ਜਲੰਧਰ, 31 ਮਾਰਚ (ਸ਼ਿਵ)- ਪੰਜਾਬ ਕਾਂਗਰਸ ਨੇ ਮੋਦੀ ਸਰਕਾਰ ਵੱਲੋਂ ਸ੍ਰੀ ਰਾਹੁਲ ਗਾਂਧੀ ਵਿਰੁੱਧ ਕੀਤੀਆਂ ਗਈਆਂ ਬਦਲਾਖੋਰੀ ਕਾਰਵਾਈਆਂ ਦਾ ਵਿਰੋਧ ਕਰਦੇ ਹੋਏ ਸੂਬੇ ਭਰ 'ਚ ਐਲਾਨੇ ਗਏ ਸੰਘਰਸ਼ ਤਹਿਤ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਦੀ ਹਾਜ਼ਰੀ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਜਲੰਧਰ ਵਿਚ ਸੰਵਿਧਾਨ ਬਚਾਓ ਮਾਰਚ ਕੱਢਿਆ | ਇਸ ਮੌਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ | ਜਲੰਧਰ ਵਿਚ ਸੈਂਕੜੇ ਕਾਂਗਰਸੀ ਵਰਕਰਾਂ ਦੀ ਹਾਜ਼ਰੀ ਵਿਚ ਕੰਪਨੀ ਬਾਗ਼ ਚੌਕ ਤੋਂ ਡਾ. ਬੀ. ਆਰ. ਅੰਬੇਡਕਰ ਚੌਕ (ਨਕੋਦਰ ਚੌਕ) ਤੱਕ ਸੰਵਿਧਾਨ ਬਚਾਓ ਮਾਰਚ ਕੱਢਿਆ ਗਿਆ ਜਦੋਂ ਕਿ 1 ਅਪ੍ਰੈਲ ਨੂੰ ਪਟਿਆਲਾ ਅਤੇ 3 ਅਪ੍ਰੈਲ ਨੂੰ ਲੁਧਿਆਣਾ 'ਚ ਮਾਰਚ ਕੱਢਿਆ ਜਾਵੇਗਾ | ਸੰਵਿਧਾਨ ਬਚਾਓ ਮਾਰਚ ਨੂੰ ਸੰਬੋਧਨ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਦੀਆਂ ਨੀਤੀਆਂ ਕਰ ਕੇ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਜਿਸ ਕਰਕੇ ਲੋਕਤੰਤਰ ਨੂੰ ਖ਼ਤਰਾ ਪੈਦਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਜਿਸ ਤਰ੍ਹਾਂ ਨਾਲ ਉਨ੍ਹਾਂ ਦੇ ਆਗੂ ਸ੍ਰੀ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਖ਼ਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਕੇਂਦਰ ਦੀਆਂ ਭਾਜਪਾ ਸਰਕਾਰ ਦੀਆਂ ਲੋਕਤੰਤਰ ਵਿਰੋਧੀ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਸੰਵਿਧਾਨ ਬਚਾਓ ਮਾਰਚ ਕੱਢੇ ਜਾ ਰਹੇ ਹਨ | ਆਗੂਆਂ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਦੀ ਜਿਸ ਤਰ੍ਹਾਂ ਨਾਲ ਮੈਂਬਰਸ਼ਿਪ ਖ਼ਤਮ ਕੀਤੀ ਗਈ ਹੈ ਉਸ 'ਤੇ ਅਮਰੀਕਾ ਅਤੇ ਜਰਮਨੀ ਵਰਗੇ ਦੇਸ਼ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਪਹਿਲਾਂ ਸੰਸਾਰ ਦੇ ਸਭ ਤੋਂ ਵੱਡੇ ਦੇਸ਼ ਦੇ ਲੋਕਤੰਤਰ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਤੇ ਉਸ ਦੇਸ਼ ਵਿਚ ਲੋਕਤੰਤਰ ਵਿਰੋਧੀ ਵੱਧ ਰਹੀਆਂ ਘਟਨਾਵਾਂ ਚਿੰਤਾ ਪੈਦਾ ਕਰਨ ਵਾਲੀਆਂ ਹਨ | ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਲੋਕਤੰਤਰ ਵਿਰੋਧੀ ਨੀਤੀਆਂ ਦਾ ਕਾਂਗਰਸ ਵੱਲੋਂ ਡਟ ਕੇ ਮੁਕਾਬਲਾ ਕੀਤਾ ਜਾਵੇਗਾ | ਇਸ ਮੌਕੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਉਪ ਆਗੂ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਰਾਣਾ ਗੁਰਜੀਤ ਸਿੰਘ, ਜਲੰਧਰ ਲੋਕ-ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ, ਕੈਪਟਨ ਸੰਦੀਪ ਸੰਧੂ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਵਿਧਾਇਕ ਸੁਖਵਿੰਦਰ ਕੋਟਲੀ, ਡਾ. ਨਵਜੋਤ ਸਿੰਘ ਦਹੀਆ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਜ਼ਿਲ੍ਹਾ ਸ਼ਹਿਰੀ ਕਾਂਗਰਸ ਕਮੇਟੀ ਪ੍ਰਧਾਨ ਰਜਿੰਦਰ ਬੇਰੀ, ਸੁਸ਼ੀਲ ਰਿੰਕੂ, ਸੁਰਿੰਦਰ ਚੌਧਰੀ, ਸੰਗਤ ਸਿੰਘ ਗਿਲਜੀਆਂ, ਗੁਰਵਿੰਦਰ ਸਿੰਘ ਅਟਵਾਲ, ਮਨੂੰ ਬੜਿੰਗ, ਪਵਨ ਆਦੀਆ, ਵਿਕਾਸ ਸੰਗਰ, ਸ਼ੈਰੀ ਚੱਢਾ, ਵਿਜੇ ਦਕੋਹਾ, ਰਜਿੰਦਰ ਪਾਲ ਸਿੰਘ ਰਾਣਾ ਰੰਧਾਵਾ, ਬਲਰਾਜ ਠਾਕੁਰ, ਡਾ. ਜਸਲੀਨ ਸੇਠੀ, ਮਨਮੋਹਨ ਸਿੰਘ ਰਾਜੂ, ਹਰਜਿੰਦਰ ਸਿੰਘ ਲਾਡਾ, ਲਵੀ ਸੋਹਲ ਤੇ ਹੋਰ ਕਾਂਗਰਸੀ ਵਰਕਰ ਵੀ ਮੌਜੂਦ ਸਨ |
ਜਲੰਧਰ, 31 ਮਾਰਚ (ਹਰਵਿੰਦਰ ਸਿੰਘ ਫੁੱਲ)- ਰੇਲਵੇ ਦੇ ਸਪੈਸ਼ਲ ਡੀ.ਜੀ.ਪੀ. ਸਸ਼ੀ ਪ੍ਰਭਾ ਦਿਵੇਦੀ ਵਲੋਂ ਸ਼ੁਕਰਵਾਰ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਿਟੀ ਰੇਲਵੇ ਸਟੇਸ਼ਨ ਜਲੰਧਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸੁਰੱਖਿਆ ਪ੍ਰੰਬਧਾਂ ਦਾ ਬਰੀਕੀ ਨਾਲ ...
ਜਲੰਧਰ, 31 ਮਾਰਚ (ਸ਼ਿਵ)- 2022-23 ਦੇ ਵਿੱਤੀ ਵਰੇ੍ਹ ਦੇ ਆਖ਼ਰੀ ਦਿਨ ਕਈ ਠੇਕਿਆਂ 'ਤੇ ਸਸਤੀ ਸ਼ਰਾਬ ਹੋਣ ਕਰ ਕੇ ਸ਼ੌਕੀਨਾਂ ਦੀਆਂ ਮੌਜਾਂ ਲੱਗੀਆਂ ਰਹੀਆਂ | ਕੁਝ ਸਾਲ ਪਹਿਲਾਂ ਠੇਕਿਆਂ 'ਤੇ ਸ਼ਰਾਬ ਦਾ ਪਿਆ ਸਟਾਕ ਖ਼ਤਮ ਕਰਨ ਲਈ ਢੋਲ ਵਜਾ ਕੇ ਸ਼ਰਾਬ ਸਸਤੀ ਕਰਕੇ ਵੇਚੀ ਜਾਂਦੀ ...
ਜਲੰਧਰ, 31 ਮਾਰਚ (ਐੱਮ. ਐੱਸ. ਲੋਹੀਆ) - ਸਰਹੱਦੀ ਖੇਤਰ 'ਚੋਂ ਨਸ਼ੀਲੇ ਪਦਾਰਥ ਲਿਆ ਕੇ ਜਲੰਧਰ ਅਤੇ ਨਾਲ ਲਗਦੇ ਇਲਾਕਿਆਂ 'ਚ ਸਪਲਾਈ ਕਰਨ ਵਾਲੇ ਇਕ ਵਿਅਕਤੀ ਤੋਂ 100 ਗ੍ਰਾਮ ਹੈਰੋਇਨ ਬਰਾਮਦ ਕਰਕੇ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਅਤੇ ਕਰਾਇਮ ਬ੍ਰਾਂਚ ਦੀ ...
ਜਲੰਧਰ ਛਾਉਣੀ, 31 ਮਾਰਚ (ਪਵਨ ਖਰਬੰਦਾ)- ਅਕਸਰ ਵਿਵਾਦਾਂ 'ਚ ਰਹਿਣ ਵਾਲੀ ਨਗਰ ਨਿਗਮ ਦੀ ਬਿਲਡਿੰਗ ਵਿਭਾਗ ਦੀ ਟੀਮ ਵੱਲੋਂ ਅੱਜ ਸਵੇਰ ਸਮੇਂ ਆਪਣੀ ਕੁੰਭਕਰਨੀ ਨੀਂਦ ਨੂੰ ਤੋੜਦੇ ਹੋਏ ਏ.ਟੀ.ਪੀ. ਸੁਰਿੰਦਰ ਕੁਮਾਰ ਵਸ਼ਿਸ਼ਟ ਦੀ ਅਗਵਾਈ 'ਚ ਰਾਮਾ ਮੰਡੀ ਤੇ ਲਾਗਲੇ ਖੇਤਰਾਂ ...
ਜਲੰਧਰ, 31 ਮਾਰਚ (ਸ਼ਿਵ)- ਜਲੰਧਰ ਭਾਜਪਾ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਵਿਚ ਜ਼ਿਲ੍ਹਾ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਾਲੇ ਪੋਸਟਰ ਲਗਾਉਣ 'ਤੇ 'ਆਪ' ਸਰਕਾਰ ਦੇ ਮੰਤਰੀ ਹਰਭਜਨ ਸਿੰਘ ਈ. ਟੀ. ਓ. ਤੇ ਵਿਧਾਇਕ ਰਮਨ ...
ਜਲੰਧਰ, 31 ਮਾਰਚ (ਸ਼ਿਵ)- ਪੁਲਿਸ ਵਿਚ ਲੰਬੇ ਸਮੇਂ ਤੋਂ ਸੇਵਾ ਕਰਦੇ ਰਹੇ ਅਤੇ ਜਲੰਧਰ ਦੇ ਸਾਬਕਾ ਡੀ. ਸੀ. ਪੀ. 1 ਅਪ੍ਰੈਲ ਨੂੰ ਭਾਜਪਾ 'ਚ ਸ਼ਾਮਿਲ ਹੋਣ ਜਾ ਰਹੇ ਹਨ | ਸਾਬਕਾ ਡੀ. ਸੀ. ਪੀ. ਰਜਿੰਦਰ ਸਿੰਘ ਨੂੰ ਕੇਂਦਰੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਚੰਡੀਗੜ੍ਹ 'ਚ ...
ਜਲੰਧਰ, 31 ਮਾਰਚ (ਐੱਮ. ਐੱਸ. ਲੋਹੀਆ)-ਐੱਸ. ਐੱਸ. ਪੀ. ਦਿਹਾਤੀ ਵਜੋਂ ਅੱਜ ਜ਼ਿੰਮੇਵਾਰੀ ਸੰਭਾਲਣ ਪਹੁੰਚੇ ਮੁਖਵਿੰਦਰ ਸਿੰਘ ਭੁੱਲਰ ਦਾ ਅਧਿਕਾਰੀਆਂ ਵਲੋਂ ਸਵਾਗਤ ਕੀਤਾ ਗਿਆ | ਅਹੁਦਾ ਸੰਭਾਲਦੇ ਹੀ ਸ. ਭੁੱਲਰ ਨੇ ਸਾਰੇ ਗਜ਼ਟਿਡ ਅਧਿਕਾਰੀਆਂ ਤੇ ਥਾਣਾ ਮੁਖੀਆਂ ਨਾਲ ...
ਜਲੰਧਰ, 31 ਮਾਰਚ (ਡਾ.ਜਤਿੰਦਰ ਸਾਬੀ)- ਏ.ਜੀ.ਆਈ ਕ੍ਰਿਕਟ ਲੀਗ ਜੋ 31 ਮਾਰਚ ਤੋਂ ਸ਼ੁਰੂ ਹੋਣੀ ਸੀ ਹੁਣ ਬਾਰਿਸ਼ ਕਰ ਕੇ 2 ਦਿਨ ਲਈ ਮੁਲਤਵੀ ਕੀਤੀ ਜਾਂਦੀ ਹੈ ਤੇ ਹੁਣ ਇਹ ਕ੍ਰਿਕਟ ਲੀਗ 2 ਅਪ੍ਰੈਲ ਤੋਂ ਸ਼ੁਰੂ ਹੋਵੇਗੀ | ਪ੍ਰਬੰਧਕੀ ਕਮੇਟੀ ਦੇ ਸਕੱਤਰ ਮੇਜਰ ਜਨਰਲ ਅਰੁਣ ਖੰਨਾ ...
ਜਲੰਧਰ ਛਾਉਣੀ, 31 ਮਾਰਚ (ਪਵਨ ਖਰਬੰਦਾ)- ਥਾਣਾ ਛਾਉਂਣੀ ਦੇ ਅਧੀਨ ਆਉਂਦੀ ਪਰਾਗਪੁਰ ਚੌਕੀ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਦੇ ਹੋਏ ਇਕ ਕਾਰ ਚਾਲਕ ਨੂੰ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਸਮੇਤ ਕਾਬੂ ਕੀਤਾ ਹੈ ਜਿਸ ਖਿਲਾਫ ਮਾਮਲਾ ਦਰਜ ਕਰਕੇ ...
ਜਲੰਧਰ, 31 ਮਾਰਚ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਨਾਬਾਲਗ ਬੱਚੀ ਦੇ ਸਰੀਰਕ ਸੋਸ਼ਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸ਼ੰਕਰ ਉਰਫ ਹਨੀ ਉਰਫ ਰਾਹੁਲ ਪੁੱਤਰ ਹਰਪਾਲ ਸਿੰਘ ਵਾਸੀ ਮਾਧੋਪੁਰ ਹਾਲ ਵਾਸੀ ...
ਜਲੰਧਰ, 31 ਮਾਰਚ (ਡਾ.ਜਤਿੰਦਰ ਸਾਬੀ)- ਸਿੱਖਿਆ ਦਾ ਅਧਿਕਾਰ ਐਕਟ ਹੋਂਦ 'ਚ ਆਉਣ ਤੋਂ ਬਾਅਦ ਨਤੀਜੇ ਵਾਲੇ ਦਿਨ ਦਾ ਚਾਅ ਤੇ ਉਤਾਵਲਾਪਣ ਹੌਲੀ ਹੌਲੀ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਹੁਣ ਵਿਦਿਆਰਥੀਆਂ ਨੂੰ ਨਤੀਜੇ ਦਾ ਪਹਿਲਾਂ ਹੀ ਪਤਾ ਹੁੰਦਾ ਹੈ | ਸਿੱਖਿਆ ਦਾ ...
ਜਲੰਧਰ, 31 ਮਾਰਚ (ਸ਼ਿਵ)- ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਲਈ ਮਾਰਚ ਦਾ ਆਖ਼ਰੀ ਦਿਨ ਕਾਫੀ ਰਾਹਤ ਵਾਲਾ ਰਿਹਾ ਕਿਉਂਕਿ ਨਗਰ ਨਿਗਮ ਵੱਲੋਂ 31 ਮਾਰਚ ਤੱਕ ਜਾਇਦਾਦ ਕਰ ਜਮ੍ਹਾਂ ਕਰਵਾਉਣ ਲਈ ਛੋਟ ਦਿੱਤੀ ਜਾ ਰਹੀ ਹੈ ਤੇ ਇਸ ਤਹਿਤ ਅੱਜ ਨਗਰ ਨਿਗਮ ਨੂੰ ਰਿਕਾਰਡ ਇਕ ...
ਇਸ ਸੰਬੰਧੀ ਜਦੋਂ 'ਅਜੀਤ' ਦੀ ਟੀਮ ਵੱਲੋਂ ਫ਼ਸਲਾਂ ਦੇ ਹੋਏ ਨੁਕਸਾਨ ਸਬੰਧੀ ਦੌਰਾ ਕਰਦੇ ਹੋਏ ਪਿੰਡ ਪਰਤਾਪਪੁਰਾ ਦੇ ਉੱਘੇ ਕਿਸਾਨ ਆਗੂ ਸੁਖਬੀਰ ਸਿੰਘ ਥਿੰਦ ਅਤੇ ਤੇਜਪਾਲ ਸਿੰਘ ਕੰਗ ਵਾਸੀ ਲੱਲੀਆਂ ਕਲਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਪਹਿਲਾਂ ...
ਲਾਂਬੜਾ, 31 ਮਾਰਚ (ਪਰਮੀਤ ਗੁਪਤਾ)-ਇਨ੍ਹੀਂ ਦਿਨੀਂ ਸੂਬੇ ਭਰ ਵਿਚ ਜਿੱਥੇ ਕਿਸਾਨਾਂ ਵੱਲੋਂ ਪੁੱਤਾਂ ਵਾਂਗੂੰ ਪਾਲੀ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋਣ ਕੰਢੇ ਖੜ੍ਹੀ ਹੈ ਉੱਥੇ ਹੀ ਮÏਸਮ ਵਿਚ ਆਈ ਤਬਦੀਲੀ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਸੂਬੇ ਭਰ ਵਿਚ ਹੋ ਰਹੀ ...
ਜਲੰਧਰ, 31 ਮਾਰਚ (ਹਰਵਿੰਦਰ ਸਿੰਘ ਫੁੱਲ)- ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਅਸਥਾਨ ਦੀ ਲਗਭਗ 7 ਦਹਾਕਿਆਂ ਤੋਂ ਸੇਵਾ ਕਰਨ ਅਤੇ ਦੋ ਦਹਾਕਿਆਂ ਤੋਂ ਵੱਧ ਸਮਾਂ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਕਰਨ ਵਾਲੇ ਪ੍ਰਧਾਨ ਬੇਅੰਤ ਸਿੰਘ ...
ਜਲੰਧਰ, 31 ਮਾਰਚ (ਡਾ.ਜਤਿੰਦਰ ਸਾਬੀ) -ਪੰਜਾਬ ਟੈਕਨੀਕਲ ਸਪੋਰਟਸ ਇੰਸਟੀਚਿਊਟ ਵੱਲੋਂ ਕਰਵਾਏ ਗਏ ਅੰਤਰ ਪੋਲੀਟੈਕਨਿਕ ਸਪੋਰਟਸ ਮੀਟ ਵਿਚੋਂ ਮੇਹਰ ਚੰਦ ਬਹੁ-ਤਕਨੀਕੀ ਕਾਲਜ ਜਲੰਧਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਿ੍ੰਸੀਪਲ ਡਾ.ਜਗਰੂਪ ਸਿੰਘ ਨੇ ਦੱਸਿਆ ਕਿ ਕਾਲਜ ਨੇ ...
ਇਸ ਸੰਬੰਧੀ ਜਦੋਂ 'ਅਜੀਤ' ਦੀ ਟੀਮ ਵੱਲੋਂ ਫ਼ਸਲਾਂ ਦੇ ਹੋਏ ਨੁਕਸਾਨ ਸਬੰਧੀ ਦੌਰਾ ਕਰਦੇ ਹੋਏ ਪਿੰਡ ਪਰਤਾਪਪੁਰਾ ਦੇ ਉੱਘੇ ਕਿਸਾਨ ਆਗੂ ਸੁਖਬੀਰ ਸਿੰਘ ਥਿੰਦ ਅਤੇ ਤੇਜਪਾਲ ਸਿੰਘ ਕੰਗ ਵਾਸੀ ਲੱਲੀਆਂ ਕਲਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਪਹਿਲਾਂ ...
ਜਲੰਧਰ, 31 ਮਾਰਚ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਜ਼ਿਮਨੀ ਚੋਣ ਲਈ ਵਰਕਰਾਂ ਨੂੰ ਕਮਰਕੱਸੇ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਾਜ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਤੇ ...
ਭੋਗਪੁਰ, 31 ਮਾਰਚ (ਕਮਲਜੀਤ ਸਿੰਘ ਡੱਲੀ)- ਇੰਸਪੈਕਟਰ ਸੁਖਜੀਤ ਸਿੰਘ ਨੇ ਅੱਜ ਬਤੌਰ ਪੁਲਿਸ ਥਾਣਾ ਮੁਖੀ ਭੋਗਪੁਰ ਦਾ ਚਾਰਜ ਸੰਭਾਲ ਲਿਆ ਹੈ | ਇੰਸਪੈਕਟਰ ਸੁਖਜੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਇਹ ਜ਼ਿੰਮੇਵਾਰੀ ਪੂਰੀ ਇਮਾਨਦਾਰੀ, ਤਨਦੇਹੀ ਨਾਲ ਨਿਭਾਉਣਗੇ ਤੇ ...
ਜਲੰਧਰ, 31 ਮਾਰਚ (ਡਾ.ਜਤਿੰਦਰ ਸਾਬੀ)- ਜ਼ਿਲ੍ਹਾ ਖੇਡ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀ.ਆਈ.ਐਸ. (ਸੈਸ਼ਨ 2023-24) ਦੇ ਰਿਹਾਇਸ਼ੀ ਖੇਡ ਵਿੰਗਾਂ ਦੇ ਚੋਣ ਟਰਾਇਲ 6 ਤੇ 7 ਅਪ੍ਰੈਲ ਨੂੰ ਜਲੰਧਰ ਵਿਖੇ ਕਰਵਾਏ ਜਾਣਗੇ | ਇਹ ਚੋਣ ਟਰਾਇਲ ਅਥਲੈਟਿਕਸ, ਬਾਸਕਟਬਾਲ, ...
ਜਲੰਧਰ, 31 ਮਾਰਚ (ਜਸਪਾਲ ਸਿੰਘ)- ਜਲੰਧਰ ਕੇਂਦਰੀ ਸਹਿਕਾਰੀ ਬੈਂਕ ਦਾ ਮੁਨਾਫਾ 26.5 ਕਰੋੜ ਤੱਕ ਪਹੁੰਚ ਗਿਆ ਹੈ | ਇਸ ਦਾ ਖੁਲਾਸਾ ਕਰਦਿਆਂ ਬੈਂਕ ਦੇ ਨੌਜਵਾਨ ਚੇਅਰਮੈਨ ਗੁਰਦਿੱਤ ਸਿੰਘ ਲਾਲੀ ਨੇ ਕਰਦਿਆਂ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਧ ਸਾਲਾਨਾ ਮੁਨਾਫਾ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX