ਫ਼ਿਰੋਜ਼ਪੁਰ, 31 ਮਾਰਚ (ਰਾਕੇਸ਼ ਚਾਵਲਾ)- ਮਾਣਹਾਨੀ ਮਾਮਲੇ ਵਿਚ ਕੌਮੀ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਹੋਣ ਦੇ 24 ਘੰਟੇ ਅੰਦਰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਅਤੇ ਉਨ੍ਹਾਂ ਦੀ ਰਿਹਾਇਸ਼ ਤੁਰੰਤ ਖਾਲੀ ਕਰਨ ਦੇ ਫ਼ੈਸਲੇ ਨੂੰ ਲੈ ਕੇ ਦੇਸ਼ ਭਰ ਵਿਚ ਕਾਂਗਰਸ ਵਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ, ਜਿਸ ਅਧੀਨ ਪੰਜਾਬ ਅੰਦਰ ਵੀ ਜ਼ਿਲ੍ਹਾ ਪੱਧਰ 'ਤੇ ਕਾਂਗਰਸ ਪਾਰਟੀ ਵਲੋਂ ਸੱਤਿਆਗ੍ਰਹਿ ਤੋਂ ਬਾਅਦ ਜ਼ਿਲ੍ਹਾ ਪੱਧਰੀ ਕਾਨਫ਼ਰੰਸਾਂ ਕਰਕੇ ਭਾਜਪਾ ਦੀ ਮੋਦੀ ਸਰਕਾਰ ਨੂੰ ਵੰਗਾਰਿਆ ਜਾ ਰਿਹਾ ਹੈ | ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਕਾਂਗਰਸ ਭਵਨ ਵਿਖੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਵਿਚ ਕਾਂਗਰਸੀਆਂ ਦਾ ਭਾਰੀ ਇਕੱਠ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸੀਨੀਅਰ ਕਾਂਗਰਸੀ ਨੇਤਾ ਸੁਖਵਿੰਦਰ ਸਿੰਘ ਡੈਨੀ ਨੇ ਹਿੱਸਾ ਲੈਂਦੇ ਹੋਏ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਨੂੰ ਰੱਦ ਕਰਨ ਦੇ ਵਿਰੋਧ 'ਚ ਬੈਨਰ ਦਿਖਾਉਂਦੇ ਹੋਏ ਕਾਨਫ਼ਰੰਸ ਨੂੰ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਲੋਂ 'ਭਾਰਤ ਜੋੜੋ ਯਾਤਰਾ' ਉਪਰੰਤ ਕਾਂਗਰਸ ਦੀ ਲੋਕਾਂ ਅੰਦਰ ਚੜ੍ਹਤ ਨੂੰ ਦੇਖਦੇ ਹੋਏ ਭਾਜਪਾ ਸਰਕਾਰ ਆਪਣੇ ਹੋਸ਼ੋ ਹਵਾਸ ਗੁਆ ਬੈਠੀ ਹੈ ਅਤੇ ਲੋਕਤਾਂਤਿ੍ਕ ਢੰਗ ਰਾਹੀਂ ਆਗਾਮੀ 2024 ਦੀਆਂ ਲੋਕ ਸਭਾ ਚੋਣਾਂ ਵਿਚ ਚੋਣਾਂ ਲੜਨ ਦੀ ਬਜਾਏ ਕਾਂਗਰਸ ਪਾਰਟੀ ਨੂੰ ਦਬਾਉਣ ਦੀ ਨੀਤੀ 'ਤੇ ਚੱਲਦੇ ਹੋਏ ਰਾਹੁਲ ਗਾਂਧੀ ਨਾਲ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਅਜਿਹਾ ਕੀਤਾ ਗਿਆ ਹੈ, ਜਿਸ ਦਾ ਕਾਂਗਰਸ ਪਾਰਟੀ ਪੁਰਜ਼ੋਰ ਵਿਰੋਧ ਕਰ ਰਹੀ ਹੈ | ਇਸ ਮੌਕੇ 'ਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਅਜਿਹੀ ਪਾਰਟੀ ਹੈ, ਜਿਸ ਨੇ ਦੇਸ਼ ਲਈ ਵੱਡੀਆਂ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਗਾਂਧੀ ਪਰਿਵਾਰ ਨੇ ਆਪਣੀਆਂ ਜਾਨਾਂ ਵਾਰ ਕੇ ਪੰਜਾਬ ਨੂੰ ਕਾਲੇ ਦੌਰ 'ਚੋਂ ਬਾਹਰ ਕੱਢਿਆ ਹੈ | ਉਨ੍ਹਾਂ ਕਿਹਾ ਕਿ ਫਿਰਕੂ-ਫ਼ਾਸੀ ਏਜੰਡੇ 'ਤੇ ਚੱਲਦਿਆਂ ਦੇਸ਼ ਦੇ ਜਮਹੂਰੀ ਢਾਂਚੇ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦਾ ਘਾਣ ਕਰਦੀ ਜਾ ਰਹੀ ਭਾਜਪਾ ਸਰਕਾਰ ਦੇ ਘਾਤਕ ਹਮਲਿਆਂ ਦਾ ਹਰ ਮੰਚ ਤੋਂ ਜ਼ੋਰਦਾਰ ਵਿਰੋਧ ਕੀਤਾ ਜਾਣਾ ਚਾਹੀਦਾ ਹੈ | ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਹਕੂਮਤ ਦੇ ਵਿਰੁੱਧ ਆਪਣੀ ਜੰਗ ਜਾਰੀ ਰੱਖੇਗੀ, ਜੋ ਅਜਿਹੀਆਂ ਕਾਰਵਾਈਆਂ ਦੇ ਨਾਲ ਕਾਂਗਰਸ ਪਾਰਟੀ ਕਦੇ ਵੀ ਕਮਜ਼ੋਰ ਪੈਣ ਵਾਲੀ ਨਹੀਂ ਹੈ | ਇਸ ਮੌਕੇ ਆਸ਼ੂ ਬੰਗੜ, ਗੁਰਚਰਨ ਸਿੰਘ ਨਾਹਰ, ਗੁਰਭੇਜ ਟਿੱਬੀ, ਗੁਰਦੀਪ ਸਿੰਘ ਢਿੱਲੋਂ, ਰਜਨੀਸ਼ ਗੋਇਲ, ਤਿਲਕ ਰਾਜ ਆੜ੍ਹਤੀ, ਸੁਖਦੇਵ ਸਿੰਘ ਵਿਰਕ, ਤੇਜਿੰਦਰ ਸਿੰਘ ਬਿੱਟੂ, ਗੁਰਬਖ਼ਸ਼ ਸਿੰਘ ਭਾਵੜਾ, ਲਖਵਿੰਦਰ ਸਿੰਘ ਜੌੜਾ, ਭੁਪਿੰਦਰ ਭਿੰਦਾ, ਅਜੇ ਜੋਸ਼ੀ, ਗੋਪੀ ਔਲਖ ਮੈਂਬਰ ਬਲਾਕ ਸੰਮਤੀ ਆਦਿ ਹਾਜ਼ਰ ਸਨ |
ਜ਼ੀਰਾ, 31 ਮਾਰਚ (ਪ੍ਰਤਾਪ ਸਿੰਘ ਹੀਰਾ)- ਨਹਿਰ ਨਹਿਰ ਕਾਲੋਨੀ ਅਤੇ ਇਸ ਦੇ ਆਸ-ਪਾਸ ਕੂੜਾ-ਕਰਕਟ ਅਤੇ ਗੰਦਗੀ ਸੁੱਟਣ ਵਾਲਿਆਂ ਤੋਂ ਅੱਕੇ ਹੋਏ ਨਹਿਰ ਕਾਲੋਨੀ ਅਤੇ ਨਮਨ ਇਨਕਲੇਵ ਤੇ ਟਰੱਕ ਯੂਨੀਅਨ ਜ਼ੀਰਾ ਨੇੜੇ ਰਹਿੰਦੇ ਘਰਾਂ ਦੇ ਲੋਕਾਂ ਨੇ ਨਗਰ ਕੌਂਸਲ ਜ਼ੀਰਾ ਵਿਰੁੱਧ ...
ਫ਼ਿਰੋਜ਼ਪੁਰ, 31 ਮਾਰਚ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਸਥਿਤ ਲੜਕੀਆਂ ਦੇ ਇਕ ਕਾਲਜ ਦੇ ਹੋਸਟਲ 'ਚ ਰਹਿੰਦੀ ਵਿਦਿਆਰਥਣ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਅਗਵਾ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਗੁੰਮਸ਼ੁਦਾ ਲੜਕੀ ਦੇ ਪਰਿਵਾਰਕ ...
ਜ਼ੀਰਾ, 31 ਮਾਰਚ (ਪ੍ਰਤਾਪ ਸਿੰਘ ਹੀਰਾ, ਮਨਜੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਭਾਵੇਂ ਮਾਲਬਰੋਜ਼ ਇੰਡਸਟਰੀ (ਸ਼ਰਾਬ ਫ਼ੈਕਟਰੀ) ਕਰਨ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜ਼ੁਬਾਨੀ ਹੁਕਮ ਜਾਰੀ ਕਰਕੇ ਫ਼ੈਕਟਰੀ ਬੰਦ ਕਰਨ ਦਾ ਕਿਹਾ ਗਿਆ ਹੈ, ...
ਫ਼ਿਰੋਜ਼ਪੁਰ, 31 ਮਾਰਚ (ਤਪਿੰਦਰ ਸਿੰਘ)- ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਗਤੀਸ਼ੀਲ ਵਿਕਾਸ ਕਾਰਜਾਂ ਦੀ ਲੜੀ ਵਿਚ ਫ਼ਸਲੀ ਵਿਭਿੰਨਤਾ ਤੇ ਖੁਸ਼ਹਾਲ ਕਿਸਾਨੀ ਨੂੰ ਅਮਲੀ ਜਾਮਾ ਪਹਿਨਾਉਣ ਹਿੱਤ ਜ਼ਿਲ੍ਹਾ ਫ਼ਿਰੋਜ਼ਪੁਰ ਦਾ ...
ਫ਼ਿਰੋਜ਼ਪੁਰ, 31 ਮਾਰਚ (ਤਪਿੰਦਰ ਸਿੰਘ)- ਸਮੂਹ ਮਜ਼ਦੂਰ ਵੈੱਲਫੇਅਰ ਸਭਾ ਵਲੋਂ ਬੱਗਾ ਸਿੰਘ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ ਵਿਚ ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਦੀਆਂ ਪੇਮੈਂਟਾਂ ਕਰੀਬ ਦੋ-ਢਾਈ ਮਹੀਨੇ ...
ਕੁੱਲਗੜ੍ਹੀ, 31 ਮਾਰਚ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਪਿੰਡ ਸਾਂਦੇ ਹਾਸ਼ਮ ਦੀ ਅਨਾਜ ਮੰਡੀ ਕੋਲ ਇਕ ਕਾਰ ਅਤੇ ਟਰੱਕ ਦੀ ਟੱਕਰ 'ਚ ਇਕ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ੀਰਾ ਦੇ ਪਿੰਡ ਸਨ੍ਹੇਰ ਦੀ ...
ਫ਼ਿਰੋਜ਼ਪੁਰ, 31 ਮਾਰਚ (ਤਪਿੰਦਰ ਸਿੰਘ)- ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਅਤੇ ਅਧਿਆਪਕਾਂ ਦੇ ਹੁਨਰ ਨੂੰ ਵਿਕਸਤ ਕਰਨ ਲਈ ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਦੁਆਰਾ ਸੀ.ਟੀ ਯੂਨੀਵਰਸਿਟੀ ਨਾਲ ਇਕ ਸਮਝੌਤਾ ਕੀਤਾ ਗਿਆ ਹੈ, ਜਿਸ ਰਾਹੀਂ ਸੀ.ਟੀ ...
ਫ਼ਿਰੋਜ਼ਪੁਰ, 31 ਮਾਰਚ (ਤਪਿੰਦਰ ਸਿੰਘ)- ਹਿੰਦ-ਪਾਕਿ ਸਰਹੱਦ 'ਤੇ ਸਤਲੁਜ ਦਰਿਆ ਦੇ ਕੰਢੇ 'ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ 'ਚ ਸਾਲਾਨਾ ਨਤੀਜੇ ਐਲਾਨਣ ਮੌਕੇ ਵਿਸ਼ੇਸ਼ ਸਨਮਾਨ ਸਮਾਰੋਹ ਪਿ੍ੰਸੀਪਲ ਡਾ: ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ...
ਮਖੂ, 31 ਮਾਰਚ (ਵਰਿੰਦਰ ਮਨਚੰਦਾ)- ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰਜਸਾਧਕ ਅਫ਼ਸਰ ਧਰਮਪਾਲ ਸਿੰਘ ਦੀ ਅਗਵਾਈ ਹੇਠ ਸਵੱਛਤਾ ਉਤਸਵ 2023 ਨੂੰ ਮੁੱਖ ਰੱਖਦੇ ਹੋਏ ਸ਼ਹਿਰ ਨੂੰ ਸਾਫ਼-ਸੁਥਰਾ ਪਲਾਸਟਿਕ ਮੁਕਤ ਕਰਨ ਸਬੰਧੀ ਮਿਸ਼ਾਲ ਮਾਰਚ ਸ਼ਹਿਰ ਦੀਆਂ ਸੰਸਥਾਵਾਂ ...
ਖੋਸਾ ਦਲ ਸਿੰਘ, 31 ਮਾਰਚ (ਮਨਪ੍ਰੀਤ ਸਿੰਘ ਸੰਧੂ)- ਸਰਕਾਰੀ ਪ੍ਰਾਇਮਰੀ ਸਕੂਲ ਮਰੂੜ ਬਲਾਕ ਮੱਲਾਂਵਾਲਾ ਖ਼ਾਸ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਮਹਿੰਦਰ ਸਿੰਘ ਸ਼ੈਲੀ ਜ਼ਿਲ੍ਹਾ ਕੋਆਰਡੀਨੇਟਰ ਪ.ਪ.ਪ.ਪ., ਜਸਵੰਤ ਸੈਣੀ ...
ਫ਼ਿਰੋਜ਼ਪੁਰ, 31 ਮਾਰਚ (ਤਪਿੰਦਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਦੇ ਅੰਮਿ੍ਤਧਾਰੀ ਵਿਦਿਆਰਥੀਆਂ ਨੂੰ 88 ਲੱਖ 90 ਹਜ਼ਾਰ 500 ਰੁਪਏ ਦੇ ...
ਗੁਰੂਹਰਸਹਾਏ, 31 ਮਾਰਚ (ਹਰਚਰਨ ਸਿੰਘ ਸੰਧੂ)- ਯੂਨੀਅਨ ਦੇ ਕੰਮਾਂ ਸਬੰਧੀ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਫ਼ਿਰੋਜ਼ਪੁਰ ਦੇ ਪ੍ਰਧਾਨ ਮਨੋਜ ਖੱਟੜ ਦੀ ਅਗਵਾਈ ਹੇਠ ਉਪ ਮੰਡਲ ਮੈਜਿਸਟਰੇਟ ਦਫ਼ਤਰ ਗੁਰੂਹਰਸਹਾਏ ਵਿਖੇ ਮੀਟਿੰਗ ਹੋਈ | ਮੀਟਿੰਗ ਦੌਰਾਨ ਸਤਪਾਲ ਚੰਦ ...
ਫ਼ਿਰੋਜ਼ਪੁਰ, 31 ਮਾਰਚ (ਤਪਿੰਦਰ ਸਿੰਘ)- ਜ਼ਿਲ੍ਹਾ ਪ੍ਰਧਾਨ ਸੋਨੂੰ ਕਸ਼ਯਪ ਦੀ ਪ੍ਰਧਾਨਗੀ ਹੇਠ ਉਪ ਮੰਡਲ ਦਫ਼ਤਰ, ਤਹਿਸੀਲ ਦਫ਼ਤਰ, ਸਬ ਤਹਿਸੀਲ ਦਫ਼ਤਰਾਂ ਅਤੇ ਉਪ ਮੰਡਲ ਫ਼ਿਰੋਜ਼ਪੁਰ ਦੇ ਸਾਥੀਆਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਉਪ ਮੰਡਲ ਫ਼ਿਰੋਜ਼ਪੁਰ ...
ਤਲਵੰਡੀ ਭਾਈ, 31 ਮਾਰਚ (ਕੁਲਜਿੰਦਰ ਸਿੰਘ ਗਿੱਲ)- ਕਾਂਗਰਸ ਪਾਰਟੀ ਵਲੋਂ ਸੰਗਠਨ 'ਚ ਹੇਠਲੇ ਪੱਧਰ ਤੱਕ ਕੀਤੇ ਜਾ ਰਹੇ ਪੁਨਰ ਗਠਨ ਤਹਿਤ ਦੇਸ ਰਾਜ ਆਹੂਜਾ ਨੂੰ ਸ਼ਹਿਰੀ ਕਾਂਗਰਸ ਤਲਵੰਡੀ ਭਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਹ ਲਗਾਤਾਰ ਦੂਜੀ ਵਾਰ ਸ਼ਹਿਰੀ ...
ਖੋਸਾ ਦਲ ਸਿੰਘ, 31 ਮਾਰਚ (ਮਨਪ੍ਰੀਤ ਸਿੰਘ ਸੰਧੂ)- ਸਰਕਾਰੀ ਹਾਈ ਸਕੂਲ ਕਰਮੂੰਵਾਲਾ ਵਿਖੇ ਸਾਲਾਨਾ ਨਤੀਜਾ ਐਲਾਨਿਆ ਗਿਆ | ਇਸ ਦੌਰਾਨ ਸਕੂਲ ਮੁਖੀ ਅਮਿਤ ਕਟਾਰੀਆ ਅਤੇ ਐੱਸ.ਐਮ.ਸੀ. ਕਮੇਟੀ ਦੀ ਚੇਅਰਮੈਨ ਕੁਲਵਿੰਦਰ ਕੌਰ ਵਲੋਂ ਜਮਾਤ ਛੇਵੀਂ, ਸੱਤਵੀਂ, ਨੌਵੀਂ ਵਿਚ ...
ਫ਼ਿਰੋਜ਼ਪੁਰ, 31 ਮਾਰਚ (ਗੁਰਿੰਦਰ ਸਿੰਘ)- 26 ਤੋਂ 28 ਮਾਰਚ ਤੱਕ ਛਤਰਪਤੀ ਸ਼ਿਵਾਜੀ ਸਪੋਰਟਸ ਕੰਪਲੈਕਸ ਪੁਣਾ (ਮਹਾਰਾਸ਼ਟਰ) ਵਿਖੇ ਹੋਈ ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ...
ਤਲਵੰਡੀ ਭਾਈ, 31 ਮਾਰਚ (ਕੁਲਜਿੰਦਰ ਸਿੰਘ ਗਿੱਲ)- ਕਾਂਗਰਸ ਪਾਰਟੀ ਵਲੋਂ ਸੰਗਠਨ 'ਚ ਹੇਠਲੇ ਪੱਧਰ ਤੱਕ ਕੀਤੇ ਜਾ ਰਹੇ ਪੁਨਰ ਗਠਨ ਤਹਿਤ ਦੇਸ ਰਾਜ ਆਹੂਜਾ ਨੂੰ ਸ਼ਹਿਰੀ ਕਾਂਗਰਸ ਤਲਵੰਡੀ ਭਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਹ ਲਗਾਤਾਰ ਦੂਜੀ ਵਾਰ ਸ਼ਹਿਰੀ ...
ਫ਼ਿਰੋਜ਼ਪੁਰ, 31 ਮਾਰਚ (ਤਪਿੰਦਰ ਸਿੰਘ)- ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਡਾ: ਬਲਜੀਤ ਕੌਰ ਦੀ ਅਗਵਾਈ 'ਚ ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਜੀਵਨ ਪੱਧਰ ਨੂੰ ...
ਜ਼ੀਰਾ, 31 ਮਾਰਚ (ਮਨਜੀਤ ਸਿੰਘ ਢਿੱਲੋਂ)- ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਜ਼ੀਰਾ ਵਿਖੇ ਸਮੁੱਚੇ ਸਟਾਫ਼ ਵਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫ਼ਿਰੋਜ਼ਪੁਰ ਅਤੇ ਸ੍ਰੀਮਤੀ ਸੁਖਵਿੰਦਰ ...
ਮਮਦੋਟ, 31 ਮਾਰਚ (ਰਾਜਿੰਦਰ ਸਿੰਘ ਹਾਂਡਾ)- ਘਰ ਵਿਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਅਧੀਨ ਪੁਲਿਸ ਥਾਣਾ ਮਮਦੋਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਬੀਰ ਕੌਰ ਪਤਨੀ ਜਸਵੰਤ ਸਿੰਘ ਵਾਸੀ ਪਿੰਡ ਧੀਰਾ ...
ਫ਼ਿਰੋਜ਼ਪੁਰ, 31 ਮਾਰਚ (ਰਾਕੇਸ਼ ਚਾਵਲਾ)- ਜ਼ਮੀਨ ਸਬੰਧੀ ਧੋਖਾਧੜੀ ਕਰਨ ਦੇ ਮਾਮਲੇ 'ਚ ਥਾਣਾ ਕੈਂਟ ਪੁਲਿਸ ਵਲੋਂ ਇਕ ਵਿਅਕਤੀ ਵਿਰੱੁਧ ਮੁਕੱਦਮਾ ਦਰਜ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਹਰਬੰਸ ਸਿੰਘ ਅਨੁਸਾਰ ਅਮਰੀਕ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਬਾਲੇ ਵਾਲਾ ...
ਫ਼ਿਰੋਜ਼ਪੁਰ, 31 ਮਾਰਚ (ਗੁਰਿੰਦਰ ਸਿੰਘ)- ਪੈਸਿਆਂ ਦੇ ਲੈਣ-ਦੇਣ ਦੀ ਰੰਜਿਸ਼ ਦੇ ਚੱਲਦਿਆਂ ਇਕ ਸ਼ਖ਼ਸ ਦੀ ਕੁੱਟਮਾਰ ਕਰਨ ਤੇ ਸੱਟਾਂ ਮਾਰਨ ਦੇ ਦੋਸ਼ਾਂ ਹੇਠ ਥਾਣਾ ਸਿਟੀ ਪੁਲਿਸ ਨੇ ਮਾਂ-ਪੁੱਤ 'ਤੇ ਅਣਪਛਾਤਿਆਂ ਸਣੇ 9 ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ...
ਫ਼ਿਰੋਜ਼ਪੁਰ 31 ਮਾਰਚ (ਤਪਿੰਦਰ ਸਿੰਘ)- ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਧੀਮਾਨ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਹੁੱਕਾ ਬਾਰ ਚਲਾਉਣ 'ਤੇ ਪਾਬੰਦੀ ਲਗਾਈ ਹੈ | ...
ਫ਼ਿਰੋਜ਼ਪੁਰ, 31 ਮਾਰਚ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਦੀ ਸਰਕੂਲਰ ਰੋਡ 'ਤੇ ਤੇਜ਼ ਰਫ਼ਤਾਰ ਛੋਟੇ ਹਾਥੀ ਵਲੋਂ ਮਾਰੀ ਫੇਟ ਨਾਲ 8 ਸਾਲਾ ਮਾਸੂਮ ਬੱਚੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿਸ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ...
ਫ਼ਿਰੋਜ਼ਪੁਰ, 31 ਮਾਰਚ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਵਿਚ ਸੜਕ 'ਤੇ ਖੜ੍ਹ ਕੇ ਸ਼ਰਾਬ ਪੀਣ ਦੌਰਾਨ ਗਾਲੀ-ਗਲੋਚ ਕਰਨ ਤੋਂ ਰੋਕਣ 'ਤੇ ਹੋਏ ਝਗੜੇ 'ਚ ਚੱਲੀ ਗੋਲੀ ਦੌਰਾਨ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿਸ ਨੂੰ ਇਲਾਜ ਲਈ ਫ਼ਿਰੋਜ਼ਪੁਰ ਦੇ ਨਿੱਜੀ ...
ਫ਼ਿਰੋਜ਼ਪੁਰ, 31 ਮਾਰਚ (ਗੁਰਿੰਦਰ ਸਿੰਘ)- ਲਗਾਤਾਰ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਤੇ ਮੋਬਾਈਲ ਫੋਨਾਂ ਦੀ ਬਰਾਮਦਗੀ ਨੂੰ ਲੈ ਕੇ ਸੁਰਖ਼ੀਆਂ 'ਚ ਰਹਿਣ ਵਾਲੀ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰੋਂ ਤਲਾਸ਼ੀ ਦੌਰਾਨ ਕੈਦੀ ਕੋਲੋਂ ਅੱਧੀ ਪੁੜੀ ਤੰਬਾਕੂ ਦੀ ...
ਫ਼ਿਰੋਜ਼ਪੁਰ, 31 ਮਾਰਚ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਵਲੋਂ ਵਣ ਵਿਭਾਗ ਦੇ ਪ੍ਰਬੰਧਕੀ ਅਫ਼ਸਰ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਥਾਣਾ ਕੁੱਲਗੜ੍ਹੀ ਪੁਲਿਸ ...
ਫ਼ਿਰੋਜ਼ਪੁਰ, 31 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਚਿੱਟੇ ਖਣਿਜ ਦੀ ਕਾਲਾ-ਬਾਜ਼ਾਰੀ ਤੇ ਮਾਈਨਿੰਗ ਦੇ ਇਸ ਗੈਰ ਕਾਨੂੰਨੀ ਧੰਦੇ ਵਿਚ ਲਿਪਤ ਅਨਸਰਾਂ ਖ਼ਿਲਾਫ਼ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਵਲੋਂ ਇਸ ਸਬੰਧੀ ਵੱਡੀ ਕਾਰਵਾਈ ਅਮਲ ਵਿਚ ...
ਫ਼ਿਰੋਜ਼ਪੁਰ, 31 ਮਾਰਚ (ਕੁਲਬੀਰ ਸਿੰਘ ਸੋਢੀ)- ਭਾਕਿਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਘੋੜੇ ਚੱਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਜਿੱਤ ਨਾਲ ਪੰਜਾਬ ਦੇ ਬਣੇ ਅਕਸ ਨੂੰ ਖ਼ਰਾਬ ਕਰਨ ਲਈ ਹੁਣ ਇਕ ਵਾਰ ਫਿਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX