ਜਗਰਾਉਂ, 25 ਮਈ (ਗੁਰਦੀਪ ਸਿੰਘ ਮਲਕ) - ਬੇਸ਼ੱਕ ਭਗਵੰਤ ਮਾਨ ਸਰਕਾਰ ਵਲੋਂ 'ਭਿ੍ਸ਼ਟਾਚਾਰ ਮੁਕਤ ਪੰਜਾਬ' ਦੀ ਇਸ਼ਤਿਹਾਰਬਾਜ਼ੀ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਪਰ ਮਾਲ ਵਿਭਾਗ 'ਚ ਬਿਨਾਂ ਤਨਖਾਹ ਤੋਂ ਕੰਮ ਕਰਦੇ ਹਜ਼ਾਰਾਂ ਲੋਕਾਂ ਦਾ ਰਹਿਣ-ਸਹਿਣ ਸਰਕਾਰ ਦੇ ਦਾਅਵੇ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ | ਆਲ੍ਹਾ ਮਿਆਰੀ ਸੂਤਰਾਂ ਅਨੁਸਾਰ ਪੰਜਾਬ ਦੀ ਹਰ ਤਹਿਸੀਲ ਵਿਚ 5 ਤੋਂ ਲੈ ਕੇ 50 ਤੱਕ ਅਜਿਹੇ ਕਾਮੇ ਹਨ ਜਿਨ੍ਹਾਂ ਦੀ ਨਾ ਤਾਂ ਕੋਈ ਹਾਜ਼ਰੀ ਲੱਗਦੀ ਹੈ ਅਤੇ ਨਾ ਹੀ ਇਨ੍ਹਾਂ ਨੂੰ ਕੋਈ ਤਨਖਾਹ ਦਿੱਤੀ ਜਾਂਦੀ ਹੈ | ਜਦੋਂ 'ਆਪ' ਸਰਕਾਰ ਬਣੀ ਸੀ ਤਾਂ ਇਕ ਵਾਰ ਇਨ੍ਹਾਂ ਕਰਿੰਦਿਆਂ ਵਿਚੋਂ ਬਹੁਤਿਆਂ ਨੂੰ ਘਰ ਭੇਜ ਦਿੱਤਾ ਗਿਆ ਪਰ ਹੁਣ ਸਭ ਕੁਝ ਆਮ ਵਾਂਗ ਹੋ ਗਿਆ ਹੈ | ਸੂਤਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਜਗਰਾਉਂ, ਰਾਏਕੋਟ, ਸਿੱਧਵਾਂ ਬੇਟ, ਬਰਨਾਲਾ ਜ਼ਿਲ੍ਹੇ ਦੀ ਤਪਾ ਤਹਿਸੀਲ, ਧਨੌਲਾ, ਭਦੌੜ, ਜਲੰਧਰ ਦੀ ਤਹਿਸੀਲ ਫ਼ਿਲੌਰ ਸਮੇਤ ਲਗਪਗ ਹਰੇਕ ਤਹਿਸੀਲ ਵਿਚ ਮੁਫ਼ਤ ਵਾਲੇ ਕਾਮੇ ਇਸ ਵੇਲੇ ਕੰਮ ਕਰ ਰਹੇ ਹਨ | ਇਨ੍ਹਾਂ 'ਚੋਂ ਬਹੁਤੇ 20 ਤੋਂ 50 ਕਿਲੋਮੀਟਰ ਤੋਂ ਕੰਮ 'ਤੇ ਆਉਂਦੇ ਹਨ | ਹਰ ਕਰਿੰਦੇ ਦਾ ਔਸਤ 100 ਰੁਪਏ ਤੋਂ 200 ਰੁਪਏ ਤੱਕ ਆਉਣ-ਜਾਣ ਦਾ ਖ਼ਰਚਾ ਹੈ | ਇਸ ਤੋਂ ਇਲਾਵਾ ਇਨ੍ਹਾਂ ਦਾ ਰਹਿਣ-ਸਹਿਣ ਅਤੇ ਖ਼ਰਚ ਕਰਨ ਦਾ ਢੰਗ ਵੀ ਇਹ ਗੱਲ ਕਥਿਤ ਤੌਰ 'ਤੇ ਸਾਫ਼ ਕਰ ਦਿੰਦਾ ਹੈ ਕਿ ਇਹ ਚੰਗੀ ਦਿਹਾੜੀ ਪਾ ਕੇ ਘਰ ਨੂੰ ਜਾਂਦੇ ਹਨ | ਜੇਕਰ ਪੰਜਾਬ ਦੇ ਮਾਲ ਵਿਭਾਗ 'ਚ 1000 ਬਿਨਾਂ ਤਨਖ਼ਾਹ ਵਾਲੇ ਕਾਮੇ ਕੰਮ ਕਰਦੇ ਹਨ ਤੇ ਇਕ ਦੀ ਘੱਟ ਤੋਂ ਘੱਟ ਦਿਹਾੜੀ 500 ਰੁਪਏ ਗਿਣ ਲਈ ਜਾਵੇ ਤਾਂ ਰੋਜ਼ਾਨਾ ਪੰਜ ਲੱਖ ਰੁਪਏ ਕਿੱਥੋਂ ਆਉਂਦੇ ਹਨ? ਇਹ ਸਵਾਲ ਪੰਜਾਬ ਸਰਕਾਰ ਦੇ 'ਭਿ੍ਸ਼ਟਾਚਾਰ ਮੁਕਤ ਪੰਜਾਬ' ਦੇ ਦਾਅਵੇ 'ਤੇ ਸਵਾਲੀਆ ਚਿੰਨ੍ਹ ਲਗਾ ਰਿਹਾ ਹੈ | ਜਾਣਕਾਰਾਂ ਦਾ ਕਹਿਣਾ ਹੈ ਕਿ ਪੱਕੇ ਮੁਲਾਜ਼ਮ ਰਿਸ਼ਵਤ ਲੈਣ ਤੋਂ ਬਹੁਤ ਝਿਜਕਦੇ ਹਨ ਪਰ ਕੱਚੇ ਕਰਿੰਦੇ ਕਥਿਤ ਤੌਰ 'ਤੇ ਵਸੀਕਾਂ ਨਵੀਸਾਂ ਦੇ ਕੈਬਿਨਾਂ ਵਿਚ 'ਉਗਰਾਹੀ' ਕਰਦੇ ਵੇਖੇ ਜਾਂਦੇ ਹਨ | ਜਗਰਾਉਂ ਤਹਿਸੀਲ ਦੀ ਗੱਲ ਕਰੀਏ ਤਾਂ ਇਕ ਸੇਵਾ-ਮੁਕਤ ਪਟਵਾਰੀ ਨਾਲ ਤਾਂ ਸੇਵਾ-ਮੁਕਤ ਕਾਨੂੰਨਗੋ ਸਮੇਤ ਤਿੰਨ ਸਹਾਇਕ ਕੰਮ ਕਰਦੇ ਹਨ | ਰਾਏਕੋਟ ਵਿਚ ਇਕ ਪਟਵਾਰੀ ਕੋਲ ਪੰਜ ਕਰਿੰਦੇ ਕੰਮ ਕਰਦੇ ਦੱਸੇ ਜਾਂਦੇ ਹਨ | ਇਹ ਮੁਫ਼ਤ ਵਾਲੇ ਕਾਮੇ ਸਰਕਾਰੀ 'ਫ਼ੀਸ' ਦੇ ਨਾਂਅ 'ਤੇ ਲੋਕਾਂ ਦੀ ਸ਼ਰ੍ਹੇਆਮ ਲੁੱਟ ਕਰਦੇ ਹਨ | ਪਤਾ ਲੱਗਾ ਹੈ ਕਿ ਪਟਵਾਰੀ ਬੇਸ਼ੱਕ ਬਦਲ ਜਾਂਦੇ ਹਨ ਪਰ ਲਗਪਗ ਹਰੇਕ ਪਿੰਡ ਦਾ ਕੰਮ-ਕਾਰ ਸਾਲਾਂ ਬੱਧੀ ਸਮੇਂ ਤੋਂ ਕੱਚਾ ਕਾਮਾ ਹੀ ਵੇਖਦਾ ਹੈ |
ਵਿਦਿਆਰਥੀਆਂ ਦੇ ਨਾਲ ਦੋ ਪਹੀਆ ਵਾਹਨ, ਸਾਈਕਲ ਸਵਾਰਾਂ ਨੂੰ ਮਿਲੇਗੀ ਵੱਡੀ ਰਾਹਤ
ਮੁੱਲਾਂਪੁਰ-ਦਾਖਾ, 25 ਮਈ (ਨਿਰਮਲ ਸਿੰਘ ਧਾਲੀਵਾਲ) - ਲੁਧਿਆਣਾ-ਤਲਵੰਡੀ ਭਾਈ ਐਨ.ਐਚ-05 ਨੈਸ਼ਨਲ ਹਾਈਵੇ 'ਤੇ ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ...
ਗੁਰੂਸਰ ਸੁਧਾਰ, 25 ਮਈ (ਬਲਵਿੰਦਰ ਸਿੰਘ ਧਾਲੀਵਾਲ) - ਪਿੰਡ ਟੂਸਾ ਵਿਖੇ ਖੇਤ 'ਚ ਵਾਪਰੇ ਹਾਦਸੇ ਦੌਰਾਨ ਇਕ ਨੌਜਵਾਨ ਕਿਸਾਨ ਦੀ ਦਰਦਨਾਕ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ 29 ਸਾਲਾ ਨੌਜਵਾਨ ਕਿਸਾਨ ਧਰਮਪਾਲ ਸਿੰਘ ਪੁੱਤਰ ਰਣਜੀਤ ਸਿੰਘ ਗਿੱਲ ਖੇਤ ਵਿਚ ਆਪਣੇ ...
ਜਗਰਾਉਂ, 25 ਮਈ (ਗੁਰਦੀਪ ਸਿੰਘ ਮਲਕ) - ਬੀਤੀ ਰਾਤ ਜਗਰਾਉਂ ਸ਼ਹਿਰ 'ਚ ਚੋਰਾਂ ਵਲੋਂ ਬੇਖੌਫ਼ ਹੋ ਕੇ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਹੈਪੀ ਬੁੱਕ ਸਟਾਲ ਦੇ ਪੀੜ੍ਹਤ ਦੁਕਾਨਦਾਰ ਸੰਜੀਵ ਕੁਮਾਰ ਪੁੱਤਰ ਹਰਮੇਸ਼ ...
ਮੁੱਲਾਂਪੁਰ-ਦਾਖਾ, 25 ਮਈ (ਨਿਰਮਲ ਸਿੰਘ ਧਾਲੀਵਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ 12ਵੀਂ ਸ਼੍ਰੇਣੀ ਦੀ ਅਕਾਦਮਿਕ ਰੈਗੂਲਰ ਪ੍ਰੀਖਿਆ ਦੇ ਐਲਾਨੇ ਨਤੀਜੇ ਸਮੇਂ ਇਲਾਕੇ ਭਰ ਦੇ ਸਰਕਾਰੀ ਸਕੂਲਾਂ ਦਾ 12ਵੀਂ ਸ਼੍ਰ੍ਰੇਣੀ ਦਾ ਨਤੀਜਾ ਸ਼ਾਨਦਾਰ ਰਿਹਾ |
ਸਰਕਾਰੀ ...
ਚੌਂਕੀਮਾਨ, 25 ਮਈ (ਤੇਜਿੰਦਰ ਸਿੰਘ ਚੱਢਾ) - ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਜਿਥੇ ਖੇਡਾਂ ਦੇ ਨੈਸ਼ਨਲ ਪੱਧਰ ਤੱਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਮੋਹਰੀ ਰਿਹਾ ਹੈ, ਉੱਥੇ ਇਸ ਸੰਸਥਾ ਨੇ ਵਿੱਦਿਅਕ ਖੇਤਰ ਵਿਚ ਇਕ ਵਾਰ ਫਿਰ ਆਪਣੀ ਮਿਹਨਤ ...
ਰਾਏਕੋਟ, 25 ਮਈ (ਬਲਵਿੰਦਰ ਸਿੰਘ ਲਿੱਤਰ) - ਨਾਮਵਰ ਵਿੱਦਿਅਕ ਸੰਸਥਾ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਗੋਬਿੰਦਗੜ੍ਹ-ਦੱਧਾਹੂਰ ਦਾ ਬਾਰ੍ਹਵੀਂ ਕਲਾਸ ਦਾ ਬੋਰਡ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 100 ਫ਼ੀਸਦੀ ਰਿਹਾ ਜਿਸ ਵਿਚ ਸਮੁੱਚੇ ਵਿਦਿਆਰਥੀਆਂ ਨੇ ਫਸਟ ...
ਲੁਧਿਆਣਾ, 25 ਮਈ (ਕਵਿਤਾ ਖੁੱਲਰ) - ਪੰਜਾਬ 'ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ 'ਤੇ ਰਾਜਸਥਾਨ ਨੂੰ ਮੁਫ਼ਤ ਅਤੇ ਵਾਧੂ ਪਾਣੀ ਦੇਣ 'ਤੇ ਸਵਾਲ ਉਠਾਉਂਦੇ ਹੋਏ ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਆਮ ਆਦਮੀ ...
ਰਾਏਕੋਟ, 25 ਮਈ (ਸੁਸ਼ੀਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੀਤੇ ਕੱਲ੍ਹ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਇਲਾਕੇ ਦੀ ਸਿਰਕੱਢ ਵਿੱਦਿਅਕ ਸੰਸਥਾ ਐੱਸ.ਜੀ.ਜੀ. ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਵਧੀਆ ...
ਗੁਰੂਸਰ ਸੁਧਾਰ, 25 ਮਈ (ਬਲਵਿੰਦਰ ਸਿੰਘ ਧਾਲੀਵਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਬੋੋਰਡ ਦੇ ਇਮਤਿਹਾਨਾਂ ਅੰਦਰ ਸਥਾਨਕ ਗੁਰੂ ਨਾਨਕ ਪਬਲਿਕ ਸ:ਸ:ਸ: ਸੁਧਾਰ ਬਾਜ਼ਾਰ ਦਾ ਨਤੀਜਾ ਸ਼ਾਨਦਾਰ ਤੇ 100 ਫ਼ੀਸਦੀ ਰਿਹਾ | ਪਿ੍ੰ: ਨਿਰਮਲ ਸਿੰਘ ਸੰਧੂ ਨੇ ...
ਭੰੂਦੜੀ, 25 ਮਈ (ਕੁਲਦੀਪ ਸਿੰਘ ਮਾਨ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 'ਚ ਪੁਲਿਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਕਲਾਂ ਦਾ ਨਤੀਜਾ ਸੌ ਫ਼ੀਸਦੀ ਰਿਹਾ | ਵਿਦਿਆਰਥੀਆਂ ਨੇ ਸਾਇੰਸ ਕਾਮਰਸ ਅਤੇ ਆਰਟਸ ...
ਮੁੱਲਾਂਪੁਰ-ਦਾਖਾ, 25 ਮਈ (ਨਿਰਮਲ ਸਿੰਘ ਧਾਲੀਵਾਲ) - ਵਿਦਿਆਰਥੀਆਂ ਲਈ ਲੋਕਪਿ੍ਯ ਬਣੇ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਬੱਚਿਆਂ ਲਈ ਵਿਦੇਸ਼ ਪੜ੍ਹਾਈ ਦੇ ਸੁਪਨੇ ਨੂੰ ਅਸਲੀਅਤ ਵਿਚ ਬਦਲਣ ਵਾਲੇ ਆਈਲੈਟਸ ਟ੍ਰੇਨਰਾਂ ਅਤੇ ...
ਜਗਰਾਉਂ, 25 ਮਈ (ਗੁਰਦੀਪ ਸਿੰਘ ਮਲਕ) - ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸੀ.ਆਈ.ਏ. ਸਟਾਫ਼ ਦੀ ਪੁਲਿਸ ਵਲੋਂ ਇਕ ਕਥਿਤ ਦੋਸ਼ੀ ਨੂੰ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਸਾਥੀ ਪੁਲਿਸ ਮੁਲਾਜ਼ਮਾਂ ਸਮੇਤ ਪਿੰਡ ...
ਹੰਬੜਾਂ, 25 ਮਈ (ਮੇਜਰ ਹੰਬੜਾਂ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਮਾਨਵ ਵਿੱਦਿਆ ਮੰਦਰ ਸਕੂਲ ਵਲੀਪੁਰ ਕਲਾਂ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਦੇ ਡਾਇਰੈਕਟਰ ਮੈਡਮ ਹਰਜੀਤ ਕੌਰ, ਪਿ੍ੰਸੀਪਲ ਪ੍ਰੀਤਮ ਸਿੰਘ ਨੇ ਦੱਸਿਆ ਕਿ ਸਕੂਲ ...
ਹਠੂਰ, 25 ਮਈ (ਜਸਵਿੰਦਰ ਸਿੰਘ ਛਿੰਦਾ) - ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਅੱਜ ਉਚੇਚੇ ਤੌਰ 'ਤੇ ਸੰਸਾਰ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਸ੍ਰੀ ...
ਮੁੱਲਾਂਪੁਰ-ਦਾਖਾ, 25 ਮਈ (ਨਿਰਮਲ ਸਿੰਘ ਧਾਲੀਵਾਲ) - ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵਲੋਂ ਗਦਰ ਲਹਿਰ ਦੇ ਮਹਾਨ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 127ਵਾਂ ਜਨਮ ਦਿਨ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਮਨਾਇਆ ਗਿਆ | ਲੋਕ ਕਲਾ ਮੰਚ ਦੇ ਪ੍ਰਧਾਨ ...
ਹੰਬੜਾਂ, 25 ਮਈ (ਹਰਵਿੰਦਰ ਸਿੰਘ ਮੱਕੜ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦੌਰਾਨ ਸਾਲ 2022-23 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਹ ਜਾਣਕਾਰੀ ਸਾਂਝੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX