ਤਾਜਾ ਖ਼ਬਰਾਂ


ਜਾਮਨਗਰ ਹਵਾਈ ਅੱਡੇ ਤੋਂ ਰਵਾਨਾ ਹੋਏ ਦੁਬਈ ਦੇ ਸ਼ਾਸਕ, ਯੂ.ਏ.ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ
. . .  3 minutes ago
ਜਾਮਨਗਰ (ਗੁਜਰਾਤ), 3 ਮਾਰਚ - ਦੁਬਈ ਦੇ ਸ਼ਾਸਕ, ਯੂ.ਏ.ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਜਾਮਨਗਰ ਹਵਾਈ ਅੱਡੇ ਤੋਂ ਰਵਾਨਾ...
ਸ਼ਿਵ ਸੈਨਾ (ਯੂ.ਬੀ.ਟੀ.) ਦੇ ਨੇਤਾ ਅਨਿਲ ਦੇਸਾਈ ਨੂੰ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਲੋਂ ਸੰਮਨ
. . .  about 1 hour ago
ਬੈਂਗਲੁਰੂ, 3 ਮਾਰਚ -ਸ਼ਿਵ ਸੈਨਾ (ਯੂ.ਬੀ.ਟੀ.) ਦੇ ਨੇਤਾ ਅਨਿਲ ਦੇਸਾਈ ਨੂੰ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਨੇ ਸੰਮਨ ਕੀਤਾ ਹੈ। ਉਨ੍ਹਾਂ ਨੂੰ ਸ਼ਿਵ ਸੈਨਾ...
ਸਿਧਾਰਮਈਆ ਵਲੋਂ ਪੁਲਿਸ ਅਧਿਕਾਰੀਆਂ ਨੂੰ ਜਾਂਚ ਵਿਚ ਤਕਨਾਲੋਜੀ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਦੇ ਨਿਰਦੇਸ਼
. . .  about 1 hour ago
ਬੈਂਗਲੁਰੂ, 3 ਮਾਰਚ - ਰਾਮੇਸ਼ਵਰਮ ਕੈਫੇ ਧਮਾਕੇ ਨੂੰ ਲੈ ਕੇ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਪੁਲਿਸ ਅਧਿਕਾਰੀਆਂ ਨੂੰ ਜਾਂਚ ਵਿਚ ਤਕਨਾਲੋਜੀ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ...
ਬੈਂਗਲੁਰੂ 'ਚ ਦੋ ਦਿਨ ਪਹਿਲਾਂ ਲੱਗੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਅਤੇ ਧਮਾਕੇ ਦਾ ਆਪਸ 'ਚ ਸੰਬੰਧ - ਰਾਜੀਵ ਚੰਦਰਸ਼ੇਖਰ
. . .  about 1 hour ago
ਨਵੀਂ ਦਿੱਲੀ, 3 ਮਾਰਚ - ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਬੈਂਗਲੁਰੂ 'ਚ ਰਾਮੇਸ਼ਵਰਮ ਕੈਫੇ 'ਚ ਹੋਏ ਧਮਾਕੇ ਨੂੰ ਲੈ ਕੇ ਸਿੱਧਰਮਈਹ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਦੋ ਦਿਨ...
ਜਯੰਤ ਚੌਧਰੀ ਦਾ ਰਾਸ਼ਟਰੀ ਲੋਕ ਦਲ ਰਸਮੀ ਤੌਰ 'ਤੇ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ 'ਚ ਸ਼ਾਮਿਲ
. . .  about 1 hour ago
ਨਵੀਂ ਦਿੱਲੀ, 3 ਮਾਰਚ - ਜਯੰਤ ਚੌਧਰੀ ਦਾ ਰਾਸ਼ਟਰੀ ਲੋਕ ਦਲ ਰਸਮੀ ਤੌਰ 'ਤੇ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ 'ਚ ਸ਼ਾਮਿਲ ਹੋ ਗਿਆ। ਚੌਧਰੀ ਨੇ ਰਾਸ਼ਟਰੀ ਰਾਜਧਾਨੀ ਵਿੱਚ ਕੇਂਦਰੀ ਗ੍ਰਹਿ ਮੰਤਰੀ...
ਬੜੀ ਹੈਰਾਨੀ, ਲੋਕ ਸਭਾ ਚੋਣਾਂ ਲਈ ਪੱਛਮੀ ਦਿੱਲੀ ਦੀ ਉਮੀਦਵਾਰ ਵਜੋਂ ਚੁਣੇ ਜਾਣ ਤੋਂ ਬਾਅਦ ਕਮਲਜੀਤ ਸਹਿਰਾਵਤ
. . .  about 1 hour ago
ਨਵੀਂ ਦਿੱਲੀ, 3 ਮਾਰਚ - ਭਾਰਤੀ ਜਨਤਾ ਪਾਰਟੀ ਦੇ ਨੇਤਾ ਕਮਲਜੀਤ ਸਹਿਰਾਵਤ ਨੇ ਸ਼ਨੀਵਾਰ ਨੂੰ ਐਲਾਨੀ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਪੱਛਮੀ ਦਿੱਲੀ ਹਲਕੇ ਲਈ ਪਾਰਟੀ ਉਮੀਦਵਾਰ ਵਜੋਂ ਐਲਾਨ...
ਤਾਮਿਲਨਾਡੂ : ਅਸੀਂ ਏ.ਡੀ.ਐੱਮ.ਕੇ. ਪਾਰਟੀ, ਓ ਪਨੀਰਸੇਲਵਮ) ਕੌਣ ਹੈ ? - ਇੰਬਦੁਰਾਈ
. . .  about 1 hour ago
ਚੇਨਈ, 3 ਮਾਰਚ - ਏ.ਆਈ.ਏ.ਡੀ.ਐਮ.ਕੇ.ਅੀਅਧੰਖ ਪਾਰਟੀ ਦੇ ਕਾਨੂੰਨੀ ਵਿੰਗ ਦੇ ਸਕੱਤਰ ਇੰਬਦੁਰਾਈ ਦਾ ਕਹਿਣਾ ਹੈ, "ਅਸੀਂ ਪਹਿਲਾਂ ਹੀ ਸੁਪਰੀਮ ਕੋਰਟ ਤੱਕ ਕੇਸ ਜਿੱਤ ਚੁੱਕੇ ਹਾਂ। ਚੋਣ ਕਮਿਸ਼ਨ...
ਦਿੱਲੀ ਦੇ ਕਈ ਹਿੱਸਿਆਂ 'ਚ ਮੀਂਹ, ਮੌਸਮ ਵਿਭਾਗ ਵਲੋਂ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ
. . .  about 2 hours ago
ਨਵੀਂ ਦਿੱਲੀ, 3 ਮਾਰਚ - ਅੱਜ ਤੜਕੇ ਰਾਸ਼ਟਰੀ ਰਾਜਧਾਨੀ ਦੇ ਕੁਝ ਹਿੱਸਿਆਂ ਵਿਚ ਮੀਂਹ ਪਿਆ। ਮੰਡੀ ਹਾਊਸ, ਆਰ.ਕੇ. ਪੁਰਮ, ਇੰਦਰਪ੍ਰਸਥ, ਕਰਤਵਯ ਮਾਰਗ ਅਤੇ ਮੱਧ ਦਿੱਲੀ ਸਮੇਤ ਦਿੱਲੀ ਦੇ ਕਈ ਖੇਤਰਾਂ ਵਿਚ ਤਾਜ਼ਾ ਮੀਂਹ ਪਿਆ। ਭਾਰਤ...
ਹਰਿਦੁਆਰ ਦੇ ਕਈ ਇਲਾਕਿਆਂ 'ਚ ਗੜ੍ਹੇਮਾਰੀ ਦੇ ਨਾਲ ਬਾਰਿਸ਼
. . .  about 2 hours ago
ਹਰਿਦੁਆਰ (ਉੱਤਰਾਖੰਡ), 3 ਮਾਰਚ - ਉੱਤਰਾਖੰਡ ਦੇ ਹਰਿਦੁਆਰ ਦੇ ਕਈ ਇਲਾਕਿਆਂ 'ਚ ਗੜ੍ਹੇਮਾਰੀ ਦੇ ਨਾਲ ਬਾਰਿਸ਼ ਹੋਈ...
⭐ਮਾਣਕ-ਮੋਤੀ ⭐
. . .  about 2 hours ago
⭐ਮਾਣਕ-ਮੋਤੀ ⭐
ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਬਾਰੇ ਮੁੱਖ ਮੰਤਰੀ ਆਪਣੀ ਚੁੱਪੀ ਤੋੜਨ - ਅਕਾਲੀ ਦਲ
. . .  1 day ago
ਚੰਡੀਗੜ੍ਹ, 2 ਮਾਰਚ - ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਮੌਸਮੀ ਬਰਸਾਤ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਸਮੇਤ ਮੌਜੂਦਾ ਖਰਾਬ ਮੌਸਮ ਕਾਰਨ ਸੂਬੇ...
ਬਾਰ ਐਸੋਸੀਏਸ਼ਨ ਨੇ ਗੂਗਲ ਖ਼ਿਲਾਫ਼ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 2 ਮਾਰਚ - ਆਲ ਇੰਡੀਆ ਬਾਰ ਐਸੋਸੀਏਸ਼ਨ (ਏ.ਆਈ.ਬੀ.ਏ.) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਤਕਨੀਕੀ ਦਿੱਗਜ ਗੂਗਲ 'ਤੇ ਪ੍ਰਧਾਨ ਮੰਤਰੀ ਦੇ ਅਕਸ...
ਲੋਕ ਸਭਾ ਚੋਣਾਂ 2024 : ਅਲਵਰ (ਰਾਜਸਥਾਨ) ਤੋਂ ਵਾਤਾਵਰਣ ਮੰਤਰੀ ਭੁਪੇਂਦਰ ਯਾਦਵ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਗੋਰਖਪੁਰ (ਯੂ.ਪੀ.) ਤੋਂ ਰਵੀ ਕਿਸ਼ਨ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਆਜ਼ਮਨਗੜ੍ਹ (ਯੂ.ਪੀ.) ਤੋਂ ਦਿਨੇਸ਼ ਲਾਲ ਯਾਦਵ ਨਿਰਹੂਆ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਸਾਧਵੀ ਨਿਰੰਜਨ ਜੋਤੀ ਫ਼ਤਹਿਪੁਰ (ਯੂ.ਪੀ.) ਤੋਂ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਰਾਜਨਾਥ ਸਿੰਘ ਲਖਨਊ (ਯੂ.ਪੀ.) ਤੋਂ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਅਮੇਠੀ (ਯੂ.ਪੀ.) ਤੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਖੀਰੀ (ਯੂ.ਪੀ.) ਤੋਂ ਅਜੇ ਮਿਸ਼ਰਾ ਟੇਨੀ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਮਥੁਰਾ (ਯੂ.ਪੀ.) ਤੋਂ ਹੇਮਾ ਮਾਲਿਨੀ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਤ੍ਰਿਪੁਰਾ ਪੱਛਮੀ ਤੋਂ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਜੁਗਮ ਕਿਸ਼ੋਰ ਸ਼ਰਮਾ ਜੰਮੂ ਤੋਂ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਡਾ. ਜਿਤੇਂਦਰ ਸਿੰਘ ਊਧਮਪੁਰ (ਜੰਮੂ-ਕਸ਼ਮੀਰ) ਤੋਂ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਲੋਕ ਸਭਾ ਸਪੀਕਰ ਓਮ ਬਿਰਲਾ ਕੋਟਾ (ਰਾਜਸਥਾਨ) ਤੋਂ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਬੀਕਾਨੇਰ (ਰਾਜਸਥਾਨ) ਤੋਂ ਅਰਜੁਨ ਰਾਮ ਮੇਘਵਾਲ ਲੜਨਗੇ ਚੋਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 19 ਮੱਘਰ ਸੰਮਤ 555
ਵਿਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁੱਲ ਕਲਾਮ

ਤੁਹਾਡੇ ਖ਼ਤ

1-12-2023

 ਬਰਾਬਰ ਦੀ ਸਿੱਖਿਆ
18 ਨਵੰਬਰ ਦੇ ਅੰਕ ਵਿਚ ਛਪੇ ਲੇਖ 'ਸਭ ਨੂੰ ਮੁਹੱਈਆ ਕੀਤੀ ਜਾਵੇ ਬਰਾਬਰ ਦੀ ਸਿੱਖਿਆ' (ਗੁਰਮੀਤ ਸਿੰਘ ਪਲਾਹੀ) ਨੇ ਭਾਰਤ ਵਿਚ ਸਿੱਖਿਆ ਦੇ ਹਾਲਾਤ ਨੂੰ ਬਿਆਨ ਕੀਤਾ ਹੈ। ਸਿੱਖਿਆ ਖੇਤਰ ਵਿਚ ਭਾਰਤ ਦੇ ਮਾੜੇ ਹਾਲਾਤ ਦੇ ਕਈ ਕਾਰਨ ਹਨ ਜਿਵੇਂ ਬੁਨਿਆਦੀ ਸਹੂਲਤਾਂ, ਸਿੱਖਿਅਤ ਅਧਿਆਪਕਾਂ ਦੀ ਘਾਟ ਆਦਿ। ਰਾਈਟ ਟੂ ਐਜੂਕੇਸ਼ਨ ਐਕਟ ਜੋ ਸਰਕਾਰ ਵਲੋਂ ਪਾਸ ਕੀਤਾ ਗਿਆ ਸੀ, ਸਭ ਲਈ ਲਾਜ਼ਮੀ, ਚੰਗੀ ਪੜ੍ਹਾਈ, ਵਧੀਆ ਅਧਿਆਪਕਾਂ ਦੀ ਨਿਯੁਕਤੀ ਦੀ ਘੋਸ਼ਣਾ (ਵਿਵਸਥਾ) ਕਰਦਾ ਸੀ, ਪਰੰਤੂ ਅਜਿਹਾ ਨਹੀਂ ਹੈ। ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਈ ਜ਼ਿਆਦਾ ਵਧੀਆ ਹੈ ਪਰ ਉੱਥੇ ਫੀਸਾਂ ਜ਼ਿਆਦਾ ਹਨ ਅਤੇ ਮਾਪਿਆਂ ਦੁਆਰਾ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੁਆ ਪਾਉਣਾ ਮੁਸ਼ਕਿਲ ਹੈ। ਸਮਾਜ ਵਿਚ ਗ਼ਰੀਬ ਅਮੀਰ ਦਾ ਵਧ ਰਿਹਾ ਪਾੜਾ ਵੀ ਦਿਖਾਈ ਦਿੰਦਾ ਹੈ, ਜਿਸ ਕਾਰਨ ਗਰੀਬਾਂ ਦੇ ਬੱਚਿਆਂ ਲਈ ਸਕੂਲਾਂ ਦੀ ਘਾਟ ਹੈ। ਸਾਡੇ ਦੇਸ਼ ਵਿਚ ਵਧੀਆ ਚੰਗੇਰੇ ਸਕੂਲਾਂ ਵਿਚ ਚੰਗੇਰੇ ਅਧਿਆਪਕਾਂ, ਸਿੱਖਿਅਤ ਅਤੇ ਹੁਨਰਮੰਦ ਅਧਿਆਪਕਾਂ ਅਤੇ ਵਧੀਆ ਸਹੂਲਤਾਂ ਦੀ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਜੋ ਗਰੀਬਾਂ ਦੇ ਬੱਚਿਆਂ ਲਈ ਪੜ੍ਹਾਈ ਦੀ ਵਿਵਸਥਾ ਹੋ ਸਕੇ। ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਭ ਲਈ ਬਰਾਬਰ ਦੀ ਸਿੱਖਿਆ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ।


-ਰਮਨਦੀਪ ਕੌਰ
ਦਸੌਂਦਾ ਸਿੰਘ ਵਾਲਾ (ਮਾਲੇਰਕੋਟਲਾ)


ਪੰਜਾਬੀ ਪੜ੍ਹਾਉਣ ਵਾਲਿਆਂ ਦਾ ਭਵਿੱਖ ਕੀ ਹੈ?
ਪੰਜਾਬ ਵਿਚ ਪੰਜਾਬੀ ਕਿਥੇ ਹੈ? ਕੀ ਤੁਸੀਂ ਇਕੱਲੇ ਸਕੂਲਾਂ ਤੱਕ ਪੰਜਾਬੀ ਸੀਮਤ ਰੱਖਣੀ ਚਾਹੁੰਦੇ ਹੋ? ਜ਼ਿਆਦਾਤਰ ਬੱਚੇ ਬਾਰ੍ਹਵੀਂ ਤੋਂ ਬਾਅਦ ਆਈਲੈਟਸ ਕਰਕੇ ਬਾਹਰ ਜਾ ਰਹੇ ਹਨ। ਫਿਰ ਉਹ ਪੰਜਾਬੀ ਨੂੰ ਤਵੱਜੋ ਕਿਉਂ ਦੇਣਗੇ? ਜਿਨ੍ਹਾਂ ਬੱਚਿਆਂ ਨੇ ਪੰਜਾਬ ਵਿਚ ਰਹਿਣਾ ਹੈ, ਉਨ੍ਹਾਂ ਨੂੰ ਕਾਲਜ ਯੂਨੀਵਰਸਿਟੀ ਵਿਚ ਵੀ ਪੰਜਾਬੀ ਚਾਹੀਦੀ ਹੈ। ਜਦੋਂਕਿ ਕਾਲਜਾਂ/ਯੂਨੀਵਰਸਿਟੀਆਂ ਵਿਚ ਪੰਜਾਬੀ ਖ਼ਤਮ ਹੀ ਹੋ ਚੁੱਕੀ ਹੈ ਤਾਂ ਫਿਰ ਬੱਚਾ ਸਕੂਲਾਂ ਦੀ ਪੜ੍ਹੀ ਪੰਜਾਬੀ ਨੂੰ ਕੀ ਕਰੂਗਾ, ਜਦੋਂ ਉਸ ਨੂੰ ਅੱਗੇ ਦੀ ਪੜ੍ਹਾਈ ਲਈ ਫਿਰ ਅੰਗਰੇਜ਼ੀ ਹੀ ਪੜ੍ਹਨੀ ਪੈਣੀ ਹੈ। ਜੇ ਬੱਚੇ ਪੰਜਾਬੀ ਸਕੂਲਾਂ ਵਿਚ ਪੜ੍ਹਨਗੇ ਤਾਂ ਫਿਰ ਕਾਲਜਾਂ/ਯੂਨੀਵਰਸਿਟੀਆਂ ਵਿਚ ਦੂਸਰੇ ਬੱਚਿਆਂ ਨਾਲੋਂ ਪਿੱਛੇ ਰਹਿ ਜਾਣਗੇ। ਮੇਰੀ ਵਿਦਵਾਨਾਂ ਨੂੰ ਬੇਨਤੀ ਹੈ ਕਿ ਪੰਜਾਬੀ ਲਈ ਸਕੂਲਾਂ ਨਾਲੋਂ ਜ਼ਿਆਦਾ ਕਾਲਜਾਂ, ਯੂਨੀਵਰਸਿਟੀਆਂ ਵੱਲ ਧਿਆਨ ਦੇਵੋ ਜਿਥੇ ਪੰਜਾਬੀ ਬਿਲਕੁਲ ਖ਼ਤਮ ਕਰ ਦਿੱਤੀ ਗਈ ਹੈ। ਜਦੋਂ ਵੱਡੇ ਅਦਾਰਿਆਂ ਵਿਚ ਪੰਜਾਬੀ ਖ਼ਤਮ ਹੋ ਗਈ ਹੈ ਤਾਂ ਪੰਜਾਬੀ ਦਾ ਮਿਆਰ ਕਿਥੇ ਹੈ? ਕਾਲਜ/ਯੂਨੀਵਰਸਿਟੀਆਂ ਦੇ ਕਹਿਣ ਮੁਤਾਬਕ ਅਸੀਂ ਪੰਜਾਬੀ ਕਿਉਂ ਲਾਈਏ ਜਦੋਂ ਬੱਚਾ ਪੰਜਾਬੀ ਵਾਲਾ ਨਹੀਂ ਆਉਂਦਾ, ਬੱਚਾ ਨਹੀਂ ਤਾਂ ਫੀਸ ਨਹੀਂ, ਫੀਸ ਨਹੀਂ ਤਾਂ ਤਨਖਾਹ ਕਿਥੋਂ ਦੇਣੀ ਹੈ, ਕਹਿੰਦੇ ਸਰਕਾਰਾਂ ਕੋਈ ਮਦਦ ਨਹੀਂ ਦਿੰਦੀਆਂ। ਫਿਰ ਪੰਜਾਬੀ ਦੇ ਅਧਿਆਪਕ ਜਿਨ੍ਹਾਂ ਪੰਜਾਬੀ ਵਿਚ ਪੀ.ਐਚ.ਡੀ. ਕੀਤੀਆਂ ਹਨ, ਉਨ੍ਹਾਂ ਲਈ ਨੌਕਰੀਆਂ ਕਿੱਥੇ? ਜੇ ਅਧਿਆਪਕ ਨਹੀਂ ਤਾਂ ਫਿਰ ਬੱਚਿਆਂ ਨੂੰ ਪੰਜਾਬੀ ਪੜ੍ਹਾਉ ਕੌਣ? ਬੱਚਾ ਨਹੀਂ ਤਾਂ ਅਧਿਆਪਕ ਨਹੀਂ, ਪੰਜਾਬੀ ਖ਼ਤਮ ਤਾਂ ਅਧਿਆਪਕ ਦਾ ਭਵਿੱਖ ਖ਼ਤਰੇ ਵਿਚ। ਤੁਸੀਂ ਜਿੰਨਾ ਮਰਜ਼ੀ ਪੰਜਾਬੀ ਦਾ ਸਕੂਲਾਂ ਵਿਚ ਰੌਲਾ ਪਾ ਲਵੋ ਜਦੋਂ ਤੱਕ ਪੰਜਾਬੀ ਦਾ ਮਿਆਰ ਧੁਰ ਤੱਕ ਨਹੀਂ ਜਾਂਦਾ ਉਦੋਂ ਤੱਕ ਕੋਈ ਹੱਲ ਨਹੀਂ। ਪਹਿਲਾਂ ਪੰਜਾਬੀ ਯੂਨੀਵਰਸਿਟੀਆਂ/ਕਾਲਜਾਂ ਵਿਚ ਲਾਗੂ ਕਰਵਾਉ ਫਿਰ ਸਕੂਲਾਂ ਵਿਚ ਆਪੇ ਆਪ ਲਾਗੂ ਹੋ ਜਾਵੇਗੀ। ਪੰਜਾਬੀ ਲਈ ਕੋਈ ਕੰਮ ਨਹੀਂ ਕਰਦਾ ਸਿਰਫ ਆਪਣੇ ਆਪ ਨੂੰ ਪਰਮੋਟ ਕਰਨ 'ਤੇ ਲੱਗੇ ਹੋਏ ਹਨ।


-ਦਵਿੰਦਰ ਕੌਰ ਖ਼ੁਸ਼ ਧਾਲੀਵਾਲ,
ਖੋਜਕਰਤਾ।


ਮਿਲਾਵਟ ਦਾ ਬੋਲਬਾਲਾ
8 ਨਵੰਬਰ ਦੇ ਅੰਕ ਵਿਚ ਛਪੇ ਫੀਚਰ 'ਤਿਉਹਾਰਾਂ ਦੇ ਸੀਜ਼ਨ 'ਚ ਮਿਲਾਵਟ ਦਾ ਬੋਲਬਾਲਾ' (ਸੰਜੀਵ ਸਿੰਘ ਸੈਣੀ) ਵਿਚ ਛਪੀ ਹਰ ਇਕ ਗੱਲ ਸੱਚ ਦੀ ਹਾਮੀ ਭਰਦੀ ਹੈ। ਨਾ ਜਾਣੇ ਕਿੰਨੇ ਹੀ ਲੋਕ ਮਿਲਾਵਟ ਭਰੀਆਂ ਮਿਠਾਈਆਂ ਖਾ ਕੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਤਿਉਹਾਰਾਂ ਵਿਚ ਮਿਲਾਵਟ ਵਾਲੀਆਂ ਚੀਜ਼ਾਂ ਦੀ ਵਿੱਕਰੀ ਕਰਨਾ ਤਾਂ ਆਮ ਜਿਹੀ ਗੱਲ ਹੋ ਗਈ। ਸਭ ਕੁਝ ਜਾਣਦੇ ਹੋਏ ਵੀ ਸਰਕਾਰ ਦੁਆਰਾ ਬੜੀ ਧੀਮੀ ਗਤੀ ਨਾਲ ਇਸ ਵਿਸ਼ੇ ਵੱਲ ਕਦਮ ਚੁੱਕੇ ਜਾ ਰਹੇ ਹਨ ਪਰ ਸਰਕਾਰ ਨੂੰ ਮਿਲਾਵਟ ਕਰਨ ਵਾਲਿਆਂ ਪ੍ਰਤੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਇਸ ਨੂੰ ਘਟਾਇਆ ਜਾ ਸਕੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣਾ ਬੰਦ ਹੋ ਸਕੇ।
ਜਾਣਕਾਰੀ ਭਰਪੂਰ ਲੇਖ
7 ਨਵੰਬਰ ਦੇ ਅੰਕ ਵਿਚ ਛਪੇ ਫੀਚਰ 'ਕੈਂਸਰ ਵਿਰੁੱਧ ਹੌਂਸਲੇ ਨਾਲ ਲੜਨ ਦੀ ਲੋੜ' (ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ) ਇਕ ਜਾਣਕਾਰੀ ਭਰਪੂਰ ਲੇਖ ਸੀ, ਜਿਸ ਨੂੰ ਪੜ੍ਹ ਕੇ ਕੈਂਸਰ ਬਾਰੇ ਹੋਰ ਬਹੁਤ ਕੁਝ ਨਵਾਂ ਜਾਣਨ ਨੂੰ ਮਿਲਿਆ। ਇਸ ਗੱਲ ਵਿਚ ਪੂਰੀ ਸੱਚਾਈ ਹੈ ਕਿ ਕੈਂਸਰ ਦੇ ਰੋਗੀ ਆਪਣੀ ਇਸ ਬਿਮਾਰੀ ਬਾਰੇ ਜਾਣ ਕੇ ਬਹੁਤ ਦੁਖੀ ਹੁੰਦੇ ਹਨ ਅਤੇ ਕਾਫੀ ਹੱਦ ਤੱਕ ਡਰ ਵੀ ਜਾਂਦੇ ਹਨ ਪਰ, ਇਹ ਕਿਸੇ ਗੱਲ ਦਾ ਹੱਲ ਨਹੀਂ ਹੈ ਸਗੋਂ ਰੋਗੀਆਂ ਨੂੰ ਕੈਂਸਰ ਨਾਲ ਹੌਂਸਲੇ ਨਾਲ ਲੜਨਾ ਚਾਹੀਦਾ ਹੈ ਅਤੇ ਠੀਕ ਹੋਣ ਤੋਂ ਬਾਅਦ ਸਿਹਤਮੰਦ ਜ਼ਿੰਦਗੀ ਜਿਊਣੀ ਚਾਹੀਦੀ ਹੈ।


-ਬੇਅੰਤ ਕੌਰ
ਪਿੰਡ-ਗੁਰਬਖ਼ਸ਼ਪੁਰਾ।

30-11-2023

 ਸ਼ਰਾਬਬੰਦੀ ਲਾਗੂ ਹੋਵੇ
ਹਰਿਆਣਾ ਦੇ ਯਮੁਨਾਨਗਰ ਅਤੇ ਅੰਬਾਲਾ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਅਠਾਰਾਂ ਹੋ ਗਈ ਹੈ। ਇਸ ਤੋਂ ਪਹਿਲਾਂ ਵੀ ਦੇਸ਼ ਦੇ ਹੋਰ ਰਾਜਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋ ਚੁੱਕੀਆਂ ਹਨ। ਸ਼ਰਾਬ, ਵਿਸਕੀ, ਬੀਅਰ ਅਤੇ ਹੋਰ ਬਜ਼ਾਰ ਵਿਚ ਉਪਲਬਧ ਵੱਖ-ਵੱਖ ਪ੍ਰਕਾਰ ਦੇ ਐਲਕੋਹਲ ਦੀ ਵਰਤੋਂ ਦਿਨੋ-ਦਿਨ ਵਧ ਰਹੀ ਹੈ। ਅਜੋਕੀ ਪੀੜ੍ਹੀ ਤਾਂ ਸ਼ਰਾਬ ਪੀਣ ਨੂੰ ਆਪਣਾ ਸਟੇਟਸ ਸਮਝਦੀ ਹੈ। ਉਨ੍ਹਾਂ ਦੇ ਮੁਤਾਬਿਕ ਜੋ ਵਿਅਕਤੀ ਸ਼ਰਾਬ ਨਹੀਂ ਪੀਂਦਾ ਉਹ ਬੰਦਾ ਹੀ ਨਹੀਂ। ਜਿਸ ਵਿਆਹ ਵਿਚ ਸ਼ਰਾਬ ਨਹੀਂ ਵਰਤਾਈ ਜਾਂਦੀ ਹੈ ਉਹ ਵਿਆਹ ਨਹੀਂ ਮਰਗ ਦਾ ਭੋਗ ਹੈ। ਦੇਸ਼ ਦੇ ਕਈ ਲੋਕ ਅਤੇ ਬੁੱਧੀਜੀਵੀ ਤਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ, ਜਿਨ੍ਹਾਂ ਵਿਚ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵੀ ਸ਼ਾਮਿਲ ਹਨ। ਸ਼ਰਾਬ ਨਾਲ ਹੁਣ ਤੱਕ ਪਤਾ ਨਹੀਂ ਕਿੰਨੇ ਹੀ ਘਰ ਉਜੜ ਗਏ। ਸ਼ਰਾਬ ਜਿਥੇ ਜਿਗਰ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਉਥੇ ਪੈਸੇ ਦੀ ਬਰਬਾਦੀ ਵੀ ਰੱਜ ਕੇ ਕਰਦੀ ਹੈ। ਸ਼ਰਾਬ ਵਿਚ ਧੁੱਤ ਵਾਹਨ ਚਾਲਕ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਜੋਖ਼ਮ ਵਿਚ ਪਾਉਂਦੇ ਹਨ। ਸ਼ਰਾਬਬੰਦੀ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ, ਕਿਉਂਕਿ ਨੌਜਵਾਨ ਦਿਨੋ-ਦਿਨ ਇਸ ਦੇ ਸ਼ਿਕੰਜੇ ਵਿਚ ਫਸਦੇ ਜਾ ਰਹੇ ਹਨ। ਸ਼ਰਾਬਬੰਦੀ ਨੂੰ ਲਾਗੂ ਕਰਵਾਉਣ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਹੋਵੇਗੀ, ਦੇਰ ਸਵੇਰ ਹਾਂ ਪੱਖੀ ਨਤੀਜਾ ਜ਼ਰੂਰ ਮਿਲੇਗਾ, ਜਿਸ ਦੇ ਨਤੀਜੇ ਵਜੋਂ ਹੌਲੀ-ਹੌਲੀ ਬਿਹਾਰ ਦੀ ਤਰ੍ਹਾਂ ਹੋਰ ਸੂਬੇ ਵੀ ਸ਼ਰਾਬ ਮੁਕਤ ਹੋ ਜਾਣਗੇ। ਇਹ ਪਹਿਲ ਸਾਨੂੰ ਅੱਜ ਤੋਂ ਹੀ ਕਰਨੀ ਹੋਵੇਗੀ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)


ਪਾਰਕਾਂ ਦੀ ਸਫਾਈ
ਸਰਕਾਰ ਵਲੋਂ ਸ਼ਹਿਰਾਂ ਵਿਚ ਤਕਰੀਬਨ ਹਰ ਮੁਹੱਲੇ ਵਿਚ ਪਾਰਕ ਬਣਾਏ ਹੋਏ ਹਨ। ਜਿਥੇ ਬੱਚੇ, ਔਰਤਾਂ, ਨੌਜਵਾਨ ਅਤੇ ਬਜ਼ੁਰਗ ਸਾਰੇ ਹੀ ਸਵੇਰ-ਸ਼ਾਮ ਨੂੰ ਸੈਰ ਕਰਨ ਲਈ ਆਉਂਦੇ ਹਨ। ਕੁਝ ਪਾਰਕਾਂ ਵਿਚ ਕਸਰਤ ਕਰਨ ਵਾਲੀਆਂ ਮਸ਼ੀਨਾਂ ਵੀ ਲੱਗੀਆਂ ਹੋਈਆਂ ਹਨ। ਸਾਰੇ ਲੋਕ ਹੀ ਆਪਣੇ-ਆਪਣੇ ਤਰੀਕੇ ਨਾਲ ਸੈਰ ਤੇ ਕਸਰਤ ਕਰਦੇ ਹਨ। ਲੋਕ ਸਾਫ਼-ਸਫ਼ਾਈ ਨਾ ਹੋਣ ਕਰਕੇ ਇਨ੍ਹਾਂ ਕੁਝ ਕੁ ਪਾਰਕਾਂ ਵਿਚ ਨਹੀਂ ਜਾਂਦੇ। ਕਈ ਜਗ੍ਹਾ ਪਾਰਕਾਂ ਵਿਚ ਪਾਣੀ ਨਿਕਲਣ ਕਰਕੇ ਅਤੇ ਪਾਣੀ ਇਕੱਠਾ ਹੋਣ ਕਰਕੇ ਮੱਛਰਾਂ ਦਾ ਘਰ ਬਣੇ ਪਏ ਹਨ। ਬਹੁਤ ਸਾਰੇ ਪਾਰਕਾਂ ਵਿਚ ਤਾਂ ਬਹੁਤ ਵਧੀਆ ਦੇਖਭਾਲ, ਸਾਫ਼-ਸਫ਼ਾਈ ਕੀਤੀ ਜਾਂਦੀ ਹੈ। ਸਾਡੀ ਸਰਕਾਰ ਨੂੰ ਅਤੇ ਸੰਬੰਧਿਤ ਮਹਿਕਮੇ ਨੂੰ ਬੇਨਤੀ ਹੈ ਕਿ ਸ਼ਹਿਰ ਦੇ ਸਾਰੇ ਪਾਰਕਾਂ ਵਲ ਪੂਰਾ-ਪੂਰਾ ਧਿਆਨ ਦਿੱਤਾ ਜਾਵੇ। ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਪਾਰਕਾਂ ਦੀ ਸਾਫ਼-ਸਫ਼ਾਈ ਦਾ ਧਿਆਨ ਰੱਖੀਏ। ਸਾਰੇ ਲੋਕ ਸੈਰ ਕਰਨ ਅਤੇ ਇਕੱਠੇ ਹੋ ਕੇ ਗੱਲਾਂ-ਬਾਤਾਂ ਕਰਕੇ ਆਪਣੇ ਦੁੱਖ-ਸੁੱਖ ਸਾਂਝੇ ਕਰਕੇ ਆਨੰਦ ਲੈ ਸਕਣ।


-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ

29-11-2023

 ਪਾਣੀ ਦਾ ਸੰਕਟ
ਪੰਜਾਬ ਵਿਚ ਪਾਣੀ ਦਾ ਪੱਧਰ ਦਿਨੋ-ਦਿਨ ਥੱਲੇ ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਪਾਣੀ ਦੇ ਸੰਕਟ ਦਾ ਪ੍ਰਮੁੱਖ ਕਾਰਨ ਮੁਫ਼ਤ ਬਿਜਲੀ ਹੈ, ਜਿਸ ਕਾਰਨ ਅਸੀਂ ਲੋਕ ਪਾਣੀ ਦੀ ਸਹੀ ਵਰਤੋਂ ਨਹੀਂ ਕਰਦੇ। ਪਾਣੀ ਜਿਹੜੀਆਂ ਫ਼ਸਲਾਂ ਵਿਚ ਜ਼ਿਆਦਾ ਖਪਤ ਹੁੰਦਾ ਹੈ ਉਸ ਦਾ ਸਰਕਾਰ ਨੂੰ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਹੈ, ਜਿਸ ਤਰ੍ਹਾਂ ਬਾਰਿਸ਼ ਦਾ ਪਾਣੀ ਬਾਹਰਲੇ ਮੁਲਕਾਂ ਵਿਚ ਸਟੋਰ ਹੁੰਦਾ ਹੈ। ਇਸ ਤਰ੍ਹਾਂ ਸਰਕਾਰ ਨੂੰ ਵੀ ਉਪਰਾਲੇ ਕਰਨੇ ਚਾਹੀਦੇ ਹਨ। ਆਰ.ਓ. ਦੇ ਵੇਸਟ ਪਾਣੀ ਨੂੰ ਬੂਟਿਆਂ ਤੇ ਭਾਂਡੇ ਧੋਣ ਵਾਸਤੇ ਇਸਤੇਮਾਲ ਕਰੋ। ਗੱਡੀਆਂ ਤੇ ਥਾਂ ਧੌਣ 'ਤੇ ਪਾਣੀ ਵੇਸਟ ਨਾ ਕਰੋ। ਪਾਣੀ ਦੀ ਟੂਟੀ ਖੁੱਲ੍ਹੀ ਨਾ ਛੱਡੋ। ਕਈ ਪ੍ਰੇਮੀ ਆਸਥਾ ਦੇ ਨਾਂਅ 'ਤੇ ਬਾਲਟੀਆਂ ਭਰ-ਭਾਰ ਧਾਰਮਿਕ ਜਗ੍ਹਾ ਨੂੰ ਧੋਂਦੇ ਹਨ। ਕਿਸਾਨਾਂ ਨੂੰ ਟਿਊਬਵੈਲਾਂ ਦਾ ਕੁਨੈਕਸ਼ਨ ਦੇਣ ਲੱਗਿਆਂ ਘੱਟੋ-ਘੱਟ ਚਾਰ ਬੂਟੇ ਲਵਾਉਣੇ ਚਾਹੀਦੇ ਹਨ। ਇਨਸਾਨ ਜੋ ਆਪ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਕਰੇਗਾ ਤਾਂ ਕਿਸੇ ਹੱਦ ਤੱਕ ਪਾਣੀ ਦੇ ਘਟਦੇ ਪੱਧਰ ਨੂੰ ਰੋਕਿਆ ਜਾ ਸਕਦਾ ਹੈ।


-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ


ਵਧ ਰਹੀ ਮਿਲਾਵਟਖੋਰੀ
ਬੀਤੇ ਦਿਨ ਛਾਪਾ ਮਾਰਨ ਤੇ ਫਰੀਦਕੋਟ ਦੇ ਕੋਟਕਪੂਰਾ ਵਿਖੇ ਇਕ ਫੈਕਟਰੀ ਵਿਚੋਂ ਨਕਲੀ ਘਿਉ ਦੇ ਲਗਭਗ 200 ਟੀਨ, ਬਨਸਪਤੀ ਘਿਉ, ਰਿਫਾਇੰਡ ਅਤੇ ਕੁਝ ਹਾਨੀਕਾਰਕ ਪਦਾਰਥ ਵੀ ਬਰਾਮਦ ਕੀਤੇ ਗਏ। ਇਹ ਫੈਕਟਰੀ ਪਿਛਲੇ ਛੇ ਸਾਲਾਂ ਤੋਂ ਆਪਣਾ ਕਾਲਾ ਧੰਦਾ ਕਰਦੀ ਹੋਈ ਇਲਾਕੇ ਵਿਚ ਜ਼ਹਿਰ ਪਰੋਸ ਰਹੀ ਸੀ। ਮਿਲਾਵਟਖੋਰੀ ਅੱਜ ਦੀ ਨਹੀਂ, ਸਮੇਂ-ਸਮੇਂ 'ਤੇ ਮਿਲਾਵਟਖੋਰੀ ਨੂੰ ਰੋਕਣ ਲਾਈ ਮਾਰੇ ਗਏ ਛਾਪਿਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਪ੍ਰੰਤੂ ਇਨ੍ਹਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੋਈ ਕੀਤੇ ਗਏ ਖ਼ਾਸ ਉਪਰਾਲੇ ਜਾਂ ਕਾਰਜ ਦਿਖਾਈ ਨਹੀਂ ਦਿੰਦੇ। ਜ਼ਹਿਰ ਵਰਤਾ ਰਹੀ ਮਿਲਾਵਟਖੋਰੀ ਦੀਆਂ ਇਹ ਦੁਕਾਨਾਂ ਲੋਕਾਂ ਦਾ ਜਿਥੇ ਪੈਸਾ ਬਰਬਾਦ ਕਰ ਰਹੀਆਂ ਹਨ, ਉਥੇ ਉਨ੍ਹਾਂ ਨੂੰ ਉਨ੍ਹਾਂ ਦੀ ਹੱਕ ਦੀ ਕਮਾਈ ਬਦਲੇ ਜ਼ਹਿਰ ਦੇ ਰਹੀਆਂ ਹਨ। ਜਿਉਂ-ਜਿਉਂ ਤਿਉਹਾਰਾਂ ਦਾ ਸਮਾਂ ਕਰੀਬ ਆ ਰਿਹਾ ਹੁੰਦਾ ਹੈ, ਉਵੇਂ-ਉਵੇਂ ਬਾਜ਼ਾਰਾਂ ਵਿਚ ਵਧ ਰਹੀ ਮਠਿਆਈਆਂ ਦੀ ਮੰਗ ਨੂੰ ਪੂਰਾ ਕਰਨ ਲਈ ਮਿਲਾਵਟਖੋਰੀ ਦਾ ਗੋਰਖਧੰਦਾ ਸੁਰੂ ਕੀਤਾ ਜਾਂਦਾ ਹੈ।
ਬਾਹਰ ਬਾਜ਼ਾਰਾਂ ਵਿਚ ਬਣਨ ਵਾਲੀਆਂ ਮਠਿਆਈਾਂ ਨੂੰ ਖਰੀਦਣ ਤੋਂ ਪਰਹੇਜ਼ ਕਰਦੇ ਹੋਏ ਸਾਨੂੰ ਘਰ ਵਿਚ ਹੀ ਮਠਿਆਈ ਬਣਾਉਣੀ ਚਾਹੀਦੀ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਜਿਥੇ ਮਿਲਾਵਟਖੋਰੀ ਨੂੰ ਰੋਕਣ ਲਈ ਸਖ਼ਤੀ ਕਰਕੇ ਫੜੇ ਮੁਲਜ਼ਮਾਂ ਪ੍ਰਤੀ ਸਖ਼ਤ ਤੋਂ ਸਖ਼ਤ ਸਜ਼ਾਵਾਂ ਮੁਕਰਰ ਕਰਨੀ ਚਾਹੀਦੀ ਹੈ, ਉਥੇ ਲੋਕਾਂ ਨੂੰ ਵੀ ਸਮੂਹਿਕ ਏਕਤਾ ਰਾਹੀਂ ਆਪਣੇ ਆਲੇ-ਦੁਆਲੇ ਚਲ ਰਹੀਆਂ ਮਿਲਾਵਟਖੋਰੀ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)


ਅੰਨਦਾਤਾ ਬਣਿਆ ਅੱਗਦਾਤਾ
ਅਜੋਕੇ ਸਮੇਂ ਦੌਰਾਨ ਪਰਾਲੀ ਸਾੜਨ ਦੇ ਮਾਮਲੇ ਵਧਦੇ ਜਾ ਰਹੇ ਹਨ, ਜਿਸ ਦਾ ਮਾੜੂ ਪ੍ਰਭਾਵ ਵਾਤਾਵਰਨ ਅਤੇ ਸਿਹਤ 'ਤੇ ਪੈ ਰਿਹਾ ਹੈ। ਹੁਮ ਤਕ ਪੰਜਾਬ ਵਿਚ ਪਰਾਲੀ ਸਾੜਨ ਦੇ 35000 ਤੋਂ ਵਧੇਰੇ ਅੰਕੜੇ ਸਾਹਮਣੇ ਆ ਗਏ ਹਨ ਅਤੇ ਦਿਨ ਪ੍ਰਤੀ ਦਿਨ ਇਹ ਮਾਮਲੇ ਤੇਜ਼ੀ ਨਾਲ ਵਧਦੇ ਹੀ ਜਾ ਰਹੇ ਹਨ।
ਪਰਾਲੀ ਸਾੜਨ ਦੇ ਨੁਕਸਾਨ ਤੋਂ ਵਾਕਫ਼ ਹੋਣ ਦੇ ਬਾਵਜੂਦ ਵੀ ਅੰਨਦਾਤਾ ਆਬੋ-ਹਵਾ ਪ੍ਰਦੂਸ਼ਿਤ ਕਰਨ ਤੋਂ ਬਾਜ਼ ਨਹੀਂ ਆਉਂਦਾ। ਸਰਕਾਰ ਹਰ ਵਰ੍ਹੇ ਪਰਾਲੀ ਨਾ ਸਾੜਨ ਦੀਆਂ ਹਦਾਇਤਾਂ ਜਾਰੀ ਕਰਦੀ ਹੈ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਲੱਖਾਂ ਹੀ ਤਰਲੇ-ਮਿੰਨਤਾਂ ਕੀਤੇ ਜਾਂਦੇ ਹਨ ਪਰ ਫਿਰ ਵੀ ਜਿੰਮੀਦਾਰਾਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ ਅਤੇ ਧਰਤੀ ਮਾਂ ਨੂੰ ਅੱਗ ਲਗਾ ਕੇ ਆਪਣੀ ਅੜੀ ਪੁਗਾ ਕੇ ਹੀ ਰਹਿੰਦੇ ਹਨ। ਪਰਾਲੀ ਨੂੰ ਅੱਗ ਲਗਾ ਕੇ ਅੰਨਦਾਤਾ ਆਪਣੀ ਅੜੀ ਤਾਂ ਪੁਗਾ ਲੈਂਦਾ ਹੈ ਪਰ ਇਸ ਦਾ ਅੰਜਾਮ ਬਾਕੀ ਸਮਾਜ ਨੂੰ ਭੁਗਤਣਾ ਪੈਂਦਾ ਹੈ। ਆਬੋ-ਹਵਾ ਦੀ ਗੁਣਵੱਤਾ ਘਟਾਉਣ ਵਾਲਾ ਧੂੰਆਂ ਅਨੇਕਾਂ ਹੀ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਅੰਨਦਾਤਾ ਪਰਾਲੀ ਨੂੰ ਸਾੜਨ ਦੇ ਨੁਕਸਾਨ ਤੋਂ ਚੰਗੀ ਤਰ੍ਹਾਂ ਜਾਣੂ ਹੈ ਪਰ ਫਿਰ ਵੀ ਜਾਗਰੂਕ ਹੋਣ ਦੇ ਬਾਵਜੂਦ ਜਾਣ-ਬੁੱਝ ਕੇ ਅਣਜਾਣ ਬਣ ਕੇ ਅੱਗਦਾਤਾ ਬਣਦਾ ਹੈ।
ਗੁਰਬਾਣੀ ਵਿਚ ਧਰਤੀ ਨੂੰ ਮਾਂ ਅਤੇ ਪਵਣ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਪਰ ਅਜੋਕਾ ਕਿਸਾਨ ਕੁਦਰਤ ਨਾਲ ਛੇੜਛਾੜ ਕਰ ਕੇ ਪਾਪਾਂ ਦਾ ਭਾਗੀ ਬਣ ਕੇ ਸਰਾਪ ਕਮਾ ਰਿਹਾ ਹੈ।
ਸਮਾਜ ਅਤੇ ਪ੍ਰਸ਼ਾਸਨ ਦੀਆਂ ਨਜ਼ਰਾਂ ਤੋਂ ਬਚਣ ਲਈ ਬਹੁਤੇ ਕਿਸਾਨ ਪਰਾਲੀ ਨੂੰ ਅੱਗ ਰਾਤ ਵੇਲੇ ਲਗਾਉਂਦੇ ਹਨ, ਅਜਿਹਾ ਕਰ ਕੇ ਕਿਸਾਨ ਸਮਾਜ ਦੀਆਂ ਨਜ਼ਰਾਂ ਤੋਂ ਤਾਂ ਚੋਰੀ ਕਮਾ ਲੈਂਦੇ ਹਨ ਪਰ ਪਰਮਾਤਮਾ ਅਤੇ ਕੁਦਰਤ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਦੇ, ਕਿਉਂਕਿ ਪਰਮਾਤਮਾ ਅਤੇ ਕੁਦਰਤ ਨੂੰ ਤਾਂ ਕਰਮਾਂ ਦਾ ਲੇਖਾ ਦੇਣਾ ਹੀ ਪਵੇਗਾ। ਸੋ, ਲੋੜ ਹੈ ਅੰਨਦਾਤਾ ਨੂੰ ਗੁਰਬਾਣੀ ਤੋਂ ਸੇਧ ਲੈ ਕੇ ਕੁਦਰਤ ਦੀ ਮਹੱਤਤਾ ਤੋਂ ਜਾਣੂ ਹੋਣ ਦੀ। ਪਰਾਲੀ ਸਾੜਨ ਦੇ ਵੱਧ ਰਹੇ ਮਾਮਲਿਆਂ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਆਖ਼ਰ ਅਜੋਕਾ ਕਿਸਾਨ ਅੰਨਦਾਤਾ ਹੈ ਜਾਂ ਫਿਰ ਅੱਗਦਾਤਾ?


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

28-11-2023

 ਆਨਲਾਈਨ ਧੋਖਾਧੜੀ
ਪਿਛਲੇ ਦਿਨੀਂ ਮੁੰਬਈ ਦੇ ਠਾਣੇ ਵਿਚ ਇਕ ਵਿਅਕਤੀ ਦੁਆਰਾ ਆਨਲਾਈਨ ਮੋਬਾਈਲ ਫੋਨ ਆਰਡਰ ਕੀਤਾ ਗਿਆ, ਜਿਸ ਦੀ ਕੀਮਤ 46 ਹਜ਼ਾਰ ਸੀ। ਜਦੋਂ ਪਾਰਸਲ ਉਸ ਦੇ ਘਰ ਪਹੁੰਚਿਆ ਤਾਂ ਉਸ ਦੀ ਹੈਰਾਨਗੀ ਦੀ ਹੱਦ ਨਹੀਂ ਰਹੀ। ਉਸ ਨੇ ਪਾਰਸਲ ਖੋਲ੍ਹ ਕੇ ਦੇਖਿਆ, ਉਸ ਪਾਰਸਲ ਵਿਚੋਂ ਤਿੰਨ ਸਾਬਣ ਦੀਆਂ ਟਿੱਕੀਆਂ ਮੌਜੂਦ ਸਨ। ਉਸ ਵਿਅਕਤੀ ਦੁਆਰਾ ਥਾਣੇ ਵਿਖੇ ਆਪਣੀ ਰਿਪੋਰਟ ਦਰਜ ਕਰਵਾ ਦਿੱਤੀ ਹੈ। ਇਸ ਵਿਚ ਚਿੰਤਾ ਦਾ ਵਿਸ਼ਾ ਤਾਂ ਇਹ ਹੈ ਕਿ ਅੱਜਕਲ੍ਹ ਆਨਲਾਈਨ ਸਾਮਾਨ ਖਰੀਦਣ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ। ਵਸਤੂ ਦੀ ਨਿਰਧਾਰਿਤ ਕੀਮਤ ਦੀ ਪੇਮੈਂਟ ਵੀ ਆਨਲਾਈਨ ਕੀਤੀ ਜਾਂਦੀ ਹੈ। ਵਿਅਕਤੀ ਨੂੰ ਸੰਬੰਧਿਤ ਸਾਈਟ 'ਤੇ ਦਿਖਾਈ ਕੁਝ ਹੋਰ ਜਾਂਦਾ ਹੈ ਅਤੇ ਵਿਅਕਤੀ ਨੂੰ ਭੇਜਿਆ ਕੁਝ ਹੋਰ ਜਾਂਦਾ ਹੈ। ਇਹ ਵੀ ਠੱਗੀ ਅਤੇ ਧੋਖਾ ਕਰਨ ਦੀ ਇਕ ਨਵੀਂ ਕਿਸਮ ਪੈਦਾ ਹੋ ਗਈ ਹੈ, ਜਿਸ ਨੂੰ ਆਨਲਾਈਨ ਧੋਖਾਧੜੀ ਜਾਂ ਆਨਲਾਈਨ ਠੱਗੀ ਕਹਿ ਸਕਦੇ ਹਾਂ। ਬਹੁਤ ਵਾਰੀ ਅਜਿਹਾ ਹੁੰਦਾ ਹੈ ਜਦੋਂ ਸਾਮਾਨ ਜਾਂ ਵਸਤੂ ਆਰਡਰ ਕਰਨ ਤੋਂ ਬਾਅਦ ਪ੍ਰਾਪਤ ਕੀਤਾ ਜਾਂਦਾ ਹੈ ਤਾਂ ਉਹ ਟੁੱਟਿਆ ਹੋਇਆ ਹੁੰਦਾ ਹੈ ਜਾਂ ਉਸ ਵਿਚ ਆਰਡਰ ਕੀਤੇ ਸਾਮਾਨ ਨਾਲੋਂ ਕੁਝ ਸਮਾਨ ਘੱਟ ਹੁੰਦਾ ਹੈ। ਅਜੋਕਾ ਸਮਾਂ ਵਿਗਿਆਨ ਅਤੇ ਤਕਨਾਲੋਜੀ ਦਾ ਸਮਾਂ ਹੈ। ਹਰ ਇਕ ਵਿਅਕਤੀ ਸਮੇਂ ਦਾ ਹਾਣੀ ਬਣਨਾ ਲੋਚਦਾ ਹੈ। ਪ੍ਰੰਤੂ ਉਸ ਨੂੰ ਧੋਖੇ ਤੋਂ ਬਚਣ ਲਈ ਕਿਸੇ ਮਨਜ਼ੂਰਸੁਦਾ ਕੰਪਨੀ ਤੋਂ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਉਹ ਡਿਸਕਾਊਂਟ ਦੇ ਚੱਕਰ ਵਿਚ ਆ ਕੇ ਆਪਣੀ ਹੱਕ-ਹਲਾਲ ਦੀ ਕਮਾਈ ਵੀ ਗਵਾ ਬੈਠਦਾ ਹੈ। ਆਨਲਾਈਨ ਖ਼ਰੀਦਦਾਰੀ ਕਰਨ ਵੇਲੇ ਸੰਬੰਧਿਤ ਸਾਈਟ ਬਾਰੇ ਪੂਰੀ ਛਾਣਬੀਣ ਕਰ ਲੈਣੀ ਚਾਹੀਦੀ ਹੈ। ਜਾਗੋ ਗ੍ਰਾਹਕ ਜਾਗੋ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ (ਬਠਿੰਡਾ)


ਸ਼ਲਾਘਾਯੋਗ ਲੇਖ
5 ਨਵੰਬਰ ਦੇ 'ਅਜੀਤ' ਵਿਚ ਪ੍ਰੋਫ਼ੈਸਰ ਬ੍ਰਹਮਜਗਦੀਸ਼ ਸਿੰਘ ਜੀ ਦਾ ਲੇਖ 'ਜੜ੍ਹਾਂ ਨਾਲ਼ ਜੁੜਨ ਦਾ ਸੰਕਲਪ' ਬਹੁਤ ਹੀ ਸ਼ਲਾਘਾਯੋਗ ਹੈ। ਲੇਖ ਦਾ ਆਰੰਭ ਉਨ੍ਹਾਂ ਆਪਣੀ ਜ਼ਮੀਨ ਅਤੇ ਜੜ੍ਹਾਂ ਨਾਲ਼ੋਂ ਟੁੱਟੇ ਪ੍ਰਵਾਸੀਆਂ ਦੇ ਸੰਤਾਪ ਨਾਲ ਸ਼ੁਰੂ ਕੀਤਾ ਪਰ ਅਖ਼ੀਰ ਵੱਲ ਜਾਂਦਿਆਂ ਪ੍ਰਮਾਣ ਦੇ ਕੇ ਤਰਕ- ਦਲੀਲ ਨਾਲ ਹਕੀਕਤ ਅਤੇ ਸੱਚਾਈ ਨੂੰ ਸਫ਼ਲਤਾਪੂਰਵਕ ਪਾਠਕਾਂ ਸਾਹਮਣੇ ਪੇਸ਼ ਕੀਤਾ। ਇਹ ਵਰਤਮਾਨ ਪ੍ਰਵਿਰਤੀ ਨਾਲੋਂ ਹਟ ਕੇ ਲਿਖਿਆ ਗਿਆ ਲੇਖ ਹੈ। ਤੇਜ਼ੀ ਨਾਲ ਵਿਕਸਿਤ ਅਤੇ ਰੂਪਾਂਤਰਿਤ ਹੋ ਰਹੇ ਸਮਾਜਾਂ ਵਿਚ ਜੜ੍ਹਾਂ ਨਾਲ ਜੁੜੇ ਰਹਿਣਾ ਜੜ੍ਹਤਾ ਹੈ, ਖੜੋਤ ਹੈ। ਉਨ੍ਹਾਂ ਸੰਤੁਲਨ ਕਾਇਮ ਰੱਖਿਆ ਤੇ ਆਪਣੀ ਗੱਲ ਵੀ ਕਹਿ ਦਿੱਤੀ। ਇਹ ਲੇਖ ਲਿਖਣ ਵਾਲੇ ਅਤੇ ਛਾਪਣ ਵਾਲੇ ਦੋਨੋਂ ਹੀ ਵਧਾਈ ਦੇ ਪਾਤਰ ਹਨ।


-ਬਲਦੇਵ ਬਾਵਾ
(ਕੈਲੇਫੋਰਨੀਆ)


ਵਾਹਨ ਚੋਰਾਂ ਤੋਂ ਲੋਕ ਪ੍ਰੇਸ਼ਾਨ
ਅੱਜ-ਕੱਲ੍ਹ ਸਾਡੇ ਸਾਰਿਆਂ ਲਈ ਮੋਟਰਸਾਈਕਲ, ਸਕੂਟਰ ਅਤੇ ਕਾਰ ਚੋਰ ਸਭ ਤੋਂ ਵੱਡੀ ਪ੍ਰੇਸ਼ਾਨੀ ਬਣੇ ਹੋਏ ਹਨ। ਇਹ ਕਿਸੇ ਇਕ ਸ਼ਹਿਰ ਦੀ ਸਮੱਸਿਆ ਨਹੀਂ ਹੈ। ਸਾਰਾ ਪੰਜਾਬ ਹੀ ਇਸ ਸਮੱਸਿਆ ਤੋਂ ਪੀੜਤ ਹੈ। ਹਰ ਰੋਜ਼ ਹੀ ਬਹੁਤ ਜ਼ਿਆਦਾ ਵਾਹਨ ਚੋਰੀ ਹੋ ਰਹੇ ਹਨ। ਬਹੁਤ ਘੱਟ ਵਾਹਨ ਨੇ ਜੋ ਚੋਰਾਂ ਤੋਂ ਪੁਲਿਸ ਬਰਾਮਦ ਕਰਵਾਉਂਦੀ ਹੈ। ਬਹੁਤ ਜ਼ਿਆਦਾ ਵਾਹਨ ਦਾ ਤਾਂ ਕੋਈ ਪਤਾ ਹੀ ਨਹੀਂ ਚੱਲਦਾ ਕਿ ਕਿੱਧਰ ਗਾਇਬ ਹੋ ਗਏ। ਇਹ ਸ਼ਾਤਿਰ ਚੋਰ ਜ਼ਿਆਦਾਤਰ ਜਨਤਕ ਥਾਵਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਜਿਨ੍ਹਾਂ ਵਿਚ ਖ਼ਾਸ ਕਰਕੇ ਧਾਰਮਿਕ ਅਸਥਾਨ, ਬੱਸ ਸਟੈਂਡ, ਸਰਕਾਰੀ ਜਾਂ ਪ੍ਰਾਈਵੇਟ ਦਫ਼ਤਰ, ਸਕੂਲ ਕਾਲਜ ਆਦਿ ਨੂੰ ਜਿਥੇ ਲੋਕਾਂ ਦਾ ਜ਼ਿਆਦਾ ਜਾਣਾ-ਆਉਣਾ ਹੁੰਦਾ ਹੈ। ਹਰ ਰੋਜ਼ ਇੰਨੀਆਂ ਚੋਰੀਆਂ ਹੋਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਬਿਲਕੁਲ ਫੇਲ੍ਹ ਹੈ। ਇਸ ਸਮੱਸਿਆ ਨੂੰ ਹੱਲ ਕਰਨ ਵਿਚ ਪੁਲਿਸ ਨੂੰ ਕੋਈ ਜ਼ਿਆਦਾ ਕਾਮਯਾਬੀ ਨਹੀਂ ਮਿਲ ਰਹੀ। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਕਈ ਵਾਰ ਤਾਂ ਥਾਣੇ ਦੇ ਗੇਟ ਅੱਗਿਓਂ ਪੁਲਿਸ ਮੁਲਾਜ਼ਮਾਂ ਦੇ ਵਾਹਨ ਵੀ ਚੋਰੀ ਕਰਕੇ ਲੈ ਜਾਂਦੇ ਹਨ। ਸੋ, ਪੁਲਿਸ ਅਤੇ ਪ੍ਰਸ਼ਾਸਨ ਨੂੰ ਮਿਲ ਕੇ ਇਸ ਬਹੁਤ ਵੱਡੀ ਸਮੱਸਿਆ ਦਾ ਕੋਈ ਪੱਕਾ ਹੱਲ ਕਰਨਾ ਚਾਹੀਦਾ ਹੈ। ਸਾਡਾ ਸਭ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਜਾਗਰੂਕ ਹੋਈਏ। ਵਾਹਨਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਖੜ੍ਹਾ ਕਰੀਏ ਤੇ ਉਸ ਨੂੰ ਤਾਲਾ ਲਗਾ ਕੇ ਜਾਈਏ। ਸਾਵਧਾਨੀ ਰੱਖ ਕੇ ਹੀ ਅਸੀਂ ਇਸ ਸਮੱਸਿਆਂ ਤੋਂ ਕਾਫੀ ਹੱਦ ਤਕ ਬੱਚ ਸਕਦੇ ਹਾਂ।


-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।


ਕਿਸਾਨਾਂ ਨੂੰ ਲੁੱਟ ਹੋਣ ਤੋਂ ਬਚਾਓ
ਕਣਕ ਦੀ ਬਿਜਾਈ ਲਗਭਗ ਖ਼ਤਮ ਹੋਣ ਕਰਕੇ ਕਿਸਾਨਾਂ ਵਲੋਂ ਖਾਦ ਦੀ ਖ਼ਰੀਦ ਕਰਨ ਲਈ ਜਦੋਂ ਦੁਕਾਨਦਾਰਾਂ ਕੋਲੋਂ ਯੂਰੀਆ ਜਾਂ ਕੋਈ ਹੋਰ ਖਾਦ ਦੀ ਮੰਗ ਕੀਤੀ ਜਾਂਦੀ ਹੈ ਤਾਂ ਦੁਕਾਨਦਾਰਾਂ ਵਲੋਂ ਖਾਦ ਦੇ ਨਾਲ ਹੋਰ ਕਈ ਕਿਸਮ ਦੀਆਂ ਦਵਾਈਆਂ ਜਾਂ ਖਾਦਾਂ ਨਾਲ ਲੈ ਕੇ ਜਾਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀਆਂ ਵਲੋਂ ਸਾਨੂੰ ਖਾਦ ਦੇ ਨਾਲ ਇਹ ਦਵਾਈਆਂ, ਖਾਦਾਂ ਦਿੱਤੀਆਂ ਗਈਆਂ ਹਨ ਤਾਂ ਤੁਹਾਨੂੰ ਵੀ ਇਹ ਦਵਾਈਆਂ ਲੈ ਕੇ ਹੀ ਜਾਣੀਆਂ ਪੈਣਗੀਆਂ। ਜੇਕਰ ਸੱਚਮੁੱਚ ਅਜਿਹਾ ਕੁਝ ਹੋ ਰਿਹਾ ਹੈ ਤਾਂ ਸਰਕਾਰ ਨੂੰ ਅਜਿਹੀਆਂ ਕੰਪਨੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਦੁਕਾਨਦਾਰਾਂ ਅਤੇ ਗਾਹਕਾਂ ਦੇ ਆਪਸੀ ਸੰਬੰਧ ਖ਼ਰਾਬ ਨਾ ਹੋਣ। ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰ ਤੱਕ ਇਹ ਗੱਲ ਪਹੁੰਚਾਉਣ ਕਿ ਸਾਨੂੰ ਖਾਦ ਦੇ ਨਾਲ ਜ਼ਬਰਦਸਤੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਇਨ੍ਹਾਂ ਕੰਪਨੀਆਂ ਖ਼ਿਲਾਫ਼ ਬਣਦੀ ਕਾਰਵਾਈ ਜ਼ਰੂਰ ਕਰੇ। ਜੇਕਰ ਦੁਕਾਨਦਾਰਾਂ ਵਲੋਂ ਕਿਸਾਨਾਂ ਨੂੰ ਝੂਠ ਬੋਲ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਤਾਂ ਸਰਕਾਰ ਨੂੰ ਤੁਰੰਤ ਅਜਿਹੇ ਦੁਕਾਨਦਾਰਾਂ ਦੇ ਲਾਇਸੈਂਸ ਰੱਦ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਸਰਕਾਰ ਨੂੰ ਕੋਈ ਹੈਲਪਲਾਈਨ ਨੰਬਰ ਜਾਰੀ ਕਰਨਾ ਚਾਹੀਦਾ ਹੈ। ਕਿਸਾਨ ਯੂਨੀਅਨਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਹਲਕੇ ਦੇ ਕਿਸਾਨਾਂ ਦੀ ਹੋ ਰਹੀ ਨਾਜਾਇਜ਼ ਲੁੱਟ ਨੂੰ ਰੋਕਣ ਲਈ ਬਣਦੀ ਕਾਰਵਾਈ ਕਰਨ, ਕਿਉਂਕਿ ਕਿਸਾਨਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਉਨ੍ਹਾਂ ਦਵਾਈਆਂ, ਖਾਦਾਂ ਦੀ ਖ਼ਰੀਦ ਕਰਨੀ ਪੈ ਰਹੀ ਹੈ, ਜਿਨ੍ਹਾਂ ਦੀ ਉਨ੍ਹਾਂ ਨੂੰ ਕੋਈ ਲੋੜ ਨਹੀਂ ਹੈ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

27-11-2023

 ਸੰਜਮਤਾ ਅਤੇ ਸਬਰ
ਖਾਣ-ਪੀਣ, ਰਹਿਣ-ਸਹਿਣ, ਪਹਿਰਾਵਾ, ਬੋਲ-ਚਾਲ ਆਦਿ ਵਿਚ ਜੋ ਕਦੇ ਸਾਦਗੀ ਦਾ ਵਾਸਾ ਸੀ ਪਤਾ ਨਹੀਂ ਕਿੱਧਰ ਗੁੰਮ ਹੋ ਗਿਆ। ਸੁਭਾਵਾਂ ਵਿਚ ਤਲਖ਼ੀ, ਤੇਜ਼ੀ, ਕੁੜੱਤਣ ਆਦਿ ਨੇ ਆਪਣਾ ਕਬਜ਼ਾ ਕਰ ਲਿਆ ਹੈ। ਪਹਿਲਾਂ ਪਰਿਵਾਰਾਂ ਵਿਚ ਜੋ ਕਿਸੇ ਨੂੰ ਕੋਈ ਦੁੱਖ ਤਕਲੀਫ਼ ਆਉਂਦੀ ਸੀ ਤਾਂ ਪਰਿਵਾਰ ਦੇ ਦੂਸਰੇ ਜੀਅ ਉਸ ਦਾ ਕੋਈ ਨਾ ਕੋਈ ਹੱਲ ਕੱਢ ਹੀ ਲੈਂਦੇ ਸੀ। ਹੁਣ ਇਕਹਿਰੇ ਪਰਿਵਾਰ ਹੋ ਗਏ ਹਨ ਨਾ ਕਿਸੇ ਨਾਲ ਕੋਈ ਛੇਤੀ ਕਰਕੇ ਆਪਣਾ ਦੁੱਖ ਸਾਂਝਾ ਕਰਦਾ ਹੈ ਤੇ ਨਾ ਹੀ ਦਰਪੇਸ਼ ਮੁਸ਼ਕਿਲ ਦਾ ਕੋਈ ਸਹੀ ਸਮਾਧਾਨ ਮਿਲਦਾ ਹੈ. ਇਕ ਨਾਅਰਾ ਦਿੱਤਾ ਜਾਂਦਾ ਹੈ 'ਛੋਟਾ ਪਰਿਵਾਰ ਸੁਖੀ ਪਰਿਵਾਰ।' ਆਬਾਦੀ ਦੇ ਏਵਜ਼ ਵਿਚ ਇਹ ਠੀਕ ਹੈ ਪਰ ਅੱਜ ਸਾਨੂੰ 'ਛੋਟਾ ਪਰਿਵਾਰ ਦੁਖੀ ਪਰਿਵਾਰ' ਲੱਗਣ ਲੱਗ ਪਿਆ ਹੈ ਕਿਉਂਕਿ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਛੋਟੇ ਪਰਿਵਾਰ ਲਈ ਟੇਢੀ ਖੀਰ ਵਾਲਾ ਕੰਮ ਹੋ ਗਿਆ, ਜੇਕਰ ਮਾਪੇ ਨੌਕਰੀਪੇਸ਼ਾ ਹਨ ਤਾਂ ਇਹ ਹੋਰ ਵੀ ਔਖਾ ਹੋ ਜਾਂਦਾ ਹੈ। ਅੱਜ ਅਸੀਂ ਜ਼ਿੰਦਗੀ ਬਸਰ ਨਹੀਂ ਕਰ ਰਹੇ ਬਲਕਿ ਦੁੱਖ ਤਕਲੀਫ਼ਾਂ ਤੇ ਚਿੰਤਾਵਾਂ ਨਾਲ ਇਸ ਨੂੰ ਢੋਅ ਰਹੇ ਹਾਂ ਜੇਕਰ ਅਸੀਂ ਅੱਗੇ ਵਧਣਾ ਹੈ ਅਤੇ ਤਰੱਕੀ ਕਰਨੀ ਹੈ ਤਾਂ ਸੰਜਮਤਾ ਅਤੇ ਸਬਰ ਦਾ ਪੱਲਾ ਫੜਨਾ ਪਵੇਗਾ।


-ਲਾਭ ਸਿੰਘ ਸ਼ੇਰਗਿਲ,
ਬਡਰੁੱਖਾਂ (ਸੰਗਰੂਰ)


ਮਿਲਾਵਟੀ ਦੁੱਧ
ਇਸ ਵਿਚ ਕੋਈ ਸ਼ੱਕ ਨਹੀਂ ਕਿ ਦਿਨ-ਬ-ਦਿਨ ਪਸ਼ੂ ਪਾਲਣ ਘਟਣ ਦੇ ਬਾਵਜੂਦ ਵੀ ਦੁੱਧ ਦਾ ਉਤਪਾਦਨ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ। ਇਸ ਲਈ ਅਸੀਂ ਸਾਰੇ ਇਸ ਭੇਦ ਤੋਂ ਭਲੀ-ਭਾਂਤ ਜਾਣੂ ਹਾਂ ਕਿ ਜਨਸੰਖਿਆ ਦਿਨੋ-ਦਿਨ ਵਧ ਰਹੀ ਹੈ 'ਤੇ ਪਸ਼ੂ ਪਾਲਣ ਘਟ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਦੁੱਧ ਦੀ ਕਮੀ ਮਹਿਸੂਸ ਨਹੀਂ ਹੋ ਰਹੀ। ਦੁੱਧ ਦੀ ਲੋੜ ਨੂੰ ਪੂਰਾ ਕਰਨ ਲਈ ਅੱਜ ਲੋਕਾਂ ਨੂੰ ਚਿੱਟਾ ਜ਼ਹਿਰ ਪਰੋਸਿਆ ਜਾ ਰਿਹਾ ਹੈ, ਜੋ ਮਨੁੱਖੀ ਜੀਵਨ ਲਈ ਘਾਤਕ ਹੈ। ਅੱਜ ਲੋੜ ਹੈ ਮਿਲਾਵਟੀ ਦੁੱਧ ਨੂੰ ਖ਼ਤਮ ਕਰਨ ਦੀ ਤਾਂ ਜੋ ਮਨੁੱਖ ਤੰਦਰੁਸਤ ਰਹਿ ਸਕੇ। ਪਸ਼ੂ ਪਾਲਣ ਹੀ ਇਕ ਮਾਤਰਾ ਅਜਿਹਾ ਰਸਤਾ ਹੈ ਜਿਸ ਸਦਕਾ ਲੋਕਾਂ ਲਈ ਸ਼ੁੱਧ ਦੁੱਧ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਅੱਜ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਵੀ ਸਮਝਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਵਲੋਂ ਕੀਤੀ ਜਾ ਰਹੀ ਮਿਹਨਤ ਦਾ ਮੁੱਲ ਨਾ ਪੈਣ ਕਾਰਨ ਉਹ ਨਿਰਾਸ਼ਾ ਦੇ ਆਲਮ 'ਚੋਂ ਗੁਜ਼ਰ ਰਹੇ ਹਨ। ਦੂਜੇ ਪਾਸੇ ਚਿੱਟੇ ਜ਼ਹਿਰ ਰੂਪੀ ਮਿਲਾਵਟੀ ਦੁੱਧ ਦਾ ਕਹਿਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਜਿਸ ਨੂੰ ਰੋਕਣ ਦੀ ਬਹੁਤ ਵੱਡੀ ਜ਼ਰੂਰਤ ਹੈ।


-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ, ਮਾਲੇਰਕੋਟਲਾ।


ਡੇਂਗੂ ਫੈਲਣ ਦਾ ਖ਼ਦਸ਼ਾ
ਮੰਡੀ ਅਹਿਮਦਗੜ੍ਹ ਦੀ ਜਗੋੜਾ ਰੋਡ 'ਤੇ ਰੇਲਵੇ ਫਾਟਕ ਦੇ ਨਜ਼ਦੀਕ ਸੰਘਣੀ ਆਬਾਦੀ ਵਿਚ ਕੂੜੇ ਕਰਕਟ ਦੇ ਢੇਰ ਚਾਰੇ ਪਾਸੇ ਬਦਬੂ ਫੈਲਾ ਰਹੇ ਹਨ। ਲੋਕਾਂ ਦੀ ਭਰਪੂਰ ਆਵਾਜਾਈ ਹੋਣ ਦੇ ਬਾਵਜੂਦ ਵੀ ਨਗਰ ਕੌਂਸਲ ਦੇ ਪ੍ਰਬੰਧਕ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਸਦਕਾ ਸ਼ਰੇਆਮ ਕੂੜੇ ਕਰਕਟ ਵਾਲੀਆਂ ਟਰਾਲੀਆਂ ਇਥੇ ਢੇਰੀ ਕੀਤੀਆਂ ਜਾ ਰਹੀਆਂ ਹਨ। ਲੋਕਾਂ ਵਲੋਂ ਵਾਰ-ਵਾਰ ਵਿਰੋਧ ਕਰਨ ਦੇ ਬਾਅਦ ਵੀ ਨਗਰ ਕੌਂਸਲ ਵਲੋਂ ਕੋਈ ਹੋਰ ਉਪਰਾਲਾ ਨਹੀਂ ਕੀਤਾ ਗਿਆ, ਸਗੋਂ ਟਾਲ-ਮਟੋਲ ਕੀਤੀ ਜਾ ਰਹੀ ਹੈ। ਕੂੜੇ ਕਰਕਟ ਦਾ ਢੇਰ ਵੱਡਾ ਹੋਣ ਕਾਰਨ ਕੂੜਾ ਕਈ-ਕਈ ਦਿਨ ਸੜਕ 'ਤੇ ਹੀ ਪਿਆ ਰਹਿੰਦਾ ਹੈ। ਇਥੇ ਵਿਸ਼ੇਸ਼ ਜ਼ਿਕਰਯੋਗ ਹੈ ਕਿ ਸੜਕ 'ਤੇ ਵੱਡੇ-ਵੱਡੇ ਕੂੜੇ ਦੇ ਢੇਰ ਹੋਣ ਕਾਰਨ ਆਵਾਜਾਈ ਅਤੇ ਟ੍ਰੈਫਿਕ ਅਕਸਰ ਜਾਮ ਰਹਿੰਦਾ ਹੈ। ਸੰਬੰਧਿਤ ਅਧਿਕਾਰੀ ਕਹਿ ਰਹੇ ਹਨ ਕਿ ਸਫ਼ਾਈ ਕਰਮਚਾਰੀ ਅਤੇ ਸਟਾਫ਼ ਦੀ ਕਮੀ ਹੋਣ ਕਾਰਨ ਇਕ ਅੱਧਾ ਦਿਨ ਕੂੜੇ ਦਾ ਢੇਰ ਸੜਕ 'ਤੇ ਪਿਆ ਰਹਿ ਜਾਂਦਾ ਹੈ। ਸੰਬੰਧਿਤ ਅਧਿਕਾਰੀਆਂ ਤੋਂ ਗੰਦਗੀ ਅਤੇ ਡੇਂਗੂ ਤੋਂ ਰਾਹਤ ਦਿਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਡੇਂਗੂ ਵਰਗੀਆਂ ਭਿਆਨਕ ਬੀਮਾਰੀਆਂ ਫੈਲਣ ਦੇ ਖਦਸ਼ੇ ਤੋਂ ਰਾਹਤ ਮਿਲ ਸਕੇ।


-ਪਵਨ ਗੁਪਤਾ
ਸਮਾਜ ਸੇਵੀ, ਮੰਡੀ ਅਹਿਮਦਗੜ੍ਹ।


ਪੰਥਕ ਏਕਤਾ ਸਮੇਂ ਦੀ ਵੱਡੀ ਲੋੜ
ਪਿਛਲੇ ਕੁਝ ਅਰਸੇ ਤੋਂ ਸਿੱਖ ਸ਼ਕਤੀ ਵੱਖ-ਵੱਖ ਦਲ ਵਿਚ ਵੰਡੀ ਹੋਈ ਹੈ ਅਤੇ ਇਕ ਦਲ ਦੂਸਰੇ ਦਲ ਨੂੰ ਨੀਵਾਂ ਦਿਖਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ, ਜਿਸ ਨੂੰ ਕਦੇ ਵੀ ਉੱਚਿਤ ਨਹੀਂ ਆਖਿਆ ਜਾ ਸਕਦਾ। ਸਾਡਾ ਸਤਿਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ) ਇਕ ਹੈ ਅਤੇ ਅਸੀਂ ਇਕ ਅਕਾਲ-ਪੁਰਖ ਦੇ ਪੁਜਾਰੀ ਹਾਂ ਤਾਂ ਫਿਰ ਸਾਡੇ ਦਲ ਵੱਖੋ-ਵੱਖਰੇ ਕਿਉਂ ਅਰਥਾਤ ਸਾਡੇ ਵਿਚ ਕੌਮੀ ਪੱਧਰ 'ਤੇ ਵੰਡੀਆਂ ਵਾਲੀ ਗੱਲ ਸ਼ੋਭਾ ਨਹੀਂ ਦਿੰਦੀ। ਬੀਤੇ ਸਮੇਂ ਜੇਕਰ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨਾਂ ਦੇ ਮਾਮਲੇ ਵਿਚ ਝੁਕਾਇਆ ਸੀ ਜੋ ਕਿ ਉਨ੍ਹਾਂ ਦੀ (ਕਿਸਾਨ ਜਥੇਬੰਦੀਆਂ) ਏਕਤਾ ਦਾ ਹੀ ਨਤੀਜਾ ਸੀ। ਉਨ੍ਹਾਂ ਦੀ ਤਰਜ 'ਤੇ ਅਕਾਲੀ ਦਲਾਂ ਨੂੰ ਵੀ ਆਪਸੀ ਮਤਭੇਦ ਭੁਲਾ ਕੇ, ਤਿਆਗ ਅਤੇ ਕੁਰਬਾਨੀ ਕਰਦੇ ਹੋਏ, ਆਪਸੀ ਏਕਤਾ ਵਾਲੇ ਪਾਸੇ ਤੁਰਨਾ ਚਾਹੀਦਾ ਹੈ ਅਤੇ ਪੰਜਾਬ ਤੇ ਪੰਥ ਦੇ ਵਡੇਰੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਥਕ ਏਕਤਾ ਵਲ ਕਦਮ ਵਧਾਉਣੇ ਚਾਹੀਦੇ ਹਨ। ਅਜਿਹਾ ਕਰਨਾ ਸਮੇਂ ਦੀ ਮੰਗ ਵੀ ਨਹੀਂ ਬਲਕਿ ਵੱਡੀ ਲੋੜ ਵੀ ਹੈ।


-ਜਗਤਾਰ ਸਿੰਘ ਝੋਜੜ,
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

24-11-2023

 ਪਾਣੀ ਦਾ ਡਿਗਦਾ ਪੱਧਰ

ਸੰਯੁਕਤ ਰਾਸ਼ਟਰ ਨੇ ਇਕ ਵਾਰ ਫਿਰ ਚਿਤਾਵਨੀ ਦਿੱਤੀ ਹੈ ਕਿ ਉੱਤਰੀ ਭਾਰਤ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਹੇਠਾਂ ਜਾ ਰਿਹਾ ਹੈ, ਜੇਕਰ ਇਹ ਇਸੇ ਤਰ੍ਹਾਂ ਲਗਾਤਾਰ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਪੀਣ ਲਈ ਪਾਣੀ ਦੀ ਪ੍ਰਾਪਤੀ ਵੀ ਮੁਸ਼ਕਿਲ ਹੋ ਜਾਵੇਗੀ। ਧਰਤੀ ਹੇਠਲੇ ਪਾਣੀ ਦੇ ਦਿਨੋ-ਦਿਨ ਹੇਠਾਂ ਜਾਣ ਪਿੱਛੇ ਮੁੱਖ ਕਾਰਨ ਪਾਣੀ ਦੀ ਲਾਪਰਵਾਹੀ ਨਾਲ ਵਰਤੋਂ ਹੈ। ਜ਼ਿਆਦਾ ਪਾਣੀ ਲੈਣ ਵਾਲੀਆਂ ਫ਼ਸਲਾਂ ਦਾ ਉਤਪਾਦਨ ਕਰਨਾ ਵੀ ਇਕ ਮੁੱਖ ਕਾਰਨ ਹੈ। ਇਸ ਲਈ ਕੇਵਲ ਕਿਸਾਨਾਂ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ, ਸਗੋਂ ਸਰਕਾਰ ਨੂੰ ਵੀ ਆਪਣੀਆਂ ਨੀਤੀਆਂ ਦੀ ਪੜਚੋਲ ਕਰਨੀ ਚਾਹੀਦੀ ਹੈ। ਦਿਨੋ-ਦਿਨ ਤਕਨਾਲੋਜੀ ਦੇ ਨਾਂਅ 'ਤੇ ਕੀਤੇ ਅਖੌਤੀ ਵਿਕਾਸ ਲਈ ਦਰੱਖਤਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਕਟਾਈ ਨੇ ਵੀ ਮੀਂਹ ਵਿਚ ਕਮੀ ਲਿਆਂਦੀ ਹੈ, ਜਿਸ ਕਰਕੇ ਸੰਸਾਰ ਦੇ ਕਈ ਖੇਤਰਾਂ ਵਿਚ ਸੋਕਾ ਪੈ ਰਿਹਾ ਹੈ। ਜੀਵ ਦੀ ਉਤਪਤੀ ਪਾਣੀ ਵਿਚੋਂ ਹੀ ਹੋਈ ਹੈ। ਪਹਿਲਾਂ ਪਾਣੀ ਵਿਚ ਇਕ ਸੈੱਲੀ ਜੀਵਾਂ ਨੇ ਜਨਮ ਲਿਆ ਉਸ ਤੋਂ ਬਾਅਦ ਬਹੁ ਸੈੱਲੀ ਜੀਵ ਹੋਂਦ ਵਿਚ ਆਏ। ਪਾਣੀ ਬਿਨਾਂ ਜੀਵਨ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ। ਪਾਣੀ ਦੀ ਮਹੱਤਤਾ ਨੂੰ ਦੇਖਦੇ ਹੋਏ ਪਾਣੀ ਦੇ ਦਿਨੋ-ਦਿਨ ਹੇਠਾਂ ਜਾ ਰਹੇ ਪੱਧਰ ਨੂੰ ਰੋਕਣ ਲਈ ਅੱਜ ਤੋਂ ਹੀ ਠੋਸ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਪਾਣੀ ਨੂੰ ਬਚਾ ਕੇ ਜੀਵਨ ਨੂੰ ਸੁਰੱਖਿਅਤ ਕੀਤਾ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਟਕਰਾਅਬਾਜ਼ੀ ਠੀਕ ਨਹੀਂ

ਅੱਜ ਕੱਲ੍ਹ ਜੋ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਅਤੇ ਕਾਫ਼ੀ ਸਾਰੇ ਨਿਊਜ਼ ਚੈਨਲਾਂ 'ਤੇ ਦੇਖ ਰਹੇ ਹਾਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਅਤੇ ਮਾਨਯੋਗ ਰਾਜਪਾਲ ਦੇ ਸੰਬੰਧ ਜ਼ਿਆਦਾ ਵਧੀਆ ਨਜ਼ਰ ਨਹੀਂ ਆ ਰਹੇ। ਪਿਛਲੇ ਕਾਫ਼ੀ ਮੁੱਦਿਆਂ 'ਤੇ ਇਨ੍ਹਾਂ ਦੀ ਆਪਸੀ ਟਕਰਾਅਬਾਜ਼ੀ ਦੇਖਣ ਨੂੰ ਮਿਲੀ ਹੈ। ਮੁੱਖ ਮੰਤਰੀ ਅਤੇ ਰਾਜਪਾਲ ਇਹ ਦੋਵੇਂ ਅਹੁਦੇ ਬਹੁਤ ਹੀ ਸਤਿਕਾਰਯੋਗ ਹਨ। ਇਨ੍ਹਾਂ ਦੋਵਾਂ ਨੂੰ ਹੀ ਇਨ੍ਹਾਂ ਅਹੁਦਿਆਂ ਦੀ ਮਾਣ-ਮਰਿਆਦਾ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਇਨ੍ਹਾਂ ਨੂੰ ਆਪਣੀ ਸਿਆਸੀ ਪਾਰਟੀ ਲਈ ਵਕਾਲਤ ਨਹੀਂ ਕਰਨੀ ਚਾਹੀਦੀ। ਇਨ੍ਹਾਂ ਦੋਵਾਂ ਨੂੰ ਸਿਰਫ਼ ਪੰਜਾਬ ਦੀ ਤਰੱਕੀ ਦੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਜ਼ਿਆਦਾ ਬੁਰੇ ਦੌਰ 'ਚੋਂ ਲੰਘ ਰਿਹਾ ਹੈ। ਜੇਕਰ ਇਨ੍ਹਾਂ ਨੂੰ ਕੋਈ ਆਪਸ ਵਿਚ ਗ਼ਲਤਫਹਿਮੀ ਪੈਦਾ ਹੁੰਦੀ ਹੈ ਤਾਂ ਉਸ ਦਾ ਹੱਲ ਇਨ੍ਹਾਂ ਨੂੰ ਰਲ-ਮਿਲ ਕੇ ਗੱਲਬਾਤ ਰਾਹੀਂ ਕਰਨਾ ਚਾਹੀਦਾ ਹੈ। ਸੋ, ਸਾਡੀ ਸਰਕਾਰ ਅਤੇ ਰਾਜਪਾਲ ਨੂੰ ਬੇਨਤੀ ਹੈ ਕਿ ਆਪਣੀ ਟਕਰਾਅ ਵਾਲੀ ਨੀਤੀ ਛੱਡ ਕੇ ਪੰਜਾਬ ਦੀ ਤਰੱਕੀ ਵੱਲ ਧਿਆਨ ਦਿਉ। ਜਿਸ ਨਾਲ ਪੰਜਾਬ ਦੀ ਹੋਰ ਜ਼ਿਆਦਾ ਤਰੱਕੀ ਹੋ ਸਕੇ। ਮੌਜੂਦਾ ਸਰਕਾਰ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਹਨ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਵਧੀਆ ਲੇਖ

ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਸ. ਹਰਜਿੰਦਰ ਸਿੰਘ ਲਾਲ ਦਾ 'ਸਰਗੋਸ਼ੀਆਂ' ਕਾਲਮ ਤਹਿਤ ਛਪਿਆ ਲੇਖ 'ਪੰਜਾਬ ਦੇ ਹਿਤ ਦੀ ਰਾਖੀ ਲਈ ਸਮੂਹ ਪਾਰਟੀਆਂ ਇਕਮੁੱਠ ਹੋਣ' ਵਿਸ਼ੇ ਅਧੀਨ ਪੜ੍ਹਨ ਨੂੰ ਮਿਲਿਆ। ਬਿਨਾਂ ਸ਼ੱਕ ਇਹ ਇਕ ਵਧੀਆ ਅਤੇ ਸਮੇਂ ਸਿਰ ਚੰਗੀ ਨਸੀਹਤ ਦੇਣ ਵਾਲੀ ਤੇ ਕਾਬਲ-ਏ-ਗ਼ੌਰ ਲਿਖਤ ਸੀ। ਵਿਦਵਾਨ ਲੇਖਕ ਦਾ ਇਹ ਕਹਿਣਾ ਕਿ 'ਹੁਣ ਜਦੋਂ ਸੁਪਰੀਮ ਕੋਰਟ ਨੇ ਸਾਡੇ ਤੇ ਐਸ.ਵਾਈ.ਐਲ. ਦੀ ਉਸਾਰੀ ਕਰਵਾਉਣ ਦੀਆਂ ਤਿਆਰੀਆਂ ਦਾ ਫ਼ੁਰਮਾਨ ਫਿਰ ਲੱਦ ਦਿੱਤਾ ਹੈ ਤਾਂ ਅਸੀਂ ਆਪਸੀ ਦੂਸ਼ਣਬਾਜ਼ੀ ਦੀ ਖੇਡ 'ਤੇ ਉਤਰ ਆਏ ਹਾਂ। ਬਿਲਕੁਲ ਠੀਕ ਅਤੇ ਦਰੁਸਤ ਹੈ। ਸੋ, ਪੰਜਾਬ ਸਰਕਾਰ ਅਤੇ ਪੰਜਾਬ ਦੀਆਂ ਸਮੁੱਚੀਆਂ ਰਾਜਸੀ ਧਿਰਾਂ/ਪਾਰਟੀਆਂ ਨੂੰ ਆਪਣੇ ਮਤਭੇਦਾਂ ਅਤੇ ਜਾਤੀ ਤੇ ਜਮਾਤੀ ਹਿਤਾਂ ਤੋਂ ਉੱਪਰ ਉੱਠ ਕੇ ਇਸ ਸੰਬੰਧੀ ਯੋਗ ਅਤੇ ਢੁਕਵੇਂ ਕਦਮ ਉਠਾਉਣ ਦੀ ਲੋੜ ਹੈ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ ਬਲਕਿ ਵੱਡੀ ਲੋੜ ਵੀ ਹੈ। ਇਸ ਲੇਖ ਤੋਂ ਇਲਾਵਾ ਪ੍ਰੋ. ਪਰਮਜੀਤ ਸਿੰਘ ਰੰਧਾਵਾ ਦਾ ਏਸ਼ਿਆਈ ਖੇਡਾਂ ਹਾਕੀ-2023 ਸੰਬੰਧੀ, ਹਰਮਨਪ੍ਰੀਤ ਦਾ ਸਧਾਰਨ ਪਰਿਵਾਰ ਤੋਂ ਕਪਤਾਨੀ ਤੱਕ ਦਾ ਸਫ਼ਰ ਵਾਲਾ ਲੇਖ ਵੀ ਕਾਬਲੇ ਗ਼ੌਰ ਅਤੇ ਤਾਰੀਫ਼ ਯੋਗ ਸੀ ਜੋ ਅਜੀਤ ਦੇ ਖੇਡ ਜਗਤ ਅੰਕ ਵਿਚ ਛਪਿਆ ਸੀ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

23-11-2023

 ਦਾਗੀ ਉਮੀਦਵਾਰ 'ਤੇ ਲੱਗੇ ਪਾਬੰਦੀ

ਸੁਪਰੀਮ ਕੋਰਟ ਨੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਖਿਲਾਫ਼ ਜੋ ਅਪਰਾਧਿਕ ਮਾਮਲੇ ਚਲ ਰਹੇ ਹਨ, ਦਾ ਨਿਪਟਾਰਾ ਜਲਦੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਵੀ ਹੁਕਮ ਦਿੱਤਾ ਹੈ ਕਿ ਰਾਜਨੀਤੀ ਅਪਰਾਧੀਕਰਨ ਨੂੰ ਰੋਕਣ ਲਈ ਉਸ ਦੀ ਨਿਗਰਾਨੀ ਲਈ ਵਿਸ਼ੇਸ਼ ਬੈਂਚ ਬਣਾਇਆ ਜਾਵੇ। ਕਿਉਂਕਿ ਅਜਿਹੇ ਲੋਕਾਂ ਦੇ ਖਿਲਾਫ਼ ਕਾਫੀ ਮੁਕੱਦਮੇ ਲੰਬਿਤ ਪਏ ਹਨ। ਜਿਸ ਨਾਲ ਦਾਗੀ ਛਵੀ ਵਾਲੇ ਨੇਤਾ ਰਾਜਨੀਤੀ ਵਿਚ ਆ ਰਹੇ ਹਨ। ਜੇ ਇਸ ਤਰ੍ਹਾਂ ਰਿਹਾ ਦਾਗੀ ਉਮੀਦਵਾਰਾਂ ਦੀ ਗਿਣਤੀ ਵਧ ਜਾਵੇਗੀ। ਸਿਆਸਤ ਦਾ ਅਪਰਾਧੀਕਰਨ ਚਿੰਤਾ ਦਾ ਵਿਸ਼ਾ ਹੈ। ਪਿੱਛੇ ਜਿਹੇ ਬਿਹਾਰ ਦੇ ਸਾਬਕਾ ਮੰਤਰੀ ਨੂੰ ਸੁਪਰੀਮ ਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਉਣ ਬਾਰੇ ਅਪਰਾਧੀਆਂ ਦੇ ਦਾਖਲੇ ਬਾਰੇ ਅਖਬਾਰਾਂ ਵਿਚ ਚਿੰਤਾ ਜਤਾਈ ਗਈ ਸੀ। ਉੱਤਰ ਪ੍ਰਦੇਸ਼ ਵਿਚ ਵੀ ਜੁਰਮ ਦੀ ਦੁਨੀਆ ਦੇ ਪਿਤਾਮਾ ਪੰਜ ਵਾਰ ਦੇ ਵਿਧਾਇਕ ਤੇ ਇਕ ਵਾਰ ਲੋਕ ਸਭਾ ਮੈਂਬਰ ਰਹੇ ਅਤੀਕ ਅਹਿਮਦ ਅਤੇ ਉਸ ਦੇ ਲੜਕੇ ਅਸਦ ਤੇ ਉਸ ਦੇ ਸਾਥੀ ਦੇ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਸੁਰਖੀਆਂ ਬਣੀਆਂ ਸਨ। ਇਸ ਤਰ੍ਹਾਂ ਦੇ ਅਪਰਾਧੀਆਂ ਦਾ ਰਾਜਨੀਤੀ ਵਿਚ ਆਉਣਾ ਚਿੰਤਾਜਨਕ ਹੈ। ਦਾਗੀ ਅਪਰਾਧੀਆਂ ਦੇ ਚੋਣ ਲੜਨ 'ਤੇ ਪਾਬੰਦੀ ਸੰਬੰਧੀ ਸੰਦਨ ਵਿਚ ਕਾਨੂੰਨ ਪਾਸ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ।

ਤਕਨਾਲੋਜੀ ਅਤੇ ਖ਼ਤਰੇ

ਵਿਗਿਆਨ ਦੁਆਰਾ ਕੀਤੀ ਅਥਾਹ ਤਰੱਕੀ ਨੇ ਮਨੁੱਖੀ ਜ਼ਿੰਦਗੀ ਨੂੰ ਜਿੰਨਾ ਸੁਖਾਲਾ ਅਤੇ ਆਰਾਮਦਾਇਕ ਬਣਾ ਦਿੱਤਾ ਹੈ, ਉਸ ਤੋਂ ਕਿਤੇ ਵੱਧ ਮਨੁੱਖੀ ਜੀਵਨ ਅੱਗੇ ਚੁਣੌਤੀਆਂ ਪੇਸ਼ ਕੀਤੀਆਂ ਹਨ, ਤਕਨਾਲੋਜੀ ਨੇ ਮਨੁੱਖ ਵਰਗੇ ਹੀ ਹੋਰ ਮਨੁੱਖ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਜਿਨ੍ਹਾਂ ਨੂੰ ਰੋਬੋਟ ਦਾ ਨਾਂਅ ਦਿੱਤਾ ਗਿਆ ਹੈ, ਜੋ ਮਨੁੱਖ ਦੁਆਰਾ ਦਿੱਤੀਆਂ ਹਦਾਇਤਾਂ ਅਨੁਸਾਰ ਕੰਮ ਕਰਦਾ ਹੈ। ਪਿਛਲੇ ਦਿਨੀਂ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਮਨੁੱਖ ਨੂੰ ਤਕਨਾਲੋਜੀ ਦੇ ਖਤਰਿਆਂ ਪ੍ਰਤੀ ਸੁਚੇਤ ਕਰ ਦਿੱਤਾ ਹੈ। ਪਹਿਲੀ ਘਟਨਾ ਬਾਲੀਵੁੱਡ ਅਦਾਕਾਰਾ ਰਸ਼ਮਿਕਾ ਮੰਦਾਨਾ ਨਾਲ ਵਾਪਰੀ, ਜਿਸ ਵਿਚ ਡੀਪਫੇਕ ਦੀ ਮਦਦ ਨਾਲ ਉਸ ਦੀ ਨਕਲੀ ਤਰੀਕੇ ਨਾਲ ਬਣਾਈ ਅਸ਼ਲੀਲ ਵੀਡੀਓ ਸਾਹਮਣੇ ਆਈ। ਇਸ ਵੀਡੀਓ ਕਰਕੇ ਅਦਾਕਾਰਾ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਦੂਜੀ ਘਟਨਾ ਦੱਖਣੀ ਕੋਰੀਆ ਦੀ ਹੈ, ਜਿਥੇ ਇਕ ਪਲਾਂਟ ਵਿਚ ਲੱਗੇ ਰੋਬੋਟ ਵਲੋਂ ਮਜ਼ਦੂਰ ਦਾ ਕਤਲ ਕਰਨ ਦੀ ਘਟਨਾ ਸਾਹਮਣੇ ਆਈ। ਮਜ਼ਦੂਰ ਰੋਬੋਰਟ ਨੂੰ ਸਾਫ਼ ਕਰ ਰਿਹਾ ਸੀ। ਅਚਾਨਕ ਰੋਬੋਟ ਦੇ ਹੱਥਾਂ ਵਿਚ ਆਉਣ ਕਰਕੇ ਦੱਬਿਆ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਤਕਨਾਲੋਜੀ ਇਕ ਸਿੱਕੇ ਦੇ ਦੋ ਪਹਿਲੂਆਂ ਵਾਂਗ ਹੈ, ਜਿਸ ਦੇ ਫਾਇਦੇ ਅਤੇ ਨੁਕਸਾਨ ਦੋਵੇਂ ਹਨ। ਇਸ ਲਈ ਤਕਨਾਲੋਜੀ ਦੀ ਵਰਤੋਂ ਸਮੇਂ ਸਾਵਧਾਨੀ ਰੱਖਣਾ ਬਹੁਤ ਜ਼ਰੂਰੀ ਹੈ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ: ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

ਔਰਤਾਂ ਨੂੰ ਜਾਗਰੂਕ ਕਰਨ ਦੀ ਲੋੜ

ਭਾਵੇਂ ਅੱਜ ਦਾ ਯੁਗ ਆਧੁਨਿਕ ਯੁਗ ਕਿਹਾ ਜਾਂਦਾ ਹੈ, ਭਾਵੇਂ ਔਰਤ ਨੇ ਆਪਣੀ ਹੋਂਦ ਬਦਲ ਲਈ ਹੈ। ਭਾਵੇਂ ਉਹ ਮਰਦਾਂ ਦੇ ਬਰਾਬਰ ਕੰਮ ਕਰਦੀ ਹੈ। ਭਾਵੇਂ ਅੱਜ ਔਰਤ ਘਰ ਤੋਂ ਬਾਹਰ ਕੰਮ 'ਤੇ ਜਾਂਦੀ ਹੈ ਅਤੇ ਸਾਰੀਆਂ ਜ਼ਿੰਮੇਵਾਰੀਆਂ ਦੇ ਬਰਾਬਰ ਨਿਭਾਉਂਦੀ ਹੈ। ਇਕ ਔਰਤ ਹੀ ਹੈ ਜੋ ਘਰ ਅਤੇ ਬਾਹਰ ਦੋਵੇਂ ਥਾਵਾਂ 'ਤੇ ਆਪਣੀ ਜ਼ਿੰਮੇਵਾਰੀਆਂ ਨਿਭਾਉਂਦੀ ਹੈ। ਪਰ ਅੱਜ ਵੀ ਔਰਤ ਨੂੰ ਕੁਝ ਥਾਵਾਂ 'ਤੇ ਬਣਦਾ ਸਤਿਕਾਰ ਨਹੀਂ ਦਿੱਤਾ ਜਾਂਦਾ। ਜੇਕਰ ਔਰਤ ਤਰੱਕੀ ਕਰੇ ਤਾਂ ਵੀ ਉਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰਤ ਨੂੰ ਵੀ ਹੱਕ ਹੈ ਆਪਣੀ ਗੱਲ ਕਹਿਣ ਦਾ, ਆਪਣੇ ਹੱਕ ਲਈ ਲੜਨ ਦਾ ਅਤੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਊਣ ਦਾ। ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।

-ਕੰਚਨ ਕੁਮਾਰੀ ਲਾਂਬਾ
ਸਹਾਬਦੀ ਨੰਗਲ, ਹੁਸ਼ਿਆਰਪੁਰ।

ਆਈ.ਏ.ਐਸ. ਅਧਿਕਾਰੀਆਂ ਦਾ ਪਿੰਡ

ਉੱਤਰ ਪ੍ਰਦੇਸ਼ ਦੇ ਪਿੰਡ 'ਮਾਧਵਪੱਟੀ' ਵਿਚ ਕੇਵਲ 75 ਘਰ ਹਨ ਤੇ 47 ਆਈ.ਏ.ਐਸ. ਅਤੇ ਆਈ.ਪੀ.ਐਸ. ਅਫ਼ਸਰ ਹਨ। ਇਹ ਇਤਿਹਾਸਕ ਪਿੰਡ ਯੂ.ਪੀ. ਦੇ ਜੋਨਪੁਰ ਜ਼ਿਲ੍ਹੇ ਵਿਚ ਪੈਂਦਾ ਹੈ। ਇਸ ਪਿੰਡ ਦਾ ਪਹਿਲਾ ਅਫ਼ਸਰ ਮੁਸਤਫ਼ਾ ਹੁਸੈਨ ਸੀ, ਜਿਸ ਨੇ 1914 ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕੀਤੀ ਸੀ। ਉਸ ਤੋਂ ਬਾਅਦ 1952 ਵਿਚ ਇੰਦੂ ਪ੍ਰਕਾਸ਼ ਆਈ.ਏ.ਐਸ. ਬਣੇ। ਜੋ ਕਿ ਬਾਅਦ ਵਿਚ ਇੰਗਲੈਂਡ ਵਿਚ ਭਾਰਤ ਦੇ ਰਾਜਦੂਤ ਵੀ ਰਹੇ। ਇਸ ਤੋਂ ਬਾਅਦ ਲਗਾਤਾਰ ਉੱਚ ਪਦਾਂ 'ਤੇ ਸਵਾਰ ਹੋਣਾ ਇਸ ਪਿੰਡ ਦਾ ਸੁਭਾਅ ਹੀ ਰਿਹਾ। ਇਸ ਪਿੰਡ ਦੀ ਇਹ ਖ਼ਾਸੀਅਤ ਹੈ ਕਿ ਉੱਚ ਅਹੁਦਿਆਂ 'ਤੇ ਰਹਿ ਕੇ ਵੀ ਇਹ ਲੋਕ ਆਪਣਾ ਪਿੰਡ ਨਹੀਂ ਛੱਡਦੇ। ਅੱਜ ਪੰਜਾਬੀ ਨੌਜਵਾਨ ਵਿਦੇਸ਼ਾਂ ਵੱਲ ਵਹੀਰਾਂ ਘੱਤੀ ਫਿਰਦੇ ਹਨ। ਉਹ ਪੈਸਾ ਤੇ ਜਵਾਨੀ ਬਰਬਾਦ ਕਰ ਰਹੇ ਹਨ। ਜੇ ਇਹ ਸਿਲਸਿਲਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀਆਂ ਸਰਕਾਰੀ ਨੌਕਰੀਆਂ 'ਤੇ ਇਕ ਵੀ ਪੰਜਾਬੀ ਦਿਖਾਈ ਨਹੀਂ ਦੇਵੇਗਾ। ਆਪਣੇ ਰੰਗਲੇ ਪੰਜਾਬ ਨੂੰ ਬਚਾਉਣਾ ਹੈ ਤਾਂ ਆਉ, ਪੰਜਾਬ ਵਿਚ ਮਾਧਵਪੱਟੀ ਵਰਗਾ ਇਕ ਪਿੰਡ ਬਣਾਈਏ।

-ਕੇ.ਐਸ. ਅਮਰ
ਪਿੰਡ ਤੇ ਡਾਕ. ਕੋਟਲੀ ਖ਼ਾਸ, ਤਹਿ. ਮੁਕੇਰੀਆ, ਹੁਸ਼ਿਆਰਪੁਰ।

22-11-2023

 ਨਸ਼ਿਆਂ ਦਾ ਕਹਿਰ
ਹਰ ਰੋਜ਼ ਪੰਜਾਬ 'ਚ 3 ਜਾਂ 4 ਮੌਤਾਂ ਨਸ਼ਿਆਂ ਕਾਰਨ ਹੋ ਰਹੀਆਂ ਹਨ। ਹਜ਼ਾਰਾਂ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿਚ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਹੁਣ ਲੜਕੀਆਂ ਵੀ ਨਸ਼ਿਆਂ ਦੀ ਲਪੇਟ 'ਚ ਆ ਚੁੱਕੀਆਂ ਹਨ। ਹਾਲ ਹੀ ਵਿਚ ਬਟਾਲਾ ਸ਼ਹਿਰ ਦੀ ਖ਼ਬਰ ਪੜ੍ਹਨ ਨੂੰ ਮਿਲੀ, ਜਿਸ 'ਚ ਇਕ ਕੁੜੀ, ਜਿਸ ਨੂੰ ਕੋਈ ਸੁੱਧ-ਬੁੱਧ ਨਹੀਂ ਹੈ, ਪੈਰਾਂ ਤੋਂ ਉਸ ਦੇ ਖ਼ੂਨ ਚੱਲ ਰਿਹਾ ਹੈ, ਨਸ਼ੇ ਦੀ ਗ੍ਰਿਫਤ 'ਚ ਸੀ। ਸਥਾਨਕ ਲੋਕਾਂ ਨੇ ਉਸ ਦੀ ਮਾੜੀ ਹਾਲਤ ਦੇਖ ਕੇ ਥਾਣੇ 'ਚ ਇਤਲਾਹ ਦਿੱਤੀ, ਜਿਸ ਨੂੰ ਪੁਲਿਸ ਨੇ ਸਿਵਲ ਹਸਪਤਾਲ ਭੇਜਿਆ। ਕੁਝ ਕੁ ਮਹੀਨੇ ਪਹਿਲਾਂ ਵੀ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ 'ਚ ਇਕ ਕੁੜੀ ਚਿੱਟੇ ਦੀ ਵਰਤੋਂ ਕਰਦੀ ਸੀ, ਜੋ ਗਲੀਆਂ 'ਚ ਆਮ ਦੇਖੀ ਗਈ। ਕੁੜੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਨਸ਼ੇੜੀ ਬਣਾਇਆ ਹੈ। ਬਿਮਾਰ ਹੋਣ ਕਾਰਨ ਉਸ ਦੇ ਪਤੀ ਨੇ ਉਸ ਨੂੰ ਦੇਸੀ ਦਵਾਈ 'ਚ ਸਮੈਕ ਮਿਲਾ ਕੇ ਖੁਆਈ। ਗੁਆਂਢੀ ਦੇਸ਼ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ਿਆਂ ਦੀ ਸਪਲਾਈ ਲਗਾਤਾਰ ਜਾਰੀ ਹੈ। ਹਰ ਰੋਜ਼ ਬੀ.ਐੱਸ.ਐੱਫ਼. ਵਲੋਂ ਲਗਾਤਾਰ ਕਰੋੜਾਂ ਦੀ ਹੈਰੋਇਨ ਫੜੀ ਜਾਂਦੀ ਹੈ। ਸੂਬੇ ਦੇ ਆਲਾ ਅਧਿਕਾਰੀਆਂ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਨਸ਼ੀਲੀਆਂ ਦਵਾਈਆਂ ਵੀ ਹਰ ਰੋਜ਼ ਫ਼ੜਨ ਦੀਆਂ ਖ਼ਬਰਾਂ ਵੀ ਆਮ ਸੁਣਦੇ ਹਾਂ। ਹੁਣ ਨਸ਼ਿਆਂ ਦੇ ਡਰ ਤੋਂ ਮਾਂ-ਬਾਪ ਆਪਣੀ ਜਵਾਨੀ ਨੂੰ ਵਿਦੇਸ਼ਾਂ 'ਚ ਭੇਜ ਰਹੇ ਹਨ। ਜ਼ਮੀਨ ਗਹਿਣੇ ਰੱਖ ਕੇ, ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਬਹੁਤ ਚਿੰਤਤ ਹਨ। ਇਹ ਵੀ ਪਰਵਾਸ ਦਾ ਇਕ ਬਹੁਤ ਵੱਡਾ ਕਾਰਨ ਹੈ। ਹਾਲ ਹੀ 'ਚ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ 'ਤੇ ਲਾਉਣ ਲਈ ਪੁਲਿਸ ਦੇ ਵੱਡੇ ਅਧਿਕਾਰੀ ਨੂੰ ਨੌਕਰੀ ਤੋਂ ਬਰਖ਼ਾਸਤ ਵੀ ਕੀਤਾ ਹੈ। ਸੂਬਾ ਸਰਕਾਰ ਵਲੋਂ ਹੁਣ ਤੱਕ ਕਰੋੜਾਂ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।


-ਸੰਜੀਵ ਸਿੰਘ ਸੈਣੀ ਮੁਹਾਲੀ।


ਨਹੀਂ ਹੁਕਮਾਂ ਦੀ ਪ੍ਰਵਾਹ
ਹਵਾ ਪ੍ਰਦੂਸ਼ਣ ਕਾਰਨ ਗੈਸ ਚੈਂਬਰ ਬਣੀ ਦਿੱਲੀ ਦੀ ਹਾਲਤ ਨੂੰ ਲੈ ਕੇ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਪਰਾਲੀ ਸਾੜਨ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਲਈ ਕਿਹਾ ਸੀ ਅਤੇ ਇਹ ਵੀ ਕਿਹਾ ਸੀ ਕਿ ਪਰਾਲੀ ਸਾੜਨਾ ਲੋਕਾਂ ਦੀ ਸਿਹਤ ਲਈ ਹੱਤਿਆ ਵਾਂਗ ਹੈ ਅਤੇ ਇਸ ਦੀ ਜ਼ਿੰਮੇਵਾਰੀ ਸਥਾਨਕ ਐਸ.ਐਚ. ਓ. ਦੀ ਹੋਵੇਗੀ। ਭਾਵੇਂ ਪ੍ਰਸ਼ਾਸਨ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਕਮਰ-ਕੱਸੇ ਕਰ ਲਏ ਸਨ, ਪ੍ਰੰਤੂ ਕੁਦਰਤ ਨੇ ਕਿਸਾਨਾਂ ਤੇ ਸਰਕਾਰ ਦੀ ਮਦਦ ਕਰਦੇ ਹੋਏ ਭਾਰੀ ਮੀਂਹ ਵਰਸਾ ਦਿੱਤਾ, ਜਿਸ ਨਾਲ ਆਕਾਸ਼ ਬਿਲਕੁਲ ਸਾਫ਼ ਹੋ ਗਿਆ ਤੇ ਪ੍ਰਦੂਸ਼ਣ 'ਚ ਵੀ ਭਾਰੀ ਗਿਰਾਵਟ ਆਈ। ਪਰ ਪਰਾਲੀ ਸਾੜਨ 'ਤੇ ਲੱਗੀ ਪਾਬੰਦੀ 'ਤੇ ਸੁਪਰੀਮ ਕੋਰਟ ਦੇ ਹੁਕਮ ਜਿਉਂ ਦੇ ਤਿਉਂ ਹੀ ਲਾਗੂ ਹਨ। ਬਾਰਿਸ਼ ਤੋਂ ਤੁਰੰਤ ਬਾਅਦ ਦੀਵਾਲੀ ਦਾ ਤਿਉਹਾਰ ਆ ਜਾਣ ਕਾਰਨ ਭਾਰੀ ਆਤਿਸ਼ਬਾਜ਼ੀ ਨਾਲ ਫਿਰ ਧੂੰਆਂ ਹੀ ਧੂੰਆਂ ਹੋ ਜਾਣ ਕਾਰਨ ਜਿਥੇ ਅਗਲੇ ਦਿਨ ਸਾਹ ਲੈਣਾ ਔਖਾ ਹੋ ਗਿਆ, ਉਥੇ ਹੀ ਪ੍ਰਦੂਸ਼ਣ ਫਿਰ ਵਧ ਗਿਆ ਅਤੇ ਦੇਰ ਰਾਤ ਤੱਕ ਕੀਤੀ ਗਈ ਭਾਰੀ ਆਤਿਸ਼ਬਾਜ਼ੀ ਕਾਰਨ ਸਾਰੇ ਹੁਕਮ/ਪਾਬੰਦੀਆਂ ਵੀ ਧੂੰਏਂ ਵਿਚ ਉੱਡ ਗਈਆਂ। ਜਿਥੇ ਪ੍ਰਸ਼ਾਸਨ, ਪੁਲਿਸ ਨੂੰ ਪਰਾਲੀ ਸਾੜਨ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ, ਉਥੇ ਹੀ ਪਾਬੰਦੀਸ਼ੁਦਾ ਪਟਾਕਿਆਂ ਨੂੰ ਤਿਾਰ ਕਰਨ ਤੇ ਵਿਕਰੀ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਸੁਪਰੀਮ ਕੋਰਟ, ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ/ਹਦਾਇਤਾਂ ਦੀ ਪਾਲਣਾ ਵੀ ਸਖ਼ਤੀ ਨਾਲ ਕਰਾਉਣ ਦੀ ਲੋੜ ਹੈ, ਉਥੇ ਲੋਕਾਂ ਨੂੰ ਹੁਣ ਆਉਣ ਵਾਲੇ ਤਿਉਹਾਰਾਂ 'ਤੇ ਸਰਕਾਰ ਵਲੋਂ ਨਿਰਧਾਰਤ ਸਮਾਂ, ਸੀਮਾ ਦੀ ਪਾਲਣਾ ਕਰਦੇ ਹੋਏ ਸਿਰਫ਼ ਗਰੀਨ ਪਟਾਕੇ ਹੀ ਚਲਾਉਣੇ ਚਾਹੀਦੇ ਹਨ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਪਰਾਲੀ ਦਾ ਹੱਲ ਲੱਭਣਾ ਜ਼ਰੂਰੀ
ਪਰਾਲੀ ਨਾ ਸਾੜਨ ਸੰਬੰਧੀ ਸੁਪਰੀਮ ਕੋਰਟ ਦੇ ਨਿਰਦੇਸ਼ ਮਾਣਯੋਗ ਸੁਪਰੀਮ ਕੋਰਟ ਨੇ ਕੋਈ ਵੀ ਤਰੀਕਾ ਵਰਤ ਪਰਾਲੀ ਨਾ ਸਾੜਨ ਸੰਬੰਧੀ ਨਿਰਦੇਸ਼ ਦਿੱਤੇ ਹਨ। ਕਿਸਾਨਾਂ ਦਾ ਮੁੱਦਾ ਸਿਆਸਤ ਨਾਲ ਜੁੜਿਆ ਹੋਣ ਕਰਕੇ ਸਰਕਾਰਾਂ ਉਨ੍ਹਾਂ ਦੇ ਖਿਲਾਫ਼ ਕਾਰਵਾਈ ਤੋਂ ਬਚਦੀਆਂ ਹਨ। ਪੰਜਾਬ, ਹਰਿਆਣਾ ਵਿਚ ਪਰਾਲੀ ਸਾੜਨ ਦੀਆਂ ਲਗਾਤਾਰ ਘਟਨਾਵਾਂ ਵਿਚ ਵਾਧਾ ਹੋਇਆ ਹੈ। ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮਾਸਕ ਪਾਉਣ ਤੇ ਸੈਰ ਨਾ ਕਰਨ ਦੀ ਸਲਾਹ ਦਿੱਤੀ। ਪਰਾਲੀ ਨਾਲ ਪ੍ਰਦੂਸ਼ਣ ਪੈਦਾ ਹੋਣ ਦਾ ਦਿੱਲੀ ਤੱਕ ਅਸਰ ਹੋਇਆ ਹੈ, ਜਿਸ ਕਾਰਨ ਸਕੂਲ ਬੰਦ ਕਰਨੇ ਪਏ ਹਨ। ਪਰਾਲੀ ਸਾੜਨ ਨਾਲ ਸਾਹ, ਦਮੇ ਦੇ ਮਰੀਜ਼ ਪ੍ਰਭਾਵਿਤ ਹਨ, ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦਾ ਮਨੁੱਖ ਸ਼ਿਕਾਰ ਹੁੰਦਾ ਹੈ। ਇਹ ਮਨੁੱਖ ਜਾਣਦਾ ਵੀ ਹੈ। ਸਰਕਾਰ ਦੇ ਪਰਾਲੀ ਨੂੰ ਨਾ ਸਾੜਨ ਦੇ ਯਤਨ ਨਾਕਾਮ ਰਹੇ ਹਨ। ਪਰਾਲੀ ਸਾੜਨ ਨਾਲ ਜ਼ਮੀਨ ਤੇ ਤੱਤ ਵੀ ਖਤਮ ਹੋ ਜਾਂਦੇ ਹਨ। ਪਰਾਲੀ ਦੇ ਸਾੜਨ ਦੇ ਬੁਰੇ ਨਤੀਜੇ ਸਾਹਮਣੇ ਆ ਰਹੇ ਹਨ। ਸਰਕਾਰ ਨੂੰ ਮਾਹਿਰਾਂ, ਮੌਸਮ ਵਿਗਿਆਨੀਆਂ ਤੇ ਕਿਸਾਨਾਂ ਨੂੰ ਨਾਲ ਲੈ ਪਰਾਲੀ ਦਾ ਤੋੜ ਲੱਭਣਾ ਚਾਹੀਦਾ ਹੈ ਤਾਂ ਜੋ ਜਾਨ ਲੇਵਾ ਬਿਮਾਰੀਆਂ ਤੋਂ ਬਚਿਆ ਜਾ ਸਕੇ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ।


ਪਰਾਲੀ ਨਾ ਸਾੜੋ
ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ ਅਤੇ ਪ੍ਰਸ਼ਾਸਨਿਕ ਪਾਬੰਦੀਆਂ ਦੇ ਬਾਵਜੂਦ ਕਿਸਾਨ ਲਗਾਤਾਰ ਆਪਣੇ ਖੇਤਾਂ 'ਚ ਪਰਾਲੀ ਨੂੰ ਅੱਗ ਲਗਾ ਰਹੇ ਹਨ। ਦੋ-ਤਿੰਨ ਵੱਜਣ ਨਾਲ ਹੀ ਰੋਜ਼ਾਨਾ ਸਮੁੱਚਾ ਆਸਮਾਨ ਧੂੰਏਂ ਨਾਲ ਭਰ ਜਾਂਦਾ ਹੈ। ਅਜਿਹੀ ਸਥਿਤੀ ਸਾਲ 'ਚ ਹਰ ਵਾਰ ਦੇਖਣ ਨੂੰ ਮਿਲਦੀ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਲੰਮੇ ਸਮੇਂ ਤੋਂ ਸਰਕਾਰ ਅਤੇ ਕਿਸਾਨ ਯੂਨੀਅਨ ਵਿਚਕਾਰ ਇਸ ਗੰਭੀਰ ਮੁੱਦੇ ਦਾ ਕੋਈ ਸਾਰਥਿਕ ਹੱਲ ਨਹੀਂ ਨਿਕਲਿਆ। ਇਕ -ਦੂਜੇ 'ਤੇ ਦੋਸ਼ ਲਾਉਣ ਦਾ ਕੋਈ ਫਾਇਦਾ ਨਹੀਂ। ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਬਠਿੰਡਾ ਜ਼ਿਲ੍ਹੇ ਵਿਚ ਖੇਤਾਂ 'ਚ ਕਿਸਾਨਾਂ ਨੂੰ ਸਮਝਾਉਣ ਗਏ ਇਕ ਅਧਿਕਾਰੀ ਤੋਂ ਪਰਾਲੀ ਨੂੰ ਅੱਗ ਲਗਵਾਈ ਗਈ। ਇਹ ਕੋਈ ਸਮਝਦਾਰੀ ਵਾਲਾ ਫ਼ੈਸਲਾ ਨਹੀਂ ਕਿਹਾ ਜਾ ਸਕਦਾ। ਹਰ ਸਮੇਂ ਹਾਦਸੇ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਪਰਾਲੀ ਸਾੜਨ ਨਾਲ ਨਾ ਸਿਰਫ਼ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਭਾਰੀ ਨੁਕਸਾਨ ਹੁੰਦਾ ਹੈ। ਇਸ ਨਾਲ ਮਿੱਤਰ ਕੀੜੇ ਵੀ ਮਾਰੇ ਜਾਂਦੇ ਹਨ। ਸਰਕਾਰ ਅਤੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਕੋਈ ਵਿਚਕਾਰਲਾ ਰਸਤਾ ਕੱਢਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਪ੍ਰਦੂਸ਼ਣ ਤੇ ਬਿਮਾਰੀਆਂ ਤੋਂ ਰਾਹਤ ਮਿਲ ਸਕੇ।


-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)।

21-11-2023

ਪੰਜਾਬੀ ਮਾਂ ਬੋਲੀ ਤੇ ਬੱਚੇ

ਪਿਛਲੀ ਦਿਨੀਂ ਸੰਪਾਦਕੀ ਪੰਨੇ 'ਤੇ ਡਾ. ਹਰਸ਼ਿੰਦਰ ਕੌਰ ਦਾ ਲੇਖ 'ਪ੍ਰੋ. ਪ੍ਰੀਤਮ ਸਿੰਘ ਦਾ ਪੰਜਾਬੀ ਜ਼ਬਾਨ ਪ੍ਰਤੀ ਮੋਹ' ਅਜੋਕੀ ਪੀੜ੍ਹੀ ਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਦਾ ਸੁਨੇਹਾ ਦਿੰਦਾ ਹੈ। ਜੇਕਰ ਬੱਚਿਆਂ ਅਤੇ ਅਧਿਆਪਕਾਂ ਵਿਚ ਇਹੋ ਜਿਹੀ ਸਾਂਝ ਬਣ ਜਾਵੇ ਕਿ ਅਧਿਆਪਕ ਬੱਚਿਆਂ ਨੂੰ ਸਿਰਫ਼ ਕਿਤਾਬਾਂ ਵਿਚਲਾ ਸਿਲੇਬਸ ਦੱਸ ਕੇ ਹੀ ਮਾਂ ਬੋਲੀ ਨੂੰ ਇਕ ਵਿਸ਼ੇ ਦੇ ਤੌਰ 'ਤੇ ਨਾ ਪੜ੍ਹਾਉਣ ਸਗੋਂ ਖੇਡ ਅਤੇ ਮਨੋਰੰਜਨ ਦੇ ਜ਼ਰੀਏ ਬੱਚਿਆਂ ਦੇ ਦਿਲਾਂ ਵਿਚ ਮਾਂ ਬੋਲੀ ਪ੍ਰਤੀ ਮੋਹ ਪੈਦਾ ਕਰਨ ਤੇ ਇਹ ਮੋਹ ਸਦੀਆਂ ਤੱਕ ਪੰਜਾਬੀਆਂ ਦੇ ਮਨਾਂ ਅੰਦਰ ਵਸਿਆ ਰਹੇ। ਪ੍ਰੋਫੈਸਰ ਪ੍ਰੀਤਮ ਸਿੰਘ ਜਿਹੇ ਬੁੱਧੀਜੀਵੀਆਂ ਦਾ ਮਾਂ ਬੋਲੀ ਨੂੰ ਬਚਾਉਣ ਦਾ ਉਪਰਾਲਾ ਹਮੇਸ਼ਾ ਹਕੀਕਤ ਰਹੇ।

-ਕਮਲਜੀਤ ਕੌਰ ਗੁੰਮਟੀ
ਬਰਨਾਲਾ

ਕਬੱਡੀ ਖਿਡਾਰੀਆਂ ਦੀ ਦਰਿੰਦਗੀ

ਬੀਤੇ ਦਿਨੀਂ ਬਰਨਾਲਾ ਵਿਖੇ ਕਬੱਡੀ ਖਿਡਾਰੀਆਂ ਦੇ ਚਿਕਨ ਦੇ ਦੁਕਾਨਦਾਰ ਨਾਲ ਹੋਏ ਝਗੜੇ ਨੂੰ ਹੱਲ ਕਰਨ ਲਈ ਗਏ ਪੁਲਿਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਜੋ ਪੁਲਿਸ ਆਪਣੀ ਡਿਊਟੀ ਨਿਭਾ ਰਹੀ ਸੀ, ਦਾ ਕਬੱਡੀ ਖਿਡਾਰੀਆਂ ਜਿਨ੍ਹਾਂ ਨੇ ਦੇਸ਼ ਦਾ ਨਾਂਅ ਰੌਸ਼ਨ ਕਰਨਾ ਹੁੰਦਾ ਹੈ, ਦਾ ਕਤਲ ਕਰ ਦੇਣਾ ਘਿਨੌਣੀ ਦਰਿੰਦਗੀ ਦਾ ਸਬੂਤ ਦਿੱਤਾ ਹੈ।
ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਇਸ ਨਾਲ ਪੁਲਿਸ ਦਾ ਮਨੋਬਲ ਘਟੇਗਾ, ਅਪਰਾਧੀਆਂ ਨੂੰ ਸ਼ਹਿ ਮਿਲੇਗੀ। ਪ੍ਰਦੇਸ਼ ਵਿਚ ਅਪਰਾਧੀ ਇੰਨਾ ਬੇਖ਼ੌਫ਼ ਹਨ ਜੋ ਕਿ ਪੁਲਿਸ ਨੂੰ ਆਪਣੀਆਂ ਗੱਡੀਆਂ ਥੱਲੇ ਦਰੜ ਰਹੇ ਹਨ। ਪੁਲਿਸ ਜਿਸ ਨੇ 'ਲਾਅ ਐਂਡ ਆਰਡਰ' ਕਾਇਮ ਕਰ ਲੋਕਾਂ ਦੀ ਹਿਫ਼ਾਜ਼ਤ ਕਰਨੀ ਹੁੰਦੀ ਹੈ ਉਹ ਹੀ ਸੁਰੱਖਿਅਤ ਨਹੀਂ ਤਾਂ ਲੋਕ ਕਿਸ ਕੋਲੋਂ ਇਨਸਾਫ਼ ਦੀ ਤਵੱਜੋ ਕਰਨਗੇ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਇਸ ਲਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ।

ਪਰਾਲੀ ਦਾ ਹੱਲ ਲੱਭਿਆ ਜਾਵੇ

ਕਿਸਾਨ ਜਦੋਂ ਝੋਨੇ ਦੀ ਫਸਲ ਵੱਢ ਕੇ ਕਣਕ ਦੀ ਬਿਜਾਈ ਕਰਨ ਲਈ ਖੇਤ ਤਿਆਰ ਕਰਦਾ ਹੈ ਤਾਂ ਝੋਨੇ ਦਾ ਨਾੜ ਅਤੇ ਬਾਕੀ ਬਚੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਖੇਤ ਤਿਆਰ ਕਰਦਾ ਰਿਹਾ ਹੈ। ਨਤੀਜਨ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਧੂਏਂ ਨਾਲ ਹੋਇਆ ਪ੍ਰਦੂਸ਼ਣ ਸਭ ਹੱਦਾਂ ਬੰਨ੍ਹੇ ਪਾਰ ਕਰ ਜਾਂਦਾ ਹੈ, ਭਾਵੇਂ ਕਿ ਕੁਝ ਹੱਦ ਤਕ ਇਸ ਪ੍ਰਦੂਸ਼ਣ ਲਈ ਸਾਡੀਆਂ ਮੋਟਰ ਗੱਡੀਆਂ ਅਤੇ ਫੈਕਟਰੀਆਂ ਵੀ ਜ਼ਿੰਮੇਵਾਰ ਰਹੀਆਂ ਹਨ, ਪਰ ਭਾਂਡਾ ਆਖ਼ਰ ਕਿਸਾਨਾਂ ਦੇ ਸਿਰ ਹੀ ਫੁੱਟਦਾ ਰਿਹਾ ਹੈ।
ਇਸ ਮਸਲੇ ਵਿਚ ਪੰਜਾਬ ਅਤੇ ਹਰਿਆਣਾ ਇਕ ਦੂਜੇ ਨੂੰ ਦੋਸ਼ੀ ਠਹਿਰਾਅ ਰਹੇ ਹਨ। ਸੁਪਰੀਮ ਕੋਰਟ ਨੇ ਵੀ ਸਾਡੀਆਂ ਸਰਕਾਰਾਂ ਨੂੰ ਝਾੜ ਪਾਈ ਹੈ ਅਤੇ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ ਕਿਉਂਕਿ ਗੁਆਂਢੀ ਰਾਜ ਦਿੱਲੀ ਵਿਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ. ਕਈ ਰਾਜਸੀ ਲੋਕ ਇਸ ਨੂੰ ਪਾਕਿਸਤਾਨ ਤੋਂ ਆਇਆ ਧੂੰਆਂ ਦੱਸ ਕੇ ਆਪਮੇ ਗਲੋਂ ਪੰਜਾਲੀ ਲਾਹੁਣ ਦੀ ਗੱਲ ਵੀ ਕਰ ਰਹੇ ਹਨ। ਪਰ ਸਾਨੂੰ ਆਪਣੇ ਫਰਜ਼ ਤੋਂ ਨਹੀਂ ਭੱਜਣਾ ਚਾਹੀਦਾ। ਹੁਣ ਕਿਸਾਨਾਂ ਨੂੰ ਪਰਾਲੀ ਫੂਕਣ ਨਾਲੋਂ ਕੋਈ ਹੋਰ ਬਦਲ ਅਪਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਇਹ ਮਸਲਾ ਹਮੇਸ਼ਾ-ਹਮੇਸ਼ਾਂ ਲਈ ਖ਼ਤਮ ਹੋ ਸਕੇ।

-ਲਖਵਿੰਦਰ ਸਿੰਘ ਧਨਾਨਸੂ
ਜ਼ਿਲ੍ਹਾ ਲੁਧਿਆਣਾ।

ਬੇਰੁਜ਼ਗਾਰੀ ਦੀ ਸਮੱਸਿਆ

ਦੇਸ਼ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਬਹੁਤ ਹੀ ਗੰਭੀਰ ਬਣੀ ਹੋਈ ਹੈ। ਨੌਕਰੀ ਨਾ ਮਿਲਣ ਕਰਕੇ ਬੇਰੁਜ਼ਗਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਅਤੇ ਨੌਜਵਾਨ ਨਿਰਾਸ਼ਾ ਦੇ ਆਲਮ ਵਿਚ ਗੁਜ਼ਰ ਰਹੇ ਹਨ। ਪੜ੍ਹ ਲਿਖ ਕੇ ਨੌਜਵਾਨ ਇਕ ਆਦਰਯੋਗ ਨੌਕਰੀ ਮਿਲਣ ਦੀ ਉਮੀਦ ਕਰਦਾ ਹੈ ਪਰ ਜਦੋਂ ਉਹ ਸਰਕਾਰਾਂ ਤੋਂ ਨੌਕਰੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਡਾਂਗਾਂ ਹੀ ਮਿਲਦੀਆਂ ਹਨ ਜਾਂ ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਕੁਝ ਨੌਜਵਾਨ ਵਿਦੇਸ਼ਾਂ ਦਾ ਰੁਕ ਕਰ ਲੈਂਦੇ ਹਨ। ਸਰਕਾਰਾਂ ਚੋਣਾਂ ਵੇਲੇ ਬਹੁਤ ਵੱਡੇ-ਵੱਡੇ ਵਾਅਦੇ ਨੌਕਰੀਆਂ ਦੇਣ ਲਈ ਕਰਦੀਆਂ ਹਨ। ਇਹ ਵਾਅਦੇ ਚੋਣਾਂ ਜਿੱਤਣ ਤੋਂ ਬਾਅਦ ਇਕ ਵਾਅਦਾ ਮਾਤਰ ਹੀ ਰਹਿ ਜਾਂਦਾ ਹੈ। ਜਿਸ ਦੇਸ਼ 'ਚ ਪੜ੍ਹ ਲਿਖ ਕੇ ਨੌਜਵਾਨ ਰੁਜ਼ਗਾਰ ਲਈ ਭਟਕਦੇ ਫਿਰਨ ਉਸ ਦੇਸ਼ ਦੇ ਭਵਿੱਖ 'ਤੇ ਸ਼ੰਕੇ ਉੱਠਣੇ ਲਾਜ਼ਮੀ ਹਨ। ਸਰਕਾਰ ਤੋਂ ਇਹ ਪੁੱਛਣਾ ਬਣਦਾ ਹੈ ਕਿ ਪੜ੍ਹੇ-ਲਿਖੇ ਭਾਰਤ ਦੇ ਨੌਜਵਾਨ ਦਰਮਿਆਨ ਬੇਰੁਜ਼ਗਾਰੀ ਦੀ ਦਰ ਐਨੀ ਉੱਚੀ ਕਿਉਂ ਬਣੀ ਹੋਈ ਹੈ? ਨੌਕਰੀਆਂ ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਸਰਕਾਰਾਂ ਦਾ ਕੰਮ ਅਤੇ ਜ਼ਿੰਮੇਦਾਰੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਸਮਰੱਥ ਬਣਾਏ ਬਗੈਰ ਕੋਈ ਵੀ ਦੇਸ਼ ਅਸਲ ਤਰੱਕੀ ਨਹੀਂ ਕਰ ਸਕਦਾ।

-ਪ੍ਰਸ਼ੋਤਮ ਪੱਤੋ,
ਪਿੰਡ ਤੇ ਡਾਕ. ਪੱਤੋ ਹੀਰਾ ਸਿੰਘ, ਮੋਗਾ।

ਵਧਦੀਆਂ ਕੀਮਤਾਂ

ਸਮਾਜ ਵਿਚ ਜੀਊਂਦੇ ਰਹਿਣ ਲਈ ਮਨੁੱਖ ਨੂੰ ਨਿੱਤ ਦਿਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਪ੍ਰੰਤੂ ਨਿੱਤ ਦਿਨ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਨੇ ਗ਼ਰੀਬ ਲੋਕਾਂ ਦਾ ਜੀਊਣਾ ਦੁੱਭਰ ਕਰਕੇ ਰੱਖ ਦਿੱਤਾ ਹੈ। ਗਰੀਬ ਵਰਗ ਨੂੰ ਤਾਂ ਦੋ ਡੰਗ ਦੀ ਰੋਟੀ ਦੇ ਜੁਗਾੜ ਵਿਚ ਹੀ ਆਪਣੀ ਜ਼ਿੰਦਗੀ ਬਸਰ ਕਰਨੀ ਪੈ ਰਹੀ ਹੈ। ਨਿੱਤ ਜ਼ਰੂਰਤ ਦੀਆਂ ਚੀਜ਼ਾਂ ਦੇ ਭਾਅ ਬਹੁਤ ਹੀ ਤੇਜ਼ੀ ਨਾਲ ਅਤੇ ਬਹੁਤ ਹੀ ਜ਼ਿਆਦਾ ਵਧ ਰਹੇ ਹਨ। ਕਦੇ-ਕਦੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਚੀਜ਼ਾਂ ਦੇ ਭਾਅ ਬੇਲਗਾਮ ਹੀ ਹੋ ਗਏ ਹਨ ਅਤੇ ਸਰਕਾਰ ਨਾਂਅ ਦੀ ਕੋਈ ਚੀਜ਼ ਹੀ ਨਾ ਹੋਵੇ। ਬੇਲਗਾਮ ਹੋਈਆਂ ਕੀਮਤਾਂ ਦੀ ਪੀੜ ਘਟਾਉਣ ਲਈ ਵਪਾਰੀ ਲੋਕ ਕੋਰੋਨਾ ਦਾ ਬਹਾਨਾ ਬਣਾ ਕੇ ਗੱਲ ਟਾਲ ਦਿੰਦੇ ਹਨ। ਸਰਦੇ ਪੁੱਜਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੰਜਮ ਨਾਲ ਹੀ ਚੀਜ਼ਾਂ ਦੀ ਵਰਤੋਂ ਕਰਨ ਤਾਂ ਜੋ ਮਹਿੰਗਾਈ ਨੂੰ ਕਾਬੂ ਕਰਨ ਵਿਚ ਸਹਾਈ ਹੋ ਸਕੇ।

-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਸਾਵਧਾਨੀ ਜ਼ਰੂਰੀ

ਸਰਦ ਰੁੱਤ ਸ਼ੁਰੂ ਹੋ ਗਈ ਹੈ। ਇਸ ਲਈ ਅੱਜਕਲ੍ਹ ਸਾਡੇ ਵਿਚੋਂ ਬਹੁਤ ਸਾਰੇ ਲੋਕ ਗਰਮ ਪਾਣੀ ਨਾਲ ਨਹਾਉਣ ਲੱਗ ਪਏ ਹਨ ਅਤੇ ਪਾਣੀ ਨੂੰ ਗਰਮ ਕਰਨ ਲਈ ਜ਼ਿਆਦਾਤਰ ਗੈਸ ਗੀਜ਼ਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਹਰ ਘਰ ਵਿਚ ਆਮ ਜਿਹੀ ਗੱਲ ਹੈ ਪਰ ਗੈਸ ਗੀਜ਼ਰ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਨਹੀਂ ਤਾਂ ਸਾਡੀ ਜਾਨ ਵੀ ਜਾ ਸਕਦੀ ਹੈ। ਗੈਸ ਗੀਜ਼ਰ ਨਿੱਤ ਦਿਨ ਮੌਤ ਦਾ ਕਾਰਨ ਬਣ ਰਹੇ ਹਨ। ਕਾਰਨ ਸਪੱਸ਼ਟ ਹੈ ਕਿ ਬੰਦ ਬਾਥਰੂਮ 'ਚ ਗੈਸ ਲੀਕ ਹੋਣ ਕਾਰਨ ਆਕਸੀਜਨ ਦੀ ਕਮੀ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿਚ ਲੋਕ ਬੇਹੋਸ਼ ਹੋ ਜਾਂਦੇ ਹਨ ਤੇ ਮਰ ਵੀ ਜਾਂਦੇ ਹਨ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਗੈਸ ਗੀਜ਼ਰ ਅਤੇ ਸਿਲੰਡਰ ਦੀ ਫਿਟਿੰਗ ਬਾਥਰੂਮ ਤੋਂ ਬਾਹਰ ਕਰਵਾਉਣ ਅਤੇ ਜਦੋਂ ਤੱਕ ਪਾਣੀ ਦੀ ਬਾਲਟੀ ਪੂਰੀ ਤਰ੍ਹਾਂ ਭਰ ਨਾ ਜਾਵੇ ਉਦੋਂ ਤੱਕ ਨਹਾਉਣ ਲਈ ਬਾਥਰੂਮ ਵਿਚ ਨਾ ਜਾਣ।
ਇਸ ਤੋਂ ਇਲਾਵਾ ਇਕ ਹੋਰ ਵਿਸ਼ੇਸ਼ ਸਾਵਧਾਨੀ ਉਹ ਹੈ ਜਦੋਂ ਛੋਟੇ ਬੱਚੇ ਨਹਾਉਣ ਲਈ ਅੰਦਰ ਜਾਣ ਤਾਂ ਬਾਥਰੂਮ ਦੀ ਕੁੰਡੀ ਨਾ ਲਗਾਈ ਜਾਵੇ। ਇਸ ਨਾਲ ਹੰਗਾਮੀ ਹਾਲਤ ਨਾਲ ਜਲਦੀ ਨਜਿੱਠਿਆ ਜਾ ਸਕੇਗਾ। ਗ਼ੈਸ ਸਿਲੰਡਰ ਅਤੇ ਗੀਜ਼ਰ ਦੀ ਸਮੇਂ-ਸਮੇਂ 'ਤੇ ਜਾਂਚ ਕਰਵਾਉਂਦੇ ਰਹੋ।
ਜਦੋਂ ਗੈਸ ਗੀਜ਼ਰ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਗੈਸ ਸਿਲੰਡਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਗੀਜ਼ਰ ਦੀ ਸਰਵਿਸ ਹਰ ਸਾਲ ਲਾਜ਼ਮੀ ਕਰਵਾਓ। ਇਸ ਸਭ ਨੂੰ ਨਜ਼ਰਅੰਦਾਜ਼ ਕਰਨਾ ਸਾਨੂੰ ਸਭ ਲਈ ਮਹਿੰਗਾ ਪੈ ਸਕਦਾ ਹੈ। ਇਸ ਲਈ, ਸਮੇਂ ਸਿਰ ਸੁਚੇਤ ਰਹੋ ਅਤੇ ਆਪਣੀ ਜਾਨ ਦੀ ਖੁੱਦ ਰੱਖਿਆ ਕਰੋ।

-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)

20-11-2023

 ਮੁਫ਼ਤ ਦੇ ਲਾਲਚ
ਪੰਜ ਸੂਬਿਆਂ ਦੀਆਂ ਚੋਣਾਂ ਹੋ ਰਹੀਆਂ ਹਨ ਤੇ ਅੱਗੇ ਲੋਕ ਸਭਾ ਚੋਣਾਂ ਵੀ ਜਲਦੀ ਆ ਰਹੀਆਂ ਹਨ। ਹਰ ਇਕ ਪਾਰਟੀ ਇਹ ਚੋਣਾਂ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਜਿਸ ਵਿਚ ਉਹ ਲੋਕਾਂ ਨੂੰ ਮੁਫ਼ਤ ਦੇ ਲਾਲਚ ਵਿਚ ਫਸਾ ਕੇ ਸੱਤਾ ਹਾਸਿਲ ਕਰਨਾ ਚਾਹੁੰਦੀਆਂ ਹਨ। ਇਹ ਮੁਫ਼ਤ ਸਕੀਮਾਂ ਸਾਨੂੰ ਆਲਸੀ, ਨਿਕੰਮੇ ਬਣਾਉਂਦੀਆਂ ਹਨ। ਮੁਫ਼ਤ ਦੀ ਲਾਲਸਾ ਵਾਲੇ ਲੋਕ ਭਿਖਾਰੀ ਤਾਂ ਬਣ ਸਕਦੇ ਹਨ। ਰਾਜੇ ਨਹੀਂ। ਇਸ ਮੁਫ਼ਤ ਖੋਰੀ ਕਾਰਨ ਸਾਡੇ ਲੋਕ ਹੱਡ ਭੰਨਵੀਂ ਮਿਹਨਤ ਕਰਨੋਂ ਹਟ ਗਏ ਹਨ। ਉਹ ਆਪਣੇ ਆਪ ਨੂੰ ਨਿਕੰਮੇ ਬਣਾ ਰਹੇ ਹਨ। ਲੀਡਰ ਇਸ ਲਈ ਖ਼ੁਸ਼ ਹਨ ਕਿ ਲੋਕ ਸਾਡੇ ਵਿਰੁੱਧ ਆਵਾਜ਼ ਨਹੀਂ ਉਠਾ ਰਹੇ। ਉਹ ਰੁਜ਼ਗਾਰ ਨਹੀਂ ਮੰਗਦੇ, ਸਾਨੂੰ ਖਾਂਦਿਆਂ ਨੂੰ ਨਹੀਂ ਰੋਕਦੇ। ਸੋ, ਲੋਕਾਂ ਨੂੰ ਮੁਫ਼ਤਖ਼ੋਰੀ ਛੱਡ ਰੁਜ਼ਗਾਰ ਦੀ ਮੰਗ ਕਰਨੀ ਚਾਹੀਦੀ ਹੈ, ਤਾਂ ਕਿ ਉਹ ਕਿਸੇ ਦੇ ਗੁਲਾਮ ਨਹੀਂ ਅਣਖ਼ ਨਾਲ ਜਿਉਂ ਸਕਣ। ਸੋ, ਉਨਾ ਚਿਰ ਅਸੀਂ ਗੁਲਾਮ ਹੀ ਰਹਾਂਗੇ, ਜਿੰਨਾ ਚਿਰ ਅਸੀਂ ਮੁਫ਼ਤਖੋਰੀ ਨਹੀਂ ਛੱਡਦੇ।


-ਜਸਕਰਨ ਲੰਡੇ
ਪਿੰਡ ਤੇ ਡਾਕ. ਲੰਡੇ, (ਮੋਗਾ)


ਮੰਦਭਾਗੀ ਘਟਨਾ
ਪਿਛਲੇ ਦਿਨੀਂ ਸਹਾਇਕ ਪ੍ਰੋਫ਼ੈਸਰ ਬਲਵਿੰਦਰ ਕੌਰ ਵਲੋਂ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ. ਇਸ ਦਾ ਕਾਰਨ ਕੋਈ ਵੀ ਹੋਵੇ ਬਹੁਤ ਦੁੱਖਦਾਈ ਘਟਨਾ ਹੈ. ਜਿਸ ਪਰਿਵਾਰ ਦੀ ਨੌਜਵਾਨ ਬੇਟੀ ਅਤੇ ਵਹੁਟੀ ਚਲੀ ਗਈ ਹੈ। ਉਨ੍ਹਾਂ ਪਰਿਵਾਰਾਂ ਲਈ ਬਹੁਤ ਦੁੱਖਦਾਈ ਗੱਲ ਹੈ. ਇਸ ਦੁੱਖ ਦੀ ਘੜੀ ਵਿਚ ਸਾਰੀਆਂ ਸਿਆਸੀ ਪਾਰਟੀਆਂ ਦਾ ਫਰਜ਼ ਬਣਦਾ ਹੈ ਕਿ ਪਰਿਵਾਰ ਦਾ ਗਿਆ ਮੈਂਬਰ ਤਾਂ ਵਾਪਸ ਨਹੀਂ ਲਿਆ ਸਕਦੇ। ਪਰਿਵਾਰ ਵਲੋਂ ਜੋ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਵਿਚ ਮਦਦ ਕਰਨੀ ਚਾਹੀਦੀ ਹੈ। ਦੋਸ਼ੀ ਚਾਹੇ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ। ਕਿੰਨਾ ਵੀ ਵੱਡਾ ਅਹੁਦਾ ਕਿਉਂ ਨਾ ਹੋਵੇ। ਉਸ ਭੈਣ ਦੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਦਿਵਾਇਆ ਜਾਵੇ। ਕਈ ਵਾਰ ਸਿਆਸੀ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਤੁਰਦੀਆਂ ਬਣਦੀਆਂ ਹਨ। ਇਸ ਦੁੱਖਦਾਈ ਮੌਤ 'ਤੇ ਸਿਆਸਤ ਨਾ ਕੀਤੀ ਜਾਵੇ। ਪਰ ਇਸ ਦੁੱਖ ਦੀ ਘੜੀ ਵਿਚ ਸਾਡੀ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਬੇਨਤੀ ਹੈ ਕਿ ਪਹਿਲੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। ਫਿਰ ਪਤਾ ਲੱਗੇ ਇਸ ਭੈਣ ਦੇ ਪਰਿਵਾਰ ਨਾਲ ਤੁਹਾਡੀ ਸਿਆਸੀ ਪਾਰਟੀਆਂ ਦੀ ਕਿੰਨੀ ਹਮਦਰਦੀ ਹੈ। ਸਾਡੀ ਮੌਜੂਦਾ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਮੰਦਭਾਗੀ ਘਟਨਾ ਦੀ ਪੂਰੀ ਜਾਂਚ ਕਰ ਕੇ ਜੋ ਵੀ ਦੋਸ਼ੀ ਹੈ, ਜਿਸ ਵਜ੍ਹਾ ਕਰਕੇ ਇਸ ਭੈਣ ਨੂੰ ਮਰਨ ਲਈ ਮਜਬੂਰ ਹੋਣਾ ਪਿਆ ਹੈ, ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਫਿਰ ਤੋਂ ਹੋਰ ਕੋਈ ਅਜਿਹੀ ਮੰਦਭਾਗੀ ਘਟਨਾ ਨਾ ਵਾਪਰ ਸਕੇ।


-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।


ਪੰਜਾਬ ਤੇਰਾ ਕੌਣ ਬੇਲੀ?
ਜਦੋਂ ਅਸੀਂ ਪੰਜਾਬ ਉੱਤੇ ਆਜ਼ਾਦੀ ਤੋਂ ਬਾਅਦ ਰਾਜ ਕਰਨ ਵਾਲੀਆਂ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ ਬਾਰੇ ਸੋਚਦੇ ਹਾਂ ਤਾਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਅਤੇ ਇਸ ਤੋਂ ਵੱਧ ਨਿਰਾਸ਼ਾ ਇਹ ਸੋਚ ਕੇ ਹੁੰਦੀ ਹੈ ਕਿ ਹੁਣ ਅੱਗੇ ਕੀ ਹੋਵੇਗਾ? ਅਸਲ ਵਿਚ ਪੰਜਾਬ ਜਿੰਨਾ ਚਿਰ ਖ਼ੁਦ ਆਪਣੇ ਉੱਪਰ ਰਾਜ ਨਹੀਂ ਕਰਦਾ ਉਨੀ ਦੇਰ ਪੰਜਾਬ ਦਾ ਭਲਾ ਨਹੀਂ ਹੋ ਸਕਣਾ। ਪੰਜਾਬ ਨੂੰ ਰਿਮੋਟ ਨਾਲ ਕੰਟਰੋਲ ਕਰਨ ਵਾਲੀਆਂ ਧਿਰਾਂ ਬੀਜੇਪੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚੋਂ ਕੋਈ ਵੀ ਅਸਲ ਵਿਚ ਪੰਜਾਬ ਦਰਦੀ ਨਹੀਂ ਹਨ। ਇਸੇ ਕਾਰਨ ਪੰਜਾਬ ਦੇ ਅਸਲੀ ਮੁੱਦੇ ਠੰਢੇ ਬਸਤੇ ਵਿਚ ਪਏ ਹੋਏ ਹਨ ਅਤੇ ਗੱਲੀਂ ਬਾਤੀਂ ਕੋਈ ਇਸ ਨੂੰ ਕੈਲੀਫੋਰਨੀਆ ਅਤੇ ਕੋਈ ਰੰਗਲਾ ਪੰਜਾਬ ਬਣਾਉਣ ਦਾ ਝੂਠਾ ਜਿਹਾ ਲਾਰਾ ਲਾ ਕੇ ਇਥੋਂ ਦੇ ਬਸ਼ਿੰਦਿਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕਰਦਾ ਹੈ। ਇਥੋਂ ਦੇ ਲੋਕ ਅਜੇ ਤੱਕ ਇਕ ਨਾਇਕ ਦੀ ਤਲਾਸ਼ ਵਿਚ ਹਨ ਅਤੇ ਉਹ ਨਾਇਕ ਕਿਸ ਤਰ੍ਹਾਂ ਦਾ ਹੋਵੇ, ਇਹ ਫ਼ੈਸਲਾ ਵੀ ਨਹੀਂ ਕਰ ਪਾ ਰਹੇ, ਇਹੋ ਇਥੋਂ ਦਾ ਸੰਤਾਪ ਵੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗੇ ਪ੍ਰਬੰਧ ਦਾ ਸੁਪਨਾ ਵੀ ਇਸੇ ਦਰਦ ਵਿਚੋਂ ਉਪਜਦਾ ਰਹਿੰਦਾ ਹੈ ਜੋ ਕਿਸੇ ਮਿਰਗ ਤ੍ਰਿਸ਼ਨਾ ਤੋਂ ਘੱਟ ਨਹੀਂ ਹੈ। ਸੰਨ 1849 ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਹੋਏ ਵਿਤਕਰਿਆਂ ਦੀ ਦਾਸਤਾਨ ਬੜੀ ਲੰਮੀ ਅਤੇ ਦੁੱਖਦਾਇਕ ਹੈ ਜੋ ਇਸ ਲਿਖਤ ਵਿਚ ਪੂਰੀ ਨਹੀਂ ਹੋ ਸਕਦੀ। ਇਸ ਪਵਿੱਤਰ ਅਤੇ ਜਰਖੇਜ਼ ਧਰਤੀ ਦੇ ਰਿਸਦੇ ਜ਼ਖ਼ਮਾਂ ਨੂੰ ਬਿਆਨ ਕਰਨ ਲਈ ਕਾਫੀ ਸਮੇਂ ਅਤੇ ਹਿੰਮਤ ਦੀ ਲੋੜ ਹੈ। ਮੁੱਕਦੀ ਗੱਲ ਕਿ ਇਸ ਵਕਤ ਪੰਜਾਬ ਦੀ ਹਾਲਤ ਉਸ ਬੇਵੱਸ ਅਤੇ ਲਾਚਾਰ ਵਿਅਕਤੀ ਵਰਗੀ ਹੈ ਜੋ ਰੋਂਦਾ ਹੈ ਤਾਂ ਹੰਝੂ ਉਸ ਦੀਆਂ ਅੱਖਾਂ ਵਿਚੋਂ ਨਹੀਂ ਡਿਗਦੇ ਉਸ ਦੇ ਦਿਲ ਵਿਚੋਂ ਖ਼ੂਨ ਦੇ ਕਤਰੇ ਅੰਦਰੋਂ ਅੰਦਰ ਡਿਗ ਰਹੇ ਹੁੰਦੇ ਹਨ।


-ਬਲਜੀਤ ਪਾਲ ਸਿੰਘ

16-11-2023

 ਆਮ ਲੋਕਾਂ ਦੀ ਸੁਰੱਖਿਆ ਦਾ ਸਵਾਲ

ਵਧ ਰਹੀਆਂ ਅਪਰਾਧਿਕ ਸਰਗਰਮੀਆਂ ਦਾ ਕੀ ਸਰਕਾਰ ਕੋਲ ਕੋਈ ਹੱਲ ਨਹੀਂ ਹੈ? ਹਰ ਰੋਜ਼ ਪਤਾ ਨਹੀਂ ਕਿੰਨੀਆਂ ਖ਼ਬਰਾਂ ਮਾਰਨ-ਵੱਢਣ ਦੀਆਂ ਸੁਣਨ ਨੂੰ ਮਿਲ ਰਹੀਆਂ ਹਨ, ਬਹੁਤ ਹੀ ਘਾਤਕ ਹਨ। ਕੀ ਘਰਾਂ ਵਿਚ ਵੀ ਕੋਈ ਸੁਰੱਖਿਅਤ ਨਹੀਂ ਹੈ? ਸੜਕਾਂ 'ਤੇ ਸ਼ਰ੍ਹੇਆਮ ਕਤਲ ਕੀਤੇ ਜਾ ਰੇਹ ਹਨ। ਘਰਾਂ ਵਿਚ ਵੀ ਸ਼ਰ੍ਹੇਆਮ ਵੱਢ-ਟੁੱਕ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਸਿਰਫ਼ ਚੋਰੀਆਂ ਹੀ ਹੁੰਦੀਆਂ ਹਨ, ਹੁਣ ਤਾਂ ਬੰਦਿਆਂ ਨੂੰ ਵੀ ਜਾਨਵਰਾਂ ਵਾਂਗ ਮਾਰਿਆ ਜਾ ਰਿਹਾ ਹੈ। ਸਰਕਾਰ ਕੀ ਕਰ ਰਹੀ ਹੈ। ਪੰਜਾਬ ਦਾ ਮਾਹੌਲ ਦਿਨੋ-ਦਿਨ ਖਰਾਬ ਹੋ ਰਿਹਾ ਹੈ। ਸਰਕਾਰ ਲੋਕਾਂ ਦੀ ਸੁਰੱਖਿਆ ਲਈ ਬਣਾਈ ਜਾਂਦੀ ਹੈ। ਸਰਕਾਰ ਤਾਂ ਬਦਲਾਖੋਰੀ ਵਿਚ ਰੁੱਝੀ ਹੋਈ ਹੈ, ਲੋਕਾਂ ਦੀ ਸੁਰੱਖਿਆ ਕਿਥੇ ਹੈ, ਇਨਸਾਨਾਂ ਨੂੰ ਗਾਜਰ-ਮੂਲੀਆਂ ਵਾਂਗ ਵੱਢਿਆ ਜਾ ਰਿਹਾ ਹੈ। ਪੰਜਾਬ ਦਾ ਹਰ ਨਾਗਰਿਕ ਘਰਾਂ ਵਿਚ ਵੀ ਡਰ ਰਿਹਾ ਹੈ। ਪਤਾ ਨਹੀਂ ਕਦੋਂ ਕੋਈ ਮਾਰ ਜਾਵੇ। ਸਰਕਾਰ ਨੂੰ ਬੇਨਤੀ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਲੋਕਾਂ ਦੇ ਮਨਾਂ ਵਿਚੋਂ ਡਰ ਦੂਰ ਹੋਵੇ ਤੇ ਪੰਜਾਬ ਛੱਡਣ ਲਈ ਮਜਬੂਰ ਨਾ ਹੋਣ।

-ਦਵਿੰਦਰ ਕੌਰ ਖੁਸ਼ ਧਾਲੀਵਾਲ
ਖੋਜਕਰਤਾ।

ਡੇਂਗੂ ਦਾ ਕਹਿਰ

ਪਿਛਲੇ ਦਿਨਾਂ ਤੋਂ ਲਗਾਤਾਰ ਡੇਂਗੂ ਦੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਲੁਧਿਆਣਾ ਵਿਚ ਬੀਤੇ ਦਿਨ ਇਕੱਤੀ ਹੋਰ ਨਵੇਂ ਕੇਸ ਆਉਣ ਦੇ ਨਾਲ ਕੁੱਲ ਕੇਸਾਂ ਦੀ ਗਿਣਤੀ 717 ਹੋ ਗਈ ਹੈ, ਇਹ ਤਾਂ ਕੇਵਲ ਲੁਧਿਆਣੇ ਜ਼ਿਲੇ ਦੀ ਗਿਣਤੀ ਹੈ, ਪੰਜਾਬ ਦੇ ਦੂਜੇ ਸ਼ਹਿਰਾਂ ਅਤੇ ਪਿੰਡਾਂ ਵਿਚ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਡੇਂਗੂ ਦਾ ਰੋਗ ਏਡੀਜ਼ ਮੱਛਰ ਕਰ ਕੇ ਫੈਲਦਾ ਹੈ ਜੋ ਕਿ ਘਰਾਂ ਦੇ ਆਲੇ-ਦੁਆਲੇ ਖੜ੍ਹੇ ਪਾਣੀ ਵਿਚ ਹੀ ਜਨਮ ਲੈਂਦਾ ਹੈ ਅਤੇ ਵੱਧਦਾ-ਫੁੱਲਦਾ ਹੈ। ਡੇਂਗੂ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਨਹੀਂ ਖੜ੍ਹਨ ਦੇਣਾ ਚਾਹੀਦਾ। ਹਰ ਹਫ਼ਤੇ ਗਮਲਿਆਂ ਅਤੇ ਕੂਲਰਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ। ਡੇਂਗੂ ਦੇ ਸ਼ਿਕਾਰ ਹੋਣ 'ਤੇ ਨੇੜਲੇ ਸਿਹਤ ਕੇਂਦਰ ਤੋਂ ਹੀ ਸਲਾਹ ਲੈ ਕੇ ਦਵਾਈ ਲੈਣੀ ਚਾਹੀਦੀ ਹੈ। ਡੇਂਗੂ ਪ੍ਰਤੀ ਜਾਗਰੂਕ ਹੋ ਕੇ ਹੀ ਇਸ ਤੋਂ ਬਚਿਆ ਜਾ ਸਕਦਾ ਹੈ।

-ਰਜਵਿੰਦਰ ਪਾਲ ਸ਼ਰਮਾ

ਗਾਜ਼ਾ ਪੱਟੀ 'ਚ ਮਾਰੇ ਜਾ ਰਹੇ ਨਿਰਦੋਸ਼ ਬੱਚੇ

7 ਅਕਤੂਬਰ ਤੋਂ ਹੋ ਰਹੇ ਯੁੱਧ ਵਿਚ ਹਜ਼ਾਰਾਂ ਦੀ ਗਿਮਤੀ ਵਿਚ ਇਜ਼ਰਾਈਲ ਵਲੋਂ ਹਮਲੇ ਕਰ ਕੇ ਮਾਰੇ ਜਾ ਰਹੇ ਹਨ। ਬੱਚੇ ਔਰਤਾਂ ਅਤੇ ਨਿਰਦੋਸ਼ ਲੋਕਾਂ ਪ੍ਰਤੀ ਵਿਸ਼ਵ ਵਿਚ ਸਾਰੇ ਦੇਸ਼ਾਂ ਵਲੋਂ ਮੂਕ ਦਰਸ਼ਕ ਬਣ ਤਮਾਸ਼ਾ ਵੇਖਣਾ ਇਨਸਾਨੀਅਤ ਦੇ ਮੂੰਹ 'ਤੇ ਕਰਾਰੀ ਚਪੇੜ ਹੈ। ਲੋਕ-ਚਿੰਤਨ ਮੰਚ ਇਸ ਦੀ ਘੋਰ ਨਿੰਦਾ ਕਰਦਾ ਹੈ। ਅਮਰੀਕਾ ਅਤੇ ਨਾਟੋ ਦੇਸ਼ਾਂ ਦੀ ਚੌਧਰ ਇਸ ਵੇਲੇ ਸਿਖ਼ਰਾਂ 'ਤੇ ਹੈ, ਕੋਈ ਵੀ ਦੇਸ਼ ਇਸ ਅਨਿਆਂ ਬਾਰੇ ਮੂੰਹ ਨਹੀਂ ਖੋਲ੍ਹ ਰਿਹਾ। ਯੂਨਾਇਟਿਡ ਨੇਸ਼ਨ ਵੀ ਇਸ ਨੂੰ ਅੱਤਵਾਦ ਵਿਰੋਧੀ ਕਾਰਵਾਈ ਕਹਿ ਕੇ ਸ਼ਹਿ ਦੇ ਰਹੀ ਹੈ। ਸਕੂਲਾਂ ਅਤੇ ਹਸਪਤਾਲਾਂ ਵਿਚ ਅੱਤਵਾਦ ਦੇ ਬਹਾਲੇ ਫਿਲਸਤੀਨੀ ਨਸਲ-ਕੁਸ਼ੀ ਕੀਤੀ ਜਾ ਰਹੀ ਹੈ। ਅੱਤਵਾਦ ਦੇ ਨਾਲ-ਨਾਲ ਜਿਹੜੇ ਨਿਰਦੋਸ਼, ਔਰਤਾਂ, ਬੱਚੇ ਮਾਰੇ ਜਾ ਰਹੇ ਹਨਉਨ੍ਹਾਂ ਦੀ ਮੌਤ ਲਈ ਇਜ਼ਰਾਈਲ ਅਤੇ ਸਹਿਯੋਗੀ ਦੇਸ਼ਾਂ ਨੂੰ ਦੋਸ਼ੀ ਮੰਨ ਕੇ ਯੂਨਾਈਟਿਡ ਨੇਸ਼ਨਜ਼ ਵਲੋਂ ਕਾਰਵਾਈ ਕਰਨੀ ਚਾਹੀਦੀ ਹੈ। ਕਿ ਕੀ ਕੋਈ ਤਾਕਤਵਰ ਮੁਲਕ ਕਮਜ਼ੋਰ ਮੁਲਕਾਂ 'ਤੇ ਇੰਜ ਜ਼ੁਲਮ ਢਾਹੁਣ ਦਾ ਹੱਕ ਰੱਖਦਾ ਹੈ? ਮੰਚ ਵਲੋਂ ਦੁਨੀਆ ਦੇ ਇਨਸਾਫ਼ ਪਸੰਦ ਦੇਸ਼ਾਂ ਨੂੰ ਅਪੀਲ ਹੈ ਕਿ ਇਸ ਜ਼ੁਲਮ ਨੂੰ ਤੁਰੰਤ ਰੋਕਿਆ ਜਾਵੇ।

-ਜਗਤਾਰ ਸਿੰਘ
ਪ੍ਰਧਾਨ, ਲੋਕ ਚਿੰਤਨ ਮੰਚ, ਪੰਜਾਬ, ਸੰਗਰੂਰ।

ਕਾਲਜ ਦੀ ਵਧੀਕੀ

ਮੇਰੀ ਬੇਟੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਬੁੱਲੋਵਾਲ ਸੌਖੜੀ ਸਾਲ 2022-23 ਅਧੀਨ ਐਂਟਰੇਸ ਟੈਸਟ ਪਾਸ ਕਰਨ ਉਪਰਾਂਤ ਦਾਖ਼ਲਾ ਮਿਲਿਆ ਸੀ ਪਰ ਬੜੇ ਅਫ਼ਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਇਕ ਸਾਲ ਦੀ ਪੜ੍ਹਾਈ ਕਰਨ ਉਪਰੰਤ ਓ.ਸੀ.ਪੀ./ਘੱਟ ਨੰਬਰ ਆਉਣ ਕਾਰਨ ਕਾਲਜ ਵਲੋਂ 'ਡਰਾਪ ਆਊਟ' ਕਰ ਦਿੱਤਾ ਗਿਆ। ਅਸੀਂ ਵਾਈਸ ਚਾਂਸਲਰ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਵੀ ਸਾਡੀ ਬੇਨਤੀ ਨਹੀਂ ਸੁਣੀ। ਇਹ ਵੀ ਦੱਸ ਦੇਣਾ ਕਿ ਇਸ ਤਰ੍ਹਾਂ ਦੇ ਬਹਾਨੇ ਬਣਾ ਕੇ 8-10 ਹੋਰ ਬੱਚਿਆਂ ਨੂੰ ਵੀ ਕੱਢ ਦਿੱਤਾ ਗਿਾ ਹੈ, ਜੋ ਕਿ ਸਰਾਸਰ ਗ਼ਲਤ ਹੈ। ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਉਹ ਇਸ ਬਾਬਤ ਜਾਂਚ ਕਰੇ ਅਤੇ ਸਾਨੂੰ ਇਨਸਾਫ਼ ਦਿਵਾਏ।

-ਲੇਖ ਰਾਜ
ਪਿੰਡ-ਮਝੌਟ, ਤਹਿ. ਬਲਾਚੌਰ, ਜ਼ਿਲਾ-ਸ.ਭ.ਸ. ਨਗਰ।

 

15-11-2023

 ਗ਼ੈਰ ਕਾਨੂੰਨੀ ਪ੍ਰਵਾਸ

ਬੀਤੇ ਦਿਨੀਂ 'ਅਜੀਤ ਅਖ਼ਬਾਰ' ਵਿ ਚਲੱਗੀ ਖ਼ਬਰ ਪੜ੍ਹੀ ਕਿ ਅਮਰੀਕਾ 'ਚ ਇਕ ਸਾਲ 'ਚ 97000 ਭਾਰਤੀ ਫੜੇ ਗਏ, ਜੋ ਗ਼ੈਰ-ਕਾਨੂੰਨੀ ਦਾਖਲ ਹੋਣ ਦੀ ਕੋਸ਼ਿਸ ਕਰ ਰਹੇ ਸਨ। ਗ਼ੈਰ ਕਾਨੂੰਨੀ ਟ੍ਰੈਵਲ ਏਜੰਟ ਭਾਰਤੀਆਂ ਕੋਲੋਂ ਮੋਟੀ ਰਕਮਾਂ ਲੈ ਮੈਕਸੀਕੋ ਦੇ ਬਾਰਡਰ ਰਾਹੀਂ ਪਾਰ ਕਰਵਾਉਂਦੇ ਹਨ ਤੇ ਇਹ ਕਿ ਅਮਰੀਕਾ ਵਿਚ ਝੂਠ ਬੋਲ ਰਾਜਨੀਤਕ ਸ਼ਰਨ ਲੈਂਦੇ ਹਨ। ਇਸ ਤਰ੍ਹਾਂ ਗ਼ੈਰ-ਕਾਨੂੰਨੀ, ਗ਼ੈਰ-ਕਾਨੂੰਨੀ ਵਸੀਲਿਆਂ ਨਾਲ ਜਾਂਦੇ ਸਮੇਂ ਭਾਰਤੀਆਂ ਦੀਆਂ ਮੌਤਾਂ ਵੀ ਹੋਈਆਂ ਹਨ।
ਮਾਲਟਾ ਕਾਂਡ ਕਿਸੇ ਤੋਂ ਛੁਪਿਆ ਨਹੀਂ। ਫਿਰ ਵੀ ਭਾਰਤੀਆਂ ਵਿਚ ਬਾਹਰ ਦੀ ਹੋੜ ਲੱਗ ਗਈ ਹੈ। ਹਰ ਜਵਾਨ ਮੁੰਡਾ ਵਿਦੇਸ਼ ਵਿਚ ਦੇਖੋ ਦੇਖੀ ਵਸਣਾ ਚਾਹੁੰਦਾ ਹੈ ਜਦੋਂ ਕਿ ਪ੍ਰਵਾਸੀ ਬਿਹਾਰ, ਉੱਤਰ ਪ੍ਰਦੇਸ਼ ਤੋਂ ਆ ਕੇ ਪੰਜਾਬ ਵਿਚ ਮਿਹਨਤ ਕਰ ਮੋਟੀ ਕਮਾਈ ਕਰ ਰਹੇ ਹਨ। ਜ਼ਮੀਨਾਂ ਦੇ ਮਾਲਕ ਵੀ ਆਪਣੇ ਮੁਲਕ ਵਿਚ ਮਿਹਨਤ ਨਹੀਂ ਕਰਦੇ, ਗੋਰਿਆਂ ਦੀ ਮਜ਼ਦੂਰੀ ਕਰ ਰਹੇ ਹਨ। ਜਿਸ ਮਾਂ-ਪਿਉ ਨੂੰ ਬੁਢਾਪੇ ਵਿਚ ਬੱਚਿਆਂ ਦੀ ਲੋੜ ਹੈ। ਇਕੱਲੇ-ਇਕੱਲੇ ਮਾਂ-ਪਿਉ ਰੁਲ ਰਹੇ ਹਨ। ਜੇ ਬਾਹਰ ਪ੍ਰਵਾਸ ਦਾ ਇਹ ਹਾਲ ਰਿਹਾ, ਪ੍ਰਵਾਸੀ ਹਰ ਖੇਤਰ ਵਿਚ ਪੰਜਾਬ ਵਿਚ ਕੰਮ ਕਰਨਗੇ। ਪ੍ਰਵਾਸੀਆਂ ਦਾ ਰਾਜ ਹੋਵੇਗਾ। ਸਰਕਾਰ ਨੂੰ ਟ੍ਰੈਵਲ ਏਜੰਟਾਂ ਤੇ ਸਖ਼ਤ ਕਾਨੂੰਨ ਬਣਾ ਕੇ ਸ਼ਿਕੰਜਾ ਕੱਸਣਾ ਚਾਹੀਦਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇ ਬਾਹਰ ਦਾ ਪ੍ਰਸਾਰ ਤੇ ਪੈਸਾ ਬਾਹਰ ਜਾਣ ਤੋਂ ਰੋਕਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

ਤਬਾਹੀ ਦਾ ਮੰਜ਼ਰ

ਅੱਜ ਦੁਨੀਆ ਭਰ ਦੇ ਬਹੁਤੇ ਦੇਸ਼ਾਂ ਦਾ ਗੁਆਂਢੀ ਦੇਸ਼ਾਂ ਨਾਲ ਕਿਸੇ ਨਾ ਕਿਸੇ ਮੁੱਦੇ ਕਾਰਨ ਆਪਸੀ ਟਕਰਾਅ ਚੱਲ ਰਿਹਾ ਹੈ।
ਕਈ ਦੇਸ਼ਾਂ ਦਾ ਟਕਰਾਅ ਬੰਬਾਰੀ ਤੱਕ ਪਹੁੰਚਿਆ ਹੋਇਆ ਹੈ ਜੋ ਤਬਾਹੀ ਦੇ ਮੰਜਰ ਨੂੰ ਜਨਮ ਦੇ ਰਿਹਾ ਹੈ। ਵੱਡੀਆਂ-ਵੱਡੀਆਂ ਇਮਾਰਤਾਂ ਢਹਿ-ਢੇਰੀ ਹੁੰਦੀਆਂ ਦਿਸ ਰਹੀਆਂ ਹਨ। ਆਮ ਜਨਤਾ ਜਿਸ ਦਾ ਕੋਈ ਕਸੂਰ ਨਹੀਂ ਹੈ। ਮਰ ਰਹੀ ਹੈ।
ਆਖਿਰ ਅਜਿਹੀ ਮਾਰਧਾੜ ਕੱਦ ਤੱਕ ਚੱਲਦੀ ਰਹੇਗੀ? ਮਨੁੱਖਤਾ ਦੇ ਖ਼ੂਨ ਦੀ ਹੋਲੀ ਕਦ ਤੱਕ ਖੇਡੀ ਜਾਂਦੀ ਰਹੇਗੀ? ਹਰ ਸਮੱਸਿਆ ਦਾ ਹੱਲ ਗੱਲਬਾਤ ਦੀ ਮੇਜ਼ 'ਤੇ ਬੈਠ ਕੇ ਕੱਢਿਆ ਜਾ ਸਕਦਾ ਹੈ। ਸਭ ਕੁਝ ਗੁਆ ਕੇ ਹੋਸ਼ ਆਈ ਨੂੰ ਹੋਸ਼ ਨਹੀਂ ਕਿਹਾ ਜਾ ਸਕਦਾ।
ਇਕ ਪਾਸੇ ਤਾਂ ਦੁਨੀਆ ਕੁਦਰਤੀ ਆਫ਼ਤਾਂ ਦੀ ਮਾਰ ਝੱਲ ਰਹੀ ਹੈ। ਦੂਜੇ ਪਾਸੇ ਵੱਖ-ਵੱਖ ਦੇਸ਼ਾਂ 'ਚ ਜਾਰੀ ਯੁੱਧ ਵਿਸ਼ਵ ਸ਼ਾਂਤੀ ਲਈ ਖ਼ਤਰਾ ਵਧਾ ਰਹੇ ਹਨ। ਉਪਰੋਕਤ ਵਿਸ਼ੇ ਮੈਂ ਦੋ ਬਜ਼ੁਰਗਾਂ ਨਾਲ ਗੱਲ ਕਰ ਰਿਹਾ ਸੀ। ਉਹ ਕਹਿ ਰਹੇ ਸੀ ਕਿ ਪਹਿਲਾਂ ਹੀ ਦੋ ਵਿਸ਼ਵ ਯੁੱਧਾਂ ਨੇ ਦੁਨੀਆ ਦਾ ਵੱਡਾ ਨੁਕਸਾਨ ਕੀਤਾ ਹੈ। ਉਹ ਅੱਗੇ ਕਹਿ ਰਹੇ ਸੀ ਕਿ ਹੁਣ ਤੀਜੇ ਵਿਸ਼ਵ ਯੁੱਧ ਦੀ ਵੀ ਆਹਟ ਸੁਣਾਈ ਦੇਣ ਲੱਗੀ ਹੈ। ਰੱਬ ਭਲੀ ਕਰੇ।

-ਬੰਤ ਸਿੰਘ ਘੁਡਾਣੀ,
ਲੁਧਿਆਣਾ।

14-11-2023

 ਇਜ਼ਰਾਈਲ-ਹਮਾਸ ਜੰਗ ਤੇ ਭਾਰਤ

ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਇਜ਼ਰਾਈਲ-ਹਮਾਸ ਜੰਗਬੰਦੀ ਅਤੇ ਗਾਜ਼ਾ ਪੱਟੀ 'ਚ ਮਾਨਵੀ ਸਹਾਇਤਾ ਪਹੁੰਚਾਉਣ ਲਈ ਲਿਆਂਦੇ ਮਤੇ 'ਤੇ ਵੋਟਿੰਗ ਮੌਕੇ ਭਾਰਤ ਵਲੋਂ ਗ਼ੈਰਹਾਜ਼ਰ ਰਹਿਣ ਦੀ ਕਾਰਵਾਈ ਮੋਦੀ ਸਰਕਾਰ ਵਲੋਂ ਭਾਰਤ ਦੇ ਲੋਕਾਂ ਨੂੰ ਕੌਮਾਂਤਰੀ ਪੱਧਰ ਤੇ ਸ਼ਰਮਸਾਰ ਕਰਨ ਵਾਲੀ ਹੈ ਜਿਸ ਦਾ ਦੇਸ਼ ਵਿਦੇਸ਼ ਵਿਚ ਸਖ਼ਤ ਵਿਰੋਧ ਹੋਇਆ ਹੈ। ਵਿਸ਼ਵ ਗੁਰੂ ਬਣਨ ਦੀਆਂ ਡੀਂਗਾਂ ਮਾਰਨ ਵਾਲੀ ਮੋਦੀ ਸਰਕਾਰ ਦੀ ਅਜਿਹੀ ਗ਼ੈਰ ਮਨੁੱਖੀ ਅਤੇ ਫਾਸ਼ੀਵਾਦੀ ਨੀਤੀ ਕਈ ਦਹਾਕਿਆਂ ਪੁਰਾਣੀ ਗੁੱਟ ਨਿਰਲੇਪ ਨੀਤੀ ਦੇ ਬਿਲਕੁਲ ਉਲਟ ਹੈ। ਜਾਹਿਰ ਹੈ ਕਿ ਭਾਰਤ ਸਰਕਾਰ ਵਲੋਂ ਫ਼ਿਲਸਤੀਨੀ ਲੋਕਾਂ ਨੂੰ ਬੁਨਿਆਦੀ ਵਸਤਾਂ ਦੀ ਮਦਦ ਭੇਜਣੀ ਮੋਦੀ ਸਰਕਾਰ ਦਾ ਮਹਿਜ ਇਕ ਛਲਾਵਾ ਅਤੇ ਦੋਗਲੀ ਰਾਜਨੀਤੀ ਸੀ। ਇਜ਼ਰਾਈਲ ਵਲੋਂ ਪਿਛਲੇ ਤਿੰਨ ਹਫ਼ਤਿਆਂ ਤੋਂ ਫਿਲਸਤੀਨ ਦੇ ਲੱਖਾਂ ਬੇਗੁਨਾਹ ਅਤੇ ਨਿਹੱਥੇ ਲੋਕਾਂ, ਹਸਪਤਾਲਾਂ ਅਤੇ ਰਿਹਾਇਸ਼ੀ ਇਲਾਕਿਆਂ ਉਤੇ ਅੰਨ੍ਹੇਵਾਹ ਬੰਬਾਰੀ ਕਰ ਕੇ ਦਸ ਹਜ਼ਾਰ ਤੋਂ ਵੱਧ ਬੱਚਿਆਂ, ਔਰਤਾਂ, ਮਰੀਜ਼ਾਂ ਅਤੇ ਬਜ਼ੁਰਗਾਂ ਦੀ ਹੱਤਿਆ ਕੀਤੀ ਗਈ ਹੈ ਅਤੇ ਲੱਖਾਂ ਲੋਕ ਭੋਜਨ, ਪਾਣੀ, ਦਵਾਈਆਂ ਅਤੇ ਬਿਜਲੀ ਨੂੰ ਤਰਸ ਰਹੇ ਹਨ। ਇਜ਼ਰਾਈਲ ਵਲੋਂ ਫਿਲਸਤੀਨ ਦੇ ਲੱਖਾਂ ਲੋਕਾਂ ਅਤੇ ਉਨ੍ਹਾਂ ਦੇ ਜੱਦੀ ਇਲਾਕਿਆਂ 'ਤੇ ਕਬਜ਼ਾ ਕਰ ਕੇ ਉਨ੍ਹਾਂ ਨੂੰ ਬੰਦੂਕ ਦੀ ਨੋਕ 'ਤੇ ਗੁਲਾਮ ਬਣਾ ਕੇ ਰੱਖਿਆ ਗਿਆ ਹੈ ਜਦਕਿ ਫਿਲਸਤੀਨ ਦੇ ਲੋਕ ਆਪਣੀ ਜ਼ਮੀਨ ਅਤੇ ਆਪਣੀ ਜਮਹੂਰੀ ਆਜ਼ਾਦੀ ਦੇ ਹੱਕ ਦੀ ਲੜਾਈ ਲੜ ਰਹੇ ਹਨ। ਇਸ ਲਈ ਸੰਯੁਕਤ ਰਾਸ਼ਟਰ ਵਿਚ 120 ਦੇਸ਼ਾਂ ਵਲੋਂ ਪਾਸ ਕੀਤੇ ਮਤੇ ਅਨੁਸਾਰ ਇਹ ਜੰਗ ਤੁਰੰਤ ਬੰਦ ਹੋਣੀ ਚਾਹੀਦੀ ਹੈ ਜਦਕਿ ਇਜ਼ਰਾਈਲ ਸਰਕਾਰ ਜੰਗਬੰਦੀ ਕਰਨ ਤੋਂ ਸਪੱਸ਼ਟ ਇਨਕਾਰ ਕਰ ਰਹੀ ਹੈ।

-ਸੁਮੀਤ ਸਿੰਘ
ਅੰਮ੍ਰਿਤਸਰ।

ਵਧੀਆ ਲੇਖ

ਅੰਤਰ-ਰਾਸ਼ਟਰੀ ਬਾਲੜੀ ਦਿਵਸ 'ਤੇ 'ਅਜੀਤ' ਦੇ 11 ਅਕਤੂਬਰ ਦੇ ਅੰਕ ਵਿਚ ਸ੍ਰੀ ਲਲਿਤ ਗੁਪਤਾ ਦੁਆਰਾ ਲਿਖਿਆ ਲੇਖ ਸਭਨਾਂ ਲਈ ਇਕ ਜ਼ਰੂਰੀ ਸੁਨੇਹਾ ਹੈ। ਬੱਚੀਆਂ ਸਾਡੇ ਸਭਿਅਕ ਸਮਾਜ ਦਾ ਹਿੱਸਾ ਹਨ ਅਤੇ ਸਾਨੂੰ ਸਾਡੇ ਸਮਾਜ ਵਿਚ ਵਿਚਰਣ ਵਾਲੀਆਂ ਸਭ ਬੱਚੀਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਬੱਚੀਆਂ, ਜੋ ਕਿ ਭਵਿੱਖ ਦੀਆਂ ਮਾਤਾਵਾਂ ਹਨ, ਉਨ੍ਹਾਂ ਪ੍ਰਤੀ ਅਸੀਂ ਇਸ ਪ੍ਰਕਾਰ ਦਾ ਸਭਿਅਕ ਅਤੇ ਨੈਤਿਕ ਵਿਵਹਾਰ ਕਰਨਾ ਹੈ ਜਿਸ ਨਾਲ ਬੱਚੀਆਂ ਆਪਣੇ ਆਪ ਨੂੰ ਸਮਾਜ ਵਿਚ ਸੁਰੱਖਿਅਤ ਮਹਿਸੂਸ ਕਰ ਸਕਣ। ਜਿਵੇਂ ਕਿ ਇਸ ਵਾਰ 2023 ਦੇ ਅੰਤਰਰਾਸ਼ਟਰੀ ਬਾਲੜੀ ਦਿਵਸ ਦਾ ਨਾਅਰਾ ਹੈ 'ਡਿਜ਼ੀਟਲ ਜਨਰੇਸ਼ਨ, ਸਾਡੀ ਪੀੜ੍ਹੀ'। ਇਸ ਗ਼ਲ ਵਿਚ ਕੋਈ ਸ਼ੱਕ ਨਹੀਂ ਕਿ ਡਿਜ਼ੀਟਲ ਉਪਕਰਨਾਂ ਨਾਲ ਜੀਵਨ ਸੌਖਾ ਹੋਇਆ ਹੈ। ਸਭ ਪ੍ਰਕਾਰ ਦੀਆਂ ਡਿਜੀਟਲ ਪ੍ਰਣਾਲੀਆਂ ਸਾਡੀਆਂ ਬੱਚੀਆਂ, ਲੜਕੀਆਂ ਅਤੇ ਔਰਤਾਂ ਦੇ ਅਨੂਕੂਲ ਹਨ। ਉਨ੍ਹਾਂ ਨੇ ਡਿਜ਼ਿਟਲ ਪ੍ਰਣਾਲੀਆਂ ਨੂੰ ਬਾਖ਼ੂਬੀ ਅਪਣਾਇਆ ਹੈ। ਇਨ੍ਹਾਂ ਢੰਗ-ਤਰੀਕਿਆਂ ਨੂੰ ਵਰਤ ਕੇ ਉਨ੍ਹਾਂ ਵਿਚ ਆਤਮ-ਵਿਸ਼ਵਾਸ ਵਧਿਆ ਹੈ, ਭੈਅ ਦੀ ਭਾਵਨਾ ਖ਼ਤਮ ਹੋਈ ਹੈ ਅਤੇ ਉਹ ਬਹੁਤ ਸਨਮਾਨ-ਪੂਰਬਕ ਜੀਵਨ ਜਿਉਣ ਦੇ ਕਾਬਿਲ ਬਣ ਗਈਆਂ ਹਨ। ਡਿਜੀਟਲ ਪ੍ਰਣਾਲੀਆਂ ਇੱਕ ਤਰ੍ਹਾਂ ਨਾਲ ਉਨ੍ਹਾਂ ਦੀਆਂ ਸਹੇਲੀਆਂ ਹੀ ਹਨ। ਇਨ੍ਹਾਂ ਡਿਜ਼ਿਟਲ ਪ੍ਰਣਾਲੀਆਂ ਸਦਕਾ ਹੁਣ ਮਰਦ ਪ੍ਰਧਾਨ ਸਮਾਜ ਉਨ੍ਹਾਂ ਉੱਪਰ ਕਿਸੇ ਪ੍ਰਕਾਰ ਦਾ ਦਬਾਅ ਨਹੀਂ ਪਾ ਸਕਦਾ। ਇਹ ਡਿਜ਼ੀਟਲ ਪ੍ਰਣਾਲੀਆਂ ਸਾਡੀਆਂ ਬੱਚੀਆਂ, ਲੜਕੀਆਂ ਅਤੇ ਔਰਤਾਂ ਨੂੰ ਸੁਤੰਤਰਤਾ ਦਾ ਅਹਿਸਾਸ ਕਰਵਾਉਂਦੀਆਂ ਹਨ।

-ਦਵਿੰਦਰ ਸਿੰਘ
ਪਿੰਡ ਅਕਬਰਪੁਰਾ, ਤਹਿ: ਅਹਿਮਦਗੜ੍ਹ, (ਮਲੇਰਕੋਟਲਾ)

10-11-2023

 ਪੰਜਾਬੀ ਪੂਰੀ ਤਰ੍ਹਾਂ ਲਾਗੂ ਕਰੋ

ਸਾਨੂੰ ਬਹੁਤ ਜ਼ਿਆਧਾ ਫਖ਼ਰ ਅਤੇ ਮਾਣ ਹੈ ਕਿ ਅਸੀਂ ਪੰਜਾਬੀ ਹਾਂ, ਸਾਡੀ ਮਾਂ ਬੋਲੀ ਪੰਜਾਬੀ ਹੈ। ਪੰਜਾਬ ਦੇ ਵਾਸੀ ਹਾਂ। ਪਰ ਜੋ ਇਸ ਵਕਤ ਪੰਜਾਬ ਵਿਚ ਪੰਜਾਬੀ ਮਾਂ ਬੋਲੀ ਨਾਲ ਹੋ ਰਿਹਾ ਹੈ ਉਹ ਬਹੁਤ ਹੀ ਸੋਚਣ ਵਾਲੀ ਅਤੇ ਮੰਦਭਾਗੀ ਗੱਲ ਹੈ। ਪਿਛਲੀ ਵਾਰ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਸਵੀਂ ਕਲਾਸ ਦਾ ਨਤੀਜਾ ਆਇਆ ਹੈ। ਉਸ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ, ਕਿਉਂਕਿ ਸਭ ਤੋਂ ਘੱਟ ਨੰਬਰ ਪ੍ਰਤੀਸ਼ਤ ਪਾਸ ਪੰਜਾਬੀ ਵਿਸ਼ਾ ਰਿਹਾ ਹੈ। ਫੇਲ੍ਹ ਹੋਣ ਵਾਲੇ ਵੀ ਜ਼ਿਆਦਾ ਪੰਜਾਬੀ ਵਿਸ਼ੇ ਵਿਚੋਂ ਹੀ ਹਨ। ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਸਾਡੇ ਬੱਚੇ ਅਤੇ ਮਾਪੇ ਕਿਉਂ ਪੰਜਾਬੀ ਮਾਂ ਬੋਲੀ ਤੋਂ ਪਾਸਾ ਵੱਟ ਰਹੇ ਹਨ। ਬਹੁਤ ਜ਼ਿਆਦਾ ਸਾਹਿਤਕ ਸਭਾਵਾਂ ਅਤੇ ਹੋਰ ਬਹੁਤ ਜਥੇਬੰਦੀਆਂ ਪੰਜਾਬੀ ਮਾਂ ਬੋਲੀ ਨੂੰ ਹੋਰ ਵਧ ਪ੍ਰਫੁਲਿਤ ਕਰਨ ਵਿਚ ਲੱਗੀਆਂ ਹੋਈਆਂ ਹਨ। ਇਸ ਦੇ ਬਾਵਜੂਦ ਵੀ ਪੰਜਾਬੀ ਮਾਂ ਬੋਲੀ ਵਿਸ਼ੇ ਦੀ ਇਹ ਹਾਲਤ ਹੈ। ਪੰਜਾਬ ਸਰਕਾਰ ਨੇ ਹੁਕਮ ਕੀਤਾ ਸੀ ਕਿ ਸਾਰੇ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਅਦਾਰੇ, ਹੋਟਲ ਅਤੇ ਦੁਕਾਨਾਂ ਦੇ ਬੋਰਡ ਪੰਜਾਬੀ ਵਿਚ ਲਾਜ਼ਮੀ ਲਿਖੇ ਹੋਣੇ ਜ਼ਰੂਰੀ ਹਨ। ਕਈ ਵਾਰ ਸਰਕਾਰ ਨੇ ਸਮਾਂ ਵੀ ਦਿੱਤਾ ਕਿ ਇਸ ਤਰੀਕ ਤੱਕ ਹੋ ਜਾਣੇ ਚਾਹੀਦੇ ਹਨ। ਪਰ ਇਸ ਦੇ ਬਾਵਜੂਦ ਵੀ ਕਈ ਲੋਕਾਂ 'ਤੇ ਇਸ ਹੁਕਮ ਦਾ ਅਸਰ ਨਹੀਂ ਹੋਇਆ। ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਆਪਣੀ ਮਾਂ ਬੋਲੀ ਪੰਜਾਬ ਨੂੰ ਪ੍ਰਫੁਲਿਤ ਕਰਨ ਲਈ ਪੂਰਾ ਧਿਆਨ ਦੇਵੇ। ਲੋਕਾਂ ਨੂੰ ਪਿਆਰ ਨਾਲ ਅਤੇ ਜੋ ਪਿਆਰ ਦੀ ਭਾਸਾ ਨਹੀਂ ਸਮਝਦੇ ਉਨ੍ਹਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੋ। ਜੋ ਸਰਕਾਰ ਦਾ ਹੁਕਮ ਨਾ ਮੰਨਦੇ ਹੋਏ ਪੰਜਾਬੀ ਮਾਂ ਬੋਲੀ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕਰਦੇ ਹਨ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਚੰਗਾ ਨਸ਼ਾ, ਮਾੜਾ ਨਸ਼ਾ

ਨਸ਼ਾ ਕੋਈ ਵੀ ਹੋਵੇ ਮਾੜਾ ਹੀ ਹੁੰਦਾ ਹੈ। ਆਜ਼ਾਦੀ ਤੋਂ ਬਾਅਦ ਅਫ਼ੀਮ ਤੇ ਪੋਸਤ ਨੇ ਬਹੁਤ ਲੋਕਾਂ ਦੀਆਂ ਜ਼ਮੀਨਾਂ ਵਿਕਾ ਦਿੱਤੀਆਂ ਸੀ ਬੜੇ ਘਰ ਪੱਟ ਦਿੱਤੇ ਸੀ। ਬਹੁਤ ਸਾਰੇ ਅਮਲੀ ਛੜੇ ਹੀ ਰਹਿ ਗਏ ਸੀ ਤਾਂ ਹੀ ਸਰਕਾਰ ਨੂੰ ਅਫ਼ੀਮ ਸੰਬੰਧੀ ਕਾਨੂੰਨ ਰੱਦ ਕਰ ਕੇ ਨਵਾਂ ਕਾਨੂੰਨ ਬਣਾਉਣਾ ਪਿਆ ਸੀ। ਪੰਜਾਬੀ ਜੁਗਤਾਂ ਕਰਨ 'ਚ ਮਾਹਰ ਹੁੰਦੇ ਨੇ। ਨਸ਼ੇ ਨੂੰ ਮਾੜਾ, ਅੱਤ ਮਾੜਾ ਭਾਗਾ ਵਿਚ ਆਪਣੀ ਸਮਝ ਮੁਤਾਬਿਕ ਵੰਡ ਲਿਆ ਸੀ। ਅਸੀਂ ਅੱਤ ਮਾੜੇ ਵਿਚੋਂ ਮਾੜੇ ਚੁਣ ਰਹੇ ਹਾਂ। ਨਸ਼ੇ ਦਾ ਹੱਲ ਅਫ਼ੀਮ ਦੀ ਖੇਤੀ ਨਹੀਂ ਹੈ। ਜੇ ਖੇਤੀ ਸ਼ੁਰੂ ਹੋ ਗਈ ਉਸ ਦਾ ਅੰਜਾਮ ਕੀ ਹੋਊ। ਇਹ ਕੋਈ ਨਹੀਂ ਸੋਚਦਾ। ਚਿੱਟਾ (ਹੀਰੋਇਨ) ਵੀ ਤਾਂ ਅਫ਼ੀਮ ਵਿਚੋਂ ਤਿਆਰ ਹੁੰਦਾ ਹੈ, ਪੰਜਾਬੀ ਕੋਈ ਨਵੀਂ ਜੁਗਤ ਲਾ ਲੈਣਗੇ। ਉਦਾਹਰਨ ਸਾਡੇ ਕੋਲ ਸ਼ਰਾਬ ਦੀ ਹੈ। ਬਹੁਤ ਸਾਰੇ ਲੋਕ ਦੇਸੀ ਸ਼ਰਾਬ ਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ ਔਲੇ ਹਰਡ, ਬਹੇੜੇ ਜਿਹੀਆਂ ਜੜੀ ਬੂਟੀਆਂ ਪਾ ਕੇ ਤਿਆਰ ਕੀਤੀ ਸ਼ਰਾਬ ਨੂੰ ਚੰਗੀ ਸ਼ਰਾਬ ਦੀ ਪਰਿਭਾਸ਼ਾ 'ਚ ਲਿਆ ਦਿੱਤਾ। ਪਰ ਵੇਚਣ ਵਾਲੇ ਪੋਲੀਥੀਨ ਤੇ ਰਬੜ ਦੀਆਂ ਚੱਪਲਾਂ ਤੇ ਕਲੀ ਨਾਲ ਵੀ ਸ਼ਰਾਬ ਤਿਆਰ ਕਰ ਕੇ ਪਿਅਕੜਾਂ ਦੀ ਸਿਹਤ ਦਾ ਨੁਕਸਾਨ ਕਰ ਰਹੇ ਹਨ। ਨਸ਼ਾ ਭਾਵੇਂ ਸ਼ਰਾਬ, ਭੁੱਕੀ, ਭੰਗ ਜਾਂ ਕੋਈ ਹੋਰ ਹੋਵੇ ਮਾੜਾ ਹੀ ਹੁੰਦਾ ਹੈ, ਸਮਾਜ ਵਿਚ ਅਪਰਾਧਿਕ ਮਾਨਸਿਕਤਾ ਨਸ਼ਾ ਹੀ ਪੈਦਾ ਕਰਦਾ ਹੈ ਪਰ ਸਾਡੀ ਜੁਗਤ ਦੇਖੋ ਨਸ਼ੇ ਦੀ ਇਕ ਸ਼੍ਰੇਣੀ ਚੰਗਾ ਨਸ਼ਾ ਕਹਿਣ ਵਾਲਿਆਂ ਦੀ ਵੀ ਪੈਦਾ ਹੋ ਗਈ ਹੈ। ਚਿੱਟੇ ਵਾਲਾ ਚਿੱਟੇ ਨੂੰ ਅਫ਼ੀਮ ਦੀ ਮਾਂ ਕਹਿ ਕੇ ਵਡਿਆਉਂਦਾ ਹੈ, ਅਫ਼ੀਮ-ਭੱਕੀ ਖਾਣ ਵਾਲਾ ਇਨ੍ਹਾਂ ਨੂੰ ਮਾੜਾ ਨਹੀਂ ਕਹਿੰਦਾ ਸਗੋਂ ਫਾਇਦੇ ਗਿਣਾਉਣ ਲੱਗ ਜਾਂਦਾ ਹੈ. ਸ਼ਰਾਬ ਪੀਣ ਵਾਲਾ ਸ਼ਰਾਬ ਦੀ ਵਡਿਆਈ ਕਰਦਾ ਨਹੀਂ ਥੱਕਦਾ। ਅਸੀਂ ਤਾਂ ਗੀਤ-ਸੰਗੀਤ ਤੋਂ ਵੀ ਨਸ਼ੇ ਵਾਲੇ ਗੀਤਾਂ ਨਾਲ ਮਨੋਰੰਜਨ ਕਰਨ ਲੱਗ ਪਏ। ਜਦੋਂ ਨਸ਼ੇ ਦੀਆਂ ਸਿਫ਼ਤਾਂ ਹੋਣ ਲੱਗ ਪੈਣ 'ਤੇ ਨਸ਼ੇ ਨੂੰ ਸੱਭਿਆਚਾਰ ਵਿਚ ਸ਼ਾਮਿਲ ਕਰ ਲਿਆ ਜਾਵੇ ਤਾਂ ਫਿਰ ਨਤੀਜਾ ਉਹੀ ਹੋਣਾ ਹੁੰਦਾ, ਜੋ ਅੱਜ ਅਸੀਂ ਭੁਗਤ ਰਹੇ ਹਾਂ।

-ਸਤਪਾਲ ਸਿੰਘ ਦਿਉਲ,
ਐਡਵੋਕੇਟ

ਖ਼ੁਦ ਲਈ ਸਮਾਂ ਕੱਢੋ

ਵਰਤਮਾਨ ਸਮੇਂ ਅੰਦਰ ਮਨੁੱਖੀ ਜੀਵਨ ਵਿਚ ਰੁਝੇਵਿਆਂ ਭਰੀ ਜ਼ਿੰਦਗੀ ਅੰਦਰ ਮਨੁੱਖ ਆਪਣੇ ਆਪ ਨੂੰ ਸਮਾਂ ਨਹੀਂ ਦੇ ਰਿਹਾ। ਹਰ ਇਨਸਾਨ ਦੁਨਿਆਵੀ ਕੰਮ-ਕਾਜ 'ਚ ਸਮਾਂ ਗੁਜਾਰ ਕੇ ਆਪਣੇ ਲਈ ਕੀਮਤੀ ਸਮੇਂ ਦੀ ਕਦਰ ਭੁੱਲ ਜਾਂਦਾ ਹੈ। ਮਨੁੱਖ ਅੰਦ ਬਿਮਾਰੀਆਂ ਦੀ ਭਰਮਾਰ 'ਤੇ ਵਧ ਰਿਹਾ ਮਾਨਸਿਕ ਤਣਾਅ, ਆਪਣੇ ਆਪ ਨੂੰ ਸਮਾਂ ਨਾ ਦੇਣ ਦੀ ਹੀ ਉਪਜ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਜੀਵਨ ਤੰਦਰੁਸਤ ਤੇ ਅਰੋਗ ਹੋਵੇ ਤਾਂ ਸਾਨੂੰ ਆਪਣੇ ਲਈ ਸਮਾਂ ਦੇਣਾ ਪਵੇਗਾ। ਸਵੇਰ ਦੀ ਕਸਰਤ ਤੇ ਸਾਦਾ ਭੋਜਨ ਸਾਡੀ ਰੋਜ਼ਾਨਾ ਜੀਵਨ ਦੀ ਦੌੜ ਨੇ ਅੱਖੋਂ-ਪਰੋਖੇ ਕਰ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਬਾਹਰੀ ਭੋਜਨ ਅਤੇ ਅਰਾਮ ਦੀ ਲਤ ਨੇ ਮਨੁੱਖ ਦੀ ਉਮਰ ਨੂੰ ਜਿੱਥੇ ਘਟਾਇਆ ਹੈ ਉੱਥੇ ਹੀ ਬਿਮਾਰੀਆਂ ਨਾਲ ਭਰ ਦਿੱਤਾ ਹੈ। ਆਉ, ਆਪਣੇ ਆਪ ਲਈ ਸੋਚੀਏ ਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਜਿਤੇ ਸਾਨੂੰ ਜੰਕ ਫੂਡ ਨੂੰ ਨਜ਼ਰ-ਅੰਦਾਜ਼ ਕਰਨਾ ਪਵੇਗਾ ਉੱਥੇ ਹੀ ਰੋਜ਼ਾਨਾ ਕਸਰਤ ਲਈ ਸਮਾਂ ਕੱਢ ਕੇ ਆਪਣੇ ਆਪ ਦੀ ਸੁਰੱਖਿਆ ਯਕੀਨੀ ਬਣਾਈਏ।

-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ (ਮਾਲੇਰਕੋਟਲਾ)

09-11-2023

 ਟੁੱਟ ਰਹੇ ਪਰਿਵਾਰਕ ਰਿਸ਼ਤੇ

ਸਾਡੇ ਸਮਾਜ ਵਿਚ ਅੱਜ-ਕੱਲ ਪਰਿਵਾਰਿਕ ਰਿਸ਼ਤਿਆ ਵਿਚ ਤਰੇੜਾਂ ਬਹੁਤ ਪੈ ਰਹੀਆਂ ਹਨ। ਚਾਹੇ ਰਿਸ਼ਤਾ ਉਹ ਬੱਚਿਆਂ, ਮਾਤਾ-ਪਿਤਾ ਜਾਂ ਭੈਣ-ਭਰਾ ਆਦਿ ਤੋਂ ਇਲਾਵਾ ਜ਼ਿੰਦਗੀ ਭਰ ਦਾ ਮੰਨਿਆ ਜਾਣ ਵਾਲਾ ਪਤੀ-ਪਤਨੀ ਦਾ ਰਿਸ਼ਤਾ ਹੋਵੇ ਇਨ੍ਹਾਂ ਸਾਰਿਆਂ ਰਿਸ਼ਤਿਆਂ ਵਿਚ ਪਹਿਲਾਂ ਵਾਲਾ ਪਿਆਰ ਹੁਣ ਨਜ਼ਰ ਨਹੀਂ ਆਉਂਦਾ, ਅੱਜ-ਕੱਲ ਦੇ ਤੇਜ਼-ਤਰਾਰ ਅਤੇ 21ਵੀਂ ਸਦੀ ਦੇ ਸਾਇੰਸ ਵਾਲੇ ਯੁੱਗ 'ਚ ਰਿਸ਼ਤੇ ਨਿਭਾਉਣ ਦਾ ਕਿਸੇ ਕੋਲ ਵਕਤ ਹੀ ਨਹੀਂ।
ਸਮਾਜ ਵਿਚ ਕਈ ਨੌਜਵਾਨਾਂ ਨੇ ਆਪਣੇ ਬੁਢਾਪੇ ਵਿਚ ਪਹੁੰਚੇ ਬਜ਼ੁਰਗ ਮਾਪਿਆਂ ਦੀ ਸਾਰ ਲੈਣੀ ਹੀ ਛੱਡ ਦਿੱਤੀ ਹੈ। ਇਸ ਗੱਲ ਦੇ ਪਿੱਛੇ ਵੀ ਬਹੁਤ ਸਾਰੇ ਕਾਰਨ ਦੇਖਣ ਨੂੰ ਮਿਲਦੇ ਹਨ ਜਿਵੇਂ ਕਿ ਨੌਜਵਾਨ ਪੀੜ੍ਹੀ ਦਾ ਨਸ਼ਿਆਂ ਦੀ ਦਲਦਲ ਅਤੇ ਬੁਰੀ ਸੰਗਤ ਦਾ ਸ਼ਿਕਾਰ ਹੋਣਾ, ਬੇਰੁਜ਼ਗਾਰੀ, ਪੱਛਮੀ ਸੱਭਿਆਚਾਰ ਦਾ ਪ੍ਰਭਾਵ, ਜ਼ਮੀਨ-ਜਾਇਦਾਦ ਕਾਰਨ ਰਿਸ਼ਤਿਆਂ 'ਚ ਗਿਰਾਵਟ, ਆਪਸੀ ਵਿਸ਼ਵਾਸ ਦੇ ਘਟਣ ਤੋਂ ਇਲਾਵਾ ਵਿਆਹੇ ਹੋਏ ਬਹੁਤੇ ਨੌਜਵਾਨਾਂ ਦੀਆਂ ਪਤਨੀਆਂ ਵੱਲੋਂ ਆਪਣੇ ਸੱਸ-ਸਹੁਰੇ ਤੋਂ ਨੱਕ-ਬੁੱਝ ਵੱਟਦੇ ਹੋਏ ਪਤੀ ਨੂੰ ਇਸ ਗੱਲ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਆਪਣੇ ਮਾਂ-ਬਾਪ, ਭੈਣ-ਭਰਾਵਾਂ ਅਤੇ ਪੂਰੇ ਪਰਿਵਾਰ ਤੋਂ ਅਲੱਗ ਹੀ ਰਹਿਣਗੇ ਤਾਂ ਜੋ ਲੜਕੇ ਦੇ ਬਜ਼ੁਰਗ ਮਾਪਿਆਂ ਦੀ ਸੇਵਾ ਨਾ ਕਰਨੀ ਪਵੇ। ਪੰਜਾਬ ਵਿਚ ਵੀ ਹੁਣ ਤਲਾਕ ਲੈਣ ਦਾ ਰੁਝਾਨ ਵਧ ਰਿਹਾ ਹੈ।
ਅੱਜ ਕੱਲ ਹਰੇਕ ਇਨਸਾਨ ਦੇ ਰੁਝੇਵਿਆਂ ਵਿਚ ਰੁੱਝੇਹੋਣ ਕਾਰਨ ਵੀ ਰਿਸ਼ਤਿਆਂ ਵਿਚ ਫ਼ਰਕ ਪੈ ਰਿਹਾ ਹੈ। ਇਸ ਵਿਚ ਮੋਬਾਈਲ ਫ਼ੋਨ ਵੀ ਇਕ ਵੱਡਾ ਕਾਰਨ ਹੈ ਜੋ ਰਿਸ਼ਤਿਆਂ ਵਿਚ ਪਾੜੇ ਨੂੰ ਵਧਾ ਰਿਹਾ ਹੈ। ਕੁੜੀਆਂ ਨੂੰ ਮਾਂ-ਬਾਪ ਦੀ ਜੱਦੀ ਜਾਇਦਾਦ ਵਿਚੋਂ ਵੀ ਹਿੱਸਾ ਮਿਲਣ ਦੇ ਅਧਿਕਾਰਾਂ ਵਾਲੇ ਫ਼ੈਸਲੇ ਨਾਲ ਕਈ ਕੇਸਾਂ ਵਿਚ ਭੈਣ ਵਲੋਂ ਆਪਣਾ ਹਿੱਸਾ ਲੈਣ ਕਾਰਨ ਵੀ ਭਰਾ-ਭੈਣ ਦੇ ਰਿਸ਼ਤੇ ਵਿਚ ਖਟਾਸ ਪੈਦਾ ਹੋਈ ਹੈ। ਇਸ ਲਈ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਮਾਂ-ਬਾਪ ਆਪਣੇ ਬੱਚਿਆਂ ਲਈ ਸਮਾਂ ਜ਼ਰੂਰ ਕੱਢਕੇ ਉਨ੍ਹਾਂ ਨਾਲ ਗੱਲਬਾਤ ਕਰਨ ਤਾਂ ਜੋ ਉਨ੍ਹਾਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ, ਜਿਸ ਨਾਲ ਆਪਸੀ ਰਿਸ਼ਤਿਆਂ ਵਿਚ ਹੋਰ ਨੇੜਤਾ ਅਤੇ ਗੂੜ੍ਹਤਾ ਵਿਚ ਹੋਰ ਵਾਧਾ ਹੋ ਸਕੇ।

-ਇੰਜੀ. ਲਖਵਿੰਦਰ ਪਾਲ ਗਰਗ।
ਪਿੰਡ-ਡਾਕ. ਘਰਾਚੋਂ, (ਸੰਗਰੂਰ)

ਪਰਾਲੀ ਨਾ ਸਾੜੋ

ਪੰਜਾਬ ਵਿਚ ਪਰਾਲੀ ਸਾੜਨ ਦੀਆਂ ਲਗਾਤਾਰ ਵਧੀਆਂ ਘਟਨਾਵਾਂ ਦਾ ਦਿੱਲੀ ਤੱਕ ਅਸਰ ਹੋਇਆ ਹੈ। ਪਰਾਲੀ ਸਾੜਨ ਨਾਲ ਸਾਹ, ਦਮੇ ਦੇ ਮਰੀਜ਼ ਪ੍ਰਭਾਵਿਤ ਹੁੰਦੇ ਹਨ, ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦਾ ਮਨੁੱਖ ਸ਼ਿਕਾਰ ਹੁੰਦਾ ਹੈ। ਇਹ ਮਨੁੱਖ ਜਾਣਦਾ ਵੀ ਹੈ। ਸਰਕਾਰ ਦੇ ਪਰਾਲੀ ਨੂੰ ਨਾ ਸਾੜਨ ਦੇ ਯਤਨ ਨਾਕਾਮ ਰਹੇ ਹਨ। ਪਰਾਲੀ ਸਾੜਨ ਨਾਲ ਜ਼ਮੀਨ ਤੇ ਤੱਤ ਵੀ ਖ਼ਤਮ ਹੋ ਜਾਂਦੇ ਹਨ। ਇਕ ਪਾਸੇ ਪਰਾਲੀ ਦੇ ਸਾੜਨ ਦੇ ਬੁਰੇ ਨਤੀਜੇ ਸਾਹਮਣੇ ਆ ਰਹੇ ਹਨ। ਦੂਜੇ ਪਾਸੇ ਪੰਜਾਬ ਸਰਕਾਰ 550 ਕਰੋੜ ਦੀ ਲਾਗਤ ਨਾਲ ਸੂਬੇ 'ਚ ਮਿਸ਼ਨ ਸਿਹਤਮੰਦ ਪੰਜਾਬ ਦੀ ਸ਼ੁਰੂਆਤ ਕਰ ਰਹੀ ਹੈ। ਭਾਰਤ ਸਰਕਾਰ ਦੀ ਸਫ਼ਾਈ ਮੁਹਿੰਮ ਵੀ ਨਾਗਰਿਕਾਂ ਦੀ ਸਿਹਤ ਨਾਲ ਜੁੜੀ ਹੈ। ਤੰਦਰੁਸਤ ਸਮਾਜ ਹੀ ਤੇਜ਼ੀ ਨਾਲ ਪ੍ਰਫੁੱਲਿਤ ਹੁੰਦਾ ਹੈ। ਕੋਰੋਨਾ ਵਾਇਰਸ ਨੇ ਮਨੁੱਖ ਨੂੰ ਜੀਉਣ ਦੀ ਜਾਚ ਸਿਖਾ ਦਿੱਤੀ ਸੀ। ਹੁਣ ਵਿਗਿਆਨੀਆਂ ਨੇ ਨਵੇਂ ਹੋਰ ਵਾਇਰਸ ਤੋਂ ਬਚਣ ਲਈ ਸੂਚਿਤ ਕੀਤਾ ਹੈ। ਅਜਿਹੇ ਹਾਲਾਤਾਂ ਵਿਚ ਸਾਡਾ ਆਲਾ-ਦੁਆਲਾ ਸਾਫ਼ ਸਫ਼ਾਈ ਹੀ ਬਿਮਾਰੀਆਂ ਤੋਂ ਲੜਨ ਤੋਂ ਬਚਾ ਸਕਦੀ ਹੈ। ਸਰਕਾਰ ਨੂੰ ਮਾਹਰਾਂ, ਮੌਸਮ ਵਿਗਿਆਨੀਆਂ ਤੇ ਕਿਸਾਨਾਂ ਨੂੰ ਨਾਲ ਲੈ ਪਰਾਲੀ ਦਾ ਤੋੜ ਲੱਭਣਾ ਚਾਹੀਦਾ ਹੈ ਤਾਂ ਜੋ ਜਾਨਲੇਵਾ ਬਿਮਾਰੀਆਂ ਤੋਂ ਬਚਿਆ ਜਾ ਸਕੇ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਪੰਜਾਬ ਪੁਲਿਸ।

ਆਓ ਮਿਲ ਕੇ ਨਸ਼ੇ ਨੂੰ ਖ਼ਤਮ ਕਰੀਏ

ਜੇਕਰ ਸਾਰੇ ਲੋਕ ਅਤੇ ਸਰਕਾਰ ਇਕ ਦੂਜੇ ਦਾ ਸਾਥ ਦੇਣ ਫਿਰ ਕੋਈ ਵੀ ਕੰਮ ਨਹੀਂ ਹੈ, ਜੋ ਹੋ ਨਾ ਸਕਦਾ ਹੋਵੇ। ਜੇਕਰ ਅਸੀਂ ਗੱਲ ਕਰੀਏ ਤਾਂ ਕਈ ਖ਼ਤਰਨਾਕ ਬਿਮਾਰੀਆਂ ਨੂੰ ਵੀ ਸਰਕਾਰ ਨੇ ਲੋਕਾਂ ਦੇ ਸਹਿਯੋਗ ਨਾਲ ਖ਼ਤਮ ਕੀਤਾ ਹੈ, ਜਿਨ੍ਹਾਂ ਵਿਚ ਪੋਲੀਓ, ਟੀ.ਬੀ. ਅਤੇ ਹੋਰ ਕਾਫ਼ੀ ਬਿਮਾਰੀਆਂ ਸਨ। ਇਸ ਤਰ੍ਹਾਂ ਹੀ ਜੇਕਰ ਨਸ਼ੇ ਦੀ ਖ਼ਤਰਨਾਕ ਬਿਮਾਰੀ ਨੂੰ ਖ਼ਤਮ ਕਰਨਾ ਹੈ, ਤਾਂ ਸਰਕਾਰ ਲੋਕਾਂ ਦਾ ਅਤੇ ਲੋਕ ਸਰਕਾਰ ਦਾ ਪੂਰਾ-ਪੂਰਾ ਸਾਥ ਦੇਣ ਫਿਰ ਕੋਈ ਵੱਡੀ ਗੱਲ ਨਹੀਂ ਹੈ, ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨਾ। ਜਦੋਂ ਤੱਕ ਸੱਚੇ ਦਿਲੋਂ ਆਪਣਾ ਫ਼ਰਜ਼ ਸਮਝ ਕੇ ਸਾਰੇ ਇਕ ਦੂਜੇ ਦਾ ਸਾਥ ਨਹੀਂ ਦਿੰਦੇ ਉਦੋਂ ਤੱਕ ਇਹ ਬਿਮਾਰੀ ਜੜ੍ਹੋਂ ਖ਼ਤਮ ਨਹੀਂ ਹੋ ਸਕਦੀ। ਆਓ, ਸਾਰੇ ਰਲ ਕੇ ਇਕ ਦੂਜੇ ਦਾ ਸਾਥ ਦੇਈਏ। ਇਸ ਨਸ਼ੇ ਦੀ ਨਾਮੁਰਾਦ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰੀਏ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਔਰਤਾਂ ਨਾਲ ਬਦਸਲੂਕੀ

ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਬਾਂਦਾ ਵਿਚ ਇਕ ਦਲਿਤ ਔਰਤ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਉਸ ਦੇ ਤਿੰਨ ਟੁਕੜੇ ਕਰ ਕੇ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਔਰਤ ਮੁਲਜ਼ਮ ਦੇ ਘਰ ਕੰਮ ਕਰਦੀ ਸੀ। ਉੱਤਰ ਪ੍ਰਦੇਸ਼ ਹੀ ਨਹੀਂ ਕੋਈ ਵੀ ਸੂਬਾ ਦੇਖ ਲਈਏ ਔਰਤਾਂ ਨਾਲ ਹੋਣ ਵਾਲੇ ਸ਼ੋਸ਼ਣ ਵਿਚ ਘੱਟ ਨਹੀਂ। ਹਰ ਰੋਜ਼ ਕਿਤੇ ਨਾ ਕਿਤੇ ਔਰਤ ਨਾਲ ਹੁੰਦੀਆਂ ਬਦਸਲੂਕੀਆਂ ਅਤੇ ਧੱਕੇਸ਼ਾਹੀ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਇਨ੍ਹਾਂ ਕੇਸਾਂ ਵਿਚ ਰਿਪੋਰਟ ਦਰਜ ਕਰਨਾ ਤਾਂ ਦੂਰ ਦੀ ਗੱਲ ਪੁਲਿਸ ਪੀੜਤ ਧਿਰ ਦੀ ਗੱਲ ਵੀ ਨਹੀਂ ਸੁਣਦੀ। ਜੇਕਰ ਕਿਤੇ ਸਰਕਾਰੀ ਅਤੇ ਪ੍ਰਸ਼ਾਸਨਿਕ ਦਬਾਅ ਕਰ ਕੇ ਕੇਸ ਦਰਜ ਵੀ ਹੋ ਜਾਂਦਾ ਹੈ ਤਾਂ ਰਾਜਨੀਤਕ ਪਹੁੰਚ ਅਤੇ ਰਿਸ਼ਵਤਖੋਰੀ ਕਰਕੇ ਮੁਲਜ਼ਮ ਬਾ-ਇੱਜ਼ਤ ਬਰੀ ਕਰ ਦਿੱਤੇ ਜਾਂਦੇ ਹਨ। ਅਜਿਹੇ ਕੇਸ ਅਦਾਲਤ ਵਿਚ ਸਾਲਾਂ ਬੱਧੀ ਚੱਲਦੇ ਰਹਿੰਦੇ ਹਨ। ਕਈ ਵਾਰ ਤਾਂ ਪੀੜਤ ਵਿਅਕਤੀ ਹੀ ਇਨਸਾਫ਼ ਦੀ ਉਡੀਕ ਕਰਦਾ ਹੋਇਆ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ। ਔਰਤਾਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਕੇਵਲ ਕਿਤਾਬੀ ਗਿਆਨ ਵਿਚ ਹੀ ਮੌਜੂਦ ਹਨ ਜਿਨ੍ਹਾਂ 'ਤੇ ਅਜੇ ਤੱਕ ਅਮਲ ਆਟੇ ਵਿਚ ਲੂਣ ਬਰਾਬਰ ਹੀ ਹੋਇਆ ਹੈ। ਔਰਤ ਸਦੀਆਂ ਤੋਂ ਮਰਦ ਅਤੇ ਸਮਾਜ ਦਾ ਧੱਕਾ ਸਹਿੰਦੀ ਆਈ ਹੈ। ਔਰਤ ਪ੍ਰਤੀ ਦਿਨੋ-ਦਿਨ ਵਧ ਰਹੀਆਂ ਜ਼ਿਆਦਤੀਆਂ ਨੂੰ ਨਕੇਲ ਪਾਉਣ ਲਈ ਔਰਤ ਨੂੰ ਹੀ ਆਵਾਜ਼ ਬੁਲੰਦ ਕਰਨੀ ਹੋਵੇਗੀ। ਔਰਤਾਂ ਦੀ ਸਮੂਹਿਕ ਏਕਤਾ ਹੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਅਤੇ ਇਨਸਾਫ਼ ਦਿਵਾ ਸਕਦੀ ਹੈ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)

08-11-2023

 ਸਾਡੀ ਏਕਤਾ ਸਾਡੀ ਜਿੱਤ
ਪਿਛਲੇ ਕੁਝ ਦਹਾਕਿਆਂ ਤੋਂ ਸਰਕਾਰੀ ਨੌਕਰੀ ਵਿਚ ਸਾਂਝੇ ਸੰਘਰਸ਼ ਦੀਆਂ ਰੈਲੀਆਂ, ਧਰਨਿਆਂ ਰਾਹੀਂ ਰੈਗੂਲਰ ਹੋਣ ਤੋਂ ਬਾਅਦ, ਦੁਬਾਰਾ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ ਸ਼ੁਰੂ ਹੋਇਆ। ਜਿਸ ਦੀ ਸ਼ੁਰੂਆਤ ਆਪਣੀ ਜਥੇਬੰਦੀ ਬੀ.ਐੱਡ ਅਧਿਆਪਕ ਫਰੰਟ ਜਲੰਧਰ ਦੀ ਅਗਵਾਈ ਹੇਠ ਕੀਤੀ ਗਈ ਸੀ, ਹੁਣ ਹੌਲੀ-ਹੌਲੀ ਪੰਜਾਬ ਅੰਦਰ ਪੈਨਸ਼ਨ ਬਹਾਲੀ ਦੇ ਸੰਘਰਸ਼ ਵਿਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੇ ਦੋ ਮੁੱਖ ਧੜਿਆਂ ਰਾਹੀਂ ਸੰਘਰਸ਼ ਲੜਿਆ ਜਾ ਰਿਹਾ ਹੈ। ਸਾਡੀ ਜਥੇਬੰਦੀ ਦੇ ਮੁਲਾਜ਼ਮ ਦੋਨਾਂ ਧੜਿਆਂ ਨੂੰ ਇਕੱਠੇ ਕਰਨ ਹਿੱਤ ਦੋਨਾਂ ਧੜਿਆਂ ਦੇ ਦਿੱਤੇ ਸੰਘਰਸ਼ੀ ਪਰੋਗਰਾਮਾਂ ਵਿਚ ਸ਼ਾਮਿਲ ਹੁੰਦੇ ਆ ਰਹੇ ਹਨ, ਪਰ ਇਸ ਸੰਘਰਸ਼ ਦੇ ਬਾਵਜੂਦ ਪੰਜਾਬ ਅੰਦਰ, ਪਿਛਲੇ ਦੋ ਸਾਲਾਂ ਤੋਂ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ ਸਕੀ। ਪੈਨਸ਼ਨ ਦੀ ਲੜਾਈ ਵਿਚ ਮੁਲਾਜ਼ਮਾਂ ਦੀ ਏਕਤਾ ਲਈ ਗੀਤ ਲਿਖਿਆ ਕਿ ਰਲਮਿਲ ਕੇ ਲੜੋ ਪੈਨਸ਼ਨ ਦੀ ਲੜਾਈ, ਮੁਲਾਜ਼ਮ ਏਕਤਾ ਹੀ ਜਿੱਤ ਸਦਾ ਲਿਆਈ। ਇਹ ਵੱਖ-ਵੱਖ ਅਖ਼ਬਾਰਾਂ ਦੇ ਸੰਪਾਦਕੀ ਪੰਨੇ ਉੱਤੇ ਛਪਿਆ ਤਾਂ ਉਸ ਗੀਤ ਬਾਰੇ ਬਹੁਤ ਫ਼ੋਨ ਆਏ। ਉਨ੍ਹਾਂ ਫ਼ੋਨਾਂ ਵਿਚੋਂ ਇਕ ਫ਼ੋਨ ਸਿੱਖਿਆ ਮਹਿਕਮੇ ਦੇ ਸੇਵਾਮੁਕਤ ਅਧਿਆਪਕ ਜੋਗਿੰਦਰ ਸਿੰਘ ਦਾ ਆਇਆ ਤਾਂ ਉਨ੍ਹਾਂ ਨੇ ਆਖਿਆ ਕਿ ਅਸੀਂ ਵੀ 1980 ਵਿਚ ਕੀਤੇ ਸੰਘਰਸ਼ ਨੂੰ ਇਕੱਠੇ ਹੋ ਕੇ ਹੀ ਜਿੱਤਿਆ ਸੀ ਅਤੇ ਰੈਗੂਲਰ ਨੌਕਰੀ ਪ੍ਰਾਪਤ ਕੀਤੀ ਸੀ। ਉਸ ਸਮੇਂ ਦੌਰਾਨ ਸਰਕਾਰ ਦੀ ਨੀਤੀ ਸੀ ਕਿ 90 ਦਿਨਾਂ ਦੀ ਸਰਵਿਸ ਹੋਣ 'ਤੇ ਰੈਗੂਲਰ ਕਰਨਾ ਹੈ, ਪਰ ਜਾਣਬੁੱਝ ਕੇ ਸਾਨੂੰ 89 ਦਿਨ ਹੋਣ 'ਤੇ ਨੌਕਰੀ ਤੋਂ ਹਟਾ ਕੇ ਦੁਬਾਰਾ ਉਸੇ ਨੌਕਰੀ ਉੱਤੇ ਰੱਖਣ ਦੀ ਨੀਤੀ ਸਰਕਾਰ ਚਲਾ ਰਹੀ ਸੀ। ਜਿਸ ਦਾ ਪੰਜਾਬ ਅੰਦਰ ਬਹੁਤ ਵਿਰੋਧ ਕੀਤਾ ਗਿਆ। ਉਸ ਸਮੇਂ ਜੀਟੀਯੂ ਅਤੇ ਉਸ ਸਮੇਂ ਹੋਰ ਕਿੰਨੀਆਂ ਬਣ ਚੁੱਕੀਆਂ ਜਥੇਬੰਦੀਆਂ ਦੇ ਪ੍ਰਧਾਨਾਂ ਨੂੰ ਆਪਣੇ ਸਾਥੀਆਂ ਸਮੇਤ ਰਲਮਿਲ ਕੇ ਸੰਘਰਸ਼ ਲਈ ਸੱਦਿਆ ਗਿਆ। ਜਿਸ ਦੇ ਨਤੀਜੇ ਵਜੋਂ ਸਾਡੇ ਗਲਾਂ 'ਚੋਂ 89090 ਦਿਨਾਂ ਵਾਲੀ ਪੰਜਾਲੀ ਸਦਾ ਲਈ ਲੱਥ ਗਈ ਅਤੇ ਅਸੀਂ ਰੈਗੂਲਰ ਹੋ ਕੇ ਨੌਕਰੀ ਦਾ ਆਨੰਦ ਲਿਆ, ਮਿਹਨਤ ਨਾਲ ਸੇਵਾ ਕੀਤੀ ਅਤੇ ਹੁਣ ਪੈਨਸ਼ਨ ਦਾ ਸੁਖ ਮਾਣ ਰਹੇ ਹਾਂ। ਉਨ੍ਹਾਂ ਆਖਿਆ ਕਿ ਜੇਕਰ ਹੁਣ ਵੀ ਮੁਲਾਜ਼ਮਾਂ ਦੀਆਂ ਸਭ ਜਥੇਬੰਦੀਆਂ ਇਕੱਠੀਆਂ ਹੋ ਕੇ ਰਲ-ਮਿਲ ਸੰਘਰਸ਼ ਕਰਨਗੀਆਂ ਤਾਂ ਹੀ ਤੁਸੀਂ ਜਿੱਤ ਸਕੋਗੇ। ਹੁਣ ਅਸੀਂ ਸਭ ਜਥੇਬੰਦੀਆਂ ਵਾਲੇ ਵੀ ਇਕੱਠੇ ਹੋ ਕੇ ਪੈਸ਼ਨ ਬਹਾਲੀ ਦੇ ਸੰਘਰਸ਼ ਨੂੰ ਜੇਤੂ ਬਣਾਵਾਂਗੇ, ਕਿਉਂਕਿ ਸਾਡੀ ਏਕਤਾ ਸਾਡੀ ਜਿੱਤ ਹੈ।


-ਅਮਰਪ੍ਰੀਤ ਸਿੰਘ ਝੀਤਾ
ਨੰਗਲ ਅੰਬੀਆਂ, ਜਲੰਧਰ।


ਯੂਥ ਅਤੇ ਸਿਆਸਤ
ਇਕ ਸਮਾਂ ਸੀ ਜਦੋਂ ਯੂਥ ਆਗੂਆਂ ਦੇ ਰੂਪ ਵਿਚ ਲਾਲੂ, ਨਿਤਿਸ਼ ਕੁਮਾਰ ਵਰਗੇ ਵੱਡੇ-2 ਸਿਰਕੱਢ ਆਗੂ ਪੈਦਾ ਹੋਏ। ਕਿਵੇਂ ਉਹ ਸਧਾਰਨ ਘਰਾਂ ਤੋਂ ਪੈਦਾ ਹੋ ਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਗਏ। ਅੱਜ ਤੋਂ ਕੁਝ ਸਾਲ ਪਿੱਛੇ ਨੂੰ ਚਲੇ ਜਾਈਏ ਤਾਂ ਪੰਜਾਬ ਦੀ ਸਿਆਸਤ ਵਿਚ ਬਲਕਿ ਪੂਰੇ ਭਾਰਤ ਦੀ ਸਿਆਸਤ ਵਿੱਚ ਨੌਜਵਾਨਾਂ ਦਾ ਅਹਿਮ ਰੋਲ ਸੀ। ਪਰ ਅੱਜ ਕੱਲ ਦੇਖਣ ਵਿੱਚ ਆਇਆ ਹੈ ਕਿ ਨੌਜਵਾਨਾਂ ਦਾ ਰੁਝਾਨ ਸਿਆਸਤ ਵੱਲ ਘਟਦਾ ਜਾ ਰਿਹਾ ਹੈ। ਪੰਜਾਬ ਅੰਦਰ ਵਿਦੇਸ਼ਾਂ ਵੱਲ ਜਾਣ ਦੀ ਤਾਂਘ ਨੇ ਸਾਡੀ ਸਿਆਸਤ ਨੂੰ ਵੀ ਨਹੀ ਬਖ਼ਸ਼ਿਆ। ਹੁਣ ਸਿਰਫ਼ ਸਿਆਸਤ ਵਿਚ ਉਹੀ ਮੁੰਡੇ ਕੁੜੀਆਂ ਬਾਕੀ ਨੇ ਜੋ ਕਿ ਸਿਆਸਤ ਦੇ ਘਰਾਣੇ ਨਾਲ ਸੰਬੰਧ ਰੱਖਦੇ ਹਨ। ਅਜਿਹੇ ਨਵੇਂ ਬਹੁਤ ਘੱਟ ਨੇਤਾ ਹਨ ਜੋ ਨੌਜਵਾਨ ਆਗੂ ਦੇ ਰੂਪ ਵਿਚ ਸਿਆਸਤ ਵਿਚ ਅੱਗੇ ਆਏ ਹਨ। ਆਉਣ ਵਾਲੇ ਸਮੇਂ ਵਿਚ ਅਜਿਹਾ ਹੋਣਾ ਸਾਡੀ ਨੌਜਵਾਨੀ 'ਤੇ ਕਾਫ਼ੀ ਅਸਰ ਪਾਵੇਗਾ। ਨੌਜਵਾਨੀ ਵਿਚ ਸਿਆਸਤ ਦੀ ਪਹਿਲੀ ਪਉੜੀ ਕਾਲਜ, ਯੂਨੀਵਰਸਿਟੀਆਂ ਨੂੰ ਮੰਨਿਆ ਜਾਂਦਾ ਹੈ ਪਰ ਅੱਜ ਕੱਲ ਬਾਹਰ ਜਾਣ ਵੱਲ ਰੁਝਾਨ ਹੋਣ ਕਰਕੇ ਕਾਲਜ, ਯੂਨੀਵਰਸਿਟੀਆਂ ਵੀ ਚੰਗੇ ਨੌਜਵਾਨ ਨੇਤਾ ਪੈਦਾ ਕਰਨ ਵਿੱਚ ਅਸਮਰੱਥ ਹਨ। ਇਕ ਸਮਾਂ ਸੀ ਜਦੋਂ ਕਾਲਜ ਯੂਨੀਵਰਸਿਟੀਆਂ ਵਿਚ ਵਿਦਿਆਰਥੀ-ਚੋਣਾਂ ਹੁੰਦੀਆਂ ਸਨ। ਪ੍ਰਧਾਨਾਂ ਤੋਂ ਉੱਠ ਕੇ ਬਣੇ ਨੇਤਾ ਸਾਡੇ ਸੀ.ਐਮ., ਮੰਤਰੀਆਂ ਤੱਕ ਪਹੁੰਚੇ ਹਨ ਪਰ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਕੁਝ ਕੁ ਚੰਡੀਗੜ੍ਹ ਦੇ ਕਾਲਜਾ ਤੋਂ ਸਿਵਾਏ ਵਿਦਿਆਰਥੀ ਚੋਣਾ ਖ਼ਤਮ ਹੋ ਚੁੱਕੀਆਂ ਹਨ। ਪਿਛਲੇ ਸਮੇਂ ਦੀ ਕੈਪਟਨ ਸਰਕਾਰ ਨੇ ਚੋਣਾਂ ਸ਼ੁਰੂ ਕਰਨ ਦਾ ਐਲਾਨ ਤਾਂ ਕੀਤਾ ਸੀ ਪਰ ਕਿਸੇ ਨਾ ਕਿਸੇ ਗੱਲੋ ਇਹ ਚੋਣਾਂ ਸ਼ੁਰੂ ਨਾ ਹੋ ਸਕੀਆਂ। ਮੈਨੂੰ ਯਾਦ ਹੈ ਕਿ ਜਦੋਂ ਮੈ ਕਾਲਜ ਸਮਾਂ ਪੜ੍ਹਿਆ ਕਰਦਾ ਸੀ ਤਾਂ ਸਾਲ 2010-12 ਦੇ ਕਰੀਬ ਉਦੋਂ ਕਾਲਜਾਂ ਵਿਚ ਚੋਣਾ ਤਾਂ ਨਹੀਂ ਸੀ ਪਰ ਇਹ ਨੌਜਵਾਨੀ ਵਾਲੀ ਸਿਆਸਤ ਕਿਤੇ ਨਾ ਕਿਤੇ ਜ਼ਰੂਰ ਜਿਊਂਦੀ ਸੀ। ਵਿਦਿਆਰਥੀੇ ਆਪਣੇ ਪੱਧਰ 'ਤੇ ਪੋਸਟਰ ਅਤੇ ਇਸ਼ਤਿਹਾਰਾਂ ਨਾਲ ਪ੍ਰਧਾਨ ਬਣਿਆ ਕਰਦੇ ਸਨ। ਇਕ ਦੂਜੇ ਦੇ ਵਿਰੋਧ ਵਿਚ ਪੋਸਟਰ ਮੁਕਾਬਲੇ ਨਾਲ ਪ੍ਰਧਾਨ ਬਣਿਆ ਕਰਦੇ ਸਨ। ਭਾਵੇਂ ਕਿ ਇਸ ਨਾਲ ਲੜਾਈਆਂ ਵੱਧ ਹੁੰਦੀਆਂ ਸਨ ਪਰ ਇਹ ਸਿਆਸਤ ਨੌਜਵਾਨ ਮੁੰਡਿਆਂ ਨੂੰ ਉੱਤੇ ਲੈ ਕੇ ਜਾਂਦੀ ਸੀ। ਉਨ੍ਹਾਂ ਦਾ ਕਾਲਜਾਂ ਵਿਚ ਏਕਾ ਬਣਦਾ ਸੀ। ਉਨ੍ਹਾਂ ਨੂੰ ਆਪਣੇ ਕਾਲਜ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਮਿਲਦੀ ਸੀ। ਪਰ ਜਦੋਂ ਤੋਂ ਵਿਦੇਸ਼ਾਂ ਨੂੰ ਨੌਜਵਾਨ ਜਾ ਰਹੇ ਹਨ। ਨੌਜਵਾਨਾਂ ਦਾ ਸਿਆਸਤ ਵਿਚ ਰੁਝਾਨ ਘੱਟਣ ਦੇ ਨਾਲ ਇਹ ਪੋਸਟਰ ਪ੍ਰਧਾਨਗੀਆਂ ਕਾਲਜਾ ਵਿਚੋਂ ਖ਼ਤਮ ਹੋ ਗਈਆਂ ਹਨ। ਅੱਜ ਸਾਰੇ ਨੌਜਵਾਨਾਂ ਨੂੰ ਲੋੜ ਹੈ ਕਿ ਉਹ ਅੱਗੇ ਆ ਕੇ ਨੌਜਵਾਨੀ ਸਿਆਸਤ ਨੂੰ ਸਾਂਭਣ ਅਤੇ ਆਪਣੇ ਦੇਸ਼ ਦੇ ਲੋਕਤੰਤਰ ਵਿਚ ਅਹਿਮ ਭੂਮਿਕਾ ਨਿਭਾਉਣ। ਇੰਝ ਕਰਨ ਨਾਲ ਹੀ ਸਾਡੇ ਆਮ ਘਰਾਂ ਦੇ ਮੁੰਡੇ ਅੱਗੇ ਆ ਸਕਣਗੇ।


-ਰਵਿੰਦਰਪਾਲ ਸਿੰਘ
ਸਾਬਕਾ ਪ੍ਰਧਾਨ (ਪੰਜਾਬ ਯੂਨੀਵਰਸਿਟੀ ਸਟੂਡਂੈਟ ਯੂਨੀਅਨ)

07-11-2023

 ਸ਼ਾਨਦਾਰ ਪ੍ਰਦਰਸ਼ਨ
ਸਾਡੇ ਦੇਸ਼ ਦੇ ਖਿਡਾਰੀਆਂ ਨੇ ਏਸ਼ੀਅਨ ਖੇਡਾਂ (ਹਾਂਗਝੂ) ਵਿਚ ਭਾਰਤ ਦਾ ਨਾਂਅ ਚਮਕਾ ਦਿੱਤਾ ਹੈ। ਸਾਡੇ ਖਿਡਾਰੀਆਂ 'ਤੇ ਸਾਨੂੰ ਬਹੁਤ ਫਖ਼ਰ ਤੇ ਮਾਣ ਮਹਿਸੂਸ ਹੋ ਰਿਹਾ ਹੈ। ਸਾਡੇ ਦੇਸ਼ ਦੇ ਖਿਡਾਰੀਆਂ ਨੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 28 ਸੋਨੇ, 38 ਚਾਂਦੀ ਦੇ, 41 ਕਾਂਸੇ ਦੇ ਕੁੱਲ 107 ਤਗਮੇ ਜਿੱਤ ਕੇ ਪੂਰੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਉਥੇ ਭਾਰਤ ਨੇ ਸੂਚੀ ਵਿਚ ਚੌਥਾ ਸਥਾਨ ਹਾਸਿਲ ਕੀਤਾ ਹੈ। ਜੇਕਰ ਅਸੀਂ ਪੰਜਾਬ ਦੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ 33 ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿਚੋਂ 8 ਸੋਨੇ ਦੇ, 6 ਚਾਂਦੀ ਦੇ ਅਤੇ 5 ਕਾਂਸੇ ਕੁੱਲ 19 ਤਗਮੇ ਜਿੱਤ ਕੇ ਪਿਛਲੇ 72 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਨ੍ਹਾਂ ਖਿਡਾਰੀਆਂ ਨੇ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਨ੍ਹਾਂ ਸਾਰੇ ਖਿਡਾਰੀਆਂ ਤੋਂ ਸਾਡੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ। ਸਾਡੀ ਸਾਰੇ ਹੀ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਕਰਨ ਤਾਂ ਕਿ ਸਾਡੇ ਨੌਜਵਾਨ ਸਾਡੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ ਅਤੇ ਮਾੜੀ ਸੰਗਤ ਤੋਂ ਬਚ ਸਕਣ। ਸਾਡੀ ਭਾਰਤ ਅਤੇ ਪੰਜਾਬ ਸਰਕਾਰ ਦੋਵਾਂ ਸਰਕਾਰਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਖਿਡਾਰੀਆਂ ਨੂੰ ਸਰਕਾਰ ਦੀ ਨੀਤੀ ਮੁਤਾਬਿਕ ਨੌਕਰੀਆਂ ਅਤੇ ਬਣਦੇ ਮਾਣ-ਸਨਮਾਨ ਦੇ ਕੇ ਨਿਵਾਜਿਆ ਜਾਵੇ।


-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।


ਬਾਪੂ ਦੇ ਸੁਪਨੇ
ਪਿਛਲੇ ਦਿਨੀਂ ਮੈਗਜ਼ੀਨ ਵਿਚ ਬਲਜੀਤ ਸਿੰਘ ਢਿੱਲੋਂ ਦੀ ਰਚਨਾ 'ਬਾਪੂ ਦੇ ਸਿਰਜੇ ਸੁਪਨੇ ਦਾ ਅੰਤ' ਪੜ੍ਹੀ। ਮਨ ਨੂੰ ਵਧੀਆ ਲੱਗੀ। ਅੱਜ ਦੀ ਪੀੜ੍ਹੀ ਆਪਣੇ ਬਜ਼ੁਰਗਾਂ ਨੂੰ ਸੰਭਾਲਣ ਵਿਚ ਕਾਮਯਾਬ ਨਹੀਂ। ਅੱਜ ਸਾਡੇ ਬਜ਼ੁਰਗ ਆਸ਼ਰਮ ਵਿਚ ਜੀਵਨ ਗੁਜ਼ਾਰ ਰਹੇ ਹਨ। ਬਜ਼ੁਰਗਾਂ ਦੀ ਸੰਭਾਲ ਕਰਨ ਦੀ ਬਜਾਇ ਕੁੱਤਿਆਂ ਦੀ ਪਰਵਰਿਸ਼ ਜ਼ਿਆਦਾ ਹੈ। ਇਹ ਰਚਨਾ ਬਜ਼ੁਰਗਾਂ ਦੀ ਅਸਲ ਸਥਿਤੀ ਨੂੰ ਬਿਆਨ ਕਰਦੀ ਹੈ। ਮਨਪ੍ਰੀਤ ਕੌਰ ਦੀ ਕਹਾਣੀ 'ਅੜਿੱਕਾ' ਪੜ੍ਹੀ। ਮਨ ਨੂੰ ਵਧੀਆ ਲੱਗੀ। ਸਾਡੇ ਮਾਤਾ ਸਾਡੀ ਜ਼ਿੰਦਗੀ ਵਿਚ ਅੜਿੱਕਾ ਨਹੀਂ। ਸਾਡੇ ਜੀਵਨ ਵਿਚ ਸਾਡੇ ਦੁੱਖ-ਸੁੱਖ ਨੂੰ ਆਪਣੇ ਤਨ-ਮਨ 'ਤੇ ਜਰਦੇ ਹਨ। ਹਰ ਪਲ ਮੁਸੀਬਤ ਵੇਲੇ ਸਾਡੇ ਨਾਲ ਖੜ੍ਹਦੇ ਹਨ। ਸਾਨੂੰ ਸਾਡੇ ਮਾਂ-ਪਿਉ ਨੂੰ ਅੜਿੱਕਾ ਨਹੀਂ ਸਮਝਣਾ ਚਾਹੀਦਾ। ਇਸ ਸੰਸਾਰ ਵਿਚੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੀ ਅਸਲੀ ਅਹਿਮੀਅਤ ਦਾ ਪਤਾ ਲੱਗਦਾ ਹੈ। ਅਮਰੀਕ ਸਿੰਘ ਸੈਦੋਕੇ ਦੀ ਮਹਾਨ ਰਚਨਾ ਕਹਾਣੀ 'ਖੂੰਜੇ ਲੱਗੀ ਮੰਜੀ' ਅੱਜ ਦੀ ਪੀੜ੍ਹੀ ਮੰਜੀ ਦੀ ਅਹਿਮੀਅਤ ਨੂੰ ਸਮਝ ਨਹੀਂ ਸਕਦੀ। ਗੁਰੂ ਸਾਹਿਬਾਨਾਂ ਦੇ ਜੀਵਨ ਵਿਚ 'ਮੰਜੀ ਪ੍ਰਥਾ' ਚੱਲੀ ਸੀ। ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ ਪਾਇਆ। ਅੱਜ ਮੰਜੀ ਘਰਾਂ ਵਿਚੋਂ ਖ਼ਤਮ ਹੋ ਗਈ। ਮੰਜੀ ਦੀ ਅਹਿਮੀਅਤ ਨੂੰ ਨਵੀਂ ਪੀੜ੍ਹੀ ਜਾਣ ਨਹੀਂ ਸਕਦੀ।


-ਰਾਮ ਸਿੰਘ ਪਾਠਕ ਆਦਰਸ਼ ਨਗਰ, ਬਠਿੰਡਾ।


ਪਰਾਲੀ ਦਾ ਨਿਪਟਾਰਾ
ਝੋਨੇ ਦੀ ਵਢਾਈ ਸ਼ੁਰੂ ਹੋਣ ਨਾਲ ਝੋਨੇ ਦੀ ਪਰਾਲੀ ਦੇ ਨਿਪਟਾਰੇ ਸੰਬੰਧੀ ਵੀ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਹਰ ਸਾਲ ਪਰਾਲੀ ਨੂੰ ਅੱਗ ਲਾਉਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਤੇ ਫਿਰ ਅੱਗ ਲਾਉਣ ਕਰਕੇ ਖ਼ਰਾਬ ਹੋਈ ਹਵਾ ਲਈ ਇਕ-ਦੂਜੇ 'ਤੇ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ। ਝੋਨੇ ਦੀ ਪਰਾਲੀ ਦੇ ਸੁਚੱਜੇ ਨਿਪਟਾਰੇ ਲਈ ਜਿਥੇ ਸਰਕਾਰ ਪੱਬਾਂ ਭਾਰ ਹੋ ਗਈ ਹੈ ਉਥੇ ਇਕ ਵਾਰ ਫਿਰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਵੀ ਕਮਰ ਕੱਸ ਲਈ ਹੈ। ਪਰਾਲੀ ਨੂੰ ਅੱਗ ਲਾਉਣਾ ਜਿੱਥੇ ਕਿਸਾਨਾਂ ਦੀ ਮਜਬੂਰੀ ਹੈ ਉਥੇ ਕਿਤੇ ਨਾ ਕਿਤੇ ਸਮੇਂ ਸਿਰ ਮਸ਼ੀਨਾਂ ਦੀ ਉਪਲਬਧਤਾ ਨਾ ਹੋਣਾ ਵੀ ਅੱਗ ਲਾਉਣ ਦਾ ਮੁੱਖ ਕਾਰਨ ਹੈ। ਪਰਾਲੀ ਨੂੰ ਅੱੱਗ ਲਾਉਣ ਨਾਲ ਵਾਤਾਵਰਨ ਵਿਚ ਜਿਥੇ ਵਿਗਾੜ ਪੈਦਾ ਹੁੰਦਾ ਹੈ ਉਥੇ ਸਾਡੇ ਕਈ ਮਿੱਤਰ ਜੀਵ ਵੀ ਅੱਗ ਦੀ ਭੇਟ ਚੜ੍ਹ ਜਾਂਦੇ ਹਨ। ਪਰਾਲੀ ਦੇ ਸੁਚੱਜੇ ਨਿਪਟਾਰੇ ਲਈ ਕਿਸਾਨਾਂ ਅਤੇ ਸਰਕਾਰ ਨੂੰ ਇਕ ਮੰਚ 'ਤੇ ਇਕੱਠੇ ਹੋ ਕੇ ਠੋਸ ਹੱਲ ਤਲਾਸ਼ਣੇ ਹੋਣਗੇ ਤਾਂ ਜੋ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕੇ।


-ਰਜਵਿੰਦਰ ਪਾਲ ਸ਼ਰਮਾ


ਪੀ.ਐਮ. ਕਿਸਾਨ ਯੋਜਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਜ਼ੇ ਦੀ ਦਲਦਲ ਵਿਚ ਡੁੱਬੇ ਕਿਸਾਨਾਂ ਨੂੰ ਇਕ ਮਾਤਰ ਰਾਹਤ ਪ੍ਰਦਾਨ ਕਰਨ ਲਈ ਪੀ.ਐਮ. ਕਿਸਾਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਕਿਉਂਕਿ ਉਨ੍ਹਾਂ ਦਾ ਮਕਸਦ ਕਿਸਾਨ ਦੀ ਆਮਦਨ ਦੁੱਗਣੀ ਕਰਨ ਦਾ ਰਿਹਾ ਹੈ। ਇਸ ਯੋਜਨਾ ਤਹਿਤ ਹਰ ਚਾਰ ਮਹੀਨੇ ਬਾਅਦ ਦੋ ਹਜ਼ਾਰ ਰੁਪਏ ਕਿਸਾਨਾਂ ਨੂੰ ਮਿਲਦੇ ਸਨ। ਇਸ ਨੂੰ ਕਿਸਾਨ ਦੀ ਤਨਖ਼ਾਹ (ਭੱਤੇ) ਦੇ ਰੂਪ ਵਿਚ ਸਲਾਹਿਆ ਗਿਆ ਕਿਉਂਕਿ ਇਹ ਪ੍ਰਧਾਨ ਮੰਤਰੀ ਦਾ ਬਹੁਤ ਕਾਬਲ-ਏ-ਤਾਰੀਫ਼ ਕਦਮ ਕਿਹਾ ਜਾ ਸਕਦਾ ਹੈ।
ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਕੁਝ ਅਰਸੇ ਤੋਂ ਬਿਨਾਂ ਕੋਈ ਅਗਾਊਂ ਸੂਚਨਾ ਦਿੱਤੇ ਕਈ ਕਿਸਾਨਾਂ ਨੂੰ ਇਸ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ? ਕਈ ਲੋੜਵੰਦ ਕਿਸਾਨ ਇਸ ਸਹੂਲਤ ਦੇ ਲਾਭ ਤੋਂ ਵਾਂਝੇ ਹੋ ਗਏ ਹਨ। ਜੋ ਕਿਸਾਨ ਇਸ ਯੋਜਨਾ ਦੇ ਭਾਗੀਦਾਰ ਸਨ ਜਾਂ ਇਸ ਦੇ ਮਾਪਦੰਡ 'ਤੇ ਖਰਾ ਉਤਰਦੇ ਹਨ ਉਨ੍ਹਾਂ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਵੇ, ਤਾਂ ਕਿ ਸਰਕਾਰ ਆਪਣੇ ਮਨੋਰਥ ਵਿਚ ਪੂਰਾ ਉਤਰੇ। ਨਹੀਂ ਤਾਂ ਕਿਸਾਨ ਇਸ ਨੂੰ ਜੁਮਲਾ ਜਾਂ ਮਜ਼ਾਕ ਹੀ ਸਮਝਣਗੇ।


-ਲਖਵਿੰਦਰ ਸਿੰਘ ਧਨਾਨਸੂ
ਜ਼ਿਲਾ ਲੁਧਿਆਣਾ।

06-11-2023

 ਵਧੀਆ ਸੰਪਾਦਕੀ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਲਿਖੇ ਗਏ ਸੰਪਾਦਕੀ ਲੇਖ਼ 'ਇਕ ਹੋਰ ਵੱਡੀ ਚੁਣੌਤੀ' ਪੜ੍ਹਿਆ, ਜਿਸ 'ਚ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ ਨੂੰ ਆਦੇਸ਼ ਦਿੱਤੇ ਕਿ ਪੰਜਾਬ 'ਚ ਸਤਲੁਜ-ਯੁਮਨਾ ਲਿੰਕ ਨਹਿਰ ਦੇ ਬਣਨ ਸੰਬੰਧੀ ਸਰਵੇ ਸ਼ੁਰੂ ਕੀਤੇ ਜਾਣ, ਜਿਸ ਕਾਰਨ ਇਕ ਵਾਰ ਫ਼ਿਰ ਪੰਜਾਬ ਸੂਬੇ ਸਾਹਮਣੇ ਇਕ ਵੱਡੀ ਚੁਣੌਤੀ ਆਉਣ ਕਾਰਨ ਸਿਆਸਤ ਭਖ ਗਈ ਹੈ। 1966 ਵਿਚ ਪੰਜਾਬ ਦੇ ਪੁਨਰਗਠਨ ਸਮੇਂ ਹਰਿਆਣਾ ਦੇ ਵੱਖ ਹੋਣ, ਬਹੁਤ ਸਾਰੇ ਇਲਾਕੇ ਹਿਮਾਚਲ ਪ੍ਰਦੇਸ਼ ਵਿਚ ਚਲੇ ਜਾਣ ਕਾਰਨ ਪੰਜਾਬ ਬੇਹੱਦ ਛੋਟਾ ਹੋ ਗਿਆ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬ ਲਈ ਕੁਝ ਮਸਲੇ ਅਜਿਹੇ ਗੰਭੀਰ ਅਤੇ ਗੁੰਝਲਦਾਰ ਬਣ ਗਏ ਹਨ ਕਿ ਜਿਨ੍ਹਾਂ ਦਾ ਹੁਣ ਤੱਕ ਵੀ ਨਿਪਟਾਰਾ ਨਹੀਂ ਕੀਤਾ ਜਾ ਸਕਿਆ। ਦੇਸ਼ ਦੀ ਵੰਡ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੰਜਾਬ ਨੂੰ ਚੰਡੀਗੜ੍ਹ ਵਸਾ ਕੇ ਰਾਜਧਨੀ ਦੇ ਰੂਪ ਵਿਚ ਤੋਹਫ਼ਾ ਦਿੱਤਾ ਸੀ। ਪੰਜਾਬ ਵਿਚੋਂ ਲੰਘਦੇ ਦਰਿਆਵਾਂ ਦੇ ਪਾਣੀ ਸੰਬੰਧੀ ਅਜਿਹੀ ਗੁੰਝਲ ਪਾ ਦਿੱਤੀ ਕਿ ਹੁਣ ਤੱਕ ਇਹ ਮਸਲਾ ਹੱਲ ਨਹੀਂ ਹੋ ਸਕਿਆ। ਸਤਲੁਜ-ਯੁਮਨਾ ਲਿੰਕ ਨਹਿਰ ਨੂੰ ਬਣਾਉਣ ਦੇ ਲਈ 1982 ਵਿਚ ਪ੍ਰਧਾਨ ਮੰਤਰੀ ਹੁੰਦਿਆਂ ਸ੍ਰੀਮਤੀ ਇੰਦਰਾ ਗਾਂਧੀ ਨੇ ਇਸ ਦੀ ਸ਼ੁਰੂਆਤ ਟੱਕ ਲਗਾਕੇ ਕੀਤੀ ਸੀ। ਇਸ ਨਹਿਰ ਨਾਲ ਹਰਿਆਣੇ ਨੂੰ ਪਾਣੀ ਦੇਣ ਲਈ 122 ਕਿਲੋਮੀਟਰ ਦਾ ਹਿੱਸਾ ਪੰਜਾਬ 'ਚੋਂ ਕੱਢਿਆ ਜਾਣਾ ਸੀ। ਉਸ ਸਮੇਂ ਤੋਂ ਹੀ ਹਰਿਆਣਾ ਪੰਜਾਬ ਕੋਲੋਂ ਪਾਣੀ ਦੀ ਮੰਗ ਕਰਦਾ ਆ ਰਿਹਾ ਹੈ। ਪਰ ਪੰਜਾਬ ਦਾ ਪੱਖ ਇਹ ਰਿਹਾ ਹੈ ਕਿ ਉਸ ਕੋਲ ਵਾਧੂ ਪਾਣੀ ਦੀ ਇਕ ਵੀ ਬੂੰਦ ਨਹੀਂ ਹੈ, ਕਿਉਂਕਿ ਉਸ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪਹਿਲਾਂ ਹੀ ਪਾਣੀ ਦੀ ਘਾਟ ਹੈ। ਸੁਪਰੀਮ ਕੋਰਟ ਵਲੋਂ 4 ਅਕਤੂਬਰ, 2023 ਨੂੰ ਕੇਂਦਰ ਸਰਕਾਰ ਨੂੰ ਆਦੇਸ਼ ਦਿੱਤੇ ਕਿ ਪੰਜਾਬ 'ਚ ਸਤਲੁਜ-ਯਮੁਨਾ ਲਿੰਕ ਨਹਿਰ ਸੰਬੰਧੀ ਲਈ ਗਈ ਜ਼ਮੀਨ ਵਾਪਸ ਨਾ ਕੀਤੀ ਜਾਵੇ ਅਤੇ ਇਸ ਜ਼ਮੀਨ ਦਾ ਸਰਵੇਖਣ ਕਰਕੇ ਕੇਂਦਰ ਦੋਹਾਂ ਰਾਜਾਂ ਦਰਮਿਆਨ ਇਸ ਵਿਵਾਦ ਦਾ ਹੱਲ ਕਰਨ ਲਈ ਪਹਿਲ ਕਰੇ। ਜਿਸ ਨਾਲ ਪੰਜਾਬ ਦੀ ਸੂਬਾ ਸਰਕਾਰ ਅੱਗੇ ਇੱਕ ਵੱਡੀ ਚੁਣੌਤੀ ਆ ਖੜ੍ਹੀ ਹੋਈ ਹੈ। ਜਿਸ ਦੇ ਹੱਲ ਲਈ ਪੰਜਾਬ ਦੇ ਲੋਕਾਂ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਰਾਜਨੀਤਕ ਪੱਧਰ ਤੋਂ ਉੱਪਰ ਉੱਠ ਕੇ ਇਸ ਮਸਲੇ ਦਾ ਹੱਲ ਕਰਨ ਲਈ ਸੂਬਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਜੋ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕੇ।


-ਇੰਜੀ. ਲਖਵਿੰਦਰ ਪਾਲ ਗਰਗ।
ਪਿੰਡ ਤੇ ਡਾਕ.-ਘਰਾਚੋਂ, ਜ਼ਿਲ੍ਹਾ ਸੰਗਰੂਰ।


ਜਾਤੀ ਆਧਾਰਿਤ ਮਰਦਮਸ਼ੁਮਾਰੀ
ਪਿਛਲੇ ਦਿਨੀਂ ਅਜੀਤ 'ਚ (ਮੁੱਖ ਪੰਨੇ 'ਤੇ ਲੱਗੀ ਖਬਰ) 'ਚ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਇਕ ਬਿਆਨ ਪੜ੍ਹਨ ਨੂੰ ਮਿਲਿਆ। ਜਿਸ 'ਚ ਉਨਵਾਂ ਨੇ ਕਿਹਾ ਕਿ ਕਾਂਗਰਸ ਦੀ ਸੱਤਾ ਵਾਲੇ ਸਾਰੇ ਰਾਜਾਂ 'ਚ ਜਾਤ ਅਧਾਰਿਤ ਮਰਦਮਸ਼ੁਮਾਰੀ ਕਰਵਾਈ ਜਾਵੇਗੀ। ਰਾਹੁਲ ਗਾਂਧੀ ਦਾ ਤਰਕ ਹੈ ਕਿ ਕਮਜ਼ੋਰ ਤਬਕਿਆਂ ਦੀ ਬਿਹਤਰੀ ਲਈ ਜਾਤ ਆਧਾਰਿਤ ਮਰਦਮਸ਼ੁਮਾਰੀ ਸਹੀ ਹੈ। ਗਾਂਧੀ ਦਾ ਕਮਜ਼ੋਰ ਤਬਕਿਆਂ ਲਈ ਫਿਕਰਮੰਦ ਹੋਣਾ ਚੰਗੀ ਗੱਲ ਹੈ। ਪ੍ਰੰਤੂ ਸਾਡੀ ਸਮਝ ਮੁਤਾਬਿਕ ਜਾਤ ਅਧਾਰਿਤ ਮਰਦਮਸੁਮਾਰੀ ਕਰਨਾ/ਕਰਵਾਉਣਾ ਸਮਾਜਿਕ ਪੱਖ ਤੋਂ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ, ਕਿਉਂਕਿ ਸਾਡੇ ਮੁਲਕ ਦੀ ਸਭ ਤੋਂ ਜਟਿਲ ਤੇ ਨਾਮੁਰਾਦ ਅਲਾਮਤ ਜਾਤ-ਪਾਤ, ਊਚ-ਨੀਚ ਹੀ ਹੈ। ਸਾਡੇ ਦੇਸ਼ 'ਚ ਜਾਤ-ਪਾਤ ਅਤੇ ਊਚ-ਨੀਚ ਦੇ ਵਖਰੇਵਿਆਂ ਕਾਰਨ ਅਕਸਰ ਹੀ ਛੋਟੇ-ਵੱਡੇ ਦੰਗੇ ਫਸਾਦ ਹੁੰਦੇ ਹੀ ਰਹਿੰਦੇ ਹਨ। ਸੋ, ਸਰਕਾਰਾਂ ਦੇ ਇਹੋ ਜਿਹੇ ਫ਼ੈਸਲਿਆਂ ਕਾਰਨ ਕਿਸੇ ਵਰਗ ਦੇ ਲੋਕਾਂ ਨੂੰ ਕੋਈ ਲਾਭ ਹੋਵੇ ਜਾਂ ਨਾ ਹੋਵੇ। ਅਜਿਹੇ ਫ਼ੈਸਲਿਆਂ ਕਾਰਨ ਜਾਤ-ਪਾਤ, ਊਚ-ਨੀਚ ਤੇ ਨਫ਼ਰਤ ਦਾ ਪਾੜਾ ਜ਼ਰੂਰ ਵਧੇਗਾ। ਜੇਕਰ ਸਰਕਾਰਾਂ ਕਮਜ਼ੋਰ ਵਰਗ ਦੇ ਲੋਕਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਸੁੱਖ-ਸਹੂਲਤਾਂ ਦੇਣਾ ਹੀ ਚਾਹੁੰਦੀਆਂ ਹਨ ਤਾਂ ਜਾਤ ਅਧਾਰਿਤ ਮਰਦਮਸ਼ੁਮਾਰੀ ਕਰਨ ਤੋਂ ਇਲਾਵਾ ਹੋਰ ਹਜ਼ਾਰਾਂ ਰਸਤੇ ਲੱਭੇ ਜਾ ਸਕਦੇ ਹਨ। ਅਸੀਂ ਸਰਕਾਰਾਂ ਤੇ ਨੇਤਾਵਾਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਦੇਸ਼ ਵਿਚੋਂ ਜਾਤ-ਪਾਤ ਜਿਹੇ ਕੋਹੜ੍ਹ ਨੂੰ ਹਮੇਸ਼ਾ ਲਈ ਖ਼ਤਮ ਕਰਨ ਅਤੇ ਅਵਾਮ ਦਾ ਆਰਥਿਕ ਪੱਧਰ ਉੱਚਾ ਚੁੱਕਣ ਵਾਲੇ ਲੋਕ ਹਿਤੂ ਫ਼ੈਸਲੇ ਹੀ ਲਏ ਜਾਣ।


-ਯਸ਼
ਪਿੰਡ ਤੇ ਡਾਕ. ਪੱਤੋ ਹੀਰਾ ਸਿੰਘ (ਮੋਗਾ)

03-11-2023

 ਮੁਫਤ ਦੀਆਂ ਸਹੂਲਤਾਂ
ਪੰਜ ਰਾਜਾਂ ਵਿਚ ਹੋ ਰਹੀਆਂ ਚੋਣਾਂ ਦਾ ਐਲਾਨ ਭਾਰਤੀ ਚੋਣ ਕਮਿਸ਼ਨ ਨੇ ਕਰ ਦਿੱਤਾ ਹੈ। ਅਕਸਰ ਹੀ ਚੋਣਾਂ ਦੇ ਦੌਰਾਨ ਚੋਣਾਂ ਬਾਰੇ ਗੰਭੀਰ ਸਵਾਲ ਉੱਠਦੇ ਰਹਿੰਦੇ ਹਨ। ਰਾਜਨੀਤਕ ਪਾਰਟੀਆਂ ਲੋਕਾਂ ਨੂੰ ਮੁਫਤ ਦੀ ਸਹੂਲਤਾਂ ਦਾ ਲਾਲਚ ਦੇ ਚੋਣਾਂ ਸਮੇਂ ਦਾਅ ਖੇਡ ਪ੍ਰਦੇਸ਼ ਨੂੰ ਕਰਜ਼ਾਈ ਕਰ ਨਕਾਰਾ ਕਰ ਰਹੀਆਂ ਹਨ। ਅਪਰਾਧਿਕ ਪ੍ਰਵਿਰਤੀ ਵਾਲੇ ਉਮੀਦਵਾਰ ਚੋਣਾਂ ਜਿੱਤ ਮੁਲਕ ਨੂੰ ਲੁੱਟ ਕੇ ਖਾਂਦੇ ਹਨ। ਜਾਤ-ਪਾਤ 'ਚ ਵੰਡ ਪਾ ਵੋਟਾਂ ਬਟੋਰੀਆਂ ਜਾਂਦੀਆਂ ਹਨ। ਹੁਣ ਜਦੋਂ ਪੰਜ ਰਾਜਾਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ, ਵੋਟਰਾਂ ਨੂੰ ਸੋਚ-ਸਮਝ ਕੇ, ਇਮਾਨਦਾਰ, ਪੜ੍ਹੇ-ਲਿਖੇ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ, ਜੋ ਬੇਦਾਗ ਤੇ ਮੁਫਤ ਸਹੂਲਤਾਂ ਵੰਡਣ 'ਤੇ ਲੋਕਾਂ ਨੂੰ ਨਕਾਰਾ ਬਣਾਉਣ ਵਾਲਾ ਨਾ ਹੋਵੇ। ਸਰਕਾਰ ਨੂੰ ਸਦਨ 'ਚ ਕਾਨੂੰਨ ਬਣਾ ਕੇ ਦਾਗੀਆਂ 'ਤੇ ਚੋਣ ਲੜਨ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਮੁਫਤ ਰਿਓੜੀਆਂ ਦੇਣ 'ਤੇ ਵੀ ਪਾਬੰਦੀ ਲਗਾ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ। ਘੱਟ ਤੋਂ ਘੱਟ ਉਮੀਦਵਾਰ ਦੀ ਤਾਲੀਮ ਦੱਸਵੀਂ ਕਰਨੀ ਚਾਹੀਦੀ ਹੈ। ਪੰਜਾਬ ਵਿਚ ਨਿਗਮਾਂ, ਪੰਚਾਇਤੀ ਚੋਣਾਂ ਪੈਣੀਆਂ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਔਰਤ ਕੌਂਸਲਰ, ਸਰਪੰਚ ਦਾ ਘਰ ਵਾਲਾ ਹੀ ਸਰਪੰਚੀ ਤੇ ਕੌਂਸਲਰੀ ਕਰਦਾ ਹੈ। ਇਸ ਲਈ ਵੋਟਰ ਨੂੰ ਦੇਖ ਕਾਬਲ ਮਹਿਲਾ ਦੀ ਚੋਣ ਕਰਨੀ ਚਾਹੀਦੀ ਹੈ ਜੋ ਆਪਣੇ ਘਰ ਵਾਲੇ 'ਤੇ ਨਿਰਭਰ ਨਾ ਹੋਵੇ ਅਤੇ ਉਸ ਵਿਚ ਖ਼ੁਦ ਦੀ ਕਾਬਲੀਅਤ 'ਤੇ ਭਰੋਸਾ ਕਰਦੀ ਹੋਵੇ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

ਮੈਨੂੰ ਵੀ ਪੜ੍ਹਾਇਆ ਕਰੋ
ਪਿਛਲੇ ਦਿਨੀਂ ਸਨਿਚਰਵਾਰ ਦਾ ਬਾਲ ਮੈਗਜ਼ੀਨ 'ਅਜੀਤ ਬਾਲ ਸੰਸਾਰ' ਪੜ੍ਹਿਆ। ਮਨ ਨੂੰ ਵਧੀਆ ਲੱਗਾ। ਬਲਵਿੰਦਰ ਸਿੰਘ ਜੰਮੂ ਦਾ ਲਿਖਿਆ ਬਾਲ ਗੀਤ 'ਮੈਨੂੰ ਵੀ ਪੜ੍ਹਾਇਆ ਕਰੋ' ਮਨ ਨੂੰ ਬਹੁਤ ਵਧੀਆ ਲੱਗਾ। ਬਲਵਿੰਦਰ ਸਿੰਘ ਜੰਮੂ ਦੀ ਰਚਨਾ ਤੋਂ ਇਹ ਗੱਲ ਸਿੱਧ ਹੁੰਦੀ ਹੈ, ਕਿ'ਅਜੀਤ ਬਾਲ ਸੰਸਾਰ' ਬਾਹਰਲੇ ਰਾਜ ਵਿਚ ਵੀ ਪੈਰ ਜਮਾ ਗਿਆ ਹੈ। ਇਸ ਬਾਲ ਸੰਸਾਰ ਮੈਗਜ਼ੀਨ ਵਿਚ ਬਹੁਤ ਸੁੰਦਰ ਰਚਨਾਵਾਂ ਛਪਦੀਆਂ ਹਨ। ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਦਾ ਹੈ। ਕਰਮਜੀਤ ਗਰੇਵਾਲ ਦੀ ਬਾਲ ਕਹਾਣੀ 'ਖੁਸ਼ੀ ਕਿਥੋਂ ਮਿਲਦੀ ਹੈ' ਸਾਨੂੰ ਇਹ ਦੱਸਦੀ ਹੈ ਕਿ ਖੁਸ਼ੀ ਸਾਡੇ ਆਲੇ-ਦੁਆਲੇ ਰਹਿੰਦੀ ਹੈ। ਪਰ ਸਾਨੂੰ ਡੂੰਘੀ ਨਜ਼ਰ ਮਾਰਨ ਦੀ ਜ਼ਰੂਰਤ ਹੈ। ਅਮਰ ਸੂਫੀ ਦੀ ਬਾਲ ਕਵਿਤਾ 'ਫੁੱਲ' ਮਨ ਨੂੰ ਵਧੀਆ ਲੱਗੀ। ਇਹ ਕਹਾਣੀ ਸਾਨੂੰ ਸਿਖਿਆ ਦਿੰਦੀ ਹੈ ਕਿ ਹਰ ਵੇਲੇ ਫੁੱਲਾਂ ਵਾਂਙੂੰ ਟਹਿਕਦੇ ਰਹਿਣਾ ਚਾਹੀਦਾ ਹੈ। ਗੁਰਤੇਜ ਸਿੰਘ ਖੁਡਾਲਾ ਨੇ ਬੁਝਾਰਤਾਂ ਪਾਈਆਂ, ਸਾਡੇ ਮਨ ਵਿਚ ਗੱਲਾਂ ਬਹੁਤ ਆਈਆਂ। ਬੁਝਾਰਤਾਂ ਸਾਡੇ ਦਿਮਾਗ਼ ਨੂੰ ਤੇਜ਼ ਕਰਦੀਆਂ ਹਨ। ਸਾਰੇ ਗਿਆਨ ਵਿਚ ਅਥਾਹ ਵਾਧਾ ਹੁੰਦਾ ਹੈ।

-ਰਾਮ ਸਿੰਘ ਪਾਠਕ

ਸੋਨੇ ਦੀ ਚਿੜੀ
ਬੁੱਧਵਾਰ 4 ਅਕਤੂਬਰ 'ਅਜੀਤ' ਦੇ ਅੰਕ 'ਚ ਸ. ਬਲਬੀਰ ਸਿੰਘ ਰਾਜੇਵਾਲ ਵਲੋਂ ਲਿਖੇ ਲੇਖ 'ਅਨੇਕਾਂ ਸਮੱਸਿਆਵਾਂ ਵਿਚ ਘਿਰ ਗਿਆ ਹੈ ਪੰਜਾਬ' ਪੜ੍ਹਿਆ, ਜਿਸ 'ਚ ਲੇਖ਼ਕ ਵਲੋਂ ਪੰਜਾਬ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ ਇਸ ਦੀਆਂ ਸਮੱਸਿਆਵਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਦੇਸ਼ ਦਾ ਸਭ ਤੋਂ ਅੱਗੇ ਰਹਿਣ ਵਾਲਾ ਪੰਜਾਬ ਸਮੇਂ-ਸਮੇਂ ਦੀਆਂ ਸਾਡੀਆ ਸਰਕਾਰਾਂ ਅਤੇ ਲੀਡਰਾਂ ਦੀਆਂ ਗਲਤ ਨੀਤੀਆਂ ਦੀ ਭੇਟ ਚੜ੍ਹਣ ਕਾਰਨ ਨਸ਼ਿਆਂ, ਬੇਰੁਜ਼ਗਾਰੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਨੌਜਵਾਨ ਪੀੜ੍ਹੀ ਦਾ ਬਾਹਰਲੇ ਦੇਸ਼ਾਂ 'ਚ ਪਰਵਾਸ ਕਰਨਾ, ਕਿਸਾਨਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ ਦੇ ਮਸਲੇ ਹੱਲ ਨਾ ਹੋਣਾ ਬਹੁਤ ਹੀ ਚਿੰਤਾ ਦੇ ਵਿਸ਼ੇ ਹਨ। ਜਿਸ ਸੰਬੰਧੀ ਕਿਸੇ ਨੂੰ ਪੰਜਾਬ ਦੀ ਕੋਈ ਵੀ ਚਿੰਤਾ ਨਹੀਂ ਹੈ। ਪੰਜਾਬ 'ਚ ਮਾਪੇ ਕਰਜ਼ੇ ਚੁੱਕ ਕੇ ਤੇ ਜ਼ਮੀਨਾਂ ਵੇਚ-ਵੇਚ ਕੇ ਬੱਚਿਆਂ ਨੂੰ ਆਈਲੈਟਸ ਕਰਵਾ ਕੇ ਵਿਦੇਸ਼ਾਂ ਨੂੰ ਭੇਜ ਰਹੇ ਹਨ। ਪੰਜਾਬ 'ਚ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਆਮ ਵਰਗ ਦੇ ਲੋਕ ਪ੍ਰੇਸ਼ਾਨ ਹਨ, ਜਿਸ ਲਈ ਥਾਂ-ਥਾਂ ਰੋਸ ਧਰਨੇ ਲਗਾਏ ਜਾਂਦੇ ਹਨ। ਪੰਜਾਬ ਸਿਰ ਕਰਜ਼ਿਆਂ ਦੀ ਪੰਡ ਦਾ ਭਾਰ ਹਲਕਾ ਹੋਣ ਦੀ ਬਜਾਇ ਹੋਰ ਭਾਰੀ ਹੁੰਦਾ ਜਾ ਰਿਹਾ ਹੈ। ਪੰਜਾਬ ਦੀ ਧਰਤੀ ਦਾ ਪਾਣੀ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਦਰਿਆਵਾਂ ਦੇ ਪਾਣੀ ਦੀ ਵੰਡ, ਚੰਡੀਗੜ੍ਹ ਦੇ ਮਸਲੇ ਦਾ ਹੱਲ ਤੋਂ ਇਲਾਵਾ ਹੋਰ ਬਹੁਤ ਸਾਰੇ ਮਸਲੇ ਹਨ ਜੋ ਵਿਚਕਾਰ ਹੀ ਲਟਕ ਰਹੇ ਹਨ। ਇਸ ਲਈ ਪੰਜਾਬ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਕੇਂਦਰ ਸਰਕਾਰ ਪੰਜਾਬ ਸੂਬੇ ਦੀ ਬਾਂਹ ਫੜੇ । ਇਸ ਤੋਂ ਇਲਾਵਾ ਸਾਰੇ ਪੰਜਾਬ ਦੇ ਵਾਸੀਆ, ਸੂਬਾ ਸਰਕਾਰ ਨੂੰ ਵੀ ਰਲ-ਮਿਲ ਕੇ ਪਹਿਲਕਦਮੀ ਕਰਨੀ ਚਾਹੀਦੀ ਹੈ, ਤਾਂ ਜੋ ਪੰਜਾਬ ਪਹਿਲਾਂ ਦੀ ਤਰ੍ਹਾਂ ਸੋਨੇ ਦੀ ਚਿੜੀ ਬਣ ਸਕੇ।

-ਇੰਜੀ. ਲਖਵਿੰਦਰ ਪਾਲ ਗਰਗ
ਪਿੰਡ ਤੇ ਡਾਕਖ਼ਾਨਾ-ਘਰਾਚੋਂ, ਜ਼ਿਲ੍ਹਾ ਸੰਗਰੂਰ।

 

 

 

02-11-2023

 ਏਸ਼ਿਆਈ ਖੇਡਾਂ 'ਚ ਛਾਏ ਭਾਰਤੀ
ਪਿਛਲੇ ਦਿਨੀਂ 'ਅਜੀਤ' 'ਚ ਸਿਰਲੇਖ 'ਮੰਜ਼ਿਲਾਂ ਹੋਰ ਵੀ ਹਨ' ਹੇਠ ਛਪੀ ਸੰਪਾਦਕੀ ਵਿਚ ਲੇਖਕ ਨੇ ਏਸ਼ਿਆਈ ਖੇਡਾਂ ਵਿਚ ਸਾਡੇ ਖਿਡਾਰੀਆਂ ਵਲੋਂ ਚੰਗੀ ਕਾਰਜਗੁਜ਼ਾਰੀ ਦਿਖਾਉਣ ਬਾਰੇ ਵਿਸਥਾਰ ਨਾਲ ਲਿਖ ਖ਼ੁਸ਼ੀ ਜ਼ਾਹਿਰ ਕੀਤੀ ਹੈ। ਕਾਬਲੇ ਗ਼ੌਰ ਸੀ ਭਾਰਤ ਨੇ ਹੁਣ ਤੱਕ ਦੇ ਸਭ ਤੋਂ ਵੱਧ ਏਸ਼ੀਅਨ ਰਿਕਾਰਡ 107 ਤਗਮੇ ਪ੍ਰਾਪਤ ਕੀਤੇ ਹਨ। ਇਹ ਏਸ਼ਿਆਈ ਕੇਡਾਂ ਵਿਚ ਭਾਰਤ ਦੀ ਬਹੁਤ ਹੀ ਵੱਡੀ ਪ੍ਰਾਪਤੀ ਹੈ। ਸਾਡੇ ਦੇਸ਼ ਦੀਆਂ ਔਰਤਾਂ ਜਿੱਥੇ ਦੇਸ਼ ਵਿਦੇਸ਼ ਵਿਚ ਹਰ ਖੇਤਰ ਵਿਚ ਬਾਜ਼ੀ ਮਾਰ ਰਹੀਆਂ ਹਨ ਉਥੇ ਉਨ੍ਹਾਂ ਖੇਡਾਂ ਵਿਚ ਵੀ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਸਾਨੂੰ ਸਾਡੀਆਂ ਧੀਆਂ 'ਤੇ ਮਾਣ ਹੈ। ਸਰਕਾਰ ਨੂੰ ਖਿਡਾਰੀਆਂ ਦੀਆਂ ਸਹੂਲਤਾਂ ਤੇ ਸਿਹਤ ਦਾ ਖਿਆਲ ਰੱਖ ਉਨ੍ਹਾਂ ਨੂੰ ਇਨਾਮ ਦੀ ਰਾਸ਼ੀ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ। ਸਰਕਾਰੀ ਨੌਕਰੀਆਂ ਵਿਚ ਤਰਜੀਹ ਦੇਣੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦਾ ਮਨੋਬਲ ਵਧੇਗਾ। ਉਲੰਪਿਕ ਖੇਡਾਂ ਵਿਚ ਜਿਸ ਤਰ੍ਹਾਂ ਖਿਡਾਰੀਆਂ ਦਾ ਖੇਡਣਾ ਲਗਭਗ ਤਹਿ ਹੋ ਗਿਆ ਹੈ, ਉਨ੍ਹਾਂ ਵਿਚ ਹੋਰ ਤਗਮੇ ਲੈਣ ਦਾ ਉਤਸ਼ਾਹ ਪੈਦਾ ਹੋਵੇਗਾ। ਜਿਹੜੇ ਖਿਡਾਰੀ ਤਗਮੇ ਹਾਸਿਲ ਨਹੀਂ ਕਰ ਸਕੇ ਉਨ੍ਹਾਂ ਨੂੰ ਉਤਸ਼ਾਹਿਤ ਕਰ ਮਨੋਬਲ ਵਧਾਉਣਾ ਚਾਹੀਦਾ ਹੈ ਤਾਂ ਜੋ ਉਹ ਵੀ ਅੱਗੇ ਜਾ ਕੇ ਤਗਮੇ ਹਾਸਿਲ ਕਰ ਸਕਣ। ਹੁਣ ਜਦੋਂ ਕ੍ਰਿਕਟ ਵਿਸ਼ਵ ਕੱਪ ਦੀ ਸ਼ੁਰੂਆਤ ਹੋ ਚੁੱਕੀ ਹੈ। ਸਾਨੂੰ ਆਪਣੇ ਖ਼ਿਡਾਰੀਆਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਦੇਸ਼ ਦੀ ਝੋਲੀ ਵਿਚ ਕ੍ਰਿਕਟ ਵਿਸ਼ਵ ਕੱਪ ਪਾ ਸਕਣ। ਇਸ ਦੀ ਚੰਗੀ ਸ਼ੁਰੂਆਤ ਭਾਰਤ ਵਲੋਂ ਵਿਸ਼ਵ ਜੇਤੂ ਟੀਮ ਆਸਟ੍ਰੇਲੀਆ, ਅਫਗਾਨਿਸਤਾਨ ਅਤੇ ਪਾਕਿਸਤਾਨ ਨੂੰ ਹਰਾ ਕੇ ਹੋ ਚੁੱਕੀ ਹੈ। ਅੱਗੇ ਵੀ ਜਿੱਤ ਦਾ ਸਿਲਸਿਲਾ ਲਗਾਤਾਰ ਚਲਦਾ ਰਹੇਗਾ।


-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ,
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।


ਪ੍ਰਦੂਸ਼ਣ ਰਹਿਤ ਦੀਵਾਲੀ
ਦੀਵਾਲੀ ਹਿੰਦੂ ਅਤੇ ਸਿਖਾਂ ਦਾ ਸਾਂਝਾ ਤਿਉਹਾਰ ਹੈ। ਸਿੱਖ ਇਸ ਕਰਕੇ ਦੀਵਾਲੀ ਮਨਾਉਂਦੇ ਹਨ ਕਿ ਜਦ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਸਮੇਤ ਕੈਦ ਤੋਂ ਰਿਹਾ ਹੋ ਕੇ ਪੰਜਾਬ ਪਰਤੇ ਸਨ, ਅਤੇ ਸ੍ਰੀ ਰਾਮਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਪਹੁੰਚੇ ਸਨ, ਤਾਂ ਲੋਕਾਂ ਨੇ ਉਨ੍ਹਾਂ ਦੇ ਆਉਣ ਦੀ ਕੁਸ਼ੀ ਵਿਚ ਦੀਪਮਾਲਾ ਕੀਤੀ ਸੀ। ਉਸ ਸਮੇਂ ਦੇਸੀ ਘਿਓ ਦੇ ਦੀਵੇ ਜਲਾਏ ਜਾਂਦੇ ਸਨ। ਉਹ ਵਾਤਾਵਰਨ ਨੂੰ ਸ਼ੁੱਧ ਕਰਦੇ ਸਨ ਅਤੇ ਗੁਰੂ-ਪੀਰਾਂ ਨੇ ਕਦੇ ਨਹੀਂ ਕਿਹਾ ਕਿ ਆਤਿਸ਼ਬਾਜ਼ੀ ਕਰਕੇ ਖੁਸ਼ੀਆਂ ਮਨਾਾਈਆਂ ਜਾਣ ਅਤੇ ਨਾ ਹੀ ਉਸ ਸਮੇਂ ਉਨ੍ਹਾਂ ਦੇ ਆਉਣ ਮੌਕੇ ਅਜਿਹਾ ਕੀਤਾ ਗਿਆ ਸੀ। ਆਤਿਸ਼ਬਾਜ਼ੀ ਵਰਗੀਆਂ ਬਾਤਾਂ ਅਸੀਂ ਆਪਣੇ ਕੋਲੋਂ ਜੋੜ ਕੇ ਵਾਤਾਵਰਨ ਨੂੰ ਖਰਾਬ ਕਰ ਰਹੇ ਹਾਂ। ਦੀਵਾਲੀ ਦਾ ਤਿਉਹਾਰ ਹਰ ਸਾਲ ਅਉਂਦਾ ਹੈ ਅਤੇ ਚਲੇ ਜਾਂਦਾ ਹੈ ਤੇ ਅਸੀਂ ਹਮੇਸ਼ਾ ਇਹ ਵਾਅਦਾ ਕਰਦੇ ਹਾਂ ਕਿ ਇਸ ਵਾਰ ਦੀਵਾਲੀ ਪ੍ਰਦੂਸ਼ਣ ਰਹਿਤ ਮਨਾਵਾਂਗੇ। ਪਰ ਅਜਿਹਾ ਹੁੰਦਾ ਨਹੀਂ ਹੈ। ਰਾਤ ਸਮੇਂ ਅਸਮਾਨ ਵਿਚ ਉੱਡਦੇ ਧੂੰਏਂ ਤੋਂ ਪਤਾ ਲੱਗ ਜਾਂਦਾ ਹੈ ਕਿ ਅਜੇ ਵੀ ਅਸੀਂ ਵਾਤਾਵਰਨ ਪ੍ਰਤੀ ਸੁਚੇਤ ਨਹੀਂ ਹੋਏ। ਕੀ ਸਾਡੇ ਗੁਰੂਆਂ ਪੈਗੰਬਰਾਂ ਨੇ ਅਜਿਹਾ ਸੰਦੇਸ਼ ਦਿੱਤਾ ਸੀ ਕਿ ਦੀਵਾਲੀ ਮੌਕੇ ਵਾਤਾਵਰਨ ਏਨਾ ਖਰਾਬ ਕਰ ਦਿੱਤਾ ਜਾਵੇ ਕਿ ਜਿਸ ਵਿਚ ਮਨੁੱਖਤਾ ਨੂੰ ਸਾਹ ਲੈਣ ਦਾ ਵੀ ਖਤਰਾ ਬਣ ਜਾਵੇ। ਬਿਲਕੁਲ ਨਹੀਂ, ਉਨ੍ਹਾਂ ਦਾ ਉਪਦੇਸ਼ ਇਹ ਸੀ ਕਿ ਹਰ ਕੰਮ ਮਨੁੱਖਤਾ ਦੀ ਭਲਾਈ ਲਈ ਕੀਤਾ ਜਾਵੇ। ਸੋ, ਆਓ ਇਸ ਵਾਰ ਦੀ ਦੀਵਾਲੀ ਪ੍ਰਦੂਸ਼ਣ ਰਹਿਤ ਮਨਾਈਏ ਤੇ ਗੁਰੂਆਂ-ਪੀਰਾਂ ਦੀ ਅਸੀਸ ਪ੍ਰਾਪਤ ਕਰੀਏ।


-ਮਾ. ਗੁਰਦਿਆਲ ਸਿੰਘ ਧਨੋਆ
ਪਿੰਡ ਤੇ ਡਾਕ. ਘੜੂੰਆਂ।


ਸਮਾਨਤਾ ਦੀ ਸ਼ੁਰੂਆਤ
ਸੰਵਿਧਾਨ ਦੀ ਧਾਰਾ-14 ਤਹਿਤ ਸਭਨਾਂ ਨੂੰ ਸਮਾਨਤਾ ਦਾ ਅਧਿਕਾਰ ਹੈ ਅਤੇ ਧਾਰਾ 15 ਰੰਗ-ਨਸਲ, ਲਿੰਗ ਅਤੇ ਜਾਤੀ ਭੇਦਭਾਵ ਦੀ ਮਨਾਹੀ ਕਰਦੀ ਹੈ। ਅਸੀਂ ਅਕਸਰ ਹੀ ਸਮਾਜ ਵਿਚ ਔਰਤਾਂ ਦੀ ਬਰਾਬਰਤਾ ਦੇ ਮੁੱਦੇ ਉਠਾਉਂਦੇ ਹਾਂ ਅਤੇ ਔਰਤਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਦੇ ਯਤਨ ਕਰਦੇ ਹਾਂ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਬਰਾਬਰਤਾ ਦਾ ਥੰਮ੍ਹ ਤਾਂ ਹੀ ਸਥਿਰ ਰਹੇਗਾ ਜੇਕਰ ਇਸ ਦੀ ਨੀਂਹ ਮਜ਼ਬੂਤ ਹੋਵੇਗੀ। ਔਰਤਾਂ ਦੀ ਸਮਾਨਤਾ ਦੀ ਨੀਂਹ ਤਾਂ ਹੀ ਮਜ਼ਬੂਤ ਹੋਵੇਗੀ, ਜੇਕਰ ਇਸ ਦੀ ਸ਼ੁਰੂਆਤ ਘਰ ਤੋਂ ਹੋਵੇਗੀ ਅਤੇ ਘਰ ਦੀ ਧੀ ਨੂੰ ਉਸ ਦੇ ਮੁਢਲੇ ਅਧਿਕਾਰ ਅਤੇ ਪੁੱਤਾਂ ਵਾਂਗ ਉਸ ਨੂੰ ਸਮਾਨਤਾ ਅਤੇ ਸਨਮਾਨ ਮਿਲਣਾ ਚਾਹੀਦਾ ਹੈ। ਸੋ, ਆਉ ਔਰਤਾਂ ਨੂੰ ਸਮਾਨਤਾ ਦੇਣ ਦੀ ਸ਼ੁਰੂਆਤ ਘਰ ਤੋਂ ਹੀ ਕਰੀਏ ਕਿਉਂਕਿ ਜੇਕਰ ਘਰ ਵਿਚ ਔਰਤਾਂ ਨੂੰ ਚਰਿੱਤਰ ਦੇ ਵਿਕਾਸ ਲਈ ਮੁਢਲੇ ਹੱਕ ਮਿਲਣਗੇ ਤਾਂ ਹੀ ਫਿਰ ਪੜ੍ਹ-ਲਿਖ ਕੇ ਸਮਾਜ ਅਤੇ ਦੇਸ਼ ਵਿਚ ਮਰਦਾਂ ਨਾਲ ਮੋਢੇ ਨਾਲ ਮੋਡਾ ਜੋੜ ਕੇ ਹਰੇਕ ਖੇਤਰ ਵਿਚ ਬਰਾਬਰਤਾ ਦੇ ਝੰਡੇ ਗੱਡ ਸਕਣਗੀਆਂ। ਲੋੜ ਹੈ ਔਰਤਾਂ ਪ੍ਰਤੀ ਨਜ਼ਰੀਆ ਬਦਲਣ ਦੀ ਅਤੇ ਰੂੜੀਵਾਦੀ ਸੋਚ ਦਾ ਤਿਆਗ ਕਰਨ ਦੀ, ਜੇਕਰ ਘਰ ਦੇ ਮੈਂਬਰ ਔਰਤਾਂ ਪ੍ਰਤੀ ਆਪਣੀ ਸੋਚ ਦਾ ਦਾਇਰਾ ਵਧਾਉਣਗੇ ਤਾਂ ਹੀ ਔਰਤਾਂ ਸਮਾਜ ਵਿਚ ਆਤਮ-ਵਿਸ਼ਵਾਸ ਤਹਿਤ ਸਵੈ ਨਿਰਭਰ ਹੋ ਕੇ ਵਿਚਰ ਸਕਣਗੀਆਂ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

31-10-2023

 ਜਸ਼ਨ ਦੇ ਮੌਕੇ ਛਾਇਆ ਮਾਤਮ

ਹਾਲ ਹੀ ਵਿਚ ਇਕ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਇਰਾਕ ਦੇ ਹਮਦਾਨਿਆ ਜ਼ਿਲ੍ਹੇ ਵਿਚ ਵਾਪਰੀ ਹੈ। ਜਿਸ ਵਿਚ ਇਕ ਵਿਆਹ ਵਾਲੇ ਹਾਲ ਨੂੰ ਅੱਗ ਲੱਗ ਜਾਂਦੀ ਹੈ। ਇਸ ਵਿਆਹ ਵਾਲੇ ਹਾਲ ਵਿਚ ਬਹੁਤ ਸਾਰੇ ਲੋਕ ਮੌਜੂਦ ਸਨ। ਵਿਆਹ ਵਾਲੇ ਮੁੰਡੇ ਦਾ ਨਾਂਅ ਰੇਵਾਨ ਸੀ ਤੇ ਕੁੜੀ ਦਾ ਨਾਂਅ ਹਨਿਨ ਸੀ। ਦੋਵੇਂ ਲਾੜਾ-ਲਾੜੀ ਬਹੁਤ ਖੁਸ਼ ਸਨ। ਜਦੋਂ ਲਾੜਾ ਤੇ ਲਾੜੀ ਨੱਚਣ ਲੱਗੇ ਤਾਂ ਉਨ੍ਹਾਂ ਦੇ ਆਲੇ-ਦੁਆਲੇ ਆਤਿਸ਼ਬਾਜ਼ੀ ਵਰਗੇ ਪਟਾਕੇ ਚਲਾਏ ਗਏ ਸਨ। ਜਿਸ ਦੀ ਅੱਗ ਛੱਤ ਤੱਕ ਚਲੀ ਗਈ. ਵਿਆਹ ਵਾਲੇ ਹਾਲ ਦੀ ਛੱਤ ਪਲਾਸਟਿਕ ਦੀ ਕਿਸੇ ਫੋਮ ਦੀ ਬਣੀ ਹੋਈ ਸੀ। ਜੋ ਕਿ ਅੱਗ ਦੀ ਲਪੇਟ ਵਿਚ ਜਲਦੀ ਆ ਜਾਂਦੀ ਹੈ। ਹੌਲੀ-ਹੌਲੀ ਅੱਗ ਸਾਰੇ ਹਾਲ ਵਿਚ ਫੈਲ ਗਈ, ਜਿਸ ਕਰਕੇ ਲੋਕਾਂ ਵਿਚ ਹਫੜਾ-ਦਫੜੀ ਮਚ ਗਈ। ਸਾਰੇ ਲੋਕ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਵਿਚੋਂ ਕਈ ਵਿਅਕਤੀ ਰਸੋਈ ਦੇ ਦਰਵਾਜ਼ੇ ਤੋਂ ਨਿਕਲਣ ਲੱਗੇ। ਇਸ ਹਾਦਸੇ ਦੌਰਾਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਵਿਆਹ ਵਾਲੀ ਕੁੜੀ ਦਾ ਸਾਰਾ ਪਰਿਵਾਰ ਅੱਗ ਦੀ ਲਪੇਟ ਵਿਚ ਆ ਗਿਆ ਤੇ ਮੁੰਡੇ ਦੇ ਪਰਿਵਾਰ ਵਿਚੋਂ ਉਸ ਦੀ ਮਾਂ ਵੀ ਨਹੀਂ ਬਚ ਸਕੀ। ਹਾਲਾਂਕਿ ਮੁੰਡਾ ਤੇ ਕੁੜੀ ਦੋਵੇਂ ਸਹੀ ਸਲਾਮਤ ਹਨ, ਜਦਕਿ 150 ਲੋਕ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਕਰੀਬੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਖੁਸ਼ੀਆਂ ਮਨਾਉਣ ਦੇ ਮੌਕੇ 'ਤੇ ਦੋਹਾਂ ਘਰਾਂ ਵਿਚ ਮਾਤਮ ਛਾ ਗਿਆ। ਅਜਿਹੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ। ਪਟਾਕਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅਖੀਰ ਵਿਚ ਇਹੀ ਦੱਸਣਾ ਚਾਹਾਂਗੀ ਕਿ ਇਕ ਛੋਟੀ ਜਿਹੀ ਗਲਤੀ ਬਹੁਤ ਨੁਕਸਾਨਦਾਇਕ ਹੋ ਸਕਦੀ ਹੈ।

-ਪੂਜਾ

ਨਸ਼ਿਆਂ ਦਾ ਮਾੜਾ ਰੁਝਾਨ

ਏ ਦਿਨ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਲੱਗਦੀਆਂ ਰਹਿੰਦੀਆਂ ਹਨ। ਨਸ਼ੇ ਦੇ ਪ੍ਰਭਾਵ ਥੱਲੇ ਆਏ ਨੌਜਵਾਨ ਸਭ ਕੁਝ ਭੁੱਲ ਕੇ ਸਿਰਫ਼ ਨਸ਼ੇ ਦੀ ਪੂਰਤੀ ੍ਲਈ ਇੱਧਰ-ਉੱਧਰ ਘੁੰਮਦੇ ਹਨ ਤੇ ਕਈ ਲੋਕ ਇਨ੍ਹਾਂ ਦੁਆਰਾ ਕੀਤੀ ਲੁੱਟਮਾਰ ਦਾ ਸ਼ਿਕਾਰ ਵੀ ਬਣਦੇ ਹਨ। ਨਸ਼ਾ ਇਸ ਕਦਰ ਭਾਰੂ ਹੋ ਚੁੱਕਾ ਹੈ ਕਿ ਨਸ਼ੇ ਦਾ ਟੀਕਾ ਲਗਵਾਉਣ ਵਾਲਿਆਂ ਨੂੰ ਆਪਣੀ ਬਾਂਹ 'ਚੋਂ ਟੀਕਾ ਕੱਢਣ ਤੱਕ ਦਾ ਸਮਾਂ ਨਹੀਂ ਮਿਲਦਾ, ਨਾਲ ਦੀ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਪਹਿਲੀਆਂ ਸਰਕਾਰਾਂ ਵਾਂਗ ਹੁਣ ਦੀ ਸਰਕਾਰ ਵੀ ਨਸ਼ੇ ਨੂੰ ਰੋਕਣ ਲਈ ਕਾਰਗਰ ਸਿੱਧ ਨਹੀਂ ਹੋ ਰਹੀ। ਸਰਕਾਰ ਨੂੰ ਸਖ਼ਤੀ ਨਾਲ ਇਸ ਪਾਸੇ ਕਦਮ ਪੁੱਟਣਾ ਚਾਹੀਦਾ ਹੈ, ਜਿਥੇ ਨਸ਼ੇ ਤੋਂ ਪੀੜਤਾਂ ਦਾ ਇਲਾਜ ਕਰਵਾਇਆ ਜਾਵੇ ਉਥੇ ਹੀ ਨਸ਼ਾ ਵੇਚਣ ਵਾਲੇ ਵੱਡੇ ਮਗਰਮੱਛਾਂ ਨੂੰ ਕਾਬੂ ਕਰ ਕੇ ਉਨ੍ਹਾਂ 'ਤੇ ਕਤਲ ਦੇ ਮਾਮਲੇ ਦਰਜ ਕੀਤੇ ਜਾਣ।

-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ, ਜ਼ਿਲਾ ਲੁਧਿਆਣਾ।

ਨਕਲ ਖਿਲਾਫ ਸਖ਼ਤੀ

ਪ੍ਰੀਖਿਆਵਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆਉਣ ਵਾਲਾ ਹੈ, ਬੋਰਡਾਂ ਵਲੋਂ ਨਕਲ ਅਤੇ ਪੇਪਰ ਦੇ ਲੀਕ ਹੋਣ ਦੀ ਸਮੱਸਿਆ ਨੂੰ ਰੋਕਣ ਲਈ ਉਪਰਾਲੇ ਕੀਤੇ ਜਾਂਦੇ ਹਨ। ਇਸੇ ਨੂੰ ਜਾਰੀ ਰੱਖਦੇ ਹੋਏ ਸੀ.ਬੀ.ਐਸ.ਈ. ਬੋਰਡ ਨੇ ਪੇਪਰ ਨੂੰ ਲੀਕ ਹੋਣ ਤੋਂ ਰੋਕਣ ਅਤੇ ਨਕਲ ਨੂੰ ਠੱਲ੍ਹਪਾਉਣ ਲਈ ਆਉਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਅਲੱਗ-ਅਲੱਗ ਪ੍ਰੀਖਿਆਵਾਂ ਕੇਦਰਾਂ ਵਿਚ ਪ੍ਰਸ਼ਨ ਪੱਤਰਾਂ ਦੇ ਵੱਖ-ਵੱਖ ਸੈੱਟ ਭੇਜਣ ਦਾ ਫ਼ੈਸਲਾ ਕੀਤਾ ਹੈ। ਬੋਰਡ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਪੇਪਰ ਦੇ ਲੀਕ ਹੋਣ ਅਤੇ ਨਕਲ ਨੂੰ ਰੋਕਣ ਲਈ ਸਫ਼ਲਤਾ ਮਿਲੇਗੀ। ਪੇਪਰਾਂ ਦਾ ਲੀਕ ਹੋਣਾ ਅਤੇ ਨਕਲ ਵਰਗੀ ਸਮੱਸਿਆ ਕੋਈ ਨਵੀਂ ਨਹੀਂ। ਪੰਜਾਬ ਵਿਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਸਮੇਂ ਵਿਦਿਆਰਥੀਆਂ ਵਲੋਂ ਕੀਤਾ ਗਿਆ ਰੋਸ ਮੁਜ਼ਾਹਰਾ ਅਤੇ ਪਿਛਲੇ ਸਾਲ ਅੰਗਰੇਜ਼ੀ ਦੇ ਪੇਪਰ ਦਾ ਲੀਕ ਹੋਣਾ ਸਿੱਖਿਆ ਵਿਚ ਆ ਰਹੇ ਨਿਘਾਰ ਅਤੇ ਪ੍ਰੀਖਿਆਵਾਂ ਦੇ ਪ੍ਰਬੰਧਾਂ ਦੀ ਪੋਲ ਖੋਲ੍ਹਦੀਆਂ ਹਨ। ਸੁਚਾਰੂ ਢੰਗ ਨਾਲ ਨਕਲ ਰਹਿਤ ਪ੍ਰੀਖਿਆਵਾਂ ਨੂੰ ਨੇਪਰੇ ਚਾੜ੍ਹਨ ਲਈ ਜਿਥੇ ਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਨਕਲ ਦੇ ਨੁਕਸਾਨ ਦੱਸਦੇ ਹੋਏ ਇਸ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣ ਉਥੇ ਸਰਕਾਰ ਨੂੰ ਪਾਰਦਰਸ਼ੀ ਢੰਗ ਨਾਲ ਪ੍ਰੀਖਿਆਵਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

30-10-2023

 ਕਿਹੋ ਜਿਹਾ ਹੋਵੇ ਜੀਵਨ
ਹਰ ਇਨਸਾਨ ਵਿਚ ਕੋਈ ਨਾ ਕੋਈ ਕਾਬਲੀਅਤ ਹੁੰਦੀ ਹੈ। ਆਪਣੀ ਕਾਬਲੀਅਤ ਨੂੰ ਦੂਜਿਆਂ ਸਾਹਮਣੇ ਜ਼ਰੂਰ ਰੱਖਣਾ ਚਾਹੀਦਾ ਹੈ। ਜਿੰਨਾ ਵੀ ਸਾਡੇ ਕੋਲ ਹੈ, ਉਸ ਵਿਚ ਸਬਰ ਸੰਤੋਖ ਕਰਨਾ ਚਾਹੀਦਾ ਹੈ। ਆਪਣੇ ਵੱਲ ਵੀ ਝਾਤੀ ਮਾਰ ਕੇ ਦੇਖੋ, ਜਿਨ੍ਹਾਂ ਕੋਲ ਰਹਿਣ ਲਈ ਘਰ ਤੱਕ ਵੀ ਨਹੀਂ ਹਨ। ਪਰਮਾਤਮਾ ਦਾ ਹਮੇਸ਼ਾ ਸ਼ੁਕਰਗੁਜ਼ਾਰ ਕਰੋ। ਪੈਸੇ ਦੀ ਹੋੜ ਜ਼ਿਆਦਾ ਹੈ। ਅੱਜ ਦਾ ਇਨਸਾਨ ਇਕ-ਦੂਜੇ ਨੂੰ ਨੀਵਾਂ ਦਿਖਾਉਣ 'ਤੇ ਲੱਗਾ ਹੋਇਆ ਹੈ। ਅਸੀਂ ਸੰਸਾਰ ਨਾਲ ਜੁੜਦੇ ਹਾਂ, ਪਰ ਖ਼ੁਦ ਨਾਲੋਂ ਕੱਟੇ ਜਾਂਦੇ ਹਾਂ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲੋ। ਘਰ ਵਿਚ ਸ਼ਾਂਤੀ ਦਾ ਮਾਹੌਲ ਰੱਖੋ। ਖੁਸ਼ੀ ਆਪਣੇ ਅੰਦਰੋਂ ਲੱਭੋ। ਕੋਈ ਵੀ ਚੰਗੇ ਕੰਮ ਦੀ ਸ਼ੁਰੂਆਤ ਪਹਿਲਾਂ ਆਪਣੇ ਘਰ ਤੋਂ ਹੀ ਹੁੰਦੀ ਹੈ। ਜੇ ਅਸੀਂ ਆਪਣੇ ਆਪ ਨੂੰ ਬਦਲਾਂਗੇ, ਤਾਂ ਸਾਡੀ ਦੇਖਾਦੇਖੀ ਪਰਿਵਾਰਕ ਮੈਂਬਰ, ਦੋਸਤ ਆਪਣੇ-ਆਪ ਨੂੰ ਬਦਲਣਗੇ। ਸਾਰਿਆਂ ਦੀ ਤਰੱਕੀ ਨੂੰ ਦੇਖ ਕੇ ਖ਼ੁਸ਼ ਹੋਵੋ। ਜੇ ਤੁਹਾਨੂੰ ਅਸਫਲਤਾ ਮਿਲੀ ਹੈ, ਤਾਂ ਗਲਤੀਆਂ ਤੋਂ ਸਿੱਖੋ। ਗਲਤੀਆਂ ਨੂੰ ਨਾ ਦੁਹਰਾਉ। ਟੀਚਾ ਹਾਸਿਲ ਕਰਨ ਲਈ ਮਿਹਨਤ ਕਰਨੀ ਪੈਣੀ ਹੈ। ਕਿਸੇ ਨਾਲ ਨਫਰਤ ਨਾ ਕਰੋ। ਸਾਕਾਰਾਤਮਿਕ ਸੋਚ ਰੱਖੋ। ਚੰਗੇ ਲੋਕਾਂ ਦੀ ਜੀਵਨੀ ਪੜ੍ਹੋ, ਜਿਸ ਨਾਲ ਜੀਵਨ ਨੂੰ ਸੇਧ ਮਿਲੇ। ਜੇ ਕਿਸੇ ਕੰਮ ਨੂੰ ਕਰਦੇ ਹੋਏ ਖੁਸ਼ੀ ਨਾ ਮਿਲੇ ਤਾਂ ਉਸ ਨੂੰ ਸਾਰਥਕ ਬਣਾਉਣ ਦਾ ਤਰੀਕਾ ਲਭੋ। ਲੋੜਵੰਦਾਂ ਦੀ ਮਦਦ ਕਰੋ। ਹਮੇਸ਼ਾ ਚੰਗਾ ਸੋਚੋ। ਕਿਸੇ ਨੂੰ ਬੇਵਜ੍ਹਾ ਤੰਗ ਨਾ ਕਰੋ। ਜੇ ਅਸੀਂ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦੇ ਹਾਂ ਤਾਂ ਤਕਲੀਫ਼ ਤਾਂ ਸਾਨੂੰ ਵੀ ਹੁੰਦੀ ਹੈ। ਜੇ ਅਸੀਂ ਆਪਣੀ ਸਮਰੱਥਾ ਅਤੇ ਦਿਲਚਸਪੀ ਮੁਤਾਬਕ ਅੱਗੇ ਵਧਾਂਗੇ, ਤਾਂ ਸਫਲਤਾ ਵੀ ਜ਼ਰੂਰ ਮਿਲੇਗੀ।


-ਸੰਜੀਵ ਸਿੰਘ ਸੈਣੀ ਮੁਹਾਲੀ


ਭਾਰਤ ਬਨਾਮ ਕੈਨੇਡਾ
5 ਅਕਤੂਬਰ ਦੇ ਅੰਕ ਵਿਚ ਛਪੇ ਸੰਪਾਦਕੀ 'ਭਾਰਤ ਕੈਨੇਡਾ ਵਿਚ ਵਧਦਾ ਤਣਾਅ' (ਡਾ. ਬਰਜਿੰਦਰ ਸਿੰਘ ਹਮਦਰਦ) ਵਿਚ ਭਾਰਤ ਅਤੇ ਕੈਨੇਡਾ ਦੇ ਆਪਸ ਵਿਚ ਵਿਗੜ ਰਹੇ ਸੰਬੰਧ ਬਾਰੇ ਚਰਚਾ ਕੀਤੀ ਗਈ ਹੈ। ਭਾਰਤ ਵਿਚੋਂ ਬਹੁਤ ਸਾਰੇ ਵਿਦਿਆਰਥੀ ਕੈਨੇਡਾ ਵਿਚ ਪੜ੍ਹਾਈ ਕਰਦੇ ਹਨ ਅਤੇ ਬਹੁਤਿਆਂ ਦਾ ਇਹ ਸੁਪਨਾ ਹੈ ਕਿ ਉਹ ਵੀ ਕੈਨੇਡਾ ਵਿਚ ਜਾ ਕੇ ਪੜ੍ਹਾਈ ਕਰ ਸਕਣ। ਉਹ ਇਹ ਵੀ ਚਾਹੁੰਦੇ ਹਨ ਕਿ ਉਹ ਉੱਥੇ ਹੀ ਕੰਮ ਕਰਦੇ ਰਹਿਣ ਅਤੇ ਕਿਸੇ ਤਰ੍ਹਾਂ ਉੱਥੇ ਹੀ ਸੈੱਟ ਹੋ ਜਾਣ। ਮਾਂ-ਬਾਪ ਵੀ ਬਹੁਤ ਪੈਸਾ ਲਾ ਕੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਦੇ ਹਨ। ਪਰ ਇਹ ਵਿਗੜ ਰਹੇ ਸੰਬੰਧ ਇਨ੍ਹਾਂ ਲਈ ਅਤੇ ਹੋਰ ਬੱਚਿਆਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਲਈ ਇਸ ਨੂੰ ਸ਼ਾਂਤੀਪੂਰਵਕ ਹੱਲ ਕਰਨ ਦੀ ਜ਼ਰੂਰਤ ਹੈ ਅਤੇ ਆਉਣ ਵਾਲੇ ਭਵਿੱਖ ਲਈ ਇਸ ਨੂੰ ਸੁਲਝਾਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਅਤੇ ਵਿਦਿਆਰਥੀਆਂ ਨੂੰ ਸੁੱਖ ਦਾ ਸਾਹ ਆ ਸਕੇ ਅਤੇ ਉਹ ਚਿੰਤਾ ਮੁਕਤ ਹੋਣ।


-ਰਮਨਦੀਪ ਕੌਰ
ਪਿੰਡ-ਦਸੌਂਦਾ ਸਿੰਘ ਵਾਲਾ, (ਮਾਲੇਰਕੋਟਲਾ)

27-10-2023

 ਮਹਾਂ ਪੰਜਾਬ ਦੀ ਤ੍ਰਾਸਦੀ ਤੇ ਐਸ.ਵਾਈ.ਐਲ.

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਹੀ ਪੰਜ ਦਰਿਆਵਾਂ ਦੇ ਵਿਸ਼ਾਲ ਪੰਜਾਬ ਦੀ ਤ੍ਰਾਸਦੀ ਸ਼ੁਰੂ ਹੋ ਗਈ ਸੀ ਅਤੇ ਮਹਾਂ ਪੰਜਾਬ ਨੂੰ ਸਮੇਂ-ਸਮੇਂ ਦੀਆਂ ਹਕੂਮਤਾਂ ਤੇ ਰਾਜਨੀਤਕ ਲੋਕਾਂ ਨੇ ਇਸ ਨੂੰ ਵੱਢ-ਟੁੱਕ ਕੇ ਛੋਟਾ ਜਿਹਾ ਪੰਜਾਬ ਕਰ ਦਿੱਤਾ, ਫਿਰ ਭਾਵੇਂ ਇਹ 1947 ਦੀ ਵੰਡ ਹੋਵੇ ਜਾਂ 1966 'ਚ ਬਣਿਆ ਪੰਜਾਬੀ ਸੂਬਾ ਹੀ ਕਿਉਂ ਨਾ ਹੋਵੇ। ਇਥੇ ਹੀ ਬਸ ਨਹੀਂ ਹੋਈ, ਫਿਰ ਇਸ ਦੇ ਪਾਣੀ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦੂਸਰੇ ਰਾਜਾਂ ਵਿਚ ਵੰਡਿਆ, ਉਪਰੋਂ 'ਹਰੀ ਕ੍ਰਾਂਤੀ' ਦੇ ਨਾਂਅ 'ਤੇ ਪੰਜਾਬ ਨੇ ਦੇਸ਼ ਦੇ ਅੰਨ-ਭੰਡਾਰ ਨੂੰ ਭਰਦੇ-ਭਰਦੇ ਸੂਬੇ ਦੀ ਧਰਤੀ ਹੇਠਲਾ ਪਾਣੀ ਹੀ ਪਤਾਲ ਤੱਕ ਪਹੁੰਚਾ ਦਿੱਤਾ, ਨਤੀਜੇ ਵਜੋਂ ਇਸ ਦੇ ਕਈ ਜ਼ਿਲ੍ਹੇ ਡਾਰਕ ਜ਼ੋਨ ਵਿਚ ਚਲੇ ਗਏ ਹਨ। ਹੁਣ ਰਹਿੰਦੀ-ਖੂੰਹਦੀ ਕਸਰ ਦੇਸ਼ ਦੇ ਦੂਜੇ ਰਾਜਾਂ ਤੋਂ ਆਏ ਲੋਕਾਂ ਨੇ ਸਰਕਾਰੀ ਨੌਕਰੀਆਂ ਸਾਂਭਣ ਦੇ ਨਾਲ-ਨਾਲ ਪੰਜਾਬ ਦੇ ਛੋਟੇ ਤੋਂ ਲੈ ਕੇ ਵੱਡੇ-ਵੱਡੇ ਕੰਮ ਸਾਂਭ ਲਏ ਹਨ, ਜਿਸ ਕਾਰਨ ਇਥੋਂ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਵਿਦੇਸ਼ਾਂ ਨੂੰ ਉਡਾਰੀ ਮਾਰ ਗਏ ਹਨ ਜਾਂ ਵਹੀਰਾਂ ਘੱਤ ਰਹੇ ਹਨ। ਹੁਣ ਫਿਰ ਐਸ.ਵਾਈ.ਐਲ. ਨਹਿਰ ਬਣਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਜੋ ਦੂਜੇ ਸੂਬੇ ਨੂੰ ਹੋਰ ਪਾਣੀ ਦਿੱਤਾ ਜਾ ਸਕੇ ਪਰ ਦੱਸਿਆ ਜਾਂਦਾ ਹੈ ਕਿ ਇਸ ਦਾ 70 ਫ਼ੀਸਦੀ ਪਾਣੀ ਪਹਿਲਾਂ ਹੀ ਦੂਜੇ ਸੂਬਿਆਂ ਨੂੰ ਦਿੱਤਾ ਜਾ ਚੁੱਕਾ ਹੈ ਅਤੇ ਇਸ ਦਾ ਕੇਸ ਹੁਣ ਮਾਣਯੋਗ ਸੁਪਰੀਮ ਕੋਰਟ ਵਿਚ ਪੈਂਡਿੰਗ ਹੈ। ਸੋ, ਸਰਕਾਰ ਤੇ ਵਿਰੋਧੀ ਰਾਜਨੀਤਕ ਪਾਰਟੀਆਂ ਨੂੰ ਬਾਕੀ ਸਾਰੇ ਗਿਲੇ-ਸ਼ਿਕਵੇ ਛੱਡ ਕੇ ਮਿਲ-ਬੈਠ ਕੇ ਇਕੱਠੇ ਹੋ ਕੇ ਐਸ.ਵਾਈ.ਐਲ. ਦਾ ਕੰਮ ਮਜ਼ਬੂਤੀ ਨਾਲ ਸੁਪਰੀਮ ਕੋਰਟ ਵਿਚ ਰੱਖਣਾ ਚਾਹੀਦਾ ਹੈ, ਤਾਂ ਜੋ ਪੰਜਾਬ ਨੂੰ ਇਨਸਾਫ਼ ਮਿਲ ਸਕੇ ਤੇ ਇਸ ਦੀ ਜ਼ਮੀਨ ਬੰਜਰ ਹੋਣ ਤੋਂ ਬਚ ਸਕੇ। 'ਸਿਆਣੇ ਕਹਿੰਦੇ ਨੇ ਕਿ ਜਿਸ ਘਰ ਵਿਚ ਲੜਾਈ, ਝਗੜਾ, ਕਲੇਸ਼ ਪਿਆ ਹੋਵੇ, ਉਸ ਦਾ ਫਾਇਦਾ ਗੁਆਂਢੀ ਉਠਾ ਜਾਂਦੇ ਹਨ।'

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆਂ, ਜਲੰਧਰ।

ਅਵਾਰਾ ਕੁੱਤਿਆਂ ਦੀ ਸਮੱਸਿਆ

ਅੱਜ-ਕੱਲ੍ਹ ਅਵਾਰਾ ਕੁੱਤਿਆਂ ਦੇ ਝੁੰਡਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਬਹੁਤ ਜ਼ਿਆਦਾ ਦਹਿਸ਼ਤ ਫੈਲਾਈ ਹੋਈ ਹੈ। ਇਨ੍ਹਾਂ ਕੁੱਤਿਆਂ ਦੇ ਝੁੰਡ ਪਿੰਡਾਂ ਅਤੇ ਸ਼ਹਿਰਾਂ ਵਿਚ ਬਹੁਤ ਜ਼ਿਆਦਾ ਦੇਖੇ ਜਾਂਦੇ ਹਨ। ਹਰ ਜਗ੍ਹਾ ਤੇ ਗਲੀਆਂ, ਮੁਹੱਲਿਆਂ, ਪਾਰਕਾਂ ਅਤੇ ਹੋਰ ਸਰਕਾਰੀ ਦਫ਼ਤਰਾਂ, ਹਸਪਤਾਲਾਂ ਵਿਚ ਸ਼ਰੇਆਮ ਦੇਖੇ ਜਾ ਸਕਦੇ ਹਨ। ਇਹ ਕੁੱਤੇ ਜ਼ਿਆਦਾਤਰ ਆਪਣਾ ਨਿਸ਼ਾਨਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਬਣਾਉਂਦੇ ਹਨ। ਅਸੀਂ ਹਰ ਰੋਜ਼ ਹੀ ਸੁਣਦੇ ਅਤੇ ਦੇਖਦੇ ਹਾਂ ਕਿ ਅਵਾਰਾ ਕੁੱਤਿਆਂ ਦੇ ਝੁੰਡ ਆਮ ਲੋਕਾਂ 'ਤੇ ਹਮਲਾ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਵਾਪਰ ਰਹੀਆਂ ਹਨ। ਪਰ ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਇਹ ਗੱਲ ਠੀਕ ਹੈ ਕਿ ਕੁੱਤਿਆਂ ਨੂੰ ਵੀ ਜਿਊਣ ਦਾ ਪੂਰਾ-ਪੂਰਾ ਹੱਕ ਹੈ। ਪਰ ਇਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਦਾ ਪ੍ਰਬੰਧ ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਨੂੰ ਕਿਸੇ ਖ਼ਾਸ ਜਗ੍ਹਾ 'ਤੇ ਕਰਨਾ ਚਾਹੀਦਾ ਹੈ। ਇਨ੍ਹਾਂ ਨੂੰ ਬਿਮਾਰੀਆਂ ਅਤੇ ਹਲਕਾਅ ਤੋਂ ਬਚਾਉਣ ਲਈ ਸਹੀ ਤਰੀਕੇ ਨਾਲ ਇਨ੍ਹਾਂ ਦਾ ਟੀਕਾਕਰਨ ਹੋਣਾ ਚਾਹੀਦਾ ਹੈ। ਇਸ ਕੰਮ ਵਿਚ ਬਹੁਤ ਸਾਰੇ ਲੋਕ ਵੀ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਤਿਆਰ ਹਨ। ਸਾਡੀ ਸਾਰਿਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਇਸ ਸਮੱਸਿਆ ਵੱਲ ਧਿਆਨ ਦੇ ਕੇ ਜਲਦੀ ਤੋਂ ਜਲਦੀ ਹੱਲ ਕੀਤੀ ਜਾਵੇ। ਲੋਕਾਂ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾਵੇ। ਇਸ ਨਾਲ ਲੋਕਾਂ ਵਿਚ ਬਣਿਆ ਡਰ ਅਤੇ ਸਹਿਮ ਦਾ ਮਾਹੌਲ ਖ਼ਤਮ ਹੋ ਸਕੇ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

ਬਜ਼ੁਰਗਾਂ ਦੇ ਹਾਲਾਤ

ਭਾਰਤ ਵਿਚਲੀ ਗਰੀਬੀ ਅਤੇ ਭੁੱਖਮਰੀ ਅਜੇ ਵੀ ਹੁਕਮਰਾਨਾ ਦਾ ਮੂੰਹ ਚਿੜਾ ਰਹੀ ਹੈ ਅਤੇ ਬੇਰੁਜ਼ਗਾਰੀ ਨੇ ਭਾਰਤ ਦੇ ਨੌਜਵਾਨ ਵਰਗ ਨੂੰ ਹਤਾਸ਼ ਕੀਤਾ ਹੋਇਆ ਹੈ। ਦੇਸ਼ 'ਚ ਆਰਥਿਕ ਨਾ ਬਰਾਬਰੀ ਬਹੁਤ ਤੇਜ਼ੀ ਨਾਲ ਅਤੇ ਬਹੁਤ ਜ਼ਿਆਦਾ ਵਧੀ ਹੈ। ਆਮਦਨ ਦੇ ਸੁੰਗੜਦੇ ਜਾਣ ਦਾ ਨਤੀਜਾ ਇਹ ਹੈ ਕਿ ਅੱਜ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਸਾਂਭ ਨਹੀਂ ਰਹੇ ਹਨ। ਅਜਿਹਾ ਨਹੀਂ ਹੈ ਕਿ ਉਹ ਮਨੁੱਕੀ ਭਾਵਨਾਵਾਂ ਤੋਂ ਕੋਰੇ ਹਨ, ਸਗੋਂ ਹਾਲਾਤ ਨੇ ਉਨ੍ਹਾਂ ਨੂੰ ਕਠੋਰ ਅਤੇ ਕਰੂਰ ਬਣਾ ਦਿੱਤਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜ਼ਿਆਦਾਤਰ ਬਜ਼ੁਰਗਾਂ ਦੀ ਆਪਣੇ ਜਾਤੀ ਖ਼ਰਚੇ ਲਈ ਦੂਸਰਿਆਂ 'ਤੇ ਨਿਰਭਰਤਾ ਵੱਧ ਗਈ ਹੈ। ਬੁਢਾਪਾ ਪੈਨਸ਼ਨ ਸਮੇਂ ਸਿਰ ਨਹੀਂ ਮਿਲ ਪਾਉਂਦੀ। ਅੱਜ ਦੇ ਸਮੇਂ ਵਿਚ ਬਜ਼ੁਰਗਾਂ ਦੀ ਹਾਲਤ ਬਹੁਤ ਹੀ ਮਾੜੀ ਹੈ। ਇਨ੍ਹਾਂ ਬਜ਼ੁਰਗਾਂ ਦੀ ਸਥਿਤੀ ਸੱਚਮੁੱਚ ਧਿਆਨ ਮੰਗ ਕਰਦੀ ਹੈ। ਸਰਕਾਰਾਂ ਦੀਆਂ ਬਜ਼ੁਰਗਾਂ ਨੂੰ ਰਾਹਤ ਦੇਣ ਵਾਲੀਆਂ ਯੋਜਨਾਵਾਂ ਇਨ੍ਹਾਂ ਤੱਕ ਨਹੀਂ ਪਹੁੰਚਦੀਆਂ। ਬਜ਼ੁਰਗ ਘਰ ਦਾ, ਦੇਸ਼ ਦਾ ਸਰਮਾਇਆ ਹੁੰਦੇ ਹਨ। ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

-ਪ੍ਰਸ਼ੋਤਮ ਪੱਤੋ,
ਪਿੰਡ ਤੇ ਡਾਕ. ਪੱਤੋ ਹੀਰਾ ਸਿੰਘ, (ਮੋਗਾ)

ਚਿੰਤਾ ਚਿਖਾ ਸਮਾਨ

ਇਸ ਜਗਤ ਵਿਚ ਹਰੇਕ ਜੀਵ ਨੂੰ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਨਾ ਕੋਈ ਚਿੰਤਾ ਹਮੇਸ਼ਾ ਲੱਗੀ ਰਹਿੰਦੀ ਹੈ। ਜਿਵੇਂ ਘੁਣ ਲੱਕੜੀ ਨੂੰ ਖਾ ਜਾਂਦਾ ਹੈ, ਠੀਕ ਇਸੇ ਪ੍ਰਕਾਰ ਹੀ ਚਿੰਤਾ ਮਨੁੱਖ ਦੇ ਤਨ-ਮਨ ਨੂੰ ਖੋਖਲਾ ਕਰ ਕੇ ਰੱਖ ਦਿੰਦੀ ਹੈ। ਚਿੰਤਾ ਕਰ ਕੇ ਮਨੁੱਖ ਰੋਗਾਂ ਨੂੰ ਆਪ ਸੱਦਾ ਦਿੰਦਾ ਹੈ। ਫ਼ਿਕਰਾਂ-ਫਾਕਿਆਂ 'ਚ ਰਹਿ ਕੇ ਸਾਨੂੰ ਕਦੇ ਵੀ ਮਸਲੇ ਦਾ ਹੱਲ ਨਹੀਂ ਮਿਲ ਸਕਦਾ, ਕਿਉਂਕਿ ਫ਼ਿਕਰਾਂ 'ਚ ਰਹਿ ਕੇ ਜ਼ਿੰਦਗੀ ਜਿਊਣ ਨਾਲ ਮਸਲੇ ਵਧਦੇ ਹੀ ਹਨ, ਘਟਦੇ ਨਹੀਂ। ਜਦ ਕੋਈ ਵੀ ਕੰਮ ਇੱਛਾ ਅਨੁਸਾਰ ਨਹੀਂ ਹੁੰਦਾ ਅਤੇ ਜਦ ਰੇਲ ਦੀ ਪਟੜੀ ਵਾਂਗ ਸਿੱਧੀ ਚੱਲ ਰਹੀ ਜ਼ਿੰਦਗੀ ਵਿਚ ਕੋਈ ਅਨੋਖਾ ਮੋੜ ਆਉਂਦਾ ਹੈ ਤਾਂ ਮਨੁੱਖ ਗਮਾਂ ਵਿਚ ਜ਼ਿੰਦਗੀ ਜੀਊਣੀ ਸ਼ੁਰੂ ਕਰ ਦਿੰਦਾ ਹੈ। ਸਾਨੂੰ ਇੰਜ ਸਮਝਣਾ ਚਾਹੀਦਾ ਹੈ ਕਿ ਜ਼ਿੰਦਗੀ ਰੇਲ ਦੀ ਪਟੜੀ ਵਾਂਗ ਸਿੱਧੀ ਨਹੀਂ ਚੱਲਦੀ ਕਿਉਂਕਿ ਉਤਰਾਅ-ਚੜ੍ਹਾਅ ਹੀ ਜ਼ਿੰਦਗੀ ਦਾ ਅਸਲ ਨਾਂਅ ਹੈ। ਦੁੱਖ ਦੀ ਘੜੀ ਵੇਲੇ ਚਿੰਤਾ ਵਿਚ ਡੁੱਬ ਕੇ ਹੱਥ ਉੱਤੇ ਹੱਥ ਧਰ ਕੇ ਨਹੀਂ ਬੈਠਣਾ ਚਾਹੀਦਾ ਬਲਕਿ ਚਿੰਤਾ ਦਾ ਹੱਲ ਲੱਭਣਾ ਚਾਹੀਦਾ ਹੈ ਕਿਉਂਕਿ ਐਸਾ ਕੋਈ ਵੀ ਰੋਗ ਨਹੀਂ ਹੁੰਦਾ, ਜਿਸ ਦੀ ਦਵਾਈ ਨਾ ਹੋਵੇ। ਸੋ, ਚਿੰਤਾ ਲਗਾ ਕੇ ਨਾ ਕਦੇ ਕਿਸੇ ਨੂੰ ਅੱਜ ਤੱਕ ਕੋਈ ਮਸਲੇ ਦਾ ਹੱਲ ਮਿਲਿਆ ਹੈ ਅਤੇ ਨਾ ਹੀ ਕਦੇ ਅਗਾਂਹ ਮਿਲੇਗਾ। ਹਮੇਸ਼ਾਂ ਫ਼ਿਕਰਾਂ ਨੂੰ ਅਲਵਿਦਾ ਆਖ਼ ਕੇ ਜ਼ਿੰਦਾ-ਦਿਲੀ ਨਾਲ ਜ਼ਿੰਦਗੀ ਜਿਊਣੀ ਚਾਹੀਦੀ ਹੈ। ਚਿੰਤਾ ਕਰਨ ਨਾਲ ਛੋਟੀ ਤੋਂ ਛੋਟੀ ਸਮੱਸਿਆ ਵੀ ਵੱਡੀ ਪ੍ਰਤੀਤ ਹੁੰਦੀ ਹੈ ਕਿਉਂਕਿ ਚਿੰਤਾ ਸਾਡੀ ਸੋਚਣ-ਸਮਝਣ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦੀ ਹੈ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

25-10-2023

 ਨਾਜਾਇਜ਼ ਕਬਜ਼ੇ
ਦਿਨੋ-ਦਿਨ ਨਾਜਾਇਜ਼ ਕਬਜ਼ੇ ਗੰਭੀਰ ਸਮੱਸਿਆ ਬਣਦੇ ਜਾ ਰਹੇ ਹਨ। ਜਨਤਕ ਥਾਵਾਂ 'ਤੇ ਆਮ ਕੀਤੇ ਹੋਏ ਕਬਜ਼ੇ ਦੇਖੇ ਜਾ ਸਕਦੇ ਹਨ। ਅੱਜ-ਕੱਲ੍ਹ ਲੋਕ ਸਰਕਾਰੀ ਮਸ਼ੀਨਰੀ ਦੀ ਬਹੁਤ ਦੁਰਵਰਤੋਂ ਕਰ ਰਹੇ ਹਨ। ਜੇ ਕਿਸੇ ਇਨਸਾਨ ਦੇ ਕਿਸੇ ਰਾਜਨੀਤਕ ਨੇਤਾ ਨਾਲ ਚੰਗੇ ਸੰਬੰਧ ਹੁੰਦੇ ਹਨ ਤਾਂ ਉਸ ਦੀ ਸ਼ਹਿ 'ਤੇ ਉਹ ਸਰਕਾਰੀ ਥਾਵਾਂ 'ਤੇ ਨਾਜਾਇਜ਼ ਕਬਜ਼ੇ ਕਰਨੇ ਸ਼ੁਰੂ ਕਰ ਦਿੰਦਾ ਹੈ। ਪਿੱਛੇ ਜਿਹੇ ਕਈ ਸੂਬਿਆਂ ਵਿਚ ਨਜਾਇਜ਼ ਉਸਾਰੀਆਂ 'ਤੇ ਬੁਲਡੋਜ਼ਰ ਵੀ ਚਲਾਇਆ ਗਿਆ। ਜਨਤਕ ਥਾਵਾਂ 'ਤੇ ਕੀਤੇ ਗਏ ਕਬਜ਼ਿਆਂ ਕਾਰਨ ਸੜਕਾਂ ਤੰਗ ਹੋ ਜਾਂਦੀਆਂ ਹਨ।
ਰਾਹਗੀਰਾਂ ਨੂੰ ਆਉਣ ਜਾਣ 'ਚ ਮੁਸ਼ਕਿਲ ਹੋ ਜਾਂਦੀ ਹੈ। ਬਾਜ਼ਾਰਾਂ ਵਿਚ ਜਦੋਂ ਤਿਉਹਾਰਾਂ ਦਾ ਸੀਜ਼ਨ ਹੁੰਦਾ ਹੈ ਤਾਂ ਦੁਕਾਨਾਂ ਵਾਲੇ ਆਪਣੀ ਦੁਕਾਨ ਦੇ ਅੱਗੇ ਪੂਰਾ ਕਬਜ਼ਾ ਕਰ ਕੇ ਸਟਾਲ ਲਗਾਉਂਦੇ ਹਨ, ਜਿਸ ਕਾਰਨ ਸੜਕੀ ਆਵਾਜਾਈ ਵਿਚ ਰੁਕਾਵਟ ਪੈਦਾ ਹੋ ਜਾਂਦੀ ਹੈ। ਫੁੱਟਪਾਥਾਂ 'ਤੇ ਜੋ ਲੋਕ ਪੈਦਲ ਚੱਲਦੇ ਹਨ, ਉਥੇ ਵੀ ਲੋਕਾਂ ਦੇ ਨਾਜਾਇਜ਼ ਕਬਜ਼ੇ ਦੇਖੇ ਜਾ ਸਕਦੇ ਹਨ।
ਹਾਲ ਹੀ ਵਿਚ 'ਆਪ' ਸਰਕਾਰ ਰਾਹੀਂ ਨਾਜਾਇਜ਼ ਕਬਜ਼ਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਗਿਆ। ਸੁਣਨ ਵਿਚ ਵੀ ਆਇਆ ਕਿ ਪੰਚਾਇਤੀ ਜ਼ਮੀਨ 'ਤੇ ਉਸਾਰੀਆਂ ਵੀ ਕਰ ਦਿੱਤੀਆਂ ਗਈਆਂ।
ਪੰਚਾਇਤੀ ਜ਼ਮੀਨ ਸਰਕਾਰ ਨੇ ਆਪਣੇ ਕਬਜ਼ੇ ਵਿਚ ਲਈ, ਹਾਲਾਂਕਿ ਕਾਨੂੰਨ ਮੁਤਾਬਿਕ ਆਈ.ਪੀ.ਸੀ. ਦੀ ਧਾਰਾ 447 ਤਹਿਤ ਤਿੰਨ ਮਹੀਨੇ ਦੀ ਸਜ਼ਾ ਜਾਂ ਜੁਰਮਾਨਾ ਵੀ ਹੋ ਸਕਦਾ ਹੈ। ਸਥਾਨਕ ਸਰਕਾਰ ਵਿਭਾਗਾਂ ਨੂੰ ਜਨਤਕ ਜ਼ਮੀਨਾਂ 'ਤੇ ਕਬਜ਼ੇ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਹੋਰਾਂ ਨੂੰ ਵੀ ਕੰਨ ਹੋ ਜਾਣ।


-ਸੰਜੀਵ ਸਿੰਘ ਸੈਣੀ
ਮੁਹਾਲੀ


ਅਸਫ਼ਲਤਾ 'ਤੇ ਹਾਰ ਨਾ ਮੰਨੋ
ਜੇਕਰ ਤੁਸੀਂ ਸਫਲ ਲੋਕਾਂ ਦੀ ਜ਼ਿੰਦਗੀ 'ਤੇ ਨਜ਼ਰ ਮਾਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਹੀ ਸਫਲਤਾ ਨਹੀਂ ਮਿਲੀ। ਲਗਾਤਾਰ ਕੋਸ਼ਿਸ਼ਾਂ ਨਾਲ ਉਹ ਆਪਣੀ ਮੰਜ਼ਿਲ 'ਤੇ ਪਹੁੰਚ ਗਏ।
ਉਦਾਹਰਨ ਦੇ ਤੌਰ 'ਤੇ ਜੇਕਰ ਅਮੀਰ ਖ਼ਾਨ ਨੇ ਫ਼ਿਲਮਾਂ 'ਚ ਆਉਣ ਤੋਂ ਪਹਿਲਾਂ ਸੋਚਿਆ ਹੁੰਦਾ ਕਿ ਉਨ੍ਹਾਂ ਨੂੰ ਇਥੇ ਕੰਮ ਨਹੀਂ ਮਿਲੇਗਾ ਤਾਂ ਅੱਜ ਉਹ ਇੰਨੇ ਵੱਡੇ ਸਟਾਰ ਨਾ ਬਣਦੇ। ਜੇਕਰ ਧੀਰੂਭਾਈ ਅੰਬਾਨੀ ਨੇ ਉਸ ਛੋਟੀ ਜਿਹੀ ਝੌਂਪੜੀ ਵਿਚ ਬੈਠ ਕੇ ਮਿਹਨਤ ਨਾ ਕੀਤੀ ਹੁੰਦੀ ਤਾਂ ਅੱਜ ਅੰਬਾਨੀ ਦਾ ਇੰਨਾ ਵੱਡਾ ਕਾਰੋਬਾਰ ਨਾ ਹੁੰਦਾ। ਜੇਕਰ ਇਬਰਾਹਮ ਲਿੰਕਨ ਨੇ ਸਖ਼ਤ ਮਿਹਨਤ ਨਾ ਕੀਤੀ ਹੁੰਦੀ, ਸਟਰੀਟ ਲਾਈਟਾਂ 'ਚ ਪੜ੍ਹਾਈ ਨਾ ਕੀਤੀ ਹੁੰਦੀ ਤਾਂ ਉਹ ਕਦੇ ਵੀ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ ਸੀ। ਜੇਕਰ ਏ.ਪੀ.ਜੇ. ਅਬਦੁੱਲ ਕਲਾਮ ਨੇ ਮਿਹਨਤ ਨਾ ਕੀਤੀ ਹੁੰਦੀ ਤਾਂ ਉਹ ਅੱਜ 'ਮਿਜ਼ਾਈਲ ਮੈਨ' ਨਾ ਅਖਵਾਉਂਦਾ। ਇਹ ਮਹਾਨ ਸ਼ਖ਼ਸੀਅਤਾਂ ਸਾਨੂੰ ਸਿਖਾਉਂਦੀਆਂ ਹਨ ਕਿ ਹਾਰ ਮੰਨ ਕੇ ਘਰ ਨਾ ਬੈਠੋ, ਸਗੋਂ ਉੱਠੇ ਅਤੇ ਅੱਗੇ ਵਧੋ, ਕਿਉਂਕਿ ਹਰ ਸਵੇਰ ਉਮੀਦ ਦੀ ਨਵੀਂ ਕਿਰਨ ਲੈ ਕੇ ਆਉਂਦੀ ਹੈ।
ਸਾਨੂੰ ਇਕ ਨਵਾਂ ਦਿਨ ਮਿਲ ਗਿਆ ਹੈ, ਭਾਵ ਪਰਮਾਤਮਾ ਨੇ ਅਜੇ ਵੀ ਸਾਡੇ ਲਈ ਇਕ ਚੰਗੀ ਯੋਜਨਾ ਬਣਾਈ ਹੈ, ਜੋ ਸਾਡੇ ਭਲੇ ਲਈ ਹੈ, ਨਾ ਕਿ ਸਾਨੂੰ ਤਬਾਹ ਕਰਨ ਲਈ। ਮਿਹਨਤ ਨਾਲ ਦੁਨੀਆ ਵਿਚ ਸਭ ਕੁਝ ਸੰਭਵ ਹੈ।


-ਹਰਿੰਦਰ ਸਿੰਘ ਸ.ਸ. ਮਾਸਟਰ
ਸਰਕਾਰੀ ਹਾਈ ਸਮਾਰਟ ਸਕੂਲ, ਰਾਜਿੰਦਰਗੜ੍ਹ।

24-10-2023

 ਬੋਹੜ ਬਣਨ ਦਾ ਸਫ਼ਰ

ਬੀਤੇ ਦਿਨੀਂ ਐਤਵਾਰ ਮੈਗਜ਼ੀਨ ਵਿਚ ਉਪਮਾ ਡਾਗਾ ਪਾਰਥ ਦੀ ਰਚਨਾ 'ਬੋਹੜ ਬਣਨ ਦਾ ਸਫ਼ਰ' ਪੜ੍ਹੀ ਮਨ ਨੂੰ ਵਧੀਆ ਲੱਗੀ। ਸਾਡੇ ਜੀਵਨ ਦੀ ਅਸਲ ਸੱਚਾਈ ਨੂੰ ਲੇਖਿਕਾ ਨੇ ਆਪਣੇ ਸ਼ਬਦਾਂ ਦੁਆਰਾ ਬਿਆਨ ਕੀਤਾ। ਵਾਕਿਆ ਹੀ ਮਨੁੱਖ ਰੁੱਖ ਤੋਂ ਬੋਹੜ ਬਣਨ ਦਾ ਸਫ਼ਰ ਤੈਅ ਕਰਦਾ ਹੈ, ਮਨੁੱਖ ਜਿਨ੍ਹਾਂ ਨੂੰ ਉਂਗਲਾਂ ਫੜ ਕੇ ਤੁਰਨਾ ਸਿਖਾਉਂਦਾ ਹੈ, ਹੌਲੀ-ਹੌਲੀ ਖ਼ੁਦ ਉਨ੍ਹਾਂ ਦੀ ਉਂਗਲ ਫੜ ਕੇ ਤੁਰਨ ਲੱਗਦਾ ਹੈ। ਦੂਸਰਿਆਂ ਦੇ ਆਸਰੇ ਜਿਊਣ ਲੱਗ ਜਾਂਦਾ ਹੈ। 'ਨਿਵੇਕਲੀ ਸੋਚ' ਕੰਵਲਜੀਤ ਕੌਰ ਜੁਨੇਜਾ ਦੀ ਲਘੂ ਕਹਾਣੀ ਨਿਵੇਕਲੀ ਸੋਚ' ਨੂੰ ਪੈਦਾ ਕਰਦੀ ਹੈ। ਜ਼ਿੰਦਗੀ ਵਿਚ ਸਾਨੂੰ ਜਿਨ੍ਹਾਂ ਨੇ ਕੁਝ ਦਿੱਤਾ ਹੈ। ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਉਨ੍ਹਾਂ ਦਾ ਸਤਿਕਾਰ ਕਰੀਏ। ਗੁਰਸ਼ਰਨ ਸਿੰਘ ਨਰੂਲਾ ਦਾ ਆਰਟੀਕਲ 'ਜਿੱਤ ਦੀ ਖ਼ੁਸ਼ੀ ਜਾਂ...' ਇਹ ਰਚਨਾ ਸਾਨੂੰ ਇਹ ਗਿਆਨ ਦਿੰਦੀ ਹੈ। ਅਸੀਂ ਕਿਸੇ ਨਾਲ ਧੋਖਾ ਕਰ ਕੇ ਸੁੱਖ ਅਤੇ ਖ਼ੁਸ਼ੀ ਪ੍ਰਾਪਤ ਨਹੀਂ ਕਰ ਸਕਦੇ। ਸਾਨੂੰ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਸਾਡੀ ਮਿਹਨਤ ਨਾਲ ਕੀਤੀ ਪ੍ਰਾਪਤੀ ਸਾਨੂੰ ਅਸਲ ਖ਼ੁਸ਼ੀ ਦੇ ਸਕਦੀ ਹੈ। ਸਰਦਾਰ ਪੰਛੀ 'ਮਨੁੱਖੀ ਰਿਸ਼ਤੇ' ਰਿਸ਼ਤੇ ਅੱਗੇ ਦੀ ਅੱਗੇ ਤੁਰੇ ਜਾਂਦੇ ਹਨ। ਰਿਸ਼ਤਿਆਂ ਦਾ ਸਹੀ ਨਾਂਅ ਲੈ ਕੇ ਸੰਬੋਧਨ ਕਰਨਾ ਚਾਹੀਦਾ ਹੈ। ਰਿਸ਼ਤਿਆਂ ਦੇ ਨਾਂਅ ਬਹੁਤ ਮਿੱਠੇ ਹਨ। ਇਨ੍ਹਾਂ ਨੂੰ ਅਪਣਾਈ ਰੱਖਣਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।

-ਰਾਮ ਸਿੰਘ ਪਾਠਕ

ਆਪਣੇ ਲੁਕੇ ਹੋਏ ਹੁਨਰ ਨੂੰ ਤਲਾਸ਼ੋ

ਪਰਮਾਤਮਾ ਨੇ ਹਰੇਕ ਸ਼ਖ਼ਸ ਨੂੰ ਕਿਸੇ ਨਾ ਕਿਸੇ ਪ੍ਰਕਾਰ ਦੇ ਅਣਮੁੱਲੇ ਗੁਣ ਦੀ ਦਾਤ ਬਖ਼ਸ਼ੀ ਹੋਈ ਹੈ। ਇਸ ਸਮਾਜ ਵਿਚ ਹਰੇਕ ਸ਼ਖ਼ਸ ਦੀ ਅਹਿਮੀਅਤ ਹੈ ਅਤੇ ਹਰੇਕ ਵਿਅਕਤੀ ਆਪਣਾ ਅਨੋਖਾ ਰੋਲ ਅਦਾ ਕਰਦਾ ਹੈ। ਬਹੁਤੇ ਲੋਕ ਦੂਸਰਿਆਂ ਦੇ ਹੁਨਰ ਅਤੇ ਤਰੱਕੀ ਵੱਲ ਦੇਖ ਕੇ ਖ਼ੁਦ ਨੂੰ ਕੋਸਦੇ ਰਹਿੰਦੇ ਹਨ ਅਤੇ ਅਸਫ਼ਲ ਸਮਝਦੇ ਹਨ।
ਸਾਨੂੰ ਕਦੇ ਵੀ ਖ਼ੁਦ ਨੂੰ ਕਿਸੇ ਤੋਂ ਘੱਟ ਨਹੀਂ ਸਮਝਣਾ ਚਾਹੀਦਾ ਹੈ ਕਿਉਂਕਿ ਹਰੇਕ ਵਿਅਕਤੀ ਵਿਚ ਕੋਈ ਨਾ ਕੋਈ ਅਨੋਖਾ ਗੁਣ ਜ਼ਰੂਰ ਹੁੰਦਾ ਹੈ, ਫਰਕ ਬਸ ਇੰਨਾ ਹੈ ਕਿ ਕਈ ਲੋਕ ਆਪਣੇ ਹੁਨਰ ਨੂੰ ਪਹਿਚਾਣ ਕੇ ਉਸ ਨੂੰ ਨਿਖਾਰ ਲੈਂਦੇ ਹਨ ਅਤੇ ਕਈ ਆਪਣੇ ਹੁਨਰ ਤੋਂ ਅਣਜਾਣ ਰਹਿੰਦੇ ਹਨ। ਪਰਮਾਤਮਾ ਵਲੋਂ ਬਖ਼ਸ਼ਿਆ ਹੁਨਰ ਇਕ ਅਜਿਹਾ ਤੋਹਫ਼ਾ ਹੈ, ਜਿਸ ਨੂੰ ਕੋਈ ਵੀ ਸਾਡੇ ਤੋਂ ਚੋਰੀ ਨਹੀਂ ਕਰ ਸਕਦਾ। ਮਿਹਨਤ ਅਤੇ ਦ੍ਰਿੜ੍ਹਤਾ ਸਦਕਾ ਜੇਕਰ ਅਸੀਂ ਆਪਣੀ ਕਲਾ ਅਤੇ ਹੁਨਰ ਨੂੰ ਨਿਖਾਰਨ ਦਾ ਯਤਨ ਕਰਾਂਗੇ ਤਾਂ ਫਿਰ ਅਸੀਂ ਫਰਸ਼ਾਂ ਤੋਂ ਅਰਸ਼ਾਂ ਤੱਕ ਪੁੱਜ ਸਕਦੇ ਹਾਂ।
ਸੋ, ਗੁਣੀ ਵਿਅਕਤੀ ਦੀ ਸਫ਼ਲਤਾ ਨੂੰ ਦੇਖ ਕੇ ਨਿਰਾਸ਼ ਨਹੀਂ ਹੋਣਾ ਚਾਹੀਦਾ, ਸਗੋਂ ਆਪਣੇ ਅੰਦਰ ਵੀ ਲੁਕੇ ਹੋਏ ਗੁਣਾਂ ਦੀ ਤਲਾਸ਼ ਕਰ ਕੇ ਉਨ੍ਹਾਂ ਨੂੰ ਨਿਖਾਰਣ ਦਾ ਯਤਨ ਕਰਨਾ ਚਾਹੀਦਾ ਹੈ। ਦੂਜਿਆਂ ਦੀ ਰੀਸ ਕਰ ਕੇ ਉਨ੍ਹਾਂ ਵਰਗੋਂ ਬਣਨ ਦੀ ਬਜਾਇ, ਸਾਨੂੰ ਸਮਾਜ ਵਿਚ ਆਪਣਾ ਇਕ ਵੱਖਰਾ ਰੁਤਬਾ ਕਾਇਮ ਕਰਨਾ ਚਾਹੀਦਾ ਹੈ। ਸੋ, ਭੇਡ-ਚਾਲ ਪਿੱਛੇ ਲੱਗ ਕੇ ਕਾਹਲੀ ਵਿਚ ਸਫਲਤਾ ਦਾ ਸ਼ਾਰਟਕੱਟ ਰਸਤਾ ਨਾ ਚੁਣੋ ਬਲਕਿ ਆਪਣੀ ਮਿਹਨਤ ਅਤੇ ਹੁਨਰ ਸਦਕਾ ਬੁਲੰਦੀਆਂ ਹਾਸਿਲ ਕਰੋ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਜਾਤ-ਪਾਤ ਤੇ ਸਿਆਸਤ ਚਿੰਤਾਜਨਕ

ਬੀਤੇ ਦਿਨੀਂ 'ਅਜੀਤ' ਵਿਚ ਛਪੀ ਸੰਪਾਦਕੀ 'ਜਾਤਾਂ-ਗੋਤਾਂ ਵਿਚ ਫਸਿਆ ਦੇਸ਼' ਪੜ੍ਹੀ, ਜਿਸ ਬਾਰੇ ਲੇਖਕ ਨੇ ਦੇਸ਼ ਵਿਚ ਜਾਤ-ਪਾਤ, ਗੋਤਾਂ ਤੇ ਬਰਾਦਰੀਆਂ ਦੀ ਮਰਦਮਸ਼ੁਮਾਰੀ ਕਰਵਾਉਣ ਬਾਰੇ ਵਿਸਥਾਰ ਨਾਲ ਵਿਸ਼ਲੇਸ਼ਣ ਕਰ ਸੋਹਣੇ ਤਰੀਕੇ ਨਾਲ ਤਵਸਰਾ ਕਰ ਚਿੰਤਾ ਜਤਾਈ ਹੈ। ਕਾਬਿਲੇ ਗੌਰ ਸੀ। ਇਸ ਸੰਬੰਧ ਵਿਚ ਨਿਤਿਸ਼ ਦੇ ਕੰਮ ਨੂੰ ਭਾਵੇਂ ਸਲਾਹਿਆ ਹੈ, ਪਰ ਇਹ ਦੇਸ਼ ਵਿਚ ਵੰਡੀਆਂ ਪਾਉਣ ਵਾਲੀ ਨੀਤੀ ਸਿੱਧ ਹੋਵੇਗੀ। ਸਾਡੇ ਗੁਰੂਆਂ-ਪੀਰਾਂ ਨੇ ਜਾਤ-ਪਾਤ, ਊਚ-ਨੀਚ ਤੇ ਪਹਿਲਾਂ ਹੀ ਬੜੀਆਂ ਲੜਾਈਆਂ ਲੜੀਆਂ ਹਨ ਤੇ ਮਨੁੱਖੀ ਜੀਵ ਨੂੰ ਅਗਾਹ ਕੀਤਾ ਹੈ ਪਰ ਰਾਜਨੀਤਕ ਪਾਰਟੀਆਂ ਜਾਤਪਾਤ ਤੇ ਧਰਮ ਦੀ ਆੜ ਲੈ ਕੇ ਵੋਟਾਂ ਬਟੋਰਦੀਆਂ ਹਨ, ਜੋ ਦੇਸ਼ ਦੇ ਹਿੱਤ ਵਿਚ ਨਹੀਂ ਹੈ। ਹਰ ਵਾਰੀ ਦਲਿਤ ਪੱਤਾ ਖੇਡ ਰਾਜਨੀਤਕ ਪਾਰਟੀਆਂ ਸਮਾਜ ਵਿਚ ਵੰਡ ਪਾਉਂਦੀਆਂ ਹਨ। ਧਰਮ ਦੀ ਆੜ ਹੇਠ ਲੋਕਾਂ ਨੂੰ ਡਰਾਉਂਦੀਆਂ ਹਨ। ਸੌੜੀ ਰਾਜਨੀਤੀ ਕਰਦੀਆਂ ਹਨ। ਇਸ 'ਤੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਮੰਥਨ ਕਰ ਫਿਰਕੂ ਵੰਡ ਪਾਉਣ ਵਾਲੀਆਂ ਸ਼ਕਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ।

23-10-2023

 ਬੁਨਿਆਦੀ ਸਹੂਲਤਾਂ
ਦੇਸ਼ ਚਾਹੇ ਅੱਜ ਚੰਨ 'ਤੇ ਪਹੁੰਚ ਗਿਆ ਹੈ, ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਤੋਂ ਵੀ ਅਗਾਂਹ ਲੰਘ ਚੁੱਕਣ ਵਿਚ ਰੁੱਝਿਆ ਹੋਇਆ ਹੈ ਪਰੰਤੂ ਦੇਸ਼ ਦੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਮੱਧ ਪ੍ਰਦੇਸ਼ ਵਿਚ ਇਕ ਗਰਭਵਤੀ ਔਰਤ ਨੂੰ ਕੱਪੜੇ ਵਿਚ ਬੰਨ੍ਹ ਕੇ ਡੰਡੇ ਦੀ ਮਦਦ ਨਾਲ ਨਦੀ ਪਾਰ ਕਰਵਾਉਣ ਦੀ ਖ਼ਬਰ ਨੇ ਦੇਸ਼ ਦੀਆਂ ਪਿੰਡ ਪੱਧਰ 'ਤੇ ਮੌਜੂਦ ਸਿਹਤ ਸਹੂਲਤਾਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਇਸ ਦੌਰਾਨ ਗਰਭਵਤੀ ਔਰਤ ਦਰਦ ਨਾਲ ਜੂਝ ਰਹੀ ਸੀ। ਪਿੰਡ ਪੱਧਰ 'ਤੇ ਬੁਨਿਆਦੀ ਸਿਹਤ ਸਹੂਲਤਾਂ ਦੀ ਘਾਟ ਅਜੇ ਵੀ ਰੜਕਦੀ ਹੈ। ਬਹੁਤ ਸਾਰੇ ਇਹੋ ਜਿਹੇ ਪਿੰਡ ਅਜੇ ਵੀ ਮੌਜੂਦ ਹਨ, ਜਿਨ੍ਹਾਂ ਕੋਲ ਪੀਣ ਲਈ ਸਾਫ਼ ਪਾਣੀ, ਬਿਜਲੀ ਅਤੇ ਸਕੂਲਾਂ ਪੱਖੋਂ ਕੋਰੇ ਹਨ। ਇਹ ਵੀ ਭਾਰਤ ਦੇ ਲੋਕ ਹਨ। ਇਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਮਾਣਨ ਦਾ ਹੱਕ ਹੈ। ਭਾਰਤ ਫਿਰ ਹੀ ਖੁਸ਼ਹਾਲ ਅਤੇ ਤਰੱਕੀ ਕਰ ਸਕੇਗਾ, ਜਦੋਂ ਬੁਨਿਆਦੀ ਸਹੂਲਤਾਂ ਹਰ ਇਕ ਵਿਅਕਤੀ ਤੱਕ ਪਹੁੰਚ ਜਾਣ। ਇਸ ਸੁਪਨੇ ਨੂੰ ਹਕੀਕੀ ਜਾਮਾ ਪਹਿਨਾਉਣ ਲਈ ਇਕ ਸੁਚਾਰੂ ਨੀਤੀ ਅਤੇ ਉਸ 'ਤੇ ਅਮਲ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਕੋਈ ਵੀ ਵਿਅਕਤੀ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਨਾ ਰਹਿ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

ਜ਼ਿੰਦਗੀ ਅਜਾਈਂ ਨਾ ਗੁਆਉ
ਜ਼ਿੰਦਗੀ ਅਨਮੋਲ ਹੈ। ਇਸ ਪ੍ਰਤੀ ਲਾਪਰਵਾਹੀ ਦਾ ਮਤਲਬ ਹੈ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਖ਼ਤਰੇ 'ਚ ਪਾਉਣਾ। ਪਰ ਅੱਜ-ਕੱਲ੍ਹ ਲੋਕ ਖ਼ਾਸ ਕਰ ਕੇ ਨੌਜਵਾਨ ਵਰਗ ਆਧੁਨਿਕਤਾ ਅਤੇ ਫੈਸ਼ਨ ਦੇ ਨਾਂਅ 'ਤੇ ਇਸ ਗੰਭੀਰ ਮਾਮਲੇ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਇਹ ਬਹੁਤੀ ਡਰਾਉਣੀ ਗੱਲ ਹੈ। ਇਸ ਕਾਰਨ ਹਰ ਰੋਜ਼ ਹਾਦਸਿਆਂ ਵਿਚ ਲੋਕ ਆਪਣੀ ਜਾਨ ਗੁਆ ਰਹੇ ਹਨ। ਫੈਸ਼ਨ ਦੇ ਇਸ ਨਵੇਂ ਯੁੱਗ ਵਿਚ ਨੌਜਵਾਨ ਸੈਰ ਕਰਨ ਜਾਂ ਗੱਡੀ ਚਲਾਉਂਦੇ ਸਮੇਂ ਮੁਬਾਈਲ 'ਤੇ ਈਅਰਫ਼ੋਨ ਲਗਾ ਕੇ ਗੀਤ ਸੁਣਦੇ ਰਹਿੰਦੇ ਹਨ। ਖ਼ਤਰੇ ਵਾਲੀਆਂ ਥਾਵਾਂ 'ਤੇ ਮੋਬਾਈਲ ਫ਼ੋਨਾਂ ਤੋਂ 'ਰੀਲਾਂ' ਬਣਾਉਣ ਦੇ ਰਿਵਾਜ਼ ਨੇ ਸਾਡੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਚਲਦੀ ਕਾਰ ਦੇ ਉੱਪਰ ਜਾਂ ਤੇਜ਼ ਰਫ਼ਤਾਰ ਵਾਲੀ ਰੇਲਗੱਡੀ ਦੇ ਨੇੜੇ ਰੀਲ ਬਣਾ ਕੇ ਅਪਲੋਡ ਕਰਨ ਤੋਂ ਬਾਅਦ ਉਹ ਜ਼ਿਆਦਾ ਤੋਂ ਜ਼ਿਆਦਾ ਲਾਈਕਸ ਤੇ ਕੁਮੈਂਟ ਭਾਲਦੇ ਹਨ। ਭਲਾ ਦੱਸੋ, ਇਸ 'ਚ ਕਿੰਨੀ ਕੁ ਸਿਆਣਪ ਹੈ? ਇਸ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਲੋਕ ਮਰ ਰਹੇ ਹਨ। ਗੰਭੀਰ ਜ਼ਖ਼ਮੀ ਹੋ ਰਹੇ ਹਨ। ਪਰ ਅਫ਼ਸੋਸ! ਇਸ ਦੇ ਬਾਵਜੂਦ ਨੌਜਵਾਨਾਂ ਦਾ ਇਹ ਬੇਤੁਕਾ ਸ਼ੌਕ ਥੋੜ੍ਹਾ ਵੀ ਘਟ ਨਹੀਂ ਹੋ ਰਿਹਾ। ਮਾਪਿਆਂ ਦਾ ਵੀ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਇਸ ਭੈੜੇ ਸ਼ੌਕ ਨੂੰ ਠੱਲ੍ਹ ਪਾਉਣ। ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਜੀਵਨ ਪ੍ਰਤੀ ਸਹੀ ਰਵੱਈਆ ਅਪਣਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੂੰ ਵੀ ਆਪਣੇ ਪੱਧਰ 'ਤੇ ਸਾਰਥਕ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਕੀਮਤੀ ਜਾਨਾਂ ਸਮੇਂ ਰਹਿੰਦੇ ਬਚਾਈਆਂ ਜਾ ਸਕਣ।

-ਵਰਿੰਦਰ ਸ਼ਰਮਾ ਧਰਮਕੋਟ (ਮੋਗਾ)

ਕੋਚਿੰਗ ਸੈਂਟਰ ਬਨਾਮ ਖ਼ੁਦਕੁਸ਼ੀ ਸੈਂਟਰ
ਰਾਜਸਥਾਨ ਦੇ ਕੋਟਾ ਸ਼ਹਿਰ ਵਿਚ ਪੂਰੇ ਭਾਰਤ ਤੋਂ ਬੱਚੇ ਇੰਜੀਨੀਅਰਿੰਗ ਅਤੇ ਹੋਰ ਕਈ ਤਰ੍ਹਾਂ ਦੇ ਪੇਪਰਾਂ ਦੀ ਤਿਆਰੀ ਕਰਨ ਲਈ ਕੋਚਿੰਗ ਸੈਂਟਰਾਂ ਵਿਚ ਆਉਂਦੇ ਹਨ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਇਹ ਸੈਂਟਰ ਤਿਆਰੀ ਵੀ ਬਹੁਤ ਵਧੀਆ ਕਰਾਉਂਦੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਕੋਟਾ ਰਾਜਸਥਾਨ ਵਿਖੇ ਤਿਆਰੀ ਕਰ ਰਹੇ ਬਹੁਤ ਸਾਰੇ ਵਿਦਿਆਰਥੀ ਖ਼ੁਦਕੁਸ਼ੀਆਂ ਕਰ ਗਏ ਹਨ। ਇਨ੍ਹਾਂ ਖ਼ੁਦਕੁਸ਼ੀਆਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੈ। ਇਨ੍ਹਾਂ ਦਾ ਅਸਲ ਕਾਰਨ ਕੀ ਹੈ? ਇਹ ਵੀ ਇਕ ਬੁਝਾਰਤ ਬਣਿਆ ਹੋਇਆ ਹੈ। ਸਾਨੂੰ ਤਾਂ ਆਮ ਤੌਰ 'ਤੇ ਅਖ਼ਬਾਰਾਂ ਅਤੇ ਨਿਊਜ਼ ਚੈਨਲਾਂ ਤੋਂ ਖ਼ਬਰਾਂ ਸੁਣਨ 'ਤੇ ਪਤਾ ਲੱਗਦਾ ਹੈ। ਇਹ ਵਿਦਿਆਰਥੀ ਆਪਣੀ ਪੜ੍ਹਾਈ ਦੀ ਜ਼ਿਆਦਾ ਫ਼ਿਕਰ ਕਰ ਕੇ ਜਾਂ ਕਿਸੇ ਹੋਰ ਵਜ੍ਹਾ ਕਰਕੇ ਖ਼ੁਦਕੁਸ਼ੀ ਕਰਦੇ ਹਨ। ਇਸ ਦੀ ਅਸਲੀਅਤ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਹੈ। ਸਾਰੇ ਵਿਦਿਆਰਥੀਆਂ ਦੇ ਮਾਪਿਆਂ 'ਚ ਆਪਣੇ ਬੱਚਿਆਂ ਪ੍ਰਤੀ ਬਹੁਤ ਜ਼ਿਆਦਾ ਬੇਚੈਨੀ ਪਾਈ ਜਾ ਰਹੀ ਹੈ। ਕਿਉਂਕਿ ਮਾਪੇ ਆਪਣੇ ਇਕਲੌਤੇ ਬੱਚਿਆਂ ਨੂੰ ਦਸਵੀਂ ਜਾਂ 12ਵੀਂ ਜਮਾਤ ਤੱਕ ਪੜ੍ਹਾ ਕੇ ਬਹੁਤ ਜ਼ਿਆਦਾ ਪੈਸਾ ਖ਼ਰਚਾ ਕਰ ਕੇ ਇਥੇ ਤਿਆਰੀ ਕਰਨ ਲਈ ਭੇਜਦੇ ਹਨ। ਇਥੇ ਆ ਕੇ ਉਨ੍ਹਾਂ ਦੇ ਬੱਚੇ ਕਿਨ੍ਹਾ ਹਾਲਤਾਂ ਵਿਚ ਖ਼ੁਦਕੁਸੀਆਂ ਕਰਦੇ ਹਨ ਜਾਂ ਉਨ੍ਹਾਂ ਨਾਲ ਕੋਈ ਹੋਰ ਅਣਹੋਣੀ ਹੁੰਦੀ ਹੈ, ਇਹ ਮਸਲਾ ਅਜੇ ਵੀ ਬੁਝਾਰਤ ਬਣਿਆ ਹੋਇਆ ਹੈ। ਪਰ ਕਈ ਵਿਦਿਆਰਥੀਆਂ ਨੇ ਕਦੇ ਵੀ ਕਿਸੇ ਵੀ ਮੁਸ਼ਕਿਲ ਬਾਰੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਮਾਪਿਆਂ ਨਾਲ ਜ਼ਿਕਰ ਤੱਕ ਨਹੀਂ ਕੀਤਾ। ਕਈ ਕੁਝ ਸਮਾਂ ਪਹਿਲੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਫ਼ੋਨ 'ਤੇ ਗੱਲਬਾਤ ਵੀ ਕਰਦੇ ਹਨ। ਜੋ ਕੁਝ ਠੀਕ-ਠਾਕ ਦੱਸਦੇ ਹਨ। ਫਿਰ ਕਿਵੇਂ ਕਹਿ ਸਕਦੇ ਹਨ ਕਿ ਵਿਦਿਆਰਥੀ ਪੜ੍ਹਾਈ ਦਾ ਬੋਝ ਮੰਨ ਕੇ ਖ਼ੁਦਕੁਸ਼ੀ ਕਰ ਰਹੇ ਹਨ। ਸਾਡੀ ਸਾਰਿਆਂ ਦੀ ਰਾਜਸਥਾਨ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਕੋਚਿੰਗ ਸੈਂਟਰਾਂ ਦੀ ਪੂਰੀ ਜਾਂਚ ਕਰੇ।

-ਗੁਰਤੇਜ ਸਿੰਘ ਖੁਡਾਲ
(ਸਾਬਕਾ ਰੀਡਰ) ਸੈਸ਼ਨ ਕੋਰਟ, ਭਾਗੂ ਰੋਡ, ਬਠਿੰਡਾ।


ਕਿਉਂ ਵਧ ਰਹੀਆਂ ਲੁੱਟ ਮਾਰ ਦੀਆਂ ਘਟਨਾਵਾਂ

ਪੰਜਾਬ ਵਿਚ ਅਮਨ-ਕਾਨੂੰਨ ਦੀ ਹਾਲਤ ਬਹੁਤ ਹੀ ਖ਼ਤਰਨਾਕ ਮੋੜ 'ਤੇ ਖੜ੍ਹੀ ਹੈ। ਹਰ ਰੋਜ਼ ਲੁੱਟਾਂ-ਖੋਹਾਂ, ਜਨਾਨੀਆਂ ਦੇ ਪਰਸ ਤੇ ਵਾਲ਼ੀਆਂ ਲਾਹੁਣ ਦੀਆਂ ਵਾਰਦਾਤਾਂ ਤੇ ਨਸ਼ੇੜੀਆਂ ਦੀਆਂ ਮੌਤਾਂ ਹੋ ਰਹੀਆਂ ਹਨ। ਪੁਲਿਸ ਅਪਰਾਧੀਆਂ ਨੂੰ ਹਰ ਰੋਜ਼ ਫੜਦੀ ਹੈ ਤੇ ਕੇਸ ਵੀ ਬਣ ਜਾਂਦੇ ਹਨ। ਇਹ ਵੀ ਲਿਖਿਆ ਜਾਂਦਾ ਹੈ ਕਿ ਇਨ੍ਹਾਂ 'ਤੇ ਪਹਿਲਾਂ ਵੀ ਅੱਠ/ਦਸ ਕੇਸ ਦਰਜ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦੇ ਹਰ ਰੋਜ਼ ਮੁਜਰਮਾਂ ਨੂੰ ਫੜੇ ਜਾਣ ਦੀਆਂ ਖ਼ਬਰਾਂ ਲੱਗਦੀਆਂ ਹਨ, ਪਰ ਇਹ ਲੁਟੇਰੇ, ਨਸ਼ਾ ਤਸਕਰ, ਕਾਤਲ ਆਦਿ ਬਰਸਾਤੀ ਡੱਡੂਆਂ ਵਾਂਗ ਹਰ ਰੋਜ਼ ਕਿਥੋਂ ਪੈਦਾ ਹੋ ਜਾਂਦੇ ਹਨ। ਨਵੇਂ ਲੁਟੇਰੇ, ਝਪਟਮਾਰ, ਕਾਤਲ ਆਦਿ ਬਹੁਤ ਘੱਟ ਹੁੰਦੇ ਹਨ ਪਰ ਜੋ ਮੁਜਰਮ ਫੜੇ ਹੁੰਦੇ ਹਨ, ਉਹ ਹੀ ਜ਼ਮਾਨਤ 'ਤੇ ਆ ਕੇ ਫੇਰ ਜੋਸ਼-ਖ਼ਰੋਸ਼ ਨਾਲ ਆਪਣੇ ਕਿੱਤੇ ਨੂੰ ਕਰਨਾ ਸ਼ੁਰੂ ਕਰ ਦਿੰਦੇ ਹਨ। ਐਸੇ ਅਪਰਾਧੀਆਂ ਨੂੰ ਜ਼ਮਾਨਤ ਨਾ ਦੇ ਕੇ ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਜੇ ਜ਼ਮਾਨਤਾਂ ਦੇਣੀਆਂ ਬੰਦ ਕਰ ਦਿੱਤੀਆਂ ਜਾਣ ਤਾਂ ਇਕ ਮਹੀਨੇ ਵਿਚ ਸਾਰੀਆਂ ਵਾਰਦਾਤਾਂ ਬੰਦ ਹੋ ਜਾਣਗੀਆਂ। ਬੜਾ ਦੁੱਖ ਹੁੰਦਾ ਹੈ ਖ਼ਬਰ ਪੜ੍ਹ ਕੇ ਫੜੇ ਗਏ ਮੁਜਰਮ 'ਤੇ ਪਹਿਲਾਂ ਵੀ ਕਈ ਕੇਸ ਚੱਲ ਰਹੇ ਹਨ। ਜੁਡੀਸ਼ਰੀ ਨੂੰ ਪੰਜਾਬ ਦੀ ਹਾਲਤ ਵੇਖ ਕੇ ਜ਼ਮਾਨਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।

-ਨਰਵਲ ਸਿੰਘ ਪਤੰਗ
ਪਿੰਡ ਮਾਣੂਕੇ ਗਿੱਲ, (ਮੋਗਾ
)

20-10-2023

 ਬਾਜ਼ ਆਵੇ ਪਾਕਿ

ਬੀਤੇ ਦਿਨੀਂ 'ਅਜੀਤ' ਦੀ ਸੰਪਾਦਕੀ ਪੜ੍ਹੀ, ਜਿਸ ਵਿਚ ਲੇਖਕ ਨੇ ਅਨੰਤਨਾਗ ਜ਼ਿਲ੍ਹੇ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਮਾਰੇ ਗਏ ਜਾਂਬਾਜ਼ ਅਫਸਰਾਂ ਦੇ ਬਾਰੇ ਵਿਸਥਾਰ ਨਾਲ ਲਿਖ ਪਾਕਿ ਦੀ ਪੋਲ ਖੋਲ੍ਹ, ਚਿੰਤਾ ਜ਼ਾਹਰ ਕੀਤੀ ਹੈ। ਪਾਕਿਸਤਾਨ ਲਗਾਤਾਰ ਅੱਤਵਾਦੀਆਂ ਦੀ ਪੁਸ਼ਤਪਨਾਹੀ ਕਰ ਉਨ੍ਹਾਂ ਨੂੰ ਸ਼ਹਿ ਦਿੰਦਾ ਆ ਰਿਹਾ ਹੈ। ਜੰਮੂ-ਕਸ਼ਮੀਰ ਵਿਚ ਘੱਟ ਗਿਣਤੀ ਭਾਈਚਾਰੇ ਨਾਲ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਵੀ 'ਪੁਲਵਾਮਾ' 'ਚ ਅੱਤਵਾਦੀਆਂ ਨੇ ਕਸ਼ਮੀਰੀ ਹਿੰਦੂ ਦੀ ਹੱਤਿਆ ਕਰ ਦਿੱਤੀ ਸੀ। ਇਹ ਪਹਿਲੀ ਘਟਨਾ ਨਹੀਂ ਪਾਕਿ ਲਗਾਤਾਰ ਘਟ ਗਿਣਤੀਆਂ 'ਤੇ ਹਮਲੇ ਕਰ ਕਤਲੋ-ਗਾਰਤ ਅਤੇ ਜਬਰੀ ਧਰਮ ਪਰਿਵਰਤਨ ਕਰਦਾ ਆ ਰਿਹਾ ਹੈ। ਪੂਰਾ ਵਿਸ਼ਵ ਜਾਣਦਾ ਹੈ ਕਿ ਪਾਕਿ ਅੱਤਵਾਦੀਆਂ ਨੂੰ ਪਾਲ ਉਨ੍ਹਾਂ ਦੇ ਅੱਤਵਾਦੀ ਅੱਡੇ ਚਲਾ ਪਨਾਹ ਦੇ ਰਿਹਾ, ਪਨਾਹ ਪੁਸ਼ਤੀ ਕਰ ਰਿਹਾ ਹੈ ਤੇ ਪੰਜਾਬ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਚਲਾ ਅੱਤਵਾਦ ਫੈਲਾ ਰਿਹਾ ਹੈ। ਭਾਰਤ ਨੂੰ ਵਿਸ਼ਵ ਦੇ ਮੁਲਕਾਂ ਨੂੰ ਨਾਲ ਲੈ ਕੇ ਯੂ.ਐਨ.ਓ. ਵਿਚ ਆਵਾਜ਼ ਉਠਾ ਇਸ ਦਾ ਹੁੱਕਾ ਪਾਣੀ ਬੰਦ ਕਰ ਅੱਤਵਾਦੀ ਦੇਸ਼ ਘੋਸ਼ਿਤ ਕਰਨਾ ਚਾਹੀਦਾ ਹੈ। ਪਾਕਿ ਨੂੰ ਸਕੂਲ, ਕਾਲਜ ਪੱਧਰ 'ਤੇ ਬੱਚਿਆਂ ਨੂੰ ਧਰਮ-ਨਿਰਪੱਖ ਸੋਚ ਵਾਲੇ ਵਿਸ਼ਾ-ਵਸਤੂ ਪੜ੍ਹਾਉਣੇ ਚਾਹੀਦੇ ਹਨ।
ਮੀਡੀਆ ਰਾਹੀਂ ਇਸ ਦੀ ਨਿੰਦਾ ਤੇ ਪ੍ਰਚਾਰ ਕਰਨ ਲਈ ਦਬਾਓ ਬਣਾਉਣਾ ਚਾਹੀਦਾ ਹੈ। ਧਾਰਮਿਕ ਦਖ਼ਲਅੰਦਾਜ਼ੀ ਬੰਦ ਕਰਨ ਲਈ ਪਾਕਿ ਨੂੰ ਤਾੜਨਾ ਕਰਨੀ ਚਾਹੀਦੀ ਹੈ। ਕੇਂਦਰ ਨੂੰ ਇਨ੍ਹਾਂ ਮਸਲਿਆਂ 'ਤੇ ਇਸ ਸੰਬੰਧੀ ਸੰਜੀਦਗੀ ਨਾਲ ਵਿਚਾਰ ਕਰ ਪਾਕਿ 'ਤੇ ਨਕੇਲ ਕੱਸਣੀ ਚਾਹੀਦੀ ਹੈ। ਪਾਕਿ ਨੂੰ ਵੀ ਆਪਣੀ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ।

-ਗਰਮੀਤ ਸਿੰਘ ਵੇਰਕਾ
gsinghverka57@gmai.com

ਔਰਤਾਂ ਨਾਲ ਬਦਸਲੂਕੀ

ਅਸੀਂ ਜਿਉਂ-ਜਿਉਂ ਵਿਕਸਿਤ ਹੋਣ ਦਾ ਭਰਮ ਪਾਲ ਰਹੇ ਹਾਂ, ਤਿਉਂ-ਤਿਉਂ ਔਰਤਾਂ ਨਾਲ ਬਦਸਲੂਕੀ, ਛੇੜਛਾੜ, ਅਗਵਾ, ਮਾਰਕੁੱਟ, ਜਬਰ ਜ਼ੁਲਮ ਭਰਪੂਰ ਘਟਨਾਵਾਂ ਹੋ ਰਹੀਆਂ ਹਨ। ਪੱਛਮੀ ਬੰਗਾਲ, ਮਨੀਪੁਰ, ਰਾਜਸਥਾਨ, ਪੰਜਾਬ, ਦਿੱਲੀ ਆਦਿ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਹਾਲ ਹੀ ਵਿੱਚ ਵਾਪਰੀਆਂ ਔਰਤਾਂ ਵਿਰੁੱਧ ਘਟਨਾਵਾਂ ਨੇ ਸੂਝਵਾਨ ਨਾਗਰਿਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਬਰ-ਜਨਾਹ ਔਰਤਾਂ ਨਾਲ ਛੇੜਛਾੜ, ਨਿਰਵਸਤਰ ਕਰਨ ਵਾਲੇ ਬਦਮਾਸ਼ ਆਪਣੀ ਧੌਂਸ ਜਮਾਉਣ ਖ਼ਾਤਰ ਔਰਤਾਂ ਦੀ ਇੱਜ਼ਤ ਆਬਰੂ ਲੁੱਟਦੇ ਹਨ, ਕਿਤੇ ਤੇਜ਼ਬਾ ਪਾ ਰਹੇ ਹਨ, ਕਿਤੇ ਨਿਰਵਸਤਰ ਕਰ ਕੇ ਘੁਮਾਉਂਦੇ ਹਨ। ਇਥੋਂ ਤੱਕ ਕਿ ਲੋਕਾਂ ਦੀ ਰਾਖੀ ਕਰਨ ਵਾਲੇ ਪੁਲਿਸ ਫ਼ੌਜੀਆਂ ਨੂੰ ਵੀ ਆਪਣੀ ਧੀ ਦੀ ਰੱਖਿਆ ਕਰਦੇ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਇਸ ਆਪੇ ਵਰਤਾਰੇ ਵਿਰੁੱਧ ਅੱਜ ਸਮੁੱਚੇ ਭਾਰਤ ਵਾਸੀਆਂ ਨੂੰ ਜਾਗਣ ਦੀ ਲੋੜ ਹੈ। ਸਮਾਜ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਸ਼ਕਤੀਆਂ ਵਿਰੁੱਧ ਸਾਰੇ ਲੋਕਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਸਰਕਾਰੀ ਪੱਧਰ 'ਤੇ ਸਖ਼ਤ ਕਾਨੂੰਨ ਅਤੇ ਫਾਸਟ ਟਰੈਕ ਅਦਾਲਤਾਂ ਬਣਨੀਆਂ ਚਾਹੀਦੀਆਂ ਹਨ। ਛੇਤੀ-ਛੇਤੀ ਫਾਸਟ ਟਰੈਕ ਅਦਾਲਤਾਂ ਰਾਹੀਂ ਇਹੋ ਜਿਹੇ ਗੁੰਡਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।

ਬੱਚੇ ਆਪ ਕਰਨ ਭਵਿੱਖ ਦੀ ਚੋਣ

ਬੱਚਿਆਂ ਨੂੰ ਆਪਣੇ ਭਵਿੱਖ ਦੀ ਚੋਣ ਆਪ ਕਰਨੀ ਚਾਹੀਦੀ ਹੈ। ਮਾਪਿਆਂ ਨੂੰ ਜ਼ਬਰਦਸਤੀ ਆਪਣੀ ਮਰਜ਼ੀ ਬੱਚਿਆਂ 'ਤੇ ਠੋਸਣੀ ਨਹੀਂ ਚਾਹੀਦੀ। ਬੱਚਿਆਂ ਨੂੰ ਆਪਣਾ ਕੈਰੀਅਰ ਆਪ ਚੁਣਨਾ ਚਾਹੀਦਾ ਹੈ। ਜ਼ਰੂਰੀ ਨਹੀਂ ਬੱਚੇ ਨੂੰ ਡਾਕਟਰ ਹੀ ਬਣਾਉਣਾ ਜਾਂ ਇੰਜੀਨੀਅਰ ਬਣਾਉਣਾ ਹੈ। ਮਾਤਾ-ਪਿਤਾ ਨੂੰ ਬੱਚਿਆਂ ਦੀ ਰੁਚੀ ਵੇਖਣੀ ਚਾਹੀਦੀ ਹੈ। ਜੇਕਰ ਬੱਚਾ ਵਕੀਲ ਜਾਂ ਪਾਇਲਟ ਬਣਨਾ ਚਾਹੁੰਦਾ ਹੈ ਤਾਂ ਉਸ ਮੁਤਾਬਿਕ ਹੀ ਚੱਲੋ। ਜਿਸ ਚੀਜ਼ ਵਿਚ ਬੱਚਿਆਂ ਦੀ ਰੁਚੀ ਹੈ, ਉਸ ਚੀਜ਼ ਵਿਚ ਬੱਚਿਆਂ ਦੀ ਸ਼ਲਾਘਾ ਕਰੋ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰੋ। ਆਪਣੀ ਰੁਚੀ ਬੱਚਿਆਂ 'ਤੇ ਨਾ ਠੋਸੋ। ਬੱਚਿਆਂ ਦੀ ਰੁਚੀ ਕਿਸ ਚੀਜ਼ ਵਿਚ ਹੈ ਅਤੇ ਕੀ ਬਣਨਾ ਚਾਹੁੰਦੇ ਹਨ, ਉਸ ਤਰ੍ਹਾਂ ਦੀ ਪੜ੍ਹਾਈ-ਲਿਖਾਈ ਹੀ ਕਰਾਉ। ਨਹੀਂ ਤਾਂ ਬੱਚੇ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਆਤਮ-ਹੱਤਿਆ ਦਾ ਕਦਮ ਚੁੱਕ ਲੈਂਦੇ ਹਨ। ਕਾਮਯਾਬ ਹੋਣ ਲਈ ਹਿੰਮਤ, ਲਗਨ, ਦ੍ਰਿੜ ਵਿਸ਼ਵਾਸ ਅਤੇ ਮਿਹਨਤ ਜ਼ਰੂਰੀ ਹਨ। ਸੋ, ਮੇਰੇ ਵਿਚਾਰ ਅਨੁਸਾਰ ਬੱਚਿਆਂ ਨੂੰ ਆਪਣੇ ਭਵਿੱਖ, ਆਪਣੇ ਕੈਰੀਅਰ ਦਾ ਫ਼ੈਸਲਾ ਆਪ ਲੈਣਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ-ਡਾ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

ਗੈਸ ਸਿਲੰਡਰ ਨਾਲ ਹਾਦਸੇ

ਅਸੀਂ ਹਰ ਹਫ਼ਤੇ ਇਹ ਸੁਣਦੇ ਰਹਿੰਦੇ ਹਾਂ ਕਿ ਫਲਾਣੇ ਘਰ ਵਿਚ ਫਲਾਣੇ ਸ਼ਹਿਰ ਵਿਚ ਗੈਸ ਸਿਲੰਡਰ ਫੱਟਣ ਨਾਲ ਕਈ ਜਾਨਾਂ ਚਲੀਆਂ ਗਈਆਂ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਪਰ ਬਾਵਜੂਦ ਇਸ ਦੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਕਿਉਂ ਨਹੀਂ ਕੰਪਨੀ ਵਲੋਂ ਖ਼ਰਾਬ ਗੈਸ ਸਿਲੰਡਰ ਬਦਲੇ ਜਾਂਦੇ? ਨਾ ਹੀ ਕੋਈ ਐਕਸ਼ਨ ਲਿਆ ਜਾਂਦਾ ਹੈ। ਗੈਸ ਸਪਲਾਈ ਕਰਨ ਵਾਲੇ ਅਤੇ ਗੈਸ ਕੰਪਨੀਆਂ ਕਿਉਂ ਕੋਈ ਪ੍ਰਬੰਧ ਨਹੀਂ ਕਰਦੇ। ਕੀ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਪ੍ਰਵਾਹ ਨਾ ਕਰਨਾ ਉਨ੍ਹਾਂ ਦਾ ਮਕਸਦ ਹੈ? ਸੰਬੰਧਿਤ ਵਿਭਾਗ ਦੇ ਸਮਰੱਥ ਅਧਿਕਾਰੀ ਇਸ ਗੱਲ ਵੱਲ ਧਿਆਨ ਦੇ ਕੇ ਲੋਕਾਂ ਦੀ ਜਾਨ ਬਚਾਉਣ ਵਿਚ ਸਹਾਈ ਹੋਣ।

-ਪ੍ਰਿੰ. ਕਰਤਾਰ ਸਿੰਘ ਬੇਰੀ,
ਗਲੀ ਨੰ. 3, ਦਸਮੇਸ਼ ਨਗਰ, ਸ੍ਰੀ ਮੁਕਤਸਰ ਸਾਹਿਬ।

18-10-2023

 ਬਾਪੂ ਦੇ ਸੁਪਨੇ

ਪਿਛਲੇ ਦਿਨੀਂ ਐਤਵਾਰ ਮੈਗਜ਼ੀਨ ਵਿਚ ਬਲਜੀਤ ਸਿੰਘ ਢਿੱਲੋਂ ਦੀ ਰਚਨਾ 'ਬਾਪੂ ਦੇ ਸਿਰਜੇ ਸੁਪਨੇ ਦਾ ਅੰਤ' ਪੜ੍ਹੀ। ਮਨ ਨੂੰ ਵਧੀਆ ਲੱਗੀ। ਅੱਜ ਦੀ ਪੀੜ੍ਹੀ ਆਪਣੇ ਬਜ਼ੁਰਗਾਂ ਨੂੰ ਸੰਭਾਲਣ ਵਿਚ ਕਾਮਯਾਬ ਨਹੀਂ। ਅੱਜ ਸਾਡੇ ਬਜ਼ੁਰਗ ਆਸ਼ਰਮ ਵਿਚ ਜੀਵਨ ਗੁਜ਼ਾਰ ਰਹੇ ਹਨ। ਬਜ਼ੁਰਗਾਂ ਦੀ ਸੰਭਾਲ ਕਰਨ ਦੀ ਬਜਾਇ ਕੁੱਤਿਆਂ ਦੀ ਪਰਵਰਿਸ਼ ਜ਼ਿਆਦਾ ਹੈ। ਇਹ ਰਚਨਾ ਬਜ਼ੁਰਗਾਂ ਦੀ ਅਸਲ ਸਥਿਤੀ ਨੂੰ ਬਿਆਨ ਕਰਦੀ ਹੈ। ਮਨਪ੍ਰੀਤ ਕੌਰ ਦੀ ਕਹਾਣੀ 'ਅੜਿੱਕਾ' ਪੜ੍ਹੀ। ਮਨ ਨੂੰ ਵਧੀਆ ਲੱਗੀ। ਸਾਡੇ ਮਾਤਾ ਸਾਡੀ ਜ਼ਿੰਦਗੀ ਵਿਚ ਅੜਿੱਕਾ ਨਹੀਂ। ਸਾਡੇ ਜੀਵਨ ਵਿਚ ਸਾਡੇ ਦੁੱਖ-ਸੁੱਖ ਨੂੰ ਆਪਣੇ ਤਨ-ਮਨ 'ਤੇ ਜਰਦੇ ਹਨ। ਹਰ ਪਲ ਮੁਸੀਬਤ ਵੇਲੇ ਸਾਡੇ ਨਾਲ ਖੜ੍ਹਦੇ ਹਨ। ਸਾਨੂੰ ਸਾਡੇ ਮਾਂ-ਪਿਉ ਨੂੰ ਅੜਿੱਕਾ ਨਹੀਂ ਸਮਝਣਾ ਚਾਹੀਦਾ।
ਇਸ ਸੰਸਾਰ ਵਿਚੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੀ ਅਸਲੀ ਅਹਿਮੀਅਤ ਦਾ ਪਤਾ ਲੱਗਦਾ ਹੈ। ਅਮਰੀਕ ਸਿੰਘ ਸੈਦੋਕੇ ਦੀ ਮਹਾਨ ਰਚਨਾ ਕਹਾਣੀ 'ਖੂੰਜੇ ਲੱਗੀ ਮੰਜੀ' ਅੱਜ ਦੀ ਪੀੜ੍ਹੀ ਮੰਜੀ ਦੀ ਅਹਿਮੀਅਤ ਨੂੰ ਸਮਝ ਨਹੀਂ ਸਕਦੀ। ਗੁਰੂ ਸਾਹਿਬਾਨਾਂ ਦੇ ਜੀਵਨ ਵਿਚ 'ਮੰਜੀ ਪ੍ਰਥਾ' ਚੱਲੀ ਸੀ। ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ ਪਾਇਆ। ਅੱਜ ਮੰਜੀ ਘਰਾਂ ਵਿਚੋਂ ਖ਼ਤਮ ਹੋ ਗਈ। ਮੰਜੀ ਦੀ ਅਹਿਮੀਅਤ ਨੂੰ ਨਵੀਂ ਪੀੜ੍ਹੀ ਜਾਣ ਨਹੀਂ ਸਕਦੀ।

-ਰਾਮ ਸਿੰਘ ਪਾਠਕ
ਆਦਰਸ਼ ਨਗਰ, ਬਠਿੰਡਾ।

ਨਕਲ ਖਿਲਾਫ ਸਖ਼ਤੀ

ਪ੍ਰੀਖਿਆਵਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆਉਣ ਵਾਲਾ ਹੈ, ਬੋਰਡਾਂ ਵਲੋਂ ਨਕਲ ਅਤੇ ਪੇਪਰ ਦੇ ਲੀਕ ਹੋਣ ਦੀ ਸਮੱਸਿਆ ਨੂੰ ਰੋਕਣ ਲਈ ਉਪਰਾਲੇ ਕੀਤੇ ਜਾਂਦੇ ਹਨ। ਇਸੇ ਨੂੰ ਜਾਰੀ ਰੱਖਦੇ ਹੋਏ ਸੀ.ਬੀ.ਐਸ.ਈ. ਬੋਰਡ ਨੇ ਪੇਪਰ ਨੂੰ ਲੀਕ ਹੋਣ ਤੋਂ ਰੋਕਣ ਅਤੇ ਨਕਲ ਨੂੰ ਠੱਲ੍ਹਪਾਉਣ ਲਈ ਆਉਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਅਲੱਗ-ਅਲੱਗ ਪ੍ਰੀਖਿਆਵਾਂ ਕੇਦਰਾਂ ਵਿਚ ਪ੍ਰਸ਼ਨ ਪੱਤਰਾਂ ਦੇ ਵੱਖ-ਵੱਖ ਸੈੱਟ ਭੇਜਣ ਦਾ ਫ਼ੈਸਲਾ ਕੀਤਾ ਹੈ। ਬੋਰਡ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਪੇਪਰ ਦੇ ਲੀਕ ਹੋਣ ਅਤੇ ਨਕਲ ਨੂੰ ਰੋਕਣ ਲਈ ਸਫ਼ਲਤਾ ਮਿਲੇਗੀ। ਪੇਪਰਾਂ ਦਾ ਲੀਕ ਹੋਣਾ ਅਤੇ ਨਕਲ ਵਰਗੀ ਸਮੱਸਿਆ ਕੋਈ ਨਵੀਂ ਨਹੀਂ। ਪੰਜਾਬ ਵਿਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਸਮੇਂ ਵਿਦਿਆਰਥੀਆਂ ਵਲੋਂ ਕੀਤਾ ਗਿਆ ਰੋਸ ਮੁਜ਼ਾਹਰਾ ਅਤੇ ਪਿਛਲੇ ਸਾਲ ਅੰਗਰੇਜ਼ੀ ਦੇ ਪੇਪਰ ਦਾ ਲੀਕ ਹੋਣਾ ਸਿੱਖਿਆ ਵਿਚ ਆ ਰਹੇ ਨਿਘਾਰ ਅਤੇ ਪ੍ਰੀਖਿਆਵਾਂ ਦੇ ਪ੍ਰਬੰਧਾਂ ਦੀ ਪੋਲ ਖੋਲ੍ਹਦੀਆਂ ਹਨ। ਸੁਚਾਰੂ ਢੰਗ ਨਾਲ ਨਕਲ ਰਹਿਤ ਪ੍ਰੀਖਿਆਵਾਂ ਨੂੰ ਨੇਪਰੇ ਚਾੜ੍ਹਨ ਲਈ ਜਿਥੇ ਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਨਕਲ ਦੇ ਨੁਕਸਾਨ ਦੱਸਦੇ ਹੋਏ ਇਸ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣ ਉਥੇ ਸਰਕਾਰ ਨੂੰ ਪਾਰਦਰਸ਼ੀ ਢੰਗ ਨਾਲ ਪ੍ਰੀਖਿਆਵਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

16-10-2023

 ਨਿੱਜੀ ਸਕੂਲ ਧਿਆਨ ਦੇਣ
ਬੀਤੇ ਦਿਨੀਂ ਇਕ ਨਿੱਜੀ ਸਕੂਲ ਲਈ ਬੱਚੇ ਲੈ ਕੇ ਜਾਣ ਵਾਲੇ ਆਟੋ ਵਿਚੋਂ ਬੱਚੇ ਦੇ ਡਿੱਗਣ ਕਰਕੇ ਮੌਤ ਹੋ ਗਈ। ਇਸ ਮੌਤ ਨਾਲ ਜਿਥੇ ਆਟੋ ਡਰਾਈਵਰ ਦੀ ਲਾਪਰਵਾਹੀ ਨਜ਼ਰ ਆਉਂਦੀ ਹੈ ਉਥੇ ਨਿੱਜੀ ਸਕੂਲਾਂ ਦਾ ਬੱਚਿਆਂ ਦੀ ਸੁਰੱਖਿਆ ਪ੍ਰਤੀ ਬੇਪ੍ਰਵਾਹੀ ਵਾਲਾ ਰਵੱਈਆ ਵੀ ਨਜ਼ਰ ਆ ਰਿਹਾ ਹੈ। ਆਟੋ ਸਕੂਲਾਂ ਵਾਲਿਆਂ ਨੇ ਹੀ ਲਗਾਏ ਹੁੰਦੇ ਹਨ ਇਸ ਕਰਕੇ ਨਿੱਜੀ ਸਕੂਲ ਹੀ ਮੁੱਖ ਤੌਰ 'ਤੇ ਇਸ ਘਟਨਾ ਪ੍ਰਤੀ ਜ਼ਿੰਮੇਵਾਰ ਹਨ। ਨਿੱਜੀ ਸਕੂਲ ਕਿਉਂ ਧਿਆਨ ਨਹੀਂ ਦਿੰਦੇ ਕਿ ਆਟੋ ਚਾਲਕ ਬੱਚੇ ਕਿਸ ਤਰ੍ਹਾਂ ਲੈ ਕੇ ਆਉਂਦਾ ਹੈ। ਆਟੋ ਵਿਚ ਕਿੰਨੇ ਬੱਚੇ ਬੈਠ ਸਕਦੇ ਹਨ। ਬੱਚੇ ਅਤੇ ਉਨ੍ਹਾਂ ਦੇ ਬੈਗ ਆਟੋ ਵਿਚੋਂ ਲਮਕਦੇ ਸਾਫ਼ ਦੇਖੇ ਜਾ ਸਕਦੇ ਹਨ। ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਨਿੱਜੀ ਸਕੂਲਾਂ, ਮਾਪਿਆਂ ਅਤੇ ਪ੍ਰਸ਼ਾਸਨ ਨੂੰ ਇਸ ਵਿਸ਼ੇ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਦੇਸ਼ ਦਾ ਭਵਿੱਖ ਸੁਰੱਖਿਅਤ ਹੋ ਸਕੇ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾ. ਚੱਕ ਅਤਰ ਸਿੰਘ ਵਾਲਾ (ਬਠਿੰਡਾ)


ਬਜ਼ੁਰਗਾਂ ਦੇ ਹਾਲਾਤ
ਭਾਰਤ ਵਿਚਲੀ ਗ਼ਰੀਬੀ ਅਤੇ ਭੁੱਖਮਰੀ ਅਜੇ ਵੀ ਹੁਕਮਰਾਨਾਂ ਦਾ ਮੂੰਹ ਚਿੜਾ ਰਹੀ ਹੈ ਅਤੇ ਬੇਰੁਜ਼ਗਾਰੀ ਨੇ ਭਾਰਤ ਦੇ ਨੌਜਵਾਨ ਵਰਗ ਨੂੰ ਹਤਾਸ਼ ਕੀਤਾ ਹੋਇਆ ਹੈ। ਆਬਾਦੀ ਦਾ ਵੱਡਾ ਹਿੱਸਾ ਐਨੀ ਆਮਦਨ ਨਹੀਂ ਰੱਖਦਾ ਕਿ ਢੰਗ ਨਾਲ ਆਪਣਾ ਗੁਜ਼ਾਰਾ ਚਲਾ ਸਕੇ। ਅਮੀਰ ਬਹੁਤ ਤੇਜ਼ੀ ਨਾਲ ਹੋਰ ਅਮੀਰ ਹੋ ਰਹੇ ਹਨ। ਦੇਸ਼ 'ਚ ਆਰਥਿਕ ਨਾ- ਬਰਾਬਰੀ ਬਹੁਤ ਤੇਜ਼ੀ ਨਾਲ ਅਤੇ ਬਹੁਤ ਜ਼ਿਆਦਾ ਵਧੀ ਹੈ। ਆਮਦਨ ਦੇ ਸੁੰਗੜਦੇ ਜਾਣ ਦਾ ਨਤੀਜਾ ਇਹ ਹੈ ਕਿ ਅੱਜ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਸਾਂਭ ਨਹੀਂ ਰਹੇ। ਅਜਿਹਾ ਨਹੀਂ ਹੈ ਕਿ ਉਹ ਮਨੁੱਖੀ ਭਾਵਨਾਵਾਂ ਤੋਂ ਕੋਰੇ ਹਨ, ਸਗੋਂ ਹਾਲਾਤ ਨੇ ਉਨ੍ਹਾਂ ਨੂੰ ਕਠੋਰ ਅਤੇ ਕਰੂਰ ਬਣਾ ਦਿੱਤਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜ਼ਿਆਦਾਤਰ ਬਜ਼ੁਰਗਾਂ ਦੀ ਆਪਣੇ ਜਾਤੀ ਖ਼ਰਚੇ ਲਈ ਦੂਸਰਿਆਂ 'ਤੇ ਨਿਰਭਰਤਾ ਵਧ ਗਈ ਹੈ। ਬੁਢਾਪਾ ਪੈਨਸ਼ਨ ਸਮੇਂ ਸਿਰ ਨਹੀਂ ਮਿਲ ਪਾਉਂਦੀ। ਅੱਜ ਦੇ ਸਮੇਂ ਵਿਚ ਬਜ਼ੁਰਗਾਂ ਦੀ ਹਾਲਤ ਬਹੁਤ ਹੀ ਮਾੜੀ ਹੈ। ਇਨ੍ਹਾਂ ਬਜ਼ੁਰਗਾਂ ਦੀ ਸਥਿਤੀ ਸਚਮੁੱਚ ਧਿਆਨ ਮੰਗ ਕਰਦੀ ਹੈ। ਸਰਕਾਰਾਂ ਦੀਆਂ ਬਜ਼ੁਰਗਾਂ ਨੂੰ ਰਾਹਤ ਦੇਣ ਵਾਲੀਆਂ ਯੋਜਨਾਵਾਂ ਇਨ੍ਹਾਂ ਤੱਕ ਨਹੀਂ ਪਹੁੰਚਦੀਆਂ। ਬਜ਼ੁਰਗ ਘਰ ਦਾ ਤੇ ਦੇਸ਼ ਦਾ ਸਰਮਾਇਆ ਹੁੰਦੇ ਹਨ। ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।


-ਪ੍ਰਸ਼ੋਤਮ ਪੱਤੋ,
ਪਿੰਡ ਤੇ ਡਾਕ. ਪੱਤੋ ਹੀਰਾ ਸਿੰਘ (ਮੋਗਾ)


ਹਕੀਕਤ ਬਿਆਨ ਕਰਦਾ ਲੇਖ
26 ਸਤੰਬਰ ਦੇ ਅੰਕ ਵਿਚ 'ਰਾਕੇਸ਼ ਸ਼ਾਂਤੀਦੂਤ' ਦੇ ਫੀਚਰ 'ਪੰਜਾਬ ਵਿਚ ਬੇਕਾਬੂ ਹੋ ਗਿਆ ਨਸ਼ਿਆਂ ਦਾ ਰੁਝਾਨ' ਵਿਚ ਪੰਜਾਬ 'ਚ ਵਧ ਰਹੀ ਨਸ਼ਿਆਂ ਦੀ ਸਮੱਸਿਆ ਬਾਰੇ ਦੱਸਿਆ ਹੈ। ਜਿਸ ਤਰ੍ਹਾਂ ਕਿ ਹਰ ਵਾਰ ਦੇਸ਼ ਦੀ ਹਰ ਪਾਰਟੀ ਸਰਕਾਰ ਜਾਂ ਪ੍ਰਤੀਨਿਧ ਬਣਨ ਤੋਂ ਪਹਿਲਾਂ ਅਤੇ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਡਾ ਵਾਅਦਾ ਇਹੀ ਕਰਦੀ ਹੈ ਕਿ ਅਸੀਂ ਪੰਜਾਬ ਵਿਚੋਂ ਨਸ਼ਿਆਂ ਦੇ ਵਗ ਰਹੇ ਹੜ੍ਹ ਨੂੰ ਸਦਾ ਲਈ ਬੰਦ ਕਰ ਦੇਵਾਂਗੇ, ਪਰ ਅੱਜ ਤੱਕ ਅਜਿਹਾ ਨਹੀਂ ਹੋ ਸਕਿਆ ਬਲਕਿ ਇਸ ਦੇ ਬਦਲੇ ਵਿਚ ਨਸ਼ਿਆਂ ਲਈ ਸਾਡੇ ਪੰਜਾਬ ਦੇ ਰਸਤੇ ਹੋਰ ਵੀ ਜ਼ਿਆਦਾ ਖੁੱਲ੍ਹ ਗਏ। ਪੰਜਾਬ ਵਿਚ ਵਰਤੇ ਜਾਣ ਵਾਲੇ ਵੱਖ-ਵੱਖ ਨਸ਼ੇ ਅਫ਼ੀਮ, ਸ਼ਰਾਬ, ਭੁੱਕੀ, ਸਿਗਰਟ, ਬੀੜੀ ਅਤੇ ਚਿੱਟਾ ਆਦਿ ਹਨ। ਵੈਸੇ ਤਾਂ ਇਹ ਸਾਰੇ ਹੀ ਨਸ਼ੇ ਖ਼ਤਰਨਾਕ ਹਨ, ਜਿਸ ਨਾਲ ਮਨੁੱਖੀ ਸਰੀਰ ਨੂੰ ਵੱਖ-ਵੱਖ ਬਿਮਾਰੀਆਂ ਲੱਗਣ ਦਾ ਖ਼ਤਰਾ ਹੁੰਦਾ ਹੈ, ਪਰ ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਖ਼ਤਰਨਾਕ ਨਸ਼ਾ ਚਿੱਟਾ ਹੈ ਜੋ ਕਿ ਨਸ਼ਾ ਗ੍ਰਸਤ ਵਿਅਕਤੀ ਨੂੰ ਸਿੱਧਾ ਮੌਤ ਦੇ ਮੂੰਹ ਵੱਲ ਧੱਕ ਦਿੰਦਾ ਹੈ। ਜੇਕਰ ਇਨ੍ਹਾਂ ਨਸ਼ਿਆਂ ਦੀ ਵਧ ਰਹੀ ਵਰਤੋਂ ਨੂੰ ਨਹੀਂ ਰੋਕਿਆ ਗਿਆ ਤਾਂ ਸਾਡੇ ਦੇਸ਼ ਦਾ ਭਵਿੱਖ ਉੱਜੜ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਕੇਵਲ ਕੁਝ ਕੁ ਇਨਸਾਨ ਹੀ ਅਜਿਹੇ ਹੋਣਗੇ ਜੋ ਇਸ ਤੋਂ ਬਚੇ ਰਹਿਣਗੇ ਅਤੇ ਬਾਕੀ ਦਾ ਸਾਰਾ ਦੇਸ਼ ਹੀ ਇਸ ਨਸ਼ਿਆਂ ਦੇ ਹੜ੍ਹ ਵਿਚ ਰੁੜ ਜਾਵੇਗਾ। ਇਸ ਲਈ ਸਾਨੂੰ ਅਤੇ ਸਾਡੀ ਦੇਸ਼ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਹੁਣੇ ਹੀ ਰੋਕਿਆ ਜਾਵੇ ਨਹੀਂ ਤਾਂ ਸਾਡਾ ਦੇਸ਼ ਤਬਾਹ ਹੋ ਜਾਵੇਗਾ। ਇਸ ਸਮਾਜਿਕ ਬੁਰਾਈ ਨੂੰ ਹੁਣੇ ਹੀ ਨਕੇਲ ਪਾਉਣ ਦੀ ਜ਼ਰੂਰਤ ਹੈ ਤਾਂ ਕਿ ਸਾਡਾ ਅਤੇ ਸਾਡੇ ਦੇਸ਼ ਦਾ ਭਵਿੱਖ ਸੁਰੱਖਿਅਤ ਰਹੇ।


-ਰਮਨਦੀਪ ਕੌਰ
ਦਸੌਂਧਾ ਸਿੰਘ ਵਾਲਾ (ਮਲੇਰਕੋਟਲਾ)

13-10-2023

 ਵਾਇਰਲ ਬੁਖਾਰ ਦੀ ਦਹਿਸ਼ਤ

ਪੰਜਾਬ ਵਿਚ ਅਜੀਬੋ-ਗ਼ਰੀਬ ਬਿਮਾਰੀ ਚਿਕਨਗੁਨੀਆਂ, ਵਾਇਰਲ ਬੁਖ਼ਾਰ ਨਾਲ ਘਰਾਂ ਦੇ ਘਰ ਭਰੇ ਪਏ ਹਨ। ਇਹ ਬੁਖ਼ਾਰ ਏਨਾ ਕੁ ਭਿਆਨਕ ਹੈ ਸਰੀਰ ਦੇ ਸਾਰੇ ਅੰਗ ਦੁਖਦੇ ਹਨ ਤੇ ਸੋਜ ਪੈ ਜਾਂਦੀ ਹੈ। ਸਰੀਰ ਵਿਚ ਕਮਜ਼ੋਰੀ ਆ ਜਾਂਦੀ ਹੈ। ਮਨੁੱਖ ਤੁਰਨ-ਫਿਰਨ ਤੋਂ ਅਸਮਰੱਥ ਹੋ ਜਾਂਦਾ ਹੈ। ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਜੋੜਾਂ ਦਾ ਦਰਦ ਕਦੋਂ ਠੀਕ ਹੋਵੇਗਾ। ਕਈ ਲੋਕਾਂ ਨੂੰ ਦੋ-ਦੋ ਮਹੀਨੇ ਹੋ ਗਏ ਹਨ ਠੀਕ ਨਹੀਂ ਹੋ ਰਹੇ। ਲੋਕ ਸਹਿਮੇ ਹੋਏ ਹਨ। ਨਾ ਹੀ ਇਸ 'ਤੇ ਸਰਕਾਰ ਤੇ ਨਾ ਹੀ ਰਾਜਨੀਤਕ ਪਾਰਟੀਆਂ ਕੋਈ ਬਿਆਨ ਦੇ ਰਹੀਆਂ ਹਨ ਸਿਵਾਏ ਇਕ-ਦੂਸਰੇ 'ਤੇ ਚਿੱਕੜ ਸੁੱਟਣ ਤੋਂ, ਕਿਸੇ ਦਾ ਵੀ ਧਿਆਨ ਨਹੀਂ ਕਿ ਲੋਕ ਕਿਸ ਤਰ੍ਹਾਂ ਇਸ ਪੀੜ੍ਹਾ ਵਿਚੋਂ ਗੁਜ਼ਰ ਰਹੇ ਹਨ। ਪ੍ਰਾਈਵੇਟ ਡਾਕਟਰ ਤੇ ਹਸਪਤਾਲ ਲੋਕਾਂ ਦਾ ਇਸ ਬਿਮਾਰੀ ਦੇ ਨਾਂਅ 'ਤੇ ਸ਼ੋਸ਼ਣ ਕਰ ਰਹੇ ਹਨ। ਸਰਕਾਰੀ ਹਸਪਤਾਲਾਂ ਦੇ ਡਾਕਟਰ ਇਸ ਬਿਮਾਰੀ ਬਾਰੇ ਕੋਈ ਕੈਂਪ ਲਾ ਕੇ ਲੋਕਾਂ ਨੂੰ ਜਾਗਰੂਕ ਨਹੀਂ ਕਰ ਰਹੇ। ਇਸ ਬਿਮਾਰੀ ਨਾਲ ਮਾੜੇ ਦਿਲ ਵਾਲੇ ਮਰੀਜ਼ ਦਹਿਸ਼ਤ ਨਾਲ ਪੀੜ੍ਹਾ ਵਿਚ ਹਨ। ਮਜਬੂਰਨ ਲੋਕਾਂ ਨੂੰ ਇਸ ਬਿਮਾਰੀ ਵਿਚ ਕੰਮ ਵੀ ਕਰਨਾ ਪੈ ਰਿਹਾ ਹੈ। ਜਦੋਂ ਕਿ ਮਰੀਜ਼ ਨੂੰ ਆਰਾਮ ਕਰਨਾ ਜ਼ਰੂਰੀ ਹੈ। ਇਸ ਬਿਮਾਰੀ ਦੀ ਦਹਿਸ਼ਤ ਏਨੀ ਪੈ ਗਈ ਹੈ ਕਿ ਹਰ ਇਕ ਦੀ ਜ਼ਬਾਨ 'ਤੇ ਹੈ ਕਿ ਅਸੀਂ ਠੀਕ ਹੀ ਨਹੀਂ ਹੋਣਾ ਇਹ ਬਿਮਾਰੀ ਜ਼ਿੰਦਗੀ ਦੇ ਨਾਲ ਹੀ ਚੱਲਣੀ ਹੈ।
ਸਰਕਾਰ ਨੂੰ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕਰ ਕੈਂਪ ਲਗਾ ਲੋਕਾਂ ਦਾ ਇਲਾਜ ਕਰਕੇ ਇਹ ਡਰ ਦੂਰ ਕਰਨਾ ਚਾਹੀਦਾ ਹੈ। ਸਾਰੇ ਘਰਾਂ ਦੇ ਜੀਅ ਬਿਮਾਰ ਹੋਣ ਕਾਰਨ ਇਕ ਦੂਸਰੇ ਦੀ ਪਰਵਰਿਸ਼ ਨਹੀਂ ਹੋ ਰਹੀ। ਜੇ ਕੋਈ ਮਰਦ ਘਰ ਵਿਚ ਬਚਿਆ ਹੈ ਜਿਸ ਨੇ ਕਦੀ ਰੋਟੀ ਵੀ ਨਹੀਂ ਪਕਾਈ, ਪਕਾ ਰਿਹਾ ਹੈ। ਅਸੀਂ ਦੋਵੇਂ ਜੀਅ ਇਸ ਪੀੜਾ ਨਾਲ ਪ੍ਰਭਾਵਿਤ ਹਾਂ। ਬੱਚੇ ਬਾਹਰ ਹਨ। ਇਸ ਪੀੜਾ ਨੂੰ ਮਹਿਸੂਸ ਕਰ ਮਜਬੂਰਨ ਲਿਖਣ ਨੂੰ ਮਜਬੂਰ ਹੋਇਆ ਹਾਂ ਕਿ ਸਰਕਾਰੋ ਇਨ੍ਹਾਂ ਪੀੜਤਾਂ ਦੀ ਸਾਰ ਲਓ। ਉਮੀਦ ਹੈ ਸਰਕਾਰ ਇਸ 'ਤੇ ਸੰਜੀਦਗੀ ਨਾਲ ਵਿਚਾਰ ਕਰ ਕੈਂਪ ਲਗਾ ਲੋਕਾਂ ਦਾ ਮੁਫ਼ਤ ਇਲਾਜ ਕਰੇਗੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਚੁੰਗਲ ਵਿਚੋਂ ਬਚਾਏਗੀ। ਜੋ ਟੈਸਟਾਂ ਦੇ ਨਾਂਅ 'ਤੇ ਮਹਿੰਗੀਆਂ ਫ਼ੀਸਾਂ ਲੈ ਲੋਕਾਂ ਦਾ ਸ਼ੋਸ਼ਣ ਕਰ ਭਾਵਨਾਵਾਂ ਨਾਲ ਖੇਡ ਰਹੇ ਹਨ। ਲੋਕ ਮਜਬੂਰਨ ਇਲਾਜ ਕਰਵਾਉਣ ਦੀ ਸਮਰੱਥਾ ਵਿਚ ਦਵਾਈਆਂ ਵਾਲੀਆਂ ਦੁਕਾਨਾਂ ਤੋਂ ਦਵਾਈ ਲੈ ਖਾ ਰਹੇ ਹਨ। ਇਸ ਬਿਮਾਰੀ ਵਿਚ ਵੱਧ ਤੋਂ ਵੱਧ ਨਿੰਬੂਆਂ ਦੀ ਸ਼ਿਕੰਜਵੀ, ਮੁਸੰਮੀ, ਮਾਲਟੇ ਦਾ ਜੂਸ, ਪਪੀਤੇ ਦੇ ਪੱਤੇ ਤੇ ਤੁਲਸੀ ਦਾ ਕਾੜ੍ਹਾ ਬਣਾ ਕੇ ਪੀਉ। ਸਭ ਤੋਂ ਵੱਡੀ ਗੱਲ ਆਪਣਾ ਮਨੋਬਲ ਕਾਇਮ ਰੱਖੋ। ਚੰਗੇ ਡਾਕਟਰ ਨੂੰ ਦਿਖਾਉ।

-ਗੁਰਮੀਤ ਸਿੰਘ ਵੇਰਕਾ
gsinghverka57@gmail.com

ਨਫ਼ਰਤੀ ਭਾਸ਼ਨ

ਸੱਤਾ ਦਾ ਮੋਹ ਵਿਅਕਤੀ ਨੂੰ ਕੁਝ ਵੀ ਕਰਨ ਲਈ ਮਜਬੂਰ ਕਰ ਦਿੰਦਾ ਹੈ। ਸੱਤਾ ਲਈ ਵਿਅਕਤੀ ਸਹੀ ਗ਼ਲਤ, ਚੰਗਾ ਮਾੜਾ ਕੁਝ ਨਹੀਂ ਸੋਚਦਾ। ਉਸ ਦਾ ਨਿਸ਼ਾਨਾ ਸਿਰਫ਼ ਕੁਰਸੀ ਨੂੰ ਪ੍ਰਾਪਤ ਕਰਨ ਦਾ ਨਸ਼ਾ ਹੁੰਦਾ ਹੈ, ਇਹੀ ਸਭ ਕੁਝ ਪਿਛਲੇ ਦਿਨੀਂ ਸੰਸਦ ਵਿਚ ਹੋਇਆ। ਨਵੇਂ ਸੰਸਦ ਵਿਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰ ਕੇ ਚੰਦਰਯਾਨ-3 'ਤੇ ਚਰਚਾ ਕੀਤੀ। ਚਰਚਾ ਦੌਰਾਨ ਹੀ ਇਕ ਸੰਸਦ ਦੁਆਰਾ ਦੂਜੇ ਸੰਸਦ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸੰਸਦਾਂ ਵਿਚ ਜਾ ਕੇ ਚੋਣਾਂ ਵਿਚ ਕੀਤੇ ਵਾਅਦਿਆਂ ਤੋਂ ਜਦੋਂ ਮੁੱਕਰ ਜਾਂਦੇ ਹਨ ਤਾਂ ਉਦੋਂ ਆਮ ਆਦਮੀ 'ਤੇ ਕੀ ਵਾਪਰਦਾ ਹੈ ਇਹ ਉਹੀ ਦੱਸ ਸਕਦਾ ਹੈ। ਸੰਸਦ ਬਿੱਲ ਪਾਸ ਅਤੇ ਪਾਸ ਕਰਨ ਦੀ ਬਜਾਏ ਹੰਗਾਮਿਆਂ ਅਤੇ ਗਾਲੀ ਗਲੋਚ ਦਾ ਘਰ ਬਣਦਾ ਜਾ ਰਹੀ ਹੈ। ਸੰਸਦ ਨੂੰ ਲੋਕਤੰਤਰ ਦਾ ਮੰਦਰ ਕਿਹਾ ਜਾਂਦਾ ਹੈ ਪਰੰਤੂ ਸੰਸਦਾਂ ਵਲੋਂ ਹਰ ਰੋਜ਼ ਲੋਕਤੰਤਰ ਦੀ ਤੌਹੀਨ ਕੀਤੀ ਜਾਂਦੀ ਹੈ। ਸੰਸਦ ਮੈਂਬਰ ਜ਼ਿੰਮੇਵਾਰ ਹਨ ਉਨ੍ਹਾਂ 'ਤੇ ਇਲਾਕਾ ਵਾਸੀਆਂ ਦੀ ਜ਼ਿੰਮੇਵਾਰੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣ ਕੇ ਭੇਜਿਆ ਹੈ। ਸੰਸਦਾਂ ਨੂੰ ਆਪਸੀ ਮਤਭੇਦ ਭੁਲਾ ਕੇ ਵੱਧਦੀ ਮਹਿੰਗਾਈ, ਬੇਰੁਜ਼ਗਾਰੀ ਅਤੇ ਨਸ਼ੇ ਵਰਗੇ ਮੁੱਦਿਆਂ 'ਤੇ ਚਰਚਾ ਕਰ ਕੇ ਹੱਲ ਲੱਭਣੇ ਚਾਹੀਦੇ ਹਨ ਤਾਂ ਜੋ ਲੋਕਾਂ ਦਾ ਜੀਵਨ ਪੱਧਰ ਸੁਧਾਰਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ,
ਡਾਕ. ਚੱਕ ਅਤਰ ਸਿੰਘ ਵਾਲਾ, (ਬਠਿੰਡਾ)


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX