ਤਾਜਾ ਖ਼ਬਰਾਂ


ਆਈ.ਪੀ.ਐਲ. 2024 : ਹੈਦਰਾਬਾਦ ਨੇ ਦਿੱਲੀ ਨੂੰ ਜਿੱਤਣ ਲਈ ਦਿੱਤਾ 267 ਦੌੜਾਂ ਦਾ ਟੀਚਾ
. . .  28 minutes ago
ਨਵੀਂ ਦਿੱਲੀ, 20 ਅਪ੍ਰੈਲ - ਆਈ.ਪੀ.ਐਲ. 2024 ਦੇ ਅੱਜ ਦੇ ਮੈਚ ਵਿਚ ਦਿੱਲੀ ਕੈਪੀਟਲਸ ਖ਼ਿਲਾਫ਼ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਸਨਰਾਈਜ਼ਰਸ ਹੈਦਰਾਬਾਦ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 266 ਦੌੜਾਂ...
ਕਾਂਗਰਸ ਵਲੋਂ ਲੋਕ ਸਭਾ ਚੋਣਾਂ ਲਈ 4 ਉਮੀਦਵਾਰਾਂ ਦੀ ਸੂਚੀ ਜਾਰੀ
. . .  37 minutes ago
ਨਵੀਂ ਦਿੱਲੀ, 20 ਅਪ੍ਰੈਲ - ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ 4 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ...
ਕਾਂਗਰਸ ਵਲੋਂ ਉੜੀਸ਼ਾ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਸੂਚੀ ਜਾਰੀ
. . .  40 minutes ago
ਨਵੀਂ ਦਿੱਲੀ, 20 ਅਪ੍ਰੈਲ - ਕਾਂਗਰਸ ਨੇ ਉੜੀਸ਼ਾ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ...
ਪਾਕਿਸਤਾਨ ਸਰਕਾਰ ਨੇ ਇਕ ਹਫ਼ਤੇ ਦੇ ਅੰਦਰ ਬੈਂਕਾਂ ਤੋਂ ਲਿਆ 650 ਬਿਲੀਅਨ ਦਾ ਕਰਜ਼ਾ
. . .  47 minutes ago
ਇਸਲਾਮਾਬਾਦ (ਪਾਕਿਸਤਾਨ), 20 ਅਪ੍ਰੈਲ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਆਰਥਿਕ ਸੰਕਟ ਦੇ ਕਾਰਨ, ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਇਕ ਹਫ਼ਤੇ ਦੇ ਅੰਦਰ ਆਪਣੇ ਵਧਦੇ ਖਰਚਿਆਂ ਨੂੰ ਪੂਰਾ ਕਰਨ...
ਪਹਿਲਵਾਨ ਵਿਨੇਸ਼ ਫੋਗਾਟ ਤੇ ਅੰਸ਼ੂ ਮਲਿਕ ਨੂੰ ਮਿਲਿਆ ਪੈਰਿਸ ਓਲੰਪਿਕ 2024 ਦਾ ਕੋਟਾ
. . .  46 minutes ago
ਨਵੀਂ ਦਿੱਲੀ, 20 ਅਪ੍ਰੈਲ - ਪਹਿਲਵਾਨ ਵਿਨੇਸ਼ ਫੋਗਾਟ ਨੂੰ 50 ਕਿਲੋਗ੍ਰਾਮ ਭਾਰ ਵਰਗ ਵਿਚ ਪੈਰਿਸ ਓਲੰਪਿਕ 2024 ਦਾ ਕੋਟਾ ਮਿਲਿਆ ਹੈ। ਪਹਿਲਵਾਨ ਅੰਸ਼ੂ ਮਲਿਕ ਨੇ 57 ਕਿਲੋ ਭਾਰ ਵਰਗ ਵਿਚ ਕੋਟਾ ਹਾਸਲ...
ਯੂ.ਪੀ. : ਮੁਰਾਦਾਬਾਦ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਕੁੰਵਰ ਸਰਵੇਸ਼ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
. . .  57 minutes ago
ਨਵੀਂ ਦਿੱਲੀ, 20 ਅਪ੍ਰੈਲ - ਲੋਕ ਸਭਾ ਚੋਣਾਂ 2024 ਨੂੰ ਲੈ ਕੇ ਮੁਰਾਦਾਬਾਦ (ਉੱਤਰ ਪ੍ਰਦੇਸ਼) ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਕੁੰਵਰ ਸਰਵੇਸ਼ ਦਾ ਦਿੱਲੀ ਦੇ ਏਮਜ਼ ਵਿਚ ਦਿਲ ਦਾ ਦੌਰਾ ਪੈਣ...
ਗੁਰੂਹਰਸਹਾਏ : ਬੇਲਗਾਮ ਘੋੜਿਆਂ ਨੇ ਕਈ ਲੋਕਾਂ ਨੂੰ ਵੱਢ ਕੇ ਕੀਤਾ ਜ਼ਖਮੀ
. . .  about 1 hour ago
ਗੁਰੂਹਰਸਹਾਏ, 20 ਅਪ੍ਰੈਲ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਅੰਦਰ ਪਿਛਲੇ ਕਈ ਦਿਨਾਂ ਤੋਂ ਦੋ ਬੇਲਗਾਮ ਘੋੜੇ ਘੁੰਮ ਰਹੇ...
ਸ਼੍ਰੋਮਣੀ ਅਕਾਲੀ ਦਲ ਵਲੋਂ ਬਲਜੀਤ ਸਿੰਘ ਬੀੜ ਤੇ ਜੱਗਾ ਕਲਿਆਣ ਮੀਤ ਪ੍ਰਧਾਨ ਵਜੋਂ ਨਿਯੁਕਤ
. . .  about 2 hours ago
ਬਠਿੰਡਾ, 20 ਅਪ੍ਰੈਲ (ਅੰਮ੍ਰਿਤਪਾਲ ਸਿੰਘ ਵਲਾਣ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ ਵਾਲੇ ਬਠਿੰਡਾ ਦੇ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ...
ਦਿੱਲੀ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ
. . .  about 2 hours ago
ਨਵੀਂ ਦਿੱਲੀ, 20 ਅਪ੍ਰੈਲ-ਆਈ.ਪੀ.ਐਲ. ਦੇ ਅੱਜ ਦੇ ਮੈਚ ਵਿਚ ਦਿੱਲੀ ਨੇ ਟਾਸ ਜਿੱਤ ਲਿਆ ਤੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ ਤੇ ਸਨਰਾਈਸਜ਼...
ਸਲਮਾਨ ਖਾਨ ਦੇ ਘਰ ਫਾਇਰਿੰਗ ਮਾਮਲਾ : ਪੁਲਿਸ ਨੇ ਲਾਰੈਂਸ ਤੇ ਅਨਮੋਲ ਬਿਸ਼ਨੋਈ ਨੂੰ ਲੋੜੀਂਦੇ ਦੋਸ਼ੀ ਐਲਾਨਿਆ
. . .  about 2 hours ago
ਮਹਾਰਾਸ਼ਟਰ, 20 ਅਪ੍ਰੈਲ-ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ 14 ਅਪ੍ਰੈਲ ਨੂੰ ਗੋਲੀਬਾਰੀ ਦੀ ਘਟਨਾ ਵਿਚ ਮੁੰਬਈ ਪੁਲਿਸ ਨੇ ਐਫ.ਆਈ.ਆਰ. ਵਿਚ 3 ਨਵੀਆਂ ਧਾਰਾਵਾਂ 506 (2) (ਭਾਵ ਧਮਕੀ)...
ਸ਼ਾਹਕੋਟ : ਸਤੀਸ਼ ਰਿਹਾਨ ਸਮੇਤ ਦਰਜਨਾਂ ਪਰਿਵਾਰ 'ਆਪ' ਛੱਡ ਕੇ ਕਾਂਗਰਸ 'ਚ ਸ਼ਾਮਿਲ
. . .  about 2 hours ago
ਸ਼ਾਹਕੋਟ, 20 ਅਪ੍ਰੈਲ (ਬਾਂਸਲ, ਸਚਦੇਵਾ)-ਸ਼ਾਹਕੋਟ ਹਲਕੇ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਸਮੇਤ ਦਰਜਨਾਂ...
ਭਾਰਤੀ ਸਿੱਖ ਸ਼ਰਧਾਲੂ 22 ਅਪ੍ਰੈਲ ਨੂੰ ਪਾਕਿਸਤਾਨ ਤੋਂ ਵਤਨ ਪਰਤਣਗੇ
. . .  about 2 hours ago
ਅਟਾਰੀ, 20 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਪਿਛਲੇ ਦਿਨੀਂ ਭਾਰਤ ਤੋਂ ਪਾਕਿਸਤਾਨ ਗਏ ਭਾਰਤੀ ਸਿੱਖ...
ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ 2 ਕਿਲੋ 710 ਗ੍ਰਾਮ ਹੈਰੋਇਨ ਤੇ ਡਰੋਨ ਕੀਤਾ ਬਰਾਮਦ
. . .  about 2 hours ago
ਗੁਰੂ ਹਰਸਹਾਏ, 20 ਅਪ੍ਰੈਲ (ਕਪਿਲ ਕੰਧਾਰੀ)-ਅੱਜ ਗੁਰੂ ਹਰਸਹਾਏ ਦੇ ਨਾਲ ਲੱਗਦੇ ਪਿੰਡ ਨੌ ਬਹਿਰਾਮ ਸ਼ੇਰ ਸਿੰਘ ਵਾਲਾ ਵਿਖੇ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਬੀ. ਐਸ. ਐਫ. ਦੇ ਜਵਾਨਾਂ ਤੇ ਡੀ. ਐਸ. ਪੀ. ਅਤੁਲ ਸੋਨੀ...
ਮਮਦੋਟ : ਅੱਗ ਲੱਗਣ ਨਾਲ ਤਿੰਨ ਕਨਾਲ ਕਣਕ ਸੜੀ
. . .  about 3 hours ago
ਮਮਦੋਟ, 20 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਮਮਦੋਟ ਦੇ ਪਿੰਡ ਜੋਧਪੁਰ ਵਿਚ ਬਿਜਲੀ ਕਾਰਨ ਲੱਗੀ ਅੱਗ ਨਾਲ ਕਿਸਾਨ ਦੀ ਕਣਕ ਸੜਨ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਪਿੰਡ ਜੋਧਪੁਰ ਵਿਚੋਂ ਲੰਘਦੀ ਬਿਜਲੀ ਦੀ 66 ਕੇ.ਵੀ. ਬਿਜਲੀ...
ਚੋਗਾਵਾਂ : ਪੁਲਿਸ ਵਲੋਂ ਹਜ਼ਾਰਾਂ ਲੀਟਰ ਲਾਹਣ ਬਰਾਮਦ
. . .  about 3 hours ago
ਚੋਗਾਵਾਂ, 20 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਐਸ.ਐਸ.ਪੀ. ਦਿਹਾਤੀ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਡੀ.ਐਸ.ਪੀ. ਅਟਾਰੀ ਸੁਖਜਿੰਦਰ ਥਾਪਰ ਦੀ ਨਿਗਰਾਨੀ ਹੇਠ ਥਾਣਾ ਲੋਪੋਕੇ ਦੇ ਮੁਖੀ ਬਲਕਾਰ...
ਨਵੀਂ ਦਿੱਲੀ ਦੇ ਸ਼ਸ਼ੀ ਗਾਰਡਨ 'ਚ ਭੇਤਭਰੀ ਹਾਲਤ 'ਚ 2 ਲਾਸ਼ਾਂ ਬਰਾਮਦ
. . .  about 4 hours ago
ਨਵੀਂ ਦਿੱਲੀ, 20 ਅਪ੍ਰੈਲ-ਦਿੱਲੀ ਵਿਚ 2 ਲਾਸ਼ਾਂ ਬਰਾਮਦ ਹੋਈਆਂ ਹਨ, ਜੋ ਭੈਣ-ਭਰਾ ਸਨ। ਇਹ ਲਾਸ਼ਾਂ ਸ਼ਸ਼ੀ ਗਾਰਡਨ ਸਥਿਤ ਇਕ ਘਰੋਂ ਬਰਾਮਦ...
ਪੀ.ਐਮ. ਨਰਿੰਦਰ ਮੋਦੀ ਨੇ ਦੁਨੀਆ 'ਚ ਭਾਰਤ ਦਾ ਵਧਾਇਆ ਸਨਮਾਨ - ਹੇਮਾ ਮਾਲਿਨੀ
. . .  about 4 hours ago
ਮਥੁਰਾ, 20 ਅਪ੍ਰੈਲ, (ਉਤਰ ਪ੍ਰਦੇਸ਼)-ਮਥੁਰਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੇਮਾ ਮਾਲਿਨੀ ਇਕ ਜਨਤਕ ਮੀਟਿੰਗ ਵਿਚ ਸ਼ਾਮਿਲ ਹੋਏ। ਹੇਮਾ ਮਾਲਿਨੀ ਨੇ...
ਜਲਾਲਾਬਾਦ ਸਰਹੱਦੀ ਇਲਾਕੇ 'ਚੋਂ ਕਰੋੜਾਂ ਦੀ ਨਸ਼ੇ ਦੀ ਖ਼ੇਪ ਬਰਾਮਦ
. . .  about 4 hours ago
ਜਲਾਲਾਬਾਦ, 20 ਅਪ੍ਰੈਲ (ਪ੍ਰਦੀਪ ਕੁਮਾਰ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਰੁਪਏ ਦੀ ਖ਼ੇਪ ਬਰਾਮਦ ਹੋਈ ਹੈ। ਬੀ.ਐਸ.ਐਫ. ਦੀ 160 ਬਟਾਲੀਅਨ ਅਤੇ ਪੰਜਾਬ ਪੁਲਿਸ ਨੂੰ ਇਹ ਕਾਮਯਾਬੀ ਮਿਲੀ ਹੈ। ਜਲਾਲਾਬਾਦ ਦੇ ਸਰਹੱਦੀ ਇਲਾਕੇ...
ਤਜਿੰਦਰ ਸਿੰਘ ਬਿੱਟੂ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨਾਲ ਕੀਤੀ ਮੁਲਾਕਾਤ
. . .  about 4 hours ago
ਨਵੀਂ ਦਿੱਲੀ, 20 ਅਪ੍ਰੈਲ-ਤਜਿੰਦਰ ਸਿੰਘ ਬਿੱਟੂ ਨੇ ਦਿੱਲੀ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਤਜਿੰਦਰ ਬਿੱਟੂ ਨੇ ਅੱਜ ਏ.ਆਈ.ਸੀ.ਸੀ. ਸਕੱਤਰ...
ਰੱਖਿਆ ਮੰਤਰੀ ਰਾਜਨਾਥ ਸਿੰਘ ਭਲਕੇ ਪੱਛਮੀ ਬੰਗਾਲ 'ਚ ਕਰਨਗੇ ਜਨਤਕ ਰੈਲੀਆਂ
. . .  about 5 hours ago
ਨਵੀਂ ਦਿੱਲੀ, 20 ਅਪ੍ਰੈਲ-ਰੱਖਿਆ ਮੰਤਰੀ ਰਾਜਨਾਥ ਸਿੰਘ ਭਲਕੇ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ, ਮਾਲਦਾਹ ਉੱਤਰ ਅਤੇ ਦਾਰਜੀਲਿੰਗ ਵਿਚ ਜਨਤਕ ਰੈਲੀਆਂ...
ਜਲੰਧਰ ਪੁਲਿਸ ਵਲੋਂ ਨਾਜਾਇਜ਼ ਮਾਈਨਿੰਗ ਕਰਨ ਵਾਲੀਆਂ 2 ਕੰਪਨੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ
. . .  about 5 hours ago
ਜਲੰਧਰ, 20 ਅਪ੍ਰੈਲ (ਮਨਜੋਤ ਸਿੰਘ)-ਜ਼ਿਲ੍ਹੇ ਵਿਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲੀਆਂ ਕੰਪਨੀਆਂ ਵਿਰੁੱਧ 2 ਐਫ.ਆਈ.ਆਰ. ਦਰਜ ਕੀਤੀਆਂ ਹਨ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ...
ਫੌਜੀ ਅੰਗਰੇਜ਼ ਸਿੰਘ ਵਰਵਾਲ ਵਲੋਂ ਫਿਰੋਜ਼ਪੁਰ ਹਲਕੇ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ
. . .  about 5 hours ago
ਮਮਦੋਟ, 20 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਪਾਰਟੀ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹੋਏ 'ਆਪ' ਦੇ ਫੌਜੀ ਅੰਗਰੇਜ਼ ਸਿੰਘ ਨੇ ਪਾਰਟੀ ਤੋਂ ਬਾਗੀ ਹੁੰਦਿਆਂ ਅੱਜ ਮਮਦੋਟ ਦੇ ਢਿੱਲੋਂ ਪੈਲੇਸ ਵਿਖੇ ਆਪਣੇ ਸਮਰਥਕਾਂ ਦਾ ਵੱਡਾ...
ਹਰਪਾਲ ਸਿੰਘ ਖਡਿਆਲ ਅਕਾਲੀ ਦਲ ਦੀ ਪੀ.ਏ.ਸੀ ਦੇ ਮੈਂਬਰ ਨਿਯੁਕਤ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 20 ਅਪ੍ਰੈਲ ( ਸਰਬਜੀਤ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਵਿਚ ਪਾਰਟੀ ਪ੍ਰਤੀ ਨਿਭਾਈਆ ਜਾ ਰਹੀਆ ਸ਼ਲਾਘਾਯੋਗ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਸੀਨੀਅਰ ਅਕਾਲੀ ਆਗੂ ਹਰਪਾਲ....
ਕਰਮਜੀਤ ਕੌਰ ਚੌਧਰੀ ਦਾ ਭਾਜਪਾ 'ਚ ਸ਼ਾਮਿਲ ਹੋਣ 'ਤੇ ਸਵਾਗਤ - ਰਵਨੀਤ ਸਿੰਘ ਬਿੱਟੂ
. . .  1 minute ago
ਚੰਡੀਗੜ੍ਹ, 20 ਅਪ੍ਰੈਲ-ਰਵਨੀਤ ਸਿੰਘ ਬਿੱਟੂ ਨੇ ਭਾਜਪਾ ਵਿਚ ਸ਼ਾਮਿਲ ਹੋਣ ਉਤੇ ਕਰਮਜੀਤ ਕੌਰ ਜੀ ਦਾ ਸਵਾਗਤ...
ਰਾਜਸਥਾਨ 'ਚ ਕਾਂਗਰਸ ਦੋਵੇਂ ਗੇੜਾਂ 'ਚ ਭਾਜਪਾ ਤੋਂ ਵੱਧ ਸੀਟਾਂ ਜਿੱਤੇਗੀ - ਸਚਿਨ ਪਾਇਲਟ
. . .  about 6 hours ago
ਰਾਏਪੁਰ, 20 ਅਪ੍ਰੈਲ-ਕਾਂਗਰਸ ਦੇ ਛੱਤੀਸਗੜ੍ਹ ਇੰਚਾਰਜ ਸਚਿਨ ਪਾਇਲਟ ਦਾ ਕਹਿਣਾ ਹੈ ਕਿ ਕਾਂਗਰਸ ਦੇ ਸਾਰੇ ਉਮੀਦਵਾਰ ਜਿੱਤਣਗੇ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 21 ਚੇਤ ਸੰਮਤ 556
ਵਿਚਾਰ ਪ੍ਰਵਾਹ: ਸਾਡੀ ਆਰਥਿਕਤਾ ਵਿਚ ਕਿਸਾਨ ਇਕੋ-ਇਕ ਵਿਅਕਤੀ ਹੈ, ਜੋ ਹਰ ਚੀਜ਼ ਪ੍ਰਚੂਨ ਵਿਚ ਖ਼ਰੀਦਦਾ ਹੈ ਅਤੇ ਆਪਣੀ ਹਰ ਚੀਜ਼ ਥੋਕ ਵਿਚ ਵੇਚਣ ਲਈ ਮਜਬੂਰ ਹੁੰਦਾ ਹੈ। -ਜੌਹਨ ਐਫ. ਕੈਨੇਡੀ

ਤੁਹਾਡੇ ਖ਼ਤ

03-04-2024

 ਪਾਣੀ ਨੂੰ ਐਵੇਂ ਨਾ ਜਾਣੀ

ਪਾਣੀ ਬਹੁਤ ਹੀ ਅਮੁੱਲ ਹੈ। ਇਸੇ ਕਰਕੇ ਹੀ ਮਨੁੱਖ ਦੀ ਧਰਤੀ 'ਤੇ ਹੋਂਦ ਹੈ। ਪਾਣੀ ਦੀ ਮਹੱਤਤਾ ਬਾਰੇ ਗੁਰਬਾਣੀ ਵੀ ਸੰਦੇਸ਼ ਦਿੰਦੀ ਹੈ। ''ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ'' ਭਾਵ ਪਾਣੀ ਨੂੰ ਜੀਵ-ਜਗਤ ਦਾ ਪਾਲਣਹਾਰਾ ਕਿਹਾ ਗਿਆ ਹੈ। ਧਰਤੀ 'ਤੇ ਲਗਭਗ 71 ਫੀਸਦੀ ਪਾਣੀ ਹੈ ਅਤੇ 29 ਫੀਸਦੀ ਥਲ ਹੈ। ਸਮੁੰਦਰਾਂ, ਸਾਗਰਾਂ ਤੇ ਖ਼ਾਰੇ ਪਾਣੀ ਵਾਲੀਆਂ ਝੀਲਾਂ ਵਿਚ ਕੁਲ ਪਾਣੀ ਲਗਭਗ 97 ਫੀਸਦੀ ਪਾਣੀ ਹੈ। ਮੀਂਹ ਦਾ ਪਾਣੀ ਜਦੋਂ ਤਲਾਬਾਂ ਅਤੇ ਨਹਿਰਾਂ ਵਿਚੋਂ ਵੱਗਦਾ ਹੋਇਆ ਸਮੁੰਦਰ ਵੱਲ ਜਾਂਦਾ ਹੈ ਤਾਂ ਆਪਣੇ ਨਾਲ ਖਣਿਜ ਲੂਣ, ਮਿੱਟੀ, ਪੱਥਰ ਅਤੇ ਖਣਿਜ ਪਦਾਰਥ ਵਹਾਅ ਕੇ ਨਾਲ ਲੈ ਜਾਂਦਾ ਹੈ। ਜਦੋਂ ਇਹ ਪਾਣੀ ਸਮੁੰਦਰ ਵਿਚ ਜਾ ਕੇ ਮਿਲਦਾ ਹੈ ਤਾਂ ਸੂਰਜ ਦੀ ਗਰਮੀ ਕਾਰਨ ਵਾਸ਼ਪੀਕਰਨ ਨਾਲ ਪਾਣੀ ਦਾ ਕੁਝ ਹਿੱਸਾ ਭਾਫ਼ ਬਣ ਕੇ ਉੱਡ ਜਾਂਦਾ ਹੈ। ਲੂਣ ਭਾਰੀ ਹੋਣ ਕਾਰਨ ਸਮੁੰਦਰ ਦੀ ਸਤ੍ਹਾ 'ਤੇ ਹੀ ਰਹਿ ਜਾਂਦਾ ਹੈ। ਸਿੱਟੇ ਵਜੋਂ ਸਮੁੰਦਰ ਦੇ ਪਾਣੀ ਦਾ ਸਵਾਦ ਨਮਕੀਨ ਅਤੇ ਖਾਰਾ ਹੋ ਜਾਂਦਾ ਹੈ । ਸਮੁੰਦਰ ਦੇ ਇਕ ਲੀਟਰ ਪਾਣੀ ਵਿਚ ਲੂਣ ਦੀ ਮਾਤਰਾ ਲਗਭਗ 35 ਗਰਾਮ ਹੁੰਦੀ ਹੈ। ਅੱਜ ਕਲ੍ਹ ਧਰਤੀ 'ਤੇ ਕੁਲ 3 ਫੀਸਦੀ ਤਾਜ਼ਾ ਪਾਣੀ ਰਹਿ ਗਿਆ ਹੈ ਜਿਸ ਵਿਚੋਂ ਸਿਰਫ 0.06 ਫੀਸਦੀ ਹੀ ਪਾਣੀ ਪੀਣਯੋਗ ਹੈ। ਮੁੱਕ ਗਿਆ ਪਾਣੀ ਤਾਂ ਖ਼ਤਮ ਕਹਾਣੀ। ਸੋ ਸਾਨੂੰ ਪਾਣੀ ਦੀ ਵਰਤੋਂ ਸੀਮਤ ਤੇ ਸੰਜਮ ਨਾਲ ਕਰਕੇ ਇਸ ਨੂੰ ਬਚਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।

-ਦਲਬੀਰ ਸਿੰਘ ਲੌਹੁਕਾ
ਸੇਵਾਮੁਕਤ ਲੈਕਚਰਾਰ ਪੰਜਾਬੀ, ਛੇਹਰਟਾ, ਅੰਮ੍ਰਿਤਸਰ

ਪੰਜਾਬ ਦਾ ਭਵਿੱਖ ਬਜ਼ੁਰਗਾਂ ਹੱਥ

ਜਦ ਵੀ ਦੇਸ਼ ਜਾਂ ਰਾਜ ਵਿਚ ਚੋਣਾਂ ਹੁੰਦੀਆਂ ਸਨ ਤਾਂ ਇਹ ਗੱਲ ਜ਼ੋਰ-ਸ਼ੋਰ ਨਾਲ ਕਹੀ ਜਾਂਦੀ ਹੈ ਕਿ 'ਦੇਸ਼ ਜਾਂ ਰਾਜ ਦਾ ਭਵਿੱਖ ਨੌਜਵਾਨਾਂ ਹੱਥ ਹੈ, ਨੌਜਵਾਨ ਹੀ ਤੈਅ ਕਰਨਗੇ ਦੇਸ਼ ਦਾ ਭਵਿੱਖ' ਪਰ ਪੰਜਾਬ ਅੱਜਕਲ੍ਹ ਇਸ ਵਿਚਾਰਧਾਰਾ ਦੇ ਉਲਟ ਚੱਲ ਰਿਹਾ ਹੈ, ਕਿਉਂਕਿ ਪੰਜਾਬ ਵਿਚ ਪਿਛਲੇ ਲੰਬੇ ਸਮੇਂ ਤੋਂ ਚੁਣੀਆਂ ਗਈਆਂ ਵੱਖ-ਵੱਖ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਪੰਜਾਬ ਦੇ ਨੌਜਵਾਨ ਰਾਜ ਵਿਚ ਘੱਟ ਅਤੇ ਵਿਦੇਸ਼ਾਂ ਵਿਚ ਜ਼ਿਆਦਾ ਚਲੇ ਗਏ ਹਨ। ਇਥੇ ਬਾਰ੍ਹਵੀਂ ਕਰਨ ਤੋਂ ਬਾਅਦ ਜਦੋਂ ਤਕ ਉਨ੍ਹਾਂ ਦੀ ਵੋਟ ਬਣਦੀ ਹੈ ਉਦੋਂ ਤੱਕ ਉਹ ਦੇਸ਼ ਦਾ ਭਵਿੱਖ ਸੋਚਣ ਤੋਂ ਪਹਿਲਾਂ ਹੀ ਆਪਣਾ ਭਵਿੱਖ ਸੋਚਣ ਲੱਗ ਜਾਂਦੇ ਹਨ, ਕਿਉਂਕਿ ਪੰਜਾਬ ਵਿਚ ਬੇਰੁਜ਼ਗਾਰੀ, ਨਸ਼ਾ, ਗੈਂਗਸਟਰ ਅਤੇ ਗੁੰਡਾਗਰਦੀ ਏਨੀ ਜ਼ਿਆਦਾ ਵਧ ਚੁੱਕੀ ਹੈ ਕਿ ਹਰ ਕੋਈ ਆਪਣੇ ਬੱਚਿਆਂ ਦਾ ਭਵਿੱਖ ਵੇਖਦਾ ਹੋਇਆ ਉਸ ਨੂੰ ਰਾਜ ਤੋਂ ਬਾਹਰ ਜਾਂ ਦੇਸ਼ ਤੋਂ ਬਾਹਰ ਭੇਜਣ ਬਾਰੇ ਸੋਚਣ ਲੱਗ ਜਾਂਦਾ ਹੈ। ਇਸ ਵੇਲੇ ਪੰਜਾਬ ਦੇ ਹਾਲਾਤ ਇਹੋ ਜਿਹੇ ਹਨ ਕਿ ਹਰ ਪਿੰਡ ਵਿਚ ਕਈ ਘਰਾਂ ਨੂੰ ਤਾਲੇ ਲੱਗੇ ਹੋਏ ਹਨ ਅਤੇ ਬਹੁਤੇ ਘਰ ਇਹੋ ਜਿਹੇ ਵੀ ਹਨ, ਜਿਨ੍ਹਾਂ ਵਿਚ ਸਿਰਫ਼ ਬਜ਼ੁਰਗ ਹੀ ਰਹਿ ਗਏ ਹਨ। ਤੁਸੀਂ ਕਿਸੇ ਵੀ ਪਿੰਡ ਵਿਚ ਸ਼ਾਮ ਨੂੰ ਚੱਕਰ ਲਗਾ ਲਓ ਤੁਹਾਨੂੰ ਬਜ਼ੁਰਗ ਜੋੜੇ ਜਾਂ ਤਾਂ ਘਰ ਦੇ ਬਾਹਰ ਬੈਠੇ ਮਿਲਣਗੇ ਜਾਂ ਫਿਰ ਸੈਰ ਕਰਦੇ। ਸੈਰ ਕਰਨ ਲਈ ਵੀ ਉਹ ਹੀ ਜਾਂਦੇ ਹਨ ਜਿਨ੍ਹਾਂ ਦੇ ਘਰ ਕੋਈ ਤੀਸਰਾ ਬਜ਼ੁਰਗ ਬੈਠਾ ਹੁੰਦਾ ਹੈ ਨਹੀਂ ਤਾਂ ਘਰ ਵਾਪਸ ਆਉਣ ਤਕ ਘਰ ਸਾਫ਼ ਹੋ ਚੁੱਕਾ ਹੁੰਦਾ ਹੈ। ਇਹ ਸਰਕਾਰਾਂ ਦੀ ਹੀ ਨਾਕਾਮੀ ਹੈ ਕਿ ਪੰਜਾਬ ਬਜ਼ੁਰਗਾਂ ਦਾ ਰਾਜ ਬਣਦਾ ਜਾ ਰਿਹਾ ਹੈ ਜਾਂ ਫਿਰ ਪ੍ਰਵਾਸੀ ਹੀ ਇਥੇ ਘੁੰਮਦੇ ਹਨ। ਕੀ ਆਉਂਦੇ ਸਮੇਂ ਸਰਕਾਰਾਂ ਇਸ ਵੱਲ ਧਿਆਨ ਕਰਨਗੀਆਂ ਤਾਂ ਕਿ ਪੰਜਾਬ ਦੇ ਭਵਿੱਖ ਨੂੰ ਬਚਾਇਆ ਤੇ ਸੰਵਾਰਿਆ ਜਾ ਸਕੇ?

-ਅਸ਼ੀਸ਼ ਸ਼ਰਮਾ ਜਲੰਧਰ

ਫਲ਼ ਹਮੇਸ਼ਾ ਖਾਓ

ਪਿਛਲੇ ਦਿਨੀਂ 'ਅਜੀਤ' 'ਚ ਛਪੀ ਆਤਮਾ ਸਿੰਘ ਚਿੱਟੀ ਦੀ ਆਪਣੀ ਕਵਿਤਾ ਦੁਆਰਾ ਸਾਨੂੰ ਫਲ਼ਾਂ ਦੇ ਮਹੱਤਵ ਬਾਰੇ ਸਮਝਾਇਆ ਗਿਆ ਹੈ। ਆਪਣੇ ਬੱਚਿਆਂ ਨੂੰ ਹਮੇਸ਼ਾ ਫਲ਼ ਖਾਣ ਵਾਸਤੇ ਦਿਉ। ਬੱਚਿਆਂ ਨੂੰ ਕਦੇ ਮਾੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
ਮਾੜੀਆਂ ਚੀਜ਼ਾਂ ਹਮੇਸ਼ਾ ਸਿਹਤ ਨੂੰ ਖ਼ਰਾਬ ਕਰਦੀਆਂ ਹਨ। ਅੱਜ ਬੱਚੇ ਮਾੜੀਆਂ ਚੀਜ਼ਾਂ ਖਾਣ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਬੱਚਿਆਂ ਨੂੰ ਮੇਰੀ ਸਲਾਹ ਹੈ, ਆਪਣੀ ਸਿਹਤ ਵੱਲ ਜ਼ਰੂਰ ਧਿਆਨ ਦਿਉ।
ਉਪਰੋਕਤ ਕਵਿਤਾ ਤੋਂ ਇਲਾਵਾ ਅਮਰ ਸੂਫ਼ੀ ਦੇ ਦੋਹੇ ਮਨ ਨੂੰ ਵਧੀਆ ਲੱਗੇ। ਬਾਲ ਕਹਾਣੀ 'ਉੱਤਮ ਦਾਨ' ਪ੍ਰੇਰਨਾਸਰੋਤ ਸੀ। ਵਾਕਿਆ ਹੀ ਜੀਵਨ ਵਿਚ ਖ਼ੂਨਦਾਨ ਹੀ ਉੱਤਮ ਦਾਨ ਹੈ। ਭਾਰਤ ਸੰਬੰਧੀ ਜਾਣਕਾਰੀ ਮਿਲੀ।

-ਰਾਮ ਸਿੰਘ ਪਾਠਕ

02-04-2024

 ਪੰਜਾਬੀ ਬੋਲੀ ਤੇ ਪੰਜਾਬੀਅਤ ਦਾ ਉਭਾਰ

ਪਾਕਿਸਤਾਨੀ ਪੰਜਾਬੀ ਸੂਬੇ ਦੀ ਨਵੀਂ ਬਣੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਇਸ ਐਲਾਨ ਨੇ ਕਿ ਪਾਕਿਸਤਾਨੀ ਪੰਜਾਬ ਵਿਚ ਸਕੂਲਾਂ ਵਿਚ ਪੰਜਾਬੀ ਇਕ ਵਿਸ਼ੇ ਵਜੋਂ ਪੜ੍ਹਾਈ ਜਾਵੇਗੀ, ਮਨ ਨੂੰ ਇਕ ਧਰਵਾਸ ਦਿੱਤੀ ਹੈ ਕਿ ਜੇ ਅਜਿਹਾ ਹੋ ਜਾਵੇ ਤਾਂ ਇਸ ਨਾਲ ਪੰਜਾਬੀ ਬੋਲੀ ਤੇ ਪੰਜਾਬੀਅਤ ਦਾ ਉਭਾਰ ਹੋਵੇਗਾ। ਪਾਕਿਸਤਾਨ ਬਣਨ ਤੋਂ ਮਗਰੋਂ ਪੰਜਾਬੀ ਬੋਲੀ ਦਾ ਖ਼ੇਤਰ ਘਟ ਗਿਆ ਸੀ ਕਿਉਂਕਿ ਅੱਧੇ ਤੋਂ ਵੱਧ ਪੰਜਾਬ ਪਾਕਿਸਤਾਨ ਵਿਚ ਰਹਿ ਗਿਆ ਸੀ ਤੇ ਉਥੇ ਉਰਦੂ ਭਾਸ਼ਾ ਲਾਗੂ ਕਰ ਦਿੱਤੀ ਗਈ। ਭਾਰਤੀ ਪੰਜਾਬ ਵਿਚੋਂ ਹਰਿਆਣਾ ਤੇ ਹਿਮਾਚਲ ਕੱਢ ਦੇਣ ਨਾਲ ਪੰਜਾਬੀ ਬੋਲੀ ਤੇ ਇਸ ਦੀਆਂ ਉਪ-ਬੋਲੀਆਂ ਦਾ ਖੇਤਰ ਹੋਰ ਵੀ ਘਟ ਗਿਆ ਸੀ। ਭਾਵੇਂ ਦੋਵਾਂ ਦੇਸ਼ਾਂ ਵਿਚ ਲਿੱਪੀ ਦਾ ਅੰਤਰ ਹੈ ਪਰ ਬੋਲੀ ਨੂੰ ਤਾਂ ਮਾਨਤਾ ਮਿਲੇਗੀ। ਯੂ.ਐਨ.ਓ. ਦਾ ਸਰਵੇਖਣ ਕਿ ਪੰਜਾਬੀ ਬੋਲੀ ਛੇਤੀ ਹੀ ਮਰ ਜਾਵੇਗੀ, ਨਿਰਮੂਲ ਸਿੱਧ ਹੋ ਜਾਵੇਗਾ। ਪਾਕਿਸਤਾਨੀ ਪੰਜਾਬੀ ਸੂਬੇ ਦੇ ਵਜ਼ੀਰ ਰਮੇਸ਼ ਸਿੰਘ ਦਾ ਵੀ ਇਸ ਉਦਮ ਲਈ ਧੰਨਵਾਦ ਹੈ। ਉਨ੍ਹਾਂ ਦੇ ਯਤਨਾਂ ਨਾਲ ਹੀ ਪਾਕਿਸਤਾਨ ਵਿਚ ਸਿੱਖ ਆਨੰਦ ਮੈਰਿਜ ਐਕਟ ਬਣਿਆ ਸੀ ਤੇ ਹੁਣ ਲਾਗੂ ਵੀ ਹੋ ਜਾਵੇਗਾ। ਆਓ, ਸਾਰੇ ਪੰਜਾਬੀ ਮਿਲ ਕੇ ਪੰਜਾਬੀ ਬੋਲੀ, ਸ਼ਾਹਮੁਖੀ ਅਤੇ ਗੁਰਮੁਖੀ ਲਿੱਪੀ ਤੇ ਪੰਜਾਬੀਅਤ ਦੇ ਉਭਾਰ ਲਈ ਯਤਨ ਕਰੀਏ।

-ਤਰਲੋਕ ਸਿੰਘ ਫਲੋਰਾ
ਸੇਵਾ ਮੁਕਤ ਲੈਕਚਰਾਰ, ਪਿੰਡ ਹੀਉਂ (ਬੰਗਾ), ਸ਼ਹੀਦ ਭਗਤ ਸਿੰਘ ਨਗਰ।

ਸੁਚੇਤ ਹੋ ਕੇ ਵੋਟ ਪਾਉਣੀ ਹੋਵੇਗੀ

ਭਾਰਤ ਦੇ ਚੋਣ ਕਮਿਸ਼ਨ ਨੇ ਦੇਸ਼ ਵਿਚ 18ਵੀਂ ਲੋਕ ਸਭਾ ਦੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ।
ਜ਼ਾਹਿਰ ਹੈ, ਦੇਸ਼ ਅਗਲੇ ਕੁਝ ਹਫ਼ਤਿਆਂ ਵਿਚ ਵਿਸ਼ਾਲ ਪ੍ਰਤੀਯੋਗੀ ਲੋਕ ਲੁਭਾਵਣਵਾਦ ਵਿਚ ਭਾਰੀ ਵਾਧਾ ਨਜ਼ਰ ਆਵੇਗਾ, ਜਿਸ ਵਿਚ ਵਿਭਿੰਨ ਰਾਜਨੀਤਕ ਪਾਰਟੀਆਂ ਹਰ ਕਿਸਮ ਦੇ ਵਾਅਦਿਆਂ ਅਤੇ ਮੁਫ਼ਤਖੋਰੀ ਵਾਲੀਆਂ ਪੇਸ਼ਕਸ਼ਾਂ ਨਾਲ ਲੋਕਾਂ ਉਰਫ਼ ਵੋਟਰਾਂ ਨੂੰ ਲੁਭਾਉਣ ਲਈ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ੍ਹ ਵਿਚ ਹੋਣਗੇ। ਹਾਲਾਂਕਿ ਚੋਣ ਕਮਿਸ਼ਨ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਲਈ ਢੁਕਵੇਂ ਉਪਕਰਨਾਂ, ਪ੍ਰਬੰਧਾਂ ਅਤੇ ਸਾਧਨਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਏਗਾ, ਪਰ ਸੰਸਦ ਵਿਚ ਲੋਕਾਂ ਦੀਆਂ ਨੁਮਾਇੰਦਗੀ ਕਰਨ ਲਈ ਸਹੀ, ਕਾਬਲ, ਯੋਗ, ਇਮਾਨਦਾਰ, ਲੋਕਾਂ ਦੀਆਂ ਲੋੜਾਂ ਅਤੇ ਭਾਵਨਾਵਾਂ ਪ੍ਰਤੀ ਜਵਾਬਦੇਹ ਹੋਣ ਦੀ ਭਾਵਨਾ ਰੱਖਣ ਵਾਲੇ ਉਮੀਦਵਾਰਾਂ ਨੂੰ ਚੁਣਨ ਦੀ ਜ਼ਿੰਮੇਵਾਰੀ ਵੋਟਰਾਂ ਦੀ ਹੀ ਹੋਵੇਗੀ। ਤਾਂ ਜੋ, ਸਾਡੇ ਦੇਸ਼ ਦੇ ਜੀਵੰਤ ਲੋਕਤੰਤਰ ਦੇ ਸਨਮਾਨ ਅਤੇ ਭਰੋਸੇਯੋਗਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਲਈ ਵੋਟਰਾਂ ਨੂੰ ਉਮੀਦਵਾਰਾਂ, ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਦੇ ਖੋਖਲੇ, ਲੁਭਾਉਣੇ ਅਤੇ ਗੁੰਮਰਾਹਕੁੰਨ ਚੋਣ ਵਾਅਦਿਆਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਸਗੋਂ ਵੋਟਰਾਂ ਨੂੰ ਸੁਚੇਤ ਹੋ ਕੇ ਆਪਣੇ ਅੰਤਰਮਨ ਨਾਲ ਸੋਚ-ਸਮਝ ਕੇ ਵੋਟ ਪਾਉਣੀ ਹੋਵੇਗੀ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।

ਗ਼ਲਤੀਆਂ ਤੋਂ ਸਬਕ

ਇਨਸਾਨ ਗ਼ਲਤੀਆਂ ਦਾ ਪੁਤਲਾ ਹੁੰਦਾ ਹੈ, ਕੋਈ ਅਜਿਹਾ ਇਨਸਾਨ ਨਹੀਂ ਹੁੰਦਾ, ਜਿਸ ਤੋਂ ਗ਼ਲਤੀ ਨਾ ਹੋਈ ਹੋਵੇ। ਪਰ ਆਪਣੀ ਗ਼ਲਤੀ ਮੰਨ ਲੈਣਾ ਸਭ ਤੋਂ ਵੱਡਾ ਸਬਕ ਹੈ। ਹੋਰ ਕਿਸੇ ਸਾਹਮਣੇ ਆਪਣੀ ਗ਼ਲਤੀ ਮੰਨ ਲੈਣ ਨਾਲ ਇਨਸਾਨ ਨੂੰ ਆਪਣੇ 'ਤੇ ਭਰੋਸਾ ਵੱਧ ਜਾਂਦਾ ਹੈ। ਕੁਝ ਲੋਕ ਗ਼ਲਤੀ ਕਰਕੇ ਵੀ ਨਹੀਂ ਮੰਨਦੇ ਤਾਂ ਫਿਰ ਬਹਿਸ ਹੁੰਦੀ ਹੈ, ਫਿਰ ਪਤਾ ਨਹੀਂ ਲਗਦਾ, ਬਹਿਸ ਕਦੋਂ ਲੜਾਈ ਦਾ ਰੂਪ ਧਾਰ ਲੈਂਦੀ ਹੈ। ਜਿਸ ਨਾਲ ਲੋਕਾਂ ਦੇ ਰਿਸ਼ਤੇ ਖਰਾਬ ਹੋ ਜਾਂਦੇ ਹਨ। ਸੋ, ਸਾਨੂੰ ਆਪਣੀਆਂ ਗ਼ਲਤੀਆਂ ਤੋਂ ਸਬਕ ਲੈ ਲੈਣਾ ਚਾਹੀਦਾ ਹੈ। ਇਨਸਾਨ ਨੂੰ ਆਪਣੀ ਗ਼ਲਤੀ ਮਨ ਲੈਣ ਨਾਲ ਕਈ ਰਿਸ਼ਤੇ ਖਰਾਬ ਹੋਣ ਤੋਂ ਬਚ ਜਾਂਦੇ ਹਨ।

-ਸੰਦੀਪ ਕੌਰ ਖੇੜੀ ਨੌਧ ਸਿੰਘ।

ਰੁੱਖਾਂ ਨਾਲ ਜੀਵਨ ਸਾਡਾ

ਸਾਡੇ ਜੀਵਨ ਵਿਚ ਰੁੱਖਾਂ ਦਾ ਬਹੁਤ ਡੂੰਘਾ ਸੰਬੰਧ ਹੈ। ਅਸੀਂ ਰੁੱਖਾਂ ਦੀ ਕਦਰ ਨਹੀਂ ਪਾਉਂਦੇ, ਝੋਨੇ ਦੇ ਸੀਜ਼ਨ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਨੇ ਤਾਂ ਉਸ ਵੇਲੇ ਰੁੱਖਾਂ ਨੂੰ ਵੀ ਅੱਗ ਲਗ ਜਾਂਦੀ ਹੈ। ਇਹ ਵਰਤਾਰਾ ਹਰ ਸਾਲ ਚਲਦਾ ਹੈ ਪਰ ਅਸੀਂ ਨਾਂ ਤਾਂ ਇਸ ਗੱਲ ਵਲ ਧਿਆਨ ਕਰਦੇ ਹਾਂ ਅਤੇ ਨਾ ਹੀ ਇਸ ਚੀਜ਼ ਦੀ ਪ੍ਰਵਾਹ ਕਰਦੇ ਹਾਂ। ਅਸੀਂ ਰੁੱਖਾਂ ਬਿਨਾਂ ਇਕ ਪਲ ਵੀ ਜ਼ਿੰਦਗੀ ਜਿਊ ਨਹੀਂ ਸਕਦੇ, ਸਾਨੂੰ ਰੁੱਖਾਂ ਦੀ ਸੰਭਾਲ ਕਰਨ 'ਤੇ ਜ਼ੋਰ ਦੇਣਾ ਚਾਹੀਦਾ ਹੈ। ਤਿਤਲੀਆਂ ਅਕਸਰ ਮਨ ਨੂੰ ਮੋਹ ਲੈਂਦੀਆਂ ਹਨ। ਫੁੱਲਾਂ 'ਤੇ ਤਿਤਲੀਆਂ ਆਉਂਦੀਆਂ ਹਨ, ਫੁੱਲਾਂ ਦਾ ਰਸ ਚੂਸ ਕੇ ਮੁੜ ਜਾਂਦੀਆਂ ਹਨ। ਉਮਕਾਰ ਸੂਦ ਬਹੋਨਾ ਦੀ ਰਚਨਾ 'ਤਿਤਲੀਆਂ' ਮਨ ਨੂੰ ਵਧੀਆ ਲੱਗੀ।

-ਰਾਮ ਸਿੰਘ ਪਾਠਕ

01-04-2024

 ਪੰਛੀ ਬਚਾਈਏ
ਬੀਤੇ ਦਿਨੀਂ 'ਅਜੀਤ' ਵਿਚ ਛਪੇ ਗੁਰਪ੍ਰੀਤ ਮਾਨ ਦੇ ਲੇਖ ਵਿਚ ਅਲੋਪ ਹੋ ਰਹੇ ਪੰਛੀਆਂ ਦੀ ਵਿੱਥਿਆ ਨੂੰ ਬਿਆਨ ਕੀਤਾ ਗਿਆ ਹੈ। ਵਿਕਾਸ ਦੇ ਅਧੀਨ ਅਸੀਂ ਬਹੁਤ ਕੁਝ ਗੁਆ ਲਿਆ। ਸੜਕਾਂ ਨੂੰ ਚੌੜਾ ਕਰਨ ਵਾਸਤੇ ਅਸੀਂ ਰੁੱਖਾਂ ਦਾ ਵਿਨਾਸ਼ ਕੀਤਾ, ਜਿਸ 'ਤੇ ਪੰਛੀਆਂ ਨੇ ਆਲ੍ਹਣੇ ਪਾਉਣੇ ਸਨ। ਦੂਸਰਾ ਅਸੀਂ ਘਰਾਂ ਵਿਚ ਆਲ੍ਹਣਿਆਂ ਵਾਸਤੇ ਜਗ੍ਹਾ ਨਹੀਂ ਰੱਖੀ। ਸਭ ਤੋਂ ਵੱਧ ਪੰਛੀਆਂ ਦਾ ਨੁਕਸਾਨ ਮੋਬਾਈਲ ਦੀਆਂ ਤਰੰਗਾਂ ਨੇ ਕੀਤਾ ਹੈ। ਇਸ ਵਕਤ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਵਾਸਤੇ ਤਰਸੇ ਰਹੇ ਹਾਂ। ਪੰਛੀ ਸਾਡੀ ਜ਼ਿੰਦਗੀ ਵਿਚ ਖ਼ੁਸ਼ੀ ਭਰਦੇ ਹਨ। ਮਿੱਠੇ ਬੋਲ ਮਨ ਨੂੰ ਭਾਉਂਦੇ ਹਨ। ਹੌਲੀ-ਹੌਲੀ ਇਹ ਮਿੱਠੇ ਬੋਲ ਸੁਣਨ ਵਾਸਤੇ ਤਰਸਣਾ ਪਵੇਗਾ। ਆਉਣ ਵਾਲੇ ਬੱਚੇ ਪੁੱਛਿਆ ਕਰਨਗੇ ਪੰਛੀ ਕਿਹੋ ਜਿਹੇ ਹੁੰਦੇ ਹਨ। ਆਓ, ਕੋਸ਼ਿਸ਼ ਕਰੀਏ ਪੰਛੀਆਂ ਨੂੰ ਬਚਾਈਏ। ਆਪਣੇ ਘਰਾਂ ਵਿਚ ਆਲ੍ਹਣੇ ਬਣਾਈਏ। ਅਲੋਪ ਹੋ ਰਹੇ ਪੰਛੀ ਬਚਾਈਏ।


-ਰਾਮ ਸਿੰਘ ਪਾਠਕ


ਜ਼ਹਿਰੀਲੀ ਸ਼ਰਾਬ
ਭਾਵੇਂ ਸਰਕਾਰ ਵਲੋਂ ਪੰਜਾਬ ਵਿਚ ਵਿਕ ਰਹੇ ਵੱਖ-ਵੱਖ ਤਰ੍ਹਾਂ ਦੇ ਕਈ ਨਸ਼ਿਆਂ ਨੂੰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਰੋਜ਼ਾਨਾ ਹੀ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਕ ਰਹੇ ਨਸ਼ਿਆਂ ਦੀ ਰੋਕਥਾਮ ਕਰਨ ਲਈ ਛਾਪੇ ਵੀ ਮਾਰੇ ਜਾਂਦੇ ਹਨ ਪਰ ਫਿਰ ਵੀ ਇਨ੍ਹਾਂ ਨਸ਼ਿਆਂ ਦਾ ਖ਼ਾਤਮਾ ਨਹੀਂ ਹੋ ਰਿਹਾ ਅਤੇ ਨਸ਼ਾ ਤਸਕਰਾਂ ਵਲੋਂ ਅਜਿਹੇ ਨਸ਼ਿਆਂ ਦਾ ਧੰਦਾ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਘਰਾਂ ਦੇ ਚਿਰਾਗ ਸਦਾ ਲਈ ਬੁਝ ਗਏ ਹਨ ਅਤੇ ਮਰਨ ਵਾਲਿਆਂ ਦੇ ਪਰਿਵਾਰ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਜਾਪਦੀ। ਇਸੇ ਹੀ ਤ੍ਰਵਾਂ ਮਗਰਲੇ ਕੁਝ ਸਾਲ ਪਹਿਲਾਂ ਬਟਾਲਾ, ਤਰਨ ਤਾਰਨ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਵੀ ਅਜਿਹੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ ਜਾਂ ਕਈ ਨੇਤਰਹੀਣ ਹੋ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਾਲਤ ਬਦ ਤੋਂ ਬਦਤਰ ਬਣ ਗਈ ਹੈ। ਭਾਵੇਂ ਜੀਆਂ ਦਾ ਘਾਟਾ ਤੇ ਪੂਰਾ ਨਹੀਂ ਹੋ ਸਕਦਾ ਪਰ ਸਰਕਾਰ ਨੂੰ ਅਜਿਹੇ ਪਰਿਵਾਰਾਂ ਦੀ ਜ਼ਰੂਰ ਬਾਂਹ ਫੜਨੀ ਚਾਹੀਦੀ ਹੈ। ਵੈਸੇ ਤਾਂ ਲੋਕਾਂ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਪਰ ਫਿਰ ਵੀ ਜੇਕਰ ਜ਼ਰੂਰ ਹੀ ਪੀਣੀ ਹੈ ਤਾਂ ਜਗ੍ਹਾ-ਜਗ੍ਹਾ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਤੋਂ ਹੀ ਸ਼ਰਾਬ ਖਰੀਦੀ ਜਾਵੇ। ਝੋਲਾ ਛਾਪ ਸ਼ਰਾਬ ਵੇਚਣ ਵਾਲਿਆਂ ਕੋਲੋਂ ਅਜਿਹੀਆਂ ਸ਼ਰਾਬਾਂ ਖਰੀਦ ਕੇ ਪੀਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਉਥੇ ਹੀ ਸਰਕਾਰ ਨੂੰ ਅਜਿਹੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਕਰਦੇ ਹੋਏ, ਇਸ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਠੋਸ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਫਿਰ ਅਜਿਹਾ ਕਾਂਡ ਨਾ ਵਾਪਰੇ।


-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ, ਬਟਾਲਾ।

28-03-2024

 ਵਿਦੇਸ਼ਾਂ ਵਿਚ ਰੁਲਦੀ ਨੌਜਵਾਨੀ

ਹਰ ਨੌਜਵਾਨ ਮੁੰਡੇ-ਕੁੜੀ ਦੇ ਮੂੰਹ 'ਤੇ ਚੜ੍ਹਿਆ ਹੋਇਆ ਹੈ ਕਿ ਉਸ ਨੇ ਬਾਰ੍ਹਵੀਂ ਤੋਂ ਬਾਅਦ ਸਿੱਧਾ ਵਿਦੇਸ਼ ਜਾਣਾ ਹੈ। ਪਿੱਛੇ ਜਿਹੇ ਖ਼ਬਰ ਵੀ ਪੜ੍ਹੀ ਸੀ ਕਿ ਪੰਜਾਬ ਦੇ ਜ਼ਿਆਦਾਤਰ ਕਾਲਜ, ਯੂਨੀਵਰਸਿਟੀਆਂ ਬੰਦ ਹੋਣ ਦੀ ਕਗਾਰ 'ਤੇ ਹਨ ਤੇ ਆਈਲਟਸ ਸੈਂਟਰਾਂ ਵਿਚ ਭੀੜ ਦੇਖੀ ਜਾ ਸਕਦੀ ਹੈ। ਸਾਡੇ ਇਥੋਂ ਜੋ ਬੱਚੇ ਕਾਫੀ ਵਧੀਆ ਕੋਰਸ ਤੋਂ ਡਿਗਰੀ ਲੈ ਕੇ ਵਿਦੇਸ਼ ਜਾਂਦੇ ਹਨ, ਉਥੇ ਰੁਜ਼ਗਾਰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਹੋਰ ਪੜ੍ਹਨਾ ਪੈਂਦਾ ਹੈ। ਉਥੋਂ ਦੀ ਸਿੱਖਿਆ ਭਾਰਤ ਦੀ ਪ੍ਰਾਪਤ ਕੀਤੇ ਡਿਗਰੀ ਕੋਰਸ ਨੂੰ ਚੰਗੀ ਮਾਨਤਾ ਨਹੀਂ ਦਿੰਦੀ ਹੈ। ਅੱਜ ਬੱਚੇ ਮਾਂ-ਬਾਪ ਨੂੰ ਇੰਨਾ ਮਜਬੂਰ ਕਰ ਰਹੇ ਹਨ ਕਿ ਮਾਂ-ਬਾਪ ਨੂੰ ਜ਼ਮੀਨ ਗਹਿਣੇ ਰੱਖ ਕੇ, ਕਰਜ਼ਾ ਚੁੱਕ ਕੇ, ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਮੰਗ ਕੇ ਬੱਚਿਆਂ ਦੀ ਵਿਦੇਸ਼ ਜਾਣ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ। ਪ੍ਰਾਈਵੇਟ ਕਾਲਜਾਂ ਤੋਂ ਨੌਜਵਾਨ ਡਿਗਰੀਆਂ ਲੈ ਕੇ ਘੁੰਮ ਰਹੇ ਹਨ। ਉਨ੍ਹਾਂ ਨੂੰ ਗਿਆਨ ਨਹੀਂ ਹੈ। ਪੜ੍ਹਾਈ ਦੇ ਨਾਲ-ਨਾਲ ਨੌਜਵਾਨ ਵਿਦੇਸ਼ਾਂ ਵਿਚ ਨੌਕਰੀਆਂ ਵੀ ਕਰ ਰਹੇ ਹਨ। ਇਕ ਕਮਰੇ ਵਿਚ ਘੱਟੋ-ਘੱਟ 4 ਤੋਂ 5 ਨੌਜਵਾਨ ਇਕੱਠੇ ਰਹਿ ਰਹੇ ਹਨ। ਪਿੱਛੇ ਜਿਹੇ ਖਬਰ ਵੀ ਪੜ੍ਹੀ ਸੀ ਕਿ ਪੰਜਾਬ ਦੇ ਕਈ ਮੁੰਡਿਆਂ ਨੇ ਕੈਨੇਡਾ ਵਿਚ ਹੁੱਲੜਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ। ਫਿਰ ਉਥੋਂ ਦੀ ਸਰਕਾਰ ਨੇ ਅਜਿਹੇ ਸ਼ਰਾਰਤੀ ਬੱਚਿਆਂ ਨੂੰ ਡਿਪੋਰਟ ਵੀ ਕੀਤਾ ਸੀ। ਕਈ ਵਾਰ ਮਾਂ-ਬਾਪ ਕਈ ਗਲਤ ਏਜੰਟਾਂ ਦੇ ਧੱਕੇ ਵਿਚ ਚੜ੍ਹ ਜਾਂਦੇ ਹਨ। ਉੱਥੇ ਵੀ ਪੈਸੇ ਦੀ ਜ਼ਿਆਦਾ ਹੋੜ ਕਾਰਨ ਕਈ ਨੌਜਵਾਨ ਆਪਣੇ ਸਰੀਰ ਨੂੰ ਤੋੜ ਕੇ ਪੈਸਾ ਕਮਾ ਰਹੇ ਹਨ। ਨਸ਼ਾ, ਹੁੱਲੜਬਾਜ਼ੀ ਕਰਦੇ, ਅਜਿਹੇ ਸ਼ਰਾਰਤੀ ਨੌਜਵਾਨਾਂ ਨੇ ਉੱਥੇ ਵੀ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ। ਅੱਜ ਲੋੜ ਹੈ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੀ।

-ਸੰਜੀਵ ਸਿੰਘ ਸੈਣੀ ਮੁਹਾਲੀ।

ਪੰਜਾਬ 'ਚ ਵਹਿੰਦਾ ਜ਼ਹਿਰ

ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਕਦੀ ਇਥੇ ਦੁੱਧ ਦੀਆਂ ਨਦੀਆਂ ਵਹਿੰਦੀਆਂ ਸਨ। ਅੱਜਕੱਲ੍ਹ ਪੰਜਾਬ ਦੇ ਵਾਸੀ ਦੁੱਧ ਦੀ ਥਾਂ ਸਫੈਦ ਜ਼ਹਿਰ ਪੀਣ ਲਈ ਮਜਬੂਰ ਹਨ। ਇਥੋਂ ਦੇ ਦੁੱਧ ਦੇ ਵਪਾਰੀ ਆਪਣੇ ਦੁਧਾਰੂ ਪਸ਼ੂਆਂ ਦਾ ਦੁੱਧ ਚੋਣ ਤੋਂ ਪਹਿਲਾਂ ਪਾਬੰਦੀਸ਼ੁਦਾ ਟੀਕੇ ਲਾ ਕੇ ਪਸ਼ੂਆਂ ਅਤੇ ਜਨਤਾ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਜ਼ਿਆਦਾਤਰ ਪਸ਼ੂ ਪਾਲਕ ਮੱਝਾਂ ਅਤੇ ਗਾਵਾਂ ਦਾ ਦੁੱਧ ਚੋਣ ਤੋਂ ਪਹਿਲਾਂ ਇਨ੍ਹਾਂ ਟੀਕਿਆਂ ਦੀ ਵਰਤੋਂ ਕਰਦੇ ਹਨ, ਜਿਸ ਦੇ ਅਸਰ ਨਾਲ ਦੁੱਧ ਦੇਣ ਵਾਲਾ ਪਸ਼ੂ ਜਲਦੀ ਦੁੱਧ ਉਤਾਰ ਲੈਂਦਾ ਹੈ, ਕਿਉਂਕਿ ਇਸ ਟੀਕੇ ਦੇ ਅਸਰ ਨਾਲ ਗਾਵਾਂ ਜਾਂ ਮੱਝਾਂ ਦੀਆਂ ਜਨਨ ਇੰਦਰੀਆਂ ਉੱਪਰ ਦਬਾਅ ਬਣ ਜਾਂਦਾ ਹੈ। ਇਸ ਨਾਲ ਦੁੱਧ ਜਲਦੀ ਉਤਰ ਆਉਂਦਾ ਹੈ। ਇਸ ਟੀਕੇ ਨਾਲ ਮਨੁੱਖ ਅਤੇ ਪਸ਼ੂ ਦੋਵਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦੁੱਧ ਦੀ ਵਰਤੋਂ ਕਰਨ ਨਾਲ ਬੱਚਿਆਂ ਵਿਚ ਹਾਰਮੋਨ ਦਾ ਸੰਤੁਲਨ ਵਿਗੜ ਜਾਂਦਾ ਹੈ, ਜਿਸ ਦੇ ਕਾਰਨ ਬੱਚੇ ਕਮਜ਼ੋਰ ਬੁੱਧੀ ਅਤੇ ਅਪਾਹਜ ਹੋ ਸਕਦੇ ਹਨ। ਸਰਕਾਰ ਨੇ ਇਨ੍ਹਾਂ ਟੀਕਿਆਂ ਉੱਪਰ ਪਾਬੰਦੀ ਲਾਈ ਹੋਈ ਹੈ। ਫਿਰ ਵੀ ਇਹ ਆਸਾਨੀ ਨਾਲ ਮਿਲ ਜਾਂਦੇ ਹਨ। ਜ਼ਿਆਦਾਤਰ ਵਪਾਰੀ ਦੁੱਧ ਛੇਤੀ ਚੋਣ ਲਈ ਮਿਹਨਤ ਤੋਂ ਬਚਣ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਇਨ੍ਹਾਂ ਟੀਕਿਆਂ ਦੀ ਰੋਕਥਾਮ ਹੋਣੀ ਚਾਹੀਦੀ ਹੈ।

-ਡਾ. ਨਰਿੰਦਰ ਭੱਪਰ
ਪਿੰਡ-ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

27-03-2024

 ਰਿਸ਼ਵਤਖੋਰੀ

ਰਿਸ਼ਵਤਖੋਰੀ ਦੀ ਸਮੱਸਿਆ ਸਾਡੇ ਪੰਜਾਬ ਅਤੇ ਸਮਾਜ ਅਤੇ ਪੂਰੇ ਦੇਸ਼ ਲਈ ਇਕ ਬਹੁਤ ਖ਼ਤਰਨਾਕ ਬਿਮਾਰੀ ਦੀ ਤਰ੍ਹਾਂ ਹੈ। ਇਹ ਸਮੱਸਿਆ ਘਟਣ ਦੀ ਬਜਾਏ ਜਿਉਂ ਦੀ ਤਿਉਂ ਚੱਲ ਰਹੀ ਹੈ, ਪਤਾ ਨਹੀਂ ਕਦੋਂ ਖ਼ਤਮ ਹੋਵੇਗੀ। ਪੰਜਾਬ ਸਰਕਾਰ ਨੇ ਵੀ ਰਿਸ਼ਵਤਕੋਰੀ ਦੀ ਸਮੱਸਿਆ ਨੂੰ ਨੱਥ ਪਾਉਣ ਲਈ ਆਪਣਾ ਪੂਰਾ ਜ਼ੋਰ ਲਗਾ ਰੱਖਿਆ ਹੈ। ਸਾਡੇ ਲੋਕ ਵੀ ਅੱਜ ਕੱਲ ਇਸ ਰਿਸ਼ਵਤ ਦੀ ਸਮੱਸਿਆ ਤੋਂ ਬਹੁਤ ਜਾਗਰੂਕ ਹਨ। ਫਿਰ ਵੀ ਇਹ ਸਮੱਸਿਆ ਘਟਣ ਦਾ ਨਾਂਅ ਨਹੀਂ ਲੈ ਰਹੀ। ਏਨੀ ਸਖ਼ਤੀ ਹੋਣ ਦੇ ਬਾਵਜੂਦ ਰਿਸ਼ਵਤਖੋਰ ਆਪਣੀਆਂ ਘਟੀਆ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਸਾਡਾ ਵਿਜੀਲੈਂਸ ਮਹਿਕਮਾ ਬਹੁਤ ਸਾਰੇ ਰਿਸ਼ਵਤਖੋਰਾਂ ਨੂੰ ਫੜ ਰਿਹਾ ਹੈ। ਇਨ੍ਹਾਂ ਰਿਸ਼ਵਤਖੋਰਾਂ ਵਿਚ ਜਿਵੇਂ ਪਟਵਾਰੀ, ਪੁਲਿਸ, ਮੁਲਾਜ਼ਮ, ਡਾਕਟਰ ਅਤੇ ਹੋਰ ਬਹੁਤ ਸਾਰੇ ਮਹਿਕਮਿਆਂ ਦੇ ਮੁਲਾਜ਼ਮ ਹਰ ਰੋਜ਼ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜੇ ਜਾ ਰਹੇ ਹਨ. ਇਹ ਇਨ੍ਹਾਂ ਰਿਸ਼ਵਤਖੋਰਾਂ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇੰਨੀਆਂ ਮੋਟੀਆਂ-ਮੋਟੀਆਂ ਤਨਖਾਹਾਂ ਹੋਣ ਦੇ ਬਾਵਜੂਦ ਵੀ ਆਮ ਲੋਕਾਂ ਤੋਂ ਕੰਮਾਂ ਬਦਲੇ ਰਿਸ਼ਵਤ ਲੈਂਦੇ ਹਨ। ਇਹ ਰਿਸ਼ਵਤਖਰ ਆਪਣਾ ਨਿਸ਼ਾਨਾ ਗਰੀਬ ਕਿਸਾਨ, ਗਰੀਬ ਮਜ਼ਦੂਰ ਜਾਂ ਆਮ ਲੋਕਾਂ ਨੂੰ ਬਣਾਉਂਦੇ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਵੀ ਇਹ ਰਿਸ਼ਵਤਖੋਰ ਕਾਨੂੰਨ ਦਾ ਕੋਈ ਡਰ ਨਹੀਂ ਮੰਨਦੇ। ਸਾਡਾ ਆਮ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਇਸ ਰਿਸ਼ਵਤਖੋਰੀ ਦੀ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਅਸੀਂ ਆਪ ਜਾਗਰੂਕ ਹੋ ਕੇ ਲੋਕਾਂ ਨੂੰ ਜਾਗਰੂਕ ਕਰੀਏ। ਰਿਸ਼ਵਤਖੋਰੀ ਨੂੰ ਰੋਕਣ ਲਈ ਸਰਕਾਰ ਦਾ ਪੂਰਾ-ਪੂਰਾ ਸਾਥ ਦੇਈਏ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ

ਚਿੱਠੀ ਲਿਖਣ ਦਾ ਵੱਖਰਾ ਮਜ਼ਾ

ਭਾਵੇਂ ਅੱਜ ਜਦੋਂ ਹਰ ਬੰਦੇ ਦੀ ਜੇਬ ਵਿਚ ਮੋਬਾਈਲ ਹੈ ਅਤੇ ਮਨੁੱਖ ਭੱਜ ਦੌੜ ਵਿਚ ਏਨਾ ਵਿਅਸਤ ਹੈ ਕਿ ਉਸ ਕੋਲ ਚਿੱਠੀ ਲਿਖਣ ਦਾ ਭੋਰਾ ਵੀ ਸਮਾਂ ਨਹੀਂ ਹੈ, ਪਰ ਫਿਰ ਵੀ ਜਿਹੜੇ ਲੋਕ ਚਿੱਠੀਆਂ ਲਿਖਣ ਦੇ ਸ਼ੌਕੀਨ ਹਨ, ਉਨ੍ਹਾਂ ਨੂੰ ਹੀ ਚਿੱਠੀਆਂ ਦੀ ਅਹਿਮੀਅਤ ਦਾ ਪਤਾ ਹੈ। ਚਿੱਠੀ ਲਿਖਣੀ ਅਤੇ ਫਿਰ ਉਸ ਦੇ ਜਵਾਬ ਦੀ ਉਡੀਕ ਕਰਨ ਦਾ ਅਲੋਕਿਕ ਹੀ ਮਜ਼ਾ ਹੈ। ਜੋ ਗੱਲ ਚਿੱਠੀ ਰਾਹੀਂ ਬਿਆਨ ਕੀਤੀ ਜਾ ਸਕਦੀ ਹੈ ਉਹ ਕਿਸੇ ਹੋਰ ਸਾਧਨ ਦੁਆਰਾ ਨਹੀਂ ਕੀਤੀ ਜਾ ਸਕਦੀ। ਚਿੱਠੀ ਹਾਲ-ਚਾਲ ਤੋਂ ਸ਼ੁਰੂ ਹੋ ਕੇ ਚਰਨ ਛੋਹਣ ਦੀ ਕਾਮਨਾ ਨਾਲ ਖ਼ਤਮ ਹੁੰਦੀ ਸੀ ਅਤੇ ਚਿੱਠੀ ਵਿਚ ਆਪਣਿਆਂ ਦੀ ਤਬੀਅਤ, ਫ਼ਸਲ ਦਾ ਹਾਲ, ਬੱਚਿਆਂ ਦਾ ਭਵਿੱਖ, ਪੈਸਿਆਂ ਦੀ ਤੰਗੀ, ਵਿਆਹਾਂ, ਭੋਗਾਂ ਦੀ ਯੋਜਨਾ ਅਤੇ ਹੋਰ ਕਿੰਨੀਆਂ ਗੱਲਾਂ ਇਕ ਛੋਟਾ ਜਿਹਾ ਨੀਲਾ ਕਾਗਜ਼ ਸਮਾ ਲੈਂਦਾ ਸੀ। ਚਿੱਠੀ ਪੜ੍ਹ ਕੇ ਮਿਲਣ ਵਰਗਾ ਅਹਿਸਾਸ ਹੁੰਦਾ ਸੀ। ਚਿੱਠੀਆਂ ਵਿਚਲੇ ਅਹਿਸਾਸਾਂ ਨੂੰ ਅਨਪੜ੍ਹ ਬੰਦਾ ਵੀ ਪੜ੍ਹ ਲੈਂਦਾ ਸੀ, ਪਰ ਹੁਣ ਤਾਂ ਕੁਝ ਕੁ ਗਿਣਤੀ ਦੇ ਲੋਕ ਹੀ ਚਿੱਠੀਆਂ ਨਾਲ ਜੁੜੇ ਹਨ। ਹੁਣ ਤਾਂ ਚਿੱਠੀਆਂ ਦੀ ਥਾਂ ਅੰਗੂਠੇ 'ਤੇ ਸਕਰੀਨ ਨੇ ਲੈ ਲਈ ਹੈ। ਪਹਿਲਾਂ ਚਿੱਠੀਆਂ ਸਾਲਾਂਬੱਧੀ ਸੰਭਾਲ ਕੇ ਰੱਖੀਆਂ ਜਾਂਦੀਆਂ ਸਨ, ਪਰ ਹੁਣ ਤਾਂ ਮੋਬਾਈਲ ਦੀ ਮੈਮੋਰੀ ਭਰ ਜਾਣ 'ਤੇ ਸਕਿੰਟਾਂ ਵਿਚ ਹੀ ਸਭ ਕੁਝ ਸਾਫ਼ ਹੋ ਜਾਂਦਾ ਹੈ। ਸੱਚਮੁੱਚ ਚਿੱਠੀਆਂ ਦਾ ਸੰਸਾਰ ਇਕ ਅਲੋਕਿਕ ਅਤੇ ਮਜ਼ੇਦਾਰ ਸੀ।

-ਚਰਨਜੀਤ ਸਿੰਘ ਮੁਕਤਸਰ,
ਸੈਂਟਰ ਹੈੱਡ ਟੀਚਰ,
ਸਪਸ ਝਬੇਲਵਾਲੀ, ਜ਼ਿਲਾ ਸ੍ਰੀ ਮੁਕਤਸਰ ਸਾਹਿਬ।

ਵਿਦੇਸ਼ੀ ਸੈਲਾਨੀਆਂ ਦਾ ਸਨਮਾਨ ਕਰੋ

ਸਾਡਾ ਦੇਸ਼ ਭਾਰਤ ਜੋ ਕਿ ਅਨੇਕਤਾ ਵਿਚ ਏਕਤਾ ਦੇ ਲਈ ਪੂਰੇ ਵਿਸ਼ਵ ਵਿਚ ਜਾਣਿਆ ਜਾਂਦਾ ਹੈ। ਸਾਡੇ ਦੇਸ਼ ਦੀ ਇਸੇ ਵਿਲੱਖਣਤਾ ਅਤੇ ਇਥੋਂ ਦੇ ਵੱਖਰੇਪਨ ਦੇ ਨਜ਼ਾਰਿਆਂ ਦਾ ਅਨੁਭਵ ਕਰਨ ਲਈ ਇਥੋਂ ਦੀ ਕਲਾ, ਸੰਸਕ੍ਰਿਤੀ ਤੇ ਇਥੋਂ ਦੀ ਮਹਾਨਤਾ ਨੂੰ ਸਮਝਣ, ਦੇਖਣ ਤੇ ਅਨੁਭਵ ਕਰਨ ਦੇ ਲਈ ਸਮੁੱਚੇ ਵਿਸ਼ਵ ਦੇ ਸੈਲਾਨੀ ਬਹੁਤ ਆਸਥਾ, ਵਿਸ਼ਵਾਸ ਅਤੇ ਉਮੰਗ ਦੇ ਨਾਲ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਆਪਣਾ ਧਨ ਖਰਚ ਕਰਕੇ ਸਾਡੇ ਦੇਸ਼ ਵਿਚ ਸੈਰ-ਸਪਾਟਾ ਕਰਨ ਅਤੇ ਘੁੰਮਣ-ਫਿਰਨ ਲਈ ਇਥੇ ਆਉਂਦੇ ਹਨ। ਇਹ ਵਿਦੇਸ਼ੀ ਸੈਲਾਨੀ ਸਾਡੀ ਆਰਥਿਕਤਾ ਨੂੰ ਵੀ ਮਜ਼ਬੂਤ ਕਰਨ ਵਿਚ ਕਾਫੀ ਯੋਗਦਾਨ ਪਾਉਂਦੇ ਹਨ। ਸਾਨੂੰ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋਏ, ਇਨ੍ਹਾਂ ਇਥੇ ਆਉਣ ਵਾਲੇ ਆਸਵਾਨ ਵਿਦੇਸ਼ੀ ਸੈਲਾਨੀਆਂ ਨੂੰ ਬੋਲਬਾਣੀ, ਵਰਤੋਂ-ਵਿਹਾਰ ਰਾਹੀਂ ਉਨ੍ਹਾਂ ਪ੍ਰਤੀ ਨਜ਼ਰੀਏ ਨੂੰ ਸੁਚਾਰੂ, ਉਸਾਰੂ ਅਤੇ ਲਿਆਕਤ ਭਰਪੂਰ ਰੱਖਣਾ ਚਾਹੀਦਾ ਹੈ, ਤਾਂ ਜੋ ਸਾਡੇ ਦੇਸ਼ ਦੀ ਮਹਾਨਤਾ, ਇਥੋਂ ਦੀ ਮਰਿਆਦਾ, ਇਥੋਂ ਦੀ ਵਿਚਿੱਤਰਤਾ ਅਤੇ ਇਥੋਂ ਦੇ ਲੋਕਾਂ ਦੇ ਚੰਗੇ ਵਿਹਾਰ ਦਾ ਸੰਦੇਸ਼ ਸਮੁੱਚੇ ਵਿਸ਼ਵ ਵਿਚ ਫੈਲ ਸਕੇ। ਛੋਟੀ ਜਿਹੀ ਗੱਲ ਵੱਲ ਗੌਰ ਕਰੀਏ ਤੇ ਆਪਣੇ ਦੇਸ਼ ਦੇ ਨਾਗਰਿਕ ਦੇ ਨਾਲ-ਨਾਲ ਵਿਦੇਸ਼ੀ ਸੈਲਾਨੀਆਂ ਦਾ ਚੰਗੇ ਵਰਤੋਂ-ਵਿਹਾਰ ਅਤੇ ਚੰਗੀ ਮਿਠਾਸ ਭਰੀ ਬੋਲਬਾਣੀ ਦੇ ਨਾਲ ਸਵਾਗਤ ਕਰੀਏ ਤੇ ਉਨ੍ਹਾਂ ਨਾਲ ਮਿਲੀਏ-ਵਰਤੀਏ।

-ਮਾ. ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ।

ਪੰਜਾਬ ਨੂੰ ਕਰਜ਼ਾ ਮੁਕਤ ਕੀਤਾ ਜਾਵੇ

ਪੰਜਾਬ ਸਰਕਾਰ ਆਪਣੇ ਬਜਟ ਵਿਚ ਵੱਖਰੀਆਂ-ਵੱਖਰੀਆਂ ਮੱਦਾਂ ਉੱਪਰ ਪੈਸੇ ਖ਼ਰਚ ਕਰਨ ਦੀ ਗੱਲ ਕਰ ਰਹੀ ਹੈ। ਇਸ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਕਿ ਆਮਦਨ ਦੇ ਸੋਮੇ ਕਿੱਥੋਂ ਪੈਦਾ ਕਰਨੇ ਹਨ। ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਚੜ੍ਹੀ ਹੈ।
ਪਹਿਲਾਂ ਅੱਤਵਾਦ ਤੇ ਹੁਣ ਗੈਂਗਸਟਰਾਂ ਦੇ ਭਜਾਏ ਸ਼ਾਹੂਕਾਰ ਪੰਜਾਬ ਵਿਚ ਸਨਅਤਾਂ ਲਾਉਣ ਨੂੰ ਤਿਆਰ ਨਹੀਂ ਹਨ। ਨੌਜਵਾਨ ਵਰਗ ਬੇਰੁਜ਼ਗਾਰੀ ਦੇ ਆਲਮ ਵਿਚ ਬਾਹਰ ਜਾ ਰਿਹਾ ਹੈ। ਪਹਿਲਾਂ ਬਾਹਰੋਂ ਪੈਸਾ ਆਉਂਦਾ ਸੀ ਉਲਟਾ ਹੁਣ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਮੁਲਾਜ਼ਮ ਵਰਗ ਦਾ ਜੋ ਬਕਾਇਆ ਬਣਦਾ ਹੈ ਸਰਕਾਰ ਆਮਦਨ ਦੇ ਵਸੀਲੇ ਨਾ ਹੋਣ ਕਾਰਨ ਦੇਣ ਵਿਚ ਅਸਮਰੱਥ ਹੈ।
ਮੁਫ਼ਤ ਰਿਓੜੀਆਂ ਵੰਡ ਲੋਕਾਂ ਨੂੰ ਨਕਾਰਾ ਬਣਾਇਆ ਜਾ ਰਿਹਾ ਹੈ। ਔਰਤਾਂ ਦਾ ਕਿਰਾਇਆ ਮੁਆਫ਼ ਕੀਤਾ ਹੈ, ਜੋ ਸਰਕਾਰੀ ਨੌਕਰੀ ਕਰ ਚੰਗੀਆਂ ਤਨਖਾਹਾਂ ਲੈ ਰਹੀਆਂ ਹਨ। ਰੋਜ਼ਾਨਾ ਬੱਸ ਵਿਚ ਮੁਫ਼ਤ ਸਫਰ ਕਰਦੀਆਂ ਹਨ। ਜੇਬ ਕਤਰੀਆਂ ਔਰਤਾਂ ਮੁਫਤ ਸਫ਼ਰ ਦੀ ਆੜ 'ਚ ਪਰਸ, ਪੈਸੇ ਗਹਿਣੇ ਆਦਿ ਲੁੱਟ ਤੇ ਚੋਰੀ ਕਰ ਰਹੀਆਂ ਹਨ, ਰੋਡਵੇਜ਼ ਘਾਟੇ ਵਿਚ ਜਾ ਰਹੀ ਹੈ। ਇਹ ਹੀ ਹਾਲ ਬਿਜਲੀ ਮਹਿਕਮੇ ਦਾ ਹੈ। ਮੁਫ਼ਤ ਬਿਜਲੀ ਦੇਣ ਦੀ ਜਗ੍ਹਾ ਸਸਤੀ ਬਿਜਲੀ ਦੇ ਹਰ ਵਰਗ ਕੋਲੋਂ ਬਿੱਲ ਲੈ ਸਰਕਾਰ ਦਾ ਖਜ਼ਾਨਾ ਭਰਿਆ ਜਾਵੇ।
ਕਰਜ਼ਾ ਲੈਣ ਦੀ ਬਜਾਏ ਪੰਜਾਬ ਨੂੰ ਕਰਜ਼ਾ ਮੁਕਤ ਕੀਤਾ ਜਾਵੇ। ਅਕਾਲੀ ਸਰਕਾਰ ਵਲੋਂ ਚਲਾਈ ਮੈਟਰੋ ਬਸ ਸੇਵਾ ਠੱਪ ਪਈ ਹੈ। ਥ੍ਰੀ-ਵਹੀਲਰ ਵਾਲੇ ਲੋਕਾਂ ਨੂੰ ਜ਼ਿਆਦਾ ਪੈਸੇ ਜਿੱਥੇ ਮਰਜ਼ੀ ਉਤਰੋ ਲੈ ਕੇ ਲੁੱਟ ਰਹੇ ਹਨ, ਇਸ ਉੱਪਰ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰ ਕਾਰਵਾਈ ਕਰਨ ਦੀ ਲੋੜ ਹੈ।

-ਗੁਰਮੀਤ ਸਿੰਘ ਵੇਰਕਾ
(ਐਮ.ਏ.) ਪੁਲਿਸ ਐਡਮਿਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

25-03-2024

 ਮੁਸ਼ਕਿਲਾਂ ਦਾ ਸਾਹਮਣਾ
ਸਾਡੀ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਸਾਡੇ ਸਿਦਕ ਅਤੇ ਸਿਰੜ ਦਾ ਇਮਤਿਹਾਨ ਲੈਂਦੀਆਂ ਹਨ। ਕੋਈ ਵੀ ਮੁਸੀਬਤ ਇਨਸਾਨ ਦੇ ਦ੍ਰਿੜ੍ਹ ਇਰਾਦੇ ਅੱਗੇ ਟਿਕ ਨਹੀਂ ਸਕਦੀ। ਕੋਈ ਵੀ ਔਕੜ ਚਿਰਸਥਾਈ ਨਹੀਂ ਹੁੰਦੀ। ਇਸ ਸੰਸਾਰ ਵਿਚ ਨਜ਼ਰ ਆਉਣ ਵਾਲੀ ਹਰ ਚੀਜ਼ ਮਨੁੱਖ ਦੇ ਮਿਹਨਤੀ ਹੱਥਾਂ ਦੀ ਕਿਰਤ ਹੈ। ਦੁੱਖਾਂ ਵੇਲੇ ਅਸੀਂ ਬੜੀ ਜਲਦੀ ਡੋਲ ਜਾਂਦੇ ਹਾਂ। ਸਾਨੂੰ ਭਾਵੇਂ ਕਿਹੋ ਜਿਹੇ ਵੀ ਹਾਲਾਤਾਂ ਵਿਚ ਰਹਿਣਾ ਪਵੇ, ਕਦੇ ਵੀ ਜ਼ਿੰਦਗੀ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਮੰਜ਼ਿਲ ਨਾ ਸਹੀ ਲੰਮੀਆਂ ਵਾਟਾਂ ਦੇ ਪਾਂਧੀ ਹੋਣਾ ਵੀ ਬਹੁਤ ਵੱਡੀ ਪ੍ਰਾਪਤੀ ਹੈ। ਸਾਡਾ ਇਤਿਹਾਸ ਅਜਿਹੇ ਵਿਅਕਤੀਆਂ ਦੀਆਂ ਉਦਾਹਰਨਾਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਨੇ ਮੁਸੀਬਤਾਂ ਨੂੰ ਆਪਣੇ ਦ੍ਰਿੜ੍ਹ ਇਰਾਦੇ ਅਤੇ ਬੁਲੰਦ ਹੌਸਲੇ ਨਾਲ ਕਠਪੁਤਲੀਆਂ ਵਾਂਗ ਨਚਾਇਆ ਹੈ ਅਤੇ ਅਸੰਭਵ ਨੂੰ ਵੀ ਸੰਭਵ ਕਰ ਵਿਖਾਇਆ ਹੈ। ਜ਼ਿੰਦਗੀ ਵਿਚ ਸਿਦਕ ਅਤੇ ਹੌਸਲੇ ਨਾਲ ਕੀਤੀ ਕੋਈ ਵੀ ਪ੍ਰਾਪਤੀ ਹੀ ਸਾਨੂੰ ਖ਼ੁਸ਼ੀਆਂ ਪ੍ਰਦਾਨ ਕਰਦੀ ਹੈ। ਮਿਹਨਤ ਤੋਂ ਬਿਨਾਂ ਕੀਤੀ ਕੋਈ ਵੀ ਪ੍ਰਾਪਤੀ ਸਾਡੀ ਜ਼ਿੰਦਗੀ ਵਿਚ ਨਿਰਾਸ਼ਤਾ ਹੀ ਭਰਦੀ ਹੈ।


-ਚਰਨਜੀਤ ਸਿੰਘ
ਸੈਂਟਰ ਹੈੱਡ ਟੀਚਰ, ਸਮਸ ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।


ਨਕਲੀ ਸ਼ਰਾਬ ਦਾ ਕਹਿਰ
ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਵਿਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਬਹੁਤ ਹੀ ਮੰਦਭਾਗੀ ਘਟਨਾ ਹੈ। ਸੋਚੋ, ਉਨ੍ਹਾਂ ਪਰਿਵਾਰਾਂ ਦਾ ਕੀ ਬਣੇਗਾ ਜਿਨ੍ਹਾਂ ਨੇ ਆਪਣੇ ਪੁੱਤ, ਭਰਾ, ਪਤੀ ਜਾਂ ਪਿਓ ਇਸ ਕਾਰਨ ਗੁਆ ਲਏ ਹਨ। ਸਰਕਾਰ ਨੂੰ ਨਾ ਸਿਰਫ਼ ਇਸ ਘਟਨਾ ਬਾਰੇ ਪੂਰੀ ਤਰ੍ਹਾਂ ਜਾਂਚ ਕਰ ਕੇ ਦੋਸ਼ੀਆਂ ਨੂੰ ਸਜ਼ਾ ਦਵਾਉਣੀ ਚਾਹੀਦੀ ਹੈ ਬਲਕਿ ਜਿਹੜੇ ਹੋਰ ਕਈ ਥਾਵਾਂ 'ਤੇ ਨਕਲੀ ਸ਼ਰਾਬ ਬਣਾਈ ਜਾਂਦੀ ਹੈ ਉਸ 'ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੰਭਵ ਮੁਆਵਜ਼ਾ ਵੀ ਦੇਣਾ ਚਾਹੀਦਾ ਹੈ।


-ਅਸ਼ੀਸ਼ ਸ਼ਰਮਾ
ਜਲੰਧਰ

22-03-2024

 ਪਾਣੀ ਦੀ ਸੰਭਾਲ ਕਰੋ

ਪੰਜਾਬ ਦੇ ਦਰਿਆਵਾਂ ਦਾ ਅੱਧ ਤੋਂ ਵੱਧ ਹਿੱਸਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹਾ ਹੈ ਅਤੇ ਜੋ ਬਾਕੀ ਪਾਣੀ ਬਚਦਾ ਹੈ, ਉਹ ਸੂਬੇ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਅਤੇ ਦੂਜੇ ਪਾਸੇ ਸੂਬੇ ਕੋਲ ਪਾਣੀ ਭੰਡਾਰ ਕਰਨ ਦੇ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਹਨ, ਜਿਸ ਕਾਰਨ ਬਾਰਿਸ਼ਾਂ ਦਾ ਪਾਣੀ ਅਜਾਈਂ ਚਲਾ ਜਾਂਦਾ ਹੈ। ਰਹਿੰਦੀ-ਖੂੰਹਦੀ ਕਸਰ ਮੁਫ਼ਤ ਪਾਣੀ ਦੀ ਸਹੂਲਤ ਨੇ ਕੱਢ ਦਿੱਤੀ ਹੈ, ਜਿਸ ਨਾਲ ਪਾਣੀ ਦੀ ਬੇਤਹਾਸ਼ਾ ਦੁਰਵਰਤੋਂ ਹੋ ਰਹੀ ਹੈ। ਸਰਕਾਰਾਂ ਸਿਆਸਤ ਦੇ ਚੱਕਰ ਵਿਚ ਇਸ ਦਾ ਕੁਝ ਨਹੀਂ ਕਰ ਸਕਦੀਆਂ। ਪੰਜਾਬ ਵਿਚ ਮੁੱਖ ਖੇਤੀ ਕਣਕ, ਝੋਨਾ ਹੀ ਹੈ, ਜਦੋਂ ਕਿ ਝੋਨੇ ਦੀ ਫ਼ਸਲ ਨੂੰ ਵੱਧ ਪਾਣੀ ਦੀ ਲੋੜ ਹੁੰਦੀ ਹੈ, ਜਿਸ ਕਰਕੇ ਸੂਬੇ ਵਿਚ ਹਰ ਸਾਲ ਵਧੇਰੇ ਮਾਤਰਾ ਵਿਚ ਪਾਣੀ ਜ਼ਮੀਨ ਹੇਠੋਂ ਕੱਢਿਆ ਜਾ ਰਿਹਾ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਡੂੰਘਾ ਹੋ ਗਿਆ ਹੈ, ਜੋ ਕਈ ਸਾਲ ਪਹਿਲਾਂ 30-40 ਫੁੱਟ 'ਤੇ ਹੀ ਹੁੰਦਾ ਸੀ। ਹੁਣ ਤਾਂ ਬਹੁਤੀਆਂ ਪੇਂਡੂ ਨਹਿਰਾਂ, ਨਾਲੇ, ਸੂਏ ਜਾਂ ਸੁੱਕ ਗਏ ਹਨ ਜਾਂ ਉਹ ਖ਼ਤਮ ਹੋ ਗਏ ਹਨ। ਇਹ ਵੀ ਆਮ ਵੇਖਣ ਵਿਚ ਆਉਂਦਾ ਹੈ ਕਿ ਲੋਕ ਟੂਟੀਆਂ ਨੂੰ ਖੁੱਲ੍ਹਾ ਛੱਡ ਕੇ ਪੀਣ ਵਾਲੇ ਪਾਣੀ ਨੂੰ ਬਰਬਾਦ ਕਰ ਰਹੇ ਹਨ। ਜੇਕਰ ਹੁਣ ਤੋਂ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਆਪਣੀਆਂ ਜ਼ਰੂਰਤ ਲਈ ਵੀ ਪਾਣੀ ਦੁਕਾਨਾਂ ਤੋਂ ਹੀ ਮਿਲੇਗਾ। ਇਸ ਲਈ ਸਰਕਾਰ ਨੂੰ ਮੁਫ਼ਤ ਦਿੱਤੀ ਜਾ ਰਹੀ ਪਾਣੀ ਦੀ ਸਹੂਲਤ 'ਤੇ ਮੁੜ ਤੋਂ ਨਜ਼ਰਸਾਨੀ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ। ਝੋਨੇ ਦੀ ਫ਼ਸਲ ਦਾ ਕੋਈ ਬਦਲ ਲੱਭਣ ਦੀ ਲੋੜ ਹੈ, ਜਿਸ ਤੋਂ ਕਿਸਾਨਾਂ ਨੂੰ ਲਗਭਗ ਝੋਨੇ ਜਿੰਨੀ ਆਮਦਨ ਹੋ ਸਕੇ। ਪਾਣੀ ਦੀ ਬੱਚਤ ਸੰਭਾਲ ਕਰਨਾ ਸਮੇਂ ਦੀ ਮੁੱਖ ਲੋੜ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿ ਹਰਿਆ-ਭਰਿਆ ਪੰਜਾਬ ਮਾਰੂਥਲ ਬਣ ਜਾਵੇਗਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਚਿੰਤਾ ਬਨਾਮ ਸੰਤੁਸ਼ਟੀ

ਅੱਜਕਲ੍ਹ ਹਰ ਬੰਦਾ ਚਿੰਤਾ ਦੇ ਕਾਰਨ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਚਿੰਤਾ ਦੇ ਮੁੱਖ ਕਾਰਨ ਦੀ ਗੱਲ ਕਰੀਏ ਤਾਂ ਅਜੋਕੇ ਮਨੁੱਖ ਦੀ ਇਹ ਤ੍ਰਾਸਦੀ ਹੈ ਕਿ ਉਸ ਨੂੰ ਕਿਤੇ ਵੀ ਜ਼ਿੰਦਗੀ ਵਿਚ ਸੰਤੁਸ਼ਟੀ ਨਹੀਂ। ਇਕ ਖਾਹਿਸ਼ ਪੂਰੀ ਹੋਣ 'ਤੇ ਤੁਰੰਤ ਦੂਜੀ ਖਾਹਿਸ਼ ਜਾਗ ਪੈਂਦੀ ਹੈ। ਜਦੋਂ ਕੋਈ ਚੀਜ਼ ਅਸੀਂ ਪਾ ਲੈਂਦੇ ਹਾਂ ਤਾਂ ਉਸ ਤੋਂ ਅਨੰਦ ਮਿਲਣਾ ਖ਼ਤਮ ਹੋ ਜਾਂਦਾ ਹੈ। ਜ਼ਿੰਦਗੀ ਦਾ ਮਕਸਦ ਮੰਜ਼ਿਲ ਪਾਉਣਾ ਨਹੀਂ ਬਲਕਿ ਮੰਜ਼ਿਲ ਦੇ ਰਸਤੇ ਦਾ ਅਨੰਦ ਲੈਣਾ ਹੋਣਾ ਚਾਹੀਦਾ ਹੈ। ਅਸੀਂ ਚਿੰਤਾ ਮੁਕਤ ਹੋ ਕੇ ਬੇਫਿਕਰੀ ਵਾਲੀ ਜ਼ਿੰਦਗੀ ਜਿਊਂ ਤਾਂ ਸਕਦੇ ਹਾਂ, ਪਰ ਗੁਆਂਢੀਆਂ ਦੇ ਘਰ ਖੜ੍ਹੀ ਕਾਰ ਸਾਨੂੰ ਆਰਾਮ ਨਾਲ ਨਹੀਂ ਜਿਊਣ ਦਿੰਦੀ। ਹਰ ਕੋਈ ਕੋਠੀਆਂ, ਕਾਰਾਂ ਦਾ ਮਾਲਕ ਬਣਨਾ ਚਾਹੁੰਦਾ ਹੈ ਅਤੇ ਇਸ ਦੌੜ ਵਿਚ ਸਭ ਤੋਂ ਅੱਗੇ ਨਿਕਲ ਜਾਣਾ ਚਾਹੁੰਦਾ ਹੈ। ਦੁਖਾਂਤ ਇਹ ਹੈ ਕਿ ਅਸੀਂ ਇਹ ਸਭ ਕੁਝ ਦਿਖਾਵੇ ਲਈ ਹੀ ਕਰੀ ਜਾਂਦੇ ਹਾਂ। ਜੋ ਮਨੁੱਖ ਆਪਣੀ ਜ਼ਿੰਦਗੀ ਵਿਚ ਸੰਤੁਸ਼ਟ ਨਹੀਂ, ਉਸ ਦੇ ਮਨ ਵਿਚ ਇਕ ਭਟਕਣ ਜਿਹੀ ਲੱਗੀ ਰਹਿੰਦੀ ਹੈ ਅਤੇ ਇਹ ਭਟਕਣ ਹੀ ਸਾਡੇ ਲਈ ਚਿੰਤਾ ਦਾ ਕਾਰਨ ਬਣਦੀ ਹੈ। ਜ਼ਿੰਦਗੀ ਵਿਚ ਸੰਤੁਸ਼ਟ ਹੋਣਾ ਇਕ ਬਹੁਤ ਵੱਡੀ ਪ੍ਰਾਪਤੀ ਹੈ। ਮਨੁੱਖ ਨੂੰ ਆਪਣੀ ਜ਼ਿੰਦਗੀ ਵਿਚ ਕਿਤੇ ਨਾ ਕਿਤੇ ਸੰਤੁਸ਼ਟ ਹੋ ਜਾਣਾ ਚਾਹੀਦਾ ਹੈ।

-ਚਰਨਜੀਤ ਸਿੰਘ
ਸੈਂਟਰ ਹੈੱਡ ਟੀਚਰ, ਸ.ਪ.ਸ. ਝਬੇਲਵਾਲੀ, ਜ਼ਿਲ੍ਹਾ ਮੁਕਤਸਰ ਸਾਹਿਬ।

ਆਓ, ਹਾਂ-ਪੱਖੀ ਸੋਚ ਅਪਣੀਏ

ਮਨੁੱਖ ਸਮਾਜ ਵਿਚ ਵਿਚਰਦਿਆਂ ਅਨੇਕਾਂ ਰਿਸ਼ਤੇ ਬਣਾਉਂਦਾ ਅਤੇ ਨਿਭਾਉਂਦਾ ਵੀ ਹੈ। ਮਨੁੱਖ ਦੀ ਮਨੁੱਖ ਨਾਲ ਸਾਂਝ ਹੀ ਰਿਸ਼ਤਿਆਂ 'ਤੇ ਆਧਾਰਿਤ ਹੋਵੇ ਤਾਂ ਪਰਿਵਾਰਕ ਰਿਸ਼ਤੇ, ਪਰ ਜੇਕਰ ਸਾਂਝ ਪਰਿਵਾਰ ਤੋਂ ਬਾਹਰ ਸਮਾਜਿਕ ਸੰਬੰਧਾਂ 'ਤੇ ਆਧਾਰਿਤ ਹੋਵੇ ਤਾਂ ਸਮਾਜਿਕ ਰਿਸ਼ਤੇ ਬਣਦੇ ਹਨ। ਇਸ ਸਮਾਜ ਵਿਚ ਰਹਿੰਦਿਆਂ ਇਨਸਾਨ ਨੂੰ ਹਰ ਸਮੇਂ ਨਵੀਆਂ ਮੁਸ਼ਕਿਲਾਂ, ਨਵੀਆਂ ਚੁਣੌਤੀਆਂ ਅਤੇ ਹੋਰ ਅਨੇਕਾਂ ਮਸਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਨੁੱਖ ਇਨ੍ਹਾਂ ਮੁਸੀਬਤਾਂ ਦਾ ਹਰ ਸੰਭਵ ਹੱਲ ਲੱਭਣ ਵਿਚ ਹਮੇਸ਼ਾ ਹੀ ਯਤਨਸ਼ੀਲ ਤੇ ਤਤਪਰ ਰਹਿੰਦਾ ਹੈ, ਪਰ ਜੋ ਮਨੁੱਖ ਆਸ ਛੱਡ ਕੇ ਢੇਰੀ ਢਾਹ ਕੇ ਬੈਠ ਜਾਂਦੇ ਹਨ, ਉਹ ਸਦਾ ਹੀ ਪਛੜੇ ਰਹਿੰਦੇ ਹਨ। ਬੁਜ਼ਦਿਲ ਲੋਕ ਹਮੇਸ਼ਾ ਹੀ ਆਪਣੀ ਕਿਸਮਤ ਨੂੰ ਕੋਸਦੇ ਜਾਂ ਆਪਣੀਆਂ ਮੁਸੀਬਤਾਂ ਦਾ ਭਾਂਡਾ ਦੂਜੇ ਸਿਰ ਭੰਨਦੇ ਹਨ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।
ਢਹਿੰਦੀ ਕਲਾ ਵਿਚ ਰਹਿਣ ਵਾਲਾ ਵਿਅਕਤੀ ਆਪ ਵੀ ਕਦੇ ਖੁਸ਼ ਨਹੀਂ ਰਹਿ ਸਕਦਾ ਅਤੇ ਆਪਣੀ ਸੌੜੀ ਸੋਚ ਅਤੇ ਨਾਂਹ-ਪੱਖੀ ਰਵੱਈਏ ਨਾਲ ਆਪਣੇ ਆਲੇ-ਦੁਆਲੇ ਵੀ ਨਕਾਰਾਤਮਿਕਤਾ ਫੈਲਾਈ ਰੱਖਦਾ ਹੈ। ਅਜਿਹੇ ਮਨੁੱਖ ਤੋਂ ਸਭ ਦੂਰ ਭੱਜਦੇ ਹਨ, ਕੋਈ ਵੀ ਉਨ੍ਹਾਂ ਕੋਲ ਬੈਠ ਕੇ ਰਾਜ਼ੀ ਨਹੀਂ ਹੁੰਦਾ। ਜਿਸ ਦੇ ਉਲਟ ਹਾਂ-ਪੱਖੀ ਸੋਚ ਵਾਲਾ ਵਿਅਕਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦਾ ਹੋਇਆ, ਹਰ ਆਉਣ ਵਾਲੀ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰਦਾ ਹੋਇਆ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਸੋ, ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹੋ, ਕਦੇ ਵੀ ਕਿਸਮਤ ਨੂੰ ਨਾ ਕੋਸੋ, ਕਠਿਨਾਈਆਂ ਦਾ ਡਟ ਕੇ ਸਾਹਮਣਾ ਕਰੋ, ਆਸ਼ਾਵਾਦੀ ਰਹੋ, ਦੂਜਿਆਂ ਦੀ ਮਦਦ ਕਰੋ, ਕਿਉਂਕਿ ਇਸ ਸਭ ਵਿਚ ਹੀ ਜੀਵਨ ਦੇ ਵਿਕਾਸ ਦਾ ਡੂੰਘਾ ਭੇਤ ਛੁਪਿਆ ਹੋਇਆ ਹੈ।

-ਰਮਿੰਦਰ ਗਿੱਲ
ਸਾਇੰਸ ਮਿਸਟ੍ਰੈੱਸ, ਸ.ਹ.ਸ. ਝੰਡੇਰ, ਅੰਮ੍ਰਿਤਸਰ।

ਕੁੱਤਿਆਂ ਦਾ ਖੌਫ਼

ਗੁਰਦਾਸਪੁਰ ਵਿਚ ਬੀਤੇ ਦਿਨੀਂ ਵਾਪਰੀ ਇਕ ਘਟਨਾ ਵਿਚ ਕਿ ਪਿੱਟਬੁੱਲ ਨਸਲ ਦੇ ਪਾਲਤੂ ਕੁੱਤੇ ਨੇ ਗੁਆਂਢ 'ਚ ਰਹਿੰਦੇ 85 ਸਾਲਾਂ ਬਜ਼ੁਰਗ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਕੁੱਤਿਆਂ ਦੇ ਕੱਟਣ ਦੀਆਂ ਲਗਾਤਾਰ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਕਦੇ ਅਵਾਰਾ ਕੁੱਤੇ ਕਿਸੇ ਮਾਸੂਮ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਅਤੇ ਕਦੇ ਪਾਲਤੂ ਬੇਖੌਫ਼ ਖੁੱਲ੍ਹੇ ਫਿਰ ਰਹੇ ਕੁੱਤੇ ਕਿਸੇ ਰਾਹਗੀਰ 'ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੰਦੇ ਹਨ। ਪਿੱਛੇ ਜਿਹੇ ਖ਼ਬਰਾਂ ਵਿਚ ਸਰਕਾਰ ਦੁਆਰਾ ਇਹ ਹਦਾਇਤ ਕੀਤੀ ਗਈ ਸੀ ਕਿ ਅਵਾਰਾ ਕੁੱਤਿਆਂ 'ਤੇ ਨਕੇਲ ਕੱਸੀ ਜਾਣ ਦੇ ਨਾਲ-ਨਾਲ ਜ਼ਖ਼ਮੀ ਵਿਅਕਤੀਆਂ ਨੂੰ ਉਸ ਦੇ ਜ਼ਖ਼ਮ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਵਿਦੇਸ਼ੀ ਨਸਲਾਂ ਦੇ ਇਸ ਕੇਸ ਵਿਚ ਕੋਈ ਕਾਰਵਾਈ ਹੁੰਦੀ ਹੈ ਜਾਂ ਇਹ ਕੇਸ ਵੀ ਕਿਸੇ ਫਾਈਲ ਵਿਚ ਬਾਕੀ ਕੇਸਾਂ ਦੀ ਤਰ੍ਹਾਂ ਬੰਦ ਹੋ ਕੇ ਰਹਿ ਜਾਵੇਗਾ। ਕੁੱਤਿਆਂ ਨੂੰ ਪਾਲਤੂ ਬਣਾਉਣ ਵਾਲੇ ਲੋਕਾਂ ਲਈ ਵੀ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪਿੱਟਬੁੱਲ ਵਰਗੇ ਵੱਡੇ ਕੁੱਤਿਆਂ 'ਤੇ ਪਾਬੰਦੀ ਲਗਾਈ ਗਈ ਹੈ, ਜੋ ਕਿਸੇ ਬੇਕਸੂਰ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਇਸ ਦੇ ਨਾਲ ਕੁੱਤਿਆਂ ਨੂੰ ਰੱਖ-ਰਖਾਵ ਲਈ ਬਣੇ ਕਾਨੂੰਨ ਸਖ਼ਤੀ ਨਾਲ ਲਾਗੂ ਹੋਣੇ ਚਾਹੀਦੇ ਹਨ ਤਾਂ ਜੋ ਕਿਸੇ ਅਨਹੋਣੀ ਘਟਨਾ ਨੂੰ ਰੋਕਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

21-03-2024

 ਨਸ਼ਿਆਂ ਤੋਂ ਬਚਾਓ

ਸਰਕਾਰ ਨੇ ਪਿਛਲੇ ਸਾਲ ਸੁਪਰੀਮ ਕੋਰਟ ਨੂੰ ਦੱਸਿਆ ਕਿ ਦੇਸ਼ ਚੋਂ 10 ਤੋਂ 17 ਸਾਲ ਵਰਗ ਦੇ ਇਕ ਕਰੋੜ 58 ਲੱਖ ਬੱਚੇ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਚੁੱਕੇ ਹਨ। ਸ਼ਰਾਬ ਭਾਰਤੀਆਂ ਵਲੋਂ ਵਰਤਿਆ ਜਾਣ ਵਾਲਾ ਪ੍ਰਮੁੱਖ ਨਸ਼ਾ ਹੈ। ਉਸ ਤੋਂ ਬਾਅਦ ਹਸੀਸ, ਅਫੀਮ, ਤੰਬਾਕੂ, ਹੈਰੋਇਨ, ਭੰਗ, ਚਿੱਟਾ ਅਤੇ ਹੋਰ ਸਿੰਥੈਟਿਕ ਨਸ਼ੇ, ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸੂਲ, ਨਸ਼ੀਲੇ ਟੀਕੇ, ਕਈ ਤਰ੍ਹਾਂ ਦੀਆਂ ਖੰਘ ਲਈ ਵਰਤੋਂ ਹੋਣ ਵਾਲੀਆਂ ਪੀਣ ਵਾਲੀਆਂ ਦਵਾਈਆਂ, ਕਿਰਲੀ ਮਾਰ ਕੇ, ਡੱਡੂ ਮਾਰ ਕੇ, ਉਨ੍ਹਾਂ ਨੂੰ ਵੀ ਨਸ਼ੇ ਦਾ ਖ਼ਾਤਰ ਵਰਤਿਆ ਜਾਂਦਾ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਰਾਜ ਸਰਕਾਰਾਂ ਨੂੰ ਕੋਈ ਯਤਨ ਕਰਨ ਦੀ ਲੋੜ ਹੈ। 40 ਦੇਸ਼ਾਂ ਵਿਚ ਸ਼ਰਾਬ ਦੇ ਸੇਵਨ ਸੰਬੰਧੀ ਕੀਤੇ ਗਏ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਵੀਹ ਸਾਲਾਂ ਦੌਰਾਨ ਭਾਰਤ ਵਿਚ ਸ਼ਰਾਬ ਦੀ ਵਰਤੋਂ ਵਿਚ 60 ਫ਼ੀਸਦੀ ਦਾ ਵਾਧਾ ਹੋਇਆ ਹੈ। ਦੇਸ਼ ਵਿਚ ਨੌਜਵਾਨ ਵਰਗ ਦੀ ਗਿਣਤੀ ਜ਼ਿਆਦਾ ਹੈ। ਨੈਸ਼ਨਲ ਕ੍ਰਾਈਮ ਬਿਊਰੋ ਅਨੁਸਾਰ ਭਾਰਤ ਵਿਚ ਹਰ ਸਾਲ 6000 ਲੋਕ ਨਸ਼ੇ ਦੀ ਪੂਰਤੀ ਨਾ ਹੋਣ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵਲੋਂ ਕਰਾਏ ਗਏ ਸਰਵੇਖਣ ਅਨੁਸਾਰ ਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਨਸ਼ੇ ਦੀ ਪੂਰਤੀ ਲਈ ਹਰ ਰੋਜ਼ ਤਿੰਨ ਤੋਂ ਚਾਰ ਸੌ ਰੁਪਏ ਨਸ਼ੇ ਦੇ ਲਈ ਖ਼ਰਚ ਕੀਤੇ ਜਾ ਰਹੇ ਹਨ। ਹਰ ਸਾਲ ਕਈ ਤਰ੍ਹਾਂ ਦੇ ਨਸ਼ਿਆਂ ਦੀ ਖਪਤ ਵਧ ਰਹੀ ਹੈ। ਪੰਜਾਬ ਵਿਚ ਤਕਰੀਬਨ ਹਰ ਮਹੀਨੇ 120 ਦੇ ਲਗਭਗ ਮੁੰਡੇ ਆਪਣੇ ਜੀਵਨ ਤੋਂ ਹੱਥ ਧੋ ਲੈਂਦੇ ਹਨ। ਇਨ੍ਹਾਂ ਨਸ਼ਿਆਂ ਦੇ ਸੇਵਨ ਨਾਲ ਕਾਲਾ ਪੀਲੀਆ, ਏਡਜ਼, ਜਿਗਰ ਦਾ ਕੈਂਸਰ, ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨੀ ਨੂੰ ਬਚਾਓ। ਅਜੋਕੇ ਨੌਜਵਾਨ ਹੀ ਭਵਿੱਖ ਦੇ ਲੀਡਰ ਹੁੰਦੇ ਹਨ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ-ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

ਉਮੀਦਾਂ ਵਾਲੇ ਬਜਟ ਦੀ ਪੇਸ਼ਕਾਰੀ

ਪਿੱਛੇ ਜਿਹੇ ਬਜਟ ਬਾਰੇ ਤਫਸੀਲ ਵੇਰਵਾ ਡਾ. ਸ.ਸ. ਛੀਨਾ ਦੇ ਲੇਖ 'ਵੱਡੇ ਦਾਅਵਿਆਂ ਵਾਲਾ ਬਜਟ, ਪਰ ਆਮਦਨ ਦਾ ਵੇਰਵਾ ਨਹੀਂ ਦਿੱਤਾ ਗਿਆ' ਵਿਚ ਵਿਸਥਾਰਪੂਰਵਕ ਦਿੱਤਾ ਗਿਆ। ਲੇਖ ਮੁਤਾਬਿਕ ਕਾਫੀ ਕੁਝ ਸਲਾਹੁਣਯੋਗ ਹੈ ਪਰ ਸਰੋਤਾਂ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ ਗਈ। ਸਭ ਤੋਂ ਚਿੰਤਾਜਨਕ ਹੈ ਪ੍ਰਾਂਤ ਦੀ ਕਰਜ਼ਾਈ ਦਰ ਦਾ ਦਿਨ-ਬ-ਦਿਨ ਵਧਣਾ, ਜਿਸ ਮੁਤਾਬਿਕ ਹਰ ਪੰਜਾਬੀ ਇਸ ਵਕਤ ਇਕ ਲੱਖ ਤੋਂ ਵੱਧ ਦਾ ਕਰਜ਼ਾਈ ਹੈ। ਜੋ ਵਿੱਦਿਅਕ ਢਾਂਚੇ ਦੀ ਗੱਲ ਕੀਤੀ ਜਾਵੇ ਤਾਂ ਜ਼ਰੂਰੀ ਹੈ, ਹਰ ਬੱਚੇ ਨੂੰ ਬਰਾਬਰ ਦੀ ਵਿੱਦਿਆ ਦਾ ਅਧਿਕਾਰ ਮੁਹੱਈਆ ਕਰਵਾਉਣਾ ਤੇ ਚੱਲ ਰਹੇ ਵਿੱਦਿਅਕ ਅਦਾਰਿਆਂ ਨੂੰ ਹੀ ਹੋਰ ਸਹੂਲਤਾਂ ਪ੍ਰਦਾਨ ਕਰਨੀਆਂ। ਬਾਕੀ ਸਰਕਾਰਾਂ ਦੀ ਤਰ੍ਹਾਂ ਆਪਣਾ ਰਾਗ ਤੇ ਆਪਣੀ ਡੱਫਲੀ ਦੀ ਧੁਨ 'ਤੇ ਚੱਲਣ ਦੀ ਬਜਾਏ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਤੋਂ ਹੀ ਚੱਲ ਰਹੀਆਂ ਸਿਹਤ ਸੇਵਾਵਾਂ ਨੂੰ ਪ੍ਰਫੁਲਿਤ ਕਰੇ ਨਾ ਕਿ ਫੋਕੀ ਵਾਹ-ਵਾਹ ਖੱਟਣ ਦੀ ਲਾਲਸਾ ਵਿਚ ਫਜ਼ੂਲ ਖ਼ਰਚੀ। ਬਜਟ ਵਿਚ ਵਾਤਾਵਰਨ ਪੱਖੀ ਵੀ ਕੁਝ ਬਜਟ ਦਰ ਰੱਖੀ ਗਈ ਜੋ ਕਿ ਇਕ ਚੰਗੀ ਗੱਲ ਹੈ। ਜ਼ਰੂਰਤ ਹੈ ਵਾਤਾਵਰਨ ਪੱਖੀ ਹੋਰ ਵੱਡੇ ਪੱਧਰ 'ਤੇ ਉਪਰਾਲੇ ਕਰਨ ਦੀ ਤਾਂ ਕਿ ਵਿਗਾੜ ਪੈਦਾ ਕਰ ਰਹੇ ਵਾਤਾਵਰਨੀ ਕਾਰਨਾਂ ਨੂੰ ਕੰਟਰੋਲ ਕੀਤਾ ਜਾ ਸਕੇ। ਮੁਫ਼ਤ ਵਰਗੇ ਜੁਮਲਿਆਂ ਤੋਂ ਉੱਪਰ ਉੱਠ ਕੇ ਹੀ ਪ੍ਰਾਂਤ ਦੀ ਆਰਥਿਕਤਾ ਦੀ ਪ੍ਰਤੀਸ਼ਤਤਾ ਵਿਚ ਵਾਧਾ ਕੀਤਾ ਜਾ ਸਕਦਾ ਹੈ।
ਮੁਫ਼ਤ ਸ਼ਬਦ ਦੀ ਹੋੜ ਵਿਚ ਕੁਦਰਤੀ ਸੋਮਿਆਂ ਤੇ ਹੋਰ ਵਸੀਲਿਆਂ ਦੀ ਦੁਰਵਰਤੋਂ ਲਾਜ਼ਮੀ ਹੈ। ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ ਤੇ ਆਉਣ ਵਾਲੇ ਸਮੇਂ ਵਿਚ ਕਰਜ਼ੇ ਦੀ ਪੰਡ ਘਟਣ ਦੀ ਬਜਾਏ ਹੋਰ ਵਧਣ ਦਾ ਖਦਸ਼ਾ ਵੀ ਯਕੀਨਨ ਵਧ ਜਾਂਦਾ ਹੈ।

-ਕੰਵਲਪ੍ਰੀਤ ਕੌਰ ਕੰਬੋਜ
ਜੋਧਾਨਗਰੀ, ਅੰਮ੍ਰਿਤਸਰ।

20-03-2024

 ਮਿਲਾਵਟ ਦਾ ਕਹਿਰ

ਅੱਜ ਇਨਸਾਨ ਅਨੇਕਾਂ ਹੀ ਬਿਮਾਰੀਆਂ ਨਾਲ ਘਿਰਿਆ ਹੋਇਆ ਹੈ। ਖ਼ਬਰਾਂ ਵੀ ਸੁਣਨ ਨੂੰ ਮਿਲਦੀਆਂ ਹਨ ਕਿ ਛੋਟੀ ਉਮਰ ਵਿੱਚ ਹੀ ਕਈ ਬੱਚੇ ਅਨੇਕਾਂ ਨਾਮੁਰਾਦ ਬਿਮਾਰੀਆਂ ਨਾਲ ਪੀੜਿਤ ਹਨ। ਜੇ ਅਸੀਂ ਸਾਫ਼ ਸੁਥਰਾ ਤੇ ਵਧੀਆ ਖਾਣਾ ਖਾਵਾਂਗੇ ਤਾਂ ਹੀ ਤੰਦਰੁਸਤ ਰਹਿ ਸਕਦੇ ਹਾਂ। ਪਰ ਅੱਜ ਦੇ ਸਮੇਂ ਵਿਚ ਮਿਲਾਵਟ ਬਹੁਤ ਵੱਡੀ ਚੁਣੌਤੀ ਬਣ ਗਈ ਹੈ। ਬੇਈਮਾਨੀ ਤੇ ਪੈਸੇ ਦੇ ਲਾਲਚੀ ਲੋਕਾਂ ਵਲੋਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਆਮ ਤੌਰ 'ਤੇ ਸਿਹਤ ਵਿਭਾਗ ਤਿਉਹਾਰਾਂ ਦੇ ਸੀਜ਼ਨ 'ਚ ਹੀ ਸਰਗਰਮ ਹੁੰਦਾ ਹੈ। ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਸੀ ਕਿ ਦਿੱਲੀ ਵਿਖੇ ਤਕਰੀਬਨ ਪਿਛਲੇ 20 ਸਾਲਾਂ ਤੋਂ ਬਿਨਾਂ ਦੁੱਧ ਤੋਂ ਵੱਖ ਵੱਖ ਰਸਾਇਣਕ ਤੱਤਾਂ, ਤੇ ਜਾਨਵਰਾਂ ਦੀ ਚਰਬੀ ਨਾਲ ਦੇਸੀ ਘਿਓ ਤਿਆਰ ਕਰਨ ਵਾਲੀ ਫੈਕਟਰੀ ਤੇ ਛਾਪਾ ਮਾਰਿਆ ਗਿਆ। ਪਤਾ ਨਹੀਂ ਕਿੰਨੇ ਲੋਕਾਂ ਨੇ ਅਜਿਹਾ ਨਿਰਾ ਜ਼ਹਿਰ ਖਾਇਆ ਹੋਣਾ। ਆਮ ਤੌਰ ਤੇ ਜੋ ਦੋਧੀ ਦੁੱਧ ਪਾਉਂਦੇ ਹਨ, ਉਹ ਵੀ ਤਰ੍ਹਾਂ ਤਰ੍ਹਾਂ ਦੇ ਪਾਊਡਰ ਮਿਲਾ ਕੇ ਦੁੱਧ ਵੇਚ ਰਹੇ ਹਨ। ਸੁਣਨ ਵਿਚ ਆਉਂਦਾ ਹੈ ਕਿ ਨਕਲੀ ਦੁੱਧ ਵਿਚ ਵਾਸ਼ਿੰਗ ਪਾਊਡਰ ਤੇ ਹੋਰ ਜ਼ਹਿਰੀਲੇ ਤੱਤ ਮਿਲਾ ਕੇ ਉਸ ਨੂੰ ਪਰੋਸਿਆ ਜਾ ਰਿਹਾ ਹੈ। ਮਠਿਆਈ ਖਾਣ ਦਾ ਤਾਂ ਅੱਜਕਲ ਬਿਲਕੁਲ ਵੀ ਧਰਮ ਨਹੀਂ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਤਰ੍ਹਾਂ-ਤਰ੍ਹਾਂ ਦੇ ਮਠਿਆਈਆਂ ਵਿੱਚ ਰੰਗ ਲਗਾ ਕੇ ਨਕਲੀ ਮਠਿਆਈਆਂ ਨਾਲ ਦੁਕਾਨਾਂ ਸਜ ਜਾਂਦੀਆਂ ਹਨ। ਮਿਲਾਵਟੀ ਚੀਜਾਂ ਖਾਣ ਨਾਲ ਅੱਜ ਲੋਕ ਕੈਂਸਰ, ਬਲੱਡ ਪ੍ਰੈਸ਼ਰ,ਦਮਾ, ਸ਼ੂਗਰ ਹੋਰ ਵੀ ਕਈ ਤਰਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਮੁਨਾਫ਼ਾਖੋਰਾਂ ਤੇ ਸਰਕਾਰ ਨੂੰ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ।

-ਸੰਜੀਵ ਸਿੰਘ ਸੈਣੀ, ਮੋਹਾਲੀ

ਇਕ ਉਹ ਵੀ ਸੀ ਦਰਵੇਸ਼!

ਪ੍ਰਸਿੱਧ ਲੇਖਿਕਾ ਅਜੀਤ ਕੌਰ ਵਲੋਂ 11 ਅਤੇ 18 ਫਰਵਰੀ ਦੇ ਸਾਹਿਤ ਫੁਲਵਾੜੀ ਦੇ 'ਅਜੀਤ' ਮੈਗਜ਼ੀਨ ਅੰਕਾਂ ਵਿਚ ਸਵਰਗਵਾਸੀ ਸ. ਪ੍ਰੀਤਮ ਸਿੰਘ, ਜੋ ਕਿ ਪੰਜਾਬੀ ਸਾਹਿਤ ਦੀ ਨਾਮਵਰ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੇ ਪਤੀ ਸਨ, ਦੀ ਦਾਸਤਾਨ ਪੜ੍ਹ ਕੇ ਮੇਰਾ ਨਜ਼ਰੀਆ ਬਦਲ ਗਿਆ। ਮੈਂ ਅੰਮ੍ਰਿਤਾ ਪ੍ਰੀਤਮ ਦੀ ਉੱਚ ਕੋਟੀ ਦੀ ਸਾਹਿਤਕਾਰ ਹੋਣ ਕਰਕੇ ਬਹੁਤ ਹੀ ਕਦਰ ਕਰਦਾ ਸੀ। ਉਸ ਦੀ ਨਿੱਜੀ ਜ਼ਿੰਦਗੀ ਕੁਝ ਵੀ ਹੋ ਸਕਦੀ ਹੈ, ਪਰ ਉਸ ਦੇ ਪਤੀ ਪ੍ਰੀਤਮ ਸਿੰਘ ਦੀ ਸਹਿਣਸ਼ਕਤੀ, ਬੱਚਿਆਂ ਦੀ ਪਾਲਣਾ ਤੇ ਅੰਮ੍ਰਿਤਾ ਪ੍ਰੀਤਮ ਦੀ ਹਰ ਮਾਇਕ ਲੋੜ ਪੂਰਨ ਕਰਨ 'ਤੇ ਉਹ ਸੱਚਮੁੱਚ ਹੀ ਦਰਵੇਸ਼ ਜਾਪਦਾ ਹੈ। ਮੇਰੀ ਨਜ਼ਰ ਵਿਚ ਅੰਮ੍ਰਿਤਾ ਪ੍ਰੀਤਮ ਦੀ ਕਦਰ ਉਦੋਂ ਫਿੱਕੀ ਪੈ ਗਈ ਜਦੋਂ ਉਹ ਆਪਣੇ ਇਸ ਦਰਵੇਸ਼ ਪਤੀ ਦੀ ਮੌਤ 'ਤੇ ਉਪਰਲੀ ਮੰਜ਼ਿਲ ਤੋਂ ਪੌੜੀਆਂ ਉੱਤਰ ਕੇ ਹੇਠਲੀ ਮੰਜ਼ਿਲ 'ਤੇ ਆ ਕੇ ਉਸ ਦੇ ਅੰਤਿਮ ਦਰਸ਼ਨ ਵੀ ਨਾ ਕਰ ਸਕੀ। ਜਦੋਂ ਅੰਮ੍ਰਿਤਾ ਪ੍ਰੀਤਮ ਤੇ ਉਸ ਦੇ ਪਤੀ ਪ੍ਰੀਤਮ ਸਿੰਘ ਦੇ ਕਿਰਦਾਰਾਂ ਨੂੰ ਤੱਕੜੀ ਵਿਚ ਪਾ ਕੇ ਤੋਲਿਆ ਜਾਵੇ ਤਾਂ ਨਿਰਸੰਦੇਹ ਹੀ ਪਤੀ ਪ੍ਰੀਤਮ ਸਿੰਘ ਦਾ ਪੱਲੜਾ ਭਾਰੀ ਰਹੇਗਾ। ਆਪਣੇ ਨਾਂਅ ਨਾਲ ਪ੍ਰੀਤਮ ਲਿਖਣਾ ਤਾਂ ਇਕ ਬੋਝ ਤੇ ਦਿਖਾਵਾ ਹੀ ਹੈ। ਅਜੀਤ ਕੌਰ ਨੇ ਇਹ ਦਾਸਤਾਨ ਲਿਖ ਕੇ ਸੱਚ ਸਾਹਮਣੇ ਲੈ ਆਂਦਾ। ਅਜੀਤ ਕੌਰ ਦਾ ਧੰਨਵਾਦ

-ਤਰਲੋਕ ਸਿੰਘ ਫਲੋਰਾ,
ਸੇਵਾ ਮੁਕਤ ਲੈਕਚਰਾਰ
ਪਿੰਡ ਹੀਉਂ (ਬੰਗਾ), ਸ਼ਹੀਦ ਭਗਤ ਸਿੰਘ ਨਗਰ।

ਸਰਕਾਰ ਧਿਆਨ ਦੇਵੇ

ਅਕਾਲੀ-ਭਾਜਪਾ ਸਰਕਾਰ ਵੇਲੇ ਕਰੋੜਾਂ ਰੁਪਏ ਖ਼ਰਚ ਕਰ ਮੈਟਰੋ ਦਾ ਪ੍ਰੋਜੈਕਟ ਅੰਮ੍ਰਿਤਸਰ ਗੁਰੂ ਦੀ ਨਗਰੀ ਵਿਚ ਲਿਆਂਦਾ ਗਿਆ ਸੀ, ਜੋ ਬਹੁਤ ਕਾਮਯਾਬ ਵੀ ਹੋਇਆ ਤੇ ਸਰਕਾਰ ਦੀ ਆਮਦਨ ਵੀ ਵਧੀ। ਰੋਜ਼ਾਨਾ ਨੌਕਰੀਪੇਸ਼ੇ, ਤਰੀਕਾਂ ਭੁਗਤਾਨ ਵਾਲੇ, ਵਪਾਰੀ, ਸਕੂਲੀ ਬੱਚੇ, ਵੇਰਕਾ ਅੰਮ੍ਰਿਤਸਰ ਬਸ ਸਟੈਂਡ, ਦਬੁਰਜੀ, ਰੇਲਵੇ ਸਟੇਸ਼ਨ, ਕਚਹਿਰੀ, ਛੇਹਰਟਾ, ਇੰਡੀਆ ਗੇਟ ਆਦਿ 10 ਰੁਪਏ ਵਿਚ ਸਫਰ ਕਰਦੇ ਸੀ। ਜਿਨ੍ਹਾਂ ਨੂੰ ਹੁਣ ਅਚਾਨਕ ਸਰਕਾਰ ਵਲੋਂ ਮੈਟਰੋ ਬੱਸ ਬੰਦ ਕਰਨ 'ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਜ੍ਹਾ ਕਾਰਨ ਵੇਰਕਾ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਛੇਹਰਟਾ ਆਦਿ ਜਾਣ ਵਾਲੇ ਥ੍ਰੀ-ਵੀਲ੍ਹਰ ਲੋਕਾਂ ਨੂੰ ਜਿਥੇ ਭਾਵੇਂ ਲਾਗੇ ਵੀ ਜਾਣਾ ਹੈ 20 ਰੁਪਏ ਸਵਾਰੀ ਲੈ ਲੁੱਟ ਰਹੇ ਹਨ। ਇਸ ਦਾ ਮੁੱਦਾ ਪਹਿਲਾਂ ਵੀ 'ਅਖ਼ਬਾਰਾਂ' ਨੇ ਉਠਾਇਆ ਸੀ ਪਰ ਸਰਕਾਰ ਨੇ ਇਸ ਪ੍ਰਤੀ ਸੰਜੀਦਾ ਵਿਚਾਰ ਨਹੀਂ ਕੀਤਾ। ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਮੁੱਖ ਰੱਖ ਕੇ 'ਆਪ' ਸਰਕਾਰ ਨੂੰ ਇਹ ਮੈਟਰੋ ਸੇਵਾ ਜਲਦੀ ਸ਼ੁਰੂ ਕਰਨੀ ਚਾਹੀਦੀ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ,
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

ਸਾਹਿਰ ਲੁਧਿਆਣਵੀ

ਭਾਰਤੀ ਸਿਨੇਮਾ ਦੇ ਸੁਨਹਿਰੀ ਦੌਰ ਨੂੰ ਆਪਣੀ ਸ਼ਾਇਰੀ ਸਦਕਾ ਪੰਜਾਬ ਦੇ ਸ਼ਹਿਰ ਲੁਧਿਆਣਾ ਨੂੰ ਨਵੇਂ ਮੁਕਾਮ 'ਤੇ ਪਹੁੰਚਾਉਣ ਵਾਲੇ ਉਮਦਾ ਸ਼ਾਇਰ ਸਾਹਿਰ ਲੁਧਿਆਣਵੀ ਦਾ ਜਨਮ 8 ਮਾਰਚ, 1921 ਨੂੰ ਇਕ ਰਈਸ ਜ਼ਿਮੀਂਦਾਰ ਦੇ ਘਰ ਹੋਇਆ। ਬਹੁਤ ਹੀ ਤਣਾਅ ਭਰਿਆ ਬਚਪਨ ਬਿਤਾਉਣ ਤੋਂ ਬਾਅਦ ਜਵਾਨੀ ਦੀ ਦਹਿਲੀਜ਼ ਕੁਝ ਸੁਖਾਲੀ ਰਹੀ ਕਿਉਂਕਿ ਬਾਲ ਅਵਸਥਾ ਦਾ ਦਰਦ ਸ਼ਾਇਰੀ ਵਿਚ ਉੱਭਰ ਕੇ ਸਾਹਮਣੇ ਆਇਆ। ਤੁਮ ਅਪਨਾ ਰੰਜੋ ਗ਼ਮ ਅਪਨੀ ਪ੍ਰੇਸ਼ਾਨੀ ਮੁਝੇ ਦੇ ਦੋ, ਫ਼ਿਲਮ ਸ਼ਗੁਨ ਦਾ ਗੀਤ ਅੱਜ ਵੀ ਸਾਹਿਰ ਦਾ ਦਰਦ ਬਿਆਨ ਕਰਦਾ ਹੈ।
ਸਾਹਿਰ ਸਮੇਂ ਦੀ ਤਰਜ਼ ਨੂੰ ਬਾਖੂਬੀ ਜਾਣਦਾ ਸੀ। ਉਸ ਨੇ ਆਲ ਇੰਡੀਆ ਰੇਡੀਓ ਉੱਪਰ ਵੀ ਗੀਤਕਾਰ ਦਾ ਨਾਂਅ ਦੱਸਣ ਬਾਰੇ ਵੀ ਬਹੁਤ ਜ਼ੋਰਦਾਰ ਉਪਰਾਲਾ ਕੀਤਾ। ਸਾਹਿਰ ਦੇ ਗੀਤ ਨੇ ਸਮਾਜ ਨੂੰ ਜ਼ਿੰਦਗੀ ਅਤੇ ਸਿਨੇਮਾ ਦੇ ਕਾਫੀ ਨੇੜੇ ਕੀਤਾ। ਅੱਜ ਅਸੀਂ ਸਾਹਿਰ ਨੂੰ ਬਹੁਤ ਹੀ ਸ਼ਿੱਦਤ ਨਾਲ ਯਾਦ ਕਰਦੇ ਹਾਂ। ਅੱਜ ਜਦੋਂ ਗਾਇਕੀ ਦਾ ਮਿਆਰ ਡਿੱਗ ਰਿਹਾ ਹੈ, ਸਾਹਿਰ ਬਹੁਤ ਹੀ ਯਾਦ ਆਉਂਦਾ ਹੈ। ਵਿਸ਼ਵ ਮਹਿਲਾ ਦਿਵਸ ਦੇ ਸੰਦਰਭ ਤਹਿਤ ਸਾਹਿਰ ਦਾ ਬਹੁਤ ਹੀ ਲੋਕਪ੍ਰਿਅ ਗੀਤ, ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਆ, ਅੱਜ ਵੀ ਮਹਿਲਾਵਾਂ ਦੀ ਦਸ਼ਾ ਬਿਆਨ ਕਰਦਾ ਹੈ। ਜਨਮਦਿਨ ਮੁਬਾਰਕ ਹੋਵੇ ਸਾਹਿਰ ਲੁਧਿਆਣਵੀ, ਸਾਡਾ ਆਪਣਾ ਸਾਹਿਰ।

-ਜਸਵਿੰਦਰ ਸਿੰਘ ਹਮਸਫ਼ਰ
-ਕਉਨ ਰੋਡ, ਮਲੌਦ

19-03-2024

 ਚੰਗੀ ਆਦਤ ਹੈ ਅਖ਼ਬਾਰ ਪੜ੍ਹਨਾ

ਭਾਵੇਂ ਅੱਜਕਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ ਅਤੇ ਇਸ ਦੌਰ ਵਿਚ ਅਖ਼ਬਾਰ ਪੜ੍ਹਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਘਟ ਰਹੀ ਹੈ ਪਰ ਫਿਰ ਵੀ ਅਖਬਾਰ ਪੜ੍ਹਨਾ ਮਨੁੱਖ ਦੀਆਂ ਚੰਗੀਆਂ ਆਦਤਾਂ ਵਿਚ ਸ਼ੁਮਾਰ ਹੈ। ਜੋ ਅਖਬਾਰ ਪੜ੍ਹਨ ਦੇ ਸ਼ੁਕੀਨ ਹੁੰਦੇ ਹਨ, ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਅਖ਼ਬਾਰ ਪੜ੍ਹਨ ਨਾਲ ਹੀ ਹੁੰਦੀ ਹੈ। ਜੇਕਰ ਅਸੀਂ ਅਖ਼ਬਾਰ ਪੜ੍ਹਨ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਆਦਤ ਦੇ ਅਨੇਕਾਂ ਫਾਇਦੇ ਹਨ। ਪਹਿਲਾ ਕਿ ਸਾਨੂੰ ਘਰ ਬੈਠਿਆਂ ਹੀ ਦੇਸ਼-ਵਿਦੇਸ਼ਾਂ ਦੀਆਂ ਘਟਨਾਵਾਂ ਦੀ ਜਾਣਕਾਰੀ ਮਿਲ ਜਾਂਦੀ ਹੈ ਜਿਸ ਨਾਲ ਸਾਡੀ ਜਾਣਕਾਰੀ ਵਿਚ ਅਥਾਹ ਵਾਧਾ ਹੁੰਦਾ ਹੈ। ਅਖ਼ਬਾਰ ਵਿਚ ਰੋਜ਼ਾਨਾ ਚੰਗੇ ਲੇਖਕਾਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ, ਜਿਸ ਨਾਲ ਸਾਨੂੰ ਚੰਗੀ ਜੀਵਨ ਸ਼ੈਲੀ ਅਤੇ ਚੰਗੇ ਜੀਵਨ ਬਤੀਤ ਕਰਨ ਬਾਰੇ ਸੇਧ ਮਿਲਦੀ ਹੈ। ਅਖ਼ਬਾਰ ਜਾਣਕਾਰੀ ਭਰਪੂਰ ਹੋਣ ਕਰਕੇ ਇਹ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿਚ ਬਹੁਤ ਸਹਾਈ ਹੁੰਦੇ ਹਨ। ਨੌਕਰੀਆਂ ਦੇ ਬਹੁਤ ਸਾਰੇ ਇਸ਼ਤਿਹਾਰ ਵੀ ਅਖ਼ਬਾਰਾਂ ਵਿਚ ਆਉਂਦੇ ਹਨ। ਅਖ਼ਬਾਰਾਂ ਨਾਲ ਸਾਡੇ ਆਮ ਗਿਆਨ ਵਿਚ ਵਾਧਾ ਹੁੰਦਾ ਹੈ ਜੋ ਸਾਡੇ ਵਿਚ ਹੌਂਸਲਾ ਭਰ ਦਿੰਦਾ ਹੈ। ਅਖ਼ਬਾਰਾਂ ਵਿਚ ਹਰ ਵਰਗ ਆਪਣੀ ਲੋੜ ਅਨੁਸਾਰ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਭਾਵੇਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਇਸ ਨੂੰ ਪੜ੍ਹਨ ਵਿਚ ਬਹੁਤ ਘੱਟ ਰੁਚੀ ਦਿਖਾਉਂਦੀ ਹੈ ਪਰ ਅਖ਼ਬਾਰ ਪੜ੍ਹਨ ਦੀ ਆਦਤ ਰੱਖਣ ਵਾਲੇ ਹੀ ਜਾਣ ਸਕਦੇ ਹਨ ਕਿ ਇਹ ਕਿੰਨੀ ਸਕੂਨ ਭਰੀ ਆਦਤ ਹੈ।

-ਚਰਨਜੀਤ ਸਿੰਘ ਮੁਕਤਸਰ
ਸੈਂਟਰ ਮੁੱਖ ਅਧਿਆਪਕ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਕਿੰਨੇ ਜ਼ਰੂਰੀ ਹਨ ਰੁੱਖ

ਰੁੱਖ ਅਤੇ ਬੂਟੇ ਸਾਡੇ ਜੀਵਨ ਲਈ ਉਨੇ ਹੀ ਜ਼ਰੂਰੀ ਹਨ ਜਿਵੇਂ ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ ਅਤੇ ਰਹਿਣ ਲਈ ਭੋਜਨ। ਜਿਸ ਤਰ੍ਹਾਂ ਪਾਣੀ ਤੋਂ ਬਿਨਾਂ ਜਿਊਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਉਸੇ ਤਰ੍ਹਾਂ ਰੁੱਖਾਂ-ਬੂਟਿਆਂ ਤੋਂ ਬਿਨਾਂ ਵੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਜੇਕਰ ਪਾਣੀ ਨਹੀਂ ਹੋਵੇਗਾ ਤਾਂ ਜੀਵਨ ਨਹੀਂ ਹੋਵੇਗਾ। ਦਰੱਖ਼ਤ ਅਤੇ ਬੂਟੇ ਹੀ ਮੀਂਹ ਦਾ ਕਾਰਨ ਬਣਦੇ ਹਨ ਅਤੇ ਫਿਰ ਇਹ ਪੌਦੇ ਬਰਸਾਤ ਦੇ ਪਾਣੀ ਨੂੰ ਆਪਣੀਆਂ ਜੜ੍ਹਾਂ ਰਾਹੀਂ ਸੋਖ ਕੇ ਮਿੱਟੀ ਵਿਚ ਪਾਣੀ ਦਾ ਪੱਧਰ ਕਾਇਮ ਰੱਖਦੇ ਹਨ ਜੋ ਕਿ ਅਸੀਂ ਟਿਊਬਵੈੱਲਾਂ ਰਾਹੀਂ ਪ੍ਰਾਪਤ ਕਰਦੇ ਹਾਂ। ਜੇਕਰ ਅਸੀਂ ਇਹ ਕਹਿ ਦੇਈਏ ਕਿ ਰੁੱਖ ਅਤੇ ਪੌਦੇ ਸਾਡੇ ਲਈ ਬ੍ਰਹਮਾ ਦਾ ਰੂਪ ਹਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਾਡੇ ਰਿਸ਼ੀਆਂ ਨੇ ਆਪਣੇ-ਆਪਣੇ ਗ੍ਰੰਥਾਂ ਵਿਚ ਕੁਝ ਰੁੱਖਾਂ ਨੂੰ ਸਤਿਕਾਰਤ ਦੱਸਿਆ ਹੈ, ਜਿਨ੍ਹਾਂ ਵਿਚ ਪਿੱਪਲ, ਵੱਟ, ਕਦੰਬਾ ਅਤੇ ਤੁਲਸੀ ਜ਼ਿਕਰਯੋਗ ਹਨ। ਗੀਤਾ ਵਿਚ ਵੀ ਭਗਵਾਨ ਦੱਸਦੇ ਹਨ ਕਿ ਇਹ ਸੰਸਾਰ ਦੇ ਰੁੱਖਾਂ ਅਤੇ ਪੌਦਿਆਂ ਦੀਆਂ ਜੜ੍ਹਾਂ ਪਰਮ ਸ਼ਕਤੀ ਬ੍ਰਹਮਾ ਦਾ ਪ੍ਰਤੀਕ ਹਨ। ਇਸ ਦੇ ਤਣੇ ਅਤੇ ਟਹਿਣੀਆਂ ਗੁਣਾਂ ਦੁਆਰਾ ਪੋਸ਼ਿਤ ਹੁੰਦੀਆਂ ਹਨ। ਰੁੱਖਾਂ ਦੀ ਮਹਿਮਾ ਵੇਦਾਂ, ਪੁਰਾਣਾਂ ਅਤੇ ਰਿਸ਼ੀਆਂ ਨੇ ਇਸ ਲਈ ਦੱਸੀ ਹੈ ਕਿਉਂਕਿ ਅਸੀਂ ਇਸ ਨੂੰ ਆਪਣੇ ਬੱਚਿਆਂ ਵਾਂਗ ਪਾਲਦੇ ਹਾਂ ਅਤੇ ਇਸ਼ ਦਾ ਪਾਲਣ ਪੋਸ਼ਣ ਕਰਦੇ ਹਾਂ, ਕਿਉਂਕਿ ਰੁੱਖ, ਬੂਟੇ ਕੁਦਰਤ ਵਿਚੋਂ ਜ਼ਹਿਰ ਚੂਸਦੇ ਹਨ ਅਤੇ ਸਾਨੂੰ ਜੀਵਨ ਜਿਊਣ ਲਈ ਸ਼ੁੱਧ ਹਵਾ ਪ੍ਰਦਾਨ ਕਰਦੇ ਹਨ। ਇਸ ਲਈ ਰੁੱਖ-ਬੂਟੇ ਕਿਸੇ ਵੀ ਪੱਖੋਂ ਬ੍ਰਹਮਾ ਤੋਂ ਘੱਟ ਨਹੀਂ ਹਨ। ਸਾਨੂੰ ਰੁੱਖਾਂ ਅਤੇ ਬੂਟਿਆਂ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ।

-ਗੌਰਵ ਮੁੰਜਾਲ
ਪੀ.ਸੀ.ਐਸ.

ਅਪਰਾਧੀਆਂ ਨੂੰ ਮਿਲੇ ਸਖ਼ਤ ਸਜ਼ਾ

ਅਸੀਂ ਜਿਉਂ-ਜਿਉਂ ਵਿਕਸਿਤ ਹੋਣ ਦਾ ਭਰਮ ਪਾਲ ਰਹੇ ਹਾਂ, ਤਿਉਂ-ਤਿਉਂ ਔਰਤਾਂ ਨਾਲ ਬਦਸਲੂਕੀ, ਛੇੜਛਾੜ, ਅਗਵਾ, ਮਾਰ-ਕੁੱਟ, ਜਬਰ-ਜ਼ੁਲਮ ਭਰਪੂਰ ਘਟਨਾਵਾਂ ਹੋ ਰਹੀਆਂ ਹਨ। ਪੱਛਮੀ ਬੰਗਾਲ, ਮਨੀਪੁਰ, ਰਾਜਸਥਾਨ, ਪੰਜਾਬ, ਦਿੱਲੀ ਆਦਿ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਹਾਲ ਹੀ ਵਿਚ ਵਾਪਰੀਆਂ ਔਰਤਾਂ ਵਿਰੁੱਧ ਘਟਨਾਵਾਂ ਨੇ ਸੂਝਵਾਨ ਨਾਗਰਿਕਾਂ ਨੂੰ ਹਲਾ ਕੇ ਰੱਖ ਦਿੱਤਾ ਹੈ। ਅਪਰਾਧੀ ਔਰਤਾਂ ਨਾਲ ਛੇੜਛਾੜ, ਨਿਰਵਸਤਰ ਕਰਨ ਵਾਲੇ ਬਦਮਾਸ਼ ਆਪਣੀ ਧੌਂਸ ਜਮਾਉਣ ਖ਼ਾਤਰ ਔਰਤਾਂ ਦੀ ਇੱਜ਼ਤ ਆਬਰੂ ਲੁੱਟਦੇ ਹਨ, ਕਿਤੇ ਤੇਜ਼ਾਬ ਪਾ ਰਹੇ ਹਨ, ਕਿਤੇ ਨਿਰਵਸਤਰ ਕਰਕੇ ਘੁਮਾਉਂਦੇ ਹਨ, ਇਥੋਂ ਤੱਕ ਕਿ ਲੋਕਾਂ ਦੀ ਰਾਖੀ ਕਰਨ ਵਾਲੇ ਪੁਲਿਸ ਫ਼ੌਜੀਆਂ ਨੂੰ ਵੀ ਆਪਣੀ ਧੀ ਦੀ ਰੱਖਿਆ ਕਰਦੇ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਇਸ ਆਪੇ ਵਰਤਾਰੇ ਵਿਰੁੱਧ ਅੱਜ ਸਮੁੱਚੇ ਭਾਰਤ ਵਾਸੀਆਂ ਨੂੰ ਜਾਗਣ ਦੀ ਲੋੜ ਹੈ। ਸਮਾਜ ਨੂੰ ਗੰਧਲਾ ਕਰਨ ਵਾਲੀਆਂ ਤਾਕਤਾਂ ਵਿਰੁੱਧ ਸਾਰੇ ਲੋਕਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਸਰਕਾਰ ਵਲੋਂ ਸਖ਼ਤ ਕਾਨੂੰਨ ਅਤੇ ਫਾਸਟ ਟਰੈਕ ਅਦਾਲਤਾਂ ਬਣਨੀਆਂ ਚਾਹੀਦੀਆਂ ਹਨ। ਸਿਆਸੀ ਪਾਰਟੀਆਂ ਨੂੰ ਪਾਰਲੀਮੈਂਟ ਤੋਂ ਅਸੈਂਬਲੀਆਂ ਦੀਆਂ ਚੋਣਾਂ ਸਮੇਂ ਇਹੋ ਜਿਹੇ ਅਪਰਾਧੀ ਚਰਿੱਤਰ ਵਾਲੇ ਲੋਕਾਂ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ। ਅਸੀਂ ਆਦਮੀ ਪਸ਼ੂਆਂ ਤੋਂ ਭੈੜੇ ਹੋ ਗਏ ਹਾਂ, ਪਸ਼ੂ ਵੀ ਆਪਣੇ ਮਦੀਨ ਨੂੰ ਪਿਆਰ ਕਰਦੇ ਹਨ ਅਤੇ ਉਸ ਉੱਤੇ ਜ਼ੁਲਮ ਨਹੀਂ ਕਰਦੇ। ਛੇਤੀ-ਛੇਤੀ ਫਾਸਟ ਟਰੈਕ ਅਦਾਲਤਾਂ ਰਾਹੀਂ ਇਹੋ ਜਿਹੇ ਗੁੰਡਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।

-ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਅਤੇ ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

18-03-2024

 ਪੰਜਾਬੀ ਭਾਸ਼ਾ ਦੇ ਸਰੋਕਾਰ
'ਅਜੀਤ' ਦੇ 18 ਅਤੇ 19 ਫਰਵਰੀ ਦੇ ਸੰਪਾਦਕੀ ਪੰਨੇ 'ਤੇ ਪਰਮਜੀਤ ਢੀਂਗਰਾ ਦਾ ਦੋ ਕਿਸ਼ਤਾਂ ਵਿਚ ਛਪਿਆ ਲੇਖ-'ਮਸਨੂਈ ਲਿਆਕਤ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੇ ਸਰੋਕਾਰ' ਪੜ੍ਹਿਆ। ਲੇਖਕ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਗੱਲ ਕਰ ਰਿਹਾ ਹੈ ਤਾਂ ਜੋ ਮਾਂ ਬੋਲੀ ਪੰਜਾਬੀ ਦੀ ਵਿਰਾਸਤ ਨੂੰ ਸਾਂਭਿਆ ਜਾ ਸਕੇ ਤੇ ਗੁਰਮੁਖੀ ਲਿਪੀ ਨੂੰ ਅਲੋਪ ਹੋਣ ਤੋਂ ਬਚਾਇਆ ਜਾ ਸਕੇ। ਗੂਗਲ ਨੇ ਜੈਮਿਨੀ (ਬਾਰਡ) ਪ੍ਰੋਗਰਾਮ, ਜੋ ਕਿ ਭਾਸ਼ਾਵਾਂ ਵਿਚਲੀ ਮਸਨੂਈ ਲਿਆਕਤ ਨੂੰ ਪੁਖ਼ਤਾ ਕਰਨ ਵਾਲਾ ਹੈ, ਵਿਚ ਪੰਜਾਬੀ ਨੂੰ ਸ਼ਾਮਿਲ ਨਹੀਂ ਕੀਤਾ। ਉਨ੍ਹਾਂ ਦਾ ਤਰਕ ਹੈ ਕਿ ਸਾਨੂੰ ਜਿੰਨਾ ਡਾਟਾ ਚਾਹੀਦਾ ਹੈ ਉਹ ਮੌਜੂਦ ਨਹੀਂ ਹੈ। ਸਰਕਾਰੀ/ਗੈਰ ਸਰਕਾਰੀ/ਅਰਧ ਸਰਕਾਰੀ/ਸੰਸਥਾਵਾਂ/ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ/ਸਾਹਿਤ ਸੰਸਥਾਵਾਂ/ਧਨਾਡ ਪੰਜਾਬੀਆਂ ਤੇ ਐਨ.ਆਰ.ਆਈ. ਵੀਰਾਂ ਨੂੰ ਬੇਨਤੀ ਹੈ ਕਿ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਆਪਣਾ ਯੋਗਦਾਨ ਵਿੱਤ ਤੋਂ ਵੱਧ ਪਾਉਣ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਭਾਸ਼ਾ ਅੰਗਰੇਜ਼ੀ ਹੈ, ਪੰਜਾਬੀਆਂ ਲਈ ਇਸ ਤੋਂ ਵੱਧ ਘਟਾਅ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ? ਲੇਖਕ ਵਲੋਂ ਲੇਖ ਵਿਚ ਦਿੱਤੇ ਗਏ ਅੱਠ ਸੁਝਾਵਾਂ 'ਤੇ ਹਰ ਸੰਸਥਾ ਅਤੇ ਸਰਕਾਰ ਨੂੰ ਉਚਿਤ ਧਿਆਨ ਦੇਣਾ ਚਾਹੀਦਾ ਹੈ। ਸਾਰਿਆਂ ਨੂੰ ਰਲ-ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਲੇਖਕ ਆਸ਼ਾਵਾਦੀ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ 'ਤੇ ਛਾਈ ਹੋਈ ਇਹ ਸਾਡੀ ਵੱਡੀ ਜੁਬਾਨ ਡਿਜੀਟਲ ਪੱਧਰ 'ਤੇ ਵੀ ਵੱਡੀ ਹੋ ਜਾਵੇਗੀ। ਉੱਠੋ, ਉੱਦਮ ਕਰੋ।


-ਤਰਲੋਕ ਸਿੰਘ ਫਲੋਰਾ,
ਸੇਵਾਮੁਕਤ ਲੈਕਚਰਾਰ, ਪਿੰਡ ਹੀਉਂ (ਬੰਗਾ)
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)।


ਲੇਖ ਦਾ ਪ੍ਰਤੀਕਰਮ
ਮਿਤੀ 23 ਫਰਵਰੀ ਦੀ ਅਖ਼ਬਾਰ ਵਿਚ ਦਲਜਿੰਦਰ ਸਿੰਘ ਜੰਡੂ ਨੇ ਆਪਣੇ ਲੇਖ ਰਾਹੀਂ ਸ਼ਹਿਰਾਂ ਵਿਚ ਸੜਕਾਂ ਉੱਚੀਆਂ ਹੋਣ ਨਾਲ ਇਮਾਰਤਾਂ ਦੇ ਨੀਵੇਂ ਹੋਣ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਹ ਸਮੱਸਿਆ ਪਿੰਡਾਂ ਵਿਚ ਹੋਰ ਵੀ ਵਿਕਰਾਲ ਰੂਪ ਧਾਰਨ ਕਰ ਗਈ ਹੈ। ਕਿਉਂਕਿ ਗਰਾਂਟਾਂ ਰਾਹੀਂ ਮਿਲੇ ਫੰਡ ਨੂੰ ਵਰਤਣ ਲਈ ਪੰਚਾਇਤਾਂ ਗਲੀਆਂ-ਨਾਲੀਆਂ ਦੀ ਉਸਾਰੀ ਕਰਨ ਸਮੇਂ ਪਿੰਡ ਦੇ ਕੁਦਰਤੀ ਲੈਵਲ (ਪੱਧਰ) ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ, ਜਿਸ ਕਾਰਨ ਪਾਣੀ ਦੇ ਨਿਕਾਸ ਵਿਚ ਗੰਭੀਰ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਅੱਜ-ਕੱਲ੍ਹ ਇਸੇ ਕਾਰਨ ਹੀ ਨਵੇਂ ਬਣਨ ਵਾਲੇ ਮਕਾਨ ਗਲੀ ਦੇ ਲੈਵਲ ਤੋਂ 6-7 ਫੁੱਟ ਉੱਚੇ ਰੱਖ ਕੇ ਬਣਾਏ ਜਾ ਰਹੇ ਹਨ, ਜਿਸ ਦੀ ਵਜ੍ਹਾ ਕਰਕੇ ਪੁਰਾਣੇ ਘਰਾਂ ਵਿਚ ਬਰਸਾਤੀ ਪਾਣੀ ਵੜਨ ਦੀ ਸਮੱਸਿਆ ਆ ਜਾਂਦੀ ਹੈ।
ਇਸ ਸੰਬੰਧੀ ਸਰਕਾਰ ਦੇ ਪੇਂਡੂ ਵਿਕਾਸ ਮਹਿਕਮੇ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਕਿਸੇ ਵੀ ਸੂਰਤ ਵਿਚ ਪਹਿਲਾਂ ਬਣੀਆਂ ਗਲੀਆਂ ਦਾ ਪੱਧਰ ਉੱਚਾ ਨਾ ਕੀਤਾ ਜਾਵੇ, ਅਤੇ ਪਾਣੀ ਦੇ ਨਿਕਾਸ ਦੀ ਸਮੱਸਿਆ ਆਉਣ ਦੀ ਸੂਰਤ ਵਿਚ ਪਿੰਡ ਦੇ ਛੱਪੜ ਦੀ ਸਫ਼ਾਈ ਕਰਕੇ ਉਸ ਨੂੰ ਡੂੰਘਾ ਕਰਕੇ ਨਿਕਾਸੀ ਪਾਣੀ ਲਈ ਜਗ੍ਹਾ ਬਣਾਈ ਜਾਵੇ। ਪਾਣੀ ਦੇ ਨਿਕਾਸ ਲਈ ਗਲੀਆਂ ਉੱਚੀਆਂ ਕਰਨਾ ਮਸਲੇ ਦਾ ਸਾਰਥਿਕ ਹੱਲ ਨਹੀਂ ਹੈ. ਇਕ ਤਾਂ ਇਹ ਸਰਕਾਰੀ ਰਾਸ਼ੀ ਦੀ ਦੁਰਵਰਤੋਂ ਹੈ, ਦੂਜਾ ਗਲੀਆਂ ਉੱਚੀਆਂ ਹੋਣ ਕਾਰਨ ਰਿਹਾਇਸ਼ੀ ਮਕਾਨਾਂ ਦੇ ਨੀਵੇਂ ਹੋਣ ਨਾਲ ਲੋਕਾਂ ਤੇ ਆਰਥਿਕ ਬੋਝ ਪੈਂਦਾ ਹੈ। ਪਿੰਡਾਂ ਵਿਚ ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਇਲਾਕੇ ਦੇ ਬੀ.ਡੀ.ਪੀ.ਓ. ਜਾਂ ਜ਼ਿਲ੍ਹੇ ਦੇ ਡੀ.ਡੀ.ਪੀ.ਓ. ਨਾਲ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਵਿਅਰਥ ਵਿਚ ਹੋਣ ਵਾਲੀ ਮੁਕੱਦਮੇਬਾਜ਼ੀ ਜਾਂ ਲੜਾਈ ਝਗੜੇ ਤੋਂ ਬਚਿਆ ਜਾ ਸਕੇ।


-ਅਵਤਾਰ ਸਿੰਘ ਭੁੱਲਰ
ਜਾਇੰਟ ਡਾਇਰੈਕਟਰ (ਰਿਟਾ.)
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ


ਬੱਚਿਆਂ ਤੋਂ ਭੀਖ ਮੰਗਵਾਉਣਾ ਜੁਰਮ
ਅੱਜ-ਕੱਲ੍ਹ ਅਸੀਂ ਹਰ ਸ਼ਹਿਰ ਵਿਚ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਆਪਣੇ ਨਬਾਲਗ ਬੱਚਿਆਂ ਤੋਂ ਭੀਖ ਮੰਗਵਾਉਂਦੇ ਹਨ। ਇਹ ਨਬਾਲਗ ਬੱਚੇ ਤੁਹਾਨੂੰ ਸ਼ਹਿਰ ਦੇ ਹਰ ਚੌਕ ਚੌਰਾਹੇ ਵਿਚ ਭੀਖ ਮੰਗਦੇ ਦੇਖਣ ਨੂੰ ਮਿਲਣਗੇ। ਖਾਸ ਕਰਕੇ ਗੱਡੀਆਂ 'ਤੇ ਸਵਾਰ ਲੋਕ ਜਦੋਂ ਕਿਸੇ ਬੱਤੀਆਂ ਵਾਲੇ ਚੌਕ ਵਿਚ ਆਪਣੀ ਬੱਤੀ ਦਾ ਇੰਤਜ਼ਾਰ ਕਰਦੇ ਹਨ। ਉਦੋਂ ਇਹ ਭੀਖ ਮੰਗਣ ਵਾਲੇ ਭਿਖਾਰੀ ਬੱਚੇ ਲੋਕਾਂ ਨੂੰ ਬਹੁਤ ਤੰਗ ਕਰਦੇ ਹਨ। ਵਾਰ-ਵਾਰ ਗੱਡੀ ਦਾ ਸ਼ੀਸ਼ਾ ਖੜਕਾ ਕੇ ਅਤੇ ਗੱਡੀ ਦੇ ਅੱਗੇ ਖੜ੍ਹ ਕੇ, ਚਲਦੀ ਗੱਡੀ ਦੀ ਬਾਰੀ ਨੂੰ ਹੱਥ ਪਾ ਕੇ, ਗੱਡੀ ਦੇ ਸ਼ੀਸ਼ੇ ਤੇ ਕੱਪੜਾ ਮਾਰ ਕੇ ਪੈਸੇ ਮੰਗਦੇ ਹਨ। ਸਾਡੇ ਲੋਕ ਬਹੁਤ ਰਹਿਮ ਦਿਲ ਅਤੇ ਬਹੁਤ ਦਾਨੀ ਹਨ। ਪੰਜਾਬ ਦੇ ਲੋਕ ਹਰ ਇਕ ਇਨਸਾਨ ਦੀ ਮਦਦ ਕਰਨ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਹਨ। ਕਿਉਂਕਿ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਹੀ ਸਿਖਾਇਆ ਹੈ ਕਿ ਹਰ ਇਕ ਲੋੜਵੰਦ ਦੀ ਮਦਦ ਕੀਤੀ ਜਾਵੇ। ਪਰ ਅੱਜ-ਕੱਲ੍ਹ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੇ ਮੰਗ ਕੇ ਖਾਣ ਦਾ ਧੰਦਾ ਹੀ ਬਣਾ ਰੱਖਿਆ ਹੈ। ਕਈ ਵਾਰ ਦੇਖਣ ਵਿਚ ਆਇਆ ਹੈ ਕਿ ਇਨ੍ਹਾਂ ਭਿਖਾਰੀ ਬੱਚਿਆਂ ਦੇ ਮਾਪੇ ਆਪ ਕੰਮ ਨਹੀਂ ਕਰਦੇ। ਇਨ੍ਹਾਂ ਬੱਚਿਆਂ ਨੂੰ ਸਵੇਰ ਤੋਂ ਹੀ ਸ਼ਹਿਰਾਂ ਵਿਚ ਅਲੱਗ-ਅਲੱਗ ਥਾਵਾਂ 'ਤੇ ਭੀਖ ਮੰਗਣ ਲਈ ਭੇਜ ਦਿੱਤਾ ਜਾਂਦਾ ਹੈ। ਜਿੰਨੇ ਪੈਸੇ ਇਹ ਬੱਚੇ ਭੀਖ ਮੰਗ ਕੇ ਲੈ ਆਉਂਦੇ ਹਨ। ਇਹ ਸਾਰੇ ਪੈਸੇ ਇਨ੍ਹਾਂ ਦੇ ਮਾਪੇ ਇਨ੍ਹਾਂ ਤੋਂ ਲੈ ਕੇ ਮੀਟ-ਸ਼ਰਾਬ ਜਾਂ ਹੋਰ ਮਹਿੰਗੇ ਖਾਣੇ ਖਾ ਕੇ ਮੌਜ ਮਸਤੀ ਕਰਦੇ ਹਨ। ਜਿਹੜੇ ਲੋਕ ਵੀ ਆਪਣੇ ਬੱਚਿਆਂ ਤੋਂ ਭੀਖ ਮੰਗਵਾਉਣ ਦਾ ਕੰਮ ਕਰਾਉਂਦੇ ਹਨ। ਇਹ ਬਹੁਤ ਜ਼ਿਆਦਾ ਗ਼ਲਤ ਕੰਮ ਹੈ। ਬੱਚਿਆਂ ਤੋਂ ਭੀਖ ਮੰਗਵਾਉਣਾ ਕਾਨੂੰਨੀ ਜੁਰਮ ਵੀ ਹੈ। ਸਾਡੀ ਸਰਕਾਰ ਅਤੇ ਹਰ ਇਕ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਨਬਾਲਗ ਬੱਚਿਆਂ ਦੇ ਮੰਗਣ 'ਤੇ ਪੂਰਨ ਪਾਬੰਦੀ ਲਾਈ ਜਾਵੇ। ਜੋ ਲੋਕ ਵੀ ਆਪਣੇ ਨਬਾਲਗ ਬੱਚਿਆਂ ਤੋਂ ਭੀਖ ਮੰਗਵਾਉਂਦੇ ਹਨ ਉਨ੍ਹਾਂ ਲੋਕਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।


-ਗੁਰਤੇਜ ਸਿੰਘ ਖੁਡਾਲ
ਸਾਬਕਾ ਰੀਡਰ, ਸੈਸ਼ਨ ਕੋਰਟ, ਬਠਿੰਡਾ।

15-03-2024

 ਕਿਸਾਨੀ ਅੰਦੋਲਨ
ਜਦੋਂ ਵੀ ਕੋਈ ਮੁਕਾਮ ਹਾਸਿਲ ਕਰਨਾ ਹੁੰਦਾ ਹੈ ਤਾਂ ਪੂਰੀ ਤਾਕਤ ਇਕੱਠੀ ਕਰਕੇ ਹੀ ਸੰਘਰਸ਼ ਕਰਨਾ ਚਾਹੀਦਾ ਹੈ, ਪਰੰਤੂ ਮੌਜੂਦਾ ਕਿਸਾਨੀ ਅੰਦੋਲਨ ਵਿਚ ਅਜਿਹਾ ਨਹੀਂ ਜਾਪਦਾ, ਹਾਲ ਹੀ ਵਿਚ ਕਿਸਾਨਾਂ ਨੂੰ ਹਾਈਕੋਰਟ ਤੋਂ ਵੀ ਫਿਟਕਾਰ ਪਈ ਹੈ। ਏਨੇ ਦਿਨਾਂ ਵਿਚ ਸਿਵਾਏ ਗਵਾਉਣ ਦੇ ਕੁਝ ਵੀ ਹਾਸਿਲ ਨਹੀਂ ਹੋਇਆ, ਉਪਰੋਂ ਚੋਣ ਜ਼ਾਬਤਾ ਵੀ ਸਿਰ 'ਤੇ ਹੈ ਅਤੇ ਸਰਕਾਰ ਕੋਲ ਵੀ ਮੰਗਾਂ ਮੰਨਣ ਦੀ ਤਾਕਤ ਨਹੀਂ ਰਹਿਣੀ। ਇਸ ਵਾਰ ਮੋਰਚਾ ਲਗਾਉਣ ਵਾਲੀ ਜਥੇਬੰਦੀ ਖੁੰਝੀ ਹੀ ਨਹੀਂ ਸਗੋਂ ਆਪਣੀ ਤਾਕਤ ਤੇ ਸਰਕਾਰ ਦੀ ਤਾਕਤ ਦਾ ਵੀ ਮੁੱਲਾਅੰਕਣ ਨਹੀਂ ਕਰ ਸਕੀ ਅਤੇ ਨਾ ਹੀ ਸਾਰੀਆਂ ਜਥੇਬੰਦੀਆਂ ਦਾ ਸਹਿਯੋਗ ਹਾਸਿਲ ਕਰਕੇ ਕੋਈ ਠੋਸ ਵਿਉਂਤਬੰਦੀ ਬਣਾ ਸਕੀ ਹੈ, ਜਿਸ ਕਾਰਨ ਮੋਰਚੇ ਦੀ ਹੇਠੀ ਹੋ ਰਹੀ ਹੈ। ਹੁਣ ਵਿਚਾਰਨ ਵਾਲੀ ਗੱਲ ਹੈ ਕਿ ਇਸ ਸਟੇਜ 'ਤੇ ਕੀ ਕੀਤਾ ਜਾਵੇ? ਮੇਰੇ ਵਿਚਾਰ ਅਨੁਸਾਰ ਸਰਕਾਰ ਨਾਲ ਮਿਲ ਬੈਠ ਕੇ ਮਸਲਾ ਹੱਲ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਹੈ, ਨਹੀਂ ਤਾਂ ਪਿਛਲੀ ਵਾਰ ਵਾਂਗ ਇਸ ਵਾਰ ਵੀ ਜੇਕਰ ਅੰਦੋਲਨ ਕਰਨਾ ਹੀ ਹੈ ਤਾਂ ਸਾਰੀਆਂ ਕਿਸਾਨੀ ਧਿਰਾਂ ਦੇ ਨਾਲ ਗ਼ੈਰ ਖੇਤੀ ਵਰਗਾਂ, ਆਮ ਲੋਕਾਂ ਨੂੰ ਸਾਥ ਲੈ ਕੇ ਤੁਰਨ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਦੀ ਆਪਸੀ ਏਕਤਾ ਤੇ ਯੋਗ ਅਗਵਾਈ ਦੀ ਬਹੁਤ ਜ਼ਰੂਰਤ ਹੈ ਤਾਂ ਹੀ ਕੋਈ ਮੁਕਾਮ ਹਾਸਿਲ ਹੋ ਸਕਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸਿੱਖਣ ਦੀ ਕੋਈ ਉਮਰ ਨਹੀਂ
ਅਸੀਂ ਆਪਣੇ ਸ਼ੌਕ, ਆਪਣੀਆਂ ਇੱਛਾਵਾਂ ਨੂੰ ਅਕਸਰ ਇਹੀ ਸੋਚ ਮਾਰ ਲੈਂਦੇ ਹਾਂ ਕਿ ਹੁਣ ਉਸ ਕੰਮ ਨੂੰ ਕਰਨ ਦੀ ਜਾਂ ਸਿੱਖਣ ਦੀ ਸਾਡੀ ਉਮਰ ਨਹੀਂ ਰਹੀ ਪਰ ਇਹ ਸਾਡੀ ਗ਼ਲਤ ਸੋਚ ਹੈ । ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਇਨਸਾਨ ਆਪਣੇ ਆਖਰੀ ਸਾਹਾਂ ਤੱਕ ਸਿੱਖਦਾ ਹੀ ਹੈ ਪਰ ਅਸੀਂ ਅਕਸਰ ਵਧਦੀ ਉਮਰ ਦੇ ਨਾਲ ਆਪਣੀ ਸਿੱਖਣ ਦੀ ਇੱਛਾ ਨੂੰ ਖ਼ਤਮ ਕਰ ਦਿੰਦੇ ਹਾਂ ਤੇ ਆਪਣੀਆਂ ਸੱਧਰਾਂ ਨੂੰ ਆਪਣੇ ਅੰਦਰ ਹੀ ਦਬਾ ਲੈਂਦੇ ਹਾਂ। ਕਿਸੇ ਕੰਮ ਨੂੰ ਸਿੱਖਣ ਨਾਲ ਉਮਰ ਦਾ ਕੋਈ ਸੰਬੰਧ ਨਹੀਂ ਹੈ ਇਹ ਤਾਂ ਤੁਹਾਡੀ ਮਾਨਸਿਕ ਸ਼ਕਤੀ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਅੰਦਰ ਸਿੱਖਣ ਦੀ ਤਾਂਘ ਕਿੰਨੀ ਕੁ ਹੈ। ਜ਼ਿੰਦਗੀ ਤਾਂ ਕਿਸੇ ਵੀ ਮੋੜ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਬੱਸ ਜ਼ਿੰਦਗੀ ਜਿਉਣ ਦਾ ਜਜ਼ਬਾ ਹੋਣਾ ਜ਼ਰੂਰੀ ਹੈ। ਜਿਸ ਇਨਸਾਨ ਅੰਦਰ ਕੁਝ ਕਰਨ ਦੀ, ਕੁਝ ਬਣਨ ਦੀ ਇੱਛਾ ਹੁੰਦੀ ਹੈ ਉਹ ਜ਼ਿੰਦਗੀ ਦੇ ਕਿਸੇ ਵੀ ਮੋੜ 'ਤੇ ਬੁਲੰਦੀਆਂ ਛੂਹ ਸਕਦਾ ਹੈ ਬੱਸ ਲੋੜ ਹੈ ਕਿ ਸਿੱਖਣ ਦੀ ਚਾਹਤ ਕਦੇ ਖਤਮ ਨਾ ਹੋਵੇ।


-ਜਸਪ੍ਰੀਤ ਕੌਰ ਸੰਘਾ
ਹੁਸ਼ਿਆਰਪੁਰ।

14-03-2024

 ਮਾਪਿਆਂ ਦਾ ਸਤਿਕਾਰ ਕਰੋ
ਪੰਜਾਬ ਦੇ ਅਬੋਹਰ ਸ਼ਹਿਰ ਵਿਚ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਨੂੰ ਦੇਖ-ਸੁਣ ਕੇ ਇਨਸਾਨੀਅਤ ਬਹੁਤ ਜ਼ਿਆਦਾ ਸ਼ਰਮਸਾਰ ਹੋਈ ਹੈ। ਇਕ ਕਲਯੁਗੀ ਪੁੱਤ ਵਲੋਂ ਆਪਣੀ ਅੱਸੀ ਸਾਲਾ ਬਜ਼ੁਰਗ ਮਾਂ ਦੀ ਬਹੁਤ ਜ਼ਿਆਦਾ ਕੁੱਟ-ਮਾਰ ਕਰਕੇ ਉਸ ਦੀਆਂ ਹੱਡੀਆਂ-ਪਸਲੀਆਂ ਤੋੜ ਕੇ ਆਪਣੀ ਬਜ਼ੁਰਗ ਮਾਤਾ ਨੂੰ ਕੱਪੜੇ ਵਿਚ ਬੰਨ੍ਹ ਕੇ ਨਹਿਰ ਵਿਚ ਸੁੱਟਣ ਚੱਲਿਆ ਸੀ ਜਿਸ ਦਾ ਪਿੰਡ ਵਿਚ ਪਤਾ ਲੱਗਣ 'ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਦੋਸ਼ੀ ਨੂੰ ਮੌਕੇ ਤੋਂ ਕਾਬੂ ਕਰ ਲਿਆ। ਇਹ ਦੋਸ਼ੀ ਸ਼ਰਾਬ ਪੀਣ ਅਤੇ ਨਸ਼ੇ ਕਰਨ ਦਾ ਆਦੀ ਦੱਸਿਆ ਜਾ ਰਿਹਾ ਹੈ। ਇਹ ਕਲਯੁਗੀ ਪੁੱਤ ਆਪਣੀ ਮਾਂ ਦੀ ਕੁੱਟ-ਮਾਰ ਕਰਦਾ ਹੀ ਰਹਿੰਦਾ ਸੀ। ਅੱਜ ਤਾਂ ਉਸ ਨੇ ਸਭ ਤੋਂ ਪਵਿੱਤਰ ਰਿਸ਼ਤੇ ਮਾਂ ਦੇ ਨਾਲ ਜੋ ਕੀਤਾ ਹੈ, ਉਹ ਬਹੁਤ ਵੱਡਾ ਗੁਨਾਹ ਹੈ। ਸੋਚਿਆ ਵੀ ਨਹੀਂ ਜਾ ਸਕਦਾ ਕਿ ਕਿਵੇਂ ਕੋਈ ਇਨਸਾਨ ਆਪਣੇ ਬਜ਼ੁਰਗ ਮਾਪਿਆਂ ਨਾਲ ਇਸ ਤਰ੍ਹਾਂ ਕਰ ਸਕਦਾ ਹੈ। ਸਾਡੀ ਵੀ ਸਰਕਾਰ ਨੂੰ ਬੇਨਤੀ ਹੈ ਕਿ ਇਸ ਘਟਨਾ ਦੀ ਪੂਰੀ ਜਾਂਚ ਕਰ ਕੇ ਦੋਸ਼ੀ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਬਜ਼ੁਰਗ ਮਾਂ ਨੂੰ ਇਨਸਾਫ਼ ਦਿਵਾਇਆ ਜਾਵੇ।


-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।


ਸਾਡਾ ਭਵਿੱਖ
ਸਾਡੀਆਂ ਆਦਤਾਂ ਹੀ ਸਾਡਾ ਭਵਿੱਖ ਤੈਅ ਕਰਦੀਆਂ ਹਨ ਜਿਸ ਤਰ੍ਹਾਂ ਦੀਆਂ ਸਾਡੀਆਂ ਵਰਤਮਾਨ ਵਿਚ ਆਦਤਾ ਹੁੰਦੀਆਂ ਹਨ, ਉਸੇ ਤਰ੍ਹਾਂ ਦਾ ਸਾਡਾ ਭਵਿੱਖ ਬਣ ਜਾਂਦਾ ਹੈ। ਕੋਈ ਨਵੀਂ ਆਦਤ ਨੂੰ ਆਪਣੇ ਜੀਵਨ ਵਿਚ ਜੋੜਨਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਅਸੀਂ ਲੰਮਾ ਸਮਾਂ ਉਸ ਆਦਤ ਤੋਂ ਬਿਨਾਂ ਜੀਅ ਰਹੇ ਹੁੰਦੇ ਹਾਂ ਤਾਂ ਇਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਸਾਨੂੰ ਨਵੀਂ ਆਦਤ ਪਾਉਣ ਲਈ ਸਭ ਤੋਂ ਪਹਿਲਾਂ ਉਸ਼ ਆਦਤ ਦਾ ਉਦੇਸ਼ ਜਾਂ ਵਜ੍ਹਾ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਉਸ 'ਤੇ ਲੋੜੀਂਦੀ ਮਿਹਨਤ ਕਰ ਸਕਾਂਗੇ। ਇਕ ਵਾਰ ਨਵੀਂ ਆਦਤ ਪਾਉਣ ਦਾ ਟੀਚਾ ਨਿਰਧਾਰਿਤ ਕਰਨ ਤੋਂ ਬਾਅਦ ਵੀ ਅਨੇਕਾਂ ਰੁਕਾਵਟਾਂ ਜਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਅਸੀਂ ਆਪਣੀ ਆਦਤ ਨੂੰ ਬਦਲਣਾ ਜਾਂ ਨਵੀਂ ਆਦਤ ਅਪਨਾਉਣਾ ਚਾਹੁੰਦੇ ਹਾਂ ਤੇ ਸਾਨੂੰ ਮੁਸ਼ਕਿਲ ਪੇਸ਼ ਆ ਰਹੀ ਹੈ ਤਾਂ ਇਸ ਬਾਬਤ ਅਸੀਂ ਆਪਣੇ ਕਿਸੇ ਦੋਸਤ ਜਾਂ ਘਰ ਦੇ ਮੈਂਬਰ ਦੀ ਮਦਦ ਲੈ ਸਕਦੇ ਹਾਂ। ਆਦਤ ਬਦਲਣ ਲੱਗਿਆਂ ਸਾਨੂੰ ਮੁਸ਼ਕਿਲਾਂ ਤਾਂ ਆਉਣਗੀਆਂ ਹੀ ਪਰ ਸਾਨੂੰ ਸਹਿਜਤਾ ਨਾਲ ਆਪਣੇ ਨਿਸ਼ਾਨੇ 'ਤੇ ਪਹੁੰਚਣ ਦੀ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ।


-ਚਰਨਜੀਤ ਸਿੰਘ
ਸ੍ਰੀ ਮੁਕਤਸਰ ਸਾਹਿਬ।

12-03-2024

 ਹਿਮਾਚਲ ਦਾ ਸਿਆਸੀ ਘਟਨਾਕ੍ਰਮ
ਰਾਜਨੀਤੀ 'ਚ ਕਦੋਂ ਕੀ ਵਾਪਰ ਜਾਏ, ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ। ਇਵੇਂ ਦਾ ਹੀ ਕੁੱਝ ਹਿਮਾਚਲ 'ਚ ਵਾਪਰਿਆ, ਰਾਜ ਸਭਾ ਦੇ ਮੈਂਬਰ ਦੀ ਚੋਣ ਲਈ ਕਾਂਗਰਸ ਦੇ ਨਾਲ-ਨਾਲ ਭਾਜਪਾ ਨੇ ਵੀ ਆਪਣਾ ਉਮੀਦਵਾਰ ਉਤਾਰਿਆ। ਬਹੁਮਤ ਕਾਂਗਰਸ ਕੋਲ ਹੋਣ ਕਰਕੇ ਕਾਂਗਰਸ ਦੇ ਉਮੀਦਵਾਰ ਦੀ ਜਿੱਤ ਯਕੀਨੀ ਸੀ, ਪਰ ਭਾਜਪਾ ਨੇ ਆਪਣੀ ਤੋੜ-ਜੋੜ ਵਾਲੀ ਰਾਜਨੀਤੀ ਨੂੰ ਇਕ ਵਾਰੀ ਫਿਰ ਵਰਤ ਕੇ ਆਪਣਾ ਉਮੀਦਵਾਰ ਜਿਤਾ ਲਿਆ ਤੇ ਹਰ ਵਾਰ ਦੀ ਤਰ੍ਹਾਂ ਕਾਂਗਰਸ ਆਪਣੇ ਵਿਧਾਇਕ ਨਹੀਂ ਸਾਂਭ ਸਕੀ। ਭਾਜਪਾ ਨੇ ਕਾਂਗਰਸ ਦੇ ਛੇ ਵਿਧਾਇਕ ਤੋੜ ਕੇ ਉਨ੍ਹਾਂ ਤੋਂ ਆਪਣੇ ਹੱਕ 'ਚ ਵੋਟਿੰਗ ਕਰਵਾਈ, ਜਿਸ ਨਾਲ ਹਿਮਾਚਲ ਸਣੇ ਸਾਰੇ ਦੇਸ਼ ਦੀ ਰਾਜਨੀਤੀ 'ਚ ਹਲਚਲ ਮਚ ਗਈ। ਭਾਜਪਾ ਦੀ ਇਹ ਗੰਦੀ ਖੇਡ ਲੋਕਤੰਤਰ ਲਈ ਗੰਭੀਰ ਖ਼ਤਰਾ ਬਣੀ ਹੋਈ ਹੈ। ਲੋਕਾਂ ਦੁਆਰਾ ਚੁਣੇ ਗਏ ਵਿਧਾਇਕਾਂ ਨੂੰ ਕਿਸੇ ਲਾਲਚ ਜਾਂ ਡਰਾ ਧਮਕਾ ਕੇ ਆਪਣੇ ਪੱਖ 'ਚ ਕਰਨਾ ਲੋਕਤੰਤਰ ਦਾ ਘਾਣ ਹੈ। ਬਾਕੀ ਅਜਿਹੇ ਵਿਕਾਊ ਨੇਤਾਵਾਂ ਤੋਂ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਭਾਜਪਾ ਨੇ ਪਹਿਲਾਂ ਵੀ ਕਾਂਗਰਸ ਦੀਆਂ ਸਰਕਾਰਾਂ ਤੋੜ ਕੇ ਆਪਣੀ ਸਰਕਾਰ ਬਣਾਈ, ਚੰਡੀਗੜ੍ਹ 'ਚ ਗਲਤ ਹਥਕੰਡਾ ਵਰਤਿਆ ਤੇ ਹੁਣ ਲੋਕ ਸਭਾ ਦੀਆਂ ਚੋਣਾਂ ਮੌਕੇ ਵੀ ਭਾਜਪਾ ਤੋਂ ਇਸੇ ਤਰ੍ਹਾਂ ਦੀ ਹੀ ਉਮੀਦ ਕੀਤੀ ਜਾ ਸਕਦੀ ਹੈ। ਜੇਕਰ ਭਾਜਪਾ ਆਪਣੀਆਂ ਸਰਗਰਮੀਆਂ ਨੂੰ ਇਸੇ ਤਰ੍ਹਾਂ ਜਾਰੀ ਰੱਖਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਦੇਸ਼ ਤਾਨਾਸ਼ਾਹੀ ਹਕੂਮਤ ਦੀ ਜ਼ੰਜੀਰ 'ਚ ਜਕੜ ਕੇ ਰਹਿ ਜਾਵੇਗਾ।


-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ।


ਸ਼ੁਭਕਰਮਨ ਦੀ ਮੌਤ 'ਤੇ ਐਫ.ਆਈ.ਆਰ.
ਸ਼ੁਭਕਰਨ ਦੀ ਮੌਤ ਤੋਂ 8 ਦਿਨ ਬਾਅਦ ਪੰਜਾਬ ਸਰਕਾਰ ਵਲੋਂ ਜ਼ੀਰੋ ਪਹਿਲੀ ਸੂਚਨਾ ਰਿਪੋਰਟ ਧਾਰਾ 302, 114 ਭਾਰਤੀ ਦੰਡ ਸੰਗ੍ਰਹਿ ਦੇ ਤਹਿਤ ਅਣਪਛਾਤਿਆਂ 'ਤੇ ਦਰਜ ਹੋ ਗਈ ਹੈ। ਫਿਲਹਾਲ ਸ਼ੁਭਕਰਨ ਦਾ ਪੋਸਟ-ਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੰਜਾਬ ਸਰਕਾਰ ਨੇ 1 ਕਰੋੜ ਰੁਪਏ ਸ਼ੁਭਕਰਨ ਦੇ ਪਰਿਵਾਰ ਨੂੰ ਅਤੇ ਭੈਣ ਨੂੰ ਸਰਕਾਰੀ ਨੌਕਰੀ ਦਾ ਐਲਾਨ ਕਰ ਦਿੱਤਾ। ਇਸ 'ਤੇ ਸਿਆਸਤ ਭਖੀ ਹੋਈ ਹੈ। ਸਿਆਸਤ ਕਰਨ ਦੀ ਬਜਾਏ ਸ਼ੁਭਕਰਨ ਦੀ ਮੌਤ ਦੀ ਡੂੰਘਾਈ ਨਾਲ ਪੜਤਾਲ ਕਰ ਮੌਤ ਦੇ ਕਾਰਨਾਂ ਦਾ ਪਤਾ ਕਰਨਾ ਚਾਹੀਦਾ ਹੈ, ਜੋ ਵੀ ਇਸ ਮੌਤ ਲਈ ਜ਼ਿੰਮੇਵਾਰ ਹੈ, ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰ ਸਜ਼ਾ ਦਿਵਾਉਣੀ ਚਾਹੀਦੀ ਹੈ। 'ਆਪ' ਸਰਕਾਰ ਨੂੰ ਇਸ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਪੀੜਤ ਪਰਿਵਾਰ ਨਾਲ ਇਸ ਦੁਖ ਦੀ ਘੜੀ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਸਾਨੀ ਮਸਲਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਸ਼ੁਭਕਰਨ ਵਾਂਗ ਕੋਈ ਹੋਰ ਕਿਸਾਨ ਮੌਤ ਦਾ ਨਿਸ਼ਾਨਾ ਨਾ ਬਣੇ। ਪਹਿਲਾਂ ਹੀ ਕਿਸਾਨੀ ਅੰਦੋਲਨ ਵਿਚ ਕਿੰਨੇ ਕਿਸਾਨ ਮਾਰੇ ਜਾ ਚੁੱਕੇ ਹਨ। ਕੇਂਦਰ ਸਰਕਾਰ ਨੂੰ ਸੰਵਾਦ ਰਾਹੀਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨ ਅੰਦੋਲਨ ਬੰਦ ਕਰਵਾ ਕੇ ਇਹ ਖ਼ੂਨੀ ਖੇਡ ਸਮਾਪਤ ਕਰ ਦੇਣੀ ਚਾਹੀਦੀ ਹੈ। ਇਸੇ ਵਿਚ ਦੇਸ਼ ਤੇ ਪੂਰੇ ਅਵਾਮ ਦਾ ਭਲਾ ਹੈ। ਪੰਜਾਬ ਪਹਿਲਾਂ ਹੀ ਆਰਥਿਕ ਮੰਦੀ ਵਿਚ ਗੁਜ਼ਰ ਰਿਹਾ ਹੈ।


-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ।


ਕੁੱਤੇ ਪਾਲਣ ਦਾ ਸ਼ੌਕ
ਕੋਈ ਸਮਾਂ ਸੀ, ਜਦੋਂ ਪੰਜਾਬ ਦੇ ਹਰੇਕ ਘਰ ਵਿਚ ਦੁੱਧ ਦੇਣ ਵਾਲਾ ਪਸ਼ੂ ਰੱਖਿਆ ਹੁੰਦਾ ਸੀ, ਪਰ ਹੁਣ ਪੰਜਾਬੀਆਂ ਵਲੋਂ ਮਹਿੰਗੀਆਂ ਨਸਲਾਂ ਦੇ ਕੁੱਤੇ ਪਾਲਣ ਦਾ ਸ਼ੌਕ ਬਹੁਤ ਪ੍ਰਫੁੱਲਿਤ ਹੋ ਰਿਹਾ ਹੈ। ਪਹਿਲਾਂ ਅਜਿਹੀਆਂ ਨਸਲਾਂ ਦੇ ਕੁੱਤੇ ਸਿਰਫ਼ ਸ਼ਹਿਰਾਂ ਵਿਚ ਹੀ ਦੇਖਣ ਨੂੰ ਮਿਲਦੇ ਸਨ, ਪਰ ਹੁਣ ਇਹ ਕੁੱਤੇ ਪਿੰਡਾਂ ਵਿਚ ਵੀ ਆਮ ਹੀ ਰੱਖੇ ਮਿਲਦੇ ਹਨ। ਸ਼ਹਿਰੀਆਂ ਦੀ ਰੀਸੋ-ਰੀਸ ਹੁਣ ਪਿੰਡਾਂ ਵਿਚ ਵੀ ਬਹੁਤੇ ਲੋਕ ਸਵੇਰ ਦੀ ਸੈਰ ਕੁੱਤਿਆਂ ਨੂੰ ਨਾਲ ਲਿਜਾ ਕੇ ਕਰਦੇ ਹਨ। ਕੁੱਤੇ ਵਫ਼ਾਦਾਰ ਜ਼ਰੂਰ ਹੁੰਦੇ ਹਨ, ਪਰ ਜੋ ਕੁੱਤੇ ਸਿਰਫ਼ ਮਾਸ 'ਤੇ ਪਲਦੇ ਹਨ, ਉਹ ਹਮਲਾਵਰ ਹੁੰਦੇ ਹਨ। ਕੁੱਤੇ ਦੇ ਵੱਢਣ ਦੀਆਂ ਖ਼ਬਰਾਂ ਸਾਨੂੰ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ। ਕੁੱਤੇ ਪਾਲਣ ਦਾ ਸ਼ੌਕ ਕਈ ਵਾਰੀ ਮਹਿੰਗਾ ਵੀ ਪੈ ਸਕਦਾ ਹੈ। ਪਿੰਡਾਂ ਵਿਚ ਤਾਂ ਲੋਕ ਆਮ ਹੀ ਇਕ ਦੂਜੇ ਦੇ ਘਰ ਆਉਂਦੇ-ਜਾਂਦੇ ਰਹਿੰਦੇ ਹਨ ਤੇ ਬੱਚੇ ਵੀ ਅਕਸਰ ਗਲੀਆਂ ਵਿਚ ਖੇਡਦੇ ਰਹਿੰਦੇ ਹਨ। ਭਾਵੇਂ ਕਿ ਕੁੱਤਾ ਇਕ ਪਾਲਤੂ ਜਾਨਵਰ ਹੈ, ਪਰ ਇਹ ਕਦੇ ਵੀ ਕਿਸੇ ਨੂੰ ਵੀ ਵੱਢ ਸਕਦਾ ਹੈ। ਜੇਕਰ ਵੱਡਾ ਜ਼ਖ਼ਮ ਨਾ ਵੀ ਹੋਵੇ ਤਾਂ ਵੀ ਉਸ ਵਿਅਕਤੀ ਨੂੰ ਟੀਕੇ ਜ਼ਰੂਰ ਲਗਵਾਉਣੇ ਪੈ ਸਕਦੇ ਹਨ।


-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਸਿਹੌੜਾ, (ਲੁਧਿਆਣਾ)


ਮਾਰੋ ਨਕਲ, ਗੁਆਓ ਅਕਲ
ਇਸ ਸਮੇਂ ਵੱਖ-ਵੱਖ ਜਮਾਤਾਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ। ਵਿਦਿਆਰਥੀ ਮਿਹਨਤ ਕਰਕੇ ਇਨ੍ਹਾਂ ਪ੍ਰੀਖਿਆਵਾਂ 'ਚ ਬੈਠਦੇ ਹਨ, ਕਿਉਂਕਿ ਉਨ੍ਹਾਂ ਨੇ ਅਗਲੀ ਜਮਾਤ 'ਚ ਜਾਣਾ ਹੁੰਦਾ ਹੈ। ਜਿਹੜੇ ਵਿਦਿਆਰਥੀ ਸਾਰਾ ਸਾਲ ਨਹੀਂ ਪੜ੍ਹਦੇ ਉਹ ਫਿਰ ਇਨ੍ਹਾਂ ਪ੍ਰੀਖਿਆਵਾਂ 'ਚ ਨਕਲ ਦਾ ਸਹਾਰਾ ਲੈਂਦੇ ਹਨ। ਕਈ ਬੱਚੇ ਪ੍ਰੀਖਿਆਵਾਂ 'ਚ ਆਪਣੇ ਨਾਲ ਪਰਚੀਆਂ ਵੀ ਲੈ ਜਾਂਦੇ ਹਨ। ਜਦੋਂ ਹੀ ਉਹ ਨਕਲ ਕਰਦੇ ਹੋਏ ਫੜੇ ਜਾਂਦੇ ਹਨ ਤਾਂ ਤਿੰਨ ਸਾਲ ਲਈ ਉਨ੍ਹਾਂ ਵਿਦਿਆਰਥੀਆਂ 'ਤੇ ਕੇਸ ਦਰਜ ਹੁੰਦਾ ਹੈ। ਅਜਿਹੇ ਵਿਦਿਆਰਥੀ, ਜੋ ਨਕਲ ਰਾਹੀਂ ਪ੍ਰੀਖਿਆਵਾਂ ਪਾਸ ਕਰਦੇ ਹਨ, ਉਨ੍ਹਾਂ ਨੂੰ ਗਿਆਨ ਦੀ ਬਿਲਕੁਲ ਵੀ ਜਾਂਚ ਨਹੀਂ ਹੁੰਦੀ। ਅਜਿਹੇ ਵਿਦਿਆਰਥੀਆਂ ਦਾ ਸਿਰਫ ਇਕ ਹੀ ਮਕਸਦ ਹੁੰਦਾ ਹੈ ਕਿ ਉਨ੍ਹਾਂ ਨੇ ਜਮਾਤ ਪਾਸ ਕਰਨੀ ਹੈ। ਪਰ ਇਹ ਲੋਕ ਕਦੇ ਵੀ ਜ਼ਿੰਦਗੀ 'ਚ ਸਫਲ ਨਹੀਂ ਹੋ ਪਾਉਂਦੇ। ਸੋ, ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਜਦੋਂ ਤੋਂ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ ਉਹ ਉਦੋਂ ਤੋਂ ਹੀ ਪ੍ਰੀਖਿਆਵਾਂ ਦੀ ਤਿਆਰੀ ਨਾਲ ਦੀ ਨਾਲ ਕਰਨ। ਜੇ ਸ਼ੁਰੂ ਤੋਂ ਹੀ ਵਧੀਆ ਤਰੀਕੇ ਨਾਲ ਅਸੀਂ ਪ੍ਰੀਖਿਆਵਾਂ ਦੀ ਤਿਆਰੀ ਕਰਾਂਗਾ ਤਾਂ ਅਸੀਂ ਪ੍ਰੀਖਿਆਵਾਂ 'ਚ ਵਧੀਆ ਅੰਕ ਪ੍ਰਾਪਤ ਕਰਾਂਗੇ। ਚਾਹੇ ਕੋਈ ਵੀ ਹੋਵੇ, ਸਾਨੂੰ ਨਕਲ ਦਾ ਬਿਲਕੁਲ ਵੀ ਸਹਾਰਾ ਨਹੀਂ ਲੈਣਾ ਚਾਹੀਦਾ।


-ਸੰਜੀਵ ਸਿੰਘ ਸੈਣੀ, ਮੁਹਾਲੀ

11-03-2024

 ਦਿਨੋ-ਦਿਨ ਵਧਦੀ ਗੁੰਡਾਗਰਦੀ
ਪੰਜਾਬ ਵਿਚ ਦਿਨੋ-ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਵਧ ਰਹੀਆਂ ਹਨ ਅਤੇ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ। ਦਿਨ-ਦਿਹਾੜੇ ਲੁੱਟ ਹੋ ਰਹੀ ਹੈ। ਤੁਰੇ ਜਾਂਦੇ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਲੁੱਟੀ ਜਾਂਦੇ ਹਨ। ਜਬਰੀ ਮੋਟਰਸਾਈਕਲ ਖੋਹੇ ਜਾ ਰਹੇ ਹਨ, ਚੋਰੀ ਅਤੇ ਕਤਲਾਂ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਵਿਚ ਹਾਂ-ਪੱਖੀ ਪਹਿਲੂ ਇਹ ਹੈ ਕਿ ਜਦੋਂ ਵੀ ਲੋਕ ਜਥੇਬੰਦ ਹੋ ਕੇ ਤੁਰਦੇ ਹਨ, ਰਾਹਤ ਹੀ ਪ੍ਰਾਪਤ ਹੋ ਜਾਂਦੀ ਹੈ। ਇਹ ਵੱਖਰੀ ਗੱਲ ਹੈ ਕਿ ਕੇਸ ਤਿਆਰ ਕਰਨ ਲੱਗੇ ਪੁਲਿਸ ਚੋਰ ਮੋਰੀਆਂ ਰੱਖ ਲੈਂਦੀ ਹੈ। ਸਾਰੇ ਦੋਸ਼ੀ ਬਰੀ ਹੋ ਜਾਂਦੇ ਹਨ। ਇਸ ਤੋਂ ਇਲਾਵਾ ਲੰਮੀ ਤੇ ਖ਼ਰਚੀਲੀ ਨਿਆਂ ਪ੍ਰਣਾਲੀ ਕਾਰਨ ਪੀੜਤ ਧਿਰ ਅੱਕ ਥੱਕ ਕੇ ਬਹੁਤੀ ਵਾਰ ਮਜਬੂਰਨ ਸਮਝੌਤੇ ਕਰਨ ਲਈ ਤਿਆਰ ਹੋ ਜਾਂਦੀ ਹੈ। ਇਹ ਸਾਰੇ ਕੁਝ ਦੇ ਬਾਵਜੂਦ ਵੀ ਉਹ ਲੋਕ-ਹਿੱਤਾਂ ਨੂੰ ਪ੍ਰਣਾਈਆਂ ਧਿਰਾਂ ਅਤੇ ਆਪਣੀ ਟੇਕ ਜਥੇਬੰਦੀ ਉੱਤੇ ਰੱ ਖਕੇ ਮੈਦਾਨ ਵਿਚ ਆਉਣ ਦਾ ਕੋਈ ਨਾ ਕੋਈ ਹੱਲ ਨਿਕਲ ਸਕਦਾ ਹੈ। ਇਹ ਵੀ ਮਹਿਸੂਸ ਕੀਤਾ ਗਿਆ ਹੈ ਕਿ ਪੀੜਤ ਲੋਕਾਂ ਨਾਲ ਹਮਦਰਦੀ ਜ਼ਿਆਦਾ ਹੁੰਦੀ ਹੈ। ਲੋੜ ਇਸ ਨੂੰ ਜਥੇਬੰਦਕ ਸ਼ਕਲ ਦੇਣ ਦੀ ਹੁੰਦੀ ਹੈ। ਚੰਗੇ ਲੋਕਾਂ ਦੀ ਕੋਈ ਘਾਟ ਨਹੀਂ। ਸਰਕਾਰ ਨੂੰ ਵੀ ਸਖ਼ਤੀ ਵਰਤਣੀ ਚਾਹੀਦੀ ਹੈ।


-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲਾ ਸ੍ਰੀ ਮੁਕਤਸਰ ਸਾਹਿਬ।


ਕਿਤਾਬਾਂ ਨਾਲ ਦੋਸਤੀ
ਪਿਆਰੇ ਸਾਥੀਓ, ਮੇਰੀ ਗੱਲ ਪੜ੍ਹਿਓ ਜੋ ਮੈਂ ਅੱਗੋਂ ਸੁਣੀ ਹੈ ਕਿ ਜੋ ਕਿਤਾਬਾਂ ਪੜ੍ਹਦੇ ਹਨ, ਉਹ ਕਿਤਾਬਾਂ ਬਣ ਜਾਂਦੇ ਹਨ। ਸੱਚੀ ਸਿਆਣਿਆਂ ਦੀ ਗੱਲ ਅੱਗੇ ਅਸੀਂ ਸੱਥਾਂ ਵਿਚ ਬਜ਼ੁਰਗਾਂ ਤੋਂ ਸਿੱਖ ਲੈਂਦੇ ਸੀ, ਹੁਣ ਸਾਨੂੰ ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਕਿਤਾਬਾਂ ਵਿਚ ਬਜ਼ੁਰਗਾਂ ਦੀਆਂ ਹੀ ਗੱਲਾਂ ਹੁੰਦੀਆਂ ਹਨ। ਗੁਰੂ ਗੋਬਿੰਦ ਸਿੰਘ ਦੇ ਬਾਲਾਂ ਤੋਂ ਲੈ ਕੇ ਨਲੂਏ ਤੱਕ ਦੀਆਂ ਗੱਲਾਂ। ਦਾਦਾ-ਦਾਦੀ ਤੋਂ ਪਰੀਆਂ ਦੀਆਂ ਕਹਾਣੀਆਂ ਅਤੇ ਬਹਾਦਰ ਯੋਧਿਆਂ ਦੀਆਂ ਕਹਾਣੀਆਂ ਸੁਣਨਾ ਵੀ ਕਿਤਾਬਾਂ ਪੜ੍ਹਨ ਵਰਗਾ ਹੁੰਦਾ ਹੈ। ਇਸ ਤਰ੍ਹਾਂ ਅਸੀਂ ਦੇਖਿਆ ਕਿ ਜਿਨ੍ਹਾਂ ਲੋਕਾਂ ਨੇ ਕਿਤਾਬਾਂ ਨਾਲ ਦੋਸਤੀ ਕੀਤੀ, ਅੱਜ ਉਨ੍ਹਾਂ 'ਤੇ ਲਿਖੀਆਂ ਕਿਤਾਬਾਂ ਨਾਲ ਲਾਇਬ੍ਰੇਰੀਆਂ ਭਰੀਆਂ ਪਈਆਂ ਹਨ। ਉਦਾਹਰਨ ਦੇ ਤੌਰ 'ਤੇ ਭਗਤ ਸਿੰਘ, ਮਹਾਤਮਾ ਗਾਂਧੀ, ਸਵਾਮੀ ਵਿਵੇਕਾਨੰਦ, ਪੰਡਿਤ ਜਵਾਹਰ ਲਾਲ ਨਹਿਰੂ, ਏ.ਪੀ.ਜੇ. ਅਬਦੁਲ ਕਲਾਮ, ਕਲਪਨਾ ਚਾਵਲਾ, ਸ. ਮੋਹਨ ਸਿੰਘ ਅਤੇ ਡਾ. ਅੰਬੇਡਕਰ ਸਾਹਿਬ ਆਦਿ।


-ਨੂਰ
ਐਸ.ਬੀ.ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੀਰਵਾਲੀ।


ਰੋਸ ਦਾ ਪ੍ਰਗਟਾਵਾ
27 ਫਰਵਰੀ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 295ਏ ਅਤੇ ਹੋਰ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਮੇਟੀ ਪੰਜਾਬ ਦੀਆਂ ਜਮਹੂਰੀ, ਤਰਕਸ਼ੀਲ ਅਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਕਲਾਕਾਰਾਂ, ਲੇਖਕਾਂ ਦੀਆਂ ਤਿੰਨ ਦਰਜਨ ਜਥੇਬੰਦੀਆਂ ਵਲੋਂ ਤਰਕਸ਼ੀਲ ਆਗੂਆਂ ਸੁਰਜੀਤ ਦੌਧਰ ਅਤੇ ਭੁਪਿੰਦਰ ਫੌਜੀ ਸਮੇਤ ਤਿੰਨ ਹੋਰ ਸਮਾਜਿਕ ਕਾਰਕੁਨਾਂ ਇਕਬਾਲ ਧਨੌਲਾ, ਸ਼ਾਇਨਾ ਰਾਮਾ ਮੰਡੀ ਅਤੇ ਦਵਿੰਦਰ ਮਹਿੰਦਵਾਣੀ ਗੜ੍ਹਸ਼ੰਕਰ ਦੇ ਖਿਲਾਫ 295 ਅਤੇ 295 ਏ ਦੇ ਝੂਠੇ ਅਤੇ ਨਜਾਇਜ਼ ਦਰਜ ਕੀਤੇ ਕੇਸ ਰੱਦ ਕਰਵਾਉਣ ਲਈ ਇਕ ਸਾਂਝੀ ਜਨਤਕ ਕਨਵੈਨਸ਼ਨ ਕੀਤੀ ਗਈ। ਪੰਜਾਬ ਪੁਲੀਸ ਵਲੋਂ ਜਨਵਰੀ ਦੇ ਮਹੀਨੇ ਇਹ ਸਾਰੇ ਕੇਸ ਤੱਥਾਂ ਦੀ ਜਾਂਚ ਪੜਤਾਲ ਤੋਂ ਬਿਨਾਂ ਦਰਜ ਕੀਤੇ ਗਏ ਅਤੇ ਇਨ੍ਹਾਂ ਵਿਚੋਂ ਚਾਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਜਦਕਿ ਸੁਪਰੀਮ ਕੋਰਟ ਵਲੋਂ ਅਰੁਣੇਸ਼ ਕੁਮਾਰ ਬਨਾਮ ਸਟੇਟ ਕੇਸ ਵਿਚ ਦਿੱਤੇ ਫ਼ੈਸਲੇ ਅਨੁਸਾਰ ਪੁਲੀਸ ਵਲੋਂ ਸੱਤ ਸਾਲ ਦੀ ਸਜ਼ਾ ਤੋਂ ਘੱਟ ਜੁਰਮ ਦੇ ਮੁਲਜ਼ਮ ਨੂੰ ਤੱਥਾਂ ਦੀ ਜਾਂਚ ਪੜਤਾਲ ਕੀਤੇ ਬਗੈਰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪੰਦਰਾਂ ਦਿਨ ਪਹਿਲਾਂ ਸਾਂਝੀ ਸੰਘਰਸ਼ ਕਮੇਟੀ ਦੇ ਆਗੂਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਨ ਲਈ ਸਮਾਂ ਮੰਗਿਆ ਸੀ ਪਰ ਮੁੱਖ ਮੰਤਰੀ ਦਫ਼ਤਰ ਵਲੋਂ ਆਗੂਆਂ ਨੂੰ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਗਿਆ। ਇਹ ਸਰਾਸਰ ਹਕੂਮਤੀ ਤਾਨਾਸ਼ਾਹੀ ਦੀ ਗ਼ੈਰ ਜਮਹੂਰੀ ਕਾਰਵਾਈ ਹੈ ਅਤੇ ਪੰਜਾਬ ਸਰਕਾਰ ਦੇ ਲੋਕ ਪੱਖੀ ਹੋਣ ਦੇ ਦਾਅਵਿਆਂ ਦੇ ਬਿਲਕੁਲ ਉਲਟ ਹੈ। ਕਨਵੈਨਸ਼ਨ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਅਤੇ ਐੱਸਡੀਐੱਮ ਦੀ ਗ਼ੈਰਹਾਜ਼ਰੀ 'ਚ ਰੋਸ ਵਜੋਂ ਤਹਿਸੀਲਦਾਰ ਜਲੰਧਰ ਰੁਪਿੰਦਰ ਸਿੰਘ ਬੱਲ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ-ਪੱਤਰ ਦਿੱਤਾ ਗਿਆ। ਪੰਜਾਬ ਸਰਕਾਰ, ਮੁੱਖ ਮੰਤਰੀ ਅਤੇ ਜਲੰਧਰ ਪ੍ਰਸ਼ਾਸਨ ਦਾ ਅਜਿਹਾ ਗ਼ੈਰ-ਜਮਹੂਰੀ ਅਤੇ ਨਿਆਂ ਵਿਰੋਧੀ ਵਤੀਰਾ ਲੋਕ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਤਿੰਨ ਦਰਜਨ ਲੋਕ ਪੱਖੀ ਜਨਤਕ ਜਥੇਬੰਦੀਆਂ ਅਤੇ ਉਨ੍ਹਾਂ ਦੇ ਲੱਖਾਂ ਕਾਰਕੁਨਾਂ ਦਾ ਅਪਮਾਨ ਹੈ ਜਿਸ ਪ੍ਰਤੀ ਉਨ੍ਹਾਂ ਨੇ ਇਸ ਚਿੱਠੀ ਰਾਹੀਂ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਹੈ।


-ਸੁਮੀਤ ਸਿੰਘ
ਸੂਬਾਈ ਮੀਡੀਆ ਮੁਖੀ, ਤਰਕਸ਼ੀਲ ਸੁਸਾਇਟੀ ਪੰਜਾਬ, ਬਰਨਾਲਾ।


ਸ਼ੁਭਕਰਨ ਦੀ ਹੱਤਿਆ ਦੀ ਜਾਂਚ
ਦੇਸ਼ ਭਰ ਦੀਆਂ 6 ਮਾਰਚ ਦੀਆਂ ਛਪੀਆਂ ਅਖ਼ਬਾਰਾਂ ਵਿਚ ਪੰਜ ਡਾਕਟਰਾਂ ਦੀ ਟੀਮ ਦੁਆਰਾ ਕੀਤੀ ਗਈ ਪੋਸਟ ਮਾਰਟਮ ਰਿਪੋਰਟ ਵਿਚ ਸ਼ੁਭਕਰਨ ਦੀ ਮੌਤ ਗੋਲੀ ਲੱਗਣ ਦੇ ਕਾਰਨ ਹੋਈ ਦੱਸੀ ਗਈ। ਉਸ ਦੇ ਸਿਰ ਵਿਚੋਂ ਕਈ ਸ਼ਰ੍ਹੇ ਬਰਾਮਦ ਕੀਤੇ ਗਏ। ਹੈਰਾਨ ਕਰਨ ਵਾਲੀ ਗੱਲ ਹੈ ਕਿ ਅਜਿਹਾ ਅਪਰਾਧਿਕ ਕਾਰਾ ਕੀਤਾ ਗਿਆ ਹੈ, ਜੋ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਹੈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਪੁਲਿਸ ਨੇ ਇਹ ਰਾਉਂਡ ਫਾਇਰ ਕੀਤੇ ਹਨ। ਜ਼ੀਰੋ ਐਫ.ਆਈ.ਆਰ. ਦੀ ਬਜਾਏ ਗੋਲੀ ਚਲਾਉਣ ਵਾਲੇ ਅਤੇ ਕਿਸ ਨੇ ਹੁਕਮ ਦਿੱਤਾ ਸੀ, ਦੇ ਨਾਂਅ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ। ਅਜਿਹੇ ਮਾਮਲਿਆਂ ਵਿਚ ਰਾਜ ਦੇ ਉੱਚ ਅਧਿਕਾਰੀਆਂ ਤੋਂ ਆਦੇਸ਼ ਆਉਂਦੇ ਹਨ, ਜਿਵੇਂ ਕਿ ਬਰਗਾੜੀ ਕਾਂਡ ਵਿਚ ਵੇਖਿਆ ਗਿਆ ਸੀ। ਐਫ.ਆਈ.ਆਰ. ਵਿਚ ਹੁਣ ਇਨ੍ਹਾਂ ਸਾਰੇ ਵਿਅਕਤੀਆਂ ਦੇ ਨਾਂਅ ਸ਼ਾਮਿਲ ਹੋਣੇ ਚਾਹੀਦੇ ਹਨ, ਕਿਉਂਕਿ ਉਪਰੋਂ ਅਜਿਹੇ ਹੁਕਮ ਆਉਂਦੇ ਹਨ, ਇਸ ਲਈ ਹਰਿਆਣਾ ਸਰਕਾਰ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕਦੀ। ਅਜਿਹੇ ਵਿਚ ਹੁਣ ਮਾਨਯੋਗ ਹਾਈਕੋਰਟ ਇਸ ਮਾਮਲੇ ਦੀ ਜਾਂਚ ਸੇਵਾ ਮੁਕਤ ਜੱਜ ਦੀ ਅਗਵਾਈ ਵਿਚ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਹਾਈ ਕੋਰਟ ਦੇ ਇਸ ਫ਼ੈਸਲੇ ਤੋਂ ਇਨਸਾਫ਼ ਦੀ ਆਸ ਜ਼ਰੂਰ ਬੱਝੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੀ ਜਾਂਚ ਵਿਚ ਕੀ ਕੁਝ ਨਿਕਲਦਾ ਹੈ।


-ਕਰਨਲ ਡਾ. ਦਲਵਿੰਦਰ ਸਿੰਘ ਗ੍ਰੇਵਾਲ
1925 ਬਸੰਦ ਐਵੇਨਿਊ, ਲੁਧਿਆਣਾ।

08-03-2024

 ਪੀ.ਏ.ਪੀ. ਫਲਾਈਓਵਰ

ਜਦੋਂ ਦਾ ਜਲੰਧਰ 'ਚ ਪੀ.ਏ.ਪੀ. ਚੌਕ 'ਤੇ ਫਲਾਈਓਵਰ ਬਣਿਆ ਹੈ, ਉਦੋਂ ਤੋਂ ਹੀ ਇਹ ਚਰਚਾ ਵਿਚ ਰਿਹਾ ਹੈ ਕਿਉਂਕਿ ਇਹ ਪੁਲ ਸਾਰੇ ਸ਼ਹਿਰਾਂ ਨੂੰ ਨਹੀਂ ਜੋੜਦਾ, ਜਿਸ ਦੇ ਫਲਸਰੂਪ ਇਥੇ ਹਰ ਵੇਲੇ ਪੁਲ ਦੇ ਹੇਠਾਂ ਟ੍ਰੈਫਿਕ ਦਾ ਤਾਂਤਾ ਲੱਗਾ ਰਹਿੰਦਾ ਹੈ। ਇਹ ਪੁਲ ਬਣਾਉਂਦੇ ਸਮੇਂ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਹੋਰ ਵਿਭਾਗਾਂ ਵਲੋਂ ਜਲੰਧਰ ਤੋਂ ਅੰਮ੍ਰਿਤਸਰ, ਬਟਾਲਾ ਤੇ ਪਠਾਨਕੋਟ ਜਾਣ ਵਾਲੇ ਰਾਹਗੀਰਾਂ ਦੀ ਸਹੂਲਤ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ। ਜਿਸ ਕਾਰਨ ਇਨ੍ਹਾਂ ਸ਼ਹਿਰਾਂ ਨੂੰ ਜਾਣ ਵਾਲੇ ਲੋਕਾਂ ਨੂੰ ਰਾਮਾ ਮੰਡੀ ਚੌਕ ਵਲੋਂ ਘੁੰਮ ਕੇ ਫਿਰ ਪੁਲ 'ਤੇ ਚੜ੍ਹਨਾ ਪੈਂਦਾ ਹੈ, ਜਿਸ ਕਾਰਨ ਰਾਮਾਮੰਡੀ ਚੌਕ ਵਿਚ ਵੀ ਭੀੜ-ਭੜੱਕਾ ਪਿਆ ਰਹਿੰਦਾ ਹੈ ਅਤੇ 5-6 ਕਿੱਲੋਮੀਟਰ ਦਾ ਵਾਧੂ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਲੋਕਾਂ ਦੀ ਆਵਾਜਾਈ ਦੀ ਸਹੂਲਤ ਨੂੰ ਬਿਹਤਰ ਬਣਾਉਣ ਲਈ ਸੰਬੰਧਿਤ ਵਿਭਾਗਾਂ ਨੂੰ ਆਪਸ ਵਿਚ ਤਾਲਮੇਲ ਕਰ ਕੇ ਬੀ.ਐਸ.ਐਫ. ਚੌਕ ਵਾਲੇ ਪਾਸਿਉਂ ਪੀ.ਏ.ਪੀ. ਫਲਾਈਓਵਰ ਤੇ ਐਡੀਸ਼ਨਲ ਅਟੈਚਮੈਂਟ ਦਾ ਨਿਰਮਾਣ ਕਰ ਕੇ ਸਿੱਧੀ ਪਹੁੰਚਦੀ ਸਹੂਲਤ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਜੋ ਜਲੰਧਰ ਤੋਂ ਅੰਮ੍ਰਿਤਸਰ, ਬਟਾਲਾ, ਪਠਾਨਕੋਟ ਨੂੰ ਜਾਣ ਵਾਲੇ ਲੋਕਾਂ ਨੂੰ ਰਾਮਾਮੰਡੀ ਚੌਕ ਨੂੰ ਜਾਣ ਦੀ ਬਜਾਏ ਸਿੱਧੀ ਪਹੁੰਚ ਮਿਲ ਸਕੇ ਤੇ ਉਹ ਬਿਨਾਂ ਵਜ੍ਹਾ ਫਲਾਈਓਵਰ ਦੇ ਥੱਲ੍ਹੇ ਤੇ ਰਾਮਾਮੰਡੀ ਚੌਕ ਵਿਚ ਜਾਮ 'ਚ ਨਾ ਫਸ ਸਕਣ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਜਾਣਕਾਰੀ ਭਰਪੂਰ ਲੇਖ

ਬੀਤੇ ਦਿਨੀਂ 'ਅਜੀਤ' ਦੇ 'ਧਰਮ ਤੇ ਵਿਰਸਾ' ਅੰਕ ਵਿਚ ਸ. ਅਵਤਾਰ ਸਿੰਘ ਆਨੰਦ ਦਾ ਲਿਖਿਆ ਲੇਖ 'ਸ਼ੇਖੂਪੁਰਾ ਕਿਲ੍ਹਾ ਜਿਥੇ ਮਹਾਰਾਣੀ ਜਿੰਦਾਂ ਨੂੰ ਪਹਿਲੀ ਵਾਰ ਕੈਦ ਕੀਤਾ ਗਿਆ' ਪੜ੍ਹਿਆ। ਨਵੀਂ ਜਾਣਕਾਰੀ ਮਿਲੀ। ਇਹ ਕਿਲ੍ਹਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਬਣਵਾਇਆ ਸੀ। ਧਿਆਨ ਸਿੰਘ ਡੋਗਰਾ ਸਿੱਖ ਰਾਜ ਨੂੰ ਆਪਣੇ ਕਬਜ਼ੇ ਵਿਚ ਕਰਨਾ ਚਾਹੁੰਦਾ ਸੀ ਪਰ ਉਹ ਇਸ ਚਾਲ ਵਿਚ ਕਾਮਯਾਬ ਨਹੀਂ ਹੋ ਸਕਿਆ। ਇਸ ਤੋਂ ਇਲਾਵਾ 'ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦਾ ਸਿੱਖਿਆ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ' ਬਲਕਾਰ ਸਿੰਘ ਬੰਗੜ ਦਾ ਲਿਖਿਆ ਲੇਖ ਪੜ੍ਹਿਆ। ਉਪਰੰਤ ਬਾਬਾ ਜੀ ਨੇ 1986 ਈ. ਵਿਚ ਪੰਜ ਵਿਦਿਆਰਥੀਆਂ ਨਾਲ ਅਕਾਲ ਅਕੈਡਮੀ ਦੀ ਆਰੰਭਤਾ ਕੀਤੀ। ਬਾਬਾ ਜੀ ਦੀ ਮਿਹਨਤ ਨਾਲ ਅੱਜ 129 ਅਕਾਲ ਅਕੈਡਮੀਆਂ ਚੱਲ ਰਹੀਆਂ ਹਨ, ਜਿਨ੍ਹਾਂ ਵਿਚ 60,000 ਵਿਦਿਆਰਥੀ ਆਧੁਨਿਕ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਵੀ ਗ੍ਰਹਿਣ ਕਰ ਰਹੇ ਹਨ। ਇਹ ਦੋਵੇਂ ਲੇਖ ਬਹੁਤ ਜਾਣਕਾਰੀ ਭਰਪੂਰ ਅਤੇ ਸ਼ਲਾਘਾਯੋਗ ਸਨ।

-ਪ੍ਰਿੰ. ਜੋਗਿੰਦਰ ਸਿੰਘ ਲੋਹਾਮ
ਸਟੇਟ ਤੇ ਨੈਸ਼ਨਲ ਐਵਾਰਡੀ, ਡਬਲਿਊ-27, ਜਮੀਅਤ ਸਿੰਘ ਰੋਡ, ਮੋਗਾ।

ਮੁਫ਼ਤ ਸਹੂਲਤਾਂ

ਵੋਟਾਂ ਵੇਲੇ ਗਰੀਬ ਵਰਗ ਨੂੰ ਆਟਾ, ਦਾਲ, ਖੰਡ, ਚਾਹ ਪੱਤੀ ਮੁਫ਼ਤ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ। ਲੀਡਰ ਕਹਿੰਦੇ ਹਨ ਕਿ ਇਹ ਸਾਰਾ ਕੁਝ ਤੁਹਾਨੂੰ ਮੁਫ਼ਤ ਦੇਵਾਂਗੇ। ਸਾਨੂੰ ਵੋਟ ਤੁਸੀਂ ਪਾ ਦਿਓ। ਲੋਕ ਲਾਲਚ ਵਿਚ ਆ ਕੇ ਵੋਟਾਂ ਪਾਉਂਦੇ ਹਨ। ਪਰ ਜਦੋਂ ਸੰਬੰਧਿਤ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ, ਤਾਂ ਲੋਕਾਂ ਨਾਲ ਕੀਤੇ ਵਾਅਦੇ ਵਫ਼ਾ ਨਹੀਂ ਹੁੰਦੇ। ਡਾਕਟਰ ਅੰਬੇਡਕਰ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ ਕਿ ਲੀਡਰ ਤੁਹਾਨੂੰ ਮੁਫ਼ਤ ਸਹੂਲਤਾਂ ਦੇਣਗੇ, ਪਰ ਤੁਸੀਂ ਉਨ੍ਹਾਂ ਤੋਂ ਮਿਆਰੀ ਸਿੱਖਿਆ, ਮੁਫ਼ਤ ਸਿੱਖਿਆ ਦੀ ਮੰਗ ਕਰੋ, ਕੰਮ ਸੱਭਿਆਚਾਰ ਸਿਰਜਣ ਦਾ ਤਰਦੱਦ ਕਰੋ। ਸਾਨੂੰ ਜੇ ਬਿਜਲੀ ਪਾਣੀ ਦੇਣਾ ਹੀ ਹੈ ਤਾਂ ਉਹ ਘੱਟ ਰੇਟ 'ਤੇ ਦਿਓ। ਸਾਨੂੰ ਸਰਕਾਰਾਂ ਤੋਂ ਮਿਆਰੀ ਸਿੱਖਿਆ, ਮਿਆਰੀ ਸਿਹਤ ਸਹੂਲਤਾਂ ਅਤੇ ਕੰਮ ਸੱਭਿਆਚਾਰ ਦੀ ਮੰਗ ਕਰਨੀ ਚਾਹੀਦੀ ਹੈ। ਕਾਨੂੰਨ ਅਵਸਥਾ ਠੀਕ ਕਰਨ ਦੀ ਮੰਗ ਕਰੋ। ਮੁਫ਼ਤ ਸਹੂਲਤਾਂ ਨਾਲ ਅਸੀਂ ਮਾਨਸਿਕ ਪੱਖੋਂ ਅਪਾਹਜ ਹੋ ਜਾਵਾਂਗੇ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਚੋਣ ਜ਼ਾਬਤੇ ਤੋਂ ਪਹਿਲਾਂ ਹੋਣ ਕੰਮ

ਆਉਂਦੇ ਦਿਨਾਂ ਵਿਚ ਲੋਕ ਸਭਾ ਦੀਆਂ ਚੋਣਾਂ ਹੋਣ ਕਰਕੇ ਸਾਰੇ ਦੇਸ਼ ਵਿਚ ਚੋਣ ਜ਼ਾਬਤਾ ਲੱਗ ਜਾਵੇਗਾ। ਇਸ ਦੌਰਾਨ ਕਈ ਕੰਮ ਮੰਤਰੀਆਂ ਅਤੇ ਅਧਿਕਾਰੀਆਂ ਦੇ ਦਸਤਖਤਾਂ ਕਾਰਨ ਅੱਧ ਵਿਚਾਲੇ ਲਟਕੇ ਪਏ ਹਨ। ਜਿਨ੍ਹਾਂ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ, ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਸਨਿਮਰ ਬੇਨਤੀ ਹੈਕਿ ਅਜਿਹੇ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਕੇ ਮੁਕੰਮਲ ਕੀਤੇ ਜਾਣ, ਜੋ ਲੋਕਾਂ ਦੀ ਸੁਵਿਧਾ ਲਈ ਸਹਾਈ ਸਿੱਧ ਹੋਣ। ਕਿਸੇ ਸੜਕ ਦਾ ਕੰਮ, ਪੁਲ ਦਾ ਨਿਰਮਾਣ, ਕਿਸੇ ਸਕੂਲ, ਹਸਪਤਾਲ ਦਾ ਨੀਂਹ, ਪੱਥਰ ਕਿਸੇ ਵੀ ਹੋਰ ਜ਼ਰੂਰੀ ਕੰਮ ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਸਮੇਂ ਦੀ ਬਰਬਾਦੀ ਤੋਂ ਬਚਿਆ ਜਾ ਸਕੇ।

-ਜੋਬਨ ਖਹਿਰਾ
ਪਿੰਡ ਖਹਿਰਾ, ਤਹਿ. ਸਮਰਾਲਾ, ਜ਼ਿਲ੍ਹਾ ਲੁਧਿਆਣਾ।

07-03-2024

 ਸਮੇਂ ਦੀ ਕਦਰ

ਸਮਾਂ ਬਹੁਤ ਕੀਮਤੀ ਹੈ। ਬੀਤਿਆ ਸਮਾਂ ਕਦੇ ਵਾਪਿਸ ਨਹੀਂ ਆਉਂਦਾ। ਗਵਾਚੀ ਚੀਜ਼ ਤਾਂ ਵਾਪਸ ਆ ਸਕਦੀ ਹੈ ਪਰ ਬੀਤਿਆ ਸਮਾਂ ਕਦੇ ਵਾਪਸ ਨਹੀਂ ਆ ਸਕਦਾ। ਇਸ ਲਈ ਸਾਨੂੰ ਸਮੇਂ ਦੇ ਨਿੱਕੇ-ਨਿੱਕੇ ਅੰਸ਼ ਦਾ ਵੀ ਲਾਭ ਉਠਾਉਣਾ ਚਾਹੀਦਾ ਹੈ। ਪਰ ਅਸੀਂ ਅੱਜ-ਕਲ ਵਧ ਤੋਂ ਵੱਧ ਸਮਾਂ ਫਾਲਤੂ ਗੱਲਾਂ ਵਿਚ ਨਸ਼ਟ ਕਰ ਰਹੇ ਹਾਂ। ਸਾਡੇ ਖਾਣ-ਪੀਣ, ਸੌਣ ਜਾਗਣ, ਖੇਡਣ ਪੜ੍ਹਨ ਦਾ ਕੋਈ ਸਮਾਂ ਨਿਸਚਿਤ ਨਹੀਂ ਹੈ। ਅਸੀਂ ਹੋਰ ਤਾਂ ਹਰ ਚੀਜ਼ ਹਿੰਮਤ ਜਾਂ ਧਨ ਦੁਆਰਾ ਪ੍ਰਾਪਤ ਕਰ ਸਕਦੇ ਹਾਂ, ਪਰ ਸਮੇਂ ਦਾ ਜਿਹੜਾ ਪਲ ਇਕ ਵਾਰ ਬੀਤ ਜਾਏ ਉਹ ਕਿਸੇ ਮੁੱਲੋਂ ਵੀ ਮੁੜ ਹੱਥ ਨਹੀਂ ਆਉਂਦਾ। ਪਰ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਲੋਕ ਸਮੇਂ ਦੀ ਕਦਰ ਨਹੀਂ ਕਰਦੇ। ਉਹ ਲਗਨ ਤੇ ਚੁਸਤੀ-ਫੁਰਤੀ ਦੀ ਥਾਂ ਗੱਪਾਂ ਮਾਰਦੇ ਹੌਲੀ-ਹੌਲੀ ਕੰਮ ਕਰਨ ਦੇ ਆਦੀ ਹਨ। ਕੰਮ 'ਤੇ ਜਾਂਦੇ ਬੰਦੇ ਰਾਹ ਵਿਚ ਕੋਈ ਜਾਣੂੰ ਮਿਲ ਜਾਏ ਤਾਂ ਕੰਮ ਭੁੱਲ ਕੇ ਗੱਲਾਂ ਵਿਚ ਰੁੱਝ ਜਾਂਦੇ ਹਨ। ਰੇਲਾਂ, ਬੱਸਾਂ, ਜਹਾਜ਼ਾਂ, ਬੈਂਕਾਂ, ਡਾਕਖ਼ਾਨੇ, ਹਸਪਤਾਲਾਂ ਆਦਿ ਵਿਚ ਸਮੇਂ ਦੀ ਪਾਬੰਦੀ ਨਾ ਵਰਤੀ ਜਾਏ ਤਾਂ ਕਿੰਨੀਆਂ ਮੁਸ਼ਕਿਲਾਂ ਤੇ ਹਫੜਾ-ਦਫ਼ੜੀ ਦੀ ਹਾਲਤ ਪੈਦਾ ਹੋ ਜਾਂਦੀ ਹੈ। ਸੋ, ਸਮੇਂ ਦੀ ਸੁਯੋਗ ਵਰਤੋਂ ਸਾਡਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ। ਸਮੇਂ ਸਿਰ ਸੌਵੋਂ, ਸਮੇਂ ਸਿਰ ਜਾਗੋ, ਖਾਓ, ਪੜ੍ਹੋ, ਖੇਡੋ ਅਤੇ ਦੂਸਰੇ ਕਾਰਜ ਕਰੋ। ਹਰ ਕੰਮ ਲਈ ਸਮਾਂ ਨਿਯਤ ਕਰੋ ਤੇ ਉਹਦੇ ਉੱਤੇ ਪੂਰੀ ਪਾਬੰਦੀ ਨਾਲ ਅਮਲ ਕਰੋ। ਵਿਦਿਆਰਥੀਆਂ ਲਈ ਤਾਂ ਸਮੇਂ ਦੀ ਕਦਰ ਹੋਰ ਵੀ ਜ਼ਰੂਰੀ ਹੈ। ਇਸ ਉਮਰ ਵਿਚ ਇਹ ਸਮੇਂ ਦੀ ਪਾਬੰਦੀ ਦੀ ਆਦਤ ਪਕਾ ਲੈਣ ਤਾਂ ਆਉਣ ਵਾਲੇ ਜੀਵਨ ਵਿਚ ਉਹ ਸਫ਼ਲ ਇਨਸਾਨ ਬਣ ਕੇ ਮਾਣ ਪ੍ਰਾਪਤ ਕਰਨਗੇ।

-ਗੌਰਵ ਮੁੰਜਾਲ ਪੀ.ਸੀ.ਐਸ.

ਚੋਣ ਮਾਹੌਲ ਭਖਿਆ

ਭਾਜਪਾ ਦੇ ਕੌਮੀ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਪ੍ਰਗਟਾਉਂਦਿਆਂ ਭਾਜਪਾ ਆਪਣੇ ਦਮ 'ਤੇ 370 ਤੇ ਐਨ.ਡੀ.ਏ. ਵਲੋਂ 400 ਤੋਂ ਵੱਧ ਸੀਟਾਂ ਜਿੱਤਣ ਦਾ ਇਸ਼ਾਰਾ ਕੀਤਾ ਹੈ। ਭਾਜਪਾ ਇਕ ਅਨੁਸ਼ਾਸਨੀ ਪਾਰਟੀ ਹੈ ਤੇ ਉਸ ਦਾ ਮਜ਼ਬੂਤ ਸੰਗਠਨ ਹੈ। ਪ੍ਰਧਾਨ ਮੰਤਰੀ ਵਲੋਂ ਜੋ ਵੀ ਪਾਰਟੀ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਹਨ, ਕੋਈ ਵੀ ਪਾਰਟੀ ਕਾਰਕੁੰਨ ਤੇ ਨੇਤਾ ਕਿੰਤੂ-ਪਰੰਤੂ ਨਹੀਂ ਕਰਦਾ। ਮੋਦੀ ਦਾ ਅਕਸ ਬਾਹਰਲੇ ਮੁਲਕਾਂ ਵਿਚ ਵੀ ਚੰਗਾ ਹੈ। ਰਾਮ ਮੰਦਿਰ ਦੀ ਉਸਾਰੀ, ਧਾਰਾ 370 ਜੰਮੂ-ਕਸ਼ਮੀਰ ਵਿਚ ਹਟਾਉਣਾ ਮੋਦੀ ਜੀ ਦੀ ਵੱਡੀ ਉਪਲੱਬਧੀ ਨੂੰ ਮੰਨਿਆ ਜਾ ਰਿਹਾ ਹੈ। ਇਸ ਦੇ ਉਲਟ ਕਾਂਗਰਸ ਵਿਚ ਅਨੁਸ਼ਾਸਨ ਤੇ ਸੰਗਠਨ ਦੀ ਘਾਟ ਦਿਖਾਈ ਦੇ ਰਹੀ ਹੈ। ਆਪਣੇ ਨੇਤਾ ਦੇ ਖ਼ਿਲਾਫ਼ ਹੀ ਬੋਲੀ ਜਾਂਦੇ ਹਨ, ਜਿਸ ਤਰ੍ਹਾਂ ਪੰਜਾਬ 'ਚ ਹੋ ਰਿਹਾ ਹੈ। ਹਾਈਕਮਾਨ ਦਾ ਕੋਈ ਕੰਟਰੋਲ ਨਹੀਂ ਵੋਟਰ ਵੀ ਇਸ ਨੂੰ ਪਸੰਦ ਨਹੀਂ ਕਰਦੇ। ਜੋ ਪਾਰਟੀਆਂ ਇਸ ਤਰ੍ਹਾਂ ਦੀ ਰਾਜਨੀਤੀ ਕਰਦੀਆਂ ਹਨ ਆਪ ਤਾਂ ਡੁੱਬਦੀਆਂ ਹੀ ਹਨ, ਦੂਸਰਿਆਂ ਨੂੰ ਵੀ ਡੋਬ ਦਿੰਦੀਆਂ ਹਨ। ਇਹ ਹੀ ਹਾਲ ਹੁਣੇ ਹੀ 'ਇੰਡੀਆ' ਗੱਠਜੋੜ ਦੀ ਆਪਸੀ ਫੁੱਟ ਦਾ ਹੈ। 'ਇੰਡੀਆ' ਗੱਠਜੋੜ ਬਣਾਉਣ ਵਾਲੇ ਨਿਤਿਸ਼ ਕੁਮਾਰ ਉਡਾਰੀ ਮਾਰ ਕੇ ਭਾਜਪਾ ਦੀ ਝੋਲੀ ਪੈ ਗਏ ਹਨ। ਹੁਣ 2024 ਦੀਆਂ ਆਮ ਚੋਣਾਂ ਦੇ ਨਤੀਜੇ ਹੀ ਦੱਸਣਗੇ ਕਿ ਕੌਣ ਜਿੱਤਣਗੇ ਅਤੇ ਕੇਂਦਰ ਵਿਚ ਸਰਕਾਰ ਬਣਾਏਗਾ।

-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

ਸਚਾਈ ਦੀ ਜਿੱਤ

ਆਖ਼ਰਕਾਰ ਸੱਚਾਈ ਦੀ ਜਿੱਤ ਹੋਈ, ਚੰਡੀਗੜ੍ਹ ਮੇਅਰ 'ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ ਝੂਠ ਬੋਲਣ ਵਾਲਿਆਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ। ਚੰਡੀਗੜ੍ਹ ਮੇਅਰ ਚੋਣ ਮਾਮਲੇ 'ਚ ਸੁਪਰੀਮ ਕੋਰਟ ਦੇ ਵੱਡੇ ਫ਼ੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਫ਼ੈਸਲੇ ਦੇ ਆਉਣ ਨਾਲ ਅੱਜ ਮਹਿਸੂਸ ਹੋਇਆ ਕਿ ਇਨਸਾਫ਼ ਅਜੇ ਵੀ ਭਾਰਤ ਵਿਚ ਜਿਊਂਦਾ ਹੈ...ਕਿਉਂਕਿ ਸਭ ਨੇ ਸਾਫ਼ ਦੇਖਿਆ ਹੈ ਕਿ ਕਿਸ ਤਰ੍ਹਾਂ ਭਾਜਪਾ ਨੇ ਚੰਡੀਗੜ੍ਹ ਮੇਅਰ ਚੋਣ ਮਾਮਲੇ ਵਿਚ ਬੇਨਿਯਮੀਆਂ ਕੀਤੀਆਂ ਅਤੇ ਧੋਖਾਧੜੀ ਕੀਤੀ, ਧਾਂਦਲੀ ਕੀਤੀ, ਚੋਣਾਂ ਤੋਂ ਪਹਿਲਾਂ ਪ੍ਰੀਜ਼ਾਈਡਿੰਗ ਅਫਸਰ ਬਿਮਾਰ ਹੋ ਗਿਆ ਅਤੇ ਫਿਰ ਇਹ ਫ਼ੈਸਲਾ ਹਾਈ ਕੋਰਟ ਵਿਚ ਚਲਾ ਗਿਆ। ਉਸ ਤੋਂ ਬਾਅਦ ਜਦੋਂ ਚੋਣਾਂ ਹੋਈਆਂ ਤਾਂ ਉਸ ਨੇ ਧੋਖਾਧੜੀ ਕੀਤੀ, ਪ੍ਰੀਜ਼ਾਈਡਿੰਗ ਅਫ਼ਸਰ ਨੇ 8 ਵੋਟਾਂ ਕੱਟ ਕੇ ਉਨ੍ਹਾਂ ਨੂੰ ਗਲਤ ਕਿਹਾ, ਉਸ ਤੋਂ ਬਾਅਦ ਉਹ ਭਾਜਪਾ ਦਾ ਮੇਅਰ ਬਣ ਗਿਆ। ਚੋਣਾਂ ਵਿਚ ਬੇਨਿਯਮੀਆਂ ਹੋਣ ਦੀ ਗੱਲ ਤਾਂ ਸਾਫ਼ ਸੀ, ਕਿਉਂਕਿ ਚੋਣਾਂ ਵਾਲੇ ਦਿਨ ਦੀ ਵੀਡੀਓ ਵੀ ਸਭ ਦੇ ਸਾਹਮਣੇ ਆ ਗਈ ਸੀ ਜਿਸ ਵਿਚ ਸਾਫ਼ ਨਜ਼ਰ ਆ ਰਿਹਾ ਸੀ ਕਿ ਕਿਸ ਤਰ੍ਹਾਂ ਪ੍ਰੀਜ਼ਾਈਡਿੰਗ ਅਫ਼ਸਰ ਬੇਨਿਯਮੀਆਂ ਕਰ ਰਿਹਾ ਹੈ। ਭਾਜਪਾ ਧੋਖੇਬਾਜ਼ੀ ਨਾਲ ਚੋਣ ਜਿੱਤੀ, ਮੇਅਰ ਬਣਾਇਆ, ਪਰ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਲਗਦਾ ਹੈ ਕਿ ਭਾਰਤ ਵਿਚ ਅਜੇ ਵੀ ਇਨਸਾਫ਼ ਮਿਲ ਸਕਦਾ ਹੈ। ਕਾਨੂੰਨ ਨਾਂਅ ਦੀ ਚੀਜ਼ ਹੈ।

-ਫ਼ੀਆਜ਼ਾ ਗੌਰ ਮੁਹਾਲੀ

ਵਧਦੀ ਬੇਚੈਨੀ

ਮਨੁੱਖੀ ਮਨ ਜੇਕਰ ਇਕਾਗਰ ਚਿੱਤ ਹੈ ਤਾਂ ਕੰਮ ਕਰਨ ਦੀ ਹਰ ਥਾਂ 'ਤੇ ਵਧੀਆ ਨਤੀਜਿਆਂ ਦੀ ਆਸ ਹੁੰਦੀ ਹੈ। ਬੇਚੈਨ ਮਨ ਆਪਣੇ ਕਾਰਜ ਵਿਚ ਸਫ਼ਲਤਾ ਦੇ ਉਹ ਮੁਕਾਮ ਹਾਸਿਲ ਨਹੀਂ ਕਰ ਸਕਦਾ, ਜੋ ਇਕ ਇਕਾਗਰ ਚਿੱਤ ਕਰ ਸਕਦਾ ਹੈ। ਅੱਜ ਸਾਡੇ ਦੇਸ਼ ਵਿਚ ਬੇਚੈਨੀ ਦਾ ਉਹ ਆਲਮ ਛਾਇਆ ਹੋਇਆ ਹੈ, ਜਿਸ ਤੋਂ ਕੋਈ ਵੀ ਵਰਗ ਅਛੂਤਾ ਨਹੀਂ ਹੈ। ਦਿਨ ਰਾਤ ਮਿਹਨਤ ਮੁਸ਼ੱਕਤ ਕਰਕੇ ਦੇਸ਼ ਦੀ ਆਰਥਿਕਤਾ ਵਿਚ ਆਪਣਾ ਯੋਗਦਾਨ ਪਾਉਣ ਵਾਲਿਆਂ ਦੀ ਦੁਰਦਸ਼ਾ ਹੋ ਰਹੀ ਹੈ, ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਮਜ਼ਦੂਰ ਵਰਗ ਦੀ ਉਜਰਤ ਵਿਚ ਵਾਧੇ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਤਰ੍ਹਾਂ ਦੇ ਹਾਲਾਤ ਦਿਨੋ-ਦਿਨ ਹਰ ਵਰਗ ਵਿਚ ਬੇਚੈਨੀ ਵਧਾ ਰਹੇ ਹਨ। ਜੇਕਰ ਮੁਲਾਜ਼ਮ ਵਰਗ ਦੀ ਗੱਲ ਕਰੀਏ ਵੱਖ-ਵੱਖ ਵਿਭਾਗਾਂ ਵਿਚ ਸੇਵਾ ਨਿਭਾਅ ਰਹੇ ਉਹ ਸਰਕਾਰੀ ਕਰਮਚਾਰੀ ਜੋ ਆਪਣੀ ਜ਼ਿੰਦਗੀ ਦਾ ਸੁਨਹਿਰੀ ਕਾਲ ਆਪਣੀ ਸੇਵਾ ਦੇ ਰੂਪ ਵਿਚ ਸਰਕਾਰ ਦੇ ਲੇਖੇ ਲਾਉਂਦੇ ਹਨ, ਉਨ੍ਹਾਂ ਨੂੰ ਭਵਿੱਖ ਲਈ ਪੈਨਸ਼ਨ ਦੀ ਕੋਈ ਸਹੂਲਤ ਨਹੀਂ ਹੈ, ਕਿਉਂਕਿ 2004 ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਅਧੀਨ ਰੱਖਿਆ ਗਿਆ ਹੈ। ਦੂਸਰੇ ਪਾਸੇ ਰਾਜਨੀਤੀਵਾਨ ਜਿੰਨੀ ਵਾਰ ਵੀ ਕਿਸੇ ਅਹੁਦੇ ਲਈ ਚੁਣੇ ਜਾਂਦੇ ਹਨ, ਉਨ੍ਹਾਂ ਨੂੰ ਉਨੀਆਂ ਹੀ ਪੈਨਸ਼ਨਾਂ ਮਿਲਦੀਆਂ ਹਨ, ਇਸ ਨੂੰ ਇਕ ਤੌੜੀ ਦੋ ਢਿੱਡ ਵਾਲਾ ਵਿਤਕਰਾ ਕਿਹਾ ਜਾਵੇ ਤਾਂ ਕੋਈ ਗ਼ਲਤ ਨਹੀਂ ਹੋਵੇਗਾ। ਸਰਕਾਰਾਂ ਨੂੰ ਇਹੋ ਜਿਹੇ ਮਸਲਿਆਂ ਪ੍ਰਤੀ ਸੰਜੀਦਗੀ ਨਾਲ ਸੋਚਣਾ ਅਤੇ ਇਸ ਦਾ ਹੱਲ ਹਰ ਹੀਲੇ ਕੱਢਣਾ ਚਾਹੀਦਾ ਹੈ ਤਾਂ ਕਿ ਫੈਲੀ ਇਸ ਬੇਚੈਨੀ ਨੂੰ ਸ਼ਾਂਤ ਕਰਕੇ ਇਸ ਮਨੁੱਖੀ ਊਰਜਾ ਨੂੰ ਦੇਸ਼ ਦੇ ਵਿਕਾਸ ਵੱਲ ਮੋੜਿਆ ਜਾ ਸਕੇ।

-ਲਾਭ ਸਿੰਘ ਸ਼ੇਰਗਿਲ ਬਡਰੁੱਖਾਂ (ਸੰਗਰੂਰ)

ਬੀਤੇ ਸਮੇਂ ਦੀਆਂ ਗੱਲਾਂ

ਅੱਜ ਤੋਂ ਚਾਰ ਦਹਾਕੇ ਪਹਿਲਾਂ ਜ਼ਿਆਦਾਤਰ ਕਿਸਾਨ ਕਣਕ ਫਲ੍ਹਿਆਂ ਨਾਲ ਗਹੁੰਦੇ ਸਨ। ਜਿਸ ਵਿਚ ਇਕ ਬੇਰੀ ਦਾ ਵੱਡਾ ਝਾਫਾ (ਟਾਹਣਾ) ਲੈ ਕੇ ਉਸ 'ਤੇ ਇਕ ਵੱਡੀ ਪੰਡ ਕਣਕ ਦੀ ਰੱਖ ਦਿੱਤੀ ਜਾਂਦੀ ਅਤੇ ਉਸ ਉੱਪਰ ਮਿੱਟੀ ਦੀ ਕੋਈ ਬੋਰੀ ਭਰ ਕੇ ਰੱਖੀ ਜਾਂਦੀ, ਇਸ ਤਰ੍ਹਾਂ ਫਲ੍ਹਾ ਤਿਆਰ ਹੋ ਜਾਦਾ। ਫਿਰ ਕਿਸਾਨ ਕਣਕ ਨੂੰ ਇਕ ਥਾਂ ਇਕੱਠੀ ਕਰਕੇ ਇਕ ਪਿੜ ਬਣਾ ਲੈਂਦੇ। ਉਸ ਪਿੜ ਨੂੰ ਗੋਲ ਘੇਰੇ ਵਿਚ ਕਰ ਲੈਦੇ ਅਤੇ ਬਲਦਾਂ ਪਿੱਛੇ ਫਲ੍ਹੇ ਬੰਨ੍ਹ ਦਿੰਦੇ ਸਨ। ਬਲਦ ਘੇਰੇ ਦੇ ਉਪਰ -ਉਪਰ ਤੁਰੇ ਆਉਂਦੇ। ਦੋ ਤਿੰਨ ਦਿਨ ਬਾਅਦ ਕਣਕ ਵੱਖਰੀ ਹੋ ਜਾਦੀ ਅਤੇ ਤੂੜੀ ਬਰੀਕ ਹੋ ਜਾਦੀ। ਬਾਅਦ ਵਿਚ ਕਿਸਾਨ ਉਸ ਪਿੜ ਨੂੰ ਫਰੋਲਦੇ ਅਤੇ ਫਿਰ ਫਲ੍ਹਾ ਚਲਾਉਂਦੇ। ਦੋ ਕੁ ਦਿਨਾਂ ਬਾਅਦ ਕਿਸਾਨ ਪਿੜ ਵਿਚੋਂ ਇਸ ਕਣਕ ਨੂੰ ਉਡਾਉਂਦੇ, ਜਿਸ ਨਾਲ ਕਣਕ ਵੱਖਰੀ ਅਤੇ ਤੂੜੀ ਵੱਖਰੀ ਹੋ ਜਾਂਦੀ। ਅੱਜ ਕੱਲ੍ਹ ਇਕ ਕਿਸਾਨ ਲਈ ਕਣਕ ਦੀ ਵਾਢੀ ਕਈ ਦਿਨਾਂ ਦੀ ਥਾਂ ਸਿਰਫ਼ ਕੁਝ ਘੰਟਿਆਂ ਦਾ ਕੰਮ ਹੀ ਰਹਿ ਗਈ ਹੈ। ਬੇਸ਼ੱਕ ਮਸ਼ੀਨੀਯੁੱਗ ਨੇ ਕੰਮ ਸੁਖਾਲਾ ਕਰ ਦਿੱਤਾ ਹੈ, ਪਰ ਕਿਸਾਨ ਦੇ ਕੰਮ ਵਿਚ ਬਰਕਤ ਪੁਰਾਣੇ ਸਮਿਆਂ ਵਿਚ ਹੀ ਹੁੰਦੀ ਸੀ।

-ਰਾਧਾ ਕ੍ਰਿਸ਼ਨ
ਪਿੰਡ ਤੇ ਡਾਕਖ਼ਾਨਾ ਡੱਬਵਾਲਾ ਕਲਾਂ
ਜ਼ਿਲ੍ਹਾ ਫਾਜ਼ਿਲਕਾ ।

06-03-2024

 ਸਰਕਾਰ ਕਿਸਾਨਾਂ ਦੀ ਗੱਲ ਸੁਣੇ
ਸਾਡੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਦਿੱਤੇ ਜਾ ਰਹੇ ਧਰਨੇ ਬਾਰੇ ਕਿਸਾਨਾਂ ਦੀ ਗੱਲ ਸੁਣੇ ਅਤੇ ਪੂਰੀ ਇਮਾਨਦਾਰੀ ਨਾਲ ਉਸ ਮੰਗ ਨੂੰ ਮੰਨ ਕੇ ਲਾਗੂ ਕਰੇ। ਕੁਝ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਕੁਝ ਮੰਗਾਂ ਕੇਂਦਰ ਸਰਕਾਰ ਅੱਗੇ ਰੱਖੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਇਸ ਮਸਲੇ ਵੱਲ ਧਿਆਨ ਦੇ ਕੇ ਇਸ ਮਸਲੇ ਦਾ ਪੱਕਾ ਹੱਲ ਕਰੇ। ਵਾਰ-ਵਾਰ ਕਿਸਾਨਾਂ ਨੂੰ ਆਪਣੀਆਂ ਮੰਗਾਂ ਲਈ ਧਰਨੇ ਜਾਂ ਸੰਘਰਸ਼ ਨਾ ਕਰਨੇ ਪੈਣ। ਇਸ ਨਾਲ ਸਰਕਾਰ, ਕਿਸਾਨਾਂ ਅਤੇ ਆਮ ਪਬਲਿਕ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਹੈ। ਇਸ ਨਾਲ ਸਾਡਾ ਜਾਨੀ ਅਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਬਹੁਤ ਜ਼ਿਆਦਾ ਟਕਰਾਅ ਵਾਲਾ ਮਾਹੌਲ ਪੈਦਾ ਹੁੰਦਾ ਹੈ। ਜੇਕਰ ਕੇਂਦਰ ਸਰਕਾਰ ਟਾਲ-ਮਟੋਲ ਅਤੇ ਕਿਸਾਨਾਂ ਨਾਲ ਗੱਲ ਕਰਨ ਅਤੇ ਮੰਗਾਂ ਮੰਨਣ ਵਿਚ ਦੇਰੀ ਕਰਦੀ ਹੈ, ਫਿਰ ਕਿਤੇ ਪਹਿਲਾਂ ਵਰਗਾ ਹੀ ਤਣਾਅਪੂਰਨ ਮਾਹੌਲ ਨਾ ਬਣ ਜਾਵੇ। ਜਿਸ ਨਾਲ ਸਰਕਾਰ ਨੂੰ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋਇਆ ਸੀ। ਬਹੁਤ ਸਾਰੇ ਕਿਸਾਨਾਂ ਦੀ ਇਸ ਸੰਘਰਸ਼ ਦੌਰਨ ਜਾਨ ਚਲੀ ਗਈ ਸੀ। ਸਾਡੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰ ਕੇ ਇਸ ਕਿਸਾਨੀ ਮਸਲੇ ਦਾ ਜਲਦੀ ਤੋਂ ਜਲਦੀ ਪੱਕਾ ਹੱਲ ਕੱਢੇ। ਸਾਡੇ ਦੇਸ਼ ਦੇ ਕਿਸਾਨ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਵਾਪਸ ਚਲੇ ਜਾਣ। ਕਿਸਾਨ ਆਪਣੀ ਖੇਤੀਬਾੜੀ ਦਾ ਕੰਮ ਕਰਨ। ਗੱਲਬਾਤ ਵਿਚ ਕੀਤੀ ਦੇਰੀ ਕਿਸਾਨਾਂ, ਸਰਕਾਰ ਅਤੇ ਆਮ ਲੋਕਾਂ ਲਈ ਬਹੁਤ ਨੁਕਸਾਨਦਾਇਕ ਹੋ ਸਕਦੀ ਹੈ।


-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।


ਨੌਜਵਾਨ ਘਰ ਛੱਡਣ ਲਈ ਮਜਬੂਰ ਕਿਉਂ?
ਆਰਥਿਕ ਮਜ਼ਬੂਤੀ ਮਨੁੱਖ ਦੀਆਂ ਮੁਢਲੀਆਂ ਲੋੜਾਂ ਵਿਚੋਂ ਇਕ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਇਨਸਾਨ ਲਗਾਤਾਰ ਮਿਹਨਤ ਕਰਦਾ ਹੈ। ਜਦੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਦੇਸ਼, ਸ਼ਹਿਰ ਵਿਚ ਰੁਜ਼ਗਾਰ ਪ੍ਰਾਪਤ ਕਰਨ ਲਈ ਥਾਂ-ਥਾਂ ਠੋਕਰਾਂ ਖਾਣੀਆਂ ਪੈਂਦੀਆਂ ਹਨ, ਸਮੇਂ ਸਿਰ ਨੌਕਰੀ ਨਹੀਂ ਮਿਲਦੀ ਤਾਂ ਉਸ ਸਮੇਂ ਨਿਰਾਸ਼ਾ ਭਰੇ ਨੌਜਵਾਨ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ਾਂ ਵਿਚ ਜਾਣ ਲਈ ਮਜਬੂਰ ਹੋ ਜਾਂਦੇ ਹਨ। ਆਏ ਦਿਨ ਹੀ ਪੜ੍ਹਨ-ਸੁਣਨ ਵਿਚ ਆਉਂਦਾ ਹੈ ਕਿ ਇਸੇ ਤਰ੍ਹਾਂ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੀ ਲਾਲਸਾ ਵਿਚ ਵੱਡੀ ਗਿਣਤੀ ਵਿਚ ਮਨੁੱਖਾਂ ਨੇ ਆਪਣੀਆਂ ਕੀਮਤੀ ਜਾਨਾਂ ਵੀ ਗਵਾਈਆਂ ਹਨ। ਜੇਕਰ ਵਿਦੇਸ਼ ਜਾਣ ਦੇ ਚੱਕਰ ਵਿਚ ਹੋਣ ਵਾਲੇ ਹਾਦਸਿਆਂ ਬਾਰੇ ਦੱਸੀਏ ਤਾਂ ਸਾਲ 1996 'ਚ ਮਾਲਟਾ ਘਟਨਾ ਵਿਚ 238 ਨੌਜਵਾਨਾਂ ਦੇ ਰਸਤੇ ਵਿਚ ਕਿਸ਼ਤੀ ਡੁੱਬਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ 2002 ਦੌਰਾਨ ਗਰੀਸ ਨੂੰ ਜਾਂਦੇ ਹੋਏ ਦੁਆਬੇ ਦੇ 30 ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਕ ਹੋਰ ਘਟਨਾ ਵਿਚ ਅਮਰੀਕਾ ਨੂੰ ਜਾ ਰਹੇ ਪੰਜਾਬ ਦੇ 32 ਵਿਅਕਤੀਆਂ ਦੀ ਮੌਤ ਕਿਸ਼ਤੀ ਡੁੱਬਣ ਕਾਰਨ ਹੋ ਗਈ ਸੀ ਤੇ ਸਾਲ 2018 'ਚ ਗੈਰ-ਕਾਨੂੰਨੀ ਢੰਗ ਨਾਲ ਇਰਾਕ ਗਏ ਕਈ ਭਾਰਤੀਆਂ ਨੂੰ ਆਈ.ਐਸ.ਆਈ. ਦੇ ਅੱਤਵਾਦੀਆਂ ਨੇ ਮਾਰ-ਮੁਕਾਇਆ ਸੀ ਤੇ ਅੰਕੜਿਆਂ ਮੁਤਾਬਿਕ ਭਾਰਤ 'ਚ 2016 'ਚ ਮਨੁੱਖੀ ਤਸਕਰੀ ਦੇ 8 ਹਜ਼ਾਰ 132 ਕੇਸ ਦਰਜ ਹਨ। ਮਨੁੱਖਾਂ ਦੀ ਤਸਕਰੀ ਕਰਨ ਵਾਲੇ 10 ਹਜ਼ਾਰ 815 ਵਿਅਕਤੀ ਭਾਰਤ ਦੇ ਸਾਰੇ ਰਾਜਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 7 ਹਜ਼ਾਰ 292'ਤੇ ਚਾਰਜਸ਼ੀਟ ਦਰਜ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 159 ਮੁਲਾਜ਼ਮਾਂ ਨੂੰ ਮਾਣਯੋਗ ਅਦਾਲਤਾਂ ਨੇ ਦੋਸ਼ੀ ਕਰਾਰ ਦਿੱਤਾ ਸੀ ਤੇ 753 ਨੂੰ ਬਰੀ ਕਰ ਦਿੱਤਾ ਗਿਆ ਸੀ। ਗ਼ਲਤ ਇਰਾਦੇ ਤੇ ਗਲਤ ਢੰਗ ਨਾਲ ਵਿਦੇਸ਼ ਜਾਣ ਵਿਚ ਏਨੀਆਂ ਮਨੁੱਖੀ ਜਾਨਾਂ ਜਾਣ ਦੇ ਬਾਵਜੂਦ ਭਾਰਤੀਆਂ ਦੇ ਪਰਦੇਸਾਂ 'ਚ ਗ਼ੈਰ-ਕਾਨੂੰਨੀ ਢੰਗ ਨਾਲ ਪਹੁੰਚਣ ਦਾ ਰੁਝਾਨ ਰੁਕ ਨਹੀਂ ਰਿਹਾ। ਇਸ ਸੰਬੰਧੀ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਇਥੇ ਪੜ੍ਹ-ਲਿਖ ਕੇ ਬੇਰੁਜ਼ਗਾਰ ਹਨ, ਕੋਈ ਕੰਮ ਆਪਣੇ ਦੇਸ਼ ਵਿਚ ਨਾ ਮਿਲਣ ਕਰਕੇ ਉਹ ਵਿਦੇਸ਼ ਜਾਣਾ ਚਾਹੁੰਦੇ ਹਨ, ਜਿਸ ਦੇਸ਼ ਵਿਚ 60 ਫ਼ੀਸਦੀ ਤੋਂ ਉੱਪਰ ਨੌਜਵਾਨ ਹੋਣ ਤੇ ਉਨ੍ਹਾਂ ਨੂੰ ਆਪਣੇ ਦੇਸ਼ 'ਚ ਰੁਜ਼ਗਾਰ ਨਾ ਮਿਲੇ ਤਾਂ ਇਹ ਇਕ ਬਹੁਤ ਵੱਡੀ ਸਮੱਸਿਆ ਹੈ। ਸੋ, ਲੋੜ ਹੈ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ ਦੀ, ਤਾਂ ਜੋ ਉਨ੍ਹਾਂ ਦਾ ਵਿਦੇਸ਼ ਜਾਣ ਤੋਂ ਮੋਹ ਭੰਗ ਹੋ ਸਕੇ।


-ਨਾਮਪ੍ਰੀਤ ਸਿੰਘ
(ਆਈ.ਈ.ਏ. ਅਧਿਆਪਕ)
ਸਰਕਾਰੀ ਪ੍ਰਾਈਮਰੀ ਸਕੂਲ (ਕੁੜੀਆਂ), ਰਾਏਕੋਟ।


ਬੀਤੇ ਸਮੇਂ ਦੀਆਂ ਗੱਲਾਂ
ਅੱਜ ਤੋਂ ਚਾਰ ਦਹਾਕੇ ਪਹਿਲਾਂ ਜ਼ਿਆਦਾਤਰ ਕਿਸਾਨ ਕਣਕ ਫਲ੍ਹਿਆਂ ਨਾਲ ਗਹੁੰਦੇ ਸਨ। ਜਿਸ ਵਿਚ ਇਕ ਬੇਰੀ ਦਾ ਵੱਡਾ ਝਾਫਾ (ਟਾਹਣਾ) ਲੈ ਕੇ ਉਸ 'ਤੇ ਇਕ ਵੱਡੀ ਪੰਡ ਕਣਕ ਦੀ ਰੱਖ ਦਿੱਤੀ ਜਾਂਦੀ ਅਤੇ ਉਸ ਉੱਪਰ ਮਿੱਟੀ ਦੀ ਕੋਈ ਬੋਰੀ ਭਰ ਕੇ ਰੱਖੀ ਜਾਂਦੀ, ਇਸ ਤਰ੍ਹਾਂ ਫਲ੍ਹਾ ਤਿਆਰ ਹੋ ਜਾਦਾ। ਫਿਰ ਕਿਸਾਨ ਕਣਕ ਨੂੰ ਇਕ ਥਾਂ ਇਕੱਠੀ ਕਰਕੇ ਇਕ ਪਿੜ ਬਣਾ ਲੈਂਦੇ। ਉਸ ਪਿੜ ਨੂੰ ਗੋਲ ਘੇਰੇ ਵਿਚ ਕਰ ਲੈਦੇ ਅਤੇ ਬਲਦਾਂ ਪਿੱਛੇ ਫਲ੍ਹੇ ਬੰਨ੍ਹ ਦਿੰਦੇ ਸਨ। ਬਲਦ ਘੇਰੇ ਦੇ ਉਪਰ -ਉਪਰ ਤੁਰੇ ਆਉਂਦੇ। ਦੋ ਤਿੰਨ ਦਿਨ ਬਾਅਦ ਕਣਕ ਵੱਖਰੀ ਹੋ ਜਾਦੀ ਅਤੇ ਤੂੜੀ ਬਰੀਕ ਹੋ ਜਾਦੀ। ਬਾਅਦ ਵਿਚ ਕਿਸਾਨ ਉਸ ਪਿੜ ਨੂੰ ਫਰੋਲਦੇ ਅਤੇ ਫਿਰ ਫਲ੍ਹਾ ਚਲਾਉਂਦੇ। ਦੋ ਕੁ ਦਿਨਾਂ ਬਾਅਦ ਕਿਸਾਨ ਪਿੜ ਵਿਚੋਂ ਇਸ ਕਣਕ ਨੂੰ ਉਡਾਉਂਦੇ, ਜਿਸ ਨਾਲ ਕਣਕ ਵੱਖਰੀ ਅਤੇ ਤੂੜੀ ਵੱਖਰੀ ਹੋ ਜਾਂਦੀ। ਅੱਜ ਕੱਲ੍ਹ ਇਕ ਕਿਸਾਨ ਲਈ ਕਣਕ ਦੀ ਵਾਢੀ ਕਈ ਦਿਨਾਂ ਦੀ ਥਾਂ ਸਿਰਫ਼ ਕੁਝ ਘੰਟਿਆਂ ਦਾ ਕੰਮ ਹੀ ਰਹਿ ਗਈ ਹੈ। ਬੇਸ਼ੱਕ ਮਸ਼ੀਨੀਯੁੱਗ ਨੇ ਕੰਮ ਸੁਖਾਲਾ ਕਰ ਦਿੱਤਾ ਹੈ, ਪਰ ਕਿਸਾਨ ਦੇ ਕੰਮ ਵਿਚ ਬਰਕਤ ਪੁਰਾਣੇ ਸਮਿਆਂ ਵਿਚ ਹੀ ਹੁੰਦੀ ਸੀ।


-ਰਾਧਾ ਕ੍ਰਿਸ਼ਨ
ਪਿੰਡ ਤੇ ਡਾਕਖ਼ਾਨਾ ਡੱਬਵਾਲਾ ਕਲਾਂ
ਜ਼ਿਲ੍ਹਾ ਫਾਜ਼ਿਲਕਾ ।

05-03-2024

 ਸ਼ਾਂਤਮਈ ਢੰਗ ਨਾਲ ਨਿਕਲੇ ਹੱਲ

ਅਜਿਹਾ ਕੋਈ ਵੀ ਮਸਲਾ ਨਹੀਂ ਜੋ ਸ਼ਾਂਤਮਈ ਢੰਗ ਸਦਕਾ ਨਾ ਸੁਲਝਾਇਆ ਜਾ ਸਕੇ। ਹਲੀਮੀ ਅਤੇ ਸਹਿਜਤਾ ਦੀ ਭਾਵਨਾ ਸਦਕਾ ਵੱਡੀ ਤੋਂ ਵੱਡੀ ਮੁਸ਼ਕਿਲ ਦਾ ਹਲ ਨਿਕਲ ਸਕਦਾ ਹੈ। ਹਿੰਸਕ ਢੰਗ ਨਾਲ ਮਸਲੇ ਸੁਲਝਦੇ ਨਹੀਂ ਸਗੋਂ ਵਿਗੜਦੇ ਹਨ। ਲੋਕਤੰਤਰੀ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਭਾਰਤੀਆਂ ਨੂੰ ਸੰਵਿਧਾਨ ਧੀ ਧਾਰਾ 19 ਤਹਿਤ ਆਪਣੀਆਂ ਜਾਇਜ਼ ਮੰਗਾਂ ਸਰਕਾਰ ਮੂਹਰੇ ਪੇਸ਼ ਕਰਨ ਅਤੇ ਉਨ੍ਹਾਂ ਨੂੰ ਮਨਵਾਉਣ ਦਾ ਪੂਰਾ ਹੱਕ ਹੈ। ਸੋ, ਇਕ ਵਾਰ ਫਿਰ ਮੁੜ ਤੋਂ ਕਿਸਾਨ ਆਪਣੀਆਂ ਮੰਗਾਂ ਦੀ ਪੂਰਤੀ ਕਰਨ ਲਈ ਦਿੱਲੀ ਕੂਚ ਕਰ ਰਹੇ ਹਨ ਪਰ ਆਖ਼ਰ ਕਿਉਂ ਤਾਨਾਸ਼ਾਹੀ ਰਵੱਈਏ ਸਦਕਾ ਵਾਂਗ ਕਿਸਾਨਾਂ ਨੂੰ ਮੰਗਾਂ ਪੇਸ਼ ਕਰਨ ਤੋਂ ਰੋਕਣ ਲਈ ਪੰਜਾਬ-ਹਰਿਆਣਾ ਸਰਹੱਦ ਸ਼ੰਭੂ ਬਾਰਡਰ 'ਤੇ ਪੁਲਿਸ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਦਾਗ਼ ਰਹੀ ਹੈ ਅਤੇ ਲਾਠੀਚਾਰਜ ਕਰ ਰਹੀ ਹੈ? ਚਾਰ ਸਾਲ ਪਹਿਲਾਂ ਵੀ ਠੀਕ ਇਸੇ ਤਰ੍ਹਾਂ ਹੀ ਕਿਸਾਨ ਵੀਰਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਅਨੇਕਾਂ ਵਾਰ ਹੋਏ ਸੀ, ਜਿਸ 'ਚ 250 ਤੋਂ ਵਧੇਰੇ ਕਿਸਾਨ ਯੋਧਿਆਂ ਨੇ ਸ਼ਹੀਦੀਆਂ ਪਾਈਆਂ ਅਤੇ ਦ੍ਰਿੜ੍ਹਤਾ ਸਦਕਾ ਗਰਮੀ-ਸਰਦੀ ਦੀ ਪਰਵਾਹ ਕੀਤੇ ਬਿਨਾਂ ਆਪਣੀਆਂ ਮੰਗਾਂ 'ਤੇ ਡਟੇ ਰਹੇ। ਅਖ਼ੀਰ 19 ਨਵੰਬਰ, 2021 'ਚ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਦਾ ਪੂਰਾ ਭਰੋਸਾ ਤਾਂ ਜਤਾਇਆ ਸੀ ਪਰ ਅੱਜ ਤਿੰਨ ਵਰ੍ਹੇ ਬੀਤ ਜਾਣ ਮਗਰੋਂ ਵੀ ਸਰਕਾਰ ਨੇ ਐਮ.ਐਸ.ਪੀ. ਗਾਰੰਟੀ ਕਾਨੂੰਨ ਦੀ ਮੰਗ ਵੱਲ ਗ਼ੌਰ ਫ਼ਰਮਾ ਕੇ ਉਸ ਨੂੰ ਪੂਰਾ ਨਹੀਂ ਕੀਤਾ। ਆਪਣਾ ਘਰ-ਬਾਰ ਤਿਆਗ ਕੇ ਦੂਜੀ ਵਾਰ ਮੁੜ ਤੋਂ ਕਿਸਾਨ ਵੀਰ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਤੁਰ ਪਏ ਹਨ ਅਤੇ ਦੁੱਖ ਦੀ ਗੱਲ ਹੈ, ਹਰਿਆਣਾ ਪੁਲਿਸ ਵਲੋਂ ਪੰਜਾਬ ਦੀ ਹੱਦ ਅੰਦਰ ਵੜ ਕੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਇਸ ਤਰ੍ਹਾਂ ਸਰਕਾਰਾਂ ਕਿਸਾਨਾਂ ਨੂੰ ਦਬਾ ਨਹੀਂ ਸਕਦੀਆਂ। ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਹਿੰਸਕ ਸਰਗਰਮੀਆਂ ਨਾ ਹੋਣ ਦੇਣ। ਉਮੀਦ ਹੈ ਕਿ ਦ੍ਰਿੜ੍ਹ ਅਤੇ ਨੇਕ ਇਰਾਦੇ ਸਦਕਾ ਸ਼ਾਂਤਮਈ ਢੰਗ ਨਾਲ ਕਿਸਾਨ ਵੀਰ ਆਪਣਾ ਮੋਰਚਾ ਫ਼ਤਹਿ ਕਰਨਗੇ। ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਸੂਝ-ਬੂਝ ਅਤੇ ਸ਼ਾਂਤਮਈ ਬੈਠਕ ਸਦਕਾ ਗੱਲਬਾਤ ਜ਼ਰੀਏ ਕਿਸਾਨਾਂ ਦੇ ਭਖ ਰਹੇ ਮੁੱਦੇ ਦਾ ਸਿੱਟਾ ਕੱਢਿਆ ਜਾਵੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਮੌਲਿਕ ਅਧਿਕਾਰ

ਅਕਸਰ ਦੇਸ਼ ਦੇ ਕੋਨੇ-ਕੋਨੇ ਵਿਚ ਬੱਚਿਆਂ ਦਾ ਸ਼ੋਸ਼ਣ ਹੁੰਦਾ ਵੇਖਣ ਨੂੰ ਮਿਲਦਾ ਰਹਿੰਦਾ ਹੈ। ਮਾਸੂਮਾਂ ਦੇ ਮੁਢਲੇ ਅਧਿਕਾਰਾਂ ਨੂੰ ਫਾਈਲਾਂ ਤੱਕ ਹੀ ਸੀਮਤ ਰੱਖਿਆ ਹੋਇਆ ਹੈ। ਭਾਵੇਂ ਕਿ ਮਾਣਯੋਗ ਅਦਾਲਤ ਕਈ ਸਾਲ ਪਹਿਲਾਂ ਬੱਚਿਆਂ ਦੀ ਸੁਰੱਖਿਆ ਅਤੇ ਮੁੜ ਵਸੇਬਾ ਕਰਨ ਉੱਤੇ ਅਹਿਮ ਫ਼ੈਸਲਾ ਸੁਣਾ ਚੁੱਕੀ ਹੈ। ਪਰ ਹਕੀਕਤ ਇਹ ਹੈ ਕਿ ਅੱਜ ਵੀ ਮਾਸੂਮਾਂ ਨੂੰ ਇੱਟਾਂ ਦੇ ਭੱਠਿਆਂ ਹੋਟਲਾਂ-ਢਾਬਿਆਂ, ਫੈਕਟਰੀਆਂ, ਕਾਰਖਾਨਿਆਂ ਜਾਂ ਖਾਂਦੇ-ਪੀਦੇ ਘਰਾਂ 'ਚ ਕੰਮ ਕਰਦਿਆਂ ਆਮ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੇਵਸ ਮਾਸੂਮਾਂ ਨੂੰ ਗਰਮ-ਸਰਦ ਰੁੱਤ ਵਿਚ ਉੱਚੀਆਂ-ਪਤਲੀਆਂ ਰੱਸੀਆਂ 'ਤੇ ਤੁਰਦਿਆਂ ਦੇਖਿਆ ਜਾ ਸਕਦਾ ਹੈ। ਇਨ੍ਹਾਂ ਮਾਸੂਮਾਂ ਦੇ ਚਿਹਰਿਆਂ ਤੋਂ ਬੇਵਸੀ ਦਾ ਆਲਮ ਆਮ ਪੜ੍ਹਿਆ ਜਾ ਸਕਦਾ ਹੈ, ਦੋ ਵਕਤ ਦੀ ਰੋਟੀ ਲਈ ਜਾਨਲੇਵਾ ਕਾਰਨਾਮਿਆਂ ਨਾਲ ਇਨ੍ਹਾਂ ਬੱਚਿਆਂ ਨੂੰ ਜੋਖ਼ਮ ਵਾਰ-ਵਾਰ ਉਠਾਉਣਾ ਪੈ ਰਿਹਾ ਹੈ। ਇਸ ਸਭ ਕੁਝ ਲਈ ਤਿਆਰੀ ਕਰਨ ਸਮੇਂ ਕਿੰਨੇ ਭਿਆਨਕ ਦੌਰ 'ਚੋਂ ਗੁਜ਼ਰਨਾ ਪੈਂਦਾ ਹੋਵੇਗਾ। ਇਨ੍ਹਾਂ ਬੱਚਿਆਂ ਨੂੰ, ਸਿਰਫ਼ ਇਹੀ ਦੱਸ ਸਕਦੇ ਹਨ। ਇਨ੍ਹਾਂ ਬੱਚਿਆਂ ਦਾ ਬਚਪਨ ਦੋ ਵਕਤ ਦੀ ਰੋਟੀ ਲਈ ਨਹੀਂ ਪ੍ਰਾਇਮਰੀ ਸਿੱਖਿਆ ਲਈ ਹੈ। ਬੱਚਿਆਂ ਦੇ ਜਜ਼ਬਾਤਾਂ ਨੂੰ ਸਮਝਦਿਆਂ ਉਪਰੋਕਤ ਵਰਤਾਰਾ ਬੰਦ ਹੋਣਾ ਚਾਹੀਦਾ ਹੈ, ਜੋ ਮੌਲਿਕ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ। ਸਰਕਾਰਾਂ ਇਸ ਪਾਸੇ ਤੁਰੰਤ ਧਿਆਨ ਦੇਣ।

-ਬੰਤ ਸਿੰਘ ਘੁਡਾਣੀ
ਲੁਧਿਆਣਾ।

05-03-2024

 ਸ਼ਾਂਤਮਈ ਢੰਗ ਨਾਲ ਨਿਕਲੇ ਹੱਲ

ਅਜਿਹਾ ਕੋਈ ਵੀ ਮਸਲਾ ਨਹੀਂ ਜੋ ਸ਼ਾਂਤਮਈ ਢੰਗ ਸਦਕਾ ਨਾ ਸੁਲਝਾਇਆ ਜਾ ਸਕੇ। ਹਲੀਮੀ ਅਤੇ ਸਹਿਜਤਾ ਦੀ ਭਾਵਨਾ ਸਦਕਾ ਵੱਡੀ ਤੋਂ ਵੱਡੀ ਮੁਸ਼ਕਿਲ ਦਾ ਹਲ ਨਿਕਲ ਸਕਦਾ ਹੈ। ਹਿੰਸਕ ਢੰਗ ਨਾਲ ਮਸਲੇ ਸੁਲਝਦੇ ਨਹੀਂ ਸਗੋਂ ਵਿਗੜਦੇ ਹਨ। ਲੋਕਤੰਤਰੀ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਭਾਰਤੀਆਂ ਨੂੰ ਸੰਵਿਧਾਨ ਧੀ ਧਾਰਾ 19 ਤਹਿਤ ਆਪਣੀਆਂ ਜਾਇਜ਼ ਮੰਗਾਂ ਸਰਕਾਰ ਮੂਹਰੇ ਪੇਸ਼ ਕਰਨ ਅਤੇ ਉਨ੍ਹਾਂ ਨੂੰ ਮਨਵਾਉਣ ਦਾ ਪੂਰਾ ਹੱਕ ਹੈ। ਸੋ, ਇਕ ਵਾਰ ਫਿਰ ਮੁੜ ਤੋਂ ਕਿਸਾਨ ਆਪਣੀਆਂ ਮੰਗਾਂ ਦੀ ਪੂਰਤੀ ਕਰਨ ਲਈ ਦਿੱਲੀ ਕੂਚ ਕਰ ਰਹੇ ਹਨ ਪਰ ਆਖ਼ਰ ਕਿਉਂ ਤਾਨਾਸ਼ਾਹੀ ਰਵੱਈਏ ਸਦਕਾ ਵਾਂਗ ਕਿਸਾਨਾਂ ਨੂੰ ਮੰਗਾਂ ਪੇਸ਼ ਕਰਨ ਤੋਂ ਰੋਕਣ ਲਈ ਪੰਜਾਬ-ਹਰਿਆਣਾ ਸਰਹੱਦ ਸ਼ੰਭੂ ਬਾਰਡਰ 'ਤੇ ਪੁਲਿਸ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਦਾਗ਼ ਰਹੀ ਹੈ ਅਤੇ ਲਾਠੀਚਾਰਜ ਕਰ ਰਹੀ ਹੈ? ਚਾਰ ਸਾਲ ਪਹਿਲਾਂ ਵੀ ਠੀਕ ਇਸੇ ਤਰ੍ਹਾਂ ਹੀ ਕਿਸਾਨ ਵੀਰਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਅਨੇਕਾਂ ਵਾਰ ਹੋਏ ਸੀ, ਜਿਸ 'ਚ 250 ਤੋਂ ਵਧੇਰੇ ਕਿਸਾਨ ਯੋਧਿਆਂ ਨੇ ਸ਼ਹੀਦੀਆਂ ਪਾਈਆਂ ਅਤੇ ਦ੍ਰਿੜ੍ਹਤਾ ਸਦਕਾ ਗਰਮੀ-ਸਰਦੀ ਦੀ ਪਰਵਾਹ ਕੀਤੇ ਬਿਨਾਂ ਆਪਣੀਆਂ ਮੰਗਾਂ 'ਤੇ ਡਟੇ ਰਹੇ। ਅਖ਼ੀਰ 19 ਨਵੰਬਰ, 2021 'ਚ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਦਾ ਪੂਰਾ ਭਰੋਸਾ ਤਾਂ ਜਤਾਇਆ ਸੀ ਪਰ ਅੱਜ ਤਿੰਨ ਵਰ੍ਹੇ ਬੀਤ ਜਾਣ ਮਗਰੋਂ ਵੀ ਸਰਕਾਰ ਨੇ ਐਮ.ਐਸ.ਪੀ. ਗਾਰੰਟੀ ਕਾਨੂੰਨ ਦੀ ਮੰਗ ਵੱਲ ਗ਼ੌਰ ਫ਼ਰਮਾ ਕੇ ਉਸ ਨੂੰ ਪੂਰਾ ਨਹੀਂ ਕੀਤਾ। ਆਪਣਾ ਘਰ-ਬਾਰ ਤਿਆਗ ਕੇ ਦੂਜੀ ਵਾਰ ਮੁੜ ਤੋਂ ਕਿਸਾਨ ਵੀਰ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਤੁਰ ਪਏ ਹਨ ਅਤੇ ਦੁੱਖ ਦੀ ਗੱਲ ਹੈ, ਹਰਿਆਣਾ ਪੁਲਿਸ ਵਲੋਂ ਪੰਜਾਬ ਦੀ ਹੱਦ ਅੰਦਰ ਵੜ ਕੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਇਸ ਤਰ੍ਹਾਂ ਸਰਕਾਰਾਂ ਕਿਸਾਨਾਂ ਨੂੰ ਦਬਾ ਨਹੀਂ ਸਕਦੀਆਂ। ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਹਿੰਸਕ ਸਰਗਰਮੀਆਂ ਨਾ ਹੋਣ ਦੇਣ। ਉਮੀਦ ਹੈ ਕਿ ਦ੍ਰਿੜ੍ਹ ਅਤੇ ਨੇਕ ਇਰਾਦੇ ਸਦਕਾ ਸ਼ਾਂਤਮਈ ਢੰਗ ਨਾਲ ਕਿਸਾਨ ਵੀਰ ਆਪਣਾ ਮੋਰਚਾ ਫ਼ਤਹਿ ਕਰਨਗੇ। ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਸੂਝ-ਬੂਝ ਅਤੇ ਸ਼ਾਂਤਮਈ ਬੈਠਕ ਸਦਕਾ ਗੱਲਬਾਤ ਜ਼ਰੀਏ ਕਿਸਾਨਾਂ ਦੇ ਭਖ ਰਹੇ ਮੁੱਦੇ ਦਾ ਸਿੱਟਾ ਕੱਢਿਆ ਜਾਵੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਮੌਲਿਕ ਅਧਿਕਾਰ

ਅਕਸਰ ਦੇਸ਼ ਦੇ ਕੋਨੇ-ਕੋਨੇ ਵਿਚ ਬੱਚਿਆਂ ਦਾ ਸ਼ੋਸ਼ਣ ਹੁੰਦਾ ਵੇਖਣ ਨੂੰ ਮਿਲਦਾ ਰਹਿੰਦਾ ਹੈ। ਮਾਸੂਮਾਂ ਦੇ ਮੁਢਲੇ ਅਧਿਕਾਰਾਂ ਨੂੰ ਫਾਈਲਾਂ ਤੱਕ ਹੀ ਸੀਮਤ ਰੱਖਿਆ ਹੋਇਆ ਹੈ। ਭਾਵੇਂ ਕਿ ਮਾਣਯੋਗ ਅਦਾਲਤ ਕਈ ਸਾਲ ਪਹਿਲਾਂ ਬੱਚਿਆਂ ਦੀ ਸੁਰੱਖਿਆ ਅਤੇ ਮੁੜ ਵਸੇਬਾ ਕਰਨ ਉੱਤੇ ਅਹਿਮ ਫ਼ੈਸਲਾ ਸੁਣਾ ਚੁੱਕੀ ਹੈ। ਪਰ ਹਕੀਕਤ ਇਹ ਹੈ ਕਿ ਅੱਜ ਵੀ ਮਾਸੂਮਾਂ ਨੂੰ ਇੱਟਾਂ ਦੇ ਭੱਠਿਆਂ ਹੋਟਲਾਂ-ਢਾਬਿਆਂ, ਫੈਕਟਰੀਆਂ, ਕਾਰਖਾਨਿਆਂ ਜਾਂ ਖਾਂਦੇ-ਪੀਦੇ ਘਰਾਂ 'ਚ ਕੰਮ ਕਰਦਿਆਂ ਆਮ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੇਵਸ ਮਾਸੂਮਾਂ ਨੂੰ ਗਰਮ-ਸਰਦ ਰੁੱਤ ਵਿਚ ਉੱਚੀਆਂ-ਪਤਲੀਆਂ ਰੱਸੀਆਂ 'ਤੇ ਤੁਰਦਿਆਂ ਦੇਖਿਆ ਜਾ ਸਕਦਾ ਹੈ। ਇਨ੍ਹਾਂ ਮਾਸੂਮਾਂ ਦੇ ਚਿਹਰਿਆਂ ਤੋਂ ਬੇਵਸੀ ਦਾ ਆਲਮ ਆਮ ਪੜ੍ਹਿਆ ਜਾ ਸਕਦਾ ਹੈ, ਦੋ ਵਕਤ ਦੀ ਰੋਟੀ ਲਈ ਜਾਨਲੇਵਾ ਕਾਰਨਾਮਿਆਂ ਨਾਲ ਇਨ੍ਹਾਂ ਬੱਚਿਆਂ ਨੂੰ ਜੋਖ਼ਮ ਵਾਰ-ਵਾਰ ਉਠਾਉਣਾ ਪੈ ਰਿਹਾ ਹੈ। ਇਸ ਸਭ ਕੁਝ ਲਈ ਤਿਆਰੀ ਕਰਨ ਸਮੇਂ ਕਿੰਨੇ ਭਿਆਨਕ ਦੌਰ 'ਚੋਂ ਗੁਜ਼ਰਨਾ ਪੈਂਦਾ ਹੋਵੇਗਾ। ਇਨ੍ਹਾਂ ਬੱਚਿਆਂ ਨੂੰ, ਸਿਰਫ਼ ਇਹੀ ਦੱਸ ਸਕਦੇ ਹਨ। ਇਨ੍ਹਾਂ ਬੱਚਿਆਂ ਦਾ ਬਚਪਨ ਦੋ ਵਕਤ ਦੀ ਰੋਟੀ ਲਈ ਨਹੀਂ ਪ੍ਰਾਇਮਰੀ ਸਿੱਖਿਆ ਲਈ ਹੈ। ਬੱਚਿਆਂ ਦੇ ਜਜ਼ਬਾਤਾਂ ਨੂੰ ਸਮਝਦਿਆਂ ਉਪਰੋਕਤ ਵਰਤਾਰਾ ਬੰਦ ਹੋਣਾ ਚਾਹੀਦਾ ਹੈ, ਜੋ ਮੌਲਿਕ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ। ਸਰਕਾਰਾਂ ਇਸ ਪਾਸੇ ਤੁਰੰਤ ਧਿਆਨ ਦੇਣ।

-ਬੰਤ ਸਿੰਘ ਘੁਡਾਣੀ
ਲੁਧਿਆਣਾ।

04-03-2024

 ਬੇਟੀ ਬਚਾਓ
ਭਾਰਤ ਵਿਚ ਲਿੰਗ ਅਨੁਪਾਤ ਥੱਲੇ ਜਾਣ ਕਰਕੇ ਇਹ ਇਕ ਗੰਭੀਰ ਵਿਸ਼ਾ ਹੈ। ਇਸ ਪਿੱਛੇ ਵੇਲਾ ਬੀਤਣ ਤੋਂ ਬਾਅਦ ਸਾਡਾ ਜਾਗਣ ਵਾਲਾ ਸੁਭਾਅ ਹੈ। ਲਿੰਗ ਅਨੁਪਾਤ ਵਿਚ ਸਮਾਨਤਾ ਲਿਆਉਣ ਲਈ 22 ਜਨਵਰੀ 2015 ਨੂੰ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਪਿਛੋਕੜ ਨੂੰ ਘੋਖਿਆ ਜਾਵੇ ਤਾਂ ਬਹੁਤ ਕੁਝ ਅਸਾਵਾਂ ਹੋ ਚੁੱਕਿਆ ਹੈ। ਅੱਜ ਜੋ ਦੌਰ ਪੰਜਾਬ ਵਿਚ ਚੱਲ ਰਿਹਾ ਹੈ ਉਸ ਨਾਲ ਪਹਿਲੇ ਪੁੱਟੇ ਟੋਇਆਂ ਨਾਲ ਕੁੜੀਆਂ ਦੀ ਘੱਟ ਦਰ ਨਾਲ ਮੁੰਡਿਆਂ ਨੂੰ ਰਿਸ਼ਤੇ ਮਿਲਣੇ ਔਖੇ ਹੋਏ ਪਏ ਹਨ। ਇਸ ਦਾ ਨਤੀਜਾ ਗ਼ੈਰ ਸਮਾਜਿਕ ਅਤੇ ਵਹਿਸ਼ੀਪੁਣਾ 'ਤੇ ਨਿਬੜਦਾ ਹੈ। ਪੰਜਾਬ ਵਿਚ ਲਿੰਗ ਅਨੁਪਾਤ ਅਜੇ 4-5 ਸਾਲ ਆਪਣੇ ਪ੍ਰਭਾਵ ਹੋਰ ਪਾਏਗਾ। ਪੰਜਾਬ ਵਿਚ 2014-15 ਵਿਚ 1000 ਦੇ ਮੁਕਾਬਲੇ 892 ਕੁੜੀਆਂ ਅਤੇ 2021-22 ਵਿਚ 1000 ਪਿੱਛੇ 928 ਕੁੜੀਆਂ ਹੋ ਗਈਆਂ। ਇਸ ਪਿੱਛੇ ਪੰਜਾਬ ਸਰਕਾਰਾਂ ਦੀਆਂ ਪਹਿਲ ਕਦਮੀਆਂ ਨੇ ਕੰਮ ਕੀਤਾ। ਯੂ.ਐੱਨ.ਓ ਅਨੁਸਾਰ ਭਾਰਤ ਵਿਚ ਅੱਜ ਵੀ ਭਰੂਣ ਹੱਤਿਆ ਜਾਰੀ ਹੈ। 1980 ਤੋਂ 2010 ਤੱਕ ਭਾਰਤ ਵਿਚ ਕੁੜੀਆਂ ਦੀ ਜਾਂਚ ਕਰਕੇ ਇਕ ਕਰੋੜ ਭਰੂਣ ਡਗਾਏ ਗਏ। ਕੇਂਦਰੀ ਅਤੇ ਰਾਜ ਸਰਕਾਰ ਇਸ ਵਿਸ਼ੇ 'ਤੇ ਚਿੰਤਿਤ ਹੈ ਪਰ ਚੋਰ ਮੋਹਰੀਓਂ ਅੱਜ ਵੀ ਭਰੂਣ ਹੱਤਿਆ ਦਾ ਡਰ ਬਣਿਆ ਹੋਇਆ ਹੈ। ਸਿੱਖ ਫ਼ਲਸਫ਼ਾ ਸ਼ੁਰੂ ਤੋਂ ਹੀ ਕੁੜੀ ਮਾਰਨ ਦੇ ਵਿਰੁੱਧ ਹੈ। ਅੱਜ ਲਿੰਗ ਅਨੁਪਾਤ ਵਿਚ ਸੁਧਾਰ ਤਾਂ ਹੋਇਆ ਪਰ ਪਿਛਲਿਆਂ ਸਮਿਆਂ ਦੌਰਾਨ ਪੈਦਾ ਹੋਏ ਖੱਪੇ ਦੀ ਭਰਭਾਈ ਕਿਵੇਂ ਹੋਵੇਗੀ? ਅੱਜ ਮਾਨਸਿਕਤਾ ਦਾ ਵਿਸ਼ਾ ਇਸ ਹੱਦ ਤੱਕ ਕਠੋਰ ਹੋਣਾ ਚਾਹੀਦਾ ਕਿ ਬੇਟੀ ਕੁੱਖ ਅਤੇ ਕੁੱਖ ਤੋਂ ਬਾਹਰ ਸੁਰੱਖਿਅਤ ਹੋਵੇ। ਇਸ ਨਾਲ ਸਮਾਜਿਕ ਖੁਸ਼ਹਾਲੀ ਅਤੇ ਦਰਿੰਦਗੀ ਦਾ ਅੰਤ ਹੋਵੇਗਾ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ


ਕਿਸਾਨਾਂ ਦਾ ਦੁਖਾਂਤ
ਪੰਜਾਬ ਦੇ ਅਬੋਹਰ ਅਤੇ ਆਸਟ੍ਰੇਲੀਆ ਦੇ ਕਿਸਾਨਾਂ ਦੇ ਨਾਲ-ਨਾਲ ਉੱਤਰੀ ਭਾਰਤ ਵਿਚ ਸਮੂਹ ਕਿਸਾਨ ਜਥੇਬੰਦੀਆਂ ਇਕਜੁੱਟਤਾ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਸੰਘਰਸ਼ ਕਰ ਰਹੀਆਂ ਹਨ। ਇਕ ਪਾਸੇ ਆਸਟ੍ਰੇਲੀਆ ਦੇ ਕਿਸਾਨਾਂ ਨੇ ਅੰਗੂਰਾਂ ਦੇ ਅਤੇ ਪੰਜਾਬ ਵਿਚ ਅਬੋਹਰ ਦੇ ਕਿਸਾਨ ਕਿੰਨੂੰਆਂ ਦਾ ਸਹੀ ਭਾਅ ਨਾ ਮਿਲਣ ਕਰਕੇ ਸੜਕਾਂ 'ਤੇ ਅੰਗੂਰ ਅਤੇ ਕਿੰਨੂੰ ਸੁੱਟਣ ਲਈ ਮਜਬੂਰ ਹੋ ਗਏ ਹਨ ਅਤੇ ਦੂਜੇ ਪਾਸੇ ਫ਼ਸਲਾਂ 'ਤੇ ਐਮ.ਐਸ.ਪੀ. ਸਵਾਮੀਨਾਥਨ ਰਿਪੋਰਟ ਦੀਆਂ ਸਿਫ਼ਾਰਸ਼ਾਂ ਤਹਿਤ ਹੋਰ ਮੰਗਾਂ ਲਈ ਦਿੱਲੀ ਵੱਲ ਕੂਚ ਕਰ ਰਹੀਆਂ ਹਨ। ਆਪਣੀ ਆਵਾਜ਼ ਬੁਲੰਦ ਕਰਨਾ ਜਮਹੂਰੀਅਤ ਦਾ ਹੱਕ ਹੈ। ਆਜ਼ਾਦ ਭਾਰਤ ਜੋ ਲੋਕਤੰਤਰ ਹੈ ਹਰ ਇਕ ਨੂੰ ਆਪਣਾ ਹੱਕ ਲੈਣ ਅਤੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ।
ਕਿਸਾਨ ਜੋ ਮਿਹਨਤ ਮੁਸ਼ੱਕਤ ਅਤੇ ਦਿਨ-ਰਾਤ ਇਕ ਕਰਕੇ ਦੇਸ਼ ਦੀ ਅਰਥ-ਵਿਵਸਥਾ ਵਿਚ ਸੱਤਰ ਫ਼ੀਸਦੀ ਤੋਂ ਵੱਧ ਯੋਗਦਾਨ ਪਾਉਂਦਾ ਹੈ, ਅੱਜ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੋਂ ਅਸਮਰੱਥ ਹੋਣ ਕਰਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ। ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ ਕਿ ਜੋ ਕਿਸਾਨ ਮਿਹਨਤ ਕਰਦਾ ਹੈ ਉਸ ਦੇ ਪੱਲੇ ਕੁਝ ਨਹੀਂ ਪੈਂਦਾ, ਸਾਰਾ ਮੁਨਾਫ਼ਾ ਕਾਰਪੋਰੇਟ ਕੋਲ ਜਾਂਦਾ ਹੈ। ਹਾਕਮਾਂ ਦੀ ਨੀਅਤ ਹੀ ਕਾਰਪੋਰੇਟ ਪੱਖੀ ਹੋ ਚੁੱਕੀ ਹੈ। ਇਸ ਲਈ ਉਹ ਕਾਰਪੋਰੇਟ ਪੱਖੀ ਤਿੰਨ ਕਾਲੇ ਕਾਨੂੰਨ ਬਣਾਉਂਦੀ ਹੈ। ਕਾਰਪੋਰੇਟ ਦਾ ਕਰੋੜਾਂ ਦਾ ਕਰਜ਼ਾ ਮੁਆਫ਼ ਹੋ ਸਕਦਾ ਹੈ, ਪ੍ਰੰਤੂ ਕਿਸਾਨ ਦਾ ਕਰਜ਼ਾ ਮੁਆਫ਼ ਕਰਨ ਅਤੇ ਐੱਮ.ਐੱਸ.ਪੀ. ਦੇਣ ਲਈ ਸਰਕਾਰ ਕੋਲ ਬਜਟ ਨਹੀਂ। ਕਿਸਾਨ ਅਤੇ ਜਵਾਨ ਦੋਵੇਂ ਹੀ ਆਪਣੇ ਹੱਕਾਂ ਲਈ ਬਾਰਡਰ ਤੇ ਖੜ੍ਹੇ ਹਨ ਐੱਮ.ਐੱਸ.ਪੀ. ਅਤੇ ਹੋਰ ਮੰਗਾਂ ਜੋ ਜਾਇਜ਼ ਅਤੇ ਸਮੇਂ ਦੀ ਲੋੜ ਹੈ, ਉਥੇ ਉਨ੍ਹਾਂ ਦਾ ਹੱਕ ਵੀ ਹੈ, ਸਰਕਾਰ ਜਿਸ ਦਾ ਕੰਮ ਜਨ ਕਲਿਆਣ ਲਈ ਠੋਸ ਅਤੇ ਅਗਾਂਹਵਧੂ ਨੀਤੀਆਂ ਬਣਾਉਣਾ ਹੁੰਦਾ ਹੈ, ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ ਤਾਂ ਜੋ ਕਿਸਾਨ ਵੀ ਖ਼ੁਸ਼ਹਾਲੀ ਦੀ ਜ਼ਿੰਦਗੀ ਜੀ ਸਕਣ।


-ਰਜਵਿੰਦਰ ਪਾਲ ਸ਼ਰਮਾ

01-03-2024

 ਮਾਨਸਿਕਤਾ

ਬਦਲੇ ਜ਼ਮਾਨੇ ਲੋਕਾਂ ਨੂੰ ਬੇਹੱਦ ਸਹੂਲਤਾਂ ਦਿੱਤੀਆਂ ਹਨ। ਇਨ੍ਹਾਂ ਸਹੂਲਤਾਂ ਵਿਚੋਂ ਜੇ ਕਦੇ ਵਾਂਝੇ ਹੋ ਜਾਈਏ ਤਾਂ ਪਰੇਸ਼ਾਨੀ ਦਾ ਸਿਖ਼ਰ ਹੋ ਜਾਂਦਾ ਹੈ। ਕਾਰਨ ਸਪੱਸ਼ਟ ਹੈ ਕਿ ਇਨ੍ਹਾਂ ਸਹੂਲਤਾਂ 'ਤੇ ਨਿਰਭਰਤਾ ਵੱਧ ਚੁੱਕੀ ਹੈ। ਸਭ ਕੁਝ ਹੁੰਦੇ ਹੋਏ ਵੀ ਕਈ ਵਾਰ ਮਾਨਸਿਕਤਾ ਗਿਰਾਵਟ ਵੱਲ ਹੀ ਰਹਿੰਦੀ ਹੈ। ਇਸ ਯੁੱਗ ਵਿਚ ਏ.ਟੀ.ਐਮ ਦੀ ਸਹੂਲਤ ਨੂੰ ਚੱਲਦਾ-ਫਿਰਦਾ ਖਾਤਾ ਸਮਝਿਆ ਜਾਂਦਾ ਹੈ। ਆਮ ਤੌਰ 'ਤੇ ਦੇਖਣ ਵਿਚ ਆਇਆ ਹੈ ਕਿ ਜਦੋਂ ਅਸੀਂ ਪੈਸੇ ਕਢਵਾਉਣ ਏ.ਟੀ.ਐਮ. ਜਾਂਦੇ ਹਾਂ, ਉਸ ਵਿਚ ਪੈਸੇ ਨਾ ਹੋਣ ਤਾਂ ਸਾਡੀ ਪ੍ਰੇਸ਼ਾਨੀ ਵੱਧ ਕੇ ਮਾਨਸਿਕਤਾ ਉਧੇੜਬੁਣ ਕਰਦੀ ਰਹਿੰਦੀ ਹੈ। ਇਸ ਤੋਂ ਵੱਡਾ ਹਲੂਣਾ ਮਾਨਸਿਕਤਾ ਉਦੋਂ ਦਿੰਦੀ ਹੈ, ਜਦੋਂ ਏ.ਟੀ.ਐਮ ਵਿਚੋਂ ਬਾਹਰ ਨਿਕਲਦੇ ਹੋਈਏ ਬਾਹਰ ਖੜ੍ਹਾ ਗ੍ਰਾਹਕ ਪੁੱਛੇ ਕਿ ਪੈਸੇ ਹਨ? ਉੱਤਰ ਮਿਲਦਾ ਹੈ ਨਹੀਂ। ਫਿਰ ਵੀ ਪੁੱਛਣ ਵਾਲਾ ਏ.ਟੀ.ਐਮ. ਨਾਲ ਟੱਕਰ ਮਾਰ ਕੇ ਪੱਥਰ ਚੱਟ ਕੇ ਹੀ ਮੁੜਦਾ ਹੈ। ਇਸ ਲਈ ਮਾਨਸਿਕਤਾ ਵਿਚੋਂ ਬੇਵਸੀ ਅਤੇ ਘੱਟ ਸੂਝਦਾ ਪ੍ਰਗਟਾਵਾ ਵੀ ਹੁੰਦਾ ਹੈ।

-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ

ਵਤਨਾਂ ਵੱਲ ਮੋੜੇ

ਹਰ ਸਾਲ ਸਰਦੀ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਵੱਖ-ਵੱਖ ਦੇਸ਼ਾਂ ਤੋਂ ਪ੍ਰਵਾਸੀ ਪੰਛੀ ਭਾਰਤ ਦੇ ਵੱਖ-ਵੱਖ ਸਮੁੰਦਰਾਂ, ਦਰਿਆਵਾਂ, ਝੀਲਾਂ ਤਕ ਪਹੁੰਚ ਕਰਦੇ ਹਨ। ਇਨ੍ਹਾਂ ਦਾ ਸਫ਼ਰ ਜੇ ਕਿਆਸਿਆ ਜਾਵੇ ਤਾਂ ਕਈ ਸੈਂਕੜੇ ਮੀਲਾਂ ਦਾ ਹੁੰਦਾ ਹੈ। ਵੱਖ-ਵੱਖ ਨਸਲਾਂ ਦੇ ਇਨ੍ਹਾਂ ਪੰਛੀਆਂ ਦੀ ਗਿਣਤੀ ਲੱਖਾਂ 'ਚ ਹੁੰਦੀ ਹੈ। ਪਿਛਲੇ ਸਾਲ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਗਿਣਤੀ ਪੌਣੇ ਦੋ ਲੱਖ ਦੇ ਕਰੀਬ ਦੱਸੀ ਗਈ ਸੀ। ਐਤਕੀਂ ਇਨ੍ਹਾਂ ਦੀ ਗਿਣਤੀ ਦੇ ਅੰਕੜੇ ਕਿਤੇ ਜ਼ਿਆਦਾ ਦੱਸੇ ਗਏ ਹਨ। ਆਉਣ ਦਾ ਅਸਲ ਮਕਸਦ ਇਨ੍ਹਾਂ ਵਲੋਂ ਸਰਦੀ ਦੀ ਰੁੱਤ ਬਤੀਤ ਕਰਨਾ ਹੁੰਦਾ ਹੈ। ਵੱਖ-ਵੱਖ ਨਸਲਾਂ ਤੇ ਵੱਖ-ਵੱਖ ਰੰਗਾਂ ਦੇ ਪੰਛੀਆਂ ਨੂੰ ਜਦ ਪੱਤਣਾ 'ਤੇ ਅਠਖੇਲੀਆਂ ਕਰਦਿਆਂ ਵੇਖਿਆ ਜਾਂਦਾ ਹੈ ਤਾਂ ਉਦੋਂ ਮਨ ਬੜਾ ਅਨੰਦਿਤ ਹੁੰਦਾ ਹੈ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਹਜ਼ਾਰਾਂ ਮੀਲਾਂ ਦੀ ਉਡਾਰੀ ਪ੍ਰੇਰਨਾਮਈ ਹੈ ਜੋ ਆਲਸ ਦੇ ਆਦੀ ਹੋ ਕੇ ਕਦਮਾਂ ਨੂੰ ਰੋਕੀ ਰੱਖਦੇ ਹਨ, ਖ਼ਾਸ ਕਰਕੇ ਉਨ੍ਹਾਂ ਇਨਸਾਨਾਂ ਲਈ। ਸਾਨੂੰ ਉਪਰੋਕਤ ਪੰਛੀਆਂ ਵਾਂਗ ਚੱਲਦੇ ਰਹਿਣਾ ਚਾਹੀਦਾ ਹੈ। ਫਰਵਰੀ ਮਹੀਨੇ ਦੇ ਆਖ਼ਰੀ ਦਿਨਾਂ 'ਚ ਪ੍ਰਵਾਸੀ ਪੰਛੀ ਆਪਣੇ ਵਤਨਾਂ ਵਲ ਮੋੜੇ ਪਾਉਣ ਲੱਗ ਜਾਂਦੇ ਹਨ।

-ਬੰਤ ਸਿੰਘ ਘੁਡਾਣੀ, ਲੁਧਿਆਣਾ।

ਪੰਜਾਬ ਦਾ ਵਾਤਾਵਰਨ

ਪੰਜਾਬ ਦੁਨੀਆ ਭਰ ਵਿਚ ਪਾਣੀਆਂ ਦੀ ਧਰਤੀ (ਪੰਜ ਆਬ) ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਦੇ ਅੰਦਰ ਵਗਦੇ ਦਰਿਆ ਅਤੇ ਦਰੱਖ਼ਤਾਂ ਦੀ ਛਾਂ ਨੇ ਹਮੇਸ਼ਾ ਤੋਂ ਹੀ ਪੰਜਾਬ ਨੂੰ ਇਕ ਵੱਖਰਾ ਸਿਰ ਕੱਢ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਹੈ ਪਰ ਪੰਜਾਬ ਵਿਚ ਅੱਜਕੱਲ੍ਹ ਸਭ ਕੁਝ ਠੀਕ ਨਹੀਂ ਹੈ। ਦਰੱਖ਼ਤਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਸੁੰਗੜਦੀ ਜਾ ਰਹੀ ਹੈ। ਪੰਜਾਬ ਵਿਚ ਵੱਸਦੇ ਮਨੁੱਖਾਂ ਦਾ ਜਿਵੇਂ ਰੁੱਖਾਂ ਤੋਂ ਮੋਹ ਭੰਗ ਹੋ ਗਿਆ ਹੋਵੇ, ਬਸ ਕੁਝ ਗਿਣਤੀ ਦੇ ਹੀ ਲੋਕ ਹਨ ਜੋ ਦਰੱਖ਼ਤਾਂ ਦੀ ਗਿਣਤੀ ਵਧਾਉਣ ਵਿਚ ਰੁਚੀ ਦਿਖਾ ਰਹੇ ਹਨ। ਇਹੀ ਕਾਰਨ ਹੈ ਕਿ ਪੰਜਾਬ ਵਿਚ ਭਿਆਨਕ ਬਿਮਾਰੀਆਂ ਨੇ ਆਪਣਾ ਤਾਣਾ-ਬਾਣਾ ਮਜ਼ਬੂਤ ਕਰ ਲਿਆ ਹੈ। ਪੰਜਾਬ ਦਾ ਪਾਣੀ ਹੁਣ ਮਿੱਠਾ ਅੰਮ੍ਰਿਤ ਵੀ ਨਹੀਂ ਰਿਹਾ, ਸਗੋਂ ਮਨੁੱਖ ਨੇ ਖ਼ੁਦ ਹੀ ਗੰਦਲਾ ਕਰ ਸੁੱਟਿਆ ਹੈ, ਜਿਸ ਦੇ ਨਤੀਜੇ ਮਨੁੱਖ ਖ਼ੁਦ ਹੀ ਭੁਗਤ ਰਿਹਾ ਹੈ। ਪੰਛੀਆਂ ਨੂੰ ਰਹਿਣ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ। ਰੋਂਦੇ ਕੁਰਲਾਉਂਦੇ ਵਿਚਾਰੇ ਪੰਛੀ ਤੇਜ਼ੀ ਨਾਲ ਜਾਂ ਤਾਂ ਆਪਣੀਆਂ ਨਸਲਾਂ ਗੁਆ ਰਹੇ ਹਨ ਜਾਂ ਫਿਰ ਉਹ ਪੰਜਾਬ ਨੂੰ ਛੱਡ ਕੋਈ ਆਪਣੇ ਲਈ ਸੁਰੱਖਿਅਤ ਜਗ੍ਹਾ ਨੂੰ ਤਲਾਸ਼ ਰਹੇ ਹਨ, ਪਰ ਪੰਜਾਬ ਦਾ ਵਰਤਮਾਨ ਬੰਦਾ ਆਪ-ਮੁਹਾਰੇ ਕੁਦਰਤ ਦੀਆਂ ਦਿੱਤੀਆਂ ਅਨਮੋਲ ਦਾਤਾਂ ਨੂੰ ਸਸਤੀਆਂ ਸਮਝ ਕੇ ਅੱਖੋਂ ਪਰੋਖੇ ਕਰਦਾ ਹੋਇਆ ਉਨ੍ਹਾਂ ਨੂੰ ਨਸ਼ਟ ਕਰਨ 'ਤੇ ਤੁਲਿਆ ਹੋਇਆ ਹੈ। ਅੱਜ ਪੰਜਾਬ ਦਾ ਵਾਤਾਵਰਨ ਜੋ ਖ਼ੁਦ ਨਾਗਰਿਕਾਂ ਨੇ ਦੂਸ਼ਿਤ ਕੀਤਾ ਹੈ, ਇਸ ਨੂੰ ਸਾਂਭਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਪ੍ਰਤੀ ਸਰਕਾਰਾਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ। ਆਓ, ਆਪਾਂ ਸਾਰੇ ਰਲ ਕੇ ਕੁਦਰਤ ਨੂੰ ਮੰਨਦੇ ਹੋਏ ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਕਰਨ ਵਿਚ ਆਪੋ ਆਪਣੀ ਭੂਮਿਕਾ ਨਿਭਾਈਏ।

-ਬਲਕਰਨ ਸਿੰਘ ਢਿੱਲੋਂ,
ਨੈਸ਼ਨਲ ਲੈਬ, ਮੋਗਾ।

ਬਹੁਤ ਵਧੀਆ ਲੇਖ

ਹਰ ਵਾਰ ਦੀ ਤਰ੍ਹਾਂ 18 ਫਰਵਰੀ ਦਾ 'ਅਜੀਤ' ਮੈਗਜ਼ੀਨ ਵੀ ਮੈਨੂੰ ਭਰਿਆ-ਭਰਿਆ ਲੱਗਾ। ਜੈਤੋ ਮੋਰਚੇ ਦੀ ਸ਼ਤਾਬਦੀ 'ਤੇ ਡਾਕਟਰ ਮਹਿੰਦਰ ਸਿੰਘ ਦਾ ਲਿਖਿਆ ਲੇਖ ''ਜੈਤੋ ਮੋਰਚਾ ਸਿੱਖੀ ਸਿਦਕ ਤੇ ਕੁਰਬਾਨੀ ਦੀ ਅਨੂਠੀ ਦਾਸਤਾਨ' ਖੋਜ ਆਧਾਰਿਤ ਕਾਬਿਲੇ ਤਾਰੀਫ਼ ਸੀ।
ਡਾਕਟਰ ਨਰੇਸ਼ ਵਲੋਂ ਦਾਰਾ ਸ਼ਿਕੋਹ 'ਤੇ ਲਿਖਿਆ ਆਰਟੀਕਲ ਬਹੁਤ ਗੰਭੀਰਤਾ ਭਰਪੂਰ ਸੀ ਤੇ ਸਭ ਧਰਮਾਂ ਦੇ ਅੰਦਰੂਨੀ ਸੂਤਰ ਨੂੰ ਇਕ ਕੇਂਦਰ ਬਿੰਦੂ 'ਤੇ ਨਿਸਚਿਤ ਕਰਦਾ ਸੀ। ਪੰਜਾਬੀ ਸਾਹਿਤ ਦੇ ਰੌਸ਼ਨ ਸਿਤਾਰੇ ਸੁਖਜੀਤ ਬਾਰੇ ਪੜ੍ਹਿਆ ਤੇ ਦੁੱਖ ਲੱਗਾ ਕਿ ਹਾਲੇ ਉਸ ਨੂੰ ਬਹੁਤ ਕੁਝ ਲਿਖਣਾ ਸੀ। ਇਸੇ ਤਰ੍ਹਾਂ ਪ੍ਰੋਫ਼ੈਸਰ ਪੂਰਨ ਸਿੰਘ ਜਾਣਕਾਰੀ ਬਹੁਤ ਵਧੀਆ ਸੀ। ਅਜੀਤ ਕੌਰ ਦਾ ਲੇਖ 'ਇਕ ਉਹ ਵੀ ਸੀ ਦਰਵੇਸ਼' ਪੜ੍ਹ ਕੇ ਬੇਹੱਦ ਮਾਨਸਿਕ ਪੀੜ ਵਿਚੋਂ ਗੁਜ਼ਰਨਾ ਪਿਆ ਤੇ ਸਮਝ ਨਹੀਂ ਆਈ ਕਿ ਇਸ ਤਰ੍ਹਾਂ ਕਿਉਂ ਹੋਇਆ। ਸੋ ਮੁੱਕਦੀ ਗੱਲ ਸਾਡਾ 'ਅਜੀਤ' ਸਾਡੇ ਦਿਲਾਂ ਦੀ ਧੜਕਣ ਹੈ, ਜੋ ਸਾਨੂੰ ਪੜ੍ਹਨ ਦੀ ਚੇਟਕ ਲਾਈ ਰੱਖਦਾ ਹੈ।

-ਭਾਈ ਜੋਗਾ ਸਿੰਘ ਕਵੀਸ਼ਰ
ਭਾਗੋਵਾਲੀਆ, ਜ਼ਿਲ੍ਹਾ ਗੁਰਦਾਸਪੁਰ।

29-02-2024

 ਸ਼ਲਾਘਾਯੋਗ ਕਦਮ

ਦੇਸ਼ ਵਿਚ ਆਉਣ ਵਾਲੀਆਂ 2024 ਦੀਆਂ ਆਮ ਚੋਣਾਂ (ਲੋਕ ਸਭਾ ਚੋਣਾਂ) ਨੂੰ ਲੈ ਕੇ ਭਾਰਤ ਦੇ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਤੇ ਰੈਲੀਆਂ 'ਚ ਬੱਚਿਆਂ ਨੂੰ ਸ਼ਾਮਿਲ ਨਾ ਕਰਨ ਦੀ ਹਦਾਇਤ ਦਿੰਦਿਆਂ ਨਿਰਦੇਸ਼ ਜਾਰੀ ਕੀਤੇ ਹਨ। ਬੇਸ਼ੱਕ, ਬੱਚਿਆਂ ਜਾਂ ਨਾਬਾਲਗਾਂ ਨੂੰ ਚੋਣ ਪ੍ਰਚਾਰ 'ਚ ਸ਼ਾਮਿਲ ਕਰਾ ਕੇ ਉਨ੍ਹਾਂ ਦੇ ਕੋਰੇ, ਪਵਿੱਤਰ, ਸਾਫ਼, ਸੱਚੇ-ਸੁੱਚੇ, ਅੱਲੜ ਤੇ ਚੰਚਲ ਮਨ ਨੂੰ ਪੜ੍ਹਾਈ ਲਿਖਾਈ ਤੇ ਖੇਲਕੂਦ ਤੋਂ ਭਟਕਾਉਣ ਦਾ ਕੰਮ ਹੀ ਹੁੰਦਾ ਹੈ, ਜੋ ਕਿ ਉਨ੍ਹਾਂ ਦੇ ਭਾਵੀ ਜੀਵਨ ਨਾਲ ਖਿਲਵਾੜ ਹੋ ਸਕਦਾ ਹੈ। ਇਸ ਲਈ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਤਰੀਕੇ ਨਾਲ ਬੱਚਿਆਂ ਦੀ ਵਰਤੋਂ ਪ੍ਰਤੀ ਆਪਣੀ ਜ਼ੀਰੋ ਟੋਲਰੈਂਸ (ਸਿਫ਼ਰ ਸਹਿਣਸ਼ੀਲਤਾ) ਨੀਤੀ ਬਾਰੇ ਦੱਸਦਿਆਂ ਜੋ ਅਡਵਾਈਜ਼ਰੀ ਜਾਰੀ ਕੀਤੀ ਹੈ, ਯਕੀਨਨ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਚੋਣ ਕਮਿਸ਼ਨ ਨੇ ਸਖ਼ਤ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਆਮ ਚੋਣਾਂ 'ਚ ਪਰਚਾਰ ਦੇ ਪਰਚੇ ਵੰਡਣ, ਪੋਸਟਰ ਚਿਪਕਾਉਣ, ਨਾਅਰੇ ਲਗਾਉਣ ਜਾਂ ਪਾਰਟੀ ਦੇ ਝੰਡੇ ਬੈਨਰ ਲੈ ਕੇ ਚੱਲਣ ਮੌਕੇ ਬੱਚੇ ਜਾਂ ਨਾਬਾਲਗ ਸ਼ਾਮਿਲ ਨਹੀਂ ਹੋਣੇ ਚਾਹੀਦੇ।

-ਇੰ. ਕ੍ਰਿਸਨ ਕਾਂਤ ਸੂਦ
ਰਿਟਾਇਰਡ ਉਪ-ਮੁੱਖ ਇੰਜੀਨੀਅਰ, ਨੰਗਲ।

ਮੰਨੇ ਕੀ ਗਤਿ ਕਹੀ ਨ ਜਾਇ

ਜਪੁਜੀ ਸਾਹਿਬ ਵਿਚ ਬਾਰ੍ਹਵੀਂ ਪਉੜੀ ਵਿੱਚ ਪਹਿਲੀ ਪਾਤਸ਼ਾਹੀ ਦਾ ਫੁਰਮਾਨ ਹੈ ਕਿ 'ਮੰਨੇ ਕੀ ਗਤਿ ਕਹੀ ਨ ਜਾਇ' ਭਾਵ ਸਪੱਸ਼ਟ ਹੈ ਜਿਸ ਨੇ ਮੰਨ ਲਿਆ ਉਸ ਦੀ ਗਤੀ ਮਹਿਮਾ ਵਰਣਨ ਤੋਂ ਪਰੇ ਹੈ। ਸੁਣਨਾ ਉਹੀ ਸਫਲ ਹੈ, ਜਿਸ 'ਤੇ ਅਮਲ ਕਰਕੇ ਮੰਨ ਲਿਆ ਜਾਵੇ। ਕੰਨਾਂ ਰਾਹੀਂ ਗੁਰਬਾਣੀ ਨੂੰ ਸੁਣ ਕੇ ਉਸ ਨੂੰ ਮੰਨ ਲੈਣਾ ਅਤੇ ਜੀਵਨ ਨੂੰ ਉਸੇ ਅਨੁਸਾਰ ਢਾਲ ਲੈਣ ਨਾਲ ਬਾਅਦ ਵਿਚ ਪਛਤਾਵਾ ਨਹੀਂ ਹੁੰਦਾ। ਆਪਣੇ ਸਮਾਜਿਕ ਜੀਵਨ ਵਿਚ ਵੀ ਦੇਖਿਆ ਜਾਵੇ ਜੇ ਵਡੇਰੇ ਬਜ਼ੁਰਗ ਆਪਣੇ ਬੱਚਿਆ ਨੂੰ ਕੋਈ ਅਕਲ ਦੀ ਗੱਲ ਦੱਸਦੇ ਹਨ ਤਾਂ ਉਸ ਨੂੰ ਬੱਚੇ ਜੇ ਮੰਨ ਲੈਣ ਤਾਂ ਆਪਣੇ ਜੀਵਨ ਵਿੱਚ ਉਮਰ ਤੋਂ ਵੱਧ ਅਗਾਂਹਵਧੂ ਹੋ ਜਾਂਦੇ ਹਨ। ਜੋ ਬੱਚੇ ਸੁਣਦੇ ਮੰਨਦੇ ਨਹੀਂ ਹਨ, ਉਨ੍ਹਾਂ ਦਾ ਭਵਿੱਖ ਸੁਥਰਾ ਨਹੀਂ ਹੁੰਦਾ। ਇਸ ਲਈ ਮੰਨ ਲੈਣ ਨਾਲ ਮਨ ਸ਼ਾਂਤ ਅਤੇ ਲੋਕ ਪਰਲੋਕ ਸੁਖਾਲੇ ਹੁੰਦੇ ਹਨ ਅਤੇ ਪਰਮਪਿਤਾ ਦੇ ਵਿਧਾਨ ਵਿਚ ਰੰਗੇ ਜਾਂਦੇ ਹਨ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ

ਚਿੱਟਾ ਇਕ ਮੁਸੀਬਤ

ਸਿਆਣੇ ਕਹਿੰਦੇ ਨੇ ਉਸ ਮੁਸੀਬਤ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ, ਜਿਹੜੀ ਅਚਨਚੇਤ ਵਾਪਰ ਜਾਵੇ। ਪਰ ਜਿਸ ਮੁਸੀਬਤ ਪਤਾ ਹੋਵੇ ਕਿ ਇਹ ਕੁੱਝ ਹੋ ਸਕਦਾ ਹੈ। ਫਿਰ ਉਸ ਨੂੰ ਅਣਗੌਲਿਆ ਕੀਤਾ ਜਾਵੇ ਤਾਂ ਸਮਝੋ ਕਿ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ। ਜਿਵੇਂ ਕਿ ਅੱਜ ਪੂਰੇ ਪੰਜਾਬ ਦੀ ਮੁਸੀਬਤ ਬਣ ਚੁੱਕਾ ਚਿੱਟੇ ਦਾ ਨਸ਼ਾ ਹੈ। ਮੇਰੇ ਹਿਸਾਬ ਨਾਲ ਪੰਜਾਬ ਦਾ ਕੋਈ ਹੀ ਇਹੋ ਜਿਹਾ ਪਰਿਵਾਰ ਹੋਵੇਗਾ, ਜਿਹੜਾ ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ 'ਤੇ ਇਸ ਦੀ ਮਾਰ ਤੋਂ ਬਚਿਆ ਹੋਵੇਗਾ। ਨਹੀਂ ਤਾਂ ਕਿਸੇ ਦਾ ਭਰਾ, ਕਿਸੇ ਦੀ ਭੈਣ, ਕਿਸੇ ਦਾ ਨਜ਼ਦੀਕੀ ਰਿਸ਼ਤੇਦਾਰ, ਚਾਚਾ, ਮਾਮਾ ਫੁੱਫੜ, ਸਾਲਾ ਜਾਂ ਭਣਵੱਈਆ। ਜ਼ਰੂਰ ਇਸ ਚਿੱਟੇ ਦੀ ਲਪੇਟ ਵਿਚ ਆਏ ਹੋਣਗੇ। ਭਾਵੇਂ ਕੋਈ ਬੋਲੇ ਜਾਂ ਨਾ ਬੋਲੇ ਇੱਕ ਅੱਧਾ ਜੀਅ ਫ਼ਸਿਆ ਜ਼ਰੂਰ ਹੋਵੇਗਾ। ਚਿੱਟੇ 'ਤੇ ਰੋਕ ਲਾਉਣ ਵਿਚ ਭਗਵੰਤ ਮਾਨ ਸਰਕਾਰ ਬਿਲਕੁੱਲ ਫੇਲ੍ਹ ਹੋ ਚੁੱਕੀ ਹੈ। ਹਰ ਰੋਜ਼ ਕਿਸੇ ਨਾ ਕਿਸੇ ਸ਼ਮਸ਼ਾਨਘਾਟ ਨੂੰ ਬਜ਼ੁਰਗ ਮਾਪੇ ਆਪਣੇ ਲਾਡਲਿਆਂ ਦੀਆਂ ਅਰਥੀਆਂ ਚੁੱਕੇ ਜਾਂਦੇ ਨਜ਼ਰ ਆ ਰਹੇ ਹਨ। ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹੋ ਜਿਹੀ ਭਿਆਨਕ ਤ੍ਰਾਸਦੀ ਸਾਡੇ ਸਮੁਚੇ ਪੰਜਾਬ 'ਤੇ ਵੀ ਆ ਸਕਦੀ ਹੈ। ਸਰਕਾਰ ਪਹਿਲ ਦੇ ਅਧਾਰ 'ਤੇ ਚਾਈਨਾ ਡੋਰ ਉਤੇ ਵੀ ਸਖ਼ਤੀ ਵਰਤੇ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ

28-02-2024

 ਨਸ਼ਿਆਂ ਦੀ ਸਮੱਸਿਆ

ਵੀਰ ਬਾਲ ਦਿਵਸ ਦੇ ਸਮਾਗਮ ਮੌਕੇ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿਚ ਫੈਲੇ ਨਸ਼ਿਆਂ ਬਾਰੇ ਚਿੰਤਾ ਪ੍ਰਗਟਾਈ ਹੈ ਅਤੇ ਨਾਲ ਹੀ ਕਿਹਾ ਹੈ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣੀ ਚਾਹੀਦੀ ਹੈ, ਤਾਂ ਜੋ ਕੁਰਾਹੇ ਪਈ ਜਵਾਨੀ ਨੂੰ ਨਸ਼ਿਆਂ ਦੇ ਮਾਰੂ ਅਸਰ ਤੋਂ ਬਚਾਇਆ ਜਾ ਸਕੇ।
ਸਾਡੇ ਸਿਆਸੀ ਨੇਤਾ ਇਕ-ਦੂਜੇ 'ਤੇ ਜ਼ਿੰਮੇਵਾਰੀ ਪਾਉਣ ਤੋਂ ਅੱਗੇ ਨਹੀਂ ਚੱਲਦੇ, ਤਾਂ ਜੋ ਮਿਲ ਬੈਠ ਕੇ ਨਸ਼ਿਆਂ ਨੂੰ ਰੋਕਿਆ ਜਾ ਸਕੇ। ਪਾਕਿਸਤਾਨੀ ਹਾਕਮਾਂ ਨੇ ਸੰਨ ਸੰਤਾਲੀ, ਪੈਂਹਠ ਅਤੇ ਇਕੱਤਰ ਦੀਆਂ ਲੜਾਈ ਵਿਚ ਕਰਾਰੀ ਹਾਰ ਖਾਧੀ ਅਤੇ ਸਮਝ ਗਏ ਕਿ ਅਸੀਂ ਲੜ ਕੇ ਭਾਰਤ ਨੂੰ ਨਹੀਂ ਜਿੱਤ ਸਕਦੇ। ਸਾਨੂੰ ਨਸ਼ਿਆਂ ਨਾਲ ਭਾਰਤ ਅਤੇ ਖ਼ਾਸ ਕਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨਾ ਚਾਹੀਦਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਤਾਂ ਸਾਫ਼ ਕਹਿ ਦਿੱਤਾ ਸੀ ਕਿ ਅਸੀਂ ਲੜਾਈ ਕਰਕੇ ਭਾਰਤ ਨੂੰ ਨਹੀਂ ਜਿੱਤ ਸਕਦੇ। ਨਸ਼ੇ ਰੋਕਣੇ ਭਾਰਤ ਅਤੇ ਪਾਕਿਸਤਾਨ ਦੋ ਮੁਲਕਾਂ ਦਾ ਮਸਲਾ ਹੈ। ਇਕੱਲੇ ਪੰਜਾਬ ਦੇ ਵੱਸ ਦੀ ਗੱਲ ਨਹੀਂ।
ਕੇਂਦਰ ਨੇ ਬੀ.ਐਸ.ਐਫ. ਨੂੰ ਪੰਜ ਕਿਲੋਮੀਟਰ ਦੀ ਥਾਂ ਹੁਣ ਬਾਰਡਰ ਤੋਂ ਪੰਜਾਹ ਕਿਲੋਮੀਟਰ ਤੱਕ ਦਾ ਅਧਿਕਾਰ ਖੇਤਰ ਦੇ ਦਿੱਤਾ ਹੈ, ਪਰ ਨਸ਼ੇ ਅਜੇ ਵੀ ਨਹੀਂ ਰੁਕੇ। ਪੰਜਾਬ ਦੇ ਰਾਜਪਾਲ ਦਾ ਸਰਹੱਦੀ ਖੇਤਰਾਂ ਵਿਚ ਜਾ ਕੇ ਨਸ਼ਿਆਂ ਦੀ ਰੋਕਥਾਮ ਕਰਨ ਦੀ ਤਾਂ ਕੋਈ ਤੁਕ ਹੀ ਨਹੀਂ ਬਣਦੀ। ਕਦੇ-ਕਦੇ ਨਸ਼ਾ ਤਸਕਰਾਂ ਅਤੇ ਪੁਲਿਸ ਦੀ ਮਿਲੀਭੁਗਤ ਦੀਆਂ ਖ਼ਬਰਾਂ ਪੜ੍ਹ ਕੇ ਦਿਲ ਨੂੰ ਬਹੁਤ ਦੁੱਖ ਹੁੰਦਾ ਹੈ। ਇਸ ਮਸਲੇ ਦਾ ਪੱਕਾ ਹੱਲ ਕਰਨ ਲਈ ਭਾਰਤ ਅਤੇ ਪੰਜਾਬ ਸਰਕਾਰ ਗੰਭੀਰਤਾ ਨਾਲ ਮਿਲ ਕੇ ਹੱਲ ਕਰਨ ਤਾਂ ਹੀ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।

-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ।

ਵੱਧ ਰਿਹਾ ਪ੍ਰਦੂਸ਼ਣ

ਰੋਜ਼ਾਨਾ 140 ਕਰੋੜ ਭਾਰਤੀ ਜ਼ਹਿਰੀਲੀ ਹਵਾ ਵਿਚ ਆਕਸੀਜਨ ਲੈ ਕੇ ਅਣਜਾਣੇ ਵਿਚ ਜ਼ਹਿਰ ਦਾ ਘੁੱਟ ਭਰ ਰਹੇ ਹਨ। ਸਰੀਰ ਇਕ ਮੰਦਰ ਹੈ ਅਤੇ ਮਨੁੱਖ ਖ਼ੁਦ ਹੀ ਇਸ ਮੰਦਰ ਨੂੰ ਆਪਣੀਆਂ ਸਰਗਰਮੀਆਂ ਸਦਕਾ ਦੂਸ਼ਿਤ ਕਰ ਰਿਹਾ ਹੈ। ਅਸੀਂ ਆਪਣੇ ਘਰ ਦੀ ਸਾਫ਼-ਸਫ਼ਾਈ ਤਾਂ ਕਰ ਲੈਂਦੇ ਹਾਂ, ਪਰ ਵਾਤਾਵਰਨ ਦੀ ਸਫ਼ਾਈ ਕੌਣ ਕਰੇਗਾ? ਭਾਵੇਂ ਅਸੀਂ ਕਿੰਨੀ ਕੁ ਵੀ ਸਾਫ਼-ਸਫ਼ਾਈ ਕਿਉਂ ਨਾ ਕਰ ਲੀਏ ਪਰ ਘਰ ਦਾ ਸ਼ੁੱਧੀਕਰਨ ਉਨ੍ਹੀ ਦੇਰ ਤੱਕ ਨਹੀਂ ਹੋ ਸਕਦਾ ਜਦ ਤਕ ਵਾਤਾਵਰਨ ਸ਼ੁੱਧ ਨਹੀਂ ਹੈ। ਆਪਣੇ ਘਰ ਦਾ ਗਿੱਲਾ-ਸੁੱਕਾ ਕੂੜਾ ਵਾਤਾਵਰਨ ਵਿਚ ਸੁੱਟ ਕੇ ਅਤੇ ਕੂੜੇ ਦਾ ਸੌਖਾ ਨਿਪਟਾਰਾ ਕਰਨ ਲਈ ਉਸ ਨੂੰ ਅੱਗ ਲਗਾ ਕੇ ਭਾਰਤੀ ਆਪਣੇ ਪੈਰਾਂ 'ਤੇ ਆਪ ਕੁਹਾੜੀ ਮਾਰ ਕੇ ਕੈਂਸਰ ਅਤੇ ਅਸਥਮਾ ਜਿਹੀਆਂ ਜਾਨਲੇਵਾ ਬਿਮਾਰੀਆਂ ਨੂੰ ਆਪ ਸੱਦਾ ਦੇ ਰਹੇ ਹਨ। ਜੇਕਰ ਪ੍ਰਦੂਸ਼ਿਤ ਦੇਸ਼ਾਂ ਦੇ ਅੰਕੜਿਆਂ ਵੱਲ ਝਾਤੀ ਮਾਰੀ ਜਾਵੇ ਤਾਂ ਭਾਰਤ ਦਾ ਉਸ ਵਿਚ 8ਵਾਂ ਰੈਂਕ ਹੈ, ਜੋ ਕਿ ਬਹੁਤ ਹੀ ਦੁਖਾਂਤਕ ਗੱਲ ਹੈ, ਕਿਉਂਕਿ ਭਾਰਤੀ ਹਵਾ ਨਹੀਂ ਜ਼ਹਿਰ ਨਿਗਲ ਰਹੇ ਹਨ। ਆਲਮੀ ਭੂਮੀ ਖੇਤਰ ਦਾ ਲਗਭਗ 99.82 ਫ਼ੀਸਦੀ ਹਿੱਸਾ ਕਣਾਂ ਦੇ ਪੱਧਰ 2.5 (ਪੀ.ਐਮ. 2.5) ਦੇ ਸੰਪਰਕ ਵਿਚ ਹੈ। ਤ੍ਰਾਸਦੀ ਦੀ ਗੱਲ ਹੈ ਕਿ ਦੁਨੀਆ ਦੀ ਕੇਵਲ 0.001 ਫ਼ੀਸਦੀ ਆਬਾਦੀ ਸ਼ੁੱਧ ਹਵਾ ਵਿਚ ਸਾਹ ਲੈਂਦੀ ਹੈ। ਸਰਕਾਰ ਨੂੰ ਅਪੀਲ ਹੈ ਕਿ ਵੱਧ ਰਹੇ ਪ੍ਰਦੂਸ਼ਣ ਨੂੰ ਵੀ ਚੋਣ ਮੈਨੀਫੇਸਟੋ ਦਾ ਹਿੱਸਾ ਬਣਾਇਆ ਜਾਵੇ। ਸਰਕਾਰ ਭਾਰਤ ਨੂੰ ਵਿਸ਼ਵ ਦੀ ਤੀਸਰੀ ਅਰਥ-ਵਿਵਸਥਾ ਬਣਾਉਣ ਦਾ ਦਾਅਵਾ ਤਾਂ ਕਰ ਰਹੀ ਹੈ ਪਰ ਅਰਥ-ਵਿਵਸਥਾ ਤਾਂ ਹੀ ਮਜ਼ਬੂਤ ਬਣੇਗੀ ਜੇਕਰ ਭਾਰਤੀ ਤਨ-ਮਨ ਪੱਖੋਂ ਮਜ਼ਬੂਤ ਹੋਣਗੇ ਅਤੇ ਸ਼ੁੱਧ ਸਾਫ਼ ਵਾਤਾਵਰਨ ਵਿਚ ਸਾਹ ਲੈਣਗੇ, ਕਿਉਂਕਿ ਦਿਨ ਪ੍ਰਤੀ ਦਿਨ ਵਧ ਰਿਹਾ ਪ੍ਰਦੂਸ਼ਣ ਭਾਰਤੀਆਂ ਦੀ ਉਮਰ ਵਿਚ ਘਾਟਾ ਕਰ ਰਿਹਾ ਹੈ।
ਸੋ, ਪ੍ਰਦੂਸ਼ਣ ਨੂੰ ਚੋਣ ਮੈਨੀਫੇਸਟੋ ਵਿਚ ਸ਼ਾਮਿਲ ਕਰਕੇ ਅਤੇ ਰਾਸ਼ਟਰੀ ਮੁੱਦਾ ਬਣਾ ਕੇ ਇਸ ਖ਼ਿਲਾਫ਼ ਆਵਾਜ਼ ਉਠਾ ਕੇ ਭਾਰਤ ਨੂੰ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ 'ਚੋਂ ਬਾਹਰ ਕੱਢਿਆ ਜਾਵੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

26-02-2024

 ਨੌਜਵਾਨ ਅੱਗੇ ਆਉਣ

ਹਰ ਸਾਲ ਹੀ ਸਰਕਾਰ ਤੇ ਪ੍ਰਸ਼ਾਸਨ ਵਲੋਂ ਪਲਾਸਟਿਕ ਡੋਰ ਵੇਚਣ ਤੇ ਖਰੀਦਣ ਵਾਲਿਆਂ ਨੂੰ ਵਰਜਿਆ ਜਾਂਦਾ ਹੈ। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਪਾਬੰਦੀ ਦੇ ਬਾਵਜੂਦ ਪਲਾਸਟਿਕ ਡੋਰ ਪਤੰਗਾਂ ਦੇ ਸ਼ੌਕੀਨਾਂ ਦੇ ਹੱਥਾਂ ਵਿਚ ਦੇਖਣ ਨੂੰ ਮਿਲਦੀ ਰਹਿੰਦੀ ਹੈ। ਜਿਵੇਂ ਕਾਨੂੰਨਾਂ ਦਾ ਡਰ-ਭੈਅ ਨਾ ਰਿਹਾ ਹੋਵੇ। ਕਮੀ ਕਿੱਥੇ ਹੈ ਇਹ ਵੇਖਣਾ ਜ਼ਰੂਰੀ ਹੋ ਗਿਆ ਲੱਗਦਾ ਹੈ। ਦੋ ਪਹੀਆ ਵਾਹਨ ਵਾਲੇ ਜ਼ਿਆਦਾ ਇਸ ਡੋਰ ਦਾ ਸ਼ਿਕਾਰ ਹੋ ਰਹੇ ਹਨ। ਪਤੰਗਬਾਜ਼ੀ ਦੇ ਦਿਨਾਂ 'ਚ ਹਰ ਇਕ ਦੇ ਮਨ 'ਚ ਡਰ ਦਾ ਮਾਹੌਲ ਬਣ ਜਾਂਦਾ ਹੈ, ਕਿਉਂਕਿ ਪਿਛਲੇ ਸਮੇਂ 'ਚ ਇਸ ਡੋਰ ਨੇ ਕਈ ਜਾਨਾਂ ਲੈ ਲਈਆਂ ਹਨ। ਇਨ੍ਹਾਂ ਦਿਨਾਂ 'ਚ ਪੰਛੀਆਂ ਦੀ ਵੀ ਉਪਰੋਕਤ ਡੋਰ ਨਾਲ ਕਾਫੀ ਵੱਢ-ਟੁੱਕ ਹੋ ਜਾਂਦੀ ਹੈ। ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਇਹ ਡੋਰ ਵੇਚਣ ਜਾਂ ਵਰਤਣ ਵਾਲਿਓ ਤੁਹਾਡਾ ਕੋਈ ਆਪਣਾ ਜਾਂ ਤੁਸੀਂ ਖ਼ੁਦ ਵੀ ਇਸ ਦਾ ਸ਼ਿਕਾਰ ਹੋ ਸਕਦੇ ਹੋ। ਫਿਰ ਪੱਲੇ ਸਿਰਫ ਰੌਣਾ ਤੇ ਪਛਤਾਵਾ ਹੀ ਰਹਿ ਜਾਂਦਾ ਹੈ। ਸਮੇਂ ਦੀ ਨਾਜ਼ੁਕਤਾ ਨੂੰ ਵੇਖਦਿਆਂ ਨੌਜਵਾਨ ਅੱਗੇ ਆਉਣ। ਆਪੋ-ਆਪਣੇ ਪਿੰਡ, ਕਸਬੇ ਤੇ ਸ਼ਹਿਰ ਦੀਆਂ ਦੁਕਾਨਾਂ ਦੀ ਚੈਕਿੰਗ ਕਰਨ। ਫੜੇ ਜਾਣ 'ਤੇ ਦੁਕਾਨਦਾਰ ਦਾ ਪਿੰਡ ਪੱਧਰ 'ਤੇ ਬਾਈਕਾਟ ਕੀਤਾ ਜਾਵੇ। ਨੌਜਵਾਨਾਂ ਵਲੋਂ ਅੱਗੇ ਆ ਕੇ ਕੀਤੀ ਸਖ਼ਤਾਈ ਹੀ ਪਲਾਸਟਿਕ ਡੋਰ ਦੇ ਖ਼ੂਨ ਵਰਤਾਰੇ ਨੂੰ ਰੋਕ ਸਕਦੀ ਹੈ।

-ਬੰਤ ਸਿੰਘ ਘੁਡਾਣੀ
ਲੁਧਿਆਣਾ।

ਵਾਤਾਵਰਨ ਬਚਾਓ

ਪਿਛਲੇ ਕੁਝ ਦਹਾਕਿਆਂ ਤੋਂ ਬਹੁਤ ਜ਼ਿਆਦਾ ਰੌਲਾ ਪਾਇਆ ਜਾ ਰਿਹਾ ਹੈ ਕਿ ਪ੍ਰਦੂਸ਼ਣ ਰੋਕੋ, ਪਰ ਇਹ ਘਟਣ ਦੀ ਬਜਾਏ ਹੋਰ ਜ਼ਿਆਦਾ ਵਧ ਰਿਹਾ ਹੈ। ਇਸੇ ਪ੍ਰਦੂਸ਼ਣ ਨੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪ੍ਰੰਤੂ ਇਸ ਦੇ ਵਿਗਾੜ ਲਈ ਅਸੀਂ ਦੂਜਿਆਂ ਨੂੰ ਹੀ ਜ਼ਿੰਮੇਵਾਰ ਮੰਨਦੇ ਹਾਂ ਤੇ ਸੁਧਾਰ ਲਈ ਅਸੀਂ ਆਪਣੀ ਬਜਾਏ ਦੂਜਿਆਂ ਤੋਂ ਹੀ ਆਸ ਰੱਖਦੇ ਹਾਂ। ਜੇਕਰ ਅਸੀਂ ਸੱਚ-ਮੁੱਚ ਹੀ ਮਨੁੱਖਤਾ ਲਈ ਇਸ ਜ਼ਿੰਦਗੀ ਵਿਚ ਭਵਿੱਖ ਦੇ ਵਾਰਸਾਂ ਲਈ ਸਾਫ਼ ਸੁਥਰਾ ਤੇ ਨਰੋਇਆ ਵਾਤਾਵਰਨ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਨੂੰ ਅੱਜ ਤੋਂ ਹੀ ਖ਼ੁਦ ਨੂੰ ਆਪਣੇ ਤੋਂ ਪਹਿਲਕਦਮੀ ਕਰਦੇ ਹੋਏ ਹਵਾ ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ, ਕੀਟਨਾਸ਼ਕਾਂ, ਰਸਾਇਣਕ ਖਾਦਾਂ ਨੂੰ ਅੱਜ ਹੀ ਬੰਦ ਕਰ ਕੇ ਕੁਦਰਤ ਦੇ ਰੰਗਾਂ ਵਿਚ ਰੰਗਣਾ ਪਵੇਗਾ। ਮਨੁੱਖੀ ਜੀਵਨ ਬਹੁਤ ਹੀ ਛੋਟਾ ਹੈ, ਇਸ ਲਈ ਸਾਨੂੰ ਸਭ ਨੂੰ ਸਾਫ਼ ਸੁਥਰੇ ਵਾਤਾਵਰਨ ਦੀ ਸਿਰਜਣਾ ਕਰਕੇ, ਕੁਦਰਤ ਨਾਲ ਸਾਂਝ ਪਾ ਕੇ ਮਨੁੱਖੀ ਜੀਵਨ ਦਾ ਭਰਭੂਰ ਅਨੰਦ ਮਾਣਨਾ ਚਾਹੀਦਾ ਹੈ। ਜੇਕਰ ਅਸੀਂ ਇਸੇ ਤਰ੍ਹਾਂ ਹੀ ਆਪਣੇ ਸਵਾਰਥਾਂ ਲਈ ਵਾਤਾਵਰਨ ਨਾਲ ਖਿਲਵਾੜ ਕਰਦੇ ਰਹੇ ਤਾਂ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨ ਲਈ ਵੀ ਹਮੇਸ਼ਾ ਤਿਆਰ ਰਹਿਣਾ ਪਵੇਗਾ।

-ਬਲਜੀਤ ਸਿੰਘ ਕੁਲਾਰ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਕਹਿਣੀ ਤੇ ਕਰਨੀ

ਪੰਜਾਬ ਦੀ ਸਿਆਸਤ ਵਿਚ ਕੀ ਕੁਝ ਹੋ ਰਿਹਾ ਹੈ ਇਹ ਸਭ ਕੁਝ ਦੇਖਣ ਲਈ ਮੌਜੂਦਾ ਸਮੇਂ ਸਰਕਾਰ ਤੇ ਹੋਰ ਸਿਆਸੀ ਪਾਰਟੀਆਂ ਵੱਲ ਨਜ਼ਰ ਮਾਰਨ ਦੀ ਲੋੜ ਹੈ। ਜੇਕਰ ਪਿਛਲੇ ਸਮੇਂ ਵਿਚ ਦੇਖੀਏ ਤਾਂ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਹੀ ਪੰਜਾਬ ਵਿਚ ਦੂਜੀਆਂ ਸਰਕਾਰਾਂ ਵਲੋਂ ਵੰਡੇ ਜਾ ਰਹੇ ਸਸਤੇ ਰਾਸ਼ਨ ਉੱਤੇ ਉਂਗਲੀ ਉਠਾਉਂਦੇ ਹੋਏ ਇਹ ਕਿੰਤੂ-ਪ੍ਰੰਤੂ ਕਰਦੇ ਸਨ ਕਿ ਲੋਕਾਂ ਨੂੰ ਸਰਕਾਰਾਂ ਕੰਮ ਦੇਣ, ਰਾਸ਼ਨ ਦਾ ਬੰਦੋਬਸਤ ਉਹ ਆਪ ਹੀ ਕਰ ਲੈਣਗੇ ਪਰ ਅੱਜ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਜਿਹੜੇ ਭਗਵੰਤ ਮਾਨ ਉਸ ਵੇਲੇ ਵਿਰੋਧੀ ਪਾਰਟੀਆਂ ਦਾ ਰੋਲ ਨਿਭਾਉਂਦੇ ਹੋਏ ਸਰਗਰਮੀ ਨਾਲ ਲੋਕਾਂ ਵਿਚ ਜਾਂਦੇ ਹੋਏ ਇਹ ਕਹਿ ਰਹੇ ਸਨ ਕਿ ਸਰਕਾਰਾਂ ਲੋਕਾਂ ਨੂੰ ਮੁਫ਼ਤ ਦੀਆਂ ਚੀਜ਼ਾਂ ਦੇ ਕੇ ਮੁਫ਼ਤ ਖੋਰੇ ਬਣਾ ਰਹੇ ਹਨ।
ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਰਾਜਮਾਨ ਹੋ ਗਏ ਹਨ ਤਾਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਭੁੱਲ ਭੁਲਾ ਕੇ ਛਿੱਕੇ ਟੰਗਦੇ ਹੋਏ ਜੋ ਕੁਝ ਪਿਛਲੀਆਂ ਸਰਕਾਰਾਂ ਪੰਜਾਬ ਦੇ ਲੋਕਾਂ ਲਈ ਕਰ ਰਹੀਆਂ ਸਨ, ਉਹੀ ਕੁਝ ਉਨ੍ਹਾਂ ਨੇ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਮਿਸਾਲ ਅੱਜ ਖੰਨਾ ਵਿਚ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੇ 'ਆਪ' ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਪੰਜਾਬ ਦੇ ਲੋਕਾਂ ਨੂੰ ਸਸਤਾ ਰਾਸ਼ਨ ਮੁਹੱਈਆ ਕਰਵਾਉਣ ਲਈ ਖੰਨਾ ਵਿਚ ਪੁੱਜੇ ਤੇ ਇਕ ਵੱਡੀ ਰੈਲੀ ਦਾ ਪ੍ਰਬੰਧ ਕਰ ਕੇ ਲੋਕਾਂ ਵਿਚ ਮੁਫ਼ਤ ਰਾਸ਼ਨ ਪਹੁੰਚਾਉਣ ਦਾ ਐਲਾਨ ਕੀਤਾ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਾਡੇ ਸਿਆਸੀ ਪਾਰਟੀਆਂ ਦੇ ਆਗੂ ਆਪਣੀ ਕਹਿਣੀ ਤੇ ਕਰਨੀ ਵਿਚ ਕਿੰਨੇ ਕੁ ਸਮਰੱਥ ਹਨ।

-ਬਲਬੀਰ ਸਿੰਘ ਬੱਬੀ

ਆਰਟੀਕਲ-19 (ਬੀ)

ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਸੰਵਿਧਾਨ ਦੇ ਆਰਟੀਕਲ 19(ਬੀ) ਵਿਚ ਦਰਸਾਇਆ ਗਿਆ ਧਰਨਾ ਲਾਉਣ ਦਾ ਹੱਕ ਕਿਸੇ ਨੇ ਮਿਟਾ ਹੀ ਦਿੱਤਾ ਹੋਵੇ। ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਭਾਰਤ ਅੱਜ ਆਪਣੇ ਹੀ ਅੰਨਦਾਤਾ ਨਾਲ ਜੋ ਵਿਹਾਰ ਕਰ ਰਿਹਾ ਹੈ ਉਹ ਨਿੰਦਣਯੋਗ ਹੈ। ਸ਼ਾਇਦ ਅੱਜ ਦੇ ਸੱਤਾਧਾਰੀ ਲੋਕ ਇਤਿਹਾਸ ਦੀ ਚਾਲ ਤੋਂ ਜਾਣੂ ਨਹੀਂ, ਕਿਉਂਕਿ ਜੋ ਇਹ ਲੋਕ ਨੌਜਵਾਨ ਅਤੇ ਬਜ਼ੁਰਗ ਕਿਸਾਨਾਂ ਨਾਲ ਕਰ ਰਹੇ ਹਨ ਉਹ ਬਹੁਤ ਮਾੜਾ ਵਰਤਾਰਾ ਹੈ। ਇਤਿਹਾਸ ਇਨ੍ਹਾਂ ਸਰਕਾਰਾਂ ਨੂੰ ਲੱਖ-ਲੱਖ ਲਾਹਨਤਾਂ ਪਾਵੇਗਾ। ਜਦੋਂ ਕੈਮਰੇ ਵਿਚ ਕੈਦ ਹੋ ਰਹੀਆਂ ਤਸਵੀਰਾਂ, ਅਖ਼ਬਾਰਾਂ ਵਿਚ ਛਪ ਰਹੇ ਰਸਾਲੇ ਆਉਣ ਵਾਲੀ ਪੀੜ੍ਹੀ ਪੜੂਗੀ ਤਾਂ ਇਕ ਵਾਰ ਤਾਂ ਜ਼ਰੂਰ ਆਪਣੇ ਦੇਸ਼ ਦੇ ਨੇਤਾਵਾਂ ਨੂੰ ਕੋਸੇਗੀ। ਮੰਗਾਂ ਮੰਨਣੀਆਂ ਨਾ ਮੰਨਣੀਆਂ ਬਾਅਦ ਦੀ ਗੱਲ ਹੈ ਪਰ ਖਨੌਰੀ ਅਤੇ ਸ਼ੰਭੂ ਬਾਰਡਰ ਉੱਤੇ ਵਰ ਰਹੇ ਅੱਥਰੂ ਗੈਸ ਦੇ ਗੋਲੇ ਇਹ ਸੋਚਣ ਲਈ ਜ਼ਰੂਰ ਮਜਬੂਰ ਕਰਦੇ ਹਨ ਕਿ ਅਸੀਂ ਕਿਸ ਮੂੰਹ ਨਾਲ ਲੋਕਤੰਤਰਿਕ ਦੇਸ਼ ਹੋਣ ਦੀਆਂ ਦੁਹਾਈਆਂ ਦਿੰਦੇ ਹਾਂ। ਮੁੱਕਦੀ ਗੱਲ ਜਿੰਨਾ ਦਬਾਉਗੇ ਜਵਾਨੀ ਅਤੇ ਕਿਸਾਨੀ ਓਨੀ ਹੀ ਦੂਣੀ ਹੋ ਕੇ ਉੱਠੂਗੀ। ਉਨ੍ਹਾਂ ਨੂੰ ਹਿੱਕ ਨਾਲ ਲਾਓ, ਕਿਸਾਨਾਂ ਨੂੰ ਦੇਸ਼ ਦੇ ਨਾਗਰਿਕ ਹੋਣ ਦਾ ਅਹਿਸਾਸ ਕਰਵਾਓ, ਤੁਹਾਨੂੰ ਇਤਿਹਾਸ ਯਾਦ ਕਰੇਗਾ। ਸੰਵਿਧਾਨ ਵਿਚ ਲਿਖੇ ਹਰ ਇਕ ਅੱਖਰ ਦਾ ਸਨਮਾਨ ਬਰਕਰਾਰ ਰੱਖੋ। ਜਿਹਨਾਂ ਉੱਤੇ ਇਹ ਸਿਆਸਤਦਾਨ ਗੋਲੇ ਸੁੱਟ ਰਹੇ ਹਨ, ਇਨ੍ਹਾਂ ਦੇ ਪੁਰਖਿਆਂ ਨੇ ਹੀ ਆਪਣੇ ਸਿਰ ਦੇ ਕੇ ਇਹ ਸੰਵਿਧਾਨ ਲੈ ਕੇ ਦਿੱਤਾ ਹੈ। ਉਮੀਦ ਕਰਦੇ ਹਾਂ ਕਿ ਦੇਸ਼ ਦਾ ਅੰਨਦਾਤਾ ਆਪ ਦਿੱਲੀ ਦੀਆਂ ਬਰੂਹਾਂ ਤੋਂ ਭੁੱਖਣ-ਭਾਣਾ ਵਾਪਸ ਨਾ ਮੁੜੇ।

-ਅਨਮੋਲਦੀਪ ਸਿੰਘ
ਅਸਿਸਟੈਂਟ ਪ੍ਰੋਫੈਸਰ
ਪੋਸਟ ਗਰੈਜੂਏਟ (ਯੂਜੀਸੀ ਨੈੱਟ)

26-02-2024

 ਚਾਈਨਾ ਡੋਰ ਦੀ ਵਰਤੋਂ ਤੇ ਪ੍ਰਸ਼ਾਸਨ
ਪਿਛਲੇ ਦਿਨੀਂ ਆਦਮਪੁਰ ਵਿਖੇ 14 ਸਾਲਾ ਬੱਚੇ ਦੀ ਚਾਇਨਾ ਡੋਰ ਕਾਰਨ ਹੋਈ ਮੌਤ ਦੀ ਖ਼ਬਰ ਕਿਸੇ ਲਈ ਵੀ ਇਸ ਕਾਰਨ ਹੋਈ ਪਹਿਲੀ ਮੌਤ ਦੀ ਖ਼ਬਰ ਨਹੀਂ ਸੀ । ਅਜਿਹੇ ਹਾਦਸੇ ਪਹਿਲਾਂ ਵੀ ਵਾਪਰ ਚੁੱਕੇ ਹਨ, ਪਤੰਗਬਾਜ਼ੀ ਲਈ ਹੋ ਰਹੀ ਚਾਇਨਾ ਡੋਰ ਦੀ ਵਰਤੋਂ ਕਾਰਨ ਅਜਿਹੇ ਹਾਦਸਿਆਂ ਦਾ ਖ਼ਦਸ਼ਾ ਵਰਤਮਾਨ ਸਮੇਂ ਦੌਰਾਨ ਵੀ ਬਣਿਆ ਹੋਇਆ ਏ ਅਤੇ ਜੇ ਚਾਇਨਾ ਡੋਰ ਦੀ ਵਰਤੋਂ ਪਤੰਗਬਾਜ਼ੀ ਲਈ ਇਸੇ ਤਰ੍ਹਾਂ ਚਲਦੀ ਰਹੀ ਤਾਂ ਭਵਿੱਖ ਵਿਚ ਵੀ ਅਜਿਹੇ ਹਾਦਸੇ ਹੁੰਦੇ ਰਹਿਣਗੇ ਤੇ ਸਾਡੇ ਕੰਨੀਂ ਉਪਰੋਕਤ ਜਿਹੀਆਂ ਮੰਦਭਾਗੀਆਂ ਖ਼ਬਰਾਂ ਪੈਂਦੀਆਂ ਰਹਿਣਗੀਆਂ । ਪਤੰਗਬਾਜ਼ੀ ਲਈ ਚਾਇਨਾ ਡੋਰ ਦੀ ਵਰਤੋਂ ਬਲਕਿ ਉਸ ਤੋਂ ਵੀ ਪਹਿਲਾਂ ਚਾਇਨਾ ਡੋਰ ਦੀ ਵਿੱਕਰੀ ਨੂੰ ਰੋਕਣਾ ਪ੍ਰਸ਼ਾਸਨ ਲਈ ਮੁਸ਼ਕਿਲ ਤਾਂ ਹੋ ਸਕਦਾ ਏ, ਪਰ ਮੌਜੂਦਾ ਦੌਰ ਵਿੱਚ ਨਾਮੁਮਕਿਨ ਨਹੀਂ ਹੋ ਸਕਦਾ। ਸਮੇਂ-ਸਮੇਂ 'ਤੇ ਵੱਖ-ਵੱਖ ਕਾਰਜਾਂ ਅਤੇ ਮੁਹਿੰਮਾਂ ਲਈ ਸਰਕਾਰੀ ਤੰਤਰ ਦੁਆਰਾ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਜੰਗੀ-ਪੱਧਰ 'ਤੇ ਸਫ਼ਲ ਉੱਦਮ ਕੀਤੇ ਜਾਂਦੇ ਰਹੇ ਹਨ, ਹੁਣ ਵੀ ਇਸ ਚਾਇਨਾ ਡੋਰ ਦੀ ਵਰਤੋਂ, ਜੋ ਖ਼ਾਸ ਕਰਕੇ ਰਾਹਗੀਰਾਂ ਲਈ ਹਾਦਸਿਆਂ ਦੇ ਨਾਲ-ਨਾਲ ਬੇਅਕਤੀ ਮੌਤ ਦਾ ਕਾਰਨ ਬਣੀ ਰਹਿੰਦੀ ਹੈ, ਨੂੰ ਰੋਕਣ ਲਈ ਲੋਕਾਂ ਦੀ ਸ਼ਮੂਲੀਅਤ ਨਾਲ ਜੰਗੀ-ਪੱਧਰ 'ਤੇ ਜਾਗਰੂਕਤਾ ਮੁਹਿੰਮਾਂ ਚਲਾਉਣ ਦੇ ਨਾਲ-ਨਾਲ ਲੋੜ ਅਨੁਸਾਰ ਸਖ਼ਤੀ ਵਰਤਦੇ ਹੋਏ ਪ੍ਰਸ਼ਾਸਨ ਨੂੰ ਆਪਣਾ ਬਣਦਾ ਰੋਲ ਤੁਰੰਤ ਅਦਾ ਕਰਨ ਦੀ ਲੋੜ ਏ ਤਾਂ ਜੋ ਕਿਸੇ ਵੀ ਘਰ ਦਾ ਕੋਈ ਵੀ ਜੀਅ ਕਿਸੇ ਦੇ ਪਤੰਗਬਾਜ਼ੀ ਦੇ ਸ਼ੌਕ ਕਾਰਨ ਹਾਦਸਿਆਂ ਦਾ ਸ਼ਿਕਾਰ ਨਾ ਹੋਵੇ ਜਾਂ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚ ਸਕੇ ।


-ਜਸਪ੍ਰੀਤ ਸਿੰਘ
ਨਿਊ ਸਤਨਾਮਪੁਰਾ, ਫਗਵਾੜਾ।


ਫ਼ਜ਼ੂਲ ਖ਼ਰਚੀ
ਪੰਜਾਬ ਦੇ ਜ਼ਿਆਦਾਤਰ ਕਿਸਾਨ ਹਮੇਸ਼ਾ ਹੀ ਆਪਣੇ ਆਪ ਨੂੰ ਗ਼ਰੀਬ ਆਖ਼ਦੇ ਰਹਿੰਦੇ ਹਨ। ਪ੍ਰੰਤੂ ਇਹੀ ਲੋਕ ਵਿਆਹਾਂ ਉੱਪਰ ਇਕ ਦੂਜੇ ਨਾਲੋਂ ਵਧ ਕੇ ਖ਼ਰਚੇ ਕਰਦੇ ਹਨ। ਜੇਕਰ ਉਨ੍ਹਾਂ ਨੂੰ ਕੋਈ ਅਜਿਹਾ ਕਾਰਜ ਸਧਾਰਨ ਤੇ ਸਾਦਾ ਕਰਨ ਲਈ ਕਹਿੰਦਾ ਹੈ ਤਾਂ ਅੱਗੋਂ ਉਸ ਨੂੰ ਜਵਾਬ ਦਿੱਤਾ ਜਾਂਦਾ ਹੈ ਕਿ ਅਸੀਂ ਆਪਣੇ ਘਰੋਂ ਖ਼ਰਚ ਕਰਦੇ ਹਾਂ, ਤੁਹਾਨੂੰ ਕੀ ਤਕਲੀਫ਼ ਹੈ..? ਸਾਡੇ ਕਰਜ਼ੇ ਵਿਚ ਡੁੱਬਣ ਦਾ ਇਕ ਵੱਡਾ ਕਾਰਨ ਵਿਆਹਾਂ ਉੱਪਰ ਪੈਸੇ ਦੀ ਬਹੁਤ ਜ਼ਿਆਦਾ ਬਰਬਾਦੀ ਕਰਨਾ ਵੀ ਕਿਹਾ ਜਾ ਸਕਦਾ ਹੈ। ਹੁਣ ਤਾਂ ਇਕ ਵਿਆਹ ਵਿਚ ਹੀ ਕਈ ਤਰ੍ਹਾਂ ਦੇ ਪ੍ਰੋਗਰਾਮ ਹੋਣ ਕਰਕੇ ਵਿਆਹ ਬਹੁਤ ਖ਼ਰਚੀਲੇ ਹੋ ਗਏ ਹਨ। ਪਹਿਲਾਂ ਕਿਸੇ ਪੈਲੇਸ ਜਾਂ ਰੈਸਟੋਰੈਂਟ ਵਿਚ ਕੁੜੀ ਦਾ ਸ਼ਗਨ ਪਾਇਆ ਜਾਂਦਾ ਹੈ। ਫਿਰ ਮੁੰਡੇ ਦੇ ਘਰ ਜਾ ਕੇ ਸ਼ਗਨ ਪਾਇਆ ਜਾਂਦਾ ਹੈ, ਫਿਰ ਜਾਗੋ, ਫਿਰ ਮਹਿੰਗੇ ਪੈਲੇਸ ਵਿਚ ਵਿਆਹ ਸਮਾਗਮ, ਫਿਰ ਅਗਲੇ ਦਿਨ ਪਾਰਟੀ/ਮਿਲਣੀ, ਹੁਣ ਤਾਂ ਮੁੰਡੇ ਵਾਲੇ ਵੀ ਕੁੜੀ ਦੇ ਘਰ ਮਿਲਣੀ ਕਰਨ ਲਈ ਜਾਣ ਲੱਗ ਪਏ ਹਨ। ਇਸ ਤੋਂ ਇਲਾਵਾ ਮਹਿੰਗੀਆਂ ਗੱਡੀਆਂ ਦੀ ਖ਼ਰੀਦਦਾਰੀ, ਬਹੁਤ ਜ਼ਿਆਦਾ ਮਹਿੰਗੇ ਭਾਅ ਦੇ ਸੋਨੇ ਦੀ ਖ਼ਰੀਦ ਕਰ ਕੇ ਅਸੀਂ ਵਿਆਹਾਂ ਨੂੰ ਬਹੁਤ ਜ਼ਿਆਦਾ ਖ਼ਰਚੀਲਾ ਬਣਾ ਦਿੱਤਾ ਹੈ। ਫਿਰ ਅਸੀਂ ਸਰਕਾਰਾਂ ਨੂੰ ਕੋਸਦੇ ਹਾਂ ਕਿ ਸਾਡਾ ਕਰਜ਼ਾ ਮੁਆਫ਼ ਕਰੋ। ਅਮੀਰ ਕਿਸਾਨਾਂ ਤੇ ਹੋਰ ਅਮੀਰ ਵਰਗ ਦੇ ਲੋਕਾਂ ਦੇ ਮਹਿੰਗੇ ਸ਼ੌਂਕ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ਼ ਦਿੰਦੇ ਹਨ। ਅਜਿਹੇ ਸਮਾਗਮਾਂ ਤੋਂ ਆਮ ਹੀ ਭਲੀਭਾਂਤ ਪਤਾ ਲੱਗਦਾ ਹੈ ਕਿ ਅਮੀਰ ਅਤੇ ਗ਼ਰੀਬ ਵਰਗ ਵਿਚ ਬਹੁਤ ਜ਼ਿਆਦਾ ਵੱਡਾ ਪਾੜਾ ਪੈ ਚੁੱਕਾ ਹੈ। ਪ੍ਰੰਤੂ ਇਸ ਪਾੜੇ ਨੂੰ ਪੂਰਨ ਲਈ ਸਰਕਾਰਾਂ ਗੰਭੀਰ ਨਹੀਂ ਹਨ।


-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ, (ਬਠਿੰਡਾ)


ਕੀ ਕਿਰਤੀ ਹੋਣਾ ਗੁਨਾਹ ਹੈ?
ਇਕ ਲੋਕਤੰਤਰੀ ਦੇਸ਼ ਵਿਚ ਆਪਣੀ ਗੱਲ ਕਹਿਣਾ ਤੇ ਆਪਣੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰਨਾ ਕੋਈ ਗੁਨਾਹ ਨਹੀਂ ਪਰ ਅੱਜ ਸਾਡੇ ਇਸ ਮੁਲਕ ਵਿਚ ਜਨਤਾ ਆਪਣੇ ਨਾਲ ਹੋ ਰਹੇ ਧੱਕੇ ਲਈ ਆਵਾਜ਼ ਵੀ ਨਹੀਂ ਉਠਾ ਸਕਦੀ। ਜੇਕਰ ਆਵਾਜ਼ ਉੱਠਦੀ ਹੈ ਤਾਂ ਉਸ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਸਰਕਾਰਾਂ ਦਾ ਤਾਨਾਸ਼ਾਹੀ ਰੂਪ ਆਮ ਦੇਖਣ ਨੂੰ ਮਿਲ ਰਿਹਾ ਹੈ। ਕੀ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਵੀ ਨਹੀਂ? ਮੁਲਕ ਦੇ ਹਾਕਮ ਇੰਨੇ ਬੇਦਰਦ ਕਿਉਂ ਬਣ ਜਾਂਦੇ ਹਨ, ਜਦੋਂ ਚੋਣਾਂ ਸਮੇਂ ਵੋਟਾਂ ਲੈਣੀਆਂ ਹੁੰਦੀਆਂ ਹਨ, ਉਦੋਂ ਇਹੀ ਹਾਕਮ ਹਰ ਵਰਗ, ਹਰ ਜਾਤੀ ਦੇ ਲੋਕਾਂ ਦੇ ਆਪਣੇ-ਆਪ ਨੂੰ ਸੱਚੇ ਸੇਵਕ ਤੇ ਹਿਤੈਸ਼ੀ ਹੋਣ ਦਾ ਵਿਖਾਵਾ ਕਰਦੇ ਹਨ। ਸੱਤਾ ਹੱਥ 'ਚ ਆਉਣ 'ਤੇ ਇਹੀ ਲੋਕ ਜਿਨ੍ਹਾਂ ਨੇ ਇਨ੍ਹਾਂ ਨੂੰ ਇਸ ਕੁਰਸੀ 'ਤੇ ਬਿਠਾਇਆ ਹੁੰਦਾ ਹੈ, ਉਨ੍ਹਾਂ ਨੂੰ ਇਹ ਭੇਡਾਂ ਬੱਕਰੀਆਂ ਦੇ ਤੁੱਲ ਸਮਝਣ ਲੱਗ ਜਾਂਦੇ ਹਨ। ਅਨਾਜ ਪੈਦਾ ਕਰ ਕੇ ਮੁਲਕ ਦਾ ਢਿੱਡ ਭਰਨ ਵਾਲੇ ਕਿਰਤੀ, ਕਿਸਾਨ ਜੇ ਆਪਣੀ ਫ਼ਸਲ ਦਾ ਉੱਚਿਤ ਭਾਅ ਲੈਣ ਲਈ ਰੋਸ ਪ੍ਰਦਰਸ਼ਨ ਕਰਨ ਤਾਂ ਉਨ੍ਹਾਂ ਦੀ ਸੜਕਾਂ 'ਤੇ ਖਿੱਚ ਧੂਹ ਕੀਤੀ ਜਾਂਦੀ ਹੈ, ਤੇ ਉਨ੍ਹਾਂ ਨੂੰ ਜਲੀਲ ਕੀਤਾ ਜਾਂਦਾ ਹੈ। ਉਨ੍ਹਾਂ ਦਾ ਸਿਰਫ਼ ਇਹੀ ਗੁਨਾਹ ਹੈ ਕਿ ਉਹ ਕਿਰਤੀ ਨੇ, ਕਿਸਾਨ ਨੇ। ਦੇਸ਼ ਦੀ ਸਰਕਾਰ ਨੂੰ ਉੱਚ ਕਾਰਪੋਰੇਟ ਘਰਾਣਿਆਂ ਵੱਲ ਨਹੀਂ ਇਨ੍ਹਾਂ ਧਰਤੀ ਮਾਂ ਦੇ ਸਪੁੱਤਰਾਂ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।


-ਲਾਭ ਸਿੰਘ ਸ਼ੇਰਗਿਲ
ਬਡਰੁੱਖਾਂ (ਸੰਗਰੂਰ)

23-02-2024

 ਵਧਦੀ ਵਸੋਂ 'ਤੇ ਹੋਵੇ ਕੰਟਰੋਲ

ਆਬਾਦੀ ਪੱਖੋਂ ਭਾਰਤ ਚੀਨ ਨੂੰ ਪਛਾੜਦਿਆਂ ਨੰਬਰ ਇਕ 'ਤੇ ਪਹੁੰਚ ਗਿਆ ਹੈ, ਜਿਸ 'ਤੇ ਸਾਡੇ ਬੁੱਧੀਜੀਵੀਆਂ ਤੇ ਮਾਹਿਰਾਂ ਨੇ ਚਿੰਤਾ ਜ਼ਾਹਿਰ ਕੀਤੀ ਸੀ। ਵਧਦੀ ਆਬਾਦੀ ਬੇਰੁਜ਼ਗਾਰੀ, ਭੁੱਖਮਰੀ ਆਦਿ ਦਾ ਕਾਰਨ ਬਣਦੀ ਹੈ। ਜ਼ਿਆਦਾਤਰ ਗਰੀਬੀ ਰੇਖਾ ਵਿਚ ਰਹਿ ਰਹੇ ਝੁੱਗੀ, ਝੌਂਪੜੀ, ਟੱਪਰੀਵਾਸ ਆਬਾਦੀ ਵਿਚ ਵਾਧਾ ਕਰ ਰਹੇ ਹਨ। ਸਰਕਾਰਾਂ ਵੋਟਾਂ ਦੀ ਰਾਜਨੀਤੀ ਕਾਰਨ ਇਸ ਸੰਬੰਧੀ ਸੰਜੀਦਾ, ਸੀਰੀਅਸ ਨਹੀਂ ਹਨ। ਸਰਕਾਰ ਨੂੰ ਇਨ੍ਹਾਂ ਲੋਕਾਂ ਦੀਆਂ ਮੁਫ਼ਤ ਸਹੂਲਤਾਂ ਤੇ ਸਰਕਾਰੀ ਨੌਕਰੀ ਦੇਣੀ ਬੰਦ ਕਰ ਦੇਣੀ ਚਾਹੀਦੀ ਹੈ, ਜੋ ਇਕ ਜਾਂ ਦੋ ਬੱਚੇ ਤੋਂ ਵਧ ਬੱਚੇ ਪੈਦਾ ਕਰਨ।
ਸਰਕਾਰ ਨੂੰ ਸੈਮੀਨਾਰ ਲਗਾ ਜਾਗਰੂਕ ਕਰਨਾ ਚਾਹੀਦਾ ਹੈ। ਇਸ ਸੰਬੰਧੀ ਸਰਕਾਰਾਂ ਨੂੰ ਸਖ਼ਤ ਤੇ ਠੋਸ ਫ਼ੈਸਲੇ ਲੈਣ ਦੀ ਜ਼ਰੂਰਤ ਹੈ। ਵਧਦੀ ਵਸੋਂ ਕਾਰਨ ਬੇਰੁਜ਼ਗਾਰੀ ਦੇ ਆਲਮ ਵਿਚ ਪੰਜਾਬ ਦੀ ਸਾਰੀ ਜਵਾਨੀ ਬਾਹਰ ਜਾ ਰਹੀ ਹੈ। ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਬੁਢਾਪਾ ਰੁਲ ਰਿਹਾ ਹੈ, ਜੋ ਸਰਕਾਰ 'ਤੇ ਬੋਝ ਹੈ। ਪੰਜਾਬ ਵਿਚ ਨੌਜਵਾਨਾਂ ਦੇ ਪ੍ਰਵਾਸ ਦਾ ਭਾਰਤ ਦੀ ਵਸੋਂ ਦੇ ਅਧਿਐਨ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਪੰਜਾਬ ਤੇ ਕੇਰਲਾ ਵਿਚ ਜਵਾਨਾਂ ਦੀ ਆਬਾਦੀ ਘੱਟ ਤੇ ਬਜ਼ੁਰਗਾਂ ਦੀ ਜ਼ਿਆਦਾ ਹੈ। ਇਸ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰਨਾ ਚਾਹੀਦਾ ਹੈ।

ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ

ਆਲਮੀ ਤਪਸ਼

ਆਉਣ ਵਾਲੇ ਸਮੇਂ ਆਲਮੀ ਤਪਸ਼, ਜਲਵਾਯੂ ਪਰਿਵਰਤਨ, ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਜਿਹੇ ਗੰਭੀਰ ਖ਼ਤਰਿਆਂ ਨਾਲ ਸਾਡਾ ਵਾਹ ਪੈਣਾ ਹੈ। ਪਰ ਅਸੀਂ ਇਨ੍ਹਾਂ ਖ਼ਤਰਿਆਂ ਪ੍ਰਤੀ ਬਿਲਕੁਲ ਵੀ ਸੁਹਿਰਦ ਨਹੀਂ ਹਾਂ। ਬਿਨਾਂ ਸ਼ੱਕ ਸੁਧਾਰ ਘਰ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਵਾਤਾਵਰਨ ਦੀ ਸੰਭਾਲ ਲਾਈ ਸਾਨੂੰ ਕੋਈ ਅਲੱਗ ਤੌਰ 'ਤੇ ਖ਼ਾਸ ਮਿਹਨਤ ਅਤੇ ਕੋਈ ਔਖੇ ਜਾਂ ਵੱਡੇ ਕਦਮ ਚੁੱਕਣ ਦੀ ਲੋੜ ਨਹੀਂ, ਬਲਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਨਿੱਤ ਦੇ ਕੰਮਾਂਕਾਰਾਂ ਵਿਚ ਮਾਮੂਲੀ ਤਬਦੀਲੀ ਕਰਕੇ ਵਾਤਾਵਰਨ ਸੰਭਾਲ ਵਿਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ। ਅਸੀਂ ਆਪਣੇ ਘਰਾਂ ਜਾਂ ਜਿਥੇ ਅਸੀਂ ਕੰਮਕਾਰ ਕਰਦੇ ਹਾਂ, ਉਸ ਜਗ੍ਹਾ 'ਤੇ ਨਿੱਕੀਆਂ-ਨਿੱਕੀਆਂ ਚੀਜ਼ਾਂ ਜਿਵੇਂ ਪਲਾਸਟਿਕ ਦੀ ਘੱਟ ਵਰਤੋਂ, ਏ.ਸੀ. ਦੀ ਘੱਟ ਵਰਤੋਂ, ਪਾਣੀ ਦੀ ਲੋੜ ਅਨੁਸਾਰ ਵਰਤੋਂ, ਵਹੀਕਲਾਂ ਦੀ ਘੱਟ ਵਰਤੋਂ, ਆਲੇ-ਦੁਆਲੇ ਦੀ ਸਫ਼ਾਈ, ਕੁਦਰਤੀ ਸਰੋਤਾਂ ਦੀ ਸੰਭਾਲ ਜਿਹੇ ਨਿਯਮਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਲਾਗੂ ਕਰਨ ਦਾ ਦ੍ਰਿੜ੍ਹ ਸੰਕਲਪ ਲੈ ਕੇ ਵਾਤਾਵਰਨ ਸੰਭਾਲ ਵਿਚ ਯੋਗਦਾਨ ਪਾ ਸਕਦੇ ਹਾਂ। ਸਰਕਾਰਾਂ ਨੂੰ ਵੀ ਵਾਤਾਵਰਨ ਨੂੰ ਬਚਾਉਣ ਲਈ ਫ਼ੌਰੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਸਾਨੂੰ ਵੀ ਅਹਿਦ ਲੈਣਾ ਚਾਹੀਦਾ ਹੈ ਕਿ ਆਉਣ ਵਾਲੇ ਖ਼ਤਰੇ ਨੂੰ ਵੇਖਦਿਆਂ ਖ਼ੁਦ ਵੀ ਵਾਤਾਵਰਨ ਦੀ ਸੰਭਾਲ ਕਰੀਏ ਅਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਜਾਗਰੂਕ ਕਰੀਏ ਕਿ ਸਾਰੇ ਮਿਲ ਕੇ ਵਾਤਾਵਰਨ ਦੀ ਸੰਭਾਲ ਕਰੀਏ।

-ਚਰਨਜੀਤ ਸਿੰਘ ਮੁਕਤਸਰ
ਸੈਂਟਰ ਮੁੱਖ ਅਧਿਆਪਕ, ਸਮਸ ਝਬੇਲਵਾਲੀ,
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਵਧੀਆ ਲੇਖ

ਪਿਛਲੇ ਦਿਨੀਂ 'ਅਜੀਤ' ਵਿਚ ਸ. ਬਰਜਿੰਦਰ ਸਿੰਘ ਹਮਦਰਦ ਦੁਆਰਾ ਲਿਖਿਆ ਹੋਇਆ ਸੰਪਾਦਕੀ ਲੇਖ 'ਨਫ਼ਰਤ ਦੇ ਬੀਜ' ਪੜ੍ਹਨ ਨੂੰ ਮਿਲਿਆ, ਜਿਸ ਵਿਚ ਪਹਾੜੀ ਰਾਜ ਉੱਤਰਾਖੰਡ ਦੇ ਹਲਦਵਾਨੀ ਇਲਾਕੇ ਵਿਚ ਵਾਪਰੇ ਘਟਨਾਕ੍ਰਮ ਬਾਰੇ ਜਿਕਰ ਕੀਤਾ ਗਿਆ ਹੈ, ਇਹ ਘਟਨਾਕ੍ਰਮ ਬਹੁਤ ਹੀ ਨਿੰਦਣਯੋਗ ਹੈ।
ਪੁਲਿਸ ਦੀ ਮਦਦ ਨਾਲ ਮਦਰਸੇ ਅਤੇ ਮਸਜਿਦ ਤੋੜਨ ਆਏ ਮਿਊਂਸੀਪਲ ਕਰਮਚਾਰੀਆਂ 'ਤੇ ਭੜਕੀ ਭੀੜ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਖ਼ੂਨੀ ਝੜਪਾਂ ਹੋਈਆਂ, ਭੜਕੀ ਭੀੜ ਨੇ ਵਾਹਨਾਂ ਸਮੇਤ ਪੁਲਿਸ ਚੌਂਕੀ 'ਤੇ ਹਮਲਾ ਕਰ ਦਿੱਤਾ, ਸਖ਼ਤ ਪਥਰਾਅ ਹੋਇਆ, ਬਹੁਤ ਸਾਰੇ ਪੁਲਿਸ ਕਰਮੀ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਚਲਾਈ ਗੋਲੀ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਸੈਂਕੜੇ ਜ਼ਖ਼ਮੀ ਹੋ ਗਏ। ਕੇਂਦਰ ਅਤੇ ਉਸ ਦੀਆਂ ਪ੍ਰਾਂਤਕ ਸਰਕਾਰਾਂ ਦੁਆਰਾ ਦਿੱਤੀ ਹੱਲਾਸ਼ੇਰੀ ਅਜਿਹੀਆਂ ਘਟਨਾਵਾਂ ਵਿਚ ਵਾਧਾ ਕਰਦੀ ਹੈ।
ਆਧੁਨਿਕ ਯੁਗ ਵਿਚ ਅਮਨ-ਸ਼ਾਂਤੀ ਦੇ ਵਾਤਾਵਰਨ ਵਿਚ ਨਫ਼ਰਤ ਦੀ ਅੱਗ ਲਾਉਣਾ ਮਨੁੱਖਤਾ ਲਈ ਬਹੁਤ ਵੱਡਾ ਖ਼ਤਰਾ ਹੈ। ਸੱਤਾ 'ਤੇ ਕਾਬਜ਼ ਰਹਿਣ ਦੀ ਲਾਲਸਾ ਸਮਾਜ ਨੂੰ 18ਵੀਂ ਸਦੀ ਵੱਲ ਪਿੱਛੇ ਲਿਜਾਣ ਦਾ ਯਤਨ ਹੈ।
1984 ਵਿਚ ਦੇਸ਼ ਦੀ ਰਾਜਧਾਨੀ ਵਿਚ ਸਿੱਖ-ਭਾਈਚਾਰੇ ਦਾ ਦਿਨ-ਦਿਹਾੜੇ ਕਤਲੇਆਮ, 1992 ਵਿਚ ਬਾਬਰੀ ਮਸਜਿਦ ਦਾ ਸ਼ਹੀਦ ਕੀਤਾ ਜਾਣਾ, ਓੜੀਸਾ ਪ੍ਰਾਂਤ ਵਿਚ 1999 ਵਿਚ ਕੋੜ੍ਹਿਆਂ ਦੀ ਸੇਵਾ ਅਤੇ ਮਸੀਹੀ ਪ੍ਰਚਾਰ ਕਰ ਰਹੇ ਈਸਾਈ ਮਿਸ਼ਨਰੀ ਅਤੇ ਉਸ ਦੇ ਦੋ ਪੁੱਤਰਾਂ ਦਾ ਬੇਰਹਿਮੀ ਨਾਲ ਕਤਲ, ਮਨੀਪੁਰ ਵਿਚ ਘੱਟ-ਗਿਣਤੀ ਔਰਤਾਂ ਨਾਲ ਘਿਣਾਉਣਾ ਵਰਤਾਰਾ, ਮਹਾਰਾਸ਼ਟਰ ਵਿਚ ਸਿਖ ਭਾਈਚਾਰੇ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਬਹੁਤ ਹੀ ਅਫ਼ਸੋਸਨਾਕ ਹੈ।ਪ੍ਰਮਾਤਮਾ ਨਫ਼ਰਤ ਫੈਲਾਉਣ ਵਾਲੀਆਂ ਫ਼ਿਰਕੂ-ਸ਼ਕਤੀਆਂ ਨੂੰ ਸੁਮੱਤ ਬਖ਼ਸ਼ੇ।

-ਹਿਜ਼ਕੀਏਲ,
ਲਹਿਰਾਗਾਗਾ, ਜ਼ਿਲ੍ਹਾ ਸੰਗਰੂਰ।

22-02-2024

 ਸਰਕਾਰ ਦੇ ਧਿਆਨ ਹਿਤ

ਦੇਸ਼ ਅੰਦਰ ਸਮੇਂ-ਸਮੇਂ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਕਦੇ ਪਲੇਗ ਅਤੇ ਚੇਚਕ ਨੂੰ ਮਹਾਂਮਾਰੀ ਮੰਨ ਸਰਕਾਰਾਂ ਨੇ ਮੁਫ਼ਤ ਇਲਾਜ ਦੀਆਂ ਆਫ਼ਰਾਂ ਦਿੱਤੀਆਂ ਸਨ, ਕਿਉਂਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਸਰਕਾਰ ਦਾ ਕਰਤੱਵ ਹੁੰਦਾ ਹੈ। ਪੰਜਾਬ ਵਿਚ ਦੂਸ਼ਿਤ ਹੋਏ ਪੌਣ-ਪਾਣੀ ਦੀ ਬਦੌਲਤ ਅੱਜ ਕੈਂਸਰ ਅਤੇ ਕਾਲੇ-ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਬਹੁਤ ਹੀ ਚਿੰਤਾਜਨਕ ਬਣਿਆ ਹੋਇਆ ਹੈ।
ਸ਼ੂਗਰ ਦੀ ਬਿਮਾਰੀ ਘਰ-ਘਰ ਪਹੁੰਚ ਗਈ ਹੈ। ਜੇਕਰ ਜਲਦ ਇਸ ਦੀ ਰੋਕਥਾਮ ਨਾ ਹੋਈ ਤਾਂ ਰੰਗਲੇ ਪੰਜਾਬ ਨੂੰ ਗੰਧਲਾ ਪੰਜਾਬ ਬਣਦੇ ਜ਼ਿਆਦਾ ਦੇਰ ਨਹੀਂ ਲੱਗੇਗੀ। ਸ਼ੂਗਰ ਦੇ ਫ੍ਰੀ ਚੈਕਅਪ ਨਾਲ ਜੇਕਰ ਲੋੜੀਦੀਆਂ ਦਵਾਈਆਂ ਵੀ ਸਰਕਾਰ ਹਸਪਤਾਲਾਂ ਵਿਚ ਮੁਫ਼ਤ ਮਿਲਣ ਤਾਂ ਨੀਮ-ਹਕੀਮਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਕੀਤੀ ਜਾ ਰਹੀ ਲੁੱਟ ਤੋਂ ਵੀ ਰੋਗੀ ਬਚ ਜਾਣਗੇ। ਲੋਕਾਂ ਅੰਦਰ ਕੈਂਪਾਂ ਰਾਹੀਂ ਜਾਗ੍ਰਿਤੀ ਫੈਲਾਈ ਜਾਵੇ। ਆਪਣੀ ਸਿਹਤ ਸੰਬੰਧੀ ਚੌਕੰਨੇ ਰਹਿਣ ਵਿਚ ਹੀ ਸਾਡੀ ਸਭ ਦੀ ਭਲਾਈ ਹੈ।

-ਲਖਵਿੰਦਰ ਸਿੰਘ ਧਨਾਨਸੂ
ਪਿੰਡ ਤੇ ਡਾਕ. ਧਨਾਨਸੂ, (ਲੁਧਿਆਣਾ)

ਜਾਣਕਾਰੀ ਭਰਪੂਰ ਲੇਖ

10 ਫਰਵਰੀ ਦੇ ਲੇਖ 'ਨਫ਼ਰਤ ਦਾ ਬੀਜ' ਬਹੁਤ ਹੀ ਕਾਬਲੇ ਤਰੀਫ਼ ਤੇ ਘੱਟ ਗਿਣਤੀਆਂ 'ਤੇ ਹੋ ਰਹੇ ਹਮਲੇ ਬਾਰੇ ਚਾਨਣ ਪਾਉਂਦਾ ਸੀ। ਸੋ, ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ। ਬਾਲ ਕਹਾਣੀ ਵੀ ਈਰਖਾ ਦਾ ਭੁੱਖਿਆਂ ਦੀ ਰੱਖਦੀ ਇੰਝ ਲੱਗ ਰਹੀ ਸੀ। ਇਹ ਕਹਾਣੀ ਇਸ ਦਾ ਸੰਕੇਤ ਦੇ ਰਹੀ ਹੋਵੇ। ਇਹ ਕਹਾਣੀ ਸਾਨੂੰ ਬਹੁਤ ਹੀ ਸਿੱਖਿਆਦਾਇਕ ਲੱਗੀ। ਸਰੀਨ ਜੀ ਦਾ ਲੇਖ ਸਿਵਲ ਕੋਡ ਬਹੁਤ ਹੀ ਜਾਣਕਾਰੀ ਭਰਪੂਰ ਸੀ।

-ਸੁਰਿੰਦਰ ਸਿੰਘ ਸਪੈਰ
ਪਿੰਡ-ਡਾਕ. ਰਾਮਗੜ੍ਹ ਭੁੱਲਰ, ਤਹਿਸੀਲ ਜਗਰਾਉਂ।

ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ

ਸ੍ਰੀ ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਰਚਨਾ 'ਚੋਣ ਬਾਂਡਾਂ ਸੰਬੰਧੀ ਅਹਿਮ ਫ਼ੈਸਲਾ' ਪੜ੍ਹੀ, ਜਿਸ ਬਾਰੇ ਲੇਖਕ ਨੇ ਮਾਣਯੋਗ ਸੁਪਰੀਮ ਕੋਰਟ ਨੇ ਚੋਣ ਬਾਂਡਾਂ ਸੰਬੰਧੀ ਜੋ ਫ਼ੈਸਲਾ ਲਿਆ ਹੈ, ਦੀ ਪੂਰੀ ਸਮੀਖਿਆ ਤੇ ਤਵੱਸਰਾ ਕਰ ਵਿਸਥਾਰ ਪੂਰਵਕ ਬਿਆਨ ਕੀਤਾ ਹੈ। ਕਾਬਲੇ ਗ਼ੌਰ ਸੀ। ਇਹ ਬਹੁਤ ਹੀ ਚੰਗਾ ਫ਼ੈਸਲਾ ਹੈ। ਇਸ ਨਾਲ ਚੋਣ ਪ੍ਰਕਿਰਿਆ ਵਿਚ ਪਾਰਦਰਸ਼ੀ ਆਵੇਗੀ।
ਆਮ ਆਦਮੀ ਨੂੰ ਜੋ ਕੰਪਨੀਆਂ ਧਨਾਢ ਤੇ ਸ਼ਾਹੂਕਾਰ ਰਾਜਨੀਤਕ ਪਾਰਟੀਆਂ ਚੰਦਾ ਦਿੰਦੀਆਂ ਹਨ, ਕਿੰਨਾ ਚੰਦਾ ਦਿੰਦੀਆਂ ਹਨ, ਕਦੋਂ ਤੋਂ ਦੇ ਰਹੀਆਂ ਹਨ ਬਾਰੇ ਜਾਣਕਾਰੀ ਮਿਲੇਗੀ।
ਜੋ ਇਹੋ ਜਿਹੇ ਲੋਕ ਜਾਇਜ਼-ਨਾਜਾਇਜ਼ ਕੰਮ ਕਰਦੇ ਹਨ, ਚੰਦਾ ਦੇਣ ਲੱਗਿਆਂ ਇਕ ਵਾਰੀ ਸੋਚਣ ਤਾਂ ਕਾਲਾਬਾਜ਼ਾਰੀ ਰੁਕੇਗੀ।
ਚੋਣਾਂ ਵਿਚ ਜੋ ਧਨ ਦੀ ਬਰਬਾਦੀ ਹੁੰਦੀ ਹੈ, ਕਮੀ ਆਵੇਗੀ। ਇਸ ਸੰਬੰਧ ਵਿਚ ਵਿਰੋਧੀ ਪਾਰਟੀਆਂ ਨੂੰ ਵੀ ਸਾਥ ਦੇਣਾ ਹੋਵੇਗਾ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਇਹ ਫ਼ੈਸਲਾ ਲਾਗੂ ਹੋਵੇਗਾ ਕਿ ਨਹੀਂ ਕਾਲਾ ਧਨ ਤੇ ਧਨ ਦੀ ਬਰਬਾਦੀ ਰੁਕੇਗੀ ਕਿ ਨਹੀਂ।
ਦੇਸ਼ ਤੇ ਸਮਾਜ ਲਈ ਬੜ੍ਹੀ ਵੱਡੀ ਚੁਣੌਤੀ ਹੈ। ਪਰ ਫਿਰ ਵੀ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਇਕ ਉਮੀਦ ਦੀ ਕਿਰਨ ਜਾਗੀ ਹੈ, ਜੋ ਦੇਸ਼ ਤੇ ਲੋਕ ਹਿੱਤ ਵਿਚ ਹੋਵੇਗੀ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

21-02-2024

 ਨਸ਼ਾ ਨਾਸ ਕਰਦਾ ਹੈ

ਮਨੁੱਖਾਂ ਦੁਆਰਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਸ਼ਾ ਅਖਵਾਉਂਦੀ ਹੈ। ਨਸ਼ੀਲੇ ਪਦਾਰਥਾਂ ਦੀ ਵਰਤੋਂ ਮਨੁੱਖ ਦੇ ਨਾੜੀ ਤੰਤਰ ਉੱਤੇ ਅਸਰ ਕਰਦੀ ਹੈ। ਜਦੋਂ ਮਨੁੱਖ ਨਸ਼ਾ ਕਰਦਾ ਹੈ ਤਾਂ ਕੁਝ ਸਮੇਂ ਲਈ ਉਹ ਆਨੰਦ ਅਨੁਭਵ ਕਰਦਾ ਹੈ ਪਰ ਜਦੋਂ ਉਸ ਦਾ ਨਸ਼ਾ ਉੱਤਰ ਜਾਂਦਾ ਹੈ ਤਾਂ ਫਿਰ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਲੋੜ ਮਹਿਸੂਸ ਹੁੰਦੀ ਹੈ। ਇਸ ਤਰ੍ਹਾਂ ਉਹ ਨਸ਼ਾ ਕਰਨ ਦਾ ਆਦੀ ਹੋ ਜਾਂਦਾ ਹੈ। ਫਿਰ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ। ਅਸੀਂ ਹਰ ਰੋਜ਼ ਅਖ਼ਬਾਰਾਂ ਵਿਚ ਪੜ੍ਹਦੇ ਅਤੇ ਟੀ.ਵੀ. ਵਿਚ ਨਸ਼ੀਲੇ ਪਦਾਰਥਾਂ ਦੇ ਫੜੇ ਜਾਣ ਦੀਆਂ ਖ਼ਬਰਾਂ ਵੇਖਦੇ ਸੁਣਦੇ ਹਾਂ। ਇਹ ਪਦਾਰਥ ਕਰੋੜਾਂ ਰੁਪਏ ਦੇ ਮੁੱਲ ਦੇ ਹੁੰਦੇ ਹਨ। ਪੁਰਾਣੇ ਸਮਿਆਂ ਵਿਚ ਅਫ਼ੀਮ, ਪੋਸਤ, ਭੁੱਕੀ ਜਾਂ ਸ਼ਰਾਬ ਦੀ ਨਸ਼ੇ ਵਜੋਂ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਤਾਂ ਚਰਸ, ਗਾਂਜਾ, ਸਮੈਕ, ਸੁਲਫ਼ਾ, ਕੋਕਿਨ, ਤੰਬਾਕੂ ਅਤੇ ਸਿਗਰਟਾਂ ਆਦਿ ਅਨੇਕ ਤਰ੍ਹਾਂ ਦੇ ਨਸ਼ੇ ਆਮ ਵਰਤੇ ਜਾਣ ਲੱਗੇ ਹਨ। ਨਸ਼ੇ ਦੇ ਵਪਾਰੀਆਂ ਦਾ ਜਾਲ ਨਸ਼ਾ ਤਿਆਰ ਕਰਨ ਤੋਂ ਲੈ ਕੇ ਵੇਚਣ ਤੱਕ ਫੈਲਿਆ ਹੋਇਆ ਹੈ। ਨਸ਼ੇ ਦਾ ਵਧੇਰੀ ਮਾਤਰਾ ਵਿਚ ਕੀਤਾ ਹੋਇਆ ਸੇਵਨ ਮਨੁੱਖ ਦੀ ਮੱਤ, ਅਕਲ, ਬੁੱਧੀ ਨੂੰ ਨਸ਼ਟ ਕਰ ਦਿੰਦਾ ਹੈ। ਜਿਹੜਾ ਵਿਅਕਤੀ ਨਸ਼ੇ ਦਾ ਆਦੀ ਹੋ ਜਾਂਦਾ ਹੈ, ਉਸ ਨੂੰ ਚੰਗੇ ਬੁਰੇ ਦੀ ਸਮਝ ਨਹੀਂ ਰਹਿੰਦੀ। ਤਾਹੀਓਂ ਤਾਂ ਕਿਹਾ ਜਾਂਦਾ ਹੈ ਕਿ ਨਸ਼ਾ ਨਾਸ ਕਰਦਾ ਹੈ।

-ਗਗਨਦੀਪ ਕੌਰ, ਵਿਦਿਆਰਥਣ
ਸਰਕਾਰੀ ਹਾਈ ਸਮਾਰਟ ਸਕੂਲ, ਰਾਜਿੰਦਰਗੜ੍ਹ, ਫਤਹਿਗੜ੍ਹ ਸਾਹਿਬ।

ਚੰਗਾ ਸਾਹਿਤ

ਬਾਲ ਸਾਹਿਤ ਦਾ ਮਹੱਤਵ ਬੱਚਿਆਂ ਦੇ ਜੀਵਨ ਵਿਚ ਬਹੁਤ ਡੂੰਘਾ ਹੈ। ਬਾਲ ਸਾਹਿਤ ਬਿਨਾਂ ਬੱਚਿਆਂ ਦਾ ਮਾਨਸਿਕ ਵਿਕਾਸ ਨਹੀਂ ਹੋ ਸਕਦਾ। ਬਾਲ ਰਚਨਾਵਾਂ ਬੱਚਿਆਂ ਦੀ ਸੋਚ ਨੂੰ ਨਿਖਾਰਦੀ ਹੈ। ਕਰਮਜੀਤ ਗਰੇਵਾਲ ਦੀ ਬਾਲ ਰਚਨਾ 'ਮੈਡਮ ਜੀ ਕਮਾਲ' ਸੀ, ਸਾਡੇ ਮਨ ਨੂੰ ਵਧੀਆ ਲੱਗੀ। ਸੋਹਣੇ-ਸੋਹਣੇ ਸ਼ਬਦਾਂ ਦੀ ਵਰਤੋਂ ਨਾਲ ਰਚਨਾ ਪ੍ਰਭਾਵਸ਼ਾਲੀ ਸੀ। ਮਾਸਟਰ ਜਗਦੀਸ਼ ਰਾਏ ਨੇ ਬੱਚਿਆਂ ਨਾਲ ਅਨਮੋਲ ਗੱਲਾਂ ਕੀਤੀਆਂ। ਗੱਲਾਂ ਬਹੁਤ ਕੀਮਤੀ ਸੀ, ਜੀਵਨ ਨੂੰ ਸੇਧ ਪ੍ਰਦਾਨ ਕਰਦੀਆਂ ਨੇ। 'ਜ਼ਿੰਦਗੀ ਸ਼ਾਲਾ' ਸੁੰਦਰਪਾਲ ਪ੍ਰੇਮੀ ਨੇ ਲਿਖੀ ਰਚਨਾ ਕਾਬਿਲੇ ਤਾਰੀਫ਼ ਸੀ। ਬੱਚਿਆਂ ਦੇ ਮਨ ਵਿਚ ਵਿਸ਼ਵਾਸ ਪੈਦਾ ਕਰਦੀ ਹੈ। ਵਿਸ਼ਵਾਸ ਹੀ ਸਫ਼ਲਤਾ ਦਾ ਸਾਧਨ ਹੈ, ਚੰਗਾ ਵਿਸ਼ਵਾਸ ਹੀ ਸਾਨੂੰ ਤਰੱਕੀ ਵੱਲ ਲਿਜਾ ਸਕਦਾ ਹੈ। ਅਵਿਨਾਸ਼ ਜੱਜ ਦੀ ਰਚਨਾ 'ਹੱਸੋ-ਖੇਡੋ' ਬੱਚਿਆਂ ਵਿਚ ਚੰਗੇ ਗੁਣ ਪੈਦਾ ਕਰਦੀ ਹੈ। ਚੰਗੀਆਂ ਗੱਲਾਂ ਅਗਾਂਹ ਜਾ ਕੇ ਨਿਗਰ ਤੇ ਸਾਫ਼-ਸੁਥਰੀ ਰਚਨਾ ਦਾ ਆਧਾਰ ਬਣਦੀਆਂ ਹਨ। ਚੰਗੇ ਵਿਚਾਰ ਮਨ ਵਿਚ ਚੰਗਾ ਦ੍ਰਿੜ੍ਹ ਇਰਾਦਾ ਪੈਦਾ ਕਰਦੇ ਹਨ। ਸੋ, ਸਾਨੂੰ ਚੰਗਾ ਸਾਹਿਤ ਹੀ ਪੜ੍ਹਨਾ ਚਾਹੀਦਾ ਹੈ।

-ਰਾਮ ਸਿੰਘ ਪਾਠਕ

ਵਧਦੀ ਆਰਥਿਕਤਾ ਦਾ ਭਰਮ

ਪਿੱਛੇ ਜਿਹੇ ਸਾਡੇ ਪ੍ਰਧਾਨ ਮੰਤਰੀ ਵਲੋਂ ਦੇਸ਼ ਦੀ ਆਰਥਿਕਤਾ ਬਾਰੇ ਬਿਆਨਬਾਜ਼ੀ ਕੀਤੀ ਗਈ ਕਿ ਸਾਡਾ ਦੇਸ਼ ਆਰਥਿਕਤਾ ਪੱਖੋਂ ਬਰਤਾਨੀਆ ਦੀ ਅਰਥ ਵਿਵਸਥਾ ਨੂੰ ਪਛਾੜ ਕੇ ਪੰਜਵੇਂ ਸਥਾਨ 'ਤੇ ਆ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਜਰਮਨੀ ਅਤੇ ਜਾਪਾਨ ਦੀ ਅਰਥ-ਵਿਵਸਥਾ ਨੂੰ ਪਛਾੜ ਕੇ ਤੀਜੇ ਸਥਾਨ 'ਤੇ ਪਹੁੰਚ ਜਾਵੇਗਾ। ਦੇਸ਼ ਦੇ ਅੰਕੜਿਆਂ ਦੇ ਹਿਸਾਬ ਨਾਲ ਬੇਸ਼ੱਕ ਸਾਡਾ ਦੇਸ਼ ਤਰੱਕੀ ਦੇ ਰਾਹ 'ਤੇ ਚੱਲ ਰਿਹਾ ਹੈ ਪਰ ਵੱਧ ਰਹੀ ਅਰਥ-ਵਿਵਸਥਾ ਦਾ ਆਮ ਜਨਤਾ ਦੀ ਆਰਥਿਕਤਾ ਨਾਲ ਕੋਈ ਖ਼ਾਸ ਸੰਬੰਧ ਨਹੀਂ ਜਾਂ ਇਵੇਂ ਕਹਿ ਲਈਏ ਕਿ ਆਮ ਵਰਗ ਬੇਰੁਜ਼ਗਾਰੀ, ਆਰਥਿਕ ਸੰਕਟ ਤੇ ਵਪਾਰਕ ਪੱਖੋਂ ਹੇਠਲੇ ਪੱਧਰ 'ਤੇ ਜਾ ਰਿਹਾ ਹੈ। ਬੱਚਤ ਦੇ ਹਿਸਾਬ ਨਾਲ ਵੀ ਦੇਖਿਆ ਜਾਵੇ ਤਾਂ ਆਰ.ਬੀ.ਆਈ. ਰਿਪੋਰਟ ਮੁਤਾਬਿਕ ਕੋਰੋਨਾ ਤੋਂ ਪਹਿਲਾਂ ਲੋਕਾਂ ਦੀ ਬੱਚਤ ਦੇਸ਼ ਦੇ ਜੀ.ਡੀ.ਪੀ. ਦਾ 11 ਫ਼ੀਸਦੀ ਸੀ, ਜੋ ਕਿ 2023 ਤਕ ਘੱਟ ਕੇ 5.3 ਫ਼ੀਸਦੀ ਰਹਿ ਗਈ, ਜੋ ਕਿ ਵਪਾਰਕ ਪੱਖੋਂ ਹੇਠਲੇ ਪੱਧਰ 'ਤੇ ਜਾ ਰਿਹਾ ਹੈ। ਪਿੱਛੇ ਜਿਹੇ 'ਅਜੀਤ' 'ਚ ਛਪੇ ਡਾ. ਅਮਨਪ੍ਰੀਤ ਸਿੰਘ ਬਰਾੜ ਦੇ ਲੇਖ 'ਦੇਸ਼ ਦੀ ਵੱਧਦੀ ਆਰਥਿਕਤਾ ਦਾ ਆਮ ਲੋਕਾਂ ਨੂੰ ਕੀ ਭਾਅ' ਵਿਚ ਭੁੱਖਮਰੀ, ਕਰਜ਼ਾ, ਬੇਰੁਜ਼ਗਾਰੀ, ਵਪਾਰ ਤੇ ਆਮ ਲੋਕਾਂ ਦੇ ਬੋਝ ਸੰਬੰਧੀ ਆਰਥਿਕਤਾ ਸੰਬੰਧੀ ਬੜੀ ਹੀ ਵਿਸਥਾਰਮਈ ਤਰੀਕੇ ਨਾਲ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਦੇਸ਼ ਦੀ ਆਰਥਿਕਤਾ ਵਿਚ ਵਾਧਾ ਹੋ ਰਿਹਾ ਹੈ, ਪਰ ਇਸ ਦਾ ਜ਼ਿਆਦਾ ਲਾਭ ਉਪਰਲੇ ਵਰਗ ਦੇ ਕੁਝ ਲੋਕਾਂ ਦੇ ਹਿੱਸੇ ਹੀ ਆਉਂਦਾ ਹੈ, ਜੋ ਕਿ ਸਧਾਰਨ ਲੋਕਾਂ ਦੀ ਪਹੁੰਚ ਤੋਂ ਕਿਤੇ ਦੂਰ ਹੈ। ਕਰਜ਼ੇ ਦੀ ਦਰ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਜੇਕਰ ਕਾਰਪੋਰੇਟ ਵਲੋਂ ਲਿਆ ਗਿਆ ਕਰਜ਼ਾ ਹੀ ਵਾਪਸ ਕਰ ਦਿੱਤਾ ਜਾਵੇ ਤਾਂ ਵਾਕਿਆ ਹੀ ਦੇਸ਼ ਦੇ ਕਈ ਕੰਮ ਸੰਵਾਰੇ ਜਾ ਸਕਦੇ ਹਨ। ਜਾਣਕਾਰੀ ਭਰਪੂਰ ਖ਼ੁਲਾਸੇ ਕਰਨ ਵਿਚ ਡਾ. ਅਮਨਪ੍ਰੀਤ ਸਿੰਘ ਬਰਾੜ ਦਾ ਲੇਖ ਆਪਣੇ ਆਪ ਵਿਚ ਸ਼ਲਾਘਾਯੋਗ ਤਾਂ ਹੈ ਹੀ, ਨਾਲ ਹੀ ਆਰਥਿਕ ਵਿਵਸਥਾ ਦਰ ਦਾ ਸਹੀ ਮਾਰਗ ਦਰਸ਼ਕ ਵੀ ਹੈ।

-ਕੰਵਲਪ੍ਰੀਤ ਕੌਰ ਥਿੰਦ (ਝੰਡ)
ਜੋਧਾਨਗਰੀ, ਅੰਮ੍ਰਿਤਸਰ।

20-02-2024

 ਪੰਜਾਬੀਆਂ ਦੀ ਹੋਂਦ ਨੂੰ ਖ਼ਤਰਾ

ਰਾਜਸਥਾਨ ਦੀ ਕੁੱਲ ਜਨਸੰਖਿਆ 8.36 ਕਰੋੜ, ਬਿਹਾਰ ਦੀ 13 ਕਰੋੜ, ਉੱਤਰ ਪ੍ਰਦੇਸ਼ ਦੀ 24 ਕਰੋੜ, ਝਾਰਖੰਡ ਦੀ 4 ਕਰੋੜ ਅਤੇ ਨਿਪਾਲ ਦੀ 3 ਕਰੋੜ ਬਣਦੀ ਹੈ। ਜੇਕਰ ਇਨ੍ਹਾਂ ਨੂੰ ਜੋੜ ਦਿੱਤਾ ਜਾਵੇ ਤਾਂ ਇਨ੍ਹਾਂ ਰਾਜਾਂ ਦੀ ਕੁੱਲ ਜਨਸੰਖਿਆ 52 ਕਰੋੜ 36 ਲੱਖ ਬਣਦੀ ਹੈ। (ਇਹ ਅੰਕੜੇ 2011 ਦੇ ਹਨ, 2024 ਦੀ ਜਨਸੰਖਿਆ ਗਣਨਾ ਅਜੇ ਤੱਕ ਨਹੀਂ ਹੋਈ) ਉਧਰ ਜੇਕਰ ਦੇਖਿਆ ਜਾਵੇ ਤਾਂ ਇਨ੍ਹਾਂ ਸਾਰੇ ਰਾਜਾਂ ਨਾਲੋਂ ਪੰਜਾਬ ਦੀ ਜਨਸੰਖਿਆ ਕੇਵਲ 3.17 ਕਰੋੜ ਹੈ। ਜੇਕਰ ਇਨ੍ਹਾਂ ਰਾਜਾਂ ਵਿਚੋਂ ਪ੍ਰਵਾਸ ਕਰ ਕੇ ਪ੍ਰਵਾਸੀ 1.5 ਫ਼ੀਸਦੀ ਫ਼ੀਸਦੀ ਵੀ ਪੰਜਾਬ ਅੰਦਰ ਆ ਚੁੱਕੇ ਹਨ, ਭਾਵ 52.36 ਕਰੋੜ ਕੁੱਲ ਦਾ 1.5 ਫ਼ੀਸਦੀ ਲਗਭਗ 0.80 ਰਕੋੜ ਬਣ ਜਾਂਦਾ ਹੈ। ਤਾਂ ਪੰਜਾਬੀਆਂ ਦੀ ਕੁੱਲ ਜਨਸੰਖਿਆ ਨਾਲੋਂ ਇਨ੍ਹਾਂ ਰਾਜਾਂ ਦੇ ਲੋਕਾਂ ਦੀ ਜਨਸੰਖਿਆਕਾਫੀ ਜ਼ਿਆਦਾ ਹੈ।
ਖੇਤੀਬਾੜੀ ਦਾ ਧੰਦਾ ਸਭ ਤੋਂ ਵੱਡਾ ਧੰਦਾ ਹੈ, ਪੰਜਾਬ ਵਿਚ ਜਿਸ ਵਿਚ ਪ੍ਰਵਾਸੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਇਸ ਤੋਂ ਬਾਅਦ ਦਾਣਾ ਮੰਡੀ ਵਿਚ ਪ੍ਰਵਾਸੀਆਂ ਦਾ ਕਬਜ਼ਾ ਹੈ। ਸਬਜ਼ੀ ਮੰਡੀ ਵਿਚ ਪ੍ਰਵਾਸੀਆਂ ਦਾ ਕਬਜ਼ਾ ਹੈ। ਦੁਕਾਨਾਂ 'ਤੇ ਪ੍ਰਵਾਸੀਆਂ ਦਾ ਕਬਜ਼ਾ ਹੈ। ਰੇੜ੍ਹੀ ਮਾਰਕੀਟ ਵਿਚ ਪ੍ਰਵਾਸੀਆਂ ਦਾ ਕਬਜ਼ਾ ਹੈ। ਦੁਕਾਨਾਂ ਦੇ ਕੰਮਾਂ 'ਤੇ ਪ੍ਰਵਾਸੀਆਂ ਦਾ ਕਬਜ਼ਾ ਹੈ। ਘਰਾਂ ਵਿਚ ਕੰਮ ਕਰਨ ਵਿਚ ਪ੍ਰਵਾਸੀਆਂ ਦਾ ਕਬਜ਼ਾ ਹੈ। ਪੱਥਰ ਲਾਉਣ ਦੇ ਵਿਚ ਠੇਕਿਆਂ ਵਿਚ ਪ੍ਰਵਾਸੀਆਂ ਦਾ ਕਬਜ਼ਾ ਹੈ। ਮੁੱਕਦੀ ਗੱਲ ਹਰ ਪਾਸੇ ਪ੍ਰਵਾਸੀ ਹੀ ਪ੍ਰਵਾਸੀ ਦਿੱਸਦੇ ਹਨ। ਸਮਝ ਨਹੀਂ ਆਉਂਦੀ ਪੰਜਾਬੀ ਕਿਹੜੇ ਸੁਪਨਿਆਂ ਦੇ ਮਾਇਆ ਜਾਲ ਵਿਚ ਜੀ ਰਹੇ ਹਨ। ਪੰਜਾਬ ਹੌਲੀ-ਹੌਲੀ ਸਾਡੇ ਹੱਥੋਂ ਖੁਸ ਚੁੱਕਾ ਹੈ, ਜੇ ਅਜੇ ਵੀ ਕੋਈ ਵਹਿਮ ਹੈ ਤਾਂ ਬਹੁਤੀ ਦੇਰ ਨਹੀਂ ਇਹ ਸਾਡੇ ਹੱਥੋਂ ਖੁਸ ਜਾਵੇਗਾ, ਜੇ ਪੰਜਾਬ ਬਚਾਉਣਾ ਹੈ ਤਾਂ ਸਾਨੂੰ ਹੱਥੀਂ ਕਿਰਤ ਕਰਨੀ ਪਵੇਗੀ। ਅਸੀਂ ਹੱਡ ਹਰਾਮੀ ਹੋ ਚੁੱਕੇ ਹਾਂ। ਹੱਥੀਂ ਕੰਮ ਨਹੀਂ ਕਰਦੇ ਐਸ਼ ਪ੍ਰਸਤੀ ਦੀ ਜ਼ਿੰਦਗੀ ਜੀਊਣਾ ਚਾਹੁੰਦੇ ਹਾਂ। ਜਿਸ ਕਰਕੇ ਇਹ ਪੰਜਾਬ ਪਹਿਲਾਂ ਵਾਲਾਂ ਪੰਜਾਬ ਨਹੀਂ ਰਿਹਾ। ਪੰਜਾਬ ਪੰਜਾਬੀਆਂ ਨਾਲ ਹੈ ਜੇਕਰ ਪੰਜਾਬੀ ਹੀ ਨਾ ਰਹਿਣਗੇ ਫਿਰ ਪੰਜਾਬ ਦੀ ਅਸੀਂ ਕਲਪਨਾ ਨਹੀਂ ਕਰ ਸਕਦੇ। ਬਾਬੇ ਨਾਨਕ ਦੇ ਦੱਸੇ ਹੋਏ ਸਿਧਾਂਤ 'ਕਿਰਤ ਕਰੋ' ਦੇ ਫ਼ਲਸਫ਼ੇ ਉੱਪਰ ਚੱਲੀਏ ਤਾਂ ਹੀ ਅਸੀਂ ਪੰਜਾਬ ਨੂੰ ਉਹ ਪੰਜਾਬ ਬਣਾ ਸਕਦੇ ਹਾਂ ਜੋ ਅਕਸਰ ਅਸੀਂ ਗੱਲਾਂ ਵਿਚ ਜਿਕਰ ਕਰਦੇ ਹਾਂ।

ਆਓ, ਪੰਜਾਬ ਲਈ ਦੁਆਵਾਂ ਮੰਗੀਏ।
-ਹਰਜਾਪ ਸਿੰਘ
ਪਿੰਡ ਖੈਰਾਬਾਦ, ਤਹਿ. ਦਸੂਹਾ (ਹੁਸ਼ਿਆਰਪੁਰ)

ਸ਼ਲਾਘਾਯੋਗ ਫ਼ੈਸਲਾ

ਦੇਸ਼ ਵਿਚ ਆਉਣ ਵਾਲੀਆਂ 2024 ਦੀਆਂ ਆਮ ਚੋਣਾਂ (ਲੋਕ ਸਭਾ ਚੋਣਾਂ) ਨੂੰ ਲੈ ਕੇ ਭਾਰਤ ਦੇ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਤੇ ਰੈਲੀਆਂ 'ਚ ਬੱਚਿਆਂ ਨੂੰ ਸ਼ਾਮਿਲ ਨਾ ਕਰਨ ਦੀ ਹਦਾਇਤ ਦਿੰਦਿਆਂ ਨਿਰਦੇਸ਼ ਜਾਰੀ ਕੀਤੇ ਹਨ। ਬੇਸ਼ੱਕ, ਬੱਚਿਆਂ ਜਾਂ ਨਾਬਾਲਗਾਂ ਨੂੰ ਚੋਣ ਪ੍ਰਚਾਰ 'ਚ ਸ਼ਾਮਿਲ ਕਰਾ ਕੇ ਉਨ੍ਹਾਂ ਦੇ ਕੋਰੇ, ਪਵਿੱਤਰ, ਸਾਫ਼, ਸੱਚੇ-ਸੁੱਚੇ, ਅੱਲੜ ਤੇ ਚੰਚਲ ਮਨ ਨੂੰ ਪੜ੍ਹਾਈ-ਲਿਖਾਈ ਤੇ ਖੇਲ-ਕੂਦ ਤੋਂ ਭਟਕਾਉਣ ਦਾ ਕੰਮ ਹੀ ਹੁੰਦਾ ਹੈ, ਜੋ ਕਿ ਉਨ੍ਹਾਂ ਦੇ ਭਾਵੀ ਜੀਵਨ ਨਾਲ ਖਿਲਵਾੜ ਹੋ ਸਕਦਾ ਹੈ। ਇਸ ਲਈ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਤਰੀਕੇ ਨਾਲ ਬੱਚਿਆਂ ਦੀ ਵਰਤੋਂ ਪ੍ਰਤੀ ਆਪਣੀ ਜ਼ੀਰੋ ਟੋਲਰੈਂਸ (ਸਿਫਰ ਸਹਿਣਸ਼ੀਲਤਾ) ਨੀਤੀ ਬਾਰੇ ਦੱਸਦਿਆਂ ਜੋ ਅਡਵਾਈਜ਼ਰੀ ਜਾਰੀ ਕੀਤੀ ਹੈ, ਯਕੀਨਨ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਚੋਣ ਕਮਿਸ਼ਨ ਨੇ ਸਖ਼ਤ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਆਮ ਚੋਣਾਂ 'ਚ ਪ੍ਰਚਾਰ ਦੇ ਪਰਚੇ ਵੰਡਣ, ਪੋਸਟਰ ਚਿਪਕਾਉਣ, ਨਾਅਰੇ ਲਗਾਉਣ ਜਾਂ ਪਾਰਟੀ ਦੇ ਝੰਡੇ ਬੈਨਰ ਲੈ ਕੇ ਚੱਲਣ ਮੌਕੇ ਬੱਚੇ ਜਾਂ ਨਾਬਾਲਗ ਸ਼ਾਮਿਲ ਨਹੀਂ ਹੋਣੇ ਚਾਹੀਦੇ।

-ਇੰ. ਕ੍ਰਿਸ਼ਨ ਕਾਂਤ ਸੂਦ
ਰਿਟਾਇਰਡ ਉਪ ਮੁੱਖ ਇੰਜੀਨੀਅਰ,
ਬੀ ਬੀ ਐਮ ਬੀ, ਨੰਗਲ।

ਪ੍ਰਦੂਸ਼ਣ ਦਾ ਮੁੱਦਾ

ਰੋਜ਼ਾਨਾ 140 ਕਰੋੜ ਭਾਰਤੀ ਜ਼ਹਿਰੀਲੀ ਹਵਾ ਵਿਚ ਆਕਸੀਜਨ ਲੈ ਕੇ ਅਣਜਾਣੇ ਵਿਚ ਜ਼ਹਿਰ ਦਾ ਘੁੱਟ ਭਰ ਰਹੇ ਹਨ। ਸਰੀਰ ਇਕ ਮੰਦਰ ਹੈ ਅਤੇ ਮਨੁੱਖ ਖ਼ੁਦ ਹੀ ਇਸ ਮੰਦਰ ਨੂੰ ਆਪਣੀਆਂ ਗਤੀਵਿਧੀਆਂ ਸਦਕਾ ਦੂਸ਼ਿਤ ਕਰ ਰਿਹਾ ਹੈ। ਅਸੀਂ ਆਪਣੇ ਘਰ ਦੀ ਸਾਫ਼-ਸਫ਼ਾਈ ਤਾਂ ਕਰ ਲੈਂਦੇ ਹਾਂ, ਪਰ ਵਾਤਾਵਰਨ ਦੀ ਸਫ਼ਾਈ ਕੌਣ ਕਰੇਗਾ? ਭਾਵੇਂ ਅਸੀਂ ਕਿੰਨੀ ਕੁ ਵੀ ਸਾਫ਼-ਸਫ਼ਾਈ ਕਿਉਂ ਨਾ ਕਰ ਲਈਏ ਪਰ ਘਰ ਦਾ ਸ਼ੁੱਧੀਕਰਨ ਉਨ੍ਹੀ ਦੇਰ ਤੱਕ ਨਹੀਂ ਹੋ ਸਕਦਾ ਜਦ ਤੱਕ ਵਾਤਾਵਰਨ ਸ਼ੁੱਧ ਨਹੀਂ ਹੈ। ਆਪਣੇ ਘਰ ਦਾ ਗਿੱਲਾ-ਸੁੱਕਾ ਕੂੜਾ ਵਾਤਾਵਰਨ ਵਿਚ ਸੁੱਟ ਕੇ ਅਤੇ ਕੂੜੇ ਦਾ ਸੌਖਾ ਨਿਪਟਾਰਾ ਕਰਨ ਲਈ ਉਸ ਨੂੰ ਅੱਗ ਲਗਾ ਕੇ ਭਾਰਤੀ ਆਪਣੇ ਪੈਰਾਂ 'ਤੇ ਆਪ ਕੁਹਾੜੀ ਮਾਰ ਕੇ ਕੈਂਸਰ ਅਤੇ ਅਸਥਮਾ ਜਿਹੀਆਂ ਜਾਨਲੇਵਾ ਬਿਮਾਰੀਆਂ ਨੂੰ ਆਪ ਸੱਦਾ ਦੇ ਰਹੇ ਹਨ। ਜੇਕਰ ਪ੍ਰਦੂਸ਼ਿਤ ਦੇਸ਼ਾਂ ਦੇ ਅੰਕੜਿਆਂ ਵੱਲ ਝਾਤੀ ਮਾਰੀ ਜਾਵੇ ਤਾਂ ਭਾਰਤ ਦਾ ਉਸ ਵਿਚ 8ਵਾਂ ਰੈਂਕ ਹੈ, ਜੋ ਕਿ ਬਹੁਤ ਹੀ ਦੁਖਾਂਤਕ ਗੱਲ ਹੈ, ਕਿਉਂਕਿ ਭਾਰਤੀ ਹਵਾ ਨਹੀਂ ਜ਼ਹਿਰ ਨਿਗਲ ਰਹੇ ਹਨ। ਆਲਮੀ ਭੂਮੀ ਖੇਤਰ ਦਾ ਲਗਭਗ 99.82 ਫ਼ੀਸਦੀ ਹਿੱਸਾ ਕਣਾਂ ਦੇ ਪੱਧਰ 2.5 (ਪੀ.ਐਮ. 2.5) ਦੇ ਸੰਪਰਕ ਵਿਚ ਹੈ। ਤ੍ਰਾਸਦੀ ਦੀ ਗੱਲ ਹੈ ਕਿ ਦੁਨੀਆ ਦੀ ਕੇਵਲ 0.001 ਫ਼ੀਸਦੀ ਆਬਾਦੀ ਸ਼ੁੱਧ ਹਵਾ ਵਿਚ ਸਾਹ ਲੈਂਦੀ ਹੈ।
ਸਰਕਾਰ ਨੂੰ ਅਪੀਲ ਹੈ ਕਿ ਵਧ ਰਹੇ ਪ੍ਰਦੂਸ਼ਣ ਨੂੰ ਵੀ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਇਆ ਜਾਵੇ। ਸਰਕਾਰ ਭਾਰਤ ਨੂੰ ਵਿਸ਼ਵ ਦੀ ਤੀਸਰੀ ਅਰਥ-ਵਿਵਸਥਾ ਬਣਾਉਣ ਦਾ ਦਾਅਵਾ ਤਾਂ ਕਰ ਰਹੀ ਹੈ ਪਰ ਅਰਥ-ਵਿਵਸਥਾ ਤਾਂ ਹੀ ਮਜ਼ਬੂਤ ਬਣੇਗੀ ਜੇਕਰ ਭਾਰਤੀ ਤਨ-ਮਨ ਪੱਖੋਂ ਮਜ਼ਬੂਤ ਹੋਣਗੇ ਅਤੇ ਸ਼ੁੱਧ ਸਾਫ਼ ਵਾਤਾਵਰਨ ਵਿਚ ਸਾਹ ਲੈਣਗੇ, ਕਿਉਂਕਿ ਦਿਨ ਪ੍ਰਤੀ ਦਿਨ ਵਧ ਰਿਹਾ ਪ੍ਰਦੂਸ਼ਣ ਭਾਰਤੀਆਂ ਦੀ ਉਮਰ ਵਿਚ ਘਾਟਾ ਕਰ ਰਿਹਾ ਹੈ। ਸੋ, ਪ੍ਰਦੂਸ਼ਣ ਨੂੰ ਚੋਣ ਮੈਨੀਫੈਸਟੋ ਵਿਚ ਸ਼ਾਮਿਲ ਕਰ ਕੇ ਅਤੇ ਰਾਸ਼ਟਰੀ ਮੁੱਦਾ ਬਣਾ ਕੇ ਇਸ ਖ਼ਿਲਾਫ਼ ਆਵਾਜ਼ ਉਠਾ ਕੇ ਭਾਰਤ ਨੂੰ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ 'ਚੋਂ ਬਾਹਰ ਕੱਢਿਆ ਜਾਵੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX