ਤਾਜਾ ਖ਼ਬਰਾਂ


ਦਿੱਲੀ ਕੂਚ ਤੋਂ ਪਹਿਲਾਂ ਪੰਜਾਬ ਪੁਲਿਸ ਅਤੇ ਕਿਸਾਨ ਨੇਤਾਵਾਂ ਵਿਚ ਮੀਟਿੰਗ
. . .  1 day ago
ਸ਼ੰਭੂ (ਹਰਿਆਣਾ), 21 ਫਰਵਰੀ (ਦਮਨਜੀਤ ਸਿੰਘ)- ਦਿੱਲੀ ਕੂਚ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਕਿਸਾਨ ਨੇਤਾ ਜਗਦੀਸ਼ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੂੰ ਸ਼ੰਭੂ ਚੌਂਕੀ ਵਿਖੇ ਮੀਟਿੰਗ....
ਸੜਕ ਹਾਦਸੇ ਵਿਚ 10ਵੀਂ ਦਾ ਪੇਪਰ ਦੇ ਕੇ ਆ ਰਹੇ ਇਕ ਨੌਜਵਾਨ ਦੀ ਮੌਤ, ਦੂਸਰਾ ਗੰਭੀਰ ਜ਼ਖ਼ਮੀ
. . .  1 day ago
ਕਪੂਰਥਲਾ, 21 ਫਰਵਰੀ (ਅਮਨਜੋਤ ਸਿੰਘ ਵਾਲੀਆ)-ਫੱਤੂਢੀਂਗਾ ਰੋਡ 'ਤੇ ਪਿੰਡ ਖੀਰਾਂਵਾਲੀ ਨਜ਼ਦੀਕ ਮੋਟਰਸਾਈਕਲ ਦਾ ਸੰਤੁਲਨ ਵਿਗੜਣ ਕਾਰਨ ਸੜਕ 'ਤੇ ਡਿੱਗ ਕੇ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ...
ਉੱਤਰਾਖੰਡ : ਕਾਰ ਖੱਡ ਵਿਚ ਡਿੱਗਣ ਕਾਰਨ 6 ਲੋਕਾਂ ਦੀ ਮੌਤ
. . .  1 day ago
ਦੇਹਰਾਦੂਨ (ਉਤਰਾਖੰਡ), 21 ਫਰਵਰੀ - ਐੱਸ.ਡੀ.ਆਰ.ਐੱਫ. ਮੁਤਾਬਿਕ ਟਿਹਰੀ ਜ਼ਿਲੇ 'ਚ ਯਮੁਨਾ ਪੁਲ ਨੇੜੇ ਇਕ ਕਾਰ ਖੱਡ 'ਚ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਐੱਸ.ਡੀ.ਆਰ.ਐੱਫ. ਦੀ ਟੀਮ ਜ਼ਰੂਰੀ ਬਚਾਅ ...
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਸ਼ੋਭਾ ਯਾਤਰਾ ਦੌਰਾਨ ਕਪੂਰਥਲਾ 'ਚ 22 ਤੇ ਫਗਵਾੜਾ 'ਚ 23 ਫਰਵਰੀ ਨੂੰ ਵਿੱਦਿਅਕ ਅਦਾਰੇ ਬੰਦ ਰਹਿਣਗੇ
. . .  1 day ago
ਕਪੂਰਥਲਾ, 21 ਫਰਵਰੀ (ਅਮਰਜੀਤ ਕੋਮਲ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ 22 ਫਰਵਰੀ ਨੂੰ ਸਬ ਡਵੀਜ਼ਨ ਕਪੂਰਥਲਾ ਤੇ 23 ਫਰਵਰੀ ਨੂੰ ਸਬ ਡਵੀਜ਼ਨ ਫਗਵਾੜਾ ਵਿਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਸਰਕਾਰੀ ਤੇ ਗ਼ੈਰ ਸਰਕਾਰੀ ਸਕੂਲਾਂ ਤੇ ...
ਸੱਤ ਜਨਮਾਂ ਦਾ ਸਾਥ - ਰਾਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਦੇ ਵਿਆਹ ਦੀਆਂ ਖਾਸ ਤਸਵੀਰਾਂ
. . .  1 day ago
ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਜ਼ਿਲ੍ਹਿਆਂ ਵਿਚ ਇੰਟਰਨੈਟ ਮੁਅੱਤਲੀ 23 ਫਰਵਰੀ ਤੱਕ
. . .  1 day ago
ਚੰਡੀਗੜ੍ਹ, 21 ਫਰਵਰੀ -ਹਰਿਆਣਾ ਰਾਜ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਜ਼ਿਲ੍ਹਿਆਂ ਵਿਚ ਇੰਟਰਨੈਟ ਮੁਅੱਤਲੀ 23 ਫਰਵਰੀ ਤੱਕ ਵਧਾ ਦਿੱਤੀ ਗਈ ਹੈ।
ਪਲਾਸਟਿਕ ਫਰਨੀਚਰ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਅੱਗ
. . .  1 day ago
ਨਾਗਪੁਰ (ਮਹਾਰਾਸ਼ਟਰ), 21 ਫਰਵਰੀ - ਨਾਗਪੁਰ ਦੇ ਬੇਸਾ ਇਲਾਕੇ ਦੇ ਘੋਘਾਲੀ 'ਚ ਵੈਦਿਆ ਇੰਡਸਟਰੀਜ਼ ਨਾਮ ਦੀ ਪਲਾਸਟਿਕ ਫਰਨੀਚਰ ਬਣਾਉਣ ਵਾਲੀ ਫ਼ੈਕਟਰੀ 'ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ...
ਕਾਂਗਰਸ ਨੇਤਾ ਰੇਣੂਕਾ ਚੌਧਰੀ ਤੇਲੰਗਾਨਾ ਤੋਂ ਬਿਨਾਂ ਮੁਕਾਬਲਾ ਰਾਜ ਸਭਾ ਲਈ ਚੁਣੇ ਗਏ
. . .  1 day ago
ਹੈਦਰਾਬਾਦ , 21 ਫਰਵਰੀ – ਕਾਂਗਰਸ ਨੇਤਾ ਰੇਣੂਕਾ ਚੌਧਰੀ ਤੇਲੰਗਾਨਾ ਤੋਂ ਬਿਨਾਂ ਮੁਕਾਬਲਾ ਰਾਜ ਸਭਾ ਲਈ ਚੁਣੇ ਗਏ ਹਨ । ਉਨ੍ਹਾਂ ਨੇ ਚੋਣ ਰਿਟਰਨਿੰਗ ਅਫਸਰ ਤੋਂ ਨਾਮਜ਼ਦਗੀ ਦਾ ਸਰਟੀਫਿਕੇਟ ਪ੍ਰਾਪਤ ...
ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ ਪਰ ਗੱਲਬਾਤ ਦੀ ਉਮੀਦ ਹੈ - ਕਿਸਾਨ ਆਗੂ ਟਿਕੈਤ
. . .  1 day ago
ਮੇਰਠ (ਉੱਤਰ ਪ੍ਰਦੇਸ਼), 21 ਫਰਵਰੀ (ਏਐਨਆਈ) : ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਮੁਖੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਿਹਾ ਪ੍ਰਦਰਸ਼ਨ ਉਦੋਂ ਤੱਕ ...
ਖਨੌਰੀ ਬਾਰਡਰ ਤੋਂ ਗੋਲੀਆਂ ਦੇ ਛਰ੍ਹੇ ਆਦਿ ਲੱਗਣ ਨਾਲ 2 ਜ਼ਖ਼ਮੀ ਕਿਸਾਨ ਹੋਰ ਰਾਜਿੰਦਰਾ ਹਸਪਤਾਲ ਪਹੁੰਚੇ
. . .  1 day ago
ਪਟਿਆਲਾ, 21 ਫਰਵਰੀ (ਅਮਰਵੀਰ ਸਿੰਘ ਆਹਲੂਵਾਲੀਆ) - ਮੰਨੀਆਂ ਹੋਈਆਂ ਮੰਗਾਂ ਮਨਵਾਉਣ ਦੀ ਖ਼ਾਤਰ ਦੁਬਾਰਾ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਦੀ ਅੱਜ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਹਰਿਆਣਾ ਪੁਲਿਸ ਦੇ ...
ਭਾਰਤ-ਅਮਰੀਕਾ ਮਜ਼ਬੂਤੀ ਉਨ੍ਹਾਂ ਦੀਆਂ 'ਸਾਂਝੀਆਂ ਕਦਰਾਂ-ਕੀਮਤਾਂ' ਹਨ - ਰਿਚਰਡ ਵਰਮਾ
. . .  1 day ago
ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਭਾਰਤ 'ਚ ਸੰਯੁਕਤ ਰਾਜ ਦੇ ਸਾਬਕਾ ਰਾਜਦੂਤ ਰਿਚਰਡ ਆਰ. ਵਰਮਾ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਸੰਬੰਧਾਂ ਦੀ ਸਥਾਈ ਮਜ਼ਬੂਤੀ ਉਨ੍ਹਾਂ ਦੀਆਂ 'ਸਾਂਝੀਆਂ ਕਦਰਾਂ-ਕੀਮਤਾਂ' ...
ਦਿੱਲੀ 'ਚ ਘਰ ਦੀ ਕੰਧ ਡਿੱਗਣ ਨਾਲ ਵਿਅਕਤੀ ਦੀ ਮੌਤ
. . .  1 day ago
ਨਵੀਂ ਦਿੱਲੀ, 21 ਫਰਵਰੀ - ਕੋਟਲਾ ਮੁਬਾਰਕਪੁਰ ਇਲਾਕੇ 'ਚ ਇਕ ਘਰ ਦੀ ਕੰਧ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ।
ਪ੍ਰਧਾਨ ਮੰਤਰੀ ਮੋਦੀ, ਯੂਨਾਨੀ ਹਮਰੁਤਬਾ ਮਿਤਸੋਟਾਕਿਸ ਦਿੱਲੀ ਵਿਚ ਨੌਵੇਂ ਰਾਇਸੀਨਾ ਡਾਇਲਾਗ ਵਿਚ ਹੋਏ ਸ਼ਾਮਿਲ
. . .  1 day ago
ਨਵੀਂ ਦਿੱਲੀ, 21 ਫਰਵਰੀ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਯੂਨਾਨੀ ਹਮਰੁਤਬਾ, ਕਿਰੀਆਕੋਸ ਮਿਤਸੋਟਾਕਿਸ, ਜੋ ਇਸ ਸਮੇਂ ਨਵੀਂ ਦਿੱਲੀ ਦੇ ਦੌਰੇ 'ਤੇ ਹਨ, ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ...
ਮਸ਼ਹੂਰ ਰੇਡੀਓ ਪੇਸ਼ਕਾਰ ਅਤੇ 'ਗੀਤਮਾਲਾ' ਦੀ ਸੁਨਹਿਰੀ ਆਵਾਜ਼ ਅਮੀਨ ਸਯਾਨੀ ਦਾ 91 ਸਾਲ ਦੀ ਉਮਰ 'ਚ ਦਿਹਾਂਤ
. . .  1 day ago
ਮੁੰਬਈ , 21 ਫਰਵਰੀ – ਮਸ਼ਹੂਰ ਰੇਡੀਓ ਹੋਸਟ ਅਮੀਨ ਸਯਾਨੀ ਦੀ ਦਿਲ ਦਾ ਦੌਰਾ ਪੈਣ ਕਾਰਨ 91 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਈ ਹੈ। ਉਨ੍ਹਾਂ ਦੇ ਪੁੱਤਰ ਰਾਜਿਲ ਸਯਾਨੀ ਨੇ ਕਿਹਾ ਰਾਜਿਲ ਸਯਾਨੀ ਨੇ ਦੱਸਿਆ ਕਿ ਪਿਤਾ ...
ਭਾਰਤ-ਅਮਰੀਕਾ ਦੇ ਬੇਮਿਸਾਲ ਰੱਖਿਆ ਸੰਬੰਧ ਵਿਸ਼ਵ ਪੱਧਰ 'ਤੇ ਵੱਖਰੇ ਹਨ: ਅਮਰੀਕੀ ਡਿਪਲੋਮੈਟ
. . .  1 day ago
ਨਵੀਂ ਦਿੱਲੀ, 21 ਫਰਵਰੀ (ਏਜੰਸੀ) : ਭਾਰਤ 'ਚ ਸੰਯੁਕਤ ਰਾਜ ਦੇ ਸਾਬਕਾ ਰਾਜਦੂਤ ਰਿਚਰਡ ਆਰ. ਵਰਮਾ ਨੇ ਅਮਰੀਕਾ ਅਤੇ ਭਾਰਤ ਦਰਮਿਆਨ ਰੱਖਿਆ ਸਾਂਝੇਦਾਰੀ ਦੀ ਅਸਾਧਾਰਣ ਪ੍ਰਕਿਰਤੀ ਦੀ ਸ਼ਲਾਘਾ ਕਰਦੇ ਹੋਏ ...
ਕਾਂਗਰਸ ਯੂ.ਪੀ. ਦੀਆਂ 17 ਸੀਟਾਂ 'ਤੇ ਲੋਕ ਸਭਾ ਚੋਣ ਲੜੇਗੀ, ਸਪਾ ਅਤੇ 'ਇੰਡੀਆ' ਗੱਠਜੋੜ 63 ਸੀਟਾਂ 'ਤੇ ਚੋਣ ਲੜੇਗਾ
. . .  1 day ago
ਲਖਨਊ , 21 ਫਰਵਰੀ – ਯੂ.ਪੀ. ਵਿਚ 'ਇੰਡੀਆ' ਗੱਠਜੋੜ ਦੇ ਹਿੱਸੇ ਸਪਾ ਅਤੇ ਕਾਂਗਰਸ ਵਿਚਕਾਰ ਸੀਟਾਂ ਦੀ ਵੰਡ ਕੀਤੀ ਗਈ ਹੈ। ਕਾਂਗਰਸ 17 ਸੀਟਾਂ 'ਤੇ ਚੋਣ ਲੜੇਗੀ। ਸਪਾ ਅਤੇ ਸਹਿਯੋਗੀ ਪਾਰਟੀਆਂ ਬਾਕੀ ਸੀਟਾਂ 'ਤੇ ਆਪਣੇ ਉਮੀਦਵਾਰ ...
ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਵਿਖੇ ‘ਜੈਤੋ ਮੋਰਚੇ’ ਦੀ 100 ਸਾਲਾ ਸ਼ਤਾਬਦੀ ਦਾ ਸਮਾਗਮ ਹੋਇਆ
. . .  1 day ago
ਜੈਤੋ, 21 ਫਰਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਸਥਾਨਕ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਟਿੱਬੀ...
ਕਿਸਾਨ ਸੰਘਰਸ਼ ’ਚ ਨੌਜਵਾਨ ਦੀ ਮੌਤ ਤੋਂ ਬਾਅਦ 22 ਫ਼ਰਵਰੀ ਪੰਜਾਬ ਬੰਦਾ ਦਾ ਸੱਦਾ
. . .  1 day ago
ਮਹਿਲ ਕਲਾਂ, 21 ਫ਼ਰਵਰੀ (ਅਵਤਾਰ ਸਿੰਘ ਅਣਖੀ)- ਕਿਸਾਨੀ ਮੰਗਾਂ ਮਨਵਾਉਣ ਲਈ ਦਿੱਲੀ ਜਾ ਰਹੇ ਕਿਸਾਨਾਂ ’ਚੋਂ ਖਨੌਰੀ ਸਰਹੱਦ ’ਤੇ ਇਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਜਾ ਜਾਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ 22 ਫ਼ਰਵਰੀ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਜ਼ਿਲ੍ਹਾ ਬਰਨਾਲਾ ਦੇ....
ਦਿਨ-ਦਿਹਾੜੇ ਟਰੈਵਲ ਏਜੰਟ ਦਾ ਕ.ਤਲ, ਅਣਪਛਾਤਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
. . .  1 day ago
ਕਪੂਰਥਲਾ, 21 ਫਰਵਰੀ (ਅਮਨਜੋਤ ਸਿੰਘ ਵਾਲੀਆ)-ਜ਼ਿਲ੍ਹਾ ਕਪੂਰਥਲਾ ਦੇ ਮਸਜਿਦ ਚੌਕ ਨੇੜੇ ਦਿਨ-ਦਿਹਾੜੇ ਇਕ ਵਿਅਕਤੀ ਦਾ ਕ.ਤਲ...
ਪੁਰਾਣੀ ਪੈਨਸ਼ਨ ਬਹਾਲੀ ਲਈ ਐਨ.ਪੀ.ਐਸ. ਮੁਲਾਜ਼ਮ ਕਰਨਗੇ 25 ਫਰਵਰੀ ਨੂੰ ਸੰਗਰੂਰ ਵਿਖੇ ਮਹਾਰੈਲੀ
. . .  1 day ago
ਸੰਗਰੂਰ, 21 ਫਰਵਰੀ (ਧੀਰਜ ਪਸ਼ੌਰੀਆ)-ਪੁਰਾਣੀ ਪੈਨਸ਼ਨ ਬਹਾਲੀ ਲਈ ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਮੁਲਾਜ਼ਮਾਂ ਵਲੋਂ ਲਗਾਤਾਰ ਸੰਘਰਸ਼...
ਨਵੀਂ ਟੈਕਨਾਲੋਜੀ ਨਾਲ ਲੈਸ 30 ਲੱਖ ਦੀ ਲਾਗਤ ਨਾਲ ਲੱਗੇ ਕੈਮਰੇ ਸਰਦੂਲਗੜ੍ਹ ਸ਼ਹਿਰ ਦੀ ਰੱਖਣਗੇ ਨਿਗਰਾਨੀ –ਐਸ.ਐਸ.ਪੀ
. . .  1 day ago
ਸਰਦੂਲਗੜ੍ਹ, 21 ਫਰਵਰੀ (ਜੀ.ਐਮ.ਅਰੋੜਾ)-ਅੱਜ ਸਥਾਨਕ ਸ਼ਹਿਰ ਦੇ ਪੁਲਿਸ ਸਟੇਸ਼ਨ ਵਿਖੇ ਸ਼ਹਿਰ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਲੱਗੇ ਕੈਮਰਿਆਂ ਦਾ ਉਦਘਾਟਨ ਕਰਨ
ਟੈਕਸਟਾਈਲ ਇੰਡਸਟਰੀ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 1 ਮਾਰਚ ਨੂੰ ਰੇਲਾਂ ਰੋਕਣ ਦਾ ਐਲਾਨ
. . .  1 day ago
ਲੁਧਿਆਣਾ, 21 ਫਰਵਰੀ (ਰੂਪੇਸ਼ ਕੁਮਾਰ)- ਲੁਧਿਆਣਾ ਟੈਕਸਟਾਈਲ ਇੰਡਸਟਰੀ ਦੇ ਨੁਮਾਇੰਦਿਆਂ ਵਲੋਂ ਅੱਜ ਲੁਧਿਆਣਾ ਵਿਖੇ ਪ੍ਰੈਸ ਕਾਨਫ਼ਰੰਸ ਕਰਕੇ 1 ਮਾਰਚ ਨੂੰ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚਾਈਨਾ ਅਤੇ ਬੰਗਲਾ ਦੇਸ਼ ਤੋਂ ਸਸਤਾ ਕੱਪੜਾ ਭਾਰਤ ਵਿਚ ਆਉਂਦਾ ਹੈ, ਜਿਸ ਕਾਰਨ ਉਨ੍ਹਾਂ...
ਸੜਕ ਹਾਦਸੇ ਵਿਚ ਐਨ.ਆਰ.ਆਈ. ਵਿਅਕਤੀ ਦੀ ਮੌਤ
. . .  1 day ago
ਬਾਬਾ ਬਕਾਲਾ ਸਾਹਿਬ, 21 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਦੇ ਸਾਹਮਣੇ ਇਕ ਬਜ਼ੁਰਗ ਐਨ.ਆਰ.ਆਈ. ਦੀ ਪੰਜਾਬ ਰੋਡਵੇਜ਼ ਦੀ ਬੱਸ ਦੀ ਲਪੇਟ ਵਿਚ ਆਉਣ ਕਾਰਨ ਮੌਤ....
ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਨੌਜਵਾਨ ਕਿਸਾਨ ਦੀ ਹੋਈ ਮੌਤ -ਰਣੀਕੇ
. . .  1 day ago
ਅਟਾਰੀ, 21 ਫਰਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਕਿਸਾਨਾਂ ਵਲੋਂ ਸ਼ਾਂਤਮਈ ਢੰਗ ਨਾਲ ਕੇਂਦਰ ਸਰਕਾਰ ਵਿਰੁੱਦ ਪ੍ਰਦਰਸ਼ਨ ਕਰਦੇ ਹੋਏ ਹਰਿਆਣਾ ਅੰਦਰ ਪਰਵੇਜ਼ ਕਰਦਿਆਂ ਪੁਲਿਸ ਦੀਆਂ ਗੋਲੀਆਂ ਲੱਗਣ ਨਾਲ....
ਖਨੌਰੀ ਵਿਖੇ ਜਾਨ ਗੁਆਉਣ ਵਾਲੇ ਨੌਜਵਾਨ ਦੀ ਮ੍ਰਿਤਕ ਦੇਹ ਪਟਿਆਲਾ ਪਹੁੰਚੀ
. . .  1 day ago
ਪਟਿਆਲਾ, 21 ਫਰਵਰੀ (ਮਨਦੀਪ ਸਿੰਘ ਖਰੌੜ)-ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਸੂਬੇ ਨਾਲ ਲੱਗਦੀਆਂ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 5 ਅੱਸੂ ਸੰਮਤ 555
ਵਿਚਾਰ ਪ੍ਰਵਾਹ: ਅੱਤਵਾਦ ਨੂੰ ਸੁਰੱਖਿਆ ਅਤੇ ਸ਼ਹਿ ਦੇਣ ਵਾਲਾ ਦੇਸ਼ ਨਿਰਦੋਸ਼ਾਂ ਦੇ ਖੂਨ ਲਈ ਅਤੇ ਅੱਤਵਾਦ ਦੇ ਗੁਨਾਹਾਂ ਲਈ ਜ਼ਿੰਮੇਵਾਰ ਹੈ। -ਜਾਰਜ ਡਬਲਿਊ. ਬੁਸ਼

ਤੁਹਾਡੇ ਖ਼ਤ

21-09-2023

 ਅਨਮੋਲ ਜੀਵਨ

ਮਨੁੱਖੀ ਜੀਵਨ ਦੁਰਲਭ ਹੈ। ਅੱਜ ਪੈਸੇ ਦੀ ਹੋੜ੍ਹ ਜ਼ਿਆਦਾ ਲੱਗੀ ਹੋਈ ਹੈ। ਅੱਜ ਦਾ ਇਨਸਾਨ ਜ਼ਿੰਦਗੀ ਦਾ ਅਸਲੀ ਮਹੱਤਵ ਭੁੱਲ ਚੁੱਕਾ ਹੈ। ਛੱਲ-ਕਪਟ, ਝੂਠ, ਪੈਸੇ ਦੇ ਬਲਬੂਤੇ ਤੇ ਸ਼ੋਹਰਤ, ਅਹੁਦਾ ਤਾਂ ਹਾਸਿਲ ਕੀਤਾ ਜਾ ਸਕਦਾ ਹੈ, ਪਰ ਕਦੇ ਨਾ ਕਦੇ ਤੁਹਾਡਾ ਜ਼ਮੀਰ ਕੁਝ ਨਾ ਕੁਝ ਕਹੇਗਾ। ਤੁਹਾਨੂੰ ਲਾਹਨਤਾਂ ਪਾਵੇਗਾ। ਮਿਹਨਤ ਕੋਈ ਕਰਨਾ ਨਹੀਂ ਚਾਹੁੰਦਾ। ਦੇਖਿਆ ਜਾਵੇ ਤਾਂ ਸੰਸਾਰ ਵਿਚ ਭਗਤੀ ਤਾਂ ਬਹੁਤ ਹੋ ਰਹੀ ਹੈ। ਵੱਖ-ਵੱਖ ਟੀ.ਵੀ. ਚੈਨਲਾਂ 'ਤੇ ਗੁਰੂਆਂ ਰਾਹੀਂ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਫਿਰ ਵੀ ਇਨਸਾਨ 'ਤੇ ਅਸਰ ਨਹੀਂ ਹੁੰਦਾ। ਰਿਸ਼ਤਿਆਂ ਦਾ ਘਾਣ ਹੋ ਚੁੱਕਿਆ ਹੈ। ਨਿਮਰਤਾ, ਪ੍ਰੀਤ, ਪਿਆਰ ਤੇ ਸਤਿਕਾਰ ਇਨਸਾਨ ਦੇ ਗਹਿਣੇ ਹਨ। ਅਸੀਂ ਇਸ ਧਰਤੀ 'ਤੇ ਕੋਈ ਪੱਕੀ ਰਜਿਸਟਰੀ ਨਹੀਂ ਕਰਵਾ ਕੇ ਲੈ ਕੇ ਆਏ ਕਿ ਅਸੀਂ ਇਸ ਸੰਸਾਰ ਤੋਂ ਕਦੇ ਵੀ ਰੁਖ਼ਸਤ ਨਹੀਂ ਹੋਣਾ ਹੈ। ਖਾਲੀ ਹੱਥ ਜਾਣਾ ਹੈ, ਜੇ ਜਾਏਗਾ ਤਾਂ ਨਾਲ ਚੰਗੇ ਕਰਮਾਂ ਦੀ ਕਮਾਈ ਜਾਏਗੀ। ਅੱਜ ਕੱਲ੍ਹ ਦੀ ਜ਼ਿੰਦਗੀ ਤਾਂ ਵੈਸੇ ਹੀ ਬਹੁਤ ਛੋਟੀ ਹੈ। ਜੋ ਚੰਗਾ ਇਨਸਾਨ ਹੁੰਦਾ ਹੈ ਉਸ ਦਾ ਕਿਰਦਾਰ ਆਪ ਝਲਕਦਾ ਹੈ। ਚਾਰ ਬੰਦੇ ਉਸ ਦੀ ਸਿਫ਼ਤ ਕਰਦੇ ਹਨ ਕਿ ਇਹ ਬੰਦਾ ਬਹੁਤ ਜ਼ਿਆਦਾ ਹਲੀਮਾ, ਪਰਉਪਕਾਰੀ ਹੈ। ਲੋੜਵੰਦਾਂ ਦੀ ਮਦਦ ਕਰਦਾ ਹੈ, ਸਹਿਣਸ਼ੀਲ ਹੈ। ਪਿਆਰ ਨਾਲ ਗੱਲ ਕਰਦਾ ਹੈ। ਸੋ, ਅੱਜ ਦੇ ਇਨਸਾਨ ਨੂੰ ਸਹਿਜ ਰਹਿ ਕੇ ਹੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ।

-ਸੰਜੀਵ ਸਿੰਘ ਸੈਣੀ ਮੁਹਾਲੀ

ਜੈਵਿਕ ਭੋਜਨ ਦੇ ਲਾਭ

ਹਾਲ ਹੀ ਦੇ ਸਾਲਾਂ ਵਿੱਚ ਜੈਵਿਕ ਭੋਜਨ ਦੀ ਪ੍ਰਸਿੱਧੀ ਵਿੱਚ ਇੱਕ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ, ਅੰਸ਼ਕ ਤੌਰ 'ਤੇ ਇਸੇ ਤਰ੍ਹਾਂ ਤਿਆਰ ਕੀਤੇ ਗਏ ਰਵਾਇਤੀ ਭੋਜਨਾਂ ਦੇ ਮੁਕਾਬਲੇ ਪੋਸ਼ਣ ਸੰਬੰਧੀ ਲਾਭਾਂ ਦੇ ਕਾਰਨ। ਇਹ ਵਿਚਾਰ ਕਿ ਜੈਵਿਕ ਭੋਜਨ ਵਧੇਰੇ ਪੌਸ਼ਟਿਕ-ਸੰਘਣਾ ਹੈ, ਗਾਹਕਾਂ ਦੁਆਰਾ ਇਸਨੂੰ ਚੁਣਨ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਜੈਵਿਕ ਖੇਤੀ ਵਿਧੀਆਂ ਮਿੱਟੀ ਦੀ ਸਿਹਤ ਨੂੰ ਪਹਿਲ ਦਿੰਦੀਆਂ ਹਨ ਅਤੇ ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਤਿਆਗ ਦਿੰਦੀਆਂ ਹਨ। ਨਤੀਜੇ ਵਜੋਂ, ਜੈਵਿਕ ਭੋਜਨਾਂ ਵਿੱਚ ਅਕਸਰ ਮਹੱਤਵਪੂਰਨ ਖਣਿਜਾਂ ਅਤੇ ਐਂਟੀਆਕਸੀਡੈਂਟਾਂ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਖੋਜ ਦੇ ਅਨੁਸਾਰ, ਜੈਵਿਕ ਫਲ਼ਾਂ ਅਤੇ ਸਬਜ਼ੀਆਂ ਵਿੱਚ ਵਿਟਾਮਿਨ, ਖਣਿਜ ਅਤੇ ਫਾਈਟੋਨਿਊਟ੍ਰੀਐਂਟਸ ਦੇ ਉੱਚ ਪੱਧਰ ਹੋ ਸਕਦੇ ਹਨ, ਜੋ ਆਮ ਸਿਹਤ ਅਤੇ ਤੰਦਰੁਸਤੀ ਵਿੱਚ ਸੁਧਾਰ ਕਰ ਸਕਦੇ ਹਨ। ਇਸ ਤੋਂ ਇਲਾਵਾ, ਜੈਵਿਕ ਪਸ਼ੂਆਂ ਨੂੰ ਅਕਸਰ ਨਕਲੀ ਰਸਾਇਣਾਂ ਅਤੇ ਐਂਟੀਬਾਇਓਟਿਕਸ ਤੋਂ ਰਹਿਤ ਖ਼ੁਰਾਕ ਦਿੱਤੀ ਜਾਂਦੀ ਹੈ, ਜੋ ਮੀਟ ਅਤੇ ਡੇਅਰੀ ਉਤਪਾਦਾਂ ਨੂੰ ਬਿਹਤਰ ਪੋਸ਼ਣ ਪ੍ਰੋਫਾਈਲ ਪ੍ਰਦਾਨ ਕਰ ਸਕਦੇ ਹਨ। ਬਹੁਤ ਸਾਰੇ ਲੋਕ ਇੱਕ ਬਿਹਤਰ ਅਤੇ ਵਧੇਰੇ ਟਿਕਾਊ ਜੀਵਨ ਸ਼ੈਲੀ ਲਈ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਜੈਵਿਕ ਉਤਪਾਦਾਂ ਦੀ ਚੋਣ ਕਰ ਰਹੇ ਹਨ, ਭਾਵੇਂ ਕਿ ਜੈਵਿਕ ਭੋਜਨ ਦੇ ਪੌਸ਼ਟਿਕ ਫ਼ਾਇਦਿਆਂ ਬਾਰੇ ਵਿਗਿਆਨਕ ਖੋਜ ਅਜੇ ਵੀ ਜਾਰੀ ਹੈ।

-ਡਾ. ਅਮਨਪ੍ਰੀਤ ਸਿੰਘ

ਹੋਰ ਵਧਿਆ ਨਸ਼ਿਆਂ ਦਾ ਰੁਝਾਨ

ਪੰਜਾਬ ਸਰਕਾਰ ਵਲੋਂ ਭਾਵ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਤੋਂ ਲਗਭਗ ਡੇਢ ਸਾਲ ਪਹਿਲਾਂ ਜੋ ਪੰਜਾਬੀਆਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਕੇਵਲ ਇਕ ਵਾਅਦਾ ਹੀ ਦੱਸ ਰਿਹਾ ਹਾਂ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਵੇਗਾ। ਅੱਜ ਡੇਢ ਸਾਲ ਬਾਅਦ ਧਿਆਨ ਮਾਰਿਆਂ ਪਤਾ ਲੱਗਦਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਸਮਿਆਂ ਨਾਲੋਂ ਨਸ਼ਾ ਕਈ ਗੁਣਾ ਵਧ ਗਿਆ ਹੈ। ਮੈਂ ਕੇਵਲ ਇਕ ਪਰਿਵਾਰ ਬਾਰੇ ਹੀ ਗੱਲ ਕਰਾਂਗਾ ਜੋ ਕਿ ਮੇਰੇ ਘਰ ਤੋਂ ਬਹੁਤ ਨੇੜੇ ਹੈ। ਪਹਿਲਾਂ 65 ਸਾਲ ਦਾ ਭਾਈ ਫਿਰ ਉਸ ਦਾ ਲੜਕਾ ਜੋ 35 ਸਾਲ ਦਾ ਸੀ ਦੋਵੇਂ ਹੀ ਨਸ਼ੇ ਨੇ ਨਿਗਲ ਲਏ। ਭਾਈ ਦੀ ਪਤਨੀ ਭਾਵ ਲੜਕੇ ਦੀ ਮਾਤਾ ਵੀ ਦੁੱਖ ਨਾ ਸਹਾਰਦੀ ਹੋਈ ਇਸ ਸੰਸਾਰ ਤੋਂ ਚਲੀ ਗਈ। ਹੁਣ 35-40 ਸਾਲਾਂ ਦੀ ਔਰਤ ਚਾਰ ਬੱਚਿਆਂ ਨੂੰ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਪਾਲ ਰਹੀ ਹੈ। ਇਹੋ ਜਿਹੇ ਪੰਜਾਬ ਵਿਚ ਹਜ਼ਾਰਾਂ ਪਰਿਵਾਰ ਹਨ। ਜੇ ਸਮਾਜ ਸੇਵੀ ਸੰਸਥਾਵਾਂ ਨਸ਼ਾ ਵੇਚਣ ਵਾਲਿਆਂ ਨੂੰ ਰੋਕਦੀਆਂ ਹਨ ਤਾਂ ਉਨ੍ਹਾਂ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ।

-ਪ੍ਰਿੰ. ਜੋਗਿੰਦਰ ਸਿੰਘ ਲੋਹਾਮ
ਡਬਲਿਊ-37/275, ਜਮੀਅਤ ਸਿੰਘ ਰੋਡ, ਮੋਗਾ

20-09-2023

 ਮਿਲਾਵਟ ਦਾ ਕਹਿਰ

ਅੱਜ ਇਨਸਾਨ ਅਨੇਕਾਂ ਹੀ ਬਿਮਾਰੀਆਂ ਨਾਲ ਘਿਰਿਆ ਹੋਇਆ ਹੈ। ਖ਼ਬਰਾਂ ਵੀ ਸੁਣਨ ਨੂੰ ਮਿਲਦੀਆਂ ਹਨ ਕਿ ਛੋਟੀ ਉਮਰ ਵਿਚ ਹੀ ਕਈ ਬੱਚੇ ਅਨੇਕਾਂ ਨਾਮੁਰਾਦ ਬਿਮਾਰੀਆਂ ਨਾਲ ਪੀੜਤ ਹਨ। ਜੇ ਅਸੀਂ ਸਾਫ਼-ਸੁਥਰਾ ਤੇ ਵਧੀਆ ਖਾਣਾ ਖਾਵਾਂਗੇ ਤਾਂ ਹੀ ਤੰਦਰੁਸਤ ਰਹਿ ਸਕਦੇ ਹਾਂ। ਪਰ ਅੱਜ ਦੇ ਸਮੇਂ ਵਿਚ ਮਿਲਾਵਟ ਬਹੁਤ ਵੱਡੀ ਚੁਣੌਤੀ ਬਣ ਗਈ ਹੈ। ਬੇਈਮਾਨੀ ਤੇ ਪੈਸੇ ਦੇ ਲਾਲਚੀ ਲੋਕਾਂ ਵਲੋਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਆਮ ਤੌਰ 'ਤੇ ਸਿਹਤ ਵਿਭਾਗ ਤਿਉਹਾਰਾਂ ਦੇ ਸੀਜ਼ਨ 'ਚ ਹੀ ਸਰਗਰਮ ਹੁੰਦਾ ਹੈ। ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਸੀ ਕਿ ਦਿੱਲੀ ਵਿਖੇ ਤਕਰੀਬਨ ਪਿਛਲੇ 20 ਸਾਲਾਂ ਤੋਂ ਬਿਨਾਂ ਦੁੱਧ ਤੋਂ ਵੱਖ-ਵੱਖ ਰਸਾਇਣਕ ਤੱਤਾਂ ਤੇ ਜਾਨਵਰਾਂ ਦੀ ਚਰਬੀ ਨਾਲ ਦੇਸੀ ਘਿਉ ਤਿਆਰ ਕਰਨ ਵਾਲੀ ਫੈਕਟਰੀ 'ਤੇ ਛਾਪਾ ਮਾਰਿਆ ਗਿਆ। ਪਤਾ ਨਹੀਂ ਕਿੰਨੇ ਲੋਕਾਂ ਨੇ ਅਜਿਹਾ ਨਿਰਾ ਜ਼ਹਿਰ ਖਾਇਆ ਹੋਣਾ। ਆਮ ਤੌਰ 'ਤੇ ਜੋ ਦੋਧੀ ਦੁੱਧ ਪਾਉਂਦੇ ਹਨ, ਉਹ ਵੀ ਤਰ੍ਹਾਂ-ਤਰ੍ਹਾਂ ਦੇ ਪਾਊਡਰ ਮਿਲਾ ਕੇ ਦੁੱਧ ਵੇਚ ਰਹੇ ਹਨ। ਸੁਣਨ ਵਿਚ ਆਉਂਦਾ ਹੈ ਕਿ ਨਕਲੀ ਦੁੱਧ ਵਿਚ ਵਾਸ਼ਿੰਗ ਪਾਊਡਰ ਤੇ ਹੋਰ ਜ਼ਹਿਰੀਲੇ ਤੱਤ ਮਿਲਾ ਕੇ ਉਸ ਨੂੰ ਪਰੋਸਿਆ ਜਾ ਰਿਹਾ ਹੈ। ਮਠਿਆਈ ਖਾਣ ਦਾ ਤਾਂ ਅੱਜਕਲ ਬਿਲਕੁਲ ਵੀ ਧਰਮ ਨਹੀਂ ਹੈ। ਤਿਉਹਾਰਾਂ ਦੇ ਸੀਜ਼ਨ ਵਿਚ ਤਰ੍ਹਾਂ-ਤਰ੍ਹਾਂ ਦੇ ਮਠਿਆਈਆਂ ਵਿਚ ਰੰਗ ਲਗਾ ਕੇ ਨਕਲੀ ਮਠਿਆਈਆਂ ਨਾਲ ਦੁਕਾਨਾਂ ਸਜ ਜਾਂਦੀਆਂ ਹਨ. ਮਿਲਾਵਟੀ ਚੀਜ਼ਾਂ ਖਾਣ ਨਾਲ ਅੱਜ ਲੋਕ ਕੈਂਸਰ, ਬਲੱਡ ਪ੍ਰੈਸ਼ਰ, ਦਮਾ, ਸ਼ੂਗਰ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਮੁਨਾਫ਼ਾਖੋਰਾਂ ਤੇ ਮਿਲਾਵਟ ਕਰਨ ਵਾਲਿਆਂ ਨਾਲ ਸਰਕਾਰ ਨੂੰ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ।

-ਸੰਜੀਵ ਸਿੰਘ ਸੈਣੀ
ਮੁਹਾਲੀ।

19-09-2023

 ਗੁਰੂ-ਚੇਲੇ ਦਾ ਰਿਸ਼ਤਾ

ਪ੍ਰਾਚੀਨ ਭਾਰਤ ਵਿਚ ਗੁਰੂ-ਸ਼ਿਸ਼ ਦਾ ਰਿਸ਼ਤਾ ਪਵਿੱਤਰ ਸੀ। ਗੁਰੂਕਲ ਵਿਚ ਰਹਿ ਕੇ ਵਿਦਿਆਰਥੀ ਆਪਣੇ ਗੁਰੂਆਂ ਦੀ ਸੇਵਾ ਕਰ ਕੇ ਵਿੱਦਿਆ ਪ੍ਰਾਪਤ ਕਰਦੇ ਸਨ। ਉਨ੍ਹਾਂ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ ਸੀ। ਇਸੇ ਕਰਕੇ ਭਾਰਤ ਨੂੰ ਵਿਸ਼ਵ ਗੁਰੂ ਦਾ ਦਰਜਾ ਪ੍ਰਾਪਤ ਹੋਇਆ। ਵਿਦਿਆਰਥੀ ਆਸ਼ਰਮ ਵਿਚ ਰਹਿੰਦੇ ਸਨ। ਉਹ ਆਪਣੇ ਗੁਰੂਆਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ ਅਤੇ ਉਨ੍ਹਾਂ ਦੇ ਸੰਬੰਧਾਂ ਵਿਚ ਨੈਤਿਕਤਾ ਸੀ ਪਰ ਅਫ਼ਸੋਸ! ਅੱਜਕੱਲ੍ਹ ਗੁਰੂ-ਸ਼ਿਸ਼ ਦੇ ਰਿਸ਼ਤੇ ਵਿਚ ਗਿਰਾਵਟ ਆ ਚੁੱਕੀ ਹੈ। ਇਕ ਅਧਿਆਪਕ ਵਲੋਂ ਆਪਣੀ ਵਿਦਿਆਰਥਣ ਨਾਲ ਛੇੜਛਾੜ ਕਰਨਾ ਬਹੁਤ ਹੀ ਸ਼ਰਮਨਾਕ ਗੱਲ ਹੈ। ਅਜਿਹੀਆਂ ਘਿਨਾਉਣੀਆਂ ਘਟਨਾਵਾਂ ਅਧਿਆਪਕ ਵਰਗ ਨੂੰ ਗੰਧਲਾ ਕਰ ਰਹੀਆਂ ਹਨ। ਅਜਿਹੀ ਸਥਿਤੀ ਵਿਚ ਪੁਰਾਤਨ ਗੁਰੂ-ਸ਼ਿਸ਼ ਪਰੰਪਰਾ ਬਾਰੇ ਗੱਲ ਕਰਨਾ ਵੀ ਅਰਥਹੀਣ ਹੈ। ਮਾਪੇ, ਸਰਪ੍ਰਸਤ ਆਪਣੇ ਬੱਚਿਆਂ ਨੂੰ ਵਿਸ਼ਵਾਸ ਦੇ ਆਧਾਰ 'ਤੇ ਹੀ ਅਧਿਆਪਕਾਂ ਕੋਲ ਪੜ੍ਹਨ ਲਈ ਭੇਜਦੇ ਹਨ। ਜੇਕਰ ਅਧਿਆਪਕ ਹੀ ਇਹੋ ਜਿਹੀਆਂ ਗ਼ਲਤ ਹਰਕਤਾਂ ਕਰਨਗੇ ਤਾਂ ਤੁਸੀਂ ਹੀ ਦੱਸੋ ਫਿਰ ਬੱਚਿਆਂ ਦੀ ਸੁਰੱਖਿਆ ਕਿਵੇਂ ਹੋਵੇਗੀ? ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਕਿਸ ਦੀ ਭਲਾਈ ਸੋਚਣੀ ਹੈ। ਇਹ ਵਿਸ਼ਾ ਬਹੁਤ ਹੀ ਸੰਵੇਦਨਸ਼ੀਲ ਹੈ। ਇਸ ਬਾਰੇ ਜਲਦੀ ਤੋਂ ਜਲਦੀ ਚਿੰਤਨ ਕਰਨ ਦੀ ਲੋੜ ਹੈ।

-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)

ਜੀ-20 ਵਿਚ ਭਾਰਤ ਦੀ ਕਾਮਯਾਬੀ

ਭਾਰਤ ਵਿਚ ਹੋਇਆ ਜੀ-20 ਸਿਖ਼ਰ ਸੰਮੇਲਨ ਇਤਿਹਾਸਿਕ ਤੇ ਬਹੁਤ ਸਫਲ ਰਿਹਾ। ਭਾਰਤ ਵਲੋਂ ਤਿਆਰ ਕੀਤੇ ਸਾਂਝੇ ਘੋਸ਼ਣਾ ਪੱਤਰ 'ਤੇ ਸਾਰੇ ਦੇਸ਼ਾਂ ਦੇ ਨੁਮਾਇੰਦਿਆਂ ਨੇ ਸਹਿਮਤੀ ਜਤਾਈ। ਮੋਦੀ ਜੀ ਨੇ ਜੋ ਨਿਸਚਾ ਕੀਤਾ ਸੀ ਉਸ ਨੂੰ ਕਰ ਕੇ ਦਿਖਾ ਦਿੱਤਾ ਹੈ। ਜੀ-20 ਵਿਚ ਅਫ਼ਰੀਕਾ ਯੂਨੀਯਨ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਨਾਲ ਭਾਰਤ ਦਾ ਅਕਸ ਪੂਰੀ ਦੁਨੀਆ ਵਿਚ ਵਧਿਆ ਹੈ। ਜੀ-20 ਦੀ ਕਾਮਯਾਬੀ ਪੂਰੇ ਵਿਸ਼ਵ ਦੇ ਹੱਕ ਵਿਚ ਹੈ। ਇਸ ਨਾਲ ਪੂਰੀ ਦੁਨੀਆ ਤਰੱਕੀ ਕਰੇਗੀ, ਵਿਕਾਸ ਹੋਵੇਗਾ। ਇਸ ਸੰਮੇਲਨ ਨਾਲ ਭਾਰਤ ਮਹਾਂਸ਼ਕਤੀ ਬਣਿਆ ਹੈ। ਭਾਰਤ ਵਾਸੀਆਂ ਦਾ ਪੂਰੇ ਵਿਸ਼ਵ ਵਿਚ ਸਿਰ ਉੱਚਾ ਹੋਇਆ ਹੈ। ਉਮੀਦ ਹੈ ਸਾਰੇ ਮੁਲਕ ਰਲ-ਮਿਲ ਕੇ ਪੂਰੇ ਵਿਸ਼ਵ ਵਿਚ ਅੱਤਵਾਦ ਖ਼ਤਮ ਕਰ ਸ਼ਾਂਤੀ ਲਿਆਉਣਗੇ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ।

ਸੁਖਾਵਾਂ ਵਾਤਾਵਰਨ

ਪਿਛਲੇ ਦਿਨੀਂ ਰੋਜ਼ਾਨਾ 'ਅਜੀਤ' ਵਿਚ 'ਨਾਰੀ ਸੰਸਾਰ' ਵਿਚ ਹਰਦੀਪ ਕੌਰ ਛਾਜਲੀ ਦਾ ਲਿਖਿਆ ਲੇਖ 'ਆਉ ਬੱਚਿਆਂ ਨੂੰ ਦੇਈਏ ਸੁਖਾਵਾਂ ਵਾਤਾਵਰਨ' ਪੜ੍ਹਿਆ, ਮਨ ਨੂੰ ਵਧੀਆ ਲੱਗਾ। ਵਾਤਾਵਰਨ ਬੱਚਿਆਂ ਦੇ ਮਾਨਸਿਕ, ਸਮਾਜਿਕ, ਨੈਤਿਕ ਵਿਕਾਸ ਵਿਚ ਬਹੁਤ ਗਹਿਰਾ ਅਸਰ ਪਾਉਂਦਾ ਹੈ। ਆਉ, ਅਸੀਂ ਬੱਚਿਆਂ ਨੂੰ ਸੁਖਾਵਾਂ ਵਾਤਾਵਰਨ ਦੇਈਏ ਤਾਂ ਕਿ ਬੱਚਿਆਂ ਦਾ ਵਧੀਆ ਵਿਕਾਸ ਹੋ ਸਕੇ। ਮਨੁੱਖ ਦੇ ਅੰਦਰੂਨੀ ਵਾਤਾਵਰਨ ਦਾ ਉਸ ਦੀ ਸ਼ਖ਼ਸੀਅਤ ਉੱਤੇ ਗਹਿਰਾ ਅਸਰ ਪਾਉਂਦਾ ਹੈ।

-ਰਾਮ ਸਿੰਘ ਪਾਠਕ
ਸਰਕਾਰੀ ਪ੍ਰਾਈਮਰੀ ਸਕੂਲ, ਕੋਠੇ ਫੂਲਾ ਸਿੰਘ, (ਬਠਿੰਡਾ)

ਨੌਜਵਾਨਾਂ ਨੂੰ ਰੁਜ਼ਗਾਰ ਦਿਉ

ਸਰਕਾਰ ਗ਼ੈਰਜ਼ਿੰਮੇਦਾਰੀ ਨਾਲ ਕੰਮ ਕਰ ਰਹੀਂ ਹੈ ਨੌਜਵਾਨਾਂ ਦੇ ਭਵਿੱਖ ਲਈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ। ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਨੂੰ ਬਿਹਾਰ ਬਣਨ 'ਚ ਸਮਾਂ ਨਹੀਂ ਲੱਗਣਾ ਨੌਜਵਾਨਾਂ ਦਾ ਨਸ਼ੇ ਪ੍ਰਤੀ ਰੁਝਾਨ ਸਿਰਫ਼ ਬੇਰੁਜ਼ਗਾਰੀ ਕਰਕੇ ਹੈ। ਜਦੋਂ ਨੌਜਵਾਨ ਫ਼੍ਰੀ ਹੁੰਦਾ ਹੈ ਤਾਂ ਉਸ ਦਾ ਧਿਆਨ ਗ਼ਲਤ ਕੰਮ ਵੱਲ ਜਾਂਦਾ ਹੈ ਜੇਕਰ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਵੇਗਾ। ਪੜ-ਲਿਖ ਕੇ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਹਨ। ਕੋਈ ਵੀ ਇਨਸਾਨ ਨਸ਼ੇ 'ਤੇ ਨਹੀਂ ਲੱਗਦਾ ਉਸ ਦੇ ਹਾਲਾਤ ਉਸ ਨੂੂੰ ਨਸ਼ੇ 'ਤੇ ਲਾਉਂਦੇ ਹਨ ਜੇਕਰ ਦੇਖਿਆ ਜਾਵੇ ਤਾਂ ਬੇਰੁਜ਼ਗਾਰੀ ਇਸ ਦਾ ਸਭ ਤੋਂ ਵੱਡਾ ਕਰਨ ਹੈ ਸਰਕਾਰ ਨੂੰ ਸਰਕਾਰੀ ਨੌਕਰੀ ਦੇ ਨਾਲ ਪ੍ਰਾਈਵੇਟ ਨੌਕਰੀ ਵੱਲ ਵੀ ਦੇਖਣਾ ਚਾਹੀਦਾ ਹੈ। ਹਾਲਾਤ ਇੰਨੇ ਮਾੜੇ ਹਨ ਕਿ ਡਿਗਰੀ ਲੈ ਕੇ ਨੌਜਵਾਨ ਧੱਕੇ ਖਾਂਦੇ ਫਿਰਦੇ ਹਨ। ਨੌਕਰੀ ਨਾ ਮਿਲਣ ਕਾਰਨ ਹੀ ਨਸ਼ੇੜੀ ਪੈਦਾ ਹੋ ਰਹੇ ਹਨ ਮਾਪੇ ਸਮਝਦੇ ਹਨ ਸਾਡੇ ਬੱਚੇ ਕੁਝ ਨਹੀਂ ਕਰਦੇ, ਨੌਜਵਾਨਾਂ ਦੇ ਹੱਥ ਵਿੱਚ ਵੀ ਕੁਝ ਨਹੀਂ ਹੈ।
ਜੇਕਰ ਸਰਕਾਰ ਛੋਟੇ-ਛੋਟੇ ਕਦਮ ਵੀ ਚੁੱਕੇ ਤਾਂ ਨੌਜਵਾਨਾਂ ਦਾ ਭਵਿੱਖ ਬਦਲਿਆ ਜਾਂ ਸਕਦਾ ਹੈ ਸਰਕਾਰ ਨੂੰ ਪ੍ਰਾਈਵੇਟ ਕੰਪਨੀਆਂ ਵੱਲ ਵੀ ਦੇਖਣਾ ਚਾਹੀਦਾ ਹੈ। ਕੁਝ ਕੰਪਨੀਆਂ 7000-8000 ਰੁਪਏ ਦੇ ਕੇ ਨੌਜਵਾਨਾਂ ਦਾ ਖ਼ੂਨ ਪੀ ਰਹੀਆਂ ਹਨ ਸੰਗਰੂਰ ਜ਼ਿਲ੍ਹੇ ਵਿੱਚ ਵੀ ਬਹੁਤ ਕੰਪਨੀਆਂ ਹਨ। ਨੌਜਵਾਨ ਸੋਚਦੇ ਹਨ ਏਨੀ ਘੱਟ ਸੈਲਰੀ ਨਾਲੋਂ ਤਾਂ ਇੰਝ ਹੀ ਠੀਕ ਹੈ। ਜੇਕਰ ਸਰਕਾਰ ਇਸ ਵਿਚ ਸੈਲਰੀ ਵਧਾ ਕੇ ਦੇਣ ਲਈ ਕੰਪਨੀ ਨੂੰ ਕਹੇ ਤਾਂ ਬਹੁਤ ਸਾਰੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕਦਾ ਹੈ।

-ਸਲਮਾਨ (ਸੰਗਰੂਰ)

ਐਫੀਲੀਏਸ਼ਨ ਫ਼ੀਸਾਂ ਵਿਚ ਭਾਰੀ ਵਾਧਾ

ਪੰਜਾਬ ਦੀ ਸਿੱਖਿਆ ਜਿੱਥੇ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ, ਉੱਥੇ ਸਰਕਾਰੀ ਫੁਰਮਾਨ ਨਿੱਤ ਨਵੀਂ ਸਮੱਸਿਆ ਉਪਜਾ ਰਹੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੇ ਸੈਸ਼ਨ ਦੌਰਾਨ ਪ੍ਰਾਈਵੇਟ ਸਕੂਲਾਂ ਤੋਂ ਦਸ ਹਜ਼ਾਰ ਰੁਪਏ ਸਾਲਾਨਾ ਐਫੀਲੀਏਸ਼ਨ ਫ਼ੀਸ ਵਸੂਲੀ ਜਾਂਦੀ ਸੀ। ਇਸ ਸੈਸ਼ਨ ਤੋਂ ਬੋਰਡ ਵੱਲੋਂ ਜਾਰੀ ਹੁਕਮਾਂ ਤਹਿਤ ਘੱਟੋ-ਘੱਟ ਤਿੰਨ ਸਾਲਾਂ ਦੀ ਇਕੱਠੀ ਫ਼ੀਸ ਭਰਵਾਈ ਜਾਵੇਗੀ ਅਤੇ ਇਹ ਐਫੀਲੀਏਸ਼ਨ ਫ਼ੀਸ ਤਿੰਨ ਸਾਲਾਂ ਲਈ ਪੰਜਾਹ ਹਜ਼ਾਰ ਰੁਪਏ ਕਰ ਦਿੱਤੀ ਹੈ। ਪੰਜਾਬ ਵਿੱਚ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ਼ ਸੰਬੰਧਿਤ ਸਕੂਲ ਹਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਸਕੂਲਾਂ ਦੀ ਆਰਥਿਕ ਹਾਲਤ ਨਾਜ਼ੁਕ ਹੈ। ਪੰਜਾਬ ਦੇ ਵੱਡੇ ਕਾਰਪੋਰੇਟ ਅਤੇ ਵਧੇਰੇ ਪ੍ਰਾਈਵੇਟ ਸਕੂਲ ਹੁਣ ਸੀ. ਬੀ.ਐਸ.ਸੀ. ਜਾਂ ਦੂਜੇ ਬੋਰਡਾਂ ਤੋਂ ਐਫੀਲੀਏਸ਼ਨ ਲੈ ਚੁੱਕੇ ਹਨ ਜਾਂ ਲੈ ਰਹੇ ਹਨ। ਪ੍ਰਾਈਵੇਟ ਸਕੂਲ ਭਵਿੱਖ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਿੱਛੇ ਹਟ ਜਾਣਗੇ ਜਾਂ ਆਰਥਿਕ ਸੰਕਟ ਨਾਲ਼ ਜੂਝਦੇ ਅੰਤ ਨੂੰ ਸਕੂਲ ਬੰਦ ਹੋ ਜਾਣਗੇ। ਨਵੇਂ ਲਏ ਗਏ ਫ਼ੈਸਲੇ ਦੇ ਭਵਿੱਖ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਨਤੀਜੇ ਭੁਗਤਣੇ ਪੈ ਸਕਦੇ ਹਨ। ਪੰਜਾਬ ਦੀ ਸਿੱਖਿਆ ਅਤੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਪ੍ਰਾਈਵੇਟ ਸਕੂਲਾਂ ਦਾ ਆਪਣਾ ਸਥਾਨ ਹੈ ਇਸ ਲਈ ਬੋਰਡ ਨੂੰ ਇਹ ਨਵੇਂ ਹੁਕਮ ਤੁਰੰਤ ਵਾਪਸ ਲੈਣੇ ਬਣਦੇ ਹਨ।

-ਮਨਪ੍ਰੀਤ ਸਿੰਘ
ਜਨਤਾ ਨਗਰ, ਧੂਰੀ

ਸੜਕ ਹਾਦਸੇ ਕਿਵੇਂ ਰੁਕਣਗੇ?

ਸੜਕ ਦੁਰਘਟਨਾ ਬਾਰੇ ਸੁਣਦਿਆਂ ਹੀ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਹਰ ਰੋਜ਼ ਹਜ਼ਾਰਾਂ ਮੌਤਾ ਹੋ ਰਹੀਆਂ ਹਨ। ਹਰ ਰੋਜ਼ ਸੜਕ ਦੁਰਘਟਨਾਵਾਂ ਆਮ ਵੇਖੀਆ ਜਾ ਰਹੀਆਂ ਹਨ। ਕਾਰਨ ਭਾਵੇਂ ਕਈ ਹਨ। ਡਰਾਈਵਿੰਗ ਵਿਚ ਮੁਹਾਰਤ ਦੀ ਘਾਟ ਹੋ ਸਕਦੀ ਹੈ। ਕਿਸੇ ਨਸ਼ੇ ਦਾ ਸੇਵਨ ਹੋ ਸਕਦਾ ਹੈ ਜਾਂ ਮੋਬਾਈਲ ਫ਼ੋਨ ਦੀ ਡਰਾਈਵਿੰਗ ਦੌਰਾਨ ਵਰਤੋਂ ਹੋ ਸਕਦੀ ਹੈ, ਪਰ ਇਕ ਅਹਿਮ ਪੱਖ ਜੋ ਵੇਖਿਆ ਜਾ ਰਿਹਾ ਹੈ ਗ਼ਲਤ ਤੌਰ 'ਤੇ ਨੈਸ਼ਨਲ ਹਾਈਵੇ 'ਤੇ ਖੜ੍ਹੇ ਕੀਤੇ ਟਰੱਕ ਅਤੇ ਹੋਰ ਵਾਹਨ। ਜਦ ਕੋਈ ਇਨਸਾਨ ਸੜਕ 'ਤੇ ਜਾ ਰਿਹਾ ਹੁੰਦਾ ਹੈ ਤਾਂ ਇਹ ਗ਼ਲਤ ਢੰਗ ਨਾਲ ਪਾਰਕ ਕੀਤੇ ਵਾਹਨਾਂ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ ਜਿਸ ਨਾਲ ਕਈ ਘਰ ਆਪਣੇ ਬੱਚਿਆਂ ਤੋਂ ਸੱਖਣੇ ਹੋ ਰਹੇ ਹਨ। ਆਮ ਵੇਖਿਆ ਜਾ ਸਕਦਾ ਹੈ ਕਿ ਸੜਕਾਂ ਦੇ ਆਸੇ ਪਾਸੇ ਅਕਸਰ ਢਾਬੇ ਬਣੇ ਹੋਏ ਹਨ ਅਤੇ ਰਾਹਗੀਰ ਇਨ੍ਹਾਂ ਢਾਬਿਆਂ ਤੋਂ ਅਕਸਰ ਕੁੱਝ ਖਾਣ-ਪੀਣ ਲਈ ਰੁਕ ਜਾਂਦੇ ਹਨ। ਇਸੇ ਤਰ੍ਹਾਂ ਟੋਲ ਪਲਾਜ਼ਿਆਂ ਦੇ ਕੋਲ ਬਣੇ ਢਾਬਿਆਂ 'ਤੇ ਵੀ ਗਲਤ ਤੌਰ ਤੇ ਵਾਹਨ ਖੜ੍ਹੇ ਆਮ ਵੇਖੇ ਜਾ ਸਕਦੇ ਹਨ ਪਰ ਇਨ੍ਹਾਂ ਢਾਬਿਆਂ ਕੋਲ ਢੁਕਵੀਂ ਪਾਰਕਿੰਗ ਨਾ ਹੋਣ ਕਾਰਨ ਸੜਕਾਂ 'ਤੇ ਖੜ੍ਹੀਆ ਗੱਡੀਆਂ ਕਾਰਨ ਅਕਸਰ ਸੜਕ ਹਾਦਸੇ ਵਾਪਰ ਜਾਂਦੇ ਹਨ।
ਟ੍ਰੈਫ਼ਿਕ ਪੁਲਿਸ ਅਕਸਰ ਅਣਅਧਿਕਾਰਤ ਤੌਰ 'ਤੇ ਪਾਰਕ ਕੀਤੇ ਵਾਹਨਾਂ ਦਾ ਚਲਾਨ ਕੱਟਦੀ ਹੈ ਪਰ ਇਹ ਚਲਾਨ ਸਿਰਫ਼ ਸ਼ਹਿਰਾਂ ਵਿਚ ਹੀ ਕੱਟੇ ਜਾ ਰਹੇ ਹਨ। ਨੈਸ਼ਨਲ ਹਾਈਵੇ 'ਤੇ ਅਜਿਹੀ ਕੋਈ ਚੈਕਿੰਗ ਨਹੀਂ ਹੈ। ਜੇਕਰ ਸੜਕਾਂ ਦੁਆਲੇ ਬਣੇ ਹੋਏ ਢਾਬਿਆਂ ਨੂੰ ਇਹ ਜ਼ਰੂਰੀ ਕਰ ਦਿੱਤਾ ਜਾਵੇ ਕਿ ਉਹ ਗੱਡੀਆਂ ਆਪਣੀ ਪਾਰਕਿੰਗ ਵਿਚ ਪਾਰਕ ਕਰਾਉਣ ਤਾਂ ਹੀ ਅਜਿਹੇ ਹਾਦਸੇ ਟਾਲੇ ਜਾ ਸਕਦੇ ਹਨ। ਲਗਾਤਾਰ ਪੁਲਿਸ ਪਾਰਟੀ ਦੀ ਚੈਕਿੰਗ ਨਾਲ ਇਸ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ। ਜੇਕਰ ਸਾਰੇ ਮਿਲ ਕੇ ਇਸ ਸਬੰਧੀ ਗੰਭੀਰ ਹੋਵਾਂਗੇ ਤਾਂ ਹੀ ਅਜਿਹੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

-ਮਾਣਕ ਸਿੰਘ ਖੋਸਾ
ਪਿੰਡ ਅਤੇ ਡਾਕ: ਕੋਟ ਕਰੋੜ ਕਲਾਂ (ਫਿਰੋਜ਼ਪੁਰ)

19-09-2023

 ਗੁਰੂ-ਚੇਲੇ ਦਾ ਰਿਸ਼ਤਾ

ਪ੍ਰਾਚੀਨ ਭਾਰਤ ਵਿਚ ਗੁਰੂ-ਸ਼ਿਸ਼ ਦਾ ਰਿਸ਼ਤਾ ਪਵਿੱਤਰ ਸੀ। ਗੁਰੂਕਲ ਵਿਚ ਰਹਿ ਕੇ ਵਿਦਿਆਰਥੀ ਆਪਣੇ ਗੁਰੂਆਂ ਦੀ ਸੇਵਾ ਕਰ ਕੇ ਵਿੱਦਿਆ ਪ੍ਰਾਪਤ ਕਰਦੇ ਸਨ। ਉਨ੍ਹਾਂ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ ਸੀ। ਇਸੇ ਕਰਕੇ ਭਾਰਤ ਨੂੰ ਵਿਸ਼ਵ ਗੁਰੂ ਦਾ ਦਰਜਾ ਪ੍ਰਾਪਤ ਹੋਇਆ। ਵਿਦਿਆਰਥੀ ਆਸ਼ਰਮ ਵਿਚ ਰਹਿੰਦੇ ਸਨ। ਉਹ ਆਪਣੇ ਗੁਰੂਆਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ ਅਤੇ ਉਨ੍ਹਾਂ ਦੇ ਸੰਬੰਧਾਂ ਵਿਚ ਨੈਤਿਕਤਾ ਸੀ ਪਰ ਅਫ਼ਸੋਸ! ਅੱਜਕੱਲ੍ਹ ਗੁਰੂ-ਸ਼ਿਸ਼ ਦੇ ਰਿਸ਼ਤੇ ਵਿਚ ਗਿਰਾਵਟ ਆ ਚੁੱਕੀ ਹੈ। ਇਕ ਅਧਿਆਪਕ ਵਲੋਂ ਆਪਣੀ ਵਿਦਿਆਰਥਣ ਨਾਲ ਛੇੜਛਾੜ ਕਰਨਾ ਬਹੁਤ ਹੀ ਸ਼ਰਮਨਾਕ ਗੱਲ ਹੈ। ਅਜਿਹੀਆਂ ਘਿਨਾਉਣੀਆਂ ਘਟਨਾਵਾਂ ਅਧਿਆਪਕ ਵਰਗ ਨੂੰ ਗੰਧਲਾ ਕਰ ਰਹੀਆਂ ਹਨ। ਅਜਿਹੀ ਸਥਿਤੀ ਵਿਚ ਪੁਰਾਤਨ ਗੁਰੂ-ਸ਼ਿਸ਼ ਪਰੰਪਰਾ ਬਾਰੇ ਗੱਲ ਕਰਨਾ ਵੀ ਅਰਥਹੀਣ ਹੈ। ਮਾਪੇ, ਸਰਪ੍ਰਸਤ ਆਪਣੇ ਬੱਚਿਆਂ ਨੂੰ ਵਿਸ਼ਵਾਸ ਦੇ ਆਧਾਰ 'ਤੇ ਹੀ ਅਧਿਆਪਕਾਂ ਕੋਲ ਪੜ੍ਹਨ ਲਈ ਭੇਜਦੇ ਹਨ। ਜੇਕਰ ਅਧਿਆਪਕ ਹੀ ਇਹੋ ਜਿਹੀਆਂ ਗ਼ਲਤ ਹਰਕਤਾਂ ਕਰਨਗੇ ਤਾਂ ਤੁਸੀਂ ਹੀ ਦੱਸੋ ਫਿਰ ਬੱਚਿਆਂ ਦੀ ਸੁਰੱਖਿਆ ਕਿਵੇਂ ਹੋਵੇਗੀ? ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਕਿਸ ਦੀ ਭਲਾਈ ਸੋਚਣੀ ਹੈ। ਇਹ ਵਿਸ਼ਾ ਬਹੁਤ ਹੀ ਸੰਵੇਦਨਸ਼ੀਲ ਹੈ। ਇਸ ਬਾਰੇ ਜਲਦੀ ਤੋਂ ਜਲਦੀ ਚਿੰਤਨ ਕਰਨ ਦੀ ਲੋੜ ਹੈ।

-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)

ਜੀ-20 ਵਿਚ ਭਾਰਤ ਦੀ ਕਾਮਯਾਬੀ

ਭਾਰਤ ਵਿਚ ਹੋਇਆ ਜੀ-20 ਸਿਖ਼ਰ ਸੰਮੇਲਨ ਇਤਿਹਾਸਿਕ ਤੇ ਬਹੁਤ ਸਫਲ ਰਿਹਾ। ਭਾਰਤ ਵਲੋਂ ਤਿਆਰ ਕੀਤੇ ਸਾਂਝੇ ਘੋਸ਼ਣਾ ਪੱਤਰ 'ਤੇ ਸਾਰੇ ਦੇਸ਼ਾਂ ਦੇ ਨੁਮਾਇੰਦਿਆਂ ਨੇ ਸਹਿਮਤੀ ਜਤਾਈ। ਮੋਦੀ ਜੀ ਨੇ ਜੋ ਨਿਸਚਾ ਕੀਤਾ ਸੀ ਉਸ ਨੂੰ ਕਰ ਕੇ ਦਿਖਾ ਦਿੱਤਾ ਹੈ। ਜੀ-20 ਵਿਚ ਅਫ਼ਰੀਕਾ ਯੂਨੀਯਨ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਨਾਲ ਭਾਰਤ ਦਾ ਅਕਸ ਪੂਰੀ ਦੁਨੀਆ ਵਿਚ ਵਧਿਆ ਹੈ। ਜੀ-20 ਦੀ ਕਾਮਯਾਬੀ ਪੂਰੇ ਵਿਸ਼ਵ ਦੇ ਹੱਕ ਵਿਚ ਹੈ। ਇਸ ਨਾਲ ਪੂਰੀ ਦੁਨੀਆ ਤਰੱਕੀ ਕਰੇਗੀ, ਵਿਕਾਸ ਹੋਵੇਗਾ। ਇਸ ਸੰਮੇਲਨ ਨਾਲ ਭਾਰਤ ਮਹਾਂਸ਼ਕਤੀ ਬਣਿਆ ਹੈ। ਭਾਰਤ ਵਾਸੀਆਂ ਦਾ ਪੂਰੇ ਵਿਸ਼ਵ ਵਿਚ ਸਿਰ ਉੱਚਾ ਹੋਇਆ ਹੈ। ਉਮੀਦ ਹੈ ਸਾਰੇ ਮੁਲਕ ਰਲ-ਮਿਲ ਕੇ ਪੂਰੇ ਵਿਸ਼ਵ ਵਿਚ ਅੱਤਵਾਦ ਖ਼ਤਮ ਕਰ ਸ਼ਾਂਤੀ ਲਿਆਉਣਗੇ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ।

ਸੁਖਾਵਾਂ ਵਾਤਾਵਰਨ

ਪਿਛਲੇ ਦਿਨੀਂ ਰੋਜ਼ਾਨਾ 'ਅਜੀਤ' ਵਿਚ 'ਨਾਰੀ ਸੰਸਾਰ' ਵਿਚ ਹਰਦੀਪ ਕੌਰ ਛਾਜਲੀ ਦਾ ਲਿਖਿਆ ਲੇਖ 'ਆਉ ਬੱਚਿਆਂ ਨੂੰ ਦੇਈਏ ਸੁਖਾਵਾਂ ਵਾਤਾਵਰਨ' ਪੜ੍ਹਿਆ, ਮਨ ਨੂੰ ਵਧੀਆ ਲੱਗਾ। ਵਾਤਾਵਰਨ ਬੱਚਿਆਂ ਦੇ ਮਾਨਸਿਕ, ਸਮਾਜਿਕ, ਨੈਤਿਕ ਵਿਕਾਸ ਵਿਚ ਬਹੁਤ ਗਹਿਰਾ ਅਸਰ ਪਾਉਂਦਾ ਹੈ। ਆਉ, ਅਸੀਂ ਬੱਚਿਆਂ ਨੂੰ ਸੁਖਾਵਾਂ ਵਾਤਾਵਰਨ ਦੇਈਏ ਤਾਂ ਕਿ ਬੱਚਿਆਂ ਦਾ ਵਧੀਆ ਵਿਕਾਸ ਹੋ ਸਕੇ। ਮਨੁੱਖ ਦੇ ਅੰਦਰੂਨੀ ਵਾਤਾਵਰਨ ਦਾ ਉਸ ਦੀ ਸ਼ਖ਼ਸੀਅਤ ਉੱਤੇ ਗਹਿਰਾ ਅਸਰ ਪਾਉਂਦਾ ਹੈ।

-ਰਾਮ ਸਿੰਘ ਪਾਠਕ
ਸਰਕਾਰੀ ਪ੍ਰਾਈਮਰੀ ਸਕੂਲ, ਕੋਠੇ ਫੂਲਾ ਸਿੰਘ, (ਬਠਿੰਡਾ)

ਨੌਜਵਾਨਾਂ ਨੂੰ ਰੁਜ਼ਗਾਰ ਦਿਉ

ਸਰਕਾਰ ਗ਼ੈਰਜ਼ਿੰਮੇਦਾਰੀ ਨਾਲ ਕੰਮ ਕਰ ਰਹੀਂ ਹੈ ਨੌਜਵਾਨਾਂ ਦੇ ਭਵਿੱਖ ਲਈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ। ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਨੂੰ ਬਿਹਾਰ ਬਣਨ 'ਚ ਸਮਾਂ ਨਹੀਂ ਲੱਗਣਾ ਨੌਜਵਾਨਾਂ ਦਾ ਨਸ਼ੇ ਪ੍ਰਤੀ ਰੁਝਾਨ ਸਿਰਫ਼ ਬੇਰੁਜ਼ਗਾਰੀ ਕਰਕੇ ਹੈ। ਜਦੋਂ ਨੌਜਵਾਨ ਫ਼੍ਰੀ ਹੁੰਦਾ ਹੈ ਤਾਂ ਉਸ ਦਾ ਧਿਆਨ ਗ਼ਲਤ ਕੰਮ ਵੱਲ ਜਾਂਦਾ ਹੈ ਜੇਕਰ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਵੇਗਾ। ਪੜ-ਲਿਖ ਕੇ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਹਨ। ਕੋਈ ਵੀ ਇਨਸਾਨ ਨਸ਼ੇ 'ਤੇ ਨਹੀਂ ਲੱਗਦਾ ਉਸ ਦੇ ਹਾਲਾਤ ਉਸ ਨੂੂੰ ਨਸ਼ੇ 'ਤੇ ਲਾਉਂਦੇ ਹਨ ਜੇਕਰ ਦੇਖਿਆ ਜਾਵੇ ਤਾਂ ਬੇਰੁਜ਼ਗਾਰੀ ਇਸ ਦਾ ਸਭ ਤੋਂ ਵੱਡਾ ਕਰਨ ਹੈ ਸਰਕਾਰ ਨੂੰ ਸਰਕਾਰੀ ਨੌਕਰੀ ਦੇ ਨਾਲ ਪ੍ਰਾਈਵੇਟ ਨੌਕਰੀ ਵੱਲ ਵੀ ਦੇਖਣਾ ਚਾਹੀਦਾ ਹੈ। ਹਾਲਾਤ ਇੰਨੇ ਮਾੜੇ ਹਨ ਕਿ ਡਿਗਰੀ ਲੈ ਕੇ ਨੌਜਵਾਨ ਧੱਕੇ ਖਾਂਦੇ ਫਿਰਦੇ ਹਨ। ਨੌਕਰੀ ਨਾ ਮਿਲਣ ਕਾਰਨ ਹੀ ਨਸ਼ੇੜੀ ਪੈਦਾ ਹੋ ਰਹੇ ਹਨ ਮਾਪੇ ਸਮਝਦੇ ਹਨ ਸਾਡੇ ਬੱਚੇ ਕੁਝ ਨਹੀਂ ਕਰਦੇ, ਨੌਜਵਾਨਾਂ ਦੇ ਹੱਥ ਵਿੱਚ ਵੀ ਕੁਝ ਨਹੀਂ ਹੈ।
ਜੇਕਰ ਸਰਕਾਰ ਛੋਟੇ-ਛੋਟੇ ਕਦਮ ਵੀ ਚੁੱਕੇ ਤਾਂ ਨੌਜਵਾਨਾਂ ਦਾ ਭਵਿੱਖ ਬਦਲਿਆ ਜਾਂ ਸਕਦਾ ਹੈ ਸਰਕਾਰ ਨੂੰ ਪ੍ਰਾਈਵੇਟ ਕੰਪਨੀਆਂ ਵੱਲ ਵੀ ਦੇਖਣਾ ਚਾਹੀਦਾ ਹੈ। ਕੁਝ ਕੰਪਨੀਆਂ 7000-8000 ਰੁਪਏ ਦੇ ਕੇ ਨੌਜਵਾਨਾਂ ਦਾ ਖ਼ੂਨ ਪੀ ਰਹੀਆਂ ਹਨ ਸੰਗਰੂਰ ਜ਼ਿਲ੍ਹੇ ਵਿੱਚ ਵੀ ਬਹੁਤ ਕੰਪਨੀਆਂ ਹਨ। ਨੌਜਵਾਨ ਸੋਚਦੇ ਹਨ ਏਨੀ ਘੱਟ ਸੈਲਰੀ ਨਾਲੋਂ ਤਾਂ ਇੰਝ ਹੀ ਠੀਕ ਹੈ। ਜੇਕਰ ਸਰਕਾਰ ਇਸ ਵਿਚ ਸੈਲਰੀ ਵਧਾ ਕੇ ਦੇਣ ਲਈ ਕੰਪਨੀ ਨੂੰ ਕਹੇ ਤਾਂ ਬਹੁਤ ਸਾਰੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕਦਾ ਹੈ।

-ਸਲਮਾਨ (ਸੰਗਰੂਰ)

ਐਫੀਲੀਏਸ਼ਨ ਫ਼ੀਸਾਂ ਵਿਚ ਭਾਰੀ ਵਾਧਾ

ਪੰਜਾਬ ਦੀ ਸਿੱਖਿਆ ਜਿੱਥੇ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ, ਉੱਥੇ ਸਰਕਾਰੀ ਫੁਰਮਾਨ ਨਿੱਤ ਨਵੀਂ ਸਮੱਸਿਆ ਉਪਜਾ ਰਹੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੇ ਸੈਸ਼ਨ ਦੌਰਾਨ ਪ੍ਰਾਈਵੇਟ ਸਕੂਲਾਂ ਤੋਂ ਦਸ ਹਜ਼ਾਰ ਰੁਪਏ ਸਾਲਾਨਾ ਐਫੀਲੀਏਸ਼ਨ ਫ਼ੀਸ ਵਸੂਲੀ ਜਾਂਦੀ ਸੀ। ਇਸ ਸੈਸ਼ਨ ਤੋਂ ਬੋਰਡ ਵੱਲੋਂ ਜਾਰੀ ਹੁਕਮਾਂ ਤਹਿਤ ਘੱਟੋ-ਘੱਟ ਤਿੰਨ ਸਾਲਾਂ ਦੀ ਇਕੱਠੀ ਫ਼ੀਸ ਭਰਵਾਈ ਜਾਵੇਗੀ ਅਤੇ ਇਹ ਐਫੀਲੀਏਸ਼ਨ ਫ਼ੀਸ ਤਿੰਨ ਸਾਲਾਂ ਲਈ ਪੰਜਾਹ ਹਜ਼ਾਰ ਰੁਪਏ ਕਰ ਦਿੱਤੀ ਹੈ। ਪੰਜਾਬ ਵਿੱਚ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ਼ ਸੰਬੰਧਿਤ ਸਕੂਲ ਹਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਸਕੂਲਾਂ ਦੀ ਆਰਥਿਕ ਹਾਲਤ ਨਾਜ਼ੁਕ ਹੈ। ਪੰਜਾਬ ਦੇ ਵੱਡੇ ਕਾਰਪੋਰੇਟ ਅਤੇ ਵਧੇਰੇ ਪ੍ਰਾਈਵੇਟ ਸਕੂਲ ਹੁਣ ਸੀ. ਬੀ.ਐਸ.ਸੀ. ਜਾਂ ਦੂਜੇ ਬੋਰਡਾਂ ਤੋਂ ਐਫੀਲੀਏਸ਼ਨ ਲੈ ਚੁੱਕੇ ਹਨ ਜਾਂ ਲੈ ਰਹੇ ਹਨ। ਪ੍ਰਾਈਵੇਟ ਸਕੂਲ ਭਵਿੱਖ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਿੱਛੇ ਹਟ ਜਾਣਗੇ ਜਾਂ ਆਰਥਿਕ ਸੰਕਟ ਨਾਲ਼ ਜੂਝਦੇ ਅੰਤ ਨੂੰ ਸਕੂਲ ਬੰਦ ਹੋ ਜਾਣਗੇ। ਨਵੇਂ ਲਏ ਗਏ ਫ਼ੈਸਲੇ ਦੇ ਭਵਿੱਖ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਨਤੀਜੇ ਭੁਗਤਣੇ ਪੈ ਸਕਦੇ ਹਨ। ਪੰਜਾਬ ਦੀ ਸਿੱਖਿਆ ਅਤੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਪ੍ਰਾਈਵੇਟ ਸਕੂਲਾਂ ਦਾ ਆਪਣਾ ਸਥਾਨ ਹੈ ਇਸ ਲਈ ਬੋਰਡ ਨੂੰ ਇਹ ਨਵੇਂ ਹੁਕਮ ਤੁਰੰਤ ਵਾਪਸ ਲੈਣੇ ਬਣਦੇ ਹਨ।

-ਮਨਪ੍ਰੀਤ ਸਿੰਘ
ਜਨਤਾ ਨਗਰ, ਧੂਰੀ

ਸੜਕ ਹਾਦਸੇ ਕਿਵੇਂ ਰੁਕਣਗੇ?

ਸੜਕ ਦੁਰਘਟਨਾ ਬਾਰੇ ਸੁਣਦਿਆਂ ਹੀ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਹਰ ਰੋਜ਼ ਹਜ਼ਾਰਾਂ ਮੌਤਾ ਹੋ ਰਹੀਆਂ ਹਨ। ਹਰ ਰੋਜ਼ ਸੜਕ ਦੁਰਘਟਨਾਵਾਂ ਆਮ ਵੇਖੀਆ ਜਾ ਰਹੀਆਂ ਹਨ। ਕਾਰਨ ਭਾਵੇਂ ਕਈ ਹਨ। ਡਰਾਈਵਿੰਗ ਵਿਚ ਮੁਹਾਰਤ ਦੀ ਘਾਟ ਹੋ ਸਕਦੀ ਹੈ। ਕਿਸੇ ਨਸ਼ੇ ਦਾ ਸੇਵਨ ਹੋ ਸਕਦਾ ਹੈ ਜਾਂ ਮੋਬਾਈਲ ਫ਼ੋਨ ਦੀ ਡਰਾਈਵਿੰਗ ਦੌਰਾਨ ਵਰਤੋਂ ਹੋ ਸਕਦੀ ਹੈ, ਪਰ ਇਕ ਅਹਿਮ ਪੱਖ ਜੋ ਵੇਖਿਆ ਜਾ ਰਿਹਾ ਹੈ ਗ਼ਲਤ ਤੌਰ 'ਤੇ ਨੈਸ਼ਨਲ ਹਾਈਵੇ 'ਤੇ ਖੜ੍ਹੇ ਕੀਤੇ ਟਰੱਕ ਅਤੇ ਹੋਰ ਵਾਹਨ। ਜਦ ਕੋਈ ਇਨਸਾਨ ਸੜਕ 'ਤੇ ਜਾ ਰਿਹਾ ਹੁੰਦਾ ਹੈ ਤਾਂ ਇਹ ਗ਼ਲਤ ਢੰਗ ਨਾਲ ਪਾਰਕ ਕੀਤੇ ਵਾਹਨਾਂ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ ਜਿਸ ਨਾਲ ਕਈ ਘਰ ਆਪਣੇ ਬੱਚਿਆਂ ਤੋਂ ਸੱਖਣੇ ਹੋ ਰਹੇ ਹਨ। ਆਮ ਵੇਖਿਆ ਜਾ ਸਕਦਾ ਹੈ ਕਿ ਸੜਕਾਂ ਦੇ ਆਸੇ ਪਾਸੇ ਅਕਸਰ ਢਾਬੇ ਬਣੇ ਹੋਏ ਹਨ ਅਤੇ ਰਾਹਗੀਰ ਇਨ੍ਹਾਂ ਢਾਬਿਆਂ ਤੋਂ ਅਕਸਰ ਕੁੱਝ ਖਾਣ-ਪੀਣ ਲਈ ਰੁਕ ਜਾਂਦੇ ਹਨ। ਇਸੇ ਤਰ੍ਹਾਂ ਟੋਲ ਪਲਾਜ਼ਿਆਂ ਦੇ ਕੋਲ ਬਣੇ ਢਾਬਿਆਂ 'ਤੇ ਵੀ ਗਲਤ ਤੌਰ ਤੇ ਵਾਹਨ ਖੜ੍ਹੇ ਆਮ ਵੇਖੇ ਜਾ ਸਕਦੇ ਹਨ ਪਰ ਇਨ੍ਹਾਂ ਢਾਬਿਆਂ ਕੋਲ ਢੁਕਵੀਂ ਪਾਰਕਿੰਗ ਨਾ ਹੋਣ ਕਾਰਨ ਸੜਕਾਂ 'ਤੇ ਖੜ੍ਹੀਆ ਗੱਡੀਆਂ ਕਾਰਨ ਅਕਸਰ ਸੜਕ ਹਾਦਸੇ ਵਾਪਰ ਜਾਂਦੇ ਹਨ।
ਟ੍ਰੈਫ਼ਿਕ ਪੁਲਿਸ ਅਕਸਰ ਅਣਅਧਿਕਾਰਤ ਤੌਰ 'ਤੇ ਪਾਰਕ ਕੀਤੇ ਵਾਹਨਾਂ ਦਾ ਚਲਾਨ ਕੱਟਦੀ ਹੈ ਪਰ ਇਹ ਚਲਾਨ ਸਿਰਫ਼ ਸ਼ਹਿਰਾਂ ਵਿਚ ਹੀ ਕੱਟੇ ਜਾ ਰਹੇ ਹਨ। ਨੈਸ਼ਨਲ ਹਾਈਵੇ 'ਤੇ ਅਜਿਹੀ ਕੋਈ ਚੈਕਿੰਗ ਨਹੀਂ ਹੈ। ਜੇਕਰ ਸੜਕਾਂ ਦੁਆਲੇ ਬਣੇ ਹੋਏ ਢਾਬਿਆਂ ਨੂੰ ਇਹ ਜ਼ਰੂਰੀ ਕਰ ਦਿੱਤਾ ਜਾਵੇ ਕਿ ਉਹ ਗੱਡੀਆਂ ਆਪਣੀ ਪਾਰਕਿੰਗ ਵਿਚ ਪਾਰਕ ਕਰਾਉਣ ਤਾਂ ਹੀ ਅਜਿਹੇ ਹਾਦਸੇ ਟਾਲੇ ਜਾ ਸਕਦੇ ਹਨ। ਲਗਾਤਾਰ ਪੁਲਿਸ ਪਾਰਟੀ ਦੀ ਚੈਕਿੰਗ ਨਾਲ ਇਸ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ। ਜੇਕਰ ਸਾਰੇ ਮਿਲ ਕੇ ਇਸ ਸਬੰਧੀ ਗੰਭੀਰ ਹੋਵਾਂਗੇ ਤਾਂ ਹੀ ਅਜਿਹੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

-ਮਾਣਕ ਸਿੰਘ ਖੋਸਾ
ਪਿੰਡ ਅਤੇ ਡਾਕ: ਕੋਟ ਕਰੋੜ ਕਲਾਂ (ਫਿਰੋਜ਼ਪੁਰ)

18-09-2023

ਅਪਰਾਧ ਬਨਾਮ ਪੁਲਿਸ ਸੁਧਾਰ
ਅੰਮ੍ਰਿਤਸਰ ਦੇ ਜ਼ਿਆਦਾਤਰ ਥਾਣਿਆਂ ਦੀਆਂ ਇਮਾਰਤਾਂ ਹੀ ਨਹੀਂ ਹਨ, ਪੁਲਿਸ ਦੀ ਰਿਹਾਇਸ਼ 'ਤੇ ਬਾਥਰੂਮਾਂ ਦਾ ਵੀ ਕੋਈ ਹੱਲ ਨਹੀਂ ਹੈ, ਇਨ੍ਹਾਂ ਵਿਚ ਥਾਣਾ ਵੇਰਕਾ, ਵੱਲਾ, ਸਦਰ, ਸਿਵਲ ਲਾਈਨ, ਮੋਹਕਮਪੁਰਾ, ਮਜੀਠਾ ਰੋਡ, ਗੇਟ ਹਕੀਮਾਂ, ਕੋਟ ਖ਼ਾਲਸਾ, ਰਣਜੀਤ ਐਵੇਨਿਊ ਆਦਿ ਮੌਜੂਦ ਹਨ। ਮੁੱਖ ਅਫ਼ਸਰ ਥਾਣਾ ਤੋਂ ਇਲਾਵਾ ਕੋਈ ਹੋਰ ਸਰਕਾਰੀ ਗੱਡੀ ਥਾਣੇ ਜਾਂ ਚੌਂਕੀ ਵਿਚ ਮੌਜੂਦ ਨਹੀਂ ਹੈ ਜਦੋਂ ਪੰਜ-ਛੇ ਦੋਸ਼ੀਆਂ ਨੂੰ ਪੇਸ਼ ਕਰਨਾ ਹੁੰਦਾ ਹੈ ਪ੍ਰਾਈਵੇਟ ਵਹੀਕਲ ਦਾ ਇੰਤਜ਼ਾਮ ਕਰ ਕੇ ਪੇਸ਼ ਕੀਤਾ ਜਾਂਦਾ ਹੈ ਜਿਸ ਨਾਲ ਦੋਸ਼ੀਆਂ ਦੇ ਭੱਜਣ ਦਾ ਖ਼ਤਰਾ ਰਹਿੰਦਾ ਹੈ। ਵੀ.ਆਈ.ਪੀ. ਰੂਟ, ਅੱਠ-ਦਸ ਘੰਟੇ ਪਹਿਲਾਂ ਲਗਾ ਦਿੱਤਾ ਜਾਂਦਾ ਹੈ, ਜਦੋਂ ਕਿ ਵੀ.ਆਈ.ਪੀ. ਅਜੇ ਘਰ ਵਿਚ ਹੀ ਨਹਾ ਰਿਹਾ ਹੁੰਦਾ ਹੈ। ਨਸ਼ਿਆਂ 'ਤੇ ਕੰਟਰੋਲ ਕਰਨ ਲਈ ਰੈਗੂਲਰ ਪੜ੍ਹੇ ਲਿਖੇ ਤਜਰਬੇਕਾਰ ਇੰਟਰ, ਅੱਪਰ ਕੋਰਸ ਪਾਸ ਥਾਣੇਦਾਰ ਥਾਣਿਆਂ ਵਿਚ ਲਗਾਏ ਜਾਣ ਜਿਨ੍ਹਾਂ ਦੀ ਕੋਈ ਵੀ.ਆਈ.ਪੀ. ਡਿਊਟੀ ਨਾ ਹੋਵੇ। ਇਸ ਨਾਲ ਦੋਸ਼ੀਆਂ ਨੂੰ ਬਰੀ ਹੋਣ ਦਾ ਫ਼ਾਇਦਾ ਨਹੀਂ ਮਿਲੇਗਾ। ਵੀ.ਆਈ.ਪੀ. ਤੇ ਲਾਅ ਐਂਡ ਆਰਡਰ ਲਈ ਐਡਹਾਕ ਥਾਣੇਦਾਰ ਤੇ ਖੁੱਡਿਆਂ ਵਿਚ ਵੜੇ ਨਵੇਂ ਸਿਪਾਹੀ ਲਗਾਏ ਜਾਣ। ਸਰਕਾਰੀ ਵਹੀਕਲ ਤੇ ਥਾਣਿਆਂ ਦੀਆਂ ਬਿਲਡਿੰਗਾਂ ਬਣਾਈਆਂ ਜਾਣ। ਇਸ ਨਾਲ ਲਾਅ ਐਂਡ ਆਰਡਰ ਵੀ ਕਾਇਮ ਰਹੇਗਾ। ਅਪਰਾਧਾਂ ਵਿਚ ਕਮੀ ਆਵੇਗੀ। ਇਸ 'ਤੇ ਪੁਲਿਸ ਦੇ ਆਹਲਾ ਅਫ਼ਸਰਾਂ ਤੇ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰ ਕਾਰਵਾਈ ਕਰਨੀ ਚਾਹੀਦੀ ਹੈ।


-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਿਨਿਸਟ੍ਰੇਸ਼ਨ।


ਨਸ਼ਿਆਂ ਦਾ ਕਹਿਰ
ਹਰ ਰੋਜ਼ ਪੰਜਾਬ ਵਿਚ 3 ਜਾਂ 4 ਮੌਤਾਂ ਨਸ਼ਿਆਂ ਕਾਰਨ ਹੋ ਰਹੀਆਂ ਹਨ। ਹਜ਼ਾਰਾਂ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿਚ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਹੁਣ ਲੜਕੀਆਂ ਵੀ ਨਸ਼ਿਆਂ ਦੀ ਲਪੇਟ ਵਿਚ ਆ ਚੁੱਕੀਆਂ ਹਨ। ਹਾਲ ਹੀ ਵਿਚ ਬਟਾਲਾ ਸ਼ਹਿਰ ਦੀ ਖ਼ਬਰ ਪੜ੍ਹਨ ਨੂੰ ਮਿਲੀ ਜਿਸ ਵਿਚ ਇਕ ਕੁੜੀ ਜਿਸ ਨੂੰ ਕੋਈ ਸੁੱਧ-ਬੁੱਧ ਨਹੀਂ ਹੈ, ਪੈਰਾਂ ਤੋਂ ਉਸ ਦੇ ਖ਼ੂਨ ਚੱਲ ਰਿਹਾ ਹੈ, ਨਸ਼ੇ ਦੀ ਗ੍ਰਿਫ਼ਤ ਵਿਚ ਸੀ। ਸਥਾਨਕ ਲੋਕਾਂ ਨੇ ਉਸ ਦੀ ਮਾੜੀ ਹਾਲਤ ਦੇਖ ਕੇ ਥਾਣੇ ਵਿਚ ਇਤਲਾਹ ਦਿੱਤੀ। ਜਿਸ ਨੂੰ ਪੁਲਿਸ ਨੇ ਸਿਵਲ ਹਸਪਤਾਲ ਭੇਜਿਆ। ਕੁਝ ਕੁ ਮਹੀਨੇ ਪਹਿਲਾਂ ਵੀ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿਚ ਇਕ ਕੁੜੀ ਚਿੱਟੇ ਦਾ ਸੇਵਨ ਕਰਦੀ ਸੀ ਜੋ ਗਲੀਆਂ ਵਿਚ ਆਮ ਦੇਖੀ ਗਈ। ਕੁੜੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਨਸ਼ੇੜੀ ਬਣਾਇਆ ਹੈ। ਬਿਮਾਰ ਹੋਣ ਕਾਰਨ ਉਸ ਦੇ ਪਤੀ ਨੇ ਉਸ ਨੂੰ ਦੇਸੀ ਦਵਾਈ ਵਿਚ ਸਮੈਕ ਮਿਲਾ ਕੇ ਖੁਆਈ। ਗੁਆਂਢੀ ਦੇਸ਼ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਲਗਾਤਾਰ ਜਾਰੀ ਹੈ। ਹਰ ਰੋਜ਼ ਬੀ.ਐਸ.ਐਫ. ਵਲੋਂ ਲਗਾਤਾਰ ਕਰੋੜਾਂ ਦੀ ਹੈਰੋਇਨ ਫੜੀ ਜਾਂਦੀ ਹੈ। ਸੂਬੇ ਦੇ ਆਹਲਾ ਅਧਿਕਾਰੀ ਵਲੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਨਸ਼ੀਲੀਆਂ ਦਵਾਈਆਂ ਫੜਨ ਦੀਆਂ ਖ਼ਬਰਾਂ ਵੀ ਹਰ ਰੋਜ਼ ਆਮ ਸੁਣਦੇ ਹਾਂ। ਹੁਣ ਨਸ਼ਿਆਂ ਦੇ ਡਰ ਤੋਂ ਮਾਂ-ਬਾਪ ਆਪਣੇ ਜਵਾਨ ਧੀਆਂ-ਪੁੱਤਾਂ ਨੂੰ ਵਿਦੇਸ਼ਾਂ ਵਿਚ ਭੇਜ ਰਹੇ ਹਨ। ਜ਼ਮੀਨਾਂ ਗਹਿਣੇ ਰੱਖ ਕੇ, ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਬਹੁਤ ਚਿੰਤਤ ਹਨ। ਇਹ ਵੀ ਪਰਵਾਸ ਦਾ ਇਕ ਬਹੁਤ ਵੱਡਾ ਕਾਰਨ ਹੈ। ਹਾਲ ਹੀ ਵਿਚ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਵਾਲੇ ਪੁਲਿਸ ਦੇ ਵੱਡੇ ਅਧਿਕਾਰੀ ਨੂੰ ਨੌਕਰੀ ਤੋਂ ਬਰਖ਼ਾਸਤ ਵੀ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।


-ਸੰਜੀਵ ਸਿੰਘ ਸੈਣੀ ਮੁਹਾਲੀ


ਟੈਕਸ ਮੁਕਤ ਹੋਵੇ 'ਮਸਤਾਨੇ' ਫ਼ਿਲਮ
ਪਿਛਲੇ ਦਿਨੀਂ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਮਸਤਾਨੇ' ਜੋ ਰਿਕਾਰਡਤੋੜ ਪ੍ਰਸਿੱਧੀ ਹਾਸਲ ਕਰ ਰਹੀ ਹੈ। ਅੱਜ ਦੇ ਸਮੇਂ ਵਿਚ ਇਹੋ ਜਿਹੀਆਂ ਇਤਿਹਾਸਕ ਫ਼ਿਲਮਾਂ ਬਣਨੀਆਂ ਬਹੁਤ ਜ਼ਰੂਰੀ ਹਨ। ਸਾਡੇ ਪੰਜਾਬੀਆਂ ਲਈ ਬਹੁਤ ਫਖ਼ਰ ਅਤੇ ਮਾਣ ਵਾਲੀ ਗੱਲ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਸਿੱਖ-ਇਤਿਹਾਸ ਕਿੰਨਾ ਮਾਣਮੱਤਾ ਇਤਿਹਾਸ ਹੈ। ਪਰ ਪਤਾ ਨਹੀਂ ਕਿਉਂ ਸਾਡੀਆਂ ਧਾਰਮਿਕ ਸੰਸਥਾਵਾਂ, ਸੰਪਰਦਾਵਾਂ ਅਤੇ ਸਾਡੀ ਫ਼ਿਲਮ ਇੰਡਸਟਰੀ ਵਾਲੇ ਸਿੱਖ ਇਤਿਹਾਸ 'ਤੇ ਕੋਈ ਫ਼ਿਲਮ ਕਿਉਂ ਨਹੀਂ ਬਣਾ ਰਹੇ। ਇਸ ਤੋਂ ਪਹਿਲੇ ਇਕ ਧਾਰਮਿਕ ਅਤੇ ਇਤਿਹਾਸਕ ਫ਼ਿਲਮ 'ਚਾਰ ਸਾਹਿਬਜ਼ਾਦੇ' ਬਣੀ ਸੀ, ਉਸ ਨੂੰ ਵੀ ਲੋਕਾਂ ਵਲੋਂ ਬਹੁਤ ਜ਼ਿਆਦਾ ਮਾਣ-ਸਤਿਕਾਰ ਮਿਲਿਆ ਸੀ। ਸਾਨੂੰ ਵਿਸ਼ਵਾਸ ਹੈ ਕਿ ਜੋ ਵੀ ਸਿੱਖ ਇਤਿਹਾਸ ਨੂੰ ਆਪਣੀ ਫ਼ਿਲਮ ਰਾਹੀਂ ਸਹੀ ਤੇ ਮਰਿਆਦਾ ਵਿਚ ਰਹਿ ਕੇ ਫ਼ਿਲਮ ਬਣਾਏਗਾ, ਉਸ ਨੂੰ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਵੀ ਮਿਲੇਗਾ ਅਤੇ ਫ਼ਿਲਮ ਵੀ ਬਹੁਤ ਜ਼ਿਆਦਾ ਤਰੱਕੀ ਕਰੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖ ਇਤਿਹਾਸ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਵਿਚ ਜ਼ਰੂਰੀ ਤੌਰ 'ਤੇ ਲਾਗੂ ਕੀਤਾ ਜਾਵੇ। ਸਾਡੀ ਨੌਜਵਾਨੀ ਆਪਣੇ ਇਸ ਮਾਣ ਮੱਤੇ ਇਤਿਹਾਸ ਤੋਂ ਦੂਰ ਹੁੰਦੀ ਜਾ ਰਹੀ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜੋ ਵੀ ਫ਼ਿਲਮ ਇੰਡਸਟਰੀ ਵਾਲਾ ਧਾਰਮਿਕ ਅਤੇ ਇਤਿਹਾਸਕ ਫ਼ਿਲਮ ਬਣਾਵੇ, ਉਸ ਨੂੰ ਸਰਕਾਰ ਟੈਕਸ ਮਾਫ਼ ਕਰੇ। ਸਰਕਾਰ ਹੋਰ ਜੋ ਵੀ ਮਦਦ ਕਰ ਸਕਦੀ ਹੈ ਕਰੇ। ਇਨ੍ਹਾਂ ਫ਼ਿਲਮਾਂ ਤੋਂ ਨੌਜਵਾਨ ਪੀੜ੍ਹੀ ਨੂੰ ਬਹੁਤ ਵਧੀਆ ਸਿੱਖਿਆ ਮਿਲੇਗੀ। ਉਹ ਗ਼ਲਤ ਸੰਗਤ ਅਤੇ ਨਸ਼ਿਆਂ ਤੋਂ ਦੂਰ ਹੋਣਗੇ। ਇਹ ਨੌਜਵਾਨ ਆਪਣੇ ਦੇਸ਼ ਅਤੇ ਪੰਜਾਬ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣਗੇ। ਇਹ ਫ਼ਿਲਮ ਸਾਰੇ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਅਤੇ ਧਾਰਮਿਕ ਥਾਵਾਂ 'ਤੇ ਸਰਕਾਰ ਅਤੇ ਹੋਰ ਸੰਸਥਾਵਾਂ ਮਿਲ ਕੇ ਦਿਖਾਉਣ ਦਾ ਉਪਰਾਲਾ ਕਰਨ।


-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਗਲੀ ਨੰਬਰ 11, ਬਠਿੰਡਾ।


ਕੈਨੇਡਾ ਤੋਂ ਮੰਦਭਾਗੀਆਂ ਖ਼ਬਰਾਂ

ਕੋਰੋਨਾ ਕਾਲ ਉਪਰੰਤ ਕੈਨੇਡਾ ਦੇ ਹਾਲ ਮੰਦੇ ਬਣੇ ਹੋਏ ਹਨ। 2019 ਤੋਂ ਬਾਅਦ ਕੈਨੇਡਾ ਮੰਦਹਾਲੀ ਦੇ ਦੌਰ 'ਚੋਂ ਨਿਕਲ ਰਿਹਾ ਹੈ। ਮਹਿੰਗਾਈ ਦੀ ਮਾਰ ਨੇ ਕੈਨੇਡਾ 'ਚ ਪੰਜਾਬੀਆਂ ਦਾ ਲੱਕ ਤੋੜ ਦਿੱਤਾ ਹੈ। ਵਿਦਿਆਰਥੀਆਂ ਲਈ ਕਾਲਜ, ਯੂਨੀਵਰਸਿਟੀਆਂ ਦੀਆਂ ਫ਼ੀਸਾਂ ਭਰਨੀਆਂ ਔਖੀਆਂ ਹੋ ਜਾਂਦੀਆਂ ਹਨ। ਪਹਿਲਾਂ ਪੰਜਾਬੀ ਬੇਰੁਜ਼ਗਾਰੀ ਦੀ ਸਮੱਸਿਆ ਤੋਂ ਤੰਗ ਆ ਕੇ ਅਤੇ ਵਧੀਆ ਜੀਵਨ ਮਿਆਰ ਦੀ ਭਾਲ ਵਿਚ ਕੈਨੇਡਾ 'ਚ ਪਰਵਾਸ ਕਰਦੇ ਸਨ ਪਰ ਅਜੋਕੇ ਸਮੇਂ ਦੌਰਾਨ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਕੈਨੇਡਾ 'ਚ ਬੇਰੁਜ਼ਗਾਰੀ ਇੰਨੀ ਕੁ ਵਧ ਚੁੱਕੀ ਹੈ ਕਿ ਹਰ ਤੀਜਾ ਵਿਦਿਆਰਥੀ ਵਿਹਲੇ ਬੈਠਾ ਹੋਇਆ ਹੈ। ਕੰਮ ਨਾ ਮਿਲਣ ਕਾਰਨ ਕਾਲਜ ਦੀਆਂ ਫ਼ੀਸਾਂ ਭਰਨੀਆਂ, ਘਰ-ਬਾਹਰ ਦੀਆਂ ਕਿਸ਼ਤਾਂ ਚੁਕਾਉਣੀਆਂ ਔਖੀਆਂ ਹੋ ਗਈਆਂ ਹਨ। ਉਹ ਮਾਪਿਆਂ ਕੋਲੋਂ ਪੈਸੇ ਨਹੀਂ ਮੰਗਵਾ ਸਕਦੇ, ਕਿਉਂਕਿ ਮਾਪੇ ਤਾਂ ਪਹਿਲਾਂ ਹੀ ਕਰਜ਼ਾ ਚੁੱਕ ਕੇ ਆਪਣੀ ਔਲਾਦ ਨੂੰ ਕੈਨੇਡਾ ਭੇਜਦੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਕੈਨੇਡਾ 'ਚ ਹਰ ਦੂਜਾ ਵਿਦਿਆਰਥੀ ਤਣਾਅ ਦਾ ਸ਼ਿਕਾਰ ਹੋ ਰਿਹਾ ਹੈ। ਇਸੇ ਲਈ ਰੋਜ਼ਾਨਾ ਅਖ਼ਬਾਰ 'ਚ ਕੈਨੇਡਾ 'ਚ ਹੋ ਰਹੀਆਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੀਆਂ ਮੰਦਭਾਗੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਕੈਨੇਡਾ ਦੀ ਤਸਵੀਰ ਅੱਜ ਆਰਥਿਕ ਮੰਦਹਾਲੀ ਦੇ ਸ਼ਿਕਾਰ ਮੁਲਕ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ। ਇਸ ਦੇਸ਼ ਦੇ ਜੀਵਨ ਮਿਆਰ ਦਾ ਪੱਧਰ ਦਿਨੋ-ਦਿਨ ਡਿਗਦਾ ਜਾ ਰਿਹਾ ਹੈ। ਸੋ, ਜੇਕਰ ਮਾਪੇ ਪੰਜਾਬ ਵਿਚ ਨਸ਼ਿਆਂ ਦੀ ਮਾਰ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਤੋਂ ਤੰਗ ਆ ਕੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹਨ ਤਾਂ ਫਿਰ ਜਰ੍ਹਾ ਸੋਚ-ਵਿਚਾਰ ਕੇ ਭੇਜਣ ਕਿਉਂਕਿ ਕੈਨੇਡਾ 'ਚ ਨਸ਼ਿਆਂ ਨੂੰ ਸਰਕਾਰ ਦੁਆਰਾ ਕਾਨੂੰਨੀ ਮਾਨਤਾ ਮਿਲਣ ਕਾਰਨ ਉੱਥੇ ਤਾਂ ਨਸ਼ਿਆਂ ਦਾ ਹੜ੍ਹ ਵਹਿ ਰਿਹਾ ਹੈ ਅਤੇ ਪੰਜਾਬ ਤੋਂ ਵੀ ਦੁੱਗਣੀ-ਚੌਗਣੀ ਬੇਰੁਜ਼ਗਾਰੀ ਦੀ ਮਾਰ ਆਮ ਲੋਕਾਂ ਨੂੰ ਕੈਨੇਡਾ 'ਚ ਪੈ ਰਹੀ ਹੈ। ਸੋ, ਅਜੋਕੀ ਪੀੜ੍ਹੀ ਨੂੰ ਅਪੀਲ ਹੈ ਕਿ ਕੈਨੇਡਾ ਦੇ ਅਸਲ ਹਾਲਾਤ ਤੋਂ ਜਾਣੂ ਹੋ ਕੇ ਹੀ ਉੱਥੇ ਪਰਵਾਸ ਕਰਨ ਦਾ ਫ਼ੈਸਲਾ ਲਿਆ ਜਾਵੇ, ਨਹੀਂ ਤਾਂ ਬਿਨਾਂ ਸੋਚੇ-ਵਿਚਾਰੇ ਭੇਡ-ਚਾਲ ਪਿੱਛੇ ਲੱਗ ਆਪਣਾ ਘਰ ਬਾਹਰ ਛੱਡ ਕੇ ਖੂਹ 'ਚ ਡਿਗਣ ਵਾਲੀ ਗੱਲ ਹੋਵੇਗੀ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

15-09-2023

 ਧੀਆਂ ਕਿਸੇ ਨਾਲੋਂ ਘੱਟ ਨਹੀਂ

'ਅਜੀਤ' ਦੀ ਖ਼ਬਰ ਰਾਏਕੋਟ ਦੀ ਧੀ ਰਮਨਦੀਪ ਕੌਰ ਧਾਲੀਵਾਲ ਕੈਨੇਡਾ 'ਚ ਬਣੀ ਪੁਲਿਸ ਅਧਿਕਾਰੀ ਦਿਲ ਨੂੰ ਬਹੁਤ ਚੰਗੀ ਲੱਗੀ। ਉਨ੍ਹਾਂ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਜੋ ਅਜੇ ਵੀ ਮਰਦ ਤੇ ਔਰਤ ਵਿਚ ਭੇਦਭਾਵ ਕਰਦੇ ਹਨ। ਔਰਤਾਂ ਹੁਣ ਕਿਸੇ ਨਾਲੋਂ ਘੱਟ ਨਹੀਂ। ਹਰ ਖੇਤਰ ਵਿਚ ਦੇਸ਼-ਵਿਦੇਸ਼ ਵਿਚ ਬਾਜ਼ੀ ਮਾਰ ਕੇ ਨਾਂਅ ਰੌਸ਼ਨ ਕਰ ਰਹੀਆਂ ਹਨ। ਕੁੜੀਆਂ, ਮਿਲਟਰੀ, ਪੈਰਾਮਿਲਟਰੀ ਫੋਰਸ, ਪੁਲਿਸ, ਹਵਾਈ ਸੈਨਾ, ਪਾਇਲਟ, ਵਕੀਲ, ਡਾਕਟਰ, ਇੰਜੀਨੀਅਰ, ਪਟਵਾਰੀ, ਡਰਾਈਵਰ, ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ., ਜੱਜ ਦੇਸ਼-ਵਿਦੇਸ਼ 'ਚ ਬਣ ਅਤੇ ਗੇਮਾਂ ਵਿਚ ਬਾਜ਼ੀ ਮਾਰ ਆਪਣਾ ਨਾਂਅ ਚਮਕਾ ਰਹੀਆਂ ਹਨ। ਇਸ ਤੋਂ ਪਹਿਲਾਂ ਖਬਰ ਨਸ਼ਰ ਹੋਈ ਸੀ, ਸਿੱਖ ਬੀਬੀ ਪਹਿਲੀ ਜੱਜ ਅਮਰੀਕਾ 'ਚ ਬਣੀ ਹੈ ਜਿਸ ਨਾਲ ਪੂਰੀ ਕੌਮ ਦਾ ਸਿਰ ਫ਼ਖ਼ਰ ਨਾਲ ਉੱਚਾ ਹੋਇਆ ਹੈ। ਸਾਨੂੰ ਨਾਰੀ ਸ਼ਕਤੀ 'ਤੇ ਮਾਣ ਹੋਣਾ ਚਾਹੀਦਾ ਹੈ। ਲੋਹੜੀ ਦੇ ਹਰ ਤਿਉਹਾਰ 'ਤੇ ਸਾਰੀ ਨਾਰੀ ਜਾਤੀ ਨੂੰ ਸਲੂਟ ਕਰ ਨਵ-ਜੰਮੀਆਂ ਬੱਚੀਆਂ ਦੀ ਲੋਹੜੀ ਮਨਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ, ਜਦੋਂ ਔਰਤਾਂ ਪ੍ਰਤੀ ਅਪਰਾਧ ਖ਼ਤਮ ਕਰਨ ਲਈ ਹਰ ਸਮਾਜ ਦਾ ਹਰ ਪ੍ਰਾਣੀ ਅੱਗੇ ਆਵੇਗਾ, ਫਿਰ ਹੀ ਆਲਮੀ ਔਰਤ ਦਿਹਾੜਾ ਮਨਾਉਣ ਦਾ ਮਕਸਦ ਰਹਿ ਜਾਂਦਾ ਹੈ। ਸੋ, ਅੱਜ ਹਰ ਪ੍ਰਾਣੀ ਨੂੰ ਔਰਤਾਂ 'ਤੇ ਹੋ ਰਹੇ ਅਪਰਾਧਾਂ ਨੂੰ ਖ਼ਤਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

ਕਿਰਤੀ ਲੋਕਾਂ 'ਤੇ ਉਂਗਲ ਕਿਉਂ?

ਹਰ ਰੋਜ਼ ਕੰਮ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਭਰਨ ਵਾਲਾ ਖੇਤ, ਭੱਠਾ, ਮਨਰੇਗਾ, ਫੈਕਟਰੀ-ਕਾਰਖਾਨੇ ਆਦਿ ਦਾ ਮਜ਼ਦੂਰ ਸੱਚੀ-ਸੁੱਚੀ ਕਿਰਤ ਦਾ ਧਨੀ ਮੰਨਿਆ ਜਾਂਦਾ ਹੈ। ਪਰ ਕੁਝ ਰਜਵਾੜੇ ਲੋਕ ਇਨ੍ਹਾਂ ਕਿਰਤੀ ਲੋਕਾਂ ਦੀ ਕਿਰਤ 'ਤੇ ਉਂਗਲਾਂ ਚੁੱਕ ਰਹੇ ਹਨ। ਇਨ੍ਹਾਂ ਕਿਰਤੀ ਲੋਕਾਂ 'ਤੇ ਉਂਗਲਾਂ ਚੁੱਕਣ ਵਾਲੇ ਲੋਕਾਂ ਨੂੰ ਉਪਰਲੀ ਕਤਾਰ ਦੇ 15-20 ਪ੍ਰਤੀਸ਼ਤ ਦੇ ਕਰੀਬ ਲੋਕ ਕਿਉਂ ਨਹੀਂ ਦਿਸ ਰਹੇ। ਜਿਹੜੇ ਤਕਰੀਬਨ ਪੌਣੀ ਸਦੀ ਤੋਂ ਦੇਸ਼ ਦੇ ਸਰਮਾਏ ਨੂੰ ਬੇਝਿਜਕ ਲੁੱਟਦੇ ਆ ਰਹੇ ਹਨ। ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਵਿਚਲੇ ਮੰਤਰੀ ਜਿਹੜੇ ਹਰ ਤਰ੍ਹਾਂ ਦੀਆਂ ਸਹੂਲਤਾਂ ਜਿਵੇਂ ਸਰਕਾਰੀ ਜੁਮਲੇ ਫ੍ਰੀ, ਗੱਡੀਆਂ ਫ੍ਰੀ, ਪੈਟਰੋਲ-ਡੀਜ਼ਲ ਫ੍ਰੀ, ਗੰਨਮੈਨ ਫ੍ਰੀ, ਹਵਾਈ ਸਫ਼ਰ ਆਦਿ ਫ੍ਰੀ ਤੇ ਮੋਟੀਆਂ ਤਨਖ਼ਾਹਾਂ ਵੱਖ। ਇਥੋਂ ਤਕ ਇਨ੍ਹਾਂ ਦੇ ਕਰੀਬੀ ਜਾਂ ਰਿਸ਼ਤੇਦਾਰਾਂ ਨੂੰ ਵੀ ਬਹੁਤੀਆਂ ਸਹੂਲਤਾਂ ਮਿਲ ਰਹੀਆਂ ਹੋਣ 'ਤੇ ਉਂਗਲਾਂ ਕਿਉਂ ਨਹੀਂ ਚੁੱਕੀਆਂ ਜਾਂਦੀਆਂ। ਕੀ ਇਨ੍ਹਾਂ 'ਤੇ ਉਂਗਲਾਂ ਚੁੱਕਣ ਲੱਗਿਆਂ ਤੁਹਾਨੂੰ ਕੰਬਣੀਆਂ ਛਿੜਦੀਆਂ ਨੇ। ਕਿਰਤੀ ਲੋਕਾਂ 'ਤੇ ਉਂਗਲਾਂ ਚੁੱਕਣ ਵਾਲਿਓ ਜੇ ਤੁਹਾਡੀਆਂ ਜ਼ਮੀਰਾਂ ਜਾਗਦੀਆਂ ਨੇ ਤਾਂ ਦੇਸ਼ ਨੂੰ ਦੋਹੀਂ ਹੱਥੀਂ ਲੁੱਟਣ ਵਾਲਿਆਂ 'ਤੇ ਉਂਗਲਾਂ ਚੁੱਕੋ।

-ਬੰਤ ਸਿੰਘ ਘੁਡਾਣੀ, ਲੁਧਿਆਣਾ

ਇਕ ਰਾਸ਼ਟਰ ਇਕ ਚੋਣ

'ਇਕ ਦੇਸ਼ ਵਿਚ ਚੋਣ' ਕਰਵਾਉਣ ਵਾਲਾ ਫ਼ੈਸਲਾ ਸਮੁੱਚੇ ਦੇਸ਼ ਦੇ ਹੱਕ ਵਿਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ਹੇਠ ਜੋ ਕਮੇਟੀ ਗਠਿਤ ਕੀਤੀ ਗਈ ਹੈ ਉਸ ਦਾ ਸਮੁੱਚੇ ਦੇਸ਼ ਦੀ ਅਵਾਮ ਸਵਾਗਤ ਕਰਦੀ ਹੈ, ਕਿਉਂਕਿ ਭਾਰਤ ਬਹੁਤ ਲੰਮਾ ਚੌੜਾ ਦੇਸ਼ ਹੈ, ਜਿਸ ਕਰਕੇ ਕਿਧਰੇ ਨਾ ਕਿਧਰੇ ਕਿਸੇ ਨਾ ਕਿਸੇ ਪ੍ਰਕਾਰ ਦੀਆਂ ਚੋਣਾਂ ਹੁੰਦੀਆਂ ਹੀ ਰਹਿੰਦੀਆਂ ਹਨ। ਜਿਵੇਂ ਤੁਸੀਂ ਵੇਖ ਲਉ ਸਰਪੰਚੀ ਦੀਆਂ ਚੋਣਾਂ, ਬਲਾਕ ਸੰਮਤੀ, ਨਗਰ ਕੌਂਸਲਾਂ, ਵਿਧਾਨ ਸਭਾ ਦੀਆਂ ਚੋਣਾਂ ਫਿਰ ਲੋਕ ਸਭਾ ਦੀਆਂ ਵਗੈਰਾ-ਵਗੈਰਾ। ਕੋਈ ਹੀ ਦਿਨ ਖਾਲੀ ਜਾਂਦਾ ਹੋਵੇ, ਜਿਸ ਦਿਨ ਕੋਈ ਨਾ ਕੋਈ ਕਿਧਰੇ ਨਾ ਕਿਧਰੇ ਚੋਣਾਂ ਨਾਂ ਹੁੰਦੀਆਂ ਹੋਣ। ਜਦੋਂ ਵੀ ਕਿਸੇ ਪ੍ਰਕਾਰ ਦੇ ਸੂਬਿਆਂ ਵਿਚ ਚੋਣਾਂ ਹੁੰਦੀਆਂ ਹਨ, ਉਥੇ ਦੋ ਤਿੰਨ ਮਹੀਨੇ ਪਹਿਲਾਂ ਹੀ ਚੋਣ ਜ਼ਾਬਤਾ ਲੱਗ ਜਾਂਦਾ ਹੈ। ਇਕ ਸਾਲ ਵਿਚ ਇਕ ਦੋ ਚੋਣਾਂ ਤਾਂ ਆ ਹੀ ਜਾਂਦੀਆਂ ਹਨ। ਜਿਸ ਕਰਕੇ ਵਿਕਾਸ ਕਾਰਜਾਂ ਵਿਚ ਠੱਲ੍ਹ ਪੈ ਜਾਂਦੀ ਹੈ। ਜੇਕਰ ਚੋਣਾਂ ਵਾਰ-ਵਾਰ ਹੁੰਦੀਆਂ ਹਨ ਤਾਂ ਦੇਸ਼ 'ਤੇ ਖਰਚਿਆਂ ਦਾ ਬੋਝ ਵੀ ਪੈਂਦਾ ਹੈ। ਚੋਣ ਤੰਤਰ ਨੂੰ ਵੀ ਵਾਰ-ਵਾਰ ਚੋਣਾਂ ਕਰਵਾਉਣੀਆਂ ਪੈਂਦੀਆਂ ਹਨ। ਜਿਸ ਕਾਰਨ ਆਮ ਆਦਮੀ ਵੀ ਪ੍ਰੇਸ਼ਾਨ ਹੁੰਦਾ ਹੈ। ਸਾਡੇ ਸਮੁੱਚੇ ਭਾਰਤ ਦੇ ਅੰਦਰ ਇਕ ਢਾਂਚਾ ਬਣਾਉਣ ਦੀ ਲੋੜ ਹੈ। ਸਾਰੀਆਂ ਚੋਣਾਂ ਸਮੇਂ ਸਿਰ ਹੋਣੀਆਂ ਚਾਹੀਦੀਆਂ ਹਨ, ਜਿਸ ਨਾਲ ਬਹੁਤ ਸਾਰੇ ਫ਼ਾਇਦੇ ਹੋਣਗੇ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ।

ਕੁਦਰਤ

ਆਧੁਨਿਕਤਾ ਅਤੇ ਵੱਧ ਪੈਦਾਵਾਰ ਦੀ ਦੌੜ੍ਹ ਵਿਚ ਕਿਸਾਨਾਂ ਨੇ ਆਪਣੀ ਧਰਤੀ 'ਤੇ ਆਪਣਾ ਅਧਿਕਾਰ ਗੁਆ ਦਿੱਤਾ ਹੈ। ਉਨ੍ਹਾਂ ਨੇ ਵਿਦੇਸ਼ਾਂ ਤੋਂ ਸਿੱਖਿਆ, ਸਾਹਮਣੇ ਵੇਖਿਆ, ਉਨ੍ਹਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਆਪਣੀ ਧਰਤੀ ਦੀ ਪੁਕਾਰ ਨਹੀਂ ਸੁਣੀ। ਉਸ ਦਾ ਦਰਦ ਨਹੀਂ ਸਮਝਿਆ। ਉਸ 'ਤੇ ਟਰੈਕਟਰਾਂ ਦੇ ਖੰਜਰ ਚੱਲਦੇ ਰਹੇ, ਜ਼ਖ਼ਮਾਂ 'ਤੇ ਰਸਾਇਣਾਂ ਅਤੇ ਕੀਟਨਾਸ਼ਕਾਂ ਦਾ ਜ਼ਹਿਰ ਪੈਂਦਾ ਰਿਹਾ। ਅੱਜ ਉਹੀ ਧਰਤੀ ਮਾਤਾ ਪੁਕਾਰ ਰਹੀ ਹੈ, ਹੁਣ ਤਾਂ ਸੰਭਲੋ। ਹੁਣ ਤਾਂ ਜਾਣ ਦਿਉ। ਹੁਣ ਹੋਰ ਜ਼ੁਲਮ ਸਹਿਣ ਦੀ ਮੇਰੇ ਵਿਚ ਤਾਕਤ ਨਹੀਂ। ਧਰਤੀ ਮਰਦੀ ਜਾ ਰਹੀ ਹੈ। ਜਦੋਂ ਮਾਂ ਜਿਊਂਦੀ ਨਾ ਰਹੀ ਤਾਂ ਪੁੱਤ ਅਨਾਥ ਹੋ ਜਾਣਗੇ, ਗ਼ੁਲਾਮ ਹੋ ਜਾਣਗੇ। ਅਜੇ ਵੀ ਵੇਲਾ ਹੈ ਸਾਡਾ ਸਵੈਮਾਣ ਅਜੇ ਗੁਆਚਿਆ ਨਹੀਂ। ਲੋੜ ਹੈ ਥੋੜ੍ਹੀ ਸਮਝਦਾਰੀ ਦੀ, ਕੁਦਰਤ ਨੂੰ ਸਮਝਣ ਦੀ, ਕੁਦਰਤ ਦੇ ਨਾਲ ਚੱਲਣ ਦੀ। ਤਾਂ ਹੀ ਸਾਡੀ ਖੇਤੀ ਲੰਮੇਰੀ ਉਮਰ ਦੀ ਬਣੇਗੀ ਅਤੇ ਅਸੀਂ ਨਵੀਂ ਪੀੜ੍ਹੀ ਨੂੰ ਸੰਜੀਵ ਧਰਤੀ, ਸੰਜੀਵ ਸ੍ਰਿਸ਼ਟੀ ਦੀ ਅਮਾਨਤ ਦੇ ਸਕਾਂਗੇ।

-ਨਰਿੰਦਰ ਭੱਪਰ ਝਬੇਲਵਾਲੀ
ਪਿੰਡ-ਡਾਕਖਾਨਾ ਝਬੇਲਵਾਲੀ। (ਸ੍ਰੀ ਮੁਕਤਸਰ ਸਾਹਿਬ)

ਨਸ਼ਿਆਂ ਨਾਲ ਮੌਤਾਂ

ਪੰਜਾਬ ਵਿਚ ਨਸ਼ਿਆਂ ਦਾ ਦੌਰ ਲਗਾਤਾਰ ਜਾਰੀ ਹੈ। ਹਰ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ। ਮਾਪਿਆਂ ਦੇ ਚਾਵਾਂ ਅਤੇ ਲਾਡਾਂ ਨਾਲ ਪਾਲੇ ਹੋਏ ਪੁੱਤਾਂ ਨੂੰ ਨਸ਼ਿਆਂ ਦਾ ਦੈਂਤ ਨਿਗਲ ਰਿਹਾ ਹੈ। ਨਸ਼ਿਆਂ ਦੀ ਪੂਰਤੀ ਲਈ ਨੌਜਵਾਨ ਚੋਰੀਆਂ ਅਤੇ ਲੁੱਟਾਂ-ਖੋਹਾਂ ਕਰਨ ਲੱਗ ਜਾਂਦੇ ਹਨ, ਜਿਸ ਦੀਆਂ ਰੋਜ਼ਾਨਾ ਹੀ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ। ਸਰਕਾਰਾਂ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀਆਂ ਹਨ। ਵੋਟਾਂ ਵੇਲੇ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਸੱਤਾ ਹਥਿਆਉਣ ਦੇ ਲਾਲਚ ਵਿਚ ਹਰ ਵਾਰ ਨਸ਼ਿਆਂ ਨੂੰ ਖ਼ਤਮ ਕਰਨ ਦੇ ਵਾਅਦੇ ਕਰਦੀਆਂ ਹਨ ਪਰ ਜਦੋਂ ਸੱਤਾ ਹੱਥਾਂ ਵਿਚ ਆ ਜਾਂਦੀ ਹੈ ਤਾਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਭੁਲਾ ਦਿੱਤੇ ਜਾਂਦੇ ਹਨ ਅਤੇ ਪੰਜਾਬ ਦੇ ਲੋਕ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਲੱਗ ਜਾਂਦੇ ਹਨ। ਸਰਕਾਰ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਪਹਿਲ ਦੇ ਆਧਾਰ 'ਤੇ ਕਦਮ ਚੁੱਕਣ ਦੀ ਲੋੜ ਹੈ, ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।

-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ. ਸਿਹੌੜਾ, ਪਾਇਲ (ਲੁਧਿਆਣਾ)

14-09-2023

 ਜੈਵਿਕ ਭੋਜਨ ਦੇ ਪੋਸ਼ਣ ਸੰਬੰਧੀ ਲਾਭਾਂ ਦੀ ਪੜਚੋਲ

ਹਾਲ ਹੀ ਦੇ ਸਾਲਾਂ ਵਿਚ ਜੈਵਿਕ ਭੋਜਨ ਦੀ ਪ੍ਰਸਿੱਧੀ ਵਿਚ ਇਕ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ। ਅੰਸ਼ਿਕ ਤੌਰ 'ਤੇ ਇਸੇ ਤਰ੍ਹਾਂ ਤਿਆਰ ਕੀਤੇ ਗਏ ਰਵਾਇਤੀ ਭੋਜਨਾਂ ਦੇ ਮੁਕਾਬਲੇ ਪੋਸ਼ਣ ਸੰਬੰਧੀ ਲਾਭਾਂ ਦੇ ਕਾਰਨ। ਇਹ ਵਿਚਾਰ ਕਿ ਜੈਵਿਕ ਭੋਜਨ ਵਧੇਰੇ ਪੌਸ਼ਟਿਕ-ਸੰਘਣਾ ਹੈ, ਗਾਹਕਾਂ ਦੁਆਰਾ ਇਸ ਨੂੰ ਚੁਣਨ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ।
ਜੈਵਿਕ ਖੇਤੀ ਵਿਧੀਆਂ ਮਿੱਟੀ ਦੀ ਸਿਹਤ ਨੂੰ ਪਹਿਲ ਦਿੰਦੀਆਂ ਹਨ ਅਤੇ ਨਕਲੀ ਖਾਦਾਂ 'ਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਤਿਆਗ ਦਿੰਦੀਆਂ ਹਨ। ਨਤੀਜੇ ਵਜੋਂ, ਜੈਵਿਕ ਭੋਜਨਾਂ ਵਿਚ ਅਕਸਰ ਮਹੱਤਵਪੂਰਨ ਖਣਿਜਾਂ ਅਤੇ ਐਂਟੀਆਕਸੀਡੈਂਟਾਂ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਖੋਜ ਦੇ ਅਨੁਸਾਰ, ਜੈਵਿਕ ਫਲਾਂ ਅਤੇ ਸਬਜ਼ੀਆਂ ਵਿਚ ਵਿਟਾਮਿਨ, ਖਣਿਜ ਅਤੇ ਫਾਈਟੋਨਿਊਟ੍ਰੀਐਂਟਸ ਦੇ ਉੱਚ ਪੱਧਰ ਹੋ ਸਕਦੇ ਹਨ, ਜੋ ਆਮ ਸਿਹਤ ਅਤੇ ਤੰਦਰੁਸਤੀ ਵਿਚ ਸੁਧਾਰ ਕਰ ਸਕਦੇ ਹਨ।
ਇਸ ਤੋਂ ਇਲਾਵਾ, ਜੈਵਿਕ ਪਸ਼ੂਆਂ ਨੂੰ ਅਕਸਰ ਨਕਲੀ ਰਸਾਇਣਾਂ ਅਤੇ ਐਂਟੀਬਾਇਓਟਿਕਸ ਤੋਂ ਰਹਿਤ ਖੁਰਾਕ ਦਿੱਤੀ ਜਾਂਦੀ ਹੈ, ਜੋ ਮੀਟ ਅਤੇ ਡੇਅਰੀ ਉਤਪਾਦਾਂ ਨੂੰ ਬਿਹਤਰ ਪੋਸ਼ਣ ਪ੍ਰੋਫਾਈਲ ਪ੍ਰਦਾਨ ਕਰ ਸਕਦੇ ਹਨ। ਬਹੁਤ ਸਾਰੇ ਲੋਕ ਇਕ ਬਿਹਤਰ ਅਤੇ ਵਧੇਰੇ ਟਿਕਾਊ ਜੀਵਨ ਸ਼ੈਲੀ ਲਈ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਜੈਵਿਕ ਉਤਪਾਦਾਂ ਦੀ ਚੋਣ ਕਰ ਰਹੇ ਹਨ, ਭਾਵੇਂ ਜੈਵਿਕ ਭੋਜਨ ਦੇ ਪੌਸ਼ਟਿਕ ਫਾਇਦਿਆਂ ਬਾਰੇ ਵਿਗਿਆਨਕ ਖੋਜ ਅਜੇ ਵੀ ਜਾਰੀ ਹੈ।

-ਡਾ. ਅਮਨਪ੍ਰੀਤ ਸਿੰਘ
nand{har}a0{ma}&.com

ਇਕੋ ਸਮੇਂ ਚੋਣਾਂ

ਕੇਂਦਰ ਸਰਕਾਰ ਵਲੋਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਇਕੱਠੀਆਂ ਚੋਣਾਂ ਬਾਰੇ ਕਮੇਟੀ ਗਠਿਤ ਕਰਨ ਦਾ ਸ਼ਲਾਘਾਯੋਗ ਫ਼ੈਸਲਾ ਹੈ। ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣ ਨਾਲ ਧਨ ਦੀ ਬਰਬਾਦੀ ਰੁਕੇਗੀ, ਸਮੇਂ ਦੀ ਬਚਤ ਹੋਵੇਗੀ, ਚੋਣ ਜ਼ਾਬਤੇ ਕਾਰਨ ਵਿਕਾਸ ਦੇ ਕੰਮ ਵਿਚ ਜੋ ਰੁਕਾਵਟ ਪੈਂਦੀ ਸੀ, 'ਤੇ ਰੋਕ ਲੱਗੇਗੀ। ਵਾਰ-ਵਾਰ ਵੋਟਾਂ ਨਾਲ ਸਿਆਸੀ ਪਾਰਟੀਆਂ ਵੋਟਾਂ ਵਿਚ ਉਲਝੀਆਂ ਰਹਿੰਦੀਆਂ ਸਨ ਤੇ ਦੇਸ਼ ਦੇ ਹਿਤ ਦੇ ਵਿਸ਼ਿਆਂ ਤੋਂ ਪਰ੍ਹੇ ਹੱਟ ਕੇ ਜ਼ਿਆਦਾ ਧਿਆਨ ਨਹੀਂ ਸਨ ਦਿੰਦੀਆਂ, ਦੇਸ਼ ਦੇ ਹਿਤ ਵਿਚ ਧਿਆਨ ਦੇਣਗੀਆਂ। ਇਸ ਦੇ ਨਾਲ ਲੋਕਲ ਬਾਡੀਆਂ ਦੀਆਂ ਵੀਵੋਟਾਂ ਇਕੱਠੀਆਂ ਬਾਰੇ ਵੀ ਮੋਦੀ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ। ਇਸ ਸੰਬੰਧੀ ਜੋ ਰਾਜਨੀਤਕ ਪਾਰਟੀਆਂ ਵਿਰੋਧ ਕਰ ਕੇ ਸੌੜੀ ਰਾਜਨੀਤੀ ਕਰ ਰਹੀਆਂ ਹਨ, ਨੂੰ ਕੇਂਦਰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

ਮੰਦਭਾਗੀ ਘਟਨਾ

ਪਿਛਲੇ ਦਿਨੀਂ ਲੁਧਿਆਣਾ ਦੇ ਪਿੰਡ ਬੱਦੋਵਾਲ ਸਥਿਤ ਸਰਕਾਰੀ ਸਕੂਲ ਵਿਖੇ ਮੰਦਭਾਗੀ ਘਟਨਾ ਵਾਪਰੀ। ਇਸ ਘਟਨਾ ਦੌਰਾਨ ਸਕੂਲ ਦਾ ਲੈਂਟਰ ਡਿਗਣ ਨਾਲ ਇਕ ਅਧਿਆਪਕਾ ਦੀ ਜਾਨ ਚਲੀ ਗਈ ਅਤੇ ਬਾਕੀ ਸਟਾਫ਼ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਸਕੂਲ ਇਮਾਰਤ ਦੀ ਖ਼ਸਤਾ ਹਾਲਤ ਕਾਰਨ ਵਾਪਰੀ। ਮੰਨਿਆ ਜਾਂਦਾ ਹੈ ਕਿ ਵਿੱਦਿਅਕ ਸੰਸਥਾਵਾਂ ਵਿਚ ਮਾਪੇ ਆਪਣੇ ਬੱਚਿਆਂ ਨੂੰ ਨਿਸਚਿੰਤ ਹੋ ਕੇ ਭੇਜਦੇ ਹਨ ਕਿ ਉੱਥੇ ਸਾਡੇ ਬੱਚੇ ਮਹਿਫ਼ੂਜ਼ ਰਹਿਣਗੇ ਪਰ ਜਿਸ ਛੱਤ ਹੇਠਾਂ ਬੈਠ ਕੇ ਵਿਦਿਆਰਥੀਆਂ ਨੇ ਵਿੱਦਿਆ ਹਾਸਲ ਕਰਨੀ ਹੈ, ਜੇਕਰ ਉਸ ਦੀ ਹਾਲਤ ਖਸਤਾ ਹੈ ਤਾਂ ਫਿਰ ਬੱਚਿਆਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਕੌਣ ਲਵੇਗਾ।
ਸਤਿਕਾਰਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਹੈ ਕਿ ਰਾਜ ਦੀਆਂ ਵਿੱਦਿਅਕ ਸੰਸਥਾਵਾਂ ਦਾ ਪੂਰਨ ਜਾਇਜ਼ਾ ਲਿਆ ਜਾਵੇ ਕਿ ਜਿਸ ਛੱਤ ਹੇਠਾਂ ਬੈਠ ਕੇ ਵਿਦਿਆਰਥੀ ਵਿੱਦਿਆ ਹਾਸਿਲ ਕਰਦੇ ਹਨ, ਕੀ ਉਹ ਪੂਰਨ ਤੌਰ 'ਤੇ ਮਹਿਫ਼ੂਜ਼ ਹਨ? ਜੇਕਰ ਕਿਸੇ ਸਕੂਲ, ਕਾਲਜ ਦੀ ਇਮਾਰਤ ਖ਼ਸਤਾ ਹੈ ਤਾਂ ਪਹਿਲਾਂ ਉਸ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ। ਰਾਜ ਦੇ ਪ੍ਰਾਈਵੇਟ ਸਕੂਲਾਂ ਵਿਚ ਵੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹੋਣੇ ਚਾਹੀਦੇ ਹਨ। ਕੇਵਲ ਇੱਟਾਂ, ਰੇਤਾ ਦੀ ਬਣੀ ਇਮਾਰਤ ਨੂੰ ਹੀ ਸਕੂਲ ਦਾ ਨਾਂਅ ਨਾ ਦਿੱਤਾ ਜਾਵੇ ਬਲਕਿ ਉਸ ਦੀ ਨੀਂਹ ਅਤੇ ਮਿਆਦ ਵੀ ਮਜ਼ਬੂਤ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਮੁੱਖ ਪਹਿਲ ਦੇਣੀ ਚਾਹੀਦੀ ਹੈ। ਨਾਲ ਹੀ ਹਰ ਵਿੱਦਿਅਕ ਸੰਸਥਾ ਵਿਚ ਮੈਡੀਕਲ ਅਤੇ ਫਸਟ-ਏਡ ਦੀ ਸੁਵਿਧਾ ਮੁਹੱਈਆ ਕਰਵਾਉਣੀ ਚਾਹੀਦੀ ਹੈ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਕਤਲਾਂ ਦੀਆਂ ਵਧਦੀਆਂ ਘਟਨਾਵਾਂ

ਅਖ਼ਬਾਰ ਵਾਲੇ ਰਾਜੂ ਨੇ ਜਿਉਂ ਹੀ ਗੇਟ ਮੂਹਰੇ ਹਾਰਨ ਵਜਾਇਆ ਮੈਂ ਝੱਟ ਗੇਟ ਖੋਲ੍ਹ ਦਿੱਤਾ ਕਿਉਂਕਿ ਮੈਨੂੰ ਵੀ ਅਖ਼ਬਾਰ ਪੜਨ ਦਾ ਬਹੁਤ ਸ਼ੌਕ ਹੈ। ਜਦੋਂ ਮੈਂ ਅਖ਼ਬਾਰ ਖੋਲ੍ਹੀ ਮੇਰੀ ਨਜ਼ਰ ਉਨ੍ਹਾਂ ਦੋ ਖ਼ਬਰਾਂ 'ਤੇ ਪਈ ਜੋ ਦੋਵੇਂ ਖ਼ਬਰਾਂ ਇਕੱਠੀਆਂ ਸਨ। ਪਤੀ ਵਲੋਂ ਪਤਨੀ ਦਾ ਕਤਲ, ਦਿਉਰ ਵਲੋਂ ਭਰਜਾਈ ਦਾ ਕਤਲ, ਮੈਨੂੰ ਖ਼ਬਰ ਨੇ ਅੰਦਰੋਂ ਹਿਲਾ ਕੇ ਰੱਖ ਦਿੱਤਾ।
ਮੈਂ ਕਾਫ਼ੀ ਦੇਰ ਸੋਚਦਾ ਰਿਹਾ ਕਿ ਜਿਸ ਦੇਸ਼ ਅੰਦਰ ਔਰਤ ਨੂੰ ਦੇਵੀ ਵਾਂਗ ਪੂਜਿਆ ਜਾਂਦਾ ਹੋਵੇ ਅਤੇ ਸਾਡੇ ਗੁਰੂਆਂ ਨੇ ਵੀ ਕਿਹਾ ਹੈ, ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ, ਪਰ ਅਫ਼ਸੋਸ ਕਿ ਮੇਰੇ ਦੇਸ਼ ਦੇ ਲੋਕ ਨਸ਼ੇ ਦੇ ਹੱਦੋਂ ਵੱਧ ਆਦੀ ਹੋ ਗਏ ਹਨ ਕਿ ਨਸ਼ਿਆਂ ਤੋਂ ਬਗ਼ੈਰ ਰਹਿ ਨਹੀਂ ਸਕਦੇ।
ਇਸ ਦਾ ਕਾਰਨ ਇਹ ਹੀ ਹੈ ਕਿ ਜਦੋਂ ਪੈਸੇ ਖ਼ਤਮ ਹੋ ਜਾਂਦੇ ਹਨ ਤਾਂ ਫਿਰ ਘਰ ਵਿਚ ਪਤਨੀ ਨਾਲ ਝਗੜਾ ਕਰਦੇ ਹਨ, ਘਰ ਦਾ ਸਾਮਾਨ ਵੇਚ ਦਿੰਦੇ ਹਨ। ਬੱਚਿਆਂ ਨੂੰ ਕੁੱਟਦੇ ਅਤੇ ਪਤਨੀ ਦੇ ਰੋਕਣ 'ਤੇ ਉਸ ਦਾ ਕਤਲ ਕਰ ਦਿੰਦੇ ਹਨ।
ਇਸ ਬੇਹੱਦ ਚਿੰਤਾਜਨਕ ਤੇ ਭਿਆਨਕ ਵਰਤਾਰੇ ਨੂੰ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰਾਂ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਸਮਾਜਿਕ ਅਤੇ ਰਾਜਨੀਤਕ ਜਥੇਬੰਦੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਹਰ ਰੋਜ਼ ਵਧ ਰਹੇ ਕਤਲਾਂ ਨੂੰ ਰੋਕਿਆ ਜਾਵੇ।

-ਸੂਬੇਦਾਰ ਜਸਵਿੰਦਰ ਸਿੰਘ ਪੰਧੇਰ,
ਖੇੜੀ ਲੁਧਿਆਣਾ।

13-09-2023

 ਗੁੰਡਾਗਰਦੀ ਦਾ ਨੰਗਾ-ਨਾਚ

ਅਜੋਕੇ ਸਮੇਂ ਦੌਰਾਨ ਕਾਨੂੰਨ ਦੇ ਹੱਥ ਛੋਟੇ ਹੋ ਗਏ ਹਨ ਅਤੇ ਹੁੱਲੜਬਾਜ਼ਾਂ ਦੇ ਲੰਮੇ। ਅੱਜ-ਕੱਲ੍ਹ ਤਾਂ ਸ਼ਰ੍ਹੇਆਮ ਮਾਵਾਂ ਦੇ ਪੁੱਤਾਂ ਨੂੰ ਇੰਜ ਗੋਲੀ ਮਾਰ ਕੇ ਕਦੇ ਵੀ ਕਿਤੇ ਵੀ ਸੁੱਟ ਦਿੱਤਾ ਜਾਂਦਾ ਹੈ, ਜਿਵੇਂ ਕਿ ਖਿਡੌਣੇ ਨੂੰ ਤੋੜ ਕੇ ਸੁੱਟੀਦਾ ਹੈ। ਪਿਛਲੇ ਦਿਨੀਂ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੇ ਮੇਲੇ ਦੌਰਾਨ ਹੁੱਲੜਬਾਜ਼ਾਂ ਵਲੋਂ ਕਸਬਾ ਘੁਮਾਣ ਦੇ ਨੌਜਵਾਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੇਲਿਆਂ ਵਿਚ ਤਾਂ ਸੰਗਤ ਦੀ ਰਖਵਾਲੀ ਲਈ ਚੱਪੇ-ਚੱਪੇ 'ਤੇ ਪੁਲਿਸ ਦਾ ਮੌਜੂਦ ਰਹਿਣਾ ਲਾਜ਼ਮੀ ਹੁੰਦਾ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਆਖ਼ਰ ਪੁਲਿਸ ਉਸ ਸਮੇਂ ਦੌਰਾਨ ਕਿੱਥੇ ਮੌਜੂਦ ਸੀ ਜਦ ਸ਼ਰ੍ਹੇਆਮ ਮਾਂ ਦੇ ਗੱਭਰੂ ਜਵਾਨ ਪੁੱਤ ਨੂੰ ਗੋਲੀਆਂ ਨਾਲ ਵਿੰਨ੍ਹਿਆ ਗਿਆ? ਜੇਕਰ ਅਵਾਮ ਦੇ ਦਿਲ-ਦਿਮਾਗ 'ਚ ਜ਼ਰਾ ਜਿੰਨਾ ਵੀ ਕਾਨੂੰਨ ਦਾ ਖੌਫ਼ ਹੁੰਦਾ ਤਾਂ ਅੱਜ ਮਾਵਾਂ ਦੇ ਪੁੱਤਾਂ ਦੀਆਂ ਜਾਨਾਂ ਦੇ ਮੁੱਲ ਕੌਡੀਆਂ ਦੇ ਭਾਅ ਨਾ ਪੈਂਦੇ। ਕਾਨੂੰਨ ਦਾ ਖੌਫ਼ ਨਾ ਹੋਣ ਕਾਰਨ ਹੀ ਹੁੱਲੜਬਾਜ਼ਾਂ ਨੇ ਹਥਿਆਰਾਂ ਨੂੰ ਚਾਬੀ ਵਾਲਾ ਖਿਡੌਣਾ ਬਣਾ ਲਿਆ ਹੈ। ਪਹਿਲੇ ਸਮੇਂ ਦੌਰਾਨ ਤਾਂ ਲੋਕ ਬੇਫ਼ਿਕਰੇ ਹੋ ਕੇ ਅਨੰਦਮਈ ਢੰਗ ਨਾਲ ਮੇਲਿਆਂ ਨੂੰ ਮਾਣਦੇ ਸਨ ਪਰ ਅੱਜ ਹਾਲਾਤ ਅਜਿਹੇ ਬਣ ਗਏ ਹਨ ਕਿ ਲੋਕ ਮੇਲਿਆਂ ਵਿਚ ਵੀ ਮਹਿਫ਼ੂਜ਼ ਨਹੀਂ ਹਨ ਕਿਉਂਕਿ ਅਜੋਕੇ ਮੇਲਿਆਂ ਵਿਚ ਸ਼ਰ੍ਹੇਆਮ ਹੁੱਲੜਬਾਜ਼ਾਂ ਵਲੋਂ ਗੁੰਡਾਗਰਦੀ ਦਾ ਨੰਗਾ-ਨਾਚ ਨਚਾਇਆ ਜਾਂਦਾ ਹੈ। ਪ੍ਰਸ਼ਾਸਨ ਨੂੰ ਮੇਲੇ ਆਯੋਜਿਤ ਕਰਨ ਤੋਂ ਪਹਿਲਾਂ ਆਮ ਜਨਤਾ ਲਈ ਕੁਝ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ ਅਤੇ ਖ਼ਾਸ ਕਰ ਕੇ ਟਰੈਕਟਰ-ਟਰਾਲੀਆਂ 'ਤੇ ਵੱਡੇ-ਵੱਡੇ ਸਪੀਕਰਾਂ ਦੀ ਮਨਾਹੀ ਕਰਨੀ ਚਾਹੀਦੀ ਹੈ। ਮੇਲੇ ਵਿਚ ਐਂਟਰੀ ਕਰਨ ਤੋਂ ਪਹਿਲਾਂ ਹਰੇਕ ਸ਼ਖ਼ਸ ਦੀ ਪੂਰਨ ਜਾਂਚ-ਪੜਤਾਲ ਹੋਣੀ ਚਾਹੀਦੀ ਹੈ ਕਿ ਕੋਈ ਜਨਤਕ ਸਥਾਨ 'ਤੇ ਹਥਿਆਰ ਤਾਂ ਨਹੀਂ ਲੈ ਕੇ ਆਇਆ? ਇਸ ਤੋਂ ਇਲਾਵਾ ਜੇਕਰ ਪੁਲਿਸ ਅਧਿਕਾਰੀ ਵੀ 24 ਘੰਟੇ ਵਫ਼ਾਦਾਰੀ ਅਤੇ ਸਖ਼ਤੀ ਨਾਲ ਆਪਣੀ ਡਿਊਟੀ ਅਦਾ ਕਰਨਗੇ ਤਾਂ ਫਿਰ ਸੂਬਾ ਗੈਂਗਲੈਂਡ ਬਣਨ ਤੋਂ ਬਚ ਸਕਦਾ ਹੈ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਬਾਬੇ ਦਾ ਵਿਆਹ

ਜਗਤ ਗੁਰੂ ਬਾਬੇ ਨਾਨਕ ਦਾ ਵਿਆਹ ਬਟਾਲਾ ਨਿਵਾਸੀ ਮੂਲ ਚੰਦ ਤੇ ਸ੍ਰੀਮਤੀ ਚੰਦੋ ਰਾਣੀ ਦੀ ਸਪੁੱਤਰੀ ਮਾਤਾ ਸੁਲੱਖਣੀ ਨਾਲ ਹੋਇਆ। ਉਨ੍ਹਾਂ ਦੇ ਵਿਆਹ ਦੀ ਯਾਦ ਵਿਚ ਬਟਾਲਾ ਵਿਖੇ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ। ਬਟਾਲੇ ਦੇ ਨਜ਼ਦੀਕ ਹੀ ਗੁਰੂ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਫਲਾਹੀ ਸਾਹਿਬ ਅਤੇ ਅੱਚਲ ਸਾਹਿਬ ਹਨ। ਅੱਚਲ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਦੀ ਸਿੱਧਾਂ ਨਾਲ ਗੋਸ਼ਟੀ ਹੋਈ ਅਤੇ ਇਸ ਅਸਥਾਨ 'ਤੇ ਸ਼ਿਵ ਜੀ ਦਾ ਮੰਦਰ ਤੇ ਗੁਰਦੁਆਰਾ ਸੁਸ਼ੋਭਿਤ ਹਨ। ਇਨ੍ਹਾਂ ਦੋਵਾਂ ਧਾਰਮਿਕ ਅਸਥਾਨਾਂ ਦਾ ਇਕ ਹੀ ਇਕੱਠਾ ਸਰੋਵਰ ਹੈ, ਜਿਥੇ ਕਿ ਕਈ ਧਰਮਾਂ ਦੇ ਲੋਕ ਸਰੋਵਰ ਵਿਚ ਇਸ਼ਨਾਨ ਕਰ ਕੇ ਇਨ੍ਹਾਂ ਅਸਥਾਨਾਂ 'ਤੇ ਨਤਮਸਤਕ ਹੁੰਦੇ ਹਨ ਅਤੇ ਹਰੇਕ ਸਾਲ ਇਸ ਜਗ੍ਹਾ 'ਤੇ ਵੀ ਮੇਲਾ ਲੱਗਦਾ ਹੈ। ਬਾਬੇ ਦੇ ਵਿਆਹ ਮੌਕੇ ਬਟਾਲੇ ਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਰਖਵਾਏ ਜਾਂਦੇ ਹਨ। ਗੁਰੂ ਨਾਨਕ ਸਾਹਿਬ ਦੀ ਬਰਾਤ ਹਰੇਕ ਸਾਲ ਸੁਲਤਾਨਪੁਰ ਲੋਧੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨਾਲ ਨਗਰ ਕੀਰਤਨ ਦੇ ਰੂਪ ਵਿਚ ਸਜਧਜ ਕੇ ਬਟਾਲੇ ਆਉਂਦੀ ਹੈ, ਜਿਸ ਦਾ ਸੰਗਤਾਂ ਵਲੋਂ ਥਾਂ-ਥਾਂ 'ਤੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਜਾਂਦਾ ਹੈ ਅਤੇ ਰਸਤੇ ਵਿਚ ਪਿੰਡਾਂ ਵਾਲਿਆਂ ਵਲੋਂ ਸੰਗਤਾਂ ਲਈ ਵੀ ਥਾਂ-ਥਾਂ 'ਤੇ ਲੰਗਰ ਲਗਾਏ ਜਾਂਦੇ ਹਨ।
ਬਟਾਲੇ ਸ਼ਹਿਰ ਵਿਚ ਵਿਆਹ ਤੋਂ ਪਹਿਲਾਂ ਸਰਕਸ, ਪੰਘੂੜੇ ਤੇ ਵੱਖ-ਵੱਖ ਤਰ੍ਹਾਂ ਦੇ ਮਨੋਰੰਜਨ ਦੇ ਸਟਾਲ ਲੱਗ ਜਾਂਦੇ ਹਨ ਅਤੇ ਦੁਕਾਨਾਂ ਮਠਿਆਈਆਂ ਨਾਲ ਸਜ ਜਾਂਦੀਆਂ ਹਨ। ਪੂਰੇ ਸ਼ਹਿਰ ਨੂੰ ਰੰਗ-ਬਰੰਗੀਆਂ ਲੜੀਆਂ ਨਾਲ ਸਜਾਇਆ ਜਾਂਦਾ ਹੈ। ਲਗਭਗ ਹਰੇਕ ਧਰਮ ਦੇ ਲੋਕ ਦੂਰੋਂ-ਨੇੜਿਓਂ ਬਾਬੇ ਦਾ ਵਿਆਹ ਵੇਖਣ ਲਈ ਬਟਾਲੇ ਆਉਂਦੇ ਹਨ। ਸ੍ਰੀ ਕੰਧ ਸਾਹਿਬ ਤੇ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਸਾਰੀ ਰਾਤ ਦੀਵਾਨ ਸਜਾਏ ਜਾਂਦੇ ਹਨ ਜਿਥੇ ਸੰਗਤਾਂ ਸ਼ਰਧਾ ਭਾਵਨਾ ਅਤੇ ਪੂਰੇ ਜੋਸ਼ੋਖ਼ਰੋਸ਼ ਨਾਲ ਹਾਜ਼ਰੀ ਭਰਦੀਆਂ ਹਨ ਇਸ ਸਾਲ ਵੀ 22 ਸਤੰਬਰ, 2023 ਨੂੰ ਬਾਬੇ ਦਾ ਵਿਆਹ ਪੁਰਬ ਪੂਰੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ

ਹੜ੍ਹਾਂ ਦੀ ਮਾਰ

ਪੰਜਾਬ ਵਿਚ ਆਏ ਹੜ੍ਹਾਂ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ। ਪਸ਼ੂ ਧਨ ਮਰ ਗਿਆ ਹੈ। ਘਰ-ਕੋਠੇ ਡਿਗ ਪਏ ਹਨ। ਇਨ੍ਹਾਂ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਸਰਕਾਰ ਨੇ ਨਿਗੁਣੀ ਮਦਦ ਕੀਤੀ ਹੈ। ਜਿੰਨੀ ਮਦਦ ਦੀ ਲੋੜ ਹੈ, ਉਨੀ ਮਦਦ ਨਹੀਂ ਕੀਤੀ। ਇਸ ਸਭ ਵਿਚਕਾਰ ਮੂਹਰੇ ਆਈਆਂ ਹਨ ਸਮਾਜ-ਸੇਵੀ ਜਥੇਬੰਦੀਆਂ, ਖ਼ਾਸ ਕਰਕੇ ਸਿੱਖ ਸਮਾਜ-ਸੇਵੀ ਜਥੇਬੰਦੀਆਂ।
ਸਮਾਜ-ਸੇਵੀ ਸਿੱਖ ਜਥੇਬੰਦੀਆਂ ਉਥੇ ਵੀ ਪਹੁੰਚੀਆਂ ਜਿਥੇ ਸਰਕਾਰ ਨਹੀਂ ਪਹੁੰਚ ਸਕੀ। ਹਰੇਕ ਪੀੜਤ ਪਰਿਵਾਰ ਨੂੰ ਕੱਪੜੇ, ਬਰਤਨ, ਦਵਾਈਆਂ, ਅਨਾਜ ਅਤੇ ਪਸ਼ੂਆਂ ਲਈ ਪੱਠੇ ਆਦਿ ਦਾ ਪ੍ਰਬੰਧ ਕੀਤਾ। ਸਫ਼ਾਈ ਦੇ ਇੰਤਜ਼ਾਮ ਅਤੇ ਸ਼ੁੱਧ ਪਾਣੀ ਵੀ ਦਿੱਤਾ ਗਿਆ, ਬਿਨਾਂ ਕਿਸੇ ਜਾਤ-ਪਾਤ ਦੇ ਭਾਈ ਘਨ੍ਹੱਈਆ ਜੀ ਦੀ ਸਿੱਖਿਆ 'ਤੇ ਚੱਲਦੇ ਹੋਏ। ਇਸ ਤੋਂ ਪਹਿਲਾਂ ਵੀ ਸਮਾਜ ਸੇਵੀ ਸਿੱਖ ਜਥੇਬੰਦੀਆਂ ਨੇ ਸੁਨਾਮੀ ਲਹਿਰਾਂ ਵੇਲੇ ਦੇਸ਼ ਦੇ ਦੂਰ-ਦਰਾਡੇ ਇਲਾਕਿਆਂ ਵਿਚ ਕਿਸਾਨੀ ਅੰਦੋਲਨ ਵੇਲੇ ਅਤੇ ਹੋਰ ਕੁਦਰਤੀ ਆਫਤਾਂ ਵੇਲੇ ਨਿਸ਼ਕਾਮ ਬਿਨਾਂ ਭੇਦਭਾਵ ਦੇ ਲੰਗਰ ਪਾਣੀ ਨਾਲ ਸੇਵਾ ਕੀਤੀ ਗਈ। ਪਰ ਸਾਡੇ ਮੁੱਖ ਮੰਤਰੀ ਰਾਜਨੀਤੀ ਦੀ ਖਾਤਰ ਦੂਸਰਿਆਂ ਸੂਬਿਆਂ ਵਿਚ ਰੁੱਝੇ ਹੋਏ ਹਨ। ਉਸੇ ਤਰ੍ਹਾਂ ਜਿਸ ਤਰ੍ਹਾਂ ਰੋਮ ਜਲ ਰਿਹਾ ਸੀ, ਨੀਰੋ ਬੰਸਰੀ ਵਜਾ ਰਿਹਾ ਸੀ।

-ਡਾ. ਨਰਿੰਦਰ ਭੱਪਰ
ਪਿੰਡ-ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

ਚਿੰਤਾ ਦਾ ਵਿਸ਼ਾ

ਕਈ ਦੇਸ਼ਾਂ ਵਿੱਚ ਵਿਦਿਆਰਥੀਆਂ ਦੇ ਕਲਾਸ ਵਿਚ ਮੋਬਾਈਲ ਲਿਜਾਣ 'ਤੇ ਪਾਬੰਦੀ ਲੱਗੀ ਹੈ, ਜੋ ਕਿ ਵਧੀਆ ਉਪਰਾਲਾ ਹੈ, ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੇ ਕੋਰੋਨਾ ਤੋਂ ਬਾਅਦ ਇਸ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕੀਤਾ, ਅੱਜ ਵੀ ਕਈ ਸਕੂਲਾਂ ਅਤੇ ਕਾਲਜਾਂ ਵਿਚ ਨੋਟਿਸ ਅਤੇ ਪੜ੍ਹਾਈ ਨਾਲ ਸੰਬੰਧਿਤ ਜਾਣਕਾਰੀ ਵਟਸਐਪ 'ਤੇ ਦਿੱਤੀ ਜਾਂਦੀ ਹੈ, ਭਾਵੇਂ ਇਸ ਨਾਲ ਅਧਿਆਪਕਾਂ ਦੇ ਕਾਫੀ ਸਮੇਂ ਦੀ ਬੱਚਤ ਹੁੰਦੀ ਹੈ, ਪ੍ਰੰਤੂ ਇਸ ਨਾਲ ਅੱਲੜ ਉਮਰ ਵਿਚ ਵਿਦਿਆਰਥੀ ਚੰਗੀ ਜਾਣਕਾਰੀ ਦੇ ਨਾਲ-ਨਾਲ ਕਈ ਵਾਰ ਉਹ ਕੁਝ ਵੀ ਦੇਖ ਲੈਂਦੇ ਨੇ, ਜਿਸ ਨਾਲ ਉਨ੍ਹਾਂ ਦੀ ਰੁਚੀ ਪੜ੍ਹਾਈ ਵਿੱਚੋਂ ਖ਼ਤਮ ਹੋ ਜਾਂਦੀ ਹੈ, ਸਰਕਾਰਾਂ ਨੂੰ ਵੀ ਇਸ ਦੇ ਭਿਆਨਕ ਨਤੀਜਿਆਂ ਬਾਰੇ ਸੋਚਣਾ ਚਾਹੀਦਾ ਹੈ। ਹਰੇਕ ਬੱਚੇ ਦੇ ਮਾਂ-ਬਾਪ ਲਈ ਮੋਬਾਈਲ ਲੈ ਕੇ ਦੇਣਾ ਮਜਬੂਰੀ ਬਣਦੀ ਜਾ ਰਹੀ ਏ, ਉਹ ਨਾ ਚਾਹੁੰਦਿਆਂ ਵੀ ਆਪਣੇ ਬੱਚਿਆਂ ਨੂੰ ਮੋਬਾਈਲ ਲੈ ਕੇ ਦਿੰਦੇ ਨੇ। ਬਹੁਤਾਤ ਨੌਜਵਾਨ ਮੁੰਡੇ-ਕੁੜੀਆਂ ਇਸ ਕੋਹੜ ਦੇ ਜਾਲ ਵਿਚ ਲਗਾਤਾਰ ਫਸਦੇ ਜਾ ਰਹੇ ਨੇ, ਸਿੱਖਿਆ ਪ੍ਰਣਾਲੀ ਅਨੁਸਾਰ ਜੇਕਰ ਮੋਬਾਈਲ ਦੀ ਜ਼ਰੂਰਤ ਹੈ, ਤਾਂ ਉਹ ਸਭ ਕੁਝ ਇੰਟਰਨੈੱਟ ਤੋਂ ਹਟਾ ਦੇਣਾ ਚਾਹੀਦਾ ਹੈ, ਜਿਸ ਨਾਲ ਨੌਜਵਾਨ ਪੀੜ੍ਹੀ 'ਤੇ ਕੋਈ ਮਾੜਾ ਪ੍ਰਭਾਵ ਨਾ ਪਏ। ਇਸ ਕੋਹੜ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨ ਦੀ ਜ਼ਰੂਰਤ ਹੈ ਅਤੇ ਸਰਕਾਰ ਅਤੇ ਸਮਾਜ ਨੂੰ ਵੀ ਸਮੇਂ ਸਿਰ ਇਸ ਪ੍ਰਤੀ ਸੁਚੇਤ ਹੋਣਾ ਪਵੇਗਾ ਨਹੀਂ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।

-ਕੰਵਰਦੀਪ ਸਿੰਘ ਭੱਲਾ
(ਪਿੱਪਲਾਂਵਾਲਾ), ਰਿਕਵਰੀ ਅਫਸਰ ਸਹਿਕਾਰੀ ਬੈਂਕ ਹੁਸ਼ਿਆਰਪੁਰ।

12-09-2023

 ਮਹਿੰਗਾਈ ਰੋਕੇ ਸਰਕਾਰ

ਰੋਜ਼ਾਨਾ ਮਹਿੰਗਾਈ ਵਧ ਰਹੀ ਹੈ। ਦਾਲਾਂ, ਸਬਜ਼ੀਆਂ ਤੇ ਫਲਾਂ ਦੇ ਰੇਟ ਤਾਂ ਅਮਰਵੇਲ ਵਾਂਗ ਵਧ ਰਹੇ ਹਨ. ਭਾਵੇਂ ਮੌਜੂਦਾ ਸਮੇਂ ਬਾਰਿਸ਼ ਨੂੰ ਮਹਿੰਗਾਈ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ ਵਪਾਰੀਆਂ ਵਲੋਂ ਵਸਤਾਂ ਨੂੰ ਸਟੋਰ ਕਰਨਾ ਵੀ ਮਹਿੰਗਾਈ ਦਾ ਵੱਡਾ ਕਾਰਨ ਹੈ, ਜਿਸ ਨਾਲ ਘਰਾਂ ਦੀਆਂ ਰਸੋਈਆਂ ਦਾ ਬਜਟ ਡਾਵਾਂਡੋਲ ਹੋ ਜਾਂਦਾ ਹੈ। ਵਸਤਾਂ ਨੂੰ ਸਟੋਰ ਕਰਕੇ ਰੱਖਣਾ ਗ਼ੈਰ ਕਾਨੂੰਨੀ ਹੈ। ਅਕਸਰ ਹੀ ਵਪਾਰੀਆਂ 'ਤੇ ਵਸਤਾਂ ਸਟੋਰ ਕਰਨ ਦੇ ਦੋਸ਼ ਲੱਗਦੇ ਰਹਿੰਦੇ ਹਨ। ਅਜਿਹੇ ਦੋਸ਼ ਪਿਛਲੇ ਲੰਮੇ ਸਮੇਂ ਤੋਂ ਲੱਗਦੇ ਆ ਰਹੇ ਹਨ। ਪਰ ਸਰਕਾਰਾਂ ਦੀ ਕੀ ਮਜਬੂਰੀ ਹੁੰਦੀ ਹੈ ਕਿ ਉਹ ਸਟੋਰ ਕਰਨ ਵਾਲਿਆਂ 'ਤੇ ਕਾਰਵਾਈ ਨਹੀਂ ਕਰਦੀਆਂ। ਜ਼ਰੂਰੀ ਵਸਤਾਂ ਦੀ ਮਹਿੰਗਾਈ ਉਦੋਂ ਹੁੰਦੀ ਹੈ ਜਾਂ ਵਸਤਾਂ ਨੂੰ ਸਟੋਰ ਉਦੋਂ ਕੀਤਾ ਜਾਂਦਾ, ਜਦੋਂ ਲੋਕ ਕੁਦਰਤੀ ਕਰੋਪੀਆਂ ਦਾ ਸੰਤਾਪ ਹੰਢਾਅ ਰਹੇ ਹੁੰਦੇ ਹਨ। ਅਜਿਹੇ ਸਮੇਂ ਤਾਂ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਪਰ ਹੁੰਦਾ ਉਲਟ ਹੈ। ਮੰਨਦੇ ਹਾਂ ਕਿ ਕੁਦਰਤੀ ਆਫ਼ਤਾਂ ਮੌਕੇ ਕੁਝ ਰਸਤੇ ਬੰਦ ਹੋ ਜਾਂਦੇ ਹਨ ਪਰ ਫਿਰ ਵੀ ਸਰਕਾਰਾਂ ਸਟੋਰ ਕਰਨ ਵਾਲਿਆਂ 'ਤੇ ਤਾਂ ਸ਼ਿਕੰਜਾ ਕੱਸ ਹੀ ਸਕਦੀਆਂ ਹਨ, ਲੋਕਾਂ ਵਲੋਂ ਚੁਣੀ ਗਈ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਉਹ ਲੋਕਾਂ ਦੀ ਨਾਜ਼ੁਕ ਸਮਿਆਂ 'ਤੇ ਹੁੰਦੀ ਲੁੱਟ ਨੂੰ ਰੋਕੇ।

-ਬੰਤ ਸਿੰਘ ਘੁਡਾਣੀ, ਲੁਧਿਆਣਾ

ਨਸ਼ਾ ਤਸਕਰ ਬੇਖੌਫ਼

ਟੈਲੀਵਿਜ਼ਨ 'ਤੇ ਖ਼ਬਰ ਚੱਲ ਰਹੀ ਸੀ ਕਿ ਮੋਗਾ ਦੇ ਪਿੰਡ ਹਿੰਮਤਪੁਰਾ 'ਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਖਬਰਾਂ ਨਸ਼ਰ ਹੋਈਆਂ ਸਨ। ਫਰੀਦਕੋਟ ਦੇ ਪਿੰਡ ਢਿਲਵਾਂ ਖੁਰਦ ਵਿਖੇ ਨਸ਼ਾ ਵਿਰੋਧੀ ਮੈਂਬਰ ਦਾ ਨਸ਼ਾ ਤਸਕਰਾਂ ਵਲੋਂ ਕਤਲ ਕਰ ਦਿੱਤਾ ਗਿਆ। ਲੁਧਿਆਣਾ ਦੀ ਨਵੀਂ ਸਬਜ਼ੀ ਮੰਡੀ 'ਚ ਸ਼ਰੇਆਮ ਨੌਜਵਾਨਾਂ ਤੇ ਔਰਤਾਂ ਵਲੋਂ ਨਸ਼ੇ ਦੇ ਟੀਕੇ ਲਗਾਉਂਦਿਆਂ ਦੀ ਵੀਡੀਓ ਵਾਇਰਲ, ਬਠਿੰਡਾ ਦੇ ਪਿੰਡ ਗੋਬਿੰਦਪੁਰਾ ਨਸ਼ਈਆਂ ਨੇ ਗੁਰਦੁਆਰੇ ਦੀ ਗੋਲਕ ਵਿਚੋਂ ਚੋਰੀ ਕੀਤੀ। ਪੁਲਿਸ ਵਲੋਂ ਆਪਰੇਸ਼ਨ ਸੀਲ-3 ਤਹਿਤ 40 ਪਰਚੇ ਦਰਜ ਤੇ 49 ਫੜੇ। ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਦਰਿਆ ਤਹਿਤ ਨੌਜਵਾਨ ਪੀੜ੍ਹੀ ਦੀ ਤ੍ਰਾਸਦੀ ਚਿੰਤਾਜਨਕ ਮਾਮਲਾ ਹੈ. ਨਸ਼ਾਖੋਰੀ ਵਿਰੁੱਧ ਸਾਂਝੇ ਕਦਮ ਚੁੱਕਣ ਦੀ ਲੋੜ ਹੈ। ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਵਿਚ ਗੈਂਗਸਟਰ, ਅੱਤਵਾਦੀ ਅਤੇ ਨਸ਼ਾ ਤਸਕਰਾਂ ਦੇ ਸੰਬੰਧ ਅਤੇ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਨਸ਼ਈਆਂ ਤੇ ਖ਼ਾਸ ਕਰ ਕੁੜੀਆਂ ਇਸ ਵਿਚ ਸ਼ਾਮਿਲ ਹੋਣਾ ਚਿੰਤਾ ਦਾ ਵਿਸ਼ਾ ਹੈ। ਪਿੱਛੇ ਕਾਊਂਟਰ ਇੰਟੈਲੀਜੈਂਸੀ ਵਲੋਂ ਫੜੇ ਸਮੱਗਲਰ ਰਛਪਾਲ ਸਿੰਘ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਾਰਡਰ 'ਤੇ ਰਹਿ ਰਹੇ ਸਮੱਗਲਰਾਂ ਦੇ ਸੰਬੰਧ ਪਾਕਿ ਵਿਚ ਰਹਿ ਰਹੇ ਸਮੱਗਲਰਾਂ ਅਤੇ ਉੱਥੋਂ ਦੀ ਖੁਫੀਆ ਏਜੰਸੀ ਆਈ.ਐਸ.ਆਈ. ਨਾਲ ਹਨ। ਪਹਿਲਾਂ ਵੀ ਫੜੇ ਸਮੱਗਲਰਾਂ ਤੋਂ ਪਾਕਿ 'ਚ ਬੈਠੇ ਅੱਤਵਾਦੀਆਂ ਨਾਲ ਸੰਬੰਧ ਉਜਾਗਰ ਹੋਏ ਹਨ। ਬਾਰਡਰ 'ਤੇ ਰਹਿਣ ਵਾਲੇ ਸਮੱਗਲਰ ਬੀ.ਐਸ.ਐਫ. ਲਈ ਚੁਣੌਤੀ ਬਣੇ। ਨਸ਼ਈਆਂ ਨੂੰ ਫੜਨ ਦੀ ਬਜਾਏ ਵੱਡੇ ਸਮੱਗਲਰਾਂ ਨੂੰ ਫੜ ਸਜ਼ਾ ਦਿਵਾ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨੀ ਚਾਹੀਦੀ ਹੈ। ਇਸ ਵਾਸਤੇ ਲੋਕ, ਸਮਾਜਿਕ ਜਥੇਬੰਦੀਆਂ ਤੇ ਬੁੱਧੀਜੀਵੀ ਅੱਗੇ ਆਉਣ। ਫਿਰ ਦੇਖਣਾ ਨਸ਼ਿਆਂ 'ਤੇ ਕਿਵੇਂ ਠੱਲ੍ਹ ਪਵੇਗੀ।

-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

ਦੇਸ਼ ਦੀ ਸ਼ਾਨ ਹੈ 'ਨੀਰਜ ਚੋਪੜਾ'

ਬੀਤੇ ਦਿਨੀਂ ਵਰਲਡ ਅਥਲੀਟ ਚੈਂਪੀਅਨਸ਼ਿਪ ਵਿਚ ਭਾਗ ਲੈਂਦੇ ਜੈਬਲਿਨ ਥ੍ਰੋ ਵਿਚ ਉਲੰਪਿਕ ਜੇਤੂ ਨੀਰਜ ਚੋਪੜਾ ਨੇ ਇਕ ਵਾਰ ਫਿਰ ਭਾਰਤ ਦਾ ਝੰਡਾ ਉੱਚਾ ਕਰਦੇ ਹੋਏ ਸੋਨ ਤਗ਼ਮਾ ਜਿੱਤਿਆ। ਜਿਸ ਨਾਲ ਸਾਰੇ ਦੇਸ਼ ਵਾਸੀਆਂ ਦੀ ਛਾਤੀ ਚੌੜੀ ਹੋ ਗਈ। ਨੀਰਜ ਚੋਪੜਾ ਦੀ ਇਸ ਸ਼ਾਨਦਾਰ ਖੇਡ ਨਾਲ ਭਾਰਤ ਦਾ ਨਾਂਅ ਸੁਨਹਿਰੇ ਅੱਖਰਾਂ ਨਾਲ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋ ਗਿਆ ਹੈ। ਜਦੋਂ ਕੋਈ ਖਿਡਾਰੀ ਦਿਨ-ਰਾਤ ਮਿਹਨਤ ਕਰਕੇ ਮੈਦਾਨ ਵਿਚ ਉੱਤਰਦਾ ਹੈ ਤਾਂ ਉਸ ਦੇ ਨਾਲ ਦੇਸ਼ ਵਾਸੀਆਂ ਦੀਆਂ ਦੁਆਵਾਂ ਹੁੰਦੀਆਂ ਹਨ, ਜਿਸ ਦੇ ਚੱਲਦਿਆਂ ਖਿਡਾਰੀ ਦਾ ਹੌਂਸਲਾ ਏਨਾ ਬੁਲੰਦ ਹੋ ਜਾਂਦਾ ਹੈ ਕਿ ਉਹ ਫਿਰ ਤਗ਼ਮੇ ਲਈ ਆਪਣੀ ਜਾਨ ਵੀ ਲਾ ਦਿੰਦਾ ਹੈ, ਜਿਸ ਨਾਲ ਉਸ ਦੇ ਪ੍ਰਦਰਸ਼ਨ ਵਿਚ ਲਗਾਤਾਰ ਨਿਖਾਰ ਆਉਂਦਾ ਹੈ। ਨੀਰਜ ਚੋਪੜਾ ਸਾਰੇ ਦੇਸ਼ ਦੀ ਸਾਨ ਹੈ।

-ਮਨਪ੍ਰੀਤ ਸਿੰਘ ਮੰਨਾ ਪਿੰਡ ਚਿੱਪੜਾ।

11-09-2023

 ਖ਼ਤਰੇ ਦੀ ਘੰਟੀ
ਪੰਜਾਬ ਤੋਂ ਕੈਨੇਡਾ ਪੜ੍ਹਾਈ ਕਰਨ ਗਏ ਮੁੰਡਿਆਂ ਦੀਆਂ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਹੈ। ਪਿੱਛੇ ਵੀ ਖ਼ਬਰ ਪੜ੍ਹੀ ਸੀ ਸਰੀ 'ਚ ਕਬੱਡੀ ਪਰਮੋਟਰ ਕੰਗ ਗੋਲੀਬਾਰੀ ਦੌਰਾਨ ਗੰਭੀਰ ਜ਼ਖ਼ਮੀ। ਵਿਦੇਸ਼ਾਂ 'ਚ ਵੱਸਦੇ ਪੰਜਾਬੀ ਮੁੰਡੇ-ਕੁੜੀਆਂ ਦੇ ਕਤਲਾਂ ਅਤੇ ਕੈਨੇਡਾ 'ਚ ਹਿੰਸਾ ਅਤੇ ਕ੍ਰਮਵਾਰ ਪੰਜਾਬੀ ਭਾਰਤੀ ਵਿਦਿਆਰਥੀਆਂ ਦੀਆਂ ਹੋ ਰਹੀਆਂ ਕਤਲ ਦੀਆਂ ਘਟਨਾਵਾਂ ਤੇ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ ਮੌਤਾਂ ਚਿੰਤਾ ਦਾ ਵਿਸ਼ਾ ਹੈ। ਮਾਂ-ਪਿਉ ਸਾਰਾ ਕੁਝ ਗਹਿਣਾ-ਗੱਟਾ ਵੇਚ ਕੇ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਉਨ੍ਹਾਂ ਨੂੰ ਬਾਹਰ ਭੇਜਦੇ ਹਨ। ਜੋ ਇਨ੍ਹਾਂ ਘਟਨਾਵਾਂ ਨਾਲ ਮਾਪੇ ਸ਼ੋਕ ਵਿਚ ਹਨ ਤੇ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਖਾਈ ਜਾ ਰਹੀ ਹੈ। ਬੀਤੇ ਦਿਨੀਂ ਖਬਰ ਆਈ ਕਿ ਨਵਾਂ ਸ਼ਹਿਰ ਦੇ ਪਿੰਡ ਪਨਿਆਲੀ ਦਾ ਗੁਰਵਿੰਦਰ ਸਿੰਘ ਦੋ ਸਾਲ ਪਹਿਲਾਂ ਕੈਨੇਡਾ ਪੜ੍ਹਨ ਗਿਆ ਸੀ ਜਿਸ ਦਾ ਕਤਲ ਹੋ ਗਿਆ। ਲਾਸ਼ ਪਿੰਡ ਆਉਣ 'ਤੇ ਮਾਂ ਦੀ ਵੀ ਸਦਮੇ ਵਿਚ ਮੌਤ ਹੋ ਗਈ। ਦੋਨਾਂ ਦਾ ਇਕੱਠਾ ਸਸਕਾਰ ਕਰ ਦਿੱਤਾ। ਪੰਜਾਬੀਆਂ ਦਾ ਕੈਨੇਡਾ ਦੀ ਤਰੱਕੀ ਲਈ ਬੜਾ ਵੱਡਾ ਯੋਗਦਾਨ ਹੈ। ਕੈਨੇਡਾ ਸਰਕਾਰ ਨੂੰ ਖ਼ਾਸ ਕਰ ਪਜਾਬੀ ਜੋ ਐਨ.ਆਰ.ਆਈ. ਸਰਕਾਰ ਵਿਚ ਭਾਈਵਾਲ ਹਨ, ਇਨ੍ਹਾਂ ਘਟਨਾਵਾਂ ਦੀ ਡੂੰਘਾਈ ਨਾਲ ਤਫ਼ਤੀਸ਼ ਕਰ ਇਸ ਦੇ ਕਾਰਨਾਂ ਦਾ ਪਤਾ ਲਗਾ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਸਖ਼ਤ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ। ਮੋਦੀ ਸਰਕਾਰ ਨੂੰ ਕੈਨੇਡਾ ਸਰਕਾਰ ਨਾਲ ਸੰਪਰਕ ਕਰ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਦਬਾਅ ਪਾਉਣਾ ਚਾਹੀਦਾ ਹੈ। ਸਰਕਾਰ ਨੂੰ ਬੱਚਿਆਂ ਨੂੰ ਇੱਥੇ ਰੁਜ਼ਗਾਰ ਦੇ ਬਾਹਰ ਦਾ ਪ੍ਰਸਾਰ ਤੇ ਜੋ ਕਰੋੜਾਂ ਰੁਪਏ ਬਾਹਰ ਜਾ ਰਹੇ ਹਨ, 'ਤੇ ਰੋਕ ਲਗਾਉਣੀ ਚਾਹੀਦੀ ਹੈ। ਬੱਚੇ ਬਾਹਰ ਜਾ ਕੇ ਫੀਸਾਂ ਕੱਢਣ ਦੇ ਚੱਕਰ ਵਿਚ ਤਣਾਅ ਵਿਚ ਹਨ ਤੇ ਨਸ਼ੇ ਦੇ ਆਦੀ ਵੀ ਹੋ ਜਾਂਦੇ ਹਨ, ਜਿਸ ਕਾਰਨ ਕਨੇਡਾ ਵਿਚ ਬੱਚਿਆਂ ਦੀਆਂ ਦਿਲ ਦੇ ਦੌਰੇ ਨਾਲ ਵੀ ਮੌਤਾਂ ਹੋ ਰਹੀਆਂ ਹਨ। ਸਰਕਾਰਾਂ ਨੂੰ ਇਸ ਤੇ ਸੰਜੀਦਗੀ ਨਾਲ ਵਿਚਾਰ ਕਰ ਐਕਸ਼ਨ ਕਰਨਾ ਚਾਹੀਦਾ ਹੈ।


-ਗੁਰਮੀਤ ਸਿੰਘ ਵੇਰਕਾ
(ਐਮ.ਏ. ) ਪੁਲਿਸ ਐਡਮਨਿਸਟ੍ਰੇਸ਼ਨ


ਦੁੱਖ ਦਾ ਪ੍ਰਗਟਾਵਾ
ਪਹਿਲਾਂ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਜੀ ਦਾ 104 ਸਾਲ ਦੀ ਉਮਰ ਵਿਚ ਦਿਹਾਂਤ ਹੋਇਆ ਅਤੇ ਹੁਣ ਪੰਜਾਬ ਦੇ ਉੱਘੇ ਨਾਵਲਕਾਰ ਬੂਟਾ ਸਿੰਘ ਸਾਦ ਦਾ 83 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਕਈ ਪੰਜਾਬੀ ਦੇ ਨਾਵਲ 'ਕੁੱਤਿਆਂ ਵਾਲੇ ਸਰਦਾਰ', ਰੋਹੀ ਵਾਲਾ ਅੰਬ, 'ਕਾਲਾ ਗੁਲਾਬ ਗੋਰਾ ਰੰਗ' 'ਟਿੱਬਿਆਂ ਦਾ ਰੇਤਾ' ਆਦਿ ਲਿਖੇ। ਮੈਂ ਜਦੋਂ 1968 ਵਿਚ ਤਰਨ ਤਾਰਨ 10ਵੀਂ 'ਚ ਪੜ੍ਹਦਾ ਸੀ ਤਾਂ ਉਦੋਂ ਮੈਂ ਏਨ੍ਹਾਂ ਦੇ ਲਿਖੇ ਨਾਵਲ 'ਬਾਜ ਭਰਾਵਾਂਸਕਿਆਂ' ਅਤੇ 'ਬੋਲ੍ਹ ਸਕੀਕਾਂ' ਦੇ ਪੜ੍ਹੇ ਜੋ ਮੈਨੂੰ ਬਹੁਤ ਚੰਗੇ ਲੱਗੇ। ਇਨ੍ਹਾਂ ਦੇ ਨਾਵਲਾਂ ਦੇ ਆਧਾਾਰ 'ਤੇ ਫਿਲਮ ਵੀ ਬਣੀ 'ਸ਼ਰੀਕ' ਜਿਸ ਵਿਚ ਕਈ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ, ਗੁੱਗੂ ਗਿਲ ਅਤੇ ਜਿੰਮੀ ਸ਼ੇਰਗਿਲ ਸਨ। ਸੋ ਇਨ੍ਹਾਂ ਦੇ ਜਾਣ ਦਾ ਸਾਡੇ ਪੰਜਾਬੀ ਸਾਹਿਤ ਅਤੇ ਨਾਵਲਕਾਰੀ ਦੇ ਖੇਤਰ 'ਚ ਬਹੁਤ ਘਾਟਾ ਪਿਆ ਹੈ। ਇਹ ਆਪਣੇ ਪੰਜਾਬ ਦੇ ਖੇਤਰਾਂ 'ਚ ਇਸ ਸਾਹਿਤਕ ਦੇਣ ਸਦਕਾ ਯਾਦ ਰਹਿਣਗੇ. ਸੋ ਸਾਡੀ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਹੈ ਕਿ ਪ੍ਰਮਾਤਮਾ ਇਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।


-ਸੁਖਚੈਨ ਸਿੰਘ ਢਿੱਲੋਂ
ਢਿੱਲੋਂ ਪੋਲਟਰੀ ਫਾਰਮ, ਖਿੱਪਾਂ ਵਾਲੀ (ਫਾਜ਼ਿਲਕਾ)


ਖ਼ਤ ਦੀ ਦਾਸਤਾਨ
ਬੀਤੇ ਦਿਨੀਂ 'ਅਜੀਤ' ਦੇ ਐਤਵਾਰ ਮੈਗਜ਼ੀਨ 'ਚ ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਦਾ ਆਰਟੀਕਲ 'ਖ਼ਤ ਦੀ ਦਾਸਤਾਨ' ਪੜ੍ਹਿਆ। ਮਨ ਨੂੰ ਵਧੀਆ ਲੱਗਾ। ਪੁਰਾਣੇ ਸਮਿਆਂ ਵਿਚ ਚਿੱਠੀ ਦਾ ਬਹੁਤ ਮਹੱਤਵ ਸੀ। ਚਿੱਠੀ ਦੁਆਰਾ ਜਜ਼ਬਾਤਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਰਿਸ਼ਤਿਆਂ ਵਿਚ ਬਹੁਤ ਗੂੜਾ ਪਿਆਰ ਸੀ। ਮੈਨੂੰ ਗੱਲ ਅਜੇ ਵੀ ਯਾਦ ਹੈ ਸਾਡੇ ਪਿੰਡ ਭੋਲੇ ਫ਼ੌਜੀ ਦੀ ਚਿੱਠੀ ਆਉਂਦੀ ਤਾਂ ਮੈਂ ਉਸ ਦੀ ਮਾਂ ਨੂੰ ਪੜ੍ਹ ਕੇ ਸੁਣਾਉਂਦਾ ਸੀ। ਭੋਲੇ ਦੀ ਮਾਂ ਖ਼ੁਸ਼ੀ ਵਿਚ ਕੁਝ ਖਾਣ ਨੂੰ ਦਿੰਦੀ ਸੀ। ਅਜੋਕੇ ਸਮੇਂ ਵਿਚ ਮੋਬਾਈਲ ਨੂੰ ਜ਼ਿਆਦਾ ਵਰਤਿਆ ਜਾਂਦਾ ਹੈ। ਚਿੱਠੀ ਸੋਸ਼ਲ ਮੀਡੀਆ ਵਿਚ ਗੁਆਚ ਗਈ। ਚਿੱਠੀ ਲਿਖਣ ਦਾ ਤਰੀਕਾ ਕਿਸੇ-ਕਿਸੇ ਨੂੰ ਆਉਂਦਾ ਹੈ। ਚਿੱਠੀ ਦੁਆਰਾ ਰਿਸ਼ਤਿਆਂ ਵਿਚ ਖਿੱਚ ਬਣੀ ਰਹਿੰਦੀ ਸੀ, ਪਰੰਤੂ ਹੁਣ ਰਿਸ਼ਤਿਆਂ ਵਿਚ ਪਿਆਰ ਨਹੀਂ, ਖਿੱਚ ਨਹੀਂ ਤਾਂਘ ਨਹੀਂ।
ਚਿੱਠੀ ਪੜ੍ਹਨ ਮਗਰੋਂ ਜਿਥੇ ਮਨ ਨੂੰ ਸਕੂਨ ਮਿਲਦਾ ਸੀ ਅੱਜ ਉਹ ਸਕੂਨ ਨਹੀਂ ਮਿਲਦਾ। ਅੱਜ ਦੇ ਦੌਰ ਵਿਚ ਕਿਸੇ-ਕਿਸੇ ਨੂੰ ਪਤਾ ਹੈ ਚਿੱਠੀ ਦਾ ਕੀ ਮਹੱਤਵ ਹੈ।


-ਰਾਮ ਸਿੰਘ ਪਾਠਕ
ਆਦਰਸ਼ ਨਗਰ, ਬਠਿੰਡਾ।


ਹੜ੍ਹਾਂ ਦਾ ਕਹਿਰ
ਬੀਤੇ ਦਿਨਾਂ ਤੋਂ ਹਿਮਾਚਲ ਤੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿਚ ਕੁਦਰਤ ਕਹਿਰਵਾਨ ਹੋਈ ਹੈ ਅਤੇ ਹੜ੍ਹਾਂ ਕਾਰਨ ਲੋਕਾਂ ਦੀ ਵੱਡੀ ਤਬਾਹੀ ਹੋਈ ਹੈ। ਇਹ ਕੁਦਰਤੀ ਕਰੋਪੀ ਜ਼ਰੂਰ ਹੈ ਪਰ ਇਸ ਨੂੰ ਸੰਤਾਪ ਬਣਨ ਤੋਂ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਸੀ। ਅਖੌਤੀ ਆਧੁਨਿਕਤਾ ਦੇ ਇਸ ਦੌਰ ਵਿਚ ਮਨੁੱਖ ਨੇ ਕੁਦਰਤ ਦੇ ਕੰਮਾਂ ਵਿਚ ਇੰਨੀ ਦਖ਼ਲਅੰਦਾਜ਼ੀ ਕੀਤੀ ਕਿ ਕੁਦਰਤੀ ਨਦੀਆਂ, ਨਾਲਿਆਂ ਅਤੇ ਚੋਆਂ ਆਦਿ ਨੂੰ ਖ਼ਤਮ ਕਰਕੇ ਉਨ੍ਹਾਂ ਉੱਪਰ ਰਿਹਾਇਸ਼ੀ ਕਾਲੋਨੀਆਂ, ਸੜਕਾਂ ਅਤੇ ਵਾਹੀਯੋਗ ਜ਼ਮੀਨਾਂ ਬਣਾ ਦਿੱਤੀਆਂ। ਪਹਾੜੀ ਇਲਾਕਿਆਂ ਵਿਚ ਲੋੜ ਨਾਲੋਂ ਵੱਧ ਛੇੜਛਾੜ ਕਰਕੇ ਉਥੇ ਲਾਲਚ, ਵੱਸ ਵੱਡੇ-ਵੱਡੇ ਹੋਟਲ, ਧਰਮ ਅਸਥਾਨ ਅਤੇ ਸੜਕਾਂ ਬਣਾ ਦਿੱਤੀਆਂ, ਜਿਸ ਦੇ ਸਿੱਟੇ ਵਜੋਂ ਬਰਸਾਤੀ ਪਾਣੀ ਤੇਜ਼ ਗਤੀ ਨਾਲ ਨਿਵਾਣਾਂ ਵੱਲ ਆ ਕੇ ਭਿਆਨਕ ਤਬਾਹੀ ਮਚਾ ਰਿਹਾ ਹੈ। ਸਮੇਂ-ਸਮੇਂ 'ਤੇ ਹਰ ਸਰਕਾਰ ਵਲੋਂ ਸਿਰਫ ਕਾਗਜ਼ਾਂ ਵਿਚ ਹੀ ਕਰੋੜਾਂ ਰੁਪਿਆ ਹੜ੍ਹਾਂ ਦੀ ਰੋਕਥਾਮ 'ਤੇ ਲਾਇਆ ਜਾਂਦਾ ਰਿਹਾ ਹੈ।
ਇਹ ਵੀ ਠੀਕ ਹੈ ਕਿ ਵਿਕਸਿਤ ਮੁਲਕਾਂ ਦੇ ਲੋਕ ਵੀ ਹੜ੍ਹਾਂ ਦਾ ਸੰਤਾਪ ਭੋਗਦੇ ਹਨ ਅਤੇ ਕੁਦਰਤੀ ਕਰੋਪੀਆਂ ਅੱਗੇ ਮਨੁੱਖ ਬੇਵਸ ਹੈ। ਪਰ ਜੇਕਰ ਸਾਡੀਆਂ ਸਰਕਾਰਾਂ ਇਸ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੋਣ ਤਾਂ ਇਸ ਤਰ੍ਹਾਂ ਦੀਆਂ ਤਬਾਹੀਆਂ ਤੋਂ ਕਾਫ਼ੀ ਹੱਦ ਤੱਕ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ। ਹਰ ਸਾਲ ਮੌਨਸੂਨ ਦੀ ਆਮਦ ਤੋਂ ਪਹਿਲਾਂ ਦਰਿਆਵਾਂ, ਨਦੀਆਂ, ਨਾਲਿਆਂ, ਵੇਈਆਂ, ਨਹਿਰਾਂ, ਸੂਬਿਆਂ ਤੇ ਕੱਸੀਆਂ ਆਦਿ ਦੇ ਬੰਨ੍ਹ ਮਜ਼ਬੂਤ ਬਣਾਏ ਜਾਣ। ਹਰ ਪਿੰਡ, ਸ਼ਹਿਰ ਵਿਚ ਪਾਣੀ ਨੂੰ ਗੰਦਲਾ ਕਰਨ ਦੇ ਵਿਸ਼ਾਲ ਟ੍ਰੀਟਮੈਂਟ ਪਲਾਂਟ ਲਾਏ ਜਾਣ ਅਤੇ ਪਾਣੀ ਦੀ ਨਿਕਾਸੀ ਕੁਦਰਤੀ ਵਹਾਅ ਅਨੁਸਾਰ ਕੀਤੀ ਜਾਏ।


-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ. ਪੱਟੀ (ਤਰਨ ਤਾਰਨ)

07-09-2023

 ਫ਼ਰਜ਼ੀ ਆਈਲੈਟਸ ਸੈਂਟਰ ਬੰਦ ਕਰੋ

ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਜਿਵੇਂ-ਜਿਵੇਂ ਵਿਦੇਸ਼ਾਂ ਵਿਚ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਵਧ ਗਿਆ ਹੈ, ਉਸੇ ਤਰ੍ਹਾਂ ਹੀ ਇਨ੍ਹਾਂ ਦੀ ਤਿਆਰੀ ਕਰਵਾਉਣ ਦੇ ਨਾਂਅ 'ਤੇ ਬਹੁਤੇ ਫਰਜ਼ੀ ਲੋਕਾਂ ਨੇ ਫਰਜ਼ੀ ਆਈਲੈਟਸ ਸੈਂਟਰ ਖੋਲ੍ਹ ਰੱਖੇ ਹਨ। ਉਹ ਸਰਕਾਰ ਵਲੋਂ ਦਿੱਤੇ ਹੋਏ ਕਿਸੇ ਵੀ ਹੁਕਮ ਅਤੇ ਸ਼ਰਤਾਂ ਦੀ ਪਾਲਣਾ ਨਹੀਂ ਕਰਦੇ। ਇਹ ਫਰਜ਼ੀ ਆਈਲੈਟਸ ਵਾਲੇ ਵੱਡੇ-ਵੱਡੇ ਬੋਰਡ ਤੇ ਵੱਡੇ=ਵੱਡੇ ਦਫ਼ਤਰ ਖੋਲ੍ਹ ਕੇ ਲੋਕਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ। ਉਨ੍ਹਾਂ ਦਾ ਕੰਮ ਹੀ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਬਾਹਰ ਭੇਜਣ ਦੇ ਨਾਂਅ 'ਤੇ ਪੈਸੇ ਲੁੱਟਣਾ ਹੈ। ਇਹ ਫਰਜ਼ੀ ਆਈਲੈਟਸ ਸੈਂਟਰਾਂ ਵਾਲੇ ਲੋਕ ਜਦੋਂ ਇਹ ਆਮ ਲੋਕਾਂ ਤੋਂ ਕਾਫੀ ਪੈਸੇ ਇਕੱਠੇ ਕਰ ਲੈਂਦੇ ਹਨ ਤਾਂ ਇਹ ਆਪਣਾ ਅਚਾਨਕ ਦਫ਼ਤਰ ਬਦਲ ਕੇ ਕਿਸੇ ਹੋਰ ਸ਼ਹਿਰ ਵਿਚ ਖੋਲ੍ਹ ਲੈਂਦੇ ਹਨ ਜਾਂ ਅਚਾਨਕ ਹੀ ਗਾਇਬ ਹੋ ਜਾਂਦੇ ਹਨ। ਇਹ ਲੋਕ ਉਨ੍ਹਾਂ ਲੋਕਾਂ ਲਈ ਵੀ ਸਿਰਦਰਦੀ ਬਣੇ ਹੋਏ ਹਨ, ਜਿਨ੍ਹਾਂ ਲੋਕਾਂ ਨੇ ਬਿਲਕੁਲ ਸਹੀ ਤਰੀਕੇ ਨਾਲ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆਪਣੇ ਆਈਲੈਟਸ ਸੈਂਟਰ ਖੋਲ੍ਹੇ ਹਨ। ਬੱਚਿਆਂ ਨੂੰ ਸਹੀ ਤਰੀਕੇ ਨਾਲ ਤਿਆਰੀ ਕਰਾਉਂਦੇ ਹਨ। ਇਨ੍ਹਾਂ ਫਰਜ਼ੀ ਲੋਕਾਂ ਕਰਕੇ ਸਹੀ ਕੰਮ ਕਰਨ ਵਾਲੇ ਆਈਲੈਟਸ ਸੈਂਟਰ ਵਾਲਿਆਂ ਨੂੰ ਵੀ ਕਈ ਵਾਰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਫਰਜ਼ੀ ਆਈਲੈਟਸ ਸੈਂਟਰਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਨ੍ਹਾਂ ਫਰਜ਼ੀ ਆਈਲੈਟਸ ਸੈਂਟਰਾਂ ਦੀ ਪੜਤਾਲ ਕਰਕੇ ਇਨ੍ਹਾਂ ਨੂੰ ਬੰਦ ਕਰਵਾਇਆ ਜਾਵੇ। ਭੋਲੇ-ਭਾਲੇ ਲੋਕਾਂ ਦੇ ਪੈਸੇ ਦੀ ਲੁੱਟ-ਲੁੱਟ ਅਤੇ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋਣ ਤੋਂ ਰੋਕਿਆ ਜਾਵੇ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਅੰਨ ਦੀ ਬਰਬਾਦੀ

ਅੰਨ ਮਨੁੱਖ ਦੀ ਮੁੱਖ ਲੋੜ ਹੈ। ਕਿਸਾਨ ਇਸ ਦੇਸ਼ ਦਾ ਅੰਨਦਾਤਾ ਹੈ, ਜੋ ਸਰਦੀ-ਗਰਮੀ ਦੀ ਪਰਵਾਹ ਕੀਤੇ ਬਗੈਰ ਆਪਣੀ ਖੂਨ-ਪਸੀਨੇ ਦੀ ਮਿਹਨਤ ਸਦਕਾ ਦੇਸ਼ ਨੂੰ ਅੰਨ ਮੁਹੱਈਆ ਕਰਵਾਉਂਦਾ ਹੈ। ਪਰਿਵਾਰ ਲਈ ਦੋ ਡੰਗ ਦੀ ਰੋਟੀ ਕਮਾਉਣ ਦੀ ਖ਼ਾਤਰ ਇਨਸਾਨ ਦਿਨ ਤੋਂ ਲੈ ਕੇ ਰਾਤ ਤੱਕ ਹੱਡ-ਭੰਨ ਮਿਹਨਤ ਕਰਦਾ ਹੈ। ਇਨਸਾਨ ਰੋਜ਼ੀ-ਰੋਟੀ ਦੀ ਭਾਲ ਵਿਚ ਆਪਣਾ ਘਰ-ਪਰਿਵਾਰ ਛੱਡ ਕੇ ਦੇਸ਼ਾਂ-ਵਿਦੇਸ਼ਾਂ 'ਚ ਧੱਕੇ ਖਾਂਦਾ ਹੈ. ਰੋਜ਼ੀ-ਰੋਟੀ ਨੇ ਹੀ ਸਾਰੀ ਦੁਨੀਆ ਨੂੰ ਘੁੰਮਣਘੇਰੀ 'ਚ ਪਾਇਆ ਹੈ। ਕਈਆਂ ਨੂੰ ਤਾਂ ਸੁੱਕੀ ਵੀ ਨਸੀਬ ਨਹੀਂ ਹੁੰਦੀ ਅਤੇ ਕਈ ਤਾਂ ਚੋਪੜੀ ਨੂੰ ਵੀ ਧੱਕੇ ਦਿੰਦੇ ਹਨ। ਰੋਟੀ ਦੀ ਕਦਰ ਤਾਂ ਕੇਵਲ ਮਿਹਨਤ ਨਾਲ ਕਮਾਉਣ ਵਾਲਾ ਅਤੇ ਬਣਾਉਣ ਵਾਲਾ ਹੀ ਜਾਣਦਾ ਹੈ। ਦੇਸ਼ 'ਚ ਅੰਨ ਦੀ ਬਰਬਾਦੀ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਭਾਰਤ ਵਿਚ ਹਰ ਸਾਲ 40 ਫ਼ੀਸਦੀ ਅੰਨ ਦੀ ਬਰਬਾਦੀ ਹੁੰਦੀ ਹੈ। ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਦੇ ਅੰਕੜਿਆਂ ਮੁਤਾਬਿਕ ਭਾਰਤ 'ਚ 50 ਕਿਲੋ ਪ੍ਰਤੀ ਵਿਅਕਤੀ ਸਾਲਾਨਾ ਭੋਜਨ ਦੀ ਬਰਬਾਦੀ ਕਰਦਾ ਹੈ। ਚੀਨ ਅਤੇ ਭਾਰਤ ਦੋਵੇਂ ਦੇਸ਼ ਹਰ ਵਰ੍ਹੇ ਅੰਨ ਦੀ ਸਭ ਤੋਂ ਵੱਧ ਬਰਬਾਦੀ ਕਰਦੇ ਹਨ। ਭੋਜਨ ਦੇ ਨਿਰਾਦਰ ਦਾ ਅੰਕੜਾ ਬੇਹੱਦ ਹੀ ਚਿੰਤਾਜਨਕ ਹੈ ਕਿਉਂਕਿ ਗ਼ਰੀਬੀ ਰੇਖਾ ਤੋਂ ਹੇਠਾਂ ਵਿਅਕਤੀ ਤਾਂ ਕੂੜੇਦਾਨ 'ਚੋਂ ਭੋਜਨ ਕੱਢ ਕੇ ਰੱਬ ਦਾ ਸ਼ੁਕਰ ਮਨਾ ਕੇ ਆਪਣੀ ਭੁੱਖ ਮਿਟਾਉਂਦੇ ਹਨ ਪਰ ਦੂਜੇ ਪਾਸੇ ਭੋਜਨ ਦੀ ਕਦਰ ਨਾ ਕਰਨ ਵਾਲੇ ਵਿਅਕਤੀ ਤਾਂ ਬਿਨਾਂ ਸੋਚੇ-ਸਮਝੇ ਖਾਣਾ ਕੂੜੇਦਾਨ 'ਚ ਸੁੱਟ ਦਿੰਦੇ ਹਨ। ਸੋ, ਸਾਨੂੰ ਅੰਨ ਦੀ ਬਰਬਾਦੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਲੇਟ 'ਚ ਉਨ੍ਹਾਂ ਹੀ ਭੋਜਨ ਪਾਉ, ਜਿੰਨਾ ਕੁ ਤੁਸੀਂ ਖਾ ਸਕੋ ਕਿਉਂਕਿ ਜੂਠ ਛੱਡਣੀ ਬੇਹੱਦ ਵੱਡਾ ਪਾਪ ਹੈ। ਕੋਸ਼ਿਸ਼ ਕਰੋ ਕਿ ਜੇਕਰ ਘਰ ਵਿਚ ਬਣਾਇਆ ਭੋਜਨ ਬਚ ਜਾਵੇ ਤਾਂ ਉਸ ਨੂੰ ਕੂੜੇਦਾਨ 'ਚ ਸੁੱਟਣ ਦੀ ਬਜਾਏ ਕਿਸੇ ਲੋੜਵੰਦ ਨੂੰ ਦੇ ਕੇ ਉਸ ਦਾ ਢਿੱਡ ਭਰਿਆ ਜਾਵੇ ਜਾਂ ਫਿਰ ਜਾਨਵਰ-ਪਸ਼ੂਆਂ ਨੂੰ ਪਾ ਦਿੱਤਾ ਜਾਵੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਮੈਟਰੋ ਬੱਸ ਸੇਵਾ ਚਾਲੂ ਕੀਤੀ ਜਾਵੇ

ਅਸੀਂ ਸ਼ਾਮ ਨੂੰ ਸੈਰ ਤੋਂ ਵਿਹਲੇ ਹੋ ਕੇ ਦੋਸਤ ਗੱਲਾਂ ਕਰ ਰਹੇ ਸੀ ਕਿ ਜੋ ਮੈਟਰੋ ਬੱਸ ਸੇਵਾ ਅਕਾਲੀ-ਭਾਜਪਾ ਸਰਕਾਰ ਵੇਲੇ ਵੇਰਕੇ ਤੋਂ ਚੱਲੀ ਸੀ, ਇਸ ਦਾ ਬੜ੍ਹਾ ਫ਼ਾਇਦਾ ਹੋਇਆ ਹੈ। 10 ਰੁਪਏ ਦੇ ਵਿਚ ਏ.ਸੀ. ਬੱਸ ਵਿਚ ਬੈਠ ਬੱਸ ਸਟੈਂਡ, ਕਚਹਿਰੀ, ਰੇਲਵੇ ਸਟੇਸ਼ਨ, ਕਚਹਿਰੀ, ਇੰਡੀਆ ਗੇਟ ਜਾ ਸਕਦੇ ਹਾਂ। ਨਾ ਕੋਈ ਝਟਕੇ ਦਾ ਡਰ। ਸਮਾਂ ਵੀ ਪੁੱਲ ਦੇ ਉੱਤੋਂ ਦੀ ਜਾਣ ਕਰਕੇ ਥੋੜ੍ਹਾ ਲੱਗਦਾ ਹੈ। ਇਸ ਨਾਲ ਹਰ ਵਿਅਕਤੀ ਭਾਵੇਂ ਉਹ ਮੁਲਾਜ਼ਮ ਹੋਵੇ ਜਾਂ ਮਜ਼ਦੂਰ, ਖ਼ਾਸ ਕਰ ਸਕੂਲੀ ਬੱਚਿਆਂ ਨੂੰ ਬੜਾ ਫ਼ਾਇਦਾ ਮਿਲਿਆ ਹੈ। ਮੈਟਰੋ ਬੱਸ ਬੰਦ ਹੋਣ ਨਾਲ ਹਰ ਵਰਗ ਪ੍ਰੇਸ਼ਾਨ ਹੈ। ਬੱਸਾਂ ਚੱਲਣ ਨਾਲ ਸਰਕਾਰ ਦੇ ਆਮਦਨ ਦੇ ਵਸੀਲੇ ਵੀ ਵਧੇ ਸਨ। ਫਿਰ ਵੀ ਬੱਸਾਂ ਜਿਨ੍ਹਾਂ ਨੂੰ ਚਲਾਉਣ ਲਈ ਸਰਕਾਰ ਦਾ ਕਿੰਨਾ ਖ਼ਰਚਾ ਆਇਆ, ਬੰਦ ਕਰ ਦੇਣ ਦਾ ਕਾਰਨ ਪਤਾ ਨਹੀਂ ਲੱਗ ਰਿਹਾ। ਸਰਕਾਰ ਨੂੰ ਜਲਦੀ ਤੋਂ ਜਲਦੀ ਮੈਟਰੋ ਬੱਸਾਂ ਚਲਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ।

ਨਸ਼ਿਆਂ ਨਾਲ ਮੌਤਾਂ

ਪੰਜਾਬ ਵਿਚ ਨਸ਼ਿਆਂ ਦਾ ਦੌਰ ਲਗਾਤਾਰ ਜਾਰੀ ਹੈ। ਹਰ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ। ਮਾਪਿਆਂ ਦੇ ਚਾਵਾਂ ਅਤੇ ਲਾਡਾਂ ਨਾਲ ਪਾਲੇ ਹੋਏ ਪੁੱਤਾਂ ਨੂੰ ਨਸ਼ਿਆਂ ਦਾ ਦੈਂਤ ਨਿਗਲ ਰਿਹਾ ਹੈ। ਭਾਵੇਂ ਕਿ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨਸ਼ਿਆਂ ਦੀ ਗ੍ਰਿਫ਼ਤ ਵਿਚ ਆਏ ਹੋਏ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਵਿਚੋਂ ਬਾਹਰ ਕੱਢਣ ਲਈ ਉਪਰਾਲੇ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਵੀ ਨਸ਼ਾ ਤਸਕਰ ਬਿਨਾਂ ਕਿਸੇ ਖ਼ੌਫ਼ ਤੋਂ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾ ਰਹੇ ਹਨ। ਨਸ਼ਿਆਂ ਦੀ ਪੂਰਤੀ ਲਈ ਨੌਜਵਾਨ ਚੋਰੀਆਂ ਅਤੇ ਲੁੱਟਾਂ-ਖੋਹਾਂ ਕਰਨ ਲੱਗ ਜਾਂਦੇ ਹਨ, ਜਿਸ ਦੀਆਂ ਰੋਜ਼ਾਨਾ ਹੀ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ। ਸਰਕਾਰਾਂ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀਆਂ ਹਨ। ਵੋਟਾਂ ਵੇਲੇ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਸੱਤਾ ਹਥਿਆਉਣ ਦੇ ਲਾਲਚ ਵਿਚ ਹਰ ਵਾਰ ਨਸ਼ਿਆਂ ਨੂੰ ਖ਼ਤਮ ਕਰਨ ਦੇ ਵਾਅਦੇ ਕਰਦੀਆਂ ਹਨ ਪਰ ਜਦੋਂ ਸੱਤਾ ਹੱਥਾਂ ਵਿਚ ਆ ਜਾਂਦੀ ਹੈ ਤਾਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਭੁਲਾ ਦਿੱਤੇ ਜਾਂਦੇ ਹਨ ਅਤੇ ਪੰਜਾਬ ਦੇ ਲੋਕ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਲੱਗ ਜਾਂਦੇ ਹਨ। ਸਰਕਾਰ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਪਹਿਲ ਦੇ ਆਧਾਰ 'ਤੇ ਕਦਮ ਚੁੱਕਣ ਦੀ ਲੋੜ ਹੈ, ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।

-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ. ਸਿਹੌੜਾ, ਤਹਿਸੀਲ ਪਾਇਲ (ਲੁਧਿਆਣਾ)

06-09-2023

 ਪ੍ਰਸ਼ਾਸਨ ਨੂੰ ਅਪੀਲ
ਪਿਛਲੀ ਦਿਨੀਂ ਚਿੰਤਪੁਰਨੀ ਮਾਤਾ ਦਾ ਸਾਵਨ ਅਸ਼ਟਮੀ ਮੇਲਾ ਬੜੀ ਧੂਮਧਾਮ ਨਾਲ ਸੰਪੰਨ ਹੋਇਆ, ਇਸ ਦੌਰਾਨ ਲੱਖਾਂ ਹੀ ਲੋਕ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਵਲ ਆਪਣੇ-ਆਪਣੇ ਵਾਹਨਾਂ 'ਤੇ ਅਤੇ ਪੈਦਲ ਮਾਤਾ ਦੇ ਦਰਸ਼ਨਾਂ ਲਈ ਗਏ। ਇਸ ਮੌਕੇ ਬਹੁਤੀਆਂ ਥਾਵਾਂ 'ਤੇ ਲੋਕਾਂ ਵਲੋਂ ਸ਼ਰਧਾਲੂਆਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੀ ਵੀ ਵਿਵਸਥਾ ਕੀਤੀ ਗਈ ਸੀ। ਲੰਗਰ ਲਗਾਉਣ ਵਾਲਿਆਂ ਵਲੋਂ ਹੁਸ਼ਿਆਰਪੁਰ ਤੋਂ ਲੈ ਕੇ ਚਿੰਤਪੁਰਨੀ ਤੱਕ ਸ਼ਰਧਾਲੂਆਂ ਨੂੰ ਹਰ ਸੁਖ ਸੁਵਿਧਾ ਮੁਹੱਈਆ ਕਰਵਾਈ ਗਈ। ਹੁਣ ਇਹ ਮੇਲਾ ਖ਼ਤਮ ਹੋਇਆਂ ਇਕ ਹਫ਼ਤੇ ਤੋਂ ਵਧ ਸਮਾਂ ਹੋ ਗਿਆ ਹੈ। ਜਿਸ ਦੌਰਾਨ ਹਿਮਾਚਲ ਵਾਲੇ ਪਾਸੇ ਤਾਂ ਸੜਕਾਂ ਤੋਂ ਸਾਰਾ ਕੂੜਾ ਕਰਕਟ ਚੁੱਕ ਲਿਆ ਗਿਆ ਹੈ। ਪਰ ਚੌਹਾਲ ਤੋਂ ਲੈ ਕੇ ਹਿਮਾਚਲ ਬਾਰਡਰ ਤੱਕ ਸੜਕ ਦੇ ਦੋਵੇਂ ਪਾਸੇ ਪਲਾਸਟਿਕ ਦੇ ਢੇਰ ਲੱਗੇ ਹੋਏ ਹਨ। ਜਿਸ ਨੂੰ ਚੁੱਕਣ ਦੀ ਨਾ ਤਾਂ ਲੰਗਰ ਵਾਲਿਆਂ ਨੇ ਕੋਈ ਵਿਵਸਥਾ ਕੀਤੀ ਅਤੇ ਨਾ ਹੀ ਪ੍ਰਸ਼ਾਸਨ ਵਲੋਂ ਇਸ ਪਾਸੇ ਕੋਈ ਧਿਆਨ ਦਿੱਤਾ ਗਿਆ ਹੈ। ਇਹ ਪਲਾਸਟਿਕ ਖਾ ਕੇ ਉਥੇ ਘੁੰਮਦੇ ਆਵਾਰਾ ਪਸ਼ੂ ਬੀਮਾਰ ਹੋ ਰਹੇ ਹਨ। ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਚਾਹੇ ਕਿਸੇ ਐਨ.ਜੀ.ਓ. ਜਾਂ ਹੁਸ਼ਿਆਰਪੁਰ ਪ੍ਰਸ਼ਾਸਨ ਵਲੋਂ ਕੁਝ ਸਰਕਾਰੀ ਕਰਮਚਾਰੀਆਂ ਦੀ ਇਹ ਡਿਊਟੀ ਲਗਵਾਈ ਜਾਵੇ ਕਿ ਚੌਹਾਲ ਤੋਂ ਲੈ ਕੇ ਹਿਮਾਚਲ ਬਾਰਡਰ ਤਕ ਸੜਕ ਦੇ ਦੋਵੇਂ ਪਾਸੇ ਤੋਂ ਕੂੜਾ ਚੁੱਕਣਾ ਯਕੀਨੀ ਬਣਾਇਆ ਜਾਵੇ। ਤਾਂ ਕਿ ਉਥੇ ਘੁੰਮਦੇ ਆਵਾਰਾ ਪਸ਼ੂਆਂ ਦੀ ਜਾਨ ਬਚਾਈ ਜਾ ਸਕੇ।


-ਅਸ਼ੀਸ਼ ਸ਼ਰਮਾ
ਜਲੰਧਰ।


ਆਖ਼ਰ ਕਦੋਂ ਬਣੇਗੀ ਇਹ ਸੜਕ
ਪਿੰਡ ਨਸੀਰਾਬਾਦ (ਤਹਿ-ਫਗਵਾੜਾ, ਜ਼ਿਲਾ ਕਪੂਰਥਲਾ) ਤੋਂ ਪਿੰਡ ਬਘਾਣਾ ਤੱਕ ਸੜਕ, ਜਿਸ ਦੀ ਲੰਬਾਈ 4.80 ਕਿਲੋਮੀਟਰ ਹੈ, ਇਸ ਦੀ ਮੁਰੰਮਤ ਲਈ 10 ਮਹੀਨੇ ਤੋਂ ਸੜਕ 'ਤੇ ਪੱਥਰ ਪਾਇਆ ਹੋਇਆ ਹੈ ਪਰ ਅਜੇ ਤੱਕ ਇਹ ਸੜਕ ਸਿਰੇ ਨਹੀਂ ਚੜ੍ਹ ਸਕੀ। ਹੁਣ ਪਿਛਲੇ ਕਈ ਦਿਨਾਂ ਤੋਂ ਪਈ ਬਾਰਿਸ਼ ਕਾਰਨ ਇਥੇ ਡੂੰਘੇ-ਡੂੰਘੇ ਟੋਏ ਪੈ ਗਏ ਹਨ ਅਤੇ ਇਥੋਂ ਲੰਘਣਾ ਕਿਸੇ ਖ਼ਤਰੇ ਤੋਂ ਘੱਟ ਨਹੀਂ। ਇਸ ਬਾਬਤ ਅਸੀਂ ਸਰਕਾਰੇ (ਮੌਜੂਦਾ ਸਰਕਾਰ ਦੇ ਮੰਤਰੀਆਂ-ਸੰਤਰੀਆਂ) ਤੇ ਦਰਬਾਰੇ (ਜ਼ਿਲ੍ਹਾ ਪ੍ਰਸ਼ਾਸਨ) ਤੱਕ ਪਹੁੰਚ ਕੀਤੀ ਤੇ ਉਨ੍ਹਾਂ ਨੂੰ ਆਪਣੀ ਸਮੱਸਿਆ ਦੱਸੀ ਪਰ ਹਾਲੇ ਵੀ ਇਸ ਦਾ ਕੋਈ ਹੱਲ ਨਹੀਂ ਹੋ ਸਕਿਆ। ਅਸੀਂ ਆਪ ਜੀ ਦੀ ਅਖ਼ਬਾਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੀ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ ਕਰੇ।


-ਸਮੂਹ ਪਿੰਡ ਵਾਸੀ
ਪਿੰਡ ਨਸੀਰਾਬਾਦ, ਤਹਿ. ਫਗਵਾੜਾ, (ਕਪੂਰਥਲਾ)


ਔਰਤਾਂ ਲਈ ਸ਼ਰਾਬ ਦੇ ਠੇਕੇ
ਪੰਜਾਬ ਸਰਕਾਰ ਹਮੇਸ਼ਾ ਹੀ ਔਰਤਾਂ 'ਤੇ ਬਹੁਤ ਮਿਹਰਬਾਨ ਹੈ। ਗੱਲ ਸਰਕਾਰੀ ਬੱਸਾਂ 'ਤੇ ਮੁਫ਼ਤ ਸਫ਼ਰ ਦੀ ਕਰਨੀ ਹੋਵੇ ਜਾਂ ਹਰ ਔਰਤ ਦੇ ਖਾਤੇ ਵਿਚ ਇਕ ਹਜ਼ਾਰ ਰੁਪਏ ਮਹੀਨਾ ਜਮ੍ਹਾਂ ਕਰਾਉਣ ਦੀ ਹੋਵੇ। ਔਰਤਾਂ ਨੂੰ ਇਹ ਸਹੂਲਤਾਂ ਬਿਨਾਂ ਕੋਈ ਮੰਗ ਕੀਤੇ ਦਿੱਤੀਆਂ ਹਨ। ਹੁਣ ਜੋ ਔਰਤਾਂ ਨੂੰ ਸਭ ਤੋਂ ਵੱਡੀ ਸਹੂਲਤ ਸਰਕਾਰ ਦੇਣ ਜਾ ਰਹੀ ਹੈ, ਇਸ ਸਹੂਲਤ ਲਈ ਕਦੀ ਵੀ ਔਰਤਾਂ ਨੇ ਨਾ ਤਾਂ ਕਦੀ ਮੰਗ ਕੀਤੀ ਹੈ, ਨਾ ਕੋਈ ਧਰਨਾ, ਰੋਡ ਜਾਮ ਅਤੇ ਨਾ ਹੀ ਕੋਈ ਰੋਸ ਮੁਜ਼ਾਹਰਾ ਕੀਤਾ। ਫਿਰ ਵੀ ਸਾਡੀ ਪੰਜਾਬ ਸਰਕਾਰ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਜਾ ਰਹੀ ਹੈ। ਇਹ ਬਹੁਤ ਜ਼ਿਆਦਾ ਮਾੜੀ ਗੱਲ ਹੈ, ਸਾਡੇ ਸਮਾਜ ਵਿਚ ਇਸ ਦਾ ਬਹੁਤ ਜ਼ਿਆਦਾ ਗ਼ਲਤ ਸੁਨੇਹਾ ਜਾਵੇਗਾ। ਔਰਤਾਂ ਲਈ ਸ਼ਰਾਬ ਦੇ ਠੇਕੇ ਖੁੱਲ੍ਹਣ ਨਾਲ ਸਾਡੇ ਘਰਾਂ ਅਤੇ ਸਮਾਜ ਵਿਚ ਲੜਾਈ-ਝਗੜੇ ਦੇ ਕੇਸਾਂ ਵਿਚ ਬਹੁਤ ਵਾਧਾ ਹੋਵੇਗਾ। ਇਹ ਵੀ ਨਸ਼ੇ ਨੂੰ ਵਧਾਵਾ ਦੇਣ ਵਾਲਾ ਕਦਮ ਹੋਵੇਗਾ। ਸਾਡੀ ਸਾਰੇ ਸਮਾਜਸੇਵੀਆਂ ਅਤੇ ਆਮ ਲੋਕਾਂ ਦੀ ਬੇਨਤੀ ਹੈ ਕਿ ਪੰਜਾਬ ਸਰਕਾਰ ਇਹ ਫ਼ੈਸਲਾ ਤੁਰੰਤ ਵਾਪਸ ਲਵੇ।


-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।

03-09-2023

 ਇਨਸਾਨੀਅਤ ਖ਼ਤਮ ਹੋਈ
ਹਾਲ ਹੀ ਵਿਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿਚ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਪ੍ਰਬੰਧਕਾਂ ਵਲੋਂ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਲਜ਼ਾਮ ਵੀ ਲੱਗੇ ਹਨ। ਹਾਲਾਂਕਿ ਪ੍ਰਬੰਧਕਾਂ ਖ਼ਿਲਾਫ਼ ਪੁਲਿਸ ਵਿਭਾਗ ਵਲੋਂ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜਦੋਂ ਪ੍ਰਬੰਧਕਾਂ ਵਲੋਂ ਨਸ਼ੇੜੀ ਨੌਜਵਾਨ ਦੇ ਮਾਂ-ਬਾਪ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਬੱਚਾ ਭਗੌੜਾ ਹੋ ਗਿਆ ਹੈ ਤਾਂ ਉਸ ਦੇ ਗ਼ਮ ਵਿਚ ਉਸ ਦੀ ਮਾਤਾ ਦੀ ਵੀ ਮੌਤ ਹੋ ਗਈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਦੋ ਕੁ ਸਾਲ ਪਹਿਲੇ ਚਮਕੌਰ ਸਾਹਿਬ ਵਿਖੇ ਇਕ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਦੇ ਮਾਲਕ 'ਤੇ ਨੌਜਵਾਨ ਦੀ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਸਨ। ਨਸ਼ਿਆਂ ਨੇ ਪੰਜਾਬ ਖਾ ਲਿਆ ਹੈ। ਦੁਖੀ ਹੋ ਕੇ ਮਾਂ-ਬਾਪ ਆਪਣੇ ਨੌਜਵਾਨਾਂ ਨੂੰ ਨਸ਼ਾ-ਮੁਕਤੀ ਕੇਂਦਰਾਂ ਵਿਚ ਭੇਜਦੇ ਹਨ ਤਾਂ ਕਿ ਉਹ ਸੁਧਰ ਜਾਣ। ਸੂਬੇ ਵਿਚ ਜੋ ਗ਼ੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰ ਚੱਲ ਰਹੇ ਹਨ, ਉਨ੍ਹਾਂ 'ਤੇ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਮਰੀਜ਼ ਦੇ ਮਾਂ-ਬਾਪ ਦੀ ਚੰਗੀ ਤਰ੍ਹਾਂ ਲੁੱਟ-ਖਸੁੱਟ ਕਰਦੇ ਹਨ। ਜ਼ਿਆਦਾਤਰ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਸਹੂਲਤਾਂ ਤੋਂ ਸੱਖਣੇ ਹੁੰਦੇ ਹਨ। ਸਿਹਤ ਵਿਭਾਗ ਨੂੰ ਅਜਿਹੇ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ਦੇ ਲਾਇਸੈਂਸ ਰੱਦ ਕਰ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਕ ਹੋਰ ਖ਼ਬਰ ਜੋ ਦਿਲ ਦਹਿਲਾਉਣ ਵਾਲੀ ਹੈ, ਘਨੌਰ ਨੇੜੇ ਦੋਧੀ ਦਾ ਕਤਲ ਕਰ ਕੇ ਉਸ ਦੇ ਹੱਥ-ਪੈਰ ਬੰਨ੍ਹ ਕੇ ਗੰਦੇ ਨਾਲੇ ਵਿਚ ਸੁੱਟਿਆ ਗਿਆ। ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਦਿਨ-ਦਿਹਾੜੇ ਬੇਖੌਫ਼ ਲੁਟੇਰਿਆਂ ਨੇ ਸ਼ਰਾਫ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਹਾਲਾਂਕਿ ਪੁਲਿਸ ਪ੍ਰਸ਼ਾਸਨ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਤਿੰਨ ਕੁ ਦਿਨ ਪਹਿਲਾਂ ਵੀ ਇੱਥੇ ਪੁਲਿਸ ਵਰਦੀ 'ਚ ਲੁਟੇਰਿਆਂ ਨੇ ਕਰਿਆਨਾ ਵਪਾਰੀ ਨੂੰ ਲੁੱਟਿਆ ਸੀ। ਅੱਜ ਇਨਸਾਨੀਅਤ ਬਿਲਕੁਲ ਖ਼ਤਮ ਹੋ ਚੁੱਕੀ ਹੈ।

-ਸੰਜੀਵ ਸਿੰਘ ਸੈਣੀ ਮੁਹਾਲੀ


ਪੰਜਾਬੀ ਬੋਲੀ
ਪੰਜਾਬੀ ਸਾਡੀ ਮਾਂ-ਬੋਲੀ ਹੈ, ਭਾਵ ਮਾਂ ਦੇ ਬਰਾਬਰ ਹੈ। ਅੱਜ ਪੰਜਾਬ ਅੰਦਰ ਪੰਜਾਬੀ ਦੀ ਬੁਰੀ ਹਾਲਤ ਦੇ ਅਸੀਂ ਖ਼ੁਦ ਜਿੰਮੇਵਾਰ ਹਾਂ। ਸਭ ਤੋਂ ਪਹਿਲਾਂ ਅਸੀਂ ਖ਼ੁਦ ਬੱਚੇ ਨੂੰ ਪੰਜਾਬੀ ਨਹੀਂ ਸਗੋਂ ਅੰਗਰੇਜ਼ੀ ਸਿਖਾਉਂਦੇ ਹਾਂ, ਜਿਵੇਂ ਬੋਲ ਬੱਚੇ ਨੋਜ਼, ਆਈ, ਈਅਰ, ਟੰਗ ਆਦਿ। ਪੰਜਾਬੀ ਵਿਚ ਬੋਲਣ ਲਈ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ, ਜੇਕਰ ਘਰ ਵਿਚ ਕੋਈ ਮਹਿਮਾਨ ਆ ਜਾਵੇ ਤਾਂ ਬੱਚੇ ਦੀ ਉਨ੍ਹਾਂ ਨਾਲ ਪੰਜਾਬੀ ਵਿਚ ਗੱਲ ਕਰਨ ਨੂੰ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਤੇ ਬੱਚਾ ਵੀ ਸੋਚਦਾ ਹੈ ਕਿ ਮੈਂ ਕੀ ਗੁਨਾਹ ਕਰ ਦਿੱਤਾ ਹੈ। ਦੂਸਰਾ, ਜਦੋਂ ਬੱਚਾ ਵੱਡਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਅੰਗਰੇਜ਼ੀ ਸਕੂਲਾਂ ਵਿਚ ਮਹਿੰਗੀਆਂ ਫੀਸਾਂ ਦੇ ਕੇ ਪੜ੍ਹਾਉਂਦੇ ਹਾਂ, ਜਿਥੇ ਕਿ ਪੰਜਾਬੀ ਨੂੰ ਅਣਗੋਲਿਆਂ ਕੀਤਾ ਜਾਂਦਾ ਹੈ। ਅੱਜ ਸਰਕਾਰੀ ਦਫ਼ਤਰਾਂ ਵਿਚ ਅਸੀਂ ਪੰਜਾਬੀ ਤੇ ਦੇਸ਼ ਦੇ ਪ੍ਰਵਾਸੀ ਭਾਈਚਾਰੇ ਦੇ ਆ ਜਾਣ ਨਾਲ ਪੰਜਾਬੀ ਲਿਖਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਅਸੀਂ ਪੰਜਾਬੀ ਲੋਕ ਦੁਨੀਆ ਦੇ ਕਿਸੇ ਕੋਨੇ 'ਤੇ ਵੱਸੀਏ ਸਾਡੀ ਪਛਾਣ ਪੰਜਾਬ ਤੇ ਪੰਜਾਬੀ ਨਾਲ ਹੀ ਹੈ। ਠੀਕ ਹੈ ਦੂਸਰੀਆਂ ਭਾਸ਼ਾਵਾਂ ਪੜ੍ਹਨੀਆਂ, ਬੋਲਣੀਆਂ ਜ਼ਰੂਰੀ ਹਨ, ਪ੍ਰੰਤੂ ਆਪਣੀ ਮਾਂ-ਬੋਲੀ ਨੂੰ ਨਹੀਂ ਵਿਸਾਰਨਾ ਚਾਹੀਦਾ। ਜਿਥੇ ਹਰੇਕ ਮਾਂ-ਬਾਪ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਨਮ ਤੋਂ ਹੀ ਪੰਜਾਬੀ ਬੋਲਣੀ, ਲਿਖਣੀ ਤੇ ਪੜਨੀ ਸਿਖਾਉਣ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰੀ ਅਦਾਰਿਆਂ ਵਿਚ ਸੰਬੰਧਿਤ ਵਿਭਾਗ ਵਲੋਂ ਗਾਹੇ-ਬਗਾਹੇ ਪੜਤਾਲ ਕਰਵਾਏ ਤਾਂ ਜੋ ਪੰਜਾਬੀ ਨੂੰ ਬਣਦਾ ਮਾਨ-ਸਤਿਕਾਰ ਮਿਲ ਸਕੇ?

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਕਿਸਾਨ ਦੀ ਜ਼ਿੰਦਗੀ
ਕਿਸਾਨ ਸਿਰਫ਼ ਖੇਤੀ 'ਤੇ ਨਿਰਭਰ ਹੈ। ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਚਲਦੀਆਂ ਹਨ, ਇਸੇ ਤਰ੍ਹਾਂ ਹੀ ਜ਼ਿੰਦਗੀਆਂ ਦੀਆਂ ਲਹਿਰਾਂ ਚਲਦੀਆਂ ਰਹਿੰਦੀਆਂ ਹਨ। ਕਿਸਾਨ ਦੀ ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਹੈ, ਕਦੋਂ ਕੋਰੋਨਾ ਦੌਰ, ਕਿਸਾਨੀ ਅੰਦੋਲਨ, ਹੁਣ ਹੜ੍ਹਾਂ ਦੀ ਮਾਰ। ਕਿਸਾਨ ਨੇ ਤਾਂ ਖੇਤੀ ਕਰਨੀ ਹੀ ਹੈ। ਉਸ ਦਾ ਕਿੱਤਾ ਹੀ ਹੈ, ਪਰ ਅਫ਼ਸੋਸ ਏਨੇ ਮਹਿੰਗੇ ਬੀਜ ਖਾਦਾਂ ਕਿਸਾਨ ਕਿੱਥੋਂ ਲਿਆ ਕੇ ਆਪਣੇ ਖੇਤ ਵਿਚ ਪਾਵੇ, ਡੀਜ਼ਲ ਦਾ ਭਾਅ ਅਸਮਾਨੀ ਚੜ੍ਹਿਆ ਹੋਇਆ ਹੈ। ਉੱਤੋਂ ਰੇਹਾਂ-ਸਪ੍ਰੇਹਾਂ ਨਕਲੀ ਮਿਲ ਰਹੀਆਂ ਹਨ ਜਿਸ ਨਾਲ ਫ਼ਸਲ ਦੇ ਝਾੜ ਅਤੇ ਗੁਣਵੱਤਾ 'ਤੇ ਅਸਰ ਪੈਂਦਾ ਹੈ ਜਿਸ ਕਰਕੇ ਕਿਸਾਨ ਦੇ ਖ਼ਰਚੇ ਵੀ ਪੂਰੇ ਨਹੀਂ ਹੁੰਦੇ ਅਤੇ ਹਰ ਸਾਲ ਕਰਜ਼ੇ ਦੀ ਦਲਦਲ ਵਿਚ ਧੱਸਦਾ ਜਾ ਰਿਹਾ ਹੈ। ਉੱਤੋਂ ਮਹਿੰਗਾਈ ਦੀ ਮਾਰ ਪੈਂਦੀ ਹੈ ਜਿਸ ਕਰਕੇ ਮਜ਼ਦੂਰ ਅਤੇ ਕਿਸਾਨ ਨੂੰ ਆਪਣੇ ਘਰ ਦਾ ਗੁਜ਼ਾਰਾ, ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਔਖਾ ਹੋ ਜਾਂਦਾ ਹੈ, ਉੱਤੋਂ ਸਿਰ 'ਤੇ ਬੈਂਕ ਦੀਆਂ ਲਿਮਟਾਂ ਦਾ ਡਰ ਬਣਿਆ ਰਹਿੰਦਾ ਹੈ। ਸੋ, ਸਮੇਂ ਦੀਆਂ ਸਰਕਾਰਾਂ ਨੂੰ ਕੋਈ ਠੋਸ ਪਾਲਿਸੀ ਬਣਾਉਣੀ ਚਾਹੀਦੀ ਹੈ ਤਾਂ ਕਿ ਮਜ਼ਦੂਰ ਕਿਸਾਨ ਵੀ ਜ਼ਿੰਦਗੀ ਦੇ ਚਾਰ ਦਿਨ ਸੌਖੇ ਕੱਟ ਸਕੇ।

-ਸੂਬੇਦਾਰ ਜਸਵਿੰਦਰ ਸਿੰਘ
ਪੰਧੇਰ ਖੇੜੀ, ਲੁਧਿਆਣਾ।

 

 

01-09-2023

 ਨਵੇਂ ਗੱਠਜੋੜ ਦੇ ਨਾਂਅ ਸੰਬੰਧੀ ਬੇਨਤੀ

ਆਉਣ ਵਾਲੇ ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਡੇ ਦੇਸ਼ ਭਾਰਤ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਸਰਗਰਮ ਹੋਣੀਆਂ ਸ਼ੁਰੂ ਹੋ ਗਈਆਂ ਹਨ। ਸਿਆਸੀ ਪਾਰਟੀਆਂ ਦੀਆਂ ਆਪੋ-ਆਪਣੀ ਸਿਆਸੀ ਗਿਣਤੀਆਂ-ਮਿਣਤੀਆਂ ਮੁਤਾਬਿਕ ਨਵੇਂ-ਨਵੇਂ ਸਮੀਕਰਨ ਬਣਦੇ ਜਾ ਰਹੇ ਹਨ। ਹੁਣ ਤੱਕ ਮੁੱਖ ਤੌਰ 'ਤੇ ਦੋ ਗੱਠਜੋੜਾਂ ਦੀ ਚਰਚਾ ਚੱਲ ਰਹੀ ਹੈ। ਇਕ ਸੱਤਾਧਾਰੀ 'ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ' ਅਤੇ ਦੂਜਾ 26 ਵਿਰੋਧੀ ਪਾਰਟੀਆਂ ਦਾ ਗੱਠਜੋੜ ਜਿਸ ਦਾ ਨਾਂਅ ਨਵੇਂ ਰੂਪ ਵਿਚ ਬਦਲ ਕੇ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' ਰੱਖਿਆ ਗਿਆ ਹੈ। ਸੱਤਾਧਾਰੀ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਨੂੰ ਇਸ ਦੇ ਉਪਨਾਮ ਨਾਲ ਸੰਖੇਪ ਨਾਲ 'ਐਨ.ਡੀ.ਏ.' ਕਿਹਾ ਜਾਂਦਾ ਹੈ ਅਤੇ ਲਿਖਿਆ ਜਾਂਦਾ ਹੈ ਅਤੇ ਐਨ.ਡੀ.ਏ. ਵਜੋਂ ਹੀ ਉਚਾਰਿਆ ਜਾਂਦਾ ਹੈ। ਇਸੇ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' ਨੂੰ ਇਸ ਦੇ ਉਪਨਾਮ ਜਾਂ ਸੰਖੇਪ ਨਾਲ ਨਾਲ 'ਆਈ.ਐਨ.ਡੀ.ਆਈ.ਏ.' ਕਿਹਾ ਜਾਣਾ ਚਾਹੀਦਾ ਹੈ ਅਤੇ ਲਿਖਿਆ ਜਾਣਾ ਚਾਹੀਦਾ ਹੈ।
ਪਰ ਅਫ਼ਸੋਸ ਦੀ ਗੱਲ ਹੈ ਕਿ ਵਿਰੋਧੀ ਪਾਰਟੀਆਂ ਦੇ ਇਸ ਗੱਠਜੋੜ ਨੂੰ 'ਆਈ.ਐਨ.ਡੀ.ਆਈ.ਏ.' ਕਹਿ ਕੇ ਲਿਖਣ ਦੀ ਬਜਾਏ 'ਇੰਡੀਆ' ਕਿਹਾ ਤੇ ਲਿਖਿਆ ਜਾ ਰਿਹਾ ਹੈ। ਕਿਉਂਕਿ, ਸਾਡੇ ਦੇਸ਼ ਭਾਰਤ ਨੂੰ ਅੰਗਰੇਜ਼ੀ ਵਿਚ ਇੰਡੀਆ ਵੀ ਕਿਹਾ ਜਾਂਦਾ ਹੈ ਅਤੇ ਵਿਰੋਧੀ ਪਾਰਟੀਆਂ ਦਾ ਗੱਠਜੋੜ ਨਾ ਤਾਂ ਦੇਸ਼ ਦੀ, ਨਾ ਹੀ ਦੇਸ਼ ਦੀ ਆਬਾਦੀ ਯਾਨੀ ਜਨਤਾ ਦੀ ਪ੍ਰਤੀਨਿੱਧਤਾ ਕਰਦਾ ਹੈ, ਇਸ ਲਈ ਸਭਨਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਜਿਸ ਤਰੀਕੇ ਨਾਲ 'ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਗੱਠਜੋੜ' ਨੂੰ 'ਐਨਡੀਏ' ਵਜੋਂ ਉਚਾਰਿਆ, ਬੋਲਿਆ ਅਤੇ ਲਿਖਿਆ ਜਾਂਦਾ ਹੈ, ਇਸੇ ਤਰ੍ਹਾਂ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਰ ਇਨਕਲੂਸਿਵ ਅਲਾਇੰਸ' ਨੂੰ 'ਆਈ.ਐਨ.ਡੀ.ਆਈ.ਏ.' ਵਜੋਂ ਉਚਾਰਿਆ, ਬੋਲਿਆ ਅਤੇ ਲਿਖਿਆ ਜਾਣਾ ਚਾਹੀਦਾ ਹੈ, ਨਾ ਕਿ 'ਇੰਡੀਆ' ਤਾਂ ਜੋ ਦੇਸ਼ ਦੇ ਨਾਗਰਿਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਅਤੇ ਦੇਸ਼ ਦਾ ਨਾਂਅ ਵੀ ਸਿਆਸੀ ਦਲਦਲ ਵਿਚ ਨਾ ਘਸੀਟਿਆ ਜਾ ਸਕੇ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।

ਤੈਰਾਕੀ ਸਿੱਖਣੀ ਜ਼ਰੂਰੀ

ਬੀਤੇ ਦਿਨੀਂ ਜੋ ਮਾਹੌਲ ਹੜ੍ਹਾਂ ਦਾ ਪੰਜਾਬ ਤੇ ਹੋਰ ਸੂਬਿਆਂ ਵਿਚ ਬਣ ਰਿਹਾ ਹੈ, ਉਸ ਵਿਚ ਕਈ ਮਨੁੱਖੀ ਜਾਨਾਂ ਚਲੀਆਂ ਗਈਆਂ, ਮੇਰਾ ਇਹ ਮੰਨਣਾ ਹੈ ਜੇਕਰ ਤੁਸੀਂ ਤੈਰਾਕੀ ਜਾਣਦੇ ਹੋ ਤਾਂ ਇਹੋ ਜਿਹੇ ਮੌਕੇ 'ਤੇ ਤੁਹਾਡੀ ਜਾਨ ਬਚ ਸਕਦੀ ਹੈ। ਜਿਵੇਂ ਸਾਡੇ 2 ਆਰਮੀ ਦੇ ਜਵਾਨ ਅਤੇ ਇਕ ਡਰਾਈਵਰ। ਕੰਡਕਟਰ ਤੇ ਹੋਰ ਪੰਜਾਬ ਵਿਚ ਕਈ ਥਾਵਾਂ 'ਤੇ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ, ਜੇਕਰ ਕੋਈ ਇਨ੍ਹਾਂ ਵਿਚੋਂ ਤੈਰਾਕੀ ਜਾਣਦਾ ਹੁੰਦਾ ਤਾਂ ਜਾਨ ਬੱਚ ਸਕਦੀ ਸੀ। ਤੈਰਾਕੀ ਸਿੱਖਣੀ ਵੀ ਕੋਈ ਔਖੀ ਨਹੀਂ, ਜੇਕਰ ਤੁਸੀਂ ਸਵੇਰੇ-ਸ਼ਾਮ ਕਿਸੇ ਪੂਲ 'ਤੇ ਜਾ ਕੇ ਇਕ-ਇਕ ਘੰਟਾ ਵੀ ਸਿੱਖਦੇ ਹੋ ਤਾਂ ਤੁਸੀਂ ਇਕ ਮਹੀਨੇ ਵਿਚ ਚੰਗੇ ਤੈਰਾਕ ਬਣ ਸਕਦੇ ਹੋ।
ਸਕੂਲ ਦੇ ਬੱਚਿਆਂ ਤੇ ਫੌਜ ਵਿਚ ਇਸ ਦੀ ਸਿਖਲਾਈ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਮੌਕੇ ਕੋਈ ਘੱਟੋ-ਘੱਟ ਆਪਮੀ ਜਾਨ ਬਚਾ ਸਕੇ।

-ਪਰਮਜੀਤ ਸਿੰਘ
ਗੁਰਦਾਸਪੁਰ।

ਅਨਿਲ ਜੈਨ ਦਾ ਲੇਖ

ਮਿਤੀ 17 ਅਗਸਤ, 2023 ਨੂੰ ਲੇਖਕ ਅਨਿਲ ਜੈਨ ਦਾ ਅਜੀਤ ਵਿਚ ਪ੍ਰਕਾਸ਼ਿਤ 'ਚਰਚਿਲ ਦੀ ਭਵਿੱਖਬਾਣੀ' ਸਿਰਲੇਖ ਹੇਠ ਲੇਖ ਪੜ੍ਹਿਆ। ਅਨਿਲ ਜੈਨ ਇਕ 'ਇਕ-ਪਾਸੜ' ਪੱਤਰਕਾਰ ਹੈ। ਮੈਂ ਉਸ ਦੀ ਲੇਖਣੀ ਵਿਚ ਕਦੇ ਵੀ ਸੰਤੁਲਨ ਨਹੀਂ ਦੇਖਿਆ।
ਵਿੰਸਟਨ ਚਰਚਿਲ ਦੀ ਬਰਤਾਨੀਆ ਦੀ ਪਾਰਲੀਮੈਂਟ ਵਿਚ ਭਾਰਤੀ ਨੇਤਾਵਾਂ ਬਾਰੇ ਕੀਤੀ ਟਿੱਪਣੀ ਤੋਂ ਪੱਤਰਕਾਰ ਐਨਾ ਪ੍ਰਭਾਵਿਤ ਹੋਇਆ ਹੈ ਕਿ ਉਸ ਨੇ ਤੱਥਾਂ ਨਾਲ ਛੇੜਖਾਨੀ ਕਰਕੇ ਚਰਚਿਲ ਨੂੰ ਸਹੀ ਸਿੱਧ ਕਰਨ ਦੀ ਪੂਰੀ ਵਾਹ ਲਗਾ ਦਿੱਤੀ ਹੈ। ਭਾਰਤ ਇਸ ਵਕਤ ਵਿਸ਼ਵ ਦੀ ਤੀਸਰੀ ਵੱਡੀ ਅਰਥ ਵਿਵਸਥਾ ਹੈ।
ਸੰਕਟ ਕਾਲ ਵਿਚ ਵਿਸ਼ਵ ਦੇ ਦੂਸਰੇ ਦੇਸ਼ ਰਹਿਨੁਮਾਈ ਖਾਤਰ ਭਾਰਤ ਵੱਲ ਵੇਖਦੇ ਹਨ। ਕੋਰੋਨਾ-ਮਹਾਮਾਰੀ ਦੌਰਾਨ 140 ਕਰੋੜ ਦੀ ਅਬਾਦੀ ਦੀ ਸਾਂਭ-ਸੰਭਾਲ ਵਾਸਤੇ ਵਿਸ਼ਵ ਸਿਹਤ ਸੰਗਠਨ ਭਾਰਤ ਦੀ ਸ਼ਲਾਘਾ ਕਰ ਚੁੱਕਾ ਹੈ। ਇਸ ਸੰਕਟ ਦੌਰਾਨ ਜਦੋਂ ਦੁਨੀਆ ਦੇ ਸਭ ਤੋਂ ਅਮੀਰ ਅਤੇ ਸਾਫ-ਸੁਥਰੇ ਮੁਲਕ, ਅਮਰੀਕਾ ਨੇ ਵੀ ਗੋਡੇ ਟੇਕ ਦਿੱਤੇ ਸਨ, ਭਾਰਤੀ ਸਰਕਾਰ ਨਿਸ਼ਠਾ-ਪੂਰਬਕ ਆਪਣੇ ਸਾਰੇ ਨਾਗਰਿਕਾਂ ਦੇ ਮੁਫਤ ਡਬਲ-ਡੋਜ਼ ਟੀਕਾਕਰਨ ਵਿਚ ਰੁਝੀ ਹੋਈ ਸੀ। ਇਹ ਵਿਸ਼ਵ ਦੀ ਸਭ ਤੋਂ ਵਿਸ਼ਾਲ ਮੁਫ਼ਤ ਟੀਕਾਕਰਨ ਮੁਹਿੰਮ ਸੀ।

-ਸ਼ੀਸ਼ ਭੂਸ਼ਣ
ਆਰ-5, ਗੁਰੂ ਹਰਿਕ੍ਰਿਸ਼ਨ ਨਗਰ, ਖੰਨਾ।

31-08-2023

 ਬੇਹੱਦ ਘਿਨਾਉਣਾ ਵਰਤਾਰਾ

ਜਿਸ ਦੇਸ਼ ਵਿਚ ਔਰਤ ਨੂੰ ਦੇਵੀ ਦਾ ਰੂਪ ਦਿੱਤਾ ਗਿਆ ਹੋਵੇ। ਬੱਚੀਆਂ ਨੂੰ ਕੰਜਕਾਂ ਦੇ ਰੂਪ ਵਿਚ ਪੂਜਿਆ ਜਾਂਦਾ ਹੋਵੇ। ਇਥੋਂ ਤੱਕ ਔਰਤ ਨੂੰ ਗੰਗਾ ਵਾਂਗ ਪਵਿੱਤਰ ਮੰਨਿਆ ਜਾਂਦਾ ਹੋਵੇ ਉਸ ਦੇਸ਼ ਵਿਚ ਸਿਰਫ਼ ਤਿੰਨ ਕੁ ਸਾਲਾਂ ਵਿਚ 13 ਲੱਖ 13 ਹਜ਼ਾਰ ਤੋਂ ਵੱਧ ਔਰਤਾਂ ਲਾਪਤਾ ਹੋ ਗਈਆਂ ਹੋਣ ਜਾਂ ਲਾਪਤਾ ਕਰ ਦਿੱਤੀਆਂ ਗਈਆਂ ਹੋਣ ਦੇ ਅੰਕੜੇ ਖ਼ੁਦ ਦੇਸ਼ ਦੀ ਸਰਕਾਰ ਪੇਸ਼ ਕਰੇ ਤਾਂ ਇਹ ਵਰਤਾਰਾ ਲੂ ਕੰਡੇ ਖੜ੍ਹੇ ਕਰੇਗਾ ਹੀ ਰਕੇਗਾ।
ਲਾਪਤਾ ਔਰਤਾਂ 'ਚੋਂ ਬਹੁਤੀਆਂ ਦੀ ਉਮਰ 30-35 ਤੋਂ 40 ਕੁ ਸਾਲ ਦੇ ਦਰਮਿਆਨ ਦੱਸੀ ਗਈ ਹੈ। ਬੱਚੀਆਂ ਦੀ ਉਮਰ 18-20 ਤੋਂ 22 ਕੁ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਹੈਰਾਨੀ ਉਦੋਂ ਹੋਰ ਵਧ ਜਾਂਦੀ ਹੈ ਜਦੋਂ ਇਹ ਦੱਸਿਆ ਜਾਂਦਾ ਹੈ ਕਿ ਲਾਪਤਾ ਔਰਤਾਂ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਆਖ਼ਰ ਉਹ ਕਿਹੜੇ ਲੋਕ ਨੇ ਜੋ ਔਰਤਾਂ ਨੂੰ ਲਾਪਤਾ ਕਰ ਰਹੇ ਹਨ। ਆਖ਼ਰ ਉਹ ਕਿਹੜੀਆਂ ਥਾਵਾਂ ਨੇ ਜਿਥੋਂ ਇਨ੍ਹਾਂ ਲਾਪਤਾ ਔਰਤਾਂ ਦੀ ਸੂਹ ਤੱਕ ਨਹੀਂ ਮਿਲ ਰਹੀ। ਇਸ ਬੇਹੱਦ ਚਿੰਤਾਜਨਕ ਤੇ ਭਿਆਨਕ ਵਰਤਾਰੇ ਨੂੰ ਰੋਕਣ ਲਈ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਗੰਭੀਰ ਹੋਵੇ। ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੀ ਇਸ ਅਪਰਾਧ ਨੂੰ ਰੋਕਣ ਲਈ ਅੱਗੇ ਆਉਣ।

-ਬੰਤ ਸਿੰਘ ਘੁਡਾਣੀ
ਲੁਧਿਆਣਾ।

ਸਮੱਸਿਆਵਾਂ ਦਾ ਹੋਵੇ ਹੱਲ

ਇਕ ਪਾਸੇ ਜਿਥੇ ਹੜ੍ਹਾਂ ਦੇ ਆਉਣ ਨਾਲ ਪਿੰਡ ਵਾਸੀਆਂ ਦਾ ਜਿਊਣਾ ਦੁਭਰ ਹੋਇਆ ਹੈ ਅਤੇ ਉਹ ਜਾਨੀ ਤੇ ਮਾਲੀ ਨੁਕਸਾਨ ਨਾਲ ਝੰਬੇ ਗਏ ਹਨ, ਕਿਉਂਕਿ ਉਨ੍ਹਾਂ ਦੇ ਘਰ-ਬਾਹਰ, ਘਰਾਂ 'ਚ ਪਿਆ ਸਾਮਾਨ, ਫ਼ਸਲਾਂ, ਮਾਲ-ਡੰਗਰ ਹੜ੍ਹਾਂ ਦੀ ਭੇਟ ਚੜ੍ਹ ਗਏ ਹਨ। ਉਹ ਹੁੰਮਸ ਭਰੀ ਗਰਮੀ ਤੇ ਮੱਛਰਾਂ ਵਿਚ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਜਾਂ ਖੁੱਲ੍ਹੇ ਆਸਮਾਨ ਹੇਠਾਂ ਦਿਨ-ਰਾਤਾਂ ਕੱਟਣ ਨੂੰ ਮਜਬੂਰ ਹਨ ਅਤੇ ਸਰਕਾਰ ਵਲੋਂ ਅਜੇ ਤੱਕ ਉਨ੍ਹਾਂ ਨੂੰ ਕੋਈ ਮੁਆਵਜ਼ਾ ਮਿਲਣ ਦੀ ਆਸ ਨਹੀਂ ਬੱਝੀ। ਉਧਰ ਸ਼ਹਿਰਾਂ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰ, ਟੁੱਟੀਆਂ ਸੜਕਾਂ, ਬੰਦ ਰਹਿੰਦੇ ਸੀਵਰੇਜ ਅਤੇ ਕਈ ਥਾਈਂ ਸਟਰੀਟ ਲਾਈਟਾਂ ਦੀ ਘਾਟ ਲੋਕਾਂ ਦੀ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ। ਕਈ ਥਾਵਾਂ 'ਤੇ ਲੱਗੇ ਵੱਡੇ-ਵੱਡੇ ਕੂੜੇ ਦੇ ਢੇਰਾਂ ਤੋਂ ਆਉਂਦੀ ਬਦਬੂ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੋ ਰਿਹਾ ਹੈ, ਜਿਸ ਨਾਲ ਲੋਕਾਂ ਦੀ ਸਿਹਤ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਹੜ੍ਹਾਂ ਦੇ ਖੜ੍ਹੇ ਪਾਣੀ ਅਤੇ ਕੂੜੇ ਦੀ ਬਣੀ ਸਮੱਸਿਆ ਨਾਲ ਜਾਨਲੇਵਾ ਬਿਮਾਰੀ ਵੀ ਫੈਲ ਸਕਦੀ ਹੈ। ਜਿਥੇ ਸਰਕਾਰ ਨੂੰ ਹੜ੍ਹ ਪੀੜਤ ਪਿੰਡਾਂ ਦੇ ਲੋਕਾਂ ਦੀ ਸਾਰ ਲੈਂਦੇ ਹੋਏ ਫ਼ਸਲਾਂ ਤੇ ਘਰਾਂ ਆਦਿ ਦੇ ਹੋਏ ਨੁਕਸਾਨ ਦਾ ਇਸ ਸਟੇਜ 'ਤੇ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਹੈ, ਉਥੇ ਪ੍ਰਸ਼ਾਸਨ ਨੂੰ ਸ਼ਹਿਰੀਆਂ ਨੂੰ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

30-08-2023

 ਨਸ਼ਿਆਂ ਨਾਲ ਮੌਤਾਂ
ਪੰਜਾਬ ਵਿਚ ਨਸ਼ਿਆਂ ਦਾ ਦੌਰ ਲਗਾਤਾਰ ਜਾਰੀ ਹੈ। ਹਰ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ। ਮਾਪਿਆਂ ਦੇ ਚਾਵਾਂ ਅਤੇ ਲਾਡਾਂ ਨਾਲ ਪਾਲ਼ੇ ਹੋਏ ਪੁੱਤਾਂ ਨੂੰ ਨਸ਼ਿਆਂ ਦਾ ਦੈਂਤ ਨਿਗਲ ਰਿਹਾ ਹੈ। ਭਾਵੇਂ ਕਿ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨਸ਼ਿਆਂ ਦੀ ਗ੍ਰਿਫ਼ਤ ਵਿਚ ਆਏ ਹੋਏ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਵਿਚੋਂ ਬਾਹਰ ਕੱਢਣ ਲਈ ਉਪਰਾਲੇ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਵੀ ਨਸ਼ਾ ਤਸਕਰ ਬਿਨਾਂ ਕਿਸੇ ਖ਼ੌਫ਼ ਤੋਂ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾ ਰਹੇ ਹਨ। ਵੋਟਾਂ ਵੇਲੇ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਸੱਤਾ ਹਥਿਆਉਣ ਦੇ ਲਾਲਚ ਵਿਚ ਹਰ ਵਾਰ ਨਸ਼ਿਆਂ ਨੂੰ ਖ਼ਤਮ ਕਰਨ ਦੇ ਵਾਅਦੇ ਕਰਦੀਆਂ ਹਨ ਪਰ ਜਦੋਂ ਸੱਤਾ ਹੱਥਾਂ ਵਿਚ ਆ ਜਾਂਦੀ ਹੈ ਤਾਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਭੁਲਾ ਦਿੱਤੇ ਜਾਂਦੇ ਹਨ ਅਤੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਲੱਗ ਜਾਂਦੇ ਹਨ। ਸਰਕਾਰ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਪਹਿਲ ਦੇ ਆਧਾਰ 'ਤੇ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।


-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ. ਸਿਹੌੜਾਂ, ਤਹਿਸੀਲ-ਪਾਇਲ, ਲੁਧਿਆਣਾ।


ਹੜ੍ਹ ਬਨਾਮ ਸਿਆਸਤ
ਸਿਆਣੇ ਆਖਦੇ ਨੇ ਕਿ ਰੱਬ ਦਿਆਂ ਰੰਗਾਂ ਮੂਹਰੇ ਜ਼ੋਰ ਨਹੀਂ ਚਲਦਾ। ਪਿਛਲੇ ਦਿਨਾਂ ਵਿਚ ਭਾਰੀ ਮੀਂਹ ਪੈਣ ਕਰਕੇ ਅਤੇ ਪਹਾੜਾਂ ਵਿਚੋਂ ਪੰਜਾਬ ਵਿਚ ਵਧੇਰੇ ਪਾਣੀ ਆਉਣ ਕਾਰਨ ਕਾਫ਼ੀ ਜ਼ਿਲ੍ਹੇ ਬਹੁਤ ਬੁਰੀ ਤਰ੍ਹਾਂ ਇਸ ਪਾਣੀ ਦੀ ਮਾਰ ਦਾ ਸ਼ਿਕਾਰ ਹੋਏ ਹਨ। ਲੋਕ ਇਸ ਹੜ੍ਹ ਦੇ ਪਾਣੀ ਦੀ ਮਾਰ ਨਾ ਝਲਦੇ ਹੋਏ ਆਪਣੇ ਘਰਾਂ ਨੂੰ ਛੱਡ ਕਿਤੇ ਸੁਰੱਖਿਅਤ ਥਾਵਾਂ 'ਤੇ ਜਾ ਬੈਠੇ ਹਨ। ਫਸਲਾਂ ਦਾ ਵੀ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਲੋਕਾਂ ਦੇ ਅਜਿਹੇ ਹਾਲਾਤ ਵੇਖ ਕੇ ਲਗਦਾ ਹੈ ਕਿ ਇਹ ਹੜ੍ਹਾਂ ਦੀ ਮਾਰ ਵਾਲੇ ਇਲਾਕੇ ਚੱਲ ਰਹੇ ਸਮੇਂ ਤੋਂ ਕਾਫ਼ੀ ਪਛੜ ਕੇ ਰਹਿ ਜਾਣਗੇ। ਉਨ੍ਹਾਂ ਲੋਕਾਂ ਦਾ ਦਰਦ ਪੁੱਛਣ ਤੋਂ ਬਿਨਾਂ ਹੀ ਉਨ੍ਹਾਂ ਦੇ ਚਿਹਰਿਆਂ 'ਤੇ ਝਲਕ ਰਿਹਾ ਹੈ। ਜੋ ਲੋਕ ਆਪਣੀ ਕਿਰਤ ਕਰਕੇ ਹੱਕ ਦੀ ਕਮਾਈ ਨਾਲ ਗੁਜ਼ਾਰਾ ਕਰਨ ਵਾਲੇ ਨੇ ਪਰ ਅੱਜ ਉਹ ਕਿਸੇ ਦੇ ਹੱਥਾਂ ਵੱਲ ਵੇਖਣ ਨੂੰ ਮਜਬੂਰ ਹੋਏ ਪਏ ਹਨ। ਅਜਿਹੇ ਔਖੇ ਸਮੇਂ ਵਿਚ ਸਾਨੂੰ ਸਭ ਨੂੰ ਉਨ੍ਹਾਂ ਨਾਲ ਭਾਈਚਾਰੇ ਦੀ ਭਾਵਨਾ ਬਣਾ ਕੇ ਉਨ੍ਹਾਂ ਨਾਲ ਖੜ੍ਹਨ ਦਾ ਸਮਾਂ ਹੈ। ਇਹ ਨਹੀਂ ਕਿ ਅਸੀਂ ਉਨ੍ਹਾਂ ਦੀ ਵਰਤੋਂ ਲਈ ਜੋ ਕੁਝ ਵੀ ਲੈ ਕੇ ਜਾਈਏ, ਉਸ ਦੀ ਵੀ ਫੋਟੋ ਕਰੀਏ ਅਤੇ ਉਨ੍ਹਾਂ ਨੂੰ ਫੜਾਉਣ ਸਮੇਂ ਵੀ ਫੋਟੋ ਕਰਕੇ ਉਨ੍ਹਾਂ ਨੂੰ ਸ਼ਰਮਿੰਦਾ ਕਰੀਏ। ਉਨ੍ਹਾਂ ਲੋਕਾਂ ਦਾ ਦਿਲ ਨਹੀਂ ਕਰਦਾ ਸੀ ਕਿ ਉਹ ਅੱਜ ਸਾਡੇ ਅਹਿਸਾਨਾਂ ਦੇ ਥੱਲੇ ਆਉਂਦੇ। ਬਸ ਰੱਬ ਦੀ ਕਰੋਪੀ ਨੇ ਉਨ੍ਹਾਂ ਨੂੰ ਇਸ ਅਹਿਸਾਨ ਲਈ ਮਜਬੂਰ ਕਰ ਦਿੱਤਾ। ਓ ਲੋਕੋ ਉਨ੍ਹਾਂ ਦੀ ਇਸ ਮਜਬੂਰੀ ਦਾ ਮਜ਼ਾਕ ਨਾ ਬਣਾਓ। ਹੋਰ ਤਾਂ ਹੋਰ ਦੂਜੇ ਪਾਸੇ ਸਿਆਸਤਦਾਨ ਵੀ ਇਸ ਔਖ ਦੀ ਘੜੀ 'ਚ ਆਪਣਾ ਯੋਗਦਾਨ ਪਾ ਰਹੇ ਹਨ। ਜਿਸ ਲਈ ਉਨ੍ਹਾਂ ਦੀ ਸ਼ਲਾਘਾ ਹੈ ਪਰ ਉਨ੍ਹਾਂ ਨੂੰ ਬੇਨਤੀ ਹੈ ਕਿ ਇਸ ਹੜ੍ਹਾਂ ਦੀ ਮਾਰ ਵਿਚ ਤੁਸੀਂ ਸਿਆਸਤ ਨਾ ਕਰੋ। ਲੋਕ ਸਭ ਨੂੰ ਭਲੀਭਾਂਤ ਜਾਣਦੇ ਹਨ, ਪਰ ਇਹ ਸਮਾਂ ਉਨ੍ਹਾਂ ਲੋਕਾਂ ਨਾਲ ਇਸ ਮਾੜੀ ਘੜੀ ਵਿਚ ਖੜਨ ਦਾ ਹੈ। ਪ੍ਰਮਾਤਮਾ ਛੇਤੀ ਉਨ੍ਹਾਂ ਲੋਕਾਂ ਤੇ ਆਪਣੀ ਮਿਹਰ ਰਕੇ ਤਾਂ ਜੋ ਉਹ ਆਪਣੇ ਘਰੀਂ ਆਪਣੀਆਂ ਨਾਲ ਪਰਤਣ ਅਤੇ ਇਸ ਬੀਤੇ ਵੇਲੇ ਨੂੰ ਭੁੱਲ ਸਕਣ।


-ਪ੍ਰੋ. ਸੁਖਦੀਪ ਸਿੰਘ ਸੁਖਾਣਾ
ਪਿੰਡ ਸੁਖਾਣਾ, ਜ਼ਿਲਾ ਲੁਧਿਆਣਾ।


ਰੁੱਖ ਅਤੇ ਮਨੁੱਖ
ਪੰਜਾਬ ਵਿਚ ਹੋ ਰਹੀ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਵਾਤਾਵਰਨ ਲਈ ਵੱਡੀ ਚੁਣੌਤੀ ਹੈ। ਅੱਜ ਮਨੁੱਖ ਪੁਰਾਣੇ ਲੱਗੇ ਰੁੱਖਾਂ ਨੂੰ ਕੱਟ ਕੇ ਉੱਚੀਆਂ-ਉੱਚੀਆਂ ਇਮਾਰਤਾਂ ਅਤੇ ਕਾਲੋਨੀਆਂ ਆਦਿ ਬਣਾ ਰਿਹਾ ਹੈ। ਮਨੁੱਖ ਅਤੇ ਰੁਖ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਕੇਵਲ ਮਨੁੱਖ ਹੀ ਨਹੀਂ ਸਗੋਂ ਪਸ਼ੂ ਅਤੇ ਪੰਛੀ ਰੁੱਖਾਂ ਉੱਤੇ ਨਿਰਭਰ ਹਨ। ਰੁੱਖਾਂ ਤੋਂ ਸਾਨੂੰ ਆਕਸੀਜਨ ਪ੍ਰਾਪਤ ਹੁੰਦੀ ਹੈ ਜਿਸ ਤੋਂ ਬਿਨਾਂ ਕੋਈ ਵੀ ਮਨੁੱਖ ਜਿਊਂਦਾ ਨਹੀਂ ਰਹਿ ਸਕਦਾ। ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਨੂੰ ਰੋਕਣ ਲਈ ਕਾਨੂੰਨੀ ਅਤੇ ਸਮਾਜਿਕ ਉੱਦਮਾ ਦੀ ਲੋੜ ਹੈ। ਪੰਜਾਬ ਸਰਕਾਰ ਬੁੱਧੀਜੀਵੀ, ਨੌਜਵਾਨਾਂ ਆਦਿ ਨੂੰ ਇਸ ਪ੍ਰਤੀ ਚਿੰਤਤ ਹੀ ਨਹੀਂ ਹੋਣਾ ਪਵੇਗਾ ਸਗੋਂ ਨਵੇਂ ਦਰੱਖਤਾਂ ਨੂੰ ਲਗਾਉਣ ਲਈ ਵੱਡੇ ਯਤਨ ਬਹੁਤ ਜ਼ਰੂਰੀ ਹਨ। ਸਾਨੂੰ ਸਭ ਨੂੰ ਰੁੱਖ ਵਧੇਰੇ ਲਗਾਉਣੇ ਚਾਹੀਦੇ ਹਨ, ਜਿਸ ਨਾਲ ਸਾਡਾ ਵਾਤਾਵਰਨ ਸਾਫ਼-ਸੁਥਰਾ ਰਹਿ ਸਕੇ। ਇਸ ਕੰਮ ਲਈ ਜਾਗ੍ਰਿਤੀ ਮੁਹਿੰਮ ਆਮ ਲੋਕਾਂ ਵਿਚ ਫੈਲਾਉਣ ਦੀ ਲੋੜ ਹੈ।


-ਬਲਰਾਮ ਜੀਤ ਸਿੰਘ ਵੜੈਚ
ਮ.ਨੰ. 738, ਮੁਹੱਲਾ ਧਰਮਪੁਰਾ,
ਡਾ. ਕਾਦੀਆਂ (ਗੁਰਦਾਸਪੁਰ)

29-08-2023

 ਚੰਦਰਮਾ 'ਤੇ ਸਫ਼ਲ ਲੈਂਡਿੰਗ

ਲੈਂਡਰ ਵਿਕਰਮ ਦੀ ਚੰਦਰਮਾ 'ਤੇ ਸਫਲ ਲੈਂਡਿੰਗ ਹੋ ਗਈ ਹੈ। ਭਾਰਤ ਜਿੱਥੇ ਚੰਦਰਮਾ 'ਤੇ ਪਹੁੰਚਣ ਵਾਲਾ ਚੌਥਾ ਦੇਸ਼ ਬਣ ਗਿਆ ਹੈ ਉਥੇ ਹੀ ਉਹ ਦੱਖਣੀ ਧਰੁਵ 'ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਇਤਿਹਾਸ ਰਚਿਆ ਹੈ। ਭਾਰਤ ਵਾਸੀਆਂ ਦੀਆਂ ਅਰਦਾਸਾਂ ਤੇ ਵਿਗਿਆਨੀਆਂ ਦੀ ਮਿਹਨਤ ਰੰਗ ਲਿਆਈ ਹੈ। ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਵਿਗਿਆਨੀ ਵਧਾਈ ਦੇ ਪਾਤਰ ਹਨ, ਸਾਨੂੰ ਆਪਣੇ ਵਿਗਿਆਨੀਆਂ 'ਤੇ ਮਾਣ ਹੈ। ਅੱਜ ਦਾ ਦਿਨ ਭਾਰਤ ਕਦੀ ਨਹੀਂ ਭੁੱਲੇਗਾ। ਪੂਰਾ ਦੇਸ਼ ਜਿਨ੍ਹਾਂ ਵਿਗਿਆਨੀਆਂ ਨੇ ਇਸ ਮਿਸ਼ਨ ਵਿਚ ਹਿੱਸਾ ਲਿਆ ਹੈ, ਨੂੰ ਵਧਾਈ ਦੇ ਰਿਹਾ ਹੈ। ਖੁਸ਼ੀਆਂ ਨਾਲ ਗੁਣਗਾਨ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੂੰ ਵਿਗਿਆਨੀਆਂ ਨੂੰ ਸਨਮਾਨਿਤ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ। ਬਾਕੀ 140 ਕਰੋੜ ਭ ਾਰਤੀ ਵਿਗਿਆਨੀਆਂ ਦੇ ਨਾਲ ਹਨ ਅਤੇ ਉਨ੍ਹਾਂ ਨੂੰ ਸਲੂਟ ਕਰ ਰਹੇ ਹਨ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ

ਆਵਾਜ਼ ਪ੍ਰਦੂਸ਼ਣ

ਅੱਜ ਕੱਲ ਹਰ ਕੋਈ ਵਾਹਨਾਂ 'ਤੇ ਪ੍ਰੈਸ਼ਰ ਹਾਰਨ ਲਵਾ ਕੇ ਸੜਕਾਂ 'ਤੇ ਹਾਰਨ ਵਜਾਈ ਜਾ ਰਿਹਾ ਹੈ। ਇਨ੍ਹਾਂ ਹਾਰਨਾਂ ਤੋਂ ਪੈਦਾ ਹੁੰਦੇ ਆਵਾਜ਼ ਪ੍ਰਦੂਸ਼ਣ ਤੋਂ ਲੋਕਾਂ ਨੂੰ ਜੋ ਪਰੇਸ਼ਾਨੀ ਹੋ ਰਹੀ ਹੈ, ਉਸ ਵੱਲ ਧਿਆਨ ਦੇਣ ਦੀ ਲੋੜ ਹੈ। ਬਿਮਾਰ ਬਜ਼ੁਰਗਾਂ ਦੀ ਸਿਹਤ 'ਤੇ ਅਸਰ ਪੈਂਦਾ ਹੈ। ਛੋਟੇ-ਛੋਟੇ ਬੱਚਿਆਂ ਦੇ ਹੱਥ ਬਿਨਾਂ ਲਾਇਸੈਂਸ ਤੋਂ ਮੋਟਰਸਾਈਕਲ ਤੇ ਕਾਰਾਂ ਦੇ ਸਟੇਅਰਿੰਗ ਫੜਾਏ ਹੋਏ ਹਨ। ਉਨ੍ਹਾਂ ਦੀ ਆਪਣੀ ਖ਼ੁਦ ਦੀ ਜਾਨ ਨੂੰ ਖ਼ਤਰਾ ਤਾਂ ਹੈ ਹੀ ਜੋ ਬੱਚੇ ਗਲੀ-ਗੁਆਂਢ ਖੇਡ ਰਹੇ ਹੁੰਦੇ ਹਨ ਉਨ੍ਹਾਂ ਨੂੰ ਇਨ੍ਹਾਂ ਤੋਂ ਵੱਧ ਖ਼ਤਰਾ ਹੈ। ਹਰੇਕ ਮੋੜ 'ਤੇ ਇਨ੍ਹਾਂ ਦੇ ਲਾਇਸੈਂਸ ਚੈੱਕ ਹੋਣੇ ਚਾਹੀਦੇ ਹਨ, ਤਾਂ ਜੋ ਹੋ ਰਹੀਆਂ ਦੁਰਘਟਨਾਵਾਂ ਨੂੰ ਠੱਲ੍ਹ ਪਾਈ ਜਾਵੇ। ਪਟਾਕੇ ਪਾਉਣ ਵਾਲੇ ਤੇ ਬਹੁਤ ਜ਼ਿਆਦਾ ਆਵਾਜ਼ ਵਾਲੇ ਪ੍ਰੈਸ਼ਰ ਹਾਰਨ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਬਿਨਾਂ ਲਾਇਸੈਂਸ ਵਾਹਨ ਵਾਲਿਆਂ ਤੇ ਉਨ੍ਹਾਂ ਦੇ ਮਾਪਿਆਂ 'ਤੇ ਵੀ ਕੇਸ ਹੋਣੇ ਚਾਹੀਦੇ ਹਨ। ਬੱਚਿਆਂ ਦੀ ਗ਼ਲਤੀ ਤੋਂ ਪਹਿਲਾਂ ਉਨ੍ਹਾਂ ਦੇ ਮਾਪੇ ਛੋਟੇ ਬੱਚਿਆਂ ਲਈ ਘਾਤਕ ਸਿੱਧ ਹੋ ਰਹੇ ਹਨ। ਜਿੰਨੀ ਜਲਦੀ ਹੋ ਸਕੇ, ਇਨ੍ਹਾਂ 'ਤੇ ਠੱਲ੍ਹ ਪਾਈ ਜਾਵੇ।

-ਗਗਨਪ੍ਰੀਤ ਸੱਪਲ
ਪਿੰਡ ਘਾਬਦਾਂ, ਸੰਗਰੂਰ।

ਡੁੱਬ ਰਿਹਾ ਪੰਜਾਬ

ਇਕ ਵਾਰ ਹੁਣ ਫਿਰ ਮੁੜ ਤੋਂ ਪੰਜਾਬ ਹੜ੍ਹਾਂ ਦੀ ਮਾਰ ਹੇਠ ਡੁੱਬ ਰਿਹਾ ਹੈ। ਬਿਆਸ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਨੇੜਲੇ ਇਲਾਕਿਆਂ 'ਚ ਤਬਾਹੀ ਮਚ ਗਈ ਹੈ। ਮਾਝੇ ਅਤੇ ਮਾਲਵੇ ਵੱਲ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਕਈ ਵਰ੍ਹਿਆਂ ਦੀ ਖ਼ੂਨ-ਪਸੀਨੇ ਦੀ ਮਿਹਨਤ ਸਦਕਾ ਬਣਾਏ ਘਰ ਸਕਿੰਟਾਂ ਵਿਚ ਹੀ ਤਬਾਹ ਹੋ ਗਏ ਹਨ ਅਤੇ ਜਿੰਦ-ਜਾਨ ਲਗਾ ਕੇ ਉਗਾਈਆਂ ਫ਼ਸਲਾਂ ਵੀ ਚੰਦ ਮਿੰਟਾਂ 'ਚ ਹੀ ਖੂਹ ਖਾਤੇ ਪੈ ਗਈਆਂ ਹਨ। ਆਮ ਵਿਅਕਤੀ ਸਾਰੀ ਉਮਰ ਰਾਤ-ਦਿਨ ਇਕ ਕਰਕੇ ਘਰ ਬਣਾਉਂਦਾ ਮਰ ਜਾਂਦਾ ਹੈ। ਪਰ ਸਮੇਂ ਦੀ ਮਾਰ ਨਾ ਗਰੀਬ ਨੂੰ ਬਖ਼ਸ਼ਦੀ ਹੈ ਅਤੇ ਨਾ ਹੀ ਅਮੀਰ ਨੂੰ ।ਕਿਸਾਨ ਆਪਣੀਆਂ ਫ਼ਸਲਾਂ ਨੂੰ ਪੁੱਤਾਂ ਵਾਂਗ ਪਾਲਦਾ ਹੈ ਅਤੇ ਜਦੋਂ ਫ਼ਸਲਾਂ ਤਬਾਹ ਹੁੰਦੀਆਂ ਹਨ ਤਾਂ ਕਿਸਾਨਾਂ ਦੇ ਸਾਹ ਸੁੱਕ ਜਾਂਦੇ ਹਨ, ਇੰਝ ਜਾਪਦਾ ਹੈ ਕਿ ਜਿਵੇਂ ਪੁੱਤ ਦੀ ਮੌਤ ਹੋ ਗਈ ਹੈ। ਜੇਕਰ ਸਰਕਾਰਾਂ ਨੇ ਪਹਿਲਾਂ ਤੋਂ ਹੀ ਸਾਵਧਾਨੀ ਵਰਤੀ ਹੁੰਦੀ ਤਾਂ ਸ਼ਾਇਦ ਪੰਜਾਬ ਅੱਜ ਹੜ੍ਹਾਂ ਦੀ ਮਾਰ ਹੇਠ ਨਾ ਡੁੱਬਦਾ। ਕੁਦਰਤੀ ਆਫ਼ਤਾਂ ਅੱਗੇ ਕਿਸੇ ਦਾ ਵੀ ਕੋਈ ਜ਼ੋਰ ਨਹੀਂ ਹੈ ਅਤੇ ਨਾ ਹੀ ਕੋਈ ਦੇਸ਼ ਇਸ ਤੋਂ ਬਚ ਸਕਿਆ ਹੈ ਪਰ ਜੇਕਰ ਇਨ੍ਹਾਂ ਦਾ ਸਾਹਮਣਾ ਕਰਨ ਲਈ ਪਹਿਲਾਂ ਤੋਂ ਹੀ ਸੁਰੱਖਿਅਤ ਸਾਵਧਾਨੀਆਂ ਵਰਤੀਆਂ ਜਾਣ ਤਾਂ ਫਿਰ ਅਸੀਂ ਵਧੇਰੇ ਨੁਕਸਾਨ ਤੋਂ ਬਚ ਸਕਦੇ ਹਾਂ। ਜੇਕਰ ਪ੍ਰਸ਼ਾਸਨ ਜ਼ਿੰਮੇਵਾਰੀ ਸਦਕਾ ਗ਼ੈਰ ਕਾਨੂੰਨੀ ਰੁੱਖਾਂ ਦੀ ਕਟਾਈ ਕਰਨ ਵਾਲਿਆਂ 'ਤੇ ਸਖ਼ਤੀ ਵਰਤੇ, ਦਰਿਆਵਾਂ ਦੇ ਬੰਨ੍ਹ ਮਜ਼ਬੂਤ ਬਣਾਉਣ ਲਈ ਉਨ੍ਹਾਂ ਦੇ ਆਲੇ-ਦੁਆਲੇ ਰੁੱਖ ਲਗਾਵੇ ਅਤੇ ਰਾਜ ਦੇ ਕਸਬਿਆਂ-ਸ਼ਹਿਰਾਂ ਵਿਚ ਵੱਧ ਤੋਂ ਵੱਧ ਪਾਰਕਾਂ ਦਾ ਪ੍ਰਬੰਧ ਕਰੇ ਤਾਂ ਫਿਰ ਰਾਜ ਹੜ੍ਹਾਂ ਜਿਹੀ ਆਫ਼ਤ ਦਾ ਸਾਮ੍ਹਣਾ ਕਰ ਸਕਦਾ ਹੈ।
ਸਰਕਾਰ ਨੂੰ ਅਪੀਲ ਹੈ ਕਿ ਜਨਤਾ ਨੂੰ ਭਰਮਾਉਣ ਲਈ ਵੱਡੇ-ਵੱਡੇ ਵਾਅਦੇ ਕਰਨ ਦੀ ਬਜਾਏ ਅਤੇ ਬੇਲੋੜੇ ਕਾਰਜਾਂ 'ਤੇ ਧਨ ਖਰਚਣ ਦੀ ਬਜਾਏ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਪੁਖ਼ਤਾ ਪ੍ਰਬੰਧ ਕਰਨ ਵੱਲ ਧਿਆਨ ਦਿੱਤਾ ਜਾਵੇ ਅਤੇ ਧਨ ਰਾਸ਼ੀ ਨੂੰ ਸੁਰੱਖਿਅਤ ਸਾਵਧਾਨੀਆਂ ਲਈ ਵਰਤਿਆ ਜਾਵੇ ਤਾਂ ਜੋ ਭਵਿੱਖ ਵਿਚ ਰਾਜ ਨੂੰ ਕੁਦਰਤੀ ਆਫ਼ਤਾਂ ਦੀ ਮਾਰ ਨਾ ਪਵੇ ਕਿਉਂਕਿ ਅਤਿਅੰਤ ਜ਼ਰੂਰੀ ਹੈ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

 

ਹੜ੍ਹਾਂ ਦੀ ਮਾਰ

ਹੜ੍ਹਾਂ ਨੇ ਕਈ ਸੂਬਿਆਂ ਵਿਚ ਭਿਆਨਕ ਤਬਾਹੀ ਮਚਾਈ ਹੈ। ਪੰਜਾਬ ਵਿਚ ਦਰਿਆਵਾਂ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਹੋਣੀ ਅਸੰਭਵ ਹੈ। ਪਿੰਡਾਂ ਦੇ ਪਿੰਡ ਇਸ ਦੀ ਚਪੇਟ ਵਿਚ ਆਏ ਹਨ। ਬੜੀ ਮਿਹਨਤ ਨਾਲ ਬਣਾਏ ਆਪਣੇ ਰਹਿਣ ਬਸੇਰਿਆਂ ਨੂੰ ਛੱਡ ਕੇ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿਚ ਰਹਿਣਾ ਪੈ ਰਿਹਾ ਹੈ, ਜਿੱਥੇ ਉਨ੍ਹਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਂਕੜੇ ਗਿਣਤੀ ਵਿਚ ਪਸ਼ੂਆਂ ਦੇ ਮਰਨ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਭਾਵੇਂ ਪ੍ਰਸ਼ਾਸਨ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਸਹੂਲਤਾਂ ਦੀ ਕਮੀ ਅਜੇ ਵੀ ਬਣੀ ਹੋਈ ਹੈ। ਅਸਲ ਵਿਚ ਸਮਾਂ ਰਹਿੰਦੇ ਅਜਿਹੀਆਂ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਅਗਾਂਹੂ ਉਪਰਾਲੇ ਕਰਨੇ ਜ਼ਰੂਰੀ ਹਨ ਤਾਂ ਜੋ ਅਜਿਹੀ ਸਥਿਤੀ ਆਉਣ 'ਤੇ ਨੁਕਸਾਨ ਦਾ ਖ਼ਦਸ਼ਾ ਘਟ ਸਕੇ।

-ਲਾਭ ਸਿੰਘ ਸ਼ੇਰਗਿਲ ਸੰਗਰੂਰ

28-08-2023

 ਗ਼ੈਰ-ਲੋਕਤੰਤਰਿਕ ਫ਼ੈਸਲਾ
22 ਅਗਸਤ, 2023 ਨੂੰ 'ਅਜੀਤ' ਵਿਚ ਗੁਰਮੀਤ ਸਿੰਘ ਪਲਾਹੀ ਦਾ ਲੇਖ 'ਪੰਚਾਇਤਾਂ ਭੰਗ ਕਰਨਾ ਇਕ ਗ਼ੈਰ-ਲੋਕਤੰਤਰਿਕ ਫ਼ੈਸਲਾ' ਵਿਚ ਪੰਜਾਬ ਸਰਕਾਰ ਨੂੰ ਜੋ ਸਵਾਲ ਕੀਤੇ ਹਨ, ਉਹ ਵਜ਼ਨਦਾਰ ਹਨ ਕਿ ਆਮ ਦਫ਼ਤਰੀ ਕੰਮਾਂ ਲਈ ਤਸਦੀਕ ਕੌਣ ਕਰੇਗਾ? ਕੀ ਬਲਾਕ ਦਫ਼ਤਰਾਂ ਦੇ ਕਰਮਚਾਰੀ ਪ੍ਰਬੰਧਕ ਲੱਗ ਕੇ ਨਵੇਂ ਪੁਰਾਣੇ ਵਿਕਾਸ ਦੇ ਕੰਮਾਂ ਨੂੰ ਹੱਥ ਪਾਉਣਗੇ? ਜਿਨ੍ਹਾਂ ਸਰਪੰਚਾਂ ਨੇ ਵਿਕਾਸ ਕੰਮ ਕਰਵਾਏ ਹਨ, ਉਨ੍ਹਾਂ ਦੀਆਂ ਅਦਾਇਗੀਆਂ ਕੌਣ ਤੇ ਕਦੋਂ ਕੋਈ ਕਰੇਗਾ? ਕੀ ਦਸੰਬਰ-2023 ਵਿਚ ਚੋਣਾਂ ਆਉਣ ਤੱਕ ਪਿੰਡਾਂ ਵਿਚ ਧੜੇਬੰਦੀ ਦਾ ਭਰਵਾਂ ਦੌਰ ਨਹੀਂ ਚੱਲੇਗਾ? ਕਬਜ਼ੇ ਰੋਕਣ ਅਤੇ ਛੁਡਾਉਣ ਲਈ ਚੱਲ ਰਹੇ ਅਦਾਲਤੀ ਕੇਸਾਂ ਦੀ ਪੈਰਵੀ ਕੌਣ ਕਰੇਗਾ? ਇਹ ਵੀ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਪਿੰਡਾਂ ਨੂੰ ਗ੍ਰਾਮ ਸਭਾਵਾਂ ਦੇ ਆਦੇਸ਼ ਨਾਲ ਚਲਾਉਣ ਦਾ ਪੱਖ ਪੂਰਦੀ ਸੀ, ਪਰ ਸਰਕਾਰ ਵਲੋਂ ਪੰਚਾਇਤਾਂ ਭੰਗ ਕਰਨ ਤੋਂ ਪਹਿਲਾਂ ਸਲਾਹ ਕਿਉਂ ਨਹੀਂ ਲਈ ਗਈ?
ਲੇਖਕ ਦੇ ਨਹੀਂ ਬਲਕਿ ਲੋਕਾਂ ਦੇ ਸਵਾਲਾਂ ਦੇ ਜਵਾਬ ਜਨਤਾ ਨੂੰ ਮਿਲਣੇ ਬਹੁਤ ਜ਼ਰੂਰੀ ਹਨ ਤਾਂ ਕਿ ਸਥਾਨਕ ਸਰਕਾਰਾਂ ਦਾ ਰੁਤਬਾ ਰੱਖਦੀਆਂ ਪੰਚਾਇਤਾਂ, ਸੰਮਤੀਆਂ ਤੇ ਪ੍ਰੀਸ਼ਦਾਂ ਦੇ ਲੋਕਤੰਤਰ ਨੂੰ ਸੁਰੱਖਿਅਤ ਥਾਂ ਦੇਖਿਆ ਜਾ ਸਕੇ |
ਦਰਅਸਲ ਇਤਿਹਾਸ ਚੋਂ ਹਵਾਲੇ ਮਿਲਦੇ ਹਨ ਕਿ ਚੰਦਰ ਗੁਪਤ ਮੌਰਿਆ, ਬਾਦਸ਼ਾਹ ਅਕਬਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਸਮੇਂ ਪੰਚਾਇਤੀ ਰਾਜ ਦਾ ਇਕ ਚੰਗਾ ਮੁਕਾਮ ਹੁੰਦਾ ਸੀ | ਉਸ ਤੋਂ ਬਾਅਦ ਅੰਗਰੇਜ਼ਾਂ ਤੇ ਹੋਰ ਰਾਜ ਕਾਲਾਂ ਦੌਰਾਨ ਜਾਗੀਰਦਾਰੀ ਦੀ ਪਕੜ ਦਾ ਅਸਰ ਭਾਰੂ ਰਿਹਾ |ਸਬੂਤ ਹਨ ਕਿ ਪੰਜਾਬ ਸਰਕਾਰਾਂ ਵਲੋਂ ਪੰਚਾਇਤੀ ਜ਼ਮੀਨਾਂ ਉੱਪਰ ਪ੍ਰਾਈਵੇਟ ਉਦਯੋਗ ਲਗਵਾ ਕੇ ਲੋਕਾਂ ਦੇ ਹੱਕਾਂ'ਤੇ ਡਾਕੇ ਮਾਰੇ ਜਾਣ ਦਾ ਰੁਝਾਨ ਹੈ |

-ਰਸ਼ਪਾਲ ਸਿੰਘ
ਐਸ.ਜੇ.ਐਸ. ਨਗਰ, ਟਾਂਡਾ ਬਾਈਪਾਸ ਚੌਂਕ, ਹੁਸ਼ਿਆਰਪੁਰ |

ਭਾਰਤ ਨੇ ਚੰਦ 'ਤੇ ਰਚਿਆ ਇਤਿਹਾਸ
ਜੇਕਰ ਹੌਂਸਲੇ ਬੁਲੰਦ ਹੋਣ ਅਤੇ ਇਰਾਦਾ ਦਿ੍ੜ੍ਹ ਹੋਵੇ ਤਾਂ ਫਿਰ ਕੁੱਝ ਵੀ ਅਸੰਭਵ ਨਹੀਂ ਹੈ | ਮਿਹਨਤ ਅਤੇ ਲਗਨ ਮਨੁੱਖ ਨੂੰ ਫ਼ਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚਾ ਦਿੰਦੀ ਹੈ | ਪਿਛਲੇ ਦਿਨੀਂ ਮਿਹਨਤ ਅਤੇ ਲਗਨ ਸਦਕਾ ਹੀ ਭਾਰਤ ਨੇ ਚੰਦਰਯਾਨ-3 ਮਿਸ਼ਨ ਵਿਚ ਸਫ਼ਲਤਾ ਹਾਸਿਲ ਕਰ ਕੇ ਆਪਣਾ ਨਾਂਅ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਦਰਜ ਕਰਵਾ ਲਿਆ | ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ ਦੱਖਣੀ ਧਰੁਵ 'ਤੇ ਸਫ਼ਲਤਾਪੂਰਵਕ ਸਾਫ਼ਟ ਲੈਂਡਿੰਗ ਕੀਤੀ | ਪਿਛਲੇ 41 ਦਿਨਾਂ ਤੋਂ 140 ਕਰੋੜ ਭਾਰਤਵਾਸੀਆਂ ਦੀਆਂ ਨਜ਼ਰਾਂ ਚੰਦਰਯਾਨ 'ਤੇ ਟਿਕੀਆਂ ਹੋਈਆਂ ਹਨ | ਬੇਸ਼ੱਕ ਭਾਰਤ ਨੂੰ 2019 ਵਿਚ ਚੰਦਰਯਾਨ-2 ਮਿਸ਼ਨ ਦੌਰਾਨ ਕੁਝ ਤਕਨੀਕੀ ਕਾਰਨਾਂ ਕਰਕੇ ਸਫ਼ਲਤਾ ਪ੍ਰਾਪਤ ਨਹੀਂ ਹੋਈ ਪਰ ਫਿਰ ਵੀ ਭਾਰਤ ਨੇ ਹਾਰ ਨਹੀਂ ਮੰਨੀ ਸਗੋਂ 4 ਸਾਲ ਪਹਿਲਾਂ ਹੋਈਆਂ ਗਲਤੀਆਂ ਤੋਂ ਸਬਕ ਸਿੱਖ ਕੇ ਅਤੇ ਤਕਨਾਲੋਜੀ ਵਿਚ ਸੁਧਾਰ ਲਿਆ ਕੇ ਅੱਜ ਸਫ਼ਲਤਾ ਦਾ ਖ਼ਿਤਾਬ ਆਪਣੀ ਝੋਲੀ ਪਾਇਆ |
ਮਾਣ ਹੈ ਸਾਨੂੰ ਇਸਰੋ ਦੇ ਵਿਗਿਆਨਕਾਂ 'ਤੇ ਜਿਨ੍ਹਾਂ ਦੀ ਸੂਝ-ਬੂਝ ਅਤੇ ਸਖ਼ਤ ਮਿਹਨਤ ਸਦਕਾ ਚੰਦਰਯਾਨ-3 ਮਿਸ਼ਨ ਦੀ ਦੱਖਣੀ ਧਰੁਵ ਦੀ ਸਤ੍ਹਾ 'ਤੇ ਸਫ਼ਲਤਾਪੂਰਵਕ ਲੈਂਡਿੰਗ ਹੋਈ | ਸੋ, ਚੰਦਰਯਾਨ-3 ਮਿਸ਼ਨ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਇਤਿਹਾਸ ਵਿਚ ਦੁਹਰਾਈਆਂ ਗਈਆਂ ਗਲਤੀਆਂ ਤੋਂ ਸੇਧ ਲੈ ਕੇ ਅਸੀਂ ਆਪਣੇ ਭਵਿੱਖ ਨੂੰ ਬਿਹਰਤ ਬਣਾ ਸਕਦੇ ਹਾਂ | ਅਸਫ਼ਲਤਾ ਤੋਂ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਬਲਕਿ ਸਬਕ ਸਿੱਖਣਾ ਚਾਹੀਦਾ ਹੈ |
ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ 'ਤੇ 140 ਕਰੋੜ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ | ੁਉਮੀਦ ਹੈ ਕਿ ਭਵਿੱਖ ਵਿਚ ਭਾਰਤ ਹੋਰ ਵੀ ਉੱਚੀਆਂ ਬੁਲੰਦੀਆਂ ਹਾਸਿਲ ਕਰੇਗਾ |

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ |

ਸਫਲਤਾ ਦੀ ਪੁਲਾਂਘ
ਚੰਦਰਯਾਨ-3 ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫ਼ਲਤਾ ਪੂਰਵਕ ਲੈਂਡਿੰਗ ਕਰਕੇ ਪੁਲਾੜ ਖੇਤਰ ਵਿਚ ਇਤਿਹਾਸ ਰਚ ਦਿੱਤਾ ਹੈ | ਭਾਰਤ ਦੱਖਣੀ ਧਰੁਵ ਤੋਂ ਲੈਂਡਿੰਗ ਕਰਨ ਵਾਲਾ ਪਹਿਲਾ ਅਤੇ ਚੰਦ 'ਤੇ ਉਤਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ | ਸਾਡੇ ਦੇਸ਼ ਲਈ ਇਹ ਬੜੇ ਮਾਣ ਵਾਲਾ ਦਿਨ ਹੈ |
ਭਾਰਤ ਤਕਨੀਕ ਤੇ ਪੁਲਾੜ ਦੇ ਖੇਤਰ ਵਿਚ ਬੜੀਆਂ ਬੁਲੰਦੀਆਂ 'ਤੇ ਪਹੁੰਚ ਗਿਆ ਹੈ | ਸਾਡੇ ਪ੍ਰਤਿਭਾਸ਼ਾਲੀ ਵਿਗਿਆਨੀਆਂ ਨੇ ਚੰਦਰਯਾਨ-1 ਅਤੇ ਚੰਦਰਯਾਨ-2 ਮਿਸ਼ਨ ਦੌਰਾਨ ਰਹੀਆਂ ਕਮੀਆਂ ਨੂੰ ਦੂਰ ਕਰਕੇ ਮਹਾਨ ਸਫਲਤਾ ਪ੍ਰਾਪਤ ਕੀਤੀ ਹੈ | ਇਸ ਪੁਲਾੜ ਮਿਸ਼ਨ ਦਾ ਉਦੇਸ਼ ਚੰਨ ਦੀ ਸਤ੍ਹਾ 'ਤੇ ਚੱਟਾਨਾਂ, ਮਿੱਟੀ ਦੇ ਨਮੂਨੇ ਦਾ ਵਿਸ਼ਲੇਸ਼ਣ ਅਤੇ ਪਾਣੀ ਦੇ ਅੰਸ਼, ਹੀਲੀਅਮ ਦੀ ਤਲਾਸ਼ ਕਰਨਾ ਹੈ | ਇਹ ਚੰਨ ਦੇ ਇਤਿਹਾਸ ਅਤੇ ਭੂ-ਵਿਗਿਆਨ ਦਾ ਅਧਿਐਨ ਕਰਨ ਵਿਚ ਮਦਦ ਕਰੇਗਾ ਅਤੇ ਭਵਿੱਖ ਵਿਚ ਮਾਨਵੀ ਮਿਸ਼ਨ ਲਈ ਰਾਹ ਪੱਧਰਾ ਕਰੇਗਾ | ਸਾਰੇ ਦੇਸ਼ ਵਾਸੀਆਂ ਲਈ ਇਹ ਕਿਸੇ ਉਤਸਵ ਤੋਂ ਘੱਟ ਨਹੀਂ ਹੈ |

-ਲਾਭ ਸਿੰਘ ਸ਼ੇਰਗਿੱਲ
ਸੰਗਰੂਰ

ਸਮੁੱਚੀ ਇਸਰੋ ਟੀਮ ਨੂੰ ਵਧਾਈ
ਭਾਰਤ ਨੇ ਚੰਨ 'ਤੇ ਪਹੁੰਚ ਕੇ ਆਪਣਾ ਕੱਦ ਹੋਰ ਉੱਚਾ ਕਰ ਲਿਆ ਹੈ | ਭਾਰਤ ਦੇ ਤੀਜੇ ਚੰਦਰਯਾਨ ਮਿਸ਼ਨ ਨੂੰ 14 ਜੁਲਾਈ ਨੂੰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਹੈ | ਕਾਊਾਟਡਾਊਨ ਤੋਂ ਬਾਅਦ ਚੰਦਰਯਾਨ-3 ਰਾਕੇਟ ਨੂੰ ਸਫ਼ਲਤਾਪੂਰਵਕ ਲਾਂਚ ਕਰਕੇ ਪੁਲਾੜ ਵਿਚ ਭੇਜਿਆ ਗਿਆ, ਜਿਸ ਤੋਂ ਬਾਅਦ ਭਾਰਤ ਚੰਦਰਮਾ ਦੇ ਦੱਖਣੀ ਹਿੱਸੇ ਵਿਚ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ | 23 ਅਗਸਤ ਦੀ ਸ਼ਾਮ ਲਗਭਗ 6 ਵਜੇ ਚੰਦਰਯਾਨ-3 ਚੰਦਰਮਾ ਦੀ ਸਤ੍ਹਾ 'ਤੇ ਸੇਫ ਲੈਂਡਿੰਗ ਕਰਦੇ ਹੀ ਭਾਰਤ, ਅਮਰੀਕਾ ਅਤੇ ਚੀਨ ਵਰਗੇ ਦੇਸ਼ਾਂ ਦੀ ਸੂਚੀ 'ਚ ਸ਼ਾਮਿਲ ਹੋ ਗਿਆ, ਜੋ ਇਹ ਕਾਰਨਾਮਾ ਪਹਿਲਾਂ ਕਰ ਚੁੱਕੇ ਹਨ | ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਇਸਰੋ ਦੀ ਪੂਰੀ ਟੀਮ ਅਤੇ ਸਾਰੇ ਭਾਰਤ ਵਾਸੀਆਂ ਨੂੰ ਚੰਨ 'ਤੇ ਪਹੁੰਚਣ ਦੀਆਂ ਬਹੁਤ-ਬਹੁਤ ਮੁਬਾਰਕਾਂ |

-ਲਲਿਤ ਗੁਪਤਾ
ਅਹਿਮਦਗੜ੍ਹ |

ਮਾਣ ਵਾਲਾ ਦੁਰਲੱਭ ਪਲ
...ਸਭ ਤੋਂ ਦੁਰਲੱਭ ਮਾਣ ਵਾਲੇ ਪਲਾਂ ਵਿਚੋਂ ਇਕ ਇਸਰੋ ਟੀਮ ਅਤੇ ਅਸੀਂ ਸਾਰੇ ਭਾਰਤੀਆਂ ਨੂੰ ਵਧਾਈਆਂ | ਚੰਦਰਯਾਨ-3 ਲੈਂਡਰ ਚੰਦਰਮਾ 'ਤੇ ਸਫਲਤਾਪੂਰਵਕ ਉਤਰਿਆ |

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ |

25-08-2023

 ਵਾਤਾਵਰਨ ਪ੍ਰਦੂਸ਼ਣ

ਪ੍ਰਕਿਰਤੀ ਪਰਮਾਤਮਾ ਦਾ ਦਿੱਤਾ ਹੋਇਆ ਬਹੁਤ ਹੀ ਖ਼ੂਬਸੂਰਤ ਤੋਹਫ਼ਾ ਹੈ। ਜੰਗਲ, ਪਹਾੜ, ਝਰਨੇ, ਸੂਰਜ, ਚੰਨ, ਜੀਵ-ਜੰਤੂ, ਮਨੁੱਖ ਆਦਿ ਉਸ ਦੀ ਪੈਦਾਵਾਰ ਹਨ। ਜਿਉਂ-ਜਿਉਂ ਮਨੁੱਖ ਨੇ ਤਰੱਕੀ ਕੀਤੀ ਹੈ, ਇਸ ਨੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਕਾਢਾਂ ਕੱਢੀਆਂ। ਇਨ੍ਹਾਂ ਕਾਢਾਂ ਅਤੇ ਉਦਯੋਗੀਕਰਨ ਦੇ ਵਿਕਾਸ ਵਿਚ ਮਨੁੱਖ ਦੀ ਇੰਨੀ ਰੁਚੀ ਵਧ ਗਈ ਕਿ ਇਹ ਪ੍ਰਕਿਰਤੀ ਨਾਲ ਆਪਣਾ ਤਾਲਮੇਲ ਗਵਾ ਬੈਠਾ। ਉਦਯੋਗੀਕਰਨ ਦੇ ਜਿੱਥੇ ਅਨੇਕਾਂ ਲਾਭ ਹੋਏ, ਉੱਥੇ ਕੁਝ ਹਾਨੀਆਂ ਵੀ ਹੋਈਆਂ। ਮਨੁੱਖ ਤਰੱਕੀ ਤਾਂ ਕਰ ਰਿਹਾ ਹੈ ਪਰ ਪ੍ਰਕਿਰਤੀ ਪ੍ਰਤੀ ਆਪਣਾ ਕਰਤਵ ਭੁੱਲ ਗਿਆ ਹੈ। ਜਿਸ ਦਾ ਸਿੱਟਾ ਅੱਜ ਵਾਤਾਵਰਨ ਪ੍ਰਦੂਸ਼ਣ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਵਾਤਾਵਰਨ ਪ੍ਰਦੂਸ਼ਣ ਕਈ ਤਰ੍ਹਾਂ ਦਾ ਮੰਨਿਆ ਜਾਂਦਾ ਹੈ ਜਿਵੇਂ ਹਵਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਆਵਾਜ਼ ਪ੍ਰਦੂਸ਼ਣ, ਭੂਮੀ ਪ੍ਰਦੂਸ਼ਣ ਆਦਿ। ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਵਾਹਨਾਂ, ਕਾਰਖਾਨਿਆਂ ਵਿਚੋਂ ਨਿਕਲੇ ਧੂੰਏਂ, ਰਹਿੰਦ-ਖੂੰਹਦ ਨੂੰ ਲਾਈ ਅੱਗ, ਕੀਟਨਾਸ਼ਕਾਂ ਦੇ ਛਿੜਕਾਅ ਨਾਲ ਹੁੰਦਾ ਹੈ, ਜਿਸ ਨਾਲ ਸਾਡੇ ਵਾਯੂਮੰਡਲ ਵਿਚ ਬਣੀ ਓਜ਼ੋਨ ਪਰਤ ਨੂੰ ਨੁਕਸਾਨ ਹੋ ਰਿਹਾ ਹੈ। ਆਵਾਜ਼ ਪ੍ਰਦੂਸ਼ਣ ਉੱਚੀ ਆਵਾਜ਼ ਵਿਚ ਚੱਲਦੇ ਲਾਊਡ ਸਪੀਕਰਾਂ, ਪਟਾਕਿਆਂ ਦੀ ਉੱਚੀ ਆਵਾਜ਼ ਪ੍ਰੈਸ਼ਰ ਹਾਰਨ, ਮੋਟਰ ਗੱਡੀਆਂ ਦੀ ਉੱਚੀ ਆਵਾਜ਼ ਕਾਰਨ ਪੈਦਾ ਹੁੰਦਾ ਹੈ। ਹਰ ਆਦਮੀ 85 ਡੈਸੀਬਲ ਤੱਕ ਆਵਾਜ਼ ਸਹਿਣ ਕਰ ਸਕਦਾ ਹੈ। ਇਸ ਤੋਂ ਜ਼ਿਆਦਾ ਉੱਚੀ ਆਵਾਜ਼ ਬੋਲੇਪਣ ਦਾ ਕਾਰਨ ਬਣਦੀ ਹੈ। ਜਲ ਪ੍ਰਦੂਸ਼ਣ ਵੀ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਦਿਨ ਪ੍ਰਤੀ ਦਿਨ ਪਾਣੀ ਦੇ ਸਾਰੇ ਸਰੋਤ ਪ੍ਰਦੂਸ਼ਣ ਹੋ ਰਹੇ ਹਨ। ਫੈਕਟਰੀਆਂ ਦਾ ਗੰਦਾ ਪਾਣੀ ਤੇ ਸ਼ਹਿਰਾਂ ਦੇ ਗੰਦੇ ਨਾਲਿਆਂ ਦਾ ਪਾਣੀ ਨਦੀਆਂ ਵਿਚ ਸੁੱਟਿਆ ਜਾ ਰਿਹਾ ਹੈ। ਭੂਮੀ ਪ੍ਰਦੂਸ਼ਣ ਰਸਾਇਣਕ ਖਾਦਾਂ ਦੀ ਵਰਤੋਂ, ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਅਤੇ ਰੁੱਖਾਂ ਦੀ ਕਟਾਈ ਕਾਰਨ ਹੁੰਦਾ ਹੈ। ਅਸੀਂ ਕੁਦਰਤੀ ਨਜ਼ਾਰਿਆਂ, ਪਹਾੜਾਂ, ਨਦੀਆਂ ਆਦਿ ਤੋਂ ਵਾਂਝੇ ਰਹਿ ਜਾਵਾਂਗੇ ਜੇਕਰ ਅਸੀਂ ਜਲਦੀ ਹੀ ਪ੍ਰਦੂਸ਼ਣ ਵੱਲ ਧਿਆਨ ਨਾ ਦਿੱਤਾ। ਇਹ ਪ੍ਰਕਿਰਤੀ ਪ੍ਰਮਾਤਮਾ ਦੀ ਵਰਦਾਨ ਹੈ। ਸਾਨੂੰ ਤਰੱਕੀ ਕਰਨ ਦੇ ਨਾਲ-ਨਾਲ ਪ੍ਰਕਿਰਤੀ ਪ੍ਰਤੀ ਆਪਣੇ ਕਰਤੱਵ ਵੀ ਪੂਰੇ ਕਰਨੇ ਚਾਹੀਦੇ ਹਨ। ਸਾਨੂੰ ਵੱਧ ਤੋਂ ਵੱਧ ਦਰੱਖਤ ਲਾਉਣੇ ਚਾਹੀਦੇ ਹਨ। ਅੱਜ ਦੇ ਸਮੇਂ ਅਤੇ ਧਰਤੀ ਦੀ ਇਹੋ ਮੰਗ ਹੈ:-'ਧਰਤੀ ਮਾਂ ਦੀ ਇਹੋ ਪੁਕਾਰ, ਪ੍ਰਦੂਸ਼ਣ ਰਹਿਤ ਹੋਵੇ ਸੰਸਾਰ।'

-ਇੰਦਰਜੀਤ ਸਿੰਘ ਬਰਾੜ
ਈ.ਟੀ.ਟੀ. ਟੀਚਰ ਖਾਰਾ, (ਫਰੀਦਕੋਟ)

ਪੰਜਾਬ ਲਈ ਚੁਣੌਤੀ

ਇਕ ਬੰਨ੍ਹੇ ਉੱਤਰ ਪ੍ਰਦੇਸ਼ ਵਿਚ ਕਾਨੂੰਨ ਵਿਵਸਥਾ ਵਿਚ ਸੁਧਾਰ ਹੋਣ ਨਾਲ ਉੱਦਮੀ ਕਾਰਖਾਨੇ ਲਗਾ ਰਹੇ ਹਨ ਤੇ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ। ਇਸ ਦੇ ਉਲਟ ਪੰਜਾਬ 'ਚ ਕਾਨੂੰਨ ਵਿਵਸਥਾ ਦੇ ਚੱਲਦੇ ਕੋਈ ਉੱਦਮੀ ਕਾਰਖਾਨੇ ਲਾਉਣ ਨੂੰ ਤਿਆਰ ਨਹੀਂ ਹੈ। ਪੰਜਾਬ 'ਚ ਨਾਬਾਲਗਾਂ ਵਲੋਂ ਅਪਰਾਧ ਦੀ ਦੁਨੀਆ ਵਿਚ ਆਉਣਾ ਰਾਜ ਵਾਸਤੇ ਗੰਭੀਰ ਤੇ ਚਿੰਤਾਜਨਕ ਮਾਮਲਾ ਹੈ। ਅੰਮ੍ਰਿਤਸਰ ਵਿਖੇ ਪਿੱਛੇ ਨਾਬਾਲਿਗ ਪਾਸੋਂ 15 ਕਿਲੋ ਹੈਰੋਇਨ, 8,40 ਲੱਖ ਦੀ ਡਰੱਗ ਮਨੀ ਫੜਨਾ, ਇਸ ਤੋਂ ਪਹਿਲਾਂ ਵੀ ਥਾਣਾ ਸਰਹਾਲੀ ਵਿਚ ਰਾਕਟ ਲਾਂਚ ਨਾਲ ਹੋਏ ਹਮਲੇ ਵਿਚ ਨਬਾਲਗਾਂ ਦੀ ਸ਼ਮੂਲੀਅਤ ਰਾਜ ਦੇ ਹਿੱਤ ਵਿਚ ਨਹੀਂ ਹੈ। ਇਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਰਾਜ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰ ਇਸ ਦਾ ਹੱਲ ਕਰਨਾ ਚਾਹੀਦਾ ਹੈ। ਨੌਜਵਾਨ ਜੋ ਪੜ੍ਹੇ-ਲਿਖੇ ਹਨ, ਰੁਜ਼ਗਾਰ ਦੇ ਕੇ ਇਨ੍ਹਾਂ ਦੇ ਬਾਹਰ ਦਾ ਪਸਾਰ ਰੋਕਣਾ ਚਾਹੀਦਾ ਹੈ ਤੇ ਜੋ ਬੇਰੁਜ਼ਗਾਰੀ ਦੇ ਆਲਮ ਵਿਚ ਨਸ਼ਿਆਂ ਦੇ ਆਦੀ ਹੋਏ ਹਨ ਅਤੇ ਗੈਂਗਸਟਰ ਬਣੇ ਹਨ, ਰੁਜ਼ਗਾਰ ਦੇ ਕੇ ਮੁੱਖ ਧਾਰਾ 'ਚ ਲਿਆਉਣਾ ਚਾਹੀਦਾ ਹੈ। ਨੌਜਵਾਨ ਸਾਡੇ ਮੁਲਕ ਦੀਆਂ ਬਾਹਾਂ ਹਨ। ਇਨ੍ਹਾਂ ਨੂੰ ਭਟਕਣ ਤੋਂ ਰੋਕਣ ਲਈ ਕੋਈ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰ ਰੁਜ਼ਗਾਰ ਦੇ ਵਸੀਲੇ ਪੈਦਾ ਕਰਨੇ ਚਾਹੀਦੇ ਹਨ। ਕੈਨੇਡਾ ਵਿਚ ਕੰਮ ਨਾ ਮਿਲਣ ਕਰ ਕੇ ਬੱਚੇ ਤਣਾਅ ਵਿਚ ਹਨ ਤੇ ਰੋਜ਼ਾਨਾ ਦਿਲ ਦੇ ਦੌਰਿਆਂ ਨਾਲ ਮੌਤਾਂ ਹੋ ਰਹੀਆਂ ਹਨ। ਮਾਂ-ਪਿਉ ਨੂੰ ਆਪਣੇ ਬੱਚਿਆਂ ਦੀ ਚਿੰਤਾ ਖਾਈ ਜਾ ਰਹੀ ਹੈ। ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਨਿਵੇਸ਼ ਕਰਨ ਜਾ ਰਹੀ ਹੈ। ਪੰਜਾਬ ਵਿਚ ਵੀ ਉੱਤਰ ਪ੍ਰਦੇਸ਼ ਵਾਂਗ ਅਪਰਾਧ ਖ਼ਤਮ ਕਰ ਨਿਵੇਸ਼ਕਾਂ ਨੂੰ ਪੰਜਾਬ 'ਚ ਕਾਰੋਬਾਰ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਜੋ ਉਦਯੋਗਪਤੀ ਪਹਿਲਾਂ ਕਾਮਰੇਡਾਂ ਤੇ ਅੱਤਵਾਦ ਦੇ ਸਤਾਏ ਆਪਣੇ ਕਾਰਖਾਨੇ ਬਾਹਰ ਲੈ ਗਏ ਹਨ ਉਨ੍ਹਾਂ ਨੂੰ ਰਾਜ 'ਚ ਲਿਆਉਣ ਲਈ ਵਿੱਤੀ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਇਹ ਤੱਦ ਹੀ ਹੋ ਸਕੇਗਾ ਜਦੋਂ ਕਾਰੋਬਾਰੀਆਂ ਨੂੰ ਯਕੀਨ ਹੋ ਜਾਵੇ ਕਿ ਪੰਜਾਬ ਵਿਚ ਹੁਣ ਅਮਨ-ਅਮਾਨ ਹੈ। ਪੰਜਾਬ ਵਾਸਤੇ ਬੜੀ ਵੱਡੀ ਚੁਣੌਤੀ ਹੈ। ਇਸ ਲਈ ਰਾਜ ਸਰਕਾਰ ਨੂੰ ਗੰਭੀਰ ਹੋ ਕੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਪਵੇਗਾ। ਰਾਜ ਵਿਚ ਅਮਨ ਬਹਾਲ ਕਰਨਾ ਪਵੇਗਾ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ।

ਬੱਚਿਆਂ ਨੂੰ ਰੁੱਖ ਲਗਾਉਣ ਲਈ ਪ੍ਰੇਰੋ

ਜਦੋਂ ਵਧੀਆ ਵਾਹੀਯੋਗ ਖੇਤੀ ਵਾਲੀ ਜ਼ਮੀਨ ਉੱਤੇ ਬਿਨਾਂ ਮਤਲਬ ਤੋਂ ਇਮਾਰਤਾਂ ਬਣਾਉਂਦੇ ਹਨ ਤਾਂ ਦੁੱਖ ਲੱਗਦਾ ਹੈ, ਇਸ ਨਾਲੋਂ ਤਾਂ ਰੁੱਖ ਲਾ ਲਵੋ। ਮੈਂ ਕੁਝ ਦਿਨ ਪਹਿਲਾਂ ਪਟਿਆਲੇ ਦੇ ਇਕ ਪਿੰਡ ਵਿਚੋਂ ਲੰਘ ਰਹੀ ਸੀ ਤਾਂ ਦੋ ਛੋਟੇ-ਛੋਟੇ ਬੱਚਿਆਂ ਨੂੰ ਘਰ ਦੇ ਸਾਹਮਣੇ ਰੁੱਖ ਲਾਉਣ ਦੀ ਕੋਸ਼ਿਸ਼ ਕਰਦੇ ਵੇਖਿਆ। ਜਦੋਂ ਮੈਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਬੱਚਾ ਛੋਟੇ ਜਿਹੇ ਟਰੈਕਟਰ ਦੇ ਨਾਲ ਮਿੱਟੀ ਲਿਆ ਰਿਹਾ ਸੀ, ਉਹ ਡਕੈਣ ਦੀ ਟਾਹਣੀ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਂ ਸਮਝਾਇਆ ਬੱਚਿਓ ਬੀਜ ਨਾਲ ਰੁੱਖ ਲਾਈਦੇ ਹੁੰਦੇ ਹਨ। ਤੁਸੀਂ ਅੱਜ-ਕੱਲ੍ਹ ਅੰਬ ਖਾਂਦੇ ਹੋ, ਉਨ੍ਹਾਂ ਦੀਆਂ ਗਿੱਟਕਾਂ ਨੂੰ ਮਿੱਟੀ ਵਿਚ ਦੱਬ ਲਉ। ਨਿੰਮ ਦੀਆਂ ਨਮੋਲੀਆਂ ਨੂੰ ਮਿੱਟੀ ਵਿਚ ਦੱਬ ਲਓ ਤੇ ਇਨ੍ਹਾਂ ਬੀਜਾਂ ਤੋਂ ਹੀ ਰੁੱਖ ਪੱਲਰ ਪੈਂਦੇ ਹਨ। ਛੋਟਾ ਜਿਹਾ ਜੂੜੇ ਵਾਲਾ ਮੁੰਡਾ ਬੜਾ ਸਿਆਣਾ ਤੇ ਪਿਆਰਾ ਸੀ, ਉਸ ਦੀਆਂ ਅੱਖਾਂ ਵਿਚ ਮੈਨੂੰ ਇਕ ਚਾਅ, ਇਕ ਜਨੂੰਨ ਜਿਹਾ ਦਿਖਿਆ ਮੈਨੂੰ ਪੰਜਾਬ ਦਾ ਬਚਪਨ ਅਤੇ ਭਵਿੱਖ ਦਿਖਿਆ, ਉਹ ਆਪਣੇ ਪਿਉ ਨੂੰ ਟਰੈਕਟਰ 'ਤੇ ਮਿੱਟੀ ਢੋਂਹਦੇ ਵੇਖਦਾ ਹੋਵੇਗਾ ਅਤੇ ਹੋਰ ਵਡੇਰੇ ਨੂੰ ਰੁੱਖ ਲਾਉਂਦੇ ਵੇਖਦਾ ਹੋਏਗਾ, ਇਉਂ ਅਸੀਂ ਵੀ ਆਪਣੇ ਬੱਚਿਆਂ ਵਿਚ ਜ਼ਿੰਦਗੀ ਕਿਸ ਢੰਗ ਨਾਲ ਜਿਊਣੀ ਹੈ, ਦੇ ਬੀਜ ਬੋ ਦਿੰਦੇ ਹਾਂ।

-ਰਿਪਨਜੋਤ ਕੌਰ ਸੋਨੀ ਬੱਗਾ

24-08-2023

 ਪਰਵਾਸ

ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ। ਕਿਸੇ ਲਈ ਆਪਣਾ ਘਰ-ਬਾਰ ਛੱਡਣਾ ਸੌਖਾ ਨਹੀਂ ਹੁੰਦਾ, ਪਰ ਅਨੇਕਾਂ ਮਜਬੂਰੀਆਂ ਕਰਕੇ ਹੀ ਉਸ ਨੂੰ ਆਪਣੀ ਧਰਤੀ ਤੋਂ ਵੱਖ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। ਲੋਕ ਜ਼ਮੀਨ ਜਾਇਦਾਦ, ਘਰ-ਬਾਰ ਵੇਚ ਕੇ ਪਰਿਵਾਰ ਸਮੇਤ ਵਿਦੇਸ਼ਾਂ ਵਿਚ ਵਸਣ ਜਾ ਰਹੇ ਹਨ। ਤਾਜ਼ਾ ਰਿਪੋਰਟ ਮੁਤਾਬਿਕ ਸੂਬੇ ਵਿਚ 75 ਲੱਖ ਤੋਂ ਵਧੇਰੇ ਲੋਕਾਂ ਕੋਲ ਪਾਸਪੋਰਟ ਹੈ। ਪਾਸਪੋਰਟ ਦਫ਼ਤਰਾਂ ਦੇ ਬਾਹਰ ਨੌਜਵਾਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਆਮ ਦੇਖਣ ਨੂੰ ਮਿਲਦੀਆਂ ਹਨ। ਨਸ਼ਿਆਂ ਦਾ ਫੈਲਾਅ ਤੇ ਬੇਰੁਜ਼ਗਾਰੀ ਪਰਵਾਸ ਦਾ ਮੁੱਖ ਕਾਰਨ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਸਰਕਾਰੀ ਮੁਲਾਜ਼ਮ ਹੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਪੜ੍ਹਾਈ ਲਈ ਭੇਜਦੇ ਸਨ। ਵਿਦੇਸ਼ੀ ਪੜਾਈ ਕਰ ਕੇ ਫਿਰ ਉਹ ਵਾਪਸ ਪੰਜਾਬ ਆ ਕੇ ਆਪਣੀ ਧਰਤੀ 'ਤੇ ਹੀ ਨੌਕਰੀ ਕਰਦੇ ਸਨ। ਅੱਜ ਸਮਾਂ ਇਹ ਹੈ ਕਿ ਜੋ ਇਕ ਵਾਰ ਵਿਦੇਸ਼ ਚਲਾ ਗਿਆ ਉਹ ਵਾਪਸ ਮੁੜ ਕੇ ਨਹੀਂ ਆਉਂਦਾ। ਹੁਣ ਤਾਂ ਪਿੰਡਾਂ ਦੇ ਲੋਕ ਵੀ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਦੇ ਹਨ। ਪੰਜਾਬ 'ਚ ਹਜ਼ਾਰਾਂ ਨੌਜਵਾਨ ਆਈਲਟਸ ਟੈਸਟ ਦੇ ਰਹੇ ਹਨ। ਪਹਿਲਾਂ ਆਈਲੈਟਸ ਸੈਂਟਰਾਂ ਦੀ ਫ਼ੀਸ ਭਰਦੇ ਹਨ, ਫਿਰ ਵਿਦੇਸ਼ਾਂ ਵਿਚ ਵਧੀਆਂ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਦਾਖ਼ਲੇ ਲਈ ਲੱਖਾਂ ਰੁਪਏ ਫ਼ੀਸ ਭਰਨ ਲਈ ਮਜਬੂਰ ਹੁੰਦੇ ਹਨ। ਬੱਚਿਆਂ ਲਈ ਉਚੇਰੀ ਸਿੱਖਿਆ ਤੇ ਵਧੀਆ ਰੁਜ਼ਗਾਰ ਦਾ ਪ੍ਰਬੰਧ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਪਰਵਾਸ ਮਸਲੇ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ 'ਚ ਹੀ ਵਧੀਆ ਸਨਅਤੀ ਨੀਤੀ ਬਣਾਉਣੀ ਚਾਹੀਦੀ ਹੈ। ਫਿਰ ਵਿਦੇਸ਼ ਜਾਣ ਦੀ ਬਜਾਏ ਨੌਜਵਾਨ ਇਥੇ ਆਪਣਾ ਵਧੀਆ ਭਵਿੱਖ ਬਣਾ ਸਕਣਗੇ।

-ਸੰਜੀਵ ਸਿੰਘ ਸੈਣੀ ਮੁਹਾਲੀ।

ਸ਼ਰਮਸਾਰ ਇਨਸਾਨੀਅਤ

ਫ਼ਿਰਕੂ ਦੰਗੇ ਅਚਾਨਕ ਹੀ ਨਹੀਂ ਭੜਕਦੇ, ਇਨ੍ਹਾਂ ਪਿੱਛੇ ਕਿਸੇ ਇਕ ਫ਼ਿਰਕੇ ਨੂੰ ਸ਼ਹਿ ਦੇ ਕੇ ਅਜਿਹਾ ਕਰਨ ਲਈ ਉਕਸਾਇਆ ਜਾਂਦਾ ਹੈ। ਹਾਲ ਹੀ ਵਿਚ ਅਸੀਂ ਮਨੀਪੁਰ ਅਤੇ ਹਰਿਆਣਾ ਵਿਚ ਅਜਿਹਾ ਮੰਜਰ ਦੇਖਿਆ ਹੀ ਹੈ। ਸਾਡਾ ਦੇਸ਼ ਜਾ ਕਿਧਰ ਨੂੰ ਰਿਹਾ ਹੈ? 'ਅਨੇਕਤਾ ਵਿਚ ਏਕਤਾ' ਦੀ ਗੱਲ ਕੀਤੀ ਜਾਂਦੀ ਹੈ ਪਰ ਏਕਤਾ ਰਹਿਣ ਕਿੱਥੇ ਦਿੱਤੀ ਜਾਂਦੀ ਹੈ, ਸ਼ਾਇਦ ਇਹ ਸਲੋਗਨ ਸਿਰਫ਼ ਬੋਲਣ ਲਈ ਹੀ ਹੈ। ਅਜਿਹੀਆਂ ਘਟਨਾਵਾਂ ਦਾ ਵਾਪਰਨਾ ਸਾਡੇ ਦੇਸ਼ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ। ਦੋ ਧਿਰਾਂ, ਦੋ ਕਬੀਲਿਆਂ, ਦੋ ਮਜ਼ਹਬਾਂ ਵਿਚ ਵਿਚਾਰਾਂ ਦਾ ਵਖਰੇਵਾਂ ਹੋ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਨੂੰ ਇਸ ਪੱਧਰ 'ਤੇ ਲੈ ਜਾਉ ਕਿ ਜਿਸ ਨਾਲ ਇਨਸਾਨੀਅਤ ਦਾ ਸਿਰ ਸ਼ਰਮ ਨਾਲ ਝੁਕ ਜਾਵੇ। ਇਨ੍ਹਾਂ ਘਟਨਾਵਾਂ ਵਿਚ ਸ਼ਾਮਿਲ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਅੱਗੇ ਵਾਸਤੇ ਇਹੋ ਜਿਹੇ ਸ਼ਰਮਨਾਕ ਵਰਤਾਰਿਆਂ ਨੂੰ ਠੱਲ੍ਹ ਪਵੇ।

-ਲਾਭ ਸਿੰਘ ਸ਼ੇਰਗਿਲ
ਸੰਗਰੂਰ

ਇੱਛਾਵਾਂ 'ਤੇ ਕਾਬੂ ਰੱਖਣਾ

ਹਰੇਕ ਇਨਸਾਨ ਦੀ ਖ਼ਾਹਿਸ਼ ਵੱਡਾ ਬਣਨ ਦੀ ਹੁੰਦੀ ਹੈ। ਉਸ ਦੀਆਂ ਖਾਹਿਸ਼ਾਂ ਬਹੁਤ ਜ਼ਿਆਦਾ ਉੱਚੀਆਂ ਹੁੰਦੀਆਂ ਹਨ। ਅਸੀਮਤ ਇੱਛਾਵਾਂ ਉਸ ਦੇ ਦੁੱਖਾਂ ਦਾ ਕਾਰਨ ਬਣਦੀਆਂ ਹਨ, ਜਿਸ ਕਰਕੇ ਉਸ ਦੀ ਮਾਨਸਿਕ ਸ਼ਾਂਤੀ ਭੰਗ ਹੋ ਜਾਂਦੀ ਹੈ। ਉਸ ਦਾ ਦਿਮਾਗੀ ਸੰਤੁਲਨ ਵਿਗੜ ਜਾਂਦਾ ਹੈ, ਇਸ ਤੋਂ ਬਚਣਾ ਚਾਹੀਦਾ ਹੈ। ਇਸ ਦੇ ਨਾਲ ਮਨੁੱਖ ਦਾ ਜੀਵਨ ਸਫਲ ਹੋ ਸਕਦਾ ਹੈ। ਉਹ ਸ਼ਾਂਤ ਜੀਵਨ ਜੀਅ ਸਕਦਾ ਹੈ। ਇਸ ਲਈ ਜੋ ਇਨਸਾਨ ਸੁਖ਼ਦ, ਸਫਲ ਅਤੇ ਸ਼ਾਂਤ ਜੀਵਨ ਜਿਊਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੀਆਂ ਇੱਛਾਵਾਂ 'ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ। ਅਮੀਰ ਬਣਨ ਲਈ ਕਿਸੇ ਦੀ ਵੀ ਰੀਸ ਨਾ ਕਰੋ। ਈਰਖਾ ਨਾ ਕਰੋ ਬਲਕਿ ਪੂਰੀ ਸ਼ਿੱਦਤ ਨਾਲ ਮਿਹਨਤ ਕਰਦੇ ਹੋਏ ਮਨ 'ਚ ਮੁਕਾਬਲੇ ਦੀ ਭਾਵਨਾ ਹਮੇਸ਼ਾ ਕਾਇਮ ਰੱਖੋ। ਹਮੇਸ਼ਾ ਸਾਧਾਰਨ ਜੀਵਨ ਜੀਉ। ਕਦੇ ਵੀ ਆਪਣੀਆਂ ਇੱਛਾਵਾਂ ਦੇ ਦਾਸ ਨਾ ਬਣੋ, ਨਹੀਂ ਤਾਂ ਇਹੀ ਇੱਛਾਵਾਂ ਸਾਨੂੰ ਸਭ ਨੂੰ ਕਾਬੂ ਕਰ ਲੈਣਗੀਆਂ ਜਿਸ ਨਾਲ ਹਰੇਕ ਇਨਸਾਨ ਦਾ ਅੰਤ ਬਹੁਤ ਜ਼ਿਆਦਾ ਮੰਦਭਾਗਾ ਹੋਵੇਗਾ।

-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)

ਰਾਜਨੀਤਕ ਆਗੂ ਸੋਚ ਸਮਝ ਕੇ ਬੋਲਣ

ਭਾਵੇਂ ਕਿ ਮੋਦੀ ਉਪ ਨਾਮ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਰਾਹੁਲ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਇਸ ਫ਼ੈਸਲੇ ਤੋਂ ਬਾਅਦ ਉਨ੍ਹਾਂ ਦੀ ਲੋਕਸਭਾ ਦੀ ਮੈਂਬਰਸ਼ਿਪ ਵੀ ਬਹਾਲ ਹੋ ਚੁੱਕੀ ਹੈ ਪਰ ਇਸ ਦੇ ਨਾਲ-ਨਾਲ ਹੀ ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਤੋਂ ਬਾਅਦ ਰਾਜਨੇਤਾਵਾਂ ਨੂੰ ਨਸੀਹਤ ਵੀ ਦਿੱਤੀ ਹੈ ਕਿ ਰਾਜਨੇਤਾ ਨੂੰ ਇਹੋ ਜਿਹੇ ਬਿਆਨ ਦੇਣ ਤੋਂ ਅਤੇ ਟਿੱਪਣੀਆਂ ਕਰਨ ਤੋਂ ਬਚਣਾ ਚਾਹੀਦਾ ਹੈ। ਇਹ ਲੋਕਾਂ ਦੇ ਭਲੇ ਲਈ ਨਹੀਂ ਹੈ। ਅਕਸਰ ਨੇਤਾ ਲੋਕ ਚੋਣਾਂ ਵਿਚ ਨਫ਼ਰਤੀ ਬਿਆਨ ਤੇ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ। ਜੋ ਵੋਟਰਾਂ ਨੂੰ ਵੀ ਇਹੋ ਜਿਹੇ ਬਿਆਨ ਚੰਗੇ ਨਹੀਂ ਲੱਗਦੇ। ਰਾਜਨੀਤਕ ਆਗੂਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਨ੍ਹਾਂ ਵੋਟਰਾਂ ਨੂੰ ਇਹ ਲੋਕ ਬਿਆਨ ਦੇ ਕੇ ਪ੍ਰਭਾਵਿਤ ਕਰਦੇ ਹਨ ਉਹ ਹੀ ਇਸ ਨੂੰ ਬੁਰਾ ਮੰਨਦੇ ਹਨ। ਠੀਕ ਹੈ ਸੰਵਿਧਾਨ ਅਨੁਸਾਰ ਹਰੇਕ ਨਾਗਰਿਕ ਨੂੰ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਇਸ ਦੀ ਵੀ ਕੋਈ ਸੀਮਾ ਹੁੰਦੀ ਹੈ ਤੇ ਜ਼ਾਬਤਾ ਹੁੰਦਾ ਹੈ। ਆਗੂਆਂ ਨੂੰ ਸਮਝਣਾ ਚਾਹੀਦਾ ਹੈ, ਇਸ ਨਾਲ ਸਮਾਜ ਦਾ ਕਿੰਨਾ ਨੁਕਸਾਨ ਹੋਇਆ ਹੈ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਿਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

ਸਰਕਾਰਾਂ ਦੇ ਝੂਠੇ ਲਾਰੇ

ਅੱਜ ਜੋ ਨਸ਼ੇ ਨੂੰ ਲੈ ਕੇ ਸਾਡੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਉਹ ਬਹੁਤ ਜ਼ਿਆਦਾ ਖ਼ਤਰਨਾਕ ਹੁੰਦੇ ਜਾ ਰਹੇ ਹਨ। ਪਤਾ ਨਹੀਂ ਕਿਉਂ ਨਸ਼ਾ ਘੱਟ ਹੋਣ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ। ਇਸ ਲਈ ਕੋਈ ਇਕ ਪਾਰਟੀ ਦੀ ਸਰਕਾਰ ਦੋਸ਼ੀ ਨਹੀਂ ਹੈ। ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਦੇ ਸ਼ਾਸਨ ਦੌਰਾਨ ਨਸ਼ੇ ਦਾ ਕਾਰੋਬਾਰ ਵਧਿਆ ਫੁੱਲਿਆ ਹੈ। ਸਾਰੀਆਂ ਸਰਕਾਰਾਂ ਬਰਾਬਰ ਦੀਆਂ ਦੋਸ਼ੀ ਹਨ। ਪੰਜਾਬ ਦੇ ਲੋਕਾਂ ਨੇ ਬਹੁਤ ਦੇਖ ਲਿਆ ਸਰਕਾਰਾਂ ਵੱਲ ਜਿਥੋਂ ਬਸ ਝੂਠੇ ਲਾਰੇ ਹੀ ਮਿਲੇ ਹੋਰ ਕੁਝ ਨਹੀਂ ਮਿਲਿਆ। ਲੋਕਾਂ ਦੇ ਕਿੰਨੇ ਹੀ ਨੌਜਵਾਨ ਨਸ਼ੇ ਨਾਲ ਸੰਸਾਰ ਤੋਂ ਕੂਚ ਕਰ ਗਏ। ਜਿਨ੍ਹਾਂ ਦਾ ਇਕ-ਇਕ ਬੱਚਾ ਸੀ ਬਹੁਤ ਜ਼ਿਆਦਾ ਘਰ ਖ਼ਾਲੀ ਹੋ ਗਏ। ਸਰਕਾਰੀ ਤੌਰ 'ਤੇ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਸੰਬੰਧਿਤ ਪੁਲਿਸ ਥਾਣੇ ਦੀ ਹੁੰਦੀ ਹੈ, ਜਿਥੇ ਨਸ਼ੇ ਕਰਨ ਜਾਂ ਵਿਕਣ ਦੇ ਮਾਮਲੇ ਹੁੰਦੇ ਹਨ। ਪਰ ਪੁਲਿਸ ਪ੍ਰਸ਼ਾਸਨ ਇਸ ਨਾਮੁਰਾਦ ਬਿਮਾਰੀ ਨਸ਼ੇ 'ਤੇ ਕਾਬੂ ਪਾਉਣ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਇਆ ਹੈ। ਸਾਰੇ ਪਾਸੇ ਤੋਂ ਲਾਰੇ ਅਤੇ ਸੁਣਵਾਈ ਨਾ ਹੋਣ ਕਰਕੇ ਅੱਕੇ ਹੋਏ ਲੋਕਾਂ ਨੇ ਆਪਣੇ-ਆਪਣੇ ਪਿੰਡਾਂ ਵਿਚ ਨਸ਼ਾ ਰੋਕੂ ਕਮੇਟੀਆਂ ਬਣਾ ਲਈਆਂ ਹਨ। ਬਸ ਇਹ ਹੀ ਇਸ ਦਾ ਇਕ ਹੱਲ ਹੈ। ਸਾਡੀ ਸਾਰਿਆਂ ਦੀ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਸ਼ੇ ਨੂੰ ਖ਼ਤਮ ਕਰਨ ਲਈ ਸਾਰਾ ਪਿੰਡ ਇਕੱਠੇ ਹੋ ਜਾਓ, ਫਿਰ ਕਿਸੇ ਵੀ ਜੁਅਰਤ ਨਹੀਂ ਕਿ ਕੋਈ ਨਸ਼ਾ ਕਰ ਜਾਵੇ ਜਾਂ ਵੇਚ ਜਾਵੇ। ਪੁਲਿਸ ਪ੍ਰਸ਼ਾਸਨ ਵੀ ਪਿੰਡਾਂ ਦਾ ਪੂਰਾ ਸਾਥ ਦੇਵੇ। ਉਹ ਪਿੰਡਾਂ ਦੇ ਲੋਕ ਵਧਾਈ ਦੇ ਪਾਤਰ ਹਨ। ਜਿਨ੍ਹਾਂ ਨੇ ਆਪਣੇ ਪਿੰਡ ਅਤੇ ਬੱਚੇ ਬਚਾਉਣ ਲਈ ਕਮੇਟੀਆਂ ਬਣਾ ਕੇ ਇਹ ਅੱਛਾ ਉਪਰਾਲਾ ਕੀਤਾ ਹੈ।

-ਗੁਰਤੇਜ ਸਿੰਘ ਖੁਡਾਲ
ਭਾਗੂਰੋਡ, ਬਠਿੰਡਾ।

23-08-2023

 ਬੱਚੀ ਦੀ ਬਲੀ

ਅਸੀਂ 21ਵੀਂ ਸਦੀ ਦੇ ਵਾਸੀ ਹਾਂ। ਇਸ ਸਦੀ ਨੂੰ ਵਿਗਿਆਨ ਦੀ ਸਦੀ ਹੋਣ ਦਾ ਮਾਣ ਹਾਸਲ ਹੈ। ਕਿਉਂਕਿ ਇਸ ਸਦੀ ਵਿਚ ਕਈ ਦੇਸ਼ਾਂ ਦੇ ਨਾਲ-ਨਾਲ ਸਾਡੇ ਦੇਸ਼ ਦੇ ਵਿਗਿਆਨੀਆਂ ਖਾਸ ਕਰਕੇ 'ਇਸਰੋ' ਨੇ ਵਿਗਿਆਨਕ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਪਿਛਲੇ ਦਿਨੀਂ 'ਇਸਰੋ' ਦੀ ਬਦੌਲਤ 'ਚੰਦਰਯਾਨ-3' ਚੰਦ ਦੀ ਸਤ੍ਹਾ 'ਤੇ ਪਹੁੰਚਣ ਲਈ ਸਫ਼ਰ 'ਤੇ ਹੈ। ਵਿਗਿਆਨੀਆਂ ਨੇ ਪਿਛਲੇ ਸਮੇਂ 'ਚ ਅਸਮਾਨ, ਧਰਤੀ ਤੇ ਸਮੁੰਦਰ ਦੇ ਗੁੱਝੇ ਭੇਦਾਂ ਨੂੰ ਬਰੀਕੀ ਨਾਲ ਜਾਣਿਆ ਹੈ। ਵਿਗਿਆਨ ਦੇ ਜਰੀਏ ਅੱਜ ਮਨੁੱਖ ਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਤੋਂ ਰਾਹਤ ਮਿਲੀ ਹੈ। ਅੱਗੇ ਹੋਰ ਖੋਜਾਂ ਜਾਰੀ ਹਨ। ਪਰ ਦੂਜੇ ਪਾਸੇ ਇਸ ਦੇ ਉਲਟ ਵਹਿਮਾਂ-ਭਰਮਾਂ ਦਾ ਬੋਲਬਾਲਾ ਵੀ ਜਾਰੀ ਹੈ। ਅੱਜ ਪੰਜਾਬ ਦੇ ਹਰ ਪਿੰਡ, ਹਰ ਸ਼ਹਿਰ ਵਿਚ ਅਖ਼ੌਤੀ ਤਾਂਤਰਿਕਾਂ ਵਲੋਂ ਆਪਣੇ ਅੱਡੇ ਬਣਾਏ ਹੋਏ ਹਨ। ਵਹਿਮੀ ਤੇ ਭੋਲੇ-ਭਾਲੇ ਲੋਕਾਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਤਰੱਕੀ ਦੇ ਸਬਜ਼ ਬਾਗ਼ ਵਿਖਾ ਕੇ ਇਕ ਤਾਂਤਰਿਕ ਵਲੋਂ ਇਕ 10 ਸਾਲਾ ਬੱਚੀ ਦੀ ਬਲੀ ਦਿਵਾ ਦਿੱਤੀ। ਇਕ ਪਾਸੇ ਅਜਿਹੇ ਲੋਕ ਕੰਜਕਾਂ ਪੂਜਣ ਦੀਆਂ ਗੱਲਾਂ ਕਰ ਰਹੇ ਹਨ। ਦੂਜੇ ਪਾਸੇ ਬੇਵੱਸ ਮਾਸੂਮ ਬਾਲੜੀਆਂ ਨੂੰ ਬਲੀ ਦੇ ਨਾਂਅ 'ਤੇ ਬੜੀ ਬੇਰਹਿਮੀ ਨਾਲ ਮਾਰਿਆ ਜਾ ਰਿਹਾ ਹੈ, ਧਾਰਮਿਕ, ਸਮਾਜਿਕ ਕਾਰਕੁੰਨਾਂ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਅਜਿਹੇ ਤਾਂਤਰਿਕਾਂ 'ਤੇ ਨਜ਼ਰ ਰੱਖੇ ਤਾਂ ਕਿ ਉਪਰੋਕਤ ਬਾਲੜੀ ਵਾਂਗ ਕੋਈ ਹੋਰ ਮਾਸੂਮ ਬਲੀ ਦਾ ਸ਼ਿਕਾਰ ਨਾ ਹੋ ਜਾਵੇ।

-ਬੰਤ ਸਿੰਘ ਘੁਡਾਣੀ, (ਲੁਧਿਆਣਾ)

ਸਿੱਖਿਆ ਤੇ ਸੰਕਟ

ਫਿਰੋਜ਼ਪੁਰ ਵਿਚ ਆਰ.ਐਸ.ਡੀ. ਕਾਲਜ ਦੁਆਰਾ ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਦੇ ਚੱਲਦਿਆਂ ਤਿੰਨ ਸਹਾਇਕ ਪ੍ਰੋਫ਼ੈਸਰਾ ਦੀ ਸੇਵਾਵਾਂ ਖ਼ਤਮ ਕਰਨ ਦਾ ਮਾਮਲਾ ਸਾਹਮਣੇ ਆਉਣ ਨਾਲ ਸਹਾਇਕ ਪ੍ਰੋਫ਼ੈਸਰਾਂ ਅਤੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਆ ਗਿਆ ਹੈ। ਵਿਦਿਆਰਥੀਆਂ ਦੀ ਪੰਜਾਬੀ ਅਤੇ ਇਤਿਹਾਸ ਵਰਗੇ ਵਿਸ਼ਿਆਂ ਵਿਚ ਦਿਨੋਂ-ਦਿਨ ਘਟ ਰਹੀ ਗਿਣਤੀ ਕਰਕੇ ਸਹਾਇਕ ਪ੍ਰੋਫ਼ੈਸਰਾਂ ਦੀ ਨੌਕਰੀ ਖ਼ਤਰੇ ਵਿਚ ਆ ਗਈ ਹੈ। ਇਹ ਕੋਈ ਪਹਿਲੀ ਘਟਨਾ ਨਹੀਂ ਸਗੋਂ ਸਮੇਂ-ਸਮੇਂ 'ਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਲੋਂ ਪ੍ਰੋਫੈਸਰ ਅਤੇ ਅਧਿਆਪਕ ਕੁਝ ਨਿਯਮਤ ਸਮੇਂ ਲਈ ਨਿਗੁਣੀ ਤਨਖਾਹ 'ਤੇ ਰੱਖੇ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਜਦੋਂ ਜੀਅ ਕੀਤਾ, ਕੱਢ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਨਾਲ ਜਿੱਥੇ ਅਧਿਆਪਕ ਵਰਗ ਵਿਚ ਆਪਣੇ ਭਵਿੱਖ ਪ੍ਰਤੀ ਨਿਰਾਸ਼ਾ ਹੱਥ ਲੱਗਦੀ ਹੈ, ਉਥੇ ਵਿਦਿਆਰਥੀ ਵਰਗ ਦੇ ਸੁਪਨੇ ਵੀ ਹਕੀਕਤ ਵਿਚ ਬਦਲਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੇ ਹਨ। ਸਰਕਾਰਾਂ ਦੁਆਰਾ ਧੜਾਧੜ ਨਵੇਂ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਣਾ ਅਤੇ ਪੁਰਾਣੀਆਂ ਚਲੀਆਂ ਆ ਰਹੀਆਂ ਖ਼ੁਦਮੁਖ਼ਤਿਆਰ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਸਿੱਖਿਆ ਸੰਸਥਾਵਾਂ ਵੱਲ ਧਿਆਨ ਨਾ ਦੇਣਾ ਇਹ ਸਾਬਿਤ ਕਰਦਾ ਹੈ ਕਿ ਸਰਕਾਰਾਂ ਅਜੋਕੀ ਸਿੱਖਿਆ ਨੂੰ ਸਿਰਫ਼ ਕਾਰਪੋਰੇਟ ਅਤੇ ਵਪਾਰਕ ਪੱਖੀ ਹੀ ਬਣਾਉਣਾ ਚਾਹੁੰਦੀਆਂ ਹਨ, ਲੋਕਾਂ ਦੇ ਜਨ-ਕਲਿਆਣ ਅਤੇ ਭਵਿੱਖ ਨਾਲ ਉਸ ਨੂੰ ਕੋਈ ਮਤਲਬ ਨਹੀਂ। ਸਰਕਾਰੀ ਹਾਕਮਾਂ ਦੀਆਂ ਅਜਿਹੀਆਂ ਨੀਤੀਆਂ ਅਧਿਆਪਕ ਬਣਨ ਵਾਲੇ ਨਵੇਂ ਅਧਿਆਪਕਾਂ ਲਈ ਵੀ ਕਈ ਪ੍ਰਕਾਰ ਦੀਆਂ ਚੁਣੌਤੀਆਂ ਪੇਸ਼ ਕਰਨਗੀਆਂ। ਉਚੇਰੀ ਸਿੱਖਿਆ ਵਿਚ ਦਿਨੋਂ-ਦਿਨ ਆ ਰਹੀ ਕਮੀ ਲਈ ਰੋਜ਼ਾਨਾ ਕਾਨਫਰੰਸਾਂ ਅਤੇ ਵਿਚਾਰ ਚਰਚਾਵਾਂ ਕੀਤੀਆਂ ਜਾਂਦੀਆਂ ਹਨ ਪਰ ਸੁਧਾਰ ਉਦੋਂ ਹੀ ਹੋਵੇਗਾ ਜਦੋਂ ਸਰਕਾਰ ਸਿੱਖਿਆ ਖੇਤਰ ਵਿਚ ਸੁਧਾਰ ਲਈ ਅਮਲੀ ਜਾਮਾ ਪਹਿਨਾਉਣ ਲਈ ਵਚਨਬੱਧ ਹੋਵੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ

ਬੇਰੁਜ਼ਗਾਰੀ

ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਨੇ ਨੌਜਵਾਨ ਪੀੜ੍ਹੀ ਦਾ ਲੱਕ ਤੋੜ ਦਿੱਤਾ ਹੈ। ਪੜ੍ਹੇ ਲਿਖੇ ਨੌਜਵਾਨਾਂ ਦਾ ਹਰ ਖੇਤਰ ਵਿਚ ਸ਼ੋਸ਼ਣ ਹੋ ਰਿਹਾ ਹੈ। ਇਸੇ ਕਰਕੇ ਅੱਜ ਦੇ ਨੌਜਵਾਨ ਲੜਕੇ-ਲੜਕੀਆਂ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਜੋ ਨੌਜਵਾਨ ਵਿਦੇਸ਼ ਜਾਣ ਤੋਂ ਅਸਮਰੱਥ ਹਨ, ਉਹ ਵੀ ਆਪਣੇ ਜੱਦੀ ਘਰ ਛੱਡ ਕੇ ਸ਼ਹਿਰਾਂ ਵੱਲ ਕੂਚ ਕਰ ਰਹੇ ਹਨ। ਉੱਥੇ ਵੀ ਉਨ੍ਹਾਂ ਨੂੰ ਨਾਜ਼ੁਕ ਹਾਲਾਤਾਂ ਨਾਲ ਜੂਝਣਾ ਪੈਂਦਾ ਹੈ। ਹਾਂ, ਅਜਿਹੇ 'ਚ ਸ਼ਹਿਰਾਂ 'ਤੇ ਬਹੁਤ ਜ਼ਿਆਦਾ ਦਬਾਅ ਹੋਣ ਕਾਰਨ ਉਨ੍ਹਾਂ ਸ਼ਹਿਰਾਂ ਦੀਆਂ ਮੁਸ਼ਕਿਲਾਂ ਵਧਦੀਆਂ ਹੀ ਰਹਿੰਦੀਆਂ ਹਨ। ਉੱਥੇ ਰੁਜ਼ਗਾਰ ਦੇ ਮੌਕੇ ਵੀ ਸੀਮਤ ਹਨ। ਆਖ਼ਰ ਜੇ ਨੌਜਵਾਨ ਜਾਣ ਵੀ ਤਾਂ ਕਿੱਥੇ ਜਾਣ? ਇਹ ਗੱਲ ਵੀ ਵਿਚਾਰਨ ਯੋਗ ਹੈ। ਨਿਰਾਸ਼ ਨੌਜਵਾਨਾਂ ਦੇ ਭਵਿੱਖ ਦਾ ਖਿਆਲ ਰੱਖਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਇਸ ਲਈ ਸ਼ਹਿਰਾਂ 'ਤੇ ਇਸ ਤਰ੍ਹਾਂ ਦੇ ਵਧਦੇ ਬੋਝ ਨੂੰ ਸਮੇਂ ਸਿਰ ਘਟਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਕੁਝ ਠੋਸ ਕਦਮ ਚੁੱਕਣੇ ਚਾਹੀਦੇ ਹਨ। ਹਰ ਵਿਅਕਤੀ ਸਰਕਾਰੀ ਨੌਕਰੀ ਦੇ ਪਿੱਛੇ ਭੱਜਦਾ ਹੈ ਪਰ ਪ੍ਰਾਈਵੇਟ ਸੈਕਟਰ ਵਿਚ ਵੀ ਬਹੁਤ ਸਾਰੇ ਰਸਤੇ ਖੁੱਲ੍ਹੇ ਹਨ। ਨੌਜਵਾਨ ਲੜਕੇ ਅਤੇ ਲੜਕੀਆਂ ਆਪਣੇ ਪਿੰਡਾਂ ਵਿਚ ਆਪਣੇ ਮਾਪਿਆਂ ਨਾਲ ਰਹਿ ਕੇ ਕਿਸੇ ਵੀ ਖੇਤਰ ਵਿਚ ਆਪਣਾ ਹੱਥ ਆਜ਼ਮਾ ਸਕਦੇ ਹਨ। ਪਿੰਡਾਂ ਵਿਚ ਛੋਟੇ ਉਦਯੋਗ ਵੀ ਹਨ, ਉੱਥੇ ਵੀ ਕੰਮ ਕੀਤਾ ਜਾ ਸਕਦਾ ਹੈ। ਇਸ ਲਈ ਨੌਜਵਾਨਾਂ ਨੂੰ ਕਾਹਲੀ ਅਤੇ ਚਕਾਚੌਂਧ ਦੀ ਖਿੱਚ ਨੂੰ ਛੱਡ ਕੇ ਪੂਰੀ ਇਕਾਗਰਤਾ ਨਾਲ ਆਪਣੇ ਆਲੇ-ਦੁਆਲੇ ਕੰਮ ਕਰਨ ਦਾ ਯਤਨ ਕਰਨਾ ਉਨ੍ਹਾਂ ਦੇ ਹੀ ਭਲੇ ਦੀ ਗੱਲ ਹੋਵੇਗੀ। ਵੈਸੇ ਵੀ ਸਾਡੇ ਰਾਜਾਂ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਬਹੁਤ ਸਾਰੇ ਉਦਯੋਗਿਕ ਖੇਤਰ ਹਨ। ਬੇਰੁਜ਼ਗਾਰਾਂ ਲਈ ਬਹੁਤ ਸੁਨਹਿਰੀ ਮੌਕੇ ਹਨ, ਬਸ ਲੋੜ ਹੈ ਤਾਂ ਇਨ੍ਹਾਂ ਮੌਕਿਆਂ ਦਾ ਲਾਭ ਉਠਾਉਣ ਦੀ। ਇਨ੍ਹਾਂ ਸੁਨਹਿਰੀ ਪਲ ਨੂੰ ਬਰਬਾਦ ਨਾ ਕਰੋ।

-ਵਰਿੰਦਰ ਸ਼ਰਮਾ ਵਾਤਸਾਯਾਨ
ਧਰਮਕੋਟ (ਮੋਗਾ) ਡਾਕ. ਚੱਕ ਅਤਰ ਸਿੰਘ ਵਾਲਾ, ਬਠਿੰਡਾ।

22-08-2023

ਔਰਤਾਂ 'ਤੇ ਜ਼ੁਲਮ

ਅਸੀਂ ਜਿਉਂ-ਜਿਉਂ ਵਿਕਸਤ ਹੋਣ ਦਾ ਭਰਮ ਪਾਲ ਰਹੇ ਹਾਂ ਤਿਉਂ-ਤਿਉਂ ਔਰਤਾਂ ਨਾਲ ਬਦਸਲੂਕੀ, ਛੇੜਛਾੜ, ਅਗਵਾਹ, ਮਾਰ ਕੁੱਟ, ਬਲਾਤਕਾਰ, ਜਬਰ ਜ਼ੁਲਮ ਭਰਪੂਰ ਘਟਨਾਵਾਂ ਹੋ ਰਹੀਆਂ ਹਨ। ਪੱਛਮੀ ਬੰਗਾਲ, ਮਨੀਪੁਰ, ਰਾਜਸਥਾਨ, ਪੰਜਾਬ, ਦਿੱਲੀ ਆਦਿ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਹਾਲ ਹੀ ਵਿਚ ਵਾਪਰੀਆਂ ਔਰਤਾਂ ਵਿਰੁੱਧ ਘਟਨਾਵਾਂ ਨੇ ਸੂਝਵਾਨ ਨਾਗਰਿਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਬਲਾਤਕਾਰੀ ਔਰਤਾਂ ਨਾਲ ਛੇੜਛਾੜ, ਨਿਰਵਸਤਰ ਕਰਨ ਵਾਲੇ ਬਦਮਾਸ਼ ਆਪਣੀ ਧੌਂਸ ਜਮਾਉਣ ਖ਼ਾਤਰ ਔਰਤਾਂ ਦੀ ਇੱਜ਼ਤ ਆਬਰੂ ਲੁੱਟਦੇ ਹਨ, ਕਿਤੇ ਤੇਜ਼ਾਬ ਪਾ ਰਹੇ ਹਨ, ਕਿਤੇ ਨਿਰਵਸਤਰ ਕਰਕੇ ਘੁਮਾਉਂਦੇ ਹਨ। ਇਥੋਂ ਤੱਕ ਕਿ ਲੋਕਾਂ ਦੀ ਰਾਖੀ ਕਰਨ ਵਾਲੇ ਪੁਲਿਸ ਫ਼ੌਜੀਆਂ ਨੂੰ ਵੀ ਆਪਣੀ ਧੀ ਦੀ ਰੱਖਿਆ ਕਰਦੇ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਇਸ ਆਪੇ ਵਰਤਾਰੇ ਵਿਰੁੱਧ ਅੱਜ ਸਮੁੱਚੇ ਭਾਰਤ ਵਾਸੀਆਂ ਨੂੰ ਜਾਗਣ ਦੀ ਲੋੜ ਹੈ। ਸਮਾਜ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਸ਼ਕਤੀਆਂ ਵਿਰੁੱਧ ਸਾਰੇ ਲੋਕਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਸਰਕਾਰੀ ਪੱਧਰ 'ਤੇ ਸਖ਼ਤ ਕਾਨੂੰਨ ਅਤੇ 'ਫਾਸਟ ਟਰੈਕ' ਅਦਾਲਤਾਂ ਬਣਨੀਆਂ ਚਾਹੀਦੀਆਂ ਹਨ। ਸਿਆਸੀ ਪਾਰਟੀਆਂ ਨੂੰ ਪਾਰਲੀਮੈਂਟ ਤੇ ਅਸੈਂਬਲੀਆਂ ਦੀਆਂ ਚੋਣਾਂ ਸਮੇਂ ਇਹੋ ਜਿਹੇ ਅਪਰਾਧੀ ਚਰਿੱਤਰ ਵਾਲੇ ਲੋਕਾਂ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ। ਮੀਡੀਆ ਨੂੰ ਵੀ ਪੀਲੀ ਪੱਤਰਕਾਰੀ ਨਹੀਂ ਕਰਨੀ ਚਾਹੀਦੀ। ਇਹੋ ਜਿਹੇ ਗੁੰਡਿਆਂ ਦਾ ਗੁਣਗਾਣ ਨਹੀਂ ਕਰਨਾ ਚਾਹੀਦਾ ਸਹੀ ਰਿਪੋਰਟ ਦੇਣੀ ਚਾਹੀਦੀ ਹੈ। ਅਸੀਂ ਆਦਮੀ ਪਸ਼ੂਆਂ ਤੋਂ ਭੈੜੇ ਹੋ ਗਏ ਹਾਂ, ਪਸ਼ੂ ਵੀ ਆਪਣੇ ਮਦੀਨ ਨੂੰ ਪਿਆਰ ਕਰਦੇ ਹਨ ਅਤੇ ਉਸ ਉੱਤੇ ਜ਼ੁਲਮ ਨਹੀਂ ਕਰਦੇ। ਛੇਤੀ ਛੇਤੀ ਫਾਸਟ ਟਰੈਕ ਅਦਾਲਤਾਂ ਰਾਹੀਂ ਇਹੋ ਜਿਹੇ ਗੁੰਡਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ

21-08-2023

 ਲੰਗਰ ਸੰਬੰਧੀ ਰਾਇ
ਬੀਤੇ ਦਿਨੀਂ 'ਅਜੀਤ' ਵਿਚ ਲੰਗਰ ਦੀ ਪਰੰਪਰਾ ਸੰਬੰਧੀ ਸ. ਅਮਰਦੀਪ ਸਿੰਘ ਧਾਰਨੀ ਦਾ ਬਹੁਤ ਹੀ ਵਧੀਆ ਲੇਖ ਪੜ੍ਹਿਆ। ਮਾਣ ਹੁੰਦਾ ਹੈ ਹਰ ਸਿੱਖ ਨੂੰ ਜਦੋਂ ਸਮੁੱਚੀ ਦੁਨੀਆ ਵਿਚ ਲੰਗਰ ਦੀ ਪਰੰਪਰਾ ਦੀ ਪ੍ਰਸੰਸਾ ਹੁੰਦੀ ਹੈ। ਸਿਰ ਝੁਕ ਜਾਂਦਾ ਹੈ ਸਾਡੇ ਗੁਰੂਆਂ ਦੇ ਦੂਰ ਦ੍ਰਿਸ਼ਟੀ ਵਾਲੀ ਸੋਚ ਅੱਗੇ।
ਪੂਰੀ ਇਮਾਨਦਾਰੀ ਨਾਲ ਸ. ਧਾਰਨੀ ਨੇ ਲਿਖਿਆ ਹੈ ਕਿ ਕਿਵੇਂ ਸਾਡੇ ਮੌਜੂਦਾ ਪ੍ਰਧਾਨ ਜੀ ਇਕ ਨਿਮਾਣੇ ਸਿੱਖ ਵਜੋਂ ਵਿਚਰਦੇ ਹਨ। ਪਰ ਜੋ ਸਵਾਲ ਉਨ੍ਹਾਂ ਦੇ ਮਨ ਵਿਚ ਉਪਜੇ, ਉਹ ਸਿਰਫ਼ ਉਨ੍ਹਾਂ ਦੇ ਹੀ ਨਹੀਂ, ਸਗੋਂ ਹਰ ਸੁਹਿਰਦ ਸਿੱਖ ਦੇ ਵੀ ਹਨ ਕਿ ਕੀ ਸਾਡੇ ਸਾਰੇ ਅਹੁਦੇਦਾਰ ਇਸ ਸਿਧਾਂਤ 'ਤੇ ਪ੍ਰਧਾਨ ਧਾਮੀ ਵਾਂਗ ਪਹਿਰਾ ਦੇ ਰਹੇ ਹਨ? ਜੇ ਕਰ ਨਹੀਂ ਤਾਂ ਕਿਉਂ ਨਾ ਹੁਣ ਤੋਂ ਹੀ ਸ਼ੁਰੂਆਤ ਕੀਤੀ ਜਾਵੇ ਅਤੇ ਇਸ ਸਿਧਾਂਤ 'ਤੇ ਮੀਡੀਆ ਟ੍ਰਾਇਲ ਨਹੀਂ ਸਗੋਂ ਸਖ਼ਤੀ ਨਾਲ ਪਹਿਰਾ ਦਿੱਤਾ ਜਾਵੇ। ਕੀ ਸਾਡੇ ਸਾਰੇ ਗੁਰੂ ਘਰਾਂ ਵਿਚ ਇਕਸਾਰ ਲੰਗਰ ਬਣਦਾ ਹੈ ਜਾਂ ਅਹੁਦੇ ਅਨੁਸਾਰ ਬਣਦਾ ਹੈ?, ਜੇਕਰ ਇਕ ਡੇਰੇਦਾਰ ਵਧੀਆ ਤੇ ਖਾਣਯੋਗ ਲੰਗਰ ਸੰਗਤਾਂ ਲਈ ਤਿਆਰ ਕਰ ਸਕਦਾ ਹੈ ਤਾਂ ਸਾਡੇ ਗੁਰੂ ਘਰਾਂ ਵਿਚ ਕਿਉਂ ਨਹੀਂ ਹੋ ਸਕਦਾ? ਇਹ ਵੀ ਸਮੇਂ ਦੀ ਮੰਗ ਹੈ ਕਿ ਲੰਗਰ ਵਿਚ ਦਾਲ, ਸਬਜ਼ੀ, ਚੌਲ਼, ਪ੍ਰਸ਼ਾਦੇ ਅਤੇ ਲੋੜ ਅਨੁਸਾਰ ਮਿੱਠੇ ਚੌਲ਼, ਖੀਰ ਜਾਂ ਪ੍ਰਸਾਦਿ ਤੱਕ ਹੀ ਸੀਮਤ ਕੀਤਾ ਜਾਵੇ ਨਾ ਕਿ ਮੁਕਾਬਲੇਬਾਜ਼ੀ ਵਿਚ ਜਲੇਬੀਆਂ, ਪੀਜ਼ਾ, ਬਰਗਰ, ਆਈਸਕ੍ਰੀਮਾਂ ਵਰ੍ਹਾਈਆਂ ਜਾਣ। ਇਸ ਸੰਬੰਧੀ ਸੰਗਤੀ ਰਾਇ ਤਿਆਰ ਕੀਤੀ ਜਾਵੇ।


-ਸੁਖਦੇਵ ਸਿੰਘ ਪੰਜਰੁਖਾ


ਕੁਦਰਤੀ ਆਫ਼ਤ
ਪਿਛਲੇ ਦਿਨਾਂ 'ਚ ਪਏ ਭਾਰੀ ਮੀਂਹ ਕਾਰਨ ਪੰਜਾਬ ਦੀ ਧਰਤੀ ਇਕ ਵਾਰ ਤਾਂ ਦਰਿਆ ਦਾ ਰੂਪ ਧਾਰ ਕੇ ਜਲ-ਥਲ ਹੋ ਗਈ। ਇਸ ਕੁਦਰਤੀ ਆਫ਼ਤ ਨਾਲ ਜੋ ਭਿਆਨਕ ਰੂਪ ਦੇਖਣ ਨੂੰ ਮਿਲਿਆ ਹੈ। ਸ਼ਾਇਦ ਹੀ ਪਹਿਲਾਂ ਕਦੇ ਮਿਲਿਆ ਹੋਵੇ। ਕੁਦਰਤ ਬੜੀ ਬਲਵਾਨ ਹੈ। ਉਹ ਕਦੋਂ, ਕਿੱਥੇ, ਕੀ ਰੂਪ ਧਾਰ ਲਵੇ। ਕੋਈ ਪਤਾ ਨਹੀਂ।
ਕੁਦਰਤ ਅਕਸਰ ਹੀ ਆਪਣੀ ਤਾਕਤ ਦਾ ਅਹਿਸਾਸ ਸਾਨੂੰ ਸਮੇਂ-ਸਮੇਂ 'ਤੇ ਕਰਵਾਉਂਦੀ ਰਹਿੰਦੀ ਹੈ। ਪਰ ਅਸੀਂ ਕੁਦਰਤ ਪ੍ਰਤੀ ਹਮੇਸ਼ਾ ਅਵੇਸਲੇ ਹੀ ਰਹੇ ਹਾਂ। ਪਿਛਲੇ ਸਮੇਂ ਤੋਂ ਮਨੁੱਖੀ ਲਾਲਸਾ ਕਾਰਨ ਕੁਦਰਤੀ ਦਾਤਾਂ ਨੂੰ ਬੜੀ ਬੇਕਿਰਕੀ ਨਾਲ ਖ਼ਤਮ ਕੀਤਾ ਜਾ ਰਿਹਾ ਹੈ। ਜੰਗਲਾਂ ਹੇਠ ਰਕਬਾ ਘਟਦਾ-ਘਟਦਾ ਨਾ-ਮਾਤਰ ਹੀ ਰਹਿ ਗਿਆ ਹੈ।
ਰੁੱਖਾਂ ਨੂੰ ਅਖੌਤੀ ਵਿਕਾਸ ਦੇ ਨਾਂਅ 'ਤੇ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਬੇਝਿਝਕ ਵੱਢਿਆ-ਟੁੱਕਿਆ ਜਾ ਰਿਹਾ ਹੈ। ਉੱਥੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗਾਂ ਲਾਉਣ ਸਮੇਂ ਵੱਡੀ ਪੱਧਰ 'ਤੇ ਸਾੜਿਆ ਵੀ ਜਾ ਰਿਹਾ ਹੈ। ਸਿੱਟੇ ਵਜੋਂ ਸਮੇਂ-ਸਮੇਂ 'ਤੇ ਕਦੇ ਸੋਕਾ ਤੇ ਕਦੇ ਹੜ੍ਹਾਂ ਵਰਗੀਆਂ ਭਿਆਨਕ ਸਥਿਤੀਆਂ ਨਾਲ ਨਜਿੱਠਣਾ ਪੈ ਰਿਹਾ ਹੈ। ਜਦੋਂ ਤੱਕ ਮਨੁੱਖ ਕੁਦਰਤ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ। ਓੱਨੀ ਦੇਰ ਤੱਕ ਕੁਦਰਤੀ ਆਫ਼ਤਾਂ ਸਾਡੇ 'ਤੇ ਕਹਿਰ ਵਰਤਾਉਂਦੀਆਂ ਰਹਿਣਗੀਆਂ।


-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ. ਘੁਡਾਣੀ ਕਲਾਂ, ਲੁਧਿਆਣਾ।


ਜ਼ਹਿਰ ਨਾ ਪੀਓ

ਜਨਤਾ ਦੀ ਸਿਹਤ ਲਈ ਫਿਕਰਮੰਦ ਸਮਾਜ ਸੇਵੀ ਸੰਸਥਾਵਾਂ ਵਲੋਂ ਬਹੁਰਾਸ਼ਟਰੀ 'ਕੋਲਡ ਡਰਿੰਕਸ' ਕੰਪਨੀਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਹੈ।
ਰਾਜਸਥਾਨ ਹਾਈਕੋਰਟ ਨੇ ਠੰਢੇ ਪੀਣ ਵਾਲੇ ਪਦਾਰਥ ਬਣਾਉਣ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਆਪਣੇ ਉਤਪਾਦਨ ਵਿਚ ਵਰਤੇ ਜਾਂਦੇ ਰਸਾਇਣਕ ਪਦਾਰਥਾਂ ਅਤੇ ਉਨ੍ਹਾਂ ਦੀ ਮਾਤਰਾ ਨੂੰ ਬੋਤਲਾਂ ਉੱਤੇ ਛਾਪਣ ਦਾ ਇਤਿਹਾਸਕ ਹੁਕਮ ਸੁਣਾਇਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੇ ਹਾਈਕੋਰਟ 'ਚ ਦਾਇਰ ਅਪੀਲ ਕਰਨ ਵੇਲੇ ਵੱਖ-ਵੱਖ ਪੀਣ ਵਾਲੇ ਪਦਾਰਥਾਂ ਵਿਚ ਕੀਟਨਾਸ਼ਕ ਤੇ ਹੋਰ ਕਈ ਤਰ੍ਹਾਂ ਦੇ ਰਸਾਇਣ ਮਿਲੇ ਹੋਣ, ਬਾਰੇ ਦੱਸਿਆ।
ਇਹ ਪੀਣ ਵਾਲੇ ਪਦਾਰਥ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ। ਠੰਢੇ ਪਦਾਰਥ ਬਣਾਉਣ ਵਾਲੀਆਂ ਕੰਪਨੀਆਂ ਨੂੰ ਆਪਣੇ ਉਤਪਾਦਨਾਂ ਵਿਚ ਮੌਜੂਦਾ ਕੀਟਨਾਸ਼ਕਾਂ ਰਸਾਇਣਾਂ 'ਤੇ ਹੋਰ ਤੱਤਾਂ ਦੀ ਮਾਤਰਾ ਨੂੰ ਬੋਤਲ 'ਤੇ ਲਿਖਣਾ ਚਾਹੀਦਾ ਹੈ। ਉਨ੍ਹਾਂ ਦੀ ਦਲੀਲ ਸੀ ਕਿਉਂਕਿ ਖ਼ਪਤਕਾਰ ਇਸ ਨੂੰ ਪੈਸੇ ਦੇ ਕੇ ਖ਼ਰੀਦਦਾ ਹੈ। ਇਸ ਲਈ ਹਰੇਕ ਨਾਗਰਿਕ ਨੂੰ ਇਸ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦਾ ਸੰਵਿਧਾਨਕ ਅਧਿਕਾਰ ਹੈ। ਕਈ ਕੰਪਨੀਆਂ ਦੇ ਠੰਢੇ ਪੀਣ ਵਾਲੇ ਪਦਾਰਥਾਂ ਵਿਚ ਹਾਨੀਕਾਰਕ ਕੀਟਨਾਸ਼ਕ ਦੀ ਪੁਸ਼ਟੀ ਬਾਰੇ ਫ਼ੈਸਲਾ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ ਦੀ ਰਿਪੋਰਟ ਤੋਂ ਬਾਅਦ ਸਾਂਝੀ ਸੰਸਦੀ ਕਮੇਟੀ ਦੀ ਰਿਪੋਰਟ ਵਿਚ ਹੋ ਚੁੱਕਿਆ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪੀਣ ਵਾਲੇ ਪਦਾਰਥਾਂ ਦੇ ਗਾਮਾਸਮਲਕ, ਲਿੰਡੇਨ, ਡੀ.ਡੀ.ਟੀ. ਹੈਕਸਾਕਲੋਰੋ ਸਾਈਕਲੋਹੈਕਜਨ ਤੇ ਕਲੋਰੋਪਾਈਰੀਫਾਸ ਦੀ ਮੈਲ ਦੇ ਅੰਸ਼ ਪਾਏ ਗਏ। ਸੋ, ਪਾਠਕੋ ਸਾਨੂੰ ਇਨ੍ਹਾਂ ਠੰਢਿਆਂ ਨੂੰ ਨਹੀਂ ਵਰਤਣਾ ਚਾਹੀਦਾ। ਸਾਨੂੰ ਲੱਸੀ, ਨਿੰਬੂ ਦੀ ਸ਼ਿਕੰਜਵੀਂ ਅਤੇ ਫ਼ਲਾਂ ਦਾ ਜੂਸ ਪੀਣਾ ਚਾਹੀਦਾ ਹੈ।


-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ-ਡਾਕ. ਝਬੇਲਵਾਲੀ, (ਸ੍ਰੀ ਮੁਕਤਸਰ ਸਾਹਿਬ)

18-08-2023

 ਸੰਸਥਾਵਾਂ ਦੇ ਛੋਟੇ ਨਾਂਅ ਕਿਉਂ?

ਅਨੇਕਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਤੋਂ ਇਲਾਵਾ ਨਗਰਾਂ, ਮੁਹੱਲਿਆਂ, ਸੜਕਾਂ ਦੇ ਨਾਂਅ ਗੁਰੂਆਂ, ਧਾਰਮਿਕ ਸ਼ਖਸੀਅਤਾਂ, ਸ਼ਹੀਦਾਂ, ਆਜ਼ਾਦੀ ਘੁਲਾਟੀਆਂ, ਵਿਗਿਆਨੀਆਂ, ਰਾਜਨੀਤਕ ਸ਼ਖਸੀਅਤਾਂ ਜਾਂ ਹੋਰ ਮਹੱਤਵਪੂਰਣ ਹਸਤੀਆਂ ਦੇ ਨਾਵਾਂ 'ਤੇ ਰੱਖੇ ਜਾਂਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ, , ਗੁਰੂ ਤੇਗ਼ ਬਹਾਦਰ ਕਾਲਜ, ਗੁਰੂ ਹਰਿਗੋਬਿੰਦ ਅਕੈਡਮੀ, ਗੁਰੂ ਗੋਬਿੰਦ ਸਿੰਘ ਕਾਲਜ, ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਸ਼ਹੀਦ ਊਧਮ ਸਿੰਘ ਕਾਲਜ, ਲਾਲਾ ਲਾਜਪਤ ਰਾਏ ਕਾਲਜ, ਸ਼ਤੀਸ਼ ਚੰਦਰ ਧਵਨ ਕਾਲਜ, ਗੁਰੂ ਨਾਨਕ ਨਗਰ, ਗੁਰੂ ਤੇਗ ਬਹਾਦਰਗੜ੍ਹ, ਕੁਝ ਉਦਾਹਰਨਾਂ ਹਨ। ਇਨ੍ਹਾਂ ਸੰਸਥਾਵਾਂ ਜਾਂ ਨਗਰਾਂ/ਮੁਹੱਲਿਆਂ ਦੇ ਨਾਂਅ ਰੱਖਣ ਦਾ ਮਕਸਦ ਹੁੰਦਾ ਹੈ ਤਾਂ ਜੋ ਪੜ੍ਹਨ ਅਤੇ ਲਿਖਣ ਸਮੇਂ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਸਤਿਕਾਰ ਸਹਿਤ ਪੂਰਾ ਨਾਂਅ ਲੈ ਕੇ ਯਾਦ ਕੀਤਾ ਜਾਵੇ।
ਦੇਖਣ ਵਿਚ ਆਉਂਦਾ ਹੈ ਕਿ ਅਕਸਰ ਹੀ ਇਨ੍ਹਾਂ ਸ਼ਖਸੀਅਤਾਂ ਦਾ ਪੂਰਾ ਨਾਂਅ ਨਾ ਲੈ ਕੇ ਸੰਕੇਤਕ ਨਾਂਅ (ਐਬਰੈਵੀਏਸ਼ਨਜ਼) ਹੀ ਵਰਤੇ ਜਾਂਦੇ ਹਨ ਜਿਵੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਜੀ.ਐਨ.ਡੀ.ਯੂ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਨੂੰ ਗਡਵਾਸੂ, ਸ਼ਹੀਦ ਭਗਤ ਸਿੰਘ ਕਾਲਜ ਨੂੰ ਐਸ.ਬੀ.ਐਸ ਕਾਲਜ,ਗੁਰੂ ਤੇਗ਼ ਬਹਾਦਰ ਕਾਲਜ ਨੂੰ ਜੀ.ਟੀ.ਬੀ ਕਾਲਜ, ਗੁਰੂ ਤੇਗ਼ ਬਹਾਦਰ ਗੜ੍ਹ ਨੂੰ ਜੀ.ਟੀ.ਬੀ. ਗੜ੍ਹ, ਸਤੀਸ਼ ਚੰਦਰ ਧਵਨ ਕਾਲਜ ਨੂੰ ਐਸ.ਸੀ.ਡੀ. ਕਾਲਜ, ਲਾਲਾ ਲਾਜਪਤ ਰਾਏ ਕਾਲਜ ਨੂੰ ਐੱਲ.ਐੱਲ.ਆਰ. ਕਾਲਜ, ਗੁਰੂ ਹਰਿਗੋਬਿੰਦ ਅਕੈਡਮੀ ਨੂੰ ਜੀ.ਐਚ.ਜੀ. ਅਕੈਡਮੀ ਆਦਿ। ਅਜਿਹਾ ਕਰਨ ਸਮੇਂ ਅਸੀਂ ਨਾਮਕਰਨ ਦੇ ਅਸਲੀ ਮਕਸਦ ਤੋਂ ਦੂਰ ਚਲੇ ਜਾਂਦੇ ਹਾਂ।
ਮੈਂ ਪੰਜਾਬ ਦੇ ਪਸ਼ੂ ਪਾਲਣ,ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਉਸ ਫ਼ੈਸਲੇ ਦੀ ਸ਼ਲਾਘਾ ਕਰਦਾ ਹਾਂ ਕਿ ਉਨ੍ਹਾਂ ਨੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਨੂੰ ਸੰਕੇਤਕ ਕਹਿਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਅਤੇ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿ ਸਾਰੇ ਲਿਖਤੀ ਜਾਂ ਜ਼ੁਬਾਨੀ ਸੰਚਾਰ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦਾ ਪੂਰਾ ਨਾਂਅ ਹੀ ਵਰਤਿਆ ਜਾਵੇ। ਬਾਕੀ ਵਿਭਾਗਾਂ ਲਈ ਵੀ ਅਜਿਹੇ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਲੋੜ ਹੈ। ਸਾਡਾ ਫ਼ਰਜ਼ ਵੀ ਬਣਦਾ ਹੈ ਕਿ ਅਸੀਂ ਮਹਾਨ ਸ਼ਖ਼ਸੀਅਤਾਂ ਦੇ ਨਾਂੱ ਵਾਲੀਆਂ ਸੰਸਥਾਵਾਂ ਅਤੇ ਹੋਰ ਅਦਾਰਿਆਂ ਦੇ ਨਾਂਅ ਬੋਲਣ ਵੇਲੇ ਅਤੇ ਲਿਖਣ ਸਮੇਂ ਪੂਰੇ ਹੀ ਵਰਤੀਏ ਅਤੇ ਬਣਦਾ ਸਤਿਕਾਰ ਦੇਈਏ।

-ਬਲਵਿੰਦਰ ਸਿੰਘ ਦੌਲਤਪੁਰਾ
548/ਵਾਰਡ 19, ਗਲੀ ਨੰ. 7, ਅਹਾਤਾ ਬਦਨ ਸਿੰਘ, ਮੋਗਾ (ਪੰਜਾਬ)

ਸਰਕਾਰਾਂ ਕਿਉਂ ਗੰਭੀਰ ਨਹੀਂ?

ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਹਰ ਹੜ੍ਹ ਦੇ ਪਾਣੀ ਦੇ ਡੁੱਬਣ ਨਾਲ ਤਬਾਹ ਹੋ ਜਾਂਦੀਆਂ ਹਨ। ਭਾਰਤ ਦੀ ਕੇਂਦਰ ਅਤੇ ਪੰਜਾਬ ਦੀਆਂ ਸਮੇਂ-ਸਮੇਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਹੀ ਦਰਿਆਵਾਂ ਦੀਆਂ ਧੁਸੀਆਂ ਨੂੰ ਪੱਕਾ ਕਰਨ ਅਤੇ ਡਰੇਨਾਂ ਦੀ ਸਫਾਈ ਹੋਣੀ ਚਾਹੀਦੀ ਹੈ ਤਾਂ ਕਿ ਬਰਸਾਤ ਦਾ ਪਾਣੀ ਕਿਸਾਨਾਂ ਦੀਆਂ ਫ਼ਸਲਾਂ, ਮਕਾਨ, ਮਾਲ ਡੰਗਰ ਤੇ ਜਾਨੀ ਨੁਕਸਾਨ ਨਾ ਕਰ ਸਕੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਡੈਮਾਂ ਵਿਚੋਂ ਪਾਣੀ ਜ਼ਿਆਦਾ ਇੱਕਠਾ ਕਰਨ ਦੀ ਬਜਾਏ ਥੋੜ੍ਹਾ-ਥੋੜ੍ਹਾ ਪਾਣੀ ਦਰਿਆਵਾਂ ਵਿਚ ਛੱਡਦੇ ਰਹਿਣਾ ਚਾਹੀਦਾ ਹੈ ਤੇ ਅਚਾਨਕ ਫਲੱਡ ਗੇਟ ਖੋਲ੍ਹਣ ਨਾਲ ਪੰਜਾਬ ਦੀ ਜਨਤਾ ਦੁਖੀ ਨਾ ਹੋ ਸਕੇ। ਸਰਕਾਰਾਂ ਨੂੰ ਅਪੀਲ ਹੈ ਕਿ ਪੰਜਾਬ ਦੀ ਜਨਤਾ ਦਾ ਨੁਕਸਾਨ ਬਹੁਤ ਹੁੰਦਾ ਹੈ ਤੇ ਧੁੱਸੀ ਬੰਨ੍ਹ ਪੱਕੇ ਕੀਤੇ ਜਾਣ।

-ਪ੍ਰਧਾਨ ਤਰਲੋਚਨ ਸਿੰਘ
ਗੁ: ਬੁੰਗਾ ਸਾਹਿਬ ਸਠਿਆਲਾ (ਅੰਮ੍ਰਿਤਸਰ)

ਕੁਦਰਤ ਨਾਲ ਛੇੜਛਾੜ

ਜਿਵੇਂ-ਜਿਵੇਂ ਅਸੀਂ ਲਗਾਤਾਰ ਰਫ਼ਤਾਰ ਨਾਲ ਅੱਗੇ ਵਧ ਰਹੇ ਹਾਂ, ਉਵੇਂ-ਉਵੇਂ ਵਿਗਿਆਨਕ ਯੁੱਗ ਵਿਚ ਅਸੀਂ ਹਵਾ-ਪਾਣੀ ਤੇ ਧਰਤੀ ਦੀ ਸੰਭਾਲ ਕਰਨੀ ਭੁੱਲ ਗਏ ਹਾਂ। ਅੱਜ ਅਸੀਂ ਕੁਦਰਤ ਦੀ ਨੇਕੀ ਭੁਲਾ ਕੇ ਉਸ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਕੁਦਰਤ ਹੁਣ ਮਨੁੱਖ ਨੂੰ ਉਸ ਦੇ ਕੀਤੇ ਕੰਮਾਂ ਦੀ ਸਜ਼ਾ ਦੇਣ 'ਤੇ ਤੁਲੀ ਹੈ। ਸਾਡੇ ਸਮਾਜ ਵਿਚ ਵੱਧ ਰਹੀਆਂ ਸਰੀਰਕ ਬਿਮਾਰੀਆਂ ਦਾ ਮੁੱਖ ਕਾਰਨ ਕੁਦਰਤ ਨਾਲ ਛੇੜਛਾੜ ਹੀ ਹੈ। ਹਰੇ-ਭਰੇ ਰੁੱਖ ਵੱਢੇ ਤੇ ਸਾੜੇ ਜਾ ਰਹੇ ਹਨ। ਕੁਦਰਤ ਦੇ ਨਾਲ ਛੇੜਛਾੜ ਕਾਰਨ ਭੁਚਾਲ, ਹੜ੍ਹ, ਸੁਨਾਮੀ, ਬੇਮੌਸਮੀ ਮੀਂਹ, ਪਾਣੀਆਂ ਦਾ ਖਾਰਾ ਹੋਣਾ, ਰੁੱਤਾਂ ਮੌਸਮਾਂ ਦੇ ਮਿਜਾਜ਼ ਬਦਲਣੇ ਇਹ ਸਾਰੀਆਂ ਨਿਸ਼ਾਨੀਆਂ ਮਨੁੱਖਤਾ ਦੀ ਤਬਾਹੀ ਵੱਲ ਸੰਕੇਤ ਕਰਦੀਆਂ ਹਨ। ਅੱਜ ਸਾਨੂੰ ਕੁਝ ਅਜਿਹੇ ਠੋਸ ਕਦਮ ਚੁੱਕਣੇ ਪੈਣਗੇ, ਜਿਸ ਨਾਲ ਵਾਤਾਵਰਨ ਸੰਕਟ ਨੂੰ ਹੱਲ ਕਰਨ ਵਿਚ ਮਦਦ ਮਿਲੇ। ਖੇਤਾਂ ਵਿਚ ਰਸਾਇਣਿਕ ਖਾਦਾਂ ਦੀ ਜਗ੍ਹਾ ਕੁਦਰਤੀ ਸਾਧਨਾਂ ਦੀ ਵਰਤੋਂ ਨੂੰ ਪਹਿਲ ਦਿੱਤੀ ਜਾਵੇ। ਪਿੰਡਾਂ ਤੇ ਸ਼ਹਿਰਾਂ ਵਿਚ ਪੰਚਾਇਤਾਂ ਨੂੰ ਰੁੱਖ ਲਗਾਉਣਾ ਲਾਜ਼ਮੀ ਕਰ ਦੇਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਘੱਟੋ-ਘੱਟ ਇਕ ਰੁੱਖ ਲਗਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਆਪਣੇ ਚੌਗਿਰਦੇ ਦੀ ਸਫ਼ਾਈ ਖ਼ੁਦ ਕਰਨੀ ਚਾਹੀਦੀ ਹੈ। ਜ਼ਮੀਨ 'ਤੇ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ। ਵਾਤਾਵਰਨ ਦੇ ਨਾਲ ਹੀ ਸਾਡਾ ਸਿਹਤਮੰਦ ਜੀਵਨ ਹੈ। ਹਰ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਵਾਤਾਵਰਨ ਨੂੰ ਨਸ਼ਟ ਹੋਣ ਤੋਂ ਬਚਾਉਣਾ ਚਾਹੀਦਾ ਹੈ।

-ਲੈਕਚਰਾਰ ਗੌਰਵ ਮੁੰਜਾਲ
ਮੁਹਾਲੀ

ਏਡਿਡ ਸਕੂਲਾਂ ਵੱਲ ਧਿਆਨ ਦਿਓ

ਏਡਿਡ ਸਕੂਲ ਬਹੁਤ ਪੁਰਾਣੇ ਅਤੇ ਵਧੀਆ ਸਕੂਲ ਸਨ। ਪਰ ਹੁਣ ਇਨ੍ਹਾਂ ਦੀ ਹਾਲਤ ਬਹੁਤ ਦੁਖਦਾਈ ਹੁੰਦੀ ਜਾ ਰਹੀ ਹੈ ਹਾਲਾਂਕਿ ਏਡਿਡ ਸਕੂਲਾਂ ਵਿਚ ਅੱਜ ਵੀ ਬਹੁਤ ਬੱਚੇ ਪੜ੍ਹਦੇ ਹਨ ਕਈ ਸਕੂਲਾਂ ਵਿਚ ਤਾਂ ਹਜ਼ਾਰਾਂ ਦੇ ਲਗਭਗ ਬੱਚੇ ਪੜ੍ਹਦੇ ਹਨ। ਜੋ, ਮਾਪੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨਹੀਂ ਦੇ ਸਕਦੇ ਉਹ ਏਡਿਡ ਸਕੂਲ ਵਿਚ ਹੀ ਬੱਚੇ ਨੂੰ ਭੇਜ ਕੇ ਖ਼ੁਸ਼ੀ ਪ੍ਰਾਪਤ ਕਰਦੇ ਹਨ। ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਉਨ੍ਹਾਂ ਗਰੀਬ ਬੱਚਿਆਂ ਨੂੰ ਸਕੂਲ ਵੱਲੋਂ ਕੋਈ ਸਹੂਲਤ ਨਹੀਂ ਮਿਲਦੀ। ਜਦਕਿ ਸਰਕਾਰੀ ਸਕੂਲ ਵਿਚ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ। ਕੁਝ ਸਮਾਂ ਪਹਿਲਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਕਾਰ ਵੱਲੋ ਸਾਇੰਸ-ਸਿਟੀ ਦਿਖਾਈ ਗਈ।
ਏਡਿਡ ਸਕੂਲ ਵਾਲੇ ਬੱਚੇ ਤਰਸਦੇ ਹਨ ਇਦਾਂ ਦੀਆਂ ਜ਼ਰੂਰਤਾਂ ਲਈ ਇੱਥੋਂ ਤੱਕ ਕਿ ਬੱਚਿਆਂ ਨੂੰ ਵਰਦੀਆਂ ਤੇ ਬੂਟ ਵੀ ਨਹੀਂ ਮਿਲਦੇ ਕਿਤਾਬਾਂ ਵੀ ਦਸਵੀਂ ਕਲਾਸ ਤੱਕ ਹੀ ਮਿਲਦੀਆਂ ਹਨ। ਇਮਾਰਤਾਂ ਲਈ ਵੀ ਕੋਈ ਗ੍ਰਾਂਟ ਨਹੀਂ ਮਿਲ ਰਹੀ। ਪੱਕੀਆਂ ਪੋਸਟਾਂ ਵੀ ਨਹੀਂ ਹਨ ਜੇ ਕਿਸੇ ਸਕੂਲ ਵਿਚ ਹੈ ਵੀ ਹਨ ਪੋਸਟਾਂ-ਤੇ ਇੱਕ ਜਾਂ ਦੋ ਫਿਰ ਪ੍ਰਾਈਵੇਟ ਸਟਾਫ ਰੱਖਿਆ ਗਿਆ ਹੈ ਉਨ੍ਹਾਂ ਲਈ ਵੀ ਤਨਖਾਹਾਂ ਨਹੀਂ ਹਨ ਕਿਉਕਿ ਆਮਦਨ ਹੀ ਨਹੀਂ (ਦੇਣ ਕਿਥੋ) ਪ੍ਰਾਈਵੇਟ ਅਧਿਆਪਕ 10 ਸਾਲਾਂ ਤੋਂ ਵੀ ਉੱਪਰ ਸਮਾਂ ਹੋ ਗਿਆ ਹੈ ਨਾ ਤਨਖਾਹ ਸਮੇਂ ਨਾਲ ਉਹ ਇਹ ਆਸ 'ਤੇ ਪੂਰਾ ਕੰਮ ਕਰੀ ਜਾ ਰਹੇ ਹਨ ਕਿ ਸਾਨੂੰ ਪੱਕਾ ਕੀਤਾ ਜਾਵੇਗਾ। ਪਰ ਸਰਕਾਰ ਧਿਆਨ ਨਹੀਂ ਦੇ ਰਹੀ ਪ੍ਰਾਈਵੇਟ ਅਧਿਆਪਕ ਜੋ ਕਿ ਬਹੁਤ ਜ਼ਿਆਦਾ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਦਾ ਸ਼ੋਸਣ ਹੋ ਰਿਹਾ ਹੈ ਏਡਿਡ ਸਕੂਲਾਂ ਤੇ 2003 ਤੋਂ ਬੈਨ ਲੱਗਾ ਹੈ ਕਈ ਸਰਕਾਰਾਂ ਆਈਆਂ ਅਤੇ ਕਈ ਗਈਆਂ ਪਰ, ਇਹ ਮੁੱਦਾ ਕਿਸੇ ਨੂੰ ਸਮਝ ਨਹੀਂ ਆਇਆ।

-ਨਵਨੀਤ ਕੌਰ
ਪਿੰਡ ਪੀਰ ਦੀ ਸੈਣ (ਧਾਰੀਵਾਲ)

17-08-2023

 ਟ੍ਰੈਫਿਕ ਪੁਲਿਸ ਧਿਆਨ ਦੇਵੇ

ਆਮ ਦੇਖਣ ਵਿਚ ਆਉਂਦਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਕਾਰਾਂ/ਮੋਟਰ ਸਾਈਕਲ ਚਲਾ ਰਹੇ ਹਨ। ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਉਹ ਹਾਦਸਿਆਂ ਦਾ ਸ਼ਿਕਾਰ ਵੀ ਬਣਦੇ ਹਨ ਅਤੇ ਹਾਦਸਿਆਂ ਦਾ ਕਾਰਨ ਵੀ। ਸੋ, ਪੰਜਾਬ ਸਰਕਾਰ, ਪ੍ਰਸ਼ਾਸਨ ਤੇ ਟ੍ਰੈਫਿਕ ਪੁਲਿਸ ਨੂੰ ਬੇਨਤੀ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਅਤੇ 18 ਸਾਲ ਤੋਂ ਘੱ ਟਉਮਰ ਦੇ ਵਿਅਕਤੀਆਂ ਨੂੰ ਕਾਰਾਂ ਜਾਂ ਹੋਰ ਵਾਹਨ ਚਲਾਉਣ ਤੋਂ ਵਰਜਿਆ ਜਾਵੇ।

-ਹਰਤਾਜ ਸਿੰਘ
ਅੰਮ੍ਰਿਤਸਰ।

ਰਾਹਤ ਵਿਚ ਰਾਜਨੀਤੀ

ਹੜ੍ਹਾਂ ਨੇ ਪੰਜਾਬ ਵਿਚ ਐਤਕੀਂ ਮਾਲੀ ਤੇ ਜਾਨੀ ਨੁਕਸਾਨ ਕੀਤਾ ਹੈ। ਅਨੇਕਾਂ ਲੋਕ ਬੇਘਰੇ ਹੋ ਗਏ ਹਨ। ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਕੋਈ ਖਬਰ ਸਾਰ ਨਹੀਂ ਲੈ ਰਹੀ। ਸੁੱਕਾ ਰਾਸ਼ਨ, ਚਾਹ ਪੱਤੀ, ਖੰਡ ਕੰਬਲ, ਕੱਪੜੇ, ਦਵਾਈਆਂ ਆਦਿ ਆਪਣੇ ਚਹੇਤਿਆਂ ਲੋਕਾਂ ਨੂੰ ਹੀ ਦੇ ਰਹੀ ਹੈ। ਹੜ੍ਹ ਪੀੜਤ ਆਮ ਲੋਕਾਂ ਨੂੰ ਕੋਈ ਮੱਦਦ ਨਹੀਂ ਪਹੁੰਚ ਰਹੀ। ਘਰ ਡਿਗਣ ਵਾਲਿਆਂ ਨੂੰ ਵੀ ਸਹਾਇਤਾ ਰਾਸ਼ੀ ਬਹੁਤ ਘੱਟਦੇ ਰਹੀ ਹੈ। ਸਰਕਾਰ ਨੂੰ ਸਾਰਿਆਂ ਨੂੰ ਇਕੋ ਜਿਹਾ ਸਮਝਣਾ ਚਾਹੀਦਾ ਹੈ। ਰਾਹਤ ਵਿਚ ਰਾਜਨੀਤੀ ਨਹੀਂ ਕਰਨੀ ਚਾਹੀਦੀ।

-ਡਾ. ਨਰਿੰਦਰ ਭੱਪਰ, ਝਬੇਲਵਾਲੀ
ਸ੍ਰੀ ਮੁਕਤਸਰ ਸਾਹਿਬ।

ਗਰਮੀ ਦਾ ਕਹਿਰ

ਸਰਦੀ ਅਤੇ ਗਰਮੀ ਦੋਵਾਂ ਮੌਸਮਾਂ ਦੇ ਆਪੋ-ਆਪਣੇ ਵੱਖਰੇ ਹੀ ਰੰਗ ਹਨ। ਪੰਜਾਬ 'ਚ ਪਿਛਲੇ ਕੁਝ ਕੁ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਹੈ। ਵਿੱਦਿਅਕ ਅਦਾਰਿਆਂ 'ਚ ਗਰਮੀ ਕਾਰਨ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਬਿਜਲੀ ਬੰਦ ਹੋਣ ਤੇ ਅੱਤ ਦੀ ਗਰਮੀ ਕਾਰਨ ਸਕੂਲਾਂ, ਕਾਲਜਾਂ 'ਚ ਵਿਦਿਆਰਥੀਆਂ ਦਾ ਪੜ੍ਹਨਾ ਔਖਾ ਹੋ ਜਾਂਦਾ ਹੈ। ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਗਰਮੀ ਦੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਵਿੱਦਿਅਕ ਅਦਾਰਿਆਂ ਦੇ ਸਮੇਂ 'ਚ ਬਦਲਾਅ ਕੀਤਾ ਜਾਵੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

15-08-2023

 ਨੈਤਿਕ ਫਰਜ਼

ਹਰ ਰੋਜ਼ ਔਰਤਾਂ, ਬੱਚੀਆਂ ਅਤੇ ਲੜਕੀਆਂ ਨਾਲ ਵਾਪਰ ਰਹੀਆਂ ਘਿਨਾਉਣੀ ਵਾਰਦਾਤਾਂ ਕਾਰਨ ਸਾਡੇ ਸਮਾਜ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਅਜਿਹੀਆਂ ਘਿਨਾਉਣੀਆਂ ਘਟਨਾਵਾਂ ਦੀ ਜਿੰਨੀ ਵੀ ਨਿੰਦਾ ਕਰੋ, ਘੱਟ ਹੈ। ਇਥੇ ਵਰਣਨਯੋਗ ਹੈ ਕਿ ਇਹ ਬਲਾਤਕਾਰੀ ਵੀ ਇਕ ਪਰਿਵਾਰ ਦੇ ਹੀ ਮੈਂਬਰ ਹੁੰਦੇ ਹਨ। ਉਨ੍ਹਾਂ ਦੀ ਵੀ ਮਾਵਾਂ ਅੇਤ ਭੈਣਾਂ ਹੁੰਦੀਆਂ ਹਨ। ਮਾਪੇ ਆਪਣੇ ਬੱਚਿਆਂ ਦੀਆਂ ਆਦਤਾਂ ਤੋਂ ਪੂਰੀ ਤਰ੍ਹਾਂ ਜਾਣੂ ਹੁੰਦੇ ਹਨ। ਇਸ ਲਈ ਮਾਂ-ਬਾਪ ਵਲੋਂ ਆਪਣੇ ਬੱਚਿਆਂ ਦੇ ਮਾੜੇ ਕਰਮਾਂ ਨੂੰ ਛੁਪਾਉਣਾ ਠੀਕ ਗੱਲ ਨਹੀਂ। ਜੇਕਰ ਕੋਈ ਸ਼ੁੱਭਚਿੰਤਕ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵੀ ਉਸ ਦੀਆਂ ਗੱਲਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਸਾਨੂੰ ਇਕ ਗੱਲ ਧਿਆਨ ਵਿਚ ਰੱਖਣੀ ਪਵੇਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਸ਼ਹਿ ਨਾ ਦੇਈਏ। ਉਨ੍ਹਾਂ ਦੀਆਂ ਕਰਤੂਤਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਤਾਂ ਹੀ ਸਾਡੀਆਂ ਧੀਆਂ ਸੁਰੱਖਿਅਤ ਰਹਿ ਸਕਦੀਆਂ ਹਨ। ਜੇਕਰ ਉਨ੍ਹਾਂ ਨੂੰ ਸਮੇਂ ਸਿਰ ਸਜ਼ਾ ਦਿੱਤੀ ਜਾਵੇ ਤਾਂ ਕੁਝ ਹੱਦ ਤੱਕ ਇਨ੍ਹਾਂ ਘਿਨੌਣੀ ਹਰਕਤਾਂ 'ਤੇ ਲਗਾਮ ਲਗਾਈ ਜਾ ਸਕੇਗੀ। ਸਭ ਕੁਝ ਪੁਲਿਸ ਜਾਂ ਪ੍ਰਸ਼ਾਸਨ ਜਾਂ ਸਰਕਾਰ 'ਤੇ ਨਾ ਛੱਡੋ। ਬਿਨਾਂ ਸ਼ੱਕ ਅੱਜ ਦੀ ਨੌਜਵਾਨ ਪੀੜ੍ਹੀ ਕਿਸੇ ਦੇ ਕਹਿਣ ਵਿਚ ਨਹੀਂ ਹੈ ਪਰ ਉਨ੍ਹਾਂ ਨੂੰ ਹਰ ਹਾਲਤ ਵਿਚ ਸੁਧਾਰਣਾ ਸਾਡਾ ਨੈਤਿਕ ਫਰਜ਼ ਹੈ, ਨਹੀਂ ਤਾਂ ਸਾਡੇ ਸਮੁੱਚੇ ਸਮਾਜ ਵਿਚ ਅਰਾਜਕਤਾ ਫੈਲਣ ਵਿਚ ਦੇਰ ਨਹੀਂ ਲੱਗੇਗੀ।

-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)

ਸੁਰਿੰਦਰ ਛਿੰਦਾ ਨੂੰ ਸ਼ਰਧਾਂਜਲੀ

ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਪੰਜਾਬੀ ਸਰੋਤਿਆਂ ਨੇ ਆਪਣੀ ਮਾਣਮੱਤੀ ਸ਼ਖ਼ਸੀਅਤ ਨੂੰ ਖੋਹ ਲਿਆ ਹੈ ਸਦਾ-ਸਦਾ ਲਈ ਅਤੇ ਭਾਵੇਂ ਇਹ ਘਾਟਾ ਸ਼ਾਇਦ ਰੱਬ ਵੀ ਪੂਰਾ ਨਹੀਂ ਕਰ ਸਕਦਾ ਅਤੇ 'ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ' ਦੇ ਮਹਾਂ ਵਾਕ ਦੀ ਰਜ਼ਾ ਵਿਚ ਰਹਿੰਦਿਆਂ ਅਸੀਂ ਵਾਹਿਗੁਰੂ ਜੀ ਨੂੰ ਇਹੀ ਅਰਦਾਸ ਕਰ ਸਕਦੇ ਹਾਂ ਕਿ ਜਿਸ ਮਾਣਮੱਤੀ ਸ਼ਖ਼ਸੀਅਤ ਜਿਸ ਨੇ ਤਕਰੀਬਨ 4 ਦਹਾਕਿਆਂ ਤੀਕ ਸਾਡੇ ਪੰਜਾਬੀ ਸਰੋਤਿਆਂ ਦੇ ਦਿਲਾਂ ਦੇ ਮਨਪ੍ਰਚਾਵੇ ਲਈ ਪੂਰੀ ਦੁਨੀਆ ਵਿਚ ਆਪਣੀ ਮਾਖਿਓਂ ਮਿੱਠੀ ਆਵਾਜ਼ ਨੂੰ ਵਿਖੇਰਣ ਲਈ ਹਰ ਸੰਭਵ ਉਪਰਾਲਾ ਕੀਤਾ ਹੈ, ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦਿੰਦਿਆਂ ਛਿੰਦੇ ਬਾਈ ਵਰਗੀ ਵਿਲੱਖਣ ਸ਼ਖ਼ਸੀਅਤ ਨੂੰ ਕਿਸੇ ਹੋਰ ਰੂਪ ਵਿਚ ਉਹਦੇ ਵਰਗੀ ਹੀ ਗਾਇਕੀ ਦੀ ਗੁੜ੍ਹਤੀ ਬਖ਼ਸ਼ਦਿਆਂ ਪੰਜਾਬ ਵਿਚ ਛਿੰਦਾ ਜੀ ਦਾ ਯੋਗ ਇਵਜ਼ ਭੇਜਣ ਦਾ ਹਰ ਸੰਭਵ ਉਪਰਾਲਾ ਕਰੇ ਅਤੇ ਸਾਡੇ ਸਾਰਿਆਂ ਵਲੋਂ ਇਸ ਵਿਛੜੀ ਰੂਹ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।

-ਗੀਤਕਾਰ ਕੁਲਦੀਪ ਹਰਖੀ
ਜੁਆਇੰਟ ਸੈਕਟਰੀ।

ਰਿਸ਼ਤਿਆਂ ਵਿਚ ਨਿਘਾਰ

ਪੱਛਮੀ ਬੰਗਾਲ ਵਿਚ ਇਕ ਪਤੀ-ਪਤਨੀ ਦੁਆਰਾ ਆਈਫ਼ੋਨ ਦੀ ਖ਼ਰੀਦ ਲਈ ਅੱਠ ਮਹੀਨਿਆਂ ਦੇ ਬੱਚੇ ਦਾ ਵੇਚਣਾ ਅਤੇ ਪੰਜਾਬ ਦੇ ਚਮਕੌਰ ਸਾਹਿਬ ਵਿਚ ਇਕ ਕਲਯੁੱਗੀ ਪਿਤਾ ਦੁਆਰਾ ਚੌਦਾਂ ਮਹੀਨਿਆਂ ਦੀ ਧੀ ਨੂੰ ਗਲਾ ਘੁੱਟ ਕੇ ਮਾਰ ਦੇਣਾ ਰਿਸ਼ਤਿਆਂ ਵਿਚ ਦਿਨੋ-ਦਿਨ ਆ ਰਹੇ ਨਿਘਾਰ ਵੱਲ ਸੰਕੇਤ ਕਰਦਾ ਹੈ। ਸਹਿਣਸ਼ੀਲਤਾ ਅਤੇ ਅਪਣੱਤ ਇਸ ਕਦਰ ਹਿੰਸਾ ਦਾ ਰੂਪ ਧਾਰਨ ਕਰ ਚੁੱਕੀ ਹੈ ਕਿ ਵਿਅਕਤੀ ਆਪਣੇ ਸਵਾਰਥ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਆਪਣੇ ਵੀ ਹੁਣ ਆਪਣੇ ਨਹੀਂ ਸਗੋਂ ਬੇਗ਼ਾਨੇ ਹੋ ਗਏ ਹਨ। ਹੁਣ ਬੇਗਾਨਿਆਂ ਤੋਂ ਨਹੀਂ ਸਗੋਂ ਆਪਣਿਆਂ ਤੋਂ ਖ਼ਤਰਾ ਹੈ। ਪਰਾਏ ਨੁਕਸਾਨ ਕਰਨ ਜਾਂ ਨਾ ਕਰਨ ਪਰ ਸਵਾਰ ਅਤੇ ਲਾਲਚ ਦੀ ਚੱਕੀ ਵਿਚ ਪਿਸ ਰਿਹਾ ਮਨੁੱਖ ਆਪਣਿਆਂ ਨੂੰ ਹੀ ਸ਼ਿਕਾਰ ਬਣਾਉਣ ਵਿਚ ਰੁੱਝਿਆ ਹੋਇਆ ਹੈ। ਰਿਸ਼ਤਿਆਂ ਵਿਚ ਆ ਰਹੀ ਦਰਾਰ ਲਈ ਵਧ ਰਹੀਆਂ ਇੱਛਾਵਾਂ ਅਤੇ ਲਾਲਚ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ। ਲੋੜਾਂ ਤਾਂ ਗਰੀਬ ਤੋਂ ਗਰੀਬ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਹਨ ਪਰ ਇੱਛਾਵਾਂ ਧਨੀ ਤੋਂ ਧਨੀ ਦੀਆਂ ਵੀ ਪੂਰੀਆਂ ਨਹੀਂ ਹੋ ਸਕਦੀਆਂ। ਇਸ ਲਈ ਲਾਲਚ ਅਤੇ ਸਵਾਰਥ ਨੂੰ ਤਿਆਗਦੇ ਹੋਏ ਰਿਸ਼ਤਿਆਂ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਪੈਸਾ ਤਾਂ ਦੁਬਾਰਾ ਕਮਾਇਆ ਜਾ ਸਕਦਾ ਹੈ ਪਰ ਰਿਸ਼ਤਿਆਂ ਦੀ ਨਿੱਘ ਮੁੜ ਕੇ ਵਾਪਿਸ ਨਹੀਂ ਆਉਣੀ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾ: ਚੱਕ ਅਤਰ ਸਿੰਘ ਵਾਲਾ (ਬਠਿੰਡਾ)

ਸ਼ਰਮਾਨਕ ਘਟਨਾ

ਮੌਜੂਦਾ ਕੇਂਦਰ ਸਰਕਾਰ ਨੇ ਭਾਵੇਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਦਿੱਤਾ ਹੈ। ਇਸ ਦੇ ਬਾਵਜੂਦ ਵੀ ਮਨੀਪੁਰ 'ਚ ਇਕ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਬਿਨਾਂ ਕੱਪੜਿਆਂ ਦੇ ਖੁੱਲ੍ਹੇਆਮ ਪਰੇਡ ਕਰਵਾਉਣ ਵਰਗੀ ਸ਼ਰਮਨਾਕ ਘਟਨਾ ਵਾਪਰੀ ਹੈ।
ਮਾਣਯੋਗ ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਖ਼ੁਦ ਨੋਟਿਸ ਲਿਆ ਹੈ। ਕੇਂਦਰ ਤੇ ਮਨੀਪੁਰ ਸਰਕਾਰ ਨੂੰ ਕਾਰਵਾਈ ਕਰਨ ਬਾਰੇ ਕਿਹਾ ਹੈ। ਮਨੀਪੁਰ ਦੀ ਘਿਨੌਣੀ ਘਟਨਾ ਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕਰ ਸਵਾਰਥੀ ਮਨੁੱਖ ਵਲੋਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਦਾ ਘਿਨੌਣਾ ਜੁਰਮ ਕੀਤਾ ਹੈ। ਇਸ ਘਟਨਾ ਨਾਲ ਪੂਰੇ ਮੁਲਕ ਵਿਚ ਗੁੱਸੇ ਦੀ ਲਹਿਰ ਹੈ। ਮਾਨਯੋਗ ਸੁਪਰੀਮ ਕੋਰਟ ਨੇ ਇਸ ਘਟਨਾ ਨੂੰ ਗੰਭੀਰ ਮਾਮਲਾ ਮੰਨਦੇ ਹੋਏ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਇਸ ਸੰਬੰਧ ਵਿਚ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਫਾਹੇ ਲਾਉਣਾ ਚਾਹੀਦਾ ਹੈ ਤੇ ਅੱਗੇ ਤੋਂ ਇਹੋ ਜਿਹੇ ਪ੍ਰਬੰਧ ਪੈਦਾ ਕੀਤੇ ਜਾਣੇ ਚਾਹੀਦੇ ਹਨ ਜਿਸ ਨਾਲ ਲੋਕਾਂ ਦਾ ਵਿਸ਼ਵਾਸ ਬਹਾਲ ਕੀਤਾ ਜਾ ਸਕੇ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ ਪੁਲਿਸ।

14-08-2023

 ਜੁੱਗ-ਜੁੱਗ ਜੀਵੇ ਸੁਹੇਲ ਖ਼ਾਨ
'ਅਜੀਤ' ਵਿਚੋਂ ਹਰ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ। ਸ੍ਰੀਮਤੀ ਰਾਜ ਕੌਰ ਕਮਾਲਪੁਰ ਦਾ ਲਿਖਿਆ ਲੇਖ ਪੜ੍ਹਿਆ। ਪੰਦਰਾਂ ਸਾਲਾਂ ਦਾ ਦਸਵੀਂ ਦਾ ਵਿਦਿਆਰਥੀ ਸੁਹੇਲ ਖ਼ਾਨ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਆਪਣੀ ਟੀਮ ਨਾਲ ਰਲ ਕੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ 14 ਵਿਅਕਤੀਆਂ ਤੇ 4 ਪਸ਼ੂਆਂ ਦੀਆਂ ਜਾਨਾਂ ਬਚਾਈਆਂ। ਸੁਹੇਲ ਖ਼ਾਨ ਨੂੰ ਤੈਰਨਾ ਆਉਂਦਾ ਸੀ। ਉਸ ਨੂੰ ਜੋ 'ਲਾਈਫ਼ ਜੈਕਟ' ਮਿਲੀ ਸੀ, ਉਹ ਲੋੜਵੰਦਾਂ ਦੇ ਪਵਾ ਕੇ ਹੜ੍ਹਾਂ ਵਾਲੇ ਪਾਣੀ ਵਿਚੋਂ ਬਾਹਰ ਲਿਆਂਦਾ। 'ਅਪਨੇ ਲੀਏ ਜੀਏ ਤੋ ਕਿਆ ਜੀਏ ਤੂੰ ਜੀ ਐ ਦਿਲ ਜ਼ਮਾਨੇ ਕੇ ਲੀਏ'। ਪਰਮਾਤਮਾ ਉਸ ਨੂੰ ਤੰਦਰੁਸਤੀ ਤੇ ਵਿੱਦਿਆ ਦਾ ਦਾਨ ਬਖ਼ਸ਼ੇ ਤੇ ਉਹ ਇਸੇ ਤਰ੍ਹਾਂ ਲੋਕਾਈ ਦੀ ਸੇਵਾ ਕਰਦਾ ਰਹੇ।


-ਜੋਗਿੰਦਰ ਸਿੰਘ ਲੋਹਾਮ ਨੈਸ਼ਨਲ ਐਵਾਰਡੀ
ਮਕਾਨ ਨੰ. 275, ਡਬਲਿਊ-37, ਮੋਗਾ।


ਅਪਰਾਧੀ ਘਟਨਾਵਾਂ ਬਨਾਮ ਬਾਹਰ ਦਾ ਪ੍ਰਸਾਰ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਵਿਚ ਜਸਵੰਤ ਸਿੰਘ ਪੁਰਬਾ ਦੀ ਰਚਨਾ 'ਔਝੜ ਰਾਹਾਂ 'ਤੇ ਪੈ ਗਿਆ ਪੰਜਾਬ' ਪੜ੍ਹੀ। ਜਿਸ ਬਾਰੇ ਲੇਖਕ ਨੇ ਪ੍ਰਦੇਸ਼ ਵਿਚ ਵਧ ਰਹੇ ਅਪਰਾਧ, ਬਾਹਰ ਦਾ ਪ੍ਰਸਾਰ, ਵਿਰੋਧੀਆਂ ਨਾਲ ਟਕਰਾਅ ਬਾਰੇ ਵਿਸਥਾਰ ਨਾਲ ਲਿਖ ਚਿੰਤਾ ਜਤਾਈ ਹੈ। ਇਹ ਲੇਖ ਬਹੁਤ ਜਾਣਕਾਰੀ ਭਰਪੂਰ ਹੈ। ਪ੍ਰਦੇਸ਼ ਵਿਚ ਵਧ ਰਹੇ ਅਪਰਾਧ, ਬੇਰੁਜ਼ਗਾਰੀ, ਗ਼ਰੀਬੀ, ਭੁੱਖਮਰੀ, ਵਧਦੀ ਵਸੋਂ ਕਾਰਨ ਧੜਾਧੜ ਪਾੜ੍ਹੇ ਆਈਲਟਸ ਕਰ ਬਾਹਰ ਜਾ ਰਹੇ ਹਨ। ਕਾਲਜ ਬੰਦ ਹੋ ਰਹੇ ਹਨ। ਪੜ੍ਹਾਈ ਬੇਸ 'ਤੇ ਵਿਦੇਸ਼ ਜਾ ਰਹੇ ਪਾੜ੍ਹਿਆਂ ਦੀਆਂ ਰੁਜ਼ਗਾਰ ਲੈਣ ਲਈ ਲੰਬੀਆਂ ਕਤਾਰਾਂ, ਮਹਿੰਗੇ ਕਿਰਾਏ ਦੇ ਘਰ, ਸਕੂਲਾਂ, ਕਾਲਜਾਂ ਵਿਚ ਫ਼ੀਸ ਵੀ ਪੂਰੀ ਨਾ ਹੋਣ ਦੀ ਤ੍ਰਾਸਦੀ ਤਸਵੀਰ ਖ਼ਤਰਨਾਕ ਪ੍ਰਸਾਰ ਚਿੰਤਾ ਦਾ ਵਿਸ਼ਾ ਹੈ। ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਬੇਰੁਜ਼ਗਾਰੀ ਕਾਰਨ ਸਭ ਕੁਝ ਵੇਚ ਵੱਟ ਬਾਹਰ ਜਾ ਰਹੇ ਹਨ। ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਬਾਹਰ ਗਏ ਜ਼ਿਆਦਾਤਰ ਵਿਦਿਆਰਥੀਆਂ ਨੂੰ ਨੌਕਰੀ ਨਹੀਂ ਮਿਲ ਰਹੀ, ਮਾਪਿਆਂ ਨੂੰ ਚਿੰਤਾ ਖਾ ਰਹੀ ਹੈ। ਮਾਨ ਸਰਕਾਰ ਦੇ ਦਾਅਵੇ ਕਿ ਬੱਚਿਆਂ ਨੂੰ ਰੁਜ਼ਗਾਰ ਦੇ ਕੇ ਬਾਹਰ ਦਾ ਪ੍ਰਸਾਰ ਰੋਕਿਆ ਜਾਵੇਗਾ ਸਿਰੇ ਨਹੀਂ ਚੜ੍ਹ ਰਹੇ, ਖੋਖਲੇ ਨਜ਼ਰ ਆ ਰਹੇ ਹਨ। ਟੈਲੀਵਿਜ਼ਨ ਵਿਚ ਹੁਣੇ-ਹੁਣੇ ਖ਼ਬਰ ਨਸ਼ਰ ਹੋ ਰਹੀ ਹੈ ਮੈਕਸੀਕੋ ਤੋਂ ਅਮਰੀਕਾ ਜਾਂਦੇ ਡੌਂਕੀ ਲਗਾ, ਬੱਸ ਹਾਦਸੇ ਵਿਚ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਗ਼ੈਰ ਕਾਨੂੰਨੀ ਮਨੁੱਖੀ ਤਸਕਰੀ ਤੇ ਬਾਹਰ ਦੇ ਪ੍ਰਸਾਰ ਪ੍ਰਤੀ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰ ਬੱਚਿਆਂ ਨੂੰ ਆਪਣੇ ਹੀ ਮੁਲਕ ਵਿਚ ਰੁਜ਼ਗਾਰ ਦੇ ਕੇ ਬਾਹਰ ਦੇ ਪ੍ਰਸਾਰ 'ਤੇ ਰੋਕ ਲਗਾਉਣੀ ਚਾਹੀਦੀ ਹੈ।


-ਗੁਰਮੀਤ ਸਿੰਘ ਵੇਰਕਾ (ਐਮ.ਏ.)
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।


ਏਡਿਡ ਸਕੂਲਾਂ ਨਾਲ ਬੇਇਨਸਾਫ਼ੀ
ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗੇ ਸੂਰਮਿਆਂ ਨੂੰ ਪੈਦਾ ਕਰਨ ਵਾਲੇ ਏਡਿਡ ਸਕੂਲਾਂ ਦੇ ਅਧਿਆਪਕ ਤੇ ਹੋਰ ਕਰਮਚਾਰੀ ਪਿਛਲੇ ਸੱਤ ਮਹੀਨਿਆਂ ਤੋਂ ਅਤੇ ਬਹੁਤ ਸਾਰੇ ਸਕੂਲ ਪੰਜ ਮਹੀਨਿਆਂ ਤੋਂ ਗ੍ਰਾਂਟ ਨਾ ਆਉਣ ਕਾਰਨ ਆਰਥਿਕ ਤੇ ਮਾਨਸਿਕ ਸੰਤਾਪ ਭੋਗਣ ਲਈ ਮਜਬੂਰ ਹਨ। ਇਕ ਸਕੂਲ ਅਧਿਆਪਕਾ ਨੂੰ ਤਾਂ ਪੰਦਰਾਂ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ, ਜਦੋਂ ਕਿ ਉਸ ਦਾ ਕੋਈ ਕਸੂਰ ਵੀ ਨਹੀਂ। ਉਨ੍ਹਾਂ ਕੋਲ ਸਤੰਬਰ, 22 ਤੱਕ ਕੋਰਸਪੈਂਡੈਂਟ ਦੀ ਮਨਜ਼ੂਰੀ ਸੀ ਪਰ ਗ੍ਰਾਂਟ ਸਾਰੇ ਜ਼ਿਲ੍ਹੇ ਦੀ ਜਾਰੀ ਹੋਈ ਅਕਤੂਬਰ ਵਿਚ। ਉਹ ਰਹਿ ਗਏ। ਮੁੜ ਅੱਜ ਤੱਕ ਬੇਸਬਰੀ ਨਾਲ ਡੀ.ਪੀ.ਆਈ. ਦਫ਼ਤਰ ਤੋਂ ਗ੍ਰਾਂਟ ਜਾਰੀ ਹੋਣ ਦੇ ਸੁਨੇਹੇ ਦੀ ਕਰ ਰਹੇ ਨੇ ਬੇਸਬਰੀ ਨਾਲ ਉਡੀਕ। ਪਿਛਲੇ ਦੋ ਸਾਲਾਂ ਤੋਂ ਸੀ. ਐਂਡ. ਵੀ. ਕੇਡਰ ਦੇ ਦਰਜਨ ਭਰ ਅਧਿਆਪਕਾਂ ਦੇ ਪੀ.ਪੀ.ਓ. ਜਾਰੀ ਨਹੀਂ ਹੋਏ ਜੋ ਕਿ ਘੋਰ ਬੇ-ਇਨਸਾਫ਼ੀ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਨੂੰ ਚੋਣ ਮੈਨੀਫੈਸਟੋ ਵਿਚ ਏਡਿਡ ਸਕੂਲਾਂ ਦੇ ਸਟਾਫ਼ ਸੰਬੰਧੀ ਕੀਤੇ ਆਪਣੇ ਚੋਣ ਵਾਅਦੇ ਯਾਦ ਦਿਵਾਉਂਦਿਆਂ ਅਪੀਲ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਏਡਿਡ ਭਾਈਚਾਰੇ ਤੇ ਰਿਟਾਇਰ ਸਾਥੀਆਂ ਨੂੰ ਛੇਵੇਂ ਪੇਅ ਕਮਿਸ਼ਨ ਦਾ ਲਾਭ ਦਿੱਤਾ ਜਾਵੇ, ਜੋ ਕਿ ਏਡਿਡ ਸਕੂਲ ਐਕਟ ਅਨੁਸਾਰ ਇਨ੍ਹਾਂ ਦਾ ਕਾਨੂੰਨੀ ਹੱਕ ਹੈ।


-ਗੁਰਮੀਤ ਸਿੰਘ ਮਦਨੀਪੁਰ।


ਪੰਜਾਬ 'ਚ ਆਏ ਹੜ੍ਹ
ਪਿਛਲੇ ਦਿਨੀਂ ਪੰਜਾਬ 'ਚ ਆਏ ਹੜਾਂ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਨਾਲ ਲੋਕਾਂ ਦਾ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਅਤੇ ਲੋਕਾਂ ਨੂੰ ਇਨ੍ਹਾਂ ਹੜਾਂ ਦੀ ਮਾਰ ਚਲਦਿਆਂ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਸਮੇਂ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਰਾਜਨੀਤਕ ਪਾਰਟੀਆਂ ਦੇ ਕਾਰਕੁੰਨ ਤੇ ਸਰਕਾਰੀ ਅਧਿਕਾਰੀਆਂ ਨੇ ਹੜ੍ਹਾਂ ਨਾਲ ਝੰਬੇ ਲੋਕਾਂ ਦੀ ਸਾਰ ਲੈਣ ਦਾ ਯਤਨ ਕੀਤਾ ਹੈ। ਪੰਜਾਬ ਸਰਕਾਰ ਨੇ ਹੁਣ 15 ਅਗਸਤ ਤੱਕ ਨੁਕਸਾਨੀ ਫ਼ਸਲ ਦੀ ਗਿਰਦਾਵਰੀ ਮੁਕੰਮਲ ਕਰਨ ਦੀ ਗੱਲ ਆਖੀ ਹੈ ਤੇ ਹਰੇਕ ਕਿਸਮ ਦੇ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਕਿਹਾ ਹੈ, ਜੋ ਕਿ ਸ਼ਲਾਘਾਯੋਗ ਕਦਮ ਹੈ। ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਵਰਨਰ ਸਾਹਿਬ ਨੇ ਵੀ ਦੌਰਾ ਕੀਤਾ ਹੈ ਤੇ ਹੁਣ ਕੇਂਦਰ ਤੋਂ ਵੀ ਟੀਮ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੀ ਹੈ, ਪ੍ਰੰਤੂ ਅਮਲੀ ਰੂਪ ਵਿਚ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋਣ ਨੂੰ ਅਜੇ ਸਮਾਂ ਲੱਗੇਗਾ, ਉਥੇ ਹੀ ਸਰਕਾਰ ਤੇ ਪ੍ਰਸ਼ਾਸਨ ਨੂੰ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਕਿਸੇ ਵੱਡੇ ਸੰਭਾਵੀ ਨੁਕਸਾਨ ਨੂੰ ਰੋਕਣ ਲਈ ਅਗਾਂਹੂ ਪ੍ਰਬੰਧ ਜ਼ਰੂਰ ਕਰ ਲੈਣੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

11-08-2023

 ਕਿਸੇ ਦਾ ਦਿਲ ਨਾ ਦੁਖਾਓ

ਇਨਸਾਨ ਆਪਣੇ ਰੋਜ਼ਾਨਾ ਜੀਵਨ ਵਿਚ ਅਨੇਕਾਂ ਭੁੱਲਾਂ ਕਰਦਾ ਹੈ। ਮਨੁੱਖ ਦੁਆਰਾ ਕਈ ਭੁੱਲਾਂ ਅਜਿਹੀਆਂ ਹੋ ਜਾਂਦੀਆਂ ਹਨ ਜਿਸ ਨਾਲ ਦੂਸਰੇ ਬੰਦੇ ਦਾ ਦਿਲ ਦੁੱਖ ਜਾਂਦਾ ਹੈ। ਕਿਸੇ ਦਾ ਦਿਲ ਦੁਖਾਉਣਾ ਸਭ ਤੋਂ ਵੱਡਾ ਪਾਪ ਹੈ। ਮਨੁੱਖ ਦੀ ਫ਼ਿਤਰਤ ਹੀ ਐਸੀ ਹੈ ਕਿ ਉਹ ਨਿੱਕੀ-ਨਿੱਕੀ ਗੱਲ 'ਤੇ ਦੂਸਰੇ ਕੋਲੋਂ ਬਦਲਾ ਲੈਣ ਲਈ ਤੁਲਿਆ ਰਹਿੰਦਾ ਹੈ। ਮਨੁੱਖ ਆਪਣੀ ਹਊਮੈ ਵਿਚ ਦੂਸਰਿਆਂ ਨੂੰ ਨੀਵਾਂ ਸਾਬਿਤ ਕਰਨ ਦੇ ਚੱਕਰ 'ਚ ਅਜਿਹੇ ਮੰਦਭਾਗੇ ਕਰਮ ਕਰ ਜਾਂਦਾ ਹੈ, ਜਿਸ ਨਾਲ ਦੂਸਰੇ ਦੇ ਦਿਲ 'ਤੇ ਭਾਰੀ ਠੇਸ ਪਹੁੰਚਦੀ ਹੈ। ਬਦਲਾ ਲੈਣ ਵਾਲੇ ਮਨੁੱਖ ਨੂੰ ਤਾਂ ਕੁਝ ਸਮੇਂ ਲਈ ਬਦਲਾ ਲੈ ਕੇ ਸੰਤੁਸ਼ਟੀ ਮਿਲ ਜਾਂਦੀ ਹੈ ਪਰ ਜੋ ਸੱਟ ਦੁਖੀ ਹੋਏ ਇਨਸਾਨ ਦੇ ਦਿਲ 'ਤੇ ਵੱਜਦੀ ਹੈ, ਉਸ ਸੱਟ ਦੇ ਜ਼ਖ਼ਮ ਜ਼ਿੰਦਗੀ ਭਰ ਲਈ ਨਹੀਂ ਭਰਦੇ। ਦੁਖਿਆਰਾ ਇਨਸਾਨ ਨਾ ਮਰਿਆਂ ਵਿੱਚ ਹੁੰਦਾ ਹੈ ਅਤੇ ਨਾ ਹੀ ਜਿਊਂਦਿਆਂ ਵਿਚ ਕਿਉਂਕਿ ਜਿਸ ਤਨ ਲਾਗੇ ਸੋਈ ਤਨ ਜਾਣੇ। ਔਰੰਗਜ਼ੇਬ ਅਤੇ ਮੀਰ ਮੰਨੂੰ ਵਰਗੇ ਕੱਟੜ ਸ਼ਾਸਕ ਅਵਾਮ 'ਤੇ ਭਾਰੀ ਜੁਰਮ ਕਰਦੇ ਰਹੇ, ਇਤਿਹਾਸ ਗਵਾਹ ਹੈ ਕਿ ਅੱਜ ਤੱਕ ਉਨ੍ਹਾਂ ਨੂੰ ਲੋਕਾਂ ਦੀਆਂ ਫਿਟਕਾਰਾਂ ਹੀ ਪੈਂਦੀਆਂ ਹਨ। ਸੋ, ਜਾਣੇ-ਅਣਜਾਣੇ ਵਿਚ ਵੀ ਕਿਸੇ ਦਾ ਦਿਲ ਦੁਖਾ ਕੇ ਪਾਪਾਂ ਦੇ ਭਾਗੀ ਨਾ ਬਣੋ। ਕਿਉਂਕਿ ਸਮਾਂ ਬਹੁਤ ਬਲਵਾਨ ਹੈ, ਜਦ ਸਮਾਂ ਪਲਟਦਾ ਹੈ ਤਾਂ ਅਜਿਹੀ ਸੱਟ ਮਾਰਦਾ ਹੈ, ਜੋ ਵੱਡੇ-ਵੱਡਿਆਂ ਨੂੰ ਵੀ ਹਿਲਾ ਕੇ ਰੱਖ ਦਿੰਦਾ ਹੈ। ਸਦਾ ਚੰਗੇ ਕਰਮ ਕਰੋ, ਮਿੱਠਾ ਬੋਲੋ ਅਤੇ ਖ਼ੁਸ਼ੀਆਂ ਦੀ ਮਹਿਕ ਵੰਡੋ। ਜੇਕਰ ਕਿਸੇ ਨੂੰ ਖ਼ੁਸ਼ ਨਹੀਂ ਕਰ ਸਕਦੇ ਤਾਂ ਫਿਰ ਅਜਿਹੇ ਕਰਮ ਵੀ ਨਾ ਕਰੋ, ਜਿਸ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਨਿੰਦਣਯੋਗ ਫ਼ੈਸਲਾ

ਭਾਰਤ ਸਰਕਾਰ ਨੇ ਪਿਛਲੇ ਦਿਨੀਂ ਇਕ ਫ਼ੈਸਲਾ ਕੀਤਾ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਫ਼ੈਸਲਾ ਹੈ। ਇਸ ਫ਼ੈਸਲੇ ਮੁਤਾਬਿਕ ਸਾਹਿਤਕਾਰਾਂ ਜਾਂ ਕਲਾਕਾਰਾਂ ਨੂੰ ਸ਼ਰਤਾਂ ਨਾਲ ਸਨਮਾਨ ਲੈਣਾ ਪਵੇਗਾ ਜੋ ਉਨ੍ਹਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਕੇਂਦਰ ਦੀ ਸਰਕਾਰ ਨੇ ਕਿਹਾ ਹੈ ਕਿ ਸਨਮਾਨ ਵਿਜੇਤਾ ਨੂੰ ਸਨਮਾਨ ਲੈਣ ਤੋਂ ਪਹਿਲੇ ਇਕ ਹਲਫੀਆ ਬਿਆਨ ਦੇਣਾ ਹੋਵੇਗਾ ਕਿ ਉਹ ਰੋਸ ਵਜੋਂ ਭਾਰਤ ਸਰਕਾਰ ਦੇ ਦਿੱਤੇ ਹੋਏ ਸਨਮਾਨ ਨੂੰ ਵਾਪਸ ਨਹੀਂ ਕਰੇਗਾ। ਭਾਰਤ ਸਰਕਾਰ ਦਾ ਇਹ ਫ਼ੈਸਲਾ ਆਪਣੇ ਆਪ ਵਿਚ ਦੇਸ਼ ਦੇ ਸਾਹਿਤਕਾਰਾਂ ਅਤੇ ਕਲਾਕਾਰਾਂ ਦਾ ਬਹੁਤ ਵੱਡਾ ਅਪਮਾਨ ਹੈ। ਭਾਰਤ ਸਰਕਾਰ ਨੂੰ ਫ਼ੈਸਲੇ 'ਤੇ ਫਿਰ ਤੋਂ ਵਿਚਾਰ ਕਰ ਕੇ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ। ਇਹ ਫ਼ੈਸਲਾ ਭਾਰਤ ਦੇ ਸਾਹਿਤਕਾਰਾਂ ਤੇ ਕਲਾਕਾਰਾਂ ਦੇ ਨਿਰਾਦਰ ਅਤੇ ਉਨ੍ਹਾਂ ਦੀ ਆਜ਼ਾਦੀ 'ਤੇ ਸਿੱਧਾ-ਸਿੱਧਾ ਹਮਲਾ ਹੈ। ਸਾਡੀ ਸਾਰੇ ਸਾਹਿਤਕਾਰਾਂ ਅਤੇ ਕਲਾਕਾਰਾਂ ਦੀ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਉਹ ਇਹ ਫ਼ੈਸਲਾ ਤੁਰੰਤ ਵਾਪਸ ਲਵੇ।

-ਗੁਰਤੇਜ ਸਿੰਘ ਖੁਡਾਲ,
ਬਾਗੂ ਰੋਡ, ਬਠਿੰਡਾ।

09-08-2023

 ਸਿਆਣਿਆਂ ਦਾ ਕਿਹਾ

ਅਜੋਕੇ ਸਮੇਂ ਦੌਰਾਨ ਨਵੇਕਲੀ ਪੀੜ੍ਹੀ ਖ਼ੁਦ ਨੂੰ ਚਤੁਰ ਅਤੇ ਹੁਸ਼ਿਆਰ ਸਮਝਦੀ ਹੈ. ਅੱਜ-ਕੱਲ੍ਹ ਦੇ ਨੌਜਵਾਨ ਸਮਝਦੇ ਹਨ ਕਿ ਪੜ੍ਹ-ਲਿਖ ਕੇ ਡਿਗਰੀਆਂ ਹਾਸਲ ਕਰ ਕੇ ਅਸੀਂ ਬਹੁਤ ਬੁੱਧੀਮਾਨ ਜੀਵ ਬਣ ਗਏ ਹਾਂ ਪਰ ਸੱਚ ਤਾਂ ਇਹ ਹੈ ਕਿ ਬੰਦੇ ਨੂੰ ਸਿਆਣਪ ਕਦੇ ਵੀ ਡਿਗਰੀਆਂ ਸਦਕਾ ਨਹੀਂ ਆਉਂਦੀ ਬਲਕਿ ਉਮਰ ਹੰਢਾ ਕੇ ਜ਼ਿੰਦਗੀ ਦੇ ਜਰਬਿਆਂ ਤੋਂ ਆਉਂਦੀ ਹੈ। ਅੱਜ-ਕੱਲ੍ਹ ਦੇ ਨੌਜਵਾਨਾਂ 'ਚ ਮਾਪਿਆਂ ਪ੍ਰਤੀ ਆਦਰ-ਸਨਮਾਨ ਘਟਦਾ ਜਾ ਰਿਹਾ ਹੈ। ਆਧੁਨਿਕਤਾ, ਤਕਨਾਲੋਜੀ ਅਤੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠਾਂ ਨੈਤਿਕ ਕਦਰਾਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨੈਤਿਕਤਾ 'ਚ ਗਿਰਾਵਟ ਇੰਨੀ ਕੁ ਹੱਦ ਤੱਕ ਆ ਚੁੱਕੀ ਹੈ ਕਿ ਅਜੋਕੇ ਬੱਚੇ ਆਪਣੇ ਨਿੱਜੀ ਸਵਾਰਥ ਖ਼ਾਤਰ ਮਾਪਿਆਂ ਨਾਲ ਝੂਠ ਬੋਲ ਕੇ ਮਾਪਿਆਂ ਨੂੰ ਹਨੇਰੇ 'ਚ ਰੱਖ ਕੇ ਉਨ੍ਹਾਂ ਨੂੰ ਧੋਖਾ ਦਿੰਦੇ ਹਨ, ਜਦੋਂ ਕਿ ਸੱਚ ਤਾਂ ਇਹ ਹੈ ਕਿ ਮਾਪਿਆਂ ਤੋਂ ਚੋਰੀਆਂ ਕਮਾ ਕੇ ਉਹ ਖ਼ੁਦ ਨਾਲ ਹੀ ਧੋਖਾ ਕਮਾਉਂਦੇ ਹਨ। ਅਜੋਕੀ ਪੀੜ੍ਹੀ ਨੂੰ ਲੋੜ ਹੈ ਇਹ ਗੱਲ ਸਮਝਣ ਦੀ ਕਿ ਮਾਪੇ ਚੰਗੇ-ਮੰਦੇ ਰਾਹਾਂ ਤੋਂ ਉਨ੍ਹਾਂ ਦੀ ਭਲਾਈ ਲਈ ਹੀ ਰੋਕਦੇ ਹਨ ਕਿਉਂਕਿ ਮਾਪਿਆਂ ਨੂੰ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ। ਉਹ ਚਾਹੁੰਦੇ ਹਨ ਕਿ ਜ਼ਿੰਦਗੀ 'ਚ ਜੋ ਧੋਖਾ ਅਸੀਂ ਖਾਧਾ ਹੈ, ਉਹ ਸਾਡੇ ਬੱਚੇ ਨਾ ਖਾਣ। ਮਾਪੇ ਸਦਾ ਹੀ ਆਪਣੀ ਔਲਾਦ ਦਾ ਭਲਾ ਹੀ ਚਾਹੁੰਦੇ ਹਨ ਅਤੇ ਸਦਾ ਉਨ੍ਹਾਂ ਦੀ ਖ਼ੈਰ ਮੰਗਦੇ ਹਨ। ਸੋ, ਲੋੜ ਹੈ ਜ਼ਿੰਦਗੀ ਦਾ ਇਮਤਿਹਾਨ ਪਾਸ ਕਰਨ ਦੀ। ਨਵੇਕਲੀ ਪੀੜ੍ਹੀ ਨੂੰ ਮਾਪਿਆਂ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦੀ। ਜੇਕਰ ਅਸੀਂ ਮਾਪਿਆਂ ਦੇ ਕਹਿਣੇ ਤੋਂ ਬਾਹਰ ਚੱਲਾਂਗੇ ਤਾਂ ਫਿਰ ਜ਼ਿੰਦਗੀ 'ਚ ਧੋਖਾ ਹੀ ਖਾਵਾਂਗੇ, ਕਿਉਂਕਿ ਔਲਿਆਂ ਦਾ ਖਾਧਾ 'ਤੇ ਸਿਆਣਿਆਂ ਦਾ ਕਿਹਾ ਬਾਅਦ 'ਚ ਹੀ ਪਤਾ ਲੱਗਦਾ ਹੈ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਹੜ੍ਹਾਂ ਦਾ ਸੰਤਾਪ

ਪੰਜਾਬ, ਹਿਮਾਚਲ ਅਤੇ ਹਰਿਆਣਾ ਦੇ ਨਾਲ-ਨਾਲ ਉੱਤਰੀ ਭਾਰਤ ਦੇ ਇਲਾਕੇ ਹੜ੍ਹਾਂ ਦਾ ਸੰਤਾਪ ਹੰਢਾ ਰਹੇ ਹਨ। ਸਤਲੁਜ ਦਰਿਆ, ਬਿਆਸ, ਬੇਈਂ ਅਤੇ ਘੱਗਰ ਦਰਿਆ ਨੇ ਪੂਰੇ ਪੰਜਾਬ ਦਾ ਜਨ ਜੀਵਨ ਪ੍ਰਭਾਵਿਤ ਕਰਦੇ ਹੋਏ ਜਾਨ ਅਤੇ ਮਾਲ ਦਾ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ ਹੈ। ਹਾਕਮ ਸਰਕਾਰ ਜਿਥੇ ਹੋਏ ਨੁਕਸਾਨ ਦੀ ਪੂਰਤੀ ਦੀਆਂ ਕਸਮਾਂ ਖਾ ਰਹੀ ਹੈ, ਉੱਥੇ ਵਿਰੋਧੀ ਧਿਰ ਜ਼ੋਰਾਂ-ਸ਼ੋਰਾਂ ਨਾਲ ਰਾਜਨੀਤੀ ਕਰਦੀ ਦਿਖਾਈ ਦੇ ਰਹੀ ਹੈ। ਲੋਕਾਂ ਨੇ ਭਾਈਚਾਰਕ ਸਾਂਝ ਕਾਇਮ ਕਰਦੇ ਹੋਏ ਮਦਦ ਲਈ ਹੱਥ ਅੱਗੇ ਵਧਾਏ ਹਨ, ਪ੍ਰਸ਼ਾਸਨ ਦੀ ਨਾਕਾਮੀ ਵੀ ਜੱਗ ਜਾਹਰ ਹੋ ਗਈ ਹੈ।
ਕੁਦਰਤ ਨੂੰ ਤੁਹਮਤ ਲਾਉਣ ਦਾ ਸਿਲਸਿਲਾ ਜਾਰੀ ਹੈ। ਇਹ ਮਨੁੱਖ ਦਾ ਸੁਭਾਅ ਹੈ ਕਿ ਜਦੋਂ ਵੀ ਉਹ ਗਲਤੀ ਕਰੇ, ਆਪਣੀ ਗਲਤੀ ਸੁਧਾਰਨ ਦੀ ਬਜਾਏ ਉਹ ਦੂਜੇ ਨੂੰ ਦੋਸ਼ੀ ਠਹਿਰਾਉਣ ਵਿਚ ਜ਼ਿਆਦਾ ਖ਼ੁਸ਼ੀ ਮਹਿਸੂਸ ਕਰਦਾ ਹੈ। ਹੜ੍ਹਾਂ ਦੀ ਮਾਰ ਲਈ ਆਪਣੇ ਲਾਲਚ ਅਤੇ ਸਵਾਰਥ ਨੂੰ ਪੂਰਾ ਕਰਨ ਲਈ ਕੀਤੀਆਂ ਗਈਆਂ ਵਾਤਾਵਰਨ ਮਾਰੂ ਕਾਰਵਾਈਆਂ ਲਈ ਉਹ ਕਦੇ ਮਾਫ਼ੀ ਨਹੀਂ ਮੰਗੇਗਾ। ਦਰਿਆਵਾਂ ਵਿਚ ਕੀਤੀ ਜਾਂਦੀ ਗ਼ੈਰ ਕਾਨੂੰਨੀ ਮਾਈਨਿੰਗ ਅਤੇ ਦਰਿਆਵਾਂ ਦੇ ਰਾਹ ਵਿਚ ਉਸਾਰੀਆਂ ਇਮਾਰਤਾਂ ਲਈ ਮਨੁੱਖ ਕਦੇ ਸ਼ਰਮਿੰਦਾ ਨਹੀਂ ਹੋਵੇਗਾ। ਕੁਦਰਤ ਆਪਣੇ ਰਸਤੇ ਚਲਦੀ ਹੈ। ਦਰਿਆ ਆਪਣੇ ਰਾਹਾਂ 'ਤੇ ਚਲਦੇ ਨੇ। ਕੁਦਰਤ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦੀ। ਕੁਦਰਤ ਮਨੁੱਖ ਵਾਂਗ ਅਕਿਰਤਘਣ ਨਹੀਂ ਸਗੋਂ ਪਾਲਣਹਾਰ ਹੈ। ਹੜ੍ਹਾਂ ਦੁਆਰਾ ਕੀਤੀ ਤਬਾਹੀ ਲਈ ਖ਼ੁਦ ਮਨੁੱਖ ਜ਼ਿੰਮੇਵਾਰ ਹੈ ਇਸ ਗੱਲ ਨੂੰ ਉਹ ਜਿੰਨੀ ਜਲਦੀ ਸਮਝ ਲਵੇਗਾ ਉਨਾ ਹੀ ਉਸ ਲਈ ਚੰਗਾ ਹੋਵੇਗਾ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

08-08-2023

 ਸ਼ਰਮਸਾਰ ਕਰਦੀ ਮਨੀਪੁਰ ਦੀ ਘਟਨਾ

ਹਾਲ ਹੀ ਵਿਚ ਇਸਰੋ ਵਲੋਂ 21ਵੀਂ ਸਦੀ 'ਚ ਚੰਦਰਯਾਨ-3 ਮਿਸ਼ਨ ਦੀ ਸਫਲ ਲਾਂਚਿੰਗ ਜਿੱਥੇ ਦੇਸ਼ ਦੀ ਤਰੱਕੀ ਨੂੰ ਬਿਆਨ ਕਰਦੀ ਹੈ ਉੱਥੇ ਹੀ ਮਨੀਪੁਰ 'ਚ ਦੋ ਆਦਿਵਾਸੀ ਔਰਤਾਂ ਨਾਲ ਹੋਈ ਕਰੂਰਤਾ ਬੇਹੱਦ ਸ਼ਰਮਨਾਕ ਘਟਨਾ ਸਾਡੇ ਜੰਗਲੀਪੁਣੇ ਦੀ ਮਿਸਾਲ ਨੂੰ ਉਜਾਗਰ ਕਰਦੀ ਹੈ।
ਹੈਵਾਨੀਅਤ ਇਸ ਕਦਰ ਹੋਈ ਹੈ ਕਿ ਅਪਰਾਧੀਆਂ ਨੇ ਔਰਤਾਂ ਨਾਲ ਅਣਮਨੁੱਖੀ ਵਿਹਾਰ ਕਰ ਕੇ ਉਸ ਦੀ ਵੀਡੀਓ ਵੀ ਬਣਾਈ। ਵੀਡੀਓ ਬਣਾਉਣਾ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਸ਼ਰਾਰਤੀ ਅਨਸਰ ਕਿੰਨੇ ਬੇਖ਼ੌਫ਼ ਹਨ। ਸਭ ਖੁਲ੍ਹੇਆਮ ਹੋ ਰਿਹਾ ਹੈ। ਬਿਨਾਂ ਸ਼ੱਕ ਇਸ ਘਟਨਾ ਦੇ ਸਿੱਧੇ ਸਿਆਸੀ ਤੇ ਪ੍ਰਸ਼ਾਸਨਿਕ ਸਰੋਕਾਰ ਵੀ ਹਨ ਦੋ ਵਰਗ ਕਿਸੇ ਮੁੱਦੇ 'ਤੇ ਇੰਨੇ ਟਕਰਾਅ 'ਚ ਆ ਗਏ ਕਿ ਉਹ ਵਿਰੋਧ ਦੇ ਸੁਚੱਜੇ ਤਰੀਕੇ ਨੂੰ ਭੁੱਲ ਕੇ ਅਸੱਭਿਅਕ ਕਾਰਨਾਮਿਆਂ 'ਤੇ ਉਤਰ ਆਏ। ਸਰਕਾਰ ਮਾਮਲੇ ਦੀ ਡੂੰਘਾਈ ਨਾਲ ਤੇ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਵੇ।
ਇਸ ਦੇ ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਇਕ ਸਾਫ਼-ਸੁਥਰਾ ਸਮਾਜਿਕ ਤੇ ਸਿਆਸੀ ਮਾਹੌਲ ਬਣਾਉਣ ਦੀ ਭੂਮਿਕਾ ਨਿਭਾਉਣ, ਜਿੱਥੇ ਧੀ-ਭੈਣ ਦੀ ਇੱਜ਼ਤ ਸਭ ਤੋਂ ਉੱਪਰ ਹੋਵੇ ਔਰਤ ਦਾ ਅਪਮਾਨ ਹਰ ਵਿਕਾਸ ਕਾਰਜ ਨੂੰ ਫਿੱਕਾ ਪਾ ਦਿੰਦਾ ਹੈ ਔਰਤਾਂ ਦੀ ਸੁਰੱਖਿਆ ਦੇ ਨਾਲ-ਨਾਲ ਉਨ੍ਹਾਂ ਦਾ ਸਨਮਾਨ ਵੀ ਜ਼ਰੂਰੀ ਹੈ।

-ਲੈਕਚਰਾਰ ਗੌਰਵ ਮੁੰਜਾਲ
ਮੁਹਾਲੀ

ਸਰਕਾਰ ਦੇ ਧਿਆਨ ਹਿਤ

ਅਸੀਂ 'ਅਜੀਤ' ਰਾਹੀਂ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਖ਼ਾਸ ਕਰਕੇ ਪੰਜਾਬ ਦੇ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਹਾਲਤ ਜੋ ਪਿਛਲੇ ਕਈ ਸਾਲਾਂ ਤੋਂ ਬਦ ਤੋਂ ਬਦਤਰ ਬਣੀ ਹੋਈ ਹੈ। ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਟੁੱਟੀਆਂ ਸੜਕਾਂ ਕਰਕੇ ਜਿੱਥੇ ਵਾਹਨ ਟੁੱਟ ਰਹੇ ਹਨ ਉਥੇ ਪੈਟਰੋਲ-ਡੀਜ਼ਲ ਦੀ ਖ਼ਪਤ ਵੀ ਜ਼ਿਆਦਾ ਹੋ ਰਹੀ ਹੈ। ਵੀਹ ਮਿੰਟ ਦਾ ਸਫ਼ਰ ਚਾਲੀ ਮਿੰਟ 'ਚ ਹੋ ਰਿਹਾ ਹੈ।
ਸੜਕ ਹਾਦਸੇ ਹੋ ਰਹੇ ਹਨ। ਕੀਮਤੀ ਜਾਨਾਂ ਨੂੰ ਮੌਤ ਆਪਣੇ ਕਲਾਵੇ 'ਚ ਲੈ ਰਹੀ ਹੈ। ਜਦ ਵੀ ਸਰਕਾਰ ਸੜਕਾਂ 'ਤੇ ਕੰਮ ਸ਼ੁਰੂ ਕਰਦੀ ਹੈ। ਜੇ ਉਹ ਕੰਮ ਠੇਕੇਦਾਰੀ ਸਿਸਟਮ ਰਾਹੀਂ ਕਰਵਾਉਂਦੀ ਹੈ ਤਾਂ ਸੰਬੰਧਿਤ ਠੇਕੇਦਾਰ ਸਰਕਾਰ ਤੇ ਸਮੂਹ ਪੰਜਾਬੀਆਂ ਲਈ ਜਵਾਬਦੇਹ ਹੋਵੇ। ਕਿਉਂਕਿ ਖ਼ਜ਼ਾਨੇ 'ਚ ਪੈਸਾ ਪੰਜਾਬੀਆਂ ਦੇ ਖ਼ੂਨ ਪਸੀਨੇ ਦੀ ਕਮਾਈ ਹੈ। ਉਹ ਪੰਜਾਬ ਦੇ ਹਿਤਾਂ ਲਈ ਵਰਤਿਆ ਜਾਣਾ ਚਾਹੀਦਾ ਹੈ। ਨਾ ਕਿ ਚੰਦ ਕੁ ਲੋਕਾਂ ਦੀਆਂ ਜੇਬਾਂ 'ਚ ਜਾਵੇ। ਜਿਵੇਂ ਕਿ ਪਿਛਲੇ ਸਮਿਆਂ 'ਚ ਜਾਂਦਾ ਰਿਹਾ ਹੈ। ਪੰਜਾਬੀਆਂ ਨੂੰ ਪੰਜਾਬ ਦੇ ਹਿਤ ਪਿਆਰੇ ਹਨ। ਨਾ ਕਿ ਸਰਕਾਰਾਂ। ਉਮੀਦ ਹੈ ਕਿ ਸਰਕਾਰ ਉਪਰੋਕਤ ਸਭ 'ਤੇ ਤੁਰੰਤ ਧਿਆਨ ਦੇਵੇਗੀ।

-ਬੰਤ ਸਿੰਘ ਘੁਡਾਣੀ
ਲੁਧਿਆਣਾ।

ਦਾਤਣ ਦੀ ਆਦਤ ਅਪਣਾਓ

ਅੱਜ ਤੋਂ ਕੁਝ ਸਾਲ ਪਹਿਲਾਂ ਆਮ ਹੀ ਵੇਖਣ ਵਿਚ ਆਉਂਦਾ ਸੀ ਕਿ ਲੋਕ ਆਪਣੇ ਦੰਦਾਂ ਨੂੰ ਨਿਰੋਗ, ਸਾਫ਼ ਅਤੇ ਤੰਦਰੁਸਤ ਰੱਖਣ ਲਈ ਹਮੇਸ਼ਾ ਹੀ ਕਿੱਕਰ, ਨਿੰਮ ਅਤੇ ਟਾਹਲੀ ਦੀ ਦਾਤਣ ਆਮ ਹੀ ਕਰਦੇ ਸਨ। ਜਿਸ ਦੀ ਬਦੌਲਤ ਹਰ ਕਿਸੇ ਦੇ ਦੰਦ ਬੁਢਾਪੇ ਵਿਚ ਵੀ ਜਿਉਂ ਦੇ ਤਿਉਂ ਮਜ਼ਬੂਤ ਤੇ ਸਾਫ਼ ਹੀ ਰਹਿੰਦੇ ਸਨ।
ਅਜਿਹਾ ਕਰਨ ਨਾਲ ਬਹੁਤ ਸਾਰੇ ਪੈਸੇ ਦੀ ਵੀ ਬੱਚਤ ਹੋ ਜਾਂਦੀ ਸੀ ਅਤੇ ਮਸੂੜਿਆਂ ਦੀ ਵੀ ਆਪ ਮੁਹਾਰੇ ਕਸਰਤ ਹੋ ਜਾਂਦੀ ਸੀ। ਪ੍ਰੰਤੂ ਅੱਜ-ਕਲ੍ਹ ਹੈ। ਕੋਈ ਦਾਤਣ ਨੂੰ ਭੁੱਲ/ਵਿਸਾਰ ਕੇ ਤਰ੍ਹਾਂ-ਤਰ੍ਹਾਂ ਦੇ ਦੰਦਾਂ ਵਾਲੇ ਪੇਸਟ ਵਰਤ ਕੇ ਬੁਰਸ਼ ਹੀ ਕਰਨ ਲੱਗ ਪਿਆ ਹੈ। ਜਿਸ ਕਰਕੇ ਹਰ ਘਰ ਵਿਚ ਇਹ ਮੁਫ਼ਤ ਦਾ ਹੀ ਵੇਖਣ ਵਿਚ ਛੋਟਾ ਪਰ ਬਹੁਤ ਵੱਡਾ ਖ਼ਰਚਾ ਵਧ ਗਿਆ ਹੈ। ਸਿਆਣੇ ਆਖਦੇ ਹਨ ਕਿ ਦਾਤਣ ਵਿਚ ਅਨੇਕਾਂ ਗੁਣ ਹੁੰਦੇ ਹਨ, ਜਦਕਿ ਪੇਸਟ ਵਿਚ ਕੈਮੀਕਲ ਆਦਿ ਦੀ ਵਰਤੋਂ ਕੀਤੀ ਗਈ ਹੁੰਦੀ ਹੈ। ਇਸ ਲਈ ਹਰ ਕਿਸੇ ਨੂੰ ਅੱਜ ਤੋਂ ਹੀ ਦਾਤਣ ਕਰਨ ਦੀ ਆਦਤ ਅਪਣਾ ਲੈਣੀ ਚਾਹੀਦੀ ਹੈ ਤੇ ਆਪਣੇ ਪਰਿਵਾਰ ਨੂੰ ਵੀ ਇਸ ਪਾਸੇ ਮੋੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ, (ਬਠਿੰਡਾ)

'ਰੱਬ ਦੀ ਰਜ਼ਾ ਵਿਚ ਰਹੋ'

ਮਨੁੱਖੀ ਤ੍ਰਿਸ਼ਨਾਵਾਂ ਕਦੇ ਵੀ ਖ਼ਤਮ ਨਹੀਂ ਹੁੰਦੀਆਂ। ਦਿਨ ਪ੍ਰਤੀ ਦਿਨ ਮਨੁੱਖੀ ਲਾਲਸਾ ਵਧਦੀ ਰਹਿੰਦੀ ਹੈ। ਦੂਜਿਆਂ ਦੇ ਮਹਿਲ ਦੇਖ ਕੇ ਇਨਸਾਨ ਆਪਣੀ ਝੁੱਗੀ ਢਾਉਣ ਨੂੰ ਫਿਰਦਾ ਹੈ।
ਦੂਜਿਆਂ ਦੀ ਚੋਪੜੀ ਦੇਖ ਕੇ ਕਦੇ ਵੀ ਆਪਣੀ ਸੁੱਕੀ ਰੋਟੀ ਨੂੰ ਧੱਕੇ ਨਹੀਂ ਦੇਣੇ ਚਾਹੀਦੇ ਕਿਉਂਕਿ ਕਈਆਂ ਨੂੰ ਤਾਂ ਸੁੱਕੀ ਵੀ ਨਸੀਬ ਨਹੀਂ ਹੁੰਦੀ।
ਸਮਾਜ ਦੋ ਵਰਗਾਂ 'ਚ ਵੰਡਿਆ ਹੋਇਆ ਹੈ-ਅਮੀਰ ਅਤੇ ਗ਼ਰੀਬ। ਕਈ ਸ਼ਾਹ ਨੇ ਤੇ ਕਈ ਮਲੰਗ। ਕਈ ਮਹਿਲਾਂ 'ਚ ਵੀ ਦੁਖੀ ਨੇ ਤੇ ਕਈ ਝੁੱਗੀਆਂ 'ਚ ਵੀ ਸੁਖੀ ਨੇ।
ਸੁਖ਼ਾਲਾ ਜੀਵਨ ਬਤੀਤ ਕਰਨ ਲਈ ਸਾਨੂੰ ਹਮੇਸ਼ਾ ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਚਾਹੀਦਾ ਹੈ ਅਤੇ ਸਦਾ ਆਪਣੇ ਤੋਂ ਨੀਵਿਆਂ ਵੱਲ ਦੇਖ ਕੇ ਪਰਮਾਤਮਾ ਦੁਆਰਾ ਦਿੱਤੀਆਂ ਦਾਤਾਂ ਦਾ ਸ਼ੁਕਰ ਮਨਾਉਣਾ ਚਾਹੀਦਾ ਹੈ ਕਿਉਂਕਿ ਜਿੰਨਾ ਅੱਜ ਰੱਬ ਨੇ ਸਾਨੂੰ ਦਿੱਤਾ ਹੈ, ਸ਼ਾਇਦ ਉਨਾ ਹਾਸਲ ਕਰਨ ਲਈ ਵੀ ਕੋਈ ਤਰਸ ਰਿਹਾ ਹੋਵੇ। ਸੋ, ਮਿਹਨਤ ਕਰੋ, ਖ਼ੁਸ਼ ਰਹੋ। ਪ੍ਰਭੂ ਦਾ ਸਿਮਰਨ ਕਰੋ ਅਤੇ ਰੱਬ ਦੀ ਰਜ਼ਾ ਵਿਚ ਸਦਾ ਸੰਤੁਸ਼ਟ ਰਹੋ। ਸਹੀ ਸਮਾਂ ਆਉਣ 'ਤੇ ਮੁਕੱਦਰ ਦਾ ਫ਼ਲ ਮਿਲ ਹੀ ਜਾਂਦਾ ਹੈ ਕਿਉਂਕਿ ਨਸੀਬਾਂ ਦਾ ਲਿਖਿਆ ਕੋਈ ਖੋਹ ਨਹੀਂ ਸਕਦਾ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਸ਼ਰਮਨਾਕ ਵਰਤਾਰਾ

ਮਨੀਪੁਰ ਵਿਚ ਜੋ ਔਰਤਾਂ ਨੂੰ ਸ਼ਰ੍ਹੇਆਮ ਬਾਜ਼ਾਰ ਵਿਚ ਲੋਕਾਂ ਸਾਹਮਣੇ ਨੰਗੇ ਕਰਕੇ ਤੁਰਾਇਆ ਤੇ ਘੁਮਾਇਆ ਗਿਆ ਤੇ ਹੋਰ ਦੁਰਵਿਹਾਰ ਕਰਕੇ ਕੁਚਲਿਆ ਦਬੱਲਿਆ ਗਿਆ, ਅੱਤ ਦਾ ਘ੍ਰਿਣਾਮਈ ਸ਼ਰਮਨਾਕ ਵਰਤਾਰਾ ਹੈ। ਸੁਣ ਕੇ ਦਿਲ ਕੰਬ ਉੱਠਦਾ ਹੈ। ਔਰਤਾਂ ਨਾਲ ਏਨਾਂ ਤਸ਼ੱਦਦ?
ਕੀ ਲਾਗੇ ਖਲੋਤੇ ਤਮਾਸ਼ਬੀਨਾਂ 'ਚ ਏਨੀਂ ਹਿੰਮਤ ਨਹੀਂ ਸੀ ਕਿ ਅਜਿਹੇ ਵਹਿਸ਼ੀ ਦਰਿੰਦਿਆਂ ਨੂੰ ਛਿੱਤਰ, ਡੰਡੇ ਜਾਂ ਗੋਲੀ ਹੀ ਮਾਰ ਦਿੱਤੀ ਜਾਂਦੀ। ਕਿੱਧਰ ਗਈ ਪੁਲਿਸ? ਕਿਸ ਦੇ ਕਹੇ 'ਤੇ ਇਹ ਸ਼ਰਮਨਾਕ ਅਣਮਨੁੱਖੀ ਕਾਰਾ ਕੀਤਾ ਗਿਆ?
ਇਹ ਕਿਹੋ ਜਿਹੀ ਸਰਕਾਰ ਹੈ ਜੋ ਆਪਣੀਆਂ ਬਹੂ-ਬੇਟੀਆਂ ਦੀ ਸੁਰੱਖਿਆ ਤੇ ਇੱਜ਼ਤ ਨਹੀਂ ਕਰ ਸਕਦੀ ਤੇ ਅਜਿਹੇ ਖੂੰਖਾਰ ਮਨੁੱਖੀ-ਜਾਨਵਰਾਂ ਨੂੰ ਖੁੱਲ੍ਹੇ ਛੱਡ ਦਿੱਤਾ ਜਾਂਦਾ ਹੈ। ਜੇ ਅਜੇ ਵੀ ਕੋਈ ਸਰਕਾਰ ਨਾਂਅ ਦੀ ਚੀਜ਼ ਹੈ ਤਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਈ ਜਾਏ ਨਹੀਂ ਤਾਂ ਇਸ ਸਰਕਾਰ ਨੂੰ ਭੰਗ ਕਰ ਦੇਣਾ ਚਾਹੀਦਾ ਹੈ।

-ਜਸਬੀਰ ਕੌਰ
ਅੰਮ੍ਰਿਤਸਰ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX