ਤਾਜਾ ਖ਼ਬਰਾਂ


ਭੁਲੇਖੇ ਨਾਲ ਜ਼ਹਿਰੀਲੀ ਚੀਜ਼ ਪੀਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 8 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਸ਼ਾਮ ਇਕ ਬਿਜਲੀ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ ਹੋਣ ਦੀ...
ਅਫ਼ਗ਼ਾਨਿਸਤਾਨ ਦੇ ਇਕ ਸਕੂਲ ਬਾਹਰ ਜ਼ੋਰਦਾਰ ਬੰਬ ਧਮਾਕਾ, ਕਰੀਬ 40 ਦੀ ਮੌਤ, 50 ਤੋਂ ਉੱਪਰ ਜ਼ਖਮੀ
. . .  1 day ago
ਕਾਬੁਲ, 8 ਮਈ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਸਕੂਲ ਦੇ ਬਾਹਰ ਹੋਏ ਜ਼ੋਰਦਾਰ ਬੰਬ ਧਮਾਕੇ ਵਿਚ ਘੱਟ ਤੋਂ ਘੱਟ 40 ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋ ਗਏ ਹਨ...
ਦੁਕਾਨਦਾਰਾਂ ਦੇ ਨਾਂਹਪੱਖੀ ਹੁੰਗਾਰੇ ਤੋਂ ਨਿਰਾਸ਼ ਪ੍ਰਧਾਨ ਨੇ ਦਿੱਤਾ ਅਸਤੀਫ਼ਾ
. . .  1 day ago
ਮਹਿਲ ਕਲਾਂ (ਬਰਨਾਲਾ) , 8 ਮਈ (ਅਵਤਾਰ ਸਿੰਘ ਅਣਖੀ) - ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਹਫ਼ਤਾਵਾਰੀ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੇ ਦਿੱਤੇ ਸੱਦੇ 'ਤੇ ਮਹਿਲ ਕਲਾਂ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ...
ਅੰਮ੍ਰਿਤਸਰ ਵਿਚ ਅੱਜ ਆਏ 610 ਕੋਰੋਨਾ ਪਾਜ਼ੀਟਿਵ ਮਾਮਲੇ, 13 ਹੋਈਆਂ ਮੌਤਾਂ
. . .  1 day ago
ਅੰਮ੍ਰਿਤਸਰ, 8 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 610 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ 13 ਮੌਤਾਂ ਰਿਪੋਰਟ ਕੀਤੀਆਂ ਗਈਆਂ...
ਕੋਵਿਡ19 : ਸ੍ਰੀ ਮੁਕਤਸਰ ਸਾਹਿਬ 'ਚ 416 ਨਵੇਂ ਕੇਸ - 17 ਮੌਤਾਂ, ਹੁਸ਼ਿਆਰਪੁਰ 'ਚ 266 ਨਵੇਂ ਕੇਸ - 7 ਹੋਈਆਂ ਮੌਤਾਂ ਅਤੇ ਮੋਗਾ 'ਚ ਆਏ 154 ਨਵੇਂ ਮਾਮਲੇ
. . .  1 day ago
ਸ੍ਰੀ ਮੁਕਤਸਰ ਸਾਹਿਬ/ਹੁਸ਼ਿਆਰਪੁਰ/ਮੋਗਾ, 8 ਮਈ (ਰਣਜੀਤ ਸਿੰਘ ਢਿੱਲੋਂ/ਬਲਜਿੰਦਰਪਾਲ ਸਿੰਘ/ਗੁਰਤੇਜ ਸਿੰਘ ਬੱਬੀ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਅੱਜ 416 ਨਵੇਂ ਮਾਮਲੇ ਸਾਹਮਣੇ ਆਏ ਅਤੇ...
ਪਿੰਡਾਂ ਦੇ ਛੱਪੜਾਂ ਵਿਚੋਂ ਗੰਦਾ ਪਾਣੀ, ਗਾਰ ਕੱਢਣ ਅਤੇ ਨਵੀਨੀਕਰਨ ਲਈ ਵਿਆਪਕ ਮੁਹਿੰਮ ਸ਼ੁਰੂ - ਤ੍ਰਿਪਤ ਬਾਜਵਾ
. . .  1 day ago
ਪਠਾਨਕੋਟ 8 ਮਈ (ਸੰਧੂ) - ਸੂਬੇ ਦੇ ਪਿੰਡਾਂ ਵਿਚ ਆਗਾਮੀ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਪਿੰਡਾਂ ਵਿਚ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਨਜਿੱਠਣ ਲਈ ਰਾਜ ਭਰ ਵਿਚ ਛੱਪੜਾਂ ਦੀ ਸਫ਼ਾਈ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਇੱਥੋਂ ਜਾਰੀ ਬਿਆਨ ਵਿਚ ਜਾਣਕਾਰੀ ਦਿੰਦੀਆਂ ਰਾਜ...
ਗੈਂਗਸਟਰ - ਕਮ - ਨਸ਼ਾ ਤਸਕਰ ਗੈਵੀ ਵਲੋਂ ਕੀਤੇ ਗਏ ਅਹਿਮ ਖ਼ੁਲਾਸੇ
. . .  1 day ago
ਚੰਡੀਗੜ੍ਹ , 8 ਮਈ - ਗੈਂਗਸਟਰ - ਕਮ - ਨਸ਼ਾ ਤਸਕਰ ਗੈਵੀ ਵਲੋਂ ਕੀਤੇ ਖ਼ੁਲਾਸੇ ਉੱਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਉਸ ਦੇ ਪੰਜ ਸਾਥੀਆਂ ਦੀ ਗ੍ਰਿਫ਼ਤਾਰੀ ਕਰ ਕੇ...
ਪਠਾਨਕੋਟ ਵਿਚ ਕੋਰੋਨਾ ਦੇ 464 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ 8 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ । ਜਿਸ ਕਰ ਕੇ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਅੰਦਰ ਦਹਿਸ਼ਤ ਦਾ...
ਦੇਸ਼ 'ਚ ਆਕਸੀਜਨ ਸਪਲਾਈ ਲਈ ਸੁਪਰੀਮ ਕੋਰਟ ਨੇ ਕੀਤਾ ਕੌਮੀ ਟਾਸਕ ਫੋਰਸ ਦਾ ਗਠਨ
. . .  1 day ago
ਨਵੀਂ ਦਿੱਲੀ, 8 ਮਈ - ਕੋਰੋਨਾਵਾਿੲਰਸ ਦੀ ਦੂਸਰੀ ਲਹਿਰ ਦੇ ਪ੍ਰਕੋਪ ਵਿਚਕਾਰ ਸੁਪਰੀਮ ਕੋਰਟ ਨੇ ਇਕ ਨੈਸ਼ਨਲ ਟਾਸਕ ਫੋਰਸ ਗਠਿਤ ਕਰ ਦਿੱਤਾ...
ਮਹਿਲ ਕਲਾਂ (ਬਰਨਾਲਾ) 'ਚ ਕੋਰੋਨਾ ਵਾਇਰਸ ਨਾਲ ਤਿੰਨ ਮੌਤਾਂ
. . .  1 day ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸਬ-ਡਵੀਜ਼ਨ ਮਹਿਲ ਕਲਾਂ (ਬਰਨਾਲਾ) 'ਚ ਕੋਰੋਨਾ ਵਾਇਰਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਮ੍ਰਿਤਕਾ ਵਿਚੋਂ ਪਿੰਡ...
ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਸਹਾਇਤਾ ਸੈਂਟਰ ਸ਼ੁਰੂ
. . .  1 day ago
ਤਲਵੰਡੀ ਸਾਬੋ, 08 ਮਈ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ) - ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲ਼ੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦੀਵਾਨ ਹਾਲ ਵਿਖੇ ਸੂਬੇ ਦਾ ਦੂਜਾ ਕੋਰੋਨਾ ਸਹਾਇਤਾ ਸੈਂਟਰ ਖੋਲ੍ਹ ਦਿੱਤਾ ਗਿਆ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿਲੋਂ ਨੂੰ ਕੀਤੀ ਮਦਦ ਦੀ ਅਪੀਲ
. . .  1 day ago
ਚੰਡੀਗੜ੍ਹ , 8 ਮਈ ( ਬਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਕੋਵੀਡ ਵਿਰੁੱਧ ਲੜਾਈ ਵਿਚ ਰਾਧਾ ਸਵਾਮੀ ਸਤਸੰਗ ਬਿਆਸ ਦਾ ਸਮਰਥਨ ਮੰਗਿਆ...
ਭਾਕਿਯੂ ( ਏਕਤਾ ) ਊਗਰਾਹਾਂ ਨੇ ਵਪਾਰੀਆਂ ਦੇ ਹੱਕ ਵਿਚ ਕੀਤਾ ਪ੍ਰਦਰਸ਼ਨ
. . .  1 day ago
ਨਾਭਾ, 8 ਮਈ (ਕਰਮਜੀਤ ਸਿੰਘ) - ਪੰਜਾਬ ਅੰਦਰ ਦਿਨੋਂ - ਦਿਨ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਕੇਸਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਵਲੋਂ ਸਿਰਫ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੋਲ੍ਹਣ ਦੇ ਹੀ ਹੁਕਮ...
ਚੌਕ ਭਕਨਾ ਵਿਖੇ ਦੁਕਾਨਦਾਰਾਂ ਅਤੇ ਕਿਸਾਨਾਂ ਵਲੋਂ ਮੋਦੀ ਅਤੇ ਕੈਪਟਨ ਸਰਕਾਰ ਦਾ ਪੁਤਲਾ ਫੁਕਿਆ
. . .  1 day ago
ਖਾਸਾ,8 ਮਈ (ਗੁਰਨੇਕ ਸਿੰਘ ਪੰਨੂ) - ਕਰੋਨਾਂ ਮਹਾਂਮਾਰੀ ਦੇ ਵਧਦੇ ਪ੍ਰਭਾਵ ਕਾਰਨ ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਕੀਤੀ ਗਈ ਸੀ । ਜਿਸ ਦੇ ਵਿਰੋਧ ਵਿਚ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ...
ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਨਵੇਂ ਹੁਕਮ ਜਾਰੀ
. . .  1 day ago
ਫ਼ਾਜ਼ਿਲਕਾ,8 ਮਈ (ਪ੍ਰਦੀਪ ਕੁਮਾਰ) - ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ 10 ਮਈ ਤੋਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 6 ਤੋਂ ਦੁਪਹਿਰ 12 ਵਜੇ ਤੱਕ ਖੋਲ੍ਹਣ...
ਕਿਸਾਨ ਜਥੇਬੰਦੀਆਂ ਵਲੋਂ ਹੁਸ਼ਿਆਰਪੁਰ 'ਚ ਤਾਲਾਬੰਦੀ ਵਿਰੁੱਧ ਰੋਸ ਮਾਰਚ
. . .  1 day ago
ਹੁਸ਼ਿਆਰਪੁਰ, 8 ਮਈ (ਬਲਜਿੰਦਰਪਾਲ ਸਿੰਘ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਤਾਲਾਬੰਦੀ ਦੇ ਵਿਰੋਧ 'ਚ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਥਾਨਕ...
ਮਹਿਲ ਕਲਾਂ (ਬਰਨਾਲਾ) ਦੁਕਾਨਦਾਰਾਂ ਨੇ ਕਿਸਾਨ ਜਥੇਬੰਦੀਆਂ ਨੂੰ ਦਿਖਾਈ ਪਿੱਠ
. . .  1 day ago
ਮਹਿਲ ਕਲਾਂ, 8 ਮਈ (ਅਵਤਾਰ ਸਿੰਘ ਅਣਖੀ) - ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਹਫ਼ਤਾਵਾਰੀ ਲਾਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦਾ ਸੱਦਾ....
ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਜੰਡਿਆਲਾ ਗੁਰੂ ਵਿਚ ਰੋਸ ਮਾਰਚ ਤੇ ਪੁਤਲਾ ਸਾੜਿਆ
. . .  1 day ago
ਜੰਡਿਆਲਾ ਗੁਰੂ 8 ਮਈ( ਪਰਮਿੰਦਰ ਸਿੰਘ ਜੋਸਨ ) ਸੰਯੁਕਤ ਕਿਸਾਨ ਮੋਰਚੇ ਨੇ 8 ਮਈ ਨੂੰ ਦੁਕਾਨਾਂ ਖੁਲ੍ਹਵਾਉਣ ਦੇ ....
ਰਾਏਕੋਟ 'ਚ ਕਿਸਾਨ ਜਥੇਬੰਦੀਆਂ ਨੂੰ ਨਹੀਂ ਮਿਲਿਆ ਵਪਾਰੀਆਂ ਦਾ ਸਾਥ, ਦੁਕਾਨਾਂ ਰਹੀਆਂ ਬੰਦ
. . .  1 day ago
ਰਾਏਕੋਟ , 8 ਮਈ (ਸੁਸ਼ੀਲ ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਲਾਕਡਾਊਨ ਦੌਰਾਨ ਦੁਕਾਨਾਂ ਖੁਲ੍ਹਵਾਉਣ ਲਈ ਬੀ.ਕੇ.ਯੂ. ਡਕੌਂਦਾ ਵਲੋਂ...
ਸੂਬਾ ਸਰਕਾਰ ਵਲੋਂ ਹਫ਼ਤੇ ਦੇ ਅਖੀਰ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ਕਰਨ ਦੇ ਦਿੱਤੇ ਆਦੇਸ਼
. . .  1 day ago
ਬੱਧਨੀ ਕਲਾਂ, 08 ਮਈ - (ਸੰਜੀਵ ਕੋਛੜ) ਸੂਬਾ ਸਰਕਾਰ ਵਲੋਂ ਹਫ਼ਤੇ ਦੇ ਅਖੀਰ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ...
ਨਵਜੋਤ ਸਿੱਧੂ ਨੇ ਮੁੜ ਘੇਰਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ
. . .  1 day ago
ਅਬੋਹਰ,8 ਮਈ (ਕੁਲਦੀਪ ਸਿੰਘ ਸੰਧੂ) - ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਬੇਅਦਬੀ ਦੇ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਕੇ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਖ਼ਾਨਾ - ਜੰਗੀ ...
ਕਿਸਾਨ ਸੰਗਠਨਾਂ ਨੇ ਤਾਲਾਬੰਦੀ ਭੰਗ ਕਰਨ ਲਈ ਬਾਜ਼ਾਰਾਂ 'ਚ ਕੀਤਾ ਮੋਦੀ ਤੇ ਕੈਪਟਨ ਸਰਕਾਰਾਂ ਵਿਰੁੱਧ ਰੋਸ ਮਾਰਚ
. . .  1 day ago
ਅਜਨਾਲਾ, 8 ਮਈ (ਐਸ. ਪ੍ਰਸ਼ੋਤਮ) - ਅਜਨਾਲਾ ਦੇ ਬਾਜ਼ਾਰਾਂ 'ਚ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਕਿਸਾਨ ਸੰਗਠਨਾਂ ਜਿੰਨਾਂ 'ਚ ਕਿਰਤੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ...
ਸੰਯੁਕਤ ਮੋਰਚੇ ਦੇ ਸੱਦੇ 'ਤੇ ਦੋਰਾਹਾ 'ਚ ਬਾਜ਼ਾਰ ਖੁਲ੍ਹਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕੀਤਾ ਰੋਸ ਮਾਰਚ
. . .  1 day ago
ਦੋਰਾਹਾ, 8 ਮਈ (ਜਸਵੀਰ ਝੱਜ)- ਸੰਯੁਕਤ ਕਿਸਾਨ ਮੋਰਚੇ ਵਲ਼ੋਂ ਅੱਜ ਦੁਕਾਨਦਾਰਾਂ ਦੇ ਹੱਕ ਵਿਚ ਦੁਕਾਨਾਂ ਖੁਲ੍ਹਵਾਉਣ ਦੇ ਦਿੱਤੇ ਗਏ ਸੱਦੇ ਨੂੰ ਦੋਰਾਹਾ....
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦੁਕਾਨਾਂ ਖੁਲ੍ਹਵਾਈਆਂ
. . .  1 day ago
ਲੋਪੋਕੇ, 8 ਮਈ (ਗੁਰਵਿੰਦਰ ਸਿੰਘ ਕਲਸੀ) - ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਭਾਵ ਕਾਰਨ ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਕੀਤੀ ਗਈ ਤਾਲਾਬੰਦੀ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚੇ ਵਲੋ...
ਸ਼ਰਾਬ ਦੇ ਠੇਕੇ ਖੋਲ੍ਹਣ ਦੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਰਾਬ ਦੇ ਠੇਕੇ ਅੱਗੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
. . .  1 day ago
ਨੂਰਪੁਰ ਬੇਦੀ, 8 ਮਈ (ਹਰਦੀਪ ਸਿੰਘ ਢੀਂਡਸਾ) - ਪੰਜਾਬ ਸਰਕਾਰ ਵਲੋਂ ਤਾਲਾਬੰਦੀ ਦੌਰਾਨ ਦੁਕਾਨਾਂ ਬੰਦ ਰੱਖਣ ਅਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖਣ ਦੇ ਰੋਸ ਵਜੋਂ ਅੱਜ ਕਿਸਾਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 17 ਸਾਵਣ ਸੰਮਤ 552
ਵਿਚਾਰ ਪ੍ਰਵਾਹ: ਸਰਕਾਰਾਂ ਤਾਂ ਸਿਰਫ ਹਕੂਮਤ ਹੀ ਕਰ ਰਹੀਆਂ ਹਨ, ਰਾਜ ਪ੍ਰਬੰਧ ਨਹੀਂ, ਚੰਗੇ ਸ਼ਾਸਨ ਬਾਰੇ ਸੋਚਣਾ ਤਾਂ ਦੂਰ ਦੀ ਗੱਲ ਹੀ ਹੈ। -ਅਗਿਆਤ

ਤੁਹਾਡੇ ਖ਼ਤ

31-07-2020

 ਆਓ ਸਾਰੇ ਰੁੱਖ ਲਗਾਈਏ
ਬਰਸਾਤਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਹ ਸਮਾਂ ਰੁੱਖ ਲਗਾਉਣ ਲਈ ਬਹੁਤ ਢੁਕਵਾਂ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਕਿਉਂਕਿ ਰੁੱਖ ਸਾਡੀ ਜ਼ਿੰਦਗੀ 'ਚ ਬਹੁਤ ਅਹਿਮੀਅਤ ਰੱਖਦੇ ਹਨ। ਇਹ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਵਾਤਾਵਰਨ ਨੂੰ ਸ਼ੁੱਧ ਕਰਦੇ ਹਨ ਅਤੇ ਸਾਨੂੰ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ। ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਰੁੱਖ ਲਗਾਈਏ ਅਤੇ ਇਨ੍ਹਾਂ ਦੀ ਸੰਭਾਲ ਵੀ ਕਰੀਏ।

-ਪ੍ਰਭਜੋਤ ਸਿੰਘ ਮਦਾਨ
ਤਾਜਪੁਰ ਰੋਡ, ਲੁਧਿਆਣਾ।

ਅਵਾਰਾ ਫਿਰਦੀਆਂ ਗਾਵਾਂ
ਅਵਾਰਾ ਫਿਰਦੀਆਂ ਗਾਵਾਂ ਤੋਂ ਅੱਜਕਲ੍ਹ ਸਭ ਵਰਗ ਦੇ ਲੋਕ ਪ੍ਰੇਸ਼ਾਨ ਹਨ, ਖ਼ਾਸ ਕਰਕੇ ਪਿੰਡਾਂ ਦੇ ਕਿਸਾਨ। ਅਵਾਰਾ ਗਾਵਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਪਹਿਲਾਂ ਤਾਂ ਬੁੱਢੀਆਂ ਹੋ ਚੁੱਕੀਆਂ ਗਾਵਾਂ ਹੀ ਅਵਾਰਾ ਫਿਰਦੀਆਂ ਸਨ। ਇਨ੍ਹਾਂ ਨੂੰ ਅਵਾਰਾ ਫਿਰਦੀਆਂ ਦੇਖ ਲੋਕ ਅਕਸਰ ਕਹਿੰਦੇ ਸੀ ਕਿ ਫਲਾਣੇ ਨੇ ਦੁੱਧ ਪੀ ਕੇ ਛੱਡ ਦਿੱਤੀ। ਪਰ ਹੁਣ ਵੇਖਣ ਵਿਚ ਕੀ ਆਉਂਦੈ ਕਿ ਸਾਲ ਕੁ ਦੀਆਂ ਵੱਛੀਆਂ ਨੂੰ ਵੀ ਲੋਕ ਛੱਡਣ ਨੂੰ ਮਜਬੂਰ ਹੋਏ ਪਏ ਹਨ। ਮਜਬੂਰੀ ਲੋਕਾਂ ਦੀ ਕੋਈ ਵੀ ਹੋ ਸਕਦੀ ਹੈ ਪਰ ਜ਼ਿਆਦਾ ਮਜਬੂਰ ਲੋਕ ਗਾਵਾਂ ਦੇ ਵਾਰ-ਵਾਰ ਹੀਟ ਵਿਚ ਆਉਣਾ ਮੰਨਦੇ ਹਨ। ਕੁਝ ਵਿਦੇਸ਼ੀ ਗਾਵਾਂ ਐਚ. ਐਫ. ਤੇ ਅਮਰੀਕਨ ਚੰਗਾ ਰਹਿਣ-ਸਹਿਣ ਭਾਲਦੀਆਂ ਹਨ ਜੋ ਕਿ ਆਮ ਪਸ਼ੂ ਪਾਲਕ ਦੀ ਪਹੁੰਚ ਤੋਂ ਦੂਰ ਹੁੰਦਾ ਹੈ। ਇਨ੍ਹਾਂ ਵਿਦੇਸ਼ੀ ਗਾਵਾਂ ਨੂੰ ਸਾਡੇ ਦੇਸ਼ ਦਾ ਪੌਣ ਪਾਣੀ ਸਹੀ ਨਹੀਂ ਬੈਠਦਾ। ਪਰ ਜਦੋਂ ਅਵਾਰਾ ਗਾਵਾਂ ਕਰਕੇ ਸੜਕ ਦੁਰਘਟਨਾ ਵਿਚ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਦੁੱਖ ਉਹੀ ਸਮਝ ਸਕਦੈ ਜਿਸ ਪਰਿਵਾਰ ਨਾਲ ਬੀਤ ਚੁੱਕੀ ਹੋਵੇ। ਪਿੰਡਾਂ ਵਿਚ ਅਵਾਰਾ ਸਾਨ੍ਹ ਹਮਲਾਵਰ ਰੁਖ਼ ਨਾਲ ਕਿੰਨੇ ਹੀ ਲੋਕਾਂ ਦੀ ਜਾਨ ਲੈ ਚੁੱਕੇ ਹਨ। ਹੁਣ ਸਰਕਾਰ ਤੇ ਪ੍ਰਸ਼ਾਸਨ ਨੂੰ ਜਲਦ ਇਸ ਦਾ ਯੋਗ ਹੱਲ ਕੱਢਣਾ ਚਾਹੀਦਾ ਹੈ ਨਹੀਂ ਤਾਂ ਇਹ ਸਮੱਸਿਆ ਹੋਰ ਵੀ ਵੱਡਾ ਰੂਪ ਧਾਰ ਸਕਦੀ ਹੈ, ਜਿਸ ਦੇ ਨਤੀਜੇ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ।

-ਜਸਵੰਤ ਸਿੰਘ ਲਖਣਪੁਰੀ
ਪਿੰਡ ਲਖਣਪੁਰ, ਤਹਿ: ਖਮਾਣੋਂ (ਫ.ਗ.ਸ.)।

ਪੰਛੀਆਂ ਦੀ ਕਰੋ ਦੇਖਭਾਲ
ਗਰਮੀ ਦਾ ਮੌਸਮ ਚੱਲ ਰਿਹਾ ਹੈ। ਹਰ ਕੋਈ ਗਰਮੀ ਮਹਿਸੂਸ ਕਰ ਰਿਹਾ ਹੈ। ਗਰਮੀ ਤੋਂ ਨਿਜਾਤ ਪਾਉਣ ਲਈ ਹਰ ਇਨਸਾਨ ਵੱਖ-ਵੱਖ ਤਰ੍ਹਾਂ ਦੇ ਤੌਰ-ਤਰੀਕੇ ਅਪਣਾ ਰਿਹਾ ਹੈ ਜਿਵੇਂ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰ ਰਿਹਾ ਹੈ, ਆਪਣੇ-ਆਪ ਨੂੰ ਗਰਮੀ ਤੋਂ ਬਚਾਉਣ ਲਈ ਘਰਾਂ ਵਿਚ ਰਹਿ ਰਿਹਾ ਹੈ, ਨਿੰਬੂ ਪਾਣੀ ਵੱਧ ਤੋਂ ਵੱਧ ਪੀ ਰਿਹਾ ਹੈ ਆਦਿ ਅਨੇਕਾਂ ਅਜਿਹੀਆਂ ਸਾਵਧਾਨੀਆਂ ਅਪਣਾ ਰਿਹਾ ਹੈ, ਜਿਸ ਨਾਲ ਕਿ ਗਰਮੀ ਤੋਂ ਬਚਿਆ ਜਾ ਸਕੇ। ਇਹ ਤਾਂ ਹੋਈ ਇਨਸਾਨ ਦੀ ਗੱਲ ਪਰ ਪੰਛੀ ਜੋ ਕਿ ਆਤਮ-ਨਿਰਭਰ ਨਹੀਂ ਹਨ, ਉਨ੍ਹਾਂ ਦੀ ਦੇਖਭਾਲ ਕਰਨਾ ਵੀ ਸਾਡਾ ਫ਼ਰਜ਼ ਬਣਦਾ ਹੈ। ਇਹੀ ਸਾਡਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੋਵੇਗਾ। ਇਸ ਲਈ ਪੰਛੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੇ ਪੀਣ ਦੇ ਪਾਣੀ ਦਾ ਪ੍ਰਬੰਧ ਕਰੀਏ। ਘਰਾਂ ਦੀਆਂ ਛੱਤਾਂ ਉੱਪਰ, ਵਿਹੜੇ ਵਿਚ ਖਾਲੀ ਥਾਂ, ਗੇਟ ਦੇ ਬਾਹਰ, ਖੇਤਾਂ ਵਿਚ ਮਿੱਟੀ ਦੇ ਭਾਂਡਿਆਂ ਵਿਚ ਪਾਣੀ ਰੱਖੀਏ ਤਾਂ ਜੋ ਪੰਛੀਆਂ ਨੂੰ ਪਾਣੀ ਮਿਲ ਸਕੇ।

-ਗੁਰਪ੍ਰੀਤ ਸਿੰਘ ਸਹੋਤਾ
ਪਿੰਡ ਤੇ ਡਾਕ: ਡੱਫਰ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।

ਰੁਖ਼ਾ ਮਾਹੌਲ
ਆਨਲਾਈਨ ਸਿੱਖਿਆ ਦੇ ਚਲਦਿਆਂ ਕੋਈ ਸ਼ੱਕ ਨਹੀਂ ਅਧਿਆਪਕ ਆਪਣੀ ਤਨਦੇਹੀ ਨਾਲ ਬੱਚਿਆਂ ਨੂੰ ਨਿਵੇਕਲੇ ਤੋਂ ਨਿਵੇਕਲੇ ਢੰਗਾਂ ਰਾਹੀਂ ਸਿੱਖਿਆ ਪ੍ਰਦਾਨ ਕਰ ਰਹੇ ਹਨ। ਇਸ ਦੇ ਨਾਲ-ਨਾਲ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਕਿਰਿਆਵਾਂ ਸਿੱਖਿਆ ਦਾ ਅਟੁੱਟ ਅੰਗ ਹਨ। ਕਿਸੇ ਵੀ ਅਧਿਆਪਕ ਨੂੰ ਆਪਣੇ ਮਨ ਵਿਚੋਂ ਇਹ ਵਹਿਮ ਕੱਢ ਦੇਣਾ ਚਾਹੀਦਾ ਹੈ ਕਿ ਕਿਰਿਆਵਾਂ ਰਾਹੀਂ ਬੱਚੇ ਸਿੱਖਿਆ ਤੋਂ ਪਛੜ ਜਾਣਗੇ। ਇਸ ਲਈ ਉਨ੍ਹਾਂ ਨੂੰ ਜ਼ਿਆਦਾ ਖੇਡਣ, ਕੁੱਦਣ ਜਾਂ ਕੋਈ ਕਿਰਿਆ ਨਾ ਕਰਨ ਦਿੱਤੀ ਜਾਵੇ। ਬਲਕਿ ਕਿਰਿਆਵਾਂ ਬੱਚੇ ਦੇ ਤਜਰਬੇ ਦੇ ਨਾਲ-ਨਾਲ ਉਸ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਵੀ ਕਰਦੀਆਂ ਹਨ। ਬੱਚੇ ਵਿਚ ਡਿਸਗ੍ਰਾਫੀਆ ਵਰਗੀਆਂ ਸਮੱਸਿਆਵਾਂ ਤਾਂ ਹੀ ਪੈਦਾ ਹੁੰਦੀਆਂ ਹਨ ਕਿ ਉਨ੍ਹਾਂ ਦੇ ਸੰਵੇਦੀ ਹੁਨਰਾਂ ਦਾ ਵਿਕਾਸ ਨਹੀਂ ਹੋਇਆ ਹੁੰਦਾ। ਪਹਿਲਾਂ ਦੇ ਸਮੇਂ ਵਿਚ ਬੱਚੇ ਮਿੱਟੀ ਵਿਚ ਖੇਡਦੇ, ਬਰਤਨ ਤੇ ਮਿੱਟੀ ਦੇ ਭਾਂਡੇ ਬਣਾਉਂਦੇ। ਉਹ ਆਟੇ ਦੀ ਚਿੜੀ ਬਣਾਉਣੀ ਸਿਰਫ ਬੱਚੇ ਦੇ ਮਨੋਰੰਜਨ ਹੀ ਨਹੀਂ ਕਰਦੀ ਸੀ, ਉਸ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਵੀ ਕਰਦੀ ਸੀ। ਅਸਲ ਵਿਚ ਸਿੱਖਿਆ ਉਹੀ ਹੈ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਤੇ ਕਿਰਿਆਵਾਂ ਵਿਚ ਕੰਮ ਆਉਣ। ਇਸ ਲਈ ਸਿੱਖਿਆ ਦਿੰਦੇ ਸਮੇਂ ਕਿਰਿਆਵਾਂ ਦਾ ਧਿਆਨ ਜ਼ਰੂਰ ਰੱਖਿਆ ਜਾਣਾ ਚਾਹੀਦਾ ਹੈ।

-ਪੂਜਾ ਪੁੰਡਰਕ
ਸਿਖਿਆਰਥੀ ਡਾਇਟ ਅਹਿਮਦਪੁਰ (ਮਾਨਸਾ)।

ਮਨੋਰੰਜਨ ਸਬੰਧੀ ਸਮਾਜਿਕ ਵੰਡ
ਮਨੋਰੰਜਨ ਦਾ ਮਹੱਤਵਪੂਰਨ ਸ੍ਰੋਤ ਸੰਗੀਤ ਹੈ। ਹਰੇਕ ਗਾਇਕ ਨੂੰ ਪਾਗਲਪਨ ਦੀ ਹੱਦ ਤੋਂ ਵੱਧ ਕੁਝ ਖ਼ਾਸ ਚਾਹੁਣ ਵਾਲੇ ਹੁੰਦੇ ਹਨ। ਉਹ ਉਸ ਗਾਇਕ ਨਾਲ ਭਾਵਨਾਤਮਕ ਤੌਰ 'ਤੇ ਬੱਝ ਜਾਂਦੇ ਹਨ। ਲੋਕ ਮਾਨਸਿਕਤਾ ਚਹੇਤੇ ਗਾਇਕ ਨਾਲ ਇਸ ਤਰ੍ਹਾਂ ਜੁੜ ਗਈ ਹੈ ਕਿ ਉਹ ਗਾਇਕ ਦੇ ਚੰਗੇ-ਮਾੜੇ ਪੱਖ ਦਾ ਗਿਆਨ ਰੱਖਦੇ ਹੋਏ ਵੀ ਅਗਿਆਨੀ ਹਨ ਅਤੇ ਆਪਣੇ ਲਈ ਕੱਟੜ ਫੈਨ ਦਾ ਵਿਸ਼ੇਸ਼ਣ ਘੜ ਲਿਆ ਹੈ। ਜੇਕਰ ਕੋਈ ਗਾਇਕ ਦੀ ਗ਼ਲਤ ਗਾਇਕੀ ਤੇ ਗ਼ਲਤ ਵਿਵਹਾਰ ਦੀ ਆਲੋਚਨਾ ਕਰਦਾ ਹੈ ਤਾਂ ਗਾਇਕ ਦੇ ਇਹ ਫੈਨ ਐਨੇ ਅੰਨ੍ਹੇਪਣ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਸਭ ਮਰਿਯਾਦਾਵਾਂ ਭੁੱਲ ਗਾਲੀ-ਗਲੋਚ 'ਤੇ ਆ ਜਾਂਦੇ ਹਨ। ਸੋਸ਼ਲ ਮੀਡੀਆ ਸਾਂਝਾ ਮੰਚ ਹੈ ਜਿੱਥੇ ਸਭ ਲੋਕ ਉਨ੍ਹਾਂ ਦੀਆਂ ਹਰਕਤਾਂ ਨੂੰ ਦੇਖ ਰਹੇ ਹੁੰਦੇ ਹਨ। ਗੀਤ-ਸੰਗੀਤ ਮਨੋਰੰਜਨ ਦਾ ਸਾਧਨ ਰਿਹਾ ਹੈ। ਗੀਤ-ਸੰਗੀਤ ਸੁਣੋ ਸੁਣਨਾ ਵੀ ਚਾਹੀਦਾ ਹੈ ਪਰ ਚੰਗੇ-ਮਾੜੇ ਦਾ ਖਿਆਲ ਬਹੁਤ ਜ਼ਰੂਰੀ ਹੈ। ਮਨੋਰੰਜਨ ਨੂੰ ਸਿਰਫ ਮਨੋਰੰਜਨ ਸਮਝਣਾ ਚਾਹੀਦਾ ਹੈ ਇਸ ਤੋਂ ਵੱਧ ਇਸ ਨੂੰ ਜ਼ਿੰਦਗੀ ਵਿਚ ਸਥਾਨ ਦੇਣਾ ਸਾਡੀ ਮਾਨਸਿਕਤਾ ਅਤੇ ਵਿਅਕਤਿਤਵ 'ਤੇ ਬੁਰਾ ਅਸਰ ਪਾ ਸਕਦਾ ਹੈ। ਜੋ ਗੀਤ ਸੰਗੀਤ ਵਧੀਆ ਹੈ, ਉਸ ਨੂੰ ਸੁਣੋ ਭਾਵੇਂ ਗਾਇਕ ਕੋਈ ਵੀ ਹੋਵੇ ਜੋ ਮਾੜਾ ਹੈ, ਉਸ ਦਾ ਵਿਰੋਧ ਕਰੋ ਭਾਵੇ ਗਾਇਕ ਆਪਣਾ ਕੋਈ ਸਕਾ ਸਬੰਧੀ ਕਿਉਂ ਨਾ ਹੋਵੇ।

-ਅੰਮ੍ਰਿਤ ਪਾਲ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਵਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਾਰਨ ਖਪਤਕਾਰ ਪੱਖ ਵਿਚ ਬੇਚੈਨੀ ਭਰੀ ਹਾਹਾਕਾਰ ਮਚੀ ਹੋਈ ਹੈ। ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੇ ਸਮੁੱਚੀ ਦੁਨੀਆ ਦੀ ਸੜਕੀ ਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤੀ ਹੋਈ ਹੈ। ਇਸ ਸਥਿਤੀ ਕਾਰਨ ਤੇਲ ਦੇ ਉਤਪਾਦਨ ਦੇਸ਼ ਕਾਫੀ ਘਬਰਾਹਟ ਮਹਿਸੂਸ ਕਰ ਰਹੇ ਹਨ ਕਿਉਂਕਿ ਖ਼ਰੀਦ 'ਤੇ ਖਪਤ ਬੇਹੱਦ ਘਟ ਗਈ ਹੈ। ਇਨ੍ਹਾਂ ਦੇਸ਼ਾਂ ਲਈ ਕੱਚੇ ਤੇਲ ਨੂੰ ਭੰਡਾਰ ਕਰਨ ਦੀ ਸਮੱਸਿਆ ਵੱਡੀ ਚਿੰਤਾ ਬਣੀ ਹੋਈ ਹੈ, ਇਸੇ ਕਰਕੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਾਫੀ ਗਿਰਾਵਟ ਵੀ ਆਈ ਹੈ। ਪਰ ਸਾਡੀਆਂ ਕੇਂਦਰ 'ਤੇ ਸੂਬਾ ਸਰਕਾਰਾਂ ਪੈਟਰੋਲ ਤੇ ਡੀਜ਼ਲ ਉੱਪਰ ਵੈਟ ਲਗਾ ਕੇ ਆਪਣੇ ਖ਼ਜ਼ਾਨੇ ਭਰਨ ਵਿਚ ਮਸਤ ਹਨ। ਇਹ ਦੇਸ਼ ਦੀ ਜਨਤਾ ਨਾਲ ਸਰਾਸਰ ਧੋਖਾ, ਬੇਈਮਾਨੀ ਤੇ ਬੇਇਨਸਾਫ਼ੀ ਹੈ। ਇਸ ਦਾ ਸਭ ਤੋਂ ਵੱਧ ਮਾੜਾ ਪ੍ਰਭਾਵ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਉੱਪਰ ਪੈ ਰਿਹਾ ਹੈ। ਸਾਡੀਆਂ ਸਰਕਾਰਾਂ ਨੂੰ ਆਮ ਜਨਤਾ ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਗ਼ਲਤ ਫ਼ੈਸਲੇ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

-ਮੰਗਲ ਮੀਤ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

30-07-2020

 ਬੁਢਾਪਾ ਪੈਨਸ਼ਨ
ਸਰਕਾਰ ਦੇ ਇਕ ਸਰਵੇਖਣ ਅਨੁਸਾਰ ਪੰਜਾਬ ਵਿਚ ਪਿਛਲੇ ਸਮੇਂ ਤੋਂ ਸੂਬੇ ਵਿਚ 70137 ਲੋਕ ਨਾਜਾਇਜ਼ ਪੈਨਸ਼ਨ ਲੈ ਰਹੇ ਸਨ। ਉਨ੍ਹਾਂ ਹੁਣ ਤੱਕ 62 ਕਰੋੜ ਰੁਪਏ ਤੋਂ ਵੱਧ ਰਕਮ ਪੈਨਸ਼ਨ ਦੇ ਰੂਪ ਵਿਚ ਸਰਕਾਰੀ ਖਜ਼ਾਨੇ 'ਚੋਂ ਕਢਾ ਲਈ ਹੈ, ਜੋ ਹੁਣ ਪੰਜਾਬ ਸਰਕਾਰ ਵਾਪਸ ਲਵੇਗੀ। ਇਹ ਬਿਲਕੁਲ ਲੈਣੇ ਚਾਹੀਦੇ ਹਨ। ਪਰ ਇਨ੍ਹਾਂ 'ਚ ਬਹੁਤੇ ਉਹ ਲੋਕ ਵੀ ਹੋਣਗੇ, ਜੋ ਇਹ ਰਕਮ ਵਾਪਸ ਕਰਨ ਜੋਗੇ ਨਹੀਂ ਹਨ। ਬਹੁਤਿਆਂ ਦੀ ਕਲਜੁਗੀ ਔਲਾਦ ਇਹ ਕਹੇਗੀ ਕਿ ਪੈਸੇ ਤਾਂ ਹੈ ਨਹੀਂ ਮੇਰੇ 60 ਸਾਲ ਦੇ ਬਾਪੂ ਨੂੰ ਜੇਲ੍ਹ ਵਿਚ ਲੈ ਜਾਓ। ਦੂਜੇ ਪਾਸੇ ਪੈਨਸ਼ਨ ਲੈਣ ਵਾਲੇ ਇਕੱਲੇ ਹੀ ਇਸ ਦੇ ਦੋਸ਼ੀ ਨਹੀਂ ਹਨ। ਇਨ੍ਹਾਂ ਦੇ ਨਾਲ-ਨਾਲ ਸਬੰਧਿਤ ਅਧਿਕਾਰੀਆਂ ਨੂੰ ਵੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ, ਜਿਨ੍ਹਾਂ ਤਸਦੀਕ ਕੀਤੀ ਕਿ ਇਹ ਆਦਮੀ ਔਰਤ ਪੈਨਸ਼ਨ ਦੇ ਹੱਕਦਾਰ ਹੈ। ਇਕੱਲੇ ਅਧਿਕਾਰੀ ਹੀ ਨਹੀਂ ਪਿੰਡ ਦਾ ਸਰਪੰਚ, ਐਮ.ਸੀ. ਆਦਿ ਨੂੰ ਵੀ ਇਹ ਸਜ਼ਾ ਮਿਲੇ ਕਿ ਉਹ ਤੇ ਉਹਦਾ ਪੂਰਾ ਪਰਿਵਾਰ ਕਦੇ ਵੀ ਕਿਸੇ ਵੀ ਚੋਣ ਵਿਚ ਹਿੱਸਾ ਨਹੀਂ ਲੈ ਸਕਦਾ, ਭਾਵੇਂ ਉਹ ਮੈਂਬਰੀ ਸਰਪੰਚੀ ਤੋਂ ਲੈ ਕੇ ਕੋਈ ਵੀ ਚੋਣ ਹੋਵੇ। ਜੋ ਆਦਮੀ ਪੈਨਸ਼ਨ ਵਾਪਸ ਨਹੀਂ ਕਰ ਸਕਦੇ, ਉਹ ਰਕਮ ਉਪਰੋਕਤ ਲੋਕਾਂ ਤੋਂ ਵਸੂਲੀ ਜਾਵੇ। ਇਸ ਤਰ੍ਹਾਂ ਕਰਨ ਨਾਲ ਗ਼ਲਤ ਪੈਨਸ਼ਨ ਲਵਾਉਣ ਵਾਲੇ ਨੂੰ ਵੀ ਨਸੀਹਤ ਪਵੇਗੀ। ਅੱਗੇ ਤੋਂ ਕੋਈ ਅਧਿਕਾਰੀ ਸਰਪੰਚ ਮੈਂਬਰ ਗ਼ਲਤ ਕੰਮ ਨਹੀਂ ਕਰੇਗਾ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਰੇਲਵੇ ਨੂੰ ਹਰ ਸਾਲ ਹੋਵੇਗੀ 7.16 ਕਰੋੜ ਦੀ ਬੱਚਤ
ਡੀਜ਼ਲ ਵਾਲੇ ਇੰਜਣਾਂ ਨੂੰ ਹਟਾ ਕੇ ਉਥੇ ਰੇਲਵੇ ਲਾਈਨਾਂ ਦੇ ਉੱਪਰ ਬਿਜਲੀ ਦੀਆਂ ਤਾਰਾਂ (ਓ.ਐਚ.ਈ.) ਲਗਾਈਆਂ ਜਾ ਰਹੀਆਂ ਹਨ। ਹੁਣ ਰੇਲ ਗੱਡੀ 'ਚ ਏ.ਸੀ. ਜਾਂ ਪੱਖੇ ਚਲਾਉਣ ਲਈ ਅਤੇ ਬੱਤੀ ਜਗਾਉਣ ਲਈ ਬਿਜਲੀ ਰੇਲ ਇੰਜਣ ਤੋਂ ਮਿਲੇਗੀ। ਰੇਲ ਖਿੱਚਣ ਲਈ ਇੰਜਣ 'ਚ ਲੱਗੇ ਉਪਕਰਨ ਤੋਂ ਰੇਲਵੇ ਲਾਈਨਾਂ ਉੱਪਰ ਲੱਗੀਆਂ ਤਾਰਾਂ ਰਾਹੀਂ ਬਿਜਲੀ ਲਈ ਜਾਂਦੀ ਹੈ। ਡੀ.ਜੀ. ਸੈੱਟ ਨਾਲ ਤਿਆਰ ਬਿਜਲੀ ਦੀ ਲਾਗਤ 22 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ, ਜਦੋਂ ਕਿ ਬਿਜਲੀ ਘਰਾਂ ਤੋਂ ਪ੍ਰਾਪਤ ਬਿਜਲੀ 6 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਇਸ ਨਾਲ ਰੇਲਵੇ ਨੂੰ ਹਰ ਸਾਲ ਕਰੀਬ 7.16 ਕਰੋੜ ਰੁਪਏ ਦੀ ਬੱਚਤ ਹੋਵੇਗੀ। ਉਹ ਵੀ ਉਦੋਂ ਜਦੋਂ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਵਧ ਰਹੀਆਂ ਹਨ।

-ਰਾਜੇਸ਼ ਭਾਰਦੁਆਜ
ਪਿੰਡ ਤੇ ਡਾਕ: ਦਾਤਾਰਪੁਰ (ਚੌਕੀ) ਹੁਸ਼ਿਆਰਪੁਰ।

ਇਕ ਚੰਗਾ ਫ਼ੈਸਲਾ
ਅਮਰਨਾਥ ਯਾਤਰਾ ਇਸ ਸਾਲ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਰੱਦ ਕਰ ਦਿੱਤੀ ਗਈ ਹੈ। ਇਸ ਵਿਚ ਜੇ ਅਸੀਂ ਧਰਮ ਨੂੰ ਪਹਿਲਾਂ ਰੱਖਦੇ ਅਤੇ ਕੋਰੋਨਾ ਵਿਸ਼ਾਣੂ ਨੂੰ ਨਜ਼ਰਅੰਦਾਜ਼ ਕਰਦੇ ਤਾਂ ਇਹ ਇਕ ਵੱਡੀ ਗ਼ਲਤੀ ਸਾਬਤ ਹੋ ਸਕਦੀ ਸੀ। ਜੇ ਇਹ ਅਮਰਨਾਥ ਯਾਤਰਾ ਸ਼ੁਰੂ ਹੋ ਜਾਂਦੀ ਤਾਂ ਭਾਰਤ ਦੇ ਵੱਖ-ਵੱਖ ਥਾਵਾਂ ਤੋਂ ਲੋਕ ਇਸ ਅਮਰਨਾਥ ਯਾਤਰਾ ਵਿਚ ਸ਼ਾਮਿਲ ਹੋ ਜਾਂਦੇ ਅਤੇ ਬਾਅਦ ਵਿਚ ਕੋਰੋਨਾ ਹੋਰ ਫੈਲ ਜਾਂਦਾ ਅਤੇ ਸਥਿਤੀ ਹੋਰ ਵਿਗੜ ਜਾਂਦੀ। ਇਹ ਸੰਗਠਨ ਅਤੇ ਭਾਰਤ ਸਰਕਾਰ ਦੁਆਰਾ ਲਿਆ ਗਿਆ ਇਕ ਚੰਗਾ ਫ਼ੈਸਲਾ ਹੈ। ਸਰਕਾਰ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਹੁਣ ਅਮਰਨਾਥ ਯਾਤਰਾ ਦੇ ਵਰਚੁਅਲ ਦਰਸ਼ਨ ਸ਼ੁਰੂ ਹੋਣਗੇ। ਹੁਣ ਭਾਰਤ ਵਿਚ ਹਰ ਕੋਈ ਆਪਣੇ ਘਰਾਂ ਵਿਚ ਰਹਿ ਕੇ ਮੁਫ਼ਤ ਵਰਚੁਅਲ ਦਰਸ਼ਨ ਕਰ ਸਕੇਗਾ।

-ਨੇਹਾ ਜਮਾਲ
ਮੁਹਾਲੀ।

ਕੈਪਟਨ ਸਾਬ੍ਹ ਦੀ ਸਹੁੰ
ਚਿੱਟਾ ਪੰਜਾਬ ਦੀ ਨੌਜਵਾਨੀ ਦਾ ਬਹੁਤ ਵੱਡਾ ਦੁਸ਼ਮਣ ਬਣ ਗਿਆ ਹੈ। ਚਿੱਟੇ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਕੋਈ ਹੀ ਅਜਿਹਾ ਪਿੰਡ ਜਾਂ ਸ਼ਹਿਰ ਹੋਵੇਗਾ, ਜਿਥੇ ਚਿੱਟੇ ਨੇ ਆਪਣੇ ਪੈਰ ਨਾ ਪਸਾਰੇ ਹੋਣ। ਜੇਕਰ ਦੂਸਰੇ ਪਾਸੇ ਗੱਲ ਕਰੀਏ ਤੇ ਕਾਨੂੰਨ ਦੇ ਬਹੁਤ ਸਾਰੇ ਰਖਵਾਲੇ ਇਸ ਧੰਦੇ ਨਾਲ ਜੁੜ ਚੁੱਕੇ ਹਨ। ਇਸ ਤੋਂ ਅੱਗੇ ਆਪਣੇ ਪਰਿਵਾਰ ਨੂੰ ਵੀ ਜੋੜੀ ਜਾਂਦੇ ਹਨ। ਪਹਿਲਾਂ ਵੀ ਅਨੇਕਾਂ ਇਹੋ ਜਿਹੀਆਂ ਖ਼ਬਰਾਂ ਲੋਕਾਂ ਨੇ ਪੜ੍ਹੀਆਂ ਹਨ। ਉਨ੍ਹਾਂ ਨੂੰ ਕਹੋ ਜੇ ਤਨਖਾਹਾਂ ਨਾਲ ਢਿੱਡ ਨਹੀਂ ਭਰਦਾ ਤੇ ਫਿਰਮੰਗਣਾ ਸ਼ੁਰੂ ਕਰ ਦੇਣ। ਪੰਜਾਬ ਵਿਚ ਭਿਖਾਰੀ ਵੀ ਕਰੋੜਪਤੀ ਬਥੇਰੇ ਹਨ। ਵਾਸਤਾ ਜੇ ਰੱਬ ਦਾ ਆਪਣੇ ਢਿੱਡ ਭਰਨ ਬਦਲੇ ਕਿਸੇ ਦੇ ਪੁੱਤਰਾਂ ਦੇ ਦੁਸ਼ਮਣ ਨਾ ਬਣੋ। ਹੁਣ ਤਾਂ ਅਖੀਰ ਹੋ ਚੁੱਕੀ ਹੈ। ਜਾ ਕੇ ਵੇਖੋ ਓਟ ਸੈਂਟਰਾਂਵਿਚ ਆਪੇ ਹੀ ਪਤਾ ਚੱਲ ਜਾਵੇਗਾ ਭੀੜ ਵੇਖ ਕੇ। ਬਚਾਲਓਪੰਜਾਬ ਦੀ ਨੌਜਵਾਨੀ ਨੂੰ ਜੇ ਕਿਸੇ ਤੋਂ ਬਚਾਇਆ ਜਾਂਦਾ। ਨਹੀਂ ਤਾਂ ਹੱਥ ਧੋ ਕੇ ਬਹਿਣਾ ਪੈ ਜਾਵੇਗਾ ਇਕ ਦਿਨ ਮਾਪਿਆਂਤੇ ਦੇਸ਼ ਨੂੰ।

-ਸੂਬੇਦਾਰਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫਿਰੋਜ਼ਪੁਰ)।

ਨਸ਼ਿਆਂ ਦਾ ਵਧਦਾ ਪ੍ਰਕੋਪ
ਪੰਜ ਦਰਿਆਵਾਂ ਦੀ ਧਰਤੀ ਪੰਜਾਬ 'ਚ ਅੱਜ 6ਵਾਂ ਦਰਿਆ ਨਸ਼ਿਆਂ ਦਾ ਵਹਿ ਰਿਹਾ ਹੈ। ਪੰਜਾਬ 'ਚ ਵਧੇਰੇ ਵਰਤੋਂ 'ਚ ਆਉਣ ਵਾਲੇ ਨਸ਼ੇ ਸਿਗਰਟ, ਬੀੜੀ, ਤੰਬਾਕੂ, ਗੋਲੀਆਂ, ਟੀਕੇ, ਭੰਗ, ਸ਼ਰਾਬ, ਡੋਡੇ, ਭੁੱਕੀ, ਚਰਸ, ਅਫੀਮ, ਸਮੈਕ ਅਤੇ ਹੈਰੋਇਨ ਆਦਿ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗੂ ਖਾ ਰਹੇ ਹਨ। ਅੱਜ ਸਾਡੇ ਗੁਆਂਢੀ ਦਾ ਬੱਚਾ ਨਸ਼ੇ ਕਰ ਰਿਹਾ ਹੈ, ਅਸੀਂ ਮੂਕ ਦਰਸ਼ਕ ਬਣ ਕੇ ਵੇਖ ਰਹੇ ਹਾਂ ਅਤੇ ਉਸ ਦੇ ਮਾਪਿਆਂ ਨੂੰ ਦੱਸਣ ਦੀ ਲੋੜ ਹੀ ਨਹੀਂ ਸਮਝਦੇ ਕੱਲ੍ਹ ਨੂੰ ਸਾਡਾ ਬੱਚਾ ਵੀ ਇਸ ਦੀ ਗ੍ਰਿਫ਼ਤ ਵਿਚ ਆ ਸਕਦਾ ਹੈ ਕਿਉਂਕਿ ਗੁਆਂਢ 'ਚ ਲੱਗੀ ਅੱਗ ਦਾ ਸੇਕ ਯਕੀਨਨ ਸਾਡੇ ਘਰ ਵੀ ਪਹੁੰਚੇਗਾ। ਸਾਡੀ ਬਤੌਰ ਮਾਪੇ ਹੋਣ ਦੇ ਨਾਤੇ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਨਾਲ ਦੋਸਤਾਨਾ ਸਬੰਧ ਬਣਾ ਕੇ, ਉਨ੍ਹਾਂ ਦੇ ਬੇਫਜ਼ੂਲ ਖਰਚਿਆਂ ਨੂੰ ਕੰਟਰੋਲ ਕਰਕੇ, ਉਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨਾਂ ਨੂੰ ਆਪਣੇ ਕੰਮ ਪ੍ਰਤੀ ਜ਼ਿੰਮੇਵਾਰੀ ਲਈ ਪਾਬੰਦ ਕਰੀਏ। ਮੇਰਾ ਨਿੱਜੀ ਤੌਰ 'ਤੇ ਨਸ਼ਿਆਂ ਤੋਂ ਬਚਣ ਦਾ ਇਕ ਸੁਝਾਅ ਹੈੈ ਕਿ ਸਾਨੂੰ ਆਪਣੇ ਆਪਣੇ ਧਰਮ 'ਚ ਪਰਿਪੱਕ ਹੋਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਧਰਮ ਨਸ਼ਿਆਂ ਦੇ ਸੇਵਨ ਨੂੰ ਉਤਸ਼ਾਹਿਤ ਨਹੀਂ ਕਰਦਾ। ਆਉ ਅਸੀਂ ਸਾਰੇ ਬਿਨਾਂ ਕਿਸੇ ਭੇਦਭਾਵ ਦੇ ਇਕਜੁੱਟ ਹੋ ਕੇ ਨਸ਼ੇ ਦੇ ਖ਼ਾਤਮੇ ਲਈ, ਜਿੱਥੇ ਵੀ ਸੰਭਵ ਹੋਵੇ, ਆਪਣਾ-ਆਪਣਾ ਬਣਦਾ ਯੋਗਦਾਨ ਪਾਈਏ ਤਾਂ ਜੋ ਸਾਡਾ ਪੰਜਾਬ ਆਪਣੀ ਪੁਰਾਣੀ ਲੀਹ 'ਤੇ ਆ ਕੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਸਕੇ।

-ਅਮਰਜੀਤ ਸਿੰਘ ਪੁਰੇਵਾਲ
ਸਾਇੰਸ ਮਾਸਟਰ, ਸਰਕਾਰੀ ਹਾਈ ਸਕੂਲ ਸਾਧੂਚੱਕ (ਗੁਰਦਾਸਪੁਰ)।Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX