ਰਾਜਪੁਰਾ, 31 ਮਾਰਚ (ਜੀ.ਪੀ. ਸਿੰਘ) - ਸ਼ਹਿਰ ਵਿਚ ਨਗਰ ਕੌਂਸਲ ਦੇ ਕਈ ਕਰਮਚਾਰੀਆਂ ਦੀ ਸ਼ੈਅ ਤੇ ਉਂਝ ਤਾ ਹਰ ਬਾਜ਼ਾਰ ਵਿਚ ਦੁਕਾਨਦਾਰਾਂ ਵਲੋਂ ਸੜਕਾਂ ਤੇ ਸਾਮਾਨ ਰੱਖ ਕੇ ਕਬਜ਼ੇ ਕੀਤੇ ਹੋਏ ਹਨ ਪਰ ਸਥਾਨਕ ਏ.ਪੀ. ਜੈਨ ਸਿਵਲ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਤਾਂ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਤਾਂ ਹੱਦ ਹੀ ਕਰ ਦਿੱਤੀ ਗਈ ਹੈ | ਕੁਝ ਦੁਕਾਨਦਾਰਾਂ ਨੇ ਪਹਿਲਾਂ ਆਪਣੀਆਂ ਦੁਕਾਨਾਂ ਦੇ ਸ਼ਟਰ ਹੀ ਕਰੀਬ ਢਾਈ ਫੁੱਟ ਅੱਗੇ ਲਗਾ ਕੇ ਸਰਕਾਰੀ ਸੜਕ ਤੇ ਪੱਕਾ ਕਬਜ਼ਾ ਕੀਤਾ ਹੋਇਆ ਹੈ ਤੇ ਇਸ ਤੋਂ ਇਲਾਵਾ ਕਰੀਬ 12 ਤੋਂ 15 ਫੁੱਟ ਤਕ ਥੜੇ੍ਹ ਬਣਾ ਕੇ 40 ਫੁੱਟ ਚੌੜੀ ਸੜਕ ਨੂੰ ਸਿਰਫ਼ 25 ਫੁਟੀ ਬਣਾ ਦਿੱਤਾ ਹੈ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੁਕਾਨਦਾਰਾਂ ਵਲੋਂ ਮਰੀਜ਼ਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਆਪਣੀਆਂ ਦੁਕਾਨਾਂ 'ਤੇ ਦਵਾਈ ਖ਼ਰੀਦਣ ਲਈ ਬੁਲਾਉਣ ਲਈ ਹੱਥ ਖੜ੍ਹੇ ਕਰਕੇ ਆਵਾਜ਼ਾਂ ਮਾਰ-ਮਾਰ ਕੇ ਬੁਲਾਇਆ ਜਾਂਦਾ ਹੈ | ਜਿਵੇਂ ਕਿ ਮੱਛੀ ਮੰਡੀ ਜਾਂ ਸਬਜ਼ੀ ਮੰਡੀ ਵਿਚ ਦੁਕਾਨਦਾਰਾਂ ਰੌਲਾ ਪਾ ਕੇ ਗਾਹਕਾਂ ਨੂੰ ਬੁਲਾਉਂਦੇ ਹਨ | ਸ਼ਹਿਰ 'ਚੋਂ ਦਵਾਈ ਲੈਣ ਆਏ ਵਿਅਕਤੀ ਤਾਂ ਆਪਣੀਆਂ ਕਾਰਾਂ, ਦੋ ਪਹੀਆ ਵਾਹਨ ਦੁਕਾਨਾਂ ਮੂਹਰੇ ਖੜ੍ਹੇ ਕਰ ਦਵਾਈ ਲੈਣ ਅੰਦਰ ਦੁਕਾਨ ਦੇ ਅੰਦਰ ਚਲੇ ਜਾਂਦੇ ਹਨ ਜਿਸ ਕਾਰਨ ਬਾਹਰ ਸੜਕ 'ਤੇ ਸਾਰਾ ਦਿਨ ਜਾਮ ਲੱਗੇ ਰਹਿੰਦੇ ਹਨ | ਕਈ ਵਾਰ ਤਾਂ ਸੀਰੀਅਸ ਮਰੀਜ਼ ਨੂੰ ਲੈ ਕੇ ਜਾਂ ਲੈ ਕੇ ਜਾ ਰਹੀ ਐਂਬੂਲੈਂਸ ਨੂੰ ਵੀ ਰਸਤਾ ਨਹੀਂ ਮਿਲਦਾ | ਇਨ੍ਹਾਂ ਕਬਜ਼ਿਆਂ ਸਬੰਧੀ ਜਦੋਂ ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸੰਗੀਤ ਕੁਮਾਰ ਨਾਲ ਗਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਆਗਾਮੀ ਸੋਮਵਾਰ ਤੋਂ ਇਨ੍ਹਾਂ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਕਬਜੇ ਹਟਵਾਏ ਜਾਣਗੇ | ਮਰੀਜ਼ਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅਵਾਜ਼ਾਂ ਮਾਰ ਕੇ ਬੁਲਾਉਣ ਸੰਬੰਧੀ ਜੋ ਸਮਾਜ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਉਸ ਸੰਬੰਧੀ ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਰਾਕੇਸ਼ ਕੁਮਾਰ ਨੇ ਕਿਹਾ ਕਿ ਉਕਤ ਦੁਕਾਨਦਾਰਾਂ ਨੂੰ ਬੁਲਾ ਕੇ ਪਹਿਲਾਂ ਸਮਝਾਇਆ ਜਾਵੇਗਾ ਅਤੇ ਬਾਅਦ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਪਾਤੜਾਂ, 31 ਮਾਰਚ (ਗੁਰਇਕਬਾਲ ਸਿੰਘ ਖ਼ਾਲਸਾ) - ਟਰੱਕ ਯੂਨੀਅਨ ਪਾਤੜਾਂ 'ਚ ਮਾਲ ਦੀ ਢੋਆ-ਢੁਆਈ ਦੇ ਮਾਮਲੇ ਨੂੰ ਲੈ ਕੇ ਕੁਝ ਟਰੱਕ ਓਪਰੇਟਰਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਯੂਨੀਅਨ 'ਤੇ ਕਾਬਜ਼ ਧੜੇ ਦੇ ਕੁਝ ਆਗੂਆਂ ...
ਸਮਾਣਾ, 31 ਮਾਰਚ (ਸਾਹਿਬ ਸਿੰਘ) - ਸਮਾਣਾ ਸ਼ਹਿਰ ਦੇ ਲਹਿੰਦੇ ਪਾਸੇ ਸਥਿਤ ਇਕ ਗੱਤਾ ਫੈਕਟਰੀ ਵਿਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਤਿਆਰ 'ਤੇ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ ਹੈ | ਅੱਗ ਬੁਝਾਉਣ ਦੇ ਯਤਨਾਂ ਦਰਮਿਆਨ ਉਦਯੋਗ ਦੀ ਲੱਖਾਂ ਰੁਪਏ ਦੀ ਮਸ਼ੀਨਰੀ ਵੀ ਅੱਗ ਦੀ ...
ਪਾਤੜਾਂ, 31 ਮਾਰਚ (ਗੁਰਇਕਬਾਲ ਖ਼ਾਲਸਾ) - ਮੀਂਹ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ, ਅਮਰੀਕ ਸਿੰਘ ਦੀ ਅਗਵਾਈ 'ਚ ਵਫ਼ਦ ਨੇ ਐੱਸ.ਡੀ.ਐਮ ਪਾਤੜਾਂ ...
ਪਟਿਆਲਾ, 31 ਮਾਰਚ (ਗੁਰਵਿੰਦਰ ਸਿੰਘ ਔਲਖ) - ਭਾਜਪਾ ਕਿਸਾਨ ਮੋਰਚਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਲਾਭ ਸਿੰਘ ਭਟੇੜੀ ਅਤੇ ਮਦਨਜੀਤ ਡਕਾਲਾ ਵਲੋਂ ਬੇਮੌਸਮੀ ਬਰਸਾਤ ਕਾਰਨ ਖਰਾਬ ਹੋਈ ਕਣਕ ਦੀ ਫਸਲ ਦਾ ਜਾਇਜਾ ਲਿਆ ਗਿਆ ਤੇ ਨੁਕਸਾਨੀ ਗਈ ਫਸਲ ਲਈ ਪੰਜਾਬ ਸਰਕਾਰ ਤੋਂ ...
ਪਾਤੜਾਂ, 31 ਮਾਰਚ (ਖ਼ਾਲਸਾ) - ਮਾਰਕੀਟ ਕਮੇਟੀ ਪਾਤੜਾਂ ਦੀ ਚੇਅਰਮੈਨੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਇਕ ਆਗੂ ਦੀ ਵਾਇਰਲ ਹੋਈ ਵੀਡੀਓ ਮਗਰੋਂ ਕਾਂਗਰਸੀ ਆਗੂਆਂ ਨੇ ਵੀਡੀਓ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ...
ਪਟਿਆਲਾ, 31 ਮਾਰਚ (ਧਰਮਿੰਦਰ ਸਿੰਘ ਸਿੱਧੂ) - ਦੇਸ਼ ਅੰਦਰ ਜਿਸ ਦਿਨ ਤੋਂ ਭਾਜਪਾ ਦੀ ਕੇਂਦਰ ਸਰਕਾਰ ਨੇ ਕਮਾਨ ਸੰਭਾਲੀ ਹੈ ਉਸ ਦਿਨ ਤੋਂ ਦੇਸ਼ ਨੂੰ ਅਡਾਨੀਆਂ ਅੰਬਾਨੀਆਂ ਕੋਲ ਗਹਿਣੇ ਰੱਖ ਦਿੱਤਾ ਹੈ ਜੋ ਦੇਸ਼ ਨੂੰ ਸਨ੍ਹ ਲਗਾਉਣ ਦਾ ਕੰਮ ਕਰ ਰਹੇ ਹਨ, ਜਿਸ ਤੋਂ ਸਾਫ਼ ...
ਪਟਿਆਲਾ, 31 ਮਾਰਚ (ਖਰੌੜ) - ਇਥੋਂ ਦੇ ਮਹਿੰਦਰਾ ਕਾਲਜ ਨੇੜੇ ਕਾਰ ਚਾਲਕ ਨੇ ਇਕ ਲੜਕੇ ਨੂੰ ਫੇਟ ਮਾਰ ਦਿੱਤੀ | ਹਾਦਸੇ 'ਚ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ | ਮਿ੍ਤਕ ਦੀ ਪਛਾਣ ਅਸੀਸ ਸ਼ਰਮਾ ਵਾਸੀ ਪਟਿਆਲਾ ਵਜੋਂ ਹੋਈ ਹੈ | ਉਕਤ ਸ਼ਿਕਾਇਤ ਵਿਜੇ ਸ਼ਰਮਾ ਨੇ ...
ਪਟਿਆਲਾ, 31 ਮਾਰਚ (ਧਰਮਿੰਦਰ ਸਿੰਘ ਸਿੱਧੂ) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਬਿਜਨੈਸ ਐਂਡ ਡਿਵੈਲਪਮੈਂਟ ਪਾਲਿਸੀ-2013 ਅਤੇ 2017 ਤਹਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ 'ਚ ਜ਼ਿਲ੍ਹੇ ਦੀਆਂ ਸਨਅਤਾਂ ਵਲੋਂ ਛੋਟਾਂ ਹਾਸਲ ਕਰਨ ਲਈ ...
ਪਟਿਆਲਾ, 31 ਮਾਰਚ (ਗੁਰਪ੍ਰੀਤ ਸਿੰਘ ਚੱਠਾ) - ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਸਮੂਹ ਮਾਲ ਅਧਿਕਾਰੀਆਂ ਨੂੰ ਪਟਿਆਲਾ ਜ਼ਿਲ੍ਹੇ ਦੀ ਵਿਸ਼ੇਸ਼ ਗਿਰਦਾਵਰੀ ਦੀ ਰਿਪੋਰਟ 7 ਅਪ੍ਰੈਲ 2023 ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ ਹੈ | ...
ਪਟਿਆਲਾ, 31 ਮਾਰਚ (ਧਰਮਿੰਦਰ ਸਿੰਘ ਸਿੱਧੂ) - ਸਰਕਾਰੀ ਮਲਟੀਪਰਪਜ਼ ਕੋ.ਐਡ. ਸੀਨੀਅਰ ਸੈਕੰਡਰੀ ਸਕੂਲ, ਪਾਸੀ ਰੋਡ ਪਟਿਆਲਾ ਵਿਖੇ ਜ਼ਿਲ੍ਹਾ ਪੱਧਰੀ ਰਾਣੀ ਲਕਸ਼ਮੀ ਬਾਈ ਆਤਮ ਸੁਰੱਖਿਆ ਕਰਾਟੇ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਪਟਿਆਲਾ ਜ਼ਿਲ੍ਹੇ ਦੇ 16 ...
ਸਮਾਣਾ, 31 ਮਾਰਚ (ਸਾਹਿਬ ਸਿੰਘ) - ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਗੁਰਦੀਪ ਸਿੰਘ ਪੁੱਤਰ ਰੂਪ ਸਿੰਘ ਵਾਸੀ ਪਿੰਡ ਬੁਜਰਕ ਦੀ ਸ਼ਿਕਾਇਤ 'ਤੇ ਇਕ ਵਿਅਕਤੀ ਨੂੰ ਵਿਦੇਸ਼ ਦਾ ਝਾਂਸਾ ਦੇ ਕੇ ਉਸ ਨਾਲ 16 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਅਧੀਨ ਨਾਮਜ਼ਦ ਕੀਤਾ ਹੈ | ਗੁਰਦੀਪ ...
ਪਟਿਆਲਾ, 31 ਮਾਰਚ (ਖਰੌੜ) - ਜੇਲ੍ਹ 'ਚ ਤਲਾਸ਼ੀ ਦੌਰਾਨ ਹਵਾਲਾਤੀ ਗੁਰਨਾਮ ਸਿੰਘ ਤੋਂ ਪੁਲਿਸ ਮੁਲਾਜ਼ਮਾਂ ਨੂੰ ਮੋਬਾਈਲ ਬਰਾਮਦ ਹੋਇਆ ਹੈ | ਇਸ ਸੰਬੰਧੀ ਸਹਾਇਕ ਸੁਪਰਡੈਂਟ ਅਮਰਬੀਰ ਸਿੰਘ ਥਾਣਾ ਤਿ੍ਪੜੀ 'ਚ ਸ਼ਿਕਾਇਤ ਦਰਜ ਕਰਵਾਈ ਕਿ ਜੇਲ੍ਹ ਗਸ਼ਤ ਦੌਰਾਨ ਉਕਤ ...
ਪਟਿਆਲਾ, 31 ਮਾਰਚ (ਗੁਰਪ੍ਰੀਤ ਸਿੰਘ ਚੱਠਾ) - ਜ਼ਿਲ੍ਹਾ ਮੈਜਿਸਟਰੇਟ ਸਾਕਸ਼ੀ ਸਾਹਨੀ ਨੇ ਜੈਨ ਮਹਾਂਪਰਵ ਮਹਾਵੀਰ ਜਯੰਤੀ ਮੌਕੇ 4 ਅਪ੍ਰੈਲ 2023 ਨੂੰ ਜ਼ਿਲ੍ਹਾ ਪਟਿਆਲਾ ਵਿਚ ਜਿਸ ਜਗ੍ਹਾ 'ਤੇ ਵੀ ਜੈਨ ਸਮਾਜ ਵਲੋਂ ਕੋਈ ਸ਼ੋਭਾ ਯਾਤਰਾ/ਧਾਰਮਿਕ ਸੰਮੇਲਨ/ਧਾਰਮਿਕ ਇਕੱਠ ...
ਨਾਭਾ, 31 ਮਾਰਚ (ਜਗਨਾਰ ਸਿੰਘ ਦੁਲੱਦੀ) - ਰਾਮ ਨੌਮੀ ਦਾ ਪਵਿੱਤਰ ਤਿਉਹਾਰ ਸਥਾਨਕ ਪੁਰਾਣਾ ਹਾਈ ਕੋਰਟ ਵਿਖੇ ਮਹਾ ਲਕਸ਼ਮੀ ਰਾਮ ਲੀਲਾ ਕਲੱਬ ਵਲੋਂ ਬੜੇ ਹੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਰਾਮਾਇਣ ਜੀ ਦੇ ਪਾਠ ਦਾ ਭੋਗ ਪਾਏ ਗਏ | ਇਸ ਸਮਾਗਮ 'ਚ ਮੁੱਖ ਮਹਿਮਾਨ ...
ਪਟਿਆਲਾ, 31 ਮਾਰਚ (ਧਰਮਿੰਦਰ ਸਿੰਘ ਸਿੱਧੂ) - ਨਗਰ ਨਿਗਮ ਕੋਲ 10 ਫ਼ੀਸਦੀ ਜੁਰਮਾਨੇ ਦੇ ਨਾਲ ਪ੍ਰਾਪਰਟੀ ਟੈਕਸ ਭਰਨ ਦੀ ਆਖ਼ਰੀ ਮਿਤੀ 31 ਮਾਰਚ ਹੋਣ ਕਰਕੇ ਅੱਜ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਆਪਣੇ ਟੈਕਸ ਦਾ ਭੁਗਤਾਨ ਕਰਨ ਲਈ ਨਗਰ ਨਿਗਮ ਪਹੁੰਚੇ | ਸੁੱਤਰਾਂ ਨੇ ਦੱਸਿਆ ਕਿ ...
ਪਟਿਆਲਾ, 31 ਮਾਰਚ (ਧਰਮਿੰਦਰ ਸਿੰਘ ਸਿੱਧੂ) - ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪੱਧਰ 'ਤੇ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਤਹਿਤ ਪਟਿਆਲਾ ਜ਼ਿਲ੍ਹੇ 'ਚ ਦਿੱਤਾ ਜਾਣ ਵਾਲਾ ਧਰਨਾ ਖ਼ਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ...
ਭਾਦਸੋਂ, 31 ਮਾਰਚ (ਪ੍ਦੀਪ ਦੰਦਰਾਲਾ) - ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਸਹੌਲੀ ਦੇ ਵਿਹੜੇ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਮਹਾਰਾਜਾ ਨਾਭਾ ਪ੍ਰਤਾਪ ਸਿੰਘ ਟੀਕਾ ਦੇ ਪਰਿਵਾਰ ਵਲੋਂ ਮਹਾਰਾਣੀ ਪ੍ਰੀਤੀ ਸਿੰਘ ਬਤੌਰ ਮੁੱਖ ਮਹਿਮਾਨ ਦੇ ਤੌਰ ...
ਸਮਾਣਾ, 31 ਮਾਰਚ (ਹਰਵਿੰਦਰ ਸਿੰਘ ਟੋਨੀ) - ਡੀ.ਏ.ਵੀ. ਸਕੂਲ ਸਮਾਣਾ ਵਿਖੇ ਵਰ੍ਹੇ 2022-23 ਦਾ ਸਾਲਾਨਾ ਨਤੀਜਾ ਐਲਾਨਿਆ ਗਿਆ | ਇਸ ਮੌਕੇ ਸੰਜੀਵ ਗਰਗ ਸਾਬਕਾ ਆਰ.ਟੀ.ਆਈ. ਕਮਿਸ਼ਨਰ ਮੁੱਖ ਮਹਿਮਾਨ ਵਜੋਂ ਪੁੱਜੇ | ਉਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਬੱਚਿਆਂ ...
ਦੇਵੀਗੜ੍ਹ, 31 ਮਾਰਚ (ਰਾਜਿੰਦਰ ਸਿੰਘ ਮੌਜੀ) - ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿੰਜਲ ਦਾ ਸਾਲਾਨਾ ਨਤੀਜਾ ਪਿ੍ੰਸੀਪਲ ਡਾ. ਸੰਤੋਸ਼ ਰਾਣੀ ਦੀ ਰਹਿਨੁਮਾਈ ਹੇਠ ਐਲਾਨਿਆ ਗਿਆ | ਗੱਲਬਾਤ ਕਰਦਿਆਂ ਪਿ੍ੰਸੀਪਲ ਡਾ. ਸੰਤੋਸ਼ ਰਾਣੀ ਨੇ ਦੱਸਿਆ ਕਿ ਛੇਵੀਂ, ਸੱਤਵੀਂ, ...
ਸ਼ੁਤਰਾਣਾ, 31 ਮਾਰਚ (ਬਲਦੇਵ ਸਿੰਘ ਮਹਿਰੋਕ) - ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ ਰਾਜ ਪੱਧਰੀ ਸਕੂਲੀ ਖੇਡਾਂ 'ਚ ਹਲਕਾ ਸ਼ੁਤਰਾਣਾ ਦੇ ਚਿੱਚੜਵਾਲਾ ਸਰਕਾਰੀ ਹਾਈ ਸਕੂਲ ਦੀਆਂ 2 ਖਿਡਾਰਨਾਂ ਜਸਪ੍ਰੀਤ ਕੌਰ ਤੇ ਕੋਮਲ ਦੇਵੀ ਨੇ ਕਬੱਡੀ ਦੇ ਵੱਖ-ਵੱਖ ਉਮਰ ...
ਭੁੱਨਰਹੇੜੀ, 31 ਮਾਰਚ (ਧਨਵੰਤ ਸਿੰਘ) - ਸ੍ਰੀ ਅਕਾਲ ਤਖ਼ਤ ਸਾਹਿਬ ਅਟੱਲ ਹੈ | ਹਰ ਸਿੱਖ ਲਈ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹੈ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਨਿਮਰਤਾ ਸਹਿਤ ਮੰਨਣਾ ਆਪਣਾ ਫਰਜ਼ ਵੀ ਸਮਝਦਾ ਹੈ | ਗੈਰ ਸਿੱਖ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ...
ਭਾਦਸੋਂ, 31 ਮਾਰਚ (ਪ੍ਰਦੀਪ ਦੰਦਰਾਲਾ) - ਹੋਣਹਾਰ ਨੌਜਵਾਨ ਯੋਗੀ ਗਗਨਦੀਪ ਪਾਠਕ ਨੂੰ ਐੱਮ.ਏ. ਯੋਗਾ ਵਿਚ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਗੁਰੂਕੁਲ ਕਾਂਗੜੀ ਯੂਨੀਵਰਸਿਟੀ ਹਰਿਦੁਆਰ ਵਲੋ ਹੋਈ ਕਨਵੋਕੇਸ਼ਨ ਵਿਚ ਯੂਨੀਵਰਸਿਟੀ ਦੇ ਚਾਂਸਲਰ ਅਤੇ ...
ਅਮਲੋਹ, 31 ਮਾਰਚ (ਕੇਵਲ ਸਿੰਘ) - ਦੀ ਫੈਜੁੱਲਾਪੁਰ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸੋਸਾਇਟੀ ਦੇ ਸਕੱਤਰ ਸੁਖਦੇਵ ਸਿੰਘ ਮੱਟੂ ਨੇ ਰਿਟਾਇਰਮੈਂਟ ਮੌਕੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਸਕੱਤਰ ਸੁਖਦੇਵ ਸਿੰਘ ਦਾ ਤੇ ਧਰਮ ਪਤਨੀ ਪਰਮਜੀਤ ਕੌਰ ਦਾ ...
ਬਨੂੜ, 31 ਮਾਰਚ (ਭੁਪਿੰਦਰ ਸਿੰਘ) - ਨੈਸ਼ਨਲ ਹਾਈਵੇਅ 'ਤੇ ਸਫ਼ਰ ਕਰਨਾ ਅੱਜ ਰਾਤ 12 ਵਜੇ ਤੋਂ ਮਹਿੰਗਾ ਹੋ ਜਾਵੇਗਾ ਕਿਉਂਕਿ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਨੇ ਆਪਣੇ ਟੋਲ ਰੇਟਾਂ 'ਚ 4 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ | ਇਸ ਵਾਧੇ ਦਾ ਅਸਰ ਨੈਸ਼ਨਲ ਹਾਈਵੇਅ 'ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX