ਟੋਰਾਂਟੋ, 31 ਮਾਰਚ (ਸਤਪਾਲ ਸਿੰਘ ਜੌਹਲ)- ਝੂਠ ਦੇ ਸਹਾਰੇ ਇਮੀਗ੍ਰੇਸ਼ਨ ਲੈਣ ਤੋਂ ਬਾਅਦ ਕੈਨੇਡਾ ਦੇ ਨਾਗਰਿਕ ਬਣੇ ਹੋਏ ਲੋਕਾਂ ਨੂੰ ਵੀ ਉਨ੍ਹਾਂ ਦਾ ਝੂਠ ਫੜੇ ਜਾਣ 'ਤੇ ਕੈਨੇਡਾ ਛੱਡਣਾ ਪੈ ਜਾਂਦਾ ਹੈ | ਕੁਝ ਅਜਿਹਾ ਹੀ ਵਾਪਰ ਰਿਹਾ ਹੈ ਬੀਤੇ ਕੁਝ ਮਹੀਨਿਆਂ ਤੋਂ ਕੈਨੇਡਾ 'ਚ ਪੜ੍ਹਾਈ ਕਰਨ ਦਾ ਵੀਜ਼ਾ ਲੈ ਕੇ ਪਹੁੰਚੇ ਹੋਏ ਕਈ ਵਿਦੇਸ਼ੀਆਂ ਦੇ ਨਾਲ, ਜਿਨ੍ਹਾਂ 'ਚ ਬਹੁਤ ਵੱਡੀ ਗਿਣਤੀ ਪੰਜਾਬ ਤੋਂ ਗਏ ਮੁੰਡੇ ਅਤੇ ਕੁੜੀਆਂ ਦੀ ਹੈ | ਮਿਲ ਰਹੀ ਜਾਣਕਾਰੀ ਅਨੁਸਾਰ ਹੋਰਨਾਂ ਤੋਂ ਇਲਾਵਾ ਜਲੰਧਰ ਦੇ ਬਰਿਜੇਸ਼ ਮਿਸ਼ਰਾ ਨਾਮਕ ਏਜੰਟ ਰਾਹੀਂ ਸਟੱਡੀ ਵੀਜ਼ਾ ਲੈਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਇਸ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਉਪਰ ਕੈਨੇਡਾ ਦੇ ਇਮਿਗ੍ਰੇਸ਼ਨ ਅਧਿਕਾਰੀ ਵੀਜ਼ਾ ਅਪਲਾਈ ਕਰਨ ਸਮੇਂ ਕਾਲਜ ਦਾ ਨਕਲੀ ਆਫਰ ਲੈਟਰ ਲਗਾਉਣ ਦੇ ਦੋਸ਼ ਲਗਾ ਰਹੇ ਹਨ | ਅਜਿਹੇ 'ਚ ਕੈਨੇਡਾ ਤੋਂ ਨਿਕਾਲੇ ਦਾ ਸਾਹਮਣਾ ਕਰ ਰਹੇ ਪੀੜਤਾਂ ਦਾ ਆਖਣਾ ਹੈ ਕਿ ਇਸ 'ਚ ਵੀਜ਼ਾ ਦੇਣ ਵਾਲੇ ਅਧਿਕਾਰੀਆਂ ਦਾ ਵੀ ਕਸੂਰ ਹੈ ਕਿਉਂਕਿ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਪਹਿਲਾਂ ਦਸਤਾਵੇਜ਼ਾਂ ਦੀ ਪੜਤਾਲ ਕਰ ਲੈਣੀ ਚਾਹੀਦੀ ਸੀ | ਇਹ ਵੀ ਕਿ ਪੀੜਤਾਂ ਨੂੰ ਕੈਨੇਡਾ 'ਚ ਪਹੁੰਚ ਕੇ ਪੜ੍ਹਾਈ ਕਰਕੇ ਵਰਕ ਪਰਮਿਟ ਲੈਣ ਅਤੇ ਨੌਕਰੀ ਕਰਨ ਤੋਂ ਬਾਅਦ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਤੱਕ ਉਪਰੋਕਤ ਏਜੰਟ ਦੀ ਧੋਖਾਧੜੀ ਬਾਰੇ ਪਤਾ ਹੀ ਨਹੀਂ ਸੀ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਚਿੱਠੀ ਤੋਂ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ | ਜਦਕਿ ਕੈਨੇਡਾ ਦੇ ਇਮੀਗ੍ਰੇਸ਼ਨ ਰਫਿਊਜੀ ਪ੍ਰੋਟੈਕਸ਼ਨ ਐਕਟ (ਇਰਪਾ) ਦੀਆਂ ਧਾਰਾਵਾਂ ਦੇ ਹਵਾਲੇ ਨਾਲ ਸਰਕਾਰੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਵੀਜ਼ਾ ਦੀ ਅਰਜ਼ੀ ਉਪਰ ਦਸਤਖਤ ਕਰ ਦੇਣ ਤੋਂ ਬਾਅਦ ਅਰਜੀਕਰਤਾ ਦਾ ਇਹ ਤਰਕ ਵਾਜਬ ਨਹੀਂ ਰਹਿੰਦਾ ਕਿ ਅਰਜੀ 'ਚ ਗਲਤ ਜਾਣਕਾਰੀ ਬਾਰੇ ਪਤਾ ਨਹੀਂ ਸੀ | ਸਟੱਡੀ ਪਰਮਿਟ ਦੀ ਹੇਰਾਫੇਰੀ ਕਾਰਨ ਕੈਨੇਡਾ ਵਿੱਚੋਂ ਕੱਢੇ ਜਾਣ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਪੀੜਤ ਨੌਜਵਾਨਾਂ ਬਾਰੇ ਕੈਨੇਡਾ ਭਰ ਤੋਂ ਪਤਾ ਲੱਗ ਰਿਹਾ ਹੈ ਅਤੇ ਇਸ ਤੋਂ ਬਚਾਓ ਕਰਾਉਣ ਲਈ ਉਹ ਵਕੀਲਾਂ ਨੂੰ ਵੱਡੀਆਂ ਫੀਸਾਂ ਭਰ ਰਹੇ/ਰਹੀਆਂ ਹਨ | ਕੁਝ ਪੀੜਤਾਂ ਵਲੋਂ ਟੋਰਾਂਟੋ 'ਚ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਮੁੱਖ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਹੈ ਜਿਸ 'ਚ ਉਨ੍ਹਾਂ ਨੂੰ ਕੈਨੇਡਾ 'ਚ ਰਹਿਣ ਦਾ ਮੌਕਾ ਦਿੱਤੇ ਜਾਣ ਦੀ ਮੰਗ ਕੀਤੀ ਗਈ |
ਮੌਂਟਰੀਅਲ (ਕੈਨੇਡਾ), 31 ਮਾਰਚ (ਏਜੰਸੀ)- ਅਕਵੇਸਾਨੇ ਮੋਹਾਕ ਪੁਲਿਸ ਸਰਵਿਸ ਨੇ ਵੀਰਵਾਰ ਦੇਰ ਰਾਤ ਕਿਹਾ ਕਿ ਉਹ ਨਿਊਯਾਰਕ ਸਟੇਟ ਦੇ ਨਾਲ ਕੈਨੇਡਾ ਦੀ ਸਰਹੱਦ ਕੋਲ ਕਿਊਬਿਕ ਦੇ ਦਲਦਲੀ ਖੇਤਰ 'ਚ 6 ਲਾਸ਼ਾਂ ਮਿਲੀਆਂ ਜਿਨ੍ਹਾਂ 'ਚ ਭਾਰਤੀ ਪਰਿਵਾਰ ਦੇ ਮੈਂਬਰ ਸ਼ਾਮਿਲ ਹਨ। ...
ਸਿਆਟਲ, 31 ਮਾਰਚ (ਹਰਮਨਪ੍ਰੀਤ ਸਿੰਘ)- ਅਮਰੀਕਾ ਦੀ ਵਾਸ਼ਿੰਗਟਨ ਸਟੇਟ ਦੀ ਰਾਜਧਾਨੀ ਓਲੰਪੀਆ ਵਿਖੇ ਪੰਜਾਬ 'ਚ ਨਿਰਦੋਸ਼ ਸਿੱਖ ਨੌਜਵਾਨਾਂ, ਬਜ਼ੁਰਗਾਂ ਤੇ ਔਰਤਾਂ ਉੱਪਰ ਪੁਲਿਸ ਵਲੋਂ ਕੀਤੇ ਜਾ ਰਹੇ ਤਸ਼ੱਦਦ ਅਤੇ ਉਨ੍ਹਾਂ ਦੀਆਂ ਗਿ੍ਫ਼ਤਾਰੀਆਂ ਦੇ ਵਿਰੋਧ 'ਚ ਹਾਊਸ ...
ਲੰਡਨ, 31 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੀ ਵੈਸਟਮਿਨਸਟਰ ਅਦਾਲਤ ਨੇ ਜਾਮਨਗਰ ਦੇ ਭਗੌੜੇ ਅਤੇ ਭਾਰਤ ਨੂੰ 4 ਮਾਮਲਿਆਂ 'ਚ ਲੋੜੀਂਦੇ ਜਯੇਸ਼ ਰਣਪਰੀਆ ਉਰਫ ਜਯੇਸ਼ ਪਟੇਲ ਦੀ ਭਾਰਤ ਹਵਾਲਗੇ ਕਰਨ ਦੇ ਹੁਕਮ ਦਿੱਤੇ ਹਨ | ਹੁਣ ਅਦਾਲਤ ਨੇ ਮਾਮਲੇ ਨੂੰ ਗ੍ਰਹਿ ...
ਵਾਸ਼ਿੰਗਟਨ, 31 ਮਾਰਚ (ਏਜੰਸੀ)- ਅਮਰੀਕੀ ਸੈਨੇਟ ਨੇ ਭਾਰਤੀ-ਅਮਰੀਕੀ ਵਕੀਲ, ਰਣਨੀਤਕ ਅਤੇ ਕਾਰਜਕਾਰੀ ਰਿਚਰਡ ਵਰਮਾ ਦੀ ਸਟੇਟ, ਪ੍ਰਬੰਧਨ ਅਤੇ ਸੰਸਾਧਨ ਦੇ ਉਪ ਸਕੱਤਰ ਵਜੋਂ ਪੁਸ਼ਟੀ ਕੀਤੀ, ਇਕ ਅਜਿਹਾ ਅਹੁਦਾ ਜਿਸ ਨੂੰ ਖਾਸ ਤੌਰ 'ਤੇ ਅਮਰੀਕੀ ਸਰਕਾਰ 'ਚ ਸ਼ਕਤੀਸ਼ਾਲੀ ...
ਸਿਆਟਲ, 31 ਮਾਰਚ (ਹਰਮਨਪ੍ਰੀਤ ਸਿੰਘ)- ਅਮਰੀਕਾ ਦੀ ਵਾਸ਼ਿੰਗਟਨ ਸਟੇਟ ਦੀ ਰਾਜਧਾਨੀ ਓਲੰਪੀਆ ਵਿਖੇ ਪੰਜਾਬ 'ਚ ਨਿਰਦੋਸ਼ ਸਿੱਖ ਨੌਜਵਾਨਾਂ, ਬਜ਼ੁਰਗਾਂ ਤੇ ਔਰਤਾਂ ਉੱਪਰ ਪੁਲਿਸ ਵਲੋਂ ਕੀਤੇ ਜਾ ਰਹੇ ਤਸ਼ੱਦਦ ਅਤੇ ਉਨ੍ਹਾਂ ਦੀਆਂ ਗਿ੍ਫ਼ਤਾਰੀਆਂ ਦੇ ਵਿਰੋਧ 'ਚ ਹਾਊਸ ...
ਨਿਊਯਾਰਕ, 31 ਮਾਰਚ (ਏਜੰਸੀ)- ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੇ ਚੋਣ ਪ੍ਰਚਾਰ ਦੌਰਾਨ 2016 'ਚ ਇਕ ਪੋਰਨ ਸਟਾਰ ਨੂੰ ਚੁੱਪ ਰਹਿਣ ਲਈ ਧਨ ਦੇਣ ਦੇ ਮਾਮਲੇ 'ਚ ਮੈਨਹਟਨ ਗ੍ਰੈਂਡ ਜਿਊਰੀ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਮੁਕੱਦਮਾ ਚਲਾਉਣ ਦਾ ਫੈਸਲਾ ਕੀਤਾ ...
ਐਡੀਲੇਡ, 31 ਮਾਰਚ (ਗੁਰਮੀਤ ਸਿੰਘ ਵਾਲੀਆ)- ਐਡੀਲੇਡ ਗੁਰ: ਸਰਬੱਤ ਖਾਲਸਾ ਪੋ੍ਰਸਪੈਕਟ ਦੇ ਪ੍ਰਧਾਨ ਭੁਪਿੰਦਰ ਸਿੰਘ ਤੱਖਰ ਤੇ ਸੰਗਤਾਂ ਦੇ ਉਦਮ ਸਦਕਾ 2 ਅਪ੍ਰੈਲ ਐਤਵਾਰ ਨੂੰ ਸਿੱਖ ਭਾਈਚਾਰੇ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਜਾਣਗੇ ¢ ਨਗਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX