛੀਆਂ ਕਣਕਾਂ ਜੋ ਕਿ ਇੰਨੀਂ ਦਿਨੀਂ ਪੱਕਣ ਕਿਨਾਰੇ ਹਨ, ਦਾ ਨੁਕਸਾਨ ਹੋਣ ਦਾ ਕਿਸਾਨਾਂ ਨੂੰ ਡਰ ਸਤਾ ਰਿਹਾ ਹੈ | ਕਿਸਾਨਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਵੀ ਕਈ ਥਾਵਾਂ 'ਤੇ ਤੇਜ਼ ਬਾਰਿਸ਼ ਹੋਣ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲੀਆਂ ਸਨ ਜਿਸ ਕਾਰਨ ਅਗੇਤੀਆਂ ਕਣਕਾਂ ਡਿੱਗ ਕੇ ਜ਼ਮੀਨਾਂ 'ਤੇ ਵਿਛ ਗਈਆਂ ਸਨ ਤੇ ਅੱਜ ਮੁੜ ਹੋਈ ਬਾਰਿਸ਼ ਤੇ ਮੌਸਮ ਵਿਭਾਗ ਅਨੁਸਾਰ ਆਉਂਦੇ ਦਿਨਾਂ 'ਚ ਹੋਰ ਬਾਰਿਸ਼ ਹੋਣ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ | ਕਿਸਾਨਾਂ ਨੇ ਦੱਸਿਆ ਕਿ ਸਰਕਾਰ ਵਲੋਂ ਬਾਰਿਸ਼ ਕਾਰਨ ਨੁਕਸਾਨੀਆਂ ਫਸਲਾਂ ਦਾ ਪ੍ਰਤੀ ਏਕੜ 15000 ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਸ਼ਲਾਘਾਯੋਗ ਹੈ ਤੇ ਸਰਕਾਰ ਵਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਵਿਸਾਖੀ ਤੋਂ ਪਹਿਲਾਂ-ਪਹਿਲਾਂ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਵੇਗਾ ਪਰ ਹਾਲੇ ਤੱਕ ਕਈ ਕਿਸਾਨਾਂ ਦੀ ਨੁਕਸਾਨੀ ਫਸਲ ਦੀ ਗਿਰਦਾਵਰੀ ਹੀ ਨਹੀਂ ਕੀਤੀ ਗਈ ਤਾਂ ਮੁਆਵਜ਼ਾ ਕਿਵੇਂ ਮਿਲੇਗਾ, ਇਸ ਲਈ ਮਾਲ ਵਿਭਾਗ ਨੂੰ ਅਪੀਲ ਹੈ ਕਿ ਪਿਛਲੇ ਦਿਨੀਂ ਹੋਈ ਹੋਈ ਬੇ-ਮੌਸਮੀ ਬਾਰਿਸ਼ ਕਾਰਨ ਨੁਕਸਾਨੀਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ |
ਗੱਗੋਮਾਹਲ/ਰਮਦਾਸ, 31 ਮਾਰਚ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਵਿਸ਼ਾਲ ਇਕੱਤਰਤਾ ਪਿੰਡ ਲੰਗੋਮਾਹਲ ਵਿਖੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜਥੇਬੰਦੀ ਦੀ ਪੇਂਡੂ ਇਕਾਈ ਦਾ ਗਠਨ ਸਰਬਸੰਮਤੀ ...
ਕੱਥੂਨੰਗਲ, 31 ਮਾਰਚ (ਦਲਵਿੰਦਰ ਸਿੰਘ ਰੰਧਾਵਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਕੱਥੂਨੰਗਲ ਦੀ ਜ਼ੋਨ ਕਮੇਟੀ ਦੀ ਮੀਟਿੰਗ ਪਿੰਡ ਰੂਪੋਵਾਲੀ ਖੁਰਦ ਗੁਰਦੁਆਰਾ ਬਾਬਾ ਬਕੂਆ ਦੇ ਸਥਾਨ 'ਤੇ ਜ਼ੋਨ ਪ੍ਰਧਾਨ ਲਖਬੀਰ ਸਿੰਘ ਕੱਥੂਨੰਗਲ, ਜ਼ੋਨ ਸਕੱਤਰ ...
ਨਵਾਂ ਪਿੰਡ, 31 ਮਾਰਚ (ਜਸਪਾਲ ਸਿੰਘ)-6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬੰਦ ਸਾਹਿਬ ਜੀ ਦੀ ਯਾਦ 'ਚ ਅੰਮਿ੍ਤਸਰ-ਮਹਿਤਾ ਮੁੱਖ ਮਾਰਗ 'ਤੇ ਅੱਡਾ ਬੋਪਰਾਏ ਵਿਖੇ ਸੁਸ਼ੋਭਿਤ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਦੀ ਰਹਿਨੁਮਾਈ ...
ਜੇਠੂਵਾਲ, 31 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਸਤੇ ਹਰ ਸਾਲ ਧਾਰਮਿਕ ਪ੍ਰੀਖਿਆ ਕਰਵਾਈ ਜਾਂਦੀ ਹੈ ਜਿਸ 'ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ...
ਬਾਬਾ ਬਕਾਲਾ ਸਾਹਿਬ, 31 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਬੀਤੇ ਕੱਲ੍ਹ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਘੜੂੰਆਂ ਵਿਖੇ ਮਨਾਏ ਗਏ ਕੌਮਾਂਤਰੀ ਪੰਜਾਬੀ ਸਿਨੇਮਾ ਦਿਵਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਪ੍ਰਚਾਰ ਸਕੱਤਰ ਸਕੱਤਰ ਸਿੰਘ ...
ਬਾਬਾ ਬਕਾਲਾ ਸਾਹਿਬ, 31 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਗੁਰਦੁੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਭਾਈ ਤਰਸੇਮ ਸਿੰਘ ਕਾਲੇਕੇ ਬਤੌਰ ਗ੍ਰੰਥੀ ਸਿੰਘ ਲੰਬਾ ਸਮਾਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਗਏ | ਉਨ੍ਹਾਂ ਨੂੰ ਸੇਵਾ ਮੁਕਤੀ 'ਤੇ ...
ਚੌਕ ਮਹਿਤਾ, 31 ਮਾਰਚ (ਧਰਮਿੰਦਰ ਸਿੰਘ ਭੰਮਰਾ)-ਸਮਾਜ ਸੇਵੀ 'ਸਹਾਇਤਾ ਸੰਸਥਾ' ਨੇ ਸਰਕਾਰੀ ਐਲੀਮੈਂਟਰੀ ਸਕੂਲ ਗੱਗੜ੍ਹਭਾਣਾ ਨੂੰ ਪਾਇਲਟ ਪ੍ਰਾਜੈਕਟ ਤਹਿਤ ਸਮਾਰਟ ਸਕੂਲ ਬਣਾਉਣ ਦਾ ਜਿੰਮਾ ਆਪਣੇ ਸਿਰ ਲਿਆ ਹੈ | ਜ਼ਿਕਰਯੋਗ ਹੈ ਕਿ ਇਹ ਸਕੂਲ ਜ਼ਰੂਰੀ ਸਹੂਲਤਾਂ ਤੋਂ ...
ਬਾਬਾ ਬਕਾਲਾ ਸਾਹਿਬ, 31 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਖਾਨਪੁਰ ਵਿਖੇ ਲੋੜਵੰਦ ਪਰਿਵਾਰਾਂ ਨਾਲ ਸੰਬੰਧਿਤ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਨਾਲ ਲੋਕਾਂ 'ਚ ਨਿਰਾਸ਼ਤਾ ਪਾਈ ਜਾ ਰਹੀ ਹੈ ਤੇ 'ਆਪ' ਸਰਕਾਰ ਵਲੋਂ ਬਿਨਾਂ ਕੋਈ ...
ਬਾਬਾ ਬਕਾਲਾ ਸਾਹਿਬ, 31 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਭਾਜਪਾ ਨੇ ਹਮੇਸ਼ਾਂ ਦੀ ਦੇਸ਼ ਦੇ ਸਰਬਪੱਖੀ ਵਿਕਾਸ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕੀਤੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੂੰ ੁ ਸਮੁੱਚੇ ਸੰਸਾਰ ਭਰ 'ਚ ਮੋਹਰਲੀ ...
ਬਾਬਾ ਬਕਾਲਾ ਸਾਹਿਬ, 31 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਗੁਰਦੁਆਰਾ ਬੂੰਗਾ ਆਨੰਦਗੜ੍ਹੀਆ ਬਾਬਾ ਬਕਾਲਾ ਸਾਹਿਬ ਵਿਖੇ ਅਖੰਡ ਕੀਰਤਨੀ ਜਥੇ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਾਮ ਨੂੰ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ 'ਚ ਅਖੰਡ ਕੀਰਤਨੀ ਜਥੇ ਵਲੋਂ ਭਾਈ ...
ਜੇਠੂਵਾਲ, 31 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਜੀ. ਟੀ. ਰੋਡ 'ਤੇ ਸਥਿਤ ਆਨੰਦ ਕਾਲਜ ਆਫ਼ ਨਰਸਿੰਗ ਤੇ ਐਜੂਕੇਸ਼ਨ ਜੋ ਕਿ ਪਹਿਲਾਂ ਹੀ ਨਰਸਿੰਗ ਤੇ ਐਜੂਕੇਸ਼ਨ 'ਚ ਮੱਲਾਂ ਮਾਰ ਰਿਹਾ ਹੈ, ਇਸ ਕਾਲਜ ਨੇ 1987 'ਚ ਨਰਸਿੰਗ ਤੋਂ ਸ਼ੁਰੂਆਤ ਕੀਤੀ, ਜਿਸ 'ਚ ਬੀ. ...
ਮਜੀਠਾ, 31 ਮਾਰਚ (ਮਨਿੰਦਰ ਸਿੰਘ ਸੋਖੀ)-ਅੱਜ ਹੋਈ ਬੇਮੌਸਮੀ ਤੇਜ਼ ਬਾਰਿਸ਼ ਨੇ ਮਜੀਠਾ 'ਚ ਇਕ ਦਮ ਜਲ-ਥਲ ਕਰਾ ਦਿੱਤੀ | ਸ਼ਹਿਰ ਦੇ ਗਲੀਆਂ ਬਾਜ਼ਾਰਾਂ 'ਚ ਪਾਣੀ ਖੜ੍ਹਾ ਹੋ ਗਿਆ ਤੇ ਪਾਣੀ ਨਿਕਲਣ ਵਿਚ ਕਾਫੀ ਦੇਰ ਲੱਗੀ | ਇਥੋਂ ਤੱਕ ਕਿ ਮਜੀਠਾ ਅੰਮਿ੍ਤਸਰ ਮੁੱਖ ਸੜਕ 'ਤੇ ...
ਜੈਂਤੀਪੁਰ, 31 ਮਾਰਚ (ਭੁਪਿੰਦਰ ਸਿੰਘ ਗਿੱਲ)-ਪੁਲਿਸ ਚੌਕੀ ਜੈਂਤੀਪੁਰ ਵਲੋਂ ਸਪੈਸ਼ਲ ਨਾਕਾ ਲਗਾਇਆ ਗਿਆ ਜਿਸ 'ਚ ਗੁਰਦਾਸਪੁਰ ਵਾਲੇ ਪਾਸੇ ਤੋਂ ਅੰਮਿ੍ਤਸਰ ਨੂੰ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ | ਇਸ ਸੰਬੰਧੀ ਚੌਕੀ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ...
ਰਈਆ, 31 ਮਾਰਚ (ਸ਼ਰਨਬੀਰ ਸਿੰਘ ਕੰਗ)-ਸਰਕਾਰੀ ਐਲੀਮੈਂਟਰੀ ਸਕੂਲ ਰਈਆ ਬਸਤੀ ਵਿਖੇ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ, ਉਨ੍ਹਾਂ ਦੀ ਪਤਨੀ ਮੈਡਮ ਸੁਰਿੰਦਰ ਕੌਰ ਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਵਲੋਂ ਸਾਂਝੇ ਤੌਰ 'ਤੇ ਸਕੂਲ 'ਚ ਕਰਵਾਏ ...
ਮਜੀਠਾ, 31 ਮਾਰਚ (ਜਗਤਾਰ ਸਿੰਘ ਸਹਿਮੀ)-ਬੇਮੌਸਮੀ ਭਾਰੀ ਬਾਰਿਸ਼, ਚਲੀਆਂ ਤੇਜ਼ ਹਵਾਵਾਂ ਤੇ ਗੜ੍ਹੇ ਪੈਣ ਨਾਲ ਖੇਤਾਂ 'ਚ ਪੱਕਣ ਕਿਨਾਰੇ ਤਿਆਰ ਖੜ੍ਹੀ ਕਣਕ, ਸਰੋਂ ਦੀ ਫ਼ਸਲ, ਸਬਜ਼ੀਆਂ ਤੇ ਪਸ਼ੂਆਂ ਦਾ ਚਾਰਾ ਬੁਰੀ ਤਰ੍ਹਾਂ ਧਰਤੀ 'ਤੇ ਵਿਛ ਗਿਆ ਹੈ ਜਾਂ ਨੁਕਸਾਨਿਆ ਗਿਆ ...
ਮਜੀਠਾ, 31 ਮਾਰਚ (ਜਗਤਾਰ ਸਿੰਘ ਸਹਿਮੀ)-ਬੇਮੌਸਮੀ ਭਾਰੀ ਬਾਰਿਸ਼, ਚਲੀਆਂ ਤੇਜ਼ ਹਵਾਵਾਂ ਤੇ ਗੜ੍ਹੇ ਪੈਣ ਨਾਲ ਖੇਤਾਂ 'ਚ ਪੱਕਣ ਕਿਨਾਰੇ ਤਿਆਰ ਖੜ੍ਹੀ ਕਣਕ, ਸਰੋਂ ਦੀ ਫ਼ਸਲ, ਸਬਜ਼ੀਆਂ ਤੇ ਪਸ਼ੂਆਂ ਦਾ ਚਾਰਾ ਬੁਰੀ ਤਰ੍ਹਾਂ ਧਰਤੀ 'ਤੇ ਵਿਛ ਗਿਆ ਹੈ ਜਾਂ ਨੁਕਸਾਨਿਆ ਗਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX