ਪਟਿਆਲਾ, 25 ਮਈ (ਗੁਰਵਿੰਦਰ ਸਿੰਘ ਔਲਖ)-ਸ਼ਹਿਰ ਦੀ ਵਿਰਾਸਤੀ ਰਜਿੰਦਰਾ ਝੀਲ ਉੱਪਰ ਕਰੋੜਾਂ ਰੁਪਏ ਖ਼ਰਚਣ ਤੋਂ ਬਾਅਦ ਅੱਜ ਇਸ ਦੇ ਮੁੜ ਮੰਦੇ ਹਾਲ ਹਨ | ਝੀਲ ਵਿਚਲਾ ਪਾਣੀ ਸੁੱਕ ਚੁੱਕਾ ਹੈ ਅਤੇ ਇਸ ਦੇ ਸੰੁਦਰੀਕਰਨ ਲਈ ਲੱਗੇ ਫੁਹਾਰੇ ਵੀ ਬੰਦ ਪਏ ਹਨ | ਪਿਛਲੇ ਸਮੇਂ ਦੌਰਾਨ ਕਾਂਗਰਸ ਅਤੇ ਅਕਾਲੀ ਸਰਕਾਰ ਸਮੇਂ ਇਸ ਝੀਲ ਦੇ ਸੁੰਦਰੀਕਰਨ ਅਤੇ ਮੁਰੰਮਤ 'ਤੇ ਤਕਰੀਬਨ 8 ਤੋਂ 9 ਕਰੋੜ ਰੁਪਏ ਦੇ ਕਰੀਬ ਖ਼ਰਚ ਕੀਤੇ ਗਏ ਸਨ | ਜਿਸ ਨਾਲ ਇਸ ਝੀਲ 'ਚ ਸੁੰਦਰ ਲਾਈਟਾਂ, ਫੁਹਾਰੇ ਅਤੇ ਇਸ ਦੇ ਤਲ ਨੂੰ ਵੀ ਮਜ਼ਬੂਤ ਕਰਕੇ ਇਸ 'ਚ ਪਾਣੀ ਪਹੰੁਚਾਉਣ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਸਾਈਕਲ ਟਰੈਕ ਅਤੇ ਪੱਥਰ ਲਗਾਉਣ ਦਾ ਕੰਮ ਕੀਤਾ ਗਿਆ ਸੀ | ਪਰ ਅਜੇ ਕੁੱਝ ਮਹੀਨੇ ਹੀ ਬੀਤੇ ਹਨ ਕਿ ਇਹ ਝੀਲ ਮੁੜ ਪੁਰਾਣੇ ਹਾਲਾਤ 'ਚ ਪੁੱਜ ਗਈ ਹੈ | ਇਸ ਝੀਲ 'ਚ ਪਈ ਗੰਦਗੀ ਕਾਰਨ ਕੋਲੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ ਜਦੋਂ ਕਿ ਸੁੰਦਰੀਕਰਨ ਲਈ ਲੱਗੇ ਫੁਹਾਰੇ ਵੀ ਬੰਦ ਪਏ ਹਨ | ਆਪ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਿਛਲੇ ਦਿਨੀਂ ਆਖਿਆ ਸੀ ਕਿ ਇਸ ਝੀਲ ਦੇ ਪਹਿਲਾਂ ਹੋਏ ਕੰਮਾਂ ਦੀ ਜਾਂਚ ਕਾਰਵਾਈ ਜਾਵੇਗੀ ਅਤੇ ਇਸ ਨੂੰ ਮੁੜ ਦਰੁਸਤ ਕਰਵਾਇਆ ਜਾਵੇਗਾ | ਪਰ ਹੈਰਾਨਗੀ ਦੀ ਗੱਲ ਤਾਂ ਇਹ ਹੈ ਇਸ ਤੋਂ ਪਹਿਲਾਂ ਵੀ ਇਸ ਝੀਲ ਨੂੰ ਤਕਰੀਬਨ ਦੋ ਵਾਰ ਕਰੋੜਾਂ ਰੁਪਏ ਲਗਾ ਕਿ ਨਿਖਾਰਿਆ ਗਿਆ ਹੈ ਅਤੇ ਹੁਣ ਮੁੜ ਹੋਰ ਦੋ ਕਰੋੜ ਰੁਪਏ ਇਸ ਝੀਲ ਦੇ ਸੁੰਦਰੀਕਰਨ ਲਈ ਮਨਜ਼ੂਰ ਹੋਏ ਦੱਸੇ ਜਾ ਰਹੇ ਹਨ | ਜਿਸ ਸਮੇਂ ਵੀ ਇਸ ਝੀਲ ਨੂੰ ਸੰਵਾਰਿਆ ਗਿਆ ਹੈ ਤਾਂ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਇਸ 'ਚ ਕਿਸ਼ਤੀਆਂ ਵੀ ਚਲਾਈਆਂ ਗਈਆਂ ਹਨ ਪਰ ਇਹ ਕਿਸ਼ਤੀਆਂ ਝੀਲ ਤੋਂ ਬਾਹਰ ਪਈਆਂ ਹੀ ਕਬਾੜ ਹੋ ਜਾਂਦੀਆਂ ਹਨ | ਇਸ ਸੰਬੰਧੀ ਸਮਾਜਸੇਵੀ ਅਤੇ ਸ਼ਹਿਰ ਵਾਸੀ ਦਵਿੰਦਰਪਾਲ ਸਿੰਘ ਭੁੱਲਰ ਨੇ ਆਖਿਆ ਕਿ ਉਨ੍ਹਾਂ ਵਲੋਂ ਕਈ ਵਾਰ ਨਿਗਮ ਨੂੰ ਬੇਨਤੀ ਕੀਤੀ ਹੈ ਕਿ ਇਸ ਝੀਲ ਦੇ ਨਾਲ ਲੱਗਦੀਆਂ ਇਮਾਰਤਾਂ ਦਾ ਰੈਨ ਹਾਰਵੇਸਟਿੰਗ ਦਾ ਪਾਣੀ ਇਸ ਝੀਲ 'ਚ ਪਾਇਆ ਜਾਵੇ ਤਾਂ ਜੋ ਇਸ ਦੇ ਪਾਣੀ ਦਾ ਪੱਧਰ ਠੀਕ ਰਹਿ ਸਕੇ ਪਰ ਉਨ੍ਹਾਂ ਵਲੋਂ ਇਸ ਪਾਸੇ ਵਲ ਧਿਆਨ ਹੀ ਨਹੀਂ ਦਿੱਤਾ ਜਾਂਦਾ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਝੀਲ ਦੇ ਪਿਛਲੇ ਸਮੇਂ ਹੋਏ ਕੰਮਾਂ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ |
ਰਾਜਪੁਰਾ, 25 ਮਈ (ਜੀ.ਪੀ. ਸਿੰਘ)-ਸਹੁਰੇ, ਦਿਉਰ ਅਤੇ ਨਣਦ ਵਲੋਂ ਕੁੱਟਮਾਰ ਕੀਤੇ ਜਾਣ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਸ਼ਹਿਰੀ ਥਾਣੇ ਦੀ ਪੁਲਿਸ ਨੇ ਸਹੁਰਾ, ਦਿਉਰ ਤੇ ਨਣਦ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ...
ਪਟਿਆਲਾ, 25 ਮਈ (ਕੁਲਵੀਰ ਸਿੰਘ ਧਾਲੀਵਾਲ)-ਅੱਜ ਸਵੇਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਾਗੇ ਇਕ ਸੜਕ ਹਾਦਸੇ ਦÏਰਾਨ ਇਕ ਨÏਜਵਾਨ ਲੜਕੀ ਦੀ ਮÏਤ ਹੋ ਗਈ ਹੈ ¢ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਲਗਪਗ ਸਾਢੇ ਪੰਜ ਵਜੇ ਵਾਪਰੀ ਜਦੋਂ ਪਟਿਆਲਾ ਤੋਂ ਰਾਜਪੁਰਾ ਵੱਲ ਜਾ ...
ਪਟਿਆਲਾ, 25 ਮਈ (ਗੁਰਵਿੰਦਰ ਸਿੰਘ ਔਲਖ)-ਪੀ.ਆਰ.ਟੀ.ਸੀ ਦੇ ਮੁੱਖ ਦਫ਼ਤਰ ਦੇ ਬਾਹਰ ਪੁਰਾਣੇ ਬੱਸ ਅੱਡੇ ਦੇ ਨਾਲ ਲੱਗਦੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕਿ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਪੁੱਜੇ ਲੋਕਾਂ ...
ਪਟਿਆਲਾ, 25 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੀਖਿਆ ਸ਼ਾਖਾ ਦੀ ਨਵੀਂ ਇਮਾਰਤ ਦੀ ਦੂਜੀ ਮੰਜਿਲ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ¢ ਅੱਗ ਲੱਗਣ ਦਾ ਪਤਾ ਅੱਜ ਸਵੇਰੇ ਲਗਭਗ ਸੱਤ ਵਜੇ ਪ੍ਰੀਖਿਆ ਵਿਚੋਂ ਬਾਹਰ ਨਿਕਲਣ ਤੇ ਲੱਗਿਆ¢ ਇਸ ਅੱਗ ...
ਸ਼ੁਤਰਾਣਾ, 25 ਮਈ (ਬਲਦੇਵ ਸਿੰਘ ਮਹਿਰੋਕ)-ਹਲਕਾ ਸ਼ੁਤਰਾਣਾ ਵਿਖੇ ਪਿਛਲੇ ਕਾਫੀ ਸਮੇਂ ਤੋਂ ਕੇਬਲਾਂ ਅਤੇ ਟਰਾਂਸਫ਼ਾਰਮਰ ਚੋਰਾਂ ਨੇ ਕਹਿਰ ਮਚਾਇਆ ਹੋਇਆ ਹੈ ਪਰ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਖ਼ਾਮੋਸ਼ ਹੋਣ ਕਰਕੇ ਕਿਸਾਨ ਪ੍ਰੇਸ਼ਾਨ ਹਨ | ਇਸ ਸੰਬੰਧੀ ਕਿਸਾਨ ...
ਰਾਜਪੁਰਾ, 25 ਮਈ (ਜੀ.ਪੀ. ਸਿੰਘ)-ਆਪਣੇ ਚਾਚੇ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਸਾਂਝੀ ਵੱਟ 'ਤੇ ਲੋਹੇ ਦੇ ਐਂਗਲ ਲਗਾ ਕੇ ਰਸਤਾ ਬੰਦ ਕਰਨ ਦੇ ਦੋਸ਼ ਅਧੀਨ ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਇਕੋ ਪਰਿਵਾਰ ਦੇ 5 ਜੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ...
ਰਾਜਪੁਰਾ, 25 ਮਈ (ਜੀ.ਪੀ. ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਇਕ ਘਰ ਵਿਚ ਛਾਪੇਮਾਰੀ ਦੌਰਾਨ 36 ਬੋਤਲਾਂ ਅੰਗਰੇਜ਼ੀ ਸ਼ਰਾਬ ਸਣੇ ਇਕ ਵਿਅਕਤੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਰਜਿੰਦਰ ਪਾਲ ਸਿੰਘ ...
ਪਟਿਆਲਾ, 25 ਮਈ (ਮਨਦੀਪ ਸਿੰਘ ਖਰੌੜ)-ਸਰਹਿੰਦ ਰੋਡ 'ਤੇ ਗੁਦਾਮਾਂ ਲਾਗੇ ਸ਼ਰਾਬ ਵੇਚਣ ਲਈ ਖੜ੍ਹੇ ਵਿਅਕਤੀ ਨੂੰ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਮੌਕੇ 'ਤੇ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 24 ਬੋਤਲਾਂ ਦੇਸੀ ਸ਼ਰਾਬ ਹਰਿਆਣਾ ਦੀ ਬਰਾਮਦ ਹੋਈ ਹੈ | ਜਿਸ ਆਧਾਰ 'ਤੇ ...
ਪਟਿਆਲਾ, 25 ਮਈ (ਮਨਦੀਪ ਸਿੰਘ ਖਰੌੜ)-ਸਥਾਨਕ ਰਾਜਪੁਰਾ ਕਾਲੋਨੀ ਨੇੜੇ ਸਕੂਲ ਲਾਗੇ ਪੈਦਲ ਜਾ ਰਹੀ ਔਰਤ ਨੂੰ ਧੱਕਾ ਮਾਰ ਕੇ ਮੋਟਰਸਾਈਕਲ 'ਤੇ ਸਵਾਰ 2 ਵਿਅਕਤੀ ਉਸ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਉਕਤ ਸ਼ਿਕਾਇਤ ਸ਼ਰਨਪ੍ਰੀਤ ਕੌਰ ਵਾਸੀ ਪਟਿਆਲਾ ਨੇ ਥਾਣਾ ਲਹੌਰੀ ...
ਦੇਵੀਗੜ੍ਹ, 25 ਮਈ (ਰਾਜਿੰਦਰ ਸਿੰਘ ਮੌਜੀ)-ਭਾਰਤੀ ਜਨਤਾ ਪਾਰਟੀ ਮੰਡਲ ਸਨੌਰ ਕਾਰਜਕਾਰਨੀ ਦੀ ਬੈਠਕ ਹਰਦੀਪ ਸਿੰਘ ਸਨੌਰ ਜ਼ਿਲ੍ਹਾ ਕਨਵੀਨਰ ਦੀ ਅਗਵਾਈ ਹੇਠ ਸਨੌਰ ਵਿਖੇ ਹੋਈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ ਭਾਰਤੀ ਜਨਤਾ ...
ਰਾਜਪੁਰਾ, 25 ਮਈ (ਰਣਜੀਤ ਸਿੰਘ)-ਅੱਜ ਐਸ.ਡੀ.ਐਮ ਡਾ. ਸੰਜੀਵ ਕੁਮਾਰ ਨੇ ਆਂਗਣਵਾੜੀ ਸੈਂਟਰ ਅਤੇ ਸਰਕਾਰੀ ਸਕੂਲ ਦੀ ਚੈਕਿੰਗ ਕੀਤੀ | ਜਿੱਥੇ ਸਾਰਾ ਕੁੱਝ ਸਹੀ ਪਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਵਿਪੁਲ ਕੁਮਾਰ ...
ਪਟਿਆਲਾ, 25 ਮਈ (ਕੁਲਵੀਰ ਸਿੰਘ ਧਾਲੀਵਾਲ)-20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਨਾਲ ਦੇ ਸਮੂਹ ਸ਼ਹੀਦਾਂ ਦੀ ਸ਼ਹੀਦੀ ਜੋੜ ਮੇਲ ਦੇ ਸੰਬੰਧ ਵਿਚ ਦਮਦਮੀ ਟਕਸਾਲ ਦੇ ਹੈਡ ਕੁਆਟਰ ਗੁਰੂਦੁਆਰਾ ਗੁਰਦਰਸ਼ਨ ਪ੍ਰਕਾਸ਼ ...
ਪਟਿਆਲਾ, 25 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਚੋਣਾਂ ਦੀ ਆਉਂਦੀ ਕਨਸੋਹ ਨੇ ਪਾਰਟੀ ਟਿਕਟ ਲੈਣ ਵਾਲਿਆਂ ਦੀਆਂ ਗਤੀਵਿਧੀਆਂ ਤੇਜ਼ ਕਰਵਾ ਦਿੱਤੀਆਂ ਹਨ | ਮੁਕਾਬਲਾ ਭਾਵੇਂ ਸ਼ੋ੍ਰਮਣੀ ਅਕਾਲੀ ਦਲ, ਭਾਜਪਾ, ਕਾਂਗਰਸ ਤੇ ਹੁਕਮਰਾਨ ਧਿਰ ਆਪ 'ਚ ਹੋਵੇਗਾ ਪਰੰਤੂ ...
ਪਟਿਆਲਾ, 25 ਮਈ (ਗੁਰਵਿੰਦਰ ਸਿੰਘ ਔਲਖ)-ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿਖੇ ਅਦਾਰੇ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ 5 ਬੱਸਾਂ ਵੱਖ-ਵੱਖ ਸਮਿਆਂ 'ਤੇ ਨਵਾਂ ਬੱਸ ਸਟੈਂਡ ਤੋਂ ਨਾਨਕਸਰ ਵਾਇਆ ਪੁਰਾਣਾ ਬੱਸ ਸਟੈਂਡ, ਸਨੌਰੀ ਅੱਡਾ, ਸਨੌਰ ਚੌਂਕ ਤੱਕ 25 ਗੇੜੇ ...
ਪਟਿਆਲਾ, 25 ਮਈ (ਧਰਮਿੰਦਰ ਸਿੰਘ ਸਿੱਧੂ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼ਾਨਨ ਹਾਈਡਲ ਪ੍ਰਾਜੈਕਟ ਦੀ 99ਵੇਂ ਸਾਲਾ ਲੀਜ਼ ਨੂੰ ਅੱਗੇ ਵਧਾਉਣ ਲਈ ਪੰਜਾਬ ਸਰਕਾਰ ਵਲੋਂ ...
ਨਾਭਾ, 25 ਮਈ (ਜਗਨਾਰ ਸਿੰਘ ਦੁਲੱਦੀ)-ਲੜਕਿਆਂ ਅਤੇ ਲੜਕੀਆਂ ਦਾ ਦੋ ਦਿਨਾ ਸੀ.ਆਈ.ਐਸ.ਸੀ.ਈ. ਜ਼ੋਨਲ ਬੈਡਮਿੰਟਨ ਟੂਰਨਾਮੈਂਟ (ਅੰਡਰ-17 ਅਤੇ ਅੰਡਰ-19) ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਸਮਾਪਤ ਹੋਇਆ | ਇਸ ਵੱਕਾਰੀ ਟੂਰਨਾਮੈਂਟ ਵਿਚ ਕੁੱਲ 4 ਟੀਮਾਂ ਨੇ ਭਾਗ ਲਿਆ | ਜਾਣਕਾਰੀ ...
ਪਟਿਆਲਾ, 25 ਮਈ (ਮਨਦੀਪ ਸਿੰਘ ਖਰੌੜ)-ਸਥਾਨਕ ਪੁਲਿਸ ਨੇ ਵੱਖਰੇ ਦੋ ਕੇਸਾਂ 'ਚ ਵਿਅਕਤੀਆਂ ਨੂੰ ਹੈਰੋਇਨ ਤੇ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਪਹਿਲਾ ਕੇਸ ਪਿੰਡ ਦੁੱਧੜ ਲਾਗੇ ਪੁਲਿਸ ਪਾਰਟੀ ਨੂੰ ਸਾਹਮਣੇ ਹੱਥ ਫੜਿਆ ਲਿਫ਼ਾਫ਼ਾ ਸੁੱਟ ਕੇ ਫ਼ਰਾਰ ਹੋਣ ...
ਰਾਜਪੁਰਾ, 25 ਮਈ (ਰਣਜੀਤ ਸਿੰਘ)-ਇੱਥੋਂ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ | ਸਕੂਲ ਦੇ ਸਾਰੇ ਦੇ ਸਾਰੇ ਬੱਚੇ ਵਧੀਆਂ ਨੰਬਰਾਂ ਵਿਚ ਪਾਸ ਹੋਏ ਹਨ ਅਤੇ ਸਕੂਲ ਵਿਚ ਬੱਚਿਆਂ ਦਾ ...
ਪਟਿਆਲਾ, 25 ਮਈ (ਅ.ਸ. ਆਹਲੂਵਾਲੀਆ)-ਜਥੇਦਾਰ ਸੁਖਜੀਤ ਸਿੰਘ ਬਘੌਰਾ ਪੈੱ੍ਰਸ ਸਕੱਤਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਵੱਖ-ਵੱਖ ਜ਼ਿਲ੍ਹੇ ਦੇ ਮੈਂਬਰ ਪਾਰਲੀਮੈਂਟ ਅਤੇ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਰੇਲਵੇ ਮੰਤਰੀ ਭਾਰਤ ਸਰਕਾਰ ...
ਪਟਿਆਲਾ, 25 ਮਈ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ...
ਪਾਤੜਾਂ, 25 ਮਈ (ਜਗਦੀਸ਼ ਸਿੰਘ ਕੰਬੋਜ)-ਨਾਨਕਸਰ ਠਾਠ ਸੇਲਵਾਲਾ ਪਾਤੜਾਂ ਦੇ 12ਵੀਂ ਅਤੇ 10ਵੀਂ ਦੇ ਅੱਵਲ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇਕ ਸਮਾਗਮ ਸਕੂਲ ਦੇ ਵਿਹੜੇ ਵਿਚ ਕਰਵਾਇਆ ਗਿਆ, ਜਿਸ ਵਿਚ ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਵਲੋਂ ਬਾਬਾ ...
ਪਾਤੜਾਂ, 25 ਮਈ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੁਨਾਮ ਵਲੋਂ ਖ਼ਰੀਦ ਏਜੰਸੀ ਪਨਗ੍ਰੇਨ ਪਾਤੜਾਂ ਅਤੇ ਘੱਗਾ ਦੇ ਗੁਦਾਮਾਂ ਦੀ ਰਾਖੀ ਲਈ ਰੱਖੇ ਗਏ ਸਕਿਉਰਿਟੀ ਗਾਰਡਾਂ ਨੂੰ ਨੌਕਰੀ ਤੋਂ ਹਟਾਏ ਜਾਣ ਦੇ ਵਿਰੋਧ 'ਚ ...
ਪਟਿਆਲਾ, 25 ਮਈ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨਿਆ ਗਿਆ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਸਕੂਲ ਦੇ ਸਾਇੰਸ, ਕਾਮਰਸ, ਵੋਕੇਸ਼ਨਲ ਅਤੇ ...
ਬਹਾਦਰਗੜ੍ਹ, 25 ਮਈ (ਕੁਲਵੀਰ ਸਿੰਘ ਧਾਲੀਵਾਲ)-ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਵਿਖੇ ਸਾਲਾਨਾ ਮੈਗਜ਼ੀਨ ਦੇ ਇਸ ਸਾਲ ਦੇ ਐਡੀਸ਼ਨਲ ਦਾ ਆਗਾਜ਼ ਕੀਤਾ ਗਿਆ | ਜਿਸ ਵਿਚ ਵਿਦਿਆਰਥੀਆਂ ਵਲੋਂ ਲਿਖੀਆਂ ਗਈਆਂ ਕਵਿਤਾਵਾਂ, ਕਹਾਣੀਆਂ, ਲੇਖ, ਆਦਿ ਸ਼ਾਮਲ ਕੀਤੇ ਗਏ ਹਨ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX