ਭੁਲੱਥ, 25 ਮਈ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਬੀਤੀ ਰਾਤ ਚੱਲੀ ਤੇਜ਼ ਹਨੇਰੀ ਕਾਰਨ ਭੁਲੱਥ ਅਤੇ ਇਸ ਦੇ ਨੇੜਲੇ ਇਲਾਕੇ 'ਚ ਅਨੇਕਾਂ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਸੜਕ 'ਤੇ ਡਿਗ ਪਏ ਜਿਸ ਕਾਰਨ ਕਰਤਾਰਪੁਰ-ਭੁਲੱਥ ਮੇਨ ਰਸਤਾ ਬੰਦ ਹੋ ਗਿਆ | ਜਿਸ ਕਾਰਨ ਜਿੱਥੇ ਆਉਣ ਜਾਣ ਵਾਲੇ ਵਾਲੇ ਮੁਸਾਫ਼ਰਾਂ ਨੂੰ ਮੁਸ਼ਕਿਲਾਂ ਪੇਸ਼ ਆਈਆਂ ਉੱਥੇ ਹੀ ਸੜਕ 'ਤੇ ਬਿਜਲੀ ਦੇ ਖੰਭੇ ਅਤੇ ਤਾਰਾਂ ਦੇ ਟੁੱਟਣ ਕਾਰਨ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ | ਭੁਲੱਥ-ਕਰਤਾਰਪੁਰ ਸੜਕ 'ਤੇ ਜਾ ਕੇ ਦੇਖਿਆ ਗਿਆ ਤਾਂ ਸਾਰੀ ਸੜਕ 'ਤੇ ਦਰੱਖ਼ਤ ਡਿੱਗੇ ਪਏ ਸਨ ਅਤੇ ਲੋਕਾਂ ਵਲੋਂ ਸੜਕ ਤੋਂ ਦਰਖ਼ਤ ਕੱਟ ਕੇ ਆਵਾਜਾਈ ਲਈ ਕੁੱਝ ਕੁ ਹਿੱਸਿਆਂ ਤੋਂ ਰਸਤਾ ਬਣਾਇਆ ਗਿਆ ਸੀ | ਰਸਤੇ 'ਤੇ ਬਹੁਤ ਸਾਰੇ ਲੋਕ ਦਰੱਖਤਾਂ ਦੀ ਕਟਾਈ ਕਰਨ 'ਚ ਲੱਗੇ ਹੋਏ ਦਿਖਾਈ ਦਿੱਤੇ | ਭੁਲੱਥ ਦੇ ਮੇਨ ਚੌਕ ਵਿਚ ਪੁਰਾਣੀ ਤਹਿਸੀਲ ਦੇ ਗੇਟ 'ਚ ਦਰੱਖ਼ਤ 'ਤੇ ਦਰੱਖ਼ਤ ਡਿੱਗਣ ਨਾਲ ਰਸਤਾ ਬੰਦ ਹੋਇਆ ਦਿਖਾਈ ਦਿੱਤਾ ਅਤੇ ਪਿੰਡ ਪੰਡੋਰੀ ਨਜ਼ਦੀਕ ਹੀ ਇਕ ਬਹੁਤ ਵੱਡਾ ਦਰੱਖ਼ਤ ਤੇਜ ਹਨੇਰੀ ਕਾਰਨ ਜੜ੍ਹ ਤੋਂ ਹੀ ਪੁੱਟਿਆ ਗਿਆ ਜਿਸ ਕਾਰਨ ਉਸ ਦੇ ਨਜ਼ਦੀਕ ਲੱਗਾ ਬਿਜਲੀ ਦਾ ਟਰਾਂਸਫ਼ਾਰਮਰ ਵੀ ਜ਼ਮੀਨ 'ਤੇ ਡਿਗ ਪਿਆ | ਬੋਪਾਰਾਏ ਰੋਡ 'ਤੇ ਬਿਜਲੀ ਖੰਭਾ ਡਿੱਗ ਕੇ ਤਾਰਾਂ ਟੱੁਟਣ ਕਾਰਨ ਵੀ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੀ | ਰਸਤੇ 'ਚ ਲੋਕਾਂ ਨੇ ਦੱਸਿਆ ਕਿ ਰਾਤ ਤਾਂ ਆਵਾਜਾਈ ਬਿਲਕੁਲ ਬੰਦ ਹੋ ਗਈ ਸੀ ਪ੍ਰੰਤੂ ਲੋਕਾਂ ਵਲੋਂ ਆਪ ਹੀ ਰਸਤੇ 'ਚੋਂ ਦਰੱਖਤਾਂ ਦੀ ਕਟਾਈ ਕਰਕੇ ਆਵਾਜਾਈ ਚਾਲੂ ਕੀਤੀ ਗਈ |
ਕਪੂਰਥਲਾ, 25 ਮਈ (ਅਮਰਜੀਤ ਕੋਮਲ)-ਜ਼ਿਲ੍ਹੇ 'ਚ ਲੋਕ ਭਲਾਈ ਵਾਲੀਆਂ ਯੋਜਨਾਵਾਂ ਨੂੰ ਇੰਨ-ਬਿੰਨ ਲਾਗੂ ਕਰਨ ਅਤੇ ਭਵਿੱਖ ਦੀਆਂ ਲੋੜਾਂ ਮੁਤਾਬਿਕ ਵਿਭਾਗਾਂ ਦੇ ਮੁਖੀ ਵਿਕਾਸ ਕੰਮਾਂ ਸੰਬੰਧੀ ਵਿਆਪਕ ਯੋਜਨਾਬੰਦੀ ਕਰਨ | ਇਹ ਗੱਲ ਕਰਨੈਲ ਸਿੰਘ ਡਿਪਟੀ ਕਮਿਸ਼ਨਰ ...
ਕਪੂਰਥਲਾ, 25 ਮਈ (ਅਮਰਜੀਤ ਕੋਮਲ)-ਐੱਸ.ਪੀ.ਡੀ. ਰਮਨਿੰਦਰ ਸਿੰਘ ਤੇ ਡੀ.ਐੱਸ.ਪੀ.ਡੀ. ਬਰਜਿੰਦਰ ਸਿੰਘ ਤੇ ਸੀ.ਆਈ.ਏ. ਸਟਾਫ਼ ਦੇ ਇੰਸਪੈਕਟਰ ਜਰਨੈਲ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਦੇ ਸਬ ਇੰਸਪੈਕਟਰ ਸ਼ਾਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਬ੍ਰਹਮਕੁੰਡ ...
ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਹਰਿਗੋਬਿੰਦ ਨਗਰ ਖੇਤਰ 'ਚ ਇੱਕ ਪਾਰਕ 'ਚ ਲੱਗੇ ਅੰਬ ਦੇ ਦਰਖ਼ਤ ਉੱਪਰ ਚੜ੍ਹ ਕੇ ਜਦੋਂ ਇੱਕ ਵਿਅਕਤੀ ਅੰਬ ਤੋੜ ਰਿਹਾ ਸੀ ਤਾਂ ਉਸ ਦਾ ਪੈਰ ਅਚਾਨਕ ਫਿਸਲ ਗਿਆ ਤੇ ਹੇਠਾਂ ਡਿੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਦੀ ...
ਜਲੰਧਰ, 25 ਮਈ (ਸ਼ਿਵ)- ਬੀਤੀ ਰਾਤ ਤੇਜ਼ ਝੱਖੜ ਨਾਲ ਦੋਆਬਾ ਦੇ ਕਈ ਸ਼ਹਿਰਾਂ ਵਿਚ ਬਿਜਲੀ ਸਿਸਟਮ ਨੂੰ ਭਾਰੀ ਨੁਕਸਾਨ ਪੁੱਜਾ ਹੈ, ਜਿਸ ਕਰਕੇ ਕਈ ਫੀਡਰਾਂ 'ਤੇ ਜ਼ਿਆਦਾ ਨੁਕਸਾਨ ਹੋਣ ਕਰਕੇ ਕਈ ਘੰਟੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੀ | ਜਿੱਥੇ ਕਪੂਰਥਲਾ 'ਚ 66 ਕੇ. ਵੀ. ਏ. ...
ਕਾਲਾ ਸੰਘਿਆਂ, 25 ਮਈ (ਬਲਜੀਤ ਸਿੰਘ ਸੰਘਾ)-ਪਿੰਡ ਸੁੰਨੜਵਾਲ ਵਿਖੇ ਗੰਦੀ ਡਰੇਨ ਨੇੜਲੇ ਖੇਤਾਂ 'ਚ ਭੇਦ ਭਰੇ ਹਾਲਾਤ ਵਿਚ ਵੱਖ-ਵੱਖ ਪੰਛੀਆਂ ਦੇ ਮਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸਵੇਰੇ ਸਵੇਰੇ ਪਿੰਡ ਸੁੰਨੜਵਾਲ ਵਿਖੇ ਬਾਹਰ ਖੇਤਾਂ ਵਿਚ ਪਿੰਡ ਦੇ ਹੀ ...
ਨਡਾਲਾ, 25 ਮਈ (ਮਨਜਿੰਦਰ ਸਿੰਘ ਮਾਨ)-ਬੀਤੀ ਰਾਤ ਆਈ ਤੇਜ਼ ਹਨੇਰੀ ਨਾਲ ਪਿੰਡ ਕੂਕਾ ਤਲਵੰਡੀ ਵਿਖੇ ਸੜਕ ਕਿਨਾਰੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀ 'ਤੇ ਜੰਗਲਾਤ ਵਿਭਾਗ ਦਾ 93 ਨੰਬਰ ਬੇਰੀ ਦਾ ਵਿਸ਼ਾਲ ਦਰੱਖ਼ਤ ਡਿੱਗ ਪਿਆ ਜਿਸ ਕਾਰਨ ਝੁੱਗੀ 'ਚ ਮੌਜੂਦ ਇਕ ਔਰਤ ...
ਕਪੂਰਥਲਾ, 25 ਮਈ (ਅਮਨਜੋਤ ਸਿੰਘ ਵਾਲੀਆ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਗਿਣਤੀ ਵੱਧ ਕੇ 3 ਹੋ ਗਈ ਹੈ | ਇਸ ਸੰਬੰਧੀ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਪਾਜ਼ੀਟਿਵ ਆਉਣ ਵਾਲੀ 29 ਸਾਲਾ ਔਰਤ ...
ਕਪੂਰਥਲਾ, 25 ਮਈ (ਵਿ.ਪ੍ਰ.)-ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਕਰਨੈਲ ਸਿੰਘ ਨੇ ਧਾਰਾ 144 ਤਹਿਤ ਜਾਰੀ ਹੁਕਮਾਂ ਵਿਚ ਜ਼ਿਲ੍ਹੇ 'ਚ ਪੈਂਦੇ ਸਾਈਬਰ ਕੈਫ਼ੇ, ਐੱਸ.ਟੀ.ਡੀ., ਪੀ.ਸੀ.ਓ, ਹੋਟਲ ਮਾਲਕਾਂ ਲਈ ਵੱਖ-ਵੱਖ ਹੁਕਮ ਜਾਰੀ ਕੀਤੇ ਹਨ | ਜ਼ਿਲ੍ਹਾ ...
ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ)-ਪਿੰਡ ਖੁਰਮਪੁਰ ਵਿਖੇ ਚੋਰਾਂ ਨੇ ਇੱਕ ਪ੍ਰਵਾਸੀ ਭਾਰਤੀ ਦੀ ਕੋਠੀ ਨੂੰ ਨਿਸ਼ਾਨਾ ਬਣਾ ਕੇ ਉੱਥੋਂ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਹੈ | ਘਟਨਾ ਸੰਬੰਧੀ ਅਮਿਤ ਨੇ ਦੱਸਿਆ ਕਿ ਉਨ੍ਹਾਂ ਦੇ ...
ਸੁਲਤਾਨਪੁਰ ਲੋਧੀ, 25 ਮਈ (ਨਰੇਸ਼ ਹੈਪੀ, ਥਿੰਦ)-ਪ੍ਰਸ਼ਾਸਨ ਵਲੋਂ ਬੀ.ਡੀ.ਪੀ.ਓ. ਸੁਲਤਾਨਪੁਰ ਲੋਧੀ ਸੇਵਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ 'ਤੇ 30 ਮਈ ਤੱਕ ਪ੍ਰਸ਼ਾਸਨ ਵਲੋਂ 4 ਪਿੰਡਾਂ ਦੀ 259 ਏਕੜ ...
ਕਪੂਰਥਲਾ, 25 ਮਈ (ਵਿਸ਼ੇਸ਼ ਪ੍ਰਤੀਨਿਧ)-ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਸੂਬਾਈ ਚੇਅਰਮੈਨ ਗਗਨਦੀਪ ਸਿੰਘ ਬੌਬੀ ਨੇ ਸੰਗਠਨ ਦੇ ਆਲ ਇੰਡੀਆ ਦੇ ਚੇਅਰਮੈਨ ਕੁਮਾਰੀ ਮੀਨਾਕਸ਼ੀ ਨਟਰਾਜਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ...
ਜਲੰਧਰ, 25 ਮਈ (ਜਸਪਾਲ ਸਿੰਘ)-ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਿ੍ਸ਼ਟਾਚਾਰ ਰੋਕਣ ਸੰਬੰਧੀ ਕੀਤੇ ਜਾ ਰਹੇ ਦਾਅਵਿਆਂ ਨੂੰ ਝੂਠ ਦਾ ਪੁਲੰਦਾ ਦੱਸਦੇ ਹੋਏ ਕਿਹਾ ਕਿ ਇਨ੍ਹਾਂ ਦਾਅਵਿਆਂ ਵਿਚ ਕੋਈ ਵੀ ...
ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ)-ਪੰਜਾਬ ਦੀ 'ਆਪ' ਸਰਕਾਰ ਭਾਵੇਂ ਦਾਅਵੇ ਕਰ ਰਹੀ ਹੈ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਤੁਰੰਤ ਇਨਸਾਫ਼ ਮਿਲ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਪੁਲਿਸ ਲੋਕਾਂ ਦੀਆਂ ਸ਼ਿਕਾਇਤਾਂ ...
ਫਗਵਾੜਾ, 25 ਮਈ (ਤਰਨਜੀਤ ਸਿੰਘ ਕਿੰਨੜਾ)-ਪੰਜਾਬੀ ਦੇ ਉੱਘੇ ਲੇਖਕ, ਅਲੋਚਕ, ਕਾਲਮਨਵੀਸ ਅਤੇ ਸਿੱਖਿਆ ਸ਼ਾਸਤਰੀ ਪ੍ਰੋ: ਪਿਆਰਾ ਸਿੰਘ ਭੋਗਲ ਦੇ ਇਸ ਸੰਸਾਰ ਤੋਂ ਰੁਖ਼ਸਤ ਹੋਣ 'ਤੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਪਿ੍ੰ: ਗੁਰਮੀਤ ਸਿੰਘ ਪਲਾਹੀ, ਪੰਜਾਬੀ ...
ਕਪੂਰਥਲਾ, 25 ਮਈ (ਵਿਸ਼ੇਸ਼ ਪ੍ਰਤੀਨਿਧ)-ਆਰ.ਸੀ.ਐਫ. ਬਚਾਓ ਸੰਘਰਸ਼ ਕਮੇਟੀ 'ਚ ਸ਼ਾਮਿਲ ਵੱਖ-ਵੱਖ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਸੰਘਰਸ਼ ਕਮੇਟੀ ਦੇ ਸਕੱਤਰ ਸਰਵਜੀਤ ਸਿੰਘ ਦੀ ਅਗਵਾਈ 'ਚ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਸ਼ੇਸ਼ ਅਗਰਵਾਲ ਨੂੰ ਇਕ ਸਾਂਝਾ ਮੰਗ ਪੱਤਰ ...
ਕਪੂਰਥਲਾ, 25 ਮਈ (ਵਿਸ਼ੇਸ਼ ਪ੍ਰਤੀਨਿਧ)-ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੇ 5 ਵਿਦਿਆਰਥੀਆਂ ਨੇ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 'ਚ ਗੋਲਡ, 3 ਵਿਦਿਆਰਥੀਆਂ ਨੇ ਸਿਲਵਰ ਤੇ 10 ਵਿਦਿਆਰਥੀਆਂ ਨੇ ਕਾਂਸੀ ਦੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ...
ਕਪੂਰਥਲਾ, 24 ਮਈ (ਅਮਨਜੋਤ ਸਿੰਘ ਵਾਲੀਆ)-ਰਾਤ 8.30 ਵਜੇ ਦੇ ਕਰੀਬ ਆਏ ਤੇਜ਼ ਤੁਫ਼ਾਨ ਤੇ ਬਾਰਸ਼ ਕਾਰਨ ਜਲੰਧਰ-ਕਪੂਰਥਲਾ ਰੋਡ 'ਤੇ ਮੋਟਰਸਾਈਕਲ 'ਤੇ ਜਾ ਰਹੇ ਇਕ ਵਿਅਕਤੀ 'ਤੇ ਦਰਖ਼ਤ ਡਿੱਗਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਜਿਸਨੂੰ ਸਿਵਲ ਹਸਪਤਾਲ ਕਪੂਰਥਲਾ ਦੀ ...
ਸੁਲਤਾਨਪੁਰ ਲੋਧੀ, 25 ਮਈ (ਨਰੇਸ਼ ਹੈਪੀ, ਥਿੰਦ)-ਪੰਜਾਬ ਸਿੱਖਿਆ ਬੋਰਡ ਵੱਲੋਂ ਅੱਜ +2 ਕਲਾਸ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਸੋਵਾਲ ਦੀ ਵਿਦਿਆਰਥਣ ਪਰਬਲ ਪੁੱਤਰੀ ਏ.ਐਸ.ਆਈ. ਸ਼ਿੰਦਰਪਾਲ ਨਿਵਾਸੀ ਪਿੰਡ ਪਿਥੋਰਾਹਲ ਨੇ ...
ਸ੍ਰੀ ਗੁਰੂ ਅਮਰਦਾਸ ਜੀ ਸੀਨੀਅਰ ਸੈਕੰਡਰੀ ਸਕੂਲ ਉੱਚਾ ਬੇਟ ਦਾ ਨਤੀਜਾ ਸ਼ਾਨਦਾਰ
ਕਪੂਰਥਲਾ, 25 ਮਈ (ਵਿ.ਪ੍ਰ.)-ਸ੍ਰੀ ਗੁਰੂ ਅਮਰਦਾਸ ਜੀ ਸੀਨੀਅਰ ਸੈਕੰਡਰੀ ਸਕੂਲ ਉੱਚਾ ਬੇਟ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੀ ਪਿ੍ੰਸੀਪਲ ਰਜਿੰਦਰ ਕੌਰ ਨੇ ਦੱਸਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX