ਤਾਜਾ ਖ਼ਬਰਾਂ


ਮੁੰਬਈ ਨੇ ਪੰਜਾਬ ਨੂੰ 9 ਦੌੜਾਂ ਨਾਲ ਹਰਾਇਆ
. . .  1 day ago
10 ਓਵਰਾਂ ਤੋਂ ਬਾਅਦ ਪੰਜਾਬ ਦੇ 87 ਦੌੜਾਂ ਤੇ 6 ਆਊਟ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੁਧਿਆਣਾ ਫੇਰੀ ਕੱਲ੍ਹ
. . .  1 day ago
ਲੁਧਿਆਣਾ , 18 ਅਪ੍ਰੈਲ - (ਪਰਮਿੰਦਰ ਸਿੰਘ ਆਹੂਜਾ ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ੁਕਰਵਾਰ ਨੂੰ ਲੁਧਿਆਣਾ ਦੌਰੇ 'ਤੇ ਆ ਰਹੇ ਹਨ ਪਰ ਇਸ ਦੌਰੇ ਨੂੰ ਹਾਲ ਦੀ ਘੜੀ ਗੁਪਤ ਰੱਖਿਆ ...
ਲੋਕ ਸਭਾ ਚੋਣਾਂ: ਪਹਿਲੇ ਪੜਾਅ 'ਚ ਉੱਤਰ-ਪੂਰਬ ਦੀਆਂ ਇਨ੍ਹਾਂ ਸੀਟਾਂ 'ਤੇ ਭਲਕੇ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ ਭਲਕੇ 19 ਅਪ੍ਰੈਲ ਨੂੰ 21 ਰਾਜਾਂ ਦੀਆਂ 102 ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਵਾਰ ਚੋਣਾਂ 'ਚ ਸਾਰਿਆਂ ਦੀ ਨਜ਼ਰ ਉੱਤਰ ਪੂਰਬ 'ਤੇ ਹੈ। ਸੀ.ਏ.ਏ. ਨੂੰ ਲੈ ਕੇ ਆਸਾਮ...
ਮੁੰਬਈ ਨੇ ਪੰਜਾਬ ਨੂੰ ਦਿੱਤਾ 193 ਦੌੜਾਂ ਦਾ ਟੀਚਾ
. . .  1 day ago
ਕਾਂਗਰਸ ਸਰਕਾਰ ਨੇ ਅਸਾਮ ਦੀ ਬਰਾਕ ਘਾਟੀ ਨੂੰ ਨਜ਼ਰਅੰਦਾਜ਼ ਕੀਤਾ - ਹਿਮੰਤ ਬਿਸਵਾ ਸਰਮਾ
. . .  1 day ago
ਦਿਸਪੁਰ , 18 ਅਪ੍ਰੈਲ - ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਹੈ ਕਿ ਦਹਾਕਿਆਂ ਤੱਕ, ਕਾਂਗਰਸ ਸਰਕਾਰਾਂ ਨੇ ਅਸਾਮ ਦੀ ਬਰਾਕ ਘਾਟੀ ਨੂੰ ਨਜ਼ਰਅੰਦਾਜ਼ ਕੀਤਾ, ਘੁਸਪੈਠ ਨੂੰ ਉਤਸ਼ਾਹਿਤ ਕੀਤਾ ਤੇ ਬੁਨਿਆਦੀ ਢਾਂਚੇ ਦੀ ...
ਗਾਜ਼ਾ ਵਿਚ ਹੁਣ ਤੱਕ ਕਰੀਬ 34 ਹਜ਼ਾਰ ਫਿਲਸਤੀਨੀ ਮਾਰੇ ਜਾ ਚੁੱਕੇ ਹਨ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਫਿਲਸਤੀਨ ਵਿਚ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਗਾਜ਼ਾ ਪੱਟੀ 'ਤੇ ਚੱਲ ਰਹੇ ਇਜ਼ਰਾਈਲੀ ਹਮਲਿਆਂ ਵਿਚ ਮਰਨ ਵਾਲੇ ਫਿਲਸਤੀਨੀਆਂ ਦੀ ਗਿਣਤੀ ...
ਪੰਜਾਬ ਦੇ ਖਿਲਾਫ ਸੂਰਿਆ ਕੁਮਾਰ ਯਾਦਵ ਅਰਧ ਸੈਂਕੜਾ ਮਾਰ ਕੇ ਆਊਟ
. . .  1 day ago
ਮਨਜੋਤ ਕੌਰ ਨੇ ਦਸਵੀਂ 'ਚੋਂ ਪੰਜਾਬ 'ਚ 16ਵਾਂ ਸਥਾਨ ਕੀਤਾ ਪ੍ਰਾਪਤ ,ਬਣੇਗੀ ਇੰਜੀਨੀਅਰ
. . .  1 day ago
ਕੋਟਫੱਤਾ,18 ਅਪ੍ਰੈਲ (ਰਣਜੀਤ ਸਿੰਘ ਬੁੱਟਰ) - ਸਕੂਲ ਆਫ਼ ਐਮੀਨੈਂਸ ਕੋਟਸ਼ਮੀਰ ਵਿਚ ਦਸਵੀਂ ਜਮਾਤ ਦੀ ਵਿਦਿਆਰਥਨ ਮਨਜੋਤ ਕੌਰ ਪੁੱਤਰੀ ਸੁਖਪਾਲ ਸਿੰਘ ਸਿੱਧੂ ਖੜਕੇਕੇ ਨੇ ਪੰਜਾਬ ਭਰ ਚੋਂ 16ਵਾਂ ਸਥਾਨ ਪ੍ਰਾਪਤ ਕਰਕੇ ...
ਮੁੰਬਈ ਦੇ ਪੰਜਾਬ ਖਿਲਾਫ 16 ਓਵਰਾਂ ਤੋਂ ਬਾਅਦ 148/2
. . .  1 day ago
ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਨੀਤਾ ਮੁਕੇਸ਼ ਅੰਬਾਨੀ
. . .  1 day ago
ਅੰਮ੍ਰਿਤਸਰ, 18 ਅਪ੍ਰੈਲ (ਜਸਵੰਤ ਸਿੰਘ ਜੱਸ)-ਦੇਸ਼ ਦੇ ਉੱਘੇ ਕਾਰੋਬਾਰੀ ਅਤੇ ਰਿਲਾਇੰਸ ਇਡਸਟਰੀਜ਼ ਦੇ ਚੇਅਰਮੈਨ ਅਤੇ ਮੈੇਨੇਜਿੰਗ ਡਾਇਰੈਟਕਰ ਮੁਕੇਸ਼ ਅੰਬਾਨੀ ਦੀ ਪਤਨੀ ਅਤੇ ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ...
ਵਿਦਿਆਰਥਣ ਪਲਕ ਅਗਰਵਾਲ ਨੇ ਮੈਰਿਟ 'ਚ ਕੀਤਾ 12ਵਾਂ ਸਥਾਨ ਹਾਸਿਲ
. . .  1 day ago
ਗੁਰਦਾਸਪੁਰ, 18 ਅਪ੍ਰੈਲ (ਅ.ਬ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚੋਂ ਗੁਰਦਾਸਪੁਰ ਦੇ ਬਾਲ ਵਿਦਿਆ ਮੰਦਰ ਹਾਈ ਸਕੂਲ ਦੀ ਵਿਦਿਆਰਥਣ ਪਲਕ ਅਗਰਵਾਲ ਪੁੱਤਰੀ ਸੁਮਿਤ ਅਗਰਵਾਲ ਨੇ ...
ਪੰਜਾਬ ਬੋਰਡ ਦੇ ਦਸਵੀਂ ਦੇ ਨਤੀਜਿਆਂ 'ਚ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਪੰਜਾਬ ਭਰ 'ਚ 11ਵਾਂ ਸਥਾਨ ਕੀਤਾ ਪ੍ਰਾਪਤ
. . .  1 day ago
ਗੁਰੂਸਰ ਸੁਧਾਰ,18 ਅਪ੍ਰੈਲ ( ਜਗਪਾਲ ਸਿੰਘ ਸਿਵੀਆਂ) - ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਦੇ ਨਤੀਜਿਆਂ 'ਚ ਸੰਤ ਸੁੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਬੋਪਾਰਾਏ ਕਲਾਂ ਦੀ ਵਿਦਿਆਰਥਣ ...
ਸਰਦੂਲਗੜ੍ਹ : ਵਿਦਿਆਰਥਣ ਅਰਜ ਨੇ ਦਸਵੀਂ ਕਲਾਸ ਦੀ ਪੰਜਾਬ ਮੈਰਿਟ 'ਚ 17ਵਾਂ ਰੈਂਕ ਕੀਤਾ ਹਾਸਿਲ
. . .  1 day ago
ਸਰਦੂਲਗੜ੍ਹ, 18 ਅਪ੍ਰੈਲ (ਜੀ.ਐਮ.ਅਰੋੜਾ)-ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜੇ ਵਿਚ ਹਰ ਸਾਲ ਮੈਰਿਟ ਰੈਂਕ ਪ੍ਰਾਪਤ ਕਰਨ ਦਾ ਰਿਕਾਰਡ ਜਾਰੀ ਰੱਖਦਿਆਂ ਸਕੂਲ ਦੀ ਹੋਣਹਾਰ ਵਿਦਿਆਰਥਣ ਅਰਜ ਸਪੁੱਤਰੀ ਜੀਵਨ ਕੁਮਾਰ ਵਾਸੀ...
ਸ੍ਰੀ ਹਰਗੋਬਿੰਦਪੁਰ : 'ਆਪ' ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪਨੂੰ ਸਮੂਹ ਕੌਂਸਲਰਾਂ ਸਮੇਤ ਕਾਂਗਰਸ ’ਚ ਸ਼ਾਮਿਲ
. . .  1 day ago
ਘੁਮਾਣ/ਸ੍ਰੀ ਹਰਗੋਬਿੰਦਪੁਰ, 18 ਅਪ੍ਰੈਲ (ਬੰਮਰਾਹ, ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਹਲਕੇ ਦੇ ਇਕੋ-ਇਕ ਨਗਰ ਕੌਂਸਲ ਦੇ ਪ੍ਰਧਾਨ...
ਪਿੰਡ ਮਡਾਹਰ ਕਲਾਂ ਦੇ ਜਸਕੀਰਤ ਸਿੰਘ ਨੇ ਮੈਰਿਟ 'ਚ 10ਵਾਂ ਸਥਾਨ ਲਿਆ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਬਲਕਰਨ ਸਿੰਘ ਖਾਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਅੱਜ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਅਨੁਸਾਰ ਸਰਕਾਰੀ ਹਾਈ ਸਕੂਲ ਪਿੰਡ...
ਸ੍ਰੀ ਮੁਕਤਸਰ ਸਾਹਿਬ ਦੀ ਸੁਖਮਨ ਕੌਰ ਨੇ ਮੈਰਿਟ 'ਚ 10ਵਾਂ ਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਲਿਆ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਮੇਵਾ ਸਿੰਘ, ਬਲਕਰਨ ਸਿੰਘ ਖਾਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਅੱਜ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਅਨੁਸਾਰ ਦਸਮੇਸ਼ ਪਬਲਿਕ ਗਰਲਜ਼ ਸਕੂਲ ਬਾਦਲ...
4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਕਾਬੂ
. . .  1 day ago
ਲੁਧਿਆਣਾ, 18 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਪੁਲਿਸ ਥਾਣਾ ਬਸਤੀ ਜੋਧੇਵਾਲ, ਕਮਿਸ਼ਨਰੇਟ ਲੁਧਿਆਣਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਗੁਰਪ੍ਰੀਤ ਸਿੰਘ ਨੂੰ 4,500 ਰੁਪਏ...
ਐਡਵੋਕੇਟ ਧਾਮੀ ਨੇ ਪਿੰਡ ਚੀਮਾ ਪੋਤਾ 'ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ
. . .  1 day ago
ਅੰਮ੍ਰਿਤਸਰ, 18 ਅਪ੍ਰੈਲ (ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੀਮਾ ਪੋਤਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ...
ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਵਾਲੀ 'ਆਪ' ਖੁਦ ਭ੍ਰਿਸ਼ਟਾਚਾਰ 'ਚ ਹੋਈ ਲਿਪਤ - ਡਾ. ਦਲਜੀਤ ਸਿੰਘ ਚੀਮਾ
. . .  1 day ago
ਪਠਾਨਕੋਟ, 18 ਅਪ੍ਰੈਲ (ਸੰਧੂ)-ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਅਟਾਰੀ ਤੋਂ ਪਾਕਿਸਤਾਨ ਨਾਲ ਵਪਾਰਕ ਰਸਤੇ ਨਹੀਂ ਖੋਲ੍ਹੇ ਜਾ ਰਹੇ। ਜੇਕਰ ਅਜਿਹੀ ਹੀ ਨੈਸ਼ਨਲ ਪਾਲਿਸੀ ਰਹੇਗੀ ਤਾਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਉਕਤ ਗੱਲਾਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ...
ਮਮਦੋਟ : ਵਿਅਕਤੀ ਦੀ ਭੇਤਭਰੀ ਹਾਲਤ ਵਿਚ ਮੌਤ
. . .  1 day ago
ਮਮਦੋਟ, 18 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਥਾਣਾ ਮਮਦੋਟ ਦੇ ਪਿੰਡ ਬੋਦਲ ਵਿਖੇ ਜਸਪਾਲ ਸਿੰਘ 40 ਸਾਲਾ ਵਿਅਕਤੀ ਦੀ ਭੇਤਭਰੀ ਹਾਲਤ ਵਿਚ ਮੌਤ ਹੋਣ ਦੀ ਬੇਹੱਦ ਮੰਦਭਾਗੀ ਖਬਰ ਹੈ। ਮੁਢਲੇ ਤੌਰ ਉਤੇ ਪਿੰਡ ਵਾਸੀਆਂ...
ਜਸਪ੍ਰੀਤ ਕੌਰ ਨੇ ਬਠਿੰਡਾ ਜ਼ਿਲ੍ਹੇ 'ਚੋਂ ਹਾਸਲ ਕੀਤਾ ਪਹਿਲਾ ਸਥਾਨ
. . .  1 day ago
ਬਠਿੰਡਾ, 18 ਅਪ੍ਰੈਲ (ਅੰਮ੍ਰਿਤਪਾਲ ਸਿੰਘ ਵਲਾਣ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਸਰਕਾਰੀ ਹਾਈ ਸਕੂਲ ਨੇਹੀਂਆ ਵਾਲਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ 650 ਅੰਕਾਂ ਵਿਚੋਂ 639 ਅੰਕ ਲੈ ਕੇ...
ਕਪੂਰਥਲਾ ਦੀਆਂ 5 ਵਿਦਿਆਰਥਣਾਂ ਬੋਰਡ ਦੀ ਮੈਰਿਟ ਸੂਚੀ 'ਚ ਆਈਆਂ
. . .  1 day ago
ਕਪੂਰਥਲਾ, 18 ਅਪ੍ਰੈਲ (ਅਮਰਜੀਤ ਕੋਮਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਕਪੂਰਥਲਾ ਦੀ ਵਿਦਿਆਰਥਣ ਨੀਕਿਤਾ ਪੁੱਤਰੀ ਹਰਜਿੰਦਰ ਸਿੰਘ 650 ਵਿਚੋਂ...
ਲੋਕ ਹੱਕਾਂ ਦੀ ਆਵਾਜ਼ ਸੰਸਦ 'ਚ ਪਹੁੰਚਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਾਥ ਦਿਓ
. . .  1 day ago
ਤਪਾ ਮੰਡੀ, 18 ਅਪ੍ਰੈਲ (ਵਿਜੇ ਸ਼ਰਮਾ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਤਪਾ ਵਿਖੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ...
ਰੋਪੜ ਦੀ ਪ੍ਰੀਤ ਕਾਲੋਨੀ 'ਚ ਲੈਂਟਰ ਡਿੱਗਣ ਨਾਲ 5 ਮਜ਼ਦੂਰ ਆਏ ਹੇਠਾਂ
. . .  1 day ago
ਰੋਪੜ, 18 ਅਪ੍ਰੈਲ-ਰੋਪੜ ਦੀ ਪ੍ਰੀਤ ਕਾਲੋਨੀ ਵਿਚ ਉਸ ਵੇਲੇ ਮਾਤਮ ਦਾ ਮਾਹੌਲ ਛਾ ਗਿਆ ਜਦੋਂ ਕੰਧਾਂ ਦੇ ਉੱਤੇ ਪੁਰਾਣੇ ਲੈਂਟਰ ਨੂੰ ਜੈੱਕ ਰਾਹੀਂ ਚੁੱਕ ਕੇ ਉੱਚਾ ਕੀਤਾ ਜਾ ਰਿਹਾ ਸੀ ਕਿ ਅਚਾਨਕ ਕਿਸੇ ਤਕਨੀਕੀ ਖਰਾਬੀ ਹੋਣ ਕਾਰਨ ਲੈਂਟਰ ਥੱਲੇ ਆ ਡਿੱਗਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਲਵੇ ਹੇਠਾਂ ਪੰਜ ਮਜ਼ਦੂਰ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ

ਤੁਹਾਡੇ ਖ਼ਤ

29-12-2023

 ਸੋਚ ਕੇ ਕਰੋ ਆਨਲਾਈਨ ਦਾਨ

ਸਾਡਾ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ। ਪੰਜਾਬ ਦੇ ਲੋਕ ਬਹੁਤ ਹੀ ਧਰਮੀ ਅਤੇ ਦਾਨੀ ਹਨ। ਜਦੋਂ ਵੀ ਲੋਕਾਂ ਨੂੰ ਕਿਸੇ ਲੋੜਵੰਦ ਇਨਸਾਨ ਬਾਰੇ ਪਤਾ ਲੱਗਦਾ ਹੈ ਫਿਰ ਦਾਨੀ ਲੋਕ ਖੁੱਲ੍ਹ ਕੇ ਉਸ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹਨ। ਇਹ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਖਾਇਆ ਹੈ। ਪਰ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕੁਝ ਠੱਗ ਕਿਸਮ ਦੇ ਲੋਕਾਂ ਨੇ ਫ਼ਰਜ਼ੀ ਖ਼ਾਤੇ ਬਣਾ ਕੇ ਪੈਸੇ ਮੰਗ ਰਹੇ ਹਨ। ਇਹ ਇਕ ਠੱਗਾਂ ਦਾ ਗਰੋਹ ਕਾਫ਼ੀ ਸਮੇਂ ਤੋਂ ਲੋਕਾਂ ਤੋਂ ਪੈਸੇ ਦੀ ਮੰਗ ਕਰ ਰਿਹਾ ਹੈ। ਇਹ ਇਕ ਲੜਕੀ ਦੀ ਤਸਵੀਰ ਲਗਾ ਕੇ ਕਹਿ ਰਹੇ ਹਨ ਇਹ ਲੜਕੀ ਅੱਗ ਲੱਗਣ ਕਰਕੇ ਬਹੁਤ ਜ਼ਿਆਦਾ ਸੜ ਚੁੱਕੀ ਹੈ। ਇਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਇਸ ਨੂੰ ਪੈਸੇ ਦੀ ਜ਼ਰੂਰਤ ਹੈ, ਇਸ ਦੀ ਮਦਦ ਕਰੋ। ਇਹ ਠੱਗ ਪੈਸੇ ਲੈਣ ਲਈ ਗੂਗਲ ਪੇ, ਬੈਂਕ ਖਾਤਾ ਨੰਬਰ ਅਤੇ ਹੋਰ ਕਈ ਤਰ੍ਹਾਂ ਦੇ ਪੈਸੇ ਪਾਉਣ ਲਈ ਨੰਬਰ ਦੇ ਰਹੇ ਹਨ। ਇਹ ਬਹੁਤ ਗਰੁੱਪਾਂ ਵਿਚ ਲੋਕ ਸਾਂਝਾ ਕਰ ਰਹੇ ਹਨ। ਇਹ ਠੱਗ ਤੇ ਵਿਹਲੜ ਲੋਕ ਦਾਨੀ ਸੱਜਣਾਂ ਤੋਂ ਪੈਸਾ ਇਕੱਠਾ ਕਰ ਕੇ ਮੌਜਾਂ ਮਾਣ ਰਹੇ ਹਨ। ਸਾਡੀ ਸਾਰੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਿਸੇ ਨੂੰ ਵੀ ਦਾਨ ਦੇਣ ਜਾਂ ਮਦਦ ਕਰਨ ਤੋਂ ਪਹਿਲਾਂ ਪੂਰਾ ਪਤਾ ਕਰ ਲਿਆ ਕਰੋ। ਫਿਰ ਹੀ ਸਹੀ ਅਤੇ ਲੋੜਵੰਦ ਦੀ ਮਦਦ ਕਰੋ। ਸਾਡਾ ਕੀਤਾ ਦਾਨ ਅਤੇ ਮਦਦ ਸਹੀ ਲੋੜਵੰਦ ਨੂੰ ਮਿਲ ਸਕੇ। ਲੋੜਮੰਦ ਦੀ ਮਦਦ ਕਰਨਾ ਸਾਡਾ ਸਭ ਦਾ ਫਰਜ਼ ਹੈ, ਬਸ ਉਸ ਬਾਰੇ ਪੂਰਾ ਪਤਾ ਕਰਕੇ ਮਦਦ ਕਰੋ। ਕੋਸ਼ਿਸ਼ ਕਰੋ ਇਨ੍ਹਾਂ ਠੱਗਾਂ ਬਾਰੇ ਪਤਾ ਕਰਕੇ ਇਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਾਉ। ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਇਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।

ਫਾਸਟ ਫੂਡ ਤੋਂ ਬਚੋ

ਅਜੋਕੇ ਭੱਜ ਦੌੜ ਦੇ ਜ਼ਮਾਨੇ ਵਿਚ ਹਰ ਕਿਸੇ ਨੂੰ ਸਦਾ ਹੀ ਕੰਮ ਦੀ ਕਾਹਲ ਲੱਗੀ ਰਹਿੰਦੀ ਹੈ, ਕਦੇ-ਕਦੇ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਅਜੋਕੇ ਮਨੁੱਖ ਨੂੰ ਆਪਣੀ ਜ਼ਿੰਦਗੀ ਨਾਲੋਂ ਵੀ ਜ਼ਿਆਦਾ ਪੈਸਾ ਹੀ ਪਿਆਰਾ ਹੋ ਗਿਆ। ਘਰ ਦੀ ਸਧਾਰਨ ਰੋਟੀ ਖਾਣ ਦੀ ਬਜਾਏ ਅੱਜਕੱਲ੍ਹ ਲੋਕ ਜ਼ਿਆਦਾਤਰ ਫਾਸਟ ਫੂਡ ਖਾਣ ਨੂੰ ਹੀ ਤਰਜੀਹ ਦਿੰਦੇ ਹਨ। ਇਸ ਫਾਸਟ ਫੂਡ ਦੀ ਜ਼ਿਆਦਾ ਵਰਤੋਂ ਕਰਨ ਕਰਕੇ ਹੀ ਮਨੁੱਖ ਨੂੰ ਅਨੇਕਾਂ ਬਿਮਾਰੀਆਂ ਨੇ ਆਪਣੀ ਜਕੜ ਵਿਚ ਲਿਆ ਹੋਇਆ ਹੈ। ਜਿਸ ਪਾਸੇ ਨਜ਼ਰ ਮਾਰੋ ਚਾਰੇ ਪਾਸੇ ਫਾਸਟ ਫੂਡ ਹੀ ਨਜ਼ਰ ਆਉਂਦਾ ਹੈ। ਨਸ਼ੇ ਦੀ ਤਰ੍ਹਾਂ ਕਈ ਲੋਕ ਤਾਂ ਨਿੱਤ ਦਿਨ ਹੀ ਫਾਸਟ ਫੂਡ ਖਾਧੇ ਬਿਨਾਂ ਰਹਿ ਨਹੀਂ ਸਕਦੇ। ਵਧੀਆ ਤੇ ਰੋਗ ਰਹਿਤ ਜ਼ਿੰਦਗੀ ਜਿਊਣ ਲਈ ਮਨੁੱਖ ਨੂੰ ਫਾਸਟ ਫੂਡ ਤੋਂ ਤੁਰੰਤ ਕਿਨਾਰਾ ਕਰ ਲੈਣਾ ਚਾਹੀਦਾ ਹੈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ (ਬਠਿੰਡਾ)।

ਸਾਵਧਾਨੀ ਨਾਲ ਵਰਤੋਂ ਹੀਟਰ

ਸਰਦੀਆਂ ਦਾ ਸੀਜ਼ਨ ਪੂਰੇ ਜ਼ੋਰਾਂ 'ਤੇ ਹੈ। ਤਾਪਮਾਨ ਵਿਚ ਬਹੁਤ ਗਿਰਾਵਟ ਹੈ। ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਹੀਟਰ, ਬਲੋਰਾਂ ਦੀ ਵਰਤੋਂ ਕਰਦੇ ਹਾਂ। ਅਕਸਰ ਸਰਦੀਆਂ ਵਿਚ ਹਰ ਘਰ ਵਿਚ ਬਰਤਨ, ਕੱਪੜੇ ਜਾਂ ਹੋਰ ਕੰਮ ਕਰਨ ਲਈ ਗਰਮ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਧੁੰਦ ਪੈਣ ਕਾਰਨ ਬਾਹਰ ਦਾ ਤਾਪਮਾਨ ਕਈ ਵਾਰ ਜ਼ੀਰੋ ਡਿਗਰੀ ਤੱਕ ਚਲਾ ਜਾਂਦਾ ਹੈ, ਜਿਸ ਕਾਰਨ ਘਰ ਦੇ ਤਾਪਮਾਨ ਨੂੰ ਠੀਕ ਰੱਖਣ ਲਈ ਹੀਟਰਾਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਆਮ ਤੌਰ 'ਤੇ ਲੋਕ ਸਾਰੀ ਰਾਤ ਕਮਰੇ ਵਿਚ ਹੀਟਰ ਲਗਾ ਕੇ ਸੌਂ ਜਾਂਦੇ ਹਨ, ਜਿਸ ਕਾਰਨ ਕਮਰੇ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ। ਅਕਸਰ ਅਖ਼ਬਾਰਾਂ ਵਿਚ ਵੀ ਪੜ੍ਹਦੇ ਹਾਂ ਕਿ ਕਮਰਿਆਂ ਵਿਚ ਹੀਟਰ, ਅੰਗੀਠੀ ਬਾਲ ਕੇ ਕਈ ਪਰਿਵਾਰ ਸੌਂ ਜਾਂਦੇ ਹਨ ਤੇ ਉਹ ਸੁੱਤੇ ਹੀ ਰਹਿ ਜਾਂਦੇ ਹਨ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨੇ ਸਰੀਰ ਨੂੰ ਸੋਹਲ ਬਣਾ ਲਿਆ ਹੈ, ਕਈ ਘੰਟੇ ਹੀਟਰ ਅੱਗੇ ਬੈਠੇ ਰਹਿੰਦੇ ਹਨ। ਹੀਟਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਅੱਖਾਂ ਦੀ ਨਮੀ ਨੂੰ ਖ਼ਤਰਾ ਹੋ ਜਾਂਦਾ ਹੈ। ਜਿਸ ਨਾਲ ਡਰਾਈ ਆਈਜ਼ ਦੀ ਸਮੱਸਿਆ ਦਾ ਸ਼ਿਕਾਰ ਹੋਣਾ ਪੈਂਦਾ ਹੈ। ਵੈਸੇ ਤਾਂ ਹੀਟਰਾਂ, ਬਲੋਰਾਂ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਦੇ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਹੁੰਦੇ ਹਨ।
ਜੇ ਸਾਡੀ ਸਿਹਤ ਠੀਕ ਰਹੇਗੀ ਤਾਂ ਹੀ ਅਸੀਂ ਕੰਮ ਕਰ ਸਕਾਂਗੇ, ਨਹੀਂ ਤਾਂ ਡਾਕਟਰ ਕੋਲ ਜਾਣਾ ਪਵੇਗਾ। ਸੋ, ਹੀਟਰ, ਗੀਜ਼ਰ ਦੀ ਸੋਚ ਸਮਝ ਕੇ ਹੀ ਵਰਤੋਂ ਕਰਨੀ ਚਾਹੀਦੀ ਹੈ।

-ਸੰਜੀਵ ਸਿੰਘ ਸੈਣੀ
ਮੋਹਾਲੀ।

ਗ਼ਰੀਬਾਂ ਦਾ ਨਿਰਾਦਰ ਨਾ ਕਰੋ

ਦੋ ਵਕਤ ਦੀ ਰੋਟੀ ਨੇ ਹੀ ਸਾਰਾ ਜਗਤ ਚੱਕਰਾਂ ਵਿਚ ਪਾਇਆ ਹੈ, ਕੇਵਲ ਰੋਟੀ ਬਦਲੇ ਹੀ ਇਨਸਾਨ ਆਪਣਾ ਸੁੱਖ-ਚੈਨ ਗੁਆ ਕੇ ਦਿਨ-ਰਾਤ ਭੱਜਾ ਫਿਰਦਾ ਹੈ ਅਤੇ ਦੇਸੋਂ-ਪ੍ਰਦੇਸ ਹੋਇਆ ਹੈ। ਭਾਵੇਂ ਕੋਈ ਅਮੀਰ ਹੋਵੇ ਜਾਂ ਗ਼ਰੀਬ ਹਰੇਕ ਦੀ ਇੱਛਾ ਹੁੰਦੀ ਹੈ ਕਿ ਮੈਂ ਚੰਗਾ ਸੰਤੁਲਿਤ ਭੋਜਨ ਗ੍ਰਹਿਣ ਕਰਾਂ। ਜਿਵੇਂ ਅਮੀਰ ਵਿਅਕਤੀ ਚਾਹੁੰਦਾ ਹੈ ਕਿ ਮੈਂ ਆਪਣੀ ਔਲਾਦ ਨੂੰ ਚੰਗਾ ਖਾਣ-ਪੀਣ ਲਈ ਦੇਵਾਂ, ਠੀਕ ਇਸੇ ਤਰ੍ਹਾਂ ਦਿਹਾੜੀਦਾਰ ਦੀ ਵੀ ਇੱਛਾ ਹੁੰਦੀ ਹੈ ਕਿ ਮੈਂ ਆਪ ਭਾਵੇਂ ਘੱਟ ਖਾ ਲਵਾਂ ਪਰ ਮੇਰੇ ਬੱਚੇ ਚੰਗਾ ਰੱਜਵਾਂ ਭੋਜਨ ਖਾਣ। ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਅਮੀਰ ਵਰਗ ਦੇ ਲੋਕ ਆਪ ਤਾਂ ਤਾਜ਼ੇ ਪਕਵਾਨ ਖਾਂਦੇ ਹਨ ਪਰ ਆਪਣੇ ਨੌਕਰਾਂ ਨੂੰ ਬਚਿਆ-ਖੁਚਿਆ ਬੇਹਾ ਭੋਜਨ ਖਾਣ ਨੂੰ ਦੇ ਦਿੰਦੇ ਹਨ। ਹਮੇਸ਼ਾ ਇਨਸਾਨੀਅਤ ਦੇ ਨਾਤੇ ਇਕ ਗੱਲ ਯਾਦ ਰੱਖੋ ਕਿ ਜੋ ਭਾਵਨਾ ਅਮੀਰ ਵਰਗ ਦੀ ਹੁੰਦੀ ਹੈ, ਉਹੀ ਗਰੀਬ ਦੀ ਵੀ ਹੁੰਦੀ ਹੈ। ਪੈਸੇ-ਧੇਲੇ ਬੰਨਿਓਂ ਭਾਵੇਂ ਕੋਈ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ ਪਰ ਮਾੜਾ ਖਾਣਾ-ਪੀਣਾ ਕੋਈ ਵੀ ਪਸੰਦ ਨਹੀਂ ਕਰਦਾ।
ਸੋ, ਗਰੀਬ ਬੰਦੇ ਨੂੰ ਜੂਠਾ, ਬੇਹਾ ਭੋਜਨ ਦੇਣ ਤੋਂ ਪਹਿਲਾਂ ਸੋਚੋ ਕਿ ਜਿਵੇਂ ਬੇਹਾ ਭੋਜਨ ਸਾਡੇ ਸਰੀਰ ਲਈ ਹਾਨੀਕਾਰਕ ਹੈ, ਠੀਕ ਇਸੇ ਤਰ੍ਹਾਂ ਗ਼ਰੀਬ ਲਈ ਵੀ ਨੁਕਸਾਨਦਾਇਕ ਹੈ, ਕਿਉਂਕਿ ਗ਼ਰੀਬ ਦਾ ਸਰੀਰ ਕੋਈ ਕੂੜਾਦਾਨ ਨਹੀਂ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

28-12-2023

ਬਾਲ ਮਜ਼ਦੂਰੀ

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬਾਲ ਮਜ਼ਦੂਰੀ ਇਕ ਕਾਨੂੰਨੀ ਅਪਰਾਧ ਹੈ। ਇਸ 'ਤੇ ਰੋਕ ਲਗਾਉਣਾ ਅਤਿ ਜ਼ਰੂਰੀ ਹੈ। ਖੇਡਣ-ਕੁੱਦਣ ਤੇ ਪੜ੍ਹਨ ਦੀ ਉਮਰ 'ਚ ਬੱਚੇ ਦੁਕਾਨਾਂ, ਘਰਾਂ, ਹੋਟਲਾਂ, ਭੱਠਿਆਂ, ਕਾਰਖਾਨਿਆਂ ਅਤੇ ਹੋਰ ਕਈ ਸਥਾਨਾਂ 'ਤੇ ਕੰਮ ਕਰਦੇ ਆਮ ਹੀ ਦੇਖੇ ਜਾਂਦੇ ਹਨ। ਇਹ ਬੇਹੱਦ ਸੰਵੇਦਨਸ਼ੀਲ ਮਸਲਾ ਹੈ। ਨਿਰਸੰਦੇਹ, ਬੱਚਿਆਂ ਨੂੰ ਮਜਬੂਰਨ ਇਹ ਧੰਦਾ ਕਰਨਾ ਪੈਂਦਾ ਹੈ ਪਰ ਇਸ ਨਾਲ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਜ਼ਿੰਦਗੀ ਦੀ ਤਰੱਕੀ ਦੇ ਰਾਹ ਖੁੱਲ੍ਹਣ ਦੀ ਬਜਾਏ ਬੱਚੇ ਗੁਲਾਮ ਬਣ ਕੇ ਰਹਿ ਜਾਂਦੇ ਹਨ। ਮਾਪਿਆਂ ਨੂੰ ਚਾਹੀਦੈ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੂੰ ਪੜ੍ਹਨ ਲਈ ਸਕੂਲ ਭੇਜਣ। ਮਾਲਕ ਵੀ ਸਿਰਫ਼ ਆਪਣਾ ਹਿਤ ਨਾ ਵੇਖਣ। ਘੱਟ ਉਜਰਤ ਦੇਣ ਲਈ ਬੱਚਿਆਂ ਨੂੰ ਕੰਮ 'ਤੇ ਰੱਖਣਾ ਕਾਨੂੰਨੀ ਅਪਰਾਧ ਤਾਂ ਹੈ ਹੀ ਅਤੇ ਨਾਲ ਹੀ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਉਨ੍ਹਾਂ ਨਾਲ ਅਜਿਹਾ ਵਿਹਾਰ ਕਰਨਾ ਬਹੁਤ ਵੱਡੇ ਪਾਪ ਦੇ ਸਮਾਨ ਹੈ। ਆਓ, ਅਸੀਂ ਇਕਜੁਟ ਹੋ ਕੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦੀ ਬਜਾਏ ਉਨ੍ਹਾਂ ਦੀ ਪੜ੍ਹਾਈ ਆਦਿ 'ਚ ਸਹਿਯੋਗੀ ਬਣੀਏ। ਬੇਸ਼ੱਕ ਪ੍ਰਸ਼ਾਸਨ ਵਲੋਂ ਸਮੇਂ-ਸਮੇਂ, ਬਾਜ਼ਾਰਾਂ, ਹੋਰ ਕਾਰਜ ਥਾਵਾਂ 'ਤੇ ਛਾਪੇ ਤਾਂ ਮਾਰੇ ਜਾਂਦੇ ਹਨ ਪਰ ਕਾਫੀ ਲੰਮੇ ਅਰਸੇ ਤੋਂ ਬਾਲ ਮਜ਼ਦੂਰੀ ਅਜੇ ਵੀ ਬਾਦਸਤੂਰ ਜਾਰੀ ਹੈ। ਬਚਪਨ ਰੁਲ ਗਿਆ ਸਮਝੋ ਸਭ ਕੁਝ ਰੁਲ ਗਿਆ। ਇਸ ਲਈ ਬੱਚਿਆਂ ਦੇ ਉਜਵਲ ਭਵਿੱਖ ਦੇ ਮੱਦੇਨਜ਼ਰ ਬਾਲ ਮਜ਼ਦੂਰੀ 'ਤੇ ਜਲਦ ਤੋਂ ਜਲਦ ਰੋਕ ਲਾਈ ਜਾਣਾ ਸਮੇਂ ਦੀ ਮੁੱਖ ਮੰਗ ਹੈ।

-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)।

27-12-2023

 ਕਿਸੇ ਤੋਂ ਉਮੀਦ ਨਾ ਰੱਖੋ

ਮਨੁੱਖੀ ਦਿਲ ਉਮੀਦਾਂ ਦਾ ਘਰ ਹੈ, ਜਿਸ ਵਿਚ ਆਏ ਦਿਨ ਨਵੀਆਂ ਉਮੀਦਾਂ ਜਨਮਦੀਆਂ ਹਨ। ਹਰੇਕ ਇਨਸਾਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਉਮੀਦ ਜ਼ਰੂਰ ਰਹਿੰਦੀ ਹੈ। ਅਸਲ ਵਿਚ ਉਮੀਦ ਹੀ ਜ਼ਿੰਦਗੀ ਦਾ ਦੂਜਾ ਨਾਮ ਹੈ। ਇਨਸਾਨ ਨੂੰ ਵਧੇਰੇ ਉਮੀਦ ਆਪਣੇ ਦਿਲ ਦੇ ਕਰੀਬੀਆਂ ਤੋਂ ਹੁੰਦੀ ਹੈ ਪਰ ਜਦ ਦਿਲ ਦੇ ਕਰੀਬੀ ਹੀ ਆਪਣਿਆਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉੱਤਰਦੇ ਤਾਂ ਉਸ ਵੇਲੇ ਇਨਸਾਨ ਦੀਆਂ ਉਮੀਦਾਂ ਨੂੰ ਵਧੇਰੇ ਸੱਟ ਪਹੁੰਚਦੀ ਹੈ ਅਤੇ ਦੂਜੇ ਪਾਸੇ ਅਸੀਂ ਜਿਨ੍ਹਾਂ ਵਿਅਕਤੀਆਂ ਤੋਂ ਕੋਈ ਉਮੀਦ ਵੀ ਨਹੀਂ ਰੱਖੀ ਹੁੰਦੀ ਉਹ ਸਾਡੇ ਲਈ ਦਿਲ ਦੇ ਕਰੀਬੀਆਂ ਤੋਂ ਵੀ ਵਧੇਰੇ ਆਪਣਾ ਬਣ ਕੇ ਨਵੀਆਂ ਉਮੀਦਾਂ ਜਗਾਉਂਦੇ ਹਨ। ਇਹ ਜ਼ਰੂਰੀ ਨਹੀਂ ਕਿ ਜੋ ਭਾਵਨਾ ਅਸੀਂ ਆਪਣੇ ਮਨ ਵਿਚ ਦੂਜਿਆਂ ਪ੍ਰਤੀ ਰੱਖਦੇ ਹਾਂ ਉਹੀ ਭਾਵਨਾ ਦੂਜੇ ਵੀ ਰੱਖਣ, ਕਿਉਂਕਿ ਕਿਸੇ ਦੇ ਦਿਲ ਦਾ ਭੇਤ ਕੋਈ ਨਹੀਂ ਜਾਣ ਸਕਦਾ ਅਤੇ ਇਸ ਪਦਾਰਥਵਾਦੀ ਯੁੱਗ ਦੌਰਾਨ ਹਰੇਕ ਇਨਸਾਨ ਦੀ ਜ਼ਰੂਰਤ ਸਮੇਂ ਅਨੁਸਾਰ ਬਦਲਦੀ ਰਹਿੰਦੀ ਹੈ। ਸੋ, ਕਦੇ ਵੀ ਕਿਸੇ ਇਨਸਾਨ ਨੂੰ ਬਹੁਤਾ ਆਪਣੇ ਦਿਲ ਦੇ ਨੇੜੇ ਨਾ ਆਉਣ ਦਿਉ ਅਤੇ ਨਾ ਹੀ ਕਿਸੇ ਤੋਂ ਬਹੁਤੀਆਂ ਉਮੀਦਾਂ ਰੱਖੋ, ਕਿਉਂਕਿ ਦੂਜਿਆਂ ਤੋਂ ਉਮੀਦਾਂ ਰੱਖਣ ਵਾਲਾ ਇਨਸਾਨ ਪਲ-ਪਲ ਠੋਕਰਾਂ ਖਾਂਦਾ ਹੈ। ਸਫ਼ਲਤਾਪੂਰਵਕ ਜੀਵਨ ਜਿਊਣ ਲਈ ਹਮੇਸ਼ਾਂ ਖੁਦ ਨਾਲ ਪਿਆਰ ਕਰੋ ਅਤੇ ਪਰਮਾਤਮਾ ਦੇ ਨਾਲ-ਨਾਲ ਖ਼ੁਦ 'ਤੇ ਹੀ ਵਿਸ਼ਵਾਸ ਰੱਖੋ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਜੈਵਿਕ ਖੇਤੀ ਵੱਲ ਮੋੜਾ

ਅੱਜ ਦੇ ਸਮੇਂ ਵਿਚ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ ਜਾਂ ਇਹ ਕਿ ਮੈਂ ਕੋਈ ਦਵਾਈ ਬੂਟੀ ਦੇ ਸਹਾਰੇ ਨਹੀਂ ਜੋ ਕੋਈ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਸ 'ਤੇ ਪਰਮਾਤਮਾ ਦੀ ਖ਼ਾਸ ਮਿਹਰ ਹੈ ਜੋ ਕਿ ਇਸ ਪ੍ਰਦੂਸ਼ਿਤ ਵਾਤਾਵਰਨ, ਜ਼ਹਿਰੀਲੇ ਖਾਣ-ਪਾਣ ਦੇ ਮਾਹੌਲ ਵਿਚ ਰਹਿ ਕੇ ਵੀ ਬਿਮਾਰੀਆਂ ਤੋਂ ਬਚਿਆ ਹੋਇਆ ਹੈ। ਅਸਲ ਵਿਚ ਜਦੋਂ ਤੋਂ ਅਨਾਜੀ ਫ਼ਸਲਾਂ ਸਬਜ਼ੀਆਂ, ਦਾਲਾਂ ਆਦਿ ਦਾ ਜ਼ਿਆਦਾ ਝਾੜ ਲੈਣ ਲਈ ਅੰਨ੍ਹੇਵਾਹ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਅਸੀਂ ਹਸਪਤਾਲਾਂ, ਡਾਕਟਰਾਂ ਦੇ ਚੁੰਗਲ 'ਚ ਫਸੇ ਹੋਏ ਹਾਂ ਅਤੇ ਸਾਡੀ ਕਮਾਈ ਦਾ ਜ਼ਿਆਦਾ ਹਿੱਸਾ ਦਵਾਈਆਂ 'ਤੇ ਖ਼ਰਚ ਹੋ ਰਿਹਾ ਹੈ। ਐਸੀਆਂ ਕਮਾਈਆਂ ਦਾ ਕੀ ਫ਼ਾਇਦਾ ਜਿਹਦੇ ਵਿਚੋਂ ਅੱਧ ਤੋਂ ਵੱਧ ਡਾਕਟਰਾਂ ਦੀਆਂ ਜੇਬਾਂ ਵਿਚ ਚਲਾ ਜਾਵੇ। ਹੁਣ ਗੱਲ ਇਹ ਹੈ ਕਿ ਫਿਰ ਤੰਦਰੁਸਤ ਕਿਵੇਂ ਰਿਹਾ ਜਾਵੇ, ਇਸ ਵਾਸਤੇ ਸਾਨੂੰ ਜੈਵਿਕ ਖੇਤੀ ਵੱਲ ਮੁੜਨਾ ਪਵੇਗਾ। ਕੁਦਰਤੀ ਖਾਦਾਂ ਦੀ ਵਰਤੋਂ ਕਰ ਕੇ ਆਪਣੇ ਲਈ ਜ਼ਹਿਰ ਮੁਕਤ ਅਨਾਜ, ਦਾਲਾਂ, ਸਬਜ਼ੀਆਂ ਅਤੇ ਹੋਰ ਖਾਦ ਪਦਾਰਥ ਪੈਦਾ ਕਰਨ ਵੱਲ ਮੋੜਾ ਪਾਉਣਾ ਪਵੇਗਾ ਤਾਂ ਹੀ ਅਸੀਂ ਆਪ ਅਤੇ ਆਪਣੇ ਬੱਚਿਆਂ ਨੂੰ ਤੰਦਰੁਸਤ ਰੱਖ ਸਕਾਂਗੇ, ਕਿਉਂਕਿ ਸਿਹਤਮੰਦ ਸਰੀਰ ਹੀ ਚੰਗੇ ਭਵਿੱਖ ਦਾ ਨਿਰਮਾਣ ਕਰ ਸਕਦਾ ਹੈ।

-ਲਾਭ ਸਿੰਘ ਸ਼ੇਰਗਿਲ
ਬਡਰੁੱਖਾਂ (ਸੰਗਰੂਰ)

ਕੈਨੇਡਾ ਸਰਕਾਰ ਦਾ ਗ਼ਲਤ ਫ਼ੈਸਲਾ

ਕੈਨੇਡਾ ਸਰਕਾਰ ਵਲੋਂ ਅਚਾਨਕ ਪੜ੍ਹਾਈ ਫੀਸਾਂ ਵਿਚ ਕੀਤੇ ਵਾਧੇ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਕੈਨੇਡਾ ਸਰਕਾਰ ਨੇ ਨਵੇਂ ਸਾਲ ਤੋਂ ਫੀਸਾਂ ਵਿਚ ਭਾਰੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਵਧੀਆਂ ਫ਼ੀਸਾਂ ਦੇ ਐਲਾਨ ਨਾਲ ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਦੀ ਜੇਬ 'ਤੇ ਅਸਰ ਪਏਗਾ। ਬਾਹਰ ਜਾਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਫ਼ੀਸਾਂ ਦਾ ਇੰਤਜ਼ਾਮ ਕੀਤਾ ਜਾਂਦਾ ਸੀ। ਇਸ ਵਾਧੇ ਕਰਕੇ ਉਨ੍ਹਾਂ ਨੂੰ ਬਹੁਤ ਔਖਾ ਹੋ ਜਾਵੇਗਾ। ਸਾਡੀ ਕੈਨੇਡਾ ਸਰਕਾਰ ਨੂੰ ਬੇਨਤੀ ਹੈ ਕਿ ਇਸ ਵਾਧੇ ਨੂੰ ਵਾਪਸ ਲਿਆ ਜਾਵੇ। ਇਸ ਵਾਧੇ ਨਾਲ ਬਹੁਤ ਸਾਰੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਕੈਨੇਡਾ ਜਾ ਕੇ ਪੜ੍ਹਾਈ ਕਰਨ ਤੋਂ ਵਾਂਝੇ ਰਹਿ ਜਾਣਗੇ। ਇਸ ਫ਼ੈਸਲੇ 'ਤੇ ਕੈਨੇਡਾ ਸਰਕਾਰ ਮੁੜ ਵਿਚਾਰ ਕਰੇ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ

ਸੂਰਜਾ ਵੇ ਸੂਰਜਾ

ਪਿਛਲੇ ਦਿਨੀਂ ਬਾਲ ਸੰਸਾਰ ਮੈਗਜ਼ੀਨ ਵਿਚ ਰਣਜੀਤ ਕੌਰ ਰਤਨ ਦੀ ਬਾਲ ਰਚਨਾ ਪੜ੍ਹੀ 'ਸੂਰਜਾ ਵੇ ਸੂਰਜਾ' ਮਨ ਨੂੰ ਵਧੀਆ ਲੱਗੀ। ਬਾਲ ਸਾਹਿਤ ਬੱਚਿਆਂ ਦੇ ਮਾਨਸਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਡੀ.ਆਰ. ਬੰਦਨਾ ਦਾ ਆਰਟੀਕਲ 'ਜਾਨਵਰਾਂ ਬਾਰੇ ਪੜ੍ਹਿਆ' ਜਾਨਵਰਾਂ ਦੀਆਂ ਖ਼ੂਬੀਆਂ ਬਾਰੇ ਜਾਣਕਾਰੀ ਮਿਲੀ।
ਲਾਲ ਬਹਾਦਰ ਸ਼ਾਸਤਰੀ ਦੇ ਜੀਵਨ ਬਾਰੇ ਪੜ੍ਹਿਆ, ਉਨ੍ਹਾਂ ਦੇ ਜੀਵਨ ਦੀਆਂ ਚੰਗੀਆਂ ਗੱਲਾਂ ਸਾਡੇ ਜੀਵਨ ਵਿਚ ਹਮੇਸ਼ਾ ਕੰਮ ਆਉਂਦੀਆਂ ਹਨ। ਸਾਦਾ ਜੀਵਨ ਸੁਖਾਲਾ ਜੀਵਨ ਹੁੰਦਾ ਹੈ। ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਜੀਵਨ ਤੋਂ ਸੇਧ ਲੈ ਕੇ ਅਸੀਂ ਆਪਣੇ ਜੀਵਨ ਵਿਚ ਅਗਾਂਹ ਵਧੀਏ। ਰਾਸ਼ਟਰਪਤੀ ਅਬਦੁਲ ਕਲਾਮ ਦੇ ਬਾਰੇ ਪੜ੍ਹ ਕੇ ਮਨ ਨੂੰ ਵਧੀਆ ਲੱਗਾ। ਉਨ੍ਹਾਂ ਅਨੁਸਾਰ ਜੀਵਨ ਵਿਚ ਸਫ਼ਲਤਾ ਪ੍ਰਾਪਤ ਕਰਨ ਵਾਸਤੇ ਚਾਰ ਮੰਤਰਾਂ ਨੂੰ ਧਾਰਨ ਕਰ ਲੈਣਾ ਚਾਹੀਦਾ ਹੈ। ਅਸਲ ਇਰਾਦੇ ਬਿਨਾਂ ਅਸੀਂ ਜੀਵਨ ਵਿਚ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦੇ। ਚੰਗੀਆਂ ਗੱਲਾਂ ਚੰਗੀ ਵਿਚਾਰਧਾਰਾ ਨੂੰ ਜੀਵਨ ਵਿਚ ਧਾਰਨ ਕਰ ਕੇ ਅਸੀਂ ਉੱਚੀ ਤੋਂ ਉੱਚੀ ਮੰਜ਼ਿਲ ਪਾ ਸਕਦੇ ਹਾਂ। ਸਾਨੂੰ ਵੱਡਿਆਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ।

-ਰਾਮ ਸਿੰਘ ਪਾਠਕ

26-12-2023

 ਜਾਣਕਾਰੀ ਭਰਪੂਰ ਲੇਖ

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 'ਅਜੀਤ ਮੈਗਜੀਨ' 'ਚ (ਐਤਵਾਰ ਵਾਲੇ ਦਿਨ) ਅਮਰਜੀਤ ਸਿੰਘ ਫੌਜੀ ਹੁਰਾਂ ਦਾ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਜੀਵਨ ਉੱਪਰ ਲਿਖਿਆ ਲੇਖ ਪੜ੍ਹ ਕੇ ਭਰਪੂਰ ਜਾਣਕਾਰੀ ਮਿਲੀ।
ਮੈਨੂੰ ਲਗਦਾ ਹੈ, ਇਸ ਤੋਂ ਪਹਿਲਾਂ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਬਾਰੇ ਆਮ ਲੋਕਾਂ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਸੀ। ਸਿਰਫ਼ ਇਨ੍ਹਾਂ ਹੀ ਪਤਾ ਸੀ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣ ਦੀ ਸੇਵਾ ਪ੍ਰਾਪਤ ਕੀਤੀ ਸੀ। ਇਸ ਲੇਖ ਵਿਚ ਉਨ੍ਹਾਂ ਬਾਰੇ ਹੋਰ ਨਵੀਂ ਜਾਣਕਾਰੀ ਮਿਲੀ ਹੈ।
ਬਾਬਾ ਮੋਤੀ ਰਾਮ ਮਹਿਰਾ ਜੀ ਨੇ ਅਤਿ ਸਤਿਕਾਰਯੋਗ ਦੀਵਾਨ ਟੋਡਰ ਮੱਲ ਜੀ ਦੇ ਨਾਲ ਮਿਲ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਵੀ ਆਪਣੇ ਹੱਥੀਂ ਕੀਤਾ। ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਅਦਾਰਾ 'ਅਜੀਤ' ਦਾ ਅਤੇ ਅਮਰਜੀਤ ਸਿੰਘ ਫ਼ੌਜੀ ਦਾ, ਜਿਨ੍ਹਾਂ ਨੇ ਏਨੀ ਵੱਡੀ ਜਾਣਕਾਰੀ ਪਹੁੰਚਾਈ ਹੈ। ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਵੀ ਅਜਿਹੇ ਲੇਖ ਪਾਠਕਾਂ ਲਈ ਛਾਪਦੇ ਰਿਹਾ ਕਰੋਗੇ।

-ਪਰਗਟ ਸਿੰਘ ਧੰਦੋਈ

25-12-2023

 ਮੁਲਾਜ਼ਮਾਂ ਨਾਲ ਬੇਇਨਸਾਫ਼ੀ
ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਬੇਇਨਸਾਫ਼ੀ ਕਰਦੀ ਹੈ। ਨਵੇਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਯੋਜਨਾ ਬੰਦ ਕਰ ਦਿੱਤੀ ਹੈ ਇਸ ਲਈ ਬੇਨਤੀ ਹੈ ਕਿ ਸਰਕਾਰ ਦੇ ਸਾਰੇ ਮੰਤਰੀਆਂ ਦੀ ਪੈਨਸ਼ਨ ਅਤੇ ਭੱਤੇ ਬੰਦ ਹੋਣੇ ਚਾਹੀਦੇ ਹਨ, ਜਦਕਿ ਸਰਕਾਰ ਤੋਂ 5 ਸਾਲ ਸੇਵਾ ਦੇ ਬਹਾਨੇ ਉਹ ਪੂਰੀ ਪੈਨਸ਼ਨ ਲੈਂਦੇ ਹਨ। ਨਵੇਂ ਮੁਲਾਜ਼ਮਾਂ ਨੂੰ 68 ਸਾਲ ਤੋਂ ਬਾਅਦ ਕੋਈ ਪੈਨਸ਼ਨ ਨਹੀਂ ਹੈ। ਦੂਸਰੀ ਬੇਨਤੀ ਹੈ ਕਿ ਸਾਰੇ ਨਵੇਂ ਮੁਲਾਜ਼ਮਾਂ ਨੂੰ ਤਿੰਨ (3 ਸਾਲ) ਦਾ ਪਰਖ ਕਾਲ ਦਾ ਸਮਾਂ ਦੱਸ ਕੇ ਸਿਰਫ਼ 10,000 ਰੁਪਏ ਹੀ ਦਿੰਦੇ ਹਨ। ਪੰਜਾਬ ਸਰਕਾਰ ਦਾ ਤਿੰਨ (3 ਸਾਲ) ਪਰਖਕਾਲ ਦਾ ਸਮਾਂ ਹੋਣਾ ਚਾਹੀਦਾ ਹੈ ਅਤੇ ਸਿਰਫ਼ ਦਸ ਹਜ਼ਾਰ ਹੀ ਤਿੰਨ ਸਾਲ ਲੈਣੇ ਚਾਹੀਦੇ ਹਨ। ਇਕ ਲੜਕੀ ਜਾਂ ਲੜਕੇ ਦੇ ਜਨਮ ਉਪਰੰਤ ਸਰਕਾਰ ਦੱਸੇ ਕਿ ਉਹ ਮੁਲਾਜ਼ਮ 10,000 ਰੁਪਏ ਵਿਚ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦਾ ਹੈ। ਸਰਕਾਰ ਨੂੰ ਇਹ ਸਭ ਕੁਝ ਵਿਚਾਰ ਕਰਕੇ ਮੁਲਾਜ਼ਮਾਂ ਨਾਲ ਇਨਸਾਫ਼ ਕਰਨਾ ਚਾਹੀਦਾ ਹੈ।


-ਮਾ. ਮਹਿੰਦਰ ਸਿੰਘ
ਪਿੰਡ ਤਲਵੰਡੀ ਜੱਟਾਂ, ਡਾਕ. ਗੜਦੀਵਾਲ, ਹੁਸ਼ਿਆਰਪੁਰ।


ਧੁੰਦ ਤੋਂ ਰਹੋ ਸਾਵਧਾਨ
ਸਰਦੀ ਦੇ ਮੌਸਮ 'ਚ ਧੁੰਦ ਹੋਣ ਕਰਕੇ ਸੜਕਾਂ 'ਤੇ ਬਹੁਤ ਸਾਰੀਆਂ ਦੁਰਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਦਿਨਾਂ 'ਚ ਰਾਹਗੀਰਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਧੁੰਦ 'ਚ ਕਦੇ ਵੀ ਕਾਹਲੀ ਨਹੀਂ ਕਰਨੀ ਚਾਹੀਦੀ। ਰੋਜ਼ਾਨਾ ਕੰਮ-ਧੰਦਿਆਂ 'ਤੇ ਜਾਣ ਵਾਲਿਆਂ ਨੂੰ ਵੀ ਆਪਣੇ ਤੈਅ ਸਮੇਂ ਤੋਂ ਪਹਿਲਾਂ ਘਰ ਤੋਂ ਨਿਕਲਣਾ ਚਾਹੀਦਾ ਹੈ, ਤਾਂ ਜੋ ਸਮੇਂ ਸਿਰ ਪਹੁੰਚਣ 'ਚ ਕੋਈ ਮੁਸ਼ਕਿਲ ਨਾ ਆਵੇ। ਇਸ ਦੇ ਨਾਲ ਹੀ ਸਾਨੂੰ ਆਪਣੇ ਵਾਹਨ ਦੀ ਸਪੀਡ 'ਤੇ ਕਾਬੂ ਰੱਖਣਾ ਚਾਹੀਦਾ ਹੈ। ਸੜਕ ਕਿਨਾਰੇ ਵਾਹਨ ਰੋਕਣਾ ਪਵੇ ਤਾਂ ਪਾਰਕਿੰਗ ਲਾਈਟਾਂ ਜਾਂ ਇੰਡੀਕੇਟਰ ਜਗਾ ਕੇ ਰੱਖੋ। ਚੰਗਾ ਹੋਵੇ ਜੇ ਵਾਹਨ ਨੂੰ ਕਿਸੇ ਪੈਟਰੋਲ ਪੰਪ, ਢਾਬੇ ਆਦਿ ਖੁੱਲ੍ਹੀ ਜਗ੍ਹਾ 'ਤੇ ਰੋਕਿਆ ਜਾਵੇ, ਤਾਂ ਜੋ ਦੁਰਘਟਨਾ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਵਾਹਨ ਦੀਆਂ ਲਾਈਟਾਂ ਵੀ ਚਾਲੂ ਰੱਖਣੀਆਂ ਚਾਹੀਦੀਆਂ ਹਨ। ਇਕ-ਦੂਸਰੇ ਵਾਹਨ ਤੋਂ ਹਮੇਸ਼ਾ ਦੂਰੀ ਬਣਾ ਕੇ ਚੱਲਣਾ ਚਾਹੀਦਾ ਹੈ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।


ਭਾਰਤ ਦੇ ਭਿਖਾਰੀ
ਵਿਦੇਸ਼ਾਂ ਵਿਚ ਕੈਨੇਡਾ, ਅਮਰੀਕਾ ਵਿਚ ਵੀ ਭਿਖਾਰੀ ਹਨ, ਪਰ ਬਹੁਤ ਘੱਟ ਗਿਣਤੀ ਵਿਚ। ਉਹ ਮੰਗਣ ਲਈ ਲੋਕਾਂ ਨੂੰ ਤੰਗ ਨਹੀਂ ਕਰਦੇ, ਸਗੋਂ ਜਨਤਕ ਥਾਵਾਂ, ਮਾਲਾਂ ਆਦਿ ਅੱਗੇ ਵਾਇਲਨ ਜਾਂ ਗਟਾਰ ਵਜਾ ਕੇ, ਗਾ ਕੇ, ਨੱਚ-ਟੱਪ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਅਤੇ ਲੋਕ ਆਪਣੀ ਮਰਜ਼ੀ ਅਨੁਸਾਰ ਭੀਖ ਦਿੰਦੇ ਹਨ, ਪਰ ਇਥੇ ਤਾਂ ਮਗਰ ਹੀ ਪੈ ਜਾਂਦੇ ਹਨ। ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਅਤੇ ਇਨ੍ਹਾਂ ਭਿਖਾਰੀਆਂ ਨੂੰ ਆਸਰਾ ਘਰਾਂ ਵਿਚ ਭੇਜਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਬਾਲ ਭੀਖ 'ਤੇ ਵੀ ਪਾਬੰਦੀ ਲਗਾਉਣੀ ਚਾਹੀਦੀ ਹੈ। ਜਿਵੇਂ ਬਾਕੀ ਲੋਕਾਂ ਨੂੰ ਮੁਫ਼ਤ ਆਟਾ, ਦਾਲ ਦਿੱਤਾ ਜਾਂਦਾ ਹੈ, ਇਨ੍ਹਾਂ ਨੂੰ ਵੀ ਅਜਿਹੀ ਸੁਵਿਧਾ ਉਪਲਬਧ ਕਰਾਉਣੀ ਚਾਹੀਦੀ ਹੈ, ਤਾਂ ਜੋ ਇਹ ਲੋਕ ਸੜਕਾਂ, ਚੌਕਾਂ, ਧਾਰਮਿਕ ਅਸਥਾਨਾਂ 'ਤੇ ਮੰਗ ਕੇ ਦੇਸ਼ ਦੀ ਦਿੱਖ ਖ਼ਰਾਬ ਨਾ ਕਰਨ ਅਤੇ ਲੋਕ ਵੀ ਤੰਗ-ਪ੍ਰੇਸ਼ਾਨ ਨਾ ਹੋਣ। ਲੋਕਾਂ ਨੂੰ ਵੀ ਅਜਿਹੇ ਭਿਖਾਰੀਆਂ ਨੂੰ ਭੀਖ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਖੇਡਾਂ ਅਤੇ 'ਨਸ਼ਾ ਮੁਕਤ' ਪੰਜਾਬ
ਪਿਛਲੇ ਦਿਨੀਂ ਅਖ਼ਬਾਰਾਂ 'ਚ ਇਕ ਖਬਰ ਪੜ੍ਹ ਕੇ ਮੰਨ ਵਿਚ ਖ਼ੁਸ਼ੀ ਹੋਈ ਕਿ 'ਬਠਿੰਡਾ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕਬੱਡੀ ਅਤੇ ਕੁਸ਼ਤੀ ਦੇ ਮੁਕਾਬਲੇ ਕਰਵਾਏ।' ਬੇਸ਼ਕ! ਨੌਜਵਾਨਾਂ ਨੂੰ ਖੇਡਾਂ ਵਰਗੀਆਂ ਸਾਕਾਰਾਤਮਿਕ ਗਤੀਵਿਧੀਆਂ ਵਿਚ ਸ਼ਾਮਿਲ ਕਰਨਾ ਯਕੀਨੀ ਤੌਰ 'ਤੇ ਇਕ ਸਹੀ, ਸੁਲੱਖਣੀ ਅਤੇ ਦੂਰਦਰਸ਼ੀ ਸੋਚ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਅਤੇ ਉਨ੍ਹਾਂ ਦੀ ਲਤ ਤੋਂ ਛੁਟਕਾਰਾ ਮਿਲ ਸਕੇ। ਇਸੇ ਸੰਬੰਧ ਵਿਚ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ 'ਨਸ਼ਾ ਮੁਕਤ ਪੰਜਾਬ ਮੁਹਿੰਮ' ਤਹਿਤ ਬਠਿੰਡਾ ਜ਼ਿਲਾ ਦੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਇਲਾਕੇ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਸ਼ਾਮਿਲ ਕਰਕੇ ਕਬੱਡੀ ਅਤੇ ਕੁਸ਼ਤੀ ਦੇ ਜੋ ਮੁਕਾਬਲੇ ਕਰਵਾਏ ਗਏ ਹਨ, ਸਚਮੁਚ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। 'ਨਸ਼ਾ ਮੁਕਤ ਪੰਜਾਬ' ਮੁਹਿੰਮ ਦੇ ਵਿਆਪਕ ਪ੍ਰਭਾਵ ਅਤੇ ਇਸ ਦੀ ਵਿਆਪਕ ਸਫਲਤਾ ਲਈ ਸੂਬੇ ਦੇ ਸਾਰੇ ਬਲਾਕ ਅਤੇ ਪੰਚਾਇਤ ਪੱਧਰ 'ਤੇ ਅਜਿਹੀਆਂ ਗਤੀਵਿਧੀਆਂ ਆਯੋਜਿਤ ਕਰਨ ਦੀ ਲੋੜ ਹੈ।


-ਇੰ. ਕ੍ਰਿਸ਼ਨ ਕਾਂਤ ਸੂਦ
ਪੰਜਾਬ।


ਚਾਈਨਾ ਡੋਰ 'ਤੇ ਸਖ਼ਤੀ ਜ਼ਰੂਰੀ
ਸਰਦੀ ਦਾ ਮੌਸਮ ਸ਼ੁਰੂ ਹੁੰਦੇ ਸਾਰ ਹੀ ਬੱਚਿਆਂ ਵਲੋਂ ਪਤੰਗ ਉਡਾਉਣ ਲਈ ਚਾਈਨਾ ਡੋਰ ਦੀ ਵੱਡੇ ਪੱਧਰ 'ਤੇ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ,
ਜਿਸ ਤੋਂ ਜਾਪਦਾ ਹੈ ਕਿ ਪਿਛਲੇ ਸਮੇਂ ਦੌਰਾਨ ਇਸ ਡੋਰ ਦੀ ਬਦੌਲਤ ਹੋਏ ਵੱਡੇ ਨੁਕਸਾਨਾਂ ਤੋਂ ਕੋਈ ਸਬਕ ਨਹੀਂ ਸਿੱਖਿਆ। ਇਸ ਚਾਈਨਾ ਡੋਰ ਦੇ ਕਰਕੇ ਹਰ ਸਾਲ ਅਨੇਕਾਂ ਲੋਕ ਇਸ ਦਾ ਸ਼ਿਕਾਰ ਹੋ ਜਾਂਦੇ ਹਨ, ਕਈ ਤਾਂ ਮੌਤ ਦੇ ਮੂੰਹ ਵੀ ਚਲੇ ਜਾਂਦੇ ਹਨ, ਜਿਨ੍ਹਾਂ ਲੋਕਾਂ ਨੂੰ ਇਸ ਚਾਈਨਾ ਡੋਰ ਦੇ ਨੁਕਸਾਨ ਦਾ ਅਜੇ ਤੱਕ ਸੇਕ ਨਹੀਂ ਲੱਗਿਆ, ਉਹੀ ਲੋਕ ਇਸ ਦੀ ਵਰਤੋਂ ਕਰਨੋਂ ਨਹੀਂ ਹਟ ਰਹੇ। ਕਿਉਂਕਿ ਜਿੰਨਾ ਸਮਾਂ ਕਿਸੇ ਦੇ ਆਪਣੇ ਘਰ ਅੱਗ ਨਾ ਲੱਗੇ, ਓਨਾ ਸਮਾਂ, ਅਜਿਹੇ ਲੋਕਾਂ ਨੂੰ ਅਕਲ ਨਹੀਂ ਆਉਂਦੀ। ਸਰਕਾਰ ਨੂੰ ਚਾਹੀਦਾ ਹੈ ਕਿ ਚਾਈਨਾ ਡੋਰ ਨੂੰ ਪੂਰੀ ਸਖ਼ਤੀ ਵਰਤ ਕੇ ਹੁਣ ਤੋਂ ਹੀ ਬੰਦ ਕਰਵਾਉਣ ਲਈ ਸ਼ੁਰੂਆਤ ਕਰ ਦੇਣੀ ਚਾਹੀਦੀ ਹੈ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਖ਼ੁਦ ਵੀ ਚਾਈਨਾ ਡੋਰ ਨੂੰ ਪੱਕੇ ਤੌਰ 'ਤੇ ਰੋਕਣ/ਠੱਲ੍ਹਣ ਲਈ ਸਰਕਾਰ ਤੇ ਸਮਾਜ ਦਾ ਸਹਿਯੋਗ ਕਰਨ। ਹਰ ਕੋਈ ਆਪੋ-ਆਪਣੇ ਬੱਚਿਆਂ ਤੇ ਆਪਣੇ ਆਸ-ਪਾਸ ਦੇ ਸਾਰੇ ਲੋਕਾਂ ਨੂੰ ਇਸ ਦੇ ਨੁਕਸਾਨਾਂ ਬਾਰੇ ਦੱਸ ਕੇ ਜਾਗਰੂਕ ਕਰਨ। ਕਿਸੇ ਵੀ ਸਮਾਜਿਕ ਬੁਰਾਈ ਨੂੰ ਦੂਰ ਕਰਨ ਲਈ ਸਾਨੂੰ ਸਭ ਨੂੰ ਹੀ ਰਲ ਮਿਲ ਕੇ ਸਹਿਯੋਗ ਦਿੰਦੇ ਰਹਿਣਾ ਚਾਹੀਦਾ ਹੈ। ਆਓ, ਅੱਜ ਤੋਂ ਹੀ ਸਰਬੱਤ ਦਾ ਭਲਾ ਸੋਚਦੇ ਹੋਏ ਚਾਈਨਾ ਡੋਰ ਨਾ ਵਰਤਣ ਦੀ ਸਹੁੰ ਖਾਈਏ।


-ਅੰਗਰੇਜ ਸਿੰਘ ਵਿੱਕੀ,
ਸਾਬਕਾ ਪੰਚ, ਸਾਬਕਾ ਚੇਅਰਮੈਨ, ਪਸਵਕ।

22-12-2023

 ਮੁਫ਼ਤ ਦੀਆਂ ਰਿਓੜੀਆਂ

ਪਿਛਲੇ ਦਿਨੀਂ ਰਾਹਿਲ ਨੋਰਾ ਚੋਪੜਾ ਦਾ ਲੇਖ 'ਵੱਖ-ਵੱਖ ਪਾਰਟੀਆਂ 'ਚ ਜਾਰੀ ਹੈ ਰਿਓੜੀਆਂ ਵੰਡਣ ਦੀ ਦੌੜ' ਪੜ੍ਹਿਆ, ਜਿਸ ਵਿਚ ਲੇਖਕ ਨੇ ਮੁਫਤ ਖ਼ੋਰੀ ਦੀ ਰਾਜਨੀਤੀ ਦਾ ਸਹਾਰਾ ਲੈ ਕੇ ਰਾਜਨੀਤਕ ਪਾਰਟੀਆਂ ਦੀ ਚੋਣਾਂ ਜਿੱਤਣ ਦੀ ਕੋਸ਼ਿਸ਼ 'ਤੇ ਵਿਸ਼ਲੇਸ਼ਣ ਕਰ ਇਸ ਵਿਸ਼ੇ ਨੂੰ ਚੰਗੀ ਤਰ੍ਹਾਂ ਵਿਸਥਾਰ ਨਾਲ ਲਿਖਿਆ ਹੈ। ਕਾਬਿਲ ਗੌਰ ਤੇ ਕਾਬਲੇ ਤਾਰੀਫ਼ ਹੈ। ਕਿੰਨਾ ਚੰਗਾ ਹੋਵੇ ਜੇ ਰਾਜਨੀਤਿਕ ਪਾਰਟੀਆਂ ਲੋਕਾਂ ਨੂੰ ਮੁਫਤ ਸਹੂਲਤਾਂ ਦੇਣ ਦੀ ਜਗ੍ਹਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਾਜ ਵਿਚ ਕਾਰਖਾਨੇ ਲਗਾਏ ਤੇ ਲੋਕਾਂ ਨੂੰ ਨਕਾਰਾ ਹੋਣ ਤੋਂ ਬਚਾਏ। ਰੁਜ਼ਗਾਰ ਮਿਲਣ ਨਾਲ ਹਰ ਸ਼ਹਿਰੀ ਸਰਕਾਰ ਨੂੰ ਟੈਕਸ ਦੇਵੇਗਾ, ਜਿਸ ਨਾਲ ਰਾਜ ਦੀ ਆਮਦਨ ਵਧੇਗੀ। ਆਪਣੇ ਆਪ ਹੀ ਮੁਫਤ ਸਹੂਲਤਾਂ ਖ਼ਾਸ ਕਰ ਸਿਹਤ ਤੇ ਮੁੱਢਲੀਆਂ ਸਹੂਲਤਾਂ ਮਿਲ ਜਾਣਗੀਆਂ। ਸੂਬੇ 'ਤੇ ਕਰਜ਼ ਨਹੀਂ ਚੜ੍ਹੇਗਾ। ਸੂਬਾ ਖੁਸ਼ਹਾਲ ਹੋਵੇਗਾ। ਜਦੋਂ ਸਰਕਾਰ ਮੁਫਤ ਸਹੂਲਤਾਂ ਦਿੰਦੀ ਹੈ, ਉਸ ਨੂੰ ਆਮਦਨ ਨੂੰ ਲੈ ਕੇ ਕੋਈ ਨਾ ਕੋਈ ਜੁਗਾੜ ਜਨਤਾ ਦੇ ਪੈਸਿਆਂ ਨਾਲ ਕਰਨਾ ਪੈਂਦਾ ਹੈ। ਜਿਸ ਤਰ੍ਹਾਂ ਬਿਜਲੀ ਦੇ ਰੇਟ ਤੇ ਪੈਟਰੋਲ-ਡੀਜ਼ਲ ਦੇ ਰੇਟ ਦਾ ਪਿੱਛੇ ਜਿਹੇ ਵਾਧਾ ਕੀਤਾ ਗਿਆ ਸੀ। ਜੋ ਲੋਕਾਂ 'ਤੇ ਹੀ ਬੋਝ ਪਵੇਗਾ। ਜੇ ਇਸ 'ਤੇ ਹੁਣ ਰੋਕ ਨਾ ਲੱਗੀ ਤਾਂ ਲੋਕਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਲੋਕ ਲੁਭਾਉਣੇ ਵਾਅਦੇ, ਅਰਥ ਵਿਵਸਥਾ ਨਾਲ ਖਿਲਵਾੜ ਹੈ। ਇਸ 'ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਮੰਥਨ ਕਰ ਇਸ 'ਤੇ ਰੋਕ ਲਾਉਣੀ ਚਾਹੀਦੀ ਹੈ। ਇਹ ਰਾਜ ਤੇ ਲੋਕਾਂ ਦੇ ਭਲੇ ਲਈ ਹੈ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ।

ਪਸ਼ੂ ਪਾਲਣ ਦਾ ਧੰਦਾ

ਵਰਤਮਾਨ ਸਮੇਂ ਘੱਟ ਰਹੇ ਪਸ਼ੂ-ਪਾਲਣ ਦੇ ਨਤੀਜੇ ਵਜੋਂ ਪੈਦਾ ਹੋ ਰਿਹਾ ਨਕਲੀ ਦੁੱਧ ਮਨੁੱਖੀ ਜੀਵਨ ਨੂੰ ਵੱਡੀ ਢਾਅ ਲਾ ਰਿਹਾ ਹੈ, ਇਸ ਲਈ ਪਿੰਡਾਂ ਅਤੇ ਸ਼ਹਿਰਾਂ ਅੰਦਰ ਦਿਨ-ਬ-ਦਿਨ ਘਟ ਰਹੇ ਪਸ਼ੂ-ਪਾਲਣ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਅੱਜ ਪਸ਼ੂ-ਪਾਲਕਾਂ ਵਲੋਂ ਪਸ਼ੂਆਂ ਨੂੰ ਪਾਈ ਜਾਣ ਵਾਲੀ ਚੰਗੀ ਖ਼ੁਰਾਕ ਅਤੇ ਰੱਖ-ਰਖਾਵ 'ਤੇ ਆ ਰਹੇ ਖ਼ਰਚ ਦਾ ਮੁੱਲ ਨਾ ਮਿਲਣ ਕਾਰਨ ਪਸ਼ੂ-ਪਾਲਕਾਂ ਅੰਦਰ ਨਿਰਾਸ਼ਾ ਪਾਈ ਜਾ ਰਹੀ ਹੈ ਪਰੰਤੂ ਦੂਸਰੇ ਪਾਸੇ ਭਾਰਤ ਅੰਦਰ ਲਗਾਤਾਰ ਜਨਸੰਖਿਆ ਵਧਣ ਦੇ ਬਾਵਜੂਦ ਵੀ ਦੁੱਧ ਦਾ ਉਤਪਾਦਨ ਕਿਤੇ ਵੀ ਘਟਦਾ ਦਿਖਾਈ ਨਹੀਂ ਦੇ ਰਿਹਾ। ਇਸ ਭੇਦ ਤੋਂ ਹਰ ਕੋਈ ਭਲੀ-ਭਾਂਤ ਜਾਣੂ ਹੈ। ਅੱਜ ਤੰਦਰੁਸਤ ਜੀਵਨ ਲਈ ਸ਼ੁੱਧ ਦੁੱਧ ਦੀਹਰ ਇਕ ਨੂੰ ਜ਼ਰੂਰਤ ਹੈ ਤੇ ਸ਼ੁੱਧ ਦੁੱਧ ਲਈ ਪਸ਼ੂ-ਪਾਲਣ ਦੀ ਜ਼ਰੂਰਤ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਮਿਲ-ਜੁਲ ਕੇ ਇਸ ਪ੍ਰਤੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਤਾਂ ਜੋ ਪਸ਼ੂ-ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰ ਲੋਕਾਂ ਨੂੰ ਸ਼ੁੱਧ ਦੁੱਧ ਮੁਹੱਈਆ ਕਰਵਾਇਆ ਜਾ ਸਕੇ।

-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ, ਮਾਲੇਰਕੋਟਲਾ।

21-12-2023

 ਚਿੰਤਾ ਦਾ ਵਿਸ਼ਾ

ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬੀਆਂ ਦੀ ਆਬਾਦੀ ਲਗਾਤਾਰ ਘੱਟ ਰਹੀ ਹੈ ਅਤੇ ਹਰੇਕ ਦੂਜੇ, ਤੀਜੇ ਘਰ ਵਿਚੋਂ ਨੌਜਵਾਨ ਬੱਚੇ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ ਅਤੇ ਜਿਵੇਂ ਹੀ ਰੋਜ਼ਾਨਾ ਜਹਾਜ਼ ਭਰ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ, ਉਵੇਂ ਹੀ ਭਾਰਤ ਦੇ ਦੂਜੇ ਰਾਜਾਂ ਤੋਂ ਕਈ ਗੁਣਾ ਜ਼ਿਆਦਾ ਰੇਲਾਂ ਪ੍ਰਵਾਸੀ ਲੋਕਾਂ ਨੂੰ ਪੰਜਾਬ ਵਿਚ ਲਿਆ ਰਹੀਆਂ ਹਨ, ਨਤੀਜੇ ਵਜੋਂ ਉਨ੍ਹਾਂ ਨੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਹਰੇਕ ਨਿੱਕੇ-ਮੋਟੇ ਕੰਮ 'ਤੇ ਪੈਰ ਜਮਾ ਲਏ ਹਨ। ਭਾਵੇਂ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਜਾਣ ਲਈ ਕਾਫੀ ਖ਼ਰਚ ਕਰਕੇ ਪਾਸਪੋਰਟ ਬਣਾ ਕੇ ਵੀਜ਼ੇ ਲਗਵਾ ਕੇ ਜਾਣਾ ਪੈਂਦਾ ਹੈ, ਪ੍ਰੰਤੂ ਜੋ ਦੂਜੇ ਰਾਜਾਂ ਤੋਂ ਲੋਕ ਆ ਰਹੇ ਹਨ, ਉਨ੍ਹਾਂ ਨੂੰ ਕੋਈ ਵੀਜ਼ਾ ਨਹੀਂ ਲਗਾਉਣਾ ਪੈਂਦਾ, ਸਿਰਫ਼ ਰੇਲ ਦੀ ਟਿਕਟ ਲਵੋ ਤੇ ਚਲੋ। ਪੰਜਾਬ ਵਿਚ ਪ੍ਰਵਾਸੀਆਂ ਦੀ ਆਬਾਦੀ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਇਸ ਤਰ੍ਹਾਂ ਦਾ ਮਾਹੌਲ ਵੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੇਰੀ ਪੀੜੀ ਦੇ ਲੋਕ ਜਦੋਂ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਣਗੇ ਤੇ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿਚ ਚਲੀ ਗਈ ੱਤੇ ਉਨ੍ਹਾਂ ਦੀ ਸੰਤਾਨ ਵਿਦੇਸ਼ ਵਿਚ ਹੀ ਸੈਟਲ ਹੋ ਜਾਵੇਗੀ, ਤਾਂ ਪੰਜਾਬ ਦੇ ਵਾਲੀਵਾਰਸ ਦੇਸ਼ ਦੇ ਦੂਸਰੇ ਰਾਜਾਂ ਤੋਂ ਆਏ ਲੋਕ ਹੀ ਹੋਣਗੇ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਜਿਥੇ ਪੰਜਾਬੀਆਂ ਨੂੰ ਉਨ੍ਹਾਂ ਦੀ ਸੂਬੇ ਵਿਚ ਘੱਟ ਰਹੀ ਆਬਾਦੀ ਬਾਰੇ ਚਿੰਤਨ-ਮੰਥਨ ਕਰਨ ਦੀ ਲੋੜ ਹੈ, ਉੱਥੇ ਹੀ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਲੋਕਾਂ ਨੂੰ ਮੁਫ਼ਤ ਦੀਆਂ ਸਹੂਲਤਾਂ ਦੇਣ ਨਾਲੋਂ ਰੁਜ਼ਗਾਰ ਦੇ ਸਾਧਨ ਜੁਟਾਉਣ ਦੀ ਲੋੜ ਹੈ ਤਾਂ ਜੋ ਇਥੋਂ ਦੇ ਬਸ਼ਿੰਦਿਆਂ ਨੂੰ ਸੂਬੇ ਵਿਚ ਹੀ ਰੁਜ਼ਗਾਰ ਮਿਲ ਸਕੇ ਅਤੇ ਪੰਜਾਬ ਦੀ ਬੋਲੀ, ਪੰਜਾਬ ਦੀ ਆਬਾਦੀ ਤੇ ਅਣਮੁੱਲਾ ਕਲਚਰ ਜ਼ਿੰਦਾ ਰਹਿ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਮੁੜ ਪੜਚੋਲ ਦੀ ਲੋੜ

ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਤੇਲੰਗਾਨਾ ਦੇ ਚੋਣ ਨਤੀਜਿਆਂ 'ਚ ਆਮ ਆਦਮੀ ਪਾਰਟੀ (ਆਪ) ਨੂੰ 'ਨੋਟਾ' ਤੋਂ ਵੀ ਘੱਟ ਵੋਟ ਪ੍ਰਤੀਸ਼ਤ ਮਿਲਣਾ ਇਹ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਪਾਰਟੀ ਇਸ ਦੀ ਵਿਚਾਰਧਾਰਾ ਅਤੇ ਨੇਤਾਵਾਂ ਬਾਰੇ ਮੁੜ ਵਿਚਾਰ ਕਰਨ ਦੀ ਲੋੜ ਹੈ। ਪਿਛਲੀਆਂ ਚੋਣਾਂ ਵਿਚ ਜਿਨ੍ਹਾਂ ਰਾਜਾਂ 'ਚ 'ਆਪ' ਨੇ ਜਿੱਤ ਹਾਸਿਲ ਕੀਤੀ ਸੀ, ਉਸ ਦਾ ਸਪੱਸ਼ਟ ਕਾਰਨ ਸੀ ਰਵਾਇਤੀ ਪਾਰਟੀਆਂ ਤੋਂ ਅੱਕੇ ਲੋਕਾਂ ਦੁਆਰਾ ਬਦਲਾਅ ਦੀ ਉਮੀਦ ਅਤੇ ਇਹ ਬਦਲਾਅ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਪਾਰਟੀ ਯੋਗ ਤੇ ਸਹੀ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰੇ ਅਤੇ ਆਪਣੇ ਸਿਧਾਂਤਾਂ ਦੀ ਮੁੜ ਪੜਚੋਲ ਕਰੇ।

-ਪ੍ਰੋ. ਰੀਨਾ ਕੌਰ
ਮੁਹਾਲੀ

ਸ਼ਲਾਘਾਯੋਗ ਰਚਨਾਵਾਂ

ਬਾਲ ਮੈਗਜ਼ੀਨ ਵਿਚ ਅਮਨਦੀਪ ਕੌਰ ਦੀ ਬਾਲ ਰਚਨਾ 'ਫੁੱਲਾਂ ਦੀ ਕਿਆਰੀ' ਪੜ੍ਹੀ, ਮਨ ਨੂੰ ਵਧੀਆ ਲੱਗੀ। ਬਾਲ ਰਚਨਾਵਾਂ ਬੱਚਿਆਂ ਦੇ ਮਾਨਸਿਕ ਵਿਕਾਸ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਬਾਲ ਸਾਹਿਤ ਬਿਨਾਂ ਵਿਕਾਸ ਦੀ ਗੱਲ ਨਹੀਂ ਕਰ ਸਕਦੇ। ਸੰਦੀਪ ਦਿਉੜਾ ਦੀ ਰਚਨਾ 'ਆਓ ਵਾਤਾਵਰਨ ਨੂੰ ਸਾਫ਼ ਬਣਾਈਏ' ਇਹ ਰਚਨਾ ਬੱਚਿਆਂ ਵਿਚ ਜਾਗਰੂਕਤਾ ਪੈਦਾ ਕਰਦੀ ਹੈ। ਅਸੀਂ ਰਚਨਾਵਾਂ ਦੁਆਰਾ ਬੱਚਿਆਂ ਵਿਚ ਜਾਗਰੂਕਤਾ ਪੈਦਾ ਕਰ ਸਕਦੇ ਹਾਂ। ਰਚਨਾਵਾਂ ਰਾਹੀਂ ਜਾਗਰੂਕਤਾ ਪੈਦਾ ਜਲਦੀ ਹੋ ਜਾਂਦੀ ਹੈ। ਪ੍ਰੋ. ਬਸੰਤ ਸਿੰਘ ਬਰਾੜ ਦੀ ਰਚਨਾ ਬਾਲ ਦਿਵਸ ਬਾਰੇ ਜਾਣਕਾਰੀ ਦਿੰਦੀ ਹੈ। ਬਹਾਦਰ ਸਿੰਘ ਗੋਸਲ ਦੀ ਕਹਾਣੀ 'ਚਿੜੀ ਦੀ ਚਤਰਾਈ' ਵਧੀਆ ਲੱਗੀ । ਬਾਲ ਕਹਾਣੀਆਂ ਦੁਆਰਾ ਅਸੀਂ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਬਾਲ ਕਹਾਣੀਆਂ ਬਾਲ ਵਿਚ ਵਡਮੁੱਲਾ ਯੋਗਦਾਨ ਪਾਉਂਦੀਆਂ ਹਨ।

-ਰਾਮ ਸਿੰਘ ਪਾਠਕ

ਗੰਭੀਰ ਸਮੱਸਿਆ

ਪਿਛਲੇ ਦਿਨੀਂ ਕੇਂਦਰੀ ਯੂਨੀਵਰਸਿਟੀ ਦੇ ਸਾਬਕਾ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਦਾ ਸੰਪਾਦਕੀ ਪੰਨੇ 'ਤੇ ਛਪਿਆ ਲੇਖ 'ਹਰ ਪਹਿਲੂ ਤੋਂ ਗੰਭੀਰ ਸਥਿਤੀ ਵਿਚ ਹੈ ਪੰਜਾਬ' ਪੜ੍ਹਿਆ। ਸੱਚਮੁੱਚ ਇਸ ਲੇਖ ਨੂੰ ਪੜ੍ਹ ਕੇ ਭਵਿੱਖ ਦੇ ਪੰਜਾਬ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ। ਧਰਤੀ ਹੇਠਾਂ ਘਟਦੇ ਪਾਣੀ ਦੀ ਸਮੱਸਿਆ ਸੱਚਮੁੱਚ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ।
ਅੱਜ ਲੋੜ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਉਸਾਰੂ ਸੋਚ ਅਪਣਾਈਏ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਹਰ ਗੱਲ ਸਰਕਾਰ 'ਤੇ ਨਾ ਸੁੱਟਦੇ ਹੋਏ ਪੰਜਾਬ ਪੱਖੀ ਫ਼ੈਸਲੇ ਲੈਣ ਲਈ ਖ਼ੁਦ ਆਪ ਹੀ ਅੱਗੇ ਆਈਏ ਤਾਂ ਕਿ ਗੁਰੂਆਂ-ਪੀਰਾਂ ਦੀ ਵਸੀ-ਵਸਾਈ ਧਰਤੀ ਪੰਜਾਬ ਹਮੇਸ਼ਾ ਪਹਿਲਾਂ ਵਾਂਗ ਚੜ੍ਹਦੀ ਕਲਾ 'ਚ ਰਹੇ ਤੇ ਮੇਰਾ ਹੱਸਦਾ-ਵੱਸਦਾ ਰਹੇ ਰੰਗਲਾ ਪੰਜਾਬ।

-ਮਾ. ਸੰਜੀਵ ਧਰਮਾਣੀ
ਲੇਖਕ, ਸ੍ਰੀ ਅਨੰਦਪੁਰ ਸਾਹਿਬ।

ਸੁਪਰੀਮ ਕੋਰਟ ਦੀ ਟਿੱਪਣੀ

ਸੁਪਰੀਮ ਕੋਰਟ ਨੇ ਆਪਣੇ ਇਕ ਬਿਆਨ ਵਿਚ ਬਿਹਾਰ ਸਰਕਾਰ ਨੂੰ ਹਦਾਇਤ ਦਿੱਤੀ ਹੈ ਕਿ ਉਹ ਪਟਨਾ ਅਤੇ ਹੋਰ ਸ਼ਹਿਰਾਂ ਵਿਚ ਗੰਗਾ ਨਦੀ ਕਿਨਾਰੇ ਹੋ ਰਹੀਆਂ ਉਸਾਰੀਆਂ 'ਤੇ ਰੋਕ ਲਗਾਵੇ, ਕਿਉਂਕਿ ਬਰਸਾਤੀ ਦਿਨਾਂ ਵਿਚ ਗੰਗਾ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਇਹ ਉਸਾਰੀਆਂ ਸਭ ਤੋਂ ਪਹਿਲਾਂ ਹੜ੍ਹਾਂ ਦੀ ਭੇਟ ਚੜ੍ਹਨਗੀਆਂ।
ਹੜ੍ਹਾਂ ਦੇ ਹਾਲਾਤ ਦੇਸ਼ ਵਿਚ ਹਮੇਸ਼ਾ ਬਣਦੇ ਰਹੇ ਹਨ, ਕਦੇ ਉੱਤਰਾਖੰਡ, ਕਦੇ ਹਿਮਾਚਲ ਪ੍ਰਦੇਸ਼, ਪਰੰਤੂ ਇਸ ਵਾਰ ਪੰਜਾਬ ਨੇ ਵੀ ਹੜ੍ਹਾਂ ਦੇ ਸੰਤਾਪ ਹੰਢਾਏ ਹਨ। ਦਰਿਆਵਾਂ ਅਤੇ ਨਦੀਆਂ ਦੇ ਰਾਹਾਂ ਵਿਚ ਉਸਾਰੀ ਕਰਨਾ ਆਪਣੇ ਪੈਰ 'ਤੇ ਆਪ ਕੁਹਾੜਾ ਮਾਰਨ ਦੇ ਬਰਾਬਰ ਹੈ। ਪਾਣੀ ਦਾ ਰਾਹ ਰੋਕਣਾ ਹੜ੍ਹਾਂ ਨੂੰ ਦਾਅਵਤ ਦੇਣਾ ਹੈ। ਪਿਛਲੇ ਦਿਨੀਂ ਉੱਤਰਕਾਸ਼ੀ ਸੁਰੰਗ ਵਿਚੋਂ ਸੁਰੰਗ ਦੇ ਧੱਸਣ ਕਰਕੇ ਇਕਤਾਲੀ ਮਜ਼ਦੂਰਾਂ ਦੁਆਰਾ ਵਾਪਸ ਆਉਣ ਅਤੇ ਜ਼ਿੰਦਗੀ ਦੀ ਜਿੱਤ ਜਾਣ ਦੀਆਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਪਰੰਤੂ ਜ਼ਿੰਦਗੀ ਦੀ ਜੰਗ ਅਜੇ ਅਧੂਰੀ ਹੈ, ਇਹ ਉਦੋਂ ਹੀ ਪੂਰੀ ਹੋਵੇਗੀ ਜਦੋਂ ਸਾਡੀ ਸੋਚ ਅਤੇ ਸਾਡੀਆਂ ਗਤੀਵਿਧੀਆਂ ਵਾਤਾਵਰਨ ਪੱਖੀ ਅਤੇ ਵਾਤਾਵਰਨ ਨੂੰ ਸੁਰੱਖਿਅਤ ਕਰਨ ਵਿਚ ਸਹਾਈ ਹੋਣਗੀਆਂ, ਕਿਉਂਕਿ ਵਾਤਾਵਰਨ ਤੋਂ ਬਿਨਾਂ ਜੀਵਨ ਦੀ ਹੋਂਦ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਹੈ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

20-12-2023

 ਬਜ਼ੁਰਗਾਂ ਦੀ ਸਾਂਭ-ਸੰਭਾਲ
ਪਿੱਛੇ ਜਿਹੇ ਖ਼ਬਰ ਪੜ੍ਹੀ ਸੀ ਕਿ ਸੰਸਦ ਦੇ ਮੌਨਸੂਨ ਇਜਲਾਸ 'ਚ ਬਜ਼ੁਰਗਾਂ ਦੀ ਸਾਂਭ-ਸੰਭਾਲ ਵਾਸਤੇ ਬਿੱਲ ਪੇਸ਼ ਹੋਵੇਗਾ। ਇਸ ਸੰਬੰਧ ਵਿਚ ਵਿਸ਼ੇਸ਼ ਸੈੱਲ ਤੇ ਹਰੇਕ ਪੁਲਿਸ ਥਾਣੇ 'ਚ ਏ.ਐਸ.ਆਈ. ਰੈਂਕ ਦਾ ਨੋਡਲ ਅਧਿਕਾਰੀ ਨਿਯੁਕਤ ਕਰਨ ਵਾਲੀ ਪਹਿਲ ਸ਼ਾਮਿਲ ਹੈ ਪੜ੍ਹੀ। ਕਾਬਲ-ਏ-ਤਾਰੀਫ਼ ਫੈਸਲਾ ਹੈ। ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਭਾਰਤ ਵਰਗੇ ਦੇਸ਼ ਵਿਚ ਸੱਭਿਅਕ ਕਹੇ ਜਾਣ ਵਾਲੇ ਸਮਾਜ ਤੇ ਵਧ ਰਹੀ ਬਿਰਧ ਆਸ਼ਰਮਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਮਾਂ-ਪਿਓ ਆਪਣੇ ਬੱਚਿਆਂ ਦੀ ਤੰਗੀ-ਤੁਰਸ਼ੀ ਵਿਚ ਉਨ੍ਹਾਂ ਨੂੰ ਪਾਲਣ ਲਈ ਕਿੰਨੀ ਘਾਲਣਾਂ ਘਾਲਦੇ ਹਨ। ਸਵਾਰਥੀ ਮਨੁੱਖ ਆਪਣੇ ਹੀ ਖੂਨ ਦਾ ਪਿਆਸਾ ਬਜ਼ੁਰਗਾਂ ਦਾ ਕਤਲ ਤੇ ਕੁੱਟ-ਮਾਰ ਕਰ ਰਿਹਾ ਹੈ। ਉਨ੍ਹਾਂ ਨੂੰ ਧੱਕੇ ਮਾਰ ਬਾਹਰ ਕੱਢ ਰਿਹਾ ਹੈ।
ਸਰਕਾਰ ਦੇ ਇਸ ਫ਼ੈਸਲੇ ਨਾਲ ਇਹੋ ਜਿਹੇ ਕਲਯੁੱਗੀ ਬੱਚਿਆਂ ਨੂੰ ਕਾਨੂੰਨ ਦਾ ਡਰ ਹੋਵੇਗਾ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਕਾਨੂੰਨ ਜੋ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਹੈ, ਸਦਨ ਵਿਚ ਸੋਧ ਕਰ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਸਰਕਾਰਾਂ ਨੂੰ ਚਲਾਨ ਸਮੇਂ ਸਿਰ ਦੇ ਕੇ ਫਾਸਟਰੈਕ ਕੋਰਟਾਂ ਰਾਹੀਂ ਜਲਦੀ ਸੁਣਵਾਈ ਕਰਵਾ ਸਖ਼ਤ ਸਜ਼ਾ ਦਿਵਾਉਣੀ ਚਾਹੀਦੀ ਹੈ। ਜੁਡੀਸ਼ੀਅਲ ਨੂੰ ਵੀ ਜਵਾਬ ਦੇਹ ਬਣਾਉਣਾ ਚਾਹੀਦਾ ਹੈ।


-ਗੁਰਮੀਤ ਸਿੰਘ ਵੇਰਕਾ


ਕਦੋਂ ਰੁਕੇਗੀ ਬਾਲ ਮਜ਼ਦੂਰੀ
ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਬਾਲ ਮਜ਼ਦੂਰੀ ਇਕ ਕਾਨੂੰਨੀ ਅਪਰਾਧ ਹੈ। ਇਸ 'ਤੇ ਰੋਕ ਲਗਾਉਣਾ ਅਤਿ ਜ਼ਰੂਰੀ ਹੈ। ਖੇਡਣ-ਕੁੱਦਣ ਤੇ ਪੜ੍ਹਨ ਦੀ ਉਮਰ 'ਚ ਬੱਚੇ ਦੁਕਾਨਾਂ, ਘਰਾਂ ਹੋਟਲਾਂ, ਭੱਠਿਆਂ, ਕਾਰਖ਼ਾਨਿਆਂ ਅਤੇ ਹੋਰ ਕਈ ਸਥਾਨਾਂ 'ਤੇ ਕੰਮ ਕਰਦੇ ਆਮ ਹੀ ਵੇਖੇ ਜਾਂਦੇ ਹਨ। ਇਹ ਬੇਹੱਦ ਸੰਵੇਦਨਸ਼ੀਲ ਮਸਲਾ ਹੈ।
ਨਿਰਸੰਦੇਹ, ਬੱਚਿਆਂ ਨੂੰ ਮਜਬੂਰਨ ਇਹ ਕੰਮ ਕਰਨਾ ਪੈਂਦਾ ਹੈ ਪਰ ਇਸ ਨਾਲ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਜ਼ਿੰਦਗੀ ਦੀ ਤਰੱਕੀ ਦੇ ਰਾਹ ਖੁੱਲ੍ਹਣ ਦੀ ਬਜਾਏ ਬੱਚੇ ਗ਼ੁਲਾਮ ਬਣ ਕੇ ਰਹਿ ਜਾਂਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਪੜ੍ਹਨ ਲਈ ਸਕੂਲ ਭੇਜਣ। ਮਾਲਕ ਵੀ ਸਿਰਫ਼ ਆਪਣਾ ਹਿਤ ਨਾ ਵੇਖਣ।
ਘੱਟ ਉਜਰਤ ਦੇ ਕੇ ਬੱਚਿਆਂ ਨੂੰ ਕੰਮ 'ਤੇ ਰੱਖਣਾ ਕਾਨੂੰਨੀ ਅਪਰਾਧ ਤਾਂ ਹੈ ਹੀ ਅਤੇ ਨਾਲ ਹੀ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਉਨ੍ਹਾਂ ਨਾਲ ਅਜਿਹਾ ਵਿਹਾਰ ਕਰਨਾ ਬਹੁਤ ਵੱਡੇ ਪਾਪ ਦੇ ਸਮਾਨ ਹੈ।
ਆਓ, ਅਸੀਂ ਇਕਜੁੱਟ ਹੋ ਕੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦੀ ਬਜਾਏ ਉਨ੍ਹਾਂ ਦੀ ਪੜ੍ਹਾਈ ਆਦਿ 'ਚ ਸਹਿਯੋਗੀ ਬਣੀਏ। ਬੇਸ਼ੱਕ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਬਾਜ਼ਾਰਾਂ, ਹੋਰ ਕਾਰਜ ਥਾਵਾਂ 'ਤੇ ਛਾਪੇ ਤਾਂ ਮਾਰੇ ਜਾਂਦੇ ਹਨ ਪਰ ਕਾਫ਼ੀ ਅਰਸੇ ਤੋਂ ਬਾਲ ਮਜ਼ਦੂਰੀ ਅਜੇ ਵੀ ਬਾਦਸਤੂਰ ਜਾਰੀ ਹੈ। ਮਾਸੂਮ ਬਚਪਨ ਨੂੰ ਬਚਾਉਣ ਲਈ ਬੱਚਿਆਂ ਦੇ ਉਜਵਲ ਭਵਿੱਖ ਦੇ ਮੱਦੇਨਜ਼ਰ ਬਾਲ ਮਜ਼ਦੂਰੀ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨਾ ਸਮੇਂ ਦੀ ਮੁੱਖ ਮੰਗ ਹੈ।


-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)।


ਬੱਚਿਆਂ ਦੀ ਸਿਹਤ ਨਾਲ ਖਿਲਵਾੜ
ਸੋਸ਼ਲ ਮੀਡੀਆ ਅਤੇ ਟੀ.ਵੀ. 'ਤੇ ਖ਼ਬਰਾਂ ਸੁਣ ਕੇ ਪਤਾ ਲੱਗਿਆ ਕਿ ਸੰਗਰੂਰ ਜ਼ਿਲੇ ਦੇ ਕਸਬਾ ਘਾਬਦਾਂ ਵਿਖੇ ਮੈਰੀਟੋਰੀਅਸ ਸਕੂਲ ਦੇ ਬੱਚੇ ਕੰਟੀਨ ਤੋਂ ਖਾਣਾ ਖਾਣ ਤੋਂ ਬਾਅਦ ਸਾਰੇ ਬੱਚੇ ਬਿਮਾਰ ਹੋ ਗਏ। ਬੱਚਿਆਂ ਨੂੰ ਉਲਟੀਆਂ, ਪੇਟ ਦਰਦ, ਬੁਖ਼ਾਰ ਅਤੇ ਬਹੁਤ ਘਬਰਾਹਟ ਹੋ ਰਹੀ ਸੀ।
ਇਹ ਬੱਚਿਆਂ ਦੇ ਪਰਿਵਾਰਾਂ ਅਤੇ ਆਮ ਲੋਕਾਂ ਲਈ ਬਹੁਤ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਸੀ। ਇਹ ਜਾਂਚ ਦਾ ਵਿਸ਼ਾ ਹੈ ਕਿ ਇਸ ਦਾ ਅਸਲ ਕਾਰਨ ਕੀ ਹੋਇਆ ਹੈ। ਪਰ ਕਈ ਵਾਰ ਕੁਝ ਕੰਟੀਨ ਦੇ ਠੇਕੇਦਾਰ ਆਪਣੇ ਲਾਲਚ ਲਈ ਬੱਚਿਆਂ ਨੂੰ ਸਾਫ਼-ਸੁਥਰਾ ਅਤੇ ਵਧੀਆ ਖਾਣਾ ਦੇਣ ਦੀ ਬਜਾਏ ਘਟੀਆ ਕਿਸਮ ਦੇ ਮਿਲਾਵਟੀ ਅਤੇ ਕਾਫ਼ੀ ਪੁਰਾਣੇ ਮਿਆਦ ਲੰਘ ਚੁੱਕੇ ਸਾਮਾਨ ਦਾ ਇਸਤੇਮਾਲ ਕਰਕੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।
ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਦੀ ਪੂਰੀ-ਪੂਰੀ ਜਾਂਚ ਕਰਕੇ ਜੋ ਵੀ ਦੋਸ਼ੀ ਹੋਣ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਜੇਕਰ ਕੰਟੀਨ ਦੇ ਠੇਕੇਦਾਰ ਜਾਂ ਸਕੂਲ ਦੇ ਕਿਸੇ ਵੀ ਅਧਿਕਾਰੀ ਦੀ ਇਸ ਵਿਚ ਸ਼ਮੂਲੀਅਤ ਹੋਵੇ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਬਿਲਕੁਲ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਫਿਰ ਹੋਰ ਕੋਈ ਵੀ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਨ ਬਾਰੇ ਸੋਚ ਵੀ ਨਾ ਸਕੇ।


-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

19-12-2023

 ਆਖ਼ਿਰ ਖੁਦਕੁਸ਼ੀ ਕਿਉਂ?

ਦਿਨ ਪ੍ਰਤੀ ਦਿਨ ਅਸੀਂ ਆਪਣੇ ਆਲੇ-ਦੁਆਲੇ, ਅਖ਼ਬਾਰਾਂ 'ਚ ਖ਼ੁਦਕੁਸ਼ੀ ਕਰਨ ਦੀਆਂ ਖ਼ਬਰਾਂ ਆਮ ਸੁਣਦੇ ਹਾਂ। ਕਿਹੋ ਜਿਹਾ ਸਮਾਂ ਆ ਚੁੱਕਿਆ ਹੈ ਕਿ ਲੋਕਾਂ 'ਚ ਸ਼ਹਿਣਸ਼ੀਲਤਾ ਨਹੀਂ ਰਹੀ। ਕੋਈ ਆਪਣੇ ਘਰੇਲੂ ਝਗੜੇ ਕਾਰਨ ਤੇ ਕੋਈ ਆਪਣੇ ਦਫ਼ਤਰਾਂ ਵਿਚ ਸੀਨੀਅਰਾਂ ਕਰਕੇ ਖ਼ੁਦਕੁਸ਼ੀ ਨੂੰ ਤਰਜੀਹ ਦੇ ਰਿਹਾ ਹੈ। ਖ਼ੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਅਕਸਰ ਪਰਿਵਾਰਾਂ 'ਚ ਤਕਰਾਰ ਹੋ ਜਾਂਦਾ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਘਰ ਵਿਚ ਇਕ ਮੈਂਬਰ ਦਾ ਸੁਭਾਅ ਬੜਾ ਕੱਬਾ ਹੁੰਦਾ ਹੈ, ਜੇ ਉਸ ਇਨਸਾਨ ਦਾ ਸੁਭਾਅ ਗਰਮ ਹੈ ਤਾਂ ਬਾਕੀ ਮੈਂਬਰਾਂ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਕਹਿੰਦੇ ਵੀ ਹਨ ਕਿ ਲੱਸੀ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾ ਲਓ। ਬੱਚਿਆਂ ਦੀ ਗੱਲ ਕਰੀਏ ਤਾਂ ਬੱਚਿਆਂ 'ਚ ਬਿਲਕੁਲ ਵੀ ਸਹਿਨਸ਼ੀਲਤਾ ਨਹੀਂ ਹੈ। ਜੇ ਬੱਚੇ ਗ਼ਲਤ ਹੁੰਦੇ ਹਨ ਤਾਂ ਮਾਂ-ਪਿਓ ਨੂੰ ਅੱਜ ਇਨ੍ਹਾਂ ਵੀ ਹੱਕ ਨਹੀਂ ਰਿਹਾ ਕਿ ਉਨ੍ਹਾਂ ਨੂੰ ਝਿੜਕ ਦੇਣ। ਜੇ ਤੁਹਾਡਾ ਕਿਸੇ ਗੱਲ ਨੂੰ ਲੈ ਕੇ ਪਰਿਵਾਰ 'ਚ ਮਨਮੁਟਾਵ ਹੈ ਤਾਂ ਕਿਸੇ ਪਾਰਕ 'ਚ ਚੱਲੇ ਜਾਓ, ਗੁਰੂ ਘਰ ਜਾਓ। ਕਹਿਣ ਦਾ ਭਾਵ ਹੈ ਕਿ ਕੋਈ ਵੀ ਅਜਿਹਾ ਗ਼ਲਤ ਕਦਮ ਨਾ ਉਠਾਓ, ਜਿਸ ਨਾਲ ਕੱਲ੍ਹ ਨੂੰ ਪਰਿਵਾਰਕ ਮੈਂਬਰਾਂ ਨੂੰ ਸ਼ਰਮਿੰਦਾ ਹੋਣਾ ਪਵੇ। ਅੱਜ ਦੇ ਸਮੇਂ 'ਚ ਹਰ ਸਮੱਸਿਆ ਦਾ ਹੱਲ ਹੈ। ਕੋਈ ਜੋ ਤੁਹਾਡੇ ਦੋਸਤ ਕਰੀਬੀ ਹੈ, ਉਸ ਨਾਲ ਸਲਾਹ ਕਰੋ। ਘਰ 'ਚ ਆਪਣੇ ਬਜ਼ੁਰਗਾਂ ਨਾਲ ਸਲਾਹ ਕਰੋ। ਕਿਉਂ ਇੰਨੀ ਸੋਹਣੀ ਜ਼ਿੰਦਗੀ ਨੂੰ ਫਿਰ ਅਸੀਂ ਹੱਸ ਖੇਡ ਕੇ ਨਹੀਂ ਗੁਜ਼ਾਰਦੇ? ਕਿਉਂ ਅਸੀਂ ਅਜਿਹੇ ਗ਼ਲਤ ਕਦਮ ਚੁੱਕਦੇ ਹਾਂ। ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਕਦੇ ਵੀ ਮਾੜੇ ਖਿਆਲ ਆਪਣੇ ਦਿਮਾਗ 'ਚ ਲੈ ਕੇ ਨਾ ਆਵੋ। ਵਿਚਾਰੋ ਅਸੀਂ ਇਸ ਧਰਤੀ 'ਤੇ ਬਾਰ-ਬਾਰ ਥੋੜ੍ਹੀ ਨਾ ਆਉਣਾ ਹੈ। ਅੱਜ-ਕੱਲ੍ਹ ਦੀ ਜ਼ਿੰਦਗੀ ਤਾਂ ਵੈਸੇ ਵੀ ਟੈਂਸ਼ਨਾਂ ਨਾਲ ਭਰੀ ਹੋਈ ਹੈ। ਛੋਟੀ-ਛੋਟੀ ਉਮਰ 'ਚ ਹੀ ਬੱਚਿਆਂ ਨੂੰ 'ਅਟੈਕ' (ਦਿਲ ਦਾ ਦੌਰਾ) ਹੋ ਰਹੇ ਹਨ। ਟੈਨਸ਼ਨ ਨਾ ਲਵੋ। ਹੱਸ ਖੇਡ ਕੇ ਸਮਾਂ ਗੁਜ਼ਾਰੋ।

-ਸੰਜੀਵ ਸਿੰਘ ਸੈਣੀ
ਮੁਹਾਲੀ

ਸ਼ਿਕਾਇਤ ਪੱਤਰ

ਮੈਂ ਦੋ ਸਾਲ ਪਹਿਲਾਂ 2021 'ਚ ਸਰਕਾਰ ਕੋਲੋਂ ਮਨਜ਼ੂਰੀ ਲੈ ਕੇ 4.0 ਕਿੱਲੋਵਾਟ ਦਾ ਆਨ ਗਰਿੱਡ ਸੋਲਰ ਪੈਨਲ ਲਗਵਾਇਆ ਸੀ। ਪੀ.ਐਸ.ਪੀ.ਸੀ.ਐਲ. ਵਲੋਂ ਸੋਲਰ ਬਿੱਲ ਹਰ ਮਹੀਨੇ ਦਿੱਤਾ ਜਾਂਦਾ ਹੈ ਅਤੇ 30 ਸਤੰਬਰ ਨੂੰ ਸਾਲ ਦਾ ਹਿਸਾਬ ਕੀਤਾ ਜਾਂਦਾ ਹੈ। ਦੱਸਣਯੋਗ ਹੈ ਕਿ ਸਤੰਬਰ 2023 ਦਾ ਮੈਨੂੰ ਜੋ ਬਿੱਲ ਦਿੱਤਾ ਗਿਆ ਹੈ, ਉਸ ਮਹੀਨੇ ਮੈਂ ਪੀ.ਐਸ.ਪੀ.ਸੀ.ਐਲ. ਦੀਆਂ 223 ਯੂਨਿਟਾਂ ਦੀ ਖ਼ਪਤ ਕੀਤੀ ਹੈ ਅਤੇ ਮੈਂ ਪੀ.ਐਸ.ਪੀ.ਸੀ.ਐਲ. ਨੂੰ ਸੋਲਰ ਰਾਹੀਂ ਕੁੱਲ 280 ਯੂਨਿਟਾਂ ਦਿੱਤੀਆਂ ਹਨ, ਜਿਸ ਹਿਸਾਬ ਨਾਲ ਮੈਂ ਪਾਵਰਕਾਮ ਨੂੰ 57 ਯੂਨਿਟਾਂ ਵੱਧ ਦਿੱਤੀਆਂ ਹਨ ਪਰ ਫਿਰ ਵੀ ਪਾਵਰਕਾਮ ਵਲੋਂ ਮੈਨੂੰ ਫੁਟਕਲ ਬਿੱਲ 2780 ਰੁਪਏ ਭੇਜ ਦਿੱਤਾ ਗਿਆ ਹੈ, ਜੋ ਕਿ ਸਰਾਸਰ ਗ਼ਲਤ ਹੈ। ਇਹ ਵੀ ਦੱਸ ਦੇਈਏ ਕਿ ਸਰਕਾਰ ਵਲੋਂ ਚਲਾਈ ਜਾ ਰਹੀ ਮੁਫ਼ਤ ਬਿਜਲੀ ਯੋਜਨਾ ਤਹਿਤ ਹਰ ਮਹੀਨੇ 300 ਯੂਨਿਟਾਂ ਹਰ ਪੰਜਾਬ ਨਿਵਾਸੀ ਨੂੰ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਜੇਕਰ ਵੇਖਿਆ ਜਾਵੇ ਤਾਂ ਮੈਂ ਫਿਰ ਵੀ ਸਿਰਫ਼ 223 ਯੂਨਿਟਾਂ ਦੀ ਹੀ ਖ਼ਪਤ ਕੀਤੀ ਹੈ, ਇਸ ਹਿਸਾਬ ਨਾਲ ਵੀ ਮੇਰਾ ਬਿੱਲ ਜ਼ੀਰੋ ਬਣਦਾ ਹੈ।
ਮੈਂ ਬਿੱਲ ਠੀਕ ਕਰਵਾਉਣ ਲਈ ਸਬ ਡਵੀਜ਼ਨ ਅਫ਼ਸਰ ਨੂੰ ਮਿਤੀ 6 ਨਵੰਬਰ 2023 ਨੂੰ ਸੰਬੰਧਿਤ ਬਿੱਲ ਨੱਥੀ ਕਰਕੇ ਇਕ ਸ਼ਿਕਾਇਤ ਪੱਤਰ ਵੀ ਦਿੱਤਾ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਮੇਰੀ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਉਹ ਇਹ ਮਸਲਾ ਹਲ ਕਰਵਾਉਣ। ਧੰਨਵਾਦ।

-ਮੋਹਣ ਸਿੰਘ
ਪੁੱਤਰ ਦਿਆਲ ਸਿੰਘ, ਪਿੰਡ ਸਿੰਘ ਪੂਰਾ, ਤਹਿਸੀਲ ਵਾ ਜ਼ਿਲ੍ਹਾ ਰੂਪਨਗਰ।

ਪੰਜਾਬ ਸਰਕਾਰ ਨੂੰ ਅਪੀਲ

ਆਉਣ ਵਾਲੇ ਮਹੀਨਿਆਂ ਦੌਰਾਨ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਵਲੋਂ ਪੰਚਾਇਤੀ ਚੋਣਾਂ ਕਰਵਾਈਆਂ ਜਾਣੀਆਂ ਹਨ। ਪਿਛਲੀਆਂ ਲਈ ਪੰਚਾਇਤੀ ਚੋਣਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਚਾਇਤੀ ਚੋਣਾਂ ਲਈ ਬੂਥ ਪੱਧਰ 'ਤੇ ਵੋਟਾਂ ਦੀ ਗਿਣਤੀ ਲਈ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਚੋਣਾਂ ਕਰਵਾਉਣ ਵਾਲੇ ਮੁਲਾਜ਼ਮਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੁਲਾਜ਼ਮਾਂ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਉਦਾਹਰਨ ਦੇ ਤੌਰ 'ਤੇ ਵੋਟਾਂ ਦੀ ਗਿਣਤੀ ਲਈ ਕੋਈ ਵੀ ਜਾਲ੍ਹੀ ਆਦਿ ਦਾ ਪ੍ਰਬੰਧ ਨਹੀਂ ਹੁੰਦਾ ਜਦੋਂ ਕਿ ਬਲਾਕ ਪੱਧਰ ਅਤੇ ਹਲਕਾ ਪੱਧਰ 'ਤੇ ਕਾਊਂਟਿੰਗ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ।
ਬੂਥ ਪੱਧਰ 'ਤੇ ਪੰਚਾਇਤੀ ਵੋਟਾਂ ਦੀ ਗਿਣਤੀ ਹੋਣ ਕਾਰਨ ਬਹੁਤ ਸਾਰੇ ਲੜਾਈ ਝਗੜੇ ਹੁੰਦੇ ਹਨ ਅਤੇ ਬਹੁਤ ਸਾਰੇ ਕੇਸਾਂ ਵਿਚ ਮਸਲਾ ਕੋਰਟ ਪੱਧਰ 'ਤੇ ਪਹੁੰਚ ਜਾਂਦਾ ਹੈ।
ਸੋ, ਉਪਰੋਕਤ ਸਥਿਤੀ ਦੇ ਸਨਮੁਖ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ ਕਿ ਆਉਣ ਵਾਲੀਆਂ ਪੰਚਾਇਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਬੂਥ ਪੱਧਰ ਦੀ ਥਾਂ ਬਲਾਕ ਪੱਧਰ 'ਤੇ ਕਰਵਾਈ ਜਾਵੇ ਅਤੇ ਚੋਣ ਕਮਿਸ਼ਨ ਅਜਿਹਾ ਕਰਵਾਉਣ ਸੰਬੰਧੀ ਹਿਦਾਇਤਾਂ ਜਾਰੀ ਕਰੇ।

-ਪ੍ਰਭਜੀਤ ਸਿੰਘ ਰਸੂਲਪੁਰ
ਜ਼ਿਲਾ ਜਨਰਲ ਸਕੱਤਰ, ਗੌਰਮਿੰਟ ਟੀਚਰਜ਼ ਯੂਨੀਅਨ, ਲੁਧਿਆਣਾ

18-12-2023

 ਨਸ਼ਿਆਂ ਤੋਂ ਜਵਾਨੀ ਬਚਾਓ
ਪੰਜਾਬ ਕਿਸੇ ਸਮੇਂ ਸੋਨੇ ਦੀ ਚਿੜੀ ਹੁੰਦਾ ਸੀ, ਪੰਜਾਬ ਦੇ ਲੋਕੀਂ ਹਰ ਖੇਤਰ ਵਿਚ ਮੱਲਾਂ ਮਾਰਦੇ ਸਨ। ਹੁਣ ਨਸ਼ਾ ਰੂਪੀ ਕੋੜ੍ਹ ਸਾਡੇ ਪੰਜਾਬ ਵਿਚ ਪਸਰ ਚੁੱਕਾ ਹੈ। ਪੰਜ-ਆਬਾਂ ਦੀ ਧਰਤੀ 'ਤੇ ਛੇਵਾਂ ਨਸ਼ੇ ਦਾ ਦਰਿਆ ਵਗ ਰਿਹਾ ਹੈ। ਨਸ਼ਿਆਂ ਦਾ ਰੁਝਾਨ ਕਿੰਨਾ ਵਧ ਗਿਆ ਹੈ। ਇਸ ਗੱਲ ਤੋਂ ਕੋਈ ਅਨਜਾਣ ਨਹੀਂ ਹੈ। ਜ਼ਿੰਦਗੀ ਵਿਚ ਨਿਰਾਸ਼ਾ ਵੱਲ ਸਹਿ ਸਕਣ ਵਾਲੇ ਨੌਜਵਾਨ ਨਸ਼ਿਆਂ ਵੱਲ ਆਕਰਸ਼ਿਤ ਹੋ ਰਹੇ ਹਨ, ਇਥੇ ਕੇਵਲ ਨੌਜਵਾਨਾਂ ਵਿਚ ਹੀ ਨਹੀਂ ਬਲਕਿ ਕਈ ਕਾਲਜਾਂ ਦੀਆਂ ਲੜਕੀਆਂ ਵਿਚ ਵੀ ਨਸ਼ੇ ਦਾ ਰੁਝਾਨ ਆਮ ਦੇਖਣ ਨੂੰ ਮਿਲ ਰਿਹਾ ਹੈ।
ਕਾਲਜਾਂ ਵਿਚ ਨਸ਼ੇ ਦਾ ਬੋਲਬਾਲਾ ਵਧ ਰਿਹਾ ਹੈ। ਇਹ ਮਿੱਠੀ ਜ਼ਹਿਰ ਪਹਿਲਾਂ ਤਾਂ ਨੌਜਵਾਨ ਸ਼ੌਕ ਨਾਲ ਕਰਦੇ ਹਨ, ਫਿਰ ਮਜਬੂਰੀ ਬਣ ਜਾਂਦੀ ਹੈ। ਮਹਿੰਗੇ ਤੋਂ ਮਹਿੰਗਾ ਨਸ਼ਾ ਕਰਨ ਲਈ ਅਮੀਰ ਘਰਾਂ ਦੇ ਕਾਕੇ ਤਾਂ ਘਰੋਂ ਪੈਸੇ ਲੈ ਕੇ ਨਸ਼ੇ ਦੀ ਲਤ ਪੂਰੀ ਕਰ ਲੈਂਦੇ ਹਨ, ਪਰ ਗਰੀਬ ਵਰਗ ਦੇ ਲੋਕ ਚੋਰੀ, ਲੁੱਟ-ਖੋਹ, ਮਾਰ-ਧਾੜ ਕਰਕੇ ਆਪਣਾ ਨਸ਼ਾ ਪੂਰਾ ਕਰਦੇ ਹਨ। ਪਰਿਵਾਰਾਂ ਦੀਆਂ ਮਰਿਆਦਾਵਾਂ ਦਾ ਧਿਆਨ ਨਾ ਕਰਦੇ ਹੋਏ ਆਪਣੇ ਗਮ ਨੂੰ ਭੁਲਾਉਣ ਲਈ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦਾ ਇਸੇਤਮਾਲ ਕਰਦੇ ਹਨ। ਪੰਜਾਬ ਵਿਚ ਪਹਿਲੇ ਕੁਦਰਤੀ ਨਸ਼ੇ ਡੋਡੇ, ਅਫੀਮ ਆਦਿ ਕਰ ਕੇ ਲੋਕੀਂ ਆਪਣਾ ਕੰਮਕਾਰ ਕਰਦੇ ਰਹਿੰਦੇ ਸਨ ਪਰ ਹੁਣ ਪੰਜਾਬ ਵਿਚ ਮੈਡੀਕਲ ਨਸ਼ੇ ਸਮੈਕ ਅਤੇ ਚਿੱਟਾ ਪਤਾ ਨਹੀਂ ਕਿੱਥੋਂ ਆ ਗਿਆ ਹੈ। ਇਸ ਨੇ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਿਚੋੜ ਕੇ ਰੱਖ ਦਿੱਤਾ ਹੈ। ਪਿੰਡਾਂ ਤੇ ਸ਼ਹਿਰਾਂ ਵਿਚ ਇਕ ਆਮ ਆਦਮੀ ਦੱਸ ਸਕਦਾ ਹੈ ਕਿ ਕਿਹੜੇ ਮੁਹੱਲੇ ਵਿਚ ਕਿਹੜਾ ਨਸ਼ਾ ਵਿਕਦਾ ਹੈ। ਜੇ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਤਾਂ ਇਨ੍ਹਾਂ ਦਾ ਧਿਆਨ ਨਸ਼ਿਆਂ ਵਲੋਂ ਹਟ ਕੇ ਕੰਮ ਵੱਲ ਹੋ ਸਕਦਾ ਹੈ। ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਮੁਫ਼ਤ ਇਲਾਜ ਕਰਵਾਇਆ ਜਾਵੇ। ਮਾਪਿਆਂ ਨੂੰ ਬੇਨਤੀ ਕੀਤੀ ਜਾਵੇ ਕਿ ਜੇਕਰ ਉਨ੍ਹਾਂ ਦਾ ਬੱਚਾ ਨਸ਼ਾ ਕਰਦਾ ਹੈ ਤਾਂ ਉਹ ਉਸ ਗੱਲ ਨੂੰ ਲੁਕੋ ਕੇ ਨਾ ਰੱਖਣ ਸਗੋਂ ਉਸ ਦਾ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾਉਣ।


-ਮਾ. ਗੁਰਦਿਆਲ ਸਿੰਘ ਧਨੋਆ
ਪਿੰਡ ਘੜੂੰਆਂ, ਜ਼ਿਲ੍ਹਾ ਮੋਹਾਲੀ।


ਆਨਲਾਈਨ ਠੱਗਾਂ ਤੋਂ ਸਾਵਧਾਨ
ਆਨਲਾਈਨ ਠੱਗੀ ਕਰਨ ਵਾਲੇ ਹਰ ਰੋਜ਼ ਨਵੇਂ-ਨਵੇਂ ਤਰੀਕੇ ਨਾਲ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪਹਿਲੇ ਇਨ੍ਹਾਂ ਦਾ ਠੱਗੀ ਕਰਨ ਦਾ ਤਰੀਕਾ ਸੀ ਕਿ ਲੋਕਾਂ ਤੋਂ ਬੈਂਕ ਖਾਤਾ ਅਤੇ ਉਸ ਦਾ ਕੋਡ ਨੰਬਰ ਪੁੱਛ ਕੇ ਖਾਤੇ ਵਿਚੋਂ ਪੈਸੇ ਕੱਢ ਲੈਂਦੇ ਸਨ। ਪਰ ਹੁਣ ਠੱਗਾਂ ਨੇ ਠੱਗੀ ਦਾ ਨਵਾਂ ਤਰੀਕਾ ਲੱਭ ਲਿਆ ਹੈ, ਵਿਦੇਸ਼ੀ ਨੰਬਰ ਤੋਂ ਕਾਲ ਆਉਂਦੀ 'ਹੈਲੋ, ਸਤਿ ਸ੍ਰੀ ਅਕਾਲ ਫੁੱਫੜ ਜੀ... ਮੈਨੂੰ ਪਛਾਣ ਲਿਆ ਜੀ, ਨਹੀਂ, ਤੁਸੀਂ ਦੱਸੋ ਮੈਂ ਕੌਣ ਬੋਲਦਾ ਹਾਂ, ਤੁਸੀਂ ਤਾਂ ਭੁੱਲ ਗਏ ਮੈਨੂੰ, ਮੈਂ ਸੋਚਿਆ ਕਿ ਮੈਂ ਹੀ ਗੱਲ ਕਰਾਂ, ਆਮ ਬੰਦੇ ਵਲੋਂ ਕਿਹਾ ਜਾਂਦਾ ਪਛਾਣਿਆ ਨਹੀਂ, ਸਾਡੇ ਤਾਂ ਦੋ ਤਿੰਨ ਜਾਣਕਾਰ ਬਾਹਰ ਨੇ ਉਨ੍ਹਾਂ ਦੇ ਇਹ ਨਾਮ ਨੇ...ਫਿਰ ਠੱਗ ਉਨ੍ਹਾਂ ਵਿਚੋਂ ਇਕ ਦਾ ਨਾਮ ਲੈ ਕੇ ਫੁੱਫੜ ਜੀ ਮੈਂ ਉਹ ਬੋਲਦਾ ਹਾਂ। ਮੈਂ ਤੁਹਾਡੇ ਨਾਲ ਖ਼ਾਸ ਗੱਲ ਕਰਨੀ ਸੀ। ਕਿਸੇ ਨੂੰ ਅੱਗੇ ਨਾ ਦੱਸਣਾ। ਪਹਿਲੇ ਮੈਂ ਮੇਰੇ ਘਰ ਦਿਆਂ ਦੇ ਖਾਤੇ ਪੈਸੇ ਪਾਉਂਦਾ ਰਿਹਾ ਹਾਂ ਉਹ ਮੇਰੇ ਭੇਜੇ ਸਾਰੇ ਪੈਸੇ ਖਾ ਗਏ। ਹੁਣ ਸੋਚਿਆ ਕਿ ਕੁਝ ਪੈਸੇ ਮੈਂ ਤੁਹਾਡੇ ਖਾਤੇ ਪਾ ਦੇਵਾਂ। ਜੋ ਮੈਂ ਆ ਕੇ ਲੈ ਲਵਾਂਗਾ। ਤੁਹਾਡਾ ਖਾਤਾ ਕਿਸ ਬੈਂਕ ਵਿਚ ਹੈ ਮੈਨੂੰ ਨੰਬਰ ਭੇਜ ਦਿਉ। ਕੁਝ ਲੋਕ ਤਾਂ ਉਨ੍ਹਾਂ ਦੀ ਚਾਲ ਸਮਝ ਕੇ ਠੱਗਾਂ ਨੂੰ ਵੀ ਬੁੱਧੂ ਬਣਾ ਜਾਂਦੇ ਹਨ। ਪਰ ਕੁਝ ਲੋਕ ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਸਾਂਝੀ ਕਰ ਦਿੰਦੇ ਹਨ। ਬਸ ਫਿਰ ਠੱਗ ਖਾਤਾ ਸਾਫ਼ ਕਰ ਦਿੰਦੇ ਹਨ। ਜਦੋਂ ਮੈਸਜ ਆਉਂਦਾ ਹੈ ਫਿਰ ਪਤਾ ਲੱਗਦਾ ਹੈ ਖਾਤਾ ਧਾਰਕ ਨੂੰ ਕਿ ਮੇਰੇ ਨਾਲ ਠੱਗੀ ਵੱਜ ਗਈ ਹੈ। ਹੁਣ ਆਨਲਾਈਨ ਠੱਗਾਂ ਨੇ ਹੋਰ ਵੀ ਜ਼ਿਆਦਾ ਤਰੱਕੀ ਕਰ ਲਈ ਹੈ। ਫ਼ੋਨ ਕਾਲ ਆਉਂਦੀ ਹੈ ਆਮ ਲੋਕਾਂ ਨੂੰ ਤਾਂ ਠੱਗ ਕਹਿੰਦੇ ਹਨ ਕਿ ਤੁਹਾਡਾ ਲੜਕਾ ਕਿੱਥੇ ਆਮ ਲੋਕ ਜਿਥੇ ਵੀ ਲੜਕਾ ਗਿਆ ਹੋਵੇ ਦਸ ਦਿੰਦੇ ਹਨ। ਫਿਰ ਕਿਸੇ ਦਾ ਕਹਿ ਦਿੰਦੇ ਤੁਹਾਡੇ ਮੁੰਡੇ ਨੇ ਐਕਸੀਡੈਂਟ ਕਰ ਕੇ ਬੰਦਾ ਮਾਰ ਦਿੱਤਾ, ਕਿਸੇ ਨੂੰ ਕਹਿ ਦਿੰਦੇ ਹਨ ਕਿ ਤੁਹਾਡੇ ਲੜਕੇ ਨੇ ਆਪਣੇ ਵਾਹਨ 'ਤੇ ਕਿਸੇ ਨੂੰ ਬਿਠਾਇਆ ਹੋਇਆ ਸੀ ਉਸ ਤੋਂ ਨਸ਼ਾ ਫੜਿਆ ਗਿਆ, ਕਿਸੇ ਨੂੰ ਕਹਿ ਦਿੰਦੇ ਤੁਹਾਡੇ ਲੜਕੇ ਨਾਲ ਕੋਈ ਵਾਹਨ ਤੇ ਜਾ ਰਿਹਾ ਸੀ ਉਨ੍ਹਾਂ ਤੋਂ ਅਸਲ਼ਾ ਫੜਿਆ ਗਿਆ, ਇਸ 'ਤੇ ਪੁਲਿਸ ਕੇਸ ਬਣਨ ਲੱਗਾ ਹੈ ਜੇਕਰ ਇਸ ਨੂੰ ਬਚਾਉਣਾ ਹੈ, ਤਾਂ ਇੰਨੇ ਪੈਸੇ ਇਸ ਖਾਤੇ ਵਿਚ ਪਾ ਦਿਉ, ਨਹੀਂ ਤਾਂ ਇਸ 'ਤੇ ਕੇਸ ਬਣ ਜਾਵੇਗਾ, ਸਜ਼ਾ ਹੋਵੇਗੀ। ਇਸ ਤਰੀਕੇ ਨਾਲ ਇਹ ਬਹੁਤ ਲੋਕਾਂ ਨਾਲ ਠੱਗੀ ਮਾਰ ਚੁੱਕੇ ਹਨ। ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਕਿਸੇ ਅਣਜਾਣ ਇਨਸਾਨ ਅਤੇ ਕਾਲ 'ਤੇ ਕਦੀ ਵੀ ਵਿਸ਼ਵਾਸ ਨਾ ਕਰੋ। ਇਨ੍ਹਾਂ ਆਲਾਈਨ ਠੱਗਾਂ ਦੇ ਸ਼ਿਕਾਰ ਨਾ ਬਣੋ।


-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ 11, ਬਾਗੂ ਰੋਡ, ਬਠਿੰਡਾ।


ਪ੍ਰਾਹੁਣਾਚਾਰੀ, ਸਰਕਾਰ ਅਤੇ ਸਮਾਜ
ਪ੍ਰਾਹੁਣਾਚਾਰੀ ਅਤੇ ਮਹਿਮਾਨ ਨਿਵਾਜ਼ੀ ਉਂਜ ਤਾਂ ਅਲੱਗ-ਅਲੱਗ ਵਿਸ਼ੇ ਹਨ, ਪਰ ਅੱਜ ਸਮੇਂ ਦੀ ਚਾਲ-ਢਾਲ ਅਨੁਸਾਰ ਦੋਵਾਂ ਦੇ ਇਕੋ ਅਰਥ ਕੱਢੇ ਜਾਂਦੇ ਹਨ। ਸਮਾਜ ਅਤੇ ਸਰਕਾਰ ਦੇ ਪੱਖ ਤੋਂ ਪ੍ਰਾਹੁਣਾਚਾਰੀ ਪਿੱਛੇ ਲੋਭ ਲਾਲਚ, ਉੱਚਾਪਣ, ਨੀਵਾਂਪਣ ਅਤੇ ਰਿਸ਼ਵਤਖੋਰੀ ਕੰਮ ਕਰਦੀ ਹੈ। ਅੱਜ ਸਮਾਜ ਵਿਚ ਵੇਖਿਆ ਜਾਵੇ ਤਾਂ ਜੇ ਕੋਈ ਕੁਝ ਦਿੰਦਾ ਹੈ, ਉਸ ਦੀ ਖਾਤਰਦਾਰੀ ਵੱਧ ਹੁੰਦੀ ਹੈ ਅਤੇ ਜੋ ਕੁਝ ਲੈਣ ਵਾਲਾ ਹੋਵੇ, ਤਾਂ ਉਸ ਨੂੰ ਘਰ ਪਰਿਵਾਰ ਅਤੇ ਸਮਾਜ ਵਿਚ ਬੋਝ ਸਮਝਿਆ ਜਾਂਦਾ ਹੈ। ਇਸ ਨਾਲ ਪੁਰਾਣੇ ਸੱਭਿਆਚਾਰ ਨੂੰ ਗ੍ਰਹਿਣ ਲੱਗਦਾ ਹੈ।
ਪ੍ਰਾਹੁਣਾਚਾਰੀ ਜਦੋਂ ਘਰ ਦੀ ਜੂਹ ਤੋਂ ਨਿਕਲ ਕੇ ਸਰਕਾਰ ਦੇ ਬੂਹੇ ਖੜ੍ਹਦੀ ਹੈ ਤਾਂ ਇਹ ਫੁੱਲ ਨਾਲ ਕੰਡੇ ਦਾ ਸੁਨੇਹਾ ਵੀ ਦਿੰਦੀ ਹੈ। ਅੱਜ ਸਰਕਾਰ ਦਾ ਪ੍ਰਾਹੁਣਾਚਾਰੀ ਵਿਭਾਗ ਵੀ ਕੰਮ ਕਰਦਾ ਹੈ। ਅੱਜ ਸਰਕਾਰੀ ਪ੍ਰਾਹੁਣਾਚਾਰੀ ਅਤੇ ਮਹਿਮਾਨ ਨਿਵਾਜ਼ੀ ਲੋਕਤੰਤਰ ਦੇ ਨਾਂਹ-ਪੱਖੀ ਪ੍ਰਭਾਵ ਹੇਠ ਕੰਮ ਕਰਦੀ ਹੈ। ਇਸ ਪਿਛੇ ਬਹੁਤੀ ਵਾਰੀ ਰਿਸ਼ਵਤਖੋਰੀ ਦਾ ਮੱਲੋਮੱਲੀ ਬੋਲਬਾਲਾ ਹੋ ਜਾਂਦਾ ਹੈ। ਕਿਸੇ ਨੇਤਾ ਜਾਂ ਮੁਲਾਜ਼ਮ ਤੋਂ ਉੱਚ ਅਫਸਰ ਨੇ ਆਉਣਾ ਹੋਵੇ ਤਾਂ ਖਰਚ ਮੇਜ਼ਬਾਨਾਂ ਉਤੇ ਪਾ ਦਿੱਤਾ ਜਾਂਦਾ ਹੈ। ਮੇਜ਼ਬਾਨੀ ਹਮੇਸ਼ਾ ਆਏ ਦੀ ਆਓ ਭਗਤ ਹੁੰਦੀ ਹੈ। ਇਸ ਲਈ ਸ਼ਰਮ ਅਤੇ ਕਲਮ ਦੇ ਡਰੋਂ ਪੱਲੇ ਤੋਂ ਪੈਸੇ ਲਾਉਣੇ ਪੈਂਦੇ ਹਨ। ਛੋਟੇ ਮੁਲਾਜ਼ਮ ਨੂੰ ਉੱਪਰ ਵਾਲੇ ਦੀ ਧੌਂਸ ਕਾਰਨ ਪ੍ਰਾਹੁਣਾਚਾਰੀ 'ਤੇ ਖ਼ਰਚ ਕਰਨਾ ਪੈਂਦਾ ਹੈ। ਆਮ ਤੌਰ 'ਤੇ ਕਈ ਵਾਰ ਆਡਿਟ ਪਾਰਟੀਆਂ ਦਾ ਖਰਚ ਵੀ ਸੰਬੰਧਿਤ ਆਡਿਟ ਕਰਵਾਉਣ ਵਾਲੇ ਦੇ ਸਿਰ ਮੜ ਦਿੱਤਾ ਜਾਂਦਾ ਹੈ। ਇਸ ਸਾਰੀ ਪ੍ਰਕਿਰਿਆ ਅਤੇ ਅਭਿਆਸ ਨੂੰ ਨਾ ਚਾਹੁੰਦੇ ਹੋਏ ਵੀ ਸਰਕਾਰੀਤੰਤਰ ਲਈ ਲੋਭ ਅਤੇ ਰਿਸ਼ਵਤਖੋਰੀ ਵਿਚ ਫਸਣਾ ਪੈਂਦਾ ਹੈ। ਮੁਲਾਜ਼ਮਾਂ ਨੂੰ ਡਰਾ ਕੇ ਜਾਂ ਡਰ ਕੇ ਮਹਿਮਾਨ ਨਿਵਾਜ਼ੀ ਕਰਵਾਉਣੀ ਜਾਂ ਕਰਨੀ ਬੰਦ ਹੋਵੇ। ਸਮਾਜ ਅਤੇ ਸਰਕਾਰ ਨੂੰ ਪ੍ਰਾਹੁਣਾਚਾਰੀ ਵਿਚ ਲੁਕੇ ਲੋਭ ਲਾਲਚ ਅਤੇ ਰਿਸ਼ਵਤਖ਼ੋਰੀ ਦੇ ਭਰਮ ਭੁਲੇਖੇ ਦੂਰ ਕਰ ਕੇ ਸਖ਼ਤ ਨਿਯਮਾਂਵਲੀ ਘੜਨ ਦੀ ਲੋੜ ਹੈ। ਇਸ ਨਾਲ ਸਰਕਾਰ, ਸਮਾਜ ਅਤੇ ਘਰ ਪਰਿਵਾਰ ਮਹਿਮਾਨ ਨਿਵਾਜ਼ੀ ਨੂੰ ਬੋਝ ਅਤੇ ਗ਼ਲਤ ਖ਼ਰਚ ਕਰਵਾਉਣ ਲਈ ਮਜਬੂਰ ਨਹੀਂ ਹੋਣਗੇ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।

15-12-2023

 ਸਰਕਾਰੀ ਟੂਟੀ

ਬੀਤੇ ਸ਼ਨਿੱਚਰਵਾਰ ਨੂੰ ਬਾਲ ਸੰਸਾਰ ਵਿਚ ਰਾਜ ਕੌਰ ਦੀ ਲਿਖੀ ਬਾਲ ਕਹਾਣੀ 'ਸਰਕਾਰੀ ਟੂਟੀ' ਪੜ੍ਹੀ। ਇਸ ਕਹਾਣੀ ਵਿਚ ਸਾਨੂੰ ਸਾਡੇ ਫ਼ਰਜ਼ਾਂ ਦਾ ਪਤਾ ਲੱਗਦਾ ਹੈ। ਅਕਸਰ ਅਸੀਂ ਪਿੰਡ ਵਿਚ ਵੇਖਿਆ ਹੈ, ਨਾਲੀਆਂ ਕੋਲ ਚੱਲਦੀਆਂ ਸਰਕਾਰੀ ਟੂਟੀਆਂ ਨੂੰ ਬੰਦ ਨਹੀਂ ਕਰਦੇ। ਅਸੀਂ ਆਪਣਾ ਨੈਤਿਕ ਫ਼ਰਜ਼ ਨਹੀਂ ਸਮਝਦੇ, ਟੂਟੀ ਨੂੰ ਬੰਦ ਕਰੀਏ ਅਤੇ ਆਪਣੇ ਜੀਵਨ ਵਿਚ ਅਸੀਂ ਆਪਣੇ ਫ਼ਰਜ਼ਾਂ ਨੂੰ ਤਨਦੇਹੀ ਨਾਲ ਨਿਭਾਈਏ। ਪਾਣੀ ਵਿਅਰਥ ਨਾ ਜਾਵੇ, ਸਰਕਾਰੀ ਟੂਟੀ ਨੂੰ ਆਪਣੀ ਨਿੱਜੀ ਟੂਟੀ ਸਮਝ ਕੇ ਚੱਲਦੀ ਟੂਟੀ ਨੂੰ ਬੰਦ ਕਰੀਏ। ਇਹ ਕਹਾਣੀ ਸਾਨੂੰ ਇਹੀ ਪ੍ਰੇਰਨਾ ਦਿੰਦੀ ਹੈ ਕਿ ਪਾਣੀ ਦੀ ਸੰਭਾਲ ਕਰੋ। ਸੋ, ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਪਾਣੀ ਦੀ ਸੰਭਾਲ ਕਰਨ ਵਿਚ ਆਪਣਾ ਯੋਗਦਾਨ ਪਾਈਏ।

-ਰਾਮ ਸਿੰਘ ਪਾਠਕ

ਸਰਕਾਰੀ ਹਸਪਤਾਲ ਤੇ ਮਰੀਜ਼

ਸਰਕਾਰ ਦਾ ਮੁੱਖ ਕੰਮ ਰਾਜ ਲਈ ਕਲਿਆਣਕਾਰੀ ਯੋਜਨਾਵਾਂ ਬਣਾ ਕੇ ਉਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ ਹੁੰਦਾ ਹੈ। ਰੋਟੀ, ਕੱਪੜਾ ਅਤੇ ਮਕਾਨ ਤੋਂ ਬਾਅਦ ਸਿਹਤ ਸਹੂਲਤਾਂ ਅਤੇ ਸਿੱਖਿਆ ਦੀ ਵਾਰੀ ਆਉਂਦੀ ਹੈ, ਜਿਨ੍ਹਾਂ ਦੀ ਮੌਜੂਦਾ ਹਾਲਤ ਕੋਈ ਬਹੁਤੀ ਤਸੱਲੀਬਖ਼ਸ਼ ਨਹੀਂ। ਪਿਛਲੇ ਦਿਨ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੁਆਰਾ ਐਂਬੂਲੈਂਸ ਚਾਲਕ ਨੂੰ ਪੈਸੇ ਦੇ ਕੇ ਦੋ ਲਾਵਾਰਿਸ ਮਰੀਜ਼ਾਂ ਨੂੰ ਕਿਸੇ ਸੁੰਨਸਾਨ ਜਗ੍ਹਾ 'ਤੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਰਕਾਰੀ ਹਸਪਤਾਲਾਂ ਦੀ ਸੋਚ ਨੂੰ ਉਜਾਗਰ ਕਰਦੀ ਹੋਈ ਸਰਕਾਰਾਂ ਦੇ ਫੋਕੇ ਵਾਅਦਿਆਂ ਅਤੇ ਵਿਕਾਸ ਦੀ ਪੋਲ ਖੋਲ੍ਹਦੀ ਹੈ। ਡਾਕਟਰ ਜਿਸ ਦਾ ਕੰਮ ਮਰੀਜ਼ ਦਾ ਇਲਾਜ ਕਰਕੇ ਉਸ ਨੂੰ ਰਾਹਤ ਪਹੁੰਚਾਉਣਾ ਹੁੰਦਾ ਹੈ, ਹੁਣ ਉਹ ਸਿਰਫ਼ ਕਸਾਈ ਦਾ ਰੂਪ ਧਾਰਨ ਕਰ ਰਿਹਾ ਹੈ ਜਿਸ ਨੂੰ ਰੋਕਣ ਲਈ ਪ੍ਰਸ਼ਾਸਨ ਅਤੇ ਉੱਚ ਅਧਿਕਾਰੀ ਵੀ ਨਾਕਾਮ ਸਾਬਤ ਹੋਏ ਹਨ। ਮਰੀਜ਼ਾਂ ਨੂੰ ਇਸ ਤਰ੍ਹਾਂ ਹਸਪਤਾਲ ਵਿਚੋਂ ਜਬਰੀ ਚੁੱਕ ਕੇ ਕਿਸੇ ਸੁੰਨਸਾਨ ਜਗ੍ਹਾ 'ਤੇ ਛੱਡਣਾ ਕਿਸੇ ਅਪਰਾਧ ਤੋਂ ਘੱਟ ਨਹੀਂ। ਸਿਵਿਲ ਸਰਜਨ ਵਲੋਂ ਤਿਆਰ ਕੀਤੀ ਜਾਂਚ ਟੀਮ ਕਿਸ ਨਤੀਜੇ 'ਤੇ ਪਹੁੰਚੇਗੀ ਇਹ ਤਾਂ ਸਮਾਂ ਦੱਸੇਗਾ ਪ੍ਰੰਤੂ ਇਹ ਸੱਚਾਈ ਸਾਰਿਆਂ ਦੇ ਸਾਹਮਣੇ ਆ ਗਈ ਹੈ ਕਿ ਅਜੇ ਸਿਹਤ ਸਹੂਲਤਾਂ ਦੇ ਖੇਤਰ ਵਿਚ ਹੋਰ ਵੀ ਸੁਧਾਰ ਕਰਨ ਦੀ ਜ਼ਰੂਰਤ ਹੈ। ਜਿਸ ਲਈ ਸਰਕਾਰ ਨੂੰ ਆਪਣੀਆਂ ਨੀਤੀਆਂ ਦੀ ਮੁੜ ਪੜਚੋਲ ਕਰਨੀ ਚਾਹੀਦੀ ਹੈ, ਉਥੇ ਲੋਕਾਂ ਨੂੰ ਵੀ ਹਸਪਤਾਲ ਦੇ ਮਾੜੇ ਵਤੀਰੇ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਹੋਵੇਗੀ।

-ਰਜਵਿੰਦਰ ਪਾਲ ਸ਼ਰਮਾ

ਬਚਾਅ ਕਾਰਜਾਂ ਵਿਚ ਕਾਮਯਾਬੀ

ਪਿਛਲੇ ਦਿਨੀਂ ਬਚਾਅ ਕਾਰਜਾਂ ਸੰਬੰਧੀ ਆਪ੍ਰੇਸ਼ਨ ਦੀ ਕਾਮਯਾਬੀ ਸੰਪਾਦਕੀ 'ਖ਼ੁਸ਼ਆਮਦੀਦ' ਦੇਸ਼ ਦੇ 41 ਯੋਧਿਆਂ ਨੇ ਪੜ੍ਹੀ। 41 ਜਾਨਾਂ ਬਚਣ ਦੀ ਖ਼ੁਸ਼ੀ ਬਾਰੇ ਲੇਖਕ ਨੇ ਉੱਤਰਾਖੰਡ ਨਿਰਮਾਣ ਅਧੀਨ ਸੁਰੰਗ 'ਚ 12 ਨਵੰਬਰ ਤੋਂ ਫਸੇ ਕਾਮਿਆਂ ਦੇ ਸੁਰੱਖਿਅਤ ਬਾਹਰ ਆਉਣ ਬਾਰੇ ਵਿਸਥਾਰ ਨਾਲ ਲਿਖ ਕੇ ਖ਼ੁਸ਼ੀ ਜਤਾਈ ਹੈ। ਕਾਬਲ-ਏ-ਗ਼ੌਰ ਸੀ। ਸੁਰੰਗ 'ਚ 17 ਦਿਨ ਤੋਂ ਫਸੇ 41 ਮਜ਼ਦੂਰਾਂ ਨੂੰ ਬਾਹਰ ਸੁਰੱਖਿਅਤ ਕੱਢਿਆ। ਇਸ ਆਪ੍ਰੇਸ਼ਨ 'ਚ ਚੂਹਾ ਖੁਦਾਈ ਮਾਹਰਾਂ ਦੀ ਟੀਮ ਨੇ ਅਹਿਮ ਰੋਲ ਅਦਾ ਕੀਤਾ। ਇਸ ਆਪ੍ਰੇਸ਼ਨ ਦੀ ਕਾਮਯਾਬੀ ਨਾਲ ਜੁੜੇ ਉਸ ਹਰ ਵਿਅਕਤੀ ਦਾ ਸ਼ੁਕਰਗੁਜ਼ਾਰ ਹੈ ਪੂਰਾ ਦੇਸ਼, ਅਸੀਂ ਉਨ੍ਹਾਂ ਜਾਂਬਾਜ਼ਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ। ਇਸ ਆਪ੍ਰੇਸ਼ਨ ਤੋਂ ਵਿਗਿਆਨੀਆਂ, ਮਾਹਿਰਾਂ, ਖਾਣ ਮਜ਼ਦੂਰਾਂ ਨੂੰ ਨਵੀਂ ਸੇਧ ਮਿਲਣੀ ਹੈ। ਇਹੋ ਜਿਹੀਆਂ ਫਿਰ ਲਾਪ੍ਰਵਾਹੀ ਜਾਂ ਕੁਦਰਤ ਨਾਲ ਛੇੜ-ਛਾੜ ਕਰ ਇਹੋ ਜਿਹੀਆਂ ਘਟਨਾਵਾਂ ਨਾ ਹੋਣ, ਇੰਜੀਨੀਅਰਾਂ, ਮਾਹਰਾਂ, ਵਿਗਿਆਨੀਆਂ ਨੂੰ ਇਸ 'ਤੇ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰ ਮਥਨ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ।

ਰਿਸ਼ਤਿਆਂ ਦੇ ਕਤਲ

ਪੰਜਾਬ ਸਾਡੇ ਗੁਰੂਆਂ, ਪੀਰਾਂ ਦੀ ਬਹੁਤ ਹੀ ਪਵਿੱਤਰ ਧਰਤੀ ਹੈ। ਪਿਛਲੇ ਕੁਝ ਦਿਨਾਂ ਤੋਂ ਜੋ ਦੇਖਣ, ਸੁਣਨ ਅਤੇ ਪੜ੍ਹਨ ਨੂੰ ਮਿਲ ਰਿਹਾ ਹੈ। ਉਹ ਬਹੁਤ ਹੀ ਸ਼ਰਮਨਾਕ ਅਤੇ ਮੰਦਭਾਗਾ ਹੈ। ਪਿਛਲੇ ਦਿਨ ਵਿਚ ਕੁਝ ਕਤਲ ਦੀਆਂ ਘਟਨਾਵਾਂ ਹੋਈਆਂ ਹਨ। ਇਨ੍ਹਾਂ ਕਾਤਲਾਂ ਦੀ ਜਦੋਂ ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਇਸ ਤੋਂ ਬੜੇ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੇ ਕਾਰਨਾਮੇ ਸਾਹਮਣੇ ਆਏ। ਇਹ ਕਤਲ ਕਿਸੇ ਹੋਰ ਵਲੋਂ ਨਹੀਂ ਬਲਕਿ ਉਨ੍ਹਾਂ ਦੇ ਆਪਣਿਆਂ ਨੇ ਹੀ ਰਿਸ਼ਤਿਆਂ ਦੇ ਕਤਲ ਕੀਤੇ ਹਨ। ਦੇਖਣ ਵਿਚ ਆਇਆ ਹੈ ਕਿ ਕਿਤੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪੈਸੇ ਲਈ ਪਤੀ ਨੂੰ ਆਪਣੇ ਨਾਜਾਇਜ਼ ਸੰਬੰਧ ਵਿਚ ਰੋੜਾ ਸਮਝ ਕੇ ਉਸ ਦਾ ਕਤਲ ਖ਼ੁਦ ਕਰਵਾ ਦਿੱਤਾ। ਇਸ ਤਰ੍ਹਾਂ ਹੀ ਕਿਤੇ ਪਤੀ ਵਲੋਂ ਵੀ ਇਨ੍ਹਾਂ ਕਾਰਨਾਂ ਕਰਕੇ ਹੀ ਆਪਣੀ ਪਤਨੀ ਦਾ ਕਤਲ ਕਰਨ ਦੇ ਮਾਮਲੇ ਪੁਲਿਸ ਦੇ ਧਿਆਨ ਵਿਚ ਆਏ ਹਨ। ਲੋਕਾਂ ਨੂੰ ਚਾਹੀਦਾ ਹੈ ਇਨ੍ਹਾਂ ਪਵਿੱਤਰ ਰਿਸ਼ਤਿਆਂ ਦੀ ਮਰਿਆਦਾ ਅਤੇ ਵਿਸ਼ਵਾਸ ਨੂੰ ਕਾਇਮ ਰੱਖਿਆ ਜਾਵੇ। ਕਿਉਂਕਿ ਗ਼ਲਤ ਰਿਸ਼ਤਿਆਂ ਅਤੇ ਸੰਬੰਧਾਂ ਕਰਕੇ ਬਹੁਤ ਘਰ ਉਜੜ ਅਤੇ ਬਰਬਾਦ ਹੋ ਰਹੇ ਹਨ। ਇਹ ਇਕ ਇਨਸਾਨ ਦੀਆਂ ਕੀਤੀਆਂ ਗ਼ਲਤੀਆਂ ਦੀ ਸਜ਼ਾ ਹੋਰ ਕਾਫੀ ਨਿਰਦੋਸ਼ ਲੋਕਾਂ ਨੂੰ ਉਨ੍ਹਾਂ ਦੇ ਬੱਚਿਆਂ ਅਤੇ ਪਰਿਵਾਰ ਨੂੰ ਭੁਗਤਣੀ ਪੈਂਦੀ ਹੈ। ਅਜਿਹੀਆਂ ਘਟੀਆ ਹਰਕਤਾਂ ਕਰਨ ਵਾਲੇ ਕਿੰਨੇ ਵੀ ਚਲਾਕ ਕਿਉਂ ਨ ਹੋਣ ਉਹ ਕਾਨੂੰਨ ਦੇ ਅੜਿੱਕੇ ਆ ਹੀ ਜਾਂਦੇ ਹਨ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।

ਮਿਲਾਵਟਖ਼ੋਰੀ ਦੀ ਸਮੱਸਿਆ

ਸਾਡੇ ਦੇਸ਼ 'ਚ ਕੋਈ ਚੀਜ਼ ਵੀ ਸ਼ੁੱਧ ਨਹੀਂ ਮਿਲਦੀ। ਹਰੇਕ ਚੀਜ਼ 'ਚ ਮਿਲਾਵਟ ਹੈ। ਤਿਉਹਾਰਾਂ ਦੇ ਨੇੜੇ ਤਾਂ ਇਹ ਮਿਲਾਵਟ ਉੱਚ ਸਿਖ਼ਰਾਂ 'ਤੇ ਹੁੰਦੀ ਹੈ। ਇੰਜ ਜਾਪਦਾ ਹੈ ਜਿਵੇਂ ਮਿਲਾਵਟਖ਼ੋਰ ਰੱਬ ਨੂੰ ਹੀ ਭੁੱਲ ਚੁੱਕੇ ਹਨ। ਉਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਆਪਣੀ ਕਾਲੀ ਕਮਾਈ 'ਚ ਚੋਖਾ ਵਾਧਾ ਕਰਨਾ ਹੀ ਨਜ਼ਰ ਆਉਂਦਾ ਹੈ। ਕੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਮਿਲਾਵਟਖ਼ੋਰਾਂ ਨੇ ਲਾਇਸੈਂਸ ਲੈ ਰੱਖਿਆ ਹੈ? ਦੀਵਾਲੀ ਮੌਕੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ 'ਚ ਰੋਜ਼ਾਨਾ ਰਾਜਸਥਾਨ ਤੋਂ ਆ ਰਹੇ ਸਿੰਥੈਟਿਕ ਖੋਏ ਦੀ ਖੇਪ ਫੜੀ ਗਈ। ਕੋਟਕਪੂਰੇ ਸ਼ਹਿਰ 'ਚ ਲੰਮੇ ਅਰਸੇ ਤੋਂ ਵਿਕ ਰਹੇ ਨਕਲੀ ਦੇਸੀ ਘਿਓ ਦੇ ਟੀਨ ਵੀ ਫੜੇ ਗਏ। ਕੀ ਇਨ੍ਹਾਂ ਲੋਕਾਂ ਨੂੰ ਕੋਈ ਮਿਸਾਲਯੋਗ ਸਜ਼ਾ ਮਿਲੇਗੀ ਜਾਂ ਇਹ ਅਪਰਾਧੀ ਲਚਕੀਲੇ ਕਾਨੂੰਨ ਦਾ ਫਾਇਦਾ ਉਠਾ ਕੇ ਜੇਲ੍ਹ ਤੋਂ ਬਾਹਰ ਆ ਕੇ ਫਿਰ ਤੋਂ ਕਾਲੇ ਧੰਦੇ 'ਚ ਲੱਗ ਜਾਣਗੇ। ਇਸ ਮਿਲਾਵਟ ਨਾਲ ਲੋਕ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ। ਜੇਕਰ ਯੂਰਪ 'ਚ ਹਰੇਕ ਵਸਤੂ ਸ਼ੁੱਧ ਮਿਲ ਸਕਦੀ ਹੈ ਤਾਂ ਸਾਡੇ ਦੇਸ਼ 'ਚ ਕਿਉਂ ਨਹੀਂ? ਬਸ ਲੋੜ ਹੈ ਇੱਛਾ ਸ਼ਕਤੀ ਦੀ ਤੇ ਮਿਲਾਵਟਖ਼ੋਰਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਤਾਂ ਜੋ ਅਜਿਹੇ ਲੋਕਾਂ ਨੂੰ ਕੋਈ ਨਸੀਹਤ ਮਿਲੇ।

-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)।

15-12-2023

 ਸਰਕਾਰੀ ਟੂਟੀ

ਬੀਤੇ ਸ਼ਨਿੱਚਰਵਾਰ ਨੂੰ ਬਾਲ ਸੰਸਾਰ ਵਿਚ ਰਾਜ ਕੌਰ ਦੀ ਲਿਖੀ ਬਾਲ ਕਹਾਣੀ 'ਸਰਕਾਰੀ ਟੂਟੀ' ਪੜ੍ਹੀ। ਇਸ ਕਹਾਣੀ ਵਿਚ ਸਾਨੂੰ ਸਾਡੇ ਫ਼ਰਜ਼ਾਂ ਦਾ ਪਤਾ ਲੱਗਦਾ ਹੈ। ਅਕਸਰ ਅਸੀਂ ਪਿੰਡ ਵਿਚ ਵੇਖਿਆ ਹੈ, ਨਾਲੀਆਂ ਕੋਲ ਚੱਲਦੀਆਂ ਸਰਕਾਰੀ ਟੂਟੀਆਂ ਨੂੰ ਬੰਦ ਨਹੀਂ ਕਰਦੇ। ਅਸੀਂ ਆਪਣਾ ਨੈਤਿਕ ਫ਼ਰਜ਼ ਨਹੀਂ ਸਮਝਦੇ, ਟੂਟੀ ਨੂੰ ਬੰਦ ਕਰੀਏ ਅਤੇ ਆਪਣੇ ਜੀਵਨ ਵਿਚ ਅਸੀਂ ਆਪਣੇ ਫ਼ਰਜ਼ਾਂ ਨੂੰ ਤਨਦੇਹੀ ਨਾਲ ਨਿਭਾਈਏ। ਪਾਣੀ ਵਿਅਰਥ ਨਾ ਜਾਵੇ, ਸਰਕਾਰੀ ਟੂਟੀ ਨੂੰ ਆਪਣੀ ਨਿੱਜੀ ਟੂਟੀ ਸਮਝ ਕੇ ਚੱਲਦੀ ਟੂਟੀ ਨੂੰ ਬੰਦ ਕਰੀਏ। ਇਹ ਕਹਾਣੀ ਸਾਨੂੰ ਇਹੀ ਪ੍ਰੇਰਨਾ ਦਿੰਦੀ ਹੈ ਕਿ ਪਾਣੀ ਦੀ ਸੰਭਾਲ ਕਰੋ। ਸੋ, ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਵੀ ਪਾਣੀ ਦੀ ਸੰਭਾਲ ਕਰਨ ਵਿਚ ਆਪਣਾ ਯੋਗਦਾਨ ਪਾਈਏ।

-ਰਾਮ ਸਿੰਘ ਪਾਠਕ

ਸਰਕਾਰੀ ਹਸਪਤਾਲ ਤੇ ਮਰੀਜ਼

ਸਰਕਾਰ ਦਾ ਮੁੱਖ ਕੰਮ ਰਾਜ ਲਈ ਕਲਿਆਣਕਾਰੀ ਯੋਜਨਾਵਾਂ ਬਣਾ ਕੇ ਉਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ ਹੁੰਦਾ ਹੈ। ਰੋਟੀ, ਕੱਪੜਾ ਅਤੇ ਮਕਾਨ ਤੋਂ ਬਾਅਦ ਸਿਹਤ ਸਹੂਲਤਾਂ ਅਤੇ ਸਿੱਖਿਆ ਦੀ ਵਾਰੀ ਆਉਂਦੀ ਹੈ, ਜਿਨ੍ਹਾਂ ਦੀ ਮੌਜੂਦਾ ਹਾਲਤ ਕੋਈ ਬਹੁਤੀ ਤਸੱਲੀਬਖ਼ਸ਼ ਨਹੀਂ। ਪਿਛਲੇ ਦਿਨ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੁਆਰਾ ਐਂਬੂਲੈਂਸ ਚਾਲਕ ਨੂੰ ਪੈਸੇ ਦੇ ਕੇ ਦੋ ਲਾਵਾਰਿਸ ਮਰੀਜ਼ਾਂ ਨੂੰ ਕਿਸੇ ਸੁੰਨਸਾਨ ਜਗ੍ਹਾ 'ਤੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਰਕਾਰੀ ਹਸਪਤਾਲਾਂ ਦੀ ਸੋਚ ਨੂੰ ਉਜਾਗਰ ਕਰਦੀ ਹੋਈ ਸਰਕਾਰਾਂ ਦੇ ਫੋਕੇ ਵਾਅਦਿਆਂ ਅਤੇ ਵਿਕਾਸ ਦੀ ਪੋਲ ਖੋਲ੍ਹਦੀ ਹੈ। ਡਾਕਟਰ ਜਿਸ ਦਾ ਕੰਮ ਮਰੀਜ਼ ਦਾ ਇਲਾਜ ਕਰਕੇ ਉਸ ਨੂੰ ਰਾਹਤ ਪਹੁੰਚਾਉਣਾ ਹੁੰਦਾ ਹੈ, ਹੁਣ ਉਹ ਸਿਰਫ਼ ਕਸਾਈ ਦਾ ਰੂਪ ਧਾਰਨ ਕਰ ਰਿਹਾ ਹੈ ਜਿਸ ਨੂੰ ਰੋਕਣ ਲਈ ਪ੍ਰਸ਼ਾਸਨ ਅਤੇ ਉੱਚ ਅਧਿਕਾਰੀ ਵੀ ਨਾਕਾਮ ਸਾਬਤ ਹੋਏ ਹਨ। ਮਰੀਜ਼ਾਂ ਨੂੰ ਇਸ ਤਰ੍ਹਾਂ ਹਸਪਤਾਲ ਵਿਚੋਂ ਜਬਰੀ ਚੁੱਕ ਕੇ ਕਿਸੇ ਸੁੰਨਸਾਨ ਜਗ੍ਹਾ 'ਤੇ ਛੱਡਣਾ ਕਿਸੇ ਅਪਰਾਧ ਤੋਂ ਘੱਟ ਨਹੀਂ। ਸਿਵਿਲ ਸਰਜਨ ਵਲੋਂ ਤਿਆਰ ਕੀਤੀ ਜਾਂਚ ਟੀਮ ਕਿਸ ਨਤੀਜੇ 'ਤੇ ਪਹੁੰਚੇਗੀ ਇਹ ਤਾਂ ਸਮਾਂ ਦੱਸੇਗਾ ਪ੍ਰੰਤੂ ਇਹ ਸੱਚਾਈ ਸਾਰਿਆਂ ਦੇ ਸਾਹਮਣੇ ਆ ਗਈ ਹੈ ਕਿ ਅਜੇ ਸਿਹਤ ਸਹੂਲਤਾਂ ਦੇ ਖੇਤਰ ਵਿਚ ਹੋਰ ਵੀ ਸੁਧਾਰ ਕਰਨ ਦੀ ਜ਼ਰੂਰਤ ਹੈ। ਜਿਸ ਲਈ ਸਰਕਾਰ ਨੂੰ ਆਪਣੀਆਂ ਨੀਤੀਆਂ ਦੀ ਮੁੜ ਪੜਚੋਲ ਕਰਨੀ ਚਾਹੀਦੀ ਹੈ, ਉਥੇ ਲੋਕਾਂ ਨੂੰ ਵੀ ਹਸਪਤਾਲ ਦੇ ਮਾੜੇ ਵਤੀਰੇ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਹੋਵੇਗੀ।

-ਰਜਵਿੰਦਰ ਪਾਲ ਸ਼ਰਮਾ

ਬਚਾਅ ਕਾਰਜਾਂ ਵਿਚ ਕਾਮਯਾਬੀ

ਪਿਛਲੇ ਦਿਨੀਂ ਬਚਾਅ ਕਾਰਜਾਂ ਸੰਬੰਧੀ ਆਪ੍ਰੇਸ਼ਨ ਦੀ ਕਾਮਯਾਬੀ ਸੰਪਾਦਕੀ 'ਖ਼ੁਸ਼ਆਮਦੀਦ' ਦੇਸ਼ ਦੇ 41 ਯੋਧਿਆਂ ਨੇ ਪੜ੍ਹੀ। 41 ਜਾਨਾਂ ਬਚਣ ਦੀ ਖ਼ੁਸ਼ੀ ਬਾਰੇ ਲੇਖਕ ਨੇ ਉੱਤਰਾਖੰਡ ਨਿਰਮਾਣ ਅਧੀਨ ਸੁਰੰਗ 'ਚ 12 ਨਵੰਬਰ ਤੋਂ ਫਸੇ ਕਾਮਿਆਂ ਦੇ ਸੁਰੱਖਿਅਤ ਬਾਹਰ ਆਉਣ ਬਾਰੇ ਵਿਸਥਾਰ ਨਾਲ ਲਿਖ ਕੇ ਖ਼ੁਸ਼ੀ ਜਤਾਈ ਹੈ। ਕਾਬਲ-ਏ-ਗ਼ੌਰ ਸੀ। ਸੁਰੰਗ 'ਚ 17 ਦਿਨ ਤੋਂ ਫਸੇ 41 ਮਜ਼ਦੂਰਾਂ ਨੂੰ ਬਾਹਰ ਸੁਰੱਖਿਅਤ ਕੱਢਿਆ। ਇਸ ਆਪ੍ਰੇਸ਼ਨ 'ਚ ਚੂਹਾ ਖੁਦਾਈ ਮਾਹਰਾਂ ਦੀ ਟੀਮ ਨੇ ਅਹਿਮ ਰੋਲ ਅਦਾ ਕੀਤਾ। ਇਸ ਆਪ੍ਰੇਸ਼ਨ ਦੀ ਕਾਮਯਾਬੀ ਨਾਲ ਜੁੜੇ ਉਸ ਹਰ ਵਿਅਕਤੀ ਦਾ ਸ਼ੁਕਰਗੁਜ਼ਾਰ ਹੈ ਪੂਰਾ ਦੇਸ਼, ਅਸੀਂ ਉਨ੍ਹਾਂ ਜਾਂਬਾਜ਼ਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ। ਇਸ ਆਪ੍ਰੇਸ਼ਨ ਤੋਂ ਵਿਗਿਆਨੀਆਂ, ਮਾਹਿਰਾਂ, ਖਾਣ ਮਜ਼ਦੂਰਾਂ ਨੂੰ ਨਵੀਂ ਸੇਧ ਮਿਲਣੀ ਹੈ। ਇਹੋ ਜਿਹੀਆਂ ਫਿਰ ਲਾਪ੍ਰਵਾਹੀ ਜਾਂ ਕੁਦਰਤ ਨਾਲ ਛੇੜ-ਛਾੜ ਕਰ ਇਹੋ ਜਿਹੀਆਂ ਘਟਨਾਵਾਂ ਨਾ ਹੋਣ, ਇੰਜੀਨੀਅਰਾਂ, ਮਾਹਰਾਂ, ਵਿਗਿਆਨੀਆਂ ਨੂੰ ਇਸ 'ਤੇ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰ ਮਥਨ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ।

ਰਿਸ਼ਤਿਆਂ ਦੇ ਕਤਲ

ਪੰਜਾਬ ਸਾਡੇ ਗੁਰੂਆਂ, ਪੀਰਾਂ ਦੀ ਬਹੁਤ ਹੀ ਪਵਿੱਤਰ ਧਰਤੀ ਹੈ। ਪਿਛਲੇ ਕੁਝ ਦਿਨਾਂ ਤੋਂ ਜੋ ਦੇਖਣ, ਸੁਣਨ ਅਤੇ ਪੜ੍ਹਨ ਨੂੰ ਮਿਲ ਰਿਹਾ ਹੈ। ਉਹ ਬਹੁਤ ਹੀ ਸ਼ਰਮਨਾਕ ਅਤੇ ਮੰਦਭਾਗਾ ਹੈ। ਪਿਛਲੇ ਦਿਨ ਵਿਚ ਕੁਝ ਕਤਲ ਦੀਆਂ ਘਟਨਾਵਾਂ ਹੋਈਆਂ ਹਨ। ਇਨ੍ਹਾਂ ਕਾਤਲਾਂ ਦੀ ਜਦੋਂ ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਇਸ ਤੋਂ ਬੜੇ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੇ ਕਾਰਨਾਮੇ ਸਾਹਮਣੇ ਆਏ। ਇਹ ਕਤਲ ਕਿਸੇ ਹੋਰ ਵਲੋਂ ਨਹੀਂ ਬਲਕਿ ਉਨ੍ਹਾਂ ਦੇ ਆਪਣਿਆਂ ਨੇ ਹੀ ਰਿਸ਼ਤਿਆਂ ਦੇ ਕਤਲ ਕੀਤੇ ਹਨ। ਦੇਖਣ ਵਿਚ ਆਇਆ ਹੈ ਕਿ ਕਿਤੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪੈਸੇ ਲਈ ਪਤੀ ਨੂੰ ਆਪਣੇ ਨਾਜਾਇਜ਼ ਸੰਬੰਧ ਵਿਚ ਰੋੜਾ ਸਮਝ ਕੇ ਉਸ ਦਾ ਕਤਲ ਖ਼ੁਦ ਕਰਵਾ ਦਿੱਤਾ। ਇਸ ਤਰ੍ਹਾਂ ਹੀ ਕਿਤੇ ਪਤੀ ਵਲੋਂ ਵੀ ਇਨ੍ਹਾਂ ਕਾਰਨਾਂ ਕਰਕੇ ਹੀ ਆਪਣੀ ਪਤਨੀ ਦਾ ਕਤਲ ਕਰਨ ਦੇ ਮਾਮਲੇ ਪੁਲਿਸ ਦੇ ਧਿਆਨ ਵਿਚ ਆਏ ਹਨ। ਲੋਕਾਂ ਨੂੰ ਚਾਹੀਦਾ ਹੈ ਇਨ੍ਹਾਂ ਪਵਿੱਤਰ ਰਿਸ਼ਤਿਆਂ ਦੀ ਮਰਿਆਦਾ ਅਤੇ ਵਿਸ਼ਵਾਸ ਨੂੰ ਕਾਇਮ ਰੱਖਿਆ ਜਾਵੇ। ਕਿਉਂਕਿ ਗ਼ਲਤ ਰਿਸ਼ਤਿਆਂ ਅਤੇ ਸੰਬੰਧਾਂ ਕਰਕੇ ਬਹੁਤ ਘਰ ਉਜੜ ਅਤੇ ਬਰਬਾਦ ਹੋ ਰਹੇ ਹਨ। ਇਹ ਇਕ ਇਨਸਾਨ ਦੀਆਂ ਕੀਤੀਆਂ ਗ਼ਲਤੀਆਂ ਦੀ ਸਜ਼ਾ ਹੋਰ ਕਾਫੀ ਨਿਰਦੋਸ਼ ਲੋਕਾਂ ਨੂੰ ਉਨ੍ਹਾਂ ਦੇ ਬੱਚਿਆਂ ਅਤੇ ਪਰਿਵਾਰ ਨੂੰ ਭੁਗਤਣੀ ਪੈਂਦੀ ਹੈ। ਅਜਿਹੀਆਂ ਘਟੀਆ ਹਰਕਤਾਂ ਕਰਨ ਵਾਲੇ ਕਿੰਨੇ ਵੀ ਚਲਾਕ ਕਿਉਂ ਨ ਹੋਣ ਉਹ ਕਾਨੂੰਨ ਦੇ ਅੜਿੱਕੇ ਆ ਹੀ ਜਾਂਦੇ ਹਨ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।

ਮਿਲਾਵਟਖ਼ੋਰੀ ਦੀ ਸਮੱਸਿਆ

ਸਾਡੇ ਦੇਸ਼ 'ਚ ਕੋਈ ਚੀਜ਼ ਵੀ ਸ਼ੁੱਧ ਨਹੀਂ ਮਿਲਦੀ। ਹਰੇਕ ਚੀਜ਼ 'ਚ ਮਿਲਾਵਟ ਹੈ। ਤਿਉਹਾਰਾਂ ਦੇ ਨੇੜੇ ਤਾਂ ਇਹ ਮਿਲਾਵਟ ਉੱਚ ਸਿਖ਼ਰਾਂ 'ਤੇ ਹੁੰਦੀ ਹੈ। ਇੰਜ ਜਾਪਦਾ ਹੈ ਜਿਵੇਂ ਮਿਲਾਵਟਖ਼ੋਰ ਰੱਬ ਨੂੰ ਹੀ ਭੁੱਲ ਚੁੱਕੇ ਹਨ। ਉਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਆਪਣੀ ਕਾਲੀ ਕਮਾਈ 'ਚ ਚੋਖਾ ਵਾਧਾ ਕਰਨਾ ਹੀ ਨਜ਼ਰ ਆਉਂਦਾ ਹੈ। ਕੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਮਿਲਾਵਟਖ਼ੋਰਾਂ ਨੇ ਲਾਇਸੈਂਸ ਲੈ ਰੱਖਿਆ ਹੈ? ਦੀਵਾਲੀ ਮੌਕੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ 'ਚ ਰੋਜ਼ਾਨਾ ਰਾਜਸਥਾਨ ਤੋਂ ਆ ਰਹੇ ਸਿੰਥੈਟਿਕ ਖੋਏ ਦੀ ਖੇਪ ਫੜੀ ਗਈ। ਕੋਟਕਪੂਰੇ ਸ਼ਹਿਰ 'ਚ ਲੰਮੇ ਅਰਸੇ ਤੋਂ ਵਿਕ ਰਹੇ ਨਕਲੀ ਦੇਸੀ ਘਿਓ ਦੇ ਟੀਨ ਵੀ ਫੜੇ ਗਏ। ਕੀ ਇਨ੍ਹਾਂ ਲੋਕਾਂ ਨੂੰ ਕੋਈ ਮਿਸਾਲਯੋਗ ਸਜ਼ਾ ਮਿਲੇਗੀ ਜਾਂ ਇਹ ਅਪਰਾਧੀ ਲਚਕੀਲੇ ਕਾਨੂੰਨ ਦਾ ਫਾਇਦਾ ਉਠਾ ਕੇ ਜੇਲ੍ਹ ਤੋਂ ਬਾਹਰ ਆ ਕੇ ਫਿਰ ਤੋਂ ਕਾਲੇ ਧੰਦੇ 'ਚ ਲੱਗ ਜਾਣਗੇ। ਇਸ ਮਿਲਾਵਟ ਨਾਲ ਲੋਕ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ। ਜੇਕਰ ਯੂਰਪ 'ਚ ਹਰੇਕ ਵਸਤੂ ਸ਼ੁੱਧ ਮਿਲ ਸਕਦੀ ਹੈ ਤਾਂ ਸਾਡੇ ਦੇਸ਼ 'ਚ ਕਿਉਂ ਨਹੀਂ? ਬਸ ਲੋੜ ਹੈ ਇੱਛਾ ਸ਼ਕਤੀ ਦੀ ਤੇ ਮਿਲਾਵਟਖ਼ੋਰਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਤਾਂ ਜੋ ਅਜਿਹੇ ਲੋਕਾਂ ਨੂੰ ਕੋਈ ਨਸੀਹਤ ਮਿਲੇ।

-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)।

13-12-2023

 ਗਰੁੱਪ ਫੋਟੋਆਂ

ਬੀਤੇ ਦਿਨੀਂ ਸ਼ਨਿਚਰਵਾਰ ਦੇ ਅੰਕ ਵਿਚ ਬਾਲ ਕਹਾਣੀ 'ਪਰਬਤ ਦੇਵਤਾ' ਪੜ੍ਹੀ ਮਨ ਨੂੰ ਬਹੁਤ ਵਧੀਆ ਲੱਗੀ। ਅਮਰ ਸੂਫ਼ੀ ਦੀ ਰਚਨਾ ਬੁੱਝ-ਬੁਝੱਕੜ ਬੁਝਾਰਤਾਂ ਬਹੁਤ ਵਧੀਆ ਸਨ। ਇਸ ਤੋਂ ਇਲਾਵਾ ਗਰੁੱਪ ਫ਼ੋਟੋਆਂ ਦੀ ਮਹੱਤਤਾ ਆਰਟੀਕਲ ਦੇ ਰੂਪ ਵਿਚ ਰਚਨਾ ਪੜ੍ਹੀ। ਵਿਦਿਆਰਥੀ ਜੀਵਨ ਵਿਚ ਗਰੁੱਪ ਫ਼ੋਟੋਆਂ ਬਹੁਤ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਇਸ ਆਰਟੀਕਲ ਨੇ ਪ੍ਰਾਇਮਰੀ ਸਕੂਲ ਦੀ ਯਾਦ ਕਰਵਾ ਦਿੱਤੀ। ਪੰਜਵੀਂ ਜਮਾਤ ਵਿਚ ਇਕ ਛੋਟੀ ਜਿਹੀ ਪਾਰਟੀ ਕੀਤੀ ਸੀ। ਖ਼ੁਸ਼ੀ ਵਿਚ ਧਰਤੀ 'ਤੇ ਪੈਰ ਨਹੀਂ ਲੱਗਦਾ ਸੀ। ਸੋਹਣੇ ਕੱਪੜੇ ਪਾਏ। ਸਾਰੇ ਸਾਥੀਆਂ ਨੇ ਗਰੁੱਪ ਫੋਟੋਆਂ ਕੀਤੀਆਂ, ਅਸੀਂ ਅੱਜ ਵੀ ਸੰਭਾਲ ਕੇ ਰੱਖੀਆਂ ਹਨ। ਪਿਆਰੀ ਬੱਚਿਉ ਜਦੋਂ ਤੁਹਾਡੀਆਂ ਗਰੁੱਪ ਫੋਟੋ ਹੋਣ ਤਾਂ ਉਸ ਨੂੰ ਸੰਭਾਲ ਕੇ ਰੱਖਣਾ ਹੈ। ਜ਼ਿੰਦਗੀ ਦੀ ਸਦੀਵੀ ਯਾਦ ਬਣ ਜਾਂਦੀ ਹੈ। ਪ੍ਰਾਇਮਰੀ ਸਕੂਲ ਦੀਆਂ ਯਾਦਾਂ ਸਾਨੂੰ ਕੁਝ ਨਾ ਕੁਝ ਲਿਖਣ ਦੀ ਪ੍ਰੇਰਨਾ ਦਿੰਦੀਆਂ ਹਨ। ਬਚਪਨ ਦੀਆਂ ਯਾਦਾਂ ਨੇ ਹੀ ਮੈਨੂੰ ਬਾਲ ਸਾਹਿਤ ਲਿਖਣ ਦੀ ਪ੍ਰੇਰਨਾ ਦਿੱਤੀ ਹੈ।

-ਰਾਮ ਸਿੰਘ ਪਾਠਕ

ਸਾਵਧਾਨ ਰਹੋ

ਅੱਜ ਕੱਲ ਜਦੋਂ ਵੀ ਅਸੀਂ ਆਪਣੇ ਕਿਸੇ ਵੀ ਕੰਮ ਲਈ ਘਰ ਤੋਂ ਬਾਹਰ ਗੱਡੀ ਜਾਂ ਕੋਈ ਵੀ ਵਾਹਨ ਲੈ ਕੇ ਜਾਣਾ ਹੋਵੇ। ਸਾਨੂੰ ਮੌਸਮ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਜਿਵੇਂ ਹੁਣ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਸਰਦੀ ਦੇ ਨਾਲ-ਨਾਲ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ। ਸਵੇਰ ਅਤੇ ਸ਼ਾਮ ਤੋਂ ਇਲਾਵਾ ਕਈ ਵਾਰ ਪੂਰਾ-ਪੂਰਾ ਦਿਨ ਸੂਰਜ ਦੇ ਦਰਸ਼ਨ ਨਹੀਂ ਹੁੰਦੇ। ਇਸ ਧੁੰਦ ਦੇ ਮੌਸਮ ਵਿਚ ਸਾਨੂੰ ਬੜੀ ਹੀ ਸਾਵਧਾਨੀ ਨਾਲ ਗੱਡੀਆਂ ਚਲਾਉਣੀਆਂ ਚਾਹੀਦੀਆਂ ਹਨ। ਤੁਸੀਂ ਕੋਸ਼ਿਸ਼ ਕਰੋ ਕਿ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲੋ, ਬਸ ਆਪਣੇ ਜ਼ਰੂਰੀ ਕੰਮਾਂ ਲਈ ਹੀ ਘਰੋਂ ਬਾਹਰ ਨਿਕਲੋ। ਜਦੋਂ ਮੌਸਮ ਸਾਫ਼ ਹੋਵੇ ਉਦੋਂ ਹੀ ਕੰਮ ਕਰਨ ਲਈ ਨਿਕਲਣ ਦੀ ਕੋਸ਼ਿਸ਼ ਕਰੋ। ਜ਼ਿਆਦਾ ਧੁੰਦ ਹੋਵੇ ਤਾਂ ਸਾਵਧਾਨੀ ਵਰਤੋ ਜਿਵੇਂ ਗੱਡੀ ਦੀਆਂ ਲਾਈਟਾਂ ਜਗਦੀਆਂ ਹੋਣ, ਬ੍ਰੇਕ ਵੀ ਪੂਰੇ ਕੰਮ ਕਰਦੇ ਹੋਣ, ਗੱਡੀ ਹੌਲੀ ਚਲਾਓ। ਲਾਪਰਵਾਹੀ ਵਰਤਣ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਮਨੁੱਖੀ ਲਾਪਰਵਾਹੀ ਮਨੁੱਖੀ ਜ਼ਿੰਦਗੀਆਂ 'ਤੇ ਬਹੁਤ ਭਾਰੀ ਪੈ ਜਾਂਦੀ ਹੈ। ਲਾਈਟ ਜਗਾ ਕੇ ਰੱਖੋ, ਸੜਕ ਦੇ ਕਿਨਾਰੇ ਕਦੀ ਵੀ ਗੱਡੀ ਖੜ੍ਹੀ ਨਾ ਕਰੋ, ਜੇਕਰ ਤੁਹਾਨੂੰ ਰਸਤੇ ਵਿਚ ਰੁਕਣਾ ਪੈ ਜਾਵੇ, ਗੱਡੀ ਸੜਕ ਤੋਂ ਥੱਲ੍ਹੇ ਖੜ੍ਹੀ ਕਰੋ, ਲਾਈਟਾਂ ਜਗਦੀਆਂ ਰੱਖੋ, ਤਾਂ ਕਿ ਹੋਰ ਆਉਣ ਜਾਣ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ। ਉਨ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਜਾਵੇ। ਅੱਜ-ਕੱਲ੍ਹ ਵੈਸੇ ਵੀ ਬਹੁਤ ਜ਼ਿਆਦਾ ਸੜਕ ਹਾਦਸਿਆਂ ਵਿਚ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਆਓ, ਆਪਾਂ ਸਾਰੇ ਰਲ ਕੇ ਸਾਵਧਾਨੀ ਰੱਖੀਏ ਤਾਂ ਕਿ ਕਿਸੇ ਦਾ ਵੀ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ

ਸੜਕੀ ਜਾਮ ਤੋਂ ਕਦੋਂ ਮਿਲੇਗਾ ਛੁਟਕਾਰਾ

ਭਾਵੇਂ ਮਾਣਯੋਗ ਸੁਪਰੀਮ ਕੋਰਟ ਵਲੋਂ ਕੁਝ ਸਮਾਂ ਪਹਿਲਾਂ ਸਰਕਾਰਾਂ ਨੂੰ ਸੜਕਾਂ ਅਤੇ ਰੇਲਾਂ ਦੀ ਆਵਾਜਾਈ ਕਿਸੇ ਵੀ ਹਾਲਤ ਵਿਚ ਨਾ ਰੁਕਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ, ਪਰੰਤੂ ਨਿੱਤ ਦਿਨ ਸੂਬੇ ਦੀਆਂ ਸੜਕਾਂ 'ਤੇ ਕਿਸੇ ਨਾ ਕਿਸੇ ਜਥੇਬੰਦੀ ਵਲੋਂ ਸੜਕਾਂ 'ਤੇ ਧਰਨੇ ਲਗਾਏ ਜਾਂਦੇ ਹਨ, ਜਿਸ ਨਾਲ ਚੱਲਦੀ ਆਵਾਜਾਈ ਰੁਕ ਜਾਂਦੀ ਹੈ ਅਤੇ ਆਮ ਲੋਕ ਭੁੱਖੇ-ਪਿਆਸੇ ਆਪਣੀਆਂ ਗੱਡੀਆਂ ਵਿਚ ਬੈਠਣ ਲਈ ਮਜਬੂਰ ਹੋ ਜਾਂਦੇ ਹਨ। ਕਿਸਾਨ ਹੋਣ, ਵਪਾਰੀ ਹੋਣ, ਅਧਿਆਪਕ ਆਦਿ ਹੋਣ, ਇਨ੍ਹਾਂ ਦੀਆਂ ਮੰਗਾਂ ਦਾ ਸੰਬੰਧ ਸਿੱਧਾ ਸਰਕਾਰ ਨਾਲ ਹੁੰਦਾ ਹੈ ਅਤੇ ਜਿਨ੍ਹਾਂ ਨਾਲ ਮੰਗਾਂ ਦਾ ਸੰਬੰਧ ਹੈ ਉਨ੍ਹਾਂ ਦੇ ਰਸਤੇ, ਦਫ਼ਤਰ ਰੋਕਣੇ ਚਾਹੀਦੇ ਹਨ ਨਾ ਕਿ ਆਮ ਜਨਤਾ ਨੂੰ ਖ਼ਰਾਬ ਕਰਨਾ ਚਾਹੀਦਾ ਹੈ ਅਤੇ ਆਮ ਲੋਕਾਂ, ਬੇਕਸੂਰ ਬਿਰਧ, ਬੱਚਿਆਂ, ਮਹਿਲਾਵਾਂ ਅਤੇ ਬਿਮਾਰ ਲੋਕਾਂ ਨੂੰ ਕਿਉਂ 'ਬਲੀ ਦਾ ਬੱਕਰਾ' ਬਣਾਇਆ ਜਾ ਰਿਹਾ ਹੈ। ਦਰਅਸਲ ਅੱਜਕਲ ਘਰੋਂ ਨਿਕਲਦਿਆਂ ਕਿਸੇ ਨੂੰ ਵੀ ਕੋਈ ਭਰੋਸਾ ਨਹੀਂ ਹੈ ਕਿ ਰਸਤੇ ਵਿਚ ਕਿਸ ਸੜਕ, ਕਿਸ ਚੌਕ, ਕਿਸ ਮੋੜ ਵਿਚ ਲੋਕ ਧਰਨਾ ਮਾਰ ਕੇ ਬੈਠੇ ਹੋਣਗੇ ਅਤੇ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਵੀ ਸਕੇਗਾ ਕਿ ਨਹੀਂ। ਪਿਛਲੇ ਦਿਨੀਂ ਲੱਗੇ ਧਰਨਿਆਂ ਨੂੰ ਵੇਖ ਕੇ ਇੰਜ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਸੜਕਾਂ 'ਤੇ ਹੀ ਰੰਗਲਾ ਹੋ ਰਿਹਾ ਹੈ। ਸਰਕਾਰ ਨੂੰ ਧਰਨਾਕਾਰੀਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਸਮਾਂ ਰਹਿੰਦੇ ਹੀ ਕਰਨਾ ਚਾਹੀਦਾ ਹੈ ਤਾਂ ਜੋ ਆਮ ਸਰਕਾਰ ਦੀ ਆਮ ਜਨਤਾ ਸੜਕਾਂ 'ਤੇ ਰੁਲਣ ਲਈ ਮਜਬੂਰ ਨਾ ਹੋਵੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

12-12-2023

 ਬੱਚੀਆਂ ਨੂੰ ਇਨਸਾਫ਼ ਕਦੋਂ

ਹਰਿਆਣਾ ਦੇ ਜੀਂਦ ਵਿਚ ਲੜਕੀਆਂ ਦੇ ਸਰਕਾਰੀ ਸਕੂਲ ਵਿਚ ਪ੍ਰਿੰਸੀਪਲ ਵਲੋਂ ਲੜਕੀਆਂ ਨਾਲ ਕੀਤਾ ਗਿਆ ਸ਼ੋਸ਼ਣ ਚੁੱਪ ਦੀ ਭੇਟ ਚੜ੍ਹ ਗਿਆ ਜਾਪਦਾ ਹੈ। ਇਨ੍ਹਾਂ ਸਕੂਲੀ ਬੱਚੀਆਂ ਨਾਲ ਹੋਇਆ ਸਰੀਰਕ ਸ਼ੋਸ਼ਣ ਜਿਥੇ ਸਕੂਲਾਂ ਵਿਚ ਬੱਚੀਆਂ ਦੀ ਸੁਰੱਖਿਆ ਨੂੰ ਉਜਾਗਰ ਕਰਦਾ ਹੈ ਉਥੇ ਅਜੋਕੇ ਮਨੁੱਖ ਦੇ ਅੰਦਰ ਛੁਪੀ ਹੋਈ ਪਸ਼ੂ ਬ੍ਰਿਤੀ ਨੂੰ ਵੀ ਪੇਸ਼ ਕਰਦਾ ਹੈ। ਪ੍ਰਿੰਸੀਪਲ ਜੋ ਸਕੂਲ ਦਾ ਪ੍ਰਬੰਧਕ ਹੁੰਦਾ ਹੈ ਜਿਸ ਨੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰ ਕੇ ਉਨ੍ਹਾਂ ਦਾ ਭਵਿੱਖ ਰੌਸ਼ਨ ਕਰਨਾ ਹੁੰਦਾ ਹੈ। ਵਿਦਿਆਰਥੀਆਂ ਦੇ ਸੁਪਨਿਆਂ ਨੂੰ ਹਕੀਕੀ ਜਾਮਾ ਪਹਿਨਾਉਣਾ ਹੁੰਦਾ ਹੈ, ਜੇਕਰ ਉਸ ਦੀ ਸੋਚ ਔਰਤ ਪ੍ਰਤੀ ਇੰਨੀ ਗੰਧਲੀ ਹੋਵੇਗੀ ਤਾਂ ਉਹ ਸਮਾਜ ਨੂੰ ਕਿਹੋ ਜਿਹਾ ਸੰਦੇਸ਼ ਦੇਵੇਗਾ। ਇਸ ਦਾ ਅੰਦਾਜ਼ਾ ਅਸੀਂ ਭਲੀ ਭਾਂਤ ਲਗਾ ਸਕਦੇ ਹਾਂ।
ਪ੍ਰਿੰਸੀਪਲ ਵਲੋਂ ਪੰਜਾਹ ਤੋਂ ਵੱਧ ਲੜਕੀਆਂ ਨਾਲ ਕੀਤਾ ਗਿਆ ਸਰੀਰਕ ਸ਼ੋਸ਼ਣ ਅਪਰਾਧ ਹੈ ਜਿਸ ਦੀ ਸਜ਼ਾ ਉਸ ਨੂੰ ਹਰ ਹਾਲ ਵਿਚ ਮਿਲਣੀ ਚਾਹੀਦੀ ਹੈ। ਇਕ ਪਾਸੇ ਤਾਂ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਲਗਾਉਂਦੀ ਹੈ ਦੂਜੇ ਪਾਸੇ ਬੱਚੀਆਂ ਨੂੰ ਹੈਵਾਨਾਂ ਦੇ ਹਵਾਲੇ ਕਰ ਦਿੰਦੀ ਹੈ।
ਇਹ ਸਰਕਾਰ ਦੀ ਮਾੜੀ ਸੋਚ ਨੂੰ ਪੇਸ਼ ਰਕਦੀ ਹੈ ਜਿਸ ਦਾ ਮਕਸਦ ਕੇਵਲ ਸੱਤਾ ਹਾਸਲ ਕਰਨਾ ਹੈ ਹੋਰ ਕੁਝ ਨਹੀਂ। ਬੱਚੀਆਂ ਦੇ ਸ਼ੋਸ਼ਣ ਪ੍ਰਤੀ ਸਾਨੂੰ ਸਾਰਿਆਂ ਨੂੰ ਆਵਾਜ਼ ਬੁਲੰਦ ਕਰਦੇ ਹੋਏ ਇਨਸਾਫ਼ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਜੋ ਸਾਡੀਆਂ ਬੱਚੀਆਂ ਵੀ ਸੁਰੱਖਿਅਤ ਮਹਿਸੂਸ ਕਰਦੀਆਂ ਹੋਈਆਂ ਸਨਮਾਨ ਜ਼ਿੰਦਗੀ ਜੀਅ ਸਕਣ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)

ਸੋਸ਼ਲ ਮੀਡੀਆ 'ਤੇ ਫੈਲ ਰਹੀ ਅਸ਼ਲੀਲਤਾ

ਇਕ ਸਮਾਂ ਸੀ ਜਦੋਂ ਅਸ਼ਲੀਲਤਾ ਦਿਖਾਉਣਾ ਤਾਂ ਦੂਰ ਦੀ ਗੱਲ ਉਸ ਦੇ ਬਾਰੇ 'ਚ ਕਿਸੇ ਦੇ ਮਨ 'ਚ ਕਦੇ ਕੋਈ ਵਿਚਾਰ ਵੀ ਨਹੀਂ ਆਉਂਦਾ ਸੀ। ਸਮੇਂ ਨੇ ਇਹੋ ਜਿਹੀ ਰਫ਼ਤਾਰ ਫੜੀ ਕਿ ਉਸ ਨੇ ਆਪਣੀਆਂ ਸਾਰੀਆਂ ਹੀ ਮਰਿਆਦਾਵਾਂ ਤੇ ਹੱਦਾਂ ਨੂੰ ਪਾਰ ਕਰਦਿਆਂ ਸਮਾਜ ਨੂੰ ਇਹੋ ਜਿਹਾ ਗੰਦਲਾ ਬਣਾ ਦਿੱਤਾ ਹੈ ਕਿ ਉਸ ਦੀ ਸਫ਼ਾਈ ਕਰਨਾ ਸਮਾਜ ਦੀ ਭਲਾਈ ਅਤੇ ਸੁਧਾਰ ਲਈ ਬਹੁਤ ਹੀ ਜ਼ਰੂਰੀ ਹੁੰਦਾ ਦਿਖਾਈ ਦੇ ਰਿਹਾ ਹੈ। ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ, ਵੱਟਸਐਪ ਆਦਿ ਸਮੇਤ ਹੋਰ ਸੋਸ਼ਲ ਮੀਡੀਆ ਦੇ ਸਾਧਨਾਂ ਦਾ ਨਿਰਮਾਣ ਬਣਾਉਣ ਵਾਲੇ ਨੇ ਜਿਸ ਲਈ ਕੀਤਾ ਸੀ ਉਸ ਦੇ ਉਲਟ ਇਸ ਸਮੇਂ ਇਸ ਨੂੰ ਸਮਾਜ ਨੂੰ ਗੰਦਲਾ ਕਰਨ, ਨੌਜਵਾਨਾਂ ਨੂੰ ਕੁਰਾਹੇ ਪਾਉਣ, ਅਸ਼ਲੀਲਤਾ ਪਰੋਸਣ ਦਾ ਸਾਧਨ ਬਣਾਇਆ ਜਾ ਰਿਹਾ ਹੈ। ਥੋੜ੍ਹਾ ਸਮਾਂ ਪਹਿਲਾਂ ਕੋਈ ਸੋਸ਼ਲ ਮੀਡੀਆ ਦੇਖਦਿਆਂ-ਦੇਖਦਿਆਂ ਕਿਹੜੇ ਵੇਲੇ ਕੋਈ ਅਸ਼ਲੀਲ ਸਮੱਗਰੀ ਜਾਂ ਵਿਗਿਆਪਨ ਆ ਜਾਣਾ ਹੈ, ਇਸ ਦੇ ਬਾਰੇ 'ਚ ਪਤਾ ਨਹੀਂ ਲੱਗਦਾ ਅਤੇ ਕਈ ਵਾਰ ਤਾਂ ਸ਼ਰਮ ਨਾਲ ਸੋਸ਼ਲ ਮੀਡੀਆ ਦੇਖ ਰਿਹਾ ਵਿਅਕਤੀ ਸ਼ਰਮ ਨਾਲ ਪਾਣੀਓਂ-ਪਾਣੀ ਹੋ ਜਾਂਦਾ ਹੈ। ਨੌਜਵਾਨ ਪੀੜ੍ਹੀ ਤਾਂ ਇਸ ਤੋਂ ਇੰਨਾ ਕੁ ਪ੍ਰਭਾਵਿਤ ਦਿਖਾਈ ਦੇ ਰਹੀ ਹੈ ਕਿ ਰੋਜ਼ਾਨਾ ਹੀ ਕਿਸੇ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਹ ਸਾਰਾ ਕੁਝ ਸੋਸ਼ਲ ਮੀਡੀਆ 'ਤੇ ਪੈ ਰਹੇ ਅਸ਼ਲੀਲਤਾ ਦੀ ਗੰਦਗੀ ਦਾ ਹੀ ਨਤੀਜਾ ਹੈ। ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੱਡੇ ਲੜਕੇ ਤੇ ਲੜਕੀਆਂ ਤਾਂ ਅਸ਼ਲੀਲਤਾ ਪਰੋਸਦੇ ਦੇਖੇ ਜਾਂਦੇ ਹਨ ਪਰੰਤੂ ਹੋਣ ਛੋਟੀ ਉਮਰ ਦੇ ਬੱਚੇ ਵੀ ਅਸ਼ਲੀਲਤਾ ਦੇ ਡੰਗ ਤੋਂ ਬਚੇ ਹੋਏ ਦਿਖਾਈ ਨਹੀਂ ਦੇ ਰਹੇ। ਇਹ ਇਕ ਬਹੁਤ ਹੀ ਗੰਭੀਰ ਵਿਸ਼ਾ ਹੈ, ਜਿਸ 'ਤੇ ਜਲਦ ਤੋਂ ਜਲਦ ਵਿਚਾਰ ਕਰਨ ਅਤੇ ਕੰਮ ਕਰਨ ਦੀ ਲੋੜ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਨੌਜਵਾਨ ਪੀੜ੍ਹੀ ਨਸ਼ੇ ਦੀ ਭੈੜੀ ਬੀਮਾਰੀ ਦੇ ਨਾਲ-ਨਾਲ ਅਸ਼ਲੀਲਤਾ ਦੀ ਗੰਦਗੀ ਤੋਂ ਬਚ ਨਹੀਂ ਸਕੇਗੀ।

-ਮਨਪ੍ਰੀਤ ਸਿੰਘ ਮੰਨਾ
ਪਿੰਡ ਚਿੱਪੜਾ।

11-12-2023

 ਪਰਾਲੀ ਦੀ ਸਮੱਸਿਆ
ਪਰਾਲੀ ਦੀ ਸਾਂਭ-ਸੰਭਾਲ ਦੇਰੀ ਨਾਲ ਹੋਣ ਕਾਰਨ ਕਣਕ ਦੀ ਬਿਜਾਈ 'ਤੇ ਵੀ ਅਸਰ ਪੈ ਰਿਹਾ ਹੈ। ਝੋਨੇ ਦੀ ਬਿਜਾਈ ਵੀਹ ਦਿਨ ਲੇਟ ਹੋਣ ਕਾਰਨ ਇਸ ਦੀ ਕਟਾਈ ਵੀ ਪਛੜ ਜਾਂਦੀ ਹੈ ਅਤੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਮਸ਼ੀਨਾਂ ਵੀ ਨਹੀਂ ਮਿਲਦੀਆਂ। ਭਾਵੇਂ ਪਰਾਲੀ ਨੂੰ ਅੱਗਾਂ ਲਗਾਉਣੀਆਂ ਬੰਦ ਕਰਨ ਸੰਬੰਧੀ ਸੁਪਰੀਮ ਕੋਰਟ ਵਲੋਂ ਸੁਣਾਏ ਫ਼ੈਸਲੇ ਤੋਂ ਬਾਅਦ ਪ੍ਰਸ਼ਾਸਨ ਵੀ ਸਖ਼ਤੀ ਕਰ ਰਿਹਾ ਹੈ ਤੇ ਕਿਸਾਨਾਂ ਨੂੰ ਜੁਰਮਾਨੇ ਵੀ ਕੀਤੇ ਜਾ ਰਹੇ ਹਨ, ਪਰ ਫਿਰ ਵੀ ਕਈ ਕਿਸਾਨ ਅੱਗਾਂ ਲਗਾਉਣ ਲਈ ਮਜਬੂਰ ਹਨ ਤਾਂ ਕਿ ਉਹ ਕਣਕ ਬੀਜਣ ਲਈ ਖੇਤ ਤਿਆਰ ਕਰ ਸਕਣ। ਜੇਕਰ ਝੋਨੇ ਦੇ ਬਦਲ ਵਜੋਂ ਫ਼ਸਲੀ ਵਿਭਿੰਨਤਾ ਲਿਆਂਦੀ ਜਾਵੇ ਤਾਂ ਹੀ ਪਰਾਲੀ ਦੀ ਸਮੱਸਿਆ ਹੱਲ ਹੋਵੇਗੀ ਅਤੇ ਪਾਣੀ ਦੇ ਡਿਗ ਰਹੇ ਪੱਧਰ 'ਚ ਵੀ ਸੁਧਾਰ ਹੋ ਸਕਦਾ ਹੈ ਪ੍ਰੰਤੂ ਇਸ ਲਈ ਕਿਸਾਨਾਂ ਨੂੰ ਝੋਨੇ ਦੇ ਬਦਲ ਵਜੋਂ ਕਿਸੇ ਹੋਰ ਫ਼ਸਲ ਤੋਂ ਝੋਨੇ ਜਿੰਨੀ ਆਮਦਨ ਨਹੀਂ ਹੁੰਦੀ, ਜਿਸ ਕਾਰਨ ਝੋਨਾ ਲਗਾਉਣਾ ਉਨ੍ਹਾਂ ਦੀ ਮਜਬੂਰੀ ਬਣ ਗਈ ਹੈ। ਸੋ, ਸਰਕਾਰਾਂ ਨੂੰ ਢੁਕਵਾਂ ਹੱਲ ਲੱਭਣਾ ਚਾਹੀਦਾ ਹੈ ਤਾਂ ਜੋ ਪਰਾਲੀ ਤੇ ਪ੍ਰਦੂਸ਼ਣ ਦੀ ਗੰਭੀਰ ਬਣੀ ਸਮੱਸਿਆ ਸੁਲਝਾਈ ਜਾ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਅੰਗਹੀਣਾਂ ਦਾ ਸਤਿਕਾਰ ਕਰੋ
ਕਈ ਇਹੋ ਜਿਹੇ ਵੀ ਅਪਾਹਜ ਵਿਅਕਤੀ ਹਨ ਜਿਨ੍ਹਾਂ ਦੇ ਹੌਂਸਲੇ ਸਾਹਮਣੇੇ ਸਰੀਰਕ ਚੁਣੌਤੀਆਂ ਵੀ ਝੁਕ ਗਈਆਂ ਹਨ। ਉਨ੍ਹਾਂ ਅੰਗਹੀਣ ਸ਼ਖ਼ਸੀਅਤਾਂ ਨੇ ਅੰਗਹੀਣਤਾ ਨੂੰ ਆਪਣੇ ਹੌਸਲੇ ਉੱਤੇ ਕਦੀ ਹਾਵੀ ਨਹੀਂ ਹੋਣ ਦਿੱਤਾ।
ਅਪਾਹਿਜ ਵਿਅਕਤੀਆਂ ਨੇ ਹਰ ਫੀਲਡ ਵਿਚ ਬਾਜ਼ੀ ਮਾਰੀ ਹੈ, ਜਿਸ ਵਿਚ ਪੈਰਾਉਲੰਪਿਕ ਖੇਡਾਂ ਹਨ ਵਿਚ ਆਪਣਾ ਲੋਹਾ ਮਨਾਇਆ ਹੈ। ਮੈਂ ਇਨ੍ਹਾਂ ਜਾਂਬਾਜ਼ ਸ਼ਖ਼ਸੀਅਤਾਂ ਦੇ ਹੌਂਸਲੇ ਅਤੇ ਦ੍ਰਿੜ੍ਹਤਾ ਪ੍ਰਤੀ ਸਲੂਟ ਕਰਦਾ ਹਾਂ। ਜੋ ਲੋਕ ਖ਼ਾਸ ਕਰ ਨੇਤਾ ਲੋਕ ਅੰਗਹੀਣਾਂ ਪ੍ਰਤੀ ਉਨ੍ਹਾਂ ਪ੍ਰਤੀ ਤਰਸ ਕਰਨ ਲਈ ਅਜਿਹੇ ਲਫ਼ਜ਼ ਬੋਲਦੇ ਹਨ ਜਿਸ ਨਾਲ ਉਨ੍ਹਾਂ ਦੇ ਮਨ ਵਿਚ ਹੀਨ ਭਾਵਨਾ ਪੈਦਾ ਹੁੰਦੀ ਹੈ।
ਲਫ਼ਜ਼ ਇਸਤੇਮਾਲ ਨਹੀਂ ਕਰਨੇ ਚਾਹੀਦੇ। ਸਗੋਂ ਉਨ੍ਹਾਂ ਨੂੰ ਉਤਸ਼ਾਹਿਤ ਕਰ ਮਨੋਬਲ ਵਧਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਇਹ ਲੋਕ ਸਰੀਰਕ ਤੌਰ 'ਤੇ ਅਪਾਹਜ ਕਹਿ ਕੇ ਕੌਝਾ ਮਜ਼ਾਕ ਉਡਾਉਂਦੇ ਹਨ। ਉਨ੍ਹਾਂ ਦੀ ਆਪਣੀ ਸੋਚ ਸਰੀਰਕ ਤੌਰ 'ਤੇ ਫਿੱਟ ਹੁੰਦੇ ਹੋਏ ਵੀ ਅਪਾਹਜ ਹੁੰਦੀ ਹੈ। ਅਪੰਗ ਵਿਅਕਤੀਆਂ ਲਈ ਉਨ੍ਹਾਂ ਦੀਆਂ ਲੋੜਾਂ ਦੀਆਂ ਮੁਢਲੀਆਂ ਸਹੂਲਤਾਂ ਲਈ ਕਈ ਐਕਟ ਬਣੇ ਹਨ ਪਰ ਉਨ੍ਹਾਂ ਨੂੰ ਜ਼ਿਆਦਾ ਤਰ ਸਹੂਲਤਾਂ ਪ੍ਰਦਾਨ ਨਹੀਂ ਹੋ ਰਹੀਆਂ। ਸਰਕਾਰਾਂ ਨੂੰ ਇਸ ਪ੍ਰਤੀ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ। ਸਾਨੂੰ ਅੰਗਹੀਣ ਦਿਵਸ 'ਤੇ ਹਰ ਪ੍ਰਾਣੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਸਾਡੇ ਸਮਾਜ ਦਾ ਅੰਗ ਹਨ ਇਨ੍ਹਾਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਸਹੀ ਸਤਿਕਾਰ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ ਫਿਰ ਹੀ ਸਾਡੇ ਆਲਮੀ ਅੰਗਹੀਣ ਦਿਵਸ ਮਨਾਉਣ ਦਾ ਕੋਈ ਅਰਥ ਰਹਿ ਜਾਂਦਾ ਹੈ।


-ਗੁਰਮੀਤ ਸਿੰਘ ਵੇਰਕਾ


ਫ਼ੈਸ਼ਨ ਜਾਂ ਦਿਖਾਵਾ?
ਬਹੁਤ ਸਾਰੇ ਲੋਕ ਕਿਸੇ ਵੀ ਸਮਾਜਿਕ ਕਾਰਜ ਵਿਚ ਅਹਿਮ ਯੋਗਦਾਨ ਪਾਉਂਦੇ ਹਨ ਪਰ ਇਸ ਦੇ ਨਾਲ ਹੀ ਉਹ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਬਹੁਤ ਸਾਰੇ ਲੋਕ ਕਿਸੇ ਗ਼ਰੀਬ ਨੂੰ ਦਾਨ ਦਿੰਦੇ ਹਨ ਪਰ ਦਾਨ ਕਰਦੇ ਸਮੇਂ ਉਸ ਦੀ ਪੋਟੋ ਕਲਿੱਕ ਕਰਵਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੰਦੇ ਹਨ। ਇਸ ਦੇ ਨਾਲ-ਨਾਲ ਵਟਸਐਪ ਤੇ ਫੇਸ ਬੁੱਕ 'ਤੇ ਆਪਣਾ ਸਟੇਟਸ ਪਾਉਣਾ ਵੀ ਨਹੀਂ ਭੁੱਲਦੇ। ਮੇਰਾ ਮੰਨਣਾ ਹੈ ਕਿ ਜੇਕਰ ਚੰਗੇ ਸਮਾਜਿਕ ਕੰਮ ਨੂੰ ਇਹੋ ਜਿਹੀ ਮਹੱਤਤਾ ਨਾਲ ਕੀਤਾ ਜਾਵੇ ਕਿ ਇਸ ਨਾਲ ਤੁਹਾਨੂੰ ਸਮਾਜ ਵਿਚ ਪਛਾਣ ਮਿਲ ਜਾਵੇ ਤਾਂ ਤੁਹਾਨੂੰ ਪਛਾਣ ਤਾਂ ਮਿਲ ਸਕਦੀ ਹੈ ਪਰ ਤੁਹਾਡੇ ਮਨ ਨੂੰ ਸੰਤੁਸ਼ਟੀ ਨਹੀਂ ਮਿਲ ਸਕਦੀ। ਜੇਕਰ ਕਿਸੇ ਕਾਰਨ ਕਰਕੇ ਤੁਸੀਂ ਸਮਾਜਿਕ ਪਛਾਣ ਬਣਾਉਣ ਵਿਚ ਸਫਲ ਨਹੀਂ ਹੋ ਪਾਉਂਦੇ ਹੋ, ਤਾਂ ਇਸ ਨਾਲ ਅਸੰਤੁਸ਼ਟੀ ਦੀ ਸਥਿਤੀ ਪੈਦਾ ਹੋ ਜਾਵੇਗੀ ਅਤੇ ਮਨੁੱਖੀ ਮਨ ਵਿਚ ਤਣਾਅ ਵੱਸ ਜਾਵੇਗਾ। ਅੱਜਕੱਲ੍ਹ ਛੋਟੇ-ਮੋਟੇ ਕੰਮ ਕਰਦੇ ਹੋਏ ਵੀ ਹਰ ਵਿਅਕਤੀ ਉਸ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਨਾ ਨਹੀਂ ਭੁੱਲਦਾ।
ਸੋਸ਼ਲ ਮੀਡੀਆ 'ਤੇ ਫੋਟੋਆਂ ਅਪਡੇਟ ਕਰਨਾ ਫੈਸ਼ਨ ਹੈ ਜਾਂ ਦਿਖਾਵਾ ਇਹ ਗੱਲ ਸਮਝ ਤੋਂ ਬਾਹਰ ਹੈ ਪਰ ਕਿਸੇ ਗ਼ਰੀਬ ਲਈ ਕੁਝ ਕਰਨ ਤੋਂ ਬਾਅਦ ਉਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕਰਨਾ ਸਾਡੀ ਸੱਭਿਅਤਾ ਦੇ ਖ਼ਿਲਾਫ਼ ਹੈ। ਇਹ ਕਿਸੇ ਵੀ ਹਾਲਤ ਵਿਚ ਮਨ ਦੀ ਸੰਤੁਸ਼ਟੀ ਨਹੀਂ ਹੋ ਸਕਦੀ। ਇਸ ਨੂੰ ਦਿਖਾਵਾ ਅਤੇ ਫੈਸ਼ਨ ਕਿਹਾ ਜਾ ਸਕਦਾ ਹੈ । ਮੇਰਾ ਵਿਚਾਰ ਹੈ ਕਿ ਕਿਸੇ ਵੀ ਗ਼ਰੀਬ ਵਿਅਕਤੀ ਨੂੰ ਦਾਨ ਦੇਣ ਉਪਰੰਤ ਉਸ ਦੀ ਫੋਟੋ ਨੂੰ ਕਿਸੇ ਵੀ ਹਾਲਤ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਨਾ ਕੀਤਾ ਜਾਏ। ਜੇਕਰ ਤੁਸੀਂ ਅਤੇ ਤੁਹਾਡਾ ਮਨ ਸਮਾਜਿਕ ਅਤੇ ਚੰਗੇ ਕੰਮ ਕਰਦੇ ਸਮੇਂ ਖ਼ੁਸ਼ੀ ਮਹਿਸੂਸ ਕਰਦੇ ਹੋ ਤਾਂ ਤੁਸੀਂ ਯਕੀਨੀ ਤੌਰ 'ਤੇ ਸੰਤੁਸ਼ਟ ਮਹਿਸੂਸ ਕਰੋਗੇ।


-ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ।

8-12-2023

 ਅਵਾਰਾ ਕੁੱਤਿਆਂ ਦੀ ਸਮੱਸਿਆ

ਸਾਡੀ ਮਾਨਯੋਗ ਹਾਈ ਕੋਰਟ ਨੇ ਇਕ ਫ਼ੈਸਲਾ ਕੁੱਤਿਆਂ ਵਲੋਂ ਲੋਕਾਂ ਨੂੰ ਕੱਟਣ ਦੇ ਸੰਬੰਧ ਵਿਚ ਸੁਣਾਇਆ ਹੈ। ਇਹ ਫ਼ੈਸਲਾ ਬਹੁਤ ਸ਼ਲਾਘਾ ਯੋਗ ਹੈ। ਹਰ ਪਾਸੇ ਅਵਾਰਾ ਕੁੱਤਿਆਂ ਦੇ ਵੱਡੇ-ਵੱਡੇ ਝੁੰਡ ਦੇਖੇ ਜਾ ਸਕਦੇ ਹਨ। ਪਰ ਪਿਛਲੇ ਦਿਨੀਂ ਇਕ ਪ੍ਰਵਾਸੀ ਪਰਿਵਾਰ ਦੇ ਦੋ ਬੱਚਿਆਂ 'ਤੇ ਅਵਾਰਾ ਹੱਡਾਰੋੜੀ ਦੇ ਕੁੱਤਿਆਂ ਨੇ ਹਮਲਾ ਕਰ ਦਿੱਤਾ। ਜਿਸ ਵਿਚ ਇਕ ਬੱਚੇ ਦੀ ਮੌਤ ਹੋ ਗਈ, ਅਤੇ ਦੂਜਾ ਬੱਚਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਹ ਬਹੁਤ ਹੀ ਦੁੱਖਦਾਈ ਘਟਨਾ ਹੈ। ਪਰ ਸਾਡੇ ਲੋਕ ਸਰਕਾਰ ਵਲੋਂ ਕੀਤੇ ਹੁਕਮਾਂ ਦੀ ਬਹੁਤ ਘੱਟ ਪ੍ਰਵਾਹ ਕਰਦੇ ਹਨ। ਹੁਕਮ ਚਾਹੇ ਟ੍ਰੈਫ਼ਿਕ ਨਿਯਮਾਂ, ਚਾਈਨਾ ਡੋਰ, ਪਲਾਸਟਿਕ ਵਰਤੋਂ ਦੇ ਸੰਬੰਧੀ ਹੋਵੇ ਸਾਡੇ ਲੋਕ ਬਿਲਕੁਲ ਵੀ ਪਾਲਣਾ ਨਹੀਂ ਕਰਦੇ। ਸਾਡੇ ਲੋਕ ਪਿਆਰ ਦੀ ਭਾਸ਼ਾ ਬਹੁਤ ਘੱਟ ਸਮਝਦੇ ਹਨ। ਡਰ ਅਤੇ ਡੰਡੇ ਦੀ ਭਾਸ਼ਾ ਬਹੁਤ ਜਲਦੀ ਸਮਝਦੇ ਹਨ। ਇਸ ਤਰ੍ਹਾਂ ਹੀ ਜਿਵੇਂ ਕੁੱਤਿਆਂ ਵਲੋਂ ਲੋਕਾਂ ਦੇ ਕੱਟਣ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਨੇ ਕੀਤਾ ਹੈ। ਕੁਝ ਲੋਕਾਂ ਨੇ ਤਾਂ ਉਹ ਕੁੱਤੇ ਵੀ ਰੱਖੇ ਹੋਏ ਹਨ ਜਿਨ੍ਹਾਂ ਨਸਲ ਦੇ ਕੁੱਤਿਆਂ ਨੂੰ ਰੱਖਣ 'ਤੇ ਸਰਕਾਰ ਨੇ ਪਾਬੰਦੀ ਲਗਾਈ ਹੋਈ ਹੈ। ਸਭ ਤੋਂ ਵੱਧ ਇਹ ਕੁੱਤੇ ਉਨ੍ਹਾਂ ਲੋਕਾਂ ਨੇ ਰੱਖੇ ਹੋਏ ਹਨ ਜਿਨ੍ਹਾਂ ਇਹ ਹੁਕਮ ਲਾਗੂ ਕਰਵਾਉਣਾ ਹੁੰਦਾ ਹੈ। ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਜਦੋਂ ਕੋਈ ਵੀ ਫ਼ੈਸਲਾ ਲੋਕਾਂ ਦੇ ਹੱਕ ਲਈ ਚੰਗਾ ਹੋਵੇ। ਉਸ ਨੂੰ ਸਤਿਕਾਰ ਨਾਲ ਮੰਨੀਏ। ਜੇਕਰ ਕੋਈ ਅਵਾਰਾ ਕੁੱਤਾ ਕੱਟਦਾ ਹੈ ਤਾਂ ਕੁੱਤੇ ਦੇ ਮਾਲਕ ਵਲੋਂ ਪੀੜਤ ਨੂੰ ਹਰਜਾਨਾ ਅਦਾ ਕਰਨਾ ਪਏਗਾ। ਆਉ, ਸਾਰੇ ਰਲ ਕੇ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਆਪਣਾ-ਆਪਣਾ ਯੋਗਦਾਨ ਪਾਈਏ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਸ਼ੁਕਰਾਨਾ ਕਰਨ ਦੀ ਲੋੜ

ਅਜੋਕੇ ਸਮੇਂ ਇਹ ਆਮ ਦੇਖਿਆ-ਸੁਣਿਆ ਜਾਂਦਾ ਹੈ ਕਿ ਮਨੁੱਖ ਸਵਾਰਥੀ ਅਤੇ ਮਤਲਬਪ੍ਰਸਤ ਹੋ ਗਿਆ ਹੈ, ਜਦੋਂ ਉਸ ਨੂੰ ਕੋਈ ਸਵਾਰਥ ਜਾਂ ਮਤਲਬ ਹੋਵੇ ਤਾਂ ਉਹ ਬੜੀ ਨਿਰਮਾਣਤਾ ਦਿਖਾਉਂਦਾ ਹੈ ਅਤੇ ਜਿਸ ਨਾਲ ਉਸ ਦਾ ਕੋਈ ਮਤਲਬ ਹੋਵੇ, ਉਸ ਨੂੰ ਕਹੇਗਾ ਕਿ 'ਤੁਸੀਂ ਹੀ ਮੇਰੇ ਦਾਤਾ ਅਤੇ ਸਭ ਕੁਝ ਹੋ।' ਅਰਥਾਤ ਉਸ ਦੀ ਝੂਠੀ ਵਡਿਆਈ ਕਰਦਾ ਹੈ, ਪਰ ਜਦੋਂ ਉਸ ਦਾ ਮਤਲਬ ਨਿਕਲ ਜਾਂਦਾ ਹੈ ਤਾਂ ਤੂੰ ਕੌਣ ਮੈਂ ਕੌਣ ਵਾਲੀ ਹਾਲਤ ਬਣ ਜਾਂਦੀ ਹੈ। ਕਈ ਵਾਰ ਅਸੀਂ ਦੂਸਰਿਆਂ ਵਲੋਂ ਕੀਤੇ ਛੋਟੇ ਜਿਹੇ ਅਹਿਸਾਨ ਲਈ ਤਾਂ ਉਸ ਦਾ ਧੰਨਵਾਦ ਕਰਦੇ ਹਾਂ, ਪਰ ਅਕਾਲਪੁਰਖ ਜਿਸ ਨੇ ਸਾਨੂੰ ਸੁੰਦਰ ਸਰੀਰ ਅਤੇ ਵਡਮੁੱਲੀਆਂ ਦਾਤਾਂ ਬਖ਼ਸ਼ੀਆਂ ਹਨ, ਉਸ ਦਾ ਧੰਨਵਾਦ/ਸ਼ੁਕਰਾਨਾ ਨਹੀਂ ਕਰਦੇ, ਜੇ ਕਰਦੇ ਵੀ ਹਾਂ ਤਾਂ ਉਹ ਦਿਖਾਵਾ ਮਾਤਰ ਹੀ ਅਜਿਹਾ ਕਰਦੇ ਹਾਂ। ਅਸੀਂ ਦਿਖਾਵਾ ਜਾਂ ਅਡੰਬਰ ਕਰਕੇ ਦੁਨੀਆ ਨੂੰ ਤਾਂ ਧੋਖੇ/ਭੁਲੇਖੇ ਵਿਚ ਰੱਖ ਸਕਦੇ ਹਾਂ, ਪਰ ਪ੍ਰਮਾਤਮਾ ਨੂੰ ਨਹੀਂ, ਕਿਉਂਕਿ ਉਹ ਤਾਂ ਸਾਡੀ ਅੰਦਰ ਦੀ ਪੱਟੀ ਪੜ੍ਹਦੇ ਹਨ ਅਤੇ ਸਾਡੇ ਅੰਦਰ-ਮਨ ਵਿਚ ਕੀ ਹੈ, ਉਹ ਸਭ ਕੁਝ ਜਾਣਦੇ ਹਨ। ਇਸ ਲਈ ਮਨੁੱਖ ਨੂੰ ਜਿਥੇ ਹਮੇਸ਼ਾਂ ਅਕਾਲ ਪੁਰਖ ਦੇ ਹੁਕਮ-ਭਾਣੇ ਅੰਦਰ ਰਹਿ ਕੇ ਉਸ ਨੂੰ ਯਾਦ ਕਰਨਾ ਚਾਹੀਦਾ ਹੈ, ਉਥੇ ਉਸ ਦਾ ਸ਼ੁਕਰਾਨਾ/ਧੰਨਵਾਦ ਕਰਨਾ ਕਦੇ ਨਹੀਂ ਭੱਲਣਾ ਚਾਹੀਦਾ ਜੋ ਕਿ ਸਮੇਂ ਦੀ ਵੱਡੀ ਲੋੜ ਹੈ।
ਅਜਿਹਾ ਕਰਕੇ ਹੀ ਅਸੀਂ ਪ੍ਰਮਾਤਮਾ ਦੀ ਨਦਰਿ ਵਿਚ ਕਬੂਲ ਹੋ ਸਕਦੇ ਹਾਂ ਅਤੇ ਆਪਣਾ ਜੀਵਨ ਸਫਲ ਬਣਾ ਸਕਦੇ ਹਾਂ ਤੇ ਆਵਾਗਵਨ ਦੇ ਗੇੜ ਵਿਚੋਂ ਨਿਕਲਣ ਵਿਚ ਸਫਲ ਹੋ ਸਕਦੇ ਹਾਂ।

-ਜਗਤਾਰ ਸਿੰਘ ਝੋਜੜ,
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।

ਪਾਣੀ ਸੰਬੰਧੀ ਚਿੰਤਾਜਨਕ ਰਿਪੋਰਟ

ਹਾਲ ਹੀ ਵਿਚ ਸੈਂਟਰਲ ਗਰਾਊਂਡ ਵਾਟਰ ਬੋਰਡ ਵਲੋਂ ਇਕ ਬਹੁਤ ਹੀ ਚਿੰਤਾ ਵਾਲੀ ਰਿਪੋਰਟ ਦਾ ਖੁਲਾਸਾ ਕੀਤਾ ਗਿਆ ਹੈ। ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਣ ਸਾਡਾ ਇਹ ਉਪਜਾਊ ਖੇਤਰ ਛੇਤੀ ਹੀ ਬੰਜਰ ਹੋਣ ਵੱਲ ਵਧ ਰਿਹਾ ਹੈ। ਰਿਪੋਰਟ 'ਚ ਇਹ ਖੁਲਾਸਾ ਕੀਤਾ ਗਿਆ ਹੈ ਕਿ 2039 ਤੱਕ ਧਰਤੀ ਹੇਠਲੇ ਪਾਣੀ ਦਾ ਪੱਧਰ 1000 ਫੁਟ 'ਤੇ ਚਲਾ ਜਾਵੇਗਾ। ਰਿਪੋਰਟ ਮੁਤਾਬਕ ਪੰਜਾਬ ਦਾ 78 ਫ਼ੀਸਦੀ ਖੇਤਰ ਡਾਰਕ ਜ਼ੋਨ ਬਣ ਗਿਆ ਹੈ। ਸਿਰਫ਼ 11.3 ਖੇਤਰ ਹੀ ਸੁਰੱਖਿਅਤ ਹੈ ਜੋ ਬਹੁਤ ਹੀ ਗੰਭੀਰ ਅਤੇ ਅਤਿ ਚਿੰਤਾ ਵਾਲੀ ਗੱਲ ਹੈ। ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਪਾਣੀ ਨੂੰ ਲੈ ਕੇ ਇੰਨਾ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਪਾਣੀ ਦੇ ਪੱਧਰ ਦੇ ਲਗਾਤਾਰ ਥੱਲੇ ਜਾਣ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਬਾਰੇ ਸਾਨੂੰ ਪਤਾ ਨਹੀਂ, ਅਸੀਂ ਸਾਰੇ ਇਹ ਜਾਣਦੇ ਹਾਂ ਦਿਨੋ-ਦਿਨ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ ਪਰ ਜਾਣਦੇ ਹੋਏ ਵੀ ਪਤਾ ਨਹੀਂ ਕਿਉਂ ਅੱਖਾਂ ਮੀਚ ਕੇ ਬੈਠੇ ਹਾਂ। ਸਾਨੂੰ ਝੋਨੇ ਅਤੇ ਜ਼ਿਆਦਾ ਪਾਣੀ ਲੈਣ ਵਾਲੀਆਂ ਫ਼ਸਲਾਂ ਦੇ ਜਾਲ ਵਿਚੋਂ ਆਪਣੇ ਆਪ ਨੂੰ ਕੱਢਣਾ ਹੋਵੇਗਾ। ਫ਼ਸਲੀ ਚੱਕਰ ਅਪਨਾਉਣ ਲਈ ਸਰਕਾਰਾਂ ਦੀਆਂ ਨੀਤੀਆਂ ਵੱਲ ਝਾਕ ਛੱਡ ਕੇ ਸਾਨੂੰ ਖ਼ੁਦ ਨੂੰ ਹਿੰਮਤ ਕਰਨੀ ਪਵੇਗੀ ਤਾਂ ਕਿ ਇਸ ਆ ਰਹੇ ਘੋਰ ਸੰਕਟ ਨਾਲ ਨਜਿਠਣ ਤੇ ਉਸ ਦੇ ਹੱਲ ਲਈ ਯੋਜਨਾਵਾਂ ਬਣਾ ਸਕੀਏ।

-ਲਾਭ ਸਿੰਘ ਸ਼ੇਰਗਿੱਲ,
ਬਡਰੁੱਖਾਂ (ਸੰਗਰੂਰ)

7-12-2023

 ਪੋਲੀਥੀਨ ਦੀ ਵਰਤੋਂ

ਪਾਬੰਦੀ ਦੇ ਬਾਵਜੂਦ ਸਾਡੇ ਰਾਜ 'ਚ ਪੋਲੀਥੀਨ ਦੇ ਲਿਫ਼ਾਫ਼ਿਆਂ ਦੀ ਵਰਤੋਂ ਬੇਰੋਕ ਜਾਰੀ ਹੈ। ਹਾਲਾਂਕਿ ਨਿਸਚਿਤ ਮਾਤਰਾ 'ਚ ਤਿਆਰ ਕੀਤੇ ਲਿਫ਼ਾਫ਼ੇ ਵੀ ਬਾਜ਼ਾਰ ਵਿਚ ਉਪਲਬਧ ਹਨ। ਜਿਵੇਂ ਕਿ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੋਲੀਥੀਨ ਆਪਣੇ ਆਪ ਵਿਚ ਬਹੁਤ ਖ਼ਤਰਨਾਕ ਹੈ। ਪਸ਼ੂ ਇਨ੍ਹਾਂ ਨੂੰ ਬਾਕੀ ਬਚੀਆਂ ਖ਼ੁਰਾਕੀ ਵਸਤਾਂ ਸਮੇਤ ਨਿਗਲ ਜਾਂਦੇ ਹਨ, ਜਿਸ ਕਾਰਨ ਇਹ ਪੋਲੀਥੀਨ ਬਿਨਾਂ ਹਜ਼ਮ ਕੀਤੇ ਉਨ੍ਹਾਂ ਦੇ ਪੇਟ ਵਿਚ ਹੀ ਰਹਿ ਜਾਂਦਾ ਹੈ। ਇਹ ਕਦੇ ਹਜ਼ਮ ਨਹੀਂ ਹੁੰਦਾ ਅਤੇ ਨਾ ਹੀ ਗਲ਼ਦਾ ਹੈ। ਇਹ ਪਸ਼ੂਆਂ ਦੇ ਪੇਟ ਵਿਚ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਸ ਕਾਰਨ ਇਕ ਨਾ ਇਕ ਦਿਨ ਪਾਲੀਥੀਨ ਕਾਰਨ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ। ਪੋਲੀਥੀਨ ਦੇ ਇਹ ਲਿਫ਼ਾਫ਼ੇ ਸਾਡੀ ਖੇਤੀ ਵਾਲੀ ਜ਼ਮੀਨ ਲਈ ਵੀ ਬਹੁਤ ਨੁਕਸਾਨਦੇਹ ਹਨ। ਇਹ ਧਰਤੀ ਦੀ ਉਪਜਾਊ ਸ਼ਕਤੀ ਨੂੰ ਵੀ ਨਸ਼ਟ ਕਰ ਦਿੰਦੇ ਹਨ। ਇਹ ਪੋਲੀਥੀਨ ਸੈਂਕੜੇ ਸਾਲਾਂ ਤੱਕ ਧਰਤੀ ਹੇਠ ਦੱਬਿਆ ਰਹਿੰਦਾ ਹੈ। ਸਾਡੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਨੇ ਇਸ ਗੰਭੀਰ ਸਮੱਸਿਆ ਨੂੰ ਬਹੁਤ ਪਹਿਲਾਂ ਹੱਲ ਕਰ ਲਿਆ ਹੈ। ਪੋਲੀਥੀਨ ਦੇ ਲਿਫ਼ਾਫ਼ੇ ਲੰਬੇ ਸਮੇਂ ਤੋਂ ਇਥੇ ਵਰਤੋਂ 'ਚ ਨਹੀਂ ਹਨ। ਆਉ, ਅਸੀਂ ਖ਼ੁਦ ਕੋਸ਼ਿਸ਼ ਕਰੀਏ, ਖ਼ਰੀਦਦਾਰੀ ਕਰਨ ਤੋਂ ਪਹਿਲਾਂ ਘਰ ਤੋਂ ਕੱਪੜੇ/ਜੂਟ ਆਦਿ ਦਾ ਇਕ ਬੈਗ ਆਪਣੇ ਨਾਲ ਲੈ ਕੇ ਜਾਓ। ਸਾਨੂੰ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰਾਂ ਵਲ ਤੱਕਦੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਦੇਸ਼ ਪ੍ਰਤੀ ਸਾਡੇ ਵੀ ਬਹੁਤ ਸਾਰੇ ਨੈਤਿਕ ਫ਼ਰਜ਼ ਹਨ। ਇਨ੍ਹਾਂ ਫ਼ਰਜ਼ਾਂ ਵਿਚ ਯੋਗਦਾਨ ਪਾਓ। ਕੱਪੜੇ/ਜੂਟ ਦੇ ਥੈਲਿਆਂ ਦੀ ਵਰਤੋਂ ਕਰੋ, ਕਾਗਜ਼ ਦੀ ਵਰਤੋਂ ਕਰਕੇ ਕਈ ਰੁੱਖਾਂ ਦੀ ਬਲੀ ਦਿੱਤੀ ਜਾਵੇਗੀ । ਇਸ ਲਈ ਸਵਦੇਸ਼ੀ ਹੋਣਾ ਜ਼ਰੂਰੀ ਹੈ ਅਤੇ ਪੋਲੀਥੀਨ ਦੀ ਅੰਨ੍ਹੇਵਾਹ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

-ਵਰਿੰਦਰ ਸ਼ਰਮਾ,
ਸੇਵਾਮੁਕਤ ਲੈਕਚਰਾਰ, ਧਰਮਕੋਟ, ਬਠਿੰਡਾ

ਵਿਗਿਆਨੀ ਮਿੱਟੀ ਦੇ

ਪੁਰਾਣੇ ਸਮੇਂ ਵਿਚ ਹਰ ਘਰ ਵਿਚ ਮਿੱਟੀ ਦੇ ਭਾਂਡੇ ਹੁੰਦੇ ਸਨ, ਜਿਨ੍ਹਾਂ ਦੀ ਜਗ੍ਹਾ ਅੱਜ ਸਟੀਲ ਦੇ ਭਾਂਡਿਆਂ ਨੇ ਲੈ ਲਈ ਹੈ। ਪਹਿਲਾਂ ਘੁਮਾਰ ਭਾਂਡੇ ਆਪਣੇ ਹੱਥ ਨਾਲ ਬਣਾਉਂਦਾ ਸੀ, ਉਨ੍ਹਾਂ ਭਾਂਡਿਆਂ ਵਿਚ ਬਹੁਤ ਪੌਸ਼ਟੀਕ ਤੱਤ ਹੁੰਦੇ ਸਨ, ਜਿਸ ਨਾਲ ਕਾਫੀ ਸਾਰੀਆਂ ਬਿਮਾਰੀਆਂ ਤੋਂ ਬਚਾ ਹੁੰਦਾ ਸੀ। ਅੱਜ ਦੁਨੀਆ ਉਹ ਸੰਜੀਵਨੀ ਬੂਟੀ ਨੂੰ ਛੱਡ ਕੇ ਜ਼ਹਿਰ ਵਰਤ ਰਹੀ ਹੈ। ਮਿੱਟੀ ਦੇ ਭਾਂਡਿਆਂ ਦੇ ਏਨੇ ਜ਼ਿਆਦਾ ਫ਼ਾਇਦੇ ਹਨ, ਜਿਨ੍ਹਾਂ ਨੂੰ ਮੈਂ ਉਂਗਲਾਂ 'ਤੇ ਨਹੀਂ ਗਿਣਾ ਸਕਦਾ। ਜੇਕਰ ਅੱਜ ਵੀ ਆਪਾਂ ਫੋਕੀ ਟੌਹਰ ਨੂੰ ਛੱਡ ਕੇ ਮਿੱਟੀ ਦੇ ਭਾਂਡਿਆਂ ਨੂੰ ਵਰਤੀਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਸ ਨਾਲ ਮਿੱਟੀ ਦੇ ਭਾਂਡੇ ਬਣਾਉਣ ਵਾਲਿਆਂ ਨੂੰ ਰੁਜ਼ਗਾਰ ਵੀ ਮਿਲੇਗਾ। ਜਿਸ ਨਾਲ ਉਹ ਆਪਣੇ ਹਾਲਾਤ ਸੁਧਾਰ ਸਕਦੇ ਹਨ।

-ਸਲਮਾਨ,
ਸੰਗਰੂਰ।

4-12-2023

 ਮੀਡੀਆ ਕਮਿਸ਼ਨ ਬਣਾਇਆ ਜਾਏ
ਸ਼ੁੱਕਰਵਾਰ 17 ਨਵੰਬਰ ' ਅਜੀਤ ' ਦੇ ਅੰਕ 'ਚ ਕੌਮੀ ਪ੍ਰੈੱਸ ਦਿਵਸ ਸੰਬੰਧੀ ਜਲੰਧਰ ਵਿਖੇ ਕਰਵਾਏ ਗਏ ਸੈਮੀਨਾਰ ਦੀ ਛਪੀ ਖ਼ਬਰ ਦੇ ਸਿਰਲੇਖ਼ 'ਪੱਤਰਕਾਰਾਂ ਦੀ ਸੁਰੱਖਿਆ ਲਈ ਸ਼ਕਤੀਸ਼ਾਲੀ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ' ਬਿਲਕੁਲ ਜਾਇਜ਼ ਕੀਤੀ ਗਈ ਹੈ। ਇਸ ਸੈਮੀਨਾਰ 'ਚ ਇਕੱਠੇ ਹੋਏ ਮਾਹਿਰ ਪੱਤਰਕਾਰਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਕਾਰਪੋਰੇਟ ਘਰਾਣਿਆਂ ਵਲੋਂ ਮੀਡੀਆ ਨੂੰ ਆਪਣੇ ਪ੍ਰਭਾਵ ਹੇਠ ਲਿਆ ਜਾ ਰਿਹਾ ਹੈ, ਜਿਸ ਕਾਰਨ ਪੱਤਰਕਾਰਾਂ ਨੂੰ ਆਉਣ ਵਾਲੇ ਸਮੇਂ 'ਚ ਕੰਮ ਕਰਨਾ ਬਹੁਤ ਹੀ ਔਖਾ ਹੋ ਜਾਵੇਗਾ। ਦੇਸ਼ ਵਿਚ ਪੱਤਰਕਾਰਾਂ 'ਤੇ ਹੋ ਰਹੇ ਹਮਲਿਆਂ ਪ੍ਰਤੀ ਵੀ ਸੈਮੀਨਾਰ ਦੌਰਾਨ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਪੱਤਰਕਾਰਾਂ ਦੀ ਸੁਰੱਖਿਆ ਦੇ ਲਈ ਇਕ ਸ਼ਕਤੀਸ਼ਾਲੀ ਮੀਡੀਆ ਕਮਿਸ਼ਨ ਬਣਾਉਣ ਦੀ ਸਰਕਾਰ ਕੋਲੋਂ ਮੰਗ ਕੀਤੀ ਗਈ। ਪੱਤਰਕਾਰਤਾ ਬਹੁਤ ਹੀ ਗੰਭੀਰ ਸੰਕਟ 'ਚੋਂ ਲੰਘ ਰਹੀ ਹੈ। ਮਾਹਿਰਾਂ ਅਨੁਸਾਰ ਦੇਸ਼ ਦੀ ਆਜ਼ਾਦੀ ਵਿਚ ਪੱਤਰਕਾਰਤਾ ਦਾ ਵੱਡਾ ਯੋਗਦਾਨ ਰਿਹਾ ਸੀ। ਦੇਸ਼ 'ਤੇ ਰਾਜ ਕਰਨ ਵਾਲੀਆਂ ਧਿਰਾਂ ਹਮੇਸ਼ਾ ਇਹ ਚਾਹੁੰਦੀਆਂ ਹਨ ਕਿ ਪੱਤਰਕਾਰ ਉਨ੍ਹਾਂ ਦੀ ਬੋਲੀ ਹੀ ਬੋਲਣ। ਪੱਤਰਕਾਰਾਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ 'ਚ ਪੂਰੀ ਆਜ਼ਾਦੀ ਅਤੇ ਦਲੇਰੀ ਨਾਲ ਕੰਮ ਕੀਤਾ। ਪਰ ਮੀਡੀਆ ਦੀ ਆਜ਼ਾਦੀ 'ਤੇ ਵੱਡਾ ਹਮਲਾ ਦੇਸ਼ 'ਚ ਲੱਗੀ ਐਮਰਜੈਂਸੀ ਦੌਰਾਨ ਹੋਇਆ। ਜਿਸ ਤੋਂ ਬਾਅਦ ਕੇਂਦਰ ਦੀ ਹਰ ਹਕੂਮਤ ਨੇ ਮੀਡੀਆ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਣ ਦੀ ਨੀਤੀਆਂ ਘੜੀਆਂ ਗਈਆਂ। ਹੁਣ ਵੀ ਮੀਡੀਆ ਦੀ ਆਜ਼ਾਦੀ ਖ਼ਤਰੇ 'ਚ ਪਈ ਹੋਈ ਹੈ। ਜਿਸ ਦੇ ਹੱਲ ਲਈ ਪੱਤਰਕਾਰ ਭਾਈਚਾਰੇ ਨੂੰ ਇੱਕਜੁੱਟ ਹੋ ਕੇ ਹੰਭਲਾ ਮਾਰਨਾ ਪਏਗਾ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਪੱਤਰਕਾਰਾਂ ਦੀਆਂ ਸਮੱਸਿਆਵਾਂ ਖ਼ਾਸ ਕਰਕੇ ਫ਼ੀਲਡ ਪੱਤਰਕਾਰਾਂ ਦੇ ਹੱਲ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ।

-ਇੰਜੀ. ਲਖਵਿੰਦਰ ਪਾਲ ਗਰਗ,
ਪਿੰਡ ਦੇ ਡਾਕਖ਼ਾਨਾ : ਘਰਾਚੋਂ, (ਸੰਗਰੂਰ)।

ਮਿਲਾਵਟ ਦਾ ਕਹਿਰ
8 ਨਵੰਬਰ ਦੇ ਅੰਕ ਵਿਚ ਛਪੇ ਫੀਚਰ 'ਤਿਉਹਾਰਾਂ ਦੇ ਸੀਜ਼ਨ 'ਚ ਮਿਲਾਵਟ ਦਾ ਬੋਲਬਾਲਾ' (ਸੰਜੀਵ ਸਿੰਘ ਸੈਣੀ) ਵਿਚ ਦਿਨੋ-ਦਿਨ ਵਧ ਰਹੀ ਮਿਲਾਵਟ ਬਾਰੇ ਦੱਸਿਆ ਹੈ। ਇਹ ਸੱਚ ਹੈ ਕਿ ਅੱਜ ਦੇ ਸਮੇਂ ਵਿਚ ਹਰ ਇਕ ਚੀਜ਼ ਵਿਚ ਮਿਲਾਵਟ ਹੈ, ਚਾਹੇ ਉਹ ਖਾਣ-ਪੀਣ ਦਾ ਸਾਮਾਨ ਹੋਵੇ ਜਾਂ ਫਿਰ ਦਵਾਈਆਂ। ਪਹਿਲਾਂ ਦੇ ਸਮੇਂ ਵਿਚ ਕਿਸੇ ਵੀ ਚੀਜ਼ ਵਿਚ ਮਿਲਾਵਟ ਨਹੀਂ ਸੀ ਹੁੰਦੀ। ਦੁੱਧ, ਤੇਲ, ਘਿਉ, ਮਠਿਆਈਆਂ, ਦਵਾਈਆਂ ਸਭ ਚੀਜ਼ਾਂ ਸ਼ੁੱਧ ਹੁੰਦੀਆਂ ਸਨ ਪਰ ਅੱਜ ਦੇ ਸਮੇਂ ਵਿਚ ਕੋਈ ਵੀ ਚੀਜ਼ ਅਜਿਹੀ ਨਹੀਂ ਹੁੰਦੀ, ਜਿਸ ਵਿਚ ਮਿਲਾਵਟ ਨਾ ਹੋਵੇ।
ਮਠਿਆਈਆਂ ਵੀ ਕਈ ਤਰ੍ਹਾਂ ਦੀ ਮਿਲਾਵਟ ਦੇ ਨਾਲ ਤਿਆਰ ਹੁੰਦੀਆਂ ਹਨ। ਉਨ੍ਹਾਂ ਵਿਚ ਕਈ ਤਰ੍ਹਾਂ ਦੇ ਕੈਮੀਕਲ ਪਾ ਕੇ ਤਿਆਰ ਕੀਤਾ ਜਾਂਦਾ ਹੈ ਅਤੇ ਤਿਉਹਾਰਾਂ ਦੇ ਦਿਨਾਂ ਵਿਚ ਤਾਂ ਉਹ ਵੱਡੇ ਪੱਧਰ 'ਤੇ ਵਿਕਦੀਆਂ ਹਨ। ਅੱਜ ਦਾ ਮਨੁੱਖ ਚੀਜ਼ਾਂ ਵਿਚ ਮਿਲਾਵਟ ਸ਼ਾਮਿਲ ਹੋਣ ਕਾਰਨ ਨਿਰਾ ਜ਼ਹਿਰ ਖਾ ਰਿਹਾ ਹੈ, ਜਿਸ ਕਾਰਨ ਬੱਚੇ ਵੀ ਛੋਟੀ ਉਮਰ ਵਿਚ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਮਨੁੱਖੀ ਸਰੀਰ ਨੂੰ ਦਿਲ, ਗੁਰਦਿਆਂ, ਪਾਚਣ ਪ੍ਰਣਾਲੀ ਨਾਲ ਸੰਬੰਧਿਤ ਬਿਮਾਰੀਆਂ, ਕੈਂਸਰ ਆਦਿ ਬਿਮਾਰੀਆਂ ਨੇ ਘੇਰ ਲਿਆ ਹੈ। ਇਸ ਲਈ ਦਿਨੋ-ਦਿਨ ਵਧ ਰਹੇ ਇਸ ਮਿਲਾਵਟ ਦੇ ਕਹਿਰ ਨੂੰ ਰੋਕਿਆ ਜਾਵੇ ਤਾਂ ਕਿ ਲੋਕਾਂ ਨੂੰ ਸ਼ੁੱਧ ਚੀਜ਼ਾਂ ਦੀ ਪ੍ਰਾਪਤੀ ਹੋ ਸਕੇ ਅਤੇ ਉਹ ਤੰਦਰੁਸਤ ਰਹਿਣ।

-ਰਮਨਦੀਪ ਕੌਰ
ਦਸੌਂਧਾ ਸਿੰਘ ਵਾਲਾ (ਮਲੇਰਕੋਟਲਾ)

ਬਜ਼ੁਰਗਾਂ ਦਾ ਸਤਿਕਾਰ
ਬਜ਼ੁਰਗ ਘਰ ਦਾ ਅਨਮੋਲ ਗਹਿਣਾ ਹੁੰਦੇ ਹਨ। ਸਾਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਅੱਜ ਦੇ ਸਮੇਂ ਵਿਚ ਬਜ਼ੁਰਗਾਂ ਦਾ ਸਤਿਕਾਰ ਘਟ ਰਿਹਾ ਹੈ। ਉਨ੍ਹਾਂ ਨੂੰ ਅਦਬ ਸਤਿਕਾਰ ਨਹੀਂ ਮਿਲਦਾ, ਜਿਸ ਦੇ ਉਹ ਅਸਲ ਹੱਕਦਾਰ ਹੁੰਦੇ ਹਨ। ਬਜ਼ੁਰਗ ਹਰ ਘਰ ਵਿਚ ਰੌਸ਼ਨੀ ਵਾਂਗ ਹੁੰਦੇ ਹਨ, ਜੋ ਸਾਰਿਆਂ ਨੂੰ ਆਪਣੀ ਛਾਂ ਹੇਠ ਰੱਖਦੇ ਹਨ। ਘਰ ਵਿਚ ਬਜ਼ੁਰਗਾਂ ਦਾ ਆਸਰਾ ਰੱਬ ਵਰਗਾ ਹੁੰਦਾ ਹੈ। ਘਰ ਨੂੰ ਘਰ ਬਣਾਉਣ ਵਿਚ ਬਜ਼ੁਰਗਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਬਜ਼ੁਰਗਾਂ ਦੇ ਲਾਡ-ਪਿਆਰ ਨਾਲ ਛੋਟੇ ਬੱਚੇ ਵੀ ਚੰਗੀਆਂ ਤੇ ਨੇਕ ਆਦਤਾਂ ਸਿੱਖਦੇ ਹਨ। ਉਨ੍ਹਾਂ ਵਿਚ ਆਪਣਾਪਣ, ਸਤਿਕਾਰ ਤੇ ਮਿਲਵਰਤਣ ਦੀ ਭਾਵਨਾ ਆ ਜਾਂਦੀ ਹੈ। ਬਜ਼ੁਰਗਾਂ ਦਾ ਘਰ ਵਿਚ ਵਿਸ਼ੇਸ਼ ਸਥਾਨ ਹੁੰਦਾ ਹੈ। ਅੱਜ ਦੇ ਸਮੇਂ ਵਿਚ ਬਜ਼ੁਰਗਾਂ ਦਾ ਸਤਿਕਾਰ ਘਟ ਰਿਹਾ ਹੈ। ਉਨ੍ਹਾਂ ਦੀਆਂ ਇੱਛਾਵਾਂ ਦਾ ਖ਼ਿਆਲ ਨਹੀਂ ਰੱਖਿਆ ਜਾ ਰਿਹਾ। ਸਮੇਂ ਦੀ ਘਾਟ ਨੂੰ ਬਹਾਨਾ ਬਣਾ ਕੇ ਕੋਈ ਵੀ ਅੱਜ ਬਜ਼ੁਰਗਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਅੱਜ ਦੇ ਸਮੇਂ ਵਿਚ ਸਮਾਜਿਕ ਕਦਰਾਂ-ਕੀਮਤਾਂ ਤੇ ਸੱਭਿਆਚਾਰ ਨੂੰ ਸੰਭਾਲਣ ਲਈ ਬਜ਼ੁਰਗਾਂ ਦੀ ਸੰਭਾਲ ਤੇ ਉਨ੍ਹਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ।

-ਗਗਨਦੀਪ ਕੌਰ
ਬਲਾਕ ਸਮਾਣਾ-2 (ਪਟਿਆਲਾ)

 

1-12-2023

 ਬਰਾਬਰ ਦੀ ਸਿੱਖਿਆ
18 ਨਵੰਬਰ ਦੇ ਅੰਕ ਵਿਚ ਛਪੇ ਲੇਖ 'ਸਭ ਨੂੰ ਮੁਹੱਈਆ ਕੀਤੀ ਜਾਵੇ ਬਰਾਬਰ ਦੀ ਸਿੱਖਿਆ' (ਗੁਰਮੀਤ ਸਿੰਘ ਪਲਾਹੀ) ਨੇ ਭਾਰਤ ਵਿਚ ਸਿੱਖਿਆ ਦੇ ਹਾਲਾਤ ਨੂੰ ਬਿਆਨ ਕੀਤਾ ਹੈ। ਸਿੱਖਿਆ ਖੇਤਰ ਵਿਚ ਭਾਰਤ ਦੇ ਮਾੜੇ ਹਾਲਾਤ ਦੇ ਕਈ ਕਾਰਨ ਹਨ ਜਿਵੇਂ ਬੁਨਿਆਦੀ ਸਹੂਲਤਾਂ, ਸਿੱਖਿਅਤ ਅਧਿਆਪਕਾਂ ਦੀ ਘਾਟ ਆਦਿ। ਰਾਈਟ ਟੂ ਐਜੂਕੇਸ਼ਨ ਐਕਟ ਜੋ ਸਰਕਾਰ ਵਲੋਂ ਪਾਸ ਕੀਤਾ ਗਿਆ ਸੀ, ਸਭ ਲਈ ਲਾਜ਼ਮੀ, ਚੰਗੀ ਪੜ੍ਹਾਈ, ਵਧੀਆ ਅਧਿਆਪਕਾਂ ਦੀ ਨਿਯੁਕਤੀ ਦੀ ਘੋਸ਼ਣਾ (ਵਿਵਸਥਾ) ਕਰਦਾ ਸੀ, ਪਰੰਤੂ ਅਜਿਹਾ ਨਹੀਂ ਹੈ। ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਈ ਜ਼ਿਆਦਾ ਵਧੀਆ ਹੈ ਪਰ ਉੱਥੇ ਫੀਸਾਂ ਜ਼ਿਆਦਾ ਹਨ ਅਤੇ ਮਾਪਿਆਂ ਦੁਆਰਾ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੁਆ ਪਾਉਣਾ ਮੁਸ਼ਕਿਲ ਹੈ। ਸਮਾਜ ਵਿਚ ਗ਼ਰੀਬ ਅਮੀਰ ਦਾ ਵਧ ਰਿਹਾ ਪਾੜਾ ਵੀ ਦਿਖਾਈ ਦਿੰਦਾ ਹੈ, ਜਿਸ ਕਾਰਨ ਗਰੀਬਾਂ ਦੇ ਬੱਚਿਆਂ ਲਈ ਸਕੂਲਾਂ ਦੀ ਘਾਟ ਹੈ। ਸਾਡੇ ਦੇਸ਼ ਵਿਚ ਵਧੀਆ ਚੰਗੇਰੇ ਸਕੂਲਾਂ ਵਿਚ ਚੰਗੇਰੇ ਅਧਿਆਪਕਾਂ, ਸਿੱਖਿਅਤ ਅਤੇ ਹੁਨਰਮੰਦ ਅਧਿਆਪਕਾਂ ਅਤੇ ਵਧੀਆ ਸਹੂਲਤਾਂ ਦੀ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਜੋ ਗਰੀਬਾਂ ਦੇ ਬੱਚਿਆਂ ਲਈ ਪੜ੍ਹਾਈ ਦੀ ਵਿਵਸਥਾ ਹੋ ਸਕੇ। ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਭ ਲਈ ਬਰਾਬਰ ਦੀ ਸਿੱਖਿਆ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ।


-ਰਮਨਦੀਪ ਕੌਰ
ਦਸੌਂਦਾ ਸਿੰਘ ਵਾਲਾ (ਮਾਲੇਰਕੋਟਲਾ)


ਪੰਜਾਬੀ ਪੜ੍ਹਾਉਣ ਵਾਲਿਆਂ ਦਾ ਭਵਿੱਖ ਕੀ ਹੈ?
ਪੰਜਾਬ ਵਿਚ ਪੰਜਾਬੀ ਕਿਥੇ ਹੈ? ਕੀ ਤੁਸੀਂ ਇਕੱਲੇ ਸਕੂਲਾਂ ਤੱਕ ਪੰਜਾਬੀ ਸੀਮਤ ਰੱਖਣੀ ਚਾਹੁੰਦੇ ਹੋ? ਜ਼ਿਆਦਾਤਰ ਬੱਚੇ ਬਾਰ੍ਹਵੀਂ ਤੋਂ ਬਾਅਦ ਆਈਲੈਟਸ ਕਰਕੇ ਬਾਹਰ ਜਾ ਰਹੇ ਹਨ। ਫਿਰ ਉਹ ਪੰਜਾਬੀ ਨੂੰ ਤਵੱਜੋ ਕਿਉਂ ਦੇਣਗੇ? ਜਿਨ੍ਹਾਂ ਬੱਚਿਆਂ ਨੇ ਪੰਜਾਬ ਵਿਚ ਰਹਿਣਾ ਹੈ, ਉਨ੍ਹਾਂ ਨੂੰ ਕਾਲਜ ਯੂਨੀਵਰਸਿਟੀ ਵਿਚ ਵੀ ਪੰਜਾਬੀ ਚਾਹੀਦੀ ਹੈ। ਜਦੋਂਕਿ ਕਾਲਜਾਂ/ਯੂਨੀਵਰਸਿਟੀਆਂ ਵਿਚ ਪੰਜਾਬੀ ਖ਼ਤਮ ਹੀ ਹੋ ਚੁੱਕੀ ਹੈ ਤਾਂ ਫਿਰ ਬੱਚਾ ਸਕੂਲਾਂ ਦੀ ਪੜ੍ਹੀ ਪੰਜਾਬੀ ਨੂੰ ਕੀ ਕਰੂਗਾ, ਜਦੋਂ ਉਸ ਨੂੰ ਅੱਗੇ ਦੀ ਪੜ੍ਹਾਈ ਲਈ ਫਿਰ ਅੰਗਰੇਜ਼ੀ ਹੀ ਪੜ੍ਹਨੀ ਪੈਣੀ ਹੈ। ਜੇ ਬੱਚੇ ਪੰਜਾਬੀ ਸਕੂਲਾਂ ਵਿਚ ਪੜ੍ਹਨਗੇ ਤਾਂ ਫਿਰ ਕਾਲਜਾਂ/ਯੂਨੀਵਰਸਿਟੀਆਂ ਵਿਚ ਦੂਸਰੇ ਬੱਚਿਆਂ ਨਾਲੋਂ ਪਿੱਛੇ ਰਹਿ ਜਾਣਗੇ। ਮੇਰੀ ਵਿਦਵਾਨਾਂ ਨੂੰ ਬੇਨਤੀ ਹੈ ਕਿ ਪੰਜਾਬੀ ਲਈ ਸਕੂਲਾਂ ਨਾਲੋਂ ਜ਼ਿਆਦਾ ਕਾਲਜਾਂ, ਯੂਨੀਵਰਸਿਟੀਆਂ ਵੱਲ ਧਿਆਨ ਦੇਵੋ ਜਿਥੇ ਪੰਜਾਬੀ ਬਿਲਕੁਲ ਖ਼ਤਮ ਕਰ ਦਿੱਤੀ ਗਈ ਹੈ। ਜਦੋਂ ਵੱਡੇ ਅਦਾਰਿਆਂ ਵਿਚ ਪੰਜਾਬੀ ਖ਼ਤਮ ਹੋ ਗਈ ਹੈ ਤਾਂ ਪੰਜਾਬੀ ਦਾ ਮਿਆਰ ਕਿਥੇ ਹੈ? ਕਾਲਜ/ਯੂਨੀਵਰਸਿਟੀਆਂ ਦੇ ਕਹਿਣ ਮੁਤਾਬਕ ਅਸੀਂ ਪੰਜਾਬੀ ਕਿਉਂ ਲਾਈਏ ਜਦੋਂ ਬੱਚਾ ਪੰਜਾਬੀ ਵਾਲਾ ਨਹੀਂ ਆਉਂਦਾ, ਬੱਚਾ ਨਹੀਂ ਤਾਂ ਫੀਸ ਨਹੀਂ, ਫੀਸ ਨਹੀਂ ਤਾਂ ਤਨਖਾਹ ਕਿਥੋਂ ਦੇਣੀ ਹੈ, ਕਹਿੰਦੇ ਸਰਕਾਰਾਂ ਕੋਈ ਮਦਦ ਨਹੀਂ ਦਿੰਦੀਆਂ। ਫਿਰ ਪੰਜਾਬੀ ਦੇ ਅਧਿਆਪਕ ਜਿਨ੍ਹਾਂ ਪੰਜਾਬੀ ਵਿਚ ਪੀ.ਐਚ.ਡੀ. ਕੀਤੀਆਂ ਹਨ, ਉਨ੍ਹਾਂ ਲਈ ਨੌਕਰੀਆਂ ਕਿੱਥੇ? ਜੇ ਅਧਿਆਪਕ ਨਹੀਂ ਤਾਂ ਫਿਰ ਬੱਚਿਆਂ ਨੂੰ ਪੰਜਾਬੀ ਪੜ੍ਹਾਉ ਕੌਣ? ਬੱਚਾ ਨਹੀਂ ਤਾਂ ਅਧਿਆਪਕ ਨਹੀਂ, ਪੰਜਾਬੀ ਖ਼ਤਮ ਤਾਂ ਅਧਿਆਪਕ ਦਾ ਭਵਿੱਖ ਖ਼ਤਰੇ ਵਿਚ। ਤੁਸੀਂ ਜਿੰਨਾ ਮਰਜ਼ੀ ਪੰਜਾਬੀ ਦਾ ਸਕੂਲਾਂ ਵਿਚ ਰੌਲਾ ਪਾ ਲਵੋ ਜਦੋਂ ਤੱਕ ਪੰਜਾਬੀ ਦਾ ਮਿਆਰ ਧੁਰ ਤੱਕ ਨਹੀਂ ਜਾਂਦਾ ਉਦੋਂ ਤੱਕ ਕੋਈ ਹੱਲ ਨਹੀਂ। ਪਹਿਲਾਂ ਪੰਜਾਬੀ ਯੂਨੀਵਰਸਿਟੀਆਂ/ਕਾਲਜਾਂ ਵਿਚ ਲਾਗੂ ਕਰਵਾਉ ਫਿਰ ਸਕੂਲਾਂ ਵਿਚ ਆਪੇ ਆਪ ਲਾਗੂ ਹੋ ਜਾਵੇਗੀ। ਪੰਜਾਬੀ ਲਈ ਕੋਈ ਕੰਮ ਨਹੀਂ ਕਰਦਾ ਸਿਰਫ ਆਪਣੇ ਆਪ ਨੂੰ ਪਰਮੋਟ ਕਰਨ 'ਤੇ ਲੱਗੇ ਹੋਏ ਹਨ।


-ਦਵਿੰਦਰ ਕੌਰ ਖ਼ੁਸ਼ ਧਾਲੀਵਾਲ,
ਖੋਜਕਰਤਾ।


ਮਿਲਾਵਟ ਦਾ ਬੋਲਬਾਲਾ
8 ਨਵੰਬਰ ਦੇ ਅੰਕ ਵਿਚ ਛਪੇ ਫੀਚਰ 'ਤਿਉਹਾਰਾਂ ਦੇ ਸੀਜ਼ਨ 'ਚ ਮਿਲਾਵਟ ਦਾ ਬੋਲਬਾਲਾ' (ਸੰਜੀਵ ਸਿੰਘ ਸੈਣੀ) ਵਿਚ ਛਪੀ ਹਰ ਇਕ ਗੱਲ ਸੱਚ ਦੀ ਹਾਮੀ ਭਰਦੀ ਹੈ। ਨਾ ਜਾਣੇ ਕਿੰਨੇ ਹੀ ਲੋਕ ਮਿਲਾਵਟ ਭਰੀਆਂ ਮਿਠਾਈਆਂ ਖਾ ਕੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਤਿਉਹਾਰਾਂ ਵਿਚ ਮਿਲਾਵਟ ਵਾਲੀਆਂ ਚੀਜ਼ਾਂ ਦੀ ਵਿੱਕਰੀ ਕਰਨਾ ਤਾਂ ਆਮ ਜਿਹੀ ਗੱਲ ਹੋ ਗਈ। ਸਭ ਕੁਝ ਜਾਣਦੇ ਹੋਏ ਵੀ ਸਰਕਾਰ ਦੁਆਰਾ ਬੜੀ ਧੀਮੀ ਗਤੀ ਨਾਲ ਇਸ ਵਿਸ਼ੇ ਵੱਲ ਕਦਮ ਚੁੱਕੇ ਜਾ ਰਹੇ ਹਨ ਪਰ ਸਰਕਾਰ ਨੂੰ ਮਿਲਾਵਟ ਕਰਨ ਵਾਲਿਆਂ ਪ੍ਰਤੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਇਸ ਨੂੰ ਘਟਾਇਆ ਜਾ ਸਕੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣਾ ਬੰਦ ਹੋ ਸਕੇ।
ਜਾਣਕਾਰੀ ਭਰਪੂਰ ਲੇਖ
7 ਨਵੰਬਰ ਦੇ ਅੰਕ ਵਿਚ ਛਪੇ ਫੀਚਰ 'ਕੈਂਸਰ ਵਿਰੁੱਧ ਹੌਂਸਲੇ ਨਾਲ ਲੜਨ ਦੀ ਲੋੜ' (ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ) ਇਕ ਜਾਣਕਾਰੀ ਭਰਪੂਰ ਲੇਖ ਸੀ, ਜਿਸ ਨੂੰ ਪੜ੍ਹ ਕੇ ਕੈਂਸਰ ਬਾਰੇ ਹੋਰ ਬਹੁਤ ਕੁਝ ਨਵਾਂ ਜਾਣਨ ਨੂੰ ਮਿਲਿਆ। ਇਸ ਗੱਲ ਵਿਚ ਪੂਰੀ ਸੱਚਾਈ ਹੈ ਕਿ ਕੈਂਸਰ ਦੇ ਰੋਗੀ ਆਪਣੀ ਇਸ ਬਿਮਾਰੀ ਬਾਰੇ ਜਾਣ ਕੇ ਬਹੁਤ ਦੁਖੀ ਹੁੰਦੇ ਹਨ ਅਤੇ ਕਾਫੀ ਹੱਦ ਤੱਕ ਡਰ ਵੀ ਜਾਂਦੇ ਹਨ ਪਰ, ਇਹ ਕਿਸੇ ਗੱਲ ਦਾ ਹੱਲ ਨਹੀਂ ਹੈ ਸਗੋਂ ਰੋਗੀਆਂ ਨੂੰ ਕੈਂਸਰ ਨਾਲ ਹੌਂਸਲੇ ਨਾਲ ਲੜਨਾ ਚਾਹੀਦਾ ਹੈ ਅਤੇ ਠੀਕ ਹੋਣ ਤੋਂ ਬਾਅਦ ਸਿਹਤਮੰਦ ਜ਼ਿੰਦਗੀ ਜਿਊਣੀ ਚਾਹੀਦੀ ਹੈ।


-ਬੇਅੰਤ ਕੌਰ
ਪਿੰਡ-ਗੁਰਬਖ਼ਸ਼ਪੁਰਾ।

30-11-2023

 ਸ਼ਰਾਬਬੰਦੀ ਲਾਗੂ ਹੋਵੇ
ਹਰਿਆਣਾ ਦੇ ਯਮੁਨਾਨਗਰ ਅਤੇ ਅੰਬਾਲਾ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਅਠਾਰਾਂ ਹੋ ਗਈ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਹੋਰ ਰਾਜਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋ ਚੁੱਕੀਆਂ ਹਨ। ਸ਼ਰਾਬ, ਵਿਸਕੀ, ਬੀਅਰ ਅਤੇ ਹੋਰ ਬਜ਼ਾਰ ਵਿਚ ਉਪਲਬਧ ਵੱਖ-ਵੱਖ ਪ੍ਰਕਾਰ ਦੇ ਐਲਕੋਹਲ ਦੀ ਵਰਤੋਂ ਦਿਨੋ-ਦਿਨ ਵਧ ਰਹੀ ਹੈ। ਅਜੋਕੀ ਪੀੜ੍ਹੀ ਤਾਂ ਸ਼ਰਾਬ ਪੀਣ ਨੂੰ ਆਪਣਾ ਸਟੇਟਸ ਸਮਝਦੀ ਹੈ। ਉਨ੍ਹਾਂ ਦੇ ਮੁਤਾਬਿਕ ਜੋ ਵਿਅਕਤੀ ਸ਼ਰਾਬ ਨਹੀਂ ਪੀਂਦਾ ਉਹ ਬੰਦਾ ਹੀ ਨਹੀਂ। ਜਿਸ ਵਿਆਹ ਵਿਚ ਸ਼ਰਾਬ ਨਹੀਂ ਵਰਤਾਈ ਜਾਂਦੀ ਹੈ ਉਹ ਵਿਆਹ ਨਹੀਂ ਮਰਗ ਦਾ ਭੋਗ ਹੈ। ਦੇਸ਼ ਦੇ ਕਈ ਲੋਕ ਅਤੇ ਬੁੱਧੀਜੀਵੀ ਤਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ, ਜਿਨ੍ਹਾਂ ਵਿਚ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵੀ ਸ਼ਾਮਿਲ ਹਨ। ਸ਼ਰਾਬ ਨਾਲ ਹੁਣ ਤੱਕ ਪਤਾ ਨਹੀਂ ਕਿੰਨੇ ਹੀ ਘਰ ਉਜੜ ਗਏ। ਸ਼ਰਾਬ ਜਿਥੇ ਜਿਗਰ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਉਥੇ ਪੈਸੇ ਦੀ ਬਰਬਾਦੀ ਵੀ ਰੱਜ ਕੇ ਕਰਦੀ ਹੈ। ਸ਼ਰਾਬ ਵਿਚ ਧੁੱਤ ਵਾਹਨ ਚਾਲਕ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਜੋਖ਼ਮ ਵਿਚ ਪਾਉਂਦੇ ਹਨ। ਸ਼ਰਾਬਬੰਦੀ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ, ਕਿਉਂਕਿ ਨੌਜਵਾਨ ਦਿਨੋ-ਦਿਨ ਇਸ ਦੇ ਸ਼ਿਕੰਜੇ ਵਿਚ ਫਸਦੇ ਜਾ ਰਹੇ ਹਨ। ਸ਼ਰਾਬਬੰਦੀ ਨੂੰ ਲਾਗੂ ਕਰਵਾਉਣ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਹੋਵੇਗੀ, ਦੇਰ ਸਵੇਰ ਹਾਂ ਪੱਖੀ ਨਤੀਜਾ ਜ਼ਰੂਰ ਮਿਲੇਗਾ, ਜਿਸ ਦੇ ਨਤੀਜੇ ਵਜੋਂ ਹੌਲੀ-ਹੌਲੀ ਬਿਹਾਰ ਦੀ ਤਰ੍ਹਾਂ ਹੋਰ ਸੂਬੇ ਵੀ ਸ਼ਰਾਬ ਮੁਕਤ ਹੋ ਜਾਣਗੇ। ਇਹ ਪਹਿਲ ਸਾਨੂੰ ਅੱਜ ਤੋਂ ਹੀ ਕਰਨੀ ਹੋਵੇਗੀ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)


ਪਾਰਕਾਂ ਦੀ ਸਫਾਈ
ਸਰਕਾਰ ਵਲੋਂ ਸ਼ਹਿਰਾਂ ਵਿਚ ਤਕਰੀਬਨ ਹਰ ਮੁਹੱਲੇ ਵਿਚ ਪਾਰਕ ਬਣਾਏ ਹੋਏ ਹਨ। ਜਿਥੇ ਬੱਚੇ, ਔਰਤਾਂ, ਨੌਜਵਾਨ ਅਤੇ ਬਜ਼ੁਰਗ ਸਾਰੇ ਹੀ ਸਵੇਰ-ਸ਼ਾਮ ਨੂੰ ਸੈਰ ਕਰਨ ਲਈ ਆਉਂਦੇ ਹਨ। ਕੁਝ ਪਾਰਕਾਂ ਵਿਚ ਕਸਰਤ ਕਰਨ ਵਾਲੀਆਂ ਮਸ਼ੀਨਾਂ ਵੀ ਲੱਗੀਆਂ ਹੋਈਆਂ ਹਨ। ਸਾਰੇ ਲੋਕ ਹੀ ਆਪਣੇ-ਆਪਣੇ ਤਰੀਕੇ ਨਾਲ ਸੈਰ ਤੇ ਕਸਰਤ ਕਰਦੇ ਹਨ। ਲੋਕ ਸਾਫ਼-ਸਫ਼ਾਈ ਨਾ ਹੋਣ ਕਰਕੇ ਇਨ੍ਹਾਂ ਕੁਝ ਕੁ ਪਾਰਕਾਂ ਵਿਚ ਨਹੀਂ ਜਾਂਦੇ। ਕਈ ਜਗ੍ਹਾ ਪਾਰਕਾਂ ਵਿਚ ਪਾਣੀ ਨਿਕਲਣ ਕਰਕੇ ਅਤੇ ਪਾਣੀ ਇਕੱਠਾ ਹੋਣ ਕਰਕੇ ਮੱਛਰਾਂ ਦਾ ਘਰ ਬਣੇ ਪਏ ਹਨ। ਬਹੁਤ ਸਾਰੇ ਪਾਰਕਾਂ ਵਿਚ ਤਾਂ ਬਹੁਤ ਵਧੀਆ ਦੇਖਭਾਲ, ਸਾਫ਼-ਸਫ਼ਾਈ ਕੀਤੀ ਜਾਂਦੀ ਹੈ। ਸਾਡੀ ਸਰਕਾਰ ਨੂੰ ਅਤੇ ਸੰਬੰਧਿਤ ਮਹਿਕਮੇ ਨੂੰ ਬੇਨਤੀ ਹੈ ਕਿ ਸ਼ਹਿਰ ਦੇ ਸਾਰੇ ਪਾਰਕਾਂ ਵਲ ਪੂਰਾ-ਪੂਰਾ ਧਿਆਨ ਦਿੱਤਾ ਜਾਵੇ। ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਪਾਰਕਾਂ ਦੀ ਸਾਫ਼-ਸਫ਼ਾਈ ਦਾ ਧਿਆਨ ਰੱਖੀਏ। ਸਾਰੇ ਲੋਕ ਸੈਰ ਕਰਨ ਅਤੇ ਇਕੱਠੇ ਹੋ ਕੇ ਗੱਲਾਂ-ਬਾਤਾਂ ਕਰਕੇ ਆਪਣੇ ਦੁੱਖ-ਸੁੱਖ ਸਾਂਝੇ ਕਰਕੇ ਆਨੰਦ ਲੈ ਸਕਣ।


-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ

29-11-2023

 ਪਾਣੀ ਦਾ ਸੰਕਟ
ਪੰਜਾਬ ਵਿਚ ਪਾਣੀ ਦਾ ਪੱਧਰ ਦਿਨੋ-ਦਿਨ ਥੱਲੇ ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਪਾਣੀ ਦੇ ਸੰਕਟ ਦਾ ਪ੍ਰਮੁੱਖ ਕਾਰਨ ਮੁਫ਼ਤ ਬਿਜਲੀ ਹੈ, ਜਿਸ ਕਾਰਨ ਅਸੀਂ ਲੋਕ ਪਾਣੀ ਦੀ ਸਹੀ ਵਰਤੋਂ ਨਹੀਂ ਕਰਦੇ। ਪਾਣੀ ਜਿਹੜੀਆਂ ਫ਼ਸਲਾਂ ਵਿਚ ਜ਼ਿਆਦਾ ਖਪਤ ਹੁੰਦਾ ਹੈ ਉਸ ਦਾ ਸਰਕਾਰ ਨੂੰ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਹੈ, ਜਿਸ ਤਰ੍ਹਾਂ ਬਾਰਿਸ਼ ਦਾ ਪਾਣੀ ਬਾਹਰਲੇ ਮੁਲਕਾਂ ਵਿਚ ਸਟੋਰ ਹੁੰਦਾ ਹੈ। ਇਸ ਤਰ੍ਹਾਂ ਸਰਕਾਰ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਹਨ। ਆਰ.ਓ. ਦੇ ਵੇਸਟ ਪਾਣੀ ਨੂੰ ਬੂਟਿਆਂ ਤੇ ਭਾਂਡੇ ਧੋਣ ਵਾਸਤੇ ਇਸਤੇਮਾਲ ਕਰੋ। ਗੱਡੀਆਂ ਤੇ ਥਾਂ ਧੌਣ 'ਤੇ ਪਾਣੀ ਵੇਸਟ ਨਾ ਕਰੋ। ਪਾਣੀ ਦੀ ਟੂਟੀ ਖੁੱਲ੍ਹੀ ਨਾ ਛੱਡੋ। ਕਈ ਪ੍ਰੇਮੀ ਆਸਥਾ ਦੇ ਨਾਂਅ 'ਤੇ ਬਾਲਟੀਆਂ ਭਰ-ਭਾਰ ਧਾਰਮਿਕ ਜਗ੍ਹਾ ਨੂੰ ਧੋਂਦੇ ਹਨ। ਕਿਸਾਨਾਂ ਨੂੰ ਟਿਊਬਵੈਲਾਂ ਦਾ ਕੁਨੈਕਸ਼ਨ ਦੇਣ ਲੱਗਿਆਂ ਘੱਟੋ-ਘੱਟ ਚਾਰ ਬੂਟੇ ਲਵਾਉਣੇ ਚਾਹੀਦੇ ਹਨ। ਇਨਸਾਨ ਜੋ ਆਪ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਕਰੇਗਾ ਤਾਂ ਕਿਸੇ ਹੱਦ ਤੱਕ ਪਾਣੀ ਦੇ ਘਟਦੇ ਪੱਧਰ ਨੂੰ ਰੋਕਿਆ ਜਾ ਸਕਦਾ ਹੈ।


-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ


ਵਧ ਰਹੀ ਮਿਲਾਵਟਖੋਰੀ
ਬੀਤੇ ਦਿਨ ਛਾਪਾ ਮਾਰਨ ਤੇ ਫਰੀਦਕੋਟ ਦੇ ਕੋਟਕਪੂਰਾ ਵਿਖੇ ਇਕ ਫੈਕਟਰੀ ਵਿਚੋਂ ਨਕਲੀ ਘਿਉ ਦੇ ਲਗਭਗ 200 ਟੀਨ, ਬਨਸਪਤੀ ਘਿਉ, ਰਿਫਾਇੰਡ ਅਤੇ ਕੁਝ ਹਾਨੀਕਾਰਕ ਪਦਾਰਥ ਵੀ ਬਰਾਮਦ ਕੀਤੇ ਗਏ। ਇਹ ਫੈਕਟਰੀ ਪਿਛਲੇ ਛੇ ਸਾਲਾਂ ਤੋਂ ਆਪਣਾ ਕਾਲਾ ਧੰਦਾ ਕਰਦੀ ਹੋਈ ਇਲਾਕੇ ਵਿਚ ਜ਼ਹਿਰ ਪਰੋਸ ਰਹੀ ਸੀ। ਮਿਲਾਵਟਖੋਰੀ ਅੱਜ ਦੀ ਨਹੀਂ, ਸਮੇਂ-ਸਮੇਂ 'ਤੇ ਮਿਲਾਵਟਖੋਰੀ ਨੂੰ ਰੋਕਣ ਲਾਈ ਮਾਰੇ ਗਏ ਛਾਪਿਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਪ੍ਰੰਤੂ ਇਨ੍ਹਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੋਈ ਕੀਤੇ ਗਏ ਖ਼ਾਸ ਉਪਰਾਲੇ ਜਾਂ ਕਾਰਜ ਦਿਖਾਈ ਨਹੀਂ ਦਿੰਦੇ। ਜ਼ਹਿਰ ਵਰਤਾ ਰਹੀ ਮਿਲਾਵਟਖੋਰੀ ਦੀਆਂ ਇਹ ਦੁਕਾਨਾਂ ਲੋਕਾਂ ਦਾ ਜਿਥੇ ਪੈਸਾ ਬਰਬਾਦ ਕਰ ਰਹੀਆਂ ਹਨ, ਉਥੇ ਉਨ੍ਹਾਂ ਨੂੰ ਉਨ੍ਹਾਂ ਦੀ ਹੱਕ ਦੀ ਕਮਾਈ ਬਦਲੇ ਜ਼ਹਿਰ ਦੇ ਰਹੀਆਂ ਹਨ। ਜਿਉਂ-ਜਿਉਂ ਤਿਉਹਾਰਾਂ ਦਾ ਸਮਾਂ ਕਰੀਬ ਆ ਰਿਹਾ ਹੁੰਦਾ ਹੈ, ਉਵੇਂ-ਉਵੇਂ ਬਾਜ਼ਾਰਾਂ ਵਿਚ ਵਧ ਰਹੀ ਮਠਿਆਈਆਂ ਦੀ ਮੰਗ ਨੂੰ ਪੂਰਾ ਕਰਨ ਲਈ ਮਿਲਾਵਟਖੋਰੀ ਦਾ ਗੋਰਖਧੰਦਾ ਸੁਰੂ ਕੀਤਾ ਜਾਂਦਾ ਹੈ।
ਬਾਹਰ ਬਾਜ਼ਾਰਾਂ ਵਿਚ ਬਣਨ ਵਾਲੀਆਂ ਮਠਿਆਈਾਂ ਨੂੰ ਖਰੀਦਣ ਤੋਂ ਪਰਹੇਜ਼ ਕਰਦੇ ਹੋਏ ਸਾਨੂੰ ਘਰ ਵਿਚ ਹੀ ਮਠਿਆਈ ਬਣਾਉਣੀ ਚਾਹੀਦੀ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਜਿਥੇ ਮਿਲਾਵਟਖੋਰੀ ਨੂੰ ਰੋਕਣ ਲਈ ਸਖ਼ਤੀ ਕਰਕੇ ਫੜੇ ਮੁਲਜ਼ਮਾਂ ਪ੍ਰਤੀ ਸਖ਼ਤ ਤੋਂ ਸਖ਼ਤ ਸਜ਼ਾਵਾਂ ਮੁਕਰਰ ਕਰਨੀ ਚਾਹੀਦੀ ਹੈ, ਉਥੇ ਲੋਕਾਂ ਨੂੰ ਵੀ ਸਮੂਹਿਕ ਏਕਤਾ ਰਾਹੀਂ ਆਪਣੇ ਆਲੇ-ਦੁਆਲੇ ਚਲ ਰਹੀਆਂ ਮਿਲਾਵਟਖੋਰੀ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)


ਅੰਨਦਾਤਾ ਬਣਿਆ ਅੱਗਦਾਤਾ
ਅਜੋਕੇ ਸਮੇਂ ਦੌਰਾਨ ਪਰਾਲੀ ਸਾੜਨ ਦੇ ਮਾਮਲੇ ਵਧਦੇ ਜਾ ਰਹੇ ਹਨ, ਜਿਸ ਦਾ ਮਾੜੂ ਪ੍ਰਭਾਵ ਵਾਤਾਵਰਨ ਅਤੇ ਸਿਹਤ 'ਤੇ ਪੈ ਰਿਹਾ ਹੈ। ਹੁਮ ਤਕ ਪੰਜਾਬ ਵਿਚ ਪਰਾਲੀ ਸਾੜਨ ਦੇ 35000 ਤੋਂ ਵਧੇਰੇ ਅੰਕੜੇ ਸਾਹਮਣੇ ਆ ਗਏ ਹਨ ਅਤੇ ਦਿਨ ਪ੍ਰਤੀ ਦਿਨ ਇਹ ਮਾਮਲੇ ਤੇਜ਼ੀ ਨਾਲ ਵਧਦੇ ਹੀ ਜਾ ਰਹੇ ਹਨ।
ਪਰਾਲੀ ਸਾੜਨ ਦੇ ਨੁਕਸਾਨ ਤੋਂ ਵਾਕਫ਼ ਹੋਣ ਦੇ ਬਾਵਜੂਦ ਵੀ ਅੰਨਦਾਤਾ ਆਬੋ-ਹਵਾ ਪ੍ਰਦੂਸ਼ਿਤ ਕਰਨ ਤੋਂ ਬਾਜ਼ ਨਹੀਂ ਆਉਂਦਾ। ਸਰਕਾਰ ਹਰ ਵਰ੍ਹੇ ਪਰਾਲੀ ਨਾ ਸਾੜਨ ਦੀਆਂ ਹਦਾਇਤਾਂ ਜਾਰੀ ਕਰਦੀ ਹੈ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਲੱਖਾਂ ਹੀ ਤਰਲੇ-ਮਿੰਨਤਾਂ ਕੀਤੇ ਜਾਂਦੇ ਹਨ ਪਰ ਫਿਰ ਵੀ ਜਿੰਮੀਦਾਰਾਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ ਅਤੇ ਧਰਤੀ ਮਾਂ ਨੂੰ ਅੱਗ ਲਗਾ ਕੇ ਆਪਣੀ ਅੜੀ ਪੁਗਾ ਕੇ ਹੀ ਰਹਿੰਦੇ ਹਨ। ਪਰਾਲੀ ਨੂੰ ਅੱਗ ਲਗਾ ਕੇ ਅੰਨਦਾਤਾ ਆਪਣੀ ਅੜੀ ਤਾਂ ਪੁਗਾ ਲੈਂਦਾ ਹੈ ਪਰ ਇਸ ਦਾ ਅੰਜਾਮ ਬਾਕੀ ਸਮਾਜ ਨੂੰ ਭੁਗਤਣਾ ਪੈਂਦਾ ਹੈ। ਆਬੋ-ਹਵਾ ਦੀ ਗੁਣਵੱਤਾ ਘਟਾਉਣ ਵਾਲਾ ਧੂੰਆਂ ਅਨੇਕਾਂ ਹੀ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਅੰਨਦਾਤਾ ਪਰਾਲੀ ਨੂੰ ਸਾੜਨ ਦੇ ਨੁਕਸਾਨ ਤੋਂ ਚੰਗੀ ਤਰ੍ਹਾਂ ਜਾਣੂ ਹੈ ਪਰ ਫਿਰ ਵੀ ਜਾਗਰੂਕ ਹੋਣ ਦੇ ਬਾਵਜੂਦ ਜਾਣ-ਬੁੱਝ ਕੇ ਅਣਜਾਣ ਬਣ ਕੇ ਅੱਗਦਾਤਾ ਬਣਦਾ ਹੈ।
ਗੁਰਬਾਣੀ ਵਿਚ ਧਰਤੀ ਨੂੰ ਮਾਂ ਅਤੇ ਪਵਣ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਪਰ ਅਜੋਕਾ ਕਿਸਾਨ ਕੁਦਰਤ ਨਾਲ ਛੇੜਛਾੜ ਕਰ ਕੇ ਪਾਪਾਂ ਦਾ ਭਾਗੀ ਬਣ ਕੇ ਸਰਾਪ ਕਮਾ ਰਿਹਾ ਹੈ।
ਸਮਾਜ ਅਤੇ ਪ੍ਰਸ਼ਾਸਨ ਦੀਆਂ ਨਜ਼ਰਾਂ ਤੋਂ ਬਚਣ ਲਈ ਬਹੁਤੇ ਕਿਸਾਨ ਪਰਾਲੀ ਨੂੰ ਅੱਗ ਰਾਤ ਵੇਲੇ ਲਗਾਉਂਦੇ ਹਨ, ਅਜਿਹਾ ਕਰ ਕੇ ਕਿਸਾਨ ਸਮਾਜ ਦੀਆਂ ਨਜ਼ਰਾਂ ਤੋਂ ਤਾਂ ਚੋਰੀ ਕਮਾ ਲੈਂਦੇ ਹਨ ਪਰ ਪਰਮਾਤਮਾ ਅਤੇ ਕੁਦਰਤ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਦੇ, ਕਿਉਂਕਿ ਪਰਮਾਤਮਾ ਅਤੇ ਕੁਦਰਤ ਨੂੰ ਤਾਂ ਕਰਮਾਂ ਦਾ ਲੇਖਾ ਦੇਣਾ ਹੀ ਪਵੇਗਾ। ਸੋ, ਲੋੜ ਹੈ ਅੰਨਦਾਤਾ ਨੂੰ ਗੁਰਬਾਣੀ ਤੋਂ ਸੇਧ ਲੈ ਕੇ ਕੁਦਰਤ ਦੀ ਮਹੱਤਤਾ ਤੋਂ ਜਾਣੂ ਹੋਣ ਦੀ। ਪਰਾਲੀ ਸਾੜਨ ਦੇ ਵੱਧ ਰਹੇ ਮਾਮਲਿਆਂ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖ਼ਰ ਅਜੋਕਾ ਕਿਸਾਨ ਅੰਨਦਾਤਾ ਹੈ ਜਾਂ ਫਿਰ ਅੱਗਦਾਤਾ?


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

28-11-2023

 ਆਨਲਾਈਨ ਧੋਖਾਧੜੀ
ਪਿਛਲੇ ਦਿਨੀਂ ਮੁੰਬਈ ਦੇ ਠਾਣੇ ਵਿਚ ਇਕ ਵਿਅਕਤੀ ਦੁਆਰਾ ਆਨਲਾਈਨ ਮੋਬਾਈਲ ਫੋਨ ਆਰਡਰ ਕੀਤਾ ਗਿਆ, ਜਿਸ ਦੀ ਕੀਮਤ 46 ਹਜ਼ਾਰ ਸੀ। ਜਦੋਂ ਪਾਰਸਲ ਉਸ ਦੇ ਘਰ ਪਹੁੰਚਿਆ ਤਾਂ ਉਸ ਦੀ ਹੈਰਾਨਗੀ ਦੀ ਹੱਦ ਨਹੀਂ ਰਹੀ। ਉਸ ਨੇ ਪਾਰਸਲ ਖੋਲ੍ਹ ਕੇ ਦੇਖਿਆ, ਉਸ ਪਾਰਸਲ ਵਿਚੋਂ ਤਿੰਨ ਸਾਬਣ ਦੀਆਂ ਟਿੱਕੀਆਂ ਮੌਜੂਦ ਸਨ। ਉਸ ਵਿਅਕਤੀ ਦੁਆਰਾ ਥਾਣੇ ਵਿਖੇ ਆਪਣੀ ਰਿਪੋਰਟ ਦਰਜ ਕਰਵਾ ਦਿੱਤੀ ਹੈ। ਇਸ ਵਿਚ ਚਿੰਤਾ ਦਾ ਵਿਸ਼ਾ ਤਾਂ ਇਹ ਹੈ ਕਿ ਅੱਜਕਲ੍ਹ ਆਨਲਾਈਨ ਸਾਮਾਨ ਖਰੀਦਣ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ। ਵਸਤੂ ਦੀ ਨਿਰਧਾਰਿਤ ਕੀਮਤ ਦੀ ਪੇਮੈਂਟ ਵੀ ਆਨਲਾਈਨ ਕੀਤੀ ਜਾਂਦੀ ਹੈ। ਵਿਅਕਤੀ ਨੂੰ ਸੰਬੰਧਿਤ ਸਾਈਟ 'ਤੇ ਦਿਖਾਈ ਕੁਝ ਹੋਰ ਜਾਂਦਾ ਹੈ ਅਤੇ ਵਿਅਕਤੀ ਨੂੰ ਭੇਜਿਆ ਕੁਝ ਹੋਰ ਜਾਂਦਾ ਹੈ। ਇਹ ਵੀ ਠੱਗੀ ਅਤੇ ਧੋਖਾ ਕਰਨ ਦੀ ਇਕ ਨਵੀਂ ਕਿਸਮ ਪੈਦਾ ਹੋ ਗਈ ਹੈ, ਜਿਸ ਨੂੰ ਆਨਲਾਈਨ ਧੋਖਾਧੜੀ ਜਾਂ ਆਨਲਾਈਨ ਠੱਗੀ ਕਹਿ ਸਕਦੇ ਹਾਂ। ਬਹੁਤ ਵਾਰੀ ਅਜਿਹਾ ਹੁੰਦਾ ਹੈ ਜਦੋਂ ਸਾਮਾਨ ਜਾਂ ਵਸਤੂ ਆਰਡਰ ਕਰਨ ਤੋਂ ਬਾਅਦ ਪ੍ਰਾਪਤ ਕੀਤਾ ਜਾਂਦਾ ਹੈ ਤਾਂ ਉਹ ਟੁੱਟਿਆ ਹੋਇਆ ਹੁੰਦਾ ਹੈ ਜਾਂ ਉਸ ਵਿਚ ਆਰਡਰ ਕੀਤੇ ਸਾਮਾਨ ਨਾਲੋਂ ਕੁਝ ਸਮਾਨ ਘੱਟ ਹੁੰਦਾ ਹੈ। ਅਜੋਕਾ ਸਮਾਂ ਵਿਗਿਆਨ ਅਤੇ ਤਕਨਾਲੋਜੀ ਦਾ ਸਮਾਂ ਹੈ। ਹਰ ਇਕ ਵਿਅਕਤੀ ਸਮੇਂ ਦਾ ਹਾਣੀ ਬਣਨਾ ਲੋਚਦਾ ਹੈ। ਪ੍ਰੰਤੂ ਉਸ ਨੂੰ ਧੋਖੇ ਤੋਂ ਬਚਣ ਲਈ ਕਿਸੇ ਮਨਜ਼ੂਰਸੁਦਾ ਕੰਪਨੀ ਤੋਂ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਉਹ ਡਿਸਕਾਊਂਟ ਦੇ ਚੱਕਰ ਵਿਚ ਆ ਕੇ ਆਪਣੀ ਹੱਕ-ਹਲਾਲ ਦੀ ਕਮਾਈ ਵੀ ਗਵਾ ਬੈਠਦਾ ਹੈ। ਆਨਲਾਈਨ ਖ਼ਰੀਦਦਾਰੀ ਕਰਨ ਵੇਲੇ ਸੰਬੰਧਿਤ ਸਾਈਟ ਬਾਰੇ ਪੂਰੀ ਛਾਣਬੀਣ ਕਰ ਲੈਣੀ ਚਾਹੀਦੀ ਹੈ। ਜਾਗੋ ਗ੍ਰਾਹਕ ਜਾਗੋ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ (ਬਠਿੰਡਾ)


ਸ਼ਲਾਘਾਯੋਗ ਲੇਖ
5 ਨਵੰਬਰ ਦੇ 'ਅਜੀਤ' ਵਿਚ ਪ੍ਰੋਫ਼ੈਸਰ ਬ੍ਰਹਮਜਗਦੀਸ਼ ਸਿੰਘ ਜੀ ਦਾ ਲੇਖ 'ਜੜ੍ਹਾਂ ਨਾਲ਼ ਜੁੜਨ ਦਾ ਸੰਕਲਪ' ਬਹੁਤ ਹੀ ਸ਼ਲਾਘਾਯੋਗ ਹੈ। ਲੇਖ ਦਾ ਆਰੰਭ ਉਨ੍ਹਾਂ ਆਪਣੀ ਜ਼ਮੀਨ ਅਤੇ ਜੜ੍ਹਾਂ ਨਾਲ਼ੋਂ ਟੁੱਟੇ ਪ੍ਰਵਾਸੀਆਂ ਦੇ ਸੰਤਾਪ ਨਾਲ ਸ਼ੁਰੂ ਕੀਤਾ ਪਰ ਅਖ਼ੀਰ ਵੱਲ ਜਾਂਦਿਆਂ ਪ੍ਰਮਾਣ ਦੇ ਕੇ ਤਰਕ- ਦਲੀਲ ਨਾਲ ਹਕੀਕਤ ਅਤੇ ਸੱਚਾਈ ਨੂੰ ਸਫ਼ਲਤਾਪੂਰਵਕ ਪਾਠਕਾਂ ਸਾਹਮਣੇ ਪੇਸ਼ ਕੀਤਾ। ਇਹ ਵਰਤਮਾਨ ਪ੍ਰਵਿਰਤੀ ਨਾਲੋਂ ਹਟ ਕੇ ਲਿਖਿਆ ਗਿਆ ਲੇਖ ਹੈ। ਤੇਜ਼ੀ ਨਾਲ ਵਿਕਸਿਤ ਅਤੇ ਰੂਪਾਂਤਰਿਤ ਹੋ ਰਹੇ ਸਮਾਜਾਂ ਵਿਚ ਜੜ੍ਹਾਂ ਨਾਲ ਜੁੜੇ ਰਹਿਣਾ ਜੜ੍ਹਤਾ ਹੈ, ਖੜੋਤ ਹੈ। ਉਨ੍ਹਾਂ ਸੰਤੁਲਨ ਕਾਇਮ ਰੱਖਿਆ ਤੇ ਆਪਣੀ ਗੱਲ ਵੀ ਕਹਿ ਦਿੱਤੀ। ਇਹ ਲੇਖ ਲਿਖਣ ਵਾਲੇ ਅਤੇ ਛਾਪਣ ਵਾਲੇ ਦੋਨੋਂ ਹੀ ਵਧਾਈ ਦੇ ਪਾਤਰ ਹਨ।


-ਬਲਦੇਵ ਬਾਵਾ
(ਕੈਲੇਫੋਰਨੀਆ)


ਵਾਹਨ ਚੋਰਾਂ ਤੋਂ ਲੋਕ ਪ੍ਰੇਸ਼ਾਨ
ਅੱਜ-ਕੱਲ੍ਹ ਸਾਡੇ ਸਾਰਿਆਂ ਲਈ ਮੋਟਰਸਾਈਕਲ, ਸਕੂਟਰ ਅਤੇ ਕਾਰ ਚੋਰ ਸਭ ਤੋਂ ਵੱਡੀ ਪ੍ਰੇਸ਼ਾਨੀ ਬਣੇ ਹੋਏ ਹਨ। ਇਹ ਕਿਸੇ ਇਕ ਸ਼ਹਿਰ ਦੀ ਸਮੱਸਿਆ ਨਹੀਂ ਹੈ। ਸਾਰਾ ਪੰਜਾਬ ਹੀ ਇਸ ਸਮੱਸਿਆ ਤੋਂ ਪੀੜਤ ਹੈ। ਹਰ ਰੋਜ਼ ਹੀ ਬਹੁਤ ਜ਼ਿਆਦਾ ਵਾਹਨ ਚੋਰੀ ਹੋ ਰਹੇ ਹਨ। ਬਹੁਤ ਘੱਟ ਵਾਹਨ ਨੇ ਜੋ ਚੋਰਾਂ ਤੋਂ ਪੁਲਿਸ ਬਰਾਮਦ ਕਰਵਾਉਂਦੀ ਹੈ। ਬਹੁਤ ਜ਼ਿਆਦਾ ਵਾਹਨ ਦਾ ਤਾਂ ਕੋਈ ਪਤਾ ਹੀ ਨਹੀਂ ਚੱਲਦਾ ਕਿ ਕਿੱਧਰ ਗਾਇਬ ਹੋ ਗਏ। ਇਹ ਸ਼ਾਤਿਰ ਚੋਰ ਜ਼ਿਆਦਾਤਰ ਜਨਤਕ ਥਾਵਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਜਿਨ੍ਹਾਂ ਵਿਚ ਖ਼ਾਸ ਕਰਕੇ ਧਾਰਮਿਕ ਅਸਥਾਨ, ਬੱਸ ਸਟੈਂਡ, ਸਰਕਾਰੀ ਜਾਂ ਪ੍ਰਾਈਵੇਟ ਦਫ਼ਤਰ, ਸਕੂਲ ਕਾਲਜ ਆਦਿ ਨੂੰ ਜਿਥੇ ਲੋਕਾਂ ਦਾ ਜ਼ਿਆਦਾ ਜਾਣਾ-ਆਉਣਾ ਹੁੰਦਾ ਹੈ। ਹਰ ਰੋਜ਼ ਇੰਨੀਆਂ ਚੋਰੀਆਂ ਹੋਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਬਿਲਕੁਲ ਫੇਲ੍ਹ ਹੈ। ਇਸ ਸਮੱਸਿਆ ਨੂੰ ਹੱਲ ਕਰਨ ਵਿਚ ਪੁਲਿਸ ਨੂੰ ਕੋਈ ਜ਼ਿਆਦਾ ਕਾਮਯਾਬੀ ਨਹੀਂ ਮਿਲ ਰਹੀ। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਕਈ ਵਾਰ ਤਾਂ ਥਾਣੇ ਦੇ ਗੇਟ ਅੱਗਿਓਂ ਪੁਲਿਸ ਮੁਲਾਜ਼ਮਾਂ ਦੇ ਵਾਹਨ ਵੀ ਚੋਰੀ ਕਰਕੇ ਲੈ ਜਾਂਦੇ ਹਨ। ਸੋ, ਪੁਲਿਸ ਅਤੇ ਪ੍ਰਸ਼ਾਸਨ ਨੂੰ ਮਿਲ ਕੇ ਇਸ ਬਹੁਤ ਵੱਡੀ ਸਮੱਸਿਆ ਦਾ ਕੋਈ ਪੱਕਾ ਹੱਲ ਕਰਨਾ ਚਾਹੀਦਾ ਹੈ। ਸਾਡਾ ਸਭ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਜਾਗਰੂਕ ਹੋਈਏ। ਵਾਹਨਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਖੜ੍ਹਾ ਕਰੀਏ ਤੇ ਉਸ ਨੂੰ ਤਾਲਾ ਲਗਾ ਕੇ ਜਾਈਏ। ਸਾਵਧਾਨੀ ਰੱਖ ਕੇ ਹੀ ਅਸੀਂ ਇਸ ਸਮੱਸਿਆਂ ਤੋਂ ਕਾਫੀ ਹੱਦ ਤਕ ਬੱਚ ਸਕਦੇ ਹਾਂ।


-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।


ਕਿਸਾਨਾਂ ਨੂੰ ਲੁੱਟ ਹੋਣ ਤੋਂ ਬਚਾਓ
ਕਣਕ ਦੀ ਬਿਜਾਈ ਲਗਭਗ ਖ਼ਤਮ ਹੋਣ ਕਰਕੇ ਕਿਸਾਨਾਂ ਵਲੋਂ ਖਾਦ ਦੀ ਖ਼ਰੀਦ ਕਰਨ ਲਈ ਜਦੋਂ ਦੁਕਾਨਦਾਰਾਂ ਕੋਲੋਂ ਯੂਰੀਆ ਜਾਂ ਕੋਈ ਹੋਰ ਖਾਦ ਦੀ ਮੰਗ ਕੀਤੀ ਜਾਂਦੀ ਹੈ ਤਾਂ ਦੁਕਾਨਦਾਰਾਂ ਵਲੋਂ ਖਾਦ ਦੇ ਨਾਲ ਹੋਰ ਕਈ ਕਿਸਮ ਦੀਆਂ ਦਵਾਈਆਂ ਜਾਂ ਖਾਦਾਂ ਨਾਲ ਲੈ ਕੇ ਜਾਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀਆਂ ਵਲੋਂ ਸਾਨੂੰ ਖਾਦ ਦੇ ਨਾਲ ਇਹ ਦਵਾਈਆਂ, ਖਾਦਾਂ ਦਿੱਤੀਆਂ ਗਈਆਂ ਹਨ ਤਾਂ ਤੁਹਾਨੂੰ ਵੀ ਇਹ ਦਵਾਈਆਂ ਲੈ ਕੇ ਹੀ ਜਾਣੀਆਂ ਪੈਣਗੀਆਂ। ਜੇਕਰ ਸੱਚਮੁੱਚ ਅਜਿਹਾ ਕੁਝ ਹੋ ਰਿਹਾ ਹੈ ਤਾਂ ਸਰਕਾਰ ਨੂੰ ਅਜਿਹੀਆਂ ਕੰਪਨੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਦੁਕਾਨਦਾਰਾਂ ਅਤੇ ਗਾਹਕਾਂ ਦੇ ਆਪਸੀ ਸੰਬੰਧ ਖ਼ਰਾਬ ਨਾ ਹੋਣ। ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰ ਤੱਕ ਇਹ ਗੱਲ ਪਹੁੰਚਾਉਣ ਕਿ ਸਾਨੂੰ ਖਾਦ ਦੇ ਨਾਲ ਜ਼ਬਰਦਸਤੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਇਨ੍ਹਾਂ ਕੰਪਨੀਆਂ ਖ਼ਿਲਾਫ਼ ਬਣਦੀ ਕਾਰਵਾਈ ਜ਼ਰੂਰ ਕਰੇ। ਜੇਕਰ ਦੁਕਾਨਦਾਰਾਂ ਵਲੋਂ ਕਿਸਾਨਾਂ ਨੂੰ ਝੂਠ ਬੋਲ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਤਾਂ ਸਰਕਾਰ ਨੂੰ ਤੁਰੰਤ ਅਜਿਹੇ ਦੁਕਾਨਦਾਰਾਂ ਦੇ ਲਾਇਸੈਂਸ ਰੱਦ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਸਰਕਾਰ ਨੂੰ ਕੋਈ ਹੈਲਪਲਾਈਨ ਨੰਬਰ ਜਾਰੀ ਕਰਨਾ ਚਾਹੀਦਾ ਹੈ। ਕਿਸਾਨ ਯੂਨੀਅਨਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਹਲਕੇ ਦੇ ਕਿਸਾਨਾਂ ਦੀ ਹੋ ਰਹੀ ਨਾਜਾਇਜ਼ ਲੁੱਟ ਨੂੰ ਰੋਕਣ ਲਈ ਬਣਦੀ ਕਾਰਵਾਈ ਕਰਨ, ਕਿਉਂਕਿ ਕਿਸਾਨਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਉਨ੍ਹਾਂ ਦਵਾਈਆਂ, ਖਾਦਾਂ ਦੀ ਖ਼ਰੀਦ ਕਰਨੀ ਪੈ ਰਹੀ ਹੈ, ਜਿਨ੍ਹਾਂ ਦੀ ਉਨ੍ਹਾਂ ਨੂੰ ਕੋਈ ਲੋੜ ਨਹੀਂ ਹੈ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

27-11-2023

 ਸੰਜਮਤਾ ਅਤੇ ਸਬਰ
ਖਾਣ-ਪੀਣ, ਰਹਿਣ-ਸਹਿਣ, ਪਹਿਰਾਵਾ, ਬੋਲ-ਚਾਲ ਆਦਿ ਵਿਚ ਜੋ ਕਦੇ ਸਾਦਗੀ ਦਾ ਵਾਸਾ ਸੀ ਪਤਾ ਨਹੀਂ ਕਿੱਧਰ ਗੁੰਮ ਹੋ ਗਿਆ। ਸੁਭਾਵਾਂ ਵਿਚ ਤਲਖ਼ੀ, ਤੇਜ਼ੀ, ਕੁੜੱਤਣ ਆਦਿ ਨੇ ਆਪਣਾ ਕਬਜ਼ਾ ਕਰ ਲਿਆ ਹੈ। ਪਹਿਲਾਂ ਪਰਿਵਾਰਾਂ ਵਿਚ ਜੋ ਕਿਸੇ ਨੂੰ ਕੋਈ ਦੁੱਖ ਤਕਲੀਫ਼ ਆਉਂਦੀ ਸੀ ਤਾਂ ਪਰਿਵਾਰ ਦੇ ਦੂਸਰੇ ਜੀਅ ਉਸ ਦਾ ਕੋਈ ਨਾ ਕੋਈ ਹੱਲ ਕੱਢ ਹੀ ਲੈਂਦੇ ਸੀ। ਹੁਣ ਇਕਹਿਰੇ ਪਰਿਵਾਰ ਹੋ ਗਏ ਹਨ ਨਾ ਕਿਸੇ ਨਾਲ ਕੋਈ ਛੇਤੀ ਕਰਕੇ ਆਪਣਾ ਦੁੱਖ ਸਾਂਝਾ ਕਰਦਾ ਹੈ ਤੇ ਨਾ ਹੀ ਦਰਪੇਸ਼ ਮੁਸ਼ਕਿਲ ਦਾ ਕੋਈ ਸਹੀ ਸਮਾਧਾਨ ਮਿਲਦਾ ਹੈ. ਇਕ ਨਾਅਰਾ ਦਿੱਤਾ ਜਾਂਦਾ ਹੈ 'ਛੋਟਾ ਪਰਿਵਾਰ ਸੁਖੀ ਪਰਿਵਾਰ।' ਆਬਾਦੀ ਦੇ ਏਵਜ਼ ਵਿਚ ਇਹ ਠੀਕ ਹੈ ਪਰ ਅੱਜ ਸਾਨੂੰ 'ਛੋਟਾ ਪਰਿਵਾਰ ਦੁਖੀ ਪਰਿਵਾਰ' ਲੱਗਣ ਲੱਗ ਪਿਆ ਹੈ ਕਿਉਂਕਿ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਛੋਟੇ ਪਰਿਵਾਰ ਲਈ ਟੇਢੀ ਖੀਰ ਵਾਲਾ ਕੰਮ ਹੋ ਗਿਆ, ਜੇਕਰ ਮਾਪੇ ਨੌਕਰੀਪੇਸ਼ਾ ਹਨ ਤਾਂ ਇਹ ਹੋਰ ਵੀ ਔਖਾ ਹੋ ਜਾਂਦਾ ਹੈ। ਅੱਜ ਅਸੀਂ ਜ਼ਿੰਦਗੀ ਬਸਰ ਨਹੀਂ ਕਰ ਰਹੇ ਬਲਕਿ ਦੁੱਖ ਤਕਲੀਫ਼ਾਂ ਤੇ ਚਿੰਤਾਵਾਂ ਨਾਲ ਇਸ ਨੂੰ ਢੋਅ ਰਹੇ ਹਾਂ ਜੇਕਰ ਅਸੀਂ ਅੱਗੇ ਵਧਣਾ ਹੈ ਅਤੇ ਤਰੱਕੀ ਕਰਨੀ ਹੈ ਤਾਂ ਸੰਜਮਤਾ ਅਤੇ ਸਬਰ ਦਾ ਪੱਲਾ ਫੜਨਾ ਪਵੇਗਾ।


-ਲਾਭ ਸਿੰਘ ਸ਼ੇਰਗਿਲ,
ਬਡਰੁੱਖਾਂ (ਸੰਗਰੂਰ)


ਮਿਲਾਵਟੀ ਦੁੱਧ
ਇਸ ਵਿਚ ਕੋਈ ਸ਼ੱਕ ਨਹੀਂ ਕਿ ਦਿਨ-ਬ-ਦਿਨ ਪਸ਼ੂ ਪਾਲਣ ਘਟਣ ਦੇ ਬਾਵਜੂਦ ਵੀ ਦੁੱਧ ਦਾ ਉਤਪਾਦਨ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ। ਇਸ ਲਈ ਅਸੀਂ ਸਾਰੇ ਇਸ ਭੇਦ ਤੋਂ ਭਲੀ-ਭਾਂਤ ਜਾਣੂ ਹਾਂ ਕਿ ਜਨਸੰਖਿਆ ਦਿਨੋ-ਦਿਨ ਵਧ ਰਹੀ ਹੈ 'ਤੇ ਪਸ਼ੂ ਪਾਲਣ ਘਟ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਦੁੱਧ ਦੀ ਕਮੀ ਮਹਿਸੂਸ ਨਹੀਂ ਹੋ ਰਹੀ। ਦੁੱਧ ਦੀ ਲੋੜ ਨੂੰ ਪੂਰਾ ਕਰਨ ਲਈ ਅੱਜ ਲੋਕਾਂ ਨੂੰ ਚਿੱਟਾ ਜ਼ਹਿਰ ਪਰੋਸਿਆ ਜਾ ਰਿਹਾ ਹੈ, ਜੋ ਮਨੁੱਖੀ ਜੀਵਨ ਲਈ ਘਾਤਕ ਹੈ। ਅੱਜ ਲੋੜ ਹੈ ਮਿਲਾਵਟੀ ਦੁੱਧ ਨੂੰ ਖ਼ਤਮ ਕਰਨ ਦੀ ਤਾਂ ਜੋ ਮਨੁੱਖ ਤੰਦਰੁਸਤ ਰਹਿ ਸਕੇ। ਪਸ਼ੂ ਪਾਲਣ ਹੀ ਇਕ ਮਾਤਰਾ ਅਜਿਹਾ ਰਸਤਾ ਹੈ ਜਿਸ ਸਦਕਾ ਲੋਕਾਂ ਲਈ ਸ਼ੁੱਧ ਦੁੱਧ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਅੱਜ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਵੀ ਸਮਝਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਵਲੋਂ ਕੀਤੀ ਜਾ ਰਹੀ ਮਿਹਨਤ ਦਾ ਮੁੱਲ ਨਾ ਪੈਣ ਕਾਰਨ ਉਹ ਨਿਰਾਸ਼ਾ ਦੇ ਆਲਮ 'ਚੋਂ ਗੁਜ਼ਰ ਰਹੇ ਹਨ। ਦੂਜੇ ਪਾਸੇ ਚਿੱਟੇ ਜ਼ਹਿਰ ਰੂਪੀ ਮਿਲਾਵਟੀ ਦੁੱਧ ਦਾ ਕਹਿਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਜਿਸ ਨੂੰ ਰੋਕਣ ਦੀ ਬਹੁਤ ਵੱਡੀ ਜ਼ਰੂਰਤ ਹੈ।


-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ, ਮਾਲੇਰਕੋਟਲਾ।


ਡੇਂਗੂ ਫੈਲਣ ਦਾ ਖ਼ਦਸ਼ਾ
ਮੰਡੀ ਅਹਿਮਦਗੜ੍ਹ ਦੀ ਜਗੋੜਾ ਰੋਡ 'ਤੇ ਰੇਲਵੇ ਫਾਟਕ ਦੇ ਨਜ਼ਦੀਕ ਸੰਘਣੀ ਆਬਾਦੀ ਵਿਚ ਕੂੜੇ ਕਰਕਟ ਦੇ ਢੇਰ ਚਾਰੇ ਪਾਸੇ ਬਦਬੂ ਫੈਲਾ ਰਹੇ ਹਨ। ਲੋਕਾਂ ਦੀ ਭਰਪੂਰ ਆਵਾਜਾਈ ਹੋਣ ਦੇ ਬਾਵਜੂਦ ਵੀ ਨਗਰ ਕੌਂਸਲ ਦੇ ਪ੍ਰਬੰਧਕ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਸਦਕਾ ਸ਼ਰੇਆਮ ਕੂੜੇ ਕਰਕਟ ਵਾਲੀਆਂ ਟਰਾਲੀਆਂ ਇਥੇ ਢੇਰੀ ਕੀਤੀਆਂ ਜਾ ਰਹੀਆਂ ਹਨ। ਲੋਕਾਂ ਵਲੋਂ ਵਾਰ-ਵਾਰ ਵਿਰੋਧ ਕਰਨ ਦੇ ਬਾਅਦ ਵੀ ਨਗਰ ਕੌਂਸਲ ਵਲੋਂ ਕੋਈ ਹੋਰ ਉਪਰਾਲਾ ਨਹੀਂ ਕੀਤਾ ਗਿਆ, ਸਗੋਂ ਟਾਲ-ਮਟੋਲ ਕੀਤੀ ਜਾ ਰਹੀ ਹੈ। ਕੂੜੇ ਕਰਕਟ ਦਾ ਢੇਰ ਵੱਡਾ ਹੋਣ ਕਾਰਨ ਕੂੜਾ ਕਈ-ਕਈ ਦਿਨ ਸੜਕ 'ਤੇ ਹੀ ਪਿਆ ਰਹਿੰਦਾ ਹੈ। ਇਥੇ ਵਿਸ਼ੇਸ਼ ਜ਼ਿਕਰਯੋਗ ਹੈ ਕਿ ਸੜਕ 'ਤੇ ਵੱਡੇ-ਵੱਡੇ ਕੂੜੇ ਦੇ ਢੇਰ ਹੋਣ ਕਾਰਨ ਆਵਾਜਾਈ ਅਤੇ ਟ੍ਰੈਫਿਕ ਅਕਸਰ ਜਾਮ ਰਹਿੰਦਾ ਹੈ। ਸੰਬੰਧਿਤ ਅਧਿਕਾਰੀ ਕਹਿ ਰਹੇ ਹਨ ਕਿ ਸਫ਼ਾਈ ਕਰਮਚਾਰੀ ਅਤੇ ਸਟਾਫ਼ ਦੀ ਕਮੀ ਹੋਣ ਕਾਰਨ ਇਕ ਅੱਧਾ ਦਿਨ ਕੂੜੇ ਦਾ ਢੇਰ ਸੜਕ 'ਤੇ ਪਿਆ ਰਹਿ ਜਾਂਦਾ ਹੈ। ਸੰਬੰਧਿਤ ਅਧਿਕਾਰੀਆਂ ਤੋਂ ਗੰਦਗੀ ਅਤੇ ਡੇਂਗੂ ਤੋਂ ਰਾਹਤ ਦਿਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਡੇਂਗੂ ਵਰਗੀਆਂ ਭਿਆਨਕ ਬੀਮਾਰੀਆਂ ਫੈਲਣ ਦੇ ਖਦਸ਼ੇ ਤੋਂ ਰਾਹਤ ਮਿਲ ਸਕੇ।


-ਪਵਨ ਗੁਪਤਾ
ਸਮਾਜ ਸੇਵੀ, ਮੰਡੀ ਅਹਿਮਦਗੜ੍ਹ।


ਪੰਥਕ ਏਕਤਾ ਸਮੇਂ ਦੀ ਵੱਡੀ ਲੋੜ
ਪਿਛਲੇ ਕੁਝ ਅਰਸੇ ਤੋਂ ਸਿੱਖ ਸ਼ਕਤੀ ਵੱਖ-ਵੱਖ ਦਲ ਵਿਚ ਵੰਡੀ ਹੋਈ ਹੈ ਅਤੇ ਇਕ ਦਲ ਦੂਸਰੇ ਦਲ ਨੂੰ ਨੀਵਾਂ ਦਿਖਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ, ਜਿਸ ਨੂੰ ਕਦੇ ਵੀ ਉੱਚਿਤ ਨਹੀਂ ਆਖਿਆ ਜਾ ਸਕਦਾ। ਸਾਡਾ ਸਤਿਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ) ਇਕ ਹੈ ਅਤੇ ਅਸੀਂ ਇਕ ਅਕਾਲ-ਪੁਰਖ ਦੇ ਪੁਜਾਰੀ ਹਾਂ ਤਾਂ ਫਿਰ ਸਾਡੇ ਦਲ ਵੱਖੋ-ਵੱਖਰੇ ਕਿਉਂ ਅਰਥਾਤ ਸਾਡੇ ਵਿਚ ਕੌਮੀ ਪੱਧਰ 'ਤੇ ਵੰਡੀਆਂ ਵਾਲੀ ਗੱਲ ਸ਼ੋਭਾ ਨਹੀਂ ਦਿੰਦੀ। ਬੀਤੇ ਸਮੇਂ ਜੇਕਰ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨਾਂ ਦੇ ਮਾਮਲੇ ਵਿਚ ਝੁਕਾਇਆ ਸੀ ਜੋ ਕਿ ਉਨ੍ਹਾਂ ਦੀ (ਕਿਸਾਨ ਜਥੇਬੰਦੀਆਂ) ਏਕਤਾ ਦਾ ਹੀ ਨਤੀਜਾ ਸੀ। ਉਨ੍ਹਾਂ ਦੀ ਤਰਜ 'ਤੇ ਅਕਾਲੀ ਦਲਾਂ ਨੂੰ ਵੀ ਆਪਸੀ ਮਤਭੇਦ ਭੁਲਾ ਕੇ, ਤਿਆਗ ਅਤੇ ਕੁਰਬਾਨੀ ਕਰਦੇ ਹੋਏ, ਆਪਸੀ ਏਕਤਾ ਵਾਲੇ ਪਾਸੇ ਤੁਰਨਾ ਚਾਹੀਦਾ ਹੈ ਅਤੇ ਪੰਜਾਬ ਤੇ ਪੰਥ ਦੇ ਵਡੇਰੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਥਕ ਏਕਤਾ ਵਲ ਕਦਮ ਵਧਾਉਣੇ ਚਾਹੀਦੇ ਹਨ। ਅਜਿਹਾ ਕਰਨਾ ਸਮੇਂ ਦੀ ਮੰਗ ਵੀ ਨਹੀਂ ਬਲਕਿ ਵੱਡੀ ਲੋੜ ਵੀ ਹੈ।


-ਜਗਤਾਰ ਸਿੰਘ ਝੋਜੜ,
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

24-11-2023

 ਪਾਣੀ ਦਾ ਡਿਗਦਾ ਪੱਧਰ

ਸੰਯੁਕਤ ਰਾਸ਼ਟਰ ਨੇ ਇਕ ਵਾਰ ਫਿਰ ਚਿਤਾਵਨੀ ਦਿੱਤੀ ਹੈ ਕਿ ਉੱਤਰੀ ਭਾਰਤ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਹੇਠਾਂ ਜਾ ਰਿਹਾ ਹੈ, ਜੇਕਰ ਇਹ ਇਸੇ ਤਰ੍ਹਾਂ ਲਗਾਤਾਰ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਪੀਣ ਲਈ ਪਾਣੀ ਦੀ ਪ੍ਰਾਪਤੀ ਵੀ ਮੁਸ਼ਕਿਲ ਹੋ ਜਾਵੇਗੀ। ਧਰਤੀ ਹੇਠਲੇ ਪਾਣੀ ਦੇ ਦਿਨੋ-ਦਿਨ ਹੇਠਾਂ ਜਾਣ ਪਿੱਛੇ ਮੁੱਖ ਕਾਰਨ ਪਾਣੀ ਦੀ ਲਾਪਰਵਾਹੀ ਨਾਲ ਵਰਤੋਂ ਹੈ। ਜ਼ਿਆਦਾ ਪਾਣੀ ਲੈਣ ਵਾਲੀਆਂ ਫ਼ਸਲਾਂ ਦਾ ਉਤਪਾਦਨ ਕਰਨਾ ਵੀ ਇਕ ਮੁੱਖ ਕਾਰਨ ਹੈ। ਇਸ ਲਈ ਕੇਵਲ ਕਿਸਾਨਾਂ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ, ਸਗੋਂ ਸਰਕਾਰ ਨੂੰ ਵੀ ਆਪਣੀਆਂ ਨੀਤੀਆਂ ਦੀ ਪੜਚੋਲ ਕਰਨੀ ਚਾਹੀਦੀ ਹੈ। ਦਿਨੋ-ਦਿਨ ਤਕਨਾਲੋਜੀ ਦੇ ਨਾਂਅ 'ਤੇ ਕੀਤੇ ਅਖੌਤੀ ਵਿਕਾਸ ਲਈ ਦਰੱਖਤਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਕਟਾਈ ਨੇ ਵੀ ਮੀਂਹ ਵਿਚ ਕਮੀ ਲਿਆਂਦੀ ਹੈ, ਜਿਸ ਕਰਕੇ ਸੰਸਾਰ ਦੇ ਕਈ ਖੇਤਰਾਂ ਵਿਚ ਸੋਕਾ ਪੈ ਰਿਹਾ ਹੈ। ਜੀਵ ਦੀ ਉਤਪਤੀ ਪਾਣੀ ਵਿਚੋਂ ਹੀ ਹੋਈ ਹੈ। ਪਹਿਲਾਂ ਪਾਣੀ ਵਿਚ ਇਕ ਸੈੱਲੀ ਜੀਵਾਂ ਨੇ ਜਨਮ ਲਿਆ ਉਸ ਤੋਂ ਬਾਅਦ ਬਹੁ ਸੈੱਲੀ ਜੀਵ ਹੋਂਦ ਵਿਚ ਆਏ। ਪਾਣੀ ਬਿਨਾਂ ਜੀਵਨ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ। ਪਾਣੀ ਦੀ ਮਹੱਤਤਾ ਨੂੰ ਦੇਖਦੇ ਹੋਏ ਪਾਣੀ ਦੇ ਦਿਨੋ-ਦਿਨ ਹੇਠਾਂ ਜਾ ਰਹੇ ਪੱਧਰ ਨੂੰ ਰੋਕਣ ਲਈ ਅੱਜ ਤੋਂ ਹੀ ਠੋਸ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਪਾਣੀ ਨੂੰ ਬਚਾ ਕੇ ਜੀਵਨ ਨੂੰ ਸੁਰੱਖਿਅਤ ਕੀਤਾ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਟਕਰਾਅਬਾਜ਼ੀ ਠੀਕ ਨਹੀਂ

ਅੱਜ ਕੱਲ੍ਹ ਜੋ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਅਤੇ ਕਾਫ਼ੀ ਸਾਰੇ ਨਿਊਜ਼ ਚੈਨਲਾਂ 'ਤੇ ਦੇਖ ਰਹੇ ਹਾਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਅਤੇ ਮਾਨਯੋਗ ਰਾਜਪਾਲ ਦੇ ਸੰਬੰਧ ਜ਼ਿਆਦਾ ਵਧੀਆ ਨਜ਼ਰ ਨਹੀਂ ਆ ਰਹੇ। ਪਿਛਲੇ ਕਾਫ਼ੀ ਮੁੱਦਿਆਂ 'ਤੇ ਇਨ੍ਹਾਂ ਦੀ ਆਪਸੀ ਟਕਰਾਅਬਾਜ਼ੀ ਦੇਖਣ ਨੂੰ ਮਿਲੀ ਹੈ। ਮੁੱਖ ਮੰਤਰੀ ਅਤੇ ਰਾਜਪਾਲ ਇਹ ਦੋਵੇਂ ਅਹੁਦੇ ਬਹੁਤ ਹੀ ਸਤਿਕਾਰਯੋਗ ਹਨ। ਇਨ੍ਹਾਂ ਦੋਵਾਂ ਨੂੰ ਹੀ ਇਨ੍ਹਾਂ ਅਹੁਦਿਆਂ ਦੀ ਮਾਣ-ਮਰਿਆਦਾ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਇਨ੍ਹਾਂ ਨੂੰ ਆਪਣੀ ਸਿਆਸੀ ਪਾਰਟੀ ਲਈ ਵਕਾਲਤ ਨਹੀਂ ਕਰਨੀ ਚਾਹੀਦੀ। ਇਨ੍ਹਾਂ ਦੋਵਾਂ ਨੂੰ ਸਿਰਫ਼ ਪੰਜਾਬ ਦੀ ਤਰੱਕੀ ਦੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਜ਼ਿਆਦਾ ਬੁਰੇ ਦੌਰ 'ਚੋਂ ਲੰਘ ਰਿਹਾ ਹੈ। ਜੇਕਰ ਇਨ੍ਹਾਂ ਨੂੰ ਕੋਈ ਆਪਸ ਵਿਚ ਗ਼ਲਤਫਹਿਮੀ ਪੈਦਾ ਹੁੰਦੀ ਹੈ ਤਾਂ ਉਸ ਦਾ ਹੱਲ ਇਨ੍ਹਾਂ ਨੂੰ ਰਲ-ਮਿਲ ਕੇ ਗੱਲਬਾਤ ਰਾਹੀਂ ਕਰਨਾ ਚਾਹੀਦਾ ਹੈ। ਸੋ, ਸਾਡੀ ਸਰਕਾਰ ਅਤੇ ਰਾਜਪਾਲ ਨੂੰ ਬੇਨਤੀ ਹੈ ਕਿ ਆਪਣੀ ਟਕਰਾਅ ਵਾਲੀ ਨੀਤੀ ਛੱਡ ਕੇ ਪੰਜਾਬ ਦੀ ਤਰੱਕੀ ਵੱਲ ਧਿਆਨ ਦਿਉ। ਜਿਸ ਨਾਲ ਪੰਜਾਬ ਦੀ ਹੋਰ ਜ਼ਿਆਦਾ ਤਰੱਕੀ ਹੋ ਸਕੇ। ਮੌਜੂਦਾ ਸਰਕਾਰ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਹਨ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਵਧੀਆ ਲੇਖ

ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਸ. ਹਰਜਿੰਦਰ ਸਿੰਘ ਲਾਲ ਦਾ 'ਸਰਗੋਸ਼ੀਆਂ' ਕਾਲਮ ਤਹਿਤ ਛਪਿਆ ਲੇਖ 'ਪੰਜਾਬ ਦੇ ਹਿਤ ਦੀ ਰਾਖੀ ਲਈ ਸਮੂਹ ਪਾਰਟੀਆਂ ਇਕਮੁੱਠ ਹੋਣ' ਵਿਸ਼ੇ ਅਧੀਨ ਪੜ੍ਹਨ ਨੂੰ ਮਿਲਿਆ। ਬਿਨਾਂ ਸ਼ੱਕ ਇਹ ਇਕ ਵਧੀਆ ਅਤੇ ਸਮੇਂ ਸਿਰ ਚੰਗੀ ਨਸੀਹਤ ਦੇਣ ਵਾਲੀ ਤੇ ਕਾਬਲ-ਏ-ਗ਼ੌਰ ਲਿਖਤ ਸੀ। ਵਿਦਵਾਨ ਲੇਖਕ ਦਾ ਇਹ ਕਹਿਣਾ ਕਿ 'ਹੁਣ ਜਦੋਂ ਸੁਪਰੀਮ ਕੋਰਟ ਨੇ ਸਾਡੇ ਤੇ ਐਸ.ਵਾਈ.ਐਲ. ਦੀ ਉਸਾਰੀ ਕਰਵਾਉਣ ਦੀਆਂ ਤਿਆਰੀਆਂ ਦਾ ਫ਼ੁਰਮਾਨ ਫਿਰ ਲੱਦ ਦਿੱਤਾ ਹੈ ਤਾਂ ਅਸੀਂ ਆਪਸੀ ਦੂਸ਼ਣਬਾਜ਼ੀ ਦੀ ਖੇਡ 'ਤੇ ਉਤਰ ਆਏ ਹਾਂ। ਬਿਲਕੁਲ ਠੀਕ ਅਤੇ ਦਰੁਸਤ ਹੈ। ਸੋ, ਪੰਜਾਬ ਸਰਕਾਰ ਅਤੇ ਪੰਜਾਬ ਦੀਆਂ ਸਮੁੱਚੀਆਂ ਰਾਜਸੀ ਧਿਰਾਂ/ਪਾਰਟੀਆਂ ਨੂੰ ਆਪਣੇ ਮਤਭੇਦਾਂ ਅਤੇ ਜਾਤੀ ਤੇ ਜਮਾਤੀ ਹਿਤਾਂ ਤੋਂ ਉੱਪਰ ਉੱਠ ਕੇ ਇਸ ਸੰਬੰਧੀ ਯੋਗ ਅਤੇ ਢੁਕਵੇਂ ਕਦਮ ਉਠਾਉਣ ਦੀ ਲੋੜ ਹੈ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ ਬਲਕਿ ਵੱਡੀ ਲੋੜ ਵੀ ਹੈ। ਇਸ ਲੇਖ ਤੋਂ ਇਲਾਵਾ ਪ੍ਰੋ. ਪਰਮਜੀਤ ਸਿੰਘ ਰੰਧਾਵਾ ਦਾ ਏਸ਼ਿਆਈ ਖੇਡਾਂ ਹਾਕੀ-2023 ਸੰਬੰਧੀ, ਹਰਮਨਪ੍ਰੀਤ ਦਾ ਸਧਾਰਨ ਪਰਿਵਾਰ ਤੋਂ ਕਪਤਾਨੀ ਤੱਕ ਦਾ ਸਫ਼ਰ ਵਾਲਾ ਲੇਖ ਵੀ ਕਾਬਲੇ ਗ਼ੌਰ ਅਤੇ ਤਾਰੀਫ਼ ਯੋਗ ਸੀ ਜੋ ਅਜੀਤ ਦੇ ਖੇਡ ਜਗਤ ਅੰਕ ਵਿਚ ਛਪਿਆ ਸੀ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

23-11-2023

 ਦਾਗੀ ਉਮੀਦਵਾਰ 'ਤੇ ਲੱਗੇ ਪਾਬੰਦੀ

ਸੁਪਰੀਮ ਕੋਰਟ ਨੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਖਿਲਾਫ਼ ਜੋ ਅਪਰਾਧਿਕ ਮਾਮਲੇ ਚਲ ਰਹੇ ਹਨ, ਦਾ ਨਿਪਟਾਰਾ ਜਲਦੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਵੀ ਹੁਕਮ ਦਿੱਤਾ ਹੈ ਕਿ ਰਾਜਨੀਤੀ ਅਪਰਾਧੀਕਰਨ ਨੂੰ ਰੋਕਣ ਲਈ ਉਸ ਦੀ ਨਿਗਰਾਨੀ ਲਈ ਵਿਸ਼ੇਸ਼ ਬੈਂਚ ਬਣਾਇਆ ਜਾਵੇ। ਕਿਉਂਕਿ ਅਜਿਹੇ ਲੋਕਾਂ ਦੇ ਖਿਲਾਫ਼ ਕਾਫੀ ਮੁਕੱਦਮੇ ਲੰਬਿਤ ਪਏ ਹਨ। ਜਿਸ ਨਾਲ ਦਾਗੀ ਛਵੀ ਵਾਲੇ ਨੇਤਾ ਰਾਜਨੀਤੀ ਵਿਚ ਆ ਰਹੇ ਹਨ। ਜੇ ਇਸ ਤਰ੍ਹਾਂ ਰਿਹਾ ਦਾਗੀ ਉਮੀਦਵਾਰਾਂ ਦੀ ਗਿਣਤੀ ਵਧ ਜਾਵੇਗੀ। ਸਿਆਸਤ ਦਾ ਅਪਰਾਧੀਕਰਨ ਚਿੰਤਾ ਦਾ ਵਿਸ਼ਾ ਹੈ। ਪਿੱਛੇ ਜਿਹੇ ਬਿਹਾਰ ਦੇ ਸਾਬਕਾ ਮੰਤਰੀ ਨੂੰ ਸੁਪਰੀਮ ਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਉਣ ਬਾਰੇ ਅਪਰਾਧੀਆਂ ਦੇ ਦਾਖਲੇ ਬਾਰੇ ਅਖਬਾਰਾਂ ਵਿਚ ਚਿੰਤਾ ਜਤਾਈ ਗਈ ਸੀ। ਉੱਤਰ ਪ੍ਰਦੇਸ਼ ਵਿਚ ਵੀ ਜੁਰਮ ਦੀ ਦੁਨੀਆ ਦੇ ਪਿਤਾਮਾ ਪੰਜ ਵਾਰ ਦੇ ਵਿਧਾਇਕ ਤੇ ਇਕ ਵਾਰ ਲੋਕ ਸਭਾ ਮੈਂਬਰ ਰਹੇ ਅਤੀਕ ਅਹਿਮਦ ਅਤੇ ਉਸ ਦੇ ਲੜਕੇ ਅਸਦ ਤੇ ਉਸ ਦੇ ਸਾਥੀ ਦੇ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਸੁਰਖੀਆਂ ਬਣੀਆਂ ਸਨ। ਇਸ ਤਰ੍ਹਾਂ ਦੇ ਅਪਰਾਧੀਆਂ ਦਾ ਰਾਜਨੀਤੀ ਵਿਚ ਆਉਣਾ ਚਿੰਤਾਜਨਕ ਹੈ। ਦਾਗੀ ਅਪਰਾਧੀਆਂ ਦੇ ਚੋਣ ਲੜਨ 'ਤੇ ਪਾਬੰਦੀ ਸੰਬੰਧੀ ਸੰਦਨ ਵਿਚ ਕਾਨੂੰਨ ਪਾਸ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ।

ਤਕਨਾਲੋਜੀ ਅਤੇ ਖ਼ਤਰੇ

ਵਿਗਿਆਨ ਦੁਆਰਾ ਕੀਤੀ ਅਥਾਹ ਤਰੱਕੀ ਨੇ ਮਨੁੱਖੀ ਜ਼ਿੰਦਗੀ ਨੂੰ ਜਿੰਨਾ ਸੁਖਾਲਾ ਅਤੇ ਆਰਾਮਦਾਇਕ ਬਣਾ ਦਿੱਤਾ ਹੈ, ਉਸ ਤੋਂ ਕਿਤੇ ਵੱਧ ਮਨੁੱਖੀ ਜੀਵਨ ਅੱਗੇ ਚੁਣੌਤੀਆਂ ਪੇਸ਼ ਕੀਤੀਆਂ ਹਨ, ਤਕਨਾਲੋਜੀ ਨੇ ਮਨੁੱਖ ਵਰਗੇ ਹੀ ਹੋਰ ਮਨੁੱਖ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਜਿਨ੍ਹਾਂ ਨੂੰ ਰੋਬੋਟ ਦਾ ਨਾਂਅ ਦਿੱਤਾ ਗਿਆ ਹੈ, ਜੋ ਮਨੁੱਖ ਦੁਆਰਾ ਦਿੱਤੀਆਂ ਹਦਾਇਤਾਂ ਅਨੁਸਾਰ ਕੰਮ ਕਰਦਾ ਹੈ। ਪਿਛਲੇ ਦਿਨੀਂ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਮਨੁੱਖ ਨੂੰ ਤਕਨਾਲੋਜੀ ਦੇ ਖਤਰਿਆਂ ਪ੍ਰਤੀ ਸੁਚੇਤ ਕਰ ਦਿੱਤਾ ਹੈ। ਪਹਿਲੀ ਘਟਨਾ ਬਾਲੀਵੁੱਡ ਅਦਾਕਾਰਾ ਰਸ਼ਮਿਕਾ ਮੰਦਾਨਾ ਨਾਲ ਵਾਪਰੀ, ਜਿਸ ਵਿਚ ਡੀਪਫੇਕ ਦੀ ਮਦਦ ਨਾਲ ਉਸ ਦੀ ਨਕਲੀ ਤਰੀਕੇ ਨਾਲ ਬਣਾਈ ਅਸ਼ਲੀਲ ਵੀਡੀਓ ਸਾਹਮਣੇ ਆਈ। ਇਸ ਵੀਡੀਓ ਕਰਕੇ ਅਦਾਕਾਰਾ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਦੂਜੀ ਘਟਨਾ ਦੱਖਣੀ ਕੋਰੀਆ ਦੀ ਹੈ, ਜਿਥੇ ਇਕ ਪਲਾਂਟ ਵਿਚ ਲੱਗੇ ਰੋਬੋਟ ਵਲੋਂ ਮਜ਼ਦੂਰ ਦਾ ਕਤਲ ਕਰਨ ਦੀ ਘਟਨਾ ਸਾਹਮਣੇ ਆਈ। ਮਜ਼ਦੂਰ ਰੋਬੋਰਟ ਨੂੰ ਸਾਫ਼ ਕਰ ਰਿਹਾ ਸੀ। ਅਚਾਨਕ ਰੋਬੋਟ ਦੇ ਹੱਥਾਂ ਵਿਚ ਆਉਣ ਕਰਕੇ ਦੱਬਿਆ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਤਕਨਾਲੋਜੀ ਇਕ ਸਿੱਕੇ ਦੇ ਦੋ ਪਹਿਲੂਆਂ ਵਾਂਗ ਹੈ, ਜਿਸ ਦੇ ਫਾਇਦੇ ਅਤੇ ਨੁਕਸਾਨ ਦੋਵੇਂ ਹਨ। ਇਸ ਲਈ ਤਕਨਾਲੋਜੀ ਦੀ ਵਰਤੋਂ ਸਮੇਂ ਸਾਵਧਾਨੀ ਰੱਖਣਾ ਬਹੁਤ ਜ਼ਰੂਰੀ ਹੈ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ: ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

ਔਰਤਾਂ ਨੂੰ ਜਾਗਰੂਕ ਕਰਨ ਦੀ ਲੋੜ

ਭਾਵੇਂ ਅੱਜ ਦਾ ਯੁਗ ਆਧੁਨਿਕ ਯੁਗ ਕਿਹਾ ਜਾਂਦਾ ਹੈ, ਭਾਵੇਂ ਔਰਤ ਨੇ ਆਪਣੀ ਹੋਂਦ ਬਦਲ ਲਈ ਹੈ। ਭਾਵੇਂ ਉਹ ਮਰਦਾਂ ਦੇ ਬਰਾਬਰ ਕੰਮ ਕਰਦੀ ਹੈ। ਭਾਵੇਂ ਅੱਜ ਔਰਤ ਘਰ ਤੋਂ ਬਾਹਰ ਕੰਮ 'ਤੇ ਜਾਂਦੀ ਹੈ ਅਤੇ ਸਾਰੀਆਂ ਜ਼ਿੰਮੇਵਾਰੀਆਂ ਦੇ ਬਰਾਬਰ ਨਿਭਾਉਂਦੀ ਹੈ। ਇਕ ਔਰਤ ਹੀ ਹੈ ਜੋ ਘਰ ਅਤੇ ਬਾਹਰ ਦੋਵੇਂ ਥਾਵਾਂ 'ਤੇ ਆਪਣੀ ਜ਼ਿੰਮੇਵਾਰੀਆਂ ਨਿਭਾਉਂਦੀ ਹੈ। ਪਰ ਅੱਜ ਵੀ ਔਰਤ ਨੂੰ ਕੁਝ ਥਾਵਾਂ 'ਤੇ ਬਣਦਾ ਸਤਿਕਾਰ ਨਹੀਂ ਦਿੱਤਾ ਜਾਂਦਾ। ਜੇਕਰ ਔਰਤ ਤਰੱਕੀ ਕਰੇ ਤਾਂ ਵੀ ਉਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰਤ ਨੂੰ ਵੀ ਹੱਕ ਹੈ ਆਪਣੀ ਗੱਲ ਕਹਿਣ ਦਾ, ਆਪਣੇ ਹੱਕ ਲਈ ਲੜਨ ਦਾ ਅਤੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਊਣ ਦਾ। ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।

-ਕੰਚਨ ਕੁਮਾਰੀ ਲਾਂਬਾ
ਸਹਾਬਦੀ ਨੰਗਲ, ਹੁਸ਼ਿਆਰਪੁਰ।

ਆਈ.ਏ.ਐਸ. ਅਧਿਕਾਰੀਆਂ ਦਾ ਪਿੰਡ

ਉੱਤਰ ਪ੍ਰਦੇਸ਼ ਦੇ ਪਿੰਡ 'ਮਾਧਵਪੱਟੀ' ਵਿਚ ਕੇਵਲ 75 ਘਰ ਹਨ ਤੇ 47 ਆਈ.ਏ.ਐਸ. ਅਤੇ ਆਈ.ਪੀ.ਐਸ. ਅਫ਼ਸਰ ਹਨ। ਇਹ ਇਤਿਹਾਸਕ ਪਿੰਡ ਯੂ.ਪੀ. ਦੇ ਜੋਨਪੁਰ ਜ਼ਿਲ੍ਹੇ ਵਿਚ ਪੈਂਦਾ ਹੈ। ਇਸ ਪਿੰਡ ਦਾ ਪਹਿਲਾ ਅਫ਼ਸਰ ਮੁਸਤਫ਼ਾ ਹੁਸੈਨ ਸੀ, ਜਿਸ ਨੇ 1914 ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕੀਤੀ ਸੀ। ਉਸ ਤੋਂ ਬਾਅਦ 1952 ਵਿਚ ਇੰਦੂ ਪ੍ਰਕਾਸ਼ ਆਈ.ਏ.ਐਸ. ਬਣੇ। ਜੋ ਕਿ ਬਾਅਦ ਵਿਚ ਇੰਗਲੈਂਡ ਵਿਚ ਭਾਰਤ ਦੇ ਰਾਜਦੂਤ ਵੀ ਰਹੇ। ਇਸ ਤੋਂ ਬਾਅਦ ਲਗਾਤਾਰ ਉੱਚ ਪਦਾਂ 'ਤੇ ਸਵਾਰ ਹੋਣਾ ਇਸ ਪਿੰਡ ਦਾ ਸੁਭਾਅ ਹੀ ਰਿਹਾ। ਇਸ ਪਿੰਡ ਦੀ ਇਹ ਖ਼ਾਸੀਅਤ ਹੈ ਕਿ ਉੱਚ ਅਹੁਦਿਆਂ 'ਤੇ ਰਹਿ ਕੇ ਵੀ ਇਹ ਲੋਕ ਆਪਣਾ ਪਿੰਡ ਨਹੀਂ ਛੱਡਦੇ। ਅੱਜ ਪੰਜਾਬੀ ਨੌਜਵਾਨ ਵਿਦੇਸ਼ਾਂ ਵੱਲ ਵਹੀਰਾਂ ਘੱਤੀ ਫਿਰਦੇ ਹਨ। ਉਹ ਪੈਸਾ ਤੇ ਜਵਾਨੀ ਬਰਬਾਦ ਕਰ ਰਹੇ ਹਨ। ਜੇ ਇਹ ਸਿਲਸਿਲਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀਆਂ ਸਰਕਾਰੀ ਨੌਕਰੀਆਂ 'ਤੇ ਇਕ ਵੀ ਪੰਜਾਬੀ ਦਿਖਾਈ ਨਹੀਂ ਦੇਵੇਗਾ। ਆਪਣੇ ਰੰਗਲੇ ਪੰਜਾਬ ਨੂੰ ਬਚਾਉਣਾ ਹੈ ਤਾਂ ਆਉ, ਪੰਜਾਬ ਵਿਚ ਮਾਧਵਪੱਟੀ ਵਰਗਾ ਇਕ ਪਿੰਡ ਬਣਾਈਏ।

-ਕੇ.ਐਸ. ਅਮਰ
ਪਿੰਡ ਤੇ ਡਾਕ. ਕੋਟਲੀ ਖ਼ਾਸ, ਤਹਿ. ਮੁਕੇਰੀਆ, ਹੁਸ਼ਿਆਰਪੁਰ।

22-11-2023

 ਨਸ਼ਿਆਂ ਦਾ ਕਹਿਰ
ਹਰ ਰੋਜ਼ ਪੰਜਾਬ 'ਚ 3 ਜਾਂ 4 ਮੌਤਾਂ ਨਸ਼ਿਆਂ ਕਾਰਨ ਹੋ ਰਹੀਆਂ ਹਨ। ਹਜ਼ਾਰਾਂ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿਚ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਹੁਣ ਲੜਕੀਆਂ ਵੀ ਨਸ਼ਿਆਂ ਦੀ ਲਪੇਟ 'ਚ ਆ ਚੁੱਕੀਆਂ ਹਨ। ਹਾਲ ਹੀ ਵਿਚ ਬਟਾਲਾ ਸ਼ਹਿਰ ਦੀ ਖ਼ਬਰ ਪੜ੍ਹਨ ਨੂੰ ਮਿਲੀ, ਜਿਸ 'ਚ ਇਕ ਕੁੜੀ, ਜਿਸ ਨੂੰ ਕੋਈ ਸੁੱਧ-ਬੁੱਧ ਨਹੀਂ ਹੈ, ਪੈਰਾਂ ਤੋਂ ਉਸ ਦੇ ਖ਼ੂਨ ਚੱਲ ਰਿਹਾ ਹੈ, ਨਸ਼ੇ ਦੀ ਗ੍ਰਿਫਤ 'ਚ ਸੀ। ਸਥਾਨਕ ਲੋਕਾਂ ਨੇ ਉਸ ਦੀ ਮਾੜੀ ਹਾਲਤ ਦੇਖ ਕੇ ਥਾਣੇ 'ਚ ਇਤਲਾਹ ਦਿੱਤੀ, ਜਿਸ ਨੂੰ ਪੁਲਿਸ ਨੇ ਸਿਵਲ ਹਸਪਤਾਲ ਭੇਜਿਆ। ਕੁਝ ਕੁ ਮਹੀਨੇ ਪਹਿਲਾਂ ਵੀ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ 'ਚ ਇਕ ਕੁੜੀ ਚਿੱਟੇ ਦੀ ਵਰਤੋਂ ਕਰਦੀ ਸੀ, ਜੋ ਗਲੀਆਂ 'ਚ ਆਮ ਦੇਖੀ ਗਈ। ਕੁੜੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਨਸ਼ੇੜੀ ਬਣਾਇਆ ਹੈ। ਬਿਮਾਰ ਹੋਣ ਕਾਰਨ ਉਸ ਦੇ ਪਤੀ ਨੇ ਉਸ ਨੂੰ ਦੇਸੀ ਦਵਾਈ 'ਚ ਸਮੈਕ ਮਿਲਾ ਕੇ ਖੁਆਈ। ਗੁਆਂਢੀ ਦੇਸ਼ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਲਗਾਤਾਰ ਜਾਰੀ ਹੈ। ਹਰ ਰੋਜ਼ ਬੀ.ਐੱਸ.ਐੱਫ਼. ਵਲੋਂ ਲਗਾਤਾਰ ਕਰੋੜਾਂ ਦੀ ਹੈਰੋਇਨ ਫੜੀ ਜਾਂਦੀ ਹੈ। ਸੂਬੇ ਦੇ ਆਲਾ ਅਧਿਕਾਰੀਆਂ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਨਸ਼ੀਲੀਆਂ ਦਵਾਈਆਂ ਵੀ ਹਰ ਰੋਜ਼ ਫ਼ੜਨ ਦੀਆਂ ਖ਼ਬਰਾਂ ਵੀ ਆਮ ਸੁਣਦੇ ਹਾਂ। ਹੁਣ ਨਸ਼ਿਆਂ ਦੇ ਡਰ ਤੋਂ ਮਾਂ-ਬਾਪ ਆਪਣੀ ਜਵਾਨੀ ਨੂੰ ਵਿਦੇਸ਼ਾਂ 'ਚ ਭੇਜ ਰਹੇ ਹਨ। ਜ਼ਮੀਨ ਗਹਿਣੇ ਰੱਖ ਕੇ, ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਬਹੁਤ ਚਿੰਤਤ ਹਨ। ਇਹ ਵੀ ਪਰਵਾਸ ਦਾ ਇਕ ਬਹੁਤ ਵੱਡਾ ਕਾਰਨ ਹੈ। ਹਾਲ ਹੀ 'ਚ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ 'ਤੇ ਲਾਉਣ ਲਈ ਪੁਲਿਸ ਦੇ ਵੱਡੇ ਅਧਿਕਾਰੀ ਨੂੰ ਨੌਕਰੀ ਤੋਂ ਬਰਖ਼ਾਸਤ ਵੀ ਕੀਤਾ ਹੈ। ਸੂਬਾ ਸਰਕਾਰ ਵਲੋਂ ਹੁਣ ਤੱਕ ਕਰੋੜਾਂ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।


-ਸੰਜੀਵ ਸਿੰਘ ਸੈਣੀ ਮੁਹਾਲੀ।


ਨਹੀਂ ਹੁਕਮਾਂ ਦੀ ਪ੍ਰਵਾਹ
ਹਵਾ ਪ੍ਰਦੂਸ਼ਣ ਕਾਰਨ ਗੈਸ ਚੈਂਬਰ ਬਣੀ ਦਿੱਲੀ ਦੀ ਹਾਲਤ ਨੂੰ ਲੈ ਕੇ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਪਰਾਲੀ ਸਾੜਨ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਲਈ ਕਿਹਾ ਸੀ ਅਤੇ ਇਹ ਵੀ ਕਿਹਾ ਸੀ ਕਿ ਪਰਾਲੀ ਸਾੜਨਾ ਲੋਕਾਂ ਦੀ ਸਿਹਤ ਲਈ ਹੱਤਿਆ ਵਾਂਗ ਹੈ ਅਤੇ ਇਸ ਦੀ ਜ਼ਿੰਮੇਵਾਰੀ ਸਥਾਨਕ ਐਸ.ਐਚ. ਓ. ਦੀ ਹੋਵੇਗੀ। ਭਾਵੇਂ ਪ੍ਰਸ਼ਾਸਨ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਕਮਰ-ਕੱਸੇ ਕਰ ਲਏ ਸਨ, ਪ੍ਰੰਤੂ ਕੁਦਰਤ ਨੇ ਕਿਸਾਨਾਂ ਤੇ ਸਰਕਾਰ ਦੀ ਮਦਦ ਕਰਦੇ ਹੋਏ ਭਾਰੀ ਮੀਂਹ ਵਰਸਾ ਦਿੱਤਾ, ਜਿਸ ਨਾਲ ਆਕਾਸ਼ ਬਿਲਕੁਲ ਸਾਫ਼ ਹੋ ਗਿਆ ਤੇ ਪ੍ਰਦੂਸ਼ਣ 'ਚ ਵੀ ਭਾਰੀ ਗਿਰਾਵਟ ਆਈ। ਪਰ ਪਰਾਲੀ ਸਾੜਨ 'ਤੇ ਲੱਗੀ ਪਾਬੰਦੀ 'ਤੇ ਸੁਪਰੀਮ ਕੋਰਟ ਦੇ ਹੁਕਮ ਜਿਉਂ ਦੇ ਤਿਉਂ ਹੀ ਲਾਗੂ ਹਨ। ਬਾਰਿਸ਼ ਤੋਂ ਤੁਰੰਤ ਬਾਅਦ ਦੀਵਾਲੀ ਦਾ ਤਿਉਹਾਰ ਆ ਜਾਣ ਕਾਰਨ ਭਾਰੀ ਆਤਿਸ਼ਬਾਜ਼ੀ ਨਾਲ ਫਿਰ ਧੂੰਆਂ ਹੀ ਧੂੰਆਂ ਹੋ ਜਾਣ ਕਾਰਨ ਜਿਥੇ ਅਗਲੇ ਦਿਨ ਸਾਹ ਲੈਣਾ ਔਖਾ ਹੋ ਗਿਆ, ਉਥੇ ਹੀ ਪ੍ਰਦੂਸ਼ਣ ਫਿਰ ਵਧ ਗਿਆ ਅਤੇ ਦੇਰ ਰਾਤ ਤੱਕ ਕੀਤੀ ਗਈ ਭਾਰੀ ਆਤਿਸ਼ਬਾਜ਼ੀ ਕਾਰਨ ਸਾਰੇ ਹੁਕਮ/ਪਾਬੰਦੀਆਂ ਵੀ ਧੂੰਏਂ ਵਿਚ ਉੱਡ ਗਈਆਂ। ਜਿਥੇ ਪ੍ਰਸ਼ਾਸਨ, ਪੁਲਿਸ ਨੂੰ ਪਰਾਲੀ ਸਾੜਨ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ, ਉਥੇ ਹੀ ਪਾਬੰਦੀਸ਼ੁਦਾ ਪਟਾਕਿਆਂ ਨੂੰ ਤਿਾਰ ਕਰਨ ਤੇ ਵਿਕਰੀ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਸੁਪਰੀਮ ਕੋਰਟ, ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ/ਹਦਾਇਤਾਂ ਦੀ ਪਾਲਣਾ ਵੀ ਸਖ਼ਤੀ ਨਾਲ ਕਰਾਉਣ ਦੀ ਲੋੜ ਹੈ, ਉਥੇ ਲੋਕਾਂ ਨੂੰ ਹੁਣ ਆਉਣ ਵਾਲੇ ਤਿਉਹਾਰਾਂ 'ਤੇ ਸਰਕਾਰ ਵਲੋਂ ਨਿਰਧਾਰਤ ਸਮਾਂ, ਸੀਮਾ ਦੀ ਪਾਲਣਾ ਕਰਦੇ ਹੋਏ ਸਿਰਫ਼ ਗਰੀਨ ਪਟਾਕੇ ਹੀ ਚਲਾਉਣੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਪਰਾਲੀ ਦਾ ਹੱਲ ਲੱਭਣਾ ਜ਼ਰੂਰੀ
ਪਰਾਲੀ ਨਾ ਸਾੜਨ ਸੰਬੰਧੀ ਸੁਪਰੀਮ ਕੋਰਟ ਦੇ ਨਿਰਦੇਸ਼ ਮਾਣਯੋਗ ਸੁਪਰੀਮ ਕੋਰਟ ਨੇ ਕੋਈ ਵੀ ਤਰੀਕਾ ਵਰਤ ਪਰਾਲੀ ਨਾ ਸਾੜਨ ਸੰਬੰਧੀ ਨਿਰਦੇਸ਼ ਦਿੱਤੇ ਹਨ। ਕਿਸਾਨਾਂ ਦਾ ਮੁੱਦਾ ਸਿਆਸਤ ਨਾਲ ਜੁੜਿਆ ਹੋਣ ਕਰਕੇ ਸਰਕਾਰਾਂ ਉਨ੍ਹਾਂ ਦੇ ਖਿਲਾਫ਼ ਕਾਰਵਾਈ ਤੋਂ ਬਚਦੀਆਂ ਹਨ। ਪੰਜਾਬ, ਹਰਿਆਣਾ ਵਿਚ ਪਰਾਲੀ ਸਾੜਨ ਦੀਆਂ ਲਗਾਤਾਰ ਘਟਨਾਵਾਂ ਵਿਚ ਵਾਧਾ ਹੋਇਆ ਹੈ। ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮਾਸਕ ਪਾਉਣ ਤੇ ਸੈਰ ਨਾ ਕਰਨ ਦੀ ਸਲਾਹ ਦਿੱਤੀ। ਪਰਾਲੀ ਨਾਲ ਪ੍ਰਦੂਸ਼ਣ ਪੈਦਾ ਹੋਣ ਦਾ ਦਿੱਲੀ ਤੱਕ ਅਸਰ ਹੋਇਆ ਹੈ, ਜਿਸ ਕਾਰਨ ਸਕੂਲ ਬੰਦ ਕਰਨੇ ਪਏ ਹਨ। ਪਰਾਲੀ ਸਾੜਨ ਨਾਲ ਸਾਹ, ਦਮੇ ਦੇ ਮਰੀਜ਼ ਪ੍ਰਭਾਵਿਤ ਹਨ, ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦਾ ਮਨੁੱਖ ਸ਼ਿਕਾਰ ਹੁੰਦਾ ਹੈ। ਇਹ ਮਨੁੱਖ ਜਾਣਦਾ ਵੀ ਹੈ। ਸਰਕਾਰ ਦੇ ਪਰਾਲੀ ਨੂੰ ਨਾ ਸਾੜਨ ਦੇ ਯਤਨ ਨਾਕਾਮ ਰਹੇ ਹਨ। ਪਰਾਲੀ ਸਾੜਨ ਨਾਲ ਜ਼ਮੀਨ ਤੇ ਤੱਤ ਵੀ ਖਤਮ ਹੋ ਜਾਂਦੇ ਹਨ। ਪਰਾਲੀ ਦੇ ਸਾੜਨ ਦੇ ਬੁਰੇ ਨਤੀਜੇ ਸਾਹਮਣੇ ਆ ਰਹੇ ਹਨ। ਸਰਕਾਰ ਨੂੰ ਮਾਹਿਰਾਂ, ਮੌਸਮ ਵਿਗਿਆਨੀਆਂ ਤੇ ਕਿਸਾਨਾਂ ਨੂੰ ਨਾਲ ਲੈ ਪਰਾਲੀ ਦਾ ਤੋੜ ਲੱਭਣਾ ਚਾਹੀਦਾ ਹੈ ਤਾਂ ਜੋ ਜਾਨ ਲੇਵਾ ਬਿਮਾਰੀਆਂ ਤੋਂ ਬਚਿਆ ਜਾ ਸਕੇ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ।


ਪਰਾਲੀ ਨਾ ਸਾੜੋ
ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ ਅਤੇ ਪ੍ਰਸ਼ਾਸਨਿਕ ਪਾਬੰਦੀਆਂ ਦੇ ਬਾਵਜੂਦ ਕਿਸਾਨ ਲਗਾਤਾਰ ਆਪਣੇ ਖੇਤਾਂ 'ਚ ਪਰਾਲੀ ਨੂੰ ਅੱਗ ਲਗਾ ਰਹੇ ਹਨ। ਦੋ-ਤਿੰਨ ਵੱਜਣ ਨਾਲ ਹੀ ਰੋਜ਼ਾਨਾ ਸਮੁੱਚਾ ਆਸਮਾਨ ਧੂੰਏਂ ਨਾਲ ਭਰ ਜਾਂਦਾ ਹੈ। ਅਜਿਹੀ ਸਥਿਤੀ ਸਾਲ 'ਚ ਹਰ ਵਾਰ ਦੇਖਣ ਨੂੰ ਮਿਲਦੀ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਲੰਮੇ ਸਮੇਂ ਤੋਂ ਸਰਕਾਰ ਅਤੇ ਕਿਸਾਨ ਯੂਨੀਅਨ ਵਿਚਕਾਰ ਇਸ ਗੰਭੀਰ ਮੁੱਦੇ ਦਾ ਕੋਈ ਸਾਰਥਿਕ ਹੱਲ ਨਹੀਂ ਨਿਕਲਿਆ। ਇਕ -ਦੂਜੇ 'ਤੇ ਦੋਸ਼ ਲਾਉਣ ਦਾ ਕੋਈ ਫਾਇਦਾ ਨਹੀਂ। ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਬਠਿੰਡਾ ਜ਼ਿਲ੍ਹੇ ਵਿਚ ਖੇਤਾਂ 'ਚ ਕਿਸਾਨਾਂ ਨੂੰ ਸਮਝਾਉਣ ਗਏ ਇਕ ਅਧਿਕਾਰੀ ਤੋਂ ਪਰਾਲੀ ਨੂੰ ਅੱਗ ਲਗਵਾਈ ਗਈ। ਇਹ ਕੋਈ ਸਮਝਦਾਰੀ ਵਾਲਾ ਫ਼ੈਸਲਾ ਨਹੀਂ ਕਿਹਾ ਜਾ ਸਕਦਾ। ਹਰ ਸਮੇਂ ਹਾਦਸੇ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਪਰਾਲੀ ਸਾੜਨ ਨਾਲ ਨਾ ਸਿਰਫ਼ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਭਾਰੀ ਨੁਕਸਾਨ ਹੁੰਦਾ ਹੈ। ਇਸ ਨਾਲ ਮਿੱਤਰ ਕੀੜੇ ਵੀ ਮਾਰੇ ਜਾਂਦੇ ਹਨ। ਸਰਕਾਰ ਅਤੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਕੋਈ ਵਿਚਕਾਰਲਾ ਰਸਤਾ ਕੱਢਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਪ੍ਰਦੂਸ਼ਣ ਤੇ ਬਿਮਾਰੀਆਂ ਤੋਂ ਰਾਹਤ ਮਿਲ ਸਕੇ।


-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)।

21-11-2023

ਪੰਜਾਬੀ ਮਾਂ ਬੋਲੀ ਤੇ ਬੱਚੇ

ਪਿਛਲੀ ਦਿਨੀਂ ਸੰਪਾਦਕੀ ਪੰਨੇ 'ਤੇ ਡਾ. ਹਰਸ਼ਿੰਦਰ ਕੌਰ ਦਾ ਲੇਖ 'ਪ੍ਰੋ. ਪ੍ਰੀਤਮ ਸਿੰਘ ਦਾ ਪੰਜਾਬੀ ਜ਼ਬਾਨ ਪ੍ਰਤੀ ਮੋਹ' ਅਜੋਕੀ ਪੀੜ੍ਹੀ ਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਦਾ ਸੁਨੇਹਾ ਦਿੰਦਾ ਹੈ। ਜੇਕਰ ਬੱਚਿਆਂ ਅਤੇ ਅਧਿਆਪਕਾਂ ਵਿਚ ਇਹੋ ਜਿਹੀ ਸਾਂਝ ਬਣ ਜਾਵੇ ਕਿ ਅਧਿਆਪਕ ਬੱਚਿਆਂ ਨੂੰ ਸਿਰਫ਼ ਕਿਤਾਬਾਂ ਵਿਚਲਾ ਸਿਲੇਬਸ ਦੱਸ ਕੇ ਹੀ ਮਾਂ ਬੋਲੀ ਨੂੰ ਇਕ ਵਿਸ਼ੇ ਦੇ ਤੌਰ 'ਤੇ ਨਾ ਪੜ੍ਹਾਉਣ ਸਗੋਂ ਖੇਡ ਅਤੇ ਮਨੋਰੰਜਨ ਦੇ ਜ਼ਰੀਏ ਬੱਚਿਆਂ ਦੇ ਦਿਲਾਂ ਵਿਚ ਮਾਂ ਬੋਲੀ ਪ੍ਰਤੀ ਮੋਹ ਪੈਦਾ ਕਰਨ ਤੇ ਇਹ ਮੋਹ ਸਦੀਆਂ ਤੱਕ ਪੰਜਾਬੀਆਂ ਦੇ ਮਨਾਂ ਅੰਦਰ ਵਸਿਆ ਰਹੇ। ਪ੍ਰੋਫੈਸਰ ਪ੍ਰੀਤਮ ਸਿੰਘ ਜਿਹੇ ਬੁੱਧੀਜੀਵੀਆਂ ਦਾ ਮਾਂ ਬੋਲੀ ਨੂੰ ਬਚਾਉਣ ਦਾ ਉਪਰਾਲਾ ਹਮੇਸ਼ਾ ਹਕੀਕਤ ਰਹੇ।

-ਕਮਲਜੀਤ ਕੌਰ ਗੁੰਮਟੀ
ਬਰਨਾਲਾ

ਕਬੱਡੀ ਖਿਡਾਰੀਆਂ ਦੀ ਦਰਿੰਦਗੀ

ਬੀਤੇ ਦਿਨੀਂ ਬਰਨਾਲਾ ਵਿਖੇ ਕਬੱਡੀ ਖਿਡਾਰੀਆਂ ਦੇ ਚਿਕਨ ਦੇ ਦੁਕਾਨਦਾਰ ਨਾਲ ਹੋਏ ਝਗੜੇ ਨੂੰ ਹੱਲ ਕਰਨ ਲਈ ਗਏ ਪੁਲਿਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਜੋ ਪੁਲਿਸ ਆਪਣੀ ਡਿਊਟੀ ਨਿਭਾ ਰਹੀ ਸੀ, ਦਾ ਕਬੱਡੀ ਖਿਡਾਰੀਆਂ ਜਿਨ੍ਹਾਂ ਨੇ ਦੇਸ਼ ਦਾ ਨਾਂਅ ਰੌਸ਼ਨ ਕਰਨਾ ਹੁੰਦਾ ਹੈ, ਦਾ ਕਤਲ ਕਰ ਦੇਣਾ ਘਿਨੌਣੀ ਦਰਿੰਦਗੀ ਦਾ ਸਬੂਤ ਦਿੱਤਾ ਹੈ।
ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਇਸ ਨਾਲ ਪੁਲਿਸ ਦਾ ਮਨੋਬਲ ਘਟੇਗਾ, ਅਪਰਾਧੀਆਂ ਨੂੰ ਸ਼ਹਿ ਮਿਲੇਗੀ। ਪ੍ਰਦੇਸ਼ ਵਿਚ ਅਪਰਾਧੀ ਇੰਨਾ ਬੇਖ਼ੌਫ਼ ਹਨ ਜੋ ਕਿ ਪੁਲਿਸ ਨੂੰ ਆਪਣੀਆਂ ਗੱਡੀਆਂ ਥੱਲੇ ਦਰੜ ਰਹੇ ਹਨ। ਪੁਲਿਸ ਜਿਸ ਨੇ 'ਲਾਅ ਐਂਡ ਆਰਡਰ' ਕਾਇਮ ਕਰ ਲੋਕਾਂ ਦੀ ਹਿਫ਼ਾਜ਼ਤ ਕਰਨੀ ਹੁੰਦੀ ਹੈ ਉਹ ਹੀ ਸੁਰੱਖਿਅਤ ਨਹੀਂ ਤਾਂ ਲੋਕ ਕਿਸ ਕੋਲੋਂ ਇਨਸਾਫ਼ ਦੀ ਤਵੱਜੋ ਕਰਨਗੇ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਇਸ ਲਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ।

ਪਰਾਲੀ ਦਾ ਹੱਲ ਲੱਭਿਆ ਜਾਵੇ

ਕਿਸਾਨ ਜਦੋਂ ਝੋਨੇ ਦੀ ਫਸਲ ਵੱਢ ਕੇ ਕਣਕ ਦੀ ਬਿਜਾਈ ਕਰਨ ਲਈ ਖੇਤ ਤਿਆਰ ਕਰਦਾ ਹੈ ਤਾਂ ਝੋਨੇ ਦਾ ਨਾੜ ਅਤੇ ਬਾਕੀ ਬਚੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਖੇਤ ਤਿਆਰ ਕਰਦਾ ਰਿਹਾ ਹੈ। ਨਤੀਜਨ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਧੂਏਂ ਨਾਲ ਹੋਇਆ ਪ੍ਰਦੂਸ਼ਣ ਸਭ ਹੱਦਾਂ ਬੰਨ੍ਹੇ ਪਾਰ ਕਰ ਜਾਂਦਾ ਹੈ, ਭਾਵੇਂ ਕਿ ਕੁਝ ਹੱਦ ਤਕ ਇਸ ਪ੍ਰਦੂਸ਼ਣ ਲਈ ਸਾਡੀਆਂ ਮੋਟਰ ਗੱਡੀਆਂ ਅਤੇ ਫੈਕਟਰੀਆਂ ਵੀ ਜ਼ਿੰਮੇਵਾਰ ਰਹੀਆਂ ਹਨ, ਪਰ ਭਾਂਡਾ ਆਖ਼ਰ ਕਿਸਾਨਾਂ ਦੇ ਸਿਰ ਹੀ ਫੁੱਟਦਾ ਰਿਹਾ ਹੈ।
ਇਸ ਮਸਲੇ ਵਿਚ ਪੰਜਾਬ ਅਤੇ ਹਰਿਆਣਾ ਇਕ ਦੂਜੇ ਨੂੰ ਦੋਸ਼ੀ ਠਹਿਰਾਅ ਰਹੇ ਹਨ। ਸੁਪਰੀਮ ਕੋਰਟ ਨੇ ਵੀ ਸਾਡੀਆਂ ਸਰਕਾਰਾਂ ਨੂੰ ਝਾੜ ਪਾਈ ਹੈ ਅਤੇ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ ਕਿਉਂਕਿ ਗੁਆਂਢੀ ਰਾਜ ਦਿੱਲੀ ਵਿਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ. ਕਈ ਰਾਜਸੀ ਲੋਕ ਇਸ ਨੂੰ ਪਾਕਿਸਤਾਨ ਤੋਂ ਆਇਆ ਧੂੰਆਂ ਦੱਸ ਕੇ ਆਪਮੇ ਗਲੋਂ ਪੰਜਾਲੀ ਲਾਹੁਣ ਦੀ ਗੱਲ ਵੀ ਕਰ ਰਹੇ ਹਨ। ਪਰ ਸਾਨੂੰ ਆਪਣੇ ਫਰਜ਼ ਤੋਂ ਨਹੀਂ ਭੱਜਣਾ ਚਾਹੀਦਾ। ਹੁਣ ਕਿਸਾਨਾਂ ਨੂੰ ਪਰਾਲੀ ਫੂਕਣ ਨਾਲੋਂ ਕੋਈ ਹੋਰ ਬਦਲ ਅਪਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਇਹ ਮਸਲਾ ਹਮੇਸ਼ਾ-ਹਮੇਸ਼ਾਂ ਲਈ ਖ਼ਤਮ ਹੋ ਸਕੇ।

-ਲਖਵਿੰਦਰ ਸਿੰਘ ਧਨਾਨਸੂ
ਜ਼ਿਲ੍ਹਾ ਲੁਧਿਆਣਾ।

ਬੇਰੁਜ਼ਗਾਰੀ ਦੀ ਸਮੱਸਿਆ

ਦੇਸ਼ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਬਹੁਤ ਹੀ ਗੰਭੀਰ ਬਣੀ ਹੋਈ ਹੈ। ਨੌਕਰੀ ਨਾ ਮਿਲਣ ਕਰਕੇ ਬੇਰੁਜ਼ਗਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਅਤੇ ਨੌਜਵਾਨ ਨਿਰਾਸ਼ਾ ਦੇ ਆਲਮ ਵਿਚ ਗੁਜ਼ਰ ਰਹੇ ਹਨ। ਪੜ੍ਹ ਲਿਖ ਕੇ ਨੌਜਵਾਨ ਇਕ ਆਦਰਯੋਗ ਨੌਕਰੀ ਮਿਲਣ ਦੀ ਉਮੀਦ ਕਰਦਾ ਹੈ ਪਰ ਜਦੋਂ ਉਹ ਸਰਕਾਰਾਂ ਤੋਂ ਨੌਕਰੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਡਾਂਗਾਂ ਹੀ ਮਿਲਦੀਆਂ ਹਨ ਜਾਂ ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਕੁਝ ਨੌਜਵਾਨ ਵਿਦੇਸ਼ਾਂ ਦਾ ਰੁਕ ਕਰ ਲੈਂਦੇ ਹਨ। ਸਰਕਾਰਾਂ ਚੋਣਾਂ ਵੇਲੇ ਬਹੁਤ ਵੱਡੇ-ਵੱਡੇ ਵਾਅਦੇ ਨੌਕਰੀਆਂ ਦੇਣ ਲਈ ਕਰਦੀਆਂ ਹਨ। ਇਹ ਵਾਅਦੇ ਚੋਣਾਂ ਜਿੱਤਣ ਤੋਂ ਬਾਅਦ ਇਕ ਵਾਅਦਾ ਮਾਤਰ ਹੀ ਰਹਿ ਜਾਂਦਾ ਹੈ। ਜਿਸ ਦੇਸ਼ 'ਚ ਪੜ੍ਹ ਲਿਖ ਕੇ ਨੌਜਵਾਨ ਰੁਜ਼ਗਾਰ ਲਈ ਭਟਕਦੇ ਫਿਰਨ ਉਸ ਦੇਸ਼ ਦੇ ਭਵਿੱਖ 'ਤੇ ਸ਼ੰਕੇ ਉੱਠਣੇ ਲਾਜ਼ਮੀ ਹਨ। ਸਰਕਾਰ ਤੋਂ ਇਹ ਪੁੱਛਣਾ ਬਣਦਾ ਹੈ ਕਿ ਪੜ੍ਹੇ-ਲਿਖੇ ਭਾਰਤ ਦੇ ਨੌਜਵਾਨ ਦਰਮਿਆਨ ਬੇਰੁਜ਼ਗਾਰੀ ਦੀ ਦਰ ਐਨੀ ਉੱਚੀ ਕਿਉਂ ਬਣੀ ਹੋਈ ਹੈ? ਨੌਕਰੀਆਂ ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਸਰਕਾਰਾਂ ਦਾ ਕੰਮ ਅਤੇ ਜ਼ਿੰਮੇਦਾਰੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਸਮਰੱਥ ਬਣਾਏ ਬਗੈਰ ਕੋਈ ਵੀ ਦੇਸ਼ ਅਸਲ ਤਰੱਕੀ ਨਹੀਂ ਕਰ ਸਕਦਾ।

-ਪ੍ਰਸ਼ੋਤਮ ਪੱਤੋ,
ਪਿੰਡ ਤੇ ਡਾਕ. ਪੱਤੋ ਹੀਰਾ ਸਿੰਘ, ਮੋਗਾ।

ਵਧਦੀਆਂ ਕੀਮਤਾਂ

ਸਮਾਜ ਵਿਚ ਜੀਊਂਦੇ ਰਹਿਣ ਲਈ ਮਨੁੱਖ ਨੂੰ ਨਿੱਤ ਦਿਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਪ੍ਰੰਤੂ ਨਿੱਤ ਦਿਨ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਨੇ ਗ਼ਰੀਬ ਲੋਕਾਂ ਦਾ ਜੀਊਣਾ ਦੁੱਭਰ ਕਰਕੇ ਰੱਖ ਦਿੱਤਾ ਹੈ। ਗਰੀਬ ਵਰਗ ਨੂੰ ਤਾਂ ਦੋ ਡੰਗ ਦੀ ਰੋਟੀ ਦੇ ਜੁਗਾੜ ਵਿਚ ਹੀ ਆਪਣੀ ਜ਼ਿੰਦਗੀ ਬਸਰ ਕਰਨੀ ਪੈ ਰਹੀ ਹੈ। ਨਿੱਤ ਜ਼ਰੂਰਤ ਦੀਆਂ ਚੀਜ਼ਾਂ ਦੇ ਭਾਅ ਬਹੁਤ ਹੀ ਤੇਜ਼ੀ ਨਾਲ ਅਤੇ ਬਹੁਤ ਹੀ ਜ਼ਿਆਦਾ ਵਧ ਰਹੇ ਹਨ। ਕਦੇ-ਕਦੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਚੀਜ਼ਾਂ ਦੇ ਭਾਅ ਬੇਲਗਾਮ ਹੀ ਹੋ ਗਏ ਹਨ ਅਤੇ ਸਰਕਾਰ ਨਾਂਅ ਦੀ ਕੋਈ ਚੀਜ਼ ਹੀ ਨਾ ਹੋਵੇ। ਬੇਲਗਾਮ ਹੋਈਆਂ ਕੀਮਤਾਂ ਦੀ ਪੀੜ ਘਟਾਉਣ ਲਈ ਵਪਾਰੀ ਲੋਕ ਕੋਰੋਨਾ ਦਾ ਬਹਾਨਾ ਬਣਾ ਕੇ ਗੱਲ ਟਾਲ ਦਿੰਦੇ ਹਨ। ਸਰਦੇ ਪੁੱਜਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੰਜਮ ਨਾਲ ਹੀ ਚੀਜ਼ਾਂ ਦੀ ਵਰਤੋਂ ਕਰਨ ਤਾਂ ਜੋ ਮਹਿੰਗਾਈ ਨੂੰ ਕਾਬੂ ਕਰਨ ਵਿਚ ਸਹਾਈ ਹੋ ਸਕੇ।

-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਸਾਵਧਾਨੀ ਜ਼ਰੂਰੀ

ਸਰਦ ਰੁੱਤ ਸ਼ੁਰੂ ਹੋ ਗਈ ਹੈ। ਇਸ ਲਈ ਅੱਜਕਲ੍ਹ ਸਾਡੇ ਵਿਚੋਂ ਬਹੁਤ ਸਾਰੇ ਲੋਕ ਗਰਮ ਪਾਣੀ ਨਾਲ ਨਹਾਉਣ ਲੱਗ ਪਏ ਹਨ ਅਤੇ ਪਾਣੀ ਨੂੰ ਗਰਮ ਕਰਨ ਲਈ ਜ਼ਿਆਦਾਤਰ ਗੈਸ ਗੀਜ਼ਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਹਰ ਘਰ ਵਿਚ ਆਮ ਜਿਹੀ ਗੱਲ ਹੈ ਪਰ ਗੈਸ ਗੀਜ਼ਰ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਨਹੀਂ ਤਾਂ ਸਾਡੀ ਜਾਨ ਵੀ ਜਾ ਸਕਦੀ ਹੈ। ਗੈਸ ਗੀਜ਼ਰ ਨਿੱਤ ਦਿਨ ਮੌਤ ਦਾ ਕਾਰਨ ਬਣ ਰਹੇ ਹਨ। ਕਾਰਨ ਸਪੱਸ਼ਟ ਹੈ ਕਿ ਬੰਦ ਬਾਥਰੂਮ 'ਚ ਗੈਸ ਲੀਕ ਹੋਣ ਕਾਰਨ ਆਕਸੀਜਨ ਦੀ ਕਮੀ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿਚ ਲੋਕ ਬੇਹੋਸ਼ ਹੋ ਜਾਂਦੇ ਹਨ ਤੇ ਮਰ ਵੀ ਜਾਂਦੇ ਹਨ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਗੈਸ ਗੀਜ਼ਰ ਅਤੇ ਸਿਲੰਡਰ ਦੀ ਫਿਟਿੰਗ ਬਾਥਰੂਮ ਤੋਂ ਬਾਹਰ ਕਰਵਾਉਣ ਅਤੇ ਜਦੋਂ ਤੱਕ ਪਾਣੀ ਦੀ ਬਾਲਟੀ ਪੂਰੀ ਤਰ੍ਹਾਂ ਭਰ ਨਾ ਜਾਵੇ ਉਦੋਂ ਤੱਕ ਨਹਾਉਣ ਲਈ ਬਾਥਰੂਮ ਵਿਚ ਨਾ ਜਾਣ।
ਇਸ ਤੋਂ ਇਲਾਵਾ ਇਕ ਹੋਰ ਵਿਸ਼ੇਸ਼ ਸਾਵਧਾਨੀ ਉਹ ਹੈ ਜਦੋਂ ਛੋਟੇ ਬੱਚੇ ਨਹਾਉਣ ਲਈ ਅੰਦਰ ਜਾਣ ਤਾਂ ਬਾਥਰੂਮ ਦੀ ਕੁੰਡੀ ਨਾ ਲਗਾਈ ਜਾਵੇ। ਇਸ ਨਾਲ ਹੰਗਾਮੀ ਹਾਲਤ ਨਾਲ ਜਲਦੀ ਨਜਿੱਠਿਆ ਜਾ ਸਕੇਗਾ। ਗ਼ੈਸ ਸਿਲੰਡਰ ਅਤੇ ਗੀਜ਼ਰ ਦੀ ਸਮੇਂ-ਸਮੇਂ 'ਤੇ ਜਾਂਚ ਕਰਵਾਉਂਦੇ ਰਹੋ।
ਜਦੋਂ ਗੈਸ ਗੀਜ਼ਰ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਗੈਸ ਸਿਲੰਡਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਗੀਜ਼ਰ ਦੀ ਸਰਵਿਸ ਹਰ ਸਾਲ ਲਾਜ਼ਮੀ ਕਰਵਾਓ। ਇਸ ਸਭ ਨੂੰ ਨਜ਼ਰਅੰਦਾਜ਼ ਕਰਨਾ ਸਾਨੂੰ ਸਭ ਲਈ ਮਹਿੰਗਾ ਪੈ ਸਕਦਾ ਹੈ। ਇਸ ਲਈ, ਸਮੇਂ ਸਿਰ ਸੁਚੇਤ ਰਹੋ ਅਤੇ ਆਪਣੀ ਜਾਨ ਦੀ ਖੁੱਦ ਰੱਖਿਆ ਕਰੋ।

-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)

20-11-2023

 ਮੁਫ਼ਤ ਦੇ ਲਾਲਚ
ਪੰਜ ਸੂਬਿਆਂ ਦੀਆਂ ਚੋਣਾਂ ਹੋ ਰਹੀਆਂ ਹਨ ਤੇ ਅੱਗੇ ਲੋਕ ਸਭਾ ਚੋਣਾਂ ਵੀ ਜਲਦੀ ਆ ਰਹੀਆਂ ਹਨ। ਹਰ ਇਕ ਪਾਰਟੀ ਇਹ ਚੋਣਾਂ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਜਿਸ ਵਿਚ ਉਹ ਲੋਕਾਂ ਨੂੰ ਮੁਫ਼ਤ ਦੇ ਲਾਲਚ ਵਿਚ ਫਸਾ ਕੇ ਸੱਤਾ ਹਾਸਿਲ ਕਰਨਾ ਚਾਹੁੰਦੀਆਂ ਹਨ। ਇਹ ਮੁਫ਼ਤ ਸਕੀਮਾਂ ਸਾਨੂੰ ਆਲਸੀ, ਨਿਕੰਮੇ ਬਣਾਉਂਦੀਆਂ ਹਨ। ਮੁਫ਼ਤ ਦੀ ਲਾਲਸਾ ਵਾਲੇ ਲੋਕ ਭਿਖਾਰੀ ਤਾਂ ਬਣ ਸਕਦੇ ਹਨ। ਰਾਜੇ ਨਹੀਂ। ਇਸ ਮੁਫ਼ਤ ਖੋਰੀ ਕਾਰਨ ਸਾਡੇ ਲੋਕ ਹੱਡ ਭੰਨਵੀਂ ਮਿਹਨਤ ਕਰਨੋਂ ਹਟ ਗਏ ਹਨ। ਉਹ ਆਪਣੇ ਆਪ ਨੂੰ ਨਿਕੰਮੇ ਬਣਾ ਰਹੇ ਹਨ। ਲੀਡਰ ਇਸ ਲਈ ਖ਼ੁਸ਼ ਹਨ ਕਿ ਲੋਕ ਸਾਡੇ ਵਿਰੁੱਧ ਆਵਾਜ਼ ਨਹੀਂ ਉਠਾ ਰਹੇ। ਉਹ ਰੁਜ਼ਗਾਰ ਨਹੀਂ ਮੰਗਦੇ, ਸਾਨੂੰ ਖਾਂਦਿਆਂ ਨੂੰ ਨਹੀਂ ਰੋਕਦੇ। ਸੋ, ਲੋਕਾਂ ਨੂੰ ਮੁਫ਼ਤਖ਼ੋਰੀ ਛੱਡ ਰੁਜ਼ਗਾਰ ਦੀ ਮੰਗ ਕਰਨੀ ਚਾਹੀਦੀ ਹੈ, ਤਾਂ ਕਿ ਉਹ ਕਿਸੇ ਦੇ ਗੁਲਾਮ ਨਹੀਂ ਅਣਖ਼ ਨਾਲ ਜਿਉਂ ਸਕਣ। ਸੋ, ਉਨਾ ਚਿਰ ਅਸੀਂ ਗੁਲਾਮ ਹੀ ਰਹਾਂਗੇ, ਜਿੰਨਾ ਚਿਰ ਅਸੀਂ ਮੁਫ਼ਤਖੋਰੀ ਨਹੀਂ ਛੱਡਦੇ।


-ਜਸਕਰਨ ਲੰਡੇ
ਪਿੰਡ ਤੇ ਡਾਕ. ਲੰਡੇ, (ਮੋਗਾ)


ਮੰਦਭਾਗੀ ਘਟਨਾ
ਪਿਛਲੇ ਦਿਨੀਂ ਸਹਾਇਕ ਪ੍ਰੋਫ਼ੈਸਰ ਬਲਵਿੰਦਰ ਕੌਰ ਵਲੋਂ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ. ਇਸ ਦਾ ਕਾਰਨ ਕੋਈ ਵੀ ਹੋਵੇ ਬਹੁਤ ਦੁੱਖਦਾਈ ਘਟਨਾ ਹੈ. ਜਿਸ ਪਰਿਵਾਰ ਦੀ ਨੌਜਵਾਨ ਬੇਟੀ ਅਤੇ ਵਹੁਟੀ ਚਲੀ ਗਈ ਹੈ। ਉਨ੍ਹਾਂ ਪਰਿਵਾਰਾਂ ਲਈ ਬਹੁਤ ਦੁੱਖਦਾਈ ਗੱਲ ਹੈ. ਇਸ ਦੁੱਖ ਦੀ ਘੜੀ ਵਿਚ ਸਾਰੀਆਂ ਸਿਆਸੀ ਪਾਰਟੀਆਂ ਦਾ ਫਰਜ਼ ਬਣਦਾ ਹੈ ਕਿ ਪਰਿਵਾਰ ਦਾ ਗਿਆ ਮੈਂਬਰ ਤਾਂ ਵਾਪਸ ਨਹੀਂ ਲਿਆ ਸਕਦੇ। ਪਰਿਵਾਰ ਵਲੋਂ ਜੋ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਵਿਚ ਮਦਦ ਕਰਨੀ ਚਾਹੀਦੀ ਹੈ। ਦੋਸ਼ੀ ਚਾਹੇ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ। ਕਿੰਨਾ ਵੀ ਵੱਡਾ ਅਹੁਦਾ ਕਿਉਂ ਨਾ ਹੋਵੇ। ਉਸ ਭੈਣ ਦੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਦਿਵਾਇਆ ਜਾਵੇ। ਕਈ ਵਾਰ ਸਿਆਸੀ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਤੁਰਦੀਆਂ ਬਣਦੀਆਂ ਹਨ। ਇਸ ਦੁੱਖਦਾਈ ਮੌਤ 'ਤੇ ਸਿਆਸਤ ਨਾ ਕੀਤੀ ਜਾਵੇ। ਪਰ ਇਸ ਦੁੱਖ ਦੀ ਘੜੀ ਵਿਚ ਸਾਡੀ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਬੇਨਤੀ ਹੈ ਕਿ ਪਹਿਲੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। ਫਿਰ ਪਤਾ ਲੱਗੇ ਇਸ ਭੈਣ ਦੇ ਪਰਿਵਾਰ ਨਾਲ ਤੁਹਾਡੀ ਸਿਆਸੀ ਪਾਰਟੀਆਂ ਦੀ ਕਿੰਨੀ ਹਮਦਰਦੀ ਹੈ। ਸਾਡੀ ਮੌਜੂਦਾ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਮੰਦਭਾਗੀ ਘਟਨਾ ਦੀ ਪੂਰੀ ਜਾਂਚ ਕਰ ਕੇ ਜੋ ਵੀ ਦੋਸ਼ੀ ਹੈ, ਜਿਸ ਵਜ੍ਹਾ ਕਰਕੇ ਇਸ ਭੈਣ ਨੂੰ ਮਰਨ ਲਈ ਮਜਬੂਰ ਹੋਣਾ ਪਿਆ ਹੈ, ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਫਿਰ ਤੋਂ ਹੋਰ ਕੋਈ ਅਜਿਹੀ ਮੰਦਭਾਗੀ ਘਟਨਾ ਨਾ ਵਾਪਰ ਸਕੇ।


-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।


ਪੰਜਾਬ ਤੇਰਾ ਕੌਣ ਬੇਲੀ?
ਜਦੋਂ ਅਸੀਂ ਪੰਜਾਬ ਉੱਤੇ ਆਜ਼ਾਦੀ ਤੋਂ ਬਾਅਦ ਰਾਜ ਕਰਨ ਵਾਲੀਆਂ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ ਬਾਰੇ ਸੋਚਦੇ ਹਾਂ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਅਤੇ ਇਸ ਤੋਂ ਵੱਧ ਨਿਰਾਸ਼ਾ ਇਹ ਸੋਚ ਕੇ ਹੁੰਦੀ ਹੈ ਕਿ ਹੁਣ ਅੱਗੇ ਕੀ ਹੋਵੇਗਾ? ਅਸਲ ਵਿਚ ਪੰਜਾਬ ਜਿੰਨਾ ਚਿਰ ਖ਼ੁਦ ਆਪਣੇ ਉੱਪਰ ਰਾਜ ਨਹੀਂ ਕਰਦਾ ਉਨੀ ਦੇਰ ਪੰਜਾਬ ਦਾ ਭਲਾ ਨਹੀਂ ਹੋ ਸਕਣਾ। ਪੰਜਾਬ ਨੂੰ ਰਿਮੋਟ ਨਾਲ ਕੰਟਰੋਲ ਕਰਨ ਵਾਲੀਆਂ ਧਿਰਾਂ ਬੀਜੇਪੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚੋਂ ਕੋਈ ਵੀ ਅਸਲ ਵਿਚ ਪੰਜਾਬ ਦਰਦੀ ਨਹੀਂ ਹਨ। ਇਸੇ ਕਾਰਨ ਪੰਜਾਬ ਦੇ ਅਸਲੀ ਮੁੱਦੇ ਠੰਢੇ ਬਸਤੇ ਵਿਚ ਪਏ ਹੋਏ ਹਨ ਅਤੇ ਗੱਲੀਂ ਬਾਤੀਂ ਕੋਈ ਇਸ ਨੂੰ ਕੈਲੀਫੋਰਨੀਆ ਅਤੇ ਕੋਈ ਰੰਗਲਾ ਪੰਜਾਬ ਬਣਾਉਣ ਦਾ ਝੂਠਾ ਜਿਹਾ ਲਾਰਾ ਲਾ ਕੇ ਇਥੋਂ ਦੇ ਬਸ਼ਿੰਦਿਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕਰਦਾ ਹੈ। ਇਥੋਂ ਦੇ ਲੋਕ ਅਜੇ ਤੱਕ ਇਕ ਨਾਇਕ ਦੀ ਤਲਾਸ਼ ਵਿਚ ਹਨ ਅਤੇ ਉਹ ਨਾਇਕ ਕਿਸ ਤਰ੍ਹਾਂ ਦਾ ਹੋਵੇ, ਇਹ ਫ਼ੈਸਲਾ ਵੀ ਨਹੀਂ ਕਰ ਪਾ ਰਹੇ, ਇਹੋ ਇਥੋਂ ਦਾ ਸੰਤਾਪ ਵੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗੇ ਪ੍ਰਬੰਧ ਦਾ ਸੁਪਨਾ ਵੀ ਇਸੇ ਦਰਦ ਵਿਚੋਂ ਉਪਜਦਾ ਰਹਿੰਦਾ ਹੈ ਜੋ ਕਿਸੇ ਮਿਰਗ ਤ੍ਰਿਸ਼ਨਾ ਤੋਂ ਘੱਟ ਨਹੀਂ ਹੈ। ਸੰਨ 1849 ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਹੋਏ ਵਿਤਕਰਿਆਂ ਦੀ ਦਾਸਤਾਨ ਬੜੀ ਲੰਮੀ ਅਤੇ ਦੁੱਖਦਾਇਕ ਹੈ ਜੋ ਇਸ ਲਿਖਤ ਵਿਚ ਪੂਰੀ ਨਹੀਂ ਹੋ ਸਕਦੀ। ਇਸ ਪਵਿੱਤਰ ਅਤੇ ਜਰਖੇਜ਼ ਧਰਤੀ ਦੇ ਰਿਸਦੇ ਜ਼ਖ਼ਮਾਂ ਨੂੰ ਬਿਆਨ ਕਰਨ ਲਈ ਕਾਫੀ ਸਮੇਂ ਅਤੇ ਹਿੰਮਤ ਦੀ ਲੋੜ ਹੈ। ਮੁੱਕਦੀ ਗੱਲ ਕਿ ਇਸ ਵਕਤ ਪੰਜਾਬ ਦੀ ਹਾਲਤ ਉਸ ਬੇਵੱਸ ਅਤੇ ਲਾਚਾਰ ਵਿਅਕਤੀ ਵਰਗੀ ਹੈ ਜੋ ਰੋਂਦਾ ਹੈ ਤਾਂ ਹੰਝੂ ਉਸ ਦੀਆਂ ਅੱਖਾਂ ਵਿਚੋਂ ਨਹੀਂ ਡਿਗਦੇ ਉਸ ਦੇ ਦਿਲ ਵਿਚੋਂ ਖ਼ੂਨ ਦੇ ਕਤਰੇ ਅੰਦਰੋਂ ਅੰਦਰ ਡਿਗ ਰਹੇ ਹੁੰਦੇ ਹਨ।


-ਬਲਜੀਤ ਪਾਲ ਸਿੰਘ

16-11-2023

 ਆਮ ਲੋਕਾਂ ਦੀ ਸੁਰੱਖਿਆ ਦਾ ਸਵਾਲ

ਵਧ ਰਹੀਆਂ ਅਪਰਾਧਿਕ ਸਰਗਰਮੀਆਂ ਦਾ ਕੀ ਸਰਕਾਰ ਕੋਲ ਕੋਈ ਹੱਲ ਨਹੀਂ ਹੈ? ਹਰ ਰੋਜ਼ ਪਤਾ ਨਹੀਂ ਕਿੰਨੀਆਂ ਖ਼ਬਰਾਂ ਮਾਰਨ-ਵੱਢਣ ਦੀਆਂ ਸੁਣਨ ਨੂੰ ਮਿਲ ਰਹੀਆਂ ਹਨ, ਬਹੁਤ ਹੀ ਘਾਤਕ ਹਨ। ਕੀ ਘਰਾਂ ਵਿਚ ਵੀ ਕੋਈ ਸੁਰੱਖਿਅਤ ਨਹੀਂ ਹੈ? ਸੜਕਾਂ 'ਤੇ ਸ਼ਰ੍ਹੇਆਮ ਕਤਲ ਕੀਤੇ ਜਾ ਰੇਹ ਹਨ। ਘਰਾਂ ਵਿਚ ਵੀ ਸ਼ਰ੍ਹੇਆਮ ਵੱਢ-ਟੁੱਕ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਸਿਰਫ਼ ਚੋਰੀਆਂ ਹੀ ਹੁੰਦੀਆਂ ਹਨ, ਹੁਣ ਤਾਂ ਬੰਦਿਆਂ ਨੂੰ ਵੀ ਜਾਨਵਰਾਂ ਵਾਂਗ ਮਾਰਿਆ ਜਾ ਰਿਹਾ ਹੈ। ਸਰਕਾਰ ਕੀ ਕਰ ਰਹੀ ਹੈ। ਪੰਜਾਬ ਦਾ ਮਾਹੌਲ ਦਿਨੋ-ਦਿਨ ਖਰਾਬ ਹੋ ਰਿਹਾ ਹੈ। ਸਰਕਾਰ ਲੋਕਾਂ ਦੀ ਸੁਰੱਖਿਆ ਲਈ ਬਣਾਈ ਜਾਂਦੀ ਹੈ। ਸਰਕਾਰ ਤਾਂ ਬਦਲਾਖੋਰੀ ਵਿਚ ਰੁੱਝੀ ਹੋਈ ਹੈ, ਲੋਕਾਂ ਦੀ ਸੁਰੱਖਿਆ ਕਿਥੇ ਹੈ, ਇਨਸਾਨਾਂ ਨੂੰ ਗਾਜਰ-ਮੂਲੀਆਂ ਵਾਂਗ ਵੱਢਿਆ ਜਾ ਰਿਹਾ ਹੈ। ਪੰਜਾਬ ਦਾ ਹਰ ਨਾਗਰਿਕ ਘਰਾਂ ਵਿਚ ਵੀ ਡਰ ਰਿਹਾ ਹੈ। ਪਤਾ ਨਹੀਂ ਕਦੋਂ ਕੋਈ ਮਾਰ ਜਾਵੇ। ਸਰਕਾਰ ਨੂੰ ਬੇਨਤੀ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਲੋਕਾਂ ਦੇ ਮਨਾਂ ਵਿਚੋਂ ਡਰ ਦੂਰ ਹੋਵੇ ਤੇ ਪੰਜਾਬ ਛੱਡਣ ਲਈ ਮਜਬੂਰ ਨਾ ਹੋਣ।

-ਦਵਿੰਦਰ ਕੌਰ ਖੁਸ਼ ਧਾਲੀਵਾਲ
ਖੋਜਕਰਤਾ।

ਡੇਂਗੂ ਦਾ ਕਹਿਰ

ਪਿਛਲੇ ਦਿਨਾਂ ਤੋਂ ਲਗਾਤਾਰ ਡੇਂਗੂ ਦੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਲੁਧਿਆਣਾ ਵਿਚ ਬੀਤੇ ਦਿਨ ਇਕੱਤੀ ਹੋਰ ਨਵੇਂ ਕੇਸ ਆਉਣ ਦੇ ਨਾਲ ਕੁੱਲ ਕੇਸਾਂ ਦੀ ਗਿਣਤੀ 717 ਹੋ ਗਈ ਹੈ, ਇਹ ਤਾਂ ਕੇਵਲ ਲੁਧਿਆਣੇ ਜ਼ਿਲੇ ਦੀ ਗਿਣਤੀ ਹੈ, ਪੰਜਾਬ ਦੇ ਦੂਜੇ ਸ਼ਹਿਰਾਂ ਅਤੇ ਪਿੰਡਾਂ ਵਿਚ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਡੇਂਗੂ ਦਾ ਰੋਗ ਏਡੀਜ਼ ਮੱਛਰ ਕਰ ਕੇ ਫੈਲਦਾ ਹੈ ਜੋ ਕਿ ਘਰਾਂ ਦੇ ਆਲੇ-ਦੁਆਲੇ ਖੜ੍ਹੇ ਪਾਣੀ ਵਿਚ ਹੀ ਜਨਮ ਲੈਂਦਾ ਹੈ ਅਤੇ ਵੱਧਦਾ-ਫੁੱਲਦਾ ਹੈ। ਡੇਂਗੂ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਨਹੀਂ ਖੜ੍ਹਨ ਦੇਣਾ ਚਾਹੀਦਾ। ਹਰ ਹਫ਼ਤੇ ਗਮਲਿਆਂ ਅਤੇ ਕੂਲਰਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ। ਡੇਂਗੂ ਦੇ ਸ਼ਿਕਾਰ ਹੋਣ 'ਤੇ ਨੇੜਲੇ ਸਿਹਤ ਕੇਂਦਰ ਤੋਂ ਹੀ ਸਲਾਹ ਲੈ ਕੇ ਦਵਾਈ ਲੈਣੀ ਚਾਹੀਦੀ ਹੈ। ਡੇਂਗੂ ਪ੍ਰਤੀ ਜਾਗਰੂਕ ਹੋ ਕੇ ਹੀ ਇਸ ਤੋਂ ਬਚਿਆ ਜਾ ਸਕਦਾ ਹੈ।

-ਰਜਵਿੰਦਰ ਪਾਲ ਸ਼ਰਮਾ

ਗਾਜ਼ਾ ਪੱਟੀ 'ਚ ਮਾਰੇ ਜਾ ਰਹੇ ਨਿਰਦੋਸ਼ ਬੱਚੇ

7 ਅਕਤੂਬਰ ਤੋਂ ਹੋ ਰਹੇ ਯੁੱਧ ਵਿਚ ਹਜ਼ਾਰਾਂ ਦੀ ਗਿਮਤੀ ਵਿਚ ਇਜ਼ਰਾਈਲ ਵਲੋਂ ਹਮਲੇ ਕਰ ਕੇ ਮਾਰੇ ਜਾ ਰਹੇ ਹਨ। ਬੱਚੇ ਔਰਤਾਂ ਅਤੇ ਨਿਰਦੋਸ਼ ਲੋਕਾਂ ਪ੍ਰਤੀ ਵਿਸ਼ਵ ਵਿਚ ਸਾਰੇ ਦੇਸ਼ਾਂ ਵਲੋਂ ਮੂਕ ਦਰਸ਼ਕ ਬਣ ਤਮਾਸ਼ਾ ਵੇਖਣਾ ਇਨਸਾਨੀਅਤ ਦੇ ਮੂੰਹ 'ਤੇ ਕਰਾਰੀ ਚਪੇੜ ਹੈ। ਲੋਕ-ਚਿੰਤਨ ਮੰਚ ਇਸ ਦੀ ਘੋਰ ਨਿੰਦਾ ਕਰਦਾ ਹੈ। ਅਮਰੀਕਾ ਅਤੇ ਨਾਟੋ ਦੇਸ਼ਾਂ ਦੀ ਚੌਧਰ ਇਸ ਵੇਲੇ ਸਿਖ਼ਰਾਂ 'ਤੇ ਹੈ, ਕੋਈ ਵੀ ਦੇਸ਼ ਇਸ ਅਨਿਆਂ ਬਾਰੇ ਮੂੰਹ ਨਹੀਂ ਖੋਲ੍ਹ ਰਿਹਾ। ਯੂਨਾਇਟਿਡ ਨੇਸ਼ਨ ਵੀ ਇਸ ਨੂੰ ਅੱਤਵਾਦ ਵਿਰੋਧੀ ਕਾਰਵਾਈ ਕਹਿ ਕੇ ਸ਼ਹਿ ਦੇ ਰਹੀ ਹੈ। ਸਕੂਲਾਂ ਅਤੇ ਹਸਪਤਾਲਾਂ ਵਿਚ ਅੱਤਵਾਦ ਦੇ ਬਹਾਲੇ ਫਿਲਸਤੀਨੀ ਨਸਲ-ਕੁਸ਼ੀ ਕੀਤੀ ਜਾ ਰਹੀ ਹੈ। ਅੱਤਵਾਦ ਦੇ ਨਾਲ-ਨਾਲ ਜਿਹੜੇ ਨਿਰਦੋਸ਼, ਔਰਤਾਂ, ਬੱਚੇ ਮਾਰੇ ਜਾ ਰਹੇ ਹਨਉਨ੍ਹਾਂ ਦੀ ਮੌਤ ਲਈ ਇਜ਼ਰਾਈਲ ਅਤੇ ਸਹਿਯੋਗੀ ਦੇਸ਼ਾਂ ਨੂੰ ਦੋਸ਼ੀ ਮੰਨ ਕੇ ਯੂਨਾਈਟਿਡ ਨੇਸ਼ਨਜ਼ ਵਲੋਂ ਕਾਰਵਾਈ ਕਰਨੀ ਚਾਹੀਦੀ ਹੈ। ਕਿ ਕੀ ਕੋਈ ਤਾਕਤਵਰ ਮੁਲਕ ਕਮਜ਼ੋਰ ਮੁਲਕਾਂ 'ਤੇ ਇੰਜ ਜ਼ੁਲਮ ਢਾਹੁਣ ਦਾ ਹੱਕ ਰੱਖਦਾ ਹੈ? ਮੰਚ ਵਲੋਂ ਦੁਨੀਆ ਦੇ ਇਨਸਾਫ਼ ਪਸੰਦ ਦੇਸ਼ਾਂ ਨੂੰ ਅਪੀਲ ਹੈ ਕਿ ਇਸ ਜ਼ੁਲਮ ਨੂੰ ਤੁਰੰਤ ਰੋਕਿਆ ਜਾਵੇ।

-ਜਗਤਾਰ ਸਿੰਘ
ਪ੍ਰਧਾਨ, ਲੋਕ ਚਿੰਤਨ ਮੰਚ, ਪੰਜਾਬ, ਸੰਗਰੂਰ।

ਕਾਲਜ ਦੀ ਵਧੀਕੀ

ਮੇਰੀ ਬੇਟੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਬੁੱਲੋਵਾਲ ਸੌਖੜੀ ਸਾਲ 2022-23 ਅਧੀਨ ਐਂਟਰੇਸ ਟੈਸਟ ਪਾਸ ਕਰਨ ਉਪਰਾਂਤ ਦਾਖ਼ਲਾ ਮਿਲਿਆ ਸੀ ਪਰ ਬੜੇ ਅਫ਼ਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਇਕ ਸਾਲ ਦੀ ਪੜ੍ਹਾਈ ਕਰਨ ਉਪਰੰਤ ਓ.ਸੀ.ਪੀ./ਘੱਟ ਨੰਬਰ ਆਉਣ ਕਾਰਨ ਕਾਲਜ ਵਲੋਂ 'ਡਰਾਪ ਆਊਟ' ਕਰ ਦਿੱਤਾ ਗਿਆ। ਅਸੀਂ ਵਾਈਸ ਚਾਂਸਲਰ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਵੀ ਸਾਡੀ ਬੇਨਤੀ ਨਹੀਂ ਸੁਣੀ। ਇਹ ਵੀ ਦੱਸ ਦੇਣਾ ਕਿ ਇਸ ਤਰ੍ਹਾਂ ਦੇ ਬਹਾਨੇ ਬਣਾ ਕੇ 8-10 ਹੋਰ ਬੱਚਿਆਂ ਨੂੰ ਵੀ ਕੱਢ ਦਿੱਤਾ ਗਿਾ ਹੈ, ਜੋ ਕਿ ਸਰਾਸਰ ਗ਼ਲਤ ਹੈ। ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਉਹ ਇਸ ਬਾਬਤ ਜਾਂਚ ਕਰੇ ਅਤੇ ਸਾਨੂੰ ਇਨਸਾਫ਼ ਦਿਵਾਏ।

-ਲੇਖ ਰਾਜ
ਪਿੰਡ-ਮਝੌਟ, ਤਹਿ. ਬਲਾਚੌਰ, ਜ਼ਿਲਾ-ਸ.ਭ.ਸ. ਨਗਰ।

 

15-11-2023

 ਗ਼ੈਰ ਕਾਨੂੰਨੀ ਪ੍ਰਵਾਸ

ਬੀਤੇ ਦਿਨੀਂ 'ਅਜੀਤ ਅਖ਼ਬਾਰ' ਵਿ ਚਲੱਗੀ ਖ਼ਬਰ ਪੜ੍ਹੀ ਕਿ ਅਮਰੀਕਾ 'ਚ ਇਕ ਸਾਲ 'ਚ 97000 ਭਾਰਤੀ ਫੜੇ ਗਏ, ਜੋ ਗ਼ੈਰ-ਕਾਨੂੰਨੀ ਦਾਖਲ ਹੋਣ ਦੀ ਕੋਸ਼ਿਸ ਕਰ ਰਹੇ ਸਨ। ਗ਼ੈਰ ਕਾਨੂੰਨੀ ਟ੍ਰੈਵਲ ਏਜੰਟ ਭਾਰਤੀਆਂ ਕੋਲੋਂ ਮੋਟੀ ਰਕਮਾਂ ਲੈ ਮੈਕਸੀਕੋ ਦੇ ਬਾਰਡਰ ਰਾਹੀਂ ਪਾਰ ਕਰਵਾਉਂਦੇ ਹਨ ਤੇ ਇਹ ਕਿ ਅਮਰੀਕਾ ਵਿਚ ਝੂਠ ਬੋਲ ਰਾਜਨੀਤਕ ਸ਼ਰਨ ਲੈਂਦੇ ਹਨ। ਇਸ ਤਰ੍ਹਾਂ ਗ਼ੈਰ-ਕਾਨੂੰਨੀ, ਗ਼ੈਰ-ਕਾਨੂੰਨੀ ਵਸੀਲਿਆਂ ਨਾਲ ਜਾਂਦੇ ਸਮੇਂ ਭਾਰਤੀਆਂ ਦੀਆਂ ਮੌਤਾਂ ਵੀ ਹੋਈਆਂ ਹਨ।
ਮਾਲਟਾ ਕਾਂਡ ਕਿਸੇ ਤੋਂ ਛੁਪਿਆ ਨਹੀਂ। ਫਿਰ ਵੀ ਭਾਰਤੀਆਂ ਵਿਚ ਬਾਹਰ ਦੀ ਹੋੜ ਲੱਗ ਗਈ ਹੈ। ਹਰ ਜਵਾਨ ਮੁੰਡਾ ਵਿਦੇਸ਼ ਵਿਚ ਦੇਖੋ ਦੇਖੀ ਵਸਣਾ ਚਾਹੁੰਦਾ ਹੈ ਜਦੋਂ ਕਿ ਪ੍ਰਵਾਸੀ ਬਿਹਾਰ, ਉੱਤਰ ਪ੍ਰਦੇਸ਼ ਤੋਂ ਆ ਕੇ ਪੰਜਾਬ ਵਿਚ ਮਿਹਨਤ ਕਰ ਮੋਟੀ ਕਮਾਈ ਕਰ ਰਹੇ ਹਨ। ਜ਼ਮੀਨਾਂ ਦੇ ਮਾਲਕ ਵੀ ਆਪਣੇ ਮੁਲਕ ਵਿਚ ਮਿਹਨਤ ਨਹੀਂ ਕਰਦੇ, ਗੋਰਿਆਂ ਦੀ ਮਜ਼ਦੂਰੀ ਕਰ ਰਹੇ ਹਨ। ਜਿਸ ਮਾਂ-ਪਿਉ ਨੂੰ ਬੁਢਾਪੇ ਵਿਚ ਬੱਚਿਆਂ ਦੀ ਲੋੜ ਹੈ। ਇਕੱਲੇ-ਇਕੱਲੇ ਮਾਂ-ਪਿਉ ਰੁਲ ਰਹੇ ਹਨ। ਜੇ ਬਾਹਰ ਪ੍ਰਵਾਸ ਦਾ ਇਹ ਹਾਲ ਰਿਹਾ, ਪ੍ਰਵਾਸੀ ਹਰ ਖੇਤਰ ਵਿਚ ਪੰਜਾਬ ਵਿਚ ਕੰਮ ਕਰਨਗੇ। ਪ੍ਰਵਾਸੀਆਂ ਦਾ ਰਾਜ ਹੋਵੇਗਾ। ਸਰਕਾਰ ਨੂੰ ਟ੍ਰੈਵਲ ਏਜੰਟਾਂ ਤੇ ਸਖ਼ਤ ਕਾਨੂੰਨ ਬਣਾ ਕੇ ਸ਼ਿਕੰਜਾ ਕੱਸਣਾ ਚਾਹੀਦਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇ ਬਾਹਰ ਦਾ ਪ੍ਰਸਾਰ ਤੇ ਪੈਸਾ ਬਾਹਰ ਜਾਣ ਤੋਂ ਰੋਕਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

ਤਬਾਹੀ ਦਾ ਮੰਜ਼ਰ

ਅੱਜ ਦੁਨੀਆ ਭਰ ਦੇ ਬਹੁਤੇ ਦੇਸ਼ਾਂ ਦਾ ਗੁਆਂਢੀ ਦੇਸ਼ਾਂ ਨਾਲ ਕਿਸੇ ਨਾ ਕਿਸੇ ਮੁੱਦੇ ਕਾਰਨ ਆਪਸੀ ਟਕਰਾਅ ਚੱਲ ਰਿਹਾ ਹੈ।
ਕਈ ਦੇਸ਼ਾਂ ਦਾ ਟਕਰਾਅ ਬੰਬਾਰੀ ਤੱਕ ਪਹੁੰਚਿਆ ਹੋਇਆ ਹੈ ਜੋ ਤਬਾਹੀ ਦੇ ਮੰਜਰ ਨੂੰ ਜਨਮ ਦੇ ਰਿਹਾ ਹੈ। ਵੱਡੀਆਂ-ਵੱਡੀਆਂ ਇਮਾਰਤਾਂ ਢਹਿ-ਢੇਰੀ ਹੁੰਦੀਆਂ ਦਿਸ ਰਹੀਆਂ ਹਨ। ਆਮ ਜਨਤਾ ਜਿਸ ਦਾ ਕੋਈ ਕਸੂਰ ਨਹੀਂ ਹੈ। ਮਰ ਰਹੀ ਹੈ।
ਆਖਿਰ ਅਜਿਹੀ ਮਾਰਧਾੜ ਕੱਦ ਤੱਕ ਚੱਲਦੀ ਰਹੇਗੀ? ਮਨੁੱਖਤਾ ਦੇ ਖ਼ੂਨ ਦੀ ਹੋਲੀ ਕਦ ਤੱਕ ਖੇਡੀ ਜਾਂਦੀ ਰਹੇਗੀ? ਹਰ ਸਮੱਸਿਆ ਦਾ ਹੱਲ ਗੱਲਬਾਤ ਦੀ ਮੇਜ਼ 'ਤੇ ਬੈਠ ਕੇ ਕੱਢਿਆ ਜਾ ਸਕਦਾ ਹੈ। ਸਭ ਕੁਝ ਗੁਆ ਕੇ ਹੋਸ਼ ਆਈ ਨੂੰ ਹੋਸ਼ ਨਹੀਂ ਕਿਹਾ ਜਾ ਸਕਦਾ।
ਇਕ ਪਾਸੇ ਤਾਂ ਦੁਨੀਆ ਕੁਦਰਤੀ ਆਫ਼ਤਾਂ ਦੀ ਮਾਰ ਝੱਲ ਰਹੀ ਹੈ। ਦੂਜੇ ਪਾਸੇ ਵੱਖ-ਵੱਖ ਦੇਸ਼ਾਂ 'ਚ ਜਾਰੀ ਯੁੱਧ ਵਿਸ਼ਵ ਸ਼ਾਂਤੀ ਲਈ ਖ਼ਤਰਾ ਵਧਾ ਰਹੇ ਹਨ। ਉਪਰੋਕਤ ਵਿਸ਼ੇ ਮੈਂ ਦੋ ਬਜ਼ੁਰਗਾਂ ਨਾਲ ਗੱਲ ਕਰ ਰਿਹਾ ਸੀ। ਉਹ ਕਹਿ ਰਹੇ ਸੀ ਕਿ ਪਹਿਲਾਂ ਹੀ ਦੋ ਵਿਸ਼ਵ ਯੁੱਧਾਂ ਨੇ ਦੁਨੀਆ ਦਾ ਵੱਡਾ ਨੁਕਸਾਨ ਕੀਤਾ ਹੈ। ਉਹ ਅੱਗੇ ਕਹਿ ਰਹੇ ਸੀ ਕਿ ਹੁਣ ਤੀਜੇ ਵਿਸ਼ਵ ਯੁੱਧ ਦੀ ਵੀ ਆਹਟ ਸੁਣਾਈ ਦੇਣ ਲੱਗੀ ਹੈ। ਰੱਬ ਭਲੀ ਕਰੇ।

-ਬੰਤ ਸਿੰਘ ਘੁਡਾਣੀ,
ਲੁਧਿਆਣਾ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX