ਤਾਜਾ ਖ਼ਬਰਾਂ


ਕੁਲਬੀਰ ਸਿੰਘ ਜ਼ੀਰਾ ਦੀ ਪੇਸ਼ਗੀ ਜ਼ਮਾਨਤ ਖ਼ਾਰਜ
. . .  41 minutes ago
ਫ਼ਿਰੋਜ਼ਪੁਰ, 14 ਜੂਨ (ਰਾਕੇਸ਼ ਚਾਵਲਾ)- ਇਰਾਦੇ ਕਤਲ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਕਾਂਗਰਸੀ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਅੱਜ ਫ਼ਿਰੋਜ਼ਪੁਰ ਦੀ ਅਦਾਲਤ ਨੇ ਖ਼ਾਰਜ....
ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ: ਵਿਭਵ ਕੁਮਾਰ ਦੀ ਨਿਆਂਇਕ ਹਿਰਾਸਤ ਵਿਚ ਇਕ ਦਿਨ ਦਾ ਵਾਧਾ
. . .  44 minutes ago
ਨਵੀਂ ਦਿੱਲੀ, 14 ਜੂਨ- ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿਚ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਬਿਭਵ ਕੁਮਾਰ ਦੀ ਨਿਆਂਇਕ ਹਿਰਾਸਤ ਇਕ ਦਿਨ ਲਈ ਵਧਾ ਦਿੱਤੀ ਹੈ। ਉਸ ਨੂੰ ਵੀਡੀਓ ਕਾਨਫ਼ਰੰਸਿੰਗ....
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  48 minutes ago
ਚੰਡੀਗੜ੍ਹ, 14 ਜੂਨ- ਗਿੱਦੜਬਾਹਾ ਹਲਕੇ ਤੋਂ ਐਮ.ਐਲ.ਏ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਵਿਧਾਇਕੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ...
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਮਿਲੇ ਵੀਜ਼ੇ, 23 ਨਾਮ ਕੱਟੇ
. . .  about 1 hour ago
ਅਟਾਰੀ, (ਅੰਮ੍ਰਿਤਸਰ) 14 ਜੂਨ, (ਜਸਵੰਤ ਸਿੰਘ ਜੱਸ/ਰਾਜਿੰਦਰ ਸਿੰਘ ਰੂਬੀ)- ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਾਕਿਸਤਾਨ ਦੇ ਨਜ਼ਦੀਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਹਰ ਸਾਲ ਦੀ ਤਰ੍ਹਾਂ ਬਰਸੀ....
ਕਾਂਗਰਸ ਹੀ ਕਰ ਸਕਦੀ ਹੈ ਪੰਜਾਬ ਦੀ ਪ੍ਰਤੀਨਿੱਧਤਾ- ਰਾਜਾ ਵੜਿੰਗ
. . .  about 1 hour ago
ਚੰਡੀਗੜ੍ਹ, 14 ਜੂਨ- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪਾਰਟੀ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਬਹੁਤ ਚੰਗੇ ਸਨ। ਅਸੀਂ ਪੰਜਾਬ ਵਿਚ ਸਭ ਤੋਂ ਵੱਧ ਸੀਟਾਂ ਲੈ ਕੇ....
ਸ਼੍ਰੋਮਣੀ ਅਕਾਲੀ ਦਲ ਨੇ ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤਰਲੋਚਨ ਬਾਂਸਲ ਨੂੰ ਪਾਰਟੀ ਵਿਚੋਂ ਕੱਢਿਆ
. . .  about 2 hours ago
ਬਰਨਾਲਾ, 14 ਜੂਨ (ਗੁਰਪ੍ਰੀਤ ਸਿੰਘ ਲਾਡੀ)- ਲੰਘੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਆਗੂਆਂ ਉਪਰ ਰਾਜਨੀਤਕ ਪਾਰਟੀਆਂ ਵਲੋਂ ਕੀਤੀਆਂ ਜਾ ਰਹੀਆਂ ਅਨੁਸਾਸ਼ਨੀ ਕਾਰਵਾਈਆਂ ਸਾਹਮਣੇ...
ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਦੀ ਸਮੀਖਿਆ ਲਈ ਭਾਜਪਾ ਕਰੇਗੀ ਮੀਟਿੰਗ
. . .  about 2 hours ago
ਚੰਡੀਗੜ੍ਹ, 14 ਜੂਨ- ਪੰਜਾਬ ਦੀਆਂ 13 ਸੀਟਾਂ ’ਤੇ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਸੂਬਾ ਪ੍ਰਧਾਨ ਭਾਜਪਾ ਸੁਨੀਲ ਜਾਖੜ ਵਲੋਂ ਸ਼ਨੀਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ.....
ਪੰਜਾਬ ’ਚ ਬਿਜਲੀ ਦੀਆਂ ਦਰਾਂ ’ਚ ਵਾਧਾ
. . .  about 2 hours ago
ਚੰਡੀਗੜ੍ਹ, 14 ਜੂਨ- ਪੰਜਾਬ ਵਿਚ ਬਿਜਲੀ ਦਰਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਵਧੀਆਂ ਹੋਈਆਂ ਦਰਾਂ 16 ਜੂਨ ਤੋਂ ਲਾਗੂ ਹੋਣਗੀਆਂ। ਜਾਣਕਾਰੀ ਅਨੁਸਾਰ 7 ਕਿੱਲੋਵਾਟ ਤੱਕ ਘਰੇਲੂ ਦਰਾਂ ਵਿਚ 10 ਤੋਂ 12 ਪੈਸੇ ਪ੍ਰਤੀ ਯੂਨਿਟ...
ਲੰਡਾ ਅਤੇ ਯਾਦਾ ਦੇ 6 ਪਰਿਵਾਰਕ ਮੈਂਬਰ ਗਿ੍ਫ਼ਤਾਰ- ਪੁਲਿਸ ਕਮਿਸ਼ਨਰ
. . .  about 3 hours ago
ਜਲੰਧਰ, 14 ਜੂਨ (ਐੱਮ. ਐੱਸ. ਲੋਹੀਆ) - ਮਾਡਲ ਟਾਊਨ ਦੇ ਵਪਾਰੀ ਤੋਂ ਫਿਰੌਤੀ ਮੰਗਣ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਅਤੇ ਯਾਦਵਿੰਦਰ ਸਿੰਘ ਉਰਫ਼ ਯਾਦਾ ਦੇ 6 ਪਰਿਵਾਰਕ ਮੈਂਬਰਾਂ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਥਾਣਾ ਡਵੀਜ਼ਨ ਨੰਬਰ 6 ’ਚ ਦਰਜ ਮੁਕੱਦਮੇ....
ਦਿਨ ਦਿਹਾੜੇ ਬੈਂਕ ਵਿਚ ਡਾਕਾ ਮਾਰਨ ਵਾਲੇ 3 ਦੋਸ਼ੀ ਕਾਬੂ
. . .  about 3 hours ago
ਖੰਨਾ, 14 ਜੂਨ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਨੇੜਲੇ ਪਿੰਡ ਬਗਲੀ ਕਲਾਂ ਵਿਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਵਿਚ ਤਿੰਨ ਦਿਨ ਪਹਿਲਾਂ 15.92 ਲੱਖ ਰੁਪਏ ਦੀ ਡਕੈਤੀ ਕਰਨ ਵਾਲੇ ਤਿੰਨ ਕਥਿਤ ਦੋਸ਼ੀਆਂ ਨੂੰ....
ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਟਰਾਲੀ ਨੇ ਮਾਰੀ ਟੱਕਰ
. . .  about 3 hours ago
ਖੰਨਾ, 14 ਜੂਨ (ਹਰਜਿੰਦਰ ਸਿੰਘ ਲਾਲ)- ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਖੰਨਾ ’ਚ ਨੈਸ਼ਨਲ ਹਾਈਵੇ ’ਤੇ ਵੱਡਾ ਹਾਦਸਾ ਵਾਪਰ ਗਿਆ, ਇੱਥੇ ਬਿਹਾਰ ਅਤੇ ਯੂ.ਪੀ. ਤੋਂ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਇਕ ਤੇਜ਼ ਰਫ਼ਤਾਰ ਟਰਾਲੀ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸਾ ਇੰਨਾ....
ਕੁਵੈਤ ਹਾਦਸਾ: ਮਿ੍ਤਕ ਦੇਹਾਂ ਲੈ ਭਾਰਤ ਪੁੱਜਾ ਹਵਾਈ ਸੈਨਾ ਦਾ ਜਹਾਜ਼
. . .  about 4 hours ago
ਕੋਚੀ, (ਕੇਰਲ), 14 ਜੂਨ- ਕੁਵੈਤ ’ਚ ਅੱਗ ਲੱਗਣ ਕਾਰਨ ਮਾਰੇ ਗਏ 45 ਭਾਰਤੀਆਂ ਦੀਆਂ ਮਿ੍ਰਤਕ ਦੇਹਾਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦਾ ਜਹਾਜ਼ ਕੇਰਲ ਦੇ ਕੋਚੀ ਹਵਾਈ ਅੱਡੇ ’ਤੇ ਪੁੱਜ ਗਿਆ ਹੈ। ਦੱਸ ਦਈਏ ਕਿ ਕੁਵੈਤ ਦੇ ਮੰਗਾਫ ਸ਼ਹਿਰ ’ਚ ਇਕ ਬਹੁ-ਮੰਜ਼ਿਲਾ ਇਮਾਰਤ ’ਚ ਲੱਗੀ ਭਿਆਨਕ.....
ਨੀਟ ਪੇਪਰ ਲੀਕ: ਸੁਪਰੀਮ ਕੋਰਟ ਨੇ ਜਾਂਚ ਸੰਬੰਧੀ ਪਟੀਸ਼ਨਾਂ ’ਤੇ ਐਨ.ਟੀ.ਏ. ਨੂੰ ਕੀਤਾ ਨੋਟਿਸ ਜਾਰੀ
. . .  about 4 hours ago
ਨਵੀਂ ਦਿੱਲੀ, 14 ਜੂਨ- ਸੁਪਰੀਮ ਕੋਰਟ ਨੇ ਨੀਟ-ਯੂ.ਜੀ. 2024 ਵਿਚ ਪੇਪਰ ਲੀਕ ਅਤੇ ਸੀ.ਬੀ.ਆਈ. ਜਾਂਚ ਦੀਆਂ ਚਿੰਤਾਵਾਂ ਨੂੰ ਉਠਾਉਣ ਵਾਲੀਆਂ ਪਟੀਸ਼ਨਾਂ ਦੇ ਇਕ ਬੈਚ ’ਤੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਨੋਟਿਸ....
ਵਿਭਵ ਕੁਮਾਰ ਦੀ ਜ਼ਮਾਨਤ ਪਟੀਸ਼ਨ ’ਤੇ ਦਿੱਲੀ ਪੁਲਿਸ ਦਵੇ ਜਵਾਬ- ਅਦਾਲਤ
. . .  about 4 hours ago
ਨਵੀਂ ਦਿੱਲੀ, 14 ਜੂਨ- ਦਿੱਲੀ ਹਾਈਕੋਰਟ ਨੇ ਸਵਾਤੀ ਮਾਲੀਵਾਲ ਕਥਿਤ ਕੁੱਟਮਾਰ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਦੀ ਜ਼ਮਾਨਤ ਪਟੀਸ਼ਨ ’ਤੇ ਦਿੱਲੀ....
ਮਾਡਲ ਟਾਊਨ ਦੇ ਕਾਰੋਬਾਰੀ ਤੋਂ ਲੰਡਾ ਹਰੀਕੇ ਨੇ ਮੰਗੀ 2 ਕਰੋੜ ਦੀ ਫਿਰੌਤੀ
. . .  about 4 hours ago
ਜਲੰਧਰ, 14 ਜੂਨ (ਐੱਮ. ਐੱਸ. ਲੋਹੀਆ)- ਕਾਰੋਬਾਰੀਆਂ ਨੂੰ ਧਮਕਾ ਕੇ ਉਨ੍ਹਾਂ ਤੋਂ ਫਿਰੌਤੀ ਮੰਗਣ ਵਾਲੇ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਨੇ ਹੁਣ ਜਲੰਧਰ ਦੇ ਮਾਡਲ ਟਾਊਨ ਦੇ ਰਹਿਣ ਵਾਲੇ ਇਕ ਵੱਡੇ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਲੰਡਾ ਨੇ ਫਿਰੌਤੀ ਦੀ ਰਕਮ ਨਾ ਦੇਣ ’ਤੇ ਕਾਰੋਬਾਰੀ ਨੂੰ ਇੰਟਰਨੈੱਟ ਕਾਲ ਰਾਹੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਵਪਾਰੀ ਵਲੋਂ ਥਾਣਾ ਡਿਵੀਜ਼ਨ ਨੰਬਰ 6 ਨੂੰ ਸ਼ਿਕਾਇਤ....
ਕਾਲਜ ਅੱਗੇ ਦੋ ਧਿਰਾਂ ਵਿਚਕਾਰ ਫ਼ਾਇਰਿੰਗ, ਇਕ ਜ਼ਖ਼ਮੀ
. . .  about 5 hours ago
ਤਲਵੰਡੀ ਸਾਬੋ, 14 ਜੂਨ (ਰਣਜੀਤ ਸਿੰਘ ਰਾਜੂ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਗੁਰੂ ਕਾਸ਼ੀ ਕਾਲਜ ਅੱਗੇ ਅੱਜ ਦੋ ਧਿਰਾਂ ਵਿਚਕਾਰ ਹੋਈ ਗੋਲੀਬਾਰੀ ਦਰਮਿਆਨ ਪਿੰਡ ਸੀਂਗੋ ਦੇ ਇਕ ਨੌਜਵਾਨ ਦੇ ਜ਼ਖ਼ਮੀ ਹੋ ਜਾਣ ਦੀ....
ਅਰਵਿੰਦ ਕੇਜਰੀਵਾਲ ਦੇ ਪਟੀਸ਼ਨ ’ਤੇ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਤੋਂ ਮੰਗਿਆ ਜਵਾਬ
. . .  about 4 hours ago
ਨਵੀਂ ਦਿੱਲੀ, 14 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਾਇਰ ਪਟੀਸ਼ਨ ’ਤੇ ਰਾਉਜ਼ ਐਵੇਨਿਊ ਅਦਾਲਤ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਹੈ। ਅਰਵਿੰਦ ਕੇਜਰੀਵਾਲ ਨੇ ਆਪਣੀ....
ਕੈਨੇਡਾ ਗ਼ਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  about 5 hours ago
ਲਹਿਰਾਗਾਗਾ, 14 ਜੂਨ (ਅਸ਼ੋਕ ਗਰਗ,ਮਦਨ ਸ਼ਰਮਾ)- ਮਾਪਿਆਂ ਨੇ ਜ਼ਮੀਨ ਵੇਚ ਕੇ ਵਰਕ ਪਰਮਿਟ ਤੇ ਕੈਨੇਡਾ ਭੇਜੇ ਪੁੱਤਰ ਦੀ ਦੋ ਦਿਨ ਬਾਅਦ ਹੀ ਕੈਨੇਡਾ ਪਹੁੰਚਣ ਮਗਰੋਂ ਮੌਤ ਹੋ ਜਾਣ ਦੀ ਦੁਖਦਾਈ ਖਬਰ ਮਾਪਿਆਂ....
ਪਾਕਿਸਤਾਨੀ ਡਰੋਨ ਤੇ ਅੱਧਾ ਕਿਲੋ ਹੈਰੋਇਨ ਬਰਾਮਦ
. . .  about 5 hours ago
ਖਾਲੜਾ, 14 ਜੂਨ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੇ ਪਿੰਡ ਮਾੜੀ ਕੰਬੋਕੇ ਦੇ ਖ਼ੇਤਾਂ ਵਿਚੋਂ ਪੰਜਾਬ ਪੁਲਿਸ ਅਤੇ ਬੀ.ਐਸ.ਐਫ਼. ਵਲੋਂ ਸਾਂਝੇ ਅਭਿਆਨ ਦੌਰਾਨ ਇਕ ਪਾਕਿਸਤਾਨੀ ਡਰੋਨ ਅਤੇ ਅੱਧਾ ਕਿਲੋ ਹੈਰੋਇਨ ਬਰਾਮਦ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਟੀ-20 ਵਿਸ਼ਵ ਕੱਪ : ਅਫ਼ਗਾਨਿਸਤਾਨ ਨੇ 7 ਵਿਕਟਾਂ ਨਾਲ ਹਰਾਇਆ ਪਾਪੂਆ ਨਿਊ ਗਿਨੀ ਨੂੰ
. . .  about 6 hours ago
ਗੈਰੇਜ ਨੂੰ ਲੱਗੀ ਭਿਆਨਕ ਅੱਗ ਚ ਕਈ ਮਹਿੰਗੀਆਂ ਗੱਡੀਆਂ ਸੜ ਕੇ ਹੋਈਆਂ ਸੁਆਹ
. . .  about 7 hours ago
ਮਕਸੂਦਾਂ, 14 ਜੂਨ (ਸੌਰਵ ਮਹਿਤਾ) - ਜਲੰਧਰ ਦੇ ਪਠਾਨਕੋਟ ਚੌਂਕ ਨੇੜੇ ਇਕ ਗੈਰੇਜ ਵਿਚ ਭਿਆਨਕ ਅੱਗ ਲੱਗ ਗਈ। ਇਸ ਦੇ ਚੱਲਦਿਆਂ ਕਈ ਮਹਿੰਗੀਆਂ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਮੌਕੇ 'ਤੇ ਅੱਗ...
ਆਂਧਰਾ ਪ੍ਰਦੇਸ਼ : ਮਿੰਨੀ ਟਰੱਕ ਦੇ ਕੰਟੇਨਰ ਨਾਲ ਟਕਰਾਉਣ ਕਾਰਨ 6 ਮੌਤਾਂ
. . .  about 6 hours ago
ਕ੍ਰਿਸ਼ਨਾ (ਆਂਧਰਾ ਪ੍ਰਦੇਸ਼), 14 ਜੂਨ - ਕ੍ਰੂਥੀਵੇਨੂ ਮੰਡਲ ਦੇ ਸੀਥਾਨਪੱਲੀ ਪਿੰਡ ਵਿਚ ਇਕ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮਾਛੀਲੀਪਟਨਮ...
ਹਿਮਾਚਲ ਦੇ ਕੁੱਲੂ 'ਚ ਆਇਆ ਭੂਚਾਲ
. . .  about 7 hours ago
ਕੁੱਲੂ, 14 ਜੂਨ - ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਅੱਜ ਤੜਕਸਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ 03.39 ਵਜੇ ਆਏ ਭੂਚਾਲ ਦੀ...
ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ
. . .  about 6 hours ago
ਡੇਰਾ ਬਾਬਾ ਨਾਨਕ, 14 ਜੂਨ - ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਪਣਾ ਅਸਤੀਫ਼ਾ ਉਨ੍ਹਾਂ ਵਿਧਾਨ ਸਭਾ ਸਪੀਕਰ ਨੂੰ ਭੇਜਿਆ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ...
ਯੂਕਰੇਨ ਦੀ ਨਾਟੋ ਮੈਂਬਰਸ਼ਿਪ ਲਈ ਪੁਲ ਹੈ ਅਮਰੀਕਾ ਨਾਲ ਸੁਰੱਖਿਆ ਸਮਝੌਤਾ - ਜ਼ੇਲੇਨਸਕੀ
. . .  about 8 hours ago
ਬਾਰੀ (ਇਟਲੀ), 14 ਜੂਨ - ਅਮਰੀਕਾ ਦੇ ਨਾਲ ਦੁਵੱਲੇ ਸੁਰੱਖਿਆ ਸਮਝੌਤੇ 'ਤੇ ਹਸਤਾਖਰ ਕਰਨ ਤੋਂ ਬਾਅਦ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਨਾਟੋ ਵਿਚ ਸ਼ਾਮਿਲ ਹੋਣ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 14 ਜੇਠ ਸੰਮਤ 556
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਤੁਹਾਡੇ ਖ਼ਤ

27-05-2024

 ਚਿੰਤਾ ਦਾ ਵਿਸ਼ਾ
ਪਿਛਲੇ ਪੰਜ ਦਹਾਕਿਆਂ ਵਿਚ ਭਾਰਤ ਵਿਚ ਖੁਦਕੁਸ਼ੀ ਦੀ ਦਰ ਤੇਜ਼ੀ ਨਾਲ ਵਧੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਕਿਸਾਨਾਂ ਤੋਂ ਬਾਅਦ ਦੇਸ਼ ਦੀ ਪੜ੍ਹੀ-ਲਿਖੀ ਨੌਜਵਾਨ ਆਬਾਦੀ ਵੀ ਤੇਜ਼ੀ ਨਾਲ ਖੁਦਕੁਸ਼ੀਆਂ ਵੱਲ ਵਧ ਰਹੀ ਹੈ। ਭਾਰਤ ਦੇ ਨੌਜਵਾਨਾਂ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਨਿਰਾਸ਼ਾ ਅਤੇ ਉਦਾਸੀ ਦਾ ਸ਼ਿਕਾਰ ਹੈ। ਉਹ ਦਿਸ਼ਾਹੀਣ ਅਤੇ ਉਦੇਸ਼ ਰਹਿਤ ਹੈ। ਘੱਟ ਨੰਬਰ ਆਉਣ 'ਤੇ ਵਿਦਿਆਰਥੀ ਆਪਣੇ-ਆਪ ਨੂੰ ਨਿਕੰਮਾ ਸਮਝਦਾ ਹੈ। ਸਿੱਖਿਆ, ਬੇਰੁਜ਼ਗਾਰੀ, ਪਿਆਰ ਆਦਿ ਕਈ ਕਾਰਨ ਹਨ, ਜੋ ਨੌਜਵਾਨਾਂ ਨੂੰ ਖੁਦਕੁਸ਼ੀਆਂ ਵੱਲ ਉਕਸਾਉਂਦੇ ਹਨ। ਅੰਕੜੇ ਦੱਸਦੇ ਹਨ ਕਿ ਭਾਰਤ ਵਿਚ ਖੁਦਕੁਸ਼ੀ ਕਰਨ ਵਾਲੇ ਜ਼ਿਆਦਾਤਰ ਲੋਕ ਲਗਭਗ 40 ਫ਼ੀਸਦੀ ਕਿਸ਼ੋਰ ਅਵਸਥਾ ਵਿਚੋਂ ਹਨ। ਸ਼ਾਇਦ ਹੀ ਕੋਈ ਦਿਨ ਲੰਘਦਾ ਹੋਵੇ ਜਦੋਂ ਕਿਸੇ ਦੀ ਖੁਦਕੁਸ਼ੀ ਦੀ ਖ਼ਬਰ ਅਖ਼ਬਾਰਾਂ ਵਿਚ ਨਾ ਛਪੀ ਹੋਵੇ। ਹਾਲ ਹੀ ਵਿਚ ਪੰਜਾਬ ਵਿਚ ਵੀ 10ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਇਕ ਬੱਚੇ ਨੇ ਘੱਟ ਅੰਕਾਂ ਕਾਰਨ ਖੁਦਕੁਸ਼ੀ ਕਰ ਲਈ ਹੈ। ਇਹ ਸਮਝਣ ਦੀ ਲੋੜ ਹੈ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਤਣਾਅ ਦੀ ਸਥਿਤੀ ਕਦੇ ਘੱਟ ਅਤੇ ਕਦੇ ਜ਼ਿਆਦਾ ਹੁੰਦੀ ਹੈ, ਪਰ ਇਸ ਦਾ ਹੱਲ ਕੀਮਤੀ ਜ਼ਿੰਦਗੀ ਨੂੰ ਖ਼ਤਮ ਕਰਨਾ ਨਹੀਂ ਹੈ। ਮਾਪਿਆਂ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ 'ਤੇ ਜ਼ਿਆਦਾ ਦਬਾਅ ਨਹੀਂ ਪਾਉਣਾ ਚਾਹੀਦਾ। ਬੱਚਿਆਂ 'ਤੇ ਵਿਸ਼ੇ ਥੋਪਣ ਦੀ ਬਜਾਏ ਉਨ੍ਹਾਂ ਨੂੰ ਆਪਣੀ ਪਸੰਦ ਦੇ ਵਿਸ਼ੇ ਚੁਣਨ ਦੀ ਪਹਿਲ ਦਿਓ। ਬੱਚਿਆਂ ਦੀ ਸਮੇਂ-ਸਮੇਂ 'ਤੇ ਕੌਂਸਲਿੰਗ ਜ਼ਰੂਰ ਕਰਵਾਉਣੀ ਚਾਹੀਦੀ ਹੈ।


-ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ।


ਪਾਣੀ ਦਾ ਮੁੱਦਾ
ਦਿਨ ਪ੍ਰਤੀ ਦਿਨ ਜਿਥੇ ਧਰਤੀ ਹੇਠਲਾ ਪਾਣੀ ਘਟ ਰਿਹਾ ਹੈ, ਉਥੇ ਹੀ ਪ੍ਰਦੂਸ਼ਿਤ ਪਾਣੀ ਦੀ ਸਮੱਸਿਆ ਵਧ ਰਹੀ ਹੈ। ਉਦਯੋਗਕ ਇਕਾਈਆਂ ਵਿਚ ਜਿੰਨਾ ਪਾਣੀ ਵਰਤਿਆ ਜਾ ਰਿਹਾ ਹੈ, ਉਸ ਦਾ ਗੰਦਾ ਕੈਮੀਕਲ ਵਾਲਾ ਪਾਣੀ ਧਰਤੀ ਹੇਠਾਂ ਪਾਇਆ ਜਾਂਦਾ ਹੈ ਜਾਂ ਫਿਰ ਨਾਲਿਆਂ ਵਿਚ ਹੁੰਦਾ ਹੋਇਾ ਦਰਿਆਵਾਂ ਵਿਚ ਪਹੁੰਚ ਜਾਂਦਾ ਹੈ। ਮਾਲਵਾ ਖੇਤਰ ਇਸ ਵੇਲੇ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੈ ਅਤੇ ਸਰਕਾਰਾਂ ਕਰੋੜਾਂ ਰੁਪਏ ਖਰਚ ਕੇ ਕੈਂਸਰ ਹਸਪਤਾਲ ਤਾਂ ਖੋਲ੍ਹ ਰਹੀਆਂ ਹਨ ਪ੍ਰੰਤੂ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਲੋਕ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਹਨ। ਸੋ, ਚੋਣਾਂ ਵਿਚ ਜਿਥੇ ਬੇਰੁਜ਼ਗਾਰੀ, ਸਿਹਤ, ਸਿੱਖਿਆ ਆਦਿ ਅਤੇ ਹੋਰ ਮੁੱਦੇ ਉਠਾਏ ਜਾਣੇ ਹਨ, ਉਥੇ ਹੀ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਅਤੇ ਪਾਣੀ ਦੇ ਆ ਰਹੇ ਸੰਕਟ ਨੂੰ ਹੱਲ ਕਰਨ ਦਾ ਮੁੱਦਾ ਵੀ ਰਾਜਨੀਤਕ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਰੱਖਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਬਟਾਲਾ।


ਭਿਆਨਕ ਗਰਮੀ ਦੀ ਚਿਤਾਵਨੀ
ਗਰਮੀ ਦੇ ਮੌਸਮ ਵਿਚ 'ਹੀਟ ਸਟਰੋਕ' ਦਾ ਖਤਰਾ ਵਧ ਜਾਂਦਾ ਹੈ। ਲੂ ਲੱਗ ਜਾਂਦੀ ਹੈ। ਘਰ ਤੋਂ ਬਾਹਰ ਗਰਮੀ ਕਰਕੇ ਪਿੱਤ ਹੋ ਜਾਵੇ, ਦਿਲ ਘਬਰਾਏ, ਚੱਕਰ ਆਉਣ, ਸਿਰ ਦਰਦ ਹੋਵੇ, ਉਲਟੀਆਂ ਆਉਣ, ਜ਼ਿਆਦਾ ਪਸੀਨਾ, ਘਬਰਾਹਟ ਹੋਵੇ, ਤੁਰੰਤ ਡਾਕਟਰੀ ਸਹਾਇਤਾ ਲਓ। ਗਰਮੀਆਂ ਦਾ ਮੌਸਮ ਆ ਗਿਆ ਹੈ। ਪੰਜਾਬ ਵਿਚ ਤਾਪਮਾਨ ਗਰਮੀ ਦਾ ਵਧ ਰਿਹਾ ਹੈ। ਗਰਮੀ ਵਿਚ ਜ਼ਿਆਦਾ ਬਾਹਰ ਨਾ ਨਿਕਲੋ, ਖਾਸ ਕਰ ਬਜ਼ੁਰਗ, ਬੱਚੇ, ਬਿਮਾਰ, ਮੋਟੇ ਵਿਅਕਤੀ, ਗੁਰੇਜ ਕਰਨ। ਸਰੀਰ ਵਿਚ ਪਾਣੀ ਦੀ ਘਾਟ ਨਾ ਆਵੇ ਇਸ ਲਈ ਓ.ਆਰ.ਐਸ. ਪੀਓ, ਵੱਧ ਤੋਂ ਵੱਧ ਪਾਣੀ ਪੀਓ, ਬਟਰ ਮਿਲਕ, ਨਾਰੀਅਲ ਪਾਣੀ, ਜੂਸ, ਨਿੰਬੂ ਪਾਣੀ, ਲੱਸੀ, ਸਪੈਸ਼ਲ ਬਦਾਮ, ਮਖਾਣਿਆਂ ਦੀ ਪੰਜੀਰੀ, ਤਰਲ ਪਦਾਰਥ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰੋ। ਘੜੇ ਦਾ ਪਾਣੀ ਪੀਓ। ਪੌਸ਼ਟਿਕ ਸਬਜ਼ੀਆਂ, ਹਲਕਾ ਭੋਜਨ, ਦਾਲ, ਚਾਵਲ, ਖਿਚੜੀ, ਦਲੀਆ ਖਾਓ ਜੋ ਛੇਤੀ ਹਜ਼ਮ ਹੋ ਜਾਵੇ। ਮੌਸਮੀ ਫਲ ਅੰਬ, ਤਰਬੂਜ਼, ਖਰਬੂਜ਼ਾ, ਲੀਚੀ, ਜ਼ਿਆਦਾ ਸਲਾਦ ਖੀਰੇ ਦੀ ਵਰਤੋਂ ਕਰੋ। ਹਲਕੇ ਭਾਰ ਵਾਲੇ ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜਿਆਂ ਦੀ ਵਰਤੋਂ ਕਰੋ। ਜੇਕਰ ਤੁਸੀਂ ਬਾਹਰ ਹੋ ਸਿਰ ਕੱਪੜੇ, ਟੋਪੀ, ਛਤਰੀ ਨਾਲ ਢਕੋ, ਅੱਖਾਂ ਨੂੰ ਐਨਕ ਲਾਓ। ਬਾਹਰ ਕੰਮ ਕਰਦੇ ਧੁੱਪ ਦਾ ਖਿਆਲ ਰੱਖੋ, ਠੰਢੇ ਪਾਣੀ ਦਾ ਇੰਤਜ਼ਾਮ ਕਰੋ। ਸਵੇਰ ਜਾਂ ਠੰਢੇ ਵੇਲੇ ਕੰਮ ਕਰਨ ਦੀ ਕੋਸ਼ਿਸ ਕਰੋ।


-ਗੁਰਮੀਤ ਸਿੰਘ ਵੇਰਕਾ


ਕਲਮਾਂ ਦੇ ਬੋਲ
ਅੰਗਰੇਜ਼ੀ ਦੇ ਮਹਾਨ ਕਵੀ ਪੀ.ਬੀ. ਸ਼ੈਲੀ ਨੇ ਸੱਚ ਹੀ ਕਿਹਾ ਹੈ ਕਿ ਇਸ ਪਦਾਰਥਵਾਦੀ ਦੁਨੀਆ 'ਚ ਹਰੇਕ ਸ਼ੈਅ ਨਾਸ਼ਵਾਨ ਹੈ। ਹਰੇਕ ਸ਼ੈਅ ਦਾ ਅੰਤ ਨਿਸਚਿਤ ਹੈ। ਜੇਕਰ ਇਸ ਦੁਨੀਆ 'ਚ ਕੁਝ ਸਦਾ ਲਈ ਅਮਰ ਹੈ ਤਾਂ ਉਹ ਹਨ ਕਲਮ ਦੇ ਬੋਲ, ਜੋ ਕਿ ਯੁਗਾਂ-ਯੁਗਾਂ ਤੱਕ ਨਹੀਂ ਮਰਦੇ। 79 ਸਾਲਾਂ ਦਾ ਸਫਰ ਤੈਅ ਕਰ ਕੇ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪਦਮਸ੍ਰੀ ਸੁਰਜੀਤ ਪਾਤਰ ਸਾਹਿਬ ਬੇਸ਼ੱਕ ਇਸ ਫਾਨੀ ਸੰਸਾਰ ਨੂੰ ਸਰੀਰ ਪੱਖੋਂ ਅਲਵਿਦਾ ਆਖ ਗਏ ਹਨ, ਪਰ ਉਨ੍ਹਾਂ ਦੀ ਲਿਖਤ ਅਤੇ ਸਾਹਿਤ ਰਹਿੰਦੀ ਦੁਨੀਆ ਤੱਕ ਪ੍ਰਚਲਿਤ ਰਹੇਗੀ, ਕਿਉਂਕਿ ਦੁਨੀਆ ਦੀ ਕੋਈ ਵੀ ਤਾਕਤ ਕਲਮ ਦੇ ਬੋਲਾਂ ਦਾ ਖਾਤਮਾ ਨਹੀਂ ਕਰ ਸਕਦੀ। ਹਰਮਨ-ਪਿਆਰੇ ਕਵੀ, ਸ਼ਾਇਰ, ਲਿਖਾਰੀ, ਗ਼ਜ਼ਲਕਾਰ ਸੁਰਜੀਤ ਪਾਤਰ ਸਾਹਿਬ ਨੇ ਸਾਹਿਤ ਕਲਾ ਸਦਕਾ ਦੁਨੀਆ ਦੇ ਦਿਲਾਂ 'ਤੇ ਰਾਜ ਕੀਤਾ ਹੈ। ਸੋ, ਦੁਨੀਆ 'ਚ ਹਰੇਕ ਸ਼ੈਅ ਦਾ ਅੰਤ ਹੈ, ਪਰ ਸਾਹਿਤ ਕਲਾ ਦਾ ਕੋਈ ਅੰਤ ਨਹੀਂ। ਸਮਾਜ ਦੇ ਹਰੇਕ ਖੇਤਰ 'ਚ ਸਮੇਂ ਮੁਤਾਬਿਕ ਪਦਵੀਆਂ ਬਦਲਦੀਆਂ ਰਹਿੰਦੀਆਂ ਹਨ ਅਤੇ ਕੁਰਸੀ 'ਤੇ ਨਵੇਂ-ਨਵੇਂ ਸੱਤਾ ਹਾਸਿਲ ਕਰਨ ਵਾਲੇ ਉਤਰਾਧਿਕਾਰੀ ਵਿਰਾਜਦੇ ਰਹਿੰਦੇ ਹਨ, ਪਰ ਕਲਮ ਦੇ ਧਨੀ ਦੀ ਪਦਵੀ ਅਨਮੋਲ ਹੈ ਕਿਉਂਕਿ ਕਲਮ ਅਤੇ ਸਾਹਿਤ ਦੀ ਕਲਾ ਦਾ ਤੋਹਫ਼ਾ ਅਜਿਹਾ ਤੋਹਫ਼ਾ ਹੈ ਜੋ ਪਰਮਾਤਮਾ ਨੇ ਕਿਸੇ ਵਿਰਲੇ ਦੀ ਝੋਲੀ ਹੀ ਪਾਇਆ ਹੈ। ਸੋ, ਕਲਮ ਦੇ ਧਨੀ ਪਦਮਸ੍ਰੀ ਸੁਰਜੀਤ ਪਾਤਰ ਬੇਸ਼ੱਕ ਤਨ ਪੱਖੋਂ ਮਿੱਟੀ ਹੋ ਕੇ ਨਾਸ਼ਵਾਨ ਹੋ ਗਏ, ਪਰ ਦੁਨੀਆ ਦੇ ਮਨਾਂ 'ਚ ਉਨ੍ਹਾਂ ਦੀ ਸਾਹਿਤ ਕਲਾ ਪ੍ਰਤੀ ਜੋ ਮੁਹੱਬਤ ਹੈ ਉਹ ਸਦਾ ਲਈ ਅਮਰ ਰਹੇਗੀ, ਕਿਉਂਕਿ ਕਲਮ ਦੀਆਂ ਲਿਖਤਾਂ ਦੇ ਬੋਲ ਸਦਾ ਲਈ ਗੂੰਜਦੇ ਰਹਿੰਦੇ ਹਨ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

26-05-2024

 ਨੌਜਵਾਨੀ ਨੂੰ ਸਹੀ ਸੇਧ ਦੀ ਜ਼ਰੂਰਤ
ਨੌਜਵਾਨ ਪੀੜ੍ਹੀ ਵਿਚ ਕੰਮ ਕਰਨ ਦੀ ਬਹੁਤ ਸਮਰੱਥਾ ਹੁੰਦੀ ਹੈ, ਪਰ ਜੇ ਇਨ੍ਹਾਂ ਨੂੰ ਸਹੀ ਸੇਧ ਮਿਲੇ ਤੇ ਯੋਗਤਾ ਮੁਤਾਬਿਕ ਢੁਕਵਾਂ ਕਾਰਜ ਮਿਲੇ ਤਾਂ ਇਹ ਦੇਸ਼ ਦੇ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹਨ। ਅਕਸਰ ਦੇਖਿਆ ਇਹ ਜਾ ਰਿਹਾ ਹੈ ਕਿ ਇਨ੍ਹਾਂ ਦੀ ਸ਼ਕਤੀ ਨੂੰ ਸਹੀ ਪਾਸੇ ਦੀ ਬਜਾਇ ਉਲਟੇ ਪਾਸੇ ਵੱਲ ਲਾਇਆ ਜਾ ਰਿਹਾ ਹੈ।
ਗੀਤਾਂ, ਵੀਡੀਓਜ਼ ਵਿਚ ਹਥਿਆਰਾਂ ਦੀ ਪੂਰੀ ਨੁਮਾਇਸ਼ ਕੀਤੀ ਜਾਂਦੀ ਹੈ ਤੇ ਨੌਜਵਾਨਾਂ ਨੂੰ ਸ਼ਰਾਬ ਪੀਂਦੇ ਤੇ ਹੋਰ ਨਸ਼ਾ ਕਰਦੇ, ਵੱਡੇ ਦਲੇਰ ਬਮਾ ਕੇ, ਮਾਰ-ਧਾੜ ਦੇ ਦ੍ਰਿਸ਼ ਦਿਖਾਏ ਜਾਂਦੇ ਹਨ ਪਰ ਹੈਰਾਨੀ ਤਾਂ ਉਦੋਂ ਹੋਈ ਜਦੋਂ ਕਿ ਵੀਡਿਓਜ਼ ਵਿਚ ਕੁੜੀਆਂ ਨੂੰ ਵੀ ਇਹੋ ਜਿਹੇ ਢੰਗ ਨਾਲ ਵੱਖ-ਵੱਖ ਦ੍ਰਿਸ਼ਾਂ ਵਿਚ ਹੱਥਾਂ ਵਿਚ ਹਥਿਆਰ ਚੁੱਕੀ ਤੇ ਨਾਲ ਮੁੰਡਿਆਂ ਦੀ ਢਾਣੀ ਸਮੇਤ ਪ੍ਰਦਰਸ਼ਿਤ ਕੀਤਾ ਗਿਆ।
ਇਹ ਬੜੇ ਸ਼ਰਮ ਦੀ ਗੱਲ ਹੈ ਪਹਿਲਾਂ ਨੌਜਵਾਨਾਂ ਨੂੰ ਇਨ੍ਹਾਂ ਗੀਤਾਂ, ਵੀਡੀਓਜ਼ ਨੇ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡੀ ਹੁਣ ਕੁੜੀਆਂ ਨੂੰ ਵੀ ਇਨ੍ਹਾਂ ਜ਼ਰੀਏ ਪੁੱਠੇ ਪਾਸੇ ਲਾਉਣ ਤੇ ਇਸ ਤਰ੍ਹਾਂ ਕਰਨ ਲਈ ਉਕਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਜੇ ਕੁਝ ਸੰਵਾਰਿਆ ਨਹੀਂ ਜਾ ਸਕਦਾ ਤਾਂ ਸਾਨੂੰ ਵਿਗਾੜਨ ਦਾ ਵੀ ਕੋਈ ਹੱਕ ਨਹੀਂ।
ਇਸ ਉਦਯੋਗ ਨਾਲ ਜੁੜੇ ਸਾਰੇ ਵੀਰਾਂ-ਭਰਾਵਾਂ ਨੂੰ ਅਰਜ਼ ਹੈ ਕਿ ਸਾਡੀ ਕੁਰਾਹੇ ਪਈ ਨੌਜਵਾਨੀ ਨੂੰ ਪਹਿਲਾਂ ਹੀ ਸੰਭਾਲਣਾ ਔਖਾ ਹੋ ਰਿਹਾ ਹੈ, ਇਸ ਦਾ ਹੋਰ ਘਾਣ ਨਾ ਕਰੋ। ਆਪਣੀਆਂ ਫ਼ਿਲਮਾਂ, ਗੀਤਾਂ, ਐਲਬਮਾਂ ਵਿਚ ਰੱਬ ਦਾ ਵਾਸਤਾ ਇਹੋ ਜਿਹਾ ਕੁੱਝ ਨਾ ਪੇਸ਼ ਕਰੋ, ਜਿਸ ਨਾਲ ਸਾਡੇ ਸਮਾਜ ਦੇ ਅਕਸ ਨੂੰ ਢਾਹ ਲੱਗੇ।


-ਲਾਭ ਸਿੰਘ ਸ਼ੇਰਗਿੱਲ
(ਸੰਗਰੂਰ)

24-05-2024

 ਚੋਣਾਂ ਤੇ ਪੰਜਾਬ ਦੇ ਬੁਨਿਆਦੀ ਮੁੱਦੇ

ਪੰਜਾਬ ਵਿਚ ਜਿਉਂ-ਜਿਉਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ,ਤਿਉਂ-ਤਿਉਂ ਰਾਜਨੀਤਕ ਪਾਰਟੀਆਂ ਵਲੋਂ ਜਨਤਕ ਰੈਲੀਆਂ ਰਾਹੀਂ ਸਿਰਫ ਇਕ-ਦੂਜੇ 'ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਪਰ ਪੰਜਾਬ ਦੇ ਅਸਲ ਮੁੱਦੇ ਜਿਵੇਂ ਪਾਣੀ ਦਾ ਮੁੱਦਾ, ਨਸ਼ੇ, ਘੱਟੋ-ਘੱਟ ਸਮਰਥਨ ਮੁੱਲ, ਮਹਿੰਗਾਈ, ਬੇਰੁਜ਼ਗਾਰੀ, ਨੌਜਵਾਨਾਂ ਦਾ ਪ੍ਰਵਾਸ ਕਰਨਾ, ਭ੍ਰਿਸ਼ਟਾਚਾਰ, ਲੁੱਟ-ਖੋਹ ਆਦਿ ਬਾਰੇ ਸਾਰੀਆਂ ਰਾਜਨੀਤਕ ਪਾਰਟੀਆਂ ਚੁੱਪ ਹਨ। ਇਸ ਵਾਰ ਚੋਣ ਮੈਦਾਨ ਵਿਚ 45 ਫ਼ੀਸਦੀ ਉਮੀਦਵਾਰ ਦਲਬਦਲੂ ਹਨ। ਜਿਨ੍ਹਾਂ ਦਾ ਪੰਜਾਬ ਦੇ ਮੁੱਦਿਆਂ ਦਾ ਕੋਈ ਸਰੋਕਾਰ ਨਹੀਂ। ਉਨ੍ਹਾਂ ਨੂੰ ਤਾਂ ਸਿਰਫ਼ ਕੁਰਸੀ ਚਾਹੀਦੀ ਹੈ।
ਇਸ ਵਾਰ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਸੰਬੰਧਿਤ 11 ਮੌਜੂਦਾ ਵਿਧਾਇਕਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਆਪ ਦੇ 9 ਅਤੇ ਕਾਂਗਰਸ ਦੇ 2 ਵਿਧਾਇਕ ਸ਼ਾਮਿਲ ਹਨ। ਇਨ੍ਹਾਂ ਵਿਚ 5 ਕੈਬਨਿਟ ਮੰਤਰੀ ਵੀ ਹਨ। ਉਪਰੋਕਤ ਵਿਚੋਂ ਜਿੱਤਣ ਦੀ ਸੂਰਤ ਵਿਚ ਸੰਬੰਧਿਤ ਹਲਕਿਆਂ ਦੀ ਜ਼ਿਮਨੀ ਚੋਣ ਕਰਵਾਈ ਜਾਵੇਗੀ। ਜਿਸ ਦਾ ਬੋਝ ਫਿਰ ਜਨਤਾ ਸਿਰ ਪਵੇਗਾ। ਸੋ, ਅੱਜ ਲੋਕਾਂ ਦਾ ਫਰਜ਼ ਬਣਦਾ ਹੈ, ਜਿਸ ਨੂੰ ਉਹ ਨਿਭਾਅ ਵੀ ਰਹੇ ਹਨ, ਕਿ ਅਜਿਹੇ ਮੌਕਾਪ੍ਰਸਤ ਲੀਡਰਾਂ ਤੋਂ ਉਪਰੋਕਤ ਮਸਲਿਆਂ 'ਤੇ ਸਵਾਲ ਪੁੱਛਣ।

-ਇੰਜੀ. ਰਛਪਾਲ ਸਿੰਘ ਚੰਨੂੰਵਾਲਾ
ਡੀ.ਐਸ.ਪੀ.ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਸੀ.ਏ.ਏ. ਨੂੰ ਲਾਗੂ ਕਰਨਾ ਸਵਾਗਤਯੋਗ

ਕੁਝ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਸੰਗਠਨਾਂ ਅਤੇ ਉਨ੍ਹਾਂ ਦੇ ਨੇਤਾਵਾਂ ਦੁਆਰਾ ਕੇਂਦਰ ਸਰਕਾਰ ਦੇ ਸਿਰਫ ਵਿਰੋਧ ਦੀ ਖਾਤਰ ਨਾਗਰਿਕਤਾ (ਸੋਧ) ਐਕਟ, ਜਾਂ ਸੀ.ਏ.ਏ. ਦੇ ਵਿਰੁੱਧ ਰੌਲਾ-ਰੱਪਾ ਪਾਏ ਜਾਣ ਦੇ ਬਾਵਜੂਦ, ਐਕਟ ਤਹਿਤ 300 ਲੋਕਾਂ ਦੇ ਪਹਿਲੇ ਬੈਚ ਨੂੰ ਭਾਰਤੀ ਨਾਗਰਿਕਤਾ ਦੇਣ ਵਾਲੇ ਸਰਟੀਫਿਕੇਟ ਜਾਰੀ ਕਰਨ ਦੇ ਨਾਲ ਹੀ ਸੀ.ਏ.ਏ. ਨੂੰ ਲਾਗੂ ਕਰਨ ਦੀ ਪ੍ਰਕਿਰਿਆ ਆਰੰਭ ਹੋ ਗਈ ਹੈ।
ਤਿੰਨਾਂ ਦੇਸ਼ਾਂ ਭਾਵ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿਚੋਂ ਧਾਰਮਿਕ ਅੱਤਿਆਚਾਰ ਕਾਰਨ ਭੱਜ ਗਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਇਸਾਈ ਭਾਈਚਾਰਿਆਂ ਦੇ ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕਰਕੇ, ਭਾਰਤ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਆਪਣੀ ਪ੍ਰਤੀਬੱਧਤਾ ਨੂੰ ਪੂਰਾ ਕੀਤਾ ਹੈ। ਇਕ ਤਰ੍ਹਾਂ ਨਾਲ ਅਸੀਂ ਆਪਣੇ ਹੀ ਲੋਕਾਂ ਨੂੰ ਅਪਣਾਇਆ ਹੈ ਅਤੇ ਉਨ੍ਹਾਂ ਦਾ ਪੁਨਰਵਾਸ ਕਰਕੇ ਇਕ ਮਾਨਵਤਾਵਾਦੀ ਫ਼ਰਜ਼ ਨਿਭਾਇਆ ਹੈ। ਉਮੀਦ ਹੈ ਕਿ ਬਾਕੀ ਦੇ ਬਿਨੈਕਾਰਾਂ ਦੀ ਸੀ.ਏ.ਏ. ਦੇ ਤਹਿਤ ਪੁਸ਼ਟੀ ਅਤੇ ਉਨ੍ਹਾਂ ਨੂੰ ਨਾਗਰਿਕਤਾ ਦੇ ਪ੍ਰਮਾਣ ਪੱਤਰ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਬੇਸ਼ੱਕ, ਸੀ.ਏ.ਏ. ਨੂੰ ਲਾਗੂ ਕਰਨਾ ਸੱਚਮੁੱਚ ਸਵਾਗਤਯੋਗ ਹੈ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।

ਰਾਜਨੀਤਕਾਂ ਦਾ ਡਿਗਦਾ ਗਰਾਫ਼

ਅੱਜ ਸਿਆਸਤ ਇਸ ਕਦਰ ਗੰਧਲੀ ਹੋਈ ਜਾਪ ਰਹੀ ਹੈ ਕਿ ਜਿਹੜੇ ਆਗੂਆਂ ਨੂੰ ਲੋਕਾਂ ਨੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਕੀਮਤੀ ਵੋਟ ਰਾਹੀਂ ਵਾਰ-ਵਾਰ ਕੁਰਸੀਆਂ ਉੱਪਰ ਬਿਠਾਇਆ, ਮਾਣ-ਸਨਮਾਨ ਦਿੱਤਾ ਹੁਣ ਉਹੀ ਆਗੂ ਲੋਕਾਂ ਦੀ ਬਿਲਕੁਲ ਪਰਵਾਹ ਕਰਦੇ ਨਹੀਂ ਦਿਖ ਰਹੇ। ਪਿਛਲੇ ਥੋੜੇ ਜਿਹੇ ਸਮੇਂ ਤੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਰਾਤ ਨੂੰ ਕੁਝ ਹੋਰ ਪਾਰਟੀ ਹੁੰਦੀ ਹੈ ਦਿਨ ਚੜ੍ਹਦੇ ਹੀ ਕਿਸੇ ਹੋਰ ਪਾਰਟੀ ਵਿਚ ਸ਼ਾਮਿਲ ਹੋ ਜਾਂਦੇ ਹਨ।
ਕਈਆਂ ਦੀ ਇੰਨੀ ਜ਼ਮੀਰ ਮਰ ਚੁੱਕੀ ਹੈ ਕਿ ਵਾਰ-ਵਾਰ ਇਕ ਪਾਰਟੀ ਦੇ ਵਿਧਾਇਕ ਰਹਿਣ ਤੋਂ ਬਾਅਦ ਵੀ ਆਪਣੀ ਪਾਰਟੀ ਦਾ ਗਰਾਫ ਡਿੱਗਦੇ ਸਾਰ ਹੀ ਦੂਸਰੀ ਪਾਰਟੀ ਵਿਚ ਗਏ ਹਨ। ਅੱਜਕਲ੍ਹ ਆਗੂ ਸਿਰਫ਼ ਤੇ ਸਿਰਫ਼ ਨਿੱਜੀ ਹਿਤਾਂ ਤੇ ਆਪਣੀ ਚੌਧਰ ਨੂੰ ਬਣਾਏ ਰੱਖਣ ਲਈ ਇਧਰ-ਉਧਰ ਭੱਜ ਰਹੇ ਹਨ। ਇਨ੍ਹਾਂ ਆਗੂਆਂ ਵਿਚ ਕਦਰਾਂ-ਕੀਮਤਾਂ ਵਾਲੀ ਕੋਈ ਗੱਲ ਨਹੀਂ ਦਿਖ ਰਹੀ।
ਸਿਆਸੀ ਲੋਕਾਂ 'ਤੇ ਬੇਭਰੋਸਗੀ ਦਾ ਆਲਮ ਅੱਜ ਇਸ ਕਦਰ ਵਧ ਗਿਆ ਹੈ ਕਿ ਕੋਈ ਨਹੀਂ ਜਾਣਦਾ ਕੀ ਕਿਹੜੀ ਪਾਰਟੀ ਦੇ ਕਿਹੜੇ ਆਗੂ ਨੇ ਕਦੋਂ ਦੂਜੀ ਪਾਰਟੀ ਵਿਚ ਚਲੇ ਜਾਣਾ ਹੈ। ਇਸ ਵਰਤਾਰੇ ਨੇ ਜਿੱਥੇ ਸਿਆਸਤਦਾਨਾਂ ਦੇ ਚਰਿੱਤਰ ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ, ਉਥੇ ਲੋਕ ਮਨਾਂ 'ਚ ਕਈ ਤਰ੍ਹਾਂ ਦੇ ਸ਼ੰਕੇ ਵੀ ਪੈਦਾ ਕਰ ਦਿੱਤੇ ਹਨ। ਸਾਨੂੰ ਇਨ੍ਹਾਂ ਸਿਆਸਤਦਾਨਾਂ ਤੋਂ ਬਚ ਕੇ ਸੂਝ-ਬੂਝ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

-ਗੌਰਵ ਮੁੰਜਾਲ
ਪੀ.ਸੀ.ਐਸ.

23-05-2024

 ਸੋਸ਼ਲ ਮੀਡੀਆ ਦੀ ਦੁਰਵਰਤੋਂ

ਇਸ ਸਮੇਂ ਲੋਕ ਸਭਾ ਦੀਆਂ ਹੋ ਰਹੀਆਂ ਵੋਟਾਂ ਦੌਰਾਨ ਸਭ ਰਾਜਸੀ ਪਾਰਟੀਆਂ ਆਪੋ-ਆਪਣੇ ਚੋਣ ਪ੍ਰਚਾਰ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀਆਂ ਹਨ, ਕਿਉਂਕਿ ਆਪਣੀ ਪਾਰਟੀ ਦੇ ਏਜੰਡੇ ਨੂੰ ਲੋਕਾਂ ਸਾਹਮਣੇ ਰੱਖਣ ਦਾ ਹੱਕ, ਉਨ੍ਹਾਂ ਨੂੰ ਸੰਵਿਧਾਨ ਨੇ ਦਿੱਤਾ ਹੈ।
ਪਰ ਇਸ ਦੌਰਾਨ ਸੋਸ਼ਲ ਮੀਡੀਆ ਦੁਆਰਾ ਕੁਝ ਸ਼ਰਾਰਤੀ ਅਨਸਰ ਆਪਣੀ ਫੇਕ ਆਈ.ਡੀ. ਬਣਾ ਕੇ ਬਹੁਤ ਗੁੰਮਰਾਹਕੁੰਨ ਪ੍ਰਚਾਰ ਕਰਦੇ ਹਨ। ਇਸ ਨਾਲ ਚੰਗੇ ਅਕਸ ਵਾਲੀਆਂ ਖੇਤਰੀ ਪਾਰਟੀਆਂ ਦੀ ਸਾਖ ਨੂੰ ਖੋਰਾ ਲਗਦਾ ਹੈ।
ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲੀਆਂ ਪਾਰਟੀਆਂ ਅਤੇ ਉਨ੍ਹਾਂ ਦੇ ਪ੍ਰਚਾਰਕਾਂ ਦੀ ਪਹਿਚਾਣ ਕੀਤੀ ਜਾਵੇ ਅਤੇ ਭਾਰੀ ਜੁਰਮਾਨੇ ਲਾਏ ਜਾਣ।
ਰਾਜਸੀ ਪਾਰਟੀਆਂ ਵਲੋਂ ਵੋਟਾਂ ਦੌਰਾਨ ਮੁਫ਼ਤ ਦੇ ਲਾਲੀਪੋਪ ਦੇਣੇ ਵੀ ਬੰਦ ਕਰਵਾਏ ਜਾਣ ਅਤੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋਵੇ। ਆਪਣਾ ਚੋਣ ਮੈਨੀਫੈਸਟੋ ਲਾਗੂ ਨਾ ਕਰਨ ਵਾਲੀ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਵੇ। ਇਸ ਨਾਲ ਚੋਣਾਵੀ ਅਮਲ ਵਿਚ ਪਾਰਦਸ਼ਤਾ ਆਵੇਗੀ।

-ਲਖਵਿੰਦਰ ਸਿੰਘ ਧਨਾਨਸੂ
ਪਿੰਡ ਤੇ ਡਾਕ: ਧਨਾਨਸੂ (ਲੁਧਿਆਣਾ)।

ਲੋਕ ਸਭਾ ਚੋਣਾਂ

ਲੋਕ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਧਰਮ-ਜਾਤ ਅਤੇ ਹੋਰ ਲੋਕ ਲੁਭਾਊ ਮੁੱਦਿਆਂ 'ਤੇ ਲੋਕਾਂ ਕੋਲੋਂ ਵੋਟਾਂ ਮੰਗ ਰਹੀਆਂ ਹਨ ਕਿਉਂਕਿ ਦੇਸ਼ ਦੀ ਆਬਾਦੀ ਵਧ ਜਾਣ ਕਾਰਨ ਉਹ ਨਾ ਹੀ ਏਨੇ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕੇ ਅਤੇ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਸਕੇ ਹਨ, ਜਿਸ ਕਾਰਨ ਜਦੋਂ ਉਹ ਆਪਣਾ ਹੱਕ ਮੰਗਦੇ ਹਨ ਤਾਂ ਉਨ੍ਹਾਂ 'ਤੇ ਭਾਰੀ ਲਾਠੀਚਾਰਜ ਅਤੇ ਗੋਲੀਆਂ ਮਾਰਨ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਉਨ੍ਹਾਂ ਨੂੰ ਆਪਣਾ ਵਰਤਮਾਨ ਤੇ ਭਵਿੱਖ ਸੁਰੱਖਿਅਤ ਨਾ ਆਉਂਦਾ ਦੇਖ ਕੇ ਉਹ ਵਿਦੇਸ਼ਾਂ ਨੂੰ ਵਹੀਰਾਂ ਘਤ ਰਹੇ ਹਨ। ਦੇਸ਼ ਵਿਚ ਨਿੱਜੀਕਰਨ ਜੰਗੀ ਪੱਧਰ 'ਤੇ ਜਾਰੀ ਹੈ, ਜਿਸ ਕਾਰਨ ਵੱਡੇ-ਵੱਡੇ ਵਿਭਾਗ ਨਿੱਜੀ ਹੱਥਾਂ ਵਿਚ ਚਲੇ ਜਾਣ ਕਾਰਨ ਲੱਖਾਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਖੁੱਸਣ ਦਾ ਡਰ ਸਤਾਅ ਰਿਹਾ ਹੈ ਅਤੇ ਨੌਜਵਾਨਾਂ ਦਾ ਭਵਿੱਖ ਡਾਵਾਂਡੋਲ ਹੈ।
ਦੇਸ਼ ਵਿਚ ਰੁਜ਼ਗਾਰ ਦਾ ਮੁੱਖ ਸਰੋਤ ਭਾਰਤੀ ਫ਼ੌਜ ਹੈ ਜੋ ਕਿ ਹੁਣ ਭਰਤੀ ਅਗਨੀਵੀਰ ਪ੍ਰਣਾਲੀ ਰਾਹੀਂ ਕੀਤੀ ਜਾ ਰਹੀ ਹੈ, ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚਾਰ ਸਾਲ ਬਾਅਦ ਨੌਜਵਾਨ ਸੋਚਦਾ ਹੈ ਕਿ ਉਸ ਦਾ ਅੱਗੋਂ ਭਵਿੱਖ ਸੁਰੱਖਿਅਤ ਹੋਵੇਗਾ ਵੀ ਕਿ ਨਹੀਂ। ਸੋ, ਸੂਝਵਾਨ ਵੋਟਰਾਂ ਕੋਲ ਹੁਣ ਇਹ ਸੁਨਹਿਰੀ ਮੌਕਾ ਹੈ ਕਿ ਧਰਮ-ਜਾਤ, ਸ਼ਰਾਬ, ਪੈਸਿਆਂ ਦੇ ਲਾਲਚ, ਮੁਫ਼ਤ ਦੀਆਂ ਚੀਜ਼ਾਂ ਨੂੰ ਤਿਆਗ ਕੇ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਅਤੇ ਜੋ ਸਿਆਸੀ ਪਾਰਟੀ ਰੁਜ਼ਗਾਰ ਦੇ ਮੁੱਦੇ ਉਭਾਰਦੀ ਹੈ ਅਤੇ ਬੁਨਿਆਦੀ ਸਹੂਲਤਾਂ ਦੀ ਗੱਲ ਕਰਦੀ ਹੈ, ਉਸ ਨੂੰ ਹੀ ਚੁਣਨ ਨਹੀਂ ਤਾਂ ਉਨ੍ਹਾਂ ਦੇ ਹੱਥ ਆਇਆ ਮਤਦਾਨ ਦਾ ਮੌਕਾ ਖੁੰਝ ਜਾਵੇਗਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਬਟਾਲਾ।

'ਵਾਅਦਾ, ਜੋ ਵਫ਼ਾ ਨਾ ਹੂਆ'

ਸਰਕਾਰ ਜਦੋਂ 'ਸਰਵ ਸਿੱਖਿਆ ਅਭਿਆਨ' ਅਤੇ 'ਪੜ੍ਹੋ ਸਾਰੇ ਵਧੋ ਸਾਰੇ' ਦਾ ਨਾਅਰਾ ਲਗਾਉਂਦੀ ਹੈ ਤਾਂ ਉਸ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਨਾਅਰੇ ਨੂੰ ਹਕੀਕੀ ਜਾਮਾ ਪਹਿਨਾਉਣ ਲਈ ਵੀ ਉਪਰਾਲੇ ਕਰੇ, ਪ੍ਰੰਤੂ ਸਰਕਾਰ ਦੇ ਕੀਤੇ ਕੰਮ ਆਟੇ ਵਿਚ ਲੂਣ ਬਰਾਬਰ ਹੁੰਦੇ ਹਨ, ਜਿਸ ਦੀ ਤਾਜ਼ਾ ਉਦਾਹਰਨ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਲੂਵਾਲ ਵਿਚ ਦੇਖਣ ਨੂੰ ਮਿਲਦੀ ਹੈ, ਜਿਥੇ ਬੱਚੇ ਸਕੂਲ ਜਾਣ ਲਈ ਪੰਜਾਹ ਤੋਂ ਸੱਠ ਫੁੱਟ ਡੂੰਘੇ ਸਤਲੁਜ ਦਰਿਆ ਨੂੰ ਕਿਸ਼ਤੀ ਰਾਹੀਂ ਪਾਰ ਕਰਕੇ ਕਾਲੂਵਾਲ ਤੋਂ ਗੱਟੀ ਰਾਜੋ ਕੇ ਪੜ੍ਹਨ ਲਈ ਜਾਂਦੇ ਹਨ। ਬੱਚੇ ਸਵੇਰੇ ਸਾਢੇ ਛੇ ਵਜੇ ਹੀ ਘਰੋਂ ਸਕੂਲ ਜਾਣ ਲਈ ਨਿਕਲ ਜਾਂਦੇ ਹਨ, ਡਰ ਅਤੇ ਸਹਿਮ ਦੇ ਮਾਹੌਲ ਦਾ ਸਾਹਮਣਾ ਕਰਦੇ ਹੋਏ ਆਪਣੀ ਪੜ੍ਹਾਈ ਜਾਰੀ ਰੱਖ ਰਹੇ ਹਨ।
ਸਿੱਖਿਆ ਮੰਤਰੀ ਵਲੋਂ ਪਿੰਡ ਕਾਲੂਵਾਲ ਦਾ ਦੌਰਾ ਕਰਕੇ ਕਾਲੂਵਾਲ ਅਤੇ ਗੱਡੀ ਰਾਜੋ ਕੇ ਵਿਚਕਾਰ ਪੁਲ ਬਣਾਉਣ ਦਾ ਭਰੋਸਾ ਦਿੱਤਾ ਗਿਆ, ਇਹ ਭਰੋਸਾ ਬਹੁਤ ਮਜ਼ਬੂਤ ਰਿਹਾ ਪ੍ਰੰਤੂ ਪੁਲ ਅਜੇ ਤੱਕ ਨਹੀਂ ਬਣਿਆ। ਉਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਵੀ ਇਨ੍ਹਾਂ ਪਿੰਡਾਂ ਵਿਚਕਾਰ ਪੁਲ ਬਣਾਉਣ ਲਈ ਕੋਈ ਸਾਰ ਨਹੀਂ ਲਈ ਗਈ। ਰੋਜ਼ਾਨਾ ਜੋਖ਼ਮ ਉਠਾ ਕੇ ਸਕੂਲ ਜਾ ਰਹੇ ਬੱਚੇ ਬਹਾਦਰ ਹਨ।
ਉਨ੍ਹਾਂ ਦੇ ਮਾਪਿਆਂ ਨੂੰ ਸਲਾਮ ਹੈ, ਜੋ ਆਪਣੇ ਬੱਚਿਆਂ ਨੂੰ ਖਤਰੇ ਵਿਚ ਪਾ ਕੇ ਸਕੂਲ ਭੇਜਦੇ ਹਨ। ਬੱਚੇ ਪੜ੍ਹਨਾ ਚਾਹੁੰਦੇ ਹਨ ਪ੍ਰੰਤੂ ਉਨ੍ਹਾਂ ਬੱਚਿਆਂ ਨੂੰ ਮਿਲ ਰਹੀਆਂ ਸਹੂਲਤਾਂ ਬਹੁਤ ਘੱਟ ਹਨ।
ਸਭ ਤੋਂ ਵੱਡੀ ਲੋੜ ਇਕ ਪੁਲ ਦੀ ਹੈ ਤਾਂ ਜੋ ਬੱਚੇ ਆਸਾਨੀ ਨਾਲ ਸਕੂਲ ਜਾ ਸਕਣ। ਪੁਲ ਬਣਾਉਣ ਦਾ ਕੰਮ ਇਕ ਵਾਅਦਾ ਬਣ ਕੇ ਹੀ ਨਾ ਰਹਿ ਜਾਵੇ, ਇਸ ਨੂੰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ। ਵਿਕਾਸ ਦੇ ਨਾਂਅ 'ਤੇ ਵੋਟਾਂ ਮੰਗਣ ਆ ਰਹੇ ਉਮੀਦਵਾਰਾਂ ਤੋਂ ਪਿੰਡਾਂ ਦੇ ਲੋਕਾਂ ਵਲੋਂ ਪੁਲ ਬਣਾਉਣ ਲਈ ਕੀਤੇ ਵਾਅਦੇ ਯਾਦ ਕਰਵਾਉਣੇ ਚਾਹੀਦੇ ਹਨ। ਇਹ ਸੁਨਹਿਰੀ ਮੌਕਾ ਹੈ ਮੁੜ ਕੇ ਹੱਥ ਨਹੀਂ ਆਵੇਗਾ।

-ਰਜਵਿੰਦਰ ਪਾਲ ਸ਼ਰਮਾ

22-05-2024

 ਦਲਿਤਾਂ ਬਾਰੇ ਵੀ ਸੋਚਣ ਸਰਕਾਰਾਂ
6 ਮਈ ਦੇ ਅੰਕ ਵਿਚ ਵਿਨਾਇਕ ਦੱਤ ਦਾ ਲੇਖ 'ਪੰਜਾਬ ਦਾ ਭਵਿੱਖ ਤੇ ਦਲਿਤ ਵਰਗ ਦੀ ਤਰੱਕੀ' ਪੜ੍ਹਿਆ। ਲੇਖਕ ਨੇ ਅੰਕੜਿਆਂ ਦੀ ਮਦਦ ਨਾਲ ਜਿਸ ਤਰ੍ਹਾਂ ਪੰਜਾਬ ਵਿਚ ਦਲਿਤ ਵਰਗ ਦੀ ਸਥਿਤੀ ਬਿਆਨ ਕੀਤੀ ਹੈ, ਉਹ ਵਾਕਿਆ ਹੀ ਦਰਦਨਾਕ ਸਥਿਤੀ ਨੂੰ ਬਿਆਨ ਕਰਦੀ ਹੈ। ਪੰਜਾਬ ਦੇ ਪਿੰਡਾਂ ਵਿਚ ਰਹਿੰਦੇ ਦਲਿਤ ਵਰਗ ਵਿਚੋਂ ਖੇਤ ਮਜ਼ਦੂਰਾਂ ਨਾਲ ਸੰਬੰਧਿਤ ਪਰਿਵਾਰਾਂ ਦੇ ਹਾਲਾਤ ਏਨੇ ਜ਼ਿਆਦਾ ਖ਼ਰਾਬ ਹਨ ਕਿ ਹਾਲ ਵੇਖ ਕੇ ਰੋਣਾ ਆ ਜਾਵੇ। ਕੱਚੇ ਕੋਠਿਆਂ ਵਿਚ ਰਹਿੰਦੇ ਕਈ ਗਰੀਬ ਪਰਿਵਾਰਾਂ ਕੋਲ ਪੂਰੇ ਬਰਤਨ ਅਤੇ ਬੁਨਿਆਦੀ ਲੋੜਾਂ ਦਾ ਸਾਮਾਨ ਵੀ ਨਹੀਂ ਹੁੰਦਾ। ਰੋਟੀ ਵੀ ਰੋਜ਼ਾਨਾ ਲਗਦੀ ਦਿਹਾੜੀ 'ਤੇ ਹੀ ਨਿਰਭਰ ਕਰਦੀ ਵਰਨਾ ਕਈ ਵਾਰ ਭੁੱਖੇ ਸੌਣਾ ਪੈਂਦਾ ਹੈ। ਸਰਕਾਰਾਂ ਦਾ ਇਸ ਵਰਗ ਵੱਲ ਕਦੇ ਵੀ ਧਿਆਨ ਨਹੀਂ ਗਿਆ। ਉਹ ਇਸ ਵਰਗ ਨੂੰ ਪੈਸੇ ਲੈ ਕੇ ਵੋਟਾਂ ਪਾਉਣ ਵਾਲਾ ਵਰਗ ਸਮਝਦੀਆਂ ਹਨ, ਜਿਸ ਕਰਕੇ ਸਰਕਾਰਾਂ ਇਸ ਵਰਗ ਦੀ ਅਣਦੇਖੀ ਕਰਦੀਆਂ ਹਨ। ਅੱਜ ਵੀ ਲੋਕਤੰਤਰੀ ਸਰਕਾਰਾਂ ਜਗੀਰਦਾਰੀ ਮਾਨਸਿਕਤਾ ਹੇਠ ਹੀ ਕੰਮ ਕਰ ਰਹੀਆਂ ਹਨ। ਉਹ ਇਸ ਵਰਗ ਨੂੰ ਨਰੇਗਾ, ਮੁਫ਼ਤ ਦੀ ਕਣਕ ਤੇ ਮੁਫ਼ਤ ਬਿਜਲੀ ਤੱਕ ਹੀ ਸੀਮਤ ਰੱਖਣਾ ਚਾਹੁੰਦੀਆਂ ਹਨ। ਇਸ ਸਮੇਂ ਵਿਚ ਸਾਡੇ ਪੰਜਾਬ ਵਿਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਤਾਂ ਲੀਡਰਾਂ ਨੂੰ ਜਿੱਤਣ ਤੋਂ ਬਾਅਦ ਇਸ ਵਰਗ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਇਸ ਵਰਗ ਦੀ ਤਰਸਯੋਗ ਹਾਲਤ ਸੁਧਾਰੀ ਜਾ ਸਕੇ।


-ਚਰਨਜੀਤ ਸਿੰਘ ਮੁਕਤਸਰ,
ਸੈਂਟਰ ਮੁੱਖ ਅਧਿਆਪਕ, ਸ.ਪ੍ਰਾ.ਸ. ਝਬੇਲਵਾਲੀ।


ਸੇਧਗਾਰ ਵੀ ਹੋਵੇ ਗੀਤ-ਸੰਗੀਤ
ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਗਿਆ ਹੈ ਅਤੇ ਸਿਹਤ ਮਾਹਿਰ ਇਸ ਨੂੰ ਤਣਾਅ ਘਟਾਉਣ ਦਾ ਬਿਹਤਰ ਜ਼ਰੀਆ ਮੰਨਦੇ ਹਨ। ਲੋਕ ਗੀਤ ਲੋਕ ਮਨਾਂ ਦੀ ਤਰਜ਼ਮਾਨੀ ਕਰਦੇ ਹਨ ਅਤੇ ਵਰਤਮਾਨ ਹਾਲਾਤ ਨੂੰ ਸ਼ਾਬਦਿਕ ਬੰਧਨਾਂ 'ਚ ਬੰਨ੍ਹਦੇ ਹਨ। ਅਜੋਕੀ ਪੰਜਾਬੀ ਗਾਇਕੀ ਮਾਰਧਾੜ, ਰੁਮਾਂਸਵਾਦ ਅਤੇ ਜੱਟਵਾਦ ਦੇ ਸੀਮਿਤ ਦਾਇਰੇ 'ਚ ਸੁੰਗੜ ਕੇ ਰਹਿ ਗਈ ਹੈ। ਇਹ ਗਾਇਕੀ ਰੂਹ ਦੇ ਸਕੂਨ ਤੋਂ ਕੋਹਾਂ ਦੂਰ ਹੈ। ਮਨੋਰੰਜਨ ਦੇ ਨਾਂਅ 'ਤੇ ਨੰਗੇਜ਼ ਅਤੇ ਅਸ਼ਲੀਲਤਾ ਪਰੋਸੀ ਜਾ ਰਹੀ ਹੈ, ਪੰਜਾਬੀ ਦਾ ਸ਼ਾਬਦਿਕ ਵਿਗਾੜ ਹੱਦ ਤੋਂ ਜ਼ਿਆਦਾ ਹੋ ਰਿਹਾ ਹੈ। ਇਹ ਮੰਦਭਾਗਾ ਰੁਝਾਨ ਜਵਾਨੀ ਨੂੰ ਕੁਰਾਹੇ ਪਾਉਣ 'ਚ ਬਰਾਬਰ ਦਾ ਜ਼ਿੰਮੇਵਾਰ ਹੈ। ਇਸ ਤਰ੍ਹਾਂ ਅਜੋਕਾ ਪੰਜਾਬੀ ਗੀਤ ਸੰਗੀਤ ਸਿਹਤਮੰਦ ਮਨੋਰੰਜਨ ਦੇਣ ਅਤੇ ਸੇਧਗਾਰ ਬਣਨ ਦੀ ਬਜਾਇ ਵਪਾਰੀਕਰਨ ਦੀ ਹਨੇਰੀ 'ਚ ਰੁਲ ਗਿਆ ਹੈ। ਇਸ ਨਿਘਾਰ ਨੂੰ ਰੋਕਣ ਲਈ ਸੈਂਸਰਸ਼ਿਪ ਹੋਣੀ ਜ਼ਰੂਰੀ ਹੈ। ਇਸ ਲਈ ਇਹ ਲਾਜ਼ਮੀ ਹੈ ਗਾਇਕੀ ਮਨੋਰੰਜਨ ਦੇ ਨਾਲ ਸੇਧਗਾਰ ਵੀ ਹੋਵੇ ਤਾਂ ਹੀ ਸਮਾਜ ਅਤੇ ਜਵਾਨੀ ਦਾ ਭਲਾ ਸੰਭਵ ਹੈ।


-ਡਾ. ਗੁਰਤੇਜ ਸਿੰਘ
ਪਿੰਡ ਤੇ ਡਾਕ. ਚੱਕ ਬਖਤੂ (ਬਠਿੰਡਾ)


ਅਸਲ ਮੁੱਦੇ ਹੋਏ ਗ਼ਾਇਬ
ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਪਿੜ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਪੂਰੇ ਦੇਸ਼ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਪ੍ਰਚਾਰ ਜ਼ੋਰਾਂ 'ਤੇ ਹੈ। ਹਰੇਕ ਉਮੀਦਵਾਰ ਆਪਣੀ ਪਾਰਟੀ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣ 'ਤੇ ਲੱਗਿਆ ਹੋਇਆ ਹੈ ਅਤੇ ਵਿਰੋਧੀ ਧਿਰ ਨੂੰ ਝੂਠਾ ਸਾਬਤ ਕਰਨ 'ਤੇ ਤੁਲਿਆ ਹੋਇਆ ਹੈ। ਹਲਕੀ ਰਾਜਨੀਤੀ ਕੀਤੀ ਜਾ ਰਹੀ ਹੈ ਤਾਂ ਕਿ ਵੋਟਰਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਆਪਣੇ ਨਾਲ ਜੋੜਿਆ ਜਾ ਸਕੇ। ਜੋ ਅਸਲ ਮੁੱਦੇ ਹਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਦਰਕਿਨਾਰ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੀ, ਨਸ਼ਿਆਂ ਨੂੰ ਖ਼ਤਮ ਕਰਨ ਦੀ, ਨਿੱਤ ਬੇਖੌਫ਼ ਹੋ ਰਹੀ ਹਿੰਸਾ ਦੀ, ਬੇਲਗਾਮ ਹੋਈ ਮਹਿੰਗਾਈ ਦੀ, ਪਲੀਤ ਹੋ ਰਹੇ ਵਾਤਾਵਰਨ ਦੀ, ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਦੀ, ਕਿਸਾਨੀ ਨਾਲ ਜੁੜੇ ਮਸਲਿਆਂ ਆਦਿ ਦੀ ਕਿਤੇ ਵੀ ਕੋਈ ਗੱਲ ਹੀ ਨਹੀਂ ਕੀਤੀ ਜਾ ਰਹੀ, ਸਿਰਫ਼ ਕੁਰਸੀ ਕਿਵੇਂ ਹਾਸਲ ਕਰਨੀ ਹੈ ਬਸ ਇਹ ਹੀ ਇਕੋ ਇਕ ਨਿਸ਼ਾਨਾ ਬਣਾਇਆ ਹੋਇਆ ਹੈ। ਹੌਲੀ-ਹੌਲੀ ਹੁਣ ਲੋਕ ਵੀ ਜਾਗਰੂਕ ਹੋ ਰਹੇ ਹਨ। ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਮੁਤਾਬਕ ਪ੍ਰਚਾਰ ਲਈ ਆ ਰਹੇ ਉਮੀਦਵਾਰਾਂ ਤੋਂ ਉਨ੍ਹਾਂ ਦੀ ਪਾਰਟੀ ਵਲੋਂ, ਉਨ੍ਹਾਂ ਦੇ ਹਲਕੇ 'ਚ ਕੀਤੇ ਕੰਮਾਂ ਬਾਰੇ ਸਵਾਲ ਕਰਨ ਦੀਆਂ ਖ਼ਬਰਾਂ ਇਸ ਵਾਰ ਚਰਚਾ ਵਿਚ ਹਨ। ਇਹ ਹੋਣਾ ਵੀ ਚਾਹੀਦਾ ਹੈ ਜੇ ਕਿਸੇ ਰਾਜਨੀਤਕ ਪਾਰਟੀ ਨੇ ਉਸ ਹਲਕੇ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੇ ਮਸਲਿਆਂ ਦਾ ਹੱਲ ਕੀਤਾ ਹੀ ਨਹੀਂ ਤਾਂ ਉਨ੍ਹਾਂ ਨੂੰ ਵੋਟਾਂ ਮੰਗਣ ਦਾ ਕੀ ਅਧਿਕਾਰ ਹੈ। ਸਾਰੇ ਵੋਟਰਾਂ ਨੂੰ ਹੁਣ ਜਾਗਰੂਕ ਹੋਣਾ ਹੀ ਪਵੇਗਾ ਤਾਂ ਕਿ ਦਰਪੇਸ਼ ਅਸਲ ਮੁੱਦਿਆਂ ਦਾ ਪੱਕਾ ਹੱਲ ਕੱਢਿਆ ਜਾ ਸਕੇ।


-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।


ਸਬਰ ਅਤੇ ਸੰਤੋਖ
ਸਬਰ ਅਤੇ ਸੰਤੋਖ ਦੀ ਜ਼ਿੰਦਗੀ ਵਿਚ ਬੇਅੰਤ ਮਹੱਤਤਾ ਹੈ। ਇਹ ਗੁਣ ਇਨਸਾਨ ਨੂੰ ਸਮਰਪਿਤ, ਸ਼ਾਂਤ ਅਤੇ ਸ੍ਰੇਸ਼ਟ ਬਣਾਉਂਦੇ ਹਨ। ਸਬਰ ਨਾਲ, ਇਨਸਾਨ ਸਖ਼ਤੀ ਅਤੇ ਧੀਰਜ ਨਾਲ ਮੁਕਾਬਲਾ ਕਰਦਾ ਹੈ, ਜਿਸ ਨਾਲ ਉਸਨੂੰ ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਨੂੰ ਸਹਿਣ ਦੀ ਸ਼ਕਤੀ ਮਿਲਦੀ ਹੈ।
ਇਨਸਾਨ ਆਪਣੀ ਹਾਲਤ ਨਾਲ ਸੰਤੋਖ ਨੂੰ ਕਬੂਲ ਕਰਦਾ ਹੈ ਅਤੇ ਮੰਨਿਆਂ ਦੀ ਬਦੋਲਤ ਸੁਖ ਅਤੇ ਖੁਸ਼ੀ ਦੀ ਸ਼ਾਂਤੀ ਨੂੰ ਪ੍ਰਾਪਤ ਕਰਦਾ ਹੈ। ਇਹ ਗੁਣ ਇਨਸਾਨੀ ਜੀਵਨ ਨੂੰ ਸਮਰਪਿਤ ਅਤੇ ਸੰਤੋਖਪੂਰਵਕ ਜੀਣ ਦੀ ਕਲਾ ਸਿਖਾਉਂਦੇ ਹਨ। ਸਬਰ ਅਤੇ ਸੰਤੋਖ ਦੀ ਮਿਹਨਤ ਨਾਲ, ਇਨਸਾਨ ਆਪਣੀ ਜ਼ਿੰੰਦਗੀ ਨੂੰ ਖੁਸ਼ਹਾਲੀ ਅਤੇ ਸ਼ਾਂਤੀ ਨਾਲ ਭਰ ਦੇਵੇਗਾ।


ਅਰਸ਼ਦੀਪ ਕੌਰ
ਬੀ. ਵਾਕ. (ਜੇ. ਐਮ. ਟੀ.)

21-05-2024

 ਏਜੰਟਾਂ ਦੀ ਧੋਖਾਧੜੀ
ਬੇਰੁਜ਼ਗਾਰੀ ਦੀ ਮਾਰ ਅਤੇ ਚੰਗੇ ਜੀਵਨ ਦੀ ਭਾਲ ਵਿਚ ਨੌਜਵਾਨਾਂ ਦਾ ਪ੍ਰਵਾਸ ਦਿਨੋ-ਦਿਨ ਵਧ ਰਿਹਾ ਹੈ। ਨੌਜਵਾਨ ਜਿੱਥੇ ਬਾਹਰ ਜਾਣ ਲਈ ਕਾਹਲੀ ਪਏ ਹਨ, ਉਥੇ ਧੋਖੇਬਾਜ਼ ਟ੍ਰੈਵਲ ਏਜੰਟਾਂ ਦਾ ਵੀ ਕਾਲਾ ਧੰਦਾ ਪੂਰੀ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਕੁਝ ਵੀ ਹੋ ਜਾਵੇ ਹੁਣ ਹਰ ਇਕ ਵਿਅਕਤੀ ਵਿਦੇਸ਼ ਜਾਣਾ ਲੋਚਦਾ ਹੈ, ਚਾਹੇ ਇਸ ਦੀ ਕੀਮਤ ਉਸ ਨੂੰ ਆਪਣੀ ਜਾਨ ਗਵਾ ਕੇ ਹੀ ਕਿਉਂ ਨਾ ਤਾਰਨੀ ਪਵੇ। ਬੀਤੇ ਦਿਨ ਫਿਲੌਰ ਵਿਖੇ ਇਕ ਵਿਅਕਤੀ ਜੋ ਡੌਂਕੀ ਲਾ ਕੇ ਜਰਮਨੀ ਜਾ ਰਿਹਾ ਸੀ, ਉਸ ਦੀ ਮੌਤ ਹੋ ਗਈ। ਟਰੈਵਲ ਏਜੰਟ ਪਹਿਲਾਂ ਹੀ ਉਸ ਤੋਂ ਬਾਰਾਂ ਲੱਖ ਤੋਂ ਜ਼ਿਆਦਾ ਰੁਪਏ ਲੈ ਚੁੱਕੇ ਸਨ ਅਤੇ ਹੁਣ ਲਾਸ਼ ਦੇਣ ਲਈ ਵੀ ਚਾਰ ਲੱਖ ਰੁਪਏ ਮੰਗ ਰਹੇ ਹਨ। ਇਹ ਪੰਜਾਬ ਦੀ ਧਰਤੀ 'ਤੇ ਕਿਹੋ ਜਿਹੇ ਕਾਲੇ ਦਿਨ ਆ ਗਏ ਹੁਣ ਲਾਸ਼ ਦੇ ਵੀ ਸੌਦੇ ਹੋਣੇ ਸ਼ੁਰੂ ਹੋ ਗਏ। ਬਾਬੇ ਨਾਨਕ ਦੀ ਬਾਣੀ ਦਾ ਪੈਗਾਮ ਤਾਂ ਕਿਧਰੇ ਗਵਾਚ ਹੀ ਗਿਆ। ਸਾਨੂੰ ਸਾਰਿਆਂ ਨੂੰ ਜਿਥੇ ਇਨ੍ਹਾਂ ਧੋਖੇਬਾਜ਼ ਏਜੰਟਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਉਥੇ ਸਰਕਾਰ ਨੂੰ ਵੀ ਵਧ ਰਹੇ ਪ੍ਰਵਾਸ ਨੂੰ ਰੋਕਣ ਲਈ ਰੁਜ਼ਗਾਰ ਦੇਣ ਲਈ ਹੋਰ ਉਪਰਾਲੇ ਕਰਨੇ ਚਾਹੀਦੇ ਹਨ। ਇਸ ਦੇ ਨਾਲ-ਨਾਲ ਧੋਖੇਬਾਜ਼ ਏਜੰਟਾਂ ਖਿਲਾਫ਼ ਸਖ਼ਤ ਕਦਮ ਚੁੱਕ ਕੇ ਲੋੜੀਂਦੀ ਸਜ਼ਾ ਦੇਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਕੋਈ ਵੀ ਨੌਜਵਾਨ ਧੋਖੇਬਾਜ਼ ਏਜੰਟਾਂ ਦੇ ਜਾਲ ਵਿਚ ਨਾ ਫਸ ਸਕੇ।


-ਰਜਵਿੰਦਰ ਪਾਲ ਸ਼ਰਮਾ


ਕਤਲੇਆਮ ਦਾ ਜ਼ਿੰਮੇਵਾਰ ਕੌਣ?
ਜਿਸ ਤਰ੍ਹਾਂ ਪੰਜਾਬ ਵਿਚ ਹਰ ਰੋਜ਼ ਕਤਲੇਆਮ ਹੋ ਰਿਹਾ ਹੈ, ਉਸ ਦਾ ਜ਼ਿੰਮੇਵਾਰ ਕੌਣ ਹੈ? ਪਹਿਲਾਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਵੋਟਾਂ ਲੈ ਕੇ ਕੁਰਸੀ 'ਤੇ ਬਿਠਾ ਚੁੱਕੇ ਹਾਂ, ਜਿਨ੍ਹਾਂ ਨੂੰ ਅਸੀਂ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਸੀ, ਉਹ ਕਿੰਨੀ ਕੁ ਨਿਭਾਅ ਸਕੇ ਹਨ, ਜੋ ਹੁਣ ਫਿਰ ਵੋਟਾਂ ਲੈਣ ਲਈ ਘਰ-ਘਰ ਗੇੜੇ ਮਾਰ ਰਹੇ ਹਨ, ਕੀ ਆਮ ਲੋਕ ਜਾਗਣਗੇ? ਕਦੋਂ ਜਾਗਣਗੇ ਆਮ ਲੋਕਾਂ ਨੂੰ ਕਦੋਂ ਪਤਾ ਲੱਗੂਗਾ ਕਿ ਅਸੀਂ ਆਪਣੀ ਸੁਰੱਖਿਆ ਖੁਦ ਕਰਨੀ ਹੈ। ਅਸੀਂ ਇਨ੍ਹਾਂ ਸਰਕਾਰਾਂ 'ਤੇ ਭਰੋਸਾ ਨਹੀਂ ਕਰਨਾ, ਅਸੀਂ ਇਨ੍ਹਾਂ ਨੂੰ ਵੋਟਾਂ ਨਹੀਂ ਪਾਉਣੀਆਂ ਜੇ ਅਸੀਂ ਵੋਟ ਪਾਉਣੀ ਵੀ ਹੈ ਤਾਂ ਆਪਣੀ ਵੋਟ ਖਰਾਬ ਨਾ ਕਰੋ ਸਿਰਫ ਨੋਟਾ ਦਾ ਬਟਨ ਦਬਾਓ ਜੋ ਤੁਹਾਡੀ ਆਪਣੀ ਸੁਰੱਖਿਆ ਕਰੇਗਾ। ਆਮ ਇਨਸਾਨ ਹਰ ਚੀਜ਼ ਨਾਲ ਲੜ ਰਿਹਾ ਹੈ ਮਹਿੰਗਾਈ ਨਾਲ, ਬੇਰੁਜ਼ਗਾਰੀ ਨਾਲ, ਨਸ਼ਿਆਂ ਲਈ ਲੜ ਰਿਹਾ ਹੈ। ਕੀ ਇਨ੍ਹਾਂ ਸਰਕਾਰਾਂ ਨੂੰ ਕੁਝ ਫਰਕ ਪਿਆ? ਜੋ ਪੈਸਾ ਹੁਣ ਆਪਣੀ ਇਲੈਕਸ਼ਨ 'ਤੇ ਲਾ ਰਹੇ ਹਨ, ਉਹੀ ਪੈਸਾ ਜੇ ਆਮ ਲੋਕਾਂ ਉੱਤੇ ਲਾਉਣ ਤਾਂ ਕੀ ਦੇਸ਼ ਦਾ ਸੁਧਾਰ ਨਹੀਂ ਹੋ ਸਕਦਾ? ਆਮ ਲੋਕਾਂ ਨੂੰ ਹੁਣ ਇਨ੍ਹਾਂ ਦਲ-ਬਦਲੂਆਂ ਦਾ ਪੱਲਾ ਛੱਡ ਕੇ ਆਪਣੇ ਆਪ ਲਈ ਇਕੱਠੇ ਹੋਣਾ ਪਵੇਗਾ ਤੇ ਆਪਣੇ ਮਸਲੇ ਉਹ ਇਕੱਠੇ ਹੋ ਕੇ ਆਮ ਲੋਕ ਹੀ ਸੁਲਝਾ ਸਕਣਗੇ।


-ਦਵਿੰਦਰ ਕੌਰ ਖੁਸ਼ ਧਾਲੀਵਾਲ
ਰਿਸਰਚ ਐਸੋਸੀਏਟ, ਧੂਰਕੋਟ, ਮੋਗਾ।


ਹਮੇਸ਼ਾ ਦੂਜਿਆਂ ਦੀ ਮਦਦ ਕਰੋ
ਅਸੀਂ ਜ਼ਿੰਦਗੀ ਦੀ ਇਸ ਭੱਜ-ਦੌੜ ਵਿਚ ਏਨੇ ਗਵਾਚ ਗਏ ਹਾਂ, ਏਨੇ ਪਦਾਰਥਕ ਹੋ ਗਏ ਹਾਂ ਕਿ ਵਿਵਹਾਰਕ ਜੀਵਨ ਦੇ ਮਾਅਨੇ ਹੀ ਭੁੱਲਦੇ ਜਾ ਰਹੇ ਹਾਂ। ਸਾਡੇ ਆਲੇ-ਦੁਆਲੇ ਕਿੰਨਾ ਕੁਝ ਅਣਸੁਖਾਵਾਂ ਵਾਪਰ ਰਿਹਾ ਹੈ। ਨੌਜਵਾਨੀ ਗ਼ਲਤ ਰਾਹੇ ਤੁਰ ਪਈ ਹੈ, ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ। ਕਿਸੇ ਨੂੰ ਕਿਸੇ ਦੂਸਰੇ ਦੀ ਕੋਈ ਪਰਵਾਹ ਨਹੀਂ, ਦੂਸਰੇ ਦਾ ਭਾਵੇਂ ਕਿੰਨਾ ਹੀ ਨੁਕਸਾਨ ਕਿਉਂ ਨਾ ਹੋ ਜਾਵੇ ਸਿਰਫ਼ ਖ਼ੁਦ ਦਾ ਫ਼ਾਇਦਾ ਹੋਣਾ ਚਾਹੀਦਾ ਹੈ। ਇਹ ਸੋਚਣੀ ਦੇ ਮਾਲਕ ਅਸੀਂ ਹੋ ਗਏ ਹਾਂ। ਕੀ ਇਹ ਸਾਡੇ ਤੇ ਸਾਡੇ ਸਮਾਜ ਲਈ ਚੰਗਾ ਹੈ? ਨਹੀਂ ਹਰਗਿਜ਼ ਨਹੀਂ, ਜੋ ਸਕੂਨ ਕਿਸੇ ਦੀ ਮਦਦ ਕਰ ਕੇ ਮਿਲਦਾ ਹੈ ਉਹ ਸਾਨੂੰ ਪਦਾਰਥਕ ਬਹੁਲਤਾ ਵਿਚੋਂ ਨਹੀਂ ਮਿਲਦਾ। ਸਾਨੂੰ ਹਮੇਸ਼ਾ ਦੂਸਰੇ ਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ। ਦੂਜਿਆਂ ਦੀ ਮਦਦ ਕਰੋ। ਇਸ ਲਈ ਨਹੀਂ ਕਿ ਇਹ ਪੁੰਨ ਦਾ ਕੰਮ ਹੈ। ਇਸ ਡਰ ਨਾਲ ਵੀ ਨਹੀਂ ਕਿ ਕਦੇ ਤੁਹਾਨੂੰ ਦੂਜਿਆਂ ਦੀ ਮਦਦ ਦੀ ਲੋੜ ਪੈ ਸਕਦੀ ਹੈ। ਮਦਦ ਕਰੋ, ਕਿਉਂਕਿ ਇਸ ਨਾਲ ਤੁਹਾਡਾ ਵੀ ਭਲਾ ਹੁੰਦਾ ਹੈ। ਦਰਅਸਲ, ਕਿਸੇ ਦੀ ਮਦਦ ਕਰਨ ਨਾਲ ਮਨ ਨੂੰ ਉਹ ਖ਼ੁਸ਼ੀ ਅਤੇ ਸ਼ਾਂਤੀ ਮਿਲਦੀ ਹੈ, ਜਿਹੜੀ ਦਵਾਈਆਂ ਅਤੇ ਥਰੈਪੀ ਨਾਲ ਵੀ ਨਹੀਂ ਮਿਲਦੀ।


-ਗੌਰਵ ਮੁੰਜਾਲ
ਪੀ.ਸੀ.ਐਸ.


ਨਕਲ ਨੂੰ ਠੱਲ੍ਹ ਪਾਈ ਜਾਵੇ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਦਾ ਨਤੀਜਾ 97.24 ਫ਼ੀਸਦੀ ਐਲਾਨਿਆ ਗਿਆ ਹੈ। ਪਿਛਲੇ ਕਾਫੀ ਸਮੇਂ ਤੋਂ ਪੰਜਵੀਂ ਤੋਂ ਲੈ ਕੇ ਬਾਰ੍ਹਵੀਂ ਤਕ ਪ੍ਰਤੀਸ਼ਤ 95 ਫ਼ੀਸਦੀ ਤੋਂ ਉੱਪਰ ਆ ਰਹੀ ਹੈ। ਇਹ ਬੱਚਿਆਂ ਦੇ ਸਿੱਖਿਅਕ ਮਿਆਰ ਨਾਲ ਮੇਲ ਨਹੀਂ ਖਾਂਦੀ। ਕਈ ਸਰਵੇਖਕਾਂ ਮੁਤਾਬਿਕ ਪੰਜਾਬ ਦੇ ਵਿਦਿਆਰਥੀ ਪੜ੍ਹਨ-ਲਿਖਣ ਅਤੇ ਭਾਗ ਕਰਨ ਜਿਹੀ ਪ੍ਰਕਿਰਿਆ 'ਚ ਬਾਕੀ ਦੇਸ਼ ਦੇ ਵਿਦਿਆਰਥੀਆਂ ਤੋਂ ਪਿੱਛੇ ਹਨ। ਲੰਮੇ ਸਮੇਂ ਤੋਂ ਹੁੰਦੀ ਨਕਲ ਇਸ ਵਰਤਾਰੇ ਲਈ ਜ਼ਿੰਮੇਵਾਰ ਹੈ। ਹਰ ਸਰਕਾਰ ਨੇ ਇਸ ਮਹਾਂਮਾਰੀ ਨੂੰ ਅਣਗੌਲਿਆਂ ਹੀ ਕੀਤਾ ਹੈ। ਇਸ ਮਹਾਂਮਾਰੀ ਨੇ ਨੌਜਵਾਨਾਂ 'ਚ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਪੈਦਾ ਕਰ ਦਿੱਤੀ ਹੈ। ਇਹ ਦਸਵੀਂ, ਬਾਰ੍ਹਵੀਂ ਪਾਸ ਨੌਜਵਾਨ ਕੋਈ ਵੀ ਕੋਰਸ ਕਰਨ ਦੇ ਯੋਗ ਨਹੀਂ ਹਨ। ਕਿਸੇ ਨੌਕਰੀ ਦੇ ਨਾ ਕਾਬਲ ਇਹ ਨੌਜਵਾਨ ਲੁੱਟਾਂ-ਖੋਹਾਂ, ਬੈਂਕਾਂ 'ਚ ਡਾਕੇ ਮਾਰਨ ਲਈ ਮਜਬੂਰ ਹਨ। ਜੇਕਰ ਕੋਈ ਸਰਕਾਰ ਸਕੂਲਾਂ 'ਚ ਵੱਜਦੀ ਸਰਬ-ਵਿਆਪਕ ਨਕਲ ਨੂੰ ਠੱਲ੍ਹ ਪਾਵੇਗੀ ਤਾਂ ਸਕੂਲ ਸਿੱਖਿਆ ਨਕਲ ਰਹਿਤ ਹੋ ਜਾਵੇਗੀ ਤਾਂ ਇਹ ਨਤੀਜੇ 50 ਫ਼ੀਸਦੀ ਤੋਂ ਉੱਪਰ ਕਦੇ ਵੀ ਨਹੀਂ ਆਉਣਗੇ। ਕਿਸੇ ਵੀ ਸਮਾਜ ਦੀ ਮਜ਼ਬੂਤ ਨੀਂਹ ਉਸ ਦੇ ਨੌਜਵਾਨਾਂ ਦੀ ਸਹੀ ਸਿੱਖਿਆ ਹੈ।


-ਵੀਰ ਸਿੰਘ ਬਾਜਵਾ
ਰਿਟਾ. ਲੈਕਚਰਾਰ।


ਰੁੱਤ ਦਲ-ਬਦਲਣ ਦੀ ਆਈ
ਪੰਜਾਬ ਵਿਚ ਜਿਵੇਂ-ਜਿਵੇਂ ਲੋਕ ਸਭਾ ਦੀਆਂ ਵੋਟਾਂ ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਵੋਟਾਂ ਦਾ ਅਖਾੜਾ ਭਖਦਾ ਜਾ ਰਿਹਾ ਹੈ। ਜਿੱਥੇ ਸਿਆਸੀ ਲੀਡਰ ਲੋਕਾਂ ਨਾਲ ਕੰਮਾਂ ਦੇ ਵਾਅਦੇ ਕਰ ਰਹੇ ਹਨ ਜਾਂ ਕੰਮ ਕਰਨ ਵਾਲੀ ਗਾਰੰਟੀ ਦੇ ਰਹੇ ਹਨ ਉਥੇ ਹੀ ਕੁਝ ਆਗੂ ਜਾਂ ਲੀਡਰ ਦਲ ਬਦਲਣ ਦੀ ਹਨੇਰੀ ਲਿਆ ਰਹੇ ਹਨ। ਜਿਹੜੇ ਲੀਡਰ ਵਿਰੋਧੀ ਪਾਰਟੀਆਂ ਤੋਂ ਹਰ ਸਮੇਂ ਕੋਈ ਨਾ ਕੋਈ ਦੂਸ਼ਣਬਾਜ਼ੀ ਲਾਉਂਦੇ ਰਹੇ ਹਨ, ਉਹੀ ਲੀਡਰ ਹੁਣ ਟਿਕਟ ਲਈ ਉਸੇ ਪਾਰਟੀ ਵਿਚ ਜਾਣ ਨੂੰ ਇਕ ਮਿੰਟ ਵੀ ਨਹੀਂ ਲਗਾ ਰਹੇ। ਕਈ ਲੀਡਰ ਤਾਂ ਇੱਦਾਂ ਦੇ ਵੀ ਹਨ ਜੋ ਪਿਛਲੇ 6 ਮਹੀਨਿਆਂ ਤੋਂ ਪਤਾ ਨਹੀਂ ਕਿੰਨੀਆਂ ਕੁ ਪਾਰਟੀਆਂ ਬਦਲ ਚੁੱਕੇ ਹਨ। ਕੀ ਅਜਿਹੇ ਲੀਡਰਾਂ 'ਤੇ ਦੁਬਾਰਾ ਵਿਸ਼ਵਾਸ ਕੀਤਾ ਜਾ ਸਕਦਾ ਹੈ ਜੋ ਸਵੇਰੇ ਹੋਰ ਪਾਰਟੀ ਵਿਚ ਹੁੰਦੇ ਹਨ, ਦੁਪਹਿਰ ਵੇਲੇ ਹੋਰ ਅਤੇ ਸ਼ਾਮ ਵੇਲੇ ਹੋਰ ਪਾਰਟੀ ਵਿਚ।
ਵੋਟਾਂ ਵੇਲੇ ਦਲ ਬਦਲਣ ਵਾਲੇ ਲੀਡਰਾਂ ਤੋਂ ਤਾਂ ਇਹੋ ਕਿਆਸ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਨੂੰ ਸਿਰਫ਼ ਕੁਰਸੀ ਦੀ ਭੁੱਖ ਹੁੰਦੀ ਹੈ। ਕੁਰਸੀ ਲਈ ਇਹ ਕੁਝ ਵੀ ਕਰ ਸਕਦੇ ਹਨ। ਕੀ ਅਜਿਹੇ ਲੀਡਰਾਂ ਤੋਂ ਵਿਕਾਸ ਦੀ ਉਮੀਦ ਕੀਤੀ ਜਾ ਸਕਦੀ ਹੈ? ਜਨਤਾ ਨੂੰ ਵੀ ਸੋਚ-ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਚੰਗੇ ਲੀਡਰ ਦੀ ਚੋਣ ਹੋ ਸਕੇ। ਵੋਟਾਂ ਵੇਲੇ ਟਿਕਟ ਨਾ ਮਿਲਣ ਕਰਕੇ ਪਾਰਟੀ ਬਦਲਣ ਵਾਲਿਆਂ ਨੂੰ ਦੇਖ ਕੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਰੁੱਤ ਦਲ-ਬਦਲਣ ਦੀ ਆਈ.


-ਇੰਦਰਜੀਤ ਸਿੰਘ ਗੁਰਮ
(ਲੁਧਿਆਣਾ)

20-05-2024

 ਕਿਤਾਬਾਂ ਦੀ ਅਹਿਮੀਅਤ
ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹੁੰਦੀਆਂ ਹਨ, ਜੋ ਹਮੇਸ਼ਾ ਜਾਣਕਾਰੀ ਦਿੰਦੀਆਂ ਹਨ। ਹਰ ਕਿਸਮ ਦੀ ਕਿਤਾਬ ਤੋਂ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਮਿਲਦੀ ਹੈ ਅਤੇ ਇਹ ਸਮਾਂ ਬਿਤਾਉਣ ਦਾ ਵਧੀਆ ਸਾਧਨ ਹਨ। ਪਰ ਅੱਜ ਦੇ ਸਮੇਂ ਵਿਚ ਮਨੁੱਖੀ ਦਿਲਚਸਪੀ ਕਿਤਾਬਾਂ ਪੜ੍ਹਨ ਵੱਲ ਨਾ ਹੋ ਕੇ ਹੋਰ ਗਤੀਵਿਧੀਆਂ ਵਿਚ ਵਧਦੀ ਜਾ ਰਹੀ ਹੈ। ਮਨੁੱਖ ਮਨੋਰੰਜਨ ਲਈ ਸੋਸ਼ਲ ਮੀਡੀਆ, ਟੀ.ਵੀ. ਅਤੇ ਆਨਲਾਈਨ ਪਲੇਟਫਾਰਮਾਂ ਦੀ ਜ਼ਿਆਦਾ ਵਰਤੋਂ ਕਰ ਰਿਹਾ ਹੈ, ਜਿਸ ਕਰਕੇ ਉਹ ਕਿਤਾਬਾਂ ਪੜ੍ਹਨ ਨੂੰ ਤਰਜੀਹ ਨਹੀਂ ਦਿੰਦਾ। ਜਦਕਿ ਕਿਤਾਬਾਂ ਸਭ ਦੀ ਜ਼ਿੰਦਗੀ ਵਿਚ ਬਹੁਤ ਮਹੱਤਤਾ ਰੱਖਦੀਆਂ ਹਨ। ਨਾਵਲ, ਜੀਵਨੀਆਂ ਅਤੇ ਕਹਾਣੀਆਂ ਮਨੁੱਖ ਨੂੰ ਜ਼ਿੰਦਗੀ ਦੀਆਂ ਸੱਚਾਈਆਂ ਤੋਂ ਜਾਣੂ ਕਰਾਉਂਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਵਿਅਕਤੀ ਦੇ ਦਿਮਾਗ਼ ਵਿਚ ਬਹੁਤ ਸਾਰੇ ਵਿਚਾਰ ਪੈਦਾ ਹੁੰਦੇ ਹਨ। ਕਿਤਾਬਾਂ ਮਨੁੱਖ ਦੀ ਸੋਚਣ ਸ਼ਕਤੀ ਨੂੰ ਵਧਾਉਂਦੀਆਂ ਹਨ। ਮਨੁੱਖ ਨੂੰ ਹੋਰਨਾਂ ਗ਼ਲਤ ਪ੍ਰਕਿਰਿਆਵਾਂ ਨੂੰ ਛੱਡ ਕੇ ਕਿਤਾਬਾਂ ਪੜ੍ਹਨ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।


-ਸਿਮਰਨਦੀਪ ਕੌਰ
ਵਿਦਿਆਰਥੀ ਬੀ.ਵਾਕ. (ਜੇ.ਐਮ.ਟੀ.) ਭਾਗ ਪਹਿਲਾ
ਐਸ.ਡੀ. ਕਾਲਜ, ਬਰਨਾਲਾ।


ਮਿਲਾਵਟਖ਼ੋਰਾਂ 'ਤੇ ਸ਼ਿਕੰਜਾ
ਪਿਛਲੇ ਦਿਨੀਂ ਪਟਿਆਲਾ ਵਿਚ ਕੇਕ ਖਾਣ ਨਾਲ ਇਕ ਬੱਚੀ ਦੀ ਮੌਤ ਹੋਣ ਦੀ ਖ਼ਬਰ ਅਜੇ ਭੁੱਲੀ ਨਹੀਂ ਸੀ ਕਿ ਉਸ ਤੋਂ ਬਾਅਦ ਮਿਆਦ ਪੁੱਗ ਚੁੱਕੀ ਚਾਕਲੇਟ ਖਾਣ ਨਾਲ ਦੋ ਬੱਚੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹੁਣ ਜਦੋਂ ਹਾਦਸਾ ਵਾਪਰ ਚੁੱਕਿਆ ਹੈ ਤਾਂ ਪ੍ਰਸ਼ਾਸਨ ਦੀ ਵੀ ਅੱਖ ਖੁੱਲ੍ਹ ਚੁੱਕੀ ਹੈ, ਛਾਪੇਮਾਰੀ ਕਰ ਕੇ ਮਿਆਦ ਪੁੱਗ ਚੁੱਕੀਆਂ ਵਸਤਾਂ ਜ਼ਬਤ ਕਰ ਕੇ ਖ਼ਾਨਾਪੂਰਤੀ ਕੀਤੀ ਜਾ ਰਹੀ ਹੈ। ਇਹ ਅਕਸਰ ਦੇਖਣ ਵਿਚ ਆਇਆ ਹੈ ਕਿ ਪ੍ਰਸ਼ਾਸਨ ਉਦੋਂ ਜਾਗਦਾ ਹੈ, ਜਦੋਂ ਹਾਦਸਾ ਵਾਪਰ ਚੁੱਕਿਆ ਹੁੰਦਾ ਹੈ, ਉਸ ਤੋਂ ਪਹਿਲਾਂ ਉਹ ਕੋਈ ਪ੍ਰਵਾਹ ਨਹੀਂ ਕਰਦਾ। ਇਹੀ ਕਾਰਨ ਹੈ ਕਿ ਹਾਦਸੇ ਵਾਰ-ਵਾਰ ਵਾਪਰਦੇ ਰਹਿੰਦੇ ਹਨ। ਵਸਤਾਂ ਦੀ ਖ਼ਰੀਦ ਸਮੇਂ ਜਿਥੇ ਵਸਤਾਂ ਦੀ ਕੀਮਤ, ਬਣਨ ਅਤੇ ਮਿਆਦ ਖ਼ਤਮ ਹੋਣ ਦੀ ਮਿਤੀ ਦੀ ਜਾਂਚ ਕਰਨੀ ਚਾਹੀਦੀ ਹੈ ਉੱਥੇ ਵਿਕਰੇਤਾ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਲਾਲਚ ਛੱਡ ਕੇ ਮਿਆਦ ਪੁੱਗ ਚੁੱਕੀਆਂ ਵਸਤਾਂ ਨੂੰ ਸਮੇਂ-ਸਮੇਂ 'ਤੇ ਬਾਹਰ ਕੱਢਦਾ ਰਹੇ। ਫੂਡ ਸੇਫ਼ਟੀ ਵਿਭਾਗ ਨੂੰ ਵੀ ਸਮੇਂ-ਸਮੇਂ 'ਤੇ ਅਜਿਹੀ ਜਾਂਚ ਨਿਰੰਤਰ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੇ ਹਾਦਸੇ ਵਾਰ-ਵਾਰ ਵਾਪਰਨ ਤੋਂ ਰੋਕਿਆ ਜਾ ਸਕੇ।


-ਰਜਵਿੰਦਰ ਪਾਲ ਸ਼ਰਮਾ।


ਬਦਲਦੇ ਸਮੀਕਰਨ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਪ੍ਰੋਫ਼ੈਸਰ ਕੁਲਬੀਰ ਸਿੰਘ ਦਾ ਲੇਖ ਪੜ੍ਹਿਆ ਤੇ ਸਮਝਿਆ ਕਿ ਤੇਜ਼ੀ ਨਾਲ ਬਦਲਦੇ ਯੁੱਗ ਵਿਚ ਮਨੁੱਖ ਮਾਨਸਿਕ ਤੌਰ 'ਤੇ ਕਿੰਨਾ ਉਲਝ ਕੇ ਰਹਿ ਗਿਆ ਹੈ। ਇੰਟਰਨੈੱਟ ਤੇ ਸੋਸ਼ਲ ਮੀਡੀਆ ਨੇ ਬੇਸ਼ੱਕ ਕੁਲ ਦੁਨੀਆ ਬੰਦੇ ਦੀ ਜ਼ੇਬ ਵਿਚ ਪਾ ਦਿੱਤੀ ਹੈ ਪਰ ਇਸ ਦੇ ਉਸਾਰੂ ਪ੍ਰਭਾਵ ਘੱਟ ਤੇ ਨੁਕਸਾਨ ਜ਼ਿਆਦਾ ਹਨ। ਮੱਲੋਮੱਲੀ ਲੋਕ ਵਟਸਐਪ, ਮੈਸੇਂਜਰ, ਫੇਸਬੁੱਕ ਆਦਿ ਦੇ ਜ਼ਰੀਏ ਵਿਹੜੇ ਵਿਚ ਆਣ ਵੜਦੇ ਹਨ ਤੇ ਬਿਨ ਮਤਲਬ ਹੀ ਗਿਆਨ ਦੀ ਵਰਖਾ ਕਰ ਜਾਂਦੇ ਹਨ। ਮਨੁੱਖੀ ਚੇਤਨਾ ਦਾ ਟਿਕਾਅ ਖੰਡਿਤ ਹੋ ਕੇ ਪ੍ਰੇਸ਼ਾਨ ਵਾਯੂਮੰਡਲ ਵਿਚ ਤਬਦੀਲ ਹੋ ਰਿਹਾ ਹੈ। ਆਧੁਨਿਕ ਯੁੱਗ ਦੀ ਇਹ ਤਕਨੀਕ ਮਾਨਸਿਕ ਰੋਗ ਬਣ ਕੇ ਚਿੰਬੜ ਗਈ ਹੈ, ਜਿਸ ਤੋਂ ਮੁਕਤੀ ਦਾ ਰਾਹ ਲੱਭਣਾ ਕਠਿਨ ਹੋ ਗਿਆ ਹੈ। ਅਣਚਾਹੀ ਸਮੱਗਰੀ ਨੂੰ ਸਾਫ਼ ਕਰਨਾ ਔਖਾ ਹੋ ਗਿਆ ਹੈ। ਕਈ ਲੋਕ ਖ਼ੁਦ ਹੁਕਮਨਾਮੇ ਨਹੀਂ ਪੜਦੇ ਪਰ ਵੰਡਣ ਦੀ ਸੇਵਾ ਬੜੀ ਕਰਦੇ ਹਨ।
ਆਓ, ਇਸ ਦੀ ਵਰਤੋਂ ਲੋੜ ਅਨੁਸਾਰ ਕਰ ਕੇ ਬਚਦਾ ਸਮਾਂ ਆਪਣੇ ਲਈ ਅਤੇ ਸਮਾਜ ਸੇਵਾ ਦੇ ਕਾਰਜਾਂ ਹਿੱਤ ਲਾਈਏ।


-ਗਿਆਨੀ ਜੋਗਾ ਸਿੰਘ ਕਵੀਸ਼ਰ,
ਭਾਗੋਵਾਲੀਆ, ਗੁਰਦਾਸਪੁਰ।


ਵਾਤਾਵਰਣ ਦੀ ਸੁਰੱਖਿਆ
ਪਿਛਲੇ ਦਿਨੀਂ 'ਅਜੀਤ' ਵਿਚ ਮੈਡਮ ਗੁਰਜੋਤ ਕੌਰ ਜੀ ਨੇ 'ਵਾਤਾਵਰਣ ਦੀ ਸੁਰੱਖਿਆ ਅਤੇ ਔਰਤਾਂ ਦੀ ਜ਼ਿੰਮੇਵਾਰੀ' ਬੜੇ ਸੁਚੱਜੇ ਢੰਗ ਨਾਲ ਔਰਤਾਂ ਨੂੰ ਸੁਨੇਹੇ ਦੇ ਰੂਪ 'ਚ ਲਿਖਿਆ। ਪਰ ਦੁਖ ਦੀ ਗੱਲ ਹੈ ਕਿ ਮਨੁੱਖ ਵਾਤਾਵਰਣ ਦੀ ਸਫ਼ਾਈ ਨੂੰ ਅਣਗੌਲਿਆਂ ਕਰੀ ਜਾ ਰਿਹਾ ਹੈ। ਇੰਨਾ ਜ਼ਰੂਰ ਹੈ ਕਿ ਪੌਦੇ ਲਗਾਉਣ ਵੇਲੇ ਫੋਟੋਆਂ ਖਿਚਵਾਉਣ ਦੀ ਹਰ ਇਕ ਨੂੰ ਲਾਲਸਾ ਪੈਦਾ ਹੋ ਜਾਂਦੀ ਹੈ, ਪਰ ਬਾਅਦ ਵਿਚ ਉਨ੍ਹਾਂ ਬੂਟਿਆਂ ਨੂੰ ਨਾ ਪਾਣੀ, ਨਾ ਡੰਗਰਾਂ ਦੇ ਖਾਣ ਤੋਂ ਬਚਾਅ ਕੀਤਾ ਜਾਂਦਾ ਹੈ। ਅਸੀਂ ਖ਼ੁਦ 'ਅਜੀਤ' ਵਲੋਂ ਭੇਜੇ ਗਿਆਰਾਂ ਸੌ ਤੋਂ ਵਧ ਬੂਟੇ ਲਗਾਏ ਅਤੇ ਵੰਡੇ ਸਨ, ਪਰ ਉਹ ਆਵਾਰਾ ਪਸ਼ੂਆਂ ਤੋਂ ਨਹੀਂ ਬਚ ਸਕੇ। ਸੋ, ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਜੋ ਵੀ ਬੂਟੇ ਲਗਾਓ, ਉਸ ਦੀ ਦੇਖਭਾਲ ਵੀ ਜ਼ਰੂਰ ਕਰੋ।


-ਭੋਲਾ ਨੂਰਪੁਰਾ।


ਸੁਰਜੀਤ ਪਾਤਰ ਨੂੰ ਸ਼ਰਧਾਂਜਲੀ
ਸੁਰਜੀਤ ਤਾਂ ਸੁਰਜੀਤ ਹੈ, ਜੋ ਸੁਰਜੀਤ ਹੈ ਉਹ ਕਦੇ ਮੋਇਆ ਨਹੀਂ ਕਰਦਾ। ਪਾਤਰ ਸਾਹਿਬ ਤੁਸੀਂ ਆਪਣੇ ਚਾਹੁੰਣ ਵਾਲਿਆਂ ਦੇ ਦਿਲਾਂ ਵਿਚ ਹਮੇਸ਼ਾ ਸੁਰਜੀਤ ਰਹੋਗੇ। ਤੁਹਾਡੇ ਮਾਣਕ ਮੋਤੀਆਂ ਵਰਗੇ ਸ਼ਬਦ ਮਾਂ ਬੋਲੀ ਦੇ ਸੁਨਹਿਰੀ ਪੰਨਿਆਂ ਵਿਚ ਸਦਾ ਆਪਣੀ ਚਮਕ ਬਿਖੇਰਦੇ ਰਹਿਣਗੇ। ਤੁਹਾਡੀ ਕਵਿਤਾ ਪੰਜਾਬ ਦੇ ਪਾਣੀਆਂ ਵਿਚ ਸਦਾ ਰੁਮਕਦੀ ਰਹੇਗੀ। ਤੁਹਾਡਾ ਲਿਖਿਆ ਹਰ ਇਕ ਹਰਫ਼ ਇਨ੍ਹਾਂ ਹਵਾਵਾਂ ਵਿਚ ਸੁਲਗਦਾ ਰਹੇਗਾ। ਤੁਹਾਡੇ ਵਰਗੇ ਮਹਾਨ ਸਪੂਤ ਦਾ ਚੁੱਪ ਚੁਪੀਤੇ ਤੁਰ ਜਾਣਾ ਪੰਜਾਬ ਅਤੇ ਪੰਜਾਬੀ ਬੋਲੀ ਲਈ ਅਸਹਿ ਹੈ। ਜੋ ਸਾਹਿਤ ਦਾ ਖਜ਼ਾਨਾ ਤੁਸੀਂ ਮਾਂ-ਬੋਲੀ ਦੀ ਝੋਲੀ ਪਾ ਕੇ ਗਏ ਹੋ ਉਸ ਲਈ ਹਰ ਪੀੜ੍ਹੀ ਤੁਹਾਡੀ ਰਿਣੀ ਰਹੇਗੀ।


-ਜਸਵੀਰ ਕੌਰ ਬਰਨਾਲਾ।

17-05-2024

 ਵਧਦੀ ਆਬਾਦੀ

ਪਿਛਲੇ ਦਿਨੀਂ ਜਾਰੀ ਹੋਈ ਇਕ ਰਿਪੋਰਟ ਅਨੁਸਾਰ ਭਾਰਤ ਦੀ ਆਬਾਦੀ ਇਕ ਸੌ ਚੁਤਾਲੀ ਕਰੋੜ ਤੋਂ ਟੱਪ ਚੁੱਕੀ ਹੈ। ਵਧਦੀ ਆਬਾਦੀ ਦੇਸ਼ ਲਈ ਨਵੀਆਂ ਚੁਣੌਤੀਆਂ ਲੈ ਕੇ ਆ ਰਹੀ ਹੈ। ਵਧਦੀ ਆਬਾਦੀ ਨਾਲ ਦੇਸ਼ ਵਿਚ ਬੇਰੁਜ਼ਗਾਰੀ, ਰਹਿਣਯੋਗ ਥਾਂ ਅਤੇ ਭੋਜਨ ਦੀ ਪ੍ਰਾਪਤੀ ਔਖੀ ਹੋ ਗਈ ਹੈ। ਬੇਰੁਜ਼ਗਾਰੀ ਨੇ ਪਰਿਵਾਰ ਦਾ ਪਾਲਣਮੁਸ਼ਕਿਲ ਕਰ ਦਿੱਤਾ ਹੈ। ਵਧਦੀ ਆਬਾਦੀ ਦਾ ਫਿਰ ਹੀ ਫਾਇਦਾ ਹੋਵੇਗਾ ਜੇਕਰ ਇਸ ਦੀ ਵਰਤੋਂ ਸੁਚੱਜੇ ਰੂਪ ਵਿਚ ਕੀਤੀ ਜਾਵੇ। ਆਬਾਦੀ ਨੂੰ ਰੁਜ਼ਗਾਰ ਦੀ ਪ੍ਰਾਪਤੀ ਨਾਲ ਹੀ ਦੇਸ਼ ਦੀ ਰਫਤਾਰ ਨੂੰ ਗਤੀ ਮਿਲੇਗੀ। ਦਿਨੋ-ਦਿਨ ਘੱਟ ਰਹੀਆਂ ਜ਼ਮੀਨਾਂ ਲੋੜੀਂਦੇ ਘਰ ਬਣਾਉਣ ਲਈ ਆਬਾਦੀ ਅੱਗੇ ਇਕ ਨਵਾਂ ਸੰਕਟ ਲੈ ਕੇ ਆ ਰਿਹਾ ਹੈ। ਆਬਾਦੀ ਨੂੰ ਕੰਟਰੋਲ ਕਰਨਾ ਵਾਤਾਵਰਨ ਅਤੇ ਸਮਾਜ ਵਿਚ ਵਧ ਰਹੇ ਆਰਥਿਕ ਪਾੜੇ ਨੂੰ ਘਟਾਉਣ ਲਈ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ। ਸਰਕਾਰੀ ਸਹੂਲਤਾਂ ਦਾ ਵਟਾਂਦਰਾ ਕਰਨ ਵੇਲੇ ਛੋਟੇ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇ। ਇਸ ਤਰ੍ਹਾਂ ਛੋਟੇ ਪਰਿਵਾਰ 'ਹਮ ਦੋ ਹਮਾਰੇ ਦੋ' ਅਮਲ ਵਿਚ ਆਵੇਗਾ। ਜਨਸੰਖਿਆ ਦਾ ਵਾਧਾ ਇਕ ਬੰਬ ਦੀ ਤਰ੍ਹਾਂ ਹੈ, ਜਿਸ ਦੇ ਫਟਣ ਨਾਲ ਨੁਕਸਾਨ ਹੋਵੇਗਾ। ਆਬਾਦੀ ਨੂੰ ਕੰਟਰੋਲ ਕਰਨ ਲਈ ਪਰਿਵਾਰ ਨਿਯੋਜਨ ਬਹੁਤ ਜ਼ਰੂਰੀ ਹੈ। ਪਰਿਵਾਰ ਨਿਯੋਜਨ ਨੂੰ ਉਤਸ਼ਾਹਿਤ ਕਰਨ ਲਈ ਸਿਹਤ ਵਿਭਾਗ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਨੂੰ ਹਰਕਤ ਵਿਚ ਆਉਣਾ ਚਾਹੀਦਾ ਹੈ ਤਾਂ ਜੋ ਆਬਾਦੀ ਦੇ ਵਾਧੇ ਨੂੰ ਰੋਕਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਸਮੇਂ ਦੀ ਕਦਰ

ਸਮਾਂ ਸਭ ਤੋਂ ਕੀਮਤੀ ਚੀਜ਼ ਹੈ। ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ ਜੋ ਸਾਡੀ ਚੀਜ਼ ਗੁਆਚ ਜਾਵੇ ਤਾਂ ਅਸੀਂ ਉਸ ਨੂੰ ਲੱਭ ਸਕਦੇ ਹਾਂ ਜਾਂ ਨਵੀਂ ਖ਼ਰੀਦ ਸਕਦੇ ਹਾਂ ਪਰ ਬੀਤਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ। ਸਾਨੂੰ ਆਪਣੇ ਨਿੱਕੇ-ਨਿੱਕੇ ਅੰਸ਼ ਦਾ ਵੀ ਲਾਭ ਉਠਾਉਣਾ ਚਾਹੀਦਾ ਹੈ। ਅੱਜ-ਕੱਲ੍ਹ ਲੋਕ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਫਾਲਤੂ ਗੱਲਾਂ ਵਿਚ ਨਸ਼ਟ ਕਰ ਰਹੇ ਹਨ। ਦੁਖ ਦੀ ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਲੋਕ ਸਮੇਂ ਦੀ ਬਿਲਕੁਲ ਕਦਰ ਨਹੀਂ ਕਰਦੇ। ਸਮੇਂ ਦੀ ਸਹੀ ਵਰਤੋਂ ਸਾਡਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ। ਵਿਦਿਆਰਥੀਆਂ ਲਈ ਤਾਂ ਸਮੇਂ ਦੀ ਕਦਰ ਹੋਰ ਵੀ ਜ਼ਰੂਰੀ ਹੈ। ਇਸ ਉੱਪਰ ਸਮੇਂ ਦੀ ਪਾਬੰਦੀ ਦੀ ਆਦਤ ਪਾ ਲੈਣ ਤਾਂ ਆਉਣ ਵਾਲੇ ਜੀਵਨ ਵਿਚ ਉਹ ਸਫਲ ਇਨਸਾਨ ਬਣ ਕੇ ਮਾਣ ਪ੍ਰਾਪਤ ਕਰਨਗੇ। ਅੱਜ ਦੇ ਲੋਕ ਆਪਣਾ ਜ਼ਿਆਦਾਤਰ ਸਮਾਂ ਗੱਪਾਂ ਮਾਰਨ ਵਿਚ ਕੱਢ ਦਿੰਦੇ ਹਨ। ਬੇਲੋੜੇ ਕੰਮਾਂ ਵਿਚ ਆਪਣਾ ਵਕਤ ਖ਼ਰਾਬ ਕਰਦੇ ਹਨ। ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਕਦੀ ਵੀ ਕਿਧਰੇ ਪੱਛੜ ਕੇ ਨਹੀਂ ਅੱਪੜਦਾ ਤੇ ਉਸ ਨੂੰ ਕਿਸੇ ਤਰ੍ਹਾਂ ਵੀ ਸ਼ਰਮਿੰਦਾ ਨਹੀਂ ਹੋਣਾਂ ਪੈਂਦਾ। ਇਸ ਪ੍ਰਕਾਰ ਸਮੇਂ ਦੀ ਕਦਰ ਕਰਨ ਵਾਲਾ ਵਿਅਕਤੀ ਹਰ ਖੇਤਰ ਵਿਚ ਆਪਣੀ ਕਦਰ ਕਰਵਾਉਂਦਾ ਹੈ।

-ਮਨਪ੍ਰੀਤ ਕੌਰ
ਬੀ.ਵਾਕ (ਜੇ.ਐਮ.ਟੀ.) ਭਾਗ ਪਹਿਲਾ।

ਦਹੇਜ ਦੀ ਸਮੱਸਿਆ

ਸਮਾਂ ਬੀਤਣ ਨਾਲ ਇਹ ਸਨੇਹ ਪਿਆਰ ਦੀ ਰਸਮ ਸ਼ਰਾਪ ਬਣ ਰਹੀ ਹੈ। ਲੋਕਾਂ ਵਿਚ ਵਧਦਾ ਪਦਾਰਥਕ ਮੋਹ, ਲਾਲਚ ਅਤੇ ਅਮੀਰ ਬਣਨ ਦੀ ਲਾਲਸਾ ਕਾਰਨ ਮੁੰਡੇ ਵਾਲੇ ਕੁੜੀ ਵਾਲਿਆਂ ਤੋਂ ਵੱਧ ਤੋਂ ਵੱਧ ਦਾਜ ਦੀ ਉਮੀਦ ਲਾਉਣ ਲੱਗ ਪਏ ਤੇ ਫਿਰ ਹੌਲੀ-ਹੌਲੀ ਮੂੰਹ ਪਾੜ ਕੇ ਦਾਜ ਦੀ ਮੰਗ ਹੋਣ ਲੱਗ ਪਈ। ਇਹ ਦਾਜ ਦੀ ਮੰਗ ਪੂਰੀ ਨਾ ਹੋਣ ਦੀ ਸਥਿਤੀ ਵਿਚ ਕੁੜੀ ਅਤੇ ਉਸ ਦੇ ਮਾਪਿਆਂ ਨੂੰ ਤੰਗ ਕੀਤਾ ਜਾਣ ਲੱਗਾ। ਇਸ ਮਜਬੂਰੀ ਵੱਸ ਕੁੜੀਆਂ ਆਤਮ ਹੱਤਿਆ ਕਰਨ ਲਈ ਮਜਬੂਰ ਹੋਣ ਲੱਗੀਆਂ। ਕਈ ਥਾਵਾਂ 'ਤੇ ਸਹੁਰੇ ਘਰ ਵਲੋਂ ਕੁੜੀਆਂ ਨੂੰ ਕੁੱਟਣ-ਮਾਰਨ, ਜਿਊਂਦਾ ਸਾੜਨ ਦੀਆਂ ਘਟਨਾਵਾਂ ਵੀ ਅਖ਼ਬਾਰ ਦੀਆਂ ਸੁਰਖੀਆਂ ਬਣਨ ਲੱਗ ਪਈਆਂ। ਪਰ ਦੂਜੇ ਪਾਸੇ ਕਈ ਲੋਕਾਂ ਵਲੋਂ ਕਾਨੂੰਨ ਦੀ ਗ਼ਲਤ ਵਰਤੋਂ ਵੀ ਕੀਤੀ ਜਾਣ ਲੱਗੀ, ਜਿਸ ਕਾਰਨ ਬੇਦੋਸ਼ ਲੋਕ ਫਸ ਵੀ ਜਾਂਦੇ ਹਨ। ਇਸ ਲਈ ਮੁੰਡੇ-ਕੁੜੀਆਂ ਨੂੰ ਦਾਜ ਵਿਰੁੱਧ ਚੇਤਨਤਾ ਪੈਦਾ ਕਰਨ ਦੀ ਲੋੜ ਹੈ। ਇਸ ਕਰਕੇ ਕੁੜੀਆਂ ਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਸਿਰ ਖੜ੍ਹਾ ਹੋਣਾ ਪਵੇਗਾ।

-ਰਮਨਦੀਪ ਕੌਰ

ਧੀਆਂ ਨੂੰ ਸਿਖਾਓ ਸਾਰੇ ਕੰਮ

ਅੱਜਕੱਲ੍ਹ ਆਮ ਧਾਰਨਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਘਰ ਦਾ ਕੰਮ ਸਿੱਖਣ ਸਿਖਾਉਣ ਦਾ ਸਮਾਂ ਹੀ ਨਹੀਂ ਹੁੰਦਾ। ਕੁੜੀਆਂ ਘਰ ਦਾ ਕੰਮ ਸ਼ੌਂਕ ਨਾਲ ਸਿੱਖ ਸਕਦੀਆਂ ਹਨ, ਜਿਵੇਂ ਜਦੋਂ ਮਾਂ ਰਸੋਈ ਵਿਚ ਕੰਮ ਕਰਦੀ ਹੈ ਤਾਂ ਆਪਣੀ ਧੀ ਨੂੰ ਕੰਮ ਵਿਚ ਹੱਥ ਵਟਾਉਣ ਲਈ ਆਖ ਸਕਦੀ ਹੈ। ਕੱਪੜੇ ਪ੍ਰੈੱਸ ਕਰਨੇ ਹੋਣ ਜਾਂ ਕੱਪੜੇ ਧੋਣ ਦਾ ਕੰਮ ਹੋਵੇ ਤਾਂ ਰੋਜ਼ ਥੋੜ੍ਹੇ-ਥੋੜ੍ਹੇ ਅਭਿਆਸ ਕਰਦੇ ਉਹ ਇਨ੍ਹਾਂ ਕੰਮਾਂ ਵਿਚ ਪਰਿਪੱਕਤਾ ਹਾਸਿਲ ਕਰ ਲਵੇਗੀ। ਇਸ ਤਰ੍ਹਾਂ ਘਰ ਦੇ ਕੰਮਾਂ 'ਚ ਨਿਪੁੰਨ ਹੋ ਜਾਵੇਗੀ। ਜੇ ਵੇਖਿਆ ਜਾਵੇ ਤਾਂ ਅੱਜ ਦੀ ਔਰਤ ਘਰ ਵੀ ਸੰਭਾਲਦੀ ਹੈ ਤੇ ਨੌਕਰੀ ਵੀ ਕਰਦੀ ਹੈ। ਇਨ੍ਹਾਂ ਦੋਹਾਂ ਕੰਮਾਂ ਵਿਚ ਉਹ ਸੰਤੁਲਨ ਤਾਂ ਹੀ ਬਣਾ ਸਕਦੀ ਹੈ ਜੇ ਉਹ ਆਪਣੇ ਕੰਮ ਵਿਚ ਨਿਪੁੰਨ ਹੋਵੇਗੀ। ਇਕ ਪੜ੍ਹੀ-ਲਿਖੀ ਨੌਕਰੀ ਪੇਸ਼ਾ ਔਰਤ ਇਕ ਚੰਗੀ ਸੁਆਣੀ ਵੀ ਹੋਣੀ ਚਾਹੀਦੀ ਹੈ। ਜੋ ਉਸ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਗਾਉਣ ਦੇ ਬਰਾਬਰ ਹੈ। ਕੁਝ ਪਰਿਵਾਰਾਂ ਵਿਚ ਘਰੇਲੂ ਕੰਮ ਇਸ ਕਰਕੇ ਨਹੀਂ ਸਿਖਾਇਆ ਜਾਂਦਾ ਕਿ ਸਾਰੀ ਉਮਰ ਕੰਮ ਹੀ ਕਰਨਾ ਹੈ। ਘਰ ਦੇ ਕੰਮ ਕਰਨ ਜਾਂ ਸਿੱਖਣ ਨੂੰ ਹੇਠੀ ਨਹੀਂ ਸਮਝਣਾ ਚਾਹੀਦਾ।

-ਹਰਦੀਪ ਕੌਰ ਜੋਸਨ

16-05-2024

 ਸਿਆਸੀ ਆਗੂਆਂ ਦੀਆਂ ਪਲਟਬਾਜ਼ੀਆਂ

ਜਿਉਂ ਹੀ ਦੇਸ਼ ਅੰਦਰ ਸੰਸਦ ਦੀਆਂ ਚੋਣਾਂ ਦਾ ਐਲਾਨ ਹੋਇਆ, ਤਿਉਂ ਹੀ ਜਿਥੇ ਹਰ ਸਿਆਸੀ ਪਾਰਟੀ ਸਰਗਰਮ ਹੋਈ, ਉਥੇ ਬਹੁਤ ਸਾਰੇ ਸਿਆਸੀ ਆਗੂਆਂ ਨੇ ਵੀ ਆਪਣੀਆਂ ਵਫ਼ਾਦਾਰੀਆਂ ਬਦਲਣੀਆਂ ਅਤੇ ਪਲਟਬਾਜ਼ੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਅਜਿਹਾ ਵਰਤਾਰਾ ਕਿਸੇ ਇਕ ਸਿਆਸੀ ਪਾਰਟੀ ਵਿਚ ਨਹੀਂ, ਬਲਕਿ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਵਿਚ ਚੱਲ ਰਿਹਾ ਹੈ। ਸ਼ਾਇਦ ਅਜਿਹਾ ਸੱਤਾ ਦੀ ਭੁੱਖ ਕਾਰਨ, ਇਖ਼ਲਾਕੀ ਗਿਰਾਵਟ, ਲਾਲਚ ਅਤੇ ਮੌਕਾਪ੍ਰਸਤੀ ਕਾਰਨ ਹੀ ਹੋ ਰਿਹਾ ਹੈ। ਕਿੰਨਾ ਚੰਗਾ ਹੋਵੇ ਜੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਇਖ਼ਲਾਕੀ ਤੌਰ 'ਤੇ ਉੱਚੇ ਹੋਣ, ਕਿਸੇ ਲੋਭ-ਲਾਲਚ ਅਤੇ ਮੌਕਾਪ੍ਰਸਤੀ ਕਰਕੇ ਆਪਣੀ ਪਾਰਟੀ ਦਾ ਤਿਆਗ ਕਰਕੇ ਦੂਸਰੀ ਪਾਰਟੀ ਵਿਚ ਨਾ ਜਾਣ, ਸਗੋਂ ਪਾਰਟੀ ਵਿਚ ਰਹਿ ਕੇ ਸੇਵਾ ਭਾਵਨਾ ਨਾਲ ਕੰਮ ਕਰਨ ਤੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਹਾਸਿਲ ਕਰਨ। ਜਦੋਂ ਕੋਈ ਸਿਆਸੀ ਆਗੂ ਲੋਕਾਂ ਦਾ ਸੱਚਾ-ਸੁੱਚਾ ਸੇਵਕ ਬਣ ਕੇ ਉਨ੍ਹਾਂ ਦਾ ਵਿਸ਼ਵਾਸ ਜਿੱਤ ਲਵੇ ਤਾਂ ਲੋਕ ਉਸ ਨੂੰ ਪਲਕਾਂ 'ਤੇ ਬਿਠਾਉਣ ਤੱਕ ਜਾਂਦੇ ਹਨ, ਭਾਵ ਹਰ ਪੱਖੋਂ ਸਹਿਯੋਗ ਦਿੰਦੇ ਹਨ। ਕੀ ਅਜੋਕੇ ਸਮੇਂ ਦੇ ਸਿਆਸੀ ਆਗੂ ਇਸ ਮਸਲੇ ਸੰਬੰਧੀ ਕੋਈ ਸੋਚ-ਵਿਚਾਰ ਕਰਨਗੇ?

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਬਦਲੇ ਰਿਸ਼ਤਿਆਂ ਦੀ ਪਰਿਭਾਸ਼ਾ

ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਰਿਸ਼ਤਿਆਂ ਦੀ ਪਰਿਭਾਸ਼ਾ ਬਦਲ ਚੁੱਕੀ ਹੈ। ਅੱਜ ਅਜਿਹਾ ਜ਼ਮਾਨਾ ਆ ਚੁੱਕਾ ਹੈ ਕਿ ਅਸੀਂ ਕਿਸੇ ਨੂੰ ਵੀ ਕੁਝ ਨਹੀਂ ਕਹਿ ਸਕਦੇ। ਹਰ ਕੋਈ ਖੁੱਲ ਕੇ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਕੋਈ ਕਿਸੇ ਦੇ ਅਧੀਨ ਰਹਿ ਕੇ ਜ਼ਿੰਦਗੀ ਬਸਰ ਨਹੀਂ ਕਰਨਾ ਚਾਹੁੰਦਾ। ਠੀਕ ਇਸੇ ਤਰ੍ਹਾਂ ਜੇ ਸਾਡਾ ਕੋਈ ਦੋਸਤ ਹੈ, ਅਸੀਂ ਉਸ ਨੂੰ ਆਪਣੇ ਮੁਤਾਬਿਕ ਨਹੀਂ ਚਲਾ ਸਕਦੇ। ਉਸ ਨੇ ਆਪਣੀ ਜ਼ਿੰਦਗੀ ਆਪਣੇ ਮੁਤਾਬਿਕ ਚਲਾਉਣੀ ਹੈ। ਜੇ ਉਸ ਨਾਲ ਕੁਝ ਗ਼ਲਤ ਹੋ ਰਿਹਾ ਹੈ ਜਾਂ ਉਹ ਕੁਝ ਗ਼ਲਤ ਕਰ ਰਿਹਾ ਹੈ, ਉਸ ਨੂੰ ਸਮਝਾ ਸਕਦੇ ਹਾਂ। ਸਮਝਣਾ ਨਾ ਸਮਝਣਾ ਉਸ ਦੀ ਆਪਣੀ ਫ਼ਿਤਰਤ ਹੈ।
ਅੱਜਕੱਲ੍ਹ ਅਸੀਂ ਆਪਣੇ ਪਰਿਵਾਰਕ ਰਿਸ਼ਤਿਆਂ 'ਚ ਕਿਸੇ ਨੂੰ ਆਪਣੇ ਮੁਤਾਬਿਕ ਨਹੀਂ ਚਲਾ ਸਕਦੇ। ਹਰ ਕੋਈ ਆਜ਼ਾਦ ਰਹਿਣਾ ਚਾਹੁੰਦਾ ਹੈ। ਜੋ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ, ਉਹ ਆਪਣੇ ਮਾਂ-ਬਾਪ ਦਾ ਤਾਂ ਕਹਿਣਾ ਮੰਨਦੀ ਹੀ ਨਹੀਂ। ਦੂਜੇ ਦਾ ਕੀ ਮੰਨੇਗੀ। ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਹੈ। ਰਿਸ਼ਤੇਦਾਰੀਆਂ 'ਚ ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਸਿੱਖੋ, ਜੇ ਰਿਸ਼ਤਾ ਲੰਮਾ ਚਲਾਉਣਾ ਹੈ। ਨਹੀਂ ਤਾਂ ਦੋ ਮਿੰਟ 'ਚ ਹੀ ਰਿਸ਼ਤੇਦਾਰੀ ਟੁੱਟ ਜਾਂਦੀ ਹੈ। ਰਿਸ਼ਤੇਦਾਰਾਂ ਦੀ ਸਲਾਹ ਜ਼ਰੂਰ ਲਓ, ਜੇ ਤੁਹਾਨੂੰ ਸਹੀ ਲੱਗਦਾ ਹੈ। ਨਹੀਂ ਤਾਂ ਸੋਚ ਸਮਝ ਕੇ ਫ਼ੈਸਲੇ ਲਓ

-ਸੰਜੀਵ ਸਿੰਘ ਸੈਣੀ, ਮੁਹਾਲੀ

ਜਾਣਕਾਰੀ ਭਰਪੂਰ ਲੇਖ

ਪਿਛਲੇ ਦਿਨੀਂ ਅਜੀਤ ਵਿਚ 'ਵਿਸਾਖੀ ਵਿਸ਼ੇਸ਼ ਅੰਕ' ਬਹੁਤ ਹੀ ਜਾਣਕਾਰੀ ਭਰਪੂਰ ਰਿਹਾ। ਮੁੱਖ ਪੰਨੇ 'ਤੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਦੀ ਦਾਤ ਤਿਆਰ ਕਰਦਿਆਂ ਅਤੇ ਨਿਮਰਤਾ ਸਹਿਤ ਹੱਥ ਜੋੜ ਖੜ੍ਹੇ ਪੰਜ ਪਿਆਰਿਆਂ ਦੀ ਆਕਰਸ਼ਕ ਅਤੇ ਖ਼ੂਬਸੂਰਤ ਤਸਵੀਰ ਨੇ ਮਨ ਨੂੰ ਮੋਹ ਲਿਆ। ਡਾਕਟਰ ਜਸਪਾਲ ਸਿੰਘ ਦੀ ਰਚਨਾ 'ਖਾਲਸਾ ਪੰਥ ਦੀ ਸਿਰਜਣਾ ਦੀ ਇਤਿਹਾਸਕ ਵਿਸਾਖੀ', ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਰਚਨਾ 'ਸਿੱਖ ਕੌਮ ਦੀ ਨਿਆਰੀ ਹਸਤੀ ਦਾ ਪ੍ਰਤੀਕ : ਖ਼ਾਲਸਾ ਸਾਜਨਾ ਦਿਵਸ', ਡਾਕਟਰ ਪਰਮਵੀਰ ਸਿੰਘ ਦਾ ਲੇਖ 'ਵਿਸਾਖੀ : ਸੱਭਿਆਚਾਰਕ ਅਤੇ ਧਾਰਮਿਕ ਮਹੱਤਵ' ਸੀ। ਡਾਕਟਰ ਇੰਦਰਜੀਤ ਸਿੰਘ ਵਾਸੂ ਦਾ ਸੰਖੇਪ ਲੇਖ ਵੀ ਖ਼ਾਲਸੇ ਦੇ ਸੰਕਲਪ ਅਤੇ ਮਾਣਮੱਤੇ ਇਤਿਹਾਸ ਸੰਬੰਧੀ ਸੋਹਣੀ ਜਾਣਕਾਰੀ ਪ੍ਰਦਾਨ ਕਰ ਰਿਹਾ ਸੀ। ਤਲਵਿੰਦਰ ਸਿੰਘ ਬੁੱਟਰ ਦੀ ਰਚਨਾ 'ਆਲਮੀ ਮੇਲਾ ਹੈ ਵਿਸਾਖੀ' ਸਮੁੱਚੇ ਭਾਰਤ ਦੇਸ਼ ਵਿਚ ਮਨਾਏ ਜਾਂਦੇ ਵਿਸਾਖੀ ਦੇ ਪਵਿੱਤਰ ਤਿਉਹਾਰ ਸੰਬੰਧੀ ਬਹੁਤ ਹੀ ਵਧੀਆ ਜਾਣਕਾਰੀ ਪ੍ਰਦਾਨ ਕਰਦੀ ਹੈ। ਵਿਸਾਖੀ ਵਿਸ਼ੇਸ਼ ਅੰਕ ਵਿਚ ਹੀ ਡਾਕਟਰ ਸਰਬਜੀਤ ਕੌਰ ਸੰਧਾਵਾਲੀਆ ਦੀ ਕਵਿਤਾ 'ਵੈਸਾਖੁ ਭਲਾ ਸਾਖਾ ਵੇਸ ਕਰੇ' ਅਤੇ ਗੁਰਦੀਸ਼ ਕੌਰ ਦੀਸ਼ ਦੀ ਕਵਿਤਾ 'ਉਸ ਪੰਥ ਸਜਾਇਆ ਏ' ਰਚਨਾਵਾਂ ਵਿਸਾਖੀ ਦੇ ਪਾਵਨ ਤਿਉਹਾਰ ਨੂੰ ਬਹੁਤ ਹੀ ਭਾਵਪੂਰਤ ਢੰਗ ਨਾਲ ਪੇਸ਼ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਪੜ੍ਹ ਕੇ ਬਹੁਤ ਅਨੰਦ ਆਇਆ। ਰੋਜ਼ਾਨਾ ਅਜੀਤ ਅਖ਼ਾਬਰ ਦਾ ਇਹ 'ਵਿਸਾਖੀ ਵਿਸ਼ੇਸ਼ ਅੰਕ' ਉਹ ਵਿਸ਼ੇਸ਼ ਸਰਮਾਇਆ ਹੈ, ਜਿਸ ਨੂੰ ਹਮੇਸ਼ਾ ਲਈ ਸੰਭਾਲ ਕੇ ਰੱਖਣਾ ਬਣਦਾ ਹੈ।

-ਡਾ. ਇਕਬਾਲ ਸਿੰਘ ਸਕਰੌਦੀ।
06, ਥਲੇਸ ਬਾਗ਼ ਕਾਲੋਨੀ, ਸੰਗਰੂਰ।

ਇਸਤਰੀ ਧਨ 'ਤੇ ਨਹੀਂ ਪਤੀ ਦਾ ਹੱਕ

ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਭਾਰਤ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਇਹ ਪਰਿਭਾਸ਼ਿਤ ਕਰਦੇ ਹੋਏ ਕਿ ਕਿਸੇ ਔਰਤ ਨੂੰ ਵਿਆਹ ਤੋਂ ਪਹਿਲਾਂ, ਵਿਆਹ ਦੇ ਸਮੇਂ ਜਾਂ ਵਿਦਾਇਗੀ ਸਮੇਂ ਜਾਂ ਉਸ ਤੋਂ ਬਾਅਦ ਤੋਹਫ਼ੇ ਵਜੋਂ ਦਿੱਤੀਆਂ ਗਈਆਂ ਵਸਤੂਆਂ ਤੋਹਫ਼ੇ ਉਸ ਇਸਤਰੀ ਦੀਆਂ ਧਨ ਸੰਪਤੀਆਂ ਹਨ, ਇਕ ਪੁਰਾਣੇ ਫ਼ੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਪਤੀ ਦਾ ਇਸ ਉੱਤੇ ਕੋਈ ਹੱਕ ਨਹੀਂ ਹੈ ਅਤੇ ਭਾਵੇਂ ਕਿ ਉਹ ਬਿਪਤਾ ਵਿਚ ਇਸ ਦੀ ਵਰਤੋਂ ਕਰ ਸਕਦਾ ਹੈ, ਪਰ ਉਸ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਪਤਨੀ ਨੂੰ ਉਹੀ ਇਸਤਰੀ ਧਨ ਜਾਂ ਉਸ ਦੇ ਪੈਸੇ ਵਾਪਸ ਕਰੇ। ਸਾਡੇ ਸਮਾਜ ਵਿਚ ਇਕ ਔਰਤ ਲਈ ਇਸਤਰੀ ਧਨ ਇਕ ਸੱਭਿਆਚਾਰਕ ਮੁੱਲ, ਭਾਵਨਾਤਮਿਕ ਸਾਂਝ ਅਤੇ ਸਵੈ-ਮਾਣ ਦਰਸਾਉਣ ਵਾਲੇ ਇਸ ਮਾਮਲੇ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੀ ਦਿਸ਼ਾ ਵਿਚ ਸੁਪਰੀਮ ਕੋਰਟ ਨੇ ਵਧੀਆ ਤੇ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਪਤੀਆਂ ਅਤੇ ਸਹੁਰੇ ਪਰਿਵਾਰਾਂ ਨੂੰ ਸਾਵਧਾਨ ਕਰਨ ਲਈ ਇਕ ਰੁਝਾਨ ਦੇ ਤੌਰ 'ਤੇ ਕੰਮ ਕਰ ਸਕਦਾ ਹੈ ਕਿ ਉਨ੍ਹਾਂ ਦਾ ਪਤਨੀ ਦੇ ਇਸਤਰੀ ਧਨ 'ਤੇ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਇਹ ਕੇਵਲ ਉਸ ਦੀ ਹੀ ਪੂਰਨ ਸੰਪਤੀ ਹੈ।

-ਇੰ. ਕ੍ਰਿਸ਼ਨ ਕਾਂਤ ਸੂਦ, ਨੰਗਲ

15-05-2024

 ਵਧਦੀ ਆਬਾਦੀ ਚਿੰਤਾ ਦਾ ਵਿਸ਼ਾ
ਭਾਰਤ ਦੀ ਵਧ ਰਹੀ ਆਬਾਦੀ ਚਿੰਤਾ ਦਾ ਵਿਸ਼ਾ ਤੇ ਖਤਰੇ ਦੀ ਘੰਟੀ ਹੈ। ਵਧਦੀ ਹੋਈ ਆਬਾਦੀ ਸੰਬੰਧੀ ਇਕ ਖ਼ਬਰ ਪੜ੍ਹੀ ਸੀ ਕਿ ਆਬਾਦੀ ਪਖੋਂ ਭਾਰਤ ਪਹਿਲੇ ਨੰਬਰ 'ਤੇ ਆ ਗਿਆ ਹੈ ਅਤੇ ਉਸ ਦੀ ਕੁੱਲ ਜਨਸੰਖਿਆ 142 ਕਰੋੜ ਤੋਂ ਪਾਰ ਪਹੁੰਚ ਗਈ ਹੈ। ਪੰਜਾਬ ਅਤੇ ਕੇਰਲ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਹਨ। ਵਧਦੀ ਆਬਾਦੀ, ਬੇਰੁਜ਼ਗਾਰੀ, ਭੁੱਖਮਰੀ ਆਦਿ ਦਾ ਕਾਰਨ ਬਣਦੀ ਹੈ। ਜ਼ਿਆਦਾਤਰ ਗ਼ਰੀਬੀ ਰੇਖਾ ਵਿਚ ਰਹਿ ਰਹੇ ਝੁੱਗੀ, ਝੌਂਪੜੀ, ਟੱਪਰੀਵਾਸ ਆਬਾਦੀ ਵਿਚ ਵਾਧਾ ਕਰ ਰਹੇ ਹਨ। ਸਰਕਾਰਾਂ ਵੋਟਾਂ ਦੀ ਰਾਜਨੀਤੀ ਕਾਰਨ ਇਸ ਸੰਬੰਧੀ ਸੰਜੀਦਾ ਅਤੇ ਗੰਭੀਰ ਨਹੀਂ ਹਨ। ਸਰਕਾਰ ਨੂੰ ਇਨ੍ਹਾਂ ਲੋਕਾਂ ਦੀਆਂ ਮੁਫਤ ਸਹੂਲਤਾਂ ਤੇ ਸਰਕਾਰੀ ਨੌਕਰੀ ਦੇਣੀ ਬੰਦ ਕਰ ਦੇਣੀ ਚਾਹੀਦੀ ਹੈ। ਜੋ ਇਕ ਜਾਂ ਦੋ ਬੱਚੇ ਤੋਂ ਵੱਧ ਬੱਚੇ ਪੈਦਾ ਕਰਨ, ਸਰਕਾਰ ਨੂੰ ਸੈਮੀਨਾਰ ਲਗਾ ਕੇ ਜਾਗਰੂਕ ਕਰਨਾ ਚਾਹੀਦਾ ਹੈ। ਇਸ ਸੰਬੰਧੀ ਸਰਕਾਰਾਂ ਨੂੰ ਸਖਤ ਤੇ ਠੋਸ ਫੈਸਲੇ ਲੈਣ ਦੀ ਜ਼ਰੂਰਤ ਹੈ।


-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਿਨਿਸਟ੍ਰੇਸ਼ਨ।


ਵਿਦੇਸ਼ ਜਾਣ ਦੀ ਹੋੜ
ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਵਿਦਿਆਰਥੀਆਂ ਵਿਚ ਆਮ ਕਰਕੇ ਪਲੱਸ ਟੂ ਕਰਨ ਤੋਂ ਮਗਰੋਂ ਵਿਦੇਸ਼ਾਂ ਵਿਚ ਜਾ ਕੇ ਪੜ੍ਹਨ ਦੀ ਸੂਚੀ ਜਨੂੰਨ ਵਾਂਗ ਸਵਾਰ ਹੋ ਚੁੱਕੀ ਹੈ, ਜਿਸ ਦੇ ਨਤੀਜੇ ਵਜੋਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਨ ਲਈ ਜਾ ਰਹੇ ਹਨ ਅਤੇ ਇਹ ਗਿਣਤੀ ਹੁਣ ਲੱਖਾਂ ਤੱਕ ਜਾ ਪਹੁੰਚੀ ਹੈ। ਫਲਸਰੂਪ 2021 ਵਿਚ 1.50 ਲੱਖ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਨ ਲਈ ਗਏ। ਵਿਦੇਸ਼ਾਂ ਵਿਚ ਜਾਣ ਵਾਲੇ ਨੌਜਵਾਨਾਂ ਦਾ ਮੁੱਖ ਟੀਚਾ ਪੜ੍ਹਾਈ ਨਹੀਂ, ਸਗੋਂ ਖ਼ੁਸ਼ਹਾਲ ਭਵਿੱਖ ਉਥੇ ਪੱਕੇ ਹੋਣਾ ਹੈ, ਪੜ੍ਹਾਈ ਇਕ ਬਹਾਨਾ ਹੈ, ਜਿਸ ਦਾ ਬਹੁਤੇ ਫਾਇਦਾ ਉਠਾ ਰਹੇ ਹਨ, ਪਰ ਕਈ ਵਿਦੇਸ਼ਾਂ ਵਿਚ ਵੀ ਜ਼ਿੰਦਗੀਆਂ ਖਰਾਬ ਕਰਨ ਦੇ ਰਾਹ ਪਏ ਹੋਏ ਹਨ। ਇਸ ਲਈ ਸਰਕਾਰ, ਸਾਡੀਆਂ ਸਮਾਜਿਕ ਸੇਵੀ ਜਥੇਬੰਦੀਆਂ ਤੇ ਵਿਦੇਸ਼ੀ ਦੂਤਾਵਾਸਾਂ ਦਾ ਫ਼ਰਜ਼ ਹੈ ਕਿ ਉਹ ਵਿਦੇਸ਼ਾਂ ਵਿਚ ਪੜ੍ਹਨ ਲਈ ਆਉਣ ਵਾਲੇ ਨੌਜਵਾਨਾਂ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਵਿਦੇਸ਼ਾਂ ਵਿਚ ਰਾਜਧਾਨੀ ਤੇ ਜ਼ਿੰਮੇਵਾਰੀ ਨਾਲ ਵਿਚਰਨ ਲਈ ਜ਼ਰੂਰੀ ਸੇਧ ਤੇ ਅਗਵਾਈ ਦੇਣ ਲਈ ਸੈਮੀਨਾਰਾਂ ਦਾ ਪ੍ਰਬੰਧ ਕਰਨ।


-ਰਮਨਦੀਪ ਕੌਰ
ਜਰਨਲਿਜ਼ਮ ਐਂਡ ਮਲਟੀਮੀਡੀਆ ਤਕਨਾਲੋਜੀ (ਵਿਦਿਆਰਥਣ) ਭਾਗ ਪਹਿਲਾ।


ਵਧ ਰਹੀਆਂ ਲੁੱਟਾਂ-ਖੋਹਾਂ
ਲੁੱਟ-ਖਸੁੱਟ, ਚੋਰੀ-ਚੱਕਾਰੀ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਇਕ ਸ਼ੌਕ ਵਜੋਂ ਪੈਦਾ ਹੋ ਰਹੀ ਹੈ। ਆਏ ਦਿਨ ਸੁਰਖੀਆਂ ਵਿਚ ਹਜ਼ਾਰਾਂ ਤੋਂ ਲੈ ਕੇ ਕਰੋੜਾਂ ਤੱਕ, ਸਾਈਕਲ ਤੋਂ ਲੈ ਕੇ ਕਾਰਾਂ ਤੱਕ ਚੋਰੀ ਹੋਣ ਜਾਂ ਫਿਰ ਨਕਾਬਪੋਸ਼ ਵਿਅਕਤੀਆਂ ਵਲੋਂ ਲੁੱਟੇ ਜਾਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਲੋਕਾਂ ਦਾ ਘਰਾਂ 'ਚ ਰਹਿਣਾ ਤੇ ਘਰਾਂ 'ਚੋਂ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਹੈ। ਚੋਰੀਆਂ ਕਰਨ ਵਾਲੇ ਐਨੇ ਬੇਖੌਫ਼ ਹੋ ਗਏ ਹਨ ਕਿ ਦਿਨ-ਦਿਹਾੜੇ ਵੀ ਲੋਕਾਂ ਦੇ ਘਰਾਂ 'ਚ ਆ ਵੜਦੇ ਹਨ। ਕਈ ਵਾਰ ਉਨ੍ਹਾਂ ਦੇ ਦਿਮਾਗ 'ਚ ਐਨਾ ਵਹਿਸ਼ੀਪੁਣਾ ਚੜ੍ਹ ਜਾਂਦਾ ਹੈ ਕਿ ਉਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਅਜਿਹੀਆਂ ਵਾਰਦਾਤਾਂ ਦਾ ਮੁੱਖ ਕਾਰਨ ਬੇਰੁਜ਼ਗਾਰੀ ਤੇ ਨਸ਼ੇ ਹਨ। ਬੇਰੁਜ਼ਗਾਰੀ ਦੇ ਮਾਰੇ ਹੋਏ ਲੋਕ ਪੇਟ ਭਰਨ ਲਈ ਅਜਿਹੇ ਕੰਮਾਂ ਦਾ ਸਹਾਰਾ ਲੈਂਦੇ ਹਨ। ਇਸੇ ਦੇ ਨਾਲ ਹੀ ਨਸ਼ੇੜੀ ਨਸ਼ਿਆਂ ਦੀ ਪੂਰਤੀ ਲਈ ਵੱਡੀ ਗਿਣਤੀ ਵਿਚ ਲੁੱਟਾਂ-ਖੋਹਾਂ ਕਰ ਰਹੇ ਹਨ। ਸੋ, ਇਨ੍ਹਾਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਹੋਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਜੀਵਨ ਨਿਰਬਾਹ ਲਈ ਪੈਸੇ ਕਮਾ ਸਕਣ।


-ਰਾਜਿੰਦਰ ਕੌਰ
ਬੀ. ਵੋਕ (ਜਰਨਲਿਜ਼ਮ ਐਂਡ ਮਲਟੀਮੀਡੀਆ ਤਕਨਾਲੋਜੀ) ਭਾਗ-ਪਹਿਲਾ।

14-05-2024

 ਸੰਗੀਤ ਦਾ ਸਿਹਤਮੰਦ ਹੋਣਾ ਜ਼ਰੂਰੀ

ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਗਿਆ ਹੈ ਅਤੇ ਸਿਹਤ ਮਾਹਿਰ ਇਸ ਨੂੰ ਤਣਾਅ ਘਟਾਉਣ ਦਾ ਬਿਹਤਰ ਜ਼ਰੀਆ ਮੰਨਦੇ ਹਨ। ਲੋਕ ਗੀਤ ਲੋਕ ਮਨਾਂ ਦੀ ਤਰਜ਼ਮਾਨੀ ਕਰਦੇ ਹਨ ਅਤੇ ਵਰਤਮਾਨ ਹਾਲਾਤ ਨੂੰ ਸ਼ਾਬਦਿਕ ਬੰਧਨਾਂ 'ਚ ਬੰਨ੍ਹਦੇ ਹਨ। ਅਜੋਕੀ ਪੰਜਾਬੀ ਗਾਇਕੀ ਮਾਰਧਾੜ, ਰੁਮਾਂਸਵਾਦ ਅਤੇ ਜੱਟਵਾਦ ਦੇ ਸੀਮਤ ਦਾਇਰੇ 'ਚ ਸੁੰਗੜ ਕੇ ਰਹਿ ਗਈ ਹੈ। ਇਹ ਗਾਇਕੀ ਰੂਹ ਦੇ ਸਕੂਨ ਤੋਂ ਕੋਹਾਂ ਦੂਰ ਹੈ। ਮਨੋਰੰਜਨ ਦੇ ਨਾਂਅ 'ਤੇ ਨੰਗੇਜ਼ ਅਤੇ ਅਸ਼ਲੀਲਤਾ ਪਰੋਸੀ ਜਾ ਰਹੀ ਹੈ, ਪੰਜਾਬੀ ਦਾ ਸ਼ਾਬਦਿਕ ਵਿਗਾੜ ਹੱਦ ਤੋਂ ਜ਼ਿਆਦਾ ਹੋ ਰਿਹਾ ਹੈ। ਇਹ ਮੰਦਭਾਗਾ ਰੁਝਾਨ ਜਵਾਨੀ ਨੂੰ ਕੁਰਾਹੇ ਪਾਉਣ 'ਚ ਬਰਾਬਰ ਦਾ ਜ਼ਿੰਮੇਵਾਰ ਹੈ। ਇਸ ਤਰ੍ਹਾਂ ਅਜੋਕਾ ਪੰਜਾਬੀ ਗੀਤ ਸੰਗੀਤ ਸਿਹਤਮੰਦ ਮਨੋਰੰਜਨ ਦੇਣ ਅਤੇ ਸੇਧਗਾਰ ਬਣਨ ਦੀ ਬਜਾਇ ਵਪਾਰੀਕਰਨ ਦੀ ਹਨੇਰੀ 'ਚ ਰੁਲ ਗਿਆ ਹੈ। ਇਸ ਨਿਘਾਰ ਨੂੰ ਰੋਕਣ ਲਈ ਸੈਂਸਰਸ਼ਿਪ ਹੋਣੀ ਜ਼ਰੂਰੀ ਹੈ। ਇਸ ਲਈ ਇਹ ਲਾਜ਼ਮੀ ਹੈ ਗਾਇਕੀ ਮਨੋਰੰਜਨ ਦੇ ਨਾਲ ਸੇਧਗਾਰ ਵੀ ਹੋਵੇ ਤਾਂ ਹੀ ਸਮਾਜ ਅਤੇ ਜਵਾਨੀ ਦਾ ਭਲਾ ਸੰਭਵ ਹੈ।

-ਡਾ. ਗੁਰਤੇਜ ਸਿੰਘ
ਪਿੰਡ ਤੇ ਡਾਕ. ਚੱਕ ਬਖ਼ਤੂ
ਤਹਿ. ਤੇ ਜ਼ਿਲ੍ਹਾ ਬਠਿੰਡਾ।

ਕੋਰੋਨਾ ਟੀਕੇ ਦਾ ਸਹਿਮ

ਸਾਡੇ ਸਿਆਣੇ ਇਕ ਕਹਾਵਤ ਦੱਸਦੇ ਹੁੰਦੇ ਸਨ ਕਿ ਕਿਸੇ ਵਿਅਕਤੀ ਦੇ ਸੱਪ ਡਸ ਗਿਆ, ਪਰ ਉਸ ਨੂੰ ਪਤਾ ਨਹੀਂ ਲੱਗਿਆ। ਉਹ ਆਪਣੇ ਕੰਮ ਲਈ ਚਲਾ ਗਿਆ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਜਦੋਂ ਵਾਪਸ ਰਸਤੇ 'ਚ ਆ ਰਿਹਾ ਸੀ ਤਾਂ ਉਸ ਨੂੰ ਸਾਥੀਆਂ ਨੇ ਸੱਪ ਡੱਸਣ ਦੀ ਗੱਲ ਦੱਸੀ। ਉਹ ਵਿਅਕਤੀ ਘਬਰਾ ਕੇ ਡਿੱਗ ਗਿਆ ਤੇ ਮਰ ਗਿਆ। ਮੈਡੀਕਲ ਮਾਹਿਰਾਂ ਮੁਤਾਬਿਕ ਜ਼ਿਆਦਾਤਰ ਲੋਕ ਸੱਪ ਡੱਸਣ ਕਰਕੇ ਫੈਲੇ ਜ਼ਹਿਰ ਨਾਲ ਨਹੀਂ, ਸਗੋਂ ਸੱਪ ਦੇ ਡਰ ਨਾਲ ਮਰਦੇ ਹਨ।
ਦੁਨੀਆ ਭਰ 'ਚ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਸਰਕਾਰ ਨੇ ਬਾਇਓਟੈੱਕ ਦੀ ਕੋਵੈਕਸੀਨ ਅਤੇ ਸੀਰਮ ਇੰਸਟੀਚਿਊਟ ਆਫ਼ 'ਇੰਡੀਆ' ਦੀ ਕੋਵੀਸ਼ੀਲਡ ਦੇ ਟੀਕੇ ਜਨਤਾ ਦੇ ਲਗਵਾਏ ਸਨ। ਉਸ ਸਮੇਂ ਇਨ੍ਹਾਂ ਟੀਕਿਆਂ ਬਾਰੇ ਬਹੁਤ ਸਾਰੇ ਵਾਦ-ਵਿਵਾਦ ਹੋਏ ਸਨ, ਜੋ ਕਿ ਹੁਣ ਸਹੀ ਸਾਬਿਤ ਹੁੰਦੇ ਦਿਖਾਈ ਦੇਣ ਲੱਗੇ ਹਨ। ਹੁਣ ਪਹਿਲੀ ਵਾਰ ਕੰਪਨੀ ਨੇ ਯੂ.ਕੇ. ਦੀ ਇਕ ਅਦਾਲਤ 'ਚ ਕੋਵਿਡ-19 ਵੈਕਸੀਨ ਨਾਲ ਖ਼ੂਨ ਜੰਮਣ ਅਤੇ ਹੋਰ ਦੁਰਪ੍ਰਭਾਵਾਂ ਬਾਰੇ ਮੰਨਿਆ ਹੈ। ਉਸ ਨੇ ਮੰਨਿਆ ਹੈ ਕਿ ਟੀਕੇ ਲਗਾਉਣ ਵਾਲੇ ਲੋਕਾਂ 'ਚੋਂ ਕੁਝ ਮਾਮਲਿਆਂ 'ਚ ਖ਼ੂਨ ਦੇ ਥੱਕੇ ਜੰਮਣ ਅਤੇ ਦਿਲ ਦੀਆਂ ਬਿਮਾਰੀਆਂ ਬਾਰੇ ਪਤਾ ਲੱਗਾ ਹੈ। ਹੁਣ ਇਸ ਚਰਚਾ ਤੋਂ ਬਾਅਦ ਲੋਕਾਂ ਦੀ ਹਾਲਤ ਸੱਪ ਡੱਸਣ ਵਾਲੇ ਵਿਅਕਤੀ ਵਰਗੀ ਹੋ ਗਈ ਹੈ, ਜਿਸ ਕਿਸੇ ਨੇ ਵੀ ਟੀਕਾ ਲਗਵਾਇਆ ਸੀ, ਉਨ੍ਹਾਂ ਦੀ ਹਾਲਤ ਹਨੇਰੇ 'ਚ ਭਟਕੇ ਪੰਛੀ ਵਰਗੀ ਹੋਈ ਪਈ ਹੈ। ਜੇ ਅਦਾਲਤੀ ਖ਼ਬਰ ਬਾਹਰ ਨਾ ਆਉਂਦੀ ਤਾਂ ਕੋਰੋਨਾ ਤੇ ਟੀਕਾ ਭੁੱਲ ਚੁੱਕਿਆ ਸੀ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਤੀਜੇ ਵਿਸ਼ਵ ਯੁੱਧ ਦੇ ਸੰਕੇਤ

ਰੂਸ ਅਤੇ ਯੂਕਰੇਨ ਦੀ ਜੰਗ ਚੱਲ ਰਹੀ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ, ਇਸ ਦੌਰਾਨ ਦੋਵੇਂ ਦੇਸ਼ਾਂ ਦਾ ਜੋ ਨੁਕਸਾਨ ਹੋਇਆ ਉਸ ਤੋਂ ਕਿਤੇ ਜ਼ਿਆਦਾ ਅੰਤਰਰਾਸ਼ਟਰੀ ਪੱਧਰ 'ਤੇ ਚੱਲ ਰਹੀ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਉਪਰਾਲਿਆਂ ਵਿਚ ਗਿਰਾਵਟ ਦਰਜ ਕੀਤੀ ਗਈ। ਇਸ ਜੰਗ ਨੇ ਪਤਾ ਨਹੀਂ ਕਿੰਨੀਆਂ ਮਾਸੂਮ ਜਾਨਾਂ ਲਈਆਂ। ਆਪਣੇ ਨਿੱਜੀ ਫਾਇਦਿਆਂ ਲਈ ਅਮਰੀਕਾ ਤੇ ਚੀਨ ਵਰਗੇ ਕੁਝ ਦੇਸ਼ਾਂ ਵਲੋਂ ਇਸ ਨੂੰ ਰੋਕਣ ਦੀ ਬਜਾਏ ਸਿਆਸੀ ਹਵਾ ਦਿੱਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਦੇ ਹਥਿਆਰ ਵਿਕਦੇ ਰਹਿਣ ਅਤੇ ਆਪਣੀਆਂ ਜੇਬਾਂ ਭਰਦੇ ਰਹਿਣ। ਇਹ ਮਨੁੱਖ ਦੀ ਸੌੜੀ ਸੋਚ ਦਾ ਹੀ ਨਤੀਜਾ ਹੈ ਕਿ ਆਪਣੇ ਨਿੱਜੀ ਲਾਭ ਲਈ ਮਨੁੱਖ ਹੁਣ ਬੇਕਸੂਰ ਲੋਕਾਂ ਦੀਆਂ ਜਾਨਾਂ ਦਾ ਸੌਦਾਗਰ ਬਣ ਗਿਆ ਹੈ। ਇਹ ਜੰਗ ਇਸ ਤਰ੍ਹਾਂ ਹੀ ਜਾਰੀ ਹੈ ਹੋਰ ਪਤਾ ਨਹੀਂ ਕਿੰਨਾ ਸਮਾਂ ਚੱਲੇਗੀ ਪਰੰਤੂ ਜੇਕਰ ਇਹ ਜੰਗ ਸਮਾਂ ਰਹਿੰਦੇ ਨਾ ਰੁਕੀ ਤਾਂ ਤੀਜਾ ਵਿਸ਼ਵ ਯੁੱਧ ਬਹੁਤ ਜਲਦ ਹੋਣਾ ਤੈਅ ਹੈ। ਸੰਯੁਕਤ ਰਾਸ਼ਟਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਇਸ ਮਸਲੇ ਨੂੰ ਸੰਜੀਦਗੀ ਨਾਲ ਮੈਂਬਰ ਦੇਸ਼ਾਂ ਅੱਗੇ ਰੱਖ ਕੇ ਹੱਲ ਲੱਭਣਾ ਚਾਹੀਦਾ ਹੈ ਤਾਂ ਜੋ ਵਿਸ਼ਵ ਸ਼ਾਂਤੀ ਵੱਲ ਕਦਮ ਪੁੱਟਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਮੋਬਾਈਲ ਫੋਨ ਦੀ ਵਧ ਰਹੀ ਵਰਤੋਂ

ਮੋਬਾਈਲ ਫੋਨ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਸੌਖਾ ਕੀਤਾ ਹੈ ਅਤੇ ਇਸ ਦੇ ਬਹੁਤ ਸਾਰੇ ਲਾਭ ਵੀ ਹਨ। ਪਰ ਮੋਬਾਈਲ ਫੋਨ ਦੀਆਂ ਬਹੁਤ ਸਾਰੀਆਂ ਹਾਨੀਆਂ ਵੀ ਹਨ, ਜਿਸ ਕਰਕੇ ਮਨੁੱਖ ਦਾ ਆਪਸੀ ਮੇਲ-ਮਿਲਾਪ ਘਟ ਗਿਆ ਹੈ। ਆਪਣੇ ਪਰਿਵਾਰ ਦੇ ਨਾਲ ਬੈਠੇ ਹੋਣ ਦੇ ਬਾਵਜੂਦ ਜਾਂ ਉਨ੍ਹਾਂ ਨਾਲ ਆਪਸੀ ਸੰਚਾਰ ਕਰਨ ਦੀ ਬਜਾਏ ਆਪਣਾ ਸਮਾਂ ਫ਼ੋਨ 'ਤੇ ਬਤੀਤ ਕਰਦੇ ਹਨ। ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਨਾਲ ਬਹੁਤ ਸਾਰੇ ਮਾਨਸਿਕ ਅਤੇ ਸਰੀਰਕ ਰੋਗ ਲੱਗ ਜਾਂਦੇ ਹਨ, ਜਿਸ ਵਿਚ ਸਭ ਤੋਂ ਖਤਰਨਾਕ ਹੈ 'ਡਿਪਰੈਸ਼ਨ।' ਇਸ ਰੋਗ ਵਿਚ ਵਿਅਕਤੀ ਬਹੁਤ ਇਕੱਲਾਪਣ ਮਹਿਸੂਸ ਕਰਦਾ ਹੈ ਅਤੇ ਆਪਣੀ ਸੋਚਣ ਸ਼ਕਤੀ ਨੂੰ ਗਵਾ ਦਿੰਦਾ ਹੈ। ਫ਼ੋਨ ਦੀ ਵਰਤੋਂ ਕਾਰਨ ਜੁਰਮਾਂ ਦੀ ਦਰ ਵਿਚ ਵੀ ਵਾਧਾ ਹੋਇਆ ਹੈ, ਜਿਨ੍ਹਾਂ ਵਿਚ ਸਾਈਬਰ ਕ੍ਰਾਈਮ ਬਹੁਤ ਚਰਚਿਤ ਹੈ।
ਮੋਬਾਈਲ 'ਤੇ ਇਕ ਓ.ਟੀ.ਪੀ. ਆਉਣ ਨਾਲ ਅਤੇ ਜਦੋਂ ਅਸੀਂ ਉਸ ਨੂੰ ਜਨਰੇਟ ਕਰਦੇ ਹਾਂ ਤਾਂ ਸਾਡਾ ਸਾਰਾ ਧਨ ਕਿਸੇ ਗਲਤ ਹੱਥ ਵਿਚ ਚਲਾ ਜਾਂਦਾ ਹੈ। ਬੱਚਿਆਂ 'ਤੇ ਇਸ ਦਾ ਬਹੁਤ ਮਾੜਾ ਅਸਰ ਪੈਂਦਾ ਹੈ। ਪੜ੍ਹਾਈ ਅਤੇ ਸਰੀਰਕ ਵਾਧੇ ਵਿਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਛੋਟੀ ਉਮਰ ਵਿਚ ਹੀ ਬੱਚਿਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਨੁੱਖ ਨੂੰ ਹਰ ਇਕ ਚੀਜ਼ ਦੀ ਵਰਤੋਂ ਲੋੜ ਅਨੁਸਾਰ ਕਰਨੀ ਚਾਹੀਦੀ ਹੈ।

-ਸਿਮਰਨਦੀਪ ਕੌਰ
ਵਿਦਿਆਰਥੀ ਬੀ.ਵੋਕ. (ਜੇ.ਐਮ.ਟੀ.) ਭਾਗ ਪਹਿਲਾ
ਐਸ.ਡੀ. ਕਾਲਜ, ਬਰਨਾਲਾ।

13-05-2024

 ਹਮੇਸ਼ਾ ਖ਼ੁਸ਼ ਰਹੀਏ
ਸਾਨੂੰ ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਸੁੱਖ ਹੈ ਉਹ ਵਸਤੂਆਂ 'ਚ ਨਹੀਂ ਹੈ ਸਗੋਂ ਸੁੱਖ, ਖ਼ੁਸ਼ੀ, ਅਨੰਦ ਸਾਡੇ ਅੰਦਰ ਹੀ ਹੈ। ਜਿਸ ਕੋਲ ਇਕ ਕਰੋੜ ਦੀ ਗੱਡੀ ਹੈ, ਉਸ ਕੋਲ ਵੀ ਸਕੂਨ ਨਹੀਂ ਹੈ। ਜੇ ਵਸਤੂਆਂ 'ਚ ਸੁੱਖ ਹੁੰਦਾ ਤਾਂ ਸਭ ਨੂੰ ਇਨ੍ਹਾਂ ਤੋਂ ਸੁੱਖ ਮਿਲ ਗਿਆ ਹੁੰਦਾ। ਖ਼ੁਸ਼ੀ ਹਮੇਸ਼ਾ ਆਪਣੇ ਅੰਦਰੋਂ ਹੀ ਲੱਭੋ। ਜੇ ਤੁਹਾਨੂੰ ਸ਼ੌਕ ਹੈ ਪੌਦੇ ਲਗਾਉਣ ਦਾ ਤਾਂ ਉਨ੍ਹਾਂ ਨਾਲ ਗੱਲਾਂ ਕਰੋ, ਆਪਣੇ ਘਰ 'ਚ ਛੋਟਾ ਜਿਹਾ ਬਾਗ-ਬਗੀਚਾ ਬਣਾਓ। ਜੇ ਨਹੀਂ ਹੋ ਸਕਦਾ ਤਾਂ ਗਮਲੇ ਰੱਖ ਲਵੋ, ਉਨ੍ਹਾਂ ਦੀ ਸਮੇਂ-ਸਮੇਂ 'ਤੇ ਦੇਖਭਾਲ ਕਰਦੇ ਰਹੋ। ਅਜਿਹਾ ਕੰਮ ਕਰੋ, ਜਿਸ 'ਚ ਤੁਹਾਨੂੰ ਸਕੂਨ ਮਿਲੇ। ਸਮੇਂ ਸਿਰ ਪਾਣੀ ਖਾਦ ਪਾਓ। ਤੁਹਾਨੂੰ ਬਹੁਤ ਹੀ ਖ਼ੁਸ਼ੀ ਮਿਲੇਗੀ। ਤੁਹਾਡਾ ਮਨ ਵਧੀਆ ਹੋਵੇਗਾ। ਨਕਾਰਾਤਮਿਕ ਵਿਚਾਰ ਨਹੀਂ ਆਉਣਗੇ।
ਜਿੰਨਾ ਵੀ ਤੁਹਾਡੇ ਕੋਲ ਹੈ, ਉਸ 'ਚ ਸੰਤੁਸ਼ਟ ਰਹੋ। ਨਿਰਸਵਾਰਥ ਹੋ ਕੇ ਲੋੜਵੰਦਾਂ ਦੀ ਮਦਦ ਕਰੋ। ਕੁਦਰਤ ਤੋਂ ਹਮੇਸ਼ਾ ਕੁਝ ਲਵੋ ਤਾਂ, ਕੁਦਰਤ ਨੂੰ ਦੁੱਗਣਾ ਕਰਕੇ ਮੋੜੋ। ਕੋਈ ਵੀ ਕੰਮ ਕਰ ਰਹੇ ਹੋ ਤਾਂ ਉਸ ਨੂੰ ਪੂਰੀ ਇਕਾਗਰਤਾ ਨਾਲ ਕਰੋ। ਪਰਮਾਤਮਾ ਦਾ ਧਿਆਨ ਕਰੋ। ਹਰ ਰੋਜ਼ ਥੋੜ੍ਹਾ ਸਮਾਂ ਧਿਆਨ ਲਾਓ। ਇਧਰ-ਉਧਰ ਦੀਆਂ ਗੱਲਾਂ 'ਤੇ ਆਪਣਾ ਸਮਾਂ ਨਸ਼ਟ ਨਾ ਕਰੋ।


-ਸੰਜੀਵ ਸਿੰਘ ਸੈਣੀ, ਮੋਹਾਲੀ।


ਅਲੋਪ ਹੋ ਰਿਹਾ ਸਰਮਾਇਆ
ਕਦੀ ਸਮਾਂ ਸੀ, ਸਣ ਤੇ ਸੁਨੱਕੜਾ ਜਿਸਨੂੰ ਵੱਢ ਕੇ ਛੱਪੜ ਵਿਚ ਕਈ ਦਿਨ ਡੋਬ ਕੇ ਰੱਖਿਆ ਜਾਂਦਾ ਸੀ, ਫਿਰ ਬਾਹਰ ਕੱਢ ਕੇ ਉਸ ਦੇ ਰੱਸੇ ਵੱਟੇ ਜਾਂਦੇ ਸਨ ਜਾਂ ਵਾਣ ਵੱਟ ਕੇ ਮੰਜੇ ਬੁਣੇ ਜਾਂਦੇ ਸਨ, ਜਿਨ੍ਹਾਂ ਦੀ ਥਾਂ ਹੁਣ ਪਲਾਸਟਿਕ ਦੇ ਰੱਸੇ-ਰੱਸੀਆਂ ਨੇ ਲੈ ਲਈ ਹੈ। ਫ਼ਸਲਾਂ ਵਿਚ ਵੀ ਕਈ ਕੀਮਤੀ ਜੜ੍ਹੀਆਂ-ਬੂਟੀਆਂ ਨੂੰ ਨਦੀਨਨਾਸ਼ਕ ਸਪਰੇਆਂ ਨੇ ਖਤਮ ਕਰ ਦਿੱਤਾ ਹੈ। ਕਈ ਫਸਲਾਂ ਦੀਆਂ ਪੁਰਾਣੀਆਂ ਨਸਲਾਂ ਵੀ ਲਗਭਗ ਖ਼ਤਮ ਹੋ ਗਈਆਂ ਹਨ। ਮਿੱਟੀ ਵਿਚ ਵਸਣ ਵਾਲੇ ਕੀੜਿਆਂ ਵਿਚ ਗੰਡੋਏ, ਘੁਮਾਰ ਆਦਿ ਰਸਾਇਣਾਂ ਦੀ ਵਰਤੋਂ ਕਰਕੇ ਲਗਭਗ ਖ਼ਤਮ ਹੁੰਦੇ ਜਾ ਰਹੇ ਹਨ। ਪਹਿਲਾਂ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਬਲਦਾਂ ਨਾਲ ਹਲ ਵਾਹਿਆ ਜਾਂਦਾ ਸੀ ਤਾਂ ਕਈ ਕਿਸਮ ਦੇ ਰੰਗ-ਬਰੰਗੇ ਕੀੜੇ ਨਿਕਲਦੇ ਸਨ ਅਤੇ ਨਾਲ ਹੀ ਚਿੱਟੇ-ਚਿੱਟੇ ਬਗਲੇ ਵੀ ਇਨ੍ਹਾਂ ਨੂੰ ਚੁਗਣ ਲਈ ਆ ਜਾਂਦੇ ਸਨ ਅਤੇ ਹੁਣ ਕੋਈ ਅਜਿਹਾ ਕੀੜਾ ਨਜ਼ਰ ਨਹੀਂ ਆਉਂਦਾ। ਗਰਮੀਆਂ ਦੀਆਂ ਰਾਤਾਂ ਨੂੰ ਜੁਗਨੂੰ (ਟਟਹਿਣੇ) ਜੋ ਕਿ ਟਿਮਟਿਮਾਉਂਦੇ ਸਨ, ਉਹ ਹੁਣ ਕਿਤੇ ਨਜ਼ਰ ਨਹੀਂ ਆਉਂਦੇ ਅਤੇ ਜਾਲ ਬੁਣਨ ਵਾਲੀਆਂ ਮੱਕੜੀਆਂ ਵੀ ਰਸਾਇਣਾਂ ਦੀ ਭੇਟ ਚੜ੍ਹ ਗਈਆਂ ਹਨ। ਸੋ, ਸਮੇਂ ਦੇ ਫੇਰ ਨਾਲ ਵਿਰਾਸਤੀ ਦਰੱਖਤਾਂ, ਫ਼ਸਲੀ ਕੀੜਿਆਂ-ਮਕੌੜਿਆਂ ਦਾ ਸਰਮਾਇਆ ਅਲੋਪ ਹੁੰਦਾ ਜਾ ਰਿਹਾ ਹੈ।


-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ, (ਬਟਾਲਾ) ਗੁਰਦਾਸਪੁਰ।


ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ
ਪਿਛਲੇ ਦਿਨੀਂ ਡਾ. ਮਨਪ੍ਰੀਤ ਕੌਰ ਦਾ ਉਮਦਾ ਲੇਖ 'ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਕਿਸਾਨਾਂ ਤੇ ਖਪਤਕਾਰਾਂ ਦੋਵਾਂ ਦੇ ਹਿਤ ਵਿਚ' ਪੜ੍ਹਿਆ। ਅਜੋਕੀ ਭਾਰਤੀ ਕਿਸਾਨੀ 'ਕਰੋ ਜਾਂ ਮਰੋ' ਦੀ ਸਥਿਤੀ ਵਿਚੋਂ ਲੰਘ ਰਹੀ ਹੈ। ਪੰਜਾਬ ਵਿਚ ਜਿਥੇ ਹਰੀ ਕ੍ਰਾਂਤੀ ਨੇ ਇਸ ਖਿੱਤੇ ਦੀ ਅਰਥ-ਵਿਵਸਥਾ ਨੂੰ ਉੱਪਰ ਚੁੱਕਣ ਦਾ ਕੰਮ ਕੀਤਾ, ਉਥੇ ਹੀ ਇਸ ਦੇ ਮਾੜੇ ਨਤੀਜੇ ਵੀ ਵੇਖਣ ਨੂੰ ਮਿਲੇ ਹਨ। ਵੱਧ ਪੈਦਾਵਾਰ ਦੇ ਚੱਕਰ ਵਿਚ ਕੀਟਨਾਸ਼ਕ ਦਵਾਈਆਂ ਦੀ ਬੇਲੋੜੀ ਵਰਤੋਂ, ਪਰਾਲੀ ਨੂੰ ਸਾੜਨ ਅਤੇ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਡੂੰਘਾ ਹੋ ਚੁੱਕਿਆ ਹੈ। ਇਸ ਸਭ ਨੂੰ ਸਹੀ ਕਰਨ ਦਾ ਤਰੀਕਾ ਇਹੀ ਹੋਵੇਗਾ ਕਿ ਸਰਕਾਰ ਫਸਲੀ ਵਿਭਿੰਨਤਾ ਨੂੰ ਹੱਲਾਸ਼ੇਰੀ ਦੇਵੇ ਜੋ ਕਿ ਬਾਕੀ ਫਸਲਾਂ ਉੱਪਰ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨਾਲ ਹੀ ਸੰਭਵ ਹੋ ਸਕਦਾ ਹੈ। ਇਸ ਨਾਲ ਕਈ ਫਸਲਾਂ ਜਿਵੇਂ ਦਾਲਾਂ ਆਦਿ ਦੀ ਦਰਾਮਦ ਘਟੇਗੀ, ਜੋ ਕਿਸਾਨੀ, ਭਾਰਤੀ ਅਰਥਚਾਰੇ ਅਤੇ ਖਪਤਕਾਰਾਂ ਲਈ ਵੀ ਫਾਇਦੇਮੰਦ ਹੋਵੇਗੀ ਅਤੇ ਝੋਨਾ-ਕਣਕ ਦੇ ਫਸਲੀ ਚੱਕਰ ਤੋਂ ਕਿਸਾਨਾਂ ਨੂੰ ਲਾਂਭੇ ਕਰਕੇ ਵਾਤਾਵਰਨ ਨੂੰ ਵੀ ਦੂਸ਼ਿਤ ਹੋਣ ਤੋਂ ਬਚਾ ਲਵੇਗੀ।


-ਨਵਜੋਤ ਸਿੰਘ ਜੌਹਲ
1johalnavjot@gmail.com


ਹੱਥਾਂ ਦੀ ਥਾਂ ਕੰਬਾਈਨ ਨੇ ਲਈ
ਕਣਕ ਦੀ ਸੰਭਾਲ ਲਈ ਪੁਰਾਣੇ ਸਮਿਆ ਤੋਂ ਹੀ ਸਿਆਲ ਵਿਚ ਤਿਆਰੀ ਸ਼ੁਰੂ ਹੋ ਜਾਂਦੀ ਸੀ। ਪਰ ਹੁਣ ਅਜਿਹਾ ਨਹੀਂ ਹੁੰਦਾ। ਕਣਕ ਦੀ ਫ਼ਸਲ ਦੀ ਕਟਾਈ ਮਗਰੋਂ ਭਰੇ ਬਨਣ ਲਈ ਸਿਆਲ ਵਿਚ ਸੂਬ (ਰੱਸੀਆਂ) ਵੱਟੇ ਜਾਂਦੇ। ਕਣਕ ਦੀ ਕਟਾਈ ਹੁੰਦਿਆਂ ਹੀ ਪਿੜ ਬਣਾਏ ਜਾਂਦੇ। ਹੱਥਾਂ ਨਾਲ ਕਣਕ ਦੀ ਵਾਢੀ ਲੰਮਾਂ ਸਮਾਂ ਚੱਲਦੀ ਰਹਿੰਦੀ। ਕਈ-ਕਈ ਦਿਨ ਛੋਟੀਆਂ ਡਰਾਮੀਆ ਚੱਲਦੀਆ ਰਹਿੰਦੀਆਂ। ਫਿਰ ਹੜੰਬੇ ਆ ਗਏ ਤਾਂ ਕਣਕ ਦੀ ਸਾਂਭ-ਸੰਭਾਲ ਦਾ ਕੰਮ ਹੋਰ ਜਲਦੀ ਖ਼ਤਮ ਹੋਣ ਲੱਗਾ। ਕੰਬਾਇਨਾਂ ਨਾਲ ਵੀ ਕਣਕ ਦੀ ਕਟਾਈ ਹੋਣ ਲੱਗੀ। ਕਿਸਾਨੀ ਕੰਮ ਹੋਰ ਸੌਖਾ ਹੋ ਗਿਆ। ਕੰਬਾਇਨਾਂ ਨਾਲ ਕਟਾਈ ਦਾ ਕੰਮ ਹਰ ਸਾਲ ਵਧਦਾ ਗਿਆ ਅਤੇ ਹੱਥਾਂ ਨਾਲ ਕਟਾਈ ਦਾ ਕੰਮ ਘਟਦਾ ਗਿਆ। ਇਸ ਵਾਰ ਹੱਥਾਂ ਨਾਲ ਕਣਕ ਦੀ ਕਟਾਈ ਦਾ ਕੰਮ ਬਿਲਕੁਲ ਨਹੀਂ ਹੋਇਆ। ਪੰਜਾਬ ਵਿਚ ਕਣਕ ਦੀ ਸਾਰੀ ਕਟਾਈ ਕੰਬਾਈਨਾਂ ਨਾਲ ਹੀ ਹੋਈ ਹੈ। ਕਣਕ ਦੀ ਕਟਾਈ ਅਤੇ ਸੰਭਾਲ ਦਾ ਕੰਮ ਪੁਰਾਣੇ ਸਮਿਆਂ ਵਿਚ ਡੇਢ-ਦੋ ਮਹੀਨੇ ਚਲਦਾ ਸੀ। ਇਸ ਵਾਰ ਕਣਕ ਦੀ ਵਾਢੀ ਦਾ ਸ਼ੀਜਨ 15-20 ਦਿਨਾਂ ਵਿਚ ਹੀ ਖ਼ਤਮ। ਪੰਜਾਬ ਵਿਚ ਕਣਕ ਦੀ ਕਟਾਈ ਕੰਬਾਈਨਾਂ ਨਾਲ ਹੋ ਗਈ ਅਤੇ ਸਟਰਾਅ ਰੀਪਰਾਂ ਨਾਲ ਤੂੜੀ ਬਣੀ ਹੈ। ਕਣਕ ਦੀ ਵਾਢੀ ਲਈ ਦਾਤਰੀਆਂ ਦੀ ਖ਼ਰੀਦ ਬੰਦ ਹੋ ਗਈ ਹੈ। ਕਣਕ ਦੀ ਵਾਢੀ ਲਈ ਮਜ਼ਦੂਰਾਂ ਦੀ ਲੋੜ ਵੀ ਖ਼ਤਮ ਹੋ ਗਈ। ਕੰਬਾਈਨਾਂ ਨਾਲ ਕਣਕ ਦੀ ਕਟਾਈ ਹੋਣ ਕਰਕੇ ਮਜ਼ਦੂਰਾਂ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ। ਦਾਤਰੀਆਂ ਅਤੇ ਹੜੰਬੇ ਦੇ ਦਾਤਾਂ ਦੇ ਦੰਦੇ ਕੱਢਣ ਵਾਲਿਆਂ ਦਾ ਕਾਰੋਬਾਰ ਵੀ ਅਲੋਪ ਹੋ ਗਿਆ ਹੈ।


-ਹਰਬੰਸ ਸਿੰਘ ਛਾਜਲੀ
ਪਿੰਡ ਛਾਜਲੀ (ਸੰਗਰੂਰ)

10-05-2024

 ਵਿਦੇਸ਼ ਜਾਣ ਦੀ ਦੌੜ

ਇਕ ਸਮਾਂ ਸੀ ਜਦੋਂ ਵਿਰਲਾ-ਵਿਰਲਾ ਪਰਿਵਾਰ ਹੀ ਵਿਦੇਸ਼ ਗਿਆ ਹੁੰਦਾ ਸੀ ਪਰ ਅੱਜ ਸ਼ਾਇਦ ਹੀ ਕੋਈ ਅਜਿਹਾ ਪਰਿਵਾਰ ਹੋਵੇਗਾ ਜਿਸ ਦਾ ਕੋਈ ਵੀ ਜੀਅ ਵਿਦੇਸ਼ ਨਾ ਗਿਆ ਹੋਵੇ ਜਾਂ ਜਾਣ ਦੀ ਤਾਂਘ ਨਾ ਰੱਖਦਾ ਹੋਵੇ। ਅਸਲ ਵਿਚ ਅੱਜ ਪੰਜਾਬੀਆਂ ਲਈ ਵਿਦੇਸ਼ ਜਾਣਾ ਸ਼ੌਂਕ ਨਾਲੋਂ ਕਿਤੇ ਵੱਧ ਮਜਬੂਰੀ ਬਣ ਗਿਆ ਹੈ। ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਵਧ ਰਹੀ ਦਲਦਲ ਪੰਜਾਬੀ ਦੀ ਜਵਾਨੀ ਨੂੰ ਖ਼ਤਮ ਕਰ ਰਹੀ ਹੈ। ਸਰਕਾਰਾਂ ਵੀ ਇਨ੍ਹਾਂ ਪ੍ਰਤੀ ਬਹੁਤੀ ਗੰਭੀਰ ਨਹੀਂ ਹੈ। ਅਜਿਹੇ ਵਿਚ ਪੰਜਾਬੀ ਹੀ ਨੌਜਵਾਨੀ ਸੁਨਹਿਰੀ ਭਵਿੱਖ ਨੂੰ ਬਚਾ ਸਕਦੇ ਹਨ।

-ਗੁਰਪ੍ਰੀਤ ਕੌਰ
ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀਕਸ, ਵਿਦਿਆਰਥਣ, ਭਾਗ ਪਹਿਲਾ।

ਸਮਾਜ ਵਿਚ ਆ ਰਿਹਾ ਨਿਘਾਰ

ਬੀਤੇ ਦਿਨੀਂ 'ਅਜੀਤ' 'ਚ ਛਪੀ ਡਾ. ਅਮਨਪ੍ਰੀਤ ਸਿੰਘ ਬਰਾੜ ਦੀ ਰਚਨਾ ਪੜ੍ਹੀ, ਜਿਸ ਨੇ ਸਾਡੇ ਮੂਹਰੇ ਸਮਾਜ ਦੀ ਅਸਲੀ ਤਸਵੀਰ ਨੂੰ ਬਿਆਨ ਕੀਤਾ ਹੈ। ਡਾ. ਸਾਹਿਬ ਨੇ ਸੱਚ ਲਿਖਿਆ ਹੈ। ਅੱਜ ਸਮਾਜ ਦੀ ਦਸ਼ਾ ਤੇ ਦਿਸ਼ਾ ਬਦਲ ਗਈ ਹੈ। ਰਿਸ਼ਤਿਆਂ ਵਿਚ ਬਹੁਤ ਵੱਡੀ ਤਬਦੀਲੀ ਆਈ। ਪਹਿਲੇ ਜ਼ਮਾਨੇ ਵਿਚ ਮੁੰਡਾ-ਕੁੜੀ ਨੂੰ ਜਾਣਦਾ ਨਹੀਂ ਸੀ, ਹੁਣ ਤਾਂ ਵਿਆਹ ਤੋਂ ਪਹਿਲਾਂ ਹੀ ਇਕੱਠੇ ਘੁੰਮਦੇ-ਫਿਰਦੇ ਹਨ, ਫਿਲਮੀ ਸ਼ੋਅ ਵੇਖੇ ਜਾਂਦੇ ਹਨ। ਇਕ-ਦੂਜੇ ਪ੍ਰਤੀ ਆਦਰ-ਸਨਮਾਨ ਜਾਂ ਇਕ-ਦੂਜੇ ਤੋਂ ਕੋਈ ਝਿਜਕ ਨਹੀਂ ਰਹਿੰਦੀ, ਇਸ ਲਈ ਥੋੜ੍ਹੀ ਜਿੰਨੀ ਵੀ ਤਰੇੜ ਪੈਣ 'ਤੇ ਰਿਸ਼ਤੇ ਗੂੜੇ ਹੋਣ ਤੋਂ ਪਹਿਲਾਂ ਹੀ ਟੁੱਟ ਜਾਂਦੇ ਹਨ ਜੋ ਜਲਦੀ ਤਲਾਕ ਦਾ ਰੂਪ ਧਾਰ ਜਾਂਦੇ ਹਨ। ਅੱਜ ਸਮਾਜ ਵਿਚ ਵੱਡਿਆਂ ਦਾ ਆਦਰ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ਨੂੰ ਘਰਾਂ ਵਿਚ ਰਹਿਣ ਦੀ ਬਜਾਏ ਆਸ਼ਰਮ ਵਿਚ ਜੀਵਨ ਗੁਜ਼ਾਰਨਾ ਪੈਂਦਾ ਹੈ। ਅੱਜ ਦੇ ਸਮੇਂ ਵਿਚ ਭੈਣ-ਭਰਾਵਾਂ ਵਿਚ ਪਿਆਰ ਨਹੀਂ ਹੈ। ਜ਼ਮੀਨ ਦੀ ਖਾਤਰ ਭਰਾ-ਭਰਾ ਦਾ ਕਤਲ ਕਰ ਰਿਹਾ ਹੈ। ਵਿਸ਼ਵਾਸ ਅਤੇ ਪਿਆਰ ਕਿਧਰੇ ਨਜ਼ਰ ਨਹੀਂ ਆਉਂਦਾ। ਭਾਈਚਾਰਕ ਸਾਂਝ ਲੀਰੋ-ਲੀਰ ਹੋ ਗਈ। ਸਾਰਾ ਸਮਾਜ ਨਿਘਰਿਆ ਪਿਆ ਹੈ। ਸਮਾਜਿਕ ਤਾਣਾ-ਬਾਣਾ ਉਲਝਿਆ ਪਿਆ ਹੈ। ਸੋ, ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਤੇ ਬੁੱਧੀਜੀਵੀ ਲੋਕਾਂ ਨੂੰ ਇਸ ਪ੍ਰਤੀ ਚੇਤੰਨ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿਚ ਆ ਰਹੇ ਨਿਘਾਰ ਨੂੰ ਰੋਕਿਆ ਜਾ ਸਕੇ।

-ਰਾਮ ਸਿੰਘ ਪਾਠਕ

ਚਿੰਤਾ ਦਾ ਵਿਸ਼ਾ

ਪੰਜਾਬ ਤੋਂ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿਚ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਵਿਦੇਸ਼ਾਂ ਵੱਲ ਜਾ ਰਹੀ ਹੈ। ਕਰਜ਼ੇ ਦੇ ਭਾਰ ਹੇਠ ਦੱਬੇ ਪਰਿਵਾਰ ਆਪਣੇ ਬੱਚਿਆਂ ਨੂੰ ਔਖੇ-ਸੌਖੇ ਵਿਦੇਸ਼ਾਂ ਵਿਚ ਭੇਜਦੇ ਹਨ। ਪਰ ਅਖ਼ਬਾਰਾਂ ਵਿਚ ਪੜ੍ਹ ਕੇ ਦਿਲ ਬਹੁਤ ਦੁਖੀ ਹੁੰਦਾ ਹੈ ਕਿ ਵਿਦੇਸ਼ਾਂ ਵਿਚ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਕਤਲ ਮਾਮਲੇ, ਨੌਜਵਾਨ ਲਾਪਤਾ, ਸੜਕ ਹਾਦਸਿਆਂ ਵਿਚ ਮੌਤਾਂ ਅਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਇਹ ਵਰਤਾਰਾ ਬਹੁਤ ਹੀ ਚਿੰਤਾਜਨਕ ਹੈ। ਪੰਜਾਬ ਤੇ ਕੇਂਦਰ ਸਰਕਾਰ ਨੂੰ ਇਸ ਦੇ ਪਿੱਛੇ ਦੇ ਅਸਲ ਕਾਰਨਾਂ ਦੀ ਘੋਖ ਕਰਨੀ ਚਾਹੀਦੀ ਹੈ ਅਤੇ ਜੇਕਰ ਇਸ ਪਿੱਛੇ ਕੋਈ ਤਾਕਤ ਕੰਮ ਕਰ ਰਹੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

-ਲਵਪ੍ਰੀਤ ਕੌਰ

ਪੁਸਤਕਾਂ ਦੀ ਅਹਿਮੀਅਤ

ਬੀਤੇ ਦਿਨੀਂ ਵਿਸ਼ਵ ਪੁਸਤਕ ਦਿਵਸ 'ਤੇ ਮੈਨੂੰ ਇਕ ਲੇਖ ਪੜ੍ਹਨ ਦਾ ਮੌਕਾ ਮਿਲਿਆ ਜੋ ਕਿ ਸਾਰੇ ਪੱਖਾਂ ਤੋਂ ਬਹੁਤ ਹੀ ਵਧੀਆ ਸੀ। ਪੁਸਤਕਾਂ ਸਾਡੇ ਜੀਵਨ ਵਿਚ ਬਹੁਤ ਹੀ ਅਹਿਮ ਰੋਲ ਅਦਾ ਕਰਦੀਆਂ ਹਨ ਜੋ ਗਿਆਨ ਸਾਨੂੰ ਕਿਤਾਬਾਂ ਤੋਂ ਪ੍ਰਾਪਤ ਹੁੰਦਾ ਹੈ, ਉਹ ਇੰਟਰਨੈੱਟ ਜਾਂ ਹੋਰ ਕਿਤੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹ ਗੱਲ ਬਿਲਕੁਲ ਸੱਚ ਹੈ। ਜੇਕਰ ਥਾਣੇ-ਕਚਹਿਰੀਆਂ ਦੀ ਜਗ੍ਹਾ ਲਾਇਬ੍ਰੇਰੀਆਂ ਵਧੇਰੇ ਹੋਣਗੀਆਂ ਤਾਂ ਸਾਡੇ ਸਮਾਜ ਵਿਚੋਂ ਅਪਰਾਧਿਕ ਮਾਮਲੇ ਘੱਟ ਹੋ ਜਾਣਗੇ ਅਤੇ ਸਾਡੇ ਬੱਚੇ ਕਿਤਾਬਾਂ ਨਾਲ ਜੁੜ ਜਾਣਗੇ ਅਤੇ ਸਾਡਾ ਸਮਾਜ ਪੜ੍ਹਿਆ ਲਿਖਿਆ ਹੋ ਜਾਵੇਗਾ।

-ਬਲਜੀਤ ਕੌਰ
ਲਾਇਬ੍ਰੇਰੀਅਨ (ਰਾਏਕੋਟ)

ਪ੍ਰੈੱਸ ਦੀ ਆਜ਼ਾਦੀ

ਸ਼ੁੱਕਰਵਾਰ 'ਅਜੀਤ' ਦੇ ਸੰਪਾਦਕੀ ਪੰਨੇ 'ਤੇ ਪ੍ਰੋਫ਼ੈਸਰ ਅਭੈ ਕੁਮਾਰ ਦੂਬੇ ਵਲੋਂ ਲਿਖੇ ਲੇਖ਼ 'ਮੀਡੀਆ ਦੇ ਵੱਡੇ ਹਿੱਸੇ ਨੇ ਆਲੋਚਨਾ ਦਾ ਅਧਿਕਾਰ ਛੱਡਿਆ' ਪੜ੍ਹਿਆ, ਜੋ ਕਿ 3 ਮਈ ਨੂੰ ਹਰ ਸਾਲ ਮਨਾਏ ਜਾਣ ਵਾਲੇ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਸੰਬੰਧੀ ਸੀ। ਲੇਖ ਪੜ੍ਹ ਕੇ ਪਤਾ ਲੱਗਿਆ ਕਿ ਪ੍ਰੈੱਸ ਦੀ ਆਜ਼ਾਦੀ ਸੰਬੰਧੀ ਜਾਰੀ ਕੀਤੀ ਜਾਂਦੀ ਦੇਸ਼ਾਂ ਦੀ ਸੂਚੀ 'ਚ ਭਾਰਤ ਦੇਸ਼ 2023 ਦੀ ਰਿਪੋਰਟ ਅਨੁਸਾਰ 180 ਦੇਸ਼ਾਂ 'ਚੋਂ 161 ਵੇਂ ਸਥਾਨ 'ਤੇ ਪਹੁੰਚ ਗਿਆ ਹੈ, ਜਦੋਂ ਕਿ ਉਹ ਸਾਲ 2002 'ਚ 180 ਦੇਸ਼ਾਂ 'ਚੋਂ 80ਵੇਂ ਸਥਾਨ 'ਤੇ ਸੀ। ਭਾਰਤ 'ਚ ਪ੍ਰੈੱਸ ਦੀ ਆਜ਼ਾਦੀ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਭਾਰਤ 'ਚ ਪੱਤਰਕਾਰਾਂ ਦੀ ਆਜ਼ਾਦੀ ਨੂੰ ਸੀਮਤ ਕਰਨ 'ਚ ਸੱਤਾਧਾਰੀ ਪਾਰਟੀਆਂ ਵਲੋਂ ਪੱਤਰਕਾਰਾਂ 'ਤੇ ਦਬਾਅ ਬਣਾਉਣਾ, ਪੁਲਿਸ ਦੀ ਪੱਤਰਕਾਰਾਂ ਵਿਰੋਧੀ ਹਿੰਸਾ, ਵੱਖ-ਵੱਖ ਰਾਜਨੀਤਕ ਵਿਚਾਰਧਾਰਾਂ ਦੇ ਸਮਰਥਕਾਂ ਵਲੋਂ ਕੀਤੇ ਜਾਣ ਵਾਲੇ ਹਮਲੇ, ਅਪਰਾਧੀ ਗਰੋਹਾਂ ਦੀ ਹਿੰਸਾ ਆਦਿ ਬਹੁਤ ਸਾਰੇ ਕਾਰਨ ਹਨ। ਮੀਡੀਆ ਦੀ ਬਹੁਤ ਜ਼ਿਆਦਾ ਪੂੰਜੀ-ਇਕਾਗਰਤਾ ਅਤੇ ਨਵੀਂ ਤਕਨੀਕ ਨਿਰਭਰਤਾ ਕਾਰਨ ਦੁਨੀਆ 'ਚ ਲੇਖ਼ਕ ਪੱਤਰਕਾਰ ਦੀ ਹੈਸੀਅਤ ਨੂੰ ਘਟਾਉਣ ਲਈ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਪ੍ਰਿੰਟ ਮੀਡੀਆ 'ਚ ਅਜੇ ਵੀ ਚੰਗੇ ਲੇਖ਼ਕ ਪੱਤਰਕਾਰਾਂ ਦਾ ਬੋਲਬਾਲਾ ਹੈ ਪਰ ਅੱਜ ਦੇ ਨਵੇਂ ਮਾਹੌਲ 'ਚ ਮੀਡੀਆ ਸਰਕਾਰ ਦੇ ਪੱਖ 'ਚ ਬੋਲਣ-ਲਿਖ਼ਣ ਨੂੰ ਸਮਰਪਿਤ ਦਿਖਾਈ ਦਿੰਦਾ ਹੈ। ਭਾਵੇਂ ਕਿ ਦੇਸ਼ 'ਚ ਤਕਨੀਕੀ ਤੌਰ 'ਤੇ ਪ੍ਰੈੱਸ ਆਜ਼ਾਦ ਹੈ, ਪਰ ਉਸ ਨੇ ਆਲੋਚਨਾ ਕਰਨ ਦੇ ਅਧਿਕਾਰ ਨਾਲੋਂ ਖ਼ੁਦ ਨੂੰ ਵਾਂਝਾ ਕਰ ਲਿਆ ਹੈ।

-ਇੰਜੀ : ਲਖਵਿੰਦਰ ਪਾਲ ਗਰਗ
ਪਿੰਡ ਤੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ।

06-05-2024

 ਵਿਦਿਆਰਥੀਆਂ ਦਾ ਦੁਖਾਂਤ
ਤੇਲੰਗਾਨਾ ਵਿਚ ਬਾਰ੍ਹਵੀਂ ਜਮਾਤ ਵਿਚੋਂ ਫੇਲ੍ਹ ਹੋਣ ਕਰਕੇ ਸੱਤ ਵਿਦਿਆਰਥੀਆਂ ਦੀ ਖ਼ੁਦਕੁਸ਼ੀ ਨੇ ਇਕ ਵਾਰ ਫਿਰ ਸਾਡੀ ਸਿੱਖਿਆ ਪ੍ਰਣਾਲੀ 'ਤੇ ਪ੍ਰਸ਼ਨ ਚਿੰਨ੍ਹ ਖੜ੍ਹੇ ਕੀਤੇ ਹਨ। ਪੜ੍ਹਾਈ ਦਾ ਦਬਾਅ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਤਣਾਅ ਵਿਚ ਲਿਆ ਦਿੰਦਾ ਹੈ ਕਿ ਉਹ ਸਿਰਫ਼ ਜਮਾਤ ਵਿਚ ਟਾਪ ਕਰਨ ਦਾ ਹੀ ਸੁਪਨਾ ਲੈ ਕੇ ਚੱਲਦੇ ਹਨ, ਜਦਕਿ ਹਕੀਕਤ ਹੈ ਕਿ ਤਿੰਨ ਘੰਟਿਆਂ ਵਿਚ ਤੁਸੀਂ ਕਿਸੇ ਵਿਦਿਆਰਥੀ ਦੀ ਯੋਗਤਾ ਨੂੰ ਨਹੀਂ ਪਛਾਣ ਸਕਦੇ। ਇਹ ਸਾਡੀ ਸਿੱਖਿਆ ਪ੍ਰਣਾਲੀ ਦੀ ਕਮੀ ਹੈ ਕਿ ਕੋਰਸਾਂ ਰਾਹੀਂ ਮਸ਼ੀਨਾਂ ਪੈਦਾ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਦਕਿ ਮਨੁੱਖਤਾ ਦਿਨੋ-ਦਿਨ ਖ਼ਤਮ ਹੋ ਰਹੀ ਹੈ। ਬੱਚਿਆਂ ਦੇ ਸੁਪਨੇ ਅਤੇ ਚਾਅ ਕਿਧਰੇ ਗਵਾਚ ਹੀ ਜਾਂਦੇ ਹਨ। ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਣ ਅਤੇ ਮਨੋਰੰਜਨ ਲਈ ਵੀ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਉਹ ਪੜ੍ਹਾਈ ਦੇ ਵਧ ਰਹੇ ਦਬਾਅ ਤੋਂ ਕੁਝ ਸਮੇਂ ਲਈ ਰਾਹਤ ਮਹਿਸੂਸ ਕਰ ਸਕਣ, ਤਰੋਤਾਜ਼ਾ ਹੋ ਕੇ ਦੁਬਾਰਾ ਫਿਰ ਪੜ੍ਹਾਈ ਵੱਲ ਪਰਤਿਆ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਇਕ ਟਾਈਮ ਟੇਬਲ ਜ਼ਰੂਰ ਬਣਾਉਣਾ ਚਾਹੀਦਾ ਹੈ ਕਿ ਉਹ ਹਰ ਕੰਮ ਨੂੰ ਸਮੇਂ ਸਿਰ ਕਰਕੇ ਸਫਲਤਾ ਪ੍ਰਾਪਤ ਕਰ ਸਕਣ। ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਮਿਲੀ ਇਕ ਅਸਫਲਤਾ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਇਹ ਕਥਨ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ 'ਕਭੀ ਨਾ ਗਿਰਨਾ ਕਮਾਲ ਕੀ ਬਾਤ ਨਹੀਂ ਹੈ, ਗਿਰ ਕਰ ਸੰਭਲ ਜਾਣਾ ਕਮਾਲ ਕੀ ਬਾਤ ਹੈ।'


-ਰਜਵਿੰਦਰ ਪਾਲ ਸ਼ਰਮਾ


ਖ਼ੁਦ ਲਈ ਸਮਾਂ ਕੱਢੋ
ਅੱਜਕਲ੍ਹ ਦੀ ਦੌੜ ਭੱਜ ਦੀ ਜ਼ਿੰਦਗੀ ਵਿਚ ਵੀ ਅਸੀਂ ਦੂਜਿਆਂ ਦੀ ਨਿੱਜੀ ਜ਼ਿੰਦਗੀ ਵਿਚ ਦਿਲਚਸਪੀ ਕਿਉਂ ਰੱਖ ਰਹੇ ਹਾਂ? ਦੋਸਤ ਦੀ ਜ਼ਿੰਦਗੀ ਵਿਚ ਜ਼ਿਆਦਾ ਦਖ਼ਲਅੰਦਾਜ਼ੀ ਨਾ ਕਰੋ। ਠੀਕ ਹੈ ਉਹ ਤੁਹਾਡਾ ਦੋਸਤ ਹੈ, ਪਰ ਉਸ ਦੋਸਤ ਦੇ ਵੀ ਅੱਗੇ ਦੋਸਤ ਹੁੰਦੇ ਹਨ, ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਹਰ ਇਕ ਨੂੰ ਆਪਣੇ ਘਰ ਨਹੀਂ ਲੈ ਕੇ ਆਉਣਾ ਚਾਹੀਦਾ। ਘਰ ਦੇ ਭੇਤ ਬਰਕਰਾਰ ਰੱਖੋ ਐਵੇਂ ਨਹੀਂ ਹਰ ਕਿਸੇ ਅੱਗੇ ਖੋਲ੍ਹੀ ਜਾਓ। ਹਰ ਇਨਸਾਨ ਹੱਥ ਮਿਲਾਉਣ ਵਾਲਾ ਤੁਹਾਡਾ ਚੰਗਾ ਦੋਸਤ ਨਹੀਂ ਹੋ ਸਕਦਾ। ਕੀ ਕਦੇ ਅਸੀਂ ਆਪਣੇ-ਆਪ ਨਾਲ ਗੱਲਾਂ ਕੀਤੀਆਂ ਹਨ? ਆਪਣਾ ਹਾਲ-ਚਾਲ ਪੁੱਛਿਆ ਹੈ? ਆਪਣੇ ਲਈ ਕਿੰਨਾ ਕੁ ਸਮਾਂ ਕੱਢਦੇ ਹਾਂ। ਜੇ 24 ਘੰਟੇ ਹਨ ਕੀ ਅਸੀਂ ਆਪਣੇ ਲਈ ਪੰਜ ਘੰਟੇ ਕੱਢਦੇ ਹਾਂ। ਵਿਚਾਰ ਕਰਿਓ। ਆਪਣੇ ਲਈ ਜ਼ਰੂਰ ਸਮਾਂ ਕੱਢੋ। ਆਪਣੀ ਸਿਹਤ ਦਾ ਧਿਆਨ ਰੱਖੋ। ਜੋ ਕੰਮ ਤੁਸੀਂ ਚੰਗਾ ਕਰੋਗੇ, ਤਾਂ ਤੁਹਾਡੀ ਰੂਹ ਖ਼ੁਸ਼ ਹੋਵੇਗੀ। ਰੂਹ ਨੂੰ ਸਕੂਨ ਦੇਣ ਵਾਲੇ ਕੰਮ ਕਰੋ, ਲੋੜਵੰਦਾਂ ਦੀ ਮਦਦ ਕਰੋ। ਸਕੂਨ ਦੇਣ ਵਾਲੀਆਂ ਥਾਵਾਂ 'ਤੇ ਜਾਓ। ਚੰਗਾ ਖਾਓ, ਜਿਸ ਨਾਲ ਤੁਹਾਨੂੰ ਸਕੂਨ ਮਿਲੇਗਾ। ਚੰਗਾ ਪਹਿਨੋ। ਚੰਗੇ ਦੋਸਤਾਂ ਨਾਲ ਸੰਗ ਕਰੋ। ਚੰਗੀਆਂ ਕਿਤਾਬਾਂ ਪੜ੍ਹੋ।


-ਸੰਜੀਵ ਸਿੰਘ ਸੈਣੀ
ਮੁਹਾਲੀ


ਕੋਵਿਡ ਵੈਕਸੀਨ ਦੀ ਅਸਲੀਅਤ
ਆਕਸਫੋਰਡ-ਐਸਟਰਾਜ਼ੈਨੇਕਾ ਨੇ ਕਾਨੂੰਨੀ ਮਾਮਲੇ 'ਚ ਮੰਨਿਆ ਕਿ ਕੋਰੋਨਾ ਵੈਕਸੀਨ ਜੋ ਕਿ ਕੋਵੀਸ਼ੀਲਡ ਅਤੇ ਵੈਕਸਜ਼ਾਵਰੀਆ ਬਰਾਂਡਾਂ ਹੇਠ ਵਰਤੀ ਗਈ ਸੀ, ਉਸ ਨਾਲ ਖ਼ੂਨ ਦੇ ਧੱਫੇ ਜੰਮ ਜਾਣ ਦਾ ਖ਼ਤਰਾ ਹੈ ਅਤੇ ਇਸ ਨਾਲ ਦਿਲ ਦਾ ਦੌਰਾ, ਦਿਮਾਗੀ ਨਸਾਂ ਫਟਣਾ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਯੂ.ਕੇ. ਹਾਈ ਕੋਰਟ 'ਚ ਆਪਣਾ ਜਵਾਬ ਦਾਇਰ ਕਰਦਿਆਂ ਕੰਪਨੀ ਨੇ ਮੰਨਿਆ ਕਿ ਬਹੁਤ ਘੱਟ ਮਾਮਲਿਆਂ 'ਚ ਉਨ੍ਹਾਂ ਦਾ ਟੀਕਾ ਟੀ.ਟੀ.ਐੱਸ. (ਥ੍ਰੋਮੋਸਾਈਟੋਪੇਨੀਆ ਸਿੰਡਰੋਮ) ਦਾ ਕਾਰਨ ਬਣ ਸਕਦਾ ਹੈ। ਇਹ ਕੇਸ ਜੈਮੀ ਸਕੌਟ ਨਾਂਅ ਦੇ ਉਸ ਵਿਅਕਤੀ ਨੇ ਦਾਇਰ ਕੀਤਾ ਸੀ, ਜੋ ਕਿ ਟੀਕਾ ਲਗਵਾਉਣ ਤੋਂ ਬਾਅਦ 'ਬ੍ਰੇਨ ਹੈਮਰੇਜ' ਦਾ ਸ਼ਿਕਾਰ ਹੋ ਗਿਆ ਸੀ। ਇਸ ਖ਼ਬਰ ਦੇ ਆਉਣ ਤੋਂ ਬਾਅਦ ਭਾਰਤ ਸਮੇਤ ਹਰ ਪਾਸੇ ਡਰ ਦਾ ਮਾਹੌਲ ਬਣ ਗਿਆ ਹੈ। ਭਾਵੇਂ ਕਿ ਉਕਤ ਕੰਪਨੀ ਵਲੋਂ ਅਖ਼ਬਾਰਾਂ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਹਰ ਕਿਸੇ ਨੂੰ ਸਮੱਸਿਆ ਨਹੀਂ ਆਵੇਗੀ, ਇਸ ਨਾਲ ਪ੍ਰਭਾਵਿਤ ਹੋਣ ਵਾਲਿਆਂ ਦੀ ਦਰ ਬਹੁਤ ਜ਼ਿਆਦਾ ਘੱਟ ਹੈ, ਲੋਕ ਅਜੇ ਵੀ ਡਰੇ ਹੋਏ ਹਨ। ਇਸ ਮਾਮਲੇ 'ਚ ਆਮ ਲੋਕਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ।


-ਰਸ਼ਪਾਲ ਸਿੰਘ
ਐੱਸ.ਜੇ.ਐੱਸ. ਨਗਰ, ਹੁਸ਼ਿਆਰਪੁਰ।


ਸਬਰ ਤੇ ਸੰਤੋਖ
ਸਬਰ ਅਤੇ ਸੰਤੋਖ ਦੀ ਜ਼ਿੰਦਗੀ 'ਚ ਬੇਅੰਤ ਮਹੱਤਤਾ ਹੈ। ਇਹ ਗੁਣ ਇਨਸਾਨ ਨੂੰ ਸਮਰਪਿਤ, ਸ਼ਾਂਤ ਅਤੇ ਸ੍ਰੇਸ਼ਠ ਬਣਾਉਂਦੇ ਹਨ। ਸਬਰ ਨਾਲ, ਇਨਸਾਨ ਸਖ਼ਤੀ ਅਤੇ ਧੀਰਜ ਨਾਲ ਮੁਕਾਬਲਾ ਕਰਦਾ ਹੈ, ਜਿਸ ਨਾਲ ਉਸ ਨੂੰ ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਨੂੰ ਸਹਿਣ ਦੀ ਸ਼ਕਤੀ ਮਿਲਦੀ ਹੈ।
ਇਨਸਾਨ ਆਪਣੀ ਹਾਲਤ ਨਾਲ ਸੰਤੋਖ ਨੂੰ ਕਬੂਲ ਕਰਦਾ ਹੈ ਅਤੇ ਮੰਨਿਆਂ ਦੀ ਬਦੌਲਤ ਸੁੱਖ ਅਤੇ ਖ਼ੁਸ਼ੀ ਦੀ ਸ਼ਾਂਤੀ ਨੂੰ ਪ੍ਰਾਪਤ ਕਰਦਾ ਹੈ। ਇਹ ਗੁਣ ਇਨਸਾਨੀ ਜੀਵਨ ਨੂੰ ਸਮਰਪਿਤ ਅਤੇ ਸੰਤੋਖਪੂਰਵਕ ਜੀਣ ਦੀ ਕਲਾ ਸਿਖਾਉਂਦੇ ਹਨ। ਸਬਰ ਅਤੇ ਸੰਤੋਖ ਦੀ ਮਿਹਨਤ ਨਾਲ, ਇਨਸਾਨ ਆਪਣੀ ਜ਼ਿੰਦਗੀ ਨੂੰ ਖੁਸ਼ਹਾਲੀ ਅਤੇ ਸ਼ਾਂਤੀ ਨਾਲ ਭਰ ਦੇਵੇਗਾ।


-ਅਰਸ਼ਦੀਪ ਕੌਰ
ਬੀ.ਵੋਕ. (ਜੇ.ਐਮ.ਟੀ.)।

03-05-2024

 ਦਲਬਦਲੀ ਵਾਲੇ ਨੇਤਾ ਨੂੰ ਨਕਾਰੋ

ਲੋਕ ਸਭਾ ਚੋਣਾਂ ਦਾ ਬਿਗਲ ਵਜਦੇ ਸਮੇਂ ਨੇਤਾ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਦਲ ਬਦਲੀਆਂ ਚਿੰਤਾ ਦਾ ਵਿਸ਼ਾ ਹੈ। ਜਿਹੜੀ ਵੀ ਪਾਰਟੀ ਸੱਤਾ ਵਿਚ ਹੁੰਦੀ ਹੈ ਉਹ ਕੇਂਦਰੀ ਏਜੰਸੀਆਂ ਦਾ ਫਾਇਦਾ ਉਠਾ ਸੱਤਾ ਵਿਚ ਆਉਣਾ ਚਾਹੁੰਦੀ ਹੈ। ਰਾਜਨੀਤਕ ਪਾਰਟੀਆਂ ਇਕ-ਦੂਸਰੇ 'ਤੇ ਦੂਸ਼ਣਬਾਜ਼ੀਆਂ ਲਗਾਉਂਦੀਆਂ ਹਨ। ਪਰ ਸੱਤਾ ਵਿਚ ਆ ਕੇ ਉਹ ਵੀ ਇਸੇ ਤਰ੍ਹਾਂ ਵਰਤਾਰਾ ਕਰਦੀਆਂ ਹਨ। ਇਸ ਕਰਕੇ ਹੁਣ ਵੋਟਰ ਨੂੰ ਹੀ ਤੀਸਰੀ ਅੱਖ ਖੋਲ੍ਹ ਦਲ ਬਦਲੀ ਨੇਤਾ ਨੂੰ ਨਕਾਰਨਾ ਪਵੇਗਾ। ਅਗਾਮੀ ਲੋਕ ਸਭਾ ਚੋਣਾਂ ਬੇਦਾਗ, ਇਮਾਨਦਾਰ ਨੇਤਾ ਜੋ ਪੈਸੇ ਤੇ ਸ਼ਰਾਬ ਨਾ ਵੰਡੇ, ਜੋ ਦਲ ਬਦਲੀ ਨਾ ਕਰੇ, ਜੋ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਾਹਰ ਦਾ ਪ੍ਰਸਾਰ ਰੋਕੇ, ਵਾਤਾਵਰਨ ਦੀ ਗੱਲ ਕਰੇ, ਅੰਧ-ਵਿਸ਼ਵਾਸ ਤੇ ਕਾਨੂੰਨ ਬਣਾਉਣ ਦਾ ਚੋਣਾਂ 'ਚ ਮੁੱਦਾ ਬਣਾਏ, ਐਸਾ ਨੇਤਾ ਸਦਨ ਵਿਚ ਭੇਜ ਕੇ ਚੰਗੇ ਅਕਸ ਵਾਲੀ ਸਰਕਾਰ ਬਣਾਉਣੀ ਚਾਹੀਦੀ ਹੈ। ਇਸ ਵਿਚ ਹੀ ਅਵਾਮ ਤੇ ਦੇਸ਼ ਦਾ ਭਲਾ ਹੈ।

-ਗੁਰਮੀਤ ਸਿੰਘ ਵੇਰਕਾ, ਅੰਮ੍ਰਿਤਸਰ।

ਵੋਟ ਦਾ ਸਹੀ ਇਸਤੇਮਾਲ ਕਰੋ

ਚੋਣਾਂ ਲੋਕਤੰਤਰ ਦਾ ਮਜ਼ਬੂਤ ਥੰਮ੍ਹ ਹੁੰਦੀਆਂ ਹਨ। ਜੇਕਰ ਵੋਟਰ ਗਲਤੀ ਨਾਲ ਸਮਾਜ ਤੇ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਗਲਤ ਸਰਕਾਰ ਚੁਣ ਲੈਂਦੇ ਹਨ ਤਾਂ ਘੱਟੋ-ਘੱਟ ਲੋਕਾਂ ਨੂੰ ਪੰਜ ਸਾਲ ਆਪਣੀ ਗਲਤੀ ਦਾ ਪਛਤਾਵਾ ਕਰਨਾ ਪੈ ਜਾਂਦਾ ਹੈ। ਪਰੰਤੂ ਵੋਟਰਾਂ ਵਿਚ ਅਜੇ ਵੀ ਵੋਟ ਦੀ ਅਸਲ ਤਾਕਤ ਨੂੰ ਸਮਝਣ ਦੀ ਯੋਗਤਾ ਪੈਦਾ ਨਹੀਂ ਹੋਈ ਅਤੇ ਕਈ ਵੋਟਰ ਧਰਮ, ਜਾਤ, ਧੜੇਬੰਦੀ, ਸ਼ਰਾਬ, ਪੈਸੇ ਦੇ ਲਾਲਚ 'ਚ ਵੋਟਾਂ ਪਾਉਂਦੇ ਹਨ, ਜਿਸ ਕਾਰਨ ਸੂਬਾ/ਦੇਸ਼ ਅਜੇ ਵੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਰਾਜਨੀਤਕ ਲੋਕਾਂ ਨੇ ਅਜਿਹਾ ਤਾਣਾਬਾਣਾ ਬੁਣਿਆ ਹੈ ਕਿ ਵੋਟਰ ਮੁਫ਼ਤ ਦੀਆਂ ਸਹੂਲਤਾਂ, ਆਟਾ, ਦਾਲ ਵਿਚੋਂ ਹੀ ਉਲਝ ਕੇ ਰਹਿ ਗਿਆ ਹੈ। ਬੇਰੁਜ਼ਗਾਰੀ ਇਸ ਕਦਰ ਵਧ ਗਈ ਹੈ ਕਿ ਨੌਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ।
ਸੋ, ਵੋਟਰਾਂ ਨੂੰ ਬੜੀ ਸੂਝਬੂਝ ਨਾਲ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਸਮਾਜ ਅਤੇ ਸੂਬੇ ਦੇ ਹਿੱਤ ਨੂੰ ਮੁੱਖ ਰੱਖ ਕੇ ਵੋਟਾਂ ਦੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਅਜਿਹਾ ਉਮੀਦਵਾਰ/ਸਰਕਾਰ ਚੁਣੋ ਜੋ ਤੁਹਾਡੇ ਤੇ ਸੂਬੇ ਦੇ ਮਸਲੇ ਹੱਲ ਕਰ ਸਕੇ।

-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ, ਬਟਾਲਾ।

ਵਿਦਿਆਰਥੀ ਬਨਾਮ ਮੋਬਾਈਲ

ਮੋਬਾਈਲ ਫੋਨ ਸੂਚਨਾ ਸੰਚਾਰ ਦਾ ਸਭ ਤੋਂ ਉੱਤਮ ਸਾਧਨ ਹੈ। ਪਹਿਲਾਂ ਮੋਬਾਈਲ ਦੀ ਵਰਤੋਂ ਫ਼ੋਨ ਅਤੇ ਮੈਸੇਜ ਕਰਨ ਲਈ ਹੁੰਦੀ ਸੀ ਪਰ ਹੁਣ ਸਮਾਰਟ ਫੋਨ ਦੇ ਆਉਣ ਨਾਲ ਮੋਬਾਈਲ ਫੋਨ ਕੰਪਿਊਟਰ ਦਾ ਕੰਮ ਵੀ ਕਰਦਾ ਹੈ। ਵਿਦਿਆਰਥੀਆਂ ਦੇ ਖੇਤਰ ਵਿਚ ਮੋਬਾਈਲ ਬਹੁਤ ਲਾਭਦਾਇਕ ਹੈ। ਯੂ-ਟਿਊਬ ਰਾਹੀਂ ਵਿਦਿਆਰਥੀ ਆਪਣੇ ਮਨਭਾਉਂਦੇ ਅਧਿਆਪਕ ਤੋਂ ਸਿਖਲਾਈ ਲੈ ਸਕਦੇ ਹਨ। ਪਰ ਬਹੁਤੇ ਵਿਦਿਆਰਥੀ ਮੋਬਾਈਲ ਕਾਰਨ ਆਪਣਾ ਸਮਾਂ ਫਜ਼ੂਲ ਦੇ ਕੰਮਾਂ ਵਿਚ ਬਰਬਾਦ ਕਰ ਲੈਂਦੇ ਹਨ। ਇਸ ਨਾਲ ਉਨ੍ਹਾਂ ਦੇ ਦਿਮਾਗ਼ 'ਤੇ ਵੀ ਬੁਰਾ ਅਸਰ ਪੈਂਦਾ ਹੈ ਅਤੇ ਸਮਾਂ ਵੀ ਬਰਬਾਦ ਹੁੰਦਾ ਹੈ। ਵਿਦਿਆਰਥੀ ਨੂੰ ਮੋਬਾਈਲ ਫੋਨ ਦੀ ਵਰਤੋਂ ਸਿਰਫ਼ ਜ਼ਰੂਰੀ ਕੰਮਾਂ ਲਈ ਕਰਨੀ ਚਾਹੀਦੀ ਹੈ। ਮੋਬਾਈਲ ਫ਼ੋਨ ਦੀ ਦੁਰਵਰਤੋਂ ਨਾਲ ਵਿਦਿਆਰਥੀ ਕਈ ਤਰ੍ਹਾਂ ਦੇ ਮਾਨਸਿਕ ਅਤੇ ਸਰੀਰਕ ਰੋਕਾਂ ਦਾ ਸ਼ਿਕਾਰ ਹੋ ਜਾਂਦਾ ਹੈ।

-ਰਮਨਦੀਪ ਕੌਰ
ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀ
(ਵਿਦਿਆਰਥਣ) ਭਾਗ ਪਹਿਲਾ।

02-05-2024

 ਹਸਪਤਾਲਾਂ 'ਚ ਸੁਧਾਰ ਦੀ ਲੋੜ

ਪਿਛਲੇ ਦਿਨੀਂ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਦਾਖਲ ਇਕ ਮਰੀਜ਼ ਦੇ ਨਾਲ ਇਕੋ ਬੈੱਡ 'ਤੇ ਇਕ ਲਾਸ਼ ਸਾਰੀ ਰਾਤ ਰੱਖੇ ਜਾਣ ਦੀ ਘਟਨਾ ਅੰਤਰ ਆਤਮਾ ਨੂੰ ਝੰਜੋੜ ਦੇਣ ਵਾਲੀ ਹੈ। ਇਕ ਪਾਸੇ ਤਾਂ ਸਾਡੀ ਸਰਕਾਰ ਸਿੱਖਿਆ ਅਤੇ ਸਿਹਤ ਸਹੂਲਤਾਂ ਵਿਚ ਪੂਰੇ ਦੇਸ਼ ਵਿਚ ਨੰਬਰ ਇਕ ਹੋਣ ਦਾ ਦਾਅਵਾ ਕਰ ਰਹੀ ਹੈ। ਦੂਜੇ ਪਾਸੇ ਅਜਿਹੀਆਂ ਘਟਨਾਵਾਂ ਸਾਡੇ ਪੰਜਾਬ ਦੀਆਂ ਸਿਹਤ ਸਹੂਲਤਾਂ ਦੀ ਅਸਲ ਹਕੀਕਤ ਬਿਆਨ ਕਰਦੀਆਂ ਹਨ। ਇਸੇ ਵਿਭਾਗ ਨਾਲ ਸੰਬੰਧਿਤ ਇਕ ਘਟਨਾ ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਹੋਈ ਜਿਸ ਵਿਚ ਇਕ ਦਰਦਨਾਕ ਹਾਦਸੇ ਵਿਚ ਹੋਈਆਂ 4 ਮੌਤਾਂ ਦੀਆਂ ਮ੍ਰਿਤਕ ਦੇਹਾਂ ਰੱਖਣ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਫਰੀਜ਼ਰ ਨਹੀਂ ਸਨ। ਹਸਪਤਾਲ ਵਿਚ ਸਿਰਫ਼ ਦੋ ਹੀ ਫਰੀਜ਼ਰ ਹਨ, ਜਿਨ੍ਹਾਂ ਵਿਚੋਂ ਵੀ ਇਕ ਖਰਾਬ ਹਾਲਤ ਵਿਚ ਪਿਆ ਹੈ। ਵਾਰਿਸਾਂ ਨੂੰ ਮ੍ਰਿਤਕ ਦੇਹਾਂ ਲਈ ਪ੍ਰਾਈਵੇਟ ਫਰੀਜਰਾਂ ਦਾ ਪ੍ਰਬੰਧ ਕਰਨਾ ਪਿਆ। ਸੋ, ਜਿਥੇ ਇਕ ਪਾਸੇ ਸਾਡੀ ਸਰਕਾਰ ਦੁਆਰਾ ਪੰਜਾਬ ਵਿਚ ਕਰੋੜਾਂ ਰੁਪਏ ਲਗਾ ਕੇ ਵਿਸ਼ਵ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਪਹਿਲਾਂ ਮੌਜੂਦਾ ਹਸਪਤਾਲਾਂ ਤੇ ਕਲੀਨਿਕਾਂ ਵਿਚ ਬਹੁਤ ਜ਼ਿਆਦਾ ਸੁਧਾਰ ਕੀਤੇ ਜਾਣ ਦੀ ਲੋੜ ਹੈ।

-ਚਰਨਜੀਤ ਸਿੰਘ ਮੁਕਤਸਰ,
ਸੈਂਟਰ ਮੁੱਖ ਅਧਿਆਪਕ
ਸਪਸ ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।

ਬਹੁਤ ਵਧੀਆ ਲੇਖ

ਸੋਮਵਾਰ 15 ਅਪ੍ਰੈਲ ' ਅਜੀਤ ' ਦੇ ਸੰਪਾਦਕੀ ਪੰਨੇ 'ਤੇ ਸਾਬਕਾ ਆਈ.ਏ.ਐਸ. ਅਧਿਕਾਰੀ ਸ੍ਰੀ ਸੁਰੇਸ਼ ਕੁਮਾਰ ਵਲੋਂ ਲਿਖੇ ਲੇਖ਼ 'ਪੈੱਸ ਦੀ ਆਜ਼ਾਦੀ ਤੇ ਜ਼ਰੂਰੀ ਜ਼ਾਬਤੇ ਦਰਮਿਆਨ ਸੰਤੁਲਨ ਬਣਾ ਕੇ ਰੱਖਣ ਦੀ ਲੋੜ 'ਚ ਪੜ੍ਹਿਆ ਕਿ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਣ ਵਾਲਾ ਮੀਡੀਆ ਸੰਸਥਾਵਾਂ ਦੇ ਵਪਾਰੀਕਰਨ ਨਾਲ ਪੱਤਰਕਾਰਤਾ ਦੀ ਇਮਾਨਦਾਰੀ ਅਤੇ ਨਿਰਪੱਖਤਾ ਬਾਰੇ ਚਿੰਤਾਵਾਂ ਪੈਦਾ ਹੋ ਰਹੀਆਂ ਹਨ। ਆਜ਼ਾਦੀ ਤੋਂ ਪਹਿਲਾਂ ਸਾਡੇ ਦੇਸ਼ ਦਾ ਮੀਡੀਆ ਇੱਕ ਮਿਸ਼ਨ ਤੇ ਸੇਵਾ-ਭਾਵਨਾ ਵਾਲਾ ਸੀ। ਪਰ ਸੁਤੰਤਰਤਾ ਤੋਂ ਬਾਅਦ ਮੀਡੀਏ ਦਾ ਇਕ ਵੱਡਾ ਹਿੱਸਾ ਵਪਾਰ ਦਾ ਰੂਪ ਲੈ ਗਿਆ। ਬਹੁਤ ਹੀ ਜਲਦੀ ਪੈਸਾ ਕਮਾਉਣ ਦੀ ਲਾਲਸਾ ਰੱਖਣ ਵਾਲੇ ਉਦਯੋਗਪਤੀ ਮੀਡੀਆ ਅਦਾਰਿਆਂ ਨੂੰ ਸਿਰਫ਼ ਵਪਾਰਕ ਹਿਤਾਂ ਲਈ ਹੀ ਚਲਾਉਂਦੇ ਹਨ ਜਿਸ ਕਾਰਨ ਮੀਡੀਆ ਦੀ ਆਜ਼ਾਦੀ ਵੀ ਖ਼ਤਮ ਹੁੰਦੀ ਜਾ ਰਹੀ ਹੈ। ਮੀਡੀਆ ਦਾ ਅਸਲ ਕੰਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰਾਂ ਤੱਕ ਪਹੁੰਚਾਉਣਾ ਅਤੇ ਸਰਕਾਰਾਂ ਦੇ ਫ਼ੈਸਲੇ ਅਤੇ ਨੀਤੀਆ ਦੀ ਆਲੋਚਨਾ ਕਰਨਾ, ਜਵਾਬਦੇਹੀ ਤੈਅ ਕਰਨਾ ਅਤੇ ਜਨਤਕ ਹਿਤਾਂ ਦੀ ਵਕਾਲਤ ਕਰਨਾ ਹੈ।
ਪੱਤਰਕਾਰਤਾ ਅਤੇ ਸਨਸਨੀਖੇਜ਼ ਪੱਤਰਕਾਰਤਾ ਵਿਚਾਲੇ ਫ਼ਰਕ ਕਰਨਾ ਵੀ ਜ਼ਰੂਰੀ ਹੈ। ਸਨਸਨੀਖੇਜ਼ ਪੱਤਰਕਾਰਤਾ, ਮੀਡੀਆ ਕਿੱਤੇ ਦੀ ਵਿਸ਼ਵਾਸਯੋਗਤਾ ਅਤੇ ਇਮਾਨਦਾਰੀ ਨੂੰ ਕਮਜ਼ੋਰ ਕਰਦੀ ਹੈ। ਸਨਸਨੀਖੇਜ਼ ਅਤੇ ਝੂਠੀਆਂ ਖ਼ਬਰਾਂ ਨਾਲ ਨਜਿੱਠਣ ਲਈ ਸਾਂਝੀ ਕਾਰਵਾਈ ਦੀ ਲੋੜ ਹੈ। ਦੇਸ਼ 'ਚ ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਰੱਖਣ ਲਈ ਪ੍ਰੈੱਸ ਦੀ ਆਜ਼ਾਦੀ ਨੂੰ ਕਾਇਮ ਰੱਖਣਾ ਬਹੁਤ ਹੀ ਜ਼ਰੂਰੀ ਹੈ। ਦੇਸ਼ ਦੇ ਨਾਗਰਿਕਾਂ, ਸਮਾਜਿਕ ਸੰਗਠਨਾਂ ਨੂੰ ਵੀ ਚਾਹੀਦਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ।

-ਲਖਵਿੰਦਰ ਪਾਲ ਗਰਗ
ਪਿੰਡ ਦੇ ਡਾਕਖ਼ਾਨਾ : ਘਰਾਚੋਂ, ਜ਼ਿਲ੍ਹਾ ਸੰਗਰੂਰ

ਅਧਿਆਪਕ ਦਾ ਸਨਮਾਨ ਹੋਵੇ

ਇਕ ਸਮਾਂ ਸੀ ਜਦੋਂ ਭਾਰਤ ਵਿਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਸੀ। ਸਰਕਾਰੇ-ਦਰਬਾਰੇ ਇਸ ਦਾ ਮਾਨ-ਸਨਮਾਨ ਕੀਤਾ ਜਾਂਦਾ ਸੀ। ਇਹ ਇਕ ਸਚਾਈ ਹੈ ਕਿ ਅਧਿਆਪਕ ਦੇਸ਼ ਅਤੇ ਕੌਮ ਦਾ ਨਿਰਮਾਤਾ ਹੈ। ਇਸ ਦੀ ਸੱਚੀ ਸੁੱਚੀ ਅਗਵਾਈ ਹੀ ਦੇਸ਼ ਪਿਆਰ ਦੇ ਜਜ਼ਬੇ ਵਾਲੀ ਪੀੜ੍ਹੀ ਪੈਦਾ ਕਰ ਸਕਦੀ ਹੈ। ਅਧਿਆਪਕ ਦਾ ਅਸਲ ਅਸਥਾਨ ਸਕੂਲਾਂ ਅਤੇ ਕਾਲਜਾਂ ਵਿਚ ਹੈ। ਇਸ ਨਾਲ ਹੀ ਦੇਸ਼ ਸੇਵਾ ਦਾ ਫ਼ਰਜ਼ ਪੂਰਾ ਕੀਤਾ ਜਾ ਸਕਦਾ ਹੈ। ਅਧਿਆਪਕਾਂ ਦਾ ਪਾਣੀ ਦੀ ਟੈਂਕੀ ਉਪਰ ਚੜ੍ਹ ਕੇ ਨਾਅਰੇ ਲਾਉਣੇ ਜਾਂ ਆਪਣੇ-ਆਪ ਨੂੰ ਅੱਗ ਲਗਾਉਣੀ, ਕਿਸੇ ਤਰ੍ਹਾਂ ਵੀ ਉਚਿਤ ਕੰਮ ਨਹੀਂ ਹੈ। ਬੱਚੇ ਦੇਸ਼ ਦਾ ਧਨ ਹਨ। ਚੰਗੇ ਸ਼ਹਿਰੀ ਤਾਂ ਹੀ ਮਿਲਣਗੇ ਜੇ ਸਿੱਖਿਆ ਦਾ ਚੰਗਾ ਪ੍ਰਬੰਧ ਹੋਵੇਗਾ। ਸਕੂਲਾਂ ਵਿਚ ਖਾਲੀ ਪਈਆਂ ਆਸਾਮੀਆਂ ਭਰੀਆਂ ਜਾਣੀਆਂ ਚਾਹੀਦੀਆਂ ਹਨ। ਫ਼ੌਜ ਅਤੇ ਪੁਲਿਸ ਵਾਂਗ ਏਨੀਆਂ ਹੀ ਟ੍ਰੇਨਿੰਗਾਂ ਦਿਓ, ਜਿੰਨੇ ਅਧਿਆਪਕਾਂ ਦੀ ਲੋੜ ਹੈ। ਅਧਿਆਪਕ ਬੇਰੁਜ਼ਗਾਰ ਕਿਉਂ?

-ਮਹਿੰਦਰ ਸਿੰਘ ਬਾਜਵਾ
ਮਸੀਤਾਂ (ਕਪੂਰਥਲਾ)।

ਮਨੁੱਖ ਦੀ ਦਰਿੰਦਗੀ

ਮਨੁੱਖੀ ਜੀਵ ਦੀਆਂ ਦਰਿੰਦਗੀ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਹਨ, ਜਿਸ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸੋਨੀਪਤ 'ਚ ਮਾਂ ਬਣੀ ਹਥਿਆਰੀ, ਪ੍ਰੇਮੀ ਨਾਲ ਮਿਲ ਮਾਸੂਮ ਬੱਚੇਦਾ ਕੀਤਾ ਕਤਲ। ਰਈਆ ਦੇ ਪਿੰਡ ਬੂਲੇ ਨੰਗਲ ਵਿਚ ਕਲਯੁਗੀ ਪਤੀ ਵਲੋਂ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜ ਕੇ ਮਾਰਿਆ। ਮੁਕਤਸਰ ਦੇ ਪਿੰਡ ਆਲਮਵਾਲਾ 'ਚ ਪਤਨੀ ਨੇ ਪ੍ਰੇਮੀ ਨਾਲ ਰਲ ਕੇ ਕੀਤਾ ਪਤੀ ਦਾ ਕਤਲ।
ਰੋਜ਼ਾਨਾ ਹੀ ਅਖ਼ਬਾਰਾਂ ਵਿਚ ਖ਼ਬਰਾਂ ਛਪਦੀਆਂ ਹਨ। ਅਣਖ ਦੀ ਖ਼ਾਤਰ ਕਤਲ, ਪ੍ਰੇਮ ਸੰਬੰਧ ਦੇ ਚੱਲਦਿਆਂ ਕਤਲ, ਨਸ਼ਿਆਂ ਦੀ ਪੂਰਤੀ ਲਈ ਆਪਣੇ ਹੀ ਖੂਨ ਦਾ ਹੀ ਕਤਲ, ਸਾਡੇ ਮੁਲਕ ਵਿਚ ਮਨੁੱਖੀ ਜਾਨਾਂ ਦੀ ਕੋਈ ਕੀਮਤ ਨਹੀਂ। ਜਦੋਂ ਕਿ ਮਨੁੱਖ ਜੀਵ ਨੂੰ ਪਤਾ ਹੈ ਜੋ ਉਹ ਕਤਲ ਕਰ ਰਿਹਾ ਹੈ, ਛੁਪਣਾ ਨਹੀਂ ਜੇਲ੍ਹ ਦੀਆਂ ਸਲਾਖ਼ਾਂ ਵਿਚ ਜਾਣਾ ਪੈਣਾ ਹੈ। ਫਿਰ ਵੀ ਮਨੁੱਖ ਇਹ ਕਾਰਾ ਕਰੀ ਜਾ ਰਿਹਾ ਹੈ। ਸਾਡੀ ਨਿਆਇਕ ਪ੍ਰਕਿਰਿਆ ਬੜੀ ਲੰਬੀ-ਚੌੜੀ ਹੈ। ਅਦਾਲਤਾਂ ਨੂੰ ਸਮੇਂ ਸਿਰ ਇਹੋ ਜਿਹੇ ਕੇਸਾਂ ਨੂੰ ਨੇਪਰੇ ਚਾੜ੍ਹ ਦੋਸ਼ੀਆਂ ਨੂੰ ਫਾਹੇ ਲਾਉਣਾ ਚਾਹੀਦਾ ਹੈ। ਵਿਸ਼ੇਸ਼ ਅਦਾਲਤਾਂ ਰਾਹੀਂ ਸਮੇਂ ਸਿਰ ਚਲਾਨ ਦੇ ਸਮੇਂ ਸੀਮਾ 'ਤੇ ਸੁਣਵਾਈ ਕਰ ਦੋਸ਼ੀਆਂ ਨੂੰ ਕਠੋਰ ਦੰਡ ਦੇ ਕੇ ਇਕ ਮਿਸਾਲ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਜੁਰਮ ਕਰਨ ਦਾ ਕੋਈ ਹੀਲਾ ਨਾ ਕਰ ਸਕੇ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

01-05-2024

 ਬਜ਼ੁਰਗਾਂ ਦੀ ਸੇਵਾ

ਬਜ਼ੁਰਗ ਸਾਡੇ ਸਮਾਜ ਦੀ ਸਭ ਤੋਂ ਤਜਰਬੇਕਾਰ ਪੀੜ੍ਹੀ ਹੁੰਦੀ ਹੈ, ਜਿਸ ਤੋਂ ਸਾਨੂੰ ਬਹੁਤ ਤਜਰਬੇ ਸਿੱਖਣ ਨੂੰ ਮਿਲਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਬਜ਼ੁਰਗ ਘਰ ਦਾ ਜ਼ਿੰਦਾ ਹੁੰਦੇ ਹਨ। ਬਜ਼ੁਰਗਾਂ ਦੀ ਸੇਵਾ ਹੀ ਅਸਲੀ ਭਗਤੀ ਹੁੰਦੀ ਹੈ। ਪਰ ਸਾਡੀ ਪੜ੍ਹੀ-ਲਿਖੀ ਪੀੜ੍ਹੀ ਨੂੰ ਇਹ ਮਨਜ਼ੂਰ ਨਹੀਂ ਹੈ। ਮਜਬੂਰੀਆਂ ਕਹਿ ਲਉ ਜਾਂ ਫਿਰ ਮਰਜ਼ੀਆਂ, ਅਜੋਕੀ ਨੌਜਵਾਨ ਪੀੜ੍ਹੀ ਬਜ਼ੁਰਗਾਂ ਨੂੰ ਵਕਤ ਨਹੀਂ ਦਿੰਦੀ। ਕਈ ਵਾਰ ਤਾਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਹੱਥੀਂ ਬਣਾਏ ਘਰਾਂ ਵਿਚੋਂ ਇਹ ਕਹਿ ਕੇ ਬਿਰਧ ਆਸ਼ਰਮਾਂ ਵਿਚ ਭੇਜ ਦਿੱਤਾ ਜਾਂਦਾ ਹੈ ਕਿ ਸਾਨੂੰ ਕੰਮਾਂ ਤੋਂ ਵਿਹਲ ਨਹੀਂ ਤੇ ਉਨ੍ਹਾਂ ਦਾ ਜੀਵਨ ਘੋਰ ਨਿਰਾਸ਼ਾ ਨਾਲ ਭਰ ਜਾਂਦਾ ਹੈ। ਜਿਨ੍ਹਾਂ ਬੱਚਿਆਂ ਨੂੰ ਉਹ ਆਪਣੇ ਹੱਥਾਂ ਨਾਲ ਵੱਡਾ ਕਰਦੇ ਹਨ, ਉਹੀ ਬੱਚੇ ਬਜ਼ੁਰਗਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਹਨ।

-ਸਿਮਰਨਦੀਪ ਕੌਰ
ਬੀ.ਵਾਕ. (ਜੇ.ਐਮ.ਟੀ.)

ਪੰਛੀਆਂ ਦੀ ਸਾਂਭ-ਸੰਭਾਲ

ਮਈ ਮਹੀਨਾ ਚੜ੍ਹਨ ਦੇ ਨਾਲ ਗਰਮੀ ਨੇ ਵੀ ਆਪਣੀ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਆਉਣ ਵਾਲੇ ਦੋ-ਚਾਰ ਦਿਨਾਂ ਵਿਚ ਕੁਝ ਸਥਾਨਾਂ ਦਾ ਤਾਪਮਾਨ ਚਾਲੀ ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ। ਦਿਨੋ-ਦਿਨ ਮੌਸਮ ਵਿਚ ਵਿਗਾੜ ਪੈਦਾ ਹੋ ਰਿਹਾ ਹੈ, ਜਿਸ ਕਾਰਨ ਮਨੁੱਖੀ ਲਾਲਚ ਦੀਆਂ ਅਣਮਨੁੱਖੀ ਕਾਰਵਾਈਆਂ ਹਨ, ਜਿਨ੍ਹਾਂ ਕਰਕੇ ਮਾਤਾ ਦਾ ਦਰਜਾ ਦੇਣ ਵਾਲੀ ਇਸ ਧਰਤੀ 'ਤੇ ਮਨੁੱਖ ਦੇ ਨਾਲ-ਨਾਲ ਪਸ਼ੂ-ਪੰਛੀਆਂ ਦਾ ਰਹਿਣਾ ਵੀ ਔਖਾ ਹੋ ਗਿਆ ਹੈ। ਗਰਮੀਆਂ ਦੇ ਮੌਸਮ ਦੌਰਾਨ ਹਰ ਜਗ੍ਹਾ ਪੀਣ ਵਾਲੇ ਪਾਣੀਆਂ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ, ਪ੍ਰੰਤੂ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਆਟੇ 'ਚ ਲੂਣ ਬਰਾਬਰ ਹੁੰਦਾ ਹੈ। ਇਸ ਦੀ ਸ਼ੁਰੂਆਤ ਅਸੀਂ ਆਪਣੇ ਘਰ ਤੋਂ ਕਰ ਸਕਦੇ ਹਾਂ। ਆਪਣੇ ਘਰਾਂ ਵਿਚ ਅਸੀਂ ਪੁਰਾਣੇ ਬਰਤਨਾਂ ਵਿਚ ਪੰਛੀਆਂ ਦੇ ਪੀਣ ਲਈ ਪਾਣੀ ਰੱਖ ਸਕਦੇ ਹਾਂ। ਆਪਣੀ ਸ਼ਰਧਾ ਮੁਤਾਬਿਕ ਅਸੀਂ ਉਨ੍ਹਾਂ ਲਈ ਚੋਗੇ ਦਾ ਵੀ ਪ੍ਰਬੰਧ ਕਰ ਸਕਦੇ ਹਾਂ। ਸੋ ਆਓ, ਸਾਰੇ ਰਲ ਮਿਲ ਕੇ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਉਨ੍ਹਾਂ ਨੂੰ ਲੋੜੀਂਦਾ ਵਾਤਾਵਰਨ ਮੁਹੱਈਆ ਕਰਵਾ ਕੇ ਵਾਤਾਵਰਨ ਦੀ ਸੁਰੱਖਿਆ ਵਿਚ ਆਪਣਾ ਬਣਦਾ ਯੋਗਦਾਨ ਪਾਈਏ।

ਰਜਵਿੰਦਰ ਪਾਲ ਸ਼ਰਮਾ

ਸਿਆਸੀ ਲੀਡਰ, ਚੋਣਾਂ ਅਤੇ ਖੇਡ ਭਾਵਨਾ

ਦੇਸ਼ ਵਿਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ। ਸਾਰੀਆਂ ਹੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਆਪੋ-ਆਪਣਾ ਪੂਰਾ ਜ਼ੋਰ ਲਗਾ ਰਹੇ ਹਨ। ਉਹ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਹਿਤ ਉਨ੍ਹਾਂ ਨਾਲ ਵੱਡੇ-ਵੱਡੇ ਵਾਅਦੇ ਕਰਨ ਦੇ ਨਾਲ-ਨਾਲ ਮਨ ਲੁਭਾਉਣੀਆਂ ਗੱਲਾਂ ਕਰ ਰਹੇ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਥੇ ਇਸ ਵਾਰੀ ਸਥਿਤੀ ਬਾਕੀ ਪ੍ਰਾਂਤਾਂ ਤੋਂ ਵੱਖਰੀ ਆਖੀ ਜਾ ਸਕਦੀ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਇਥੇ ਹਰ ਸਿਆਸੀ ਪਾਰਟੀ ਆਪੋ-ਆਪਣੇ ਪੱਧਰ 'ਤੇ ਬਿਨਾਂ ਕਿਸੇ ਗੱਠਜੋੜ ਦੇ ਇਹ ਚੋਣ ਲੜ ਰਹੀ ਹੈ। 'ਕੁੰਡੀਆਂ ਦੇ ਸਿੰਗ ਫਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ' ਵਾਲੀ ਪੰਜਾਬੀ ਅਖਾਣ ਇਨ੍ਹਾਂ ਸਿਆਸੀ ਧਿਰਾਂ ਉੱਪਰ ਬੜੀ ਢੁਕਦੀ ਹੈ। ਦੇਖੋ ਕੌਣ ਬਾਜ਼ੀ ਮਾਰਦਾ ਹੈ। ਫਿਲਹਾਲ ਤਾਂ ਸਾਡੀ ਕੌਮੀ ਪੱਧਰ 'ਤੇ ਹੋ ਰਹੀਆਂ ਇਨ੍ਹਾਂ ਚੋਣਾਂ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਪਾਰਟੀਆਂ, ਸਿਆਸੀ ਧਿਰਾਂ ਨੂੰ ਇਕੋ ਬੇਨਤੀ ਹੈ ਕਿ ਉਹ ਚੋਣ ਦੰਗਲ ਵਿਚ ਖੁੱਲ੍ਹ ਕੇ ਸ਼ਾਮਿਲ ਹੋਣ, ਚੋਣ ਲੜਨ ਪਰ ਖੇਡ ਭਾਵਨਾ ਨਾਲ ਅਤੇ ਅਮਨ-ਅਮਾਨ ਨਾਲ, ਨਾ ਕਿ ਪੱਗੋ-ਲੱਥੀ ਹੋ ਕੇ ਅਰਥਾਤ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਅਤੇ ਮਿਆਰ ਨੂੰ ਬਣਾ ਕੇ ਰੱਖਣ ਅਤੇ ਹਰ ਉਮੀਦਵਾਰ ਨੂੰ ਖੇਡ ਦਾ ਖਿਡਾਰੀ ਸਮਝ ਕੇ ਬਣਦਾ ਸਤਿਕਾਰ ਦੇਣ, ਕਿਉਂਕਿ ਹਾਰ-ਜਿੱਤ ਦਾ ਫੈਸਲਾ ਤਾਂ ਲੋਕਾਂ ਦੇ ਹੱਥ 'ਚ ਹੈ, ਉਨ੍ਹਾਂ ਨੇ ਹੀ ਕਿਸੇ ਉਮੀਦਵਾਰ ਦੀ ਕਿਸਮਤ ਦਾ ਫੈਸਲਾ ਕਰਨਾ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਪਦਾਰਥਵਾਦ ਬਨਾਮ ਰਿਸ਼ਤੇ

ਅੱਜ ਦਾ ਮਨੁੱਖ ਕਿਵੇਂ ਸਾਦਗੀ ਤੋਂ ਤੜਕ-ਭੜਕ ਵੱਲ ਖਿੱਚਿਆ ਜਾ ਰਿਹਾ ਹੈ। ਕਿਵੇਂ ਪਦਾਰਥਵਾਦ ਨੇ ਇਸ ਦੀ ਜ਼ਿੰਦਗੀ ਨੂੰ, ਇਸ ਦੇ ਸੁਭਾਅ ਨੂੰ ਬਦਲ ਕੇ ਰੱਖ ਦਿੱਤਾ। ਭਾਵੁਕਤਾ, ਸੰਵੇਦਨਸ਼ੀਲਤਾ ਦੀ ਥਾਂ ਪਦਾਰਥਵਾਦ ਭਾਰੂ ਹੋ ਗਿਆ ਹੈ। ਇਨਸਾਨ ਵੱਧ ਤੋਂ ਵੱਧ ਪਦਾਰਥਕ ਵਸਤਾਂ ਹਾਸਿਲ ਕਰਨ ਦੀ ਦੌੜ ਵਿਚ ਆਪਣੇ ਰਿਸ਼ਤਿਆਂ ਨੂੰ ਭੁੱਲ ਗਿਆ। ਅੱਜ ਖ਼ੂਨ ਦੇ ਰਿਸ਼ਤਿਆਂ ਵਿਚ ਤਰੇੜਾਂ ਆ ਗਈਆਂ ਹਨ। ਭਾਈ-ਭਾਈ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ।
ਜ਼ਮੀਨ-ਜਾਇਦਾਦ ਦੇ ਛੋਟੇ-ਛੋਟੇ ਟੁਕੜਿਆਂ ਪਿੱਛੇ ਬੇਸ਼ਕੀਮਤੀ ਰਿਸ਼ਤਿਆਂ ਨੂੰ ਸਦਾ ਲਈ ਦਫਨ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਰਮ ਕਾਰਨ ਚੁੱਪ ਕਰਦਾ ਹੈ ਤਾਂ ਉਸ ਨੂੰ ਹੋਰ ਦਬਾਇਆ ਜਾਂਦਾ ਹੈ। ਕਦੇ ਛੋਟੀ ਜਿਹੀ ਤਕਲੀਫ਼ 'ਤੇ ਸਾਰਾ ਟੱਬਰ ਇਕਦਮ ਇੱਕਠਾ ਹੋ ਜਾਂਦਾ ਸੀ, ਤਕਲੀਫ਼ ਪਲਾਂ ਵਿਚ ਛੂ-ਮੰਤਰ ਹੋ ਜਾਂਦੀ ਸੀ ਪਰ ਅੱਜ ਪੈਸੇ ਦੀ ਦੌੜ ਨੇ ਪਰਿਵਾਰਾਂ ਵਿਚ ਏਨੇ ਫਾਸਲੇ ਪੈਦਾ ਕਰ ਦਿੱਤੇ, ਜਿਨ੍ਹਾਂ ਨੂੰ ਘੱਟ ਕਰਨਾ ਕਈ ਵਾਰ ਅਸੰਭਵ ਹੋ ਜਾਂਦਾ ਹੈ। ਲੋੜ ਹੈ ਥੋੜ੍ਹਾ ਸੋਚਣ ਦੀ ਕਿ ਇਕੱਠੇ ਇਤਫਾਕ ਨਾਲ ਬੈਠ ਕੇ ਵਿਗੜੇ ਮਸਲਿਆਂ ਨੂੰ ਹੋਰ ਵੱਡੇ ਹੋਣ, ਪਹਿਲਾਂ ਹੀ ਘਾਟਾ-ਵਾਧਾ ਜ਼ਰ ਕੇ ਨਿਪਟਾ ਲਿਆ ਜਾਵੇ ਤਾਂ ਕਿ ਨਵੀਂ ਪੀੜ੍ਹੀ ਨੂੰ ਇਸ ਤੋਂ ਕੁਝ ਸੇਧ ਮਿਲ ਸਕੇ।

-ਲਾਭ ਸਿੰਘ ਸ਼ੇਰਗਿੱਲ
(ਸੰਗਰੂਰ)।

30-04-2024

 ਨਸ਼ੇ ਵੰਡਣ ਦਾ ਰੁਝਾਨ

ਪੰਜਾਬ ਵਿਚ ਜਦੋਂ ਵੀ ਸਰਪੰਚੀ, ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਨਸ਼ੇ ਵੀ ਵੰਡਣ ਲੱਗ ਪੈਂਦੇ ਹਨ ਜਿਨ੍ਹਾਂ ਵਿਚ ਮੁੱਖ ਤੌਰ 'ਤੇ ਸ਼ਰਾਬ ਹੈ। ਹੁਣ ਵੀ ਨਾਜਾਇਜ਼ ਘਰ ਦੀ ਕੱਢੀ ਹੋਈ ਸ਼ਰਾਬ ਉਮੀਦਵਾਰ ਵੋਟਰਾਂ ਨੂੰ ਪਿਆਉਣਗੇ ਜਿਸ ਨਾਲ ਕਈ ਮੌਤਾਂ ਹੋ ਸਕਦੀਆਂ ਹਨ। ਪੁਲਿਸ ਅਤੇ ਆਬਕਾਰੀ ਮਹਿਕਮੇ ਨੂੰ ਸ਼ਰਾਬ ਦੀ ਨਾਜਾਇਜ਼ ਵਿਕਰੀ ਫੜਨ ਲਈ ਕਮਰ ਕੱਸ ਲੈਣੀ ਚਾਹੀਦੀ ਹੈ, ਕਿਉਂਕਿ ਕਈ ਤਾਂ ਦੋ-ਦੋ ਮਹੀਨੇ ਪਹਿਲਾਂ ਹੀ ਨਾਜਾਇਜ਼ ਸ਼ਰਾਬ ਬਣਾ ਲੈਂਦੇ ਹਨ। ਹੁਣ ਆਬਕਾਰੀ ਵਿਭਾਗ ਨੂੰ ਇਹ ਨਾਜਾਇਜ਼ ਸ਼ਰਾਬ ਨੂੰ ਫੜਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ, ਤਾਂ ਕਿ ਮੁਫ਼ਤ ਦੀ ਸ਼ਰਾਬ ਪੀ ਕੇ ਕਿਸੇ ਦੀ ਮੌਤ ਨਾ ਹੋਵੇ। ਇਹ ਵੀ ਦੱਸਣਯੋਗ ਹੈ, ਕਿ ਵੋਟਰਾਂ ਨੂੰ ਘਰੋਂ ਹੀ ਘਰ ਦੀ ਦੇਸੀ ਸ਼ਰਾਬ ਜੋ ਨਾਜਾਇਜ਼ ਤੌਰ 'ਤੇ ਬਣਾਈ ਜਾਂਦੀ ਹੈ, ਪੁੱਜਦੀ ਕੀਤੀ ਜਾਂਦੀ ਹੈ। ਵੋਟਰਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਤਰ੍ਹਾਂ ਦੇ ਨਸ਼ੇ ਦੇ ਲਾਲਚ ਵਿਚ ਨਾ ਆਉਣ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲਾ ਸ੍ਰੀ ਮੁਕਤਸਰ ਸਾਹਿਬ।

ਕਦੋਂ ਨਿਕਲੇਗਾ ਸਾਰਥਕ ਹੱਲ?

ਅਵਾਰਾਂ ਕੁੱਤਿਆਂ ਦੀ ਗਿਣਤੀ ਲਗਾਤਾਰ ਦਿਨ-ਬਾ-ਦਿਨ ਵਧਦੀ ਜਾ ਰਹੀ ਹੈ ਪਿੱਟਬੁਲ ਅਤੇ ਹੋਰ ਕਈ ਨਸਲਾਂ ਜੋ ਬਹੁਤ ਖ਼ਤਰਨਾਕ ਹਨ, ਤੋਂ ਹਰ ਕੋਈ ਡਰਦਾ ਏ , ਜਦੋਂ ਇਸ ਨਸਲ ਦਾ ਕੁੱਤਾ ਕਿਸੇ ਨੇ ਵੀ ਆਪਣੇ ਘਰ ਰੱਖਿਆ ਹੁੰਦਾ ਹੈ ਤਾਂ ਉਸ ਘਰ ਦੇ ਨਾਲ ਲੱਗਦੇ ਆਂਢੀ-ਗੁਆਂਢੀ ਵੀ ਹਰ ਵੇਲੇ ਆਪਣੇ-ਆਪ ਵਿੱਚ ਡਰੇ-ਡਰੇ ਅਤੇ ਸਹਿਮੇ ਮਹਿਸੂਸ ਕਰਦੇ ਨੇ ਕਿਤੇ ਪਿੱਟਬੁੱਲ ਖੁੱਲ੍ਹ ਕੇ ਉਨ੍ਹਾਂ 'ਤੇ ਹਮਲਾ ਨਾ ਕਰ ਦੇਵੇ, ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿਚ ਤਾਂ ਕਈ ਗਲੀਆਂ ਇਸ ਤਰ੍ਹਾਂ ਦੀਆਂ ਹਨ, ਜਿੱਥੇ ਅਵਾਰਾ ਕੁੱਤੇ ਬਹੁਤ ਨੇ ਤਾਂ ਉਸ ਗਲੀ ਵਿੱਚੋਂ ਲੋਕ ਜਾਣ ਤੋਂ ਗੁਰੇਜ਼ ਕਰਦੇ ਨੇ। ਸਵੇਰ ਸਮੇਂ ਆਮ ਦੇਖਿਆ ਗਿਆ ਕਿ ਅਵਾਰਾ ਕੁੱਤੇ ਹਰ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦੇ ਮਗਰ ਥੋੜ੍ਹੀ ਦੂਰੀ ਤੱਕ ਦੋੜਦੇ ਨੇ, ਇਨ੍ਹਾਂ ਤੋਂ ਬਚਣ ਲਈ ਜਾਂ ਇਨ੍ਹਾਂ ਨੂੰ ਬਚਾਉਂਦੇ ਹੋਏ ਕਈ ਵਾਰ ਦੋਪਹੀਆ ਵਾਹਨ ਚਾਲਕ ਆਪਣਾ ਸੰਤੁਲਨ ਗਵਾ ਬੈਠਦਾ ਹੈ ਅਤੇ ਦੁਰਘਟਨਾਂ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਹਾਲਤਾ ਵਿਚ ਤਾਂ ਚਾਲਕ ਨੂੰ ਆਪਣੀ ਜਾਨ ਵੀ ਗਵਾਉਣੀ ਪੈਂਦੀ ਹੈ। ਭਾਵੇਂ ਸਰਕਾਰ ਵਲੋਂ ਕੁੱਤੇ ਦੇ ਕੱਟਣ ਜਾਂ ਵੱਡਣ ਦਾ ਭਾਰੀ ਜੁਰਮਾਨਾ ਵੀ ਰੱਖਿਆ ਗਿਆ। ਪਰ ਅਜੇ ਤੱਕ ਵੀ ਘਟਨਾਵਾਂ ਘਟ ਨਹੀਂ ਰਹੀਆਂ ਹਨ। ਜੇਕਰ ਪਿੰਡਾਂ ਵਿੱਚ ਪੰਚਾਇਤਾਂ ਅਤੇ ਸ਼ਹਿਰਾਂ ਵਿਚ ਮਿਊਂਸੀਪਲ ਕੌਂਸਲਰਾਂ ਨੂੰ ਇਸ ਕੰਮ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ, ਐਨ.ਜੀ.ਓ. ਨਾਲ ਸੰਪਰਕ ਕੀਤਾ ਜਾਵੇ ਤਾਂ ਸ਼ਾਇਦ ਸੋਨੇ 'ਤੇ ਸੁਹਾਗਾ ਹੋ ਜਾਵੇ, ਪਰੰਤੂ ਪਹਿਲਕਦਮੀ ਤਾਂ ਸਰਕਾਰ ਨੂੰ ਕਰਨੀ ਹੀ ਹੋਵੇਗੀ ਫਿਰ ਹੀ ਇਸ ਦਾ ਕੋਈ ਸਾਰਥਕ ਹੱਲ ਨਿਕਲ ਸਕੇਗਾ।

-ਕੰਵਰਦੀਪ ਸਿੰਘ ਭੱਲਾ (ਪਿੱਪਲਾਂਵਾਲਾ)
ਨੋਡਲ ਅਫ਼ਸਰ ਸਹਿਕਾਰੀ ਬੈਂਕ ਹੁਸ਼ਿਆਰਪੁਰ।

ਗੱਠਜੋੜਾਂ ਦੀ ਰਾਜਨੀਤੀ

ਸੱਤਾਧਾਰੀ ਪਾਰਟੀ ਭਾਜਪਾ ਖ਼ਿਲਾਫ਼ ਦੇਸ਼ ਦੀਆਂ ਮੁੱਖ ਵਿਰੋਧੀ ਪਾਰਟੀਆਂ ਨੇ 'ਇੰਡੀਆ' ਨਾਂਅ ਦਾ ਗੱਠਜੋੜ ਬਣਾਇਆ ਹੈ, ਇਸ ਤੋਂ ਪਹਿਲਾਂ ਵੀ ਕਾਂਗਰਸ ਨੂੰ ਸੱਤਾ ਵਿਚੋਂ ਪਾਸੇ ਕਰਨ ਲਈ 1977 ਵਿਚ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਕੱਠੇ ਹੋ ਕੇ ਜਨਤਾ ਪਾਰਟੀ ਬਣਾਈ ਸੀ ਤੇ ਚੋਣ ਵੀ ਬੜੇ ਬਹੁਮਤ ਨਾਲ ਜਿੱਤੀ ਸੀ। ਸੱਤਾ ਹਾਸਲ ਕਰ ਅਨੁਸ਼ਾਸਨ ਵਿਚ ਰਹਿ ਏਨੀਆਂ ਪਾਰਟੀਆਂ ਨੂੰ ਇਕੱਠਾ ਕਰਨ ਲਈ ਬੇਹੱਦ ਜ਼ਾਬਤੇ ਵਿਚ ਰਹਿ ਕੇ ਕਦਮ ਉਠਾਉਣ ਦੀ ਜ਼ਰੂਰਤ ਹੈ। ਦੂਸਰੇ ਪਾਸੇ ਜੋੇ ਸੱਤਾਧਾਰੀ ਪਾਰਟੀ ਐਨ.ਡੀ.ਏ. ਦੀ ਗੱਲ ਕਰੀਏ ਤਾਂ ਇਸ ਪਾਰਟੀ ਵਿਚ ਅਨੁਸ਼ਾਸਨ ਹੈ। ਜੋ ਹਾਈਕਮਾਨ ਤੋਂ ਹੁਕਮ ਹੁੰਦਾ ਹੈ, ਉਸ ਵਿਚ ਬਹੁਤਾ ਕਿੰਤੂ-ਪਰੰਤੂ ਨਹੀਂ ਹੁੰਦਾ। ਪਿੱਛੇ ਮੋਦੀ ਜੀ ਨੇ ਆਪਣੇ ਸਾਰੇ ਸਿਰਕੱਢ ਮੰਤਰੀ ਲਾ ਕੇ ਨਵੇਂ ਚਿਹਰੇ ਲਿਆਂਦੇ ਸਨ। ਕੋਈ ਕਿੰਤੂ-ਪ੍ਰੰਤੂ ਨਹੀਂ ਹੋਈ। ਜਿਹੜੀਆਂ ਪਾਰਟੀਆਂ ਵਿਚ ਕਾਟੋ ਕਲੇਸ਼ ਅਨੁਸ਼ਾਸਨ ਦੀ ਕਮੀ ਹੁੰਦੀ ਹੈ, ਉਹ ਪਾਰਟੀਆਂ ਕਦੀ ਕਾਮਯਾਬ ਨਹੀਂ ਹੁੰਦੀਆਂ ਤੇ ਨਾ ਹੀ ਸਹੀ ਤਰੀਕੇ ਨਾਲ ਰਾਜ ਕਰ ਵੋਟਰਾਂ ਦਾ ਮਨ ਜਿੱਤ ਸਕਦੀਆਂ ਹਨ। ਇਸ ਲਈ ਇਸ ਨਵੇਂ ਬਣੇ ਗੱਠਜੋੜ 'ਇੰਡੀਆ' ਨੂੰ ਜੇ ਸੱਤਾ ਵਿਚ ਆਉਣਾ ਹੈ ਤਾਂ ਅਨੁਸ਼ਾਸਨ ਵਿਚ ਰਹਿਣਾ ਪਵੇਗਾ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

29-04-2024

 ਕਿਤਾਬਾਂ ਦੀ ਅਹਿਮੀਅਤ
ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹੁੰਦੀਆਂ ਹਨ ਜੋ ਸਾਨੂੰ ਹਮੇਸ਼ਾ ਸਿੱਖਿਆਵਾਂ ਦਿੰਦੀਆਂ ਰਹਿੰਦੀਆਂ ਹਨ। ਹਰ ਕਿਸਮ ਦੀ ਕਿਤਾਬ ਤੋਂ ਕੋਈ ਨਾ ਕੋਈ ਜਾਣਕਾਰੀ ਜ਼ਰੂਰ ਮਿਲਦੀ ਹੈ ਅਤੇ ਇਹ ਵਿਹਲਾ ਸਮਾਂ ਬਿਤਾਉਣ ਦਾ ਚੰਗਾ ਸਾਧਨ ਹੈ। ਪਰ ਅੱਜ ਦੇ ਸਮੇਂ ਵਿਚ ਮਨੁੱਖੀ ਦਿਲਚਸਪੀ ਕਿਤਾਬਾਂ ਪੜ੍ਹਨ ਵੱਲ ਨਾ ਹੋ ਕੇ ਹੋਰ ਸਰਗਰਮੀਆਂ ਵਿਚ ਵਧਦੀ ਜਾ ਰਹੀ ਹੈ।
ਅੱਜ ਦਾ ਮਨੁੱਖ ਮਨੋਰੰਜਨ ਲਈ ਮੋਬਾਈਲ ਫੋਨ ਦੀ ਸਭ ਤੋਂ ਵੱਧ ਵਰਤੋਂ ਕਰ ਰਿਹਾ ਹੈ, ਜਿਸ ਕਰਕੇ ਉਹ ਕਿਤਾਬਾਂ ਪੜ੍ਹਨ ਨੂੰ ਤਰਜੀਹ ਨਹੀਂ ਦਿੰਦਾ, ਜਦੋਂ ਕਿ ਕਿਤਾਬਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਮਹੱਤਵ ਰੱਖਦੀਆਂ ਹਨ।
ਨਾਵਲ, ਜੀਵਨੀਆਂ ਅਤੇ ਸਵੈ-ਜੀਵਨੀਆਂ ਜ਼ਿੰਦਗੀ ਦੀਆਂ ਤਲਖ਼ ਸੱਚਾਈਆਂ ਤੋਂ ਜਾਣੂੰ ਕਰਵਾਉਂਦੀਆਂ ਹਨ ਅਤੇ ਆਮ ਗਿਆਨ ਦੀਆਂ ਕਿਤਾਬਾਂ ਸਾਡੀ ਅਕਾਦਮਿਕ ਜਾਣਕਾਰੀ ਵਧਾਉਂਦੀਆਂ ਹਨ, ਜਿਸ ਦੀ ਮਦਦ ਨਾਲ ਅਸੀਂ ਆਪਣੀ ਪੜ੍ਹਾਈ ਵਿਚ ਸਫ਼ਲ ਹੋ ਸਕਦੇ ਹਾਂ। ਕਿਤਾਬਾਂ ਨਾ ਪੜ੍ਹਨਾ, ਨੌਕਰੀਆਂ ਅਤੇ ਚੰਗੀ ਨਾਗਰਿਕਤਾ ਤੋਂ ਵਾਂਝੇ ਰਹਿਣ ਦਾ ਵੱਡਾ ਕਾਰਨ ਹੈ। ਮਨੁੱਖ ਨੂੰ ਹੋਰਨਾਂ ਸਰਗਰਮੀਆਂ ਤੋਂ ਧਿਆਨ ਹਟਾ ਕੇ ਚੰਗੀਆਂ ਕਿਤਾਬਾਂ ਪੜ੍ਹਨ ਦੀ ਲੋੜ ਹੈ।


-ਰਾਜਿੰਦਰ ਕੌਰ
ਬੀ.ਵਾਕ (ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀ)


ਜਾਰੀ ਹੈ ਦਲਬਦਲੀ ਦਾ ਦੌਰ
ਜਦੋਂ ਤੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਹੈ, ਸਾਰੀਆਂ ਹੀ ਸਿਆਸੀ ਪਾਰਟੀਆਂ ਵਿਚ ਦਲ-ਬਦਲੂ ਲੋਕਾਂ ਨੇ ਬੜੀ ਬੇਚੈਨੀ ਤੇ ਘਬਰਾਹਟ ਪੈਦਾ ਕੀਤੀ ਹੋਈ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵਿਚੋਂ ਵੱਡੇ-ਵੱਡੇ ਲੀਡਰ ਅਤੇ ਵਰਕਰ ਆਪਣੀਆਂ ਪਾਰਟੀਆਂ ਛੱਡ ਕੇ ਹੋਰ ਪਾਰਟੀਆਂ ਵਿਚ ਜਾ ਰਹੇ ਹਨ। ਇਸ ਵਾਰ ਬੜਾ ਹੀ ਅਲੱਗ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ। ਕਿਸੇ ਦਾ ਕੋਈ ਪਤਾ ਨਹੀਂ ਲਗਦਾ ਕਦੋਂ ਦੂਜੀ ਪਾਰਟੀ ਦਾ ਪੱਲਾ ਫੜ ਲਵੇ। ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ।
ਕੁਝ ਪਾਰਟੀਆਂ ਦੇ ਤਾਂ ਐਲਾਨ ਕੀਤੇ ਉਮੀਦਵਾਰ ਹੀ ਆਪਣੀ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਵਾਰ ਪਾਰਟੀਆਂ ਅਤੇ ਲੋਕਾਂ ਵਲੋਂ ਜਿੱਤ ਦੇ ਲਗਾਏ ਜਾ ਰਹੇ ਹਿਸਾਬ-ਕਿਤਾਬ ਨੂੰ ਦਲਬਦਲੂ ਲੋਕਾਂ ਨੇ ਵਿਗਾੜ ਕੇ ਰੱਖ ਦਿੱਤਾ ਹੈ। ਚੋਣਾਂ ਦੇ ਜਿਵੇਂ-ਜਿਵੇਂ ਦਿਨ ਨਜ਼ਦੀਕ ਆ ਰਹੇ ਹਨ, ਉਵੇਂ-ਉਵੇਂ ਹੀ ਸਾਰੀਆਂ ਸਿਆਸੀ ਪਾਰਟੀਆਂ ਵਿਚ ਭੱਜ-ਦੌੜ ਤੇ ਹਲਚਲ ਤੇਜ਼ ਹੁੰਦੀ ਜਾ ਰਹੀ ਹੈ। ਇਹ ਤਾਂ ਹੁਣ ਸਮਾਂ ਆਉਣ 'ਤੇ ਵੋਟਰ ਹੀ ਸਭ ਕੁਝ ਸਪੱਸ਼ਟ ਕਰਨਗੇ ਕਿ ਉਹ ਕਿਸ-ਕਿਸ ਉਮੀਦਵਾਰ ਨੂੰ ਕੁਰਸੀ 'ਤੇ ਬਿਠਾਉਂਦੇ ਹਨ।


-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।


ਔਰਤ ਦੀ ਸਮਾਜ ਵਿਚ ਮਹੱਤਤਾ
ਔਰਤਾਂ ਦੀ ਸਮਾਜ ਵਿਚ ਬਹੁਤ ਅਹਿਮ ਭੂਮਿਕਾ ਹੈ। ਸਮਾਜ ਵਿਚ ਵਿਚਰਦੇ ਹੋਏ ਔਰਤ ਕਈ ਤਰ੍ਹਾਂ ਦੇ ਰਿਸ਼ਤੇ ਨਿਭਾਉਂਦੀ ਹੈ, ਜਿਵੇਂ ਕਿ ਮਾਂ, ਧੀ, ਪਤਨੀ ਆਦਿ। ਜਿਸ ਦੇ ਮੱਦੇਨਜ਼ਰ ਔਰਤਾਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵਿਚੋਂ ਗੁਜ਼ਰਦੀਆਂ ਹਨ। ਭਾਵੇਂ ਕਿ ਸੰਵਿਧਾਨਿਕ ਤੌਰ 'ਤੇ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਅਤੇ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ, ਪਰ ਔਰਤਾਂ ਸੁਤੰਤਰ ਹੋ ਕੇ ਵੀ ਸੁਤੰਤਰ ਨਹੀਂ ਹਨ। ਅੱਜ ਦੀ ਇੱਕੀਵੀਂ ਸਦੀ ਵਿਚ ਵੀ ਔਰਤਾਂ ਬਹੁਤ ਪੱਖਾਂ ਤੋਂ ਦੱਬੀਆਂ ਰਹਿ ਜਾਂਦੀਆਂ ਹਨ। ਔਰਤਾਂ ਘਰੇਲੂ ਹਿੰਸਾ, ਲਿੰਗ, ਅਸਮਾਨਤਾ ਦਾ ਸ਼ਿਕਾਰ ਹੁੰਦੀਆਂ ਹਨ। ਅਸੀਂ ਆਮ ਕਿਤਾਬਾਂ ਵਿਚ ਵੀ ਔਰਤਾਂ ਦੀ ਬੇਵਸੀ ਨੂੰ ਪੜ੍ਹਦੇ ਹਾਂ, ਪਰ ਕਰ ਕੁਝ ਵੀ ਨਹੀਂ ਪਾਉਂਦੇ। ਕਾਗਜ਼ੀ ਸੋਧਾਂ ਦੇ ਨਾਲ-ਨਾਲ ਮਨੁੱਖ ਦੀ ਸੋਚ ਵਿਚ ਵੀ ਸੋਧ ਹੋਣੀ ਚਾਹੀਦੀ ਹੈ ਤਾਂ ਜੋ ਔਰਤਾਂ ਨੂੰ ਸੰਪਰਨ ਆਜ਼ਾਦੀ ਮਿਲ ਸਕੇ।


-ਸਿਮਰਨਦੀਪ ਕੌਰ
ਵਿਦਿਆਰਥਣ ਬੀ.ਵਾ. (ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜੀ) ਬਰਨਾਲਾ।


ਗਾਇਬ ਹੋ ਰਹੇ ਲੋਕ ਮੁੱਦੇ
ਸੂਬੇ ਵਿਚ ਲੋਕ ਸਭਾ ਦੀਆਂ ਚੋਣਾਂ ਦਾ ਦਿਨ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਉਮੀਦਵਾਰਾਂ ਦਾ ਇੱਕ-ਦੂਜੇ ਉੱਪਰ ਚਿੱਕੜ ਉਛਾਲਣਾ ਵੀ ਵਧਦਾ ਜਾ ਰਿਹਾ ਹੈ। ਲੋਕ ਮੁੱਦਿਆਂ ਦੀ ਜਗ੍ਹਾ ਉਮੀਦਵਾਰਾਂ ਦਾ ਨਿੱਜੀ ਜੀਵਨ ਉਛਾਲਿਆ ਜਾ ਰਿਹਾ ਹੈ, ਸਰੀਰਕ ਬਣਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।
ਪਰਿਵਾਰਕ ਹਮਲੇ ਕੀਤੇ ਜਾ ਰਹੇ ਹਨ। ਮੁੱਦਾਹੀਣ ਰਾਜਨੀਤੀ ਦੇਸ਼ ਦੇ ਭਵਿੱਖ ਲਈ ਇਕ ਗੰਭੀਰ ਸੰਕਟ ਹੈ। ਅਜਿਹੀ ਰਾਜਨੀਤੀ ਜਿਸ ਦਾ ਕੋਈ ਲਾਭ ਨਹੀਂ ਨੂੰ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ। ਅਜਿਹੀ ਰਾਜਨੀਤੀ ਕਰਨ ਵਾਲੇ ਲੀਡਰਾਂ ਦੇ ਵਿਅਕਤੀਤਵ ਕਿਰਦਾਰ ਨੂੰ ਉਜਾਗਰ ਕਰਦੀ ਹੈ। ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਨਿੱਜੀ ਹਮਲੇ ਕਰਨ ਨਾਲੋਂ ਲੋਕ-ਮੁੱਦਿਆਂ ਨੂੰ ਸਾਹਮਣੇ ਰੱਖਿਆ ਜਾਵੇ ਤਾਂ ਜੋ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਸਾਰਥਕ ਨਤੀਜੇ ਦਿੰਦਾ ਹੋਇਆ ਖ਼ਤਮ ਹੋਵੇ।


-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ, (ਲੁਧਿਆਣਾ)।


ਚੋਣ ਮਨੋਰਥ ਬਨਾਮ ਮੁਫ਼ਤ ਸਹੂਲਤਾਂ
ਭਾਜਪਾ ਨੇ ਚੋਣ ਮਨੋਰਥ ਜਾਰੀ ਕੀਤਾ ਹੈ, ਜਿਸ ਵਿਚ ਉਸ ਨੇ ਹੋਰ ਗਾਰੰਟੀਆਂ ਦੇ ਨਾਲ ਮੁਫ਼ਤ ਰਾਸ਼ਨ, ਸਿਹਤ ਸੇਵਾਵਾਂ, ਮੁਫ਼ਤ ਬਿਜਲੀ, ਲੱਖਪਤੀ ਦੀਦੀ ਆਦਿ ਮੁਫ਼ਤ ਸਹੂਲਤਾਂ ਦਾ ਵੀ ਐਲਾਨ ਕੀਤਾ ਹੈ। ਇਸੇ ਤਰ੍ਹਾਂ ਹੋਰ ਪਾਰਟੀਆਂ ਨੇ ਵੀ ਮੁਫ਼ਤ ਸਹੂਲਤਾਂ ਦਾ ਐਲਾਨ ਕਰ ਸੱਤਾ ਹਾਸਲ ਕੀਤੀ ਹੈ। ਕਿੰਨਾ ਚੰਗਾ ਹੋਵੇ ਸਰਕਾਰਾਂ ਮੁਫ਼ਤ ਸਹੂਲਤਾਂ ਦੀ ਜਗ੍ਹਾ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ, ਪ੍ਰਦੇਸ਼ ਵਿਚ ਕਾਰਖ਼ਾਨੇ ਲੱਗਣ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਜਦੋਂ ਰੁਜ਼ਗਾਰ ਮਿਲੇਗਾ ਹਰ ਆਦਮੀ ਟੈਕਸ ਅਦਾ ਕਰੇਗਾ। ਆਪਣੇ ਆਪ ਆਮ ਨਾਗਰਿਕ ਨੂੰ ਜ਼ਰੂਰੀ ਮੁਫ਼ਤ ਸਹੂਲਤਾਂ ਬਾਹਰ ਦੇ ਮੁਲਕ ਵਾਂਗ ਮਿਲਣਗੀਆਂ। ਬਿਜਲੀ ਮੁਫ਼ਤ ਦੀ ਜਗ੍ਹਾ ਬਿਜਲੀ ਸਸਤੀ ਕਰ ਹਰ ਵਰਗ ਕੋਲੋਂ ਬਿਜਲੀ ਦਾ ਬਿੱਲ ਲਿਆ ਜਾਵੇ, ਬੱਸਾਂ ਵਿਚ ਤਨਖ਼ਾਹਦਾਰ ਔਰਤਾਂ ਹੀ ਅਕਸਰ ਸਫ਼ਰ ਕਰਦੀਆਂ ਹਨ, ਇਸ ਲਈ ਮੁਫ਼ਤ ਕਿਰਾਇਆ ਬੰਦ ਕੀਤਾ ਜਾਵੇ। ਇਸ ਨਾਲ ਖ਼ਜ਼ਾਨਾ ਭਰੇਗਾ ਤੇ ਜੋ ਪੰਜਾਬ ਸਿਰ ਕਰਜ਼ਾ ਚੜ੍ਹਿਆ ਹੈ, ਉਤਾਰਿਆ ਜਾ ਸਕੇਗਾ। ਜੋ ਚੋਣ ਮਨੋਰਥ ਵਿਚ ਘੋਸ਼ਣਾ ਹੁੰਦੀ ਹੈ, ਉਸ 'ਤੇ ਕਾਨੂੰਨ ਬਣਾਇਆ ਜਾਵੇ। ਜਿਹੜਾ ਦਲ ਚੋਣ ਮਨੋਰਥ ਵਿਚ ਦਿੱਤੀਆਂ ਗੱਲਾਂ ਪੂਰੀਆਂ ਨਹੀਂ ਕਰਦਾ, ਕਾਨੂੰਨ ਅਨੁਸਾਰ ਸਜ਼ਾ ਹੋਵੇ ਤਾਂ ਜੋ ਵੋਟਰਾਂ ਨੂੰ ਭਰਮਾ ਵੋਟਾਂ ਲੈਣ ਦਾ ਰੁਝਾਨ ਖ਼ਤਮ ਹੋ ਸਕੇ। ਇਸ 'ਤੇ ਸਾਰੀਆਂ ਪਾਰਟੀਆਂ ਨੂੰ ਮੰਥਨ ਕਰਨ ਦੀ ਲੋੜ ਹੈ।


-ਗੁਰਮੀਤ ਸਿੰਘ ਵੇਰਕਾ
(ਅੰਮ੍ਰਿਤਸਰ)

26-04-2024

 ਪੰਜਾਬ ਸਿਰ ਕਰਜ਼ੇ ਦੀ ਪੰਡ

ਅਜੀਤ ਵਿਚ 8 ਅਪ੍ਰੈਲ ਦੇ ਛਪੇ ਸੰਪਾਦਕੀ ਵਿਚ ਜ਼ਿਕਰ ਕੀਤਾ ਗਿਆ ਸੀ ਕਿ 'ਰੰਗਲਾ ਨਹੀਂ, ਕੰਗਲਾ ਬਣਨ ਵੱਲ ਵਧ ਰਿਹਾ ਹੈ ਪੰਜਾਬ।' ਇਸ ਲੇਖ ਵਿਚ ਲੇਖਕ ਨੇ ਪੰਜਾਬ ਸਿਰ ਵਧਦੀ ਕਰਜ਼ੇ ਦੀ ਪੰਡ ਪ੍ਰਤੀ ਆਪਣੀ ਫਿਕਰਮੰਦੀ ਜਤਾਈ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਾਲ 2024 ਦੇ ਜਨਵਰੀ ਮਹੀਨੇ ਵਿਚ 3899 ਕਰੋੜ ਰੁਪਏ ਅਤੇ ਫਰਵਰੀ ਮਹੀਨੇ ਦੌਰਾਨ 3800 ਕਰੋੜ ਰੁਪਏ ਦਾ ਕਰਜ਼ਾ ਲਿਆ। ਇਸ ਵਿੱਤੀ ਸਾਲ ਦੇ ਸ਼ੁਰੂ ਤੋਂ ਲੈ ਕੇ ਜੂਨ ਮਹੀਨੇ ਦੇ ਅੰਤ ਤਕ ਸਰਕਾਰ 12000 ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਜਾ ਰਹੀ ਹੈ। ਪੰਜਾਬ ਦੀਆਂ ਮੁੱਖ ਵਿਰੋਧੀ ਪਾਰਟੀਆਂ ਅਤੇ ਆਰਥਿਕ ਮਾਹਿਰਾਂ ਵਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਜੇਕਰ ਪੰਜਾਬ ਸਰਕਾਰ ਦੀ ਕਰਜ਼ਾ ਚੁੱਕਣ ਦੀ ਰਫ਼ਤਾਰ ਇਸੇ ਹੀ ਤਰ੍ਹਾਂ ਨਾਲ ਜਾਰੀ ਰਹੀ ਤਾਂ ਪੰਜਾਬ ਵਿਚ ਵਿੱਤੀ ਐਮਰਜੈਂਸੀ ਵੀ ਲਗਾਈ ਜਾ ਸਕਦੀ ਹੈ, ਜਿਸ ਨਾਲ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਰਾਂ ਵਿਚ ਕਟੌਤੀ ਵੀ ਕੀਤੀ ਜਾ ਸਕਦੀ ਹੈ ਅਤੇ ਹੋਰ ਵਿੱਤੀ ਖ਼ਰਚਿਆਂ ਵਿਚ ਵੀ ਕਟੌਤੀ ਕਰਨੀ ਪੈ ਸਕਦੀ ਹੈ, ਜੋ ਕਿ ਪੰਜਾਬ ਲਈ ਸ਼ੁਭ ਸੰਕੇਤ ਨਹੀਂ ਹੈ। ਪੰਜਾਬ ਸਿਰ ਵਧਦੇ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੋ ਰਹੀ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ।

-ਪਿਆਰਾ ਸਿੰਘ ਚੰਦੀ,
ਪਿੰਡ ਚੰਨਣ ਵਿੰਡੀ, ਸੁਲਤਾਨਪੁਰ ਲੋਧੀ, (ਕਪੂਰਥਲਾ)

ਜੀਵਨ 'ਚ ਕੁਝ ਵੀ ਅਸੰਭਵ ਨਹੀਂ

ਜੀਵਨ 'ਚ ਕੁਝ ਵੀ ਅਸੰਭਵ ਨਹੀਂ ਹੈ। ਹਰ ਇਨਸਾਨ ਦੀ ਜ਼ਿੰਦਗੀ 'ਚ ਸੁੱਖ-ਦੁੱਖ ਆਉਂਦੇ ਰਹਿੰਦੇ ਹਨ। ਉਤਾਰ-ਚੜਾਅ ਜ਼ਿੰਦਗੀ ਦਾ ਹਿੱਸਾ ਹਨ। ਜਦੋਂ ਵੀ ਮਾੜਾ ਸਮਾਂ ਆਉਂਦਾ ਹੈ ਤਾਂ ਸਾਨੂੰ ਉਸ ਦੌਰਾਨ ਸਾਕਾਰਾਤਮਿਕ ਸੋਚ, ਸਹਿਨਸ਼ੀਲਤਾ, ਸਹਿਜ ਹੋ ਕੇ ਹੀ ਚੱਲਣਾ ਪੈਂਦਾ ਹੈ। ਡਾਵਾਂਡੋਲ ਕਦੇ ਵੀ ਨਾ ਹੋਵੋ। ਹਰ ਸਮੱਸਿਆ ਦਾ ਹੱਲ ਹੈ। ਜੇਕਰ ਸਾਨੂੰ ਉਸ ਸਮੇਂ ਸਮੱਸਿਆ ਦਾ ਹੱਲ ਨਹੀਂ ਮਿਲਦਾ ਤਾਂ ਉਸ ਨੂੰ ਵਕਤ 'ਤੇ ਛੱਡ ਦੇਣਾ ਚਾਹੀਦਾ ਹੈ। ਨਕਾਰਾਤਮਿਕ ਵਿਚਾਰਾਂ ਵਾਲੇ ਦੋਸਤਾਂ ਤੋਂ ਦੂਰੀ ਬਣਾਓ। ਸੋਚ-ਸਮਝ ਕੇ ਹੀ ਦੋਸਤਾਂ-ਮਿੱਤਰਾਂ 'ਤੇ ਵਿਸ਼ਵਾਸ ਕਰੋ। ਕਿਹਾ ਵੀ ਜਾਂਦਾ ਹੈ ਕਿ ਦੋਸਤਾਂ ਦੇ ਵੀ ਅੱਗੇ ਦੋਸਤ ਹੁੰਦੇ ਹਨ। ਦੋਸਤ ਉਹ ਹੁੰਦਾ ਹੈ, ਜਿਸ ਨਾਲ ਅਸੀਂ ਸੁੱਖ-ਦੁੱਖ ਸਾਂਝਾ ਕਰਦੇ ਹਨ। ਦੋਸਤੀ ਕਰਨ ਲੱਗਿਆ ਚੰਗੀ ਤਰ੍ਹਾਂ ਪਰਖੋ ਕਿ ਇਹ ਬੰਦਾ ਕਿਤੇ ਤੁਹਾਡੇ ਦੁਸ਼ਮਣ ਕੋਲ ਤੁਹਾਡੀਆਂ ਗੱਲਾਂ ਤਾਂ ਨਹੀਂ ਕਰਦਾ ਹੈ। ਇਸ ਦਾ ਤੁਹਾਡੇ ਦੁਸ਼ਮਣਾਂ ਨਾਲ ਕੋਈ ਨੇੜਤਾ ਤਾਂ ਨਹੀਂ ਹੈ। ਦੋਸਤ ਦਾ ਵੀ ਫਰਜ਼ ਬਣਦਾ ਹੈ ਕਿ ਜੇ ਉਸ ਦੇ ਕੋਲ ਕਿਸੇ ਨੇ ਸੁੱਖ-ਦੁੱਖ ਦੀ ਗੱਲ ਕੀਤੀ ਹੈ ਤਾਂ ਉਸ ਨੂੰ ਛੱਜ 'ਚ ਪਾ ਕੇ ਨਾ ਛੱਟੇ। ਸਮਾਜ 'ਚ ਵਿਚਰਦੇ ਹੋਏ ਸਾਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।

-ਸੰਜੀਵ ਸਿੰਘ ਸੈਣੀ, ਮੋਹਾਲੀ

ਧਰਨੇ ਪ੍ਰਦਰਸ਼ਨ

ਪੰਜਾਬ ਵਿਚ ਰੋਜ਼ਾਨਾ ਵੱਖ-ਵੱਖ ਜਥੇਬੰਦੀਆਂ ਵਲੋਂ ਧਰਨੇ-ਮੁਜ਼ਾਹਰੇ ਕੀਤੇ ਜਾਂਦੇ ਹਨ ਅਤੇ ਜਦੋਂ ਵੀ ਕਿਸੇ ਜਥੇਬੰਦੀ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਉਹ ਰਸਤੇ ਰੋਕ ਕੇ ਸੜਕਾਂ, ਰੇਲਾਂ ਜਾਮ ਕਰਕੇ ਧਰਨੇ ਪ੍ਰਦਰਸ਼ਨ ਕਰਕੇ ਸਰਕਾਰ ਕੋਲ ਆਪਣਾ ਰੋਸ ਪ੍ਰਗਟ ਕਰਦੇ ਹਨ, ਪਰੰਤੂ ਆਵਾਜਾਈ ਠੱਪ ਹੋ ਕੇ ਰਹਿ ਜਾਂਦੀ ਹੈ, ਜਿਸ ਨਾਲ ਆਮ ਲੋਕ ਖੱਜਲ-ਖੁਆਰ ਹੁੰਦੇ ਹਨ। ਸਰਕਾਰਾਂ ਨੂੰ ਸਮਾਂ ਰਹਿੰਦੇ ਹੋਏ ਇਨ੍ਹਾਂ ਜਥੇਬੰਦੀਆਂ ਨਾਲ ਗੱਲ ਕਰ ਕੇ ਜਾਇਜ਼ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਜਾਂ ਇਨ੍ਹਾਂ ਮੰਗਾਂ ਦਾ ਫੌਰੀ ਜਾਂ ਸਮਾਂ-ਬੱਧ ਸਮੇਂ ਵਿਚ ਹੱਲ ਲੱਭਣ ਲਈ ਵਿਸ਼ਵਾਸ ਦਿਵਾਉਣਾ ਚਾਹੀਦਾ ਹੈ। ਮਹੀਨਿਆਂ-ਬੱਧੀ ਧਰਨਿਆਂ ਨਾਲ ਸਾਰਾ ਸਿਸਟਮ ਤਹਿਸ-ਨਹਿਸ ਹੋ ਜਾਂਦਾ ਹੈ। ਸਾਰਾ ਕੁਝ ਬੰਦ ਹੋ ਜਾਂਦਾ ਹੈ, ਸੜਕਾਂ ਬਲਾਕ ਹੋ ਜਾਂਦੀਆਂ ਹਨ। ਸਕੂਲ, ਕਾਲਜ ਬੰਦ ਹੋ ਜਾਂਦੇ ਹਨ. ਵਪਾਰ ਠੁੱਸ ਹੋ ਜਾਂਦਾ ਹੈ। ਸੂਬੇ ਦੀ ਦੇਸ਼ ਦੀ ਆਰਥਿਕਤਾ ਤਹਿਸ-ਨਹਿਸ ਹੋ ਜਾਂਦੀ ਹੈ। ਵਿਦੇਸ਼ਾਂ ਵਿਚ ਵੀ ਲੋਕ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹਨ ਪਰੰਤੂ ਉਹ ਸੜਕ ਦੇ ਇਕ ਕਿਨਾਰੇ ਨਾਅਰਿਆਂ ਵਾਲੀਆਂ ਤਖ਼ਤੀਆਂ ਫੜ ਕੇ ਖਲੋ ਜਾਂਦੇ ਹਨ ਅਤੇ ਸਾਰੇ ਆਉਣ-ਜਾਣ ਵਾਲੇ ਉਨ੍ਹਾਂ ਨੂੰ ਵੇਖਦੇ ਹਨ। ਇਸ ਤਰ੍ਹਾਂ ਉਹ ਪ੍ਰਦਰਸ਼ਨ ਵੀ ਕਰਦੇ ਹਨ ਅਤੇ ਸਾਰਾ ਸਿਸਟਮ ਵੀ ਆਮ ਵਾਂਗ ਚਲਦਾ ਰਹਿੰਦਾ ਹੈ। ਸੋ, ਘੱਟੋ-ਘੱਟ ਵਿਦੇਸ਼ਾਂ ਦੀ ਰੀਸ ਕਰਦੇ ਹੋਏ ਆਪਣ ੇਦੇਸ਼ ਵਿਚ ਵੀ ਅਜਿਹਾ ਹੀ ਵਾਤਾਵਰਨ ਸਿਰਜਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਜਾਣਕਾਰੀ ਭਰਪੂਰ ਲੇਖ

ਪੰਜਾਬੀ ਲੋਕ ਗਾਇਕ ਬਿੰਦਰਖੀਏ ਬਾਰੇ 14 ਅਪ੍ਰੈਲ ਵਾਲੇ ਅੰਕ 'ਚ ਡਾ. ਰਣਜੀਤ ਸਿੰਘ ਦੀ ਕਲਮ ਤੋਂ ਲਿਖਿਆ ਲੇਖ ਪੜ੍ਹਿਆ, ਜੋ ਨਵੀਂ ਤੇ ਪੁਰਾਣੀ ਪੀੜ੍ਹੀ ਵਾਸਤੇ ਜਾਣਕਾਰੀ ਭਰਪੂਰ ਸੀ। 34 ਸਕਿੰਟ ਦੀ ਲੰਬੀ ਹੇਕ ਵਾਲੇ ਇਸ ਸੁਰੀਲੇ ਗਾਇਕ ਨੂੰ ਮੈਂ ਖ਼ੁਦ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਉਚੇਰੀ ਵਿੱਦਿਆ ਹਾਸਿਲ ਕਰਦਿਆਂ ਫੁਲਕਾਰੀ ਪ੍ਰੋਗਰਾਮ 'ਚ ਸੁਣਿਆ ਸੀ। ਉਹ ਇਸ ਦਾ ਸ਼ੁਰੂਆਤੀ ਦੌਰ ਸੀ, ਵਾਕਿਆ ਹੀ ਖਚਾਖਚ ਭਰੇ ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿਚ ਲੰਬੀ ਹੇਕ ਲਾ ਕੇ ਇਸ ਨੇ ਸਾਨੂੰ ਸਭ ਨੂੰ ਬੰਨ੍ਹ ਕੇ ਰੱਖ ਦਿੱਤਾ ਸੀ, ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ, ਜਦੋਂ ਬਿੰਦਰਖੀਏ ਨੇ
ਏਥੇ ਮੇਰੀ ਨੱਥ ਡਿੱਗ ਪਈ / ਨਿਉ ਕੇ ਚੱਕੀ ਜਵਾਨਾ...
ਗਾਣਾ ਗਾ ਕੇ ਸਰੋਤਿਆਂ ਨੂੰ ਆਪਣੀ ਗਾਇਕੀ ਦਾ ਲੋਹਾ ਮਨਵਾਉਂਦਿਆਂ ਸੋਹਣੇ ਤੇ ਦਮਦਾਰ ਬੋਲਾਂ ਨਾਲ ਮੋਹ ਲਿਆ ਸੀ। ਬਹੁਤ ਥੋੜੇ ਗਾਇਕ ਹਨ ਜੋ ਹਿੱਕ ਦੇ ਜ਼ੋਰ ਨਾਲ ਆਪਣੀ ਗਾਇਕੀ ਦਾ ਲੋਹਾ ਮਨਵਾਉਂਦੇ ਹਨ। ਲੇਖਕ ਵਲੋਂ ਬਿੰਦਰਖੀਏ ਦੇ 62 ਕਿੱਲੋ ਭਾਰ 'ਚ ਅੰਤਰ ਯੂਨੀਵਰਸਿਟੀ ਮੁਕਾਬਲਿਆਂ 'ਚ ਗੋਲਡ ਮੈਡਲ ਜਿੱਤਣ ਅਤੇ 1982 ਦੀਆਂ ਦਿੱਲੀ ਏਸ਼ਿਆਈ ਖੇਡਾਂ 'ਚ ਭੰਗੜੇ ਤੇ ਬੋਲੀਆਂ ਵਾਲੀ ਜਾਣਕਾਰੀ ਮੈਂ ਪਹਿਲੀ ਵਾਰ ਹਾਸਲ ਕੀਤੀ ਹੈ, ਹਾਂ! ਲੇਖਕ ਨੇ ਬੇਸ਼ਕ ਉਸ ਦੀ ਪੜ੍ਹਾਈ ਬਾਰੇ ਜਾਣਕਾਰੀ ਨਾ ਦੇ ਕੇ ਇਸ ਗਾਇਕ ਬਾਰੇ ਜਾਣਕਾਰੀ ਨੂੰ ਕੁਝ ਅਧੂਰਾ ਰੱਖਿਆ ਹੈ, ਫਿਰ ਵੀ ਲੇਖ ਕਾਫੀ ਹੱਦ ਤੱਕ ਉਸ ਦੀ ਗਾਇਕੀ ਦੇ ਸਫ਼ਰ ਨੂੰ ਆਪਣੇ ਕਲਾਵੇ 'ਚ ਲੈਣ 'ਚ ਸਫ਼ਲ ਰਿਹਾ ਹੈ।

-ਅਜੀਤ ਖੰਨਾ, (ਲੈਕਚਰਾਰ)

25-04-2024

 ਫਰਜ਼ੀ ਵੀ.ਆਈ.ਪੀ.

ਅਸੀਂ ਅੱਜ-ਕੱਲ੍ਹ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਦੇਖਦੇ ਹਾਂ ਜਿਹੜੇ ਆਪਣੀਆਂ ਗੱਡੀਆਂ ਉੱਪਰ ਜਾਅਲੀ ਅਤੇ ਫਰਜ਼ੀ ਵੀ.ਆਈ.ਪੀ., ਵੀ.ਵੀ.ਆਈ.ਪੀ., ਪੁਲਿਸ, ਪ੍ਰੈੱਸ, ਐਡਵੋਕੇਟ, ਡਾਕਟਰ, ਸਰਪੰਚ, ਚੇਅਰਮੈਨ, ਨੰਬਰਦਾਰ, ਅਲੱਗ-ਅਲੱਗ ਧਾਰਮਿਕ ਅਤੇ ਹੋਰ ਪਤਾ ਨਹੀਂ ਕੀ-ਕੀ ਅਹੁਦਿਆਂ ਦੇ ਸਟਿੱਕਰ ਅਤੇ ਪਲੇਟਾਂ ਲਗਾ ਕੇ ਆਪਣੀ ਫੋਕੀ ਟੌਹਰ, ਫੁਕਰੇਬਾਜ਼ੀ ਅਤੇ ਦਿਖਾਵੇਬਾਜ਼ੀ ਕਰਦੇ ਹਨ। ਇਸ ਨੂੰ ਰੋਕਣ ਲਈ ਸਭ ਤੋਂ ਵੱਧ ਜ਼ਿੰਮੇਵਾਰੀ ਪੁਲਿਸ ਮਹਿਕਮੇ ਦੀ ਬਣਦੀ ਹੈ। ਪੁਲਿਸ ਇਨ੍ਹਾਂ ਵਿਅਕਤੀਆਂ ਨੂੰ ਰੋਕ ਕੇ ਉਸ ਦੀ ਜ਼ਰੂਰ ਪੁੱਛ-ਗਿੱਛ ਕਰੇ। ਉਸ ਬੰਦੇ ਕੋਲ ਮਹਿਕਮੇ ਜਾਂ ਸੰਸਥਾ ਵਲੋਂ ਮਨਜ਼ੂਰੀ ਹੈ ਕਿ ਨਹੀਂ, ਜਿਸ ਦਾ ਸਟਿੱਕਰ ਉਹ ਆਪਣੀ ਗੱਡੀ 'ਤੇ ਲਗਾ ਕੇ ਘੁੰਮ ਰਿਹਾ ਹੈ। ਜੇਕਰ ਉਹ ਗ਼ਲਤ ਪਾਇਆ ਜਾਂਦਾ ਹੈ ਤਾਂ ਫਿਰ ਉਸ ਬੰਦੇ ਦੇ ਖ਼ਿਲਾਫ਼ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਆਨਲਾਈਨ ਸੱਟਾ ਬਰਬਾਦੀ ਦਾ ਘਰ

ਅੱਜ ਕਲ ਦੇਸ਼ ਵਿਚ ਆਈ.ਪੀ.ਐਲ. ਦਾ ਬੋਲਬਾਲਾ ਹੈ। ਲੱਖਾਂ ਲੋਕ ਸਟੇਡੀਅਮ ਵਿਚ ਜਾ ਕੇ ਇਹ ਮੈਚ ਵੇਖਣ ਦੇ ਸ਼ੌਕੀਨ ਹਨ। ਕ੍ਰਿਕਟ ਦਾ ਰੋਮਾਂਚ ਇੰਨਾ ਵੱਧ ਹੈ ਕਿ ਇਸ ਨੂੰ ਟੈਲੀਵਿਜ਼ਨ ਤੇ ਦੇਖਣ ਵਾਲਿਆਂ ਦੀ ਸੰਖਿਆ ਵੀ ਕਰੋੜਾਂ ਤਕ ਪਹੁੰਚ ਜਾਂਦੀ ਹੈ। ਪਰ ਇਸ ਦੇ ਨਾਲ-ਨਾਲ ਟੈਲੀਵਿਜ਼ਨ 'ਤੇ ਚਲਦੇ ਇਸ਼ਤਿਹਾਰ ਜਿਵੇਂ ਡ੍ਰੀਮ-11, ਲੁਡੋ ਆਦਿ ਨੂੰ ਵੱਡੇ-ਵੱਡੇ ਕ੍ਰਿਕਟ ਸਟਾਰ ਪ੍ਰਮੋਟ ਕਰਦੇ ਨਜ਼ਰ ਆਉਂਦੇ ਹਨ, ਜਿਸ ਵਿਚ ਲੋਕਾਂ ਨੂੰ ਬਹੁਤ ਥੋੜ੍ਹੇ ਪੈਸੇ ਲਗਾ ਕੇ ਕਰੋੜਾਂ ਰੁਪਏ ਕਮਾਉਣ ਦਾ ਲਾਲਚ ਦਿੱਤਾ ਜਾਂਦਾ ਹੈ ਗੌਰ ਨਾਲ ਸੁਣੀਏ ਤਾਂ ਇਨ੍ਹਾਂ ਇਸ਼ਤਿਹਾਰਾਂ ਦੇ ਅੰਤ ਵਿਚ ਇਹ ਵੀ ਕਿਹਾ ਜਾਂਦਾ ਹੈ ਕਿ 'ਇਨ੍ਹਾਂ ਖੇਡਾਂ ਨੂੰ ਖੇਡਣਾ ਇਕ ਜੋਖ਼ਮ ਦਾ ਕੰਮ, ਕਿਰਪਾ ਕਰਕੇ ਆਪਣੀ ਜ਼ਿੰਮੇਵਾਰੀ ਨਾਲ ਖੇਡੋ' ਪਰ ਇਹ ਗੱਲ ਕਹਿਣ ਤੋਂ ਪਹਿਲਾਂ ਹੀ ਨੌਜਵਾਨਾਂ ਦੇ ਦਿਮਾਗ਼ ਤੇ ਇਨ੍ਹਾਂ ਖੇਡਾਂ ਤੋਂ ਕਰੋੜਾਂ ਕਮਾਉਣ ਦਾ ਲਾਲਚ ਸਿਰ ਚੜ੍ਹ ਜਾਂਦਾ ਹੈ ਅਤੇ ਲੋਕ ਪ੍ਰਤੀਦਿਨ ਆਪਣੇ ਪੈਸੇ ਇਨ੍ਹਾਂ ਆਨਲਾਈਨ ਖੇਡਾਂ ਵਿਚ ਗੁਆ ਰਹੇ ਹਨ। ਪਿਛਲੇ ਦਿਨੀਂ ਇਹ ਖਬਰ ਵੀ ਆਈ ਸੀ ਕਿ ਇਕ ਵਿਅਕਤੀ ਨੇ ਆਪਣਾ ਕਰੋੜਾਂ ਰੁਪਏ ਆਨਲਾਈਨ ਸੱਟੇ ਵਿਚ ਗੁਆ ਲਏ।
ਇਕ ਅੰਦਾਜ਼ੇ ਅਨੁਸਾਰ ਡਰੀਮ ਇਲੈਵਨ ਜਿਸ ਦੇ ਸੰਸਥਾਪਕ ਭਾਵਿਤ ਸੇਠ ਅਤੇ ਹਰਸ਼ ਜੈਨ ਹਨ, ਪਿਛਲੇ ਕੁਝ ਸਾਲਾਂ 'ਚ ਹੀ ਆਈ.ਪੀ.ਐਲ. ਮੈਚਾਂ ਤੋਂ ਲਗਭਗ 6824 ਕਰੋੜ ਰੁਪਏ ਕਮਾ ਚੁੱਕੀ ਹੈ। ਸਹੀ ਅਰਥਾਂ ਵਿਚ ਇਹ ਇਕ ਤਰ੍ਹਾਂ ਦਾ ਜੂਆ ਹੈ ਜਿਹੜਾ ਸਰਕਾਰ ਦੀ ਮਨਜ਼ੂਰੀ ਨਾਲ ਚਲਦਾ ਹੈ। ਪਰ ਲੋਕ ਇਹ ਬਹੁਤ ਹੀ ਘੱਟ ਜਾਣਦੇ ਹਨ ਕਿ ਇਨ੍ਹਾਂ ਆਨਲਾਈਨ ਖੇਡਾਂ ਨੂੰ ਬਣਾਉਣ ਵਾਲੇ ਖ਼ੁਦ ਇਸ ਤੋਂ ਕਰੋੜਾਂ ਰੁਪਏ ਕਮਾ ਰਹੇ ਹਨ। ਸਾਡੀ ਸਰਕਾਰ ਨੂੰ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਆਨਲਾਈਨ ਗੇਮਾਂ ਨੂੰ ਟੈਲੀਵਿਜ਼ਨ 'ਤੇ ਚਲਾਉਣ ਦੀ ਜਗ੍ਹਾ ਇਨ੍ਹਾਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਨੂੰ ਹੋ ਰਹੀ ਇਸ ਵੱਡੀ ਲੁੱਟ ਤੋਂ ਬਚਾਇਆ ਜਾ ਸਕੇ।

-ਅਸ਼ੀਸ਼ ਸ਼ਰਮਾ ਜਲੰਧਰ

24-04-2024

 ਬੇਰੁਜ਼ਗਾਰੀ ਤੇ ਨੌਜਵਾਨ

ਬੇਰੁਜ਼ਗਾਰੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇਹ ਨੌਜਵਾਨਾਂ ਅੰਦਰ ਨਸ਼ਿਆਂ ਨੂੰ ਪ੍ਰਫੁੱਲਿਤ ਕਰਨ 'ਚ ਅਹਿਮ ਰੋਲ ਅਦਾ ਕਰ ਰਹੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਰਕਾਰੀ ਨੌਕਰੀਆਂ ਲਈ ਹਰ ਮਹਿਕਮੇ ਵਿਚ ਦਰਵਾਜ਼ੇ ਤਕਰੀਬਨ ਬੰਦ ਹੁੰਦੇ ਦਿਸ ਰਹੇ ਹਨ। ਵੋਟਾਂ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਹਾਨੇ ਵੋਟਾਂ ਵਟੋਰ ਕੇ ਲੈ ਜਾਂਦੀਆਂ ਹਨ। ਬੇਰੁਜ਼ਗਾਰ ਨੌਜਵਾਨ ਫਿਰ ਸੜਕਾਂ 'ਤੇ ਧੱਕੇ-ਡਾਂਗਾਂ ਖਾਣ ਜੋਗੇ ਰਹਿ ਜਾਂਦੇ ਹਨ। ਇਹ ਸਿਆਸੀ ਲੋਕ ਐਮ.ਐਲ.ਏ., ਐਮ.ਪੀ. ਮੰਤਰੀ ਆਪਣੀਆਂ ਤਨਖਾਹਾਂ ਭੱਤੇ ਹਰ ਸਾਲ ਵਧਾ ਲੈਂਦੇ ਹਨ। ਖਜ਼ਾਨਾ ਖਾਲੀ ਦਾ ਬਹਾਨਾ ਬਣਾ ਕੇ ਲੋਕਾਂ 'ਤੇ ਟੈਕਸ ਤੇ ਟੈਕਸ ਲਾ ਰਹੇ। ਸਾਰੇ ਮਹਿਕਮਿਆਂ 'ਚੋਂ ਪੋਸਟਾਂ ਖ਼ਤਮ ਕਰ ਰਹੇ ਹਨ। ਇਨ੍ਹਾਂ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਕਿਥੋਂ ਦੇਣਾ ਹੈ। ਅੱਜ ਠੇਕੇ 'ਤੇ ਥੋੜ੍ਹੀ-ਬਹੁਤੀ ਭਰਤੀ ਕਰਕੇ ਕੰਮ ਚਲਾਇਆ ਜਾ ਰਿਹਾ ਹੈ, ਹੁਣ ਇਨ੍ਹਾਂ ਕੋਰੋਨਾ ਦਾ ਬਹੁਤ ਲਾਹਾ ਲਿਆ ਹੈ। ਸਮਝ ਨਹੀਂ ਆਉਂਦੀ ਸਰਕਾਰਾਂ ਕਿਹੜੇ ਵਿਕਾਸ ਦੀ ਗੱਲ ਕਰਦੀਆਂ ਹਨ। ਸਾਡੇ ਬਹੁਤੇ ਨੌਜਵਾਨ ਸਰਕਾਰ ਦੇ ਦਰ ਵੱਲ ਵੇਖਦੇ-ਵੇਖਦੇ ਨਿਰਾਸ਼ਾ ਦੇ ਆਲਮ ਵਿਚ ਸਿਮਟ ਕੇ ਆਪਣੀ ਜਾਨ ਗਵਾਉਣ ਲਈ ਮਜਬੂਰ ਹੋ ਜਾਂਦੇ ਹਨ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਪ੍ਰੋਜੈਕਟ ਸ਼ੁਰੂ ਕਰਕੇ ਨੌਜਵਾਨਾਂ ਲਈ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਸਾਰੇ ਮਹਿਕਮਿਆਂ ਵਿਚ ਖਾਲੀ ਪਈਆਂ ਪੋਸਟਾਂ ਨੂੰ ਤੁਰੰਤ ਭਰਨਾ ਚਾਹੀਦਾ ਹੈ ਤਾਂ ਕਿ ਨੌਜਵਾਨ ਬੇਰੁਜ਼ਗਾਰੀ ਦੇ ਆਲਮ ਤੋਂ ਬਚਾਏ ਜਾ ਸਕਣ।

-ਪ੍ਰਸ਼ੋਤਮ ਪੱਤੋ ਮੋਗਾ।

ਦਲ-ਬਦਲੂਆਂ ਦੀ ਰੁੱਤ

ਜਦੋਂ ਵੀ ਚੋਣਾਂ ਦਾ ਮੌਸਮ ਆਉਂਦਾ ਹੈ ਉਦੋਂ ਹੀ ਛਾਲਾਂ ਮਾਰਨ ਵਾਲੇ ਡੱਡੂ ਬਾਹਰ ਨਿਕਲ ਆਉਂਦੇ ਹਨ। ਹਰ ਪਾਰਟੀ 'ਚ ਅਜਿਹੇ ਲੀਡਰ ਮੌਜੂਦ ਹੁੰਦੇ ਹਨ ਜੋ ਬਰਸਾਤੀ ਡੱਡੂਆਂ ਵਾਂਗ ਇਧਰ-ਉਧਰ ਛਾਲਾਂ ਮਾਰਦੇ ਰਹਿੰਦੇ ਹਨ। ਆਪਣੀ ਸਿਆਸੀ ਪੂਰਤੀ ਲਈ ਕਈ ਲੀਡਰ ਦੇਸ਼ ਦੇ ਹਿੱਤ ਆਪਣੀ ਜੇਬ ਵਿਚ ਲੈ ਕੇ ਘੁੰਮਦੇ ਹਨ। ਕਿਸੇ ਵੀ ਲੀਡਰ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਸਵੇਰੇ ਕਿਸ ਪਾਰਟੀ ਦੇ ਦਫ਼ਤਰ ਗਿਆ ਤੇ ਵਾਪਸ ਕਿਸ ਪਾਰਟੀ ਦੇ ਦਫ਼ਤਰ 'ਚੋਂ ਆਵੇਗਾ। ਅੱਜ ਦੇ ਲੀਡਰਾਂ ਦਾ ਅਜਿਹਾ ਕਿਰਦਾਰ ਲੋਕਤੰਤਰ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ। ਲੋਕਾਂ ਦਾ ਸਿਆਸਤ ਤੋਂ ਭਰੋਸਾ ਬਹੁਤ ਘੱਟ ਗਿਆ ਹੈ, ਜਿਸ ਪਾਰਟੀ ਨੇ ਉਨ੍ਹਾਂ ਨੂੰ ਲੀਡਰ ਬਣਾਇਆ, ਉੱਚੇ ਅਹੁਦੇ ਦਿੱਤੇ 'ਤੇ ਉਹੀ ਪਾਰਟੀ ਨੂੰ ਬਾਅਦ 'ਚ ਨਿੰਦਣ ਵਾਲੇ ਕਦੇ ਵੀ ਲੋਕ ਪੱਖੀ ਨਹੀਂ ਹੋ ਸਕਦੇ। ਅਜਿਹੇ ਲੀਡਰਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਸਿਆਸਤ ਤੋਂ ਬਿਲਕੁਲ ਹੀ ਲਾਂਭੇ ਕਰ ਦੇਣਾ ਚਾਹੀਦਾ ਹੈ।

-ਜੋਬਨ ਖਹਿਰਾ
ਪਿੰਡ ਖਹਿਰਾ, ਤਹਸੀਲ ਸਮਰਾਲਾ, ਲੁਧਿਆਣਾ।

23-04-2024

 ਨੌਜਵਾਨਾਂ 'ਚ ਖ਼ੁਦਕੁਸ਼ੀਆਂ ਦਾ ਰੁਝਾਨ

ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਹਨ, ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਦੇਸ਼ ਵਿਚ ਨੌਜਵਾਨਾਂ ਦੀ ਗਿਣਤੀ ਵੱਧ ਹੈ, ਪਰੰਤੂ ਅਜੋਕੇ ਸਮੇਂ ਵਿਚ ਬਦਲ ਰਹੀ ਜੀਵਨਸ਼ੈਲੀ ਕਰਕੇ ਨੌਜਵਾਨ ਭਟਕ ਕੇ ਕੁਰਾਹੇ ਪੈ ਚੁੱਕਿਆ ਹੈ, ਜਿਸ ਦਾ ਅੰਤ ਉਹ ਆਪਣੀ ਖੁਦਕੁਸ਼ੀ ਕਰਕੇ ਕਰਦਾ ਹੈ। ਇਹ ਖੁਦਕੁਸ਼ੀ ਇਕੱਲੀ ਉਸ ਦੀ ਨਹੀਂ ਹੁੰਦੀ, ਸਗੋਂ ਉਸ ਦੇ ਨਾਲ ਉਸ ਦਾ ਸਾਰਾ ਪਰਿਵਾਰ ਅਤੇ ਕਈ ਹੋਰ ਜ਼ਿੰਦਗੀਆਂ ਵੀ ਤਬਾਹ ਹੁੰਦੀਆਂ ਹਨ। ਪਿਛਲੇ ਸਾਲਾਂ ਦੇ ਮੁਕਾਬਲੇ ਸਾਲ ਦਰ ਸਾਲ ਨੌਜਵਾਨਾਂ ਵਿਚ ਹੋਣ ਵਾਲੀਆਂ ਖ਼ੁਦਕੁਸ਼ੀਆਂ ਦੇ ਅੰਕੜਿਆਂ ਵਿਚ ਵਾਧਾ ਹੋਇਆ ਹੈ, ਜਿਸ ਵਿਚ ਭਾਰਤ ਦੇਸ਼ ਵੀ ਚੋਟੀ ਦੇ ਦੇਸ਼ਾਂ ਵਿਚ ਸ਼ਾਮਿਲ ਹੈ। ਨੌਜਵਾਨਾਂ ਦੀ ਖੁਦਕੁਸ਼ੀ ਵਿਚ ਆਰਥਿਕ, ਸਮਾਜਿਕ ਅਤੇ ਮਾਨਸਿਕ ਕਾਰਨ ਸ਼ਾਮਿਲ ਹਨ। ਨੌਜਵਾਨਾਂ ਨੂੰ ਖੁਦਕੁਸ਼ੀ ਵਰਗੇ ਜੀਵਨ ਸਮਾਪਤ ਕਰਨ ਵਾਲੇ ਕਦਮ ਚੁੱਕਣ ਤੋਂ ਰੋਕਣ ਲਈ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੋਵੇਗਾ, ਜਿਸ ਵਿਚ ਬੇਰੁਜ਼ਗਾਰੀ ਸਭ ਤੋਂ ਉੱਪਰ ਹੈ। ਅਜੋਕੇ ਸਮੇਂ ਵਿਚ ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਸੰਤਾਪ ਸਭ ਤੋਂ ਜ਼ਿਆਦਾ ਸਤਾਉਂਦਾ ਹੈ। ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਅਸਮਰਥ ਨੌਜਵਾਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲਗਦੇ ਹਨ, ਜਿਸ ਤੋਂ ਛੁਟਕਾਰਾ ਪਾਉਣ ਲਈ ਜਾਂ ਤਾਂ ਉਹ ਨਸ਼ਿਆਂ ਦੀ ਦਲਦਲ ਵਿਚ ਧਸ ਜਾਂਦੇ ਹਨ ਜਾਂ ਫਿਰ ਖੁਦਕੁਸ਼ੀ ਦੇ ਰਾਹ ਚੁਣਦੇ ਹਨ, ਅਜਿਹਾ ਕਰਨ ਨਾਲ ਦਿਨੋ ਦਿਨ ਦੇਸ਼ ਦੀ ਨੌਜਵਾਨ ਸ਼ਕਤੀ ਖ਼ਤਰੇ ਵਿਚ ਜਾ ਰਹੀ ਹੈ। ਨੌਜਵਾਨਾਂ ਵਿਚ ਵਧ ਰਹੇ ਖ਼ੁਦਕੁਸ਼ੀ ਦੇ ਰੁਝਾਨ ਨੂੰ ਰੋਕਣ ਲਈ ਲੋੜੀਂਦਾ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਕਰਨਾ ਹੋਵੇਗਾ, ਜਿਸ ਵਿਚ ਕਿਤਾਬਾਂ ਅਤੇ ਖੇਡਾਂ ਮੁੱਖ ਭੂਮਿਕਾ ਨਿਭਾ ਸਕਦੀਆਂ ਹਨ। ਸਰਕਾਰ ਦੇ ਨਾਲ-ਨਾਲ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਗਠਨਾਂ ਨੂੰ ਵੀ ਨੌਜਵਾਨਾਂ ਵਿਚ ਵਧ ਰਹੀ ਖ਼ੁਦਕੁਸ਼ੀ ਦੀ ਪ੍ਰਵਿਰਤੀ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਹੋਣਗੇ ਤਾਂ ਜੋ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕ ਕੇ ਖ਼ੁਸ਼ਹਾਲ ਸਮਾਜ ਦੀ ਸਿਰਜਨਾ ਵਲ ਮੋੜਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਸਰਕਾਰ ਧਿਆਨ ਦੇਵੇ

ਬੀਤੇ ਦਿਨੀਂ ਤਰਨਤਾਰਨ ਦੇ ਇਕ ਪਿੰਡ ਵਿਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਲੋਕਾਂ ਵਿਚ ਪੁਲਿਸ ਤੇ ਪ੍ਰਸ਼ਾਸਨ ਦਾ ਕੋਈ ਖ਼ੌਫ਼ ਨਹੀਂ ਰਿਹਾ, ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ। ਚੋਰੀ, ਲੁੱਟਾਂ, ਖੋਹਾਂ, ਔਰਤਾਂ ਨਾਲ ਜਬਰ-ਜਨਾਹ, ਠਗੀ ਆਦਿ ਦੀਆਂ ਘਟਨਾਵਾਂ ਨਿੱਤ ਵਧ ਰਹੀਆਂ ਹਨ। ਕਿਧਰੇ ਮੋਬਾਈਲ ਖੋਏ ਜਾ ਰਹੇ ਹਨ ਕਿਧਰੇ ਚੇਨੀਆਂ ਖੋਹੀਆਂ ਜਾ ਰਹੀਆਂ ਹਨ। ਪੰਜਾਬੀਆਂ ਨੇ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਛੁਟਕਾਰਾ ਪਾਉਣ ਲਈ ਬਦਲਾਅ ਲਿਆਉਣ ਲਈ ਇਨ੍ਹਾਂ ਦੇ 92 ਐਮ.ਐਲ.ਏ. ਜਿਤਾ ਦਿੱਤੇ ਸਨ ਪਰ ਇਨ੍ਹਾਂ ਦੇ ਰਾਜ ਵਿਚ ਨਸ਼ਿਆਂ ਦਾ, ਜ਼ਹਿਰੀਲੀ ਸ਼ਰਾਬ ਦਾ ਹਰ ਦਿਨ ਕਾਰੋਬਾਰ ਵਧ ਰਿਹਾ ਹੈ, ਅਤੇ ਮੌਤਾਂ ਹੋ ਰਹੀਆਂ ਹਨ। ਅਖ਼ਬਾਰੀ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ, ਕਿ ਅਸੀਂ ਪੰਜਾਬ ਵਿਚ ਆਹ ਕਰ ਦਿਆਂਗੇ ਔਹ ਕਰ ਦਿਆਂਗੇ, ਪਰ ਕੀਤਾ ਕੁਝ ਨਹੀਂ। ਬਦਲਾ ਲਊ ਦੀ ਨੀਤੀ ਅਪਣਾਈ ਜਾ ਰਹੀ ਹੈ। ਆਪਾਂ ਮੁਫ਼ਤ ਦੀਆਂ ਸਹੂਲਤਾਂ ਲੈਣ ਲਈ ਇਨ੍ਹਾਂ ਨੂੰ ਵੋਟਾਂ ਪਾ ਦਿੰਦੇ ਹਾਂ। ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ, ਕਿ ਸਰਕਾਰਾਂ ਤੋਂ ਮੁਫ਼ਤ ਦੀਆਂ ਸਹੂਲਤਾਂ ਨਾ ਲਓ। ਸਗੋਂ ਸਰਕਾਰ ਤੋਂ ਰੁਜ਼ਗਾਰ, ਸਿਹਤ ਸਹੂਲਤਾਂ, ਸਕੂਲੀ ਵਿੱਦਿਆ ਆਦਿ ਚੀਜ਼ਾਂ ਦੀ ਮੰਗ ਕਰੋ। ਸਕੂਲ ਆਫ਼ ਐਮੀਨੈਂਸ ਦੀ ਤਾਂ ਪੋਲ ਖੁੱਲ੍ਹ ਹੀ ਗਈ ਹੈ। ਰਿਹਾ ਮਸਲਾ ਸਿਹਤ ਸਹੂਲਤਾਂ ਦਾ ਉਹ ਵੀ ਅੱਧ ਵਿਚਾਲੇ ਹੀ ਲਟਕਦਾ ਹੈ। ਪੂਰੀਆਂ ਸਿਹਤ ਸਹੂਲਤਾ ਨਹੀਂ ਮਿਲ ਰਹੀਆਂ। ਕਿਸਾਨਾਂ ਦੇ ਕਰਜ਼ੇ ਉਸੇ ਤਰ੍ਹਾਂ ਹੀ ਖੜ੍ਹੇ ਹਨ। ਸਰਕਾਰ ਨੂੰ ਇਨ੍ਹਾਂ ਸਾਰਿਆਂ ਮਸਲਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

-ਡਾ. ਨਰਿੰਦਰ ਸਿੰਘ ਭੱਪਰ
ਪਿੰਡ-ਡਾਕ. ਝਬੇਲਵਾਲੀ, (ਸ੍ਰੀ ਮੁਕਤਸਰ ਸਾਹਿਬ)

ਲੁੱਟ ਦਾ ਸਾਧਨ ਬਣੇ ਅਸ਼ਟਾਮ

ਕਿਸੇ ਵੀ ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿਚ ਦਾਖ਼ਲਾ ਲੈਣਾ ਹੋਵੇ। ਕੋਈ ਜ਼ਮੀਨ ਜਾਂ ਵਹੀਕਲ ਵੇਚਣ ਖਰੀਦਣ ਕਰਨਾ ਹੋਵੇ, ਸਾਡੇ ਨਿੱਤ ਦੇ ਹੋਰ ਬਹੁਤ ਸਾਰੇ ਕੰਮਾਂ ਵਿਚ ਅਸ਼ਟਾਮ ਦੀ ਬਹੁਤ ਜ਼ਰੂਰਤ ਪੈਂਦੀ ਹੈ। ਅਸੀਂ ਜਦੋਂ ਵੀ ਤਹਿਸੀਲ ਦਫਤਰ, ਡੀ.ਸੀ. ਦਫਤਰ ਜਾਂ ਜਿਥੇ ਅਸ਼ਟਾਮ ਮਿਲਦੇ ਹਨ। ਜਦੋਂ ਅਸੀਂ ਅਸ਼ਟਾਮ ਵੇਚਣ ਵਾਲੇ ਤੋਂ ਅਸ਼ਟਾਮ ਲੈਂਦੇ ਹਾਂ, ਉਹ ਸਾਡੇ ਤੋਂ ਅਸ਼ਟਾਮ ਦੀ ਕੀਮਤ ਤੋਂ ਵੀਹ ਰੁਪਏ ਤੋਂ ਤੀਹ ਰੁਪਏ ਕਈ ਵਾਰ ਤਾਂ ਪੰਜਾਹ ਰੁਪਏ ਤੱਕ ਵੱਧ ਪੈਸੇ ਲੈ ਲੈਂਦੇ ਹਨ। ਇਹ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ। ਜਦੋਂ ਕਿ ਅਸ਼ਟਾਮ ਵੇਚਣ ਵਾਲੇ ਅਸ਼ਟਾਮ ਵੇਚਣ ਵਾਲੇ ਦੀ ਦੁਕਾਨ, ਖੋਖੇ, ਦਫ਼ਤਰ ਦੇ ਬਾਹਰ ਲਿਖ ਕੇ ਜ਼ਰੂਰ ਲਗਾਇਆ ਜਾਵੇ ਕਿ ਇਹ ਅਸ਼ਟਾਮ ਕਿੰਨੇ ਦਾ ਹੈ। ਇਹ ਸਾਰੇ ਅਸ਼ਟਾਮਾਂ ਵਾਲੇ ਲਿਖ ਕੇ ਜ਼ਰੂਰ ਲਾਉਣ, ਜਿਸ ਨਾਲ ਲੋਕਾਂ ਦੀ ਹੋ ਰਹੀ ਲੁੱਟ 'ਤੇ ਕਾਬੂ ਪਾਇਆ ਜਾ ਸਕੇ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਅਸ਼ਟਾਮ ਵੇਚਣ ਵਾਲਿਆਂ ਨੂੰ ਇਕ ਪੱਤਰ ਜਾਰੀ ਕੀਤਾ ਜਾਵੇ। ਉਹ ਲੋਕਾਂ ਤੋਂ ਅਸ਼ਟਾਮ ਦੀ ਕੀਮਤ ਤੋਂ ਵੱਧ ਪੈਸੇ ਵਸੂਲ ਨਾ ਕਰਨ। ਜੋ ਵੀ ਸਰਕਾਰ ਦੇ ਹੁਕਮ ਦੀ ਅਣਦੇਖੀ ਕਰਦਾ ਹੈ, ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਉਸ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ

23-04-2024

 ਨੌਜਵਾਨਾਂ 'ਚ ਖ਼ੁਦਕੁਸ਼ੀਆਂ ਦਾ ਰੁਝਾਨ

ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੇ ਹਨ, ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਦੇਸ਼ ਵਿਚ ਨੌਜਵਾਨਾਂ ਦੀ ਗਿਣਤੀ ਵੱਧ ਹੈ, ਪਰੰਤੂ ਅਜੋਕੇ ਸਮੇਂ ਵਿਚ ਬਦਲ ਰਹੀ ਜੀਵਨਸ਼ੈਲੀ ਕਰਕੇ ਨੌਜਵਾਨ ਭਟਕ ਕੇ ਕੁਰਾਹੇ ਪੈ ਚੁੱਕਿਆ ਹੈ, ਜਿਸ ਦਾ ਅੰਤ ਉਹ ਆਪਣੀ ਖੁਦਕੁਸ਼ੀ ਕਰਕੇ ਕਰਦਾ ਹੈ। ਇਹ ਖੁਦਕੁਸ਼ੀ ਇਕੱਲੀ ਉਸ ਦੀ ਨਹੀਂ ਹੁੰਦੀ, ਸਗੋਂ ਉਸ ਦੇ ਨਾਲ ਉਸ ਦਾ ਸਾਰਾ ਪਰਿਵਾਰ ਅਤੇ ਕਈ ਹੋਰ ਜ਼ਿੰਦਗੀਆਂ ਵੀ ਤਬਾਹ ਹੁੰਦੀਆਂ ਹਨ। ਪਿਛਲੇ ਸਾਲਾਂ ਦੇ ਮੁਕਾਬਲੇ ਸਾਲ ਦਰ ਸਾਲ ਨੌਜਵਾਨਾਂ ਵਿਚ ਹੋਣ ਵਾਲੀਆਂ ਖ਼ੁਦਕੁਸ਼ੀਆਂ ਦੇ ਅੰਕੜਿਆਂ ਵਿਚ ਵਾਧਾ ਹੋਇਆ ਹੈ, ਜਿਸ ਵਿਚ ਭਾਰਤ ਦੇਸ਼ ਵੀ ਚੋਟੀ ਦੇ ਦੇਸ਼ਾਂ ਵਿਚ ਸ਼ਾਮਿਲ ਹੈ। ਨੌਜਵਾਨਾਂ ਦੀ ਖੁਦਕੁਸ਼ੀ ਵਿਚ ਆਰਥਿਕ, ਸਮਾਜਿਕ ਅਤੇ ਮਾਨਸਿਕ ਕਾਰਨ ਸ਼ਾਮਿਲ ਹਨ। ਨੌਜਵਾਨਾਂ ਨੂੰ ਖੁਦਕੁਸ਼ੀ ਵਰਗੇ ਜੀਵਨ ਸਮਾਪਤ ਕਰਨ ਵਾਲੇ ਕਦਮ ਚੁੱਕਣ ਤੋਂ ਰੋਕਣ ਲਈ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੋਵੇਗਾ, ਜਿਸ ਵਿਚ ਬੇਰੁਜ਼ਗਾਰੀ ਸਭ ਤੋਂ ਉੱਪਰ ਹੈ। ਅਜੋਕੇ ਸਮੇਂ ਵਿਚ ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਸੰਤਾਪ ਸਭ ਤੋਂ ਜ਼ਿਆਦਾ ਸਤਾਉਂਦਾ ਹੈ। ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਅਸਮਰਥ ਨੌਜਵਾਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲਗਦੇ ਹਨ, ਜਿਸ ਤੋਂ ਛੁਟਕਾਰਾ ਪਾਉਣ ਲਈ ਜਾਂ ਤਾਂ ਉਹ ਨਸ਼ਿਆਂ ਦੀ ਦਲਦਲ ਵਿਚ ਧਸ ਜਾਂਦੇ ਹਨ ਜਾਂ ਫਿਰ ਖੁਦਕੁਸ਼ੀ ਦੇ ਰਾਹ ਚੁਣਦੇ ਹਨ, ਅਜਿਹਾ ਕਰਨ ਨਾਲ ਦਿਨੋ ਦਿਨ ਦੇਸ਼ ਦੀ ਨੌਜਵਾਨ ਸ਼ਕਤੀ ਖ਼ਤਰੇ ਵਿਚ ਜਾ ਰਹੀ ਹੈ। ਨੌਜਵਾਨਾਂ ਵਿਚ ਵਧ ਰਹੇ ਖ਼ੁਦਕੁਸ਼ੀ ਦੇ ਰੁਝਾਨ ਨੂੰ ਰੋਕਣ ਲਈ ਲੋੜੀਂਦਾ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਕਰਨਾ ਹੋਵੇਗਾ, ਜਿਸ ਵਿਚ ਕਿਤਾਬਾਂ ਅਤੇ ਖੇਡਾਂ ਮੁੱਖ ਭੂਮਿਕਾ ਨਿਭਾ ਸਕਦੀਆਂ ਹਨ। ਸਰਕਾਰ ਦੇ ਨਾਲ-ਨਾਲ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਗਠਨਾਂ ਨੂੰ ਵੀ ਨੌਜਵਾਨਾਂ ਵਿਚ ਵਧ ਰਹੀ ਖ਼ੁਦਕੁਸ਼ੀ ਦੀ ਪ੍ਰਵਿਰਤੀ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਹੋਣਗੇ ਤਾਂ ਜੋ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕ ਕੇ ਖ਼ੁਸ਼ਹਾਲ ਸਮਾਜ ਦੀ ਸਿਰਜਨਾ ਵਲ ਮੋੜਿਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ

ਸਰਕਾਰ ਧਿਆਨ ਦੇਵੇ

ਬੀਤੇ ਦਿਨੀਂ ਤਰਨਤਾਰਨ ਦੇ ਇਕ ਪਿੰਡ ਵਿਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਲੋਕਾਂ ਵਿਚ ਪੁਲਿਸ ਤੇ ਪ੍ਰਸ਼ਾਸਨ ਦਾ ਕੋਈ ਖ਼ੌਫ਼ ਨਹੀਂ ਰਿਹਾ, ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ। ਚੋਰੀ, ਲੁੱਟਾਂ, ਖੋਹਾਂ, ਔਰਤਾਂ ਨਾਲ ਜਬਰ-ਜਨਾਹ, ਠਗੀ ਆਦਿ ਦੀਆਂ ਘਟਨਾਵਾਂ ਨਿੱਤ ਵਧ ਰਹੀਆਂ ਹਨ। ਕਿਧਰੇ ਮੋਬਾਈਲ ਖੋਏ ਜਾ ਰਹੇ ਹਨ ਕਿਧਰੇ ਚੇਨੀਆਂ ਖੋਹੀਆਂ ਜਾ ਰਹੀਆਂ ਹਨ। ਪੰਜਾਬੀਆਂ ਨੇ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਛੁਟਕਾਰਾ ਪਾਉਣ ਲਈ ਬਦਲਾਅ ਲਿਆਉਣ ਲਈ ਇਨ੍ਹਾਂ ਦੇ 92 ਐਮ.ਐਲ.ਏ. ਜਿਤਾ ਦਿੱਤੇ ਸਨ ਪਰ ਇਨ੍ਹਾਂ ਦੇ ਰਾਜ ਵਿਚ ਨਸ਼ਿਆਂ ਦਾ, ਜ਼ਹਿਰੀਲੀ ਸ਼ਰਾਬ ਦਾ ਹਰ ਦਿਨ ਕਾਰੋਬਾਰ ਵਧ ਰਿਹਾ ਹੈ, ਅਤੇ ਮੌਤਾਂ ਹੋ ਰਹੀਆਂ ਹਨ। ਅਖ਼ਬਾਰੀ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ, ਕਿ ਅਸੀਂ ਪੰਜਾਬ ਵਿਚ ਆਹ ਕਰ ਦਿਆਂਗੇ ਔਹ ਕਰ ਦਿਆਂਗੇ, ਪਰ ਕੀਤਾ ਕੁਝ ਨਹੀਂ। ਬਦਲਾ ਲਊ ਦੀ ਨੀਤੀ ਅਪਣਾਈ ਜਾ ਰਹੀ ਹੈ। ਆਪਾਂ ਮੁਫ਼ਤ ਦੀਆਂ ਸਹੂਲਤਾਂ ਲੈਣ ਲਈ ਇਨ੍ਹਾਂ ਨੂੰ ਵੋਟਾਂ ਪਾ ਦਿੰਦੇ ਹਾਂ। ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ, ਕਿ ਸਰਕਾਰਾਂ ਤੋਂ ਮੁਫ਼ਤ ਦੀਆਂ ਸਹੂਲਤਾਂ ਨਾ ਲਓ। ਸਗੋਂ ਸਰਕਾਰ ਤੋਂ ਰੁਜ਼ਗਾਰ, ਸਿਹਤ ਸਹੂਲਤਾਂ, ਸਕੂਲੀ ਵਿੱਦਿਆ ਆਦਿ ਚੀਜ਼ਾਂ ਦੀ ਮੰਗ ਕਰੋ। ਸਕੂਲ ਆਫ਼ ਐਮੀਨੈਂਸ ਦੀ ਤਾਂ ਪੋਲ ਖੁੱਲ੍ਹ ਹੀ ਗਈ ਹੈ। ਰਿਹਾ ਮਸਲਾ ਸਿਹਤ ਸਹੂਲਤਾਂ ਦਾ ਉਹ ਵੀ ਅੱਧ ਵਿਚਾਲੇ ਹੀ ਲਟਕਦਾ ਹੈ। ਪੂਰੀਆਂ ਸਿਹਤ ਸਹੂਲਤਾ ਨਹੀਂ ਮਿਲ ਰਹੀਆਂ। ਕਿਸਾਨਾਂ ਦੇ ਕਰਜ਼ੇ ਉਸੇ ਤਰ੍ਹਾਂ ਹੀ ਖੜ੍ਹੇ ਹਨ। ਸਰਕਾਰ ਨੂੰ ਇਨ੍ਹਾਂ ਸਾਰਿਆਂ ਮਸਲਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

-ਡਾ. ਨਰਿੰਦਰ ਸਿੰਘ ਭੱਪਰ
ਪਿੰਡ-ਡਾਕ. ਝਬੇਲਵਾਲੀ, (ਸ੍ਰੀ ਮੁਕਤਸਰ ਸਾਹਿਬ)

ਲੁੱਟ ਦਾ ਸਾਧਨ ਬਣੇ ਅਸ਼ਟਾਮ

ਕਿਸੇ ਵੀ ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿਚ ਦਾਖ਼ਲਾ ਲੈਣਾ ਹੋਵੇ। ਕੋਈ ਜ਼ਮੀਨ ਜਾਂ ਵਹੀਕਲ ਵੇਚਣ ਖਰੀਦਣ ਕਰਨਾ ਹੋਵੇ, ਸਾਡੇ ਨਿੱਤ ਦੇ ਹੋਰ ਬਹੁਤ ਸਾਰੇ ਕੰਮਾਂ ਵਿਚ ਅਸ਼ਟਾਮ ਦੀ ਬਹੁਤ ਜ਼ਰੂਰਤ ਪੈਂਦੀ ਹੈ। ਅਸੀਂ ਜਦੋਂ ਵੀ ਤਹਿਸੀਲ ਦਫਤਰ, ਡੀ.ਸੀ. ਦਫਤਰ ਜਾਂ ਜਿਥੇ ਅਸ਼ਟਾਮ ਮਿਲਦੇ ਹਨ। ਜਦੋਂ ਅਸੀਂ ਅਸ਼ਟਾਮ ਵੇਚਣ ਵਾਲੇ ਤੋਂ ਅਸ਼ਟਾਮ ਲੈਂਦੇ ਹਾਂ, ਉਹ ਸਾਡੇ ਤੋਂ ਅਸ਼ਟਾਮ ਦੀ ਕੀਮਤ ਤੋਂ ਵੀਹ ਰੁਪਏ ਤੋਂ ਤੀਹ ਰੁਪਏ ਕਈ ਵਾਰ ਤਾਂ ਪੰਜਾਹ ਰੁਪਏ ਤੱਕ ਵੱਧ ਪੈਸੇ ਲੈ ਲੈਂਦੇ ਹਨ। ਇਹ ਆਮ ਲੋਕਾਂ ਦੀ ਲੁੱਟ ਹੋ ਰਹੀ ਹੈ। ਜਦੋਂ ਕਿ ਅਸ਼ਟਾਮ ਵੇਚਣ ਵਾਲੇ ਅਸ਼ਟਾਮ ਵੇਚਣ ਵਾਲੇ ਦੀ ਦੁਕਾਨ, ਖੋਖੇ, ਦਫ਼ਤਰ ਦੇ ਬਾਹਰ ਲਿਖ ਕੇ ਜ਼ਰੂਰ ਲਗਾਇਆ ਜਾਵੇ ਕਿ ਇਹ ਅਸ਼ਟਾਮ ਕਿੰਨੇ ਦਾ ਹੈ। ਇਹ ਸਾਰੇ ਅਸ਼ਟਾਮਾਂ ਵਾਲੇ ਲਿਖ ਕੇ ਜ਼ਰੂਰ ਲਾਉਣ, ਜਿਸ ਨਾਲ ਲੋਕਾਂ ਦੀ ਹੋ ਰਹੀ ਲੁੱਟ 'ਤੇ ਕਾਬੂ ਪਾਇਆ ਜਾ ਸਕੇ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਅਸ਼ਟਾਮ ਵੇਚਣ ਵਾਲਿਆਂ ਨੂੰ ਇਕ ਪੱਤਰ ਜਾਰੀ ਕੀਤਾ ਜਾਵੇ। ਉਹ ਲੋਕਾਂ ਤੋਂ ਅਸ਼ਟਾਮ ਦੀ ਕੀਮਤ ਤੋਂ ਵੱਧ ਪੈਸੇ ਵਸੂਲ ਨਾ ਕਰਨ। ਜੋ ਵੀ ਸਰਕਾਰ ਦੇ ਹੁਕਮ ਦੀ ਅਣਦੇਖੀ ਕਰਦਾ ਹੈ, ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਉਸ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ

22-04-2024

 ਕਿਤੇ ਪੰਜਾਬ ਨਜ਼ਰ ਨਾ ਆਇਆ
ਵਿਸਾਖੀ ਵਾਲੇ ਦਿਨ ਆਪਣੇ ਨਿੱਜੀ ਕੰਮ ਕਾਰਨ ਘੱਟ-ਘੱਟ 50-60 ਕਿਲੋਮੀਟਰ ਪਿੰਡਾਂ ਵਿਚ ਦੀ ਸਫਰ ਕਰਨ ਦਾ ਮੌਕਾ ਮਿਲਿਆ ਪਰ ਪਿੰਡਾਂ ਵਿਚ ਸ਼ਹਿਰਾਂ ਵਿਚ ਖੇਤਾਂ ਵਿਚ ਕਿਤੇ ਵੀ ਪੰਜਾਬ ਨਜ਼ਰ ਨਹੀਂ ਆਇਆ। ਵਿਸਾਖੀ ਹੈ ਨਾ ਨੌਜਵਾਨ, ਨਾ ਮੁਟਿਆਰਾਂ, ਨਾ ਬੀਬੀਆਂ, ਨਾ ਭਾਈ, ਨਾ ਬੰਦੇ, ਨਾ ਬੁੜ੍ਹੀਆਂ ਕਹਿਣ ਦਾ ਭਾਵ ਕਿ ਕੋਈ ਵੀ ਪੰਜਾਬੀ ਚਿਹਰੇ 'ਤੇ ਰੌਣਕ ਲੈ ਕੇ ਨਜ਼ਰ ਨਹੀਂ ਆਇਆ, ਜਿਸ ਤੋਂ ਲੱਗੇ ਕਿ ਅੱਜ ਵਿਸਾਖੀ ਹੈ ਤੇ ਇਹ ਪੰਜਾਬੀ ਹਨ। ਪੰਜਾਬੀ ਸਿਰਫ਼ ਖਾਣ-ਪੀਣ ਦੀਆਂ ਦੁਕਾਨਾਂ ਤੇ ਮੇਲਿਆਂ ਤੋਂ ਇਲਾਵਾ ਕਿਤੇ ਵੀ ਨਜ਼ਰ ਨਹੀਂ ਆਏ। ਸਭ ਘਰਾਂ ਵਿਚ ਹੀ ਸਾਰਿਆਂ ਨੇ ਫੋਨਾਂ ਉਤੇ ਸਟੇਟਸ ਪਾਏ ਹੋਏ ਨੇ ਪੰਜਾਬ ਤਾਂ ਕਿਧਰੇ ਨਜ਼ਰ ਨਹੀਂ ਆ ਰਿਹਾ, ਸੱਭਿਆਚਾਰ ਖਤਮ ਹੋਣ ਕਿਨਾਰੇ ਖੜ੍ਹਾ ਹੈ, ਬਹੁਤ ਗੰਭੀਰ ਵਿਸ਼ਾ ਹੈ, ਉਧਰ ਚਮਕੀਲੇ ਦੀ ਫਿਲਮ ਕੀ ਆ ਗਈ, ਜਿਹੜੇ ਹਜ਼ਾਰਾਂ ਕਿਲੋਮੀਟਰ ਪੰਜਾਬ ਤੋਂ ਬਾਹਰ ਬੈਠੇ ਹਨ, ਉਹ ਪੰਜਾਬ ਦਾ ਸੱਭਿਆਚਾਰ ਦੱਸ ਰਹੇ ਹਨ। ਜਿਹੜੇ ਵਿਚਾਰੇ ਗ਼ੈਰ-ਪੰਜਾਬੀ ਹਨ, ਜਿਨ੍ਹਾਂ ਨੂੰ ਪੰਜਾਬ ਬਾਰੇ ਕੁਝ ਵੀ ਨਹੀਂ ਪਰ ਉਹ ਇਨ੍ਹਾਂ ਲੋਕਾਂ ਨੂੰ ਪੰਜਾਬ ਦੇ ਹੀਰੋ ਮੰਨੀ ਬੈਠੇ ਹਨ। ਪੰਜਾਬ ਤਾਂ ਪੰਜਾਬ ਰਿਹਾ ਹੀ ਨਹੀਂ। ਪੰਜਾਬ ਉਜਾੜ ਬਣਿਆ ਹੋਇਆ ਹੈ। ਦੁਨੀਆ ਤਾਂ ਉਸ ਪੰਜਾਬ ਨੂੰ ਜਾਣਦੀ ਹੈ, ਜਿਥੇ ਖੇਤ ਅਤੇ ਹਰੇ-ਭਰੇ ਪਿੰਡ ਹਨ, ਮੱਝਾਂ ਨੇ, ਗਾਂਵਾਂ ਹਨ, ਮੁੱਛ ਫੁੱਟ ਗੱਭਰੂ ਹਨ ਪਿੰਡਾਂ ਦੇ ਵਿਚ ਘਰਾਂ ਦੇ ਵਿਚ ਦੁੱਧ ਰਿੜਕਦੀਆਂ ਮੁਟਿਆਰਾਂ ਹਨ। ਅਸੀਂ ਆਪਣੇ ਹੱਥੀਂ ਤੇਜ਼ੀ ਨਾਲ ਆਪਣੀ ਹੋਂਦ ਨੂੰ ਜੋ ਖ਼ਤਮ ਕਰ ਰਹੇ ਹਾਂ। ਅਸੀਂ ਖ਼ੁਸ਼ ਕਿਸਮਤ ਹਾਂ ਕਿ ਅਸੀਂ ਪੰਜਾਬ ਦੇ ਉਹ ਸੁਨਹਿਰੀ ਦਿਨ ਵੇਖੇ ਹਨ, ਜਦੋਂ ਪੰਜਾਬ ਅਸਲ ਵਿਚ ਪੰਜਾਬ ਹੁੰਦਾ ਸੀ ਅਤੇ ਬਦਕਿਸਮਤ ਵੀ ਹਾਂ ਕਿ ਅਸੀਂ ਅੱਜ ਇਹ ਪੰਜਾਬ ਵੀ ਦੇਖ ਰਹੇ ਹਾਂ ਕਿ ਜਿਹੜਾ ਪੰਜਾਬ ਹੈ ਹੀ ਨਹੀਂ।


-ਹਰਜਾਪ ਸਿੰਘ
ਪਿੰਡ ਖੈਰਾਬਾਦ, ਦਸੂਹਾ।


ਸੜਕੀ ਹਾਦਸੇ
ਅਸੀਂ ਹਰ ਰੋਜ਼ ਵਾਪਰ ਰਹੇ ਸੜਕੀ ਹਾਦਸਿਆਂ ਬਾਰੇ ਜਦੋਂ ਪੜ੍ਹਦੇ, ਸੁਣਦੇ ਅਤੇ ਦੇਖਦੇ ਹਾਂ ਤਾਂ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈ। ਬਹੁਤ ਸਾਰੇ ਲੋਕਾਂ ਦੀਆਂ ਕੀਮਤੀ ਜਾਨਾਂ ਕਿਵੇਂ ਸੜਕੀ ਹਾਦਸਿਆਂ ਵਿਚ ਜਾ ਰਹੀਆਂ ਹਨ। ਕਈ ਵਾਰ ਪਰਿਵਾਰਾਂ ਦੇ ਪਰਿਵਾਰ, ਸਕੂਲੀ ਬੱਚੇ ਅਤੇ ਹੋਰ ਬਹੁਤ ਸਾਰੇ ਲੋਕ ਕਿਵੇਂ ਸੜਕੀ ਹਾਦਸਿਆਂ ਕਰਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਨ੍ਹਾਂ ਸੜਕੀ ਹਾਦਸਿਆਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਸੜਕੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕਰਦੇ। ਗੱਡੀ ਨੂੰ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹਨ। ਫਿਰ ਇਹ ਤੇਜ਼ ਰਫ਼ਤਾਰ ਗੱਡੀ ਚਲਾਉਣ ਦੀਆਂ ਵੀਡੀਓ ਵਗੈਰਾ ਬਣਾਉਣ ਦੇ ਚੱਕਰ ਵਿਚ ਅਤੇ ਕੁਝ ਲੋਕ ਨਸ਼ੇ ਦੀ ਵਰਤੋਂ ਕਰ ਕੇ ਗੱਡੀਆਂ ਚਲਾਉਂਦੇ ਹਨ। ਅਜਿਹੇ ਲੋਕ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਸੜਕੀ ਹਾਦਸੇ ਕਰ ਕੇ ਆਮ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ। ਇਹ ਬਹੁਤ ਹੀ ਮੰਦਭਾਗੀਆਂ ਅਤੇ ਦੁਖਦਾਈ ਘਟਨਾਵਾਂ ਹਨ। ਸਾਡੀ ਸਾਰੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਸੜਕੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੋ, ਜਿਸ ਵਿਚ ਤੇਜ਼ ਰਫ਼ਤਾਰ ਗੱਡੀ ਨਾ ਚਲਾਓ ਅਤੇ ਨਸ਼ੇ ਦੀ ਵਰਤੋਂ ਗੱਡੀ ਚਲਾਉਂਦੇ ਸਮੇਂ ਬਿਲਕੁਲ ਨਾ ਕਰੋ। ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਵਧ ਰਹੇ ਸੜਕੀ ਹਾਦਸਿਆਂ ਵੱਲ ਧਿਆਨ ਦੇਵੇ। ਸੜਕੀ ਹਾਦਸਿਆਂ ਵਿਚ ਆਮ ਲੋਕਾਂ ਦੀਆਂ ਜਾ ਰਹੀਆਂ ਜਾਨਾਂ ਨੂੰ ਬਚਾਇਆ ਜਾਵੇ। ਜੋ ਲੋਕ ਵੀ ਸੜਕੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।


-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।


ਦਿਸ਼ਾ
ਘਰ ਦੀ ਸਜਾਵਟ 'ਤੇ ਕਿੰਨੀ ਸਾਰੀ ਬਜ਼ਾਰੋਂ ਖਰੀਦੋ-ਫਰੋਖਤ ਕਰਦੇ ਸ਼ਾਮ ਹੋ ਗਈ। ਘਰ ਰੱਖੀ ਬੱਚੇ ਦੇ ਜਨਮ ਦਿਨ ਦੀ ਪਾਰਟੀ 'ਤੇ ਦੋਸਤ, ਰਿਸ਼ਤੇਦਾਰ ਵੀ ਆਉਣੇ ਸ਼ੁਰੂ ਹੋ ਗਏ। ਹੋਰਾਂ ਦੇ ਨਾਲ-ਨਾਲ ਘਰ ਕੰਮ ਕਰਦੀ ਨੌਕਰਾਣੀ ਨੂੰ ਵੀ ਉਚੇਚੇ ਤੌਰ 'ਤੇ ਆਪਣੇ ਬੱਚੇ ਨਾਲ ਪਾਰਟੀ 'ਤੇ ਆਉਣ ਲਈ ਕਿਹਾ। ਸ਼ਾਮ ਨੂੰ ਖ਼ੂਬ ਰੌਣਕਾਂ ਲੱਗੀਆਂ। ਸਵੇਰ ਹੋਈ ਤਾਂ ਸਾਹਮਣੇ ਗਿਫਟਾਂ ਦਾ ਢੇਰ ਲੱਗਿਆ ਹੋਇਆ ਸੀ। ਜਨਮ ਦਿਨ ਦਾ ਪਹਿਲਾ ਦਿਨ 'ਤੇ ਉਤੋਂ ਕਿੰਨੇ ਸਾਰੇ ਮਹਿੰਗੇ ਮਹਿੰਗੇ ਖਿਡੌਣੇ। ਸਾਰੇ ਗਿਫਟ ਖੋਲ੍ਹਦੇ-ਖੋਲ੍ਹਦੇ ਅਖੀਰ ਇਕ ਛੋਟਾ ਜਿਹਾ ਗਿਫਟ ਰਹਿ ਗਿਆ। ਜਦ ਉਹ ਗਿਫਟ ਖੋਲ੍ਹਿਆ ਤਾਂ ਵੇਖ ਮਹਿਸੂਸ ਹੋਇਆ ਕਿ ਸੋਚ ਦਾ ਦਾਇਰਾ ਵਿਸ਼ਾਲ ਹੋਵੇ ਤਾਂ ਅਮੀਰੀ-ਗਰੀਬੀ ਦਾ ਫ਼ਰਕ ਕੁਝ ਵੀ ਨਹੀਂ ਰਹਿ ਜਾਂਦਾ। ਕਿੰਨੇ ਸਾਰੇ ਮਹਿੰਗੇ ਖਿਡੌਣਿਆਂ ਦੇ ਵਜੂਦ ਨੂੰ ਢਹਿ-ਢੇਰੀ ਕਰ ਉਸ ਨੌਕਰਾਣੀ ਦੇ ਬੱਚੇ ਵਲੋਂ ਦਿੱਤਾ ਇਕ ਕਾਪੀ ਪੈੱਨ ਵੇਖ ਇੰਜ ਲੱਗਿਆ ਜਿਵੇਂ ਨਵੀਂ ਸਵੇਰ ਹੀ ਬੱਚੇ ਨੂੰ ਕੋਈ ਉਚਿਤ ਦਿਸ਼ਾ ਮਿਲ ਗਈ ਹੋਵੇ।


-ਕੁਲਵੰਤ ਘੋਲੀਆ


ਬੋਰਵੈੱਲ ਦਾ ਸੰਕਟ
ਬੀਤੇ ਦਿਨੀਂ ਮੱਧ ਪ੍ਰਦੇਸ਼ ਵਿਚ ਕਣਕ ਦੀ ਵਾਢੀ ਦੌਰਾਨ ਛੇ ਸਾਲਾ ਮਯੰਕ ਦੇ ਬੋਰਵੈੱਲ ਵਿਚ ਡਿਗਣ ਦੀ ਘਟਨਾ ਨੇ ਇਕ ਵਾਰ ਫਿਰ ਬੋਲਵੈੱਲ ਦੀ ਸੁਰੱਖਿਆ ਸੰਬੰਧੀ ਧਿਆਨ ਲਿਆਂਦਾ ਹੈ। ਇਹ ਕੋਈ ਪਹਿਲੀ ਘਟਨਾ ਨਹੀਂ, ਜਦੋਂ ਕੋਈ ਬੱਚਾ ਬੋਰਵੈੱਲ ਵਿਚ ਡਿਗਿਆ ਹੈ। ਪਹਿਲਾਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਅਖ਼ਬਾਰਾਂ ਅਤੇ ਖ਼ਬਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਖੁੱਲ੍ਹੇ ਪਏ ਬੋਰਵੈੱਲ ਦੀ ਸੁਰੱਖਿਆ ਵਿਚ ਕੀਤੀ ਕੁਤਾਹੀ ਬੱਚਿਆਂ ਦੀ ਮੌਤ ਨੂੰ ਸੱਦਾ ਦੇ ਰਹੀ ਹੈ। ਸਾਡੇ ਪ੍ਰਸ਼ਾਸਨ ਦੀ ਇਹ ਖ਼ੂਬੀ ਹੈ ਕਿ ਜਦੋਂ ਕੋਈ ਅਜਿਹਾ ਹਾਦਸਾ ਵਾਪਰਦਾ ਹੈ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਜਦੋਂ ਘਟਨਾ ਪੁਰਾਣੀ ਹੋ ਜਾਂਦੀ ਹੈ ਤਾਂ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ਬੀਤੀਆਂ ਘਟਨਾਵਾਂ ਤੋਂ ਸਿੱਖਿਆ ਲੈ ਕੇ ਅਗਾਊਂ ਇੰਤਜ਼ਾਮ ਕਰਨ ਵਿਚ ਅਸੀਂ ਨਾਕਾਮ ਰਹਿੰਦੇ ਹਾਂ ਇਸੇ ਕਰਕੇ ਹੀ ਅਜਿਹੇ ਹਾਦਸੇ ਵਾਰ-ਵਾਰ ਦਸਤਕ ਦਿੰਦੇ ਰਹਿੰਦੇ ਹਨ। ਖੁੱਲ੍ਹੇ ਪਏ ਬੋਰਵੈੱਲ ਚਾਹੇ ਸਾਡੇ ਘਰ ਦੇ ਆਲੇ-ਦੁਆਲੇ ਹੋਣ ਜਾਂ ਜਨਤਕ ਸੰਸਥਾਵਾਂ ਵਿਚ ਇਹ ਸਾਡੇ ਲਈ ਭਿਆਨਕ ਹਾਦਸਿਆਂ ਦਾ ਕਾਰਨ ਬਣਦੇ ਹਨ। ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਦੇ ਨਾਲ-ਨਾਲ ਸਾਨੂੰ ਸਾਰਿਆਂ ਨੂੰ ਆਪਣੇ ਪੱਧਰ 'ਤੇ ਬੋਰਵੈੱਲ ਦੀ ਸੁਰੱਖਿਆ ਦੇ ਇੰਤਜ਼ਾਮ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਮਾਸੂਮ ਦੀ ਕੀਮਤੀ ਜਾਨ ਬਚਾਈ ਜਾ ਸਕੇ।


-ਰਜਵਿੰਦਰ ਪਾਲ ਸ਼ਰਮਾ

19-04-2024

 ਰਿਸ਼ਤਿਆਂ 'ਤੇ ਭਾਰੂ ਨਸ਼ੇ

ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਰਿਸ਼ਤਿਆਂ ਦੀ ਅਹਿਮੀਅਤ ਭੁੱਲ ਚੁੱਕੀ ਹੈ। ਹਾਲ ਹੀ ਵਿਚ ਖ਼ਬਰ ਪੜ੍ਹੀ ਕਿ ਪਾਤੜਾਂ ਵਿਖੇ ਇਕ ਨਸ਼ੇੜੀ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀ ਹੀ ਮਾਂ ਤੇ ਭਰਾ ਦਾ ਕਤਲ ਕਰ ਦਿੱਤਾ। ਰਿਸ਼ਤੇ ਤਾਰ-ਤਾਰ ਹੋ ਚੁੱਕੇ ਹਨ। ਨਸ਼ੇ ਦੀ ਭਰਪਾਈ ਲਈ ਅਜਿਹੇ ਨਸ਼ੇੜੀ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਦੇਖੋ ਮਾਂ ਨੇ ਪੁੱਤ ਨੂੰ ਰੋਕਿਆ ਕਿ ਤੂੰ ਨਸ਼ਾ ਨਹੀਂ ਕਰਨਾ। ਇਹ ਕੋਈ ਪਹਿਲੀ ਘਟਨਾ ਨਹੀਂ। ਪਿਛਲੇ ਮਹੀਨੇ ਵੀ ਅੰਮ੍ਰਿਤਸਰ ਵਿਖੇ ਇਕ ਨਸ਼ੇੜੀ ਨੌਜਵਾਨ ਨੇ ਕਾਤਲਾਨਾ ਹਮਲਾ ਕਰ ਕੇ ਆਪਣੀ ਮਾਂ ਨੂੰ ਮਾਰ ਦਿੱਤਾ ਸੀ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਖਾ ਲਈ ਹੈ। ਹਰ ਰੋਜ਼ ਦੋ-ਚਾਰ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰ ਰਹੇ ਹਨ। ਜੇ ਨਸ਼ੇੜੀਆਂ ਨੂੰ ਕਿੱਤੋਂ ਵੀ ਪੈਸੇ ਦਾ ਹੀਲਾ ਨਹੀਂ ਹੁੰਦਾ, ਤਾਂ ਘਰ ਦਾ ਸਾਮਾਨ ਤੱਕ ਵੇਚ ਰਹੇ ਹਨ। ਵਿਚਾਰਨ ਵਾਲੀ ਗੱਲ ਹੈ ਮਾਂ-ਪਿਓ ਆਪਣੇ ਬੱਚਿਆਂ ਨੂੰ ਤੰਗੀਆਂ ਕੱਟ ਕੇ ਪੜ੍ਹਾਉਂਦੇ ਹਨ। ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਕੱਲ੍ਹ ਨੂੰ ਉਨ੍ਹਾਂ ਦੇ ਬੱਚੇ ਦਾ ਭਵਿੱਖ ਸੁਰੱਖਿਅਤ ਹੋਵੇ ਪਰ ਉਨ੍ਹਾਂ ਵਿਚਾਰਿਆਂ ਨੂੰ ਕੀ ਪਤਾ ਕਿ ਆਪਣੇ ਹੀ ਜਣਿਆਂ ਦੇ ਹੱਥਾਂ ਤੋਂ ਉਨ੍ਹਾਂ ਦੀ ਮੌਤ ਲਿਖੀ ਹੈ। ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਪਿੱਛੇ ਜਿਹੇ ਖ਼ਬਰ ਵੀ ਪੜ੍ਹੀ ਸੀ ਕਿ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ 'ਚ ਇਕ ਨਸ਼ੇੜੀ ਨੌਜਵਾਨ ਦੀ ਮੌਤ ਵੀ ਹੋਈ ਸੀ। ਦੁਖੀ ਮਾਂ-ਪਿਓ ਆਪਣੀ ਔਲਾਦ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਨਸ਼ਾ-ਮੁਕਤੀ ਕੇਂਦਰਾਂ 'ਚ ਭੇਜਦੇ ਹਨ। ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ 'ਚ ਮਾਂ-ਪਿਓ ਦੀ ਚੰਗੀ ਲੁੱਟ-ਘਸੁੱਟ ਹੋ ਰਹੀ ਹੈ। ਹਾਲਾਂਕਿ ਸੂਬਾ ਸਰਕਾਰ ਵਲੋਂ ਵੀ ਸਰਹੱਦੀ ਖੇਤਰਾਂ 'ਚ ਲਗਾਤਾਰ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ। ਚਿੱਟੇ ਨੇ ਮਾਂ-ਬਾਪ ਦੇ ਸੁਪਨਿਆਂ ਨੂੰ ਗ੍ਰਹਿਣ ਤੱਕ ਲਾ ਦਿੱਤਾ ਹੈ।

-ਸੰਜੀਵ ਸਿੰਘ ਸੈਣੀ
ਮੋਹਾਲੀ।

ਵਾਹਨਾਂ ਦੀ 'ਸਪੀਡ ਲਿਮਟ'

ਪਿਛਲੇ ਦਿਨੀਂ ਬਠਿੰਡਾ ਵਿਚ ਵਾਪਰੀ ਇਕ ਦੁਰਘਟਨਾ ਵਿਚ ਬਠਿੰਡਾ ਦੇ ਦਿੱਲੀ ਪਬਲਿਕ ਸਕੂਲ ਦੇ ਸੋਲਾਂ ਸਾਲਾ ਗਿਆਰਵੀਂ ਜਮਾਤ ਦੇ ਵਿਦਿਆਰਥੀ ਦੀ ਤੇਜ਼ ਰਫ਼ਤਾਰ ਗੱਡੀ ਦੇ ਦਰੱਖਤ ਨਾਲ ਟਕਰਾਉਣ ਕਰਕੇ ਮੌਤ ਹੋ ਗਈ। ਸੜਕਾਂ 'ਤੇ ਅਕਸਰ ਅਸੀਂ ਦੇਖਦੇ ਹਾਂ ਕਿ ਨੌਜਵਾਨ ਜ਼ਿਆਦਾਤਰ ਤੇਜ਼ ਰਫ਼ਤਾਰ ਵਾਹਨ ਚਲਾਉਣ ਦੇ ਨਾਲ-ਨਾਲ ਉਸ ਦੀ ਵੀਡੀਓ ਬਣਾਉਂਦੇ ਹਨ ਤਾਂ ਜੋ ਉਨ੍ਹਾਂ ਨੂੰ ਸੋਸ਼ਲ ਮੀਡੀਏ 'ਤੇ ਵਧੇਰੇ ਲਾਇਕ ਅਤੇ ਕੁਮੈਂਟ ਮਿਲ ਸਕਣ। ਹੱਥ ਛੱਡ ਕੇ ਮੋਟਰ ਸਾਈਕਲ ਚਲਾਉਣਾ, ਗੱਡੀ ਨੂੰ ਘੁਮਾਉਣਾ, ਤੇਜ਼ ਰਫ਼ਤਾਰ ਵਿਚ ਗੱਡੀ ਮੋੜਨਾ ਇਹ ਸਾਰਾ ਕੁਝ ਏ.ਆਈ. ਦੀ ਮਦਦ ਨਾਲ ਫਿਲਮਾਂ ਵਿਚ ਬਾਖੂਬੀ ਦਿਖਾਇਆ ਜਾਂਦਾ ਹੈ, ਪ੍ਰੰਤੂ ਅਜੋਕੀ ਨੌਜਵਾਨ ਪੀੜ੍ਹੀ ਇਸ ਸਟੰਟਬਾਜ਼ੀ ਨੂੰ ਹਕੀਕਤ ਵਿਚ ਕਰਦੀ ਹੋਈ ਮੌਤ ਦੇ ਮੂੰਹ ਵਿਚ ਜਾ ਰਹੀ ਹੈ। ਅਜੋਕੀਆਂ ਫ਼ਿਲਮਾਂ, ਗਾਣੇ ਅਤੇ ਸੋਸ਼ਲ ਮੀਡੀਏ ਨੇ ਨੌਜਵਾਨਾਂ ਨੂੰ ਕੁਰਾਹੇ ਪਾ ਦਿੱਤਾ ਹੈ, ਜਿਸ ਕਰਕੇ ਉਹ ਪੜ੍ਹਨ, ਲਿਖਣ ਅਤੇ ਆਦਰਸ਼ ਨਾਗਰਿਕ ਬਣਨ ਦੀ ਬਜਾਏ ਪੁੱਠੇ ਸਿੱਧੇ ਸਟੰਟਬਾਜ਼ੀ ਵਿਚ ਆਪਣਾ ਸਮਾਂ ਅਤੇ ਪੈਸੇ ਨੂੰ ਬਰਬਾਦ ਕਰਕੇ ਆਪਣੀ ਕੀਮਤੀ ਜਾਨ ਨੂੰ ਵੀ ਜ਼ੋਖਮ ਵਿਚ ਪਾ ਰਹੇ ਹਨ। ਸੋ, ਲੋੜ ਹੈ ਨੌਜਵਾਨਾਂ ਨੂੰ ਸਹੀ ਮਾਰਗ ਦਰਸ਼ਨ ਦੀ ਅਤੇ ਉਨ੍ਹਾਂ ਦੀ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਸਮਝਾਉਣ ਦੀ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
rajvinderpal3@gmail.com

ਕਿਸਾਨਾਂ ਦੀ ਮਿਹਨਤ ਦਾ ਸਹੀ ਮੁੱਲ ਪਵੇ

ਬੇਸ਼ੱਕ ਅੱਜ ਸਾਡਾ ਦੇਸ਼ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਗਿਆ ਹੈ ਅਤੇ ਖਾਣ-ਪੀਣ ਦਾ ਢੰਗ ਵੀ ਪੱਛਮੀ ਹੋ ਗਿਆ ਹੈ ਪਰ ਫਿਰ ਵੀ ਪੱਛਮੀ ਖਾਣਿਆਂ ਦੀ ਉਪਜ ਪੇਂਡੂ ਕਿਸਾਨ ਤੋਂ ਬਗੈਰ ਨਹੀਂ ਹੋ ਸਕਦੀ, ਕਿਉਂਕਿ ਬਰਗਰ, ਪੀਜ਼ਾ ਵੀ ਕਿਸਾਨ ਦੁਆਰਾ ਉਗਾਈ ਹੋਈ ਕਣਕ ਤੋਂ ਹੀ ਬਣਦਾ ਹੈ। ਜੇਕਰ ਅੰਨਦਾਤਾ ਨਾ ਹੁੰਦਾ ਤਾਂ ਸ਼ਾਇਦ ਸਾਡਾ ਦੇਸ਼ ਅੱਜ ਭੁੱਖਾ ਮਰਦਾ। ਬਰਗਰ, ਪੀਜ਼ਾ ਹੋਵੇ ਜਾਂ ਫਿਰ ਰੋਟੀ ਬਰੈੱਡ, ਇਨ੍ਹਾਂ ਸਭ ਪਦਾਰਥਾਂ ਨੂੰ ਪੈਦਾ ਕਰਨ ਵਾਲਾ ਕਿਸਾਨ ਹੀ ਹੈ। ਵਿਸਾਖੀ ਵਾਲਾ ਦਿਨ ਕਿਸਾਨ ਲਈ ਵਿਆਹ ਦੀ ਤਰ੍ਹਾਂ ਹੁੰਦਾ ਹੈ, ਜਿਸ ਤਰ੍ਹਾਂ ਧੀ ਦੇ ਜਵਾਨ ਹੋਣ 'ਤੇ ਮਾਪਿਆਂ ਨੂੰ ਧੀ ਦੇ ਵਿਆਹ ਦੀ ਫਿਕਰ ਪੈ ਜਾਂਦੀ ਹੈ ਅਤੇ ਹਰੇਕ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਸਾਡੀ ਧੀ ਸਹੁਰੇ ਘਰ ਸੁਖੀ-ਸਖੀ ਵਸੇ। ਠੀਕ ਉਸੇ ਤਰ੍ਹਾਂ ਕਿਸਾਨ ਕਣਕਾਂ ਦੇ ਪੱਕਣ ਅਤੇ ਜਵਾਨ ਹੋਣ ਦੀ ਸਾਲ ਭਰ ਦੀ ਉਡੀਕ ਕਰਦਾ ਹੈ ਅਤੇ ਕਿਸਾਨ ਦੀ ਇਹੀ ਤਮੰਨਾ ਹੁੰਦੀ ਹੈ ਕਿ ਫਸਲਾਂ ਦਾ ਮੁੱਲ ਮੰਡੀ ਵਿਚ ਵਧੀਆ ਹੋਵੇ। ਦੇਸ਼ ਦਾ ਅੰਨਦਾਤਾ ਖ਼ੁਸ਼ਹਾਲ ਹੋਵੇ ਅਤੇ ਪਰਮਾਤਮਾ ਉਸ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਹਰੇਕ ਕਿਸਾਨ ਦੀ ਹੱਡ ਭੰਨਵੀਂ ਮਿਹਨਤ ਦਾ ਪੂਰਾ ਮੁੱਲ ਪਵੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮ ਦੇਵ ਨਗਰ, ਘੁਮਾਣ।

18-04-2024

 ਔਰਤ ਦੀ ਸਮਾਜ ਵਿਚ ਮਹੱਤਤਾ

ਔਰਤਾਂ ਦੀ ਸਮਾਜ ਵਿਚ ਬਹੁਤ ਅਹਿਮ ਭੂਮਿਕਾ ਹੈ। ਸਮਾਜ ਵਿਚ ਵਿਚਰਦੇ ਹੋਏ ਔਰਤ ਕਈ ਤਰ੍ਹਾਂ ਦੇ ਰਿਸ਼ਤੇ ਨਿਭਾਉਂਦੀ ਹੈ, ਜਿਵੇਂ ਕਿ ਮਾਂ, ਧੀ, ਭੈਣ, ਪਤਨੀ ਆਦਿ। ਜਿਸ ਦੇ ਮੱਦੇਨਜ਼ਰ ਔਰਤਾਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵਿਚੋਂ ਗੁਜ਼ਰਦੀਆਂ ਹਨ। ਭਾਵੇਂ ਕਿ ਸੰਵਿਧਾਨਕ ਤੌਰ 'ਤੇ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਅਤੇ ਕਈ ਸਾਰੇ ਅਧਿਕਾਰ ਪ੍ਰਾਪਤ ਹਨ ਪਰ ਔਰਤਾਂ ਸੁਤੰਤਰ ਹੋ ਕੇ ਵੀ ਸੁਤੰਤਰ ਨਹੀਂ ਹਨ। ਅੱਜ ਵੀ ਇੱਕੀਵੀਂ ਸਦੀ ਵਿਚ ਵੀ ਔਰਤਾਂ ਬਹੁਤ ਪੱਖਾਂ ਤੋਂ ਦੱਬੀਆਂ ਰਹਿ ਜਾਂਦੀਆਂ ਹਨ। ਔਰਤਾਂ ਘਰੇਲੂ ਹਿੰਸਾ, ਲਿੰਗ ਅਸਮਾਨਤਾ ਦਾ ਸ਼ਿਕਾਰ ਹੁੰਦੀਆਂ ਹਨ। ਅਸੀਂ ਆਮ ਕਿਤਾਬਾਂ ਵਿਚ ਵੀ ਔਰਤਾਂ ਦੀ ਬੇਵਸੀ ਨੂੰ ਪੜ੍ਹਦੇ ਹਾਂ ਪਰ ਕੁਝ ਵੀ ਕਰ ਨਹੀਂ ਪਾਉਂਦੇ। ਕਾਗਜ਼ੀ ਸੋਧਾਂ ਦੇ ਨਾਲ-ਨਾਲ ਮਨੁੱਖ ਦੀ ਸੋਚ ਵਿਚ ਵੀ ਸੋਧ ਹੋਣੀ ਚਾਹੀਦੀ ਹੈ, ਤਾਂ ਜੋ ਔਰਤਾਂ ਨੂੰ ਸੰਪੂਰਨ ਆਜ਼ਾਦੀ ਮਿਲ ਸਕੇ।

-ਰਾਜਿੰਦਰ ਕੌਰ
ਬੀ.ਵਾਕ (ਜੇ.ਐਮ.ਟੀ.), ਭਾਗ ਪਹਿਲਾ।

ਵਿਦੇਸ਼ ਜਾਣ ਦੀ ਦੌੜ

ਅੱਜ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਵਿਚ ਜਾਣ ਦੀ ਇੰਨੀ ਦੌੜ ਲੱਗੀ ਹੋਈ ਹੈ ਕਿ ਉਹ ਇਸ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਭਾਵ ਗ਼ੈਰ-ਕਾਨੂੰਨੀ ਢੰਗ-ਤਰੀਕੇ ਅਪਣਾਉਣ ਤੋਂ ਵੀ ਨਹੀਂ ਝਿਜਕਦੇ। ਇਥੇ ਸਾਡਾ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖ਼ਰ ਉਹ ਕਿਹੜੇ ਕਾਰਨ ਹਨ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਆਪਣੇ ਘਰ ਪਰਿਵਾਰ ਅਤੇ ਹੋਰ ਵੀ ਸਾਕ-ਸੰਬੰਧੀ ਛੱਡਣੇ ਪੈ ਰਹੇ ਹਨ। ਇਸ ਦਾ ਮੁੱਖ ਕਾਰਨ ਕਿ ਉਨ੍ਹਾਂ ਨੂੰ ਪੰਜਾਬ ਵਿਚ ਆਪਣਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਹੈ, ਨੌਕਰੀਆਂ ਦੇ ਮੌਕੇ ਘੱਟ ਹਨ, ਜਿਨ੍ਹਾਂ ਨੂੰ ਰੁਜ਼ਗਾਰ ਮਿਲਦਾ ਹੈ। ਉਨ੍ਹਾਂ ਦੀ ਤਨਖ਼ਾਹ ਇੰਨੀ ਘੱਟ ਹੈ ਕਿ ਦਿਨੋਂ ਦਿਨ ਮਹਿੰਗਾਈ ਦੇ ਕਾਰਨ ਖ਼ਰਚੇ ਪੂਰੇ ਨਹੀਂ ਹੁੰਦੇ। ਸਾਡੇ ਪੰਜਾਬ ਨੂੰ ਉਜਾੜਨ ਵਿਚ ਸਾਡੀ ਸਰਕਾਰ ਸਹਿਯੋਗ ਦੇ ਰਹੀ ਹੈ, ਜੇ ਸਾਡੀ ਸਰਕਾਰ ਨੌਕਰੀਆਂ ਦੇਵੇ ਤਾਂ ਸਾਡਾ ਪੰਜਾਬ ਖਾਲੀ ਨਾ ਹੋਵੇ, ਜੇ ਸਾਡੇ ਪੰਜਾਬ ਦੇ ਬੱਚੇ-ਬੱਚੀਆਂ ਅੰਗਰੇਜ਼ਾਂ ਦੇ ਗ਼ੁਲਾਮ ਹੋ ਗਏ ਤਾਂ ਯਾਦ ਰੱਖਣਾ ਕਿ ਸਾਡਾ ਪੰਜਾਬ ਵੀ ਯੂ.ਪੀ. ਅਤੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦਾ ਗੁਲਾਮ ਬਣ ਜਾਵੇਗਾ। ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਮਾਂ-ਪਿਉ ਆਪਣੀਆਂ ਪਿਆਰੀਆਂ ਜ਼ਮੀਨਾਂ ਘਰ-ਬਾਰ ਵੇਚ ਕੇ ਬੱਚਿਆਂ ਦੀ ਇੱਛਾ ਪੂਰੀ ਕਰਦੇ ਵਿਚਾਰੇ ਕਰਜ਼ਾਈ ਹੋ ਜਾਂਦੇ ਹਨ। ਵਿਦੇਸ਼ ਵਿਚ ਬੱਚਿਆਂ ਨੂੰ ਕੰਮ ਮਿਲੇ ਜਾਂ ਨਾ ਮਿਲੇ, ਕਈ ਵਾਰ ਬੱਚੇ ਕੰਮ ਦੀ ਭਾਲ ਵਿਚ ਭੁੱਖੇ-ਭਾਣੇ ਫਿਰਦੇ ਹਨ। ਕਈ ਬੱਚੇ ਜੇਲਾਂ ਵਿਚ ਵੀ ਤੜਫ਼ ਰਹੇ ਹਨ। ਸੋ, ਅਖ਼ੀਰ ਵਿਚ ਮੈਂ ਆਖਣਾ ਚਾਹੁੰਦੀ ਹਾਂ ਕਿ ਆਪਣੇ ਸੋਹਣੇ ਪੰਜਾਬ ਨੂੰ ਵਸਾ ਕੇ ਰੱਖੋ, ਨਾ ਕਿਸੇ ਦੇ ਗ਼ੁਲਾਮ ਹੋਵੋ ਅਤੇ ਨਾ ਹੀ ਆਪਣਾ ਪੰਜਾਬ ਗੁਲਾਮ ਹੋਣ ਦੇਵੋ।

-ਸ਼ਮਿੰਦਰਪਾਲ ਕੌਰ
ਬਰਨਾਲਾ

17-04-2024

 ਮੁਹੱਲਾ ਕਲੀਨਿਕ ਬਨਾਮ ਹਸਪਤਾਲ

ਕੋਈ ਤਾਂ ਕੱਢੋ ਬਾਹਰ ਮੈਨੂੰ, ਮੈਂ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਕਸਬਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦਾ ਦੋ ਪਿੰਡਾਂ ਵਲੋਂ ਦਿੱਤੀ ਪੰਜ ਏਕੜ ਜ਼ਮੀਨ ਵਿਚ 25 ਬੈੱਡਾਂ ਦਾ ਬਣਿਆ ਇਕਲੌਤਾ ਸਰਕਾਰੀ ਹਸਪਤਾਲ, ਜੋ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਸਦਕਾ ਖੰਡਰ ਬਣ ਚੁੱਕਿਆ ਸੀ, ਪਰ ਹੁਣ ਮੈਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਮੌਜੂਦਾ ਸਰਕਾਰ ਦੇ ਛੋਟੇ ਜਿਹੇ ਮੁਹੱਲਾ ਕਲੀਨਿਕ ਦੇ ਹੇਠਾਂ ਦੱਬ ਜਾਣ ਨਾਲ ਇਸ ਸ਼ਹਿਰ ਨਾਲ ਜੁੜੇ ਕੋਈ 50-55 ਪਿੰਡ, ਜੋ ਨਵੀਂ ਸਰਕਾਰ ਤੋਂ ਆਸ ਲਗਾਈ ਬੈਠੇ ਸਨ ਕਿ ਸ਼ਾਇਦ ਇਲਾਕੇ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਇਸ ਖੰਡਰ ਬਣ ਚੁੱਕੇ ਹਸਪਤਾਲ 'ਚ ਨਵੀਂ ਰੂਹ ਫੂਕ ਕੇ ਫਿਰ ਤੋਂ ਇਸ ਨੂੰ ਲੋਕਾਂ ਦੀ ਸੇਵਾ ਲਈ ਸ਼ੁਰੂ ਕਰ ਦਿੱਤਾ ਜਾਵੇਗਾ, ਪਰ ਇਹ ਲੋਕਾਂ ਦੀ ਬਦਕਿਸਮਤੀ ਹੀ ਹੈ ਕਿ ਕਰੋੜਾਂ ਰੁਪਏ ਦੀ ਬਣੀ ਇਮਾਰਤ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਬੂਤਰਾਂ ਦੇ ਰੈਣ ਬਸੇਰੇ ਬਣ ਕੇ ਰਹਿ ਗਈ ਹੈ।
ਦੋ ਪੰਚਾਇਤਾਂ ਵਲੋਂ ਦਾਨ ਦਿੱਤੀ 5 ਏਕੜ ਜ਼ਮੀਨ 'ਚ ਉਸ ਵੇਲੇ ਦੀ ਸਰਕਾਰ ਨੇ ਇਸ ਹਸਪਤਾਲ ਦੀ ਕਰੋੜਾਂ ਰੁਪਏ ਖ਼ਰਚ ਕੇ ਉਸਾਰੀ ਕਰਵਾਈ ਸੀ। ਪਰ ਮਾੜੀ ਕਿਸਮਤ ਇਸ ਹਸਪਤਾਲ ਦੀ ਕਹਿ ਲਈਏ ਜਾਂ ਫਿਰ 55 ਪਿੰਡਾਂ ਦੇ ਲੋਕਾਂ ਦੀ ਕਹਿ ਲਓ ਕਿ ਹੁਣ ਇਸ ਹਸਪਤਾਲ ਨੂੰ ਤਾਲੇ ਲੱਗ ਚੁੱਕੇ ਹਨ ਅਤੇ ਇਸ ਦੀ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਹ ਇਮਾਰਤ ਖੰਡਰ ਬਣਦੀ ਜਾ ਰਹੀ ਹੈ। ਸਰਕਾਰ ਦੁਆਰਾ ਮੁਹੱਲਾ ਕਲੀਨਿਕ ਖੋਲ੍ਹਣਾ ਕਿਸੇ ਹੱਦ ਤੱਕ ਤਾਂ ਠੀਕ ਹੈ ਪਰ ਹਸਪਤਾਲ ਵਿਚ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਤੋਂ ਵਾਂਝਿਆਂ ਰੱਖਿਆ ਜਾਣਾ ਲੋਕਾਂ ਨਾਲ ਇਨਸਾਫ਼ ਨਹੀਂ। ਪਿਛਲੀਆਂ ਸਰਕਾਰਾਂ ਤੋਂ ਅੱਕੇ ਲੋਕਾਂ ਨੇ ਵੀ ਉਮੀਦ ਨਾਲ ਨਵੀਂ ਸੋਚ ਨੂੰ ਸੂਬੇ ਦੀ ਕਮਾਂਡ ਸੌਂਪ ਕੇ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਇਕ ਭਰੋਸਾ ਜਿਤਾਇਆ ਹੈ, ਪਰ ਜੇਕਰ ਉਹੀ ਕੁਝ ਪਹਿਲੀਆਂ ਸਰਕਾਰਾਂ ਵਾਂਗ 'ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ' ਤੇ ੋਕ ਜਾਣ ਢੱਠੇ ਖੂਹ ਵਿਚ। ਫਿਰ ਲੋਕ ਆਪਣੀਆਂ ਮੁਸ਼ਕਿਲਾਂ ਦੇ ਹੱਲ ਲਈ ਕਿਸ ਦੇ ਮੂੰਹ ਵੱਲ ਝਾਕਣਗੇ। ਲੋਕਾਂ ਦਾ ਕਹਿਣਾ ਹੈ ਕਿ ਜੋ ਗਲਤੀਆਂ ਪਿਛਲੀਆਂ ਸਰਕਾਰਾਂ ਤੋਂ ਹੋਈਆਂ ਤੁਸੀਂ ਨਾ ਦੁਹਰਾਓ ਅਤੇ ਅਵਾਮ ਨਾਲ ਕੀਤੇ ਵਾਅਦਿਆਂ ਨੂੰ ਮੁੱਖ ਰੱਖਦੇ ਹੋਏ ਲੋਕ ਭਲਾਈ ਸਕੀਮਾਂ ਸਿਹਤ ਸਹੂਲਤਾਂ, ਸਿੱਖਿਆ ਸੰਸਥਾਵਾਂ ਆਦਿ ਨੂੰ ਦਰੁਸਤ ਕਰਦੇ ਹੋਏ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਸਟਮ ਨੂੰ ਦਰੁਸਤ ਕਰਨ ਵੱਲ ਧਿਆਨ ਦਿਓ, ਪੰਜਾਬ ਦੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰੇ ਕਰਨ ਵੱਲ ਧਿਆਨ ਦਿਓ। ਵੱਡੇ-ਵੱਡੇ ਬਿਆਨ ਦੇ ਕੇ ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ। ਇਲਾਕੇ ਦੇ ਲੋਕ ਆਸ ਲਗਾਈ ਬੈਠੇ ਹਨ ਕਿ ਕੋਈ ਤਾਂ ਕੱਢੋ ਬਾਹਰ ਮੁਹੱਲਾ ਕਲੀਨਿਕ ਹੇਠਾਂ ਦਫ਼ਨ ਕੀਤੇ ਜਾ ਚੁੱਕੇ 25 ਬੈੱਡਾਂ ਵਾਲੇ ਹਸਪਤਾਲ ਨੂੰ, ਤਾਂ ਜੋ ਲੋਕਾਂ ਨੂੰ ਦੂਰ-ਦੁਰਾਡੇ ਜਾਣ ਤੋਂ ਛੁਟਕਾਰਾ ਮਿਲ ਸਕੇ ਅਤੇ ਸਸਤੀਆਂ ਸਿਹਤ ਸਹੂਲਤਾਂ ਦਾ ਲਾਭ ਮਿਲ ਸਕੇ।

-ਕਸ਼ਮੀਰ ਸਿੰਘ ਕਾਦੀਆਂ

ਪੁਲਿਸ ਅਤੇ ਕਾਨੂੰਨ ਦਾ ਡਰ ਨਹੀਂ

ਅੱਜ ਅਖ਼ਬਾਰਾਂ ਵਿਚ ਪੜ੍ਹ ਕੇ, ਲੋਕਾਂ ਤੋਂ ਸੁਣ ਕੇ ਅਤੇ ਸੋਸ਼ਲ ਮੀਡੀਆ 'ਤੇ ਦੇਖ ਕੇ ਦਿਲ ਬਹੁਤ ਦੁਖੀ ਹੋਇਆ। ਕਦੀ ਸੋਚ ਵੀ ਨਹੀਂ ਸਕਦੇ ਸੀ ਕਿ ਪੰਜਾਬ ਵਿਚ ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਤਰਨ ਤਾਰਨ ਦੇ ਵਲਟੋਹਾ ਵਿਖੇ ਇਕ ਪਰਿਵਾਰ ਨੇ ਕਿਵੇਂ ਆਪਣੀ ਲੜਕੀ ਦੇ ਪ੍ਰੇਮ-ਵਿਆਹ ਤੋਂ ਨਾਰਾਜ਼ ਹੋ ਕੇ ਇਸ ਦੀ ਪ੍ਰੇਮ ਵਿਆਹ ਦੀ ਸਜ਼ਾ ਪ੍ਰੇਮ-ਵਿਆਹ ਕਰਨ ਵਾਲੇ ਮੁੰਡੇ ਦੀ ਬੇਕਸੂਰ ਮਾਂ ਨੂੰ ਦਿੱਤੀ। ਪ੍ਰੇਮ ਵਿਆਹ ਕਰਨ ਵਾਲੀ ਕੁੜੀ ਦੇ ਪਰਿਵਾਰ ਵਲੋਂ ਪ੍ਰੇਮ-ਵਿਆਹ ਕਰਨ ਵਾਲੇ ਲੜਕੇ ਦੀ ਮਾਂ ਨੂੰ ਕਿਵੇਂ ਨਿਰਵਸਤਰ ਕਰਕੇ ਪੂਰੇ ਮੁਹੱਲੇ ਅਤੇ ਗਲੀ-ਗਲੀ ਵਿਚ ਘੁਮਾਇਆ ਗਿਆ। ਲੜਕੇ ਦੀ ਨਿਰਦੋਸ਼ ਮਾਂ ਨੇ ਇਨ੍ਹਾਂ ਦੋਸ਼ੀਆਂ ਪਾਸੋਂ ਆਪਣੀ ਇੱਜ਼ਤ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਇਸ ਮਾਂ ਦੀ ਇਕ ਨਹੀਂ ਸੁਣੀ। ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਵਿਚ ਪੁਲਿਸ ਅਤੇ ਕਾਨੂੰਨ ਦਾ ਕੋਈ ਡਰ ਨਹੀਂ ਹੈ।
ਪਹਿਲਾਂ ਅਜਿਹੀਆਂ ਘਟਨਾਵਾਂ ਅਸੀਂ ਹੋਰ ਕਈ ਸੂਬਿਆਂ ਵਿਚ ਵਾਪਰਨ ਬਾਰੇ ਜ਼ਰੂਰ ਸੁਣਦੇ ਸੀ ਪਰ ਹੁਣ ਖ਼ਤਰਨਾਕ ਅਤੇ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਪੰਜਾਬ ਵਿਚ ਵੀ ਆਮ ਵਾਪਰਨ ਲੱਗੀਆਂ ਹਨ। ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਫਿਰ ਤੋਂ ਕੋਈ ਅਜਿਹੀ ਘਟਨਾ ਕਰਨ ਬਾਰੇ ਸੋਚ ਵੀ ਨਾ ਸਕੇ। ਫਿਰ ਵੀ ਇਨ੍ਹਾਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕਦਾ ਹੈ।

-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

ਮੁਫ਼ਤ ਦੀਆਂ ਸਹੂਲਤਾਂ

ਪਿਛਲੇ ਦਿਨੀਂ 'ਅਜੀਤ' 'ਚ ਛਪਿਆ ਡਾ. ਧਰਮਪਾਲ ਸਾਹਿਲ ਦਾ ਲੇਖ 'ਕਰਜ਼ ਲੈ ਕੇ ਸਹੂਲਤਾਂ' ਪੜ੍ਹਿਆ। ਇਸ ਲੇਖ ਨੇ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਵਿਸ਼ਲੇਸ਼ਣ ਕਰਨ ਲਈ ਮਜਬੂਰ ਕੀਤਾ। ਸਾਰੇ ਸਮਾਜ ਨੂੰ ਮਿਲ ਰਹੀਆਂ ਸਹੂਲਤਾਂ ਕਿੰਨੀਆਂ ਕੁ ਸਾਰਥਕ ਹਨ। ਸਹੂਲਤਾਂ ਨੂੰ ਪੈਦਾ ਕਰਨ ਵਾਸਤੇ ਸਾਧਨਾਂ ਦੀ ਜ਼ਰੂਰਤ ਹੈ। ਸਰਕਾਰ ਨੇ ਕਮਾਈ ਵਾਲੇ ਸਾਧਨਾਂ ਨੂੰ ਬੰਦ ਕਰ ਰੱਖਿਆ ਹੈ। ਅੱਜ ਕਰਜ਼ਾ ਲੈ ਕੇ ਸਹੂਲਤਾਂ ਨੂੰ ਜਾਰੀ ਰੱਖਿਆ ਨਹੀਂ ਜਾ ਸਕਦਾ। ਟੈਕਸ ਭਰਨ ਵਾਲਾ ਬੰਦਾ ਹਰ ਸਾਲ ਆਪਣੀ ਕਮਾਈ ਦਾ ਹਿੱਸਾ ਟੈਕਸ ਦੇ ਰੂਪ ਵਿਚ ਜਮ੍ਹਾਂ ਕਰਵਾਉਂਦਾ ਹੈ। ਟੈਕਸ ਵਾਲੇ ਪੈਸੇ ਨੇ ਦੇਸ਼ ਦੇ ਵਿਕਾਸ ਨੂੰ ਅਗਾਂਹ ਕਰਨਾ ਹੁੰਦਾ ਹੈ, ਪਰ ਇਹੀ ਪੈਸਾ ਮੁਫ਼ਤ ਦੀ ਸਹੂਲਤਾਂ ਵਿਚ ਵਰਤਿਆ ਜਾਂਦਾ ਹੈ। ਕਣਕ, ਬਿਜਲੀ, ਸਫ਼ਰ ਸਹੂਲਤਾਂ ਨੂੰ ਜਾਰੀ ਰੱਖਣ ਵਾਸਤੇ ਸਰਕਾਰ ਕਰਜ਼ਾ ਲੈ ਰਹੀ ਹੈ। ਮੁਫ਼ਤ ਦੀਆਂ ਸਹੂਲਤਾਂ ਮਨੁੱਖ ਵਿਚ ਵਿਕਾਰ ਪੈਦਾ ਕਰਦੀਆਂ ਹਨ। ਮੁਫ਼ਤ ਦੀਆਂ ਸਹੂਲਤਾਂ ਇਕ ਦਿਨ ਸਾਨੂੰ ਸਾਰਿਆਂ ਨੂੰ ਬਰਬਾਦੀ ਵੱਲ ਲੈ ਕੇ ਜਾਣਗੀਆਂ। ਇਥੇ ਮੇਰੀ ਰਾਇ ਸਰਕਾਰ ਨੂੰ ਹੈ, ਬਿਜਲੀ ਸਸਤੀ ਹੋਵੇ, ਸਫ਼ਰ ਦਾ ਕੁਝ ਪੈਸਾ ਲਿਆ ਜਾਵੇ। ਸਹੂਲਤਾਂ ਨਹੀਂ, ਸਹੂਲਤਾਂ ਵਿਚ ਰਿਆਇਤ ਦਿੱਤੀ ਜਾਵੇ ਤਾਂ ਜੋ ਪੈਸਾ ਆਉਂਦਾ ਰਹੇ ਨਹੀਂ ਤਾਂ ਇਹ ਰੁਝਾਨ ਸਾਡੇ ਦੇਸ਼ ਨੂੰ ਬਰਬਾਦ ਕਰ ਦੇਵੇਗਾ।

-ਰਾਮ ਸਿੰਘ ਪਾਠਕ

ਨਾ-ਮੁਆਫ਼ ਕਰਨਯੋਗ ਹਰਕਤ

ਬੀਤੇ ਦਿਨ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਜੇਲ੍ਹ 'ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਆਪਣੇ ਪਤੀ ਦਾ ਇਕ ਸੰਦੇਸ਼ ਲੋਕਾਂ ਨੂੰ ਪੜ੍ਹ ਕੇ ਸੁਣਾਉਣ ਲਈ ਵਿਭਿੰਨ ਟੀ.ਵੀ. ਚੈਨਲਾਂ 'ਤੇ ਦਿਖਾਈ ਦਿੱਤੀ, ਜਿਸ ਵਿਚ ਉਸ ਦੇ ਪਿੱਛੇ ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਦੇ ਦਰਮਿਆਨ ਅਰਵਿੰਦ ਕੇਜਰੀਵਾਲ ਦੀ ਤਸਵੀਰ ਵੀ ਲੱਗੀ ਨਜ਼ਰ ਆ ਰਹੀ ਸੀ। ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਦੀਆਂ ਪਵਿੱਤਰ ਆਤਮਾਵਾਂ ਅਤੇ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਦੇ ਦਰਮਿਆਨ ਆਪਣੇ ਆਪ ਨੂੰ ਫੋਟੋ ਫਰੇਮ ਵਿਚ ਪੇਸ਼ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਨੇ ਹੋਛੇਪਣ ਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਤੇ ਇਸ ਦੇ ਨਾਲ ਭਾਰਤ ਮਾਤਾ ਦੇ ਦੋ ਮਹਾਨ ਸਪੁੱਤਰਾਂ ਦਾ ਅਪਮਾਨ ਕੀਤਾ ਹੈ ਅਤੇ ਦੇਸ਼ ਦੀ ਸੇਵਾ ਵਿਚ ਉਨ੍ਹਾਂ ਦੇ ਬੇਮਿਸਾਲ ਤੇ ਮਿਸਾਲੀ ਯੋਗਦਾਨ ਨੂੰ ਛੋਟਾ ਕਰਨ ਦੀ ਭੁੱਲ ਕੀਤੀ ਹੈ। ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਦੀ ਇਸ ਤੁੱਛ ਅਤੇ ਨਾ-ਮੁਆਫ਼ੀਯੋਗ ਹਰਕਤ ਨੇ ਦੇਸ਼ ਵਾਸੀਆਂ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ, ਕਿਉਂਕਿ ਭਾਰਤੀ ਲੋਕ ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਨੂੰ ਆਪਣੇ ਅਸਲ ਨਾਇਕਾਂ ਵਜੋਂ ਸਤਿਕਾਰਦੇ ਹਨ।

-ਇੰ. ਕ੍ਰਿਸ਼ਨ ਕਾਂਤ ਸੂਦ ਨੰਗਲ।

ਬੱਚੇ-ਬੱਚੀਆਂ ਦਾ ਸ਼ੋਸ਼ਣ

ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿਖੇ ਢਾਈ ਸਾਲਾਂ ਬੱਚੀ ਨਾਲ ਹਵਸ ਦੇ ਭੇੜੀਏ ਵਲੋਂ ਜਬਰ ਜਨਾਹ ਦੀ ਟੈਲੀਵਿਜ਼ਨ 'ਚ ਖ਼ਬਰ ਨਸ਼ਰ ਹੋ ਰਹੀ ਸੀ। ਦੇਸ਼ ਵਿਚ ਬੱਚਿਆਂ ਦੇ ਸ਼ੋਸ਼ਣ ਅਤੇ ਬੱਚੀਆਂ ਨਾਲ ਜਬਰ ਜਨਾਹ ਵਿਚ ਵਧ ਰਹੇ ਜੁਰਮ ਚਿੰਤਾ ਦਾ ਵਿਸ਼ਾ ਹੈ। ਰੋਜ਼ਾਨਾ ਬੱਚੇ-ਬੱਚੀਆਂ ਨਾਲ ਸ਼ੋਸ਼ਣ ਆਮ ਗੱਲ ਬਣ ਗਈ ਹੈ। ਆਪਣੀ ਪੁਲਿਸ ਦੀ ਨੌਕਰੀ 'ਚ ਇਹ ਮਹਿਸੂਸ ਕੀਤਾ ਹੈ ਕਿ ਇਸ ਤਰ੍ਹਾਂ ਜੋ ਜੁਰਮ ਹੁੰਦੇ ਹਨ, ਉਹ ਤੁਹਾਡੇ ਆਪਣੇ ਜਾਣਨ ਵਾਲੇ ਕਰੀਬੀ, ਗੁਆਂਢੀ, ਰਿਸ਼ਤੇਦਾਰ, ਗਾਰਡੀਅਨ, ਟੀਚਰ, ਚਪੜਾਸੀ, ਡਰਾਈਵਰ ਆਦਿ ਦੁਆਰਾ ਹੁੰਦੇ ਹਨ, ਜਿਨ੍ਹਾਂ 'ਤੇ ਅਸੀਂ ਬਹੁਤ ਜ਼ਿਆਦਾ ਯਕੀਨ ਕਰਦੇ ਹਾਂ। ਮਾਂ-ਪਿਉ ਨੂੰ ਹੁਣ ਆਪਣੇ ਬੱਚਿਆਂ ਦੀ ਨਿਗਰਾਨੀ ਲਈ ਤੀਸਰੀ ਅੱਖ ਖੋਲ੍ਹਣੀ ਪਵੇਗੀ। ਸਕੂਲ ਦੇ ਵਿਵਹਾਰ ਬਾਰੇ ਰੋਜਾਨਾ ਬੱਚਿਆਂ ਕੋਲੋਂ ਜਾਣਕਾਰੀ ਲਉ ਕਿਤੇ ਸਕੂਲ ਦਾ ਮੁਲਾਜ਼ਮ, ਟੀਚਰ, ਡਰਾਈਵਰ ਬੱਚੇ-ਬੱਚੀਆਂ ਛੇੜਖਾਨੀ ਦੀ ਹਰਕਤ ਤਾਂ ਨਹੀਂ ਕਰ ਰਿਹਾ। ਬੱਚੀਆਂ ਨੂੰ ਇਕੱਲਿਆਂ ਰਿਸ਼ਤੇਦਾਰਾਂ ਕੋਲ ਨਾ ਭੇਜੋ। ਜੇ ਕੋਈ ਰਿਸ਼ਤੇਦਾਰ ਆਉਂਦਾ ਹੈ, ਉਸ ਦੀ ਨਿਗਰਾਨੀ ਰੱਖੋ। ਮਹਿਲਾਵਾਂ ਤੇ ਬੱਚਿਆਂ ਨਾਲ ਇਸ ਤਰ੍ਹਾਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣੇ ਹਨ ਪਰ ਇਹ ਅਪਰਾਧ ਫਿਰ ਵੀ ਨਹੀਂ ਘਟ ਰਹੇ। ਇਸ ਲਈ ਮਨੁੱਖੀ ਜੀਵ ਨੂੰ ਆਪਣੀ ਗੰਦੀ ਸੋਚ ਤੇ ਮਨੋਵਿਰਤੀ ਬਦਲਣੀ ਪਵੇਗੀ। ਮਾਂ-ਪਿਉ ਨੂੰ ਵੀ ਚੌਕਸ ਹੋਣਾ ਪਵੇਗਾ। ਸਕੂਲ ਪੱਧਰ 'ਤੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ। ਇਹੋ ਜਿਹੇ ਅਪਰਾਧਾਂ ਲਈ ਕਾਬਲ ਮਹਿਲਾ ਅਫ਼ਸਰ ਤਫ਼ਤੀਸ਼ ਕਰੇ। ਮਨੋਵਿਗਿਆਨਕ ਤਰੀਕੇ ਨਾਲ ਸਬੂਤ ਇਕੱਠੇ ਕਰ ਸਮੇਂ ਸਿਰ ਚਲਾਨ ਦੇ ਕੇ ਫਾਸਟਰੈਕ ਕੋਰਟਾਂ ਰਾਹੀਂ ਫ਼ੈਸਲੇ ਕਰਵਾ ਸਜ਼ਾ ਦਿਵਾਈ ਜਾਵੇ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਨਿਸਟ੍ਰੇਸ਼ਨ, ਸੇਵਾ ਮੁਕਤ ਇੰਸਪੈਕਟਰ, ਪੰਜਾਬ

16-04-2024

 ਮੁਫ਼ਤ ਸਹੂਲਤਾਂ

ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਸੱਤਾ ਵਿਚ ਆਉਣ ਲਈ ਸੂਬੇ ਦੇ ਹਿਤਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਕਈ ਲੋਕ ਲੁਭਾਊ ਵਾਅਦੇ ਕਰਦੀਆਂ ਹਨ। ਇਸੇ ਤਰ੍ਹਾਂ ਦੇ ਵਾਅਦੇ ਕਰ ਕੇ ਸੱਤਾ 'ਚ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਮੁਫ਼ਤ ਬਿਜਲੀ ਅਤੇ ਮੁਫ਼ਤ ਬੱਸ ਸਫਰ ਦੀਆਂ ਸਹੂਲਤਾਂ ਦੇ ਕੇ ਲੋਕਾਂ ਵਿਚ ਤਾਂ ਵਾਹ-ਵਾਹ ਖੱਟੀ ਹੈ ਪ੍ਰੰਤੂ ਜਿਥੇ ਸੂਬੇ ਨੂੰ ਕਰਜ਼ਾਈ ਕੀਤਾ ਹੈ, ਉਥੇ ਹੀ ਬਿਜਲੀ ਨਿਗਮ ਦੀ ਹਾਲਤ ਵੀ ਪਤਲੀ ਕਰ ਦਿੱਤੀ ਹੈ। ਹੋਰ ਵੀ ਅਜਿਹੀਆਂ ਮੁਫ਼ਤ ਆਟਾ, ਦਾਲ ਆਦਿ ਦੀਆਂ ਸਹੂਲਤਾਂ ਦੇਣ ਨਾਲੋਂ ਨੌਜਵਾਨਾਂ ਨੂੰ ਸਰਕਾਰੀ ਤੇ ਨਿੱਜੀ ਖੇਤਰ ਵਿਚ ਢੁਕਵੀਆਂ ਤਨਖਾਹਾਂ ਵਾਲੇ ਰੁਜ਼ਗਾਰ ਦੇ ਮੌਕੇ ਵਧਾਉਣੇ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਜੋ ਉਹ ਆਟਾ, ਦਾਲ ਵਗੈਰਾ ਆਪ ਖਰੀਦਣ ਦੇ ਸਮਰੱਥ ਬਣਨਗੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਪਾਣੀ ਦੀ ਕੀਮਤ

ਸਾਡੀ ਧਰਤੀ 'ਤੇ 71 ਫ਼ੀਸਦੀ ਭਾਗ ਪਾਣੀ ਦਾ ਹੈ। ਪਾਣੀ ਹੈ ਤਾਂ ਜੀਵਨ ਹੈ, ਪਾਣੀ ਤੋਂ ਬਿਨਾ ਮਨੁੱਖ, ਪਸ਼ੂ, ਬਨਸਪਤੀ ਅਤੇ ਪੰਛੀਆਂ ਆਦਿ ਦਾ ਰਹਿਣਾ ਮੁਸ਼ਕਿਲ ਹੈ। ਪਾਣੀ ਦੇ ਖਤਮ ਹੋਣ ਨਾਲ ਧਰਤੀ ਸੋਕੇ ਦਾ ਕਾਰਨ ਬਣ ਜਾਵੇਗੀ। ਅੱਜ ਬਹੁਤ ਸਾਰੇ ਲੋਕ ਟੂਟੀਆਂ ਖੁੱਲ੍ਹੀਆਂ ਛੱਡ ਕੇ ਪਾਣੀ ਦੀ ਬਰਬਾਦੀ ਕਰ ਰਹੇ ਹਨ। ਜੇ ਇਹੀ ਹਾਲ ਰਿਹਾ ਤਾਂ ਧਰਤੀ ਹੇਠਲਾ ਪਾਣੀ ਮੁੱਕ ਜਾਵੇਗਾ ਤੇ ਪੰਜਾਬ ਦਾ ਹਾਲ ਰਾਜਸਥਾਨ ਵਰਗਾ ਹੋ ਜਾਵੇਗਾ। ਇਹ ਗੱਲ ਸੱਚ ਹੈ ਕਿ ਬੂੰਦ-ਬੂੰਦ ਨਾਲ ਘੜਾ ਭਰ ਜਾਂਦਾ ਹੈ ਪਰ ਇਹ ਗੱਲ ਵੀ ਸੱਚ ਹੈ ਕਿ ਬੂੰਦ-ਬੂੰਦ ਨਾਲ ਘੜਾ ਖਾਲੀ ਵੀ ਹੋ ਜਾਂਦਾ ਹੈ । ਮਨੁੱਖ ਆਪਣੇ ਬੱਚਿਆਂ ਲਈ ਧਨ-ਦੌਲਤ, ਵੱਡੀਆਂ-ਵੱਡੀਆਂ ਕੋਠੀਆਂ ਬਣਾਉਂਦਾ ਹੈ। ਪਰ ਉਹ ਕੁਦਰਤ ਦੀ ਦਿੱਤੀ ਅਨਮੋਲ ਦਾਤ ਨੂੰ ਨਹੀ ਸੰਭਾਲਦਾ। ਪਰ ਕਿਉਂ? ਯਾਦ ਰੱਖਣਾ ਇਕ ਦਿਨ ਅਜਿਹਾ ਆਵੇਗਾ ਕਿ ਸਾਨੂੰ ਪਾਣੀ ਦੀ ਇਕ-ਇਕ ਬੂੰਦ ਲਈ ਤਰਸਣਾ ਪਵੇਗਾ। ਅਸੀਂ ਖੂਹਾਂ ਤੋਂ ਨਲਕਿਆਂ, ਨਲਕਿਆਂ ਤੋਂ ਟੂਟੀਆਂ, ਟੂਟੀਆਂ ਤੋਂ ਬੋਤਲਾਂ ਤੱਕ ਆ ਗਏ ਹਾਂ। ਫਿਰ ਸਾਡੀ ਆਉਣ ਵਾਲੀ ਪੀੜ੍ਹੀ ਪਾਣੀ ਵੀ ਦੁੱਧ ਵਾਂਗ ਖਰੀਦੇਗੀ। ਪਾਣੀ ਸਾਡੇ ਅਨੇਕਾਂ ਕੰਮ ਆਉਂਦਾ ਹੈ। ਇਸ ਦੀ ਵਰਤੋਂ ਬੜੀ ਸੋਚ-ਸਮਝ ਕੇ ਕਰਨੀ ਚਾਹੀਦੀ ਹੈ। ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਤਾਂ ਜੋ ਉਹ ਅਸਾਨੀ ਨਾਲ ਜਿਊਂਦੇ ਰਹਿ ਸਕਣ। 'ਕੁੱਖ 'ਚ ਧੀ', 'ਜ਼ਮੀਨ 'ਤੇ ਪਾਣੀ' ਨਾ ਰਹੇ ਤਾਂ ਖਤਮ ਕਹਾਣੀ। ਆਓ, ਆਪਾਂ ਸਭ ਰਲ-ਮਿਲ ਕੇ ਪਾਣੀ ਨੂੰ ਬਚਾਉਣ ਦੀ ਕਸਮ ਖਾਈਏ।

-ਸ਼ਮਿੰਦਰਪਾਲ ਕੌਰ
ਗੁਰੂ ਤੇਗ ਬਹਾਦਰ ਨਗਰ, ਬਰਨਾਲਾ।

ਵੋਟ ਦੀ ਤਾਕਤ

'ਵੋਟ ਦਾ ਅਧਿਕਾਰ' ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨ ਦੁਆਰਾ ਆਪਣੇ ਪ੍ਰਤੀਨਿਧ ਚੁਣ ਕੇ ਸਰਕਾਰ ਚਲਾਉਣ ਲਈ ਦਿੱਤਾ ਹੋਇਆ ਅਧਿਕਾਰ ਹੁੰਦਾ ਹੈ। ਇਕ ਲੋਕਤੰਤਰੀ ਰਾਜ ਦੀ ਨੀਂਹ ਵੋਟ ਪਾਉਣ ਦੇ ਅਧਿਕਾਰ ਉੱਪਰ ਹੀ ਟਿਕੀ ਹੁੰਦੀ ਹੈ। ਕਿਸੇ ਦੇਸ਼ ਦਾ ਲੋਕਤੰਤਰ ਉੱਥੋਂ ਦੇ ਨਾਗਰਿਕਾਂ ਦੁਆਰਾ ਉਸ ਦੇ ਸਮੁੱਚੇ ਤੰਤਰ ਵਿਚ ਨਿਭਾਈ ਭੂਮਿਕਾ ਦੁਆਰਾ ਪਰਿਭਾਸ਼ਤ ਹੁੰਦਾ ਹੈ। ਕੋਈ ਨਾਗਰਿਕ ਭਾਵੇਂ ਰਾਜਨੀਤਿਕ ਪ੍ਰਣਾਲੀ ਵਿਚ ਵੱਖ-ਵੱਖ ਤਰੀਕਿਆਂ ਨਾਲ ਆਪਣੀ ਭੂਮਿਕਾ ਨਿਭਾਉਂਦਾ ਹੈ ਪਰ ਉਸ ਨੂੰ ਮਿਲਿਆ ਵੋਟ ਦਾ ਅਧਿਕਾਰ ਸਭ ਤੋਂ ਵੱਧ ਮਹੱਤਵਪੂਰਨ ਅਧਿਕਾਰ ਹੁੰਦਾ ਹੈ ਕਿਉਂਕਿ ਇਸ ਦੀ ਸੁਚੱਜੀ ਵਰਤੋਂ ਨਾਲ ਉਹ ਆਪਣੀ ਪਸੰਦ ਦੇ ਨਿਜ਼ਾਮ ਦੀ ਸਥਾਪਨਾ ਕਰ ਸਕਦਾ ਹੈ ਤੇ ਉਸ ਨਿਜ਼ਾਮ ਤੋਂ ਆਪਣੀ ਮਰਜ਼ੀ ਦੀ ਵਿਵਸਥਾ ਪੈਦਾ ਕਰਵਾ ਸਕਦਾ ਹੈ। ਨੌਜਵਾਨ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਆਜ਼ਾਦੀ ਦੀ ਲੜਾਈ ਵਿਚ ਵੀ ਸਭ ਤੋਂ ਜ਼ਿਆਦਾ ਯੋਗਦਾਨ ਨੌਜਵਾਨਾਂ ਦਾ ਹੀ ਰਿਹਾ ਹੈ। ਵਰਤਮਾਨ ਸਮੇਂ ਵੀ ਇਸ ਨੌਜਵਾਨ ਵਰਗ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ, ਜਿਸ ਰਾਹੀ ਸੱਤਾ ਵਿਚ ਤਬਦੀਲੀ ਲਿਆਂਦੀ ਜਾ ਸਕਦੀ ਹੈ। ਨੌਜਵਾਨ ਚੋਣਾਂ ਵਿਚ ਆਪਣੇ ਅਧਿਕਾਰ ਦੀ ਸਹੀ ਵਰਤੋਂ ਕਰ ਕੇ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਆਪਣੀ ਵੋਟ ਦੀ ਵਰਤੋਂ ਇਸ ਤਰ੍ਹਾਂ ਕਰਨ ਕਿ ਜਿਹੜੇ ਨੇਤਾਵਾਂ ਦੀ ਇਹ ਧਾਰਨਾ ਹੈ ਕਿ ਓਹ ਪੈਸੇ ਨਾਲ ਜਿੱਤ ਸਕਦੇ ਹਨ ਓਹ ਗਲਤ ਸਾਬਤ ਹੋ ਸਕੇ ਕੇਵਲ ਮੁੰਡੇ ਹੀ ਨਹੀ ਸਗੋਂ ਮੁਟਿਆਰਾਂ ਵੀ ਅੱਗੇ ਆ ਕੇ ਸਮਾਜ ਨੂੰ ਸੁਚੇਤ ਕਰਨ। ਸਾਡੇ ਨੌਜਵਾਨਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਹੀ ਉਮੀਦਵਾਰ ਦੀ ਚੋਣ ਕਰਨੀ ਚਾਹੀਦੀ ਹੈ ਜੋ ਸਮਾਜ ਦੀਆਂ ਸੱਮਸਿਆਵਾ ਦਾ ਹੱਲ ਕਰ ਸਕੇ। ਇਸ ਸਮੇਂ ਨੌਜਵਾਨਾਂ ਨੂੰ ਆਪਣੀ ਸੂਝ-ਬੂਝ ਨਾਲ ਵੋਟ ਪਾਉਣੀ ਚਾਹੀਦੀ ਹੈ ਵੋਟ ਉਸ ਨੂੰ ਦੇਵੇ ਜੋ ਰੁਜ਼ਗਾਰ ਦਾ ਇੰਤਜ਼ਾਮ ਕਰੇ ਅਤੇ ਨਸ਼ਿਆ ਦਾ ਖ਼ਾਤਮਾ ਕਰੇ। ਰੁਜ਼ਗਾਰ ਨਾਲ ਕਾਫ਼ੀ ਸਮੱਸਿਆਵਾਂ ਹੱਲ ਹੋ ਜਾਦੀਆਂ ਹਨ। ਨੌਜਵਾਨ ਦੇਸ਼ ਦਾ ਨਿਰਮਾਤਾ ਹੁੰਦਾ ਹੈ। ਨੌਜਵਾਨ ਨੂੰ ਆਪਣੀ ਵੋਟ ਦਾ ਇਸਤੇਮਾਲ ਬੜੀ ਹੀ ਸੂਝ-ਬੂਝ ਨਾਲ ਕਰਨਾ ਚਾਹੀਦਾ ਹੈ।

-ਗੌਰਵ ਮੁੰਜਾਲ ਪੀ.ਸੀ.ਐਸ.

ਕਿਉਂ ਦਲ ਬਦਲਦੇ ਹਨ ਲੀਡਰ?

ਪੰਜਾਬ ਵਿਚ ਇਕੋ ਹਫ਼ਤੇ ਵਿਚ ਤਿੰਨ ਐਮ ਪੀ ਪਰਨੀਤ ਕੌਰ, ਰਵਨੀਤ ਸਿੰਘ ਬਿੱਟੂ, ਸੁਸ਼ੀਲ ਕੁਮਾਰ ਰਿੰਕੂ ਭਾਜਪਾ ਵਿਚ ਸ਼ਾਮਿਲ ਹੋ ਗਏ ਹਨ। ਇਨ੍ਹਾਂ ਲੀਡਰਾਂ ਨੂੰ ਕੋਈ ਹੋਰ ਵੀ ਮਜ਼ਬੂਰੀ ਹੋ ਸਕਦੀ ਹੈ ਪਰ ਇਕ ਜ਼ਰੂਰਤ ਹੈ ਸੱਤਾ ਦਾ ਆਨੰਦ ਮਾਣਨ ਦੀ। ਕੁਰਸੀ ਦੀ ਭੁੱਖ ਜਿਹੜਾ ਵੀ ਇਨਸਾਨ ਇਕ ਵਾਰ ਸਤਾ ਦਾ ਸੁਖ ਮਾਣ ਲਵੇ ਉਹ ਇਸ ਦੇ ਬਿਨਾਂ ਰਹਿ ਨਹੀਂ ਸਕਦਾ। ਪਰਨੀਤ ਕੌਰ ਦੇ ਪਤੀ ਨੂੰ ਕਾਂਗਰਸ ਛੱਡਿਆਂ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ। ਪਰ ਪਰਨੀਤ ਕੌਰ ਨੇ ਐਮ ਪੀ ਦੀ ਕੁਰਸੀ ਖ਼ਾਤਰ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਨਾਲ ਉਸ ਦੀ ਪਾਰਟੀ ਵਿਚ ਇਸੇ ਕਰਕੇ ਨਹੀਂ ਗਏ ਕਿਉਂਕਿ ਜੇਕਰ ਉਹ ਪਾਰਟੀ ਬਦਲਦੇ ਤਾਂ ਉਨ੍ਹਾਂ ਦੀ ਐਮ ਪੀ ਵਾਲ਼ੀ ਕੁਰਸੀ ਜਾ ਸਕਦੀ ਸੀ। ਸ਼ਾਇਦ ਦੂਜੇ ਲੀਡਰਾਂ ਨੇ ਵੀ ਪਾਰਟੀ ਬਦਲਣ ਦੀ ਹਿੰਮਤ ਕੁਰਸੀ ਖ਼ਾਤਰ ਹੀ ਕੀਤੀ ਹੈ। ਸੇਵਾ ਤਾਂ ਘਰ ਬੈਠ ਕੇ ਵੀ ਕੀਤੀ ਜਾ ਸਕਦੀ ਹੈ। ਜਿੱਥੇ ਇਨ੍ਹਾਂ ਲੀਡਰਾਂ ਨੂੰ ਅਸੀਂ ਦੋਸ਼ ਦਿੰਦੇ ਹਾਂ ਉਥੇ ਕਿਤੇ ਨਾ ਕਿਤੇ ਅਸੀਂ ਵੀ ਇਸ ਦੇ ਬਰਾਬਰ ਦੇ ਦੋਸ਼ੀ ਹਾਂ। ਹੁਣ ਵੀ ਜਿਹੜੇ ਲੀਡਰ ਪਾਰਟੀ ਬਦਲਦੇ ਹਨ, ਜੇਕਰ ਉਨ੍ਹਾਂ ਨੂੰ ਆਮ ਲੋਕ ਮੂੰਹ ਨਾ ਲਾਉਣ ਫਿਰ ਇਸ ਖੇਡ ਨੂੰ ਬਰੇਕਾਂ ਲੱਗਣਗੀਆਂ। ਨਹੀਂ ਤਾਂ ਤਕੜੇ ਦਾ ਸੱਤੀ ਵੀਹੀਂ ਸੌ ਵਾਲ਼ੀ ਗੱਲ ਹੋਵੇਗੀ। ਆਮ ਵਰਕਰਾਂ ਦਾ ਕੁਝ ਨਹੀਂ ਬਣਨਾ ਜਿਨ੍ਹਾਂ ਲੀਡਰਾਂ ਤੋਂ ਤੰਗ ਹੋ ਕੇ ਅਸੀਂ ਸੱਤਾ ਬਦਲੀ ਕਰਦੇ ਹਾਂ ਉਹੀ ਵਾਰੀ-ਵਾਰੀ ਪਾਰਟੀ ਬਦਲ ਕੇ ਅੱਗੇ ਆਉਂਦੇ ਰਹਿਣਗੇ। ਆਲੀਸ਼ਾਨ ਕੋਠੀਆਂ ਕਾਰਾਂ ਦੇ ਮਾਲਕ ਇਨ੍ਹਾਂ ਲੀਡਰਾਂ ਨੂੰ ਆਮ ਲੋਕਾਂ ਦੀ ਕਿਸੇ ਸਮੱਸਿਆ ਦਾ ਪਤਾ ਨਹੀਂ ਹੁੰਦਾ ਤਾਂ ਨਾ ਹੀ ਇਨ੍ਹਾਂ ਨੂੰ ਇਸ ਦੇ ਹੱਲ ਦੀ ਕੋਈ ਦਿਲਚਸਪੀ ਹੁੰਦੀ ਹੈ। ਸੋ ਇਸ ਖੇਡ ਨੂੰ ਖ਼ਤਮ ਕਰਨ ਲਈ ਤੇ ਆਮ ਲੋਕਾਂ ਦੀਆਂ ਸਮੱਸਿਆਂਵਾਂ ਦੇ ਹੱਲ ਲਈ ਆਮ ਲੋਕਾਂ ਤੇ ਆਮ ਵਰਕਰਾਂ ਨੂੰ ਅੱਗੇ ਆਉਣਾ ਪਵੇਗਾ।

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।

ਕਿਤਾਬਾਂ ਨਾਲ ਨੇੜਤਾ ਜ਼ਰੂਰੀ

ਕਿਤਾਬਾਂ ਪੂਰਾ ਜੀਵਨ ਹੁੰਦੀਆਂ ਹਨ। ਪਿਛਲੇ ਦਿਨੀਂ ਮੈਂ ਖ਼ਬਰ ਪੜ੍ਹੀ ਕਿ ਨੌਜਵਾਨ ਵੀ ਕਿਤਾਬਾਂ ਵੱਲ ਮੁੜ ਰਹੇ ਹਨ। ਇਹ ਵਧੀਆ ਸੰਕੇਤ ਹੈ। ਜੇ ਨੌਜਵਾਨ ਪੰਜਾਬੀ ਪੁਸਤਕਾਂ ਨਾਲ ਯਾਰੀ ਪਾ ਲੈਣ ਤਾਂ ਇਕ ਵਧੀਆ ਕਦਮ ਹੈ। ਜੋ ਕਿਤਾਬਾਂ ਨਹੀਂ ਪੜ੍ਹਦਾ ਉਸ ਦਾ ਗਿਆਨ ਅਧੂਰਾ ਹੁੰਦਾ ਹੈ। ਜ਼ਿੰਦਗੀ ਵਿਚ ਸਫ਼ਲਤਾ ਦੀਆਂ ਪੌੜੀਆਂ ਜੇ ਤੁਸੀਂ ਚੜ੍ਹਨਾ ਚਾਹੁੰਦੇ ਹੋ ਤਾਂ ਕਿਤਾਬਾਂ ਨਾਲ ਨੇੜਤਾ ਜ਼ਰੂਰੀ ਹੈ। ਕਿਤਾਬਾਂ ਸਾਨੂੰ ਕਾਬਲ ਇਨਸਾਨ ਬਣਾਉਂਦੀਆਂ ਹਨ। ਕਿਸੇ ਨੇ ਕੀ ਲਿਖਿਆ ਤੁਸੀਂ ਪੜ੍ਹ ਲਿਆ। ਜੇ ਤੁਸੀਂ ਆਪਣੇ ਜੀਵਨ ਵਿੱਚ ਉਸ ਦੇ ਕਾਇਦੇ ਕਾਨੂੰਨ ਲਾਗੂ ਕਰ ਲਏ ਤਾਂ ਫਿਰ ਕਾਮਯਾਬੀ ਤੁਹਾਡੀ ਪੱਕੀ ਦੋਸਤ ਹੈ। ਹਰ ਕਿਤਾਬ ਵਿਚ ਇਕ ਪੂਰਾ ਜੀਵਨ ਪਿਆ ਹੁੰਦਾ ਹੈ। ਇਹੋ ਜਿਹਾ ਜੀਵਨ ਜੋ ਕਿਸੇ ਨੇ ਹੰਢਾ ਲਿਆ, ਕਿਸੇ ਨੇ ਹੰਢਾਉਣ ਨਹੀਂ ਦਿੱਤਾ ਤੇ ਕਿਸੇ ਤੋਂ ਹੰਢਾਇਆ ਨਹੀਂ ਗਿਆ ਤੇ ਜਾਂ ਫਿਰ ਕਈਆਂ ਨੂੰ ਹੰਢਾਉਣਾ ਹੀ ਨਹੀਂ ਆਇਆ। ਕਿਉਂਕਿ ਕਈ ਵਾਰ ਅਸੀਂ ਕਿਸੇ ਦੀਆਂ ਖੁਸ਼ੀਆਂ ਪੂਰੀਆਂ ਕਰਦੇ ਹਾਂ ਉਸ ਦੀਆਂ ਖੁਸ਼ੀਆਂ ਵਿਚ ਹੀ ਸਾਨੂੰ ਆਪਣੀਆਂ ਖੁਸ਼ੀਆਂ ਦਿਸਣ ਲੱਗ ਪੈਂਦੀਆਂ ਹਨ। ਕਿਤਾਬਾਂ ਜੀਵਨ ਨੂੰ ਸਵਰਗ ਬਣਾ ਦਿੰਦੀਆਂ ਹਨ। ਜਿੰਨਾ ਤੁਸੀਂ ਜ਼ਿਆਦਾ ਪੜ੍ਹੋਗੇ ਓਨੇ ਹੀ ਤੁਹਾਡੇ ਖ਼ਿਆਲ ਖੂਬਸੂਰਤ ਹੁੰਦੇ ਜਾਣਗੇ। ਲੇਖਕ ਜਦੋਂ ਲਿਖਦਾ ਹੈ ਤਾਂ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਹੀ ਉਸ ਦੀ ਕਲਮ ਦੀਆਂ ਹਮਸਫ਼ਰ ਬਣਦੀਆਂ ਹਨ। ਉਹ ਸ਼ਬਦ ਲਿਖਣ ਲਈ ਚੰਦ ਤੋਂ ਨਹੀਂ ਲਿਆਉਂਦਾ। ਸਾਡੇ ਆਲੇ-ਦੁਆਲੇ ਜੋ ਬੀਤਦਾ ਹੈ, ਲੇਖਕ ਉਸ ਨੂੰ ਹੀ ਇਕੱਠਾ ਕਰਦਾ ਹੈ। ਇਸ ਲਈ ਕਿਤਾਬਾਂ ਜੀਵਨ ਦਾ ਨਿਚੋੜ ਹੁੰਦੀਆਂ ਹਨ। ਪਿੰਡ ਵਿਚ ਪੰਜਾਬੀ ਲਾਇਬ੍ਰੇਰੀ ਤੁਹਾਡੇ ਪਿੰਡ ਦੀ ਮੁੱਖ ਸ਼ਾਨ ਹੋ ਸਕਦੀ ਹੈ। ਕਿਤਾਬਾਂ ਪੜ੍ਹਨ ਨਾਲ ਹੀ ਮਨ ਵਿਚ ਚੰਗੇ ਵਿਚਾਰਾਂ ਦਾ ਸੰਚਾਰ ਹੁੰਦਾ ਹੈ। ਕਿਤਾਬਾਂ ਵਿਚੋਂ ਸਿੱਖੀਆਂ ਚੰਗੀਆਂ ਗੱਲਾਂ ਚੰਗੀ ਸੋਚ ਪੈਦਾ ਕਰਦੀਆਂ ਹਨ ਅਤੇ ਚੰਗੀ ਸੋਚ ਹੀ ਤੁਹਾਨੂੰ ਮੰਜ਼ਿਲ ਤੱਕ ਲੈ ਜਾਣ ਲਈ ਸਹਾਈ ਹੁੰਦੀ ਹੈ। ਇਸ ਲਈ ਆਪ ਵੀ ਕਿਤਾਬਾਂ ਪੜ੍ਹੋ ਤੇ ਦੂਸਰਿਆਂ ਨੂੰ ਵੀ ਕਿਤਾਬਾਂ ਪੜ੍ਹਨ ਦੀ ਆਦਤ ਪਾਓ।

-ਗੀਤਕਾਰ ਕਾਲਾ ਖਾਨਪੁਰੀ
ਪਿੰਡ ਖਾਨਪੁਰ ਢੱਡੇ (ਜਲੰਧਰ)

15-04-2024

ਆਓ, ਵਾਤਾਵਰਨ ਬਚਾਈਏ
ਇਸ ਸਮੇਂ ਚੌਗਿਰਦੇ ਨੂੰ ਬਚਾਉਣ ਦੀ ਬਹੁਤ ਜ਼ਰੂਰਤ ਹੈ। ਮਨੁੱਖ ਨੂੰ ਕੁਦਰਤ ਨਾਲ ਛੇੜਛਾੜ ਬਹੁਤ ਮਹਿੰਗੀ ਪੈ ਰਹੀ ਹੈ। ਕਾਰਖਾਨਿਆਂ ਦੀਆਂ ਜ਼ਹਿਰੀਲੀਆਂ ਗੈਸਾਂ, ਪਰਾਲੀ, ਨਾੜ ਨੂੰ ਅੱਗ ਲਾਉਣ ਦੀਆਂ ਘਟਨਾਵਾਂ, ਪਰਮਾਣੂ ਧਮਾਕਿਆਂ ਕਰਨ ਨਾਲ, ਓਜ਼ੋਨ ਪਰਤ ਵਿਚ ਮੋਰੀ ਹੋ ਗਈ ਹੈ। ਜੋ ਸਾਨੂੰ ਸੂਰਜ ਵਲੋਂ ਆ ਰਹੀਆਂ ਪ੍ਰਾਬੈਂਗਣੀ ਕਿਰਨਾਂ (ਅਲਟਰਾ ਵਾਇਲੇਟ) ਤੋਂ ਬਚਾਉਂਦੀ ਸੀ। ਮਨੁੱਖ ਅੱਜ ਅੰਨ੍ਹੇਵਾਹ ਜੰਗਲਾਂ ਨੂੰ ਖ਼ਤਮ ਕਰ ਰਿਹਾ ਹੈ, ਜਿਸ ਨਾਲ ਸਾਨੂੰ ਕੁਦਰਤੀ ਆਕਸੀਜਨ ਦੀ ਘਾਟ ਮਹਿਸੂਸ ਹੋ ਰਹੀ ਹੈ।
ਮਨੁੱਖ ਨੇ ਖਾਦਾਂ ਅਤੇ ਜ਼ਹਿਰੀਲੀਆਂ ਦਵਾਈਆਂ ਛਿੜਕ ਕੇ ਧਰਤੀ ਮਾਤਾ ਨੂੰ ਬੰਜਰ ਬਣਾ ਦਿੱਤਾ ਹੈ। ਪਾਣੀ ਨੂੰ ਗੰਧਲਾ ਕਰ ਦਿੱਤਾ ਹੈ। ਪੰਜਾਬ ਦੇ 117 ਬਲਾਕ ਡਾਰਕ ਆਉਂਦੇ ਹਨ। ਝੋਨੇ ਦੀ ਖੇਤੀ ਨੇ ਸਾਡਾ ਪਾਣੀ ਮੁਕਾ ਦਿੱਤਾ ਹੈ। ਘਰ ਪੱਕੇ ਪਾ ਲੈ ਲਏ ਹਨ। ਜੰਗਲ ਵੱਢ ਦਿੱਤੇ ਹਨ, ਜਿਸ ਨਾਲ ਪੰਛੀਆਂ ਨੂੰ ਆਲ੍ਹਣੇ ਪਾਉਣ ਲਈ ਥਾਂ ਨਹੀਂ ਮਿਲਦਾ। ਜੀਵਾਂ ਦੀ ਗਿਣਤੀ ਘੱਟ ਰਹੀ ਹੈ।
ਜ਼ਹਿਰੀਲੇ ਪਾਣੀ ਕਰਕੇ ਕੈਂਸਰ ਵਰਗੇ ਰੋਗ ਫੈਲ ਰਹੇ ਹਨ। ਪਿੱਪਲ ਸਭ ਤੋਂ ਵੱਧ ਆਕਸੀਜਨ ਛੱਡਦੇ ਹਨ। ਪਰ ਅਸੀਂ ਪਿੱਪਲ ਵੀ ਵੱਢ ਦਿੱਤੇ ਹਨ। ਕੁਦਰਤ ਨਾਲ ਪੰਗੇ ਲੈ ਰਹੇ ਹਾਂ, ਇਸੇ ਕਰ ਕੇ ਕਿਤੇ ਵੱਧ ਮੀਂਹ ਪੈ ਜਾਂਦਾ ਹੈ, ਕਿਤੇ ਸੋਕਾ ਪੈ ਜਾਂਦਾ ਹੈ, ਪਹਿਲਾ ਵਰਗਾ ਕੰਮ ਕਾਰ ਨਹੀਂ ਰਿਹਾ। ਅਸੀਂ ਕਦੇ ਸੋਚਿਆ ਨਹੀਂ।
ਅਸੀਂ ਹਰ ਸਾਲ ਵਣ ਮਹਾਂਉਤਸਵ ਮਨਾਉਂਦੇ ਹਾਂ। ਇਕ ਵਾਰੀ ਬੂਟਾ ਲਾ ਕੇ ਅਖ਼ਬਾਰਾਂ ਵਿਚ ਫੋਟੋ ਛਪਵਾ ਲੈਂਦੇ ਹਾਂ। ਪਰ ਬਾਅਦ ਵਿਚ ਬੂਟਿਆਂ ਦੀ ਦੇਖਭਾਲ ਨਹੀਂ ਕਰਦੇ। ਸਾਨੂੰ ਸਾਡੇ ਗੁਰੂਆਂ ਨੇ ਸੈਂਕੜੇ ਸਾਲ ਪਹਿਲਾਂ ਵਾਤਾਵਰਨ ਦੇ ਬਚਾਅ ਲਈ ਸਾਨੂੰ ਸਮਝਾਇਆ ਸੀ। ਪਰ ਅਸੀਂ ਅਮਲ ਨਹੀਂ ਕਰਦੇ। ਸਾਨੂੰ ਧਰਤੀ ਮਾਤਾ ਦੀ ਰੱਖਿਆ ਲਈ ਵੱਧ ਤੋਂ ਵੱਧ ਦਰੱਖਤ ਲਾਉਣੇ ਚਾਹੀਦੇ ਹਨ, ਤਾਂ ਕਿ ਸਾਡਾ ਵਾਤਾਵਰਨ ਪ੍ਰਦੂਸ਼ਣ ਰਹਿਤ ਬਣ ਸਕੇ। ਸਾਨੂੰ ਸਾਰਿਆਂ ਨੂੰ ਰਲ ਕੇ ਇਸ ਵੱਲ ਤਵੱਜੋ ਦੇਣੀ ਚਾਹੀਦੀ ਹੈ। ਜੇਕਰ ਧਰਤੀ, ਪਾਣੀ, ਹਵਾ ਨਾ ਹੁੰਦੀ ਤਾਂ ਸਾਡਾ ਜੀਵਨ ਅਸੰਭਵ ਹੈ।


-ਡਾ. ਨਰਿੰਦਰ ਭੱਪਰ ਝਬੇਲਵਾਲੀ


ਅੰਨਦਾਤਿਆਂ ਨਾਲ ਧੱਕਾ
ਦੇਸ਼ ਦੀ ਮੋਦੀ ਸਰਕਾਰ ਵਲੋਂ ਪਹਿਲੇ ਕਿਸਾਨੀ ਅੰਦੋਲਨ ਦੌਰਾਨ ਮੰਨੀਆਂ ਕਿਸਾਨੀ ਮੰਗਾਂ ਜਿਨ੍ਹਾਂ ਵਿਚ ਮੁੱਖ ਤੌਰ 'ਤੇ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਸਮੇਤ ਕੁਝ ਹੋਰ ਮੰਗਾਂ ਸ਼ਾਮਿਲ ਸਨ, ਲਾਗੂ ਨਾ ਕਰਕੇ ਪਿਛਲੇ ਦਿਨੀਂ ਸ਼ੰਭੂ ਅਤੇ ਖਨੌਰੀ ਸਰਹੱਦਾਂ ਰਾਹੀਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵਲੋਂ ਵੱਡੀਆਂ ਰੋਕਾਂ ਲਗਾ ਕੇ ਨਾ ਕੇਵਲ ਰੋਕਿਆ ਗਿਆ, ਬਲਕਿ ਉਨ੍ਹਾਂ ਉੱਪਰ ਹਰਿਆਣਾ ਸਰਕਾਰ ਦੇ ਹੁਕਮਾਂ 'ਤੇ ਸੁਰੱਖਿਆ ਦਸਤਿਆਂ ਵਲੋਂ ਅੱਥਰੂ ਗੈਸ ਦੇ ਗੋਲੇ ਸੁੱਟੇ, ਪਾਣੀ ਦੀਆਂ ਬੁਛਾੜਾਂ ਸਮੇਤ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ।
ਇਸ ਤੋਂ ਇਲਾਵਾ ਕਿਸਾਨਾਂ ਦੇ ਟਰੈਕਟਰਾਂ, ਕਾਰਾਂ ਆਦਿ ਦੀ ਭੰਨਤੋੜ ਕਰਨ, ਬਹੁਤ ਸਾਰੇ ਕਿਸਾਨਾਂ ਨੂੰ ਜ਼ਖ਼ਮੀ ਕਰਨ ਅਤੇ ਇਕ ਨੌਜਵਾਨ ਕਿਸਾਨ ਨੂੰ ਗੋਲੀ ਮਾਰ ਕੇ ਜਾਨ ਤੋਂ ਮਾਰ ਦੇਣ ਦੀ ਘਟਨਾ ਜਿਥੇ ਨਿਖੇਧੀਯੋਗ ਕਾਰਵਾਈ ਹੈ, ਉਥੇ ਗ਼ੈਰ ਲੋਕਤੰਤਰਿਕ ਅਤੇ ਗ਼ੈਰ-ਕਾਨੂੰਨੀ ਕਾਰਵਾਈ ਆਖੀ ਜਾ ਸਕਦੀ ਹੈ।
ਕੇਂਦਰ ਸਰਕਾਰ ਦੀ ਸ਼ਹਿ 'ਤੇ ਹਰਿਆਣਾ ਸਰਕਾਰ ਵਲੋਂ ਕੀਤੀ ਇਹ ਕਾਰਵਾਈ ਜਿਸ ਵਿਚ ਪੰਜਾਬ ਦੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਅਤੇ ਕੁਝ ਕੀਮਤੀ ਜਾਨਾਂ ਵੀ ਗਈਆਂ ਹਨ, ਨੂੰ ਕਿਸੇ ਵੀ ਤਰ੍ਹਾਂ ਉੱਚਿਤ ਨਹੀਂ ਠਹਿਰਾਇਆ ਜਾ ਸਕਦਾ, ਬਲਕਿ ਇਸ ਨੂੰ ਕਿਸਾਨਾਂ/ਅੰਨਦਾਤਿਆਂ ਨਾਲ ਧ੍ਰੋਹ ਕਮਾਉਣ ਵਾਲੀ, ਨਾਜ਼ਾਇਜ਼ ਤੰਗ ਅਤੇ ਪ੍ਰੇਸ਼ਾਨ ਕਰਨ ਵਾਲੀ ਕਾਰਵਾਈ ਹੀ ਆਖਿਆ ਜਾ ਸਕਦਾ ਹੈ। ਕੀ ਇਹ ਦੇਸ਼ ਦੇ ਅੰਨਦਾਤਿਆਂ ਨਾਲ ਧੱਕਾ ਅਤੇ ਬੇਇਨਸਾਫ਼ੀ ਨਹੀਂ?


-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX