ਤਾਜਾ ਖ਼ਬਰਾਂ


ਬਾਲਾਸੋਰ ਰੇਲ ਹਾਦਸਾ: ਟੀ.ਐਮ.ਸੀ. ਬੰਗਾਲ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦਾ ਦੇਵੇਗੀ ਮੁਆਵਜ਼ਾ
. . .  41 minutes ago
ਤੇਜ਼ ਰਫ਼ਤਾਰ ਟਿੱਪਰ ਨੇ ਪੀਰ ਦੀ ਕੰਧ ਵਿਚ ਮਾਰੀ ਟੱਕਰ, ਪੁਜਾਰੀ ਦੇ 8 ਸਾਲਾ ਪੋਤੇ ਦੀ ਮੌਤ
. . .  44 minutes ago
ਡੇਰਾਬੱਸੀ, 3 ਜੂਨ( ਗੁਰਮੀਤ ਸਿੰਘ)-ਸਰਕਾਰੀ ਕਾਲਜ ਸੜਕ ਤੇ ਵਾਪਰੇ ਦਰਦਨਾਕ ਹਾਦਸੇ ਵਿਚ 8 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ । ਹਾਦਸਾ ਉਦੋਂ ਵਾਪਰਿਆਂ ਜਦੋਂ ਮਾਈਨਿੰਗ ਦੇ ਕੰਮ ਵਿਚ ਲਗੇ ਇਕ ਟਿੱਪਰ ਨੇ ਪੀਰ ਦੀ ਕੰਧ ...
ਬਾਲਾਸੋਰ ਰੇਲ ਹਾਦਸਾ: ਦੋਸ਼ੀਆਂ ਨੂੰ ਮਿਲੇਗੀ ਸਖ਼ਤ ਸਜ਼ਾ- ਪ੍ਰਧਾਨ ਮੰਤਰੀ
. . .  about 1 hour ago
ਭੁਵਨੇਸ਼ਵਰ, 3 ਜੂਨ- ਰੇਲ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਪੁੱਛਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਗੰਭੀਰ ਘਟਨਾ ਹੈ ਅਤੇ ਉਨ੍ਹਾਂ ਲੋਕਾਂ....
ਓਡੀਸ਼ਾ ਰੇਲ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਪੁੱਜੀ 288
. . .  about 1 hour ago
ਭੁਵਨੇਸ਼ਵਰ, 3 ਜੂਨ- ਭਾਰਤੀ ਰੇਲਵੇ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣਤ ਤੱਕ ਓਡੀਸ਼ਾ ਰੇਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 288 ਹੋ ਗਈ ਹੈ, ਜਦੋਂ ਕਿ 747 ਲੋਕ ਜ਼ਖ਼ਮੀ ਹੋਏ ਹਨ ਅਤੇ...
ਐਡਵੋਕੇਟ ਧਾਮੀ ਦੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 1 hour ago
ਅੰਮ੍ਰਿਤਸਰ, 3 ਜੂਨ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਅੱਜ ਸਿੱਖ ਸੰਸਥਾ ਦੇ ਇਕ ਵਫ਼ਦ ਨੇ ਭਾਰਤ ਦੇ ਗ੍ਰਹਿ ਮੰਤਰੀ....
ਓਡੀਸ਼ਾ ਰੇਲ ਹਾਦਸਾ: ਪੀੜਤਾਂ ਲਈ ਲੋੜੀਂਦੀ ਮਦਦ ਯਕੀਨੀ ਬਣਾਈ ਜਾਵੇ- ਪ੍ਰਧਾਨ ਮੰਤਰੀ
. . .  about 2 hours ago
ਭੁਵਨੇਸ਼ਵਰ, 3 ਜੂਨ- ਰੇਲ ਹਾਦਸੇ ਵਾਲੀ ਥਾਂ ’ਤੇ ਪੁੱਜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਈਟ ਤੋਂ ਕੈਬਨਿਟ ਸਕੱਤਰ ਅਤੇ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਜ਼ਖ਼ਮੀਆਂ....
ਅਦਾਰਾ ‘ਅਜੀਤ’ ਦੇ ਹੱਕ ਵਿਚ ਸੜਕਾਂ ’ਤੇ ਉਤਰੇ ਲੋਕ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 3 ਜੂਨ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਕੋਟਕਪੁਰਾ ਰੋਡ ’ਤੇ ਭਗਵੰਤ ਮਾਨ....
ਓਡੀਸ਼ਾ ਰੇਲ ਹਾਦਸਾ: ਪੀੜਤਾਂ ਨੂੰ ਮਿਲਣ ਲਈ ਹਸਪਤਾਲ ਰਵਾਨਾ ਹੋਏ ਪ੍ਰਧਾਨ ਮੰਤਰੀ
. . .  about 3 hours ago
ਭੁਵਨੇਸ਼ਵਰ, 3 ਜੂਨ- ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ’ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ...
ਬਾਲਾਸੋਰ ਰੇਲ ਹਾਦਸਾ: ਘਟਨਾ ਵਾਲੀ ਥਾਂ ’ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 4 hours ago
ਭੁਵਨੇਸ਼ਵਰ, 3 ਜੂਨ- ਓਡੀਸ਼ਾ ਵਿਖੇ ਵਾਪਰੇ ਰੇਲ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਹਾਲਾਤ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪੁੱਜੇ ਹਨ।
ਬਾਲਾਸੋਰ ਰੇਲ ਹਾਦਸਾ: ਪਾਕਿਸਤਾਨੀ ਪ੍ਰਧਾਨਮੰਤਰੀ ਵਲੋਂ ਮਿ੍ਤਕਾਂ ਲਈ ਦੁੱਖ ਦਾ ਪ੍ਰਗਟਾਵਾ
. . .  about 4 hours ago
ਇਸਲਾਮਾਬਦ, 3 ਜੂਨ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਟਵੀਟ ਕਰ ਓਡੀਸ਼ਾ ਵਿਚ ਵਾਪਰੇ ਰੇਲ ਹਾਦਸੇ...
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਲੋਂ ਅਦਾਰਾ ‘ਅਜੀਤ’ ਦੇ ਹੱਕ ਵਿਚ ਭਰਵੀਂ ਇਕੱਤਰਤਾ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 2 ਜੂਨ (ਰਣਜੀਤ ਸਿੰਘ ਢਿੱਲੋਂ)- ਪਿੰਡਾਂ ਵਿਚ ਵੀ ਲੋਕ ਹੁਣ ਅਦਾਰਾ ਅਜੀਤ ਦੇ ਹੱਕ ਵਿਚ ਮਤੇ ਪਾਸ ਕਰਨ ਲੱਗੇ ਹਨ। ਅੱਜ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਇਕ ਵੱਡਾ ਇਕੱਠ ਪਿੰਡ ਕਾਨਿਆਂ ਵਾਲੀ ਵਿਖੇ ਕੀਤਾ ਗਿਆ, ਜਿਸ ਵਿਚ ਸਰਬਸੰਮਤੀ....
ਪੁਲਿਸ ਨੇ ਟਰੱਕ ਡਰਾਇਵਰ ਦੇ ਕਤਲ ਦੀ ਗੁੱਥੀ ਨੂੰ ਸੁਲਝਾ ’ਕੇ ਕੀਤਾ ਕਾਤਲ ਨੂੰ ਗਿ੍ਫ਼ਤਾਰ
. . .  about 4 hours ago
ਗੁਰਾਇਆ, 3 ਜੂਨ (ਚਰਨਜੀਤ ਸਿੰਘ ਦੁਸਾਂਝ)- ਐਸ.ਐਸ.ਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਦੇ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਨਪ੍ਰੀਤ ਸਿੰਘ....
ਬੀਬੀ ਜਗੀਰ ਕੋਰ ਵਲੋਂ ਸ਼੍ਰੋਮਣੀ ਅਕਾਲੀ ਪੰਥ ਬੋਰਡ ਬਣਾਉਣ ਦਾ ਐਲਾਨ
. . .  about 5 hours ago
ਬੇਗੋਵਾਲ, 3 ਜੂਨ (ਅਮਰਜੀਤ ਕੋਮਲ, ਸੁਖਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੀ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਦੀ....
ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਕਾਰ ਖ਼ੋਹ ਕੇ ਫ਼ਰਾਰ
. . .  about 6 hours ago
ਲੁਧਿਆਣਾ, 3 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦੇ ਮਾਡਲ ਟਾਉਨ ਇਲਾਕੇ ਵਿਚ ਅੱਜ ਤਿੰਨ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਤੋਂ ਉਸ ਦੀ ਬਰੀਜ਼ਾ ਕਾਰ ਖ਼ੋਹ ਕੇ ਫ਼ਰਾਰ ਹੋ ਗਏ। ਸੂਚਨਾ.....
ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਬੀਬਾ ਹਰਸਿਮਰਤ ਕੌਰ ਬਾਦਲ
. . .  about 6 hours ago
ਤਲਵੰਡੀ ਸਾਬੋ, 3 ਜੂਨ (ਰਣਜੀਤ ਸਿੰਘ ਰਾਜੂ)- ਬਠਿੰਡਾ ਤੋਂ ਅਕਾਲੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਅਚਾਨਕ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਲਈ....
ਓਡੀਸ਼ਾ: ਰੇਲ ਹਾਦਸੇ ਵਿਚ ਮਿ੍ਤਕਾਂ ਦੀ ਗਿਣਤੀ ਹੋਈ 261
. . .  1 minute ago
ਭੁਵਨੇਸ਼ਵਰ, 3 ਜੂਨ- ਦੱਖਣੀ ਪੂਰਬੀ ਰੇਲਵੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਲਾਸੋਰ ਰੇਲ ਹਾਦਸੇ ਵਿਚ ਹੁਣ ਤੱਕ 261 ਮੌਤਾਂ ਹੋ ਚੁੱਕੀਆਂ ਹਨ....
ਬਾਲਾਸੋਰ ਰੇਲ ਹਾਦਸਾ: ਰਾਹਤ ਕਾਰਜਾਂ ਲਈ ਡਾਕਟਰਾਂ ਦੀਆਂ ਟੀਮਾਂ ਹੋਈਆਂ ਰਵਾਨਾ- ਕੇਂਦਰੀ ਸਿਹਤ ਮੰਤਰੀ
. . .  about 7 hours ago
ਨਵੀਂ ਦਿੱਲੀ, 3 ਜੂਨ- ਬਾਲਾਸੋਰ ਵਿਖੇ ਵਾਪਰੇ ਰੇਲ ਹਾਦਸੇ ਸੰਬੰਧੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਓਡੀਸ਼ਾ ਵਿਚ ਰੇਲ ਹਾਦਸੇ ਵਾਲੀ ਥਾਂ ’ਤੇ ਰਾਹਤ....
ਬਾਲਾਸੋਰ ਰੇਲ ਹਾਦਸਾ: ਤਾਮਿਲਨਾਡੂ ਸਰਕਾਰ ਵਲੋਂ ਮੁਆਵਜ਼ੇ ਦਾ ਐਲਾਨ
. . .  about 7 hours ago
ਚੇਨੱਈ, 3 ਜੂਨ- ਤਾਮਿਲਨਾਡੂ ਸਰਕਾਰ ਵਲੋਂ ਰੇਲ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ....
ਨਵਜੋਤ ਕੌਰ ਦੀ ਸਿਹਤਯਾਬੀ ਲਈ ਅਰਦਾਸ ਕਰਨ ਵਾਲਿਆਂ ਦਾ ਲੱਖ ਲੱਖ ਧੰਨਵਾਦ- ਨਵਜੋਤ ਸਿੰਘ ਸਿੱਧੂ
. . .  about 7 hours ago
ਅੰਮ੍ਰਿਤਸਰ, 3 ਜੂਨ- ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਕੈਂਸਰ ਨਾਲ ਜੂਝ ਰਹੀ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਪਤਨੀ ਦੀ ਦੂਜੀ ਕੀਮੋਥੈਰੇਪੀ ਦੀ ਇਕ ਤਸਵੀਰ ਸਾਂਝੀ....
ਬਾਲਾਸੋਰ ਰੇਲ ਹਾਦਸਾ: ਅੱਜ ਹਾਦਸੇ ਵਾਲੀ ਥਾਂ ’ਤੇ ਜਾਣਗੇ ਪ੍ਰਧਾਨ ਮੰਤਰੀ
. . .  about 8 hours ago
ਨਵੀਂ ਦਿੱਲੀ, 3 ਜੂਨ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੜੀਸਾ ਜਾਣਗੇ, ਜਿੱਥੇ....
ਬਾਲਾਸੋਰ ਰੇਲ ਹਾਦਸਾ:ਸਥਿਤੀ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਨੇ ਬੁਲਾਈ ਮੀਟਿੰਗ
. . .  about 9 hours ago
ਨਵੀਂ ਦਿੱਲੀ, 3 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲਾਸੋਰ ਰੇਲ ਹਾਦਸੇ ਦੇ ਸੰਬੰਧ ਵਿਚ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਮੀਟਿੰਗ ਬੁਲਾਈ...
ਬੀਮਾਰ ਪਤਨੀ ਨੂੰ ਮਿਲਣ ਦਿੱਲੀ ਸਥਿਤ ਰਿਹਾਇਸ਼ ਤੇ ਪਹੁੰਚੇ ਮਨੀਸ਼ ਸਿਸੋਦੀਆ
. . .  about 9 hours ago
ਨਵੀਂ ਦਿੱਲੀ, 3 ਜੂਨ - ਦਿੱਲੀ ਹਾਈਕੋਰਟ ਵਲੋਂ ਆਪਣੀ ਬੀਮਾਰ ਪਤਨੀ ਨੂੰ ਮਿਲਣ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ 'ਆਪ' ਆਗੂ ਮਨੀਸ਼ ਸਿਸੋਦੀਆ ਰਾਸ਼ਟਰੀ ਰਾਜਧਾਨੀ...
ਇਸ ਮੁਸ਼ਕਲ ਸਮੇਂ ਚ, ਭਾਰਤ ਦੇ ਲੋਕਾਂ ਨਾਲ ਖੜੇ ਹਨ ਕੈਨੇਡਾ ਦੇ ਲੋਕ -ਬਾਲਾਸੋਰ ਰੇਲ ਹਾਦਸੇ ਤੇ ਟਰੂਡੋ ਦਾ ਟਵੀਟ
. . .  about 9 hours ago
ਓਟਾਵਾ, 3 ਜੂਨ-ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰ ਬਾਲਾਸੋਰ ਟਰੇਨ ਹਾਦਸੇ ਵਿਚ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟਾਇਆ।ਉਨ੍ਹਾਂ ਕਿਹਾ, "ਓਡੀਸ਼ਾ, ਭਾਰਤ ਵਿਚ ਰੇਲ ਹਾਦਸੇ ਦੀਆਂ ਤਸਵੀਰਾਂ ਅਤੇ ਰਿਪੋਰਟਾਂ ਨੇ ਮੇਰਾ ਦਿਲ...
ਵਿਰਾਟ ਕੋਹਲੀ ਨੇ ਟਵੀਟ ਕਰ ਓਡੀਸ਼ਾ ਰੇਲ ਹਾਦਸੇ 'ਤੇ ਜਤਾਇਆ ਦੁਖ
. . .  about 9 hours ago
ਨਵੀਂ ਦਿੱਲੀ, 3 ਜੂਨ-ਕ੍ਰਿਕਟਰ ਵਿਰਾਟ ਕੋਹਲੀ ਨੇ ਟਵੀਟ ਕੀਤਾ, "ਓਡੀਸ਼ਾ ਵਿਚ ਦਰਦਨਾਕ ਰੇਲ ਹਾਦਸੇ ਬਾਰੇ ਸੁਣ ਕੇ ਦੁਖੀ...
ਕੋਲਕਾਤਾ ਦਾ ਆਪਣਾ ਦੌਰਾ ਘਟਾ ਕੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਬਾਲਾਸੋਰ ਲਈ ਰਵਾਨਾ
. . .  about 10 hours ago
ਨਵੀਂ ਦਿੱਲੀ, 3 ਜੂਨ-ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਪੱਛਮੀ ਬੰਗਾਲ ਦੇ ਕੋਲਕਾਤਾ ਦਾ ਆਪਣਾ ਦੌਰਾ ਘਟਾ ਕੇ ਓਡੀਸ਼ਾ ਦੇ ਬਾਲਾਸੋਰ ਲਈ ਰਵਾਨਾ ਹੋਏ। ਉਸ ਦੇ ਕੁਝ ਘੰਟਿਆਂ 'ਚ ਮੌਕੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 12 ਜੇਠ ਸੰਮਤ 555
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਨਫਿਊਸ਼ੀਅਸ

ਬਠਿੰਡਾ

ਬਾਲਿਆਂਵਾਲੀ ਦੀ ਗਊਸ਼ਾਲਾ 'ਚੋਂ ਚੋਰੀ ਹੋਏ ਝੋਟਿਆਂ ਦਾ ਮਾਮਲਾ ਗਰਮਾਇਆ

ਬਾਲਿਆਂਵਾਲੀ, 25 ਮਈ (ਕੁਲਦੀਪ ਮਤਵਾਲਾ)-ਬਾਲਿਆਂਵਾਲੀ ਵਿਖੇ ਕਈ ਦਿਨਾਂ ਤੋਂ ਹੋ ਰਹੀਆਂ ਚੋਰੀਆਂ ਤੋਂ ਨਾਰਾਜ਼ ਸਮੂਹ ਕਿਸਾਨ ਜਥੇਬੰਦੀਆਂ, ਕਲੱਬਾਂ, ਧਾਰਮਿਕ ਸੰਸਥਾਵਾਂ ਦੇ ਆਗੂ, ਪਿੰਡ ਵਾਸੀ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਰਾਮਲੀਲਾ ਗਰਾਉਂਡ ਵਿਚ ਇਕੱਠੇ ਹੋਏ ਅਤੇ ਪਿੰਡ 'ਚ ਹੋ ਰਹੀਆਂ ਚੋਰੀਆਂ ਬਾਰੇ ਥਾਣੇ 'ਚ ਕਾਫ਼ਲੇ ਦੇ ਰੂਪ 'ਚ ਗਏ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਵਜ਼ੀਰ ਚੰਦ ਸਿੰਗਲਾ, ਅਸ਼ੋਕ ਕੁਮਾਰ ਟੋਨੀ, ਸਾਬਕਾ ਪੰਚ ਜਗਜੀਤ ਸਿੰਘ ਜੱਗਾ ਮਾਲੇ ਕਾ, ਮਾਸਟਰ ਹਰਨੇਕ ਸਿੰਘ, ਡਾਕਟਰ ਸ਼ਮਸ਼ੇਰ ਸਿੰਘ ਪੂਹਲੇ ਵਾਲਾ, ਨੰਬਰਦਾਰ ਦਰਸ਼ਨ ਸਿੰਘ, ਮਾਸਟਰ ਦਰਸ਼ਨ ਸਿੰਘ ਸਿੱਧੂ ਮੈਂਬਰ ਬਲਾਕ ਸੰਮਤੀ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਬਾਲਿਆਂਵਾਲੀ ਵਿਖੇ ਅਣਪਛਾਤੇ ਚੋਰਾਂ ਵਲੋਂ ਧੜਾਧੜ ਚੋਰੀਆਂ ਕੀਤੀਆਂ ਜਾ ਰਹੀਆਂ ਹਨ, ਜਦਕਿ ਪੁਲਿਸ ਚੋਰਾਂ ਦੀ ਪੈੜ ਨੱਪਣ 'ਚ ਅਸਫਲ ਸਾਬਿਤ ਹੋ ਰਹੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਅਣਪਛਾਤੇ ਚੋਰਾਂ ਨੇ ਗਊਸ਼ਾਲਾ ਚੋਂ ਰਾਤ ਨੂੰ ਦੋ ਹੱਟੇਕੱਟੇ ਝੋਟੇ (ਸ਼ਾਨ) ਚੋਰੀ ਕਰਕੇ ਫ਼ਰਾਰ ਹੋ ਗਏ। ਕਮੇਟੀ ਪ੍ਰਧਾਨ ਵਜ਼ੀਰ ਚੰਦ ਸਿੰਗਲਾ ਅਤੇ ਕਮੇਟੀ ਵਲੋਂ ਪੁਲਿਸ ਥਾਣਾ ਬਾਲਿਆਂਵਾਲੀ ਨੂੰ ਚੋਰੀ ਹੋਏ ਸ਼ਾਨ ਬਾਰੇ ਦਰਖ਼ਾਸਤ ਦਿੱਤੀ ਪ੍ਰੰਤੂ ਦੋ ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਖਾਲੀ ਹਨ। ਬੁਲਾਰਿਆਂ ਨੇ ਕਿਹਾ ਕਿ ਪਿੰਡ 'ਚ ਚੋਰੀਆਂ ਦੀਆਂ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਸਿਰਫ਼ ਲੋਕਾਂ ਨੂੰ ਝੂਠੀਆਂ ਤਸੱਲੀਆਂ ਦੇ ਕੇ ਡੰਗ ਟਪਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਮਹੀਨੇ ਨੰਬਰਦਾਰ ਜਸਵਿੰਦਰ ਸਿੰਘ ਉਰਫ਼ ਕਾਲਾ ਸਿੰਘ ਦੀ ਆਟਾ ਚੱਕੀ ਤੋਂ 125 ਕਣਕ ਅਤੇ ਸਰੋਂ੍ਹ ਦੇ ਗੱਟਿਆਂ ਦੀ ਅਤੇ ਦਾਣਾ ਮੰਡੀ ਚੋਂ 30 ਗੱਟਿਆਂ ਦੀ ਚੋਰੀ ਹੋਈ ਜਦਕਿ ਇਕ ਮਹਿਲਾ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਵੀ ਝਪਟਮਾਰਾਂ ਨੇ ਖੋਹੀਆਂ ਸਨ, ਅਨੇਕਾਂ ਬਿਜਲੀ ਦੀਆਂ ਮੋਟਰਾਂ ਦੀਆਂ ਕੇਬਲਾਂ ਆਦਿ ਦੀਆਂ ਦਰਖ਼ਾਸਤਾਂ ਵੀ ਹਾਲੇ ਪੜਤਾਲ ਅਧੀਨ ਲਮਕ ਰਹੀਆਂ ਹਨ। ਇਸ ਮੌਕੇ ਪਿੰਡ ਵਾਸੀ ਉਪਰੋਕਤ ਸਾਰੇ ਚੋਰੀ ਦੇ ਮਾਮਲੇ ਬਾਰੇ ਪੁਲਿਸ ਥਾਣਾ ਬਾਲਿਆਂਵਾਲੀ ਦੇ ਐੱਸ.ਐੱਚ.ਓ ਮਨਜੀਤ ਸਿੰਘ ਨੂੰ ਮਿਲੇ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਜਸ਼ੈਲੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਅਣਪਛਾਤੇ ਚੋਰਾਂ ਨੂੰ ਕਾਬੂ ਕਰਕੇ ਬੇਨਕਾਬ ਕਰੇ। ਨਹੀਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਥਾਣਾ ਮੁਖੀ ਨੂੰ ਮਿਲਣ ਉਪਰੰਤ ਪਿੰਡ ਵਾਸੀਆਂ ਨੇ ਮੁਨਾਦੀ ਕਰਵਾਈ ਕਿ ਕੱਲ੍ਹ ਨੂੰ (26 ਮਈ ਨੂੰ ) ਦੁਬਾਰਾ ਫਿਰ ਸਵੇਰੇ 10 ਵਜੇ ਪਿੰਡ ਦਾ ਸਾਂਝਾ ਇਕੱਠ ਰੱਖਿਆ ਗਿਆ ਹੈ, ਜਦਕਿ ਹਾਜ਼ਰ ਦੁਕਾਨਦਾਰਾਂ ਨੇ ਰੋਸ ਵਜੋਂ ਮੁਕੰਮਲ ਬਾਜ਼ਾਰ ਬੰਦ ਕਰਨ ਦੀ ਕਾਲ ਵੀ ਕੀਤੀ ਗਈ ਹੈ। ਇਸ ਸੰਬੰਧੀ ਪੁਲਿਸ ਥਾਣਾ ਬਾਲਿਆਂਵਾਲੀ ਦੇ ਮੁਖੀ ਮਨਜੀਤ ਸਿੰਘ ਨੇ ਕਿਹਾ ਕਿ ਗਊਸ਼ਾਲਾ ਦੇ ਚੋਰੀ ਹੋਏ ਸ਼ਾਨ ਦਾ ਪਰਚਾ ਦਰਜ ਕਰਕੇ ਕਈ ਪਹਿਲੂਆਂ 'ਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਡੰਪ ਚੁਕਵਾਏ ਗਏ ਹਨ ਜਲਦੀ ਹੀ ਟਰੇਸ ਕਰਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਕਿਸਾਨ ਆਗੂ ਜਲੋਰ ਸਿੰਘ ਦੰਦੀਵਾਲ, ਜਗਸੀਰ ਸ਼ਰਮਾ ਜੱਗਾ, ਸੁਖਵੀਰ ਸਿੰਘ ਮਾਨ, ਹਰਜਿੰਦਰ ਸਿੰਘ ਕਾਲਾ ਮਾਨ, ਲਖਨਵੀਰ ਸਿੰਘ ਸਿੱਧੂ, ਪ੍ਰਧਾਨ ਪ੍ਰਵੀਨ ਮੋਦੀ, ਡਾਕਟਰ ਭੁਪਿੰਦਰ ਪਾਂਧੀ, ਲਵਲੀ ਭਗਤ, ਵਜ਼ੀਰ ਚੰਦ ਸਿੰਗਲਾ, ਜਸਵੀਰ ਜੋੜਾ ਆਦਿ ਹਾਜ਼ਰ ਸਨ।

ਨਗਰ ਨਿਗਮ ਨੇ ਟ੍ਰੈਫ਼ਿਕ ਸਮੱਸਿਆ ਤੇ ਪਾਰਕਿੰਗ ਦੀ ਸਮੱਸਿਆ ਨੂੰ ਲੈ ਕੇ ਨਾਜਾਇਜ਼ ਕਬਜ਼ੇ ਛੁਡਵਾਏ

ਬਠਿੰਡਾ, 25 ਮਈ (ਵੀਰਪਾਲ ਸਿੰਘ)-ਸਥਾਨਕ ਨਗਰ ਨਿਗਮ ਵਲੋਂ ਸ਼ਹਿਰ ਅੰਦਰ ਦਿਨ-ਬ-ਦਿਨ ਵੱਧ ਰਹੇ ਟ੍ਰੈਫ਼ਿਕ ਅਤੇ ਪਾਰਕਿੰਗ ਦੀ ਵੱਧ ਰਹੀ ਸਮੱਸਿਆ ਨੂੰ ਲੈ ਕੇ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਜਾ ਰਹੇ ਹਨ | ਇਸੇ ਕੜੀ ਤਹਿਤ ਅੱਜ ਸੁਭਾ 7 ਵਜੇ ਦੇ ...

ਪੂਰੀ ਖ਼ਬਰ »

ਬਠਿੰਡਾ 'ਚ ਪਈ ਬਾਰਿਸ਼ ਨਾਲ ਮੌਸਮ ਹੋਇਆ ਖ਼ੁਸ਼ਗਵਾਰ

ਬਠਿੰਡਾ, 25 ਮਈ (ਵੀਰਪਾਲ ਸਿੰਘ)-ਬਠਿੰਡਾ ਵਿਚ ਅੱਜ ਹੋਈ ਦਰਮਿਆਨੀ ਬਾਰਿਸ਼ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਹੈ | 43 ਡਿਗਰੀ ਸੈਲਸੀਅਸ ਤੋਂ ਉਪਰ ਪਹੁੰਚ ਚੁੱਕੇ ਪਾਰੇ ਕਾਰਨ ਗਰਮੀ ਨਾਲ ਤੜਫ਼ ਰਹੇ ਲੋਕਾਂ ਨੂੰ ਬਾਰਿਸ਼ ਕਾਰਨ ਪਾਰਾ ਇਕਦਮ ਹੇਠਲੇ ਪੱਧਰ 21 ਡਿਗਰੀ ਸੈਲਸੀਅਸ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਦੇ ਅੜੀਅਲ ਵਤੀਰੇ ਵਿਰੁੱਧ ਮੁਲਾਜ਼ਮ ਸੜਕਾਂ 'ਤੇ ਉੱਤਰੇ

ਬਠਿੰਡਾ, 25 ਮਈ (ਸੱਤਪਾਲ ਸਿੰਘ ਸਿਵੀਆਂ)-ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਅੜੀਅਲ ਵਤੀਰੇ ਖ਼ਿਲਾਫ਼ ਪੰਜਾਬ ਭਰ ਦੇ ਮੁਲਾਜ਼ਮ ਵਰਗ 'ਚ ਭਾਰੀ ਰੋਸ ਪਾਇਆ ਜਾ ਰਿਹਾ, ਜਿਸ ਕਾਰਨ ਅੱਜ ਸੂਬੇ ਭਰ 'ਚ ਮੁਲਾਜ਼ਮਾਂ ਨੇ ਸਿੱਖਿਆ ਮੰਤਰੀ ਦੀਆਂ ਅਰਥੀਆਂ ਸਾੜਕੇ ਰੋਸ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੀ ਸੋਚ ਸਦਕਾ ਤਰੱਕੀ ਦੀਆਂ ਬੁਲੰਦੀਆਂ ਵੱਲ ਵਧ ਰਿਹਾ ਦੇਸ਼- ਸਰੂਪ ਚੰਦ ਸਿੰਗਲਾ

ਬਠਿੰਡਾ, 25 ਮਈ (ਵੀਰਪਾਲ ਸਿੰਘ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਦੇਸ਼ ਹਿੱਤ ਅਤੇ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਵੱਲ ਵਧ ਰਿਹਾ ਵੇਖ ਕੇ ਪੂਰੀ ਦੁਨੀਆ ਵਿਚ ਹਿੰਦੁਸਤਾਨ ਦਾ ਨਾਮ ਮਜ਼ਬੂਤ ਹੋਇਆ ਹੈ, ਜਿਸ ਕਰਕੇ ਦੇਸ਼ ਦਾ ਹਰ ...

ਪੂਰੀ ਖ਼ਬਰ »

ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਚੜ੍ਹੇ ਪੁਲਿਸ ਅੜਿੱਕੇ

ਤਲਵੰਡੀ ਸਾਬੋ, 25 ਮਈ (ਰਣਜੀਤ ਸਿੰਘ ਰਾਜੂ)- ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਦੇ ਨਿਰਦੇਸ਼ਾਂ 'ਤੇ ਤਲਵੰਡੀ ਸਾਬੋ ਪੁਲਿਸ ਵਲੋਂ ਬੀਤੇ ਦਿਨਾਂ ਤੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ...

ਪੂਰੀ ਖ਼ਬਰ »

ਪਿਤਾ-ਪੁੱਤਰ ਦੀ ਲੜਾਈ ਛੁਡਾਉਂਦੇ ਹੋਏ ਬਾਈਕ ਸਵਾਰ ਨੌਜਵਾਨ ਗੰਭੀਰ ਜ਼ਖਮੀ

ਬਠਿੰਡਾ, 25 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਗੋਨਿਆਣਾ ਰੋਡ ਐਨ.ਐਫ.ਐਲ. ਚੌਕ 'ਚ ਇਕ ਪੈਂਚਰ ਲਗਾਉਣ ਵਾਲੇ ਪਿਤਾ-ਪੁੱਤਰ ਦੀ ਲੜਾਈ ਨੂੰ ਛੁਡਾਉਂਦੇ ਹੋਏ ਜਿੱਥੇ ਇਕ ਬਾਈਕ ਚਾਲਕ ਦੇ ਅੱਖ ਉੱਪਰ ਲੋਹੇ ਦੀ ਰਾਡ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਗਿਆ, ਉੱਥੇ ਹੀ ਪਿਤਾ ਵਲੋਂ ...

ਪੂਰੀ ਖ਼ਬਰ »

ਬਠਿੰਡਾ 'ਚ ਪਈ ਬਾਰਿਸ਼ ਨਾਲ ਮੌਸਮ ਹੋਇਆ ਖ਼ੁਸ਼ਗਵਾਰ

ਬਠਿੰਡਾ 'ਚ ਅੱਜ ਸਵੇਰ ਤੋਂ ਪੈ ਰਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਦੌਰਾਨ ਖੁਸ਼ਗਵਾਰ ਮੌਸਮ ਦਾ ਆਨੰਦ ਮਾਣਦੇ ਹੋਏ ਗੁਜ਼ਰ ਰਹੇ ਰਾਹਗੀਰ | ਤਸਵੀਰ: ਲਵਲੀ ਬਠਿੰਡਾ, 25 ਮਈ (ਵੀਰਪਾਲ ਸਿੰਘ)-ਬਠਿੰਡਾ ਵਿਚ ਅੱਜ ਹੋਈ ਦਰਮਿਆਨੀ ਬਾਰਿਸ਼ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਹੈ | ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੀ ਸੋਚ ਸਦਕਾ ਤਰੱਕੀ ਦੀਆਂ ਬੁਲੰਦੀਆਂ ਵੱਲ ਵਧ ਰਿਹਾ ਦੇਸ਼- ਸਰੂਪ ਚੰਦ ਸਿੰਗਲਾ

ਬਠਿੰਡਾ, 25 ਮਈ (ਵੀਰਪਾਲ ਸਿੰਘ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਦੇਸ਼ ਹਿੱਤ ਅਤੇ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਵੱਲ ਵਧ ਰਿਹਾ ਵੇਖ ਕੇ ਪੂਰੀ ਦੁਨੀਆ ਵਿਚ ਹਿੰਦੁਸਤਾਨ ਦਾ ਨਾਮ ਮਜ਼ਬੂਤ ਹੋਇਆ ਹੈ, ਜਿਸ ਕਰਕੇ ਦੇਸ਼ ਦਾ ਹਰ ...

ਪੂਰੀ ਖ਼ਬਰ »

ਕੋਟਬਖਤੂ ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁੁਲਿਸ ਤੋਂ ਦੋਸ਼ੀਆਂ ਗਿ੍ਫ਼ਤਾਰ ਕਰਨ ਦੀ ਕੀਤੀ ਮੰਗ

ਰਾਮਾਂ ਮੰਡੀ, 25 ਮਈ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਕੋਟਬਖਤੂ ਦੇ ਮਿ੍ਤਕ ਨੌਜਵਾਨ ਗੁਰਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਨੂੰ ਤੁਰੰਤ ...

ਪੂਰੀ ਖ਼ਬਰ »

ਬੀ ਬੀ ਐਸ ਆਈਲਟਸ ਦੀ ਵਿਦਿਆਰਥਣ ਮਨਵੀਰ ਭੋਡੀਪੁਰਾ ਨੇ 7.5 ਬੈਂਡ ਲਏ

ਭਗਤਾ ਭਾਈਕਾ, 25 ਮਈ (ਸੁਖਪਾਲ ਸਿੰਘ ਸੋਨੀ)-ਇਲਾਕੇ ਦੇ ਨਾਮਵਰ ਵਿੱਦਿਅਕ ਸੰਸਥਾ ਬੀ ਬੀ ਐੱਸ ਆਈਲੈਟਸ ਇੰਸਟੀਚਿਊਟ ਭਗਤਾ ਭਾਈਕਾ ਦੇ ਵਿਦਿਆਰਥੀਆਂ ਨੇ ਆਈਲੈਟਸ ਦੇ ਨਤੀਜਿਆਂ 'ਚੋਂ ਵਾਰ-ਵਾਰ ਪ੍ਰਾਪਤੀਆਂ ਹਾਸਿਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕਰ ਰਹੇ ਹਨ | ਸੰਸਥਾ ਦੇ ...

ਪੂਰੀ ਖ਼ਬਰ »

ਪਿੰਡਾਂ ਤੇ ਸ਼ਹਿਰਾਂ ਦੀ ਸਥਿਤੀ ਦਾ ਵਿਕਾਸ ਤੇ ਅਮਨ ਕਾਨੂੰਨ ਪੱਖੋਂ ਬੁਰਾ ਹਾਲ-ਰਵੀਕੁਮਾਰ ਕੋਕੀ ਭਾਜਪਾ ਸਰਕਲ ਪ੍ਰਧਾਨ

ਸੀੰਗੋ ਮੰਡੀ, 25 ਮਈ (ਲੱਕਵਿੰਦਰ ਸ਼ਰਮਾ)- ਕਸਬੇ ਤੋਂ ਭਾਜਪਾ ਦੇ ਸਰਕਲ ਪ੍ਰਧਾਨ ਰਵੀ ਕੁਮਾਰ ਕੋਕੀ ਨੇ ਭਾਜਪਾ ਦੇ ਪਹਿਲੀ ਕਤਾਰ ਦੇ ਨੇਤਾ ਤੇ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਤੋਂ ਬਾਦ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿਚ ...

ਪੂਰੀ ਖ਼ਬਰ »

ਬਠਿੰਡਾ 'ਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਯੂ.ਪੀ. ਦੇ ਵਿਦਿਆਰਥੀ ਵਲੋਂ ਖ਼ੁਦਕੁਸ਼ੀ

ਬਠਿੰਡਾ, 25 ਮਈ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਵਿਖੇ ਇਕ ਨਿੱਜੀ ਯੂਨੀਵਰਸਿਟੀ ਅੰਦਰ ਡਾਕਟਰੀ ਦੀ ਪੜ੍ਹਾਈ ਕਰ ਰਹੇ ਉੱਤਰ ਪ੍ਰਦੇਸ਼ ਦੇ ਵਿਦਿਆਰਥੀ ਵਲੋਂ ਆਪਣੇ ਇਕ ਮਿੱਤਰ ਨੂੰ ਉਸ ਦੇ ਮਾਪਿਆਂ ਵਲੋਂ ਮਿਲਣ ਲਈ ਉਸ ਕੋਲ ਨਾ ਆਉਣ ਦੇਣ ਦੇ ਕਾਰਨ ਕੋਈ ਜ਼ਹਿਰੀਲੀ ...

ਪੂਰੀ ਖ਼ਬਰ »

20 ਕਿੱਲੋ ਭੁੱਕੀ ਤੇ 21 ਗ੍ਰਾਮ ਹੈਰੋਇਨ ਸਮੇਤ ਤਿੰਨ ਗਿ੍ਫ਼ਤਾਰ

ਬਠਿੰਡਾ, 25 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਜ਼ਿਲੇ੍ਹ ਦੀ ਪੁਲਿਸ ਵਲੋਂ 20 ਕਿੱਲੋ ਭੁੱਕੀ ਚੂਰਾ ਪੋਸਤ ਅਤੇ 21 ਗ੍ਰਾਮ ਹੈਰੋਇਨ ਬਰਾਮਦ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿਨ੍ਹਾਂ ਖ਼ਿਲਾਫ਼ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ...

ਪੂਰੀ ਖ਼ਬਰ »

ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਵਲੋਂ ਸਾਲਾਸਰ ਧਾਮ ਵਿਖੇ ਧਰਮਸ਼ਾਲਾ ਉਸਾਰਨ ਦੀ ਯੋਜਨਾਦਾਨੀਆਂ ਦੇ ਸਹਿਯੋਗ ਨਾਲ ਉਸਾਰੀ ਛੇਤੀ-ਪ੍ਰਧਾਨ ਅਗਰਵਾਲ

ਪ੍ਰਧਾਨ ਨਰੇਸ਼ ਅਗਰਵਾਲ ਬਠਿੰਡਾ, 25 ਮਈ (ਸੱਤਪਾਲ ਸਿੰਘ ਸਿਵੀਆਂ)-ਰਾਜਸਥਾਨ ਵਿਚ ਸਥਿਤ ਹਿੰਦੂ ਸਮਾਜ ਦੇ ਪ੍ਰਸਿੱਧ ਇਤਿਹਾਸਕ ਧਾਰਮਿਕ ਸਥਾਨ ਸ਼੍ਰੀ ਸਾਲਾਸਰ ਧਾਮ ਵਿਖੇ ਛੇਤੀ ਹੀ ਸ਼ਰਧਾਲੂਆਂ ਦੇ ਠਹਿਰਨ ਲਈ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਬਠਿੰਡਾ ਵਲੋਂ ...

ਪੂਰੀ ਖ਼ਬਰ »

ਅੰਮਿ੍ਤਧਾਰੀ ਸਿੱਖ ਦੇ ਕਕਾਰਾਂ ਦੀ ਬੇਅਦਬੀ ਕਰਨ ਵਾਲਿਆਂ 'ਤੇ ਲੱਗੇ 295-ਏ ਦੀ ਧਾਰਾ-ਵਕੀਲ ਖਾਰਾ

ਬਠਿੰਡਾ, 25 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੇ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਪਿਛਲੇ ਦਿਨੀਂ ਬਠਿੰਡਾ ਵਿਚ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਇਕ ਅੰਮਿ੍ਤਧਾਰੀ ਸਿੱਖ ਦੇ ਕਕਾਰਾਂ ਦੀ ਬੇਅਦਬੀ ਕੀਤੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੇ ...

ਪੂਰੀ ਖ਼ਬਰ »

ਸਕੂਲਾਂ 'ਚ ਆਇਲਟਸ ਦੀ ਪੜ੍ਹਾਈ ਲਾਜ਼ਮੀ ਕਰ ਕੇ 'ਆਪ' ਸਰਕਾਰ ਪੰਜਾਬ ਨੂੰ ਪ੍ਰਵਾਸ ਵੱਲ ਧੱਕਣਾ ਚਾਹੁੰਦੀ-ਮਲੂਕਾ

ਬਠਿੰਡਾ, 25 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਅਮਨ-ਕਾਨੂੰਨ ਦੀ ਵਿਗੜੀ ਸਥਿਤੀ ਅਤੇ ਬੇਰੁਜ਼ਗਾਰੀ ਕਾਰਨ ਦਿਨੋ-ਦਿਨ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੀ ਪੰਜਾਬ ਦੀ ਜਵਾਨੀ ਨੂੰ ਪੰਜਾਬ 'ਚ ਹੀ ਰੁਜ਼ਗਾਰ ਦੇ ਕੇ ਠੱਲ੍ਹ ਪਾਉਣ ਦੇ ਦਾਅਵੇ ਕਰਨ ਵਾਲੀ ਸੂਬੇ ਦੀ 'ਆਪ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਪਲਸ ਪੋਲੀਓ ਸੰਬੰਧੀ ਸਿਖਲਾਈ

ਭੁੱਚੋ ਮੰਡੀ, 25 ਮਈ (ਪਰਵਿੰਦਰ ਸਿੰਘ ਜੌੜਾ)- ਪੋਲੀਓ ਦੇ ਖ਼ਾਤਮੇ ਲਈ ਸਿਹਤ ਵਿਭਾਗ ਵਲੋਂ ਸਮੇਂ-ਸਮੇਂ 'ਤੇ ਪ੍ਰੋਗਰਾਮ ਬਣਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਂਦੀਆਂ ਹਨ | ਇਸੇ ਪ੍ਰੋਗਰਾਮ ਅਧੀਨ 28, 29 ਤੇ 30 ਮਈ ਨੂੰ 3 ਰੋਜ਼ਾ ਪਲਸ ...

ਪੂਰੀ ਖ਼ਬਰ »

ਜ਼ਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਅਨਾਥ ਆਸ਼ਰਮ ਨਥਾਣਾ ਦਾ ਜਾਇਜ਼ਾ

ਨਥਾਣਾ, 25 ਮਈ (ਗੁਰਦਰਸ਼ਨ ਲੁੱਧੜ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਸੁਮੀਤ ਮਲਹੋਤਰਾ ਵਲੋਂ ਸ੍ਰੀ ਆਨੰਤ ਅਨਾਥ ਆਸ਼ਰਮ ਨਥਾਣਾ ਦਾ ਦੌਰਾ ਕਰਕੇ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਦੇ ਇਸ ਦੌਰੇ ਮੌਕੇ ਸ੍ਰੀਮਤੀ ਵਿਮਲ ਬਾਂਸਲ ਵਲੋਂ ਆਪਣੀ ਬੇਟੀ ...

ਪੂਰੀ ਖ਼ਬਰ »

ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਇਕ ਰੋਜ਼ਾ ਸੇਫ਼ਟੀ ਸਿਖਲਾਈ ਪ੍ਰੋਗਰਾਮ

ਲਹਿਰਾ ਮੁਹੱਬਤ, 25 ਮਈ (ਭੀਮ ਸੈਨ ਹਦਵਾਰੀਆ)-ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਪ੍ਬੰਧਕ ਮੈਨੇਜਨੈਂਟ ਵਲੋਂ ਇਕ ਰੋਜ਼ਾ ਸੇਫ਼ਟੀ ਟ੍ਰੇਨਿੰਗ ਪੋ੍ਰਗਰਾਮ ਕੀਤਾ ਗਿਆ | ਸੂਚਨਾ ਅਧਿਕਾਰੀ ਗੋਪਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੇਫਟੀ ...

ਪੂਰੀ ਖ਼ਬਰ »

ਅਸ਼ੋਕ ਤੰਵਰ ਨੂੰ ਹਰਿਆਣਾ ਰਾਜ 'ਚ ਕੰਪੇਨ ਕਮੇਟੀ ਦਾ ਚੇਅਰਮੈਨ ਲਾਏ ਜਾਣ ਦਾ ਪਰਮਜੀਤ ਕੋਟਫੱਤਾ ਵਲੋਂ ਭਰਵਾਂ ਸਵਾਗਤ

ਕੋਟਫੱਤਾ, 25 ਮਈ (ਰਣਜੀਤ ਸਿੰਘ ਬੁੱਟਰ)-ਹਰਿਆਣਾ ਰਾਜ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ-ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵਲੋਂ ਕੁਝ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਅਸ਼ੋਕ ਤੰਵਰ ਸਾਬਕਾ ਮੈਂਬਰ ਪਾਰਲੀਮੈਂਟ ਨੂੰ ਸਟੇਟ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਤਲਵੰਡੀ ਸਾਬੋ, 25 ਮਈ (ਰਵਜੋਤ ਸਿੰਘ ਰਾਹੀ) ਪੰਜਾਬ ਸਕੂਲ ਸਿਖਿੱਆ ਬੋਰਡ ਮੁਹਾਲੀ ਵਲੋ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਅਨੁਸਾਰ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ ਹਨ | ਸ਼ਾਨਦਾਰ ਨਤੀਜੇ ਦੀ ਖੁਸ਼ੀ ਪ੍ਰਗਟ ਕਰਦੇ ਹੋਏ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX