

-
ਗੁਜਰਾਤ : ਐਸ.ਡੀ.ਆਰ.ਐਫ. ਦੀ ਟੀਮ ਨੇ ਅਰਾਵਲੀ ਦੀ ਮੇਸ਼ਵੋ ਨਦੀ ਵਿਚ ਫਸੇ ਲੋਕਾਂ ਨੂੰ ਬਚਾਇਆ
. . . 3 minutes ago
-
-
ਲਾਪਤਾ ਹੋਏ ਪ੍ਰਵਾਸੀ ਮਜ਼ਦੂਰ ਦੀ ਨਹਿਰ 'ਚੋਂ ਮਿਲੀ ਲਾਸ਼, ਪਰਿਵਾਰ ਨੂੰ ਕਤਲ ਦਾ ਸ਼ੱਕ
. . . 6 minutes ago
-
ਮਾਛੀਵਾੜਾ ਸਾਹਿਬ ,16 ਅਗਸਤ (ਮਨੋਜ ਕੁਮਾਰ)- ਕਰੀਬ 6 ਦਿਨ ਤੋ ਲਾਪਤਾ ਘਰੋਂ ਕੁਝ ਕੰਮ ਕਹਿ ਕੇ ਨਿਕਲੇ 20 ਸਾਲਾ ਪ੍ਰਵਾਸੀ ਮਜ਼ਦੂਰ ਮਨੀਸ਼ ਕੁਮਾਰ ਦੀ ਲਾਸ਼ ਸਰਹਿੰਦ ਨਹਿਰ 'ਚੋਂ ਬਰਾਮਦ ਹੋ ਗਈ । ਸਮਰਾਲਾ ਰੋਡ ’ਤੇ ਪੈਂਦੀ ਗੁਰਾਂ ਕਲੋਨੀ ਦੇ ...
-
ਸੰਸਦ ਮੈਂਬਰ ਬਿੱਟੂ ਦੇ ਨਿੱਜੀ ਸਹਾਇਕ ’ਤੇ ਹਮਲਾ ਕਰਨ ਵਾਲੇ 6 ਗ੍ਰਿਫ਼ਤਾਰ
. . . about 1 hour ago
-
ਲੁਧਿਆਣਾ ,16 ਅਗਸਤ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਪੁਲਿਸ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਨਿੱਜੀ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਉੱਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਤਹਿਤ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ...
-
ਪਹਿਲਗਾਮ 'ਚ ਵਾਪਰੇ ਦਰਦਨਾਕ ਹਾਦਸੇ 'ਚ ਤਰਨਤਾਰਨ ਜ਼ਿਲ੍ਹੇ ਦਾ ਫ਼ੌਜੀ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ
. . . about 1 hour ago
-
ਭਿੱਖੀਵਿੰਡ, 16 ਅਗਸਤ (ਬੋਬੀ)-ਪਹਿਲਗਾਮ ਵਿਖੇ ਵਾਪਰੇ ਦਰਦਨਾਕ ਹਾਦਸੇ 'ਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਨਿਹਾਲਾ ਜੈ ਸਿੰਘ ਦਾ ਜਵਾਨ ਸ਼ਹੀਦ ਹੋ ਗਿਆ। ਹਾਦਸੇ 'ਚ ਸ਼ਹੀਦ ਹੋਏ ਜਵਾਨ ਦੀ ਪਛਾਣ ਦੁੱਲਾ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਆਈ.ਟੀ.ਬੀ.ਪੀ. ਦੀ ਬੱਸ ਨਾਲ ਵਾਪਰਿਆ। ਖ਼ਬਰ ਸੁਣਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ।
-
ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਨੰਬਰਾਂ 'ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਸੰਬੰਧੀ ਵਿਜੀਲੈਂਸ ਵਲੋਂ ਨਿੱਜੀ ਫ਼ਰਮ ਦਾ ਮਾਲਕ ਗ੍ਰਿਫ਼ਤਾਰ
. . . about 1 hour ago
-
ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਵਲੋਂ ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਨੰਬਰਾਂ ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਦੇ ਮਾਮਲੇ 'ਚ ਨਿੱਜੀ ਫ਼ਰਮ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕਾਬੂ ਕੀਤੇ...
-
ਲੁਧਿਆਣਾ ਪੁਲਿਸ ਕਮਿਸ਼ਨਰ ਦੀ ਵੱਡੀ ਕਾਰਵਾਈ,ਚਾਰ ਥਾਣਿਆਂ ਦੇ ਐੱਸ.ਐੱਚ.ਓ. ਕੀਤੇ ਲਾਈਨ ਹਾਜ਼ਰ
. . . about 2 hours ago
-
ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਕਮਿਸ਼ਨਰ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਥਾਣਿਆਂ ਦੇ ਐੱਸ.ਐੱਚ.ਓ. ਨੂੰ ਲਾਈਨ ਹਾਜ਼ਰ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ...
-
ਰਾਵੀ ਦਰਿਆ ਦਾ ਪੁਲ ਰੁੜਿਆ, ਮੀਡੀਆ ਕਰਮੀਆਂ ਸਮੇਤ ਕਈ ਲੋਕ ਫਸੇ
. . . about 2 hours ago
-
ਡੇਰਾ ਬਾਬਾ ਨਾਨਕ, 16 ਅਗਸਤ (ਅਵਤਾਰ ਸਿੰਘ ਰੰਧਾਵਾ)-ਭਾਰੀ ਬਰਸਾਤਾਂ ਨਾਲ ਰਾਵੀ ਦਰਿਆ ਦਾ ਪਾਣੀ ਕਈ ਦਿਨਾਂ ਤੋਂ ਮਿਥੇ ਪੱਧਰ ਤੋਂ ਵਧ ਰਿਹਾ ਸੀ, ਜਿਸ ਕਰਕੇ ਪ੍ਰਸ਼ਾਸਨ ਨੇ ਹਾਈ ਅਲਰਟ ਵੀ ਕੀਤਾ ਸੀ ਅਤੇ ਇਸ ਦਰਿਆ ਨੇੜਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਵੀ ਕਿਹਾ...
-
ਅੰਮ੍ਰਿਤਸਰ ਪੁੱਜਣ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਸ਼ਾਨਦਾਰ ਸਵਾਗਤ
. . . about 2 hours ago
-
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ)- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ, ਜੋ ਪਿਛਲੇ ਦਿਨੀਂ ਮਾਣਯੋਗ ਅਦਾਲਤ 'ਚੋਂ ਜ਼ਮਾਨਤ 'ਤੇ ਰਿਹਾਅ ਹੋਏ ਸਨ, ਦਾ ਅੱਜ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ਪੁੱਜਣ ਤੇ ਅਕਾਲੀ ਆਗੂਆਂ ਅਤੇ...
-
ਬਿਕਰਮ ਸਿੰਘ ਮਜੀਠੀਆ ਦਾ ਜੰਡਿਆਲਾ ਗੁਰੂ ਪਹੁੰਚਣ 'ਤੇ ਸੰਦੀਪ ਸਿੰਘ ਏ.ਆਰ.ਵਲੋਂ ਸ਼ਾਨਦਾਰ ਸਵਾਗਤ
. . . about 2 hours ago
-
ਜੰਡਿਆਲਾ ਗੁਰੂ, 16 ਅਗਸਤ (ਰਣਜੀਤ ਸਿੰਘ ਜੋਸਨ, ਪਰਮਿੰਦਰ ਸਿੰਘ ਜੋਸਨ)-ਸ੍ਰੀ ਹਰਿਮੰਦਰ ਸਾਹਿਬ ਯਾਤਰਾ ਦੌਰਾਨ ਰਸਤੇ 'ਚ ਅੱਜ ਜੰਡਿਆਲਾ ਗੁਰੂ ਪਹੁੰਚਣ ਤੇ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਯੂਥ ਅਕਾਲੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ...
-
ਨੈਸ਼ਨਲ ਹਾਈਵੇ ਪਿੰਡ ਗੁੰਮਜਾਲ ਰਾਜਸਥਾਨ ਬਾਰਡਰ ਨੂੰ ਦਿੱਲੀ ਦੇ ਸਿੰਘੂ ਬਾਰਡਰ ਦੀ ਤਰ੍ਹਾਂ ਕੱਲ੍ਹ 17 ਅਗਸਤ ਨੂੰ ਕੀਤਾ ਜਾਵੇਗਾ ਸੀਲ
. . . about 2 hours ago
-
ਅਬੋਹਰ, 16 ਅਗਸਤ (ਸੰਦੀਪ ਸੋਖਲ)-ਕਿਸਾਨ ਜਥੇਬੰਦੀਆਂ ਵਲੋਂ ਅਬੋਹਰ ਇਲਾਕੇ ਦੇ ਬਾਗਾਂ ਅਤੇ ਚਿੱਟੀ ਮੱਖੀ ਦੇ ਕਾਰਨ ਨਰਮੇ ਦੇ ਖ਼ਰਾਬੇ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਰਾਜਸਥਾਨ ਬਾਰਡਰ 'ਤੇ ਪੈਂਦੇ ਪਿੰਡ ਗੁੰਮਜਾਲ ਵਿਖੇ ਦਿੱਲੀ ਦੇ ਸਿੰਘੂ ਬਾਰਡਰ ਦੀ ਤਰਜ਼ ਤੇ...
-
ਜੇ.ਸੀ.ਬੀ. ਮਸ਼ੀਨ ਹੇਠਾਂ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ
. . . about 3 hours ago
-
ਸੁਲਤਾਨਪੁਰ ਲੋਧੀ, 16 ਅਗਸਤ (ਲਾਡੀ ਹੈਪੀ,ਥਿੰਦ)-ਸੁਲਤਾਨਪੁਰ ਲੋਧੀ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ 'ਚ ਬਣ ਰਹੀ ਸਕੂਲ ਬਿਲਡਿੰਗ ਦੌਰਾਨ ਚੱਲ ਰਹੀ ਜੇ.ਸੀ.ਬੀ. ਮਸ਼ੀਨ ਹੇਠਾਂ ਆਉਣ ਨਾਲ ਇਕ ਡੇਢ ਸਾਲ ਦੇ ਪ੍ਰਵਾਸੀ ਬੱਚੇ ਅੰਸ਼ ਯਾਦਵ ਦੀ ਹੋਈ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
-
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਾਪਰਿਆ ਵੱਡਾ ਹਾਦਸਾ, ਬੱਸ ਅਤੇ ਤੇਲ ਟੈਂਕਰ ਦੀ ਟੱਕਰ 'ਚ 20 ਲੋਕਾਂ ਦੀ ਮੌਤ
. . . about 3 hours ago
-
ਇਸਲਾਮਾਬਾਦ, 16 ਅਗਸਤ- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਿਕ ਪੰਜਾਬ ਸੂਬੇ ਦੇ ਜਲਾਲਪੁਰ ਪੀਰਵਾਲਾ ਜ਼ਿਲ੍ਹੇ ਦੇ ਨੇੜੇ ਇਕ ਬੱਸ ਅਤੇ ਤੇਲ ਟੈਂਕਰ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੱਸ ਅਤੇ ਤੇਲ ਟੈਂਕਰ 'ਚ ਭਿਆਨਕ ਅੱਗ...
-
ਮੁੰਬਈ: ਐਂਟੀ ਨਾਰਕੋਟਿਕਸ ਸੈੱਲ ਨੇ ਇਕ ਹਜ਼ਾਰ ਕਰੋੜ ਰੁਪਏ ਤੋਂ ਵਧ ਦੀ ਡਰੱਗ ਕੀਤੀ ਜ਼ਬਤ, 7 ਗ੍ਰਿਫ਼ਤਾਰ
. . . about 4 hours ago
-
ਮੁੰਬਈ, 16 ਅਗਸਤ-ਮੁੰਬਈ ਐਂਟੀ ਨਾਰਕੋਟਿਕਸ ਸੈੱਲ (ਮੁੰਬਈ ਏ.ਐਨ.ਸੀ.) ਦੀ ਵਰਲੀ ਯੂਨਿਟ ਨੇ ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਖ਼ੇਤਰ 'ਚ ਇਕ ਡਰੱਗ ਫ਼ੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਲਗਭਗ 513 ਕਿਲੋਗ੍ਰਾਮ ਐੱਮ.ਡੀ. ਡਰੱਗ ਬਰਾਮਦ...
-
ਪਾਸਲਾ ਦੇ ਆਮ ਆਦਮੀ ਮੁਹੱਲਾ ਕਲੀਨਿਕ ਦਾ ਹੋਇਆ ਦੋ ਵਾਰ ਉਦਘਾਟਨ
. . . about 4 hours ago
-
ਗੁਰਾਇਆ, 16 ਅਗਸਤ (ਚਰਨਜੀਤ ਸਿੰਘ ਦੁਸਾਂਝ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 75ਵੇਂ ਆਜ਼ਾਦੀ ਦਿਵਸ ਤੇ ਪੰਜਾਬ 'ਚ 75 ਆਮ ਆਦਮੀ ਮੁਹੱਲਾ ਕਲੀਨਿਕ ਖੋਲੇ ਜਾਣ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਜ਼ਿਲ੍ਹਾ ਜਲੰਧਰ 'ਚ 6 ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਗਏ...
-
ਮਾਮਲਾ ਕਤਲ ਦਾ, ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਧਰਨਾ
. . . about 5 hours ago
-
ਸ਼ੁਤਰਾਣਾ, 16 ਅਗਸਤ (ਬਲਦੇਵ ਸਿੰਘ ਮਹਿਰੋਕ)-ਹਲਕਾ ਸ਼ੁਤਰਾਣਾ ਦੇ ਪਿੰਡ ਬਹਿਰ ਜੱਛ ਵਿਖੇ ਕੱਲ੍ਹ ਸ਼ਾਮ ਇਕ ਨੌਜਵਾਨ ਦੇ ਹੋਏ ਕਤਲ ਤੋਂ ਬਾਅਦ ਅੱਜ ਮ੍ਰਿਤਕ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ੁਤਰਾਣਾ ਪੁਲਿਸ...
-
ਬਿਕਰਮਜੀਤ ਸਿੰਘ ਮਜੀਠੀਆ ਦਾ ਕਰਤਾਰਪੁਰ 'ਚ ਕੀਤਾ ਗਿਆ ਭਰਵਾਂ ਸਵਾਗਤ
. . . about 5 hours ago
-
ਕਰਤਾਰਪੁਰ, 16 ਅਗਸਤ (ਭਜਨ ਸਿੰਘ)-ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਰਤਾਰਪੁਰ ਪੁੱਜਣ ਤੇ ਬਸਪਾ ਤੇ ਅਕਾਲੀ ਆਗੂਆਂ ਵਲੋਂ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਕਰਤਾਰਪੁਰ ਪੁੱਜ ਕੇ ਵਰਕਰਾਂ ਦਾ ਧੰਨਵਾਦ...
-
ਪੁਲਿਸ ਅਧਿਕਾਰੀ ਦੀ ਗੱਡੀ ਹੇਠਾਂ ਬੰਬ ਲਾਏ ਜਾਣ ਦੀ ਅਫ਼ਵਾਹ
. . . about 5 hours ago
-
ਅੰਮ੍ਰਿਤਸਰ, 16 ਅਗਸਤ (ਰੇਸ਼ਮ ਸਿੰਘ)-15 ਅਗਸਤ ਤੋਂ ਇਕ ਦਿਨ ਬਾਅਦ ਅੱਜ ਇੱਥੇ ਰਣਜੀਤ ਐਵੀਨਿਊ ਖ਼ੇਤਰ 'ਚ ਇਕ ਪੁਲਿਸ ਅਧਿਕਾਰੀ ਦੀ ਗੱਡੀ ਹੇਠ ਬੰਬ ਲਾਏ ਜਾਣ ਦੀ ਅਫ਼ਵਾਹ ਹੈ। ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ...
-
ਕੱਲ੍ਹ ਤੋਂ 2 ਰੁਪਏ ਮਹਿੰਗਾ ਹੋ ਜਾਵੇਗਾ ਅਮੂਲ ਤੇ ਮਦਰ ਡੇਅਰੀ ਦਾ ਦੁੱਧ
. . . about 5 hours ago
-
ਨਵੀਂ ਦਿੱਲੀ, 16 ਅਗਸਤ-ਦੇਸ਼ ਦੀ ਸਭ ਤੋਂ ਵੱਡੀ ਦੁੱਧ ਸਪਲਾਈ ਕਰਨ ਵਾਲੀ ਕੰਪਨੀ ਅਮੂਲ ਨੇ ਦੁੱਧ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ , ਜੋ ਅਮੂਲ ਦੁੱਧ ਵੇਚਦੀ ਹੈ, ਨੇ ਅਮੂਲ ਦੁੱਧ ਦੀ ਕੀਮਤ ਵਿਚ...
-
ਪਾਣੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਨਹਿਰੀ ਵਿਭਾਗ ਦਾ ਘੇਰਿਆ ਦਫ਼ਤਰ
. . . about 6 hours ago
-
ਅਬੋਹਰ, 16 ਅਗਸਤ (ਸੰਦੀਪ ਸੋਖਲ)-ਹਲਕਾ ਬੱਲੂਆਣਾ ਦੇ ਪਿੰਡ ਭੰਗਾਲਾ 'ਚ ਕਿਸਾਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਮੈਂਬਰਾਂ ਵਲੋਂ ਅਬੋਹਰ ਨਹਿਰੀ ਕਲੋਨੀ...
-
ਜਲੰਧਰ ਪਹੁੰਚੇ ਬਿਕਰਮ ਸਿੰਘ ਮਜੀਠੀਆ
. . . about 6 hours ago
-
ਜਲੰਧਰ, 16 ਅਗਸਤ-ਜਲੰਧਰ ਪਹੁੰਚੇ ਬਿਕਰਮ ਸਿੰਘ ਮਜੀਠੀਆ
-
ਜੰਮੂ-ਕਸ਼ਮੀਰ: ਸ਼ੋਪੀਆਂ 'ਚ ਅੱਤਵਾਦੀਆਂ ਵਲੋਂ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ
. . . about 6 hours ago
-
ਸ਼੍ਰੀਨਗਰ, 16 ਅਗਸਤ-ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਛੋਟੇਪੋਰਾ ਇਲਾਕੇ 'ਚ ਇਕ ਸੇਬ ਦੇ ਬਾਗ 'ਚ ਅੱਤਵਾਦੀਆਂ ਨੇ ਲੋਕਾਂ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ 'ਚ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ...
-
ਪੰਜਾਬ ਦੇ 12000 ਪਿੰਡਾਂ 'ਚ ਗ੍ਰਾਮ ਸਭਾਵਾਂ ਕਰਵਾਈਆਂ-ਧਾਲੀਵਾਲ
. . . about 7 hours ago
-
ਚੰਡੀਗੜ੍ਹ, 16 ਅਗਸਤ-ਪੰਜਾਬ ਦੇ 12000 ਪਿੰਡਾਂ 'ਚ ਗ੍ਰਾਮ ਸਭਾਵਾਂ ਕਰਵਾਈਆਂ-ਧਾਲੀਵਾਲ
-
ਪੰਜਾਬ 'ਚ ਹੁਣ ਤੱਕ ਅਸੀਂ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਕੁਲਦੀਪ ਸਿੰਘ ਧਾਲੀਵਾਲ
. . . about 7 hours ago
-
ਪੰਜਾਬ 'ਚ ਹੁਣ ਤੱਕ ਅਸੀਂ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਕੁਲਦੀਪ ਸਿੰਘ ਧਾਲੀਵਾਲ
-
ਹਰਪਾਲ ਚੀਮਾ ਦਾ ਵੱਡਾ ਬਿਆਨ: ਸਰਕਾਰ ਨੇ 5 ਮਹੀਨਿਆਂ 'ਚ 12,339 ਕਰੋੜ ਕਰਜ਼ਾ ਵਾਪਸ ਕੀਤਾ
. . . about 7 hours ago
-
ਚੰਡੀਗੜ੍ਹ, 16 ਅਗਸਤ- ਭਗਵੰਤ ਮਾਨ ਸਰਕਾਰ ਦੇ ਅੱਜ 5 ਮਹੀਨੇ ਪੂਰੇ ਹੋਣ ਤੇ ਪੰਜਾਬ ਦੇ 5 ਕੈਬਨਿਟ ਮੰਤਰੀਆਂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਵਲੋਂ 5 ਮਹੀਨਿਆਂ 'ਚ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ...
-
ਨਿਰਮਲ ਸੰਧੂ ਕਿਸਾਨ ਯੂਨੀਅਨ ਹਲਕਾ ਬੰਗਾ ਦੇ ਪ੍ਰਧਾਨ ਨਿਯੁਕਤ
. . . about 7 hours ago
-
ਸੰਧਵਾਂ,16 ਅਗਸਤ (ਪ੍ਰੇਮੀ ਸੰਧਵਾਂ)- ਅਗਾਂਹਵਧੂ ਕਿਸਾਨ ਤੇ ਇੰਡੀਅਨ ਓਵਰਸੀਜ਼ ਡਿਵੈਲਪਮੈਂਟ ਕਮੇਟੀ ਯੂ.ਕੇ. ਦੇ ਜਨਰਲ ਸਕੱਤਰ ਸ.ਨਿਰਮਲ ਸਿੰਘ ਸੰਧੂ ਸੰਧਵਾਂ ਨੂੰ ਕਿਸਾਨਾਂ ਦੀ ਵੱਡੀ ਇਕੱਤਰਤਾ ਦੌਰਾਨ ਕਿਸਾਨ ਯੂਨੀਅਨ ਹਲਕਾ ਬੰਗਾ ਦਾ ਸਰਬਸੰਮਤੀ ਨਾਲ...
- ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 31 ਹਾੜ ਨਾਨਕਸ਼ਾਹੀ ਸੰਮਤ 546
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX 