ਤਾਜਾ ਖ਼ਬਰਾਂ


ਟੀ-20 ਵਿਸ਼ਵ ਕੱਪ:ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਸ. ਪ੍ਰਕਾਸ਼ ਸਿੰਘ ਬਾਦਲ ਨੇ ਦਰਸ਼ਨ ਧਾਲੀਵਾਲ ਨੂੰ ਏਅਰਪੋਰਟ ਤੋਂ ਵਾਪਸ ਅਮਰੀਕਾ ਜਾਣ 'ਤੇ ਲਿਖਿਆ ਮੋਦੀ ਨੂੰ ਪੱਤਰ
. . .  1 day ago
ਚੰਡੀਗੜ੍ਹ, 26 ਅਕਤੂਬਰ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਮਰੀਕਾ ਵਾਸੀ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਨੂੰ ਏਅਰਪੋਰਟ ਤੋਂ ਵਾਪਸ ਜਾਣ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਹੈ ...
ਕੈਨੇਡਾ ਦੀ ਲੋਕ ਸੇਵਾ ਅਤੇ ਖਰੀਦ ਮੰਤਰੀ ਅਨੀਤਾ ਆਨੰਦ ਨੂੰ ਬਣਾਇਆ ਗਿਆ ਰਾਸ਼ਟਰੀ ਰੱਖਿਆ ਮੰਤਰੀ
. . .  1 day ago
ਪੂਰੇ ਪੰਜਾਬ ਵਿਚ ਪਟਾਕਿਆਂ ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ
. . .  1 day ago
ਚੰਡੀਗੜ੍ਹ ,26 ਅਕਤੂਬਰ - ਪੂਰੇ ਪੰਜਾਬ ਵਿਚ ਪਟਾਕਿਆਂ ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਹੈ। ਸਿਰਫ਼ ਹਰੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਦੀ ਇਜਾਜ਼ਤ ਹੋਵੇਗੀ। ਦੀਵਾਲੀ 'ਤੇ ਰਾਤ 8-10 ਵਜੇ,...
ਐਚ. ਪੀ .ਬੀ. ਓ. ਐੱਸ. ਈ.ਨਾਲ ਸਬੰਧਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 1 ਤੋਂ 6 ਨਵੰਬਰ ਤੱਕ ਬੰਦ ਰਹਿਣਗੇ - ਹਿਮਾਚਲ ਸਰਕਾਰ
. . .  1 day ago
ਬ੍ਰਿਟਿਸ਼ ਫੌਜ ਦੇ ਜਨਰਲ ਸਟਾਫ ਦੇ ਮੁਖੀ ਜਨਰਲ ਸਰ ਮਾਰਕ ਕਾਰਲਟਨ ਨੇ ਭਾਰਤੀ ਫੌਜ ਦੇ ਜਨਰਲ ਐਮ.ਐਮ ਨਰਵਾਣੇ ਨਾਲ ਕੀਤੀ ਮੁਲਾਕਾਤ
. . .  1 day ago
ਫ਼ਾਜ਼ਿਲਕਾ : ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਅਤੇ ਸ਼ੱਕੀ ਪਦਾਰਥ ਬਰਾਮਦ
. . .  1 day ago
ਫ਼ਾਜ਼ਿਲਕਾ, 26 ਅਕਤੂਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿਚ ਬੀ. ਐਸ.ਐਫ. ਦੇ ਜਵਾਨਾਂ ਨੇ ਪਾਕਿਸਤਾਨ ਦੇ ਮਨਸੂਬਿਆਂ ਨੂੰ ਫ਼ੇਲ੍ਹ ਕਰਦਿਆਂ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਸ਼ੱਕੀ ਪਦਾਰਥ ...
ਕਰੂਜ਼ ਸ਼ਿਪ ਡਰੱਗਜ਼ ਮਾਮਲਾ : ਵਿਸ਼ੇਸ਼ ਐਨ.ਡੀ.ਪੀ.ਐਸ. ਅਦਾਲਤ ਨੇ ਮੁਲਜ਼ਮ ਮਨੀਸ਼ ਨੂੰ ਦਿੱਤੀ ਜ਼ਮਾਨਤ
. . .  1 day ago
ਮੁੰਬਈ, 26 ਅਕਤੂਬਰ - ਦੋਸ਼ੀ ਮਨੀਸ਼ ਰਾਜਗੜ੍ਹੀਆ ਦੇ ਵਕੀਲ ਅਜੇ ਦੂਬੇ ਦਾ ਕਹਿਣਾ ਹੈ ਕਿ ਮੁੰਬਈ 'ਚ ਕਰੂਜ਼ 'ਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਦੋਸ਼ੀ ਮਨੀਸ਼ ਨੂੰ ਮੁੰਬਈ ਦੀ ਵਿਸ਼ੇਸ਼ ਐਨ.ਡੀ.ਪੀ.ਐਸ. ਅਦਾਲਤ ...
ਕਰੂਜ਼ ਸ਼ਿਪ ਡਰੱਗਜ਼ ਕੇਸ : ਬਾਂਬੇ ਹਾਈਕੋਰਟ 'ਚ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ
. . .  1 day ago
ਸਾਂਪਲਾ ਦੇ ਦਖ਼ਲ ਤੋਂ ਬਾਅਦ ਮ੍ਰਿਤਕ ਲਖਬੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੇ ਵਿੱਤੀ ਮੁਆਵਜ਼ੇ ‘ਚੋਂ 4.25 ਲੱਖ ਦੀ ਪਹਿਲੀ ਕਿਸ਼ਤ ਜਾਰੀ
. . .  1 day ago
ਚੰਡੀਗੜ੍ਹ, 26 ਅਕਤੂਬਰ – ਨੈਸ਼ਨਲ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੇ ਦਖ਼ਲ ਤੋਂ ਬਾਅਦ ਸਯੁੰਕਤ ਕਿਸਾਨ ਮੋਰਚਾ ਦੇ ਅੰਦੋਲਨ ਵਾਲੀ ਥਾਂ ’ਤੇ ਦਲਿਤ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕਤਲ ਮਾਮਲੇ ਵਿਚ ...
ਮਾਸਟਰ ਬਲਦੇਵ ਸਿੰਘ ਦੀ ਵਿਧਾਨਸਭਾ ਮੈਂਬਰਸ਼ਿਪ ਰੱਦ
. . .  1 day ago
ਚੰਡੀਗੜ੍ਹ, 26 ਅਕਤੂਬਰ - ਮਾਸਟਰ ਬਲਦੇਵ ਸਿੰਘ ਦੀ ਵਿਧਾਨਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ | ਸਪੀਕਰ ਨੇ ਮਾਸਟਰ ਬਲਦੇਵ ਸਿੰਘ ਨੂੰ ਅਯੋਗ ਕਰਾਰ ਦਿੱਤਾ ਹੈ | ਜ਼ਿਕਰਯੋਗ ਹੈ ਕਿ 2017 'ਚ ਜੈਤੋ ਤੋਂ 'ਆਪ' ਦੀ...
ਅਟਾਰੀ ਸਰਹੱਦ 'ਤੇ ਨਵਾਂ ਤਿਰੰਗਾ ਝੰਡਾ ਲਹਿਰਾਇਆ
. . .  1 day ago
ਅਟਾਰੀ, 26 ਅਕਤੂਬਰ (ਗੁਰਦੀਪ ਸਿੰਘ ਅਟਾਰੀ) - ਭਾਰਤ-ਪਾਕਿਸਤਾਨ ਜ਼ੀਰੋ ਲਾਈਨ 'ਤੇ ਸਥਿਤ ਅਟਾਰੀ- ਵਾਹਗਾ ਸਰਹੱਦ ਵਿਖੇ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਨੂੰ ਭਾਰੀ ਮੀਂਹ, ਗੜੇ ਪੈਣ ਅਤੇ ਤੇਜ਼ ਹਵਾਵਾਂ ਚੱਲਣ ਨਾਲ ਨੁਕਸਾਨ ਪਹੁੰਚ ਗਿਆ...
ਲਖੀਮਪੁਰ ਹਿੰਸਾ : ਐੱਸ.ਆਈ.ਟੀ. ਨੇ ਹਿੰਸਾ ਵਿਚ ਕਥਿਤ ਸ਼ਮੂਲੀਅਤ ਲਈ ਦੋ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ
. . .  1 day ago
ਲਖਨਊ, 26 ਅਕਤੂਬਰ - ਲਖੀਮਪੁਰ ਹਿੰਸਾ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਦੋਸ਼ੀ ਸੁਮਿਤ ਜੈਸਵਾਲ ਦੁਆਰਾ ਦਰਜ ਐਫ.ਆਈ.ਆਰ. ਦੇ ਆਧਾਰ 'ਤੇ ਹਿੰਸਾ ਵਿਚ ਕਥਿਤ ਸ਼ਮੂਲੀਅਤ ਲਈ ਦੋ ਪ੍ਰਦਰਸ਼ਨਕਾਰੀਆਂ, ਚਿੱਤਰਾ ਅਤੇ...
ਆਰੀਅਨ ਖਾਨ ਦੀ ਜ਼ਮਾਨਤ 'ਤੇ ਬਾਂਬੇ ਹਾਈ ਕੋਰਟ 'ਚ ਸੁਣਵਾਈ ਜਾਰੀ
. . .  1 day ago
ਮੁੰਬਈ, 26 ਅਕਤੂਬਰ - ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ 'ਤੇ ਬਾਂਬੇ ਹਾਈ ਕੋਰਟ 'ਚ ਸੁਣਵਾਈ ਚੱਲ ਰਹੀ ਹੈ। ਭਾਰਤ ਦੇ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਆਰੀਅਨ ਖਾਨ ਦਾ ਕੇਸ ਲੜ ਰਹੇ ਹਨ...
ਡੇਂਗੂ ਦੇ ਵੱਧ ਰਹੇ ਕਹਿਰ ਦੇ ਚਲਦੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਓ.ਪੀ. ਸੋਨੀ ਨਾਲ ਕੀਤੀ ਮੁਲਾਕਾਤ
. . .  1 day ago
ਚੰਡੀਗੜ੍ਹ, 26 ਅਕਤੂਬਰ (ਸੁਰਿੰਦਰਪਾਲ) - ਆਮ ਆਦਮੀ ਪਾਰਟੀ ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵਲੋਂ ਡੇਂਗੂ ਦੇ ਵੱਧ ਰਹੇ ਕਹਿਰ ਦੇ ਚਲਦੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖਿਆ ਗਿਆ...
ਵਿੱਕੀ ਮਿੱਡੂਖੇੜਾ ਕਤਲ ਮਾਮਲੇ 'ਚ ਗੈਂਗਸਟਰ ਅਮਿਤ ਡਾਗਰ ਸੱਤ ਦਿਨ ਦੇ ਪੁਲਿਸ ਰਿਮਾਂਡ 'ਤੇ
. . .  1 day ago
ਐੱਸ. ਏ. ਐੱਸ. ਨਗਰ, 26 ਅਕਤੂਬਰ (ਜਸਬੀਰ ਸਿੰਘ ਜੱਸੀ) - ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿਚ ਮੁਹਾਲੀ ਪੁਲਿਸ ਵਲੋਂ ਦਿੱਲੀ ਦੀ ਇਕ ਜੇਲ੍ਹ ਵਿਚ ਬੰਦ ਗੈਂਗਸਟਰ ਅਮਿਤ ਡਾਗਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਮੁਹਾਲੀ ਦੀ ਇਕ ...
2 ਰੋਜ਼ਾ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸੰਮੇਲਨ 'ਚ ਜੁੜੇ ਦੇਸ਼-ਵਿਦੇਸ਼ ਦੇ ਕਾਰੋਬਾਰੀ
. . .  1 day ago
ਚੰਡੀਗੜ੍ਹ, 26 ਅਕਤੂਬਰ - 2 ਰੋਜ਼ਾ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸੰਮੇਲਨ ਮੰਗਲਵਾਰ ਨੂੰ ਸ਼ੁਰੂ ਹੋਇਆ ਹੈ | ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਦੇਸ਼-ਵਿਦੇਸ਼ ਦੇ ਕਾਰੋਬਾਰੀ ਇਸ ਵਿਚ ਵਰਚੂਅਲੀ ਜੁੜੇ...
ਨਸ਼ਾ ਕਰਨ ਦੇ ਆਦੀ ਨੌਜਵਾਨ ਦੀ ਮੌਤ
. . .  1 day ago
ਮਮਦੋਟ, 26 ਅਕਤੂਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਦੇ ਪਿੰਡ ਸਾਹਨ ਕੇ ਵਿਖੇ ਨਸ਼ਾ ਕਰਨ ਦੇ ਆਦੀ ਇਕ ਨੌਜਵਾਨ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਦੇਸਾ...
ਕਾਂਗਰਸ ਨਾਲ ਜੁੜੇ ਲੋਕ ਕੈਪਟਨ ਨਾਲ ਨਹੀਂ ਜਾਣਗੇ - ਨਵਜੋਤ ਕੌਰ ਸਿੱਧੂ
. . .  1 day ago
ਚੰਡੀਗੜ੍ਹ, 26 ਅਕਤੂਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾਉਣ ਦੀਆਂ ਖਬਰਾਂ 'ਤੇ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਕੋਈ ਵੀ ਕਾਂਗਰਸੀ ਵਿਧਾਇਕ ਕੈਪਟਨ ਦੇ ਨਾਲ ਨਹੀਂ ਜਾਵੇਗਾ | ਉਨ੍ਹਾਂ ਦਾ ਸਾਫ ਕਹਿਣਾ ਸੀ ਕਿ ਲੋਕ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਅਤੇ ...
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 30 ਅਕਤੂਬਰ ਨੂੰ ਗੋਆ ਜਾਣਗੇ ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 26 ਅਕਤੂਬਰ - ਕਾਂਗਰਸ ਨੇਤਾ ਰਾਹੁਲ ਗਾਂਧੀ 30 ਅਕਤੂਬਰ ਨੂੰ ਰਾਜ ਵਿਚ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਨ ਲਈ ਗੋਆ ਦਾ ਦੌਰਾ ਕਰਨਗੇ। ਉੱਥੇ ਉਨ੍ਹਾਂ ਵਲੋਂ ਮਾਈਨਿੰਗ ਪਾਬੰਦੀ ਤੋਂ ਪ੍ਰਭਾਵਿਤ ਲੋਕਾਂ ਨਾਲ...
ਮਾਮਲਾ ਰਮਦਾਸ ਦੀ ਮਹਿਲਾ ਕੌਂਸਲਰ ਦੇ ਪਤੀ 'ਤੇ ਚੱਲੀ ਗੋਲੀ ਦਾ, ਰਮਦਾਸ ਪੁਲਿਸ ਵਲੋਂ 2 ਨੌਜਵਾਨ ਗ੍ਰਿਫ਼ਤਾਰ, 1 ਫ਼ਰਾਰ
. . .  1 day ago
ਅਜਨਾਲਾ, ਗੱਗੋਮਾਹਲ - 26 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ) - ਬੀਤੇ ਕੱਲ੍ਹ ਕਸਬਾ ਰਮਦਾਸ 'ਚ ਮਹਿਲਾ ਕੌਂਸਲਰ ਨਿਰਮਲ ਕੌਰ ਦੇ ਪਤੀ ਬੂਟਾ ਰਾਮ ਦੀ ਕਰਿਆਨੇ ਦੀ ਦੁਕਾਨ ਉੱਪਰ ਅਣਪਛਾਤੇ ਵਿਅਕਤੀਆਂ ਵਲੋਂ...
ਵਿਆਹੁਤਾ ਦੀ ਸਹੁਰੇ ਪਰਿਵਾਰ ਵਲੋਂ ਫਾਹਾ ਦੇ ਕੇ ਹੱਤਿਆ
. . .  1 day ago
ਵੇਰਕਾ, 26 ਅਕਤੂਬਰ (ਪਰਮਜੀਤ ਸਿੰਘ ਬੱਗਾ) - ਥਾਣਾ ਵੇਰਕਾ ਖੇਤਰ ਦੀ ਇੰਦਰਾ ਕਾਲੋਨੀ ਵਿਖੇ ਸਹੁਰੇ ਪਰਿਵਾਰ ਵਲੋਂ ਫਾਹਾ ਦੇ ਕੇ ਨੌਜਵਾਨ ਗਰਭਵਤੀ ਵਿਆਹੁਤਾ ਲੜਕੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ...
ਲੋਹੀਆਂ ਵਿਖੇ ਕਿਸਾਨਾਂ ਵਲੋਂ ਅਜੈ ਮਿਸ਼ਰਾ ਦੀ ਬਰਖ਼ਾਸਤਗੀ ਲਈ ਧਰਨਾ ਤੇ ਮੰਗ ਪੱਤਰ
. . .  1 day ago
ਲੋਹੀਆਂ ਖਾਸ, 26 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਦਿੱਲੀ ਧਰਨਿਆਂ ਦੇ 11 ਮਹੀਨੇ ਪੂਰੇ ਹੋਣ 'ਤੇ ਸਾਂਝੇ ਕਿਸਾਨ ਮੋਰਚੇ ਵਲੋਂ ਐਲਾਨੇ ਜ਼ਿਲ੍ਹਾ ਤੇ ਤਹਿਸੀਲ ਪੱਧਰੀ ਧਰਨਿਆਂ ਦੇ ਚਲਦੇ ਲੋਹੀਆਂ ਦੀ ਸਬ ਤਹਿਸੀਲ ਵਿਖੇ ਧਰਨਾ ਦਿੱਤਾ ਗਿਆ ...
29 ਨਵੰਬਰ ਤੋਂ 23 ਦਸੰਬਰ ਤੱਕ ਹੋਵੇਗਾ ਸੰਸਦ ਦਾ ਸਰਦ ਰੁੱਤ ਇਜਲਾਸ: ਸੂਤਰ
. . .  1 day ago
ਨਵੀਂ ਦਿੱਲੀ, 26 ਅਕਤੂਬਰ - ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 29 ਨਵੰਬਰ ਤੋਂ 23 ਦਸੰਬਰ ਤੱਕ ਸੰਸਦ ਦਾ ਸਰਦ ਰੁੱਤ ਇਜਲਾਸ ...
ਮੇਰਾ ਪਤੀ ਇਮਾਨਦਾਰ ਅਧਿਕਾਰੀ ਹੈ ਦੋਸ਼ ਝੂਠੇ ਹਨ - ਕ੍ਰਾਂਤੀ ਰੇਡਕਰ ਵਾਨਖੇੜੇ
. . .  1 day ago
ਨਵੀਂ ਦਿੱਲੀ, 26 ਅਕਤੂਬਰ - ਐਨ.ਸੀ.ਬੀ. ਦੇ ਜਾਂਚ ਅਧਿਕਾਰੀ ਸਮੀਰ ਵਾਨਖੇੜੇ ਦੀ ਪਤਨੀ ਨੇ ਕਿਹਾ ਮੇਰਾ ਪਤੀ ਇਮਾਨਦਾਰ ਅਧਿਕਾਰੀ ਹੈ ਦੋਸ਼ ਝੂਠੇ ਹਨ। ਪ੍ਰੈੱਸ ਕਾਨਫ਼ਰੰਸ 'ਚ ਸਮੀਰ ਵਾਨਖੇੜੇ ਦੀ ਪਤਨੀ ਨੇ ਕਿਹਾ ਮੇਰਾ ਪਤੀ ਝੂਠਾ ਨਹੀਂ ਹੈ। ਉਸ ਨੇ ਕਿਹਾ ਕਿ ਅਸੀਂ ਬਹੁਤ ਸਾਧਾਰਨ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 28 ਅੱਸੂ ਸੰਮਤ 553
ਵਿਚਾਰ ਪ੍ਰਵਾਹ: ਅੱਤਵਾਦ ਨੂੰ ਸੁਰੱਖਿਆ ਅਤੇ ਸ਼ਹਿ ਦੇਣ ਵਾਲਾ ਦੇਸ਼ ਨਿਰਦੋਸ਼ਾਂ ਦੇ ਖੂਨ ਲਈ ਅਤੇ ਅੱਤਵਾਦ ਦੇ ਗੁਨਾਹਾਂ ਲਈ ਜ਼ਿੰਮੇਵਾਰ ਹੈ। -ਜਾਰਜ ਡਬਲਿਊ. ਬੁਸ਼

ਤੁਹਾਡੇ ਖ਼ਤ

13-10-2021

 ਸਰਕਾਰ ਵਿਚਾਰ ਕਰੇ
ਸਰਕਾਰਾਂ ਨੂੰ ਐਸ.ਸੀ., ਓ.ਬੀ.ਸੀ., ਜਨਰਲ ਕੈਟਾਗਰੀ ਖ਼ਤਮ ਕਰ ਕੇ ਜੋ ਸਹੂਲਤਾਂ ਸਰਕਾਰ ਨੌਕਰੀਆਂ ਵਿਚ ਜਾਂ ਹੋਰ ਸਰਕਾਰੀ ਸਹੂਲਤਾਂ ਦਿੰਦੀ ਹੈ, ਉਹ ਉਸ ਦੇ ਘਰ ਦੀ ਘਰੇਲੂ ਹਾਲਤ ਦੇਖ ਕੇ ਦੇਵੇ। ਜੋ ਗਰੀਬੀ ਰੇਖਾ ਦੇ ਵਿਚ ਰਹਿ ਰਹੇ ਹਨ। ਭਾਵੇਂ ਉਹ ਕਿਸੇ ਵੀ ਕੈਟਾਗਰੀ ਦਾ ਹੋਵੇ। ਕਈ ਜੋ ਲੋਕ ਜਨਰਲ ਕੈਟਾਗਰੀ ਵਿਚ ਮਿਡਲ ਕਲਾਸ 'ਚ ਆਉਂਦੇ ਹਨ, ਉਨ੍ਹਾਂ ਦੀ ਹਾਲਤ ਬਹੁਤ ਪਤਲੀ ਹੈ। ਉਹ ਗ਼ਰੀਬੀ ਰੇਖਾ ਤੋਂ ਵੀ ਥੱਲੇ ਰਹਿ ਰਹੇ ਹਨ। ਕੋਰੋਨਾ ਕਾਲ ਵਿਚ ਵੀ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਮਿਲੀ। ਦਿਹਾੜੀ ਲਗਾਉਣ ਤੋਂ ਵੀ ਉਹ ਆਬਰ ਹੋ ਗਏ। ਮਹਿੰਗੇ ਬਿਜਲੀ ਦੇ ਬਿੱਲ, ਬੱਚਿਆਂ ਦੀਅ ਫੀਸਾਂ ਕੱਢਣੀਆਂ ਵੀ ਔਖੀਆਂ ਹੋ ਗਈਆਂ। ਰਾਜਨੀਤਕ ਪਾਰਟੀਆਂ ਨੂੰ ਜਾਤ-ਪਾਤ ਦੀ ਰਾਜਨੀਤੀ ਤਿਆਗ ਹਰ ਵਰਗ ਦਾ ਸੋਚਣਾ ਚਾਹੀਦਾ ਹੈ। ਮਿਡਲ ਕਲਾਸ 'ਤੇ ਹੀ ਜ਼ਿਆਦਾ ਬੋਝ ਪਾਇਆ ਜਾ ਰਿਹਾ ਹੈ। ਆਮਦਨ ਕਰ ਵੀ ਜ਼ਿਆਦਾ ਮਿਡਲ ਕਲਾਸ ਹੀ ਦਿੰਦੀ ਹੈ। ਸ਼ਾਹੂਕਾਰ ਤਾਂ ਕਰ ਦੇ ਕੇ ਰਾਜ਼ੀ ਨਹੀਂ। ਬਾਹਰਲੇ ਮੁਲਕ ਵਿਚ ਹਰ ਸ਼ਹਿਰੀ ਇਨਕਮ ਟੈਕਸ ਪੇਅ ਕਰ ਰਿਹਾ ਹੈ, ਜਿਸ ਟੈਕਸ ਤੋਂ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਦੀ ਹੈ, ਇਸ 'ਤੇ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰਨੀ ਚਾਹੀਦੀ ਹੈ।


-ਗੁਰਮੀਤ ਸਿੰਘ ਵੇਰਕਾ


ਸ਼ਲਾਘਾਯੋਗ ਲੇਖ
ਪਿਛਲੇ ਦਿਨੀਂ ਨੂੰ ਦਰਸ਼ਨ ਸਿੰਘ ਜਟਾਣਾ ਦਾ ਲਿਖਿਆ 'ਮਨੁੱਖ ਵਲੋਂ ਕੁਦਰਤ ਨਾਲ ਕੀਤੇ ਖਿਲਵਾੜ ਦੇ ਨਤੀਜੇ' ਪੜ੍ਹਿਐ। ਭਾਰਤ ਦੇ ਰਿਸ਼ੀਆਂ-ਮੁਨੀਆਂ ਨੇ ਕੁਦਰਤ ਦੀ ਪੂਜਾ ਕਰਕੇ ਮਨੁੱਖੀ ਜ਼ਿੰਦਗੀ ਦੇ ਸਾਰੇ ਖੇਤਰਾਂ ਵਿਚ ਤਰੱਕੀ ਦੀ ਰਾਹ ਪੱਕੀ ਕੀਤੀ ਹੈ। ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਕੁਦਰਤ ਨਾਲ ਤਾਲਮੇਲ ਬਿਠਾਏ ਜਾਣ ਦੀ ਸਲਾਹ ਦਿੱਤੀ ਹੈ। ਕੁਦਰਤ ਨਾਲ ਤਾਲਮੇਲ ਬਿਠਾਏ ਬਿਨਾਂ ਮਨੁੱਖਤਾ ਦਾ ਕਲਿਆਣ ਨਹੀਂ ਹੋ ਸਕਦਾ। ਆਧੁਨਿਕ ਸਮਾਜ ਵਿਚ ਕੁਦਰਤ ਦਾ ਜਿਸ ਤਰ੍ਹਾਂ ਬੇਤਰਤੀਬਾ ਘਾਣ ਹੋ ਰਿਹਾ ਹੈ, ਉਸ ਦਾ ਮਾੜਾ ਨਤੀਜਾ ਹੈ ਕਿ ਅੱਜ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਸਾਡੇ ਮੁਲਕ ਵਿਚ ਧਰਤੀ, ਜਲ, ਅੱਗ, ਆਕਾਸ਼, ਹਵਾ ਜਿਹੇ ਪੰਜ ਤੱਤਾਂ ਦੀ ਸਹੀ ਇਸਤੇਮਾਲ ਕਰਦੇ ਹੋਏ ਤਰੱਕੀ ਕਰਨ ਦੀ ਗੱਲ ਕਹੀ ਗਈ ਹੈ। ਸਾਨੂੰ ਦੁਨੀਆ ਤੋਂ ਕੁਝ ਲੈਣ ਦੀ ਲੋੜ ਨਹੀਂ ਹੈ, ਕਿਉਂਕਿ ਸਾਡੇ ਕੋਲ ਦੁਨੀਆ ਦੀ ਸਭ ਤੋਂ ਚੰਗੀ ਜ਼ਮੀਨ ਅਤੇ ਸਰੋਤ ਹਨ। ਸਾਨੂੰ ਮਾਲੀ-ਪ੍ਰਬੰਧ, ਜੈਵਿਕ ਖੇਤੀਬਾੜੀ, ਪਾਣੀ ਦੀ ਘੱਟ ਵਰਤੋਂ, ਜੰਗਲਾਤ ਅਤੇ ਦਵਾਈਆਂ ਦੇ ਬੂਟਿਆਂ ਦੀ ਖੇਤੀਬਾੜੀ ਕਰਨੀ ਚਾਹੀਦੀ ਹੈ। ਅਸੀਂ ਕੁਦਰਤ ਨਾਲ ਪੂਰਾ ਤਾਲਮੇਲ ਕਰਕੇ ਹੀ ਫਾਇਦੇਮੰਦ ਰਹਾਂਗੇ।


-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ. ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਦੇਸ਼ ਭਗਤਾਂ ਦੀਆਂ ਕੁਰਬਾਨੀਆਂ
ਪਿਛਲੇ ਦਿਨੀਂ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਲੰਘਿਆ ਅਤੇ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮਨਾਈ ਗਈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀਆਂ ਕੁਰਬਾਨੀਆਂ ਸਦਕਾ ਸਾਡਾ ਦੇਸ਼ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਹੋਇਆ। ਬੇਸ਼ੱਕ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਸ ਮਹਾਨ ਰੂਹ ਨੇ ਆਪਣਾ ਬਚਪਨ ਅਤੇ ਜਵਾਨੀ ਦੇਸ਼ ਦੇ ਲੇਖੇ ਲਗਾ ਦਿੱਤੀ ਅਤੇ ਕੇਵਲ 23 ਸਾਲ ਦੀ ਉਮਰ ਵਿਚ ਹੀ ਉਹ ਕਰ ਦਿਖਾਇਆ ਜੋ 90 ਸਾਲ ਦਾ ਇਨਸਾਨ ਕਰਨ ਬਾਰੇ ਸੋਚ ਵੀ ਨਹੀਂ ਸਕਦਾ, ਉਸ ਮਹਾਨ ਰੂਹ ਦਾ ਜ਼ਿਕਰ ਕਿਉਂ ਘਟਦਾ ਜਾ ਰਿਹਾ ਹੈ? ਕਿਉਂ ਵਿੱਦਿਅਕ ਸੰਸਥਾਵਾਂ ਤੇ ਦੇਸ਼ ਪੱਧਰ 'ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਵਾਲੇ ਦਿਨ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਦੇਸ਼ ਵਾਸੀਆਂ ਨੂੰ ਜਾਗਰੂਕ ਨਹੀਂ ਕਰਵਾਇਆ ਜਾਂਦਾ? ਅਨੇਕਾਂ ਵਰ੍ਹੇ ਬੀਤ ਜਾਣ ਬਾਅਦ ਵੀ ਆਖ਼ਰ ਕਿਉਂ ਸ਼ਹੀਦ ਭਗਤ ਸਿੰਘ ਨੂੰ ਰਾਸ਼ਟਰੀ ਪੁੱਤਰ ਦਾ ਦਰਜਾ ਨਹੀਂ ਮਿਲਿਆ?


-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।


ਮੁਫ਼ਤ ਦਾ ਮਾਲ
ਬੀਤੀ ਦੋ ਅਕਤੂਬਰ ਨੂੰ 'ਅਜੀਤ' ਦੇ ਸੰਪਾਦਕੀ ਲੇਖ ਵਿਚ ਪੰਜਾਬ ਦੀਆਂ ਸਿਆਸੀ ਪਾਰਟੀਆਂ 'ਤੇ ਤਕੜਾ ਤਨਜ਼ ਕੱਸਿਆ ਹੈ ਜੋ ਪੰਜਾਬ ਦੀ ਸਿਆਸਤ 'ਤੇ ਕਾਬਜ਼ ਹੋਣ ਲਈ ਪੰਜਾਬ ਵਾਸੀਆਂ ਵਾਸਤੇ ਅੰਬਰੋਂ ਤਾਰੇ ਤੋੜਨ ਵਾਂਗ ਲੁਭਾਊ ਵਾਅਦੇ ਕਰ ਰਹੀਆਂ ਹਨ, ਕੋਈ ਵੀ ਸਿਆਸੀ ਪਾਰਟੀ ਪੰਜਾਬ ਦੀਆਂ ਸਮੱਸਿਆਵਾਂ ਅਤੇ ਪੰਜਾਬ ਦੀ ਅਰਥ-ਵਿਵਸਥਾ ਨੂੰ ਮੁੜ ਪੈਰਾਂ ਸਿਰ ਕਰਨ ਲਈ ਕੋਈ ਪੱਕਾ ਰੋਡ ਮੈਪ ਨਹੀਂ ਦੇ ਰਹੀ। ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਖੇਤੀ ਆਧਾਰਿਤ ਸਨਅਤਾਂ ਲਾਉਣ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਚੋਣਾਂ ਜਿੱਤਣ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਵਲੋਂ ਜੋ ਪਿਛਲੇ ਸਮਿਆਂ ਦੌਰਾਨ ਵਾਅਦੇ ਕੀਤੇ ਸਨ, ਲੋਕਾਂ ਨੂੰ ਸਭ ਯਾਦ ਹਨ, ਹੁਣ ਭਵਿੱਖ ਵਿਚ ਪੰਜਾਬ ਦੀ ਜਨਤਾ ਵਲੋਂ ਆਮ ਆਦਮੀ ਪਾਰਟੀ ਦੇ ਵਾਅਦੇ ਅਤੇ ਦਾਅਵੇ ਪਰਖਣੇ ਬਾਕੀ ਹਨ।


-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ ਤਹਿਸੀਲ ਪੱਟੀ, ਤਰਨ ਤਾਰਨ।


ਸੁੰਗੜਦੀ ਜਵਾਨੀ ਦੇ ਸਿਮਟਦੇ ਸ਼ੌਕ
ਸ਼ੁਰੂ ਤੋਂ ਪੰਜਾਬੀਆਂ ਦੀ ਚੰਗੀ ਖੁਰਾਕ ਖਾਣ ਦੇ ਨਾਲ-ਨਾਲ ਹੱਥੀਂ ਕੰਮਕਾਰ ਨੇ ਆਦਤ ਨਾਲ ਸਰੀਰਕ ਵਰਜਿਸ਼ ਹੁੰਦੀ ਰਹਿੰਦੀ ਸੀ। ਪਿੰਡਾਂ ਵਿਚ ਉਸ ਵੇਲੇ ਨੌਜਵਾਨ ਇਕੱਠੇ ਹੋ ਕੇ ਕਬੱਡੀ, ਰੱਸਾਕਸ਼ੀ, ਦੌੜ, ਲੰਬੀ ਛਾਲ ਆਦਿ ਖੇਡਾਂ ਖੇਡਦੇ ਸਨ। ਉਸ ਵੇਲੇ ਨੌਜਵਾਨ ਨਸ਼ਿਆਂ ਦੇ ਨੇੜੇ ਨਹੀਂ ਸਨ ਜਾਂਦੇ ਪਰ ਅੱਜਕਲ੍ਹ ਨਸ਼ਿਆਂ ਨੇ ਨੌਜਵਾਨਾਂ ਦੇ ਸਰੀਰਾਂ ਦੀ ਦਿਖ ਵਿਗਾੜ ਦਿੱਤੀ। ਥੋੜ੍ਹੇ ਸਮੇਂ ਤੋਂ ਸਾਡੀ ਨੌਜਵਾਨ ਪੀੜ੍ਹੀ ਨੇ ਦੁੱਧ, ਘਿਓ, ਮੱਖਣ ਆਦਿ ਤੋਂ ਮੂੰਹ ਮੋੜ ਕੇ ਫਾਸਟ ਫੂਡ ਅਤੇ ਬਾਜ਼ਾਰੂ ਬਣੀਆਂ ਘਟੀਆ ਖਾਦ ਖੁਰਾਕਾਂ ਵੱਲ ਕਰ ਲਿਆ। ਨੌਜਵਾਨਾਂ ਨੇ ਹੱਥੀਂ ਕੰਮ ਕਰਨ ਦੀ ਆਦਤ ਵੀ ਛੱਡ ਦਿੱਤੀ, ਜਿਸ ਕਾਰਨ ਨੌਜਵਾਨਾਂ ਦੇ ਸਰੀਰ ਹਲਕੇ ਪੈ ਗਏ ਅਤੇ ਜਵਾਨੀ ਵੀ ਸੁੰਘੜ ਗਈ। ਪੱਟ ਪਤਲੇ ਪੈ ਗਏ, ਮੋਰ-ਘੁੱਗੀਆਂ ਖੁਣਵਾਉਣ ਵਾਲਾ ਸ਼ੌਕ, ਖਤਮ ਹੋਗਿਆ। ਪੰਜਾਬੀਆਂ ਦੀ ਚੰਗੀ ਸਿਹਤ ਅਤੇ ਜਵਾਨੀ ਹੀ ਸਾਡਾ ਪੰਜਾਬੀ ਵਿਰਸਾ ਸੀ, ਜੋ ਸਾਡੇ ਹੱਥੋਂ ਵਿਸਰਦਾ ਜਾ ਰਿਹਾ ਹੈ। ਜੋ ਪੰਜਾਬ ਅਤੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ।


-ਸੁਰਜੀਤ ਸਿੰਘ ਰਾਜੋਮਾਜਰਾ
ਪਿੰਡ ਰਾਜੋਮਾਜਰਾ, ਜ਼ਿਲ੍ਹਾ ਐਸ.ਏ.ਐਸ. ਨਗਰ, ਮੁਹਾਲੀ।

12-10-2021

 ਸਾਫ਼-ਸੁਥਰਾ ਭਾਰਤ

ਸਾਡੇ ਦੇਸ਼ ਵਿਚ ਅਵਾਰਾ ਡੰਗਰਾਂ ਅਤੇ ਕੁੱਤਿਆਂ ਦੀ ਪੂਰੀ ਭਰਮਾਰ ਹੈ। ਇਸ ਵਿਚ ਦਿਨ-ਬਦਿਨ ਵਾਧਾ ਹੋ ਰਿਹਾ ਹੈ। ਡੰਗਰ ਤੇ ਕੁੱਤੇ ਸੜਕਾਂ, ਬਾਜ਼ਾਰਾਂ, ਗਲੀਆਂ ਤੇ ਹੋਰ ਥਾਵਾਂ 'ਤੇ ਗੰਦ ਪਾਉਂਦੇ ਰਹਿੰਦੇ ਹਨ। ਸਰਕਾਰਾਂ ਵਲੋਂ ਕਈ ਤਰ੍ਹਾਂ ਦੇ ਸੈੱਸ ਵੀ ਲਾਏ ਪਰ ਕੋਈ ਹੱਲ ਨਹੀਂ ਹੋਇਆ ਅਤੇ ਨਾ ਹੀ ਹੋਣ ਦੀ ਆਸ ਹੈ। ਇਸ ਲਈ ਭਾਰਤ ਸਾਫ਼-ਸੁਥਰਾ ਨਹੀਂ ਹੋ ਸਕਦਾ। ਭਾਰਤ ਨੂੰ ਸਾਫ਼-ਸੁਥਰਾ ਬਣਾਉਣ ਲਈ ਸਾਨੂੰ ਖ਼ੁਦ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣਾ ਚਾਹੀਦਾ ਹੈ।

-ਮਾ. ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਕਿਸਾਨੀ ਸੰਘਰਸ਼

ਕਿਸਾਨੀ ਸੰਘਰਸ਼ ਨੂੰ ਇਕ ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਚੁੱਕਿਆ ਹੈ। ਸ਼ਾਂਤਮਈ ਸੰਘਰਸ਼ ਕਿਸਾਨਾਂ ਦੇ ਸਬਰ ਦੀ ਜਿਊਂਦੀ-ਜਾਗਦੀ ਤਸਵੀਰ ਹੈ। ਕਿਸਾਨੀ ਮੋਰਚੇ ਨੇ ਪੰਜਾਬੀਆਂ ਵਿਚ ਆਪਣੇ ਹੱਕਾਂ ਪ੍ਰਤੀ ਜੂਝਣ ਦੀ ਨਵੀਂ ਊਰਜਾ ਪੈਦਾ ਕੀਤੀ ਹੈ। ਸਬਰ, ਸਿਦਕ ਤੇ ਸਿਰੜ ਨਾਲ ਸਿਰਜਿਆ ਸੰਘਰਸ਼ ਇਤਿਹਾਸਕ ਸਿੱਧ ਹੋ ਰਿਹਾ ਹੈ। ਅਲੋਪ ਹੋ ਰਿਹਾ ਵਿਰਸਾ ਇਕ ਮਿਸ਼ਨ, ਇਕ ਏਜੰਡਾ ਕਿਸਾਨ ਆਗੂਆਂ ਦੀ ਯੋਗ ਅਗਵਾਈ ਸਦਕਾ ਮੁੜ ਤੋਂ ਸੁਰਜੀਤ ਹੋ ਗਿਆ ਹੈ। ਨਵੀਆਂ ਪੈੜਾਂ ਪਾਉਂਦਾ ਸੰਘਰਸ਼ ਕਾਫੀ ਅੱਗੇ ਵਧ ਚੁੱਕਿਆ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਮਿਲ ਰਹੇ ਸਮਰਥਨ ਨਾਲ ਕਿਸਾਨੀ ਸੰਘਰਸ਼ ਦੇ ਹੌਸਲੇ ਹੋਰ ਬੁਲੰਦ ਹੋ ਗਏ ਹਨ, ਹੁਣ ਇਹ ਸਿਰਫ਼ ਕਿਸਾਨੀ ਸੰਘਰਸ਼ ਹੀ ਨਹੀਂ ਰਿਹਾ, ਬਲਕਿ ਸਮੁੱਚੇ ਕਿਰਤੀ ਲੋਕ ਕਾਲੇ ਕਾਨੂੰਨਾਂ ਖ਼ਿਲਾਫ਼ ਲਾਮਬੰਦ ਹੋ ਰਹੇ ਹਨ ਤੇ ਕਿਸਾਨਾਂ ਦਾ ਸਾਥ ਦੇ ਰਹੇ ਹਨ। ਕੇਂਦਰ ਸਰਕਾਰ ਨੂੰ ਮੁੜ ਤੋਂ ਨਵੇਂ ਬਣਾਏ ਕਾਨੂੰਨਾਂ ਨੂੰ ਵਿਚਾਰਨ ਦੀ ਲੋੜ ਹੈ। ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਕਿਸਾਨਾਂ ਨਾਲ ਸੁਹਿਰਦ ਹੋ ਕੇ ਗੱਲਬਾਤ ਕਰਨੀ ਚਾਹੀਦੀ ਹੈ।

-ਗੁਰਜੀਤ ਕੌਰ ਮੋਗਾ

ਗੋਗੜਾਂ ਵਾਲੇ ਪੁਲਿਸ ਮੁਲਾਜ਼ਮ

ਪਿਛਲੇ ਦਿਨੀਂ 'ਅਜੀਤ' ਵਿਚ ਇਕ ਖ਼ਬਰ ਪੜ੍ਹਨ ਨੂੰ ਮਿਲੀ, ਜਿਸ ਵਿਚ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਹੁਣ ਮੋਟੇ ਢਿੱਡਾਂ ਵਾਲੇ ਮੁਲਾਜ਼ਮਾਂ ਦੀ ਖ਼ੈਰ ਨਹੀਂ। ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਦੇ ਕੇ ਫਿਟ ਕਰਨ ਉਪੰਰਤ ਇਨ੍ਹਾਂ ਦਾ ਡਿਜੀਟਲ ਰਿਕਾਰਡ ਵੀ ਰੱਖਿਆ ਜਾਵੇਗਾ। ਸਵਾਲ ਪੈਦਾ ਹੁੰਦਾ ਹੈ ਕਿ ਕੀ ਰੰਗਰੂਟੀ ਦੌਰਾਨ 'ਫਿਜ਼ੀਕਲ ਟ੍ਰੇਨਿੰਗ' ਨਹੀਂ ਹੁੰਦੀ?
ਕਦੀ ਤੁਹਾਨੂੰ ਫ਼ੌਜੀ, ਬੀ.ਐਸ.ਐਫ., ਸੀ.ਆਰ.ਪੀ.ਐਫ. ਜਾਂ ਹੋਰ ਕੇਂਦਰੀ ਫੋਰਸਾਂ ਦੇ ਜਵਾਨ ਗੋਗੜਾਂ ਵਾਲੇ ਦਿਸਦੇ ਨੇ? ਇਹ ਸਭ ਅਨੁਸ਼ਾਸਨ, ਰੋਜ਼ਾਨਾ ਕਸਰਤ ਅਤੇ ਖਾਣ-ਪੀਣ 'ਤੇ ਨਿਰਭਰ ਕਰਦਾ ਹੈ। ਅਸੀਂ ਪੁਲਿਸ ਥਾਣਿਆਂ ਜਾਂ ਹੋਰ ਪੁਲਿਸ ਦਫ਼ਤਰਾਂ ਜਾਂ ਹੋਰ ਥਾਵਾਂ 'ਤੇ ਜਿਥੇ ਪੁਲਿਸ ਜਵਾਨ ਤਾਇਨਾਤ ਹੁੰਦੇ ਹਨ, ਕਦੇ ਕਸਰਤ ਜਾਂ ਪੀ.ਟੀ. ਕਰਦੇ ਵੇਖਿਆ ਹੈ? ਜੇ ਸਾਡੇ ਪੁਲਿਸ ਜਵਾਨ ਹੀ ਸੁਸਤ ਤੇ ਗੋਗੜਾਂ ਵਾਲੇ ਮੋਟੇ ਤਾਜ਼ੇ ਹੋਣਗੇ ਤਾਂ ਅਪਰਾਧੀਆਂ ਨੂੰ ਕੌਣ ਫੜੇਗਾ? ਬਹੁਤ ਦੁੱਖ ਹੁੰਦਾ ਹੈ ਜਦੋਂ ਵੇਖਦੇ ਪੜ੍ਹਦੇ ਹਾਂ ਕਿ ਪੁਲਿਸ ਮੁਲਾਜ਼ਮ ਨੂੰ ਅਪਰਾਧੀ ਧੱਕਾ ਮਾਰ ਕੇ ਸੁੱਟ ਕੇ ਦੌੜ ਗਿਆ। ਇਕ ਨਹੀਂ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰਾਂ ਨੂੰ ਚਾਹੀਦਾ ਹੈ ਕਿ ਪੁਲਿਸ ਤੰਤਰ ਨੂੰ ਗੋਗੜਾਂ ਤੋਂ ਰਹਿਤ ਤੇ ਚੁਸਤ-ਦਰੁਸਤ ਰੱਖਣ। ਪੁਲਿਸ ਥਾਣਿਆਂ, ਚੌਂਕੀਆਂ, ਕਚਹਿਰੀਆਂ, ਚੌਂਕਾਂ ਆਦਿ 'ਚ ਪੁਲਿਸ ਮੁਲਾਜ਼ਮਾਂ ਦੀ ਥਾਂ ਦਰਸ਼ਨੀ ਤੇ ਬਾਜ਼ ਅੱਖ ਵਾਲੇ ਜਵਾਨ ਦਿਸਣ ਤੇ ਆਮ ਨਾਗਰਿਕਾਂ ਨਾਲ ਦੋਸਤਾਨਾ ਰਵੱਈਆ ਰੱਖਣ। ਸਾਡੇ ਪੁਲਿਸ ਜਵਾਨ ਕੋਈ ਬਾਹਰੋਂ ਨਹੀਂ ਆਉਂਦੇ, ਸਾਡੇ ਆਲੇ-ਦੁਆਲੇ ਤੇ ਆਪਣੇ ਪਰਿਵਾਰਾਂ 'ਚੋਂ ਹੀ ਹਨ, ਜਿਸ ਦੇਸ਼ ਦੀ ਪੁਲਿਸ ਚੁਸਤ ਦਰੁਸਤ ਹੁੰਦੀ ਹੈ, ਉਸ ਦੇਸ਼ ਦੇ ਨਾਗਰਿਕ ਬੇਪ੍ਰਵਾਹ ਤੇ ਵਧੀਆ ਜ਼ਿੰਦਗੀ ਜਿਊਂਦੇ ਹਨ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਚੰਨੀ ਗੱਲਾਂ ਤਾਂ ਬਹੁਤ ਸੋਹਣੀਆਂ ਕਰਦੈ

ਸੱਥ 'ਚ ਅਖ਼ਬਾਰ ਪੜ੍ਹ ਰਹੇ ਤਾਰੇ ਨੂੰ ਚਰਨੇ ਨੇ ਆਉਂਦਿਆਂ ਹੀ ਪੁੱਛਿਆ, 'ਭਤੀਜ, ਕੀ ਆਂਹਦੇ ਅਖ਼ਬਾਰ, ਨਿਬੜਿਆ ਕਾਂਗਰਸ ਦਾ ਕਲੇਸ਼ ਕਿ ਨਾ?' ਤਾਰੇ ਨੇ ਚਰਨੇ ਵੱਲ ਮੂੰਹ ਕਰਦਿਆਂ ਕਿਹਾ, 'ਚਾਚਾ ਜੀ, ਗੱਲ ਹਿਸਾਬ ਤੋਂ ਬਾਹਰ ਹੋਈ ਪਈ ਐ, ਕਾਣ ਆਲੇ ਮੰਜੇ ਆਂਗੂ ਇਕ ਪਾਵਾ ਸੂਤ ਕਰਦੇ ਆਂ ਦੂਜਾ ਚੱਕਿਆ ਜਾਂਦਾ, ਹੁਣ ਸਿੱਧੂ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਗਿਆ।' 'ਲੈ ਸਿੱਧੂ ਹਾਲੇ ਨੀ ਟਿਕਦਾ, ਅਗਲਿਆਂ ਨੇ ਪ੍ਰਧਾਨ ਬਣਾ 'ਤਾ, ਉਤੋਂ ਉਹਦਾ ਵਿਰੋਧੀ ਕੈਪਟਨ ਕੁਰਸੀ ਤੋਂ ਲਾਹ 'ਤਾ, ਹੁਣ ਸਿੱਧੂ ਭਲਾ ਹੋਰ ਕੀ ਭਾਲਦੈ?' ਚਰਨੇ ਨੇ ਘੂਰਦਿਆਂ ਹੋਇਆਂ ਕਿਹਾ। ਤਾਰੇ ਨੇ ਅਖ਼ਬਾਰ ਰੱਖਦਿਆਂ ਕਿਹਾ, 'ਚਾਚਾ, ਊਂ ਚੰਨੀ ਆਮ ਲੋਕਾਂ ਦੀ ਗੱਲ ਸੁਣਦੈ, ਉਹਦੀਆਂ ਗੱਲਾਂ ਤੋਂ ਲਗਦੈ ਲੋਕਾਂ ਲਈ ਕਰੂਗਾ ਕੁਝ, ਕੈਪਟਨ ਤਾਂ ਪਤੰਦਰ ਵੋਟਾਂ ਲੈ ਕੇ ਸ਼ਿਮਲੇ ਹੀ ਬੈਠਾ ਰਿਹੈ, ਹੁਣ ਤੱਕ', ਚਰਨੇ ਨੇ ਤਾਰੇ ਦੇ ਮੋਢੇ 'ਤੇ ਹੱਥ ਮਾਰਦਿਆਂ ਕਿਹਾ, 'ਭਤੀਜ, ਗੱਲਾਂ ਤਾਂ ਚੰਨੀ ਬਹੁਤ ਸੋਹਣੀਆਂ ਕਰਦੈ, ਪਰ ਜੇ ਅਸਲੀਅਤ ਵਿਚ ਕੁਝ ਕਰਕੇ ਦਿਖਾਵੇ ਗੱਲ ਤਾਂ ਐਂ, ਦਿਨ ਤਾਂ ਇਨ੍ਹਾਂ ਕੋਲੋਂ ਗਿਣਤੀ ਦੇ ਰਹਿ ਗਏ, ਕਿਤੇ ਕੱਲੀਆਂ ਗੱਲਾਂ ਈ ਨਾ ਪੱਲੇ ਰਹਿ ਜਾਣ।'

-ਚਾਨਣ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ)।

ਹਾਏ ਹਾਏ ਮਹਿੰਗਾਈ

ਅੱਜਕਲ੍ਹ ਦੀ ਵਧ ਰਹੀ ਮਹਿੰਗਾਈ ਤੋਂ ਹਰ ਕੋਈ ਦੁਖੀ ਹੋ ਚੁੱਕਾ ਹੈ, ਜਿਸ ਤਰ੍ਹਾਂ ਨਾਲ ਚੀਜ਼ਾਂ ਦੇ ਭਾਅ ਵਧ ਰਹੇ ਹਨ, ਉਸ ਤਰ੍ਹਾਂ ਨਾਲ ਤਾਂ ਲੋਕਾਂ ਦਾ ਆਮ ਰੋਟੀ-ਪਾਣੀ ਵੀ ਔਖਾ ਹੋ ਗਿਆ ਹੈ। ਭਾਵੇਂ ਸਰਕਾਰਾਂ ਕਈ ਵਾਅਦੇ ਕਰਦੀਆਂ ਹਨ ਪਰ ਮਹਿੰਗਾਈ ਦਾ ਕੋਈ ਵੀ ਹਲ ਨਹੀਂ ਨਿਕਲਦਾ। ਹੁਣ ਅੱਗੇ ਤਿਉਹਾਰਾਂ ਦਾ ਮੌਸਮ ਹੈ ਅਤੇ ਜੇਕਰ ਕੁਝ ਨਹੀਂ ਕੀਤਾ ਗਿਆ ਤਾਂ ਸ਼ਾਇਦ ਲੋਕਾਂ ਨੂੰ ਆਪਣੀਆਂ ਖੁਸ਼ੀਆਂ ਦਾ ਵੀ ਤੋਲ-ਮੋਲ ਕਰਨਾ ਪੈ ਸਕਦਾ ਹੈ।

-ਪ੍ਰਾਂਜਲੀ
ਕੇ.ਐਮ.ਵੀ., ਜਲੰਧਰ।

11-10-2021

 ਕਿਸਾਨ ਵਿਰੋਧੀ ਤਾਨਾਸ਼ਾਹੀ
ਲਖੀਮਪੁਰ ਖੀਰੀ ਦੀ ਵਹਿਸ਼ੀ ਘਟਨਾ ਮੋਦੀ-ਯੋਗੀ ਸਰਕਾਰਾਂ ਦੀ ਕਿਸਾਨ ਵਿਰੋਧੀ ਤਾਨਾਸ਼ਾਹੀ ਅਤੇ ਹਿੰਸਕ ਮਾਨਸਿਕਤਾ ਦਾ ਨਤੀਜਾ ਹੈ। ਸ਼ਰਮ ਦੀ ਗੱਲ ਹੈ ਕਿ ਜਿਸ ਕੇਂਦਰੀ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਦੇਸ਼ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਦਾ ਰਾਜ ਬਰਕਰਾਰ ਰੱਖਣ ਦੀ ਸੀ, ਉਸ ਨੇ ਹੀ ਹਿੰਸਾ ਨੂੰ ਭੜਕਾਉਣ ਅਤੇ ਆਪਣੇ ਪੁੱਤਰ ਅਤੇ ਭਾਜਪਾ ਸਮਰਥਕਾਂ ਦੇ ਜ਼ਰੀਏ ਸ਼ਾਂਤਮਈ ਕਿਸਾਨਾਂ ਨੂੰ ਆਪਣੀਆਂ ਗੱਡੀਆਂ ਹੇਠ ਕੁਚਲ ਕੇ ਮਾਰਨ ਦਾ ਵਹਿਸ਼ੀ ਅਪਰਾਧ ਕੀਤਾ ਹੈ। ਇਸ ਸੰਬੰਧੀ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਕਿਸਾਨ ਸੰਗਠਨਾਂ ਦਾ ਯੋਗੀ ਸਰਕਾਰ ਨਾਲ ਕਾਹਲੀ ਵਿਚ ਕੀਤਾ ਸਮਝੌਤਾ ਵੀ ਤਰਕਸੰਗਤ ਨਹੀਂ ਕਿਹਾ ਜਾ ਸਕਦਾ।
ਯੋਗੀ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦਾ ਮੁਆਵਜ਼ਾ ਲੈਣ ਤੋਂ ਪਹਿਲਾਂ ਕੇਂਦਰੀ ਮੰਤਰੀ ਦਾ ਅਸਤੀਫ਼ਾ ਅਤੇ ਉਸ ਦੇ ਪੁੱਤਰ ਸਮੇਤ ਹੋਰਨਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਸ਼ਰਤ ਰੱਖੀ ਜਾਣੀ ਚਾਹੀਦੀ ਸੀ ਅਤੇ ਅੰਤਿਮ ਸੰਸਕਾਰ ਵੀ ਇਨ੍ਹਾਂ ਸ਼ਰਤਾਂ ਦੀ ਪੂਰਤੀ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਸੀ। ਇਸ ਘਟਨਾ ਦੀ ਜਾਂਚ ਵੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਅਫ਼ਸੋਸ ਹੈ ਕਿ ਇਕ ਪਾਸੇ ਮੋਦੀ ਸਰਕਾਰ ਸੁਪਰੀਮ ਕੋਰਟ ਉਤੇ ਦਬਾਅ ਪਾ ਕੇ ਕਿਸਾਨ ਮੋਰਚੇ ਨੂੰ ਦਿੱਲੀ ਦੀਆਂ ਸਰਹੱਦਾਂ ਤੋਂ ਉਠਾਉਣ ਦੇ ਮਨਸੂਬੇ ਘੜ ਰਹੀ ਹੈ ਪਰ ਕੁਝ ਕਿਸਾਨ ਨੇਤਾ ਇਸ ਵਹਿਸ਼ੀ ਘਟਨਾ ਦੇ ਬਾਵਜੂਦ ਮੋਦੀ-ਯੋਗੀ ਸਰਕਾਰ ਪ੍ਰਤੀ ਸਿਆਸੀ ਲਿਹਾਜ਼ਦਾਰੀ ਰੱਖ ਰਹੇ ਹਨ ਜਿਨ੍ਹਾਂ ਤੋਂ ਭਵਿੱਖ ਵਿਚ ਸੁਚੇਤ ਹੋਣ ਦੀ ਲੋੜ ਹੈ।


-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।


ਮਿਲਵਰਤਨ ਦੀ ਭਾਵਨਾ
ਅੱਜਕਲ੍ਹ ਅਸੀਂ ਇਕ-ਦੂਜੇ ਨਾਲ ਮਿਲਣਾ, ਵਰਤਣਾ ਨਹੀਂ ਚਾਹੁੰਦੇ। ਸਾਨੂੰ ਆਪਣੇ ਪਰਿਵਾਰ, ਸਕੇ-ਸਬੰਧੀਆਂ, ਮਿੱਤਰਾਂ, ਦੋਸਤਾਂ, ਗੁਆਂਢੀਆਂ, ਸਹਿਪਾਠੀਆਂ ਤੇ ਸਹਿਯੋਗੀਆਂ ਨਾਲ ਮਿਲਵਰਤਨ ਦੀ ਥਾਂ-ਥਾਂ 'ਤੇ ਜ਼ਰੂਰਤ ਪੈਂਦੀ ਹੈ। ਅਸੀਂ ਮਿਲਵਰਤਨ ਕਰਕੇ ਦੂਜਿਆਂ ਦੇ ਜੀਵਨ ਵਿਚ ਵੀ ਸਰਲਤਾ ਪੈਦਾ ਕਰ ਸਕਦੇ ਹਾਂ ਅਤੇ ਆਪਣੇ ਵਿਚ ਵੀ। ਮਿਲ ਕੇ ਕੀਤੇ ਕੰਮ ਛੇਤੀ ਮੁੱਕਦੇ ਹਨ, ਦੂਜਾ ਉਨ੍ਹਾਂ ਉਤੇ ਸ਼ਕਤੀ ਘੱਟ ਲਗਦੀ ਹੈ ਅਤੇ ਤੀਜਾ ਮਨ ਵਿਚ ਆਸ਼ਾਵਾਦ ਤੇ ਪ੍ਰਸੰਨਤਾ ਪੈਦਾ ਹੁੰਦੀ ਹੈ। ਇਸ ਲਈ ਸਾਨੂੰ ਸਮਾਜ ਵਿਚ ਆਪਸ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ।


-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਵਧਦੀ ਮਹਿੰਗਾਈ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਵਿਚ ਵਧ ਰਹੀ ਮਹਿੰਗਾਈ ਬਾਰੇ ਗੱਲ ਕੀਤੀ ਗਈ। ਮਹਿੰਗਾਈ ਅੱਜਕਲ੍ਹ ਏਨੀ ਜ਼ਿਆਦਾ ਵਧ ਗਈ ਹੈ ਕਿ ਜ਼ਰੂਰਤ ਦੀਆਂ ਚੀਜ਼ਾਂ ਵੀ ਆਸਾਨੀ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ। ਸਾਰੀਆਂ ਚੀਜ਼ਾਂ ਦੇ ਭਾਅ ਬਹੁਤ ਹੀ ਜ਼ਿਆਦਾ ਵਧ ਗਏ ਹਨ। ਡੀਜ਼ਲ, ਪੈਟਰੋਲ, ਰਸੋਈ ਗੈਸ, ਦਾਲਾਂ, ਸਬਜ਼ੀਆਂ, ਦਵਾਈਆਂ ਆਦਿ ਚੀਜ਼ਾਂ ਬਹੁਤ ਹੀ ਮਹਿੰਗੀਆਂ ਹੋ ਚੁੱਕੀਆਂ ਹਨ। ਗ਼ਰੀਬ ਵਾਸਤੇ ਇਕ ਸਮੇਂ ਦੀ ਰੋਟੀ ਤਿਆਰ ਕਰਨਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ। ਦੇਸ਼ ਦੇ ਭੁੱਖੇ ਲੋਕ ਵਿਦੇਸ਼ਾਂ ਦੇ ਗੁਲਾਮ ਹੋ ਰਹੇ ਹਨ ਕਿਉਂਕਿ ਰੁਜ਼ਗਾਰ ਦੀ ਭਾਲ ਵਿਚ ਲੋਕ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ। ਮਹਿੰਗਾਈ ਏਨੀ ਵਧ ਰਹੀ ਹੈ ਕਿ ਥੋੜ੍ਹੇ ਪੈਸਿਆਂ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਵਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ। ਜੀਵਨ ਦੀਆਂ ਜ਼ਰੂਰੀ ਵਸਤਾਂ ਜਿਵੇਂ ਰੋਟੀ, ਕੱਪੜਾ, ਮਕਾਨ ਸਸਤਾ ਮੁਹੱਈਆ ਕਰਵਾਏ ਜਾਣ।


-ਅਮਨਪ੍ਰੀਤ ਕੌਰ
ਪਿੰਡ ਜੱਜਰ।


ਮੱਖੀਆਂ, ਮੱਛਰਾਂ ਦੀ ਭਰਮਾਰ
ਹਾਲ 'ਚ ਹੋਈਆਂ ਭਾਰੀ ਬਰਸਾਤਾਂ ਦੌਰਾਨ ਥਾਂ-ਥਾਂ ਖੜ੍ਹੇ ਮੀਂਹ ਦੇ ਪਾਣੀ ਨਾਲ ਅਤੇ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਕਾਰਨ ਛੋਟੇ-ਛੋਟੇ ਸ਼ਹਿਰਾਂ ਵਿਚ ਮੱਛਰਾਂ, ਮੱਖੀਆਂ ਦੀ ਭਰਮਾਰ ਹੋ ਗਈ ਹੈ, ਜੋ ਕਿ ਸ਼ਹਿਰੀ ਨਿਵਾਸੀਆਂ ਵਾਸਤੇ ਮੁਸੀਬਤ ਬਣੀ ਹੋਈ ਹੈ ਜੋ ਕਿ ਪ੍ਰੇਸ਼ਾਨੀ ਬਣਨ ਦੇ ਨਾਲ-ਨਾਲ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ। ਇਸ ਦੀ ਲਪੇਟ ਵਿਚ ਆਉਣ ਕਾਰਨ ਹਰ ਉਮਰ ਦਾ ਵਰਗ ਬਿਮਾਰ ਹੋ ਰਿਹਾ ਹੈ ਅਤੇ ਡੇਂਗੂ ਦਾ ਸ਼ਿਕਾਰ ਹੋ ਰਹੇ ਹਨ। ਇਕ ਪਾਸੇ ਜਿਥੇ ਪਹਿਲਾਂ ਹੀ ਕੋਰੋਨਾ ਬਿਮਾਰੀ ਦਾ ਡਰ ਸਤਾ ਰਿਹਾ ਹੈ, ਦੂਜਾ ਦੂਸਰੇ ਪਾਸੇ ਡੇਂਗੂ ਦੀ ਬਿਮਾਰੀ ਫੈਲਣ ਦਾ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਜਿਥੇ ਆਮ ਲੋਕਾਂ ਨੂੰ ਹਨੇਰੇ-ਸਵੇਰੇ ਖਾਲੀ ਪਲਾਟਾਂ, ਸੜਕਾਂ ਦੇ ਕਿਨਾਰੇ ਕੂੜਾ ਸੁੱਟਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਉਥੇ ਹੀ ਰੇਹੜੀ-ਫੜ੍ਹੀ ਅਤੇ ਦੁਕਾਨਦਾਰਾਂ ਨੂੰ ਕੂੜਾ, ਪਲਾਸਟਿਕ ਦੇ ਲਿਫ਼ਾਫੇ ਆਦਿ ਕੂੜਾਦਾਨਾਂ ਵਿਚ ਪਾਉਣੇ ਚਾਹੀਦੇ ਹਨ ਅਤੇ ਚੰਗੇ ਸ਼ਹਿਰੀ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਿਥੇ ਕੂੜੇ ਨੂੰ ਚੁੱਕਣ ਦੇ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ, ਉਥੇ ਹੀ ਖਾਲੀ ਥਾਵਾਂ 'ਤੇ ਖੜ੍ਹੇ ਪਾਣੀ ਵਿਚ ਮੱਖੀ, ਮੱਛਰਮਾਰ ਦਵਾਈ ਦਾ ਛਿੜਕਾਅ ਕਰਨ ਦੀ ਤੁਰੰਤ ਲੋੜ ਹੈ ਤਾਂ ਜੋ ਵੱਖ-ਵੱਖ ਕਿਸਮ ਦੀਆਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਪਿੰਡਾਂ 'ਚ ਸਰਕਾਰੀ ਬੱਸਾਂ
ਸਰਕਾਰੀ ਬੱਸਾਂ ਵਿਚ ਔਰਤਾਂ ਦਾ ਸਫ਼ਰ ਮੁਫ਼ਤ ਕਰਨ 'ਤੇ ਪੰਜਾਬ ਅੰਦਰ ਔਰਤਾਂ ਵਲੋਂ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਗਈ ਕਿ ਸਰਕਾਰ ਨੇ ਇਹ ਫ਼ੈਸਲਾ ਬਹੁਤ ਹੀ ਵਧੀਆ ਲਿਆ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ ਰਹਿ ਰਹੀਆਂ ਔਰਤਾਂ ਦੀ ਗਿਣਤੀ ਜ਼ਿਆਦਾ ਹੈ, ਜਿਸ ਕਾਰਨ ਪਿੰਡਾਂ ਤੋਂ ਸ਼ਹਿਰ ਜਾਣ ਲਈ ਇਨ੍ਹਾਂ ਰੂਟਾਂ 'ਤੇ ਪ੍ਰਾਈਵੇਟ ਦੀ ਗਿਣਤੀ ਜ਼ਿਆਦਾ ਹੈ ਤੇ ਸਰਕਾਰੀ ਬੱਸਾਂ ਪਿੰਡਾਂ ਵਿਚ ਕਿਤੇ-ਕਿਤੇ ਹੀ ਚਲਦੀਆਂ ਹਨ। ਇਸ ਲਈ ਪਿੰਡਾਂ ਵਿਚ ਬੱਸਾਂ 'ਤੇ ਸਫਰ ਕਰਨ ਵਾਲੀਆਂ ਔਰਤਾਂ ਦੀ ਕਿਰਾਏ ਦੇਣ ਪੱਖੋਂ ਸਥਿਤੀ ਅੱਜ ਜਿਉਂ ਦੀ ਤਿਉਂ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਨੂੰ ਪਿੰਡਾਂ ਤੋਂ ਸ਼ਹਿਰ ਲਿਜਾਣ ਲਈ ਪ੍ਰਾਈਵੇਟ ਮਿੰਨੀ ਬੱਸਾਂ ਹੀ ਹਨ। ਸਰਕਾਰ ਨੂੰ ਚਾਹੀਦੈ ਕਿ ਪਿੰਡਾਂ 'ਚ ਸਰਕਾਰੀ ਮਿੰਨੀ ਬੱਸਾਂ ਚਲਾਈਆਂ ਜਾਣ ਤਾਂ ਜੋ ਪਿੰਡਾਂ ਵਿਚੋਂ ਸ਼ਹਿਰ ਜਾਣ ਵਾਲੀਆਂ ਔਰਤਾਂ ਵੀ ਸਰਕਾਰ ਵਲੋਂ ਦਿੱਤੀ ਗਈ ਇਸ ਰਾਹਤ ਦਾ ਲਾਭ ਪ੍ਰਾਪਤ ਕਰ ਸਕਣ।


-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ (ਮਲੇਰਕਟੋਲਾ)


ਸਵੱਛ ਭਾਰਤ ਮੁਹਿੰਮ
ਭਾਰਤ ਸਰਕਾਰ ਨੇ ਯੁਵਾ ਕਾਰਜਕ੍ਰਮ ਅਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਸਵੱਛ ਭਾਰਤ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਜੋ ਕਿ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਬਹੁਤ ਵਧੀਆ ਕਦਮ ਹੈ। ਇਸ ਵਿਚ ਐਨ.ਐਸ.ਐਸ. ਅਤੇ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਵਲੰਟੀਅਰ ਬਹੁਤ ਹੀ ਉਤਸ਼ਾਹ ਨਾਲ ਭਾਗ ਲੈ ਕੇ ਹੇਠਲੇ ਪੱਧਰ 'ਤੇ ਆਲੇ-ਦੁਆਲੇ ਵਿਚ ਫੈਲੀ ਗੰਦਗੀ ਨੂੰ ਇਕੱਠਾ ਕਰਕੇ ਵਾਤਾਵਰਨ ਨੂੰ ਸਾਫ਼ ਕਰਨ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਸਾਨੂੰ ਵੀ ਇਕ ਚੰਗੇ ਨਾਗਰਿਕ ਹੋਣ ਦੇ ਨਾਤੇ ਇਸ ਮੁਹਿੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ, ਤਾਂ ਜੋ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ। ਸਰਕਾਰ ਨੂੰ ਅਜਿਹੇ ਹੋਰ ਪ੍ਰੋਗਰਾਮ ਵੀ ਉਲੀਕਣੇ ਚਾਹੀਦੇ ਹਨ ਤਾਂ ਕਿ ਨੌਜਵਾਨ ਬੁਰਾਈਆਂ ਤੋਂ ਦੂਰ ਰਹਿਣ, ਉਨ੍ਹਾਂ ਨੂੰ ਚੰਗੇ ਕੰਮ ਕਰਨ ਦੀ ਸੇਧ ਮਿਲ ਸਕੇ ਅਤੇ ਉਹ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਵਾਤਾਵਰਨ ਪ੍ਰਤੀ ਦਿਲਾਂ ਵਿਚ ਪ੍ਰੇਮ ਪੈਦਾ ਕਰਨ।


-ਸਿਮਰਨ ਔਲਖ
ਪਿੰਡ ਸੀਰਵਾਲੀ, ਸ੍ਰੀ ਮੁਕਤਸਰ ਸਾਹਿਬ।

08-10-2021

 ਮਤਦਾਨ ਦੀ ਮਹੱਤਤਾ

ਭਾਰਤ ਇਕ ਲੋਕਤੰਤਰਿਕ ਦੇਸ਼ ਅਖਵਾਉਂਦਾ ਹੈ ਅਤੇ ਲੋਕਤੰਤਰਿਕ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਮਤਦਾਨ ਰਾਹੀਂ ਦੇਸ਼ ਵਿਚ ਬਦਲਾਅ ਲਿਆ ਸਕਦੇ ਹਾਂ। ਸਰਕਾਰ ਲੋਕਾਂ ਦੁਆਰਾ ਅਤੇ ਲੋਕਾਂ ਲਈ ਚੁਣੀ ਜਾਂਦੀ ਹੈ। ਧਾਰਾ '362' ਅਨੁਸਾਰ ਹਰੇਕ ਨਾਗਰਿਕ, ਜੋ 18 ਸਾਲ ਜਾਂ ਇਸ ਤੋਂ ਵਧੇਰੇ ਉਮਰ ਦਾ ਹੈ, ਉਸ ਨੂੰ ਵੋਟ ਪਾਉਣ ਦਾ ਪੂਰਾ ਅਧਿਕਾਰ ਹੈ। ਸਾਡੇ ਦੇਸ਼ ਦੇ ਵਧੇਰੇ ਨਾਗਰਿਕ ਆਪਣੀ ਵੋਟ ਦਾ ਸਹੀ ਇਸਤੇਮਾਲ ਨਹੀਂ ਕਰਦੇ, ਉਹ ਜਾਂ ਤਾਂ ਆਪਣੀ ਵੋਟ ਲਾਲਚਵੱਸ ਆ ਕੇ ਵੇਚ ਦਿੰਦੇ ਹਨ ਜਾਂ ਆਪਣਾ ਮਤਦਾਨ ਦੇਣਾ ਜ਼ਰੂਰੀ ਨਹੀਂ ਸਮਝਦੇ ਜੋ ਕਿ ਬਹੁਤ ਮਾੜੀ ਗੱਲ ਹੈ। ਮੇਰੀ ਆਮ ਜਨਤਾ ਨੂੰ ਅਪੀਲ ਹੈ ਕਿ ਆਓ ਸਾਰੇ ਰਲ ਕੇ ਆਉਣ ਵਾਲੇ ਸਾਲਾਂ ਵਿਚ ਆਪਣੇ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਕੇ ਆਪਣੇ ਦੇਸ਼ ਲਈ ਸੂਝਵਾਨ ਨੇਤਾ ਦੀ ਚੋਣ ਕਰੀਏ, ਜੋ ਸਾਡੇ ਦੇਸ਼ ਨੂੰ ਤਰੱਕੀ ਦੀ ਰਾਹ 'ਤੇ ਲਿਆਵੇ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

ਭਾਰਤ ਰਤਨ

1947 ਨੂੰ ਭਾਰਤ ਆਜ਼ਾਦ ਹੋਇਆ। ਪਹਿਲੀ ਵਾਰ 1954 ਵਿਚ ਭਾਰਤ ਰਤਨ ਐਵਾਰਡ ਸ੍ਰੀ ਰਾਧਾਕ੍ਰਿਸ਼ਨਨ ਨੂੰ ਦਿੱਤਾ ਗਿਆ। ਆਜ਼ਾਦੀ ਦੇ ਅੰਦੋਲਨ ਦੌਰਾਨ ਖ਼ਾਸ ਕਰਕੇ ਸਿੱਖ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਕਾਂਗਰਸ ਪਾਰਟੀ ਦੇ ਇਜਲਾਸ ਗਵਾਹ ਹਨ। ਅੱਜ ਤੱਕ ਕੋਈ 50 ਭਾਰਤ ਰਤਨ ਐਵਾਰਡ ਦਿੱਤੇ ਗਏ ਹਨ, ਪਰ ਬਹੁਤ ਅਫ਼ਸੋਸ ਹੈ ਕਿ ਅੱਜ ਤੱਕ ਕਿਸੇ ਪੰਜਾਬੀ ਸਿੱਖ ਨੂੰ ਭਾਰਤ ਰਤਨ ਐਵਾਰਡ ਨਹੀਂ ਦਿੱਤਾ ਗਿਆ।

-ਇਕਬਾਲਜੀਤ ਸਿੰਘ, ਲੁਧਿਆਣਾ।

ਤੇਲ ਕੀਮਤਾਂ ਵਿਚ ਵਾਧਾ

ਕੋਰੋਨਾ ਮਹਾਂਮਾਰੀ ਨੇ ਦੇਸ਼ ਦੇ ਅਰਥਚਾਰੇ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ। ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਦਿੱਤਾ ਹੈ। ਕਾਫੀ ਲੰਮੇ ਸਮੇਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਆਮ ਲੋਕਾਂ ਲਈ ਚੁਣੌਤੀ ਬਣ ਰਹੀਆਂ ਹਨ। ਮਹਿੰਗਾਈ ਆਸਮਾਨ ਛੂਹ ਰਹੀ ਹੈ। ਪੈਟਰੋਲ ਤੇ ਡੀਜ਼ਲ ਦਾ ਤਾਂ ਪੁੱਛੋ ਹੀ ਨਾ। ਤਕਰੀਬਨ ਸਾਰੇ ਹੀ ਸੂਬਿਆਂ ਵਿਚ ਸੌ ਰੁਪਏ ਤੋਂ ਉੱਪਰ ਪੈਟਰੋਲ ਵਿਕ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ 'ਚ ਕਮੀ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਨਾ ਚਾਹੀਦਾ ਹੈ। ਆਮ ਜਨਤਾ ਦਾ ਜਿਊਣਾ ਦੁੱਭਰ ਹੋ ਗਿਆ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਲੋਕਾਂ ਨੂੰ ਭਰੋਸਾ ਹੀ ਦੇ ਰਹੀ ਹੈ। ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਸੋਚ ਵਿਚਾਰਨਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ। ਮਹਿੰਗਾਈ ਘਟਾਉਣ ਲਈ ਸਰਕਾਰਾਂ ਕਾਲਾਬਾਜ਼ਾਰੀਆਂ ਨੂੰ ਵੀ ਨੱਥ ਪਾਉਣ, ਕਿਉਂਕਿ ਉਹ ਵੀ ਮਹਿੰਗਾਈ ਵਧਾਉਣ ਲਈ ਜ਼ਿੰਮੇਵਾਰ ਹਨ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਕਿਸਾਨਾਂ ਦੀ ਹੱਤਿਆ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਚਾਰ ਕਿਸਾਨਾਂ ਦੀ ਹੱਤਿਆ ਯੋਗੀ ਸਰਕਾਰ ਦੇ ਨਾਂਅ 'ਤੇ ਕਲੰਕ ਹੈ। ਇਸ ਸ਼ਰਮਨਾਕ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਇਸ ਘਟਨਾ ਤੋਂ ਅੰਗਰੇਜ਼ ਹਕੂਮਤ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਉਹ ਤਾਂ ਸੱਤ ਸਮੁੰਦਰ ਪਾਰ ਤੋਂ ਆਏ ਬੇਗਾਨੇ ਸਨ ਪਰ ਇਹ ਕਾਲੀ ਚਮੜੀ ਵਾਲੇ ਸਾਡੇ ਆਪਣੇ ਹੀ ਆਪਣਿਆਂ ਨੂੰ ਹੀ ਮਾਰ ਰਹੇ ਹਨ। ਇਸ ਘਟਨਾ ਤੋਂ ਬਾਅਦ ਦੇ ਹਾਲਾਤ ਤਣਾਅਪੂਰਨ ਹਨ। ਸਰਕਾਰ ਵਲੋਂ ਮ੍ਰਿਤਕ ਕਿਸਾਨਾਂ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਕਤਲ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ 'ਤੇ ਕੇਸ ਵੀ ਦਰਜ ਕਰ ਲਿਆ ਗਿਆ ਹੈ ਪਰ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦਰਦਨਾਕ ਘਟਨਾ ਦੇ ਦੋਸ਼ੀ ਨੂੰ ਫੜ ਕੇ ਕਾਨੂੰਨ ਅਨੁਸਾਰ ਬਣਦੀ ਸਜ਼ਾ ਜਲਦੀ ਤੋਂ ਜਲਦੀ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਕਾਰਾ ਕਰਨ ਦੀ ਕਿਸੇ ਦੀ ਹਿੰਮਤ ਨਾ ਪਵੇ।

\-ਪਰਮ ਪਿਆਰ ਸਿੰਘ, ਨਕੋਦਰ।

ਤਣਾਅ ਦਾ ਕਾਰਨ ਮੋਬਾਈਲ ਫੋਨ

ਜੋ ਕੋਲ ਹੈ, ਉਸ ਨੂੰ ਅਣਦੇਖਿਆ ਕਰਕੇ ਜੋ ਕੋਲ ਨਹੀਂ ਹੈ, ਉਸ ਮਗਰ ਭੱਜਣਾ, ਇਹ ਇਨਸਾਨ ਦੀ ਫ਼ਿਤਰਤ ਹੈ ਤੇ ਮੋਬਾਈਲ ਫੋਨ ਨੂੰ ਵੀ ਇਨਸਾਨ ਇਸੇ ਸੁਭਾਅ ਦੇ ਅਨੁਕੂਲ ਢਾਲੀ ਬੈਠਾ ਹੈ। ਮੋਬਾਈਲ ਫੋਨ ਦਾ ਕੰਮ ਹੈ ਇਨਸਾਨ ਨੂੰ ਦੂਰ ਬੈਠਿਆਂ ਨਾਲ ਜੋੜਨਾ, ਕਰੀਬ ਬੈਠਿਆਂ ਨਾਲੋਂ ਤੋੜਨਾ ਨਹੀਂ। ਦੂਰ ਬੈਠਿਆਂ ਨਾਲ ਜ਼ਿਆਦਾ ਗੱਲਬਾਤ ਬਹੁਤ ਘਰਾਂ ਵਿਚ ਕਲੇਸ਼ ਅਤੇ ਉਜਾੜੇ ਦਾ ਕਾਰਨ ਬਣਦੀ ਹੈ। ਇਨਸਾਨ ਆਸ-ਪਾਸ ਦੀ ਅਸਲੀ ਦੁਨੀਆ ਨੂੰ ਭੁੱਲ ਕੇ ਸੁਪਨਿਆਂ ਦੀ ਦੁਨੀਆ ਵਿਚ ਜਿਊਂਦਾ ਹੈ ਅਤੇ ਇਕੋ ਜਗ੍ਹਾ ਰਹਿਣ ਵਾਲਿਆਂ ਨਾਲ ਚੰਗੇ ਸੰਬੰਧ ਬਣਾਉਣ ਦੀ ਖੇਚਲ ਨਹੀਂ ਕਰਦਾ ਕਿਉਂਕਿ ਉਹ ਸੋਚਦਾ ਹੈ ਕਿ ਦੂਰ ਵਾਲਿਆਂ ਕੋਲੋਂ ਉਸ ਨੂੰ ਆਪਣੇ ਹਿੱਸੇ ਦਾ ਪਿਆਰ ਮਿਲ ਰਿਹਾ ਹੈ। ਪ੍ਰੰਤੂ ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ, ਜਿਸ ਨਾਲ ਅਸੀਂ ਇਕ ਛੱਤ ਹੇਠ ਰਹਿ ਨਹੀਂ ਰਹੇ, ਉਹ ਸਾਡੀ ਜ਼ਿੰਦਗੀ ਦੇ ਨਿੱਕੇ-ਵੱਡੇ ਫ਼ੈਸਲੇ ਲੈਣ ਦੇ ਹਰਗਿਜ਼ ਸਮਰੱਥ ਨਹੀਂ ਹੁੰਦਾ ਕਿਉਂਕਿ ਉਸ ਇਨਸਾਨ ਦੇ ਅੰਦਾਜ਼ੇ ਬੋਲਦੇ ਹਨ, ਤਜਰਬੇ ਨਹੀਂ। ਇਸ ਲਈ ਸਾਨੂੰ ਚਾਹੀਦਾ ਹੈ ਕਿ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਵਰਗੇ ਤਕਨੀਕੀ ਮੀਡੀਆ ਵਾਲੇ ਖੋਖਲੇ ਸੰਬੰਧਾਂ ਤੋਂ ਉੱਪਰ ਉੱਠ ਕੇ ਅਸੀਂ ਆਪਸੀ ਮੇਲ-ਜੋਲ ਨੂੰ ਤਰਜੀਹ ਦੇਈਏ, ਨੇੜੇ ਰਹਿਣ ਵਾਲਿਆਂ ਦੇ ਨੇੜੇ ਹੋਈਏ।\

-ਰਮਣੀਕ ਕੌਰ ਖ਼ਾਲਸਾ
ਫ਼ਰੀਦਕੋਟ।

ਰੁਜ਼ਗਾਰ ਦੇਵੇ ਸਰਕਾਰ

ਅੱਜਕਲ੍ਹ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜਕਲ੍ਹ ਬੇਰੁਜ਼ਗਾਰਾਂ ਦਾ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹਨਾ, ਨਾਅਰੇਬਾਜ਼ੀ ਕਰਨਾ, ਬੈਰੀਕੇਡ ਤੋੜਨਾ, ਮਰਨ ਵਰਤ ਰੱਖਣਾ, ਖ਼ੁਦਕੁਸ਼ੀ ਕਰਨਾ ਆਮ ਗੱਲ ਬਣ ਗਈ ਹੈ। ਸਰਕਾਰ ਰੁਜ਼ਗਾਰ ਮੇਲਿਆਂ ਦੇ ਨਾਂਅ 'ਤੇ ਅਡੰਬਰ ਰਚਾ ਰਹੀ ਹੈ। 5-7 ਹਜ਼ਾਰ ਨਾਮਾਤਰ ਤਨਖ਼ਾਹ 'ਤੇ ਰੱਖ ਰਹੀ ਹੈ, ਜਿਸ ਨਾਲ ਦੋ ਵਕਤ ਦੀ ਰੋਟੀ ਵੀ ਨਹੀਂ ਚਲਦੀ। ਜੀਵਨ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਸੋ, ਸਰਕਾਰ ਨੂੰ ਚਾਹੀਦਾ ਹੈ, ਚੰਗੀ ਤਨਖ਼ਾਹ ਤੇ ਰੁਜ਼ਗਾਰ ਮੁਹੱਈਆ ਕਰਵਾਏ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ)।

07-10-2021

 ਵਿਭਾਗਾਂ ਦੀ ਕਾਰਗੁਜ਼ਾਰੀ

ਪੰਜਾਬ ਸਰਕਾਰ ਦੇ ਸਾਰੇ ਹੀ ਵਿਭਾਗਾਂ ਦੇ ਅਧਿਕਾਰੀ ਆਮ ਤੌਰ 'ਤੇ ਮਹੀਨਾਵਾਰ ਮੀਟਿੰਗ ਕਰਦੇ ਹਨ, ਜਿਨ੍ਹਾਂ ਵਿਚ ਵੱਖ-ਵੱਖ ਵਿਭਾਗਾਂ ਬਾਰੇ ਪ੍ਰਗਤੀ ਦਾ ਅਧਿਐਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਜਾਂ ਤਹਿਸੀਲ ਅਤੇ ਰਾਜ ਪੱਧਰ 'ਤੇ ਪ੍ਰਗਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਪਰ ਇਹ ਪ੍ਰਗਤੀ ਰਿਪੋਰਟਾਂ ਸਰਕਾਰ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ ਭਾਵ ਹੇਠਲੇ ਪੱਧਰ 'ਤੇ ਆਮ ਜਨਤਾ ਨੂੰ ਇਸ ਬਾਰੇ ਮੀਡੀਆ ਰਾਹੀਂ ਨਸ਼ਰ ਨਹੀਂ ਕੀਤਾ ਜਾਂਦਾ। ਲੋਕੀਂ ਆਪਣੀ ਸਮੱਸਿਆਵਾਂ ਬਾਰੇ ਇਲਾਕੇ ਦੇ ਵਿਕਾਸ ਕੰਮਾਂ ਬਾਰੇ ਅਣਜਾਣ ਰਹਿੰਦੇ ਹਨ। ਸੋ ਹਰੇਕ ਵਿਭਾਗ ਦੀ ਪ੍ਰਗਤੀ ਰਿਪੋਰਟ ਵਿਸਥਾਰ ਸਹਿਤ ਮੀਡੀਆ ਰਾਹੀਂ ਜਨਤਕ ਕਰਵਾਉਣੀ ਯਕੀਨੀ ਬਣਾਈ ਜਾਵੇ। ਪਿੰਡਾਂ, ਸ਼ਹਿਰਾਂ ਦੀ ਡਿਟੇਲ, ਆਮਦਨ ਖ਼ਰਚ ਦੀ ਸੂਚਨਾ ਨੂੰ ਪ੍ਰਦਰਸ਼ਿਤ ਕੀਤਾ ਜਾਵੇ ਤਾਂ ਜੋ ਸਰਕਾਰ ਦੇ ਫੰਡਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਹੋ ਸਕੇ ਅਤੇ ਦੁਰਵਰਤੋਂ ਨਾ ਹੋ ਸਕੇ।

-ਅਸ਼ੋਕ ਚਟਾਨੀ
ਡਿਪਟੀ ਇਕਨਾਮਿਕ ਐਡਵਾਈਜ਼ਰ (ਰਿਟਾ.) ਮੋਗਾ।

ਆਓ ਅਖ਼ਬਾਰਾਂ ਪੜ੍ਹਨ ਦੀ ਆਦਤ ਪਾਈਏ

ਅਖ਼ਬਾਰ ਉਹ ਸ਼ੀਸ਼ਾ ਹੈ ਜੋ ਸਾਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਸਾਡੇ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ, ਸਮਾਜ ਵਿਚ ਹੁੰਦੇ ਚੰਗੇ-ਮਾੜੇ ਕਾਰਜ ਦਿਖਾਉਂਦਾ ਹੈ ਅਤੇ ਜੋੜਦਾ ਹੈ ਸਾਨੂੰ ਮਨੋਰੰਜਨ ਤੇ ਵਪਾਰਕ ਦੁਨੀਆ ਨਾਲ। ਪ੍ਰਿੰਟ ਮੀਡੀਆ ਭਾਵ ਅਖ਼ਬਾਰ ਗਿਆਨ 'ਚ ਵਾਧਾ ਕਰਨ ਦਾ ਸਭ ਤੋਂ ਸਸਤਾ ਸਾਧਨ ਹੈ। ਮੇਰਾ ਮੰਨਣਾ ਹੈ ਕਿ ਜੇਕਰ ਛੋਟੀ ਉਮਰ ਤੋਂ ਹੀ ਬੱਚਿਆਂ 'ਚ ਅਖ਼ਬਾਰ ਪੜ੍ਹਨ ਦੀ ਰੁਚੀ ਪੈਦਾ ਕੀਤੀ ਜਾਵੇ ਤਾਂ ਉਹ ਆਉਂਦੇ ਸਮੇਂ 'ਚ ਸਮਾਜ 'ਚ ਚੰਗੇ ਨਾਗਰਿਕ ਦੇ ਤੌਰ 'ਤੇ ਵਿਚਰਨ ਦੀ ਕਾਬਲੀਅਤ ਅਤੇ ਆਪਣੇ ਜੀਵਨ ਦੇ ਲਕਸ਼ ਆਸਾਨੀ ਨਾਲ ਹਾਸਲ ਕਰ ਸਕਦੇ ਹਨ। ਅਖ਼ਬਾਰ ਨਾਲ ਪਾਈ ਸਾਂਝ ਸਾਡੇ ਗਿਆਨ 'ਚ ਤਾਂ ਵਾਧਾ ਕਰਨ ਦਾ ਕੰਮ ਕਰਦੀ ਹੀ ਹੈ, ਨਾਲ ਹੀ ਸਾਨੂੰ ਚੰਗੇ-ਮਾੜੇ, ਸਹੀ-ਗ਼ਲਤ ਲੋਕਾਂ ਦੀ ਪਛਾਣ ਕਰਨ ਦੀ ਸਮਰੱਥਾ ਵੀ ਪ੍ਰਦਾਨ ਕਰਦੀ ਹੈ। ਸੋ, ਆਓ ਆਪਾਂ ਸਾਰੇ ਅਖ਼ਬਾਰ ਦੀ ਤਰੋਤਾਜ਼ਾ ਦੁਨੀਆ ਨਾਲ ਜੁੜੀਏ ਤੇ ਜੋ ਨਹੀਂ ਜੁੜੇ, ਉਨ੍ਹਾਂ ਨੂੰ ਜੋੜੀਏ।

-ਹਰਮਨਪ੍ਰੀਤ ਸਿੰਘ
ਸਰਹਿੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।

ਸਰਕਾਰੀ ਦਫ਼ਤਰ ਬਨਾਮ ਪੰਜਾਬੀ ਭਾਸ਼ਾ

ਸਰਕਾਰ ਕਹਿਣ ਨੂੰ ਤਾਂ ਬਹੁਤ ਕੁਝ ਕਹਿੰਦੀ ਹੈ ਪਰ ਹੁਣ ਤੱਕ ਸਰਕਾਰੀ ਦਫ਼ਤਰਾਂ ਵਿਚ ਪੂਰੀ ਤਰ੍ਹਾਂ ਨਾਲ ਪੰਜਾਬੀ ਭਾਸ਼ਾ ਨੂੰ ਲਾਗੂ ਨਹੀਂ ਕਰਵਾ ਸਕੀ। ਅਕਸਰ ਵੇਖਣ ਨੂੰ ਮਿਲਦਾ ਹੈ ਕਿ ਸਰਕਾਰੀ ਦਫ਼ਤਰਾਂ ਵਿਚ ਹਾਲੇ ਵੀ ਲਿਖਤੀ ਕੰਮ ਅੰਗਰੇਜ਼ੀ ਭਾਸ਼ਾ ਵਿਚ ਹੀ ਹੋ ਰਹੇ ਹਨ। ਮੈਂ ਖ਼ੁਦ ਇਕ ਦਿਨ ਸਰਕਾਰੀ ਡਿਸਪੈਂਸਰੀ ਤੋਂ ਦਵਾਈ ਲੈਣ ਲਈ ਚਲਾ ਗਿਆ। ਮੈਂ ਆਪਣੀ ਪਰਚੀ ਡਾਕਟਰ ਨੂੰ ਦਿਖਾ ਰਿਹਾ ਸੀ ਕਿ ਏਨੇ ਨੂੰ ਉਸ ਡਾਕਟਰ ਕੋਲ ਇਕ ਹੋਰ ਡਾਕਟਰ ਆ ਕੇ ਕਹਿਣ ਲੱਗੀ ਕਿ ਇਸ ਚਿੱਠੀ ਦਾ ਜਵਾਬ ਪੰਜਾਬੀ ਵਿਚ ਭੇਜਣਾ ਹੈ, ਤੁਹਾਨੂੰ ਤਾਂ ਪਤਾ ਮੈਨੂੰ ਪੰਜਾਬੀ ਲਿਖਣੀ ਤੇ ਟਾਈਪ ਵੀ ਕਰਨੀ ਨਹੀਂ ਆਉਂਦੀ। ਉਸ ਡਾਕਟਰ ਨੇ ਕੋਲ ਬੈਠੇ ਕਲਰਕ ਨੂੰ ਕਿਹਾ ਕਿ ਤੁਸੀਂ ਇਸ ਦਾ ਜਵਾਬ ਟਾਈਪ ਕਰ ਦਿਓ ਤਾਂ ਉਸ ਨੇ ਤੁਰੰਤ ਜਵਾਬ ਦਿੱਤਾ ਕਿ ਮੈਂ ਵੀ ਪੰਜਾਬੀ ਟਾਈਪ ਨਹੀਂ ਕਰ ਸਕਦਾ। ਕਹੋ ਤਾਂ ਅੰਗਰੇਜ਼ੀ ਵਿਚ ਟਾਈਪ ਕਰ ਦੇਵਾਂ। ਮੈਂ ਕਾਰਨ ਪੁੱਛਿਆ ਕਿ ਸਰਕਾਰ ਦਫ਼ਤਰ ਵਿਚ ਕਲਰਕ ਨੂੰ ਪੰਜਾਬੀ ਲਿਖਣੀ ਟਾਈਪ ਕਰਨੀ ਨਹੀਂ ਆਉਂਦੀ ਤਾਂ ਅੱਗੋਂ ਜਵਾਬ ਮਿਲਿਆ ਕਿ ਇਹ ਕਿਸੇ ਦੂਸਰੇ ਰਾਜ ਤੋਂ ਹਨ।

-ਪਰਮਜੀਤ ਸੰਧੂ
ਥੇਹ ਤਿੱਖਾ।

ਮੁਫ਼ਤ ਬਿਜਲੀ

ਮੁਫ਼ਤ ਬਿਜਲੀ ਸਾਰੀਆਂ ਜਾਤੀਆਂ ਨੂੰ ਮਿਲਣੀ ਚਾਹੀਦੀ ਹੈ। ਕਿਉਂਕਿ ਵੋਟ ਜਨਰਲ ਲੋਕ ਵੀ ਪਾਉਂਦੇ ਹਨ। ਖ਼ਾਸ ਵਰਗਾਂ ਵਿਚ ਬਹੁਤ ਲੋਕ ਅਮੀਰ ਹੋਣ ਦੇ ਬਾਵਜੂਦ ਮੁਫ਼ਤ ਬਿਜਲੀ ਲੈ ਰਹੇ ਹਨ ਤੇ ਜਨਰਲ ਕੈਟਾਗਿਰੀ ਵਿਚ ਬਹੁਤ ਲੋਕ ਗ਼ਰੀਬ ਹੋਣ ਦੇ ਬਾਵਜੂਦ ਇਸ ਸਹੂਲਤ ਤੋਂ ਵਾਂਝੇ ਹਨ। ਸਰਕਾਰ ਵਲੋਂ ਮੁਫ਼ਤ ਬਿਜਲੀ ਦਾ ਬੋਝ ਸਾਰੀਆਂ ਜਾਤੀਆਂ ਦੇ ਲੋਕਾਂ ਉੱਪਰ ਹੀ ਪੈਂਦਾ ਹੈ। ਇਸ ਤੋਂ ਇਲਾਵਾ ਜੋ ਲੋਕ ਇਮਾਨਦਾਰੀ ਨਾਲ ਬਿੱਲ ਭਰਦੇ ਹਨ ਥੋੜ੍ਹੀ-ਬਹੁਤੀ ਰਾਹਤ ਉਨ੍ਹਾਂ ਨੂੰ ਵੀ ਮਿਲਣੀ ਚਾਹੀਦੀ ਹੈ। ਇਸ ਲਈ ਮੁੱਖ ਮੰਤਰੀ ਸਾਹਿਬ ਤੁਸੀਂ ਵਿਸ਼ੇਸ਼ ਵਰਗ ਨੂੰ ਖੁਸ਼ ਕਰਨ ਲਈ ਕੰਮ ਨਾ ਕਰੋ ਸਗੋਂ ਸਰਬੱਤ ਦਾ ਸੋਚੋ।

-ਨਵਜੋਤ ਬਜਾਜ ਗੱਗੂ
ਭਗਤਾ ਭਾਈ ਕਾ, ਬਠਿੰਡਾ।

ਕੀ ਸਿੱਧੂ ਨੂੰ ਪੰਜਾਬ ਦੇ ਮੁੱਦਿਆਂ ਦੀ ਸੱਚੀਂ ਚਿੰਤਾ ਹੈ?

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਬਾਅਦ ਪੰਜਾਬ ਕਾਂਗਰਸ 'ਚ ਸਿਆਸੀ ਭੁਚਾਲ ਆ ਗਿਆ ਹੈ। ਅਸਤੀਫ਼ੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿਚ ਸਿੱਧੂ ਨੇ ਟਵੀਟ ਕਰਕੇ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਉਹ ਹੱਕ-ਸੱਚ ਦੀ ਲੜਾਈ ਲੜਦੇ ਰਹਿਣਗੇ। ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਿੱਜੀ ਨਹੀਂ, ਮੁੱਦਿਆਂ ਦੀ ਲੜਾਈ ਲੜੀ ਹੈ ਅਤੇ ਨੈਤਿਕਤਾ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸਿੱਧੂ ਨੇ ਸਪੱਸ਼ਟ ਦੋਸ਼ ਲਗਾਇਆ ਕਿ ਦਾਗ਼ੀ ਲੀਡਰਾਂ ਅਤੇ ਅਫ਼ਸਰਾਂ ਨੂੰ ਕਾਂਗਰਸ 'ਚ ਦੁਬਾਰਾ ਲਿਆਂਦਾ ਗਿਆ ਹੈ। ਜੇਕਰ ਦਾਗ਼ੀ ਅਫਸਰ ਤੇ ਨੇਤਾ ਦੁਬਾਰਾ ਅਹੁਦਿਆਂ 'ਤੇ ਬਿਰਾਜਮਾਨ ਕਰਨੇ ਸੀ ਫਿਰ ਕੀ ਕੈਪਟਨ ਮਾੜਾ ਸੀ। ਕੀ ਸਿੱਧੂ ਨੂੰ ਸੱਚੀਂ-ਮੁੱਚੀਂ ਪੰਜਾਬ ਦੀ ਚਿੰਤਾ ਹੈ। ਕੀ ਗੁਰੂ ਜੀ ਨੂੰ ਇਨਸਾਫ਼ ਦਿਵਾਉਣ ਤੇ ਬੇਅਦਬੀਆਂ ਨੂੰ ਰੋਕਣ ਤੇ ਠੱਲ੍ਹ ਪਾਉਣ ਦੀ ਚਿੰਤਾ ਹੈ? ਜੇਕਰ ਸਿੱਧੂ ਦੀਆਂ ਇਹ ਚਿੰਤਾਵਾਂ ਹਨ ਤਾਂ ਫਿਰ ਤਾਂ ਗੱਲ ਬਿਲਕੁਲ ਸਹੀ ਹੈ, ਜੇਕਰ ਤਾੜੀਆਂ ਵਜਾਉਣ ਤੱਕ ਸੀਮਤ ਹੈ ਤੇ ਫਿਰ ਗੱਲ ਸਹੀ ਨਹੀਂ। ਸਿੱਧੂ ਸਾਬ੍ਹ ਪਾਰਟੀਆਂ ਬਦਲਣ ਨਾਲ ਨਹੀਂ ਕੁਝ ਹੱਲ ਨਹੀਂ ਹੋਣਾ। ਲੋਕਾਂ ਦੀ ਸੋਚ ਬਦਲਣੀ ਪਵੇਗੀ। ਲੋਕ ਕੀ ਚਾਹੁੰਦੇ ਹਨ, ਹੁਣ ਇਹ ਬਾਰੇ ਸੋਚਣ 'ਤੇ ਪਹਿਰਾ ਦੇਣ ਦੀ ਜ਼ਰੂਰਤ ਹੈ।-

ਜਸਵੀਰ ਸਿੰਘ ਭੁਲੇਰੀਆ
ਪਿੰਡ ਭਲੂਰ (ਮੋਗਾ)।

06-10-2021

 ਪੰਜਾਬ ਦੇ ਨਵੇਂ ਮੁੱਖ ਮੰਤਰੀ
ਪੰਜਾਬ ਦੀ ਕਾਂਗਰਸ ਵਿਚ ਸਿਆਸੀ ਭੁਚਾਲ ਤੋਂ ਬਾਅਦ ਇਕਦਮ ਸ਼ਾਂਤ-ਚਿੱਤ ਹੋਣ 'ਤੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲ ਲਿਆ ਹੈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਬਹੁਤ ਹੀ ਸਹਿਜ ਸੁਭਾਅ ਸ਼ਾਂਤ ਤਰੀਕੇ ਨਾਲ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਵਿਚ ਵਿਚਰ ਰਹੇ ਹਨ। ਮੁੱਖ ਮੰਤਰੀ ਦੇ ਹੁਣ ਤੱਕ ਜਿੰਨੇ ਕੁ ਸਮਾਗਮ ਦੇਖੇ ਹਨ, ਸਭ ਆਪਣੀ ਛਾਪ ਛੱਡਦੇ ਹਨ। ਸ੍ਰੀ ਹਰਿਮੰਦਰ ਸਾਹਿਬ ਜਾ ਕੇ ਪਾਲਕੀ ਨਾਲ ਸੇਵਾ ਨਿਭਾਉਣੀ, ਸੰਗਤ ਤੇ ਪੰਗਤ ਵਿਚ ਹੀ ਬੈਠ ਕੇ ਬਾਟੀਆਂ ਵਿਚ ਚਾਹ ਪੀਣੀ। ਉਸ ਵੇਲੇ ਤਾਂ ਪੰਜਾਬ ਦੀ ਜਨਤਾ ਹੈਰਾਨੀ ਨਾਲ ਖ਼ੁਸ਼ ਵੀ ਹੋ ਗਈ ਜਦੋਂ ਇਕ ਯੂਨੀਵਰਸਿਟੀ ਪ੍ਰੋਗਰਾਮ ਵਿਚ ਤਾਂ ਮੁੱਖ ਮੰਤਰੀ ਭੰਗੜਾ ਟੀਮ ਨਾਲ ਮਿਲ ਕੇ ਭੰਗੜਾ ਵੀ ਪਾਉਣ ਲੱਗ ਪਏ ਤੇ ਭੰਗੜਾ ਵੀ ਪੂਰਾ ਵਧੀਆ। ਇਸੇ ਤਰ੍ਹਾਂ ਹੀ ਸਹੁੰ ਚੁੱਕ ਸਮਾਗਮ ਬਾਅਦ ਪੰਜਾਬ ਪੁਲਿਸ ਦੇ ਬੈਂਡ ਮੈਂਬਰਾਂ ਨਾਲ ਸੈਕਟਰੀਏਟ ਦੇ ਵਿਹੜੇ ਵਿਚ ਜੱਫੀ ਪਾ ਕੇ ਸਤਿਕਾਰ ਕਰਨਾ। ਨਵੇਂ ਮੁੱਖ ਮੰਤਰੀ ਦੀਆਂ ਸਾਦੀਆਂ ਤੇ ਨਵੇਂ ਤੌਰ-ਤਰੀਕੇ ਨਾਲ ਲੋਕਾਂ ਵਿਚ ਵਿਚਰਨ ਵਾਲੀਆਂ ਗੱਲਾਂ ਤੋਂ ਲੋਕ ਖ਼ੁਸ਼ ਹਨ। ਹੁਣ ਤੱਕ ਦਾ ਸ਼ਾਇਦ ਹੀ ਕੋਈ ਮੁੱਖ ਮੰਤਰੀ ਹੋਵੇ ਜੋ ਇਸ ਤਰ੍ਹਾਂ ਵਿਚਰਦਾ ਹੋਵੇ। ਬੇਸ਼ੱਕ ਮੁੱਖ ਮੰਤਰੀ ਕੋਲ ਸਮਾਂ ਘੱਟ ਹੈ ਪਰ ਫਿਰ ਵੀ ਉਹ ਚਾਅ ਨਾਲ ਕੰਮ ਕਰਨਾ ਲੋਚਦੇ ਹਨ।


-ਬਲਬੀਰ ਸਿੰਘ ਬੱਬੀ
ਤੱਖਰਾਂ (ਲੁਧਿਆਣਾ)।


ਕੀ ਦੁਆਬਾ ਪੰਜਾਬ ਦਾ ਹਿੱਸਾ ਨਹੀਂ ਹੈ?
ਅੱਜ ਪੰਜਾਬ ਵਿਚ ਮਾਝੇ ਅਤੇ ਮਾਲਵੇ ਵਿਚਕਾਰ ਕੁਰਸੀ ਦੀ ਜੰਗ ਸਿਖ਼ਰਾਂ 'ਤੇ ਹੈ। ਨਵੇਂ ਮੁੱਖ ਮੰਤਰੀ ਦੇ ਪੈਰ ਧਰਤੀ 'ਤੇ ਨਹੀਂ ਲੱਗਣ ਦੇਣ ਦੀ ਹਾਲਤ ਦੇ ਕਾਰਨਾਂ ਨੂੰ ਆਮ ਲੋਕ ਸਮਝ ਨਹੀਂ ਪਾ ਰਹੇ ਹਨ। ਮਾਲਵਾ ਪੱਟੀ ਵਿਚ ਨਰਮੇ ਦੀ ਗੁਲਾਬੀ ਸੁੰਡੀ ਨੇ ਜੋ ਨੁਕਸਾਨ ਕੀਤਾ ਹੈ, ਉਸ ਬਾਰੇ ਖੇਤਾਂ ਵਿਚ ਜਾ ਕੇ ਟੀਂਡੇ ਤੋੜ ਕੇ ਸੁੰਡੀਆਂ ਟੀ.ਵੀ. ਚੈਨਲਾਂ ਉੱਤੇ ਦਿਖਾ ਰਹੇ ਹਨ। ਗੱਲ ਦੁਆਬੇ ਦੀ ਕਰੀਏ ਤਾਂ ਇਥੇ ਆਲੂ ਅਤੇ ਮਟਰਾਂ ਦੀ ਲਗਾਈ ਫ਼ਸਲ ਦਾ 80 ਤੋਂ 100 ਫ਼ੀਸਦੀ ਨੁਕਸਾਨ ਹੋ ਚੁੱਕਾ ਹੈ। ਇਨ੍ਹਾਂ ਦੋਵਾਂ ਫ਼ਸਲਾਂ 'ਤੇ ਏਕੜ ਪਿੱਛੇ 20 ਤੋਂ 30-40 ਹਜ਼ਾਰ ਰੁਪਏ ਦਾ ਨੁਕਸਾਨ ਕਿਸਾਨਾਂ ਦਾ ਹੋ ਚੁੱਕਾ ਹੈ। ਹੱਥੀਂ ਵੱਢਿਆ ਝੋਨਾ ਪਾਣੀ ਵਿਚ ਡੁੱਬਿਆ ਪਿਆ ਹੈ। ਮਾਝੇ-ਮਾਲਵੇ ਵਿਚਕਾਰ ਕੁਰਸੀ ਲਈ ਖਿੱਚੋਤਾਣ ਵਿਚ ਕੁਦਰਤੀ ਕਰੋਪੀ ਦਾ ਸ਼ਿਕਾਰ ਦੁਆਬਾ ਕਿਸੇ ਦੀ ਨਜ਼ਰ ਨਹੀਂ ਚੜ੍ਹ ਰਿਹਾ। ਟੀ.ਵੀ. ਮੀਡੀਆ ਵਲੋਂ ਦਿਖਾਈ ਜਾ ਰਹੀ ਕਿਸਾਨਾਂ ਪ੍ਰਤੀ ਫ਼ਰਜ਼ਾਂ ਦੀ ਘਾਟ ਤੋਂ ਤਾਂ ਇਹੀ ਲਗਦਾ ਹੈ ਕਿ ਸ਼ਾਇਦ ਦੁਆਬਾ ਪੰਜਾਬ ਦਾ ਹਿੱਸਾ ਹੀ ਨਹੀਂ ਹੈ। ਕੀ ਦੁਆਬੇ ਦੇ ਕਿਸਾਨਾਂ ਨੂੰ ਵੀ ਹੋਏ ਨੁਕਸਾਨ ਲਈ ਕੋਈ ਪਾਰਟੀ, ਮੀਡੀਆ ਆਵਾਜ਼ ਉਠਾਏਗਾ?


-ਰਿਟਾ: ਸੂਬੇਦਾਰ ਹਰਭਜਨ ਸਿੰਘ
ਪਿੰਡ ਤੇ ਡਾਕ: ਸਹੂੰਗੜਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।


ਆਰਥਿਕ ਸੁਧਾਰਾਂ ਦੇ ਮਾੜੇ ਪ੍ਰਭਾਵ
'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਡਾ. ਅਨੂਪ ਸਿੰਘ ਦਾ ਜਾਣਕਾਰੀ ਭਰਪੂਰ ਲੇਖ 'ਚ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਦੇਸ਼ ਵਿਚ ਲਾਗੂ ਕੀਤੀਆਂ ਗਈਆਂ ਨਵੀਆਂ ਕਥਿਤ ਆਰਥਿਕ ਸੁਧਾਰਾਂ ਵਾਲੀਆਂ ਨੀਤੀਆਂ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਕਠਿਨ ਬਣਾ ਦਿੱਤਾ ਹੈ। ਇਨ੍ਹਾਂ ਨੀਤੀਆਂ ਨਾਲ ਦੇਸ਼ ਨਿੱਜੀ ਖੇਤਰ ਵੱਲ ਤੇਜ਼ੀ ਨਾਲ ਵਧਿਆ ਹੈ। ਸਿੱਟੇ ਵਜੋਂ ਦੇਸ਼ ਵਿਚ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਗ਼ਰੀਬੀ, ਭੁੱਖਮਰੀ ਤੇ ਆਰਥਿਕ ਅਸਮਾਨਤਾਵਾਂ ਆਦਿ ਜ਼ਰੂਰ ਵਧੀਆਂ ਹਨ। ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨੇ ਕਾਲੇ ਕਾਨੂੰਨ ਇਨ੍ਹਾਂ ਆਰਥਿਕ ਨੀਤੀਆਂ ਦੀ ਹੀ ਦੇਣ ਹਨ, ਜਿਨ੍ਹਾਂ ਦੇ ਲਾਗੂ ਹੋਣ ਨਾਲ ਕਾਰਪੋਰੇਟ ਘਰਾਣਿਆਂ ਦਾ ਦਖ਼ਲ ਖੇਤੀ ਖੇਤਰ ਵਿਚ ਹੋਣ ਨਾਲ ਰੁਜ਼ਗਾਰ ਦੇ ਮੌਕੇ ਸੁੰਗੜ ਜਾਣਗੇ ਅਤੇ ਉਜਰਤਾਂ ਵੀ ਘਟ ਜਾਣਗੀਆਂ। ਸੋ, ਕਿਸਾਨ ਅੰਦੋਲਨ ਪੂੰਜੀਵਾਦੀ ਵਿਕਾਸ ਮਾਡਲ ਵਿਰੁੱਧ ਇਕ ਫ਼ੈਸਲਾਕੁੰਨ ਸੰਘਰਸ਼ ਹੈ। ਕੇਂਦਰ ਸਰਕਾਰ ਵਲੋਂ ਹਰ ਸਾਲ ਸਵਾ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਹਵਾ ਹਵਾਈ ਹੋ ਗਏ ਹਨ। 1991-92 ਤੋਂ ਲਾਗੂ ਕੀਤੀਆਂ ਨੀਤੀਆਂ ਨੇ ਦੇਸ਼ ਦੇ ਭੂਮੰਡਲੀ ਵਾਤਾਵਰਨ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈ ਅਤੇ ਲੋਕਾਂ ਲਈ ਅਨੇਕਾਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।


ਸਮੱਸਿਆਵਾਂ ਤੇ ਹੱਲ
ਮਨੁੱਖੀ ਜ਼ਿੰਦਗੀ ਸਮੱਸਿਆਵਾਂ ਦਾ ਘਰ ਹੈ। ਕੁਦਰਤ ਨੇ ਜ਼ਿੰਦਗੀ ਦੇ ਹਰ ਕਦਮ 'ਤੇ ਹਰ ਘੜੀ-ਪਲ ਸਮੱਸਿਆਵਾਂ ਬਣਾਈਆਂ ਹੋਈਆਂ ਹਨ ਅਤੇ ਨਾਲ ਹੀ ਸੰਘਰਸ਼ ਨਾਲ ਸਮੱਸਿਆਵਾਂ ਦੇ ਹੱਲ ਵੀ ਬਣਾਏ ਹੋਏ ਹਨ। ਸਮੱਸਿਆਵਾਂ ਦੇ ਹੱਲ ਲਈ ਜ਼ਰੂਰੀ ਹੁੰਦਾ ਹੈ ਕਿ ਪਹਿਲਾਂ ਸਮੱਸਿਆਵਾਂ ਨੂੰ ਸਮਝਿਆ ਜਾਵੇ ਕਿ ਸਮੱਸਿਆ ਕੀ ਹੈ? ਫਿਰ ਇਸ ਦੇ ਹੱਲ ਵਾਸਤੇ ਸੰੰਬੰਧਿਤ ਸੂਚਨਾਵਾਂ ਤੇ ਸਾਧਨ ਇਕੱਠੇ ਕਰਨੇ ਚਾਹੀਦੇ ਹਨ ਅਤੇ ਫਿਰ ਆਪਣੀ ਬੁੱਧੀ, ਗਿਆਨ ਤੇ ਤਜਰਬਿਆਂ ਦੀ ਵਰਤੋਂ ਨਾਲ ਸੰਭਵ ਹੱਲ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਹੱਲਾਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ। ਸਮੱਸਿਆ ਹੱਲ ਲਈ ਚੰਗੀ ਸੋਚ ਸ਼ਕਤੀ ਅਤੇ ਤਰਕ ਵਿਚ ਵਾਧਾ ਕਰਨ ਲਈ ਵਿਚਾਰ-ਵਟਾਂਦਰੇ, ਬਹਿਸਾਂ ਅਤੇ ਸੈਮੀਨਾਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਵਿਚ ਗੰਭੀਰਤਾ ਨਾਲ ਹਿੱਸਾ ਲੈਣਾ ਚਾਹੀਦਾ ਹੈ।


-ਬਿਹਾਲਾ ਸਿੰਘ
ਪਿੰਡ ਨੌਨੀਤਪੁਰ, ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ)।


ਪੁੱਠੀ ਪਿਰਤ
ਸਰਕਾਰਾਂ ਵਲੋਂ ਸੱਤਾ ਵਿਚ ਬਣੇ ਰਹਿਣ ਲਈ ਲੋਕਾਂ ਨੂੰ ਮੁਫ਼ਤ ਆਟਾ-ਦਾਲ, ਮੁਫ਼ਤ ਬਿਜਲੀ, ਕਰਜ਼ ਮੁਆਫ਼ੀ ਆਦਿ ਦਾ ਲਾਲਚ ਦਿੱਤਾ ਜਾਂਦਾ ਹੈ। ਪਹਿਲੀ ਗੱਲ ਤਾਂ ਕੁਝ ਵੀ ਮੁਫ਼ਤ ਸਿਰਫ ਸਰੀਰਕ ਤੌਰ 'ਤੇ ਅਪੰਗ ਲੋਕਾਂ ਨੂੰ ਹੀ ਦੇਣਾ ਚਾਹੀਦਾ ਹੈ। ਹੋਰ ਲੋਕਾਂ ਨੂੰ ਕੁਝ ਵੀ ਮੁਫ਼ਤ ਦੇਣ ਦੀ ਥਾਂ ਰੁਜ਼ਗਾਰ ਦੇ ਮੌਕੇ ਦੇਣੇ ਚਾਹੀਦੇ ਹਨ ਤਾਂ ਕਿ ਉਹ ਕਮਾਉਣ, ਖਾਣ, ਖਰਚਣ ਅਤੇ ਜ਼ਿੰਦਗੀ ਵਿਚ ਅੱਗੇ ਵਧਣ।
ਦੂਜੀ ਗੱਲ ਬਿਜਲੀ ਬਿੱਲਾਂ ਦਾ ਬਕਾਇਆ ਅਤੇ ਕਰਜ਼ਾ ਸਿਰਫ ਉਨ੍ਹਾਂ ਲੋਕਾਂ ਦਾ ਮੁਆਫ਼ ਕਰ ਦਿੱਤਾ ਜਾਂਦਾ ਹੈ ਜੋ ਲੰਮੇ ਸਮੇਂ ਤੋਂ ਡਿਫਾਲਟਰ ਹੁੰਦੇ ਹਨ। ਜਿਹੜੇ ਲੋਕ ਸਮੇਂ ਸਿਰ ਬਿੱਲ ਭਰਦੇ ਹਨ ਜਾਂ ਕਰਜ਼ ਚੁਕਾਉਂਦੇ ਹਨ, ਉਹ ਵਿਚਾਰੇ ਵੇਖਦੇ ਹੀ ਰਹਿ ਜਾਂਦੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸਰਕਾਰਾਂ ਇਹ ਪੁੱਠੀ ਪਿਰਤ ਪਾ ਕੇ ਦੂਜੇ ਲੋਕਾਂ ਨੂੰ ਵੀ ਡਿਫਾਲਟਰ ਹੋਣ ਲਈ ਪ੍ਰੇਰਿਤ ਕਰ ਰਹੀਆਂ ਹਨ।


-ਚਾਨਣ ਦੀਪ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ)।

05-10-2021

 ਸਿੱਧੂ ਜੀ ਲੜੋ ਵੀ ਅੜੋ ਵੀ, ਪਰ...

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਦਾ ਇਹ ਕਹਿਣਾ ਹੈ ਕਿ ਲੜਾਂਗਾ ਵੀ, ਅੜਾਂਗਾ ਵੀ, ਪਰ ਸਿਰਫ ਕੁਝ ਅਫ਼ਸਰਾਂ ਨੂੰ ਬਦਲਣ ਅਤੇ ਇੱਛਾ ਮੁਤਾਬਿਕ ਵਿਧਾਇਕਾਂ ਨੂੰ ਮੰਤਰੀ ਬਣਵਾਉਣ ਲਈ ਜੇ ਤੁਸੀਂ ਲੜਦੇ ਅਤੇ ਅੜਦੇ ਹੋ ਤਾਂ ਇਸ ਨਾਲ ਜਨਤਾ ਨੂੰ ਕੋਈ ਲਾਭ ਨਹੀਂ ਹੋਣ ਵਾਲਾ। ਜੇ ਲੜਨਾ ਅਤੇ ਅੜਨਾ ਹੈ ਤਾਂ ਪ੍ਰਧਾਨ ਨਾ ਵੀ ਰਹੇ, ਇਕ ਵਿਧਾਇਕ ਦੇ ਨਾਤੇ ਵੀ ਇਹ ਕੰਮ ਹੋ ਸਕਦਾ ਹੈ। ਕੀ ਸਿੱਧੂ ਨਹੀਂ ਜਾਣਦੇ ਕਿ ਪੰਜਾਬ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਠੇਕੇ 'ਤੇ ਕੰਮ ਕਰ ਰਹੇ ਸਰਕਾਰੀ ਕਰਮਚਾਰੀਆਂ ਨੂੰ ਇਹ ਕਿਹਾ ਸੀ ਕਿ ਉਨ੍ਹਾਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਜਾਣਗੀਆਂ। ਹੁਣ ਤਾਂ 100 ਦਿਨ ਦੀ ਸਰਕਾਰ ਰਹਿ ਗਈ ਹੈ, ਜੇ ਅੜਨਾ, ਲੜਨਾ ਹੈ ਤਾਂ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਇਨ੍ਹਾਂ ਕਰਮਚਾਰੀਆਂ ਲਈ ਲੜੋ ਅਤੇ ਇਨ੍ਹਾਂ ਦੀਆਂ ਨੌਕਰੀਆਂ ਪੱਕੀਆਂ ਕਰਵਾਓ। ਇਹ ਵੀ ਯਾਦ ਰੱਖੋ ਕਿ 108 ਐਂਬੂਲੈਂਸ ਕਰਮਚਾਰੀਆਂ ਦਾ ਬੰਧੂਆ ਮਜ਼ਦੂਰਾਂ ਵਾਂਗ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵਲੋਂ ਆਊਟਸੋਰਸਿੰਗ ਏਜੰਸੀਆਂ ਲੈ ਕੇ ਕਰਮਚਾਰੀਆਂ ਦਾ ਖੂਨ ਨਿਚੋੜਿਆ ਜਾ ਰਿਹਾ ਹੈ। ਇਨ੍ਹਾਂ ਲਈ ਕੁਝ ਕਰ ਸਕਦੇ ਹੋ ਤਾਂ ਕਰੋ। ਜਨਤਾ ਨੂੰ ਰੋਟੀ ਆਰਾਮ ਨਾਲ ਮਿਲੇਗੀ, ਆਸ਼ੀਰਵਾਦ ਤੁਹਾਨੂੰ ਮਿਲੇਗਾ, ਨਹੀਂ ਤਾਂ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਹ ਲੜਨਾ ਅਤੇ ਅੜਨਾ ਸਿਰਫ ਸੱਤਾ ਦਾ ਹਉਮੈ ਹੈ।

-ਲਕਸ਼ਮੀ ਕਾਂਤਾ ਚਾਵਲਾ।

ਸੱਚ ਸਾਹਮਣੇ ਆਏ

ਨਸ਼ਿਆਂ ਦਾ ਬੋਲਬਾਲਾ ਪੂਰੀ ਦੁਨੀਆ ਵਿਚ ਹੀ ਅਨੇਕਾਂ ਢੰਗ-ਤਰੀਕਿਆਂ ਨਾਲ ਚੱਲ ਰਿਹਾ ਹੈ। ਸਾਡੇ ਪੰਜਾਬ ਦੀ ਧਰਤੀ ਨੂੰ ਵੀ ਅਨੇਕਾਂ ਨਸ਼ਿਆਂ ਨੇ ਅਨੇਕਾਂ ਤਰੀਕਿਆਂ ਨਾਲ ਜਕੜਿਆ ਹੋਇਆ ਹੈ। ਨੌਜਵਾਨ ਹੀ ਤਬਾਹ ਨਹੀਂ ਹੋਏ, ਮਾਪੇ, ਜਾਇਦਾਦਾਂ ਤੇ ਘਰਾਂ ਦੇ ਘਰ ਤਬਾਹ ਹੋਏ ਹਨ। ਬੀਤੇ ਦਿਨੀਂ ਇਕ ਖ਼ਬਰ ਘੁੰਮ ਰਹੀ ਹੈ ਜੋ ਹੈਰਾਨ ਕਰਦੀ ਹੈ ਤੇ ਨਸ਼ਿਆਂ ਨਾਲ ਸੰਬੰਧਿਤ ਹੈ। ਗੁਜਰਾਤ ਵਿਚ ਅਡਾਨੀ ਗਰੁੱਪ ਦੀ ਮੁੰਦਰਾ ਬੰਦਰਗਾਹ ਤੋਂ ਵੱਡੀ ਮਾਤਰਾ 'ਚ ਨਸ਼ੀਲੇ ਮਹਿੰਗੇ ਪਦਾਰਥਾਂ ਦੀ ਫੜੋ-ਫੜੀ ਹੋਈ ਹੈ। ਸੋਸ਼ਲ ਮੀਡੀਆ 'ਤੇ ਬਹੁਤ ਕੁਝ ਕਿਹਾ ਜਾ ਰਿਹਾ ਹੈ। ਟੀ.ਵੀ. ਚੈਨਲਾਂ 'ਤੇ ਇਹ ਖ਼ਬਰ ਨਹੀਂ ਚੱਲੀ। ਲੋਕ ਸੱਚ ਜਾਣਨ ਲਈ ਉਤਾਵਲੇ ਹਨ। ਪਰ ਸੱਚ ਸਾਹਮਣੇ ਨਹੀਂ ਆ ਰਿਹਾ। ਕੁਝ ਵੀ ਹੋਏ, ਕੋਈ ਵੀ ਵੱਡਾ ਵਪਾਰੀ ਜਾਂ ਕੁਝ ਹੋਰ। ਇਸ ਨਸ਼ਿਆਂ ਦੇ ਮਾਮਲੇ 'ਤੇ ਸੱਚ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ। ਜੇ ਇਹੋ ਜਿਹੀਆਂ ਗੱਲਾਂ ਦੱਬ ਗਈਆਂ ਤਾਂ ਸਾਡੇ ਦੇਸ਼ ਦੀ ਜਵਾਨੀ ਨੂੰ ਨਸ਼ੇ ਵਿਚ ਗਰਕਣੋਂ ਕੋਈ ਨਹੀਂ ਰੋਕ ਸਕਦਾ। ਸੋ, ਸੱਚ ਸਾਹਮਣੇ ਆਉਣਾ ਜ਼ਰੂਰੀ ਹੈ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

ਖਾਧ ਪਦਾਰਥਾਂ 'ਚ ਮਿਲਾਵਟ

ਅੱਜਕਲ੍ਹ ਤਿਉਹਾਰ ਆ ਰਹੇ ਹਨ। ਅੱਜਕਲ੍ਹ ਲੋਕ ਤਿਉਹਾਰਾਂ ਦੇ ਮੌਕੇ ਆਪਣੇ ਇਖ਼ਲਾਕ ਤੋਂ ਡਿਗ ਪੈਂਦੇ ਹਨ ਅਤੇ ਉਹ ਦੁੱਧ, ਘਿਉ, ਪਨੀਰ, ਮਠਿਆਈ ਅਤੇ ਹੋਰ ਚੀਜ਼ਾਂ ਵਿਚ ਆਪਣੇ ਲਾਲਚ ਲਈ ਮਿਲਾਵਟ ਕਰਕੇ ਇਹ ਵੇਚਣ ਲੱਗ ਪੈਂਦੇ ਹਨ। ਉਨ੍ਹਾਂ ਨੂੰ ਲੋਕਾਂ ਦੀ ਸਿਹਤ ਨਾਲ ਕੋਈ ਮਤਲਬ ਨਹੀਂ, ਉਹ ਸਿਰਫ ਆਪਣਾ ਨਫ਼ਾ ਵੇਖਦੇ ਹਨ। ਮੁਨਾਫ਼ਾਖੋਰਾਂ ਨੂੰ ਆਪਣੇ ਨਫ਼ੇ ਨਾਲ ਮਤਲਬ ਹੁੰਦਾ ਹੈ। ਉਹ ਨਕਲੀ ਚੀਜ਼ਾਂ ਵੇਚ ਕੇ ਸਾਡੀ ਸਿਹਤ ਨਾਲ ਖਿਲਵਾੜ ਕਰਦੇ ਹਨ। ਸਰਕਾਰ ਨੂੰ ਹੁਣ ਤੋਂ ਹੀ ਇਨ੍ਹਾਂ ਗ਼ਲਤ ਅਨਸਰਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਨਹੀਂ ਤਾਂ ਪਿੱਛੋਂ ਪਛਤਾਉਣ ਨਾਲ ਕੁਝ ਨਹੀਂ ਹੁੰਦਾ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ (ਸ੍ਰੀ ਮੁਕਤਸਰ ਸਾਹਿਬ)।

ਖੇਡਾਂ ਪ੍ਰਤੀ ਤਿਆਰੀ

ਪਿੱਛੇ ਜਿਹੇ ਜਾਪਾਨ ਦੇ ਸ਼ਹਿਰ ਟੋਕੀਓ ਦੀਆਂ ਉਲੰਪਿਕ ਖੇਡਾਂ ਵਿਚ ਸਾਡੇ ਖਿਡਾਰੀਆਂ ਨੇ ਚੰਗੇ ਉਸਤਾਦਾਂ (ਕੋਚਾਂ) ਦੀ ਬਦੌਲਤ ਵਧੀਆ ਪ੍ਰਦਰਸ਼ਨ ਕੀਤਾ। ਹੁਣ ਸਾਡੀਆਂ ਸਰਕਾਰਾਂ ਨੂੰ ਖੇਡਾਂ ਪ੍ਰਤੀ ਹੋਰ ਵੀ ਵੱਧ ਧਿਆਨ ਦੇਣਾ ਚਾਹੀਦਾ ਹੈ। ਫਰਾਂਸ ਦੇ ਸ਼ਹਿਰ ਪੈਰਿਸ ਉਲੰਪਿਕ ਖੇਡਾਂ ਵਿਚ ਅੱਗੇ ਤੋਂ ਵਧੀਆ ਖੇਡ ਪ੍ਰਦਰਸ਼ਨ ਕਰਕੇ ਦੇਸ਼ ਲਈ ਹੋਰ ਤਗਮੇ ਜਿੱਤ ਕੇ ਲਿਆਉਣ ਲਈ ਸਰਕਾਰਾਂ ਨੂੰ ਹੁਣ ਤੋਂ ਹੀ ਖੇਡਾਂ ਪ੍ਰਤੀ ਕਮਰ ਕੱਸ ਲੈਣੀ ਚਾਹੀਦੀ ਹੈ, ਜਿਸ ਵਿਚ 18 ਤੋਂ 20 ਸਾਲ ਦੇ ਖਿਡਾਰੀ ਮੁੰਡੇ-ਕੁੜੀਆਂ ਖਿਡਾਰਨਾਂ ਨੂੰ ਸਿਖਲਾਈ ਦਿੱਤੀ ਜਾਵੇ ਤੇ ਸਾਰਾ ਖ਼ਰਚਾ ਖਾਣ-ਪੀਣ, ਰਹਿਣ-ਸਹਿਣ ਦਾ, ਹਰ ਪੱਖ ਤੋਂ ਪੂਰੀ ਸਹੂਲਤ, ਹਰ ਸੰਭਵ ਮਦਦ ਕੀਤੀ ਜਾਵੇ ਤਾਂ ਕਿ ਪੂਰੀ ਦੁਨੀਆ ਨੂੰ 2024 ਵਿਚ ਪਤਾ ਲੱਗੇ ਕਿ ਜੇ ਭਾਰਤ ਦੇਸ਼ ਕੁਰਬਾਨੀਆਂ ਲਈ ਮਹਾਨ ਹੈ ਤਾਂ ਖਿਡਾਰੀਆਂ ਪੱਖੋਂ ਵੀ ਘੱਟ ਨਹੀਂ। ਆਸ ਹੈ ਕਿ ਇਨ੍ਹਾਂ ਗੱਲਾਂ 'ਤੇ ਸਰਕਾਰ ਗ਼ੌਰ ਕਰੇਗੀ।

-ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ (ਮੋਗਾ)।

ਸਰਹੱਦੀ ਭੱਤੇ ਬਾਰੇ

ਪੰਜਾਬ ਦੇ ਸਰਹੱਦੀ ਇਲਾਕੇ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਾਲ 1970 ਤੋਂ 'ਬਾਰਡਰ ਹਾਊਸ ਰੈਂਟ' ਮਿਲ ਰਿਹਾ ਸੀ। ਪੰਜਾਬ ਸਰਕਾਰ ਵਲੋਂ ਉਸ ਨੂੰ ਬੰਦ ਕਰਨ ਬਾਰੇ ਮਿਤੀ 15.9.2021 ਨੂੰ ਇਕ ਚਿੱਠੀ ਕੱਢ ਕੇ ਅਧਿਕਾਰੀਆਂ ਕੋਲੋਂ ਰਾਏ ਮੰਗੀ ਹੈ ਕਿ ਉੱਪਰ ਵਿੱਤ ਵਿਭਾਗ ਨੂੰ ਲਿਖ ਕੇ ਭੇਜਣ ਕਿ ਕਿਉਂ ਨਾ ਬਾਰਡਰ ਭੱਤਾ ਬੰਦ ਕਰ ਦਿੱਤਾ ਜਾਵੇ। ਇਸ ਬਾਰਡਰ ਭੱਤੇ ਬਾਰੇ ਕਾਮਰੇਡ ਦਰਸ਼ਨ ਸਿੰਘ ਝਬਾਲ ਨੇ ਪੰਜਾਬ ਵਿਧਾਨ ਸਭਾ ਵਿਚ ਆਪਣੇ ਸਵਾਲ ਨੰਬਰ 61 ਮਿਤੀ 23.3.1969 ਨੂੰ ਮੰਗ ਕੀਤੀ ਸੀ ਕਿ ਬਾਰਡਰ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਬਾਰਡਰ ਹਾਊਸ ਅਲਾਊਂਸ ਦਿੱਤਾ ਜਾਵੇ, ਜਿਸ ਦੇ ਜਵਾਬ ਵਿਚ ਉਸ ਵੇਲੇ ਦੇ ਸਾਂਝੇ ਮੁਹਾਜ਼ ਦੀ ਸਾਂਝੀ ਅਕਾਲੀ ਸਰਕਾਰ ਨੇ ਇਕ ਬਾਰਡਰ ਏਰੀਆ ਐਡਹਾਕ ਕਮੇਟੀ ਬਣਾਈ ਸੀ, ਜਿਸ ਦੇ ਮੈਂਬਰ ਕਾਮਰੇਡ ਸੱਤਪਾਲ ਡਾਂਗ ਤੇ ਬਲਦੇਵ ਪ੍ਰਕਾਸ਼ ਸਨ। ਉਸ ਕਮੇਟੀ ਨੇ ਬਾਰਡਰ ਏਰੀਏ ਦੀ ਭਲਾਈ ਹਿਤ ਕੁਝ ਸਿਫ਼ਾਰਸ਼ਾਂ ਕੀਤੀਆਂ ਸਨ। ਉਨ੍ਹਾਂ ਸਿਫ਼ਾਰਸ਼ਾਂ ਤਹਿਤ ਬਾਰਡਰ ਦੇ ਇਲਾਕੇ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਸਾਢੇ ਸੱਤ ਫ਼ੀਸਦੀ ਹਾਊਸ ਰੈਂਟ ਦੇਣ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਨੂੰ ਸਰਕਾਰ ਨੇ 1970 ਵਿਚ ਲਾਗੂ ਕਰ ਦਿੱਤਾ ਸੀ। ਪਰ ਹੁਣ ਮਿਤੀ 15.9.2021 ਨੂੰ ਪੰਜਾਬ ਸਰਕਾਰ ਨੇ ਅਧਿਕਾਰੀਆਂ ਕੋਲੋਂ ਰਿਪੋਰਟ ਮੰਗੀ ਹੈ ਕਿ ਕਿਉਂ ਨਾ ਇਹ ਭੱਤਾ ਬੰਦ ਕਰ ਦਿੱਤਾ ਜਾਵੇ। ਸੋ, ਮੈਂ ਵਿੱਤ ਮੰਤਰੀ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਭੱਤੇ ਨੂੰ ਚਾਲੂ ਰੱਖਿਆ ਜਾਵੇ। ਬਾਰਡਰ ਇਲਾਕੇ ਦੇ ਹਾਲਾਤ ਅਜੇ ਵੀ ਪੰਜਾਬ ਦੇ ਬਾਕੀ ਇਲਾਕੇ ਨਾਲੋਂ ਚੰਗੇ ਨਹੀਂ ਹੋ ਸਕੇ। ਮੈਨੂੰ ਆਸ ਹੈ ਕਿ ਸਰਕਾਰ ਇਸ ਚਿੱਠੀ ਨੂੰ ਵਾਪਸ ਲੈ ਕੇ ਸਰਹੱਦੀ ਇਲਾਕੇ ਵਿਚ ਕੰਮ ਕਰਦੇ ਮੁਲਾਜ਼ਮਾਂ ਦੀ ਹਮਦਰਦੀ ਜਿੱਤ ਸਕੇਗੀ।

-ਬਲਵਿੰਦਰ ਝਬਾਲ
ਪਿੰਡ ਤੇ ਡਾਕ: ਤਰਨ ਤਾਰਨ।

04-10-2021

 ਵਿਗਿਆਨ ਦਾ ਸਮਾਜ 'ਤੇ ਅਸਰ
ਆਪਾਂ ਜਾਣਦੇ ਹਾਂ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਇਕ ਚੰਗਾ ਤੇ ਇਕ ਮਾੜਾ। ਇਸ ਤਰ੍ਹਾਂ ਜੇ ਆਪਾਂ ਵਿਗਿਆਨ ਦੀ ਤਰੱਕੀ ਦੇ ਚੰਗੇ ਪਹਿਲੂਆਂ 'ਤੇ ਗੌਰ ਕਰੀਏ ਤਾਂ ਸਾਨੂੰ ਇਸ ਵਿਗਿਆਨਕ ਤਰੱਕੀ ਨੇ ਬਹੁਤ ਲਾਭ ਪਹੁੰਚਾਏ ਹਨ। ਪਰ ਇਸ ਦੇ ਦੂਜੇ ਪਹਿਲੂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਵਿਗਿਆਨ ਦੀ ਤਰੱਕੀ ਕਾਰਨ ਸਾਡੇ ਵਾਤਾਵਰਨ 'ਤੇ ਬਹੁਤ ਮਾੜਾ ਪ੍ਰਭਾਵ ਪਿਆ ਹੈ, ਜਿਸ ਕਾਰਨ ਬਹੁਤ ਸਾਰੀਆਂ ਪ੍ਰਜਾਤੀਆਂ ਨਸ਼ਟ ਹੋ ਗਈਆਂ। ਨਿੱਤ ਨਵੀਂ ਬਿਮਾਰੀ ਸਿਰ ਚੱਕ ਰਹੀ ਹੈ। ਹਰ ਮਨੁੱਖ ਦਵਾਈਆਂ ਦੇ ਰੂਪ ਵਿਚ ਨਸ਼ੇ ਦਾ ਆਦੀ ਹੋ ਚੁੱਕਾ ਹੈ। ਮਾਰੂ ਹਥਿਆਰਾਂ ਦੀ ਖੋਜ ਕਾਰਨ ਦੁਨੀਆ ਬਾਰੂਦ ਦੇ ਢੇਰ 'ਤੇ ਬੈਠੀ ਨਜ਼ਰ ਆ ਰਹੀ ਹੈ। ਜੇ ਆਪਾਂ ਇਨ੍ਹਾਂ ਦੋਵਾਂ ਪੱਖਾਂ ਨੂੰ ਡੂੰਘਾਈ ਨਾਲ ਸੋਚੀਏ ਤਾਂ ਇਹ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਸਾਨੂੰ ਵਿਗਿਆਨਕ ਤਰੱਕੀ ਦੇ ਨਾਲ-ਨਾਲ ਨੈਤਿਕ ਤਰੱਕੀ ਵੀ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਇਸ ਤਰੱਕੀ ਦੇ ਮਾੜੇ ਪਹਿਲੂਆਂ ਤੋਂ ਬਚ ਸਕੀਏ ਤੇ ਸਰਬੱਤ ਦੇ ਭਲੇ ਦਾ ਸਿਧਾਂਤ ਅਪਣਾ ਕੇ ਇਸ ਧਰਤੀ ਨੂੰ ਸਵਰਗ ਬਣਾਉਣ ਵਿਚ ਯੋਗਦਾਨ ਪਾਈਏ।


-ਅਕਾਸ਼ਦੀਪ ਸਿੰਘ
ਬੀ.ਏ. ਭਾਗ ਪਹਿਲਾ, ਪੰਜਾਬ ਯੂਨੀਵਰਸਿਟੀ।


ਪੁਲਿਸ ਦੀ ਕਾਰਜਸ਼ੈਲੀ
ਪਿਛਲੇ ਦਿਨੀਂ 'ਅਜੀਤ' 'ਚ ਪੁਲਿਸ ਦੀ ਕਾਰਜਸ਼ੈਲੀ ਬਾਰੇ ਗੁਰਬਿੰਦਰ ਸਿੰਘ ਮਾਣਕ ਦਾ ਲੇਖ ਪੜ੍ਹਿਆ। ਪੁਲਿਸ ਮਹਿਕਮੇ ਦੀ ਕਾਰਗੁਜ਼ਾਰੀ ਅਤੇ ਪੁਲਿਸ ਦੇ ਅਣਮਨੁੱਖੀ ਕਾਰਨਾਮਿਆਂ ਬਾਰੇ ਵਿਸਥਾਰ ਨਾਲ ਲਿਖਿਆ ਹੈ। ਹਰ ਰੋਜ਼ ਹੀ ਪੁਲਿਸ ਦੇ ਕੰਮ-ਢੰਗ ਤੇ ਵਿਹਾਰ ਸੰਬੰਧੀ ਸਖ਼ਤ ਟਿੱਪਣੀਆਂ ਕਰਨੀਆਂ ਪੈ ਰਹੀਆਂ ਹਨ ਕਿ ਅੱਜ ਸੁਪਰੀਮ ਕੋਰਟ ਨੂੰ ਪੁਲਿਸ ਸੰਬੰਧੀ ਸਖ਼ਤ ਟਿੱਪਣੀਆਂ ਕਰਨੀਆਂ ਪੈ ਰਹੀਆਂ ਹਨ। ਪੁਲਿਸ ਦਾ ਕੰਮ ਅਮਨ-ਕਾਨੂੰਨ ਅਤੇ ਦੇਸ਼ ਦੇ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਦਾ ਜਿੰਮਾ ਹੁੰਦਾ ਹੈ। ਅੱਜ ਬੱਚੇ-ਬੱਚੇ ਨੂੰ ਪਤਾ ਹੈ ਕਿ ਪੁਲਿਸ ਆਪਣਾ ਇਮਾਨਦਾਰੀ ਨਾਲ ਕਿੰਨਾ ਕੁ ਫ਼ਰਜ਼ ਨਿਭਾਅ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਹਿਕਮੇ ਅੰਦਰ ਇਮਾਨਦਾਰੀ ਤੇ ਜ਼ਿੰਮੇਵਾਰੀ ਨਿਭਾਉਣ ਵਾਲੇ ਪੁਲਿਸ ਅਫ਼ਸਰਾਂ ਤੇ ਕਰਮਚਾਰੀਆਂ ਦੀ ਕਮੀ ਵੀ ਨਹੀਂ ਹੈ ਪਰ ਰਾਜ ਨੇਤਾਵਾਂ ਦੀ ਪੁਲਿਸ ਮਹਿਕਮੇ ਅੰਦਰ ਦਖਲਅੰਦਾਜ਼ੀ ਵਧਣ ਕਰਕੇ ਮਹਿਕਮਾ ਭ੍ਰਿਸ਼ਟਾਚਾਰ ਅਤੇ ਗ਼ੈਰ-ਸਮਾਜੀ ਕਾਰਵਾਈਆਂ ਵਿਚ ਉਲਝਿਆ ਪਿਆ ਹੈ। ਜੇ ਪੁਲਿਸ ਹੀ ਆਪ ਲੋਕਾਂ ਨਾਲ ਵਧੀਕੀ ਕਰੇ ਤਾਂ ਉਨ੍ਹਾਂ ਨੂੰ ਕੌਣ ਇਨਸਾਫ਼ ਦੇਵੇਗਾ। ਪੁਲਿਸ ਢਾਂਚੇ ਨੂੰ ਦਰੁਸਤ ਕਰਨ ਲਈ ਰਾਜਨੀਤੀਵਾਨਾਂ ਦੇ ਗਲਬੇ 'ਚੋਂ ਕੱਢਣਾ ਪਵੇਗਾ। ਪੁਲਿਸ ਦਾ ਚਿਹਰਾ ਦੋਸਤੀ ਤੇ ਮਾਨਵਤਾ ਵਾਲਾ ਹੋਣਾ ਚਾਹੀਦਾ ਹੈ। ਹਕੂਮਤਾਂ ਦੇ ਗਲਬੇ 'ਚੋਂ ਸਾਡੀ ਪੁਲਿਸ ਬਾਹਰ ਨਿਕਲੇ ਇਹ ਸਭ ਹਕੂਮਤਾਂ 'ਤੇ ਹੀ ਨਿਰਭਰ ਕਰਦਾ ਹੈ। ਅੱਜ ਆਮ ਆਦਮੀ ਨੂੰ ਪੁਲਿਸ ਦੀ ਵਰਦੀ ਤੋਂ ਵੀ ਡਰ ਕਿਉਂ ਲਗਦਾ ਹੈ?


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਕਾਂਗਰਸ ਪਾਰਟੀ ਦੀ ਹਾਲਤ
ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਿਰਫ਼ 85 ਜਾਂ 90 ਦਿਨ ਬਾਕੀ ਹਨ, ਸਰਕਾਰ ਨੇ ਇਨ੍ਹਾਂ 4.5 ਸਾਲਾਂ ਵਿਚ ਕੋਈ ਖਾਸ ਕੰਮ ਨਹੀਂ ਕੀਤਾ ਅਤੇ ਹੁਣ ਸਰਕਾਰ 5 ਸਾਲ ਪੂਰੇ ਕਰਨ ਵਾਲੀ ਹੈ, ਤੇ ਨਾਲ ਹੀ ਸਰਕਾਰ ਮੰਤਰੀਆਂ ਨੂੰ ਬਦਲ ਰਹੀ ਹੈ ਅਤੇ ਜੋ ਨਵੇਂ ਚਿਹਰੇ ਪਾਰਟੀ 'ਚ ਲਿਆ ਰਹੀ ਹੈ ਤੇ ਨਵੀਂ ਰਣਨੀਤੀ ਖੇਡ ਰਹੀ ਹੈ। ਅਜਿਹਾ ਕਰਨ ਦੀ ਬਜਾਏ ਕਾਂਗਰਸ ਸਰਕਾਰ ਦੇ ਰਹਿੰਦੇ ਦਿਨ ਜਿਹੜੇ ਬਚੇ ਨੇ, ਉਨ੍ਹਾਂ ਨੂੰ ਸਹੀ ਜਗ੍ਹਾ ਲਈ ਵਰਤਿਆ ਜਾਣਾ ਚਾਹੀਦਾ ਹੈ ਅਤੇ ਲੋਕਾਂ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਨੂੰ ਰਾਜਨੀਤੀ ਦੀ ਕੋਈ ਸਮਝ ਨਹੀਂ, ਰਾਜਨੀਤੀ ਵਿਚ ਸਬਰ ਦੀ ਲੋੜ ਹੈ ਕਿਉਂਕਿ ਸਿਆਸਤ ਵਿਚ ਬਹੁਤ ਹੀ ਤੱਤਾ ਖ਼ੂਨ ਨੀ ਚਲਦਾ। ਇਹ ਬਹੁਤ ਹੀ ਠਰੰਮੇ ਤੇ ਸਬਰ ਵਾਲੀ ਖੇਡ ਹੈ। ਜੋ ਸਿੱਧੂ ਦੇ ਕੋਲ ਨਹੀਂ ਹੈ, ਉਸ ਨੂੰ ਸਿਰਫ਼ ਇਕ ਕੁਰਸੀ ਚਾਹੀਦੀ ਹੈ। ਸਿਰਫ ਇਕ ਕੁਰਸੀ ਤੱਕ ਮਤਲਬ ਹੈ ਨਾ ਕਿ ਉਹਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਉਹ ਰਾਜਨੀਤੀ ਵਿਚ ਆਇਆ ਹੈ ਤਾਂ ਜਨਤਾ ਲਈ ਕੁਝ ਕਰਕੇ ਵਿਖਾਵੇ, ਸਿਰਫ਼ ਕੁਰਸੀ ਲਈ ਲੜਨਾ ਤੇ ਏਨੇ ਉਪਰਾਲੇ ਕਰਨੇ ਇਹ ਜਨਤਾ ਨੂੰ ਵੀ ਸਮਝ ਆਉਂਦਾ ਹੈ।


-ਨੇਹਾ ਜਮਾਲ, ਮੁਹਾਲੀ।


ਅਸੀਂ ਕੀ ਆਜ਼ਾਦੀਆਂ ਤੋਂ ਖੱਟਿਆ
ਕਹਿਣ ਨੂੰ ਤਾਂ ਭਾਰਤ ਵਿਚ ਆਜ਼ਾਦ ਦੇਸ਼ ਹੈ ਪਰ ਸਿਰਫ਼ ਕਹਿਣ ਕਹਾਉਣ ਨਾਲ ਹੀ ਪੂਰੀ ਆਜ਼ਾਦੀ ਨਹੀਂ ਹੁੰਦੀ, ਬੰਦੇ ਕੋਲ ਆਜ਼ਾਦੀ ਨਾਲ ਸੰਬੰਧਿਤ ਅਧਿਕਾਰ ਵੀ ਹੋਣੇ ਚਾਹੀਦੇ ਹਨ, ਪਰ ਨਹੀਂ ਅਸੀਂ ਤਾਂ ਹੁਣ ਸ਼ਾਂਤਮਈ ਤਰੀਕੇ ਨਾਲ ਧਰਨਾ ਵੀ ਨਹੀਂ ਦੇ ਸਕਦੇ। ਹੱਥ ਜੋੜ ਆਪਣੇ ਹੱਕ ਵੀ ਨਹੀਂ ਮੰਗ ਸਕਦੇ। ਆਪਣੇ ਉਤੇ ਹੋ ਰਿਹਾ ਜ਼ੁਲਮ ਸਾਨੂੰ ਚੁੱਪ ਕਰਕੇ ਸਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਸਾਡੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ, ਡੰਡੇ ਦੇ ਜ਼ੋਰ ਹੇਠ ਅਤੇ ਕੁਚਲ ਦਿੱਤਾ ਜਾਂਦਾ ਹੈ। ਸਾਡੇ ਆਜ਼ਾਦ ਸੁਪਨਿਆਂ ਨੂੰ, ਕਾਨੂੰਨ ਦੇ ਨਾਂਅ 'ਤੇ ਹੱਥਕੜੀਆਂ ਲੱਗ ਜਾਂਦੀਆਂ ਹਨ, ਸਾਡੀਆਂ ਜੀਭਾਂ ਨੂੰ, ਆਖਿਰ ਕੀ ਫਾਇਦਾ ਇਹੋ ਜਿਹੀ ਆਜ਼ਾਦੀ ਦਾ ਜਿਥੇ ਸਕੂਨ ਨਾਲ ਰਹਿਣ ਲਈ ਹਰ ਪਲ ਸੰਘਰਸ਼ ਕਰਨਾ ਪਵੇ, ਬੇਕਸੂਰ ਹੁੰਦੇ ਹੋਏ ਵੀ ਸਾਡੇ ਉਤੇ ਝੂਠੇ ਪਰਚੇ ਦਰਜ ਹੋਣ, ਹੱਕ ਲੈਣ ਲਈ ਸੰਘਰਸ਼ ਕਰਨੇ ਪੈਣ, ਆਖਿਰ ਦੇਸ਼ ਦਾ ਰਾਜਨੀਤਕ ਢਾਂਚਾ ਏਨਾ ਕਮਜ਼ੋਰ ਕਿਉਂ ਹੈ? ਕੀ ਚੰਦ ਪੂੰਜੀਪਤੀਆਂ ਰਲ ਕੇ ਇਸ ਨੂੰ ਜਿਧਰ ਮਰਜ਼ੀ ਮੋੜ ਲੈਂਦੇ ਹਨ। ਸਾਰੇ ਬੱਸ ਆਵਦੇ ਹਿੱਤ ਨੂੰ ਧਿਆਨ ਵਿਚ ਰੱਖ ਕੇ, ਸੰਵਿਧਾਨ ਦੇ ਨਿਯਮਾਂ ਕਾਨੂੰਨਾਂ ਦਾ ਘਾਣ ਕਰੀ ਜਾਂਦੇ ਹਨ, ਜੋ ਸਾਡੇ ਨਾਲ ਵਰਤਾਰਾ ਹੀ ਗੁਲਾਮਾਂ ਦੀ ਤਰ੍ਹਾਂ ਕਰਨਾ ਹੈ ਤਾਂ ਕੀ ਲੋੜ ਹੈ। ਸਾਡੇ ਉਤੇ ਝੂਠਾ ਆਜ਼ਾਦੀ ਦਾ ਠੱਪਾ ਲਾਉਣ ਦੀ ਇਸ ਤੋਂ ਚੰਗਾ ਸਾਡੇ ਮੱਥੇ ਉਤੇ ਲਿਖ ਦਿਓ ਕਿ ਅਸੀਂ ਭਾਰਤ ਦੇ ਗੁਲਾਮ ਹਾਂ, ਕਿਉਂਕਿ ਜਿਥੇ ਅੰਨਦਾਤੇ ਨੂੰ ਸੜਕਾਂ ਉਤੇ ਸ਼ਰੇਆਮ ਕੁੱਟਿਆ ਮਾਰਿਆ ਜਾਂਦਾ ਹੋਵੇ, ਉਹ ਦੇਸ਼ ਕਦੇ ਆਜ਼ਾਦ ਨਹੀਂ ਅਖਵਾ ਸਕਦਾ, ਕਿਉਂਕਿ ਅੰਨ ਦੇ ਨਾਲ ਹੀ ਬਹਾਰ ਹੈ, ਉਥੇ ਹੀ ਕੁਦਰਤ ਵਸਦੀ, ਜਿਤੇ ਅੰਨਦਾਤੇ ਦਾ ਸਤਿਕਾਰ ਹੈ।


-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ।

01-10-2021

 ਸ਼ਲਾਘਾਯੋਗ ਲੇਖ

'ਅਜੀਤ' ਮੈਗਜ਼ੀਨ ਵਿਚ ਐਤਵਾਰ ਨੂੰ ਛਪਿਆ ਸਾਹਿਤ ਬਹੁਤ ਵਧੀਆ ਅਤੇ ਪਰਿਵਾਰਕ ਮੈਂਬਰਾਂ ਵਿਚ ਬੈਠ ਕੇ ਪੜ੍ਹਨਯੋਗ ਹੁੰਦਾ ਹੈ। 'ਅੰਤਰਰਾਸ਼ਟਰੀ ਧੀ ਦਿਵਸ' 'ਤੇ ਮੈਡਮ ਗੁਰਜੋਤ ਕੌਰ ਸੀਨੀਅਰ ਐਗਜ਼ੀਕਿਊਟਿਵ 'ਅਜੀਤ ਪ੍ਰਕਾਸ਼ਨ ਸਮੂਹ' ਦਾ ਲਿਖਿਆ ਲੇਖ 'ਪਰਿਵਾਰ ਦੀ ਧੜਕਣ ਹੁੰਦੀ ਹੈ ਧੀ' ਪੜ੍ਹਿਆ। ਬਹੁਤ ਚੰਗਾ ਲੱਗਾ ਜਦ ਇਹ ਸਤਰਾਂ ਪੜ੍ਹੀਆਂ ਕਿ ਜਦੋਂ ਇਕ ਬੇਟੀ ਪਰਿਵਾਰ 'ਚ ਜਨਮ ਲੈਂਦੀ ਹੈ ਤਾਂ ਵਡੇਰਿਆਂ ਦਾ ਭਵਿੱਖ ਵੀ ਸੁਰੱਖਿਅਤ ਹੋ ਜਾਂਦਾ ਹੈ। ਅੱਜਕਲ੍ਹ ਆਮ ਵੇਖਣ ਵਿਚ ਆਉਂਦਾ ਹੈ ਕਿ ਪੁੱਤਰਾਂ ਵਾਲੇ ਮਾਪੇ ਬਿਰਧ ਆਸ਼ਰਮਾਂ ਵਿਚ ਵਧੇਰੇ ਰੁਲ ਰਹੇ ਹਨ ਤੇ ਧੀਆਂ ਮਾਪਿਆਂ ਨੂੰ ਸਾਂਭ ਰਹੀਆਂ ਹਨ। ਸੱਚਮੁੱਚ ਅੱਜਕਲ੍ਹ ਇਕ ਧੀ ਹੀ ਮਾਂ-ਬਾਪ ਦਾ ਸਹਾਰਾ ਹੁੰਦੀ ਹੈ। ਧੀ ਬੇਟੀ ਦੇ ਰੂਪ 'ਚ ਮਾਂ ਦੇ ਰੂਪ ਵਿਚ ਪਰਿਵਾਰ ਨੂੰ ਇਕ ਧਾਗੇ ਵਿਚ ਬੰਨ੍ਹੀ ਰੱਖਦੀ ਹੈ। ਮੈਡਮ ਗੁਰਜੋਤ ਕੌਰ ਨੇ ਲੇਖ ਵਿਚ ਬਹੁਤ ਸੁੰਦਰ ਸ਼ਬਦਾਵਲੀ 'ਚ ਵਧੀਆ ਸੁਝਾਅ ਦਿੱਤਾ ਹੈ ਕਿ ਆਪਣੀਆਂ ਧੀਆਂ ਨੂੰ ਸ਼ੁਰੂ ਤੋਂ ਹੀ ਆਤਮ-ਵਿਸ਼ਵਾਸੀ, ਆਤਮ-ਨਿਰਭਰ, ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣ ਦੇ ਨਾਲ ਉੱਚ ਵਿੱਦਿਆ ਹਾਸਲ ਕਰਾਉਣੀ ਚਾਹੀਦੀ ਹੈ ਤਾਂ ਕਿ ਧੀਆਂ ਹਰ ਕਦਮ ਜ਼ਿੰਦਗੀ ਵਿਚ ਅੱਗੇ ਵਧਣ। ਧੀਆਂ ਨਾਲ ਹੀ ਪਰਿਵਾਰ ਅੱਗੇ ਵਧਦਾ ਹੈ। ਧੀਆਂ ਕਿਸੇ ਵੀ ਤਰ੍ਹਾਂ ਬੇਟਿਆਂ ਨਾਲੋਂ ਘੱਟ ਨਹੀਂ ਹਨ। ਆਓ ਇਨ੍ਹਾਂ ਦੀ ਕਦਰ ਤੇ ਸਤਿਕਾਰ ਕਰੀਏ ਤੇ ਹੋਰਾਂ ਨੂੰ ਵੀ ਸਿਖਾਈਏ।\

-ਸੁਖਬੀਰ ਸਿੰਘ ਖੁਰਮਣੀਆਂ, ਅੰਮ੍ਰਿਤਸਰ।

ਪ੍ਰਦੂਸ਼ਣ ਰਹਿਤ ਤਿਉਹਾਰ

ਅਗਲੇ ਮਹੀਨੇ ਤੋਂ ਭਾਰਤ ਵਿਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਪ੍ਰਦੂਸ਼ਣ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਸਾਨੂੰ ਚਾਹੀਦਾ ਹੈ ਕਿ ਅਸੀਂ ਇਹ ਸਾਰੇ ਤਿਉਹਾਰ ਪਟਾਕਿਆਂ ਰਹਿਤ ਮਨਾਈਏ। ਕਿਉਂਕਿ ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਦੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਅਤੇ ਅਜਿਹੇ ਸਮੇਂ ਵਿਚ ਸਾਨੂੰ ਆਪਣੀ ਸਿਹਤ ਦੀ ਤੰਦਰੁਸਤੀ ਨੂੰ ਬਰਕਰਾਰ ਰੱਖਣਾ ਬੇਹੱਦ ਜ਼ਰੂਰੀ ਹੈ। ਪਟਾਕਿਆਂ ਦੇ ਸਾਡੇ ਸਰੀਰ ਅਤੇ ਵਾਤਾਵਰਨ ਨੂੰ ਜੋ ਨੁਕਸਾਨ ਹਨ, ਉਨ੍ਹਾਂ ਤੋਂ ਸਾਰੇ ਪਹਿਲਾਂ ਹੀ ਭਲੀ-ਭਾਂਤ ਜਾਣੂ ਹਨ। ਇਸ ਤੋਂ ਇਲਾਵਾ ਵਾਢੀਆਂ ਦੀ ਰੁੱਤ ਨੂੰ ਧਿਆਨ ਵਿਚ ਰੱਖਦੇ ਹੋਏ ਵੀ ਸਾਨੂੰ ਪਟਾਕਿਆਂ ਤੋਂ ਪ੍ਰਹੇਜ਼ ਹੀ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਕ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਦੀ ਮਹੱਤਤਾ ਸਮਝਦੇ ਹੋਏ ਇਸ ਵਾਰ ਪਟਾਕੇ ਚਲਾਉਣ ਦੀ ਬਜਾਏ ਇਕ-ਇਕ ਬੂਟਾ ਲਾ ਕੇ ਤਿਉਹਾਰ ਮਨਾਈਏ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਨੂੰ ਕੰਟਰੋਲ ਕਰੀਏ।

-ਸਿਮਰਨ ਔਲਖ
ਪਿੰਡ ਸੀਰਵਾਲੀ, ਸ੍ਰੀ ਮੁਕਤਸਰ ਸਾਹਿਬ।

ਹਮੇਸ਼ਾ ਉਸਾਰੂ ਬਹਿਸ ਕਰੋ

ਜਿਉਂ-ਜਿਉਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਪਿੰਡਾਂ ਅਤੇ ਸ਼ਹਿਰਾਂ ਵਿਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਦੀ ਚਰਚਾ ਜ਼ੋਰਾਂ 'ਤੇ ਹੈ ਜੋ ਕਿ ਜ਼ਰੂਰੀ ਵੀ ਹੈ। ਪਾਠਕਾਂ ਅਤੇ ਸੱਥਾਂ ਵਿਚ ਪਾਰਟੀਆਂ ਅਤੇ ਸਿਆਸੀ ਆਕਾਵਾਂ ਬਾਰੇ ਬਹਿਸ ਚਲਦੀ ਹੈ। ਕਈ ਵਾਰ ਬਹਿਸ ਕਰਦਿਆਂ ਸਮਰਥਕਾਂ ਵਲੋਂ ਆਪੋ-ਆਪਣੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਦੁੱਧ-ਧੋਤੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਹਿਸ ਕਰਦਿਆਂ ਜਜ਼ਬਾਤੀ ਕਿਸਮ ਦੇ ਲੋਕਾਂ ਵਲੋਂ ਲੜਾਈ-ਝਗੜੇ ਤੱਕ ਦੀ ਨੌਬਤ ਆ ਜਾਂਦੀ ਹੈ ਜੋ ਕਿ ਸਰਾਸਰ ਗ਼ਲਤ ਹੈ। ਅਜਿਹੀ ਨਾਂਹ-ਪੱਖੀ ਬਹਿਸ ਨਾਲ ਆਪਸੀ ਭਾਈਚਾਰੇ 'ਚ ਵਿਗਾੜ ਆਉਂਦੇ ਹਨ। ਸਿਆਸੀ ਲੋਕ ਜਿੱਤ-ਹਾਰ ਤੋਂ ਬਾਅਦ ਆਪਸ ਵਿਚ ਘਿਉ-ਖਿਚੜੀ ਹੋ ਜਾਂਦੇ ਹਨ। ਪਰ ਜਜ਼ਬਾਤੀ ਕਿਸਮ ਦੇ ਲੋਕ ਆਪਸ ਵਿਚ ਲਕੀਰਾਂ ਖਿੱਚ ਲੈਂਦੇ ਹਨ। ਸਹਿਣਸ਼ੀਲਤਾ ਤੋਂ ਕੰਮ ਲੈਂਦਿਆਂ ਪਾਰਟੀਆਂ ਦੀ ਕਾਰਗੁਜ਼ਾਰੀ 'ਤੇ ਬਹਿਸ ਤਾਂ ਹੋਵੇ ਪਰ ਉਸਾਰੂ ਹੋਵੇ ਤਾਂ ਕਿ ਅਸੀਂ ਆਪਣੀ ਭਾਈਚਾਰਕ ਸਾਂਝ ਨੂੰ ਬਚਾ ਸਕੀਏ।

-ਇੰਜ: ਰਛਪਾਲ ਸਿੰਘ 'ਚੰਨੂੰਵਾਲਾ'
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਧਰਮ ਤੇ ਜਾਤ ਆਧਾਰਿਤ ਰਾਜਨੀਤੀ

ਰਾਜਨੀਤੀ ਸੱਤਾ ਹਾਸਲ ਕਰਨ ਲਈ ਰਾਜਸੀ ਨੇਤਾਵਾਂ ਵਲੋਂ ਜਨਤਾ ਨੂੰ ਧਰਮਾਂ ਤੇ ਜਾਤਾਂ ਦੇ ਆਧਾਰ 'ਤੇ ਵੰਡ ਕੇ ਆਪਣਾ ਮਕਸਦ ਪੂਰਾ ਕੀਤਾ ਜਾਣ ਲੱਗ ਪਿਆ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਵਸਣ ਵਾਲੇ ਹਿੰਦੂ, ਸਿੱਖ, ਮੁਸਲਮਾਨ, ਜੈਨੀ ਆਦਿ ਧਰਮਾਂ ਤੋਂ ਅੱਗੇ ਜਾ ਕੇ ਪੰਜਾਬੀਆਂ ਨੂੰ ਕਬੀਲਾਵਾਦ ਤੇ ਜਾਤ ਬਰਾਦਰੀ ਦੇ ਆਧਾਰ 'ਤੇ ਵੰਡ ਕੇ ਰਾਜਸੀ ਸੱਤਾ ਹਾਸਲ ਕਰਨ ਦੇ ਪੈਂਤੜੇ ਖੇਡੇ ਜਾ ਰਹੇ ਹਨ ਜਦ ਕਿ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਸਾਨੂੰ ਸਭ ਨੂੰ ਧਰਮ ਤੇ ਜਾਤ-ਪਾਤ ਦੇ ਝਮੇਲੇ ਵਿਚੋਂ ਉੱਪਰ ਉੱਠ ਕੇ ਪੰਜਾਬ ਵਿਚਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਕ ਮੰਜ਼ਿਲ ਦਾ ਰਾਹ ਫੜਨਾ ਚਾਹੀਦਾ ਹੈ। ਆਓ, ਸਭ ਇਕੱਠੇ ਹੋ ਕੇ ਅਰਦਾਸ ਕਰੀਏ ਕਿ ਪੰਜਾਬ ਦੀ ਧਰਤੀ ਦਾ ਮਹਾਨ ਫ਼ਲਸਫ਼ਾ ਅਤੇ ਅਮੀਰ ਸੱਭਿਆਚਾਰ ਕਿਤੇ ਘਟੀਆ ਰਾਜਨੀਤੀ ਦੀ ਭੇਟ ਨਾ ਚੜ੍ਹ ਜਾਵੇ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।

ਮੁੱਖ ਮੰਤਰੀ ਦੇ ਕੰਮ ਸਲਾਹੁਣਯੋਗ

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਜਿਸ ਤੇਜ਼ੀ ਨਾਲ ਕੰਮ ਕਰਨ ਦੀ ਸ਼ੁਰੂਆਤ ਕੀਤੀ ਹੈ, ਇਹ ਸਲਾਹੁਣਯੋਗ ਹੈ। ਕਿਉਂਕਿ ਚੋਣਾਂ ਵਿਚ ਸਮਾਂ ਵੀ ਬਹੁਤ ਘੱਟ ਹੈ। ਪੰਜਾਬ ਵਾਸੀਆਂ ਵਲੋਂ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਕੰਮਾਂ ਦੀ ਸ਼ੁਰੂਆਤ ਹੇਠਲੇ ਪੱਧਰ ਤੋਂ ਕਰਨ ਕਿਉਂਕਿ ਉਹ ਜ਼ਮੀਨ ਨਾਲ ਜੁੜੇ ਆਗੂ ਹਨ। ਇਸ ਵਿਚ ਇਕ ਕੰਮ ਪਿੰਡਾਂ ਵਿਚ ਬੰਦ ਪਏ ਸੇਵਾ ਕੇਂਦਰਾਂ ਨੂੰ ਚਾਲੂ ਕਰਵਾਉਣਾ ਹੈ ਕਿਉਂਕਿ ਚੱਲ ਰਹੇ ਸੇਵਾ ਕੇਂਦਰਾਂ ਵਿਚ ਲੋਕਾਂ ਨੂੰ ਬਹੁਤ ਖੱਜਲ ਖ਼ਰਾਬ ਹੋਣਾ ਪੈਂਦਾ ਹੈ, ਦੂਜੀ ਗੱਲ ਬਹੁਤ ਸਾਰੇ ਪਿੰਡਾਂ ਵਿਚ ਹਾਲੇ ਤੱਕ ਗ਼ਰੀਬਾਂ ਦੇ ਨੀਲੇ ਕਾਰਡ ਵੀ ਬਣ ਕੇ ਨਹੀਂ ਆਏ, ਸਾਰਿਆਂ ਨੇ ਫਾਰਮ ਭਰ ਕੇ ਦਿੱਤੇ ਹਨ ਪਰ ਦਫ਼ਤਰਾਂ ਵਿਚ ਕੋਈ ਸੁਣਵਾਈ ਨਹੀਂ, ਬਸ ਤੁਸੀਂ ਇਹ ਛੋਟੇ-ਛੋਟੇ ਕੰਮ ਕਰਦੇ ਜਾਓ ਵੱਡੇ ਤਾਂ ਆਪੇ ਹੀ ਹੋ ਜਾਣੇ ਹਨ। ਦੁਆ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਤੁਹਾਡਾ ਹੀ ਹੋਵੇ।

-ਜਗਦੀਸ਼ ਪ੍ਰੀਤਮ
ਠੱਠੀ ਭਾਈ (ਮੋਗਾ)।

30-09-2021

 ਭੁੱਖਮਰੀ ਤੋਂ ਮਨੁੱਖਾਂ ਨੂੰ ਬਚਾਓ
ਭੁੱਖਮਰੀ ਦਾ ਸਭ ਤੋਂ ਗੰਭੀਰ ਮੁੱਦਾ ਹੈ। ਦੇਸ਼ ਵਿਚ ਹਰ ਰੋਜ਼ ਭੁੱਖਮਰੀ ਨਾਲ ਬਹੁਤ ਜ਼ਿਆਦਾ ਮੌਤਾਂ ਹੁੰਦੀਆਂ ਹਨ, ਜਿਨ੍ਹਾਂ ਦੀ ਗਿਣਤੀ ਕਰਨੀ ਬਹੁਤ ਔਖੀ ਹੋ ਗਈ ਹੈ। ਭੁੱਖਮਰੀ ਦੇ ਮੁੱਦੇ 'ਤੇ ਭਾਰਤ ਦੀ ਹਾਲਤ ਸਭ ਦੇਸ਼ਾਂ ਤੋਂ ਵੱਧ ਭਿਆਨਕ ਰੂਪ ਧਾਰ ਰਹੀ ਹੈ। ਭਾਰਤ ਦੀ 14 ਫ਼ੀਸਦੀ ਆਬਾਦੀ ਕੁਪੋਸ਼ਣ ਦੀ ਸ਼ਿਕਾਰ ਹੈ, ਜਿਸ ਕਾਰਨ ਕੱਦ ਘਟ ਰਹੇ ਹਨ, ਸਰੀਰਕ ਵਿਕਾਸ ਰੁਕ ਰਿਹਾ ਹੈ ਅਤੇ ਮੌਤ ਦਰ ਵਧ ਰਹੀ ਹੈ। ਗਰਭਵਤੀ ਮਾਵਾਂ ਨੂੰ ਪੌਸ਼ਟਿਕ ਖੁਰਾਕ ਨਾ ਮਿਲਣ ਕਾਰਨ ਦੇਸ਼ ਵਿਚ ਕਈ ਬੱਚੇ ਜਨਮ ਤੋਂ ਪਹਿਲਾਂ ਹੀ ਜਾਂ ਜਨਮ ਲੈਣ ਸਾਰ ਮਰ ਜਾਂਦੇ ਹਨ। ਦੁੱਖ ਦੀ ਗੱਲ ਹੈ ਕਿ ਭਾਰਤੀ ਬਿੱਲ ਸਿਰਫ 25 ਕਿੱਲੋ ਅਨਾਜ ਦੇਣ ਲਈ ਪਾਬੰਦ ਹੈ। ਇਸ ਤਰ੍ਹਾਂ ਭਾਰਤ ਆਪਣੇ ਨਾਗਰਿਕਾਂ ਨੂੰ ਢਿੱਡ ਭਰਨ ਲਈ ਲੋੜੀਂਦੀ ਖੁਰਾਕ ਵੀ ਨਹੀਂ ਦੇ ਸਕਦਾ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਮਨੁੱਖੀ ਜ਼ਿੰਦਗੀਆਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਠੋਸ ਨੀਤੀ ਤਿਆਰ ਕੀਤੀ ਜਾਵੇ। ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਪੂਰਤੀ ਲਈ ਦੇਸ਼ ਵਾਸੀਆਂ ਨੂੰ ਭੁੱਖਮਰੀ ਨਾਲ ਮੌਤ ਦੇ ਮੂੰਹ ਵਿਚ ਨਾ ਧੱਕਿਆ ਜਾਵੇ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।


ਧੀਆਂ ਕਿਸੇ ਨਾਲੋਂ ਘੱਟ ਨਹੀਂ
'ਅਜੀਤ' ਮੈਗਜ਼ੀਨ 'ਚ ਸ੍ਰੀਮਤੀ ਗੁਰਜੋਤ ਕੌਰ ਦੀ ਰਚਨਾ 'ਪਰਿਵਾਰ ਦੀ ਧੜਕਣ ਹੁੰਦੀ ਹੈ ਧੀ' ਪੜ੍ਹੀ, ਜਿਸ ਬਾਰੇ ਲੇਖਿਕਾ ਨੇ ਧੀ ਜੋ ਮਾਂ-ਬਾਪ ਦੀ ਜ਼ਿੰਦਗੀ ਵਿਚ ਜਾਦੂਮਈ ਰਚਨਾ ਦਾ ਭਰਨਾ, ਤਾਜ਼ੀ ਹਵਾ ਵਾਂਗ ਚੱਲਣਾ, ਸਾਰੇ ਪਰਿਵਾਰ ਨੂੰ ਇਕ ਊਰਜਾ ਨਾਲ ਭਰਦੀ ਹੈ, ਬਾਰੇ ਵਿਸਥਾਰ ਨਾਲ ਲਿਖਿਆ ਹੈ। ਕਾਬਲੇਗ਼ੌਰ ਸੀ। ਦੱਸਵੀਂ ਤੇ ਬਾਰ੍ਹਵੀਂ ਦੇ ਨਤੀਜਿਆਂ ਵਿਚ ਮੁੰਡਿਆਂ ਨਾਲੋਂ ਵੱਧ ਕੁੜੀਆਂ ਵਲੋਂ ਪੁਜ਼ੀਸ਼ਨ ਹਾਸਲ ਕੀਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਦੇਸ਼ ਅਤੇ ਸਮਾਜ ਦੇ ਹਰ ਖੇਤਰ ਵਿਚ ਦੀਆਂ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੀਆਂ ਹਨ। ਕੁੜੀਆਂ ਹੁਣ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਪਿੱਛੇ ਜਿਹੇ ਖ਼ਬਰ ਪੜ੍ਹੀ ਸੀ ਸਿੱਖ ਬੀਬੀ ਨੌਨਹੀਨ ਸਿੰਘ ਯੂ.ਐਸ.ਏਅਰ ਫੋਰਸ 'ਚ ਸੈਕਿੰਡ ਲੈਫਟੀਨੈਂਟ ਨਿਯੁਕਤ। ਇਹ ਸਿੱਖ ਕੌਮ ਵਾਸਤੇ ਪੂਰੇ ਮਾਣ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਗੁਰਸੋਚ ਕੌਰ ਪੁਲਿਸ ਵਿਚ ਤੇ ਦੋ ਹੋਰ ਸਿੱਖ ਕੁੜੀਆਂ ਇਟਲੀ ਵਿਚ ਵਕੀਲ ਵੀ ਬਣੀਆਂ ਸਨ। ਜੋ ਲੋਕ ਅਜੇ ਵੀ ਧੀਆਂ ਨੂੰ ਬੋਝ ਸਮਝਦੇ ਹਨ, ਇਨ੍ਹਾਂ ਧੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।


ਨਵੇਂ ਮੁੱਖ ਮੰਤਰੀ ਰੁਜ਼ਗਾਰ ਸਿਰਜਣ
ਕੈਪਟਨ ਸਰਕਾਰ ਨੇ ਸੱਤਾ ਵਿਚ ਆਉਂਦੇ ਹੀ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਅੱਜਕਲ੍ਹ ਸਾਡੇ ਵੀਰ-ਭੈਣਾਂ ਕਦੇ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹਦੇ ਹਨ, ਕਦੇ ਮੁਜ਼ਾਹਰੇ ਕਰਦੇ ਹਨ ਪਰ ਉਨ੍ਹਾਂ ਨੂੰ ਡਾਂਗਾਂ ਤੋਂ ਸਿਵਾਏ ਕੁਝ ਨਹੀਂ ਮਿਲਦਾ। ਜਿਹੜੇ ਰੁਜ਼ਗਾਰ ਮੇਲੇ ਲਾਏ ਹਨ, ਉਹ ਵੀ ਝੂਠ ਦਾ ਪੁਲੰਦਾ ਹਨ। ਕਿਉਂਕਿ ਪੰਜ-ਛੇ ਹਜ਼ਾਰ ਤੋਂ ਵੱਧ ਕੋਈ ਪੈਸਾ ਨਹੀਂ ਮਿਲਦਾ। ਨੌਜਵਾਨ ਇਹ ਸਰਕਾਰ ਦੇ ਕਾਟੋ-ਕਲੇਸ਼ ਤੋਂ ਬਹੁਤ ਅੱਕੇ ਪਏ ਹਨ। ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੇਨਤੀ ਹੈ ਕਿ ਉਹ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਅਤੇ ਉਨ੍ਹਾਂ ਦਾ ਭਵਿੱਖ ਉੱਜੜਨ ਤੋਂ ਬਚਾਉਣ।


-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ)।


ਬੇਰੁਜ਼ਗਾਰੀ ਖ਼ਤਮ ਕਰੋ
ਭਾਵੇਂ ਰਾਜਨੀਤਕ ਪਾਰਟੀਆਂ ਵੋਟਾਂ ਲੈਣ ਦੇ ਸਮੇਂ ਲੋਕਾਂ ਨਾਲ ਬੇਰੁਜ਼ਗਾਰੀ ਦੂਰ ਕਰਨ ਲਈ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਪ੍ਰੰਤੂ ਉਹ ਵਾਅਦੇ ਧਰੇ-ਧਰਾਏ ਰਹਿ ਜਾਂਦੇ ਹਨ ਅਤੇ ਬੇਰੁਜ਼ਗਾਰੀ ਹੋਰ ਵਧ ਜਾਂਦੀ ਹੈ। ਪੜ੍ਹੇ-ਲਿਖੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਜਨਾ ਅਨੁਸਾਰ ਸਰਕਾਰੀ ਨੌਕਰੀਆਂ ਨਹੀਂ ਮਿਲ ਰਹੀਆਂ, ਜਿਸ ਕਾਰਨ ਨੌਜਵਾਨ ਵਰਗ ਬੇਚੈਨ ਫਿਰ ਰਿਹਾ ਹੈ। ਕਈ ਨੌਜਵਾਨ ਵਿਹਲੇ, ਬੇਰੁਜ਼ਗਾਰ ਹੋਣ ਕਾਰਨ ਨਸ਼ੇ, ਲੁੱਟਾਂ-ਖੋਹਾਂ ਕਰਦੇ ਹਨ, ਜਿਸ ਨਾਲ ਮਾਪਿਆਂ ਦੀ ਬਦਨਾਮੀ ਹੁੰਦੀ ਹੈ ਤੇ ਸੂਬੇ ਵਿਚ ਜੁਰਮ ਵਧ ਜਾਂਦੇ ਹਨ। ਸਰਕਾਰ ਵਲੋਂ ਗ਼ਰੀਬਾਂ ਨੂੰ ਮੁਫ਼ਤ ਆਟਾ-ਦਾਲ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਜਾਂ ਮੁਫ਼ਤ ਬਿਜਲੀ ਆਦਿ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪ੍ਰੰਤੂ ਇਸ ਤਰ੍ਹਾਂ ਗ਼ਰੀਬਾਂ ਦੀ ਗ਼ਰੀਬੀ ਦੂਰ ਨਹੀਂ ਹੋਣੀ। ਇਹ ਸਹੂਲਤਾਂ ਦੇਣ ਨਾਲੋਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿਓ ਅਤੇ ਉਹ ਲੋਕ ਆਪ ਹੀ ਆਟਾ-ਦਾਲ ਖਰੀਦ ਲੈਣਗੇ। ਸੋ ਨਵੇਂ ਬਣੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਵਜ਼ਾਰਤ ਨੂੰ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ।


ਵਾਤਾਵਰਨ ਦੀ ਸੰਭਾਲ
ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਸਾਂਝਾ ਫ਼ਰਜ਼ ਬਣਦਾ ਹੈ ਕਿਉਂਕਿ ਹਵਾ, ਪਾਣੀ, ਆਕਸੀਜਨ ਦੀ ਜ਼ਰੂਰਤ ਹਰੇਕ ਨੂੰ ਹੈ। ਜੇਕਰ ਅਸੀਂ ਵਾਤਾਵਰਨ ਪ੍ਰਤੀ ਅਵੇਸਲੇ ਰਹੇ ਤਾਂ ਆਉਣ ਵਾਲਾ ਭਵਿੱਖ ਸਾਡੇ ਬੱਚਿਆਂ ਲਈ ਬਹੁਤ ਹੀ ਘਾਤਕ ਸਿੱਧ ਹੋਵੇਗਾ ਕਿਉਂਕਿ ਦਿਨੋ-ਦਿਨ ਗਰਮੀ ਦਾ ਵਧਣਾ, ਰੁੱਤਾਂ ਬੇਮੌਸਮੀ ਹੁੰਦੀਆਂ ਜਾ ਰਹੀਆਂ ਹਨ, ਗਲੇਸ਼ੀਅਰਾਂ ਦਾ ਪਿਘਲਣਾ, ਮਹਾਂਮਾਰੀਆਂ ਦਾ ਆਉਣਾ, ਆਕਸੀਜਨ ਦੀ ਘਾਟ, ਜੰਗਲਾਂ ਦੀ ਕਟਾਈ ਆਦਿ ਸਭ ਸਮੱਸਿਆਵਾਂ ਹਨ, ਇਹ ਸਮੱਸਿਆਵਾਂ ਸਾਨੂੰ ਕੁਦਰਤ ਨੇ ਨਹੀਂ ਦਿੱਤੀਆਂ ਅਸੀਂ ਖੁਦ ਪੈਦਾ ਕੀਤੀਆਂ ਜਿਸ ਦੇ ਨਤੀਜੇ ਵੀ ਅਸੀਂ ਖੁਦ ਹੀ ਭੁਗਤ ਰਹੇ ਹਾਂ। ਸਿਆਣਿਆਂ ਦੀ ਕਹਾਵਤ ਹੈ, 'ਜੋ ਬੀਜੋਗੇ, ਓਹੀ ਵੱਢੋਗੇ।' ਸੋ ਅੱਜ ਲੋੜ ਹੈ ਵਾਤਾਵਰਨ ਦੀ ਸਾਂਭ-ਸੰਭਾਲ ਦੀ। ਅਸੀਂ ਸਭ ਰਲ ਕੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰੀਏ ਤੇ ਆਪਣਾ ਬਣਦਾ ਯੋਗਦਾਨ ਪਾਈਏ।


-ਡਾ. ਮਨਪ੍ਰੀਤ ਸੂਦ ਆਲੋਵਾਲ।

29-09-2021

 ਜਾਤ-ਪਾਤ ਅਤੇ ਰਾਜਨੀਤੀ

ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਨਾਲ ਜਾਤ-ਪਾਤ ਉੱਪਰ ਰਾਜਨੀਤੀ ਸਿਖਰ 'ਤੇ ਹੈ। ਵੱਖ-ਵੱਖ ਪਾਰਟੀਆਂ ਵਿਚ ਜਾਤ-ਪਾਤ ਦੇ ਆਧਾਰ 'ਤੇ ਹੜਕੰਪ ਮਚਿਆ ਹੋਇਆ ਹੈ। ਕੀ ਬੇਰੁਜ਼ਗਾਰੀ, ਪੜ੍ਹਾਈ ਦੀ ਸਮੱਸਿਆ, ਨਸ਼ਿਆਂ ਦੀ ਸਮੱਸਿਆ, ਭ੍ਰਿਸ਼ਟਾਚਾਰ, ਸਿਹਤ ਸੱਮਸਿਆਵਾਂ, ਨੌਜਵਾਨ ਪੀੜ੍ਹੀ ਦਾ ਪਰਵਾਸ ਦਾ ਰੁਝਾਨ ਆਦਿ ਸਭ ਮਸਲੇ ਹੱਲ ਹੋ ਗਏ ਹਨ? ਸਮਾਜ ਵਿਚ ਸਿਆਸੀ ਲੋਕਾਂ ਦੁਆਰਾ ਜਾਤ-ਪਾਤ ਦੇ ਆਧਾਰ 'ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ। ਪੰਜਾਬੀਆਂ ਲਈ ਇਹ ਦੁਖਾਂਤ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਉੱਪਰ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਨਿੱਜੀ ਫਾਇਦੇ ਚੁੱਕੇ ਜਾ ਰਹੇ ਹਨ। ਸਿਆਸੀ ਲੋਕ ਪਤਾ ਨਹੀਂ ਨਵੀਂ ਪੀੜ੍ਹੀ ਨੂੰ ਕਿਹੜੀ ਸੇਧ ਦੇ ਰਹੇ ਹਨ ਜਿਨ੍ਹਾਂ ਵਿਚ ਆਮ ਜਨਤਾ ਦਾ ਧਿਆਨ ਸਮਾਜਿਕ ਮੁੱਦਿਆਂ ਤੋਂ ਹਟਾ ਕੇ ਜਾਤਾਂ-ਪਾਤਾਂ ਵਿਚ ਵੰਡਿਆ ਜਾ ਰਿਹਾ ਹੈ। ਸਾਡੇ ਸਮਾਜ 'ਤੇ ਰਾਜਨੀਤੀ ਏਨੀ ਹਾਵੀ ਹੋ ਗਈ ਹੈ ਕਿ ਸਾਡੀ ਸੋਚਣ-ਸਮਝਣ ਦੀ ਸ਼ਕਤੀ ਵੀ ਖ਼ਤਮ ਹੋ ਗਈ ਹੈ। ਸਮਾਜਿਕ ਬਸ਼ਿੰਦੇ ਜਾਂ ਬੁੱਧੀਜੀਵੀਆਂ ਨੂੰ ਅੱਗੇ ਵਧ ਕੇ ਨੌਜਵਾਨਾਂ ਨੂੰ ਅਸਲੀ ਮੁੱਦੇ ਦੱਸਣ ਦੀ ਲੋੜ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਜਾਤਾਂ ਦੇ ਚੱਕਰਵਿਊ 'ਚ ਫਸ ਕੇ ਨਾ ਰਹਿ ਜਾਵੇ। ਸਮਾਜ ਜਾਤਾਂ ਦੇ ਆਧਾਰ 'ਤੇ ਨਹੀਂ ਵੰਡਿਆ ਜਾਣਾ ਚਾਹੀਦਾ। 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' ਗੁਰੂ ਜੀ ਦੇ ਮਹਾਵਾਕ ਉੱਪਰ ਪਹਿਰਾ ਦਿੱਤਾ ਜਾਵੇ।

-ਬਿਕਰਮਜੀਤ ਸਿੰਘ, ਬਰਨਾਲਾ।

ਸੇਵਾ ਦੇ ਨਾਂਅ 'ਤੇ ਮੇਵਾ

ਬਿਨਾਂ ਸ਼ੱਕ ਮਾਤ-ਭਾਸ਼ਾ ਨੂੰ ਪ੍ਰਫੁੱਲਿਤ ਕਰਨਾ ਬਹੁਤ ਚੰਗਾ ਕਦਮ ਹੈ ਪਰ ਕੈਨੇਡਾ ਵਿਚ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਕਰਨਾ ਇਕ ਫੈਸ਼ਨ ਜਿਹਾ ਹੀ ਹੋ ਗਿਆ ਹੈ। ਵਪਾਰੀ ਕਿਸਮ ਦੇ ਲੋਕ ਮਾਤ ਭਾਸ਼ਾ ਦੀ 'ਸੇਵਾ' ਦੇ ਨਾਂਅ 'ਤੇ ਮੇਵਾ ਖਾ ਰਹੇ ਹਨ। ਲੋਕਾਂ ਨੂੰ ਕੈਨੇਡਾ ਜਾਣ ਦਾ ਸੁਪਨਾ ਦਿਖਾ ਕੇ ਉਨ੍ਹਾਂ ਦੀ ਅੰਨ੍ਹੀ ਆਰਥਿਕ ਲੁੱਟ ਹੋ ਰਹੀ ਹੈ। ਨੈਤਿਕਤਾ ਦੇ ਬੈਨਰ ਹੇਠ ਆਪਣੇ ਹੀ ਭਾਈ-ਭਤੀਜਿਆਂ ਤੋਂ ਫਾਈਲਾਂ ਤਿਆਰ ਕਰਾਉਣ ਲਈ ਮੋਟੀਆਂ ਫੀਸਾਂ ਦੇਣ ਲਈ ਮਜਬੂਰ ਕਰਕੇ ਅਨੈਤਿਕਤਾ ਦਾ ਘਿਨਾਉਣਾ ਵਪਾਰ ਬਾਖੂਬੀ ਚਲਾਇਆ ਜਾ ਰਿਹਾ ਹੈ। ਪੰਜਾਬ ਵਿਚੋਂ ਵਿਚੋਲਿਆਂ ਰਾਹੀਂ 'ਸਾਮੀਆਂ' ਦੀ ਤਲਾਸ਼ ਕੀਤੀ ਜਾਂਦੀ ਹੈ। ਇਹ ਸਾਰੀ ਪ੍ਰਕਿਰਿਆ ਏਨੀ ਚਲਾਕੀ ਨਾਲ ਕੀਤੀ ਜਾਂਦੀ ਹੈ ਕਿ ਲੁੱਟੇ ਗਏ ਬੰਦੇ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਤੱਕ ਵੀ ਨਹੀਂ ਹੁੰਦਾ। ਨਵਾਂ ਸਾਲ, ਨਵੀਂ ਕਾਨਫ਼ਰੰਸ, ਨਵੇਂ ਡੈਲੀਕੇਟ ਤੇ ਕਰੋੜਾਂ ਦਾ ਮੇਵਾ।

-ਧਨਵੰਤ ਸਿੰਘ ਬਾਠਾ।

ਤਿਉਹਾਰਾਂ ਮੌਕੇ ਮਿਲਾਵਟ

ਗਰਮ ਰੁੱਤ ਦੀ ਵਿਦਾਈ ਤੋਂ ਬਾਅਦ ਸਰਦ ਰੁੱਤ ਦੀ ਸ਼ੁਰੂਆਤ ਹੋ ਰਹੀ ਹੈ। ਅੱਗੇ ਤਿਉਹਾਰਾਂ ਦਾ ਮੌਸਮ ਆ ਰਿਹਾ ਹੈ। ਨਵਰਾਤਰੇ, ਦੁਸਹਿਰਾ ਅਤੇ ਦੀਵਾਲੀ ਦੇ ਤਿਉਹਾਰ ਪੂਰੇ ਭਾਰਤ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਇਨ੍ਹਾਂ ਤਿਉਹਾਰਾਂ ਦੌਰਾਨ ਵੱਡੇ ਪੱਧਰ 'ਤੇ ਮਠਿਆਈਆਂ ਅਤੇ ਫਲਾਂ ਦੀ ਖ਼ਰੀਦੋ-ਫਰੋਖ਼ਤ ਹੁੰਦੀ ਹੈ। ਜਦੋਂ ਤਿਉਹਾਰ ਸ਼ੁਰੂ ਹੋ ਜਾਂਦੇ ਹਨ ਤਾਂ ਮਠਿਆਈਆਂ ਅਤੇ ਫਲ ਤਿਆਰ ਹੋ ਕੇ ਬਾਜ਼ਾਰ ਵਿਚ ਸਜ ਜਾਂਦੇ ਹਨ ਤਾਂ ਸਾਡੇ ਦੇਸ਼ ਦਾ ਸਿਹਤ ਵਿਭਾਗ ਗੂੜ੍ਹੀ ਨੀਂਦ ਤੋਂ ਜਾਗ ਕੇ ਦੁਕਾਨਾਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੰਦਾ ਹੈ ਜਦ ਕਿ ਇਹ ਸਾਰੇ ਮਿਲਾਵਟੀ ਖਾਧ ਪਦਾਰਥ ਦੁਕਾਨਾਂ ਅਤੇ ਘਰਾਂ ਵਿਚ ਪਹੁੰਚ ਚੁੱਕੇ ਹੁੰਦੇ ਹਨ। ਸਾਡਾ ਪ੍ਰਸ਼ਾਸਨ ਏਨਾ ਚੁਸਤ-ਦਰੁਸਤ ਨਹੀਂ ਕਿ ਇਨ੍ਹਾਂ ਮਿਲਾਵਟੀ ਖਾਧ-ਪਦਾਰਥਾਂ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕ ਸਕੇ। ਇਹ ਸਿੱਧਾ-ਸਿੱਧਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਲੋੜ ਹੈ ਇਨ੍ਹਾਂ ਖਾਧ-ਪਦਾਰਥਾਂ ਨੂੰ ਤਿਆਰ ਹੋਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਪੂਰੀ ਸਖ਼ਤੀ ਨਾਲ ਪਹਿਰਾ ਦੇਵੇ ਤਾਂ ਕਿ ਇਹ ਸਿਹਤ ਲਈ ਹਾਨੀਕਾਰਕ ਖਾਧ ਪਦਾਰਥ ਬਾਜ਼ਾਰ ਵਿਚ ਆਉਣ ਹੀ ਨਾ ਅਤੇ ਲੋਕਾਂ ਦੀ ਸਿਹਤ ਦਾ ਨੁਕਸਾਨ ਨਾ ਹੋਵੇ। ਵਰਨਾ ਇਹੀ ਸਮਝਿਆ ਜਾਵੇ ਕਿ ਪ੍ਰਸ਼ਾਸਨ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜ ਰਿਹਾ ਹੈ।

-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ (ਮੋਗਾ)।

ਸੋਸ਼ਲ ਮੀਡੀਆ

ਸਮੇਂ ਦਾ ਹਾਣੀ ਬਣਨ ਲਈ ਸੋਸ਼ਲ ਮੀਡੀਆ ਦੀ ਜ਼ਰੂਰਤ ਹੈ ਪਰ ਜੇ ਝੂਠੀਆਂ ਅਤੇ ਬੇਅਰਥੀ ਪੋਸਟਾਂ ਕਾਰਨ ਵਿਵਾਦਾਂ ਵਿਚ ਘਿਰ ਜਾਏ ਤਾਂ ਇਸ ਦੀ ਲੋੜ ਦੇ ਮਾਅਨੇ ਖ਼ਤਮ ਹੋ ਜਾਂਦੇ ਹਨ। ਜਿਹੜੀਆਂ ਗੱਲਾਂ ਅਸੀਂ ਸਟੇਜ 'ਤੇ ਜਾਂ ਭਰੀ ਸਭਾ ਵਿਚ ਨਹੀਂ ਕਹਿ ਸਕਦੇ, ਉਹ ਸੋਸ਼ਲ ਮੀਡੀਆ ਰਾਹੀਂ ਦੱਸ ਸਕਦੇ ਹਾਂ। ਇਸ ਦੀ ਸਹੀ ਵਰਤੋਂ ਤਰੱਕੀ ਨੂੰ ਸਿਖ਼ਰ 'ਤੇ ਪਹੁੰਚਾਉਂਦੀ ਹੈ ਪਰ ਕੁਵਰਤੋਂ ਸਭ ਪੱਖਾਂ ਦਾ ਸੰਤੁਲਨ ਵਿਗਾੜਦੀ ਹੈ। ਸੋਸ਼ਲ ਮੀਡੀਏ ਦੇ ਹਾਂ-ਪੱਖੀ ਪ੍ਰਭਾਵਾਂ ਨਾਲੋਂ ਅਸੀਂ ਆਪਣੀ ਆਦਤ ਮੁਤਾਬਿਕ ਨਾਂਹ-ਪੱਖੀ ਪ੍ਰਭਾਵ ਵੱਧ ਗ੍ਰਹਿਣ ਕੀਤੇ। ਸੋਸ਼ਲ ਮੀਡੀਏ ਨੇ ਨੌਜਵਾਨ ਵਰਗ ਨੂੰ ਪੜ੍ਹਾਈ ਅਤੇ ਰੁਜ਼ਗਾਰ ਮੁਖੀ ਬਣਾਉਣ ਦੀ ਨਾਂਹ-ਪੱਖੀ ਭੂਮਿਕਾ ਨਿਭਾਈ ਕਿਉਂਕਿ ਬੱਚੇ 24 ਘੰਟੇ ਇਸ 'ਤੇ ਲੱਗੇ ਰਹਿੰਦੇ ਹਨ, ਜਦੋਂ ਕਿ ਇਸ ਦੀ ਸੁਚੱਜੀ ਵਰਤੋਂ ਦੀ ਲੋੜ ਹੈ। ਅੱਜ ਸੋਸ਼ਲ ਮੀਡੀਆ ਦੀ ਜ਼ਰੂਰਤ ਆਲਮੀ ਪੱਧਰ 'ਤੇ ਇਕ ਸੁਰ ਹੋਣ ਲਈ ਜ਼ਰੂਰੀ ਹੈ। ਸਮਾਜ ਦੀ ਤਰੱਕੀ ਲਈ ਸੋਸ਼ਲ ਮੀਡੀਆ 'ਤੇ ਸਖ਼ਤ ਨਿਯਮਾਂਵਲੀ ਘੜਨ ਦੀ ਸਰਕਾਰ ਪਹਿਲ ਕਦਮੀ ਕਰੇ।

-ਸੁਖਪਾਲ ਸਿੰਘ ਗਿੱਲਾ
ਅਬਿਆਣਾ ਕਲਾਂ।

ਮਾਪੇ, ਬੱਚੇ ਅਤੇ ਸਮਾਜ

ਕਿੰਨੇ ਚਾਵਾਂ, ਸਧਰਾਂ ਅਤੇ ਉਮੀਦਾਂ ਨਾਲ ਮਾਪਿਆਂ ਵਲੋਂ ਬੱਚਿਆਂ ਨੂੰ ਜਨਮ ਹੀ ਨਹੀਂ ਦਿੱਤਾ ਜਾਂਦਾ, ਸਗੋਂ ਉਨ੍ਹਾਂ ਦੀ ਪਾਲਣਾ, ਪੜ੍ਹਾਈ ਅਤੇ ਰੁਜ਼ਗਾਰ ਦਾ ਧਿਆਨ ਰੱਖਣ ਦੇ ਨਾਲ-ਨਾਲ ਉਨ੍ਹਾਂ ਦੀਆਂ ਸ਼ਾਦੀਆਂ ਦੀ ਜ਼ਿੰਮੇਵਾਰੀ ਵੀ ਨਿਭਾਈ ਜਾਂਦੀ ਹੈ। ਉਹ ਮਾਪੇ ਖੁਸ਼ਕਿਸਮਤ ਅਤੇ ਭਾਗਸ਼ਾਲੀ ਹੁੰਦੇ ਹਨ, ਜਿਨ੍ਹਾਂ ਦੀਆਂ ਇਹ ਸਾਰੀਆਂ ਆਸਾਂ-ਉਮੀਦਾਂ ਪੂਰੀਆਂ ਹੁੰਦੀਆਂ ਹਨ ਪਰ ਇਸ ਦੇ ਉਲਟ ਸਮਾਜ ਅੰਦਰ ਬਹੁਤ ਸਾਰੇ ਅਜਿਹੇ ਮਾਪੇ ਵੀ ਹਨ, ਜਿਨ੍ਹਾਂ ਦੇ ਬੱਚੇ ਉਨ੍ਹਾਂ ਦੀ ਬੇਕਦਰੀ ਕਰਦੇ ਹਨ ਅਤੇ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਹੋ ਕੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ। ਸਿਆਣੇ ਕਹਿੰਦੇ ਹਨ ਕਿ ਮਾਪਿਆਂ ਦਾ ਕਰਜ਼ਾ ਤਾਂ ਉਨ੍ਹਾਂ ਦੇ ਬੱਚੇ ਤਾਂ ਜ਼ਿੰਦਗੀ ਭਰ ਨਹੀਂ ਉਤਾਰ ਸਕਦੇ। ਸੋ, ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਇਖ਼ਲਾਕੀ ਫਰਜ਼ ਨਿਭਾਉਂਦੇ ਹੋਏ ਆਪਣੇ ਮਾਪਿਆਂ ਦੀ ਦਿਲੋ ਕਦਰ ਕਰਦੇ ਹੋਏ ਉਨ੍ਹਾਂ ਨੂੰ ਬਣਦਾ ਇੱਜ਼ਤ-ਮਾਣ ਅਤੇ ਸਤਿਕਾਰ ਦੇਣ ਤੇ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

28-09-2021

 ਮਹਿੰਗਾਈ ਦੀ ਮਾਰ

ਅੱਜਕਲ੍ਹ ਸਾਰੀਆਂ ਚੀਜ਼ਾਂ ਦੇ ਭਾਅ ਵਧ ਰਹੇ ਹਨ। ਡੀਜ਼ਲ, ਪੈਟਰੋਲ, ਘਰੇਲੂ ਗੈਸ ਅਤੇ ਰੋਜ਼ਮਰ੍ਹਾ ਦੀਆਂ ਹੋਰ ਚੀਜ਼ਾਂ ਜਿਵੇਂ ਦਾਲਾਂ, ਸਬਜ਼ੀਆਂ, ਆਟਾ, ਦਵਾਈਆਂ ਆਦਿ ਮਹਿੰਗੀਆਂ ਹੋ ਰਹੀਆਂ ਹਨ। ਅੱਜਕਲ੍ਹ ਗ਼ਰੀਬ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਭੁੱਖੇ ਦੇਸ਼ ਦੇ ਲੋਕ ਵਿਦੇਸ਼ਾਂ ਦੇ ਗੁਲਾਮ ਬਣ ਜਾਂਦੇ ਹਨ, ਪਰ ਰੱਜੇ ਹੋਏ ਦੇਸ਼ ਜਿਥੇ ਆਪ ਖੁਸ਼ਹਾਲ ਹੁੰਦੇ ਹਨ, ਉਥੇ ਦੁਨੀਆ ਵਿਚ ਵੀ ਮਾਣ-ਸਤਿਕਾਰ ਪ੍ਰਾਪਤ ਕਰਦੇ ਹਨ। ਸਰਕਾਰ ਨੂੰ ਬੇਨਤੀ ਹੈ ਕਿ ਉਹ ਮਹਿੰਗਾਈ 'ਤੇ ਕੰਟਰੋਲ ਕਰੇ। ਜਮ੍ਹਾਂਖੋਰਾਂ 'ਤੇ ਸਖ਼ਤ ਕਾਰਵਾਈ ਕਰੇ ਅਤੇ ਜੀਵਨ ਦੀਆਂ ਤਿੰਨ ਮੁਢਲੀਆਂ ਲੋੜਾਂ ਕੁੱਲੀ, ਗੁੱਲੀ ਤੇ ਜੁੱਲੀ ਨੂੰ ਲੋਕਾਂ ਤੱਕ ਸਸਤੇ ਢੰਗ ਨਾਲ ਮੁਹੱਈਆ ਕਰਵਾਏ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਮੁਕਤਸਰ ਸਾਹਿਬ।

ਸਿਆਸਤ ਤੇ ਦਲਿਤ

ਅਜੋਕੇ ਸਮੇਂ ਦੀਆਂ ਸਿਆਸਤੀ ਹਰਕਤਾਂ ਤੋਂ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਲੋਕ ਕਿੰਨਾ ਕੁ ਸਮਾਜ ਦੀ ਭਲਾਈ, ਏਕਤਾ ਤੇ ਸੁਧਾਰਾਂ ਲਈ ਸੁਹਿਰਦ ਹਨ। ਬੀਤੇ ਸਮੇਂ ਸੱਤਾਧਾਰੀ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਵਲੋਂ ਕੁਰਸੀ ਲਈ ਉਡਾਈ ਕੁੱਕੜ ਖੇਹ ਤੇ ਸਮਾਜ ਨੂੰ ਇਕ ਜਾਤੀਵਾਦ ਦੀ ਹੋਂਦ 'ਚ ਸੀਮਤ ਕਰਨਾ ਚਿੰਤਾ ਦਾ ਵਿਸ਼ਾ ਹੈ। ਦਲਿਤ ਮੁੱਖ ਮੰਤਰੀ, ਜੱਟ ਮੁੱਖ ਮੰਤਰੀ ਜਾਂ ਹਿੰਦੂ ਮੁੱਖ ਮੰਤਰੀ ਇਹ ਹੋ ਕੇ ਸਿਰਫ ਤੇ ਸਿਰਫ ਵੋਟਾਂ ਹਥਿਆਉਣ ਲਈ ਹਨ ਨਾ ਕਿ ਰੁਜ਼ਗਾਰ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਲਈ। ਇਕ ਸੋਚ ਦਾ ਵਿਸ਼ਾ ਇਹ ਵੀ ਹੈ ਕਿ ਕਦੇ ਅਸੀਂ ਅਜਿਹਾ ਨੇਤਾ ਦੇਖਿਆ ਜਿਸ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਦਾ ਜਾਂ ਬਹੁਤ ਗ਼ਰੀਬ ਹੈ। ਸ਼ਾਇਦ ਇਨ੍ਹਾਂ ਲੋਕਾਂ ਨੂੰ ਦੱਸਣਾ ਬਣਦਾ ਕਿ ਅਸਲ 'ਚ ਗ਼ਰੀਬ ਜਾਂ ਦਲਿਤ ਕੌਣ ਹੈ! ਜਿਸ ਦੇ ਸਿਰ 'ਤੇ ਛੱਤ ਨਹੀਂ ਦਲਿਤ ਉਹ ਹੁੰਦਾ ਹੈ, ਜਿਸ ਨੂੰ ਸਵੇਰੇ ਉੱਠਦੇ ਹੀ ਰੋਟੀ ਦਾ ਫ਼ਿਕਰ ਹੋਵੇ ਦਲਿਤ ਉਹ ਹੁੰਦਾ ਹੈ। ਇਨ੍ਹਾਂ ਸਿਆਸਤੀ ਲੋਕਾਂ ਨੇ ਦਲਿਤ ਦੀ ਪਰਿਭਾਸ਼ਾ ਹੀ ਬਦਲ ਦਿੱਤੀ। ਚੋਣਾਂ ਸਿਰ 'ਤੇ ਹਨ ਸਾਡੇ ਆਵਾਮ ਨੂੰ ਇਨ੍ਹਾਂ ਦੀਆਂ ਚਾਲਾਂ ਨੂੰ ਤੇ ਨੀਅਤਾਂ ਨੂੰ ਸਮਝਣਾ ਚਾਹੀਦਾ ਹੈ ਤੇ ਵੋਟ ਦੇ ਸਹੀ ਇਸਤੇਮਾਲ ਨਾਲ ਇਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ।

-ਚੰਨਦੀਪ ਸਿੰਘ 'ਬੁਤਾਲਾ'
ਅੰਮ੍ਰਿਤਸਰ।

ਇਤਫ਼ਾਕ

ਗੋਦੀ ਵਿਚ ਛੋਟਾ ਬਾਲ ਅਤੇ ਬੇਟੀ ਦੀ ਉਂਗਲ ਫੜੀ ਮੈਂ ਉਸ ਰੱਬ ਦੇ ਦੁਆਰ 'ਤੇ ਬਣੀਆਂ ਪਹਾੜੀਨੁਮਾ ਵਿਸ਼ਾਲ ਪੌੜੀਆਂ ਉੱਤੇ ਕਿੰਨਾ ਚਿਰ ਬੈਠ ਕੇ ਹੀ ਵਾਪਸ ਆ ਗਈ। ਮਨ ਵਿਚ ਇਕ ਰੀਝ ਰਹੀ ਕਿ ਕਾਸ਼! ਸਾਨੂੰ ਅੰਦਰ ਜਾਣ ਦਿੰਦੇ। ਅਸੀਂ ਬੜੀ ਦੂਰੋਂ ਚੱਲ ਕੇ ਗਏ ਸਾਂ। ਪਰ ਉਨ੍ਹਾਂ ਸਾਨੂੰ ਕਿਹਾ ਕਿ ਅੰਦਰ ਨਮਾਜ਼ ਪੜ੍ਹੀ ਜਾ ਰਹੀ ਹੈ ਤੁਸੀਂ ਨਹੀਂ ਜਾ ਸਕਦੇ। ਮੈਂ ਬਾਹਰੋਂ ਹੀ ਮੱਥਾ ਟੇਕ ਲਿਆ ਅਤੇ ਮੇਰੇ ਮਨ ਵਿਚ ਇਹ ਭੁਲੇਖਾ ਬੈਠ ਗਿਆ ਕਿ ਸ਼ਾਇਦ ਮੁਸਲਿਮ ਸਮਾਜ ਵਿਚ ਔਰਤਾਂ ਨੂੰ ਈਦਗਾਹ, ਮਸਜਿਦ ਅੰਦਰ ਜਾਣ ਦੀ ਮਨਾਹੀ ਹੈ। ਸੰਨ 2021 ਦੇ ਅੱਸੂ ਮਹੀਨੇ ਫਿਰ ਭੁਪਾਲ ਜਾਣ ਦਾ ਮੌਕਾ ਮਿਲਿਆ, ਮੇਰੇ ਅੰਦਰੋਂ ਆਵਾਜ਼ ਆ ਰਹੀ ਸੀ ਕਿ ਮੈਂ ਇਸ ਵਾਰ ਇਕ ਮਸਜਿਦ ਦੇਖ ਕੇ ਜ਼ਰੂਰ ਜਾਣਾ ਹੈ। ਅਗਲੀ ਸਵੇਰ ਅਸੀਂ ਗੱਡੀ ਕਰਕੇ ਭਾਰਤ ਤੋਂ ਇਲਾਵਾ ਏਸ਼ੀਆ ਦੀ ਸਭ ਤੋਂ ਵੱਡੀ ਮਸਜਿਦ ਤਾਜ ਉਲ ਮਸਜਿਦ ਚਲੇ ਗਏ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਉਹੀ 20 ਸਾਲ ਪੁਰਾਣੀਆਂ ਪੌੜੀਆਂ ਮੁੜ ਵੇਖੀਆਂ, ਮੈਂ ਉਥੇ ਬੈਠੇ ਲੋਕਾਂ ਨੂੰ ਪੁੱਛਿਆ ਕਿ ਮੈਂ ਮਸਜਿਦ ਦੇ ਅੰਦਰ ਜਾ ਸਕਦੀ ਹਾਂ, ਉਨ੍ਹਾਂ ਦੱਸਿਆ, ਹਾਂ ਜੀ ਕਿਉਂ ਨਹੀਂ। ਟੂਰਿਸਟਾਂ ਵਾਸਤੇ ਸਿਰਫ ਸ਼ੁੱਕਰਵਾਰ ਵਾਲੇ ਦਿਨ 12 ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਮਸਜਿਦ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਬਾਕੀ ਦਿਨ ਕੋਈ ਵੀ ਮਰਦ ਜਾਂ ਔਰਤ ਜਾ ਸਕਦੇ ਹਨ। ਮੈਨੂੰ ਇਹ ਮਹਿਸੂਸ ਹੋਇਆ ਕਿ ਸ਼ਾਇਦ ਮੇਰੀ ਵਰ੍ਹਿਆਂ ਪੁਰਾਣੀ ਮਨ ਦੀ ਰੀਝ ਤੇ ਸ਼ਿੱਦਤ ਨੂੰ ਕੁਦਰਤ ਨੇ ਵੀ ਸਮਝ ਲਿਆ ਸੀ।

-ਰਿਪਨਜੋਤ ਕੌਰ ਸੋਨੀ ਬੱਗਾ
ਸਾਬਕਾ ਅਧਿਆਪਕਾ, ਆਰਮੀ ਪਬਲਿਕ ਸਕੂਲ, ਬਠਿੰਡਾ।

ਵੋਟਾਂ ਅਤੇ ਜਾਤੀਵਾਦ

ਫਰਵਰੀ 2022 ਵਿਚ ਪੰਜਾਬ ਵਿਧਾਨ ਸਭਾ ਲਈ ਹੋਣ ਵਾਲਾ ਚੋਣ ਅਖਾੜਾ ਹੌਲੀ-ਹੌਲੀ ਭਖਣ ਲੱਗਿਆ ਹੈ। ਅਕਾਲੀ ਦਲ ਵਲੋਂ ਬਸਪਾ ਨਾਲ ਸਮਝੌਤਾ ਕਰਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਲਿਤ, ਹਿੰਦੂ ਅਤੇ ਸਿੱਖ ਨੂੰ ਪੇਸ਼ ਕਰਕੇ ਲੜਨਾ ਚਾਹੁੰਦੀਆਂ ਹਨ ਤਾਂ ਕਿ ਵਿਸ਼ੇਸ਼ ਜਾਤੀ, ਧਰਮ ਨੂੰ ਲੱਗੇ ਕਿ ਇਹ ਸਾਡਾ ਉਮੀਦਵਾਰ ਹੈ। ਇਸ ਤਰ੍ਹਾਂ ਵੋਟਾਂ ਪਾਉਣ ਵਾਲੇ ਰੁਜ਼ਗਾਰ, ਮਹਿੰਗਾਈ, ਨਸ਼ੇ, ਰੇਤ ਮਾਫ਼ੀਆ ਅਤੇ ਹੋਰ ਹੱਕੀ ਮੰਗਾਂ ਮਸਲਿਆਂ ਨੂੰ ਛੱਡ ਕੇ ਜਾਤੀਵਾਦ ਅਤੇ ਧਰਮ ਦੀ ਹਨੇਰੀ ਵਿਚ ਵੋਟਾਂ ਪਾ ਦਿੰਦੇ ਹਨ। ਇਹ ਰੁਝਾਨ ਫ਼ਿਰਕੂ ਵੰਡ ਨੂੰ ਤੇਜ਼ ਕਰਦੇ ਹਨ ਅਤੇ ਲੋਕਤੰਤਰੀ ਸਿਸਟਮ ਲਈ ਖ਼ਤਰਾ ਹਨ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਮਲੇਰਕੋਟਲਾ।

ਘੱਟ ਸਮੇਂ 'ਚ ਵੱਡੇ ਫ਼ੈਸਲਿਆਂ ਦੀ ਲੋੜ

ਅੱਜ ਕਾਂਗਰਸ ਪਾਰਟੀ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੀ ਹੈ, ਹੁਣ ਕਾਂਗਰਸ ਪਾਰਟੀ ਨੇ ਆਪਣਾ ਕੈਪਟਨ ਬਦਲ ਦਿੱਤਾ ਹੈ ਜੋ ਫ਼ੈਸਲਾ ਕਾਫੀ ਦੇਰ ਪਹਿਲਾਂ ਲੈਣਾ ਸੀ ਉਹ ਬਹੁਤ ਦੇਰੀ ਨਾਲ ਲਿਆ ਗਿਆ ਹੈ। ਰਾਜਨੀਤਕ ਮਾਹਰਾਂ ਅਨੁਸਾਰ ਹੁਣ ਕਾਂਗਰਸ ਪਾਰਟੀ ਨੂੰ ਆਪਣਾ ਡਿਗਿਆ ਹੋਇਆ ਗ੍ਰਾਫ ਉੱਪਰ ਚੁੱਕਣ ਲਈ ਸਿਰਫ ਤਿੰਨ ਮਹੀਨੇ ਦਾ ਸਮਾਂ ਮਿਲਿਆ ਹੈ। ਜੇਕਰ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤਾਂ ਗਿਣਤੀ ਦੇ ਤਿੰਨ ਮਹੀਨੇ ਲਈ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਵਲੋਂ ਤਿਆਰ ਕੀਤੀ ਜਾ ਰਹੀ ਆਪਣੀ ਟੀਮ ਨੂੰ ਦਿਨ-ਰਾਤ ਇਕ ਕਰਕੇ ਜਨਤਾ ਨੂੰ ਇਨਸਾਫ਼ ਦੇਣ ਅਤੇ ਆਪਣੇ ਭਰੋਸੇ ਵਿਚ ਲੈਣਾ ਬਹੁਤ ਜ਼ਰੂਰੀ ਹੋ ਗਿਆ ਹੈ। ਜੇਕਰ ਆਉਣ ਵਾਲੀਆਂ ਸਾਲ 2022 ਦੀਆਂ ਚੋਣਾਂ ਦੌਰਾਨ ਪੰਜਾਬ ਵਿਚ ਕਾਂਗਰਸ ਪਾਰਟੀ ਨੇ ਦੁਬਾਰਾ ਲੋਕਾਂ ਦੀ ਕਚਹਿਰੀ 'ਚ ਜਾਣਾ ਹੈ ਤਾਂ ਇਨ੍ਹਾਂ ਗਿਣਤੀ ਦੇ ਤਿੰਨ ਮਹੀਨਿਆਂ ਵਿਚ ਕੁਝ ਵੱਡਾ ਬਦਲ ਕਰਨ ਦੀ ਲੋੜ ਹੈ। ਰਾਜਨੀਤਕ ਮਾਹਰਾਂ ਅਨੁਸਾਰ ਕਾਂਗਰਸ ਸਰਕਾਰ ਵਲੋਂ ਪਿਛਲੇ ਸਾਢੇ ਚਾਰ ਵਿਚ ਹਰ ਵਰਗ ਨੂੰ ਆਪਣੇ ਨਾਲੋਂ ਤੋੜਿਆ ਗਿਆ ਹੈ। ਹਰ ਵਰਗ ਇਸ ਨੂੰ ਤੋਂ ਬਹੁਤ ਦੁਖੀ ਹੋ ਕੇ ਸੜਕਾਂ 'ਤੇ ਆ ਗਿਆ ਹੈ, ਜਿਸ ਕਾਰਨ ਹਰ ਰੋਜ਼ ਮੁਲਾਜ਼ਮਾਂ, ਡਾਕਟਰਾਂ, ਵਪਾਰੀਆਂ, ਵਿਦਿਆਰਥੀਆਂ, ਮਾਸਟਰਾਂ ਨੂੰ ਰੁਜ਼ਗਾਰ ਮੰਗਣ ਦੀ ਥਾਂ 'ਤੇ ਡੰਡੇ ਹੀ ਮਿਲੇ ਹਨ। ਪਰ ਹੁਣ ਕਾਂਗਰਸ ਪਾਰਟੀ ਕੋਲ ਲੋਕਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਦਾ ਇਸ ਤੋਂ ਵਧੀਆ ਮੌਕਾ ਹੋਰ ਨਹੀਂ ਹੋ ਸਕਦਾ। ਜਨਤਾ ਨਵੇਂ ਬਣੇ ਮੁੱਖ ਮੰਤਰੀ ਤੋਂ ਕਾਫੀ ਆਸਾਂ ਲਾਉਣ ਲੱਗੀ ਹੈ ਕਿ ਸ਼ਾਇਦ ਹੁਣ ਕੋਈ ਵੱਡੇ ਫ਼ੈਸਲੇ ਲੈ ਕੇ ਜਨਤਾ ਨੂੰ ਇਨਸਾਫ਼ ਦਿਵਾਇਆ ਜਾ ਸਕਦਾ ਹੈ।

-ਰਾਜ ਕੁਮਾਰ ਦੁੱਧੜ।

27-09-2021

ਨਸ਼ਿਆਂ ਦੀ ਰੋਕਥਾਮ

ਨਸ਼ਿਆਂ ਦੀ ਸਰਹੱਦੋਂ ਪਾਰ ਹੋ ਰਹੀ ਤਸਕਰੀ ਚਿੰਤਾ ਦਾ ਵਿਸ਼ਾ ਹੈ। ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਵੱਖਰਾ ਵਿੰਗ ਤੇ ਫਾਸਟਰੈਕ ਕੋਰਟਾਂ, ਲੈਬਾਰਟਰੀਆਂ ਵਿਚ ਵਾਧਾ ਕਰਨਾ ਚਾਹੀਦਾ ਹੈ। ਆਪਣੇ-ਆਪ ਨਸ਼ਿਆਂ 'ਤੇ ਠੱਲ੍ਹ ਪੈ ਜਾਵੇਗੀ। ਹੁਣ ਨਵੇਂ ਮੁੱਖ ਮੰਤਰੀ ਚੰਨੀ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ। ਉਮੀਦ ਹੈ ਨਵੇਂ ਮੁੱਖ ਮੰਤਰੀ ਲੋਕਾਂ ਦੀਆਂ ਉਮੀਦਾਂ 'ਤੇ ਪੂਰੇ ਉਤਰਨਗੇ।

-ਗੁਰਮੀਤ ਸਿੰਘ ਵੇਰਕਾ

ਗੀਤਾਂ 'ਚ ਘਟੀਆ ਸ਼ਬਦਾਵਲੀ

ਸਦੀਆਂ ਤੋਂ ਸੰਗੀਤ ਮਨੁੱਖ ਦੇ ਨਾਲ ਹੈ, ਮਨੁੱਖ ਦੀ ਮਾਨਸਿਕ ਸਿਹਤ 'ਤੇ ਇਸ ਦਾ ਬਹੁਤ ਵੱਡਾ ਅਸਰ ਮੰਨਿਆ ਜਾਂਦਾ ਹੈ। ਪਰ ਅੱਜਕਲ੍ਹ ਲੋਕ ਕਲਾਕਾਰਾਂ ਨੂੰ ਸੁਣਨ ਅਤੇ ਲਫ਼ਜ਼ਾਂ 'ਤੇ ਗੌਰ ਕਰਨ ਦੀ ਬਜਾਏ, ਉਨ੍ਹਾਂ 'ਤੇ ਪੈਸੇ ਸੁੱਟਣ 'ਚ ਜ਼ਿਆਦਾ ਯਕੀਨ ਕਰਨ ਲੱਗੇ ਹਨ, ਉਪਰੋਂ ਕਲਾਕਾਰ ਵੀ ਜੋ ਧੜਾਧੜ ਚਲਦਾ ਹੈ, ਸਹੀ-ਗ਼ਲਤ ਦੀ ਸਮਝ ਭੁੱਲ ਕੇ ਚਲਾ ਰਹੇ ਹਨ। ਸੰਗੀਤ ਇਨਸਾਨ ਦੇ ਮਾਨਸਿਕ ਪੱਧਰ 'ਤੇ ਬਹੁਤ ਹੀ ਵੱਡੀ ਛਾਪ ਛਡਦਾ ਹੈ, ਅੱਜ ਦੇ ਸਮੇਂ ਵਿਚ ਸੰਗੀਤ ਵਿਚ ਘਟੀਆ ਸ਼ਬਦਾਵਲੀ ਤੇ ਕੰਨ ਪਾੜ ਉੱਚਾ ਸ਼ੋਰ, ਧਮਕੀਆਂ ਤੇ ਬੰਦੂਕਾਂ ਆਮ ਚੱਲ ਰਿਹਾ ਹੈ, ਇਸ ਪਾਸੇ ਨਾ ਹੀ ਸੰਗੀਤ ਬਣਾਉਣ ਵਾਲੇ, ਨਾ ਗਾਉਣ ਵਾਲੇ, ਨਾ ਨੱਚਣ ਵਾਲੇ ਤੇ ਨਾ ਹੀ ਨਚਾਉਣ ਵਾਲੇ ਕੋਈ ਧਿਆਨ ਦੇ ਰਹੇ ਹਨ ਕਿ ਕੀ ਗਾਇਆ ਜਾ ਰਿਹਾ ਹੈ ਤੇ ਅਸੀਂ ਅਜੋਕੀ ਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਦਾ ਮਾਨਸਿਕ ਪੱਧਰ ਪਰੋਸ ਰਹੇ ਹਾਂ?

-ਸਤਵੀਰ ਕੌਰ
ਸਹਾਇਕ ਪ੍ਰੋਫੈਸਰ, ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਭਗਤਾ ਭਾਈਕਾ।

ਅਮੀਰੀ ਤੇ ਗ਼ਰੀਬੀ

ਦੇਸ਼ ਵਿਚ ਅਮੀਰਾਂ ਤੇ ਗ਼ਰੀਬਾਂ ਦਾ ਪਾੜਾ ਅਜੋਕੇ ਸਮੇਂ ਵਧਦਾ ਜਾ ਰਿਹਾ ਹੈ। ਨਬਾਰਬਰੀ ਦੇਖ ਕੇ ਕਈ ਵਾਰ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ, ਕਿਵੇਂ ਬੱਚੇ ਸੜਕਾਂ 'ਤੇ ਭੀਖ ਮੰਗ ਰਹੇ ਹੁੰਦੇ ਹਨ ਅਤੇ ਉਨ੍ਹਾਂ ਦਾ ਬਚਪਨ ਜੋ ਪੜ੍ਹਨ ਦਾ ਹੁੰਦਾ ਹੈ, ਉਹ ਭੀਖ ਮੰਗ ਕੇ ਪੇਟ ਦੀ ਭੁੱਖ ਮਿਟਾਉਂਦੇ ਹਨ। ਗ਼ਰੀਬ ਪਰਿਵਾਰ ਆਪਣੇ ਬੱਚਿਆਂ ਦਾ ਸਹੀ ਤਰੀਕੇ ਨਾਲ ਪਾਲਣ-ਪੋਸ਼ਣ ਵੀ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦੇ ਬੱਚਿਆਂ ਨੂੰ ਬਾਲ ਮਜ਼ਦੂਰੀ ਕਰਨੀ ਪੈਂਦੀ ਹੈ। ਸਾਡੀਆਂ ਦੇਸ਼ ਤੇ ਰਾਜ ਸਰਕਾਰਾਂ ਨੂੰ ਆਮ ਲੋਕਾਂ ਲਈ ਸਿਹਤ, ਵਿੱਦਿਆ, ਰੁਜ਼ਗਾਰ ਦੀ ਗੱਲ ਕਰਨੀ ਚਾਹੀਦੀ ਹੈ, ਨਾ ਕਿ ਇਨ੍ਹਾਂ ਨੂੰ ਮੁਫ਼ਤ ਖੋਰੇ ਬਣਾ ਕੇ ਭਿਖਾਰੀ ਬਣਾਇਆ ਜਾਵੇ। ਅਮੀਰੀ ਤੇ ਗ਼ਰੀਬੀ ਦੇ ਪਾੜੇ ਨੂੰ ਖਤਮ ਕਰਨ ਲਈ ਆਰਥਿਕ ਨੀਤੀਆਂ ਇਮਾਨਦਾਰੀ ਨਾਲ ਬਣਾ ਕੇ ਲਾਗੂ ਕੀਤੀਆਂ ਜਾਣ, ਜੋ ਅਜੋਕੇ ਸਮੇਂ ਦੀ ਲੋੜ ਹੈ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ. ਵਜੀਦਪੁਰ, ਜ਼ਿਲ੍ਹਾ ਪਟਿਆਲਾ।

ਮੁੱਖ ਮੰਤਰੀ ਨੂੰ ਅਪੀਲ

ਪੰਜਾਬ ਦੀ ਮੌਜੂਦਾ ਸਰਕਾਰ ਦੇ ਵਿਚ ਹੋਏ ਫੇਰਬਦਲ ਨੇ ਪੂਰੇ ਪੰਜਾਬ ਵਿਚ ਹਲਚਲ ਛੇੜ ਦਿੱਤੀ ਹੈ। ਇਸ ਨਾਲ ਸਿਆਸਤ ਪੂਰੀ ਗਰਮਾਈ ਹੋਈ ਹੈ। ਚਰਨਜੀਤ ਸਿੰਘ ਚੰਨੀ ਵਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਸਰਕਾਰੀ ਦਫਤਰਾਂ ਦੇ ਮੁਲਾਜ਼ਮਾਂ ਨੂੰ ਸਵੇਰੇ ਨੌਂ ਵਜੇ ਦਫ਼ਤਰਾਂ ਵਿਚ ਹਾਜ਼ਰ ਹੋਣ ਦਾ ਹੁਕਮ ਜਾਰੀ ਕੀਤਾ ਗਿਆ। ਹਾਲਾਂਕਿ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਕਿਤੇ-ਕਿਤੇ ਸਰਕਾਰੀ ਦਫਤਰਾਂ ਦੇ ਮੁਲਾਜ਼ਮਾਂ ਵਲੋਂ ਦੇਰੀ ਨਾਲ ਪਹੁੰਚਣ ਦੀਆਂ ਖ਼ਬਰਾਂ ਵੀ ਆਈਆਂ। ਪਰ ਉਥੇ ਹੀ ਮੌਜੂਦਾ ਮੁੱਖ ਮੰਤਰੀ ਸਾਹਿਬ ਐਕਸ਼ਨ ਵਿਚ ਦਿਖਾਈ ਦੇ ਰਹੇ ਹਨ। ਨਾਲ ਹੀ ਆਮ ਜਨਤਾ ਵਲੋਂ ਮੁੱਖ ਮੰਤਰੀ ਨੂੰ ਅਪੀਲ ਹੈ ਕਿ ਜਿਥੇ ਸਮੇਂ ਦੇ ਪਾਬੰਦ ਹੋਣ ਦਾ ਫੁਰਮਾਨ ਜਾਰੀ ਕਰ ਰਹੇ ਹਨ, ਉਥੇ ਹੀ ਸਰਕਾਰੀ ਦਫਤਰਾਂ ਵਿਚ ਹੁੰਦੀ ਆਮ ਜਨਤਾ ਦੀ ਖੱਜਲ-ਖੁਆਰੀ ਨੂੰ ਦੂਰ ਕਰਨ ਅਤੇ ਨਾਲ ਹੀ ਨਾਲ ਸਰਕਾਰੀ ਬਾਬੂਆਂ ਵਲੋਂ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕਣ। ਜਿਸ ਨਾਲ ਆਮ ਆਦਮੀ ਦਾ ਸਰਕਾਰ 'ਤੇ ਵਿਸ਼ਵਾਸ ਅਤੇ ਭਰੋਸਾ ਵਧੇ।

-ਬਲਤੇਜ ਸੰਧੂ
ਬੁਰਜ ਲੱਧਾ, ਜ਼ਿਲ੍ਹਾ ਬਠਿੰਡਾ।

ਕਮਲੇ ਨੂੰ ਨਾ ਮਾਰੋ...

ਪਿਛਲੇ ਕਈ ਸਾਲਾਂ ਦੇ ਹਾਲਾਤ ਨੂੰ ਵੇਖਿਆ ਜਾਵੇ ਤਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਨੇ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਹੈ, ਆਪਣੇ ਨਸ਼ੇ ਦੀ ਪੂਰਤੀ ਲਈ ਕੀ-ਕੀ ਦਿਲ ਕੰਬਾਊ ਵਾਰਦਾਤਾਂ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਜਾ ਰਿਹਾ ਹੈ। ਅੱਜਕਲ੍ਹ ਆਮ ਹੀ ਸੋਸ਼ਲ ਮੀਡੀਆ 'ਤੇ ਆਪਣੇ ਨਸ਼ੇ ਦੀ ਪੂਰਤੀ ਲਈ ਚੋਰੀ ਕਰਦੇ ਫੜੇ ਗਏ ਨੌਜਵਾਨਾਂ ਨੂੰ ਆਮ ਲੋਕਾਂ ਵਲੋਂ ਬੜੀ ਬੇਰਹਿਮੀ ਨਾਲ ਮਾਰਿਆ-ਕੁੱਟਿਆ ਜਾ ਰਿਹਾ ਹੈ। ਸਿਆਣੇ ਕਹਿੰਦੇ ਕਿ 'ਕਮਲੇ ਨੂੰ ਨਾ ਮਾਰੋ, ਮਾਰਨਾ ਹੈ ਤਾਂ ਕਮਲੇ ਦੀ ਮਾਂ ਨੂੰ ਮਾਰੋ' ਤਾਂ ਕਿ ਉਹ ਹੋਰ ਕਮਲਿਆਂ ਨੂੰ ਜਨਮ ਨਾ ਦੇਵੇ ਭਾਵ ਕਿ ਨਸ਼ੇ ਦੇ ਸੌਦਾਗਰਾਂ ਜਾਂ...? ਕੌਣ ਦੋਸ਼ੀ ਹੈ, ਇਨ੍ਹਾਂ ਸਾਰੀਆਂ ਘਟਨਾਵਾਂ ਦਾ...? ਨੌਜਵਾਨ ਜਾਂ ਪ੍ਰਸ਼ਾਸਨ ਜਾਂ ਮੌਜੂਦਾ ਸਰਕਾਰਾਂ? ਸਾਨੂੰ ਸਭ ਨੂੰ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਸਾਰੇ ਚੁੱਪ ਹਾਂ, ਕੀ ਅਸੀਂ ਸਾਰੇ ਆਪਣੇ ਘਰਾਂ ਨੂੰ ਅੱਗ ਲੱਗਣ ਦੀ ਉਡੀਕ ਵਿਚ ਹਾਂ? ਆਓ ਸਾਰੇ ਰਲ-ਮਿਲ ਕੇ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਕਮਲੇ ਦੀ ਮਾਂ ਨੂੰ ਮਾਰਨ ਲਈ, ਵੋਟਾਂ ਮੰਗਣ ਆ ਰਹੀਆਂ ਰਾਜਨੀਤਕ ਪਾਰਟੀਆਂ ਤੋਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਕੋਈ ਠੋਸ ਹੱਲ ਕਰਵਾਈਏ।

-ਸਿਕੰਦਰ ਸਿੰਘ ਬਰਾੜ ਜਰਮਨੀ

ਪਰਾਲੀ ਦੀ ਸਾਂਭ-ਸੰਭਾਲ

ਝੋਨੇ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਸਰਕਾਰ ਵਲੋਂ ਵੀ ਪਰਾਲੀ ਨੂੰ ਅੱਗਾਂ ਲਗਾਉਣ 'ਤੇ ਠੱਲ੍ਹ ਪਾਉਣ ਲਈ ਉੱਡਣ ਦਸਤੇ ਵੀ ਕਾਇਮ ਕੀਤੇ ਹਨ। ਭਾਵੇਂ ਪਿਛਲੇ ਕੁਝ ਸਾਲਾਂ ਤੋਂ ਪਰਾਲੀ ਨੂੰ ਕਿਸਾਨਾਂ ਵਲੋਂ ਸਾੜਨ ਦਾ ਰੁਝਾਨ ਘਟਿਆ ਹੈ ਪਰ ਫਿਰ ਵੀ ਪਰਾਲੀ ਨੂੰ ਕਈ ਥਾਈਂ ਖੇਤਾਂ ਵਿਚ ਹੀ ਅੱਗ ਲਗਾ ਦਿੱਤੀ ਜਾਂਦੀ ਹੈ। ਪਰਾਲੀ ਨੂੰ ਸਾੜਨ ਨਾਲ ਉਸ ਵਿਚੋਂ ਨਿਕਲਦੇ ਧੂੰਏਂ ਨਾਲ ਵਾਤਾਵਰਨ ਪਲੀਤ ਹੁੰਦਾ ਹੈ। ਬਿਮਾਰੀਆਂ ਫੈਲਦੀਆਂ ਹਨ, ਦੁਰਘਟਨਾਵਾਂ ਵਧ ਜਾਂਦੀਆਂ ਹਨ, ਉਥੇ ਹੀ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ, ਕਿਸਾਨਾਂ ਦੇ ਮਿੱਤਰ ਕੀੜੇ-ਮਕੌੜੇ ਸੜ ਜਾਂਦੇ ਹਨ ਅਤੇ ਆਲੇ-ਦੁਆਲੇ ਰੁੱਖ ਸੜ ਜਾਣ ਨਾਲ ਉਨ੍ਹਾਂ 'ਤੇ ਬਣਾਏ ਪੰਛੀਆਂ ਦੇ ਆਲ੍ਹਣੇ ਅਤੇ ਬੱਚੇ ਵੀ ਸੜ ਕੇ ਸੁਆਹ ਹੋ ਜਾਂਦੇ ਹਨ। ਸਰਕਾਰ ਨੂੰ ਜਿਥੇ ਪਰਾਲੀ ਨਾ ਸਾੜਨ ਦੀ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਅਤਿ ਆਧੁਨਿਕ ਸੰਦਾਂ 'ਤੇ ਭਾਰੀ ਸਬਸਿਡੀ ਮੁਹੱਈਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਆਦਿ ਨੂੰ ਖੇਤਾਂ ਵਿਚ ਮਿਲਾ ਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾ ਸਕਣ। ਕਿਸਾਨਾਂ ਨੂੰ ਵੀ ਪਰਾਲੀ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ।

24-09-2021

 ਨਵੇਂ ਮੁੱਖ ਮੰਤਰੀ ਤੋਂ ਆਸਾਂ
ਸ਼ਾਇਦ ਸਾਡੇ ਪੰਜਾਬ ਦੇ 'ਭਾਗ' ਜਾਗ ਪਏ ਹਨ, ਕਿਉਂਕਿ ਪੰਜਾਬ ਦੀ ਅਗਵਾਈ ਜ਼ਮੀਨ ਨਾਲ ਜੁੜੇ ਹੋਏ ਮਿਹਨਤੀ ਪਰਿਵਾਰ ਵਿਚੋਂ ਉੱਠ ਕੇ ਤਰੱਕੀ ਕਰਨ ਵਾਲੀ ਸ਼ਖ਼ਸੀਅਤ ਸ: ਚਰਨਜੀਤ ਸਿੰਘ ਚੰਨੀ ਨੂੰ ਸੌਂਪੀ ਗਈ ਹੈ। ਹਰ ਖੇਤਰ ਵਿਚ ਪਛੜ ਚੁੱਕੇ ਪੰਜਾਬ ਵਾਸੀਆਂ ਨੂੰ ਉਨ੍ਹਾਂ ਤੋਂ ਬਹੁਤ ਆਸਾਂ ਹਨ। ਪੰਜਾਬੀਆਂ ਨੂੰ ਸੁੱਖ ਦਾ ਸਾਹ ਅਤੇ ਸਕੂਨ ਤਦ ਹੀ ਹਾਸਲ ਹੋਵੇਗਾ, ਜੇਕਰ ਮੁੱਖ ਮੰਤਰੀ ਸਾਹਿਬ ਸਖ਼ਤ ਫ਼ੈਸਲੇ ਲੈ ਕੇ ਲਾਗੂ ਕਰਨ ਵਿਚ ਦੇਰੀ ਨਾ ਲਾਉਣ। ਸਭ ਤੋਂ ਪਹਿਲਾਂ ਕੀਤਾ ਜਾਣ ਵਾਲਾ ਕੰਮ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਮਿਹਨਤੀ ਅਤੇ ਇਮਾਨਦਾਰ ਅਕਸ ਵਾਲੇ ਨਿਯੁਕਤ ਕੀਤੇ ਜਾਣ। ਸਿਆਸੀ ਨੇਤਾਵਾਂ ਵਲੋਂ ਪ੍ਰਸ਼ਾਸਨਿਕ ਕੰਮਾਂ ਵਿਚ ਕੀਤੀ ਜਾਂਦੀ ਨਾਜਾਇਜ਼ ਅਤੇ ਬੇਲੋੜੀ ਦਖ਼ਲਅੰਦਾਜ਼ੀ ਬੰਦ ਕਰਨ ਲਈ ਸਖ਼ਤ ਹਦਾਇਤ ਕੀਤੀ ਜਾਵੇ। ਦਾਗ਼ੀ ਅਤੇ ਸ਼ੱਕੀ ਐਮ.ਐਲ.ਏ. ਨੂੰ ਮੰਤਰੀ ਮੰਡਲ ਵਿਚ ਸ਼ਾਮਿਲ ਨਾ ਕੀਤਾ ਜਾਵੇ। ਜਣੇ-ਖਣੇ ਨੂੰ ਦਿੱਤੇ ਹੋਏ ਸਰਕਾਰੀ ਬਾਡੀ ਗਾਰਡ ਤੁਰੰਤ ਵਾਪਸ ਲਏ ਜਾਣ। ਮੰਤਰੀਆਂ ਅਤੇ ਉੱਚ ਅਧਿਕਾਰੀਆਂ 'ਤੇ ਸਰਕਾਰੀ ਖਜ਼ਾਨੇ ਵਿਚੋਂ ਕੀਤੇ ਜਾ ਰਹੇ ਬੇਲੋੜੇ ਖ਼ਰਚਿਆਂ, ਮੋਟੀਆਂ ਤਨਖ਼ਾਹਾਂ, ਭੱਤਿਆਂ 'ਤੇ ਵੱਡੀ ਕੱਟ ਲਾਈ ਜਾਵੇ। ਵਿਧਾਇਕਾਂ ਨੂੰ ਇਕ ਤੋਂ ਵੱਧ ਦਿੱਤੀਆਂ ਜਾ ਰਹੀਆਂ ਪੈਨਸ਼ਨਾਂ ਬੰਦ ਕੀਤੀਆਂ ਜਾਣ। ਕੱਚੇ ਮੁਲਾਜ਼ਮ ਤੁਰੰਤ ਪੱਕੇ ਕੀਤੇ ਜਾਣ। ਹਰ ਮੁਲਾਜ਼ਮ ਨੂੰ ਗੁਜ਼ਾਰੇ ਜੋਗੀ ਤਨਖ਼ਾਹ ਦੇਣੀ ਯਕੀਨੀ ਬਣਾਈ ਜਾਵੇ। ਭ੍ਰਿਸ਼ਟ ਅਤੇ ਦਾਗ਼ੀ ਅਫ਼ਸਰਾਂ ਅਤੇ ਮੁਲਾਜ਼ਮਾਂ 'ਤੇ ਸ਼ਿਕੰਜਾ ਕੱਸਿਆ ਜਾਵੇ। ਜੇਕਰ ਸਰਕਾਰ ਆਪਣੇ ਵਿਗੜ ਚੁੱਕੇ ਅਕਸ ਨੂੰ ਸੁਧਾਰਨਾ ਚਾਹੁੰਦੀ ਹੈ ਤਾਂ ਸਰਕਾਰ ਵਾਸਤੇ ਉੱਪਰ ਸੁਝਾਏ ਮਸਲੇ ਤੁਰੰਤ ਹੱਲ ਕਰਨੇ ਕੋਈ ਮੁਸ਼ਕਿਲ ਨਹੀਂ ਹਨ।


-ਬਲਵਿੰਦਰ ਸਿੰਘ ਰੋਡੇ
ਜ਼ਿਲ੍ਹਾ ਮੋਗਾ।


ਸੜਕਾਂ ਨੇ ਲਈਆਂ ਜਾਨਾਂ
ਵਧਦੀ ਆਵਾਜਾਈ ਅਤੇ ਬੇ-ਮੌਸਮੀ ਬਰਸਾਤਾਂ ਕਾਰਨ ਸੜਕਾਂ ਦਾ ਨਵੀਨੀਕਰਨ ਅਤੇ ਰਿਪੇਅਰ ਵੱਲ ਖ਼ਾਸ ਤਵੱਜੋ ਦੇਣ ਦੀ ਲੋੜ ਰਹਿੰਦੀ ਹੈ। ਅੱਜਕੱਲ੍ਹ ਤਾਂ ਸੜਕਾਂ ਦੀ ਹਾਲਤ ਮੀਹਾਂ ਕਾਰਨ ਹੋਰ ਵੀ ਬਦਤਰ ਹੋਈ ਪਈ ਹੈ। ਇਸ ਵਿਚ ਮਹਿਕਮਿਆਂ ਦਾ ਕਸੂਰ ਸਿਰਫ ਯੋਜਨਾਬੰਦੀ ਦੀ ਕਮੀ ਹੁੰਦੀ ਹੈ। ਪਿੱਛੇ ਜਿਹੇ ਸੁਪਰੀਮ ਕੋਰਟ ਨੇ ਸੜਕਾਂ ਦੇ ਟੋਇਆਂ ਬਾਰੇ ਗੰਭੀਰਤਾ ਦਿਖਾਈ ਸੀ। ਜਦੋਂ 3597 ਲੋਕਾਂ ਦੀ ਜਾਨ ਸੜਕਾਂ ਦੇ ਟੋਇਆਂ ਕਾਰਨ ਗਈ। ਇਹ ਅੰਕੜਾ ਸਾਡੀ ਵਿਵਸਥਾ ਦਾ ਮੂੰਹ ਚਿੜਾਉਦਾ ਹੈ। ਇਸ ਦਾ ਹੱਲ ਸੋਚਣ ਦੀ ਲੋੜ ਸਰਕਾਰ ਦੀ ਅਤੇ ਲੋਕਾਂ ਦੀ ਹੈ। ਲੋਕਾਂ ਵਿਚ ਜਾਗਰੂਕਤਾ ਦੀ ਘਾਟ ਵੀ ਸੜਕੀ ਹਾਦਸਿਆਂ ਨੂੰ ਜਨਮ ਦਿੰਦੀ ਹੈ। ਸਰਕਾਰ ਦਾ ਧਿਆਨ ਸੜਕੀ ਟੋਇਆਂ ਕਾਰਨ ਹੋਈਆਂ ਮੌਤਾਂ ਬਾਰੇ ਮੰਗਦਾ ਹੈ ਤਾਂ ਜੋ ਸੜਕੀ ਅਰਾਜਕਤਾ ਬਾਰੇ ਜ਼ਿੰਮੇਵਾਰੀ ਸਹਿਤ ਸਖ਼ਤ ਨੀਤੀ ਨਿਰਧਾਰਤ ਹੋਵੇ। ਸੜਕਾਂ ਦਾ ਨਵੀਨੀਕਰਨ ਅਤੇ ਟੋਏ ਭਰਨੇ ਸਰਕਾਰ ਦੀ ਪਹਿਲ ਕਦਮੀ ਹੋਣੀ ਚਾਹੀਦੀ ਹੈ ।


-ਸੁਖਪਾਲ ਸਿੰਘ ਗਿੱਲ
(ਅਬਿਆਣਾ ਕਲਾਂ।


ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ
ਮੁੰਬਈ ਦੇ ਸਾਕੀਨਾਕਾ ਇਲਾਕੇ ਵਿਚ ਜਬਰ ਜਨਾਹ ਦੀ ਸ਼ਿਕਾਰ ਹੋਈ ਪੀੜਤਾ ਦੀ ਇਲਾਜ ਦੌਰਾਨ ਮੌਤ ਹੋ ਗਈ। 32 ਸਾਲਾਂ ਦੀ ਕੁੜੀ ਨਾਲ ਪਹਿਲਾਂ ਜਬਰ ਜਨਾਹ ਕੀਤਾ ਗਿਆ ਅਤੇ ਬਾਅਦ ਦੋਸ਼ੀ ਨੇ ਨਿਰਭੈ ਵਰਗੀ ਘਟਨਾ ਨੂੰ ਅੰਜਾਮ ਦਿੱਤਾ। ਕੁੜੀ ਨੂੰ ਬਹੁਤ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਨਿਰਭੈ ਕਾਂਡ ਦੇ ਠੀਕ 8 ਸਾਲ ਬਾਅਦ ਫਿਰ ਅਜਿਹੀ ਘਟਨਾ ਦਾ ਵਾਪਰਨਾ ਬਹੁਤ ਸ਼ਰਮ ਦੀ ਗੱਲ ਹੈ। ਸਰਕਾਰ 'ਤੇ ਸਵਾਲ ਉੱਠਦਾ ਹੈ ਕਿ ਇਨ੍ਹਾਂ 8 ਸਾਲਾਂ 'ਚ ਕੁਝ ਨਹੀਂ ਬਦਲਿਆ। ਕਾਨੂੰਨਾਂ ਵਿਚ ਕੋਈ ਸਖ਼ਤੀ ਨਹੀਂ ਹੋਈ, ਅਜਿਹੇ ਲੋਕਾਂ ਨੂੰ ਕਾਨੂੰਨਾਂ ਦਾ ਕੋਈ ਡਰ ਨਹੀਂ ਹੈ।
ਜੇਕਰ ਨਿਰਭੈ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫ਼ਾਂਸੀ ਦੀ ਸਜ਼ਾ ਦਿੱਤੀ ਜਾਂਦੀ ਤਾਂ ਅੱਜ ਅਜਿਹੀ ਘਟਨਾ ਨਾ ਵਾਪਰਦੀ। ਇਨ੍ਹਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਅਗਲੀ ਵਾਰੀ ਕੋਈ ਵੀ ਵਿਅਕਤੀ ਅਜਿਹਾ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ। ਇਹ ਕੇਸ ਨਿਰਭੈ ਕੇਸ ਵਾਂਗ ਜ਼ਿਆਦਾ ਦੇਰ ਤੱਕ ਨਹੀਂ ਚੱਲਣਾ ਚਾਹੀਦਾ, ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਖ਼ਤ ਸਜ਼ਾ ਦਿੱਤਾ ਜਾਣੀ ਚਾਹੀਦੀ ਹੈ।


-ਨੇਹਾ ਜਮਾਲ
ਮੁਹਾਲੀ।


ਗੁਲਾਮ ਮਾਨਸਿਕਤਾ
ਚਰਨਜੀਤ ਸਿੰਘ ਚੰਨੀ ਬਾਰੇ ਵਾਰ-ਵਾਰ ਇਕੋ ਗੱਲ ਕਹਿਣਾ ਕਿ ਮੁੱਖ ਮੰਤਰੀ ਦਾ ਦਲਿਤ ਚਿਹਰਾ, ਦਲਿਤ ਚਿਹਰਾ, ਬਹੁਤ ਘਟੀਆ ਗੱਲ ਹੈ। ਇਹ ਵੀ ਦੱਸਿਆ ਜਾਣਾ ਚਾਹੀਦਾ ਹੈ ਕਿ ਇਸ ਬੰਦੇ 'ਚ ਹੋਰ ਕੀ ਕਾਬਲੀਅਤ ਹੈ। ਰਾਜਨੀਤਕ ਤੌਰ 'ਤੇ ਚਰਨਜੀਤ ਸਿੰਘ ਚੰਨੀ ਡੀ.ਏ.ਵੀ. ਕਾਲਜ 'ਚ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਰਿਹਾ। ਫਿਰ ਤਿੰਨ ਵਾਰ ਐਮ.ਸੀ. ਬਣਿਆ। ਤਿੰਨ ਵਾਰ ਵਿਧਾਇਕ। ਇਕ ਵਾਰ ਆਜ਼ਾਦ ਵੀ ਜਿੱਤਿਆ। ਤਕਨੀਕੀ ਮੰਤਰੀ ਤੇ ਵਿਰੋਧੀ ਧਿਰ ਦਾ ਨੇਤਾ ਵੀ ਰਿਹਾ। ਇਸ ਤੋਂ ਇਲਾਵਾ ਅਨਪੜ੍ਹ ਸਿਆਸਤਦਾਨਾਂ ਨਾਲੋਂ ਕਈ ਦਰਜੇ ਉੱਪਰ ਹੈ, ਕਿਉਂਕਿ ਪੰਜਾਬ ਯੂਨੀਵਰਸਿਟੀ ਤੋਂ ਐਲ.ਐਲ.ਬੀ. ਪਾਸ ਹੈ। ਉਸ ਮਗਰੋਂ ਐਮ.ਬੀ.ਏ. ਕੀਤੀ। ਇਸ ਵੇਲੇ ਪੰਜਾਬ ਯੂਨੀਵਰਸਿਟੀ ਤੋਂ ਪੀ.ਐਚ.ਡੀ. ਕਰ ਰਿਹਾ ਹੈ।
ਇਸ ਤੋਂ ਬਿਨਾਂ ਯੂਨੀਵਰਸਿਟੀ ਦੀ ਬਾਸਕਿਟਬਾਲ ਟੀਮ ਦਾ ਖਿਡਾਰੀ ਰਿਹਾ। ਇੰਟਰ ਯੂਨੀਵਰਸਿਟੀ ਮੁਕਾਬਲੇ ਵਿਚ ਤਿੰਨ ਵਾਰ ਗੋਲਡ ਮੈਡਲਿਸਟ। ਪਰ ਮੈਨੂੰ ਲਗਦੈ ਕਿ ਗੁਲਾਮ ਮਾਨਸਿਕਤਾ ਕਰਕੇ ਕੁਝ ਲੋਕਾਂ ਨੂੰ ਨੇਤਾ ਵੱਡੇ ਖਾਨਦਾਨ ਜਾਂ ਰਾਜਸੀ ਖਾਨਦਾਨ ਜਾਂ ਕਿਸੇ ਖ਼ਾਸ ਜਾਤ ਵਿਚੋਂ ਚਾਹੀਦੈ। ਇਹ ਵੰਡਾਂ ਛੱਡ ਕੇ ਵੇਖੋ ਕਿ ਜੋ ਨੇਤਾ ਚੁਣਿਆ ਕਾਬਲ ਹੈ ਜਾਂ ਨਹੀਂ। ਸਾਡੇ ਦੇਸ਼ ਦੀ ਬਹੁਗਿਣਤੀ ਜਾਤਾਂ-ਪਾਤਾਂ ਵਿਚ ਵਿਸ਼ਵਾਸ ਕਰਦੀ ਹੈ ਅਤੇ ਅਜੇ ਤੱਕ ਅੰਧਵਿਸ਼ਵਾਸਾਂ, ਕੁਰੀਤੀਆਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕੀ, ਜਿਸ ਦੇ ਪਿੱਛੇ ਗੁਲਾਮ ਮਾਨਸਿਕਤਾ ਵਾਲੀ ਸੋਚ ਅਜੇ ਵੀ ਭਾਰੂ ਹੈ। ਇਸ ਸੋਚ ਨੂੰ ਬਦਲਣ ਦੀ ਲੋੜ ਹੈ।


-ਪਿਆਰਾ ਸਿੰਘ ਚੰਦੀ
ਪਿੰਡ ਚੰਨਣ ਵਿੰਡੀ, ਤਹਿ: ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ।

23-09-2021

 ਫ਼ਤਹਿ ਹੱਕ-ਸੱਚ ਦੀ ਹੋਵੇਗੀ

ਦੁਨੀਆ ਦਾ ਬੇਮਿਸਾਲ ਕਿਸਾਨ ਮੋਰਚਾ ਇਨਕਲਾਬ ਦਾ ਰੂਪ ਧਾਰ ਕੇ ਆਪਣੇ ਸਿਖ਼ਰ ਵੱਲ ਵਧ ਰਿਹਾ ਹੈ। ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, 'ਲੋਕਾਂ' ਅਤੇ 'ਜੋਕਾਂ' ਦਾ ਅਸਲੀ ਚਿਹਰਾ ਬੇਨਕਾਬ ਹੋ ਰਿਹਾ ਹੈ। ਘਬਰਾਉਣ ਦੀ ਲੋੜ ਨਹੀਂ। ਫ਼ਤਹਿ ਹੱਕ-ਸੱਚ ਦੀ ਹੋਣੀ ਹੈ। ਕਿਸੇ ਵੀ ਕੀਮਤ 'ਤੇ ਧੀਰਜ ਨਹੀਂ ਛੱਡਣਾ ਚਾਹੀਦਾ।

-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।

ਨਕਲੀ ਦੁੱਧ ਦੀ ਸਮੱਸਿਆ

ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ 'ਨਕਲੀ ਦੁੱਧ ਦੀ ਗੰਭੀਰ ਹੁੰਦੀ ਸਮੱਸਿਆ' ਸੰਪਾਦਕੀ ਲੇਖ ਪੜ੍ਹਿਆ। ਲੇਖਕ ਨੇ ਇਹ ਦੱਸਿਆ ਕਿ ਕਿਵੇਂ ਸਾਡੇ ਦੇਸ਼ ਵਿਚ ਨਕਲੀ ਤੇ ਮਿਲਾਵਟੀ ਦੁੱਧ ਦੀ ਸਮੱਸਿਆ ਰੁਕਣ ਦੀ ਥਾਂ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਰੋਜ਼ਾਨਾ 64 ਕਰੋੜ ਲੀਟਰ ਦੁੱਧ ਦੀ ਸਪਲਾਈ ਅਤੇ ਖ਼ਪਤ ਹੁੰਦੀ ਹੈ ਪਰ ਤ੍ਰਾਸਦੀ ਇਹ ਹੈ ਕਿ ਇਥੇ 50 ਕਰੋੜ ਲੀਟਰ ਤੋਂ ਵੱਧ ਨਕਲੀ ਦੁੱਧ ਤਿਆਰ ਹੁੰਦਾ ਹੈ। ਨਕਲੀ ਦੁੱਧ ਤਿਆਰ ਕਰਨ ਲਈ ਉਸ ਵਿਚ ਕੱਪੜੇ ਅਤੇ ਚਮੜਾ ਰੰਗਣ ਵਾਲਾ ਘਾਤਕ ਰੰਗ ਕਾਸਟਿਕ ਸੋਡਾ ਅਤੇ ਕੱਪੜੇ ਧੋਣ ਵਾਲੇ ਹੋਰ ਸਾਮਾਨ ਅਤੇ ਨਕਲੀ ਮਿਲਕ ਪਾਊਡਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਨਕਲੀ ਦੁੱਧ ਦਾ ਕਾਰੋਬਾਰ ਵੱਡੇ ਅਧਿਕਾਰੀਆਂ ਦੀ ਮਿਲੀਭੁਗਤ ਰਾਜਨੀਤਕ ਸਰਪ੍ਰਸਤੀ ਅਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਤੋਂ ਬਿਨਾਂ ਚੱਲ ਨਹੀਂ ਸਕਦਾ। ਸੋ ਸੂਬਾ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਮਿਲਾਵਟਖੋਰੀ ਅਤੇ ਨਕਲੀ ਦੁੱਧ ਦੇ ਗੋਰਖ ਧੰਦੇ ਨੂੰ ਰੋਕਣ ਲਈ ਸਖ਼ਤ ਕਦਮ ਪੁੱਟਣੇ ਚਾਹੀਦੇ ਹਨ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਅਪਾਹਜ ਹੋ ਕੇ ਰਹਿ ਜਾਣਗੀਆਂ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।

ਪੰਜਾਬ ਕਾਂਗਰਸ ਦੀ ਨਵੀਂ ਪਾਰੀ

2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹਾਈਕਮਾਨ ਦੇ ਆਦੇਸ਼ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਹਾਈਕਮਾਨ ਨੇ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਦਲਿਤ ਪੱਤਾ ਖੇਡਿਆ ਹੈ। ਹੁਣ ਤਕਰੀਬਨ ਪੰਜ ਮਹੀਨੇ ਰਹਿ ਗਏ ਹਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ, ਨਵੇਂ ਮੁੱਖ ਮੰਤਰੀ ਲਈ ਇਹ ਬੜੀ ਵੱਡੀ ਚੁਣੌਤੀ ਹੋਵੇਗੀ। ਜੋ ਕਾਂਗਰਸ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ, ਕੈਪਟਨ ਸਰਕਾਰ ਉਨ੍ਹਾਂ ਨੂੰ ਪੂਰਾ ਕਰਨ ਵਿਚ ਨਾਕਾਮ ਰਹੀ, ਕੀ ਇਸ ਥੋੜ੍ਹੇ ਸਮੇਂ ਵਿਚ ਇਹ ਕੰਮ ਪੂਰੇ ਕਰ ਸਕਣਗੇ? ਕੀ ਕੈਪਟਨ ਸਾਹਿਬ ਪੂਰਾ ਸਾਥ ਦੇਣਗੇ? ਕਾਂਗਰਸ ਦੀ ਡੁੱਬਦੀ ਬੇੜੀ ਆਉਣ ਵਾਲੀਆਂ ਚੋਣਾਂ ਵਿਚ ਪਾਰ ਕਰਵਾ ਸਕੇਗੀ? ਮੁੱਖ ਮੁੱਦੇ ਨਸ਼ੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਰੇਤ ਮਾਫ਼ੀਆ, ਬੇਰੁਜ਼ਗਾਰੀ, ਮਹਿੰਗਾਈ, ਮਹਿੰਗੀ ਬਿਜਲੀ, ਤੇਲ ਦੀਆਂ ਕੀਮਤਾਂ, ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ। ਇਸ 'ਤੇ ਵਿਚਾਰ ਕਰਨ ਦੀ ਲੋੜ ਹੈ।

-ਗੁਰਮੀਤ ਸਿੰਘ ਵੇਰਕਾ।

ਰਿਸ਼ਤਿਆਂ ਵਿਚਲਾ ਮੋਹ ਮੁੱਕਿਆ

ਅੱਜ ਮਸ਼ੀਨੀਕਰਨ ਦੇ ਵਧਣ ਨਾਲ ਜ਼ਿੰਦਗੀ ਬੜੀ ਤੇਜ਼ ਹੋ ਗਈ ਹੈ। ਹਰ ਕੰਮ ਨੂੰ ਕਰਨ ਦੀ ਕਾਹਲ ਅਤੇ ਬੇਚੈਨੀ ਸਾਨੂੰ ਚੈਨ ਲੈਣ ਨਹੀਂ ਦਿੰਦੀ। ਜੋ ਜ਼ਿੰਦਗੀ ਅਸੀਂ ਮਸ਼ੀਨੀਕਰਨ ਜਾਂ ਆਧੁਨਿਕ ਤਕਨੀਕ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਨੇ ਜੀਅ ਲਈ ਉਹਦਾ ਅਨੰਦ ਵੱਖਰਾ ਹੀ ਸੀ। ਕਦੇ ਸਮਾਂ ਹੁੰਦਾ ਸੀ ਕਿ ਲੋਕ ਦੂਜੇ ਦੇ ਘਰਾਂ ਦੀਆਂ ਚੁਗਲੀਆਂ ਕਰਿਆ ਕਰਦੇ ਸਨ, ਪਰ ਅੱਜ ਤਾਂ ਆਪ ਘਰ ਦੇ ਜੀਅ ਨੂੰ ਨਿੰਦਣ ਤੋਂ ਵਿਹਲ ਨਹੀਂ ਮਿਲਦਾ। ਇਹ ਹੀ ਸਭ ਤੋਂ ਵੱਡੀ ਸਮੱਸਿਆ ਹੈ, ਜੋ ਘਰਾਂ ਵਿਚ ਕਲੇਸ਼ ਅਤੇ ਤਲਾਕ ਦੀ ਵਜ੍ਹਾ ਬਣ ਗਈ ਹੈ। ਹਰ ਪਾਸੇ ਪੈਸਾ ਭਾਰੂ ਹੋ ਗਿਆ, ਪੈਸੇ ਦੇ ਭਾਰੂਪਣ ਨੇ ਲੋਕਾਂ ਦੀ ਅਕਲ ਅਤੇ ਦਿਮਾਗ਼ ਖ਼ਤਮ ਕਰ ਦਿੱਤੇ ਹਨ। ਆਪਸੀ ਭਾਈਚਾਰਕ ਸਾਂਝ ਅਤੇ ਰਿਸ਼ਤਿਆਂ ਵਿਚਲਾ ਮਿਲਾਪ ਤਾਂ ਬੱਸ ਮੋਬਾਈਲ ਵਰਗੀ ਤਕਨੀਕ ਨੇ ਕੋਹਾ ਦੂਰ ਕਰ ਦਿੱਤਾ ਹੈ। ਕਈ-ਕਈ ਦਿਨ ਰਿਸ਼ਤੇਦਾਰਾਂ ਵਲੋਂ ਰਹਿਣ ਦਾ ਪ੍ਰੋਗਰਾਮ ਆਮ ਹੀ ਹੁੰਦਾ ਸੀ, ਉਹ ਵੇਲਾ ਦਿਲੋਂ ਪਿਆਰ ਵਾਲਾ ਸੀ। ਅੱਜ ਜੇਕਰ ਫੋਨ 'ਤੇ ਪੁੱਛ-ਦੱਸ ਕੇ ਵੀ ਕਿਸੇ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ ਹੋਵੇ ਤਾਂ ਕਈ ਵਾਰ ਜਵਾਬ ਹੀ ਮਿਲ ਜਾਂਦਾ ਕਿ ਅੱਜ ਤਾਂ ਅਸੀਂ ਘਰੋਂ ਬਾਹਰ ਸੀ। ਬੱਸ ਅਜਿਹੀਆਂ ਬੇਬਾਕ ਗੱਲਾਂ ਨੇ ਰਿਸ਼ਤਿਆਂ ਵਿਚਲਾ ਮੋਹ ਮੁਕਾ ਦਿੱਤਾ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।

ਸ਼ਲਾਘਾਯੋਗ ਲੇਖ

ਪਿਛਲੇ ਦਿਨੀਂ 'ਆਮਦਨ ਦਾ ਸਾਧਨ ਬਣ ਸਕਦੀ ਹੈ ਪਰਾਲੀ' ਬਾਰੇ ਪੜ੍ਹਿਆ। ਇਹ ਲੇਖ ਬਹੁਤ ਸ਼ਲਾਘਾਯੋਗ ਹੈ। ਗੱਲਾਂ ਲੇਖਕ ਨੇ ਠੀਕ ਕੀਤੀਆਂ ਹਨ। ਸਾਨੂੰ ਪਰਾਲੀ ਕਦੇ ਨਹੀਂ ਸਾੜਨੀ ਚਾਹੀਦੀ। ਇਸ ਨਾਲ ਸਾਡੇ ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਧਰਤੀ ਦੀ ਉਪਜਾਊ ਸ਼ਕਤੀ 'ਤੇ ਵੀ ਅਸਰ ਪੈਂਦਾ ਹੈ। ਪਰਾਲੀ ਸਾੜਨ ਕਰਕੇ ਮਨੁੱਖ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਅਤੇ ਕਈ ਬਿਮਾਰੀਆਂ ਘੇਰਦੀਆਂ ਹਨ। ਪਰਾਲੀ ਦੇ ਧੂੰਏਂ ਕਰਕੇ ਕਈ ਵਾਰ ਸੜਕ ਹਾਦਸੇ ਹੋ ਜਾਂਦੇ ਹਨ। ਪਰਾਲੀ ਸਾੜਨਾ ਕਿਸਾਨਾਂ ਦੀ ਮਜਬੂਰੀ ਬਣ ਗਿਆ ਹੈ। ਪਰਾਲੀ ਸਾੜਨ ਦਾ ਦੋਸ਼ ਇਕੱਲੇ ਕਿਸਾਨ ਸਿਰ ਮੜ੍ਹਨਾ ਠੀਕ ਨਹੀਂ ਹੈ। ਸਰਕਾਰ ਨੂੰ ਇਸ ਦਾ ਬਦਲ ਲੱਭਣਾ ਚਾਹੀਦਾ ਹੈ। ਕਿਸਾਨਾਂ ਦੀ ਵਿੱਤੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਪਰਾਲੀ ਸਾੜਨ ਦੀ ਨੌਬਤ ਨਾ ਆਵੇ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

22-09-2021

 ਮਾਲਵੇ ਦੀਆਂ ਕਲੀਆਂ

ਮੈਂ 12 ਸਤੰਬਰ ਨੂੰ ਉਪਰੋਕਤ ਸਿਰਲੇਖ ਹੇਠ ਇਕ ਲੇਖ ਪੜ੍ਹਿਆ। ਇਸ ਵਿਚ ਲੇਖਕ ਲਿਖਦੇ ਹਨ ਕਿ ਹੁਣ ਕੋਈ ਨਾ ਤਾਂ ਕਲੀਆਂ ਗਾਉਂਦਾ ਹੈ ਤੇ ਨਾ ਹੀ ਕਲੀਆਂ ਮਿਲਦੀਆਂ ਹਨ ਪਰ ਇਕ ਪੰਜਾਬੀ ਅਖ਼ਬਾਰ ਦੇ ਮਸ਼ਹੂਰ ਲੇਖਕ ਸ੍ਰੀ ਹਰਦਿਆਲ ਸਿੰਘ ਥੂਹੀ ਜੀ ਦੇ ਕਾਲਮ ਆਮ ਛਪਦੇ ਰਹਿੰਦੇ ਹਨ ਬਤੌਰ ਲੋਕ ਢਾਡੀਆਂ ਦੀਆਂ ਤਸਵੀਰਾਂ ਸਮੇਤ। ਇਹ ਕਲੀਆਂ ਹੁਣ ਵੀ ਜਰਗ ਦੇ ਮੇਲੇ, ਛਪਾਰ ਦੇ ਮੇਲੇ, ਨਥਾਣੇ ਦੇ ਮੇਲੇ 'ਤੇ ਗਵੰਤਰੀ ਗਾਉਂਦੇ ਦੇਖੇ ਜਾ ਸਕਦੇ ਹਨ। ਰਹੀ ਗੱਲ ਕਲੀਆਂ ਦੇ ਲੇਖਕਾਂ ਦੀ। ਇਕ ਹਜੂਰਾ ਸਿੰਘ ਬੁਟਾਹਰੀ ਵਾਲਾ (ਲੁਧਿਆਣਾ) ਹੋਇਆ। ਉਸ ਨੇ ਤਕਰੀਬਨ ਹੀਰ-ਰਾਂਝੇ ਦੀ ਸਮੁੱਚੀ ਗਾਥਾ ਲਿਖੀ ਹੈ। ਹੋਰ ਕਮਾਲ ਇਹ ਹੈ ਕਿ ਉਸ ਦੀਆਂ 3-4 ਦਰਜਨ ਕਲੀਆਂ ਪੱਥਰਾਂ ਦੇ ਤਵਿਆਂ ਵਿਚ ਰਿਕਾਰਡ ਵੀ ਹੋ ਚੁੱਕੀਆਂ ਹਨ। ਅਮਰ ਸਿੰਘ ਸ਼ੌਕੀ ਦੀਆਂ ਕਲੀਆਂ ਦੀ ਡੀ.ਵੀ.ਡੀ. ਵੀ ਬਣੀ ਹੈ। ਉਹ ਕਲੀਆਂ ਬਹੁਤ ਵਜ਼ਨਦਾਰ, ਉੱਚਪਾਏ ਦੀਆਂ ਹਨ। ਅਸ਼ਲੀਲਤਾ ਤਾਂ ਬਿਲਕੁਲ ਨਹੀਂ।

-ਮਾ: ਜਰਨੈਲ ਸਿੰਘ ਸਿੱਧੂ (ਸੇਵਾ-ਮੁਕਤ)
ਪਿੰਡ ਤੇ ਡਾਕ: ਪੂਹਲਾ, ਜ਼ਿਲ੍ਹਾ ਬਠਿੰਡਾ।

ਆਖ਼ਿਰ ਕਦੋਂ ਰੁਕੇਗਾ ਨਸ਼ਾ?

ਕੋਈ ਦਿਨ ਇਹੋ ਜਿਹਾ ਲੰਘਦਾ ਹੋਵੇਗਾ ਜਿਸ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਇਹ ਨਾ ਛਪਿਆ ਹੋਵੇ। ਨਹੀਂ ਤਾਂ ਹਰ ਰੋਜ਼ ਕਿਸੇ ਨਾ ਕਿਸੇ ਥਾਂ 'ਤੇ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਕਰਕੇ ਨੌਜਵਾਨਾਂ ਦੀ ਮੌਤ ਦੀ ਖ਼ਬਰ ਛਪੀ ਹੁੰਦੀ ਹੈ। ਇਹ ਖ਼ਬਰਾਂ ਹੋਰ ਕਿੰਨਾ ਚਿਰ ਛਪਦੀਆਂ ਰਹਿਣਗੀਆਂ। ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸਰਕਾਰ ਵੀ ਆਪਣੀ ਪੂਰੀ ਵਾਹ ਲਾ ਚੁੱਕੀ ਹੈ। ਪਰ ਨਸ਼ੇ ਨੂੰ ਬੰਦ ਕਰਨ ਵਿਚ ਅਸਫਲ ਹੀ ਰਹੀ ਹੈ। ਹੁਣ ਹਰ ਰੋਜ਼ ਇਹ ਲਗਾਤਾਰ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲ ਰਹੀਆਂ ਹਨ ਕਿ ਫਲਾਣੀ ਥਾਂ 'ਤੇ ਪੁੱਤਰ ਨੇ ਆਪਣੀ ਮਾਂ ਨੂੰ ਪੈਸੇ ਨਾ ਦੇਣ 'ਤੇ ਮਾਰ ਸੁੱਟਿਆ ਹੈ। ਇਹ ਇਕ ਥਾਂ 'ਤੇ ਨਹੀਂ ਸਗੋਂ ਬਹੁਤ ਥਾਵਾਂ 'ਤੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਰ ਕੁਝ ਤਾਂ ਖ਼ਬਰਾਂ ਇਸ ਕਰਕੇ ਨਹੀਂ ਛਪਦੀਆਂ ਕਿ ਘਰ ਵਾਲਿਆਂ ਦੀ ਬੇਇੱਜ਼ਤੀ ਨਾ ਹੋ ਜਾਵੇ। ਪਰ ਨਸ਼ੇੜੀਆਂ ਨੇ ਲੁੱਟਾਂ-ਖੋਹਾਂ ਕਰਨ ਤੋਂ ਬਾਅਦ ਮਾਵਾਂ ਨੂੰ ਹੀ ਮਾਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਨੂੰ ਚਿੱਟੇ ਵਰਗੇ ਭਿਆਨਕ ਨਸ਼ੇ ਨੇ ਬਰਬਾਦ ਕਰ ਦਿੱਤਾ ਹੈ। ਇਸ 'ਤੇ ਕਦੋਂ ਰੋਕ ਲੱਗੇਗੀ, ਕੋਈ ਸਮਝ ਨਹੀਂ ਆ ਰਹੀ।\

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ ਫ਼ਿਰੋਜ਼ਪੁਰ।

ਖ਼ਤਮ ਹੋ ਰਹੀਆਂ ਇਤਿਹਾਸਕ ਨਿਸ਼ਾਨੀਆਂ

ਨਵੀਨੀਕਰਨ ਦੇ ਨਾਂਅ ਹੇਠ ਪੁਰਾਣੀਆਂ ਯਾਦਗਾਰਾਂ, ਸਾਡੀ ਸੱਭਿਅਤਾ ਸਾਡੇ ਯੋਧਿਆਂ ਦੀਆਂ ਕੁਰਬਾਨੀਆਂ ਭਰੀਆਂ ਥਾਵਾਂ ਨੂੰ ਦੱਬਿਆ ਜਾ ਰਿਹਾ ਹੈ। ਕੋਈ ਵੀ ਕੌਮ ਹੋਵੇ ਜਾਂ ਦੇਸ਼ ਆਪਣੇ ਪਿਛੋਕੜ 'ਚ ਕੀਤੀਆਂ ਵੱਡਿਆਂ ਦੀਆਂ ਕੁਰਬਾਨੀਆਂ ਜੋ ਕੁਝ ਉਨ੍ਹਾਂ ਨੇ ਦੇਸ਼ ਕੌਮ ਲਈ ਕੀਤਾ, ਉਨ੍ਹਾਂ ਦੀਆਂ ਯਾਦਾਂ ਸਾਡੀ ਜ਼ਿੰਦਗੀ ਅੰਦਰ ਜਜ਼ਬਾ ਭਰਦੀਆਂ ਹਨ। ਜੇ ਉਨ੍ਹਾਂ ਦੀਆਂ ਯਾਦਗਾਰਾਂ ਨਵੇਂ ਨਮੂਨਿਆਂ ਦੇ ਨਾਂਅ ਹੇਠ ਦੱਬੀਆਂ ਜਾਣ ਤਾਂ ਸਾਡੇ ਪੱਲੇ ਬਚਦਾ ਵੀ ਕੀ ਹੈ? ਜੋ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ ਜਾਂ ਉਸ ਤੋਂ ਦੂਰ ਹੋ ਜਾਂਦੀਆਂ ਹਨ, ਉਹ ਛੇਤੀ ਹੀ ਆਪਣੀ ਹੋਂਦ ਨੂੰ ਖ਼ਤਮ ਕਰ ਲੈਂਦੀਆਂ ਹਨ। ਸਾਡੀਆਂ ਅਨੇਕਾਂ ਇਤਿਹਾਸਕ ਨਿਸ਼ਾਨੀਆਂ ਨਵੀਨੀਕਰਨ ਤਹਿਤ ਖੁਰਦ-ਬੁਰਦ ਹੋ ਗਈਆਂ। ਪਿਛਲੇ ਦਿਨੀਂ ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਤਹਿਤ ਸ਼ਹੀਦਾਂ ਦੀਆਂ ਕਈ ਨਿਸ਼ਾਨੀਆਂ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਦਾ ਹਰ ਤਰਫ਼ੋਂ ਵਿਰੋਧ ਹੋ ਰਿਹਾ ਹੈ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਨਵੀਂ ਦਿਖ ਜਿਵੇਂ ਮਰਜ਼ੀ ਦਿਖਾਈ ਜਾਵੇ ਪਰ ਜੋ ਇਤਿਹਾਸਕ ਚੀਜ਼ਾਂ ਹਨ, ਉਨ੍ਹਾਂ ਨੂੰ ਅਲੋਪ ਨਾ ਕੀਤਾ ਜਾਵੇ ਤਾਂ ਕਿ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਨਾ ਸਰੋਤ ਬਣੀਆਂ ਰਹਿਣ।

-ਹਰਪ੍ਰੀਤ ਸਿੰਘ ਪੱਤੋ
ਪਿੰਡ ਪੱਤੋ ਹੀਰਾ ਸਿੰਘ।

ਫ਼ੈਸ਼ਨ ਜਾਂ ਦਿਖਾਵਾ

ਅੱਜਕਲ੍ਹ ਕੱਪੜਿਆਂ ਵਿਚ ਪਹਿਲਾਂ ਵਾਲੀ ਗੁਣਵੱਤਾ ਨਹੀਂ ਰਹੀ ਅਤੇ ਨਾ ਹੀ ਅੱਜਕਲ੍ਹ ਕੋਈ ਕੱਪੜੇ ਦੀ ਕਿਸਮ ਜਾਂ ਗੁਣਵੱਤਾ ਨੂੰ ਅਹਿਮੀਅਤ ਦਿੰਦਾ ਹੈ, ਦੁਕਾਨ 'ਤੇ ਜਾ ਕੇ ਆਪਾਂ ਬੱਸ ਇਹੋ ਗੱਲ ਆਖਦੇ ਹਾਂ ਕਿ ਸਾਨੂੰ ਉਹ ਕੱਪੜਾ ਦਿਖਾਓ ਜੋ ਅੱਜਕਲ੍ਹ ਰਿਵਾਜ ਵਿਚ ਚੱਲ ਰਿਹਾ। ਬਸ ਇਕੋ ਦੌੜ ਹੈ ਕਿ ਅਸੀਂ ਫੈਸ਼ਨ ਦੇ ਨਾਲ-ਨਾਲ ਚਲਦੇ ਰਹੀਏ, ਭਾਵੇਂ ਉਹ ਕੱਪੜਾ ਸਾਡੇ ਸਰੀਰ ਮੁਤਾਬਿਕ ਸਾਨੂੰ ਜਚੇ ਜਾਂ ਨਾ ਜਚੇ, ਇਸ ਗੱਲ ਨਾਲ ਸਾਨੂੰ ਫ਼ਰਕ ਨਹੀਂ ਪੈਂਦਾ। ਦੁਬਲੇ ਪਤਲੇ ਨੌਜਵਾਨ ਕਈ ਵਾਰੀ ਜੀਂਸ ਦੀ ਪੈਂਟ ਜਿਸ ਨਾਲ ਕਿ ਸਟੀਲ ਦੀ ਚੇਨ ਲਟਕੀ ਹੁੰਦੀ ਹੈ, ਉਹ ਪਾਈ ਦਿਖਾਈ ਦਿੰਦੇ ਹਨ ਅਤੇ ਪੈਂਟ ਥਾਂ-ਥਾਂ ਤੋਂ ਫਟੀ ਹੁੰਦੀ ਹੈ। ਸਮਝ ਨਹੀਂ ਆਉਂਦਾ ਏਨੇ ਪੈਸੇ ਲਾ ਕੇ ਵੀ ਉਹ ਇਹ ਜਲੂਸ ਕਿਉਂ ਕੱਢਦੇ ਹਨ, ਇਸ ਵਿਚ ਕੁੜੀਆਂ ਬੁੜ੍ਹੀਆਂ ਵੀ ਘੱਟ ਨਹੀਂ, ਜਾਂ ਤਾਂ ਕੱਪੜੇ ਹੱਦ ਤੋਂ ਭੀੜੇ ਹੁੰਦੇ ਹਨ ਜਾਂ ਬਹੁਤ ਖੁੱਲ੍ਹੇ, ਏਦਾਂ ਦੇ ਕੱਪੜੇ ਪਾ ਕੇ ਉਹ ਅਸਹਿਜ ਮਹਿਸੂਸ ਤਾਂ ਕਰਦੀਆਂ ਹਨ ਪਰ ਫੈਸ਼ਨ ਵਿਚ ਬਣੇ ਰਹਿਣ ਲਈ ਉਹ ਇਹ ਕੁਰਬਾਨੀ ਵੀ ਹੱਸ ਕੇ ਦਿੰਦੀਆਂ ਹਨ ਜਦ ਕਿ ਮੇਰਾ ਮੰਨਣਾ ਹੈ ਕਿ ਸਰੀਰ ਨੂੰ ਸਕੂਨ ਅਤੇ ਸਹਿਜਤਾ ਭਰੇ ਕੱਪੜਿਆਂ ਨਾਲ ਢਕਣਾ ਚਾਹੀਦਾ ਹੈ, ਤਾਂ ਜੋ ਆਪਣਾ ਆਤਮ-ਵਿਸ਼ਵਾਸ ਸਦਾ ਬਣਿਆ ਰਹੇ।

-ਅਮਨਦੀਪ ਕੌਰ ਹਾਕਮ ਸਿੰਘ ਵਾਲਾ।

ਤਿਉਹਾਰਾਂ ਦੌਰਾਨ ਮਿਲਾਵਟ

ਤਿਉਹਾਰਾਂ ਦੀ ਰੁੱਤ ਵਿਚ ਬਾਜ਼ਾਰਾਂ ਵਿਚ ਬਹੁਤ ਰੌਣਕ ਹੁੰਦੀ ਹੈ। ਲੋਕ ਬਹੁਤ ਜ਼ਿਆਦਾ ਖ਼ਰੀਦਦਾਰੀ ਕਰਦੇ ਹਨ, ਇਸੇ ਦੌਰਾਨ ਵੱਡੇ ਪੱਧਰ 'ਤੇ ਮਿਲਾਵਟੀ ਸਾਮਾਨ ਵਿਕਦਾ ਹੈ। ਆਮ ਤਿਉਹਾਰਾਂ ਦੇ ਸੀਜ਼ਨ ਵਿਚ ਸਿਹਤ ਮੰਤਰਾਲਾ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕਰਦਾ ਹੈ। ਕੁਇੰਟਲਾਂ ਦੇ ਹਿਸਾਬ ਨਾਲ ਖੋਆ ਫੜਿਆ ਜਾਂਦਾ ਹੈ। ਹਲਵਾਈ ਨਕਲੀ ਦੁੱਧ, ਖੋਆ ਪਨੀਰ ਨਾਲ ਮਠਿਆਈਆਂ ਤਿਆਰ ਕਰਦੇ ਹਨ ਜੋ ਕਿ ਲੋਕਾਂ ਦੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੁੰਦਾ ਹੈ। ਜਦੋਂ ਕੋਈ ਹਲਵਾਈ ਸਿੰਥੈਟਿਕ ਦੁੱਧ, ਨਕਲੀ ਖੋਆ ਨਾਲ ਫੜਿਆ ਜਾਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਹੁੰਦਾ ਹੈ। ਸਿਹਤ ਮੰਤਰਾਲੇ ਨੂੰ ਸਿਰਫ ਤਿਉਹਾਰਾਂ ਵਿਚ ਹੀ ਨਹੀਂ, ਸਾਲ ਵਿਚ ਕਦੇ ਵੀ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਬਜ਼ੁਰਗਾਂ ਦੀ ਮਦਦ ਕਰੋ

ਅੱਜਕਲ੍ਹ ਅਸੀਂ ਵੇਖਦੇ ਹਾਂ ਕਿ ਸਾਡੇ ਸਮਾਜ ਵਿਚ ਬਜ਼ੁਰਗਾਂ ਦੀ ਕੋਈ ਕਦਰ ਨਹੀਂ ਰਹੀ। ਬਜ਼ੁਰਗ ਸਾਨੂੰ ਪਾਲਦੇ-ਪੋਸਦੇ ਹਨ, ਸਿੱਖਿਆ ਦਿਵਾਉਂਦੇ ਹਨ, ਰੁਜ਼ਗਾਰ ਦੁਆਉਂਦੇ ਹਨ, ਵਿਆਹ ਕਰਦੇ ਹਨ, ਨੌਕਰੀ ਲੱਗਣ ਦੇ ਕਾਬਲ ਬਣਾਉਂਦੇ ਹਨ। ਪਰ ਅੱਜਕਲ੍ਹ ਪੁੱਤ-ਕਪੁੱਤ ਬਣ ਗਏ ਹਨ। ਬਜ਼ੁਰਗਾਂ ਨੂੰ ਬਿਰਧ ਆਸ਼ਰਮ ਵਿਚ ਭੇਜ ਰਹੇ ਹਨ। ਇਹ ਇਕ ਚਿੰਤਾ ਦਾ ਵਿਸ਼ਾ ਹੈ। ਸਾਨੂੰ ਆਪਣੇ ਬਜ਼ੁਰਗਾਂ ਦੀ ਕਦਰ ਕਰਦਿਆਂ ਸੇਵਾ ਸੰਭਾਲ ਕਰਨੀ ਚਾਹੀਦੀ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

21-09-2021

 ਯੋਜਨਾਵਾਂ ਬਣਾਉਣ ਸਮੇਂ ਵਿਕੇਂਦਰੀਕਰਨ ਜ਼ਰੂਰੀ

ਦੇਸ਼ ਦੇ ਨੀਤੀ ਆਯੋਗ ਵਲੋਂ ਵੱਖ-ਵੱਖ ਵਿਭਾਗਾਂ ਲਈ ਲੋਕ ਹਿਤ 'ਚ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ। ਪਰ ਇਨ੍ਹਾਂ ਯੋਜਨਾਵਾਂ ਨੂੰ ਤਿਆਰ/ਲਾਗੂ ਕਰਨ ਦੀ ਵਿਧੀ ਵਾਜਬ ਨਹੀਂ ਹੁੰਦੀ। ਪਿੰਡ ਦੇ ਕਿਸਾਨਾਂ ਲਈ ਖੇਤੀਬਾੜੀ ਬਾਰੇ ਸਕੀਮਾਂ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸਮਝੀਆਂ ਜਾ ਸਕਦੀਆਂ ਹਨ ਨਾ ਕਿ ਮਹਿਜ਼ ਕਿਤਾਬਾਂ ਦਾ ਅਧਿਐਨ ਕਰਦੇ ਹੋਏ ਏ.ਸੀ. ਕਮਰਿਆਂ ਦੀ ਠੰਢਕ ਦਾ ਅਨੰਦ ਮਾਣਦੇ ਹੋਏ ਯੋਜਨਾਵਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਭਾਵ ਯੋਜਨਾ ਨੂੰ ਸਫ਼ਲ ਬਣਾਉਣ ਲਈ ਜ਼ਮੀਨੀ ਹਕੀਕਤਾਂ ਦੀ ਪਰਖ ਆਉਣੀ ਜ਼ਰੂਰੀ ਹੈ। ਪਰ ਸਮੁੱਚਾ ਢਾਂਚਾ ਅਜੇ ਤੱਕ ਕੁਝ ਹੱਥਾਂ 'ਚ ਹੀ ਕੇਂਦਰਿਤ ਹੈ। ਰਾਜਨੀਤਕ ਪੱਧਰ ਦੀ ਦਖ਼ਲਅੰਦਾਜ਼ੀ ਹੱਦ ਦਰਜੇ ਦੀ ਹੈ। ਯੋਜਨਾਬੰਦੀ 'ਚ ਲੋਕਾਂ ਦੀ ਸ਼ਮੂਲੀਅਤ/ਭਾਗੀਦਾਰੀ ਦੀ ਵੱਡੇ ਪੱਧਰ 'ਤੇ ਜ਼ਰੂਰਤ ਹੈ।
ਯੋਜਨਾ ਦੀ ਸਫਲਤਾ ਲਈ ਛੋਟੇ ਤੋਂ ਛੋਟੇ ਪੱਧਰ 'ਤੇ ਪਹੁੰਚ ਕਰਨ ਦੀ ਜ਼ਰੂਰਤ ਹੈ ਅਤੇ ਯੋਜਨਾਬੰਦੀ ਨੂੰ ਮਹਿਜ਼ ਸਕੱਤਰੇਤ ਦੀਆਂ ਦਹਿਲੀਜ਼ਾਂ ਤੱਕ ਹੀ ਸੀਮਤ ਰੱਖਣਾ ਨਹੀਂ ਚਾਹੀਦਾ ਹੈ। ਨੇਤਾਵਾਂ ਦੀ ਥਾਂ ਅਰਥਸ਼ਾਸਤਰੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ। ਵਿਸ਼ਾ ਮਾਹਰਾਂ ਨੂੰ ਯੋਗ ਸਥਾਨ ਦੇਣ ਦੀ ਲੋੜ ਹੈ। ਲੇਬਰ ਭਲਾਈ ਦੀਆਂ ਸਕੀਮਾਂ ਨੂੰ ਤਿਆਰ ਕਰਨ ਲਈ ਮਜ਼ਦੂਰਾਂ ਦੀਆਂ ਮੰਡੀਆਂ ਤੇ ਕੰਮ ਦੇ ਸਥਾਨਾਂ ਨੂੰ ਵਾਚਣ ਦੀ ਲੋੜ ਹੈ। ਸੋ, ਵਿਕੇਂਦਰੀਕਰਨ ਨੂੰ ਅਮਲ ਵਿਚ ਲਿਆਂਦਾ ਜਾਵੇ।

-ਅਸ਼ੋਕ ਚਟਾਨੀ
ਡਿਪਟੀ ਇਕਨਾਮਿਕ ਐਡਵਾਈਜ਼ਰ (ਰਿਟਾ:) ਮੋਗਾ।

ਪੁੱਤ ਹੋਏ ਕਪੁੱਤ

ਨਸ਼ਾ ਘੁਣ ਵਾਂਗ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ। ਮਾਂ-ਬਾਪ ਦੇ ਰਮਾਨ ਹੁੰਦੇ ਹਨ ਕਿ ਕੱਲ੍ਹ ਨੂੰ ਉਨ੍ਹਾਂ ਦਾ ਪੁੱਤ ਵੱਡਾ ਅਫ਼ਸਰ ਬਣ ਕੇ ਸੇਵਾ ਕਰੇਗਾ। ਸਾਡਾ ਸਮਾਜ ਵਿਚ ਨਾਂਅ ਰੌਸ਼ਨ ਹੋਵੇਗਾ। ਪਰ ਅੱਜਕਲ੍ਹ ਦੇ ਪੁੱਤ ਤਾਂ ਨਸ਼ੇ ਕਰਕੇ ਹੀ ਮਾਂ-ਬਾਪ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ। ਹੈਰੋਇਨ ਦੀ ਤਸਕਰੀ ਬਹੁਤ ਵੱਡੇ ਪੱਧਰ 'ਤੇ ਹੋ ਰਹੀ ਹੈ। ਨਸ਼ਿਆਂ ਦੀਆਂ ਵੱਡੀਆਂ-ਵੱਡੀਆਂ ਖੇਪਾਂ ਲਗਾਤਾਰ ਬਰਾਮਦ ਹੋ ਰਹੀਆਂ ਹਨ। ਸਰਕਾਰ ਨੇ ਕੁਝ ਹੱਦ ਤੱਕ ਨਸ਼ਾ ਤਸਕਰਾਂ ਨੂੰ ਨਕੇਲ ਤਾਂ ਕੱਸੀ ਹੈ ਪਰ ਪੂਰੀ ਤਰ੍ਹਾਂ ਨਸ਼ਾ ਖ਼ਤਮ ਨਹੀਂ ਹੋਇਆ ਹੈ। ਹਾਲ ਹੀ ਵਿਚ ਇਕ ਖ਼ਬਰ ਵੀ ਪੜ੍ਹਨ ਨੂੰ ਮਿਲੀ ਕਿ ਨਸ਼ੇ ਦੀ ਪੂਰਤੀ ਲਈ ਪੁੱਤ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ, ਨੌਜਵਾਨ ਨੇ ਮਾਂ-ਬਾਪ ਨੂੰ ਤਸੀਹੇ ਦੇ-ਦੇ ਕੇ ਆਪਣੇ ਨਾਂਅ ਜ਼ਮੀਨ ਤੇ ਘਰ ਕਰਵਾ ਲਿਆ। ਫਿਰ ਆਪਣੇ ਘਰ ਦੀ ਰਜਿਸਟਰੀ ਬੈਂਕ ਕੋਲ ਗਹਿਣੇ ਰੱਖ ਦਿੱਤੀ। ਨਸ਼ਿਆਂ ਕਾਰਨ ਘਰ ਦੇ ਘਰ ਤਬਾਹ ਹੋ ਚੁੱਕੇ ਹਨ। ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ, ਸ਼ਹਿਰਾਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ। ਕਸਬਿਆਂ ਵਿਚ ਸੈਮੀਨਾਰ ਲਗਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।

-ਸੰਜੀਵ ਸੈਣੀ
ਮੁਹਾਲੀ।

ਵੱਡਿਆਂ ਦੀ ਉਦਾਰਤਾ

ਸਾਡੇ ਸਮਾਜ ਦੀਆਂ ਕੁਰੀਤੀਆਂ ਵਿਚੋਂ ਅੱਖੋਂ-ਪਰੋਖੇ ਕਰ ਦਿੱਤੀ ਜਾਂਦੀ ਹੈ, ਇਹ ਕੁਰੀਤੀ ਕਿ 'ਉਮਰ ਦੀ ਕਸਵੱਟੀ 'ਤੇ ਤੋਲ ਕੇ ਦਿੱਤਾ ਜਾਂਦਾ ਹੈ ਸਤਿਕਾਰ', ਛੋਟਿਆਂ ਨੂੰ ਵਿਲੱਖਣ ਹਸਤੀਆਂ ਵਜੋਂ ਵੇਖਣ ਤੋਂ ਅਸਮਰੱਥ ਹੋਣ ਕਰਕੇ ਵੱਡੇ ਅਕਸਰ ਉਨ੍ਹਾਂ ਪ੍ਰਤੀ ਕੁਰੱਖਤ ਵਤੀਰਾ ਰੱਖਦੇ ਹੋਏ ਅਨਜਾਣੇ ਵਿਚ ਹੀ ਸਹਿਮ ਦਾ ਮਾਹੌਲ ਬਣਾਈ ਰੱਖਦੇ ਹਨ। ਕਈ ਵਾਰ ਤਾਂ ਛੋਟਿਆਂ ਨੂੰ ਸਿਖਾਉਣ ਦੀ ਮਨਸਾ ਹੇਠ ਭੱਦੀ ਸ਼ਬਦਾਵਲੀ ਵਰਤਣਾ ਅਤੇ ਇਥੋਂ ਤੱਕ ਕਿ ਕੁੱਟ-ਮਾਰ ਕਰਨਾ ਵੀ ਆਪਣਾ ਫ਼ਰਜ਼ ਸਮਝ ਲਿਆ ਜਾਂਦਾ ਹੈ। ਇਹ ਬਿਲਕੁਲ ਸਹੀ ਹੈ ਕਿ ਛੋਟੇ ਉਮਰ ਭਰ ਵੱਡਿਆਂ ਤੋਂ ਸਿੱਖਦੇ ਹਨ ਅਤੇ ਉਨ੍ਹਾਂ ਦਾ ਆਦਰ ਕਰਨਾ ਛੋਟਿਆਂ ਦਾ ਫ਼ਰਜ਼ ਹੁੰਦਾ ਹੈ। ਪਰ ਇਹ ਵੀ ਗ਼ਲਤ ਨਹੀਂ ਕਿ ਛੋਟਿਆਂ ਨੂੰ ਪਿਆਰ ਨਾਲ ਕਲਾਵੇ 'ਚ ਲੈਣਾ ਵੱਡਿਆਂ ਦੀ ਉਦਾਰਤਾ ਦੀ ਨਿਸ਼ਾਨੀ ਹੁੰਦੀ ਹੈ। ਵੱਡੇ ਅਕਸਰ ਸਹੀ ਹੁੰਦੇ ਹਨ ਪਰ ਹਾਂ ਸਹੀ ਹੋਣ ਤੋਂ ਵੀ ਵੱਧ ਸਹੀ ਹੁੰਦਾ ਹੈ ਉਦਾਰ ਹੋਣਾ।

-ਰਮਣੀਕ ਕੌਰ ਖ਼ਾਲਸਾ
ਫ਼ਰੀਦਕੋਟ।

ਸ਼ਰਾਬ ਛੱਡੋ

ਮੈਂ ਆਪ ਜੀ ਦਾ ਅਖ਼ਬਾਰ 30 ਸਾਲ ਤੋਂ ਪੜ੍ਹ ਰਿਹਾ ਹਾਂ ਤੇ ਆਪਣੇ ਵਿਚਾਰ ਵੀ ਭੇਜ ਰਿਹਾ ਹਾਂ। ਅੱਜ ਮੈਂ ਆਪ ਜੀ ਨੂੰ ਨੌਜਵਾਨਾਂ ਵਿਚ ਵਧ ਰਹੇ ਸ਼ਰਾਬ ਪੀਣ ਦੇ ਰੁਝਾਨ ਬਾਰੇ ਲਿਖ ਕੇ ਭੇਜ ਰਿਹਾ ਹਾਂ। ਇਹ ਮੇਰੀਆਂ ਅੱਖੀਂ ਵੇਖੀਆਂ ਘਟਨਾਵਾਂ ਹਨ। ਅੱਜਕਲ੍ਹ ਸ਼ਾਮ ਵੇਲੇ ਤੇ ਸਵੇਰ ਵੇਲੇ ਠੇਕਿਆਂ 'ਤੇ ਨੌਜਵਾਨ ਮੁੰਡਿਆਂ ਦੀ ਸ਼ਰਾਬ ਪੀਣ ਲਈ ਭੀੜ ਲੱਗ ਜਾਂਦੀ ਹੈ। ਦੋਸਤਾਂ ਦੇ ਕਹਿਣ ਕਾਰਨ ਜਾਂ ਹੋਰਾਂ ਨੂੰ ਸ਼ਰਾਬ ਪੀਂਦੇ ਵੇਖ ਕੇ ਉਹ ਹੌਲੀ-ਹੌਲੀ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਹਨ। ਦੋਸਤ ਵੀ ਅਕਸਰ ਉਸ ਨੂੰ ਨੌਜਵਾਨ ਨੂੰ ਕਹਿ ਦਿੰਦੇ ਹਨ ਕਿ ਇਸ ਨੂੰ ਮਰਦ ਪੀਂਦੇ ਹਨ। ਦੋਸਤਾਂ ਦੇ ਆਖੇ ਲੱਗ ਕੇ ਥੋੜ੍ਹੀ-ਥੋੜ੍ਹੀ ਪੀਣ ਕਰਕੇ ਉਹ ਇਸ ਦਾ ਨਿੱਤ ਦਾ ਆਦੀ ਬਣ ਜਾਂਦਾ ਹੈ। ਉਸ ਦਾ ਭਵਿੱਖ ਖ਼ਰਾਬ ਹੋ ਜਾਂਦਾ ਹੈ ਫਿਰ ਉਸ ਲਈ ਜੀਵਨ ਇਕ ਸਰਾਪ ਬਣ ਕੇ ਰਹਿ ਜਾਂਦਾ ਹੈ। ਸੋ, ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਸ਼ਰਾਬ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਨ। ਇਸ ਵਿਚ ਹੀ ਆਪਣਾ ਤੇ ਪੰਜਾਬ ਦਾ ਭਲਾ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਟੁੱਟੀਆਂ ਸੜਕਾਂ

ਅੱਜਕਲ੍ਹ ਦੇ ਸਮੇਂ 'ਚ ਸੜਕੀ ਹਾਦਸੇ ਬਹੁਤ ਦੇਖੇ ਤੇ ਸੁਣੇ ਜਾਂਦੇ ਹਨ, ਜਿਨ੍ਹਾਂ ਦਾ ਮੁੱਖ ਕਾਰਨ ਹੈ 'ਟੁੱਟੀਆਂ ਸੜਕਾਂ'। ਟੁੱਟੀ ਹੋਈ ਸੜਕ 'ਤੇ ਏਨੀ ਤੇਜ਼ ਰਫ਼ਤਾਰ ਨਾਲ ਚਲਦੇ ਵਾਹਨ ਆਪਣਾ ਨੁਕਸਾਨ ਕਰਾ ਬੈਠਦੇ ਹਨ। ਲੋਕ ਆਪਣੀ ਮੰਜ਼ਿਲ ਵੱਲ ਜਾਣ ਨੂੰ ਕਾਹਲੇ ਹੁੰਦੇ ਹਨ, ਜੋ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਬਣ ਜਾਂਦੇ ਹਨ। ਆਦਮਪੁਰ ਦੀਆਂ ਸੜਕਾਂ 'ਤੇ ਏਨੇ ਵੱਡੇ-ਵੱਡੇ ਟੋਏ ਹਨ, ਜਿਨ੍ਹਾਂ ਅੰਦਰ ਬਰਸਾਤ ਹੋਣ 'ਤੇ ਛੋਟਾ ਵਾਹਨ ਅੱਧਾ ਫਸ ਜਾਂਦਾ ਹੈ। ਸੜਕਾਂ 'ਤੇ ਰੁੱਕਿਆ ਪਾਣੀ ਨੀਵੇਂ ਘਰਾਂ ਵਿਚ ਵੜ ਜਾਂਦਾ ਹੈ, ਜਿਸ ਨਾਲ ਤਰ੍ਹਾਂ-ਤਰ੍ਹਾਂ ਦਾ ਵਾਇਰਲ ਬੁਖਾਰ, ਮੱਛਰ ਦੇ ਫੈਲਣ ਦਾ ਡਰ ਪੈ ਜਾਂਦਾ ਹੈ। ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਸੜਕਾਂ ਦੀ ਮੁਰੰਮਤ ਕਰਵਾਈ ਜਾਏ ਤੇ ਬਹੁਤ ਹੀ ਟੁੱਟੀਆਂ ਸੜਕਾਂ ਨੂੰ ਦੁਬਾਰਾ ਬਣਾਇਆ ਜਾਵੇ ਤਾਂ ਕਿ ਕਿਸੇ ਵੀ ਇਨਸਾਨ ਦੀ ਮੌਤ ਦਾ ਕਾਰਨ ਸੜਕ ਨਾ ਬਣੇ ਅਤੇ ਉਹ ਆਪਣੀ ਮੰਜ਼ਿਲ ਵੱਲ ਖੁਸ਼ੀ-ਖੁਸ਼ੀ ਵਧ ਸਕੇ।

-ਕਿਰਨਦੀਪ
ਹਰਦੀਪ ਨਗਰ, ਜਲੰਧਰ।

20-09-2021

 ਨਵੇਂ ਜ਼ਿਲ੍ਹੇ ਬਣਾਉਣ ਦਾ ਰੁਝਾਨ
ਕਾਫੀ ਸਮਾਂ ਪਹਿਲਾਂ ਤੋਂ ਛੋਟੇ ਜਿਹੇ ਪੰਜਾਬ ਦੇ 12 ਜ਼ਿਲ੍ਹੇ ਹੀ ਹੁੰਦੇ ਸਨ। ਭਾਵੇਂ ਕਿ ਉਦੋਂ ਆਵਾਜਾਈ ਦੇ ਸਾਧਨ ਵੀ ਘੱਟ ਤੇ ਏਨੀਆਂ ਸੜਕਾਂ ਵੀ ਨਹੀਂ ਸਨ ਪਰ ਪੰਜਾਬ ਆਰਥਿਕ ਪੱਖੋਂ ਕਾਫੀ ਮਜ਼ਬੂਤ ਸੀ। ਇਸ ਤੋਂ ਬਾਅਦ ਹੌਲੀ-ਹੌਲੀ 23-24 ਜ਼ਿਲ੍ਹੇ ਬਣਾ ਦਿੱਤੇ ਗਏ ਹਨ। ਜ਼ਿਲ੍ਹਾ ਗੁਰਦਾਸਪੁਰ ਵਿਚੋਂ ਪਠਾਨਕੋਟ ਪਹਿਲਾਂ ਹੀ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ ਅਤੇ ਹੁਣ ਬਟਾਲਾ ਨੂੰ ਵੀ ਜ਼ਿਲ੍ਹਾ ਬਣਾਉਣ ਦੀ ਮੰਗ ਜ਼ੋਰਾਂ-ਸ਼ੋਰਾਂ ਨਾਲ ਉਠ ਰਹੀ ਹੈ। ਭਾਵੇਂ ਜ਼ਿਲ੍ਹਾ ਸੰਗਰੂਰ ਵਿਚੋਂ ਦੋ ਜ਼ਿਲ੍ਹੇ ਬਰਨਾਲਾ ਤੇ ਮਲੇਰਕੋਟਲਾ ਬਣ ਚੁੱਕੇ ਹਨ ਪਰ ਫਿਰ ਵੀ ਲਹਿਰਾਗਾਗਾ ਨੂੰ ਵੀ ਜ਼ਿਲ੍ਹਾ ਬਣਾਉਣ ਦੀ ਮੰਗ ਕਰਨ ਦੇ ਨਾਲ-ਨਾਲ ਹੋਰ ਛੋਟੇ-ਛੋਟੇ ਸ਼ਹਿਰਾਂ ਫਗਵਾੜਾ, ਖੰਨਾ, ਜਗਰਾਉਂ ਆਦਿ ਨੂੰ ਵੀ ਜ਼ਿਲ੍ਹੇ ਬਣਾਉਣ ਦੀ ਰਾਜਨੀਤਕ ਆਗੂ ਆਵਾਜ਼ ਉਠਾ ਰਹੇ ਹਨ। ਇਸ ਤਰ੍ਹਾਂ ਤੇ ਨਵੇਂ ਜ਼ਿਲ੍ਹੇ ਬਣਾਉਣ ਦਾ ਰੁਝਾਨ ਵਧਦਾ ਹੀ ਜਾਵੇਗਾ। ਸੂਬੇ ਦੇ ਹਿਤਾਂ ਨਾਲੋਂ ਆਪਣੀ ਸਿਆਸਤ ਨੂੰ ਪਹਿਲ ਦਿੰਦੇ ਹੋਏ ਨਵੇਂ ਜ਼ਿਲ੍ਹੇ ਬਣਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਦੋਂਕਿ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ। ਇਕ ਜ਼ਿਲ੍ਹਾ ਬਣਾਉਣ 'ਤੇ ਸੂਬੇ 'ਤੇ ਕਿੰਨਾ ਬੋਝ ਪੈਂਦਾ ਹੈ, ਜਦੋਂ ਕਿ ਸੂਬਾ ਪਹਿਲਾਂ ਹੀ ਕਰਜ਼ੇ ਥੱਲੇ ਦੱਬਿਆ ਪਿਆ ਹੈ। ਹੋਰ ਜ਼ਿਲ੍ਹੇ ਬਣਾਉਣ ਨਾਲੋਂ ਸੂਬੇ ਵਿਚੋਂ ਬੇਰੁਜ਼ਗਾਰੀ ਦੂਰ ਕਰਨ ਦੇ ਨਾਲ-ਨਾਲ ਸੂਬੇ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਜ਼ਮੀਨੀ ਪੱਧਰ 'ਤੇ ਉਪਰਾਲੇ ਕਰਨੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ।


ਸਮਾਜ ਦੀ ਸਿਰਜਣਾ
ਬਿਨਾਂ ਸ਼ੱਕ ਅੱਜ ਦੇ ਸਮੇਂ ਹਰ ਕੋਈ ਕਿਸੇ ਨਾ ਕਿਸੇ ਪ੍ਰੇਸ਼ਾਨੀ ਤੋਂ ਜੂਝ ਰਿਹਾ ਹੈ। ਇਨ੍ਹਾਂ ਪ੍ਰੇਸ਼ਾਨੀਆਂ ਦੇ ਚਲਦਿਆਂ ਅੱਜ ਇਨਸਾਨੀ ਵਰਤਾਰੇ ਵਿਚ ਫ਼ਰਕ ਵੇਖਿਆ ਜਾ ਰਿਹਾ ਹੈ। ਇਸ ਵਰਤਾਰੇ ਨੂੰ ਅਸੀਂ ਬਾਜ਼ਾਰਾਂ, ਸੜਕਾਂ 'ਤੇ ਲੱਗੇ ਟ੍ਰ੍ਰੈਫਿਕ ਜਾਮਾਂ, ਚਲਦਿਆਂ-ਫਿਰਦਿਆਂ ਹਰ ਕਿਤੇ ਬੜੀ ਆਸਾਨੀ ਨਾਲ ਵੇਖ ਸਕਦੇ ਹਾਂ। ਜ਼ਰਾ ਜਿੰਨੀ ਵੀ ਅਸੁਵਿਧਾ ਹੋਣ 'ਤੇ ਲੋਕ ਆਪਣਾ-ਆਪ ਗੁਆ ਦਿੰਦੇ ਹਨ, ਜਿਸ ਦੇ ਭਿਆਨਕ ਅੰਜਾਮ ਨਿਕਲਦੇ ਹਨ। ਛੋਟੀ ਜਿਹੀ ਤਕਰਾਰ ਇਕ ਵੱਡੇ ਝਗੜੇ ਦਾ ਰੂਪ ਧਾਰਨ ਕਰ ਲੈਂਦੀ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਮੁਸ਼ਕਿਲ ਹਾਲਾਤਾਂ ਵਿਚ ਆਪਣੇ ਆਪ ਨੂੰ ਸ਼ਾਂਤ ਰੱਖੀਏ, ਆਪਣੇ ਗੁੱਸੇ 'ਤੇ ਕਾਬੂ ਰੱਖੀਏ ਤੇ ਮਿਲ-ਜੁਲ ਕੇ ਇਕ ਸ਼ਾਂਤ ਅਤੇ ਸਥਿਰ ਸਮਾਜ ਦੀ ਸਿਰਜਣਾ ਕਰਨ ਵਿਚ ਆਪਣਾ ਯੋਗਦਾਨ ਪਾਈਏ।


-ਅਰਵਿੰਦਰ ਸਿੰਘ ਰਾਏਕੋਟ


ਜਬਰ ਜਨਾਹ ਦੇ ਦੋਸ਼ੀਆਂ ਨੂੰ ਮਿਲਣ ਸਖ਼ਤ ਸਜ਼ਾਵਾਂ
ਅੱਜਕਲ੍ਹ ਔਰਤਾਂ ਨਾਲ ਮਾਰਕੁੱਟ ਦੀਆਂ ਘਟਨਾਵਾਂ, ਜਬਰ ਜਨਾਹ ਦੀਆਂ ਘਟਨਾਵਾਂ ਇਥੇ ਭਰੂਣ ਹੱਤਿਆ ਜਿਹੀਆਂ ਅਲਾਮਤਾਂ ਵਧ ਰਹੀਆਂ ਹਨ। ਹਰ ਰੋਜ਼ ਅਖ਼ਬਾਰਾਂ ਵਿਚ ਇਹੋ ਜਿਹੀਆਂ ਘਿਨਾਉਣੀਆਂ ਖ਼ਬਰਾਂ ਆਮ ਪੜ੍ਹਨ ਨੂੰ ਮਿਲ ਰਹੀਆਂ ਹਨ। ਜਿਸ ਕਰਕੇ ਇੱਜ਼ਤਦਾਰ ਵਿਅਕਤੀ ਦੇ ਸਿਰ ਸ਼ਰਮ ਨਾਲ ਝੁਕ ਜਾਂਦੇ ਹਨ। ਨੌਜਵਾਨ ਪੁਰਸ਼ ਅਤੇ ਵਿਸ਼ੇਸ਼ ਕਰਕੇ ਨੌਜਵਾਨ ਭੈਣਾਂ ਇਸ ਲਾਹਨਤ ਨੂੰ ਖਤਮ ਕਰਨ ਦਾ ਬੀੜਾ ਚੁੱਕ ਲੈਣ ਤਾਂ ਸਮਾਜ ਸੰਤੁਲਨ ਕਾਇਮ ਸਕਦਾ ਹੈ। ਸਰਕਾਰ ਨੂੰ ਵੀ ਇਹੋ ਜਿਹੇ ਅਨਸਰਾਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ।


-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ. ਝਬੇਲਵਾਲੀ, ਜ਼ਿਲ੍ਹਾ ਮੁਕਤਸਰ ਸਾਹਿਬ।


ਓਜ਼ੋਨ ਪਰਤ ਨੂੰ ਬਚਾਈਏ
ਇਸ ਸਮੇਂ ਅਸੀਂ ਆਲਮੀ ਤਪਸ਼, ਜਲਵਾਯੂ ਪਰਿਵਰਤਨ, ਊਰਜਾ ਸੰਕਟ, ਵਧਦੀ ਜਨਸੰਖਿਆ, ਕੁਦਰਤੀ ਸਰੋਤਾਂ ਦੀ ਕਮੀ ਆਦਿ ਸਮੱਸਿਆਵਾਂ ਨਾਲ ਜੂਝ ਰਹੇ ਹਾਂ। ਇਹ ਸਾਰੇ ਵਿਸ਼ੇ ਜਲਵਾਯੂ ਪਰਿਵਰਤਨ, ਓਜ਼ੋਨ ਛੇਕ, ਪਰਜਾਤੀਆਂ ਦਾ ਲੁਪਤ ਹੋਣ ਦੀ ਦਰ ਨਾਲ ਸਿੱਧੇ-ਅਸਿੱਧੇ ਤੌਰ 'ਤੇ ਜੁੜੇ ਹਨ। ਪਹਿਲਾਂ ਇਸ ਗੱਲ ਨੂੰ ਕਿਸੇ ਨੇ ਗੰਭੀਰਤਾ ਨਾਲ ਨਹੀਂ ਲਿਆ। ਓਜ਼ੋਨ ਪਰਤ ਸਾਡੇ ਵਾਯੂਮੰਡਲ ਦੀ ਰੱਖਿਅਕ ਤਹਿ ਹੈ। ਓਜ਼ੋਨ ਪਰਤ ਸੂਰਜ ਦੀ ਰੌਸ਼ਨੀ ਵਿਚ ਮੌਜੂਦ ਖਤਰਨਾਕ ਪੈਰਾਵੈਂਗਣੀ ਵਿਕਿਰਨਾਂ ਨੂੰ ਧਰਤੀ ਦੀ ਸਤਹਿ ਉਤੇ ਪਹੁੰਚਣ ਤੋਂ ਰੋਕਦੀ ਹੈ। ਇਹ ਪੈਰਾਵੈਂਗਣੀ ਵਿਕਿਰਨਾਂ ਜੀਵਨ ਲਈ ਬਹੁਤ ਖਤਰਨਾਕ ਹਨ। ਵਿਸ਼ਵ ਓਜ਼ੋਨ ਦਿਵਸ ਮੌਕੇ ਸਾਨੂੰ ਸਭ ਨੂੰ ਇਸ ਸੁਰੱਖਿਅਕ ਪਰਤ ਨੂੰ ਬਚਾਉਣ ਲਈ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਘਟਾਉਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਵੱਧ ਤੋਂ ਵੱਧ ਰੁੱਖ ਲਗਾ ਕੇ ਅਸੀਂ ਧਰਤੀ ਦਾ ਪ੍ਰਸਥਿਤਿਕ ਬਣਾ ਸਕਦੇ ਹਾਂ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ. ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।


ਨੌਜਵਾਨ ਬਨਾਮ ਖੇਡ ਮੈਦਾਨ
ਕਦੇ ਸਮਾਂ ਸੀ ਜਦੋਂ ਪਿੰਡਾਂ ਅੰਦਰ ਖੁੱਲ੍ਹੇ ਖੇਡ ਮੈਦਾਨਾਂ ਵਿਚ ਲੰਮੇ-ਸਲੰਮੇ ਗੱਭਰੂ ਨੌਜਵਾਨ ਖੇਡਦੇ ਨਜ਼ਰ ਆਉਂਦੇ ਸਨ ਪਰ ਅੱਜ ਖੇਡ ਮੈਦਾਨ ਤਾਂ ਜ਼ਰੂਰ ਹਨ ਪਰ ਉਥੇ ਪਹਿਲਾਂ ਵਾਂਗ ਨੌਜਵਾਨ ਦਿਖਾਈ ਨਹੀਂ ਦੇ ਰਹੇ। ਅਜੋਕੇ ਸਮੇਂ ਅੰਦਰ ਨੌਜਵਾਨਾਂ ਵਿਚ ਵਧ ਰਿਹਾ ਨਸ਼ੇ ਦਾ ਰੁਝਾਨ ਨੌਜਵਾਨਾਂ ਨੂੰ ਖੇਡ ਮੈਦਾਨਾਂ ਤੋਂ ਦੂਰ ਲੈ ਗਿਆ ਹੈ। ਅੱਜ ਸੁੰਨੇ ਪਏ ਖੇਡ ਮੈਦਾਨਾਂ ਵਿਚ ਨੌਜਵਾਨ ਵਰਗ ਦੀ ਬਜਾਏ ਸ਼ੂਗਰ ਅਤੇ ਬੀ.ਪੀ. ਬਿਮਾਰੀ ਦੇ ਮਰੀਜ਼ ਮਜਬੂਰੀਵੱਸ ਘੁੰਮਦੇ ਨਜ਼ਰ ਜ਼ਰੂਰ ਦਿਖਾਈ ਦਿੰਦੇ ਹਨ।
ਅੱਜ ਕਿਤੇ ਨਾ ਕਿਤੇ ਸਰਕਾਰਾਂ ਵਲੋਂ ਵੀ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਉਹ ਕਦਮ ਨਹੀਂ ਪੁੱਟੇ ਜਾ ਰਹੇ ਜੋ ਪੁਟਣੇ ਚਾਹੀਦੇ ਸਨ। ਮਿਆਰੀ ਸਿੱਖਿਆ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨਾ ਸਮੇਂ ਦੀ ਮੁੱਖ ਮੰਗ ਹੈ। ਅੱਜ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਬਾਹਰ ਕੱਢ ਉਨ੍ਹਾਂ ਨੂੰ ਖੇਡ ਮੈਦਾਨਾਂ ਵਿਚ ਲੈ ਕੇ ਆਉਣ ਦੀ ਲੋੜ ਹੈਤਾਂ ਜੋ ਨਸ਼ਾ ਰਹਿਤ ਸਮਾਜ ਤੇ ਖੇਡ ਮੈਦਾਨਾਂ ਦੀਆਂ ਰੌਣਕਾਂ ਨੂੰ ਵਧਾ ਸਕੀਏ।


-ਰਵਿੰਦਰ ਸਿੰਘ ਰੇਸ਼ਮ
ਪਿੰਡ ਨੱਥੂ ਮਾਜਰਾ (ਮਾਲਰੇਕਟੋਲਾ)


ਅਸੀਂ ਕੋਰੋਨਾ ਤੋਂ ਕੀ ਸਿੱਖਿਆ?
ਭਾਵੇਂ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਰੋਕ ਦਿੱਤਾ ਪਰ ਇਸ ਬਿਮਾਰੀ ਨੇ ਦੂਸ਼ਿਤ ਵਾਤਾਵਰਨ ਨੂੰ ਠੱਲ੍ਹ ਪਾ ਦਿੱਤੀ। ਸਾਡੀ ਹਵਾ ਨੂੰ ਸ਼ੁੱਧ ਕਰ ਦਿੱਤਾ। ਧੌਲਾਧਾਰ ਦੀਆਂ ਬਰਫ਼ ਨਾਲ ਲੱਦੀਆਂ ਪਹਾੜੀਆਂ ਨੂੰ ਅਸੀਂ ਉਥੇ ਜਾ ਕੇ ਦੇਖਦੇ ਸੀ, ਉਹ ਪੰਜਾਬ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਵੀ ਦਿਖਾਈ ਦਿੱਤੀਆਂ। ਜ਼ਿੰਦਗੀ ਵਿਚ ਇਕ ਠਹਿਰਾਅ ਆ ਗਿਆ ਅਤੇ ਇਹ ਸਮਝ ਆਈ ਕਿ ਜ਼ਿੰਦਗੀ ਵਿਚ ਪੈਸੇ ਕਮਾਉਣ ਦੀ ਦੌੜ ਵਿਚ ਅਸੀਂ ਰਿਸ਼ਤਿਆਂ ਨੂੰ ਅਤੇ ਪਰਿਵਾਰ 'ਚ ਸਮਾਂ ਬਿਤਾਉਣ ਨੂੰ ਕਿੰਨਾ ਪਿਛੇ ਛੱਡ ਦਿੱਤਾ ਹੈ। ਇਸ ਦੌਰਾਨ ਅਸੀਂ ਪਰਿਵਾਰ ਨਾਲ ਬੈਠ ਕੇ ਆਪਣੇ ਦੁੱਖ-ਸੁੱਖ ਸਾਂਝੇ ਕੀਤੇ ਅਤੇ ਉਨ੍ਹਾਂ ਨੇ ਆਪਣਾ ਸਮਾਂ ਦਿੱਤਾ। ਸਾਡੀਆਂ ਨਦੀਆਂ ਅਤੇ ਦਰਿਆ ਏਨੇ ਸਾਫ਼-ਸੁਥਰੇ ਹੋ ਗਏ ਕਿ ਨਹਿਰਾਂ-ਨਦੀਆਂ ਦੇ ਤਲ ਵੀ ਸਾਫ਼ ਦਿਖਾਈ ਦੇਣ ਲੱਗੇ।
ਕੋਰੋਨਾ ਮਹਾਂਮਾਰੀ ਨੇ ਜਦੋਂ ਸਾਨੂੰ ਮਾਸਕ ਪਾਉਣ 'ਤੇ ਮਜਬੂਰ ਕੀਤਾ, ਉਥੇ ਕਈ ਐਲਰਜੀ, ਦਮਾ ਤੇ ਸਵਾਈਨਫਲੂ ਵਰਗੀਆਂ ਬਿਮਾਰੀਆਂ ਵੀ ਘਟ ਗਈਆਂ। ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅਸੀਂ ਕਿਸੇ ਮਹਾਂਮਾਰੀ ਆਉਣ 'ਤੇ ਹੀ ਆਪਣੇ ਵਿਵਹਾਰ ਨੂੰ ਬਦਲਾਂਗੇ? ਅਸੀਂ ਆਪਣੀ ਜੀਵਨਸ਼ੈਲੀ ਵਿਚ ਇਸ ਤਰ੍ਹਾਂ ਦਾ ਬਦਲਾਅ ਕਿਉਂ ਨਾ ਕਰ ਲਈਏ ਕਿ ਸਾਡਾ ਵਾਤਾਵਰਨ, ਨਦੀਆਂ ਅਤੇ ਮਨ ਵੀ ਸ਼ੁੱਧ ਰਹੇ, ਸਾਡੀ ਜ਼ਿੰਦਗੀ ਅਤੇ ਵਾਤਾਵਰਨ ਦੋਵੇਂ ਹੀ ਸਾਕਾਰਾਤਮਿਕ ਹੋ ਜਾਣਗੇ।


-ਅਰਮੀਤ ਕੌਰ ਗਾੜ੍ਹਾ

17-09-2021

 ਨੌਜਵਾਨ ਵਰਗ ਮੰਗਦਾ ਜਵਾਬ

ਸਰਕਾਰਾਂ ਆਉਂਦੀਆਂ ਨੇ ਤੇ ਆਪਣਾ ਕਾਰਜਕਾਲ ਪੂਰਾ ਕਰਕੇ ਚਲੀਆਂ ਜਾਂਦੀਆਂ ਹਨ। ਹੁਣ ਸਵਾਲ ਇਹ ਉੱਠਦਾ ਹੈ ਕੀ ਆਪਣੇ ਕਾਰਜਕਾਲ ਦੌਰਾਨ ਸਰਕਾਰਾਂ ਦੇਸ਼ ਵਿਚ ਕੋਈ ਬਦਲਾਅ ਲਿਆਉਂਦੀਆਂ ਹਨ ਜਾਂ ਕੇਵਲ ਆਪਣਾ ਸਮਾਂ ਪੂਰਾ ਕਰਕੇ ਹੀ ਕੁਰਸੀ ਛੱਡ ਦਿੰਦੀਆਂ ਹਨ? ਕੈਪਟਨ ਦੀ ਸਰਕਾਰ ਨੇ ਤਾਂ ਆਪਣੇ ਸ਼ੁਰੂਆਤੀ ਕਾਰਜਕਾਲ ਦੌਰਾਨ ਪੰਜਾਬ ਵਿਚੋਂ ਨਸ਼ਾ, ਬੇਰੁਜ਼ਗਾਰੀ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਹਫ਼ਤਿਆਂ ਤੋਂ ਮਹੀਨੇ ਅਤੇ ਮਹੀਨਿਆਂ ਤੋਂ 4 ਸਾਲ ਬੀਤ ਗਏ, ਪਰ ਪੰਜਾਬ ਤੋਂ ਨਸ਼ੇ ਅਤੇ ਬੇਰੁਜ਼ਗਾਰੀ ਦਾ ਕਾਲਾ ਧੱਬਾ ਨਹੀਂ ਉਤਰਿਆ। ਪੰਜਾਬ 'ਚ ਪਟਵਾਰੀ ਦੀਆਂ 1152 ਅਸਾਮੀਆਂ ਪਿੱਛੇ 2,33,181, ਲਗਭਗ 200 ਗੁਣਾ ਵੱਧ ਉਮੀਦਵਾਰ ਇਮਤਿਹਾਨ ਦੇਣ ਪੁੱਜੇ।
ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਦੀ ਬੇਰੁਜ਼ਗਾਰ ਜਵਾਨੀ ਰੁਜ਼ਗਾਰ ਮਗਰ ਅਜੇ ਵੀ ਧੱਕੇ ਖਾ ਰਹੀ ਹੈ। ਪੰਜਾਬ ਦੀ ਆਬਾਦੀ 3 ਕਰੋੜ ਹੈ ਪਰ ਸਰਕਾਰੀ ਕਾਲਜ ਕੇਵਲ 47 ਹੀ ਕਿਉਂ? ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਮੁਫ਼ਤ ਆਟਾ-ਦਾਲ ਦੇਣ ਦੀ ਬਜਾਏ, ਸਿੱਖਿਆ ਨੀਤੀ ਵਿਚ ਬਦਲਾਅ ਕੀਤਾ ਜਾਏ ਅਤੇ ਦਾਖ਼ਲਾ ਪ੍ਰੀਖਿਆ ਦੀਆਂ ਫੀਸਾਂ ਵਿਚ ਕਟੌਤੀ ਕੀਤੀ ਜਾਵੇ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

ਬੁਢਾਪਾ ਪੈਨਸ਼ਨ ਸਭ ਲਈ ਜ਼ਰੂਰੀ

ਸਰਕਾਰ ਵਲੋਂ ਪਿਛਲੇ ਸਾਲ ਨਵੇਂ ਬਜਟ ਵਿਚ ਕਿਹਾ ਗਿਆ ਸੀ ਕਿ ਸਭ ਨੂੰ ਬੁਢਾਪਾ ਪੈਨਸ਼ਨ ਦਾ ਲਾਭ ਦਿੱਤਾ ਜਾਵੇਗਾ। ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਇਹ ਗੱਲ ਫਿਰ ਦੁਹਰਾਈ ਜਾਂਦੀ ਹੈ ਕਿ ਜਿਨ੍ਹਾਂ ਦੁਕਾਨਦਾਰਾਂ, ਕਿਰਤੀ ਕਿਸਾਨਾਂ ਅਤੇ ਮੁਲਾਜ਼ਮਾਂ ਜਿਹੜੇ ਕਿ ਵੱਖ-ਵੱਖ ਮਹਿਕਮਿਆਂ ਵਿਚ ਕੰਮ ਕਰਨ ਉਪਰੰਤ ਸੇਵਾ-ਮੁਕਤੀ 'ਤੇ ਪੈਨਸ਼ਨ ਨਹੀਂ ਲਗਦੀ ਅਤੇ ਨਾ ਹੀ ਕੋਈ ਹੋਰ ਸਹੂਲਤ ਮਿਲਦੀ ਹੈ, ਨੂੰ ਵੀ ਬੁਢਾਪਾ ਪੈਨਸ਼ਨ ਜਾਂ ਕੰਪਨਸੇਟ ਵਿੱਤੀ ਖ਼ਰਚ ਮਿਲਣਾ ਚਾਹੀਦਾ ਹੈ। ਜਿਵੇਂ ਕਿ ਹਰਿਆਣਾ ਪੰਜਾਬ ਦਾ ਹਿੱਸਾ ਰਿਹਾ ਹੈ ਅਤੇ ਉਥੇ ਹਰੇਕ ਨੂੰ ਬੁਢਾਪਾ ਪੈਨਸ਼ਨ ਜਾਂ 'ਕੰਪਨਸੇਟ' ਵਿੱਤੀ ਮਦਦ ਦਿੱਤੀ ਜਾਂਦੀ ਹੈ। ਪਰ ਇਸ ਗੱਲ ਲਈ ਪੰਜਾਬ ਪਿੱਛੇ ਕਿਉਂ ਹੈ? ਇਸ ਲਈ ਮਨੁੱਖੀ ਅਧਿਕਾਰਾਂ, ਸਿਹਤ, ਰਹਿਣ-ਸਹਿਣ ਅਤੇ ਜੀਵਨ ਰੱਖਿਆ ਦੇ ਅਧਿਕਾਰਾਂ ਨੂੰ ਮੁੱਖ ਰੱਖਦਿਆਂ ਸਭ ਨੂੰ ਬੁਢਾਪਾ ਪੈਨਸ਼ਨ ਵਿਦੇਸ਼ਾਂ ਵਾਂਗ ਜ਼ਰੂਰ ਲਾਗੂ ਕੀਤੀ ਜਾਵੇ ਅਤੇ ਉਨ੍ਹਾਂ ਦੇ ਸਿਹਤ ਕਾਰਡ ਵੀ ਬਣਾਏ ਜਾਣ।

-ਰਘਬੀਰ ਸਿੰਘ ਬੈਂਸ
ਸੁਪਰਡੈਂਟ ਰਿਟਾ:, ਮੈਂਬਰ ਮਨੁੱਖੀ ਅਧਿਕਾਰ ਮੰਚ।

ਰੁੱਖ ਲਾਉਣੇ ਸੌਖੇ, ਪਾਲਣੇ ਔਖੇ

ਬਰਸਾਤਾਂ ਦੇ ਮੌਸਮ ਵਿਚ ਰੁੱਖ ਲਾਉਣ ਦੀ ਮੁਹਿੰਮ ਸ਼ੁਰੂ ਹੋ ਜਾਂਦੀ ਹੈ। ਅਕਸਰ ਅਸੀਂ ਅਖ਼ਬਾਰਾਂ 'ਚ ਕੁਝ ਸੁਸਾਇਟੀਆਂ ਵਲੋਂ ਰੁੱਖ ਲਾਉਣ ਦੀਆਂ ਤਸਵੀਰਾਂ ਵੇਖਦੇ ਹਾਂ। ਮੁੱਖ ਮਹਿਮਾਨ ਨੇ ਬੂਟਾ ਲਾਇਆ, ਤਸਵੀਰ ਖਿਚਵਾਈ ਤੇ ਫਿਰ ਔਹ ਗਿਆ। ਬਾਕੀ ਮੈਂਬਰ ਵੀ ਬੂਟੇ ਲਾਉਂਦੇ ਹਨ ਤੇ ਫਿਰ ਚਲੇ ਜਾਂਦੇ ਹਨ। ਸਵਾਲ ਇਹ ਹੈ ਕਿ ਉਹ ਇਨ੍ਹਾਂ ਬੂਟਿਆਂ ਨੂੰ ਕਿਸ ਦੇ ਹਵਾਲੇ ਕਰ ਜਾਂਦੇ ਹਨ? ਲਾਏ ਰੁੱਖਾਂ ਨੂੰ ਪਾਣੀ ਦੇਣਾ, ਪਸ਼ੂਆਂ ਤੋਂ ਬਚਾਉਣਾ ਮੁੱਖ ਕੰਮ ਹੈ। ਉਹ ਕੌਣ ਕਰੇ? ਜੇ ਲਾਏ ਰੁੱਖਾਂ ਬੂਟਿਆਂ ਨੂੰ ਕੋਈ ਪਾਲਦਾ ਵੀ ਹੈ ਤਾਂ ਸੜਕਾਂ ਕੰਢੇ ਲੱਗੇ ਬੂਟਿਆਂ ਨੂੰ ਕਈ ਕਿਸਾਨ ਨਾੜ ਜਾਂ ਪਰਾਲੀ ਨੂੰ ਅੱਗ ਲਾਉਂਦੇ ਸਮੇਂ ਬੇਧਿਆਨੇ ਹੋ ਜਾਂਦੇ ਹਨ, ਲਾਪਰਵਾਹੀ ਵਰਤ ਕੇ ਅੱਗ ਦੇ ਹਵਾਲੇ ਕਰ ਦਿੰਦੇ ਹਨ। ਪਤਾ ਨਹੀਂ ਅੱਜ ਮਨੁੱਖ ਦਾ ਰੁੱਖਾਂ ਪ੍ਰਤੀ ਮੋਹ ਕਿਉਂ ਭੰਗ ਹੋ ਗਿਆ ਹੈ। ਅਸੀਂ ਰੁੱਖਾਂ ਵਿਹੂਣੇ ਵਿਹੜਿਆਂ ਵਿਚ ਰਹਿਣਾ ਗਿੱਝ ਗਏ ਹਾਂ। ਆਓ, ਰੁੱਖ ਲਾਈਏ ਵੀ ਤੇ ਪਾਲੀਏ ਵੀ। ਅੱਜ ਸਾਨੂੰ ਤੇ ਧਰਤੀ ਨੂੰ ਰੁੱਖਾਂ-ਬੂਟਿਆਂ ਦੀ ਬਹੁਤ ਲੋੜ ਹੈ। ਰੁੱਖ ਹੈ ਤਾਂ ਜੀਵਨ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਬਜ਼ੁਰਗਾਂ ਨੂੰ ਸੰਭਾਲੋ

ਬਜ਼ੁਰਗ ਸਾਡੇ ਘਰਾਂ ਦੀ ਆਨ ਤੇ ਸ਼ਾਨ ਹਨ। ਆਪਣੀ ਜ਼ਿੰਦਗੀ ਦੇ ਲੰਮੇ ਤਜਰਬਿਆਂ ਕਾਰਨ ਬਜ਼ੁਰਗ ਕਈ ਤਰੀਕਿਆਂ ਨਾਲ ਸਾਡੇ ਲਈ ਲਾਭਦਾਇਕ ਹਨ। ਜਦੋਂ ਅਸੀਂ ਆਪਣੀ ਝੂਠੀ ਆਨ-ਸ਼ਾਨ ਖ਼ਾਤਰ, ਵਾਧੂ ਬੋਝ ਸਮਝ ਕੇ ਬਜ਼ੁਰਗਾਂ ਨੂੰ ਬਿਰਧ ਘਰਾਂ ਵਿਚ ਪਹੁੰਚਾਉਂਦੇ ਹਾਂ ਤਾਂ ਅਸੀਂ ਇਕ ਵਡਮੁੱਲੇ ਨੇਕ ਕਾਰਜ ਤੋਂ ਮੂੰਹ ਮੋੜ ਰਹੇ ਹੁੰਦੇ ਹਾਂ। ਅਸੀਂ ਇਹ ਬਿਲਕੁਲ ਹੀ ਭੁੱਲ ਜਾਂਦੇ ਹਾਂ ਕਿ 'ਕਾਲਿਓਂ ਧੌਲੇ ਆਉਂਦਿਆਂ ਦੇਰ ਨਹੀਂ ਲਗਦੀ। ਪਤਾ ਹੀ ਨਹੀਂ ਲੱਗਣਾ ਕਿ ਅਸੀਂ ਵੀ ਕਦੋਂ ਬਜ਼ੁਰਗੀ ਵਰਗ ਵਿਚ ਥਾਂ ਬਣਾ ਲੈਣੀ ਹੈ। ਜੇ ਭਲਾ ਸਾਡੇ ਬੱਚੇ ਸਾਨੂੰ ਵੀ ਬਿਰਧ ਘਰਾਂ ਵਿਚ ਜਾਣ ਲਈ ਮਜਬੂਰ ਕਰਨ ਲੱਗ ਪੈਣ ਤਾਂ ਸਾਡੇ ਮਨ 'ਤੇ ਕੀ ਬੀਤੇਗੀ? ਸੋ, ਹਮੇਸ਼ਾ ਇਸ ਗੱਲ 'ਤੇ ਧਿਆਨ ਕੇਂਦਰਿਤ ਕਰਕੇ ਹੀ ਸਮਾਜ, ਪਰਿਵਾਰ ਵਿਚ ਵਿਚਰਨਾ ਚਾਹੀਦਾ ਹੈ ਕਿ ਜਦੋਂ ਸਾਡੇ ਪੜਦਾਦੇ, ਦਾਦੇ, ਮਾਤਾ-ਪਿਤਾ ਖਾਲੀ ਹੱਥ ਆ ਕੇ ਖਾਲੀ ਹੱਥ ਚਲੇ ਜਾਂਦੇ ਹਨ ਤਾਂ ਅਸੀਂ ਜਾਂ ਸਾਡੀ ਔਲਾਦ ਨੇ ਵੀ ਤਾਂ ਲੱਕ ਨਾਲ ਬੰਨ੍ਹ ਕੇ ਕੁਝ ਨਹੀਂ ਲੈ ਜਾਣਾ। ਉਂਜ ਵੀ ਗੁਰਬਾਣੀ ਵਿਚ ਮਾਤਾ-ਪਿਤਾ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਬਜ਼ੁਰਗ ਮਾਪਿਆਂ ਨਾਲੋਂ ਵੱਡੀ ਅਣਮੁੱਲੀ ਦਾਤ ਹੋਰ ਭਲਾ ਕਿਹੜੀ ਹੋ ਸਕਦੀ ਹੈ। ਵਧਦੇ ਬਿਰਧ ਆਸ਼ਰਮ ਸਾਡੀ ਢਹਿੰਦੀ ਕਲਾ ਦੀ ਨਿਸ਼ਾਨੀ ਹਨ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ ਨੇੜੇ ਘੁਮਾਣ, ਗੁਰਦਾਸਪੁਰ।

16-09-2021

 ਕਮਜ਼ੋਰ ਹੁੰਦੇ ਰਿਸ਼ਤੇ

ਪੁਰਾਣੇ ਸਮਿਆਂ ਵਿਚ ਲੋਕਾਂ ਵਿਚ ਆਪਸੀ ਮੋਹ-ਪਿਆਰ ਅਤੇ ਇਕ-ਦੂਜੇ ਪ੍ਰਤੀ ਦਿਲ ਵਿਚ ਸਤਿਕਾਰ ਹੁੰਦਾ ਸੀ। ਘਰ ਦੀਆਂ ਔਰਤਾਂ ਜਿੰਨਾ ਹੋ ਸਕੇ ਲੜਾਈ ਆਦਿ ਨੂੰ ਘਰ ਦੇ ਬੰਦਿਆਂ ਤੱਕ ਨਹੀਂ ਸੀ ਪਹੁੰਚਣ ਦਿੰਦੀਆਂ ਅਤੇ ਆਪਸ ਵਿਚ ਹੀ ਨਿਪਟਾਰਾ ਕਰਕੇ ਘਰ ਦੇ ਮਾਹੌਲ ਨੂੰ ਖੁਸ਼ਗਵਾਰ ਬਣਾਈ ਰੱਖਦੀਆਂ ਸਨ ਅਤੇ ਘਰ ਦੇ ਕੰਮ ਨੂੰ ਖੁਸ਼ੀ ਨਾਲ ਇਕੱਠਿਆਂ ਹੀ ਰਲ ਮਿਲ ਸਾਂਭ ਲੈਂਦੀਆਂ ਸੀ ਪਰ ਅੱਜ ਹਾਲਾਤ ਬਦਲ ਗਏ ਹਨ। ਇਕੋ ਰਸੋਈ ਅੰਦਰ ਦੋ ਔਰਤਾਂ ਇਕੱਠੇ ਕੰਮ ਨਹੀਂ ਕਰ ਸਕਦੀਆਂ। ਵਜ੍ਹਾ ਇਹ ਦੱਸਦੀਆਂ ਹਨ ਕਿ ਸਾਨੂੰ ਇਕ-ਦੂਜੇ ਦੇ ਕੰਮ ਕਰਨ ਦਾ ਤਰੀਕਾ ਪਸੰਦ ਨਹੀਂ। ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਅੰਦਰ ਨੂੰਹ ਵਲੋਂ ਆਪਣੀ ਸੱਸ ਨੂੰ ਸ਼ਰ੍ਹੇਆਮ ਉਸ ਦੇ ਬੇਟੇ ਸਾਹਮਣੇ ਮਾਰਿਆ-ਕੁੱਟਿਆ ਜਾ ਰਿਹਾ ਸੀ। ਰਿਸ਼ਤਿਆਂ ਦੀ ਸ਼ਰਮ ਲਿਹਾਜ਼ ਲੋਕਾਂ ਨੇ ਜਵਾਂ ਹੀ ਸੂਲੀ ਟੰਗ ਦਿੱਤੀ ਹੈ। ਇਸ ਤਰੀਕੇ ਦੀਆਂ ਹੋਰ ਵੀ ਬਹੁਤ ਵੀਡੀਓ ਅਕਸਰ ਆਪਾਂ ਵੇਖਦੇ ਰਹਿੰਦੇ ਹਾਂ, ਜਿਥੇ ਆਪਣੇ ਹੀ ਜਾਏ ਧੀਆਂ-ਪੁੱਤ ਮਾਤਾ-ਪਿਤਾ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਹਨ। ਰਿਸ਼ਤੇ ਏਨੇ ਖੋਖਲੇ ਕਿਉਂ ਹੋ ਗਏ ਹਨ? 21ਵੀਂ ਸਦੀ ਆਧੁਨਿਕ ਯੁੱਗ ਵਿਚ ਵੀ ਅਸੀਂ ਅਵਾਰਾ ਪਸ਼ੂਆਂ ਵਾਲੀਆਂ ਹਰਕਤਾਂ ਕਿਉਂ ਕਰਦੇ ਹਾਂ? ਕਦੋਂ ਲੋਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣਗੇ ਅਤੇ ਆਪਣੀ ਮਰੀ ਜ਼ਮੀਰ ਨੂੰ ਜਗਾਉਣਗੇ ਤਾਂ ਜੋ ਹਰ ਘਰ, ਹਰ ਇਨਸਾਨ ਖੁਸ਼ੀਆਂ ਨਾਲ ਜ਼ਿੰਦਗੀ ਬਤੀਤ ਕਰਦਾ ਨਜ਼ਰ ਆਵੇ।

-ਅਮਨਦੀਪ ਕੌਰ ਹਾਕਮ ਸਿੰਘ ਵਾਲਾ।

ਵੋਟਾਂ ਵਿਚ ਯੋਗ ਉਮੀਦਵਾਰ ਦੀ ਚੋਣ

2022 ਵਿਚ ਪੰਜਾਬ ਦੇ ਨਾਲ ਚਾਰ ਰਾਜਾਂ ਦੀਆਂ ਵੋਟਾਂ ਆ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਣਯੋਗ ਸੁਪਰੀਮ ਕੋਰਟ ਵਲੋਂ ਲਏ ਫ਼ੈਸਲੇ ਅਤੇ ਉਸ ਦੀ ਚਿੰਤਾ, ਬੇਚੈਨੀ 'ਤੇ ਗ਼ੌਰ ਕਰਕੇ ਅਪਰਾਧੀਆਂ ਨੂੰ ਰਾਜਨੀਤੀ ਤੋਂ ਦੂਰ ਰੱਖਣ ਲਈ ਸੰਸਦ ਨੂੰ ਕਾਨੂੰਨ ਪਾਸ ਕਰਕੇ ਅਪਰਾਧੀ ਕਿਸਮ ਦੇ ਲੋਕ, ਜਿਨ੍ਹਾਂ 'ਤੇ ਅਪਰਾਧੀ ਮੁਕੱਦਮੇ ਦਰਜ ਹਨ ਜਾਂ ਸਜ਼ਾ-ਜ਼ਾਬਤਾ ਹਨ, ਚੋਣ ਲੜਨ 'ਤੇ ਪਾਬੰਦੀ ਲਾਉਣੀ ਚਾਹੀਦੀ ਹੈ ਅਤੇ ਦਾਗ਼ੀ ਸਿਆਸਤਦਾਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਚੋਣ ਲੜ ਰਹੇ ਸਿਆਸਤਦਾਨ ਦੀ ਵੀ ਵਿੱਦਿਅਕ ਯੋਗਤਾ ਤੈਅ ਕਰ ਉਸ ਦਾ ਅਪਰਾਧਕ ਰਿਕਾਰਡ ਦੇਖਣਾ ਚਾਹੀਦਾ ਹੈ। ਜਿਸ ਉਮੀਦਵਾਰ ਨੇ ਚੋਣ ਜਿੱਤ ਕੇ ਪੂਰੇ ਦੇਸ਼ ਦੀ ਅਗਵਾਈ ਕਰਨੀ ਹੈ, ਉਹ ਘੱਟੋ-ਘੱਟ ਪੜ੍ਹਿਆ-ਲਿਖਿਆ ਆਪਣੇ ਕੰਮਕਾਰ ਤੋਂ ਵਾਕਫ਼ਕਾਰ ਅਤੇ ਬੇਦਾਗ਼, ਇਮਾਨਦਾਰ ਛਵੀ ਵਾਲਾ ਹੋਣਾ ਚਾਹੀਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਸੰਸਦ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਰਾਜਨੀਤੀ ਤੇ ਅਪਰਾਧੀਕਰਨ ਦੇ ਮਾਮਲੇ 'ਚ ਖ਼ੁਦ 'ਤੇ ਕੀਤੇ ਜਾ ਰਹੇ ਸ਼ੰਕਿਆਂ ਨੂੰ ਦੂਰ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ।

ਕੋਰੋਨਾ ਵੈਕਸੀਨ ਅਤੇ ਸਿੱਖਿਆ

ਦੁਨੀਆ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਸਿੱਖਿਆ ਦਾ ਪਿਛਲੇ ਦੋ ਸਾਲਾਂ 'ਚ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ। ਭਾਵੇਂ ਕਿ ਕੋਰੋਨਾ ਦੇ ਮਾਮਲਿਆਂ ਦੀ ਰਫ਼ਤਾਰ ਬਹੁਤ ਹੱਦ ਤੱਕ ਘਟੀ ਹੈ ਪਰ ਫਿਰ ਤੀਜੀ ਲਹਿਰ ਦੇ ਆਉਣ ਦਾ ਪੂਰਾ-ਪੂਰਾ ਖਦਸ਼ਾ ਹੈ। ਪਰ ਦੇਖਣ ਵਿਚ ਆਇਆ ਹੈ ਕਿ ਪੜ੍ਹਿਆ-ਲਿਖਿਆ ਵਰਗ ਵੀ ਵੈਕਸੀਨ ਲਗਵਾਉਣ ਦੇ ਮਾਮਲੇ ਵਿਚ ਕੋਈ ਉਤਸ਼ਾਹ ਨਹੀਂ ਦਿਖਾ ਰਿਹਾ, ਜਦੋਂ ਕਿ ਉਨ੍ਹਾਂ ਨੂੰ ਚਾਹੀਦਾ ਇਹ ਹੈ ਕਿ ਉਹ ਅਨਪੜ੍ਹ ਲੋਕਾਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ। ਬਹੁਤ ਸਾਰੇ ਲੋਕ ਵੈਕਸੀਨ ਪ੍ਰਤੀ ਫੈਲੀਆਂ ਅਫ਼ਵਾਹਾਂ ਕਾਰਨ ਟੀਕਾ ਲਗਵਾਉਣ ਤੋਂ ਝਿਜਕਦੇ ਹਨ। ਉਨ੍ਹਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕੋਰੋਨਾ ਵੈਕਸੀਨ ਵਿਸ਼ਵ ਸਿਹਤ ਸੰਗਠਨ ਵਲੋਂ ਮਾਨਤਾ ਪ੍ਰਾਪਤ ਹੈ। ਇਸ ਲਈ ਖ਼ਤਰੇ ਵਾਲੀ ਕੋਈ ਗੱਲ ਨਹੀਂ। ਭਾਰਤ ਸਰਕਾਰ ਦੀ 'ਟੀਕਾ ਉਤਸਵ' ਮੁਹਿੰਮ ਵਿਚ ਆਪਣਾ ਬਣਦਾ ਯੋਗਦਾਨ ਪਾ ਕੇ ਭਾਰਤ ਨੂੰ ਕੋਰੋਨਾ ਮੁਕਤ ਕਰਨਾ ਚਾਹੀਦਾ ਹੈ ਤਾਂ ਕਿ ਉੱਚ ਸਿੱਖਿਆ ਵਿਦਿਆਰਥੀ ਵਰਗ ਪਹਿਲਾਂ ਵਾਂਗ ਕਾਲਜਾਂ, ਯੂਨੀਵਰਸਿਟੀਆਂ ਵਿਚ ਆਪਣੀ ਸਰੀਰਕ ਹਾਜ਼ਰੀ ਭਰ ਕੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈ ਕੇ ਆਪਣਾ ਬਹੁਪੱਖੀ ਵਿਕਾਸ ਕਰ ਸਕਣ।

-ਸਿਮਰਨ ਔਲਖ
ਪਿੰਡ ਸੀਰਵਾਲੀ (ਸ੍ਰੀ ਮੁਕਤਸਰ ਸਾਹਿਬ)।

ਕੁਪੋਸ਼ਣ ਦੀ ਸਮੱਸਿਆ

ਕੁਪੋਸ਼ਣ ਇਕ ਜਟਿਲ ਅਤੇ ਬਹੁਆਯਾਮੀ ਸਮੱਸਿਆ ਹੈ ਅਤੇ ਇਸ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਆਪਸ ਵਿਚ ਜੁੜੇ ਹੋਏ ਹਨ। ਦੇਸ਼ ਵਿਚ ਕੁਪੋਸ਼ਣ ਦੀ ਸਮੱਸਿਆ ਨੂੰ ਦੂਰ ਕਰਨ ਦੇ ਕਿਸੇ ਵੀ ਹੱਲ ਲਈ ਬੁਨਿਆਦੀ ਤੌਰ 'ਤੇ ਸਾਰੇ ਸਬੰਧਿਤ ਖੇਤਰਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਨੋਡਲ ਮੰਤਰਾਲਾ ਹੋਣ ਦੇ ਨਾਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੂੰ ਪੋਸ਼ਣ ਅਭਿਆਨ ਨੂੰ ਇਕ ਜਨ ਅੰਦੋਲਨ ਬਣਾਉਣ ਦਾ ਯਤਨ ਕੀਤਾ ਗਿਆ ਹੈ, ਜਿਸ ਵਿਚ ਸਰਕਾਰੀ ਅਤੇ ਸਮਾਜਿਕ ਸੰਸਥਾਵਾਂ ਦੀ ਭਾਗੀਦਾਰੀ ਸ਼ਾਮਿਲ ਹੈ। ਇਸ ਸਮੱਸਿਆ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਮੇਸ਼ਾ ਗ਼ਰੀਬ ਹੁੰਦੇ ਹਨ ਜੋ ਆਮ ਤੌਰ 'ਤੇ ਆਪਣੀ ਆਮਦਨ ਦਾ ਜ਼ਿਆਦਾਤਰ ਹਿੱਸਾ ਭੋਜਨ 'ਤੇ ਖ਼ਰਚ ਕਰਦੇ ਹਨ। ਸਰਕਾਰ ਹਰ ਸਾਲ 'ਪੋਸ਼ਣ ਮਾਹ' ਮਨਾਉਣ ਲਈ ਇਕ ਅਨੋਖਾ ਵਿਸ਼ਾ ਚੁਣਦੀ ਹੈ। ਪੂਰੇ ਸਤੰਬਰ ਮਹੀਨੇ ਦੌਰਾਨ ਦੇਸ਼ ਭਰ ਵਿਚ ਵਿਭਿੰਨ ਪੱਧਰਾਂ 'ਤੇ ਪੋਸ਼ਣ ਜਾਗਰੂਕਤਾ ਨਾਲ ਸਬੰਧਿਤ ਗਤੀਵਿਧੀਆਂ ਸੰਚਾਲਿਤ ਕਰਨ ਦੀ ਲੋੜ ਹੈ। ਸ਼ਾਸਨ ਨੂੰ 'ਚੰਗਾ' ਤਦ ਹੀ ਮੰਨਿਆ ਜਾ ਸਕਦਾ ਹੈ ਜਦੋਂ ਉਹ ਭੁੱਖ ਅਤੇ ਭੁੱਖਮਰੀ ਨੂੰ ਦੂਰ ਕਰੇ। ਗ਼ਰੀਬਾਂ ਦੀਆਂ ਪੋਸ਼ਣ ਸਬੰਧੀ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

-ਪ੍ਰਸ਼ੋਤਮ ਪੱਤੋ
ਪੱਤੋ ਹੀਰਾ ਸਿੰਘ (ਮੋਗਾ)।

15-09-2021

 ਦੁਖਦਾਈ ਘਟਨਾ

ਮੁੰਬਈ ਸਾਕੀਨਾਕਾ ਵਿਖੇ 32 ਸਾਲਾ ਔਰਤ ਨਾਲ ਜਬਰ ਜਨਾਹ ਤੋਂ ਬਾਅਦ ਉਸ ਨਾਲ ਦਰਿੰਦਗੀ ਕੀਤੀ ਗਈ, ਜਿਸ ਤੋਂ ਬਾਅਦ ਪੀੜਤ ਦੀ ਹਸਪਤਾਲ ਵਿਚ ਮੌਤ ਹੋ ਗਈ। ਇਸ ਦੁਰਘਟਨਾ ਨੇ ਨਿਰਭੈ ਕਾਂਡ ਦੀ ਇਕ ਵਾਰ ਫਿਰ ਯਾਦ ਦਿਵਾ ਦਿੱਤੀ ਹੈ। ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ। ਇਕ ਦੋਸ਼ੀ ਪੁਲਿਸ ਨੇ ਫੜ ਲਿਆ ਹੈ। ਜਿਸ ਤਰ੍ਹਾਂ ਇਹ ਘਟਨਾ ਹੋਈ ਹੈ, ਇਹ ਇਕੱਲੇ ਆਦਮੀ ਦਾ ਕੰਮ ਨਹੀਂ ਹੈ। ਇਸ ਲਈ ਪੁਲਿਸ ਨੂੰ ਇਸ ਮਾਮਲੇ ਦੀ ਪੂਰੀ ਤਫ਼ਤੀਸ਼ ਕਰਕੇ ਇਸ ਵਿਚ ਸ਼ਾਮਿਲ ਹੋਰ ਲੋਕਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਪੂਰੇ ਸਬੂਤ ਇਕੱਠੇ ਕਰਕੇ ਫਾਸਟਰੈਕ ਕੋਰਟ ਰਾਹੀਂ ਜਲਦੀ ਫ਼ੈਸਲਾ ਕਰਾ ਸਜ਼ਾ ਦਿਵਾਈ ਜਾਵੇ। ਸਰਕਾਰ ਨੂੰ ਇਸ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣੀ ਚਾਹੀਦੀ ਹੈ।

-ਗੁਰਮੀਤ ਸਿੰਘ ਵੇਰਕਾ।

ਬਹੁਰੂਪੀਆਂ ਤੋਂ ਬਚ ਕੇ

ਮੇਰੀ ਚਿੱਠੀ ਦਾ ਮਕਸਦ ਸਾਡੇ ਸਮਾਜ ਵਿਚ ਔਰਤ ਦਰਦੀ ਬਣ ਕੇ ਪੇਸ਼ ਆਉਂਦੇ ਬਹੁਰੂਪੀਏ ਭੇੜੀਆਂ ਬਾਰੇ ਚਾਨਣਾ ਪਾਉਣਾ ਹੈ। ਇਹ ਹਰ ਖੇਤਰ ਵਿਚ ਮੌਜੂਦ ਰਹਿੰਦੇ ਹਨ। ਸਾਹਿਤ ਦੇ ਖੇਤਰ ਵਿਚ ਵੀ ਇਨ੍ਹਾਂ ਦੀ ਗਿਣਤੀ ਘੱਟ ਨਹੀਂ ਹੈ। ਜੇਕਰ ਕਿਸੇ ਲੇਖਕ ਔਰਤ ਦੀ ਰਚਨਾ ਅਖ਼ਬਾਰ ਵਿਚ ਛਪ ਜਾਵੇ ਤਾਂ ਇਹ ਭੇੜੀਏ ਉਸ ਦਾ ਨੰਬਰ ਦੇਖ ਕੇ ਝੱਟ ਉਸ ਨੂੰ ਫੋਨ ਕਰਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਬਹੁਤ ਵੱਡੇ ਔਰਤ ਹਿਤੈਸ਼ੀ ਹਾਂ। ਇਥੋਂ ਤੱਕ ਕਿ ਉਸ ਨੂੰ ਭੈਣ-ਭੈਣ ਕਹਿ ਕੇ ਪੂਰੀ ਤਰ੍ਹਾਂ ਝਾਂਸੇ ਵਿਚ ਲੈਣ ਦੀ ਕੋਸ਼ਿਸ਼ ਕਰਦੇ ਹਨ। ਜਿਹੜੀ ਔਰਤ ਇਨ੍ਹਾਂ ਦੀ ਗੱਲ ਨਹੀਂ ਮੰਨਦੀ, ਉਸ ਵਿਰੁੱਧ ਫਿਰ ਅਖ਼ਬਾਰਾਂ ਨੂੰ ਫੇਕ ਮੇਲ ਭੇਜਣ ਲਗਦੇ ਹਨ ਕਿ ਇਸ ਨੇ ਰਚਨਾਵਾਂ ਚੋਰੀ ਕੀਤੀਆਂ ਹਨ ਜਾਂ ਇਹ ਕਿਸੇ ਦੀਆਂ ਰਚਨਾਵਾਂ ਉੱਪਰ ਆਪਣਾ ਨਾਂਅ ਲਿਖ ਕੇ ਭੇਜ ਦਿੰਦੀ ਹੈ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਭੇੜੀਆਂ ਦੀ ਪਛਾਣ ਕਰੋ।

-ਰਾਜਨਦੀਪ ਕੌਰ ਮਾਨ।

ਚੋਣਾਂ ਬਨਾਮ ਵੋਟਰ

ਅਕਸਰ ਚੋਣਾਂ ਦੇ ਨੇੜੇ ਆਉਂਦਿਆਂ ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਲੋਕਾਂ ਵਿਚ ਵਿਚਰਨ ਦੇ ਨਾਲ-ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਤਾਂ ਜੋ ਆਪਣੀ ਪਾਰਟੀ ਨੂੰ ਸੱਤਾ ਵਿਚ ਲਿਆਂਦਾ ਜਾਵੇ। ਆਗਾਮੀ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਵਲੋਂ ਵੀ ਆਪਣੀਆਂ ਸਰਗਰਮੀਆਂ ਇਸ ਵਾਰ ਪਹਿਲਾਂ ਦੇ ਮੁਕਾਬਲੇ ਮੱਠੀਆਂ ਜਾਪ ਰਹੀਆਂ ਹਨ। ਵੋਟਰਾਂ ਵਲੋਂ ਹੁਣ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਭਰਵੇਂ ਸਵਾਗਤ ਦੀ ਜਗ੍ਹਾ ਉਨ੍ਹਾਂ ਕੋਲੋਂ ਪੁੱਛੇ ਜਾ ਰਹੇ ਸਵਾਲਾਂ ਤੋਂ ਲਗਦਾ ਹੈ ਕਿ ਇਸ ਵਾਰ ਲੋਕ ਭਵਿੱਖ ਦੀ ਚਿੰਤਾ ਵਿਚ ਹਨ। ਅੱਜ ਹਰ ਵੋਟਰ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜ਼ਰ ਰਿਹਾ ਹੈ। ਇਸ ਲਈ ਚੋਣਾਂ ਦੌਰਾਨ ਕਿਸੇ ਸਿਆਸੀ ਪਾਰਟੀ ਦਾ ਗੱਲਾਂ ਦੇ ਸਹਾਰੇ ਚੋਣ ਮੈਦਾਨ ਵਿਚ ਨਿੱਤਰਨਾ ਕੋਈ ਆਮ ਗੱਲ ਨਹੀਂ ਹੋਵੇਗੀ।

-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ (ਮਲੇਰਕੋਟਲਾ)।

ਰਿਸ਼ਵਤ, ਸਮਾਜ ਅਤੇ ਸਰਕਾਰ

ਅਜੋਕੇ ਸਮੇਂ ਸਾਡੇ ਸਮਾਜ ਅੰਦਰ ਅਨੇਕਾਂ ਬੁਰਾਈਆਂ, ਕੁਰੀਤੀਆਂ ਪਾਈਆਂ ਜਾ ਰਹੀਆਂ ਹਨ ਜਿਵੇਂ ਦਾਜ, ਫੈਸ਼ਨ, ਮਾਦਾ ਭਰੂਣ ਹੱਤਿਆ, ਅਸ਼ਲੀਲਤਾ, ਨਸ਼ੇ ਆਦਿ। ਇਨ੍ਹਾਂ ਵਿਚੋਂ ਇਕ ਬੁਰਾਈ, ਕੁਰੀਤੀ ਹੈ ਰਿਸ਼ਵਤ। ਬਿਨਾਂ ਸ਼ੱਕ ਇਸ ਸਮਾਜਿਕ ਬੁਰਾਈ ਨੇ ਸਾਡੇ ਸਮਾਜ ਉੱਪਰ ਬੜਾ ਗਹਿਰਾ ਪ੍ਰਭਾਵ ਪਾ ਰੱਖਿਆ ਹੈ ਅਤੇ ਸਾਡੀ ਸਮਾਜਿਕ ਸਿਹਤ ਨੂੰ ਲੱਕੜ ਨੂੰ ਲੱਗੇ ਘੁਣ ਵਾਂਗ ਖੋਖਲਾ ਅਤੇ ਕਮਜ਼ੋਰ ਕਰ ਦਿੱਤਾ ਹੈ। ਸ਼ਾਇਦ ਹੀ ਕੋਈ ਅਜਿਹਾ ਖੇਤਰ ਜਾਂ ਵਰਗ ਹੋਵੇ, ਜੋ ਇਸ ਬੁਰਾਈ ਤੋਂ ਰਹਿਤ ਹੋਵੇ। ਜੇ ਇੰਜ ਕਹਿ ਲਿਆ ਜਾਵੇ ਕਿ ਇਹ ਬੁਰਾਈ (ਰਿਸ਼ਵਤ) ਸਾਡੇ ਹੱਡਾਂ ਵਿਚ ਰਚ ਚੁੱਕੀ ਹੈ ਅਤੇ ਬਲੱਡ ਕੈਂਸਰ ਦਾ ਰੂਪ ਧਾਰਨ ਕਰ ਗਈ ਹੈ ਤਾਂ ਇਸ ਵਿਚ ਕੁਝ ਵੀ ਗ਼ਲਤ ਨਹੀਂ ਹੋਵੇਗਾ। ਸੋ, ਲੋੜ ਹੈ ਇਸ ਰਿਸ਼ਵਤ ਰੂਪੀ ਬੁਰਾਈ ਜੋ ਕਿ ਅਮਰਵੇਲ ਦੀ ਤਰ੍ਹਾਂ ਵਧ-ਫੁੱਲ ਰਹੀ ਹੈ, ਨੂੰ ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ 'ਤੇ ਯੋਗ ਅਤੇ ਢੁੱਕਵੇਂ ਕਦਮ ਉਠਾ ਕੇ ਰੋਕਣ ਦੀ ਤਾਂ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਬਲਕਿ ਵੱਡੀ ਲੋੜ ਵੀ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਰਾਜਨੀਤਕ ਮੇਲੇ ਦੀਆਂ ਤਿਆਰੀਆਂ

ਪਰਵਿੰਦਰ ਸਿੰਘ ਢੀਂਡਸਾ ਦਾ ਲੇਖ 'ਜਮਹੂਰੀ ਸੱਭਿਆਚਾਰ ਵਿਕਸਿਤ ਕਰਨ ਦੀ ਲੋੜ' ਪੜ੍ਹਿਆ। ਹੁਣ ਤਾਂ ਕਹਿਣ ਨੂੰ ਹੀ ਰਹਿ ਗਿਆ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਦੇਸ਼ ਹੈ। ਹੁਣ ਤਾਂ ਭਾਰਤ ਨੂੰ ਲੋਕਤੰਤਰ ਦੇਸ਼ ਕਹਿਣ ਲੱਗਿਆਂ ਵੀ ਸ਼ਰਮ ਮਹਿਸੂਸ ਹੋ ਰਹੀ ਹੈ। ਅੱਜ ਦੇਸ਼ ਸਾਹਮਣੇ ਕਈ ਮਸਲੇ ਮੂੰਹ ਅੱਡੇ ਖੜ੍ਹੇ ਹਨ ਪਰ ਕੋਈ ਵੀ ਇਨ੍ਹਾਂ ਮਸਲਿਆਂ ਵੱਲ ਧਿਆਨ ਨਹੀਂ ਦੇ ਰਿਹਾ। ਕਿਸਾਨ ਵਿਚਾਰੇ ਦਿੱਲੀ ਦੀਆਂ ਸਰਹੱਦਾਂ 'ਤੇ ਦੁੱਖ-ਤਸੀਹੇ ਝੱਲ ਰਹੇ ਹਨ ਅਤੇ ਇਧਰ ਰਾਜਨੀਤਕ ਲੋਕਾਂ ਨੂੰ ਆਪਣੀਆਂ ਗੱਦੀਆਂ ਦੀ ਪਈ ਹੋਈ ਹੈ। ਰਾਜਨੀਤਕ ਮੇਲਾ ਛੇ ਮਹੀਨੇ ਪਹਿਲਾਂ ਹੀ ਭਰ ਗਿਆ ਹੈ। ਹੁਣ ਲੋਕ ਜਾਗ ਗਏ ਹਨ, ਵੋਟਾਂ ਬਟੋਰਨ ਵਾਲਿਆਂ ਨੂੰ ਸਵਾਲ ਪੁੱਛ ਰਹੇ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਸਿੱਧਾ ਜਵਾਬ ਨਹੀਂ ਆਉਂਦਾ। ਰਾਜਨੀਤੀਕਰਨ ਦਾ ਜੋ ਵਰਤਾਰਾ ਚੱਲ ਰਿਹਾ ਹੈ, ਉਸ ਵਿਚ ਇਹ ਲੋਕ ਇਸ ਵਾਰ ਕਾਮਯਾਬ ਨਹੀਂ ਹੋਣਗੇ। ਅੱਜ ਜਮਹੂਰੀਅਤ ਨੂੰ ਬਚਾਉਣ ਦੀ ਲੋੜ ਹੈ। ਵੋਟਰ ਨੂੰ ਆਪਣੀ ਤਾਕਤ ਦਾ ਪਤਾ ਲੱਗ ਗਿਆ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਪ੍ਰੋਫ਼ੈਸਰਾਂ ਤੋਂ ਸੱਖਣੇ ਸਰਕਾਰੀ ਕਾਲਜ

ਪੰਜਾਬੀ ਦੇ ਸਰਕਾਰੀ ਕਾਲਜ ਪਿਛਲੇ ਲੰਮੇ ਸਮੇਂ ਤੋਂ ਰੈਗੂਲਰ ਪ੍ਰੋਫ਼ੈਸਰਾਂ ਦੀ ਘਾਟ ਨਾਲ ਜੂਝ ਰਹੇ ਹਨ। ਤ੍ਰਾਸਦੀ ਦੀ ਗੱਲ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਚੇਰੀ ਸਿੱਖਿਆ ਨੂੰ ਤਰਜੀਹ ਨਹੀਂ ਦਿੱਤੀ। ਪਿਛਲੇ 25 ਸਾਲਾਂ ਤੋਂ ਇਕ ਵੀ ਰੈਗੂਲਰ ਕਾਲਜ ਪ੍ਰੋਫ਼ੈਸਰ ਦੀ ਭਰਤੀ ਨਹੀਂ ਕੀਤੀ ਗਈ ਅਤੇ ਮੌਜੂਦਾ ਪ੍ਰੋਫ਼ੈਸਰਾਂ 'ਚੋਂ ਬਹੁਗਿਣਤੀ 2025 ਤੱਕ ਸੇਵਾ-ਮੁਕਤ ਹੋ ਜਾਣੇ ਹਨ। ਸਰਕਾਰੀ ਕਾਲਜਾਂ ਵਿਚ ਮੱਧ ਵਰਗ ਦੇ ਵਿਦਿਆਰਥੀਆਂ ਤੋਂ ਭਾਰੀ ਪੀ.ਟੀ.ਏ. ਫੰਡ ਲੈ ਕੇ ਗੈਸਟ ਫੈਕਲਟੀ ਅਧਿਆਪਕਾਂ ਨਾਲ ਹੀ ਡੰਗ ਟਪਾਇਆ ਜਾ ਰਿਹਾ ਹੈ। ਸਭ ਤੋਂ ਵੱਡਾ ਮਸਲਾ ਇਹ ਹੈ ਕਿ ਐਮ.ਫਿਲ., ਪੀ.ਐਚ.ਡੀ. ਨੈੱਟ, ਜੇ.ਆਰ.ਐਫ. ਪਾਸ ਵਿਦਵਾਨ ਨੌਜਵਾਨ ਬਹੁਤ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਨ ਨੂੰ ਮਜਬੂਰ ਹਨ ਜਾਂ ਉਮਰ ਹੱਦ ਲੰਘ ਚੁੱਕੇ ਹਨ। ਸਰਕਾਰੀ ਕਾਲਜਾਂ ਵਿਚ ਖੋਜ ਕਾਰਜ ਅਤੇ ਸੋਧ ਕਾਰਜ ਨੂੰ ਵੱਡਾ ਧੱਕਾ ਲੱਗਾ ਹੈ। ਪੰਜਾਬ ਵਿਚ ਕੇਵਲ 47 ਸਰਕਾਰੀ ਕਾਲਜ ਹਨ, ਜਿਨ੍ਹਾਂ ਵਿਚ ਸਾਲ 1990 ਵਿਚ 1873 ਪ੍ਰੋਫ਼ੈਸਰਾਂ ਦੀਆਂ ਅਸਾਮੀਆਂ ਮਨਜ਼ੂਰ ਸਨ, ਜਿਨ੍ਹਾਂ ਵਿਚੋਂ ਮੌਜੂਦਾ ਸਮੇਂ ਵਿਚ 347 ਹੀ ਭਰੀਆਂ ਹੋਈਆਂ ਹਨ। ਇਨ੍ਹਾਂ ਵਿਚੋਂ ਵੀ 39 ਪ੍ਰੋਫ਼ੈਸਰ ਡੈਪੂਟੇਸ਼ਨ 'ਤੇ ਚੰਡੀਗੜ੍ਹ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਮੌਜੂਦਾ ਸਮੇਂ ਅਨੁਸਾਰ ਅਸਾਮੀਆਂ 'ਚ ਤਰਮੀਮਾਂ ਕਰੇ ਅਤੇ ਜਿਵੇਂ ਸਰਕਾਰ ਨੇ ਸਕੂਲ ਸਿੱਖਿਆ ਵਿਭਾਗ ਵਿਚ ਪਿਛਲੇ 5 ਸਾਲਾਂ ਵਿਚ ਹਜ਼ਾਰਾਂ ਅਧਿਆਪਕਾਂ ਦੀ ਭਰਤੀ ਕੀਤੀ ਹੈ, ਉਸੇ ਤਰਜ਼ 'ਤੇ ਕਾਲਜਾਂ ਵਿਚ ਵੀ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ।

-ਮਨਦੀਪ ਸਿੰਘ ਸਿਵੀਆ
ਪਿੰਡ ਜੋੜਕੀ ਅੰਧੇ ਵਾਲੀ, ਜ਼ਿਲ੍ਹਾ ਫਾਜ਼ਿਲਕਾ।

14-09-2021

 ਸਿਆਸੀ ਚੋਣ ਰੈਲੀਆਂ ਅਤੇ ਕਿਸਾਨ

ਇਕ ਪਾਸੇ ਕਿਸਾਨ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ, ਪਰ ਦੂਜੇ ਪਾਸੇ ਸਿਆਸੀ ਪਾਰਟੀਆਂ ਰਾਜ ਗੱਦੀ 'ਤੇ ਬਿਰਾਜਮਾਨ ਹੋਣ ਲਈ ਆਪਣੀਆਂ ਚੋਣ ਰੈਲੀਆਂ ਕਰ ਰਹੀਆਂ ਹਨ। ਕਿਸਾਨਾਂ ਦੇ ਘੋਲ ਦੌਰਾਨ ਲਗਭਗ 600 ਕਿਸਾਨ ਆਪਣੀ ਜਾਨ ਗਵਾ ਗਏ। ਕਿਸਾਨਾਂ ਨੂੰ ਦੁੱਖ ਲਗਦਾ ਹੈ ਜਦੋਂ ਕੋਈ ਸਿਆਸੀ ਪਾਰਟੀ ਵਿਆਹ ਵਰਗਾ ਮਾਹੌਲ ਬਣਾ ਕੇ ਚੋਣ ਰੈਲੀਆਂ ਕਰਦੀ ਹੈ। ਅਜਿਹੇ ਮੌਕੇ ਕਿਸਾਨ ਆਪਣੇ ਦੁੱਖ ਦੱਸ ਕੇ ਲੀਡਰਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਹਨ ਪਰ ਲੀਡਰਾਂ ਅਤੇ ਪੁਲਿਸ ਗੱਠਜੋੜ ਕਾਰਨ ਜਿਥੇ ਹੱਕ ਮੰਗਦੇ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ, ਉਥੇ ਭਰਾ ਮਾਰੂ ਜੰਗ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਮਾਹੌਲ ਨੂੰ ਸੁਖਾਵਾਂ ਰੱਖਣ ਲਈ ਸਿਆਸੀ ਪਾਰਟੀਆਂ ਨੂੰ ਆਪਣੀਆਂ ਸਿਆਸੀ ਰੈਲੀਆਂ ਮੁਲਤਵੀ ਕਰਨੀਆਂ ਚਾਹੀਦੀਆਂ ਹਨ। ਕਿਸਾਨ ਪੱਖੀ ਲੋਕਾਂ ਨੂੰ ਇਨ੍ਹਾਂ ਚੋਣ ਰੈਲੀਆਂ ਵਿਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

-ਇੰਜੀ: ਰਛਪਾਲ ਸਿੰਘ ਚੰਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਇਕ ਉੱਜਲੇ ਭਵਿੱਖ ਦੀ ਨੀਂਹ

ਅਧਿਆਪਕ ਇਕ ਅਜਿਹੀ ਸ਼ਖ਼ਸੀਅਤ ਜਿਸ ਦਾ ਹਰ ਵਿਅਕਤੀ ਦੇ ਜੀਵਨ ਵਿਚ ਬਹੁਤ ਗੂੜ੍ਹਾ ਪ੍ਰਭਾਵ ਹੁੰਦਾ ਹੈ। ਇਹ ਪ੍ਰਭਾਵ ਕਦੀ ਵੀ ਨਕਾਰਾਤਮਿਕ ਨਹੀਂ ਹੁੰਦਾ ਸਗੋਂ ਇਕ ਉੱਜਲੇ ਅਤੇ ਸਫਲ ਭਵਿੱਖ ਦੀ ਮਜ਼ਬੂਤ ਨੀਂਹ ਸਾਬਤ ਹੁੰਦਾ ਹੈ। ਅਧਿਆਪਕ ਆਪਣੇ-ਆਪ ਵਿਚ ਚਾਣਨ ਦੀ ਉਹ ਰੌਸ਼ਨੀ ਹੁੰਦੇ ਹਨ, ਜੋ ਪੂਰੀ ਦੁਨੀਆ ਵਿਚ ਚੰਗੇ ਸਮਾਜ, ਆਪਸੀ ਸਹਿਯੋਗ ਅਤੇ ਇਨਸਾਨੀਅਤ ਦਾ ਪਸਾਰਾ ਕਰਦੇ ਹਨ। ਹਰ ਵਿਦਿਆਰਥੀ ਦੇ ਜੀਵਨ ਵਿਚ ਇਕ ਨਾ ਇਕ ਅਜਿਹਾ ਅਧਿਆਪਕ ਜ਼ਰੂਰ ਹੁੰਦਾ ਹੈ ਜੋ ਉਸ ਦੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਜੀਵਨ ਦੇ ਸਹੀ ਮੰਤਵ ਨੂੰ ਹਾਸਲ ਕਰਨ ਲਈ ਪ੍ਰੇਰਿਤ ਕਰਦਾ ਹੈ। ਮੇਰੀ ਜ਼ਿੰਦਗੀ ਵਿਚ ਵੀ ਇਕ ਇਹੋ ਜਿਹੇ ਅਧਿਆਪਕ ਹਨ ਜਿਨ੍ਹਾਂ ਨੇ ਮੇਰੇ ਅੰਦਰ ਛੁਪੀ ਲਿਖਣ ਦੀ ਕਲਾ ਨੂੰ ਪਛਾਣਨ ਵਿਚ ਬਹੁਤ ਮਦਦ ਕੀਤੀ ਹੈ। ਉਨ੍ਹਾਂ ਦਾ ਨਾਂਅ ਹੈ ਮੰਗਲਾ ਸਾਹਨੀ। ਕਾਲਜ ਵਿਚ ਸਾਨੂੰ ਉਹ ਜਨਰਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਸ਼ਾ ਪੜ੍ਹਾਇਆ ਕਰਦੇ ਸਨ। ਮੰਗਲਾ ਸਾਹਨੀ ਮੈਡਮ ਦੀਆਂ ਕੋਸ਼ਿਸ਼ਾਂ ਸਦਕਾ ਹੀ ਮੈਂ ਅੱਜ ਇਹ ਸਭ ਕੁਝ ਲਿਖਣ ਦੇ ਕਾਬਲ ਹੋਈ ਹਾਂ। ਉਨ੍ਹਾਂ ਕੋਲੋਂ ਪ੍ਰਾਪਤ ਕੀਤੀ ਸਿੱਖਿਆ ਦਾ ਹੀ ਇਹ ਨਤੀਜਾ ਹੈ ਕਿ ਮੈਂ ਵੀ ਆਪਣੀ ਗੱਲ ਅਣਗਿਣਤ ਲੋਕਾਂ ਤੱਕ ਪਹੁੰਚਾਉਣ ਵਿਚ ਸਫਲ ਹੋਈ ਹਾਂ। ਅਖ਼ੀਰ ਵਿਚ ਬਸ ਏਨਾ ਹੀ ਕਹਿਣਾ ਚਾਹੁੰਦੀ ਹਾਂ ਕਿ ਮੰਗਲਾ ਸਾਹਨੀ ਮੈਡਮ, ਤੁਹਾਡਾ ਮੇਰਾ ਮਾਰਗ ਦਰਸ਼ਨ ਕਰਨ ਲਈ ਬਹੁਤ-ਬਹੁਤ ਸ਼ੁਕਰੀਆ!

-ਮਨਪ੍ਰੀਤ ਕੌਰ
ਸ੍ਰੀ ਗੋਇੰਦਵਾਲ ਸਾਹਿਬ।

ਪਾਣੀ ਦੀ ਦੁਰਵਰਤੋਂ

ਪਾਣੀ ਦੀ ਯੋਗਤਾ, ਗੁਣਵੱਤਾ ਅਤੇ ਪ੍ਰਬੰਧਨ ਸਬੰਧੀ 122 ਦੇਸ਼ਾਂ ਦੇ ਸਰਵੇਖਣ ਵਿਚ ਅਸੀਂ 120 ਨੰਬਰ 'ਤੇ ਆਉਂਦੇ ਹਾਂ। ਇਹ ਸਾਡੇ ਲਈ ਖ਼ਤਰੇ ਦੀ ਘੰਟੀ ਹੈ। ਜ਼ਮੀਨ ਉੱਪਰਲਾ ਪਾਣੀ ਅਸੀਂ ਪਿਛਲੇ ਚਾਰ ਦਹਾਕਿਆਂ ਤੋਂ ਗੰਦਾ ਤੇ ਮਲੀਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਪ੍ਰਸ਼ਾਸਨ ਤੇ ਸਰਕਾਰਾਂ ਸਾਨੂੰ ਚੰਗੀ ਸੇਧ ਨਹੀਂ ਦੇ ਰਹੀਆਂ। ਝੋਨਾ ਤੇ ਗੰਨੇ ਦੀ ਫ਼ਸਲ ਬਰਾਬਰ ਪਾਣੀ ਲੈ ਰਹੀਆਂ ਹਨ। ਝੋਨਾ 60 ਕੁ ਦਿਨ ਅਤੇ ਗੰਨਾ ਸਾਲ ਦੀ ਫ਼ਸਲ ਹੋਣ ਕਰਕੇ 310 ਤੋਂ 330 ਦਿਨ ਤੱਕ ਖੁੱਲ੍ਹਾ ਪਾਣੀ ਪੀਂਦਾ ਹੈ ਜਦੋਂ ਕਿ ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਹਰਿਆਣਾ ਦੇ ਕਰਨਾਲ ਵਿਚ ਤੁਪਕਾ ਸਿੰਜਾਈ ਨਾਲ ਖੇਤੀ ਹੁੰਦੀ ਹੈ। ਦੁਨੀਆ ਦਾ ਮੋਹਰੀ ਖੇਤੀ ਪ੍ਰਧਾਨ ਦੇਸ਼ ਇਜ਼ਰਾਈਲ (ਜਿਥੇ ਇਕ ਵੀ ਦਰਿਆ ਨਹੀਂ ਵਹਿੰਦਾ) 'ਚ ਤੁਪਕਾ ਸਿੰਜਾਈ ਨਾਲ ਖੇਤੀ ਹੁੰਦੀ ਹੈ। ਜਿੰਨਾ ਪਾਣੀ ਅਸੀਂ ਧਰਤੀ ਹੇਠੋਂ ਖਿੱਚਦੇ ਹਾਂ, ਓਨਾ ਜ਼ਮੀਨ ਵਿਚ ਵਾਪਸ ਭੇਜਣ ਬਾਰੇ ਨਾ ਅਸੀਂ, ਨਾ ਸਰਕਾਰਾਂ, ਨਾ ਪ੍ਰਸ਼ਾਸਨ ਨੇ ਸੋਚਿਆ ਹੈ ਤੇ ਨਾ ਸ਼ਾਇਦ ਸੋਚਣ। ਹਰ ਇਨਸਾਨ ਨੂੰ ਖ਼ੁਦ ਆਪਣੀ ਜ਼ਿੰਮੇਵਾਰੀ ਸਮਝ ਕੇ ਪਾਣੀ ਦੀ ਦੁਰਵਰਤੋਂ ਰੋਕ ਕੇ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।

-ਮਾ: ਜਸਵੰਤ ਸਿੰਘ
ਬਾਬਾ ਨਾਮਦੇਵ ਪਬਲਿਕ ਸਕੂਲ, ਭੱਟੀਵਾਲ, ਗੁਰਦਾਸਪੁਰ।

ਸੜਕ ਹਾਦਸੇ ਤੇ ਜ਼ਿੰਦਗੀ

ਸੜਕ ਹਾਦਸਿਆਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਜ਼ਿਆਦਾਤਰ ਸੜਕ ਹਾਦਸੇ ਤੇਜ਼ ਰਫ਼ਤਾਰ, ਟੁੱਟੀਆਂ ਸੜਕਾਂ, ਪਸ਼ੂਆਂ ਅਤੇ ਚਾਲਕ ਦੀ ਗ਼ਲਤੀ ਕਰਕੇ ਵਾਪਰ ਰਹੇ ਹਨ। ਕਈ ਵਾਰੀ ਇਨ੍ਹਾਂ ਘਟਨਾਵਾਂ ਵਿਚ ਤੇਜ਼ ਰਫ਼ਤਾਰ, ਜਲਦਬਾਜ਼ੀ ਵੀ ਜ਼ਿੰਮੇਵਾਰ ਹੈ। ਅਸੀਂ ਘਰ ਤੋਂ ਪਹਿਲਾਂ ਤੁਰਨ ਦੀ ਬਜਾਏ ਵਾਹਨ ਦੀ ਰਫ਼ਤਾਰ ਤੇਜ਼ ਕਰਕੇ ਨਿਸਚਿਤ ਸਥਾਨ 'ਤੇ ਪਹੁੰਚਣਾ ਤਾਂ ਚਾਹੁੰਦੇ ਹਾਂ ਪਰ ਅਸੀਂ ਕਦੀ ਨਹੀਂ ਸੋਚਦੇ ਕਿ ਅਸੀਂ ਖ਼ੁਦ ਦੀ ਜ਼ਿੰਦਗੀ ਅਤੇ ਦੂਜਿਆਂ ਦੀ ਜ਼ਿੰਦਗੀ ਲਈ ਵੀ ਮੁਸੀਬਤ ਪੈਦਾ ਕਰ ਰਹੇ ਹਾਂ। ਸਾਨੂੰ ਸੜਕਾਂ ਦੇ ਕਿਨਾਰੇ ਲੱਗੇ ਟ੍ਰੈਫਿਕ ਚਿੰਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹੱਦ ਤੋਂ ਜ਼ਿਆਦਾ ਤੇਜ਼ ਵਾਹਨ ਕਦੇ ਨਹੀਂ ਚਲਾਉਣਾ ਚਾਹੀਦਾ। ਸੜਕ ਤੇ ਆਵਾਜਾਈ ਮੰਤਰਾਲੇ ਨੂੰ ਵੀ ਸਮੇਂ-ਸਮੇਂ 'ਤੇ ਸੜਕਾਂ ਦੀ ਮੁਰੰਮਤ ਕਰਨੀ ਚਾਹੀਦੀ ਹੈ, ਇਸ ਨਾਲ ਅਸੀਂ ਖ਼ੁਦ ਨੂੰ ਅਤੇ ਦੂਜਿਆਂ ਨੂੰ ਜ਼ਿੰਦਗੀ ਦੀ ਦੁਰਘਟਨਾ ਤੋਂ ਬਚਾ ਸਕਦੇ ਹਾਂ।

-ਹਰਪ੍ਰੀਤ ਸਿੰਘ
ਡਾਇਟ ਸੰਗਰੂਰ।

ਕਿਸਾਨੀ ਅੰਦੋਲਨ ਤੇ ਰਾਜਸੀ ਪਾਰਟੀਆਂ

ਸਮਾਜ ਦੇ ਹਰ ਵਰਗ ਦੇ ਲੋਕਾਂ ਵਲੋਂ ਮਿਲੇ ਭਰਪੂਰ ਸਮਰਥਨ ਕਰਕੇ ਕਿਸਾਨੀ ਅੰਦੋਲਨ ਆਪਣੀ ਸਿਖ਼ਰ 'ਤੇ ਹੈ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਆਪਣਾ ਚੋਣ ਪ੍ਰਚਾਰ ਕਰਨ ਲਈ ਤਰਲੋ ਮੱਛੀ ਹੋ ਰਹੀਆਂ ਹਨ। ਸਾਰੀਆਂ ਰਾਜਨੀਤਕ ਪਾਰਟੀਆਂ ਆਪਣਾ ਸਿਆਸੀ ਪੈਂਤੜਾ ਖੇਡਦਿਆਂ ਆਪਣੇ-ਆਪ ਨੂੰ ਸਭ ਤੋਂ ਵੱਧ ਪੰਜਾਬ ਅਤੇ ਕਿਸਾਨ ਹਿਤੈਸ਼ੀ ਹੋਣ ਦਾ ਢਿੰਡੋਰਾ ਪਿੱਟ ਰਹੀਆਂ ਹਨ। ਉਧਰ ਸੰਯੁਕਤ ਕਿਸਾਨ ਮੋਰਚੇ ਵਲੋਂ ਰਾਜਨੀਤਕ ਪਾਰਟੀਆਂ ਨੂੰ ਮੋਰਚੇ ਤੋਂ ਦੂਰ ਰੱਖਣ ਦਾ ਲਿਆ ਗਿਆ ਸਟੈਂਡ ਰਾਜਨੀਤਕ ਪਾਰਟੀਆਂ ਲਈ ਦੋ ਧਾਰੀ ਤਲਵਾਰ ਸਾਬਤ ਹੋ ਰਿਹਾ ਹੈ। ਸੱਤਾ ਵਿਚ ਆਈਆਂ ਸਾਰੀਆਂ ਰਾਜਸੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਦੀ ਕਾਇਆ ਕਲਪ ਕਰਨ ਦੀ ਥਾਂ ਪੰਜਾਬ ਦੇ ਕੁਦਰਤੀ ਸਰੋਤਾਂ ਅਤੇ ਖਜ਼ਾਨੇ ਨੂੰ ਲੁੱਟ ਕੇ ਅੱਜ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਚਾੜ੍ਹ ਦਿੱਤਾ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।

13-09-2021

 ਨਵੀਂ ਵਾਹਨ ਸਕਰੈਪ ਨੀਤੀ
ਪਿਛਲੇ ਦਿਨੀਂ 'ਅਜੀਤ' 'ਚ (8 ਸਤੰਬਰ) ਨੂੰ ਡਾ. ਅਮਨਪ੍ਰੀਤ ਸਿੰਘ ਬਰਾੜ ਦਾ 'ਨਵੀਂ ਵਾਹਨ ਸਕਰੈਪ ਨੀਤੀ 2021 ਦੇ ਫਾਇਦੇ ਅਤੇ ਨੁਕਸਾਨ' ਲੇਖ ਪੜ੍ਹਿਆ। ਲੇਖ ਪੜ੍ਹ ਕੇ ਦਿਮਾਗ ਨੂੰ ਇਕਦਮ ਝਟਕਾ ਲੱਗਾ ਕਿਉਂਕਿ ਲੇਖਕ ਨੇ ਨਿਚੋੜ ਕੱਢ ਕੇ ਦੱਸ ਦਿੱਤਾ ਹੈ ਕਿ ਕੇਂਦਰ ਸਰਕਾਰ ਦੀ ਨੀਤੀ ਦਾ ਦੇਸ਼ ਨੂੰ ਖਾਸ ਕਰਕੇ ਮੱਧ ਅਤੇ ਗ਼ਰੀਬ ਵਰਗ ਨੂੰ ਨੁਕਸਾਨ ਹੋਵੇਗਾ।
ਮੋਦੀ ਸਰਕਾਰ ਧੜਾਧੜ ਆਮ ਲੋਕਾਂ 'ਤੇ ਅਜਿਹੇ ਕਾਨੂੰਨ ਥੋਪ ਰਹੀ ਹੈ ਜਿਨ੍ਹਾਂ ਦਾ ਧਨਾਢ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਗ਼ਰੀਬ ਲੋਕਾਂ ਦਾ ਨੁਕਸਾਨ ਹੋਵੇਗਾ। ਜਦ ਕਿ ਲੋਕਾਂ ਵਲੋਂ ਵੋਟਾਂ ਰਾਹੀਂ ਚੁਣੀ ਸਰਕਾਰ ਨੂੰ ਗ਼ਰੀਬ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਲੇਬਰ ਕਾਨੂੰਨ ਅਤੇ ਕਿਸਾਨੀ ਸਬੰਧੀ ਕਾਨੂੰਨ ਲਾਗੂ ਹੋਣ ਕਰਕੇ ਕਿਸਾਨ ਅਤੇ ਮਜ਼ਦੂਰ ਪਿਛਲੇ ਲਗਭਗ 9 ਮਹੀਨੇ ਤੋਂ ਦਿੱਲੀ ਦੇ ਬਾਰਡਰਾਂ 'ਤੇ ਦਿਨ-ਰਾਤ ਧਰਨੇ ਲਾ ਕੇ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਗ਼ਲਤ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕੋਰੋਨਾ ਦੀ ਮਾਰ ਹੇਠ ਆਈ ਜਨਤਾ 'ਤੇ ਹੋਰ ਮਾਰੂ ਕਾਨੂੰਨ ਥੋਪ ਰਹੀ ਹੈ। ਅੱਛੇ ਦਿਨਾਂ ਦਾ ਲਾਰਾ ਲਾ ਕੇ ਮੋਦੀ ਸਰਕਾਰ ਨੇ ਉਹ ਦਿਨ ਦਿਖਾ ਦਿੱਤੇ, ਜਿਨ੍ਹਾਂ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ।


-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ, ਜ਼ਿਲ੍ਹਾ ਮੋਗਾ।


ਸ਼ਲਾਘਾਯੋਗ ਲੇਖ
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' 'ਚ 'ਜਿਨ ਪ੍ਰੇਮ ਕੀਓ' ਲੇਖ ਲੜੀ ਤਹਿਤ 'ਹੀਰ ਰਾਂਝਾ' ਅਤੇ 'ਮਿਰਜ਼ਾ ਸਾਹਿਬਾਂ' ਬਾਰੇ ਪੜ੍ਹਿਆ ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਸਨ। ਲੇਖਕ ਡਾ. ਸਰਬਜੀਤ ਕੌਰ ਸੰਧਾਵਾਲੀਆ ਵਧਾਈ ਦੀ ਪਾਤਰ ਹੈ। ਹੀਰ-ਰਾਂਝਾ ਅਤੇ ਮਿਰਜ਼ਾ-ਸਾਹਿਬਾਂ ਦੇ ਚਿੱਤਰ ਵੀ ਸ਼ਲਾਘਾਯੋਗ ਸਨ। ਇਸੇ ਹੀ ਤਰ੍ਹਾਂ 'ਸਾਡੇ ਮਹਿਮਾਨ ਪਰਿੰਦੇ' ਵੀ ਜਾਣਕਾਰੀ ਭਰਪੂਰ ਹੁੰਦਾ ਹੈ। ਇਨ੍ਹਾਂ ਵਿਚ ਪੰਛੀਆਂ ਦੀਆਂ ਗੱਲਾਂ ਬਾਰੇ ਨਵੀਂ-ਨਵੀਂ ਜਾਣਕਾਰੀ ਮਿਲਦੀ। ਪੰਛੀਆਂ ਦੀਆਂ ਫੋਟੋਆਂ ਵੀ ਕਾਬਲ-ਏ-ਤਾਰੀਫ਼ ਹੁੰਦੀਆਂ ਹਨ। ਇਸ ਲਈ ਮਨੀਸ਼ ਆਹੂਜਾ ਦੇ ਅਸੀਂ ਧੰਨਵਾਦੀ ਹਾਂ ਅਤੇ 'ਮੈਗਜ਼ੀਨ' ਅੰਕ ਵਧੀਆ ਹੁੰਦਾ ਹੈ।


-ਸੰਢੋਰੀਆ ਸੁੱਖੇਵਾਲੀਆ
ਅਧਿਆਪਕ, ਨਾਭਾ (ਪਟਿਆਲਾ)।


ਪੁਲਿਸ ਬਨਾਮ ਰਾਜਨੀਤੀ
ਗੁਰਪ੍ਰੀਤ ਸਿੰਘ ਚੱਠਾ ਦੀ ਰਚਨਾ 'ਜਮਹੂਰੀਅਤ ਲਈ ਘਾਤਕ ਹੈ ਹਲਕਾ ਇੰਚਾਰਜ ਤੇ ਪੁਲਿਸ ਦਾ ਗੱਠਜੋੜ' ਪੜ੍ਹੀ। ਕਾਬਲੇ ਗੌਰ, ਕਾਬਲੇ ਤਾਰੀਫ ਸੀ। ਪੁਲਿਸ ਤੇ ਲੀਡਰਾਂ ਦੇ ਸਬੰਧਾਂ ਦਾ ਇਹ ਨਵਾਂ ਮਾਮਲਾ ਨਹੀਂ ਹੈ। ਅਪਰਾਧੀਆਂ ਤੇ ਲੀਡਰਾਂ ਤੇ ਪੁਲਿਸ ਦੀ ਮਿਲੀਭੁਗਤ ਤੋਂ ਸਾਰੀ ਦੁਨੀਆ ਭਲੀ-ਭਾਂਤ ਜਾਣੂ ਹੈ। ਕਿੰਨੀ ਵਾਰ ਸੁਪਰੀਮ ਕੋਰਟ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਪੁਲਿਸ ਸੁਧਾਰਾਂ, ਅਪਰਾਧਿਕ ਪ੍ਰਵਿਰਤੀ ਵਾਲੇ ਲੋਕਾਂ 'ਤੇ ਚੋਣਾਂ ਲੜਨ 'ਤੇ ਰੋਕ ਲਗਾਉਣ ਲਈ ਕਿਹਾ ਹੈ ਪਰ ਇਨ੍ਹਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ। ਕੇਂਦਰ ਸਰਕਾਰ ਨੂੰ ਅਪਰਾਧਕ ਪ੍ਰਵਿਰਤੀ ਵਾਲੇ ਲੋਕਾਂ 'ਤੇ ਜਦੋਂ ਉਨ੍ਹਾਂ ਕੋਲੋਂ ਪੂਰਨ ਬਹੁਮਤ ਹੈ, ਸਦਨ ਵਿਚ ਕਾਨੂੰਨ ਪਾਸ ਕਰਵਾ ਕੇ ਚੋਣ ਲੜਨ 'ਤੇ ਰੋਕ ਲਗਾ ਕੇ ਇਹ ਜਸ ਖੱਟ ਲੈਣਾ ਚਾਹੀਦਾ ਹੈ। ਅਦਾਲਤਾਂ ਦੀ ਸੁਸਤ ਰਫ਼ਤਾਰ ਨੂੰ ਤੇਜ਼ ਕਰਨ ਲਈ ਫਾਸਟ੍ਰੈਕ ਅਦਾਲਤਾਂ ਦਾ ਗਠਨ ਕਰਨਾ ਚਾਹੀਦਾ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।


ਮਾਂ-ਬੋਲੀ ਦਾ ਸਤਿਕਾਰ
ਹਰੇਕ ਇਨਸਾਨ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ, ਮਾਂ ਜਨਮ ਦੇਣ ਵਾਲੀ, ਧਰਤੀ ਮਾਂ ਜਿਸ ਦੀ ਗੋਦ ਵਿਚ ਜਨਮ ਤੋਂ ਮੌਤ ਦੇ ਸਫਰ ਤੱਕ, ਮਾਂ-ਬੋਲੀ ਜੋ ਬੱਚਾ ਮਾਂ ਤੋਂ ਸਿਖਦਾ ਹੈ। ਘਰਾਂ ਵਿਚ ਪੰਜਾਬੀ ਮਾਂ ਬੋਲੀ ਨਾਲ ਮਤਰੇਈ ਮਾਂ ਵਾਲਾ ਸਲੂਕ ਨਾ ਕਰੀਏ ਕਿਉਂਕਿ ਹੋਰ ਬੋਲੀਆਂ ਤੇ ਭਾਸ਼ਾਵਾਂ ਸਿੱਖਣਾ ਕੋਈ ਗੁਨਾਹ ਨਹੀਂ, ਵਧੀਆ ਗੱਲ ਹੈ ਪਰ ਪੰਜਾਬੀ ਮਾਂ-ਬੋਲੀ ਨੂੰ ਬਣਦਾ ਸਤਿਕਾਰ ਦੇਈਏ ਅਤੇ ਕਦਰ ਕਰੀਏ। ਦੁਨੀਆ ਵਿਚ 6000 ਬੋਲੀਆਂ ਵਿਚੋਂ ਪੰਜਾਬੀ 12ਵੇਂ ਸਥਾਨ 'ਤੇ ਹੈ, ਇਸ ਦਾ ਸੱਭਿਆਚਾਰਕ ਵਿਰਸਾ ਵਿਸ਼ਾਲ ਹੈ। ਇਸ ਦੇ ਅਮੀਰ ਵਿਰਸੇ ਨੂੰ ਕਾਇਮ ਰੱਖਣ ਲਈ ਆਪਾਂ ਸਭ ਆਪਣੇ ਪੱਧਰ 'ਤੇ ਸਾਰਥਿਕ ਉਪਰਾਲੇ ਕਰਦੇ ਰਹੀਏ। ਸਰਕਾਰਾਂ ਦੀਆਂ ਬੇਰੁਖੀਆਂ ਤੋਂ ਤਾਂ ਅਸੀਂ ਭਲੀ-ਭਾਂਤ ਜਾਣੂ ਹਾਂ ਪਰ ਸਰਕਾਰਾਂ ਨੂੰ ਵੀ ਪੰਜਾਬੀ ਮਾਂ-ਬੋਲੀ ਲਈ ਹੋਰ ਯਤਨ ਕਰਨੇ ਚਾਹੀਦੇ ਹਨ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਹੁਸ਼ਿਆਰਪੁਰ।


'ਵੈਕਸੀਨੇਸ਼ਨ ਆਨ ਵੀਲ੍ਹਜ਼' ਮੁਹਿੰਮ
ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਵਿਚਕਾਰ, ਟੀਕਾਕਰਨ ਮੁਹਿੰਮ ਨੂੰ ਤੇਜ਼ੀ ਨਾਲ ਪੂਰਾ ਕਰਨ ਅਤੇ ਹਰ ਵਰਗ ਦੇ ਲੋਕਾਂ ਤੱਕ ਕੋਰੋਨਾ ਵੈਕਸੀ ਪਹੁੰਚਾਉਣ ਲਈ ਦਿੱਲੀ ਵਿਚ ਇਕ ਸ਼ੁਰੂਆਤ ਕੀਤੀ ਗਈ ਹੈ। 'ਵੈਕਸੀਨੇਸ਼ਨ ਆਨ ਵੀਲ੍ਹਜ਼' ਮੁਹਿੰਮ ਜਿਸ ਦੇ ਤਹਿਤ ਟੀਕਾਕਰਨ ਕੇਂਦਰ ਲੋਕਾਂ ਤੱਕ ਪਹੁੰਚੇਗਾ, ਇਸ ਮੁੁਿਹੰਮ ਵਿਚ ਉਨ੍ਹਾਂ ਮਜ਼ਦੂਰ ਵਰਗ ਦੇ ਟੀਕਾਕਰਨ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਕੋਲ ਮੋਬਾਈਲ ਫੋਨ ਜਾਂ ਆਨਲਾਈਨ ਟੀਕਾ ਸਲਾਟ ਬੁੱਕ ਕਰਨ ਦੀ ਸਹੂਲਤ ਜਾਂ ਜਾਣਕਾਰੀ ਨਹੀਂ ਹੈ। ਇਹੀ ਕਾਰਨ ਹੈ ਕਿ ਇਥੇ ਬਿਨਾਂ ਨਿਯੁਕਤੀ ਦੇ ਮਜ਼ਦੂਰਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੀ ਟੀਕਾਕਰਨ ਮੁਹਿੰਮ ਪਹਿਲੀ ਵਾਰ ਦਿੱਲੀ ਵਿਚ ਚਲਾਈ ਜਾ ਰਹੀ ਹੈ। ਇਹ ਮੁਹਿੰਮ ਸਰਕਾਰ ਨੂੰ ਦੇਸ਼ ਭਰ 'ਚ ਚਲਾਉਣੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੇ ਲੋਕ ਛੇਤੀ ਤੋਂ ਛੇਤੀ ਟੀਕਾਕਰਨ ਕਰਵਾ ਸਕਣ ਅਤੇ ਦੇਸ਼ 'ਚ ਹਰ ਵਰਗ ਦੇ ਲੋਕ ਟੀਕਾ ਲਗਵਾ ਸਕਣ।


-ਨੇਹਾ ਜਮਾਲ, ਮੁਹਾਲੀ


ਫ਼ਸਲਾਂ ਦਾ ਸਮਰਥਨ ਮੁੱਲ
ਹਾਲ ਹੀ ਵਿਚ ਕੇਂਦਰ ਸਰਕਾਰ ਵਲੋਂ ਹਾੜ੍ਹੀ ਦੀਆਂ 6 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧਾ ਕੀਤਾ ਗਿਆ ਹੈ। ਕਣਕ ਦੇ ਮੁੱਲ ਵਿਚ 40 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਜੋ ਕਿ 1975 ਰੁਪਏ ਤੋਂ ਵਧ ਕੇ ਹੁਣ 2015 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਅੱਜ ਮਹਿੰਗਾਈ ਸਿਖਰਾਂ 'ਤੇ ਪੁੱਜ ਗਈ ਹੈ। ਡੀਜ਼ਲ-ਪੈਟਰੋਲ ਦਾ ਅੰਕੜਾ ਲਗਭਗ 100 ਰੁਪਏ ਤੋਂ ਉੱਪਰ ਹੋ ਚੁੱਕਿਆ ਹੈ। ਕੇਂਦਰ ਸਰਕਾਰ ਵਲੋਂ ਕਣਕ ਦੇ ਮੁੱਲ ਵਿਚ 40 ਰੁਪਏ ਦਾ ਵਾਧਾ ਕਰਕੇ ਕਿਸਾਨਾਂ ਨਾਲ ਮਜ਼ਾਕ ਕੀਤਾ ਗਿਆ ਹੈ। ਦੇਖਿਆ ਜਾਵੇ ਤਾਂ ਖੇਤੀ ਵਿਚ ਵਰਤੇ ਜਾਣ ਵਾਲੇ ਹਰ ਉਪਕਰਨ ਮਹਿੰਗੇ ਹੋ ਗਏ ਹਨ। ਬੀਜ ਜਿਣਸਾਂ ਦੇ ਭਾਅ ਵੀ ਵਧ ਰਹੇ ਹਨ। ਪਿੱਛੇ ਜਿਹੇ ਡੀ.ਏ.ਪੀ. ਖਾਦ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ। ਉਧਰ ਪ੍ਰਧਾਨ ਮੰਤਰੀ ਨੇ ਫਿਰ ਇਕ ਵਾਰ ਖੇਤੀ ਕਾਨੂੰਨਾਂ ਦੇ ਸੋਹਲੇ ਗਾਏ। ਕਿਹਾ ਕਿ ਇਹ ਖੇਤੀ ਵੱਲ ਕਿਸਾਨਾਂ ਲਈ ਨਵੀਂ ਕ੍ਰਾਂਤੀ ਲੈ ਕੇ ਆਉਣਗੇ। ਹਾੜ੍ਹੀ ਦੀਆਂ ਫ਼ਸਲਾਂ ਦੇ ਐਮ.ਐਸ.ਪੀ. ਵਿਚ ਵਾਧੇ ਨਾਲ ਕਿਸਾਨਾਂ ਨੂੰ ਵੱਧ ਲਾਭ ਮਿਲੇਗਾ। ਪਿੱਛੇ ਜਿਹੇ ਮਾਲਵਾ ਖੇਤਰ ਵਿਚ ਜੋ ਨਰਮੇ ਦਾ ਸਰਕਾਰੀ ਭਾਅ 5850 ਰੁਪਏ ਸੀ, ਉਸ 'ਤੇ ਕਿਸਾਨਾਂ ਦਾ ਨਰਮਾ ਨਹੀਂ ਵਿਕਿਆ। ਕਿਸਾਨਾਂ ਨੂੰ 4700 ਰੁਪਏ ਤੋਂ 5 ਹਜ਼ਾਰ ਰੁਪਏ ਦੇ ਵਿਚ ਨਰਮਾ ਵੇਚਣਾ ਪਿਆ। ਅੱਜ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਦੀ ਇਕੋ ਹੀ ਮੰਗ ਹੈ ਕਿ ਐਮ.ਐਸ.ਪੀ. ਨੂੰ ਕਾਨੂੰਨੀ ਜਾਮਾ ਪਹਿਨਾਇਆ ਜਾਵੇ ਤੇ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣ।


-ਸੰਜੀਵ ਸਿੰਘ ਸੈਣੀ

10-09-2021

 ਵਿਗਿਆਨਕ ਸੂਝ
ਸੰਪੂਰਨ ਵਾਤਾਵਰਨ, ਸਮਾਜ ਤੇ ਨਿੱਜੀ ਜੀਵਨ ਨੂੰ ਖੁਸ਼ਹਾਲ ਤੇ ਤੰਦਰੁਸਤ ਬਣਾਉਣ ਲਈ ਵਿਗਿਆਨਕ ਸੂਝ ਨੂੰ ਅਪਣਾਉਣਾ ਜ਼ਰੂਰੀ ਹੈ। ਵਿਗਿਆਨਕ ਸੂਝ-ਬੂਝ ਤੋਂ ਭਾਵ ਹੈ ਸਚਾਈ ਦੀ ਖੋਜ 'ਤੇ ਜ਼ੋਰ ਦੇਣਾ ਅਤੇ ਹਮੇਸ਼ਾ ਤੱਥਾਂ ਤੇ ਸਬੂਤਾਂ ਦੇ ਆਧਾਰ 'ਤੇ ਅਧਿਐਨ ਕਰਨਾ। ਵਿਗਿਆਨ ਵਿਚ ਕੰਮਾਂ ਨੂੰ ਤਰਤੀਬ-ਬੱਧ ਤੇ ਕ੍ਰਮਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ ਤੇ ਨਾਲ ਹੀ ਸਿਧਾਂਤਾਂ ਤੇ ਪ੍ਰਯੋਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਵਿਗਿਆਨ ਦਾ ਖੇਤਰ ਕੇਵਲ ਵਿੱਦਿਅਕ ਵਿਸ਼ੇ ਜਿਵੇਂ ਕਿ ਭੌਤਿਕ ਵਿਗਿਆਨ ਰਸਾਇਣਕ ਵਿਗਿਆਨ ਅਤੇ ਜੀਵ ਵਿਗਿਆਨ ਤੱਕ ਹੀ ਸੀਮਤ ਨਹੀਂ ਹੈ ਸਗੋਂ ਇਸ ਤੋਂ ਵੀ ਵਧੇਰੇ ਹੈ। ਸਚਾਈ ਤਾਂ ਇਹ ਹੈ ਕਿ ਹਰੇਕ ਸਾਧਾਰਨ ਪ੍ਰਕਾਰ ਦੇ ਸਮਝੇ ਜਾਂਦੇ ਕੰਮਾਂ ਵਿਚ ਵੀ ਵਿਗਿਆਨ ਛੁਪਿਆ ਹੁੰਦਾ ਹੈ। ਲੋੜ ਸਿਰਫ ਉਸ ਵਿਗਿਆਨ ਨੂੰ ਲੱਭਣ ਦੀ ਹੁੰਦੀ ਹੈ। ਵਿਗਿਆਨਕ ਸੂਝ ਨਾਲ ਸਾਧਾਰਨ ਘਰੇਲੂ ਕੰਮਾਂਕਾਰਾਂ, ਖੇਤੀਬਾੜੀ ਤੇ ਵਪਾਰ ਆਦਿ ਨੂੰ ਵਧੇਰੇ ਲਾਭਕਾਰੀ ਬਣਾਉਣਾ ਸੰਭਵ ਹੈ। ਅਸੀਂ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ਾਂ ਵਿਚ ਜਾ ਕੇ ਮਾਮੂਲੀ ਤੇ ਸਾਧਾਰਨ ਜਿਹੇ ਕੰਮ ਕਰਦੇ ਹਾਂ। ਫ਼ਰਕ ਸਿਰਫ ਵਿਗਿਆਨਕ ਸੂਝ ਅਪਣਾਉਣ ਦਾ ਹੀ ਹੈ।


-ਬਿਹਾਲਾ ਸਿੰਘ
ਪਿੰਡ : ਨੌਨੀਤਪੁਰ, ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ)।


ਕਾਲੋਨੀਆਂ 'ਚ ਲੱਗੇ ਗੇਟ
ਵੱਡੇ ਤੇ ਛੋਟੇ ਸ਼ਹਿਰਾਂ ਦੀਆਂ ਰਿਹਾਇਸ਼ੀ ਕਾਲੋਨੀਆਂ ਦੀਆਂ ਗਲੀਆਂ ਦੇ ਬਾਹਰ ਗੇਟ ਬਹੁਤੇ ਕਾਲੋਨੀ ਨਿਵਾਸੀ ਆਪਣੀ ਹੀ ਮਰਜ਼ੀ ਨਾਲ ਲਗਾ ਲੈਂਦੇ ਹਨ। ਜਿਹੜੀਆਂ ਗਲੀਆਂ ਅੱਗੋਂ ਬੰਦ ਹਨ, ਉਥੇ ਤਾਂ ਰਾਹਗੀਰਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ ਪ੍ਰੰਤੂ ਜਿਹੜੀਆਂ ਗਲੀਆਂ ਦਾ ਨਿਕਾਸ ਅੱਗੇ ਨਿਕਲਦਾ ਹੈ, ਉਥੇ ਅਕਸਰ ਗੇਟ ਬੰਦ ਹੋਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੇਟ ਲਗਾਉਣ ਸਬੰਧੀ ਨਗਰ ਨਿਗਮਾਂ ਆਦਿ ਨੇ ਨਿਰਧਾਰਤ ਫੀਸ ਰੱਖੀ ਹੋਈ ਹੈ ਅਤੇ ਹਰ ਸਾਲ ਰੀਵਿਊ ਫੀਸ ਵੀ ਜਮ੍ਹਾਂ ਕਰਾਉਣ ਦੇ ਨਾਲ-ਨਾਲ ਗੇਟ 'ਤੇ ਕੈਮਰੇ, ਰਾਤ ਨੂੰ ਰੌਸ਼ਨੀ ਦਾ ਪ੍ਰਬੰਧ ਕਰਨ, ਚੌਕੀਦਾਰ ਰੱਖਣ ਅਤੇ ਗਰਮੀਆਂ, ਸਰਦੀਆਂ ਵਿਚ ਗੇਟ ਰਾਤ ਨੂੰ ਬੰਦ ਕਰਨ ਤੇ ਸਵੇਰੇ ਖੋਲ੍ਹਣ ਦਾ ਸਮਾਂ ਵੀ ਨਿਰਧਾਰਤ ਕੀਤਾ ਹੋਇਆ ਹੈ। ਭਾਵੇਂ ਇਸ ਸਬੰਧੀ ਕੁਝ ਨੂੰ ਜਾਣਕਾਰੀ ਹੋਵੇ, ਪ੍ਰੰਤੂ ਬਹੁਤੀ ਥਾਈਂ ਕਾਲੋਨੀ ਨਿਵਾਸੀ ਇਸ ਤੋਂ ਅਨਜਾਣ ਹਨ। ਸਾਨੂੰ ਗਲੀ ਦੇ ਬਾਹਰ ਗੇਟ ਲਗਾਉਣ ਤੋਂ ਪਹਿਲਾਂ ਰਾਹਗੀਰਾਂ ਨੂੰ ਆਉਂਦੀਆਂ ਮੁਸ਼ਕਿਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਉਥੇ ਹੀ ਸਬੰਧਿਤ ਵਿਭਾਗ ਵਲੋਂ ਬਣਾਏ ਗਏ ਨਿਯਮਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ।


ਪਛੜੀਆਂ ਜਾਤੀਆਂ ਦੀ ਨਜ਼ਰਅੰਦਾਜ਼ੀ
ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਪਛੜੀਆਂ ਜਾਤੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਸਭ ਤੋਂ ਪਹਿਲਾਂ ਪਛੜੀਆਂ ਜਾਤੀਆਂ ਨਾਲ ਸਬੰਧਿਤ ਵਿਅਕਤੀਆਂ ਨੂੰ ਪਤਾ ਹੀ ਨਹੀਂ ਕਿ ਪਛੜੀ ਜਾਤੀ ਆਯੋਗ ਦਾ ਦਫ਼ਤਰ ਕਿਹੜੀ ਜਗ੍ਹਾ ਸਥਿਤ ਹੈ? ਇਸ ਦਾ ਚੇਅਰਮੈਨ ਅਤੇ ਮੈਂਬਰ ਕਿਹੜੇ ਹਨ? ਆਪਣੀ ਸ਼ਿਕਾਇਤ ਦੀ ਦਰਖ਼ਾਸਤ ਕਿੱਥੇ ਦੇ ਸਕਦੇ ਹਨ? ਇਸ ਬਾਰੇ ਆਮ ਪਛੜੀ ਸ਼੍ਰੇਣੀ ਦੇ ਵਿਅਕਤੀਆਂ ਨੂੰ ਬਿਲਕੁਲ ਨਹੀਂ ਪਤਾ। ਮੇਰਾ ਆਪ ਅਨੁਭਵ ਹੈ ਕਿ ਕੇਂਦਰ ਅਤੇ ਰਾਜ ਸਰਕਾਰ ਨੂੰ ਪਛੜੀਆਂ ਜਾਤੀਆਂ ਆਯੋਗ ਦੇ ਦਫ਼ਤਰ, ਚੇਅਰਮੈਨ ਅਤੇ ਮੈਂਬਰਾਂ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ। ਪਛੜੀਆਂ ਜਾਤੀਆਂ ਦੇ ਨਾਲ ਸਬੰਧਿਤ ਵਿਅਕਤੀ ਆਪਣੀ ਸ਼ਿਕਾਇਤ ਕਿੱਥੇ ਭੇਜ ਸਕਦੇ ਹਨ? ਕਿਵੇਂ ਭੇਜ ਸਕਦੇ ਹਨ? ਇਸ ਬਾਰੇ ਪੂਰੀ ਜਾਣਕਾਰੀ ਦੇਣਾ ਕੇਂਦਰ ਤੇ ਪੰਜਾਬ ਸਰਕਾਰ ਦਾ ਫ਼ਰਜ਼ ਹੈ।


-ਬਲਵਿੰਦਰ ਸਿੰਘ ਖੁਰਮੀ, ਮਲੋਟ।


ਸਿਆਸੀ ਰੈਲੀਆਂ
ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤਕਰੀਬਨ ਚੋਣਾਂ ਦੇ ਨਜ਼ਦੀਕ ਆ ਕੇ ਹੀ ਲੋਕਾਂ ਨੂੰ ਉਲਝਾਉਣ ਲਈ ਰੈਲੀਆਂ ਕਰਦੀਆਂ ਹਨ। ਇਹ ਰੈਲੀਆਂ ਲੋਕਾਂ ਨੂੰ ਅਗਲੀਆਂ ਪਿਛਲੀਆਂ ਸਾਰੀਆਂ ਮੰਗਾਂ 'ਤੇ ਪਰਦਾ ਪਾਉਣ ਲਈ ਕੀਤੀਆਂ ਜਾਂਦੀਆਂ ਹਨ ਤੇ ਭੋਲੇ-ਭਾਲੇ ਲੋਕਾਂ ਨੂੰ ਨਵੇਂ ਝਾਂਸੇ ਦੇ ਕੇ ਫਸਾਇਆ ਜਾਂਦਾ ਹੈ। ਇਨ੍ਹਾਂ ਵਿਚ ਲੋਕਾਂ ਨੂੰ ਆਟਾ, ਦਾਲ ਤੇ ਬਿਜਲੀ ਆਦਿ ਦੇ ਬਿੱਲ ਮੁਆਫ਼ੀ, ਕਰਜ਼ਾ ਮੁਆਫ਼ੀ ਦੇ ਲਾਲਚ ਦਿੱਤੇ ਜਾਂਦੇ ਹਨ ਤੇ ਸਾਡੇ ਪਿੰਡਾਂ ਦੇ ਲੋਕ ਇਨ੍ਹਾਂ ਸਕੀਮਾਂ ਤਹਿਤ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਉਮੀਦਵਾਰਾਂ ਨੂੰ ਜਿਤਾਉਣ ਲਈ ਪੱਬਾਂ ਭਾਰ ਹੋ ਕੇ ਜਿਤਾਉਂਦੇ ਹਨ। ਜੇ ਇਹ ਸਰਕਾਰਾਂ ਲੋਕਾਂ ਨੂੰ ਚੰਗਾ ਰੁਜ਼ਗਾਰ ਦੇਣ, ਆਪਣੇ ਵਾਅਦਿਆਂ ਤੋਂ ਨਾ ਮੁੱਕਰਨ ਤਾਂ ਉਨ੍ਹਾਂ ਨੂੰ ਰੈਲੀਆਂ ਕਰਨ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਤੇ ਨਾ ਪਵੇਗੀ ਅਤੇ ਨਾ ਹੀ ਕੋਈ ਫਾਲਤੂ ਖ਼ਰਚਾ ਹੋਵੇਗਾ। ਜੇ ਸਰਕਾਰ ਹਰ ਇਕ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦੇਵੇਗੀ ਤਾਂ ਸਾਡੇ ਦੇਸ਼ ਵਿਚ ਨਸ਼ੇ ਵੀ ਆਪਣੇ ਆਪ ਖ਼ਤਮ ਹੋ ਜਾਣਗੇ। ਆਪਸੀ ਤਕਰਾਰ ਵੀ ਖ਼ਤਮ ਹੋਵੇਗਾ।


-ਸੁਖਚੈਨ ਸਿੰਘ
ਠੱਠੀ ਭਾਈ।


ਇਹ ਵਰਤਾਰਾ ਕਿੰਨਾ ਕੁ ਸਹੀ?

ਜਦੋਂ ਕੋਈ ਵੀ ਵਿਅਕਤੀ ਕਿਸੇ ਦਫ਼ਤਰ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿਚ ਆਪਣੇ ਕੰਮਕਾਜ ਕਰਵਾਉਣ ਲਈ ਜਾਂਦਾ ਹੈ ਤਾਂ ਬਹੁਤੀਆਂ ਥਾਵਾਂ 'ਤੇ ਉਸ ਦਾ ਲਿਬਾਸ (ਪਹਿਰਾਵਾ) ਵੇਖਿਆ ਜਾਂਦਾ ਹੈ। ਜੇ ਉਸ ਦੇ ਪੈਂਟ-ਸ਼ਰਟ ਪੂਰੀ ਟੌਹਰ ਹੈ ਤਾਂ ਉਸ ਨਾਲ ਵਧੀਆ ਵਿਹਾਰ ਕੀਤਾ ਜਾਂਦਾ ਹੈ। ਜੇ ਉਸ ਦੇ ਸਾਧਾਰਨ ਕੱਪੜੇ, ਸਾਦਾ ਲਿਬਾਸ ਹੈ ਤਾਂ ਉਸ ਨਾਲ ਹੋਰ ਵਿਹਾਰ ਕੀਤਾ ਜਾਂਦਾ ਹੈ ਜਦੋਂ ਕਿ ਸਰਕਾਰੀ ਜਾਂ ਪ੍ਰਾਈਵੇਟ ਦਫ਼ਤਰ ਸਾਰਿਆਂ ਦੇ ਸਾਂਝੇ ਹੁੰਦੇ ਹਨ। ਜੋ ਕੁਰਸੀ 'ਤੇ ਬੈਠਾ ਹੈ, ਉਹ ਸਾਰਿਆਂ ਦਾ ਸਾਂਝਾ ਇਕ ਸੇਵਾਦਾਰ ਹੁੰਦਾ ਹੈ। ਉਸ ਕੋਲ ਕੋਈ ਵੀ ਆਪਣੇ ਕੰਮ-ਧੰਦੇ ਕਰਵਾਉਣ ਲਈ ਆ ਸਕਦਾ ਹੈ। ਉਥੇ ਬੈਠੇ ਅਫ਼ਸਰਾਂ ਨੂੰ ਸਾਰਿਆਂ ਨਾਲ ਇਕੋ ਜਿਹਾ ਵਰਤਾਰਾ ਕਰਨਾ ਚਾਹੀਦਾ ਹੈ। ਜੇ ਅਸੀਂ ਪੜ੍ਹੇ-ਲਿਖੇ ਹੋ ਕੇ ਅਜਿਹਾ ਵਿਹਾਰ ਨਹੀਂ ਕਰਾਂਗੇ ਤਾਂ ਅਸੀਂ ਦੂਜਿਆਂ ਨੂੰ ਕੀ ਸਿੱਖਿਆ ਦੇਵਾਂਗੇ। ਆਸ ਹੈ ਕਿ ਇਨ੍ਹਾਂ ਗੱਲਾਂ ਵੱਲ ਸਾਡੇ ਸੂਝਵਾਨ ਵੀਰ ਜ਼ਰੂਰ ਧਿਆਨ ਦੇਣਗੇ।


-ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ, ਮੋਗਾ।

09-09-2021

 ਉਮੀਦਵਾਰ ਬਨਾਮ ਪ੍ਰੀਖਿਆ ਕੇਂਦਰ
ਅਕਸਰ ਜਦੋਂ ਕਿਸੇ ਸਰਕਾਰ ਦਾ ਕਾਰਜਕਾਲ ਅੰਤਿਮ ਪੜਾਅ ਵੱਲ ਜਾ ਰਿਹਾ ਹੁੰਦਾ ਹੈ ਤਾਂ ਚੋਣਾਂ ਸਿਰ 'ਤੇ ਆਉਂਦੀਆਂ ਦਿਖਾਈ ਦਿੰਦੀਆਂ ਹਨ। ਤਦ ਸਰਕਾਰਾਂ ਨੂੰ ਸੱਤਾ ਦੇ ਨਸ਼ੇ ਤੋਂ ਬਾਹਰ ਆ ਕੇ ਲੋਕਾਂ ਦੀ ਯਾਦ ਆਉਂਦੀ ਹੈ। ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਨਾਂਅ ਹਰ ਵਿਭਾਗ ਵਿਚ ਨਾ-ਮਾਤਰ ਪੋਸਟਾਂ ਕੱਢ ਕੇ ਨੌਜਵਾਨ ਉਮੀਦਵਾਰਾਂ ਨਾਲ ਜਿਥੇ ਕੋਝੇ ਮਜ਼ਾਕ ਕੀਤੇ ਜਾਂਦੇ ਹਨ, ਉਥੇ ਹੀ ਉਮੀਦਵਾਰਾਂ ਦੇ ਪ੍ਰੀਖਿਆ ਕੇਂਦਰ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਦੇ ਕੇ ਉਨ੍ਹਾਂ 'ਤੇ ਜਿਥੇ ਆਰਥਿਕ ਬੋਝ ਦਾ ਵਾਧਾ ਕੀਤਾ ਜਾਂਦਾ ਹੈ, ਉਥੇ ਹੀ ਅਣਜਾਣ ਇਲਾਕੇ ਵਿਚ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਲੱਭਣ ਲਈ ਇਧਰ-ਉਧਰ ਭਟਕਣ ਦਾ ਖਮਿਆਜ਼ਾ ਭੁਗਤਦੇ ਆਮ ਦੇਖਿਆ ਜਾ ਸਕਦਾ ਹੈ। ਸਰਕਾਰਾਂ ਸ਼ਾਇਦ ਇਸ ਗੱਲ ਤੋਂ ਵਾਕਿਫ਼ ਹੀ ਨਹੀਂ ਹਨ ਕਿ ਜੋ ਉਮੀਦਵਾਰ ਨੌਕਰੀ ਲਈ ਪੇਪਰ ਦੇਣ ਜਾਂਦੇ ਹਨ, ਉਨ੍ਹਾਂ ਵਿਚੋਂ ਬਹੁਗਿਣਤੀ ਅਜਿਹੇ ਉਮੀਦਵਾਰਾਂ ਦੀ ਹੁੰਦੀ ਹੈ ਜੋ ਆਰਥਿਕ ਪੱਖੋਂ ਬਿਲਕੁਲ ਹੀ ਕਮਜ਼ੋਰ ਹੁੰਦੇ ਹਨ ਤੇ ਜਿਨ੍ਹਾਂ ਕੋਲ ਲੰਮੀ ਦੂਰੀ 'ਤੇ ਜਾਣ ਲਈ ਸ਼ਾਇਦ ਪੈਸਾ ਵੀ ਨਾ ਹੋਵੇ। ਇਸ ਲਈ ਸਰਕਾਰਾਂ ਨੂੰ ਹਮੇਸ਼ਾ ਹਰ ਵਰਗ ਦੇ ਉਮੀਦਵਾਰਾਂ ਦੇ ਹਿਤਾਂ ਨੂੰ ਧਿਆਨ 'ਚ ਰੱਖ ਕੇ ਪ੍ਰੀਖਿਆ ਕੇਂਦਰ ਬਣਾਉਣੇ ਚਾਹੀਦੇ ਹਨ।


-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ, ਜ਼ਿਲ੍ਹਾ ਮਲੇਰਕੋਟਲਾ।


ਗੁਰੂ-ਚੇਲੇ ਦਾ ਰਿਸ਼ਤਾ
'ਅਜੀਤ ਮੈਗਜ਼ੀਨ' 'ਤੇ ਗੁਰਜੋਤ ਕੌਰ ਦੀ ਰਚਨਾ 'ਕਿਤੇ ਘਟ ਤਾਂ ਨਹੀਂ ਰਿਹਾ ਅਧਿਆਪਕ-ਵਿਦਿਆਰਥੀ ਵਾਲਾ ਨਿੱਘ' ਪੜ੍ਹੀ। ਕਾਬਲੇ-ਗ਼ੌਰ ਸੀ। ਪਹਿਲਾਂ ਅਧਿਆਪਕ ਜੀਅ-ਜਾਨ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਸੀ। ਉਨ੍ਹਾਂ ਵਿਚ ਗੁਰੂ ਅਤੇ ਸ਼ਿਸ਼ ਦਾ ਰਿਸ਼ਤਾ ਸਾਰੀ ਉਮਰ ਕਾਇਮ ਰਹਿੰਦਾ ਸੀ। ਉਦੋਂ ਦੇ ਪੜ੍ਹੇ ਬੱਚੇ ਵੱਡਿਆਂ-ਵੱਡਿਆਂ ਅਹੁਦਿਆਂ 'ਤੇ ਗਏ ਸਨ। ਹੁਣ ਸਕੂਲ ਦੁਕਾਨਦਾਰੀਆਂ ਬਣ ਗਏ ਹਨ। ਅਧਿਆਪਕ ਵੀ ਠੇਕੇ 'ਤੇ ਭਰਤੀ ਹੋਣ ਕਰਕੇ ਤਨਖਾਹ ਘੱਟ ਹੋਣ ਨਾਲ ਮਜਬੂਰਨ ਟਿਊਸ਼ਨਾਂ ਦਾ ਸਹਾਰਾ ਲੈਂਦੇ ਹਨ। ਪਹਿਲਾਂ ਬੱਚਿਆਂ ਨੂੰ ਅਧਿਆਪਕਾਂ ਦਾ ਡਰ ਹੁੰਦਾ ਸੀ, ਹੁਣ ਬੱਚਿਆਂ ਨੂੰ ਅਧਿਆਪਕਾਂ ਨੇ ਮਾਰਨਾ ਤਾਂ ਕੀ ਝਿੜਕ ਵੀ ਨਹੀਂ ਸਕਦੇ। ਸਰਕਾਰ ਨੂੰ ਅਧਿਆਪਕ ਦਿਵਸ 'ਤੇ ਕੱਚੇ ਅਧਿਆਪਕਾਂ ਨੂੰ ਪੱਕਿਆਂ ਕਰਕੇ ਉਨ੍ਹਾਂ ਨੂੰ ਵਾਜਬ ਤਨਖ਼ਾਹ ਦੇ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਗੁਰੂ ਅਤੇ ਸ਼ਿਸ਼ ਦਾ ਰਿਸ਼ਤਾ ਫਿਰ ਬਹਾਲ ਕਰਨਾ ਚਾਹੀਦਾ ਹੈ।


-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।


ਜੰਕ ਫੂਡ ਦਾ ਰੁਝਾਨ
ਸਾਡੇ ਬੱਚਿਆਂ ਦੀ ਜੰਕ ਫੂਡ ਵਿਚ ਦਿਲਚਸਪੀ ਦਿਨੋ-ਦਿਨ ਵਧ ਰਹੀ ਹੈ। ਇਸ ਨਾਲ ਸਿਰਫ ਪੈਸਾ ਹੀ ਫਜ਼ੂਲ ਖ਼ਰਚ ਨਹੀਂ ਹੁੰਦਾ ਸਗੋਂ ਸਿਹਤ ਪੱਖੋਂ ਵੀ ਨਿਰੰਤਰ ਸਾਡੀ ਨੌਜਵਾਨ ਪੀੜ੍ਹੀ ਦਾ ਵੱਡਾ ਨੁਕਸਾਨ ਹੁੰਦਾ ਜਾ ਰਿਹਾ ਹੈ, ਤੇ ਹੋ ਵੀ ਚੁੱਕਾ ਹੈ। ਬੱਚਿਆਂ ਨੂੰ ਹਰ ਰੋਜ਼ ਜੰਕ ਫੂਡ ਖਾਣ ਨਾਲ ਪੇਟ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਮ ਹੋ ਰਹੀਆਂ ਹਨ। ਇਸ ਗ੍ਰਿਫ਼ਤ ਦਾ ਸ਼ਿਕਾਰ ਬੱਚੇ ਹੀ ਨਹੀਂ ਸਗੋਂ ਮਾਂ-ਬਾਪ ਵੀ ਹੋ ਚੁੱਕੇ ਹਨ, ਕਈ ਔਰਤਾਂ ਆਪਣੇ ਆਦਮੀਆਂ ਦੇ ਬਰਾਬਰ ਕੰਮ ਕਰਨ ਕਰਕੇ ਥੱਕ ਜਾਂਦੀਆਂ ਹਨ, ਜਿਸ ਕਰਕੇ ਉਹ ਥੱਕ ਜਾਣ ਕਰਕੇ ਜੰਕ ਫੂਡ ਦੀ ਵਰਤੋਂ ਜ਼ਿਆਦਾ ਕਰਦੀਆਂ ਹਨ ਤੇ ਉਨ੍ਹਾਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਵੀ ਜੰਕ ਫੂਡ ਵੱਲ ਧੱਕ ਦਿੱਤਾ। ਪੱਛਮੀ ਦੇਸ਼ਾਂ ਵਿਚ ਜੰਕ ਫੂਡ ਖਾਣ ਦਾ ਰਿਵਾਜ ਬਹੁਤ ਹੈ, ਪਰ ਉਸ ਦੀ ਗੁਣਵੱਤਾ ਵਧੀਆ ਹੁੰਦੀ ਹੈ। ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਦੇ ਨਫ਼ਾ-ਨੁਕਸਾਨ ਦੱਸਣ ਦੀ ਸਖ਼ਤ ਜ਼ਰੂਰਤ ਹੈ।


-ਕੰਵਰਦੀਪ ਸਿੰਘ ਭੱਲਾ (ਪਿੱਪਲਾਂ ਵਾਲਾ)
ਰਿਕਵਰੀ ਅਫ਼ਸਰ ਸਹਿਕਾਰੀ ਬੈਂਕ, ਹੁਸ਼ਿਆਰਪੁਰ।


ਮਹਿੰਗਾਈ 'ਤੇ ਕਾਬੂ ਪਾਉਣ ਸਰਕਾਰਾਂ
ਪਿਛਲੇ ਹਫ਼ਤੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿਚ 25 ਰੁਪਏ ਦਾ ਵਾਧਾ ਹੋਇਆ। ਹਰ ਮਹੀਨੇ ਗੈਸ ਸਿਲੰਡਰ ਦੀ ਕੀਮਤ ਵਧ ਰਹੀ ਹੈ। ਮੌਜੂਦਾ ਗੈਸ ਸਿਲੰਡਰ ਦੀ ਕੀਮਤ 900 ਰੁਪਏ ਦੇ ਆਸ-ਪਾਸ ਹੋ ਚੁੱਕੀ ਹੈ। ਵਪਾਰਕ ਸਿਲੰਡਰ ਦੀ ਕੀਮਤ ਵੀ 1600 ਤੋਂ ਉੱਪਰ ਹੋ ਚੁੱਕੀ ਹੈ। ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਜਿਵੇਂ ਦਾਲਾਂ, ਦੁੱਧ, ਤੇਲ ਦੀਆਂ ਕੀਮਤਾਂ ਲਗਾਤਾਰ ਆਸਮਾਨ ਛੂਹ ਰਹੀਆਂ ਹਨ। ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਸਿਖ਼ਰਾਂ 'ਤੇ ਹਨ। ਆਮ ਲੋਕਾਂ ਲਈ ਦੋ ਸਮੇਂ ਦੀ ਰੋਟੀ ਦਾ ਹੀਲਾ-ਵਸੀਲਾ ਕਰਨਾ ਮੁਸ਼ਕਿਲ ਹੋ ਗਿਆ ਹੈ। ਇਕ ਤਾਂ ਮਹਾਂਮਾਰੀ ਕਾਰਨ ਲੱਖਾਂ ਲੋਕਾਂ ਦੀ ਆਮਦਨ ਘੱਟ ਗਈ ਹੈ। ਤਾਲਾਬੰਦੀ ਦੌਰਾਨ ਕੰਮਕਾਜ ਠੱਪ ਹੋ ਜਾਣ 'ਤੇ ਲੱਖਾਂ ਲੋਕਾਂ ਦਾ ਰੁਜ਼ਗਾਰ ਖੁੱਸਣ ਕਾਰਨ ਜ਼ਿੰਦਗੀ ਬਸਰ ਕਰਨੀ ਮੁਸ਼ਕਿਲ ਹੋ ਚੁੱਕੀ ਹੈ। ਉਧਰ ਸਰਕਾਰ ਹਰ ਚੀਜ਼ ਵਿਚ ਵਾਧਾ ਕਰਕੇ ਆਮ ਲੋਕਾਂ 'ਤੇ ਬੋਝ ਪਾ ਰਹੀ ਹੈ। ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਤਾਲਮੇਲ ਬਣਾ ਕੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਸੰਜੀਦਾ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਆਮ ਜਨਤਾ ਨੂੰ ਕੁਝ ਰਾਹਤ ਮਿਲ ਸਕੇ।


-ਸੰਜੀਵ ਸਿੰਘ ਸੈਣੀ, ਮੁਹਾਲੀ।


ਨਸ਼ਾ ਮੁਕਾਓ, ਜੀਵਨ ਬਚਾਓ
ਸਾਡੇ ਸਮਾਜ ਵਿਚ ਦਿਨੋ-ਦਿਨ ਵਧਦਾ ਜਾਂਦਾ ਨਸ਼ਾ, ਇਨਸਾਨ ਦੀ ਜਾਨ ਦਾ ਦੁਸ਼ਮਣ ਬਣ ਗਿਆ ਹੈ। ਨਸ਼ਾ ਇਨਸਾਨ ਦੀ ਜ਼ਿੰਦਗੀ ਤਾਂ ਖਤਮ ਕਰਦਾ ਹੀ ਹੈ ਅਤੇ ਨਾਲ ਦੀ ਨਾਲ ਉਹ ਆਪਣੇ ਪਰਿਵਾਰ ਨੂੰ ਵੀ ਮੁਕਾ ਲੈਂਦਾ ਹੈ, ਨਸ਼ਾ ਕਰਨ ਵਾਲਾ ਇਨਸਾਨ ਆਪਣੇ ਪਰਿਵਾਰ, ਸੱਜਣ, ਮਿੱਤਰ ਕਿਸੇ ਨੂੰ ਵੀ ਚੰਗਾ ਨਹੀਂ ਸਮਝਦਾ। ਨਸ਼ਾ ਮੁਕਤ ਕੇਂਦਰ ਖੁੱਲ੍ਹਣ ਦੇ ਬਾਵਜੂਦ ਵੀ ਸਾਡਾ ਸਮਾਜ ਨਸ਼ੇ ਨਾਲ ਜੁੜਿਆ ਪਿਆ ਹੈ, ਲੋਕ ਆਪਣਾ ਘਰ ਬਾਰ ਨਸ਼ੇ ਵਿਚ ਰੋੜਦੇ ਜਾਂਦੇ ਹਨ। ਗਰੀਬ ਪਰਿਵਾਰ ਦਾ ਜਿਊਂਦੇ ਜੀਅ ਮਰਨ ਹੋਇਆ ਹੁੰਦਾ ਹੈ। ਆਖਰ ਵਿਚ ਇਹ ਹੀ ਕਿਹਾ ਜਾਉਗਾ 'ਨਸ਼ਾ ਮੁਕਾਓ, ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਬਚਾਓ।'


-ਕਿਰਨਦੀਪ
ਕੇ.ਐਮ.ਵੀ., ਹਰਦੀਪ ਨਗਰ, (ਜਲੰਧਰ)।

08-09-2021

 ਕਿਸਾਨਾਂ 'ਤੇ ਹਮਲਾ ਨਿੰਦਣਯੋਗ

ਪਿਛਲੇ ਦਿਨੀਂ ਹਰਿਆਣਾ ਸਰਕਾਰ ਵਲੋਂ ਆਪਣੇ ਹੱਕਾਂ ਦੀ ਸ਼ਾਂਤਮਈ ਲੜਾਈ ਲੜ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ, ਜਿਸ ਵਿਚ ਇਕ ਕਿਸਾਨ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਕਈ ਕਿਸਾਨ ਗੰਭੀਰ ਹਾਲਤ ਵਿਚ ਜ਼ਖ਼ਮੀ ਹੋਏ ਹਨ। ਕੇਂਦਰ ਦੀ ਭਾਜਪਾ ਸਰਕਾਰ ਜਾਂ ਆਖ ਲਈਏ ਕਿ ਖੱਟਰ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਅਜਿਹੇ ਵਰਤਾਰੇ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ।
ਕੋਈ ਵੀ ਸਰਕਾਰ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਨ ਨਹੀਂ ਕਰ ਰਹੀ, ਕਈ ਸੂਬਿਆਂ ਵਿਚ ਵੋਟਾਂ ਨੇੜੇ ਆਉਣ ਕਰਕੇ ਕਿਸਾਨਾਂ ਨੂੰ ਸਹਿਮਤੀ ਤਾਂ ਦਿੱਤੀ ਜਾ ਰਹੀ ਹੈ ਪਰ ਕੋਈ ਕਾਗਜ਼ੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹੀ ਵਜ੍ਹਾ ਹੈ ਕਿ ਕਿਸਾਨਾਂ ਨੂੰ ਡਰਾਉਣ ਲਈ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ ਤਾਂ ਕਿ ਕਿਸਾਨ ਇਸ ਧਰਨੇ ਨੂੰ ਸਮਾਪਤ ਕਰਨ। ਪਰ ਅਜਿਹੇ ਹਮਲਿਆਂ ਜਾਂ ਡਰਾਵਿਆਂ ਤੋਂ ਬਿਨਾਂ ਜੇ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰ ਦਿੰਦੀ ਹੈ ਤਾਂ ਸਭ ਕੁਝ ਆਮ ਹੋ ਸਕਦਾ ਹੈ।

-ਲੈਕਚਰਾਰ ਸੁਖਦੀਪ ਸਿੰਘ ਸੁਖਾਣਾ
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।

ਮਿਹਨਤ ਦਾ ਫਲ

ਮਨੁੱਖ ਚਾਹੇ ਤਾਂ ਕੀ ਹਾਸਲ ਨਹੀਂ ਕਰ ਸਕਦਾ? ਪਰਮਾਤਮਾ ਨੇ ਮਨੁੱਖ ਨੂੰ ਸੋਚਣ ਲਈ ਸੋਝੀ ਅਤੇ ਮਿਹਨਤ ਕਰਨ ਲਈ ਹੱਥਾਂ-ਪੈਰਾਂ ਦੀ ਦਾਤ ਬਖ਼ਸ਼ੀ ਹੈ। ਸਮੇਂ ਦੀ ਕਦਰ ਕਰਕੇ, ਮਿਹਨਤ ਸਦਕਾ ਮੰਜ਼ਿਲ ਨੂੰ ਪ੍ਰਾਪਤ ਕਰਨਾ ਮਨੁੱਖ ਉੱਪਰ ਨਿਰਭਰ ਕਰਦਾ ਹੈ। ਹਾਰ-ਜਿੱਤ ਜ਼ਿੰਦਗੀ ਦੇ ਦੋ ਪਹਿਲੂ ਹਨ, ਜਿੱਤ ਤਾਂ ਅਸੀਂ ਖਿੜੇ ਮੱਥੇ ਸਵੀਕਾਰ ਕਰ ਲੈਂਦੇ ਹਾਂ ਪਰ ਹਾਰ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਨੂੰ ਸਿੱਟਾ ਹਮੇਸ਼ਾ ਸਾਡੇ ਯਤਨਾਂ ਦਾ ਹੀ ਪ੍ਰਾਪਤ ਹੁੰਦਾ ਹੈ। ਅਮਰੀਕਾ ਦੇ ਵਿਗਿਆਨੀ ਥੋਮਸ ਐਡੀਸਨ ਨੇ 1000 ਯਤਨਾਂ ਮਗਰੋਂ ਬਲਬ ਦੀ ਖੋਜ ਕੀਤੀ ਅਤੇ ਐਡੀਸਨ ਦੀ ਮਿਹਨਤ ਸਦਕਾ ਅੱਜ ਸਾਰਾ ਵਿਸ਼ਵ ਰੌਸ਼ਨਾਅ ਗਿਆ। ਕਾਮਯਾਬੀ ਕਦੇ ਵੀ ਇਕ ਦਿਨ ਵਿਚ ਨਹੀਂ ਮਿਲਦੀ ਪਰ ਜੇ ਮਨ ਬਣਾ ਲਈਏ ਫਿਰ ਇਕ ਦਿਨ ਜ਼ਰੂਰ ਮਿਲਦੀ ਹੈ। ਸੋ, ਜ਼ਿੰਦਗੀ ਵਿਚ ਨਿਰਾਸ਼ ਹੋ ਕੇ ਬੈਠਣ ਨਾਲੋਂ ਮਿਹਨਤ ਆਤਮ-ਵਿਸ਼ਵਾਸ ਅਤੇ ਜਜ਼ਬੇ ਨੂੰ ਸਫਲਤਾ ਦੀ ਕੂੰਜੀ ਬਣਾਈਏ।

-ਸਿਮਰਨਦੀਪ ਕੌਰ ਬੇਦੀ, ਘੁਮਾਣ।

ਕੀ ਇਹ ਇਨਸਾਫ਼ ਹੋ ਰਿਹਾ ਹੈ?

ਕਈ ਮਹੀਨੇ ਹੋ ਗਏ ਧਰਨੇ ਲੱਗਿਆਂ ਨੂੰ। ਸਰਕਾਰਾਂ ਦੇ ਕੰਨਾਂ 'ਤੇ ਅਜੇ ਤੱਕ ਜੂੰ ਨਹੀਂ ਸਰਕੀ, ਜੇ ਸਰਕੀ ਤਾਂ ਅੱਤਿਆਚਾਰ ਦੀ। ਕੀ ਖੇਤੀ ਸੈਕਟਰ 'ਤੇ ਸੂਬਿਆਂ ਦਾ ਕੋਈ ਅਧਿਕਾਰ ਨਹੀਂ? ਸਾਰੇ ਅਧਿਕਾਰ ਕੇਂਦਰ ਦੇ ਹੱਥ ਕਿਉਂ? ਸੂਬੇ ਆਪਣੀ ਮਰਜ਼ੀ ਨਾਲ ਫੈਸਲੇ ਲੈ ਸਕਦੇ ਹਨ। ਉਨ੍ਹਾਂ ਦਾ ਅਧਿਕਾਰਤ ਖੇਤਰ ਹੈ, ਨਾ ਕਿ ਕੇਂਦਰ ਦਾ। ਕੀ ਇਸ ਤਰ੍ਹਾਂ ਮਸਲੇ ਹੱਲ ਹੋ ਜਾਣਗੇ? ਇਹ ਤਾਂ ਹੋਰ ਵੀ ਗੁੰਝਲਦਾਰ ਹੋ ਜਾਣਗੇ। ਤਾਲਿਬਾਨੀ ਹਕੂਮਤ ਤੇ ਸਾਡੀਆਂ ਸਰਕਾਰਾਂ ਵਿਚ ਕੋਈ ਫਰਕ ਨਜ਼ਰ ਨਹੀਂ ਆਉਂਦਾ? ਜਾਂ ਘਰ ਹੋਵੇ (ਸਮਾਜ) ਜਾਂ ਦੇਸ਼ ਹੈ ਜਿਥੇ ਤਤਕਾਰ ਹੋਵੇ, ਜੋ ਲੋਕ ਕਹਿਣ ਉਹ ਸਰਕਾਰਾਂ ਨਾ ਮੰਨਣ, ਜੋ ਸਰਕਾਰਾਂ ਕਹਿਣ ਉਨ੍ਹਾਂ ਨੂੰ ਲੋਕ ਨਾ ਮੰਨਣ ਤਾਂ ਕੀ ਤਰੱਕੀ ਹੋ ਸਕਦੀ ਹੈ? ਹਾਂ, ਕਾਗਜ਼ਾਂ 'ਚ ਜ਼ਰੂਰ ਪਰ ਅਸਲੀਅਤ ਵਿਚ ਨਹੀਂ। ਜੋ ਫੈਸਲੇ ਲਏ ਜਾਂਦੇ ਹਨ, ਉਸ 'ਤੇ ਸਾਰਿਆਂ ਦੀ ਰਜ਼ਾਮੰਦੀ ਜ਼ਰੂਰ ਹੋਣੀ ਚਾਹੀਦੀ ਹੈ। ਲੋਕਤੰਤਰ ਨੂੰ ਲੋਕਤੰਤਰ ਰਹਿਣ ਦਿੱਤਾ ਜਾਵੇ ਨਾ ਕਿ ਡੰਡੇ ਦੁਆਰਾ ਦਬਾਇਆ ਜਾਵੇ। ਸਾਨੂੰ ਆਪਸ ਵਿਚ ਬੈਠ ਕੇ ਮਸਲੇ ਨਜਿੱਠ ਲੈਣੇ ਚਾਹੀਦੇ ਹਨ। ਅਜੇ ਵੀ ਮੌਕਾ ਹੈ ਸਰਕਾਰਾਂ ਨੂੰ ਆਪਣੇ ਵੱਲ ਝਾਤੀ ਮਾਰ ਕੇ ਇਨ੍ਹਾਂ ਖੇਤੀ ਕਾਨੂੰਨਾਂ ਸਬੰਧੀ ਫੈਸਲਿਆਂ 'ਤੇ ਮੁੜ ਵਿਚਾਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਅਸੀਂ ਵੀ ਆਪਣੀਆਂ ਸਰਕਾਰਾਂ 'ਤੇ ਮਾਣ ਕਰ ਸਕੀਏ।

-ਹਰਪ੍ਰੀਤ ਸਿੰਘ ਪੱਤੋ
ਪਿੰਡ ਪੱਤੋ ਹੀਰਾ ਸਿੰਘ।

ਮਾਂ-ਬੋਲੀ

ਅੱਜਕਲ੍ਹ ਪੰਜਾਬ ਵਾਸੀ ਬਹੁਗਿਣਤੀ ਅੰਗਰੇਜ਼ੀ ਅਤੇ ਹਿੰਦੀ ਪੜ੍ਹ, ਬੋਲ ਅਤੇ ਸਮਝ ਨਹੀਂ ਸਕਦੇ। ਪੰਜਾਬ ਵਿਚ ਥਾਂ-ਥਾਂ 'ਤੇ ਬੋਰਡ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੇ ਹੋਏ ਹਨ। ਇਹ ਧੱਕਾ ਆਕਾਸ਼ਵਾਣੀ ਅਤੇ ਦੂਰਦਰਸ਼ਨ ਵਾਲੇ ਪਹਿਲਾਂ ਹੀ ਸਾਡੇ ਨਾਲ ਕਰ ਰਹੇ ਹਨ ਪਰ ਉਹ ਕੇਂਦਰ ਸਰਕਾਰ ਦੇ ਅਧੀਨ ਹਨ। ਪਰ ਲੋਕ ਸੰਪਰਕ ਵਿਭਾਗ ਤਾਂ ਪੰਜਾਬ ਸਰਕਾਰ ਦੇ ਅਧੀਨ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਹੈ ਕਿ ਮਾਂ-ਬੋਲੀ ਨੂੰ ਲਾਗੂ ਕਰਨ ਲਈ ਸ੍ਰੀ ਲਛਮਣ ਸਿੰਘ ਗਿੱਲ ਬਣ ਕੇ ਨਿੱਤਰੋ, ਜਿਸ ਨੇ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਕਮਰ ਕੱਸੀ ਸੀ। ਮਾਂ-ਬੋਲੀ ਉਹ ਕਰਾਮਾਤ ਕਰ ਸਕਦੀ ਹੈ ਜੋ ਨਾ ਪੈਸਾ ਕਰ ਸਕਦਾ ਹੈ, ਨਾ ਕੋਈ ਹਥਿਆਰ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਮੁਕਤਸਰ।

07-09-2021

 ਪੰਜਾਬ ਦੀ ਨਿੱਘਰਦੀ ਹਾਲਤ

ਪਿਛਲੇ ਲਗਭਗ ਇਕ ਮਹੀਨੇ ਤੋਂ ਪਿੰਡ ਚੂਹੜਚੱਕ ਵਿਖੇ ਗ਼ਰੀਬ ਪਰਿਵਾਰਾਂ ਵਲੋਂ ਨਸ਼ਿਆਂ ਦੇ ਖਿਲਾਫ਼ ਸ਼ਾਂਤਮਈ ਸੰਘਰਸ਼ ਵਿੱਢਿਆ ਹੋਇਆ ਹੈ। ਤੇਜ਼ ਧੁੱਪ ਤੇ ਗਰਮੀ ਦੇ ਬਾਵਜੂਦ ਵੀ ਔਰਤਾਂ ਬੱਚਾ ਤੇ ਮਰਦਾਂ ਨੇ ਨਸ਼ਿਆਂ ਖਿਲਾਫ਼ ਪੈਦਲ ਮਾਰਚ ਕੀਤਾ। ਨਸ਼ਿਆਂ ਖਿਲਾਫ਼ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਕਿਵੇਂ ਔਰਤਾਂ ਨੂੰ ਵੀ ਸੰਘਰਸ਼ ਵਿਚ ਸ਼ਮੂਲੀਅਤ ਕਰਨੀ ਪੈ ਰਹੀ ਹੈ ਪਰ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ। ਇਕੱਲੇ ਚੂਹੜਚੱਕ ਵਿਚ ਹੀ ਨਹੀਂ, ਪੂਰੇ ਪੰਜਾਬ ਵਿਚ ਚਿੱਟਾ ਆਫਤ ਬਣ ਚੁੱਕਿਆ ਹੈ। ਅਨੇਕਾਂ ਨੌਜਵਾਨ ਚਿੱਟੇ ਦੀ ਵਜ੍ਹਾ ਨਾਲ ਮੌਤ ਦੇ ਮੂੰਹ ਪੈ ਚੁੱਕੇ ਹਨ, ਨਸ਼ੇ ਦਾ ਖਾਤਮਾ ਇਕ ਗੰਭੀਰ ਮੁੱਦਾ ਹੈ। ਇਹ ਹਰ ਪਿੰਡ, ਸ਼ਹਿਰ ਦੀਆਂ ਬਸਤੀਆਂ-ਗਲੀਆਂ ਵਿਚ ਰਾਜਸੀ ਆਗੂਆਂਦੀ ਸ਼ਹਿ 'ਤੇ ਸ਼ਰ੍ਹੇਆਮ ਵਿਕਦਾ ਹੈ। ਆਏ ਦਿਨ ਵੱਧ ਡੋਜ਼ ਲੈਣ ਨਾਲ ਮਰਨ ਵਾਲਿਆਂ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਦਿਨ-ਬਦਿਨ ਪੰਜਾਬ ਦੀ ਨਿਘਰਦੀ ਹਾਲਤ ਦਾ ਜ਼ਿੰਮੇਵਾਰ ਕੌਣ ਹੈ? ਪੰਜਾਬ ਨੂੰ ਬਚਾਉਣ ਲਈ ਜਾਗਦੀਆਂ ਜ਼ਮੀਰਾਂ ਵਾਲੇ ਨੇਤਾਵਾਂ ਦੀ ਸਖ਼ਤ ਜ਼ਰੂਰਤ ਹੈ, ਜੋ ਸੂਬੇ 'ਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਣ।

-ਗੁਰਜੀਤ ਕੌਰ, ਮੋਗਾ।

ਸਿੱਖਿਆ ਪ੍ਰਣਾਲੀ ਵਿਚ ਸੁਧਾਰਾਂ ਦੀ ਲੋੜ

ਵਿਦਿਆ ਮਨੁੱਖ ਦਾ ਮੌਲਿਕ ਅਧਿਕਾਰ ਹੈ ਅਤੇ ਸੁਖੀ ਸਮਾਜ ਦੀ ਬੁਨਿਆਦ ਵੀ। ਕੋਰੋਨਾ ਵਾਇਰਸ ਦੇ ਆਉਣ ਨਾਲ ਜੋ ਅਸਰ ਬੱਚਿਆਂ ਦੀ ਪੜ੍ਹਾਈ ਉੱਪਰ ਦੇਖਣ ਨੂੰ ਮਿਲਿਆ ਹੈ ਉਹ ਆਪਣੇ-ਆਪ 'ਚ ਹੀ ਸਾਡੀ ਸਿੱਖਿਆ ਪ੍ਰਣਾਲੀ ਦੀਆਂ ਕਮੀਆਂ ਨੂੰ ਦਰਸਾਉਂਦਾ ਹੈ। ਭਾਵੇੇਂ ਕੋਰੋਨਾ ਵਾਇਰਸ ਦਾ ਪ੍ਰਭਾਵ ਪੜ੍ਹਾਈ ਦੇ ਨਾਲ-ਨਾਲ ਹੋਰਾਂ ਖੇਤਰਾਂ 'ਤੇ ਵੀ ਪਿਆ ਹੈ। ਪ੍ਰੰਤੂ ਇਸ ਗੱਲ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਆਨਲਾਈਨ ਕਲਾਸਾਂ ਸਿਵਾਏ ਖਾਨਾਪੂਰਤੀ ਤੋਂ ਹੋਰ ਕੁਝ ਨਹੀਂ ਸਨ। ਬਾਕੀ ਇਕ ਕਹਾਵਤ ਅਨੁਸਾਰ ਲੋੜ ਕਾਢ ਦੀ ਮਾਂ ਹੈ। ਮਤਲਬ ਮੌਕੇ ਅਤੇ ਮਜਬੂਰੀ ਵਿਚ ਜੋ ਵਸੀਲਾ ਬਣਿਆ ਸੋ ਠੀਕ। ਪਰ ਭਵਿੱਖ ਵਿਚ ਅਜਿਹਾ ਨਾ ਹੋਵੇ, ਇਸ ਲਈ ਵੀ ਪ੍ਰਸ਼ਾਸਨ ਨੂੰ ਸਿੱਖਿਆ ਪ੍ਰਣਾਲੀ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇਸ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਚੰਗੇ ਖਰੜੇ ਤਿਆਰ ਕਰਨਾ ਵੀ ਜ਼ਰੂਰੀ ਹੈ।

-ਗੋਪਾਲ ਸ਼ਰਮਾ
gopalsamana1@mail.com

ਸੁਚੇਤਤਾ

ਕੁਝ ਦਿਨ ਪਹਿਲਾਂ ਅਸੀਂ ਮਾਂ-ਧੀ ਦੋਵਾਂ ਨੇ ਗ੍ਰੇਟ ਕਸ਼ਮੀਰ ਲੇਕ ਟ੍ਰੈਕ ਕੀਤਾ ਜਿਸ ਵਿਚ ਅਸੀਂ ਕਸ਼ਮੀਰ ਦੇ ਅੰਦਰੂਨੀ ਪਹਾੜਾਂ ਦੇ ਤਕਰੀਬਨ 72 ਕਿ. ਮੀ. ਇਲਾਕੇ ਨੂੰ 6 ਦਿਨ ਗਾਹਿਆ। ਉਦੋਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਲਗਪਗ 14 ਹਜ਼ਾਰ ਫੁੱਟ ਉਚੇ ਪਹਾੜਾਂ ਦੀਆਂ ਖੁੰਦਰਾਂ ਵਿਚ ਬੈਠੀ ਇਕ ਗੁੱਜ਼ਰ ਮੁਸਲਮਾਨ ਬਜ਼ੁਰਗ ਮਾਤਾ ਨੇ ਮੈਨੂੰ ਪੁੱਛਿਆ ਕਿ ਹੁਣ ਵੀ ਪੰਜਾਬ ਦੇ ਕਿਸਾਨ ਦਿੱਲੀ ਬੈਠੇ ਹਨ ਕਿ ਘਰਾਂ ਨੂੰ ਵਾਪਸ ਆ ਗਏ ਹਨ, ਮੈਨੂੰ ਉਸ ਦੀ ਇਸ ਸੁਚੇਤਤਾ 'ਤੇ ਮਾਣ ਜਿਹਾ ਮਹਿਸੂਸ ਹੋਇਆ। ਸਾਨੂੰ ਇਸ ਨੇ ਚਿੱਟੀ ਮੱਕੀ ਦੀ ਰੋਟੀ ਅਤੇ ਲੱਸੀ ਪਿਆਈ। ਪੰਜਾਬੀਆਂ ਵਾਸਤੇ ਇਨ੍ਹਾਂ ਦੇ ਮਨਾਂ ਵਿਚ ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਹੈ। ਰਾਹ ਵਿਚ ਸਾਨੂੰ ਜਿੰਨੇ ਵੀ ਲੋਕ ਮਿਲੇ, ਸਾਡੀ ਸਰਦਾਰਨੀਆਂ ਵਾਲੀ ਦਿੱਖ ਉਨ੍ਹਾਂ ਨੂੰ ਸਮਝ ਆ ਜਾਂਦੀ ਸੀ। ਸਭਨਾਂ ਨੇ ਕਿਸਾਨੀ ਸੰਘਰਸ਼ ਨਾਲ ਆਪਣੀ ਇਕਜੁਟਤਾ ਅਤੇ ਹਮਦਰਦੀ ਜਿਤਾਈ।

-ਰਿਪਨਜੋਤ ਕੌਰ ਸੋਨੀ ਬੱਗਾ
ਸਾਬਕਾ ਅਧਿਆਪਕਾ, ਆਰਮੀ ਪਬਲਿਕ ਸਕੂਲ ਬਠਿੰਡਾ (ਪਟਿਆਲਾ)।

ਕੈਂਸਰ ਦੀ ਸਮੱਸਿਆ

ਮੈਂ ਆਪ ਜੀ ਦਾ ਅਖ਼ਬਾਰ ਪੜ੍ਹਦਾ ਹਾਂ। ਤੀਹ ਸਾਲ ਹੋ ਗਏ ਹਨ। ਮੈਂ ਇਕ ਸਮੱਸਿਆ ਬਾਰੇ ਤੁਹਾਨੂੰ ਲਿਖ ਰਿਹਾ ਹਾਂ। ਅੱਜਕਲ੍ਹ ਕੈਂਸਰ ਦੀ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ, ਪਿਛਲੇ ਸਾਲਾਂ ਤੋਂ ਮੁਕਤਸਰ, ਬਠਿੰਡਾ, ਮਾਨਸਾ ਵਿਚ ਇਸ ਦਾ ਭਿਅੰਕਰ ਰੂਪ ਦੇਖਣ ਨੂੰ ਮਿਲਦਾ ਹੈ। ਬਾਕੀ ਮਾਝੇ, ਮਾਲਵੇ, ਦੁਆਬੇ ਅਤੇ ਸਾਰੇ ਪੰਜਾਬ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਸਰਕਾਰ ਨੂੰ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਪੰਜਾਬ ਦਾ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱੱਕਿਆ ਹੈ ਅਤੇ ਨਹਿਰਾਂ, ਸੂਇਆਂ ਦੇ ਪਾਣੀ ਵਿਚ ਗੰਦੇ ਨਾਲੇ ਦਾ ਪਾਣੀ ਆਉਂਦਾ ਹੈ। ਅੰਧਾ-ਧੁੰਦ ਸਪਰੇਆਂ, ਰੇਹਾਂ ਵੀ ਇਸ ਦਾ ਮੁੱਖ ਕਾਰਨ ਹੈ। ਇਹ ਇੰਨੀ ਭਿਅੰਕਰ ਬਿਮਾਰੀ ਹੈ, ਆਦਮੀ ਵੀ ਨਹੀਂ ਬਚਦਾ ਤੇ ਘਰ ਵੀ ਪੱਟਿਆ ਜਾਂਦਾ ਹੈ। ਸਰਕਾਰ ਨੂੰ ਕੈਂਸਰ ਪੀੜਤਾਂ ਲਈ ਵਿਸ਼ੇਸ਼ ਵਿਭਾਗ ਬਣਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮਾਲੀ ਮਦਦ ਕਰਨੀ ਚਾਹੀਦੀ ਹੈ। ਸਰਕਾਰ ਦੇ ਕੰਨਾਂ 'ਤੇ ਜੂੰ ਸਰਕਣੀ ਚਾਹੀਦੀ ਹੈ ਤੇ ਖਾਸ ਇਲਾਜ ਮੁਹੱਈਆ ਕਰਨਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਮੁਕਤਸਰ ਸਾਹਿਬ।

ਵਧਦੀਆਂ ਕੀਮਤਾਂ

ਕੇਂਦਰ ਵਿਚ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਰਸੋਈ ਦੀਆਂ ਕੀਮਤਾਂ ਵਿਚ 116 ਫ਼ੀਸਦੀ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 42 ਫ਼ੀਸਦੀ ਰਿਕਾਰਡ ਤੋੜ ਵਾਧਾ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਹੋਣ ਕਰਕੇ ਆਵਾਜਾਈ ਅਤੇ ਢੋਆ-ਢੁਆਈ ਦੇ ਸਾਧਨਾਂ ਦਾ ਕਿਰਾਇਆ ਵਧਣ ਨਾਲ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਨਾਲ ਵਿਗੜ ਗਿਆ ਹੈ। ਸਿਤਮਜ਼ਰੀਫੀ ਇਹ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਵੀ ਸਾਡੇ ਦੇਸ਼ ਵਿਚ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਗਈਆਂ ਹਨ। ਸੋ, ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਵਲੋਂ ਆਮ ਜਨਤਾ ਨੂੰ ਮਹਿੰਗਾਈ ਦੀ ਮਾਰ ਤੋਂ ਰਾਹਤ ਦੇਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।

-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ।

06-09-2021

 ਗੁਰੂ ਨੂੰ ਸੱਚਾ ਸਲਾਮ
ਜੀਵਨ ਵਿਚ ਅਧਿਆਪਕ ਦੇ ਕਿਰਦਾਰ ਦਾ ਬਹੁਤ ਖਾਸ ਮਹੱਤਵ ਹੈ। ਅਧਿਆਪਕ ਦਾ ਰੁਤਬਾ ਕੋਈ ਹਰ ਵਿਅਕਤੀ ਹਾਸਲ ਨਹੀਂ ਕਰ ਸਕਦਾ ਇਹ ਸੱਚੀ ਕਿਰਤ ਵਾਲਾ ਕਿੱਤਾ ਹੈ ਅਤੇ ਖੁਸ਼ਨਸੀਬ ਵਿਅਕਤੀਆਂ ਦੇ ਹਿੱਸੇ ਹੀ ਪਰਮਾਤਮਾ ਵਲੋਂ ਅਧਿਆਪਨ ਦਾ ਕਾਰਜ ਆਉਂਦਾ ਹੈ। ਅਧਿਆਪਕ ਦੇ ਦਰਸਾਏ ਰਾਹ 'ਤੇ ਚੱਲ ਕੇ ਵਿਦਿਆਰਥੀ ਹਰ ਅਸੰਭਵ ਕਾਰਜ ਨੂੰ ਵੀ ਸੰਭਵ ਬਣਾ ਲੈਂਦੇ ਹਨ। ਇਹ ਗੱਲ ਬਿਲਕੁਲ ਸੱਚ ਹੈ ਕਿ ਜੇ ਵਿਦਿਆਰਥੀ ਆਪਣੇ ਜੀਵਨ ਵਿਚ ਆਪਣੇ ਅਧਿਆਪਕ ਦੇ ਦੱਸੇ ਮਾਰਗ 'ਤੇ ਚਲਦਾ ਹੈ, ਉਹ ਹਮੇਸ਼ਾ ਸਫਲ ਹੁੰਦਾ ਹੈ। ਸਾਡਾ ਸਾਰਿਆਂ ਦਾ ਫ਼ਰਜ਼ ਹੈ ਕਿ ਅਧਿਆਪਕ ਦਿਵਸ ਦੇ ਮੌਕੇ ਅਧਿਆਪਕ ਕਿੱਤੇ ਨੂੰ ਸਮਰਪਿਤ ਅਧਿਆਪਕਾਂ ਦਾ ਸੱਚੇ ਦਿਲੋਂ ਸਨਮਾਨ ਕਰੀਏ ਅਤੇ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਗੁਰੂ ਚੇਲੇ ਦੀ ਇਸ ਪ੍ਰੰਪਰਾ ਦੀ ਸਾਂਝ ਹੋਰ ਗੂੜ੍ਹੀ ਕਰੀਏ ਕਿਉਂਕਿ ਗੁਰੂ ਬਿਨਾਂ ਜੀਵਨ ਵਿਚ ਹਨੇਰਾ ਹੈ।


-ਨਰਿੰਦਰ ਸਿੰਘ
ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲਾ (ਲੁਧਿਆਣਾ)।


ਪੰਜਾਬੀ ਭਾਸ਼ਾ ਅਤੇ ਪੰਜਾਬੀਅਤ
ਮਾਂ-ਬੋਲੀ 'ਪੰਜਾਬੀ' ਨੂੰ ਗੁਰੂਆਂ, ਪੀਰਾਂ ਦੁਆਰਾ ਬਹੁਤ ਮਾਣ-ਸਤਿਕਾਰ ਮਿਲਿਆ ਪਰ ਅਜੋਕੇ ਸਮੇਂ ਵਿਚ ਪੰਜਾਬ ਦੀ ਨਵੀਂ ਪੀੜ੍ਹੀ ਵਿਦੇਸ਼ੀ ਸੱਭਿਆਚਾਰ ਹੇਠਾਂ ਆ ਕੇ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਵਿਸਾਰ ਰਹੀ ਹੈ ਅਤੇ ਵਿਦੇਸ਼ ਜਾਣ ਦੀ ਦੌੜ ਵਿਚ ਅੰਗਰੇਜ਼ੀ ਭਾਸ਼ਾ ਪਿਛੇ ਭੱਜ ਰਹੀ ਹੈ। ਪੰਜਾਬੀ ਭਾਸ਼ਾ ਨੂੰ ਵਿਸਾਰਨ ਕਾਰਨ ਹੀ ਸਾਡਾ ਵਿਰਸਾ ਅਲੋਪ ਹੁੰਦਾ ਦਿਖਾਈ ਦੇ ਰਿਹਾ ਹੈ। ਅੱਜਕਲ੍ਹ ਕਾਲਜਾਂ, ਯੂਨੀਵਰਸਿਟੀਆਂ ਦੇ ਮੁਕਾਬਲੇ ਆਈਲੈਟਸ ਸੈਂਟਰਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧੇਰੇ ਹੁੰਦੀ ਹੈ। ਆਖਰ ਕਿਉਂ ਸਾਡੀ ਨੌਜਵਾਨ ਪੀੜ੍ਹੀ ਪੱਛਮੀ ਪ੍ਰਭਾਵ ਹੇਠਾਂ ਆ ਕੇ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਵਿਸਾਰ ਰਹੀ ਹੈ। ਮੇਰੀ ਅਜੋਕੀ ਪੀੜ੍ਹੀ ਨੂੰ ਅਪੀਲ ਹੈ ਕਿ ਆਓ ਰਲ ਕੇ 'ਸੋਨੇ ਦੀ ਚਿੜੀ' ਅਖਵਾਉਣ ਵਾਲੇ ਪੰਜਾਬ ਨੂੰ ਉਮੀਦ ਦੇ ਨਵੇਂ ਖੰਭ ਲਗਾਈਏ ਅਤੇ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲਿਆਈਏ।


-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।


ਡੀ.ਐਸ.ਜੀ.ਐਮ.ਸੀ. ਚੋਣਾਂ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਸਿਹਰਾ ਮਨਜਿੰਦਰ ਸਿੰਘ ਸਿਰਸਾ ਨੂੰ ਜਾਂਦਾ ਹੈ, ਜਿਸ ਨੇ ਕੋਰੋਨਾ ਮਹਾਂਮਾਰੀ, ਕਿਸਾਨ ਮੋਰਚੇ ਵਿਚ ਅਹਿਮ ਰੋਲ ਅਦਾ ਕੀਤਾ। ਕੋਰੋਨਾ ਪੀੜਤਾਂ ਵਾਸਤੇ ਲੰਗਰ ਤੇ ਹਰ ਕਿਸਮ ਦੀ ਆਰਥਿਕ ਮਦਦ ਕੀਤੀ। ਨਿਸ਼ਕਾਮ ਸੇਵਾ ਨਿਭਾਈ। ਸਿੱਖਾਂ ਦੇ ਨਾਲ ਜਿਥੇ ਵੀ ਜ਼ਿਆਦਤੀਆਂ ਦੀ ਖ਼ਬਰ ਆਈ, ਉਨ੍ਹਾਂ ਦੇ ਹੱਕ ਵਿਚ ਆਵਾਜ਼ ਬਾਲੁੰਦ ਕੀਤੀ। ਹੁਣ ਜਦੋਂ ਅਫ਼ਗਾਨਿਸਤਾਨ ਵਿਚ ਅਫ਼ਗਾਨੀ ਸਿੱਖ ਫਸੇ ਹਨ, ਉਨ੍ਹਾਂ ਨਾਲ ਸਿੱਧੀ ਗੱਲ ਕੀਤੀ ਤੇ ਭਾਰਤ ਲਿਆਉਣ ਲਈ ਅਹਿਮ ਰੋਲ ਅਦਾ ਕੀਤਾ। ਦਿੱਲੀ ਦੀਆਂ ਸੰਗਤਾਂ ਨੇ ਸਾਰੀਆਂ ਗੱਲਾਂ ਨੂੰ ਸਮਝਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਹੀਂ ਪਾਈਆਂ ਸਗੋਂ ਪਾਰਟੀ ਤੋਂ ਪਰ੍ਹੇ ਹਟ ਮਨਜਿੰਦਰ ਸਿੰਘ ਸਿਰਸਾ ਦੇ ਕੰਮਾਂ ਤੇ ਨਿਸ਼ਕਾਮ ਸੇਵਾ ਨੂੰ ਵੋਟਾਂ ਪਾਈਆਂ ਹਨ। ਪੰਜਾਬ ਵਿਚ 2022 ਦੀਆਂ ਵੋਟਾਂ ਆ ਰਹੀਆਂ ਹਨ, ਜਿਹੜੀ ਵੀ ਪਾਰਟੀ ਕੰਮ ਕਰੇਗੀ ਲੋਕ ਉਸ ਨੂੰ ਵੋਟ ਪਾਉਣਗੇ।


-ਗਰਮੀਤ ਸਿੰਘ ਵੇਰਕਾ


ਇਹ ਕੇਹੀ ਰੁੱਤ ਆਈ?
ਦੇਸ਼ ਵਿਚ ਕੋਰੋਨਾ ਕਾਲ ਦੌਰਾਨ ਛੋਟੇ ਵਪਾਰੀਆਂ ਅਤੇ ਮਜ਼ਦੂਰ ਵਰਗ ਨੂੰ ਬਹੁਤ ਤੰਗੀ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਦਿਹਾੜੀਦਾਰ ਅਤੇ ਪ੍ਰਾਈਵੇਟ ਨੌਕਰੀਆਂ ਵਾਲੇ ਅਜੇ ਵੀ ਆਰਥਿਕ ਤੌਰ 'ਤੇ ਮੁਸ਼ਕਿਲਾਂ ਨਾਲ ਜੂਝ ਰਹੇ ਹਨ, ਹਾਲਾਤ ਏਨੇ ਖਰਾਬ ਹੋ ਗਏ ਹਨ ਕਿ ਦੇਸ਼ ਵਿਚ ਭੁੱਖਮਰੀ ਵਰਗੇ ਸੰਕਟ ਪੈਦਾ ਹੋ ਗਏ ਹਨ, ਲੋਕੀਂ ਚੋਰੀਆਂ, ਡਕੈਤੀਆਂ ਆਦਿ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ, ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਵਿਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਹ ਦੇਸ਼ ਵਿਚ ਫੈਲੀ ਬੇਰੁਜ਼ਗਾਰੀ ਅਤੇ ਵਧਦੀ ਮਹਿੰਗਾਈ ਦੇ ਹੀ ਨਤੀਜੇ ਹਨ, ਉਤੋਂ ਸ਼ਰੇਆਮ ਵਿਕਦੇ ਨਸ਼ੇ ਨੇ ਮੁੰਡਿਆਂ ਦੀ ਮਤ ਮਾਰ ਦਿੱਤੀ ਹੈ, ਉਹ ਆਵਦੀ ਨਸ਼ੇ ਦੀ ਤੋੜ ਨੂੰ ਪੂਰਾ ਕਰਨ ਲਈ ਚੋਰੀ, ਡਕੈਤੀ, ਠੱਗੀ ਸਭ ਕੁਝ ਕਰਦੇ ਹਨ ਅਤੇ ਜਿਨ੍ਹਾਂ ਦੇ ਹੱਥ ਦੇਸ਼ ਦੀ ਵਾਗਡੋਰ ਸੰਭਾਲਣ ਦੀ ਜ਼ਿੰਮੇਵਾਰੀ ਐ ਉਹ ਆਪਣੀ ਜ਼ਿੰਦਗੀ ਰਾਜਿਆਂ ਤਰ੍ਹਾਂ ਜੀਅ ਰਹੇ ਹਨ, ਉਨ੍ਹਾਂ ਨੂੰ ਇਸ ਤ੍ਰਾਸਦੀ ਅਤੇ ਮੰਦਹਾਲੀ ਨਾਲ ਉੱਕਾ ਹੀ ਮਤਲਬ ਨਹੀਂ ਹੈ। 'ਖੌਰੇ ਰੁੱਤ ਹੀ ਕੇਹੀ ਆਈ ਐ, ਹਰ ਪਾਸੇ ਦੁਖਦੀ ਲੋਕਾਈ ਐ।'


-ਅਮਨਦੀਪ ਕੌਰ
ਹਾਕਮ ਸਿੰਘ ਵਾਲਾ।


ਫ਼ਰਜ਼ੀ ਮੀਡੀਆ 'ਤੇ ਲਗਾਮ ਜ਼ਰੂਰੀ
ਪਿਛਲੇ ਦਿਨੀਂ (3 ਸਤੰਬਰ) 'ਚ ਮੁੱਖ ਸਫ਼ੇ 'ਤੇ ਸੁਪਰੀਮ ਕੋਰਟ ਵਲੋਂ ਮੀਡੀਏ ਦੇ ਇਕ ਵਰਗ ਵਿਚ ਵਿਖਾਈਆਂ ਜਾਂਦੀਆਂ ਫ਼ਰਜ਼ੀ ਅਤੇ ਫਿਰਕੂ ਰੰਗਤ ਵਾਲੀਆਂ ਖ਼ਬਰਾਂ ਦੇ ਖਿਲਾਫ਼ ਬਿਲਕੁਲ ਸਹੀ ਨੋਟਿਸ ਲੈਂਦਿਆਂ ਮੋਦੀ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਗਿਆ ਹੈ। ਪਿਛਲੇ ਸਾਲ ਅਜਿਹੇ ਹੀ ਮੀਡੀਆ ਵਰਗ ਵਲੋਂ ਇਕ ਡੂੰਘੀ ਫਿਰਕੂ ਸਾਜ਼ਿਸ਼ ਹੇਠ ਤਬਲੀਗੀ ਜਮਾਤ ਦੇ ਖਿਲਾਫ਼ ਕੋਰੋਨਾ ਫੈਲਾਉਣ ਦਾ ਵੱਡੇ ਪੱਧਰ 'ਤੇ ਕੂੜ ਪ੍ਰਚਾਰ ਕੀਤਾ ਗਿਆ ਸੀ, ਜਦਕਿ ਇਸ ਸਾਲ ਕੋਰੋਨਾ ਦੀ ਦੂਜੀ ਖਤਰਨਾਕ ਲਹਿਰ ਦੌਰਾਨ ਮੋਦੀ ਸਰਕਾਰ ਵਲੋਂ ਹਰਿਦੁਆਰ ਵਿਖੇ ਕੁੰਭ ਮੇਲੇ ਮੌਕੇ ਲੱਖਾਂ ਸ਼ਰਧਾਲੂਆਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਉਕਤ ਮੀਡੀਆ ਸਰਕਾਰ ਦੇ ਪ੍ਰਭਾਵ ਹੇਠ ਮੂਕ ਦਰਸ਼ਕ ਬਣਿਆ ਰਿਹਾ ਸੀ। ਉਚ ਨਿਆਂਪਾਲਿਕਾ ਨੂੰ ਅਜਿਹੇ ਫ਼ਰਜ਼ੀ ਮੀਡੀਆ ਅਤੇ ਇਨ੍ਹਾਂ ਦੀ ਸਿਆਸੀ ਪੁਸ਼ਤਪਨਾਹੀ ਕਰਨ ਵਾਲੀਆਂ ਹਕੂਮਤਾਂ ਅਤੇ ਕਾਰਪੋਰੇਟਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।


ਪਹਿਲਾਂ ਵਾਂਗ ਜਾਰੀ ਹੋਣ 10ਵੀਂ ਤੇ 12ਵੀਂ ਦੇ ਸਰਟੀਫਿਕੇਟ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਿਛਲੇ ਦੋ ਸਾਲਾਂ ਤੋਂ 10ਵੀਂ ਤੇ 12ਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਜੀਲਾਕਰ ਰਾਹੀਂ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਜਾਰੀ ਕੀਤੇ ਸਰਟੀਫਿਕੇਟ ਵਿਦਿਆਰਥੀ ਨੇ ਕਿਸੇ ਕੰਪਿਊਟਰ ਕੈਫੇ ਆਦਿ 'ਤੇ ਜਾ ਕੇ ਆਪ ਕਢਵਾਉਣਾ ਹੁੰਦਾ ਹੈ ਜੋ ਵੇਖਣ ਨੂੰ ਇਕ ਫੋਟੋ ਸਟੇਟ ਕਾਪੀ ਦੀ ਤਰ੍ਹਾਂ ਲਗਦਾ ਹੈ। ਇਸੇ ਕਾਰਨ ਇਸ ਸਰਟੀਫਿਕੇਟ ਨੂੰ ਪਾਸਪੋਰਟ ਦਫਤਰ ਵਾਲੇ, ਅੰਬੈਸੀ ਵਾਲੇ ਤੇ ਕਈ ਯੂਨੀਵਰਸਿਟੀਆਂ ਵਾਲੇ ਮਾਨਤਾ ਨਹੀਂ ਦਿੰਦੇ ਤੇ ਇਸ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। ਹੁਣ ਜੇ ਵਿਦਿਆਰਥੀ ਨੇ ਪਹਿਲਾਂ ਵਾਂਗ ਸਰਟੀਫਿਕੇਟ ਬੋਰਡ ਕੋਲੋਂ ਪ੍ਰਾਪਤ ਕਰਨਾ ਹੈ ਤਾਂ ਉਸ ਨੂੰ ਕੁਝ 100 ਰੁਪਏ ਵਾਧੂ ਫੀਸ ਤਾਰਨੀ ਪੈਂਦੀ , ਇਸ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਖੱਜਲ ਖੁਆਰੀ ਵਧਣ ਦੇ ਨਾਲ-ਨਾਲ ਆਰਥਿਕ ਨੁਕਸਾਨ ਵੀ ਹੋਇਆ ਹੈ। ਆਸ ਹੈ ਸਿੱਖਿਆ ਮੰਤਰੀ ਸਾਹਿਬ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਇਸ ਅਹਿਮ ਮਸਲੇ 'ਤੇ ਗੌਰ ਕਰੇ ਹੋਏ ਵਿਦਿਆਰਥੀਆਂ ਨੂੰ ਉਪਰੋਕਤ ਸਮੱਸਿਆ ਤੋਂ ਰਾਹਤ ਦਿਵਾਉਣਗੇ।


-ਮਨਪ੍ਰੀਤ ਸਿੰਘ
ਇੰਦਰਾ ਪਾਰਕ, ਮਾਡਲ ਟਾਊਨ, ਜਲੰਧਰ।

03-09-2021

 ਯੋਗ ਆਗੂ ਚੁਣਨ ਦੀ ਘਾਟ
ਕਈ ਵਾਰੀ ਅਸੀਂ ਭੀੜ ਇਕੱਠੀ ਦੇਖ ਜਾਂ ਪੰਜ ਸੱਤ ਬੰਦਿਆਂ ਜਾਂ ਬੀਬੀਆਂ ਦੇ ਕਹਿਣ 'ਤੇ ਆਪਣੀ ਵੋਟ ਜਿਸ ਨੁਮਾਇੰਦੇ ਨੂੰ ਘਰੋਂ ਸੋਚ ਕੇ ਪਾਉਣ ਲਈ ਤੁਰੇ ਹੁੰਦੇ ਹਾਂ, ਉਸ ਤੋਂ ਉਲਟ ਬਟਨ ਦੱਬ ਕੇ ਫ਼ੈਸਲਾ ਦੇ ਦਿੰਦੇ ਹਾਂ। ਮੇਰੇ ਕਹਿਣ ਤੋਂ ਭਾਵ ਸੰਸਦ ਮੈਂਬਰ ਜਾਂ ਵਿਧਾਇਕ ਦੀ ਚੋਣ ਤੋਂ ਹੈ। ਸਾਨੂੰ ਆਪਣੇ ਨੁਮਾਇੰਦੇ ਦੀ ਸਹੀ ਪਛਾਣ ਕਰਨ ਲਈ ਚੋਣ ਕਮਿਸ਼ਨਰ ਲੰਬਾ ਸਮਾਂ ਦਿੰਦਾ ਹੈ ਪਰ ਅਸੀਂ ਫਿਰ ਵੀ ਕਿਸੇ ਲਾਲਚ ਜਾਂ ਗੱਲਾਂ ਵਿਚ ਆ ਕੇ ਆਪਣੀ ਮਿਲੀ ਤਾਕਤ ਨੂੰ ਅਜਾਈਂ ਗੁਆ ਦਿੰਦੇ ਹਾਂ। ਫਿਰ ਪੰਜ ਸਾਲ ਪਛਤਾਉਣ ਤੋਂ ਇਲਾਵਾ ਸਾਡੇ ਕੋਲ ਕੋਈ ਹੱਲ ਨਹੀਂ ਹੁੰਦਾ। ਸਾਡੇ ਵਿਚ ਅਜੇ ਵੀ ਜਾਗਰੂਕਤਾ ਦੀ ਘਾਟ ਹੈ, ਸਾਨੂੰ ਜਾਗਰੂਕ ਹੋਣਾ ਹੀ ਪੈਣਾ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਆਓ, ਅਸੀਂ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ ਅਤੇ ਕਿਸੇ ਯੋਗ ਆਗੂ ਦੀ ਚੋਣ ਕਰੀਏ।


-ਕੰਵਰਦੀਪ ਸਿੰਘ ਭੱਲਾ
ਰਿਕਵਰੀ ਅਫਸਰ ਸਹਿਕਾਰੀ ਬੈਂਕ, ਹੁਸ਼ਿਆਰਪੁਰ।


ਸੰਸਦੀ ਮਰਿਆਦਾ
ਇਸ ਵਾਰ ਸੰਸਦ ਦਾ ਮੌਨਸੂਨ ਇਜਲਾਸ ਲੋਕਤੰਤਰ ਦੀ ਸ਼ਾਂਤੀ ਅਤੇ ਮਰਿਆਦਾ ਨੂੰ ਭੰਗ ਕਰਨ ਵਾਲਾ ਰਿਹਾ। ਸਦਨ 'ਚ ਸੱਤਾਧਾਰੀ ਅਤੇ ਵਿਰੋਧੀ ਧਿਰਾਂ ਦਾ ਜੋ ਰਵੱਈਆ ਰਿਹਾ, ਉਹ ਬਹੁਤ ਹੀ ਨਿੰਦਣਯੋਗ ਸੀ। ਸਰਕਾਰ ਨੇ ਬਹੁਗਿਣਤੀ ਦੇ ਬਲਬੂਤੇ 15 ਬਿੱਲ ਪਾਸ ਤਾਂ ਕਰਵਾ ਲਏ ਪਰ ਪੈਗਾਸਸ ਜਾਸੂਸੀ ਅਤੇ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਕਰਨ ਤੋਂ ਪ੍ਰਹੇਜ਼ ਕੀਤਾ। ਸਰਬਉੱਚ ਮੰਦਰ ਦੀ ਮਰਿਆਦਾ ਨੂੰ ਭੰਗ ਕਰਕੇ ਆਖ਼ਰ ਸੱਤਾਧਾਰੀ ਅਤੇ ਵਿਰੋਧੀ ਧਿਰਾਂ, ਆਮ ਜਨਤਾ ਨੂੰ ਕੀ ਸੇਧ ਦੇ ਰਹੀਆਂ ਹਨ? ਕੀ ਲੋਕਤੰਤਰ ਦੀ ਨੀਂਹ ਏਨੀ ਕਮਜ਼ੋਰ ਹੋ ਗਈ ਹੈ, ਜਿਸ ਉੱਪਰ ਸ਼ਰ੍ਹੇਆਮ ਹਮਲੇ ਕੀਤੇ ਜਾ ਰਹੇ ਹਨ? ਲੋੜ ਹੈ ਸਰਕਾਰਾਂ ਨੂੰ ਆਪਣਾ ਰਵੱਈਆ ਸੁਧਾਰਨ ਦੀ ਅਤੇ ਸ਼ਾਂਤੀ ਨਾਲ ਦੇਸ਼ ਦਾ ਕਲਿਆਣ ਕਰਨ ਦੀ। ਜਨਤਾ ਦੀ ਸਰਕਾਰਾਂ ਦੇ ਇਸ ਰਵੱਈਏ ਤੋਂ ਅੰਦਾਜ਼ਾ ਲਗਾ ਸਕਦੀ ਹੈ ਕਿ ਕਿਹੜੀ ਸਰਕਾਰ ਲੋਕ ਕਲਿਆਣ ਦੇ ਮੁੱਦਿਆਂ ਵਿਚ ਦਿਲਚਸਪੀ ਰੱਖੇਗੀ।


-ਸਿਮਰਨ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।


ਦੇਸ਼ ਵਿਚ ਲੋਕਤੰਤਰ
ਪਿਛਲੇ ਦਿਨੀਂ ਸੰਪਾਦਕੀ ਲੇਖਾਂ ਵਿਚ ਨਿੱਜੀ ਸੁਤੰਤਰਤਾ ਦੇ ਅਧਿਕਾਰਾਂ ਦੀ ਵਰਤੋਂ-ਦੁਰਵਰਤੋਂ ਬਾਰੇ ਬਹੁਤ ਵਧੀਆ ਲਿਖਿਆ ਗਿਆ। ਪਿਛਲੇ ਸਮੇਂ ਵਿਚ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ। ਆਮ ਲੋਕਾਂ ਤੋਂ ਲੈ ਕੇ ਬੁੱਧੀਜੀਵੀਆਂ ਤੱਕ ਨੂੰ ਦਿਨ-ਦਿਹਾੜੇ ਵੱਖ-ਵੱਖ ਕੇਸਾਂ 'ਚ ਉਲਝਾ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ। ਦੇਸ਼ ਵਿਚ ਲੋਕਤੰਤਰ ਦੇ ਨਾਂਅ 'ਤੇ ਲੋਕਾਈ ਦੇ ਨਿੱਜੀ ਸੁਤੰਤਰਤਾ ਅਧਿਕਾਰਾਂ ਨਾਲ ਰੱਜ ਕੇ ਖਿਲਵਾੜ ਕੀਤਾ ਗਿਆ। ਉਮੀਦ ਕਰਾਂਗੇ ਕਿ ਸੁਪਰੀਮ ਕੋਰਟ ਦੁਆਰਾ ਸੁਣਾਏ ਫ਼ੈਸਲੇ ਨੂੰ ਧਿਆਨ 'ਚ ਰੱਖ ਕੇ ਬਹੁਤ ਸਾਰੇ ਅਦਾਰੇ ਇਸ ਨੂੰ ਅਸਲ ਜ਼ਿੰਦਗੀ 'ਚ ਅਮਲੀ ਜਾਮਾ ਜ਼ਰੂਰ ਪਹਿਨਾਉਣਗੇ।


-ਜਗਵੀਰ ਕੌਰ, ਫ਼ਰੀਦਕੋਟ।


ਆਓ ਪੁਸਤਕਾਂ ਪੜ੍ਹਨ ਦੀ ਆਦਤ ਪਾਈਏ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਵਿਚ ਪ੍ਰਕਾਸ਼ਿਤ ਸ਼ਮਸ਼ੇਰ ਸਿੰਘ ਸੋਹੀ ਵਲੋਂ ਲਿਖਿਆ ਲੇਖ 'ਆਓ ਪੁਸਤਕਾਂ ਪੜ੍ਹਨ ਦੀ ਆਦਤ ਪਾਈਏ' ਕਾਬਲੇ-ਤਾਰੀਫ਼ ਹੈ ਜਿਸ ਵਿਚ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ ਹੈ। ਇਹ ਸਹੀ ਹੈ ਕਿ ਗਿਆਨ ਪ੍ਰਾਪਤ ਕਰਨਾ ਮਨੁੱਖਾ ਜੀਵਨ ਲਈ ਬਹੁਤ ਜ਼ਰੂਰੀ ਹੈ ਜੋ ਚੰਗੇ ਲੇਖਕਾਂ ਦੀਆਂ ਕਿਤਾਬਾਂ ਪੜ੍ਹ ਕੇ ਪ੍ਰਾਪਤ ਕਰਨਾ ਸੰਭਵ ਹੋ ਸਕਦਾ ਹੈ, ਉਥੇ ਕਿਤਾਬਾਂ ਸਾਡੇ ਜੀਵਨ ਵਿਚ ਨਵੀਆਂ ਜਾਣਕਾਰੀਆਂ ਤੇ ਸਮੱਸਿਆਵਾਂ ਦੇ ਹੱਲ ਦੱਸਣ ਵਿਚ ਮਹੱਤਵਪੂਰਨ ਰੋਲ ਨਿਭਾਉਂਦੀਆਂ ਹਨ। ਸਾਨੂੰ ਕਿਤਾਬਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਬਹੁਤ ਉਪਯੋਗੀ ਸਾਬਤ ਹੋ ਸਕਦਾ ਹੈ। ਸਾਨੂੰ ਸਭ ਨੂੰ ਵਧੇਰੇ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਦੀ ਲੋੜ ਹੈ ਜੋ ਕਿ ਅੱਜਕਲ੍ਹ ਬਹੁਤ ਘੱਟ ਦਿਖਾਈ ਦੇ ਰਹੀ ਹੈ। ਇਸ ਪੱਖੋਂ ਕੇਰਲਾ ਰਾਜ ਜੋ ਭਾਰਤ 'ਚ ਵਿੱਦਿਅਕ ਪ੍ਰਤੀਸ਼ਤ 'ਚ ਪਹਿਲੇ ਸਥਾਨ 'ਤੇ ਸੁਣਨ ਵਿਚ ਆਉਂਦਾ ਹੈ, ਹਰ ਘਰ 'ਚ ਸੈਂਕੜੇ ਕਿਤਾਬਾਂ ਦੀਆਂ ਲਾਇਬ੍ਰੇਰੀਆਂ ਨਾਲ ਲੈਸ ਹੈ।


-ਹਿੰਮਤ ਸਿੰਘ


ਪੰਜਾਬ ਪੁਲਿਸ ਦਾ ਸ਼ਲਾਘਾਯੋਗ ਕਦਮ
ਅਜੋਕੇ ਸਮੇਂ ਵਧ ਰਹੇ ਅਪਰਾਧਾਂ ਦੇ ਚਲਦਿਆਂ ਪੰਜਾਬ ਪੁਲਿਸ ਵਲੋਂ ਵਰਤੀ ਜਾ ਰਹੀ ਮੁਸਤੈਦੀ ਇਕ ਸ਼ਲਾਘਾਯੋਗ ਕਦਮ ਹੈ। ਹੁਣ ਚੱਪੇ-ਚੱਪੇ 'ਤੇ ਪੰਜਾਬ ਪੁਲਿਸ ਦੀ ਨਜ਼ਰ ਹੈ। ਪਿੰਡਾਂ ਵਿਚ ਠੀਕਰੀ ਪਹਿਰੇ ਲਗਵਾਏ ਜਾ ਰਹੇ ਹਨ ਤੇ ਇਨ੍ਹਾਂ ਦੀ ਨਿਗਰਾਨੀ ਪੁਲਿਸ ਕਰ ਰਹੀ ਹੈ। ਸ਼ਹਿਰਾਂ ਵਿਚ ਹਰ ਇਕ ਮੁਹੱਲੇ ਵਿਚ ਪੀ.ਸੀ.ਆਰ. ਦੀਆਂ ਟੀਮਾਂ ਲਗਾਤਾਰ ਰਾਤ ਵੇਲੇ ਗਸ਼ਤ ਕਰਦੀਆਂ ਹਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਯਕੀਨਨ ਪੰਜਾਬ ਪੁਲਿਸ ਦੇ ਇਨ੍ਹਾਂ ਕਦਮਾਂ ਨਾਲ ਅਪਰਾਧਿਕ ਮਾਮਲਿਆਂ ਨੂੰ ਨੱਥ ਪਾਈ ਜਾ ਰਹੀ ਹੈ, ਜਿਸ ਦੇ ਚਲਦਿਆਂ ਆਮ ਜਨਤਾ ਸੁੱਖ ਦਾ ਸਾਹ ਲੈ ਰਹੀ ਹੈ।


-ਅਰਵਿੰਦਰ ਸਿੰਘ ਰਾਏਕੋਟ


ਨਿੱਜੀ ਹਸਪਤਾਲਾਂ ਦੀ ਲੁੱਟ
ਇਹ ਜੋ ਚਮਕਦਾਰ ਤੇ ਦਬਦਬੇਦਾਰ ਹਸਪਤਾਲ ਬਣਾਏ ਗਏ ਹਨ, ਇਹ ਲੋਕਾਂ ਦੀ ਲੁੱਟ ਅਤੇ ਠੱਗੀ ਦੇ ਕੇਂਦਰਾਂ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਨਿੱਜੀ ਹਸਪਤਾਲਾਂ ਦੀਆਂ ਲੁੱਟ ਦੀਆਂ ਘਟਨਾਵਾਂ ਕਿਸੇ ਤੋਂ ਵੀ ਸੁਣੀਆਂ ਜਾ ਸਕਦੀਆਂ ਹਨ। ਕੋਵਿਡ ਮਹਾਂਮਾਰੀ ਦੌਰਾਨ ਇਨ੍ਹਾਂ ਹਸਪਤਾਲਾਂ ਨੇ ਮਨੁੱਖਤਾ ਦੀ ਸੇਵਾ ਤਾਂ ਕੀ ਕਰਨੀ ਸੀ, ਉਲਟਾ ਅਣਲੋੜੀਂਦੀਆਂ ਦਵਾਈਆਂ ਤੇ ਟੀਕਿਆਂ ਦੀ ਵਰਤੋਂ ਦਿਖਾ ਕੇ ਬਿੱਲਾਂ ਵਿਚ ਵੱਡੇ ਇਜ਼ਾਫ਼ੇ ਕੀਤੇ ਗਏ। ਆਖ਼ਰ ਸੁਪਰੀਮ ਕੋਰਟ ਨੇ ਨਿੱਜੀ ਹਸਪਤਾਲਾਂ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਟਿੱਪਣੀਆਂ ਕੀਤੀਆਂ ਹਨ। ਇਹ ਟਿੱਪਣੀਆਂ ਸਰਕਾਰਾਂ ਅਤੇ ਲੋਕ ਨੁਮਾਇੰਦਿਆਂ ਨੂੰ ਸ਼ਰਮਸਾਰ ਕਰਨ ਵਾਲੀਆਂ ਹਨ। ਸੰਕਟ ਸਮੇਂ ਹਸਪਤਾਲ ਮਰੀਜ਼ਾਂ ਦੀ ਮਦਦ ਲਈ ਹੁੰਦੇ ਹਨ ਪਰ ਇਹ ਮਰੀਜ਼ਾਂ ਦੀ ਪ੍ਰੇਸ਼ਾਨੀ ਵਧਾ ਰਹੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੇ ਹਸਪਤਾਲਾਂ ਨੂੰ ਬੰਦ ਕਰ ਦੇਣਾ ਬਿਹਤਰ ਹੈ। ਸਰਕਾਰਾਂ ਨੂੰ ਸੁਪਰੀਮ ਕੋਰਟ ਦੀ ਇਸ ਟਿੱਪਣੀ ਤੋਂ ਸੇਧ ਲੈਣੀ ਚਾਹੀਦੀ ਹੈ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।

02-09-2021

 ਦੇਸ਼ ਵਿਰੋਧੀ ਫ਼ੈਸਲਿਆਂ ਦਾ ਡਟਵਾਂ ਵਿਰੋਧ

26 ਅਗਸਤ ਦੀ ਸੰਪਾਦਕੀ 'ਨਿੱਜੀਕਰਨ ਦਾ ਜਾਲ' ਵਿਚ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਦਾ ਬਾਖੂਬੀ ਖੁਲਾਸਾ ਕੀਤਾ ਹੈ। ਦੇਸ਼ ਵਿਚਲੇ ਸਮੁੱਚੇ ਜਨਤਕ ਅਦਾਰਿਆਂ ਨੂੰ ਆਪਣੇ ਕਾਰਪੋਰੇਟ ਭਾਈਵਾਲਾਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਮੋਦੀ ਸਰਕਾਰ ਆਰ. ਐਸ. ਐਸ. ਦੇ ਫਾਸ਼ੀਵਾਦੀ ਏਜੰਡੇ ਹੇਠ ਦੇਸ਼ ਦੀ ਆਮ ਜਨਤਾ ਨੂੰ ਬੇਰੁਜ਼ਗਾਰੀ, ਭੁੱਖਮਰੀ ਅਤੇ ਮਹਿੰਗਾਈ ਦੀ ਦਲਦਲ ਵਿਚ ਸੁੱਟਣਾ ਚਾਹੁੰਦੀ ਹੈ। 'ਦੇਸ਼ ਨਹੀਂ ਬਿਕਨੇ ਦੂੰਗਾ' ਦੀਆਂ ਸਿਆਸੀ ਡੀਂਗਾਂ ਮਾਰ ਕੇ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਅਹਿਮ ਜਨਤਕ ਅਦਾਰਿਆਂ ਨੂੰ ਖਤਮ ਕਰ ਰਹੇ ਹਨ ਜਿਸ ਨਾਲ ਦੇਸ਼ ਵਿਚ ਬੇਰੁਜ਼ਗਾਰੀ, ਅਰਾਜਕਤਾ ਅਤੇ ਅਪਰਾਧ ਹੋਰ ਵਧਣਗੇ। ਅਜਿਹਾ ਕਰਨ ਪਿੱਛੇ ਮੋਦੀ ਸਰਕਾਰ ਦਾ ਮਕਸਦ ਇਹ ਹੈ ਕਿ ਨਾ ਹੀ ਸਰਕਾਰੀ ਨੌਕਰੀਆਂ ਰਹਿਣਗੀਆਂ ਅਤੇ ਨਾ ਹੀ ਪਿਛੜੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਹੋਏਗਾ। ਜੇਕਰ ਮੌਜੂਦਾ ਕੇਂਦਰ ਸਰਕਾਰ, ਸਰਕਾਰੀ ਅਦਾਰਿਆਂ ਨੂੰ ਸਹੀ ਢੰਗ ਨਾਲ ਚਲਾਉਣ ਵਿਚ ਅਸਮਰਥ ਹੈ ਤਾਂ ਇਸ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਅਖੌਤੀ ਆਰਥਿਕ ਸੁਧਾਰਾਂ ਦੇ ਨਾਂਅ ਹੇਠ ਕੀਤਾ ਜਾ ਰਿਹਾ ਨਿੱਜੀਕਰਨ ਆਮ ਲੋਕਾਂ ਦੀ ਅੰਨ੍ਹੀ ਲੁੱਟ ਅਤੇ ਵਿਨਾਸ਼ ਕਰਨ ਦੇ ਇਲਾਵਾ ਪੂੰਜੀਪਤੀਆਂ ਲਈ ਅੰਨ੍ਹੇ ਮੁਨਾਫੇ ਪੈਦਾ ਕਰੇਗਾ ਪਰ ਹਕੀਕਤ ਇਹ ਵੀ ਹੈ ਕਿ ਨਿੱਜੀਕਰਨ ਪੱਛਮ ਦੇ ਵਿਕਸਤ ਦੇਸ਼ਾਂ ਵਿਚ ਵੀ ਬੁਰੀ ਤਰਾਂ ਅਸਫਲ ਹੋਇਆ ਹੈ ਅਤੇ ਭਾਰਤ ਵਿਚ ਵੀ ਅਸਫਲ ਹੀ ਹੋਵੇਗਾ। ਦੇਸ਼ ਦੀ ਸਮੁੱਚੀ ਵਿਰੋਧੀ ਧਿਰ ਨੂੰ ਕਿਸਾਨ ਸੰਘਰਸ਼ ਵਾਂਗ ਅਜਿਹੇ ਦੇਸ਼ ਵਿਰੋਧੀ ਅਤੇ ਲੋਕ ਵਿਰੋਧੀ ਫੈਸਲਿਆਂ ਦਾ ਡਟਵਾਂ ਵਿਰੋਧ ਕਰਨ ਦੀ ਲੋੜ ਹੈ।

-ਸੁਮੀਤ ਸਿੰਘ, ਮੋਹਣੀ ਪਾਰਕ, ਅੰਮ੍ਰਿਤਸਰ।

ਹੱਦੋਂ ਵੱਧ ਮਹਿੰਗਾਈ

ਅੱਜ ਮਹਿੰਗਾਈ ਹਰ ਇਕ ਦੇ ਵੱਸੋਂ ਬਾਹਰ ਹੈ, ਚਾਹੇ ਦਿਹਾੜੀਦਾਰ ਮੁਲਾਜ਼ਮ ਹੋਵੇ ਜਾਂ ਹੋਰ ਤਬਕਾ ਸਭ ਦੇ ਘਰ ਆਮਦਨ ਘੱਟ ਅਤੇ ਖਰਚੇ ਜ਼ਿਆਦੇ ਹਨ। ਕੋਈ ਕਿੰਨੀ ਵੀ ਕਿਰਤ ਕਰ ਲਵੇ ਪਰ ਘਰੇ ਚੁੱਲ੍ਹਾ ਤਪਾਉਣਾ ਔਖਾ ਹੋਇਆ ਪਿਆ। ਗੈਸ, ਤੇਲ ਅਤੇ ਖਾਣ ਵਾਲੀਆਂ ਚੀਜ਼ਾਂ, ਕੋਈ ਵੀ ਚੀਜ਼ ਲੈ ਲਓ, ਹੱਦੋਂ ਵੱਧ ਮਹਿੰਗਾਈ ਹੈ। ਮਹਿੰਗਾਈ ਕਿੰਨੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ, ਇਸ ਦੀਆਂ ਬਰੇਕਾਂ ਸ਼ਾਇਦ ਕਿਸੇ ਕੋਲੋਂ ਨਹੀਂ ਲੱਗਦੀਆਂ। ਪਤਾ ਨਹੀਂ ਕਿਥੇ ਰੁਕਣਾ? ਸਰਕਾਰਾਂ ਨੂੰ ਚਾਹੀਦਾ ਹੈ, ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ, ਤਾਂ ਕਿ ਹਰ ਬੰਦਾ ਆਪਣਾ ਪੱਲਾ ਪੂਰਾ ਕਰ ਸਕੇ। ਦੇਸ਼ ਵਿਚੋਂ ਲੁੱਟਾਂ-ਖੋਹਾਂ ਤੇ ਹੋਰ ਬੁਰੀਆਂ ਅਲਾਮਤਾਂ ਜੋ ਮਹਿੰਗਾਈ ਦੀ ਦੇਣ ਹਨ, ਘੱਟ ਜਾਣ।

-ਹਰਪ੍ਰੀਤ ਸਿੰਘ ਪੱਤੋ
ਪਿੰਡ ਪੱਤੋ ਹੀਰਾ ਸਿੰਘ।

ਘੱਟ ਮੌਨਸੂਨ ਖ਼ਤਰੇ ਦੀ ਘੰਟੀ

ਡੂੰਘੇ ਹੋ ਰਹੇ ਪਾਣੀ ਦੇ ਪੱਧਰ ਅਤੇ ਮੌਨਸੂਨ ਦੀ ਘੱਟ ਵਰਖਾ ਨੇ ਝੋਨਾ ਲਾਉਣਾ ਆਉਣ ਵਾਲੇ ਸਮੇਂ ਵਿਚ ਔਖਾ ਕਰ ਦੇਣਾ ਹੈ। ਇਸ ਵਾਰ ਜਿਨ੍ਹਾਂ ਨੇ ਬੋਰ ਕਰਵਾਉਣ ਦਾ ਖਰਚਾ ਕੀਤਾ ਹੈ, ਆਉਣ ਵਾਲੇ ਸਮੇਂ ਵਿਚ ਖੂਹ ਵਾਂਗ ਬੋਰ ਵੀ ਤਕੜੇ ਕਿਸਾਨ ਦੇ ਖੇਤ ਵਿਚ ਹੀ ਲੱਗਿਆ ਕਰੇਗਾ। ਬੱਚਿਆਂ ਦਾ ਵਿਦੇਸ਼ੀ ਧਰਤੀ ਵੱਲ ਵਧ ਰਿਹਾ ਰੁਝਾਨ ਦੱਸ ਰਿਹਾ ਹੈ ਕਿ ਸਾਡੀ ਅਗਲੀ ਪੀੜ੍ਹੀ ਖੇਤੀ ਵੀ ਇਥੇ ਨਹੀਂ ਕਰਨੀ ਚਾਹੁੰਦੀ।
ਪੰਜਾਬ ਅਤੇ ਹਰਿਆਣਾ ਵਿਚ ਹੋ ਰਹੀ ਪਾਣੀ ਦੀ ਘਾਟ ਲਈ ਨਹਿਰੀ ਪਾਣੀ ਦੀ ਵਰਤੋਂ ਵਧਾਉਣੀ ਪਵੇਗੀ। ਸਰਕਾਰਾਂ ਜਾਣ-ਬੁੱਝ ਕੇ ਪਾਣੀ ਦੀ ਠੀਕ ਵੰਡ ਨਹੀਂ ਕਰਦੀਆਂ। ਕਿਸਾਨ ਵੀ 15-20 ਜੂਨ ਤੋਂ ਹਰ ਸਾਲ ਝੋਨਾ ਲਾਉਂਦੇ ਸਨ। ਇਸ ਵਾਰ ਦਸ ਬਾਰਾਂ ਦਿਨ ਅਗੇਤਾ ਲਾ ਬੈਠੇ। ਜਿਸ ਨਾਲ ਧਰਤੀ ਠੰਢੀ ਹੋ ਗਈ, ਮੌਨਸੂਨ ਦਾ ਮੀਂਹ ਘੱਟ ਪਿਆ। ਹੁਣ ਸਾਨੂੰ ਇਸ ਖ਼ਤਰੇ ਦੀ ਘੰਟੀ ਨੂੰ ਸਮਝ ਕੇ ਹੀ ਪਾਣੀ ਦੀ ਬੱਚਤ ਲਈ ਫ਼ਸਲਾਂ ਦੀ ਚੋਣ ਕਰਨੀ ਪਵੇਗੀ। ਡੇਅਰੀ ਦੇ ਕੰਮ ਨੂੰ ਵੀ ਉਤਸ਼ਾਹਿਤ ਕਰਨਾ ਪਵੇਗਾ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ (ਮਲੇਰਕੋਟਲਾ), ਪੰਜਾਬ।

ਮਾਂ ਬੋਲੀ

ਭਾਰਤ ਨੂੰ ਆਜ਼ਾਦ ਹੋਇਆਂ 6 ਦਹਾਕੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਇਨ੍ਹਾਂ ਦਹਾਕਿਆਂ ਵਿਚ ਜੇਕਰ ਅਸੀਂ ਤਸਵੀਰ ਦਾ ਇਕ ਪਾਸਾ ਦੇਖੀਏ ਤਾਂ ਡੈਮਾਂ ਦਾ ਨਿਰਮਾਣ, ਪੁਲਾਂ ਦਾ ਨਿਰਮਾਣ, ਆਵਾਜਾਈ ਦੇ ਸਾਧਨਾਂ ਦੀ ਤੇਜ਼ ਰਫ਼ਤਾਰ, ਸੰਚਾਰ ਦੇ ਸਾਧਨਾਂ ਦਾ ਵਿਕਾਸ, ਹਸਪਤਾਲਾਂ ਦਾ ਨਿਰਮਾਣ, ਸਿੱਖਿਆ ਦੇ ਖੇਤਰ ਵਿਚ ਵਾਧੇ ਤੇ ਪਸਾਰ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਨਿਰਮਾਣ ਤੇ ਸੜਕਾਂ ਦਾ ਵਿਕਾਸ ਆਦਿ ਆਜ਼ਾਦੀ ਤੋਂ ਬਾਅਦ ਹੋਏ ਵਿਕਾਸ ਦੀ ਕਹਾਣੀ ਹੈ। ਇਨ੍ਹਾਂ ਦਹਾਕਿਆਂ ਵਿਚ ਹੀ ਜੇਕਰ ਅਸੀਂ ਤਸਵੀਰ ਦਾ ਦੂਜਾ ਪਾਸਾ ਦੇਖੀਏ ਤਾਂ ਉਹ ਝੰਜੋੜ ਕੇ ਰੱਖ ਦੇਣ ਵਾਲਾ ਹੈ। ਅਸੀਂ ਦੇਖਦੇ ਹਾਂ ਕਿ ਅੱਜ ਅਸੀਂ ਪੱਛਮੀ ਸੱਭਿਆਚਾਰ ਦੇ ਵਹਿਣ 'ਚ ਵਹਿ ਕੇ ਆਪਣੇ ਅਣਮੁੱਲੇ ਵਿਰਸੇ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀਅਤ ਨੂੰ ਹੀ ਵਿਸਾਰਦੇ ਜਾ ਰਹੇ ਹਾਂ। ਜੇਕਰ ਅਸੀਂ ਖ਼ੁਦ ਆਪਣੀ ਮਾਂ-ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਹੱਕ ਨਹੀਂ ਦੇਵਾਂਗੇ ਤਾਂ ਕੋਈ ਬਾਹਰਲੇ ਦੇਸ਼ ਵਾਲਾ ਇਸ ਦਾ ਕੀ ਵਿਕਾਸ ਕਰੇਗਾ। ਜਦੋਂ ਸਾਡੇ ਆਪਣੇ ਬੱਚੇ ਇਸ ਨੂੰ ਮਾਂ ਨਹੀਂ ਮੰਨਦੇ ਤਾਂ ਕੋਈ ਗ਼ੈਰ ਇਸ ਨੂੰ ਆਪਣੀ ਮਾਂ ਬਣਾਉਣ ਲਈ ਕਿਉਂ ਅੱਗੇ ਆਵੇਗਾ। ਇਸ ਦਾ ਨਤੀਜਾ ਇਹ ਹੋਵੇਗਾ ਕਿ ਸਾਡਾ ਅਮੀਰ ਵਿਰਸਾ ਹਮੇਸ਼ਾ ਲਈ ਸਾਡੇ ਹੱਥੋਂ ਖੁਸ ਜਾਵੇਗਾ। ਆਪਣੀ ਮਾਂ-ਬੋਲੀ ਨੂੰ ਜਿਊਂਦੇ ਰੱਖਣ ਲਈ ਆਓ ਅਸੀਂ ਸਾਰੇ ਰਲ-ਮਿਲ ਕੇ ਪੰਜਾਬੀ ਬੋਲੀ ਦੇ ਸਿਦਕ ਅਤੇ ਪਿਆਰ ਲਈ ਦੁਆ ਕਰੀਏ ਕਿ ਦੁਨੀਆ ਵਿਚ 6000 ਜ਼ਬਾਨਾਂ ਵਿਚ ਬੋਲੇ ਜਾਣ ਦੀ ਗਿਣਤੀ ਪੱਖੋਂ 12ਵੇਂ ਸਥਾਨ 'ਤੇ ਰਹਿਣ ਵਾਲੀ ਅਤੇ 150 ਮੁਲਕਾਂ ਵਿਚ ਵਸਦੇ 14 ਕਰੋੜ ਪੰਜਾਬੀਆਂ ਦੀ ਮਾਂ ਬੋਲੀ ਦੇ ਵਜੂਦ ਨੂੰ ਕੋਈ ਖਤਰਾ ਨਾ ਰਹੇ।

-ਨੀਲਮ ਕੁਮਾਰੀ
ਪੰਜਾਬੀ ਮਿਸਟ੍ਰੈੱਸ, ਸਰਕਾਰੀ ਹਾਈ ਸਕੂਲ, ਸਮਾਓਂ।

ਠੇਕੇ ਬੰਦ ਕਰਵਾਓ

ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਇਥੇ ਨਸ਼ਾ ਬਹੁਤ ਵਿਕ ਰਿਹਾ ਹੈ। ਪਰ ਸਭ ਤੋਂ ਜ਼ਿਆਦਾ ਦੁੱਖ ਇਹ ਹੈ ਕਿ ਸਰਕਾਰ ਰੈਵੇਨਿਊ ਕਮਾਉਣ ਲਈ ਥਾਂ-ਥਾਂ 'ਤੇ ਠੇਕੇ ਖੋਲ੍ਹ ਰਹੀ ਹੈ। ਜਿਵੇਂ ਕਿ ਕੁੜੀਆਂ, ਮੁੰਡਿਆਂ ਦੇ ਸਕੂਲਾਂ, ਕਾਲਜਾਂ ਮੂਹਰੇ ਧਾਰਮਿਕ ਸਥਾਨਾਂ ਦੇ ਮੂਹਰੇ ਸਰਕਾਰੀ ਹਸਪਤਾਲਾਂ ਦੇ ਨੇੜੇ। ਪਿੰਡਾਂ ਵਿਚ ਥਾਂ-ਥਾਂ ਦੇਸੀ ਸ਼ਰਾਬ ਦੇ ਠੇਕਿਆਂ ਦੀਆਂ ਬਰਾਂਚਾਂ ਖੋਲ੍ਹ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ 'ਤੇ ਲਾ ਰਹੀ ਹੈ। ਕੈਪਟਨ ਨੇ 2017 ਵਿਚ ਸਹੁੰ ਖਾਧੀ ਸੀ ਕਿ ਮੈਂ ਨਸ਼ੇ ਚਾਰ ਹਫ਼ਤਿਆਂ ਵਿਚ ਖਤਮ ਕਰ ਦਿਆਂਗਾ। ਪਰ ਉਲਟਾ ਹੁਣ ਸਿੰਥੈਟਿਕ ਨਸ਼ੇ ਵੀ ਵਿਕਣ ਲੱਗ ਪਏ ਹਨ। ਕੈਪਟਨ ਸਾਹਿਬ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਦੇ ਹਨ। ਇਨ੍ਹਾਂ ਨੂੰ ਆਪਣੀ ਕਹਿਣੀ ਤੇ ਕਰਨੀ ਵਿਚ ਫਰਕ ਦਾ ਪਤਾ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਕੂਲਾਂ, ਕਾਲਜਾਂ ਤੇ ਧਾਰਮਿਕ ਸਥਾਨਾਂ ਦੇ ਨੇੜਿਉਂ ਜਲਦ ਤੋਂ ਜਲਦ ਠੇਕੇ ਬੰਦ ਕਰਵਾਏ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX