ਮੁਕੇਰੀਆਂ, 25 ਮਈ (ਰਾਮਗੜ੍ਹੀਆ)-ਹਾਜੀਪੁਰ ਪੁਲਿਸ ਵਲੋਂ ਇਕ ਨੌਜਵਾਨ ਨੂੰ ਕੁੱਝ ਔਰਤਾਂ ਵਲੋਂ ਬਲੈਕਮੇਲ ਕਰਨ ਕਾਰਨ ਨੌਜਵਾਨ ਵਲੋਂ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ 3 ਔਰਤਾਂ ਤੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਡੀ.ਐੱਸ.ਪੀ. ਮੁਕੇਰੀਆਂ ਕੁਲਵਿੰਦਰ ਵਿਰਕ ਨੇ ਸਮੇਤ ਪੁਲਿਸ ਪਾਰਟੀ ਥਾਣਾ ਮੁਕੇਰੀਆਂ ਵਿਖੇ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਰਵਿੰਦਰ ਰਾਏ ਪੁੱਤਰ ਬਲਦੇਵ ਸਿੰਘ ਵਾਸੀ ਬੁੱਢਾਵੜ ਥਾਣਾ ਹਾਜੀਪੁਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਸ਼ਰਾਬ ਦੇ ਠੇਕੇ ਡਮਟਾਲ ਵਿਖੇ ਕੰਮ ਕਰਦਾ ਹੈ ਤੇ ਮਿਤੀ 5 ਮਈ ਨੂੰ ਉਸ ਦੀ ਭਤੀਜੀ ਦਾ ਫ਼ੋਨ ਆਇਆ ਕਿ ਵਿਕਾਸ ਦੱਤਾ ਉਰਫ਼ ਲਾਡਾ ਕੋਈ ਜ਼ਹਿਰੀਲੀ ਚੀਜ਼ ਖਾ ਕੇ ਨਹਿਰ ਦੇ ਨਜ਼ਦੀਕ ਬੈਠਾ ਹੈ | ਮੈਨੂੰ ਪੱਤਾ ਲੱਗਣ ਤੋਂ ਪਹਿਲਾਂ ਹੀ ਅਭਿਨਾਸ਼ ਸ਼ਰਮਾ ਅਤੇ ਅਮਰਜੀਤ ਸਿੰਘ ਨਹਿਰ ਨਜ਼ਦੀਕ ਵਿਕਾਸ ਦੱਤਾ ਦੇ ਕੋਲ ਪਹੁੰਚ ਗਏ ਜਿਨ੍ਹਾਂ ਦੱਸਿਆ ਕਿ ਵਿਕਾਸ ਦੱਤਾ ਦੀ ਸਿਹਤ ਬਹੁਤ ਖ਼ਰਾਬ ਹੋ ਗਈ ਹੈ ਅਤੇ ਵਿਕਾਸ ਦੇ ਫ਼ੋਨ 'ਤੇ ਅਣਪਛਾਤੇ ਵਿਅਕਤੀ ਫ਼ੋਨ ਕਰਕੇ ਪੈਸਿਆਂ ਦੀ ਮੰਗ ਕਰ ਰਹੇ ਹਨ | ਵਿਕਾਸ ਦੱਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਹਾਜੀਪੁਰ ਤੋਂ ਕੈਪੀਟਲ ਹਸਪਤਾਲ ਵਿਖੇ ਰੈਫ਼ਰ ਕੀਤਾ ਗਿਆ ਜਿੱਥੇ ਇਲਾਜ ਦੌਰਾਨ 7 ਮਈ ਨੂੰ ਵਿਕਾਸ ਦੱਤਾ ਦੀ ਮੌਤ ਹੋ ਗਈ | ਵਿਕਾਸ ਦੱਤਾ ਨੇ ਪੈਸਿਆਂ ਦੀ ਮੰਗ ਕਰ ਰਹੇ ਵਿਅਕਤੀਆਂ ਤੋਂ ਤੰਗ ਆ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ | ਇਸ ਘਟਨਾਕ੍ਰਮ ਦੀ ਜਾਂਚ ਕਰ ਰਹੇ ਏ.ਐੱਸ.ਆਈ. ਓਮ ਪ੍ਰਕਾਸ਼ ਨੇ ਜਾਂਚ ਦੌਰਾਨ ਪਾਇਆ ਕਿ ਮਿਤੀ 5 ਮਈ ਨੂੰ ਮਿ੍ਤਕ ਵਿਕਾਸ ਦੱਤਾ ਸਲਮਾ ਨਾਂਅ ਦੀ ਔਰਤ ਨਾਲ ਮਨਾਰੋ ਉਰਫ਼ ਕ੍ਰਿਸ਼ਨਾ ਪਤਨੀ ਦਰਸ਼ਨ ਸਿੰਘ ਵਾਸੀ ਪੁਆਰਾ ਥਾਣਾ ਮੁਕੇਰੀਆਂ ਦੇ ਘਰ ਗਿਆ ਸੀ ਜਿੱਥੇ ਵਿਕਾਸ ਦੱਤਾ ਨੂੰ ਸਲਮਾ, ਸੋਨੀਆ, ਮਨਾਰੋ, ਚਰਨਜੀਤ ਕੌਰ ਹਦਾਇਤਾਂ, ਆਸ਼ਾ ਅਤੇ ਮੰਗਤ ਅਤੇ ਹਨੀ ਨੇ ਲੜਕੀ ਦੇ ਪ੍ਰੇਮ ਜਾਲ ਵਿਚ ਫਸਾ ਕੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਕਾਰਨ ਪ੍ਰੇਸ਼ਾਨ ਹੋਏ ਵਿਕਾਸ ਦੱਤਾ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ | ਪੁਲਿਸ ਨੇ ਜਾਂਚ ਦੌਰਾਨ ਮਨਾਰੋ ਪਤਨੀ ਦਰਸ਼ਨ ਸਿੰਘ ਵਾਸੀ ਮੁਰਾਦਪੁਰ ਜਟਾਂ ਹਾਲ ਵਾਸੀ ਪੁਆਰਾ, ਚਰਨਜੀਤ ਕੌਰ ਪਤਨੀ ਅਨੂਪ ਸਿੰਘ ਵਾਸੀ ਟਾਂਡਾ ਰਾਮ ਸਹਾਏ ਨੂੰ 20 ਮਈ ਨੂੰ ਗਿ੍ਫ਼ਤਾਰ ਕਰਕੇ ਰਿਮਾਂਡ ਹਾਸਲ ਕੀਤਾ ਗਿਆ | ਇਸ ਤੋਂ ਬਾਅਦ ਹਨੀ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਆਨੰਦ ਭਵਨ ਗਲੀ ਪੁਰਾਣਾ ਬਾਜ਼ਾਰ ਗੁਰਦਾਸਪੁਰ ਤੇ ਦੋਸ਼ਣ ਹਦਾਇਤਾ ਪਤਨੀ ਫਿੱਕਾ ਰਾਮ ਵਾਸੀ ਬੁੱਢਾਵੜ ਨੂੰ 24 ਮਈ ਨੂੰ ਗਿ੍ਫ਼ਤਾਰ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ | ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ)-ਬੀਤੀ ਰਾਤ ਤੋਂ ਹੁਸ਼ਿਆਰਪੁਰ ਤੇ ਆਸ-ਪਾਸ ਦੇ ਇਲਾਕਿਆਂ 'ਚ ਪਏ ਭਾਰੀ ਮੀਂਹ ਦੇ ਚੱਲਦਿਆਂ ਜਿੱਥੇ ਤਾਪਮਾਨ 'ਚ ਕਮੀ ਆਉਣ ਨਾਲ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ, ਉੱਥੇ ਇਹ ਮੀਂਹ ਮੌਸਮੀ ...
ਗੜ੍ਹਸ਼ੰਕਰ, 25 ਮਈ (ਧਾਲੀਵਾਲ)-ਨਗਰ ਕੌਂਸਲ ਗੜ੍ਹਸ਼ੰਕਰ ਵਲੋਂ 'ਮੇਰੀ ਲਾਈਫ-ਮੇਰਾ ਸਵੱਛ ਸ਼ਹਿਰ ਗੜ੍ਹਸ਼ੰਕਰ' ਪ੍ਰੋਗਰਾਮ ਤਹਿਤ ਕਾਰਜ ਸਾਧਕ ਅਫ਼ਸਰ ਰਜੀਵ ਸਰੀਨ ਦੇ ਦਿਸ਼ਾ ਨਿਰਦੇਸ਼ 'ਤੇ ਕੌਂਸਲ ਦੀ ਸਵੱਛ ਭਾਰਤ ਮਿਸ਼ਨ ਟੀਮ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਪੈਂਦੇ ਅੱਡਾ ਬਸੀ ਦੌਲਤ ਖਾਂ ਨਜ਼ਦੀਕ ਰਾਹਗੀਰਾਂ ਵਲੋਂ ਨਕਲੀ ਪੁਲਿਸ ਅਧਿਕਾਰੀ ਬਣ ਕੇ ਵਾਹਨਾਂ ਦੀ ਚੈਕਿੰਗ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ...
ਮਾਹਿਲਪੁਰ, 25 ਮਈ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 70 ਨਸ਼ੀਲੇ ਟੀਕੇ ਤੇ 630 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਦੈ | ਥਾਣਾ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ...
ਬੀਣੇਵਾਲ, 25 ਮਈ (ਬੈਜ ਚੌਧਰੀ)-ਭਾਰਤੀ ਜਨਤਾ ਪਾਰਟੀ ਮੰਡਲ ਬੀਤ 'ਚ ਪਾਰਟੀ ਹਾਈਕਮਾਂਡ ਵਲੋਂ ਕੀਤੀਆਂ ਨਵੀਆਂ ਨਿਯੁਕਤੀਆਂ ਤੋਂ ਖ਼ਫ਼ਾ ਬੀਤ ਇਲਾਕੇ ਦੇ ਭਾਜਪਾ ਨਾਲ ਸਬੰਧਿਤ ਕਰੀਬ 2 ਦਰਜਨ ਤੋਂ ਵੱਧ ਅਹੁਦੇਦਾਰਾਂ ਨੇ ਅੱਡਾ ਝੁੰਗੀਆਂ (ਬੀਣੇਵਾਲ) 'ਚ ਵਿਸ਼ੇਸ਼ ਮੀਟਿੰਗ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਚੰਡੀਗੜ੍ਹ ਮਾਰਗ 'ਤੇ ਸਥਿਤ ਅਸਲਾਮਾਬਾਦ ਨਜ਼ਦੀਕ ਪੁਲੀ ਦੇ ਨਾਲ ਲੱਗਦੀ ਖੇਤੀਬਾੜੀ ਵਾਲੀ ਜ਼ਮੀਨ 'ਚੋਂ ਪਾਈਆਂ ਪਾਈਪਾਂ ਨੂੰ ਕੱਢਣ ਨੂੰ ਲੈ ਕੇ ਮਾਈਨਿੰਗ ਤੇ ਡਰੇਨਜ਼ ਵਿਭਾਗ ਦੀ ਟੀਮ ਅਤੇ ਜ਼ਮੀਨ ਮਾਲਕ ਦੇ ...
ਚੌਲਾਂਗ, 25 ਮਈ (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਹਾਈਵੇ 'ਤੇ ਪਿੰਡ ਪਤਿਆਲ ਨਜ਼ਦੀਕ ਤੇਜ਼ ਹਨੇਰੀ ਨਾਲ ਸਫ਼ੈਦੇ ਦੇ ਦਰੱਖ਼ਤ ਡਿੱਗਣ ਦਾ ਸਮਾਚਾਰ ਮਿਲਿਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਾਈਵੇ 'ਤੇ ਤੇਜ਼ ਹਨੇਰੀ ਨਾਲ ਅੱਧੀ ਦਰਜਨ ਦੇ ਕਰੀਬ ਸਫ਼ੈਦੇ ਦੇ ਦਰੱਖ਼ਤ ...
ਮਾਹਿਲਪੁਰ, 25 ਮਈ (ਰਜਿੰਦਰ ਸਿੰਘ)-ਬੀਤੀ ਰਾਤ ਮੀਂਹ ਦਾ ਫ਼ਾਇਦਾ ਉਠਾਉਂਦੇ ਹੋਏ ਮਾਹਿਲਪੁਰ ਵਿਖੇ ਚਲ ਰਹੇ ਗੁਰੂ ਨਾਨਕ ਮੋਦੀਖਾਨਾ ਕਰਿਆਨਾ ਸਟੋਰ ਮਾਲਕ ਦਾ ਮੋਟਰਸਾਈਕਲ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕਰ ਲੈਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਹਰਬੰਸ ਸਿੰਘ ...
ਦਸੂਹਾ, 25 ਮਈ (ਭੁੱਲਰ)- ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੀ ਮੀਟਿੰਗ ਕਰਨਲ ਜੋਗਿੰਦਰ ਲਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਰਨਲ ਸਕੱਤਰ ਚੌਧਰੀ ਕੁਮਾਰ ਸੈਣੀ ਨੇ ਦੱਸਿਆ ਕਿ ਇਸ ਮੀਟਿੰਗ ਵਿਚ 13 ਮਾਰਚ 2023 ਦੇ ਫ਼ੈਸਲੇ ਅਨੁਸਾਰ 10 ਅਪ੍ਰੈਲ 2023 ...
ਜਲੰਧਰ, 25 ਮਈ (ਅਜੀਤ ਬਿਊਰੋ)-ਪਿੰਡ ਮਖਸੂਸਪੁਰ ਤੋਂ ਗੁਰਦੁਆਰਾ ਬਾਬਾ ਹਰੀ ਸਿੰਘ ਜੀ ਤਪ ਅਸਥਾਨ ਨੈਕੀ ਤੱਕ ਨਵੀਂ ਬਣੀ ਤਕਰੀਬਨ ਪੌਣਾ ਕਿੱਲੋਮੀਟਰ ਸੜਕ ਦਾ ਉਦਘਾਟਨ ਹਲਕਾ ਵਿਧਾਇਕ ਡਾ. ਰਾਜ ਕੁਮਾਰ ਅਤੇ ਐੱਸ.ਅਸ਼ੋਕ ਭੌਰਾ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਡਾ. ਰਾਜ ...
ਗੜ੍ਹਸ਼ੰਕਰ, 25 ਮਈ (ਧਾਲੀਵਾਲ)-ਲੰਘੀ ਰਾਤ ਕਰੀਬ 9 ਕੁ ਵਜੇ ਇਲਾਕੇ 'ਚ ਚੱਲੇ ਤੇਜ਼ ਝੱਖੜ ਨੇ ਜਿੱਥੇ ਵੱਖ-ਵੱਖ ਸੜਕਾਂ ਦੇ ਹੋਰ ਥਾਵਾਂ 'ਤੇ ਭਾਰੀ ਦਰੱਖਤਾਂ ਤੇ ਲੋਕਾਂ ਦੇ ਸਮਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ, ਉੱਥੇ ਗੜ੍ਹਸ਼ੰਕਰ ਨੇੜੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ...
ਮਿਆਣੀ, 25 ਮਈ (ਹਰਜਿੰਦਰ ਸਿੰਘ ਮੁਲਤਾਨੀ)- ਗੁਰੂ ਗੋਬਿੰਦ ਸਿੰਘ ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਮਿਆਣੀ ਸਥਿਤ ਗੁਰਦੁਆਰਾ ਗੋਬਿੰਦ ਪ੍ਰਵੇਸ਼ ਵਿਖੇ ਬਾਬਾ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੀ ਸਾਲਾਨਾ 73ਵੀਂ ਬਰਸੀ 2 ਤੇ 3 ਜੂਨ ਨੂੰ ਮੁੱਖ ਸੇਵਾਦਾਰ ਸਾਬਕਾ ਮੰਤਰੀ ...
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ | ਇਸ ਲਈ ਉਹ ...
ਅੱਡਾ ਸਰਾਂ , 25 ਮਈ (ਮਸੀਤੀ )-ਪਿੰਡ ਹੁਸੈਨਪੁਰ (ਲਾਲੋਵਾਲ) ਵਿਖੇ ਪਹੁੰਚੇ ਵਿਧਾਇਕ ਡਾ. ਰਵਜੋਤ ਸਿੰਘ ਨੂੰ ਪਿੰਡ ਵਾਸੀਆਂ ਤੇ ਪੰਚਾਇਤ ਨੇ ਪਿੰਡ ਦੀਆਂ ਮੰਗਾਂ ਤੇ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਇਸ ਦੌਰਾਨ ਸਭ ਤੋਂ ਪਹਿਲਾ ਪਿੰਡ ਪਹੁੰਚਣ 'ਤੇ ਵਿਧਾਇਕ ਦਾ ਭਰਵਾਂ ...
ਹਰਿਆਣਾ, 25 ਮਈ (ਹਰਮੇਲ ਸਿੰਘ ਖੱਖ)-ਹਲਦੀ ਤੇ ਸ਼ਹਿਦ ਪਲਾਂਟ ਘੁਗਿਆਲ (ਫੈਪਰੋ) ਵਿਖੇ ਵੱਖ-ਵੱਖ ਕਾਲਜਾਂ 'ਚ ਬੀ.ਐਸ.ਸੀ. ਐਗਰੀਕਲਚਰ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਚਲਾਏ ਜਾ ਰਹੇ ਤਿੰਨ ਮਹੀਨੇ ਦਾ ਟਰੇਨਿੰਗ ਪ੍ਰੋਗਰਾਮ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਲਈ ...
ਮੁਕੇਰੀਆਂ, 25 ਮਈ (ਰਾਮਗੜ੍ਹੀਆ)-ਅੱਜ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿਚ ਲੋਕ ਆਪਣੀ ਕੀਮਤੀ ਜ਼ਿੰਦਗੀ ਨੂੰ ਛੋਟੀਆਂ-ਛੋਟੀਆਂ ਗਲਤੀਆਂ ਜਿਵੇਂ ਵਾਹਨ ਚਾਲਕ ਫੋਨ ਚਲਾਉਂਦੇ ਹੋਏ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲੈਂਦੇ ਹਨ | ਅਜਿਹੀਆਂ ...
ਟਾਂਡਾ ਉੜਮੁੜ, 24 ਮਈ (ਭਗਵਾਨ ਸਿੰਘ ਸੈਣੀ)-ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਸਲਾਨਾ ਜੋੜ ਮੇਲਾ ਮਨਾਉਣ ਸਬੰਧੀ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਮੀਟਿੰਗ ਹੋਈ ਜਿਸ 'ਚ ਗੁਰੂ ਘਰ ਦੇ ...
ਅੱਡਾ ਸਰਾਂ, 25 ਮਈ (ਹਰਜਿੰਦਰ ਸਿੰਘ ਮਸੀਤੀ)-ਪ੍ਰਬੰਧਕ ਕਮੇਟੀ ਪਬਲਿਕ ਖ਼ਾਲਸਾ ਕਾਲਜ ਫ਼ਾਰ ਵਿਮੈਨ ਕੰਧਾਲਾ ਜੱਟਾਂ ਅਧੀਨ ਚਲਦੇ ਵਿੱਦਿਅਕ ਅਦਾਰੇ ਬਾਬਾ ਬੁੱਢਾ ਸੀਨੀਅਰ ਸੈਕੰਡਰੀ ਸਕੂਲ ਅੱਡਾ ਸਰਾਂ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ | ਜਾਣਕਾਰੀ ...
ਜਲੰਧਰ, 25 ਮਈ (ਸ਼ਿਵ)- ਬੀਤੀ ਰਾਤ ਤੇਜ਼ ਝੱਖੜ ਨਾਲ ਦੋਆਬਾ ਦੇ ਕਈ ਸ਼ਹਿਰਾਂ ਵਿਚ ਬਿਜਲੀ ਸਿਸਟਮ ਨੂੰ ਭਾਰੀ ਨੁਕਸਾਨ ਪੁੱਜਾ ਹੈ, ਜਿਸ ਕਰਕੇ ਕਈ ਫੀਡਰਾਂ 'ਤੇ ਜ਼ਿਆਦਾ ਨੁਕਸਾਨ ਹੋਣ ਕਰਕੇ ਕਈ ਘੰਟੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੀ | ਜਿੱਥੇ ਕਪੂਰਥਲਾ 'ਚ 66 ਕੇ. ਵੀ. ਏ. ...
ਮੁਕੇਰੀਆਂ, 25 ਮਈ (ਰਾਮਗੜ੍ਹੀਆ)-ਮੁਕੇਰੀਆਂ ਪੁਲਿਸ ਨੇ ਕਤਲ ਦੇ ਕੇਸ 'ਚ ਲੋੜੀਂਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਅੱਜ ਪੁਲਿਸ ਸਟੇਸ਼ਨ ਮੁਕੇਰੀਆਂ ਵਿਖੇ ਡੀ.ਐਸ.ਪੀ. ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਵਲੋਂ ਐਸ.ਐਚ.ਓ. ਬਲਜੀਤ ਸਿੰਘ ਦੀ ...
ਗੜ੍ਹਦੀਵਾਲਾ, 25 ਮਈ (ਚੱਗਰ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦਾ 12ਵੀਂ ਕਲਾਸ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ | ਇਸ ਸਬੰਧੀ ਸਕੂਲ ਦੇ ਪਿ੍ੰ: ਅਰਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਇਸ ਵਾਰ ਨਾਨ-ਮੈਡੀਕਲ 'ਚ 53 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ...
ਮਾਹਿਲਪੁਰ, 25 ਮਈ (ਰਜਿੰਦਰ ਸਿੰਘ)-ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਬਲਾਕ ਮਾਹਿਲਪੁਰ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਦੇ ਕਨਵੀਨਰ ਸਾਥੀ ਸਤੀਸ਼ ਰਾਣਾ ਨਾਲ ਕੀਤੀ ...
ਹੁਸ਼ਿਆਰਪੁਰ, 25 ਮਈ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਛਾਉਣੀ ਨਿਹੰਗ ਸਿੰਘਾਂ ਪਿੰਡ ਬਜਵਾੜਾ ਕਲਾਂ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਜਥੇਦਾਰ ਬਾਬਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX