ਬਠਿੰਡਾ, 31 ਮਾਰਚ (ਸੱਤਪਾਲ ਸਿੰਘ ਸਿਵੀਆਂ)- ਪੰਜਾਬ 'ਚ ਬੇਸ਼ੱਕ ਅੱਜ ਤੋਂ ਕਣਕ ਦੀ ਸਰਕਾਰੀ ਪੱਧਰ 'ਤੇ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ ਪਰ ਪਿਛਲੇ ਕਈ ਦਿਨਾਂ ਤੋਂ ਮੌਸਮ ਦੇ ਵਿਗੜੇ ਮਿਜ਼ਾਜ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ | ਪਿਛਲੇ ਦਿਨਾਂ 'ਚ ਪੰਜਾਬ ਦੇ ਕੁਝ ਹਿੱਸਿਆਂ 'ਚ ਹੋਈ ਗੜੇਮਾਰੀ ਅਤੇ ਝੱਖੜ ਕਾਰਨ ਜਿੱਥੇ ਕਣਕ ਦੀ ਫ਼ਸਲ ਸਮੇਤ ਹੋਰ ਫ਼ਸਲਾਂ ਬੁਰੀ ਤਰ੍ਹਾਂ ਝੰਬੀਆਂ ਗਈਆਂ ਹਨ, ਉੱਥੇ ਲਗਾਤਾਰ ਰੁਕ-ਰੁਕ ਕੇ ਹੋ ਰਹੀ ਕਿਣ-ਮਿਣ ਕਾਰਨ ਕੁਦਰਤ ਕਣਕ ਦੀ ਫ਼ਸਲ 'ਤੇ ਪੂਰੀ ਕਹਿਰਵਾਨ ਹੈ, ਜਿਸ ਕਾਰਨ ਸੂਬੇ ਦੇ ਕੁਝ ਹਿੱਸਿਆਂ 'ਚ ਕਣਕ ਦਾ ਕਾਫੀ ਝਾੜ ਘਟਣ ਦੇ ਆਸਾਰ ਹਨ ਜਦਕਿ ਪਿਛਲੇ ਵਰ੍ਹੇ ਵੀ ਇਨ੍ਹਾਂ-ਦਿਨਾਂ 'ਚ ਪਈ ਲੋਹੜੇ ਦੀ ਗਰਮੀ ਕਾਰਨ ਕਣਕ ਦੇ ਦਾਣੇ ਸੰੁਗੜਨ ਕਾਰਨ ਕਿਸਾਨਾਂ ਨੂੰ ਝਾੜ ਪੱਖੋਂ ਵੱਡਾ ਆਰਥਿਕ ਘਾਟਾ ਝੱਲਣਾ ਪਿਆ ਸੀ | ਜਦਕਿ ਖ਼ਰੀਦ ਪੱਖੋਂ ਪੰਜਾਬ ਮੰਡੀ ਬੋਰਡ ਵਲੋਂ ਦਾਣਾ ਮੰਡੀਆਂ ਦੀ ਸਫ਼ਾਈ ਕਰਨ ਸਮੇਤ ਹੋਰ ਲੋੜੀਂਦੇ ਅਗਾਂਓ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਪਰ ਮੀਂਹ ਦੇ ਮੌਸਮ ਕਾਰਨ ਕਣਕ ਦੀ ਨਮੀਂ ਵਧਣ ਕਾਰਨ ਲਗਭਗ ਦੋ ਹਫ਼ਤੇ ਪੱਛੜਕੇ ਕਣਕ ਦੀ ਦਾਣਾ ਮੰਡੀਆਂ ਵਿਚ ਆਮਦ ਦੀ ਸੰਭਾਵਨਾ ਹੈ | ਗੜੇਮਾਰੀ ਅਤੇ ਲਗਾਤਾਰ ਵਰ੍ਹ ਰਹੇ ਮੀਂਹ ਕਾਰਨ ਪਹਿਲਾਂ ਹੀ ਬੁਰੀ ਤਰ੍ਹਾਂ ਝੰਜੋੜੇ ਗਏ ਕਿਸਾਨਾਂ ਨੂੰ ਕਣਕ ਦੀ ਖ਼ਰੀਦ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਉਣ ਦੇਣ ਲਈ ਪਿਛਲੇ ਲਗਭਗ ਇਕ ਹਫ਼ਤੇ ਤੋਂ ਪੰਜਾਬ ਮੰਡੀ ਬੋਰਡ ਅਤੇ ਖੇਤੀਬਾੜੀ ਵਿਭਾਗ ਦੀਆਂ ਰਾਜਧਾਨੀ 'ਚ ਉੱਚ-ਪੱਧਰੀ ਮੀਟਿੰਗਾਂ ਚੱਲ ਰਹੀਆਂ, ਜਿੰਨਾਂ ਦਾ ਦੌਰ ਅੱਜ ਵੀ ਜਾਰੀ ਰਿਹਾ | ਬਠਿੰਡਾ ਜ਼ਿਲੇ੍ਹ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਦਿਨੀਂ ਹੋਈ ਗੜੇਮਾਰੀ ਕਾਰਨ ਜ਼ਿਲੇ੍ਹ ਦੇ ਭਗਤਾ ਬਲਾਕ 'ਚ ਕਰੀਬ 10 ਪਿੰਡਾਂ 'ਚ ਕਣਕ ਦਾ ਸੌ ਫ਼ੀਸਦੀ ਨੁਕਸਾਨ ਹੋ ਚੁੱਕਿਆ ਜਦਕਿ ਨਾਲ ਲੱਗਦੇ ਕੁਝ ਹੋਰ ਪਿੰਡਾਂ 'ਚ ਵੀ ਕਣਕ ਪ੍ਰਭਾਵਿਤ ਹੋਈ ਹੈ | ਇਸੇ ਤਰ੍ਹਾਂ ਪਾਣੀ ਲੱਗੇ ਵਾਲੀਆਂ ਕਣਕਾਂ ਦਾ ਵੀ 8 ਤੋਂ 10 ਫ਼ੀਸਦੀ ਨੁਕਸਾਨ ਦੱਸਿਆ ਜਾ ਰਿਹਾ ਜਦੋਂ ਕਿ ਮੀਂਹ-ਹਨੇਰੀ ਕਾਰਨ ਟੇਢੀਆਂ ਹੋਈਆਂ ਕਣਕਾਂ ਦਾ ਅਜੇ ਤੱਕ ਝਾੜ ਦੇ ਨੁਕਸਾਨ ਪੱਖੋਂ ਬਚਾਅ ਦੱਸਿਆ ਜਾ ਰਿਹਾ |
ਬਠਿੰਡਾ ਦੇ ਜ਼ਿਲ੍ਹਾ ਮੰਡੀ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੇਸ਼ੱਕ ਕਣਕ ਦੇ ਦਾਣੇ ਪੱਕਣ ਸਮੇਂ ਪਿਛਲੇ ਵਰ੍ਹੇ ਅੱਤ ਦੀ ਪਈ ਗਰਮੀ ਕਾਰਨ ਦਾਣੇ ਸੰੁਗੜਨ ਕਾਰਨ ਕਰੀਬ 25 ਫ਼ੀਸਦੀ ਝਾੜ ਘਟਿਆ ਸੀ, ਜਿਸ ਦੌਰਾਨ ਜ਼ਿਲੇ੍ਹ ਭਰ 'ਚ ਕੁਲ 6 ਲੱਖ 70 ਹਜ਼ਾਰ ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ ਸੀ, ਜਦੋਂ ਕਿ ਉਸ ਤੋਂ ਪਹਿਲੇ ਵਰ੍ਹੇ (2021-22) 'ਚ ਜ਼ਿਲੇ੍ਹ ਭਰ 'ਚ 9 ਲੱਖ 66 ਹਜ਼ਾਰ 322 ਮੀਟਰਿਕ ਕਣਕ ਦੀ ਬੰਪਰ ਖ਼ਰੀਦ ਹੋਈ ਸੀ | ਉਨ੍ਹਾਂ ਦੱਸਿਆ ਕਿ ਹੁਣ ਤੱਕ ਕਣਕ ਦੀ ਫ਼ਸਲ ਵਧੀਆ ਹੋਣ ਕਾਰਨ ਸਾਲ 2021-22 ਦੀ ਖ਼ਰੀਦ ਅਨੁਸਾਰ ਹੀ ਕਣਕ ਦੀ ਆਮਦ ਦਾ ਮੰਡੀਆਂ 'ਚ ਅੰਕੜਾ ਮਿਥਿਆ ਗਿਆ ਹੈ, ਪਰ ਪਿਛਲੇ ਦਿਨੀਂ ਕੁੱਝ ਹਿੱਸਿਆਂ 'ਚ ਹੋਈ ਗੜੇਮਾਰੀ ਕਾਰਨ ਹੋਏ ਪੂਰਨ ਨੁਕਸਾਨ ਤੋਂ ਇਲਾਵਾ ਆਲਓਵਰ 10 ਫ਼ੀਸਦੀ ਨੁਕਸਾਨ ਅਨੁਸਾਰ 90 ਹਜ਼ਾਰ ਐਮ.ਟੀ. ਝਾੜ ਘਟਣ ਦੀ ਸੰਭਾਵਨਾ ਹੈ | ਡੀ.ਐੱਮ.ਓ. ਗੁਰਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਜ਼ਿਲੇ੍ਹ ਭਰ ਦੀਆਂ 182 ਦਾਣਾ ਮੰਡੀਆਂ 'ਚ ਸਫ਼ਾਈ ਮੁਕੰਮਲ ਹੋ ਚੁਕੀ ਹੈ ਜਦਕਿ ਬਾਕੀ ਪ੍ਰਬੰਧ ਫ਼ਸਲ ਦੀ ਆਮਦ ਤੋਂ ਪਹਿਲਾਂ ਨਿਬੇੜ ਦਿੱਤੇ ਜਾਣਗੇ | ਉਨ੍ਹਾਂ ਕਿਸਾਨਾਂ ਨੂੰ ਮੌਸਮ ਦੇ ਮੱਦੇਨਜ਼ਰ ਕਾਹਲੀ 'ਚ ਗਿੱਲੀ ਦੀ ਬਜਾਏ ਕਣਕ ਦੀ ਸੁੱਕੀ ਵਾਢੀ ਕਰਨ ਦੀ ਅਪੀਲ ਕੀਤੀ |
ਜ਼ਿਲ੍ਹਾ ਮੁੱਖ ਖੇਤੀਬਾੜੀ ਅਧਿਕਾਰੀ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਪਿਛਲੇ ਵਰੇ੍ਹ ਕਣਕ ਦੀ 2 ਲੱਖ 61 ਹਜ਼ਾਰ ਹੈਕਟੇਅਰ ਰਕਬੇ 'ਤੇ ਬਿਜਾਂਦ ਕੀਤੀ ਗਈ ਸੀ, ਜਦਕਿ ਇਸ ਵਰ੍ਹੇ 2 ਲੱਖ 60 ਹਜ਼ਾਰ ਹੈਕਟੇਅਰ ਰਕਬੇ 'ਚ ਕਣਕ ਬੀਜੀ ਗਈ ਹੈ, ਜਿਸ ਵਿਚੋਂ 1 ਹਜ਼ਾਰ ਹੈਕਟੇਅਰ ਰਕਬੇ 'ਤੇ ਕਿਸਾਨਾਂ ਨੇ ਸਰੋਂ੍ਹ ਦੀ ਬਿਜਾਂਦ ਕਰਨ ਨੂੰ ਤਰਜ਼ੀਹ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਦੇ ਭਗਤਾ ਬਲਾਕ ਦੇ ਪਿੰਡ ਸੇਲਬਰਾਹ, ਭਾਈਰੂਪਾ, ਗੁੰਮਟੀ ਕਲਾਂ, ਦਿਆਲਪੁਰਾ ਮਿਰਜ਼ਾ, ਸਿਰੀਏਵਾਲਾ, ਕੋਹਰ ਸਿੰਘ ਵਾਲਾ, ਬੁਰਜ ਲੱਧਾ, ਭਗਤਾ ਤੇ ਬੁਰਜਗਿੱਲ 'ਚ ਕਣਕ ਦਾ ਸੌ ਫ਼ੀਸਦੀ ਨੁਕਸਾਨ ਹੋ ਚੁੱਕਿਆ ਜਦਕਿ ਇਸ ਦੇ ਖੇਤਰ ਦੇ ਨੇੜਲੇ ਪਿੰਡ ਕੋਠਾਗੁਰੂ ਢੇਲਵਾਂ, ਗੰਗਾ, ਕਲਿਆਣ ਸੁੱਖਾ, ਕਲਿਆਣਾ ਮੱਲਕਾ ਅਤੇ ਬੱਜੋਆਣਾ 'ਚ ਕੁਝ ਫ਼ੀਸਦੀ ਨੁਕਸਾਨ ਹੋਇਆ | ਇਸੇ ਤਰ੍ਹਾਂ ਤਲਵੰਡੀ ਬਲਾਕ ਦੇ ਪਿੰਡ ਮਿਰਜ਼ੇਆਣਾ 'ਚ ਵੀ 70 ਫ਼ੀਸਦੀ ਨੁਕਸਾਨ ਹੋਇਆ | ਉਨ੍ਹਾਂ ਦਾਅਵਾ ਕੀਤਾ ਕਿ ਮੀਂਹ-ਹਨੇਰੀ ਕਾਰਨ ਟੇਡੀਆਂ ਹੋਈਆਂ ਕਣਕਾਂ ਦਾ ਨੁਕਸਾਨ ਪੱਖੋਂ ਬਚਾਅ ਹੈ ਪਰ ਪਾਣੀ ਲੱਗੇ ਵਾਲੀਆਂ ਕਣਕਾਂ ਦਾ 8 ਤੋਂ 10 ਫ਼ੀਸਦੀ ਝਾੜ ਦਾ ਨੁਕਸਾਨ ਹੋਇਆ ਹੈ |
ਮਾਨਸਾ, 31 ਮਾਰਚ (ਰਾਵਿੰਦਰ ਸਿੰਘ ਰਵੀ)- ਸੰਯੁਕਤ ਕਿਸਾਨ ਮੋਰਚੇ ਦੀ ਟੀਮ ਵਲੋਂ ਮੀਂਹ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਪਿੰਡ ਝੰਡੂਕੇ, ਮਾਖਾ, ਚੈਨੇਵਾਲਾ, ਮੋਡਾ, ਫ਼ਤਿਹਪੁਰ, ਮੋਫਰ, ਫਰੀਦਕੇ, ਸੰਦਲੀ, ਉੱਡਤ ਸੈਦੇਵਾਲਾ, ਭੀਮੜਾ ਦਾ ਦੌਰਾ ਕੀਤਾ ਗਿਆ | ਮੋਰਚੇ ਦੇ ਆਗੂ ...
ਮਾਨਸਾ, 31 ਮਾਰਚ (ਸਟਾਫ਼ ਰਿਪੋਰਟਰ)- ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਵਿਖੇ ਵੱਡੀ ਪੱਧਰ 'ਤੇ ਖ਼ਰਬੂਜ਼ੇ ਦੀ ਕਾਸ਼ਤ ਕੀਤੀ ਗਈ ਪਰ ਪ੍ਰੰਤੂ ਬੇਮੌਸਮੀ ਬਾਰਸ਼ਾਂ ਨਾਲ ਖ਼ਰਬੂਜ਼ੇ ਦੀ ਫ਼ਸਲ ਨੂੰ ਫਲੈਟ ਨਾਂਅ ਦੀ ਬਿਮਾਰੀ ਨੇ ਆਪਣੀ ਲਪੇਟ 'ਚ ਲੈ ਲਿਆ ਹੈ | ਕਿਸਾਨ ਆਗੂ ਗੋਰਾ ...
ਲਹਿਰਾ ਮੁਹੱਬਤ, 31 ਮਾਰਚ (ਸੁਖਪਾਲ ਸਿੰਘ ਸੁੱਖੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿੰਡ ਲਹਿਰਾ ਖਾਨਾ ਵਿਖੇ ਸਰਕਾਰੀ ਸਕੂਲ ਵਿਚ ਲਾਇਆ ਚਿੱਪ ਵਾਲਾ ਬਿਜਲੀ ਮੀਟਰ ਉਤਾਰ ਕੇ ਬਿਜਲੀ ਵਿਭਾਗ ਦੇ ਦਫ਼ਤਰ ਮੁੜ ਜਮ੍ਹਾਂ ਕਰਵਾ ਕੇ ਰੋਸ ਪ੍ਰਦਰਸ਼ਨ ਕਰਦਿਆਂ ...
ਬਠਿੰਡਾ, 31 ਮਾਰਚ (ਵੀਰਪਾਲ ਸਿੰਘ)- 31 ਮਾਰਚ ਨੂੰ ਨਵੇਂ ਠੇਕੇ ਟੁੱਟਣ ਤੇ ਸ਼ਰਾਬ ਦੇ ਘਟੇ ਰੇਟਾਂ ਨਾਲ ਪਿਆਕੜਾਂ ਨੂੰ ਲੱਗੀਆਂ ਮੌਜਾਂ | ਸ਼ਰਾਬ ਦੇ ਵੱਖ-ਵੱਖ ਬ੍ਰਾਂਡਾਂ ਦੇ ਭਾਅ 20 ਫ਼ੀਸਦੀ ਤੋਂ 40 ਫ਼ੀਸਦੀ ਘੱਟ ਹੋ ਜਾਣ ਨਾਲ ਸ਼ਰਾਬ ਪੀਣ ਦੇ ਸ਼ੌਕੀਨਾਂ ਵਲੋਂ ਸ਼ਹਿਰ ਦੇ ...
ਨਥਾਣਾ, 31 ਮਾਰਚ (ਗੁਰਦਰਸ਼ਨ ਲੁੱਧੜ)-ਸਰਕਾਰੀ ਐਲੀਮੈਂਟਰੀ ਸਕੂਲ ਗਿੱਦੜ 'ਚੋਂ ਦੋ ਦਿਨ ਪਹਿਲਾਂ ਰਾਤ ਸਮੇਂ ਸਕੂਲੀ ਬੱਚਿਆਂ ਨੂੰ ਆਧੁਨਿਕ ਤਕਨੀਕ ਨਾਲ ਪੜ੍ਹਾਈ ਕਰਵਾਉਣ ਲਈ ਕੰਪਿਊਟਰ ਨਾਲ ਸੰਬੰਧਿਤ ਸਾਮਾਨ ਚੋਰੀ ਹੋ ਗਿਆ ਹੈ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ...
ਲਹਿਰਾ ਮੁਹੱਬਤ, 31 ਮਾਰਚ (ਭੀਮ ਸੈਨ ਹਦਵਾਰੀਆ)-ਸਰਕਾਰੀ ਪ੍ਰਾਇਮਰੀ ਸਕੂਲ ਲਹਿਰਾ ਮੁਹੱਬਤ ਵਿਖੇ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀ ਕਰਵਾਈ ਗਈ 'ਗ੍ਰੈਜੂਏਸ਼ਨ ਸੈਰੇਮਨੀ' ਵਿਚ ਬੱਚਿਆਂ ਦੇ ਮਾਪਿਆਂ ਨੇ ਵੱਧ-ਚੜ੍ਹ ਕੇ ਭਾਗ ਲਿਆ | ਸੈਂਟਰ ਹੈੱਡ ਟੀਚਰ ...
ਸੰਗਤ ਮੰਡੀ, 31 ਮਾਰਚ (ਅੰਮਿ੍ਤਪਾਲ ਸ਼ਰਮਾ)- ਪੁਲਿਸ ਚੌਕੀ ਪਥਰਾਲਾ ਵਲੋਂ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਨੇੜੇ ਇਕ ਨੌਜਵਾਨ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਸੰਗਤ ਤਹਿਤ ਪੈਂਦੀ ...
ਬਰੇਟਾ, 31 ਮਾਰਚ (ਵਿ. ਪ੍ਰਤੀ.)- ਬੀਤੀ ਰਾਤ ਤੋਂ ਚੱਲ ਰਹੀ ਤੇਜ਼ ਹਨੇਰੀ ਅਤੇ ਕਿਣ-ਮਿਣ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ | ਕਣਕ ਦੀ ਵਾਢੀ ਵਿਚ ਕੁਝ ਦਿਨਾਂ ਦਾ ਸਮਾਂ ਬਾਕੀ ਹੈ ਪਰ ਤੇਜ਼ ਹਨੇਰੀ ਕਾਰਨ ਕਣਕ ਜ਼ਮੀਨ 'ਤੇ ਵਿਛ ਜਾਣ ਕਾਰਨ ਵਾਢੀ ਵਿਚ ਵੱਡੀ ਦਿੱਕਤ ਆਉਣ ...
ਮਾਨਸਾ, 31 ਮਾਰਚ (ਰਵੀ)- 168 ਡੀ.ਪੀ.ਈ. ਅਧਿਆਪਕਾਂ ਵਲੋਂ 2 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਅਧਿਆਪਕ ਮਨਪ੍ਰੀਤ ਸਿੰਘ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ, ਰਿਸ਼ੀ ਕੁਮਾਰ, ਪਿ੍ਅੰਕਾ ਰਾਣੀ ਅਤੇ ਮਨਜੀਤ ਸਿੰਘ ਨੇ ਦੱਸਿਆ ...
ਬਠਿੰਡਾ, 31 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜਦੋਂ ਵੀ ਭਾਜਪਾ ਨੇ ਦੇਸ਼ ਦੀ ਸੱਤਾ ਸੰਭਾਲੀ ਹੈ ਤਾਂ ਹਮੇਸ਼ਾ ਲੋਕ ਮੁੱਦੇ ਦਬਾਏ ਗਏ, ਜਿਨ੍ਹਾਂ ਖ਼ਿਲਾਫ਼ ਕਾਂਗਰਸ ਪਾਰਟੀ ਨੇ ਅੱਗੇ ਹੋ ਕੇ ਆਵਾਜ਼ ਚੁੱਕੀ ਹੈ ਤੇ ਹੁਣ ਅਜਿਹੇ ਲੋਕ ਮੁੱਦਿਆਂ ਦੀ ਸੰਸਦ 'ਚ ਆਵਾਜ਼ ਚੁੱਕਣ ...
ਤਲਵੰਡੀ ਸਾਬੋ, 31 ਮਾਰਚ (ਰਣਜੀਤ ਸਿੰਘ ਰਾਜੂ)- ਪਿਛਲੇ ਲੰਬੇ ਸਮੇਂ ਤੋਂ ਰਾਜਨੀਤਿਕ ਤੌਰ 'ਤੇ ਸਰਗਰਮ ਪੰਜਾਬ ਯੂਥ ਕਾਂਗਰਸ ਦੇ ਬੁਲਾਰੇ ਨਵਦੀਪ ਸਿੰਘ ਗੋਲਡੀ ਗਿੱਲ ਨੇ ਬੀਤੇ ਦਿਨ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ...
ਮਹਿਮਾ ਸਰਜਾ, 31 ਮਾਰਚ (ਬਲਦੇਵ ਸੰਧੂ)- ਬੁਰਜ ਮਹਿਮਾ ਵਿਖੇ ਸੀਤਲਾ ਮਾਤਾ ਦੇ ਮੰਦਰ ਵਿਖੇ 29 ਮਾਰਚ ਨੂੰ ਸਵੇਰੇ ਕਰੀਬ 4-30 ਵਜੇ ਪਿੰਡ ਦਾ ਇਕ ਨੌਜਵਾਨ ਅਰਸ਼ਦੀਪ ਸਿੰਘ ਉਰਫ਼ ਸਤਿਨਾਮ ਮੱਥਾ ਟੇਕਣ ਗਿਆ ਸੀ | ਜਿੱਥੇ ਮੰਦਰ ਦੇ ਬਾਹਰ ਸ਼ਰਧਾਲੂਆਂ ਦੀ ਭੀੜ ਵਿਚ ਧੱਕਾ ਵੱਜਣ ...
ਭਗਤਾ ਭਾਈਕਾ, 31 ਮਾਰਚ (ਸੁਖਪਾਲ ਸਿੰਘ ਸੋਨੀ)-ਮਾਲਵਾ ਖੇਤਰ ਦੀ ਨਾਮਵਰ ਵਿਦਿਅਕ ਸੰਸਥਾ ਬੀ. ਬੀ. ਐਸ. ਆਈਲੈਟਸ ਗਰੁੱਪ ਆਫ਼ ਇੰਸਟੀਚਿਊਟਸ ਭਗਤਾ ਭਾਈ ਕਾ ਦੀ ਵਿਦਿਆਰਥਣ ਨੇ ਆਈਲੈਟਸ ਦੇ ਨਤੀਜਿਆਂ 'ਚੋਂ ਇਕ ਵਾਰ ਫ਼ਿਰ ਪ੍ਰਾਪਤੀਆਂ ਹਾਸਿਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ...
ਮਹਿਰਾਜ, 31 ਮਾਰਚ (ਸੁਖਪਾਲ ਮਹਿਰਾਜ)-ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਮੀਰੀ-ਪੀਰੀ ਸਪੋਰਟਸ ਕਲੱਬ ਮਹਿਰਾਜ ਵਲੋਂ ਫੁੱਟਬਾਲ ਖਿਡਾਰੀਆਂ ਨੂੰ ਬਹੁਮੰਤਵੀ ਖੇਡ ਸਟੇਡੀਅਮ ਮਹਿਰਾਜ ਵਿਖੇ ਖੇਡ ਕਿੱਟਾਂ ਤਕਸੀਮ ਕੀਤੀਆਂ ਗਈਆਂ | ਉਕਤ ਕਲੱਬ ਦੇ ਪ੍ਰਧਾਨ ...
ਬਠਿੰਡਾ, 31 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਆਮ ਲੋਕਾਂ ਦੇ ਹਿੱਤਾਂ ਅਤੇ ਭਲਾਈ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ¢ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਲੋਕ ਭਲਾਈ ...
ਬਠਿੰਡਾ, 31 ਮਾਰਚ (ਅਵਤਾਰ ਸਿੰਘ ਕੈਂਥ)- ਐਸ.ਐਸ.ਡੀ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਬਠਿੰਡਾ ਵਲੋਂ ਪਿ੍ੰਸੀਪਲ ਦੀ ਅਗਵਾਈ 'ਚ ਯੋਗਾ ਸੈਸ਼ਨ ਦਾ ਕਰਵਾਇਆ ਗਿਆ, ਜਿਸ ਵਿਚ ਯੋਗ ਦੇ ਸੰਬੰਧਿਤ ਭਾਸ਼ਣ ਕੀਤੇ ਗਏ | ਸਿੱਖਿਆ ਵਿਭਾਗ ਦੇ ਪਿ੍ੰਸੀਪਲ ਡਾ.ਚੰਚਲ ਬਾਲਾ ਨੇ ...
ਤਲਵੰਡੀ ਸਾਬੋ, 31 ਮਾਰਚ (ਰਣਜੀਤ ਸਿੰਘ ਰਾਜੂ)-ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹਰ ਸਾਲ੍ਹ ਦੀ ਤਰ੍ਹਾਂ ਲੱਗਣ ਜਾ ਰਹੇ ਖਾਲਸਾ ਸਾਜਨਾ ਦਿਵਸ 'ਵਿਸਾਖੀ' ਜੋੜ ਮੇਲੇ ਦਾ ਪੋਸਟਰ ਅੱਜ ਤਖ਼ਤ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ...
ਤਲਵੰਡੀ ਸਾਬੋ, 31 ਮਾਰਚ (ਰਣਜੀਤ ਸਿੰਘ ਰਾਜੂ)- ਆਈਲੈਟਸ ਅਤੇ ਪੀ.ਟੀ.ਈ ਆਦਿ ਦੀ ਪੜ੍ਹਾਈ ਦੇ ਖੇਤਰ ਵਿਚ ਤੇਜ਼ੀ ਨਾਲ ਮੱਲਾਂ ਮਾਰ ਰਹੀ ਤਲਵੰਡੀ ਸਾਬੋ ਦੇ ਨਿਸ਼ਾਨ ਏ ਖ਼ਾਲਸਾ ਚੌਂਕ ਦੀ ਗੋਲਡਨ ਮੈਪਲ ਲੀਫ ਆਈਲੈਟਸ ਅਕੈਡਮੀ ਦੀ ਇਕ ਹੋਰ ਵਿਦਿਆਰਥਣ ਨੇ ਪੀ.ਟੀ.ਈ ਇਮਤਿਹਾਨ ...
ਕੋਟਫੱਤਾ, 31 ਮਾਰਚ (ਰਣਜੀਤ ਸਿੰਘ ਬੁੱਟਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਦੇ ਅੰਮਿ੍ਤਧਾਰੀ ਵਿਦਿਆਰਥੀਆਂ ਨੇ ਵਜ਼ੀਫ਼ੇ ਹਾਸਲ ਕੀਤੇ ¢ ਜ਼ਿਕਰਯੋਗ ਹੈ ਕਿ ਇਹ ...
ਮਹਿਰਾਜ, 31 ਮਾਰਚ (ਸੁਖਪਾਲ ਮਹਿਰਾਜ)-ਪਿਛਲੇ ਦਿਨੀਂ ਲਹਿਰਾ ਮੁਹੱਬਤ ਥਰਮਲ ਪਲਾਂਟ ਵਿਖੇ ਡਿਊਟੀ ਦੌਰਾਨ ਘਟਨਾ ਗ੍ਰਸਤ ਹੋਏ ਪਰਮਿੰਦਰ ਸਿੰਘ ਮਹਿਰਾਜ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਜਮਹੂਰੀ ਅਧਿਕਾਰ ਸਭਾ ਦੇ ਅਹੁਦੇਦਾਰ ਅਵਤਾਰ ਸਿੰਘ ਰਾਮਪੁਰਾ, ...
ਰਾਮਪੁਰਾ ਫੂਲ, 31 ਮਾਰਚ (ਹੇਮੰਤ ਕੁਮਾਰ ਸ਼ਰਮਾ)- ਲੋਕ ਸੰਗਰਾਮ ਮੋਰਚਾ ਪੰਜਾਬ ਇਲਾਕਾ ਰਾਮਪੁਰਾ ਫੂਲ ਵਲੋਂ ਪਿੰਡ ਰਾਮਪੁਰਾ ਦੇ ਪ੍ਰਾਇਮਰੀ ਸਕੂਲ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸਿੱਖਿਆ ਕਨਵੈੱਨਸ਼ਨ ਕਰਵਾਈ ਗਈ | ...
ਰਾਮਾਂ ਮੰਡੀ, 31 ਮਾਰਚ (ਤਰਸੇਮ ਸਿੰਗਲਾ)-ਸਰਕਾਰ ਵਾਹਨਾਂ ਲਈ ਨਿੱਤ ਨਵੇਂ ਨਿਯਮ ਲਾਗੂ ਕਰਕੇ ਵਾਹਨ ਚਾਲਕਾਂ 'ਤੇ ਆਰਥਿਕ ਬੋਝ ਪਾ ਰਹੀ ਹੈ ਜਦਕਿ ਪਹਿਲਾਂ ਹੀ ਮਹਿੰਗੇ ਪੈਟਰੋਲ, ਡੀਜ਼ਲ ਅਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ ਮੋਟੇ ਜੁਰਮਾਨਿਆਂ ਨੇ ਵਾਹਨ ਚਾਲਕਾਂ ਦਾ ...
ਰਾਮਾਂ ਮੰਡੀ, 31 ਮਾਰਚ (ਤਰਸੇਮ ਸਿੰਗਲਾ)-ਸਥਾਨਕ ਮਾਂ ਚਿੰਤਪੁਰਨੀ ਮੰਦਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਮੂਰਤੀ ਸਥਾਪਨਾ ਦਿਵਸ ਅਤੇ ਸ਼੍ਰੀ ਹਨੂੰਮਾਨ ਜਨਮ ਉਤਸਵ ਦੀ ਖ਼ੁਸ਼ੀ ਵਿਚ ਅੱਜ ਸਪਤਾਹਿਕ ਸ਼੍ਰੀ ਰਾਮ ਕਥਾ ਦਾ ਸ਼ੁੱਭ ਆਰੰਭ ਕੀਤਾ ਗਿਆ ¢ ਇਸ ਦੌਰਾਨ ...
ਭਗਤਾ ਭਾਈਕਾ 31 ਮਾਰਚ, (ਸੁਖਪਾਲ ਸਿੰਘ ਸੋਨੀ)-ਬ੍ਰਹਮਲੀਨ ਸੰਤ ਕਰਨੈਲ ਦਾਸ ਦੇ ਆਸ਼ੀਰਵਾਦ ਸਦਕਾ ਸਵਾਮੀ ਬ੍ਰਹਮ ਮੁਨੀ ਜਲਾਲ ਵਾਲਿਆਂ ਦੀ ਰਹਿਨੁਮਾਈ, ਬਾਬਾਗੰਗਾ ਰਾਮ ਅਚਾਰੀਆ ਦੇ ਯਤਨਾਂ ਅਤੇ ਸਮੂਹ ਸੰਤ ਮਹਾਂਪੁਰਸ਼ਾਂ, ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਰਾਮ ਨੌਮੀ ...
ਬਠਿੰਡਾ, 31 ਮਾਰਚ (ਵੀਰਪਾਲ ਸਿੰਘ)- ਸਬ ਡਵੀਜ਼ਨ ਰਾਮਪੁਰਾ ਅਧੀਨ ਖੇਤੀ ਮੋਟਰ ਕੁਨੈਕਸ਼ਨਾਂ ਦੇ ਘਪਲੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵਲੋਂ ਮੁੱਖ ਇੰਜੀਨੀਅਰ ਪੱਛਮੀ ਜੋਨ ਦੀ ਰਿਹਾਇਸ਼ ਅੱਗੇ ਚੱਲ ਰਿਹਾ ਦਿਨ-ਰਾਤ ਦਾ ਧਰਨਾ ...
ਭੁੱਚੋ ਮੰਡੀ, 31 ਮਾਰਚ (ਪਰਵਿੰਦਰ ਸਿੰਘ ਜੌੜਾ)-ਪੰਜਾਬ ਸਰਕਾਰ ਵਲੋਂ ਹੱਦ ਵਧਾਉਣ ਨਾਲ ਨਗਰ ਕੌਂਸਲ ਭੁੱਚੋ ਮੰਡੀ ਨੂੰ 'ਸੰਜੀਵਨੀ' ਮਿਲੀ ਹੈ¢ ਇਸ ਤੋਂ ਪਹਿਲਾਂ ਕੈਪਟਨ ਸਰਕਾਰ ਵੇਲੇ 2006 ਵਿਚ ਨਗਰ ਕੌਂਸਲ ਭੁੱਚੋ ਮੰਡੀ ਦੀ ਹੱਦ ਘਟਾ ਕੇ ਭੁੱਚੋ ਕੈਂਚੀਆਂ ਮਾਰਗ ਦੇ ਅੱਧ ...
ਕੋਟਫੱਤਾ, 31 ਮਾਰਚ (ਰਣਜੀਤ ਸਿੰਘ ਬੁੱਟਰ)- ਇਨਸਾਫ਼ ਪਸੰਦ ਇਨਸਾਨ ਵਜੋਂ ਜਾਣੇ ਜਾਂਦੇ ਡੀ.ਐਸ.ਪੀ. ਬਠਿੰਡਾ ਦਿਹਾਤੀ ਨਰਿੰਦਰ ਸਿੰਘ ਦੀ ਪ੍ਰਮੋਸ਼ਨ ਹੋ ਕੇ ਐਸ.ਪੀ. ਬਣਨ 'ਤੇ ਬਠਿੰਡਾ ਦਿਹਾਤੀ ਵਿਚ ਖ਼ੁਸ਼ੀ ਦੀ ਲਹਿਰ ਦÏੜ ਗਈ ਤੇ ਐਸ.ਪੀ. ਬਣੇ ਨਰਿੰਦਰ ਸਿੰਘ ਨੂੰ ਵਧਾਈਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX