ਤਾਜਾ ਖ਼ਬਰਾਂ


ਨੀਤਾ ਅੰਬਾਨੀ ਦੁਬਾਰਾ ਆਈ.ਓ.ਸੀ. ਮੈਂਬਰ ਵਜੋਂ ਚੁਣੀ ਗਈ
. . .  46 minutes ago
ਨਵੀਂ ਦਿੱਲੀ, 24 ਜੁਲਾਈ-ਇਸ ਹਫਤੇ ਦੇ ਅੰਤ ਵਿਚ ਪੈਰਿਸ 2024 ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਅੱਜ ਐਲਾਨ ਕੀਤਾ ਹੈ ਕਿ ਪ੍ਰਮੁੱਖ...
ਮੱਲਪੁਰ ਅੜਕਾਂ 'ਚ ਇਕੋ ਪਰਿਵਾਰ ਦੇ 3 ਜੀਆਂ ਵਲੋਂ ਖੁਦ/ਕੁਸ਼ੀ
. . .  26 minutes ago
ਨਵਾਂਸ਼ਹਿਰ/ ਮੱਲਪੁਰ ਅੜਕਾਂ, 24 ਜੁਲਾਈ (ਜਸਬੀਰ ਸਿੰਘ ਨੂਰਪੁਰ, ਮਨਜੀਤ ਸਿੰਘ ਜੱਬੋਵਾਲ)-ਪਿੰਡ ਮੱਲਪੁਰ ਅੜਕਾਂ ਵਿਖੇ ਘਰੇਲੂ ਕਲੇਸ਼ ਕਾਰਨ ਇਕ ਪਰਿਵਾਰ ਦੇ ਤਿੰਨ ਜੀਆਂ ਵਲੋਂ...
ਕਾਰ ਦੀ ਟੱਕਰ 'ਚ ਮੋਟਰਸਾਈਕਲ ਰੇਹੜੀ ਚਾਲਕ ਦੀ ਮੌਤ
. . .  about 1 hour ago
ਮਲੇਰਕੋਟਲਾ, 24 ਜੁਲਾਈ (ਪਰਮਜੀਤ ਸਿੰਘ ਕੁਠਾਲਾ)-ਅੱਜ ਦੇਰ ਸ਼ਾਮ ਸਥਾਨਕ ਧੂਰੀ ਰੋਡ ’ਤੇ ਇਕ ਤੇਜ਼ ਰਫਤਾਰ ਵਿਲੋਨਾ ਕਾਰ ਦੀ ਟੱਕਰ ਨੇ ਇਕ ਪਰਿਵਾਰ ਦੇ ਇਕਲੌਤੇ ਕਮਾਊ ਪੁੱਤ ਦੀ ਜਾਨ ਲੈ ਲਈ। ਪ੍ਰਾਪਤ ਜਾਣਕਾਰੀ...
ਮਹਾਰਾਸ਼ਟਰ : ਵਰਲੀ ਇਲਾਕੇ ਦੇ ਸਪਾ ਵਿਚ ਵਿਅਕਤੀ ਦਾ ਕਤਲ
. . .  about 2 hours ago
ਮੁੰਬਈ, (ਮਹਾਰਾਸ਼ਟਰ), 24 ਜੁਲਾਈ-ਮੁੰਬਈ ਦੇ ਵਰਲੀ ਇਲਾਕੇ ਵਿਚ ਅੱਜ ਇਕ ਸਪਾ ਵਿਚ ਇਕ ਵਿਅਕਤੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਵਰਲੀ ਪੁਲਿਸ ਅਤੇ ਮੁੰਬਈ ਕ੍ਰਾਈਮ ਬ੍ਰਾਂਚ ਮਾਮਲੇ...
50 ਗ੍ਰਾਮ ਨਸ਼ੀਲੇ ਪਦਾਰਥ ਤੇ 400 ਕੈਪਸੂਲਾਂ ਸਮੇਤ ਇਕ ਕਾਬੂ
. . .  about 2 hours ago
ਢਿਲਵਾਂ/ਨਡਾਲਾ, 24 ਜੁਲਾਈ (ਗੋਬਿੰਦ ਸੁਖੀਜ਼ਾ/ਰਘਬਿੰਦਰ ਸਿੰਘ, ਪਰਵੀਨ)-ਥਾਣਾ ਸੁਭਾਨਪੁਰ ਦੀ ਪੁਲਿਸ ਨੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਇਕ ਵਿਆਕਤੀ ਨੂੰ ਨਸ਼ੀਲੇ ਪਦਾਰਥਾਂ ਤੇ ਕੈਪਸੂਲਾਂ ਸਣੇ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਭਾਨਪੁਰ ਕੰਵਰਜੀਤ ਸਿੰਘ ਬਲ ਨੇ ਕਿਹਾ ਕਿ ਏ. ਐਸ. ਆਈ. ਲਖਵੀਰ ਸਿੰਘ ਚੌਕੀ ਇੰਚਾਰਜ...
ਬਟਾਲਾ : ਸੁਨਿਆਰੇ ਦੀ ਦੁਕਾਨ 'ਤੇ 2 ਵਿਅਕਤੀਆਂ ਨੇ ਚਲਾਈਆਂ ਗੋਲੀਆਂ
. . .  about 2 hours ago
ਬਟਾਲਾ, 24 ਜੁਲਾਈ (ਹਰਦੇਵ ਸਿੰਘ ਸੰਧੂ, ਰਾਕੇਸ਼ ਰੇਖੀ)-ਸਨਅਤੀ ਸ਼ਹਿਰ ਬਟਾਲਾ ਵਿਚ ਅੱਜ ਫਿਰ ਗੋਲੀ ਚੱਲਣ ਨਾਲ ਮਾਹੌਲ ਦਹਿਸ਼ਤ ਵਾਲਾ ਬਣ ਗਿਆ। ਬੀਤੇ ਕੱਲ੍ਹ ਵੀ ਸ਼ਹਿਰ ’ਚ 2 ਗੁੱਟਾਂ ਦੀ ਆਪਸੀ...
ਦਿੱਲੀ ਪੁਲਿਸ ਨੇ ਸਪਾਈਡਰਮੈਨ ਬਣ ਕੇ ਘੁੰਮਣ ਵਾਲਾ ਵਿਅਕਤੀ ਕੀਤਾ ਕਾਬੂ
. . .  about 3 hours ago
ਨਵੀਂ ਦਿੱਲੀ, 24 ਜੁਲਾਈ-ਸੋਸ਼ਲ ਮੀਡੀਆ 'ਤੇ ਦੁਆਰਕਾ ਦੀਆਂ ਸੜਕਾਂ 'ਤੇ ਇਕ ਕਾਰ ਦੇ ਬੋਨਟ 'ਤੇ ਸਪਾਈਡਰਮੈਨ ਬਣ ਕੇ ਇਕ ਵਿਅਕਤੀ ਨਾਲ ਦਿਖਾਈ ਦੇਣ ਦੀ ਸ਼ਿਕਾਇਤ ਮਿਲਣ 'ਤੇ ਦਿੱਲੀ ਟ੍ਰੈਫਿਕ ਪੁਲਿਸ ਨੇ ਕਾਰਵਾਈ ਕੀਤੀ ਤੇ ਕਾਬੂ ਕੀਤਾ। ਸਪਾਈਡਰਮੈਨ ਪਹਿਰਾਵੇ ਵਿਚ ਵਿਅਕਤੀ ਦੀ ਪਛਾਣ ਨਜਫਗੜ੍ਹ ਦੇ ਰਹਿਣ ਵਾਲੇ ਆਦਿਤਿਆ (20) ਵਜੋਂ ਹੋਈ ਹੈ। ਗੱਡੀ ਦੇ ਡਰਾਈਵਰ...
ਫਿਰੌਤੀਆਂ ਮੰਗਣ ਤੇ ਘਰਾਂ 'ਤੇ ਗੋਲੀਆਂ ਚਲਾਉਣ ਦੇ ਦੋਸ਼ 'ਚ ਇਕ ਕਾਬੂ
. . .  about 3 hours ago
ਜੰਡਿਆਲਾ ਗੁਰੂ, 24 ਜੁਲਾਈ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਪੁਲਿਸ ਵਲੋਂ ਫ਼ਿਰੌਤੀਆਂ ਮੰਗਣ ਅਤੇ ਘਰਾਂ ਉਤੇ ਗੋਲੀਆਂ ਚਲਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਇਕ ਦੋਸ਼ੀ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ...
ਪਠਾਨਕੋਟ : ਪੁਲਿਸ ਵਲੋਂ ਸ਼ੱਕੀ ਵਿਅਕਤੀ ਦਾ ਸਕੈੱਚ ਜਾਰੀ
. . .  about 4 hours ago
ਪਠਾਨਕੋਟ, 24 ਜੁਲਾਈ (ਸੰਧੂ)-ਜ਼ਿਲ੍ਹਾ ਪਠਾਨਕੋਟ ਅੰਦਰ ਲਗਾਤਾਰ ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਨੂੰ ਲੈ ਕੇ ਲਗਾਤਾਰ ਪੁਲਿਸ, ਫੌਜ ਤੇ ਸੁਰੱਖਿਆ ਏਜੰਸੀਆਂ ਵਲੋਂ ਸਰਚ ਅਭਿਆਨ...
ਰਾਜਪਾਲ ਪੰਜਾਬ ਦੇ ਕਾਫਿਲੇ ਦੀ ਗੱਡੀ ਹਾਦਸਾਗ੍ਰਸਤ, ਸੀ.ਆਰ.ਪੀ.ਐਫ. ਜਵਾਨ ਜ਼ਖ਼ਮੀ
. . .  about 3 hours ago
ਅਟਾਰੀ, (ਅੰਮ੍ਰਿਤਸਰ) 24 ਜੁਲਾਈ (ਰਾਜਿੰਦਰ ਸਿੰਘ, ਰੂਬੀ ਗੁਰਦੀਪ ਸਿੰਘ)-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ...
ਜੇਕਰ 9 ਤੱਕ ਪਰਚਾ ਰੱਦ ਨਾ ਹੋਇਆ ਤਾਂ ਮੁੱਖ ਮਾਰਗ ਉੱਪਰ ਕਰਾਂਗੇ ਚੱਕਾ ਜਾਮ- ਸ਼ੀਰਾ ਛੀਨੀਵਾਲ
. . .  about 4 hours ago
ਮਹਿਲ ਕਲਾਂ, 24 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ ਦੀ ਵਿਧਵਾ ਰਾਣੀ ਕੌਰ ਅਤੇ ਉਸ ਦੇ ਪੰਜ ਪਰਿਵਾਰਕ ਮੈਂਬਰਾਂ ਉਪਰ ਸਿਆਸੀ ਸ਼ਹਿ ਨਾਲ ਦਰਜ ਹੋਇਆ ਪਰਚਾ ਜੇਕਰ...
ਕਾਂਗਰਸ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਦੇ ਮਾਤਾ ਦਾ ਦਿਹਾਂਤ
. . .  about 5 hours ago
ਜਲੰਧਰ, 24 ਜੁਲਾਈ- ਸੈਂਟਰਲ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਦੇ ਮਾਤਾ ਕੌਸ਼ਲਿਆ ਦੇਵੀ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ 25 ਜੁਲਾਈ ਨੂੰ ਸਵੇਰੇ 10 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਰੋਪੜ ਜੇਲ੍ਹ ਵਿਚ ਸ਼ੱਕੀ ਹਾਲਤ ’ਚ ਹਵਾਲਾਤੀ ਦੀ ਮੌਤ
. . .  about 5 hours ago
ਰੂਪਨਗਰ, 24 ਜੁਲਾਈ (ਸਤਨਾਮ ਸਿੰਘ ਸੱਤੀ)- ਰੋਪੜ ਜੇਲ੍ਹ ਵਿਚ ਇਕ ਹਵਾਲਾਤੀ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਹੈ। ਮਿ੍ਰਤਕ ਹਵਾਲਾਤੀ ਚਰਨਜੀਤ ਸਿੰਘ ਐਨ.ਡੀ.ਪੀ.ਸੀ. ਤਹਿਤ 14 ਮਹੀਨੇ....
ਆਂਗਣਵਾੜੀ ਕੇਂਦਰਾਂ 'ਚ ਦਿੱਤਾ ਜਾ ਰਿਹਾ ਘਟੀਆ ਭੋਜਨ - ਸੁਖਪਾਲ ਸਿੰਘ ਖਹਿਰਾ
. . .  about 5 hours ago
ਚੰਡੀਗੜ੍ਹ, 24 ਜੁਲਾਈ-ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਭਾਰਤ ਦੇ ਮਹਿਲਾ ਤੇ ਬਾਲ ਭਲਾਈ ਮੰਤਰੀ ਸ੍ਰੀਮਤੀ ਅੰਨਪੁਰਨਾ ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿਚ ਉਨ੍ਹਾਂ ਆਂਗਣਵਾੜੀ ਕੇਂਦਰਾਂ ਵਿਚ ਬੱਚਿਆਂ ਨੂੰ ਦਿੱਤੇ ਜਾ ਰਹੇ ਘਟੀਆ ਭੋਜਨ ਤੇ ਇਸ ਦੇ ਬੱਚਿਆਂ ਤੇ ਗਰਭਵਤੀ...
ਜਸਬੀਰ ਨੂਰਪੁਰ ਦੇ ਜੀਜੇ ਸ਼ੇਰਗਿੱਲ ਨੂੰ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
. . .  about 6 hours ago
ਕਟਾਰੀਆਂ, 24 ਜੁਲਾਈ (ਪ੍ਰੇਮੀ ਸੰਧਵਾਂ)- ਅਜੀਤ ਉਪ-ਦਫ਼ਤਰ ਨਵਾਂਸ਼ਹਿਰ ਦੇ ਇੰਚਾਰਜ ਤੇ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਨੂਰਪੁਰ ਦੇ ਜੀਜੇ ਤੇ ਉਘੇ ਸਮਾਜ ਸੇਵੀ ਮਨਜੀਤ ਸਿੰਘ ਸ਼ੇਰਗਿੱਲ ਵਾਸੀ ਜਗਤਪੁਰ ਨੂੰ ਅੱਜ....
ਹਵਾਈ ਸੈਨਾ ਦੀਆਂ ਅਗਨੀਵੀਰਵਾਯੂ ਔਰਤਾਂ ਬਣਾਉਣਗੀਆਂ ਆਲ ਵੂਮੈਨ ਡਿ੍ਲ ਟੀਮ
. . .  about 6 hours ago
ਨਵੀਂ ਦਿੱਲੀ, 24 ਜੁਲਾਈ- ਹਵਾਈ ਸੈਨਾ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੀਆਂ 29 ਅਗਨੀਵੀਰਵਾਯੂ ਔਰਤਾਂ ਪਹਿਲੀ ਵਾਰ ਆਲ ਵੂਮੈਨ ਡ੍ਰਿਲ ਟੀਮ ਬਣਾਉਣ ਲਈ ਇਕੱਠੇ ਹੋਣਗੀਆਂ....
ਕਰਜ਼ੇ ਨੂੰ ਲੈ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਿਸਾਨ ਵਲੋਂ ਖੁਦਕੁਸ਼ੀ
. . .  about 6 hours ago
ਭਵਾਨੀਗੜ੍ਹ, 24 ਜੁਲਾਈ-ਪਿੰਡ ਫੰਮਣਵਾਲ ਵਿਖੇ ਇਕ ਕਿਸਾਨ ਵਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਪੀਣ ’ਤੇ ਇਲਾਜ ਦੌਰਾਨ ਉਸ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ...
ਗੁਰਮੁੱਖ ਸਿੰਘ ਘੁੱਲਾ ਬਲੇਰ ਭਾਜਪਾ ਦੇ ਕਿਸਾਨ ਮੋਰਚੇ ਦੇ ਸੂਬਾ ਸਕੱਤਰ ਨਿਯੁਕਤ
. . .  about 6 hours ago
ਖੇਮਕਰਨ, 24 ਜੁਲਾਈ (ਰਾਕੇਸ਼ ਕੁਮਾਰ ਬਿੱਲਾ)-ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਨੀਵਾਲ ਵਲੋਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਸੀਨੀਅਰ ਆਗੂ ਤੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਮੇਟੀ ਤਰਨਤਾਰਨ ਦੇ...
ਪੰਜ ਸਿੰਘ ਸਾਹਿਬਾਨ ਦੀ ਜਲਦ ਇਕੱਤਰਤਾ ਬੁਲਾ ਕੇ ਸਪੱਸ਼ਟੀਕਰਨ ਪੱਤਰਾਂ 'ਤੇ ਵਿਚਾਰ ਕੀਤਾ ਜਾਵੇਗਾ - ਜਥੇਦਾਰ ਗਿਆਨੀ ਰਘਬੀਰ ਸਿੰਘ
. . .  about 6 hours ago
ਅੰਮ੍ਰਿਤਸਰ, 24 ਜੁਲਾਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਜਥੇਦਾਰ ਨੂੰ ਸੌਂਪਿਆ ਸਪੱਸ਼ਟੀਕਰਨ ਪੱਤਰ
. . .  about 6 hours ago
ਅੰਮ੍ਰਿਤਸਰ, 24 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਵੀ ਅੱਜ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਕੀਤੇ ਆਦੇਸ਼ ਅਨੁਸਾਰ ਡੇਰਾ ਸਿਰਸਾ ਮੁਖੀ ਮਾਮਲੇ ਵਿਚ ਦਿੱਤੇ ਗਏ 90 ਲੱਖ ਰੁਪਏ ਦੇ ਇਸ਼ਤਿਹਾਰਾਂ...
ਅਸੀਂ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਲਈ ਸਰਕਾਰ ’ਤੇ ਪਾਵਾਂਗੇ ਦਬਾਅ- ਰਾਹੁਲ ਗਾਂਧੀ
. . .  about 6 hours ago
ਨਵੀਂ ਦਿੱਲੀ, 24 ਜੁਲਾਈ- ਕਿਸਾਨ ਨੇਤਾਵਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਾਡੇ ਮੈਨੀਫੈਸਟੋ ਵਿਚ ਅਸੀਂ ਕਾਨੂੰਨੀ ਗਾਰੰਟੀ ਦੇ ਨਾਲ ਐਮ.ਐਸ.ਪੀ. ਦਾ....
ਸਿੰਘ ਸਾਹਿਬ ਨੂੰ ਸਪੱਸ਼ਟੀਕਰਨ ਦੇਣ ਤੋਂ ਬਾਅਦ ਵਾਪਸ ਪਰਤੇ ਸ. ਸੁਖਬੀਰ ਸਿੰਘ ਬਾਦਲ
. . .  about 6 hours ago
ਅੰਮ੍ਰਿਤਸਰ, 24 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਸਪੱਸ਼ਟੀਕਰਨ ਦੇਣ ਤੋਂ ਬਾਅਦ...
ਕੇਂਦਰ ਦਾ ਬਜਟ ਸਮਾਜ ਦੇ ਹਰ ਵਰਗ ਦੇ ਹਿੱਤ 'ਚ ਹੈ - ਮਨੋਹਰ ਲਾਲ ਖੱਟਰ
. . .  about 7 hours ago
ਹਰਿਆਣਾ, 24 ਜੁਲਾਈ-ਬਜਟ ਬਾਰੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਵਲੋਂ ਕੱਲ੍ਹ 2024-25 ਦਾ ਬਜਟ ਪੇਸ਼ ਕੀਤਾ...
ਸ. ਸੁਖਬੀਰ ਸਿੰਘ ਬਾਦਲ ਪੁੱਜੇ ਸ੍ਰੀ ਅਕਾਲ ਤਖਤ ਸਾਹਿਬ
. . .  about 7 hours ago
ਅੰਮ੍ਰਿਤਸਰ, 24 ਜੁਲਾਈ-ਸ. ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ...
12 ਕਿਸਾਨ ਆਗੂਆਂ ਦੇ ਵਫ਼ਦ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
. . .  about 6 hours ago
ਨਵੀਂ ਦਿੱਲੀ, 24 ਜੁਲਾਈ- ਦੇਸ਼ ਭਰ ਤੋਂ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਅਗਵਾਈ ਹੇਠ 12 ਕਿਸਾਨ ਆਗੂਆਂ ਦਾ ਇਕ ਵਫ਼ਦ ਅੱਜ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ....
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਚੇਤ ਸੰਮਤ 555

ਦਰਬਾਰ ਸਾਹਿਬ

ਹੁਕਮਨਾਮਾ

ਹੁਕਮਨਾਮਾ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ 'ਸ਼ਾਹੀ ਫੁਰਮਾਨ' | ਸਿੱਖ ਧਰਮ ਵਿਚ ਉਕਤ ਸ਼ਬਦ ਦਾ ਅਰਥ ਹੈ 'ਦਿਨ ਭਰ ਲਈ ਸਿੱਖ ਦੀ ਅਗਵਾਈ ਕਰਨ ਵਾਲਾ ਗੁਰੂ ਦਾ ਹੁਕਮ' | ਹਰ ਰੋਜ਼ ਅੰਮਿ੍ਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰੰਤ ਜਿਸ ਅੰਗ ਤੋਂ ਵਾਕ ਲਿਆ ਜਾਂਦਾ ਹੈ, ਉਹ ਉਸ ਦਿਨ ਲਈ ਗੁਰੂ ਦਾ ਹੁਕਮ ਹੁੰਦਾ ਹੈ | ਇਹ ਰਵਾਇਤ ਸੰਨ 1604 ਈ: ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਦੇ ਪਹਿਲੇ ਦਿਨ ਤੋਂ ਚਲੀ ਆ ਰਹੀ ਹੈ | ਆਪ ਜੀ ਲਈ ਅਸੀਂ ਇਸ ਅੰਗ 'ਤੇ ਸਚਖੰਡ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਮਿ੍ਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਿਆ ਗਿਆ ਹੁਕਮਨਾਮਾ ਆਪ ਜੀ ਦੀ ਸੇਵਾ ਵਿਚ ਪੇਸ਼ ਕਰ ਰਹੇ ਹਾਂ |

 

ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ


Live Radio

  ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਨ ਲਈ ਆਪ ਜੀ ਨੂੰ
ਕੰਪਿਊਟਰ 'ਤੇ  'ਵਿੰਡੋਜ਼ ਮੀਡੀਆ ਪਲੇਅਰ'  ਇਨਸਟਾਲ ਕਰਨਾ ਪਵੇਗਾ |

 'ਵਿੰਡੋਜ਼ ਮੀਡੀਆ ਪਲੇਅਰ' (Windows Media Player) ਡਾਊਨ ਲੋਡ ਕਰਨ ਲਈ ਇਥੇ ਕਲਿੱਕ ਕਰੋ |

You have to install Windows Media Player to listen Live Kirtan

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

 

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX