ਡੱਬਵਾਲੀ, 31 ਮਾਰਚ (ਇਕਬਾਲ ਸਿੰਘ ਸ਼ਾਂਤ)-ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ ਤਿ੍ਵੇਣੀ 'ਤੇ ਸਥਿਤ ਡੱਬਵਾਲੀ ਸ਼ਹਿਰ ਦੇ ਚੱਪੇ-ਚੱਪੇ ਦੀ ਸੁਰੱਖਿਆ 100 ਤੀਜੀਆਂ ਅੱਖਾਂ ਕਰਿਆ ਕਰਨਗੀਆਂ | ਹੁਣ ਸ਼ਹਿਰ ਦੀਆਂ ਸੜਕਾਂ' 'ਤੇ ਚੱਲਣ ਵਾਲੇ ਹਰੇਕ ਵਹੀਕਲ ਦਾ ਨੰਬਰ ਤੇ ਸ਼ਹਿਰ ਦੀ ਇਕ-ਇਕ ਗਤੀਵਿਧੀ ਤੀਜੀ ਅੱਖ ਦੀ ਨਿਗਾਹ ਹੇਠਾਂ ਹੋਵੇਗੀ | ਨਗਰ ਪ੍ਰੀਸ਼ਦ ਡੱਬਵਾਲੀ ਦੇ ਕਰੀਬ 49 ਲੱਖ ਰੁਪਏ ਦੇ ਆਰਥਿਕ ਸਹਿਯੋਗ ਨਾਲ ਸ਼ਹਿਰ ਵਿਚ 26 ਥਾਵਾਂ 'ਤੇ ਇਕ ਸੌ ਹਾਈਪਾਵਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਦਾ ਕੰਟਰੋਲ ਰੂਮ ਸਿਟੀ ਥਾਣੇ 'ਚ ਸਥਾਪਤ ਕੀਤਾ ਗਿਆ ਹੈ | ਜਿਸ ਦਾ ਉਦਘਾਟਨ ਸ਼ੁੱਕਰਵਾਰ ਨੂੰ ਸਿਰਸਾ ਦੇ ਐਸ. ਪੀ. ਡਾ. ਅਰਪਿਤ ਜੈਨ ਨੇ ਕੀਤਾ | ਇਸ ਮੌਕੇ ਐਸ. ਡੀ. ਐਮ. ਅਭੈ ਸਿੰਘ ਜਾਂਗੜਾ, ਡੀ. ਐਸ. ਪੀ. ਕੁਲਦੀਪ ਬੈਣੀਵਾਲ, ਨਗਰ ਪ੍ਰੀਸ਼ਦ ਡੱਬਵਾਲੀ ਦੇ ਚੇਅਰਮੈਨ ਟੇਕਚੰਦ ਛਾਬਡਾ, ਉਪ ਚੇਅਮੈਨ ਅਮਨਦੀਪ ਬਾਂਸਲ, ਸੰਜੈ ਮਿੱਡਾ, ਰਾਕੇਸ਼ ਫਾਗੋੜੀਆ, ਮਹਿੰਦਰ ਸੱਚਦੇਵਾ ਤੇ ਸਰਪੰਚ ਪ੍ਰਤਿਨਿਧੀ ਸ਼ਿਵਚਰਨ ਸਿੰਘ ਵੀ ਮੌਜੂਦ ਸਨ | ਇਸ ਮੌਕੇ ਐਸ. ਪੀ. ਨੇ ਕਿਹਾ ਕਿ ਹੁਣ ਸਰਹੱਦੀ ਸ਼ਹਿਰ 'ਚ ਡੱਬਵਾਲੀ ਵਿਚ ਅਪਰਾਧ ਕਰਨ ਵਾਲੇ ਲੋਕ ਕਿਸੇ ਵੀ ਸੂਰਤ ਵਿਚ ਬਚ ਨਹੀਂ ਸਕਣਗੇ | ਉਨ੍ਹਾਂ ਕਿਹਾ ਕਿ ਨਗਰ ਪ੍ਰੀਸ਼ਦ ਦੀ ਮੱਦਦ ਨਾਲ ਛੇਤੀ ਕੈਮਰਿਆਂ ਦੀ ਗਿਣਤੀ ਤੇ ਦਾਇਰਾ ਵਧਾਇਆ ਜਾਵੇਗਾ | ਗੱਲਬਾਤ 'ਚ ਐਸ. ਪੀ. ਡਾ. ਅਰਪਿਤ ਜੈਨ ਨੇ ਡੱਬਵਾਲੀ ਦੇ ਬਾਜ਼ਾਰਾਂ 'ਚ ਨਾਜਾਇਜ਼ ਕਬਜ਼ਿਆਂ ਦੇ ਸੁਆਲ 'ਤੇ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਦੇ ਨਾਲ ਪੁਲਿਸ ਸਬੂਤਾਂ ਦੇ ਨਾਲ ਕਾਰਵਾਈ ਕਰ ਸਕੇਗੀ |
ਸ੍ਰੀ ਮੁਕਤਸਰ ਸਾਹਿਬ, 31 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਰਾਹੁਲ ਗਾਂਧੀ ਦੀ ਸਿਆਸਤ 'ਚੋਂ ਲੋਕ ਮੈਂਬਰਸ਼ਿਪ ਰੱਦ ਕਰਨ ਮਗਰੋਂ ਭਾਰਤੀ ਜਨਤਾ ਪਾਰਟੀ ਕਾਂਗਰਸ ਦੇ ਨਿਸ਼ਾਨੇ 'ਤੇ ਹੈ ਅਤੇ ਇਸ ਕਾਰਵਾਈ ਦਾ ਵਿਰੋਧੀ ਪਾਰਟੀਆਂ ਵਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ | ਇਸ ...
ਸ੍ਰੀ ਮੁਕਤਸਰ ਸਾਹਿਬ, 31 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰਾਜ ਨੂੰ ਤੰਬਾਕੂ ਮੁਕਤ ਕਰਨ ਤੇ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪੰਜਾਬ ਨੂੰ ਤੰਬਾਕੂ ਮੁਕਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ |
ਸਿਵਲ ...
ਮਲੋਟ, 31 ਮਾਰਚ (ਅਜਮੇਰ ਸਿੰਘ ਬਰਾੜ)-ਪੰਜਾਬੀ ਸਾਹਿਤ, ਕਲਾ ਤੇ ਸੱਭਿਆਚਾਰ ਦੇ ਪ੍ਰਤੀਕ ਲੋਕ ਰੰਗ-ਮੰਚ (ਰਜਿ:) ਮਲੋਟ ਵਲੋਂ 38ਵਾਂ ਸੱਭਿਆਚਾਰਕ ਤੇ ਨਾਟਕ ਮੇਲਾ 8 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਲੋਕ ਰੰਗ-ਮੰਚ ਦੀ ਇਸ ਸੰਬੰਧੀ ਹੋਈ ਮੀਟਿੰਗ 'ਚ ਸ਼ਾਮਿਲ ਮੰਚ ਦੇ ...
ਦੋਦਾ, 31 ਮਾਰਚ (ਰਵੀਪਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸ/ਡ ਦੋਦਾ ਦੇ ਪ੍ਰਧਾਨ ਧਰਮਿੰਦਰ ਸਿੰਘ ਗੂੜ੍ਹੀ ਸੰਘਰ, ਭੰਗਲ ਗਰੁੱਪ ਦੇ ਪ੍ਰਧਾਨ ਦਰਸ਼ਨ ਸਿੰਘ ਭਲਾਈਆਣਾ ਨੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਕਮੇਟੀ ਤੇ ਪੰਜਾਬ ਸਰਕਾਰ ਨੇ ਮਾਰਚ ...
ਮਲੋਟ, 31 ਮਾਰਚ (ਪਾਟਿਲ)-ਡੀ. ਏ. ਵੀ. ਕਾਲਜ ਮਲੋਟ ਵਿਖੇ ਪਿ੍ੰਸੀਪਲ ਸੁਭਾਸ਼ ਗੁਪਤਾ ਦੀ ਅਗਵਾਈ ਹੇਠ ਸਰੀਰਕ ਸਿੱਖਿਆ ਵਿਭਾਗ ਵਲੋਂ ਇਕਬਾਲ ਕੌਰ ਦੇ ਸਹਿਯੋਗ ਨਾਲ 48ਵੀਂ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ | ਖੇਡ ਸਮਾਰੋਹ ਦਾ ਉਦਘਾਟਨ ਐੱਸ. ਐੱਸ. ਜੈਨ ਸਭਾ ਮਲੋਟ ਦੇ ...
ਮੰਡੀ ਬਰੀਵਾਲਾ, 31 ਮਾਰਚ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਵੱਟੂ, ਤੇਜਿੰਦਰ ਸਿੰਘ ਮਿੱਡਾ, ਅਮਨਦੀਪ ਸਿੰਘ ਜ਼ਿਲ੍ਹਾ ਖ਼ਜ਼ਾਨਚੀ, ਬਲਦੇਵ ਸਿੰਘ ਬਲਾਕ ਪ੍ਰਧਾਨ ਬਰੀਵਾਲਾ, ਗੁਰਦੀਪ ਸਿੰਘ, ਮਨਜੀਤ ਰਾਮ ...
ਸ੍ਰੀ ਮੁਕਤਸਰ ਸਾਹਿਬ, 31 ਮਾਰਚ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਗੁਰਦਾਸ ਗਿਰਧਰ ਨੇ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਰੱਦ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਸਮੇਂ ...
ਰੁਪਾਣਾ, 31 ਮਾਰਚ (ਜਗਜੀਤ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਧਿਗਾਣਾ ਵਿਖੇ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਗਈ, ਜਿਸ 'ਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਤੇ ਸਮੂਹ ਕਮੇਟੀ ਮੈਬਰਾਂ, ਪੰਚਾਇਤ ਮੈਬਰਾਂ, ਪ੍ਰੀ-ਪ੍ਰਾਇਮਰੀ ਸਟਾਫ਼ ਤੇ ਮਾਪਿਆਂ ਨੇ ਭਰਵੀਂ ...
ਦੋਦਾ, 31 ਮਾਰਚ (ਰਵੀਪਾਲ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤੀਸ ਅਸੀਜਾ ਦੀ ਅਗਵਾਈ ਹੇਠ ਸਰਕਲ ਪ੍ਰਧਾਨ ਕੋਟਭਾਈ ਚੰਦਨ ਚਾਵਲਾ ਦੀ ਪ੍ਰੇਰਨਾ ਨਾਲ ਪਿੰਡ ਭਲਾਈਆਣਾ ਦੇ 60 ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਪਣੇ ਸਹਿਯੋਗੀਆਂ ਸਮੇਤ ਭਾਜਪਾ ...
ਸ੍ਰੀ ਮੁਕਤਸਰ ਸਾਹਿਬ, 31 ਮਾਰਚ (ਹਰਮਹਿੰਦਰ ਪਾਲ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 40 ਲੀਟਰ ਲਾਹਨ ਸਮੇਤ ਇਕ ਔਰਤ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸੰਬੰਧੀ ਸਹਾਇਕ ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਿਸ ਪਾਰਟੀ ਸਮੇਤ ਨਜ਼ਦੀਕ ਪਿੰਡ ...
ਸ੍ਰੀ ਮੁਕਤਸਰ ਸਾਹਿਬ, 31 ਮਾਰਚ (ਹਰਮਹਿੰਦਰ ਪਾਲ)-ਜ਼ੀਰਾ ਸਾਂਝਾ ਮੋਰਚਾ ਦੇ ਸੱਦੇ 'ਤੇ ਭਾਕਿਯੂ ਏਕਤਾ (ਉਗਰਾਹਾਂ) ਪੰਜਾਬ ਸੂਬਾ ਕਮੇਟੀ ਦੇ ਦਿਸ਼ਾ-ਨਿਰਦੇਸ਼ ਤਹਿਤ ਜ਼ਿਲ੍ਹਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਦੀ ...
ਮਲੋਟ, 31 ਮਾਰਚ (ਪਾਟਿਲ)-ਮਿਮਿਟਿ ਕਾਲਜ ਮਲੋਟ ਦੇ ਈ. ਸੀ. ਈ. ਵਿਭਾਗ ਦੇ ਟੈਕਨਰਜ਼ ਕਲੱਬ ਵਲੋਂ ਆਈ. ਓ. ਟੀ. ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ 'ਚ ਈ. ਸੀ. ਈ. ਤੇ ਸੀ. ਐੱਸ. ਈ. ਵਿਭਾਗ ਤੇ ਬੀ. ਟੈੱਕ. ਈ. ਸੀ. ਈ. ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਭਾਗ ਲਿਆ | ਵਰਕਸ਼ਾਪ ...
ਮਲੋਟ, 31 ਮਾਰਚ (ਪਾਟਿਲ)-ਕੱਚੀ ਮੰਡੀ ਹਰਜੀ ਰਾਮ ਪਾਰਕ ਵਾਲੀ ਗਲੀ 'ਚ ਬੀਤੇ ਦਿਨ ਮੋਟਰਸਾਈਕਲ ਚੋਰੀ ਹੋ ਗਿਆ | ਸੰਜੀਵ ਕੁਮਾਰ ਪੁੱਤਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਘਰ ਦੇ ਬਾਹਰ ਮੋਟਰਸਾਈਕਲ ਜਿੰਦਰਾ ਲਗਾ ਕੇ ਖੜ੍ਹਾ ਕੀਤਾ ਸੀ ਤੇ ਕਿਸੇ ਅਣਪਛਾਤੇ ਵਿਅਕਤੀ ਨੇ ...
ਸ੍ਰੀ ਮੁਕਤਸਰ ਸਾਹਿਬ, 31 ਮਾਰਚ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਮਿਡਲ ਸਕੂਲ ਕੋਟਲੀ ਸੰਘਰ ਦਾ ਨਤੀਜਾ ਐਲਾਨਿਆ ਗਿਆ | ਪਿੰਡ ਦੀ ਪੰਚਾਇਤ, ਬੱਚਿਆਂ ਦੇ ਮਾਤਾ-ਪਿਤਾ ਤੇ ਸਮਾਜ ਸੇਵੀ ਨੌਜਵਾਨਾਂ ਦੀ ਮੌਜੂਦਗੀ 'ਚ ਸਕੂਲ ਦੇ ਮੁੱਖ ਅਧਿਆਪਕ ਪਰਮਜੀਤ ਸਿੰਘ ਵਲੋਂ ਛੇਵੀਂ ਤੇ ...
ਗਿੱਦੜਬਾਹਾ, 31 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਪ੍ਰਸਿੱਧ ਧਾਰਮਿਕ ਸੰਸਥਾ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਸੇਵਾ ਸੰਮਤੀ ਗਿੱਦੜਬਾਹਾ ਵਲੋਂ ਬੀਤੀ ਰਾਤ ਲਕਸ਼ਮੀ ਹਸਪਤਾਲ ਦੇ ਨਜ਼ਦੀਕ ਰਾਮਨੌਮੀ ਦੇ ਸੰਬੰਧ 'ਚ ਸ੍ਰੀ ਬਾਲਾ ਜੀ ਦਾ ਸਤਿਸੰਗ ਕਰਵਾਇਆ ਗਿਆ | ਸਤਿਸੰਗ ...
ਮਲੋਟ, 31 ਮਾਰਚ (ਪਾਟਿਲ)-ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ 'ਚ ਸਮਾਜ ਸੇਵੀ ਸੰਸਥਾਵਾਂ ਵਲੋਂ ਸਟੇਸ਼ਨ ਮਾਸਟਰ ਪ੍ਰਦੀਪ ਸ਼ਰਮਾ ਦੇ ਵਿਸ਼ੇਸ਼ ਸਹਿਯੋਗ ਨਾਲ ਰੇਲਵੇ ਅਧਿਕਾਰੀ ਕੁਲਦੀਪ ਸਿੰਘ ...
ਮੰਡੀ ਬਰੀਵਾਲਾ, 31 ਮਾਰਚ (ਨਿਰਭੋਲ ਸਿੰਘ)-ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਸਰਾਏਨਾਗਾ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ 519ਵਾਂ ਪ੍ਰਕਾਸ਼ ਪੁਰਬ ਬਾਬਾ ਹਰਦੀਪ ਸਿੰਘ, ਬਾਬਾ ਜਰਮਨਜੀਤ ਸਿੰਘ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਸਰਾਏਨਾਗਾ ਤੇ ...
ਸ੍ਰੀ ਮੁਕਤਸਰ ਸਾਹਿਬ, 31 ਮਾਰਚ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਪ੍ਰਾਇਮਰੀ ਸਕੂਲ ਬਧਾਈ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ 'ਚ ਪਿੰਡ ਦੇ ਸਰਪੰਚ ਬਲਕਰਨ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ, ਸਮੂਹ ਸਟਾਫ਼ ਸਰਕਾਰੀ ...
ਸ੍ਰੀ ਮੁਕਤਸਰ ਸਾਹਿਬ, 31 ਮਾਰਚ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵਾ ਦੇ ਖੇਤਰ 'ਚ ਸ਼ਲਾਘਾਯੋਗ ਕੰਮ ਕਰ ਰਹੀ ਸੰਸਥਾ ਮੁਕਤੀਸਰ ਵੈੱਲਫ਼ੇਅਰ ਕਲੱਬ ਦੇ ਵੱਖ-ਵੱਖ ਕੋਰਸਾਂ 'ਚ ਟ੍ਰੇਨਿੰਗ ਪ੍ਰਾਪਤ ਕਰ ਰਹੀਆਂ ਵਿਦਿਆਰਥਣਾਂ ਨੇ ਰੈੱਡ ਕਰਾਸ ਲਾਇਬ੍ਰੇਰੀ ਵਿਖੇ ਪਹੁੰਚ ਕੇ ...
ਦੋਦਾ, 31 ਮਾਰਚ (ਰਵੀਪਾਲ)-ਇੰਡੀਅਨ ਯੂਥ ਕਾਂਗਰਸ ਦੇ ਦਿਸ਼ਾ-ਨਿਰਦੇਸ਼ਾ 'ਤੇ ਹਲਕਾ ਗਿੱਦੜਬਾਹਾ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ ਆਨਲਾਈਨ ਵੋਟਾਂ ਪਾਈਆਂ ਜਾ ਰਹੀਆਂ ਹਨ, ਜੋ ਕਿ 15 ਅਪ੍ਰੈਲ ਤੱਕ ਜਾਰੀ ਰਹਿਣਗੀਆਂ | ਇੰਡੀਅਨ ਯੂਥ ਕਾਂਗਰਸ ਵਲੋਂ ਵੋਟਾਂ ਪੋਿਲੰਗ ...
ਸਾਦਿਕ, 31 ਮਾਰਚ (ਆਰ. ਐਸ. ਧੁੰਨਾ)-ਪਿੰਡ ਮਿੱਡੂਮਾਨ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਸੰਧੂ, ਜਗਜੀਤ ਸਿੰਘ ਸੰਧੂ ਕੈਨੇਡੀਅਨ ਦੇ ਪਿਤਾ ਤੇ ਸਰਪੰਚ ਪਰਮਜੀਤ ਕੌਰ (ਸੁਪਤਨੀ ਬਲਦੇਵ ਸਿੰਘ ਸੰਧੂ) ਦੇ ਸਹੁਰਾ ਸਾਹਿਬ ਹਰਦਿਆਲ ਸਿੰਘ ਸੰਧੂ ਸਾਬਕਾ ਸਰਪੰਚ ਨਮਿਤ ਸ਼ਰਧਾਂਜਲੀ ...
ਫ਼ਰੀਦਕੋਟ, 31 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲੇ੍ਹ ਦੀ ਉੱਭਰਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਭੂਪਾਲ ਵਿਖੇ ਆਈ. ਐਸ. ਐਸ. ਐਫ਼. ਰਾਈਫ਼ਲ/ਪਿਸਟਲ ਵਿਸ਼ਵ ਕੱਪ 'ਚ ਦਮਦਾਰ ਪ੍ਰਦਰਸ਼ਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ...
ਫ਼ਰੀਦਕੋਟ, 31 ਮਾਰਚ (ਸਤੀਸ਼ ਬਾਗ਼ੀ)-ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਰਵਾਇਤ ਅਨੁਸਾਰ ਸਿਵਲ ਪੈਨਸ਼ਨਰ ਐਸੋਸੀਏਸ਼ਨ (ਰਜਿ.) ਫ਼ਰੀਦਕੋਟ ਵਲੋਂ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਮਹੀਨਾ ਮਾਰਚ ਦੌਰਾਨ ਜਨਮੇ/ਰਿਟਾਇਰਡ ਹੋਏ 40 ਪੈਨਸ਼ਨਰਾਂ ਦਾ ਜਨਮ ...
ਜੈਤੋ, 31 ਮਾਰਚ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਸੇਵੇਵਾਲਾ (ਜੈਤੋ) ਵਿਖੇ ਨਵੇਂ ਸ਼ੈਸ਼ਨ ਦੀ ਸ਼ੁਰੂਆਤ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਓਟ ਲੈਂਦਿਆ ਹੋਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਸਕੂਲ ਦੇ ਅਧਿਆਪਕਾਂ ਤੇ ਸਟਾਫ਼ ਨੇ ਪਾਠ ...
ਕੋਟਕਪੂਰਾ, 31 ਮਾਰਚ (ਮੋਹਰ ਸਿੰਘ ਗਿੱਲ)-'ਸਰਕਾਰ ਤੁਹਾਡੇ ਦੁਆਰ' ਮੁਹਿੰਮ ਤਹਿਤ ਲੋਕਾਂ ਨੂੰ ਪਿੰਡਾਂ ਦੇ ਘਰਾਂ ਨੇੜੇ ਹੀ ਕੈਂਪ ਲਗਾ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਲਈ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ | ਇਸ ਸੰਬੰਧੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX