ਤਾਜਾ ਖ਼ਬਰਾਂ


ਬਾਲਾਸੋਰ ਰੇਲ ਹਾਦਸਾ: ਟੀ.ਐਮ.ਸੀ. ਬੰਗਾਲ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦਾ ਦੇਵੇਗੀ ਮੁਆਵਜ਼ਾ
. . .  50 minutes ago
ਤੇਜ਼ ਰਫ਼ਤਾਰ ਟਿੱਪਰ ਨੇ ਪੀਰ ਦੀ ਕੰਧ ਵਿਚ ਮਾਰੀ ਟੱਕਰ, ਪੁਜਾਰੀ ਦੇ 8 ਸਾਲਾ ਪੋਤੇ ਦੀ ਮੌਤ
. . .  53 minutes ago
ਡੇਰਾਬੱਸੀ, 3 ਜੂਨ( ਗੁਰਮੀਤ ਸਿੰਘ)-ਸਰਕਾਰੀ ਕਾਲਜ ਸੜਕ ਤੇ ਵਾਪਰੇ ਦਰਦਨਾਕ ਹਾਦਸੇ ਵਿਚ 8 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ । ਹਾਦਸਾ ਉਦੋਂ ਵਾਪਰਿਆਂ ਜਦੋਂ ਮਾਈਨਿੰਗ ਦੇ ਕੰਮ ਵਿਚ ਲਗੇ ਇਕ ਟਿੱਪਰ ਨੇ ਪੀਰ ਦੀ ਕੰਧ ...
ਬਾਲਾਸੋਰ ਰੇਲ ਹਾਦਸਾ: ਦੋਸ਼ੀਆਂ ਨੂੰ ਮਿਲੇਗੀ ਸਖ਼ਤ ਸਜ਼ਾ- ਪ੍ਰਧਾਨ ਮੰਤਰੀ
. . .  about 1 hour ago
ਭੁਵਨੇਸ਼ਵਰ, 3 ਜੂਨ- ਰੇਲ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਪੁੱਛਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਗੰਭੀਰ ਘਟਨਾ ਹੈ ਅਤੇ ਉਨ੍ਹਾਂ ਲੋਕਾਂ....
ਓਡੀਸ਼ਾ ਰੇਲ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਪੁੱਜੀ 288
. . .  about 1 hour ago
ਭੁਵਨੇਸ਼ਵਰ, 3 ਜੂਨ- ਭਾਰਤੀ ਰੇਲਵੇ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣਤ ਤੱਕ ਓਡੀਸ਼ਾ ਰੇਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 288 ਹੋ ਗਈ ਹੈ, ਜਦੋਂ ਕਿ 747 ਲੋਕ ਜ਼ਖ਼ਮੀ ਹੋਏ ਹਨ ਅਤੇ...
ਐਡਵੋਕੇਟ ਧਾਮੀ ਦੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 1 hour ago
ਅੰਮ੍ਰਿਤਸਰ, 3 ਜੂਨ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਅੱਜ ਸਿੱਖ ਸੰਸਥਾ ਦੇ ਇਕ ਵਫ਼ਦ ਨੇ ਭਾਰਤ ਦੇ ਗ੍ਰਹਿ ਮੰਤਰੀ....
ਓਡੀਸ਼ਾ ਰੇਲ ਹਾਦਸਾ: ਪੀੜਤਾਂ ਲਈ ਲੋੜੀਂਦੀ ਮਦਦ ਯਕੀਨੀ ਬਣਾਈ ਜਾਵੇ- ਪ੍ਰਧਾਨ ਮੰਤਰੀ
. . .  about 2 hours ago
ਭੁਵਨੇਸ਼ਵਰ, 3 ਜੂਨ- ਰੇਲ ਹਾਦਸੇ ਵਾਲੀ ਥਾਂ ’ਤੇ ਪੁੱਜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਈਟ ਤੋਂ ਕੈਬਨਿਟ ਸਕੱਤਰ ਅਤੇ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਜ਼ਖ਼ਮੀਆਂ....
ਅਦਾਰਾ ‘ਅਜੀਤ’ ਦੇ ਹੱਕ ਵਿਚ ਸੜਕਾਂ ’ਤੇ ਉਤਰੇ ਲੋਕ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 3 ਜੂਨ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਕੋਟਕਪੁਰਾ ਰੋਡ ’ਤੇ ਭਗਵੰਤ ਮਾਨ....
ਓਡੀਸ਼ਾ ਰੇਲ ਹਾਦਸਾ: ਪੀੜਤਾਂ ਨੂੰ ਮਿਲਣ ਲਈ ਹਸਪਤਾਲ ਰਵਾਨਾ ਹੋਏ ਪ੍ਰਧਾਨ ਮੰਤਰੀ
. . .  about 3 hours ago
ਭੁਵਨੇਸ਼ਵਰ, 3 ਜੂਨ- ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ’ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ...
ਬਾਲਾਸੋਰ ਰੇਲ ਹਾਦਸਾ: ਘਟਨਾ ਵਾਲੀ ਥਾਂ ’ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 4 hours ago
ਭੁਵਨੇਸ਼ਵਰ, 3 ਜੂਨ- ਓਡੀਸ਼ਾ ਵਿਖੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪੁੱਜੇ ਹਨ।
ਬਾਲਾਸੋਰ ਰੇਲ ਹਾਦਸਾ: ਪਾਕਿਸਤਾਨੀ ਪ੍ਰਧਾਨਮੰਤਰੀ ਵਲੋਂ ਮਿ੍ਤਕਾਂ ਲਈ ਦੁੱਖ ਦਾ ਪ੍ਰਗਟਾਵਾ
. . .  about 4 hours ago
ਇਸਲਾਮਾਬਦ, 3 ਜੂਨ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਟਵੀਟ ਕਰ ਓਡੀਸ਼ਾ ਵਿਚ ਵਾਪਰੇ ਰੇਲ ਹਾਦਸੇ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਅਦਾਰਾ ‘ਅਜੀਤ’ ਦੇ ਹੱਕ ਵਿਚ ਭਰਵੀਂ ਇਕੱਤਰਤਾ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ ਢਿੱਲੋਂ)- ਪਿੰਡਾਂ ਵਿਚ ਵੀ ਲੋਕ ਹੁਣ ਅਦਾਰਾ ਅਜੀਤ ਦੇ ਹੱਕ ਵਿਚ ਮਤੇ ਪਾਸ ਕਰਨ ਲੱਗੇ ਹਨ। ਅੱਜ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਇਕ ਵੱਡਾ ਇਕੱਠ ਪਿੰਡ ਕਾਨਿਆਂ ਵਾਲੀ ਵਿਖੇ ਕੀਤਾ ਗਿਆ, ਜਿਸ ਵਿਚ ਸਰਬਸੰਮਤੀ....
ਪੁਲਿਸ ਨੇ ਟਰੱਕ ਡਰਾਇਵਰ ਦੇ ਕਤਲ ਦੀ ਗੁੱਥੀ ਨੂੰ ਸੁਲਝਾ ’ਕੇ ਕੀਤਾ ਕਾਤਲ ਨੂੰ ਗਿ੍ਫ਼ਤਾਰ
. . .  about 4 hours ago
ਗੁਰਾਇਆ, 3 ਜੂਨ (ਚਰਨਜੀਤ ਸਿੰਘ ਦੁਸਾਂਝ)- ਐਸ.ਐਸ.ਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਦੇ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਨਪ੍ਰੀਤ ਸਿੰਘ....
ਬੀਬੀ ਜਗੀਰ ਕੋਰ ਵਲੋਂ ਸ਼੍ਰੋਮਣੀ ਅਕਾਲੀ ਪੰਥ ਬੋਰਡ ਬਣਾਉਣ ਦਾ ਐਲਾਨ
. . .  about 5 hours ago
ਬੇਗੋਵਾਲ, 3 ਜੂਨ (ਅਮਰਜੀਤ ਕੋਮਲ, ਸੁਖਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੀ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਦੀ....
ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਕਾਰ ਖ਼ੋਹ ਕੇ ਫ਼ਰਾਰ
. . .  about 6 hours ago
ਲੁਧਿਆਣਾ, 3 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦੇ ਮਾਡਲ ਟਾਉਨ ਇਲਾਕੇ ਵਿਚ ਅੱਜ ਤਿੰਨ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਤੋਂ ਉਸ ਦੀ ਬਰੀਜ਼ਾ ਕਾਰ ਖ਼ੋਹ ਕੇ ਫ਼ਰਾਰ ਹੋ ਗਏ। ਸੂਚਨਾ.....
ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਬੀਬਾ ਹਰਸਿਮਰਤ ਕੌਰ ਬਾਦਲ
. . .  about 7 hours ago
ਤਲਵੰਡੀ ਸਾਬੋ, 3 ਜੂਨ (ਰਣਜੀਤ ਸਿੰਘ ਰਾਜੂ)- ਬਠਿੰਡਾ ਤੋਂ ਅਕਾਲੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਅਚਾਨਕ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਲਈ....
ਓਡੀਸ਼ਾ: ਰੇਲ ਹਾਦਸੇ ਵਿਚ ਮਿ੍ਤਕਾਂ ਦੀ ਗਿਣਤੀ ਹੋਈ 261
. . .  about 7 hours ago
ਭੁਵਨੇਸ਼ਵਰ, 3 ਜੂਨ- ਦੱਖਣੀ ਪੂਰਬੀ ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਲਾਸੋਰ ਰੇਲ ਹਾਦਸੇ ਵਿਚ ਹੁਣ ਤੱਕ 261 ਮੌਤਾਂ ਹੋ ਚੁੱਕੀਆਂ ਹਨ....
ਬਾਲਾਸੋਰ ਰੇਲ ਹਾਦਸਾ: ਰਾਹਤ ਕਾਰਜਾਂ ਲਈ ਡਾਕਟਰਾਂ ਦੀਆਂ ਟੀਮਾਂ ਹੋਈਆਂ ਰਵਾਨਾ- ਕੇਂਦਰੀ ਸਿਹਤ ਮੰਤਰੀ
. . .  about 7 hours ago
ਨਵੀਂ ਦਿੱਲੀ, 3 ਜੂਨ- ਬਾਲਾਸੋਰ ਵਿਖੇ ਵਾਪਰੇ ਰੇਲ ਹਾਦਸੇ ਸੰਬੰਧੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਓਡੀਸ਼ਾ ਵਿਚ ਰੇਲ ਹਾਦਸੇ ਵਾਲੀ ਥਾਂ ’ਤੇ ਰਾਹਤ....
ਬਾਲਾਸੋਰ ਰੇਲ ਹਾਦਸਾ: ਤਾਮਿਲਨਾਡੂ ਸਰਕਾਰ ਵਲੋਂ ਮੁਆਵਜ਼ੇ ਦਾ ਐਲਾਨ
. . .  about 7 hours ago
ਚੇਨੱਈ, 3 ਜੂਨ- ਤਾਮਿਲਨਾਡੂ ਸਰਕਾਰ ਵਲੋਂ ਰੇਲ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ....
ਨਵਜੋਤ ਕੌਰ ਦੀ ਸਿਹਤਯਾਬੀ ਲਈ ਅਰਦਾਸ ਕਰਨ ਵਾਲਿਆਂ ਦਾ ਲੱਖ ਲੱਖ ਧੰਨਵਾਦ- ਨਵਜੋਤ ਸਿੰਘ ਸਿੱਧੂ
. . .  about 8 hours ago
ਅੰਮ੍ਰਿਤਸਰ, 3 ਜੂਨ- ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਕੈਂਸਰ ਨਾਲ ਜੂਝ ਰਹੀ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਪਤਨੀ ਦੀ ਦੂਜੀ ਕੀਮੋਥੈਰੇਪੀ ਦੀ ਇਕ ਤਸਵੀਰ ਸਾਂਝੀ....
ਬਾਲਾਸੋਰ ਰੇਲ ਹਾਦਸਾ: ਅੱਜ ਹਾਦਸੇ ਵਾਲੀ ਥਾਂ ’ਤੇ ਜਾਣਗੇ ਪ੍ਰਧਾਨ ਮੰਤਰੀ
. . .  about 8 hours ago
ਨਵੀਂ ਦਿੱਲੀ, 3 ਜੂਨ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੜੀਸਾ ਜਾਣਗੇ, ਜਿੱਥੇ....
ਬਾਲਾਸੋਰ ਰੇਲ ਹਾਦਸਾ:ਸਥਿਤੀ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਨੇ ਬੁਲਾਈ ਮੀਟਿੰਗ
. . .  about 9 hours ago
ਨਵੀਂ ਦਿੱਲੀ, 3 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲਾਸੋਰ ਰੇਲ ਹਾਦਸੇ ਦੇ ਸੰਬੰਧ ਵਿਚ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਮੀਟਿੰਗ ਬੁਲਾਈ...
ਬੀਮਾਰ ਪਤਨੀ ਨੂੰ ਮਿਲਣ ਦਿੱਲੀ ਸਥਿਤ ਰਿਹਾਇਸ਼ ਤੇ ਪਹੁੰਚੇ ਮਨੀਸ਼ ਸਿਸੋਦੀਆ
. . .  about 9 hours ago
ਨਵੀਂ ਦਿੱਲੀ, 3 ਜੂਨ - ਦਿੱਲੀ ਹਾਈਕੋਰਟ ਵਲੋਂ ਆਪਣੀ ਬੀਮਾਰ ਪਤਨੀ ਨੂੰ ਮਿਲਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ 'ਆਪ' ਆਗੂ ਮਨੀਸ਼ ਸਿਸੋਦੀਆ ਰਾਸ਼ਟਰੀ ਰਾਜਧਾਨੀ...
ਇਸ ਮੁਸ਼ਕਲ ਸਮੇਂ ਚ, ਭਾਰਤ ਦੇ ਲੋਕਾਂ ਨਾਲ ਖੜੇ ਹਨ ਕੈਨੇਡਾ ਦੇ ਲੋਕ -ਬਾਲਾਸੋਰ ਰੇਲ ਹਾਦਸੇ ਤੇ ਟਰੂਡੋ ਦਾ ਟਵੀਟ
. . .  about 9 hours ago
ਓਟਾਵਾ, 3 ਜੂਨ-ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰ ਬਾਲਾਸੋਰ ਟਰੇਨ ਹਾਦਸੇ ਵਿਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟਾਇਆ।ਉਨ੍ਹਾਂ ਕਿਹਾ, "ਓਡੀਸ਼ਾ, ਭਾਰਤ ਵਿਚ ਰੇਲ ਹਾਦਸੇ ਦੀਆਂ ਤਸਵੀਰਾਂ ਅਤੇ ਰਿਪੋਰਟਾਂ ਨੇ ਮੇਰਾ ਦਿਲ...
ਵਿਰਾਟ ਕੋਹਲੀ ਨੇ ਟਵੀਟ ਕਰ ਓਡੀਸ਼ਾ ਰੇਲ ਹਾਦਸੇ 'ਤੇ ਜਤਾਇਆ ਦੁਖ
. . .  about 9 hours ago
ਨਵੀਂ ਦਿੱਲੀ, 3 ਜੂਨ-ਕ੍ਰਿਕਟਰ ਵਿਰਾਟ ਕੋਹਲੀ ਨੇ ਟਵੀਟ ਕੀਤਾ, "ਓਡੀਸ਼ਾ ਵਿਚ ਦਰਦਨਾਕ ਰੇਲ ਹਾਦਸੇ ਬਾਰੇ ਸੁਣ ਕੇ ਦੁਖੀ...
ਕੋਲਕਾਤਾ ਦਾ ਆਪਣਾ ਦੌਰਾ ਘਟਾ ਕੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਬਾਲਾਸੋਰ ਲਈ ਰਵਾਨਾ
. . .  about 10 hours ago
ਨਵੀਂ ਦਿੱਲੀ, 3 ਜੂਨ-ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਪੱਛਮੀ ਬੰਗਾਲ ਦੇ ਕੋਲਕਾਤਾ ਦਾ ਆਪਣਾ ਦੌਰਾ ਘਟਾ ਕੇ ਓਡੀਸ਼ਾ ਦੇ ਬਾਲਾਸੋਰ ਲਈ ਰਵਾਨਾ ਹੋਏ। ਉਸ ਦੇ ਕੁਝ ਘੰਟਿਆਂ 'ਚ ਮੌਕੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 12 ਜੇਠ ਸੰਮਤ 555
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਵੱਖ-ਵੱਖ ਸਕੂਲਾਂ ਦੇ 12ਵੀਂ ਜਮਾਤ ਦੇ ਨਤੀਜੇ ਰਹੇ ਸ਼ਾਨਦਾਰ

ਦਿਆਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਿਰਜਾਜਾਨ
ਬਟਾਲਾ, 25 ਮਈ (ਕਾਹਲੋਂ)-ਦਿਆਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਮਿਰਜਾਜਾਨ 12ਵੀਂ ਜਮਾਤ (ਸਾਇੰਸ ਤੇ ਕਾਮਰਸ ਗਰੁੱਪ) ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਮਨੋਜ ਕੁਮਾਰ ਨੇ ਦੱਸਿਆ ਕਿ 12ਵੀਂ ਜਮਾਤ ਦੇ 200 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ, ਜਿਨ੍ਹਾਂ 'ਚੋਂ 150 ਤੋਂ ਵੱਧ ਵਿਦਿਆਰਥੀਆਂ ਨੇ ਪਹਿਲੇ ਦਰਜੇ 'ਚ ਪ੍ਰੀਖਿਆ ਪਾਸ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਕਿਹਾ ਕਿ ਵਿਦਿਆਰਥੀ ਗੁਰਮਿਲਾਪ ਸਿੰਘ ਤੁੰਗ ਨੇ 97 ਫ਼ੀਸਦੀ ਅੰਕ ਲੈ ਕੇ ਪਹਿਲਾ, ਗਗਨਜੀਤ ਕੌਰ ਅਤੇ ਅਰਸ਼ਦੀਪ ਕੌਰ ਨੇ 96 ਫ਼ੀਸਦੀ ਅੰਕ ਲੈ ਕੇ ਦੂਜਾ, ਓਜਸਵਨੀ ਨੇ 95 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ, ਅਨੂਰੀਤ ਕੌਰ ਨੇ 94 ਫ਼ੀਸਦੀ, ਨਵਕਰਨ ਸਿੰਘ ਨੇ 93.8 ਫ਼ੀਸਦੀ, ਸੁਮਿਤ ਨੇ 92 ਫ਼ੀਸਦੀ ਅੰਕ ਪ੍ਰਾਪਤ ਕੀਤੇ | ਸਕੂਲ ਪਿ੍ੰਸੀਪਲ ਮਨੋਜ ਕੁਮਾਰ ਤੋਂ ਇਲਾਵਾ ਸਾਇੰਸ ਅਧਿਆਪਕ ਸ਼ਿਵਾਨੀ, ਦੀਪਕ ਜੌਹਰ, ਸੁਖਵਿੰਦਰ ਸਿੰਘ ਲੈਕ., ਨਵਦੀਪ ਸਿੰਘ, ਸੁਰਜੀਤ ਸਿੰਘ, ਜਗਦੀਪ ਸਿੰਘ, ਜਗਦੀਸ਼ ਸਿੰਘ, ਵਿਕਰਮਜੀਤ ਗੁਪਤਾ, ਸੰਦੀਪ, ਬਲਵਿੰਦਰ ਸਿੰਘ ਤੇ ਸਰਬਜੀਤ ਸਿੰਘ ਨੇ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
ਗੋਲਡਨ ਸਕੂਲ ਦੀਆਂ 5 ਵਿਦਿਆਰਥਣਾਂ ਆਈਆਂ ਸਟੇਟ ਮੈਰਿਟ 'ਚ11ਵਾਂ, 12ਵਾਂ ਤੇ 13ਵਾਂ ਸਥਾਨ ਕੀਤਾ ਹਾਸਲ
ਗੁਰਦਾਸਪੁਰ, (ਆਰਿਫ਼)-ਗੋਲਡਨ ਸੀਨੀਅਰ ਸੈਕੰਡਰੀ ਸਕੂਲ ਦੇ ਆਏ 12ਵੀਂ ਜਮਾਤ ਦੇ ਨਤੀਜੇ ਵਿਚੋਂ 4 ਵਿਦਿਆਰਥਣਾਂ ਨੇ ਮੈਡੀਕਲ ਤੇ 1 ਨੇ ਨਾਨ ਮੈਡੀਕਲ ਗਰੁੱਪ 'ਚੋਂ ਸਟੇਟ ਮੈਰਿਟ 'ਚ 11ਵਾਂ, 12ਵਾਂ ਤੇ 13ਵਾਂ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਦੱਸਿਆ ਕਿ ਪਵਨਪ੍ਰੀਤ ਕੌਰ, ਬੰਧਨਪ੍ਰੀਤ ਕੌਰ ਤੇ ਪ੍ਰਾਚੀ ਨੇ 97.8 ਫ਼ੀਸਦੀ ਅੰਕਾਂ ਨਾਲ ਮੈਰਿਟ ਵਿਚੋਂ 11ਵਾਂ ਸਥਾਨ, ਹਿਤਾਂਕਸ਼ੀ ਨੇ 97.6 ਫ਼ੀਸਦੀ ਨਾਲ 12ਵਾਂ ਤੇ ਮਨਕੀਰਤ ਕੌਰ ਨੇ 97.4 ਫ਼ੀਸਦੀ ਨਾਲ 13ਵਾਂ ਸਥਾਨ ਹਾਸਲ ਕੀਤਾ ਹੈ | ਜਦੋਂ ਕਿ ਬਾਕੀ ਸਕੂਲ ਦੇ 128 ਵਿਦਿਆਰਥੀਆਂ ਨੇ 97.8 ਫ਼ੀਸਦੀ ਤੱਕ ਰਿਕਾਰਡਤੋੜ ਅੰਕ ਹਾਸਲ ਕੀਤੇ ਹਨ | ਜਦੋਂ ਕਿ 98 ਵਿਦਿਆਰਥੀਆਂ ਨੇ 80 ਫ਼ੀਸਦੀ ਤੱਕ ਅੰਕ ਹਾਸਲ ਕੀਤੇ ਹਨ | ਜਿਸ ਤਹਿਤ ਹਰਲੀਨ ਕੌਰ ਨੇ 96.6 ਫ਼ੀਸਦੀ, ਹਰਸਿਮਰਨ ਨੇ 96.4 ਫ਼ੀਸਦੀ, ਹਰਮਨਪ੍ਰੀਤ ਕੌਰ ਤੇ ਹਰਕੰਵਲ ਸਿੰਘ ਨੇ 96.2 ਫ਼ੀਸਦੀ, ਸਾਨਿਆ, ਜਸ਼ਨਦੀਪ ਤੇ ਗੌਰਵ ਸ਼ਰਮਾ ਨੇ 96 ਫ਼ੀਸਦੀ, ਗੁਰਲੀਨ ਕੌਰ ਨੇ 95.8 ਫ਼ੀਸਦੀ, ਸੀਮਾਨਸ਼ਾ ਤੇ ਮਨਸਵੀ ਠਾਕੁਰ ਨੇ 95 ਫ਼ੀਸਦੀ, ਜਾਨਵੀ ਨੇ 94.6, ਪਰਮਪ੍ਰੀਤ ਸਿੰਘ ਨੇ 94.4, ਤਨਵੀ, ਮ੍ਰਦਿਤ ਗੁਪਤਾ, ਸੁਨੈਨਾ ਠਾਕੁਰ ਨੇ 94.2, ਪਲਕ ਨੇ 94 ਫ਼ੀਸਦੀ, ਉਰਵਸ਼ੀ ਮਹਾਜਨ, ਨਿਖਲੇਸ਼, ਅਰਸ਼ਦੀਪ ਕੌਰ ਨੇ 93.8 ਫ਼ੀਸਦੀ, ਰਿਆ, ਚੇਤਨ ਨੇ 93.6 ਫ਼ੀਸਦੀ, ਰਿਆ ਭਾਰਗਵ ਨੇ 93.4 ਫ਼ੀਸਦੀ, ਅੰਜਲੀ ਤੇ ਮਾਨਵ ਸ਼ਰਮਾ ਨੇ 93.2 ਫ਼ੀਸਦੀ, ਨਵਨੀਤ ਕੌਰ ਨੇ 93 ਫ਼ੀਸਦੀ, ਸੀਰਤ ਜੋਤ, ਗੁਰਲੀਨ ਨੇ 92.6 ਫ਼ੀਸਦੀ, ਰਸਲੀਨ ਕੌਰ ਨੇ 92.4 ਫ਼ੀਸਦੀ, ਕਨਿਕਾ, ਆਕਾਸ਼ ਸ਼ਰਮਾ ਨੇ 92.2 ਫ਼ੀਸਦੀ, ਭੂਮਿਕਾ ਨੇ 91.8 ਫ਼ੀਸਦੀ ਅੰਕ ਹਾਸਲ ਕੀਤੇ ਹਨ | ਚੇਅਰਮੈਨ ਡਾ: ਮੋਹਿਤ ਮਹਾਜਨ, ਅਨੂ ਮਹਾਜਨ, ਡਾਇਰੈਕਟਰ ਇੰਜੀ: ਰਾਘਵ ਮਹਾਜਨ, ਡਾਇਰੈਕਟਰ ਵਿਨਾਇਕ ਮਹਾਜਨ ਤੇ ਪਿ੍ੰਸੀਪਲ ਜਤਿੰਦਰ ਗੁਪਤਾ ਨੇ ਇਸ ਸ਼ਾਨਦਾਰ ਨਤੀਜੇ ਲਈ ਸਮੂਹ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੰੂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਵੇਦ ਕੌਰ ਆਰੀਆ ਸਕੂਲ ਕਾਦੀਆਂ ਦੀ ਸ਼ਵੇਤਾ ਨੇ 12ਵੀਂ ਜਮਾਤ 'ਚੋਂ 95 ਫ਼ੀਸਦੀ ਅੰਕ ਲੈ ਕੇ ਹਾਸਲ ਕੀਤਾ ਪਹਿਲਾ ਸਥਾਨ
ਬਟਾਲਾ, (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿਚ ਵੇਦ ਕੌਰ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਪਿ੍ੰਸੀਪਲ ਮਮਤਾ ਡੋਗਰਾ ਨੇ ਦੱਸਿਆ ਕਿ ਸਾਇੰਸ ਗਰੁੱਪ ਵਿਚ ਸ਼ਵੇਤਾ ਨੇ 95 ਫ਼ੀਸਦੀ ਅੰਕ ਲੈ ਕੇ ਪਹਿਲਾ, ਜਗਮੀਤ ਕੌਰ ਨੇ 94.2 ਫ਼ੀਸਦੀ ਲੈ ਕੇ ਦੂਸਰਾ, ਕਿਰਨਦੀਪ ਕੌਰ 93.6 ਅੰਕ ਲੈ ਕੇ ਤੀਸਰਾ, ਕਾਮਰਸ ਗਰੁੱਪ ਵਿਚ ਗੁਰਲੀਨ ਕੌਰ ਨੇ 90.2 ਫ਼ੀਸਦੀ ਅੰਕ ਲੈ ਕੇ ਪਹਿਲਾ, ਰੁਚੀ ਨੇ 88.8 ਫ਼ੀਸਦੀ ਅੰਕ ਲੈ ਕੇ ਦੂਸਰਾ, ਮਨਪ੍ਰੀਤ ਕੌਰ ਨੇ 88 ਫ਼ੀਸਦੀ ਅੰਕ ਲੈ ਕੇ ਤੀਸਰਾ ਅਤੇ ਆਰਟਸ ਗਰੁੱਪ ਵਿਚ ਭਾਵਨਾ ਨੇ 93.2 ਫ਼ੀਸਦੀ ਅੰਕ ਲੈ ਪਹਿਲਾ, ਗੁਰਸ਼ਰਨਜੀਤ ਕੌਰ ਨੇ 89.2 ਫ਼ੀਸਦੀ ਅੰਕ ਲੈ ਕੇ ਦੂਸਰਾ, ਨੈਣਾ ਨੇ 87.2 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਮਮਤਾ ਡੋਗਰਾ ਅਤੇ ਸਮੂਹ ਸਟਾਫ਼ ਨੇ ਪੁਜ਼ੀਸ਼ਨ ਵਾਲੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਕੂਲ ਦੇ ਚੇਅਰਮੈਨ ਬੀ.ਕੇ. ਮਿੱਤਲ, ਮੈਨੇਜਰ ਡਾ. ਅੰਜਨਾ ਗੁਪਤਾ ਦੇ ਸਿਰ ਬੰਨਿ੍ਹਆ |
ਦਸਮੇਸ਼ ਪਬਲਿਕ ਸਕੂਲ ਦੀ ਬਾਰਵੀਂ ਜਮਾਤ ਦੇ 5 ਵਿਦਿਆਰਥੀ ਮੈਰਿਟ 'ਚ ਆ ਕੇ ਬਣੇ ਮੋਹਰੀ
ਬਟਾਲਾ, (ਕਾਹਲੋਂ)-ਇਲਾਕੇ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਡਾ ਕੋਟਲੀ ਸੂਰਤ ਮੱਲ੍ਹੀ ਦੇ ਪੰਜ ਹੋਣਹਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਆ ਕੇ ਜ਼ਿਲ੍ਹੇ 'ਚੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਸਬੰਧੀ ਸਕੂਲ ਦੇ ਪ੍ਰਬੰਧਕ ਕਰਨਪਾਲ ਸਿੰਘ ਭਿਟੇਵੱਡ ਨੇ ਦੱਸਿਆ ਕਿ ਐਮ.ਡੀ. ਅਜੇਪਾਲ ਸਿੰਘ ਭਿਟੇਵੱਡ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਹੋਣਹਾਰ ਸਕੂਲ ਪਿ੍ੰਸੀਪਲ ਦਵਿੰਦਰ ਸਿੰਘ ਦੀ ਯੋਗ ਅਗਵਾਈ 'ਚ ਬਾਰਵੀਂ ਕਲਾਸ 'ਚੋਂ ਐਸ਼ਮੀਨ ਕੌਰ 494/500, ਅਸਮੀਤ ਕੌਰ 488, ਰਵਨੀਤ ਕੌਰ 488, ਪਾਵਨੀ ਸ਼ਰਮਾ 486, ਬਾਨੂਰੀਤ ਕੌਰ 485 ਨੰਬਰ ਪ੍ਰਾਪਤ ਕਰਕੇ ਪੰਜਾਬ ਮੈਰਿਟ ਸੂਚੀ 'ਚ ਆ ਕੇ ਜ਼ਿਲੇ੍ਹ 'ਚੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ 5 ਵਿਦਿਆਰਥੀਆਂ ਦੇ ਮੈਰਿਟ 'ਚ ਆਉਣ ਦਾ ਸਿਹਰਾ ਪਿ੍ੰਸੀਪਲ ਦਵਿੰਦਰ ਸਿੰਘ ਦੀ ਯੋਗ ਅਗਵਾਈ 'ਚ ਸੀਨੀਅਰ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ, ਜਿਨ੍ਹਾਂ ਨੇ ਬਹੁਤ ਹੀ ਲਗਨ ਤੇ ਸਖ਼ਤ ਮਿਹਨਤ ਨਾਲ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਤਿਆਰੀਆਂ ਕਰਵਾਈ ਹੈ | ਇਸ ਸਮੇਂ ਚੇਅਰਪਰਸਨ ਅਮਰਜੀਤ ਕੌਰ, ਸਕੂਲ ਇੰਚਾਰਜ ਰਜਵੰਤ ਕੌਰ ਦਾਲਮ, ਜਗਜੀਤ ਕੌਰ, ਸਿਮਰਨਜੀਤ ਕੌਰ ਭਿੱਟੇਵੱਡ, ਜੋਤੀ ਸ਼ਰਮਾ ਡੇਰਾ ਬਾਬਾ ਨਾਨਕ, ਜਗਪਾਲ ਸਿੰਘ ਬਿਜਲੀਵਾਲ, ਕੁਲਵਿੰਦਰ ਕੌਰ, ਡੀ.ਪੀ.ਈ. ਜਸਪਾਲ ਸਿੰਘ ਸ਼ਾਹਪੁਰ ਗੋਰਾਇਆ, ਸੰਦੀਪ ਕੌਰ, ਕਰਮਜੀਤ ਕੌਰ, ਗਗਨਦੀਪ ਸਿੰਘ, ਮਮਤਾ ਸ਼ਰਮਾ, ਹਰੀਸ਼, ਨਿਤਿਸ਼ ਕੁਮਾਰ, ਕਵਲਜੀਤ ਕੌਰ ਆਦਿ ਹਾਜ਼ਰ ਸਨ |
ਸ੍ਰੀ ਗੁਰੂ ਨਾਨਕ ਦੇਵ ਸਕੂਲ ਕੰਡਿਆਲ ਨੇ 12ਵੀਂ ਜਮਾਤ ਦੀ ਪ੍ਰੀਖਿਆ 'ਚ ਮਾਰੀਆਂ ਮੱਲਾਂ
ਬਟਾਲਾ, (ਹਰਦੇਵ ਸਿੰਘ ਸੰਧੂ)-ਸ੍ਰੀ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਕੰਡਿਆਲ ਸਿੱਖਿਆ ਦੇ ਖੇਤਰ ਵਿਚ ਬਹੁਤ ਹੀ ਸ਼ਾਲਾਘਾਯੋਗ ਭੂਮਿਕਾ ਨਿਭਾ ਰਿਹਾ ਹੈ | ਇਸੇ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੰਨਤਦੀਪ ਕੌਰ ਨੇ 97.20 ਫ਼ੀਸਦੀ ਨੰਬਰ ਲੈ ਕੇ ਮੈਰਿਟ ਹਾਸਲ ਕੀਤੀ, ਉਥੇ ਦੂਜੇ ਪਾਸੇ ਹੋਰ ਵੀ ਕਈ ਵਿਦਿਆਰਥੀਆਂ ਨੇ ਬਹੁਤ ਚੰਗੇ ਨੰਬਰ ਪ੍ਰਾਪਤ ਕੀਤੇ, ਜਿਨਾਂ ਵਿਚ ਸਾਹਿਲਜੀਤ ਕੌਰ ਨੇ 96.4 ਫ਼ੀਸਦੀ, ਹਿਨਾ 95.8 ਫ਼ੀਸਦੀ, ਚਾਂਦਨੀ ਤੇ ਸਨੇਹਾ 95.4 ਫ਼ੀਸਦੀ, ਮੁਸਕਾਨ 95 ਫ਼ੀਸਦੀ, ਕੰਵਲਜੀਤ ਕੌਰ 94.2 ਫ਼ੀਸਦੀ, ਸਮਾਈਲ ਤੇ ਕਿ੍ਸ਼ਨਾ ਨੇ 93.8 ਫ਼ੀਸਦੀ, ਸੁਖਮਨਜੀਤ ਕੌਰ 93.2 ਫ਼ੀਸਦੀ, ਪ੍ਰਭਜੋਤ ਸਿੰਘ 92.6 ਫ਼ੀਸਦੀ, ਨੀਰਜਜੋਤ 92.4 ਫ਼ੀਸਦੀ, ਸਹਿਜਦੀਪ 92.4 ਫ਼ੀਸਦੀ ਅਤੇ ਸ਼ਹਿਨਾਜ 92.4 ਫ਼ੀਸਦੀ, ਅੰਮਿ੍ਤਪਾਲ ਕੌਰ ਤੇ ਅਨਮੋਲ 92.2 ਫ਼ੀਸਦੀ, ਹਰਮਨਦੀਪ, ਹਰਸਿਮਰਨ, ਤੇਜਵੀਰ ਨੇ 92 ਫ਼ੀਸਦੀ, ਪ੍ਰਭਜੋਤ 91.8 ਫ਼ੀਸਦੀ, ਪ੍ਰਭਜੀਤ 91.4 ਫ਼ੀਸਦੀ, ਸੰਦੀਪ 90.6 ਫ਼ੀਸਦੀ, ਸੁਖਮਨਪ੍ਰੀਤ 90.2 ਫ਼ੀਸਦੀ ਅਤੇ ਅਗਮਬੀਰ ਕੌਰ ਨੇ 90 ਫ਼ੀਸਦੀ ਨੰਬਰ ਪ੍ਰਾਪਤ ਕਰਕੇ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹਰਚਰਨ ਸਿੰਘ ਰੰਧਾਵਾ, ਐੱਮ.ਡੀ. ਰਜਿੰਦਰ ਸਿੰਘ ਰੰਧਾਵਾ, ਪਿ੍ੰਸੀਪਲ ਅਮਨਦੀਪ ਕੌਰ ਰੰਧਾਵਾ ਅਤੇ ਉਪ ਪਿ੍ੰਸੀਪਲ ਗੁਰਮੀਤ ਕੌਰ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ |
ਐਕਸੈਲਸੀਅਰ ਸਕੂਲ ਬਿਜਲੀਵਾਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ
ਕਿਲ੍ਹਾ ਲਾਲ ਸਿੰਘ, 25 ਮਈ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਦੀ 12ਵੀਂ ਜਮਾਤ ਸਾਇੰਸ, ਕਾਮਰਸ ਅਤੇ ਆਰਟਸ ਗਰੁੱਪ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਪਿ੍ੰਸੀਪਲ ਤੇਜਿੰਦਰ ਕੌਰ ਨੇ ਦੱਸਿਆ ਕਿ ਸਾਇੰਸ ਗਰੁੱਪ ਦੀ ਪ੍ਰਭਜੋਤ ਕੌਰ ਨੇ 96.4 ਫ਼ੀਸਦੀ, ਜਸਮੀਤ ਕੌਰ, ਨਵਜੋਤ ਕੌਰ, ਸਿਮਰਨ ਕੌਰ, ਸੁਪਰੀਤ ਕੌਰ, ਅਰਸ਼ਦੀਪ ਕੌਰ, ਅਮਨਜੋਤ ਕੌਰ, ਅਨਮੋਲਪ੍ਰੀਤ ਕੌਰ, ਕਮਲਪ੍ਰੀਤ ਕੌਰ, ਹਰਕੀਰਤ ਸਿੰਘ ਨੇ 95 ਫ਼ੀਸਦੀ, ਅਰਪਨਪ੍ਰੀਤ ਕੌਰ, ਗੁਰਵਿੰਦਰ ਕੌਰ, ਅਭੈਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਮਨਤਾਜ ਸਿੰਘ ਅਤੇ ਪਰਨੀਤ ਕੌਰ ਨੇ 94 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ ਕੈਮਿਸਟਰੀ ਵਿਚ 98 ਫ਼ੀਸਦੀ, ਬਾਇਓਲੋਜੀ ਵਿਚ 99 ਫ਼ੀਸਦੀ, ਫਿਜਿਕਸ ਵਿਚ 97 ਫ਼ੀਸਦੀ, ਅੰਗਰੇਜੀ ਵਿਚ 98 ਫ਼ੀਸਦੀ, ਜਨਰਲ ਪੰਜਾਬੀ ਵਿਚ 98 ਫ਼ੀਸਦੀ ਅੰਕ ਪ੍ਰਾਪਤ ਕੀਤੇ | ਪਿ੍ੰਸੀਪਲ ਤੇਜਿੰਦਰ ਕੌਰ ਨੇ ਦੱਸਿਆ ਕਿ ਸਾਇੰਸ, ਕਾਮਰਸ ਤੇ ਆਰਟਸ ਦੇ ਵਿਦਿਆਰਥੀਆਂ ਵਿਚੋਂ 39 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, 41 ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਵੱਧ, 16 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਸਕੂਲ ਪਿ੍ੰਸੀਪਲ ਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਸੰਸਥਾ ਦੇ ਯੋਗ ਅਤੇ ਤਜਰਬੇਕਾਰ ਅਧਿਆਪਕਾਂ ਦੀ ਮਿਹਨਤ ਦਾ ਹੀ ਨਤੀਜਾ ਹੈ |
ਦੇਸ ਰਾਜ ਪਬਲਿਕ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਬਟਾਲਾ, (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜੇ 'ਚੋਂ ਦੇਸ ਰਾਜ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ | ਹਰਜੋਤ ਸਿੰਘ ਨੇ ਸਾਇੰਸ ਗਰੁੱਪ 'ਚੋਂ 95.6 ਫ਼ੀਸਦੀ, ਕਾਮਰਸ ਗਰੁੱਪ 'ਚੋਂ ਨੇਹਾ, ਸਹਿਜਪ੍ਰੀਤ ਤੇ ਪਿ੍ੰਸਪ੍ਰੀਤ ਨੇ 95.6 ਫ਼ੀਸਦੀ ਤੇ ਆਰਟਸ ਗਰੁੱਪ 'ਚੋਂ ਦਿਕਸ਼ਾ ਨੇ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ਜਮਾਤ 'ਚੋਂ ਪਹਿਲਾ ਤੇ ਸਾਇੰਸ ਗਰੁੱਪ 'ਚੋਂ ਹੀ ਬਿਕਰਮਜੀਤ ਸਿੰਘ 94 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਕਰਨਬੀਰ ਸਿੰਘ, ਮਹਿਕਪ੍ਰੀਤ ਕੌਰ, ਜਪਕਰਨਪ੍ਰੀਤ ਸਿੰਘ ਤੇ ਅਮਿਤ ਨੇ 92 ਫ਼ੀਸਦੀ ਅੰਕ ਪ੍ਰਾਪਤ ਕਰਕੇ ਜਮਾਤ 'ਚੋਂ ਤੀਸਰਾ ਸਥਾਨ ਹਾਸਲ ਕੀਤਾ | ਕਾਮਰਸ ਗਰੁੱਪ 'ਚੋਂ ਮਹਿਕਪ੍ਰੀਤ ਤੇ ਇਰਵਨ ਨੇ 93.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ, ਸਿਮਰਨਪ੍ਰੀਤ ਨੇ 92 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ, ਆਰਟਸ ਗਰੁੱਪ ਵਿਚ ਜਸ਼ਨਪ੍ਰੀਤ ਕੌਰ ਨੇ 89.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਤੇ ਵਿਸ਼ਾਲਦੀਪ ਨੇ 87.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਜਮਾਤ 'ਚੋਂ ਤੀਸਰਾ ਸਥਾਨ ਹਾਸਲ ਕੀਤਾ | ਬਾਕੀ ਰਹਿੰਦੇ ਵਿਦਿਆਰਥੀਆਂ ਨੇ ਵੀ 85 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੇ ਮੈਨੇਜਰ ਹਰਪ੍ਰੀਤ ਟਾਂਕ, ਸਕੂਲ ਸਿੱਖਿਆ ਸਲਾਹਕਾਰ ਸੁਰਿੰਦਰ ਕੁਮਾਰੀ ਅਤੇ ਸਕੂਲ ਇੰਚਾਰਜ ਸਰਬਜੋਤ ਸਿੰਘ ਨੇ ਪੁਜੀਸ਼ਨ ਪ੍ਰਾਪਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ | ਮੈਨੇਜਰ ਹਰਪ੍ਰੀਤ ਟਾਂਕ ਨੇ ਇਸ ਸਬੰਧ ਵਿਚ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਮਿਹਨਤੀ ਅਧਿਆਪਕਾਂ ਦੇ ਸਿਰ ਜਾਂਦਾ ਹੈ |

ਵੱਖ-ਵੱਖ ਸਕੂਲਾਂ ਦੇ 12ਵੀਂ ਜਮਾਤ ਦੇ ਨਤੀਜੇ ਰਹੇ ਸ਼ਾਨਦਾਰ

ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਔਜਲਾ ਦਾ ਨਤੀਜਾ ਰਿਹਾ ਸ਼ਾਨਦਾਰ ਗੁਰਦਾਸਪੁਰ, (ਆਰਿਫ਼)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਦੇ ਨਤੀਜੇ ਵਿਚੋਂ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਔਜਲਾ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਪਿ੍ੰਸੀਪਲ ...

ਪੂਰੀ ਖ਼ਬਰ »

ਮਨਰੇਗਾ ਦਾ ਰੁਜ਼ਗਾਰ ਲੈਣ ਲਈ ਹਫ਼ਤੇ ਵਿਚ ਦੂਸਰੀ ਵਾਰ ਦਿੱਤਾ ਧਰਨਾ

ਫਤਹਿਗੜ੍ਹ ਚੂੜੀਆਂ, 25 ਮਈ (ਐੱਮ.ਐੱਸ. ਫੁੱਲ)-ਅੱਜ ਇੱਥੇ ਬਲਾਕ ਫਤਹਿਗੜ੍ਹ ਚੂੜੀਆਂ ਦੇ ਪਿੰਡ ਲੋਧੀਨੰਗਲ, ਮੰਜਿਆਂਵਾਲੀ, ਮਲਕਵਾਲ, ਦਾਬਾਂਵਾਲੀ, ਖੋਖਰ, ਪਿਡੀ, ਤੇਜਾ ਕਲਾਂ ਅਤੇ ਜਾਂਗਲਾ ਪਿੰਡਾਂ ਦੇ ਮਜ਼ਦੂਰਾਂ ਨੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿਚ ਮਨਰੇਗਾ ਦਾ ...

ਪੂਰੀ ਖ਼ਬਰ »

ਬਾਬਾ ਬੁੱਢਾ ਸਾਹਿਬ ਮਾਡਰਨ ਸੀ. ਸੈਕੰ. ਸਕੂਲ ਉਗਰੇਵਾਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਬਟਾਲਾ, 25 ਮਈ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ 12ਵੀਂ ਜਮਾਤ ਦੇ ਐਲਾਨੇ ਨਤੀਜੇ 'ਚੋਂ ਬਾਬਾ ਬੁੱਢਾ ਸਾਹਿਬ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਉਗਰੇਵਾਲ (ਦਾਲਮ ਨੰਗਲ) ਦੇ ਸਾਰੇ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਨੰਬਰ ਲੈ ਕੇ ਸਕੂਲ ਤੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਕਲਾਨੌਰ ਦੀ ਮਹਿਕਦੀਪ ਕੌਰ ਨੇ ਮੈਰਿਟ 'ਚ ਪ੍ਰਾਪਤ ਕੀਤਾ 14ਵਾਂ ਸਥਾਨ

ਕਲਾਨੌਰ, 25 ਮਈ (ਪੁਰੇਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਸ਼੍ਰੇਣੀ ਦੇ ਨਤੀਜਿਆਂ 'ਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਹੋਣਹਾਰ ਵਿਦਿਆਰਥਣ ਮਹਿਕਦੀਪ ਕੌਰ ਵਾਸੀ ਪਿੰਡ ਮੁਸਤਫ਼ਾਪੁਰ ਨੇ ਹਿਊਮੈਨਿਟੀਜ਼ ਗਰੁੱਪ 'ਚੋਂ ...

ਪੂਰੀ ਖ਼ਬਰ »

ਆਬਕਾਰੀ ਵਿਭਾਗ ਨੇ ਛਾਪੇਮਾਰੀ ਦੌਰਾਨ 80 ਲੀਟਰ ਲਾਹਣ ਅਤੇ 10 ਬੋਤਲਾਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

ਬਟਾਲਾ, 25 ਮਈ (ਕਾਹਲੋਂ)-ਆਬਕਾਰੀ ਵਿਭਾਗ ਨੇ ਸਰਕਲ ਬਟਾਲਾ ਅਧੀਨ ਆਉਂਦੇ ਪਿੰਡ ਹਸਨਪੁਰਾ ਤੋਂ ਛਾਪੇਮਾਰੀ ਦੌਰਾਨ 80 ਲੀਟਰ ਲਾਹਣ ਅਤੇ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਇਸ ਸਬੰਧੀ ਰਾਜਿੰਦਰਾ ਵਾਈਨ ਦੇ ਜੀ.ਐੱਮ. ਗੁਰਪ੍ਰੀਤ ਸਿੰਘ ਗੋਪੀ ਉੱਪਲ ਨੇ ਦੱਸਿਆ ...

ਪੂਰੀ ਖ਼ਬਰ »

ਔਰਤ ਦੀ ਜ਼ਹਿਰੀਲੀ ਚੀਜ਼ ਖਾਣ ਨਾਲ ਸ਼ੱਕੀ ਹਾਲਾਤ 'ਚ ਮੌਤ

ਕਾਲਾ ਅਫਗਾਨਾ, 25 ਮਈ (ਅਵਤਾਰ ਸਿੰਘ ਰੰਧਾਵਾ)-ਥਾਣਾ ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਨੰਦਿਆਂਵਾਲ ਦੀ ਬਿਨਾਂ ਦੱਸੇ ਸ਼ਾਮ ਨੂੰ ਘਰੋਂ ਬਾਹਰ ਗਈ ਦੋ ਬੱਚਿਆਂ ਦੀ ਮਾਂ ਦੀ ਸ਼ੱਕੀ ਹਲਾਤ 'ਚ ਮੌਤ ਹੋ ਗਈ | ਮਿ੍ਤਕ ਦੀ ਜੇਠਾਣੀ ਹਰਦੀਪ ਕੌਰ ਪਤਨੀ ਬਲਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਡਿਵਾਇਨ ਵਿਲ ਪਬਲਿਕ ਸਕੂਲ ਵਿਖੇ 'ਜੈਵ ਵਿਭਿੰਨਤਾ ਦਿਵਸ' ਮਨਾਇਆ

ਬਟਾਲਾ, 25 ਮਈ (ਕਾਹਲੋਂ)-ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਵਿਖੇ ਮੈਡਮ ਕੁਲਬੀਰ ਕੌਰ ਦੀ ਅਗਵਾਈ ਵਿਚ ਜੈਵ ਵਿਭਿੰਨਤਾ ਦਿਵਸ ਮਨਾਇਆ ਗਿਆ | ਸਾਇੰਸ ਅਧਿਆਪਕਾਂ ਵਲੋਂ ਬੱਚਿਆਂ ਨੂੰ ਜੈਵ ਵਿਭਿੰਨਤਾ ਬਾਰੇ ਜਾਗਰੂਕ ਕੀਤਾ ਗਿਆ ਕਿ ਜੈਵ ਵਿਭਿੰਨਤਾ ਸਾਡੇ ਵਾਤਾਵਰਣ ਦਾ ...

ਪੂਰੀ ਖ਼ਬਰ »

ਰੇਲ ਗੱਡੀ ਨਾਲ ਟਕਰਾਉਣ 'ਤੇ ਨੌਜਵਾਨ ਦੀ ਮੌਤ

ਬਟਾਲਾ, 25 ਮਈ (ਕਾਹਲੋਂ)-ਬਟਾਲਾ ਤੋਂ ਅੰਮਿ੍ਤਸਰ ਜਾ ਰਹੀ ਰੇਲ ਗੱਡੀ ਨਾਲ ਰਾਤ ਦੇ ਸਮੇਂ ਟਕਰਾਉਣ ਨਾਲ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਰਵੀ ਪੁੱਤਰ ਗੋਗਾ ਵਾਸੀ ਨਵਾਂ ਪਿੰਡ ਪੰਜ ਖੜੱਲ, ਜੋ ਰਾਤ 8:30 ਵਜੇ ਬਾਈਪਾਸ ਨੇੜੇ ਫਾਟਕ ਤੋਂ ਅੰਮਿ੍ਤਸਰ ਜਾ ਰਹੀ ਰੇਲ ...

ਪੂਰੀ ਖ਼ਬਰ »

ਨਵਸ਼ਰਨ ਦੇ ਹੱਕ 'ਚ 28 ਨੂੰ ਮੁਹਾਲੀ ਅੰਬ ਸਾਹਿਬ ਤੋਂ ਗਵਰਨਰ ਪੰਜਾਬ ਦੇ ਘਰ ਤੱਕ ਹੋਵੇਗਾ ਵੱਡਾ ਰੋਸ ਮਾਰਚ : ਬੀਬੀ ਦਵਿੰਦਰ ਕੌਰ

ਕਾਹਨੂੰਵਾਨ, 25 ਮਈ (ਕੁਲਦੀਪ ਸਿੰਘ ਜਾਫਲਪੁਰ)-ਮਹਾਨ ਕੌਮੀ ਬੁੱਧੀਜੀਵੀ ਅਤੇ ਕਿਸਾਨਾਂ ਦੀ ਹਮਾਇਤੀ ਨਵਸ਼ਰਨ 'ਤੇ ਝੂਠੇ ਕੇਸ ਮੜ੍ਹਨ ਲਈ ਤਰਲੋਮੱਛੀ ਹੋ ਰਹੀ ਮੋਦੀ ਸਰਕਾਰ ਵਿਰੁੱਧ ਜਨਤਕ ਰੋਹ ਵੱਧ ਰਿਹਾ ਹੈ | ਇਸ ਰੋਹ ਦੇ ਪ੍ਰਗਟਾਵੇ ਲਈ 28 ਮਈ ਨੂੰ ਮੋਹਾਲੀ ਗੁਰਦੁਆਰਾ ...

ਪੂਰੀ ਖ਼ਬਰ »

ਬੇਰਿੰਗ ਕਾਲਜੀਏਟ ਸਕੂਲ ਦੀ ਯੋਗਿਤਾ ਜੋਸ਼ੀ ਨੇ 97.80 ਫ਼ੀਸਦੀ ਅੰਕ ਪ੍ਰਾਪਤ ਕਰਕੇ ਮਾਰੀ ਬਾਜ਼ੀ

ਬਟਾਲਾ, 25 ਮਈ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਬਟਾਲਾ ਇਲਾਕੇ ਦੀ ਨਾਮਵਰ ਸੰਸਥਾ ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦਾ ਨਤੀਜਾ ਇਸ ਵਾਰ 100 ਫ਼ੀਸਦੀ ਆ ਕੇ ਬੇਹੱਦ ਸ਼ਾਨਦਾਰ ਰਿਹਾ | ਸਕੂਲ ਚੇਅਰਮੈਨ ...

ਪੂਰੀ ਖ਼ਬਰ »

ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨਲ ਵੈੱਲਫ਼ੇਅਰ ਐਸੋਸੀਏਸ਼ਨਾਂ ਵਲੋਂ ਗਵਾਲੀਅਰ ਵਿਖੇ ਸੈਮੀਨਾਰ

ਜਲੰਧਰ, 25 ਮਈ (ਅਜੀਤ ਬਿਊਰੋ)-ਬੀਤੇ ਦਿਨ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸਨਲ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਇਕ ਸੈਮੀਨਾਰ ਬੀ.ਐੱਸ.ਐੱਫ਼. ਦੇ ਪਹਿਲੇ ਡਾਇਰੈਕਟਰ ਜਨਰਲ ਸਵ. ਕੇ.ਐੱਫ.ਰੁਸਤਮ ਦੇ ਜਨਮ ਦਿਨ ਨੂੰ ਸਮਰਪਿਤ ਗਵਾਲੀਅਰ ਵਿਖੇ ਆਯੋਜਿਤ ਕੀਤਾ ਗਿਆ | ਸ੍ਰੀ ...

ਪੂਰੀ ਖ਼ਬਰ »

ਨਗਰ ਕੌਂਸਲ ਗੁਰਦਾਸਪੁਰ ਹਾਊਸ ਦੀ ਹੋਈ ਮੀਟਿੰਗ

ਗੁਰਦਾਸਪੁਰ, 25 ਮਈ (ਆਰਿਫ਼)-ਨਗਰ ਕੌਂਸਲ ਗੁਰਦਾਸਪੁਰ ਹਾਊਸ ਦੀ ਮੀਟਿੰਗ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੀ ਪ੍ਰਧਾਨਗੀ ਵਿਚ ਕੌਂਸਲ ਦੇ ਮੀਟਿੰਗ ਹਾਲ ਵਿਚ ਹੋਈ | ਜਿਸ ਵਿਚ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ...

ਪੂਰੀ ਖ਼ਬਰ »

ਵਾਹਨ ਡੀਲਰ ਸੇਲ ਕੀਤੇ ਜਾ ਰਹੇ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਆਪਣੇ ਪੱਧਰ 'ਤੇ ਹੀ ਕਰ ਸਕਦੇ ਹਨ ਮੁਕੰਮਲ-ਐੱਸ.ਡੀ.ਐੱਮ.

ਪਠਾਣਕੋਟ, 25 ਮਈ (ਅ.ਬ.)-ਐੱਸ.ਡੀ.ਐੱਮ. ਪਠਾਨਕੋਟ ਕਾਲਾ ਰਾਮ ਕਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਵਾਹਨ ਡੀਲਰ ਉਨ੍ਹਾਂ ਵਲੋਂ ਸੇਲ ਕੀਤੇ ਜਾ ਰਹੇ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਆਪਣੇ ਪੱਧਰ 'ਤੇ ਹੀ ਮੁਕੰਮਲ ਕਰ ਸਕਦੇ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਹੋਈ ਮੀਟਿੰਗ

ਪਠਾਨਕੋਟ, 25 ਮਈ (ਸੰਧੂ)-ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਪਠਾਨਕੋਟ ਦੇ ਇੰਚਾਰਜ ਰਾਜੇਸ਼ ਵਾਘਾ, ...

ਪੂਰੀ ਖ਼ਬਰ »

12ਵੀਂ ਬੋਰਡ ਪ੍ਰੀਖਿਆ 'ਚ ਜ਼ਿਲ੍ਹਾ ਪਠਾਨਕੋਟ ਨੰੂ ਸੂਬੇ ਭਰ 'ਚੋਂ ਦੂਜਾ ਸਥਾਨ ਪ੍ਰਾਪਤ ਕਰਨ 'ਤੇ ਡੀ.ਈ.ਓ. (ਸੈ:) ਨੰੂ ਕੀਤਾ ਸਨਮਾਨਿਤ

ਪਠਾਨਕੋਟ, 25 ਮਈ (ਸੰਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ 96.71 ਫੀਸਦੀ ਪਾਸ ਪ੍ਰਤੀਸ਼ਤਤਾ ਨਾਲ ਸੂਬੇ ਭਰ ਵਿਚੋਂ ਜ਼ਿਲ੍ਹਾ ਪਠਾਨਕੋਟ ਦੇ ਦੂਜਾ ਸਥਾਨ ਹਾਸਲ ਕਰਨ 'ਤੇ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ:) ਪਠਾਨਕੋਟ ...

ਪੂਰੀ ਖ਼ਬਰ »

ਸਰਕਾਰੀ ਸਕੂਲ ਘਰੋਟਾ ਵਿਖੇ ਮੈਰਿਟ 'ਚ 12ਵਾਂ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਤੇ ਹੋਰ ਵਿਦਿਆਰਥੀ ਸਨਮਾਨਿਤ

ਘਰੋਟਾ, 25 ਮਈ (ਸੰਜੀਵ ਗੁਪਤਾ)-ਆਜ਼ਾਦੀ ਘੁਲਾਟੀਆ ਹੰਸਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿਖੇ ਇਕ ਸਨਮਾਨ ਸਮਾਗਮ ਪਿ੍ੰਸੀਪਲ ਪੰਕਜ ਮਹਾਜਨ ਦੀ ਰਹਿਨੁਮਾਈ ਹੇਠ ਹੋਇਆ | ਜਿਸ ਵਿਚ ਪੰਜਾਬ ਮੈਰਿਟ ਵਿਚ 12ਵਾਂ ਅਤੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕਰਨ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਪਿੰਡ ਠੁਠੋਵਾਲ ਖਰਖੜ੍ਹਾ ਵਿਖੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਬਮਿਆਲ, 25 ਮਈ (ਅ.ਬ.)-ਅੱਜ ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਹਿੰਦ-ਪਾਕ ਦੀ ਸਰਹੱਦ ਦੇ ਨਾਲ ਲੱਗਦੇ ਪੰਜਾਬ ਦੇ ਆਖ਼ਰੀ ਪਿੰਡ ਠੁਠੋਵਾਲ ਖਰਖੜ੍ਹਾ ਵਿਖੇ ਵਿਸ਼ੇਸ਼ ਦੌਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ | ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ...

ਪੂਰੀ ਖ਼ਬਰ »

ਦੋ ਦਿਨ ਬੀਤ ਜਾਣ ਬਾਅਦ ਵੀ ਘਰੋਟਾ ਦੇ ਗੁਲਪੁਰ ਚੱਕੀ ਦਰਿਆ 'ਚ ਰੁੜੇ ਨੌਜਵਾਨ ਦਾ ਨਹੀਂ ਲੱਗਾ ਕੋਈ ਸੁਰਾਗ

ਘਰੋਟਾ, 25 ਮਈ (ਸੰਜੀਵ ਗੁਪਤਾ)-ਬਾਬੇ ਦਾ ਬੇੜਾ ਪਰਵਾਹ ਕਰਦੇ ਗੁਲਪੁਰ ਚੱਕੀ ਦਰਿਆ ਵਿਚ ਘਰੋਟਾ ਦੇ ਰੁੜ੍ਹੇ ਨੌਜਵਾਨ ਦਾ ਦੋ ਦਿਨ ਬੀਤ ਜਾਣ ਬਾਅਦ ਵੀ ਕੋਈ ਸੁਰਾਗ ਨਹੀਂ ਲੱਗਾ | ਜਿਸ ਨੰੂ ਲੈ ਕੇ ਪਰਿਵਾਰਕ ਮੈਂਬਰ ਚਿੰਤਤ ਹਨ | ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ...

ਪੂਰੀ ਖ਼ਬਰ »

ਮੈਰਿਟ 'ਚ ਰਹੀ ਵਿਦਿਆਰਥਣ ਈਸ਼ਵਰੀ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਸਕੂਲ ਪਿ੍ੰਸੀਪਲ ਵਲੋਂ ਸਨਮਾਨਿਤ

ਪਠਾਨਕੋਟ, 25 ਮਈ (ਸੰਧੂ)-ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸਕੂਲ ਪਠਾਨਕੋਟ ਦੀ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫਿਰ ਆਪਣੀ ਪ੍ਰਤਿਭਾ ਦਾ ਲੋਹਾ ਮਨਾਉਂਦੇ ਹੋਏ ਸਾਬਤ ਕਰ ਦਿੱਤਾ ਕਿ ਸਕੂਲ ਦੀਆਂ ਵਿਦਿਆਰਥਣਾਂ ਕਿਸੇ ਤੋਂ ਘੱਟ ਨਹੀਂ ਹਨ | ਪਿ੍ੰਸੀਪਲ ...

ਪੂਰੀ ਖ਼ਬਰ »

ਸਿੰਚਾਈ ਵਿਭਾਗ ਦੇ ਮੁੱਖ ਦਫ਼ਤਰ ਅੰਮਿ੍ਤਸਰ ਵਿਖੇ ਧਰਨੇ ਵਿਚ ਸ਼ਾਮਿਲ ਹੋਣ ਲਈ ਕਿਸਾਨਾਂ ਦਾ ਜਥਾ ਰਵਾਨਾ

ਪਠਾਨਕੋਟ, 25 ਮਈ (ਅ.ਬ.)-ਖੇਤੀਬਾੜੀ ਵਾਸਤੇ ਸਿੰਚਾਈ ਲਈ ਨਹਿਰੀ ਪਾਣੀ ਦੀ ਬਹਾਲੀ ਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਉਦਯੋਗਿਕ ਪਲਾਂਟਾਂ, ਵੱਖ-ਵੱਖ ਨਗਰ ਕੌਂਸਲਾਂ ਅਤੇ ਹੋਰ ਸਾਰੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਮਾਝਾ ਖੇਤਰ ਦੇ ਚਾਰ ...

ਪੂਰੀ ਖ਼ਬਰ »

ਆਰੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪਠਾਨਕੋਟ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ

ਪਠਾਨਕੋਟ, 25 ਮਈ (ਸੰਧੂ)-ਆਰੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪਠਾਨਕੋਟ ਦਾ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਜਿਸ ਵਿਚ ਸਕੂਲ ਦੇ ਵਿਦਿਆਰਥੀ ਧਰੁਵ ਨੇ 93 ਫ਼ੀਸਦੀ ਅੰਕ ਲੈ ਕੇ ਪਹਿਲਾ, ਅਨਿਲ ਕੁਮਾਰ ਨੇ 92 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਸਾਹਿਬ ਸਿੰਘ ਨੇ 91 ...

ਪੂਰੀ ਖ਼ਬਰ »

ਹੰਸ ਫਾਊਡੇਸ਼ਨ ਪਰਮਾਨੰਦ ਵਲੋਂ ਪਿੰਡ ਭਦਰਾਲੀ ਮੈਰਾ ਵਿਖੇ ਲਗਾਇਆ ਮੈਡੀਕਲ ਕੈਂਪ

ਤਾਰਾਗੜ੍ਹ, 25 ਮਈ (ਸੋਨੂੰ ਮਹਾਜਨ)-ਹੰਸ ਫਾਊਡੇਸ਼ਨ ਪਰਮਾਨੰਦ ਵਲੋਂ ਪਿੰਡ ਭਦਰਾਲੀ ਮੈਰਾ ਵਿਖੇ ਸਰਪੰਚ ਕਾਕੇ ਦੇਵੀ ਦੀ ਅਗਵਾਈ 'ਚ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਫਾਊਾਡੇਸ਼ਨ ਦੇ ਕੋਆਰਡੀਨੇਟਰ ਪੰਕਜ ਧਰਮਲੀ ਨੇ ਦੱਸਿਆ ਕਿ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX