ਮੋਗਾ, 25 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਵਿਚੋਂ ਸ਼ਹੀਦੀ ਬਾਬਾ ਖ਼ੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਦੀ ਵਿਦਿਆਰਥਣ ਗੁਰਵੀਰ ਕੌਰ ਪੁੱਤਰੀ ਜਗਰਾਜ ਸਿੰਘ ਨੇ 12ਵੀਂ ਨਾਨ-ਮੈਡੀਕਲ 500 'ਚੋਂ 489 ਨੰਬਰ ਪ੍ਰਾਪਤ ਕਰ ਕੇ ਮੈਰਿਟ ਲਿਸਟ ਵਿਚ 11ਵਾਂ ਰੈਂਕ ਤੇ ਮੋਗਾ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਆਪਣਾ ਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਵਿਦਿਆਰਥਣ ਗੁਰਵੀਰ ਕੌਰ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਸਕੂਲ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ, ਪਿ੍ੰਸੀਪਲ ਸੰਦੀਪ ਸਿੰਘ ਵੋਹਰਾ ਤੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੀ ਵਿਦਿਆਰਥਣ ਨੇ ਪੂਰੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਵਿਦਿਆਰਥਣ ਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ |
ਦਸਮੇਸ਼ ਪਬਲਿਕ ਸਕੂਲ ਕੋਟ ਈਸੇ ਖਾਂ
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ)- ਇਲਾਕੇ ਦੀ ਸਿਰਮੌਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦਾ ਬਾਰ੍ਹਵੀਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੀ ਵਿਦਿਆਰਥਣ ਕੁਲਜੀਤ ਕੌਰ ਪੁੱਤਰੀ ਨਸੀਬ ਸਿੰਘ ਵਾਸੀ ਅਮੀਰ ਸ਼ਾਹ ਵਾਲਾ 95.2 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਵਿਚ ਪਹਿਲਾ ਸਥਾਨ, ਜਸਦੀਪ ਕੌਰ ਪੁੱਤਰੀ ਬਲਵਿੰਦਰ ਵਾਸੀ ਸੰਗਲਾ ਅਤੇ ਅਰਸ਼ਦੀਪ ਕੌਰ ਪੁੱਤਰੀ ਨਿਸ਼ਾਨ ਸਿੰਘ ਵਾਸੀ ਮਸਤੇ ਵਾਲਾ ਨੇ 93.4 ਫ਼ੀਸਦੀ ਨਾਲ ਦੂਜਾ ਸਥਾਨ, ਕਿਰਨਦੀਪ ਕੌਰ ਪੁੱਤਰੀ ਪ੍ਰਗਟ ਸਿੰਘ ਵਾਸੀ ਚਾਂਬ ਨੇ 91.8 ਫ਼ੀਸਦੀ ਨਾਲ ਤੀਸਰਾ ਸਥਾਨ, ਹਰਮਨਦੀਪ ਕੌਰ ਪੁੱਤਰੀ ਬਾਜ ਸਿੰਘ ਵਾਸੀ ਕਟੋਰਾ ਨੇ 91.6 ਫ਼ੀਸਦੀ, ਲਵਕੀਰਤ ਕੌਰ ਢਿੱਲੋਂ ਪੁੱਤਰੀ ਕੁਲਦੀਪ ਸਿੰਘ ਵਾਸੀ ਮਸਤੇ ਵਾਲਾ ਨੇ 91.2 ਫ਼ੀਸਦੀ, ਜਤਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਕਾਦਰ ਵਾਲਾ ਨੇ 90.8 ਫ਼ੀਸਦੀ, ਰਮਨਦੀਪ ਕੌਰ ਪੁੱਤਰੀ ਸਰਬਜੀਤ ਸਿੰਘ ਵਾਸੀ ਪੀਰ ਮੁਹੰਮਦ ਨੇ 90.6 ਫ਼ੀਸਦੀ, ਗੁਰਰਾਜ ਸਿੰਘ ਸੇਖੋਂ ਪੁੱਤਰ ਮਨਜੀਤ ਸਿੰਘ ਵਾਸੀ ਫ਼ਿਰੋਜ਼ਪੁਰ ਨੇ 90 ਫ਼ੀਸਦੀ ਅੰਕ ਹਾਸਲ ਕਰ ਕੇ ਸੰਸਥਾ ਤੇ ਆਪਣੇ ਮਾਤਾ-ਪਿਤਾ ਦਾ ਨਾਂਅ ਇਲਾਕੇ ਵਿਚ ਰੌਸ਼ਨ ਕੀਤਾ | ਸੰਸਥਾ ਦੇ 8 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਜਦ ਕਿ 64 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕਰ ਕੇ ਮਿਹਨਤੀ ਅਧਿਆਪਕਾਂ, ਸੰਸਥਾ ਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ | ਵਰਨਣਯੋਗ ਹੈ ਕਿ ਬਾਕੀ ਵਿਦਿਆਰਥੀਆਂ ਨੇ ਵੀ 12ਵੀਂ ਜਮਾਤ ਚੰਗੇ ਅੰਕ ਲੈ ਕੇ ਪਾਸ ਕੀਤੀ ਹੈ | ਸਕੂਲ ਚੇਅਰਮੈਨ ਗੁਰਮੀਤ ਸਿੰਘ ਭੁੱਲਰ, ਡਾਇਰੈਕਟਰ ਜਗਜੀਤ ਸਿੰਘ ਬੈਂਸ ਤੇ ਪਿ੍ੰਸੀਪਲ ਪਰਮਜੀਤ ਕੌਰ ਬੈਂਸ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਇਸ ਮੌਕੇ ਮੁਬਾਰਕਬਾਦ ਦਿੱਤੀ |
ਬਾਬਾ ਫ਼ਰੀਦ ਪਬਲਿਕ ਸਕੂਲ ਕੋਟ ਈਸੇ ਖਾਂ
ਕੋਟ ਈਸੇ ਖਾਂ-ਬਾਬਾ ਫ਼ਰੀਦ ਪਬਲਿਕ ਸੀਨੀ: ਸੈਕੰਡਰੀ ਸਕੂਲ ਕੋਟ ਈਸੇ ਖਾਂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਵਿਦਿਆਰਥਣ ਰਾਜਵਿੰਦਰ ਕੌਰ 456 (91 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਪ੍ਰਭਨੂਰ ਸਿੰਘ ਨੇ 425(85 ਫ਼ੀਸਦੀ) ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ, ਸਵਰਨਵੀਰ ਸਿੰਘ ਨੇ 414 (83 ਫ਼ੀਸਦੀ) ਅੰਕ ਲੈ ਕੇ ਤੀਸਰਾ ਸਥਾਨ ਅਤੇ ਸਿਕੰਦਰ ਸਿੰਘ ਨੇ 407 (81 ਫ਼ੀਸਦੀ) ਅੰਕ ਲੈ ਕੇ ਚੌਥਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਜਸਵਿੰਦਰ ਕੌਰ ਕਾਮਰਸ ਗਰੁੱਪ ਵਿਚੋਂ 356 (72 ਫ਼ੀਸਦੀ) ਅੰਕ ਪ੍ਰਾਪਤ ਕੀਤੇ | ਸਕੂਲ ਦੇ ਚੇਅਰਮੈਨ ਬਰਿੰਦਰਪਾਲ ਸਿੰਘ ਨੇ ਆਏ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ |
ਜੀਂਦੜਾ ਸਕੂਲ
ਕਿਸ਼ਨਪੁਰਾ ਕਲਾਂ, (ਅਮੋਲਕ ਸਿੰਘ ਕਲਸੀ)-ਸੰਤ ਬਾਬਾ ਕਾਰਜ ਸਿੰਘ ਜੀ ਦੁਆਰਾ ਚਲਾਈ ਗਈ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀ.ਸੈ. ਸਕੂਲ ਜੀਂਦੜਾ (ਮੋਗਾ) ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਸਕੂਲ ਦੀ ਬਾਰ੍ਹਵੀਂ ਜਮਾਤ ਦੇ ਸਾਇੰਸ ਗਰੁੱਪ 'ਚੋਂ ਕਮਲਦੀਪ ਸਿੰਘ ਨੇ 94.2 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ, ਏਕਨੂਰ ਕੌਰ ਨੇ 90.4 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਅਰਸ਼ਵੀਰ ਕੌਰ ਨੇ 90.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਕਾਮਰਸ ਗਰੁੱਪ 'ਚ ਨਵਰੀਤ ਕੌਰ ਨੇ 89 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਰਾਮਪ੍ਰੀਤ ਸਿੰਘ ਨੇ 88.8 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਜਸਲੀਨ ਕੌਰ ਨੇ 86.6 ਫ਼ੀਸਦੀ ਅੰਕ ਹਾਸਲ ਕਰਕੇ ਤੀਜਾ ਦਰਜਾ ਪ੍ਰਾਪਤ ਕੀਤਾ | ਇਸ ਦੇ ਨਾਲ ਹੀ ਆਰਟਸ ਦੀ ਵਿਦਿਆਰਥਣ ਮਨਜੋਤ ਕੌਰ ਨੇ 96.2 ਫ਼ੀਸਦੀ ਅੰਕ ਲੈ ਕੇ ਪਹਿਲਾ, ਬੇਨਕਾ ਰਾਏ ਨੇ 93.8 ਫ਼ੀਸਦੀ ਤੇ ਪਲਕਪ੍ਰੀਤ ਕੌਰ ਨੇ 92.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਤੀਜਾ ਦਰਜਾ ਹਾਸਲ ਕੀਤਾ | ਸਕੂਲ ਚੇਅਰਮੈਨ ਜਸਵੰਤ ਸਿੰਘ ਭੁੱਲਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਸਰਬਜੀਤ ਕੌਰ ਨੇ ਬੱਚਿਆ ਅਤੇ ਸਕੂਲ ਸਟਾਫ਼ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹਨਾਂ ਦੀ ਅਣਥੱਕ ਮਿਹਨਤ ਸਦਕਾ ਹੀ ਬੱਚਿਆ ਨੇ ਇਸ ਸਫ਼ਰ ਨੂੰ ਤੈਅ ਕੀਤਾ ਹੈ | ਸਕੂਲ ਦੇ ਜਨਰਲ ਸਕੱਤਰ ਪ੍ਰਭਜੋਤ ਸਿੰਘ ਭੁੱਲਰ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ |
ਸ.ਸ.ਸ. ਸਕੂਲ ਤਲਵੰਡੀ ਮੱਲ੍ਹੀਆਂ
ਕਿਸ਼ਨਪੁਰਾ ਕਲਾਂ- ਸ. ਸ. ਸ. ਸਕੂਲ ਤਲਵੰਡੀ ਮੱਲ੍ਹੀਆਂ (ਮੋਗਾ) ਦਾ ਨਤੀਜਾ ਸ਼ਾਨਦਾਰ ਰਿਹਾ | ਪਵਨਦੀਪ ਕੌਰ ਨੇ 90.8 ਫ਼ੀਸਦੀ, ਪੁਸ਼ਪਿੰਦਰ ਕੌਰ ਨੇ 89.8 ਫ਼ੀਸਦੀ ਅਤੇ ਸਿਮਰਨਜੋਤ ਕੌਰ ਨੇ 88.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਸੁਨੀਤਇੰਦਰ ਸਿੰਘ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਤੋਂ ਇਲਾਵਾ ਪਿ੍ੰਸੀਪਲ ਸੁਨੀਤਇੰਦਰ ਸਿੰਘ ਵਲੋਂ ਜਮਾਤ ਇੰਚਾਰਜ ਸਤਵਿੰਦਰ ਕੌਰ (ਲੈਕ. ਪੰਜਾਬੀ) ਨੂੰ ਵੀ ਉਨ੍ਹਾਂ ਦੀ ਜਮਾਤ ਦੇ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਗਈ | ਇਸ ਸਮੇਂ ਮਨਜੀਤ ਬਾਵਾ (ਲੈਕ. ਫਿਜ਼ਿਕਸ) ਵੀ ਹਾਜ਼ਰ ਸਨ |
ਸੰਤ ਵਿਸਾਖਾ ਸਿੰਘ ਸਕੂਲ
ਕਿਸ਼ਨਪੁਰਾ ਕਲਾਂ-ਸਵ: ਜਥੇਦਾਰ ਠਾਕਰ ਸਿੰਘ ਮਾਨ ਦੁਆਰਾ ਸਥਾਪਿਤ ਅਤੇ ਸਕੂਲ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ ਕੈਨੇਡਾ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਸਭ ਤੋਂ ਪੁਰਾਣੀ ਤੇ ਮਾਣਮੱਤੀ ਸੰਸਥਾ ਸੰਤ ਵਿਸਾਖਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਪੁਰਾ ਕਲਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ ਜਿਸ 'ਚ ਹਰਮਨਦੀਪ ਕੌਰ ਪੁੱਤਰੀ ਜਰਨੈਲ ਸਿੰਘ ਨੇ 447/500 ਨੰਬਰ ਲੈ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ | ਨਵਨੀਸ਼ ਕੌਰ ਪੁੱਤਰੀ ਬਲਵੀਰ ਸਿੰਘ ਨੇ 404/ 500 ਨੰਬਰ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ | ਲਵਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਨੇ 399/500 ਨੰਬਰ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਕਮਰਸ ਗਰੁੱਪ 'ਚ ਜਸਪਿੰਦਰ ਕੌਰ ਪੁੱਤਰੀ ਗੁਰਮਿੰਦਰ ਸਿੰਘ ਨੇ ਪਹਿਲਾ, ਅਰਸ਼ਦੀਪ ਕੌਰ ਪੁੱਤਰੀ ਇੰਦਰਜੀਤ ਸਿੰਘ ਨੇ ਦੂਸਰਾ ਤੇ ਖੁਸ਼ਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਕਮਲਜੀਤ ਕੌਰ ਸੈਣੀ ਨੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਮੈਨੇਜਰ ਜਰਨੈਲ ਸਿੰਘ ਸੈਣੀ, ਮੈਨੇਜਮੈਂਟ ਵਲੋਂ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ | ਇਸ ਮੌਕੇ ਵਾਈਸ ਪਿ੍ੰਸੀਪਲ ਬਰਜੀਤ ਕੌਰ, ਗੁਰਬਾਣੀ ਅਧਿਆਪਕਾਂ ਰਣਜੀਤ ਕੌਰ, ਰਾਜਵੀਰ ਕੌਰ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਸਵਿਤਾ ਸ਼ਰਮਾ, ਰਮਨਦੀਪ ਬਾਵਾ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਜਸਪ੍ਰੀਤ ਕੌਰ, ਜਸਵਿੰਦਰ ਕੌਰ, ਹਰਪ੍ਰੀਤ ਸਿੰਘ, ਵਿਕਾਸ ਨਾਰੰਗ ਆਦਿ ਹਾਜ਼ਰ ਸਨ |
ਪੰਜਾਬ ਕੋ ਐਜੂਕੇਸ਼ਨ ਸਕੂਲ ਬਾਘਾ ਪੁਰਾਣਾ
ਬਾਘਾ ਪੁਰਾਣਾ, (ਕਿ੍ਸ਼ਨ ਸਿੰਗਲਾ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੇ ਵਿਦਿਆਰਥੀਆਂ ਨੇ ਇਸ ਸਾਲ ਵੀ 12ਵੀਂ ਦੇ ਨਤੀਜੇ ਵਿਚ ਸਫਲਤਾ ਦੇ ਝੰਡੇ ਗੱਡੇ ਹਨ | 20 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਅਤੇ ਮੈਡੀਕਲ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ 97 ਫ਼ੀਸਦੀ ਅੰਕ ਪ੍ਰਾਪਤ ਕਰਕੇ ਮੋਗਾ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦੇ ਨਾਲ ਨਾਲ ਪੰਜਾਬ ਦੀ ਮੈਰਿਟ ਸੂਚੀ ਵਿਚ ਨਾਮ ਦਰਜ ਕਰਵਾ ਕੇ 15ਵਾਂ ਸਥਾਨ ਹਾਸਲ ਕੀਤਾ | ਦਿਲਪ੍ਰੀਤ ਦੀ ਇਸ ਪ੍ਰਾਪਤੀ ਤੇ ਸਕੂਲ ਮੈਨੇਜਮੈਂਟ ਨੇ ਨਕਦ ਇਨਾਮ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਮੈਡੀਕਲ 'ਚੋਂ ਅਵਨੀਤ ਕੌਰ ਨੇ 95.6 ਫ਼ੀਸਦੀ ਅੰਕ ਪ੍ਰਾਪਤ ਕੀਤੇ, ਨਾਨ ਮੈਡੀਕਲ 'ਚੋਂ ਅਵਨੀਤ ਕੌਰ ਨੇ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ
ਅਤੇ ਬਬਲਜੋਤ ਕੌਰ 94 ਫ਼ੀਸਦੀ, ਤਨੀਸ਼ਾ 94 ਫ਼ੀਸਦੀ, ਕੁਮਕੁਮ 92 ਫ਼ੀਸਦੀ, ਅਮਨਜੀਤ ਕੌਰ 92 ਫ਼ੀਸਦੀ, ਚਰਨਕਮਲਪ੍ਰੀਤ ਕੌਰ 91 ਫ਼ੀਸਦੀ, ਤਨਵੀਰ ਸਿੰਘ 91 ਫ਼ੀਸਦੀ, ਸਿਮਰਨਜੀਤ ਕੌਰ 91 ਫ਼ੀਸਦੀ, ਅਨਮੋਲਪ੍ਰੀਤ ਕੌਰ 90.4 ਫ਼ੀਸਦੀ, ਤਰਨਦੀਪ ਰਖਰਾ 90.4 ਫ਼ੀਸਦੀ, ਪਵਨਵੀਰ ਕੌਰ 90.2 ਫ਼ੀਸਦੀ, ਰਮਨੀਤ ਕੌਰ 90.2 ਫ਼ੀਸਦੀ, ਖ਼ੁਸ਼ਦੀਪ ਕੌਰ, ਅਨਮੋਲਪ੍ਰੀਤ ਕੌਰ, ਅਰਸ਼ਵੀਰ ਕੌਰ ਨੇ 90 ਫ਼ੀਸਦੀ ਅਤੇ ਕਮਰਸ ਵਿਚੋਂ ਪ੍ਰਭਜੋਤ ਕੌਰ 90.2 ਫ਼ੀਸਦੀ, ਸਹਿਜਪ੍ਰੀਤ ਕੌਰ 90.2 ਫ਼ੀਸਦੀ ਅਤੇ ਪਾਇਲ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸ ਮੌਕੇ ਪਿ੍ੰਸੀਪਲ ਗੁਰਦੇਵ ਸਿੰਘ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਡਾਇਰੈਕਟਰ ਸੰਦੀਪ ਮਹਿਤਾ ਨੇ ਵਿਦਿਆਰਥੀਆਂ ਨੂੰ ਵਧੀਆ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਗੁਰਦੇਵ ਸਿੰਘ, ਡਾਇਰੈਕਟਰ ਸੰਦੀਪ ਮਹਿਤਾ, ਕੋਆਰਡੀਨੇਟਰ ਮੁਕੇਸ਼ ਅਰੋੜਾ ਅਤੇ ਮੈਡਮ ਦੀਪਿਕਾ ਮਨਚੰਦਾ ਨੇ ਸਨਮਾਨਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਦੇ ਮਾਪੇ, ਮੈਡਮ ਸੰਦੀਪ ਬਰਾੜ, ਮੈਡਮ ਨਵਜੋਤ ਕੌਰ, ਮੈਡਮ ਰੁਪਾਲੀ ਅਤੇ ਡੀ. ਪੀ. ਬਲਰਾਜ ਸਿੰਘ ਹਾਜਿਰ ਸਨ |
ਐਸ.ਡੀ. ਮਾਡਲ ਸੀ.ਸੈ. ਸਕੂਲ
ਮੋਗਾ, (ਅਸ਼ੋਕ ਬਾਂਸਲ)- ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਗਾਂਧੀ ਰੋਡ ਮੋਗਾ ਦੀ ਵਿਦਿਆਰਥਣ ਅਸੀਸ ਪੁੱਤਰੀ ਮਹਿੰਦਰਪਾਲ ਨੇ ਮੈਰਿਟ ਵਿਚ 27ਵਾਂ ਅਤੇ ਪੁਜ਼ੀਸ਼ਨ ਵਿਚ 8ਵਾਂ ਸਥਾਨ ਬਣਾ ਕੇ ਮੋਗਾ ਜ਼ਿਲੇ੍ਹ 'ਚੋਂ ਤਿੰਨੋਂ ਸਟਰੀਮ ਵਿਚ ਪਹਿਲਾ ਸਥਾਨ ਹਾਸਲ ਕੀਤਾ | ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਨੇਜਰ ਵਿਜੇ ਸਿੰਗਲਾ, ਐਡਮਿਸਟ੍ਰੇਟਰ ਆਰ.ਕੇ. ਸਹਿਗਲ, ਨੀਰਜ ਗੁਪਤਾ, ਪਰਮਜੀਤ ਕੌਰ ਇੰਚਾਰਜ, ਛਿੰਦਰਪਾਲ ਕੌਰ, ਅਦਿਤੀ ਨਾਰੰਗ, ਧੀਰਜ ਬਾਂਸਲ, ਬਲਜਿੰਦਰ ਸਿੰਘ, ਮਨੀਸ਼ਾ ਇੰਚਾਰਜ ਪ੍ਰਾਇਮਰੀ ਬਲਾਕ ਅਤੇ ਸਟਾਫ਼ ਵਲੋਂ ਵਿਦਿਆਰਥਣ ਅਸੀਸ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਤੇ ਲੱਡੂ ਖਵਾ ਕੇ ਮੂੰਹ ਮਿੱਠਾ ਕਰਵਾਇਆ ਅਤੇ ਉਸ ਨੂੰ ਵਧਾਈ ਦਿੱਤੀ | ਇਸ ਮੌਕੇ ਵਿਦਿਆਰਥਣ ਅਸੀਸ ਨੇ ਆਪਣੀ ਇਸ ਪ੍ਰਾਪਤੀ ਦਾ ਸਾਰਾ ਸਿਹਰਾ ਆਪਣੇ ਅਧਿਆਪਕਾਂ ਅਤੇ ਆਪਣੇ ਮਾਤਾ ਪਿਤਾ ਨੂੰ ਦਿੱਤਾ | ਇਸ ਮੌਕੇ ਸਕੂਲ ਦੇ ਮੈਨੇਜਰ ਵਿਜੈ ਸਿੰਗਲਾ, ਪਿ੍ੰਸੀਪਲ ਆਰ.ਕੇ. ਸਹਿਗਲ ਤੇ ਸਟਾਫ਼ ਨੇ ਵਿਦਿਆਰਥਣ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ |
ਆਕਲੈਂਡ ਸਕੂਲ
ਫ਼ਤਿਹਗੜ੍ਹ ਪੰਜਤੂਰ, (ਜਸਵਿੰਦਰ ਸਿੰਘ ਪੋਪਲੀ)- ਇਲਾਕੇ ਦੀ ਨਾਂਅਵਰ ਸਿੱਖਿਆ ਸੰਸਥਾ ਆਕਲੈਂਡ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦਾ ਫ਼ਤਿਹਗੜ੍ਹ ਪੰਜਤੂਰ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਸਕੂਲ ਚੇਅਰਮੈਨ ਜਤਿੰਦਰਪਾਲ ਰਿੰਪਾ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ 90 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕਰਨ ਵਾਲਿਆਂ ਵਿਚ ਬਾਰ੍ਹਵੀਂ ਕਾਮਰਸ ਸਟਰੀਮ ਦੇ ਵਿਦਿਆਰਥੀ ਰਣਜੀਤ ਸਿੰਘ ਪੁੱਤਰ ਰਛਪਾਲ ਸਿੰਘ ਨੇ ਕਾਮਰਸ ਵਿਚ 94.4 ਫ਼ੀਸਦੀ ਨੰਬਰ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ, ਲਵਲੀਨ ਸ਼ਰਮਾ ਪੁੱਤਰ ਜਗਦੀਪ ਕੁਮਾਰ ਫ਼ਤਿਹਗੜ੍ਹ ਪੰਜਤੂਰ ਨੇ 92.6 ਫ਼ੀਸਦੀ ਨੰਬਰ ਲੈ ਕੇ ਦੂਜਾ ਸਥਾਨ ਹਾਸਲ ਕੀਤਾ, ਹਰਪ੍ਰੀਤ ਸਿੰਘ ਸਿੱਧੂ ਪੁੱਤਰ ਸਾਹਿਬ ਸਿੰਘ ਸੈਦੇਸ਼ਾਹ 91.4 ਫ਼ੀਸਦੀ ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਸਾਇੰਸ ਗਰੁੱਪ ਵਿਚ ਦਿਨੇਸ਼ ਗੋਇਲ ਪੁੱਤਰ ਵਿਜੇ ਕੁਮਾਰ ਧਰਮਕੋਟ ਨੇ 93.8 ਫ਼ੀਸਦੀ ਨੰਬਰ ਲੈ ਕੇ ਪਹਿਲਾ ਸਥਾਨ, ਸਰਬਜੋਤ ਕੌਰ ਪੁੱਤਰੀ ਦਲਜੀਤ ਸਿੰਘ ਜੋਗੇਵਾਲਾ ਨੇ 91.4 ਫ਼ੀਸਦੀ ਨੰਬਰ ਲੈ ਕੇ ਦੂਸਰਾ, ਸ਼ੁਭਨੀਤ ਕੌਰ ਪੁੱਤਰ ਗੁਰਜੰਟ ਸਿੰਘ ਫ਼ਤਿਹਗੜ੍ਹ ਪੰਜਤੂਰ ਨੇ 90.6 ਫ਼ੀਸਦੀ ਨੰਬਰ ਲੈ ਕੇ ਤੀਸਰਾ ਸਥਾਨ ਅਤੇ ਸੁਨਯਾਨਾ ਸ਼ਰਮਾ, ਪੁੱਤਰੀ ਰਵਿੰਦਰ ਪਾਲ ਟੋਨੀ ਸਰ ਨੇ 90.4 ਫ਼ੀਸਦੀ, ਪ੍ਰਦੀਪ ਕੌਰ ਪੁੱਤਰੀ ਸੁਖਬੀਰ ਸਿੰਘ ਜੋਗੇਵਾਲਾ, ਪ੍ਰਨੀਤ ਕੌਰ ਪੁੱਤਰੀ ਜਗਦੇਵ ਸਿੰਘ ਪੱਲਾ ਨੇ 90 ਫ਼ੀਸਦੀ ਨੰਬਰ ਲਏ ਅਤੇ ਕ੍ਰਮਵਾਰ ਸਥਾਨ ਹਾਸਲ ਕੀਤਾ | ਬਾਰ੍ਹਵੀਂ ਆਰਟਸ ਵਿੱਚ ਹਰਮਨਦੀਪ ਕੌਰ ਪੁੱਤਰੀ ਵਰਿਆਮ ਸਿੰਘ ਨੇ 91.8 ਫ਼ੀਸਦੀ ਨੰਬਰ ਲੈ ਕੇ ਪਹਿਲਾ ਅਤੇ ਜੋਬਨਪ੍ਰੀਤ ਸਿੰਘ ਗਿੱਲ ਪੁੱਤਰ ਗੁਰਪਾਲ ਸਿੰਘ ਅਕਾਲੀਆਂ ਵਾਲਾ ਨੇ 90.2 ਫ਼ੀਸਦੀ ਨੰਬਰ ਲੈ ਕੇ ਦੂਸਰਾ, ਗੁਰਅੰਮਿ੍ਤਪਾਲ ਸਿੰਘ ਪੁੱਤਰ ਜੁਗਰਾਜ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ | ਸਕੂਲ ਵਲੋਂ ਕੱਲ੍ਹ ਸ਼ੁੱਕਰਵਾਰ ਲੜਕੀਆਂ ਅਤੇ ਸਨਿੱਚਰਵਾਰ ਲੜਕਿਆਂ ਨੂੰ ਸਕੂਲ ਵਲੋਂ ਸਨਮਾਨਿਤ ਕੀਤਾ ਜਾਵੇਗਾ |
ਸ੍ਰੀ ਗੁਰੂ ਹਰਿਰਾਏ ਸਾਹਿਬ ਸਕੂਲ ਡਗਰੂ
ਮੋਗਾ, (ਜਸਪਾਲ ਸਿੰਘ ਬੱਬੀ)- ਸ੍ਰੀ ਗੁਰੂ ਹਰਿ ਰਾਏ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਗਰੂ (ਮੋਗਾ) ਦੇ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਪਿ੍ੰਸੀਪਲ ਕੁਲਦੀਪ ਸਿੰਘ ਵਿਰਕ ਨੇ ਦੱਸਿਆ ਕਿ ਕਾਮਰਸ ਗਰੁੱਪ ਵਿਚੋਂ ਅਨਮੋਲਪ੍ਰੀਤ ਸਿੰਘ ਨੇ 473/500 ਵਿਚ ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ, ਦੂਜਾ ਸਥਾਨ ਗੁਰਪ੍ਰੀਤ ਕੌਰ, ਤੀਜਾ ਸਥਾਨ ਅਰਮਾਨ ਸਿੰਘ ਅਤੇ ਵੀਰਪਾਲ ਕੌਰ ਨੇ ਪ੍ਰਾਪਤ ਕੀਤਾ | ਸਾਇੰਸ ਗਰੁੱਪ ਵਿਚੋਂ ਪਹਿਲਾ ਸਥਾਨ ਪਰਮਿੰਦਰ ਸਿੰਘ ਨੇ 452/500 ਵਿਚ ਨੰਬਰ ਪ੍ਰਾਪਤ ਕੀਤੇ, ਦੂਜਾ ਸਥਾਨ ਗੁਰਲੀਨ ਕੌਰ ਅਤੇ ਤੀਜਾ ਸਥਾਨ ਸਿਮਰਨਜੋਤ ਕੌਰ ਪ੍ਰਾਪਤ ਕੀਤੇ | ਆਰਟਸ ਗਰੁੱਪ ਵਿਚੋਂ ਪਹਿਲਾ ਸਥਾਨ ਪ੍ਰਭਜੀਤ ਕੌਰ, ਦੂਜਾ ਸਥਾਨ ਰਮਨਪ੍ਰੀਤ ਕੌਰ, ਸਾਗਰ ਸਰਮਾ ਅਤੇ ਤੀਜਾ ਸਥਾਨ ਗੌਰਵ ਸਿੰਘ ਪ੍ਰਾਪਤ ਕੀਤਾ | 11 ਵਿਦਿਆਰਥੀਆਂ ਨੇ ਇਕਨਾਮਿਕਸ ਵਿਚੋਂ 100 ਵਿਚੋਂ 100 ਅੰਕ ਪ੍ਰਾਪਤ ਕੀਤੇ ਹਨ | ਪਿ੍ੰਸੀਪਲ ਅਤੇ ਸਟਾਫ਼ ਨੇ ਵਿਦਿਆਰਥੀਆ ਅਤੇ ਮਾਪਿਆ ਨੂੰ ਵਧਾਈ ਦਿੱਤੀ |
ਗੁਰੂ ਨਾਨਕ ਪਬਲਿਕ ਸਕੂਲ ਸੈਦੋਕੇ
ਨਿਹਾਲ ਸਿੰਘ ਵਾਲਾ, (ਸੁਖਦੇਵ ਸਿੰਘ ਖ਼ਾਲਸਾ)- ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੈਦੋਕੇ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਚੇਅਰਮੈਨ ਪਰਮਜੀਤ ਸਿੰਘ ਚਾਹਲ ਨੇ ਦੱਸਿਆ ਕਿ ਵਿਦਿਆਰਥੀ ਰਮਨਦੀਪ ਸਿੰਘ ਨੇ 80 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਰਸ਼ਪਾਲ ਸਿੰਘ ਨੇ 78 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ, ਇੰਦਰਦੀਪ ਸਿੰਘ ਨੇ 77 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ, ਸਿਕੰਦਰ ਸਿੰਘ ਨੇ 76 ਫ਼ੀਸਦੀ ਅੰਕ ਪ੍ਰਾਪਤ ਕਰਕੇ ਚੌਥਾ ਸਥਾਨ ਤੇ ਰਾਜਵਿੰਦਰ ਸਿੰਘ ਨੇ 74 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ | ਬਾਕੀ ਵੀ ਸਾਰੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ 'ਚੋਂ ਚੰਗੇ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਸਕੂਲ ਦੇ ਚੇਅਰਮੈਨ ਦੇ ਪਰਮਜੀਤ ਸਿੰਘ ਚਾਹਲ ਤੇ ਪਿ੍ੰਸੀਪਲ ਮੈਡਮ ਮਨਿੰਦਰਪਾਲ ਕੌਰ ਚਾਹਲ ਨੇ ਚੰਗੀਆਂ ਪੁਜ਼ੀਸ਼ਨਾਂ ਕਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਸੰਦੀਪ ਸ਼ਰਮਾ, ਈਸ਼ਵਰ ਸਿੰਘ, ਵੀਰਪਾਲ ਕੌਰ, ਇੰਦਰਜੀਤ ਕੌਰ, ਗੁਰਜੀਤ ਕੌਰ, ਸਰਬਜੀਤ ਕੌਰ ਤੋਂ ਇਲਾਵਾ ਸਮੁੱਚੇ ਸਕੂਲ ਸਟਾਫ਼ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ |
ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ
ਨਿਹਾਲ ਸਿੰਘ ਵਾਲਾ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਨਾਂਅਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਖ਼ਤੂਪੁਰਾ ਸਾਹਿਬ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰ. ਕੁਲਦੀਪ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਜਸ਼ਨਪ੍ਰੀਤ ਕੌਰ ਪੁੱਤਰੀ ਚੰਦ ਸਿੰਘ ਨੇ 454/500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਜਸਪ੍ਰੀਤ ਕੌਰ ਜਗਰਾਜ ਸਿੰਘ ਨੇ 384/500 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਤੇ ਰਾਜਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਨੇ 379/500 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਬਾਕੀ ਵੀ ਸਾਰੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ 'ਚੋਂ ਚੰਗੇ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਕੁਲਦੀਪ ਸਿੰਘ ਨੇ ਬਾਰ੍ਹਵੀਂ ਜਮਾਤ ਦੇ ਨਤੀਜੇ 'ਚੋਂ ਚੰਗੀਆਂ ਪੁਜ਼ੀਸ਼ਨਾਂ ਕਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਦੀ ਪ੍ਰਾਪਤੀ ਦਾ ਸਿਹਰਾ ਸਮੁੱਚੇ ਸਕੂਲ ਦੇ ਮਿਹਨਤੀ ਸਟਾਫ਼ 'ਤੇ ਮਾਪਿਆਂ ਦੇ ਸਹਿਯੋਗ ਦੇ ਸਿਰ ਜਾਂਦਾ ਹੈ |
ਵੀਰ ਸਿੰਘ ਸਕੂਲ
ਬਾਘਾਪੁਰਾਣਾ, (ਗੁਰਮੀਤ ਸਿੰਘ ਮਾਣੂੰਕੇ)- ਇਲਾਕੇ ਦੀ ਨਾਂਅਵਰ ਸੰਸਥਾ ਵੀਰ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਦਾ ਨਤੀਜਾ ਸ਼ਾਨਦਾਰ ਰਿਹਾ | ਖ਼ੁਸ਼ੀ ਪ੍ਰਗਟ ਕਰਦੇ ਹੋਏ ਸਕੂਲ ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਸਾਇੰਸ ਗਰੁੱਪ 'ਚ ਗੁਰਲੀਨ ਕੌਰ ਸੈਂਭੀ ਮਾਹਲਾ ਕਲਾਂ ਨੇ 96 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਤੋਂ ਇਲਾਵਾ ਵਿਦਿਆਰਥਣ ਕਮਲਪ੍ਰੀਤ ਕੌਰ ਮੰਗੇਵਾਲਾ 94 ਫ਼ੀਸਦੀ, ਹਰਮਨਜੋਤ ਕੌਰ ਚੰਦਬਾਜਾ 93 ਫ਼ੀਸਦੀ, ਜਸ਼ਨਦੀਪ ਕੌਰ ਲੰਗੇਆਣਾ 93 ਫ਼ੀਸਦੀ, ਮਨਵੀਰ ਕੌਰ ਲੰਗੇਆਣਾ 92 ਫ਼ੀਸਦੀ, ਅਰਪਨ ਕੌਰ ਨੱਥੂਵਾਲਾ ਗਰਬੀ 91 ਫ਼ੀਸਦੀ ਅਤੇ ਤਨਵੀਰ ਕੌਰ ਲੰਗੇਆਣਾ ਨੇ 91 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਕਾਮਰਸ ਗਰੁੱਪ 'ਚੋਂ ਖ਼ੁਸ਼ਦੀਪ ਕੌਰ ਭਲੂਰ 84 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚ ਪਹਿਲਾ ਸਥਾਨ ਹਾਸਲ ਕੀਤਾ | ਇਸ ਤੋ ਇਲਾਵਾ ਰਮਨਜੋਤ ਕੌਰ ਮਾਹਲਾ ਖ਼ੁਰਦ 80 ਫ਼ੀਸਦੀ, ਜਸਪ੍ਰੀਤ ਕੌਰ ਡੇਮਰੂ ਕਲਾਂ 80 ਫ਼ੀਸਦੀ, ਜਸਕਰਨ ਕੌਰ ਵੱਡਾ ਘਰ 80 ਫ਼ੀਸਦੀ, ਕਰਮਵੀਰ ਕੌਰ ਨੱਥੂਵਾਲਾ ਗਰਬੀ 78 ਫ਼ੀਸਦੀ, ਸ਼ਰਨਜੀਤ ਕੌਰ ਨੱਥੂਵਾਲਾ ਗਰਬੀ 78 ਫ਼ੀਸਦੀ, ਹਰਜਸ਼ਨ ਬਰਾੜ ਗੁਰੂਪੁਰਾ ਰੋਡੇ ਨੇ 78 ਫ਼ੀਸਦੀ ਅੰਕ ਪ੍ਰਾਪਤ ਕੀਤੇ ਅਤੇ ਆਰਟਸ ਗਰੁੱਪ ਦੇ ਵਿਦਿਆਰਥੀਆਂ 'ਚ ਸੁਖਮਨਪ੍ਰੀਤ ਸਿੰਘ ਬਰਾੜ ਮਾਹਲਾ ਕਲਾਂ ਨੇ 82 ਫ਼ੀਸਦੀ, ਸੁਖਬੀਰ ਸਿੰਘ ਮਿਸ਼ਰੀ ਵਾਲਾ 77 ਫ਼ੀਸਦੀ, ਤੇਜਿੰਦਰ ਸਿੰਘ ਲੰਗੇਆਣਾ 77 ਫ਼ੀਸਦੀ, ਜਸਪ੍ਰੀਤ ਸਿੰਘ ਲੰਗੇਆਣਾ ਨੇ 77 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਤੋ ਇਲਾਵਾ ਸਕੂਲ ਦੇ 90 ਫ਼ੀਸਦੀ ਤੋਂ ਉੱਪਰ 7 ਵਿਦਿਆਰਥੀਆਂ ਨੇ ਅੰਕ ਪ੍ਰਾਪਤ ਕੀਤੇ, 80 ਫ਼ੀਸਦੀ ਤੋਂ ਉੱਪਰ 18 ਵਿਦਿਆਰਥੀ ਅਤੇ 70 ਫ਼ੀਸਦੀ ਤੋਂ ਉੱਪਰ 36 ਵਿਦਿਆਰਥੀਆਂ ਨੇ ਅੰਕ ਪ੍ਰਾਪਤ ਕੀਤੇ ਅਤੇ ਬਾਕੀ ਵਿਦਿਆਰਥੀਆਂ ਨੇ 65 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਸਕੂਲ 'ਚ ਮਿਹਨਤੀ ਸਕੂਲ ਸਟਾਫ਼ ਅਤੇ ਹਲਕੇ ਦਾ ਮੋਹਰੀ ਸਕੂਲ ਹੋਣ ਦਾ ਸਬੂਤ ਦਿੱਤਾ | ਇਸ ਮੌਕੇ ਪਿ੍ੰਸੀਪਲ ਤੇਜਿੰਦਰ ਕੌਰ ਗਿੱਲ, ਪਿ੍ੰਸੀਪਲ ਭੁਪਿੰਦਰ ਕੌਰ, ਵਾਈਸ ਪਿ੍ੰਸੀਪਲ ਤਰਿੰਦਰ ਕੌਰ, ਮੈਨੇਜਿੰਗ ਡਾਇਰੈਕਟਰ ਸੁਖਮਿੰਦਰ ਪਾਲ ਸਿੰਘ ਗਿੱਲ, ਕੋਆਰਡੀਨੇਟਰ ਜਸਵੀਰ ਸਿੰਘ, ਲੈਕਚਰਾਰ, ਲੱਕੀ ਸ਼ਰਮਾ, ਲੈਕਚਰਾਰ ਰਵੀ ਕਾਂਤ ਨੇ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਦਸਮੇਸ਼ ਸਕੂਲ ਬਿਲਾਸਪੁਰ
ਨਿਹਾਲ ਸਿੰਘ ਵਾਲਾ, (ਪਲਵਿੰਦਰ ਸਿੰਘ ਟਿਵਾਣਾ)- ਇਲਾਕੇ ਦੀ ਮੋਹਰੀ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਹੋਣਹਾਰ ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਇਸ ਵਾਰ ਵੀ ਆਪਣੀ ਚੜ੍ਹਤ ਬਰਕਰਾਰ ਰੱਖੀ | ਵਾਈਸ ਪਿ੍ੰਸੀਪਲ ਮੀਨਾ ਜੈਨ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਨਤੀਜੇ ਅਨੁਸਾਰ ਸਕੂਲ ਦੇ ਸਾਇੰਸ ਮੈਡੀਕਲ, ਨਾਨ-ਮੈਡੀਕਲ, ਕਾਮਰਸ ਤੇ ਆਰਟਸ ਸਟਰੀਮਾਂ ਦਾ ਨਤੀਜਾ ਸੌ ਫ਼ੀਸਦੀ ਰਿਹਾ ਅਤੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ | ਉਹ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਮਨਪ੍ਰੀਤ ਕੌਰ 92.8, ਮਨਜੋਤ ਕੌਰ 92.4, ਦਮਨਪ੍ਰੀਤ ਕੌਰ 90.4, ਹਰਮਨਪ੍ਰੀਤ ਕੌਰ 90.2, ਅਰਸ਼ਦੀਪ ਕੌਰ ਪੰਧੇਰ ਤੇ ਬਲਜਿੰਦਰ ਕੌਰ 89.2, ਹਰਦੀਪ ਕੌਰ ਤੇ ਰਮਨਦੀਪ ਕੌਰ 88.8, ਗੁਰਪ੍ਰੀਤ ਸਿੰਘ 87.6, ਜਸ਼ਨਪ੍ਰੀਤ ਸਿੰਘ 87, ਅੰਜਲੀ 85.4, ਹੇਮਨਦੀਪ ਇੰਦਰ ਸਿੰਘ 85.2 ਫ਼ੀਸਦੀ ਅੰਕ ਹਾਸਲ ਕਰਕੇ ਮੋਹਰੀ ਪੁਜ਼ੀਸ਼ਨਾਂ ਤੇ ਰਹੇ | ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਪ੍ਰਤਿਭਾਵਾਨ ਵਿਦਿਆਰਥੀਆਂ, ਮਾਪਿਆਂ ਅਤੇ ਮਿਹਨਤੀ ਸਟਾਫ਼ ਨੂੰ ਮੁਬਾਰਕਬਾਦ ਦਿੱਤੀ |
ਨਵਯੁਗ ਸਕੂਲ ਧਰਮਕੋਟ
ਧਰਮਕੋਟ, (ਪਰਮਜੀਤ ਸਿੰਘ)-ਨਵਯੁਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਦਾ ਸੈਸ਼ਨ 2022-23 ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਇਸ ਪ੍ਰੀਖਿਆ 'ਚ ਕੁੱਲ 82 ਵਿਦਿਆਰਥੀ ਅਪੀਅਰ ਹੋਏ | ਸੰਸਥਾ ਦੀਆਂ ਵਿਦਿਆਰਥਣਾਂ ਨੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲੈ ਕੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ਼ਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਵਾਸੀ ਸ਼ੇਰਪੁਰ ਤਾਇਬਾ ਨੇ ਸਾਇੰਸ ਗਰੁੱਪ 'ਚੋਂ 95 ਫ਼ੀਸਦੀ ਅੰਕ ਲੈ ਕੇ ਪਹਿਲੀ, ਖੁਸ਼ਮਨਦੀਪ ਕੌਰ ਪੁੱਤਰੀ ਗੁਰਸੇਵਕ ਸਿੰਘ ਵਾਸੀ ਲੋਹਗੜ੍ਹ ਨੇ ਸਾਇੰਸ ਗਰੁੱਪ ਵਿਚੋਂ 94.6 ਫ਼ੀਸਦੀ ਅੰਕ ਲੈ ਕੇ ਦੂਸਰੀ ਤੇ ਰਜਨੀ ਪੁੱਤਰੀ ਸ਼ਿੰਦਰਪਾਲ ਵਾਸੀ ਧਰਮਕੋਟ ਨੇ ਕਾਮਰਸ 94 ਫ਼ੀਸਦੀ ਅੰਕ ਲੈ ਕੇ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ | ਇਸ ਤੋਂ ਇਲਾਵਾ 15 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, 40 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਤੇ ਬਾਕੀ ਵਿਦਿਆਰਥੀਆਂ ਨੇ ਬਹੁਤ ਹੀ ਚੰਗੇ ਅੰਕ ਪ੍ਰਾਪਤ ਕਰ ਕੇ ਪ੍ਰੀਖਿਆ ਪਾਸ ਕੀਤੀ | ਇਸ ਖ਼ੁਸ਼ੀ ਦੇ ਮੌਕੇ ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਨੇ ਵਿਦਿਆਰਥਣਾਂ ਦੀ ਸ਼ਾਨਦਾਰ ਉਪਲਬਧੀ 'ਤੇ ਮਾਣ ਮਹਿਸੂਸ ਕਰਦਿਆਂ ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ | ਚੇਅਰਮੈਨ ਜਸਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥਣਾਂ ਦੀ ਸ਼ਾਨਦਾਰ ਤੇ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਜਾਂਦਾ ਹੈ |
<br/>
ਮੋਗਾ, 25 ਮਈ (ਗੁਰਤੇਜ ਸਿੰਘ)- ਐਂਟੀ ਨਾਰਕੋਟਿਕ ਡਰੱਗ ਸੈੱਲ ਮੋਗਾ ਵਲੋਂ ਇਕ ਨੌਜਵਾਨ ਨੂੰ 10 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਜਦ ਡਰੱਗ ਸੈੱਲ ਦੇ ਸਹਾਇਕ ਥਾਣੇਦਾਰ ਹਰਬੰਸ ਸਿੰਘ ਪਿੰਡ ਸੰਧੂਆਂ ਵਾਲਾ ਕੋਲ ਗਸ਼ਤ ਲਗਾ ਰਹੇ ਸਨ ਤਾਂ ਉਨ੍ਹਾਂ ਇਕ ...
ਸਮਾਲਸਰ, (ਕਿਰਨਦੀਪ ਸਿੰਘ ਬੰਬੀਹਾ)- ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਅਧੀਨ ਚੱਲ ਰਹੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫ਼ਰੀਦਕੋਟ) ਦੀਆਂ 6 ਵਿਦਿਆਰਥਣਾਂ ਨੇ ਫ਼ਰੀਦਕੋਟ, ਮੋਗਾ ਅਤੇ ਫ਼ਿਰੋਜ਼ਪੁਰ ਜ਼ਿਲਿ੍ਹਆਂ ਵਿਚ ...
ਠੱਠੀ ਭਾਈ, 25 ਮਈ (ਜਗਰੂਪ ਸਿੰਘ ਮਠਾੜੂ)- ਅਚਾਨਕ ਭਾਰੀ ਮੀਂਹ ਅਤੇ ਗੜੇਮਾਰੀ ਹੋ ਜਾਣ ਕਾਰਨ ਪਿੰਡ ਮਾੜੀ ਮੁਸਤਫ਼ਾ, ਠੱਠੀ ਭਾਈ, ਸੁਖਾਨੰਦ, ਢਿਲਵਾਂ ਵਾਲਾ ਤੇ ਚੀਦਾ ਵਿਚ ਸਬਜ਼ੀ ਕਾਸ਼ਤਕਾਰਾਂ ਦੁਆਰਾ ਬੀਜੀਆਂ ਮੱਕੀ, ਮੂੰਗੀ, ਟਮਾਟਰ, ਸਬਜ਼ੀਆਂ ਆਦਿ ਦਾ ਭਾਰੀ ਨੁਕਸਾਨ ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ)- ਜ਼ਿਲ੍ਹਾ ਮੋਗਾ ਦੀਆਂ ਮਾਣਮੱਤੀ, ਨਾਮਵਰ ਅਤੇ ਅਗਾਂਹਵਧੂ ਵਿੱਦਿਅਕ ਸੰਸਥਾਵਾਂ ਬੀ.ਬੀ.ਐੱਸ. ਗਰੁੱਪ ਆਫ਼ ਸਕੂਲਜ਼ ਜੋ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ...
ਬਾਘਾ ਪੁਰਾਣਾ, 25 ਮਈ (ਕਿ੍ਸ਼ਨ ਸਿੰਗਲਾ)- ਅੱਜ ਸਥਾਨਕ ਸ਼ਹਿਰ ਦੀ ਮੋਗਾ ਸੜਕ 'ਤੇ ਸਥਿਤ ਬਰਾੜ ਮਾਰਕੀਟ ਅਤੇ ਪੁਰਾਣੇ ਨਿਰੰਕਾਰੀ ਭਵਨ ਦੇ ਬਿਲਕੁਲ ਸਾਹਮਣੇ ਇਕ ਤੇਜ਼ ਰਫ਼ਤਾਰ ਬੱਸ ਦੀ ਪਲਟੀ ਵੱਜਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਬਾਅਦ ਦੁਪਹਿਰ 2 ਤੋਂ 2:15 ਦੇ ...
ਬਾਘਾ ਪੁਰਾਣਾ, 25 ਮਈ (ਕਿ੍ਸ਼ਨ ਸਿੰਗਲਾ)- ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰਲੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਇਲਾਕੇ ਦੀ ਨਾਮਵਰ ਸੰਸਥਾ ਇੰਗਲਿਸ਼ ਸਟੂਡੀਓ ਚੰਗੇ ਬੈਂਡ ਦਿਵਾ ਕੇ ਇਮੀਗੇ੍ਰਸ਼ਨ ਦੇ ਖੇਤਰ ਵਿਚ ਵੀ ਉੱਚ ਸੇਵਾਵਾਂ ਪ੍ਰਦਾਨ ਕਰਵਾ ਰਹੀ ਹੈ | ਇਸੇ ...
ਸਮਾਧ ਭਾਈ, 25 ਮਈ (ਜਗਰੂਪ ਸਿੰਘ ਸਰੋਆ)- ਪੰਜਾਬ ਨੂੰ ਮੁੜ ਤੋਂ ਲੀਹਾਂ 'ਤੇ ਲਿਆਉਣ ਲਈ ਸਰਕਾਰ ਸਿਰਤੋੜ ਯਤਨ ਕਰ ਰਹੀ ਹੈ | ਇਹ ਪ੍ਰਗਟਾਵਾ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਨੇ ਸਮਾਧ ਭਾਈ ਦੇ ਗੁਰੂ ਨਾਨਕ ਪਾਰਕ ਵਿਖੇ ਹੋਏ ਚੈੱਕ ਵੰਡ ਸਮਾਗਮ ਦੌਰਾਨ ਕੀਤਾ | ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਦੇ ਨਾਲ ਲਗਾਤਾਰ ਰਾਬਤਾ ਕਾਇਮ ਰੱਖ ਕੇ ਉਨ੍ਹਾਂ ਦੀ ਰੋਜ਼ਗਾਰ ਹਾਸਲ ਕਰਨ ਵਿਚ ਅਤੇ ਸਹੀ ਖੇਤਰ ਦੀ ਚੋਣ ...
ਫ਼ਤਿਹਗੜ੍ਹ ਪੰਜਤੂਰ, 25 ਮਈ (ਜਸਵਿੰਦਰ ਸਿੰਘ ਪੋਪਲੀ)- ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾਕਟਰ ਮਨਜੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਅਤੇ ਬਲਾਕ ਖੇਤੀਬਾੜੀ ਅਫ਼ਸਰ ਕੋਟ ਈਸੇ ਖਾਂ ਡਾਕਟਰ ਗੁਰਬਾਜ਼ ਸਿੰਘ ਦੀ ਅਗਵਾਈ ਹੇਠ ਗੁਰਸਾਹਿਬ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ...
ਕੋਟ ਈਸੇ ਖਾਂ, 25 ਮਈ (ਨਿਰਮਲ ਸਿੰਘ ਕਾਲੜਾ)- ਸ੍ਰੀ ਹੇਮਕੁੰਟ ਸਕੂਲ ਕੋਟ ਈਸੇ ਖਾਂ ਵਿਖੇ ਛੋਟੇ ਬੱਚਿਆਂ ਵਿਚ ਕਲਾਤਮਕ ਅਤੇ ਰਚਨਾਤਮਿਕ ਰੁਚੀਆਂ ਪੈਦਾ ਕਰਨ ਲਈ ਕਲਾ ਅਤੇ ਕਰਾਫ਼ਟ ਦੀਆਂ ਗਤੀਵਿਧੀਆਂ ਕਰਵਾਈਆਂ | ਇਸ ਦਾ ਉਦੇਸ਼ ਬੱਚਿਆਂ ਵਿਚ ਪੁਰਾਣੀ ਸਮਗਰੀ ਦੀ ਮੁੜ ...
ਮੋਗਾ, 25 ਮਈ (ਅਸ਼ੋਕ ਬਾਂਸਲ)- ਮੋਗਾ ਸ਼ਹਿਰ ਦੀਆਂ ਐਨ.ਜੀ.ਓ. ਨੇ ਥਾਣਾ ਸਿਟੀ ਨੰਬਰ-1 ਦੇ ਮੁਖੀ ਡੀ. ਐਸ. ਪੀ. ਆਤਿਸ਼ ਭਾਟੀਆ (ਪੀ.ਪੀ.ਐਸ) ਨਾਲ ਮੀਟਿੰਗ ਕੀਤੀ | ਇਸ ਮੀਟਿੰਗ ਦਾ ਆਯੋਜਨ ਐਨ.ਜੀ.ਓ. ਐਸ.ਕੇ. ਬਾਂਸਲ ਜ਼ਿਲ੍ਹਾ ਕੋਆਰਡੀਨੇਟਰ ਵਲੋਂ ਕੀਤਾ ਗਿਆ | ਇਸ ਮੀਟਿੰਗ 'ਚ ...
ਮੋਗਾ, 25 ਮਈ (ਸੁਰਿੰਦਰਪਾਲ ਸਿੰਘ)- ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਪੰਜਾਬ ਏਟਕ ਦੀ ਮੀਟਿੰਗ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੋਗਾ ਨਾਲ ਹੋਈ | ਮੀਟਿੰਗ ਵਿਚ ਫੀਡ ਸਬੰਧੀ, ਪੋਸਣ ਟਰੈਕ ਸਬੰਧੀ, ਵਰਦੀ ਦੇ ਪੈਸਿਆਂ ਸਬੰਧੀ | ਫਲੈਕਸੀ ਫ਼ੰਡ, ਆਂਗਣਵਾੜੀ ...
ਬਾਘਾ ਪੁਰਾਣਾ, 25 ਮਈ (ਕਿ੍ਸ਼ਨ ਸਿੰਗਲਾ)- ਭਾਰਤ ਵਿਕਾਸ ਪ੍ਰੀਸ਼ਦ ਦੀ ਟੀਮ ਬਾਘਾ ਪੁਰਾਣਾ ਵਲੋਂ ਸਥਾਨਕ ਸ਼ਹਿਰ ਨਿਵਾਸੀ ਵਿਮਲ ਗਰਗ (ਵਿੱਕੀ) ਦੀ ਹੋਣਹਾਰ ਸਪੁੱਤਰੀ ਯਾਸ਼ੀਕਾ ਗਰਗ ਨੂੰ ਜ਼ਿਲ੍ਹਾ ਮੋਗਾ ਵਿਚੋਂ +2 (ਕਮਰਸ ਗਰੁੱਪ) ਵਿਚ 97 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ ...
ਕੋਟ ਈਸੇ ਖਾਂ, 25 ਮਈ (ਨਿਰਮਲ ਸਿੰਘ ਕਾਲੜਾ)- ਇਸ ਸਾਲ ਦਾ ਵਿਸ਼ਵ ਤੰਬਾਕੂ ਰਹਿਤ ਦਿਵਸ 'ਸਾਨੂੰ ਭੋਜਨ ਚਾਹੀਦਾ ਹੈ ਤੰਬਾਕੂ ਨਹੀਂ' ਸਲੋਗਨ ਹੇਠ ਮਨਾਇਆ ਜਾ ਰਿਹਾ | ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੇ ਹੁਕਮਾਂ ਅਨੁਸਾਰ ਅਤੇ ...
ਕੋਟ ਈਸੇ ਖਾਂ, 25 ਮਈ (ਨਿਰਮਲ ਸਿੰਘ ਕਾਲੜਾ)- 28 ਤੋਂ 30 ਮਈ ਤੱਕ ਘਰ-ਘਰ 0-5 ਸਾਲ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ | ਇਸ ਸੰਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸਮਰਪ੍ਰੀਤ ਕੌਰ ਸੋਢੀ ਨੇ ਪਲਸ ਪੋਲੀਓ ਸੁਪਰਵਾਈਜ਼ਰ ਦੀ ਮੀਟਿੰਗ ਲਈ ਗਈ | ਇਸ ...
ਬਾਘਾ ਪੁਰਾਣਾ, 25 ਮਈ (ਕਿ੍ਸ਼ਨ ਸਿੰਗਲਾ)- ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਐਡੀਸ਼ਨ ਇੰਸਟੀਚਿਊਟ ਦੇ ਡਾਇਰੈਕਟਰ ਹਰਿੰਦਰ ਸਿੰਘ ਬਰਾੜ ਰੋਡੇ ਨੇ ਦੱਸਿਆ ਕਿ ਸੰਸਥਾ ਦੀ ਵਿਦਿਆਰਥਣ ਸਿਮਰਨਜੀਤ ਕੌਰ ਸਪੁੱਤਰੀ ਬਲਦੇਵ ਸਿੰਘ ਵਾਸੀ ਰਾਮੂੰਵਾਲਾ ਨਵਾਂ ਨੇ ...
ਅਜੀਤਵਾਲ, 25 ਮਈ (ਹਰਦੇਵ ਸਿੰਘ ਮਾਨ)- ਨਜ਼ਦੀਕੀ ਪਿੰਡ ਢੁੱਡੀਕੇ ਦੇ ਦੋ ਵਾਰ ਸਰਪੰਚ ਰਹਿ ਚੁੱਕੇ ਸਵ: ਰਾਮ ਸਿੰਘ ਦੇ ਪੋਤਰੇ ਮਹਿੰਦਰ ਸਿੰਘ ਨੇ ਹਾਕੀ ਅੰਡਰ-14 ਦੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਖੇਡਣ ਲਈ ਜ਼ਰੂਰੀ ਸਾਮਾਨ ਦੀ ਕਿੱਟ ਮੁਹੱਈਆ ਕਰਵਾਈ | ਸਰਕਾਰੀ ...
ਮੋਗਾ, 25 ਮਈ (ਜਸਪਾਲ ਸਿੰਘ ਬੱਬੀ)- ਲਿਖਾਰੀ ਸਭਾ ਮੋਗਾ ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉਂਕੇ ਅਤੇ ਜਨਰਲ ਸਕੱਤਰ ਜੰਗੀਰ ਖੋਖਰ ਨੇ ਸਭਾ ਦੇ ਸੀਨੀਅਰ ਤੇ ਮੈਂਬਰ ਡਾ. ਮਲੂਕ ਸਿੰਘ ਲੋਹਾਰਾ ਸਾਬਕਾ ਏ.ਡੀ.ਓ. ਖੇਤੀਬਾੜੀ ਵਿਭਾਗ ਜ਼ਿਲ੍ਹਾ ਮੋਗਾ ਦੇ ਸਦੀਵੀ ਵਿਛੋੜੇ ...
• ਅਪ੍ਰੈਲ ਮਹੀਨੇ ਦੌਰਾਨ 5,444 ਵਿਅਕਤੀਆਂ ਦੀ ਕੀਤੀ ਮੁਫ਼ਤ ਮਲੇਰੀਆ ਜਾਂਚ • ਸਾਰੇ ਸਰਕਾਰੀ ਹਸਪਤਾਲਾਂ 'ਚ ਮਲੇਰੀਏ ਦਾ ਟੈਸਟ ਤੇ ਇਲਾਜ ਮੁਫ਼ਤ ਮੋਗਾ, 25 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪੰਜਾਬ ਸਰਕਾਰ ਦੇ ਨੈਸ਼ਨਲ ਵੈਕਟਰ ਬੋਰਨ ਡਿਸੀਜ਼ ਕੰਟਰੋਲ ...
ਮੋਗਾ, 25 ਮਈ (ਜਸਪਾਲ ਸਿੰਘ ਬੱਬੀ)- ਮੇਨ ਚੌਕ ਮੋਗਾ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਮੋਗਾ ਵਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪੰਜਾਬ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਵਜੋਂ ਪੁਤਲਾ ਫੂਕਿਆ | ਇਸ ਮੌਕੇ ਜ਼ਿਲ੍ਹਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX