ਤਾਜਾ ਖ਼ਬਰਾਂ


ਰਾਹੁਲ ਗਾਂਧੀ ਫੌਜ 'ਚ ਭਰਤੀ ਹੋ ਕੇ ਸੇਵਾ ਕਰੇ - ਵੀ.ਕੇ.ਸਿੰਘ
. . .  13 minutes ago
ਪਠਾਨਕੋਟ (ਜੰਮੂ-ਕਸ਼ਮੀਰ), 27 ਮਈ - ਕਾਂਗਰਸ ਆਗੂ ਰਾਹੁਲ ਗਾਂਧੀ ਦੇ ਬਿਆਨ 'ਤੇ ਕੇਂਦਰੀ ਮੰਤਰੀ ਵੀ.ਕੇ.ਸਿੰਘ ਨੇ ਕਿਹਾ, 'ਮੈਂ ਰਾਹੁਲ ਗਾਂਧੀ ਨੂੰ ਸਿਰਫ਼ ਇਹੀ ਸਲਾਹ ਦਿੰਦਾ ਹਾਂ ਕਿ ਉਹ ਫ਼ੌਜ 'ਚ ਭਰਤੀ ਹੋ ਕੇ ਨੌਕਰੀ ਕਰ ਲੈਣ ...
ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਗੁੰਡਾਗਰਦੀ
. . .  17 minutes ago
ਰਾਮਾਂ ਮੰਡੀ, 27 ਮਈ (ਤਰਸੇਮ ਸਿੰਗਲਾ)-ਅੱਜ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਲੋਕਾਂ 'ਤੇ ਆਪਣਾ ਦਬਦਬਾ ਬਨਾਉਣ ਲਈ ਸ਼ਰੇਆਮ ਰਾਮਸਰਾ ਫਾਟਕ ਨੇੜੇ ਦੋ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਗਈ, ਜਿਨ੍ਹਾਂ ਵਿਚੋਂ ਇਕ ਮਜ਼ਦੂਰ ਨੇ ਸਾਹਮਣੇ ਇਕ ...
ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਦਾ ਪੁੱਤਰ ਅਰਵਿੰਦ ਮਿੱਤਲ ਭਾਜਪਾ 'ਚ ਸ਼ਾਮਿਲ
. . .  18 minutes ago
ਚੰਡੀਗੜ੍ਹ, 27 ਮਈ -ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਮਦਨ ਮੋਹਨ ਮਿੱਤਲ ਦੇ ਪੁੱਤਰ ਅਰਵਿੰਦ ਮਿੱਤਲ ...
ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀ 'ਆਪ' ਸਰਕਾਰ ਨੂੰ ਪੰਜਾਬ ਦੇ ਲੋਕ ਨਕਾਰ ਦੇਣਗੇ : ਜੋਸ਼ੀ
. . .  58 minutes ago
ਚੋਗਾਵਾਂ, 27 ਮਈ (ਗੁਰਵਿੰਦਰ ਸਿੰਘ ਕਲਸੀ )- ਪੰਜਾਬ ਦੇ ਲੋਕਾਂ ਨੂੰ ਝੂਠੀਆ ਗਰੰਟੀਆ ਦੇ ਕੇ ਸਤਾ ਵਿਚ ਆਈ 'ਆਪ' ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰ ਰਹੀ ਹੈ। ਕਿਉਂਕਿ ਇਹ ਸਰਕਾਰ ਦਿੱਲੀ ਤੋਂ ਰਿਮੋਟ ਨਾਲ ਚੱਲਣ ...
ਇਕਬਾਲ ਸਿੰਘ ਝੂੰਦਾਂ ਵਲੋਂ ਲੌਂਗੋਵਾਲ 'ਚ ਕੱਢਿਆ ਗਿਆ ਰੋਡ ਸ਼ੋਅ
. . .  about 1 hour ago
ਲੌਂਗੋਵਾਲ,27 ਮਈ (ਸ,ਸ,ਖੰਨਾ ,ਵਿਨੋਦ) - ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਅਤੇ ਬਾਬੂ ਰਜਿੰਦਰ ਦੀਪਾ ਵਲੋਂ ਅਕਾਲੀ ਵਰਕਰਾਂ ਦੀ ਵੱਡੀ ਗਿਣਤੀ ...
ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਲਈ ਪਤਨੀ ਅਤੇ ਨੂੰਹ ਨੇ ਕੀਤਾ ਪ੍ਰਚਾਰ
. . .  about 1 hour ago
ਤਪਾ ਮੰਡੀ , 27 ਮਈ ( ਵਿਜੇ ਸ਼ਰਮਾ ) - ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਧਰਮ ਪਤਨੀ ਜਤਿੰਦਰ ਕੌਰ ਖਹਿਰਾ ਅਤੇ ਨੂੰਹ ਵੀਨੀਤ ਕੌਰ ਖਹਿਰਾ ਕਾਂਗਰਸ ਦੇ ਸਥਿਤ ਤਪਾ ਦਫ਼ਤਰ ਵਾਲਮੀਕ ਚੌਕ ...
ਬਲਕਾਰ ਸਿੰਘ ਮਾਮਲੇ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੀਤਾ ਟਵੀਟ
. . .  about 1 hour ago
ਨਵੀਂ ਦਿੱਲੀ, 27 ਮਈ- ਨੈਸ਼ਨਲ ਕਮਿਸ਼ਨ ਫਾਰ ਵੂਮੈਨ ਨੇ ਟਵੀਟ ਕਰ ਕਿਹਾ ਕਿ ਪੰਜਾਬ ਦੇ ਵਿਧਾਇਕ ਬਲਕਾਰ ਸਿੰਘ ਦੇ ਖ਼ਿਲਾਫ਼ ਇਕ ਟਵਿੱਟਰ ਪੋਸਟ ਦੇ ਦੋਸ਼ਾਂ ਤੋਂ ਰਾਸ਼ਟਰੀ ਮਹਿਲਾ ਕਮਿਸ਼ਨ ਬੁਰੀ ਤਰ੍ਹਾਂ ਪਰੇਸ਼ਾਨ ਹੈ। ਉਨ੍ਹਾਂ ਕਿਹਾ...
ਰੱਖਿਆ ਖ਼ੋਜ ਵਿਕਾਸ ਸੰਗਠਨ ਦੇ ਚੇਅਰਮੈਨ ਡਾ. ਸਮੀਰ ਵੀ ਕਾਮਤ ਦਾ ਵਧਾਇਆ ਗਿਆ ਕਾਰਜਕਾਲ
. . .  about 1 hour ago
ਨਵੀਂ ਦਿੱਲੀ,27 ਮਈ-ਭਾਰਤ ਸਰਕਾਰ ਨੇ ਰੱਖਿਆ ਖ਼ੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਰੱਖਿਆ ਖ਼ੋਜ ਵਿਕਾਸ ਸੰਗਠਨ ਦੇ ਚੇਅਰਮੈਨ ਡਾ. ਸਮੀਰ ਵੀ ਕਾਮਤ ਦਾ ਕਾਰਜ਼ਕਾਲ 31 ਮਈ 2025 ਤੱਕ ਇਕ ਸਾਲ.....
ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਾਰਕੁੰਨ ਗਿ੍ਫ਼ਤਾਰ
. . .  about 2 hours ago
ਚੰਡੀਗੜ੍ਹ, 27 ਮਈ- ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਕ ਵੱਡੀ ਸਫ਼ਲਤਾ ਵਿਚ ਪਟਿਆਲਾ ਪੁਲਿਸ ਨੇ ਰਾਜਪੁਰਾ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਾਰਕੁਨਾਂ...
ਰਾਜਾ ਵੜਿੰਗ ਨੇ ਕੀਤਾ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਰੋਡ ਸ਼ੋਅ
. . .  about 2 hours ago
ਸ੍ਰੀ ਮੁਕਤਸਰ ਸਾਹਿਬ ,27 ਮਈ-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਰੋਡ ਸ਼ੋਅ ਕੀਤਾ.....
ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ: ਅਦਾਲਤ ਨੇ ਵਿਭਵ ਕੁਮਾਰ ਦੀ ਜ਼ਮਾਨਤ ਅਰਜ਼ੀ ਕੀਤੀ ਖ਼ਾਰਜ
. . .  about 2 hours ago
ਨਵੀਂ ਦਿੱਲੀ, 27 ਮਈ- ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਹਮਲੇ ਮਾਮਲੇ ਵਿਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਵਿਭਵ ਕੁਮਾਰ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ।
4 ਜੂਨ ਨੂੰ ਭਾਜਪਾ ਦੀ ਜਿੱਤ ਯਕੀਨੀ ਹੈ- ਅਮਿਤ ਸ਼ਾਹ
. . .  about 3 hours ago
ਲਖਨਊ, 27 ਮਈ- ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੋਂ ਭਾਜਪਾ ਉਮੀਦਵਾਰ ਦੇ ਹੱਕ ਵਿਚ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 4 ਜੂਨ ਤੋਂ ਲੋਕਾਂ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ.....
ਰਾਣਾ ਸੋਡੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਦੇ ਲਈ ਆਏ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ
. . .  about 3 hours ago
ਗੁਰੂ ਹਰ ਸਹਾਇ, 27 ਮਈ (ਕਪਿਲ ਕੰਧਾਰੀ)-ਫਿਰੋਜ਼ਪੁਰ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਜਿਥੇ ਆਪਣੀ ਚੋਣ ਮੁਹਿਮ ਨੂੰ ਭਖਾਇਆ ਹੋਇਆ ਹੈ ਅਤੇ ਉਨ੍ਹਾਂ ਵਲੋਂ ਹਰ ਰੋਜ਼ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਜਾ ਕੇ.....
ਕੇਂਦਰ ਵਿਚ ਇਮਾਨਦਾਰ ਸਰਕਾਰ ਆਵੇਗੀ ਸੱਤਾ ਵਿਚ- ਪਿ੍ਅੰਕਾ ਗਾਂਧੀ
. . .  about 3 hours ago
ਚੰਬਾ, 27 ਮਈ- ਲੋਕ ਸਭਾ ਚੋਣਾਂ ’ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ 2022 ਵਿਚ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਇਕ ਸੱਚੀ ਅਤੇ ਇਮਾਨਦਾਰ ਸਰਕਾਰ ਚੁਣੀ , ਇਸੇ ਤਰ੍ਹਾਂ ਉਹ....
13 ਵੀਂ ਵਾਰ ਆਪਣੀ ਵੋਟ ਲੋਕ ਸਭਾ ਲਈ ਪਾਈ- ਅੰਤਰ ਸਿੰਘ ਆਨੰਦ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 27 ਮਈ ( ਰੁਪਿੰਦਰ ਸਿੰਘ ਸੱਗੂ,ਅਵਿਨਾਸ ਜੈਨ)-1 ਜੂਨ ਨੂੰ ਪੰਜਾਬ ਵਿਚ ਹੋ ਰਹੀਆ ਲੋਕ ਸਭਾ ਚੋਣਾ ਸੰਬੰਧੀ ਅੱਜ ਵੋਟ ਪੋਲ ਕਰਵਾਉਣ ਵਾਲੀਆ ਟੀਮਾ ਵਲੋ ਸ਼ਹਿਰ ਅੰਦਰ ਘਰ ਘਰ ਜਾਕੇ ਬੈਲਟ ਪੈਪਰਾ ਰਾਹੀ ਬਜ਼ੁਰਗਾ ਅਤੇ ਹੈਡੀਕੈਪਟਾ ਦੀਆਂ ਵੋਟਾਂ ਪੋਲ ਕਰਵਾਈਆ ਗਈਆ ।ਇਸ ਮੋਕੇ ਤੇ ਵੋਟ ਪੋਲ ਕਰਵਾਉਣ ਵਾਲੀਆ ਟੀਮਾ ਨੇ ਘਰ ਘਰ ਜਾਕੇ ਵੋਟਾਂ ਪੋਲ ਕਰਵਾਈਆ ਗਈਆ। ਇਸ ਮੋਕੇ ਤੇ ਵੋਟ ਪਾਉਣ ਨੂੰ ਲੈ ਕੇ ਬਜ਼ੁਰਗਾ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ.....
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਐਡਵੋਕੇਟ ਝੂੰਦਾਂ ਦੇ ਹੱਕ 'ਚ ਚੋਣ ਪ੍ਰਚਾਰ ਜੋਰਾਂ ਤੇ
. . .  about 3 hours ago
ਤਪਾ ਮੰਡੀ,27 ਮਈ (ਪ੍ਰਵੀਨ ਗਰਗ)-ਲੋਕ ਸਭਾ ਚੋਣਾਂ ਦੌਰਾਨ ਜਿੱਥੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੀ ਸਿਰਧੜ ਦੀ ਬਾਜੀ ਲੱਗੀ ਹੋਈ ਹੈ। ਉੱਥੇ ਦੂਜੇ ਪਾਸੇ ਗਰਮੀ ਵੀ ਆਪਣਾ ਜਲਵਾ ਜੋਰਾਂ ਦਿਖਾ ਰਹੀ ਹੈ।ਫਿਰ ਵੀ ਆਪੋ-ਆਪਣੀਆਂ ਪਾਰਟੀਆਂ......
ਸਰਹੱਦੀ ਪਿੰਡ ਭਿੰਡੀ ਸੈਦਾਂ 'ਚ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੀ ਰੈਲੀ 'ਚ ਹੋਇਆ ਭਰਵਾਂ ਇਕੱਠ
. . .  about 4 hours ago
ਓਠੀਆਂ, 27 ਮਈ (ਗੁਰਵਿੰਦਰ ਸਿੰਘ ਛੀਨਾ)-ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਵਿਚ ਹੋਣ ਵਾਲੀਆਂ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਵਲੋਂ ਪਿੰਡਾਂ ਕਸਬਿਆਂ ਵਿਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ....
ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਪਰਿਵਾਰ ਭਾਜਪਾ 'ਚ ਸ਼ਾਮਿਲ
. . .  about 4 hours ago
ਤਪਾ ਮੰਡੀ,27 ਮਈ (ਪ੍ਰਵੀਨ ਗਰਗ)-ਪੰਜਾਬ ਦਾ ਭਵਿੱਖ ਮੋਦੀ ਦੇ ਹੱਥਾਂ 'ਚ ਸੁਰੱਖਿਅਤ ਹੈ। ਜਿਸ ਕਰਕੇ ਲੋਕ ਮੋਦੀ ਸਰਕਾਰ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਧੜਾ ਧੜ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ। ਇਸੇ ਲੜੀ ਤਹਿਤ ਲੋਕ ਸਭਾ ਹਲਕਾ ਸੰਗਰੂਰ ਤੋਂ....
ਭ੍ਰਿਸ਼ਟ ਲੋਕਾਂ ਦੇ ਟਿਕਾਣੇ ਉਥੇ ਹੋਣ ਜਿਥੇ ਕਾਨੂੰਨ ਕਰਦੈ ਤੈਅ- ਅਨੁਰਾਗ ਠਾਕੁਰ
. . .  about 4 hours ago
ਬਿਲਾਸਪੁਰ, 27 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪਾਈ ਗਈ ਜ਼ਮਾਨਤ ਵਧਾਉਣ ਦੀ ਅਰਜ਼ੀ ’ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭ੍ਰਿਸ਼ਟ ਲੋਕਾਂ ਦੇ ਟਿਕਾਣੇ ਉੱਥੇ ਹੋਣੇ ਚਾਹੀਦੇ ਹਨ....
ਸ਼ਹਿਰ ਵਿਚ ਅਮਨ ਕਾਨੂੰਨ ਬਣਾਈ ਰੱਖਣ ਲਈ ਹਾਂ ਵਚਨਬੱਧ- ਆਈ.ਪੀ.ਐਸ. ਰਾਹੁਲ ਐਸ.
. . .  about 4 hours ago
ਜਲੰਧਰ, 27 ਮਈ (ਮਨਜੋਤ ਸਿੰਘ)- ਜਲੰਧਰ ਦੇ ਨਵ ਨਿਯੁਕਤ ਕਮਿਸ਼ਨਰ ਰਾਹੁਲ ਐਸ. ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਸ਼ਹਿਰ ਵਿਚ ਅਮਨ ਕਾਨੂੰਨ ਬਣਾਈ ਰੱਖਣ ਅਤੇ ਅਪਰਾਧ ਨਾਲ ਲੜਣ ਲਈ ਵਚਨਬੱਧ....
ਚੋਣਾਂ ਜਿੱਤਣ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਪੁੱਜੇ ਪਾਕਿਸਤਾਨ ਦੇ ਮੈਂਬਰ ਪਾਰਲੀਮੈਂਟ ਰਮੇਸ਼ ਲਾਲ
. . .  about 4 hours ago
ਅੰਮ੍ਰਿਤਸਰ, 27 ਮਈ (ਜਸਵੰਤ ਸਿੰਘ ਜੱਸ)-ਪਾਕਿਸਤਾਨ ਵਿਚ ਹੋਈਆਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਬਾਅਦ ਪਾਕਿਸਤਾਨ ਦੇ ਨੈਸ਼ਨਲ ਅਸੰਬਲੀ ਮੈਂਬਰ ਸ੍ਰੀ ਰਮੇਸ਼ ਲਾਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਪੁੱਜੇ। ਉਨ੍ਹਾਂ ਸ਼ਰਧਾ ਸਹਿਤ....
ਹਸਪਤਾਲ ’ਚ ਅੱਗ ਘਟਨਾ: ਮਾਲਕ ਤੇ ਡਾਕਟਰ ਨੂੰ ਭੇਜਿਆ ਪੁਲਿਸ ਰਿਮਾਂਡ ’ਤੇ
. . .  about 4 hours ago
ਨਵੀਂ ਦਿੱਲੀ, 27 ਮਈ- ਦਿੱਲੀ ਦੇ ਨਿਊ ਬੋਰਨ ਬੇਬੀ ਕੇਅਰ ਹਸਪਤਾਲ ’ਚ ਅੱਗ ਦੀ ਘਟਨਾ ਨੂੰ ਲੈ ਕੇ ਹਸਪਤਾਲ ਦੇ ਮਾਲਕ ਨਵੀਨ ਖਿਚੀ ਅਤੇ ਡਾਕਟਰ ਆਕਾਸ਼ ਨੂੰ 30 ਮਈ ਤੱਕ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ.....
ਪੂਰਾ ਪੰਜਾਬ 'ਅਜੀਤ' ਨਾਲ ਚਟਾਨ ਵਾਂਗ ਖੜਾ ਹੈ-ਛੰਨਾ
. . .  about 5 hours ago
ਸੰਗਰੂਰ, 27 ਮਈ (ਧੀਰਜ ਪਸ਼ੌਰੀਆ )-'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਕੀਤੇ ਝੂਠੇ ਕੇਸ ਦੀ ਜੋਰਦਾਰ ਨਿੰਦਾ ਕਰਦਿਆਂ ਭਾਜਪਾ ਜਿਕਾ ਸੰਗਰੂਰ ਦੇ ਬੁਲਾਰੇ ਨਿਰਭੇ ਸਿੰਘ ਛੰਨਾ ਨੇ.....
ਬਲਕਾਰ ਸਿੰਘ ਦੀ ਵੀਡੀਓ ਨੇ ਪੰਜਾਬ ਨੂੰ ਕੀਤਾ ਸ਼ਰਮਸਾਰ- ਸੁਖਪਾਲ ਸਿੰਘ ਖਹਿਰਾ
. . .  about 5 hours ago
ਚੰਡੀਗੜ੍ਹ, 27 ਮਈ- ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਮੈਂ ਬਲਕਾਰ ਸਿੰਘ ਅਤੇ ਲਾਲ ਚੰਦ ਕਟਾਰੂਚੱਕ ਵਰਗੇ ਚਰਿੱਤਰਹੀਣ ਮੰਤਰੀਆਂ ਨੂੰ ਬਚਾਉਣ....
ਬਲਕਾਰ ਸਿੰਘ ਦੀ ਅਸ਼ਲੀਲ ਵੀਡੀਓ ਸਾਹਮਣੇ ਆਉਣ ’ਤੇ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ’ਤੇ ਕੀਤੇ ਤਿੱਖੇ ਵਾਰ
. . .  about 5 hours ago
ਚੰਡੀਗੜ੍ਹ, 27 ਮਈ-ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰ ਕਿਹਾ ਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਲਾਲ ਚੰਦ ਕਟਾਰੂ ਚੱਕ ਵਰਗਿਆਂ ਦੀਆਂ ਅਸ਼ਲੀਲ ਵੀਡੀਓ ਸਾਹਮਣੇ ਆ ਚੁੱਕੀਆਂ ਹਨ।ਉਨ੍ਹਾਂ ਕਿਹਾ ਕਿ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 21 ਫੱਗਣ ਸੰਮਤ 555
ਵਿਚਾਰ ਪ੍ਰਵਾਹ: ਲੋਕ ਓਨੇ ਸਮੁੰਦਰਾਂ ਵਿਚ ਨਹੀਂ ਡੁੱਬੇ, ਜਿੰਨੇ ਨਸ਼ੇ ਦੀ ਦਲਦਲ ਵਿਚ ਡੁੱਬ ਗਏ। -ਸ਼ਿਵ ਬਟਾਲਵੀ

ਤੁਹਾਡੇ ਖ਼ਤ

04-03-2024

 ਬੇਟੀ ਬਚਾਓ
ਭਾਰਤ ਵਿਚ ਲਿੰਗ ਅਨੁਪਾਤ ਥੱਲੇ ਜਾਣ ਕਰਕੇ ਇਹ ਇਕ ਗੰਭੀਰ ਵਿਸ਼ਾ ਹੈ। ਇਸ ਪਿੱਛੇ ਵੇਲਾ ਬੀਤਣ ਤੋਂ ਬਾਅਦ ਸਾਡਾ ਜਾਗਣ ਵਾਲਾ ਸੁਭਾਅ ਹੈ। ਲਿੰਗ ਅਨੁਪਾਤ ਵਿਚ ਸਮਾਨਤਾ ਲਿਆਉਣ ਲਈ 22 ਜਨਵਰੀ 2015 ਨੂੰ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਪਿਛੋਕੜ ਨੂੰ ਘੋਖਿਆ ਜਾਵੇ ਤਾਂ ਬਹੁਤ ਕੁਝ ਅਸਾਵਾਂ ਹੋ ਚੁੱਕਿਆ ਹੈ। ਅੱਜ ਜੋ ਦੌਰ ਪੰਜਾਬ ਵਿਚ ਚੱਲ ਰਿਹਾ ਹੈ ਉਸ ਨਾਲ ਪਹਿਲੇ ਪੁੱਟੇ ਟੋਇਆਂ ਨਾਲ ਕੁੜੀਆਂ ਦੀ ਘੱਟ ਦਰ ਨਾਲ ਮੁੰਡਿਆਂ ਨੂੰ ਰਿਸ਼ਤੇ ਮਿਲਣੇ ਔਖੇ ਹੋਏ ਪਏ ਹਨ। ਇਸ ਦਾ ਨਤੀਜਾ ਗ਼ੈਰ ਸਮਾਜਿਕ ਅਤੇ ਵਹਿਸ਼ੀਪੁਣਾ 'ਤੇ ਨਿਬੜਦਾ ਹੈ। ਪੰਜਾਬ ਵਿਚ ਲਿੰਗ ਅਨੁਪਾਤ ਅਜੇ 4-5 ਸਾਲ ਆਪਣੇ ਪ੍ਰਭਾਵ ਹੋਰ ਪਾਏਗਾ। ਪੰਜਾਬ ਵਿਚ 2014-15 ਵਿਚ 1000 ਦੇ ਮੁਕਾਬਲੇ 892 ਕੁੜੀਆਂ ਅਤੇ 2021-22 ਵਿਚ 1000 ਪਿੱਛੇ 928 ਕੁੜੀਆਂ ਹੋ ਗਈਆਂ। ਇਸ ਪਿੱਛੇ ਪੰਜਾਬ ਸਰਕਾਰਾਂ ਦੀਆਂ ਪਹਿਲ ਕਦਮੀਆਂ ਨੇ ਕੰਮ ਕੀਤਾ। ਯੂ.ਐੱਨ.ਓ ਅਨੁਸਾਰ ਭਾਰਤ ਵਿਚ ਅੱਜ ਵੀ ਭਰੂਣ ਹੱਤਿਆ ਜਾਰੀ ਹੈ। 1980 ਤੋਂ 2010 ਤੱਕ ਭਾਰਤ ਵਿਚ ਕੁੜੀਆਂ ਦੀ ਜਾਂਚ ਕਰਕੇ ਇਕ ਕਰੋੜ ਭਰੂਣ ਡਗਾਏ ਗਏ। ਕੇਂਦਰੀ ਅਤੇ ਰਾਜ ਸਰਕਾਰ ਇਸ ਵਿਸ਼ੇ 'ਤੇ ਚਿੰਤਿਤ ਹੈ ਪਰ ਚੋਰ ਮੋਹਰੀਓਂ ਅੱਜ ਵੀ ਭਰੂਣ ਹੱਤਿਆ ਦਾ ਡਰ ਬਣਿਆ ਹੋਇਆ ਹੈ। ਸਿੱਖ ਫ਼ਲਸਫ਼ਾ ਸ਼ੁਰੂ ਤੋਂ ਹੀ ਕੁੜੀ ਮਾਰਨ ਦੇ ਵਿਰੁੱਧ ਹੈ। ਅੱਜ ਲਿੰਗ ਅਨੁਪਾਤ ਵਿਚ ਸੁਧਾਰ ਤਾਂ ਹੋਇਆ ਪਰ ਪਿਛਲਿਆਂ ਸਮਿਆਂ ਦੌਰਾਨ ਪੈਦਾ ਹੋਏ ਖੱਪੇ ਦੀ ਭਰਭਾਈ ਕਿਵੇਂ ਹੋਵੇਗੀ? ਅੱਜ ਮਾਨਸਿਕਤਾ ਦਾ ਵਿਸ਼ਾ ਇਸ ਹੱਦ ਤੱਕ ਕਠੋਰ ਹੋਣਾ ਚਾਹੀਦਾ ਕਿ ਬੇਟੀ ਕੁੱਖ ਅਤੇ ਕੁੱਖ ਤੋਂ ਬਾਹਰ ਸੁਰੱਖਿਅਤ ਹੋਵੇ। ਇਸ ਨਾਲ ਸਮਾਜਿਕ ਖੁਸ਼ਹਾਲੀ ਅਤੇ ਦਰਿੰਦਗੀ ਦਾ ਅੰਤ ਹੋਵੇਗਾ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ


ਕਿਸਾਨਾਂ ਦਾ ਦੁਖਾਂਤ
ਪੰਜਾਬ ਦੇ ਅਬੋਹਰ ਅਤੇ ਆਸਟ੍ਰੇਲੀਆ ਦੇ ਕਿਸਾਨਾਂ ਦੇ ਨਾਲ-ਨਾਲ ਉੱਤਰੀ ਭਾਰਤ ਵਿਚ ਸਮੂਹ ਕਿਸਾਨ ਜਥੇਬੰਦੀਆਂ ਇਕਜੁੱਟਤਾ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਸੰਘਰਸ਼ ਕਰ ਰਹੀਆਂ ਹਨ। ਇਕ ਪਾਸੇ ਆਸਟ੍ਰੇਲੀਆ ਦੇ ਕਿਸਾਨਾਂ ਨੇ ਅੰਗੂਰਾਂ ਦੇ ਅਤੇ ਪੰਜਾਬ ਵਿਚ ਅਬੋਹਰ ਦੇ ਕਿਸਾਨ ਕਿੰਨੂੰਆਂ ਦਾ ਸਹੀ ਭਾਅ ਨਾ ਮਿਲਣ ਕਰਕੇ ਸੜਕਾਂ 'ਤੇ ਅੰਗੂਰ ਅਤੇ ਕਿੰਨੂੰ ਸੁੱਟਣ ਲਈ ਮਜਬੂਰ ਹੋ ਗਏ ਹਨ ਅਤੇ ਦੂਜੇ ਪਾਸੇ ਫ਼ਸਲਾਂ 'ਤੇ ਐਮ.ਐਸ.ਪੀ. ਸਵਾਮੀਨਾਥਨ ਰਿਪੋਰਟ ਦੀਆਂ ਸਿਫ਼ਾਰਸ਼ਾਂ ਤਹਿਤ ਹੋਰ ਮੰਗਾਂ ਲਈ ਦਿੱਲੀ ਵੱਲ ਕੂਚ ਕਰ ਰਹੀਆਂ ਹਨ। ਆਪਣੀ ਆਵਾਜ਼ ਬੁਲੰਦ ਕਰਨਾ ਜਮਹੂਰੀਅਤ ਦਾ ਹੱਕ ਹੈ। ਆਜ਼ਾਦ ਭਾਰਤ ਜੋ ਲੋਕਤੰਤਰ ਹੈ ਹਰ ਇਕ ਨੂੰ ਆਪਣਾ ਹੱਕ ਲੈਣ ਅਤੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ।
ਕਿਸਾਨ ਜੋ ਮਿਹਨਤ ਮੁਸ਼ੱਕਤ ਅਤੇ ਦਿਨ-ਰਾਤ ਇਕ ਕਰਕੇ ਦੇਸ਼ ਦੀ ਅਰਥ-ਵਿਵਸਥਾ ਵਿਚ ਸੱਤਰ ਫ਼ੀਸਦੀ ਤੋਂ ਵੱਧ ਯੋਗਦਾਨ ਪਾਉਂਦਾ ਹੈ, ਅੱਜ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਹੋਣ ਕਰਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ। ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ ਕਿ ਜੋ ਕਿਸਾਨ ਮਿਹਨਤ ਕਰਦਾ ਹੈ ਉਸ ਦੇ ਪੱਲੇ ਕੁਝ ਨਹੀਂ ਪੈਂਦਾ, ਸਾਰਾ ਮੁਨਾਫ਼ਾ ਕਾਰਪੋਰੇਟ ਕੋਲ ਜਾਂਦਾ ਹੈ। ਹਾਕਮਾਂ ਦੀ ਨੀਅਤ ਹੀ ਕਾਰਪੋਰੇਟ ਪੱਖੀ ਹੋ ਚੁੱਕੀ ਹੈ। ਇਸ ਲਈ ਉਹ ਕਾਰਪੋਰੇਟ ਪੱਖੀ ਤਿੰਨ ਕਾਲੇ ਕਾਨੂੰਨ ਬਣਾਉਂਦੀ ਹੈ। ਕਾਰਪੋਰੇਟ ਦਾ ਕਰੋੜਾਂ ਦਾ ਕਰਜ਼ਾ ਮੁਆਫ਼ ਹੋ ਸਕਦਾ ਹੈ, ਪ੍ਰੰਤੂ ਕਿਸਾਨ ਦਾ ਕਰਜ਼ਾ ਮੁਆਫ਼ ਕਰਨ ਅਤੇ ਐੱਮ.ਐੱਸ.ਪੀ. ਦੇਣ ਲਈ ਸਰਕਾਰ ਕੋਲ ਬਜਟ ਨਹੀਂ। ਕਿਸਾਨ ਅਤੇ ਜਵਾਨ ਦੋਵੇਂ ਹੀ ਆਪਣੇ ਹੱਕਾਂ ਲਈ ਬਾਰਡਰ ਤੇ ਖੜ੍ਹੇ ਹਨ ਐੱਮ.ਐੱਸ.ਪੀ. ਅਤੇ ਹੋਰ ਮੰਗਾਂ ਜੋ ਜਾਇਜ਼ ਅਤੇ ਸਮੇਂ ਦੀ ਲੋੜ ਹੈ, ਉਥੇ ਉਨ੍ਹਾਂ ਦਾ ਹੱਕ ਵੀ ਹੈ, ਸਰਕਾਰ ਜਿਸ ਦਾ ਕੰਮ ਜਨ ਕਲਿਆਣ ਲਈ ਠੋਸ ਅਤੇ ਅਗਾਂਹਵਧੂ ਨੀਤੀਆਂ ਬਣਾਉਣਾ ਹੁੰਦਾ ਹੈ, ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ ਤਾਂ ਜੋ ਕਿਸਾਨ ਵੀ ਖ਼ੁਸ਼ਹਾਲੀ ਦੀ ਜ਼ਿੰਦਗੀ ਜੀ ਸਕਣ।


-ਰਜਵਿੰਦਰ ਪਾਲ ਸ਼ਰਮਾ

01-03-2024

 ਮਾਨਸਿਕਤਾ

ਬਦਲੇ ਜ਼ਮਾਨੇ ਲੋਕਾਂ ਨੂੰ ਬੇਹੱਦ ਸਹੂਲਤਾਂ ਦਿੱਤੀਆਂ ਹਨ। ਇਨ੍ਹਾਂ ਸਹੂਲਤਾਂ ਵਿਚੋਂ ਜੇ ਕਦੇ ਵਾਂਝੇ ਹੋ ਜਾਈਏ ਤਾਂ ਪਰੇਸ਼ਾਨੀ ਦਾ ਸਿਖ਼ਰ ਹੋ ਜਾਂਦਾ ਹੈ। ਕਾਰਨ ਸਪੱਸ਼ਟ ਹੈ ਕਿ ਇਨ੍ਹਾਂ ਸਹੂਲਤਾਂ 'ਤੇ ਨਿਰਭਰਤਾ ਵੱਧ ਚੁੱਕੀ ਹੈ। ਸਭ ਕੁਝ ਹੁੰਦੇ ਹੋਏ ਵੀ ਕਈ ਵਾਰ ਮਾਨਸਿਕਤਾ ਗਿਰਾਵਟ ਵੱਲ ਹੀ ਰਹਿੰਦੀ ਹੈ। ਇਸ ਯੁੱਗ ਵਿਚ ਏ.ਟੀ.ਐਮ ਦੀ ਸਹੂਲਤ ਨੂੰ ਚੱਲਦਾ-ਫਿਰਦਾ ਖਾਤਾ ਸਮਝਿਆ ਜਾਂਦਾ ਹੈ। ਆਮ ਤੌਰ 'ਤੇ ਦੇਖਣ ਵਿਚ ਆਇਆ ਹੈ ਕਿ ਜਦੋਂ ਅਸੀਂ ਪੈਸੇ ਕਢਵਾਉਣ ਏ.ਟੀ.ਐਮ. ਜਾਂਦੇ ਹਾਂ, ਉਸ ਵਿਚ ਪੈਸੇ ਨਾ ਹੋਣ ਤਾਂ ਸਾਡੀ ਪ੍ਰੇਸ਼ਾਨੀ ਵੱਧ ਕੇ ਮਾਨਸਿਕਤਾ ਉਧੇੜਬੁਣ ਕਰਦੀ ਰਹਿੰਦੀ ਹੈ। ਇਸ ਤੋਂ ਵੱਡਾ ਹਲੂਣਾ ਮਾਨਸਿਕਤਾ ਉਦੋਂ ਦਿੰਦੀ ਹੈ, ਜਦੋਂ ਏ.ਟੀ.ਐਮ ਵਿਚੋਂ ਬਾਹਰ ਨਿਕਲਦੇ ਹੋਈਏ ਬਾਹਰ ਖੜ੍ਹਾ ਗ੍ਰਾਹਕ ਪੁੱਛੇ ਕਿ ਪੈਸੇ ਹਨ? ਉੱਤਰ ਮਿਲਦਾ ਹੈ ਨਹੀਂ। ਫਿਰ ਵੀ ਪੁੱਛਣ ਵਾਲਾ ਏ.ਟੀ.ਐਮ. ਨਾਲ ਟੱਕਰ ਮਾਰ ਕੇ ਪੱਥਰ ਚੱਟ ਕੇ ਹੀ ਮੁੜਦਾ ਹੈ। ਇਸ ਲਈ ਮਾਨਸਿਕਤਾ ਵਿਚੋਂ ਬੇਵਸੀ ਅਤੇ ਘੱਟ ਸੂਝਦਾ ਪ੍ਰਗਟਾਵਾ ਵੀ ਹੁੰਦਾ ਹੈ।

-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ

ਵਤਨਾਂ ਵੱਲ ਮੋੜੇ

ਹਰ ਸਾਲ ਸਰਦੀ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਵੱਖ-ਵੱਖ ਦੇਸ਼ਾਂ ਤੋਂ ਪ੍ਰਵਾਸੀ ਪੰਛੀ ਭਾਰਤ ਦੇ ਵੱਖ-ਵੱਖ ਸਮੁੰਦਰਾਂ, ਦਰਿਆਵਾਂ, ਝੀਲਾਂ ਤਕ ਪਹੁੰਚ ਕਰਦੇ ਹਨ। ਇਨ੍ਹਾਂ ਦਾ ਸਫ਼ਰ ਜੇ ਕਿਆਸਿਆ ਜਾਵੇ ਤਾਂ ਕਈ ਸੈਂਕੜੇ ਮੀਲਾਂ ਦਾ ਹੁੰਦਾ ਹੈ। ਵੱਖ-ਵੱਖ ਨਸਲਾਂ ਦੇ ਇਨ੍ਹਾਂ ਪੰਛੀਆਂ ਦੀ ਗਿਣਤੀ ਲੱਖਾਂ 'ਚ ਹੁੰਦੀ ਹੈ। ਪਿਛਲੇ ਸਾਲ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਗਿਣਤੀ ਪੌਣੇ ਦੋ ਲੱਖ ਦੇ ਕਰੀਬ ਦੱਸੀ ਗਈ ਸੀ। ਐਤਕੀਂ ਇਨ੍ਹਾਂ ਦੀ ਗਿਣਤੀ ਦੇ ਅੰਕੜੇ ਕਿਤੇ ਜ਼ਿਆਦਾ ਦੱਸੇ ਗਏ ਹਨ। ਆਉਣ ਦਾ ਅਸਲ ਮਕਸਦ ਇਨ੍ਹਾਂ ਵਲੋਂ ਸਰਦੀ ਦੀ ਰੁੱਤ ਬਤੀਤ ਕਰਨਾ ਹੁੰਦਾ ਹੈ। ਵੱਖ-ਵੱਖ ਨਸਲਾਂ ਤੇ ਵੱਖ-ਵੱਖ ਰੰਗਾਂ ਦੇ ਪੰਛੀਆਂ ਨੂੰ ਜਦ ਪੱਤਣਾ 'ਤੇ ਅਠਖੇਲੀਆਂ ਕਰਦਿਆਂ ਵੇਖਿਆ ਜਾਂਦਾ ਹੈ ਤਾਂ ਉਦੋਂ ਮਨ ਬੜਾ ਅਨੰਦਿਤ ਹੁੰਦਾ ਹੈ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਹਜ਼ਾਰਾਂ ਮੀਲਾਂ ਦੀ ਉਡਾਰੀ ਪ੍ਰੇਰਨਾਮਈ ਹੈ ਜੋ ਆਲਸ ਦੇ ਆਦੀ ਹੋ ਕੇ ਕਦਮਾਂ ਨੂੰ ਰੋਕੀ ਰੱਖਦੇ ਹਨ, ਖ਼ਾਸ ਕਰਕੇ ਉਨ੍ਹਾਂ ਇਨਸਾਨਾਂ ਲਈ। ਸਾਨੂੰ ਉਪਰੋਕਤ ਪੰਛੀਆਂ ਵਾਂਗ ਚੱਲਦੇ ਰਹਿਣਾ ਚਾਹੀਦਾ ਹੈ। ਫਰਵਰੀ ਮਹੀਨੇ ਦੇ ਆਖ਼ਰੀ ਦਿਨਾਂ 'ਚ ਪ੍ਰਵਾਸੀ ਪੰਛੀ ਆਪਣੇ ਵਤਨਾਂ ਵਲ ਮੋੜੇ ਪਾਉਣ ਲੱਗ ਜਾਂਦੇ ਹਨ।

-ਬੰਤ ਸਿੰਘ ਘੁਡਾਣੀ, ਲੁਧਿਆਣਾ।

ਪੰਜਾਬ ਦਾ ਵਾਤਾਵਰਨ

ਪੰਜਾਬ ਦੁਨੀਆ ਭਰ ਵਿਚ ਪਾਣੀਆਂ ਦੀ ਧਰਤੀ (ਪੰਜ ਆਬ) ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਦੇ ਅੰਦਰ ਵਗਦੇ ਦਰਿਆ ਅਤੇ ਦਰੱਖ਼ਤਾਂ ਦੀ ਛਾਂ ਨੇ ਹਮੇਸ਼ਾ ਤੋਂ ਹੀ ਪੰਜਾਬ ਨੂੰ ਇਕ ਵੱਖਰਾ ਸਿਰ ਕੱਢ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਹੈ ਪਰ ਪੰਜਾਬ ਵਿਚ ਅੱਜਕੱਲ੍ਹ ਸਭ ਕੁਝ ਠੀਕ ਨਹੀਂ ਹੈ। ਦਰੱਖ਼ਤਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਸੁੰਗੜਦੀ ਜਾ ਰਹੀ ਹੈ। ਪੰਜਾਬ ਵਿਚ ਵੱਸਦੇ ਮਨੁੱਖਾਂ ਦਾ ਜਿਵੇਂ ਰੁੱਖਾਂ ਤੋਂ ਮੋਹ ਭੰਗ ਹੋ ਗਿਆ ਹੋਵੇ, ਬਸ ਕੁਝ ਗਿਣਤੀ ਦੇ ਹੀ ਲੋਕ ਹਨ ਜੋ ਦਰੱਖ਼ਤਾਂ ਦੀ ਗਿਣਤੀ ਵਧਾਉਣ ਵਿਚ ਰੁਚੀ ਦਿਖਾ ਰਹੇ ਹਨ। ਇਹੀ ਕਾਰਨ ਹੈ ਕਿ ਪੰਜਾਬ ਵਿਚ ਭਿਆਨਕ ਬਿਮਾਰੀਆਂ ਨੇ ਆਪਣਾ ਤਾਣਾ-ਬਾਣਾ ਮਜ਼ਬੂਤ ਕਰ ਲਿਆ ਹੈ। ਪੰਜਾਬ ਦਾ ਪਾਣੀ ਹੁਣ ਮਿੱਠਾ ਅੰਮ੍ਰਿਤ ਵੀ ਨਹੀਂ ਰਿਹਾ, ਸਗੋਂ ਮਨੁੱਖ ਨੇ ਖ਼ੁਦ ਹੀ ਗੰਦਲਾ ਕਰ ਸੁੱਟਿਆ ਹੈ, ਜਿਸ ਦੇ ਨਤੀਜੇ ਮਨੁੱਖ ਖ਼ੁਦ ਹੀ ਭੁਗਤ ਰਿਹਾ ਹੈ। ਪੰਛੀਆਂ ਨੂੰ ਰਹਿਣ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ। ਰੋਂਦੇ ਕੁਰਲਾਉਂਦੇ ਵਿਚਾਰੇ ਪੰਛੀ ਤੇਜ਼ੀ ਨਾਲ ਜਾਂ ਤਾਂ ਆਪਣੀਆਂ ਨਸਲਾਂ ਗੁਆ ਰਹੇ ਹਨ ਜਾਂ ਫਿਰ ਉਹ ਪੰਜਾਬ ਨੂੰ ਛੱਡ ਕੋਈ ਆਪਣੇ ਲਈ ਸੁਰੱਖਿਅਤ ਜਗ੍ਹਾ ਨੂੰ ਤਲਾਸ਼ ਰਹੇ ਹਨ, ਪਰ ਪੰਜਾਬ ਦਾ ਵਰਤਮਾਨ ਬੰਦਾ ਆਪ-ਮੁਹਾਰੇ ਕੁਦਰਤ ਦੀਆਂ ਦਿੱਤੀਆਂ ਅਨਮੋਲ ਦਾਤਾਂ ਨੂੰ ਸਸਤੀਆਂ ਸਮਝ ਕੇ ਅੱਖੋਂ ਪਰੋਖੇ ਕਰਦਾ ਹੋਇਆ ਉਨ੍ਹਾਂ ਨੂੰ ਨਸ਼ਟ ਕਰਨ 'ਤੇ ਤੁਲਿਆ ਹੋਇਆ ਹੈ। ਅੱਜ ਪੰਜਾਬ ਦਾ ਵਾਤਾਵਰਨ ਜੋ ਖ਼ੁਦ ਨਾਗਰਿਕਾਂ ਨੇ ਦੂਸ਼ਿਤ ਕੀਤਾ ਹੈ, ਇਸ ਨੂੰ ਸਾਂਭਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਪ੍ਰਤੀ ਸਰਕਾਰਾਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ। ਆਓ, ਆਪਾਂ ਸਾਰੇ ਰਲ ਕੇ ਕੁਦਰਤ ਨੂੰ ਮੰਨਦੇ ਹੋਏ ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਕਰਨ ਵਿਚ ਆਪੋ ਆਪਣੀ ਭੂਮਿਕਾ ਨਿਭਾਈਏ।

-ਬਲਕਰਨ ਸਿੰਘ ਢਿੱਲੋਂ,
ਨੈਸ਼ਨਲ ਲੈਬ, ਮੋਗਾ।

ਬਹੁਤ ਵਧੀਆ ਲੇਖ

ਹਰ ਵਾਰ ਦੀ ਤਰ੍ਹਾਂ 18 ਫਰਵਰੀ ਦਾ 'ਅਜੀਤ' ਮੈਗਜ਼ੀਨ ਵੀ ਮੈਨੂੰ ਭਰਿਆ-ਭਰਿਆ ਲੱਗਾ। ਜੈਤੋ ਮੋਰਚੇ ਦੀ ਸ਼ਤਾਬਦੀ 'ਤੇ ਡਾਕਟਰ ਮਹਿੰਦਰ ਸਿੰਘ ਦਾ ਲਿਖਿਆ ਲੇਖ ''ਜੈਤੋ ਮੋਰਚਾ ਸਿੱਖੀ ਸਿਦਕ ਤੇ ਕੁਰਬਾਨੀ ਦੀ ਅਨੂਠੀ ਦਾਸਤਾਨ' ਖੋਜ ਆਧਾਰਿਤ ਕਾਬਿਲੇ ਤਾਰੀਫ਼ ਸੀ।
ਡਾਕਟਰ ਨਰੇਸ਼ ਵਲੋਂ ਦਾਰਾ ਸ਼ਿਕੋਹ 'ਤੇ ਲਿਖਿਆ ਆਰਟੀਕਲ ਬਹੁਤ ਗੰਭੀਰਤਾ ਭਰਪੂਰ ਸੀ ਤੇ ਸਭ ਧਰਮਾਂ ਦੇ ਅੰਦਰੂਨੀ ਸੂਤਰ ਨੂੰ ਇਕ ਕੇਂਦਰ ਬਿੰਦੂ 'ਤੇ ਨਿਸਚਿਤ ਕਰਦਾ ਸੀ। ਪੰਜਾਬੀ ਸਾਹਿਤ ਦੇ ਰੌਸ਼ਨ ਸਿਤਾਰੇ ਸੁਖਜੀਤ ਬਾਰੇ ਪੜ੍ਹਿਆ ਤੇ ਦੁੱਖ ਲੱਗਾ ਕਿ ਹਾਲੇ ਉਸ ਨੂੰ ਬਹੁਤ ਕੁਝ ਲਿਖਣਾ ਸੀ। ਇਸੇ ਤਰ੍ਹਾਂ ਪ੍ਰੋਫ਼ੈਸਰ ਪੂਰਨ ਸਿੰਘ ਜਾਣਕਾਰੀ ਬਹੁਤ ਵਧੀਆ ਸੀ। ਅਜੀਤ ਕੌਰ ਦਾ ਲੇਖ 'ਇਕ ਉਹ ਵੀ ਸੀ ਦਰਵੇਸ਼' ਪੜ੍ਹ ਕੇ ਬੇਹੱਦ ਮਾਨਸਿਕ ਪੀੜ ਵਿਚੋਂ ਗੁਜ਼ਰਨਾ ਪਿਆ ਤੇ ਸਮਝ ਨਹੀਂ ਆਈ ਕਿ ਇਸ ਤਰ੍ਹਾਂ ਕਿਉਂ ਹੋਇਆ। ਸੋ ਮੁੱਕਦੀ ਗੱਲ ਸਾਡਾ 'ਅਜੀਤ' ਸਾਡੇ ਦਿਲਾਂ ਦੀ ਧੜਕਣ ਹੈ, ਜੋ ਸਾਨੂੰ ਪੜ੍ਹਨ ਦੀ ਚੇਟਕ ਲਾਈ ਰੱਖਦਾ ਹੈ।

-ਭਾਈ ਜੋਗਾ ਸਿੰਘ ਕਵੀਸ਼ਰ
ਭਾਗੋਵਾਲੀਆ, ਜ਼ਿਲ੍ਹਾ ਗੁਰਦਾਸਪੁਰ।

29-02-2024

 ਸ਼ਲਾਘਾਯੋਗ ਕਦਮ

ਦੇਸ਼ ਵਿਚ ਆਉਣ ਵਾਲੀਆਂ 2024 ਦੀਆਂ ਆਮ ਚੋਣਾਂ (ਲੋਕ ਸਭਾ ਚੋਣਾਂ) ਨੂੰ ਲੈ ਕੇ ਭਾਰਤ ਦੇ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਤੇ ਰੈਲੀਆਂ 'ਚ ਬੱਚਿਆਂ ਨੂੰ ਸ਼ਾਮਿਲ ਨਾ ਕਰਨ ਦੀ ਹਦਾਇਤ ਦਿੰਦਿਆਂ ਨਿਰਦੇਸ਼ ਜਾਰੀ ਕੀਤੇ ਹਨ। ਬੇਸ਼ੱਕ, ਬੱਚਿਆਂ ਜਾਂ ਨਾਬਾਲਗਾਂ ਨੂੰ ਚੋਣ ਪ੍ਰਚਾਰ 'ਚ ਸ਼ਾਮਿਲ ਕਰਾ ਕੇ ਉਨ੍ਹਾਂ ਦੇ ਕੋਰੇ, ਪਵਿੱਤਰ, ਸਾਫ਼, ਸੱਚੇ-ਸੁੱਚੇ, ਅੱਲੜ ਤੇ ਚੰਚਲ ਮਨ ਨੂੰ ਪੜ੍ਹਾਈ ਲਿਖਾਈ ਤੇ ਖੇਲਕੂਦ ਤੋਂ ਭਟਕਾਉਣ ਦਾ ਕੰਮ ਹੀ ਹੁੰਦਾ ਹੈ, ਜੋ ਕਿ ਉਨ੍ਹਾਂ ਦੇ ਭਾਵੀ ਜੀਵਨ ਨਾਲ ਖਿਲਵਾੜ ਹੋ ਸਕਦਾ ਹੈ। ਇਸ ਲਈ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਤਰੀਕੇ ਨਾਲ ਬੱਚਿਆਂ ਦੀ ਵਰਤੋਂ ਪ੍ਰਤੀ ਆਪਣੀ ਜ਼ੀਰੋ ਟੋਲਰੈਂਸ (ਸਿਫ਼ਰ ਸਹਿਣਸ਼ੀਲਤਾ) ਨੀਤੀ ਬਾਰੇ ਦੱਸਦਿਆਂ ਜੋ ਅਡਵਾਈਜ਼ਰੀ ਜਾਰੀ ਕੀਤੀ ਹੈ, ਯਕੀਨਨ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਚੋਣ ਕਮਿਸ਼ਨ ਨੇ ਸਖ਼ਤ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਆਮ ਚੋਣਾਂ 'ਚ ਪਰਚਾਰ ਦੇ ਪਰਚੇ ਵੰਡਣ, ਪੋਸਟਰ ਚਿਪਕਾਉਣ, ਨਾਅਰੇ ਲਗਾਉਣ ਜਾਂ ਪਾਰਟੀ ਦੇ ਝੰਡੇ ਬੈਨਰ ਲੈ ਕੇ ਚੱਲਣ ਮੌਕੇ ਬੱਚੇ ਜਾਂ ਨਾਬਾਲਗ ਸ਼ਾਮਿਲ ਨਹੀਂ ਹੋਣੇ ਚਾਹੀਦੇ।

-ਇੰ. ਕ੍ਰਿਸਨ ਕਾਂਤ ਸੂਦ
ਰਿਟਾਇਰਡ ਉਪ-ਮੁੱਖ ਇੰਜੀਨੀਅਰ, ਨੰਗਲ।

ਮੰਨੇ ਕੀ ਗਤਿ ਕਹੀ ਨ ਜਾਇ

ਜਪੁਜੀ ਸਾਹਿਬ ਵਿਚ ਬਾਰ੍ਹਵੀਂ ਪਉੜੀ ਵਿੱਚ ਪਹਿਲੀ ਪਾਤਸ਼ਾਹੀ ਦਾ ਫੁਰਮਾਨ ਹੈ ਕਿ 'ਮੰਨੇ ਕੀ ਗਤਿ ਕਹੀ ਨ ਜਾਇ' ਭਾਵ ਸਪੱਸ਼ਟ ਹੈ ਜਿਸ ਨੇ ਮੰਨ ਲਿਆ ਉਸ ਦੀ ਗਤੀ ਮਹਿਮਾ ਵਰਣਨ ਤੋਂ ਪਰੇ ਹੈ। ਸੁਣਨਾ ਉਹੀ ਸਫਲ ਹੈ, ਜਿਸ 'ਤੇ ਅਮਲ ਕਰਕੇ ਮੰਨ ਲਿਆ ਜਾਵੇ। ਕੰਨਾਂ ਰਾਹੀਂ ਗੁਰਬਾਣੀ ਨੂੰ ਸੁਣ ਕੇ ਉਸ ਨੂੰ ਮੰਨ ਲੈਣਾ ਅਤੇ ਜੀਵਨ ਨੂੰ ਉਸੇ ਅਨੁਸਾਰ ਢਾਲ ਲੈਣ ਨਾਲ ਬਾਅਦ ਵਿਚ ਪਛਤਾਵਾ ਨਹੀਂ ਹੁੰਦਾ। ਆਪਣੇ ਸਮਾਜਿਕ ਜੀਵਨ ਵਿਚ ਵੀ ਦੇਖਿਆ ਜਾਵੇ ਜੇ ਵਡੇਰੇ ਬਜ਼ੁਰਗ ਆਪਣੇ ਬੱਚਿਆ ਨੂੰ ਕੋਈ ਅਕਲ ਦੀ ਗੱਲ ਦੱਸਦੇ ਹਨ ਤਾਂ ਉਸ ਨੂੰ ਬੱਚੇ ਜੇ ਮੰਨ ਲੈਣ ਤਾਂ ਆਪਣੇ ਜੀਵਨ ਵਿੱਚ ਉਮਰ ਤੋਂ ਵੱਧ ਅਗਾਂਹਵਧੂ ਹੋ ਜਾਂਦੇ ਹਨ। ਜੋ ਬੱਚੇ ਸੁਣਦੇ ਮੰਨਦੇ ਨਹੀਂ ਹਨ, ਉਨ੍ਹਾਂ ਦਾ ਭਵਿੱਖ ਸੁਥਰਾ ਨਹੀਂ ਹੁੰਦਾ। ਇਸ ਲਈ ਮੰਨ ਲੈਣ ਨਾਲ ਮਨ ਸ਼ਾਂਤ ਅਤੇ ਲੋਕ ਪਰਲੋਕ ਸੁਖਾਲੇ ਹੁੰਦੇ ਹਨ ਅਤੇ ਪਰਮਪਿਤਾ ਦੇ ਵਿਧਾਨ ਵਿਚ ਰੰਗੇ ਜਾਂਦੇ ਹਨ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ

ਚਿੱਟਾ ਇਕ ਮੁਸੀਬਤ

ਸਿਆਣੇ ਕਹਿੰਦੇ ਨੇ ਉਸ ਮੁਸੀਬਤ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ, ਜਿਹੜੀ ਅਚਨਚੇਤ ਵਾਪਰ ਜਾਵੇ। ਪਰ ਜਿਸ ਮੁਸੀਬਤ ਪਤਾ ਹੋਵੇ ਕਿ ਇਹ ਕੁੱਝ ਹੋ ਸਕਦਾ ਹੈ। ਫਿਰ ਉਸ ਨੂੰ ਅਣਗੌਲਿਆ ਕੀਤਾ ਜਾਵੇ ਤਾਂ ਸਮਝੋ ਕਿ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ। ਜਿਵੇਂ ਕਿ ਅੱਜ ਪੂਰੇ ਪੰਜਾਬ ਦੀ ਮੁਸੀਬਤ ਬਣ ਚੁੱਕਾ ਚਿੱਟੇ ਦਾ ਨਸ਼ਾ ਹੈ। ਮੇਰੇ ਹਿਸਾਬ ਨਾਲ ਪੰਜਾਬ ਦਾ ਕੋਈ ਹੀ ਇਹੋ ਜਿਹਾ ਪਰਿਵਾਰ ਹੋਵੇਗਾ, ਜਿਹੜਾ ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ 'ਤੇ ਇਸ ਦੀ ਮਾਰ ਤੋਂ ਬਚਿਆ ਹੋਵੇਗਾ। ਨਹੀਂ ਤਾਂ ਕਿਸੇ ਦਾ ਭਰਾ, ਕਿਸੇ ਦੀ ਭੈਣ, ਕਿਸੇ ਦਾ ਨਜ਼ਦੀਕੀ ਰਿਸ਼ਤੇਦਾਰ, ਚਾਚਾ, ਮਾਮਾ ਫੁੱਫੜ, ਸਾਲਾ ਜਾਂ ਭਣਵੱਈਆ। ਜ਼ਰੂਰ ਇਸ ਚਿੱਟੇ ਦੀ ਲਪੇਟ ਵਿਚ ਆਏ ਹੋਣਗੇ। ਭਾਵੇਂ ਕੋਈ ਬੋਲੇ ਜਾਂ ਨਾ ਬੋਲੇ ਇੱਕ ਅੱਧਾ ਜੀਅ ਫ਼ਸਿਆ ਜ਼ਰੂਰ ਹੋਵੇਗਾ। ਚਿੱਟੇ 'ਤੇ ਰੋਕ ਲਾਉਣ ਵਿਚ ਭਗਵੰਤ ਮਾਨ ਸਰਕਾਰ ਬਿਲਕੁੱਲ ਫੇਲ੍ਹ ਹੋ ਚੁੱਕੀ ਹੈ। ਹਰ ਰੋਜ਼ ਕਿਸੇ ਨਾ ਕਿਸੇ ਸ਼ਮਸ਼ਾਨਘਾਟ ਨੂੰ ਬਜ਼ੁਰਗ ਮਾਪੇ ਆਪਣੇ ਲਾਡਲਿਆਂ ਦੀਆਂ ਅਰਥੀਆਂ ਚੁੱਕੇ ਜਾਂਦੇ ਨਜ਼ਰ ਆ ਰਹੇ ਹਨ। ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹੋ ਜਿਹੀ ਭਿਆਨਕ ਤ੍ਰਾਸਦੀ ਸਾਡੇ ਸਮੁਚੇ ਪੰਜਾਬ 'ਤੇ ਵੀ ਆ ਸਕਦੀ ਹੈ। ਸਰਕਾਰ ਪਹਿਲ ਦੇ ਅਧਾਰ 'ਤੇ ਚਾਈਨਾ ਡੋਰ ਉਤੇ ਵੀ ਸਖ਼ਤੀ ਵਰਤੇ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ

28-02-2024

 ਨਸ਼ਿਆਂ ਦੀ ਸਮੱਸਿਆ

ਵੀਰ ਬਾਲ ਦਿਵਸ ਦੇ ਸਮਾਗਮ ਮੌਕੇ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿਚ ਫੈਲੇ ਨਸ਼ਿਆਂ ਬਾਰੇ ਚਿੰਤਾ ਪ੍ਰਗਟਾਈ ਹੈ ਅਤੇ ਨਾਲ ਹੀ ਕਿਹਾ ਹੈ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣੀ ਚਾਹੀਦੀ ਹੈ, ਤਾਂ ਜੋ ਕੁਰਾਹੇ ਪਈ ਜਵਾਨੀ ਨੂੰ ਨਸ਼ਿਆਂ ਦੇ ਮਾਰੂ ਅਸਰ ਤੋਂ ਬਚਾਇਆ ਜਾ ਸਕੇ।
ਸਾਡੇ ਸਿਆਸੀ ਨੇਤਾ ਇਕ-ਦੂਜੇ 'ਤੇ ਜ਼ਿੰਮੇਵਾਰੀ ਪਾਉਣ ਤੋਂ ਅੱਗੇ ਨਹੀਂ ਚੱਲਦੇ, ਤਾਂ ਜੋ ਮਿਲ ਬੈਠ ਕੇ ਨਸ਼ਿਆਂ ਨੂੰ ਰੋਕਿਆ ਜਾ ਸਕੇ। ਪਾਕਿਸਤਾਨੀ ਹਾਕਮਾਂ ਨੇ ਸੰਨ ਸੰਤਾਲੀ, ਪੈਂਹਠ ਅਤੇ ਇਕੱਤਰ ਦੀਆਂ ਲੜਾਈ ਵਿਚ ਕਰਾਰੀ ਹਾਰ ਖਾਧੀ ਅਤੇ ਸਮਝ ਗਏ ਕਿ ਅਸੀਂ ਲੜ ਕੇ ਭਾਰਤ ਨੂੰ ਨਹੀਂ ਜਿੱਤ ਸਕਦੇ। ਸਾਨੂੰ ਨਸ਼ਿਆਂ ਨਾਲ ਭਾਰਤ ਅਤੇ ਖ਼ਾਸ ਕਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨਾ ਚਾਹੀਦਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਤਾਂ ਸਾਫ਼ ਕਹਿ ਦਿੱਤਾ ਸੀ ਕਿ ਅਸੀਂ ਲੜਾਈ ਕਰਕੇ ਭਾਰਤ ਨੂੰ ਨਹੀਂ ਜਿੱਤ ਸਕਦੇ। ਨਸ਼ੇ ਰੋਕਣੇ ਭਾਰਤ ਅਤੇ ਪਾਕਿਸਤਾਨ ਦੋ ਮੁਲਕਾਂ ਦਾ ਮਸਲਾ ਹੈ। ਇਕੱਲੇ ਪੰਜਾਬ ਦੇ ਵੱਸ ਦੀ ਗੱਲ ਨਹੀਂ।
ਕੇਂਦਰ ਨੇ ਬੀ.ਐਸ.ਐਫ. ਨੂੰ ਪੰਜ ਕਿਲੋਮੀਟਰ ਦੀ ਥਾਂ ਹੁਣ ਬਾਰਡਰ ਤੋਂ ਪੰਜਾਹ ਕਿਲੋਮੀਟਰ ਤੱਕ ਦਾ ਅਧਿਕਾਰ ਖੇਤਰ ਦੇ ਦਿੱਤਾ ਹੈ, ਪਰ ਨਸ਼ੇ ਅਜੇ ਵੀ ਨਹੀਂ ਰੁਕੇ। ਪੰਜਾਬ ਦੇ ਰਾਜਪਾਲ ਦਾ ਸਰਹੱਦੀ ਖੇਤਰਾਂ ਵਿਚ ਜਾ ਕੇ ਨਸ਼ਿਆਂ ਦੀ ਰੋਕਥਾਮ ਕਰਨ ਦੀ ਤਾਂ ਕੋਈ ਤੁਕ ਹੀ ਨਹੀਂ ਬਣਦੀ। ਕਦੇ-ਕਦੇ ਨਸ਼ਾ ਤਸਕਰਾਂ ਅਤੇ ਪੁਲਿਸ ਦੀ ਮਿਲੀਭੁਗਤ ਦੀਆਂ ਖ਼ਬਰਾਂ ਪੜ੍ਹ ਕੇ ਦਿਲ ਨੂੰ ਬਹੁਤ ਦੁੱਖ ਹੁੰਦਾ ਹੈ। ਇਸ ਮਸਲੇ ਦਾ ਪੱਕਾ ਹੱਲ ਕਰਨ ਲਈ ਭਾਰਤ ਅਤੇ ਪੰਜਾਬ ਸਰਕਾਰ ਗੰਭੀਰਤਾ ਨਾਲ ਮਿਲ ਕੇ ਹੱਲ ਕਰਨ ਤਾਂ ਹੀ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।

-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।

ਵੱਧ ਰਿਹਾ ਪ੍ਰਦੂਸ਼ਣ

ਰੋਜ਼ਾਨਾ 140 ਕਰੋੜ ਭਾਰਤੀ ਜ਼ਹਿਰੀਲੀ ਹਵਾ ਵਿਚ ਆਕਸੀਜਨ ਲੈ ਕੇ ਅਣਜਾਣੇ ਵਿਚ ਜ਼ਹਿਰ ਦਾ ਘੁੱਟ ਭਰ ਰਹੇ ਹਨ। ਸਰੀਰ ਇਕ ਮੰਦਰ ਹੈ ਅਤੇ ਮਨੁੱਖ ਖ਼ੁਦ ਹੀ ਇਸ ਮੰਦਰ ਨੂੰ ਆਪਣੀਆਂ ਸਰਗਰਮੀਆਂ ਸਦਕਾ ਦੂਸ਼ਿਤ ਕਰ ਰਿਹਾ ਹੈ। ਅਸੀਂ ਆਪਣੇ ਘਰ ਦੀ ਸਾਫ਼-ਸਫ਼ਾਈ ਤਾਂ ਕਰ ਲੈਂਦੇ ਹਾਂ, ਪਰ ਵਾਤਾਵਰਨ ਦੀ ਸਫ਼ਾਈ ਕੌਣ ਕਰੇਗਾ? ਭਾਵੇਂ ਅਸੀਂ ਕਿੰਨੀ ਕੁ ਵੀ ਸਾਫ਼-ਸਫ਼ਾਈ ਕਿਉਂ ਨਾ ਕਰ ਲੀਏ ਪਰ ਘਰ ਦਾ ਸ਼ੁੱਧੀਕਰਨ ਉਨ੍ਹੀ ਦੇਰ ਤੱਕ ਨਹੀਂ ਹੋ ਸਕਦਾ ਜਦ ਤਕ ਵਾਤਾਵਰਨ ਸ਼ੁੱਧ ਨਹੀਂ ਹੈ। ਆਪਣੇ ਘਰ ਦਾ ਗਿੱਲਾ-ਸੁੱਕਾ ਕੂੜਾ ਵਾਤਾਵਰਨ ਵਿਚ ਸੁੱਟ ਕੇ ਅਤੇ ਕੂੜੇ ਦਾ ਸੌਖਾ ਨਿਪਟਾਰਾ ਕਰਨ ਲਈ ਉਸ ਨੂੰ ਅੱਗ ਲਗਾ ਕੇ ਭਾਰਤੀ ਆਪਣੇ ਪੈਰਾਂ 'ਤੇ ਆਪ ਕੁਹਾੜੀ ਮਾਰ ਕੇ ਕੈਂਸਰ ਅਤੇ ਅਸਥਮਾ ਜਿਹੀਆਂ ਜਾਨਲੇਵਾ ਬਿਮਾਰੀਆਂ ਨੂੰ ਆਪ ਸੱਦਾ ਦੇ ਰਹੇ ਹਨ। ਜੇਕਰ ਪ੍ਰਦੂਸ਼ਿਤ ਦੇਸ਼ਾਂ ਦੇ ਅੰਕੜਿਆਂ ਵੱਲ ਝਾਤੀ ਮਾਰੀ ਜਾਵੇ ਤਾਂ ਭਾਰਤ ਦਾ ਉਸ ਵਿਚ 8ਵਾਂ ਰੈਂਕ ਹੈ, ਜੋ ਕਿ ਬਹੁਤ ਹੀ ਦੁਖਾਂਤਕ ਗੱਲ ਹੈ, ਕਿਉਂਕਿ ਭਾਰਤੀ ਹਵਾ ਨਹੀਂ ਜ਼ਹਿਰ ਨਿਗਲ ਰਹੇ ਹਨ। ਆਲਮੀ ਭੂਮੀ ਖੇਤਰ ਦਾ ਲਗਭਗ 99.82 ਫ਼ੀਸਦੀ ਹਿੱਸਾ ਕਣਾਂ ਦੇ ਪੱਧਰ 2.5 (ਪੀ.ਐਮ. 2.5) ਦੇ ਸੰਪਰਕ ਵਿਚ ਹੈ। ਤ੍ਰਾਸਦੀ ਦੀ ਗੱਲ ਹੈ ਕਿ ਦੁਨੀਆ ਦੀ ਕੇਵਲ 0.001 ਫ਼ੀਸਦੀ ਆਬਾਦੀ ਸ਼ੁੱਧ ਹਵਾ ਵਿਚ ਸਾਹ ਲੈਂਦੀ ਹੈ। ਸਰਕਾਰ ਨੂੰ ਅਪੀਲ ਹੈ ਕਿ ਵੱਧ ਰਹੇ ਪ੍ਰਦੂਸ਼ਣ ਨੂੰ ਵੀ ਚੋਣ ਮੈਨੀਫੇਸਟੋ ਦਾ ਹਿੱਸਾ ਬਣਾਇਆ ਜਾਵੇ। ਸਰਕਾਰ ਭਾਰਤ ਨੂੰ ਵਿਸ਼ਵ ਦੀ ਤੀਸਰੀ ਅਰਥ-ਵਿਵਸਥਾ ਬਣਾਉਣ ਦਾ ਦਾਅਵਾ ਤਾਂ ਕਰ ਰਹੀ ਹੈ ਪਰ ਅਰਥ-ਵਿਵਸਥਾ ਤਾਂ ਹੀ ਮਜ਼ਬੂਤ ਬਣੇਗੀ ਜੇਕਰ ਭਾਰਤੀ ਤਨ-ਮਨ ਪੱਖੋਂ ਮਜ਼ਬੂਤ ਹੋਣਗੇ ਅਤੇ ਸ਼ੁੱਧ ਸਾਫ਼ ਵਾਤਾਵਰਨ ਵਿਚ ਸਾਹ ਲੈਣਗੇ, ਕਿਉਂਕਿ ਦਿਨ ਪ੍ਰਤੀ ਦਿਨ ਵਧ ਰਿਹਾ ਪ੍ਰਦੂਸ਼ਣ ਭਾਰਤੀਆਂ ਦੀ ਉਮਰ ਵਿਚ ਘਾਟਾ ਕਰ ਰਿਹਾ ਹੈ।
ਸੋ, ਪ੍ਰਦੂਸ਼ਣ ਨੂੰ ਚੋਣ ਮੈਨੀਫੇਸਟੋ ਵਿਚ ਸ਼ਾਮਿਲ ਕਰਕੇ ਅਤੇ ਰਾਸ਼ਟਰੀ ਮੁੱਦਾ ਬਣਾ ਕੇ ਇਸ ਖ਼ਿਲਾਫ਼ ਆਵਾਜ਼ ਉਠਾ ਕੇ ਭਾਰਤ ਨੂੰ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ 'ਚੋਂ ਬਾਹਰ ਕੱਢਿਆ ਜਾਵੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

26-02-2024

 ਨੌਜਵਾਨ ਅੱਗੇ ਆਉਣ

ਹਰ ਸਾਲ ਹੀ ਸਰਕਾਰ ਤੇ ਪ੍ਰਸ਼ਾਸਨ ਵਲੋਂ ਪਲਾਸਟਿਕ ਡੋਰ ਵੇਚਣ ਤੇ ਖਰੀਦਣ ਵਾਲਿਆਂ ਨੂੰ ਵਰਜਿਆ ਜਾਂਦਾ ਹੈ। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਪਾਬੰਦੀ ਦੇ ਬਾਵਜੂਦ ਪਲਾਸਟਿਕ ਡੋਰ ਪਤੰਗਾਂ ਦੇ ਸ਼ੌਕੀਨਾਂ ਦੇ ਹੱਥਾਂ ਵਿਚ ਦੇਖਣ ਨੂੰ ਮਿਲਦੀ ਰਹਿੰਦੀ ਹੈ। ਜਿਵੇਂ ਕਾਨੂੰਨਾਂ ਦਾ ਡਰ-ਭੈਅ ਨਾ ਰਿਹਾ ਹੋਵੇ। ਕਮੀ ਕਿੱਥੇ ਹੈ ਇਹ ਵੇਖਣਾ ਜ਼ਰੂਰੀ ਹੋ ਗਿਆ ਲੱਗਦਾ ਹੈ। ਦੋ ਪਹੀਆ ਵਾਹਨ ਵਾਲੇ ਜ਼ਿਆਦਾ ਇਸ ਡੋਰ ਦਾ ਸ਼ਿਕਾਰ ਹੋ ਰਹੇ ਹਨ। ਪਤੰਗਬਾਜ਼ੀ ਦੇ ਦਿਨਾਂ 'ਚ ਹਰ ਇਕ ਦੇ ਮਨ 'ਚ ਡਰ ਦਾ ਮਾਹੌਲ ਬਣ ਜਾਂਦਾ ਹੈ, ਕਿਉਂਕਿ ਪਿਛਲੇ ਸਮੇਂ 'ਚ ਇਸ ਡੋਰ ਨੇ ਕਈ ਜਾਨਾਂ ਲੈ ਲਈਆਂ ਹਨ। ਇਨ੍ਹਾਂ ਦਿਨਾਂ 'ਚ ਪੰਛੀਆਂ ਦੀ ਵੀ ਉਪਰੋਕਤ ਡੋਰ ਨਾਲ ਕਾਫੀ ਵੱਢ-ਟੁੱਕ ਹੋ ਜਾਂਦੀ ਹੈ। ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਇਹ ਡੋਰ ਵੇਚਣ ਜਾਂ ਵਰਤਣ ਵਾਲਿਓ ਤੁਹਾਡਾ ਕੋਈ ਆਪਣਾ ਜਾਂ ਤੁਸੀਂ ਖ਼ੁਦ ਵੀ ਇਸ ਦਾ ਸ਼ਿਕਾਰ ਹੋ ਸਕਦੇ ਹੋ। ਫਿਰ ਪੱਲੇ ਸਿਰਫ ਰੌਣਾ ਤੇ ਪਛਤਾਵਾ ਹੀ ਰਹਿ ਜਾਂਦਾ ਹੈ। ਸਮੇਂ ਦੀ ਨਾਜ਼ੁਕਤਾ ਨੂੰ ਵੇਖਦਿਆਂ ਨੌਜਵਾਨ ਅੱਗੇ ਆਉਣ। ਆਪੋ-ਆਪਣੇ ਪਿੰਡ, ਕਸਬੇ ਤੇ ਸ਼ਹਿਰ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ। ਫੜੇ ਜਾਣ 'ਤੇ ਦੁਕਾਨਦਾਰ ਦਾ ਪਿੰਡ ਪੱਧਰ 'ਤੇ ਬਾਈਕਾਟ ਕੀਤਾ ਜਾਵੇ। ਨੌਜਵਾਨਾਂ ਵਲੋਂ ਅੱਗੇ ਆ ਕੇ ਕੀਤੀ ਸਖ਼ਤਾਈ ਹੀ ਪਲਾਸਟਿਕ ਡੋਰ ਦੇ ਖ਼ੂਨ ਵਰਤਾਰੇ ਨੂੰ ਰੋਕ ਸਕਦੀ ਹੈ।

-ਬੰਤ ਸਿੰਘ ਘੁਡਾਣੀ
ਲੁਧਿਆਣਾ।

ਵਾਤਾਵਰਨ ਬਚਾਓ

ਪਿਛਲੇ ਕੁਝ ਦਹਾਕਿਆਂ ਤੋਂ ਬਹੁਤ ਜ਼ਿਆਦਾ ਰੌਲਾ ਪਾਇਆ ਜਾ ਰਿਹਾ ਹੈ ਕਿ ਪ੍ਰਦੂਸ਼ਣ ਰੋਕੋ, ਪਰ ਇਹ ਘਟਣ ਦੀ ਬਜਾਏ ਹੋਰ ਜ਼ਿਆਦਾ ਵਧ ਰਿਹਾ ਹੈ। ਇਸੇ ਪ੍ਰਦੂਸ਼ਣ ਨੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪ੍ਰੰਤੂ ਇਸ ਦੇ ਵਿਗਾੜ ਲਈ ਅਸੀਂ ਦੂਜਿਆਂ ਨੂੰ ਹੀ ਜ਼ਿੰਮੇਵਾਰ ਮੰਨਦੇ ਹਾਂ ਤੇ ਸੁਧਾਰ ਲਈ ਅਸੀਂ ਆਪਣੀ ਬਜਾਏ ਦੂਜਿਆਂ ਤੋਂ ਹੀ ਆਸ ਰੱਖਦੇ ਹਾਂ। ਜੇਕਰ ਅਸੀਂ ਸੱਚ-ਮੁੱਚ ਹੀ ਮਨੁੱਖਤਾ ਲਈ ਇਸ ਜ਼ਿੰਦਗੀ ਵਿਚ ਭਵਿੱਖ ਦੇ ਵਾਰਸਾਂ ਲਈ ਸਾਫ਼ ਸੁਥਰਾ ਤੇ ਨਰੋਇਆ ਵਾਤਾਵਰਨ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਨੂੰ ਅੱਜ ਤੋਂ ਹੀ ਖ਼ੁਦ ਨੂੰ ਆਪਣੇ ਤੋਂ ਪਹਿਲਕਦਮੀ ਕਰਦੇ ਹੋਏ ਹਵਾ ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ, ਕੀਟਨਾਸ਼ਕਾਂ, ਰਸਾਇਣਕ ਖਾਦਾਂ ਨੂੰ ਅੱਜ ਹੀ ਬੰਦ ਕਰ ਕੇ ਕੁਦਰਤ ਦੇ ਰੰਗਾਂ ਵਿਚ ਰੰਗਣਾ ਪਵੇਗਾ। ਮਨੁੱਖੀ ਜੀਵਨ ਬਹੁਤ ਹੀ ਛੋਟਾ ਹੈ, ਇਸ ਲਈ ਸਾਨੂੰ ਸਭ ਨੂੰ ਸਾਫ਼ ਸੁਥਰੇ ਵਾਤਾਵਰਨ ਦੀ ਸਿਰਜਣਾ ਕਰਕੇ, ਕੁਦਰਤ ਨਾਲ ਸਾਂਝ ਪਾ ਕੇ ਮਨੁੱਖੀ ਜੀਵਨ ਦਾ ਭਰਭੂਰ ਅਨੰਦ ਮਾਣਨਾ ਚਾਹੀਦਾ ਹੈ। ਜੇਕਰ ਅਸੀਂ ਇਸੇ ਤਰ੍ਹਾਂ ਹੀ ਆਪਣੇ ਸਵਾਰਥਾਂ ਲਈ ਵਾਤਾਵਰਨ ਨਾਲ ਖਿਲਵਾੜ ਕਰਦੇ ਰਹੇ ਤਾਂ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨ ਲਈ ਵੀ ਹਮੇਸ਼ਾ ਤਿਆਰ ਰਹਿਣਾ ਪਵੇਗਾ।

-ਬਲਜੀਤ ਸਿੰਘ ਕੁਲਾਰ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਕਹਿਣੀ ਤੇ ਕਰਨੀ

ਪੰਜਾਬ ਦੀ ਸਿਆਸਤ ਵਿਚ ਕੀ ਕੁਝ ਹੋ ਰਿਹਾ ਹੈ ਇਹ ਸਭ ਕੁਝ ਦੇਖਣ ਲਈ ਮੌਜੂਦਾ ਸਮੇਂ ਸਰਕਾਰ ਤੇ ਹੋਰ ਸਿਆਸੀ ਪਾਰਟੀਆਂ ਵੱਲ ਨਜ਼ਰ ਮਾਰਨ ਦੀ ਲੋੜ ਹੈ। ਜੇਕਰ ਪਿਛਲੇ ਸਮੇਂ ਵਿਚ ਦੇਖੀਏ ਤਾਂ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਹੀ ਪੰਜਾਬ ਵਿਚ ਦੂਜੀਆਂ ਸਰਕਾਰਾਂ ਵਲੋਂ ਵੰਡੇ ਜਾ ਰਹੇ ਸਸਤੇ ਰਾਸ਼ਨ ਉੱਤੇ ਉਂਗਲੀ ਉਠਾਉਂਦੇ ਹੋਏ ਇਹ ਕਿੰਤੂ-ਪ੍ਰੰਤੂ ਕਰਦੇ ਸਨ ਕਿ ਲੋਕਾਂ ਨੂੰ ਸਰਕਾਰਾਂ ਕੰਮ ਦੇਣ, ਰਾਸ਼ਨ ਦਾ ਬੰਦੋਬਸਤ ਉਹ ਆਪ ਹੀ ਕਰ ਲੈਣਗੇ ਪਰ ਅੱਜ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਜਿਹੜੇ ਭਗਵੰਤ ਮਾਨ ਉਸ ਵੇਲੇ ਵਿਰੋਧੀ ਪਾਰਟੀਆਂ ਦਾ ਰੋਲ ਨਿਭਾਉਂਦੇ ਹੋਏ ਸਰਗਰਮੀ ਨਾਲ ਲੋਕਾਂ ਵਿਚ ਜਾਂਦੇ ਹੋਏ ਇਹ ਕਹਿ ਰਹੇ ਸਨ ਕਿ ਸਰਕਾਰਾਂ ਲੋਕਾਂ ਨੂੰ ਮੁਫ਼ਤ ਦੀਆਂ ਚੀਜ਼ਾਂ ਦੇ ਕੇ ਮੁਫ਼ਤ ਖੋਰੇ ਬਣਾ ਰਹੇ ਹਨ।
ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਰਾਜਮਾਨ ਹੋ ਗਏ ਹਨ ਤਾਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਭੁੱਲ ਭੁਲਾ ਕੇ ਛਿੱਕੇ ਟੰਗਦੇ ਹੋਏ ਜੋ ਕੁਝ ਪਿਛਲੀਆਂ ਸਰਕਾਰਾਂ ਪੰਜਾਬ ਦੇ ਲੋਕਾਂ ਲਈ ਕਰ ਰਹੀਆਂ ਸਨ, ਉਹੀ ਕੁਝ ਉਨ੍ਹਾਂ ਨੇ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਮਿਸਾਲ ਅੱਜ ਖੰਨਾ ਵਿਚ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੇ 'ਆਪ' ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਪੰਜਾਬ ਦੇ ਲੋਕਾਂ ਨੂੰ ਸਸਤਾ ਰਾਸ਼ਨ ਮੁਹੱਈਆ ਕਰਵਾਉਣ ਲਈ ਖੰਨਾ ਵਿਚ ਪੁੱਜੇ ਤੇ ਇਕ ਵੱਡੀ ਰੈਲੀ ਦਾ ਪ੍ਰਬੰਧ ਕਰ ਕੇ ਲੋਕਾਂ ਵਿਚ ਮੁਫ਼ਤ ਰਾਸ਼ਨ ਪਹੁੰਚਾਉਣ ਦਾ ਐਲਾਨ ਕੀਤਾ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਾਡੇ ਸਿਆਸੀ ਪਾਰਟੀਆਂ ਦੇ ਆਗੂ ਆਪਣੀ ਕਹਿਣੀ ਤੇ ਕਰਨੀ ਵਿਚ ਕਿੰਨੇ ਕੁ ਸਮਰੱਥ ਹਨ।

-ਬਲਬੀਰ ਸਿੰਘ ਬੱਬੀ

ਆਰਟੀਕਲ-19 (ਬੀ)

ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਸੰਵਿਧਾਨ ਦੇ ਆਰਟੀਕਲ 19(ਬੀ) ਵਿਚ ਦਰਸਾਇਆ ਗਿਆ ਧਰਨਾ ਲਾਉਣ ਦਾ ਹੱਕ ਕਿਸੇ ਨੇ ਮਿਟਾ ਹੀ ਦਿੱਤਾ ਹੋਵੇ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਭਾਰਤ ਅੱਜ ਆਪਣੇ ਹੀ ਅੰਨਦਾਤਾ ਨਾਲ ਜੋ ਵਿਹਾਰ ਕਰ ਰਿਹਾ ਹੈ ਉਹ ਨਿੰਦਣਯੋਗ ਹੈ। ਸ਼ਾਇਦ ਅੱਜ ਦੇ ਸੱਤਾਧਾਰੀ ਲੋਕ ਇਤਿਹਾਸ ਦੀ ਚਾਲ ਤੋਂ ਜਾਣੂ ਨਹੀਂ, ਕਿਉਂਕਿ ਜੋ ਇਹ ਲੋਕ ਨੌਜਵਾਨ ਅਤੇ ਬਜ਼ੁਰਗ ਕਿਸਾਨਾਂ ਨਾਲ ਕਰ ਰਹੇ ਹਨ ਉਹ ਬਹੁਤ ਮਾੜਾ ਵਰਤਾਰਾ ਹੈ। ਇਤਿਹਾਸ ਇਨ੍ਹਾਂ ਸਰਕਾਰਾਂ ਨੂੰ ਲੱਖ-ਲੱਖ ਲਾਹਨਤਾਂ ਪਾਵੇਗਾ। ਜਦੋਂ ਕੈਮਰੇ ਵਿਚ ਕੈਦ ਹੋ ਰਹੀਆਂ ਤਸਵੀਰਾਂ, ਅਖ਼ਬਾਰਾਂ ਵਿਚ ਛਪ ਰਹੇ ਰਸਾਲੇ ਆਉਣ ਵਾਲੀ ਪੀੜ੍ਹੀ ਪੜੂਗੀ ਤਾਂ ਇਕ ਵਾਰ ਤਾਂ ਜ਼ਰੂਰ ਆਪਣੇ ਦੇਸ਼ ਦੇ ਨੇਤਾਵਾਂ ਨੂੰ ਕੋਸੇਗੀ। ਮੰਗਾਂ ਮੰਨਣੀਆਂ ਨਾ ਮੰਨਣੀਆਂ ਬਾਅਦ ਦੀ ਗੱਲ ਹੈ ਪਰ ਖਨੌਰੀ ਅਤੇ ਸ਼ੰਭੂ ਬਾਰਡਰ ਉੱਤੇ ਵਰ ਰਹੇ ਅੱਥਰੂ ਗੈਸ ਦੇ ਗੋਲੇ ਇਹ ਸੋਚਣ ਲਈ ਜ਼ਰੂਰ ਮਜਬੂਰ ਕਰਦੇ ਹਨ ਕਿ ਅਸੀਂ ਕਿਸ ਮੂੰਹ ਨਾਲ ਲੋਕਤੰਤਰਿਕ ਦੇਸ਼ ਹੋਣ ਦੀਆਂ ਦੁਹਾਈਆਂ ਦਿੰਦੇ ਹਾਂ। ਮੁੱਕਦੀ ਗੱਲ ਜਿੰਨਾ ਦਬਾਉਗੇ ਜਵਾਨੀ ਅਤੇ ਕਿਸਾਨੀ ਓਨੀ ਹੀ ਦੂਣੀ ਹੋ ਕੇ ਉੱਠੂਗੀ। ਉਨ੍ਹਾਂ ਨੂੰ ਹਿੱਕ ਨਾਲ ਲਾਓ, ਕਿਸਾਨਾਂ ਨੂੰ ਦੇਸ਼ ਦੇ ਨਾਗਰਿਕ ਹੋਣ ਦਾ ਅਹਿਸਾਸ ਕਰਵਾਓ, ਤੁਹਾਨੂੰ ਇਤਿਹਾਸ ਯਾਦ ਕਰੇਗਾ। ਸੰਵਿਧਾਨ ਵਿਚ ਲਿਖੇ ਹਰ ਇਕ ਅੱਖਰ ਦਾ ਸਨਮਾਨ ਬਰਕਰਾਰ ਰੱਖੋ। ਜਿਹਨਾਂ ਉੱਤੇ ਇਹ ਸਿਆਸਤਦਾਨ ਗੋਲੇ ਸੁੱਟ ਰਹੇ ਹਨ, ਇਨ੍ਹਾਂ ਦੇ ਪੁਰਖਿਆਂ ਨੇ ਹੀ ਆਪਣੇ ਸਿਰ ਦੇ ਕੇ ਇਹ ਸੰਵਿਧਾਨ ਲੈ ਕੇ ਦਿੱਤਾ ਹੈ। ਉਮੀਦ ਕਰਦੇ ਹਾਂ ਕਿ ਦੇਸ਼ ਦਾ ਅੰਨਦਾਤਾ ਆਪ ਦਿੱਲੀ ਦੀਆਂ ਬਰੂਹਾਂ ਤੋਂ ਭੁੱਖਣ-ਭਾਣਾ ਵਾਪਸ ਨਾ ਮੁੜੇ।

-ਅਨਮੋਲਦੀਪ ਸਿੰਘ
ਅਸਿਸਟੈਂਟ ਪ੍ਰੋਫੈਸਰ
ਪੋਸਟ ਗਰੈਜੂਏਟ (ਯੂਜੀਸੀ ਨੈੱਟ)

26-02-2024

 ਚਾਈਨਾ ਡੋਰ ਦੀ ਵਰਤੋਂ ਤੇ ਪ੍ਰਸ਼ਾਸਨ
ਪਿਛਲੇ ਦਿਨੀਂ ਆਦਮਪੁਰ ਵਿਖੇ 14 ਸਾਲਾ ਬੱਚੇ ਦੀ ਚਾਇਨਾ ਡੋਰ ਕਾਰਨ ਹੋਈ ਮੌਤ ਦੀ ਖ਼ਬਰ ਕਿਸੇ ਲਈ ਵੀ ਇਸ ਕਾਰਨ ਹੋਈ ਪਹਿਲੀ ਮੌਤ ਦੀ ਖ਼ਬਰ ਨਹੀਂ ਸੀ । ਅਜਿਹੇ ਹਾਦਸੇ ਪਹਿਲਾਂ ਵੀ ਵਾਪਰ ਚੁੱਕੇ ਹਨ, ਪਤੰਗਬਾਜ਼ੀ ਲਈ ਹੋ ਰਹੀ ਚਾਇਨਾ ਡੋਰ ਦੀ ਵਰਤੋਂ ਕਾਰਨ ਅਜਿਹੇ ਹਾਦਸਿਆਂ ਦਾ ਖ਼ਦਸ਼ਾ ਵਰਤਮਾਨ ਸਮੇਂ ਦੌਰਾਨ ਵੀ ਬਣਿਆ ਹੋਇਆ ਏ ਅਤੇ ਜੇ ਚਾਇਨਾ ਡੋਰ ਦੀ ਵਰਤੋਂ ਪਤੰਗਬਾਜ਼ੀ ਲਈ ਇਸੇ ਤਰ੍ਹਾਂ ਚਲਦੀ ਰਹੀ ਤਾਂ ਭਵਿੱਖ ਵਿਚ ਵੀ ਅਜਿਹੇ ਹਾਦਸੇ ਹੁੰਦੇ ਰਹਿਣਗੇ ਤੇ ਸਾਡੇ ਕੰਨੀਂ ਉਪਰੋਕਤ ਜਿਹੀਆਂ ਮੰਦਭਾਗੀਆਂ ਖ਼ਬਰਾਂ ਪੈਂਦੀਆਂ ਰਹਿਣਗੀਆਂ । ਪਤੰਗਬਾਜ਼ੀ ਲਈ ਚਾਇਨਾ ਡੋਰ ਦੀ ਵਰਤੋਂ ਬਲਕਿ ਉਸ ਤੋਂ ਵੀ ਪਹਿਲਾਂ ਚਾਇਨਾ ਡੋਰ ਦੀ ਵਿੱਕਰੀ ਨੂੰ ਰੋਕਣਾ ਪ੍ਰਸ਼ਾਸਨ ਲਈ ਮੁਸ਼ਕਿਲ ਤਾਂ ਹੋ ਸਕਦਾ ਏ, ਪਰ ਮੌਜੂਦਾ ਦੌਰ ਵਿੱਚ ਨਾਮੁਮਕਿਨ ਨਹੀਂ ਹੋ ਸਕਦਾ। ਸਮੇਂ-ਸਮੇਂ 'ਤੇ ਵੱਖ-ਵੱਖ ਕਾਰਜਾਂ ਅਤੇ ਮੁਹਿੰਮਾਂ ਲਈ ਸਰਕਾਰੀ ਤੰਤਰ ਦੁਆਰਾ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਜੰਗੀ-ਪੱਧਰ 'ਤੇ ਸਫ਼ਲ ਉੱਦਮ ਕੀਤੇ ਜਾਂਦੇ ਰਹੇ ਹਨ, ਹੁਣ ਵੀ ਇਸ ਚਾਇਨਾ ਡੋਰ ਦੀ ਵਰਤੋਂ, ਜੋ ਖ਼ਾਸ ਕਰਕੇ ਰਾਹਗੀਰਾਂ ਲਈ ਹਾਦਸਿਆਂ ਦੇ ਨਾਲ-ਨਾਲ ਬੇਅਕਤੀ ਮੌਤ ਦਾ ਕਾਰਨ ਬਣੀ ਰਹਿੰਦੀ ਹੈ, ਨੂੰ ਰੋਕਣ ਲਈ ਲੋਕਾਂ ਦੀ ਸ਼ਮੂਲੀਅਤ ਨਾਲ ਜੰਗੀ-ਪੱਧਰ 'ਤੇ ਜਾਗਰੂਕਤਾ ਮੁਹਿੰਮਾਂ ਚਲਾਉਣ ਦੇ ਨਾਲ-ਨਾਲ ਲੋੜ ਅਨੁਸਾਰ ਸਖ਼ਤੀ ਵਰਤਦੇ ਹੋਏ ਪ੍ਰਸ਼ਾਸਨ ਨੂੰ ਆਪਣਾ ਬਣਦਾ ਰੋਲ ਤੁਰੰਤ ਅਦਾ ਕਰਨ ਦੀ ਲੋੜ ਏ ਤਾਂ ਜੋ ਕਿਸੇ ਵੀ ਘਰ ਦਾ ਕੋਈ ਵੀ ਜੀਅ ਕਿਸੇ ਦੇ ਪਤੰਗਬਾਜ਼ੀ ਦੇ ਸ਼ੌਕ ਕਾਰਨ ਹਾਦਸਿਆਂ ਦਾ ਸ਼ਿਕਾਰ ਨਾ ਹੋਵੇ ਜਾਂ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚ ਸਕੇ ।


-ਜਸਪ੍ਰੀਤ ਸਿੰਘ
ਨਿਊ ਸਤਨਾਮਪੁਰਾ, ਫਗਵਾੜਾ।


ਫ਼ਜ਼ੂਲ ਖ਼ਰਚੀ
ਪੰਜਾਬ ਦੇ ਜ਼ਿਆਦਾਤਰ ਕਿਸਾਨ ਹਮੇਸ਼ਾ ਹੀ ਆਪਣੇ ਆਪ ਨੂੰ ਗ਼ਰੀਬ ਆਖ਼ਦੇ ਰਹਿੰਦੇ ਹਨ। ਪ੍ਰੰਤੂ ਇਹੀ ਲੋਕ ਵਿਆਹਾਂ ਉੱਪਰ ਇਕ ਦੂਜੇ ਨਾਲੋਂ ਵਧ ਕੇ ਖ਼ਰਚੇ ਕਰਦੇ ਹਨ। ਜੇਕਰ ਉਨ੍ਹਾਂ ਨੂੰ ਕੋਈ ਅਜਿਹਾ ਕਾਰਜ ਸਧਾਰਨ ਤੇ ਸਾਦਾ ਕਰਨ ਲਈ ਕਹਿੰਦਾ ਹੈ ਤਾਂ ਅੱਗੋਂ ਉਸ ਨੂੰ ਜਵਾਬ ਦਿੱਤਾ ਜਾਂਦਾ ਹੈ ਕਿ ਅਸੀਂ ਆਪਣੇ ਘਰੋਂ ਖ਼ਰਚ ਕਰਦੇ ਹਾਂ, ਤੁਹਾਨੂੰ ਕੀ ਤਕਲੀਫ਼ ਹੈ..? ਸਾਡੇ ਕਰਜ਼ੇ ਵਿਚ ਡੁੱਬਣ ਦਾ ਇਕ ਵੱਡਾ ਕਾਰਨ ਵਿਆਹਾਂ ਉੱਪਰ ਪੈਸੇ ਦੀ ਬਹੁਤ ਜ਼ਿਆਦਾ ਬਰਬਾਦੀ ਕਰਨਾ ਵੀ ਕਿਹਾ ਜਾ ਸਕਦਾ ਹੈ। ਹੁਣ ਤਾਂ ਇਕ ਵਿਆਹ ਵਿਚ ਹੀ ਕਈ ਤਰ੍ਹਾਂ ਦੇ ਪ੍ਰੋਗਰਾਮ ਹੋਣ ਕਰਕੇ ਵਿਆਹ ਬਹੁਤ ਖ਼ਰਚੀਲੇ ਹੋ ਗਏ ਹਨ। ਪਹਿਲਾਂ ਕਿਸੇ ਪੈਲੇਸ ਜਾਂ ਰੈਸਟੋਰੈਂਟ ਵਿਚ ਕੁੜੀ ਦਾ ਸ਼ਗਨ ਪਾਇਆ ਜਾਂਦਾ ਹੈ। ਫਿਰ ਮੁੰਡੇ ਦੇ ਘਰ ਜਾ ਕੇ ਸ਼ਗਨ ਪਾਇਆ ਜਾਂਦਾ ਹੈ, ਫਿਰ ਜਾਗੋ, ਫਿਰ ਮਹਿੰਗੇ ਪੈਲੇਸ ਵਿਚ ਵਿਆਹ ਸਮਾਗਮ, ਫਿਰ ਅਗਲੇ ਦਿਨ ਪਾਰਟੀ/ਮਿਲਣੀ, ਹੁਣ ਤਾਂ ਮੁੰਡੇ ਵਾਲੇ ਵੀ ਕੁੜੀ ਦੇ ਘਰ ਮਿਲਣੀ ਕਰਨ ਲਈ ਜਾਣ ਲੱਗ ਪਏ ਹਨ। ਇਸ ਤੋਂ ਇਲਾਵਾ ਮਹਿੰਗੀਆਂ ਗੱਡੀਆਂ ਦੀ ਖ਼ਰੀਦਦਾਰੀ, ਬਹੁਤ ਜ਼ਿਆਦਾ ਮਹਿੰਗੇ ਭਾਅ ਦੇ ਸੋਨੇ ਦੀ ਖ਼ਰੀਦ ਕਰ ਕੇ ਅਸੀਂ ਵਿਆਹਾਂ ਨੂੰ ਬਹੁਤ ਜ਼ਿਆਦਾ ਖ਼ਰਚੀਲਾ ਬਣਾ ਦਿੱਤਾ ਹੈ। ਫਿਰ ਅਸੀਂ ਸਰਕਾਰਾਂ ਨੂੰ ਕੋਸਦੇ ਹਾਂ ਕਿ ਸਾਡਾ ਕਰਜ਼ਾ ਮੁਆਫ਼ ਕਰੋ। ਅਮੀਰ ਕਿਸਾਨਾਂ ਤੇ ਹੋਰ ਅਮੀਰ ਵਰਗ ਦੇ ਲੋਕਾਂ ਦੇ ਮਹਿੰਗੇ ਸ਼ੌਂਕ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ਼ ਦਿੰਦੇ ਹਨ। ਅਜਿਹੇ ਸਮਾਗਮਾਂ ਤੋਂ ਆਮ ਹੀ ਭਲੀਭਾਂਤ ਪਤਾ ਲੱਗਦਾ ਹੈ ਕਿ ਅਮੀਰ ਅਤੇ ਗ਼ਰੀਬ ਵਰਗ ਵਿਚ ਬਹੁਤ ਜ਼ਿਆਦਾ ਵੱਡਾ ਪਾੜਾ ਪੈ ਚੁੱਕਾ ਹੈ। ਪ੍ਰੰਤੂ ਇਸ ਪਾੜੇ ਨੂੰ ਪੂਰਨ ਲਈ ਸਰਕਾਰਾਂ ਗੰਭੀਰ ਨਹੀਂ ਹਨ।


-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ, (ਬਠਿੰਡਾ)


ਕੀ ਕਿਰਤੀ ਹੋਣਾ ਗੁਨਾਹ ਹੈ?
ਇਕ ਲੋਕਤੰਤਰੀ ਦੇਸ਼ ਵਿਚ ਆਪਣੀ ਗੱਲ ਕਹਿਣਾ ਤੇ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰਨਾ ਕੋਈ ਗੁਨਾਹ ਨਹੀਂ ਪਰ ਅੱਜ ਸਾਡੇ ਇਸ ਮੁਲਕ ਵਿਚ ਜਨਤਾ ਆਪਣੇ ਨਾਲ ਹੋ ਰਹੇ ਧੱਕੇ ਲਈ ਆਵਾਜ਼ ਵੀ ਨਹੀਂ ਉਠਾ ਸਕਦੀ। ਜੇਕਰ ਆਵਾਜ਼ ਉੱਠਦੀ ਹੈ ਤਾਂ ਉਸ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਸਰਕਾਰਾਂ ਦਾ ਤਾਨਾਸ਼ਾਹੀ ਰੂਪ ਆਮ ਦੇਖਣ ਨੂੰ ਮਿਲ ਰਿਹਾ ਹੈ। ਕੀ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਵੀ ਨਹੀਂ? ਮੁਲਕ ਦੇ ਹਾਕਮ ਇੰਨੇ ਬੇਦਰਦ ਕਿਉਂ ਬਣ ਜਾਂਦੇ ਹਨ, ਜਦੋਂ ਚੋਣਾਂ ਸਮੇਂ ਵੋਟਾਂ ਲੈਣੀਆਂ ਹੁੰਦੀਆਂ ਹਨ, ਉਦੋਂ ਇਹੀ ਹਾਕਮ ਹਰ ਵਰਗ, ਹਰ ਜਾਤੀ ਦੇ ਲੋਕਾਂ ਦੇ ਆਪਣੇ-ਆਪ ਨੂੰ ਸੱਚੇ ਸੇਵਕ ਤੇ ਹਿਤੈਸ਼ੀ ਹੋਣ ਦਾ ਵਿਖਾਵਾ ਕਰਦੇ ਹਨ। ਸੱਤਾ ਹੱਥ 'ਚ ਆਉਣ 'ਤੇ ਇਹੀ ਲੋਕ ਜਿਨ੍ਹਾਂ ਨੇ ਇਨ੍ਹਾਂ ਨੂੰ ਇਸ ਕੁਰਸੀ 'ਤੇ ਬਿਠਾਇਆ ਹੁੰਦਾ ਹੈ, ਉਨ੍ਹਾਂ ਨੂੰ ਇਹ ਭੇਡਾਂ ਬੱਕਰੀਆਂ ਦੇ ਤੁੱਲ ਸਮਝਣ ਲੱਗ ਜਾਂਦੇ ਹਨ। ਅਨਾਜ ਪੈਦਾ ਕਰ ਕੇ ਮੁਲਕ ਦਾ ਢਿੱਡ ਭਰਨ ਵਾਲੇ ਕਿਰਤੀ, ਕਿਸਾਨ ਜੇ ਆਪਣੀ ਫ਼ਸਲ ਦਾ ਉੱਚਿਤ ਭਾਅ ਲੈਣ ਲਈ ਰੋਸ ਪ੍ਰਦਰਸ਼ਨ ਕਰਨ ਤਾਂ ਉਨ੍ਹਾਂ ਦੀ ਸੜਕਾਂ 'ਤੇ ਖਿੱਚ ਧੂਹ ਕੀਤੀ ਜਾਂਦੀ ਹੈ, ਤੇ ਉਨ੍ਹਾਂ ਨੂੰ ਜਲੀਲ ਕੀਤਾ ਜਾਂਦਾ ਹੈ। ਉਨ੍ਹਾਂ ਦਾ ਸਿਰਫ਼ ਇਹੀ ਗੁਨਾਹ ਹੈ ਕਿ ਉਹ ਕਿਰਤੀ ਨੇ, ਕਿਸਾਨ ਨੇ। ਦੇਸ਼ ਦੀ ਸਰਕਾਰ ਨੂੰ ਉੱਚ ਕਾਰਪੋਰੇਟ ਘਰਾਣਿਆਂ ਵੱਲ ਨਹੀਂ ਇਨ੍ਹਾਂ ਧਰਤੀ ਮਾਂ ਦੇ ਸਪੁੱਤਰਾਂ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।


-ਲਾਭ ਸਿੰਘ ਸ਼ੇਰਗਿਲ
ਬਡਰੁੱਖਾਂ (ਸੰਗਰੂਰ)

23-02-2024

 ਵਧਦੀ ਵਸੋਂ 'ਤੇ ਹੋਵੇ ਕੰਟਰੋਲ

ਆਬਾਦੀ ਪੱਖੋਂ ਭਾਰਤ ਚੀਨ ਨੂੰ ਪਛਾੜਦਿਆਂ ਨੰਬਰ ਇਕ 'ਤੇ ਪਹੁੰਚ ਗਿਆ ਹੈ, ਜਿਸ 'ਤੇ ਸਾਡੇ ਬੁੱਧੀਜੀਵੀਆਂ ਤੇ ਮਾਹਿਰਾਂ ਨੇ ਚਿੰਤਾ ਜ਼ਾਹਿਰ ਕੀਤੀ ਸੀ। ਵਧਦੀ ਆਬਾਦੀ ਬੇਰੁਜ਼ਗਾਰੀ, ਭੁੱਖਮਰੀ ਆਦਿ ਦਾ ਕਾਰਨ ਬਣਦੀ ਹੈ। ਜ਼ਿਆਦਾਤਰ ਗਰੀਬੀ ਰੇਖਾ ਵਿਚ ਰਹਿ ਰਹੇ ਝੁੱਗੀ, ਝੌਂਪੜੀ, ਟੱਪਰੀਵਾਸ ਆਬਾਦੀ ਵਿਚ ਵਾਧਾ ਕਰ ਰਹੇ ਹਨ। ਸਰਕਾਰਾਂ ਵੋਟਾਂ ਦੀ ਰਾਜਨੀਤੀ ਕਾਰਨ ਇਸ ਸੰਬੰਧੀ ਸੰਜੀਦਾ, ਸੀਰੀਅਸ ਨਹੀਂ ਹਨ। ਸਰਕਾਰ ਨੂੰ ਇਨ੍ਹਾਂ ਲੋਕਾਂ ਦੀਆਂ ਮੁਫ਼ਤ ਸਹੂਲਤਾਂ ਤੇ ਸਰਕਾਰੀ ਨੌਕਰੀ ਦੇਣੀ ਬੰਦ ਕਰ ਦੇਣੀ ਚਾਹੀਦੀ ਹੈ, ਜੋ ਇਕ ਜਾਂ ਦੋ ਬੱਚੇ ਤੋਂ ਵਧ ਬੱਚੇ ਪੈਦਾ ਕਰਨ।
ਸਰਕਾਰ ਨੂੰ ਸੈਮੀਨਾਰ ਲਗਾ ਜਾਗਰੂਕ ਕਰਨਾ ਚਾਹੀਦਾ ਹੈ। ਇਸ ਸੰਬੰਧੀ ਸਰਕਾਰਾਂ ਨੂੰ ਸਖ਼ਤ ਤੇ ਠੋਸ ਫ਼ੈਸਲੇ ਲੈਣ ਦੀ ਜ਼ਰੂਰਤ ਹੈ। ਵਧਦੀ ਵਸੋਂ ਕਾਰਨ ਬੇਰੁਜ਼ਗਾਰੀ ਦੇ ਆਲਮ ਵਿਚ ਪੰਜਾਬ ਦੀ ਸਾਰੀ ਜਵਾਨੀ ਬਾਹਰ ਜਾ ਰਹੀ ਹੈ। ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਬੁਢਾਪਾ ਰੁਲ ਰਿਹਾ ਹੈ, ਜੋ ਸਰਕਾਰ 'ਤੇ ਬੋਝ ਹੈ। ਪੰਜਾਬ ਵਿਚ ਨੌਜਵਾਨਾਂ ਦੇ ਪ੍ਰਵਾਸ ਦਾ ਭਾਰਤ ਦੀ ਵਸੋਂ ਦੇ ਅਧਿਐਨ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਪੰਜਾਬ ਤੇ ਕੇਰਲਾ ਵਿਚ ਜਵਾਨਾਂ ਦੀ ਆਬਾਦੀ ਘੱਟ ਤੇ ਬਜ਼ੁਰਗਾਂ ਦੀ ਜ਼ਿਆਦਾ ਹੈ। ਇਸ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰਨਾ ਚਾਹੀਦਾ ਹੈ।

ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ

ਆਲਮੀ ਤਪਸ਼

ਆਉਣ ਵਾਲੇ ਸਮੇਂ ਆਲਮੀ ਤਪਸ਼, ਜਲਵਾਯੂ ਪਰਿਵਰਤਨ, ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਜਿਹੇ ਗੰਭੀਰ ਖ਼ਤਰਿਆਂ ਨਾਲ ਸਾਡਾ ਵਾਹ ਪੈਣਾ ਹੈ। ਪਰ ਅਸੀਂ ਇਨ੍ਹਾਂ ਖ਼ਤਰਿਆਂ ਪ੍ਰਤੀ ਬਿਲਕੁਲ ਵੀ ਸੁਹਿਰਦ ਨਹੀਂ ਹਾਂ। ਬਿਨਾਂ ਸ਼ੱਕ ਸੁਧਾਰ ਘਰ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਵਾਤਾਵਰਨ ਦੀ ਸੰਭਾਲ ਲਾਈ ਸਾਨੂੰ ਕੋਈ ਅਲੱਗ ਤੌਰ 'ਤੇ ਖ਼ਾਸ ਮਿਹਨਤ ਅਤੇ ਕੋਈ ਔਖੇ ਜਾਂ ਵੱਡੇ ਕਦਮ ਚੁੱਕਣ ਦੀ ਲੋੜ ਨਹੀਂ, ਬਲਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਨਿੱਤ ਦੇ ਕੰਮਾਂਕਾਰਾਂ ਵਿਚ ਮਾਮੂਲੀ ਤਬਦੀਲੀ ਕਰਕੇ ਵਾਤਾਵਰਨ ਸੰਭਾਲ ਵਿਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ। ਅਸੀਂ ਆਪਣੇ ਘਰਾਂ ਜਾਂ ਜਿਥੇ ਅਸੀਂ ਕੰਮਕਾਰ ਕਰਦੇ ਹਾਂ, ਉਸ ਜਗ੍ਹਾ 'ਤੇ ਨਿੱਕੀਆਂ-ਨਿੱਕੀਆਂ ਚੀਜ਼ਾਂ ਜਿਵੇਂ ਪਲਾਸਟਿਕ ਦੀ ਘੱਟ ਵਰਤੋਂ, ਏ.ਸੀ. ਦੀ ਘੱਟ ਵਰਤੋਂ, ਪਾਣੀ ਦੀ ਲੋੜ ਅਨੁਸਾਰ ਵਰਤੋਂ, ਵਹੀਕਲਾਂ ਦੀ ਘੱਟ ਵਰਤੋਂ, ਆਲੇ-ਦੁਆਲੇ ਦੀ ਸਫ਼ਾਈ, ਕੁਦਰਤੀ ਸਰੋਤਾਂ ਦੀ ਸੰਭਾਲ ਜਿਹੇ ਨਿਯਮਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਲਾਗੂ ਕਰਨ ਦਾ ਦ੍ਰਿੜ੍ਹ ਸੰਕਲਪ ਲੈ ਕੇ ਵਾਤਾਵਰਨ ਸੰਭਾਲ ਵਿਚ ਯੋਗਦਾਨ ਪਾ ਸਕਦੇ ਹਾਂ। ਸਰਕਾਰਾਂ ਨੂੰ ਵੀ ਵਾਤਾਵਰਨ ਨੂੰ ਬਚਾਉਣ ਲਈ ਫ਼ੌਰੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਸਾਨੂੰ ਵੀ ਅਹਿਦ ਲੈਣਾ ਚਾਹੀਦਾ ਹੈ ਕਿ ਆਉਣ ਵਾਲੇ ਖ਼ਤਰੇ ਨੂੰ ਵੇਖਦਿਆਂ ਖ਼ੁਦ ਵੀ ਵਾਤਾਵਰਨ ਦੀ ਸੰਭਾਲ ਕਰੀਏ ਅਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਜਾਗਰੂਕ ਕਰੀਏ ਕਿ ਸਾਰੇ ਮਿਲ ਕੇ ਵਾਤਾਵਰਨ ਦੀ ਸੰਭਾਲ ਕਰੀਏ।

-ਚਰਨਜੀਤ ਸਿੰਘ ਮੁਕਤਸਰ
ਸੈਂਟਰ ਮੁੱਖ ਅਧਿਆਪਕ, ਸਮਸ ਝਬੇਲਵਾਲੀ,
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਵਧੀਆ ਲੇਖ

ਪਿਛਲੇ ਦਿਨੀਂ 'ਅਜੀਤ' ਵਿਚ ਸ. ਬਰਜਿੰਦਰ ਸਿੰਘ ਹਮਦਰਦ ਦੁਆਰਾ ਲਿਖਿਆ ਹੋਇਆ ਸੰਪਾਦਕੀ ਲੇਖ 'ਨਫ਼ਰਤ ਦੇ ਬੀਜ' ਪੜ੍ਹਨ ਨੂੰ ਮਿਲਿਆ, ਜਿਸ ਵਿਚ ਪਹਾੜੀ ਰਾਜ ਉੱਤਰਾਖੰਡ ਦੇ ਹਲਦਵਾਨੀ ਇਲਾਕੇ ਵਿਚ ਵਾਪਰੇ ਘਟਨਾਕ੍ਰਮ ਬਾਰੇ ਜਿਕਰ ਕੀਤਾ ਗਿਆ ਹੈ, ਇਹ ਘਟਨਾਕ੍ਰਮ ਬਹੁਤ ਹੀ ਨਿੰਦਣਯੋਗ ਹੈ।
ਪੁਲਿਸ ਦੀ ਮਦਦ ਨਾਲ ਮਦਰਸੇ ਅਤੇ ਮਸਜਿਦ ਤੋੜਨ ਆਏ ਮਿਊਂਸੀਪਲ ਕਰਮਚਾਰੀਆਂ 'ਤੇ ਭੜਕੀ ਭੀੜ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਖ਼ੂਨੀ ਝੜਪਾਂ ਹੋਈਆਂ, ਭੜਕੀ ਭੀੜ ਨੇ ਵਾਹਨਾਂ ਸਮੇਤ ਪੁਲਿਸ ਚੌਂਕੀ 'ਤੇ ਹਮਲਾ ਕਰ ਦਿੱਤਾ, ਸਖ਼ਤ ਪਥਰਾਅ ਹੋਇਆ, ਬਹੁਤ ਸਾਰੇ ਪੁਲਿਸ ਕਰਮੀ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਚਲਾਈ ਗੋਲੀ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੈਂਕੜੇ ਜ਼ਖ਼ਮੀ ਹੋ ਗਏ। ਕੇਂਦਰ ਅਤੇ ਉਸ ਦੀਆਂ ਪ੍ਰਾਂਤਕ ਸਰਕਾਰਾਂ ਦੁਆਰਾ ਦਿੱਤੀ ਹੱਲਾਸ਼ੇਰੀ ਅਜਿਹੀਆਂ ਘਟਨਾਵਾਂ ਵਿਚ ਵਾਧਾ ਕਰਦੀ ਹੈ।
ਆਧੁਨਿਕ ਯੁਗ ਵਿਚ ਅਮਨ-ਸ਼ਾਂਤੀ ਦੇ ਵਾਤਾਵਰਨ ਵਿਚ ਨਫ਼ਰਤ ਦੀ ਅੱਗ ਲਾਉਣਾ ਮਨੁੱਖਤਾ ਲਈ ਬਹੁਤ ਵੱਡਾ ਖ਼ਤਰਾ ਹੈ। ਸੱਤਾ 'ਤੇ ਕਾਬਜ਼ ਰਹਿਣ ਦੀ ਲਾਲਸਾ ਸਮਾਜ ਨੂੰ 18ਵੀਂ ਸਦੀ ਵੱਲ ਪਿੱਛੇ ਲਿਜਾਣ ਦਾ ਯਤਨ ਹੈ।
1984 ਵਿਚ ਦੇਸ਼ ਦੀ ਰਾਜਧਾਨੀ ਵਿਚ ਸਿੱਖ-ਭਾਈਚਾਰੇ ਦਾ ਦਿਨ-ਦਿਹਾੜੇ ਕਤਲੇਆਮ, 1992 ਵਿਚ ਬਾਬਰੀ ਮਸਜਿਦ ਦਾ ਸ਼ਹੀਦ ਕੀਤਾ ਜਾਣਾ, ਓੜੀਸਾ ਪ੍ਰਾਂਤ ਵਿਚ 1999 ਵਿਚ ਕੋੜ੍ਹਿਆਂ ਦੀ ਸੇਵਾ ਅਤੇ ਮਸੀਹੀ ਪ੍ਰਚਾਰ ਕਰ ਰਹੇ ਈਸਾਈ ਮਿਸ਼ਨਰੀ ਅਤੇ ਉਸ ਦੇ ਦੋ ਪੁੱਤਰਾਂ ਦਾ ਬੇਰਹਿਮੀ ਨਾਲ ਕਤਲ, ਮਨੀਪੁਰ ਵਿਚ ਘੱਟ-ਗਿਣਤੀ ਔਰਤਾਂ ਨਾਲ ਘਿਣਾਉਣਾ ਵਰਤਾਰਾ, ਮਹਾਰਾਸ਼ਟਰ ਵਿਚ ਸਿਖ ਭਾਈਚਾਰੇ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਬਹੁਤ ਹੀ ਅਫ਼ਸੋਸਨਾਕ ਹੈ।ਪ੍ਰਮਾਤਮਾ ਨਫ਼ਰਤ ਫੈਲਾਉਣ ਵਾਲੀਆਂ ਫ਼ਿਰਕੂ-ਸ਼ਕਤੀਆਂ ਨੂੰ ਸੁਮੱਤ ਬਖ਼ਸ਼ੇ।

-ਹਿਜ਼ਕੀਏਲ,
ਲਹਿਰਾਗਾਗਾ, ਜ਼ਿਲ੍ਹਾ ਸੰਗਰੂਰ।

22-02-2024

 ਸਰਕਾਰ ਦੇ ਧਿਆਨ ਹਿਤ

ਦੇਸ਼ ਅੰਦਰ ਸਮੇਂ-ਸਮੇਂ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਕਦੇ ਪਲੇਗ ਅਤੇ ਚੇਚਕ ਨੂੰ ਮਹਾਂਮਾਰੀ ਮੰਨ ਸਰਕਾਰਾਂ ਨੇ ਮੁਫ਼ਤ ਇਲਾਜ ਦੀਆਂ ਆਫ਼ਰਾਂ ਦਿੱਤੀਆਂ ਸਨ, ਕਿਉਂਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਸਰਕਾਰ ਦਾ ਕਰਤੱਵ ਹੁੰਦਾ ਹੈ। ਪੰਜਾਬ ਵਿਚ ਦੂਸ਼ਿਤ ਹੋਏ ਪੌਣ-ਪਾਣੀ ਦੀ ਬਦੌਲਤ ਅੱਜ ਕੈਂਸਰ ਅਤੇ ਕਾਲੇ-ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਬਹੁਤ ਹੀ ਚਿੰਤਾਜਨਕ ਬਣਿਆ ਹੋਇਆ ਹੈ।
ਸ਼ੂਗਰ ਦੀ ਬਿਮਾਰੀ ਘਰ-ਘਰ ਪਹੁੰਚ ਗਈ ਹੈ। ਜੇਕਰ ਜਲਦ ਇਸ ਦੀ ਰੋਕਥਾਮ ਨਾ ਹੋਈ ਤਾਂ ਰੰਗਲੇ ਪੰਜਾਬ ਨੂੰ ਗੰਧਲਾ ਪੰਜਾਬ ਬਣਦੇ ਜ਼ਿਆਦਾ ਦੇਰ ਨਹੀਂ ਲੱਗੇਗੀ। ਸ਼ੂਗਰ ਦੇ ਫ੍ਰੀ ਚੈਕਅਪ ਨਾਲ ਜੇਕਰ ਲੋੜੀਦੀਆਂ ਦਵਾਈਆਂ ਵੀ ਸਰਕਾਰ ਹਸਪਤਾਲਾਂ ਵਿਚ ਮੁਫ਼ਤ ਮਿਲਣ ਤਾਂ ਨੀਮ-ਹਕੀਮਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਕੀਤੀ ਜਾ ਰਹੀ ਲੁੱਟ ਤੋਂ ਵੀ ਰੋਗੀ ਬਚ ਜਾਣਗੇ। ਲੋਕਾਂ ਅੰਦਰ ਕੈਂਪਾਂ ਰਾਹੀਂ ਜਾਗ੍ਰਿਤੀ ਫੈਲਾਈ ਜਾਵੇ। ਆਪਣੀ ਸਿਹਤ ਸੰਬੰਧੀ ਚੌਕੰਨੇ ਰਹਿਣ ਵਿਚ ਹੀ ਸਾਡੀ ਸਭ ਦੀ ਭਲਾਈ ਹੈ।

-ਲਖਵਿੰਦਰ ਸਿੰਘ ਧਨਾਨਸੂ
ਪਿੰਡ ਤੇ ਡਾਕ. ਧਨਾਨਸੂ, (ਲੁਧਿਆਣਾ)

ਜਾਣਕਾਰੀ ਭਰਪੂਰ ਲੇਖ

10 ਫਰਵਰੀ ਦੇ ਲੇਖ 'ਨਫ਼ਰਤ ਦਾ ਬੀਜ' ਬਹੁਤ ਹੀ ਕਾਬਲੇ ਤਰੀਫ਼ ਤੇ ਘੱਟ ਗਿਣਤੀਆਂ 'ਤੇ ਹੋ ਰਹੇ ਹਮਲੇ ਬਾਰੇ ਚਾਨਣ ਪਾਉਂਦਾ ਸੀ। ਸੋ, ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ। ਬਾਲ ਕਹਾਣੀ ਵੀ ਈਰਖਾ ਦਾ ਭੁੱਖਿਆਂ ਦੀ ਰੱਖਦੀ ਇੰਝ ਲੱਗ ਰਹੀ ਸੀ। ਇਹ ਕਹਾਣੀ ਇਸ ਦਾ ਸੰਕੇਤ ਦੇ ਰਹੀ ਹੋਵੇ। ਇਹ ਕਹਾਣੀ ਸਾਨੂੰ ਬਹੁਤ ਹੀ ਸਿੱਖਿਆਦਾਇਕ ਲੱਗੀ। ਸਰੀਨ ਜੀ ਦਾ ਲੇਖ ਸਿਵਲ ਕੋਡ ਬਹੁਤ ਹੀ ਜਾਣਕਾਰੀ ਭਰਪੂਰ ਸੀ।

-ਸੁਰਿੰਦਰ ਸਿੰਘ ਸਪੈਰ
ਪਿੰਡ-ਡਾਕ. ਰਾਮਗੜ੍ਹ ਭੁੱਲਰ, ਤਹਿਸੀਲ ਜਗਰਾਉਂ।

ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ

ਸ੍ਰੀ ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਰਚਨਾ 'ਚੋਣ ਬਾਂਡਾਂ ਸੰਬੰਧੀ ਅਹਿਮ ਫ਼ੈਸਲਾ' ਪੜ੍ਹੀ, ਜਿਸ ਬਾਰੇ ਲੇਖਕ ਨੇ ਮਾਣਯੋਗ ਸੁਪਰੀਮ ਕੋਰਟ ਨੇ ਚੋਣ ਬਾਂਡਾਂ ਸੰਬੰਧੀ ਜੋ ਫ਼ੈਸਲਾ ਲਿਆ ਹੈ, ਦੀ ਪੂਰੀ ਸਮੀਖਿਆ ਤੇ ਤਵੱਸਰਾ ਕਰ ਵਿਸਥਾਰ ਪੂਰਵਕ ਬਿਆਨ ਕੀਤਾ ਹੈ। ਕਾਬਲੇ ਗ਼ੌਰ ਸੀ। ਇਹ ਬਹੁਤ ਹੀ ਚੰਗਾ ਫ਼ੈਸਲਾ ਹੈ। ਇਸ ਨਾਲ ਚੋਣ ਪ੍ਰਕਿਰਿਆ ਵਿਚ ਪਾਰਦਰਸ਼ੀ ਆਵੇਗੀ।
ਆਮ ਆਦਮੀ ਨੂੰ ਜੋ ਕੰਪਨੀਆਂ ਧਨਾਢ ਤੇ ਸ਼ਾਹੂਕਾਰ ਰਾਜਨੀਤਕ ਪਾਰਟੀਆਂ ਚੰਦਾ ਦਿੰਦੀਆਂ ਹਨ, ਕਿੰਨਾ ਚੰਦਾ ਦਿੰਦੀਆਂ ਹਨ, ਕਦੋਂ ਤੋਂ ਦੇ ਰਹੀਆਂ ਹਨ ਬਾਰੇ ਜਾਣਕਾਰੀ ਮਿਲੇਗੀ।
ਜੋ ਇਹੋ ਜਿਹੇ ਲੋਕ ਜਾਇਜ਼-ਨਾਜਾਇਜ਼ ਕੰਮ ਕਰਦੇ ਹਨ, ਚੰਦਾ ਦੇਣ ਲੱਗਿਆਂ ਇਕ ਵਾਰੀ ਸੋਚਣ ਤਾਂ ਕਾਲਾਬਾਜ਼ਾਰੀ ਰੁਕੇਗੀ।
ਚੋਣਾਂ ਵਿਚ ਜੋ ਧਨ ਦੀ ਬਰਬਾਦੀ ਹੁੰਦੀ ਹੈ, ਕਮੀ ਆਵੇਗੀ। ਇਸ ਸੰਬੰਧ ਵਿਚ ਵਿਰੋਧੀ ਪਾਰਟੀਆਂ ਨੂੰ ਵੀ ਸਾਥ ਦੇਣਾ ਹੋਵੇਗਾ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਇਹ ਫ਼ੈਸਲਾ ਲਾਗੂ ਹੋਵੇਗਾ ਕਿ ਨਹੀਂ ਕਾਲਾ ਧਨ ਤੇ ਧਨ ਦੀ ਬਰਬਾਦੀ ਰੁਕੇਗੀ ਕਿ ਨਹੀਂ।
ਦੇਸ਼ ਤੇ ਸਮਾਜ ਲਈ ਬੜ੍ਹੀ ਵੱਡੀ ਚੁਣੌਤੀ ਹੈ। ਪਰ ਫਿਰ ਵੀ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਇਕ ਉਮੀਦ ਦੀ ਕਿਰਨ ਜਾਗੀ ਹੈ, ਜੋ ਦੇਸ਼ ਤੇ ਲੋਕ ਹਿੱਤ ਵਿਚ ਹੋਵੇਗੀ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

21-02-2024

 ਨਸ਼ਾ ਨਾਸ ਕਰਦਾ ਹੈ

ਮਨੁੱਖਾਂ ਦੁਆਰਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਸ਼ਾ ਅਖਵਾਉਂਦੀ ਹੈ। ਨਸ਼ੀਲੇ ਪਦਾਰਥਾਂ ਦੀ ਵਰਤੋਂ ਮਨੁੱਖ ਦੇ ਨਾੜੀ ਤੰਤਰ ਉੱਤੇ ਅਸਰ ਕਰਦੀ ਹੈ। ਜਦੋਂ ਮਨੁੱਖ ਨਸ਼ਾ ਕਰਦਾ ਹੈ ਤਾਂ ਕੁਝ ਸਮੇਂ ਲਈ ਉਹ ਆਨੰਦ ਅਨੁਭਵ ਕਰਦਾ ਹੈ ਪਰ ਜਦੋਂ ਉਸ ਦਾ ਨਸ਼ਾ ਉੱਤਰ ਜਾਂਦਾ ਹੈ ਤਾਂ ਫਿਰ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਲੋੜ ਮਹਿਸੂਸ ਹੁੰਦੀ ਹੈ। ਇਸ ਤਰ੍ਹਾਂ ਉਹ ਨਸ਼ਾ ਕਰਨ ਦਾ ਆਦੀ ਹੋ ਜਾਂਦਾ ਹੈ। ਫਿਰ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ। ਅਸੀਂ ਹਰ ਰੋਜ਼ ਅਖ਼ਬਾਰਾਂ ਵਿਚ ਪੜ੍ਹਦੇ ਅਤੇ ਟੀ.ਵੀ. ਵਿਚ ਨਸ਼ੀਲੇ ਪਦਾਰਥਾਂ ਦੇ ਫੜੇ ਜਾਣ ਦੀਆਂ ਖ਼ਬਰਾਂ ਵੇਖਦੇ ਸੁਣਦੇ ਹਾਂ। ਇਹ ਪਦਾਰਥ ਕਰੋੜਾਂ ਰੁਪਏ ਦੇ ਮੁੱਲ ਦੇ ਹੁੰਦੇ ਹਨ। ਪੁਰਾਣੇ ਸਮਿਆਂ ਵਿਚ ਅਫ਼ੀਮ, ਪੋਸਤ, ਭੁੱਕੀ ਜਾਂ ਸ਼ਰਾਬ ਦੀ ਨਸ਼ੇ ਵਜੋਂ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਤਾਂ ਚਰਸ, ਗਾਂਜਾ, ਸਮੈਕ, ਸੁਲਫ਼ਾ, ਕੋਕਿਨ, ਤੰਬਾਕੂ ਅਤੇ ਸਿਗਰਟਾਂ ਆਦਿ ਅਨੇਕ ਤਰ੍ਹਾਂ ਦੇ ਨਸ਼ੇ ਆਮ ਵਰਤੇ ਜਾਣ ਲੱਗੇ ਹਨ। ਨਸ਼ੇ ਦੇ ਵਪਾਰੀਆਂ ਦਾ ਜਾਲ ਨਸ਼ਾ ਤਿਆਰ ਕਰਨ ਤੋਂ ਲੈ ਕੇ ਵੇਚਣ ਤੱਕ ਫੈਲਿਆ ਹੋਇਆ ਹੈ। ਨਸ਼ੇ ਦਾ ਵਧੇਰੀ ਮਾਤਰਾ ਵਿਚ ਕੀਤਾ ਹੋਇਆ ਸੇਵਨ ਮਨੁੱਖ ਦੀ ਮੱਤ, ਅਕਲ, ਬੁੱਧੀ ਨੂੰ ਨਸ਼ਟ ਕਰ ਦਿੰਦਾ ਹੈ। ਜਿਹੜਾ ਵਿਅਕਤੀ ਨਸ਼ੇ ਦਾ ਆਦੀ ਹੋ ਜਾਂਦਾ ਹੈ, ਉਸ ਨੂੰ ਚੰਗੇ ਬੁਰੇ ਦੀ ਸਮਝ ਨਹੀਂ ਰਹਿੰਦੀ। ਤਾਹੀਓਂ ਤਾਂ ਕਿਹਾ ਜਾਂਦਾ ਹੈ ਕਿ ਨਸ਼ਾ ਨਾਸ ਕਰਦਾ ਹੈ।

-ਗਗਨਦੀਪ ਕੌਰ, ਵਿਦਿਆਰਥਣ
ਸਰਕਾਰੀ ਹਾਈ ਸਮਾਰਟ ਸਕੂਲ, ਰਾਜਿੰਦਰਗੜ੍ਹ, ਫਤਹਿਗੜ੍ਹ ਸਾਹਿਬ।

ਚੰਗਾ ਸਾਹਿਤ

ਬਾਲ ਸਾਹਿਤ ਦਾ ਮਹੱਤਵ ਬੱਚਿਆਂ ਦੇ ਜੀਵਨ ਵਿਚ ਬਹੁਤ ਡੂੰਘਾ ਹੈ। ਬਾਲ ਸਾਹਿਤ ਬਿਨਾਂ ਬੱਚਿਆਂ ਦਾ ਮਾਨਸਿਕ ਵਿਕਾਸ ਨਹੀਂ ਹੋ ਸਕਦਾ। ਬਾਲ ਰਚਨਾਵਾਂ ਬੱਚਿਆਂ ਦੀ ਸੋਚ ਨੂੰ ਨਿਖਾਰਦੀ ਹੈ। ਕਰਮਜੀਤ ਗਰੇਵਾਲ ਦੀ ਬਾਲ ਰਚਨਾ 'ਮੈਡਮ ਜੀ ਕਮਾਲ' ਸੀ, ਸਾਡੇ ਮਨ ਨੂੰ ਵਧੀਆ ਲੱਗੀ। ਸੋਹਣੇ-ਸੋਹਣੇ ਸ਼ਬਦਾਂ ਦੀ ਵਰਤੋਂ ਨਾਲ ਰਚਨਾ ਪ੍ਰਭਾਵਸ਼ਾਲੀ ਸੀ। ਮਾਸਟਰ ਜਗਦੀਸ਼ ਰਾਏ ਨੇ ਬੱਚਿਆਂ ਨਾਲ ਅਨਮੋਲ ਗੱਲਾਂ ਕੀਤੀਆਂ। ਗੱਲਾਂ ਬਹੁਤ ਕੀਮਤੀ ਸੀ, ਜੀਵਨ ਨੂੰ ਸੇਧ ਪ੍ਰਦਾਨ ਕਰਦੀਆਂ ਨੇ। 'ਜ਼ਿੰਦਗੀ ਸ਼ਾਲਾ' ਸੁੰਦਰਪਾਲ ਪ੍ਰੇਮੀ ਨੇ ਲਿਖੀ ਰਚਨਾ ਕਾਬਿਲੇ ਤਾਰੀਫ਼ ਸੀ। ਬੱਚਿਆਂ ਦੇ ਮਨ ਵਿਚ ਵਿਸ਼ਵਾਸ ਪੈਦਾ ਕਰਦੀ ਹੈ। ਵਿਸ਼ਵਾਸ ਹੀ ਸਫ਼ਲਤਾ ਦਾ ਸਾਧਨ ਹੈ, ਚੰਗਾ ਵਿਸ਼ਵਾਸ ਹੀ ਸਾਨੂੰ ਤਰੱਕੀ ਵੱਲ ਲਿਜਾ ਸਕਦਾ ਹੈ। ਅਵਿਨਾਸ਼ ਜੱਜ ਦੀ ਰਚਨਾ 'ਹੱਸੋ-ਖੇਡੋ' ਬੱਚਿਆਂ ਵਿਚ ਚੰਗੇ ਗੁਣ ਪੈਦਾ ਕਰਦੀ ਹੈ। ਚੰਗੀਆਂ ਗੱਲਾਂ ਅਗਾਂਹ ਜਾ ਕੇ ਨਿਗਰ ਤੇ ਸਾਫ਼-ਸੁਥਰੀ ਰਚਨਾ ਦਾ ਆਧਾਰ ਬਣਦੀਆਂ ਹਨ। ਚੰਗੇ ਵਿਚਾਰ ਮਨ ਵਿਚ ਚੰਗਾ ਦ੍ਰਿੜ੍ਹ ਇਰਾਦਾ ਪੈਦਾ ਕਰਦੇ ਹਨ। ਸੋ, ਸਾਨੂੰ ਚੰਗਾ ਸਾਹਿਤ ਹੀ ਪੜ੍ਹਨਾ ਚਾਹੀਦਾ ਹੈ।

-ਰਾਮ ਸਿੰਘ ਪਾਠਕ

ਵਧਦੀ ਆਰਥਿਕਤਾ ਦਾ ਭਰਮ

ਪਿੱਛੇ ਜਿਹੇ ਸਾਡੇ ਪ੍ਰਧਾਨ ਮੰਤਰੀ ਵਲੋਂ ਦੇਸ਼ ਦੀ ਆਰਥਿਕਤਾ ਬਾਰੇ ਬਿਆਨਬਾਜ਼ੀ ਕੀਤੀ ਗਈ ਕਿ ਸਾਡਾ ਦੇਸ਼ ਆਰਥਿਕਤਾ ਪੱਖੋਂ ਬਰਤਾਨੀਆ ਦੀ ਅਰਥ ਵਿਵਸਥਾ ਨੂੰ ਪਛਾੜ ਕੇ ਪੰਜਵੇਂ ਸਥਾਨ 'ਤੇ ਆ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਜਰਮਨੀ ਅਤੇ ਜਾਪਾਨ ਦੀ ਅਰਥ-ਵਿਵਸਥਾ ਨੂੰ ਪਛਾੜ ਕੇ ਤੀਜੇ ਸਥਾਨ 'ਤੇ ਪਹੁੰਚ ਜਾਵੇਗਾ। ਦੇਸ਼ ਦੇ ਅੰਕੜਿਆਂ ਦੇ ਹਿਸਾਬ ਨਾਲ ਬੇਸ਼ੱਕ ਸਾਡਾ ਦੇਸ਼ ਤਰੱਕੀ ਦੇ ਰਾਹ 'ਤੇ ਚੱਲ ਰਿਹਾ ਹੈ ਪਰ ਵੱਧ ਰਹੀ ਅਰਥ-ਵਿਵਸਥਾ ਦਾ ਆਮ ਜਨਤਾ ਦੀ ਆਰਥਿਕਤਾ ਨਾਲ ਕੋਈ ਖ਼ਾਸ ਸੰਬੰਧ ਨਹੀਂ ਜਾਂ ਇਵੇਂ ਕਹਿ ਲਈਏ ਕਿ ਆਮ ਵਰਗ ਬੇਰੁਜ਼ਗਾਰੀ, ਆਰਥਿਕ ਸੰਕਟ ਤੇ ਵਪਾਰਕ ਪੱਖੋਂ ਹੇਠਲੇ ਪੱਧਰ 'ਤੇ ਜਾ ਰਿਹਾ ਹੈ। ਬੱਚਤ ਦੇ ਹਿਸਾਬ ਨਾਲ ਵੀ ਦੇਖਿਆ ਜਾਵੇ ਤਾਂ ਆਰ.ਬੀ.ਆਈ. ਰਿਪੋਰਟ ਮੁਤਾਬਿਕ ਕੋਰੋਨਾ ਤੋਂ ਪਹਿਲਾਂ ਲੋਕਾਂ ਦੀ ਬੱਚਤ ਦੇਸ਼ ਦੇ ਜੀ.ਡੀ.ਪੀ. ਦਾ 11 ਫ਼ੀਸਦੀ ਸੀ, ਜੋ ਕਿ 2023 ਤਕ ਘੱਟ ਕੇ 5.3 ਫ਼ੀਸਦੀ ਰਹਿ ਗਈ, ਜੋ ਕਿ ਵਪਾਰਕ ਪੱਖੋਂ ਹੇਠਲੇ ਪੱਧਰ 'ਤੇ ਜਾ ਰਿਹਾ ਹੈ। ਪਿੱਛੇ ਜਿਹੇ 'ਅਜੀਤ' 'ਚ ਛਪੇ ਡਾ. ਅਮਨਪ੍ਰੀਤ ਸਿੰਘ ਬਰਾੜ ਦੇ ਲੇਖ 'ਦੇਸ਼ ਦੀ ਵੱਧਦੀ ਆਰਥਿਕਤਾ ਦਾ ਆਮ ਲੋਕਾਂ ਨੂੰ ਕੀ ਭਾਅ' ਵਿਚ ਭੁੱਖਮਰੀ, ਕਰਜ਼ਾ, ਬੇਰੁਜ਼ਗਾਰੀ, ਵਪਾਰ ਤੇ ਆਮ ਲੋਕਾਂ ਦੇ ਬੋਝ ਸੰਬੰਧੀ ਆਰਥਿਕਤਾ ਸੰਬੰਧੀ ਬੜੀ ਹੀ ਵਿਸਥਾਰਮਈ ਤਰੀਕੇ ਨਾਲ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਦੇਸ਼ ਦੀ ਆਰਥਿਕਤਾ ਵਿਚ ਵਾਧਾ ਹੋ ਰਿਹਾ ਹੈ, ਪਰ ਇਸ ਦਾ ਜ਼ਿਆਦਾ ਲਾਭ ਉਪਰਲੇ ਵਰਗ ਦੇ ਕੁਝ ਲੋਕਾਂ ਦੇ ਹਿੱਸੇ ਹੀ ਆਉਂਦਾ ਹੈ, ਜੋ ਕਿ ਸਧਾਰਨ ਲੋਕਾਂ ਦੀ ਪਹੁੰਚ ਤੋਂ ਕਿਤੇ ਦੂਰ ਹੈ। ਕਰਜ਼ੇ ਦੀ ਦਰ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਜੇਕਰ ਕਾਰਪੋਰੇਟ ਵਲੋਂ ਲਿਆ ਗਿਆ ਕਰਜ਼ਾ ਹੀ ਵਾਪਸ ਕਰ ਦਿੱਤਾ ਜਾਵੇ ਤਾਂ ਵਾਕਿਆ ਹੀ ਦੇਸ਼ ਦੇ ਕਈ ਕੰਮ ਸੰਵਾਰੇ ਜਾ ਸਕਦੇ ਹਨ। ਜਾਣਕਾਰੀ ਭਰਪੂਰ ਖ਼ੁਲਾਸੇ ਕਰਨ ਵਿਚ ਡਾ. ਅਮਨਪ੍ਰੀਤ ਸਿੰਘ ਬਰਾੜ ਦਾ ਲੇਖ ਆਪਣੇ ਆਪ ਵਿਚ ਸ਼ਲਾਘਾਯੋਗ ਤਾਂ ਹੈ ਹੀ, ਨਾਲ ਹੀ ਆਰਥਿਕ ਵਿਵਸਥਾ ਦਰ ਦਾ ਸਹੀ ਮਾਰਗ ਦਰਸ਼ਕ ਵੀ ਹੈ।

-ਕੰਵਲਪ੍ਰੀਤ ਕੌਰ ਥਿੰਦ (ਝੰਡ)
ਜੋਧਾਨਗਰੀ, ਅੰਮ੍ਰਿਤਸਰ।

20-02-2024

 ਪੰਜਾਬੀਆਂ ਦੀ ਹੋਂਦ ਨੂੰ ਖ਼ਤਰਾ

ਰਾਜਸਥਾਨ ਦੀ ਕੁੱਲ ਜਨਸੰਖਿਆ 8.36 ਕਰੋੜ, ਬਿਹਾਰ ਦੀ 13 ਕਰੋੜ, ਉੱਤਰ ਪ੍ਰਦੇਸ਼ ਦੀ 24 ਕਰੋੜ, ਝਾਰਖੰਡ ਦੀ 4 ਕਰੋੜ ਅਤੇ ਨਿਪਾਲ ਦੀ 3 ਕਰੋੜ ਬਣਦੀ ਹੈ। ਜੇਕਰ ਇਨ੍ਹਾਂ ਨੂੰ ਜੋੜ ਦਿੱਤਾ ਜਾਵੇ ਤਾਂ ਇਨ੍ਹਾਂ ਰਾਜਾਂ ਦੀ ਕੁੱਲ ਜਨਸੰਖਿਆ 52 ਕਰੋੜ 36 ਲੱਖ ਬਣਦੀ ਹੈ। (ਇਹ ਅੰਕੜੇ 2011 ਦੇ ਹਨ, 2024 ਦੀ ਜਨਸੰਖਿਆ ਗਣਨਾ ਅਜੇ ਤੱਕ ਨਹੀਂ ਹੋਈ) ਉਧਰ ਜੇਕਰ ਦੇਖਿਆ ਜਾਵੇ ਤਾਂ ਇਨ੍ਹਾਂ ਸਾਰੇ ਰਾਜਾਂ ਨਾਲੋਂ ਪੰਜਾਬ ਦੀ ਜਨਸੰਖਿਆ ਕੇਵਲ 3.17 ਕਰੋੜ ਹੈ। ਜੇਕਰ ਇਨ੍ਹਾਂ ਰਾਜਾਂ ਵਿਚੋਂ ਪ੍ਰਵਾਸ ਕਰ ਕੇ ਪ੍ਰਵਾਸੀ 1.5 ਫ਼ੀਸਦੀ ਫ਼ੀਸਦੀ ਵੀ ਪੰਜਾਬ ਅੰਦਰ ਆ ਚੁੱਕੇ ਹਨ, ਭਾਵ 52.36 ਕਰੋੜ ਕੁੱਲ ਦਾ 1.5 ਫ਼ੀਸਦੀ ਲਗਭਗ 0.80 ਰਕੋੜ ਬਣ ਜਾਂਦਾ ਹੈ। ਤਾਂ ਪੰਜਾਬੀਆਂ ਦੀ ਕੁੱਲ ਜਨਸੰਖਿਆ ਨਾਲੋਂ ਇਨ੍ਹਾਂ ਰਾਜਾਂ ਦੇ ਲੋਕਾਂ ਦੀ ਜਨਸੰਖਿਆਕਾਫੀ ਜ਼ਿਆਦਾ ਹੈ।
ਖੇਤੀਬਾੜੀ ਦਾ ਧੰਦਾ ਸਭ ਤੋਂ ਵੱਡਾ ਧੰਦਾ ਹੈ, ਪੰਜਾਬ ਵਿਚ ਜਿਸ ਵਿਚ ਪ੍ਰਵਾਸੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਇਸ ਤੋਂ ਬਾਅਦ ਦਾਣਾ ਮੰਡੀ ਵਿਚ ਪ੍ਰਵਾਸੀਆਂ ਦਾ ਕਬਜ਼ਾ ਹੈ। ਸਬਜ਼ੀ ਮੰਡੀ ਵਿਚ ਪ੍ਰਵਾਸੀਆਂ ਦਾ ਕਬਜ਼ਾ ਹੈ। ਦੁਕਾਨਾਂ 'ਤੇ ਪ੍ਰਵਾਸੀਆਂ ਦਾ ਕਬਜ਼ਾ ਹੈ। ਰੇੜ੍ਹੀ ਮਾਰਕੀਟ ਵਿਚ ਪ੍ਰਵਾਸੀਆਂ ਦਾ ਕਬਜ਼ਾ ਹੈ। ਦੁਕਾਨਾਂ ਦੇ ਕੰਮਾਂ 'ਤੇ ਪ੍ਰਵਾਸੀਆਂ ਦਾ ਕਬਜ਼ਾ ਹੈ। ਘਰਾਂ ਵਿਚ ਕੰਮ ਕਰਨ ਵਿਚ ਪ੍ਰਵਾਸੀਆਂ ਦਾ ਕਬਜ਼ਾ ਹੈ। ਪੱਥਰ ਲਾਉਣ ਦੇ ਵਿਚ ਠੇਕਿਆਂ ਵਿਚ ਪ੍ਰਵਾਸੀਆਂ ਦਾ ਕਬਜ਼ਾ ਹੈ। ਮੁੱਕਦੀ ਗੱਲ ਹਰ ਪਾਸੇ ਪ੍ਰਵਾਸੀ ਹੀ ਪ੍ਰਵਾਸੀ ਦਿੱਸਦੇ ਹਨ। ਸਮਝ ਨਹੀਂ ਆਉਂਦੀ ਪੰਜਾਬੀ ਕਿਹੜੇ ਸੁਪਨਿਆਂ ਦੇ ਮਾਇਆ ਜਾਲ ਵਿਚ ਜੀ ਰਹੇ ਹਨ। ਪੰਜਾਬ ਹੌਲੀ-ਹੌਲੀ ਸਾਡੇ ਹੱਥੋਂ ਖੁਸ ਚੁੱਕਾ ਹੈ, ਜੇ ਅਜੇ ਵੀ ਕੋਈ ਵਹਿਮ ਹੈ ਤਾਂ ਬਹੁਤੀ ਦੇਰ ਨਹੀਂ ਇਹ ਸਾਡੇ ਹੱਥੋਂ ਖੁਸ ਜਾਵੇਗਾ, ਜੇ ਪੰਜਾਬ ਬਚਾਉਣਾ ਹੈ ਤਾਂ ਸਾਨੂੰ ਹੱਥੀਂ ਕਿਰਤ ਕਰਨੀ ਪਵੇਗੀ। ਅਸੀਂ ਹੱਡ ਹਰਾਮੀ ਹੋ ਚੁੱਕੇ ਹਾਂ। ਹੱਥੀਂ ਕੰਮ ਨਹੀਂ ਕਰਦੇ ਐਸ਼ ਪ੍ਰਸਤੀ ਦੀ ਜ਼ਿੰਦਗੀ ਜੀਊਣਾ ਚਾਹੁੰਦੇ ਹਾਂ। ਜਿਸ ਕਰਕੇ ਇਹ ਪੰਜਾਬ ਪਹਿਲਾਂ ਵਾਲਾਂ ਪੰਜਾਬ ਨਹੀਂ ਰਿਹਾ। ਪੰਜਾਬ ਪੰਜਾਬੀਆਂ ਨਾਲ ਹੈ ਜੇਕਰ ਪੰਜਾਬੀ ਹੀ ਨਾ ਰਹਿਣਗੇ ਫਿਰ ਪੰਜਾਬ ਦੀ ਅਸੀਂ ਕਲਪਨਾ ਨਹੀਂ ਕਰ ਸਕਦੇ। ਬਾਬੇ ਨਾਨਕ ਦੇ ਦੱਸੇ ਹੋਏ ਸਿਧਾਂਤ 'ਕਿਰਤ ਕਰੋ' ਦੇ ਫ਼ਲਸਫ਼ੇ ਉੱਪਰ ਚੱਲੀਏ ਤਾਂ ਹੀ ਅਸੀਂ ਪੰਜਾਬ ਨੂੰ ਉਹ ਪੰਜਾਬ ਬਣਾ ਸਕਦੇ ਹਾਂ ਜੋ ਅਕਸਰ ਅਸੀਂ ਗੱਲਾਂ ਵਿਚ ਜਿਕਰ ਕਰਦੇ ਹਾਂ।

ਆਓ, ਪੰਜਾਬ ਲਈ ਦੁਆਵਾਂ ਮੰਗੀਏ।
-ਹਰਜਾਪ ਸਿੰਘ
ਪਿੰਡ ਖੈਰਾਬਾਦ, ਤਹਿ. ਦਸੂਹਾ (ਹੁਸ਼ਿਆਰਪੁਰ)

ਸ਼ਲਾਘਾਯੋਗ ਫ਼ੈਸਲਾ

ਦੇਸ਼ ਵਿਚ ਆਉਣ ਵਾਲੀਆਂ 2024 ਦੀਆਂ ਆਮ ਚੋਣਾਂ (ਲੋਕ ਸਭਾ ਚੋਣਾਂ) ਨੂੰ ਲੈ ਕੇ ਭਾਰਤ ਦੇ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਤੇ ਰੈਲੀਆਂ 'ਚ ਬੱਚਿਆਂ ਨੂੰ ਸ਼ਾਮਿਲ ਨਾ ਕਰਨ ਦੀ ਹਦਾਇਤ ਦਿੰਦਿਆਂ ਨਿਰਦੇਸ਼ ਜਾਰੀ ਕੀਤੇ ਹਨ। ਬੇਸ਼ੱਕ, ਬੱਚਿਆਂ ਜਾਂ ਨਾਬਾਲਗਾਂ ਨੂੰ ਚੋਣ ਪ੍ਰਚਾਰ 'ਚ ਸ਼ਾਮਿਲ ਕਰਾ ਕੇ ਉਨ੍ਹਾਂ ਦੇ ਕੋਰੇ, ਪਵਿੱਤਰ, ਸਾਫ਼, ਸੱਚੇ-ਸੁੱਚੇ, ਅੱਲੜ ਤੇ ਚੰਚਲ ਮਨ ਨੂੰ ਪੜ੍ਹਾਈ-ਲਿਖਾਈ ਤੇ ਖੇਲ-ਕੂਦ ਤੋਂ ਭਟਕਾਉਣ ਦਾ ਕੰਮ ਹੀ ਹੁੰਦਾ ਹੈ, ਜੋ ਕਿ ਉਨ੍ਹਾਂ ਦੇ ਭਾਵੀ ਜੀਵਨ ਨਾਲ ਖਿਲਵਾੜ ਹੋ ਸਕਦਾ ਹੈ। ਇਸ ਲਈ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਤਰੀਕੇ ਨਾਲ ਬੱਚਿਆਂ ਦੀ ਵਰਤੋਂ ਪ੍ਰਤੀ ਆਪਣੀ ਜ਼ੀਰੋ ਟੋਲਰੈਂਸ (ਸਿਫਰ ਸਹਿਣਸ਼ੀਲਤਾ) ਨੀਤੀ ਬਾਰੇ ਦੱਸਦਿਆਂ ਜੋ ਅਡਵਾਈਜ਼ਰੀ ਜਾਰੀ ਕੀਤੀ ਹੈ, ਯਕੀਨਨ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਚੋਣ ਕਮਿਸ਼ਨ ਨੇ ਸਖ਼ਤ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਆਮ ਚੋਣਾਂ 'ਚ ਪ੍ਰਚਾਰ ਦੇ ਪਰਚੇ ਵੰਡਣ, ਪੋਸਟਰ ਚਿਪਕਾਉਣ, ਨਾਅਰੇ ਲਗਾਉਣ ਜਾਂ ਪਾਰਟੀ ਦੇ ਝੰਡੇ ਬੈਨਰ ਲੈ ਕੇ ਚੱਲਣ ਮੌਕੇ ਬੱਚੇ ਜਾਂ ਨਾਬਾਲਗ ਸ਼ਾਮਿਲ ਨਹੀਂ ਹੋਣੇ ਚਾਹੀਦੇ।

-ਇੰ. ਕ੍ਰਿਸ਼ਨ ਕਾਂਤ ਸੂਦ
ਰਿਟਾਇਰਡ ਉਪ ਮੁੱਖ ਇੰਜੀਨੀਅਰ,
ਬੀ ਬੀ ਐਮ ਬੀ, ਨੰਗਲ।

ਪ੍ਰਦੂਸ਼ਣ ਦਾ ਮੁੱਦਾ

ਰੋਜ਼ਾਨਾ 140 ਕਰੋੜ ਭਾਰਤੀ ਜ਼ਹਿਰੀਲੀ ਹਵਾ ਵਿਚ ਆਕਸੀਜਨ ਲੈ ਕੇ ਅਣਜਾਣੇ ਵਿਚ ਜ਼ਹਿਰ ਦਾ ਘੁੱਟ ਭਰ ਰਹੇ ਹਨ। ਸਰੀਰ ਇਕ ਮੰਦਰ ਹੈ ਅਤੇ ਮਨੁੱਖ ਖ਼ੁਦ ਹੀ ਇਸ ਮੰਦਰ ਨੂੰ ਆਪਣੀਆਂ ਗਤੀਵਿਧੀਆਂ ਸਦਕਾ ਦੂਸ਼ਿਤ ਕਰ ਰਿਹਾ ਹੈ। ਅਸੀਂ ਆਪਣੇ ਘਰ ਦੀ ਸਾਫ਼-ਸਫ਼ਾਈ ਤਾਂ ਕਰ ਲੈਂਦੇ ਹਾਂ, ਪਰ ਵਾਤਾਵਰਨ ਦੀ ਸਫ਼ਾਈ ਕੌਣ ਕਰੇਗਾ? ਭਾਵੇਂ ਅਸੀਂ ਕਿੰਨੀ ਕੁ ਵੀ ਸਾਫ਼-ਸਫ਼ਾਈ ਕਿਉਂ ਨਾ ਕਰ ਲਈਏ ਪਰ ਘਰ ਦਾ ਸ਼ੁੱਧੀਕਰਨ ਉਨ੍ਹੀ ਦੇਰ ਤੱਕ ਨਹੀਂ ਹੋ ਸਕਦਾ ਜਦ ਤੱਕ ਵਾਤਾਵਰਨ ਸ਼ੁੱਧ ਨਹੀਂ ਹੈ। ਆਪਣੇ ਘਰ ਦਾ ਗਿੱਲਾ-ਸੁੱਕਾ ਕੂੜਾ ਵਾਤਾਵਰਨ ਵਿਚ ਸੁੱਟ ਕੇ ਅਤੇ ਕੂੜੇ ਦਾ ਸੌਖਾ ਨਿਪਟਾਰਾ ਕਰਨ ਲਈ ਉਸ ਨੂੰ ਅੱਗ ਲਗਾ ਕੇ ਭਾਰਤੀ ਆਪਣੇ ਪੈਰਾਂ 'ਤੇ ਆਪ ਕੁਹਾੜੀ ਮਾਰ ਕੇ ਕੈਂਸਰ ਅਤੇ ਅਸਥਮਾ ਜਿਹੀਆਂ ਜਾਨਲੇਵਾ ਬਿਮਾਰੀਆਂ ਨੂੰ ਆਪ ਸੱਦਾ ਦੇ ਰਹੇ ਹਨ। ਜੇਕਰ ਪ੍ਰਦੂਸ਼ਿਤ ਦੇਸ਼ਾਂ ਦੇ ਅੰਕੜਿਆਂ ਵੱਲ ਝਾਤੀ ਮਾਰੀ ਜਾਵੇ ਤਾਂ ਭਾਰਤ ਦਾ ਉਸ ਵਿਚ 8ਵਾਂ ਰੈਂਕ ਹੈ, ਜੋ ਕਿ ਬਹੁਤ ਹੀ ਦੁਖਾਂਤਕ ਗੱਲ ਹੈ, ਕਿਉਂਕਿ ਭਾਰਤੀ ਹਵਾ ਨਹੀਂ ਜ਼ਹਿਰ ਨਿਗਲ ਰਹੇ ਹਨ। ਆਲਮੀ ਭੂਮੀ ਖੇਤਰ ਦਾ ਲਗਭਗ 99.82 ਫ਼ੀਸਦੀ ਹਿੱਸਾ ਕਣਾਂ ਦੇ ਪੱਧਰ 2.5 (ਪੀ.ਐਮ. 2.5) ਦੇ ਸੰਪਰਕ ਵਿਚ ਹੈ। ਤ੍ਰਾਸਦੀ ਦੀ ਗੱਲ ਹੈ ਕਿ ਦੁਨੀਆ ਦੀ ਕੇਵਲ 0.001 ਫ਼ੀਸਦੀ ਆਬਾਦੀ ਸ਼ੁੱਧ ਹਵਾ ਵਿਚ ਸਾਹ ਲੈਂਦੀ ਹੈ।
ਸਰਕਾਰ ਨੂੰ ਅਪੀਲ ਹੈ ਕਿ ਵਧ ਰਹੇ ਪ੍ਰਦੂਸ਼ਣ ਨੂੰ ਵੀ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਇਆ ਜਾਵੇ। ਸਰਕਾਰ ਭਾਰਤ ਨੂੰ ਵਿਸ਼ਵ ਦੀ ਤੀਸਰੀ ਅਰਥ-ਵਿਵਸਥਾ ਬਣਾਉਣ ਦਾ ਦਾਅਵਾ ਤਾਂ ਕਰ ਰਹੀ ਹੈ ਪਰ ਅਰਥ-ਵਿਵਸਥਾ ਤਾਂ ਹੀ ਮਜ਼ਬੂਤ ਬਣੇਗੀ ਜੇਕਰ ਭਾਰਤੀ ਤਨ-ਮਨ ਪੱਖੋਂ ਮਜ਼ਬੂਤ ਹੋਣਗੇ ਅਤੇ ਸ਼ੁੱਧ ਸਾਫ਼ ਵਾਤਾਵਰਨ ਵਿਚ ਸਾਹ ਲੈਣਗੇ, ਕਿਉਂਕਿ ਦਿਨ ਪ੍ਰਤੀ ਦਿਨ ਵਧ ਰਿਹਾ ਪ੍ਰਦੂਸ਼ਣ ਭਾਰਤੀਆਂ ਦੀ ਉਮਰ ਵਿਚ ਘਾਟਾ ਕਰ ਰਿਹਾ ਹੈ। ਸੋ, ਪ੍ਰਦੂਸ਼ਣ ਨੂੰ ਚੋਣ ਮੈਨੀਫੈਸਟੋ ਵਿਚ ਸ਼ਾਮਿਲ ਕਰ ਕੇ ਅਤੇ ਰਾਸ਼ਟਰੀ ਮੁੱਦਾ ਬਣਾ ਕੇ ਇਸ ਖ਼ਿਲਾਫ਼ ਆਵਾਜ਼ ਉਠਾ ਕੇ ਭਾਰਤ ਨੂੰ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ 'ਚੋਂ ਬਾਹਰ ਕੱਢਿਆ ਜਾਵੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

19-02-2024

 ਸਾਫ਼-ਸਫ਼ਾਈ ਦਾ ਪ੍ਰਬੰਧ
ਆਪਣਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਨੂੰ ਪੂਰਾ ਸਾਫ਼ ਸੁਥਰਾ ਰੱਖੀਏ। ਜੇਕਰ ਅਸੀਂ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਥੇ ਹਰ ਘਰ ਵਿਚੋਂ ਕੂੜਾ ਇਕੱਠਾ ਕਰਨ ਲਈ ਸਫ਼ਾਈ ਕਰਮਚਾਰੀ ਆਪਣੀ ਗੱਡੀ ਲੈ ਕੇ ਆਉਂਦੇ ਹਨ। ਜੋ ਬਹੁਤ ਹੀ ਘੱਟ ਮਹੀਨਾਵਾਰ ਪੈਸੇ ਲੈ ਕੇ ਘਰਾਂ ਵਿਚੋਂ ਕੂੜਾ ਚੁੱਕਣ ਦਾ ਕੰਮ ਕਰਦੇ ਹਨ। ਹਰ ਇਕ ਘਰ ਦਾ ਕੂੜਾ ਘਰ-ਘਰ ਜਾ ਕੇ ਇਕੱਠਾ ਕਰ ਕੇ ਲੈ ਜਾਂਦੇ ਹਨ। ਪਰ ਕੁਝ ਲੋਕ ਆਪਣੇ ਘਰ ਦਾ ਕੂੜਾ ਸਫ਼ਾਈ ਸੇਵਕਾਂ ਨੂੰ ਦੇਣ ਦੀ ਬਜਾਏ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਪਾ ਕੇ ਜਾਂ ਤਾਂ ਆਪਣੇ ਘਰ ਦੇ ਨਜ਼ਦੀਕ ਕਿਸੇ ਖ਼ਾਲੀ ਪਲਾਟ ਵਿਚ ਜਾਂ ਕਿਸੇ ਵੀ ਆਮ ਜਗ੍ਹਾ 'ਤੇ ਸੁੱਟ ਦਿੰਦੇ ਹਨ। ਇਸ ਤਰ੍ਹਾਂ ਦੇ ਲੋਕ ਇਹ ਬਹੁਤ ਗਲਤ ਕੰਮ ਕਰ ਰਹੇ ਹਨ। ਇਸ ਤਰ੍ਹਾਂ ਖ਼ਾਲੀ ਪਲਾਟਾਂ ਜਾਂ ਆਮ ਜਗ੍ਹਾ 'ਤੇ ਕੂੜਾ ਸੁੱਟ ਕੇ ਆਪਣੇ ਲਈ ਅਤੇ ਹੋਰ ਲੋਕਾਂ ਲਈ ਬਿਮਾਰੀਆਂ ਵੰਡ ਰਹੇ ਹਨ। ਸਾਡੀ ਉਨ੍ਹਾਂ ਲੋਕਾਂ ਨੂੰ ਬੇਨਤੀ ਹੈ ਕਿ ਆਪਣੇ ਘਰ ਦਾ ਸਾਰਾ ਕੂੜਾ ਸਫ਼ਾਈ ਸੇਵਕਾਂ ਨੂੰ ਦਿਉ। ਆਪਣੇ ਘਰਾਂ ਦਾ ਕੂੜਾ ਖ਼ਾਲੀ ਪਲਾਟਾਂ ਜਾਂ ਆਮ ਜਗ੍ਹਾ 'ਤੇ ਨਾ ਸੁੱਟੋ। ਤੁਸੀਂ ਆਪਣੇ ਇਕ ਵਧੀਆ ਨਾਗਰਿਕ ਹੋਣ ਦਾ ਫ਼ਰਜ਼ ਅਦਾ ਕਰੋ।


-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।


ਪੇਅ.ਟੀ.ਐਮ. 'ਤੇ ਪਾਬੰਦੀ
ਗੱਲ ਸ਼ੁਰੂ ਹੁੰਦੀ ਹੈ 2013 ਤੋਂ ਜਦੋਂ ਸਾਡੇ ਕੇਂਦਰੀ ਬੈਂਕ ਆਰ.ਬੀ.ਆਈ. ਨੇ ਪੇਅਮੈਂਟ ਬੈਂਕਾਂ ਨੂੰ ਪ੍ਰਵਾਨਗੀ ਦੇਣੀ ਸ਼ੁਰੂ ਕੀਤੀ। ਦੂਰਸੰਚਾਰ ਖੇਤਰ ਵਿਚ ਨਾਮੀ ਕੰਪਨੀਆਂ ਜਿਵੇਂ ਕਿ ਏਅਰਟੈਲ, ਜੀਉ ਆਦਿ ਨੇ ਇਸ ਖੇਤਰ ਵਿਚ ਆਉਣ ਦੀ ਪਹਿਲਕਦਮੀ ਕੀਤੀ । ਪੇਅ.ਟੀ.ਐਮ. ਜੋ ਕਿ ਈ - ਵੈਲਟ ਦੇ ਖੇਤਰ ਵਿਚ ਆਪਣੀ ਪੈਂਠ ਜਮ੍ਹਾ ਚੁੱਕਾ ਸੀ ਨੂੰ 2017 ਵਿਚ ਪੇਅਮੈਂਟ ਬੈਂਕ ਵਜੋਂ ਪ੍ਰਵਾਨਗੀ ਦੇ ਦਿੱਤੀ ਗਈ। ਇਨ੍ਹਾਂ ਬੈਂਕਾਂ ਦਾ ਮੁੱਖ ਕਾਰਨ ਬੈਂਕ ਦੀਆਂ ਸੇਵਾਵਾਂ ਤੋਂ ਪੱਛੜੇ ਲੋਕਾਂ ਨੂੰ ਸੇਵਾਵਾਂ ਦੇਣਾ ਸੀ। ਅਸਲ ਵਿਚ 2017 ਤੋਂ ਹੀ ਪੇਅ.ਟੀ.ਐਮ. ਆਰ.ਬੀ.ਆਈ. ਦੀ ਰਡਾਰ ਵਿਚ ਹੈ। ਸੁਣਨ ਵਿਚ ਆਇਆ ਹੈ ਕਿ ਪੇਅ.ਟੀ.ਐਮ. ਦੀ ਪੇਰੈਂਟ ਕੰਪਨੀ ਵਨ 97 ਕੰਮਿਊਨੀਕੇਸ਼ਨਜ਼ ਵਿਚ ਚੀਨ ਦੇ ਉਦਯੋਗਪਤੀ ਅਲੀਬਾਬਾ ਦੀ ਹਿੱਸੇ ਪੱਤੀ ਹੈ। ਭਾਂਵੇ ਕਿ ਅਲੀਬਾਬਾ ਦੀ ਕੰਪਨੀ ਐਂਟਫਿਨ ਦੀ ਹਿੱਸੇਦਾਰੀ ਵਨ 97 ਕੰਮਿਊਨੀਕੇਸ਼ਨਜ਼ ਵਿੱਚ 9.89 ਫ਼ੀਸਦੀ ਹੀ ਹੈ ਪਰ ਭਾਰਤ-ਚੀਨ ਵਿਚਲਾ ਤਣਾਅ ਇਸ ਬੈਨ ਦਾ ਮੁੱਖ ਕਾਰਨ ਹੈ। ਮੌਜੂਦ ਤੱਥ ਇਹ ਕਹਿੰਦੇ ਹਨ ਕਿ ਪੇਅ.ਟੀ.ਐਮ. ਦੇ 10 ਕਰੋੜ ਉਪਭੋਗਤਾ ਹਨ, ਜੋ ਇਸ ਦੀਆਂ ਸੇਵਾਵਾਂ ਦਾ ਅਨੰਦ ਮਾਣ ਰਹੇ ਹਨ। ਇਸ ਦੇ ਨਾਲ ਹੀ 8 ਮਿਲੀਅਨ ਉਪਭੋਗਤਾ ਪੇਅ.ਟੀ.ਐਮ. ਫਾਸਟਟੈਗ ਦੀ ਵਰਤੋਂ ਕਰ ਰਹੇ ਹਨ। ਸੋ ਇਸ ਬੈਨ ਦੇ ਉਪਭੋਗਤਾਵਾਂ 'ਤੇ ਕੀ ਪ੍ਰਭਾਵ ਪੈਣਗੇ ਇਸ ਦਾ ਜਿਕਰ ਕਰਨਾ ਜ਼ਰੂਰੀ ਬਣਦਾ ਹੈ । ਪਹਿਲੀ ਗੱਲ 28 ਫਰਵਰੀ ਤੋਂ ਬਾਅਦ ਉਪਭੋਗਤਾ ਆਪਣੇ ਖਾਤੇ ਵਿਚ ਹੋਰ ਪੈਸੇ ਜਮਾਂ ਨਹੀਂ ਕਰਵਾ ਸਕਣਗੇ ਪਰ ਪਹਿਲਾਂ ਤੋਂ ਮੌਜੂਦ ਪੈਸੇ ਵਰਤੇ ਜ਼ਰੂਰ ਜਾ ਸਕਦੇ ਹਨ। ਦੂਜੀ ਅਹਿਮ ਗੱਲ ਕਿ ਇਸ ਤਰੀਕ ਤੋਂ ਬਾਅਦ ਕੋਈ ਨਵਾਂ ਬੰਦਾ ਪੇਅ.ਟੀ.ਐਮ. ਖਾਤਾ ਨਹੀਂ ਖੋਲ੍ਹ ਸਕੇਗਾ। 15 ਮਾਰਚ ਤੋਂ ਬਾਅਦ ਪੇਅ.ਟੀ.ਐਮ. ਅਤੇ ਇਸ ਦੀ ਪੇਰੈਂਟ ਕੰਪਨੀ ਵਨ 97 ਕੰਮਿਊਨੀਕੇਸ਼ਨਜ਼ ਇੱਕ ਦੂਜੇ ਨਾਲ ਕੋਈ ਲੈਣ-ਦੇਣ ਨਹੀਂ ਕਰ ਸਕਣਗੇ। ਕਾਮਰਸ ਦੇ ਖੇਤਰ ਵਿੱਚ ਰੁਚੀ ਰੱਖਣ ਵਾਲਿਆਂ ਦੀਆਂ ਨਜ਼ਰਾਂ ਹੁਣ ਪੇਅ.ਟੀ.ਐਮ. ਦੇ ਖੋਜਕਰਤਾ ਵਿਜੇ ਸ਼ੇਖਰ ਸ਼ਰਮਾ ਦੇ ਬਿਆਨ ਉੱਤੇ ਟਿਕੀਆਂ ਹਨ ।


-ਅਨਮੋਲਦੀਪ ਸਿੰਘ
ਅਸਿਸਟੈਂਟ ਪ੍ਰਫ਼ੈਸਰ
ਮਾਸਟਰਜ ਆਫ਼ ਕਾਮਰਸ (ਯੂਜੀਸੀ ਨੈੱਟ)


ਨਸ਼ਿਆਂ ਤੋਂ ਬਚੋ
ਜਿਵੇਂ-ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਪਿੰਡਾਂ ਵਿਚ ਸ਼ਰਾਬ, ਭੁੱਕੀ, ਪੋਸਤ, ਅਫ਼ੀਮ ਅਤੇ ਹੋਰ ਸਿੰਥੈਟਿਕ ਨਸ਼ਿਆਂ ਨੂੰ ਵੀ ਵੰਡਿਆ ਜਾਵੇਗਾ। ਨੌਜਵਾਨਾਂ ਨੂੰ ਵੋਟਾਂ ਦਾ ਲਾਲਚ ਦੇ ਕੇ ਇਹ ਨਸ਼ੇ ਘਰ ਬੈਠੇ ਮੁਹੱਈਆ ਕਰਾਏ ਜਾਣਗੇ। ਘਰ-ਘਰ ਨਸ਼ੇ ਪਹੁੰਚਾਏ ਜਾਣਗੇ। ਮੇਰੀ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਨਸ਼ੇ ਵੰਡਣ ਵਾਲੀ ਪਾਰਟੀ ਦੇ ਲੀਡਰਾਂ ਜਾਂ ਉਨ੍ਹਾਂ ਦੇ ਕਰਿੰਦਿਆਂ ਦੇ ਲਾਲਚ ਵਿਚ ਨਾ ਫਸਣ। ਜੇਕਰ ਤੁਸੀਂ ਇਕ ਵਾਰੀ ਕਿਸੇ ਨਸ਼ੇ 'ਤੇ ਲੱਗ ਗਏ ਹੋ ਤਾਂ ਬਾਅਦ 'ਚ ਤੁਹਾਨੂੰ ਮਿਲਣਾ ਔਖਾ ਹੋ ਜਾਊਗਾ। ਨਸ਼ੇਬਾਜ਼ਾਂ ਨੂੰ ਨਾ ਕੇਵਲ ਨਵੇਂ ਗਾਹਕ ਬਣਾਉਣ ਲਈ ਉਨ੍ਹਾਂ ਨੂੰ ਪਹਿਲੀਆਂ ਕੁਝ ਖੁਰਾਕਾਂ ਮੁਫ਼ਤ ਦਿੰਦੇ ਹਨ ਤੇ ਫਿਰ ਬਸ ਉਸ ਦੇ ਮਗਰੋਂ ਬੰਦਾ ਨਸ਼ੇ ਦੀ ਇਹੋ ਜਿਹੀ ਪਕੜ ਵਿਚ ਆਉਂਦਾ ਹੈ ਕਿ ਉਸ ਲਈ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ ਹੈ। ਸਰਕਾਰ ਨੂੰ ਨੌਜਵਾਨਾਂ ਨੂੰ ਉੱਜੜਨ ਤੋਂ ਰੋਕਣਾ ਚਾਹੀਦਾ ਹੈ।


-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ-ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ


ਜੰਗਲ ਨੂੰ ਅੱਗ
ਬੀਤੇਂ ਦਿਨੀਂ ਮੱਧ ਚਿਲੀ ਵਿਚ 92 ਜੰਗਲਾਂ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿਚ ਹੁਣ ਤੱਕ 1100 ਘਰ ਤਬਾਹ ਅਤੇ 46 ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਜੰਗਲਾਂ ਨੂੰ ਲੱਗਣ ਵਾਲੀ ਅੱਗ ਕੇਵਲ ਚਿਲੀ ਦੀ ਸਮੱਸਿਆ ਨਹੀਂ ਪੂਰੇ ਸੰਸਾਰ ਦੀ ਸਮੱਸਿਆ ਹੈ। ਜਦੋਂ ਇਕ ਜੰਗਲ ਖ਼ਤਮ ਹੁੰਦਾ ਹੈ ਤਾਂ ਉਸ ਵਿਚ ਲੱਖਾਂ ਹੀ ਦਰੱਖ਼ਤ ਸੜ ਕੇ ਸਵਾਹ ਹੋ ਜਾਂਦੇ ਹਨ। ਜੰਗਲ ਵਾਤਾਵਰਨ ਦਾ ਮੁੱਖ ਹਿੱਸਾ ਹਨ ਜੋ ਵਰਖਾ ਲਿਆਉਣ ਵਿਚ ਸਹਾਇਕ ਹੋਣ ਦੇ ਨਾਲ-ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਵਿਚ ਵੀ ਮਦਦ ਕਰਦੇ ਹਨ। ਦਿਨੋਂ-ਦਿਨ ਵਧ ਰਹੀ ਰੁੱਖਾਂ ਦੀ ਕਟਾਈ, ਜੰਗਲਾਂ ਨੂੰ ਪੈ ਰਹੀ ਅੱਗ ਅਤੇ ਰੁੱਖਾਂ ਨੂੰ ਲਗਾਉਣ ਅਤੇ ਬਚਾਉਣ ਵਿਚ ਕੀਤੀ ਜਾ ਰਹੀ ਅਣਗਹਿਲੀ ਪੂਰੇ ਸੰਸਾਰ ਨੂੰ ਅੱਗ ਦੀ ਗੋਲੇ ਵਿਚ ਬਦਲ ਰਹੀ ਹੈ। ਧਰਤੀ ਦਾ ਔਸਤਨ ਤਾਪਮਾਨ ਦਿਨੋਂ-ਦਿਨ ਵਧ ਰਿਹਾ ਹੈ। ਤਾਪਮਾਨ ਵਧਣ ਕਰ ਕੇ ਜੀਵ-ਜੰਤੂਆਂ ਅਤੇ ਮਨੁੱਖ ਦੇ ਜਿਊਂਦੇ ਰਹਿਣ ਲਈ ਅਨੁਕੂਲਿਤ ਸ਼ਕਤੀਆਂ ਖ਼ਤਮ ਹੋ ਰਹੀਆਂ ਹਨ। ਜੰਗਲ ਜੋ ਕਿ ਧਰਤੀ ਦੇ ਫੇਫੜੇ ਹਨ ਉਨ੍ਹਾਂ ਨੂੰ ਬਚਾਉਣ ਲਈ ਹਰ ਇਕ ਵਿਅਕਤੀ ਨੂੰ ਆਪਣਾ ਬਣਦਾ ਯੋਗਦਾਨ ਦੇਣਾ ਹੋਵੇਗਾ, ਕਿਉਂਕਿ ਹਰ ਇਕ ਵਿਅਕਤੀ ਇਸ ਧਰਤੀ 'ਤੇ ਜਿਊਣਾ ਲੋਚਦਾ ਹੈ। ਇਹ ਹਰ ਇਕ ਵਿਅਕਤੀ ਦੀ ਹੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰੇ ਤਾਂ ਜੋ ਧਰਤੀ ਦੀ ਸੁੰਦਰਤਾ ਅਤੇ ਵਾਤਾਵਰਨ ਦਾ ਸੰਤੁਲਨ ਬਣਿਆ ਰਹੇ।


-ਰਜਵਿੰਦਰ ਪਾਲ ਸ਼ਰਮਾ

15-02-2024

 ਇਮਤਿਹਾਨ ਤੇ ਮਾਪਿਆਂ ਦੀ ਜ਼ਿੰਮੇਵਾਰੀ

ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ। ਸਾਰੇ ਹੋਣਹਾਰ ਵਿਦਿਆਰਥੀ ਆਪਣੇ ਪੂਰੇ ਸਾਲ ਦੌਰਾਨ ਕੀਤੇ ਸਿਲੇਬਸ ਦੀ ਦੁਹਰਾਈ ਪੂਰੇ ਮਨ ਨਾਲ ਕਰ ਰਹੇ ਹਨ। ਇਹ ਇਮਤਿਹਾਨ ਸਿਰਫ਼ ਵਿਦਿਆਰਥੀਆਂ ਦਾ ਹੀ ਨਹੀਂ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਵੀ ਹੁੰਦਾ ਹੈ ਕਿਉਂਕਿ ਪੂਰਾ ਸਾਲ ਅਧਿਆਪਕ ਵੀ ਆਪਣੇ ਵਿਦਿਆਰਥੀਆਂ ਨੂੰ ਪੂਰੀ ਤਨਦੇਹੀ ਨਾਲ ਪੜ੍ਹਾਉਣ ਦੇ ਕਾਰਜ ਵਿਚ ਲੱਗੇ ਹੋਏ ਹੁੰਦੇ ਹਨ. ਵਧੀਆ ਨਤੀਜੇ ਸਿਰਫ਼ ਵਿਦਿਆਰਥੀਆਂ ਨੂੰ ਹੀ ਨਹੀਂ ਅਧਿਆਪਕ ਨੂੰ ਵੀ ਪ੍ਰਸੰਨਤਾ ਦਿੰਦੇ ਹਨ। ਇਸ ਤੋਂ ਇਲਾਵਾ ਮਾਪਿਆਂ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਦਿਨਾਂ ਵਿਚ ਅਹਿਮ ਹੋਣੀ ਚਾਹੀਦੀ ਹੈ। ਇਨ੍ਹਾਂ ਦਿਨਾਂ ਵਿਚ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਖਾਣ-ਪੀਣ ਤੇ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਢਿੱਲ-ਮੱਠ ਨਾ ਹੋਵੇ। ਘਰ ਵਿਚ ਪੜ੍ਹਾਈ ਦਾ ਮਾਹੌਲ ਬਣਾ ਕੇ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੇ ਬੱਚੇ ਇਮਤਿਹਾਨਾਂ ਵਿਚ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰ ਕੇ ਆਪਣੇ ਪਰਿਵਾਰ ਅਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕਰ ਸਕਣ।

-ਲਾਭ ਸਿੰਘ ਸ਼ੇਰਗਿੱਲ
ਬਡਰੁੱਖਾਂ (ਸੰਗਰੂਰ)

ਗੰਭੀਰਤਾ ਨਾਲ ਸੋਚਣ ਦੀ ਲੋੜ

ਲੇਖਕ ਗੁਰਪ੍ਰੀਤ ਸਿੰਘ ਤੂਰ ਦਾ 'ਅਜੀਤ' ਮੈਗਜ਼ੀਨ ਵਿਚ ਪੰਜਾਬ ਪਰਵਾਸ 'ਤੇ ਵਿਅੰਗ ਕਰਦਾ ਲੇਖ ਪੜ੍ਹਿਆ, ਜਿਸ ਨੂੰ ਪੜ੍ਹਦਿਆਂ ਸਾਡੇ ਖ਼ੁਸ਼ਹਾਲ ਕਹੇ ਜਾਂਦੇ ਪੰਜਾਬ ਅੰਦਰੋਂ ਸਾਡੀ ਨੌਜਵਾਨ ਅਤੇ ਬੁੱਧੀਜੀਵੀ ਪੀੜ੍ਹੀ ਜੋ ਦੇਸ਼ ਅਤੇ ਸੂਬੇ ਦੀ ਆਰਥਿਕਤਾ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ ਦਾ ਕਿਸੇ ਵੀ ਰੂਪ ਵਿਚ ਬਾਹਰ ਚਲੇ ਜਾਣ ਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ ਅਤੇ ਲੇਖਕ ਵਲੋਂ ਇਸ ਨੂੰ ਬਾਖ਼ੂਬੀ ਕਲਮਬੰਦ ਕੀਤਾ ਗਿਆ ਅਤੇ ਇਸ ਗੰਭੀਰ ਮਸਲੇ ਉੱਪਰ ਜਿਥੇ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਉਥੇ ਹੀ ਮਾਪਿਆਂ ਨੂੰ ਵੀ ਇਸ ਉੱਪਰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

-ਪਾਠਕ ਹਿਮਾਂਸ਼ੂ ਗੋਇਲ
ਕਸਬਾ ਧਨੌਲਾ, (ਬਰਨਾਲਾ)

ਚਿੰਤਾਜਨਕ ਹੈ ਅਸਾਧਾਰਨ ਪ੍ਰਵਾਸ

ਪਿਛਲੇ ਦਿਨੀਂ ਅਜੀਤ ਵਿਚ ਗੁਰਪ੍ਰੀਤ ਸਿੰਘ ਤੂਰ ਦਾ ਲਿਖਿਆ ਲੇਖ 'ਪੰਜਾਬ ਨੂੰ ਖੋਰਾ ਲਾ ਰਿਹਾ ਅਸਾਧਾਰਨ ਪ੍ਰਵਾਸ' ਪੜ੍ਹਿਆ। ਇਹ ਲੇਖ ਪੜ੍ਹ ਕੇ ਕਿਸੇ ਵੀ ਸੂਝਵਾਨ ਪੰਜਾਬੀ ਦੀ ਰੂਹ ਕੰਬ ਜਾਵੇਗੀ। ਪਹਿਲਾਂ ਪਹਿਲ ਬਾਹਰਲੇ ਦੇਸ਼ਾਂ ਵਿਚ ਗਏ ਲੋਕ ਆਪਣੇ ਆਪ ਨੂੰ ਡੁਬਈ ਵਾਲੇ, ਇੰਗਲੈਂਡ ਵਾਲੇ ਕੈਨੇਡਾ ਵਾਲੇ ਅਮਰੀਕਾ ਵਾਲੇ, ਮਲਾਇਆ ਵਾਲੇ ਅਖਵਾ ਕੇ ਬੜਾ ਮਾਣ ਮਹਿਸੂਸ ਕਰਦੇ ਸਨ ਅਤੇ ਪੈਸਾ ਵਿਦੇਸ਼ਾਂ ਵਿਚੋਂ ਲਿਆ ਕੇ ਪੰਜਾਬ ਵਿਚ ਵੱਡੀਆਂ ਗੱਡੀਆਂ, ਕੋਠੀਆਂ ਅਤੇ ਜ਼ਮੀਨ ਜਾਇਦਾਦਾਂ ਖ਼ਰੀਦਦੇ ਸਨ ਪਰ ਹੁਣ ਤਾਂ ਚੱਕਰ ਪੁੱਠਾ ਚੱਲ ਪਿਆ ਹੈ ਤੇ ਕਈ ਲੋਕਾਂ ਨੇ ਇਧਰ ਜ਼ਮੀਨ ਜਾਇਦਾਦ ਵੇਚਣੀ ਲਾਈ ਹੋਈ ਹੈ। ਹੁਣ ਤਾਂ ਪੰਜਾਬ ਦੇ ਵੱਡੇ ਸ਼ਹਿਰਾਂ ਦੀ ਤਾਂ ਗੱਲ ਹੀ ਕੀ ਕਰੀਏ ਸਗੋਂ ਛੋਟੇ ਸ਼ਹਿਰਾਂ ਤੇ ਕਸਬਿਆਂ ਵਿਚ ਵੀ ਆਈਲਟਸ ਸੈਂਟਰ ਖੁੰਬਾਂ ਵਾਂਗੂੰ ਖੁੱਲ ਗਏ ਹਨ। ਭਾਰਤ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚੋਂ ਪ੍ਰਵਾਸ ਦੀ ਰਫ਼ਤਾਰ ਕਈ ਗੁਣਾ ਜ਼ਿਆਦਾ ਹੈ। ਅੰਤ ਵਿਚ ਲੇਖਕ ਨੇ ਇਨ੍ਹਾਂ ਸਤਰਾਂ ਨਾਲ ਪ੍ਰਵਾਸ ਨੂੰ ਘੱਟ ਕਰਨ ਲਈ ਵਾਸਤਾ ਪਾਇਆ ਹੈ।

-ਬਖ਼ਸ਼ੀਸ਼ ਸਿੰਘ ਜਵੰਦਾ
ਸੇਵਾ ਮੁਕਤ ਲੈਕਚਰਾਰ, ਤਰਨ ਤਾਰਨ।

ਵਾਤਾਵਰਨ ਦੀ ਸੰਭਾਲ

ਪਿਛਲੇ ਦਿਨੀਂ 'ਅਜੀਤ' ਦਾ ਬਾਲ ਸੰਸਾਰ ਮੈਗਜ਼ੀਨ ਪੜ੍ਹਿਆ, ਮਨ ਨੂੰ ਬਹੁਤ ਵਧੀਆ ਲੱਗਿਆ। ਵਾਤਾਵਰਨ ਸੰਬੰਧੀ ਰਚਨਾ ਸਾਨੂੰ ਵਾਤਾਵਰਨ ਦੀ ਸੰਭਾਲ ਕਰਨ ਦੀ ਪ੍ਰੇਰਨਾ ਦਿੰਦੀ ਹੈ। 'ਕੁਦਰਤ ਦੇ ਰੰਗ' ਰਚਨਾ ਇਹ ਕਹਿ ਰਹੀ ਹੈ ਕਿ ਸਾਨੂੰ ਕੁਦਰਤ ਵਲੋਂ ਬਹੁਤ ਸਾਰੀਆਂ ਰਚਨਾਵਾਂ ਲਿਖਣ ਦੀ ਪ੍ਰੇਰਨਾ ਮਿਲੀ, ਸਾਨੂੰ ਅਨਮੋਲ ਸੌਗਾਤਾਂ ਮਿਲੀਆਂ, ਇਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਖਜੂਰਾਂ ਸਿਆਲ ਵਿਚ ਬਹੁਤ ਸੁਆਦ ਲੱਗਦੀਆਂ ਹਨ। ਅਸੀਂ ਸੂਰਜ ਨੂੰ ਸਿਆਲ ਵਿਚ ਯਾਦ ਕਰ ਰਹੇ ਹਾਂ। ਸੂਰਜ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੁੰਦਾ। ਤਿਰੰਗੇ ਦੇ ਰੰਗਾਂ ਬਾਰੇ ਡੂੰਘੀ ਜਾਣਕਾਰੀ ਮਿਲੀ। ਤਿਰੰਗੇ ਦੇ ਰੰਗਾਂ ਦੀ ਬਹੁਤ ਮਹੱਤਤਾ ਹੈ। ਇਤਿਹਾਸਕ ਜਾਣਕਾਰੀ ਬਿਨਾਂ ਗਿਆਨ ਵਿਚ ਵਾਧਾ ਨਹੀਂ ਹੋ ਸਕਦਾ। 'ਬਾਲ ਸੰਸਾਰ' ਮੈਗਜ਼ੀਨ ਵਿਚ ਬਾਲ ਕਲਾਕਾਰ ਦੀ ਕਲਾ ਨਿੱਖ਼ਰ ਰਹੀ ਹੈ। ਬਾਲ ਕਲਾਕਾਰਾਂ ਵਾਸਤੇ ਬਾਲ ਸੰਸਾਰ ਮੈਗਜ਼ੀਨ ਬਹੁਤ ਵਧੀਆ ਪਲੇਟਫਾਰਮ ਹੈ। ਬੱਚਿਆਂ ਦੀ ਕਲਾ ਦਿਨੋ-ਦਿਨ ਨਿੱਖ਼ਰ ਰਹੀ ਹੈ।

-ਰਾਮ ਸਿੰਘ

14-02-2024

 ਪਾਸਪੋਰਟ ਪ੍ਰਕਿਰਿਆ ਸੌਖੀ ਬਣਾਉ

ਜਦੋਂ ਇੰਟਰਨੈੱਟ ਦੀ ਸ਼ੁਰੂਆਤ ਹੋਈ ਸੀ ਤਾਂ ਹਰ ਪਾਸੇ ਇਹੋ ਹੀ ਸੁਣਨ ਨੂੰ ਮਿਲਿਆ ਸੀ। ਕਿ ਹੁਣ ਤਾਂ ਸਾਰਾ ਕੁਝ ਆਨਲਾਈਨ ਹੋਣ ਕਰਕੇ ਲੋਕਾਂ ਦੀ ਦਫ਼ਤਰਾਂ ਵਿਚ ਆਵਾਜਾਈ ਤੇ ਖੱਜਲ-ਖੁਆਰੀ ਘੱਟ ਹੋ ਜਾਵੇਗੀ ਤੇ ਲੋਕ ਆਰਾਮ ਨਾਲ ਆਪਣੇ ਘਰ ਬੈਠੇ ਹੀ ਆਨਲਾਈਨ ਪ੍ਰਕਿਰਿਆ ਰਾਹੀਂ ਆਪਣਾ ਦਫ਼ਤਰੀ ਕੰਮ ਕਰ ਲਿਆ ਕਰਨਗੇ, ਪਰੰਤੂ ਅਜਿਹਾ ਹੋਣ ਕਰਕੇ ਕੰਮ ਕਰਵਾਉਣਾ ਆਸਾਨ ਹੋਣ ਦੀ ਥਾਂ ਆਮ ਲੋਕਾਂ ਦੀ ਬਹੁਤ ਜ਼ਿਆਦਾ ਖੱਜਲ ਖੁਆਰੀ ਵਧ ਗਈ ਹੈ। ਜੇਕਰ ਇਕੱਲੇ ਪਾਸਪੋਰਟ ਦੀ ਹੀ ਗੱਲ ਕਰੀਏ ਤਾਂ ਆਫਲਾਈਨ ਦੇ ਮੁਕਾਬਲੇ ਹੁਣ ਪਾਸਪੋਰਟ ਦੀ ਪ੍ਰਕਿਰਿਆ ਬਹੁਤ ਜ਼ਿਆਦਾ ਔਖੀ ਕਰ ਦਿੱਤੀ ਗਈ ਹੈ, ਜਿਸ ਕਰਕੇ ਲੋਕਾਂ ਦੀ ਬਹੁਤ ਜ਼ਿਆਦਾ ਖੱਜਲ ਖੁਆਰੀ ਤੋਂ ਇਲਾਵਾ ਪੈਸੇ ਦੀ ਵੀ ਫਜ਼ੂਲ ਖ਼ਰਚੀ ਹੁੰਦੀ ਹੈ। ਪਾਸਪੋਰਟ ਆਨਲਾਈਨ ਅਪਲਾਈ ਕਰਨ ਉਪਰੰਤ ਫਿਰ ਪੁਲਿਸ ਪੜਤਾਲ ਹੁੰਦੀ ਹੈ। ਉਸ ਤੋਂ ਬਾਅਦ ਫਾਰਮ ਵਿਚ ਭਰੇ ਸਥਾਨ 'ਤੇ ਕਾਫੀ ਦੂਰ ਤਸਵੀਰ ਕਰਵਾਉਣ ਜਾਣਾ ਪੈਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਦੂਰ ਜਾ ਕੇ ਤਸਵੀਰ ਕਰਵਾਉਣ ਦੀ ਥਾਂ ਫਾਰਮ ਵਾਲੀ ਤਸਵੀਰ ਨੂੰ ਜਾਂ ਪੁਲਿਸ ਪੜਤਾਲ ਵੇਲੇ ਕੀਤੀ ਜਾਂਦੀ ਤਸਵੀਰ ਨੂੰ ਹੀ ਮੰਨਿਆ ਜਾਵੇ। ਅਜਿਹਾ ਕਰਨ/ਹੋਣ ਨਾਲ ਆਮ ਲੋਕਾਂ ਦੀ ਬਹੁਤ ਜ਼ਿਆਦਾ ਫਜ਼ੂਲ ਖ਼ਰਚੀ ਅਤੇ ਖੱਜਲ ਖੁਆਰੀ ਘਟੇਗੀ।

-ਅੰਗਰੇਜ ਸਿੰਘ ਵਿੱਕੀ
ਸਾਬਕਾ ਪੰਚ, ਸਾਬਕਾ ਚੇਅਰਮੈਨ ਪਸਵਕ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਬੱਚਿਆਂ ਨੂੰ ਪੰਜਾਬੀ ਸਿਖਾਓ

ਸਨਿਚਰਵਾਰ ਬਾਲ ਸੰਸਾਰ ਬੱਚਿਆਂ ਵਾਸਤੇ ਭਰਪੂਰ ਜਾਣਕਾਰੀ ਲੈ ਕੇ ਆਉਂਦਾ ਹੈ, ਜਿਸ ਵਿਚ ਬੱਚਿਆਂ ਦੇ ਆਮ ਗਿਆਨ ਦੀਆਂ ਕਵਿਤਾਵਾਂ, ਰਚਨਾਵਾਂ, ਡਰਾਈਂਗ, ਦਿਮਾਗੀ ਖੇਡਾਂ, ਪਹੇਲੀਆਂ ਆਦਿ ਦਾ ਗਿਆਨ ਮਿਲਦਾ ਹੈ। ਅੱਜ ਦੇ ਮੈਗਜ਼ੀਨ ਵਿਚ ਵੱਖ-ਵੱਖ ਵਿਦਵਾਨਾਂ ਤੇ ਲੇਖਕਾਂ ਵਲੋਂ ਲਿਖੀਆਂ ਸਾਰੀਆਂ ਰਚਨਾਵਾਂ, ਕਹਾਣੀਆਂ, ਪੜ੍ਹੀਆਂ ਪ੍ਰਭਾਵਸ਼ਾਲੀ ਸਨ, ਜਿਨ੍ਹਾਂ ਵਿਚ ਜਦੋਂ ਹੁਣ ਬੱਚਿਆਂ ਦੇ ਪੇਪਰ ਆ ਰਹੇ ਹਨ। ਕਵਿਤਾਵਾਂ ਪੜ੍ਹੀਆਂ। ਕਾਬਲੇ ਗ਼ੌਰ ਸਨ 'ਅਜੀਤ' ਅਖ਼ਬਾਰ ਬਾਲ ਸੰਸਾਰ ਵਿਚ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਵਿਚ ਰਚਨਾਵਾਂ ਲਿਖ ਭਰਪੂਰ ਜਾਣਕਾਰੀ ਦੇ ਰਿਹਾ ਹੈ ਪਰ ਸਕੂਲ ਵਿਚ ਜੇ ਬੱਚਾ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਸਰਕਾਰੀ ਦਫ਼ਤਰਾਂ, ਪ੍ਰਾਈਵੇਟ ਅਦਾਰਿਆਂ 'ਚ ਪੰਜਾਬੀ ਦੀ ਜਗ੍ਹਾ ਜ਼ਿਆਦਾਤਰ ਕੰਮ ਅੰਗਰੇਜ਼ੀ ਵਿਚ ਹੁੰਦਾ ਹੈ। ਬਾਹਰਲੇ ਮੁਲਕਾਂ 'ਚ ਪੰਜਾਬੀ ਭਾਵੇਂ ਬੱਚਿਆਂ ਨੂੰ ਗੋਰਿਆਂ ਦੇ ਸਕੂਲ ਪੜ੍ਹਾਉਂਦੇ ਹਨ ਪਰ ਨਾਲ ਹੀ ਉਹ ਗੁਰਦੁਆਰਿਆਂ 'ਚ ਪੰਜਾਬੀ ਵੀ ਪੜ੍ਹਾਉਂਦੇ ਹਨ। ਸਾਡੀ ਨੌਜਵਾਨ ਪੀੜ੍ਹੀ ਸਾਡੇ ਇਤਿਹਾਸਕਾਰਾਂ ਤੋਂ ਬਿਲਕੁਲ ਅਣਜਾਨ ਹੈ, ਨੂੰ ਸਕੂਲ ਪੱਧਰ 'ਤੇ ਜਾਗਰੂਕ ਕਰਨਾ ਚਾਹੀਦਾ ਹੈ। ਬਾਲ ਸਭਾ ਲਗਾ ਕੇ ਰਚਨਾਵਾਂ ਪੜ੍ਹਾਉਣੀਆਂ ਚਾਹੀਦੀਆਂ ਹਨ। ਆਪਣੇ ਲੇਖਕਾਂ, ਕਵੀਆਂ ਦੀਆਂ ਕਿਤਾਬਾਂ ਪੜ੍ਹ, ਉਨ੍ਹਾਂ ਵਲੋਂ ਦੱਸੇ ਮਾਰਗ 'ਤੇ ਚੱਲਣਾ ਚਾਹੀਦਾ ਹੈ। ਕਿਤਾਬਾਂ, ਅਖ਼ਬਾਰਾਂ ਪੜ੍ਹਨੀਆਂ ਚਾਹੀਦੀਆਂ ਹਨ, ਜਿਨ੍ਹਾਂ ਦੀ ਬੱਚਿਆਂ ਨੂੰ ਚੇਟਕ ਨਹੀਂ ਹੈ। ਜੋ ਚਿੰਤਾ ਦਾ ਵਿਸ਼ਾ ਹੈ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ।

ਕਿਸਾਨਾਂ ਦੇ ਮਸਲੇ ਹੱਲ ਕਰੇ ਸਰਕਾਰ

ਅੱਜ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਇਕ ਵਾਰ ਫਿਰ ਸੜਕਾਂ 'ਤੇ ਆ ਚੁੱਕਾ ਹੈ। ਉਸ ਦੀਆਂ ਵਾਜਿਬ ਮੰਗਾਂ ਨੂੰ ਸਰਕਾਰ ਵਲੋਂ ਪੂਰਾ ਕਰਨ ਦੇ ਲਗਾਏ ਜਾਂਦੇ ਲਾਰਿਆਂ ਕਾਰਨ ਕਿਸਾਨਾਂ ਨੂੰ ਮੁੜ ਤੋਂ ਦਿੱਲੀ ਵੱਲ ਕੂਚ ਕਰਨਾ ਪੈ ਰਿਹਾ ਹੈ, ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਅਤੇ ਦਿੱਲੀ ਸਰਕਾਰ ਵਲੋਂ ਵੱਡੇ ਪੱਧਰ 'ਤੇ ਕਿਲ੍ਹੇਬੰਦੀ ਕੀਤੀ ਗਈ ਹੈ। ਹਰਿਆਣਾ ਪੁਲਿਸ ਵਲੋਂ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਹਨ। ਸਰਕਾਰ ਦੀ ਇਕ ਪਾਸੇ ਤਾਂ 'ਕਿਸਾਨਾਂ ਨਾਲ ਗੱਲ ਚੱਲ ਰਹੀ ਹੈ' ਉਹ ਕਹਿ ਰਹੀ ਹੈ ਦੂਜੇ ਪਾਸੇ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਹਾਲੇ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ। ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਅਤੇ ਜੇਕਰ ਸਰਕਾਰ ਦੀ ਗੱਲਬਾਤ ਕਿਸਾਨਾਂ ਦੀਆਂ ਮੰਗਾਂ 'ਤੇ ਕਿਸੇ ਮੁਕਾਮ 'ਤੇ ਨਹੀਂ ਪਹੁੰਚ ਰਹੀ ਤਾਂ ਕਿਸਾਨਾਂ ਨੂੰ ਸ਼ਾਂਤੀਪੂਰਵਕ ਦਿੱਲੀ ਜਾਣ ਦਾ ਰਸਤਾ ਦਿੱਤਾ ਜਾਵੇ ਕਿਉਂਕਿ ਕਿਸਾਨ ਇਸੇ ਦੇਸ਼ ਦੇ ਨਾਗਰਿਕ ਹਨ, ਉਹ ਅੰਨਦਾਤਾ ਹਨ ਨਾ ਕਿ ਕਿਸੇ ਦੂਜੇ ਦੇਸ਼ ਤੋਂ ਆਏ ਲੋਕ। ਮੰਗਾਂ ਨੂੰ ਲੈ ਕੇ ਸ਼ਾਂਤੀਪੂਰਵਕ ਧਰਨਾ ਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ। ਇਸ ਦੌਰਾਨ ਆਮ ਲੋਕਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਰਿਆਣਾ ਅਤੇ ਦਿੱਲੀ ਵਲੋਂ ਆਪਣੀਆਂ ਸਰਹੱਦਾਂ 'ਤੇ ਜੋ ਕਿਲ੍ਹੇਬੰਦੀ ਕੀਤੀ ਗਈ ਹੈ ਉਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ, ਵਿਆਹ-ਸ਼ਾਦੀ ਜਾਂ ਜਿਨ੍ਹਾਂ ਨੇ ਵਿਦੇਸ਼ ਜਾਣ ਲਈ ਲੱਖਾਂ ਰੁਪਏ ਦੀਆਂ ਟਿਕਟਾਂ ਖ਼ਰੀਦੀਆਂ ਹੋਈਆਂ ਹਨ ਜਾਂ ਜੋ ਵਿਦੇਸ਼ ਤੋਂ ਆਪਣੇ ਵਤਨ ਵਾਪਸ ਆਏ ਹਨ ਅਤੇ ਆਪਣੇ ਜਲਦੀ ਘਰ ਪਹੁੰਚਣਾ ਚਾਹੁੰਦੇ ਹਨ ਉਨ੍ਹਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਕੋਈ ਹੱਲ ਨਿਕਲ ਸਕੇ।

-ਅਸ਼ੀਸ਼ ਸ਼ਰਮਾ
ਜਲੰਧਰ।

13-02-2024

 ਟ੍ਰੈਫਿਕ ਨਿਯਮਾਂ ਦੀ ਪਾਲਣਾ

ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹਰ ਵਿਅਕਤੀ ਲਈ ਜ਼ਰੂਰੀ ਹੈ, ਕਿਉਂਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੀ ਸੜਕੀ ਹਾਦਸੇ ਵਾਪਰਦੇ ਹਨ, ਜਿਵੇਂ-ਜਿਵੇਂ ਵਾਹਨਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਉਵੇਂ-ਉਵੇਂ ਸੜਕਾਂ 'ਤੇ ਭੀੜ ਵਧਦੀ ਜਾ ਰਹੀ ਹੈ। ਹਰ ਬੰਦਾ ਜਲਦੀ-ਜਲਦੀ ਵਿਚ ਹੀ ਹੁੰਦਾ ਹੈ। ਕੋਈ ਟ੍ਰੈਫਿਕ ਨਿਯਮਾਂ ਵੱਲ ਧਿਆਨ ਨਹੀਂ ਦਿੰਦਾ। ਇਹ ਨਿਯਮ ਸਿਰਫ਼ ਨਿਯਮ ਨਹੀਂ ਹਨ, ਇਹ ਸਾਡੀ ਜਾਨ ਨੂੰ ਖ਼ਤਰੇ ਤੋਂ ਬਚਾਉਂਦੇ ਹਨ। ਜਦੋਂ ਵੀ ਕੋਈ ਟ੍ਰੈਫਿਕ ਇੰਚਾਰਜ ਸਾਡੀ ਗੱਡੀ ਰੋਕਦਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਸਿਫ਼ਾਰਸ਼ ਲੱਭਣ ਲਗ ਜਾਂਦੇ ਹਾਂ। ਜੇ ਅਸੀਂ ਹੈਲਮਟ ਨਹੀਂ ਪਾਇਆ ਤਾਂ ਨੁਕਸਾਨ ਸਾਡਾ ਹੀ ਹੈ। ਕਈ ਜਾਨਾਂ ਸਿਰ 'ਤੇ ਸੱਟ ਲੱਗਣ ਕਰਕੇ ਹੀ ਜਾਂਦੀਆਂ ਹਨ, ਕਿਉਂਕਿ ਅਸੀਂ ਹੈਲਮੇਟ ਦੀ ਵਰਤੋਂ ਨਹੀਂ ਕਰਦੇ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਉਣ ਵਿਚ ਬੱਚਿਆਂ ਅਤੇ ਮਾਪਿਆਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਚਾਹੀਦਾ ਹੈ। ਜੇਕਰ ਅਸੀਂ ਨਿਯਮਾਂ ਦਾ ਪਾਲਣ ਕਰਾਂਗੇ ਤਾਂ ਅਸੀਂ ਰੋਜ਼ਾਨਾ ਹੋ ਰਹੇ ਸੜਕ ਹਾਦਸਿਆਂ ਤੋਂ ਬਚ ਸਕਾਂਗੇ।

-ਗੌਰਵ ਮੁੰਜਾਲ (ਪੀ.ਸੀ.ਐਸ.)

ਸੈਰ ਕਰਨਾ ਜ਼ਰੂਰੀ

ਜਿੰਨਾ ਸਾਨੂੰ ਹਿਤ ਲਈ ਖਾਣਾ-ਪੀਣਾ ਜ਼ਰੂਰੀ ਹੈ ਉਵੇਂ ਸਾਨੂੰ ਸਿਹਤ ਲਈ ਸੈਰ ਕਰਨਾ ਵੀ ਜ਼ਰੂਰੀ ਹੈ। ਜੇਕਰ ਅਸੀਂ ਸਵੇਰ ਦੀ ਸੈਰ ਨਾ ਕਰਾਂਗੇ ਤਾਂ ਬਿਮਾਰ ਹੋ ਜਾਵਾਂਗੇ। ਮਨੁੱਖ ਨੂੰ ਅਰੋਗਤਾ ਜੀਵਨ ਦੇ ਹਰ ਪੜਾਅ 'ਤੇ ਲੋੜ ਪੈਂਦੀ ਰਹਿੰਦੀ ਹੈ। ਭੋਜਨ ਨੂੰ ਹਜ਼ਮ ਕਰਨ ਲਈ ਮਨੁੱਖ ਨੂੰ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ। ਸੈਰ ਕਰਨ ਨਾਲ ਸਾਡਾ ਸਰੀਰ ਨਿਰੋਗ ਰਹਿੰਦਾ ਹੈ। ਸੈਰ ਅਤੇ ਕਸਰਤ ਨਾਲ ਪਾਚਣ ਸ਼ਕਤੀ ਠੀਕ ਰਹਿੰਦੀ ਹੈ। ਬਿਮਾਰੀ ਦੀ ਹਾਲਤ ਵਿਚ ਛੇਤੀ ਹੀ ਸਿਆਣੇ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ, ਤੇ ਅਟਕਲ ਪੱਚੂ ਦਵਾਈਆਂ ਤੋਂ ਬਚਣਾ ਚਾਹੀਦਾ ਹੈ। ਸੈਰ ਸਾਨੂੰ ਪ੍ਰਸੰਨ ਚਿੱਤ ਅਤੇ ਆਸ਼ਾਵਾਦੀ ਰਹਿਣਾ ਸਿਖਾਉਂਦੀ ਹੈ। ਸਾਨੂੰ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਮਨਪ੍ਰਚਾਵਾ ਵੀ ਕਰਨਾ ਚਾਹੀਦਾ ਹੈ, ਤਾਂ ਹੀ ਸੰਭਵ ਹੈ ਜੇ ਸੈਰ ਕਰਾਂਗੇ। ਸੈਰ ਕਰਨ ਨਾਲ ਸਾਡੇ ਅੰਦਰ ਸ਼ੁੱਧ ਹਵਾ ਜਾਂਦੀ ਹੈ। ਸਾਨੂੰ ਸਵੇਰ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਰਾਤ ਨੂੰ ਵੀ ਰੋਟੀ ਖਾ ਕੇ ਘੁੰਮਣਾ, ਫਿਰਨਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲਾ ਸ੍ਰੀ ਮੁਕਤਸਰ ਸਾਹਿਬ

ਸਿਆਸੀ ਸਦਾਚਾਰ ਲੀਰੋ-ਲੀਰ

ਪਿਛਲੇ ਦਿਨੀਂ ਬਿਹਾਰ ਵਿਚ ਜੋ ਸਿਆਸੀ ਘਟਨਾਕ੍ਰਮ ਵਾਪਰਿਆ ਹੈ ਭਾਵੇਂ ਅਜਿਹਾ ਵਰਤਾਰਾ ਪਹਿਲੀ ਵਾਰ ਨਹੀਂ ਵਾਪਰਿਆ। ਪਰ ਇਸ ਵਰਤਾਰੇ ਨੇ ਸਿਆਸੀ ਸਦਾਚਾਰ ਨੂੰ ਜ਼ਰੂਰ ਲੀਰੋ-ਲੀਰ ਕਰਕੇ ਰੱਖ ਦਿੱਤਾ ਹੈ। ਠੀਕ ਹੈ ਸਿਆਸਤ ਵਿਚ ਮੌਕਾਪ੍ਰਸਤੀ ਦੀ ਖੇਡ ਖੇਡੀ ਜਾਂਦੀ ਹੈ। ਪਰ ਨਿਤਿਸ਼ ਕੁਮਾਰ ਨੇ ਕੁਰਸੀ 'ਤੇ ਬਣੇ ਰਹਿਣ ਲਈ ਜੋ ਸਮੇਂ-ਸਮੇਂ 'ਤੇ ਸਿਆਸੀ ਦਾਅ-ਪੇਚ ਵਰਤੇ ਹਨ ਉਹ ਦੇਸ਼ ਦੀ ਜਨਤਾ ਲਈ ਜ਼ਰੂਰ ਹੈਰਾਨੀਜਨਕ ਹਨ। ਅਜਿਹਾ ਨਾਂਹਪੱਖੀ ਵਰਤਾਰਾ ਜਿਥੇ ਦੇਸ਼ ਦੇ ਵਿਕਾਸ ਵਿਚ ਵੱਡਾ ਰੋੜਾ ਬਣਦਾ ਹੈ, ਉਥੇ ਇਹ ਸਿਆਸੀ ਲੋਕਾਂ ਦੀ ਵਿਸ਼ਵਾਸਯੋਗਤਾ 'ਤੇ ਵੀ ਵੱਡਾ ਪ੍ਰਸ਼ਨਚਿੰਨ੍ਹ ਲਗਾਉਂਦਾ ਹੈ। ਅਜੋਕੀ ਸਿਆਸਤ ਬਹੁਤਾ ਕਰਕੇ ਦੇਸ਼ ਜਾਂ ਦੇਸ਼ ਦੀ ਜਨਤਾ ਦੇ ਹਿੱਤ ਲਈ ਘੱਟ ਨਿੱਜੀ ਹਿੱਤਾਂ ਲਈ ਜ਼ਿਆਦਾ ਖੇਡੀ ਜਾਂਦੀ ਹੈ। ਇਹੀ ਕਾਰਨ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਦੇਸ਼ ਵਿਚ ਅਰਾਜਕਤਾ ਫੈਲੀ ਹੋਈ ਹੈ। ਸਿਆਸਤ ਵਿਚ ਕਬਜ਼ਾ ਬਣਾਈ ਰੱਖਣ ਦੀ ਭਾਵਨਾ ਲੋਕ ਭਾਵਨਾਵਾਂ ਨਾਲ ਸਿੱਧਾ ਖਿਲਵਾੜ ਹੈ। ਜੇ ਦੇਸ਼ ਨੂੰ ਸਹੀ ਮਾਅਨਿਆਂ 'ਚ ਵਿਕਾਸ ਦੀਆ ਬੁਲੰਦੀਆਂ 'ਤੇ ਪਹੁੰਚਾਉਣਾ ਹੈ ਤਾਂ ਜਨਤਾ ਦੀਆਂ ਮੁਢਲੀਆਂ ਲੋੜਾਂ ਨੂੰ ਪੂਰਨਾ ਹੈ। ਜੇ ਜਨਤਾ ਦੇ ਮਨਾਂ 'ਚੋਂ ਡਰ ਦਾ ਮਾਹੌਲ ਖ਼ਤਮ ਕਰਨਾ ਹੈ ਤਾਂ ਦੇਸ਼ ਦੀ ਵਾਗਡੋਰ ਚੰਗੀਆਂ ਮਾਨਤਾਵਾਂ ਦੇ ਹੱਥਾਂ 'ਚ ਦੇਣੀ ਪਵੇਗੀ। ਨਹੀਂ ਤਾਂ ਫਿਰ ਉਪਰੋਕਤ ਵਾਂਗ ਨਾਂਹਪੱਖੀ ਵਰਤਾਰਾ ਸਮੇਂ-ਸਮੇਂ 'ਤੇ ਵਰਤਦਾ ਰਹੇਗਾ।

-ਬੰਤ ਸਿੰਘ ਘੁਡਾਣੀ
ਪਿੰਡ-ਡਾਕ. ਘੁਡਾਣੀ ਕਲਾਂ, ਲੁਧਿਆਣਾ।

12-02-2024

 ਖਿੱਲਰਿਆ 'ਇੰਡੀਆ' ਗੱਠਜੋੜ
ਸੀਟਾਂ ਦੀ ਵੰਡ ਤੋਂ ਪਹਿਲਾਂ ਹੀ 'ਇੰਡੀਆ' ਗੱਠਜੋੜ ਖਿੱਲਰ ਗਿਆ ਹੈ। ਲੋਕ ਸਭਾ ਚੋਣਾਂ ਦਾ ਅਜੇ ਐਲਾਨ ਵੀ ਨਹੀਂ ਹੋਇਆ। ਟੀ.ਐਮ.ਸੀ. ਨੇਤਾ ਮਮਤਾ ਬੈਨਰਜੀ, ਆਮ ਆਦਮੀ ਪਾਰਟੀ ਕਨਵੀਨਰ ਕੇਜਰੀਵਾਲ ਵਲੋਂ ਇਕੱਲਿਆਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਹਾਲਤਾਂ ਵਿਚ ਹੁਣ ਜਦੋਂ ਰਾਹੁਲ ਗਾਂਧੀ ਦੀ ਯਾਤਰਾ ਪੱਛਮੀ ਬੰਗਾਲ ਪਹੁੰਚੀ ਹੈ, ਦਾ ਕੀ ਪ੍ਰਭਾਵ ਰਹੇਗਾ। ਜੇਕਰ 'ਇੰਡੀਆ' ਗੱਠਜੋੜ ਨੇ ਮੋਦੀ ਨੂੰ ਸੱਤਾ ਸਾਂਭਣ ਤੋਂ ਰੋਕਣਾ ਹੈ।
ਉਨ੍ਹਾਂ ਵਾਂਗ ਸੰਗਠਨ ਤੇ ਅਨੁਸ਼ਾਸਨ ਵਿਚ ਰਹਿ ਕਾਟੋ-ਕਲੇਸ਼ ਦੀ ਸੌੜੀ ਰਾਜਨੀਤੀ ਤਿਆਗਣੀ ਪਵੇਗੀ, ਜਿਸ ਪਾਰਟੀ ਸੰਗਠਨ ਵਿਚ ਏਕਤਾ ਤੇ ਅਨੁਸ਼ਾਸਨ ਨਹੀਂ ਹੈ, ਉਹ ਪਾਰਟੀ ਆਪ ਤਾਂ ਡੁੱਬਦੀ ਹੈ, ਦੂਸਰਿਆਂ ਨੂੰ ਵੀ ਲੈ ਡੁੱਬਦੀ ਹੈ। ਜੇ ਪੰਜਾਬ ਵਿਚ ਵੀ ਕਾਂਗਰਸ ਦੀ ਕਾਟੋ-ਕਲੇਸ਼ ਨਾ ਮੁੱਕੀ ਤਾਂ ਉਸ ਨੂੰ ਵੀ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ। ਵੋਟਰ ਇਹ ਰੋਜ਼-ਰੋਜ਼ ਦੀ ਖੱਚ-ਖੱਚ ਤੋਂ ਤੰਗ ਆ ਚੁੱਕਾ ਹੈ ਤੇ ਇਹ ਗੱਲਾਂ ਪਸੰਦ ਨਹੀਂ ਕਰਦਾ। ਮੋਦੀ ਦਾ ਅਕਸ ਰਾਮ ਮੰਦਰ, ਧਾਰਾ-370 ਤੇ ਵਿਦੇਸ਼ਾਂ ਵਿਚ ਚੰਗੇ ਸੰਬੰਧ ਹੋਣ ਨਾਲ ਚਮਕਿਆ ਹੈ। ਬਾਕੀ ਇਹ ਤਾਂ ਲੋਕ ਸਭਾ ਚੋਣਾਂ ਹੀ ਦੱਸਣਗੀਆਂ। ਇਸ ਦਾ ਕੀ ਅਸਰ ਹੁੰਦਾ ਹੈ?


-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਿਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।


ਅਵਾਰਾ ਪਸ਼ੂਆਂ ਦੀ ਸਮੱਸਿਆ
ਪੰਜਾਬ ਵਿਚ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ। ਇਨ੍ਹਾਂ ਅਵਾਰਾ-ਪਸ਼ੂਆਂ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਪੰਜਾਬ ਵਿਚ ਮਨੁੱਖੀ ਜਾਨਾਂ ਜਾਣ ਦਾ ਖ਼ਤਰਾ ਦਿਨੋ-ਦਿਨ ਵਧ ਰਿਹਾ ਹੈ ਜਿਸ ਕਾਰਨ ਪੂਰੇ ਸਮਾਜ ਵਿਚ ਡਰ ਦੀ ਭਾਵਨਾ ਪੈਦਾ ਹੋ ਗਈ ਹੈ।
ਇਨ੍ਹਾਂ ਅਵਾਰਾ ਢੱਠਿਆਂ, ਕੁੱਤਿਆਂ, ਗਊਆਂ ਦੇ ਪਿੰਡਾਂ ਅਤੇ ਕਸਬਿਆਂ ਦੀਆਂ ਗਲੀਆਂ ਵਿਚ ਹਰਲ-ਹਰਲ ਘੁੰਮਣ ਨਾਲ ਜਿਥੇ ਹਰ ਕੋਈ ਭੈ-ਭੀਤ ਜਿਹਾ ਰਹਿੰਦਾ ਹੈ, ਉਥੇ ਛੋਟੇ ਬੱਚੇ ਤੇ ਬਜ਼ੁਰਗ ਜ਼ਿਆਦਾ ਖ਼ੌਫਜ਼ਦਾ ਹੋ ਰਹੇ ਹਨ। ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਨਾ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਸਰਕਾਰ ਦੁਆਰਾ ਲੋਕਾਂ ਤੋਂ ਇਸ ਕੰਮ ਲਈ ਗਊ ਸੈੱਸ ਦੇ ਤੌਰ 'ਤੇ ਟੈਕਸ ਇਕੱਠਾ ਕੀਤਾ ਜਾਂਦਾ ਹੈ। ਸਰਕਾਰ ਨੇ ਨਵੀਂ ਚਾਰ ਪਹੀਆ ਗੱਡੀ 'ਤੇ ਇਕ ਹਜ਼ਾਰ ਰੁਪਏ, ਦੋ ਪਹੀਆ ਵਾਹਨ ਦੇ ਦੋ ਸੌ ਰੁਪਏ, ਸੀਮਿੰਟ ਦੀ ਇਕ ਬੋਰੀ 'ਤੇ ਇਕ ਰੁਪੱਈਆ, ਏ.ਸੀ.ਮੈਰਿਜ ਪੈਲੇਸ ਬੁੱਕ ਕਰਨ 'ਤੇ ਇਕ ਹਜ਼ਾਰ ਰੁਪਏ, ਨਾਨ ਏ.ਸੀ. ਬੁੱਕ ਕਰਨ 'ਤੇ ਪੰਜ ਸੌ ਰੁਪਏ, ਤੇਲ ਦੇ ਟੈਂਕਰ ਦੇ ਇਕ ਰਾਊਂਡ ਤੇ ਸੌ ਰੁਪਏ, ਬਿਜਲੀ ਦੇ ਬਿੱਲ 'ਤੇ ਦੋ ਪੈਸੇ ਪ੍ਰਤੀ ਯੂਨਿਟ ਗਊ ਸੈੱਸ ਲਾ ਕੇ ਲੋਕਾਂ ਤੋਂ ਵਸੂਲ ਕੀਤਾ ਜਾਂਦਾ ਹੈ। ਇਨ੍ਹਾਂ ਪੈਸਿਆਂ ਦਾ ਸਰਕਾਰ ਨੂੰ ਅਵਾਰਾ ਪਸ਼ੂਆਂ ਲਈ ਢੁਕਵੇਂ ਪ੍ਰਬੰਧ ਕਰਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।


-ਗੌਰਵ ਮੁੰਜਾਲ


ਵੋਟ ਦੀ ਮਹੱਤਤਾ
ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਅਸੀਂ ਭਾਰਤ ਜਿਹੇ ਲੋਕਤੰਤਰੀ ਦੇਸ਼ ਦੇ ਨਾਗਰਿਕ ਹਾਂ। ਲੋਕਤੰਤਰੀ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਆਪਣੀ ਵੋਟ ਦੀ ਵਰਤੋਂ ਕਰਕੇ ਆਪਣਾ ਪਸੰਦੀਦਾ ਉਮੀਦਵਾਰ ਚੁਣ ਸਕਦੇ ਹਾਂ। ਸੰਵਿਧਾਨ ਦੀ ਧਾਰਾ 326 ਅਧੀਨ ਹਰੇਕ ਭਾਰਤੀ ਨਾਗਰਿਕ ਜੋ 18 ਸਾਲ ਜਾਂ ਫਿਰ ਇਸ ਤੋਂ ਵਧੇਰੇ ਹੈ, ਉਸ ਨੂੰ ਬਿਨਾਂ ਕਿਸੇ ਰੰਗ, ਨਸਲ, ਭੇਦ ਤੋਂ ਵੋਟ ਪਾਉਣ ਦਾ ਅਧਿਕਾਰ ਹੈ।
ਭਾਰਤ ਵਿਚ ਅਪ੍ਰਤੱਖ ਢੰਗ ਦੀ ਲੋਕਤੰਤਰੀ ਪ੍ਰਣਾਲੀ ਪਾਈ ਜਾਂਦੀ ਹੈ। ਸੋ, ਹਰੇਕ ਭਾਰਤੀ ਨਾਗਰਿਕ, ਜੋ 18 ਸਾਲ ਜਾਂ ਇਸ ਤੋਂ ਵਧੇਰੇ ਹੈ, ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਵੋਟ ਦੀ ਮਹੱਤਤਾ ਨੂੰ ਸਮਝੇ, ਕਿਉਂਕਿ ਜੇਕਰ ਅਸੀਂ ਮਤਦਾਨ ਦਾ ਸੂਝ-ਬੂਝ ਸਦਕਾ ਇਸਤੇਮਾਲ ਕਰੇ ਤਾਂ ਹੀ ਦੇਸ਼ ਵਿਚ ਵਿਕਾਸ ਦੀ ਕਿਰਨ ਫੈਲੇਗੀ। ਕਦੇ ਵੀ ਲਾਲਚ ਵਿਚ ਆ ਕੇ ਆਪਣੀ ਵੋਟ ਨਾ ਵੇਚੋ ਕਿਉਂਕਿ ਨਾਗਰਿਕਾਂ ਦੀ ਵੋਟ ਸਦਕਾ ਹੀ ਆਉਣ ਵਾਲੇ ਪੰਜ ਸਾਲਾਂ ਦਾ ਭਵਿੱਖ ਸਿਰਜਿਆ ਜਾਂਦਾ ਹੈ ਅਤੇ ਨਾ ਹੀ ਕਦੇ ਭੇਡ-ਚਾਲ ਪਿੱਛੇ ਲੱਗ ਕੇ ਜਾਂ ਫਿਰ ਕਿਸੇ ਦੇ ਦਬਾਅ ਹੇਠਾਂ ਆ ਕੇ ਮਤਦਾਨ ਨਾ ਕਰੋ। ਆਪਣੀ ਵੋਟ ਵੇਚਣਾ ਜ਼ਮੀਰ ਵੇਚਣ ਦੇ ਬਰਾਬਰ ਹੈ। ਕਈ ਨਾਗਰਿਕ ਆਪਣੀ ਵੋਟ ਦਾ ਇਸਤੇਮਾਲ ਕਰਨਾ ਜ਼ਰੂਰੀ ਨਹੀਂ ਸਮਝਦੇ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਵੋਟਰਾਂ ਦੀ ਇਕ-ਇਕ ਵੋਟ ਦੇਸ਼ ਦਾ ਭਵਿੱਖ ਸਿਰਜਦੀ ਹੈ। ਸੋ, ਸਹੀ ਮਤਦਾਨ ਸਦਕਾ ਹਮੇਸ਼ਾ ਸੂਝਵਾਨ ਅਤੇ ਕਾਬਲ ਉਮੀਦਵਾਰ ਚੁਣੋ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

09-02-2024

 ਸੜਕ ਬਣਾਉਣ ਦੀ ਮੰਗ
ਬਠਿੰਡਾ ਜ਼ਿਲੇ ਬਲਾਕ ਸੰਗਤ ਅਧੀਨ ਆਉਂਦੇ ਪਿੰਡ ਕੋਟਗੁਰੂ ਤੋਂ ਬਾਅਦ ਪਿੰਡ ਜੱਸੀ ਬਾਗ਼ ਵਾਲੀ ਤਕ ਪੰਜ ਕਿਲੋਮੀਟਰ ਦੇ ਲਗਭਗ ਕੱਚਾ ਰਸਤਾ ਹੈ। ਇਥੇ ਇਹ ਦੱਸਣਾ ਜਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਿੰਡ ਕੋਟਗੁਰੂ ਤੋਂ ਬਾਅਦ ਪਿੰਡ ਜੱਸੀ ਬਾਗ਼ ਵਾਲੀ ਵਿਖੇ ਹੀ ਗਏ ਸਨ। ਦੋਵਾਂ ਪਿੰਡਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਦੋਵੇਂ ਪਿੰਡਾਂ ਵਿਚ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਹਨ। ਦੋਵਾਂ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਸਮੂਹ ਇਲਾਕਾ ਵਾਸੀਆਂ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਪਿੰਡ ਕੋਟਗੁਰੂ ਤੋਂ ਪਿੰਡ ਜੱਸੀ ਬਾਗ਼ ਵਾਲੀ ਤੱਕ ਦੇ ਰਸਤੇ 'ਤੇ ਸੜਕ ਬਣਾਈ ਜਾਵੇ ਤਾਂ ਜੋ ਜ਼ਿਆਦਾ ਵਲ ਕੇ ਜਾਣ ਤੋਂ ਬਚਾਅ ਹੋ ਸਕੇ।


-ਅੰਗਰੇਜ਼ ਸਿੰਘ ਵਿੱਕੀ
ਪਿੰਡ-ਡਾਕ. ਕੋਟਗੁਰੂ, (ਬਠਿੰਡਾ)


ਜਬਰ ਜਨਾਹ ਦੇ ਦੋਸ਼ੀ ਨੂੰ ਮਿਲੇ ਫ਼ਾਂਸੀ ਦੀ ਸਜ਼ਾ
ਪਿਛਲੇ ਦਿਨੀਂ 'ਅਜੀਤ' ਵਿਚ ਦਿਲ ਦਹਿਲਾ ਦੇਣ ਵਾਲੀ ਖ਼ਬਰ 'ਇਕੱਲੀ ਔਰਤ ਸਵਾਰੀ ਨੂੰ ਦੇਖ ਹੈਵਾਨ ਬਣ ਜਾਂਦਾ ਸੀ ਈ-ਰਿਕਸ਼ਾ ਚਾਲਕ' ਨੂੰ ਪੜ੍ਹ ਕੇ ਲੂੰ-ਕੰਡੇ ਖੜ੍ਹੇ ਹੋ ਗਏ। ਖ਼ਬਰ ਵਿਚ ਦੱਸਿਆ ਗਿਆ ਹੈ ਕਿ ਡੇਢ ਮਹੀਨੇ ਦੌਰਾਨ ਚਾਰ ਔਰਤਾਂ ਨੂੰ ਬਣਾਇਆ ਸ਼ਿਕਾਰ ਤੇ ਵਿਰੋਧ ਕਰਨ 'ਤੇ ਇਕ ਦੀ ਕੀਤੀ ਹੱਤਿਆ। ਪ੍ਰਿੰਸ ਨਾਂਅ ਦਾ ਵਿਅਕਤੀ ਇਕੱਲੀ ਔਰਤ ਨੂੰ ਜਾਮ ਹੋਣ ਦਾ ਬਹਾਨਾ ਲਾ ਕੇ ਵਰਗਲਾ ਕੇ ਕਿਸੇ ਸੁੰਨਸਾਨ ਥਾਂ 'ਤੇ ਲੈ ਜਾਂਦਾ ਸੀ। ਪਹਿਲੀਆਂ ਦੋ ਔਰਤਾਂ ਜਿਸ ਵਿਚ ਪਹਿਲੀ ਔਰਤ ਨਾਲ ਜਬਰ ਜਨਾਹ ਕਰਨ ਵਿਚ ਕਾਮਯਾਬ ਹੋ ਗਿਆ ਤੇ ਦੂਜੀ ਔਰਤ ਭੱਜ ਗਈ। ਜੇਕਰ ਇਹ ਦੋਵੇਂ ਔਰਤਾਂ ਪੁਲਿਸ ਕੋਲ ਚਲੀਆਂ ਜਾਂਦੀਆਂ ਤਾਂ ਤੀਸਰੀ ਔਰਤ ਸ਼ਮਾ ਅੱਜ ਸਾਡੇ ਵਿਚਕਾਰ ਹੁੰਦੀ। ਪਹਿਲੀਆਂ ਦੋ ਔਰਤਾਂ ਇੱਜ਼ਤ ਤੇ ਬਦਨਾਮੀ ਦੇ ਡਰੋਂ ਪੁਲਿਸ ਕੋਲ ਨਹੀਂ ਗਈਆਂ। ਤੀਜੀ ਔਰਤ ਸ਼ਮਾ ਵਲੋਂ ਰੌਲੀ ਪਾਉਣ 'ਤੇ ਉਸ ਦਾ ਗਲਾ ਘੁੱਟ ਦਿੱਤਾ ਗਿਆ। ਲਾਸ਼ ਕੋਲੋਂ ਤਾਂ ਵਿਅਕਤੀ ਨੂੰ ਡਰ ਲੱਗਦਾ ਹੈ ਪਰੰਤੂ ਇਸ ਲਾਸ਼ ਨਾਲ ਪ੍ਰਿੰਸ ਨੇ ਦੋ ਵਾਰ ਜਬਰ ਜਨਾਹ ਕੀਤਾ, ਇਹੋ ਜਿਹੇ ਹੈਵਾਨ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਅਜਿਹਾ ਭਿਆਨਕ ਕਾਰਾ ਨਾ ਕਰੇ। ਕਾਨੂੰਨ ਨੂੰ ਇਸ ਦਾ ਜਲਦ ਤੋਂ ਜਲਦ ਇਨਸਾਫ਼ ਦੇਣਾ ਚਾਹੀਦਾ ਹੈ, ਮੇਰੀ ਕਾਨੂੰਨ ਤੋਂ ਸਾਰੀਆਂ ਔਰਤਾਂ ਵਲੋਂ ਫ਼ਰਿਆਦ ਹੈ।


-ਕੁਸਮ ਸ਼ਰਮਾ ਫ਼ਰੀਦਕੋਟ।


ਵੀਰ ਬਾਲ ਦਿਵਸ ਤੇ ਸਕੂਲਾਂ ਦੀਆਂ ਛੁੱਟੀਆਂ
ਭਾਰਤ ਸਰਕਾਰ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ 'ਵੀਰ ਬਾਲ ਦਿਵਸ' ਰਾਸ਼ਟਰੀ ਪੱਧਰ 'ਤੇ ਮਨਾਉਣਾ ਸ਼ੁਰੂ ਕੀਤਾ ਹੈ, ਪਰ ਸਰਕਾਰੀ ਸਕੂਲਾਂ ਵਿਚ 25 ਦਸੰਬਰ ਤੋਂ ਕ੍ਰਿਸਮਿਸ ਡੇ ਤੋਂ ਸਰਦੀਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਹਨ, ਇਹ ਦਿਨ ਮਨਾਉਣ ਲਈ 26 ਦਸੰਬਰ ਨੂੰ ਸਕੂਲ ਖੁੱਲ੍ਹੇ ਰਹਿਣੇ ਚਾਹੀਦੇ ਹਨ ਤੇ ਬੱਚਿਆਂ ਨੂੰ ਇਤਿਹਾਸ ਸੁਣਾਉਣਾ ਚਾਹੀਦਾ ਹੈ। ਸਕੂਲ 27 ਦਸੰਬਰ ਤੋਂ ਬੰਦ ਹੋਣੇ ਚਾਹੀਦੇ ਹਨ ਤੇ 5 ਜਨਵਰੀ ਤਕ ਬੰਦ ਰਹਿਣੇ ਚਾਹੀਦੇ ਹਨ ਕਿਉਂਕਿ ਪੰਜਾਬ ਵਿਚ ਇਨ੍ਹਾਂ ਦਿਨਾਂ ਵਿਚ ਸੀਤ ਲਹਿਰ ਚੱਲ ਰਹੀ ਹੁੰਦੀ ਹੈ। ਇਹ 10 ਦਿਨ ਲਈ ਸਕੂਲ ਬੰਦ ਰਹਿਣੇ ਚਾਹੀਦੇ ਹਨ। ਨਵੇਂ ਹਾਲਾਤਾਂ ਅਨੁਸਾਰ ਸਰਦੀਆਂ ਦੀਆਂ ਛੁੱਟੀਆਂ ਦਾ ਸਮਾਂ ਪੰਜਾਬ ਵਿਚ ਬਦਲ ਦੇਣਾ ਚਾਹੀਦਾ ਹੈ। ਸਟੇਜ 'ਤੇ ਪੇਸ਼ਕਾਰੀ ਸਮੇਂ ਕੋਈ ਵੀ ਬੱਚਾ ਸਾਹਿਬਜ਼ਾਦਿਆਂ ਦੀ ਨਕਲ ਨਾ ਉਤਾਰੇ। ਸਤਿਕਾਰ ਕਰੇ।


-ਤਰਲੋਕ ਸਿੰਘ ਫਲੋਰਾ
ਸੇਵਾਮੁਕਤ ਲੈਕਚਰਾਰ, ਪਿੰਡ ਹੀਉਂ (ਬੰਗਾ)


ਜੇਲ੍ਹਾਂ 'ਚ ਬੇਨਿਯਮੀਆਂ
ਬੀਤੇ ਦਿਨ ਖ਼ਬਰ ਪੜ੍ਹੀ ਕਿ ਮਾਨਯੋਗ ਹਾਈ ਕੋਰਟ ਨੇ ਜੇਲ੍ਹਾਂ ਵਿਚ ਬਰਾਮਦ ਹੋ ਰਹੇ ਮੋਬਾਈਲ ਫ਼ੋਨਾਂ ਕਾਰਨ ਪੰਜਾਬ ਦੇ ਗੋਇੰਦਵਾਲ ਜੇਲ੍ਹ ਸੁਪਰੀਟੈਂਡੈਂਟ ਨੂੰ ਤਲਬ ਕਰ ਜਵਾਬ ਫਾਈਲ ਕਰਨ ਦਾ ਹੁਕਮ ਦਿੱਤਾ ਹੈ। ਸੁਧਾਰ ਘਰਾਂ ਦੀ ਚਿੰਤਾ ਹੋਰ ਵੀ ਵਧ ਜਾਂਦੀ ਹੈ। ਜਦੋਂ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਚਾਰ ਸਾਲਾਂ ਦੌਰਾਨ 43 ਹਜ਼ਾਰ ਫ਼ੋਨ ਕਾਲਾਂ ਦਾ ਪਿੱਛਲੇ ਦਿਨੀਂ ਪਰਦਾਫ਼ਾਸ਼ ਹੋਇਆ ਸੀ। ਪੰਜਾਬ ਦੀਆਂ ਜੇਲ੍ਹਾਂ ਵਿਚ ਅਕਸਰ ਗੈਂਗਵਾਰ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਅਜਿਹੀ ਹੀ ਘਟਨਾ ਹੁਣੇ-ਹੁਣੇ ਅੰਮ੍ਰਿਤਸਰ ਦੀ ਪਤਾਹਪੁਰ ਜੇਲ੍ਹ 'ਚ ਵਾਪਰੀ ਹੈ। ਦੋਵਾਂ ਧੜਿਆਂ ਵਿਚ ਆਪਣੇ ਬਣਾਏ ਹਥਿਆਰਾਂ ਨਾਲ ਖ਼ੂਨ ਜੰਗ ਹੋਈ। ਤਿੰਨ ਲੋਕ ਜ਼ਖ਼ਮੀ ਤੇ ਇਕ ਗੰਭੀਰ ਜ਼ਖ਼ਮੀ ਹੋਇਆ ਸੀ।
ਪਿੱਛੇ ਜਿਹੇ ਲੁਧਿਆਣਾ ਜੇਲ੍ਹ 'ਚ ਸਰਚ ਦੌਰਾਨ 14 ਮੋਬਾਈਲ, ਗੋਇੰਦਵਾਲ ਜੇਲ੍ਹ 'ਚੋਂ 7 ਮੋਬਾਈਲ ਫ਼ੋਨ, ਫਰੀਦਕੋਟ ਦੀ ਜੇਲ੍ਹ 'ਚੋਂ 18 ਮੋਬਾਈਲ ਤੇ ਹੋਰ ਸਾਮਾਨ ਬਰਾਮਦ ਹੋ ਚੁੱਕੇ ਹਨ। ਮੈਂ ਆਪਣੀ ਪੁਲਿਸ ਦੀ ਨੌਕਰੀ 'ਚ ਦੇਖਿਆ ਹੈ ਜਦੋਂ ਵੀ ਜੇਲ੍ਹ 'ਚ ਤਲਾਸ਼ੀ ਦਾ ਅਭਿਆਨ ਚੱਲਦਾ ਹੈ ਭਾਰੀ ਮਾਤਰਾ 'ਚ ਮੋਬਾਈਲ ਫ਼ੋਨ ਤੇ ਨਸ਼ਿਆਂ ਦੀ ਬਰਾਮਦਗੀ ਹੁੰਦੀ ਹੈ। ਜੇਲ੍ਹ 'ਚ ਹੀ ਨਸ਼ਾ ਤਸਕਰ ਅਤੇ ਗੈਂਗਸਟਰ ਨੈੱਟਵਰਕ ਚਲਾ ਰਹੇ ਹਨ। ਸਰਕਾਰ ਇਸ 'ਤੇ ਸਖ਼ਤੀ ਵੀ ਕਰ ਰਹੀ ਹੈ। ਕਈ ਜੇਲ੍ਹ ਕਰਮਚਾਰੀਆਂ ਦੀ ਮਿਲੀ-ਭੁਗਤ ਸਾਹਮਣੇ ਆਉਣ 'ਤੇ ਕਾਰਵਾਈ ਵੀ ਹੋਈ ਹੈ।
ਹੁਣ ਵੀ ਪੁਲਿਸ ਨੇ ਕਾਰਵਾਈ ਕਰਦੇ ਹੋਏ 7 ਅਧਿਕਾਰੀ ਗ੍ਰਿਫ਼ਤਾਰ ਕੀਤੇ ਹਨ, ਪਰ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਸਰਕਾਰ ਨੂੰ ਸਦਨ ਵਿਚ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਕਿ ਜੇਕਰ ਕਿਸੇ ਜੇਲ੍ਹ ਕਰਮਚਾਰੀ ਦੀ ਮਿਲੀ-ਭੁਗਤ ਸਾਹਮਣੇ ਆਵੇ ਤਾਂ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਸਖ਼ਤ ਸਜ਼ਾ ਦਾ ਭਾਗੀ ਬਣਾਇਆ ਜਾਣਾ ਚਾਹੀਦਾ ਹੈ।


-ਗੁਰਮੀਤ ਸਿੰਘ ਵੇਰਕਾ (ਐਮ.ਏ.)
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

8-02-2024

 ਸੜਕ ਬਣਾਉਣ ਦੀ ਮੰਗ

ਬਠਿੰਡਾ ਜ਼ਿਲੇ ਬਲਾਕ ਸੰਗਤ ਅਧੀਨ ਆਉਂਦੇ ਪਿੰਡ ਕੋਟਗੁਰੂ ਤੋਂ ਬਾਅਦ ਪਿੰਡ ਜੱਸੀ ਬਾਗ਼ ਵਾਲੀ ਤਕ ਪੰਜ ਕਿਲੋਮੀਟਰ ਦੇ ਲਗਭਗ ਕੱਚਾ ਰਸਤਾ ਹੈ। ਇਥੇ ਇਹ ਦੱਸਣਾ ਜਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਿੰਡ ਕੋਟਗੁਰੂ ਤੋਂ ਬਾਅਦ ਪਿੰਡ ਜੱਸੀ ਬਾਗ਼ ਵਾਲੀ ਵਿਖੇ ਹੀ ਗਏ ਸਨ। ਦੋਵਾਂ ਪਿੰਡਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਦੋਵੇਂ ਪਿੰਡਾਂ ਵਿਚ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਹਨ। ਦੋਵਾਂ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਸਮੂਹ ਇਲਾਕਾ ਵਾਸੀਆਂ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਪਿੰਡ ਕੋਟਗੁਰੂ ਤੋਂ ਪਿੰਡ ਜੱਸੀ ਬਾਗ਼ ਵਾਲੀ ਤੱਕ ਦੇ ਰਸਤੇ 'ਤੇ ਸੜਕ ਬਣਾਈ ਜਾਵੇ ਤਾਂ ਜੋ ਜ਼ਿਆਦਾ ਵਲ ਕੇ ਜਾਣ ਤੋਂ ਬਚਾਅ ਹੋ ਸਕੇ।

-ਅੰਗਰੇਜ਼ ਸਿੰਘ ਵਿੱਕੀ
ਪਿੰਡ-ਡਾਕ. ਕੋਟਗੁਰੂ, (ਬਠਿੰਡਾ)

ਜਬਰ ਜਨਾਹ ਦੇ ਦੋਸ਼ੀ ਨੂੰ ਮਿਲੇ ਫ਼ਾਂਸੀ ਦੀ ਸਜ਼ਾ

ਪਿਛਲੇ ਦਿਨੀਂ 'ਅਜੀਤ' ਵਿਚ ਦਿਲ ਦਹਿਲਾ ਦੇਣ ਵਾਲੀ ਖ਼ਬਰ 'ਇਕੱਲੀ ਔਰਤ ਸਵਾਰੀ ਨੂੰ ਦੇਖ ਹੈਵਾਨ ਬਣ ਜਾਂਦਾ ਸੀ ਈ-ਰਿਕਸ਼ਾ ਚਾਲਕ' ਨੂੰ ਪੜ੍ਹ ਕੇ ਲੂੰ-ਕੰਡੇ ਖੜ੍ਹੇ ਹੋ ਗਏ। ਖ਼ਬਰ ਵਿਚ ਦੱਸਿਆ ਗਿਆ ਹੈ ਕਿ ਡੇਢ ਮਹੀਨੇ ਦੌਰਾਨ ਚਾਰ ਔਰਤਾਂ ਨੂੰ ਬਣਾਇਆ ਸ਼ਿਕਾਰ ਤੇ ਵਿਰੋਧ ਕਰਨ 'ਤੇ ਇਕ ਦੀ ਕੀਤੀ ਹੱਤਿਆ। ਪ੍ਰਿੰਸ ਨਾਂਅ ਦਾ ਵਿਅਕਤੀ ਇਕੱਲੀ ਔਰਤ ਨੂੰ ਜਾਮ ਹੋਣ ਦਾ ਬਹਾਨਾ ਲਾ ਕੇ ਵਰਗਲਾ ਕੇ ਕਿਸੇ ਸੁੰਨਸਾਨ ਥਾਂ 'ਤੇ ਲੈ ਜਾਂਦਾ ਸੀ। ਪਹਿਲੀਆਂ ਦੋ ਔਰਤਾਂ ਜਿਸ ਵਿਚ ਪਹਿਲੀ ਔਰਤ ਨਾਲ ਜਬਰ ਜਨਾਹ ਕਰਨ ਵਿਚ ਕਾਮਯਾਬ ਹੋ ਗਿਆ ਤੇ ਦੂਜੀ ਔਰਤ ਭੱਜ ਗਈ। ਜੇਕਰ ਇਹ ਦੋਵੇਂ ਔਰਤਾਂ ਪੁਲਿਸ ਕੋਲ ਚਲੀਆਂ ਜਾਂਦੀਆਂ ਤਾਂ ਤੀਸਰੀ ਔਰਤ ਸ਼ਮਾ ਅੱਜ ਸਾਡੇ ਵਿਚਕਾਰ ਹੁੰਦੀ। ਪਹਿਲੀਆਂ ਦੋ ਔਰਤਾਂ ਇੱਜ਼ਤ ਤੇ ਬਦਨਾਮੀ ਦੇ ਡਰੋਂ ਪੁਲਿਸ ਕੋਲ ਨਹੀਂ ਗਈਆਂ। ਤੀਜੀ ਔਰਤ ਸ਼ਮਾ ਵਲੋਂ ਰੌਲੀ ਪਾਉਣ 'ਤੇ ਉਸ ਦਾ ਗਲਾ ਘੁੱਟ ਦਿੱਤਾ ਗਿਆ। ਲਾਸ਼ ਕੋਲੋਂ ਤਾਂ ਵਿਅਕਤੀ ਨੂੰ ਡਰ ਲੱਗਦਾ ਹੈ ਪਰੰਤੂ ਇਸ ਲਾਸ਼ ਨਾਲ ਪ੍ਰਿੰਸ ਨੇ ਦੋ ਵਾਰ ਜਬਰ ਜਨਾਹ ਕੀਤਾ, ਇਹੋ ਜਿਹੇ ਹੈਵਾਨ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਅਜਿਹਾ ਭਿਆਨਕ ਕਾਰਾ ਨਾ ਕਰੇ। ਕਾਨੂੰਨ ਨੂੰ ਇਸ ਦਾ ਜਲਦ ਤੋਂ ਜਲਦ ਇਨਸਾਫ਼ ਦੇਣਾ ਚਾਹੀਦਾ ਹੈ, ਮੇਰੀ ਕਾਨੂੰਨ ਤੋਂ ਸਾਰੀਆਂ ਔਰਤਾਂ ਵਲੋਂ ਫ਼ਰਿਆਦ ਹੈ।

-ਕੁਸਮ ਸ਼ਰਮਾ ਫ਼ਰੀਦਕੋਟ।

ਵੀਰ ਬਾਲ ਦਿਵਸ ਤੇ ਸਕੂਲਾਂ ਦੀਆਂ ਛੁੱਟੀਆਂ

ਭਾਰਤ ਸਰਕਾਰ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ 'ਵੀਰ ਬਾਲ ਦਿਵਸ' ਰਾਸ਼ਟਰੀ ਪੱਧਰ 'ਤੇ ਮਨਾਉਣਾ ਸ਼ੁਰੂ ਕੀਤਾ ਹੈ, ਪਰ ਸਰਕਾਰੀ ਸਕੂਲਾਂ ਵਿਚ 25 ਦਸੰਬਰ ਤੋਂ ਕ੍ਰਿਸਮਿਸ ਡੇ ਤੋਂ ਸਰਦੀਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਹਨ, ਇਹ ਦਿਨ ਮਨਾਉਣ ਲਈ 26 ਦਸੰਬਰ ਨੂੰ ਸਕੂਲ ਖੁੱਲ੍ਹੇ ਰਹਿਣੇ ਚਾਹੀਦੇ ਹਨ ਤੇ ਬੱਚਿਆਂ ਨੂੰ ਇਤਿਹਾਸ ਸੁਣਾਉਣਾ ਚਾਹੀਦਾ ਹੈ। ਸਕੂਲ 27 ਦਸੰਬਰ ਤੋਂ ਬੰਦ ਹੋਣੇ ਚਾਹੀਦੇ ਹਨ ਤੇ 5 ਜਨਵਰੀ ਤਕ ਬੰਦ ਰਹਿਣੇ ਚਾਹੀਦੇ ਹਨ ਕਿਉਂਕਿ ਪੰਜਾਬ ਵਿਚ ਇਨ੍ਹਾਂ ਦਿਨਾਂ ਵਿਚ ਸੀਤ ਲਹਿਰ ਚੱਲ ਰਹੀ ਹੁੰਦੀ ਹੈ। ਇਹ 10 ਦਿਨ ਲਈ ਸਕੂਲ ਬੰਦ ਰਹਿਣੇ ਚਾਹੀਦੇ ਹਨ। ਨਵੇਂ ਹਾਲਾਤਾਂ ਅਨੁਸਾਰ ਸਰਦੀਆਂ ਦੀਆਂ ਛੁੱਟੀਆਂ ਦਾ ਸਮਾਂ ਪੰਜਾਬ ਵਿਚ ਬਦਲ ਦੇਣਾ ਚਾਹੀਦਾ ਹੈ। ਸਟੇਜ 'ਤੇ ਪੇਸ਼ਕਾਰੀ ਸਮੇਂ ਕੋਈ ਵੀ ਬੱਚਾ ਸਾਹਿਬਜ਼ਾਦਿਆਂ ਦੀ ਨਕਲ ਨਾ ਉਤਾਰੇ। ਸਤਿਕਾਰ ਕਰੇ।

-ਤਰਲੋਕ ਸਿੰਘ ਫਲੋਰਾ
ਸੇਵਾਮੁਕਤ ਲੈਕਚਰਾਰ, ਪਿੰਡ ਹੀਉਂ (ਬੰਗਾ)

ਜੇਲ੍ਹਾਂ 'ਚ ਬੇਨਿਯਮੀਆਂ

ਬੀਤੇ ਦਿਨ ਖ਼ਬਰ ਪੜ੍ਹੀ ਕਿ ਮਾਨਯੋਗ ਹਾਈ ਕੋਰਟ ਨੇ ਜੇਲ੍ਹਾਂ ਵਿਚ ਬਰਾਮਦ ਹੋ ਰਹੇ ਮੋਬਾਈਲ ਫ਼ੋਨਾਂ ਕਾਰਨ ਪੰਜਾਬ ਦੇ ਗੋਇੰਦਵਾਲ ਜੇਲ੍ਹ ਸੁਪਰੀਟੈਂਡੈਂਟ ਨੂੰ ਤਲਬ ਕਰ ਜਵਾਬ ਫਾਈਲ ਕਰਨ ਦਾ ਹੁਕਮ ਦਿੱਤਾ ਹੈ। ਸੁਧਾਰ ਘਰਾਂ ਦੀ ਚਿੰਤਾ ਹੋਰ ਵੀ ਵਧ ਜਾਂਦੀ ਹੈ। ਜਦੋਂ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਚਾਰ ਸਾਲਾਂ ਦੌਰਾਨ 43 ਹਜ਼ਾਰ ਫ਼ੋਨ ਕਾਲਾਂ ਦਾ ਪਿੱਛਲੇ ਦਿਨੀਂ ਪਰਦਾਫ਼ਾਸ਼ ਹੋਇਆ ਸੀ। ਪੰਜਾਬ ਦੀਆਂ ਜੇਲ੍ਹਾਂ ਵਿਚ ਅਕਸਰ ਗੈਂਗਵਾਰ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਅਜਿਹੀ ਹੀ ਘਟਨਾ ਹੁਣੇ-ਹੁਣੇ ਅੰਮ੍ਰਿਤਸਰ ਦੀ ਪਤਾਹਪੁਰ ਜੇਲ੍ਹ 'ਚ ਵਾਪਰੀ ਹੈ। ਦੋਵਾਂ ਧੜਿਆਂ ਵਿਚ ਆਪਣੇ ਬਣਾਏ ਹਥਿਆਰਾਂ ਨਾਲ ਖ਼ੂਨ ਜੰਗ ਹੋਈ। ਤਿੰਨ ਲੋਕ ਜ਼ਖ਼ਮੀ ਤੇ ਇਕ ਗੰਭੀਰ ਜ਼ਖ਼ਮੀ ਹੋਇਆ ਸੀ।
ਪਿੱਛੇ ਜਿਹੇ ਲੁਧਿਆਣਾ ਜੇਲ੍ਹ 'ਚ ਸਰਚ ਦੌਰਾਨ 14 ਮੋਬਾਈਲ, ਗੋਇੰਦਵਾਲ ਜੇਲ੍ਹ 'ਚੋਂ 7 ਮੋਬਾਈਲ ਫ਼ੋਨ, ਫਰੀਦਕੋਟ ਦੀ ਜੇਲ੍ਹ 'ਚੋਂ 18 ਮੋਬਾਈਲ ਤੇ ਹੋਰ ਸਾਮਾਨ ਬਰਾਮਦ ਹੋ ਚੁੱਕੇ ਹਨ। ਮੈਂ ਆਪਣੀ ਪੁਲਿਸ ਦੀ ਨੌਕਰੀ 'ਚ ਦੇਖਿਆ ਹੈ ਜਦੋਂ ਵੀ ਜੇਲ੍ਹ 'ਚ ਤਲਾਸ਼ੀ ਦਾ ਅਭਿਆਨ ਚੱਲਦਾ ਹੈ ਭਾਰੀ ਮਾਤਰਾ 'ਚ ਮੋਬਾਈਲ ਫ਼ੋਨ ਤੇ ਨਸ਼ਿਆਂ ਦੀ ਬਰਾਮਦਗੀ ਹੁੰਦੀ ਹੈ। ਜੇਲ੍ਹ 'ਚ ਹੀ ਨਸ਼ਾ ਤਸਕਰ ਅਤੇ ਗੈਂਗਸਟਰ ਨੈੱਟਵਰਕ ਚਲਾ ਰਹੇ ਹਨ। ਸਰਕਾਰ ਇਸ 'ਤੇ ਸਖ਼ਤੀ ਵੀ ਕਰ ਰਹੀ ਹੈ। ਕਈ ਜੇਲ੍ਹ ਕਰਮਚਾਰੀਆਂ ਦੀ ਮਿਲੀ-ਭੁਗਤ ਸਾਹਮਣੇ ਆਉਣ 'ਤੇ ਕਾਰਵਾਈ ਵੀ ਹੋਈ ਹੈ।
ਹੁਣ ਵੀ ਪੁਲਿਸ ਨੇ ਕਾਰਵਾਈ ਕਰਦੇ ਹੋਏ 7 ਅਧਿਕਾਰੀ ਗ੍ਰਿਫ਼ਤਾਰ ਕੀਤੇ ਹਨ, ਪਰ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਸਰਕਾਰ ਨੂੰ ਸਦਨ ਵਿਚ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਕਿ ਜੇਕਰ ਕਿਸੇ ਜੇਲ੍ਹ ਕਰਮਚਾਰੀ ਦੀ ਮਿਲੀ-ਭੁਗਤ ਸਾਹਮਣੇ ਆਵੇ ਤਾਂ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਸਖ਼ਤ ਸਜ਼ਾ ਦਾ ਭਾਗੀ ਬਣਾਇਆ ਜਾਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

07-02-2024

 ਅਨੁਸ਼ਾਸਨ ਦੀ ਪਾਲਣਾ ਕਰੋ
ਜਦੋਂ ਲੋਕ ਅਨਪੜ੍ਹ ਸਨ ਤਾਂ ਹਮੇਸ਼ਾ ਅਨੁਸ਼ਾਸਨ ਦੀ ਪਾਲਣਾ ਕਰਨਾ ਆਪਣਾ ਧਰਮ ਸਮਝਦੇ ਸਨ ਤੇ ਅਨੁਸ਼ਾਸਨ ਦੀ ਬਦੌਲਤ ਹੀ ਸਵਰਗ ਵਰਗੀ ਜ਼ਿੰਦਗੀ ਬਤੀਤ ਕਰਦੇ ਸਨ। ਪਰੰਤੂ ਅੱਜ-ਕੱਲ੍ਹ ਦਾ ਮਨੁੱਖ ਅਨੁਸ਼ਾਸਨ ਤੋੜਨ ਨੂੰ ਆਪਣੀ ਪ੍ਰਾਪਤੀ ਹੀ ਸਮਝਦਾ ਹੈ। ਉਂਝ ਭਾਵੇਂ ਅਸੀਂ ਚੰਨ 'ਤੇ ਵੀ ਪੈਰ ਧਰ ਲਏ ਹਨ। ਦੋ ਮਿੰਟ ਰੇਲਵੇ ਫਾਟਕ ਬੰਦ ਹੋ ਜਾਵੇ ਤਾਂ ਅਸੀਂ ਅਨੁਸ਼ਾਸਨ ਤੋੜਨ ਵਿਚ ਬਹੁਤੀ ਦੇਰ ਕਰਕੇ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਖ਼ਤਰੇ ਵਿਚ ਪਾਉਣ ਤੋਂ ਪਿੱਛੋਂ ਨਹੀਂ ਹਟਦੇ। ਸਾਨੂੰ ਸਭ ਨੂੰ ਹਮੇਸ਼ਾ ਹੀ ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ ਹੈ। ਜਿਹੋ ਜਿਹਾ ਅਸੀਂ ਆਪ ਕਰਦੇ ਹਾਂ, ਉਹੋ ਜਿਹਾ ਹੀ ਸਾਡੇ ਬੱਚੇ ਤੇ ਦੂਸਰੇ ਵੇਖਣ ਵਾਲੇ ਲੋਕ ਕਰਦੇ ਹਨ। ਸਮਾਜ ਵਿਚ ਅਨੁਸ਼ਾਸਨ ਦੀ ਪਾਲਣਾ ਕਰਨੀ ਹੀ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।


-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)


ਜਲ ਦੀ ਕਦਰ ਕਰੋ
ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ, ਇਸ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਾਹਿਰਾਂ ਅਤੇ ਏਜੰਸੀਆਂ ਦੀਆਂ ਰਿਪੋਰਟਾਂ ਨੇ ਸਿੱਧ ਕਰ ਦਿੱਤਾ ਹੈ ਕਿ ਸਾਫ਼ ਤੇ ਪੀਣ ਯੋਗ ਪਾਣੀ ਮੁੱਕਣ ਵਾਲਾ ਹੈ। ਬਹੁਤ ਸਾਰੀਆਂ ਫੈਕਟਰੀਆਂ ਦੁਆਰਾ ਪਾਣੀ ਨੂੰ ਖ਼ਰਾਬ ਕੀਤਾ ਜਾਂਦਾ ਹੈ। ਝੋਨਾ ਸਭ ਤੋਂ ਜ਼ਿਆਦਾ ਜਲ ਲੈਂਦਾ ਹੈ। ਰਿਪੋਰਟਾਂ ਮੁਤਾਬਿਕ ਧਰਤੀ ਹੇਠ ਜਲ ਦਾ ਹੀ ਚਾਰਜ ਘੱਟ ਹੁੰਦਾ ਹੈ, ਅਸੀਂ ਪਾਣੀ ਧਰਤੀ ਵਿਚੋਂ ਵੱਧ ਕੱਢ ਰਹੇ ਹਾਂ। ਮੇਰਾ ਸੰਬੰਧ ਸ੍ਰੀ ਮੁਕਤਸਰ ਜ਼ਿਲ੍ਹੇ ਨਾਲ ਹੈ। ਇਸ ਜ਼ਿਲ੍ਹੇ ਵਿਚ ਪੀਣ ਵਾਲਾ ਜਲ ਸੇਮ ਕਰਕੇ ਖ਼ਰਾਬ ਹੋ ਗਿਆ ਹੈ। ਲਗਭਗ ਸਾਡੇ ਪਿੰਡ ਵਿਚ ਮਾੜਾ ਜਲ ਹੋਣ ਕਰਕੇ ਦਸ ਸਾਲ ਫ਼ਸਲ ਨਹੀਂ ਹੋਈ ਸੀ। ਨਹਿਰ ਨਾਲੋਂ ਲੋਕਾਂ ਦੇ ਟਿਊਬਵੈਲਾਂ ਦਾ ਜਲ ਬਹੁਤ ਸਵਾਦ ਹੈ। ਪੀਣ ਯੋਗ ਜਲ ਨਾਲ ਅੱਜ ਫ਼ਸਲਾਂ ਵਧੀਆ ਹੁੰਦੀਆਂ ਹਨ। ਸਾਨੂੰ ਨਹਿਰਾਂ ਨੇ ਭਾਵੇਂ ਨੁਕਸਾਨ ਪਹੁੰਚਾਇਆ ਸੀ। ਦੂਸਰੇ ਪਾਸੇ ਨਹਿਰਾਂ ਨਾਲ ਲੱਗੇ ਟਿਊਬਵੈੱਲਾਂ ਨੇ ਖੇਤਾਂ ਵਿਚ ਬਹਾਰ ਲਿਆ ਦਿੱਤੀ ਹੈ। ਅੱਜ ਹਰ ਕਿਸਾਨ ਨੇ ਧਰਤੀ ਹੇਠਾਂ ਪਾਈਪਾਂ ਪਾ ਪਾ ਕੇ ਜ਼ਮੀਨ ਵਾਸਤੇ ਜਲ ਦਾ ਪ੍ਰਬੰਧ ਕਰ ਲਿਆ ਹੈ। ਸਾਨੂੰ ਜਲ ਦੀ ਕਦਰ ਕਰਨੀ ਚਾਹੀਦੀ ਹੈ। ਅਤੇ ਜਲ ਪੀਣ ਵਾਲੀਆਂ ਫ਼ਸਲਾਂ ਦੀ ਘੱਟ ਬਿਜਾਈ ਕਰਨੀ ਚਾਹੀਦੀ ਹੈ। ਸਥਿਤੀ ਦੀ ਗੰਭੀਰਤਾ ਨੂੰ ਸਮਝਣ ਵਾਸਤੇ ਇਕ ਸਾਰ ਚੱਲਣਾ ਪਏਗਾ। ਅਜੇ ਸਾਡੇ ਕੋਲ ਸਮਾਂ ਬਹੁਤ ਘੱਟ ਹੈ। ਨਾਜ਼ੁਕ ਸਥਿਤੀ ਨੂੰ ਸੰਭਾਲੀਏ। ਅਖ਼ੀਰ ਕਿਸੇ ਕਵੀ ਨੂੰ ਇਹ ਕਹਿਣਾ ਪਵੇਗਾ।


-ਰਾਮ ਸਿੰਘ ਪਾਠਕ


ਪ੍ਰਦੂਸ਼ਿਤ ਹਵਾ
ਅੱਜ ਕੱਲ੍ਹ ਸਾਡੇ ਆਲੇ-ਦੁਆਲੇ ਇੰਨੀ ਪ੍ਰਦੂਸ਼ਿਤ ਹਵਾ ਚੱਲ ਰਹੀ ਹੈ, ਜਿਸ ਨਾਲ ਲੋਕ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਹਵਾ ਵਿਚ ਪ੍ਰਦੂਸ਼ਨ ਖਿਲਾਰਨ ਵਾਲੀਆਂ ਸਨਅਤੀ ਇਕਾਈਆਂ ਤੇ ਪਾਵਰ ਹਾਊਸਾਂ ਦੀਆਂ ਚਿਮਨੀਆਂ, ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਮੋਟਰ-ਕਾਰਾਂ ਅਤੇ ਘਰਾਂ ਵਿਚ ਬਾਲੀ ਜਾਂਦੀ ਲੱਕੜ ਵਿਚੋਂ ਨਿਕਲਦੇ ਧੂੰਏਂ ਨੇ ਸਲਫ਼ਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਹਾਈਡ੍ਰੋਜਨ ਸਲਫਾਈਡ ਬਹੁਤ ਸਾਰੇ ਹੋਰ ਹਾਈਡਰੋਕਾਰਬਨ ਨਾਲ ਹਵਾ ਨੂੰ ਪਲੀਤ ਕਰ ਦਿੱਤਾ ਹੈ। ਕੋਲੇ ਦਾ ਧੂੰਆਂ ਵੀ ਹਵਾ ਵਿਚ ਰਲ ਕੇ ਪ੍ਰਦੂਸ਼ਣ ਫੈਲਾਉਂਦਾ ਹੈ। ਰਹਿੰਦੀ ਕਸਰ ਕੀਟਨਾਸ਼ਕ, ਨਦੀਨਨਾਸ਼ਕ ਦਵਾਈਆਂ ਨੇ ਪੂਰੀ ਕਰ ਦਿੱਤੀ ਹੈ, ਜਿਨ੍ਹਾਂ ਨਾਲ ਹਵਾ ਆਰਸੈਨਿਕ, ਫਾਸਫੇਟ, ਕਲੋਰੀਨੇਟ, ਹਾਈਡਰੋ ਕਾਰਬਨ ਅਤੇ ਸਿੱਕਾ ਆਦਿ ਜ਼ਹਿਰਾਂ ਨਾਲ ਬੁਰੀ ਤਰ੍ਹਾਂ ਗੰਧਲੀ ਹੋ ਚੁੱਕੀ ਹੈ, ਇਸ ਦਾ ਮਾਰੂ ਅਸਰ ਸਾਡੇ ਸਮੇਤ ਸਮੁੱਚੇ ਜੀਵਾਂ ਅਤੇ ਬਨਸਪਤੀ ਉੱਪਰ ਦੇਖਿਆ ਜਾ ਸਕਦਾ ਹੈ, ਇਸ ਦੇ ਕਾਰਨ ਹੀ ਨਵਜਾਤ ਬੱਚੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਸਾਨੂੰ ਹਵਾ ਨੂੰ ਸ਼ੁੱਧ ਰੱਖਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਸੁਰੱਖਿਅਤ ਰਹੇ।


-ਡਾ. ਨਰਿੰਦਰ ਭੱਪਰ
ਪਿੰਡ ਅਤੇ ਡਾਕ. ਝਬੇਲਵਾਲੀ (ਸ੍ਰੀ ਮੁਕਤਸਰ ਸਾਹਿਬ)

06-02-2024

 ਵਿਦੇਸ਼ਾਂ ਵਿਚ ਹੋ ਰਹੀਆਂ ਮੌਤਾਂ ਚਿੰਤਾਜਨਕ

ਸਾਡੇ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਆਪਣੇ ਵਧੀਆ ਭਵਿੱਖ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ। ਇਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਨੂੰ ਲੱਗਦਾ ਹੈ ਕਿ ਪੰਜਾਬ ਨਾਲੋਂ ਸ਼ਾਇਦ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਕੰਮ ਕਰਕੇ ਵੱਧ ਕਮਾਈ ਹੋਵੇਗੀ। ਇਹ ਠੀਕ ਵੀ ਹੈ ਸਾਡੇ ਨੌਜਵਾਨ ਮੁੰਡੇ-ਕੁੜੀਆਂ ਬਾਹਰ ਜਾ ਕੇ ਬਹੁਤ ਸਾਰੇ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਚਾਹੁੰਦੇ ਹਨ। ਪਰ ਪਿਛਲੇ ਕੁਝ ਸਮੇਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਜਦੋਂ ਸਾਡੇ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਵਿਚ ਪੁੱਜਦੇ ਹਨ। ਉਨ੍ਹਾਂ ਵਿਚੋਂ ਕੁਝ ਨੌਜਵਾਨ ਮੁੰਡੇ-ਕੁੜੀਆਂ ਦੀਆਂ 'ਹਾਰਟ ਅਟੈਕ' ਆਉਣ ਜਾਂ ਕਿਸੇ ਹੋਰ ਕਾਰਨ ਕਰਕੇ ਮੌਤਾਂ ਹੋ ਰਹੀਆਂ ਹਨ। ਇਹ ਬਹੁਤ ਦੁਖਦਾਈ ਅਤੇ ਸੋਚਣ ਵਾਲੀ ਗੱਲ ਹੈ। ਮਾਪਿਆਂ ਵਲੋਂ ਬਹੁਤ ਜ਼ਿਆਦਾ ਪੈਸੇ ਖ਼ਰਚ ਕਰਕੇ ਆਪਣੇ ਇਕਲੌਤੇ ਨੌਜਵਾਨ ਲੜਕੇ-ਲੜਕੀਆਂ ਨੂੰ ਵਿਦੇਸ਼ਾਂ ਵਿਚ ਭੇਜਿਆ ਜਾਂਦਾ ਹੈ, ਪਰ ਜਦੋਂ ਉਨ੍ਹਾਂ ਦੇ ਨੌਜਵਾਨ ਲੜਕੇ-ਲੜਕੀਆਂ ਦੀ ਕੁਝ ਦਿਨਾਂ ਅਤੇ ਮਹੀਨਿਆਂ ਬਾਅਦ ਵਿਦੇਸ਼ਾਂ ਵਿਚ ਮੌਤ ਹੋ ਜਾਂਦੀ ਹੈ ਇਹ ਮਾਪਿਆਂ ਲਈ ਇਕ ਬਹੁਤ ਹੀ ਦੁਖਦਾਈ ਖ਼ਬਰ ਹੁੰਦੀ ਹੈ। ਇਨ੍ਹਾਂ ਮੌਤਾਂ ਦਾ ਅਸਲ ਕੀ ਕਾਰਨ ਹੈ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਸਾਡੀ ਦੋਵਾਂ ਹੀ ਭਾਰਤ ਅਤੇ ਵਿਦੇਸ਼ੀ ਸਰਕਾਰਾਂ ਨੂੰ ਬੇਨਤੀ ਹੈ ਕਿ ਇਸ ਬਹੁਤ ਹੀ ਗੰਭੀਰ ਸਥਿਤੀ 'ਤੇ ਪੂਰੀ ਸੋਚ- ਵਿਚਾਰ ਕੀਤੀ ਜਾਵੇ। ਇਨ੍ਹਾਂ ਨੌਜਵਾਨ ਲੜਕੇ ਲੜਕੀਆਂ ਦਾ ਪਹਿਲਾਂ ਹੀ ਮੈਡੀਕਲ ਚੈੱਕਅਪ ਕਰਕੇ ਇਨ੍ਹਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾਵੇ। ਇਨ੍ਹਾਂ ਨੌਜਵਾਨ ਲੜਕੇ-ਲੜਕੀਆਂ ਦੀਆਂ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾਵੇ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

ਨਸ਼ਿਆਂ ਦਾ ਖ਼ਾਤਮਾ ਜ਼ਰੂਰੀ

ਨਸ਼ਾ ਮਿੱਠਾ ਜ਼ਹਿਰ ਹੈ। ਨਸ਼ਾ ਇਕ ਬਹੁਤ ਵੱਡੀ ਲਾਹਨਤ ਅਤੇ ਘਾਤਕ ਆਦਤ ਹੈ। ਨਸ਼ਾ ਮਨ ਦੀ ਕਮਜ਼ੋਰੀ, ਸਰੀਰ ਦੀ ਕੰਮਜ਼ੋਰੀ, ਦਿਮਾਗ ਦੀ ਸੁਸਤੀ, ਜੇਬ ਦੀ ਬਰਬਾਦੀ, ਘਰ ਦੀ ਤਬਾਹੀ ਅਤੇ ਸਮਾਜਿਕ ਸਨਮਾਨ ਖ਼ਤਮ ਕਰਦਾ ਹੈ। ਔਸਤਨ ਹਰ ਦੇਸ਼ ਵਿਚ ਘੱਟ ਤੋਂ ਘੱਟ 1 ਫ਼ੀਸਦੀ ਤੋਂ 10 ਫ਼ੀਸਦੀ ਲੋਕ ਕਿਸੇ ਨਾ ਕਿਸੇ ਨਸ਼ੇ ਨਸ਼ੀਲੀ ਵਸਤੂ ਦਾ ਸੇਵਨ ਕਰਦੇ ਹਨ। ਸ਼ੁਰੂ-ਸ਼ੁਰੂ ਵਿਚ ਨਸ਼ੇ ਦਾ ਆਕਰਸ਼ਣ ਇਸ ਤੋਂ ਪ੍ਰਾਪਤ ਵਿਅਕਤੀ ਦੀ ਸ਼ੌਕ ਜਾਂ ਲਾਲਸਾ ਹੁੰਦੀ ਹੈ। ਖ਼ਾਸ ਕਰਕੇ ਖਾਂਦੇ-ਪੀਂਦੇ ਘਰਾਂ ਦੇ ਮੁੰਡੇ-ਕੁੜੀਆਂ ਬੱਚਿਆਂ ਵਿਚ ਸ਼ੌਕ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਜੋ ਆਪਣੀ ਮਿੱਤਰ ਮੰਡਲੀ ਵਿਚ ਬੈਠ ਕੇ ਇਸ ਨਵੇਂ ਤਜਰਬੇ ਦਾ ਅਨੁਭਵ ਕਰਦੇ ਹਨ। ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਮੱਧ ਵਰਗ ਅਤੇ ਦਲਿਤ ਵਰਗ ਦੇ ਗਰੀਬ ਲੋਕ ਵੀ ਇਨ੍ਹਾਂ ਦੀ ਰੀਸ ਕਰਨ ਲੱਗੇ ਹਨ। ਗਰੀਬ ਵਰਗ ਦੇ ਲੋਕ ਬਹੁਤ ਜ਼ਿਆਦਾ ਇਸ ਦੇ ਚੁੰਗਲ ਵਿਚ ਫਸ ਗਏ ਹਨ। ਹਰ ਸਾਲ 25 ਲੱਖ ਮੌਤਾ ਨਸ਼ਿਆਂ ਨਾਲ ਹੁੰਦੀਆਂ ਹਨ ਅਤੇ ਸੜਕ ਹਾਦਸੇ ਨਸ਼ਿਆਂ ਕਾਰਨ ਹੋ ਰਹੇ ਹਨ। ਕਤਲ ਅਤੇ ਜੁਰਮਾਂ ਦਾ ਮੁੱਖ ਕਾਰਨ ਨਸ਼ਾ ਹੀ ਹੈ। ਹਰ ਰੋਜ਼ ਕਿਧਰੇ ਨਾ ਕਿਧਰੇ ਫੜੇ ਜਾ ਰਹੇ ਨਸ਼ਿਆਂ ਦੇ ਟਰੱਕ ਬੈਗ, ਗੋਲੀਆਂ, ਦਵਾਈਆਂ ਸੰਬੰਧੀ ਸਰਕਾਰ ਕੁਝ ਕਰ ਰਹੀ ਹੈ, ਪਰ ਫੜੇ ਜਾਣ ਵਾਲੀਆਂ ਦਵਾਈਆਂ 1 ਫ਼ੀਸਦੀ ਵੀ ਨਹੀਂ ਹਨ। ਸੋ, ਆਉ ਮਿੱਤਰੋ ਨਸ਼ੇ ਦਾ ਕੋਹੜ ਖ਼ਤਮ ਕਰੀਏ। ਆਪਣੇ ਤੌਰ ਤਰੀਕਿਆਂ ਨਾਲ ਨਸ਼ਾ ਛੁਡਾਊ ਕਮੇਟੀਆਂ ਨੂੰ ਸਹਿਯੋਗ ਦੇਈਏ। ਇਸ ਨਸ਼ੇ ਦੀ ਲਾਹਨਤ ਨੂੰ ਖ਼ਤਮ ਕਰੀਏ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲਾ ਸ੍ਰੀ ਮੁਕਤਸਰ ਸਾਹਿਬ।

ਵਿਆਹਾਂ ਦੇ ਕਾਰਡ ਪੰਜਾਬੀ ਵਿਚ ਛਪਾਓ

ਪੰਜਾਬ ਵਿਚ ਪੈ ਰਹੀ ਅੰਤਾਂ ਦੀ ਠੰਢ ਦੇ ਮੱਧਮ ਪੈਂਦਿਆਂ ਹੀ ਵੱਡੇ ਪੱਧਰ 'ਤੇ ਵਿਆਹਾਂ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਹੈ। ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਰੰਤੂ ਸਾਨੂੰ ਸਭ ਨੂੰ ਵੀ ਪੰਜਾਬ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ। ਕਿਉਂਕਿ ਸਾਡੇ ਸਾਰਿਆਂ ਦੇ ਸਹਿਯੋਗ ਸਦਕਾ ਹੀ ਪੰਜਾਬੀ ਭਾਸ਼ਾ ਨੂੰ ਹੋਰ ਸਿਖ਼ਰਾਂ 'ਤੇ ਲਿਜਾਇਆ ਜਾ ਸਕਦਾ ਹੈ। ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੇ ਪੰਜਾਬੀ ਪਰਿਵਾਰ ਵਿਆਹਾਂ ਦੇ ਕਾਰਡ ਅੰਗਰੇਜ਼ੀ ਵਿਚ ਛਪਾਉਣਾ ਜ਼ਿਆਦਾ ਚੰਗਾ ਸਮਝਦੇ ਹਨ। ਪਰੰਤੂ ਆਪਣੀ ਮਾਂ-ਬੋਲੀ ਨੂੰ ਦਰਕਿਨਾਰ ਕਰ ਦਿੰਦੇ ਹਨ। ਆਓ, ਅੱਜ ਤੋਂ ਹੀ ਸਾਰੇ ਪ੍ਰਣ ਕਰੀਏ ਕਿ ਅਸੀਂ ਸਾਰੇ ਵਿਆਹਾਂ ਦੇ ਕਾਰਡ ਅੰਗਰੇਜ਼ੀ ਦੀ ਥਾਂ ਪੰਜਾਬੀ ਭਾਸ਼ਾ ਵਿਚ ਹੀ ਤਿਆਰ ਕਰਵਾਉਣ ਲਈ ਪਾਬੰਦ ਹੋਵਾਂਗੇ। ਸਾਡੇ ਸਭ ਦੇ ਸਹਿਯੋਗ ਸਦਕਾ ਹੀ ਪੰਜਾਬੀ ਭਾਸ਼ਾ ਦਾ ਹੋਰ ਵਿਕਾਸ ਹੋ ਸਕਦਾ ਹੈ ਤੇ ਇਸੇ ਵਿਚ ਹੀ ਹਰੇਕ ਪੰਜਾਬੀ ਤੇ ਪੰਜਾਬ ਦੀ ਭਲਾਈ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਓਵਰਲੋਡ ਵਾਹਨ

ਅੱਜ ਕੱਲ੍ਹ ਰਾਤ ਨੂੰ ਧੁੰਦ ਵੇਲੇ ਗੱਡੀਆਂ ਵਾਲਿਆਂ ਨੂੰ ਬਹੁਤੀ ਦੂਰ ਤਕ ਦਿਖਾਈ ਨਹੀਂ ਦਿੰਦਾ। ਛੋਟੀਆਂ ਸੜਕਾਂ 'ਤੇ ਆਮ ਤੌਰ 'ਤੇ ਲੋਕਾਂ ਨੂੰ ਸੜਕ ਤੋਂ ਹੇਠਾਂ ਗੱਡੀ ਲਾਹੁਣਾ ਬਹੁਤ ਔਖਾ ਹੁੰਦਾ ਹੈ। ਪਰ ਕਈ ਟਰਾਲੀਆਂ ਵਾਲੇ ਰਾਤ ਨੂੰ ਗੰਨਾ ਲੱਦ ਕੇ ਜਾਂ ਪਰਾਲੀ ਦੀਆਂ ਪੰਡਾਂ ਲੱਦ ਕੇ ਜਾਂਦੇ ਹਨ, ਇਨ੍ਹਾਂ ਵਿਚੋਂ ਕਈ ਟਰਾਲੀਆਂ ਤਾਂ ਇਸ ਤਰ੍ਹਾਂ ਲੱਦੀਆਂ ਹੁੰਦੀਆਂ ਹਨ ਕਿ ਥੋੜ੍ਹਾ ਜਿਹਾ ਟੋਆ ਵੀ ਆ ਜਾਵੇ ਤਾਂ ਇਨ੍ਹਾਂ ਦੇ ਪਲਟਣ ਦਾ ਡਰ ਬਣਿਆ ਰਹਿੰਦਾ ਹੈ। ਇਸ ਕਾਰਨ ਇਨ੍ਹਾਂ ਨੂੰ ਸਕੂਟਰ-ਮੋਟਰਸਾਈਕਲਾਂ ਵਾਲੇ ਵੀ ਓਵਰਟੇਕ ਕਰਨ ਤੋਂ ਡਰਦੇ ਹਨ। ਕਈ ਵਾਰ ਤਾਂ ਇਹ ਹਾਈਵੇਅ 'ਤੇ ਵੀ ਪਲਟੀਆਂ ਦੇਖੀਆਂ ਜਾਂਦੀਆਂ ਹਨ, ਜਿਸ ਕਾਰਨ ਕਈ-ਕਈ ਘੰਟੇ ਜਾਮ ਵੀ ਲੱਗਾ ਰਹਿੰਦਾ ਹੈ। ਰਾਤ ਨੂੰ ਵੀ ਇਸ ਕਾਰਨ ਗੱਡੀ ਚਾਲਕਾਂ ਨੂੰ ਬਹੁਤ ਖ਼ਤਰਾ ਬਣਿਆ ਰਹਿੰਦਾ ਹੈ। ਕਈ ਵਾਰ ਤਾਂ ਕਈ ਵਾਹਨਾਂ ਵਾਲੇ ਦੁਰਘਟਨਾ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਸਰਕਾਰ ਨੂੰ ਅਪੀਲ ਹੈ ਕਿ ਇਨ੍ਹਾਂ ਓਵਰਲੋਡ ਟਰਾਲੀਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਹੋ ਰਹੀਆਂ ਇਨ੍ਹਾਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।

-ਅਸ਼ੀਸ਼ ਸ਼ਰਮਾ ਜਲੰਧਰ।

06-02-2024

 ਵਿਦੇਸ਼ਾਂ ਵਿਚ ਹੋ ਰਹੀਆਂ ਮੌਤਾਂ ਚਿੰਤਾਜਨਕ

ਸਾਡੇ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਆਪਣੇ ਵਧੀਆ ਭਵਿੱਖ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ। ਇਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਨੂੰ ਲੱਗਦਾ ਹੈ ਕਿ ਪੰਜਾਬ ਨਾਲੋਂ ਸ਼ਾਇਦ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਕੰਮ ਕਰਕੇ ਵੱਧ ਕਮਾਈ ਹੋਵੇਗੀ। ਇਹ ਠੀਕ ਵੀ ਹੈ ਸਾਡੇ ਨੌਜਵਾਨ ਮੁੰਡੇ-ਕੁੜੀਆਂ ਬਾਹਰ ਜਾ ਕੇ ਬਹੁਤ ਸਾਰੇ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਚਾਹੁੰਦੇ ਹਨ। ਪਰ ਪਿਛਲੇ ਕੁਝ ਸਮੇਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਜਦੋਂ ਸਾਡੇ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਵਿਚ ਪੁੱਜਦੇ ਹਨ। ਉਨ੍ਹਾਂ ਵਿਚੋਂ ਕੁਝ ਨੌਜਵਾਨ ਮੁੰਡੇ-ਕੁੜੀਆਂ ਦੀਆਂ 'ਹਾਰਟ ਅਟੈਕ' ਆਉਣ ਜਾਂ ਕਿਸੇ ਹੋਰ ਕਾਰਨ ਕਰਕੇ ਮੌਤਾਂ ਹੋ ਰਹੀਆਂ ਹਨ। ਇਹ ਬਹੁਤ ਦੁਖਦਾਈ ਅਤੇ ਸੋਚਣ ਵਾਲੀ ਗੱਲ ਹੈ। ਮਾਪਿਆਂ ਵਲੋਂ ਬਹੁਤ ਜ਼ਿਆਦਾ ਪੈਸੇ ਖ਼ਰਚ ਕਰਕੇ ਆਪਣੇ ਇਕਲੌਤੇ ਨੌਜਵਾਨ ਲੜਕੇ-ਲੜਕੀਆਂ ਨੂੰ ਵਿਦੇਸ਼ਾਂ ਵਿਚ ਭੇਜਿਆ ਜਾਂਦਾ ਹੈ, ਪਰ ਜਦੋਂ ਉਨ੍ਹਾਂ ਦੇ ਨੌਜਵਾਨ ਲੜਕੇ-ਲੜਕੀਆਂ ਦੀ ਕੁਝ ਦਿਨਾਂ ਅਤੇ ਮਹੀਨਿਆਂ ਬਾਅਦ ਵਿਦੇਸ਼ਾਂ ਵਿਚ ਮੌਤ ਹੋ ਜਾਂਦੀ ਹੈ ਇਹ ਮਾਪਿਆਂ ਲਈ ਇਕ ਬਹੁਤ ਹੀ ਦੁਖਦਾਈ ਖ਼ਬਰ ਹੁੰਦੀ ਹੈ। ਇਨ੍ਹਾਂ ਮੌਤਾਂ ਦਾ ਅਸਲ ਕੀ ਕਾਰਨ ਹੈ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਸਾਡੀ ਦੋਵਾਂ ਹੀ ਭਾਰਤ ਅਤੇ ਵਿਦੇਸ਼ੀ ਸਰਕਾਰਾਂ ਨੂੰ ਬੇਨਤੀ ਹੈ ਕਿ ਇਸ ਬਹੁਤ ਹੀ ਗੰਭੀਰ ਸਥਿਤੀ 'ਤੇ ਪੂਰੀ ਸੋਚ- ਵਿਚਾਰ ਕੀਤੀ ਜਾਵੇ। ਇਨ੍ਹਾਂ ਨੌਜਵਾਨ ਲੜਕੇ ਲੜਕੀਆਂ ਦਾ ਪਹਿਲਾਂ ਹੀ ਮੈਡੀਕਲ ਚੈੱਕਅਪ ਕਰਕੇ ਇਨ੍ਹਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾਵੇ। ਇਨ੍ਹਾਂ ਨੌਜਵਾਨ ਲੜਕੇ-ਲੜਕੀਆਂ ਦੀਆਂ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾਵੇ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

ਨਸ਼ਿਆਂ ਦਾ ਖ਼ਾਤਮਾ ਜ਼ਰੂਰੀ

ਨਸ਼ਾ ਮਿੱਠਾ ਜ਼ਹਿਰ ਹੈ। ਨਸ਼ਾ ਇਕ ਬਹੁਤ ਵੱਡੀ ਲਾਹਨਤ ਅਤੇ ਘਾਤਕ ਆਦਤ ਹੈ। ਨਸ਼ਾ ਮਨ ਦੀ ਕਮਜ਼ੋਰੀ, ਸਰੀਰ ਦੀ ਕੰਮਜ਼ੋਰੀ, ਦਿਮਾਗ ਦੀ ਸੁਸਤੀ, ਜੇਬ ਦੀ ਬਰਬਾਦੀ, ਘਰ ਦੀ ਤਬਾਹੀ ਅਤੇ ਸਮਾਜਿਕ ਸਨਮਾਨ ਖ਼ਤਮ ਕਰਦਾ ਹੈ। ਔਸਤਨ ਹਰ ਦੇਸ਼ ਵਿਚ ਘੱਟ ਤੋਂ ਘੱਟ 1 ਫ਼ੀਸਦੀ ਤੋਂ 10 ਫ਼ੀਸਦੀ ਲੋਕ ਕਿਸੇ ਨਾ ਕਿਸੇ ਨਸ਼ੇ ਨਸ਼ੀਲੀ ਵਸਤੂ ਦਾ ਸੇਵਨ ਕਰਦੇ ਹਨ। ਸ਼ੁਰੂ-ਸ਼ੁਰੂ ਵਿਚ ਨਸ਼ੇ ਦਾ ਆਕਰਸ਼ਣ ਇਸ ਤੋਂ ਪ੍ਰਾਪਤ ਵਿਅਕਤੀ ਦੀ ਸ਼ੌਕ ਜਾਂ ਲਾਲਸਾ ਹੁੰਦੀ ਹੈ। ਖ਼ਾਸ ਕਰਕੇ ਖਾਂਦੇ-ਪੀਂਦੇ ਘਰਾਂ ਦੇ ਮੁੰਡੇ-ਕੁੜੀਆਂ ਬੱਚਿਆਂ ਵਿਚ ਸ਼ੌਕ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਜੋ ਆਪਣੀ ਮਿੱਤਰ ਮੰਡਲੀ ਵਿਚ ਬੈਠ ਕੇ ਇਸ ਨਵੇਂ ਤਜਰਬੇ ਦਾ ਅਨੁਭਵ ਕਰਦੇ ਹਨ। ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਮੱਧ ਵਰਗ ਅਤੇ ਦਲਿਤ ਵਰਗ ਦੇ ਗਰੀਬ ਲੋਕ ਵੀ ਇਨ੍ਹਾਂ ਦੀ ਰੀਸ ਕਰਨ ਲੱਗੇ ਹਨ। ਗਰੀਬ ਵਰਗ ਦੇ ਲੋਕ ਬਹੁਤ ਜ਼ਿਆਦਾ ਇਸ ਦੇ ਚੁੰਗਲ ਵਿਚ ਫਸ ਗਏ ਹਨ। ਹਰ ਸਾਲ 25 ਲੱਖ ਮੌਤਾ ਨਸ਼ਿਆਂ ਨਾਲ ਹੁੰਦੀਆਂ ਹਨ ਅਤੇ ਸੜਕ ਹਾਦਸੇ ਨਸ਼ਿਆਂ ਕਾਰਨ ਹੋ ਰਹੇ ਹਨ। ਕਤਲ ਅਤੇ ਜੁਰਮਾਂ ਦਾ ਮੁੱਖ ਕਾਰਨ ਨਸ਼ਾ ਹੀ ਹੈ। ਹਰ ਰੋਜ਼ ਕਿਧਰੇ ਨਾ ਕਿਧਰੇ ਫੜੇ ਜਾ ਰਹੇ ਨਸ਼ਿਆਂ ਦੇ ਟਰੱਕ ਬੈਗ, ਗੋਲੀਆਂ, ਦਵਾਈਆਂ ਸੰਬੰਧੀ ਸਰਕਾਰ ਕੁਝ ਕਰ ਰਹੀ ਹੈ, ਪਰ ਫੜੇ ਜਾਣ ਵਾਲੀਆਂ ਦਵਾਈਆਂ 1 ਫ਼ੀਸਦੀ ਵੀ ਨਹੀਂ ਹਨ। ਸੋ, ਆਉ ਮਿੱਤਰੋ ਨਸ਼ੇ ਦਾ ਕੋਹੜ ਖ਼ਤਮ ਕਰੀਏ। ਆਪਣੇ ਤੌਰ ਤਰੀਕਿਆਂ ਨਾਲ ਨਸ਼ਾ ਛੁਡਾਊ ਕਮੇਟੀਆਂ ਨੂੰ ਸਹਿਯੋਗ ਦੇਈਏ। ਇਸ ਨਸ਼ੇ ਦੀ ਲਾਹਨਤ ਨੂੰ ਖ਼ਤਮ ਕਰੀਏ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲਾ ਸ੍ਰੀ ਮੁਕਤਸਰ ਸਾਹਿਬ।

ਵਿਆਹਾਂ ਦੇ ਕਾਰਡ ਪੰਜਾਬੀ ਵਿਚ ਛਪਾਓ

ਪੰਜਾਬ ਵਿਚ ਪੈ ਰਹੀ ਅੰਤਾਂ ਦੀ ਠੰਢ ਦੇ ਮੱਧਮ ਪੈਂਦਿਆਂ ਹੀ ਵੱਡੇ ਪੱਧਰ 'ਤੇ ਵਿਆਹਾਂ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਹੈ। ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਰੰਤੂ ਸਾਨੂੰ ਸਭ ਨੂੰ ਵੀ ਪੰਜਾਬ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ। ਕਿਉਂਕਿ ਸਾਡੇ ਸਾਰਿਆਂ ਦੇ ਸਹਿਯੋਗ ਸਦਕਾ ਹੀ ਪੰਜਾਬੀ ਭਾਸ਼ਾ ਨੂੰ ਹੋਰ ਸਿਖ਼ਰਾਂ 'ਤੇ ਲਿਜਾਇਆ ਜਾ ਸਕਦਾ ਹੈ। ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੇ ਪੰਜਾਬੀ ਪਰਿਵਾਰ ਵਿਆਹਾਂ ਦੇ ਕਾਰਡ ਅੰਗਰੇਜ਼ੀ ਵਿਚ ਛਪਾਉਣਾ ਜ਼ਿਆਦਾ ਚੰਗਾ ਸਮਝਦੇ ਹਨ। ਪਰੰਤੂ ਆਪਣੀ ਮਾਂ-ਬੋਲੀ ਨੂੰ ਦਰਕਿਨਾਰ ਕਰ ਦਿੰਦੇ ਹਨ। ਆਓ, ਅੱਜ ਤੋਂ ਹੀ ਸਾਰੇ ਪ੍ਰਣ ਕਰੀਏ ਕਿ ਅਸੀਂ ਸਾਰੇ ਵਿਆਹਾਂ ਦੇ ਕਾਰਡ ਅੰਗਰੇਜ਼ੀ ਦੀ ਥਾਂ ਪੰਜਾਬੀ ਭਾਸ਼ਾ ਵਿਚ ਹੀ ਤਿਆਰ ਕਰਵਾਉਣ ਲਈ ਪਾਬੰਦ ਹੋਵਾਂਗੇ। ਸਾਡੇ ਸਭ ਦੇ ਸਹਿਯੋਗ ਸਦਕਾ ਹੀ ਪੰਜਾਬੀ ਭਾਸ਼ਾ ਦਾ ਹੋਰ ਵਿਕਾਸ ਹੋ ਸਕਦਾ ਹੈ ਤੇ ਇਸੇ ਵਿਚ ਹੀ ਹਰੇਕ ਪੰਜਾਬੀ ਤੇ ਪੰਜਾਬ ਦੀ ਭਲਾਈ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਓਵਰਲੋਡ ਵਾਹਨ

ਅੱਜ ਕੱਲ੍ਹ ਰਾਤ ਨੂੰ ਧੁੰਦ ਵੇਲੇ ਗੱਡੀਆਂ ਵਾਲਿਆਂ ਨੂੰ ਬਹੁਤੀ ਦੂਰ ਤਕ ਦਿਖਾਈ ਨਹੀਂ ਦਿੰਦਾ। ਛੋਟੀਆਂ ਸੜਕਾਂ 'ਤੇ ਆਮ ਤੌਰ 'ਤੇ ਲੋਕਾਂ ਨੂੰ ਸੜਕ ਤੋਂ ਹੇਠਾਂ ਗੱਡੀ ਲਾਹੁਣਾ ਬਹੁਤ ਔਖਾ ਹੁੰਦਾ ਹੈ। ਪਰ ਕਈ ਟਰਾਲੀਆਂ ਵਾਲੇ ਰਾਤ ਨੂੰ ਗੰਨਾ ਲੱਦ ਕੇ ਜਾਂ ਪਰਾਲੀ ਦੀਆਂ ਪੰਡਾਂ ਲੱਦ ਕੇ ਜਾਂਦੇ ਹਨ, ਇਨ੍ਹਾਂ ਵਿਚੋਂ ਕਈ ਟਰਾਲੀਆਂ ਤਾਂ ਇਸ ਤਰ੍ਹਾਂ ਲੱਦੀਆਂ ਹੁੰਦੀਆਂ ਹਨ ਕਿ ਥੋੜ੍ਹਾ ਜਿਹਾ ਟੋਆ ਵੀ ਆ ਜਾਵੇ ਤਾਂ ਇਨ੍ਹਾਂ ਦੇ ਪਲਟਣ ਦਾ ਡਰ ਬਣਿਆ ਰਹਿੰਦਾ ਹੈ। ਇਸ ਕਾਰਨ ਇਨ੍ਹਾਂ ਨੂੰ ਸਕੂਟਰ-ਮੋਟਰਸਾਈਕਲਾਂ ਵਾਲੇ ਵੀ ਓਵਰਟੇਕ ਕਰਨ ਤੋਂ ਡਰਦੇ ਹਨ। ਕਈ ਵਾਰ ਤਾਂ ਇਹ ਹਾਈਵੇਅ 'ਤੇ ਵੀ ਪਲਟੀਆਂ ਦੇਖੀਆਂ ਜਾਂਦੀਆਂ ਹਨ, ਜਿਸ ਕਾਰਨ ਕਈ-ਕਈ ਘੰਟੇ ਜਾਮ ਵੀ ਲੱਗਾ ਰਹਿੰਦਾ ਹੈ। ਰਾਤ ਨੂੰ ਵੀ ਇਸ ਕਾਰਨ ਗੱਡੀ ਚਾਲਕਾਂ ਨੂੰ ਬਹੁਤ ਖ਼ਤਰਾ ਬਣਿਆ ਰਹਿੰਦਾ ਹੈ। ਕਈ ਵਾਰ ਤਾਂ ਕਈ ਵਾਹਨਾਂ ਵਾਲੇ ਦੁਰਘਟਨਾ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਸਰਕਾਰ ਨੂੰ ਅਪੀਲ ਹੈ ਕਿ ਇਨ੍ਹਾਂ ਓਵਰਲੋਡ ਟਰਾਲੀਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਹੋ ਰਹੀਆਂ ਇਨ੍ਹਾਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।

-ਅਸ਼ੀਸ਼ ਸ਼ਰਮਾ ਜਲੰਧਰ।

05-02-2024

ਮਨੁੱਖ ਅਤੇ ਪਰਉਪਕਾਰ
ਮਨੁੱਖੀ ਜ਼ਿੰਦਗੀ ਅੰਦਰ ਪਰਉਪਕਾਰ ਦੀ ਆਪਣੀ ਅਹਿਮੀਅਤ ਅਤੇ ਮਹੱਤਤਾ ਹੈ। ਉਹ ਕੰਮ ਜਾਂ ਕਾਰਜ ਜੇਕਰ ਕੋਈ ਵਿਅਕਤੀ ਨਿਰਸਵਾਰਥ ਅਤੇ ਨਿਸ਼ਕਾਮ ਹੋ ਕੇ ਦੂਸਰਿਆਂ ਦੇ ਭਲੇ ਅਤੇ ਸੁੱਖ ਵਾਸਤੇ ਕਰਦਾ ਹੈ, ਉਹ ਪਰਉਪਕਾਰ ਅਖਵਾਉਂਦਾ ਹੈ।
ਪਰਉਪਕਾਰ ਦੇ ਕਾਰਜ ਮਨੁੱਖ ਕਈ ਪੱਖਾਂ ਤੋਂ ਕਰ ਸਕਦਾ ਹੈ। ਮਿਸਾਲ ਵਜੋਂ ਕਿਸੇ ਮਰੀਜ਼ ਨੂੰ ਆਪਣੇ ਸਾਧਨ 'ਤੇ ਇਲਾਜ ਲਈ ਹਸਪਤਾਲ ਪਹੁੰਚਾਉਣਾ ਤੇ ਵਿੱਤੀ ਮਦਦ ਕਰਨਾ, ਕਿਸੇ ਬੱਚੇ ਨੂੰ ਪੜ੍ਹਾਈ ਵਾਸਤੇ ਕਿਤਾਬਾਂ, ਵਰਦੀ ਅਤੇ ਫੀਸ ਦੀ ਅਦਾਇਗੀ, ਸਰਦੀ ਤੋਂ ਬਚਾਓ ਲਈ ਗਰੀਬ/ਬੇਸਹਾਰਾ ਵਿਅਕਤੀਆਂ ਨੂੰ ਰਾਸ਼ਨ, ਭਾਰੇ ਕੱਪੜੇ ਕੰਬਲ ਆਦਿ ਦੇਣਾ, ਕਿਸੇ ਭੁੱਲੇ ਹੋਏ ਵਿਅਕਤੀ ਨੂੰ ਸਿੱਧੇ/ਸਹੀ ਰਸਤੇ 'ਤੇ ਤੋਰਨਾ ਆਦਿ ਸ਼ਾਮਿਲ ਹਨ। ਪਰਉਪਕਾਰ ਦੀ ਅਹਿਮੀਅਤ ਨੂੰ ਸਮਝਦੇ ਹੋਏ, ਸਾਨੂੰ ਹਮੇਸ਼ਾ ਦੂਸਰਿਆਂ ਦੇ ਭਲੇ ਲਈ ਸਮਰਪਿਤ ਹੋ ਕੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ।
ਕਿਸੇ ਉਪਰ ਪਰਉਪਕਾਰ ਜਾਂ ਅਹਿਸਾਨ ਕਰਕੇ ਉਸ ਨੂੰ ਕਦੇ ਵੀ ਜਤਾਉਣਾ ਨਹੀਂ ਚਾਹੀਦਾ, ਸਗੋਂ ਅਜਿਹਾ ਕਾਰਜ ਕਰਕੇ ਆਪਣੇ ਗੁਰੂ ਦਾ, ਉਸ ਅਕਾਲ ਪੁਰਖ ਦਾ ਸ਼ੁਕਰ ਕਰਨਾ ਚਾਹੀਦਾ ਹੈ, ਜਿਸ ਨੇ ਸਾਨੂੰ ਇਸ ਦੇ ਯੋਗ ਬਣਾਇਆ ਹੈ।


-ਜਗਤਾਰ ਸਿੰਘ ਝੋਜੜ,
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।


ਸ੍ਰੀ ਰਾਮ ਦੀਆਂ ਸਿੱਖਿਆਵਾਂ
ਲੰਬੇ ਸਫ਼ਰ ਦੀ ਉਡੀਕ ਤੋਂ ਬਾਅਦ ਰਾਮ ਲੱਲਾ ਦੇ ਦਰਸ਼ਨ-ਦੀਦਾਰੇ ਕਰਨ ਲਈ ਅਯੁੱਧਿਆ ਧਾਮ ਵਿਚ ਰੌਣਕਾਂ ਲੱਗੀਆਂ ਹਨ ਅਤੇ ਪ੍ਰਾਣ ਪ੍ਰਤਿਸ਼ਠਾ ਉਪਰੰਤ ਦੂਜੇ ਹੀ ਦਿਨ 5 ਲੱਖ ਤੋਂ ਵੀ ਵਧੇਰੇ ਸ਼ਰਧਾਲੂਆਂ ਦੀ ਭੀੜ ਇਕੱਤਰ ਹੋ ਗਈ।
ਕਰੀਬ 500 ਸਾਲਾਂ ਬਾਅਦ ਰਾਮ ਲੱਲਾ ਅਯੁੱਧਿਆ ਨਗਰੀ ਵਿਚ ਮੁੜ ਪਧਾਰੇ ਹਨ। ਰਾਮ ਲੱਲਾ ਦੇ ਮੁੜ ਪ੍ਰਵੇਸ਼ ਕਰਨ 'ਤੇ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦਾ ਭੋਗ ਲਗਾਇਆ ਗਿਆ, ਆਤਿਸ਼ਬਾਜ਼ੀ ਚਲਾਈ ਅਤੇ ਦੀਪਮਾਲਾ ਕਰ ਕੇ ਪੂਰਾ ਦੀਵਾਲੀ ਵਰਗਾ ਮਾਹੌਲ ਸਿਰਜਿਆ ਗਿਆ, ਪਰ ਅਸਲ 'ਚ ਰਾਮ ਲੱਲਾ ਤਦ ਪ੍ਰਸੰਨ ਹੋਣਗੇ ਜਦ ਅਸੀਂ ਭਗਵਾਨ ਸ੍ਰੀ ਰਾਮ ਦੀਆਂ ਸਿੱਖਿਆਵਾਂ ਦੇ ਅਸਲ ਮੰਤਵ ਨੂੰ ਸਮਝ ਕੇ ਆਪਸੀ ਭਾਈਚਾਰੇ ਦੀ ਭਾਵਨਾ ਸਦਕਾ ਪ੍ਰੇਮ-ਪਿਆਰ ਨਾਲ ਰਹਾਂਗੇ ਅਤੇ ਲਾਲਚ, ਵੈਰ-ਵਿਰੋਧ, ਈਰਖਾ ਦਾ ਤਿਆਗ ਕਰ ਕੇ ਸੱਚਾਈ ਦੇ ਮਾਰਗ 'ਤੇ ਚੱਲਾਂਗੇ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।


ਪੰਜਾਬ ਦਾ ਇਤਿਹਾਸ ਤੇ ਵਰਤਮਾਨ
ਪੰਜਾਬੀਆਂ ਨੇ ਏਨੀ ਛੇਤੀ ਪੈਰ ਛੱਡੇ ਹਨ ਹੈਰਾਨਗੀ ਹੁੰਦੀ ਹੈ, ਜਦੋਂ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਅਤੇ ਅੱਜ ਦੇ ਹਾਲਾਤ ਨੂੰ ਵੇਖਦੇ ਹਾਂ ਤਾਂ ਸਿਰ ਨਮੋਸ਼ੀ ਨਾਲ ਝੁਕ ਜਾਂਦਾ ਹੈ। ਸੱਭਿਆਚਾਰ ਛੱਡਿਆ, ਪਹਿਰਾਵਾ ਛੱਡਿਆ, ਖਾਣਾ ਛੱਡਿਆ, ਆਪਣਾ ਧਰਮ ਛੱਡ ਰਹੇ ਹਾਂ ਬਹੁਤ ਜਲਦੀ ਸਾਡੀ ਹੋਂਦ ਨੂੰ ਵੀ ਖ਼ਤਰਾ ਪੈਦਾ ਹੋ ਜਾਣਾ ਹੈ। ਮੂਰਖ ਗਾਇਕ ਨੇ ਮਾਰਿਆ ਬਿਨਾਂ ਸਿਰ ਪੈਰ ਦੀਆਂ ਫ਼ਿਲਮਾਂ ਨੇ ਮਾਰਿਆ ਅਮਰੀਕਾ, ਕੈਨੇਡਾ, ਇੰਗਲੈਂਡ ਦੀ ਹਾਈ ਪ੍ਰੋਫਾਈਲ ਲਾਈਫ ਨੇ ਮਾਰਿਆ। ਵਧੀਆ ਗੱਲ ਹੈ ਤਰੱਕੀ ਕਰਨੀ, ਪਰ ਆਪਣੇ ਵਿਰਸੇ ਨਾਲੋਂ ਟੁੱਟ ਜਾਣਾ ਹੱਦ ਹੈ, ਹੁਣ ਪੰਜਾਬੀ ਸਿਰਫ਼ ਆਪਣੇ ਬਜ਼ੁਰਗਾਂ ਦੀਆਂ ਕੀਤੀਆਂ ਕੁਰਬਾਨੀਆਂ ਉੱਤੇ ਡੀਂਗਾਂ ਮਾਰਨ ਜੋਗੇ ਹੀ ਹਨ, ਪੱਲੇ ਕੱਖ ਵੀ ਨਹੀਂ ਰਿਹਾ, ਜਿਹੜੀ ਸ਼ਾਨੋ-ਸ਼ੌਕਤ ਭਰੀ ਜ਼ਿੰਦਗੀ ਅਸੀਂ ਜੀਅ ਰਹੇ ਹਾਂ ਇਹ ਸਿਰਫ਼ ਵਿਖਾਵਾ ਹੈ।
ਇਸ ਦਾ ਮੁੱਲ ਸਾਨੂੰ ਚੁਕਾਉਣਾ ਪਵੇਗਾ। ਅਸੀਂ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਦਾ ਮੁੱਲ ਚੁਕਾਉਣਗੀਆਂ. ਜ਼ਿੰਦਗੀ ਨੂੰ ਮਾਣਨਾ ਹੋਰ ਗੱਲ ਹੈ, ਨਵੀਆਂ ਚੀਜ਼ਾਂ ਨੂੰ ਸਿੱਖਣਾ ਹੋਰ ਗੱਲ ਹੈ, ਪਰ ਆਪਣੀ ਅਸਲ ਪਹਿਚਾਣ ਨੂੰ ਹੀ ਭੁੱਲ ਜਾਣਾ ਘੋਰ ਗੁਨਾਹ ਹੈ। ਪਾਪ ਹੈ ਤੇ ਇਸ ਦੀ ਬਣਦੀ ਸਜ਼ਾ ਮਿਲਣੀ ਹੀ ਹੈ, ਮਿਲ ਵੀ ਰਹੀ ਹੈ, ਪਾਣੀ ਮੁੱਕ ਗਿਆ, ਅੱਗੇ-ਅੱਗੇ ਵੇਖੋ ਕੀ ਬਣਦਾ ਹੈ। ਵਾਹਿਗੁਰੂ ਮਿਹਰ ਕਰੇ ਪੰਜਾਬ 'ਤੇ, ਪੰਜਾਬੀ ਤਾਂ ਹੱਥੀਂ ਉਜਾੜਾ ਕਰ ਰਹੇ ਨੇ, ਮਿਹਰ ਮਾਲਕਾ ਮਿਹਰ।


-ਹਰਜਾਪ ਸਿੰਘ
ਪੰਜਾਬੀ ਮਾਸਟਰ, ਦਸੂਹਾ।


ਅਵਾਰਾ ਕੁੱਤਿਆਂ ਦੀ ਸਮੱਸਿਆ
ਅੱਜ-ਕੱਲ੍ਹ ਅਵਾਰਾ ਕੁੱਤਿਆਂ ਦੇ ਝੁੰਡਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਬਹੁਤ ਜ਼ਿਆਦਾ ਦਹਿਸ਼ਤ ਫੈਲਾਈ ਹੋਈ ਹੈ। ਇਨ੍ਹਾਂ ਕੁੱਤਿਆਂ ਦੇ ਝੁੰਡ ਪਿੰਡਾਂ ਅਤੇ ਸ਼ਹਿਰਾਂ ਵਿਚ ਬਹੁਤ ਜ਼ਿਆਦਾ ਦੇਖੇ ਜਾਂਦੇ ਹਨ।
ਹਰ ਜਗ੍ਹਾ ਗਲੀਆਂ-ਮੁਹੱਲਿਆਂ, ਪਾਰਕਾਂ ਅਤੇ ਹੋਰ ਸਰਕਾਰੀ ਦਫ਼ਤਰਾਂ, ਹਸਪਤਾਲਾਂ ਵਿਚ ਸ਼ਰੇਆਮ ਦੇਖੇ ਜਾ ਸਕਦੇ ਹਨ। ਇਹ ਕੁੱਤੇ ਜ਼ਿਆਦਾਤਰ ਆਪਣਾ ਨਿਸ਼ਾਨਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਬਣਾਉਂਦੇ ਹਨ।
ਅਸੀਂ ਹਰ ਰੋਜ਼ ਹੀ ਸੁਣਦੇ ਅਤੇ ਦੇਖਦੇ ਹਾਂ ਕਿ ਅਵਾਰਾ ਕੁੱਤਿਆਂ ਦੇ ਝੁੰਡ ਆਮ ਲੋਕਾਂ 'ਤੇ ਹਮਲਾ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਵਾਪਰ ਰਹੀਆਂ ਹਨ, ਪਰ ਇਸ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਇਹ ਗੱਲ ਠੀਕ ਹੈ ਕਿ ਕੁੱਤਿਆਂ ਨੂੰ ਵੀ ਜੀਉਣ ਦਾ ਪੂਰਾ-ਪੂਰਾ ਹੱਕ ਹੈ। ਪਰ ਇਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਦਾ ਪ੍ਰਬੰਧ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਿਸੇ ਖ਼ਾਸ ਜਗ੍ਹਾ 'ਤੇ ਕਰਨਾ ਚਾਹੀਦਾ ਹੈ।
ਇਨ੍ਹਾਂ ਨੂੰ ਬਿਮਾਰੀਆਂ ਅਤੇ ਹਲਕਾਅ ਤੋਂ ਬਚਾਉਣ ਲਈ ਸਹੀ ਤਰੀਕੇ ਨਾਲ ਇਨ੍ਹਾਂ ਦਾ ਟੀਕਾਕਰਨ ਹੋਣਾ ਚਾਹੀਦਾ ਹੈ। ਇਸ ਕੰਮ ਵਿਚ ਬਹੁਤ ਸਾਰੇ ਲੋਕ ਵੀ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਤਿਆਰ ਹਨ। ਸਾਡੀ ਸਾਰਿਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਇਸ ਸਮੱਸਿਆ ਵੱਲ ਧਿਆਨ ਦੇ ਕੇ ਜਲਦੀ ਤੋਂ ਜਲਦੀ ਹੱਲ ਕੀਤੀ ਜਾਵੇ। ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਇਸ ਨਾਲ ਲੋਕਾਂ ਵਿਚ ਬਣਿਆ ਡਰ ਅਤੇ ਸਹਿਮ ਦਾ ਮਾਹੌਲ ਖ਼ਤਮ ਹੋ ਸਕੇ।


-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

02-02-2024

 ਇਕ ਵਿਚਾਰ

ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਬਹੁਤ ਸਾਰੇ ਦੁਕਾਨਦਾਰ, ਰੇਹੜੀਆਂ ਲਾਉਣ ਵਾਲੇ ਅਤੇ ਹੋਰ ਨਿੱਕੇ-ਨਿੱਕੇ ਕਾਰੋਬਾਰ ਕਰਨ ਵਾਲੇ ਆਪਣੀਆਂ ਦੁਕਾਨਾਂ ਜਾਂ ਰੇਹੜੀਆਂ ਦੇ ਨਾਂਅ ਗੁਰੂ ਸਾਹਿਬਾਨ ਅਤੇ ਦੇਵੀ-ਦੇਵਤਿਆਂ ਜਾਂ ਹੋਰ ਸੂਰਬੀਰਾਂ ਦੇ ਨਾਂਅ 'ਤੇ ਰੱਖ ਲੈਂਦੇ ਹਨ, ਪਰ ਜੋ ਕੰਮ ਉਹ ਕਰਦੇ ਹਨ, ਉਹ ਗੁਰੂ ਸਾਹਿਬਾਨਾਂ, ਦੇਵੀ ਦੇਵਤਿਆਂ ਅਤੇ ਸੂਰਬੀਰਾਂ ਦੀ ਸੋਚ ਤੋਂ ਬਿਲਕੁਲ ਉਲਟ ਹੁੰਦਾ ਹੈ। ਜਦੋਂ ਇਨ੍ਹਾਂ ਲੋਕਾਂ ਕੋਲੋਂ ਕੋਈ ਗ਼ਲਤੀ ਹੋ ਜਾਂਦੀ ਹੈ ਜਾਂ ਇਹ ਜਾਣਬੁਝ ਕੇ ਕੋਈ ਗਲਤ ਕੰਮਾਂ ਨੂੰ ਅੰਜਾਮ ਦਿੰਦੇ ਹਨ, ਤਾਂ ਇਨ੍ਹਾਂ ਦੀ ਗਲਤੀ ਕਰਕੇ ਇਨ੍ਹਾਂ ਸ਼ਖ਼ਸੀਅਤਾਂ ਦਾ ਨਿਰਾਦਰ ਹੁੰਦਾ ਹੈ। ਸੋ, ਇਨ੍ਹਾਂ ਲੋਕਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਗੁਰੂ ਸਾਹਿਬਾਨ, ਦੇਵੀ-ਦੇਵਤਿਆਂ ਅਤੇ ਸੂਰਬੀਰਾਂ ਦੇ ਨਾਂਅ 'ਤੇ ਆਪਣੀ ਰੇਹੜੀ, ਦੁਕਾਨ ਅਤੇ ਫਰਮ ਦਾ ਨਾਂਅ ਨਾ ਰੱਖੋ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਸੇ ਨੂੰ ਵੀ ਕਿਸੇ ਵੀ ਧਾਰਮਿਕ ਗੁਰੂ ਜਾਂ ਸੂਰਬੀਰਾਂ ਦੇ ਨਾਂਅ 'ਤੇ ਆਪਣੀ ਰੇਹੜੀ, ਦੁਕਾਨ ਅਤੇ ਫਰਮ ਦਾ ਨਾਂਅ ਰੱਖਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਅਵਾਰਾ ਪਸ਼ੂ

ਮੈਂ, ਪੰਜਾਬ ਦੇ ਮਾਨਯੋਗ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਉਨ੍ਹਾਂ ਦਾ ਕੀਤਾ ਵਾਅਦਾ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ 'ਆਪ' ਦੀ ਸਰਕਾਰ ਬਣਨ ਤੋਂ ਪਹਿਲਾਂ ਮੰਤਰੀ ਸਾਬ੍ਹ ਨੇ ਇਕ ਮੋਰਚਾ ਖੋਲ੍ਹਿਆ ਸੀ, ਕਿ ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦਾ ਹੱਲ ਕਰਨਾ ਮੇਰੇ ਲਈ ਇਕ ਦਿਨ ਦਾ ਕੰਮ ਹੈ। ਲੋਕ ਇਨ੍ਹਾਂ ਦੀ ਗ਼ਲਤ ਫ਼ਹਿਮੀ ਵਿਚ ਆ ਗਏ ਤੇ ਇਨ੍ਹਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਦੇ ਦਿੱਤਾ, ਪਰ ਇਹ ਇਹੋ ਜਿਹੇ ਸਰਕਾਰ ਦੇ ਘੋੜੇ ਉੱਤੇ ਬੈਠੇ ਕਿ ਉਸ ਘੋੜੇ ਨੇ ਜ਼ਮੀਨ 'ਤੇ ਪੈਰ ਹੀ ਨਹੀਂ ਲਾਏ। ਹਵਾ ਵਿਚ ਉੱਡਦਾ ਫਿਰਦਾ ਹੈ। ਸਾਰੇ ਕੀਤੇ ਵਾਅਦੇ ਭੁੱਲ ਗਏ। ਲੋਕ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਤੰਗ ਸਨ। ਅੱਜ ਉਵੇਂ ਹੀ ਇਨ੍ਹਾਂ ਤੋਂ ਤੰਗ ਆ ਚੁੱਕੇ ਹਨ। ਮਸਲੇ ਤਾਂ ਬਹੁਤ ਹਨ, ਪਰ ਜਿਹੜੇ ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਦੇ ਹਨ, ਇਨ੍ਹਾਂ ਦੇ ਹੱਲ ਲਈ ਕੋਈ ਵੀ ਸਾਹਮਣੇ ਨਹੀਂ ਆ ਰਿਹਾ। ਬੱਸ ਬੰਦ ਕਮਰਿਆਂ ਅੰਦਰ ਹੀ ਬਿਆਨ ਦਿੱਤੇ ਜਾ ਰਹੇ ਹਨ। ਜ਼ਮੀਨੀ ਪੱਧਰ 'ਤੇ ਇਨ੍ਹਾਂ ਮਸਲਿਆਂ ਦਾ ਹੱਲ ਨਹੀਂ ਹੋ ਰਿਹਾ। ਇਨ੍ਹਾਂ ਦੀ ਦਹਿਸ਼ਤ ਅੱਤਵਾਦ ਨਾਲੋਂ ਵੀ ਜ਼ਿਆਦਾ ਭਿਆਨਕ ਹੈ। ਬੱਚਿਆਂ ਨੂੰ ਕੁੱਤੇ ਘਸੀਟ ਕੇ ਲੈ ਜਾ ਰਹੇ ਹਨ। ਪਸ਼ੂ ਆਉਂਦੇ ਜਾਂਦੇ ਵਾਹਨਾਂ ਨੂੰ ਟੱਕਰਾਂ ਮਾਰ-ਮਾਰ ਕੇ ਸੁੱਟਦੇ ਵਿਖਾਈ ਦਿੰਦੇ ਹਨ। ਲੋਕਾਂ ਦੇ ਮਨਾਂ ਵਿਚ ਇਨ੍ਹਾਂ ਪ੍ਰਤੀ ਬਹੁਤ ਜ਼ਿਆਦਾ ਖ਼ੌਫ਼ ਦਿਖਾਈ ਦੇ ਰਿਹਾ ਹੈ। ਅਮਨ ਅਰੋੜਾ ਮੰਤਰੀ ਸਾਬ੍ਹ ਹੁਣ ਤੁਸੀਂ ਕਿੱਥੇ ਹੋ, ਹੁਣ ਇਹ ਸਾਰਾ ਮੰਜ਼ਰ ਤੁਹਾਨੂੰ ਦਿਖਾਈ ਕਿਉਂ ਨਹੀਂ ਦੇ ਰਿਹਾ। ਆਪਣੇ ਕੀਤੇ ਵਾਅਦੇ ਕਦੋਂ ਪੂਰੇ ਕਰੋਗੇ। ਇਸ ਮਸਲੇ ਲਈ ਸਾਰੀਆਂ ਜਥੇਬੰਦੀਆਂ ਤੁਹਾਡੇ ਨਾਲ ਹਨ, ਪਰ ਤੁਸੀਂ ਹੁਣ ਹੋਰ ਹੀ ਕੰਮਾਂ ਵਿਚ ਰੁੱਝ ਗਏ ਹੋ। ਆਪਣੇ ਹਉਮੈ ਵਿਚੋਂ ਬਾਹਰ ਆ ਕੇ ਕਰੋ ਇਨ੍ਹਾਂ ਮਸਲਿਆਂ ਦਾ ਹੱਲ। ਲੋਕਾਂ ਦੀਆਂ ਜ਼ਿੰਦਗੀਆਂ ਨਾਲ ਨਾ ਹੋਵੇ ਖਿਲਵਾੜ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ।

ਬੱਸ ਅੱਡਿਆਂ 'ਤੇ ਗੰਦਗੀ

ਆਪਣੇ ਕੰਮਕਾਜ ਲਈ ਸਾਨੂੰ ਅਕਸਰ ਹੀ ਘਰੋਂ ਬਾਹਰ ਸ਼ਹਿਰ ਜਾਣਾ ਪੈਂਦਾ ਹੈ। ਪ੍ਰੰਤੂ ਸ਼ਹਿਰਾਂ ਦੇ ਬੱਸ ਅੱਡਿਆਂ ਵਿਚ ਆਮ ਹੀ ਵੇਖਿਆ ਜਾਂਦਾ ਹੈ, ਬਹੁਤ ਜ਼ਿਆਦਾ ਗੰਦਗੀ ਭਾਵ ਕੂੜਾ-ਕਰਕਟ ਖਿੱਲਰਿਆ ਪਿਆ ਹੁੰਦਾ ਹੈ। ਬੇਸ਼ੱਕ ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਸਾਡੇ ਆਲੇ-ਦੁਆਲੇ ਪੂਰੀ ਸਫਾਈ ਹੋਵੇ, ਪ੍ਰੰਤੂ ਇਸ ਦੀ ਉਮੀਦ ਅਸੀਂ ਸਿਰਫ਼ ਦੂਜਿਆਂ ਤੋਂ ਹੀ ਕਰਦੇ ਹਾਂ। ਪਰ ਆਪ ਅਸੀਂ ਦੂਜਿਆਂ ਤੋਂ ਅੱਖ ਬਚਾਅ ਕੇ ਗੰਦ ਪਾਉਣ ਲੱਗੇ ਦੇਰ ਨਹੀਂ ਕਰਦੇ। ਸ਼ਹਿਰਾਂ ਦੇ ਬੱਸ ਅਡਿਆਂ ਵਿਚ ਗੰਦ ਪੈਣ ਦਾ ਕਾਰਨ ਬੱਸਾਂ ਦੀ ਸਫਾਈ ਕਰਨ ਉਪਰੰਤ ਕੂੜੇ-ਕਚਰੇ ਨੂੰ ਗੱਟੇ ਜਾਂ ਡੱਬੇ ਆਦਿ ਵਿਚ ਪਾ ਕੇ ਇਕ ਨਿਸ਼ਚਿਤ ਸਥਾਨ 'ਤੇ ਜਮ੍ਹਾਂ ਕਰਨ ਦੀ ਬਜਾਏ ਬੱਸ ਅੱਡੇ ਵਿਚ ਹੀ ਜਿਥੇ ਮਨ ਕਰੇ ਸੁੱਟ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਬੱਸ ਅੱਡੇ ਵਿਚ ਆਉਣ ਵਾਲੇ ਲੋਕ ਵੀ ਫਲਾਂ ਦੇ ਛਿਲਕੇ, ਖਾਲੀ ਲਿਫ਼ਾਫ਼ੇ ਤੇ ਹੋਰ ਕਈ ਤਰ੍ਹਾਂ ਦਾ ਗੰਦ ਵੀ ਬਿਨਾਂ ਕਿਸੇ ਰੋਕ-ਟੋਕ ਦੇ ਪਾ ਕੇ ਚਲੇ ਜਾਂਦੇ ਹਨ। ਐਨੇ ਜ਼ਿਆਦਾ ਗੰਦ ਨੂੰ ਸਾਫ਼ ਰੱਖਣਾ ਸਫਾਈ ਕਰਮਚਾਰੀਆਂ ਦੇ ਵੀ ਵਸੋਂ ਬਾਹਰ ਦੀ ਗੱਲ ਹੋ ਜਾਂਦੀ ਹੈ। ਸਾਨੂੰ ਸਭ ਨੂੰ ਆਪਣੇ ਤੋਂ ਪਹਿਲ ਕਰਕੇ ਬੱਸ ਅੱਡਿਆਂ ਦੀ ਸਫਾਈ ਰੱਖਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਇਸੇ ਲਈ ਹੀ ਤਾਂ ਕਿਹਾ ਜਾਂਦਾ ਹੈ, ਜਿਥੇ ਸਫਾਈ ਉਥੇ ਖੁਦਾਈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟਗੁਰੂ (ਬਠਿੰਡਾ)।

31-01-2024

 ਆਈ.ਕਿਊ ਲੈਵਲ

ਅੱਜਕੱਲ੍ਹ ਹਰ ਜਵਾਕ ਮੋਬਾਈਲ 'ਤੇ ਗੇਮਾਂ ਖੇਡ ਕੇ ਹੀ ਆਪਣਾ ਆਈ.ਕਿਊ ਲੈਵਲ ਦੂਜਿਆਂ ਨੂੰ ਦੱਸ-ਦੱਸ ਖ਼ੁਸ਼ ਹੋਈ ਜਾਂਦਾ ਹੈ। ਜਿਹੜਾ ਨਿਰਾ ਝੂਠ ਤੇ ਗ਼ਲਤ ਆ, ਗੇਮ ਬਣਾਉਣ ਵਾਲੀਆਂ ਕੰਪਨੀਆਂ ਇਸ ਗੱਲ ਦੀਆਂ ਚੰਗੀ ਤਰ੍ਹਾਂ ਭੇਤੀ ਹੁੰਦੀਆਂ ਨੇ। ਨੌਜਵਾਨ ਪੀੜ੍ਹੀ ਨੂੰ ਗ਼ਲਤ ਫ਼ਹਿਮੀ ਵਿਚ ਕਿਵੇਂ ਫਸਾ ਕੇ ਰੱਖਣਾ ਲੰਮੇ ਸਮੇ ਤੱਕ। ਕੈਡੀ ਕਰਸ਼, ਪੱਬਜੀ, ਲੁੱਡੋ ਵਰਗੀਆਂ ਗੇਮਾਂ ਕੰਪਿਊਟਰ ਨਾਲ ਖੇਡ ਕੇ ਆਈ.ਕਿਊ ਲੈਵਲ ਚੈੱਕ ਨਹੀਂ ਹੁੰਦੇ। ਜੇ ਤੁਸੀਂ ਆਪਣਾ ਆਈ.ਕਿਊ ਲੈਵਲ ਦੇਖਣਾ ਦੂਣੀ ਦੇ ਪਹਾੜੇ ਤੋਂ ਲੈ ਕੇ ਵੀਹ ਦੇ ਪਹਾੜੇ ਤੱਕ ਲਿਖ ਕੇ ਜਾਂ ਯਾਦ ਕਰ ਕੇ ਦੇਖੋ। ਬਿਨਾਂ ਕੈਲਕੂਲੇਟਰ ਤੋਂ ਔਖੀਆਂ ਰਕਮਾਂ ਦੇ ਜੋੜ ਘਟਾਉ ਕਰ ਕੇ ਦੇਖੋ, ਤੁਸੀਂ ਕਿੰਨੇ ਕੁ ਨਿਪੁੰਨ ਹੋ। ਅਸੀਂ ਆਪਣਾ ਆਈ.ਕਿਊ ਲੈਵਲ ਚੈੱਕ ਕਰਦੇ ਸਾਂ, ਜੋ ਤੂੰ ਮੈੱਥ ਮਾਸਟਰ ਬਣਦਾਂ, ਆਹ ਨੇ ਡੱਬਿਆਂ ਦੇ ਚਾਰੇ ਪਾਸੇ 1 ਤੋਂ 9 ਤੱਕ ਗਿਣਤੀ ਨਾਲ 15-15 ਲਿਆ ਕੇ ਦਿਖਾ। ਅਸੀਂ ਉਦੋਂ ਤੱਕ ਹਾਰ ਨਹੀਂ ਸੀ ਮੰਨਦੇ, ਜਦੋਂ ਤੱਕ ਹੱਲ ਨਾ ਕਰ ਦਈਏ। ਇੰਜ ਚੈੱਕ ਹੁਦੇ ਸਨ ਸਾਡੀ ਵਾਰੀ ਆਈ.ਕਿਊ ਲੈਵਲ।

-ਪ੍ਰੀਤ ਪਾਠਕ
ਮਹੱਲਾ ਬੇਗੋਆਣਾ, ਨੇੜੇ ਲੁਹਾਰਾ ਪੁੱਲ ਲੁਧਿਆਣਾ।

ਅਪਰਾਧੀਆਂ ਦੇ ਹੌਸਲੇ ਬੁਲੰਦ

ਤਰਨਤਾਰਨ ਨਾਲ ਸੰਬੰਧਿਤ ਕਸਬਾ ਝਬਾਲ ਵਿਖੇ ਸਰਪੰਚ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਿੱਛੇ ਜਿਹੇ ਲੁਧਿਆਣਾ ਵਿਚ ਵੀ ਕਾਰੋਬਾਰੀ ਨੂੰ ਫ਼ਿਰੌਤੀ ਲਈ ਅਗਵਾ ਕਰ ਕੇ ਲੱਤ 'ਤੇ ਗੋਲੀ ਮਾਰ ਫੱਟੜ ਕਰ ਕੇ ਸੁੱਟਿਆ। ਅਪਰਾਧੀਆਂ ਦੀ ਹਿਮਾਕਤ ਦੇਖੋ ਰਾਜ ਵਿਚ ਅਪਰਾਧੀਆਂ ਦੇ ਮਨਾਂ ਵਿਚ ਪੁਲਿਸ ਦਾ ਖ਼ੌਫ਼ ਖ਼ਤਮ ਹੋ ਚੁੱਕਾ ਹੈ। ਠੀਕ ਹੈ ਚੰਦ ਦਾਗੀ ਪੁਲਿਸ ਅਧਿਕਾਰੀ ਤੇ ਕਰਮਚਾਰੀਆਂ ਕਾਰਨ ਦੋਸ਼ੀਆਂ ਦੇ ਹੌਂਸਲੇ ਵਧੇ ਹਨ, ਜੋ ਰੋਜ਼ਾਨਾ ਪੁਲਿਸ 'ਤੇ ਹਮਲੇ ਹੋ ਰਹੇ ਹਨ। ਇਸ ਦਾ ਦੂਸਰਾ ਵੱਡਾ ਕਾਰਨ ਅਪਰਾਧਿਕ ਪ੍ਰਵਿਰਤੀ ਵਾਲੇ ਨੇਤਾ ਇਨ੍ਹਾਂ ਲੋਕਾਂ ਕੋਲੋਂ ਜਾਇਜ਼-ਨਾਜਾਇਜ਼ ਕੰਮ ਕਰਵਾਉਣ ਵਾਸਤੇ ਪੁਸ਼ਤ ਪਨਾਹੀ ਕਰਦੇ ਹਨ। ਹੁਣ ਚੋਣਾਂ ਆ ਰਹੀਆਂ ਹਨ। ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਨੇਤਾ ਲੋਕ ਇਨ੍ਹਾਂ ਅਪਰਾਧੀਆਂ ਦਾ ਸਹਾਰਾ ਲੈਂਦੇ ਹਨ। ਪੁਲਿਸ ਕੋਲੋਂ ਵੀ ਜਾਇਜ਼-ਨਾਜਾਇਜ਼ ਕੰਮ ਕਰਵਾਏ ਜਾਂਦੇ ਹਨ। ਪੁਲਿਸ ਨੇ ਲਾਅ ਐਂਡ ਆਰਡਰ ਕਾਇਮ ਰੱਖ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨੀ ਹੁੰਦੀ ਹੈ, ਜਦੋਂ ਪੁਲਿਸ ਹੀ ਸੁਰੱਖਿਅਤ ਨਹੀਂ ਹੋਵੇਗੀ ਆਮ ਨਾਗਰਿਕ ਦੀ ਰਾਖੀ ਕੀ ਕਰੇਗੀ। ਸੋ, ਪੁਲਿਸ ਨੂੰ ਰਾਜਨੀਤਿਕ ਦਖ਼ਲ-ਅੰਦਾਜ਼ੀ ਤੋਂ ਪਰੇ ਰੱਖ ਆਜ਼ਾਦਾਨਾ ਤਫ਼ਤੀਸ਼ ਦੇ ਅਧਿਕਾਰੀ ਤੇ ਜਵਾਬਦੇਹ ਬਣਾਉਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

ਅਨੁਸ਼ਾਸਨ ਦੀ ਪਾਲਣਾ ਕਰੋ

ਜਦੋਂ ਲੋਕ ਅਨਪੜ੍ਹ ਸਨ ਤਾਂ ਹਮੇਸ਼ਾ ਅਨੁਸ਼ਾਸਨ ਦੀ ਪਾਲਣਾ ਕਰਨਾ ਆਪਣਾ ਧਰਮ ਸਮਝਦੇ ਸਨ ਤੇ ਅਨੁਸ਼ਾਸਨ ਦੀ ਬਦੌਲਤ ਹੀ ਸਵਰਗ ਵਰਗੀ ਜ਼ਿੰਦਗੀ ਬਤੀਤ ਕਰਦੇ ਸਨ। ਪਰੰਤੂ ਅੱਜ-ਕੱਲ੍ਹ ਦਾ ਮਨੁੱਖ ਅਨੁਸ਼ਾਸਨ ਤੋੜਨ ਨੂੰ ਆਪਣੀ ਪ੍ਰਾਪਤੀ ਹੀ ਸਮਝਦਾ ਹੈ। ਉਂਝ ਭਾਵੇਂ ਅਸੀਂ ਚੰਨ 'ਤੇ ਵੀ ਪੈਰ ਧਰ ਲਏ ਹਨ। ਦੋ ਮਿੰਟ ਰੇਲਵੇ ਫਾਟਕ ਬੰਦ ਹੋ ਜਾਵੇ ਤਾਂ ਅਸੀਂ ਅਨੁਸ਼ਾਸਨ ਤੋੜਨ ਵਿਚ ਬਹੁਤੀ ਦੇਰ ਕਰਕੇ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਖ਼ਤਰੇ ਵਿਚ ਪਾਉਣ ਤੋਂ ਪਿੱਛੋਂ ਨਹੀਂ ਹਟਦੇ। ਸਾਨੂੰ ਸਭ ਨੂੰ ਹਮੇਸ਼ਾ ਹੀ ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ ਹੈ। ਜਿਹੋ ਜਿਹਾ ਅਸੀਂ ਆਪ ਕਰਦੇ ਹਾਂ, ਉਹੋ ਜਿਹਾ ਹੀ ਸਾਡੇ ਬੱਚੇ ਤੇ ਦੂਸਰੇ ਵੇਖਣ ਵਾਲੇ ਲੋਕ ਕਰਦੇ ਹਨ। ਸਮਾਜ ਵਿਚ ਅਨੁਸ਼ਾਸਨ ਦੀ ਪਾਲਣਾ ਕਰਨੀ ਹੀ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

29-01-2024

 24 ਦੀਆਂ ਚੋਣਾਂ ਦਾ ਬਿਗਲ
ਬੀਤੇ ਦਿਨੀਂ 'ਅਜੀਤ' ਦੀ ਸੰਪਾਦਕੀ 'ਯਾਤਰਾ ਦਾ ਦੂਜਾ ਪੜਾਅ' ਪੜ੍ਹੀ, ਜਿਸ ਬਾਰੇ ਲੇਖਕ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਸ਼ੁਰੂ ਕਰਨ ਬਾਰੇ ਵਿਸਥਾਰ ਨਾਲ ਸਮੀਖਿਆ, ਤਬਸਰਾ ਕਰ ਕੇ ਆਉਣ ਵਾਲੇ ਸਮੇਂ ਵਿਚ ਹੀ ਇਸ ਦਾ ਲੇਖਾ-ਜੋਖਾ ਕੀਤਾ ਜਾਵੇਗਾ, ਦੀ ਵਕਾਲਤ ਕੀਤੀ ਗਈ ਹੈ। ਕਾਬਲੇ-ਗੌਰ ਸੀ। ਹੁਣ ਜਦੋਂ 24 ਦੀਆਂ ਚੋਣਾਂ ਆ ਗਈਆਂ ਹਨ ਸਭ ਪਾਰਟੀਆਂ ਆਪੋ-ਆਪਣਾ ਜ਼ੋਰ ਲਗਾਉਣ ਦੀ ਤਿਆਰੀ ਕਰ ਰਹੀਆਂ ਹਨ। ਵਿਰੋਧੀ ਪਾਰਟੀਆਂ ਵਲੋਂ 'ਇੰਡੀਆ ਗੱਠਜੋੜ ਬਣਾ ਭਾਜਪਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਇਧਰ ਕਾਂਗਰਸ ਵਲੋਂ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਨਿਆਂ ਯਾਤਰਾ' ਤੇ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਵਲੋਂ ਅਯੁੱਧਿਆ ਵਿਚ ਰਾਮ ਮੰਦਰ ਦਾ ਕੀਤਾ ਜਾ ਰਿਹਾ ਉਦਘਾਟਨ ਚੋਣਾਂ 'ਚ ਸਿਆਸੀ ਲਾਹਾ ਲੈਣ ਲਈ ਕੀਤਾ ਜਾ ਰਿਹਾ। ਪੰਜਾਬ ਵਿਚ ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਹੈ। ਸਿੱਧੂ ਵੱਖਰੀਆਂ ਰੈਲੀਆਂ ਕਰ ਰਿਹਾ ਹੈ, ਜਿਸ ਪਾਰਟੀ ਵਿਚ ਅਨੁਸ਼ਾਸਨ ਤੇ ਸੰਗਠਨ ਦੀ ਘਾਟ ਹੈ, ਉਹ ਪਾਰਟੀ ਆਪ ਤਾਂ ਡੁੱਬਦੀ ਹੈ ਤੇ ਦੂਸਰਿਆਂ ਨੂੰ ਵੀ ਲੈ ਕੇ ਡੁੱਬਦੀ ਹੈ। ਆਪਸੀ ਕਾਟੋ-ਕਲੇਸ਼ ਤੇ ਅਨੁਸ਼ਾਸਨਹੀਣਤਾ ਨੂੰ ਵੋਟਰ ਵੀ ਮਾੜਾ ਸਮਝਦਾ ਹੈ। ਉਧਰ ਭਾਜਪਾ ਵਿਚ ਅਨੁਸ਼ਾਸਨ ਤੇ ਵਧੀਆ ਸੰਗਠਨ ਹੈ। ਜਿਸ ਕਾਰਨ ਹੁਣ ਹੁਣੇ ਹੁਣੇ ਅਸੰਬਲੀ ਦੀਆਂ ਚੋਣਾਂ ਜਿੱਤੇ ਹਨ। ਜੇਕਰ 'ਇੰਡੀਆ' ਗੱਠਜੋੜ ਨੇ ਭਾਜਪਾ ਨੂੰ ਮਾਤ ਦੇਣੀ ਹੈ ਤੇ ਪਾਰਟੀਆਂ ਨੂੰ ਇਕ-ਜੁੱਟ ਹੋ ਅਨੁਸ਼ਾਸਨ ਤੇ ਸੰਗਠਨ ਵਿਚ ਰਹਿ ਆਪਸੀ ਕਾਟੋ-ਕਲੇਸ਼ ਤੇ ਅਪੱਦਰ ਭਾਸ਼ਾ ਤੋਂ ਗੁਰੇਜ਼ ਕਰਨਾ ਪਵੇਗਾ। ਬਾਕੀ ਤਾਂ 24 ਦੀਆਂ ਚੋਣਾਂ ਹੀ ਦੱਸਣਗੀਆਂ ਕਿ 'ਇੰਡੀਆ' ਗੱਠਜੋੜ ਕਿੰਨਾ ਕੁ ਕਾਮਯਾਬ ਹੁੰਦਾ ਹੈ।


-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟਰੇਸ਼ਨ, ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ।


ਮੰਦਭਾਗੀ ਘਟਨਾ
ਬੀਤੇ ਦਿਨੀਂ ਗੁਜਰਾਤ ਦੇ ਵਡੋਰਦਾ ਸ਼ਹਿਰ ਦੇ ਨਿਊ ਸਨਰਾਈਜ਼ ਸਕੂਲ ਦੇ ਬੱਚੇ ਆਪਣੇ ਅਧਿਆਪਕਾਂ ਨਾਲ ਵਡੋਦਰਾ ਦੀ ਹਰਣੀ ਲੇਕ 'ਤੇ ਸਕੂਲ ਟਰਿਪ 'ਤੇ ਆਏ ਤੇ ਘੁੰਮਣ ਲਈ ਕਿਸ਼ਤੀ 'ਚ ਸਵਾਰ ਹੋ ਗਏ, ਜਿਨ੍ਹਾਂ ਦੀ ਕੁੱਲ ਗਿਣਤੀ 27 ਸੀ, ਬਹੁਤ ਜ਼ਿਆਦਾ ਭਾਰ ਹੋਣ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਤੇ ਉਹੀ ਹੋ ਗਿਆ ਜੋ ਨਹੀਂ ਹੋਣਾ ਚਾਹੀਦਾ ਸੀ, ਕਿਸ਼ਤੀ ਪਲਟ ਕੇ ਡੁੱਬ ਗਈ, ਹੁਣ ਤੱਕ 12 ਵਿਦਿਆਰਥੀਆਂ ਤੇ 2 ਔਰਤ ਅਧਿਆਪਕਾਂ ਦੀਆਂ ਲਾਸ਼ਾਂ ਮਿਲੀਆਂ, 7 ਬੱਚਿਆਂ ਨੂੰ ਸਥਾਨਕ ਲੋਕਾਂ ਤੇ ਬਚਾਅ ਦਲ ਨੇ ਬਹੁਤ ਯਤਨਾਂ ਨਾਲ ਬਚਾਅ ਲਿਆ, ਜਦਕਿ ਕਈ ਬੱਚੇ ਲਾਪਤਾ ਹੋ ਗਏ, ਇਸ ਤੋਂ ਦਰਦਨਾਕ ਕੀ ਹੋਵੇਗਾ? ਕੀ ਕਸੂਰ ਨਿੱਕੇ-ਨਿੱਕੇ ਬੱਚਿਆਂ ਦਾ? ਅਨਮੋਲ, ਅਣਭੋਲ, ਮਾਸੂਮ ਜਾਨਾਂ, ਦਰਦਨਾਕ ਤਰੀਕੇ ਨਾਲ ਅਣਕਿਆਸੀ, ਅਣਹੋਣੀ ਮੌਤ ਦਾ ਸ਼ਿਕਾਰ ਹੋ ਗਈਆਂ, ਜਿਸ ਦਾ ਕਾਰਨ ਹੈ ਲਾਪ੍ਰਵਾਹੀ, ਸਿਰਫ਼ ਲਾਪ੍ਰਵਾਹੀ ਤੇ ਲਾਲਚ। ਕਿਸ਼ਤੀ ਦੀ ਸਮਰੱਥਾ 15 ਜਣਿਆਂ ਦੀ ਸੀ ਤਾਂ 27 ਜਣੇ ਕਿਉਂ ਚੜ੍ਹੇ? ਕਿਉਂ ਚੜ੍ਹਨ ਦਿੱਤੇ ਗਏ? ਬੱਚਿਆਂ ਲਈ ਜ਼ਰੂਰੀ ਲਾਈਫ਼ ਜੈਕੇਟ ਕਿਉਂ ਨਹੀਂ ਪਾਈਆਂ? ਕਿਉਂ ਨਹੀਂ ਪੁਆਈਆਂ ਗਈਆਂ? ਹੁਣ ਬੱਚਿਆਂ ਦੇ ਮਾਪਿਆਂ ਦੀ ਤੇ ਮਰਹੂਮ ਅਧਿਆਪਕਾਂ ਦੇ ਘਰਦਿਆਂ ਦੀ ਹਾਲਤ ਬਿਆਨ ਕਰਨਾ ਵੀ ਸੰਭਵ ਨਹੀਂ ਹੈ। ਕੀ ਸਕੂਲਾਂ, ਕਾਲਜਾਂ ਦੇ ਟੂਰ ਪ੍ਰੋਗਰਾਮਾਂ ਤੇ ਵਿਦਿਆਰਥੀਆਂ, ਅਧਿਆਪਕਾਂ ਤੇ ਸਕੂਲ ਪ੍ਰਬੰਧਕਾਂ ਅਤੇ ਖਾਸ ਤੌਰ 'ਤੇ ਟੂਰਿਸਟ ਪੈਲੇਸਾਂ ਤੇ ਪੈਸੇ ਕਮਾਉਣ ਲਈ ਕੰਮ ਕਰਦੇ ਲਾਲਚੀ ਮੁਨਾਫਾਖੋਰ ਵਪਾਰੀਆਂ ਵਲੋਂ, ਸੈਫਟੀ ਰੂਲਸ ਦੀ ਬਹੁਤ-ਬਹੁਤ ਅਣਦੇਖੀ ਕੀਤੀ ਜਾਂਦੀ ਹੈ। ਆਪਾਂ ਆਮ ਹੀ ਦੇਖਦੇ ਹਾਂ ਕਿ ਸਕੂਲ ਪ੍ਰਬੰਧਕ ਅਕਸਰ ਸਮਰੱਥਾ ਤੋਂ ਕਿਤੇ ਵੱਧ ਵਿਦਿਆਰਥੀਆਂ ਨਾਲ ਟੂਰ ਵਾਲੀ ਬੱਸ ਭਰ ਲੈਂਦੇ ਨੇ, ਬੱਚਿਆਂ ਦੀ ਉਮਰ ਈ ਅਜਿਹੀ ਹੁੰਦੀ ਹੈ ਤੇ ਟੂਰ 'ਤੇ ਅਕਸਰ ਹੁੱਲੜਬਾਜ਼ੀ ਤੇ ਸ਼ੋਰ-ਸ਼ਰਾਬਾ ਵੀ ਕਾਰਨ ਬਣਦੇ ਦੁਰਘਟਨਾਵਾਂ ਦਾ। ਸਾਨੂੰ ਇਸ ਦੁਖਦਾਈ ਘਟਨਾ ਤੋਂ ਸਿੱਖਦੇ ਹੋਏ, ਆਪਣੇ ਵਿਦਿਆਰਥੀਆਂ ਦੀ ਤੇ ਆਪਣੀ ਖੁਦ ਦੀ ਜ਼ਿੰਦਗੀ ਦਾ ਖਿਆਲ ਰੱਖਦੇ ਹੋਏ ਟੂਰ ਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਕਰਨ ਦਾ ਪ੍ਰਣ ਲਈਏ, ਇਨ੍ਹਾਂ ਮਰਹੂਮ ਬੱਚਿਆਂ ਤੇ ਮਰਹੂਮ ਅਧਿਆਪਕਾਂ ਲਈ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।


-ਗੌਰਵ ਮੁੰਜਾਲ


ਪਸ਼ੂਆਂ ਵਿਚ ਫੈਲ ਰਹੀ ਬਿਮਾਰੀ
ਪਸ਼ੂਆਂ ਵਿਚ ਇਕ ਬਹੁਤ ਹੀ ਖ਼ਤਰਨਾਕ ਬਿਮਾਰੀ ਫੈਲ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਤਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਵਿਚ ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਹੁਣ ਤੱਕ ਡੇਢ ਸੌ ਦੇ ਕਰੀਬ ਪਸ਼ੂਆਂ ਦੀ ਇਸ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ। ਪਸ਼ੂ ਪਾਲਣ ਵਿਭਾਗ ਦੇ ਕਹਿਣ ਮੁਤਾਬਿਕ ਹੁਣ ਤੱਕ ਅਠਵੰਜਾ ਦੇ ਕਰੀਬ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਪਸ਼ੂ ਪਾਲਣ ਵਿਭਾਗ ਨੇ ਸੰਬੰਧਿਤ ਇਲਾਕੇ ਦੇ ਵੈਟਰਨਰੀ ਡਾਕਟਰ ਨੂੰ ਵੀ ਲਾਪ੍ਰਵਾਹੀ ਵਰਤਣ ਕਰਕੇ ਮੁਅੱਤਲ ਕਰ ਦਿੱਤਾ ਹੈ। ਪਸ਼ੂ-ਪਾਲਣ ਵਿਭਾਗ ਵਲੋਂ ਪਸ਼ੂਆਂ ਦੀ ਮੌਤ ਦਾ ਕਾਰਨ ਮੂੰਹ ਖੁਰ ਦੀ ਬਿਮਾਰੀ ਅਤੇ ਨਾਈਟ੍ਰੇਟ ਜ਼ਹਿਰ, ਥੀਲੀਰੀਓਸਿਸ ਅਤੇ ਠੰਢ ਕਾਰਨ ਘੱਟ ਤਾਪਮਾਨ ਦੱਸਿਆ ਹੈ। ਸੰਬੰਧਿਤ ਵੈਟਰਨਰੀ ਡਾਕਟਰ ਵਲੋਂ ਪਿੰਡ ਦੇ ਪਸ਼ੂਆਂ ਨੂੰ ਮੂੰਹ ਕੂਰ ਬਿਮਾਰੀ ਦੇ ਟੀਕੇ ਲਗਾਉਣ ਵਿਚ ਬਹੁਤ ਵੱਡੀ ਲਾਪ੍ਰਵਾਹੀ ਵਰਤੀ ਹੈ। ਪਸ਼ੂਆਂ ਨੂੰ ਇਸ ਬਿਮਾਰੀ ਦੇ ਬਚਾਅ ਲਈ ਟੀਕੇ ਤੇ ਦਵਾਈ ਨਹੀਂ ਦਿੱਤੀ ਗਈ।
ਕਿਸਾਨਾਂ ਅਤੇ ਮਜ਼ਦੂਰਾਂ ਕੋਲ ਪਸ਼ੂ ਹੀ ਕਮਾਈ ਦਾ ਸਾਧਨ ਹੁੰਦੇ ਹਨ। ਜੇਕਰ ਅਸੀਂ ਦੁੱਧ ਦੇਣ ਵਾਲੇ ਪਸ਼ੂ ਦੀ ਗੱਲ ਕਰੀਏ ਉਸ ਦੀ ਕੀਮਤ ਕਰੀਬ ਇਕ ਲੱਖ ਹੈ। ਜਿਨ੍ਹਾਂ ਲੋਕਾਂ ਦੇ ਪਸ਼ੂਆਂ ਦਾ ਨੁਕਸਾਨ ਇਸ ਬਿਮਾਰੀ ਕਰਕੇ ਹੋਇਆ ਹੈ, ਉਨ੍ਹਾਂ ਦਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋਇਆ ਹੈ। ਸਾਡੀ ਹੋਰ ਨਜ਼ਦੀਕੀ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਸਾਰੇ ਆਪਣੇ-ਆਪਣੇ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਕਰਾਉਣ। ਕਿਉਂਕਿ ਇਹ ਛੂਤ ਦੀ ਬਿਮਾਰੀ ਹੋਣ ਕਰਕੇ ਇਕ ਤੋਂ ਦੂਜੇ ਪਸ਼ੂ ਨੂੰ ਹੋ ਜਾਂਦੀ ਹੈ। ਸਾਡੀ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਨੂੰ ਬੇਨਤੀ ਹੈ ਕਿ ਇਸ ਬਿਮਾਰੀ ਕਰਕੇ ਜਿਨ੍ਹਾਂ ਲੋਕਾਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਜ਼ਰੂਰ ਮਦਦ ਕੀਤੀ ਜਾਵੇ।


-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

26-01-2024

 ਕਿਸਾਨਾਂ ਦੀਆਂ ਖ਼ੁਦਕੁਸ਼ੀਆਂ

ਅੰਨਦਾਤੇ ਦੀਆਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਨਵੀਂ ਸਰਕਾਰ ਆਉਣ 'ਤੇ ਵੀ। ਹਰ ਰੋਜ਼ ਅਖ਼ਬਾਰ ਵਿਚ ਦੋ-ਚਾਰ ਖੁਦਕੁਸ਼ੀਆਂ ਦੀ ਖ਼ਬਰ ਜ਼ਰੂਰ ਆਉਂਦੀ ਹੈ। ਜਿਨ੍ਹਾਂ ਵਿਚ ਜ਼ਿਆਦਾਤਰ ਅੰਨਦਾਤੇ ਹੁੰਦੇ ਹਨ। ਪਹਿਲਾਂ ਕਿਸਾਨ ਫੁੱਲਿਆ ਨਹੀਂ ਸਮਾਉਂਦਾ ਸੀ, ਖ਼ੁਸ਼ੀ ਵਿਚ ਭੰਗੜੇ ਪਾਉਂਦਾ, ਮਠਿਆਈਆਂ ਖਾਣੀਆਂ, ਅਖਾੜੇ ਵੇਖਣੇ, ਮੇਲੇ ਵੇਖਣੇ ਆਦਿ ਨਾਲ ਆਪਣੀ ਖ਼ੁਸ਼ੀ ਜ਼ਾਹਿਰ ਕਰਦੇ ਸਨ। ਪਰ ਭਗਵੰਤ ਮਾਨ ਸਰਕਾਰ ਦੇ ਆਉਣ ਨਾਲ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਹੋਰ ਵੀ ਵਧ ਚੁੱਕਿਆ ਹੈ। ਡੂੰਘੇ ਹੁੰਦੇ ਪਾਣੀ, ਖਾਦਾਂ ਦਾ ਮਹਿੰਗੇ ਭਾਅ ਮਿਲਣਾ, ਘਟੀਆ ਬੀਜ ਦਿਹਾੜੀਦਾਰਾਂ ਦੀ ਮਜ਼ਦੂਰੀ ਤੇ ਹੋਰ ਖਰਚੇ ਕਰਨ ਤੋਂ ਬਾਅਦ ਜਦੋਂ ਫ਼ਸਲ ਦਾ ਸਹੀ ਮੁੱਲ ਉਸ ਨੂੰ ਨਹੀਂ ਮਿਲਦਾ, ਤਾਂ ਉਸ ਦੀਆਂ ਕਈ ਸਧਰਾਂ ਦਾ ਘਾਣ ਹੋ ਜਾਂਦਾ ਹੈ। ਇਹੀ ਹਾਲਤ ਵਿਚ ਉਸ ਨੂੰ ਖੁਦਕੁਸ਼ੀ ਦੇ ਰਾਹ ਤੁਰਦੇ ਹਨ। ਭਗਵੰਤ ਮਾਨ ਸਰਕਾਰ ਆਉਂਦੇ ਸਾਰ ਕਹਿੰਦੀ ਸੀ ਕਿ ਅੰਨਦਾਤਾ ਖੁਦਕੁਸ਼ੀਆਂ ਨਹੀਂ ਕਰੇਗਾ। ਪਰ ਹੁਣ ਉਨ੍ਹਾਂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਆਉਂਦੇ ਕਿ ਤੁਹਾਡੇ ਦਾਅਵੇ ਕਿੱਥੇ ਗਏ। ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਖੁਦਕੁਸ਼ੀਆਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਖੁਦਕੁਸ਼ੀ ਕਿਸੇ ਵੀ ਚੀਜ਼ ਦਾ ਹੱਲ ਨਹੀਂ। ਸਾਨੂੰ ਦਰਪੇਸ਼ ਚੁਣੌਤੀਆਂ ਤੇ ਮੁਸ਼ਕਿਲਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ. ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਕੋਲੇ ਦੀ ਅੰਗੀਠੀ ਬਨਾਮ ਮੌਤਾਂ

ਜੇਕਰ ਸਰਦੀ ਦੀ ਗੱਲ ਕਰੀਏ ਸਰਦੀ ਆਪਣਾ ਪੂਰਾ ਜ਼ੋਰ ਦਿਖਾ ਰਹੀ ਹੈ। ਸਰਦੀ ਤੋਂ ਬਚਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਉਪਕਰਨ ਵਰਤਦੇ ਹਨ। ਕਈ ਵਾਰ ਸਾਡੇ ਆਮ ਲੋਕ, ਮਜ਼ਦੂਰ ਅਤੇ ਪ੍ਰਵਾਸੀ ਮਜ਼ਦੂਰ ਜੋ ਖਾਸ ਕਰਕੇ ਫੈਕਟਰੀਆਂ ਵਿਚ ਕੰਮ ਅਤੇ ਮਜ਼ਦੂਰੀ ਕਰਦੇ ਹਨ। ਉਹ ਮਜ਼ਦੂਰ ਵੀਰ ਸਰਦੀ ਤੋਂ ਬਚਣ ਲਈ ਕੋਲੇ ਵਾਲੀ ਅੰਗੀਠੀ ਦੀ ਵਰਤੋਂ ਕਰਦੇ ਹਨ। ਜਦੋਂ ਇਹ ਮਜ਼ਦੂਰ ਆਪਣੇ ਕਮਰੇ ਵਿਚ ਕੋਲੇ ਵਾਲੀ ਅੰਗੀਠੀ ਬਾਲ ਕੇ ਰੱਖ ਲੈਂਦੇ ਹਨ। ਫਿਰ ਕਮਰੇ ਨੂੰ ਸਾਰੇ ਪਾਸਿਆਂ ਤੋਂ ਬੰਦ ਕਰ ਲੈਂਦੇ ਹਨ। ਕੋਲੇ ਵਾਲੀ ਅੰਗੀਠੀ ਦੇ ਧੂੰਏਂ ਨਾਲ ਕਮਰੇ ਵਿਚੋਂ ਆਕਸੀਜਨ ਗੈਸ ਦੀ ਮਾਤਰਾ ਹੌਲੀ-ਹੌਲੀ ਖ਼ਤਮ ਹੋ ਜਾਂਦੀ ਹੈ। ਜਿੰਨੇ ਵੀ ਲੋਕ ਕਮਰੇ ਵਿਚ ਸੁੱਤੇ ਪਏ ਹੁੰਦੇ ਹਨ, ਉਹ ਲੋਕ ਇਸ ਜ਼ਹਿਰੀਲੀ ਗੈਸ ਚੜ੍ਹ ਜਾਣ ਕਰਕੇ ਬੇਹੋਸ਼ ਹੋ ਜਾਂਦੇ ਹਨ, ਫਿਰ ਬਹੁਤ ਸਾਰੇ ਲੋਕ ਆਪਣੀ ਜਾਨ ਵੀ ਗੁਆ ਲੈਂਦੇ ਹਨ। ਇਨ੍ਹਾਂ ਲੋਕਾਂ ਦਾ ਕਸੂਰ ਨਹੀਂ, ਇਨ੍ਹਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਸਭ ਤੋਂ ਪਹਿਲੇ ਉਨ੍ਹਾਂ ਫੈਕਟਰੀਆਂ ਵਾਲੇ ਅਤੇ ਠੇਕੇਦਾਰਾਂ ਦਾ ਫ਼ਰਜ਼ ਬਣਦਾ ਹੈ। ਇਨ੍ਹਾਂ ਲੋਕਾਂ ਨੂੰ ਇਸ ਜ਼ਹਿਰੀਲੀ ਗੈਸ ਬਾਰੇ ਜਾਗਰੂਕ ਕਰਨ। ਇਨ੍ਹਾਂ ਘਟਨਾਵਾਂ ਵਿਚ ਬਹੁਤ ਸਾਰੇ ਪਰਿਵਾਰ ਆਪਣੇ ਪੂਰੇ-ਪੂਰੇ ਪਰਿਵਾਰ ਅਤੇ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਸਾਡੇ ਸਾਰੇ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਗੈਸ ਬਾਰੇ ਜਾਗਰੂਕ ਹੋਈਏ। ਅਸੀਂ ਉਨ੍ਹਾਂ ਲੋਕਾਂ ਨੂੰ ਵੀ ਜਾਗਰੂਕ ਕਰੀਏ, ਜਿਨ੍ਹਾਂ ਨੂੰ ਕੋਲੇ ਵਾਲੀ ਅੰਗੀਠੀ ਬਾਲ ਕੇ ਬੰਦ ਕਮਰੇ ਵਿਚ ਰੱਖਣ ਦੇ ਹੋਣ ਵਾਲੇ ਨੁਕਸਾਨ ਅਤੇ ਹਾਦਸਿਆਂ ਬਾਰੇ ਪਤਾ ਨਹੀਂ ਹੈ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਲੋਕ ਕੀ ਕਹਿਣਗੇ?

ਮਨੁੱਖ ਆਪਣੀ ਸਾਰੀ ਜ਼ਿੰਦਗੀ ਇਸੇ ਹੀ ਸੋਚ 'ਚ ਲੰਘਾ ਦਿੰਦਾ ਹੈ ਕਿ ਲੋਕ ਕੀ ਕਹਿਣਗੇ? ਆਪਣੀ ਪਸੰਦ ਨੂੰ ਅਣਦੇਖਿਆ ਕਰ ਕੇ ਮਨੁੱਖ ਪਹਿਲਾਂ ਲੋਕਾਂ ਦੀ ਪਸੰਦ ਦਾ ਖ਼ਿਆਲ ਰੱਖਦਾ ਹੈ ਕਿ ਦੂਜਿਆਂ ਨੂੰ ਕੀ ਪਸੰਦ ਹੈ? ਇਉਂ ਜਾਪਦਾ ਹੈ ਕਿ ਜਿਵੇਂ ਅਜੋਕਾ ਮਨੁੱਖ ਖ਼ੁਦ ਲਈ ਨਹੀਂ ਜੀਅ ਰਿਹਾ ਬਲਕਿ ਲੋਕਾਂ ਨੂੰ ਪ੍ਰਭਾਵਿਤ ਕਰਨ 'ਚ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਜ਼ਿੰਦਗੀ ਬਹੁਤ ਛੋਟੀ ਹੈ ਇਸ ਦੇ ਖੂਬਸੂਰਤ ਪਲਾਂ ਨੂੰ ਫਾਲਤੂ ਦੀਆਂ ਸੋਚਾਂ-ਵਿਚਾਰਾਂ ਵਿਚ ਵਿਅਰਥ ਨਹੀਂ ਗੁਆਉਣਾ ਚਾਹੀਦਾ। ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਮਨ ਦੀਆਂ ਰੀਝਾਂ ਪੁਗਾ ਲੈਣੀਆਂ ਚਾਹੀਦੀਆਂ ਹਨ. ਕਿਉਂਕਿ ਆਰੀ ਨੂੰ ਇਕ ਪਾਸੇ ਦੰਦੇ ਪਰ ਜਹਾਨ ਨੂੰ ਦੋਹੀਂ ਪਾਸੇ ਹਨ। ਸੋ, ਦੁਨੀਆ ਨਾ ਚੰਗੇ ਨੂੰ ਹੀ ਬਖ਼ਸ਼ਦੀ ਹੈ ਅਤੇ ਨਾ ਹੀ ਮਾੜੇ ਨੂੰ। ਮਨੁੱਖ ਤਾਂ ਕਦੇ ਰੱਬ ਤੋਂ ਖੁਸ਼ ਨਹੀਂ ਹੋਇਆ, ਪਲ-ਪਲ ਉਸ ਨੂੰ ਉਲਾਹਮੇ ਦਿੰਦਾ ਰਹਿੰਦਾ ਹੈ। ਫਿਰ ਪਰਮਾਤਮਾ ਤੋਂ ਅਸੰਤੁਸ਼ਟ ਰਹਿਣ ਵਾਲਾ ਇਨਸਾਨ ਦੁਨੀਆ ਤੋਂ ਸੰਤੁਸ਼ਟ ਕਿਵੇਂ ਹੋ ਸਕਦਾ ਹੈ? ਇਸ ਲਈ ਦੁਨੀਆ ਨੂੰ ਖੁਸ਼ ਕਰਨ 'ਚ ਆਪਣਾ ਕੀਮਤੀ ਸਮਾਂ ਵਿਅਰਥ ਨਾ ਕਰੋ, ਬਲਕਿ ਜੋ ਖੁਦ ਲਈ ਬਿਹਤਰ ਹੈ, ਉਹ ਕਰੋ ਅਤੇ ਨੇਕ ਕਰਮਾਂ ਸਦਕਾ ਸਵੈ ਦੀ ਰੂਹ ਨੂੰ ਸੰਤੁਸ਼ਟ ਰੱਖੋ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਵਿਆਹਾਂ 'ਤੇ ਫ਼ਜ਼ੂਲ ਖ਼ਰਚੀ

ਸਾਡੇ ਸਮਾਜ ਵਿਚ ਬੱਚਿਆਂ ਦੇ ਵਿਆਹ ਰੀਤੀ-ਰਿਵਾਜਾਂ ਨਾਲ ਕੀਤੇ ਜਾਂਦੇ ਹਨ। ਹਰ ਇਕ ਬੱਚੇ ਦਾ ਮਾਤਾ-ਪਿਤਾ ਚਾਹੁੰਦਾ ਹੈ ਕਿ ਵਿਆਹ ਉਪਰੰਤ ਬੱਚੇ ਸੁਖੀ ਜੀਵਨ ਬਤੀਤ ਕਰਨ। ਅੱਜ ਤੋਂ 60-70 ਸਾਲ ਪਹਿਲਾਂ ਲੜਕੀਆਂ ਦੀ ਸ਼ਾਦੀ 'ਤੇ ਬਹੁਤ ਘੱਟ ਖ਼ਰਚ ਕੀਤਾ ਜਾਂਦਾ ਸੀ। ਲੜਕੀ ਅਤੇ ਲੜਕੇ ਵਾਲੇ ਦੋਨੋਂ ਪਰਿਵਾਰ ਬਹੁਤ ਖ਼ੁਸ਼ ਅਤੇ ਸੁਖੀ ਹੁੰਦੇ ਸਨ। ਲੜਾਈ-ਝਗੜੇ ਅਤੇ ਤਲਾਕ ਨਹੀਂ ਸਨ। ਲੜਕੀ ਦੀ ਸ਼ਾਦੀ ਘਰ ਵਿਚ ਸਾਧਾਰਨ ਰੋਟੀ-ਪਾਣੀ ਨਾਲ ਕੀਤੀ ਜਾਂਦੀ ਸੀ। ਕੋਈ ਦਾਜ ਦੀ ਮੰਗ ਨਹੀਂ ਸੀ ਅਤੇ ਦੋਵੇਂ ਪਰਿਵਾਰ ਇਕ-ਦੂਸਰੇ ਦੀ ਇੱਜ਼ਤ-ਮਾਣ ਕਰਦੇ ਸਨ। ਹੁਣ ਸਮਾਜ ਵਿਚ ਬਹੁਤ ਤਬਦੀਲੀ ਅਤੇ ਉੱਨਤੀ ਆ ਗਈ ਹੈ। ਬਹੁਤ ਸਾਰੇ ਪਰਿਵਾਰ ਮਹਿੰਗੇ ਪੈਲੇਸਾਂ ਵਿਚ ਸ਼ਾਦੀਆਂ ਕਰਦੇ ਹਨ। ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਦਾਜ ਦੀ ਮੰਗ ਵਧ ਗਈ ਹੈ। ਦਾਜ ਦੇਣ ਉਪਰੰਤ ਲੜਾਈ ਝਗੜੇ ਅਤੇ ਤਲਾਕ ਹੁੰਦੇ ਹਨ। ਪਰੰਤੂ ਕਈ ਪਰਿਵਾਰ ਹੁਣ ਵੀ ਦਾਜ ਤੋਂ ਬਿਨਾਂ ਸ਼ਾਦੀ ਕਰਦੇ ਹਨ। ਜੇਕਰ ਸਰਕਾਰ ਚਾਹੇ ਤਾਂ ਕੋਰੋਨਾ ਦੇ ਸਮੇਂ ਵਾਂਗ ਸ਼ਾਦੀਆਂ 'ਤੇ ਫ਼ਜ਼ੂਲ ਖ਼ਰਚੇ ਬਚਾਉਣ ਲਈ ਸਖ਼ਤ ਕਾਨੂੰਨ ਬਣਾ ਸਕਦੀ ਹੈ, ਜਿਸ ਨਾਲ ਸਮਾਜ ਦਾ ਕਾਫ਼ੀ ਸੁਧਾਰ ਹੋ ਸਕਦਾ ਹੈ।

-ਮਾ. ਮਹਿੰਦਰ ਸਿੰਘ
ਪਿੰਡ ਤਲਵੰਡੀ ਜੱਟਾਂ, ਡਾਕ: ਗੜ੍ਹਦੀਵਾਲ (ਹੁਸ਼ਿਆਰਪੁਰ)

25-01-2024

 ਭਲਾ ਕਰਨ ਦਾ ਫ਼ਲਸਫਾ

ਜੇਕਰ ਅਸੀਂ ਕਿਸੇ ਦਾ ਭਲਾ ਕਰ ਸਕੇ ਹਾਂ ਤਾਂ ਸਾਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਰੱਬ ਨੇ ਸਾਨੂੰ ਐਸਾ ਮੌਕਾ ਪ੍ਰਦਾਨ ਕੀਤਾ ਹੈ, ਰੱਬ ਨੇ ਸਾਨੂੰ ਸ਼ਕਤੀ ਦਿੱਤੀ ਹੈ, ਰੱਬ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ ਕਿ ਅਸੀਂ ਕਿਸੇ ਦਾ ਭਲਾ ਕਰ ਸਕੀਏ। ਜੇਕਰ ਅਸੀਂ ਕੀਤਾ ਭਲਾ ਵਾਰ-ਵਾਰ ਉਸ ਆਦਮੀ ਨੂੰ ਯਾਦ ਕਰਵਾਉਂਦੇ ਹਾਂ ਕਿ ਅਸੀਂ ਉਸ ਦਾ ਕੋਈ ਭਲਾ ਕੀਤਾ ਸੀ ਤਾਂ ਸਮਝੋ ਅਸੀਂ ਕੀਤੇ ਗਏ ਭਲੇ ਦਾ ਫਲ ਨਹੀਂ ਭੋਗ ਸਕਾਂਗੇ। ਇਸੇ ਕਰਕੇ ਪੁਰਾਣੇ ਸਮਿਆਂ ਦੇ ਵਿਚ ਸਿਆਣਿਆਂ ਨੇ ਸਾਫ ਸ਼ਬਦਾਂ ਦੇ ਅੰਦਰ ਆਖਿਆ ਹੈ 'ਨੇਕੀ ਕਰ ਔਰ ਕੂਏ ਮੇ ਡਾਲ।'
ਸਾਡੇ ਸਾਹਮਣੇ ਭਗਤ ਪੂਰਨ ਸਿੰਘ, ਜੋ ਕਿ ਪਿੰਗਲਵਾੜੇ ਦੇ ਸੰਸਥਾਪਕ ਹੋਏ ਹਨ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਮਨੁੱਖਤਾ ਦੀ ਭਲੇ ਲਈ ਗੁਜ਼ਾਰ ਦਿੱਤੀ। ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਜੋ ਕਿ ਸਮਾਜ ਵਿਚ ਕੁਦਰਤੀ ਆਫਤਾਂ ਦੇ ਸਮੇਂ ਅਲੱਗ-ਅਲੱਗ ਦੇਸ਼ਾਂ ਵਿਚ ਮਦਦ ਕਰਦੇ ਰਹਿੰਦੇ ਹਨ। ਸਿੱਖ ਕੌਮ ਦੇ ਵਿਚ ਸਰਬੱਤ ਦਾ ਭਲਾ ਕਰਨ ਦਾ ਫਲਸਫਾ ਗੁਰੂ ਸਾਹਿਬਾਨ ਨੇ ਪੈਦਾ ਕੀਤਾ ਹੈ, ਜਿਸ 'ਤੇ ਸਾਰਿਆਂ ਨੂੰ ਚੱਲਣ ਦੀ ਲੋੜ ਹੈ।

-ਹਰਿੰਦਰ ਸਿੰਘ ਸਸ ਮਾਸਟਰ
ਸਰਕਾਰੀ ਹਾਈ ਸਮਾਰਟ ਸਕੂਲ ਰਾਜਿੰਦਰਗੜ੍ਹ
ਜ਼ਿਲ੍ਹਾ ਫਤਹਿਗੜ੍ਹ ਸਾਹਿਬ (ਪੰਜਾਬ)।

ਆਖ਼ਿਰ ਕਿਥੋਂ ਆਉਂਦੀ ਹੈ ਚਾਈਨਾ ਡੋਰ?

ਪਤੰਗ ਉਡਾਉਂਦੇ ਸਮੇਂ ਰੋਜ਼ਾਨਾ ਅਨੇਕਾਂ ਵਾਪਰ ਰਹੀਆਂ ਖ਼ਤਰਨਾਕ ਘਟਨਾਵਾਂ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੁੰਦੀਆਂ ਹਨ। ਰਾਹਗੀਰਾਂ ਦੀਆਂ ਗਰਦਨਾਂ , ਮੂੰਹ ਆਦਿ 'ਚ ਖ਼ਤਰਨਾਕ ਚਾਇਨਾ ਡੋਰ ਨਾਲ ਜ਼ਖਮੀ ਹੋਇਆਂ ਦੇ ਵੀਹ-ਵੀਹ ਟਾਂਕੇ ਲੱਗਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਭਾਵੇਂ ਇਹ ਸਾਰਾ ਕੁਝ ਚਾਈਨਾ ਡੋਰ ਦੇ ਵੇਚਣ 'ਤੇ ਪਾਬੰਦੀ ਹੋਣ ਦੇ ਬਾਵਜੂਦ ਹਰੇਕ ਸਾਲ ਹੁੰਦਾ ਆ ਰਿਹਾ ਹੈ। ਪਤੰਗ ਉਡਾਉਣਾ ਬੱਚਿਆਂ ਨੂੰ ਭਾਵੇਂ ਬਹੁਤ ਵਧੀਆ ਤਾਂ ਲੱਗਦਾ ਹੈ ਪਰ ਜਿਸ ਤਰ੍ਹਾਂ ਅੱਜ ਚਾਈਨਾ ਡੋਰ ਨਾਲ ਪਤੰਗ ਉਡਾਇਆ ਜਾਂਦਾ ਹੈ ਇਸ ਤਰ੍ਹਾਂ ਕਈ ਤਰ੍ਹਾਂ ਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਇਸ ਡੋਰ ਨਾਲ ਪੰਛੀਆਂ ਅਤੇ ਮਨੁੱਖਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਵਾਲੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਹ ਡੋਰ ਪ੍ਰਦੂਸ਼ਨ ਫੈਲਾਉਣ ਦਾ ਕਾਰਨ ਵੀ ਬਣਦੀ ਹੈ। ਇਸੇ ਕਾਰਨ ਪ੍ਰਸ਼ਾਸਨ ਨੇ ਚਾਈਨਾ ਡੋਰ ਰੱਖਣ, ਵੇਚਣ, ਸਟੋਰ ਕਰਨ 'ਤੇ ਪਾਬੰਦੀ ਤਾਂ ਜ਼ਰੂਰ ਲਾਈ ਹੋਈ ਹੈ, ਕਿਤੇ ਕਿਤੇ ਮਾੜੀ ਮੋਟੀ ਪਾਬੰਦੀਸ਼ੁਦਾ ਡੋਰ ਨੂੰ ਫੜਨ ਦੀ ਕਾਰਵਾਈ ਭਾਵੇਂ ਦਿਖਾਵੇ ਲਈ ਕਰ ਵੀ ਲਈ ਜਾਂਦੀ ਹੈ, ਪੂਰਨ ਪਾਬੰਦੀ ਕਿਉਂ ਨਹੀਂ ਲੱਗ ਰਹੀ ਇਸ ਪਿੱਛੇ ਕੀ ਕਾਰਨ ਹੈ, ਪ੍ਰਸ਼ਾਸਨ ਹੀ ਦੱਸ ਸਕਦਾ ਹੈ। ਪਰ ਇਹ ਜਾਨਲੇਵਾ ਡੋਰ ਸ਼ਰੇਆਮ ਦੁਕਾਨਾਂ ਤੋਂ ਮਿਲ ਰਹੀ ਹੈ ਅਤੇ ਪਤੰਗ ਉਡਾ ਰਹੇ ਬੱਚਿਆਂ ਦੇ ਹੱਥਾਂ ਵਿਚ ਦੇਖੀ ਜਾ ਸਕਦੀ ਹੈ। ਬਸੰਤ ਪੰਚਮੀ ਵਾਲੇ ਦਿਨ ਸ਼ਹਿਰਾਂ ਅੰਦਰ ਰੰਗ ਬਰੰਗੇ ਪਤੰਗਾਂ ਦੀਆਂ ਧਾੜਾਂ ਆਮ ਵੇਖਣ ਨੂੰ ਮਿਲਦੀਆਂ ਹਨ ਕਿੰਨੇ ਪਤੰਗ ਕੱਟੇ ਜਾਂਦੇ ਹਨ, ਜਿਨ੍ਹਾਂ ਦੀਆਂ ਡੋਰਾਂ ਹੇਠਾਂ ਆਉਂਦੀਆਂ ਬਿਜਲੀ ਦੀਆਂ ਤਾਰਾਂ, ਦਰੱਖਤਾਂ ਆਦਿ 'ਚ ਫਸ ਕੇ ਲਟਕ ਜਾਂਦੀਆਂ ਹਨ, ਜੋ ਕਿ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ। ਸੋ, ਪ੍ਰਸ਼ਾਸਨ ਦੇ ਨਾਲ-ਨਾਲ ਮਾਪਿਆਂ ਨੂੰ ਵੀ ਬੱਚਿਆਂ ਨੂੰ ਇਸ ਖ਼ਤਰਨਾਕ 'ਚਾਇਨਾ ਡੋਰ' ਬਾਰੇ ਜਾਗਰੂਕ ਅਤੇ ਇਸ਼ ਦੀ ਵਰਤੋਂ ਤੋਂ ਰੋਕਣਾ ਚਾਹੀਦਾ ਹੈ।

-ਮੇਜਰ ਸਿੰਘ ਨਾਭਾ

ਗੈਂਗਸਟਰਾਂ ਦੇ ਨਾਂਅ

ਇਸ ਗੱਲ ਤੋਂ ਕੋਈ ਮੁਨਕਰ ਨਹੀਂ ਕਿ ਸਾਡੇ ਪੁੱਤਾਂ ਅਤੇ ਭਰਾਵਾਂ ਦਾ ਨਾਜਾਇਝ ਫਾਇਦਾ ਚੁੱਕ ਕੇ ਦਿੱਲੀ ਦੇ ਪਿੱਠੂ ਵੱਡੀਆਂ-ਵੱਡੀਆਂ ਕੁਰਸੀਆਂ 'ਤੇ ਬਿਰਾਜਮਾਨ ਹੁੰਦੇ ਹਨ ਅਤੇ ਅੱਜ ਵੀ ਹੋ ਰਹੇ ਹਨ। ਪਿੰਡਾਂ ਦੇ ਜੰਮਿਆਂ ਦਾ ਲਹੂ ਬਾਗੀ ਅਤੇ ਦਲੇਰੀ ਭਰਿਆ ਹੋਣ ਕਾਰਨ ਇਹ ਦਰਿਆਵਾਂ ਨੂੰ ਨੱਕੇ ਲਾਉਣ ਦਾ ਦਮ ਰੱਖਦੇ ਹਨ। ਸਿਆਸੀ ਬੰਦੇ ਦੀ ਸ਼ਹਿ ਨੂੰ ਇਕ ਪਰਮਿਟ ਮੰਨ ਕੇ ਸਾਡੇ ਭਰਾ ਗ਼ਲਤ ਸੰਗਤ ਦੇ ਹਾਣੀ ਬਣ ਜਾਂਦੇ ਹਨ। ਮੇਰੇ ਆਪਣੇ ਕੁਝ ਕਰੀਬੀ ਜੋ ਇਨ੍ਹਾਂ ਸਥਾਨਕ ਸਿਆਸਤਦਾਨਾਂ ਦੇ ਧੱਕੇ ਚੜ੍ਹੇ ਹੋਏ ਹਨ, ਉਨ੍ਹਾਂ ਵੱਲ ਵੇਖ ਕੇ ਤਰਸ ਆਉਂਦਾ ਹੈ, ਕਿਉਂਕਿ ਮੀਡੀਆ ਦੇ ਬਣਾਏ ਗੈਂਗਸਟਰ ਮਾਂ ਦੀ ਕੁੱਖ ਵਿਚੋਂ ਗੈਂਗਸਟਰ ਤਾਂ ਨਹੀਂ ਬਣੇ। ਉਹ ਤਾਂ ਹਰੀ ਸਿੰਘ ਨਲਵੇ ਦੇ, ਅਕਾਲੀ ਫੂਲਾ ਸਿੰਘ ਦੇ, ਬਾਬਾ ਦੀਪ ਸਿੰਘ ਦੇ ਵਰਿਸ ਹਨ। ਇਨ੍ਹਾਂ ਕੁਰਸੀਆਂ ਦੇ ਭੁੱਖਿਆਂ ਨੇ ਉਨ੍ਹਾਂ ਯੋਧਿਆਂ ਦੇ ਵਾਰਿਸਾਂ ਦਾ ਇਸਤੇਮਾਲ ਕਰਕੇ ਬਾਅਦ ਵਿਚ ਕੁੱਤੇ ਦੀ ਮੌਤ ਸਿਆਸੀ ਕਤਲ ਕਰਵਾ ਦਿੱਤੇ। ਇਹ ਇਕ ਚਿੱਠੀ ਉਨ੍ਹਾਂ ਭਰਾਵਾਂ ਦੇ ਨਾਂਅ ਜਿਹੜੇ ਫਿਰੌਤੀਆਂ ਮੰਗਣ ਵਰਗੇ ਮਾੜੇ ਕੰਮ ਕਰ ਰਹੇ ਹਨ। ਮੇਰੇ ਭਰਾਵੋ! ਇਹ ਪੰਜਾਬ ਆਪਣਾ ਹੈ, ਇਨ੍ਹਾਂ ਅਕ੍ਰਿਤਘਣ ਸਿਆਸਤਦਾਨਾਂ ਦਾ ਨਹੀਂ। ਆਪਾਂ ਇਸ ਦੇ ਵਾਰਿਸ ਹਾਂ, ਜੇ ਸਾਡੇ ਕੋਲ ਵਪਾਰੀ ਵਰਗ ਹੀ ਨਾ ਰਿਹਾ ਤਾਂ ਸਾਡਾ ਪੰਜਾਬ ਮਰ ਜਾਵੇਗਾ। ਇਕ ਇਤਿਹਾਸ ਦਾ ਪੰਨਾ ਬਣ ਕੇ ਰਹਿ ਜਾਵੇਗਾ ਪੰਜਾਬ। ਪੰਜਾਬ ਮਰ ਗਿਆ ਤਾਂ ਨਾਂਅ ਦੇ ਪਿੱਛੇ ਲੱਗਦੇ ਸਿੰਘ ਅਤੇ ਕੌਰ ਆਪਣੇ ਆਪ ਮਰ ਜਾਣਗੇ। ਸਾਡਾ ਅਮਰ ਮਹਾਰਾਜਾ ਰਣਜੀਤ ਸਿੰਘ ਮਰ ਜਾਵੇਗਾ। ਅਸੀਂ ਆਪਣੇ ਮੋਢਿਆਂ 'ਤੇ ਪੰਜਾਬ ਦਾ ਭਾਰ ਚੁੱਕਣਾ ਹੈ ਨਾ ਕਿ ਇਸ ਨੂੰ ਪੈਰਾਂ ਹੇਠ ਲਤਾੜਨਾ ਹੈ। ਆਓ, ਅਸੀਂ ਆਪਣੇ ਖ਼ੁਦ ਦੇ ਸਿਰਜੇ ਅੱਤਵਾਦ ਨੂੰ ਖ਼ਤਮ ਕਰੀਏ ਅਤੇ ਰਹਿਣ ਲਾਇਕ ਪੰਜਾਬ ਸਿਰਜੀਏ। ਪੰਜਾਬ ਦੇ ਵਾਰਿਸ ਪੰਜਾਬ ਦੇ ਕਾਤਿਲ ਕਦੇ ਨਹੀਂ ਹੋ ਸਕਦੇ।

-ਅਨਮੋਲਦੀਪ ਸਿੰਘ
ਅਸਿਸਟੈਂਟ ਪ੍ਰੋਫ਼ੈਸਰ, ਪੋਸਟ ਗ੍ਰੈਜੂਏਟ (ਯੂ.ਜੀ.ਸੀ. ਨੈੱਟ) ਰਿਟਾ. ਮੀਤ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

24-01-2024

 ਪੰਜਾਬੀ 'ਚ ਹੋਣ ਮੁਕਾਬਲੇਬਾਜ਼ੀ ਪ੍ਰੀਖਿਆਵਾਂ

ਪੰਜਾਬੀ ਭਾਸ਼ਾ ਪੰਜਾਬ ਦੇ ਲੋਕਾਂ ਦੀ ਪਹਿਲੀ ਭਾਸ਼ਾ ਹੋਣ ਦੇ ਨਾਲ-ਨਾਲ ਲੋਕਾਂ ਦੀ ਬੋਲਚਾਲ ਦੀ ਵੀ ਮੁੱਖ ਭਾਸ਼ਾ ਹੈ। ਪੰਜਾਬ ਸਰਕਾਰ ਵੀ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਕਾਫ਼ੀ ਜ਼ਿਆਦਾ ਸੁਹਿਰਦ ਜਾਪ ਰਹੀ ਹੈ। ਪਰੰਤੂ ਸਰਕਾਰ ਨੂੰ ਇਸ ਪਾਸੇ ਅਜੇ ਹੋਰ ਜ਼ਿਆਦਾ ਤਵੱਜੋ ਦੇਣ ਦੀ ਖ਼ਾਸ ਜ਼ਰੂਰਤ ਹੈ। ਭਾਵੇਂ ਪੰਜਾਬ ਵਿਚ ਹਰੇਕ ਸਰਕਾਰੀ ਨੌਕਰੀ ਨਾਲ ਸੰਬੰਧਿਤ ਨੌਕਰੀ ਦੇ ਇਮਤਿਹਾਨ ਤੋਂ ਪਹਿਲਾਂ ਪੰਜਾਬੀ ਭਾਸ਼ਾ ਦਾ ਇਮਤਿਹਾਨ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪਰੰਤੂ ਪੰਜਾਬ ਵਿਚ ਵੀ ਪੰਜਾਬੀ ਲੋਕਾਂ ਲਈ ਸੰਬੰਧਿਤ ਨੌਕਰੀ ਦਾ ਇਮਤਿਹਾਨ ਅੰਗਰੇਜ਼ੀ ਵਿਚ ਨਹੀਂ ਹੋਣਾ ਚਾਹੀਦਾ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਹਰੇਕ ਸਰਕਾਰੀ ਨੌਕਰੀ ਦਾ ਇਮਤਿਹਾਨ ਪੰਜਾਬੀ ਭਾਸ਼ਾ ਵਿਚ ਹੀ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪੰਜਾਬੀ ਭਾਸ਼ਾ ਸੱਚਮੁੱਚ ਹੀ ਦਿਨਾਂ ਵਿਚ ਹੀ ਪਟਰਾਣੀ ਬਣ ਜਾਵੇਗੀ। ਜੇਕਰ ਸਰਕਾਰ ਪੰਜਾਬ ਵਿਚ ਸਾਰੀਆਂ ਨੌਕਰੀਆਂ ਦੇ ਇਮਤਿਹਾਨ ਪੰਜਾਬੀ ਵਿਚ ਕਰ ਦੇਵੇ ਤਾਂ ਹਰ ਪੰਜਾਬੀ ਪੜ੍ਹਨ ਲਿਖਣ ਵਾਲੇ ਦਾ ਮਨੋਬਲ ਕਾਫ਼ੀ ਉੱਚਾ ਹੋ ਜਾਵੇਗਾ। ਲੋੜ ਹੈ ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਤਾਂ ਕਿ ਪੰਜਾਬੀ ਭਾਸ਼ਾ ਨੂੰ ਹੋਰ ਸਿਖ਼ਰਾਂ 'ਤੇ ਲਿਜਾਇਆ ਜਾ ਸਕੇ।

-ਅੰਗਰੇਜ਼ ਸਿੰਘ ਵਿੱਕੀ
ਪਿੰਡ-ਡਾਕ. ਕੋਟਗੁਰੂ (ਬਠਿੰਡਾ)

ਕੰਕਰੀਟ ਦੇ ਢੇਰ

ਅੱਜ-ਕੱਲ੍ਹ ਜਿਧਰ ਵੀ ਵੇਖੋ ਸਾਰੇ ਪਾਸੇ ਪੁਰਾਣੇ ਪੱਕੇ ਘਰਾਂ ਦੀ ਤੋੜ-ਭੰਨ ਉਪਰੰਤ ਕੰਕਰੀਟ ਦੇ ਵੱਡੇ-ਵੱਡੇ ਢੇਰ ਲੱਗ ਰਹੇ ਹਨ। ਜਦੋਂ ਘਰ ਕੱਚੇ ਹੁੰਦੇ ਸਨ ਤਾਂ ਅਜਿਹਾ ਕਦੇ ਨਹੀਂ ਹੁੰਦਾ ਸੀ। ਕੁਝ ਸਾਲ ਪਹਿਲਾਂ ਤੱਕ ਤਾਂ ਪਿੰਡਾਂ ਦੇ ਆਸ-ਪਾਸ ਸਿਰਫ਼ ਗੋਹੇ ਦੀਆਂ ਰੂੜੀਆਂ ਦੇ ਵੱਡੇ-ਵੱਡੇ ਢੇਰ ਲੱਗੇ ਹੁੰਦੇ ਸਨ ਜੋ ਕਿ ਖਾਦ ਦੇ ਰੂਪ ਵਿਚ ਵਰਤੋਂ 'ਚ ਆ ਜਾਂਦੇ ਸਨ ਪਰ ਅੱਜ ਕੱਲ੍ਹ ਇਸ ਤਰ੍ਹਾਂ ਨਹੀਂ ਹੁੰਦਾ। ਹੁਣ ਹਰ ਕੋਈ ਵੱਡੀ ਇਮਾਰਤ ਵਾਲਾ ਘਰ ਬਣਾਉਣ ਨੂੰ ਤਰਜੀਹ ਦੇਣ ਲੱਗ ਪਿਆ ਹੈ। ਜ਼ਿਆਦਾਤਰ ਲੋਕ ਵਿਖਾਵੇ ਦੇ ਤੌਰ 'ਤੇ ਹੀ ਵੱਡੀਆਂ-ਵੱਡੀਆਂ ਇਮਾਰਤਾਂ ਉਸਾਰ ਰਹੇ ਹਨ। ਜਿਸ ਕਰਕੇ ਪੁਰਾਣੀਆਂ ਇਮਾਰਤਾਂ ਨੂੰ ਤੋੜ ਭੰਨ ਕੇ ਬਚੇ ਹੋਏ ਕੰਕਰੀਟ ਨੂੰ ਘਰ ਤੋਂ ਬਾਹਰ ਖੁੱਲ੍ਹੇ ਵਿਚ ਸੁੱਟ ਕੇ ਵੱਡੇ-ਵੱਡੇ ਢੇਰ ਲਗਾ ਦਿੰਦੇ ਹਨ। ਪੂਰੇ ਦੇਸ਼ ਵਿਚ ਹੀ ਅਜਿਹੇ ਢੇਰ ਹੁਣ ਆਮ ਦਿਸਦੇ ਹਨ। ਅਜਿਹੇ ਕੰਕਰੀਟ ਦੇ ਢੇਰ ਸਮਾਜ ਦੇ ਭਵਿੱਖ ਲਈ ਬਹੁਤ ਵੱਡੀ ਚੁਣੌਤੀ ਬਣ ਰਹੇ ਹਨ। ਇਹੀ ਕੰਕਰੀਟ ਦੇ ਢੇਰ ਹੌਲੀ-ਹੌਲੀ ਜ਼ਮੀਨ ਵਿਚ ਖਿੱਲਰ ਜ਼ਮੀਨ ਦੀ ਉਪਜਾਊ ਸ਼ਕਤੀ ਘਟਾ ਰਹੇ ਹਨ। ਇਸ ਕੰਕਰੀਟ ਕਰਕੇ ਦਰੱਖ਼ਤਾਂ ਅਤੇ ਫ਼ਸਲ ਦੇ ਉੱਗਣ ਵਿਚ ਵੀ ਵੱਡੀ ਰੁਕਾਵਟ ਆਉਂਦੀ ਹੈ। ਇਸ ਲਈ ਸਾਨੂੰ ਸਭ ਨੂੰ ਅੱਜ ਤੋਂ ਹੀ ਅਹਿਦ ਕਰਨਾ ਚਾਹੀਦਾ ਹੈ।
ਕੰਕਰੀਟ ਨੂੰ ਨਿਸਚਿਤ ਸਥਾਨ ਉੱਪਰ ਹੀ ਰੱਖਿਆ ਜਾਵੇ। ਹੋ ਸਕੇ ਤਾਂ ਪੂਰੇ ਪਿੰਡ ਨੂੰ ਮਿਲ ਕੇ ਸਿਰਫ਼ ਇਕ ਸਥਾਨ 'ਤੇ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਕਿਸੇ ਖ਼ਾਸ ਜ਼ਰੂਰਤ ਵੇਲੇ ਵਰਤ ਸਕੀਏ। ਅਜਿਹਾ ਕਰਨ ਨਾਲ ਸਮਾਜ ਦੇ ਚੰਗੇ ਭਵਿੱਖ ਲਈ ਬਹੁਤ ਉਪਕਾਰੀ ਕੰਮ ਕੀਤਾ ਜਾ ਸਕਦਾ ਹੈ।

ਅੰਗਰੇਜ ਸਿੰਘ ਵਿੱਕੀ,
ਸਾਬਕਾ ਪੰਚ, ਸਾਬਕਾ ਚੇਅਰਮੈਨ ਪਸਵਕ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਜਿਸ ਦਿਨ ਪਾਣੀ ਮੁੱਕ ਗਿਆ

ਪਿਛਲੇ ਦਿਨੀਂ 'ਹਿੱਟ ਐਂਡ ਰਨ' ਕਾਨੂੰਨ ਦੇ ਖ਼ਿਲਾਫ਼ ਟਰੱਕ ਡਰਾਈਵਰਾਂ ਦੇ ਵਿਰੋਧ ਪ੍ਰਦਰਸ਼ਨਾਂ ਨੇ ਜੋ ਦੇਸ਼ ਵਿਚ ਹਾਲਾਤ ਪੈਦਾ ਕਰ ਦਿੱਤੇ ਸਨ, ਉਨ੍ਹਾਂ ਹਾਲਾਤਾਂ ਦਾ ਪੰਜਾਬ ਵਿਚ ਵੀ ਵੱਡਾ ਅਸਰ ਵੇਖਣ ਨੂੰ ਮਿਲਿਆ ਸੀ। ਪੈਟਰੋਲ ਪੰਪਾਂ 'ਤੇ ਲੋਕਾਂ ਦੀ ਜੋ ਭੀੜ ਵੇਖਣ ਨੂੰ ਮਿਲੀ ਉਹ ਹੈਰਾਨੀਜਨਕ ਸੀ।
ਚਿੰਤਾਜਨਕ ਗੱਲ ਇਹ ਵੀ ਸੀ ਕਿ ਭੀੜ ਹਿੰਸਕ ਹੁੰਦੀ ਵੇਖੀ ਗਈ। ਇਸ ਘਟਨਾਕ੍ਰਮ ਦੇ ਵਿਚੋਂ ਖਿਆਲ ਪਨਪ ਰਹੇ ਸਨ ਕਿ ਅੱਜ ਤਾਂ ਤੇਲ ਮੁੱਕਿਆ ਹੈ, ਜਿਸ ਦਿਨ ਧਰਤੀ ਤੋਂ ਪਾਣੀ ਮੁੱਕ ਗਿਆ ਉਸ ਦਿਨ ਹਾਲਾਤ ਕੀ ਕਰਵਟ ਲੈਣਗੇ, ਉਸ ਦਾ ਅੰਦਾਜ਼ਾ ਲਗਾਉਣਾ ਕੋਈ ਔਖਾ ਨਹੀਂ ਹੈ।
ਪਾਣੀ ਇਕ ਅਜਿਹਾ ਸ੍ਰੋਤ ਹੈ, ਜਿਸ ਨੂੰ ਖ਼ਤਮ ਹੋਣ ਤੋਂ ਬਾਅਦ ਮੜ ਕਿਸੇ ਵੀ ਤਕਨੀਕ ਨਾਲ ਦੁਬਾਰਾ ਪੈਦਾ ਨਹੀਂ ਕੀਤਾ ਜਾ ਸਕਦਾ। ਇਹ ਇਕ ਉਹ ਸੱਚਾਈ ਹੈ, ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਾਣੀ ਦੀ ਇਕ-ਇਕ ਬੂੰਦ ਕੀਮਤੀ ਹੈ। ਇਸ ਦੀ ਕੀਮਤ ਨੂੰ ਸਮਝਣਾ ਜ਼ਰੂਰੀ ਹੈ। ਨਹੀਂ ਤਾਂ ਅਣ-ਕਿਆਸੇ ਹਾਲਾਤਾਂ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ. ਘੁਡਾਣੀ ਕਲਾਂ, ਲੁਧਿਆਣਾ।

23-01-2024

ਮੁਫ਼ਤ ਦੀਆਂ ਰਿਉੜੀਆਂ ਬਨਾਮ ਕਰਜ਼ਾ

ਪਿਛਲੇ ਦਿਨੀਂ 'ਅਜੀਤ' ਦੀ ਸੰਪਾਦਕੀ 'ਕੰਗਲਾ ਹੋ ਰਿਹਾ ਪੰਜਾਬ' ਪੜ੍ਹੀ। ਜਿਸ ਬਾਰੇ ਲੇਖਕ ਨੇ ਪੰਜਾਬ ਦੀ ਮਾਨ ਸਰਕਾਰ ਵਲੋਂ ਵਾਰ-ਵਾਰ ਕਰਜ਼ਾ ਲੈਣ ਤੇ ਹੁਣ ਫਿਰ ਨਵੇਂ ਸਾਲ 'ਚ ਹੋਰ ਕਰਜ਼ਾ ਚੁੱਕਣ ਬਾਰੇ ਵਿਸਥਾਰ ਨਾਲ ਲਿਖ ਚਿੰਤਾ ਜ਼ਾਹਿਰ ਕੀਤੀ ਹੈ। ਕਾਬਲੇ-ਗ਼ੌਰ ਸੀ। ਕਿੰਨਾ ਚੰਗਾ ਹੋਵੇ ਜੇ ਮਾਨ ਸਰਕਾਰ ਲੋਕਾਂ ਨੂੰ ਮੁਫਤ ਸਹੂਲਤਾਂ ਦੇਣ ਦੀ ਜਗਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਰਾਜ ਵਿਚ ਕਾਰਖਾਨੇ ਲਗਾਏ ਤੇ ਲੋਕਾਂ ਨੂੰ ਨਕਾਰਾ ਹੋਣ ਤੋਂ ਬਚਾਏ। ਰੁਜ਼ਗਾਰ ਮਿਲਣ ਨਾਲ ਹਰ ਸ਼ਹਿਰੀ ਸਰਕਾਰ ਨੂੰ ਟੈਕਸ ਦੇਵੇਗਾ ਜਿਸ ਨਾਲ ਰਾਜ ਦੀ ਆਮਦਨ ਵਧੇਗੀ ਆਪਣੇ ਆਪ ਹੀ ਮੁਫ਼ਤ ਸਹੂਲਤਾਂ ਖ਼ਾਸ ਕਰ ਸਿਹਤ ਤੇ ਮੁਢਲੀਆਂ ਸਹੂਲਤਾਂ ਮਿਲ ਜਾਣਗੀਆਂ। ਸਰਕਾਰ ਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ ਸੂਬੇ ਤੇ ਕਰਜ਼ ਨਹੀਂ ਚੜ੍ਹੇਗਾ, ਸੂਬਾ ਕੰਗਾਲ ਹੋਣ ਤੋਂ ਬਚ ਕੇ ਖੁਸ਼ਹਾਲ ਹੋਵੇਗਾ।ਜਦੋਂ ਸਰਕਾਰ ਮੁਫ਼ਤ ਸਹੂਲਤਾਂ ਦਿੰਦੀ ਹੈ ਉਸ ਵਲੋਂ ਆਮਦਨ ਨੂੰ ਲੈ ਕੇ ਕੋਈ ਨਾ ਕੋਈ ਜਗਾੜ ਜਨਤਾ ਦੇ ਪੈਸਿਆਂ ਨਾਲ ਜਾਂ ਕਰਜ਼ਾ ਲੈ ਕੇ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਬਿਜਲੀ ਦੇ ਰੇਟ ਤੇ ਪੈਟਰੋਲ ਡੀਜ਼ਲ ਦੇ ਰੇਟ ਦਾ ਪਿੱਛੇ ਵਾਧਾ ਕੀਤਾ ਗਿਆ ਸੀ। ਹੁਣ ਫਿਰ ਨਵੇਂ ਸਾਲ 'ਚ ਕਰਜ਼ਾ ਲੈਣਾ, ਜੋ ਲੋਕਾਂ 'ਤੇ ਹੀ ਬੋਝ ਪਵੇਗਾ। ਜੇ ਇਸ 'ਤੇ ਹੁਣ ਰੋਕ ਨਾਂ ਲੱਗੀ ਤਾਂ ਲੋਕਾ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਲੋਕ ਲੁਭਾਵਣੇ ਵਾਅਦੇ ਅਰਥ ਵਿਵਸਥਾ ਨਾਲ ਖਿਲਵਾੜ ਹਨ। ਇਸ 'ਤੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਮੰਥਨ ਕਰ ਇਸ ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਇਹ ਰਾਜ ਤੇ ਲੋਕਾਂ ਦੇ ਭਲੇ ਲਈ ਹੈ।

-ਗੁਰਮੀਤ ਸਿੰਘ ਵੇਰਕਾ ਐਮ.ਏ.
ਪੁਲਿਸ ਐਡਮਿਨਿਸਟ੍ਰੇਸ਼ਨ, ਸੇਵਾ ਮੁੱਕਤ ਇੰਸਪੈਕਟਰ ਪੰਜਾਬ ਪੁਲਿਸ

ਸ਼ਰਮਨਾਕ ਘਟਨਾਵਾਂ

ਤੁਸੀਂ ਸਾਰਿਆਂ ਨੇ ਪੜ੍ਹਿਆ-ਸੁਣਿਆ ਹੋਵੇਗਾ ਕਿ ਕਾਫੀ ਸਮਾਂ ਪਹਿਲਾਂ ਇਕ ਸੇਬਾਂ ਦਾ ਭਰਿਆ ਹੋਇਆ ਟਰੱਕ ਪਲਟ ਗਿਆ ਸੀ। ਉਸ ਵਕਤ ਓਥੋਂ ਲੰਘ ਰਹੇ ਕੁਝ ਲੋਕਾਂ ਨੇ ਟਰੱਕ ਚਾਲਕ ਜਾਂ ਉਸਦੇ ਸਹਿਯੋਗੀ ਦਾ ਬਚਾਅ ਜਾਂ ਹਾਲ ਚਾਲ ਤਾਂ ਕੀ ਪੁੱਛਣਾ ਸੀ। ਸਗੋਂ ਜਿਸਦੇ ਹੱਥ ਜਿੰਨੇ ਵੀ ਸੇਬ ਲੱਗੇ ਉਹ ਗੱਟੇ, ਲਿਫਾਫੇ, ਝੋਲੇ ਭਰ ਭਰ ਕੇ ਆਪਣੇ ਆਪਣੇ ਘਰਾਂ ਨੂੰ ਚੱਲਦੇ ਬਣੇ। ਪਰ ਨਜ਼ਦੀਕ ਪਿੰਡਾਂ ਦੇ ਕੁਝ ਚੰਗੇ ਅਤੇ ਜਾਗਦੀ ਜ਼ਮੀਰ ਵਾਲੇ ਇਨਸਾਨਾਂ ਨੇ ਸੇਬਾਂ ਵਾਲੇ ਟਰੱਕ ਚਾਲਕ ਦਾ ਜਿੰਨਾ ਸੇਬਾਂ ਦਾ ਜੋ ਨੁਕਸਾਨ ਕੁਝ ਲੋਕਾਂ ਦੇ ਲੁੱਟਣ ਕਰਕੇ ਹੋਇਆ ਸੀ। ਉਸਦਾ ਸਾਰਾ ਪੈਸਾ ਇਕੱਠਾ ਕਰਕੇ ਦਿੱਤਾ ਸੀ। ਇਕ ਵਾਰ ਫਿਰ ਜਦੋਂ ਸਾਗਵਾਨ ਦੇ ਬਾਲਿਆਂ ਦਾ ਭਰਿਆ ਇਕ ਟਰੱਕ ਰਾਮਪੁਰਾ ਫੂਲ ਵਿਖੇ ਅੱਗੇ ਆਵਾਰਾ ਪਸ਼ੂ ਆਉਣ ਕਰਕੇ ਟਰੱਕ ਪਲਟ ਗਿਆ। ਟਰੱਕ ਚਾਲਕ ਬੁਰੀ ਤਰ੍ਹਾਂ ਟਰੱਕ ਵਿਚ ਫਸ ਗਿਆ। ਕੁਝ ਲੋਕਾਂ ਨੇ ਉਸ ਟਰੱਕ ਚਾਲਕ ਦੀ ਜਾਨ ਬਚਾਉਣ ਦੀ ਬਜਾਏ, ਟਰੱਕ ਚਾਲਕ ਦੇ ਚੀਕਾਂ ਮਾਰਦੇ ਮਾਰਦੇ, ਕੁੱਝ ਮਰੀ ਜ਼ਮੀਰ ਵਾਲੇ ਲੋਕ ਉਸਦੀ ਬਹੁਤ ਕੀਮਤੀ ਸਾਗਵਾਨ ਦੀ ਲੱਕੜ ਦੇ ਬਾਲੇ ਚੁੱਕ ਕੇ ਟਰਾਲੀਆਂ ਭਰ ਭਰ ਲੈ ਗਏ। ਪਹਿਲਾਂ ਅਜਿਹੀਆਂ ਘਟਨਾਵਾਂ ਅਸੀਂ ਕੁਝ ਹੋਰ ਬਾਹਰੀ ਸੂਬਿਆਂ ਵਿਚ ਤਾਂ ਸੁਣਦੇ ਹੁੰਦੇ ਸੀ। ਪਰ ਹੁਣ ਇਹ ਘਟਨਾਵਾਂ ਪੰਜਾਬ ਵਿਚ ਵਾਪਰਦੀਆਂ ਦੇਖ ਕੇ ਬਹੁਤ ਸ਼ਰਮ ਮਹਿਸੂਸ ਹੁੰਦੀ ਹੈ। ਇਹੋ ਜਿਹੀਆਂ ਘਟੀਆ ਹਰਕਤਾਂ ਕਰਨ ਵਾਲੇ ਲੋਕਾਂ ਦੀ ਸਨਾਖ਼ਤ ਕਰਕੇ ਸਰਕਾਰ ਉਨ੍ਹਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਲੋੜਵੰਦਾਂ ਦੀ ਮਦਦ ਕਰੋ

ਪੰਜਾਬ ਦੇ ਮੇਲਿਆਂ 'ਚ ਅਕਸਰ ਹੀ ਸੰਗਤਾਂ ਆਪਣੀ ਸ਼ਰਧਾ-ਭਾਵਨਾ ਅਨੁਸਾਰ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਉਂਦੀਆਂ ਹਨ। ਮੇਲਿਆਂ 'ਚ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ। ਵੈਸੇ ਵੀ ਪੰਜਾਬ 'ਚ ਅੰਨ ਦੀ ਕੋਈ ਕਮੀ ਨਹੀਂ, ਕਿਉਂਕਿ ਅੰਨ ਦੇ ਭੰਡਾਰੇ ਭਰਪੂਰ ਭਰੇ ਰਹਿੰਦੇ ਹਨ। ਮੈਂ ਅਕਸਰ ਮਹਿਸੂਸ ਕਰਦੀ ਹਾਂ ਕਿ ਪਿੰਡਾਂ ਦੇ ਮੇਲਿਆਂ 'ਚ ਇਕ ਹੀ ਪਿੰਡ 'ਚ ਚੱਪੇ-ਚੱਪੇ 'ਤੇ ਪੈਰ-ਪੈਰ 'ਤੇ ਲੰਗਰ ਲੱਗੇ ਹੁੰਦੇ ਹਨ। ਇਕ ਹੀ ਪਿੰਡ 'ਚ 5-5 ਪਕੌੜਿਆਂ ਦੇ ਲੰਗਰ ਹੀ ਲੱਗੇ ਹੁੰਦੇ ਹਨ, ਜਿਸ ਤਾਦਾਦ 'ਚ ਪਿੰਡ ਵਾਸੀ ਲੰਗਰ ਲਗਾ ਲੈਂਦੇ ਹਨ, ਓਨੀ ਤਾਦਾਦ 'ਚ ਸੰਗਤਾਂ ਵਲੋਂ ਲੰਗਰ ਛਕਿਆ ਤਾਂ ਨਹੀਂ ਜਾਂਦਾ ਅਤੇ ਵਧੇਰੇ ਲੰਗਰ ਵਿਅਰਥ ਹੀ ਜਾਂਦਾ ਹੈ। ਕਈ ਲੋਕ ਤਾਂ ਲਾਲਚ ਵਿਚ ਆ ਕੇ ਲੋੜ ਨਾਲੋਂ ਵਧੇਰੇ ਲੰਗਰ ਛਕ ਕੇ ਬਿਮਾਰ ਹੁੰਦੇ ਹਨ। ਸੋ, ਮੇਲਿਆਂ ਦੌਰਾਨ ਇਕ ਹੀ ਪਿੰਡ 'ਚ ਮੀਟਰ-ਮੀਟਰ ਦੀ ਦੂਰੀ 'ਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਉਣ ਦੀ ਬਜਾਏ ਪਿੰਡ ਦੇ ਕਿਸੇ ਲੋੜਵੰਦ ਪਰਿਵਾਰ ਦੀ ਜ਼ਰੂਰਤ ਪੂਰੀ ਕਰ ਕੇ ਮਨੁੱਖਤਾ ਦੀ ਸੇਵਾ ਦਾ ਲੰਗਰ ਲਗਾਉਣਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਰੋਗੀਆਂ ਲਈ ਮੁਫ਼ਤ ਦਵਾਈਆਂ, ਗਰੀਬ ਵਿਦਿਆਰਥੀਆਂ ਲਈ ਮੁਫਤ ਕਿਤਾਬਾਂ, ਠੰਢ 'ਚ ਲੋੜਵੰਦਾਂ ਲਈ ਰਜਾਈ, ਕੰਬਲ ਦਾ ਪ੍ਰਬੰਧ ਕਰ ਕੇ ਮਨੁੱਖਤਾ ਦੀ ਸੇਵਾ ਕਰ ਕੇ ਉਨ੍ਹਾਂ ਦੀਆਂ ਅਸੀਸਾਂ ਲਈਆਂ ਜਾਣ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

22-01-2024

 ਬੋਰਵੈੱਲ ਦਾ ਹੱਲ
ਗੁਜਰਾਤ ਦੇ ਦਵਾਰਕਾ ਵਿਚ ਬੀਤੇ ਦਿਨੀਂ ਇੱਕ ਢਾਈ ਸਾਲ ਦੀ ਬੱਚੀ ਦੇ ਬੋਰਵੈੱਲ ਵਿਚ ਡਿਗਣ ਦੀ ਖ਼ਬਰ ਨੇ ਪੁਰਾਣੇ ਜ਼ਖ਼ਮ ਫਿਰ ਅੱਲੇ ਕਰ ਦਿੱਤੇ ਹਨ ਜਦੋਂ ਪੰਜਾਬ ਵਿਚ ਵੀ ਇੱਕ ਬੱਚਾ ਬੋਰਵੈੱਲ ਵਿਚ ਡਿੱਗ ਪਿਆ ਸੀ ਅਤੇ ਕਾਫੀ ਦਿਨਾਂ ਤੱਕ ਰਾਹਤ ਕਾਰਜ ਜਾਰੀ ਰੱਖਣ ਦੇ ਬਾਵਜੂਦ ਵੀ ਅਸੀਂ ਬੱਚੇ ਨੂੰ ਨਹੀਂ ਬਚਾ ਸਕੇ ਸੀ।ਹੁਣ ਫਿਰ ਅਜਿਹੀ ਅਣਹੋਣੀ ਘਟਨਾ ਨੂੰ ਰੋਕਣ ਲਈ ਬਚਾਅ ਕਾਰਜ ਜਾਰੀ ਹਨ। ਇਹ ਸੋਚਣ ਅਤੇ ਚਿੰਤਨ ਕਰਨ ਵਾਲੀ ਗੱਲ ਹੈ ਕਿ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ। ਬੋਰਵੈੱਲ ਨੂੰ ਲਗਾਉਣ ਵਾਲੇ ਉਸਨੂੰ ਢੱਕਣ ਜਾਂ ਕਿਸੇ ਹੋਰ ਤਕਨੀਕ ਨਾਲ ਬੰਦ ਕਿਉਂ ਨਹੀਂ ਕਰਦੇ। ਜਦੋਂ ਕੋਈ ਘਟਨਾ ਵਾਪਰਦੀ ਹੈ ਉਦੋਂ ਹੀ ਪ੍ਰਸ਼ਾਸਨ ਜਾਗਦਾ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਫਿਰ ਗੂੜ੍ਹੀ ਨੀਂਦ ਸੌਂ ਜਾਂਦਾ ਹੈ ਪਰਨਾਲਾ ਉਥੇ ਦਾ ਉਥੇ। ਢਾਈ ਸਾਲ ਦਾ ਬੱਚਾ ਕਿੰਨਾ ਕੁ ਸਮਝਦਾਰ ਹੁੰਦਾ ਹੈ ਸਾਨੂੰ ਸਭ ਨੂੰ ਪਤਾ ਹੈ। ਬੱਚਾ ਤਾਂ ਅਣਜਾਣ ਹੈ ਪ੍ਰੰਤੂ ਅਸੀਂ ਤਾਂ ਸਮਝਦਾਰ ਹਾਂ। ਜਿੱਥੇ ਮਾਤਾ-ਪਿਤਾ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚੇ ਦੀ ਸਰੁੱਖਿਆ ਪ੍ਰਤੀ ਸੁਚੇਤ ਹੋਣ ਉਥੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਬੋਰਵੈੱਲ ਜੋ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ, ਉਨ੍ਹਾਂ ਨੂੰ ਸਮੇਂ ਸਿਰ ਜ਼ਰੂਰੀ ਸਮਝਦੇ ਹੋਏ ਲੋੜੀਂਦੇ ਪ੍ਰਬੰਧ ਕਰਨ ਨੂੰ ਪਹਿਲ ਦੇਣ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ।


-ਰਜਵਿੰਦਰ ਪਾਲ ਸ਼ਰਮਾ


ਲਾਲ ਗੱਡੀ
ਸਨਿਚਰਵਾਰ ਨੂੰ ਬਾਲ ਮੈਗਜ਼ੀਨ ਵਿਚ ਮੇਹਰਗੁਰ ਕੌਰ ਦੀ ਬਾਲ ਰਚਨਾ 'ਲਾਲ ਗੱਡੀ' ਪੜ੍ਹਨ ਨੂੰ ਮਿਲੀ, ਮਨ ਨੂੰ ਵਧੀਆ ਲੱਗੀ। ਅਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਬਾਲ ਸੰਸਾਰ ਮੈਗਜ਼ੀਨ ਦਾ ਬੱਚਿਆਂ ਉੱਪਰ ਗਹਿਰਾ ਅਸਰ ਪੈਂਦਾ ਹੈ। ਜੇਕਰ ਮੈਗਜ਼ੀਨ ਨਾਲ ਡੂੰਘਾ ਰਾਬਤਾ ਹੈ ਤਾਂ ਉਸ ਦਾ ਅਸਰ ਵੇਖ ਸਕਦੇ ਹਾਂ। ਚੌਥੀ ਜਮਾਤ ਦਾ ਵਿਦਿਆਰਥੀ ਵਧੀਆ ਵਿਚਾਰਾਂ ਦੀ ਸਿਰਜਣਾ ਕਰ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਬਾਲ ਸੰਸਾਰ ਮੈਗਜ਼ੀਨ ਆਪ ਵੀ ਵੱਖਰੀ ਸ਼ਾਨ ਬਣਾ ਗਿਆ ਹੈ। ਗੁਰਤੇਜ ਸਿੰਘ ਖੁਡਾਲ ਦੀ ਕਵਿਤਾ 'ਵਿੱਦਿਆ' ਬਹੁਤ ਵਧੀਆ ਪ੍ਰਭਾਵਸ਼ਾਲੀ ਰਚਨਾ ਹੈ। ਅੱਜ ਵਿੱਦਿਆ ਬਿਨਾਂ ਜੀਵਨ ਵਿਚ ਹਨੇਰ ਹੈ। ਵਿੱਦਿਆ ਬਿਨਾਂ ਜੀਵਨ ਵਿਚ ਰੌਸ਼ਨੀ ਨਹੀਂ ਆ ਸਕਦੀ। ਵਿੱਦਿਆ ਬਿਨਾਂ ਅਸੀਂ ਤਰੱਕੀ ਨਹੀਂ ਕਰ ਸਕਦੇ। ਮਾਸਟਰ ਪਰਮਜੀਤ ਸਿੰਘ ਦੀ ਯਾਦ ਰੱਖਣ ਯੋਗ ਗੱਲਾਂ ਵਧੀਆ ਸੀ। ਚੰਗੀਆਂ ਗੱਲਾਂ ਬਿਨਾਂ ਅਸੀਂ ਜੀਵਨ ਵਿਚ ਤਰੱਕੀ ਨਹੀਂ ਕਰ ਸਕਦੇ। ਹਰ ਕੰਮ ਸਾਨੂੰ ਸਮੇਂ ਸਿਰ ਕਰਨਾ ਚਾਹੀਦਾ ਹੈ। ਅਸੀਂ ਜੀਵਨ ਵਿਚ ਅਗਾਂਹ ਵਧ ਸਕਦੇ ਹਾਂ।


-ਰਾਮ ਸਿੰਘ ਪਾਠਕ


ਪੰਜਾਬੀ 'ਚ ਹੋਣ ਮੁਕਾਬਲੇਬਾਜ਼ੀ ਪ੍ਰੀਖਿਆਵਾਂ
ਪੰਜਾਬੀ ਭਾਸ਼ਾ ਪੰਜਾਬ ਦੇ ਲੋਕਾਂ ਦੀ ਪਹਿਲੀ ਭਾਸ਼ਾ ਹੋਣ ਦੇ ਨਾਲ-ਨਾਲ ਲੋਕਾਂ ਦੀ ਬੋਲਚਾਲ ਦੀ ਵੀ ਮੁੱਖ ਭਾਸ਼ਾ ਹੈ। ਪੰਜਾਬ ਸਰਕਾਰ ਵੀ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਕਾਫ਼ੀ ਜ਼ਿਆਦਾ ਸੁਹਿਰਦ ਜਾਪ ਰਹੀ ਹੈ। ਪਰੰਤੂ ਸਰਕਾਰ ਨੂੰ ਇਸ ਪਾਸੇ ਅਜੇ ਹੋਰ ਜ਼ਿਆਦਾ ਤਵੱਜੋ ਦੇਣ ਦੀ ਖ਼ਾਸ ਜ਼ਰੂਰਤ ਹੈ। ਭਾਵੇਂ ਪੰਜਾਬ ਵਿਚ ਹਰੇਕ ਸਰਕਾਰੀ ਨੌਕਰੀ ਨਾਲ ਸੰਬੰਧਿਤ ਨੌਕਰੀ ਦੇ ਇਮਤਿਹਾਨ ਤੋਂ ਪਹਿਲਾਂ ਪੰਜਾਬੀ ਭਾਸ਼ਾ ਦਾ ਇਮਤਿਹਾਨ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪਰੰਤੂ ਪੰਜਾਬ ਵਿਚ ਵੀ ਪੰਜਾਬੀ ਲੋਕਾਂ ਲਈ ਸੰਬੰਧਿਤ ਨੌਕਰੀ ਦਾ ਇਮਤਿਹਾਨ ਅੰਗਰੇਜ਼ੀ ਵਿਚ ਨਹੀਂ ਹੋਣਾ ਚਾਹੀਦਾ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਹਰੇਕ ਸਰਕਾਰੀ ਨੌਕਰੀ ਦਾ ਇਮਤਿਹਾਨ ਪੰਜਾਬੀ ਭਾਸ਼ਾ ਵਿਚ ਹੀ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪੰਜਾਬੀ ਭਾਸ਼ਾ ਸੱਚਮੁੱਚ ਹੀ ਦਿਨਾਂ ਵਿਚ ਹੀ ਪਟਰਾਣੀ ਬਣ ਜਾਵੇਗੀ। ਜੇਕਰ ਸਰਕਾਰ ਪੰਜਾਬ ਵਿਚ ਸਾਰੀਆਂ ਨੌਕਰੀਆਂ ਦੇ ਇਮਤਿਹਾਨ ਪੰਜਾਬੀ ਵਿਚ ਕਰ ਦੇਵੇ ਤਾਂ ਹਰ ਪੰਜਾਬੀ ਪੜ੍ਹਨ ਲਿਖਣ ਵਾਲੇ ਦਾ ਮਨੋਬਲ ਕਾਫ਼ੀ ਉੱਚਾ ਹੋ ਜਾਵੇਗਾ। ਲੋੜ ਹੈ ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਤਾਂ ਕਿ ਪੰਜਾਬੀ ਭਾਸ਼ਾ ਨੂੰ ਹੋਰ ਸਿਖ਼ਰਾਂ 'ਤੇ ਲਿਜਾਇਆ ਜਾ ਸਕੇ।


-ਅੰਗਰੇਜ਼ ਸਿੰਘ ਵਿੱਕੀ
ਪਿੰਡ-ਡਾਕ. ਕੋਟਗੁਰੂ (ਬਠਿੰਡਾ)


ਇਮਾਨਦਾਰ ਸਰਕਾਰ ਦਾ ਕੱਚ-ਸੱਚ
7 ਜਨਵਰੀ, ਐਤਵਾਰ ਦਾ ਸੰਪਾਦਕੀ 'ਸੰਕਟ ਵਿਚ ਘਿਰੀ 'ਆਪ', ਆਮ ਆਦਮੀ ਪਾਰਟੀ ਦੀ ਕੱਟੜ ਇਮਾਨਦਾਰੀ ਦੇ ਭੇਦ ਖੋਲ੍ਹਦਾ ਹੈ। ਇਸ ਗੱਲ ਵਿਚ ਰੱਤੀ ਭਰ ਵੀ ਸ਼ਕ ਨਹੀਂ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਅਖਵਾਉਣ ਵਾਲੇ 'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਈ.ਡੀ. ਵਲੋਂ ਦਿੱਲੀ ਸ਼ਰਾਬ ਨੀਤੀ ਦੇ ਘੁਟਾਲੇ ਸੰਬੰਧੀ ਜਾਂਚ ਲਈ ਤਿੰਨ ਵਾਰ ਬੁਲਾਉਣ ਦੇ ਬਾਵਜੂਦ ਈ.ਡੀ. ਸਾਹਮਣੇ ਪੇਸ਼ ਹੋਣ ਤੋਂ ਟਾਲਾ ਵੱਟ ਗਏ। ਫਿਰ ਜੇਕਰ ਕੇਜਰੀਵਾਲ ਆਪਣੇ ਆਪ ਨੂੰ ਐਨਾ ਹੀ ਇਮਾਨਦਾਰ ਅਖਵਾਉਂਦੇ ਹਨ ਤਾਂ ਉਨ੍ਹਾਂ ਨੂੰ ਈ.ਡੀ. ਸਾਹਮਣੇ ਪੇਸ਼ ਹੋਣ ਤੋਂ ਕਾਹਦਾ ਡਰ? ਦੂਜੇ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਜੋ ਚੋਣਾਂ 'ਚ ਭ੍ਰਿਸ਼ਟਾਚਾਰ ਮੁਕਤ ਰਾਜ ਪ੍ਰਬੰਧ ਦੇਣ ਸਮੇਤ ਅਨੇਕਾਂ ਵਾਅਦੇ ਕਰਕੇ ਸੱਤਾ 'ਚ ਆਈ ਸੀ, ਅੱਜ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਪਣੇ ਮੰਤਰੀਆਂ ਅਤੇ ਨੇਤਾਵਾਂ ਨੂੰ ਕਥਿਤ ਤੌਰ 'ਤੇ ਬਚਾਉਣ 'ਚ ਹੀ ਨਹੀਂ ਲੱਗੀ ਹੋਈ, ਸਗੋਂ 'ਆਪ' ਸਰਕਾਰ ਦੇ ਘਪਲਿਆਂ ਅਤੇ ਬੇਨਿਯਮੀਆਂ ਨੂੰ ਨੰਗਾ ਕਰਨ ਵਾਲੇ ਆਪਣੇ ਸਿਆਸੀ ਵਿਰੋਧੀਆਂ ਨੂੰ ਕਥਿਤ ਤੌਰ 'ਤੇ ਝੂਠੇ ਕੇਸਾਂ 'ਚ ਫਸਾ ਕੇ ਉਨ੍ਹਾਂ ਨੂੰ ਆਪਣੀ ਜੁਬਾਨ ਬੰਦ ਰੱਖਣ ਲਈ ਮਜਬੂਰ ਕਰ ਰਹੀ ਹੈ, ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ 'ਆਪ' ਸਰਕਾਰ ਕਈ ਤਰ੍ਹਾਂ ਦੇ ਸਵਾਲਾਂ 'ਚ ਘਿਰਦੀ ਨਜ਼ਰ ਆ ਰਹੀ ਹੈ। ਉਹੀ ਭਗਵੰਤ ਮਾਨ ਜੋ ਸੱਤਾ 'ਚ ਆਉਣ ਤੋਂ ਪਹਿਲਾਂ ਦੂਜਿਆਂ ਨੂੰ ਸਕਿਉਰਿਟੀ ਲੈਣ ਬਦਲੇ ਬੱਕਰੀਆਂ ਚਾਰਨ ਦੀ ਗੱਲ ਆਖਦੇ ਸਨ, ਅੱਜ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਸਮੇਤ ਹੋਰ ਪਰਿਵਾਰਕ ਮੈਂਬਰ ਵੀ ਸਕਿਉਰਟੀ ਦੇ ਵੱਡੇ-ਵੱਡੇ ਕਾਫ਼ਲੇ ਲੈ ਕੇ ਘੁੰਮਦੇ ਨਜ਼ਰ ਆ ਰਹੇ ਹਨ। ਭਾਵੇਂ ਆਪ ਸਰਕਾਰ ਨੂੰ ਪੰਜਾਬ ਦੀ ਸੱਤਾ ਸੰਭਾਲਿਆਂ ਕਰੀਬ ਦੋ ਸਾਲ ਦਾ ਸਮਾਂ ਬੀਤ ਚੁੱਕਿਆ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਧੂਰੀ ਹਲਕੇ 'ਚ ਅਜੇ ਤੱਕ ਵਿਕਾਸ ਦੀ ਕੋਈ ਲਹਿਰ ਨਜ਼ਰ ਨਹੀਂ ਆਈ, ਸਗੋਂ ਉਲਟਾ ਇਲਾਕੇ ਦੀਆਂ ਸੜਕਾਂ ਦੀ ਹਾਲਤ ਵੀ ਖਸਤਾ ਹੋਣੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ 'ਤੇ ਬਿਰਾਜਮਾਨ ਕਰਨ ਵਾਲੇ ਵੋਟਰ ਹੁਣ ਆਪ ਸਰਕਾਰ ਦੀ ਘਟੀਆ ਕਾਰਜਸ਼ੈਲੀ ਨੂੰ ਦੇਖ ਕੇ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਜਾਪਦੇ ਹਨ।


-ਮਨੋਹਰ ਸਿੰਘ ਸੱਗੂ,
ਨੇੜੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ, ਧੂਰੀ

18-01-2024

 ਗ਼ੈਰ ਕਨੂੰਨੀ ਪਰਵਾਸ

ਪਿਛਲੇ ਦਿਨੀਂ 'ਅਜੀਤ' ਅਖਬਾਰ ਦੀ ਖ਼ਬਰ ਪੜ੍ਹੀ ਸੀ ਕਿ ਇਕ ਸਾਲ 'ਚ 97,000 ਭਾਰਤੀ, ਜੋ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਫੜੇ ਗਏ। ਗ਼ੈਰ-ਕਾਨੂੰਨੀ ਟਰੈਵਲ ਏਜੰਟ ਭਾਰਤੀਆਂ ਕੋਲੋ ਮੋਟੀ ਰਕਮ ਲੈ ਮੈਕਸੀਕੋ ਦੇ ਬਾਰਡਰ ਰਾਹੀਂ ਪਾਰ ਕਰਵਾਉਂਦੇ ਹਨ ਤੇ ਅਮਰੀਕਾ ਵਿਚ ਝੂਠ ਬੋਲ ਰਾਜਨੀਤਕ ਸ਼ਰਨ ਲੈਂਦੇ ਹਨ। ਇਸ ਤਰ੍ਹਾਂ ਗ਼ੈਰ-ਕਾਨੂੰਨੀ, ਗ਼ੈਰ-ਕਾਨੂੰਨੀ ਵਸੀਲਿਆਂ ਨਾਲ ਜਾਂਦੇ ਸਮੇਂ ਭਾਰਤੀਆਂ ਦੀਆਂ ਮੌਤਾਂ ਵੀ ਹੋਈਆ ਹਨ। ਮਾਲਟਾ ਕਾਂਡ ਕਿਸੇ ਤੋਂ ਛੁਪਿਆ ਨਹੀਂ। ਫਿਰ ਵੀ ਭਾਰਤੀਆਂ ਵਿਚ ਬਾਹਰ ਦੀ ਹੋੜ ਲੱਗ ਗਈ ਹੈ, ਹਰ ਜਵਾਨ ਮੁੰਡਾ ਵਿਦੇਸ਼ ਵਿਚ ਦੇਖੋ ਦੇਖੀ ਵਸਣਾ ਚਾਹੁੰਦਾ ਹੈ, ਜਦੋਂ ਕਿ ਪਰਵਾਸੀ ਬਿਹਾਰ, ਉੱਤਰ ਪ੍ਰਦੇਸ਼ ਤੋਂ ਆ ਕੇ ਪੰਜਾਬ ਵਿਚ ਮਿਹਨਤ ਕਰ ਮੋਟੀ ਕਮਾਈ ਕਰ ਰਹੇ ਹਨ। ਜ਼ਮੀਨਾਂ ਦੇ ਮਾਲਕ ਵੀ ਆਪਣੇ ਮੁਲਕ ਵਿਚ ਮਿਹਨਤ ਨਹੀਂ ਕਰਦੇ, ਗੋਰਿਆਂ ਦੀ ਮਜ਼ਦੂਰੀ ਕਰ ਰਹੇ ਹਨ। ਜਿਸ ਮਾਂ ਪਿਓ ਨੂੰ ਬੁਢਾਪੇ ਵਿਚ ਬੱਚਿਆ ਦੀ ਲੋੜ ਹੈ ਇਕੱਲੇ-ਇਕੱਲੇ ਮਾਂ-ਪਿਉ ਰੁੱਲ ਰਹੇ ਹਨ। ਜੇ ਬਾਹਰ ਦੇ ਪਰਵਾਸ ਦਾ ਇਹ ਹਾਲ ਰਿਹਾ ਪਰਵਾਸੀ ਹਰ ਖੇਤਰ ਵਿਚ ਪੰਜਾਬ ਵਿਚ ਕੰਮ ਕਰਨਗੇ ਤੇ ਉਨ੍ਹਾਂ ਦਾ ਹੀ ਰਾਜ ਹੋਵੇਗਾ। ਸਰਕਾਰ ਨੂੰ ਟਰੈਵਲ ਏਜੰਟਾਂ 'ਤੇ ਸਖ਼ਤ ਕਾਨੂੰਨ ਬਣਾ ਸ਼ਿਕੰਜਾ ਕੱਸਣਾ ਚਾਹੀਦਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇ ਬਾਹਰ ਦਾ ਪ੍ਰਸਾਰ ਤੇ ਪੈਸਾ ਬਾਹਰ ਜਾਣ ਤੋਂ ਰੋਕਣਾ ਚਾਹੀਦਾ ਹੈ।

-ਗੁਰਮੀਤ ਲਿੰਘ ਵੇਰਕਾ ਐਮ.ਏ.
ਪੁਲਿਸ ਐਡਮਿਨਿਸਟ੍ਰੇਸ਼ਨ
ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ

ਬੋਰਵੈੱਲ ਦਾ ਹੱਲ

ਗੁਜਰਾਤ ਦੇ ਦਵਾਰਕਾ ਵਿਚ ਬੀਤੇ ਦਿਨੀਂ ਇੱਕ ਢਾਈ ਸਾਲ ਦੀ ਬੱਚੀ ਦੇ ਬੋਰਵੈੱਲ ਵਿਚ ਡਿਗਣ ਦੀ ਖ਼ਬਰ ਨੇ ਪੁਰਾਣੇ ਜ਼ਖ਼ਮ ਫਿਰ ਅੱਲੇ ਕਰ ਦਿੱਤੇ ਹਨ ਜਦੋਂ ਪੰਜਾਬ ਵਿਚ ਵੀ ਇੱਕ ਬੱਚਾ ਬੋਰਵੈੱਲ ਵਿਚ ਡਿੱਗ ਪਿਆ ਸੀ ਅਤੇ ਕਾਫੀ ਦਿਨਾਂ ਤੱਕ ਰਾਹਤ ਕਾਰਜ ਜਾਰੀ ਰੱਖਣ ਦੇ ਬਾਵਜੂਦ ਵੀ ਅਸੀਂ ਬੱਚੇ ਨੂੰ ਨਹੀਂ ਬਚਾ ਸਕੇ ਸੀ।ਹੁਣ ਫਿਰ ਅਜਿਹੀ ਅਣਹੋਣੀ ਘਟਨਾ ਨੂੰ ਰੋਕਣ ਲਈ ਬਚਾਅ ਕਾਰਜ ਜਾਰੀ ਹਨ। ਇਹ ਸੋਚਣ ਅਤੇ ਚਿੰਤਨ ਕਰਨ ਵਾਲੀ ਗੱਲ ਹੈ ਕਿ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ। ਬੋਰਵੈੱਲ ਨੂੰ ਲਗਾਉਣ ਵਾਲੇ ਉਸਨੂੰ ਢੱਕਣ ਜਾਂ ਕਿਸੇ ਹੋਰ ਤਕਨੀਕ ਨਾਲ ਬੰਦ ਕਿਉਂ ਨਹੀਂ ਕਰਦੇ। ਜਦੋਂ ਕੋਈ ਘਟਨਾ ਵਾਪਰਦੀ ਹੈ ਉਦੋਂ ਹੀ ਪ੍ਰਸ਼ਾਸਨ ਜਾਗਦਾ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਫਿਰ ਗੂੜ੍ਹੀ ਨੀਂਦ ਸੌਂ ਜਾਂਦਾ ਹੈ ਪਰਨਾਲਾ ਉਥੇ ਦਾ ਉਥੇ।
ਢਾਈ ਸਾਲ ਦਾ ਬੱਚਾ ਕਿੰਨਾ ਕੁ ਸਮਝਦਾਰ ਹੁੰਦਾ ਹੈ ਸਾਨੂੰ ਸਭ ਨੂੰ ਪਤਾ ਹੈ। ਬੱਚਾ ਤਾਂ ਅਣਜਾਣ ਹੈ ਪ੍ਰੰਤੂ ਅਸੀਂ ਤਾਂ ਸਮਝਦਾਰ ਹਾਂ। ਜਿੱਥੇ ਮਾਤਾ-ਪਿਤਾ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚੇ ਦੀ ਸਰੁੱਖਿਆ ਪ੍ਰਤੀ ਸੁਚੇਤ ਹੋਣ ਉਥੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਬੋਰਵੈੱਲ ਜੋ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ, ਉਨ੍ਹਾਂ ਨੂੰ ਸਮੇਂ ਸਿਰ ਜ਼ਰੂਰੀ ਸਮਝਦੇ ਹੋਏ ਲੋੜੀਂਦੇ ਪ੍ਰਬੰਧ ਕਰਨ ਨੂੰ ਪਹਿਲ ਦੇਣ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਲਾਲ ਗੱਡੀ

ਸਨਿਚਰਵਾਰ ਨੂੰ ਬਾਲ ਮੈਗਜ਼ੀਨ ਵਿਚ ਮੇਹਰਗੁਰ ਕੌਰ ਦੀ ਬਾਲ ਰਚਨਾ 'ਲਾਲ ਗੱਡੀ' ਪੜ੍ਹਨ ਨੂੰ ਮਿਲੀ, ਮਨ ਨੂੰ ਵਧੀਆ ਲੱਗੀ। ਅਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਬਾਲ ਸੰਸਾਰ ਮੈਗਜ਼ੀਨ ਦਾ ਬੱਚਿਆਂ ਉੱਪਰ ਗਹਿਰਾ ਅਸਰ ਪੈਂਦਾ ਹੈ। ਜੇਕਰ ਮੈਗਜ਼ੀਨ ਨਾਲ ਡੂੰਘਾ ਰਾਬਤਾ ਹੈ ਤਾਂ ਉਸ ਦਾ ਅਸਰ ਵੇਖ ਸਕਦੇ ਹਾਂ। ਚੌਥੀ ਜਮਾਤ ਦਾ ਵਿਦਿਆਰਥੀ ਵਧੀਆ ਵਿਚਾਰਾਂ ਦੀ ਸਿਰਜਣਾ ਕਰ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਬਾਲ ਸੰਸਾਰ ਮੈਗਜ਼ੀਨ ਆਪ ਵੀ ਵੱਖਰੀ ਸ਼ਾਨ ਬਣਾ ਗਿਆ ਹੈ।
ਗੁਰਤੇਜ ਸਿੰਘ ਖੁਡਾਲ ਦੀ ਕਵਿਤਾ 'ਵਿੱਦਿਆ' ਬਹੁਤ ਵਧੀਆ ਪ੍ਰਭਾਵਸ਼ਾਲੀ ਰਚਨਾ ਹੈ। ਅੱਜ ਵਿੱਦਿਆ ਬਿਨਾਂ ਜੀਵਨ ਵਿਚ ਹਨੇਰ ਹੈ। ਵਿੱਦਿਆ ਬਿਨਾਂ ਜੀਵਨ ਵਿਚ ਰੌਸ਼ਨੀ ਨਹੀਂ ਆ ਸਕਦੀ। ਵਿੱਦਿਆ ਬਿਨਾਂ ਅਸੀਂ ਤਰੱਕੀ ਨਹੀਂ ਕਰ ਸਕਦੇ। ਮਾਸਟਰ ਪਰਮਜੀਤ ਸਿੰਘ ਦੀ ਯਾਦ ਰੱਖਣ ਯੋਗ ਗੱਲਾਂ ਵਧੀਆ ਸੀ। ਚੰਗੀਆਂ ਗੱਲਾਂ ਬਿਨਾਂ ਅਸੀਂ ਜੀਵਨ ਵਿਚ ਤਰੱਕੀ ਨਹੀਂ ਕਰ ਸਕਦੇ। ਹਰ ਕੰਮ ਸਾਨੂੰ ਸਮੇਂ ਸਿਰ ਕਰਨਾ ਚਾਹੀਦਾ ਹੈ। ਅਸੀਂ ਜੀਵਨ ਵਿਚ ਅਗਾਂਹ ਵਧ ਸਕਦੇ ਹਾਂ।

-ਰਾਮ ਸਿੰਘ ਪਾਠਕ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX