ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ ਵਿਖੇ ਵਕੀਲਾਂ ਦੀ ਹੜਤਾਲ ਖ਼ਤਮ-ਪੰਜਵੇਂ ਦਿਨ ਅੱਜ ਸ਼ੁਰੂ ਹੋਇਆ ਕੰਮ ਕਾਜ
. . .  8 minutes ago
ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (ਰਣਜੀਤ ਸਿੰਘ ਢਿੱਲੋਂ)- ਵਕੀਲ ਅਤੇ ਪੁਲਿਸ ਵਿਵਾਦ ਕਾਰਨ 25 ਸਤੰਬਰ ਤੋਂ ਵਕੀਲਾਂ ਦੀ ਚੱਲ ਰਹੀ ਹੜਤਾਲ ਅੱਜ ਖ਼ਤਮ ਹੋ ਗਈ ਹੈ। ਚਾਰ ਦਿਨ ਦੀ ਹੜਤਾਲ ਮਗਰੋਂ ਅੱਜ ਪੰਜਵੇਂ ਦਿਨ ਆਮ...
ਕਿਸਾਨਾਂ ਦੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਖਹਿਰਾ ਨੂੰ ਕੀਤਾ ਗਿਆ ਗਿ੍ਫ਼ਤਾਰ- ਸੁਨੀਲ ਜਾਖੜ
. . .  11 minutes ago
ਚੰਡੀਗੜ੍ਹ, 29 ਸਤੰਬਰ- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੱਲ ਕਰਦਿਆਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਦਾ ਸਮਾਂ ਬਹੁਤ ਕੁਝ ਬੋਲਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਕਿਸਾਨ ਰੇਲ ਪਟੜੀਆਂ ’ਤੇ ਬੈਠੇ ਹਨ ਅਤੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਰਾਜਪਾਲ ਨੇ 50,000 ਕਰੋੜ ਰੁਪਏ....
ਪਾਕਿਸਤਾਨ: ਬਲੋਚਿਸਤਾਨ ਵਿਚ ਧਮਾਕੇ ਦੌਰਾਨ 7 ਲੋਕਾਂ ਦੀ ਮੌਤ: ਜੀਓ ਨਿਊਜ਼
. . .  5 minutes ago
ਇਸਲਾਮਾਬਾਦ, 29 ਸਤੰਬਰ- ਪਾਕਿਸਤਾਨ ਦੇ ਜੀਓ ਨਿਊਜ਼ ਦੀ ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ ਬਲੋਚਿਸਤਾਨ ਦੇ ਮਸਤੁੰਗ ’ਚ ਅੱਜ ਇਕ ਮਸਜਿਦ ਨੇੜੇ ਹੋਏ ਧਮਾਕੇ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ...
ਆਮ ਆਦਮੀ ਪਾਰਟੀ ਭਾਰਤ ਗਠਜੋੜ ਨੂੰ ਸਮਰਪਿਤ- ਅਰਵਿੰਦ ਕੇਜਰੀਵਾਲ
. . .  32 minutes ago
ਨਵੀਂ ਦਿੱਲੀ, 29 ਸਤੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੰਡੀਆ (ਭਾਰਤ) ਗਠਜੋੜ ਨੂੰ ਸਮਰਪਿਤ ਹੈ। ਆਮ ਆਦਮੀ ਪਾਰਟੀ ਕਿਸੇ ਵੀ ਹਾਲਤ ਵਿਚ ਭਾਰਤ ਗਠਜੋੜ ਤੋਂ ਵੱਖ ਨਹੀਂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਦੇ ਖ਼ਾਤਮੇ ਲਈ....
ਦਲ ਖ਼ਾਲਸਾ ਵਲੋਂ ਜਲਾਵਤਨ ਸਿੱਖ ਯੋਧਿਆਂ ਤੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ
. . .  39 minutes ago
ਅੰਮ੍ਰਿਤਸਰ, 29 ਸਤੰਬਰ (ਜਸਵੰਤ ਸਿੰਘ ਜੱਸ)- ਦਲ ਖ਼ਾਲਸਾ ਜਥੇਬੰਦੀ ਵਲੋਂ ਜਥੇਬੰਦੀ ਦੇ ਸਰਪ੍ਰਸਤ ਭਾਈ ਗਜਿੰਦਰ ਸਿੰਘ ਹਾਈ ਜੈਕਰ ਸਮੇਤ ਸਮੂਹ ਜਲਾਵਤਨ ਸਿੱਖ ਯੋਧਿਆਂ ਅਤੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਭਾਈ....
ਕਿਸਾਨਾਂ ਵਲੋਂ ਦੂਜੇ ਦਿਨ ਵੀ ਰੇਲਵੇ ਟਰੈਕ ਜਾਮ
. . .  42 minutes ago
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- 16 ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਤਿੰਨ ਦਿਨ ਦੇ ਰੇਲ ਰੋਕੋ ਮੋਰਚੇ ਦੇ ਸੱਦੇ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਵਲੋਂ ਜਥੇਬੰਦੀ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ....
ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਨਸ਼ਿਆਂ ਖ਼ਿਲਾਫ਼ ਵਿਸ਼ਾਲ ਧਰਨਾ
. . .  52 minutes ago
ਬਠਿੰਡਾ, 29 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਵਲੋਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਨਸ਼ਿਆਂ ਨੂੰ ਰੋਕਣ ’ਚ ਨਾਕਾਮ ਰਹੀ ਮਾਨ ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਨ ਲਈ ਪ੍ਰਧਾਨ ਰਾਜਾ ਵੜਿੰਗ, ਵਿਰੋਧੀ....
ਕਿਸਾਨਾਂ ਨੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਕੀਤਾ ਜਾਮ
. . .  54 minutes ago
ਲਾਲੜੂ, 29 ਸਤੰਬਰ (ਰਾਜਬੀਰ ਸਿੰਘ)- ਹੜ੍ਹਾਂ ਨਾਲ ਫ਼ਸਲਾਂ, ਖ਼ੇਤਾਂ ਅਤੇ ਮਕਾਨਾਂ ਸਮੇਤ ਹੋਰ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਲੋਕਾਂ ਦੇ ਸਹਿਯੋਗ ਨਾਲ ਅੱਜ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਨੂੰ ਪਿੰਡ ਸਰਸੀਣੀ ਨੇੜੇ ਜਾਮ ਕਰ ਦਿੱਤਾ। ਕੌਮੀ ਮਾਰਗ....
ਵਿਜੀਲੈਂਸ ਵਲੋਂ ਜ਼ਿਲ੍ਹਾ ਮੈਨੇਜਰ 7 ਹਜ਼ਾਰ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ
. . .  57 minutes ago
ਬਠਿੰਡਾ, 29 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ)- ਵਿਜੀਲੈਂਸ ਬਿਉਰੋ ਦੀ ਟੀਮ ਵਲੋਂ ਅੱਜ ਨਗਰ ਨਿਗਮ ਬਠਿੰਡਾ ਵਿਚ ਛਾਪਾ ਮਾਰ ਕੇ ਜ਼ਿਲ੍ਹਾ ਮੈਨੇਜਰ ਸੋਨੂੰ ਗੋਇਲ ਨੂੰ 7 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ....
ਆਂਗਣਵਾੜੀ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੀਤੀ ਨਾਅਰੇਬਾਜ਼ੀ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਰੋਹ ਵਿਚ ਆਏ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਤ੍ਰਿਸ਼ਨਜੀਤ ਕੌਰ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਸੱਦੇ...
ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ- ਤਰੁਣ ਚੁੱਘ
. . .  about 1 hour ago
ਨਵੀਂ ਦਿੱਲੀ, 29 ਸਤੰਬਰ- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ ਅਤੇ ਗੰਭੀਰ ਬਣੀ ਹੋਈ ਹੈ। ਟਾਰਗੇਟ ਕਿਲਿੰਗ ਸ਼ਰੇਆਮ ਹੋ ਰਹੀ ਹੈ। ਉਨ੍ਹਾਂ ਕਿਹਾ....
ਸੁਖਪਾਲ ਸਿੰਘ ਖਹਿਰਾ ਸਿਆਸੀ ਹਿਫ਼ਾਜ਼ਤ ਲਈ ਕਾਂਗਰਸ ਵਿਚ ਹੋਏ ਸ਼ਾਮਿਲ- ‘ਆਪ’ ਸੰਸਦ ਮੈਂਬਰ
. . .  39 minutes ago
ਨਵੀਂ ਦਿੱਲੀ, 29 ਸਤੰਬਰ- ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਗੁਪਤਾ ਨੇ ਕਾਂਗਰਸ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਵਲੋਂ ਨਸ਼ਿਆਂ ਦੇ ਇਕ ਮਾਮਲੇ ਵਿਚ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਕਿਹਾ ਕਿ ਸੁਖਪਾਲ ਸਿੰਘ ਖਹਿਰਾ....
ਤਾਮਿਲਨਾਡੂ: ਕਿਸਾਨ ਯੂਨੀਅਨ ਨੇ ਕਾਵੇਰੀ ਦਾ ਪਾਣੀ ਛੱਡਣ ਦੇ ਮੁੱਦੇ ’ਤੇ ਕੀਤਾ ਪ੍ਰਦਰਸ਼ਨ
. . .  about 2 hours ago
ਚੇੱਨਈ, 29 ਸਤੰਬਰ- ਤਾਮਿਲਨਾਡੂ ਦੇ ਤ੍ਰਿਚੀ ’ਚ ਕਿਸਾਨ ਯੂਨੀਅਨ ਨੇ ਕਾਵੇਰੀ ਨਦੀ ਦਾ ਪਾਣੀ ਛੱਡਣ ਦੇ ਮੁੱਦੇ ’ਤੇ ਕਾਵੇਰੀ ਦੇ ਪਾਣੀ ’ਚ ਖੜ੍ਹੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨ ਤਾਮਿਲਨਾਡੂ ਲਈ ਕਾਵੇਰੀ ਦਾ.....
ਪ੍ਰਧਾਨ ਮੰਤਰੀ ਵਲੋਂ ਏਸ਼ਿਆਈ ਖੇਡਾਂ ਦੌਰਾਨ ਨਿਸ਼ਾਨੇਬਾਜ਼ੀ ਚ ਚਾਂਦੀ ਦਾ ਤਗਮਾ ਜਿੱਤਣ 'ਤੇ ਮਹਿਲਾ ਟੀਮ ਨੂੰ ਵਧਾਈ
. . .  about 2 hours ago
ਨਵੀਂ ਦਿੱਲੀ, 29 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ "ਏਸ਼ਿਆਈ ਖੇਡਾਂ ਵਿਚ ਨਿਸ਼ਾਨੇਬਾਜ਼ੀ ਵਿਚ ਇਕ ਹੋਰ ਤਗਮਾ! ਦਿਵਿਆ ਥਾਡੀਗੋਲ, ਈਸ਼ਾ ਸਿੰਘ ਅਤੇ ਪਲਕ ਨੂੰ 10 ਮੀਟਰ ਏਅਰ ਪਿਸਟਲ ਮਹਿਲਾ ਟੀਮ...
ਕਰਨਾਟਕ:ਸਿੱਧਰਮਈਆ ਅਤੇ ਡੀ.ਕੇ. ਸ਼ਿਵਕੁਮਾਰ ਕਾਵੇਰੀ ਜਲ ਵੰਡ ਮੁੱਦੇ 'ਤੇ ਕਰਨਗੇ ਮੀਟਿੰਗ
. . .  about 3 hours ago
ਬੈਂਗਲੁਰੂ, 29 ਸਤੰਬਰ-ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ ਅਤੇ ਸਿੰਚਾਈ ਮੰਤਰੀ ਡੀ.ਕੇ. ਸ਼ਿਵਕੁਮਾਰ ਅੱਜ ਕਾਵੇਰੀ ਜਲ ਵੰਡ ਮੁੱਦੇ 'ਤੇ ਮੀਟਿੰਗ...
ਪ੍ਰਧਾਨ ਮੰਤਰੀ ਮੋਦੀ ਵਲੋਂ ਗਾਂਧੀ ਜਯੰਤੀ ਤੋਂ ਪਹਿਲਾਂ ਸਵੱਛਤਾ ਮੁਹਿੰਮ ਚਲਾਉਣ ਦਾ ਸੱਦਾ
. . .  about 3 hours ago
ਨਵੀਂ ਦਿੱਲੀ, 29 ਸਤੰਬਰ - ਦੇਸ਼ ਭਰ ਦੇ ਲੋਕਾਂ ਨੂੰ 1 ਅਕਤੂਬਰ ਨੂੰ ਸਵੇਰੇ 10 ਵਜੇ ਸ਼ੁਰੂ ਕੀਤੀ ਗਈ ਸਫ਼ਾਈ ਮੁਹਿੰਮ ਵਿਚ ਹਿੱਸਾ ਲੈਣ ਦਾ ਸੱਦਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ...
ਪੁਲਿਸ ਨੇ ਨਹੀਂ ਕਾਰਵਾਈ ਕਾਂਗਰਸ ਲੀਡਰਸ਼ਿਪ ਦੀ ਸੁਖਪਾਲ ਖਹਿਰਾ ਨਾਲ ਮੁਲਾਕਾਤ
. . .  about 2 hours ago
ਫ਼ਾਜ਼ਿਲਕਾ, 29 ਸਤੰਬਰ (ਪ੍ਰਦੀਪ ਕੁਮਾਰ )-ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਮੁਲਾਕਾਤ ਕਰਨ ਲਈ ਪੁੱਜੀ ਕਾਂਗਰਸ ਦੀ ਲੀਡਰ ਸ਼ਿਪ ਨੂੰ ਬਿਨਾਂ ਮੁਲਾਕਾਤ ਕੀਤੇ ਵਾਪਸ ਪਰਤਣਾ ਪਿਆ। ਫ਼ਾਜ਼ਿਲਕਾ ਪੁਲਿਸ ਨੇ ਕਾਂਗਰਸ ਦੀ ਲੀਡਰਸ਼ਿਪ ਨੂੰ ਸੁਖਪਾਲ ਖਹਿਰਾ...
ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਵੀ ਜਾਰੀ
. . .  about 4 hours ago
ਅੰਮ੍ਰਿਤਸਰ, 29 ਸਤੰਬਰ-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 'ਰੇਲ ਰੋਕੋ ਅੰਦੋਲਨ' ਅੱਜ ਵੀ ਜਾਰੀ ਰੱਖਿਆ। ਕਿਸਾਨਾਂ ਦੀਆਂ ਮੰਗਾਂ ਵਿਚ ਘੱਟੋ-ਘੱਟ ਸਮਰਥਨ ਮੁੱਲ ਲਈ ਕਮੇਟੀ, ਦਿੱਲੀ ਵਿਚ...
ਹਾਂਗਝੋਊ ਏਸ਼ੀਅਨ ਖੇਡਾਂ: 50 ਮੀਟਰ ਰਾਈਫਲ ਮੁਕਾਬਲੇ ਚ ਭਾਰਤ ਨੇ ਜਿੱਤਿਆ ਸੋਨ ਤਗਮਾ
. . .  about 4 hours ago
ਹਾਂਗਝੋਊ, 29 ਸਤੰਬਰ-ਐਸ਼ਵਰੀ ਪ੍ਰਤਾਪ ਸਿੰਘ ਤੋਮਰ, ਸਵਪਨਿਲ ਕੁਸਲੇ ਅਤੇ ਅਖਿਲ ਸ਼ਿਓਰਨ ਨੇ ਹਾਂਗਝੋਊ ਏਸ਼ੀਅਨ ਖੇਡਾਂ ਦੇ 50 ਮੀਟਰ ਰਾਈਫਲ 3ਪੀ.ਐਸ ਪੁਰਸ਼ ਟੀਮ ਮੁਕਾਬਲੇ ਵਿਚ ਸੋਨ ਤਗਮਾ...
ਕਰਨਾਟਕ:ਬੰਦ' ਦੇ ਸੱਦੇ ਕਾਰਨ ਮਾਂਡਿਆ 'ਚ ਸੁਰੱਖਿਆ ਪ੍ਰਬੰਧ ਸਖ਼ਤ
. . .  about 4 hours ago
ਮਾਂਡਿਆ, 29 ਸਤੰਬਰ-ਕਾਵੇਰੀ ਜਲ ਮੁੱਦੇ ਨੂੰ ਲੈ ਕੇ ਅੱਜ ਕਈ ਕੰਨੜ ਪੱਖੀ ਸੰਗਠਨਾਂ ਵਲੋਂ 'ਬੰਦ' ਦੇ ਸੱਦੇ ਕਾਰਨ ਕਰਨਾਟਕ ਦੇ ਮਾਂਡਿਆ 'ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ...
ਚੀਨੀ ਹੈਕਰਾਂ ਨੇ ਅਮਰੀਕੀ ਵਿਦੇਸ਼ ਵਿਭਾਗ ਦੀਆਂ 60,000 ਈਮੇਲਾਂ ਕੀਤੀਆਂ ਹੈਕ
. . .  1 minute ago
ਵਾਸ਼ਿੰਗਟਨ, ਡੀ.ਸੀ., 29 ਸਤੰਬਰ - ਇਕ ਸੈਨੇਟ ਸਟਾਫ ਦੇ ਹਵਾਲੇ ਨਾਲ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਚੀਨੀ ਹੈਕਰਾਂ ਨੇ ਕਈ ਅਮਰੀਕੀ ਸਰਕਾਰਾਂ 'ਤੇ ਸੇਧ ਲਗਾਈ ਹੈ ਅਤੇ ਇਸ ਸਾਲ ਮਈ ਵਿਚ ਵਿਦੇਸ਼ ਵਿਭਾਗ...
ਕਾਵੇਰੀ ਜਲ ਮੁੱਦੇ ਨੂੰ ਲੈ ਕੇ ਕੰਨੜ ਸਮਰਥਕ ਸੰਗਠਨਾਂ ਵਲੋਂ ਕਰਨਾਟਕ ਬੰਦ ਦਾ ਸੱਦਾ
. . .  about 5 hours ago
ਬੈਂਗਲੁਰੂ, 29 ਸਤੰਬਰ-ਕਾਵੇਰੀ ਜਲ ਮੁੱਦੇ ਨੂੰ ਲੈ ਕੇ ਕੰਨੜ ਸਮਰਥਕ ਸੰਗਠਨਾਂ ਨੇ ਕਰਨਾਟਕ ਬੰਦ ਦਾ ਸੱਦਾ ਦਿੱਤਾ...
ਕੈਨੇਡਾ ਅਜੇ ਵੀ ਭਾਰਤ ਨਾਲ ਨਜ਼ਦੀਕੀ ਸਬੰਧ ਬਣਾਉਣ ਲਈ ਵਚਨਬੱਧ-ਟਰੂਡੋ
. . .  about 5 hours ago
ਮਾਂਟਰੀਅਲ, 29 ਸਤੰਬਰ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ "ਭਰੋਸੇਯੋਗ ਦੋਸ਼ਾਂ" ਦੇ ਬਾਵਜੂਦ ਕੈਨੇਡਾ...
ਅਮਰੀਕਾ ਚ ਕੁਝ ਖਤਰਨਾਕ ਹੋ ਰਿਹਾ ਹੈ- ਬਾਈਡਨ
. . .  about 5 hours ago
ਵਾਸ਼ਿੰਗਟਨ ਡੀ.ਸੀ., 29 ਸਤੰਬਰ - ਆਪਣੇ ਪੂਰਵਵਰਤੀ ਡੋਨਾਲਡ ਟਰੰਪ ਦੀ ਵ੍ਹਾਈਟ ਹਾਊਸ 'ਚ ਸੰਭਾਵੀ ਵਾਪਸੀ ਬਾਰੇ ਨਵੀਆਂ ਚਿਤਾਵਨੀਆਂ ਜਾਰੀ ਕਰਦੇ ਹੋਏ, ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਦੇਸ਼ ਦੇ ਲੋਕਤੰਤਰ ਲਈ "ਸੰਭਾਵੀ ਖ਼ਤਰੇ" ਦਾ ਹਵਾਲਾ...
ਭਾਰਤ ਅਤੇ ਅਮਰੀਕਾ ਦੀਆਂ ਫ਼ੌਜਾਂ ਵਲੋਂ ਕੀਤਾ ਗਿਆ ਖੇਤਰੀ ਸਿਖਲਾਈ ਅਭਿਆਸ
. . .  about 5 hours ago
ਜੂਨੋ, 29 ਸਤੰਬਰ-ਅਲਾਸਕਾ ਵਿਚ ਭਾਰਤ ਅਤੇ ਅਮਰੀਕਾ ਵਿਚਕਾਰ ਸਾਬਕਾ ਯੁੱਧ ਅਭਿਆਨ ਦੇ ਹਿੱਸੇ ਵਜੋਂ, ਦੋਵਾਂ ਫ਼ੌਜਾਂ ਨੇ ਉੱਥੇ ਖੇਤਰੀ ਸਿਖਲਾਈ ਅਭਿਆਸ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਅੱਸੂ ਸੰਮਤ 555
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਕੈਲੰਡਰ

Calendar 2023

 

Calendar 2023 Calendar 2023
 Calendar 2023  

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX