ਤਾਜਾ ਖ਼ਬਰਾਂ


ਸ਼ਿਵ ਸੈਨਾ (ਯੂ.ਬੀ.ਟੀ.) ਦੇ ਨੇਤਾ ਅਨਿਲ ਦੇਸਾਈ ਨੂੰ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਲੋਂ ਸੰਮਨ
. . .  3 minutes ago
ਬੈਂਗਲੁਰੂ, 3 ਮਾਰਚ -ਸ਼ਿਵ ਸੈਨਾ (ਯੂ.ਬੀ.ਟੀ.) ਦੇ ਨੇਤਾ ਅਨਿਲ ਦੇਸਾਈ ਨੂੰ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਨੇ ਸੰਮਨ ਕੀਤਾ ਹੈ। ਉਨ੍ਹਾਂ ਨੂੰ ਸ਼ਿਵ ਸੈਨਾ...
ਸਿਧਾਰਮਈਆ ਵਲੋਂ ਪੁਲਿਸ ਅਧਿਕਾਰੀਆਂ ਨੂੰ ਜਾਂਚ ਵਿਚ ਤਕਨਾਲੋਜੀ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਦੇ ਨਿਰਦੇਸ਼
. . .  12 minutes ago
ਬੈਂਗਲੁਰੂ, 3 ਮਾਰਚ - ਰਾਮੇਸ਼ਵਰਮ ਕੈਫੇ ਧਮਾਕੇ ਨੂੰ ਲੈ ਕੇ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਪੁਲਿਸ ਅਧਿਕਾਰੀਆਂ ਨੂੰ ਜਾਂਚ ਵਿਚ ਤਕਨਾਲੋਜੀ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ...
ਬੈਂਗਲੁਰੂ 'ਚ ਦੋ ਦਿਨ ਪਹਿਲਾਂ ਲੱਗੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਅਤੇ ਧਮਾਕੇ ਦਾ ਆਪਸ 'ਚ ਸੰਬੰਧ - ਰਾਜੀਵ ਚੰਦਰਸ਼ੇਖਰ
. . .  17 minutes ago
ਨਵੀਂ ਦਿੱਲੀ, 3 ਮਾਰਚ - ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਬੈਂਗਲੁਰੂ 'ਚ ਰਾਮੇਸ਼ਵਰਮ ਕੈਫੇ 'ਚ ਹੋਏ ਧਮਾਕੇ ਨੂੰ ਲੈ ਕੇ ਸਿੱਧਰਮਈਹ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਦੋ ਦਿਨ...
ਜਯੰਤ ਚੌਧਰੀ ਦਾ ਰਾਸ਼ਟਰੀ ਲੋਕ ਦਲ ਰਸਮੀ ਤੌਰ 'ਤੇ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ 'ਚ ਸ਼ਾਮਿਲ
. . .  20 minutes ago
ਨਵੀਂ ਦਿੱਲੀ, 3 ਮਾਰਚ - ਜਯੰਤ ਚੌਧਰੀ ਦਾ ਰਾਸ਼ਟਰੀ ਲੋਕ ਦਲ ਰਸਮੀ ਤੌਰ 'ਤੇ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗਠਜੋੜ 'ਚ ਸ਼ਾਮਿਲ ਹੋ ਗਿਆ। ਚੌਧਰੀ ਨੇ ਰਾਸ਼ਟਰੀ ਰਾਜਧਾਨੀ ਵਿੱਚ ਕੇਂਦਰੀ ਗ੍ਰਹਿ ਮੰਤਰੀ...
ਬੜੀ ਹੈਰਾਨੀ, ਲੋਕ ਸਭਾ ਚੋਣਾਂ ਲਈ ਪੱਛਮੀ ਦਿੱਲੀ ਦੀ ਉਮੀਦਵਾਰ ਵਜੋਂ ਚੁਣੇ ਜਾਣ ਤੋਂ ਬਾਅਦ ਕਮਲਜੀਤ ਸਹਿਰਾਵਤ
. . .  29 minutes ago
ਨਵੀਂ ਦਿੱਲੀ, 3 ਮਾਰਚ - ਭਾਰਤੀ ਜਨਤਾ ਪਾਰਟੀ ਦੇ ਨੇਤਾ ਕਮਲਜੀਤ ਸਹਿਰਾਵਤ ਨੇ ਸ਼ਨੀਵਾਰ ਨੂੰ ਐਲਾਨੀ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਪੱਛਮੀ ਦਿੱਲੀ ਹਲਕੇ ਲਈ ਪਾਰਟੀ ਉਮੀਦਵਾਰ ਵਜੋਂ ਐਲਾਨ...
ਤਾਮਿਲਨਾਡੂ : ਅਸੀਂ ਏ.ਡੀ.ਐੱਮ.ਕੇ. ਪਾਰਟੀ, ਓ ਪਨੀਰਸੇਲਵਮ) ਕੌਣ ਹੈ ? - ਇੰਬਦੁਰਾਈ
. . .  34 minutes ago
ਚੇਨਈ, 3 ਮਾਰਚ - ਏ.ਆਈ.ਏ.ਡੀ.ਐਮ.ਕੇ.ਅੀਅਧੰਖ ਪਾਰਟੀ ਦੇ ਕਾਨੂੰਨੀ ਵਿੰਗ ਦੇ ਸਕੱਤਰ ਇੰਬਦੁਰਾਈ ਦਾ ਕਹਿਣਾ ਹੈ, "ਅਸੀਂ ਪਹਿਲਾਂ ਹੀ ਸੁਪਰੀਮ ਕੋਰਟ ਤੱਕ ਕੇਸ ਜਿੱਤ ਚੁੱਕੇ ਹਾਂ। ਚੋਣ ਕਮਿਸ਼ਨ...
ਦਿੱਲੀ ਦੇ ਕਈ ਹਿੱਸਿਆਂ 'ਚ ਮੀਂਹ, ਮੌਸਮ ਵਿਭਾਗ ਵਲੋਂ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ
. . .  49 minutes ago
ਨਵੀਂ ਦਿੱਲੀ, 3 ਮਾਰਚ - ਅੱਜ ਤੜਕੇ ਰਾਸ਼ਟਰੀ ਰਾਜਧਾਨੀ ਦੇ ਕੁਝ ਹਿੱਸਿਆਂ ਵਿਚ ਮੀਂਹ ਪਿਆ। ਮੰਡੀ ਹਾਊਸ, ਆਰ.ਕੇ. ਪੁਰਮ, ਇੰਦਰਪ੍ਰਸਥ, ਕਰਤਵਯ ਮਾਰਗ ਅਤੇ ਮੱਧ ਦਿੱਲੀ ਸਮੇਤ ਦਿੱਲੀ ਦੇ ਕਈ ਖੇਤਰਾਂ ਵਿਚ ਤਾਜ਼ਾ ਮੀਂਹ ਪਿਆ। ਭਾਰਤ...
ਹਰਿਦੁਆਰ ਦੇ ਕਈ ਇਲਾਕਿਆਂ 'ਚ ਗੜ੍ਹੇਮਾਰੀ ਦੇ ਨਾਲ ਬਾਰਿਸ਼
. . .  55 minutes ago
ਹਰਿਦੁਆਰ (ਉੱਤਰਾਖੰਡ), 3 ਮਾਰਚ - ਉੱਤਰਾਖੰਡ ਦੇ ਹਰਿਦੁਆਰ ਦੇ ਕਈ ਇਲਾਕਿਆਂ 'ਚ ਗੜ੍ਹੇਮਾਰੀ ਦੇ ਨਾਲ ਬਾਰਿਸ਼ ਹੋਈ...
⭐ਮਾਣਕ-ਮੋਤੀ ⭐
. . .  about 1 hour ago
⭐ਮਾਣਕ-ਮੋਤੀ ⭐
ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਬਾਰੇ ਮੁੱਖ ਮੰਤਰੀ ਆਪਣੀ ਚੁੱਪੀ ਤੋੜਨ - ਅਕਾਲੀ ਦਲ
. . .  1 day ago
ਚੰਡੀਗੜ੍ਹ, 2 ਮਾਰਚ - ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਮੌਸਮੀ ਬਰਸਾਤ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਸਮੇਤ ਮੌਜੂਦਾ ਖਰਾਬ ਮੌਸਮ ਕਾਰਨ ਸੂਬੇ...
ਬਾਰ ਐਸੋਸੀਏਸ਼ਨ ਨੇ ਗੂਗਲ ਖ਼ਿਲਾਫ਼ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
. . .  1 day ago
ਨਵੀਂ ਦਿੱਲੀ, 2 ਮਾਰਚ - ਆਲ ਇੰਡੀਆ ਬਾਰ ਐਸੋਸੀਏਸ਼ਨ (ਏ.ਆਈ.ਬੀ.ਏ.) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਤਕਨੀਕੀ ਦਿੱਗਜ ਗੂਗਲ 'ਤੇ ਪ੍ਰਧਾਨ ਮੰਤਰੀ ਦੇ ਅਕਸ...
ਲੋਕ ਸਭਾ ਚੋਣਾਂ 2024 : ਅਲਵਰ (ਰਾਜਸਥਾਨ) ਤੋਂ ਵਾਤਾਵਰਣ ਮੰਤਰੀ ਭੁਪੇਂਦਰ ਯਾਦਵ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਗੋਰਖਪੁਰ (ਯੂ.ਪੀ.) ਤੋਂ ਰਵੀ ਕਿਸ਼ਨ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਆਜ਼ਮਨਗੜ੍ਹ (ਯੂ.ਪੀ.) ਤੋਂ ਦਿਨੇਸ਼ ਲਾਲ ਯਾਦਵ ਨਿਰਹੂਆ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਸਾਧਵੀ ਨਿਰੰਜਨ ਜੋਤੀ ਫ਼ਤਹਿਪੁਰ (ਯੂ.ਪੀ.) ਤੋਂ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਰਾਜਨਾਥ ਸਿੰਘ ਲਖਨਊ (ਯੂ.ਪੀ.) ਤੋਂ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਅਮੇਠੀ (ਯੂ.ਪੀ.) ਤੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਖੀਰੀ (ਯੂ.ਪੀ.) ਤੋਂ ਅਜੇ ਮਿਸ਼ਰਾ ਟੇਨੀ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਮਥੁਰਾ (ਯੂ.ਪੀ.) ਤੋਂ ਹੇਮਾ ਮਾਲਿਨੀ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਤ੍ਰਿਪੁਰਾ ਪੱਛਮੀ ਤੋਂ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਜੁਗਮ ਕਿਸ਼ੋਰ ਸ਼ਰਮਾ ਜੰਮੂ ਤੋਂ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਡਾ. ਜਿਤੇਂਦਰ ਸਿੰਘ ਊਧਮਪੁਰ (ਜੰਮੂ-ਕਸ਼ਮੀਰ) ਤੋਂ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਲੋਕ ਸਭਾ ਸਪੀਕਰ ਓਮ ਬਿਰਲਾ ਕੋਟਾ (ਰਾਜਸਥਾਨ) ਤੋਂ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਬੀਕਾਨੇਰ (ਰਾਜਸਥਾਨ) ਤੋਂ ਅਰਜੁਨ ਰਾਮ ਮੇਘਵਾਲ ਲੜਨਗੇ ਚੋਣ
. . .  1 day ago
ਲੋਕ ਸਭਾ ਚੋਣਾਂ 2024 : ਜੋਧਪੁਰ (ਰਾਜਸਥਾਨ) ਤੋਂ ਗਜ਼ੇਂਦਰ ਸਿੰਘ ਸ਼ੇਖਾਵਤ ਲੜਨਗੇ ਚੋਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 30 ਮਾਘ ਸੰਮਤ 555
ਵਿਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਅਹਿਮ ਹੈ। -ਵਿਲੀਅਮ ਹੋਵਰਡ ਟੈਫਟ

ਤੁਹਾਡੇ ਖ਼ਤ

12-02-2024

 ਖਿੱਲਰਿਆ 'ਇੰਡੀਆ' ਗੱਠਜੋੜ
ਸੀਟਾਂ ਦੀ ਵੰਡ ਤੋਂ ਪਹਿਲਾਂ ਹੀ 'ਇੰਡੀਆ' ਗੱਠਜੋੜ ਖਿੱਲਰ ਗਿਆ ਹੈ। ਲੋਕ ਸਭਾ ਚੋਣਾਂ ਦਾ ਅਜੇ ਐਲਾਨ ਵੀ ਨਹੀਂ ਹੋਇਆ। ਟੀ.ਐਮ.ਸੀ. ਨੇਤਾ ਮਮਤਾ ਬੈਨਰਜੀ, ਆਮ ਆਦਮੀ ਪਾਰਟੀ ਕਨਵੀਨਰ ਕੇਜਰੀਵਾਲ ਵਲੋਂ ਇਕੱਲਿਆਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਹਾਲਤਾਂ ਵਿਚ ਹੁਣ ਜਦੋਂ ਰਾਹੁਲ ਗਾਂਧੀ ਦੀ ਯਾਤਰਾ ਪੱਛਮੀ ਬੰਗਾਲ ਪਹੁੰਚੀ ਹੈ, ਦਾ ਕੀ ਪ੍ਰਭਾਵ ਰਹੇਗਾ। ਜੇਕਰ 'ਇੰਡੀਆ' ਗੱਠਜੋੜ ਨੇ ਮੋਦੀ ਨੂੰ ਸੱਤਾ ਸਾਂਭਣ ਤੋਂ ਰੋਕਣਾ ਹੈ।
ਉਨ੍ਹਾਂ ਵਾਂਗ ਸੰਗਠਨ ਤੇ ਅਨੁਸ਼ਾਸਨ ਵਿਚ ਰਹਿ ਕਾਟੋ-ਕਲੇਸ਼ ਦੀ ਸੌੜੀ ਰਾਜਨੀਤੀ ਤਿਆਗਣੀ ਪਵੇਗੀ, ਜਿਸ ਪਾਰਟੀ ਸੰਗਠਨ ਵਿਚ ਏਕਤਾ ਤੇ ਅਨੁਸ਼ਾਸਨ ਨਹੀਂ ਹੈ, ਉਹ ਪਾਰਟੀ ਆਪ ਤਾਂ ਡੁੱਬਦੀ ਹੈ, ਦੂਸਰਿਆਂ ਨੂੰ ਵੀ ਲੈ ਡੁੱਬਦੀ ਹੈ। ਜੇ ਪੰਜਾਬ ਵਿਚ ਵੀ ਕਾਂਗਰਸ ਦੀ ਕਾਟੋ-ਕਲੇਸ਼ ਨਾ ਮੁੱਕੀ ਤਾਂ ਉਸ ਨੂੰ ਵੀ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ। ਵੋਟਰ ਇਹ ਰੋਜ਼-ਰੋਜ਼ ਦੀ ਖੱਚ-ਖੱਚ ਤੋਂ ਤੰਗ ਆ ਚੁੱਕਾ ਹੈ ਤੇ ਇਹ ਗੱਲਾਂ ਪਸੰਦ ਨਹੀਂ ਕਰਦਾ। ਮੋਦੀ ਦਾ ਅਕਸ ਰਾਮ ਮੰਦਰ, ਧਾਰਾ-370 ਤੇ ਵਿਦੇਸ਼ਾਂ ਵਿਚ ਚੰਗੇ ਸੰਬੰਧ ਹੋਣ ਨਾਲ ਚਮਕਿਆ ਹੈ। ਬਾਕੀ ਇਹ ਤਾਂ ਲੋਕ ਸਭਾ ਚੋਣਾਂ ਹੀ ਦੱਸਣਗੀਆਂ। ਇਸ ਦਾ ਕੀ ਅਸਰ ਹੁੰਦਾ ਹੈ?


-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਿਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।


ਅਵਾਰਾ ਪਸ਼ੂਆਂ ਦੀ ਸਮੱਸਿਆ
ਪੰਜਾਬ ਵਿਚ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ। ਇਨ੍ਹਾਂ ਅਵਾਰਾ-ਪਸ਼ੂਆਂ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਪੰਜਾਬ ਵਿਚ ਮਨੁੱਖੀ ਜਾਨਾਂ ਜਾਣ ਦਾ ਖ਼ਤਰਾ ਦਿਨੋ-ਦਿਨ ਵਧ ਰਿਹਾ ਹੈ ਜਿਸ ਕਾਰਨ ਪੂਰੇ ਸਮਾਜ ਵਿਚ ਡਰ ਦੀ ਭਾਵਨਾ ਪੈਦਾ ਹੋ ਗਈ ਹੈ।
ਇਨ੍ਹਾਂ ਅਵਾਰਾ ਢੱਠਿਆਂ, ਕੁੱਤਿਆਂ, ਗਊਆਂ ਦੇ ਪਿੰਡਾਂ ਅਤੇ ਕਸਬਿਆਂ ਦੀਆਂ ਗਲੀਆਂ ਵਿਚ ਹਰਲ-ਹਰਲ ਘੁੰਮਣ ਨਾਲ ਜਿਥੇ ਹਰ ਕੋਈ ਭੈ-ਭੀਤ ਜਿਹਾ ਰਹਿੰਦਾ ਹੈ, ਉਥੇ ਛੋਟੇ ਬੱਚੇ ਤੇ ਬਜ਼ੁਰਗ ਜ਼ਿਆਦਾ ਖ਼ੌਫਜ਼ਦਾ ਹੋ ਰਹੇ ਹਨ। ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਨਾ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਸਰਕਾਰ ਦੁਆਰਾ ਲੋਕਾਂ ਤੋਂ ਇਸ ਕੰਮ ਲਈ ਗਊ ਸੈੱਸ ਦੇ ਤੌਰ 'ਤੇ ਟੈਕਸ ਇਕੱਠਾ ਕੀਤਾ ਜਾਂਦਾ ਹੈ। ਸਰਕਾਰ ਨੇ ਨਵੀਂ ਚਾਰ ਪਹੀਆ ਗੱਡੀ 'ਤੇ ਇਕ ਹਜ਼ਾਰ ਰੁਪਏ, ਦੋ ਪਹੀਆ ਵਾਹਨ ਦੇ ਦੋ ਸੌ ਰੁਪਏ, ਸੀਮਿੰਟ ਦੀ ਇਕ ਬੋਰੀ 'ਤੇ ਇਕ ਰੁਪੱਈਆ, ਏ.ਸੀ.ਮੈਰਿਜ ਪੈਲੇਸ ਬੁੱਕ ਕਰਨ 'ਤੇ ਇਕ ਹਜ਼ਾਰ ਰੁਪਏ, ਨਾਨ ਏ.ਸੀ. ਬੁੱਕ ਕਰਨ 'ਤੇ ਪੰਜ ਸੌ ਰੁਪਏ, ਤੇਲ ਦੇ ਟੈਂਕਰ ਦੇ ਇਕ ਰਾਊਂਡ ਤੇ ਸੌ ਰੁਪਏ, ਬਿਜਲੀ ਦੇ ਬਿੱਲ 'ਤੇ ਦੋ ਪੈਸੇ ਪ੍ਰਤੀ ਯੂਨਿਟ ਗਊ ਸੈੱਸ ਲਾ ਕੇ ਲੋਕਾਂ ਤੋਂ ਵਸੂਲ ਕੀਤਾ ਜਾਂਦਾ ਹੈ। ਇਨ੍ਹਾਂ ਪੈਸਿਆਂ ਦਾ ਸਰਕਾਰ ਨੂੰ ਅਵਾਰਾ ਪਸ਼ੂਆਂ ਲਈ ਢੁਕਵੇਂ ਪ੍ਰਬੰਧ ਕਰਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।


-ਗੌਰਵ ਮੁੰਜਾਲ


ਵੋਟ ਦੀ ਮਹੱਤਤਾ
ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਅਸੀਂ ਭਾਰਤ ਜਿਹੇ ਲੋਕਤੰਤਰੀ ਦੇਸ਼ ਦੇ ਨਾਗਰਿਕ ਹਾਂ। ਲੋਕਤੰਤਰੀ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਆਪਣੀ ਵੋਟ ਦੀ ਵਰਤੋਂ ਕਰਕੇ ਆਪਣਾ ਪਸੰਦੀਦਾ ਉਮੀਦਵਾਰ ਚੁਣ ਸਕਦੇ ਹਾਂ। ਸੰਵਿਧਾਨ ਦੀ ਧਾਰਾ 326 ਅਧੀਨ ਹਰੇਕ ਭਾਰਤੀ ਨਾਗਰਿਕ ਜੋ 18 ਸਾਲ ਜਾਂ ਫਿਰ ਇਸ ਤੋਂ ਵਧੇਰੇ ਹੈ, ਉਸ ਨੂੰ ਬਿਨਾਂ ਕਿਸੇ ਰੰਗ, ਨਸਲ, ਭੇਦ ਤੋਂ ਵੋਟ ਪਾਉਣ ਦਾ ਅਧਿਕਾਰ ਹੈ।
ਭਾਰਤ ਵਿਚ ਅਪ੍ਰਤੱਖ ਢੰਗ ਦੀ ਲੋਕਤੰਤਰੀ ਪ੍ਰਣਾਲੀ ਪਾਈ ਜਾਂਦੀ ਹੈ। ਸੋ, ਹਰੇਕ ਭਾਰਤੀ ਨਾਗਰਿਕ, ਜੋ 18 ਸਾਲ ਜਾਂ ਇਸ ਤੋਂ ਵਧੇਰੇ ਹੈ, ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਵੋਟ ਦੀ ਮਹੱਤਤਾ ਨੂੰ ਸਮਝੇ, ਕਿਉਂਕਿ ਜੇਕਰ ਅਸੀਂ ਮਤਦਾਨ ਦਾ ਸੂਝ-ਬੂਝ ਸਦਕਾ ਇਸਤੇਮਾਲ ਕਰੇ ਤਾਂ ਹੀ ਦੇਸ਼ ਵਿਚ ਵਿਕਾਸ ਦੀ ਕਿਰਨ ਫੈਲੇਗੀ। ਕਦੇ ਵੀ ਲਾਲਚ ਵਿਚ ਆ ਕੇ ਆਪਣੀ ਵੋਟ ਨਾ ਵੇਚੋ ਕਿਉਂਕਿ ਨਾਗਰਿਕਾਂ ਦੀ ਵੋਟ ਸਦਕਾ ਹੀ ਆਉਣ ਵਾਲੇ ਪੰਜ ਸਾਲਾਂ ਦਾ ਭਵਿੱਖ ਸਿਰਜਿਆ ਜਾਂਦਾ ਹੈ ਅਤੇ ਨਾ ਹੀ ਕਦੇ ਭੇਡ-ਚਾਲ ਪਿੱਛੇ ਲੱਗ ਕੇ ਜਾਂ ਫਿਰ ਕਿਸੇ ਦੇ ਦਬਾਅ ਹੇਠਾਂ ਆ ਕੇ ਮਤਦਾਨ ਨਾ ਕਰੋ। ਆਪਣੀ ਵੋਟ ਵੇਚਣਾ ਜ਼ਮੀਰ ਵੇਚਣ ਦੇ ਬਰਾਬਰ ਹੈ। ਕਈ ਨਾਗਰਿਕ ਆਪਣੀ ਵੋਟ ਦਾ ਇਸਤੇਮਾਲ ਕਰਨਾ ਜ਼ਰੂਰੀ ਨਹੀਂ ਸਮਝਦੇ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਵੋਟਰਾਂ ਦੀ ਇਕ-ਇਕ ਵੋਟ ਦੇਸ਼ ਦਾ ਭਵਿੱਖ ਸਿਰਜਦੀ ਹੈ। ਸੋ, ਸਹੀ ਮਤਦਾਨ ਸਦਕਾ ਹਮੇਸ਼ਾ ਸੂਝਵਾਨ ਅਤੇ ਕਾਬਲ ਉਮੀਦਵਾਰ ਚੁਣੋ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

09-02-2024

 ਸੜਕ ਬਣਾਉਣ ਦੀ ਮੰਗ
ਬਠਿੰਡਾ ਜ਼ਿਲੇ ਬਲਾਕ ਸੰਗਤ ਅਧੀਨ ਆਉਂਦੇ ਪਿੰਡ ਕੋਟਗੁਰੂ ਤੋਂ ਬਾਅਦ ਪਿੰਡ ਜੱਸੀ ਬਾਗ਼ ਵਾਲੀ ਤਕ ਪੰਜ ਕਿਲੋਮੀਟਰ ਦੇ ਲਗਭਗ ਕੱਚਾ ਰਸਤਾ ਹੈ। ਇਥੇ ਇਹ ਦੱਸਣਾ ਜਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਿੰਡ ਕੋਟਗੁਰੂ ਤੋਂ ਬਾਅਦ ਪਿੰਡ ਜੱਸੀ ਬਾਗ਼ ਵਾਲੀ ਵਿਖੇ ਹੀ ਗਏ ਸਨ। ਦੋਵਾਂ ਪਿੰਡਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਦੋਵੇਂ ਪਿੰਡਾਂ ਵਿਚ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਹਨ। ਦੋਵਾਂ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਸਮੂਹ ਇਲਾਕਾ ਵਾਸੀਆਂ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਪਿੰਡ ਕੋਟਗੁਰੂ ਤੋਂ ਪਿੰਡ ਜੱਸੀ ਬਾਗ਼ ਵਾਲੀ ਤੱਕ ਦੇ ਰਸਤੇ 'ਤੇ ਸੜਕ ਬਣਾਈ ਜਾਵੇ ਤਾਂ ਜੋ ਜ਼ਿਆਦਾ ਵਲ ਕੇ ਜਾਣ ਤੋਂ ਬਚਾਅ ਹੋ ਸਕੇ।


-ਅੰਗਰੇਜ਼ ਸਿੰਘ ਵਿੱਕੀ
ਪਿੰਡ-ਡਾਕ. ਕੋਟਗੁਰੂ, (ਬਠਿੰਡਾ)


ਜਬਰ ਜਨਾਹ ਦੇ ਦੋਸ਼ੀ ਨੂੰ ਮਿਲੇ ਫ਼ਾਂਸੀ ਦੀ ਸਜ਼ਾ
ਪਿਛਲੇ ਦਿਨੀਂ 'ਅਜੀਤ' ਵਿਚ ਦਿਲ ਦਹਿਲਾ ਦੇਣ ਵਾਲੀ ਖ਼ਬਰ 'ਇਕੱਲੀ ਔਰਤ ਸਵਾਰੀ ਨੂੰ ਦੇਖ ਹੈਵਾਨ ਬਣ ਜਾਂਦਾ ਸੀ ਈ-ਰਿਕਸ਼ਾ ਚਾਲਕ' ਨੂੰ ਪੜ੍ਹ ਕੇ ਲੂੰ-ਕੰਡੇ ਖੜ੍ਹੇ ਹੋ ਗਏ। ਖ਼ਬਰ ਵਿਚ ਦੱਸਿਆ ਗਿਆ ਹੈ ਕਿ ਡੇਢ ਮਹੀਨੇ ਦੌਰਾਨ ਚਾਰ ਔਰਤਾਂ ਨੂੰ ਬਣਾਇਆ ਸ਼ਿਕਾਰ ਤੇ ਵਿਰੋਧ ਕਰਨ 'ਤੇ ਇਕ ਦੀ ਕੀਤੀ ਹੱਤਿਆ। ਪ੍ਰਿੰਸ ਨਾਂਅ ਦਾ ਵਿਅਕਤੀ ਇਕੱਲੀ ਔਰਤ ਨੂੰ ਜਾਮ ਹੋਣ ਦਾ ਬਹਾਨਾ ਲਾ ਕੇ ਵਰਗਲਾ ਕੇ ਕਿਸੇ ਸੁੰਨਸਾਨ ਥਾਂ 'ਤੇ ਲੈ ਜਾਂਦਾ ਸੀ। ਪਹਿਲੀਆਂ ਦੋ ਔਰਤਾਂ ਜਿਸ ਵਿਚ ਪਹਿਲੀ ਔਰਤ ਨਾਲ ਜਬਰ ਜਨਾਹ ਕਰਨ ਵਿਚ ਕਾਮਯਾਬ ਹੋ ਗਿਆ ਤੇ ਦੂਜੀ ਔਰਤ ਭੱਜ ਗਈ। ਜੇਕਰ ਇਹ ਦੋਵੇਂ ਔਰਤਾਂ ਪੁਲਿਸ ਕੋਲ ਚਲੀਆਂ ਜਾਂਦੀਆਂ ਤਾਂ ਤੀਸਰੀ ਔਰਤ ਸ਼ਮਾ ਅੱਜ ਸਾਡੇ ਵਿਚਕਾਰ ਹੁੰਦੀ। ਪਹਿਲੀਆਂ ਦੋ ਔਰਤਾਂ ਇੱਜ਼ਤ ਤੇ ਬਦਨਾਮੀ ਦੇ ਡਰੋਂ ਪੁਲਿਸ ਕੋਲ ਨਹੀਂ ਗਈਆਂ। ਤੀਜੀ ਔਰਤ ਸ਼ਮਾ ਵਲੋਂ ਰੌਲੀ ਪਾਉਣ 'ਤੇ ਉਸ ਦਾ ਗਲਾ ਘੁੱਟ ਦਿੱਤਾ ਗਿਆ। ਲਾਸ਼ ਕੋਲੋਂ ਤਾਂ ਵਿਅਕਤੀ ਨੂੰ ਡਰ ਲੱਗਦਾ ਹੈ ਪਰੰਤੂ ਇਸ ਲਾਸ਼ ਨਾਲ ਪ੍ਰਿੰਸ ਨੇ ਦੋ ਵਾਰ ਜਬਰ ਜਨਾਹ ਕੀਤਾ, ਇਹੋ ਜਿਹੇ ਹੈਵਾਨ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਅਜਿਹਾ ਭਿਆਨਕ ਕਾਰਾ ਨਾ ਕਰੇ। ਕਾਨੂੰਨ ਨੂੰ ਇਸ ਦਾ ਜਲਦ ਤੋਂ ਜਲਦ ਇਨਸਾਫ਼ ਦੇਣਾ ਚਾਹੀਦਾ ਹੈ, ਮੇਰੀ ਕਾਨੂੰਨ ਤੋਂ ਸਾਰੀਆਂ ਔਰਤਾਂ ਵਲੋਂ ਫ਼ਰਿਆਦ ਹੈ।


-ਕੁਸਮ ਸ਼ਰਮਾ ਫ਼ਰੀਦਕੋਟ।


ਵੀਰ ਬਾਲ ਦਿਵਸ ਤੇ ਸਕੂਲਾਂ ਦੀਆਂ ਛੁੱਟੀਆਂ
ਭਾਰਤ ਸਰਕਾਰ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ 'ਵੀਰ ਬਾਲ ਦਿਵਸ' ਰਾਸ਼ਟਰੀ ਪੱਧਰ 'ਤੇ ਮਨਾਉਣਾ ਸ਼ੁਰੂ ਕੀਤਾ ਹੈ, ਪਰ ਸਰਕਾਰੀ ਸਕੂਲਾਂ ਵਿਚ 25 ਦਸੰਬਰ ਤੋਂ ਕ੍ਰਿਸਮਿਸ ਡੇ ਤੋਂ ਸਰਦੀਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਹਨ, ਇਹ ਦਿਨ ਮਨਾਉਣ ਲਈ 26 ਦਸੰਬਰ ਨੂੰ ਸਕੂਲ ਖੁੱਲ੍ਹੇ ਰਹਿਣੇ ਚਾਹੀਦੇ ਹਨ ਤੇ ਬੱਚਿਆਂ ਨੂੰ ਇਤਿਹਾਸ ਸੁਣਾਉਣਾ ਚਾਹੀਦਾ ਹੈ। ਸਕੂਲ 27 ਦਸੰਬਰ ਤੋਂ ਬੰਦ ਹੋਣੇ ਚਾਹੀਦੇ ਹਨ ਤੇ 5 ਜਨਵਰੀ ਤਕ ਬੰਦ ਰਹਿਣੇ ਚਾਹੀਦੇ ਹਨ ਕਿਉਂਕਿ ਪੰਜਾਬ ਵਿਚ ਇਨ੍ਹਾਂ ਦਿਨਾਂ ਵਿਚ ਸੀਤ ਲਹਿਰ ਚੱਲ ਰਹੀ ਹੁੰਦੀ ਹੈ। ਇਹ 10 ਦਿਨ ਲਈ ਸਕੂਲ ਬੰਦ ਰਹਿਣੇ ਚਾਹੀਦੇ ਹਨ। ਨਵੇਂ ਹਾਲਾਤਾਂ ਅਨੁਸਾਰ ਸਰਦੀਆਂ ਦੀਆਂ ਛੁੱਟੀਆਂ ਦਾ ਸਮਾਂ ਪੰਜਾਬ ਵਿਚ ਬਦਲ ਦੇਣਾ ਚਾਹੀਦਾ ਹੈ। ਸਟੇਜ 'ਤੇ ਪੇਸ਼ਕਾਰੀ ਸਮੇਂ ਕੋਈ ਵੀ ਬੱਚਾ ਸਾਹਿਬਜ਼ਾਦਿਆਂ ਦੀ ਨਕਲ ਨਾ ਉਤਾਰੇ। ਸਤਿਕਾਰ ਕਰੇ।


-ਤਰਲੋਕ ਸਿੰਘ ਫਲੋਰਾ
ਸੇਵਾਮੁਕਤ ਲੈਕਚਰਾਰ, ਪਿੰਡ ਹੀਉਂ (ਬੰਗਾ)


ਜੇਲ੍ਹਾਂ 'ਚ ਬੇਨਿਯਮੀਆਂ
ਬੀਤੇ ਦਿਨ ਖ਼ਬਰ ਪੜ੍ਹੀ ਕਿ ਮਾਨਯੋਗ ਹਾਈ ਕੋਰਟ ਨੇ ਜੇਲ੍ਹਾਂ ਵਿਚ ਬਰਾਮਦ ਹੋ ਰਹੇ ਮੋਬਾਈਲ ਫ਼ੋਨਾਂ ਕਾਰਨ ਪੰਜਾਬ ਦੇ ਗੋਇੰਦਵਾਲ ਜੇਲ੍ਹ ਸੁਪਰੀਟੈਂਡੈਂਟ ਨੂੰ ਤਲਬ ਕਰ ਜਵਾਬ ਫਾਈਲ ਕਰਨ ਦਾ ਹੁਕਮ ਦਿੱਤਾ ਹੈ। ਸੁਧਾਰ ਘਰਾਂ ਦੀ ਚਿੰਤਾ ਹੋਰ ਵੀ ਵਧ ਜਾਂਦੀ ਹੈ। ਜਦੋਂ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਚਾਰ ਸਾਲਾਂ ਦੌਰਾਨ 43 ਹਜ਼ਾਰ ਫ਼ੋਨ ਕਾਲਾਂ ਦਾ ਪਿੱਛਲੇ ਦਿਨੀਂ ਪਰਦਾਫ਼ਾਸ਼ ਹੋਇਆ ਸੀ। ਪੰਜਾਬ ਦੀਆਂ ਜੇਲ੍ਹਾਂ ਵਿਚ ਅਕਸਰ ਗੈਂਗਵਾਰ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਅਜਿਹੀ ਹੀ ਘਟਨਾ ਹੁਣੇ-ਹੁਣੇ ਅੰਮ੍ਰਿਤਸਰ ਦੀ ਪਤਾਹਪੁਰ ਜੇਲ੍ਹ 'ਚ ਵਾਪਰੀ ਹੈ। ਦੋਵਾਂ ਧੜਿਆਂ ਵਿਚ ਆਪਣੇ ਬਣਾਏ ਹਥਿਆਰਾਂ ਨਾਲ ਖ਼ੂਨ ਜੰਗ ਹੋਈ। ਤਿੰਨ ਲੋਕ ਜ਼ਖ਼ਮੀ ਤੇ ਇਕ ਗੰਭੀਰ ਜ਼ਖ਼ਮੀ ਹੋਇਆ ਸੀ।
ਪਿੱਛੇ ਜਿਹੇ ਲੁਧਿਆਣਾ ਜੇਲ੍ਹ 'ਚ ਸਰਚ ਦੌਰਾਨ 14 ਮੋਬਾਈਲ, ਗੋਇੰਦਵਾਲ ਜੇਲ੍ਹ 'ਚੋਂ 7 ਮੋਬਾਈਲ ਫ਼ੋਨ, ਫਰੀਦਕੋਟ ਦੀ ਜੇਲ੍ਹ 'ਚੋਂ 18 ਮੋਬਾਈਲ ਤੇ ਹੋਰ ਸਾਮਾਨ ਬਰਾਮਦ ਹੋ ਚੁੱਕੇ ਹਨ। ਮੈਂ ਆਪਣੀ ਪੁਲਿਸ ਦੀ ਨੌਕਰੀ 'ਚ ਦੇਖਿਆ ਹੈ ਜਦੋਂ ਵੀ ਜੇਲ੍ਹ 'ਚ ਤਲਾਸ਼ੀ ਦਾ ਅਭਿਆਨ ਚੱਲਦਾ ਹੈ ਭਾਰੀ ਮਾਤਰਾ 'ਚ ਮੋਬਾਈਲ ਫ਼ੋਨ ਤੇ ਨਸ਼ਿਆਂ ਦੀ ਬਰਾਮਦਗੀ ਹੁੰਦੀ ਹੈ। ਜੇਲ੍ਹ 'ਚ ਹੀ ਨਸ਼ਾ ਤਸਕਰ ਅਤੇ ਗੈਂਗਸਟਰ ਨੈੱਟਵਰਕ ਚਲਾ ਰਹੇ ਹਨ। ਸਰਕਾਰ ਇਸ 'ਤੇ ਸਖ਼ਤੀ ਵੀ ਕਰ ਰਹੀ ਹੈ। ਕਈ ਜੇਲ੍ਹ ਕਰਮਚਾਰੀਆਂ ਦੀ ਮਿਲੀ-ਭੁਗਤ ਸਾਹਮਣੇ ਆਉਣ 'ਤੇ ਕਾਰਵਾਈ ਵੀ ਹੋਈ ਹੈ।
ਹੁਣ ਵੀ ਪੁਲਿਸ ਨੇ ਕਾਰਵਾਈ ਕਰਦੇ ਹੋਏ 7 ਅਧਿਕਾਰੀ ਗ੍ਰਿਫ਼ਤਾਰ ਕੀਤੇ ਹਨ, ਪਰ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਸਰਕਾਰ ਨੂੰ ਸਦਨ ਵਿਚ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਕਿ ਜੇਕਰ ਕਿਸੇ ਜੇਲ੍ਹ ਕਰਮਚਾਰੀ ਦੀ ਮਿਲੀ-ਭੁਗਤ ਸਾਹਮਣੇ ਆਵੇ ਤਾਂ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਸਖ਼ਤ ਸਜ਼ਾ ਦਾ ਭਾਗੀ ਬਣਾਇਆ ਜਾਣਾ ਚਾਹੀਦਾ ਹੈ।


-ਗੁਰਮੀਤ ਸਿੰਘ ਵੇਰਕਾ (ਐਮ.ਏ.)
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

8-02-2024

 ਸੜਕ ਬਣਾਉਣ ਦੀ ਮੰਗ

ਬਠਿੰਡਾ ਜ਼ਿਲੇ ਬਲਾਕ ਸੰਗਤ ਅਧੀਨ ਆਉਂਦੇ ਪਿੰਡ ਕੋਟਗੁਰੂ ਤੋਂ ਬਾਅਦ ਪਿੰਡ ਜੱਸੀ ਬਾਗ਼ ਵਾਲੀ ਤਕ ਪੰਜ ਕਿਲੋਮੀਟਰ ਦੇ ਲਗਭਗ ਕੱਚਾ ਰਸਤਾ ਹੈ। ਇਥੇ ਇਹ ਦੱਸਣਾ ਜਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਿੰਡ ਕੋਟਗੁਰੂ ਤੋਂ ਬਾਅਦ ਪਿੰਡ ਜੱਸੀ ਬਾਗ਼ ਵਾਲੀ ਵਿਖੇ ਹੀ ਗਏ ਸਨ। ਦੋਵਾਂ ਪਿੰਡਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਦੋਵੇਂ ਪਿੰਡਾਂ ਵਿਚ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਹਨ। ਦੋਵਾਂ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਸਮੂਹ ਇਲਾਕਾ ਵਾਸੀਆਂ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਪਿੰਡ ਕੋਟਗੁਰੂ ਤੋਂ ਪਿੰਡ ਜੱਸੀ ਬਾਗ਼ ਵਾਲੀ ਤੱਕ ਦੇ ਰਸਤੇ 'ਤੇ ਸੜਕ ਬਣਾਈ ਜਾਵੇ ਤਾਂ ਜੋ ਜ਼ਿਆਦਾ ਵਲ ਕੇ ਜਾਣ ਤੋਂ ਬਚਾਅ ਹੋ ਸਕੇ।

-ਅੰਗਰੇਜ਼ ਸਿੰਘ ਵਿੱਕੀ
ਪਿੰਡ-ਡਾਕ. ਕੋਟਗੁਰੂ, (ਬਠਿੰਡਾ)

ਜਬਰ ਜਨਾਹ ਦੇ ਦੋਸ਼ੀ ਨੂੰ ਮਿਲੇ ਫ਼ਾਂਸੀ ਦੀ ਸਜ਼ਾ

ਪਿਛਲੇ ਦਿਨੀਂ 'ਅਜੀਤ' ਵਿਚ ਦਿਲ ਦਹਿਲਾ ਦੇਣ ਵਾਲੀ ਖ਼ਬਰ 'ਇਕੱਲੀ ਔਰਤ ਸਵਾਰੀ ਨੂੰ ਦੇਖ ਹੈਵਾਨ ਬਣ ਜਾਂਦਾ ਸੀ ਈ-ਰਿਕਸ਼ਾ ਚਾਲਕ' ਨੂੰ ਪੜ੍ਹ ਕੇ ਲੂੰ-ਕੰਡੇ ਖੜ੍ਹੇ ਹੋ ਗਏ। ਖ਼ਬਰ ਵਿਚ ਦੱਸਿਆ ਗਿਆ ਹੈ ਕਿ ਡੇਢ ਮਹੀਨੇ ਦੌਰਾਨ ਚਾਰ ਔਰਤਾਂ ਨੂੰ ਬਣਾਇਆ ਸ਼ਿਕਾਰ ਤੇ ਵਿਰੋਧ ਕਰਨ 'ਤੇ ਇਕ ਦੀ ਕੀਤੀ ਹੱਤਿਆ। ਪ੍ਰਿੰਸ ਨਾਂਅ ਦਾ ਵਿਅਕਤੀ ਇਕੱਲੀ ਔਰਤ ਨੂੰ ਜਾਮ ਹੋਣ ਦਾ ਬਹਾਨਾ ਲਾ ਕੇ ਵਰਗਲਾ ਕੇ ਕਿਸੇ ਸੁੰਨਸਾਨ ਥਾਂ 'ਤੇ ਲੈ ਜਾਂਦਾ ਸੀ। ਪਹਿਲੀਆਂ ਦੋ ਔਰਤਾਂ ਜਿਸ ਵਿਚ ਪਹਿਲੀ ਔਰਤ ਨਾਲ ਜਬਰ ਜਨਾਹ ਕਰਨ ਵਿਚ ਕਾਮਯਾਬ ਹੋ ਗਿਆ ਤੇ ਦੂਜੀ ਔਰਤ ਭੱਜ ਗਈ। ਜੇਕਰ ਇਹ ਦੋਵੇਂ ਔਰਤਾਂ ਪੁਲਿਸ ਕੋਲ ਚਲੀਆਂ ਜਾਂਦੀਆਂ ਤਾਂ ਤੀਸਰੀ ਔਰਤ ਸ਼ਮਾ ਅੱਜ ਸਾਡੇ ਵਿਚਕਾਰ ਹੁੰਦੀ। ਪਹਿਲੀਆਂ ਦੋ ਔਰਤਾਂ ਇੱਜ਼ਤ ਤੇ ਬਦਨਾਮੀ ਦੇ ਡਰੋਂ ਪੁਲਿਸ ਕੋਲ ਨਹੀਂ ਗਈਆਂ। ਤੀਜੀ ਔਰਤ ਸ਼ਮਾ ਵਲੋਂ ਰੌਲੀ ਪਾਉਣ 'ਤੇ ਉਸ ਦਾ ਗਲਾ ਘੁੱਟ ਦਿੱਤਾ ਗਿਆ। ਲਾਸ਼ ਕੋਲੋਂ ਤਾਂ ਵਿਅਕਤੀ ਨੂੰ ਡਰ ਲੱਗਦਾ ਹੈ ਪਰੰਤੂ ਇਸ ਲਾਸ਼ ਨਾਲ ਪ੍ਰਿੰਸ ਨੇ ਦੋ ਵਾਰ ਜਬਰ ਜਨਾਹ ਕੀਤਾ, ਇਹੋ ਜਿਹੇ ਹੈਵਾਨ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਅਜਿਹਾ ਭਿਆਨਕ ਕਾਰਾ ਨਾ ਕਰੇ। ਕਾਨੂੰਨ ਨੂੰ ਇਸ ਦਾ ਜਲਦ ਤੋਂ ਜਲਦ ਇਨਸਾਫ਼ ਦੇਣਾ ਚਾਹੀਦਾ ਹੈ, ਮੇਰੀ ਕਾਨੂੰਨ ਤੋਂ ਸਾਰੀਆਂ ਔਰਤਾਂ ਵਲੋਂ ਫ਼ਰਿਆਦ ਹੈ।

-ਕੁਸਮ ਸ਼ਰਮਾ ਫ਼ਰੀਦਕੋਟ।

ਵੀਰ ਬਾਲ ਦਿਵਸ ਤੇ ਸਕੂਲਾਂ ਦੀਆਂ ਛੁੱਟੀਆਂ

ਭਾਰਤ ਸਰਕਾਰ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ 'ਵੀਰ ਬਾਲ ਦਿਵਸ' ਰਾਸ਼ਟਰੀ ਪੱਧਰ 'ਤੇ ਮਨਾਉਣਾ ਸ਼ੁਰੂ ਕੀਤਾ ਹੈ, ਪਰ ਸਰਕਾਰੀ ਸਕੂਲਾਂ ਵਿਚ 25 ਦਸੰਬਰ ਤੋਂ ਕ੍ਰਿਸਮਿਸ ਡੇ ਤੋਂ ਸਰਦੀਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਹਨ, ਇਹ ਦਿਨ ਮਨਾਉਣ ਲਈ 26 ਦਸੰਬਰ ਨੂੰ ਸਕੂਲ ਖੁੱਲ੍ਹੇ ਰਹਿਣੇ ਚਾਹੀਦੇ ਹਨ ਤੇ ਬੱਚਿਆਂ ਨੂੰ ਇਤਿਹਾਸ ਸੁਣਾਉਣਾ ਚਾਹੀਦਾ ਹੈ। ਸਕੂਲ 27 ਦਸੰਬਰ ਤੋਂ ਬੰਦ ਹੋਣੇ ਚਾਹੀਦੇ ਹਨ ਤੇ 5 ਜਨਵਰੀ ਤਕ ਬੰਦ ਰਹਿਣੇ ਚਾਹੀਦੇ ਹਨ ਕਿਉਂਕਿ ਪੰਜਾਬ ਵਿਚ ਇਨ੍ਹਾਂ ਦਿਨਾਂ ਵਿਚ ਸੀਤ ਲਹਿਰ ਚੱਲ ਰਹੀ ਹੁੰਦੀ ਹੈ। ਇਹ 10 ਦਿਨ ਲਈ ਸਕੂਲ ਬੰਦ ਰਹਿਣੇ ਚਾਹੀਦੇ ਹਨ। ਨਵੇਂ ਹਾਲਾਤਾਂ ਅਨੁਸਾਰ ਸਰਦੀਆਂ ਦੀਆਂ ਛੁੱਟੀਆਂ ਦਾ ਸਮਾਂ ਪੰਜਾਬ ਵਿਚ ਬਦਲ ਦੇਣਾ ਚਾਹੀਦਾ ਹੈ। ਸਟੇਜ 'ਤੇ ਪੇਸ਼ਕਾਰੀ ਸਮੇਂ ਕੋਈ ਵੀ ਬੱਚਾ ਸਾਹਿਬਜ਼ਾਦਿਆਂ ਦੀ ਨਕਲ ਨਾ ਉਤਾਰੇ। ਸਤਿਕਾਰ ਕਰੇ।

-ਤਰਲੋਕ ਸਿੰਘ ਫਲੋਰਾ
ਸੇਵਾਮੁਕਤ ਲੈਕਚਰਾਰ, ਪਿੰਡ ਹੀਉਂ (ਬੰਗਾ)

ਜੇਲ੍ਹਾਂ 'ਚ ਬੇਨਿਯਮੀਆਂ

ਬੀਤੇ ਦਿਨ ਖ਼ਬਰ ਪੜ੍ਹੀ ਕਿ ਮਾਨਯੋਗ ਹਾਈ ਕੋਰਟ ਨੇ ਜੇਲ੍ਹਾਂ ਵਿਚ ਬਰਾਮਦ ਹੋ ਰਹੇ ਮੋਬਾਈਲ ਫ਼ੋਨਾਂ ਕਾਰਨ ਪੰਜਾਬ ਦੇ ਗੋਇੰਦਵਾਲ ਜੇਲ੍ਹ ਸੁਪਰੀਟੈਂਡੈਂਟ ਨੂੰ ਤਲਬ ਕਰ ਜਵਾਬ ਫਾਈਲ ਕਰਨ ਦਾ ਹੁਕਮ ਦਿੱਤਾ ਹੈ। ਸੁਧਾਰ ਘਰਾਂ ਦੀ ਚਿੰਤਾ ਹੋਰ ਵੀ ਵਧ ਜਾਂਦੀ ਹੈ। ਜਦੋਂ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਚਾਰ ਸਾਲਾਂ ਦੌਰਾਨ 43 ਹਜ਼ਾਰ ਫ਼ੋਨ ਕਾਲਾਂ ਦਾ ਪਿੱਛਲੇ ਦਿਨੀਂ ਪਰਦਾਫ਼ਾਸ਼ ਹੋਇਆ ਸੀ। ਪੰਜਾਬ ਦੀਆਂ ਜੇਲ੍ਹਾਂ ਵਿਚ ਅਕਸਰ ਗੈਂਗਵਾਰ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਅਜਿਹੀ ਹੀ ਘਟਨਾ ਹੁਣੇ-ਹੁਣੇ ਅੰਮ੍ਰਿਤਸਰ ਦੀ ਪਤਾਹਪੁਰ ਜੇਲ੍ਹ 'ਚ ਵਾਪਰੀ ਹੈ। ਦੋਵਾਂ ਧੜਿਆਂ ਵਿਚ ਆਪਣੇ ਬਣਾਏ ਹਥਿਆਰਾਂ ਨਾਲ ਖ਼ੂਨ ਜੰਗ ਹੋਈ। ਤਿੰਨ ਲੋਕ ਜ਼ਖ਼ਮੀ ਤੇ ਇਕ ਗੰਭੀਰ ਜ਼ਖ਼ਮੀ ਹੋਇਆ ਸੀ।
ਪਿੱਛੇ ਜਿਹੇ ਲੁਧਿਆਣਾ ਜੇਲ੍ਹ 'ਚ ਸਰਚ ਦੌਰਾਨ 14 ਮੋਬਾਈਲ, ਗੋਇੰਦਵਾਲ ਜੇਲ੍ਹ 'ਚੋਂ 7 ਮੋਬਾਈਲ ਫ਼ੋਨ, ਫਰੀਦਕੋਟ ਦੀ ਜੇਲ੍ਹ 'ਚੋਂ 18 ਮੋਬਾਈਲ ਤੇ ਹੋਰ ਸਾਮਾਨ ਬਰਾਮਦ ਹੋ ਚੁੱਕੇ ਹਨ। ਮੈਂ ਆਪਣੀ ਪੁਲਿਸ ਦੀ ਨੌਕਰੀ 'ਚ ਦੇਖਿਆ ਹੈ ਜਦੋਂ ਵੀ ਜੇਲ੍ਹ 'ਚ ਤਲਾਸ਼ੀ ਦਾ ਅਭਿਆਨ ਚੱਲਦਾ ਹੈ ਭਾਰੀ ਮਾਤਰਾ 'ਚ ਮੋਬਾਈਲ ਫ਼ੋਨ ਤੇ ਨਸ਼ਿਆਂ ਦੀ ਬਰਾਮਦਗੀ ਹੁੰਦੀ ਹੈ। ਜੇਲ੍ਹ 'ਚ ਹੀ ਨਸ਼ਾ ਤਸਕਰ ਅਤੇ ਗੈਂਗਸਟਰ ਨੈੱਟਵਰਕ ਚਲਾ ਰਹੇ ਹਨ। ਸਰਕਾਰ ਇਸ 'ਤੇ ਸਖ਼ਤੀ ਵੀ ਕਰ ਰਹੀ ਹੈ। ਕਈ ਜੇਲ੍ਹ ਕਰਮਚਾਰੀਆਂ ਦੀ ਮਿਲੀ-ਭੁਗਤ ਸਾਹਮਣੇ ਆਉਣ 'ਤੇ ਕਾਰਵਾਈ ਵੀ ਹੋਈ ਹੈ।
ਹੁਣ ਵੀ ਪੁਲਿਸ ਨੇ ਕਾਰਵਾਈ ਕਰਦੇ ਹੋਏ 7 ਅਧਿਕਾਰੀ ਗ੍ਰਿਫ਼ਤਾਰ ਕੀਤੇ ਹਨ, ਪਰ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਸਰਕਾਰ ਨੂੰ ਸਦਨ ਵਿਚ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਕਿ ਜੇਕਰ ਕਿਸੇ ਜੇਲ੍ਹ ਕਰਮਚਾਰੀ ਦੀ ਮਿਲੀ-ਭੁਗਤ ਸਾਹਮਣੇ ਆਵੇ ਤਾਂ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਸਖ਼ਤ ਸਜ਼ਾ ਦਾ ਭਾਗੀ ਬਣਾਇਆ ਜਾਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

07-02-2024

 ਅਨੁਸ਼ਾਸਨ ਦੀ ਪਾਲਣਾ ਕਰੋ
ਜਦੋਂ ਲੋਕ ਅਨਪੜ੍ਹ ਸਨ ਤਾਂ ਹਮੇਸ਼ਾ ਅਨੁਸ਼ਾਸਨ ਦੀ ਪਾਲਣਾ ਕਰਨਾ ਆਪਣਾ ਧਰਮ ਸਮਝਦੇ ਸਨ ਤੇ ਅਨੁਸ਼ਾਸਨ ਦੀ ਬਦੌਲਤ ਹੀ ਸਵਰਗ ਵਰਗੀ ਜ਼ਿੰਦਗੀ ਬਤੀਤ ਕਰਦੇ ਸਨ। ਪਰੰਤੂ ਅੱਜ-ਕੱਲ੍ਹ ਦਾ ਮਨੁੱਖ ਅਨੁਸ਼ਾਸਨ ਤੋੜਨ ਨੂੰ ਆਪਣੀ ਪ੍ਰਾਪਤੀ ਹੀ ਸਮਝਦਾ ਹੈ। ਉਂਝ ਭਾਵੇਂ ਅਸੀਂ ਚੰਨ 'ਤੇ ਵੀ ਪੈਰ ਧਰ ਲਏ ਹਨ। ਦੋ ਮਿੰਟ ਰੇਲਵੇ ਫਾਟਕ ਬੰਦ ਹੋ ਜਾਵੇ ਤਾਂ ਅਸੀਂ ਅਨੁਸ਼ਾਸਨ ਤੋੜਨ ਵਿਚ ਬਹੁਤੀ ਦੇਰ ਕਰਕੇ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਖ਼ਤਰੇ ਵਿਚ ਪਾਉਣ ਤੋਂ ਪਿੱਛੋਂ ਨਹੀਂ ਹਟਦੇ। ਸਾਨੂੰ ਸਭ ਨੂੰ ਹਮੇਸ਼ਾ ਹੀ ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ ਹੈ। ਜਿਹੋ ਜਿਹਾ ਅਸੀਂ ਆਪ ਕਰਦੇ ਹਾਂ, ਉਹੋ ਜਿਹਾ ਹੀ ਸਾਡੇ ਬੱਚੇ ਤੇ ਦੂਸਰੇ ਵੇਖਣ ਵਾਲੇ ਲੋਕ ਕਰਦੇ ਹਨ। ਸਮਾਜ ਵਿਚ ਅਨੁਸ਼ਾਸਨ ਦੀ ਪਾਲਣਾ ਕਰਨੀ ਹੀ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।


-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)


ਜਲ ਦੀ ਕਦਰ ਕਰੋ
ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ, ਇਸ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਾਹਿਰਾਂ ਅਤੇ ਏਜੰਸੀਆਂ ਦੀਆਂ ਰਿਪੋਰਟਾਂ ਨੇ ਸਿੱਧ ਕਰ ਦਿੱਤਾ ਹੈ ਕਿ ਸਾਫ਼ ਤੇ ਪੀਣ ਯੋਗ ਪਾਣੀ ਮੁੱਕਣ ਵਾਲਾ ਹੈ। ਬਹੁਤ ਸਾਰੀਆਂ ਫੈਕਟਰੀਆਂ ਦੁਆਰਾ ਪਾਣੀ ਨੂੰ ਖ਼ਰਾਬ ਕੀਤਾ ਜਾਂਦਾ ਹੈ। ਝੋਨਾ ਸਭ ਤੋਂ ਜ਼ਿਆਦਾ ਜਲ ਲੈਂਦਾ ਹੈ। ਰਿਪੋਰਟਾਂ ਮੁਤਾਬਿਕ ਧਰਤੀ ਹੇਠ ਜਲ ਦਾ ਹੀ ਚਾਰਜ ਘੱਟ ਹੁੰਦਾ ਹੈ, ਅਸੀਂ ਪਾਣੀ ਧਰਤੀ ਵਿਚੋਂ ਵੱਧ ਕੱਢ ਰਹੇ ਹਾਂ। ਮੇਰਾ ਸੰਬੰਧ ਸ੍ਰੀ ਮੁਕਤਸਰ ਜ਼ਿਲ੍ਹੇ ਨਾਲ ਹੈ। ਇਸ ਜ਼ਿਲ੍ਹੇ ਵਿਚ ਪੀਣ ਵਾਲਾ ਜਲ ਸੇਮ ਕਰਕੇ ਖ਼ਰਾਬ ਹੋ ਗਿਆ ਹੈ। ਲਗਭਗ ਸਾਡੇ ਪਿੰਡ ਵਿਚ ਮਾੜਾ ਜਲ ਹੋਣ ਕਰਕੇ ਦਸ ਸਾਲ ਫ਼ਸਲ ਨਹੀਂ ਹੋਈ ਸੀ। ਨਹਿਰ ਨਾਲੋਂ ਲੋਕਾਂ ਦੇ ਟਿਊਬਵੈਲਾਂ ਦਾ ਜਲ ਬਹੁਤ ਸਵਾਦ ਹੈ। ਪੀਣ ਯੋਗ ਜਲ ਨਾਲ ਅੱਜ ਫ਼ਸਲਾਂ ਵਧੀਆ ਹੁੰਦੀਆਂ ਹਨ। ਸਾਨੂੰ ਨਹਿਰਾਂ ਨੇ ਭਾਵੇਂ ਨੁਕਸਾਨ ਪਹੁੰਚਾਇਆ ਸੀ। ਦੂਸਰੇ ਪਾਸੇ ਨਹਿਰਾਂ ਨਾਲ ਲੱਗੇ ਟਿਊਬਵੈੱਲਾਂ ਨੇ ਖੇਤਾਂ ਵਿਚ ਬਹਾਰ ਲਿਆ ਦਿੱਤੀ ਹੈ। ਅੱਜ ਹਰ ਕਿਸਾਨ ਨੇ ਧਰਤੀ ਹੇਠਾਂ ਪਾਈਪਾਂ ਪਾ ਪਾ ਕੇ ਜ਼ਮੀਨ ਵਾਸਤੇ ਜਲ ਦਾ ਪ੍ਰਬੰਧ ਕਰ ਲਿਆ ਹੈ। ਸਾਨੂੰ ਜਲ ਦੀ ਕਦਰ ਕਰਨੀ ਚਾਹੀਦੀ ਹੈ। ਅਤੇ ਜਲ ਪੀਣ ਵਾਲੀਆਂ ਫ਼ਸਲਾਂ ਦੀ ਘੱਟ ਬਿਜਾਈ ਕਰਨੀ ਚਾਹੀਦੀ ਹੈ। ਸਥਿਤੀ ਦੀ ਗੰਭੀਰਤਾ ਨੂੰ ਸਮਝਣ ਵਾਸਤੇ ਇਕ ਸਾਰ ਚੱਲਣਾ ਪਏਗਾ। ਅਜੇ ਸਾਡੇ ਕੋਲ ਸਮਾਂ ਬਹੁਤ ਘੱਟ ਹੈ। ਨਾਜ਼ੁਕ ਸਥਿਤੀ ਨੂੰ ਸੰਭਾਲੀਏ। ਅਖ਼ੀਰ ਕਿਸੇ ਕਵੀ ਨੂੰ ਇਹ ਕਹਿਣਾ ਪਵੇਗਾ।


-ਰਾਮ ਸਿੰਘ ਪਾਠਕ


ਪ੍ਰਦੂਸ਼ਿਤ ਹਵਾ
ਅੱਜ ਕੱਲ੍ਹ ਸਾਡੇ ਆਲੇ-ਦੁਆਲੇ ਇੰਨੀ ਪ੍ਰਦੂਸ਼ਿਤ ਹਵਾ ਚੱਲ ਰਹੀ ਹੈ, ਜਿਸ ਨਾਲ ਲੋਕ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਹਵਾ ਵਿਚ ਪ੍ਰਦੂਸ਼ਨ ਖਿਲਾਰਨ ਵਾਲੀਆਂ ਸਨਅਤੀ ਇਕਾਈਆਂ ਤੇ ਪਾਵਰ ਹਾਊਸਾਂ ਦੀਆਂ ਚਿਮਨੀਆਂ, ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਮੋਟਰ-ਕਾਰਾਂ ਅਤੇ ਘਰਾਂ ਵਿਚ ਬਾਲੀ ਜਾਂਦੀ ਲੱਕੜ ਵਿਚੋਂ ਨਿਕਲਦੇ ਧੂੰਏਂ ਨੇ ਸਲਫ਼ਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਹਾਈਡ੍ਰੋਜਨ ਸਲਫਾਈਡ ਬਹੁਤ ਸਾਰੇ ਹੋਰ ਹਾਈਡਰੋਕਾਰਬਨ ਨਾਲ ਹਵਾ ਨੂੰ ਪਲੀਤ ਕਰ ਦਿੱਤਾ ਹੈ। ਕੋਲੇ ਦਾ ਧੂੰਆਂ ਵੀ ਹਵਾ ਵਿਚ ਰਲ ਕੇ ਪ੍ਰਦੂਸ਼ਣ ਫੈਲਾਉਂਦਾ ਹੈ। ਰਹਿੰਦੀ ਕਸਰ ਕੀਟਨਾਸ਼ਕ, ਨਦੀਨਨਾਸ਼ਕ ਦਵਾਈਆਂ ਨੇ ਪੂਰੀ ਕਰ ਦਿੱਤੀ ਹੈ, ਜਿਨ੍ਹਾਂ ਨਾਲ ਹਵਾ ਆਰਸੈਨਿਕ, ਫਾਸਫੇਟ, ਕਲੋਰੀਨੇਟ, ਹਾਈਡਰੋ ਕਾਰਬਨ ਅਤੇ ਸਿੱਕਾ ਆਦਿ ਜ਼ਹਿਰਾਂ ਨਾਲ ਬੁਰੀ ਤਰ੍ਹਾਂ ਗੰਧਲੀ ਹੋ ਚੁੱਕੀ ਹੈ, ਇਸ ਦਾ ਮਾਰੂ ਅਸਰ ਸਾਡੇ ਸਮੇਤ ਸਮੁੱਚੇ ਜੀਵਾਂ ਅਤੇ ਬਨਸਪਤੀ ਉੱਪਰ ਦੇਖਿਆ ਜਾ ਸਕਦਾ ਹੈ, ਇਸ ਦੇ ਕਾਰਨ ਹੀ ਨਵਜਾਤ ਬੱਚੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਸਾਨੂੰ ਹਵਾ ਨੂੰ ਸ਼ੁੱਧ ਰੱਖਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਸੁਰੱਖਿਅਤ ਰਹੇ।


-ਡਾ. ਨਰਿੰਦਰ ਭੱਪਰ
ਪਿੰਡ ਅਤੇ ਡਾਕ. ਝਬੇਲਵਾਲੀ (ਸ੍ਰੀ ਮੁਕਤਸਰ ਸਾਹਿਬ)

06-02-2024

 ਵਿਦੇਸ਼ਾਂ ਵਿਚ ਹੋ ਰਹੀਆਂ ਮੌਤਾਂ ਚਿੰਤਾਜਨਕ

ਸਾਡੇ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਆਪਣੇ ਵਧੀਆ ਭਵਿੱਖ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ। ਇਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਨੂੰ ਲੱਗਦਾ ਹੈ ਕਿ ਪੰਜਾਬ ਨਾਲੋਂ ਸ਼ਾਇਦ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਕੰਮ ਕਰਕੇ ਵੱਧ ਕਮਾਈ ਹੋਵੇਗੀ। ਇਹ ਠੀਕ ਵੀ ਹੈ ਸਾਡੇ ਨੌਜਵਾਨ ਮੁੰਡੇ-ਕੁੜੀਆਂ ਬਾਹਰ ਜਾ ਕੇ ਬਹੁਤ ਸਾਰੇ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਚਾਹੁੰਦੇ ਹਨ। ਪਰ ਪਿਛਲੇ ਕੁਝ ਸਮੇਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਜਦੋਂ ਸਾਡੇ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਵਿਚ ਪੁੱਜਦੇ ਹਨ। ਉਨ੍ਹਾਂ ਵਿਚੋਂ ਕੁਝ ਨੌਜਵਾਨ ਮੁੰਡੇ-ਕੁੜੀਆਂ ਦੀਆਂ 'ਹਾਰਟ ਅਟੈਕ' ਆਉਣ ਜਾਂ ਕਿਸੇ ਹੋਰ ਕਾਰਨ ਕਰਕੇ ਮੌਤਾਂ ਹੋ ਰਹੀਆਂ ਹਨ। ਇਹ ਬਹੁਤ ਦੁਖਦਾਈ ਅਤੇ ਸੋਚਣ ਵਾਲੀ ਗੱਲ ਹੈ। ਮਾਪਿਆਂ ਵਲੋਂ ਬਹੁਤ ਜ਼ਿਆਦਾ ਪੈਸੇ ਖ਼ਰਚ ਕਰਕੇ ਆਪਣੇ ਇਕਲੌਤੇ ਨੌਜਵਾਨ ਲੜਕੇ-ਲੜਕੀਆਂ ਨੂੰ ਵਿਦੇਸ਼ਾਂ ਵਿਚ ਭੇਜਿਆ ਜਾਂਦਾ ਹੈ, ਪਰ ਜਦੋਂ ਉਨ੍ਹਾਂ ਦੇ ਨੌਜਵਾਨ ਲੜਕੇ-ਲੜਕੀਆਂ ਦੀ ਕੁਝ ਦਿਨਾਂ ਅਤੇ ਮਹੀਨਿਆਂ ਬਾਅਦ ਵਿਦੇਸ਼ਾਂ ਵਿਚ ਮੌਤ ਹੋ ਜਾਂਦੀ ਹੈ ਇਹ ਮਾਪਿਆਂ ਲਈ ਇਕ ਬਹੁਤ ਹੀ ਦੁਖਦਾਈ ਖ਼ਬਰ ਹੁੰਦੀ ਹੈ। ਇਨ੍ਹਾਂ ਮੌਤਾਂ ਦਾ ਅਸਲ ਕੀ ਕਾਰਨ ਹੈ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਸਾਡੀ ਦੋਵਾਂ ਹੀ ਭਾਰਤ ਅਤੇ ਵਿਦੇਸ਼ੀ ਸਰਕਾਰਾਂ ਨੂੰ ਬੇਨਤੀ ਹੈ ਕਿ ਇਸ ਬਹੁਤ ਹੀ ਗੰਭੀਰ ਸਥਿਤੀ 'ਤੇ ਪੂਰੀ ਸੋਚ- ਵਿਚਾਰ ਕੀਤੀ ਜਾਵੇ। ਇਨ੍ਹਾਂ ਨੌਜਵਾਨ ਲੜਕੇ ਲੜਕੀਆਂ ਦਾ ਪਹਿਲਾਂ ਹੀ ਮੈਡੀਕਲ ਚੈੱਕਅਪ ਕਰਕੇ ਇਨ੍ਹਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾਵੇ। ਇਨ੍ਹਾਂ ਨੌਜਵਾਨ ਲੜਕੇ-ਲੜਕੀਆਂ ਦੀਆਂ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾਵੇ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

ਨਸ਼ਿਆਂ ਦਾ ਖ਼ਾਤਮਾ ਜ਼ਰੂਰੀ

ਨਸ਼ਾ ਮਿੱਠਾ ਜ਼ਹਿਰ ਹੈ। ਨਸ਼ਾ ਇਕ ਬਹੁਤ ਵੱਡੀ ਲਾਹਨਤ ਅਤੇ ਘਾਤਕ ਆਦਤ ਹੈ। ਨਸ਼ਾ ਮਨ ਦੀ ਕਮਜ਼ੋਰੀ, ਸਰੀਰ ਦੀ ਕੰਮਜ਼ੋਰੀ, ਦਿਮਾਗ ਦੀ ਸੁਸਤੀ, ਜੇਬ ਦੀ ਬਰਬਾਦੀ, ਘਰ ਦੀ ਤਬਾਹੀ ਅਤੇ ਸਮਾਜਿਕ ਸਨਮਾਨ ਖ਼ਤਮ ਕਰਦਾ ਹੈ। ਔਸਤਨ ਹਰ ਦੇਸ਼ ਵਿਚ ਘੱਟ ਤੋਂ ਘੱਟ 1 ਫ਼ੀਸਦੀ ਤੋਂ 10 ਫ਼ੀਸਦੀ ਲੋਕ ਕਿਸੇ ਨਾ ਕਿਸੇ ਨਸ਼ੇ ਨਸ਼ੀਲੀ ਵਸਤੂ ਦਾ ਸੇਵਨ ਕਰਦੇ ਹਨ। ਸ਼ੁਰੂ-ਸ਼ੁਰੂ ਵਿਚ ਨਸ਼ੇ ਦਾ ਆਕਰਸ਼ਣ ਇਸ ਤੋਂ ਪ੍ਰਾਪਤ ਵਿਅਕਤੀ ਦੀ ਸ਼ੌਕ ਜਾਂ ਲਾਲਸਾ ਹੁੰਦੀ ਹੈ। ਖ਼ਾਸ ਕਰਕੇ ਖਾਂਦੇ-ਪੀਂਦੇ ਘਰਾਂ ਦੇ ਮੁੰਡੇ-ਕੁੜੀਆਂ ਬੱਚਿਆਂ ਵਿਚ ਸ਼ੌਕ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਜੋ ਆਪਣੀ ਮਿੱਤਰ ਮੰਡਲੀ ਵਿਚ ਬੈਠ ਕੇ ਇਸ ਨਵੇਂ ਤਜਰਬੇ ਦਾ ਅਨੁਭਵ ਕਰਦੇ ਹਨ। ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਮੱਧ ਵਰਗ ਅਤੇ ਦਲਿਤ ਵਰਗ ਦੇ ਗਰੀਬ ਲੋਕ ਵੀ ਇਨ੍ਹਾਂ ਦੀ ਰੀਸ ਕਰਨ ਲੱਗੇ ਹਨ। ਗਰੀਬ ਵਰਗ ਦੇ ਲੋਕ ਬਹੁਤ ਜ਼ਿਆਦਾ ਇਸ ਦੇ ਚੁੰਗਲ ਵਿਚ ਫਸ ਗਏ ਹਨ। ਹਰ ਸਾਲ 25 ਲੱਖ ਮੌਤਾ ਨਸ਼ਿਆਂ ਨਾਲ ਹੁੰਦੀਆਂ ਹਨ ਅਤੇ ਸੜਕ ਹਾਦਸੇ ਨਸ਼ਿਆਂ ਕਾਰਨ ਹੋ ਰਹੇ ਹਨ। ਕਤਲ ਅਤੇ ਜੁਰਮਾਂ ਦਾ ਮੁੱਖ ਕਾਰਨ ਨਸ਼ਾ ਹੀ ਹੈ। ਹਰ ਰੋਜ਼ ਕਿਧਰੇ ਨਾ ਕਿਧਰੇ ਫੜੇ ਜਾ ਰਹੇ ਨਸ਼ਿਆਂ ਦੇ ਟਰੱਕ ਬੈਗ, ਗੋਲੀਆਂ, ਦਵਾਈਆਂ ਸੰਬੰਧੀ ਸਰਕਾਰ ਕੁਝ ਕਰ ਰਹੀ ਹੈ, ਪਰ ਫੜੇ ਜਾਣ ਵਾਲੀਆਂ ਦਵਾਈਆਂ 1 ਫ਼ੀਸਦੀ ਵੀ ਨਹੀਂ ਹਨ। ਸੋ, ਆਉ ਮਿੱਤਰੋ ਨਸ਼ੇ ਦਾ ਕੋਹੜ ਖ਼ਤਮ ਕਰੀਏ। ਆਪਣੇ ਤੌਰ ਤਰੀਕਿਆਂ ਨਾਲ ਨਸ਼ਾ ਛੁਡਾਊ ਕਮੇਟੀਆਂ ਨੂੰ ਸਹਿਯੋਗ ਦੇਈਏ। ਇਸ ਨਸ਼ੇ ਦੀ ਲਾਹਨਤ ਨੂੰ ਖ਼ਤਮ ਕਰੀਏ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲਾ ਸ੍ਰੀ ਮੁਕਤਸਰ ਸਾਹਿਬ।

ਵਿਆਹਾਂ ਦੇ ਕਾਰਡ ਪੰਜਾਬੀ ਵਿਚ ਛਪਾਓ

ਪੰਜਾਬ ਵਿਚ ਪੈ ਰਹੀ ਅੰਤਾਂ ਦੀ ਠੰਢ ਦੇ ਮੱਧਮ ਪੈਂਦਿਆਂ ਹੀ ਵੱਡੇ ਪੱਧਰ 'ਤੇ ਵਿਆਹਾਂ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਹੈ। ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਰੰਤੂ ਸਾਨੂੰ ਸਭ ਨੂੰ ਵੀ ਪੰਜਾਬ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ। ਕਿਉਂਕਿ ਸਾਡੇ ਸਾਰਿਆਂ ਦੇ ਸਹਿਯੋਗ ਸਦਕਾ ਹੀ ਪੰਜਾਬੀ ਭਾਸ਼ਾ ਨੂੰ ਹੋਰ ਸਿਖ਼ਰਾਂ 'ਤੇ ਲਿਜਾਇਆ ਜਾ ਸਕਦਾ ਹੈ। ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੇ ਪੰਜਾਬੀ ਪਰਿਵਾਰ ਵਿਆਹਾਂ ਦੇ ਕਾਰਡ ਅੰਗਰੇਜ਼ੀ ਵਿਚ ਛਪਾਉਣਾ ਜ਼ਿਆਦਾ ਚੰਗਾ ਸਮਝਦੇ ਹਨ। ਪਰੰਤੂ ਆਪਣੀ ਮਾਂ-ਬੋਲੀ ਨੂੰ ਦਰਕਿਨਾਰ ਕਰ ਦਿੰਦੇ ਹਨ। ਆਓ, ਅੱਜ ਤੋਂ ਹੀ ਸਾਰੇ ਪ੍ਰਣ ਕਰੀਏ ਕਿ ਅਸੀਂ ਸਾਰੇ ਵਿਆਹਾਂ ਦੇ ਕਾਰਡ ਅੰਗਰੇਜ਼ੀ ਦੀ ਥਾਂ ਪੰਜਾਬੀ ਭਾਸ਼ਾ ਵਿਚ ਹੀ ਤਿਆਰ ਕਰਵਾਉਣ ਲਈ ਪਾਬੰਦ ਹੋਵਾਂਗੇ। ਸਾਡੇ ਸਭ ਦੇ ਸਹਿਯੋਗ ਸਦਕਾ ਹੀ ਪੰਜਾਬੀ ਭਾਸ਼ਾ ਦਾ ਹੋਰ ਵਿਕਾਸ ਹੋ ਸਕਦਾ ਹੈ ਤੇ ਇਸੇ ਵਿਚ ਹੀ ਹਰੇਕ ਪੰਜਾਬੀ ਤੇ ਪੰਜਾਬ ਦੀ ਭਲਾਈ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਓਵਰਲੋਡ ਵਾਹਨ

ਅੱਜ ਕੱਲ੍ਹ ਰਾਤ ਨੂੰ ਧੁੰਦ ਵੇਲੇ ਗੱਡੀਆਂ ਵਾਲਿਆਂ ਨੂੰ ਬਹੁਤੀ ਦੂਰ ਤਕ ਦਿਖਾਈ ਨਹੀਂ ਦਿੰਦਾ। ਛੋਟੀਆਂ ਸੜਕਾਂ 'ਤੇ ਆਮ ਤੌਰ 'ਤੇ ਲੋਕਾਂ ਨੂੰ ਸੜਕ ਤੋਂ ਹੇਠਾਂ ਗੱਡੀ ਲਾਹੁਣਾ ਬਹੁਤ ਔਖਾ ਹੁੰਦਾ ਹੈ। ਪਰ ਕਈ ਟਰਾਲੀਆਂ ਵਾਲੇ ਰਾਤ ਨੂੰ ਗੰਨਾ ਲੱਦ ਕੇ ਜਾਂ ਪਰਾਲੀ ਦੀਆਂ ਪੰਡਾਂ ਲੱਦ ਕੇ ਜਾਂਦੇ ਹਨ, ਇਨ੍ਹਾਂ ਵਿਚੋਂ ਕਈ ਟਰਾਲੀਆਂ ਤਾਂ ਇਸ ਤਰ੍ਹਾਂ ਲੱਦੀਆਂ ਹੁੰਦੀਆਂ ਹਨ ਕਿ ਥੋੜ੍ਹਾ ਜਿਹਾ ਟੋਆ ਵੀ ਆ ਜਾਵੇ ਤਾਂ ਇਨ੍ਹਾਂ ਦੇ ਪਲਟਣ ਦਾ ਡਰ ਬਣਿਆ ਰਹਿੰਦਾ ਹੈ। ਇਸ ਕਾਰਨ ਇਨ੍ਹਾਂ ਨੂੰ ਸਕੂਟਰ-ਮੋਟਰਸਾਈਕਲਾਂ ਵਾਲੇ ਵੀ ਓਵਰਟੇਕ ਕਰਨ ਤੋਂ ਡਰਦੇ ਹਨ। ਕਈ ਵਾਰ ਤਾਂ ਇਹ ਹਾਈਵੇਅ 'ਤੇ ਵੀ ਪਲਟੀਆਂ ਦੇਖੀਆਂ ਜਾਂਦੀਆਂ ਹਨ, ਜਿਸ ਕਾਰਨ ਕਈ-ਕਈ ਘੰਟੇ ਜਾਮ ਵੀ ਲੱਗਾ ਰਹਿੰਦਾ ਹੈ। ਰਾਤ ਨੂੰ ਵੀ ਇਸ ਕਾਰਨ ਗੱਡੀ ਚਾਲਕਾਂ ਨੂੰ ਬਹੁਤ ਖ਼ਤਰਾ ਬਣਿਆ ਰਹਿੰਦਾ ਹੈ। ਕਈ ਵਾਰ ਤਾਂ ਕਈ ਵਾਹਨਾਂ ਵਾਲੇ ਦੁਰਘਟਨਾ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਸਰਕਾਰ ਨੂੰ ਅਪੀਲ ਹੈ ਕਿ ਇਨ੍ਹਾਂ ਓਵਰਲੋਡ ਟਰਾਲੀਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਹੋ ਰਹੀਆਂ ਇਨ੍ਹਾਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।

-ਅਸ਼ੀਸ਼ ਸ਼ਰਮਾ ਜਲੰਧਰ।

06-02-2024

 ਵਿਦੇਸ਼ਾਂ ਵਿਚ ਹੋ ਰਹੀਆਂ ਮੌਤਾਂ ਚਿੰਤਾਜਨਕ

ਸਾਡੇ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਆਪਣੇ ਵਧੀਆ ਭਵਿੱਖ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ। ਇਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਨੂੰ ਲੱਗਦਾ ਹੈ ਕਿ ਪੰਜਾਬ ਨਾਲੋਂ ਸ਼ਾਇਦ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਕੰਮ ਕਰਕੇ ਵੱਧ ਕਮਾਈ ਹੋਵੇਗੀ। ਇਹ ਠੀਕ ਵੀ ਹੈ ਸਾਡੇ ਨੌਜਵਾਨ ਮੁੰਡੇ-ਕੁੜੀਆਂ ਬਾਹਰ ਜਾ ਕੇ ਬਹੁਤ ਸਾਰੇ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਚਾਹੁੰਦੇ ਹਨ। ਪਰ ਪਿਛਲੇ ਕੁਝ ਸਮੇਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਜਦੋਂ ਸਾਡੇ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਵਿਚ ਪੁੱਜਦੇ ਹਨ। ਉਨ੍ਹਾਂ ਵਿਚੋਂ ਕੁਝ ਨੌਜਵਾਨ ਮੁੰਡੇ-ਕੁੜੀਆਂ ਦੀਆਂ 'ਹਾਰਟ ਅਟੈਕ' ਆਉਣ ਜਾਂ ਕਿਸੇ ਹੋਰ ਕਾਰਨ ਕਰਕੇ ਮੌਤਾਂ ਹੋ ਰਹੀਆਂ ਹਨ। ਇਹ ਬਹੁਤ ਦੁਖਦਾਈ ਅਤੇ ਸੋਚਣ ਵਾਲੀ ਗੱਲ ਹੈ। ਮਾਪਿਆਂ ਵਲੋਂ ਬਹੁਤ ਜ਼ਿਆਦਾ ਪੈਸੇ ਖ਼ਰਚ ਕਰਕੇ ਆਪਣੇ ਇਕਲੌਤੇ ਨੌਜਵਾਨ ਲੜਕੇ-ਲੜਕੀਆਂ ਨੂੰ ਵਿਦੇਸ਼ਾਂ ਵਿਚ ਭੇਜਿਆ ਜਾਂਦਾ ਹੈ, ਪਰ ਜਦੋਂ ਉਨ੍ਹਾਂ ਦੇ ਨੌਜਵਾਨ ਲੜਕੇ-ਲੜਕੀਆਂ ਦੀ ਕੁਝ ਦਿਨਾਂ ਅਤੇ ਮਹੀਨਿਆਂ ਬਾਅਦ ਵਿਦੇਸ਼ਾਂ ਵਿਚ ਮੌਤ ਹੋ ਜਾਂਦੀ ਹੈ ਇਹ ਮਾਪਿਆਂ ਲਈ ਇਕ ਬਹੁਤ ਹੀ ਦੁਖਦਾਈ ਖ਼ਬਰ ਹੁੰਦੀ ਹੈ। ਇਨ੍ਹਾਂ ਮੌਤਾਂ ਦਾ ਅਸਲ ਕੀ ਕਾਰਨ ਹੈ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਸਾਡੀ ਦੋਵਾਂ ਹੀ ਭਾਰਤ ਅਤੇ ਵਿਦੇਸ਼ੀ ਸਰਕਾਰਾਂ ਨੂੰ ਬੇਨਤੀ ਹੈ ਕਿ ਇਸ ਬਹੁਤ ਹੀ ਗੰਭੀਰ ਸਥਿਤੀ 'ਤੇ ਪੂਰੀ ਸੋਚ- ਵਿਚਾਰ ਕੀਤੀ ਜਾਵੇ। ਇਨ੍ਹਾਂ ਨੌਜਵਾਨ ਲੜਕੇ ਲੜਕੀਆਂ ਦਾ ਪਹਿਲਾਂ ਹੀ ਮੈਡੀਕਲ ਚੈੱਕਅਪ ਕਰਕੇ ਇਨ੍ਹਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾਵੇ। ਇਨ੍ਹਾਂ ਨੌਜਵਾਨ ਲੜਕੇ-ਲੜਕੀਆਂ ਦੀਆਂ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾਵੇ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

ਨਸ਼ਿਆਂ ਦਾ ਖ਼ਾਤਮਾ ਜ਼ਰੂਰੀ

ਨਸ਼ਾ ਮਿੱਠਾ ਜ਼ਹਿਰ ਹੈ। ਨਸ਼ਾ ਇਕ ਬਹੁਤ ਵੱਡੀ ਲਾਹਨਤ ਅਤੇ ਘਾਤਕ ਆਦਤ ਹੈ। ਨਸ਼ਾ ਮਨ ਦੀ ਕਮਜ਼ੋਰੀ, ਸਰੀਰ ਦੀ ਕੰਮਜ਼ੋਰੀ, ਦਿਮਾਗ ਦੀ ਸੁਸਤੀ, ਜੇਬ ਦੀ ਬਰਬਾਦੀ, ਘਰ ਦੀ ਤਬਾਹੀ ਅਤੇ ਸਮਾਜਿਕ ਸਨਮਾਨ ਖ਼ਤਮ ਕਰਦਾ ਹੈ। ਔਸਤਨ ਹਰ ਦੇਸ਼ ਵਿਚ ਘੱਟ ਤੋਂ ਘੱਟ 1 ਫ਼ੀਸਦੀ ਤੋਂ 10 ਫ਼ੀਸਦੀ ਲੋਕ ਕਿਸੇ ਨਾ ਕਿਸੇ ਨਸ਼ੇ ਨਸ਼ੀਲੀ ਵਸਤੂ ਦਾ ਸੇਵਨ ਕਰਦੇ ਹਨ। ਸ਼ੁਰੂ-ਸ਼ੁਰੂ ਵਿਚ ਨਸ਼ੇ ਦਾ ਆਕਰਸ਼ਣ ਇਸ ਤੋਂ ਪ੍ਰਾਪਤ ਵਿਅਕਤੀ ਦੀ ਸ਼ੌਕ ਜਾਂ ਲਾਲਸਾ ਹੁੰਦੀ ਹੈ। ਖ਼ਾਸ ਕਰਕੇ ਖਾਂਦੇ-ਪੀਂਦੇ ਘਰਾਂ ਦੇ ਮੁੰਡੇ-ਕੁੜੀਆਂ ਬੱਚਿਆਂ ਵਿਚ ਸ਼ੌਕ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਜੋ ਆਪਣੀ ਮਿੱਤਰ ਮੰਡਲੀ ਵਿਚ ਬੈਠ ਕੇ ਇਸ ਨਵੇਂ ਤਜਰਬੇ ਦਾ ਅਨੁਭਵ ਕਰਦੇ ਹਨ। ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਮੱਧ ਵਰਗ ਅਤੇ ਦਲਿਤ ਵਰਗ ਦੇ ਗਰੀਬ ਲੋਕ ਵੀ ਇਨ੍ਹਾਂ ਦੀ ਰੀਸ ਕਰਨ ਲੱਗੇ ਹਨ। ਗਰੀਬ ਵਰਗ ਦੇ ਲੋਕ ਬਹੁਤ ਜ਼ਿਆਦਾ ਇਸ ਦੇ ਚੁੰਗਲ ਵਿਚ ਫਸ ਗਏ ਹਨ। ਹਰ ਸਾਲ 25 ਲੱਖ ਮੌਤਾ ਨਸ਼ਿਆਂ ਨਾਲ ਹੁੰਦੀਆਂ ਹਨ ਅਤੇ ਸੜਕ ਹਾਦਸੇ ਨਸ਼ਿਆਂ ਕਾਰਨ ਹੋ ਰਹੇ ਹਨ। ਕਤਲ ਅਤੇ ਜੁਰਮਾਂ ਦਾ ਮੁੱਖ ਕਾਰਨ ਨਸ਼ਾ ਹੀ ਹੈ। ਹਰ ਰੋਜ਼ ਕਿਧਰੇ ਨਾ ਕਿਧਰੇ ਫੜੇ ਜਾ ਰਹੇ ਨਸ਼ਿਆਂ ਦੇ ਟਰੱਕ ਬੈਗ, ਗੋਲੀਆਂ, ਦਵਾਈਆਂ ਸੰਬੰਧੀ ਸਰਕਾਰ ਕੁਝ ਕਰ ਰਹੀ ਹੈ, ਪਰ ਫੜੇ ਜਾਣ ਵਾਲੀਆਂ ਦਵਾਈਆਂ 1 ਫ਼ੀਸਦੀ ਵੀ ਨਹੀਂ ਹਨ। ਸੋ, ਆਉ ਮਿੱਤਰੋ ਨਸ਼ੇ ਦਾ ਕੋਹੜ ਖ਼ਤਮ ਕਰੀਏ। ਆਪਣੇ ਤੌਰ ਤਰੀਕਿਆਂ ਨਾਲ ਨਸ਼ਾ ਛੁਡਾਊ ਕਮੇਟੀਆਂ ਨੂੰ ਸਹਿਯੋਗ ਦੇਈਏ। ਇਸ ਨਸ਼ੇ ਦੀ ਲਾਹਨਤ ਨੂੰ ਖ਼ਤਮ ਕਰੀਏ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲਾ ਸ੍ਰੀ ਮੁਕਤਸਰ ਸਾਹਿਬ।

ਵਿਆਹਾਂ ਦੇ ਕਾਰਡ ਪੰਜਾਬੀ ਵਿਚ ਛਪਾਓ

ਪੰਜਾਬ ਵਿਚ ਪੈ ਰਹੀ ਅੰਤਾਂ ਦੀ ਠੰਢ ਦੇ ਮੱਧਮ ਪੈਂਦਿਆਂ ਹੀ ਵੱਡੇ ਪੱਧਰ 'ਤੇ ਵਿਆਹਾਂ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਹੈ। ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਰੰਤੂ ਸਾਨੂੰ ਸਭ ਨੂੰ ਵੀ ਪੰਜਾਬ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ। ਕਿਉਂਕਿ ਸਾਡੇ ਸਾਰਿਆਂ ਦੇ ਸਹਿਯੋਗ ਸਦਕਾ ਹੀ ਪੰਜਾਬੀ ਭਾਸ਼ਾ ਨੂੰ ਹੋਰ ਸਿਖ਼ਰਾਂ 'ਤੇ ਲਿਜਾਇਆ ਜਾ ਸਕਦਾ ਹੈ। ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੇ ਪੰਜਾਬੀ ਪਰਿਵਾਰ ਵਿਆਹਾਂ ਦੇ ਕਾਰਡ ਅੰਗਰੇਜ਼ੀ ਵਿਚ ਛਪਾਉਣਾ ਜ਼ਿਆਦਾ ਚੰਗਾ ਸਮਝਦੇ ਹਨ। ਪਰੰਤੂ ਆਪਣੀ ਮਾਂ-ਬੋਲੀ ਨੂੰ ਦਰਕਿਨਾਰ ਕਰ ਦਿੰਦੇ ਹਨ। ਆਓ, ਅੱਜ ਤੋਂ ਹੀ ਸਾਰੇ ਪ੍ਰਣ ਕਰੀਏ ਕਿ ਅਸੀਂ ਸਾਰੇ ਵਿਆਹਾਂ ਦੇ ਕਾਰਡ ਅੰਗਰੇਜ਼ੀ ਦੀ ਥਾਂ ਪੰਜਾਬੀ ਭਾਸ਼ਾ ਵਿਚ ਹੀ ਤਿਆਰ ਕਰਵਾਉਣ ਲਈ ਪਾਬੰਦ ਹੋਵਾਂਗੇ। ਸਾਡੇ ਸਭ ਦੇ ਸਹਿਯੋਗ ਸਦਕਾ ਹੀ ਪੰਜਾਬੀ ਭਾਸ਼ਾ ਦਾ ਹੋਰ ਵਿਕਾਸ ਹੋ ਸਕਦਾ ਹੈ ਤੇ ਇਸੇ ਵਿਚ ਹੀ ਹਰੇਕ ਪੰਜਾਬੀ ਤੇ ਪੰਜਾਬ ਦੀ ਭਲਾਈ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਓਵਰਲੋਡ ਵਾਹਨ

ਅੱਜ ਕੱਲ੍ਹ ਰਾਤ ਨੂੰ ਧੁੰਦ ਵੇਲੇ ਗੱਡੀਆਂ ਵਾਲਿਆਂ ਨੂੰ ਬਹੁਤੀ ਦੂਰ ਤਕ ਦਿਖਾਈ ਨਹੀਂ ਦਿੰਦਾ। ਛੋਟੀਆਂ ਸੜਕਾਂ 'ਤੇ ਆਮ ਤੌਰ 'ਤੇ ਲੋਕਾਂ ਨੂੰ ਸੜਕ ਤੋਂ ਹੇਠਾਂ ਗੱਡੀ ਲਾਹੁਣਾ ਬਹੁਤ ਔਖਾ ਹੁੰਦਾ ਹੈ। ਪਰ ਕਈ ਟਰਾਲੀਆਂ ਵਾਲੇ ਰਾਤ ਨੂੰ ਗੰਨਾ ਲੱਦ ਕੇ ਜਾਂ ਪਰਾਲੀ ਦੀਆਂ ਪੰਡਾਂ ਲੱਦ ਕੇ ਜਾਂਦੇ ਹਨ, ਇਨ੍ਹਾਂ ਵਿਚੋਂ ਕਈ ਟਰਾਲੀਆਂ ਤਾਂ ਇਸ ਤਰ੍ਹਾਂ ਲੱਦੀਆਂ ਹੁੰਦੀਆਂ ਹਨ ਕਿ ਥੋੜ੍ਹਾ ਜਿਹਾ ਟੋਆ ਵੀ ਆ ਜਾਵੇ ਤਾਂ ਇਨ੍ਹਾਂ ਦੇ ਪਲਟਣ ਦਾ ਡਰ ਬਣਿਆ ਰਹਿੰਦਾ ਹੈ। ਇਸ ਕਾਰਨ ਇਨ੍ਹਾਂ ਨੂੰ ਸਕੂਟਰ-ਮੋਟਰਸਾਈਕਲਾਂ ਵਾਲੇ ਵੀ ਓਵਰਟੇਕ ਕਰਨ ਤੋਂ ਡਰਦੇ ਹਨ। ਕਈ ਵਾਰ ਤਾਂ ਇਹ ਹਾਈਵੇਅ 'ਤੇ ਵੀ ਪਲਟੀਆਂ ਦੇਖੀਆਂ ਜਾਂਦੀਆਂ ਹਨ, ਜਿਸ ਕਾਰਨ ਕਈ-ਕਈ ਘੰਟੇ ਜਾਮ ਵੀ ਲੱਗਾ ਰਹਿੰਦਾ ਹੈ। ਰਾਤ ਨੂੰ ਵੀ ਇਸ ਕਾਰਨ ਗੱਡੀ ਚਾਲਕਾਂ ਨੂੰ ਬਹੁਤ ਖ਼ਤਰਾ ਬਣਿਆ ਰਹਿੰਦਾ ਹੈ। ਕਈ ਵਾਰ ਤਾਂ ਕਈ ਵਾਹਨਾਂ ਵਾਲੇ ਦੁਰਘਟਨਾ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਸਰਕਾਰ ਨੂੰ ਅਪੀਲ ਹੈ ਕਿ ਇਨ੍ਹਾਂ ਓਵਰਲੋਡ ਟਰਾਲੀਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਹੋ ਰਹੀਆਂ ਇਨ੍ਹਾਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।

-ਅਸ਼ੀਸ਼ ਸ਼ਰਮਾ ਜਲੰਧਰ।

05-02-2024

ਮਨੁੱਖ ਅਤੇ ਪਰਉਪਕਾਰ
ਮਨੁੱਖੀ ਜ਼ਿੰਦਗੀ ਅੰਦਰ ਪਰਉਪਕਾਰ ਦੀ ਆਪਣੀ ਅਹਿਮੀਅਤ ਅਤੇ ਮਹੱਤਤਾ ਹੈ। ਉਹ ਕੰਮ ਜਾਂ ਕਾਰਜ ਜੇਕਰ ਕੋਈ ਵਿਅਕਤੀ ਨਿਰਸਵਾਰਥ ਅਤੇ ਨਿਸ਼ਕਾਮ ਹੋ ਕੇ ਦੂਸਰਿਆਂ ਦੇ ਭਲੇ ਅਤੇ ਸੁੱਖ ਵਾਸਤੇ ਕਰਦਾ ਹੈ, ਉਹ ਪਰਉਪਕਾਰ ਅਖਵਾਉਂਦਾ ਹੈ।
ਪਰਉਪਕਾਰ ਦੇ ਕਾਰਜ ਮਨੁੱਖ ਕਈ ਪੱਖਾਂ ਤੋਂ ਕਰ ਸਕਦਾ ਹੈ। ਮਿਸਾਲ ਵਜੋਂ ਕਿਸੇ ਮਰੀਜ਼ ਨੂੰ ਆਪਣੇ ਸਾਧਨ 'ਤੇ ਇਲਾਜ ਲਈ ਹਸਪਤਾਲ ਪਹੁੰਚਾਉਣਾ ਤੇ ਵਿੱਤੀ ਮਦਦ ਕਰਨਾ, ਕਿਸੇ ਬੱਚੇ ਨੂੰ ਪੜ੍ਹਾਈ ਵਾਸਤੇ ਕਿਤਾਬਾਂ, ਵਰਦੀ ਅਤੇ ਫੀਸ ਦੀ ਅਦਾਇਗੀ, ਸਰਦੀ ਤੋਂ ਬਚਾਓ ਲਈ ਗਰੀਬ/ਬੇਸਹਾਰਾ ਵਿਅਕਤੀਆਂ ਨੂੰ ਰਾਸ਼ਨ, ਭਾਰੇ ਕੱਪੜੇ ਕੰਬਲ ਆਦਿ ਦੇਣਾ, ਕਿਸੇ ਭੁੱਲੇ ਹੋਏ ਵਿਅਕਤੀ ਨੂੰ ਸਿੱਧੇ/ਸਹੀ ਰਸਤੇ 'ਤੇ ਤੋਰਨਾ ਆਦਿ ਸ਼ਾਮਿਲ ਹਨ। ਪਰਉਪਕਾਰ ਦੀ ਅਹਿਮੀਅਤ ਨੂੰ ਸਮਝਦੇ ਹੋਏ, ਸਾਨੂੰ ਹਮੇਸ਼ਾ ਦੂਸਰਿਆਂ ਦੇ ਭਲੇ ਲਈ ਸਮਰਪਿਤ ਹੋ ਕੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ।
ਕਿਸੇ ਉਪਰ ਪਰਉਪਕਾਰ ਜਾਂ ਅਹਿਸਾਨ ਕਰਕੇ ਉਸ ਨੂੰ ਕਦੇ ਵੀ ਜਤਾਉਣਾ ਨਹੀਂ ਚਾਹੀਦਾ, ਸਗੋਂ ਅਜਿਹਾ ਕਾਰਜ ਕਰਕੇ ਆਪਣੇ ਗੁਰੂ ਦਾ, ਉਸ ਅਕਾਲ ਪੁਰਖ ਦਾ ਸ਼ੁਕਰ ਕਰਨਾ ਚਾਹੀਦਾ ਹੈ, ਜਿਸ ਨੇ ਸਾਨੂੰ ਇਸ ਦੇ ਯੋਗ ਬਣਾਇਆ ਹੈ।


-ਜਗਤਾਰ ਸਿੰਘ ਝੋਜੜ,
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।


ਸ੍ਰੀ ਰਾਮ ਦੀਆਂ ਸਿੱਖਿਆਵਾਂ
ਲੰਬੇ ਸਫ਼ਰ ਦੀ ਉਡੀਕ ਤੋਂ ਬਾਅਦ ਰਾਮ ਲੱਲਾ ਦੇ ਦਰਸ਼ਨ-ਦੀਦਾਰੇ ਕਰਨ ਲਈ ਅਯੁੱਧਿਆ ਧਾਮ ਵਿਚ ਰੌਣਕਾਂ ਲੱਗੀਆਂ ਹਨ ਅਤੇ ਪ੍ਰਾਣ ਪ੍ਰਤਿਸ਼ਠਾ ਉਪਰੰਤ ਦੂਜੇ ਹੀ ਦਿਨ 5 ਲੱਖ ਤੋਂ ਵੀ ਵਧੇਰੇ ਸ਼ਰਧਾਲੂਆਂ ਦੀ ਭੀੜ ਇਕੱਤਰ ਹੋ ਗਈ।
ਕਰੀਬ 500 ਸਾਲਾਂ ਬਾਅਦ ਰਾਮ ਲੱਲਾ ਅਯੁੱਧਿਆ ਨਗਰੀ ਵਿਚ ਮੁੜ ਪਧਾਰੇ ਹਨ। ਰਾਮ ਲੱਲਾ ਦੇ ਮੁੜ ਪ੍ਰਵੇਸ਼ ਕਰਨ 'ਤੇ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦਾ ਭੋਗ ਲਗਾਇਆ ਗਿਆ, ਆਤਿਸ਼ਬਾਜ਼ੀ ਚਲਾਈ ਅਤੇ ਦੀਪਮਾਲਾ ਕਰ ਕੇ ਪੂਰਾ ਦੀਵਾਲੀ ਵਰਗਾ ਮਾਹੌਲ ਸਿਰਜਿਆ ਗਿਆ, ਪਰ ਅਸਲ 'ਚ ਰਾਮ ਲੱਲਾ ਤਦ ਪ੍ਰਸੰਨ ਹੋਣਗੇ ਜਦ ਅਸੀਂ ਭਗਵਾਨ ਸ੍ਰੀ ਰਾਮ ਦੀਆਂ ਸਿੱਖਿਆਵਾਂ ਦੇ ਅਸਲ ਮੰਤਵ ਨੂੰ ਸਮਝ ਕੇ ਆਪਸੀ ਭਾਈਚਾਰੇ ਦੀ ਭਾਵਨਾ ਸਦਕਾ ਪ੍ਰੇਮ-ਪਿਆਰ ਨਾਲ ਰਹਾਂਗੇ ਅਤੇ ਲਾਲਚ, ਵੈਰ-ਵਿਰੋਧ, ਈਰਖਾ ਦਾ ਤਿਆਗ ਕਰ ਕੇ ਸੱਚਾਈ ਦੇ ਮਾਰਗ 'ਤੇ ਚੱਲਾਂਗੇ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।


ਪੰਜਾਬ ਦਾ ਇਤਿਹਾਸ ਤੇ ਵਰਤਮਾਨ
ਪੰਜਾਬੀਆਂ ਨੇ ਏਨੀ ਛੇਤੀ ਪੈਰ ਛੱਡੇ ਹਨ ਹੈਰਾਨਗੀ ਹੁੰਦੀ ਹੈ, ਜਦੋਂ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਅਤੇ ਅੱਜ ਦੇ ਹਾਲਾਤ ਨੂੰ ਵੇਖਦੇ ਹਾਂ ਤਾਂ ਸਿਰ ਨਮੋਸ਼ੀ ਨਾਲ ਝੁਕ ਜਾਂਦਾ ਹੈ। ਸੱਭਿਆਚਾਰ ਛੱਡਿਆ, ਪਹਿਰਾਵਾ ਛੱਡਿਆ, ਖਾਣਾ ਛੱਡਿਆ, ਆਪਣਾ ਧਰਮ ਛੱਡ ਰਹੇ ਹਾਂ ਬਹੁਤ ਜਲਦੀ ਸਾਡੀ ਹੋਂਦ ਨੂੰ ਵੀ ਖ਼ਤਰਾ ਪੈਦਾ ਹੋ ਜਾਣਾ ਹੈ। ਮੂਰਖ ਗਾਇਕ ਨੇ ਮਾਰਿਆ ਬਿਨਾਂ ਸਿਰ ਪੈਰ ਦੀਆਂ ਫ਼ਿਲਮਾਂ ਨੇ ਮਾਰਿਆ ਅਮਰੀਕਾ, ਕੈਨੇਡਾ, ਇੰਗਲੈਂਡ ਦੀ ਹਾਈ ਪ੍ਰੋਫਾਈਲ ਲਾਈਫ ਨੇ ਮਾਰਿਆ। ਵਧੀਆ ਗੱਲ ਹੈ ਤਰੱਕੀ ਕਰਨੀ, ਪਰ ਆਪਣੇ ਵਿਰਸੇ ਨਾਲੋਂ ਟੁੱਟ ਜਾਣਾ ਹੱਦ ਹੈ, ਹੁਣ ਪੰਜਾਬੀ ਸਿਰਫ਼ ਆਪਣੇ ਬਜ਼ੁਰਗਾਂ ਦੀਆਂ ਕੀਤੀਆਂ ਕੁਰਬਾਨੀਆਂ ਉੱਤੇ ਡੀਂਗਾਂ ਮਾਰਨ ਜੋਗੇ ਹੀ ਹਨ, ਪੱਲੇ ਕੱਖ ਵੀ ਨਹੀਂ ਰਿਹਾ, ਜਿਹੜੀ ਸ਼ਾਨੋ-ਸ਼ੌਕਤ ਭਰੀ ਜ਼ਿੰਦਗੀ ਅਸੀਂ ਜੀਅ ਰਹੇ ਹਾਂ ਇਹ ਸਿਰਫ਼ ਵਿਖਾਵਾ ਹੈ।
ਇਸ ਦਾ ਮੁੱਲ ਸਾਨੂੰ ਚੁਕਾਉਣਾ ਪਵੇਗਾ। ਅਸੀਂ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਦਾ ਮੁੱਲ ਚੁਕਾਉਣਗੀਆਂ. ਜ਼ਿੰਦਗੀ ਨੂੰ ਮਾਣਨਾ ਹੋਰ ਗੱਲ ਹੈ, ਨਵੀਆਂ ਚੀਜ਼ਾਂ ਨੂੰ ਸਿੱਖਣਾ ਹੋਰ ਗੱਲ ਹੈ, ਪਰ ਆਪਣੀ ਅਸਲ ਪਹਿਚਾਣ ਨੂੰ ਹੀ ਭੁੱਲ ਜਾਣਾ ਘੋਰ ਗੁਨਾਹ ਹੈ। ਪਾਪ ਹੈ ਤੇ ਇਸ ਦੀ ਬਣਦੀ ਸਜ਼ਾ ਮਿਲਣੀ ਹੀ ਹੈ, ਮਿਲ ਵੀ ਰਹੀ ਹੈ, ਪਾਣੀ ਮੁੱਕ ਗਿਆ, ਅੱਗੇ-ਅੱਗੇ ਵੇਖੋ ਕੀ ਬਣਦਾ ਹੈ। ਵਾਹਿਗੁਰੂ ਮਿਹਰ ਕਰੇ ਪੰਜਾਬ 'ਤੇ, ਪੰਜਾਬੀ ਤਾਂ ਹੱਥੀਂ ਉਜਾੜਾ ਕਰ ਰਹੇ ਨੇ, ਮਿਹਰ ਮਾਲਕਾ ਮਿਹਰ।


-ਹਰਜਾਪ ਸਿੰਘ
ਪੰਜਾਬੀ ਮਾਸਟਰ, ਦਸੂਹਾ।


ਅਵਾਰਾ ਕੁੱਤਿਆਂ ਦੀ ਸਮੱਸਿਆ
ਅੱਜ-ਕੱਲ੍ਹ ਅਵਾਰਾ ਕੁੱਤਿਆਂ ਦੇ ਝੁੰਡਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਬਹੁਤ ਜ਼ਿਆਦਾ ਦਹਿਸ਼ਤ ਫੈਲਾਈ ਹੋਈ ਹੈ। ਇਨ੍ਹਾਂ ਕੁੱਤਿਆਂ ਦੇ ਝੁੰਡ ਪਿੰਡਾਂ ਅਤੇ ਸ਼ਹਿਰਾਂ ਵਿਚ ਬਹੁਤ ਜ਼ਿਆਦਾ ਦੇਖੇ ਜਾਂਦੇ ਹਨ।
ਹਰ ਜਗ੍ਹਾ ਗਲੀਆਂ-ਮੁਹੱਲਿਆਂ, ਪਾਰਕਾਂ ਅਤੇ ਹੋਰ ਸਰਕਾਰੀ ਦਫ਼ਤਰਾਂ, ਹਸਪਤਾਲਾਂ ਵਿਚ ਸ਼ਰੇਆਮ ਦੇਖੇ ਜਾ ਸਕਦੇ ਹਨ। ਇਹ ਕੁੱਤੇ ਜ਼ਿਆਦਾਤਰ ਆਪਣਾ ਨਿਸ਼ਾਨਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਬਣਾਉਂਦੇ ਹਨ।
ਅਸੀਂ ਹਰ ਰੋਜ਼ ਹੀ ਸੁਣਦੇ ਅਤੇ ਦੇਖਦੇ ਹਾਂ ਕਿ ਅਵਾਰਾ ਕੁੱਤਿਆਂ ਦੇ ਝੁੰਡ ਆਮ ਲੋਕਾਂ 'ਤੇ ਹਮਲਾ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਵਾਪਰ ਰਹੀਆਂ ਹਨ, ਪਰ ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਇਹ ਗੱਲ ਠੀਕ ਹੈ ਕਿ ਕੁੱਤਿਆਂ ਨੂੰ ਵੀ ਜੀਉਣ ਦਾ ਪੂਰਾ-ਪੂਰਾ ਹੱਕ ਹੈ। ਪਰ ਇਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਦਾ ਪ੍ਰਬੰਧ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਿਸੇ ਖ਼ਾਸ ਜਗ੍ਹਾ 'ਤੇ ਕਰਨਾ ਚਾਹੀਦਾ ਹੈ।
ਇਨ੍ਹਾਂ ਨੂੰ ਬਿਮਾਰੀਆਂ ਅਤੇ ਹਲਕਾਅ ਤੋਂ ਬਚਾਉਣ ਲਈ ਸਹੀ ਤਰੀਕੇ ਨਾਲ ਇਨ੍ਹਾਂ ਦਾ ਟੀਕਾਕਰਨ ਹੋਣਾ ਚਾਹੀਦਾ ਹੈ। ਇਸ ਕੰਮ ਵਿਚ ਬਹੁਤ ਸਾਰੇ ਲੋਕ ਵੀ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਤਿਆਰ ਹਨ। ਸਾਡੀ ਸਾਰਿਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਇਸ ਸਮੱਸਿਆ ਵੱਲ ਧਿਆਨ ਦੇ ਕੇ ਜਲਦੀ ਤੋਂ ਜਲਦੀ ਹੱਲ ਕੀਤੀ ਜਾਵੇ। ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਇਸ ਨਾਲ ਲੋਕਾਂ ਵਿਚ ਬਣਿਆ ਡਰ ਅਤੇ ਸਹਿਮ ਦਾ ਮਾਹੌਲ ਖ਼ਤਮ ਹੋ ਸਕੇ।


-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

02-02-2024

 ਇਕ ਵਿਚਾਰ

ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਬਹੁਤ ਸਾਰੇ ਦੁਕਾਨਦਾਰ, ਰੇਹੜੀਆਂ ਲਾਉਣ ਵਾਲੇ ਅਤੇ ਹੋਰ ਨਿੱਕੇ-ਨਿੱਕੇ ਕਾਰੋਬਾਰ ਕਰਨ ਵਾਲੇ ਆਪਣੀਆਂ ਦੁਕਾਨਾਂ ਜਾਂ ਰੇਹੜੀਆਂ ਦੇ ਨਾਂਅ ਗੁਰੂ ਸਾਹਿਬਾਨ ਅਤੇ ਦੇਵੀ-ਦੇਵਤਿਆਂ ਜਾਂ ਹੋਰ ਸੂਰਬੀਰਾਂ ਦੇ ਨਾਂਅ 'ਤੇ ਰੱਖ ਲੈਂਦੇ ਹਨ, ਪਰ ਜੋ ਕੰਮ ਉਹ ਕਰਦੇ ਹਨ, ਉਹ ਗੁਰੂ ਸਾਹਿਬਾਨਾਂ, ਦੇਵੀ ਦੇਵਤਿਆਂ ਅਤੇ ਸੂਰਬੀਰਾਂ ਦੀ ਸੋਚ ਤੋਂ ਬਿਲਕੁਲ ਉਲਟ ਹੁੰਦਾ ਹੈ। ਜਦੋਂ ਇਨ੍ਹਾਂ ਲੋਕਾਂ ਕੋਲੋਂ ਕੋਈ ਗ਼ਲਤੀ ਹੋ ਜਾਂਦੀ ਹੈ ਜਾਂ ਇਹ ਜਾਣਬੁਝ ਕੇ ਕੋਈ ਗਲਤ ਕੰਮਾਂ ਨੂੰ ਅੰਜਾਮ ਦਿੰਦੇ ਹਨ, ਤਾਂ ਇਨ੍ਹਾਂ ਦੀ ਗਲਤੀ ਕਰਕੇ ਇਨ੍ਹਾਂ ਸ਼ਖ਼ਸੀਅਤਾਂ ਦਾ ਨਿਰਾਦਰ ਹੁੰਦਾ ਹੈ। ਸੋ, ਇਨ੍ਹਾਂ ਲੋਕਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਗੁਰੂ ਸਾਹਿਬਾਨ, ਦੇਵੀ-ਦੇਵਤਿਆਂ ਅਤੇ ਸੂਰਬੀਰਾਂ ਦੇ ਨਾਂਅ 'ਤੇ ਆਪਣੀ ਰੇਹੜੀ, ਦੁਕਾਨ ਅਤੇ ਫਰਮ ਦਾ ਨਾਂਅ ਨਾ ਰੱਖੋ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਸੇ ਨੂੰ ਵੀ ਕਿਸੇ ਵੀ ਧਾਰਮਿਕ ਗੁਰੂ ਜਾਂ ਸੂਰਬੀਰਾਂ ਦੇ ਨਾਂਅ 'ਤੇ ਆਪਣੀ ਰੇਹੜੀ, ਦੁਕਾਨ ਅਤੇ ਫਰਮ ਦਾ ਨਾਂਅ ਰੱਖਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਅਵਾਰਾ ਪਸ਼ੂ

ਮੈਂ, ਪੰਜਾਬ ਦੇ ਮਾਨਯੋਗ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਉਨ੍ਹਾਂ ਦਾ ਕੀਤਾ ਵਾਅਦਾ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ 'ਆਪ' ਦੀ ਸਰਕਾਰ ਬਣਨ ਤੋਂ ਪਹਿਲਾਂ ਮੰਤਰੀ ਸਾਬ੍ਹ ਨੇ ਇਕ ਮੋਰਚਾ ਖੋਲ੍ਹਿਆ ਸੀ, ਕਿ ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦਾ ਹੱਲ ਕਰਨਾ ਮੇਰੇ ਲਈ ਇਕ ਦਿਨ ਦਾ ਕੰਮ ਹੈ। ਲੋਕ ਇਨ੍ਹਾਂ ਦੀ ਗ਼ਲਤ ਫ਼ਹਿਮੀ ਵਿਚ ਆ ਗਏ ਤੇ ਇਨ੍ਹਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਦੇ ਦਿੱਤਾ, ਪਰ ਇਹ ਇਹੋ ਜਿਹੇ ਸਰਕਾਰ ਦੇ ਘੋੜੇ ਉੱਤੇ ਬੈਠੇ ਕਿ ਉਸ ਘੋੜੇ ਨੇ ਜ਼ਮੀਨ 'ਤੇ ਪੈਰ ਹੀ ਨਹੀਂ ਲਾਏ। ਹਵਾ ਵਿਚ ਉੱਡਦਾ ਫਿਰਦਾ ਹੈ। ਸਾਰੇ ਕੀਤੇ ਵਾਅਦੇ ਭੁੱਲ ਗਏ। ਲੋਕ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਤੰਗ ਸਨ। ਅੱਜ ਉਵੇਂ ਹੀ ਇਨ੍ਹਾਂ ਤੋਂ ਤੰਗ ਆ ਚੁੱਕੇ ਹਨ। ਮਸਲੇ ਤਾਂ ਬਹੁਤ ਹਨ, ਪਰ ਜਿਹੜੇ ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਦੇ ਹਨ, ਇਨ੍ਹਾਂ ਦੇ ਹੱਲ ਲਈ ਕੋਈ ਵੀ ਸਾਹਮਣੇ ਨਹੀਂ ਆ ਰਿਹਾ। ਬੱਸ ਬੰਦ ਕਮਰਿਆਂ ਅੰਦਰ ਹੀ ਬਿਆਨ ਦਿੱਤੇ ਜਾ ਰਹੇ ਹਨ। ਜ਼ਮੀਨੀ ਪੱਧਰ 'ਤੇ ਇਨ੍ਹਾਂ ਮਸਲਿਆਂ ਦਾ ਹੱਲ ਨਹੀਂ ਹੋ ਰਿਹਾ। ਇਨ੍ਹਾਂ ਦੀ ਦਹਿਸ਼ਤ ਅੱਤਵਾਦ ਨਾਲੋਂ ਵੀ ਜ਼ਿਆਦਾ ਭਿਆਨਕ ਹੈ। ਬੱਚਿਆਂ ਨੂੰ ਕੁੱਤੇ ਘਸੀਟ ਕੇ ਲੈ ਜਾ ਰਹੇ ਹਨ। ਪਸ਼ੂ ਆਉਂਦੇ ਜਾਂਦੇ ਵਾਹਨਾਂ ਨੂੰ ਟੱਕਰਾਂ ਮਾਰ-ਮਾਰ ਕੇ ਸੁੱਟਦੇ ਵਿਖਾਈ ਦਿੰਦੇ ਹਨ। ਲੋਕਾਂ ਦੇ ਮਨਾਂ ਵਿਚ ਇਨ੍ਹਾਂ ਪ੍ਰਤੀ ਬਹੁਤ ਜ਼ਿਆਦਾ ਖ਼ੌਫ਼ ਦਿਖਾਈ ਦੇ ਰਿਹਾ ਹੈ। ਅਮਨ ਅਰੋੜਾ ਮੰਤਰੀ ਸਾਬ੍ਹ ਹੁਣ ਤੁਸੀਂ ਕਿੱਥੇ ਹੋ, ਹੁਣ ਇਹ ਸਾਰਾ ਮੰਜ਼ਰ ਤੁਹਾਨੂੰ ਦਿਖਾਈ ਕਿਉਂ ਨਹੀਂ ਦੇ ਰਿਹਾ। ਆਪਣੇ ਕੀਤੇ ਵਾਅਦੇ ਕਦੋਂ ਪੂਰੇ ਕਰੋਗੇ। ਇਸ ਮਸਲੇ ਲਈ ਸਾਰੀਆਂ ਜਥੇਬੰਦੀਆਂ ਤੁਹਾਡੇ ਨਾਲ ਹਨ, ਪਰ ਤੁਸੀਂ ਹੁਣ ਹੋਰ ਹੀ ਕੰਮਾਂ ਵਿਚ ਰੁੱਝ ਗਏ ਹੋ। ਆਪਣੇ ਹਉਮੈ ਵਿਚੋਂ ਬਾਹਰ ਆ ਕੇ ਕਰੋ ਇਨ੍ਹਾਂ ਮਸਲਿਆਂ ਦਾ ਹੱਲ। ਲੋਕਾਂ ਦੀਆਂ ਜ਼ਿੰਦਗੀਆਂ ਨਾਲ ਨਾ ਹੋਵੇ ਖਿਲਵਾੜ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ।

ਬੱਸ ਅੱਡਿਆਂ 'ਤੇ ਗੰਦਗੀ

ਆਪਣੇ ਕੰਮਕਾਜ ਲਈ ਸਾਨੂੰ ਅਕਸਰ ਹੀ ਘਰੋਂ ਬਾਹਰ ਸ਼ਹਿਰ ਜਾਣਾ ਪੈਂਦਾ ਹੈ। ਪ੍ਰੰਤੂ ਸ਼ਹਿਰਾਂ ਦੇ ਬੱਸ ਅੱਡਿਆਂ ਵਿਚ ਆਮ ਹੀ ਵੇਖਿਆ ਜਾਂਦਾ ਹੈ, ਬਹੁਤ ਜ਼ਿਆਦਾ ਗੰਦਗੀ ਭਾਵ ਕੂੜਾ-ਕਰਕਟ ਖਿੱਲਰਿਆ ਪਿਆ ਹੁੰਦਾ ਹੈ। ਬੇਸ਼ੱਕ ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਸਾਡੇ ਆਲੇ-ਦੁਆਲੇ ਪੂਰੀ ਸਫਾਈ ਹੋਵੇ, ਪ੍ਰੰਤੂ ਇਸ ਦੀ ਉਮੀਦ ਅਸੀਂ ਸਿਰਫ਼ ਦੂਜਿਆਂ ਤੋਂ ਹੀ ਕਰਦੇ ਹਾਂ। ਪਰ ਆਪ ਅਸੀਂ ਦੂਜਿਆਂ ਤੋਂ ਅੱਖ ਬਚਾਅ ਕੇ ਗੰਦ ਪਾਉਣ ਲੱਗੇ ਦੇਰ ਨਹੀਂ ਕਰਦੇ। ਸ਼ਹਿਰਾਂ ਦੇ ਬੱਸ ਅਡਿਆਂ ਵਿਚ ਗੰਦ ਪੈਣ ਦਾ ਕਾਰਨ ਬੱਸਾਂ ਦੀ ਸਫਾਈ ਕਰਨ ਉਪਰੰਤ ਕੂੜੇ-ਕਚਰੇ ਨੂੰ ਗੱਟੇ ਜਾਂ ਡੱਬੇ ਆਦਿ ਵਿਚ ਪਾ ਕੇ ਇਕ ਨਿਸ਼ਚਿਤ ਸਥਾਨ 'ਤੇ ਜਮ੍ਹਾਂ ਕਰਨ ਦੀ ਬਜਾਏ ਬੱਸ ਅੱਡੇ ਵਿਚ ਹੀ ਜਿਥੇ ਮਨ ਕਰੇ ਸੁੱਟ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਬੱਸ ਅੱਡੇ ਵਿਚ ਆਉਣ ਵਾਲੇ ਲੋਕ ਵੀ ਫਲਾਂ ਦੇ ਛਿਲਕੇ, ਖਾਲੀ ਲਿਫ਼ਾਫ਼ੇ ਤੇ ਹੋਰ ਕਈ ਤਰ੍ਹਾਂ ਦਾ ਗੰਦ ਵੀ ਬਿਨਾਂ ਕਿਸੇ ਰੋਕ-ਟੋਕ ਦੇ ਪਾ ਕੇ ਚਲੇ ਜਾਂਦੇ ਹਨ। ਐਨੇ ਜ਼ਿਆਦਾ ਗੰਦ ਨੂੰ ਸਾਫ਼ ਰੱਖਣਾ ਸਫਾਈ ਕਰਮਚਾਰੀਆਂ ਦੇ ਵੀ ਵਸੋਂ ਬਾਹਰ ਦੀ ਗੱਲ ਹੋ ਜਾਂਦੀ ਹੈ। ਸਾਨੂੰ ਸਭ ਨੂੰ ਆਪਣੇ ਤੋਂ ਪਹਿਲ ਕਰਕੇ ਬੱਸ ਅੱਡਿਆਂ ਦੀ ਸਫਾਈ ਰੱਖਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਇਸੇ ਲਈ ਹੀ ਤਾਂ ਕਿਹਾ ਜਾਂਦਾ ਹੈ, ਜਿਥੇ ਸਫਾਈ ਉਥੇ ਖੁਦਾਈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟਗੁਰੂ (ਬਠਿੰਡਾ)।

31-01-2024

 ਆਈ.ਕਿਊ ਲੈਵਲ

ਅੱਜਕੱਲ੍ਹ ਹਰ ਜਵਾਕ ਮੋਬਾਈਲ 'ਤੇ ਗੇਮਾਂ ਖੇਡ ਕੇ ਹੀ ਆਪਣਾ ਆਈ.ਕਿਊ ਲੈਵਲ ਦੂਜਿਆਂ ਨੂੰ ਦੱਸ-ਦੱਸ ਖ਼ੁਸ਼ ਹੋਈ ਜਾਂਦਾ ਹੈ। ਜਿਹੜਾ ਨਿਰਾ ਝੂਠ ਤੇ ਗ਼ਲਤ ਆ, ਗੇਮ ਬਣਾਉਣ ਵਾਲੀਆਂ ਕੰਪਨੀਆਂ ਇਸ ਗੱਲ ਦੀਆਂ ਚੰਗੀ ਤਰ੍ਹਾਂ ਭੇਤੀ ਹੁੰਦੀਆਂ ਨੇ। ਨੌਜਵਾਨ ਪੀੜ੍ਹੀ ਨੂੰ ਗ਼ਲਤ ਫ਼ਹਿਮੀ ਵਿਚ ਕਿਵੇਂ ਫਸਾ ਕੇ ਰੱਖਣਾ ਲੰਮੇ ਸਮੇ ਤੱਕ। ਕੈਡੀ ਕਰਸ਼, ਪੱਬਜੀ, ਲੁੱਡੋ ਵਰਗੀਆਂ ਗੇਮਾਂ ਕੰਪਿਊਟਰ ਨਾਲ ਖੇਡ ਕੇ ਆਈ.ਕਿਊ ਲੈਵਲ ਚੈੱਕ ਨਹੀਂ ਹੁੰਦੇ। ਜੇ ਤੁਸੀਂ ਆਪਣਾ ਆਈ.ਕਿਊ ਲੈਵਲ ਦੇਖਣਾ ਦੂਣੀ ਦੇ ਪਹਾੜੇ ਤੋਂ ਲੈ ਕੇ ਵੀਹ ਦੇ ਪਹਾੜੇ ਤੱਕ ਲਿਖ ਕੇ ਜਾਂ ਯਾਦ ਕਰ ਕੇ ਦੇਖੋ। ਬਿਨਾਂ ਕੈਲਕੂਲੇਟਰ ਤੋਂ ਔਖੀਆਂ ਰਕਮਾਂ ਦੇ ਜੋੜ ਘਟਾਉ ਕਰ ਕੇ ਦੇਖੋ, ਤੁਸੀਂ ਕਿੰਨੇ ਕੁ ਨਿਪੁੰਨ ਹੋ। ਅਸੀਂ ਆਪਣਾ ਆਈ.ਕਿਊ ਲੈਵਲ ਚੈੱਕ ਕਰਦੇ ਸਾਂ, ਜੋ ਤੂੰ ਮੈੱਥ ਮਾਸਟਰ ਬਣਦਾਂ, ਆਹ ਨੇ ਡੱਬਿਆਂ ਦੇ ਚਾਰੇ ਪਾਸੇ 1 ਤੋਂ 9 ਤੱਕ ਗਿਣਤੀ ਨਾਲ 15-15 ਲਿਆ ਕੇ ਦਿਖਾ। ਅਸੀਂ ਉਦੋਂ ਤੱਕ ਹਾਰ ਨਹੀਂ ਸੀ ਮੰਨਦੇ, ਜਦੋਂ ਤੱਕ ਹੱਲ ਨਾ ਕਰ ਦਈਏ। ਇੰਜ ਚੈੱਕ ਹੁਦੇ ਸਨ ਸਾਡੀ ਵਾਰੀ ਆਈ.ਕਿਊ ਲੈਵਲ।

-ਪ੍ਰੀਤ ਪਾਠਕ
ਮਹੱਲਾ ਬੇਗੋਆਣਾ, ਨੇੜੇ ਲੁਹਾਰਾ ਪੁੱਲ ਲੁਧਿਆਣਾ।

ਅਪਰਾਧੀਆਂ ਦੇ ਹੌਸਲੇ ਬੁਲੰਦ

ਤਰਨਤਾਰਨ ਨਾਲ ਸੰਬੰਧਿਤ ਕਸਬਾ ਝਬਾਲ ਵਿਖੇ ਸਰਪੰਚ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਿੱਛੇ ਜਿਹੇ ਲੁਧਿਆਣਾ ਵਿਚ ਵੀ ਕਾਰੋਬਾਰੀ ਨੂੰ ਫ਼ਿਰੌਤੀ ਲਈ ਅਗਵਾ ਕਰ ਕੇ ਲੱਤ 'ਤੇ ਗੋਲੀ ਮਾਰ ਫੱਟੜ ਕਰ ਕੇ ਸੁੱਟਿਆ। ਅਪਰਾਧੀਆਂ ਦੀ ਹਿਮਾਕਤ ਦੇਖੋ ਰਾਜ ਵਿਚ ਅਪਰਾਧੀਆਂ ਦੇ ਮਨਾਂ ਵਿਚ ਪੁਲਿਸ ਦਾ ਖ਼ੌਫ਼ ਖ਼ਤਮ ਹੋ ਚੁੱਕਾ ਹੈ। ਠੀਕ ਹੈ ਚੰਦ ਦਾਗੀ ਪੁਲਿਸ ਅਧਿਕਾਰੀ ਤੇ ਕਰਮਚਾਰੀਆਂ ਕਾਰਨ ਦੋਸ਼ੀਆਂ ਦੇ ਹੌਂਸਲੇ ਵਧੇ ਹਨ, ਜੋ ਰੋਜ਼ਾਨਾ ਪੁਲਿਸ 'ਤੇ ਹਮਲੇ ਹੋ ਰਹੇ ਹਨ। ਇਸ ਦਾ ਦੂਸਰਾ ਵੱਡਾ ਕਾਰਨ ਅਪਰਾਧਿਕ ਪ੍ਰਵਿਰਤੀ ਵਾਲੇ ਨੇਤਾ ਇਨ੍ਹਾਂ ਲੋਕਾਂ ਕੋਲੋਂ ਜਾਇਜ਼-ਨਾਜਾਇਜ਼ ਕੰਮ ਕਰਵਾਉਣ ਵਾਸਤੇ ਪੁਸ਼ਤ ਪਨਾਹੀ ਕਰਦੇ ਹਨ। ਹੁਣ ਚੋਣਾਂ ਆ ਰਹੀਆਂ ਹਨ। ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਨੇਤਾ ਲੋਕ ਇਨ੍ਹਾਂ ਅਪਰਾਧੀਆਂ ਦਾ ਸਹਾਰਾ ਲੈਂਦੇ ਹਨ। ਪੁਲਿਸ ਕੋਲੋਂ ਵੀ ਜਾਇਜ਼-ਨਾਜਾਇਜ਼ ਕੰਮ ਕਰਵਾਏ ਜਾਂਦੇ ਹਨ। ਪੁਲਿਸ ਨੇ ਲਾਅ ਐਂਡ ਆਰਡਰ ਕਾਇਮ ਰੱਖ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨੀ ਹੁੰਦੀ ਹੈ, ਜਦੋਂ ਪੁਲਿਸ ਹੀ ਸੁਰੱਖਿਅਤ ਨਹੀਂ ਹੋਵੇਗੀ ਆਮ ਨਾਗਰਿਕ ਦੀ ਰਾਖੀ ਕੀ ਕਰੇਗੀ। ਸੋ, ਪੁਲਿਸ ਨੂੰ ਰਾਜਨੀਤਿਕ ਦਖ਼ਲ-ਅੰਦਾਜ਼ੀ ਤੋਂ ਪਰੇ ਰੱਖ ਆਜ਼ਾਦਾਨਾ ਤਫ਼ਤੀਸ਼ ਦੇ ਅਧਿਕਾਰੀ ਤੇ ਜਵਾਬਦੇਹ ਬਣਾਉਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

ਅਨੁਸ਼ਾਸਨ ਦੀ ਪਾਲਣਾ ਕਰੋ

ਜਦੋਂ ਲੋਕ ਅਨਪੜ੍ਹ ਸਨ ਤਾਂ ਹਮੇਸ਼ਾ ਅਨੁਸ਼ਾਸਨ ਦੀ ਪਾਲਣਾ ਕਰਨਾ ਆਪਣਾ ਧਰਮ ਸਮਝਦੇ ਸਨ ਤੇ ਅਨੁਸ਼ਾਸਨ ਦੀ ਬਦੌਲਤ ਹੀ ਸਵਰਗ ਵਰਗੀ ਜ਼ਿੰਦਗੀ ਬਤੀਤ ਕਰਦੇ ਸਨ। ਪਰੰਤੂ ਅੱਜ-ਕੱਲ੍ਹ ਦਾ ਮਨੁੱਖ ਅਨੁਸ਼ਾਸਨ ਤੋੜਨ ਨੂੰ ਆਪਣੀ ਪ੍ਰਾਪਤੀ ਹੀ ਸਮਝਦਾ ਹੈ। ਉਂਝ ਭਾਵੇਂ ਅਸੀਂ ਚੰਨ 'ਤੇ ਵੀ ਪੈਰ ਧਰ ਲਏ ਹਨ। ਦੋ ਮਿੰਟ ਰੇਲਵੇ ਫਾਟਕ ਬੰਦ ਹੋ ਜਾਵੇ ਤਾਂ ਅਸੀਂ ਅਨੁਸ਼ਾਸਨ ਤੋੜਨ ਵਿਚ ਬਹੁਤੀ ਦੇਰ ਕਰਕੇ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਖ਼ਤਰੇ ਵਿਚ ਪਾਉਣ ਤੋਂ ਪਿੱਛੋਂ ਨਹੀਂ ਹਟਦੇ। ਸਾਨੂੰ ਸਭ ਨੂੰ ਹਮੇਸ਼ਾ ਹੀ ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ ਹੈ। ਜਿਹੋ ਜਿਹਾ ਅਸੀਂ ਆਪ ਕਰਦੇ ਹਾਂ, ਉਹੋ ਜਿਹਾ ਹੀ ਸਾਡੇ ਬੱਚੇ ਤੇ ਦੂਸਰੇ ਵੇਖਣ ਵਾਲੇ ਲੋਕ ਕਰਦੇ ਹਨ। ਸਮਾਜ ਵਿਚ ਅਨੁਸ਼ਾਸਨ ਦੀ ਪਾਲਣਾ ਕਰਨੀ ਹੀ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

29-01-2024

 24 ਦੀਆਂ ਚੋਣਾਂ ਦਾ ਬਿਗਲ
ਬੀਤੇ ਦਿਨੀਂ 'ਅਜੀਤ' ਦੀ ਸੰਪਾਦਕੀ 'ਯਾਤਰਾ ਦਾ ਦੂਜਾ ਪੜਾਅ' ਪੜ੍ਹੀ, ਜਿਸ ਬਾਰੇ ਲੇਖਕ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਸ਼ੁਰੂ ਕਰਨ ਬਾਰੇ ਵਿਸਥਾਰ ਨਾਲ ਸਮੀਖਿਆ, ਤਬਸਰਾ ਕਰ ਕੇ ਆਉਣ ਵਾਲੇ ਸਮੇਂ ਵਿਚ ਹੀ ਇਸ ਦਾ ਲੇਖਾ-ਜੋਖਾ ਕੀਤਾ ਜਾਵੇਗਾ, ਦੀ ਵਕਾਲਤ ਕੀਤੀ ਗਈ ਹੈ। ਕਾਬਲੇ-ਗੌਰ ਸੀ। ਹੁਣ ਜਦੋਂ 24 ਦੀਆਂ ਚੋਣਾਂ ਆ ਗਈਆਂ ਹਨ ਸਭ ਪਾਰਟੀਆਂ ਆਪੋ-ਆਪਣਾ ਜ਼ੋਰ ਲਗਾਉਣ ਦੀ ਤਿਆਰੀ ਕਰ ਰਹੀਆਂ ਹਨ। ਵਿਰੋਧੀ ਪਾਰਟੀਆਂ ਵਲੋਂ 'ਇੰਡੀਆ ਗੱਠਜੋੜ ਬਣਾ ਭਾਜਪਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਇਧਰ ਕਾਂਗਰਸ ਵਲੋਂ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਨਿਆਂ ਯਾਤਰਾ' ਤੇ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਵਲੋਂ ਅਯੁੱਧਿਆ ਵਿਚ ਰਾਮ ਮੰਦਰ ਦਾ ਕੀਤਾ ਜਾ ਰਿਹਾ ਉਦਘਾਟਨ ਚੋਣਾਂ 'ਚ ਸਿਆਸੀ ਲਾਹਾ ਲੈਣ ਲਈ ਕੀਤਾ ਜਾ ਰਿਹਾ। ਪੰਜਾਬ ਵਿਚ ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਹੈ। ਸਿੱਧੂ ਵੱਖਰੀਆਂ ਰੈਲੀਆਂ ਕਰ ਰਿਹਾ ਹੈ, ਜਿਸ ਪਾਰਟੀ ਵਿਚ ਅਨੁਸ਼ਾਸਨ ਤੇ ਸੰਗਠਨ ਦੀ ਘਾਟ ਹੈ, ਉਹ ਪਾਰਟੀ ਆਪ ਤਾਂ ਡੁੱਬਦੀ ਹੈ ਤੇ ਦੂਸਰਿਆਂ ਨੂੰ ਵੀ ਲੈ ਕੇ ਡੁੱਬਦੀ ਹੈ। ਆਪਸੀ ਕਾਟੋ-ਕਲੇਸ਼ ਤੇ ਅਨੁਸ਼ਾਸਨਹੀਣਤਾ ਨੂੰ ਵੋਟਰ ਵੀ ਮਾੜਾ ਸਮਝਦਾ ਹੈ। ਉਧਰ ਭਾਜਪਾ ਵਿਚ ਅਨੁਸ਼ਾਸਨ ਤੇ ਵਧੀਆ ਸੰਗਠਨ ਹੈ। ਜਿਸ ਕਾਰਨ ਹੁਣ ਹੁਣੇ ਹੁਣੇ ਅਸੰਬਲੀ ਦੀਆਂ ਚੋਣਾਂ ਜਿੱਤੇ ਹਨ। ਜੇਕਰ 'ਇੰਡੀਆ' ਗੱਠਜੋੜ ਨੇ ਭਾਜਪਾ ਨੂੰ ਮਾਤ ਦੇਣੀ ਹੈ ਤੇ ਪਾਰਟੀਆਂ ਨੂੰ ਇਕ-ਜੁੱਟ ਹੋ ਅਨੁਸ਼ਾਸਨ ਤੇ ਸੰਗਠਨ ਵਿਚ ਰਹਿ ਆਪਸੀ ਕਾਟੋ-ਕਲੇਸ਼ ਤੇ ਅਪੱਦਰ ਭਾਸ਼ਾ ਤੋਂ ਗੁਰੇਜ਼ ਕਰਨਾ ਪਵੇਗਾ। ਬਾਕੀ ਤਾਂ 24 ਦੀਆਂ ਚੋਣਾਂ ਹੀ ਦੱਸਣਗੀਆਂ ਕਿ 'ਇੰਡੀਆ' ਗੱਠਜੋੜ ਕਿੰਨਾ ਕੁ ਕਾਮਯਾਬ ਹੁੰਦਾ ਹੈ।


-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟਰੇਸ਼ਨ, ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ।


ਮੰਦਭਾਗੀ ਘਟਨਾ
ਬੀਤੇ ਦਿਨੀਂ ਗੁਜਰਾਤ ਦੇ ਵਡੋਰਦਾ ਸ਼ਹਿਰ ਦੇ ਨਿਊ ਸਨਰਾਈਜ਼ ਸਕੂਲ ਦੇ ਬੱਚੇ ਆਪਣੇ ਅਧਿਆਪਕਾਂ ਨਾਲ ਵਡੋਦਰਾ ਦੀ ਹਰਣੀ ਲੇਕ 'ਤੇ ਸਕੂਲ ਟਰਿਪ 'ਤੇ ਆਏ ਤੇ ਘੁੰਮਣ ਲਈ ਕਿਸ਼ਤੀ 'ਚ ਸਵਾਰ ਹੋ ਗਏ, ਜਿਨ੍ਹਾਂ ਦੀ ਕੁੱਲ ਗਿਣਤੀ 27 ਸੀ, ਬਹੁਤ ਜ਼ਿਆਦਾ ਭਾਰ ਹੋਣ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਤੇ ਉਹੀ ਹੋ ਗਿਆ ਜੋ ਨਹੀਂ ਹੋਣਾ ਚਾਹੀਦਾ ਸੀ, ਕਿਸ਼ਤੀ ਪਲਟ ਕੇ ਡੁੱਬ ਗਈ, ਹੁਣ ਤੱਕ 12 ਵਿਦਿਆਰਥੀਆਂ ਤੇ 2 ਔਰਤ ਅਧਿਆਪਕਾਂ ਦੀਆਂ ਲਾਸ਼ਾਂ ਮਿਲੀਆਂ, 7 ਬੱਚਿਆਂ ਨੂੰ ਸਥਾਨਕ ਲੋਕਾਂ ਤੇ ਬਚਾਅ ਦਲ ਨੇ ਬਹੁਤ ਯਤਨਾਂ ਨਾਲ ਬਚਾਅ ਲਿਆ, ਜਦਕਿ ਕਈ ਬੱਚੇ ਲਾਪਤਾ ਹੋ ਗਏ, ਇਸ ਤੋਂ ਦਰਦਨਾਕ ਕੀ ਹੋਵੇਗਾ? ਕੀ ਕਸੂਰ ਨਿੱਕੇ-ਨਿੱਕੇ ਬੱਚਿਆਂ ਦਾ? ਅਨਮੋਲ, ਅਣਭੋਲ, ਮਾਸੂਮ ਜਾਨਾਂ, ਦਰਦਨਾਕ ਤਰੀਕੇ ਨਾਲ ਅਣਕਿਆਸੀ, ਅਣਹੋਣੀ ਮੌਤ ਦਾ ਸ਼ਿਕਾਰ ਹੋ ਗਈਆਂ, ਜਿਸ ਦਾ ਕਾਰਨ ਹੈ ਲਾਪ੍ਰਵਾਹੀ, ਸਿਰਫ਼ ਲਾਪ੍ਰਵਾਹੀ ਤੇ ਲਾਲਚ। ਕਿਸ਼ਤੀ ਦੀ ਸਮਰੱਥਾ 15 ਜਣਿਆਂ ਦੀ ਸੀ ਤਾਂ 27 ਜਣੇ ਕਿਉਂ ਚੜ੍ਹੇ? ਕਿਉਂ ਚੜ੍ਹਨ ਦਿੱਤੇ ਗਏ? ਬੱਚਿਆਂ ਲਈ ਜ਼ਰੂਰੀ ਲਾਈਫ਼ ਜੈਕੇਟ ਕਿਉਂ ਨਹੀਂ ਪਾਈਆਂ? ਕਿਉਂ ਨਹੀਂ ਪੁਆਈਆਂ ਗਈਆਂ? ਹੁਣ ਬੱਚਿਆਂ ਦੇ ਮਾਪਿਆਂ ਦੀ ਤੇ ਮਰਹੂਮ ਅਧਿਆਪਕਾਂ ਦੇ ਘਰਦਿਆਂ ਦੀ ਹਾਲਤ ਬਿਆਨ ਕਰਨਾ ਵੀ ਸੰਭਵ ਨਹੀਂ ਹੈ। ਕੀ ਸਕੂਲਾਂ, ਕਾਲਜਾਂ ਦੇ ਟੂਰ ਪ੍ਰੋਗਰਾਮਾਂ ਤੇ ਵਿਦਿਆਰਥੀਆਂ, ਅਧਿਆਪਕਾਂ ਤੇ ਸਕੂਲ ਪ੍ਰਬੰਧਕਾਂ ਅਤੇ ਖਾਸ ਤੌਰ 'ਤੇ ਟੂਰਿਸਟ ਪੈਲੇਸਾਂ ਤੇ ਪੈਸੇ ਕਮਾਉਣ ਲਈ ਕੰਮ ਕਰਦੇ ਲਾਲਚੀ ਮੁਨਾਫਾਖੋਰ ਵਪਾਰੀਆਂ ਵਲੋਂ, ਸੈਫਟੀ ਰੂਲਸ ਦੀ ਬਹੁਤ-ਬਹੁਤ ਅਣਦੇਖੀ ਕੀਤੀ ਜਾਂਦੀ ਹੈ। ਆਪਾਂ ਆਮ ਹੀ ਦੇਖਦੇ ਹਾਂ ਕਿ ਸਕੂਲ ਪ੍ਰਬੰਧਕ ਅਕਸਰ ਸਮਰੱਥਾ ਤੋਂ ਕਿਤੇ ਵੱਧ ਵਿਦਿਆਰਥੀਆਂ ਨਾਲ ਟੂਰ ਵਾਲੀ ਬੱਸ ਭਰ ਲੈਂਦੇ ਨੇ, ਬੱਚਿਆਂ ਦੀ ਉਮਰ ਈ ਅਜਿਹੀ ਹੁੰਦੀ ਹੈ ਤੇ ਟੂਰ 'ਤੇ ਅਕਸਰ ਹੁੱਲੜਬਾਜ਼ੀ ਤੇ ਸ਼ੋਰ-ਸ਼ਰਾਬਾ ਵੀ ਕਾਰਨ ਬਣਦੇ ਦੁਰਘਟਨਾਵਾਂ ਦਾ। ਸਾਨੂੰ ਇਸ ਦੁਖਦਾਈ ਘਟਨਾ ਤੋਂ ਸਿੱਖਦੇ ਹੋਏ, ਆਪਣੇ ਵਿਦਿਆਰਥੀਆਂ ਦੀ ਤੇ ਆਪਣੀ ਖੁਦ ਦੀ ਜ਼ਿੰਦਗੀ ਦਾ ਖਿਆਲ ਰੱਖਦੇ ਹੋਏ ਟੂਰ ਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਕਰਨ ਦਾ ਪ੍ਰਣ ਲਈਏ, ਇਨ੍ਹਾਂ ਮਰਹੂਮ ਬੱਚਿਆਂ ਤੇ ਮਰਹੂਮ ਅਧਿਆਪਕਾਂ ਲਈ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।


-ਗੌਰਵ ਮੁੰਜਾਲ


ਪਸ਼ੂਆਂ ਵਿਚ ਫੈਲ ਰਹੀ ਬਿਮਾਰੀ
ਪਸ਼ੂਆਂ ਵਿਚ ਇਕ ਬਹੁਤ ਹੀ ਖ਼ਤਰਨਾਕ ਬਿਮਾਰੀ ਫੈਲ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਤਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਵਿਚ ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਹੁਣ ਤੱਕ ਡੇਢ ਸੌ ਦੇ ਕਰੀਬ ਪਸ਼ੂਆਂ ਦੀ ਇਸ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ। ਪਸ਼ੂ ਪਾਲਣ ਵਿਭਾਗ ਦੇ ਕਹਿਣ ਮੁਤਾਬਿਕ ਹੁਣ ਤੱਕ ਅਠਵੰਜਾ ਦੇ ਕਰੀਬ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਪਸ਼ੂ ਪਾਲਣ ਵਿਭਾਗ ਨੇ ਸੰਬੰਧਿਤ ਇਲਾਕੇ ਦੇ ਵੈਟਰਨਰੀ ਡਾਕਟਰ ਨੂੰ ਵੀ ਲਾਪ੍ਰਵਾਹੀ ਵਰਤਣ ਕਰਕੇ ਮੁਅੱਤਲ ਕਰ ਦਿੱਤਾ ਹੈ। ਪਸ਼ੂ-ਪਾਲਣ ਵਿਭਾਗ ਵਲੋਂ ਪਸ਼ੂਆਂ ਦੀ ਮੌਤ ਦਾ ਕਾਰਨ ਮੂੰਹ ਖੁਰ ਦੀ ਬਿਮਾਰੀ ਅਤੇ ਨਾਈਟ੍ਰੇਟ ਜ਼ਹਿਰ, ਥੀਲੀਰੀਓਸਿਸ ਅਤੇ ਠੰਢ ਕਾਰਨ ਘੱਟ ਤਾਪਮਾਨ ਦੱਸਿਆ ਹੈ। ਸੰਬੰਧਿਤ ਵੈਟਰਨਰੀ ਡਾਕਟਰ ਵਲੋਂ ਪਿੰਡ ਦੇ ਪਸ਼ੂਆਂ ਨੂੰ ਮੂੰਹ ਕੂਰ ਬਿਮਾਰੀ ਦੇ ਟੀਕੇ ਲਗਾਉਣ ਵਿਚ ਬਹੁਤ ਵੱਡੀ ਲਾਪ੍ਰਵਾਹੀ ਵਰਤੀ ਹੈ। ਪਸ਼ੂਆਂ ਨੂੰ ਇਸ ਬਿਮਾਰੀ ਦੇ ਬਚਾਅ ਲਈ ਟੀਕੇ ਤੇ ਦਵਾਈ ਨਹੀਂ ਦਿੱਤੀ ਗਈ।
ਕਿਸਾਨਾਂ ਅਤੇ ਮਜ਼ਦੂਰਾਂ ਕੋਲ ਪਸ਼ੂ ਹੀ ਕਮਾਈ ਦਾ ਸਾਧਨ ਹੁੰਦੇ ਹਨ। ਜੇਕਰ ਅਸੀਂ ਦੁੱਧ ਦੇਣ ਵਾਲੇ ਪਸ਼ੂ ਦੀ ਗੱਲ ਕਰੀਏ ਉਸ ਦੀ ਕੀਮਤ ਕਰੀਬ ਇਕ ਲੱਖ ਹੈ। ਜਿਨ੍ਹਾਂ ਲੋਕਾਂ ਦੇ ਪਸ਼ੂਆਂ ਦਾ ਨੁਕਸਾਨ ਇਸ ਬਿਮਾਰੀ ਕਰਕੇ ਹੋਇਆ ਹੈ, ਉਨ੍ਹਾਂ ਦਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋਇਆ ਹੈ। ਸਾਡੀ ਹੋਰ ਨਜ਼ਦੀਕੀ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਸਾਰੇ ਆਪਣੇ-ਆਪਣੇ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਕਰਾਉਣ। ਕਿਉਂਕਿ ਇਹ ਛੂਤ ਦੀ ਬਿਮਾਰੀ ਹੋਣ ਕਰਕੇ ਇਕ ਤੋਂ ਦੂਜੇ ਪਸ਼ੂ ਨੂੰ ਹੋ ਜਾਂਦੀ ਹੈ। ਸਾਡੀ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਨੂੰ ਬੇਨਤੀ ਹੈ ਕਿ ਇਸ ਬਿਮਾਰੀ ਕਰਕੇ ਜਿਨ੍ਹਾਂ ਲੋਕਾਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਜ਼ਰੂਰ ਮਦਦ ਕੀਤੀ ਜਾਵੇ।


-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

26-01-2024

 ਕਿਸਾਨਾਂ ਦੀਆਂ ਖ਼ੁਦਕੁਸ਼ੀਆਂ

ਅੰਨਦਾਤੇ ਦੀਆਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਨਵੀਂ ਸਰਕਾਰ ਆਉਣ 'ਤੇ ਵੀ। ਹਰ ਰੋਜ਼ ਅਖ਼ਬਾਰ ਵਿਚ ਦੋ-ਚਾਰ ਖੁਦਕੁਸ਼ੀਆਂ ਦੀ ਖ਼ਬਰ ਜ਼ਰੂਰ ਆਉਂਦੀ ਹੈ। ਜਿਨ੍ਹਾਂ ਵਿਚ ਜ਼ਿਆਦਾਤਰ ਅੰਨਦਾਤੇ ਹੁੰਦੇ ਹਨ। ਪਹਿਲਾਂ ਕਿਸਾਨ ਫੁੱਲਿਆ ਨਹੀਂ ਸਮਾਉਂਦਾ ਸੀ, ਖ਼ੁਸ਼ੀ ਵਿਚ ਭੰਗੜੇ ਪਾਉਂਦਾ, ਮਠਿਆਈਆਂ ਖਾਣੀਆਂ, ਅਖਾੜੇ ਵੇਖਣੇ, ਮੇਲੇ ਵੇਖਣੇ ਆਦਿ ਨਾਲ ਆਪਣੀ ਖ਼ੁਸ਼ੀ ਜ਼ਾਹਿਰ ਕਰਦੇ ਸਨ। ਪਰ ਭਗਵੰਤ ਮਾਨ ਸਰਕਾਰ ਦੇ ਆਉਣ ਨਾਲ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਹੋਰ ਵੀ ਵਧ ਚੁੱਕਿਆ ਹੈ। ਡੂੰਘੇ ਹੁੰਦੇ ਪਾਣੀ, ਖਾਦਾਂ ਦਾ ਮਹਿੰਗੇ ਭਾਅ ਮਿਲਣਾ, ਘਟੀਆ ਬੀਜ ਦਿਹਾੜੀਦਾਰਾਂ ਦੀ ਮਜ਼ਦੂਰੀ ਤੇ ਹੋਰ ਖਰਚੇ ਕਰਨ ਤੋਂ ਬਾਅਦ ਜਦੋਂ ਫ਼ਸਲ ਦਾ ਸਹੀ ਮੁੱਲ ਉਸ ਨੂੰ ਨਹੀਂ ਮਿਲਦਾ, ਤਾਂ ਉਸ ਦੀਆਂ ਕਈ ਸਧਰਾਂ ਦਾ ਘਾਣ ਹੋ ਜਾਂਦਾ ਹੈ। ਇਹੀ ਹਾਲਤ ਵਿਚ ਉਸ ਨੂੰ ਖੁਦਕੁਸ਼ੀ ਦੇ ਰਾਹ ਤੁਰਦੇ ਹਨ। ਭਗਵੰਤ ਮਾਨ ਸਰਕਾਰ ਆਉਂਦੇ ਸਾਰ ਕਹਿੰਦੀ ਸੀ ਕਿ ਅੰਨਦਾਤਾ ਖੁਦਕੁਸ਼ੀਆਂ ਨਹੀਂ ਕਰੇਗਾ। ਪਰ ਹੁਣ ਉਨ੍ਹਾਂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਆਉਂਦੇ ਕਿ ਤੁਹਾਡੇ ਦਾਅਵੇ ਕਿੱਥੇ ਗਏ। ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਖੁਦਕੁਸ਼ੀਆਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਖੁਦਕੁਸ਼ੀ ਕਿਸੇ ਵੀ ਚੀਜ਼ ਦਾ ਹੱਲ ਨਹੀਂ। ਸਾਨੂੰ ਦਰਪੇਸ਼ ਚੁਣੌਤੀਆਂ ਤੇ ਮੁਸ਼ਕਿਲਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ. ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਕੋਲੇ ਦੀ ਅੰਗੀਠੀ ਬਨਾਮ ਮੌਤਾਂ

ਜੇਕਰ ਸਰਦੀ ਦੀ ਗੱਲ ਕਰੀਏ ਸਰਦੀ ਆਪਣਾ ਪੂਰਾ ਜ਼ੋਰ ਦਿਖਾ ਰਹੀ ਹੈ। ਸਰਦੀ ਤੋਂ ਬਚਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਉਪਕਰਨ ਵਰਤਦੇ ਹਨ। ਕਈ ਵਾਰ ਸਾਡੇ ਆਮ ਲੋਕ, ਮਜ਼ਦੂਰ ਅਤੇ ਪ੍ਰਵਾਸੀ ਮਜ਼ਦੂਰ ਜੋ ਖਾਸ ਕਰਕੇ ਫੈਕਟਰੀਆਂ ਵਿਚ ਕੰਮ ਅਤੇ ਮਜ਼ਦੂਰੀ ਕਰਦੇ ਹਨ। ਉਹ ਮਜ਼ਦੂਰ ਵੀਰ ਸਰਦੀ ਤੋਂ ਬਚਣ ਲਈ ਕੋਲੇ ਵਾਲੀ ਅੰਗੀਠੀ ਦੀ ਵਰਤੋਂ ਕਰਦੇ ਹਨ। ਜਦੋਂ ਇਹ ਮਜ਼ਦੂਰ ਆਪਣੇ ਕਮਰੇ ਵਿਚ ਕੋਲੇ ਵਾਲੀ ਅੰਗੀਠੀ ਬਾਲ ਕੇ ਰੱਖ ਲੈਂਦੇ ਹਨ। ਫਿਰ ਕਮਰੇ ਨੂੰ ਸਾਰੇ ਪਾਸਿਆਂ ਤੋਂ ਬੰਦ ਕਰ ਲੈਂਦੇ ਹਨ। ਕੋਲੇ ਵਾਲੀ ਅੰਗੀਠੀ ਦੇ ਧੂੰਏਂ ਨਾਲ ਕਮਰੇ ਵਿਚੋਂ ਆਕਸੀਜਨ ਗੈਸ ਦੀ ਮਾਤਰਾ ਹੌਲੀ-ਹੌਲੀ ਖ਼ਤਮ ਹੋ ਜਾਂਦੀ ਹੈ। ਜਿੰਨੇ ਵੀ ਲੋਕ ਕਮਰੇ ਵਿਚ ਸੁੱਤੇ ਪਏ ਹੁੰਦੇ ਹਨ, ਉਹ ਲੋਕ ਇਸ ਜ਼ਹਿਰੀਲੀ ਗੈਸ ਚੜ੍ਹ ਜਾਣ ਕਰਕੇ ਬੇਹੋਸ਼ ਹੋ ਜਾਂਦੇ ਹਨ, ਫਿਰ ਬਹੁਤ ਸਾਰੇ ਲੋਕ ਆਪਣੀ ਜਾਨ ਵੀ ਗੁਆ ਲੈਂਦੇ ਹਨ। ਇਨ੍ਹਾਂ ਲੋਕਾਂ ਦਾ ਕਸੂਰ ਨਹੀਂ, ਇਨ੍ਹਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਸਭ ਤੋਂ ਪਹਿਲੇ ਉਨ੍ਹਾਂ ਫੈਕਟਰੀਆਂ ਵਾਲੇ ਅਤੇ ਠੇਕੇਦਾਰਾਂ ਦਾ ਫ਼ਰਜ਼ ਬਣਦਾ ਹੈ। ਇਨ੍ਹਾਂ ਲੋਕਾਂ ਨੂੰ ਇਸ ਜ਼ਹਿਰੀਲੀ ਗੈਸ ਬਾਰੇ ਜਾਗਰੂਕ ਕਰਨ। ਇਨ੍ਹਾਂ ਘਟਨਾਵਾਂ ਵਿਚ ਬਹੁਤ ਸਾਰੇ ਪਰਿਵਾਰ ਆਪਣੇ ਪੂਰੇ-ਪੂਰੇ ਪਰਿਵਾਰ ਅਤੇ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸਾਡੇ ਸਾਰੇ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਗੈਸ ਬਾਰੇ ਜਾਗਰੂਕ ਹੋਈਏ। ਅਸੀਂ ਉਨ੍ਹਾਂ ਲੋਕਾਂ ਨੂੰ ਵੀ ਜਾਗਰੂਕ ਕਰੀਏ, ਜਿਨ੍ਹਾਂ ਨੂੰ ਕੋਲੇ ਵਾਲੀ ਅੰਗੀਠੀ ਬਾਲ ਕੇ ਬੰਦ ਕਮਰੇ ਵਿਚ ਰੱਖਣ ਦੇ ਹੋਣ ਵਾਲੇ ਨੁਕਸਾਨ ਅਤੇ ਹਾਦਸਿਆਂ ਬਾਰੇ ਪਤਾ ਨਹੀਂ ਹੈ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਲੋਕ ਕੀ ਕਹਿਣਗੇ?

ਮਨੁੱਖ ਆਪਣੀ ਸਾਰੀ ਜ਼ਿੰਦਗੀ ਇਸੇ ਹੀ ਸੋਚ 'ਚ ਲੰਘਾ ਦਿੰਦਾ ਹੈ ਕਿ ਲੋਕ ਕੀ ਕਹਿਣਗੇ? ਆਪਣੀ ਪਸੰਦ ਨੂੰ ਅਣਦੇਖਿਆ ਕਰ ਕੇ ਮਨੁੱਖ ਪਹਿਲਾਂ ਲੋਕਾਂ ਦੀ ਪਸੰਦ ਦਾ ਖ਼ਿਆਲ ਰੱਖਦਾ ਹੈ ਕਿ ਦੂਜਿਆਂ ਨੂੰ ਕੀ ਪਸੰਦ ਹੈ? ਇਉਂ ਜਾਪਦਾ ਹੈ ਕਿ ਜਿਵੇਂ ਅਜੋਕਾ ਮਨੁੱਖ ਖ਼ੁਦ ਲਈ ਨਹੀਂ ਜੀਅ ਰਿਹਾ ਬਲਕਿ ਲੋਕਾਂ ਨੂੰ ਪ੍ਰਭਾਵਿਤ ਕਰਨ 'ਚ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਜ਼ਿੰਦਗੀ ਬਹੁਤ ਛੋਟੀ ਹੈ ਇਸ ਦੇ ਖੂਬਸੂਰਤ ਪਲਾਂ ਨੂੰ ਫਾਲਤੂ ਦੀਆਂ ਸੋਚਾਂ-ਵਿਚਾਰਾਂ ਵਿਚ ਵਿਅਰਥ ਨਹੀਂ ਗੁਆਉਣਾ ਚਾਹੀਦਾ। ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਮਨ ਦੀਆਂ ਰੀਝਾਂ ਪੁਗਾ ਲੈਣੀਆਂ ਚਾਹੀਦੀਆਂ ਹਨ. ਕਿਉਂਕਿ ਆਰੀ ਨੂੰ ਇਕ ਪਾਸੇ ਦੰਦੇ ਪਰ ਜਹਾਨ ਨੂੰ ਦੋਹੀਂ ਪਾਸੇ ਹਨ। ਸੋ, ਦੁਨੀਆ ਨਾ ਚੰਗੇ ਨੂੰ ਹੀ ਬਖ਼ਸ਼ਦੀ ਹੈ ਅਤੇ ਨਾ ਹੀ ਮਾੜੇ ਨੂੰ। ਮਨੁੱਖ ਤਾਂ ਕਦੇ ਰੱਬ ਤੋਂ ਖੁਸ਼ ਨਹੀਂ ਹੋਇਆ, ਪਲ-ਪਲ ਉਸ ਨੂੰ ਉਲਾਹਮੇ ਦਿੰਦਾ ਰਹਿੰਦਾ ਹੈ। ਫਿਰ ਪਰਮਾਤਮਾ ਤੋਂ ਅਸੰਤੁਸ਼ਟ ਰਹਿਣ ਵਾਲਾ ਇਨਸਾਨ ਦੁਨੀਆ ਤੋਂ ਸੰਤੁਸ਼ਟ ਕਿਵੇਂ ਹੋ ਸਕਦਾ ਹੈ? ਇਸ ਲਈ ਦੁਨੀਆ ਨੂੰ ਖੁਸ਼ ਕਰਨ 'ਚ ਆਪਣਾ ਕੀਮਤੀ ਸਮਾਂ ਵਿਅਰਥ ਨਾ ਕਰੋ, ਬਲਕਿ ਜੋ ਖੁਦ ਲਈ ਬਿਹਤਰ ਹੈ, ਉਹ ਕਰੋ ਅਤੇ ਨੇਕ ਕਰਮਾਂ ਸਦਕਾ ਸਵੈ ਦੀ ਰੂਹ ਨੂੰ ਸੰਤੁਸ਼ਟ ਰੱਖੋ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਵਿਆਹਾਂ 'ਤੇ ਫ਼ਜ਼ੂਲ ਖ਼ਰਚੀ

ਸਾਡੇ ਸਮਾਜ ਵਿਚ ਬੱਚਿਆਂ ਦੇ ਵਿਆਹ ਰੀਤੀ-ਰਿਵਾਜਾਂ ਨਾਲ ਕੀਤੇ ਜਾਂਦੇ ਹਨ। ਹਰ ਇਕ ਬੱਚੇ ਦਾ ਮਾਤਾ-ਪਿਤਾ ਚਾਹੁੰਦਾ ਹੈ ਕਿ ਵਿਆਹ ਉਪਰੰਤ ਬੱਚੇ ਸੁਖੀ ਜੀਵਨ ਬਤੀਤ ਕਰਨ। ਅੱਜ ਤੋਂ 60-70 ਸਾਲ ਪਹਿਲਾਂ ਲੜਕੀਆਂ ਦੀ ਸ਼ਾਦੀ 'ਤੇ ਬਹੁਤ ਘੱਟ ਖ਼ਰਚ ਕੀਤਾ ਜਾਂਦਾ ਸੀ। ਲੜਕੀ ਅਤੇ ਲੜਕੇ ਵਾਲੇ ਦੋਨੋਂ ਪਰਿਵਾਰ ਬਹੁਤ ਖ਼ੁਸ਼ ਅਤੇ ਸੁਖੀ ਹੁੰਦੇ ਸਨ। ਲੜਾਈ-ਝਗੜੇ ਅਤੇ ਤਲਾਕ ਨਹੀਂ ਸਨ। ਲੜਕੀ ਦੀ ਸ਼ਾਦੀ ਘਰ ਵਿਚ ਸਾਧਾਰਨ ਰੋਟੀ-ਪਾਣੀ ਨਾਲ ਕੀਤੀ ਜਾਂਦੀ ਸੀ। ਕੋਈ ਦਾਜ ਦੀ ਮੰਗ ਨਹੀਂ ਸੀ ਅਤੇ ਦੋਵੇਂ ਪਰਿਵਾਰ ਇਕ-ਦੂਸਰੇ ਦੀ ਇੱਜ਼ਤ-ਮਾਣ ਕਰਦੇ ਸਨ। ਹੁਣ ਸਮਾਜ ਵਿਚ ਬਹੁਤ ਤਬਦੀਲੀ ਅਤੇ ਉੱਨਤੀ ਆ ਗਈ ਹੈ। ਬਹੁਤ ਸਾਰੇ ਪਰਿਵਾਰ ਮਹਿੰਗੇ ਪੈਲੇਸਾਂ ਵਿਚ ਸ਼ਾਦੀਆਂ ਕਰਦੇ ਹਨ। ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਦਾਜ ਦੀ ਮੰਗ ਵਧ ਗਈ ਹੈ। ਦਾਜ ਦੇਣ ਉਪਰੰਤ ਲੜਾਈ ਝਗੜੇ ਅਤੇ ਤਲਾਕ ਹੁੰਦੇ ਹਨ। ਪਰੰਤੂ ਕਈ ਪਰਿਵਾਰ ਹੁਣ ਵੀ ਦਾਜ ਤੋਂ ਬਿਨਾਂ ਸ਼ਾਦੀ ਕਰਦੇ ਹਨ। ਜੇਕਰ ਸਰਕਾਰ ਚਾਹੇ ਤਾਂ ਕੋਰੋਨਾ ਦੇ ਸਮੇਂ ਵਾਂਗ ਸ਼ਾਦੀਆਂ 'ਤੇ ਫ਼ਜ਼ੂਲ ਖ਼ਰਚੇ ਬਚਾਉਣ ਲਈ ਸਖ਼ਤ ਕਾਨੂੰਨ ਬਣਾ ਸਕਦੀ ਹੈ, ਜਿਸ ਨਾਲ ਸਮਾਜ ਦਾ ਕਾਫ਼ੀ ਸੁਧਾਰ ਹੋ ਸਕਦਾ ਹੈ।

-ਮਾ. ਮਹਿੰਦਰ ਸਿੰਘ
ਪਿੰਡ ਤਲਵੰਡੀ ਜੱਟਾਂ, ਡਾਕ: ਗੜ੍ਹਦੀਵਾਲ (ਹੁਸ਼ਿਆਰਪੁਰ)

25-01-2024

 ਭਲਾ ਕਰਨ ਦਾ ਫ਼ਲਸਫਾ

ਜੇਕਰ ਅਸੀਂ ਕਿਸੇ ਦਾ ਭਲਾ ਕਰ ਸਕੇ ਹਾਂ ਤਾਂ ਸਾਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਰੱਬ ਨੇ ਸਾਨੂੰ ਐਸਾ ਮੌਕਾ ਪ੍ਰਦਾਨ ਕੀਤਾ ਹੈ, ਰੱਬ ਨੇ ਸਾਨੂੰ ਸ਼ਕਤੀ ਦਿੱਤੀ ਹੈ, ਰੱਬ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ ਕਿ ਅਸੀਂ ਕਿਸੇ ਦਾ ਭਲਾ ਕਰ ਸਕੀਏ। ਜੇਕਰ ਅਸੀਂ ਕੀਤਾ ਭਲਾ ਵਾਰ-ਵਾਰ ਉਸ ਆਦਮੀ ਨੂੰ ਯਾਦ ਕਰਵਾਉਂਦੇ ਹਾਂ ਕਿ ਅਸੀਂ ਉਸ ਦਾ ਕੋਈ ਭਲਾ ਕੀਤਾ ਸੀ ਤਾਂ ਸਮਝੋ ਅਸੀਂ ਕੀਤੇ ਗਏ ਭਲੇ ਦਾ ਫਲ ਨਹੀਂ ਭੋਗ ਸਕਾਂਗੇ। ਇਸੇ ਕਰਕੇ ਪੁਰਾਣੇ ਸਮਿਆਂ ਦੇ ਵਿਚ ਸਿਆਣਿਆਂ ਨੇ ਸਾਫ ਸ਼ਬਦਾਂ ਦੇ ਅੰਦਰ ਆਖਿਆ ਹੈ 'ਨੇਕੀ ਕਰ ਔਰ ਕੂਏ ਮੇ ਡਾਲ।'
ਸਾਡੇ ਸਾਹਮਣੇ ਭਗਤ ਪੂਰਨ ਸਿੰਘ, ਜੋ ਕਿ ਪਿੰਗਲਵਾੜੇ ਦੇ ਸੰਸਥਾਪਕ ਹੋਏ ਹਨ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਮਨੁੱਖਤਾ ਦੀ ਭਲੇ ਲਈ ਗੁਜ਼ਾਰ ਦਿੱਤੀ। ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਜੋ ਕਿ ਸਮਾਜ ਵਿਚ ਕੁਦਰਤੀ ਆਫਤਾਂ ਦੇ ਸਮੇਂ ਅਲੱਗ-ਅਲੱਗ ਦੇਸ਼ਾਂ ਵਿਚ ਮਦਦ ਕਰਦੇ ਰਹਿੰਦੇ ਹਨ। ਸਿੱਖ ਕੌਮ ਦੇ ਵਿਚ ਸਰਬੱਤ ਦਾ ਭਲਾ ਕਰਨ ਦਾ ਫਲਸਫਾ ਗੁਰੂ ਸਾਹਿਬਾਨ ਨੇ ਪੈਦਾ ਕੀਤਾ ਹੈ, ਜਿਸ 'ਤੇ ਸਾਰਿਆਂ ਨੂੰ ਚੱਲਣ ਦੀ ਲੋੜ ਹੈ।

-ਹਰਿੰਦਰ ਸਿੰਘ ਸਸ ਮਾਸਟਰ
ਸਰਕਾਰੀ ਹਾਈ ਸਮਾਰਟ ਸਕੂਲ ਰਾਜਿੰਦਰਗੜ੍ਹ
ਜ਼ਿਲ੍ਹਾ ਫਤਹਿਗੜ੍ਹ ਸਾਹਿਬ (ਪੰਜਾਬ)।

ਆਖ਼ਿਰ ਕਿਥੋਂ ਆਉਂਦੀ ਹੈ ਚਾਈਨਾ ਡੋਰ?

ਪਤੰਗ ਉਡਾਉਂਦੇ ਸਮੇਂ ਰੋਜ਼ਾਨਾ ਅਨੇਕਾਂ ਵਾਪਰ ਰਹੀਆਂ ਖ਼ਤਰਨਾਕ ਘਟਨਾਵਾਂ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੁੰਦੀਆਂ ਹਨ। ਰਾਹਗੀਰਾਂ ਦੀਆਂ ਗਰਦਨਾਂ , ਮੂੰਹ ਆਦਿ 'ਚ ਖ਼ਤਰਨਾਕ ਚਾਇਨਾ ਡੋਰ ਨਾਲ ਜ਼ਖਮੀ ਹੋਇਆਂ ਦੇ ਵੀਹ-ਵੀਹ ਟਾਂਕੇ ਲੱਗਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਭਾਵੇਂ ਇਹ ਸਾਰਾ ਕੁਝ ਚਾਈਨਾ ਡੋਰ ਦੇ ਵੇਚਣ 'ਤੇ ਪਾਬੰਦੀ ਹੋਣ ਦੇ ਬਾਵਜੂਦ ਹਰੇਕ ਸਾਲ ਹੁੰਦਾ ਆ ਰਿਹਾ ਹੈ। ਪਤੰਗ ਉਡਾਉਣਾ ਬੱਚਿਆਂ ਨੂੰ ਭਾਵੇਂ ਬਹੁਤ ਵਧੀਆ ਤਾਂ ਲੱਗਦਾ ਹੈ ਪਰ ਜਿਸ ਤਰ੍ਹਾਂ ਅੱਜ ਚਾਈਨਾ ਡੋਰ ਨਾਲ ਪਤੰਗ ਉਡਾਇਆ ਜਾਂਦਾ ਹੈ ਇਸ ਤਰ੍ਹਾਂ ਕਈ ਤਰ੍ਹਾਂ ਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਇਸ ਡੋਰ ਨਾਲ ਪੰਛੀਆਂ ਅਤੇ ਮਨੁੱਖਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਵਾਲੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਹ ਡੋਰ ਪ੍ਰਦੂਸ਼ਨ ਫੈਲਾਉਣ ਦਾ ਕਾਰਨ ਵੀ ਬਣਦੀ ਹੈ। ਇਸੇ ਕਾਰਨ ਪ੍ਰਸ਼ਾਸਨ ਨੇ ਚਾਈਨਾ ਡੋਰ ਰੱਖਣ, ਵੇਚਣ, ਸਟੋਰ ਕਰਨ 'ਤੇ ਪਾਬੰਦੀ ਤਾਂ ਜ਼ਰੂਰ ਲਾਈ ਹੋਈ ਹੈ, ਕਿਤੇ ਕਿਤੇ ਮਾੜੀ ਮੋਟੀ ਪਾਬੰਦੀਸ਼ੁਦਾ ਡੋਰ ਨੂੰ ਫੜਨ ਦੀ ਕਾਰਵਾਈ ਭਾਵੇਂ ਦਿਖਾਵੇ ਲਈ ਕਰ ਵੀ ਲਈ ਜਾਂਦੀ ਹੈ, ਪੂਰਨ ਪਾਬੰਦੀ ਕਿਉਂ ਨਹੀਂ ਲੱਗ ਰਹੀ ਇਸ ਪਿੱਛੇ ਕੀ ਕਾਰਨ ਹੈ, ਪ੍ਰਸ਼ਾਸਨ ਹੀ ਦੱਸ ਸਕਦਾ ਹੈ। ਪਰ ਇਹ ਜਾਨਲੇਵਾ ਡੋਰ ਸ਼ਰੇਆਮ ਦੁਕਾਨਾਂ ਤੋਂ ਮਿਲ ਰਹੀ ਹੈ ਅਤੇ ਪਤੰਗ ਉਡਾ ਰਹੇ ਬੱਚਿਆਂ ਦੇ ਹੱਥਾਂ ਵਿਚ ਦੇਖੀ ਜਾ ਸਕਦੀ ਹੈ। ਬਸੰਤ ਪੰਚਮੀ ਵਾਲੇ ਦਿਨ ਸ਼ਹਿਰਾਂ ਅੰਦਰ ਰੰਗ ਬਰੰਗੇ ਪਤੰਗਾਂ ਦੀਆਂ ਧਾੜਾਂ ਆਮ ਵੇਖਣ ਨੂੰ ਮਿਲਦੀਆਂ ਹਨ ਕਿੰਨੇ ਪਤੰਗ ਕੱਟੇ ਜਾਂਦੇ ਹਨ, ਜਿਨ੍ਹਾਂ ਦੀਆਂ ਡੋਰਾਂ ਹੇਠਾਂ ਆਉਂਦੀਆਂ ਬਿਜਲੀ ਦੀਆਂ ਤਾਰਾਂ, ਦਰੱਖਤਾਂ ਆਦਿ 'ਚ ਫਸ ਕੇ ਲਟਕ ਜਾਂਦੀਆਂ ਹਨ, ਜੋ ਕਿ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ। ਸੋ, ਪ੍ਰਸ਼ਾਸਨ ਦੇ ਨਾਲ-ਨਾਲ ਮਾਪਿਆਂ ਨੂੰ ਵੀ ਬੱਚਿਆਂ ਨੂੰ ਇਸ ਖ਼ਤਰਨਾਕ 'ਚਾਇਨਾ ਡੋਰ' ਬਾਰੇ ਜਾਗਰੂਕ ਅਤੇ ਇਸ਼ ਦੀ ਵਰਤੋਂ ਤੋਂ ਰੋਕਣਾ ਚਾਹੀਦਾ ਹੈ।

-ਮੇਜਰ ਸਿੰਘ ਨਾਭਾ

ਗੈਂਗਸਟਰਾਂ ਦੇ ਨਾਂਅ

ਇਸ ਗੱਲ ਤੋਂ ਕੋਈ ਮੁਨਕਰ ਨਹੀਂ ਕਿ ਸਾਡੇ ਪੁੱਤਾਂ ਅਤੇ ਭਰਾਵਾਂ ਦਾ ਨਾਜਾਇਝ ਫਾਇਦਾ ਚੁੱਕ ਕੇ ਦਿੱਲੀ ਦੇ ਪਿੱਠੂ ਵੱਡੀਆਂ-ਵੱਡੀਆਂ ਕੁਰਸੀਆਂ 'ਤੇ ਬਿਰਾਜਮਾਨ ਹੁੰਦੇ ਹਨ ਅਤੇ ਅੱਜ ਵੀ ਹੋ ਰਹੇ ਹਨ। ਪਿੰਡਾਂ ਦੇ ਜੰਮਿਆਂ ਦਾ ਲਹੂ ਬਾਗੀ ਅਤੇ ਦਲੇਰੀ ਭਰਿਆ ਹੋਣ ਕਾਰਨ ਇਹ ਦਰਿਆਵਾਂ ਨੂੰ ਨੱਕੇ ਲਾਉਣ ਦਾ ਦਮ ਰੱਖਦੇ ਹਨ। ਸਿਆਸੀ ਬੰਦੇ ਦੀ ਸ਼ਹਿ ਨੂੰ ਇਕ ਪਰਮਿਟ ਮੰਨ ਕੇ ਸਾਡੇ ਭਰਾ ਗ਼ਲਤ ਸੰਗਤ ਦੇ ਹਾਣੀ ਬਣ ਜਾਂਦੇ ਹਨ। ਮੇਰੇ ਆਪਣੇ ਕੁਝ ਕਰੀਬੀ ਜੋ ਇਨ੍ਹਾਂ ਸਥਾਨਕ ਸਿਆਸਤਦਾਨਾਂ ਦੇ ਧੱਕੇ ਚੜ੍ਹੇ ਹੋਏ ਹਨ, ਉਨ੍ਹਾਂ ਵੱਲ ਵੇਖ ਕੇ ਤਰਸ ਆਉਂਦਾ ਹੈ, ਕਿਉਂਕਿ ਮੀਡੀਆ ਦੇ ਬਣਾਏ ਗੈਂਗਸਟਰ ਮਾਂ ਦੀ ਕੁੱਖ ਵਿਚੋਂ ਗੈਂਗਸਟਰ ਤਾਂ ਨਹੀਂ ਬਣੇ। ਉਹ ਤਾਂ ਹਰੀ ਸਿੰਘ ਨਲਵੇ ਦੇ, ਅਕਾਲੀ ਫੂਲਾ ਸਿੰਘ ਦੇ, ਬਾਬਾ ਦੀਪ ਸਿੰਘ ਦੇ ਵਰਿਸ ਹਨ। ਇਨ੍ਹਾਂ ਕੁਰਸੀਆਂ ਦੇ ਭੁੱਖਿਆਂ ਨੇ ਉਨ੍ਹਾਂ ਯੋਧਿਆਂ ਦੇ ਵਾਰਿਸਾਂ ਦਾ ਇਸਤੇਮਾਲ ਕਰਕੇ ਬਾਅਦ ਵਿਚ ਕੁੱਤੇ ਦੀ ਮੌਤ ਸਿਆਸੀ ਕਤਲ ਕਰਵਾ ਦਿੱਤੇ। ਇਹ ਇਕ ਚਿੱਠੀ ਉਨ੍ਹਾਂ ਭਰਾਵਾਂ ਦੇ ਨਾਂਅ ਜਿਹੜੇ ਫਿਰੌਤੀਆਂ ਮੰਗਣ ਵਰਗੇ ਮਾੜੇ ਕੰਮ ਕਰ ਰਹੇ ਹਨ। ਮੇਰੇ ਭਰਾਵੋ! ਇਹ ਪੰਜਾਬ ਆਪਣਾ ਹੈ, ਇਨ੍ਹਾਂ ਅਕ੍ਰਿਤਘਣ ਸਿਆਸਤਦਾਨਾਂ ਦਾ ਨਹੀਂ। ਆਪਾਂ ਇਸ ਦੇ ਵਾਰਿਸ ਹਾਂ, ਜੇ ਸਾਡੇ ਕੋਲ ਵਪਾਰੀ ਵਰਗ ਹੀ ਨਾ ਰਿਹਾ ਤਾਂ ਸਾਡਾ ਪੰਜਾਬ ਮਰ ਜਾਵੇਗਾ। ਇਕ ਇਤਿਹਾਸ ਦਾ ਪੰਨਾ ਬਣ ਕੇ ਰਹਿ ਜਾਵੇਗਾ ਪੰਜਾਬ। ਪੰਜਾਬ ਮਰ ਗਿਆ ਤਾਂ ਨਾਂਅ ਦੇ ਪਿੱਛੇ ਲੱਗਦੇ ਸਿੰਘ ਅਤੇ ਕੌਰ ਆਪਣੇ ਆਪ ਮਰ ਜਾਣਗੇ। ਸਾਡਾ ਅਮਰ ਮਹਾਰਾਜਾ ਰਣਜੀਤ ਸਿੰਘ ਮਰ ਜਾਵੇਗਾ। ਅਸੀਂ ਆਪਣੇ ਮੋਢਿਆਂ 'ਤੇ ਪੰਜਾਬ ਦਾ ਭਾਰ ਚੁੱਕਣਾ ਹੈ ਨਾ ਕਿ ਇਸ ਨੂੰ ਪੈਰਾਂ ਹੇਠ ਲਤਾੜਨਾ ਹੈ। ਆਓ, ਅਸੀਂ ਆਪਣੇ ਖ਼ੁਦ ਦੇ ਸਿਰਜੇ ਅੱਤਵਾਦ ਨੂੰ ਖ਼ਤਮ ਕਰੀਏ ਅਤੇ ਰਹਿਣ ਲਾਇਕ ਪੰਜਾਬ ਸਿਰਜੀਏ। ਪੰਜਾਬ ਦੇ ਵਾਰਿਸ ਪੰਜਾਬ ਦੇ ਕਾਤਿਲ ਕਦੇ ਨਹੀਂ ਹੋ ਸਕਦੇ।

-ਅਨਮੋਲਦੀਪ ਸਿੰਘ
ਅਸਿਸਟੈਂਟ ਪ੍ਰੋਫ਼ੈਸਰ, ਪੋਸਟ ਗ੍ਰੈਜੂਏਟ (ਯੂ.ਜੀ.ਸੀ. ਨੈੱਟ) ਰਿਟਾ. ਮੀਤ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

24-01-2024

 ਪੰਜਾਬੀ 'ਚ ਹੋਣ ਮੁਕਾਬਲੇਬਾਜ਼ੀ ਪ੍ਰੀਖਿਆਵਾਂ

ਪੰਜਾਬੀ ਭਾਸ਼ਾ ਪੰਜਾਬ ਦੇ ਲੋਕਾਂ ਦੀ ਪਹਿਲੀ ਭਾਸ਼ਾ ਹੋਣ ਦੇ ਨਾਲ-ਨਾਲ ਲੋਕਾਂ ਦੀ ਬੋਲਚਾਲ ਦੀ ਵੀ ਮੁੱਖ ਭਾਸ਼ਾ ਹੈ। ਪੰਜਾਬ ਸਰਕਾਰ ਵੀ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਕਾਫ਼ੀ ਜ਼ਿਆਦਾ ਸੁਹਿਰਦ ਜਾਪ ਰਹੀ ਹੈ। ਪਰੰਤੂ ਸਰਕਾਰ ਨੂੰ ਇਸ ਪਾਸੇ ਅਜੇ ਹੋਰ ਜ਼ਿਆਦਾ ਤਵੱਜੋ ਦੇਣ ਦੀ ਖ਼ਾਸ ਜ਼ਰੂਰਤ ਹੈ। ਭਾਵੇਂ ਪੰਜਾਬ ਵਿਚ ਹਰੇਕ ਸਰਕਾਰੀ ਨੌਕਰੀ ਨਾਲ ਸੰਬੰਧਿਤ ਨੌਕਰੀ ਦੇ ਇਮਤਿਹਾਨ ਤੋਂ ਪਹਿਲਾਂ ਪੰਜਾਬੀ ਭਾਸ਼ਾ ਦਾ ਇਮਤਿਹਾਨ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪਰੰਤੂ ਪੰਜਾਬ ਵਿਚ ਵੀ ਪੰਜਾਬੀ ਲੋਕਾਂ ਲਈ ਸੰਬੰਧਿਤ ਨੌਕਰੀ ਦਾ ਇਮਤਿਹਾਨ ਅੰਗਰੇਜ਼ੀ ਵਿਚ ਨਹੀਂ ਹੋਣਾ ਚਾਹੀਦਾ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਹਰੇਕ ਸਰਕਾਰੀ ਨੌਕਰੀ ਦਾ ਇਮਤਿਹਾਨ ਪੰਜਾਬੀ ਭਾਸ਼ਾ ਵਿਚ ਹੀ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪੰਜਾਬੀ ਭਾਸ਼ਾ ਸੱਚਮੁੱਚ ਹੀ ਦਿਨਾਂ ਵਿਚ ਹੀ ਪਟਰਾਣੀ ਬਣ ਜਾਵੇਗੀ। ਜੇਕਰ ਸਰਕਾਰ ਪੰਜਾਬ ਵਿਚ ਸਾਰੀਆਂ ਨੌਕਰੀਆਂ ਦੇ ਇਮਤਿਹਾਨ ਪੰਜਾਬੀ ਵਿਚ ਕਰ ਦੇਵੇ ਤਾਂ ਹਰ ਪੰਜਾਬੀ ਪੜ੍ਹਨ ਲਿਖਣ ਵਾਲੇ ਦਾ ਮਨੋਬਲ ਕਾਫ਼ੀ ਉੱਚਾ ਹੋ ਜਾਵੇਗਾ। ਲੋੜ ਹੈ ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਤਾਂ ਕਿ ਪੰਜਾਬੀ ਭਾਸ਼ਾ ਨੂੰ ਹੋਰ ਸਿਖ਼ਰਾਂ 'ਤੇ ਲਿਜਾਇਆ ਜਾ ਸਕੇ।

-ਅੰਗਰੇਜ਼ ਸਿੰਘ ਵਿੱਕੀ
ਪਿੰਡ-ਡਾਕ. ਕੋਟਗੁਰੂ (ਬਠਿੰਡਾ)

ਕੰਕਰੀਟ ਦੇ ਢੇਰ

ਅੱਜ-ਕੱਲ੍ਹ ਜਿਧਰ ਵੀ ਵੇਖੋ ਸਾਰੇ ਪਾਸੇ ਪੁਰਾਣੇ ਪੱਕੇ ਘਰਾਂ ਦੀ ਤੋੜ-ਭੰਨ ਉਪਰੰਤ ਕੰਕਰੀਟ ਦੇ ਵੱਡੇ-ਵੱਡੇ ਢੇਰ ਲੱਗ ਰਹੇ ਹਨ। ਜਦੋਂ ਘਰ ਕੱਚੇ ਹੁੰਦੇ ਸਨ ਤਾਂ ਅਜਿਹਾ ਕਦੇ ਨਹੀਂ ਹੁੰਦਾ ਸੀ। ਕੁਝ ਸਾਲ ਪਹਿਲਾਂ ਤੱਕ ਤਾਂ ਪਿੰਡਾਂ ਦੇ ਆਸ-ਪਾਸ ਸਿਰਫ਼ ਗੋਹੇ ਦੀਆਂ ਰੂੜੀਆਂ ਦੇ ਵੱਡੇ-ਵੱਡੇ ਢੇਰ ਲੱਗੇ ਹੁੰਦੇ ਸਨ ਜੋ ਕਿ ਖਾਦ ਦੇ ਰੂਪ ਵਿਚ ਵਰਤੋਂ 'ਚ ਆ ਜਾਂਦੇ ਸਨ ਪਰ ਅੱਜ ਕੱਲ੍ਹ ਇਸ ਤਰ੍ਹਾਂ ਨਹੀਂ ਹੁੰਦਾ। ਹੁਣ ਹਰ ਕੋਈ ਵੱਡੀ ਇਮਾਰਤ ਵਾਲਾ ਘਰ ਬਣਾਉਣ ਨੂੰ ਤਰਜੀਹ ਦੇਣ ਲੱਗ ਪਿਆ ਹੈ। ਜ਼ਿਆਦਾਤਰ ਲੋਕ ਵਿਖਾਵੇ ਦੇ ਤੌਰ 'ਤੇ ਹੀ ਵੱਡੀਆਂ-ਵੱਡੀਆਂ ਇਮਾਰਤਾਂ ਉਸਾਰ ਰਹੇ ਹਨ। ਜਿਸ ਕਰਕੇ ਪੁਰਾਣੀਆਂ ਇਮਾਰਤਾਂ ਨੂੰ ਤੋੜ ਭੰਨ ਕੇ ਬਚੇ ਹੋਏ ਕੰਕਰੀਟ ਨੂੰ ਘਰ ਤੋਂ ਬਾਹਰ ਖੁੱਲ੍ਹੇ ਵਿਚ ਸੁੱਟ ਕੇ ਵੱਡੇ-ਵੱਡੇ ਢੇਰ ਲਗਾ ਦਿੰਦੇ ਹਨ। ਪੂਰੇ ਦੇਸ਼ ਵਿਚ ਹੀ ਅਜਿਹੇ ਢੇਰ ਹੁਣ ਆਮ ਦਿਸਦੇ ਹਨ। ਅਜਿਹੇ ਕੰਕਰੀਟ ਦੇ ਢੇਰ ਸਮਾਜ ਦੇ ਭਵਿੱਖ ਲਈ ਬਹੁਤ ਵੱਡੀ ਚੁਣੌਤੀ ਬਣ ਰਹੇ ਹਨ। ਇਹੀ ਕੰਕਰੀਟ ਦੇ ਢੇਰ ਹੌਲੀ-ਹੌਲੀ ਜ਼ਮੀਨ ਵਿਚ ਖਿੱਲਰ ਜ਼ਮੀਨ ਦੀ ਉਪਜਾਊ ਸ਼ਕਤੀ ਘਟਾ ਰਹੇ ਹਨ। ਇਸ ਕੰਕਰੀਟ ਕਰਕੇ ਦਰੱਖ਼ਤਾਂ ਅਤੇ ਫ਼ਸਲ ਦੇ ਉੱਗਣ ਵਿਚ ਵੀ ਵੱਡੀ ਰੁਕਾਵਟ ਆਉਂਦੀ ਹੈ। ਇਸ ਲਈ ਸਾਨੂੰ ਸਭ ਨੂੰ ਅੱਜ ਤੋਂ ਹੀ ਅਹਿਦ ਕਰਨਾ ਚਾਹੀਦਾ ਹੈ।
ਕੰਕਰੀਟ ਨੂੰ ਨਿਸਚਿਤ ਸਥਾਨ ਉੱਪਰ ਹੀ ਰੱਖਿਆ ਜਾਵੇ। ਹੋ ਸਕੇ ਤਾਂ ਪੂਰੇ ਪਿੰਡ ਨੂੰ ਮਿਲ ਕੇ ਸਿਰਫ਼ ਇਕ ਸਥਾਨ 'ਤੇ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਕਿਸੇ ਖ਼ਾਸ ਜ਼ਰੂਰਤ ਵੇਲੇ ਵਰਤ ਸਕੀਏ। ਅਜਿਹਾ ਕਰਨ ਨਾਲ ਸਮਾਜ ਦੇ ਚੰਗੇ ਭਵਿੱਖ ਲਈ ਬਹੁਤ ਉਪਕਾਰੀ ਕੰਮ ਕੀਤਾ ਜਾ ਸਕਦਾ ਹੈ।

ਅੰਗਰੇਜ ਸਿੰਘ ਵਿੱਕੀ,
ਸਾਬਕਾ ਪੰਚ, ਸਾਬਕਾ ਚੇਅਰਮੈਨ ਪਸਵਕ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਜਿਸ ਦਿਨ ਪਾਣੀ ਮੁੱਕ ਗਿਆ

ਪਿਛਲੇ ਦਿਨੀਂ 'ਹਿੱਟ ਐਂਡ ਰਨ' ਕਾਨੂੰਨ ਦੇ ਖ਼ਿਲਾਫ਼ ਟਰੱਕ ਡਰਾਈਵਰਾਂ ਦੇ ਵਿਰੋਧ ਪ੍ਰਦਰਸ਼ਨਾਂ ਨੇ ਜੋ ਦੇਸ਼ ਵਿਚ ਹਾਲਾਤ ਪੈਦਾ ਕਰ ਦਿੱਤੇ ਸਨ, ਉਨ੍ਹਾਂ ਹਾਲਾਤਾਂ ਦਾ ਪੰਜਾਬ ਵਿਚ ਵੀ ਵੱਡਾ ਅਸਰ ਵੇਖਣ ਨੂੰ ਮਿਲਿਆ ਸੀ। ਪੈਟਰੋਲ ਪੰਪਾਂ 'ਤੇ ਲੋਕਾਂ ਦੀ ਜੋ ਭੀੜ ਵੇਖਣ ਨੂੰ ਮਿਲੀ ਉਹ ਹੈਰਾਨੀਜਨਕ ਸੀ।
ਚਿੰਤਾਜਨਕ ਗੱਲ ਇਹ ਵੀ ਸੀ ਕਿ ਭੀੜ ਹਿੰਸਕ ਹੁੰਦੀ ਵੇਖੀ ਗਈ। ਇਸ ਘਟਨਾਕ੍ਰਮ ਦੇ ਵਿਚੋਂ ਖਿਆਲ ਪਨਪ ਰਹੇ ਸਨ ਕਿ ਅੱਜ ਤਾਂ ਤੇਲ ਮੁੱਕਿਆ ਹੈ, ਜਿਸ ਦਿਨ ਧਰਤੀ ਤੋਂ ਪਾਣੀ ਮੁੱਕ ਗਿਆ ਉਸ ਦਿਨ ਹਾਲਾਤ ਕੀ ਕਰਵਟ ਲੈਣਗੇ, ਉਸ ਦਾ ਅੰਦਾਜ਼ਾ ਲਗਾਉਣਾ ਕੋਈ ਔਖਾ ਨਹੀਂ ਹੈ।
ਪਾਣੀ ਇਕ ਅਜਿਹਾ ਸ੍ਰੋਤ ਹੈ, ਜਿਸ ਨੂੰ ਖ਼ਤਮ ਹੋਣ ਤੋਂ ਬਾਅਦ ਮੜ ਕਿਸੇ ਵੀ ਤਕਨੀਕ ਨਾਲ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ। ਇਹ ਇਕ ਉਹ ਸੱਚਾਈ ਹੈ, ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਾਣੀ ਦੀ ਇਕ-ਇਕ ਬੂੰਦ ਕੀਮਤੀ ਹੈ। ਇਸ ਦੀ ਕੀਮਤ ਨੂੰ ਸਮਝਣਾ ਜ਼ਰੂਰੀ ਹੈ। ਨਹੀਂ ਤਾਂ ਅਣ-ਕਿਆਸੇ ਹਾਲਾਤਾਂ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ. ਘੁਡਾਣੀ ਕਲਾਂ, ਲੁਧਿਆਣਾ।

23-01-2024

ਮੁਫ਼ਤ ਦੀਆਂ ਰਿਉੜੀਆਂ ਬਨਾਮ ਕਰਜ਼ਾ

ਪਿਛਲੇ ਦਿਨੀਂ 'ਅਜੀਤ' ਦੀ ਸੰਪਾਦਕੀ 'ਕੰਗਲਾ ਹੋ ਰਿਹਾ ਪੰਜਾਬ' ਪੜ੍ਹੀ। ਜਿਸ ਬਾਰੇ ਲੇਖਕ ਨੇ ਪੰਜਾਬ ਦੀ ਮਾਨ ਸਰਕਾਰ ਵਲੋਂ ਵਾਰ-ਵਾਰ ਕਰਜ਼ਾ ਲੈਣ ਤੇ ਹੁਣ ਫਿਰ ਨਵੇਂ ਸਾਲ 'ਚ ਹੋਰ ਕਰਜ਼ਾ ਚੁੱਕਣ ਬਾਰੇ ਵਿਸਥਾਰ ਨਾਲ ਲਿਖ ਚਿੰਤਾ ਜ਼ਾਹਿਰ ਕੀਤੀ ਹੈ। ਕਾਬਲੇ-ਗ਼ੌਰ ਸੀ। ਕਿੰਨਾ ਚੰਗਾ ਹੋਵੇ ਜੇ ਮਾਨ ਸਰਕਾਰ ਲੋਕਾਂ ਨੂੰ ਮੁਫਤ ਸਹੂਲਤਾਂ ਦੇਣ ਦੀ ਜਗਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਰਾਜ ਵਿਚ ਕਾਰਖਾਨੇ ਲਗਾਏ ਤੇ ਲੋਕਾਂ ਨੂੰ ਨਕਾਰਾ ਹੋਣ ਤੋਂ ਬਚਾਏ। ਰੁਜ਼ਗਾਰ ਮਿਲਣ ਨਾਲ ਹਰ ਸ਼ਹਿਰੀ ਸਰਕਾਰ ਨੂੰ ਟੈਕਸ ਦੇਵੇਗਾ ਜਿਸ ਨਾਲ ਰਾਜ ਦੀ ਆਮਦਨ ਵਧੇਗੀ ਆਪਣੇ ਆਪ ਹੀ ਮੁਫ਼ਤ ਸਹੂਲਤਾਂ ਖ਼ਾਸ ਕਰ ਸਿਹਤ ਤੇ ਮੁਢਲੀਆਂ ਸਹੂਲਤਾਂ ਮਿਲ ਜਾਣਗੀਆਂ। ਸਰਕਾਰ ਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ ਸੂਬੇ ਤੇ ਕਰਜ਼ ਨਹੀਂ ਚੜ੍ਹੇਗਾ, ਸੂਬਾ ਕੰਗਾਲ ਹੋਣ ਤੋਂ ਬਚ ਕੇ ਖੁਸ਼ਹਾਲ ਹੋਵੇਗਾ।ਜਦੋਂ ਸਰਕਾਰ ਮੁਫ਼ਤ ਸਹੂਲਤਾਂ ਦਿੰਦੀ ਹੈ ਉਸ ਵਲੋਂ ਆਮਦਨ ਨੂੰ ਲੈ ਕੇ ਕੋਈ ਨਾ ਕੋਈ ਜਗਾੜ ਜਨਤਾ ਦੇ ਪੈਸਿਆਂ ਨਾਲ ਜਾਂ ਕਰਜ਼ਾ ਲੈ ਕੇ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਬਿਜਲੀ ਦੇ ਰੇਟ ਤੇ ਪੈਟਰੋਲ ਡੀਜ਼ਲ ਦੇ ਰੇਟ ਦਾ ਪਿੱਛੇ ਵਾਧਾ ਕੀਤਾ ਗਿਆ ਸੀ। ਹੁਣ ਫਿਰ ਨਵੇਂ ਸਾਲ 'ਚ ਕਰਜ਼ਾ ਲੈਣਾ, ਜੋ ਲੋਕਾਂ 'ਤੇ ਹੀ ਬੋਝ ਪਵੇਗਾ। ਜੇ ਇਸ 'ਤੇ ਹੁਣ ਰੋਕ ਨਾਂ ਲੱਗੀ ਤਾਂ ਲੋਕਾ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਲੋਕ ਲੁਭਾਵਣੇ ਵਾਅਦੇ ਅਰਥ ਵਿਵਸਥਾ ਨਾਲ ਖਿਲਵਾੜ ਹਨ। ਇਸ 'ਤੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਮੰਥਨ ਕਰ ਇਸ ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਇਹ ਰਾਜ ਤੇ ਲੋਕਾਂ ਦੇ ਭਲੇ ਲਈ ਹੈ।

-ਗੁਰਮੀਤ ਸਿੰਘ ਵੇਰਕਾ ਐਮ.ਏ.
ਪੁਲਿਸ ਐਡਮਿਨਿਸਟ੍ਰੇਸ਼ਨ, ਸੇਵਾ ਮੁੱਕਤ ਇੰਸਪੈਕਟਰ ਪੰਜਾਬ ਪੁਲਿਸ

ਸ਼ਰਮਨਾਕ ਘਟਨਾਵਾਂ

ਤੁਸੀਂ ਸਾਰਿਆਂ ਨੇ ਪੜ੍ਹਿਆ-ਸੁਣਿਆ ਹੋਵੇਗਾ ਕਿ ਕਾਫੀ ਸਮਾਂ ਪਹਿਲਾਂ ਇਕ ਸੇਬਾਂ ਦਾ ਭਰਿਆ ਹੋਇਆ ਟਰੱਕ ਪਲਟ ਗਿਆ ਸੀ। ਉਸ ਵਕਤ ਓਥੋਂ ਲੰਘ ਰਹੇ ਕੁਝ ਲੋਕਾਂ ਨੇ ਟਰੱਕ ਚਾਲਕ ਜਾਂ ਉਸਦੇ ਸਹਿਯੋਗੀ ਦਾ ਬਚਾਅ ਜਾਂ ਹਾਲ ਚਾਲ ਤਾਂ ਕੀ ਪੁੱਛਣਾ ਸੀ। ਸਗੋਂ ਜਿਸਦੇ ਹੱਥ ਜਿੰਨੇ ਵੀ ਸੇਬ ਲੱਗੇ ਉਹ ਗੱਟੇ, ਲਿਫਾਫੇ, ਝੋਲੇ ਭਰ ਭਰ ਕੇ ਆਪਣੇ ਆਪਣੇ ਘਰਾਂ ਨੂੰ ਚੱਲਦੇ ਬਣੇ। ਪਰ ਨਜ਼ਦੀਕ ਪਿੰਡਾਂ ਦੇ ਕੁਝ ਚੰਗੇ ਅਤੇ ਜਾਗਦੀ ਜ਼ਮੀਰ ਵਾਲੇ ਇਨਸਾਨਾਂ ਨੇ ਸੇਬਾਂ ਵਾਲੇ ਟਰੱਕ ਚਾਲਕ ਦਾ ਜਿੰਨਾ ਸੇਬਾਂ ਦਾ ਜੋ ਨੁਕਸਾਨ ਕੁਝ ਲੋਕਾਂ ਦੇ ਲੁੱਟਣ ਕਰਕੇ ਹੋਇਆ ਸੀ। ਉਸਦਾ ਸਾਰਾ ਪੈਸਾ ਇਕੱਠਾ ਕਰਕੇ ਦਿੱਤਾ ਸੀ। ਇਕ ਵਾਰ ਫਿਰ ਜਦੋਂ ਸਾਗਵਾਨ ਦੇ ਬਾਲਿਆਂ ਦਾ ਭਰਿਆ ਇਕ ਟਰੱਕ ਰਾਮਪੁਰਾ ਫੂਲ ਵਿਖੇ ਅੱਗੇ ਆਵਾਰਾ ਪਸ਼ੂ ਆਉਣ ਕਰਕੇ ਟਰੱਕ ਪਲਟ ਗਿਆ। ਟਰੱਕ ਚਾਲਕ ਬੁਰੀ ਤਰ੍ਹਾਂ ਟਰੱਕ ਵਿਚ ਫਸ ਗਿਆ। ਕੁਝ ਲੋਕਾਂ ਨੇ ਉਸ ਟਰੱਕ ਚਾਲਕ ਦੀ ਜਾਨ ਬਚਾਉਣ ਦੀ ਬਜਾਏ, ਟਰੱਕ ਚਾਲਕ ਦੇ ਚੀਕਾਂ ਮਾਰਦੇ ਮਾਰਦੇ, ਕੁੱਝ ਮਰੀ ਜ਼ਮੀਰ ਵਾਲੇ ਲੋਕ ਉਸਦੀ ਬਹੁਤ ਕੀਮਤੀ ਸਾਗਵਾਨ ਦੀ ਲੱਕੜ ਦੇ ਬਾਲੇ ਚੁੱਕ ਕੇ ਟਰਾਲੀਆਂ ਭਰ ਭਰ ਲੈ ਗਏ। ਪਹਿਲਾਂ ਅਜਿਹੀਆਂ ਘਟਨਾਵਾਂ ਅਸੀਂ ਕੁਝ ਹੋਰ ਬਾਹਰੀ ਸੂਬਿਆਂ ਵਿਚ ਤਾਂ ਸੁਣਦੇ ਹੁੰਦੇ ਸੀ। ਪਰ ਹੁਣ ਇਹ ਘਟਨਾਵਾਂ ਪੰਜਾਬ ਵਿਚ ਵਾਪਰਦੀਆਂ ਦੇਖ ਕੇ ਬਹੁਤ ਸ਼ਰਮ ਮਹਿਸੂਸ ਹੁੰਦੀ ਹੈ। ਇਹੋ ਜਿਹੀਆਂ ਘਟੀਆ ਹਰਕਤਾਂ ਕਰਨ ਵਾਲੇ ਲੋਕਾਂ ਦੀ ਸਨਾਖ਼ਤ ਕਰਕੇ ਸਰਕਾਰ ਉਨ੍ਹਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਲੋੜਵੰਦਾਂ ਦੀ ਮਦਦ ਕਰੋ

ਪੰਜਾਬ ਦੇ ਮੇਲਿਆਂ 'ਚ ਅਕਸਰ ਹੀ ਸੰਗਤਾਂ ਆਪਣੀ ਸ਼ਰਧਾ-ਭਾਵਨਾ ਅਨੁਸਾਰ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਉਂਦੀਆਂ ਹਨ। ਮੇਲਿਆਂ 'ਚ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ। ਵੈਸੇ ਵੀ ਪੰਜਾਬ 'ਚ ਅੰਨ ਦੀ ਕੋਈ ਕਮੀ ਨਹੀਂ, ਕਿਉਂਕਿ ਅੰਨ ਦੇ ਭੰਡਾਰੇ ਭਰਪੂਰ ਭਰੇ ਰਹਿੰਦੇ ਹਨ। ਮੈਂ ਅਕਸਰ ਮਹਿਸੂਸ ਕਰਦੀ ਹਾਂ ਕਿ ਪਿੰਡਾਂ ਦੇ ਮੇਲਿਆਂ 'ਚ ਇਕ ਹੀ ਪਿੰਡ 'ਚ ਚੱਪੇ-ਚੱਪੇ 'ਤੇ ਪੈਰ-ਪੈਰ 'ਤੇ ਲੰਗਰ ਲੱਗੇ ਹੁੰਦੇ ਹਨ। ਇਕ ਹੀ ਪਿੰਡ 'ਚ 5-5 ਪਕੌੜਿਆਂ ਦੇ ਲੰਗਰ ਹੀ ਲੱਗੇ ਹੁੰਦੇ ਹਨ, ਜਿਸ ਤਾਦਾਦ 'ਚ ਪਿੰਡ ਵਾਸੀ ਲੰਗਰ ਲਗਾ ਲੈਂਦੇ ਹਨ, ਓਨੀ ਤਾਦਾਦ 'ਚ ਸੰਗਤਾਂ ਵਲੋਂ ਲੰਗਰ ਛਕਿਆ ਤਾਂ ਨਹੀਂ ਜਾਂਦਾ ਅਤੇ ਵਧੇਰੇ ਲੰਗਰ ਵਿਅਰਥ ਹੀ ਜਾਂਦਾ ਹੈ। ਕਈ ਲੋਕ ਤਾਂ ਲਾਲਚ ਵਿਚ ਆ ਕੇ ਲੋੜ ਨਾਲੋਂ ਵਧੇਰੇ ਲੰਗਰ ਛਕ ਕੇ ਬਿਮਾਰ ਹੁੰਦੇ ਹਨ। ਸੋ, ਮੇਲਿਆਂ ਦੌਰਾਨ ਇਕ ਹੀ ਪਿੰਡ 'ਚ ਮੀਟਰ-ਮੀਟਰ ਦੀ ਦੂਰੀ 'ਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਉਣ ਦੀ ਬਜਾਏ ਪਿੰਡ ਦੇ ਕਿਸੇ ਲੋੜਵੰਦ ਪਰਿਵਾਰ ਦੀ ਜ਼ਰੂਰਤ ਪੂਰੀ ਕਰ ਕੇ ਮਨੁੱਖਤਾ ਦੀ ਸੇਵਾ ਦਾ ਲੰਗਰ ਲਗਾਉਣਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਰੋਗੀਆਂ ਲਈ ਮੁਫ਼ਤ ਦਵਾਈਆਂ, ਗਰੀਬ ਵਿਦਿਆਰਥੀਆਂ ਲਈ ਮੁਫਤ ਕਿਤਾਬਾਂ, ਠੰਢ 'ਚ ਲੋੜਵੰਦਾਂ ਲਈ ਰਜਾਈ, ਕੰਬਲ ਦਾ ਪ੍ਰਬੰਧ ਕਰ ਕੇ ਮਨੁੱਖਤਾ ਦੀ ਸੇਵਾ ਕਰ ਕੇ ਉਨ੍ਹਾਂ ਦੀਆਂ ਅਸੀਸਾਂ ਲਈਆਂ ਜਾਣ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

22-01-2024

 ਬੋਰਵੈੱਲ ਦਾ ਹੱਲ
ਗੁਜਰਾਤ ਦੇ ਦਵਾਰਕਾ ਵਿਚ ਬੀਤੇ ਦਿਨੀਂ ਇੱਕ ਢਾਈ ਸਾਲ ਦੀ ਬੱਚੀ ਦੇ ਬੋਰਵੈੱਲ ਵਿਚ ਡਿਗਣ ਦੀ ਖ਼ਬਰ ਨੇ ਪੁਰਾਣੇ ਜ਼ਖ਼ਮ ਫਿਰ ਅੱਲੇ ਕਰ ਦਿੱਤੇ ਹਨ ਜਦੋਂ ਪੰਜਾਬ ਵਿਚ ਵੀ ਇੱਕ ਬੱਚਾ ਬੋਰਵੈੱਲ ਵਿਚ ਡਿੱਗ ਪਿਆ ਸੀ ਅਤੇ ਕਾਫੀ ਦਿਨਾਂ ਤੱਕ ਰਾਹਤ ਕਾਰਜ ਜਾਰੀ ਰੱਖਣ ਦੇ ਬਾਵਜੂਦ ਵੀ ਅਸੀਂ ਬੱਚੇ ਨੂੰ ਨਹੀਂ ਬਚਾ ਸਕੇ ਸੀ।ਹੁਣ ਫਿਰ ਅਜਿਹੀ ਅਣਹੋਣੀ ਘਟਨਾ ਨੂੰ ਰੋਕਣ ਲਈ ਬਚਾਅ ਕਾਰਜ ਜਾਰੀ ਹਨ। ਇਹ ਸੋਚਣ ਅਤੇ ਚਿੰਤਨ ਕਰਨ ਵਾਲੀ ਗੱਲ ਹੈ ਕਿ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ। ਬੋਰਵੈੱਲ ਨੂੰ ਲਗਾਉਣ ਵਾਲੇ ਉਸਨੂੰ ਢੱਕਣ ਜਾਂ ਕਿਸੇ ਹੋਰ ਤਕਨੀਕ ਨਾਲ ਬੰਦ ਕਿਉਂ ਨਹੀਂ ਕਰਦੇ। ਜਦੋਂ ਕੋਈ ਘਟਨਾ ਵਾਪਰਦੀ ਹੈ ਉਦੋਂ ਹੀ ਪ੍ਰਸ਼ਾਸਨ ਜਾਗਦਾ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਫਿਰ ਗੂੜ੍ਹੀ ਨੀਂਦ ਸੌਂ ਜਾਂਦਾ ਹੈ ਪਰਨਾਲਾ ਉਥੇ ਦਾ ਉਥੇ। ਢਾਈ ਸਾਲ ਦਾ ਬੱਚਾ ਕਿੰਨਾ ਕੁ ਸਮਝਦਾਰ ਹੁੰਦਾ ਹੈ ਸਾਨੂੰ ਸਭ ਨੂੰ ਪਤਾ ਹੈ। ਬੱਚਾ ਤਾਂ ਅਣਜਾਣ ਹੈ ਪ੍ਰੰਤੂ ਅਸੀਂ ਤਾਂ ਸਮਝਦਾਰ ਹਾਂ। ਜਿੱਥੇ ਮਾਤਾ-ਪਿਤਾ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚੇ ਦੀ ਸਰੁੱਖਿਆ ਪ੍ਰਤੀ ਸੁਚੇਤ ਹੋਣ ਉਥੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਬੋਰਵੈੱਲ ਜੋ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ, ਉਨ੍ਹਾਂ ਨੂੰ ਸਮੇਂ ਸਿਰ ਜ਼ਰੂਰੀ ਸਮਝਦੇ ਹੋਏ ਲੋੜੀਂਦੇ ਪ੍ਰਬੰਧ ਕਰਨ ਨੂੰ ਪਹਿਲ ਦੇਣ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ।


-ਰਜਵਿੰਦਰ ਪਾਲ ਸ਼ਰਮਾ


ਲਾਲ ਗੱਡੀ
ਸਨਿਚਰਵਾਰ ਨੂੰ ਬਾਲ ਮੈਗਜ਼ੀਨ ਵਿਚ ਮੇਹਰਗੁਰ ਕੌਰ ਦੀ ਬਾਲ ਰਚਨਾ 'ਲਾਲ ਗੱਡੀ' ਪੜ੍ਹਨ ਨੂੰ ਮਿਲੀ, ਮਨ ਨੂੰ ਵਧੀਆ ਲੱਗੀ। ਅਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਬਾਲ ਸੰਸਾਰ ਮੈਗਜ਼ੀਨ ਦਾ ਬੱਚਿਆਂ ਉੱਪਰ ਗਹਿਰਾ ਅਸਰ ਪੈਂਦਾ ਹੈ। ਜੇਕਰ ਮੈਗਜ਼ੀਨ ਨਾਲ ਡੂੰਘਾ ਰਾਬਤਾ ਹੈ ਤਾਂ ਉਸ ਦਾ ਅਸਰ ਵੇਖ ਸਕਦੇ ਹਾਂ। ਚੌਥੀ ਜਮਾਤ ਦਾ ਵਿਦਿਆਰਥੀ ਵਧੀਆ ਵਿਚਾਰਾਂ ਦੀ ਸਿਰਜਣਾ ਕਰ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਬਾਲ ਸੰਸਾਰ ਮੈਗਜ਼ੀਨ ਆਪ ਵੀ ਵੱਖਰੀ ਸ਼ਾਨ ਬਣਾ ਗਿਆ ਹੈ। ਗੁਰਤੇਜ ਸਿੰਘ ਖੁਡਾਲ ਦੀ ਕਵਿਤਾ 'ਵਿੱਦਿਆ' ਬਹੁਤ ਵਧੀਆ ਪ੍ਰਭਾਵਸ਼ਾਲੀ ਰਚਨਾ ਹੈ। ਅੱਜ ਵਿੱਦਿਆ ਬਿਨਾਂ ਜੀਵਨ ਵਿਚ ਹਨੇਰ ਹੈ। ਵਿੱਦਿਆ ਬਿਨਾਂ ਜੀਵਨ ਵਿਚ ਰੌਸ਼ਨੀ ਨਹੀਂ ਆ ਸਕਦੀ। ਵਿੱਦਿਆ ਬਿਨਾਂ ਅਸੀਂ ਤਰੱਕੀ ਨਹੀਂ ਕਰ ਸਕਦੇ। ਮਾਸਟਰ ਪਰਮਜੀਤ ਸਿੰਘ ਦੀ ਯਾਦ ਰੱਖਣ ਯੋਗ ਗੱਲਾਂ ਵਧੀਆ ਸੀ। ਚੰਗੀਆਂ ਗੱਲਾਂ ਬਿਨਾਂ ਅਸੀਂ ਜੀਵਨ ਵਿਚ ਤਰੱਕੀ ਨਹੀਂ ਕਰ ਸਕਦੇ। ਹਰ ਕੰਮ ਸਾਨੂੰ ਸਮੇਂ ਸਿਰ ਕਰਨਾ ਚਾਹੀਦਾ ਹੈ। ਅਸੀਂ ਜੀਵਨ ਵਿਚ ਅਗਾਂਹ ਵਧ ਸਕਦੇ ਹਾਂ।


-ਰਾਮ ਸਿੰਘ ਪਾਠਕ


ਪੰਜਾਬੀ 'ਚ ਹੋਣ ਮੁਕਾਬਲੇਬਾਜ਼ੀ ਪ੍ਰੀਖਿਆਵਾਂ
ਪੰਜਾਬੀ ਭਾਸ਼ਾ ਪੰਜਾਬ ਦੇ ਲੋਕਾਂ ਦੀ ਪਹਿਲੀ ਭਾਸ਼ਾ ਹੋਣ ਦੇ ਨਾਲ-ਨਾਲ ਲੋਕਾਂ ਦੀ ਬੋਲਚਾਲ ਦੀ ਵੀ ਮੁੱਖ ਭਾਸ਼ਾ ਹੈ। ਪੰਜਾਬ ਸਰਕਾਰ ਵੀ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਕਾਫ਼ੀ ਜ਼ਿਆਦਾ ਸੁਹਿਰਦ ਜਾਪ ਰਹੀ ਹੈ। ਪਰੰਤੂ ਸਰਕਾਰ ਨੂੰ ਇਸ ਪਾਸੇ ਅਜੇ ਹੋਰ ਜ਼ਿਆਦਾ ਤਵੱਜੋ ਦੇਣ ਦੀ ਖ਼ਾਸ ਜ਼ਰੂਰਤ ਹੈ। ਭਾਵੇਂ ਪੰਜਾਬ ਵਿਚ ਹਰੇਕ ਸਰਕਾਰੀ ਨੌਕਰੀ ਨਾਲ ਸੰਬੰਧਿਤ ਨੌਕਰੀ ਦੇ ਇਮਤਿਹਾਨ ਤੋਂ ਪਹਿਲਾਂ ਪੰਜਾਬੀ ਭਾਸ਼ਾ ਦਾ ਇਮਤਿਹਾਨ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪਰੰਤੂ ਪੰਜਾਬ ਵਿਚ ਵੀ ਪੰਜਾਬੀ ਲੋਕਾਂ ਲਈ ਸੰਬੰਧਿਤ ਨੌਕਰੀ ਦਾ ਇਮਤਿਹਾਨ ਅੰਗਰੇਜ਼ੀ ਵਿਚ ਨਹੀਂ ਹੋਣਾ ਚਾਹੀਦਾ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਹਰੇਕ ਸਰਕਾਰੀ ਨੌਕਰੀ ਦਾ ਇਮਤਿਹਾਨ ਪੰਜਾਬੀ ਭਾਸ਼ਾ ਵਿਚ ਹੀ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪੰਜਾਬੀ ਭਾਸ਼ਾ ਸੱਚਮੁੱਚ ਹੀ ਦਿਨਾਂ ਵਿਚ ਹੀ ਪਟਰਾਣੀ ਬਣ ਜਾਵੇਗੀ। ਜੇਕਰ ਸਰਕਾਰ ਪੰਜਾਬ ਵਿਚ ਸਾਰੀਆਂ ਨੌਕਰੀਆਂ ਦੇ ਇਮਤਿਹਾਨ ਪੰਜਾਬੀ ਵਿਚ ਕਰ ਦੇਵੇ ਤਾਂ ਹਰ ਪੰਜਾਬੀ ਪੜ੍ਹਨ ਲਿਖਣ ਵਾਲੇ ਦਾ ਮਨੋਬਲ ਕਾਫ਼ੀ ਉੱਚਾ ਹੋ ਜਾਵੇਗਾ। ਲੋੜ ਹੈ ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਤਾਂ ਕਿ ਪੰਜਾਬੀ ਭਾਸ਼ਾ ਨੂੰ ਹੋਰ ਸਿਖ਼ਰਾਂ 'ਤੇ ਲਿਜਾਇਆ ਜਾ ਸਕੇ।


-ਅੰਗਰੇਜ਼ ਸਿੰਘ ਵਿੱਕੀ
ਪਿੰਡ-ਡਾਕ. ਕੋਟਗੁਰੂ (ਬਠਿੰਡਾ)


ਇਮਾਨਦਾਰ ਸਰਕਾਰ ਦਾ ਕੱਚ-ਸੱਚ
7 ਜਨਵਰੀ, ਐਤਵਾਰ ਦਾ ਸੰਪਾਦਕੀ 'ਸੰਕਟ ਵਿਚ ਘਿਰੀ 'ਆਪ', ਆਮ ਆਦਮੀ ਪਾਰਟੀ ਦੀ ਕੱਟੜ ਇਮਾਨਦਾਰੀ ਦੇ ਭੇਦ ਖੋਲ੍ਹਦਾ ਹੈ। ਇਸ ਗੱਲ ਵਿਚ ਰੱਤੀ ਭਰ ਵੀ ਸ਼ਕ ਨਹੀਂ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਅਖਵਾਉਣ ਵਾਲੇ 'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਈ.ਡੀ. ਵਲੋਂ ਦਿੱਲੀ ਸ਼ਰਾਬ ਨੀਤੀ ਦੇ ਘੁਟਾਲੇ ਸੰਬੰਧੀ ਜਾਂਚ ਲਈ ਤਿੰਨ ਵਾਰ ਬੁਲਾਉਣ ਦੇ ਬਾਵਜੂਦ ਈ.ਡੀ. ਸਾਹਮਣੇ ਪੇਸ਼ ਹੋਣ ਤੋਂ ਟਾਲਾ ਵੱਟ ਗਏ। ਫਿਰ ਜੇਕਰ ਕੇਜਰੀਵਾਲ ਆਪਣੇ ਆਪ ਨੂੰ ਐਨਾ ਹੀ ਇਮਾਨਦਾਰ ਅਖਵਾਉਂਦੇ ਹਨ ਤਾਂ ਉਨ੍ਹਾਂ ਨੂੰ ਈ.ਡੀ. ਸਾਹਮਣੇ ਪੇਸ਼ ਹੋਣ ਤੋਂ ਕਾਹਦਾ ਡਰ? ਦੂਜੇ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਜੋ ਚੋਣਾਂ 'ਚ ਭ੍ਰਿਸ਼ਟਾਚਾਰ ਮੁਕਤ ਰਾਜ ਪ੍ਰਬੰਧ ਦੇਣ ਸਮੇਤ ਅਨੇਕਾਂ ਵਾਅਦੇ ਕਰਕੇ ਸੱਤਾ 'ਚ ਆਈ ਸੀ, ਅੱਜ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਪਣੇ ਮੰਤਰੀਆਂ ਅਤੇ ਨੇਤਾਵਾਂ ਨੂੰ ਕਥਿਤ ਤੌਰ 'ਤੇ ਬਚਾਉਣ 'ਚ ਹੀ ਨਹੀਂ ਲੱਗੀ ਹੋਈ, ਸਗੋਂ 'ਆਪ' ਸਰਕਾਰ ਦੇ ਘਪਲਿਆਂ ਅਤੇ ਬੇਨਿਯਮੀਆਂ ਨੂੰ ਨੰਗਾ ਕਰਨ ਵਾਲੇ ਆਪਣੇ ਸਿਆਸੀ ਵਿਰੋਧੀਆਂ ਨੂੰ ਕਥਿਤ ਤੌਰ 'ਤੇ ਝੂਠੇ ਕੇਸਾਂ 'ਚ ਫਸਾ ਕੇ ਉਨ੍ਹਾਂ ਨੂੰ ਆਪਣੀ ਜੁਬਾਨ ਬੰਦ ਰੱਖਣ ਲਈ ਮਜਬੂਰ ਕਰ ਰਹੀ ਹੈ, ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ 'ਆਪ' ਸਰਕਾਰ ਕਈ ਤਰ੍ਹਾਂ ਦੇ ਸਵਾਲਾਂ 'ਚ ਘਿਰਦੀ ਨਜ਼ਰ ਆ ਰਹੀ ਹੈ। ਉਹੀ ਭਗਵੰਤ ਮਾਨ ਜੋ ਸੱਤਾ 'ਚ ਆਉਣ ਤੋਂ ਪਹਿਲਾਂ ਦੂਜਿਆਂ ਨੂੰ ਸਕਿਉਰਿਟੀ ਲੈਣ ਬਦਲੇ ਬੱਕਰੀਆਂ ਚਾਰਨ ਦੀ ਗੱਲ ਆਖਦੇ ਸਨ, ਅੱਜ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਸਮੇਤ ਹੋਰ ਪਰਿਵਾਰਕ ਮੈਂਬਰ ਵੀ ਸਕਿਉਰਟੀ ਦੇ ਵੱਡੇ-ਵੱਡੇ ਕਾਫ਼ਲੇ ਲੈ ਕੇ ਘੁੰਮਦੇ ਨਜ਼ਰ ਆ ਰਹੇ ਹਨ। ਭਾਵੇਂ ਆਪ ਸਰਕਾਰ ਨੂੰ ਪੰਜਾਬ ਦੀ ਸੱਤਾ ਸੰਭਾਲਿਆਂ ਕਰੀਬ ਦੋ ਸਾਲ ਦਾ ਸਮਾਂ ਬੀਤ ਚੁੱਕਿਆ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਧੂਰੀ ਹਲਕੇ 'ਚ ਅਜੇ ਤੱਕ ਵਿਕਾਸ ਦੀ ਕੋਈ ਲਹਿਰ ਨਜ਼ਰ ਨਹੀਂ ਆਈ, ਸਗੋਂ ਉਲਟਾ ਇਲਾਕੇ ਦੀਆਂ ਸੜਕਾਂ ਦੀ ਹਾਲਤ ਵੀ ਖਸਤਾ ਹੋਣੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ 'ਤੇ ਬਿਰਾਜਮਾਨ ਕਰਨ ਵਾਲੇ ਵੋਟਰ ਹੁਣ ਆਪ ਸਰਕਾਰ ਦੀ ਘਟੀਆ ਕਾਰਜਸ਼ੈਲੀ ਨੂੰ ਦੇਖ ਕੇ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਜਾਪਦੇ ਹਨ।


-ਮਨੋਹਰ ਸਿੰਘ ਸੱਗੂ,
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ, ਧੂਰੀ

18-01-2024

 ਗ਼ੈਰ ਕਨੂੰਨੀ ਪਰਵਾਸ

ਪਿਛਲੇ ਦਿਨੀਂ 'ਅਜੀਤ' ਅਖਬਾਰ ਦੀ ਖ਼ਬਰ ਪੜ੍ਹੀ ਸੀ ਕਿ ਇਕ ਸਾਲ 'ਚ 97,000 ਭਾਰਤੀ, ਜੋ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਫੜੇ ਗਏ। ਗ਼ੈਰ-ਕਾਨੂੰਨੀ ਟਰੈਵਲ ਏਜੰਟ ਭਾਰਤੀਆਂ ਕੋਲੋ ਮੋਟੀ ਰਕਮ ਲੈ ਮੈਕਸੀਕੋ ਦੇ ਬਾਰਡਰ ਰਾਹੀਂ ਪਾਰ ਕਰਵਾਉਂਦੇ ਹਨ ਤੇ ਅਮਰੀਕਾ ਵਿਚ ਝੂਠ ਬੋਲ ਰਾਜਨੀਤਕ ਸ਼ਰਨ ਲੈਂਦੇ ਹਨ। ਇਸ ਤਰ੍ਹਾਂ ਗ਼ੈਰ-ਕਾਨੂੰਨੀ, ਗ਼ੈਰ-ਕਾਨੂੰਨੀ ਵਸੀਲਿਆਂ ਨਾਲ ਜਾਂਦੇ ਸਮੇਂ ਭਾਰਤੀਆਂ ਦੀਆਂ ਮੌਤਾਂ ਵੀ ਹੋਈਆ ਹਨ। ਮਾਲਟਾ ਕਾਂਡ ਕਿਸੇ ਤੋਂ ਛੁਪਿਆ ਨਹੀਂ। ਫਿਰ ਵੀ ਭਾਰਤੀਆਂ ਵਿਚ ਬਾਹਰ ਦੀ ਹੋੜ ਲੱਗ ਗਈ ਹੈ, ਹਰ ਜਵਾਨ ਮੁੰਡਾ ਵਿਦੇਸ਼ ਵਿਚ ਦੇਖੋ ਦੇਖੀ ਵਸਣਾ ਚਾਹੁੰਦਾ ਹੈ, ਜਦੋਂ ਕਿ ਪਰਵਾਸੀ ਬਿਹਾਰ, ਉੱਤਰ ਪ੍ਰਦੇਸ਼ ਤੋਂ ਆ ਕੇ ਪੰਜਾਬ ਵਿਚ ਮਿਹਨਤ ਕਰ ਮੋਟੀ ਕਮਾਈ ਕਰ ਰਹੇ ਹਨ। ਜ਼ਮੀਨਾਂ ਦੇ ਮਾਲਕ ਵੀ ਆਪਣੇ ਮੁਲਕ ਵਿਚ ਮਿਹਨਤ ਨਹੀਂ ਕਰਦੇ, ਗੋਰਿਆਂ ਦੀ ਮਜ਼ਦੂਰੀ ਕਰ ਰਹੇ ਹਨ। ਜਿਸ ਮਾਂ ਪਿਓ ਨੂੰ ਬੁਢਾਪੇ ਵਿਚ ਬੱਚਿਆ ਦੀ ਲੋੜ ਹੈ ਇਕੱਲੇ-ਇਕੱਲੇ ਮਾਂ-ਪਿਉ ਰੁੱਲ ਰਹੇ ਹਨ। ਜੇ ਬਾਹਰ ਦੇ ਪਰਵਾਸ ਦਾ ਇਹ ਹਾਲ ਰਿਹਾ ਪਰਵਾਸੀ ਹਰ ਖੇਤਰ ਵਿਚ ਪੰਜਾਬ ਵਿਚ ਕੰਮ ਕਰਨਗੇ ਤੇ ਉਨ੍ਹਾਂ ਦਾ ਹੀ ਰਾਜ ਹੋਵੇਗਾ। ਸਰਕਾਰ ਨੂੰ ਟਰੈਵਲ ਏਜੰਟਾਂ 'ਤੇ ਸਖ਼ਤ ਕਾਨੂੰਨ ਬਣਾ ਸ਼ਿਕੰਜਾ ਕੱਸਣਾ ਚਾਹੀਦਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇ ਬਾਹਰ ਦਾ ਪ੍ਰਸਾਰ ਤੇ ਪੈਸਾ ਬਾਹਰ ਜਾਣ ਤੋਂ ਰੋਕਣਾ ਚਾਹੀਦਾ ਹੈ।

-ਗੁਰਮੀਤ ਲਿੰਘ ਵੇਰਕਾ ਐਮ.ਏ.
ਪੁਲਿਸ ਐਡਮਿਨਿਸਟ੍ਰੇਸ਼ਨ
ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ

ਬੋਰਵੈੱਲ ਦਾ ਹੱਲ

ਗੁਜਰਾਤ ਦੇ ਦਵਾਰਕਾ ਵਿਚ ਬੀਤੇ ਦਿਨੀਂ ਇੱਕ ਢਾਈ ਸਾਲ ਦੀ ਬੱਚੀ ਦੇ ਬੋਰਵੈੱਲ ਵਿਚ ਡਿਗਣ ਦੀ ਖ਼ਬਰ ਨੇ ਪੁਰਾਣੇ ਜ਼ਖ਼ਮ ਫਿਰ ਅੱਲੇ ਕਰ ਦਿੱਤੇ ਹਨ ਜਦੋਂ ਪੰਜਾਬ ਵਿਚ ਵੀ ਇੱਕ ਬੱਚਾ ਬੋਰਵੈੱਲ ਵਿਚ ਡਿੱਗ ਪਿਆ ਸੀ ਅਤੇ ਕਾਫੀ ਦਿਨਾਂ ਤੱਕ ਰਾਹਤ ਕਾਰਜ ਜਾਰੀ ਰੱਖਣ ਦੇ ਬਾਵਜੂਦ ਵੀ ਅਸੀਂ ਬੱਚੇ ਨੂੰ ਨਹੀਂ ਬਚਾ ਸਕੇ ਸੀ।ਹੁਣ ਫਿਰ ਅਜਿਹੀ ਅਣਹੋਣੀ ਘਟਨਾ ਨੂੰ ਰੋਕਣ ਲਈ ਬਚਾਅ ਕਾਰਜ ਜਾਰੀ ਹਨ। ਇਹ ਸੋਚਣ ਅਤੇ ਚਿੰਤਨ ਕਰਨ ਵਾਲੀ ਗੱਲ ਹੈ ਕਿ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ। ਬੋਰਵੈੱਲ ਨੂੰ ਲਗਾਉਣ ਵਾਲੇ ਉਸਨੂੰ ਢੱਕਣ ਜਾਂ ਕਿਸੇ ਹੋਰ ਤਕਨੀਕ ਨਾਲ ਬੰਦ ਕਿਉਂ ਨਹੀਂ ਕਰਦੇ। ਜਦੋਂ ਕੋਈ ਘਟਨਾ ਵਾਪਰਦੀ ਹੈ ਉਦੋਂ ਹੀ ਪ੍ਰਸ਼ਾਸਨ ਜਾਗਦਾ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਫਿਰ ਗੂੜ੍ਹੀ ਨੀਂਦ ਸੌਂ ਜਾਂਦਾ ਹੈ ਪਰਨਾਲਾ ਉਥੇ ਦਾ ਉਥੇ।
ਢਾਈ ਸਾਲ ਦਾ ਬੱਚਾ ਕਿੰਨਾ ਕੁ ਸਮਝਦਾਰ ਹੁੰਦਾ ਹੈ ਸਾਨੂੰ ਸਭ ਨੂੰ ਪਤਾ ਹੈ। ਬੱਚਾ ਤਾਂ ਅਣਜਾਣ ਹੈ ਪ੍ਰੰਤੂ ਅਸੀਂ ਤਾਂ ਸਮਝਦਾਰ ਹਾਂ। ਜਿੱਥੇ ਮਾਤਾ-ਪਿਤਾ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚੇ ਦੀ ਸਰੁੱਖਿਆ ਪ੍ਰਤੀ ਸੁਚੇਤ ਹੋਣ ਉਥੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਬੋਰਵੈੱਲ ਜੋ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ, ਉਨ੍ਹਾਂ ਨੂੰ ਸਮੇਂ ਸਿਰ ਜ਼ਰੂਰੀ ਸਮਝਦੇ ਹੋਏ ਲੋੜੀਂਦੇ ਪ੍ਰਬੰਧ ਕਰਨ ਨੂੰ ਪਹਿਲ ਦੇਣ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਲਾਲ ਗੱਡੀ

ਸਨਿਚਰਵਾਰ ਨੂੰ ਬਾਲ ਮੈਗਜ਼ੀਨ ਵਿਚ ਮੇਹਰਗੁਰ ਕੌਰ ਦੀ ਬਾਲ ਰਚਨਾ 'ਲਾਲ ਗੱਡੀ' ਪੜ੍ਹਨ ਨੂੰ ਮਿਲੀ, ਮਨ ਨੂੰ ਵਧੀਆ ਲੱਗੀ। ਅਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਬਾਲ ਸੰਸਾਰ ਮੈਗਜ਼ੀਨ ਦਾ ਬੱਚਿਆਂ ਉੱਪਰ ਗਹਿਰਾ ਅਸਰ ਪੈਂਦਾ ਹੈ। ਜੇਕਰ ਮੈਗਜ਼ੀਨ ਨਾਲ ਡੂੰਘਾ ਰਾਬਤਾ ਹੈ ਤਾਂ ਉਸ ਦਾ ਅਸਰ ਵੇਖ ਸਕਦੇ ਹਾਂ। ਚੌਥੀ ਜਮਾਤ ਦਾ ਵਿਦਿਆਰਥੀ ਵਧੀਆ ਵਿਚਾਰਾਂ ਦੀ ਸਿਰਜਣਾ ਕਰ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਬਾਲ ਸੰਸਾਰ ਮੈਗਜ਼ੀਨ ਆਪ ਵੀ ਵੱਖਰੀ ਸ਼ਾਨ ਬਣਾ ਗਿਆ ਹੈ।
ਗੁਰਤੇਜ ਸਿੰਘ ਖੁਡਾਲ ਦੀ ਕਵਿਤਾ 'ਵਿੱਦਿਆ' ਬਹੁਤ ਵਧੀਆ ਪ੍ਰਭਾਵਸ਼ਾਲੀ ਰਚਨਾ ਹੈ। ਅੱਜ ਵਿੱਦਿਆ ਬਿਨਾਂ ਜੀਵਨ ਵਿਚ ਹਨੇਰ ਹੈ। ਵਿੱਦਿਆ ਬਿਨਾਂ ਜੀਵਨ ਵਿਚ ਰੌਸ਼ਨੀ ਨਹੀਂ ਆ ਸਕਦੀ। ਵਿੱਦਿਆ ਬਿਨਾਂ ਅਸੀਂ ਤਰੱਕੀ ਨਹੀਂ ਕਰ ਸਕਦੇ। ਮਾਸਟਰ ਪਰਮਜੀਤ ਸਿੰਘ ਦੀ ਯਾਦ ਰੱਖਣ ਯੋਗ ਗੱਲਾਂ ਵਧੀਆ ਸੀ। ਚੰਗੀਆਂ ਗੱਲਾਂ ਬਿਨਾਂ ਅਸੀਂ ਜੀਵਨ ਵਿਚ ਤਰੱਕੀ ਨਹੀਂ ਕਰ ਸਕਦੇ। ਹਰ ਕੰਮ ਸਾਨੂੰ ਸਮੇਂ ਸਿਰ ਕਰਨਾ ਚਾਹੀਦਾ ਹੈ। ਅਸੀਂ ਜੀਵਨ ਵਿਚ ਅਗਾਂਹ ਵਧ ਸਕਦੇ ਹਾਂ।

-ਰਾਮ ਸਿੰਘ ਪਾਠਕ

17-01-2024

 'ਚਾਈਨਾ ਡੋਰ' ਤੋਂ ਤੌਬਾ

ਪੁਰਾਣੇ ਸਮੇਂ ਵਿਚ ਰਾਜੇ ਮਹਾਰਾਜੇ ਵੀ ਪਤੰਗਬਾਜ਼ੀ ਦਾ ਬਹੁਤ ਸ਼ੌਕ ਰੱਖਦੇ ਸਨ ਤੇ ਸੂਤ ਦੇ ਧਾਗਿਆਂ ਨਾਲ ਪਤੰਗਾਂ ਉਡਾਈਆਂ ਜਾਂਦੀਆਂ ਸਨ। ਲੋਕ ਕੱਚ, ਸਿੰਥੈਟਿਕ ਡੋਰਾਂ ਨਾਲ ਪਤੰਗ ਉਡਾਉਣੀ ਸ਼ੁਰੂ ਕਰ ਦਿੰਦੇ ਹਨ ਅਤੇ ਅਨੰਦ ਮਾਣਦੇ ਹਨ। ਘਰ ਦੀਆਂ ਛੱਤਾਂ ਦੇ ਲੋਕ ਡੀ.ਜੇ. ਲਗਾਉਂਦੇ ਹਨ ਤੇ ਭੰਗੜੇ ਪਾਉਂਦੇ ਹਨ। ਪਰ ਅੱਜ ਕੱਲ੍ਹ ਤਾਂ ਚਾਈਨਾ ਡੋਰ ਨਾਲ ਲੋਕ ਪਤੰਗ ਉਡਾਉਂਦੇ ਹਨ, ਜੋ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈ। ਰਾਹਗੀਰਾਂ ਦੇ ਜ਼ਖਮੀ ਹੋਣ ਦਾ ਸਿਲਸਿਲਾ ਲਗਾਤਾਰ ਅਸੀਂ ਅਖ਼ਬਾਰਾਂ ਵਿਚ ਪੜ੍ਹਦੇ ਹਾਂ। ਹਾਲ ਹੀ ਵਿਚ ਸਮਰਾਲਾ ਦੇ ਚਾਰ ਸਾਲਾ ਬੱਚੇ ਦਾ ਚਿਹਰਾ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਚੀਰਿਆ ਗਿਆ। ਜਿਸ ਕਾਰਨ ਉਸ ਦੇ 70 ਟਾਂਕੇ ਮੂੰਹ ਤੇ ਲੱਗੇ। ਦੂਜੀ ਖਬਰ ਜਗਰਾਉਂ ਵਿਖੇ ਕਿਸੇ ਪਿੰਡ ਦੀ ਹੈ, ਜਿਥੇ ਇਕ ਵਿਅਕਤੀ ਦਾ ਮੂੰਹ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਛਿੱਲਿਆ ਗਿਆ, ਜਿਸ ਕਾਰਨ45 ਟਾਂਕੇ ਮੂੰਹ ਤੇ ਲੱਗੇ ਤੇ 11 ਟਾਂਕੇ ਹੱਥ 'ਤੇ ਲੱਗੇ। ਬਠਿੰਡਾ ਵਿਖੇ ਇਕ ਬੱਚੇ ਦਾ ਕੰਨ ਚਾਈਨਾ ਡੋਰ ਕਰਕੇ ਕੱਟਿਆ ਗਿਆ। ਐਕਟਿਵਾ ਸਵਾਰ ਮਹਿਲਾ ਚਾਈਨਾ ਡੋਰ ਦੀ ਲਪੇਟ ਵਿਚ ਆ ਜਾਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਅਸੀਂ ਅਖ਼ਬਾਰਾਂ ਵਿਚ ਪੜ੍ਹਦੇ ਤੇ ਸੁਣਦੇ ਹਾਂ ਕਿ ਚਾਈਨਾ ਡੋਰ ਨਾਲ ਕਿੰਨੇ ਪੰਛੀਆਂ ਦੀ ਮੌਤ ਹੋ ਗਈ। ਕਈ ਮਨੁੱਖ ਵੀ ਇਸ ਦਾ ਸ਼ਿਕਾਰ ਹੋਏ, ਕਈਆਂ ਨੂੰ ਆਪਣੀ ਜਾਨ ਤੱਕ ਗੁਆਉਣੀ ਪਈ। ਪ੍ਰਸ਼ਾਸਨ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਅਜਿਹੇ ਦੁਕਾਨਦਾਰ ਜੋ ਡੋਰ ਵੇਚਦੇ ਹਨ, ਉਨ੍ਹਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਸਮਾਜਿਕ ਜਥੇਬੰਦੀਆਂ ਵਲੋਂ ਕਾਲੀਆਂ ਪੱਟੀਆਂ ਬੰਨ੍ਹ ਕੇਡੋਰ ਵੇਚਣ ਵਾਲਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ। ਅਜਿਹੇ ਦੁਕਾਨਦਾਰਾਂ ਨੂੰ ਬਿਲਕੁਲ ਵੀ ਅਸਰ ਨਹੀਂ ਹੁੰਦਾ। ਜ਼ਿਲ੍ਹਾ ਪੱਧਰ 'ਤੇ ਜਾਂ ਸਕੂਲਾਂ ਵਿਚ ਪ੍ਰਿੰਸੀਪਲਾਂ ਵੱਲੋਂ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਨੁਮਾਇੰਦਿਆਂ ਵਲੋਂ ਵੀ ਲੋਕ ਸਭਾ ਵਿਚ ਇਹ ਮੁੱਦਾ ਬੜੇ ਹੀ ਜ਼ੋਰ-ਸ਼ੋਰ ਨਾਲ ਚੁੱਕਣਾ ਚਾਹੀਦਾ ਹੈ। ਪਤੰਗ ਜ਼ਰੂਰ ਉਡਾਓ, ਪਰ ਖ਼ਤਰਨਾਕ ਡੋਰ ਦੀ ਵਰਤੋਂ ਬਿਲਕੁਲ ਵੀ ਨਾ ਕਰੋ ।ਆਓ ਅਸੀਂ ਰਲ-ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਯਤਨ ਕਰੀਏ।

-ਸੰਜੀਵ ਸਿੰਘ ਸੈਣੀ,
ਮੋਹਾਲੀ

ਰੀਤੀ ਰਿਵਾਜ ਅਤੇ ਫ਼ਜ਼ੂਲ ਖ਼ਰਚੀ

ਖ਼ੁਸ਼ੀਆਂ ਦੇ ਦਿਨ ਮਨਾਉਣੇ ਭਾਗਾਂ ਨਾਲ ਹੀ ਮਿਲਦੇ ਹਨ। ਇਨ੍ਹਾਂ ਦਿਨਾਂ ਨੂੰ ਮਨਾਉਣ ਲਈ ਹਰ ਧਰਮ ਰੱਬ, ਪਰਮਾਤਮਾ, ਅੱਲਾ, ਵਾਹਿਗੁਰੂ, ਓਮ ਨਮੋ ਸ਼ਿਵਾਏ ਆਦਿ ਸਭ ਗੁਰੂ ਪੀਰ, ਦੇਵੀ-ਦੇਵਤਿਆਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਸ਼ੁਕਰਾਨੇ ਵਜੋਂ ਰੀਤੀ ਰਿਵਾਜ ਵੀ ਕੀਤੇ ਜਾਂਦੇ ਹਨ। ਜੋ ਕਿ ਬਹੁਤ ਵਧੀਆ ਗੱਲ ਹੈ। ਪਰ ਅਜੋਕੇ ਯੁੱਗ ਵਿਚ ਜਨਮ ਦਿਨ ਮਨਾਉਣੇ, ਵਿਆਹ ਸ਼ਾਦੀਆਂ ਕਰਨੇ, ਲੋਹੜੀਆਂ ਮਨਾਉਣੀਆਂ ਆਦਿ ਦੀਆਂ ਰਸਮਾਂ ਨਾਲ ਸਮਾਜ ਕੰਗਾਲੀ ਅਤੇ ਗ਼ਰੀਬੀ ਵਿਚ ਜਕੜਿਆ ਜਾ ਰਿਹਾ ਹੈ। ਕਈਆਂ ਨੂੰ ਤਾਂ ਦੇਖੋ ਦੇਖੀ ਦੇ ਵਰਤਾਰੇ ਲਈ ਕਰਜ਼ੇ ਚੁੱਕ ਕੇ ਅਜਿਹੀ ਖ਼ੁਸ਼ੀ ਦੇ ਦਿਨ ਮਨਾਉਣ ਹਿਤ ਕਰਜ਼ੇ ਨਾ ਮੁੜਨ ਕਰਕੇ ਅਨੇਕਾਂ ਬਿਮਾਰੀਆਂ ਅਤੇ ਖੁਦਕਸ਼ੀਆਂ ਵੱਲ ਜਾਣਾ ਪੈਂਦਾ ਹੈ।
ਸੋ, ਆਪ ਹੀ ਦੱਸੋ ਕਿ ਤੁਹਾਨੂੰ ਵੱਧ ਤੋਂ ਵੱਧ ਖਾਣੇ ਦੇ ਸਟਾਲ ਲਗਾਉਣੇ, ਸ਼ਰਾਬਾਂ, ਨਾਚ-ਗਾਣੇ-ਭੰਗੜੇ 'ਤੇ ਪੈਸੇ ਸੁੱਟਣੇ, ਮਹਿੰਗੇ ਪਹਿਰਾਵੇ ਜਿਵੇਂ ਲਹਿੰਗੇ, ਸ਼ੇਰਵਾਨੀ, ਮੂਵੀ ਫੋਟੋਗ੍ਰਾਫਰ, ਬਿਊਟੀ ਪਾਰਲਰ ਆਦਿ 'ਤੇ ਮੂੰਹ-ਮੰਗੇ ਪੈਸੇ ਦੇਣੇ ਅਤੇ ਇਸੇ ਤਰ੍ਹਾਂ ਭੰਡ, ਮੰਗਣ ਵਾਲੇ, ਖੁਸਰੇ (ਕਈ-ਕਈ ਟੁੱਲ) ਆਦਿ ਦੇ ਫਜ਼ੂਲ ਖ਼ਰਚਿਆਂ ਤੇ ਕਿੰਨੀ ਰਕਮ ਚੁਕਾਉਣੀ ਪੈਂਦੀ ਹੈ। ਇਥੋਂ ਤਕ ਕਿ ਬਿਊਟੀ ਪਾਰਲਰ ਮੂੰਹ ਰੰਗਣ ਦੇ ਪੈਸੇ ਜਿੰਨੇ ਇਕ ਮਕਾਨ ਦੇ ਬਰਾਬਰ ਰੰਗ ਰੋਗਨ 'ਤੇ ਲੱਗਦੇ ਹਨ, ਲਹਿੰਗੇ-ਸ਼ੇਰਵਾਨੀ ਮੂੰਹ ਮੰਗੇ 50 ਹਜ਼ਾਰ ਤੋਂ ਉੱਪਰ ਧੁਆਈ ਵੱਖਰੀ ਮੰਗਦੇ ਹਨ। ਜੇਕਰ ਅਜਿਹੇ ਕਾਰਜ ਸਾਦਗੀ ਵਿਚ ਕੀਤੇ ਜਾਣ ਤਾਂ ਸਾਡੇ ਨੱਕ ਨਹੀਂ ਵੱਢੇ ਜਾਣੇ ਸਗੋਂ ਨੱਕ ਸਮੇਤ ਆਪ ਆਪਣੇ ਸਾਰੇ ਸਰੀਰ ਤੇ ਦਿਮਾਗ ਦੀ ਸੰਤੁਸ਼ਟੀ ਦੇ ਧਾਰਨੀ ਬਣ ਸਕਦੇ ਹੋ। ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਮੂੰਹ ਮੰਗੇ ਪੈਸੇ ਚਾਹੁਣ ਵਾਲਿਆਂ ਨੂੰ ਵਰਜਿਆ ਜਾਵੇ। ਵੈਸੇ ਵੀ ਚਾਦਰ ਵੇਖ ਕੇ ਪੈਸ ਪਸਾਰਨੇ ਚਾਹੀਦੇ ਹਨ।

-ਰਘਬੀਰ ਸਿੰਘ ਬੈਂਸ
(ਸੁਪਰੀਟੈਂਡੈਂਟ ਰਿਟਾ.)
ਮੈਂਬਰ-ਸੇਵਾ ਸੁਸਾਇਟੀ, ਬੰਗਾ।

16-01-2024

 ਬਾਲ ਸੰਸਾਰ ਟੁੰਬ ਗਿਆ

ਹਰ ਸਨਿਚਰਵਾਰ ਬੱਚਿਆਂ ਲਈ ਬਾਲ ਸੰਸਾਰ ਮੈਗਜ਼ੀਨ ਛਪਦਾ ਹੈ।ਜੋ ਬੱਚਿਆਂ ਨੂੰ ਰੌਚਿਕ ਜਾਣਕਾਰੀ ਦਿੰਦਾ ਹੈ ਤੇ ਬੱਚਿਆਂ ਲਈ ਅਨਮੋਲ ਖਜ਼ਾਨਾ ਹੈ। ਹੁਣ ਜਦੋਂ ਬੱਚਿਆਂ ਦੇ ਸਾਲਾਨਾ ਇਮਤਿਹਾਨ ਹੋਣ ਜਾ ਰਹੇ ਹਨ, ਵੱਖ-ਵੱਖ ਲੇਖਕਾਂ ਨੇ ਬੱਚਿਆਂ ਦੇ ਆਮ ਗਿਆਨ, ਦਿਮਾਗੀ ਗਿਆਨ, ਮਨੋਰੰਜਨ ਤੇ ਸਿੱਖਿਆਦਾਇਕ ਕਵਿਤਾ ਤੇ ਰਚਨਾਵਾਂ ਦੇ ਨਾਲ ਬੱਚਿਆਂ ਨੂੰ ਪੇਪਰਾਂ ਦੀ ਤਿਆਰੀ ਵਾਸਤੇ ਆਪਣੇ ਲੇਖਾਂ ਰਾਹੀਂ ਵਿਸ਼ੇਸ਼ ਜਾਣਕਾਰੀ ਦਿੱਤੀ ਹੈ। ਜੋ ਬੱਚਿਆਂ ਦੇ ਪੇਪਰਾਂ ਲਈ ਸਹਾਈ ਹੋਵੇਗੀ। ਐਤਵਾਰ ਦੀ 'ਅਜੀਤ' ਅਖਬਾਰ 'ਚ ਚਾਈਨਾ ਡੋਰ ਨਾਲ ਦੋ ਨੌਜਵਾਨਾਂ ਦੇ ਜ਼ਖ਼ਮੀ ਹੋਣ ਬਾਰੇ ਛਪੀ ਖਬਰ ਪੜ੍ਹੀ। ਹੁਣ ਜਦੋਂ ਚਾਈਨਾ ਡੋਰ ਨਾਲ ਪਸ਼ੂ, ਪੰਛੀ ਮਨੁੱਖ ਜ਼ਖ਼ਮੀ ਹੋ ਰਹੇ ਹਨ ਬੱਚਿਆਂ ਨੂੰ ਲੋੜੀਂਦੀ ਜਾਣਕਾਰੀ ਦੇਣੀ ਚਾਹੀਦੀ ਹੈ। ਚਾਈਨਾ ਡੋਰ 'ਤੇ ਮੁਕੰਬਲ ਪਾਬੰਦੀ ਲਗਾ ਦੇਸੀ ਡੋਰ ਦੀ ਵਰਤੋਂ ਕਰਨੀ ਚਾਹੀਦੀ ਹੈ। ਬੱਚਿਆਂ ਦੇ ਮਾਂ-ਪਿਓ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਚਾਈਨਾ ਡੋਰ ਨਾ ਵਰਤਣ ਦੇਣ। ਜਦੋਂ ਪਲਾਸਟਿਕ ਡੋਰ ਦੀ ਜਗ੍ਹਾ ਦੇਸੀ ਡੋਰ ਬੱਚੇ ਆਪਣੇ ਕਾਰੀਗਰਾਂ ਵਲੋਂ ਬਣਾਈ ਵਰਤਣਗੇ, ਜਿਸ ਨਾਲ ਉਨ੍ਹਾਂ ਦਾ ਰੁਜ਼ਗਾਰ ਵੀ ਚੱਲੇਗਾ। ਰੋਜ਼ਾਨਾ ਜੋ ਪੰਛੀ, ਮਨੁੱਖ ਪ੍ਰਭਾਵਿਤ ਹੁੰਦੇ ਹਨ, ਉਨ੍ਹਾਂ 'ਤੇ ਰੋਕ ਲੱਗੇਗੀ।

-ਗੁਰਮੀਤ ਸਿੰਘ ਵੇਰਕਾ ਐਮਏ.
ਪੁਲਿਸ ਐਡਮਿਨਿਸਟ੍ਰੇਸ਼ਨ

ਇਨ੍ਹਾਂ ਦੀ ਵੀ ਸੁਣੇ ਸਰਕਾਰ

ਸਾਡੇ ਲੋਕ ਸਰਕਾਰੀ ਨੌਕਰੀ ਕਰਨ ਲਈ ਬਹੁਤ ਹੀ ਜ਼ਿਆਦਾ ਉਤਾਵਲੇ ਰਹਿੰਦੇ ਹਨ। ਪਰ ਬਹੁਤ ਜ਼ਿਆਦਾ ਦੁੱਖ ਹੋਇਆ, ਜਦੋਂ ਪਤਾ ਲੱਗਿਆ ਕਿ ਪੰਜਾਬ ਹੋਮਗਾਰਡ ਦੇ ਜਵਾਨਾਂ ਨੂੰ ਪੈਨਸ਼ਨ ਨਹੀਂ ਮਿਲਦੀ। ਕਈ ਅਖਬਾਰਾਂ ਵਿਚ ਪੜ੍ਹਿਆ ਅਤੇ ਸੋਸ਼ਲ ਮੀਡੀਆ ਤੇ ਵੀਡੀਓ ਦੇਖੀਆਂ। ਕਿਵੇਂ ਹੋਮਗਾਰਡ ਦੇ ਜਵਾਨ ਪੈਂਤੀ ਤੋਂ ਛੱਤੀ ਸਾਲ ਨੌਕਰੀ ਕਰਨ ਤੋਂ ਬਾਅਦ ਆਪਣੇ ਘਰ ਖਾਲੀ ਹੱਥ ਜਾ ਰਹੇ ਹਨ।
ਜਦੋਂ ਕਿ ਪੰਜਾਬ ਹੋਮਗਾਰਡ ਦੇ ਜਵਾਨ ਪੰਜਾਬ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਡਿਊਟੀ ਕਰਦੇ ਹਨ। ਸਗੋਂ ਪੰਜਾਬ ਹੋਮਗਾਰਡ ਦੇ ਜਵਾਨ ਪੰਜਾਬ ਪੁਲਿਸ ਤੋਂ ਵੀ ਜ਼ਿਆਦਾ ਵੱਧ ਅਤੇ ਵਧੀਆ ਡਿਊਟੀ ਕਰਦੇ ਹਨ। ਪਰ ਸੇਵਾ ਮੁਕਤੀ ਵੇਲੇ ਇਹ ਪੰਜਾਬ ਹੋਮਗਾਰਡ ਦੇ ਮਿਹਨਤੀ ਜਵਾਨ ਰੋਂਦੇ ਦੇਖ ਕੇ ਮਨ ਬਹੁਤ ਦੁਖੀ ਹੋਇਆ। ਪੰਜਾਬ ਹੋਮਗਾਰਡ ਦਾ ਇੱਕ ਜਵਾਨ ਭੁੱਬਾਂ ਮਾਰ ਕੇ ਰੋ ਰਿਹਾ ਸੀ। ਕਹਿ ਰਿਹਾ ਸੀ ਚੌਂਤੀ ਸਾਲ ਨੌਕਰੀ ਕਰਨ ਤੋਂ ਬਾਅਦ ਅੱਜ ਖਾਲੀ ਹੱਥ ਘਰ ਜਾ ਰਿਹਾ ਹਾਂ। ਜਦੋਂ ਕਿ ਬਹੁਤ ਸਾਰੇ ਮੁਲਾਜ਼ਮ ਸੇਵਾ ਮੁਕਤੀ 'ਤੇ ਲੱਖਾਂ ਰੁਪਏ ਘਰ ਲੈ ਕੇ ਜਾਂਦੇ ਹਨ। ਸਾਡੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਹੈ ਕਿ ਉਹ ਪੰਜਾਬ ਹੋਮਗਾਰਡ ਦੇ ਮੁਲਾਜ਼ਮਾਂ ਨੂੰ ਪੈਨਸ਼ਨ ਦੇਣ ਬਾਰੇ ਕੁਝ ਕਰਨ, ਨਹੀਂ ਤਾਂ ਸੇਵਾ ਮੁਕਤੀ ਉਨ੍ਹਾਂ ਨੂੰ ਕੋਈ ਉੱਕਾ ਪੁੱਕਾ ਪੇਮੈਂਟ ਦਿੱਤੀ ਜਾਵੇ। ਜਿਸ ਨਾਲ ਉਹ ਆਪਣਾ ਬੁਢਾਪਾ ਅਤੇ ਜ਼ਿੰਦਗੀ ਦਾ ਅਖੀਰਲਾ ਟਾਈਮ ਵਧੀਆ ਲੰਘਾ ਸਕਣ। ਸਾਨੂੰ ਉਮੀਦ ਹੈ ਕਿ ਸਰਕਾਰ ਇਸ 'ਤੇ ਜ਼ਰੂਰ ਵਿਚਾਰ ਕਰੇਗੀ। ਪੰਜਾਬ ਹੋਮਗਾਰਡ ਦੇ ਜਵਾਨਾਂ ਪੂਰੀ-ਪੂਰੀ ਮਦਦ ਕਰੇਗੀ!

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਇਤਿਹਾਸ ਦੀ ਸਾਂਭ ਸੰਭਾਲ

ਇਤਿਹਾਸ ਬੀਤੇ ਹੋਏ ਦੀ ਯਾਦ ਹੀ ਨਹੀਂ ਸਗੋਂ ਭਵਿੱਖ ਦੇ ਲਈ ਰਾਹ ਦਸੇਰਾ ਵੀ ਹੁੰਦਾ ਹੈ। ਇਤਿਹਾਸ ਦੇ ਗਿਆਨ ਨਾਲ ਅਸਫ਼ਲਤਾਵਾਂ ਵਿਚੋਂ ਸਫਲਤਾਵਾਂ ਦੇ ਰਾਹ ਉਲੀਕੇ ਜਾਂਦੇ ਹਨ।
ਇਤਿਹਾਸਕ ਤੱਥਾਂ ਨਾਲ ਕੀਤੀ ਛੇੜਛਾੜ ਸਾਡੇ ਅਤੀਤ ਅਤੇ ਸੱਭਿਆਚਾਰ ਦੀ ਵਡਮੁੱਲੀ ਵਿਰਾਸਤ ਨੂੰ ਸਾਡੇ ਤੋਂ ਕੋਹਾਂ ਦੂਰ ਕਰ ਦਿੰਦੀ ਹੈ। ਸਾਡੇ ਆਲੇ ਦੁਆਲੇ ਸਦੀਆਂ ਪੁਰਾਣੀਆਂ ਬਣੀਆਂ ਇਤਿਹਾਸਕ ਇਮਾਰਤਾਂ, ਚੌਕਾਂ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਦਾ ਨਵੀਨੀਕਰਨ ਕਰਕੇ ਉਨ੍ਹਾਂ ਨੂੰ ਨਵਾਂ ਨਾਂਅ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ਼ ਜਿਥੇ ਅਸਲ ਇਤਿਹਾਸ ਤੋਂ ਅਸੀਂ ਬੇਮੁਖ ਹੋ ਰਹੇ ਹਾਂ ਉਥੇ ਦੇਸ਼ ਭਗਤਾਂ ਅਤੇ ਦੇਸ਼ ਪ੍ਰੇਮੀਆਂ ਦੀਆਂ ਰੂਹਾਂ ਨੂੰ ਵੀ ਅਸੀਂ ਤਕਲੀਫ਼ ਦੇ ਰਹੇ ਹਾਂ, ਜਿਨ੍ਹਾਂ ਨੇ ਆਜ਼ਾਦੀ ਦੇ ਸੰਗਠਨ ਵਿਚ ਆਪਣਾ ਸਭ ਕੁਝ ਵਾਰ ਦਿੱਤਾ।
ਸਮੇਂ ਦੇ ਹਾਣੀ ਹੋਣਾ ਮਾੜੀ ਗੱਲ ਨਹੀਂ, ਤਰੱਕੀ ਕਰਨੀ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਆਪਣੇ ਵਿਰਸੇ, ਇਤਿਹਾਸ ਅਤੇ ਸੱਭਿਆਚਾਰ ਨੂੰ ਭੁਲਾ ਕੇ ਕੀਤੀ ਤਰੱਕੀ ਸਾਡੀ ਆਪਣੀ ਹੋਂਦ ਨੂੰ ਹੀ ਖ਼ਤਰੇ ਵਿਚ ਪਾ ਦੇਵੇਗੀ। ਸਾਡੇ ਬੱਚੇ ਸਾਥੋਂ ਆਪਣੀ ਹੋਂਦ ਬਾਰੇ ਪੁੱਛਣਗੇ। ਉਹ ਪੁੱਛਣਗੇ ਕਿ ਅਸੀਂ ਪੰਜਾਬੀ ਕੌਣ ਹਾਂ, ਕਿੱਥੋਂ ਆਏ ਹਾਂ, ਮਹਾਰਾਜਾ ਰਣਜੀਤ ਸਿੰਘ ਕੌਣ ਸੀ, ਦੀਵਾਨ ਟੋਡਰ ਮੱਲ ਨੂੰ ਅਸੀਂ ਕਿਉਂ ਯਾਦ ਕਰਦੇ ਹਾਂ। ਅਜਿਹੇ ਹਜ਼ਾਰਾਂ ਸਵਾਲਾਂ ਦੇ ਜਵਾਬ ਤਲਾਸ਼ਣ ਲਈ ਨਵੀਂ ਪੀੜ੍ਹੀ ਸਾਡੀ ਉਡੀਕ ਕਰ ਰਹੀ ਹੈ।
ਜ਼ੇਕਰ ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਤਸੱਲੀਬਖ਼ਸ਼ ਜਵਾਬ ਮਿਲੇ ਤਾਂ ਸਾਨੂੰ ਆਪਣੇ ਇਤਿਹਾਸ, ਸੱਭਿਆਚਾਰ ਅਤੇ ਵਿਰਸੇ ਨੂੰ ਅੱਜ ਤੋਂ ਹੀ ਸੰਭਾਲਣ ਲਈ ਯਤਨ ਕਰਨੇ ਪੈਣਗੇ। ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਨਵੀਨੀਕਰਨ ਦਾ ਨਾਂਅ ਲੈ ਕੇ ਪੁਰਾਣੇ ਇਤਿਹਾਸ ਅਤੇ ਤੱਥਾਂ ਨੂੰ ਮਿਟਾਉਣ ਦੀ ਰਵਾਇਤ ਖ਼ਤਮ ਕਰਕੇ ਅਸਲ ਇਤਿਹਾਸ ਨੂੰ ਬਰਕਰਾਰ ਰੱਖੇ ਤਾਂ ਜੋ ਪੰਜਾਬ ਦੇ ਅਨਮੋਲ ਵਿਰਸੇ ਅਤੇ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸੰਭਾਲਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

15-01-2024

 ਸਾਹਿਬਜ਼ਾਦੇ ਬਾਲਕ ਨਹੀਂ ਹਨ
ਗੁਰਮਤਿ ਪਰੰਪਰਾ ਅਨੁਸਾਰ ਸਾਡੇ ਮਹਾਨ ਨਾਇਕ ਸਾਹਿਬਜ਼ਾਦੇ ਬਾਲਕ ਨਹੀਂ ਹਨ। ਅਗਿਆਨਤਾ-ਵੱਸ ਜਾਂ ਸ਼ਰਾਰਤ ਵਜੋਂ ਉਨ੍ਹਾਂ ਨੂੰ 'ਬਾਲਕ' ਕਿਹਾ ਜਾ ਰਿਹਾ ਹੈ ਜੋ ਸਰਾਸਰ ਗ਼ਲਤ ਹੈ। ਪੰਥ ਦੇ ਗੁੱਝੇ ਦੋਖੀ ਸਮਝਦੇ ਕਿਉਂ ਨਹੀਂ? ਸਾਨੂੰ ਵੀ ਸੁਚੇਤ ਹੋਣ ਦੀ ਲੋੜ ਹੈ।


-ਨਵਰਾਹੀ ਲੁਧਿਆਣਵੀ
ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ।


ਸਫ਼ਾਈ ਦਾ ਮਾੜਾ ਹਾਲ
ਮੁਕਤਸਰ ਸ਼ਹਿਰ ਵਿਚ ਲੱਖਾਂ ਦੀ ਤਾਦਾਦ ਵਿਚ ਹਰ ਮੱਸਿਆ ਅਤੇ ਮਾਘੀ ਮੇਲੇ ਵਿਚ ਸ਼ਰਧਾਲੂ ਦਰਬਾਰ ਸਾਹਿਬ ਵਿਚ ਨਤਮਸਤਕ ਹੋਣ ਲਈ ਆਉਂਦੇ ਹਨ। ਪਰ ਸਫ਼ਾਈ ਪੱਖੋਂ ਦਿਨੋ-ਦਿਨ ਇਸ ਸ਼ਹਿਰ ਦੀ ਹਾਲਤ ਵਿਗੜ ਰਹੀ ਹੈ। ਗਲੀਆਂ ਵਿਚ ਤਾਂ ਸਫ਼ਾਈ ਸੇਵਕ ਕੇਵਲ ਤਿਉਹਾਰਾਂ ਦੇ ਦਿਨਾਂ ਵਿਚ ਆਉਂਦੇ ਹਨ ਜਦੋਂ ਉਨ੍ਹਾਂ ਨੇ ਘਰਾਂ ਤੋਂ ਪੈਸੇ ਲੈਣੇ ਹੁੰਦੇ ਹਨ। ਕੋਈ ਵੀ ਗਲੀ ਜਾਂ ਸੜਕ ਅਜਿਹੀ ਨਹੀਂ ਜਿੱਥੇ ਟੋਏ ਨਾ ਹੋਣ ਜਾਂ ਸੀਵਰ ਦੇ ਢੱਕਣ ਉੱਚੇ ਨੀਵੇਂ ਨਾ ਹੋਣ। ਥੋੜ੍ਹੀ ਜਿਹੀ ਬਾਰਿਸ਼ ਹੋਣ ਨਾਲ ਸ਼ਹਿਰ ਵਿਚ ਕਈ ਥਾਵਾਂ 'ਤੇ ਜਲਥਲ ਹੋ ਜਾਂਦੀ ਹੈ। ਸਫ਼ਾਈ ਦੀ ਅਣਹੋਂਦ ਕਾਰਨ ਕਿਸੇ ਵੇਲੇ ਵੀ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਸ਼ਹਿਰ ਦੀਆਂ ਸੜਕਾਂ ਬਾਜ਼ਾਰਾਂ ਵਿਚ ਕਈ ਥਾਵਾਂ ਤੋਂ ਟੁੱਟੀਆਂ ਪਈਆਂ ਹਨ। ਘਰਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਘੱਟ ਹੈ। ਨਗਰ ਪਾਲਿਕਾ ਦੇ ਸੰਬੰਧਿਤ ਅਧਿਕਾਰੀ ਸ਼ਹਿਰ ਦੀ ਸਫ਼ਾਈ ਤੇ ਦਰੁਸਤ ਪ੍ਰਬੰਧ ਲਈ ਤੁਰੰਤ ਧਿਆਨ ਦੇਣ।


-ਪ੍ਰਿੰ. ਕਰਤਾਰ ਸਿੰਘ ਬੇਰੀ
ਦਸ਼ਮੇਸ਼ ਨਗਰ, ਸ੍ਰੀ ਮੁਕਤਸਰ ਸਾਹਿਬ


ਨਿੱਜੀ ਹਸਪਤਾਲਾਂ ਦੀ ਲੁੱਟ
ਦੇਸ਼ ਵਿਚ ਨਿੱਜੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਲੁੱਟ-ਖਸੁੱਟ, ਇਲਾਜ ਵਿਚ ਕਸਰ ਅਤੇ ਮਨਮਾਨੀ ਕੋਈ ਨਵੀਂ ਗੱਲ ਨਹੀਂ ਹੈ। ਵਧ ਬਿੱਲ ਦੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਦਿਨੋ-ਦਿਨ ਨਿੱਜੀ ਹਸਪਤਾਲਾਂ ਵਿਚ ਦੁਹਰਾਈਆਂ ਜਾਂਦੀਆਂ ਹਨ, ਪਰੰਤੂ ਪ੍ਰਭਾਵਸ਼ਾਲੀ ਲੋਕਾਂ ਦੀ ਹਿਫਾਜ਼ਤ ਦੀ ਵਜ੍ਹਾ ਨਾਲ ਕਿਸੇ ਦਾ ਕੁਝ ਨਹੀਂ ਵਿਗੜਦਾ। ਇਥੋਂ ਤੱਕ ਕਿ ਖੁਦ ਨੂੰ ਆਜ਼ਾਦ ਕਹਿਣ ਵਾਲਾ ਮੀਡੀਆ ਵੀ ਨਿੱਜੀ ਹਸਪਤਾਲਾਂ ਦੀਆਂ ਬੇਨਿਯਮੀਆਂ ਅਤੇ ਕਮੀਆਂ ਨੂੰ ਵਿਖਾਉਣ-ਦੱਸਣ ਤੋਂ ਪਰਹੇਜ਼ ਹੀ ਕਰਦਾ ਹੈ। ਨਿੱਜੀ ਹਸਪਤਾਲਾਂ ਦੀ ਮਾਲਕੀ ਰਾਜਨੀਤਕਾਂ, ਪੂੰਜੀਪਤੀਆਂ ਅਤੇ ਹੋਰ ਤਾਕਤਵਰ ਲੋਕਾਂ ਦੇ ਕੋਲ ਹੋਣ 'ਤੇ ਉਨ੍ਹਾਂ ਖ਼ਿਲਾਫ਼ ਆਵਾਜ਼ ਚੁੱਕਣ ਦੀ ਹਿੰਮਤ ਕਿਸੇ ਸਾਧਾਰਨ ਮਰੀਜ਼ ਦੀ ਕਿਵੇਂ ਹੋ ਸਕਦੀ ਹੈ। ਹਾਲਾਂਕਿ ਕੇਂਦਰੀ ਸਿਹਤ ਸਕੱਤਰ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਮੈਡੀਕਲ ਸੰਸਥਾਵਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਗੜਬੜੀਆਂ ਨਾਲ ਨਾ ਸਿਰਫ਼ ਮਰੀਜ਼ ਦੀ ਹਾਲਤ, ਬਲਕਿ ਸਿਹਤ ਦੇਖਭਾਲ ਅਤੇ ਇਲਾਜ ਲਾਗਤ ਵਿਚ ਜਵਾਬਦੇਹੀ ਨੂੰ ਲੈ ਕੇ ਵੀ ਚਿੰਤਾਵਾਂ ਪੈਦਾ ਹੁੰਦੀਆਂ ਹਨ। ਪੱਤਰ ਵਿਚ ਕਲੀਨਿਕਲ ਸੰਸਥਾਪਨ (ਰਜਿਸਟ੍ਰੇਸ਼ਨ ਅਤੇ ਨਿਯਮਨ) ਐਕਟ, 2010 ਦਾ ਅਮਲ ਯਕੀਨੀ ਕਰਨ ਨੂੰ ਕਿਹਾ ਗਿਆ ਹੈ। ਨਿੱਜੀ ਹਸਪਤਾਲਾਂ ਸਮੇਤ ਸਾਰੇ ਮਹੱਤਵਪੂਰਨ ਸਿਹਤ ਸੰਸਥਾਨਾਂ ਵਿਚ ਗਲਤ ਕੰਮ ਕਰਨ ਉੱਤੇ ਸਖ਼ਤ ਕਾਰਵਾਈ ਤੈਅ ਕੀਤੀ ਜਾਵੇ। ਕਈ ਹਸਪਤਾਲਾਂ ਵਿਚ ਮਰੀਜ਼ ਦੇ ਪਰਿਵਾਰ ਨੂੰ ਹੈਰਾਨ ਵਿਚ ਪਾ ਦੇਣ ਵਾਲਾ ਬਿੱਲ ਵਸੂਲਿਆ ਜਾਂਦਾ ਹੈ ਅਤੇ ਦੂਜੇ ਪਾਸੇ ਇਲਾਜ ਮਾਨਕਾਂ ਦਾ ਪਾਲਣ ਵੀ ਨਹੀਂ ਕੀਤਾ ਜਾਂਦਾ। ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰ, ਜਿਸ ਤਰ੍ਹਾਂ ਉਹ ਚਿਕਿਤਸਾ ਵਿਵਸਥਾ ਨੂੰ ਨਿੱਜੀ ਖੇਤਰ ਦੇ ਭਰੋਸੇ ਛੱਡ ਰਹੀਆਂ ਹਨ ਅਤੇ ਸਿਹਤ ਬਜਟ ਵਿਚ ਕਟੌਤੀ ਕਰ ਰਹੀਆਂ ਹਨ, ਉਸੇ ਦਾ ਨਤੀਜਾ ਹੈ ਕਿ ਨਿੱਜੀ ਹਸਪਤਾਲ ਬੇਲਗਾਮ ਹੁੰਦੇ ਜਾ ਰਹੇ ਹਨ। ਸਰਕਾਰ ਜੇਕਰ ਸੱਚਮੁੱਚ ਗੰਭੀਰ ਹੈ ਤਾਂ ਅਜਿਹੀ ਵਿਵਸਥਾ ਅਤੇ ਮਾਹੌਲ ਤਿਆਰ ਕਰੇ, ਜਿਸ ਵਿਚ ਕੋਈ ਹਸਪਤਾਲ ਮਾਨਕਾਂ ਨੂੰ ਤੋੜਨ ਦੀ ਹਿੰਮਤ ਨਾ ਕਰ ਸਕੇ।


-ਗੌਰਵ ਮੁੰਜਾਲ


ਬਿਨਾਂ ਕੰਮ ਤੋਂ ਬਾਹਰ ਨਾ ਨਿਕਲੋ...
ਅੱਜ ਕੱਲ ਸਰਦੀ ਅਤੇ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ! ਸਰਕਾਰ ਵੱਲੋਂ ਸਕੂਲਾਂ ਅਦਾਲਤਾਂ ਅਤੇ ਬਹੁਤ ਸਰਕਾਰੀ ਦਫਤਰਾਂ ਵਿੱਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਹੈ! ਸਰਦੀ ਅਤੇ ਧੂੰਦ ਜ਼ਿਆਦਾ ਹੋਣ ਕਰਕੇ ਬਹੁਤ ਸਾਰੇ ਸੜਕੀ ਹਾਦਸੇ ਵਾਪਰ ਰਹੇ ਹਨ। ਜਿਸ ਕਾਰਨ ਬਹੁਤ ਸਾਰੇ ਲੋਕ ਕਿਸੇ ਮਨੁੱਖੀ ਅਣਗਹਿਲੀ ਦਾ ਸ਼ਿਕਾਰ ਹੋ ਕੇ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ! ਸਾਨੂੰ ਚਾਹੀਦਾ ਹੈ ਕਿ ਕਿਸੇ ਬਹੁਤ ਜਰੂਰੀ ਕੰਮ ਕਰਕੇ ਹੀ ਘਰੋਂ ਬਾਹਰ ਨਿਕਲੀਏ। ਬਿਨਾਂ ਕੰਮ ਸਰਦੀ ਅਤੇ ਧੂੰਦ ਵਿਚ ਬਿਲਕੁਲ ਵੀ ਘਰੋਂ ਨਾ ਨਿਕਲੀਏ। ਤਾਂ ਜੋ ਅਸੀਂ ਆਪ ਵੀ ਬੱਚ ਸਕਦੇ ਹਾਂ ਅਤੇ ਹੋਰਾਂ ਨੂੰ ਵੀ ਬਚਾ ਸਕਦੇ ਹਾਂ।
ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ!
ਬੱਚਿਆਂ ਦੇ ਭਵਿੱਖ ਨੂੰ ਖ਼ਤਰਾ?
ਕੀ ਅੱਜ-ਕੱਲ੍ਹ ਬੱਚੇ ਸਕੂਲਾਂ ਵਿਚ ਸੁਰੱਖਿਅਤ ਹਨ? ਜੋ ਅੱਜ-ਕੱਲ੍ਹ ਸਕੂਲਾਂ ਵਿਚ ਹਰ ਰੋਜ਼ ਸੁਣਨ ਨੂੰ ਮਿਲ ਰਿਹਾ ਹੈ ਕਿ ਬੱਚਿਆਂ ਨਾਲ ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਬੱਚੇ ਮਾਨਸਿਕ ਤੌਰ 'ਤੇ ਵੀ ਟੁੱਟ ਜਾਣਗੇ, ਸਕੂਲ ਵਿੱਦਿਆ ਦਾ ਮੰਦਿਰ ਹੈ, ਇਸ ਨੂੰ ਇਸ ਦੇ ਗੁਰੂ ਹੀ ਗੰਧਲਾ ਕਰ ਰਹੇ ਹਨ। ਬੱਚੇ ਕਿੱਥੇ ਸੁਰੱਖਿਅਤ ਹਨ। ਜਦ ਵਿੱਦਿਆ ਮੰਦਿਰ ਹੀ ਸੁਰੱਖਿਅਤ ਨਹੀਂ ਹੈ। ਪਹਿਲਾਂ ਕੁੜੀਆਂ ਨੂੰ ਖ਼ਤਰਾ ਸੀ ਪਰ ਹੁਣ ਤਾਂ ਮੁੰਡੇ ਵੀ ਸੁਰੱਖਿਅਤ ਨਹੀਂ ਹਨ।
ਸਾਡਾ ਪੰਜਾਬ ਕਿਧਰ ਨੂੰ ਜਾ ਰਿਹਾ ਹੈ। ਜਦੋਂ ਵਾੜ ਹੀ ਖੇਤ ਨੂੰ ਖਾਮ ਲੱਗ ਜਾਵੇ ਤਾਂ ਖੇਤ ਦਾ ਕੌਣ ਰਾਖਾ ਹੈ। ਗੁਰੂ ਹੀ ਬੱਚਿਆਂ ਨਾਲ ਘਿਨੌਣਾ ਕੰਮ ਕਰਨ ਲੱਗ ਜਾਣ ਤਾਂ ਫਿਰ ਬੱਚਿਆਂ ਦੇ ਭਵਿੱਖ 'ਤੇ ਖ਼ਤਰਾ ਮੰਡਰਾ ਰਿਹਾ ਹੈ। ਸਰਕਾਰ ਨੂੰ ਅਪੀਲ ਹੈ ਕਿ ਹਰ ਸਕੂਲ ਦੀ ਸੁਰੱਖਿਆ ਵਧਾਈ ਜਾਵੇ, ਘਿਨੌਣੇ ਅਪਰਾਧ ਕਰਨ ਵਾਲੇ ਅਧਿਆਪਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।


-ਦਵਿੰਦਰ ਕੌਰ ਖੁਸ਼ ਧਾਲੀਵਾਲ
ਖੋਜਕਰਤਾ ਧੂਰਕੋਟ (ਮੋਗਾ)

13-01-2024

 ਇਤਿਹਾਸ ਨਾ ਵਿਸਾਰੋ

ਉਹ ਕੌਮ ਕਦੇ ਵੀ ਤਰੱਕੀ ਨਹੀਂ ਕਰ ਸਕਦੀ ਜੋ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ। ਤ੍ਰਾਸਦੀ ਇਹ ਹੈ ਕਿ ਅੱਜ ਸਾਡੀ ਕੌਮ ਵੀ ਗੁਰੂ ਸਾਹਿਬਾਨ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਅਸਲ ਮਨੋਰਥ ਨੂੰ ਵਿਸਾਰੀ ਬੈਠੀ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਕੇਵਲ ਲੋਕਾਂ ਦੇ ਫ਼ੋਨ ਦਾ ਸਟੇਟਸ ਬਣ ਕੇ ਹੀ ਰਹਿ ਗਈ ਹੈ। ਸ਼ਹੀਦੀ ਦਿਹਾੜਿਆਂ ਦੌਰਾਨ ਬੇਸ਼ੱਕ ਲੋਕ ਦਸਮ ਪਿਤਾ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਫੋਨ 'ਤੇ ਉਨ੍ਹਾਂ ਦੀ ਤਸਵੀਰਾਂ ਤਾਂ ਸਾਂਝੀਆਂ ਕਰਦੇ ਹਨ, ਪਰ ਸ਼ਹਾਦਤ ਦੇ ਅਸਲ ਮੰਤਵ ਨੂੰ ਵਿਸਾਰੀ ਬੈਠੇ ਹਨ। ਸੋ, ਕੌਮ ਨੂੰ ਅਪੀਲ ਹੈ ਕਿ ਪੋਹ ਦੇ ਮਹੀਨੇ ਦੌਰਾਨ ਗੁਰੂ ਸਾਹਿਬਾਨ ਦੀ ਸ਼ਹੀਦੀ ਨੂੰ ਕੇਵਲ ਫ਼ੋਨ ਦਾ ਸਟੇਟਸ ਹੀ ਨਾ ਬਣਾਇਆ ਜਾਵੇ ਬਲਕਿ ਸਫ਼ਲ ਜੀਵਨ ਲਈ ਦਸਮ ਪਿਤਾ ਦੇ ਸਿਧਾਂਤਾਂ 'ਤੇ ਚੱਲ ਕੇ ਆਪਣੀ ਸ਼ਖ਼ਸੀਅਤ ਦਾ ਸਟੇਟਸ ਸਿਦਕ, ਸਿਰੜ ਅਤੇ ਨਿਡਰ ਨੂੰ ਬਣਾਇਆ ਜਾਵੇ। ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਕਿ ਆਖ਼ਰ ਕਿਸ ਕਾਰਨ ਕਰਕੇ ਸਾਹਿਬਜ਼ਾਦਿਆਂ ਦੇ ਨਿੱਕੀ ਉਮਰੇ ਵੱਡੇ ਸਾਕੇ ਹੋਏ ਸਨ? ਜੇਕਰ ਬੱਚਿਆਂ ਨੂੰ ਬਚਪਨ ਤੋਂ ਹੀ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ ਤਾਂ ਫਿਰ ਭਵਿੱਖ ਵਿਚ ਕਦੇ ਵੀ ਬੱਚੇ ਲਾਲਚ ਵਿਚ ਫ਼ਸ ਕੇ ਗ਼ਲਤ ਰਸਤੇ 'ਤੇ ਨਹੀਂ ਪੈਣਗੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

12-01-2024

 ਲੋਹੜੀ ਦਾ ਤਿਉਹਾਰ

ਲੋਹੜੀ ਦਾ ਤਿਉਹਾਰ ਲਗਭਗ ਸਾਰੇ ਧਰਮਾਂ ਦੇ ਲੋਕ ਹੀ ਮੁੰਡੇ-ਕੁੜੀ ਦੇ ਜੰਮਣ ਦੀ ਖੁਸ਼ੀ ਜਾਂ ਨਵੇਂ ਹੋਏ ਵਿਆਹ ਦੀ ਖ਼ੁਸ਼ੀ ਵਿਚ ਮਨਾਉਂਦੇ ਹਨ, ਜਿਸ ਵਿਚ ਰਾਤ ਨੂੰ ਅੱਗ ਬਾਲ ਕੇ ਮੂੰਗਫਲੀ, ਚਿਰਵੜੇ, ਮੱਕੀ ਦੇ ਫੁੱਲੇ, ਰਿਊੜੀਆਂ ਪਾਉਂਦੇ ਹਨ ਅਤੇ ਅੱਗ ਸੇਕਦੇ ਸਮੇਂ ਵਿਚ ਵੀ ਸੁੱਟਦੇ ਹਨ। ਲਗਭਗ 5-6 ਦਹਾਕੇ ਪਹਿਲਾਂ ਪਿੰਡਾਂ ਵਿਚ ਦਾਣੇ ਭੁਨਣ ਵਾਲੀਆਂ ਭੱਠੀਆਂ ਹੁੰਦੀਆਂ ਸਨ, ਜਿਥੇ ਦਾਣੇ ਭਨਾਉਣ ਲਈ ਕਤਾਰਾਂ ਲੱਗਦੀਆਂ ਸਨ ਤੇ ਭੱਠੀ 'ਤੇ ਖੂਬ ਰੌਣਕ ਲਗਦੀ ਸੀ। ਉਸ ਸਮੇਂ ਘਰਾਂ ਅਤੇ ਹੱਟੀਆਂ 'ਚ ਜਾ ਕੇ ਲੋਹੜੀ ਮੰਗਣੀ, ਜਿਥੋਂ ਦਾਣੇ ਜਾਂ 5 ਜਾਂ 10 ਪੈਸੇ, ਮੱਕੀ ਦੇ ਦਾਣੇ, ਗੁੜ ਆਦਿ ਮਿਲਣੇ। ਲੋਹੜੀ ਨਾਲ ਸੰਬੰਧਿਤ ਗਾਣੇ ਗਾਉਂਦੇ ਜਿਵੇਂ 'ਸੁੰਦਰ ਮੁੰਦਰੀਏ ਤੇਰਾ ਕੌਣ ਵੇਚਾਰਾ' ਆਦਿ। ਲੋਹੜੀ ਵਾਲੇ ਦਿਨ ਖੂਬ ਰੌਣਕ ਲੱਗਦੀ ਰਹਿੰਦੀ ਸੀ ਤੇ ਲੋਹੜੀ ਤੋਂ ਹਫ਼ਤਾ ਪਹਿਲਾਂ ਹੀ ਲੋਹੜੀ ਮੰਗਣੀ ਸ਼ੁਰੂ ਕਰ ਦਿੱਤੀ ਜਾਂਦੀ ਸੀ।ਪ੍ਰੰਤੂ ਹੁਣ ਸਮੇਂ ਨਾਲ ਸਭ ਕੁਝ ਬਦਲ ਗਿਆ, ਭੱਠੀਆਂ ਨਾਮਾਤਰ ਹੀ ਰਹਿ ਗਈਆਂ ਹਨ ਨਾ ਹੀ ਕੋਈ ਪਿੰਡਾਂ ਵਿਚ ਜਿਮੀਂਦਾਰਾਂ ਦਾ ਜਾਂ ਹੋਰ ਕਿਸੇ ਦਾ ਬੱਚਾ ਲੋਹੜੀ ਮੰਗਦਾ ਹੈ ਜਾਂ ਬਹੁਤ ਬੱਚੇ ਘੱਟ ਲੋਹੜੀ ਮੰਗਦੇ ਹਨ।
ਪੈਕਟਾਂ ਵਿਚ ਭੁੰਨੇ ਦਾਣੇ, ਮੂੰਗਫਲੀ ਆਦਿ ਮਿਲ ਜਾਂਦੀ ਹੈ ਅਤੇ ਆਪਣੇ-ਆਪ 'ਚ ਹੀ ਸਭ ਮਸਤ ਹਨ। ਸ਼ਹਿਰਾਂ 'ਚ ਸਿਰਫ਼ ਪ੍ਰਵਾਸੀ ਮਜ਼ਦੂਰਾਂ ਵਲੋਂ ਭੱਠੀਆਂ ਲਾ ਕੇ ਲੋਹੜੀ ਤੋਂ ਕਈ ਦਿਨ ਪਹਿਲਾਂ ਹੀ ਮੂੰਗਫਲੀ ਤੇ ਮੱਕੀ ਦੇ ਦਾਣੇ ਭੁੰਨਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਲੋਹੜੀ ਤੋਂ ਅਗਲੇ ਦਿਨ ਮਾਘੀ ਲਈ ਗੰਨੇ ਦੇ ਰਸ ਦੀ ਖੀਰ ਬਣਾਉਣ ਲਈ ਵੀ ਹੁਣ ਕੋਈ ਮੁਫ਼ਤ 'ਚ ਰਹੁ (ਰਸ) ਨਹੀਂ ਵੰਡਦਾ। ਗਲੀਆਂ ਵਿਚ ਰਹੁ (ਰਸ) ਵਾਲੀਆਂ ਰੇਹੜੀਆਂ ਤੋਂ ਰਸ ਲੈ ਕੇ ਲੋਕ ਮਾਘੀ ਲਈ ਖੀਰ ਬਣਾਉਂਦੇ ਹਨ। ਲਗਦਾ ਹੈ ਕਿ ਸਮੇਂ ਦੇ ਨਾਲ-ਨਾਲ ਸਭ ਕੁਝ ਬਦਲ ਗਿਆ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ ਜਲੰਧਰ।

ਨੌਜਵਾਨਾਂ ਦੀ ਨਿਰਾਸ਼ਾ ਦਾ ਸਿੱਟਾ

ਬੇਹੱਦ ਅਫ਼ਸੋਸ ਹੈ ਕਿ ਦੋ ਨੌਜਵਾਨਾਂ ਵਲੋਂ ਸੰਸਦ ਵਿਚ ਰੋਸ ਪ੍ਰਗਟ ਕਰਨ ਦੇ ਮੁੱਦੇ ਉਤੇ ਮੀਡੀਆ ਵਿਚ ਸਾਰਾ ਜ਼ੋਰ ਸੰਸਦ ਮੈਂਬਰਾਂ ਦੀ ਸੁਰੱਖਿਆ ਵਿਚ ਹੋਈ ਕੁਤਾਹੀ 'ਤੇ ਦਿੱਤਾ ਗਿਆ ਹੈ, ਜਦਕਿ ਇਸ ਘਟਨਾ ਦੇ ਪਿਛੋਕੜ ਵਿਚ ਮੋਦੀ ਸਰਕਾਰ ਦੀਆਂ ਨਿੱਜੀਕਰਨ ਪੱਖੀ ਨੀਤੀਆਂ ਅਤੇ ਇਨ੍ਹਾਂ ਪੜ੍ਹੇ-ਲਿਖੇ ਨੌਜਵਾਨਾਂ ਵਿਚ ਬੇਰੁਜ਼ਗਾਰੀ ਅਤੇ ਨਿਰਾਸ਼ਤਾ ਫੈਲਣ ਦੇ ਕਾਰਨਾਂ ਨੂੰ ਬਿਲਕੁਲ ਹੀ ਅਣਗੌਲਿਆਂ ਕੀਤਾ ਗਿਆ ਹੈ। ਪਿਛਲੇ ਕਈ ਸਾਲਾਂ ਤੋਂ ਹਕੂਮਤਾਂ ਦੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਅਤੇ ਬੇਰੁਜ਼ਗਾਰੀ ਤੇ ਉਦਾਸੀ ਦੇ ਸ਼ਿਕਾਰ ਸਮਾਜ ਦੇ ਹੇਠਲੇ ਵਰਗ ਦੇ ਇਨ੍ਹਾਂ ਚੇਤਨ ਨੌਜਵਾਨਾਂ ਨਾਲ ਹਮਦਰਦੀ ਜਤਾਉਣ ਦੀ ਥਾਂ ਇਨ੍ਹਾਂ ਨੂੰ 'ਘੁਸਪੈਠੀਏ' ਕਹਿ ਕੇ ਇਨ੍ਹਾਂ ਦੀ ਜਮਹੂਰੀ ਅਤੇ ਅਹਿੰਸਕ ਕਾਰਵਾਈ ਉਤੇ ਹੀ ਸਵਾਲੀਆ ਨਿਸ਼ਾਨ ਖੜ੍ਹਾ ਕੀਤਾ ਗਿਆ ਹੈ। ਅਸਲ ਦੋਸ਼ੀ ਤਾਂ ਸਰਕਾਰਾਂ ਵਿਚ ਬੈਠੇ ਉਹ ਹੁਕਮਰਾਨ, ਮੰਤਰੀ ਅਤੇ ਉੱਚ ਅਧਿਕਾਰੀ ਹਨ ਜਿਹੜੇ ਮੋਟੀਆਂ ਤਨਖ਼ਾਹਾਂ ਲੈਣ ਦੇ ਇਲਾਵਾ ਖ਼ੁਦ ਜਨਤਕ ਸਰਮਾਏ 'ਤੇ ਐਸ਼ਪ੍ਰਸਤੀ ਕਰਦੇ ਹਨ ਪਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਯੋਗ ਸਰਕਾਰੀ ਨੌਕਰੀਆਂ ਜਾਂ ਰੁਜ਼ਗਾਰ ਦੇਣ ਤੋਂ ਟਾਲਾ ਵੱਟਦੇ ਹਨ। ਇਨ੍ਹਾਂ ਨੌਜਵਾਨਾਂ ਨੇ ਤਾਂ ਸ਼ਹੀਦ ਭਗਤ ਸਿੰਘ ਅਤੇ ਬੁੱਟਕੇਸ਼ਵਰ ਦੱਤ ਵਾਂਗ ਸੰਸਦ ਵਿਚ ਧੂੰਏ ਵਾਲੇ ਕੰਟੇਨਰ ਸੁੱਟ ਕੇ ਮੋਦੀ ਸਰਕਾਰ ਦੇ ਬੌਲੇ ਕੰਨਾਂ ਨੂੰ ਕਰੋੜਾਂ ਬੇਰੁਜ਼ਗਾਰ ਨੌਜਵਾਨਾਂ ਦੀ ਜਮਹੂਰੀ ਆਵਾਜ਼ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ। ਹੋਰ ਵੀ ਅਣਮਨੁੱਖੀ ਵਰਤਾਰਾ ਇਹ ਵਾਪਰਿਆ ਕਿ ਸੰਸਦ ਅੰਦਰ ਆਪਣੀ ਜਮਹੂਰੀ ਆਵਾਜ਼ ਬੁਲੰਦ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਦੀ ਸੰਸਦ ਮੈਂਬਰਾਂ ਵਲੋਂ ਹਜੂਮੀ ਭੀੜ ਵਾਂਗ ਬੇਤਹਾਸ਼ਾ ਮਾਰਕੁੱਟ ਕੀਤੀ ਗਈ ਅਤੇ ਦਿੱਲੀ ਪੁਲਿਸ ਵਲੋਂ ਉਨ੍ਹਾਂ ਉਤੇ ਦਹਿਸ਼ਤਗਰਦਾਂ ਵਾਂਗ ਯੂ.ਏ. ਪੀ.ਏ. ਵਰਗੇ ਕਾਲੇ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ। ਇਸ ਸੰਵੇਦਨਸ਼ੀਲ ਮੁੱਦੇ ਉਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਲੋਂ ਸੰਸਦ ਵਿਚ ਕੋਈ ਬਿਆਨ ਨਾ ਦੇਣ ਖ਼ਿਲਾਫ਼ ਵਿਰੋਧ ਪ੍ਰਗਟ ਕਰਨ ਵਾਲੇ ਵਿਰੋਧੀ ਪਾਰਟੀਆਂ ਦੇ 143 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨਾ ਭਾਰਤੀ ਜਮਹੂਰੀਅਤ ਅਤੇ ਨਿਆਂ ਪ੍ਰਣਾਲੀ ਦੀ ਸਿੱਧੀ ਉਲੰਘਣਾ ਹੈ ਜਿਸ ਬਾਰੇ ਜਮਹੂਰੀ ਸੰਸਥਾਵਾਂ ਨੂੰ ਆਪਣੀ ਆਵਾਜ਼ ਉਠਾਉਣ ਦੀ ਲੋੜ ਹੈ।

-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।

10-01-2024

 ਬੱਚਿਆਂ ਦਾ ਸ਼ੋਸ਼ਣ
ਪਿਛਲੇ ਦਿਨੀਂ 'ਅਜੀਤ' ਵਿਚ ਛਪੀ ਡਾ. ਸਿਮਰਨਜੀਤ ਕੌਰ ਦੀ ਰਚਨਾ 'ਆਖ਼ਰ ਕਦੋਂ ਤੱਕ ਹੁੰਦਾ ਰਹੇਗਾ ਬੱਚਿਆਂ ਦਾ ਸ਼ੋਸ਼ਣ' ਪੜ੍ਹੀ। ਜਿਸ ਬਾਰੇ ਲੇਖਿਕਾ ਨੇ ਬੱਚਿਆਂ ਵਲੋਂ ਭੀਖ ਮੰਗਣ 'ਤੇ ਤਮਾਸ਼ਾ ਵਿਖਾਉਣ ਦੀ ਤਰਾਸਦੀ ਭਰੀ ਤਸਵੀਰ ਪੇਸ਼ ਕਰ ਚਿੰਤਾ ਜਤਾਈ ਹੈ। ਕਾਬਲੇ ਗ਼ੌਰ ਸੀ। ਬੱਚੇ ਸਾਡੇ ਮੁਲਕ ਦਾ ਭਵਿੱਖ ਹਨ, ਜੇਕਰ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੀ ਜਗ੍ਹਾ ਉਨ੍ਹਾਂ ਪਾਸੋਂ ਬਾਲ ਮਜ਼ਦੂਰੀ, ਤਮਾਸ਼ਾਈ ਖੇਲ ਕਰਵਾਏ ਜਾਣ, ਭੀਖ ਮੰਗਵਾਈ ਜਾਵੇ ਤਾਂ ਸਮਝੋ ਸਾਡਾ ਮੁਲਕ ਕਿਵੇਂ ਤਰੱਕੀ ਕਰੇਗਾ। ਇਸ ਸੰਬੰਧੀ ਕੇਂਦਰ ਸਰਕਾਰ ਨੂੰ ਸਾਰੀ ਸੂਚਨਾ ਇਕੱਠੀ ਕਰ ਕੇ ਜੋ ਪਰਿਵਾਰ ਬੰਧੂਆ ਮਜ਼ਦੂਰੀ ਕਰਵਾ ਰਿਹਾ ਹੈ ਦੇ ਕਾਰਨਾਂ ਦਾ ਪਤਾ ਲਾ ਕੇ ਉਸ ਦੀ ਮਾਲੀ ਮਦਦ ਕਰ ਰੁਜ਼ਗਾਰ ਦੇਣਾ ਚਾਹੀਦਾ ਹੈ। ਸਦਨ ਵਿਚ ਬਾਲ ਮਜ਼ਦੂਰੀ, ਭੀਖ ਮੰਗਵਾਉਣ 'ਤੇ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ। ਸਰਕਾਰਾਂ ਨੂੰ ਸੰਜੀਦਗੀ ਨਾਲ ਵਿਚਾਰ ਕਰ ਇਸ 'ਤੇ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰ ਇਹ ਬਾਲ ਮਜ਼ਦੂਰੀ, ਭੀਖ ਮੰਗਣ ਵਾਲੀਆਂ ਅਲਮਾਤਾਂ 'ਤੇ ਰੋਕ ਲਗਾਉਣੀ ਚਾਹੀਦੀ ਹੈ। ਤਮਾਸ਼ਾਈ ਖੇਡਾਂ ਦੀ ਬਾਲਗ ਉਮਰ ਤੈਅ ਕਰਨੀ ਚਾਹੀਦੀ ਹੈ।


-ਗੁਰਮੀਤ ਸਿੰਘ ਵੇਰਕਾ


ਪੁਰਾਣੀ ਪੈਨਸ਼ਨ ਬਹਾਲ ਹੋਵੇ
18 ਦਸੰਬਰ ਨੂੰ ਛਪਿਆ ਲੇਖ 'ਸੇਵਾ ਮੁਕਤ ਮੁਲਾਜ਼ਮਾਂ ਲਈ ਘਾਤਕ ਹੈ ਨਵੀਂ ਪੈਨਸਨ ਸਕੀਮ' ਪੜ੍ਹਿਆ, ਜੋ ਆਪਣੇ ਆਪ 'ਚ ਨਵੀਂ ਪੈਨਸ਼ਨ ਸਕੀਮ ਦੀਆਂ ਖਾਮੀਆਂ ਦਾ ਪੂਰਾ ਵਿਸ਼ਲੇਸ਼ਣ ਸੀ। ਆਪ ਜੀ ਨੇ ਪ੍ਰਭਜੀਤ ਸਿੰਘ ਰਸੂਲਪੁਰ ਦਾ ਇਹ ਲੇਖ ਛਾਪ ਕੇ ਪਾਠਕਾਂ ਦੇ ਗਿਆਨ 'ਚ ਵਾਧਾ ਤਾਂ ਕੀਤਾ ਹੀ ਹੈ ਅਤੇ ਸਰਕਾਰ ਨੂੰ ਵੀ ਸਰਕਾਰੀ ਖਜ਼ਾਨੇ ਦੇ ਕਾਰਪੋਰੇਟ ਘਰਾਣਿਆਂ ਵੱਲ ਹੋ ਰਹੇ ਨਿਕਾਸ ਪ੍ਰਤੀ ਸੁਚੇਤ ਵੀ ਕੀਤਾ ਹੈ। ਪੰਜਾਬ ਸਰਕਾਰ ਵਲੋਂ ਇਕ ਸਾਲ ਪਹਿਲਾਂ ਜਾਰੀ ਨੋਟੀਫਿਕੇਸ਼ਨ ਨੂੰ ਲਾਗੂ ਵੀ ਕਰਨਾ ਚਾਹੀਦਾ ਹੈ। ਸਮਾਜਿਕ ਸੁਰੱਖਿਆ ਦੇ ਪੱਖ ਨੂੰ ਧਿਆਨ 'ਚ ਰੱਖਦਿਆਂ ਮੁਲਾਜ਼ਮਾਂ ਨੂੰ ਉਨ੍ਹਾਂ ਦੇ 'ਬੁਢਾਪੇ ਦੀ ਡੰਗੋਰੀ' ਪੁਰਾਣੀ ਪੈਨਸ਼ਨ ਵਾਪਸ ਕਰਨੀ ਚਾਹੀਦੀ ਹੈ।


-ਦਵਿੰਦਰ ਕੌਰ

09-01-2024

 ਪਿੰਡਾਂ ਦਾ ਭਾਈਚਾਰਾ

ਲਗਭਗ 4-5 ਦਹਾਕੇ ਪਹਿਲਾਂ ਪਿੰਡਾਂ ਦੇ ਲੋਕਾਂ ਦਾ ਆਪਸੀ ਭਾਈਚਾਰਾ ਬੜਾ ਹੀ ਵਿਲੱਖਣ ਹੁੰਦਾ ਸੀ। ਜਦੋਂ ਪਿੰਡ ਵਿਚ ਕਿਸੇ ਨੌਜਵਾਨ ਬੱਚੇ, ਬੱਚੀ ਦਾ ਵਿਆਹ ਹੁੰਦਾ ਤਾਂ ਸਾਰਿਆਂ ਨੇ ਮਿਲ ਕੇ ਵਿਆਹ ਲਈ ਮੰਜੇ-ਬਿਸਤਰੇ, ਦੁੱਧ ਇਕੱਠਾ ਕਰਨਾ ਤੇ ਹੋਰ ਵਿਆਹ ਦੇ ਕੰਮਾਂ ਵਿਚ ਹੱਥ ਵਟਾਉਣਾ। ਖ਼ਾਸ ਕਰਕੇ ਲੜਕੀ ਦੇ ਵਿਆਹ 'ਤੇ ਬਰਾਤ ਦਾ ਸਾਰੇ ਪਿੰਡ ਦੇ ਮੁਹਤਬਰ ਲੋਕਾਂ ਨੇ ਸਵਾਗਤ ਕਰਨਾ ਅਤੇ ਬਰਾਤ ਦੀ ਆਓ-ਭਗਤ ਕਰਨੀ। ਇਸੇ ਹੀ ਤਰ੍ਹਾਂ ਭਾਵੇਂ ਪਿੰਡ ਦੇ ਲੋਕਾਂ ਦੀ ਰਾਜਨੀਤਕ ਪਾਰਟੀ ਵੱਖਰੀ-ਵੱਖਰੀ ਹੁੰਦੀ ਸੀ, ਪਰੰਤੂ ਉਨ੍ਹਾਂ ਨੇ ਕਿਸੇ ਦੀ ਮੌਤ ਸਮੇਂ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਸ ਦੀਆਂ ਅੰਤਿਮ ਰਸਮਾਂ ਨਿਭਾਉਣੀਆਂ। ਭਾਵੇਂ ਕਿ ਪਿੰਡ ਵਾਸੀਆਂ ਦਾ ਸਾਰਿਆਂ ਦਾ ਦੁੱਖ-ਸੁਖ ਸਾਂਝਾ ਹੁੰਦਾ ਸੀ, ਪਰੰਤੂ ਹੁਣ ਅਜੋਕੇ ਸਮੇਂ ਵਿਚ ਅਜਿਹਾ ਨਹੀਂ ਲੱਗ ਰਿਹਾ।
ਪਿਛਲੇ ਦਿਨੀਂ ਮੇਰੇ ਪਿੰਡ ਵਿਚ ਮੇਰੇ ਬਚਪਨ ਦੇ ਨਜ਼ਦੀਕੀ ਦੋਸਤ ਤੇ ਨੰਬਰਦਾਰ ਦੀ 70 ਸਾਲ ਦੀ ਉਮਰ ਭੋਗ ਕੇ ਮੌਤ ਹੋ ਗਈ ਸੀ ਅਤੇ ਮੈਂ ਵੀ ਉਸ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਇਆ, ਉਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਹਜ਼ੂਰੀ ਕਥਾਵਾਚਕ ਬੜੀ ਹੀ ਵੈਰਾਗਮਈ ਕਥਾ ਕਰ ਰਿਹਾ ਸੀ ਅਤੇ ਬਹੁਤ ਵੱਡਾ ਪੰਡਾਲ ਸਜਿਆ ਹੋਇਆ ਸੀ। ਭਾਵੇਂ ਕਿ ਭੋਗ ਸਮਾਰੋਹ ਵਿਚ ਪਿੰਡ ਦੇ ਕੁਝ ਕੁ ਪਰਿਵਾਰ ਗ਼ੈਰ ਹਾਜ਼ਰ ਸਨ, ਪ੍ਰੰਤੂ ਪਿੰਡ ਦੇ ਸਭ ਧਰਮਾਂ ਨਾਲ ਸੰਬੰਧਿਤ ਕਾਫ਼ੀ ਸਾਰੇ ਲੋਕ, ਰਾਜਨੀਤਕ ਲੋਕ, ਸੱਜਣਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਦਾ ਭਾਰੀ ਇਕੱਠ ਸੀ। ਪੰਜਾਬ ਦੇ ਸਮੂਹ ਪਿੰਡ ਵਾਸੀਆਂ ਨੂੰ ਵੀ ਰਾਜਨੀਤਕ ਪਾਰਟੀਆਂ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਹਿਲਾਂ ਦੀ ਤਰ੍ਹਾਂ ਪਿੰਡ ਦੀ ਹਰੇਕ ਖ਼ੁਸ਼ੀ-ਗ਼ਮੀ ਵਿਚ ਭਾਈਵਾਲ ਹੋਣਾ ਚਾਹੀਦਾ ਹੈ ਤਾਂ ਜੋ ਪਿੰਡਾਂ ਦਾ ਆਪਸੀ ਭਾਈਚਾਰਾ ਬਣਿਆ ਰਹੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਕੋਰੋਨਾ ਦਾ ਖ਼ਤਰਾ

ਕੋਰੋਨਾ ਦੇ ਨਵੇਂ ਵੈਰੀਐਂਟ ਜੀ ਐਨ-1 ਦੇ ਕੇਸ ਦੇਸ਼ ਦੇ ਰਾਜਾਂ ਵਿਚ ਮਿਲਣ ਕਰਕੇ ਇਸ ਮਹਾਂਮਾਰੀ ਨੇ ਇਕ ਵਾਰ ਫਿਰ ਦਸਤਕ ਦੇ ਦਿੱਤੀ ਹੈ। ਪਿਛਲੇ ਤਿੰਨ ਸਾਲਾਂ ਵਿਚ ਤਾਲਾਬੰਦੀ ਅਤੇ ਵੈਕਸੀਨ ਦਾ ਸਹਾਰਾ ਲੈ ਕੇ ਕੋਰੋਨਾ 'ਤੇ ਕਾਬੂ ਪਾਇਆ ਗਿਆ ਸੀ, ਪਰੰਤੂ ਇਸ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ। ਇਸ ਤੋਂ ਪਹਿਲਾਂ ਕਿ ਇਹ ਬਿਮਾਰੀ ਵੱਡੇ ਪੱਧਰ 'ਤੇ ਇਕ ਵਾਰ ਫਿਰ ਫੈਲ ਜਾਵੇ ਇਸ ਤੋਂ ਬਚਾਅ ਕਰਨ ਲਈ ਕੇਂਦਰੀ ਸਿਹਤ ਮੰਤਰੀ ਨੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਹ ਇਸ ਬਿਮਾਰੀ ਤੋਂ ਚੌਕਸ ਰਹਿਣ ਅਤੇ ਲੋੜੀਂਦੇ ਪ੍ਰਬੰਧ ਕਰਨ, ਤਾਂ ਜੋ ਜੇਕਰ ਇਨ੍ਹਾਂ ਕੇਸਾਂ ਦੀ ਗਿਣਤੀ ਹੋਰ ਵਧਦੀ ਹੈ ਤਾਂ ਉਸ ਨੂੰ ਰੋਕਿਆ ਜਾ ਸਕੇ। ਸਰਕਾਰੀ ਪ੍ਰਬੰਧਾਂ ਅਤੇ ਹਦਾਇਤਾਂ ਨੂੰ ਧਿਆਨ ਵਿੱਚ ਰੱਖਣ ਦੇ ਨਾਲ-ਨਾਲ ਸਾਨੂੰ ਆਪਣੇ ਪੱਧਰ 'ਤੇ ਵੀ ਧਿਆਨ ਰੱਖਣਾ ਹੋਵੇਗਾ। ਭੀੜ ਵਾਲੀਆਂ ਜਗ੍ਹਾਵਾਂ 'ਤੇ ਨਹੀਂ ਜਾਣਾ ਚਾਹੀਦਾ। ਵਾਰ-ਵਾਰ ਹੱਥ ਧੋਣੇ ਅਤੇ ਆਪਸ ਵਿਚ ਦੂਰੀ ਬਣਾ ਕੇ ਰੱਖਣੀ ਹੋਵੇਗੀ। ਬਿਮਾਰੀ ਦਾ ਕੋਈ ਪਤਾ ਨਹੀਂ ਕਦੋਂ ਮਹਾਂਮਾਰੀ ਦਾ ਰੂਪ ਧਾਰਨ ਕਰ ਲਵੇ, ਇਸ ਲਈ ਇਸ ਤੋਂ ਬਚਣ ਲਈ ਅਗਾਊਂ ਇੰਤਜ਼ਾਮ ਸਾਨੂੰ ਅੱਜ ਤੋਂ ਹੀ ਕਰਨੇ ਪੈਣਗੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

ਆਓ, ਨਸ਼ੇ ਖ਼ਤਮ ਕਰੀਏ

ਜੇਕਰ ਸਾਰੇ ਲੋਕ ਅਤੇ ਸਰਕਾਰ ਇਕ-ਦੂਜੇ ਦਾ ਸਾਥ ਦੇਣ ਫਿਰ ਕੋਈ ਵੀ ਕੰਮ ਨਹੀਂ ਹੈ, ਜੋ ਹੋ ਨਹੀਂ ਸਕਦਾ। ਜੇਕਰ ਅਸੀਂ ਗੱਲ ਕਰੀਏ ਤਾਂ ਕਈ ਖ਼ਤਰਨਾਕ ਬਿਮਾਰੀਆਂ ਨੂੰ ਵੀ ਸਰਕਾਰ ਨੇ ਲੋਕਾਂ ਦੇ ਸਹਿਯੋਗ ਨਾਲ ਖ਼ਤਮ ਕੀਤਾ ਹੈ, ਜਿਨ੍ਹਾਂ ਵਿਚ ਪੋਲੀਓ, ਟੀ.ਬੀ. ਅਤੇ ਹੋਰ ਕਾਫ਼ੀ ਖ਼ਤਰਨਾਕ ਬਿਮਾਰੀਆਂ ਸਨ। ਇਸ ਤਰ੍ਹਾਂ ਹੀ ਜੇਕਰ ਨਸ਼ੇ ਦੀ ਖ਼ਤਰਨਾਕ ਬਿਮਾਰੀ ਨੂੰ ਖ਼ਤਮ ਕਰਨਾ ਹੈ, ਤਾਂ ਸਰਕਾਰ ਲੋਕਾਂ ਦਾ ਅਤੇ ਲੋਕ ਸਰਕਾਰ ਦਾ ਪੂਰਾ-ਪੂਰਾ ਸਾਥ ਦੇਣ। ਫਿਰ ਕੋਈ ਵੱਡੀ ਗੱਲ ਨਹੀਂ ਹੈ ਕਿ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨਾ। ਇਹ ਹਰ ਘਰ ਤੋਂ ਸ਼ੁਰੂ ਹੋ ਕੇ ਗਲੀ-ਮੁਹੱਲਾ, ਵਾਰਡ, ਸ਼ਹਿਰ ਤੱਕ ਸਾਰੇ ਆਪਣਾ ਫਰਜ਼ ਨਿਭਾਓ। ਜਦੋਂ ਤੱਕ ਸੱਚੇ ਦਿਲੋਂ ਸਾਰੇ ਆਪਣਾ ਫਰਜ਼ ਸਮਝ ਕੇ ਸਾਰੇ ਇਕ ਦੂਜੇ ਦਾ ਸਾਥ ਨਹੀਂ ਦਿੰਦੇ ਉਦੋਂ ਤੱਕ ਇਹ ਬਿਮਾਰੀ ਜੜ੍ਹੋਂ ਖ਼ਤਮ ਨਹੀਂ ਹੋ ਸਕਦੀ। ਆਓ, ਸਾਰੇ ਰਲ ਕੇ ਇਕ-ਦੂਜੇ ਦਾ ਸਾਥ ਦੇਈਏ। ਇਸ ਨਸ਼ੇ ਦੀ ਨਾਮੁਰਾਦ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰੀਏ। ਪੰਜਾਬ ਤੇ ਜੋ ਨਸ਼ੇੜੀ ਹੋਣ ਦਾ ਦਾਗ ਲੱਗਿਆ ਹੈ, ਉਸ ਨੂੰ ਹਮੇਸ਼ਾ ਲਈ ਮਿਟਾ ਦੇਈਏ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ

ਅਮੀਰ ਬਣੇ ਕਰਜ਼ਾਈ

ਅੱਜ ਦੇ ਜ਼ਮਾਨੇ ਵਿਚ ਅਨੇਕਾਂ ਲੋਕ ਅਜਿਹੇ ਆਮ ਹੀ ਵੇਖਣ ਨੂੰ ਮਿਲ ਜਾਣਗੇ, ਜਿਨ੍ਹਾਂ ਲਈ ਸਭ ਕੁਝ ਪੈਸਾ ਹੀ ਹੈ। ਉਨ੍ਹਾਂ ਲਈ ਭਾਵੇਂ ਸਾਰੀ ਦੁਨੀਆ ਗਰਕ ਜਾਵੇ, ਪਰ ਉਨ੍ਹਾਂ ਦੀ ਸੋਚ ਹਰ ਵੇਲੇ ਪੈਸਾ ਇਕੱਠਾ ਕਰਨ 'ਤੇ ਹੀ ਘੁੰਮਦੀ ਰਹਿੰਦੀ ਹੈ। ਜ਼ਿਆਦਾ ਪੈਸਾ ਕਮਾਉਣ ਲਈ ਅਜਿਹੇ ਲੋਕ ਕਰੋੜਾਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਸਬਸਿਡੀਆਂ, ਮੁਆਫ਼ੀਆਂ ਅਤੇ ਹੋਰ ਕਈ ਤਰ੍ਹਾਂ ਦੇ ਲਾਭ ਲੈਣ ਲਈ ਜਾਣਬੁੱਝ ਕੇ ਲੋਨ, ਲਿਮਟਾਂ ਚੁੱਕਦੇ ਰਹਿੰਦੇ ਹਨ। ਫਿਰ ਇਹੀ ਪੈਸਾ ਅੱਗੇ ਗਰੀਬ ਲੋਕਾਂ ਨੂੰ ਮੋਟੇ ਵਿਆਜ 'ਤੇ ਦੇ ਕੇ ਵੀ ਲਾਭ ਪ੍ਰਾਪਤ ਕਰਦੇ ਹਨ। ਇਸ ਪੈਸੇ ਨਾਲ ਹੀ ਵੱਡੇ-ਵੱਡੇ ਆਪਣੇ ਕਾਰੋਬਾਰ ਵੀ ਚਲਾ ਲੈਂਦੇ ਹਨ। ਇਸੇ ਕਾਰਨ ਹੀ ਦਿਨੋ-ਦਿਨ ਗਰੀਬ ਲੋਕ ਹੋਰ ਗਰੀਬ ਹੋ ਰਹੇ ਹਨ। ਦੂਜੇ ਪਾਸੇ ਅਮੀਰ ਵਿਹਲੇ ਹੀ ਐਸ਼ੋ-ਆਰਾਮ ਦੀ ਜ਼ਿੰਦਗੀ ਬਸਰ ਕਰਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਸਵਾਰਥੀ ਤੇ ਦੇਸ਼ ਵਿਰੋਧੀ ਸੋਚ ਰੱਖਣ ਵਾਲੇ ਲੋਕਾਂ ਨੂੰ ਸਖ਼ਤੀ ਨਾਲ ਨੱਥ ਪਾਉਣੀ ਚਾਹੀਦੀ ਹੈ, ਕਿਉਂਕਿ ਅਜਿਹੇ ਲੋਕਾਂ ਦੀ ਵਜ੍ਹਾ ਕਾਰਨ ਹੀ ਸਰਕਾਰਾਂ ਕਰਜ਼ਈ ਹੁੰਦੀਆਂ ਹਨ।

-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਐਨ.ਆਰ.ਆਈ. ਮਸਲੇ

ਮਸਲੇ ਪ੍ਰਵਾਸੀ ਪੰਜਾਬੀਆਂ ਦੇ ਹੱਲ ਕਰਨ ਲਈ ਪਿਛਲੇ ਸਾਲ ਪਰਵਾਸੀਆਂ ਵਲੋਂ ਪੰਜਾਬ ਵਿਚ ਸਨਅਤਾਂ ਲਾਉਣ ਬਾਰੇ ਪੰਜਾਬ ਦੀ ਮਾਨ ਸਰਕਾਰ ਵਲੋਂ ਉਪਰਾਲਾ ਕੀਤਾ ਗਿਆ ਸੀ, ਜੋ ਲੱਗਦਾ ਹੈ ਵਿਚ-ਵਿਚਾਲੇ ਸਿਰਫ਼ ਬਿਆਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਐਨ.ਆਰ.ਆਈ. ਵਾਸਤੇ ਰੇਂਜ ਵਾਈਜ਼ ਐਨ.ਆਰ. ਆਈ. ਥਾਣੇ ਪਹਿਲਾਂ ਹੀ ਨਿਯੁਕਤ ਕੀਤੇ ਹਨ, ਜਿਥੇ ਐਨ.ਆਰ.ਆਈ. ਦੀਆਂ ਮੁਸ਼ਕਿਲਾਂ ਸੁਣੀਆਂ ਜਾਂਦੀਆਂ ਹਨ। ਮੈਂ ਆਪਣੀ ਪੁਲਿਸ ਦੀ ਨੌਕਰੀ ਦੌਰਾਨ ਐਨ.ਆਰ. ਆਈ. ਦੀਆਂ ਦਰਖ਼ਾਸਤਾਂ ਦੀ ਪੜਤਾਲ ਕਰਦਿਆਂ ਦੇਖਿਆ ਹੈ ਕਿ ਐਨ.ਆਰ.ਆਈ. ਦੇ ਨਜ਼ਦੀਕੀਆਂ ਜਾਂ ਰਿਸ਼ਤੇਦਾਰਾਂ ਨੇ ਉਨ੍ਹਾਂ ਦੀਆਂ ਜਾਇਦਾਦਾਂ 'ਤੇ ਕਬਜ਼ਾ ਕੀਤਾ ਹੋਇਆ ਹੈ। ਕਈ ਲੋਕਾਂ ਨੇ ਉਨ੍ਹਾਂ ਦੀਆਂ ਜ਼ਮੀਨਾਂ ਆਪਣੇ ਨਾਂਅ ਕਰਵਾ ਲਈਆਂ ਹਨ। ਇਹ ਬਹੁਤ ਹੀ ਮਾੜਾ ਵਰਤਾਰਾ ਹੈ। ਇਸ ਕਰ ਕੇ ਹੁਣ ਐਨ.ਆਰ.ਆਈ. ਜੋ ਪਹਿਲਾਂ ਪੰਜਾਬ 'ਚ ਪੈਸਾ ਨਿਵੇਸ਼ ਕਰਦੇ ਸੀ, ਇਸ ਹੇਰਾ-ਫੇਰੀਆਂ ਕਾਰਨ ਨਹੀਂ ਲਾਉਂਦੇ, ਜਿਹੜੇ ਪੈਸੇ ਉਹ ਭੇਜਦੇ ਹਨ, ਉਹ ਉਨ੍ਹਾਂ ਦੇ ਆਪਣੇ ਹੀ ਖਾ ਜਾਂਦੇ ਹਨ। ਮੈਂ ਕਈ ਵਾਰੀ ਪੜਤਾਲ ਕਰਦੇ ਦੇਖਿਆ ਐਨ.ਆਰ.ਆਈ. ਨੇ ਆਪਣੇ ਪਿੰਡ ਦੇ ਵਿਕਾਸ ਲਈ ਪੈਸੇ ਭੇਜੇ ਜਦੋਂ ਉਹ ਪੈਸੇ ਉਹ ਲੋਕ ਜਿਸ ਨੂੰ ਪੈਸੇ ਭੇਜੇ ਪਿੰਡ ਦੇ ਵਿਕਾਸ 'ਤੇ ਲਾਉਣ ਦੀ ਜਗ੍ਹਾ ਹਜ਼ਮ ਕਰ ਗਏ। ਜੇਕਰ ਐਨ.ਆਰ.ਆਈ. ਪੰਜਾਬ ਦੀਆਂ ਸਨਅਤਾਂ ਨੂੰ ਢੋਈ ਦਿੰਦੇ ਹਨ ਸੂਬੇ ਦੇ ਅਰਥਚਾਰੇ ਲਈ ਬਹੁਤ ਵਧੀਆ ਗੱਲ ਹੋਵੇਗੀ। ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਲਈ ਸਾਨੂੰ ਲੋਕਾਂ ਨੂੰ ਵੀ ਤੇ ਸਰਕਾਰ ਨੂੰ ਵੀ ਉਨ੍ਹਾਂ ਦਾ ਸਾਥ ਦੇਣਾ ਪਵੇਗਾ, ਜਿਸ 'ਤੇ ਉਨ੍ਹਾਂ ਨੂੰ ਯਕੀਨ ਹੋਵੇ ਕਿ ਉਨ੍ਹਾਂ ਵਲੋਂ ਲਾਏ ਸਨਅਤੀ ਉਦਯੋਗ ਸਲਾਮਤ ਰਹਿਣਗੇ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

09-01-2024

 ਪਿੰਡਾਂ ਦਾ ਭਾਈਚਾਰਾ

ਲਗਭਗ 4-5 ਦਹਾਕੇ ਪਹਿਲਾਂ ਪਿੰਡਾਂ ਦੇ ਲੋਕਾਂ ਦਾ ਆਪਸੀ ਭਾਈਚਾਰਾ ਬੜਾ ਹੀ ਵਿਲੱਖਣ ਹੁੰਦਾ ਸੀ। ਜਦੋਂ ਪਿੰਡ ਵਿਚ ਕਿਸੇ ਨੌਜਵਾਨ ਬੱਚੇ, ਬੱਚੀ ਦਾ ਵਿਆਹ ਹੁੰਦਾ ਤਾਂ ਸਾਰਿਆਂ ਨੇ ਮਿਲ ਕੇ ਵਿਆਹ ਲਈ ਮੰਜੇ-ਬਿਸਤਰੇ, ਦੁੱਧ ਇਕੱਠਾ ਕਰਨਾ ਤੇ ਹੋਰ ਵਿਆਹ ਦੇ ਕੰਮਾਂ ਵਿਚ ਹੱਥ ਵਟਾਉਣਾ। ਖ਼ਾਸ ਕਰਕੇ ਲੜਕੀ ਦੇ ਵਿਆਹ 'ਤੇ ਬਰਾਤ ਦਾ ਸਾਰੇ ਪਿੰਡ ਦੇ ਮੁਹਤਬਰ ਲੋਕਾਂ ਨੇ ਸਵਾਗਤ ਕਰਨਾ ਅਤੇ ਬਰਾਤ ਦੀ ਆਓ-ਭਗਤ ਕਰਨੀ। ਇਸੇ ਹੀ ਤਰ੍ਹਾਂ ਭਾਵੇਂ ਪਿੰਡ ਦੇ ਲੋਕਾਂ ਦੀ ਰਾਜਨੀਤਕ ਪਾਰਟੀ ਵੱਖਰੀ-ਵੱਖਰੀ ਹੁੰਦੀ ਸੀ, ਪਰੰਤੂ ਉਨ੍ਹਾਂ ਨੇ ਕਿਸੇ ਦੀ ਮੌਤ ਸਮੇਂ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਸ ਦੀਆਂ ਅੰਤਿਮ ਰਸਮਾਂ ਨਿਭਾਉਣੀਆਂ। ਭਾਵੇਂ ਕਿ ਪਿੰਡ ਵਾਸੀਆਂ ਦਾ ਸਾਰਿਆਂ ਦਾ ਦੁੱਖ-ਸੁਖ ਸਾਂਝਾ ਹੁੰਦਾ ਸੀ, ਪਰੰਤੂ ਹੁਣ ਅਜੋਕੇ ਸਮੇਂ ਵਿਚ ਅਜਿਹਾ ਨਹੀਂ ਲੱਗ ਰਿਹਾ।
ਪਿਛਲੇ ਦਿਨੀਂ ਮੇਰੇ ਪਿੰਡ ਵਿਚ ਮੇਰੇ ਬਚਪਨ ਦੇ ਨਜ਼ਦੀਕੀ ਦੋਸਤ ਤੇ ਨੰਬਰਦਾਰ ਦੀ 70 ਸਾਲ ਦੀ ਉਮਰ ਭੋਗ ਕੇ ਮੌਤ ਹੋ ਗਈ ਸੀ ਅਤੇ ਮੈਂ ਵੀ ਉਸ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਇਆ, ਉਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਹਜ਼ੂਰੀ ਕਥਾਵਾਚਕ ਬੜੀ ਹੀ ਵੈਰਾਗਮਈ ਕਥਾ ਕਰ ਰਿਹਾ ਸੀ ਅਤੇ ਬਹੁਤ ਵੱਡਾ ਪੰਡਾਲ ਸਜਿਆ ਹੋਇਆ ਸੀ। ਭਾਵੇਂ ਕਿ ਭੋਗ ਸਮਾਰੋਹ ਵਿਚ ਪਿੰਡ ਦੇ ਕੁਝ ਕੁ ਪਰਿਵਾਰ ਗ਼ੈਰ ਹਾਜ਼ਰ ਸਨ, ਪ੍ਰੰਤੂ ਪਿੰਡ ਦੇ ਸਭ ਧਰਮਾਂ ਨਾਲ ਸੰਬੰਧਿਤ ਕਾਫ਼ੀ ਸਾਰੇ ਲੋਕ, ਰਾਜਨੀਤਕ ਲੋਕ, ਸੱਜਣਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਦਾ ਭਾਰੀ ਇਕੱਠ ਸੀ। ਪੰਜਾਬ ਦੇ ਸਮੂਹ ਪਿੰਡ ਵਾਸੀਆਂ ਨੂੰ ਵੀ ਰਾਜਨੀਤਕ ਪਾਰਟੀਆਂ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਹਿਲਾਂ ਦੀ ਤਰ੍ਹਾਂ ਪਿੰਡ ਦੀ ਹਰੇਕ ਖ਼ੁਸ਼ੀ-ਗ਼ਮੀ ਵਿਚ ਭਾਈਵਾਲ ਹੋਣਾ ਚਾਹੀਦਾ ਹੈ ਤਾਂ ਜੋ ਪਿੰਡਾਂ ਦਾ ਆਪਸੀ ਭਾਈਚਾਰਾ ਬਣਿਆ ਰਹੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਕੋਰੋਨਾ ਦਾ ਖ਼ਤਰਾ

ਕੋਰੋਨਾ ਦੇ ਨਵੇਂ ਵੈਰੀਐਂਟ ਜੀ ਐਨ-1 ਦੇ ਕੇਸ ਦੇਸ਼ ਦੇ ਰਾਜਾਂ ਵਿਚ ਮਿਲਣ ਕਰਕੇ ਇਸ ਮਹਾਂਮਾਰੀ ਨੇ ਇਕ ਵਾਰ ਫਿਰ ਦਸਤਕ ਦੇ ਦਿੱਤੀ ਹੈ। ਪਿਛਲੇ ਤਿੰਨ ਸਾਲਾਂ ਵਿਚ ਤਾਲਾਬੰਦੀ ਅਤੇ ਵੈਕਸੀਨ ਦਾ ਸਹਾਰਾ ਲੈ ਕੇ ਕੋਰੋਨਾ 'ਤੇ ਕਾਬੂ ਪਾਇਆ ਗਿਆ ਸੀ, ਪਰੰਤੂ ਇਸ ਦਾ ਖ਼ਤਰਾ ਅਜੇ ਵੀ ਬਰਕਰਾਰ ਹੈ। ਇਸ ਤੋਂ ਪਹਿਲਾਂ ਕਿ ਇਹ ਬਿਮਾਰੀ ਵੱਡੇ ਪੱਧਰ 'ਤੇ ਇਕ ਵਾਰ ਫਿਰ ਫੈਲ ਜਾਵੇ ਇਸ ਤੋਂ ਬਚਾਅ ਕਰਨ ਲਈ ਕੇਂਦਰੀ ਸਿਹਤ ਮੰਤਰੀ ਨੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਹ ਇਸ ਬਿਮਾਰੀ ਤੋਂ ਚੌਕਸ ਰਹਿਣ ਅਤੇ ਲੋੜੀਂਦੇ ਪ੍ਰਬੰਧ ਕਰਨ, ਤਾਂ ਜੋ ਜੇਕਰ ਇਨ੍ਹਾਂ ਕੇਸਾਂ ਦੀ ਗਿਣਤੀ ਹੋਰ ਵਧਦੀ ਹੈ ਤਾਂ ਉਸ ਨੂੰ ਰੋਕਿਆ ਜਾ ਸਕੇ। ਸਰਕਾਰੀ ਪ੍ਰਬੰਧਾਂ ਅਤੇ ਹਦਾਇਤਾਂ ਨੂੰ ਧਿਆਨ ਵਿੱਚ ਰੱਖਣ ਦੇ ਨਾਲ-ਨਾਲ ਸਾਨੂੰ ਆਪਣੇ ਪੱਧਰ 'ਤੇ ਵੀ ਧਿਆਨ ਰੱਖਣਾ ਹੋਵੇਗਾ। ਭੀੜ ਵਾਲੀਆਂ ਜਗ੍ਹਾਵਾਂ 'ਤੇ ਨਹੀਂ ਜਾਣਾ ਚਾਹੀਦਾ। ਵਾਰ-ਵਾਰ ਹੱਥ ਧੋਣੇ ਅਤੇ ਆਪਸ ਵਿਚ ਦੂਰੀ ਬਣਾ ਕੇ ਰੱਖਣੀ ਹੋਵੇਗੀ। ਬਿਮਾਰੀ ਦਾ ਕੋਈ ਪਤਾ ਨਹੀਂ ਕਦੋਂ ਮਹਾਂਮਾਰੀ ਦਾ ਰੂਪ ਧਾਰਨ ਕਰ ਲਵੇ, ਇਸ ਲਈ ਇਸ ਤੋਂ ਬਚਣ ਲਈ ਅਗਾਊਂ ਇੰਤਜ਼ਾਮ ਸਾਨੂੰ ਅੱਜ ਤੋਂ ਹੀ ਕਰਨੇ ਪੈਣਗੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

ਆਓ, ਨਸ਼ੇ ਖ਼ਤਮ ਕਰੀਏ

ਜੇਕਰ ਸਾਰੇ ਲੋਕ ਅਤੇ ਸਰਕਾਰ ਇਕ-ਦੂਜੇ ਦਾ ਸਾਥ ਦੇਣ ਫਿਰ ਕੋਈ ਵੀ ਕੰਮ ਨਹੀਂ ਹੈ, ਜੋ ਹੋ ਨਹੀਂ ਸਕਦਾ। ਜੇਕਰ ਅਸੀਂ ਗੱਲ ਕਰੀਏ ਤਾਂ ਕਈ ਖ਼ਤਰਨਾਕ ਬਿਮਾਰੀਆਂ ਨੂੰ ਵੀ ਸਰਕਾਰ ਨੇ ਲੋਕਾਂ ਦੇ ਸਹਿਯੋਗ ਨਾਲ ਖ਼ਤਮ ਕੀਤਾ ਹੈ, ਜਿਨ੍ਹਾਂ ਵਿਚ ਪੋਲੀਓ, ਟੀ.ਬੀ. ਅਤੇ ਹੋਰ ਕਾਫ਼ੀ ਖ਼ਤਰਨਾਕ ਬਿਮਾਰੀਆਂ ਸਨ। ਇਸ ਤਰ੍ਹਾਂ ਹੀ ਜੇਕਰ ਨਸ਼ੇ ਦੀ ਖ਼ਤਰਨਾਕ ਬਿਮਾਰੀ ਨੂੰ ਖ਼ਤਮ ਕਰਨਾ ਹੈ, ਤਾਂ ਸਰਕਾਰ ਲੋਕਾਂ ਦਾ ਅਤੇ ਲੋਕ ਸਰਕਾਰ ਦਾ ਪੂਰਾ-ਪੂਰਾ ਸਾਥ ਦੇਣ। ਫਿਰ ਕੋਈ ਵੱਡੀ ਗੱਲ ਨਹੀਂ ਹੈ ਕਿ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨਾ। ਇਹ ਹਰ ਘਰ ਤੋਂ ਸ਼ੁਰੂ ਹੋ ਕੇ ਗਲੀ-ਮੁਹੱਲਾ, ਵਾਰਡ, ਸ਼ਹਿਰ ਤੱਕ ਸਾਰੇ ਆਪਣਾ ਫਰਜ਼ ਨਿਭਾਓ। ਜਦੋਂ ਤੱਕ ਸੱਚੇ ਦਿਲੋਂ ਸਾਰੇ ਆਪਣਾ ਫਰਜ਼ ਸਮਝ ਕੇ ਸਾਰੇ ਇਕ ਦੂਜੇ ਦਾ ਸਾਥ ਨਹੀਂ ਦਿੰਦੇ ਉਦੋਂ ਤੱਕ ਇਹ ਬਿਮਾਰੀ ਜੜ੍ਹੋਂ ਖ਼ਤਮ ਨਹੀਂ ਹੋ ਸਕਦੀ। ਆਓ, ਸਾਰੇ ਰਲ ਕੇ ਇਕ-ਦੂਜੇ ਦਾ ਸਾਥ ਦੇਈਏ। ਇਸ ਨਸ਼ੇ ਦੀ ਨਾਮੁਰਾਦ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰੀਏ। ਪੰਜਾਬ ਤੇ ਜੋ ਨਸ਼ੇੜੀ ਹੋਣ ਦਾ ਦਾਗ ਲੱਗਿਆ ਹੈ, ਉਸ ਨੂੰ ਹਮੇਸ਼ਾ ਲਈ ਮਿਟਾ ਦੇਈਏ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ

ਅਮੀਰ ਬਣੇ ਕਰਜ਼ਾਈ

ਅੱਜ ਦੇ ਜ਼ਮਾਨੇ ਵਿਚ ਅਨੇਕਾਂ ਲੋਕ ਅਜਿਹੇ ਆਮ ਹੀ ਵੇਖਣ ਨੂੰ ਮਿਲ ਜਾਣਗੇ, ਜਿਨ੍ਹਾਂ ਲਈ ਸਭ ਕੁਝ ਪੈਸਾ ਹੀ ਹੈ। ਉਨ੍ਹਾਂ ਲਈ ਭਾਵੇਂ ਸਾਰੀ ਦੁਨੀਆ ਗਰਕ ਜਾਵੇ, ਪਰ ਉਨ੍ਹਾਂ ਦੀ ਸੋਚ ਹਰ ਵੇਲੇ ਪੈਸਾ ਇਕੱਠਾ ਕਰਨ 'ਤੇ ਹੀ ਘੁੰਮਦੀ ਰਹਿੰਦੀ ਹੈ। ਜ਼ਿਆਦਾ ਪੈਸਾ ਕਮਾਉਣ ਲਈ ਅਜਿਹੇ ਲੋਕ ਕਰੋੜਾਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਸਬਸਿਡੀਆਂ, ਮੁਆਫ਼ੀਆਂ ਅਤੇ ਹੋਰ ਕਈ ਤਰ੍ਹਾਂ ਦੇ ਲਾਭ ਲੈਣ ਲਈ ਜਾਣਬੁੱਝ ਕੇ ਲੋਨ, ਲਿਮਟਾਂ ਚੁੱਕਦੇ ਰਹਿੰਦੇ ਹਨ। ਫਿਰ ਇਹੀ ਪੈਸਾ ਅੱਗੇ ਗਰੀਬ ਲੋਕਾਂ ਨੂੰ ਮੋਟੇ ਵਿਆਜ 'ਤੇ ਦੇ ਕੇ ਵੀ ਲਾਭ ਪ੍ਰਾਪਤ ਕਰਦੇ ਹਨ। ਇਸ ਪੈਸੇ ਨਾਲ ਹੀ ਵੱਡੇ-ਵੱਡੇ ਆਪਣੇ ਕਾਰੋਬਾਰ ਵੀ ਚਲਾ ਲੈਂਦੇ ਹਨ। ਇਸੇ ਕਾਰਨ ਹੀ ਦਿਨੋ-ਦਿਨ ਗਰੀਬ ਲੋਕ ਹੋਰ ਗਰੀਬ ਹੋ ਰਹੇ ਹਨ। ਦੂਜੇ ਪਾਸੇ ਅਮੀਰ ਵਿਹਲੇ ਹੀ ਐਸ਼ੋ-ਆਰਾਮ ਦੀ ਜ਼ਿੰਦਗੀ ਬਸਰ ਕਰਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਸਵਾਰਥੀ ਤੇ ਦੇਸ਼ ਵਿਰੋਧੀ ਸੋਚ ਰੱਖਣ ਵਾਲੇ ਲੋਕਾਂ ਨੂੰ ਸਖ਼ਤੀ ਨਾਲ ਨੱਥ ਪਾਉਣੀ ਚਾਹੀਦੀ ਹੈ, ਕਿਉਂਕਿ ਅਜਿਹੇ ਲੋਕਾਂ ਦੀ ਵਜ੍ਹਾ ਕਾਰਨ ਹੀ ਸਰਕਾਰਾਂ ਕਰਜ਼ਈ ਹੁੰਦੀਆਂ ਹਨ।

-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਐਨ.ਆਰ.ਆਈ. ਮਸਲੇ

ਮਸਲੇ ਪ੍ਰਵਾਸੀ ਪੰਜਾਬੀਆਂ ਦੇ ਹੱਲ ਕਰਨ ਲਈ ਪਿਛਲੇ ਸਾਲ ਪਰਵਾਸੀਆਂ ਵਲੋਂ ਪੰਜਾਬ ਵਿਚ ਸਨਅਤਾਂ ਲਾਉਣ ਬਾਰੇ ਪੰਜਾਬ ਦੀ ਮਾਨ ਸਰਕਾਰ ਵਲੋਂ ਉਪਰਾਲਾ ਕੀਤਾ ਗਿਆ ਸੀ, ਜੋ ਲੱਗਦਾ ਹੈ ਵਿਚ-ਵਿਚਾਲੇ ਸਿਰਫ਼ ਬਿਆਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਐਨ.ਆਰ.ਆਈ. ਵਾਸਤੇ ਰੇਂਜ ਵਾਈਜ਼ ਐਨ.ਆਰ. ਆਈ. ਥਾਣੇ ਪਹਿਲਾਂ ਹੀ ਨਿਯੁਕਤ ਕੀਤੇ ਹਨ, ਜਿਥੇ ਐਨ.ਆਰ.ਆਈ. ਦੀਆਂ ਮੁਸ਼ਕਿਲਾਂ ਸੁਣੀਆਂ ਜਾਂਦੀਆਂ ਹਨ। ਮੈਂ ਆਪਣੀ ਪੁਲਿਸ ਦੀ ਨੌਕਰੀ ਦੌਰਾਨ ਐਨ.ਆਰ. ਆਈ. ਦੀਆਂ ਦਰਖ਼ਾਸਤਾਂ ਦੀ ਪੜਤਾਲ ਕਰਦਿਆਂ ਦੇਖਿਆ ਹੈ ਕਿ ਐਨ.ਆਰ.ਆਈ. ਦੇ ਨਜ਼ਦੀਕੀਆਂ ਜਾਂ ਰਿਸ਼ਤੇਦਾਰਾਂ ਨੇ ਉਨ੍ਹਾਂ ਦੀਆਂ ਜਾਇਦਾਦਾਂ 'ਤੇ ਕਬਜ਼ਾ ਕੀਤਾ ਹੋਇਆ ਹੈ। ਕਈ ਲੋਕਾਂ ਨੇ ਉਨ੍ਹਾਂ ਦੀਆਂ ਜ਼ਮੀਨਾਂ ਆਪਣੇ ਨਾਂਅ ਕਰਵਾ ਲਈਆਂ ਹਨ। ਇਹ ਬਹੁਤ ਹੀ ਮਾੜਾ ਵਰਤਾਰਾ ਹੈ। ਇਸ ਕਰ ਕੇ ਹੁਣ ਐਨ.ਆਰ.ਆਈ. ਜੋ ਪਹਿਲਾਂ ਪੰਜਾਬ 'ਚ ਪੈਸਾ ਨਿਵੇਸ਼ ਕਰਦੇ ਸੀ, ਇਸ ਹੇਰਾ-ਫੇਰੀਆਂ ਕਾਰਨ ਨਹੀਂ ਲਾਉਂਦੇ, ਜਿਹੜੇ ਪੈਸੇ ਉਹ ਭੇਜਦੇ ਹਨ, ਉਹ ਉਨ੍ਹਾਂ ਦੇ ਆਪਣੇ ਹੀ ਖਾ ਜਾਂਦੇ ਹਨ। ਮੈਂ ਕਈ ਵਾਰੀ ਪੜਤਾਲ ਕਰਦੇ ਦੇਖਿਆ ਐਨ.ਆਰ.ਆਈ. ਨੇ ਆਪਣੇ ਪਿੰਡ ਦੇ ਵਿਕਾਸ ਲਈ ਪੈਸੇ ਭੇਜੇ ਜਦੋਂ ਉਹ ਪੈਸੇ ਉਹ ਲੋਕ ਜਿਸ ਨੂੰ ਪੈਸੇ ਭੇਜੇ ਪਿੰਡ ਦੇ ਵਿਕਾਸ 'ਤੇ ਲਾਉਣ ਦੀ ਜਗ੍ਹਾ ਹਜ਼ਮ ਕਰ ਗਏ। ਜੇਕਰ ਐਨ.ਆਰ.ਆਈ. ਪੰਜਾਬ ਦੀਆਂ ਸਨਅਤਾਂ ਨੂੰ ਢੋਈ ਦਿੰਦੇ ਹਨ ਸੂਬੇ ਦੇ ਅਰਥਚਾਰੇ ਲਈ ਬਹੁਤ ਵਧੀਆ ਗੱਲ ਹੋਵੇਗੀ। ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਲਈ ਸਾਨੂੰ ਲੋਕਾਂ ਨੂੰ ਵੀ ਤੇ ਸਰਕਾਰ ਨੂੰ ਵੀ ਉਨ੍ਹਾਂ ਦਾ ਸਾਥ ਦੇਣਾ ਪਵੇਗਾ, ਜਿਸ 'ਤੇ ਉਨ੍ਹਾਂ ਨੂੰ ਯਕੀਨ ਹੋਵੇ ਕਿ ਉਨ੍ਹਾਂ ਵਲੋਂ ਲਾਏ ਸਨਅਤੀ ਉਦਯੋਗ ਸਲਾਮਤ ਰਹਿਣਗੇ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

07-01-2024

  ਪ੍ਰੇਰਨਾਦਾਇਕ ਲੇਖ
ਪਿਛਲੇ ਦਿਨੀਂ ਐਤਵਾਰ ਮੈਗਜ਼ੀਨ ਵਿਚੋਂ ਤਰਲੋਚਨ ਸਿੰਘ ਲੋਚੀ ਦਾ ਲਿਖਿਆ ਲੇਖ 'ਮੁੱਠੀ ਵਿਚੋਂ ਰੇਤ ਵਾਂਗੂੰ' ਪੜ੍ਹਿਆ, ਮਨ ਨੂੰ ਵਧੀਆ ਲੱਗਾ। ਇਸ ਰਚਨਾ ਵਿਚ ਉਨ੍ਹਾਂ ਦੀ ਸਦੀਵੀ ਯਾਦ ਜੁੜੀ ਹੋਈ ਹੈ। ਉਨ੍ਹਾਂ ਨੂੰ ਲਿਖਣ ਦੀ ਪ੍ਰੇਰਨਾ ਉਨ੍ਹਾਂ ਦੇ ਪਿਆਰ ਭੈਣ ਜੀ ਤੋਂ ਮਿਲੀ, ਜਿਨ੍ਹਾਂ ਨੇ ਉਨ੍ਹਾਂ ਦੀ ਰੁਚੀ ਨੂੰ ਹੌਂਸਲਾ ਦਿੱਤਾ। ਲਿਖਣ ਦੀ ਘਟਨਾ ਉਨ੍ਹਾਂ ਦੀ ਸਦੀਵੀ ਯਾਦ ਬਣ ਗਈ। ਭੈਣ ਜੀ ਆਪ ਸੰਸਾਰ ਵਿਚ ਨਹੀਂ ਪਰ ਲਿਖਣ ਸਮੇਂ ਜ਼ਰੂਰ ਯਾਦ ਰਹਿਣਗੇ।
ਮਹਿੰਦਰ ਸਿੰਘ ਦੋਸਾਂਝ ਦਾ ਲਿਖਿਆ ਲੇਖ 'ਕਿਥੇ ਗਏ ਹਲ, ਕਿਥੇ ਗਈਆਂ ਨੇ ਪੰਜਾਲੀਆਂ' ਆਰਟੀਕਲ ਵਿਚ ਲੇਖਕ ਨੇ ਪੰਜਾਬ ਦੀ ਬਦਲ ਰਹੀ ਹਾਲਤ ਨੂੰ ਬਿਆਨ ਕੀਤਾ ਹੈ। ਅੱਜ ਆਪਸੀ ਸਾਂਝ ਘਟ ਰਹੀ ਹੈ, ਜਿਹੜਾ ਦੁੱਧ ਅਸੀਂ ਕਦੇ ਡੇਅਰੀਆਂ 'ਤੇ ਨਹੀਂ ਵੇਚਦੇ ਸਾਂ, ਅੱਜ ਉਹ ਦੁੱਧ ਡੇਅਰੀਆਂ 'ਤੇ ਵਿਕ ਰਿਹਾ ਹੈ। ਕਿਸੇ ਸਮੇਂ ਵਿਚ ਦੁੱਧ ਨੂੰ ਪੁੱਤ ਸਮਝਿਆ ਜਾਂਦਾ ਸੀ।
ਅੱਜ ਪੰਜਾਬ ਦੀ ਸਾਰੀ ਸਥਿਤੀ ਬਦਲ ਗਈ ਅੰਤ ਵਿਚ ਸਿੱਟਾ ਇਹ ਮਿਲਿਆ, ਅੱਜ ਜੀਵਨ ਸੁਖਾਲਾ ਨਹੀਂ। ਮਨੁੱਖ ਹੀ ਪ੍ਰਦੂਸ਼ਣ ਪੈਦਾ ਕਰਨ ਵਿਚ ਜੁਟ ਗਿਆ ਹੈ। ਅਸੀਂ ਅੱਜ ਤਰੱਕੀ ਭਾਵੇਂ ਕਰ ਲਈ ਪਰ ਦੂਸਰੇ ਪਾਸੇ ਬਿਮਾਰੀਆਂ ਵਿਚ ਵਾਧਾ ਕਰ ਲਿਆ ਹੈ। ਵਾਤਾਵਰਨ ਨੂੰ ਖ਼ਰਾਬ ਕਰਨ ਵਿਚ ਅਸੀਂ ਖ਼ੁਦ ਨੇ ਹਿੱਸਾ ਪਾਇਆ। ਵਾਤਾਵਰਨ ਦੇ ਲਿਹਾਜ਼ ਨਾਲ ਮਨੁੱਖ ਦੀ ਉਮਰ ਘਟ ਗਈ ਹੈ।
ਪਹਿਲਾਂ ਵਾਲੀਆਂ ਸਾਂਝਾ, ਟੁੱਟ ਗਈਆਂ। ਸਿਰਫ਼ ਆਪਣੇ ਤੱਕ ਸੀਮਤ ਰਹਿ ਗਿਆ ਹੈ। ਇਕੱਠੇ ਹੋ ਕੇ ਬਹਿਣਾ ਰਿਵਾਜ ਘੱਟ ਗਿਆ। ਬਜ਼ੁਰਗਾਂ ਨੂੰ ਬੋਝ ਸਮਝਿਆ ਜਾਂਦਾ ਹੈ, ਉਨ੍ਹਾਂ ਦਾ ਅਨੁਭਵ ਵਿਅਰਥ ਜਾ ਰਿਹਾ ਹੈ। ਜੇਕਰ ਇੰਝ ਵਰਤਾਰਾ ਚੱਲਦਾ ਰਿਹਾ ਤਾਂ ਸਾਡਾ ਜੀਵਨ ਨਿਘਾਰ ਵੱਲ ਚਲਾ ਜਾਵੇਗਾ।

-ਰਾਮ ਸਿੰਘ ਪਾਠਕ

ਰੁਜ਼ਗਾਰ ਦੇ ਮੌਕੇ
ਪਿਛਲੇ ਕੁਝ ਸਾਲਾਂ ਤੋਂ ਬੱਚਿਆਂ ਦਾ ਰੁਝਾਨ ਵਿਦੇਸ਼ਾਂ ਵੱਲ ਵਧ ਰਿਹਾ ਹੈ, ਹਰ ਕੋਈ ਬਾਰ੍ਹਵੀਂ ਕਰਕੇ ਵਿਦੇਸ਼ ਨੂੰ ਜਾਣਾ ਚਾਹੁੰਦਾ ਹੈ, ਸਾਰੇ ਕਾਲਜ ਅਤੇ ਹੋਰ ਤਕਨੀਕੀ ਸਿੱਖਿਆ ਕੇਂਦਰਾਂ ਵਿਚ ਬਸ ਨਾਂਅ ਮਾਤਰ ਹੀ ਸਿਖਿਆਰਥੀ ਰਹਿ ਗਏ ਹਨ। ਕੁਝ ਤਾਂ ਭਾਵੇਂ ਐਸ਼ ਪ੍ਰਸਤੀ ਲਈ ਵਿਦੇਸ਼ ਜਾਂਦੇ ਹਨ ਪਰ ਬਹੁਤੇ ਬੱਚੇ ਨੌਕਰੀ ਦੀ ਘਾਟ ਅਤੇ ਇਸ ਨੂੰ ਪ੍ਰਾਪਤ ਕਰਨ ਦੀ ਔਖੀ ਪ੍ਰਕਿਰਿਆ ਤੋਂ ਅੱਕ ਕੇ ਵੀ ਵਿਦੇਸ਼ ਨੂੰ ਕੂਚ ਕਰਦੇ ਹਨ, ਸਰਕਾਰੀ ਨੌਕਰੀਆਂ ਦੀ ਘਾਟ ਹੀ ਬੱਚਿਆਂ ਦਾ ਆਪਣੇ ਦੇਸ਼ ਵਿਚ ਰਹਿ ਕੇ ਕੰਮ ਕਰਨ ਦਾ ਰੁਝਾਨ ਘਟਾ ਰਹੀ ਹੈ, ਸਰਕਾਰ ਨੂੰ ਰੁਜ਼ਗਾਰ ਦੇ ਮੌਕੇ ਵਧਾਉਣੇ ਚਾਹੀਦੇ ਹਨ ਅਤੇ ਡਿਗਰੀਆਂ ਕਰੀ ਬੈਠੇ ਬੇਰੁਜ਼ਗਾਰਾਂ ਨੂੰ ਯੋਗਤਾ ਅਨੁਸਾਰ ਨੌਕਰੀ ਦੇਣੀ ਚਾਹੀਦੀ ਹੈ ਤਾਂ ਜੋ ਸਾਡੀ ਜਵਾਨੀ ਵਿਦੇਸ਼ਾਂ ਵਿਚ ਨਾ ਰੁਲੇ, ਤਕਨੀਕ ਦੇ ਖੇਤਰ ਵਿਚ ਵੀ ਵੱਡੀ ਪੁਲਾਂਘ ਦੀ ਲੋੜ ਹੈ ਤਾਂ ਜੋ ਬੱਚੇ ਆਪਣੇ ਹੱਥੀਂ ਕੋਈ ਹੁਨਰ ਸਿੱਖ ਕੇ ਆਪਣਾ ਕੋਈ ਕਾਰਜ ਚਲਾ ਸਕਣ, ਸਕੂਲਾਂ ਵਿਚ ਖੇਡਾਂ ਆਦਿ ਨੂੰ ਅਤਿ ਜ਼ਰੂਰੀ ਕਰ ਦੇਣਾ ਚਾਹੀਦਾ ਹੈ ਅਤੇ ਹਰ ਬੱਚੇ ਦੀ ਰੁਚੀ ਅਨੁਸਾਰ ਉਸ ਨੂੰ ਸਿਖਾਉਣਾ ਚਾਹੀਦਾ ਹੈ ਤਾਂ ਜੋ ਖੇਡ ਖੇਤਰ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਹੁਨਰਮੰਦ ਬੱਚਿਆਂ ਨੂੰ ਇਕ ਚੰਗਾ ਟੀਚਾ ਮਿਲ ਸਕੇ ਅਤੇ ਉਹ ਸਾਡੇ ਭਰਪੂਰ ਸਾਥ ਨਾਲ ਅੱਗੇ ਵਧ ਸਕਣ ਤੇ ਦੇਸ਼ ਦਾ ਨਾਂਅ ਰੌਸ਼ਨ ਕਰਕੇ ਦਿਖਾਉਣ। ਸਰਕਾਰੀ ਤੰਤਰ ਦਾ ਬਸ ਵੋਟਾਂ ਦੇ ਘਾਟੇ ਵਾਧੇ ਵਿਚ ਹੀ ਉਲਝਿਆ ਰਹਿੰਦਾ ਹੈ, ਜਦਕਿ ਉਸ ਨੂੰ ਦੇਸ਼ ਦੇ ਭਵਿੱਖ ਬਾਰੇ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਲੁਕਿਆ ਹੋਇਆ ਹੁਨਰ ਤਰਾਸ਼ਿਆ ਜਾ ਸਕੇ ਕਿਉਂਕਿ ਬਹੁਤੇ ਅਜਿਹੇ ਬੱਚੇ ਹਨ ਜੋ ਬਹੁਤ ਉੱਚ ਕੋਟੀ ਦੇ ਖਿਡਾਰੀ ਬਣ ਸਕਦੇ ਹਨ, ਪਰ ਉਨ੍ਹਾਂ ਕੋਲ ਸਾਥ ਅਤੇ ਸਹੀ ਦਿਸ਼ਾ ਦੀ ਕਮੀ ਹੋਣ ਕਾਰਨ ਨਿਰਾਸ਼ ਹੋ ਕੇ ਆਸ ਛੱਡ ਦਿੰਦੇ ਹਨ ਅਤੇ ਕਈ ਤਾਂ ਇੰਨੇ ਗ਼ਰੀਬ ਹਨ ਕਿ ਕਿਸੇ ਚੰਗੇ ਖੇਡ ਕੇਂਦਰ ਤੋਂ ਸਿੱਖਿਆ ਪ੍ਰਾਪਤ ਕਰਨ ਲਈ ਅਸਮਰੱਥ ਹਨ। ਸਰਕਾਰ ਨੂੰ ਅਜਿਹੇ ਬੱਚਿਆਂ ਦੇ ਹੁਨਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ

ਤਿੰਨ ਫ਼ੌਜਦਾਰੀ ਕਾਨੂੰਨ
ਜਬਰ ਜਨਾਹ ਤੇ ਭੀੜ ਵਲੋਂ ਹੱਤਿਆ ਲਈ ਮੌਤ ਦੀ ਸਜ਼ਾ, ਰਾਜ ਧ੍ਰੋਹ ਦੀ ਜਗ੍ਹਾ ਦੇਸ਼ ਧ੍ਰੋਹ ਲੋਕ ਸਭਾ ਵਿਚ ਤਿੰਨ ਨਵੇਂ ਅਪਰਾਧਿਕ ਬਿੱਲ ਸਦਨ ਵਿਚ ਪਾਸ ਹੋਣ ਨਾਲ ਅੰਗਰੇਜ਼ਾਂ ਦੇ ਜ਼ਮਾਨੇ ਦੇ ਬਣੇ ਹੋਏ ਕਾਨੂੰਨਾਂ ਤੋਂ ਪੀੜਤਾਂ ਨੂੰ ਹੁਣ ਕੁਝ ਰਾਹਤ ਮਿਲੇਗੀ। ਜੋ ਪੀੜਤਾਂ ਨੂੰ ਕਈ ਸਾਲ ਇਨਸਾਫ਼ ਵਾਸਤੇ ਕੋਰਟ ਕਚਹਿਰੀਆਂ ਦੇ ਚੱਕਰ ਲਾਉਣੇ ਪੈਂਦੇ ਸਨ, ਹੁਣ ਅਦਾਲਤਾਂ ਵਿਚ ਤਰੀਕ 'ਤੇ ਤਰੀਕ ਨਹੀਂ ਪਵੇਗੀ। ਪਹਿਲੀ ਸੂਚਨਾ ਰਿਪੋਰਟ ਤੋਂ ਲੈ ਕੇ ਮੁਕੱਦਮੇ ਦੀ ਸੁਣਵਾਈ ਤੈਅ ਸਮੇਂ ਵਿਚ ਹੋਵੇਗੀ। ਇਨ੍ਹਾਂ ਕਾਨੂੰਨਾਂ ਦੇ ਪਾਸ ਹੋਣ ਨਾਲ ਉਮੀਦ ਦੀ ਕਿਰਨ ਜਾਗੀ ਹੈ। ਪੀੜਤ ਹੁਣ ਕਿਤੇ ਵੀ ਪਹਿਲੀ ਸੂਚਨਾ ਰਿਪੋਰਟ ਦਰਜ ਕਰਵਾ ਸਕਦਾ ਹੈ, ਜਾਂਚ ਦੀ ਪ੍ਰਗਤੀ ਰਿਪੋਰਟ ਵੀ ਮਿਲੇਗੀ, ਆਨਲਾਈਨ ਸ਼ਿਕਾਇਤ ਪਾਉਣ 'ਤੇ ਵੀ ਤਿੰਨ ਦਿਨ ਦੇ ਅੰਦਰ ਐਫ.ਆਈ.ਆਰ. ਦਰਜ ਹੋਵੇਗੀ। ਪੀੜਤ ਦੀ ਮਰਜ਼ੀ ਤੋਂ ਬਗ਼ੈਰ ਰਾਜ ਸਰਕਾਰ ਕੇਸ ਵਾਪਸ ਨਹੀਂ ਲੈ ਸਕੇਗੀ। ਤਕਨੀਕ ਦੇ ਇਸਤੇਮਾਲ 'ਤੇ ਜ਼ੋਰ ਦਿੱਤਾ ਜਾਵੇਗਾ, ਐਫ.ਆਈ.ਆਰ., ਕੇਸ ਡਾਇਰੀ, ਚਾਰਜਸ਼ੀਟ ਡਿਜੀਟਲ ਕੀਤੇ ਜਾਣਗੇ। ਆਡੀਓ, ਵੀਡੀਓ ਰਾਹੀਂ ਬਿਆਨ ਲਏ ਜਾਣਗੇ ਤਲਾਸ਼ੀ, ਬਰਾਮਦਗੀ ਕੀਤੀ ਜਾਵੇਗੀ, ਫਰੈਂਸਿੰਗ ਮਾਹਿਰਾਂ ਦੀ ਮਦਦ ਲਈ ਜਾਵੇਗੀ। ਸੰਗੀਨ ਕੇਸਾਂ ਦੇ ਅਪਰਾਧੀਆਂ ਦੀਆਂ ਜਾਇਦਾਦਾਂ ਜ਼ਬਤ ਹੋਣਗੀਆਂ। ਛੋਟੇ-ਮੋਟੇ ਕੇਸਾਂ ਵਿਚ ਸਮੱਗਰੀ ਟਰਾਇਲ ਚੱਲਣਗੇ। ਪਹਿਲੀ ਵਾਰ ਅਪਰਾਧ ਕੇਸ ਹੋਣ 'ਤੇ ਇਕ ਤਿਹਾਈ ਸਜ਼ਾ ਕੱਟਣ 'ਤੇ ਮਿਲੇਗੀ ਜ਼ਮਾਨਤ। ਭਗੌੜਿਆਂ ਦੀ ਗ਼ੈਰ-ਮੌਜੂਦਗੀ ਵਿਚ ਵੀ ਚੱਲੇਗਾ ਮੁਕੱਦਮਾ, ਇਲੈੱਕਟ੍ਰੋਨਿਕ ਡਿਜੀਟਲ ਰਿਕਾਰਡ ਹੋਣਗੇ, ਸਬੂਤ, ਮੋਬਾਈਲ ਦੀ ਲੁਕੇਸ਼ਨ ਸਮਾਰਟ ਫੋਨ, ਲੈਪਟਾਪ ਦੇ ਮੈਸਿਜ ਤੇ ਲੁਕੇਸ਼ਨ ਵੀ ਹੋਵੇਗੀ ਸਬੂਤ। ਪੁਲਿਸ ਤੇ ਅਦਾਲਤਾਂ ਜਵਾਬਦੇਹ ਹੋਣ ਨਾਲ ਤਫ਼ਤੀਸ਼ ਤਕਨੀਕੀ ਤੌਰ 'ਤੇ ਹੋਣ ਨਾਲ ਜਦੋਂ ਉਪਰੋਕਤ ਸਬੂਤ ਤਫ਼ਤੀਸ਼ੀ ਅਫ਼ਸਰ ਵਲੋਂ ਇਕੱਠੇ ਕਰ ਚਲਾਨ ਸਮੇਂ ਸਿਰ ਅਦਾਲਤ ਵਿਚ ਜਾਵੇਗਾ ਤੇ ਅਦਾਲਤ ਸਮੇਂ ਸਿਰ ਫ਼ੈਸਲਾ ਕਰੇਗੀ। ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣਗੀਆਂ, ਪੀੜਤ ਨੂੰ ਇਨਸਾਫ਼ ਮਿਲੇਗਾ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

 

05-01-2024

ਦਿਲਚਸਪ ਕਹਾਣੀ

ਪਿਛਲੇ ਦਿਨੀਂ ਅਜੀਤ 'ਚ 'ਰਿਪਨਜੋਤ ਕੌਰ ਦੀ ਛਪੀ ਰਚਨਾ 'ਗਿਆਰਾਂ ਭੈਣਾਂ ਦਾ ਭਰਾ' ਵਧੀਆ ਸੀ। ਕਹਾਣੀ ਬਹੁਤ ਦਿਲਚਸਪ ਸੀ। ਇਹ ਰਚਨਾ ਮਨ ਨੂੰ ਸਕੂਨ ਦਿੰਦੀ ਸੀ। ਅਧਿਆਪਕ ਦੇ ਜੀਵਨ ਵਿਚ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਬਹੁਤ ਅਹਿਮ ਥਾਂ ਰੱਖਦੀਆਂ ਹਨ। ਅਸਲ ਵਿਚ ਇਹ ਘਟਨਾਵਾਂ ਨਹੀਂ, ਘਟਨਾਵਾਂ ਦੇ ਰੂਪ ਵਿਚ ਰਚਨਾਵਾਂ ਆਉਂਦੀਆਂ ਹਨ ਜਿਹੜੀਆਂ ਅਗਾਂਹ ਜਾ ਕੇ ਕਿਤਾਬਾਂ ਦਾ ਰੂਪ ਧਾਰਨ ਕਰ ਜਾਂਦੀਆਂ ਹਨ।
ਜਗਜੀਤ ਸਿੰਘ ਦੀ ਰਚਨਾ 'ਅਜੀਤ ਦੀ ਸੰਗਤ' ਕਾਬਲੇ ਤਾਰੀਫ ਸੀ। 'ਅਜੀਤ' ਮੈਗਜ਼ੀਨ ਨੂੰ ਬਹੁਤ ਪੜ੍ਹਿਆ ਜਾਂਦਾ ਹੈ। ਐਤਵਾਰ ਮੈਗਜ਼ੀਨ ਸਾਡੇ ਜੀਵਨ ਦਾ ਅੰਗ ਬਣ ਗਿਆ ਹੈ। ਮੈਗਜ਼ੀਨ ਨੂੰ ਪੜ੍ਹ ਕੇ ਬਹੁਤ ਸਾਰਾ ਗਿਆਨ ਹਾਸਿਲ ਕਰਦੇ ਹਾਂ।
'ਮੋਬਾਈਲ ਜਾਲ ਵਿਚ ਜਕੜਿਆ ਇਨਸਾਨਾ' ਇਸ ਆਰਟੀਕਲ ਵਿਚ ਸੱਚ ਨੂੰ ਬਿਆਨ ਕੀਤਾ ਗਿਆ ਹੈ। ਮਨੁੱਖ ਇਸ ਜਾਲ ਵਿਚ ਅਜਿਹਾ ਫਸ ਗਿਆ ਹੈ ਕਿ ਕਦੇ ਨਿਕਲ ਨਹੀਂ ਸਕਦਾ। ਮੋਬਾਈਲ ਮਨੁੱਖ ਦੇ ਜੀਵਨ ਦਾ ਅੰਗ ਬਣ ਗਿਆ ਹੈ।
ਮੋਬਾਈਲ ਨੇ ਬਚਪਨ ਖੋਹ ਲਿਆ ਹੈ। ਬੱਚੇ ਖੇਡਣ ਦੀ ਬਜਾਈ ਮੋਬਾਈਲ 'ਤੇ ਸਮਾਂ ਖ਼ਰਾਬ ਕਰ ਰਹੇ ਹਨ। ਮੋਬਾਈਲ ਜ਼ਰੂਰ ਵਰਤੋ, ਚੰਗੀਆਂ ਗੱਲਾਂ ਵੱਲ ਧਿਆਨ ਨੂੰ ਵਿਚਾਰ ਕੇ।

-ਰਾਮ ਸਿੰਘ ਪਾਠਕ

ਮਾਫ਼ ਕਰਨਾ ਸਿੱਖੋ

ਸਮਾਜ ਵਿਚ ਵਿਚਰਦਿਆਂ ਤੇ ਕੰਮਕਾਜ ਕਰਦਿਆਂ ਮਨੁੱਖ ਦੀ ਜ਼ਿੰਦਗੀ ਵਿਚ ਅਨੇਕਾਂ ਹੀ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਕਈ ਵਾਰ ਚੰਗਾ ਕਰਦੇ ਹੋਏ ਮਾੜਾ ਵੀ ਹੋ ਜਾਂਦਾ ਹੈ ਜਿਸ ਦੀ ਬਦੌਲਤ ਮਨੁੱਖ ਨਾਰਾਜ਼ ਹੋ ਕੇ ਆਪਸੀ ਸਾਂਝ ਨੂੰ ਖ਼ਤਮ ਕਰ ਬੈਠਦਾ ਹੈ। ਮਨੁੱਖੀ ਜੀਵਨ ਵਿਚ ਗਲਤੀਆਂ ਹੋਣਾ ਸੁਭਾਵਿਕ ਵੀ ਹੈ। ਇਸ ਲਈ ਸਾਨੂੰ ਸਭ ਨੂੰ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਭੁੱਲ ਕੇ ਮਾਫ਼ ਕਰ ਦੇਣ ਦੀ ਨੀਤੀ ਅਪਣਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਆਪਸੀ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਨਿੱਕੀਆਂ-ਨਿੱਕੀਆਂ ਗੱਲਾਂ ਦੇ ਵੱਡੇ ਮਸਲੇ ਨਹੀਂ ਬਣਦੇ। ਕਈ ਵਾਰ ਵੱਡੇ ਮਸਲੇ ਅਦਾਲਤਾਂ ਤੱਕ ਵੀ ਪਹੁੰਚ ਜਾਂਦੇ ਹਨ ਜਿਸ ਕਰਕੇ ਬਹੁਤ ਜ਼ਿਆਦਾ ਸਮਾਂ ਅਤੇ ਪੈਸਾ ਬਰਬਾਦ ਹੋ ਜਾਂਦਾ ਹੈ। ਇਸ ਤੋਂ ਇਲਾਵਾ ਮਾਨਯੋਗ ਅਦਾਲਤਾਂ ਦਾ ਵੀ ਬਹੁਤ ਜ਼ਿਆਦਾ ਸਮਾਂ ਖ਼ਰਾਬ ਹੋ ਜਾਂਦਾ ਹੈ। ਇਸ ਲਈ ਸਾਨੂੰ ਸਭ ਨੂੰ ਹਮੇਸ਼ਾ ਮਾਫ਼ ਕਰਨ ਦੀ ਨੀਤੀ ਅਪਣਾ ਕੇ ਖ਼ੁਸ਼ੀ-ਖ਼ੁਸ਼ੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ, (ਬਠਿੰਡਾ)

ਮਾਤਾ-ਪਿਤਾ ਦੀ ਕਦਰ ਕਰੋ

ਬੇਸ਼ੱਕ ਅਸੀਂ ਆਪਣੇ ਮਾਤਾ-ਪਿਤਾ ਨੂੰ ਰੱਬ ਦਾ ਦਰਜਾ ਦਿੰਦੇ ਹਾਂ ਪਰ ਅੱਜ ਅਜਿਹਾ ਸਮਾਂ ਆ ਗਿਆ ਹੈ ਕਿ ਬੱਚੇ ਆਪਣੇ ਰੱਬ ਰੂਪੀ ਮਾਤਾ-ਪਿਤਾ ਦੀ ਸੇਵਾ ਕਰਨੀ ਤਾਂ ਦੂਰ ਦੀ ਗੱਲ, ਉਹ ਉਨ੍ਹਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ।
ਪੁਰਾਣੇ ਸਮਿਆਂ ਵਿਚ ਲੋਕ ਇਕ ਸੰਯੁਕਤ ਪਰਿਵਾਰ ਵਿਚ ਇਕੋ ਛੱਤ ਦੇ ਥੱਲੇ ਰਹਿੰਦੇ ਸਨ। ਘਰ ਵਿਚ ਕੋਈ ਵੀ ਨਵੀਂ ਚੀਜ਼ ਲਿਆਉਣੀ ਹੁੰਦੀ ਜਾਂ ਕਿਸੇ ਗੱਲ ਦੀ ਸਲਾਹ ਲੈਣੀ ਹੁੰਦੀ ਸੀ ਤਾਂ ਮਾਤਾ-ਪਿਤਾ ਨੂੰ ਜ਼ਰੂਰ ਪੁੱਛਿਆ ਜਾਂਦਾ ਸੀ। ਪਰ ਅੱਜ ਦੇ ਬੱਚਿਆਂ ਲਈ ਮਾਤਾ-ਪਿਤਾ ਤੋਂ ਸਲਾਹ ਲੈਣਾ ਆਪਣੇ ਆਪ ਨੂੰ ਨੀਵਾਂ ਸਮਝਣ ਦੇ ਬਰਾਬਰ ਹੈ।
ਦੋਸਤੋ, ਜੇਕਰ ਸਾਡੇ ਘਰ ਵਿਚ ਮਾਤਾ-ਪਿਤਾ ਦੀ ਵਧੀਆ ਦੇਖਭਾਲ ਹੋ ਰਹੀ ਹੈ ਤਾਂ ਸਾਨੂੰ ਕਿਸੇ ਵੀ ਤੀਰਥ ਅਸਥਾਨ 'ਤੇ ਜਾਣ ਦੀ ਜ਼ਰੂਰਤ ਨਹੀਂ ਹੈ। ਪਰੰਤੂ ਜੇ ਅਸੀਂ ਜਿਊਂਦੇ ਜੀਅ ਮਾਂ-ਬਾਪ ਨੂੰ ਕਦੀ ਪੁੱਛਿਆ ਨਾ ਹੋਵੇ ਤਾਂ ਉਨ੍ਹਾਂ ਦੇ ਮਰਨ ਉਪਰੰਤ ਭੋਗ ਉੱਤੇ ਜਲੇਬੀਆਂ ਕਰਨ ਦਾ ਕੋਈ ਫ਼ਾਇਦਾ ਨਹੀਂ। ਇਕ ਗੱਲ ਯਾਦ ਰੱਖਿਓ, ਜੇ ਅੱਜ ਆਪਾਂ ਆਪਣੇ ਬਜ਼ੁਰਗ ਮਾਂ-ਬਾਪ ਦੀ ਸੇਵਾ ਨਹੀਂ ਕਰਦੇ ਤਾਂ ਕੱਲ੍ਹ ਨੂੰ ਸਾਡੀ ਔਲਾਦ ਵੀ ਸਾਨੂੰ ਫੁੱਲ ਨਹੀਂ ਵਰਸਾਏਗੀ। ਕਿਉਂਕਿ ਨਰਕ ਸਵਰਗ ਸਭ ਇਥੇ ਹੀ ਹਨ। ਆਓ ਦੋਸਤੋ, ਮਾਂ-ਬਾਪ ਦੀ ਸੇਵਾ ਕਰਕੇ ਤਾਂ ਦੇਖੋ, ਕਿੰਨਾ ਸਕੂਨ ਮਿਲਦਾ ਹੈ। ਆਓ, ਇਕ ਵਾਰ ਫਿਰ ਆਪਣੀ ਦਾਦੀ ਮਾਂ ਦੀਆਂ ਬਾਤਾਂ ਸੁਣੀਏ ਅਤੇ ਇਕ ਅਸਲੀ ਸਰਵਣ ਪੁੱਤ ਬਣੀਏ।

-ਗੌਰਵ ਮੁੰਜਾਲ

ਬੇਤੁੱਕੇ ਗੀਤ

ਕਹਿੰਦੇ ਹਨ ਕਿ ਪੁਰਾਣਾ ਸਮਾਂ ਮੁੜ ਵਾਪਸ ਆਉਂਦਾ ਹੈ, ਜਿਵੇਂ ਪੁਰਾਣਾ ਫੈਸ਼ਨ ਜਿਥੋਂ ਚੱਲਿਆ ਸੀ, ਉਥੇ ਹੀ ਮੁੜ ਆਉਂਦਾ ਹੈ ਪਰ ਅਫਸੋਸ ਸੱਭਿਆਚਾਰਕ ਗੀਤਾਂ 'ਤੇ ਇਹ ਗੱਲ ਅਜੇ ਨਹੀਂ ਢੁਕ ਰਹੀ। ਅਸ਼ਲੀਲ ਅਤੇ ਬੇਤੁੱਕੇ ਗੀਤਾਂ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕੁਝ ਇਕ ਗੀਤਕਾਰ ਬਹੁਤ ਹੀ ਵਧੀਆ, ਸਾਫ਼-ਸੁਥਰੇ ਅਤੇ ਪਰਿਵਾਰਕ ਗੀਤ ਲਿਖਣ ਦਾ ਚੰਗਾ ਉਪਰਾਲਾ ਕਰ ਰਹੇ ਹਨ ਪਰ ਉਨ੍ਹਾਂ ਦੀ ਗਿਣਤੀ ਨਿਗੂਣੀ ਜਿਹੀ ਹੈ। ਨਿਰਸੰਦੇਹ ਅਸੀਂ ਇਸ ਗੱਲ ਤੋਂ ਇਨਕਾਰੀ ਨਹੀਂ ਕਿ ਅੱਜ ਦੇ ਲੋਕ ਜੋ ਚਾਹੁੰਦੇ ਹਨ, ਬਿਲਕੁਲ ਉਹੀ ਹੀ ਉਨ੍ਹਾਂ ਦੇ ਸਾਹਮਣੇ ਪਰੋਸਿਆ ਜਾ ਰਿਹਾ ਹੈ ਪਰ ਥੋੜ੍ਹਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਤਾਂ ਕੀਤੀ ਜਾਵੇ।
ਅੱਜ ਦੇ ਗੀਤਕਾਰ ਪੁਰਾਤਨ ਸੱਭਿਆਚਾਰ ਵੱਲ ਝਾਤ ਮਾਰਨ। ਘੜੋਲੀ, ਚਰਖੇ, ਪੱਖੀਆਂ, ਪਰਾਂਦੇ ਆਦਿ 'ਤੇ ਕੁਝ ਲਿਖਣ। ਕਾਸ਼! ਲਾਲ ਚੰਦ ਯਮਲਾ ਜੱਟ, ਆਸਾ ਸਿੰਘ ਮਸਤਾਨਾ, ਮੁਹੰਮਦ ਸਦੀਕ. ਕੇ. ਦੀਪ, ਸੁਰਿੰਦਰ ਕੌਰ, ਪ੍ਰਕਾਸ਼ ਕੌਰ. ਰਣਜੀਤ ਕੌਰ ਅਤੇ ਜਗਮੋਹਨ ਕੌਰ ਤੇ ਨਰਿੰਦਰ ਬੀਬਾ ਆਦਿ ਦਾ ਸਮਾਂ ਫੇਰ ਤੋਂ ਆਵੇ। ਇਕ ਨਵੇਂ ਹੋਰ ਯੁੱਗ ਦੀ ਸ਼ੁਰੂਆਤ ਦੇਖਣ ਨੂੰ ਮਿਲੇ। ਇਕ ਵਾਰ ਮੁੜ ਸੂਰਜ ਦੀ ਨਵੀਂ ਕਿਰਨ ਨਾਲ ਸਵੇਰਾ ਹੋਵੇ।

-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)

04-01-2024

 ਵਧ ਰਹੇ ਸੜਕੀ ਹਾਦਸੇ

ਭਾਵੇਂ ਵੱਡੀਆਂ ਤੇ ਚੌੜੀਆਂ ਸੜਕਾਂ 'ਤੇ ਪੁਲ ਬਣ ਗਏ ਹਨ ਪਰੰਤੂ ਜਿਉਂ ਹੀ ਸਰਦੀ ਵਧੀ ਹੈ ਅਤੇ ਧੁੰਦ ਨੇ ਜ਼ੋਰ ਫੜਿਆ ਹੈ, ਸੜਕੀ ਹਾਦਸਿਆਂ ਵਿਚ ਵੀ ਵਾਧਾ ਹੋ ਗਿਆ ਹੈ, ਜਿਸ ਦਾ ਮੁੱਖ ਕਾਰਨ ਕਈ ਗੱਡੀਆਂ ਦੀ ਤੇਜ਼ ਲਾਈਟਾਂ ਅੱਖਾਂ 'ਚ ਵੱਜਣ ਕਾਰਨ ਅੱਗੋਂ ਆ ਰਹੀ ਗੱਡੀ ਦੇ ਡਰਾਈਵਰ ਨੂੰ ਨਾ ਦਿਖਣਾ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਗੰਨੇ ਵਾਲੀਆਂ ਟਰਾਲੀਆਂ ਤੇ ਰਿਫਲੈਕਟਰ ਨਾ ਲੱਗੇ ਹੋਣੇ, ਨਾਬਾਲਗਾਂ ਦੇ ਹੱਥ ਗੱਡੀ ਦੇਣਾ, ਸੜਕ 'ਤੇ ਇਕ-ਦਮ ਪਸ਼ੂ ਆ ਜਾਣ, ਤੇਜ਼ ਰਫ਼ਤਾਰੀ ਨਾਲ ਆਦਿ ਹਨ। ਹਾਦਸੇ ਵਾਪਰਨ ਨਾਲ ਗੱਡੀਆਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਅਣਮੁੱਲੀਆਂ ਜਾਨਾਂ ਜਾ ਰਹੀਆਂ ਹਨ। ਆਬਾਦੀ ਦੇ ਵਧ ਜਾਣ ਨਾਲ ਟ੍ਰੈਫਿਕ ਵੀ ਏਨੀ ਵਧ ਗਈ ਹੈ ਕਿ ਸੜਕ ਦੇ ਕਿਨਾਰੇ ਪੈਦਲ ਚਲਣਾ ਤਾਂ ਸਿੱਧਾ ਮੌਤ ਨੂੰ ਸੱਦਾ ਹੈ। ਵਿਦੇਸ਼ਾਂ ਵਿਚ ਡਰਾਈਵਿੰਗ ਲਾਇਸੈਂਸ ਬਣਾਉਣਾ ਬੜਾ ਔਖਾ ਹੈ ਜਦੋਂ ਕਿ ਏਧਰ ਅਜਿਹਾ ਨਹੀਂ ਹੈ। ਗੱਡੀਆਂ ਦੀਆਂ ਲਾਈਟਾਂ ਇਕ ਸਾਰ ਹੋਣੀਆਂ ਚਾਹੀਦੀਆਂ ਹਨ ਅਤੇ ਨਾਬਾਲਗ, ਜੇਕਰ ਕੋਈ ਗੱਡੀ ਚਲਾਉਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੋਣੀ ਚਾਹੀਦੀ ਹੈ। ਬਹੁਤੇ ਹਾਦਸੇ ਤੇ ਓਵਰਟੇਕ ਕਰਨ ਲੱਗਿਆਂ ਵਾਪਰਦੇ ਹਨ, ਇਸ ਲਈ ਸਾਡੇ ਗੱਡੀ ਚਾਲਕਾਂ ਨੂੰ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਪੈ ਰਹੀ ਸਰਦੀ, ਧੁੰਦ ਤੇ ਬਰਸਾਤ ਵਿਚ ਗੱਡੀ ਠਰ੍ਹੰਮੇ ਤੇ ਸਹਿਜਤਾ ਨਾਲ ਚਲਾਉਣੀ ਚਾਹੀਦੀ ਹੈ ਤਾਂ ਜੋ ਜਿਥੇ ਹਾਦਸਿਆਂ ਤੋਂ ਬਚਾਅ ਹੋਵੇਗਾ, ਉਥੇ ਹੀ ਕੀਮਤੀ ਜਾਨਾਂ ਵੀ ਬਚਣਗੀਆਂ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਸਾਵਧਾਨੀ ਨਾਲ ਕਰੋ ਸਫ਼ਰ

ਇਨਸਾਨ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਕਿਤੇ ਨਾ ਕਿਤੇ ਰੋਜ਼ਾਨਾ ਜਾਣਾ ਪੈਂਦਾ ਹੈ। ਕੋਈ ਸਰਕਾਰੀ ਨੌਕਰੀ, ਕੋਈ ਪ੍ਰਾਈਵੇਟ ਅਤੇ ਕੋਈ ਮਿਹਨਤ ਮਜ਼ਦੂਰੀ ਲਈ ਘਰੋਂ ਨਿਕਲਦਾ ਹੈ। ਉਸ ਨੂੰ ਸਮੇਂ ਅਨੁਸਾਰ ਮੌਸਮ ਦੀਆਂ ਪ੍ਰਸਥਿਤੀਆਂ ਨਾਲ ਚੱਲਣਾ ਪੈਂਦਾ ਹੈ, ਜਿਵੇਂ ਬਹੁਤੀ ਗਰਮੀ ਤੋਂ ਬਚਣ ਲਈ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਜਲਦੀ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਹੁਣ ਸਰਦੀਆਂ ਵਿਚ ਧੁੰਦ ਆਪਣੇ ਪੂਰੇ ਜੋਬਨ 'ਤੇ ਹੈ।
ਆਏ ਦਿਨ ਕੋਈ ਨਾ ਕੋਈ ਧੁੰਦ ਕਾਰਨ ਹਾਦਸਾ ਵਾਪਰ ਜਾਂਦਾ ਹੈ, ਜਿਸ ਕਾਰਨ ਕੀਮਤੀ ਜਾਨਾਂ ਅਜ਼ਾਈਂ ਜਾ ਰਹੀਆਂ ਹਨ। ਇਸ ਨੂੰ ਟਾਲ ਤਾਂ ਨਹੀਂ ਸਕਦੇ, ਪਰ ਸਾਵਧਾਨੀ ਵਰਤ ਕੇ ਇਸ ਸਮੇਂ ਅਨੁਸਾਰ ਚੱਲ ਸਕਦੇ ਹਾਂ। ਇਸ ਲਈ ਘਰੋਂ ਨਿਕਲਦੇ ਸਮੇਂ ਆਪਣੀ ਗੱਡੀ ਜਾਂ ਹੋਰ ਵਹੀਕਲਾਂ ਦੀਆਂ ਲਾਈਟਾਂ ਚੈੱਕ ਕਰਕੇ ਵਰਤੋਂ ਕਰੋ ਤਾਂ ਕਿ ਆਪਣੀ ਮੰਜ਼ਿਲ 'ਤੇ ਪਹੁੰਚ ਸਕੀਏ।

-ਪ੍ਰਗਟ ਸਿੰਘ ਧੰਦੋਈ
ਬਟਾਲਾ।

ਗੁੱਸੇ 'ਤੇ ਕਾਬੂ ਰੱਖਣਾ ਸਿੱਖੋ

ਅੱਜ-ਕੱਲ੍ਹ ਪਤਾ ਨਹੀਂ ਕਿਉਂ ਅਸੀਂ ਸਾਰੇ ਹੀ ਨਿੱਕੀ ਜਿਹੀ ਗੱਲ 'ਤੇ ਆਪੇ ਤੋਂ ਬਾਹਰ ਹੋ ਜਾਂਦੇ ਹਾਂ। ਹਰ ਰੋਜ਼ ਸੁਣਦੇ, ਦੇਖਦੇ ਅਤੇ ਪੜ੍ਹਦੇ ਹਾਂ ਕਿ ਮਾਮੂਲੀ ਜਿਹੀ ਗੱਲ 'ਤੇ ਤਕਰਾਰ ਹੋਣ 'ਤੇ ਕਿਵੇਂ ਇਕ-ਦੂਜੇ ਦਾ ਸਿਰ ਤੱਕ ਪਾੜ ਦਿੰਦੇ ਹਾਂ। ਜਦੋਂ ਕਿ ਹਰ ਇਕ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਵੀ ਤਾਂ ਕੱਢ ਸਕਦੇ ਹਾਂ।
ਫਿਰ, ਕਿਉਂ ਅਸੀਂ ਆਪੇ ਤੋਂ ਬਾਹਰ ਹੋ ਕੇ ਕੁੱਟਮਾਰ ਤੇ ਕਤਲਾਂ ਤੱਕ ਪੁੱਜ ਜਾਂਦੇ ਹਾਂ? ਬਹੁਤ ਬਾਰੇ ਅਸੀਂ ਦੇਖਦੇ ਹਾਂ ਕਿ ਕਿਵੇਂ ਗੁੱਸੇ ਦੇ ਸ਼ਿਕਾਰ ਹੋਏ ਵਿਅਕਤੀ ਵਲੋਂ ਆਪਣਿਆਂ ਅਤੇ ਆਮ ਲੋਕਾਂ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ। ਕਈ ਵਾਰੀ ਗੱਡੀ ਨੂੰ ਸਾਈਡ ਨਾ ਦੇਣ ਕਰਕੇ, ਗਾਣਿਆਂ ਅਤੇ ਡੀ.ਜੇ. ਦੀ ਆਵਾਜ਼ ਘੱਟ ਜਾਂ ਬੰਦ ਕਰਨ ਨੂੰ ਲੈ ਕੇ ਅਤੇ ਕਈ ਪਾਲਤੂ ਕੁੱਤਿਆਂ ਅਤੇ ਹੋਰ ਬਹੁਤ ਨਿੱਕੀ-ਨਿੱਕੀਆਂ ਗੱਲਾਂ ਨੂੰ ਲੈ ਕੇ ਬਹੁਤ ਵੱਡੇ ਝਗੜੇ ਦਾ ਰੂਪ ਧਾਰਨ ਕਰ ਜਾਂਦੇ ਹਨ, ਜਿਸ ਵਿਚ ਲੋਕਾਂ ਦਾ ਜਾਨ ਅਤੇ ਮਾਲ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ। ਫਿਰ ਇਨਸਾਨ ਸੋਚਦਾ ਹੈ ਕਿ ਗੱਲ ਤਾਂ ਕੁਝ ਵੀ ਨਹੀਂ ਸੀ, ਪਰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਬਹੁਤ ਵਾਰ ਤਾਂ ਇਸੇ ਗੁੱਸੇ ਕਾਰਨ ਆਪਣੇ ਘਰ ਦਿਆਂ ਨਾਲ ਤੋੜ ਵਿਛੋੜਾ ਤੱਕ ਹੋ ਜਾਂਦਾ ਹੈ।
ਸੋ, ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਐਵੇਂ ਹੀ ਨਾ ਨਿੱਕੀ ਜਿਹੀ ਗੱਲ 'ਤੇ ਆਪੇ ਤੋਂ ਬਾਹਰ ਹੋਇਆ ਕਰੀਏ। ਇਹ ਗੱਲ ਚਾਹੇ ਸਾਡੇ ਪਰਿਵਾਰ ਜਾਂ ਕਿਤੇ ਬਾਹਰ ਹੋਵੇ।
ਹਰ ਇਕ ਗੱਲ ਦਾ ਹੱਲ ਗੱਲਬਾਤ ਅਤੇ ਆਪਸੀ ਪਿਆਰ-ਮੁਹੱਬਤ ਨਾਲ ਕੱਢਣ ਦਾ ਯਤਨ ਕਰਿਆ ਕਰੀਏ। ਜਿਸ ਨਾਲ ਸਾਡੇ ਸਮਾਜ ਦਾ ਆਪਸੀ ਭਾਈਚਾਰਾ ਅਤੇ ਭਾਈਚਾਰਕ ਸਾਂਝ ਵਧਦੀ ਹੈ। ਸਮਾਜ ਲਈ ਵੀ ਵਧੀਆ ਸੁਨੇਹਾ ਜਾਂਦਾ ਹੈ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।

03-01-2024

 ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ

ਦੇਸ਼ ਨੂੰ 1947 'ਚ ਆਜ਼ਾਦੀ ਮਿਲੀ ਪਰ ਹਰ ਸਰਕਾਰ ਨੇ ਪੰਜਾਬ ਅਤੇ ਸਿੱਖਾਂ ਨਾਲ ਗ਼ੁਲਾਮਾਂ ਵਾਲਾ ਸਲੂਕ ਹੀ ਕੀਤਾ। ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਸਮੇਂ ਭਾਰਤ ਵਾਸੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਭਾਰਤ 'ਚ ਭਾਸ਼ਾ ਦੇ ਆਧਾਰ 'ਤੇ ਸੂਬੇ ਬਣਾਏ ਜਾਣਗੇ।
ਇਸ ਨੀਤੀ ਅਧੀਨ ਅਜੇ ਕੁਝ ਸਮਾਂ ਪਹਿਲਾਂ ਹੀ ਤੇਲਗੂ ਭਾਸ਼ਾ ਦੇ ਆਧਾਰ 'ਤੇ ਤੇਲੰਗਾਨਾ ਸੂਬਾ ਬਣਾਇਆ ਗਿਆ। ਪਰ ਪੰਜਾਬ ਨੂੰ ਪੰਜਾਬੀ ਜ਼ੁਬਾਨ ਦੇ ਆਧਾਰ 'ਤੇ ਪੰਜਾਬੀ ਸੂਬਾ ਲੈਣ ਲਈ ਬਹੁਤ ਕੁਰਬਾਨੀ ਕਰਨੀ ਪਈ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅਧੂਰਾ ਸੂਬਾ ਹੀ ਮਿਲਿਆ, ਜਿਸ 'ਚੋਂ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖ ਲਏ ਗਏ, ਦਰਿਆਈ ਪਾਣੀਆਂ ਦੀ ਵੀ ਗ਼ਲਤ ਵੰਡ ਕੀਤੀ ਗਈ ਅਤੇ ਪੰਜਾਬ ਤੋਂ ਭਾਖੜਾ ਪ੍ਰਬੰਧਕੀ ਬੋਰਡ ਵਿਚ ਨੁਮਾਇੰਦਗੀ ਦੇ ਹੱਕ ਵੀ ਖੋਹ ਲਏ ਗਏ। ਅਜਿਹੇ ਧੱਕਿਆਂ ਨੂੰ ਨਾ ਬਰਦਾਸ਼ਤ ਕਰਦੇ ਹੋਏ ਹੱਕੀ ਮੰਗਾਂ ਮੰਨਵਾਉਣ ਲਈ ਧਰਮ-ਯੁੱਧ ਮੋਰਚਾ ਲਗਾਉਣਾ ਪਿਆ।
ਭਾਜਪਾ ਦੇ ਉਘੇ ਆਗੂ ਸ੍ਰੀ ਸੁਬਰਾਮਨੀਅਮ ਸਵਾਮੀ ਜੋ ਕਿ ਸੱਚ ਬੋਲਣ ਤੋਂ ਪਿੱਛੇ ਨਹੀਂ ਸਨ ਹਟਦੇ, ਨੇ ਕਿਹਾ ਸੀ ਕਿ ਕਾਂਗਰਸ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਅੱਤਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਾਰੇ ਸਿੱਖ ਗਰਮਦਲੀਏ ਨਹੀਂ ਸਨ। ਕੇਂਦਰ ਦੀਆਂ ਦਮਨਕਾਰੀ ਨੀਤੀਆਂ ਕਾਰਨ ਸਿੱਖਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਹੋਈ। ਇਹ ਗੱਲ ਸੰਸਾਰ ਭਰ 'ਚ ਕਿਸੇ ਕੋਲੋਂ ਲੁਕੀ ਹੋਈ ਨਹੀਂ। ਹਜ਼ਾਰਾਂ ਸ਼ਰਧਾਲੂ ਜੋ ਆਪਣੇ ਬੱਚਿਆਂ ਅਤੇ ਇਸਤਰੀਆਂ ਨਾਲ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਆਏ ਸਨ, ਉਨ੍ਹਾਂ ਬੇਦੋਸ਼ਿਆਂ ਨੂੰ ਵੀ ਅੱਤਵਾਦੀ ਕਹਿ ਕੇ ਸ਼ਹੀਦ ਕਰ ਦਿੱਤਾ ਗਿਆ। ਦੂਜੇ ਪਾਸੇ ਬੰਦੀ ਸਿੰਘ ਜੋ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਹਨ ਤੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ, ਨੂੰ ਅਜੇ ਤੱਕ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ।
ਕਾਂਗਰਸ ਨੇ ਜੋ ਕੀਤਾ ਸੋ ਕੀਤਾ। ਅੱਜ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਦਿਲ ਵੱਡਾ ਕਰਕੇ ਅਸਲੀਅਤ ਨੂੰ ਸਮਝਦੇ ਹੋਏ ਸਿੱਖਾਂ ਨਾਲ ਇਨਸਾਫ਼ ਕਰੇ। ਇਹ ਚੰਗੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰ ਰਹੀ ਹੈ। ਉਸ ਨੂੰ ਹੋਰ ਜਥੇਬੰਦੀਆਂ ਨੂੰ ਵੀ ਨਾਲ ਲੈ ਕੇ ਇਹ ਯਤਨ ਤੇਜ਼ ਕਰਨੇ ਚਾਹੀਦੇ ਹਨ।

-ਦਰਸ਼ਨ ਸਿੰਘ ਸੇਠੀ

ਕਿਸੇ ਨੂੰ ਮਾੜਾ ਨਾ ਕਹੋ

ਸਮਾਜ ਵਿਚ ਕਈ ਲੋਕਾਂ ਦੀ ਫਿਤਰਤ ਦੂਜਿਆਂ ਨੂੰ ਭੰਡਣਾ ਹੁੰਦਾ ਹੈ। ਅਜਿਹੇ ਲੋਕ ਅਕਸਰ ਹੀ ਦੂਜਿਆਂ ਦੇ ਪਹਿਰਾਵੇ, ਸੁਭਾਅ ਉਤੇ ਬੇਤੁਕੀਆਂ ਟਿੱਪਣੀਆਂ ਕਰਦੇ ਰਹਿੰਦੇ ਹਨ। ਹਮੇਸ਼ਾ ਯਾਦ ਰੱਖੋ ਕਿ ਅੱਜ ਮੂੰਹ ਭਰ ਕੇ ਪਾਈ ਗਈ ਦੂਜੇ ਵਿਅਕਤੀ ਨੂੰ ਫਿਟਕਾਰ ਹਮੇਸ਼ਾ ਆਪਣੇ ਉਤੇ ਇਕ ਨਾ ਇਕ ਦਿਨ ਜ਼ਰੂਰ ਵਾਪਸ ਆਉਂਦੀ ਹੈ, ਕਿਉਂਕਿ ਸਮਾਂ ਬਹੁਤ ਬਲਵਾਨ ਹੈ, ਇਸ ਦਾ ਕੋਈ ਮਾਣ ਨਹੀਂ ਕਦੋਂ ਕਿਸ 'ਤੇ ਕਿਹੋ ਜਿਹਾ ਸਮਾਂ ਆ ਜਾਵੇ। ਕੋਈ ਵੀ ਵਿਅਕਤੀ ਇਹ ਨਹੀਂ ਚਾਹੁੰਦਾ ਕਿ ਮੈਂ ਦੂਜਿਆਂ ਲਈ ਮਜ਼ਾਕ ਦਾ ਪਾਤਰ ਬਣਾ ਜਾਂ ਫਿਰ ਕੋਈ ਮੇਰੀ ਬੁਰਾਈ ਕਰੇ, ਹਰੇਕ ਦੀ ਇੱਛਾ ਹੁੰਦੀ ਹੈ ਕਿ ਮੈਂ ਸਮਾਜ ਵਿਚੋਂ ਵਡਿਆਈ ਖੱਟਾਂ ਪਰ ਸਮੇਂ ਦੇ ਹਾਲਾਤਾਂ ਮੂਹਰੇ ਬੰਦਾ ਬੇਵੱਸ ਹੋ ਕੇ ਝੁਕ ਜਾਂਦਾ ਹੈ, ਕਿਉਂਕਿ ਹਰੇਕ ਦੇ ਹਾਲਾਤ ਇਕ ਸਮਾਨ ਨਹੀਂ ਹੁੰਦੇ। ਜੇਕਰ ਕਿਸੇ ਵਿਅਕਤੀ ਦਾ ਸੁਭਾਅ ਮਾੜਾ ਹੈ ਤਾਂ ਇਸ ਲਈ ਅਸੀਂ ਉਸ ਵਿਅਕਤੀ ਨੂੰ ਦੋਸ਼ ਨਹੀਂ ਦੇ ਸਕਦੇ ਕਿਉਂਕਿ ਸੁਭਾਅ ਦਾ ਬੀਜ ਹਮੇਸ਼ਾ ਘਰ-ਪਰਿਵਾਰ ਤੋਂ ਉਪਜਦਾ ਹੈ। ਸੁਭਾਅ ਦੀ ਉਪਜ ਹਮੇਸ਼ਾ ਘਰ-ਪਰਿਵਾਰ ਅਤੇ ਹਾਲਾਤ ਤੋਂ ਹੁੰਦੀ ਹੈ। ਚੰਗਾ ਜਾਂ ਮਾੜਾ ਸੁਭਾਅ ਹਮੇਸ਼ਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮਨੁੱਖ ਨੂੰ ਘਰ-ਪਰਿਵਾਰ ਤੋਂ ਸਸਕਾਰ ਕਿਸ ਤਰ੍ਹਾਂ ਦੇ ਅਤੇ ਕਿਸ ਮਾਹੌਲ ਵਿਚ ਮਿਲੇ ਹਨ? ਸਾਡੇ ਸਸਕਾਰ ਹੀ ਸਾਡਾ ਸੁਭਾਅ ਦਾ ਰੂਪ ਲੈਂਦੇ ਹਨ। ਸੋ, ਕਿਸੇ ਨੂੰ ਭੰਡਣ ਤੋਂ ਪਹਿਲਾਂ ਉਸ ਦੇ ਹਾਲਾਤਾਂ ਨੂੰ ਜਾਣੋ ਅਤੇ ਕਿਸੇ ਨੂੰ ਸੁਧਾਰਨ ਦੇ ਚੱਕਰ ਵਿਚ ਉਸ ਨੂੰ ਮੰਦਾ ਬੋਲ ਕੇ ਖੁਦ ਆਪ ਪਾਪਾਂ ਦੇ ਭਾਗੀ ਨਾ ਬਣੋ। ਅਸੀਂ ਕਿਸੇ ਨੂੰ ਬਦਲ ਨਹੀਂ ਸਕਦੇ ਕਿਉਂਕਿ ਹਰੇਕ ਵਿਅਕਤੀ ਦੀ ਸੋਝੀ ਵੱਖ-ਵੱਖ ਹੈ ਅਤੇ ਹਰੇਕ ਕੋਈ ਇਸ ਸਮਾਜ ਵਿਚ ਆਪੋ-ਆਪਣੀ ਸਮਝ ਅਨੁਸਾਰ ਵਿਚਰਦਾ ਹੈ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਬੇਤੁਕੇ ਗੀਤ

ਕਹਿੰਦੇ ਹਨ ਕਿ ਪੁਰਾਣਾ ਸਮਾਂ ਮੁੜ ਵਾਪਸ ਆਉਂਦਾ ਹੈ, ਜਿਵੇਂ ਪੁਰਾਣਾ ਫੈਸ਼ਨ ਜਿਥੋਂ ਚੱਲਿਆ ਸੀ, ਉਥੇ ਹੀ ਮੁੜ ਆਉਂਦਾ ਹੈ ਪਰ ਅਫਸੋਸ ਸੱਭਿਆਚਾਰਕ ਗੀਤਾਂ 'ਤੇ ਇਹ ਗੱਲ ਅਜੇ ਨਹੀਂ ਢੁਕ ਰਹੀ। ਅਸ਼ਲੀਲ ਅਤੇ ਬੇਤੁੱਕੇ ਗੀਤਾਂ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕੁਝ ਇਕ ਗੀਤਕਾਰ ਬਹੁਤ ਹੀ ਵਧੀਆ, ਸਾਫ਼-ਸੁਥਰੇ ਅਤੇ ਪਰਿਵਾਰਕ ਗੀਤ ਲਿਖਣ ਦਾ ਚੰਗਾ ਉਪਰਾਲਾ ਕਰ ਰਹੇ ਹਨ ਪਰ ਉਨ੍ਹਾਂ ਦੀ ਗਿਣਤੀ ਨਿਗੂਣੀ ਜਿਹੀ ਹੈ। ਨਿਰਸੰਦੇਹ ਅਸੀਂ ਇਸ ਗੱਲ ਤੋਂ ਇਨਕਾਰੀ ਨਹੀਂ ਕਿ ਅੱਜ ਦੇ ਲੋਕ ਜੋ ਚਾਹੁੰਦੇ ਹਨ, ਬਿਲਕੁਲ ਉਹੀ ਹੀ ਉਨ੍ਹਾਂ ਦੇ ਸਾਹਮਣੇ ਪਰੋਸਿਆ ਜਾ ਰਿਹਾ ਹੈ ਪਰ ਥੋੜ੍ਹਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਤਾਂ ਕੀਤੀ ਜਾਵੇ। ਅੱਜ ਦੇ ਗੀਤਕਾਰ ਪੁਰਾਤਨ ਸੱਭਿਆਚਾਰ ਵੱਲ ਝਾਤ ਮਾਰਨ। ਘੜੋਲੀ, ਚਰਖੇ, ਪੱਖੀਆਂ, ਪਰਾਂਦੇ ਆਦਿ 'ਤੇ ਕੁਝ ਲਿਖਣ।
ਕਾਸ਼! ਲਾਲ ਚੰਦ ਯਮਲਾ ਜੱਟ, ਆਸਾ ਸਿੰਘ ਮਸਤਾਨਾ, ਮੁਹੰਮਦ ਸਦੀਕ. ਕੇ. ਦੀਪ, ਸੁਰਿੰਦਰ ਕੌਰ, ਪ੍ਰਕਾਸ਼ ਕੌਰ. ਰਣਜੀਤ ਕੌਰ ਅਤੇ ਜਗਮੋਹਨ ਕੌਰ ਤੇ ਨਰਿੰਦਰ ਬੀਬਾ ਆਦਿ ਦਾ ਸਮਾਂ ਫੇਰ ਤੋਂ ਆਵੇ। ਇਕ ਨਵੇਂ ਹੋਰ ਯੁੱਗ ਦੀ ਸ਼ੁਰੂਆਤ ਦੇਖਣ ਨੂੰ ਮਿਲੇ। ਇਕ ਵਾਰ ਮੁੜ ਸੂਰਜ ਦੀ ਨਵੀਂ ਕਿਰਨ ਨਾਲ ਸਵੇਰਾ ਹੋਵੇ।

-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)

ਕੈਨੇਡਾ ਦੀ ਨਵੀਂ ਨੀਤੀ

ਕੈਨੇਡਾ ਦੀ ਨਵੀਂ ਨੀਤੀ ਅਨੁਸਾਰ ਉਥੇ ਜਾਣ ਵਾਲੇ ਵਿਦਿਆਰਥੀਆਂ ਲਈ ਫ਼ੀਸ ਵਿਚ ਵਾਧਾ ਕਰਨ ਨਾਲ ਵਿਦਿਆਰਥੀਆ ਸ਼ਸ਼ੋਪੰਜ ਵਿਚ ਪੈ ਗਏ ਹਨ, ਕਿਉਂਕਿ ਹੁਣ ਪਹਿਲੀ ਜਨਵਰੀ ਤੋਂ ਉਨ੍ਹਾਂ ਦੀਆਂ ਫੀਸਾਂ ਵਿਚ ਛੇ ਤੋਂ ਅੱਠ ਲੱਖ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ ਦੇ ਵਿਦਿਆਰਥੀਆਂ ਦਾ ਵਿਦੇਸ਼ ਜਾਣ ਲਈ ਪਹਿਲਾ ਦੇਸ਼ ਕੈਨੇਡਾ ਹੈ, ਉਸ ਤੋਂ ਬਾਅਦ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਰਗੇ ਦੇਸ਼ ਸ਼ਾਮਿਲ ਹਨ, ਪਰੰਤੂ ਕੈਨੇਡਾ ਦੀ ਫ਼ੀਸ ਵਧਣ ਕਰਕੇ ਵਿਦਿਆਰਥੀਆਂ ਨੇ ਹੁਣ ਆਪਣਾ ਰੁਖ਼ ਦੂਜੇ ਦੇਸ਼ਾਂ ਵੱਲ ਕਰ ਲਿਆ ਹੈ।
ਪਿਛਲੇ ਕੁਝ ਸਾਲਾਂ ਤੋਂ ਦੇਖਣ ਵਿਚ ਆਇਆ ਹੈ ਕਿ ਵਿਦੇਸ਼ ਵਿਚ ਪੜ੍ਹਨ ਜਾਣ ਵਾਲੇ ਵਿਦਿਆਰਥੀ ਕੰਮ ਦੀ ਭਾਲ ਕਰਦੇ ਹੋਏ ਉਥੋਂ ਦੇ ਹੀ ਪੱਕੇ ਵਸਨੀਕ ਹੋਣ ਦੀ ਲਾਲਸਾ ਲੈ ਕੇ ਪ੍ਰਵਾਸ ਕਰਦੇ ਹਨ। ਜਿੰਨੇ ਵੀ ਵਿਦਿਆਰਥੀਆਂ ਨੇ ਹੁਣ ਤੱਕ ਪ੍ਰਵਾਸ ਕੀਤਾ ਹੈ ਉਨ੍ਹਾਂ ਵਿਚੋਂ ਬਹੁਤੇ ਵਾਪਿਸ ਨਹੀਂ ਆਏ। ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਦੇ ਕਾਲਜਾਂ ਦੇ ਅੱਗੇ ਧਰਨਾ ਮੁਜ਼ਾਹਰਿਆਂ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਇਕ ਤਾਂ ਵਧ ਰਹੀ ਫੀਸ ਅਤੇ ਦੂਜਾ ਭਾਰਤ ਕੈਨੇਡਾ ਦੇ ਰਿਸ਼ਤੇ ਵੀ ਤਣਾਅਪੂਰਨ ਚੱਲ ਰਹੇ ਹਨ, ਜਿਸ ਕਰਕੇ ਵਿਦਿਆਰਥੀਆਂ ਦਾ ਭਵਿੱਖ ਵਿਚ ਕੈਨੇਡਾ ਜਾਣ ਦਾ ਸੁਪਨਾ ਧੁੰਦਲਾ ਦਿਖਾਈ ਦੇ ਰਿਹਾ ਹੈ। ਵਿਦਿਆਰਥੀਆਂ ਦਾ ਦਿਨੋ-ਦਿਨ ਵਧ ਰਿਹਾ ਪ੍ਰਵਾਸ ਪੰਜਾਬ ਦੇ ਖਾਲੀ ਹੋਣ ਦੀ ਘੰਟੀ ਹੈ, ਪਤਾ ਨਹੀਂ ਅਸੀਂ ਕਦੋਂ ਇਸ ਘੰਟੀ ਦੀ ਆਵਾਜ਼ ਸੁਣ ਕੇ ਜਾਗਾਂਗੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਨ ਕਰਾਂਗੇ। ਸਰਕਾਰਾਂ ਦੇ ਨਾਲ-ਨਾਲ ਸਮਾਜਿਕ ਕਾਰਕੁੰਨਾਂ ਅਤੇ ਸਾਡਾ ਸਾਰਿਆਂ ਲਈ ਸੁਚੇਤ ਹੋਣ ਦਾ ਵੇਲਾ ਹੈ, ਤਾਂ ਜੋ ਨੌਜਵਾਨਾਂ ਦੇ ਪ੍ਰਵਾਸ ਨੂੰ ਰੋਕਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ (ਬਠਿੰਡਾ)

01-01-2024

 ਨਵਾਂ ਆਰਥਿਕ ਬੋਝ
ਪਿਛਲੇ ਦਿਨੀਂ ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਦੀਆਂ ਫ਼ੀਸਾਂ ਵਿਚ ਵਾਧਾ ਕਰ ਦਿੱਤਾ ਹੈ। ਜੀ.ਆਈ.ਸੀ. ਦੀ ਰਕਮ ਵਧਾ ਕੇ ਸਿੱਧਾ 10,000 ਡਾਲਰ ਤੋਂ 20,000 ਡਾਲਰ ਦਾ ਵਾਧਾ ਕੀਤਾ ਗਿਆ ਹੈ. 2024 ਦੌਰਾਨ ਜਿਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਦੀ ਧਰਤੀ 'ਤੇ ਜਾਣ ਦਾ ਸੁਪਨਾ ਸਜਾਇਆ ਸੀ, ਉਨ੍ਹਾਂ ਲਈ ਇਹ ਫ਼ੈਸਲਾ ਸਰਾਪ ਸਿੱਧ ਹੋਇਆ ਹੈ।
ਆਰਥਿਕ ਪੱਖੋਂ ਮਜ਼ਬੂਤ ਵਿਦਿਆਰਥੀਆਂ ਨੂੰ ਤਾਂ ਇਸ ਫ਼ੈਸਲੇ ਨਾਲ ਕੋਈ ਫ਼ਰਕ ਨਹੀਂ ਪਵੇਗਾ, ਪਰ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਤਾਂ ਇਸ ਫ਼ੈਸਲੇ ਨੇ ਨਵੇਂ ਝਮੇਲੇ ਵਿਚ ਪਾ ਦਿੱਤਾ ਹੈ।
ਸੋ, ਜਿਹੜੇ ਵਿਦਿਆਰਥੀ ਵਧਾਈਆਂ ਗਈਆਂ ਫ਼ੀਸਾਂ ਦਾ ਭੁਗਤਾਨ ਨਹੀਂ ਕਰ ਸਕਦੇ, ਉਨ੍ਹਾਂ ਨੂੰ ਅਪੀਲ ਹੈ ਕਿ ਕਰਜ਼ਾ ਚੁੱਕ ਕੇ ਸਾਰੀ ਉਮਰ ਆਰਥਿਕ ਬੋਝ ਸਹੇੜਨ ਨਾਲੋਂ ਸਮਝਦਾਰੀ ਵਾਲੀ ਗੱਲ ਇਹੀ ਹੋਵੇਗੀ ਕਿ ਆਪਣੀ ਚਾਦਰ ਦੇਖ ਕੇ ਪੈਰ ਪਸਾਰਣ, ਕਿਉਂਕਿ ਅਜੋਕੇ ਸਮੇਂ ਦੌਰਾਨ ਇਸ ਤਾਦਾਦ 'ਚ ਕੈਨੇਡਾ 'ਚ ਮਹਿੰਗਾਈ ਵਧ ਰਹੀ ਹੈ, ਹੁਣ ਕਰਜ਼ੇ ਲਾਹੁਣੇ ਵੀ ਔਖੇ ਹੋ ਗਏ ਹਨ, ਜਿਸ ਕਾਰਨ ਅਨੇਕਾਂ ਹੀ ਵਿਦਿਆਰਥੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।


ਸੜਕਾਂ ਚੌੜੀਆਂ ਕਰੋ
ਬਠਿੰਡਾ ਜ਼ਿਲ੍ਹੇ ਦੀ ਸੰਗਤ ਮੰਡੀ ਆਸ-ਪਾਸ ਦੇ ਤਕਰੀਬਨ ਦਰਜਨਾਂ ਪਿੰਡਾਂ ਦਾ ਕੇਂਦਰ ਬਿੰਦੂ ਬਣੀ ਹੋਈ ਹੈ। ਸੰਗਤ ਮੰਡੀ ਵਿਖੇ ਆਪਣੇ ਕੰਮ-ਧੰਦੇ ਕਰਵਾਉਣ ਲਈ ਲੋਕਾਂ ਨੂੰ ਰੋਜ਼ਾਨਾ ਹੀ ਆਉਣਾ ਪੈਂਦਾ ਹੈ, ਪਰੰਤੂ ਸੰਗਤ ਮੰਡੀ ਤੋਂ ਆਸ-ਪਾਸ ਦੇ ਪਿੰਡਾਂ ਨੂੰ ਜਾਂਦੀਆਂ ਤਕਰੀਬਨ ਸਾਰੀਆਂ ਹੀ ਸੜਕਾਂ ਬਹੁਤ ਛੋਟੀਆਂ ਹਨ।
ਪਰੰਤੂ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਨਿੱਤ ਦਿਨ ਹੀ ਹਾਦਸੇ ਵਾਪਰਦੇ ਰਹਿੰਦੇ ਹਨ, ਕਿਉਂਕਿ ਸੜਕਾਂ ਸਮੇਂ ਦੇ ਹਾਣ ਦੀਆਂ ਨਹੀਂ ਹਨ। ਸਮੂਹ ਇਲਾਕਾ ਨਿਵਾਸੀਆਂ ਨੇ ਸਰਕਾਰ ਤੋਂ ਇਨ੍ਹਾਂ ਸੜਕਾਂ ਨੂੰ ਚੌੜਾ ਕਰਨ ਦੀ ਜ਼ੋਰਦਾਰ ਮੰਗ/ਅਪੀਲ ਕੀਤੀ ਹੈ।


-ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

29-12-2023

 ਸੋਚ ਕੇ ਕਰੋ ਆਨਲਾਈਨ ਦਾਨ

ਸਾਡਾ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ। ਪੰਜਾਬ ਦੇ ਲੋਕ ਬਹੁਤ ਹੀ ਧਰਮੀ ਅਤੇ ਦਾਨੀ ਹਨ। ਜਦੋਂ ਵੀ ਲੋਕਾਂ ਨੂੰ ਕਿਸੇ ਲੋੜਵੰਦ ਇਨਸਾਨ ਬਾਰੇ ਪਤਾ ਲੱਗਦਾ ਹੈ ਫਿਰ ਦਾਨੀ ਲੋਕ ਖੁੱਲ੍ਹ ਕੇ ਉਸ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹਨ। ਇਹ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਖਾਇਆ ਹੈ। ਪਰ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕੁਝ ਠੱਗ ਕਿਸਮ ਦੇ ਲੋਕਾਂ ਨੇ ਫ਼ਰਜ਼ੀ ਖ਼ਾਤੇ ਬਣਾ ਕੇ ਪੈਸੇ ਮੰਗ ਰਹੇ ਹਨ। ਇਹ ਇਕ ਠੱਗਾਂ ਦਾ ਗਰੋਹ ਕਾਫ਼ੀ ਸਮੇਂ ਤੋਂ ਲੋਕਾਂ ਤੋਂ ਪੈਸੇ ਦੀ ਮੰਗ ਕਰ ਰਿਹਾ ਹੈ। ਇਹ ਇਕ ਲੜਕੀ ਦੀ ਤਸਵੀਰ ਲਗਾ ਕੇ ਕਹਿ ਰਹੇ ਹਨ ਇਹ ਲੜਕੀ ਅੱਗ ਲੱਗਣ ਕਰਕੇ ਬਹੁਤ ਜ਼ਿਆਦਾ ਸੜ ਚੁੱਕੀ ਹੈ। ਇਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਇਸ ਨੂੰ ਪੈਸੇ ਦੀ ਜ਼ਰੂਰਤ ਹੈ, ਇਸ ਦੀ ਮਦਦ ਕਰੋ। ਇਹ ਠੱਗ ਪੈਸੇ ਲੈਣ ਲਈ ਗੂਗਲ ਪੇ, ਬੈਂਕ ਖਾਤਾ ਨੰਬਰ ਅਤੇ ਹੋਰ ਕਈ ਤਰ੍ਹਾਂ ਦੇ ਪੈਸੇ ਪਾਉਣ ਲਈ ਨੰਬਰ ਦੇ ਰਹੇ ਹਨ। ਇਹ ਬਹੁਤ ਗਰੁੱਪਾਂ ਵਿਚ ਲੋਕ ਸਾਂਝਾ ਕਰ ਰਹੇ ਹਨ। ਇਹ ਠੱਗ ਤੇ ਵਿਹਲੜ ਲੋਕ ਦਾਨੀ ਸੱਜਣਾਂ ਤੋਂ ਪੈਸਾ ਇਕੱਠਾ ਕਰ ਕੇ ਮੌਜਾਂ ਮਾਣ ਰਹੇ ਹਨ। ਸਾਡੀ ਸਾਰੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਿਸੇ ਨੂੰ ਵੀ ਦਾਨ ਦੇਣ ਜਾਂ ਮਦਦ ਕਰਨ ਤੋਂ ਪਹਿਲਾਂ ਪੂਰਾ ਪਤਾ ਕਰ ਲਿਆ ਕਰੋ। ਫਿਰ ਹੀ ਸਹੀ ਅਤੇ ਲੋੜਵੰਦ ਦੀ ਮਦਦ ਕਰੋ। ਸਾਡਾ ਕੀਤਾ ਦਾਨ ਅਤੇ ਮਦਦ ਸਹੀ ਲੋੜਵੰਦ ਨੂੰ ਮਿਲ ਸਕੇ। ਲੋੜਮੰਦ ਦੀ ਮਦਦ ਕਰਨਾ ਸਾਡਾ ਸਭ ਦਾ ਫਰਜ਼ ਹੈ, ਬਸ ਉਸ ਬਾਰੇ ਪੂਰਾ ਪਤਾ ਕਰਕੇ ਮਦਦ ਕਰੋ। ਕੋਸ਼ਿਸ਼ ਕਰੋ ਇਨ੍ਹਾਂ ਠੱਗਾਂ ਬਾਰੇ ਪਤਾ ਕਰਕੇ ਇਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਾਉ। ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਇਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।

ਫਾਸਟ ਫੂਡ ਤੋਂ ਬਚੋ

ਅਜੋਕੇ ਭੱਜ ਦੌੜ ਦੇ ਜ਼ਮਾਨੇ ਵਿਚ ਹਰ ਕਿਸੇ ਨੂੰ ਸਦਾ ਹੀ ਕੰਮ ਦੀ ਕਾਹਲ ਲੱਗੀ ਰਹਿੰਦੀ ਹੈ, ਕਦੇ-ਕਦੇ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਅਜੋਕੇ ਮਨੁੱਖ ਨੂੰ ਆਪਣੀ ਜ਼ਿੰਦਗੀ ਨਾਲੋਂ ਵੀ ਜ਼ਿਆਦਾ ਪੈਸਾ ਹੀ ਪਿਆਰਾ ਹੋ ਗਿਆ। ਘਰ ਦੀ ਸਧਾਰਨ ਰੋਟੀ ਖਾਣ ਦੀ ਬਜਾਏ ਅੱਜਕੱਲ੍ਹ ਲੋਕ ਜ਼ਿਆਦਾਤਰ ਫਾਸਟ ਫੂਡ ਖਾਣ ਨੂੰ ਹੀ ਤਰਜੀਹ ਦਿੰਦੇ ਹਨ। ਇਸ ਫਾਸਟ ਫੂਡ ਦੀ ਜ਼ਿਆਦਾ ਵਰਤੋਂ ਕਰਨ ਕਰਕੇ ਹੀ ਮਨੁੱਖ ਨੂੰ ਅਨੇਕਾਂ ਬਿਮਾਰੀਆਂ ਨੇ ਆਪਣੀ ਜਕੜ ਵਿਚ ਲਿਆ ਹੋਇਆ ਹੈ। ਜਿਸ ਪਾਸੇ ਨਜ਼ਰ ਮਾਰੋ ਚਾਰੇ ਪਾਸੇ ਫਾਸਟ ਫੂਡ ਹੀ ਨਜ਼ਰ ਆਉਂਦਾ ਹੈ। ਨਸ਼ੇ ਦੀ ਤਰ੍ਹਾਂ ਕਈ ਲੋਕ ਤਾਂ ਨਿੱਤ ਦਿਨ ਹੀ ਫਾਸਟ ਫੂਡ ਖਾਧੇ ਬਿਨਾਂ ਰਹਿ ਨਹੀਂ ਸਕਦੇ। ਵਧੀਆ ਤੇ ਰੋਗ ਰਹਿਤ ਜ਼ਿੰਦਗੀ ਜਿਊਣ ਲਈ ਮਨੁੱਖ ਨੂੰ ਫਾਸਟ ਫੂਡ ਤੋਂ ਤੁਰੰਤ ਕਿਨਾਰਾ ਕਰ ਲੈਣਾ ਚਾਹੀਦਾ ਹੈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ (ਬਠਿੰਡਾ)।

ਸਾਵਧਾਨੀ ਨਾਲ ਵਰਤੋਂ ਹੀਟਰ

ਸਰਦੀਆਂ ਦਾ ਸੀਜ਼ਨ ਪੂਰੇ ਜ਼ੋਰਾਂ 'ਤੇ ਹੈ। ਤਾਪਮਾਨ ਵਿਚ ਬਹੁਤ ਗਿਰਾਵਟ ਹੈ। ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਹੀਟਰ, ਬਲੋਰਾਂ ਦੀ ਵਰਤੋਂ ਕਰਦੇ ਹਾਂ। ਅਕਸਰ ਸਰਦੀਆਂ ਵਿਚ ਹਰ ਘਰ ਵਿਚ ਬਰਤਨ, ਕੱਪੜੇ ਜਾਂ ਹੋਰ ਕੰਮ ਕਰਨ ਲਈ ਗਰਮ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਧੁੰਦ ਪੈਣ ਕਾਰਨ ਬਾਹਰ ਦਾ ਤਾਪਮਾਨ ਕਈ ਵਾਰ ਜ਼ੀਰੋ ਡਿਗਰੀ ਤੱਕ ਚਲਾ ਜਾਂਦਾ ਹੈ, ਜਿਸ ਕਾਰਨ ਘਰ ਦੇ ਤਾਪਮਾਨ ਨੂੰ ਠੀਕ ਰੱਖਣ ਲਈ ਹੀਟਰਾਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਆਮ ਤੌਰ 'ਤੇ ਲੋਕ ਸਾਰੀ ਰਾਤ ਕਮਰੇ ਵਿਚ ਹੀਟਰ ਲਗਾ ਕੇ ਸੌਂ ਜਾਂਦੇ ਹਨ, ਜਿਸ ਕਾਰਨ ਕਮਰੇ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ। ਅਕਸਰ ਅਖ਼ਬਾਰਾਂ ਵਿਚ ਵੀ ਪੜ੍ਹਦੇ ਹਾਂ ਕਿ ਕਮਰਿਆਂ ਵਿਚ ਹੀਟਰ, ਅੰਗੀਠੀ ਬਾਲ ਕੇ ਕਈ ਪਰਿਵਾਰ ਸੌਂ ਜਾਂਦੇ ਹਨ ਤੇ ਉਹ ਸੁੱਤੇ ਹੀ ਰਹਿ ਜਾਂਦੇ ਹਨ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨੇ ਸਰੀਰ ਨੂੰ ਸੋਹਲ ਬਣਾ ਲਿਆ ਹੈ, ਕਈ ਘੰਟੇ ਹੀਟਰ ਅੱਗੇ ਬੈਠੇ ਰਹਿੰਦੇ ਹਨ। ਹੀਟਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਅੱਖਾਂ ਦੀ ਨਮੀ ਨੂੰ ਖ਼ਤਰਾ ਹੋ ਜਾਂਦਾ ਹੈ। ਜਿਸ ਨਾਲ ਡਰਾਈ ਆਈਜ਼ ਦੀ ਸਮੱਸਿਆ ਦਾ ਸ਼ਿਕਾਰ ਹੋਣਾ ਪੈਂਦਾ ਹੈ। ਵੈਸੇ ਤਾਂ ਹੀਟਰਾਂ, ਬਲੋਰਾਂ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਦੇ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਹੁੰਦੇ ਹਨ।
ਜੇ ਸਾਡੀ ਸਿਹਤ ਠੀਕ ਰਹੇਗੀ ਤਾਂ ਹੀ ਅਸੀਂ ਕੰਮ ਕਰ ਸਕਾਂਗੇ, ਨਹੀਂ ਤਾਂ ਡਾਕਟਰ ਕੋਲ ਜਾਣਾ ਪਵੇਗਾ। ਸੋ, ਹੀਟਰ, ਗੀਜ਼ਰ ਦੀ ਸੋਚ ਸਮਝ ਕੇ ਹੀ ਵਰਤੋਂ ਕਰਨੀ ਚਾਹੀਦੀ ਹੈ।

-ਸੰਜੀਵ ਸਿੰਘ ਸੈਣੀ
ਮੋਹਾਲੀ।

ਗ਼ਰੀਬਾਂ ਦਾ ਨਿਰਾਦਰ ਨਾ ਕਰੋ

ਦੋ ਵਕਤ ਦੀ ਰੋਟੀ ਨੇ ਹੀ ਸਾਰਾ ਜਗਤ ਚੱਕਰਾਂ ਵਿਚ ਪਾਇਆ ਹੈ, ਕੇਵਲ ਰੋਟੀ ਬਦਲੇ ਹੀ ਇਨਸਾਨ ਆਪਣਾ ਸੁੱਖ-ਚੈਨ ਗੁਆ ਕੇ ਦਿਨ-ਰਾਤ ਭੱਜਾ ਫਿਰਦਾ ਹੈ ਅਤੇ ਦੇਸੋਂ-ਪ੍ਰਦੇਸ ਹੋਇਆ ਹੈ। ਭਾਵੇਂ ਕੋਈ ਅਮੀਰ ਹੋਵੇ ਜਾਂ ਗ਼ਰੀਬ ਹਰੇਕ ਦੀ ਇੱਛਾ ਹੁੰਦੀ ਹੈ ਕਿ ਮੈਂ ਚੰਗਾ ਸੰਤੁਲਿਤ ਭੋਜਨ ਗ੍ਰਹਿਣ ਕਰਾਂ। ਜਿਵੇਂ ਅਮੀਰ ਵਿਅਕਤੀ ਚਾਹੁੰਦਾ ਹੈ ਕਿ ਮੈਂ ਆਪਣੀ ਔਲਾਦ ਨੂੰ ਚੰਗਾ ਖਾਣ-ਪੀਣ ਲਈ ਦੇਵਾਂ, ਠੀਕ ਇਸੇ ਤਰ੍ਹਾਂ ਦਿਹਾੜੀਦਾਰ ਦੀ ਵੀ ਇੱਛਾ ਹੁੰਦੀ ਹੈ ਕਿ ਮੈਂ ਆਪ ਭਾਵੇਂ ਘੱਟ ਖਾ ਲਵਾਂ ਪਰ ਮੇਰੇ ਬੱਚੇ ਚੰਗਾ ਰੱਜਵਾਂ ਭੋਜਨ ਖਾਣ। ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਅਮੀਰ ਵਰਗ ਦੇ ਲੋਕ ਆਪ ਤਾਂ ਤਾਜ਼ੇ ਪਕਵਾਨ ਖਾਂਦੇ ਹਨ ਪਰ ਆਪਣੇ ਨੌਕਰਾਂ ਨੂੰ ਬਚਿਆ-ਖੁਚਿਆ ਬੇਹਾ ਭੋਜਨ ਖਾਣ ਨੂੰ ਦੇ ਦਿੰਦੇ ਹਨ। ਹਮੇਸ਼ਾ ਇਨਸਾਨੀਅਤ ਦੇ ਨਾਤੇ ਇਕ ਗੱਲ ਯਾਦ ਰੱਖੋ ਕਿ ਜੋ ਭਾਵਨਾ ਅਮੀਰ ਵਰਗ ਦੀ ਹੁੰਦੀ ਹੈ, ਉਹੀ ਗਰੀਬ ਦੀ ਵੀ ਹੁੰਦੀ ਹੈ। ਪੈਸੇ-ਧੇਲੇ ਬੰਨਿਓਂ ਭਾਵੇਂ ਕੋਈ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ ਪਰ ਮਾੜਾ ਖਾਣਾ-ਪੀਣਾ ਕੋਈ ਵੀ ਪਸੰਦ ਨਹੀਂ ਕਰਦਾ।
ਸੋ, ਗਰੀਬ ਬੰਦੇ ਨੂੰ ਜੂਠਾ, ਬੇਹਾ ਭੋਜਨ ਦੇਣ ਤੋਂ ਪਹਿਲਾਂ ਸੋਚੋ ਕਿ ਜਿਵੇਂ ਬੇਹਾ ਭੋਜਨ ਸਾਡੇ ਸਰੀਰ ਲਈ ਹਾਨੀਕਾਰਕ ਹੈ, ਠੀਕ ਇਸੇ ਤਰ੍ਹਾਂ ਗ਼ਰੀਬ ਲਈ ਵੀ ਨੁਕਸਾਨਦਾਇਕ ਹੈ, ਕਿਉਂਕਿ ਗ਼ਰੀਬ ਦਾ ਸਰੀਰ ਕੋਈ ਕੂੜਾਦਾਨ ਨਹੀਂ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX