ਤਾਜਾ ਖ਼ਬਰਾਂ


ਭਾਰੀ ਮੀਂਹ ਕਾਰਨ 3 ਮੰਜ਼ਿਲਾ ਮਕਾਨ ਡਿੱਗਿਆ, 2-3 ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ
. . .  1 day ago
ਦੇਵਭੂਮੀ ਦਵਾਰਕਾ (ਗੁਜਰਾਤ), 23 ਜੁਲਾਈ - ਖੰਭਾਲੀਆ ਤਾਲੁਕਾ ਵਿਚ ਭਾਰੀ ਮੀਂਹ ਕਾਰਨ ਇਕ 3 ਮੰਜ਼ਿਲਾ ਮਕਾਨ ਢਹਿ ਗਿਆ। ਅੰਦਰ 2-3 ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਰਾਹਤ ਬਚਾਅ ਕਾਰਜ ਜਾਰੀ ...
ਮਹਿਲਾ ਏਸ਼ੀਆ ਕੱਪ : ਭਾਰਤ ਨੇ ਨਿਪਾਲ ਨੂੰ 82 ਦੌੜਾਂ ਨਾਲ ਹਰਾਇਆ
. . .  1 day ago
ਮਹਿਲਾ ਏਸ਼ੀਆ ਕੱਪ : ਨਿਪਾਲ 14 ਓਵਰਾਂ ਤੋਂ ਬਾਅਦ 64/6
. . .  1 day ago
ਮਹਿਲਾ ਏਸ਼ੀਆ ਕੱਪ : ਨਿਪਾਲ 5 ਓਵਰਾਂ ਤੋਂ ਬਾਅਦ 29/2
. . .  1 day ago
ਸ੍ਰੀਲੰਕਾ, 23 ਜੁਲਾਈ-ਮਹਿਲਾ ਏਸ਼ੀਆ ਕੱਪ ਟੀ-20 ਵਿਚ ਭਾਰਤ ਨੇ ਨਿਪਾਲ ਨੂੰ 179 ਦੌੜਾਂ ਦਾ ਟੀਚਾ ਦਿੱਤਾ ਹੈ। ਨਿਪਾਲ ਦੀ ਟੀਮ ਨੇ ਆਪਣੇ 5 ਓਵਰਾਂ ਵਿਚ 2 ਵਿਕਟਾਂ...
ਕਾਰ ਚੋਰ ਗਰੋਹ ਦੇ 3 ਮੈਂਬਰ 10 ਗੱਡੀਆਂ ਦੇ ਸਾਮਾਨ ਸਣੇ ਕਾਬੂ
. . .  1 day ago
ਢਿੱਲਵਾਂ, 23 ਜੁਲਾਈ (ਗੋਬਿੰਦ ਸੁਖੀਜਾ, ਪਰਵੀਨ ਕੁਮਾਰ)-ਢਿੱਲਵਾਂ ਪੁਲਿਸ ਨੇ ਕਾਰ ਚੋਰ ਗਰੋਹ ਦੇ 3 ਮੈਂਬਰਾਂ ਨੂੰ 10 ਚੋਰੀ ਕੀਤੀਆਂ ਗੱਡੀਆਂ ਦੇ ਸਾਮਾਨ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਡੀ. ਐਸ. ਪੀ. ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਬੀਤੀ 6 ਜੁਲਾਈ ਦੀ ਰਾਤ ਨੂੰ ਅਜੈਬ ਸਿੰਘ ਪੁੱਤਰ...
ਮਹਿਲਾ ਏਸ਼ੀਆ ਕੱਪ : ਭਾਰਤ ਨੇ ਨਿਪਾਲ ਨੂੰ ਦਿੱਤਾ 179 ਦੌੜਾਂ ਦਾ ਟੀਚਾ
. . .  1 day ago
ਸ੍ਰੀਲੰਕਾ, 23 ਜੁਲਾਈ-ਮਹਿਲਾ ਏਸ਼ੀਆ ਕੱਪ ਟੀ-20 ਵਿਚ ਭਾਰਤ ਨੇ ਨਿਪਾਲ ਨੂੰ 179 ਦੌੜਾਂ ਦਾ ਟੀਚਾ...
ਬਜਟ 'ਚ ਸਰਵ ਆਂਗਣਵਾੜੀ ਵਰਕਰਾਂ ਨੂੰ ਅੱਖੋਂ ਪਰੋਖੇ ਕਰਨ 'ਤੇ ਰੋਸ
. . .  1 day ago
ਚੋਗਾਵਾਂ, 23 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਅੱਜ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਭਾਰਤ ਸਰਕਾਰ ਵਲੋਂ ਜਾਰੀ ਕੀਤੇ ਬਜਟ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ...
ਮੱਲਿਕਾਰਜੁਨ ਖੜਗੇ ਦੇ ਨਿਵਾਸ 'ਤੇ ਇੰਡੀਆ ਬਲਾਕ ਦੇ ਲੀਡਰਾਂ ਦੀ ਮੀਟਿੰਗ ਸ਼ੁਰੂ
. . .  1 day ago
ਨਵੀਂ ਦਿੱਲੀ, 23 ਜੁਲਾਈ-ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਨਿਵਾਸ 'ਤੇ ਇੰਡੀਆ ਬਲਾਕ ਦੇ ਫਲੋਰ ਲੀਡਰਾਂ (ਲੋਕ ਸਭਾ ਅਤੇ ਰਾਜ ਸਭਾ) ਦੀ ਮੀਟਿੰਗ...
ਕੇਂਦਰ ਸਰਕਾਰ ਨੇ ਬਜਟ 'ਚ ਹਮੇਸ਼ਾ ਦੀ ਤਰ੍ਹਾਂ ਪੰਜਾਬ ਨੂੰ ਮੁੜ ਕੀਤਾ ਅੱਖੋਂ ਪਰੋਖੇ - ਹਰਪ੍ਰਤਾਪ ਸਿੰਘ ਅਜਨਾਲਾ
. . .  1 day ago
ਅਜਨਾਲਾ, 23 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਦੇਸ਼ ਅੰਦਰ ਭਾਜਪਾ ਦੀ ਅਗਵਾਈ 'ਚ ਬਣੀ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਵਿਚ ਪੰਜਾਬ ਨੂੰ ਅਣਗੌਲਿਆਂ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀਆਂ ਨਾਲ ਮਤਰੇਈ ਮਾਂ...
ਕੇਂਦਰ ਸਰਕਾਰ ਦੇ 11ਵੇਂ ਬਜਟ ਤੋਂ ਵੀ ਕਿਸਾਨਾਂ ਦੇ ਪੱਲੇ ਪਈ ਨਿਰਾਸ਼ਾ- ਧਰਮ ਸਿੰਘ ਸਿੱਧੂ
. . .  1 day ago
ਗੁਰੂ ਹਰਸਹਾਏ, 23 ਜੁਲਾਈ (ਹਰਚਰਨ ਸਿੰਘ ਸੰਧੂ)-ਭਾਰਤ ਦੀ ਆਬਾਦੀ ਦਾ 70 ਫੀਸਦੀ ਹਿੱਸਾ ਪੇਂਡੂ ਖੇਤਰ ਵਿਚ ਵਸਦਾ ਹੈ, ਜਿਸ ਵਿਚੋਂ 60 ਤੋਂ 65 ਫੀਸਦੀ ਹਿੱਸਾ ਕਿਸਾਨਾਂ ਦਾ ਹੈ। ਪੇਂਡੂ ਖੇਤਰ ਲਈ...
ਪਾਰਟੀ ਦੀ ਵਰਕਿੰਗ ਕਮੇਟੀ ਨੇ ਸ. ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਸੰਗਠਨ ਦਾ ਪੁਨਰਗਠਨ ਕਰਨ ਦਾ ਦਿੱਤਾ ਅਧਿਕਾਰ
. . .  1 day ago
ਚੰਡੀਗੜ੍ਹ, 23 ਜੁਲਾਈ-ਪਾਰਟੀ ਦੀ ਵਰਕਿੰਗ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਸੰਗਠਨ ਦਾ ਪੁਨਰਗਠਨ ਕਰਨ ਦਾ ਅਧਿਕਾਰ ਦਿੱਤਾ ਹੈ। ਇਸ ਸੰਬੰਧੀ ਪਾਰਟੀ...
ਕੇਂਦਰ ਦਾ ਬਜਟ ਕਿਸਾਨਾਂ ਤੇ ਪੰਜਾਬ ਲਈ ਬੇਹੱਦ ਨਿਰਾਸ਼ਾਜਨਕ - ਰਾਜੇਵਾਲ
. . .  1 day ago
ਸਮਰਾਲਾ, 23 ਜੁਲਾਈ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕੁੱਲ ਹਿੰਦ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕੇਂਦਰ ਸਰਕਾਰ ਵਲੋਂ ਅੱਜ ਪੇਸ਼ ਕੀਤੇ ਬਜਟ ਨੂੰ ਕਮਜ਼ੋਰ ਬਜਟ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਬਜਟ...
ਬਜਟ ਨੇ ਖੇਤੀ ਸੈਕਟਰ 'ਤੇ ਕਿਸਾਨਾਂ ਨੂੰ ਫਿਰ ਤੋਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ - ਰਾਮਾ
. . .  1 day ago
ਰਾਮਾ ਮੰਡੀ, 23 ਜੁਲਾਈ (ਗੁਰਪ੍ਰੀਤ ਸਿੰਘ ਅਰੋੜਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਬਜਟ ਕਿਸਾਨਾਂ ਦੀਆਂ ਆਸਾਂ ਤੋਂ ਪੂਰੀ ਤਰ੍ਹਾਂ...
ਦੁਬਾਰਾ ਨਹੀਂ ਹੋਵੇਗੀ ਨੀਟ-ਯੂ.ਜੀ. ਪ੍ਰੀਖਿਆ, ਸੁਪਰੀਮ ਕੋਰਟ ਨੇ ਦਿੱਤਾ ਆਦੇਸ਼
. . .  1 day ago
ਨਵੀਂ ਦਿੱਲੀ, 23 ਜੁਲਾਈ-ਅੱਜ ਸੁਪਰੀਮ ਕੋਰਟ 'ਚ ਨੀਟ ਮਾਮਲੇ ਦੀ ਸੁਣਵਾਈ ਪੂਰੀ ਹੋ ਗਈ ਹੈ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਆਈ.ਆਈ.ਟੀ. ਦਿੱਲੀ...
ਬਟਾਲਾ : ਗੋਲੀਆਂ ਚੱਲਣ ਨਾਲ 1 ਦੀ ਮੌਤ, ਇਕ ਗੰਭੀਰ
. . .  1 day ago
ਬਟਾਲਾ, 23 ਜੁਲਾਈ (ਹਰਦੇਵ ਸਿੰਘ ਸੰਧੂ)-ਅੱਜ ਦੁਪਹਿਰ ਵੇਲੇ ਬਟਾਲਾ ਦੀ ਭਾਈਆਂ ਵਾਲੀ ਗਲੀ ਵਿਚ ਨੌਜਵਾਨਾਂ ਦੇ ਆਪਸੀ ਝਗੜੇ ਦੌਰਾਨ ਗੋਲੀਆਂ...
ਜਸਵਿੰਦਰ ਸਿੰਘ ਚੱਠਾ ਤੇ ਗੁਰਤੇਜ ਦਰਾਜ ਬਣੇ ਟਰੱਕ ਯੂਨੀਅਨ ਦੇ ਨਵੇਂ ਪ੍ਰਧਾਨ
. . .  1 day ago
ਤਪਾ ਮੰਡੀ, 23 ਜੁਲਾਈ (ਵਿਜੇ ਸ਼ਰਮਾ)-ਸਥਾਨਕ ਦਿ ਸੁਖਾਨੰਦ ਟਰੱਕ ਯੂਨੀਅਨ ਦਾ ਪ੍ਰਧਾਨਗੀ ਦਾ ਰੇੜਕਾ ਉਸ ਵੇਲੇ ਸਮਾਪਤ ਹੋ ਗਿਆ ਜਦੋਂ ਜਸਵਿੰਦਰ ਸਿੰਘ ਚੱਠਾ ਤੇ ਗੁਰਤੇਜ ਦਰਾਜ ਨੂੰ ਟਰੱਕ ਯੂਨੀਅਨ ਦਾ ਨਵਾਂ ਪ੍ਰਧਾਨ ਥਾਪ ਦਿੱਤਾ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ...
ਬਜਟ 'ਚ ਪੰਜਾਬ ਨੂੰ ਅੰਗੂਠਾ ਦਿਖਾਉਣਾ ਮੁਲਕ ਲਈ ਘਾਤਕ ਹੋ ਸਕਦੈ - ਪਾਲੀ ਰਾਮ ਬਾਂਸਲ
. . .  1 day ago
ਸੰਗਰੂਰ, 23 ਜੁਲਾਈ (ਧੀਰਜ ਪਸ਼ੋਰੀਆ)-ਕੇਂਦਰੀ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ਵਿਚ ਪੰਜਾਬ ਨੂੰ ਅੰਗੂਠਾ ਦਿਖਾਉਣਾ ਮੁਲਕ ਲਈ ਘਾਤਕ ਹੋ ਸਕਦਾ ਹੈ। ਇਹ ਪ੍ਰਗਟਾਵਾ ਕਰਦਿਆਂ ਕਾਮਰੇਡ ਪਾਲੀ ਰਾਮ ਬਾਂਸਲ ਨੇ ਕਿਹਾ ਕਿ ਪੰਜਾਬ ਨਾ...
ਭਾਜਪਾ ਪ੍ਰਧਾਨ ਜੇ.ਪੀ. ਨੱਢਾ ਵਲੋਂ ਪ੍ਰਦੀਪ ਭੰਡਾਰੀ ਰਾਸ਼ਟਰੀ ਬੁਲਾਰਾ ਨਿਯੁਕਤ
. . .  1 day ago
ਨਵੀਂ ਦਿੱਲੀ, 23 ਜੁਲਾਈ-ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਪ੍ਰਦੀਪ ਭੰਡਾਰੀ ਨੂੰ ਪਾਰਟੀ ਦਾ ਰਾਸ਼ਟਰੀ ਬੁਲਾਰਾ ਨਿਯੁਕਤ ਕੀਤਾ...
ਨਵਾਂਸ਼ਹਿਰ : ਗੋਲੀ ਚੱਲਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ
. . .  1 day ago
ਨਵਾਂਸ਼ਹਿਰ, 23 ਜੁਲਾਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੀਆਂ ਨਵੀਆਂ ਕਚਹਿਰੀਆਂ ਵਿਚ ਗੋਲੀ ਚੱਲਣ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਹਰਵਿੰਦਰ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ...
ਕੈਨੇਡਾ 'ਚ ਸੜਕ ਹਾਦਸੇ ਦੌਰਾਨ ਮੱਲ੍ਹਾ ਦੀ ਖੁਸ਼ਪ੍ਰੀਤ ਕੌਰ ਦੀ ਮੌਤ
. . .  1 day ago
ਜਗਰਾਓਂ, 23 ਜੁਲਾਈ (ਕੁਲਦੀਪ ਸਿੰਘ ਲੋਹਟ)-ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਸੜਕ ਹਾਦਸੇ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੱਲ੍ਹਾ ਦੀ ਖੁਸ਼ਪ੍ਰੀਤ ਕੌਰ ਦੀ ਮੌਤ ਦੀ ਘਟਨਾ ਨਾਲ ਪਿੰਡ ਮੱਲ੍ਹਾ ਵਿਚ ਸੋਗ ਦਾ...
ਬਜਟ ਨੇ ਸਮਾਜ ਦੇ ਸਾਰੇ ਵਰਗਾਂ ਦੀਆਂ ਉਮੀਦਾਂ ਨੂੰ ਕੀਤਾ ਪੂਰਾ- ਜੇ.ਪੀ.ਨੱਢਾ
. . .  1 day ago
ਨਵੀਂ ਦਿੱਲੀ, 23 ਜੁਲਾਈ- ਕੇਂਦਰੀ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਵਿਚ 2024-25 ਦਾ ਪਹਿਲਾ ਕੇਂਦਰੀ ਬਜਟ ਭਾਰਤ ਦੀ ਸਮਾਵੇਸ਼ੀ ਵਿਕਾਸ, ਟਿਕਾਊ ਵਿਕਾਸ ਅਤੇ ਆਰਥਿਕ ਲਚਕੀਲੇਪਣ ਪ੍ਰਤੀ ਵਚਨਬੱਧਤਾ ਦੇ ਪ੍ਰਮਾਣ ਵਜੋਂ ਖੜ੍ਹਾ ਹੈ। ਇਹ ਦੂਰਅੰਦੇਸ਼ੀ ਬਜਟ ਨਹੀਂ ਹੈ, ਇਹ ਸਿਰਫ਼ ਰਾਸ਼ਟਰ ਦੀਆਂ ਫੌਰੀ ਲੋੜਾਂ....
ਇਹ ਬਜਟ ਸਿਰਫ਼ ਸਰਕਾਰ ਦੀ ਕੁਰਸੀ ਬਚਾਉਣ ਲਈ ਹੈ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 23 ਜੁਲਾਈ- ਕੇਂਦਰੀ ਬਜਟ 2024-25 ਸੰਬੰਧੀ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਬਜਟ ਹੈ। ਇਹ ਸਿਰਫ਼ ਸਰਕਾਰ ਦੀ ਕੁਰਸੀ ਬਚਾਉਣ ਲਈ ਹੈ। ਉਨ੍ਹਾਂ ਅੱਗੇ....
ਪੁਲਿਸ ਥਾਣਾ ਘਰਿੰਡਾ ਨੇ ਨਾਜਾਇਜ਼ ਸ਼ਰਾਬ ਤੇ ਲਾਹਣ ਸਮੇਤ ਇਕ ਕਾਬੂ
. . .  1 day ago
ਅਟਾਰੀ, 23 ਜੁਲਾਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਸਤਿੰਦਰ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ (ਦਿਹਾਤੀ) ਵਲੋਂ ਵਿੱਢੀ ਮੁਹਿੰਮ ਤਹਿਤ ਅਟਾਰੀ ਦੀ ਜ਼ੇਰੇ....
ਇੰਟਰਨੈਸ਼ਨਲ ਪੰਥਕ ਦਲ ਵਲੋਂ ਭਾਈ ਜਸਬੀਰ ਸਿੰਘ ਰੋਡੇ ਦੀ ਅਗਵਾਈ 'ਚ ਜਥੇਦਾਰ ਦੇ ਨਾਮ ਸੌਂਪਿਆ ਬੇਨਤੀ ਪੱਤਰ
. . .  1 day ago
ਅੰਮ੍ਰਿਤਸਰ, 23 ਜੁਲਾਈ (ਜਸਵੰਤ ਸਿੰਘ ਜੱਸ)-ਇੰਟਰਨੈਸ਼ਨਲ ਪੰਥਕ ਦਲ ਵਲੋਂ ਅੱਜ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੀ ਅਗਵਾਈ ਵਿਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਮੰਗ-ਪੱਤਰ...
ਕੇਂਦਰੀ ਬਜਟ 2024 'ਤੇ ਆਂਧਰਾ ਪ੍ਰਦੇਸ਼ ਦੇ ਮੰਤਰੀ ਲੋਕੇਸ਼ ਨਾਰਾ ਵਲੋਂ ਟਵੀਟ
. . .  1 day ago
ਅਮਰਾਵਤੀ, (ਆਂਧਰਾ ਪ੍ਰਦੇਸ਼) 23 ਜੁਲਾਈ-ਕੇਂਦਰੀ ਬਜਟ 2024 ਪੇਸ਼ ਹੋਣ ਉਤੇ ਆਂਧਰਾ ਪ੍ਰਦੇਸ਼ ਦੇ ਮੰਤਰੀ ਲੋਕੇਸ਼ ਨਾਰਾ ਨੇ ਟਵੀਟ ਕੀਤਾ ਕਿ ਮੈਂ ਅੱਜ ਬਜਟ ਵਿਚ ਕੇਂਦਰੀ ਵਿੱਤ ਮੰਤਰੀ ਦੀਆਂ ਘੋਸ਼ਣਾਵਾਂ ਤੋਂ ਬਹੁਤ ਖੁਸ਼ ਹਾਂ। ਇਹ ਬਜਟ ਵਿਕਾਸ ਅਤੇ ਸਮਾਜਿਕ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 556
ਵਿਚਾਰ ਪ੍ਰਵਾਹ: ਅੱਤਵਾਦ ਨੂੰ ਸੁਰੱਖਿਆ ਅਤੇ ਸ਼ਹਿ ਦੇਣ ਵਾਲਾ ਦੇਸ਼ ਨਿਰਦੋਸ਼ਾਂ ਦੇ ਖੂਨ ਲਈ ਅਤੇ ਅੱਤਵਾਦ ਦੇ ਗੁਨਾਹਾਂ ਲਈ ਜ਼ਿੰਮੇਵਾਰ ਹੁੰਦਾ ਹੈ। -ਜਾਰਜ ਡਬਲਿਊ. ਬੁਸ਼

ਤੁਹਾਡੇ ਖ਼ਤ

11-07-2024

 ਬੁਢਾਪਾ ਆਉਂਦਾ ਹੈ, ਜਾਂਦਾ ਨਹੀਂ

ਬੁਢਾਪਾ ਜੀਵਨ ਦਾ ਹਿੱਸਾ ਹੈ। ਜੀਵਨ ਦੇ ਤਿੰਨ ਪੜਾਅ ਬਚਪਨ, ਜਵਾਨੀ, ਅਤੇ ਬੁਢਾਪੇ ਵਿਚ ਮਨੁੱਖ ਕਈ ਤਰ੍ਹਾਂ ਦੇ ਸਿਰਨਾਵੇਂ ਲਿਖਦਾ ਹੈ। ਇਨ੍ਹਾਂ ਤਿੰਨਾਂ ਅਵਸਥਾਵਾਂ ਵਿਚੋਂ ਬੁਢਾਪੇ ਦੀ ਖ਼ਾਸ ਗੱਲ ਇਹ ਹੈ ਕਿ ਇਹ ਆਉਂਦਾ ਹੈ ਪਰ ਜਾਂਦਾ ਨਹੀਂ। ਜਦੋਂ ਕਿ ਬਾਲਪਨ ਅਤੇ ਜਵਾਨੀ ਆ ਕੇ ਚਲੇ ਜਾਂਦੇ ਹਨ। ਬੁਢਾਪਾ ਜੀਵਨ ਦਾ ਅੰਤਲਾ ਪੜਾਅ ਹੁੰਦਾ ਹੈ, ਜਿਸ ਸਮੇਂ ਤੱਕ ਸਰੀਰਕ ਕਿਰਿਆਵਾਂ ਮੱਧਮ ਤੋਂ ਅਸਤ ਹੋਣ ਤੱਕ ਚਲੇ ਜਾਂਦੀਆਂ ਹਨ। ਮਾਨਸਿਕ, ਸਰੀਰਕ ਅਤੇ ਸਮਾਜਿਕ ਗੁਲਾਮੀ ਬੁਢਾਪੇ ਨੂੰ ਬੁੱਕਲ ਵਿਚ ਕਰ ਲੈਂਦੇ ਹਨ। ਇਸ ਕਰਕੇ ਇਸ ਨੂੰ ਸਰਾਪ ਵੀ ਮੰਨਿਆ ਜਾਂਦਾ ਹੈ। ਘਰ ਪਰਿਵਾਰ ਵਿਚ ਜਦੋਂ ਚੱਲਦੀਆਂ ਹੁੰਦੀਆਂ ਹਨ ਤਾਂ ਬੰਦਾ ਪ੍ਰਵਾਹ ਕੀਤੇ ਬਿਨਾਂ ਰੱਜ ਕੇ ਜੀਵਨ ਦਾ ਅਨੰਦ ਮਾਣਦਾ ਹੈ। ਜਵਾਨੀ ਵਿਚ ਤੰਗੀਆਂ ਤੁਰਸ਼ੀਆਂ ਕੱਟੀਆਂ ਜਾਂਦੀਆਂ ਹਨ ਪਰ ਬੁਢਾਪੇ ਵਿਚ ਇਹ ਸਹਾਰਨਯੋਗ ਨਹੀਂ ਹੁੰਦੀਆਂ। ਇਹ ਇਕੱਲਤਾ ਹੰਢਾਉਂਦਾ ਹੈ, ਪਰ ਇਸ ਅਵਸਥਾ ਵਿਚ ਸਹਿਣਯੋਗ ਨਹੀਂ ਹੁੰਦਾ। ਇਸੇ ਕਰਕੇ ਬੁਢਾਪੇ ਵਿਚ ਮਾਨਸਿਕ ਸਮੱਸਿਆਵਾਂ ਬੂਹੇ ਉੱਤੇ ਆ ਜਾਂਦੀਆਂ ਹਨ। ਇਹ ਕਈ ਵਾਰ ਸਮਾਜਿਕ ਸੰਕਟ ਪੈਦਾ ਕਰ ਦਿੰਦੀਆਂ ਹਨ। ਬੁਢਾਪਾ ਰੋਟੀ, ਚਾਹ, ਪਾਣੀ ਅਤੇ ਦਵਾਈਆਂ ਲਈ ਦੂਜੇ 'ਤੇ ਨਿਰਭਰ ਹੋਣ ਕਰਕੇ ਉਦਾਸੀ ਅਤੇ ਲਾਚਾਰੀ ਭੋਗਦਾ ਹੈ। ਬੁਢਾਪਾ ਆਪਣੇ ਆਪ ਵਿਚ ਮਿਲਾ ਲੈਂਦਾ ਹੈ, ਦੂਜੇ ਪਾਸੇ ਇਸ ਅਵਸਥਾ ਵਿਚ ਕੀਤੀਆਂ ਚੇਤੇ ਆਉਂਦੀਆਂ ਹਨ, ਹੋ ਕੁਝ ਵੀ ਨਹੀਂ ਸਕਦਾ। ਪੁਰਾਤਨ ਸਮੇਂ ਬੁਢਾਪੇ ਦਾ ਸਤਿਕਾਰ ਹੁੰਦਾ ਸੀ। ਘਰ ਦੀ ਵਾਗਡੋਰ ਵੀ ਬਜ਼ੁਰਗ ਸਾਂਭਿਆ ਕਰਦੇ ਸਨ। ਅੱਜ ਬੁਢਾਪਾ ਰੁਲਦਾ ਤਾਂ ਆਮ ਵੇਖਿਆ ਪਰ ਜਿੱਥੇ ਬਜ਼ੁਰਗ ਦਾ ਸਤਿਕਾਰ ਹੋਵੇ ਉਹ ਲੱਭਣਾ ਪੈਂਦਾ ਹੈ। ਮੈਂ ਖ਼ੁਦਗਰਜ਼ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਿਆ ਕਰੋ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰੋ, ਕਿਉਂਕਿ ਇਕ ਦਿਨ ਬੁਢਾਪਾ ਤੁਹਾਡੇ 'ਤੇ ਵੀ ਆਉਣਾ ਹੈ ਅਤੇ ਤੁਹਾਡੇ ਬੱਚੇ ਤੁਹਾਨੂੰ ਵੇਖ ਕੇ ਤੁਹਾਡੇ ਨਾਲ ਵੀ ਉਹੋ ਵਤੀਰਾ ਕਰਨਗੇ ਜੋ ਤੁਸੀਂ ਆਪਣੇ ਮਾਤਾ-ਪਿਤਾ ਨਾਲ ਕਰ ਰਹੇ ਹੋ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

10-07-2024

 ਆਖ਼ਰ ਕਦੋਂ ਰੁਕਣਗੇ ਘੁਟਾਲੇ

ਨੀਟ ਅਤੇ ਨੈੱਟ ਪੇਪਰ ਵਿਚ ਜੋ ਗੜਬੜੀ ਅਤੇ ਘੁਟਾਲਾ ਦੇਸ਼ ਵਿਚ ਹੋਇਆ ਹੈ। ਇਸ ਘੁਟਾਲੇ ਨੇ ਸਾਰੇ ਦੇਸ਼ ਵਿਚ ਹਾਹਾਕਾਰ ਮਚਾ ਦਿੱਤੀ ਹੈ। ਇਹ ਅੱਜ ਤੱਕ ਦਾ ਸਿੱਖਿਆ ਖੇਤਰ ਵਿਚ ਦੇਸ਼ ਸਭ ਤੋਂ ਵੱਡਾ ਘੁਟਾਲਾ ਹੈ। ਇਹ ਸਾਡੇ ਦੇਸ਼ ਦੇ ਭਵਿੱਖ ਕਾਬਲ ਅਤੇ ਮਿਹਨਤੀ ਨੌਜਵਾਨਾਂ ਦੀ ਜ਼ਿੰਦਗੀ ਨਾਲ ਬਹੁਤ ਵੱਡਾ ਖਿਲਵਾੜ ਹੋਇਆ ਹੈ। ਕਿਵੇਂ ਕੁਝ ਲੋਕ ਮੋਟਾ ਪੈਸਾ ਲੈ ਕੇ ਨਾਲਾਇਕ ਬੱਚਿਆਂ ਨੂੰ ਨੀਟ ਅਤੇ ਨੈੱਟ ਦੀ ਪ੍ਰੀਖਿਆ ਵਿਚ ਪਾਸ ਕਰਾਉਣ ਲਈ ਯਤਨ ਕਰ ਰਹੇ ਹਨ। ਇਸ ਘੁਟਾਲੇ ਨੇ ਕੇਂਦਰ ਸਰਕਾਰ ਦੀ ਇਮਾਨਦਾਰੀ ਅਤੇ ਨੀਅਤ 'ਤੇ ਜ਼ਰੂਰ ਸਵਾਲ ਖੜ੍ਹੇ ਕਰ ਦਿੱਤੇ ਹਨ, ਜੋ ਸਰਕਾਰ ਆਪਣੇ-ਆਪ ਨੂੰ ਅੱਜ ਤੱਕ ਦੀ ਸਭ ਤੋਂ ਮਹਾਨ ਸਰਕਾਰ ਦੱਸ ਰਹੀ ਹੈ। ਇਹ ਨੌਜਵਾਨਾਂ ਦੇ ਭਵਿੱਖ ਦੇ ਨਾਲ-ਨਾਲ ਉਨ੍ਹਾਂ ਦੇ ਮਾਤਾ-ਪਿਤਾ ਨਾਲ ਵੀ ਬਹੁਤ ਵੱਡਾ ਖਿਲਵਾੜ ਹੋਇਆ ਹੈ। ਜੋ ਆਪਣੇ ਖ਼ੂਨ-ਪਸੀਨੇ ਦੀ ਕਮਾਈ ਨਾਲ ਆਪਣੇ ਬੱਚਿਆਂ ਨੂੰ ਇਸ ਟੈਸਟ ਦੀ ਤਿਆਰੀ ਕਰਾ ਰਹੇ ਹਨ। ਇਸ ਘੁਟਾਲੇ ਨੇ ਉਨ੍ਹਾਂ ਮਾਪਿਆਂ ਅਤੇ ਨੌਜਵਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਹੁਣ ਨੌਜਵਾਨ ਇਨਸਾਫ਼ ਲੈਣ ਲਈ ਕਿੱਥੇ ਜਾਣ? ਜਿਸ ਏਜੰਸੀ ਜਾਂ ਕਮੇਟੀ ਨੇ ਜਾਂਚ ਕਰਨੀ ਹੈ ਉਹ ਵੀ ਤਾਂ ਕੇਂਦਰ ਸਰਕਾਰ ਦੇ ਹੀ ਅਧੀਨ ਹੈ। ਸਾਡੀ ਸੁਪਰੀਮ ਕੋਰਟ ਨੂੰ ਬੇਨਤੀ ਹੈ ਕਿ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ, ਇਸ ਟੈਸਟ ਨੂੰ ਰੱਦ ਕਰ ਦਿੱਤਾ ਜਾਵੇ। ਇਹ ਟੈਸਟ ਫਿਰ ਤੋਂ ਪੂਰੀ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਲਿਆ ਜਾਵੇ। ਕਿਸੇ ਵੀ ਨੌਜਵਾਨ ਨਾਲ ਕੋਈ ਬੇਇਨਸਾਫ਼ੀ ਨਾ ਹੋਵੇ। ਜਿਸ ਨਾਲ ਕਾਬਲ ਅਤੇ ਮਿਹਨਤੀ ਨੌਜਵਾਨਾਂ ਨੂੰ ਹੀ ਅੱਗੇ ਆਉਣ ਦਾ ਮੌਕਾ ਮਿਲੇ। ਇਸ ਘਪਲੇ 'ਚ ਸ਼ਾਮਿਲ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ

ਹਾਏ ਲਾਊਡ ਸਪੀਕਰ

ਅੱਜਕੱਲ੍ਹ ਪਿੰਡਾਂ, ਸ਼ਹਿਰਾਂ ਕਸਬਿਆਂ ਵਿਚ ਹਰ ਆਮ ਸਬਜ਼ੀ ਵਾਲਾ, ਰੇਹੜੀ ਵਾਲਾ, ਰੱਦੀ ਖਰੀਦਣ ਵਾਲਾ, ਵਾਲ ਵੇਚਣ ਵਾਲਾ, ਗਲੀਆਂ ਵਿਚ ਕੁਝ ਵੀ ਸਾਮਾਨ ਵੇਚਣ ਵਾਲੇ ਹਰ ਕੋਈ ਆਪਣੀ ਰਿਕਸ਼ਾ, ਸਾਈਕਲ, ਮੋਟਰਸਾਈਕਲ 'ਤੇ ਰਿਕਾਰਡਿੰਗ ਕਰਕੇ ਲਾਊਡ ਸਪੀਕਰ ਚਲਾ ਕੇ ਘੁੰਮਦੇ ਹਨ। ਇਸ ਨਾਲ ਇਕ ਤਾਂ ਧੁਨੀ ਪ੍ਰਦੂਸ਼ਣ ਫ਼ੈਲਦਾ ਹੈ ਦੂਜਾ ਕਈ ਘਰਾਂ ਵਿਚ ਜੋ ਲੋਕ ਬਿਮਾਰ ਹੁੰਦੇ ਹਨ ਉਨ੍ਹਾਂ ਨੂੰ ਵੀ ਇਨ੍ਹਾਂ ਸਪੀਕਰਾਂ ਤੋਂ ਬੜੀ ਪ੍ਰੇਸ਼ਾਨੀ ਹੁੰਦੀ ਹੈ। ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਨ੍ਹਾਂ ਲਾਊਡ ਸਪੀਕਰਾਂ ਨੂੰ ਬੰਦ ਕਰਵਾਇਆ ਜਾਵੇ ਅਤੇ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਬਚਾਇਆ ਜਾਵੇ।

-ਅਸ਼ੀਸ਼ ਸ਼ਰਮਾ
ਜਲੰਧਰ

ਸੋਸ਼ਲ ਮੀਡੀਆ ਦੀ ਵਰਤੋਂ

30 ਜੂਨ ਦੇ ਪੰਨਾ ਚਾਰ 'ਤੇ ਛਪਿਆ ਸੋਸ਼ਲ ਮੀਡੀਆ ਦਿਵਸ 'ਤੇ ਵਿਸ਼ੇਸ਼ ਜਗਜੀਤ ਸਿੰਘ ਗਣੇਸ਼ਪੁਰ ਦਾ ਲੇਖ ਸੋਸ਼ਲ ਮੀਡੀਆ: ਕਿੰਨੀ ਹਕੀਕਤ ਕਿੰਨਾ ਦਿਖਾਵਾ? ਅੱਜ ਦੇ ਸਮੇਂ ਦਾ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ, ਕਿਉਂਕਿ ਸੋਸ਼ਲ ਮੀਡੀਆ ਮਨੁੱਖ ਦੀ ਜ਼ਿੰਦਗੀ 'ਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ। ਮੌਜੂਦਾ ਸਮੇਂ ਤਕਨਾਲੋਜੀ ਨੇ ਇੰਨੀ ਤਰੱਕੀ ਕੀਤੀ ਹੈ ਕਿ ਸੰਚਾਰ ਦੇ ਬਹੁਤ ਸਾਰੇ ਸਾਧਨ ਵਿਕਸਿਤ ਹੋ ਚੁੱਕੇ ਹਨ। ਇਹ ਇੱਕ ਅਜਿਹਾ ਪਲੇਟਫ਼ਾਰਮ ਹੈ ਜਿਸ ਦੀ 95 ਫ਼ੀਸਦੀ ਨੌਜਵਾਨ ਵਰਤੋਂ ਕਰ ਰਹੇ ਹਨ। ਲੇਖਕ ਨੇ ਵੀ ਬਹੁਤ ਹੀ ਡੁੰਘਾਈ ਨਾਲ ਆਪਣੀ ਗੱਲ ਰੱਖੀ ਹੈ। ਸਾਨੂੰ ਸਭ ਨੂੰ ਵੀ ਸੋਸ਼ਲ ਮੀਡੀਆ ਦੀ ਵਰਤੋਂ ਜ਼ਰੂਰਤ ਅਨੁਸਾਰ ਹੀ ਕਰਨੀ ਚਾਹੀਦੀ ਹੈ ਅਤੇ ਸੋਸ਼ਲ ਮੀਡੀਆ ਦੀ ਹਰ ਗੱਲ 'ਤੇ ਸੋਚ ਸਮਝ ਕੇ ਵਿਚਾਰ ਕਰਨ ਤੋਂ ਬਾਅਦ ਭਰੋਸਾ ਕਰਨਾ ਚਾਹੀਦਾ ਹੈ।

-ਡਾ. ਮੁਹੰਮਦ ਇਫ਼ਾਨ ਮਲਿਕ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

09-07-2024

 ਕਿਰਾਏਦਾਰਾਂ ਬਾਰੇ ਜਾਣਕਾਰੀ

ਭਾਵੇਂ ਪੁਲਿਸ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਸਿਰ ਪੁਲਿਸ ਦੇ ਸਾਂਝ ਕੇਂਦਰਾਂ ਵਿਚ ਮਕਾਨ ਮਾਲਕਾਂ ਨੂੰ ਘਰਾਂ ਵਿਚ ਰੱਖੇ ਕਿਰਾਏਦਾਰ, ਪੀ.ਜੀ. ਮਾਲਕਾਂ ਵਲੋਂ ਰਖੇ ਗਏ ਕਿਰਾਏ 'ਤੇ ਲੋਕਾਂ, ਘਰੇਲੂ ਨੌਕਰਾਂ ਅਤੇ ਹੋਰ ਕਾਮਿਆਂ ਸੰਬੰਧੀ ਜਾਣਕਾਰੀ ਦੇਣ ਉਪਰੰਤ ਹੀ ਕਿਰਾਏ 'ਤੇ ਰੱਖੇ ਜਾਣ ਬਾਰੇ ਕਿਹਾ ਜਾਂਦਾ ਹੈ, ਪਰੰਤੂ ਫਿਰ ਵੀ ਕਈ ਲੋਕਾਂ ਵਲੋਂ ਪੁਲਿਸ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਜਿਸ ਕਾਰਨ ਅਕਸਰ ਅਪਰਾਧਿਕ ਵਾਰਦਾਤਾਂ ਵਾਪਰ ਜਾਣ 'ਤੇ ਅਜਿਹੇ ਅਨਸਰਾਂ ਨੂੰ ਲੱਭਣ ਵਿਚ ਮੁਸ਼ਕਿਲ ਆਉਂਦੀ ਹੈ। ਸ਼ਹਿਰਾਂ ਵਿਚ ਲਗਭਗ ਕਈ ਲੋਕਾਂ ਨੇ ਅਜਿਹੇ ਕਿਰਾਏਦਾਰ ਰੱਖੇ ਹੁੰਦੇ ਹਨ ਜੋ ਘਿਨਾਉਣੇ ਕਾਰੇ ਕਰਕੇ ਰਫ਼ੂ-ਚੱਕਰ ਹੋ ਜਾਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਲਈ ਘਰ ਤੋਂ ਦੂਰ ਸ਼ਹਿਰਾਂ ਵਿਚ ਕੰਮ ਜਾਂ ਨੌਕਰੀ ਸੰਬੰਧੀ, ਪੜ੍ਹਾਈ ਆਦਿ ਕਰਨ, ਪੀ.ਜੀ. ਆਦਿ ਵਿਚ ਰਹਿਣਾ ਪੈਂਦਾ ਹੈ, ਉਥੇ ਹੀ ਕਈ ਲੋਕਾਂ ਨੇ ਆਪਣੀ ਸੰਪਤੀ ਦੀ ਸਾਂਭ-ਸੰਭਾਲ ਲਈ ਕੇਅਰ ਟੇਕਰ ਵੀ ਰੱਖੇ ਹੁੰਦੇ ਹਨ। ਖਾਲੀ ਪਲਾਟਾਂ ਵਿਚ ਮਾਲਕਾਂ ਨੇ ਸ਼ੈੱਡ ਬਣਾ ਕੇ ਪ੍ਰਵਾਸੀ ਭਾਈਚਾਰਾ ਰੱਖਿਆ ਹੁੰਦਾ ਹੈ, ਉਨ੍ਹਾਂ ਸੰਬੰਧੀ ਵੀ ਕਈ ਮਾਲਕਾਂ ਵਲੋਂ ਸੂਚਨਾ ਸੰਬੰਧਿਤ ਥਾਣੇ ਵਿਚ ਨਹੀਂ ਦਿੱਤੀ ਜਾਂਦੀ। ਸੋ, ਆਪਣੇ ਕਿਰਾਏਦਾਰਾਂ ਆਦਿ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸੰਬੰਧਿਤ ਸਾਂਝ ਕੇਂਦਰਾਂ ਵਿਚ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਰਖਵਾਲੀ ਹੋ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਸਰਾਪਾਂ ਤੋਂ ਮੁਕਤੀ

ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਕਈ ਅਹਿਮ ਫ਼ੈਸਲੇ ਲਏ ਗਏ ਸਨ, ਜਿਵੇਂ ਕਿ ਸੂਬੇ ਵਿਚ ਫੈਲੇ ਭ੍ਰਿਸ਼ਟਾਚਾਰ ਤੇ ਨਸ਼ੇ ਜਿਹੇ ਸਰਾਪ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇ। ਫ਼ੈਸਲੇ ਲੈਣਾ ਚੰਗੀ ਗੱਲ ਹੈ, ਪਰ ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣਾ ਹਰ ਵਾਰਟੇਢੀ ਖੀਰ ਸਾਬਿਤ ਹੁੰਦਾ ਹੈ। ਭ੍ਰਿਸ਼ਟਾਚਾਰ ਤੇ ਨਸ਼ਾ ਸਮਾਜ 'ਚ ਅਜਿਹੀਆਂ ਭੈੜੀਆਂ ਅਲਾਮਤਾਂ ਹਨ, ਜਿਨ੍ਹਾਂ ਨੂੰ ਖ਼ਤਮ ਕਰਨ ਲਈ ਸਿਰਫ਼ ਫ਼ੈਸਲੇ ਲੈਣੇ ਹੀ ਕਾਫ਼ੀ ਨਹੀਂ, ਇਹ ਅਲਾਮਤਾਂ ਕਿਉਂ ਪਨਪਦੀਆਂ ਹਨ? ਇਨ੍ਹਾਂ ਪਿੱਛੇ ਕੀ ਕਾਰਨ ਹਨ? ਕਿਉਂ ਇਹ ਦਿਨੋਂ-ਦਿਨ ਸਮਾਜ ਨੂੰ ਆਪਣੀ ਜਕੜਨ 'ਚ ਲੈ ਕੇ ਨਿਗਲ ਰਹੀਆਂ ਹਨ? ਇਨ੍ਹਾਂ ਸਾਰੇ ਕਾਰਨਾਂ ਦੀ ਪੂਰੀ ਘੋਖ ਕਰਨੀ ਬਣਦੀ ਹੈ। ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਇੰਨੀ ਭ੍ਰਿਸ਼ਟਾਚਾਰੀ ਕਿਉਂ ਹੈ? ਕਿਉਂ ਅਜੇ ਵੀ ਆਮ ਲੋਕਾਂ ਨੂੰ ਸਾਧਾਰਨ ਕੰਮਾਂ ਲਈ ਖੱਜਲ ਖੁਆਰ ਹੋਣਾ ਪੈਂਦਾ ਹੈ? ਇਹ ਘੋਖਣ ਦਾ ਵਿਸ਼ਾ ਹੈ ਅਤੇ ਘੋਖ ਕਰਨ ਤੋਂ ਬਾਅਦ ਹੀ ਅਸਲ ਨਤੀਜੇ 'ਤੇ ਪਹੁੰਚਿਆ ਜਾ ਸਕਦਾ ਹੈ। ਫਿਰ ਹੀ ਇਨ੍ਹਾਂ ਸਰਾਪਾਂ ਤੋਂ ਮੁਕਤੀ ਸੰਭਵ ਹੋਵੇਗੀ, ਨਹੀਂ ਤਾਂ ਫਿਰ ਅਸੀਂ ਸਿਰਫ਼ ਗੱਲਾਂ ਕਰਨ ਜੋਗੇ ਤੇ ਕਾਗਜ਼ੀ ਕਾਰਵਾਈਆਂ ਤੱਕ ਹੀ ਸਿਮਟ ਕੇ ਰਹਿ ਜਾਵਾਂਗੇ।

-ਲਾਭ ਸਿੰਘ ਸ਼ੇਰਗਿੱਲ, ਸੰਗਰੂਰ।

ਸੋਸ਼ਲ ਮੀਡੀਆ ਦੀ ਵਰਤੋਂ

'ਅਜੀਤ' ਦੇ 30 ਜੂਨ ਦੇ ਪੰਨਾ ਨੰਬਰ ਚਾਰ 'ਤੇ ਜਗਜੀਤ ਸਿੰਘ ਗਣੇਸ਼ਪੁਰ ਦਾ ਛਪਿਆ ਸੋਸ਼ਲ ਮੀਡੀਆ ਦਿਵਸ 'ਤੇ ਵਿਸ਼ੇਸ਼ ਲੇਖ 'ਸੋਸ਼ਲ ਮੀਡੀਆ: ਕਿੰਨੀ ਹਕੀਕਤ ਕਿੰਨਾ ਦਿਖਾਵਾ?' ਅੱਜ ਦੇ ਸਮੇਂ ਦਾ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਕਿਉਂਕਿ ਸੋਸ਼ਲ ਮੀਡੀਆ ਮਨੁੱਖ ਦੀ ਜ਼ਿੰਦਗੀ 'ਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ। ਮੌਜੂਦਾ ਸਮੇਂ ਤਕਨਾਲੋਜੀ ਨੇ ਇੰਨੀ ਤਰੱਕੀ ਕੀਤੀ ਹੈ ਕਿ ਸੰਚਾਰ ਦੇ ਬਹੁਤ ਸਾਰੇ ਸਾਧਨ ਵਿਕਸਿਤ ਹੋ ਚੁੱਕੇ ਹਨ। ਇਹ ਇਕ ਅਜਿਹਾ ਪਲੇਟਫ਼ਾਰਮ ਹੈ, ਜਿਸ ਦੀ 95 ਫ਼ੀਸਦੀ ਨੌਜਵਾਨ ਵਰਤੋਂ ਕਰ ਰਹੇ ਹਨ। ਲੇਖਕ ਨੇ ਵੀ ਬਹੁਤ ਹੀ ਡੂੰਘਾਈ ਨਾਲ ਅਪਣੀ ਗੱਲ ਰੱਖੀ ਹੈ। ਸਾਨੂੰ ਸਭ ਨੂੰ ਵੀ ਸੋਸ਼ਲ ਮੀਡੀਆ ਦੀ ਵਰਤੋਂ ਜ਼ਰੂਰਤ ਅਨੁਸਾਰ ਕਰਨੀ ਚਾਹੀਦੀ ਹੈ ਅਤੇ ਸੋਸ਼ਲ ਮੀਡੀਆ ਦੀ ਹਰ ਗੱਲ 'ਤੇ ਸੋਚ ਸਮਝ ਕੇ ਵਿਚਾਰ ਕਰਨ ਤੋਂ ਬਾਅਦ ਭਰੋਸਾ ਕਰਨਾ ਚਾਹੀਦਾ ਹੈ।

-ਡਾ. ਮੁਹੰਮਦ ਇਫ਼ਾਨ ਮਲਿਕ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

08-07-2024

 ਚੰਗਾ-ਕਰਮ
ਹਰੇਕ ਇਨਸਾਨ ਨੂੰ ਹਮੇਸ਼ਾ ਜ਼ਿੰਦਗੀ ਵਿੱਚ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਚੰਗਾ ਕਰਮ ਕਰਨ ਵਾਲੇ ਇਨਸਾਨ ਨੂੰ ਚੰਗਾ ਫਲ ਇਕ ਨਾ ਇਕ ਦਿਨ ਜ਼ਰੂਰ ਮਿਲੇਗਾ। ਜੇਕਰ ਤੁਸੀਂ ਕਿਸੇ ਗਰੀਬ ਵਿਅਕਤੀ ਦਾ ਭਲਾ ਕਰਦੇ ਹੋ ਤਾਂ ਪਰਮਾਤਮਾ ਵੀ ਖੁਸ਼ ਹੁੰਦਾ ਹੈ ਅਤੇ ਤੁਹਾਡਾ ਇਕ ਚੰਗਾ ਕਰਮ ਇਕ ਖਜ਼ਾਨੇ ਵਿਚ ਜਮ੍ਹਾਂ ਹੋ ਜਾਂਦਾ ਹੈ। ਪਰਮਾਤਮਾ ਹਰੇਕ ਇਨਸਾਨ ਦੇ ਕਣ-ਕਣ ਵਿਚ ਵਸਦਾ ਹੈ, ਕਹਿੰਦੇ ਹਨ ਕਿ ਜੇਕਰ ਤੁਹਾਡੇ ਦਰ 'ਤੇ ਕੋਈ ਬਿਖਾਰੀ ਮੰਗਣ ਲਈ ਆ ਜਾਵੇ ਤਾ ਉਸ ਭਿਖਾਰੀ ਨੂੰ ਮੰਦਾ ਨਾ ਬੋਲੋ, ਕਿਉਂਕਿ ਪਤਾ ਨਹੀਂ ਉਹ ਪਰਮਾਤਮਾ ਕਿਸੇ ਇਨਸਾਨ ਦੇ ਭੇਸ ਵਿਚ ਹੀ ਤੁਹਾਡੇ ਕੋਲ ਆਇਆ ਹੋਵੇ। ਕਦੇ ਵੀ ਇਨਸਾਨ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਜੋ ਤੁਹਾਡੇ ਕੋਲ ਹੈ ਉਹ ਸਭ ਪਰਮਾਤਮਾ ਦੀ ਦੇਣ ਹੈ। ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਕਿਉਂਕਿ ਤੁਸੀਂ ਬਿਲਕੁਲ ਤੰਦਰੁਸਤ ਹੋ, ਕਿਉਂਕਿ ਵੱਡੇ-ਵੱਡੇ ਹਸਪਤਾਲ ਇਨਸਾਨ ਦੇ ਮਾੜੇ ਕਰਮਾਂ ਕਾਰਨ ਭਰੇ ਪਏ ਹਨ। ਤੁਹਾਡੇ ਕੋਲ ਜੋ ਵੀ ਸੁੱੱਖ- ਸਹੂਲਤਾਂ ਹਨ ਉਹ ਸਭ ਪਰਮਾਤਮਾ ਦੀ ਕ੍ਰਿਪਾ ਦਾ ਹੀ ਫਲ ਹੈ।

-ਵਿਵੇਕ ਗਰਗ
ਮੰਡੀ ਮੁੱਲਾਂਪੁਰ।

ਪੰਛੀਆਂ ਲਈ ਪਾਣੀ
ਮਨੁੱਖ ਦੀ ਤਰ੍ਹਾਂ ਜੀਵ-ਜੰਤੂ ਤੇ ਪਸ਼ੂ, ਪੰਛੀਆਂ ਤੇ ਹਰ ਤਰ੍ਹਾਂ ਦੀ ਪ੍ਰਾਣੀ ਲਈ ਪਾਣੀ ਦੀ ਜ਼ਰੂਰਤ ਵੱਧ ਜਾਂਦੀ ਹੈ। ਪੰਛੀਆਂ ਲਈ ਪਾਣੀ ਦੇ ਕੁਦਰਤੀ ਸੋਮੇ ਜਿਵੇਂ ਛੱਪੜ, ਛੋਟੇ ਟੋਬੇ, ਹੱਥ ਨਲਕੇ ਤਾਂ ਖ਼ਤਮ ਹੋ ਗਏ ਹਨ, ਜਿਸ ਕਰਕੇ ਪੰਛੀਆਂ ਨੂੰ ਪਾਣੀ ਪ੍ਰਾਪਤ ਕਰਨ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀਆਂ ਦੇ ਮੌਸਮ ਵਿਚ ਮਨੁੱਖ ਦਾ ਫਰਜ਼ ਬਣਦਾ ਹੈ ਬੇਸਹਾਰਾ ਪੰਛੀਆਂ ਲਈ ਪਾਣੀ ਤੇ ਰਹਿਣ ਬਸੇਰੇ ਦਾ ਪ੍ਰਬੰਧ ਕਰੇ, ਤਾਂ ਜੋ ਮਨੁੱਖ ਦੀ ਤਰ੍ਹਾਂ ਪੰਛੀ ਵੀ ਆਪਣੀ ਪਾਣੀ ਦੀ ਪਿਆਸ ਨੂੰ ਬੁਝਾਅ ਸਕਣ। ਪਾਣੀ ਅਜਿਹੇ ਥਾਂ 'ਤੇ ਰੱਖਿਆ ਜਾਵੇ, ਜਿਥੇ ਧੁੱਪ ਤੇ ਮਿੱਟੀ ਨਾ ਆਵੇ। ਪੰਛੀਆਂ ਲਈ ਜਗ੍ਹਾ ਸੁਰੱਖਿਅਤ ਹੋਵੇ। ਪਾਣੀ ਮਿੱਟੀ ਦੇ ਭਾਂਡਿਆਂ ਵਿਚ ਰੱਖਿਆ ਜਾਵੇ। ਪਾਣੀ ਦਿਨ ਵਿਚ ਇਕ ਵਾਰ ਜ਼ਰੂਰ ਬਦਲਿਆ ਜਾਵੇ। ਪੰਛੀਆਂ ਨੂੰ ਤਾਜ਼ਾ, ਸਾਫ਼ ਤੇ ਠੰਢਾ ਪਾਣੀ ਮਿਲ ਸਕੇ। ਆਓ, ਆਪਣੇ ਬੱਚਿਆਂ ਦੀ ਤਰ੍ਹਾਂ ਇਨ੍ਹਾਂ ਪੰਛੀਆਂ ਦਾ ਧਿਆਨ ਰੱਖੀਏ। ਇਨ੍ਹਾਂ ਬੇਸਹਾਰਾ ਪੰਛੀਆਂ ਨੂੰ ਬਚਾਉਣ ਵਿਚ ਆਪਣਾ ਵੱਧ ਤੋਂ ਵਧ ਯੋਗਦਾਨ ਪਾਈਏ।

-ਰੇਸ਼ਮ ਸਿੰਘ

ਸਰਕਾਰ ਦੇ ਧਿਆਨ ਹਿਤ
ਪੰਜਾਬ ਸਰਕਾਰ ਵਲੋਂ ਪੰਜਾਬੀਆਂ ਨੂੰ ਸਹੂਲਤਾਂ ਦੇਣ ਦੀ ਬਜਾਏ ਘਰੇਲੂ ਖਪਤਕਾਰਾਂ ਲਈ 10 ਪੈਸੇ ਤੇ ਸਨਅਤਾਂ ਲਈ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਮਹਿੰਗਾਈ ਵਿਚ ਹੋਰ ਵਾਧਾ ਹੋਵੇਗਾ। ਕਰੋੜਾਂ ਦਾ ਭਾਰ ਪੈਣ ਨਾਲ ਸਨਅਤਕਾਰਾਂ ਨੂੰ ਸਾਮਾਨ ਦੀਆਂ ਕੀਮਤਾਂ ਵਧਾਉਣੀਆਂ ਪੈਣਗੀਆਂ। ਅੱਜ ਤੋਂ ਦੋ ਸਾਲ ਪਹਿਲਾਂ ਸਰਕਾਰ ਬਣਾਉਣ ਸਮੇਂ ਝੂਠੀਆਂ ਸਹੁਆਂ ਖਾਧੀਆਂ ਕਿ ਨਸ਼ੇ ਕੁਝ ਦਿਨਾਂ ਵਿਚ ਹੀ ਬੰਦ ਕਰਾਂਗੇ। ਹਰ ਰੋਜ਼ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਬੱਚੇ ਯਤੀਮ ਹੋ ਰਹੇ ਹਨ। ਭਾਰੀ ਗਿਣਤੀ ਵਿਚ ਬੱਚਿਆਂ ਦਾ ਵਿਦੇਸ਼ ਜਾਣਾ ਇਸ ਗੱਲ ਦਾ ਸਬੂਤ ਹੈ। ਸੋ, ਪੰਜਾਬ ਸਰਕਾਰ ਨੂੰ ਸਭ ਤੋਂ ਪਹਿਲਾਂ ਨਸ਼ੇ ਬੰਦ ਕਰਵਾਉਣੇ ਚਾਹੀਦੇ ਹਨ।

-ਜੋਗਿੰਦਰ ਸਿੰਘ ਲੋਹਾਮ
ਜਮੀਅਤ ਸਿੰਘ ਰੋਡ, ਮੋਗਾ।

ਨਿੰਦਣਯੋਗ ਘਟਨਾਵਾਂ
ਪਿਛਲੇ ਕੁਝ ਦਿਨਾਂ ਤੋਂ ਪੰਜਾਬੀਆਂ ਨੂੰ ਹਿਮਾਚਲ ਸਮੇਤ ਕੁਝ ਹੋਰ ਸੂਬਿਆਂ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਹੁਤ ਥਾਵਾਂ 'ਤੇ ਪੰਜਾਬ ਤੇ ਵਿਦੇਸ਼ਾਂ ਤੋਂ ਆਏ ਪੰਜਾਬੀਆਂ ਜੋ ਆਪਣੇ ਪਰਿਵਾਰਾਂ ਸਮੇਤ ਹਿਮਾਚਲ ਵਿਚ ਘੁੰਮਣ ਲਈ ਗਏ ਸਨ ਹਿਮਾਚਲੀਆਂ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ 'ਤੇ ਹਮਲੇ ਕਰਕੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਅਤੇ ਗੱਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਗਿਆ ਹੈ। ਇਹ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗੀਆਂ ਘਟਨਾਵਾਂ ਹਨ। ਸਾਡੀ ਹਿਮਾਚਲ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਗੁੰਡਾ ਅਨਸਰਾਂ ਨੂੰ ਨੱਥ ਪਾਈ ਜਾਵੇ। ਕਿਸੇ ਵੀ ਬਾਹਰੀ ਸੂਬਿਆਂ ਤੋਂ ਘੁੰਮਣ ਲਈ ਆਏ ਹੋਏ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਇਨ੍ਹਾਂ ਨਫ਼ਰਤ ਫੈਲਾਅ ਰਹੇ ਗੁੰਡਾ ਅਨਸਰਾਂ ਦੀ ਪਹਿਚਾਣ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ। ਇਹ ਨਾ ਹੋਵੇ ਕਿ ਹਿਮਾਚਲ ਵਾਲਾ ਮਾਹੌਲ ਪੰਜਾਬ ਵਿਚ ਵੀ ਬਣ ਜਾਵੇ, ਕਿਉਂਕਿ ਨਫ਼ਰਤੀ ਅੱਗ ਫੈਲਣ ਲੱਗਿਆਂ ਕੋਈ ਸਮਾਂ ਨਹੀਂ ਲੱਗਦਾ। ਸਾਡੀ ਦੋਵਾਂ ਸਰਕਾਰਾਂ ਨੂੰ ਬੇਨਤੀ ਹੈ ਕਿ ਹਿਮਾਚਲੀ ਗੁੰਡਿਆਂ ਵਲੋਂ ਬੇਗੁਨਾਹ ਲੋਕਾਂ ਨਾਲ ਹੋ ਰਹੇ ਧੱਕੇ ਅਤੇ ਗੁੰਡਾਗਰਦੀ ਨੂੰ ਤੁਰੰਤ ਰੋਕਿਆ ਜਾਵੇ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਸਾਦਗੀ ਭਰਿਆ ਜੀਵਨ ਜੀਓ
ਕੁਦਰਤ ਨੇ ਸੋਹਣੀ ਕਾਇਨਾਤ ਦੀ ਸਿਰਜਣਾ ਕੀਤੀ। ਜੇ ਅਸੀਂ 20 ਕੁ ਸਾਲ ਪਹਿਲਾਂ ਝਾਤੀ ਮਾਰੀਏ ਤਾਂ ਲੋਕਾਂ ਅੰਦਰ ਸਾਦਗੀ ਭਰਿਆ ਜੀਵਨ ਸੀ। ਪੈਸੇ ਦੀ ਹੋੜ ਬਿਲਕੁਲ ਵੀ ਨਹੀਂ ਸੀ। ਇਕ-ਦੂਜੇ ਦਾ ਆਦਰ-ਸਤਿਕਾਰ ਕੀਤਾ ਜਾਂਦਾ ਸੀ। ਪੈਸੇ-ਧੇਲੇ ਨਾਲ ਇਕ-ਦੂਜੇ ਦੀ ਮਦਦ ਵੀ ਕਰ ਦਿੱਤੀ ਜਾਂਦੀ ਸੀ। ਖਾਣਾ-ਪੀਣਾ, ਪੌਣ-ਪਾਣੀ ਸਭ ਕੁਝ ਸ਼ੁੱਧ ਸੀ। ਮਿਲਾਵਟ ਬਿਲਕੁਲ ਵੀ ਨਹੀਂ ਸੀ। ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਬਿਲਕੁਲ ਵੀ ਹੋੜ ਨਹੀਂ ਸੀ। ਜਿਵੇਂ-ਜਿਵੇਂ ਸਮਾਂ ਬਦਲਿਆ ਪੈਸੇ ਨੇ ਲੋਕਾਂ ਦਾ ਦਿਮਾਗ ਖਰਾਬ ਕਰ ਦਿੱਤਾ, ਜਿਨ੍ਹਾਂ ਨੇ ਕਦੇ ਸਾਰੀ ਜ਼ਿੰਦਗੀ ਲੱਖ ਰੁਪਏ ਤੱਕ ਨਹੀਂ ਦੇਖਿਆ ਸੀ, ਉਨ੍ਹਾਂ ਦੇ ਖਾਤਿਆਂ 'ਚ ਕਰੋੜਾਂ ਰੁਪਏ ਆ ਗਏ। ਭਾਵ ਉਨ੍ਹਾਂ ਨੇ ਮਹਿੰਗੇ ਰੇਟਾਂ 'ਤੇ ਜ਼ਮੀਨਾਂ ਵੇਚੀਆਂ। ਮੁਹਾਲੀ ਦੇ ਖੇਤਰ 'ਚ 10 ਕਰੋੜ ਤੱਕ ਦਾ ਕਿੱਲਾ ਵਿਕਿਆ। ਰਿਸ਼ਤਿਆਂ ਦਾ ਘਾਣ ਹੋਇਆ। ਭਰਾ ਹੱਥੋਂ ਭਰਾ ਦਾ ਕਤਲ ਹੋਣ ਦੀਆਂ ਖ਼ਬਰਾਂ ਅਸੀਂ ਆਮ ਸੁਣਦੇ ਹਾਂ। ਇਨਸਾਨ ਦੀ ਸੋਚ ਕਿਹੋ ਜਿਹੀ ਹੋ ਚੁੱਕੀ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਲੋਭ-ਲਾਲਚ ਛੱਡ ਕੇ ਸਾਦਗੀ ਭਰਿਆ ਜੀਵਨ ਜੀਓ, ਕਿਉਂਕਿ ਧਨ-ਦੌਲਤ ਅੱਜ ਹੈ ਕੱਲ੍ਹ ਨਹੀਂ। ਇਸ ਲਈ ਸਭ ਨਾਲ ਰਲ-ਮਿਲ ਕੇ ਰਹੋ ਅਤੇ ਸਾਦਗੀ ਭਰੀ ਜ਼ਿੰਦਗੀ ਬਸਰ ਕਰੋ।

-ਸੰਜੀਵ ਸਿੰਘ ਸੈਣੀ
ਮੁਹਾਲੀ।

02-07-2024

 ਚੰਗੇ ਸੰਬੰਧ

ਬੀਤੇ ਦਿਨੀਂ 'ਅਜੀਤ' ਵਿਚ ਸੋਨੀ ਮਲਹੋਤਰਾ ਦੀ ਛਪੀ ਰਚਨਾ 'ਸਮਾਜਿਕ ਸੰਬੰਧ' ਪੜ੍ਹੀ, ਜਿਸ ਵਿਚ ਲੇਖਿਕਾ ਨੇ ਸਮਾਜਿਕ ਸੰਬੰਧਾਂ ਦਾ ਸਾਡੀ ਜ਼ਿੰਦਗੀ 'ਤੇ ਪੈਂਦੇ ਅਸਰ ਬਾਰੇ ਲਿਖਿਆ ਸੀ। ਬਹੁਤ ਵਧੀਆ ਰਚਨਾ ਸੀ। ਸਮਾਜਿਕ ਸੰਬੰਧ ਹੀ ਸਾਡੀ ਜ਼ਿੰਦਗੀ ਦੇ ਦਾਇਰੇ ਨੂੰ ਪ੍ਰਭਾਵਿਤ ਕਰਦੇ ਹਾਂ। ਜੇਕਰ ਸਮਾਜ ਵਿਚ ਸਾਡੇ ਚੰਗੇ ਸੰਬੰਧ ਨਹੀਂ ਤਾਂ ਸਾਡੇ ਜੀਵਨ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਸਮਾਜ ਵਿਚ ਰਹਿੰਦਿਆਂ ਲੰਮੀ ਜ਼ਿੰਦਗੀ ਜਿਊਣ ਲਈ ਚੰਗੇ ਸੰਬੰਧਾਂ ਦੀ ਬਹੁਤ ਜ਼ਰੂਰਤ ਹੈ। ਜੇਕਰ ਪਰਿਵਾਰ ਤੇ ਸਮਾਜ ਵਿਚ ਚੰਗੇ ਸੰਬੰਧ ਨਹੀਂ ਤਾਂ ਅਸੀਂ ਗਿਰਾਵਟ ਵੱਲ ਚਲੇ ਜਾਵਾਂਗੇ। ਜਿਥੋਂ ਅਸੀਂ ਕਦੇ ਵਾਪਸ ਆ ਨਹੀਂ ਸਕਦੇ। ਚੰਗੇ ਸੰਬੰਧ ਜੀਵਨ ਵਿਚ ਲੋੜ ਵੇਲੇ ਕੰਮ ਆਉਂਦੇ ਹਨ। ਦੁੱਖ ਤਕਲੀਫ਼ਾਂ ਵੇਲੇ ਸਾਨੂੰ ਆਸਰਾ ਵੀ ਦਿੰਦੇ ਹਨ। ਚੰਗੇ ਸੰਬੰਧ ਪੈਦਾ ਕਰਨ ਵਾਸਤੇ ਸਾਨੂੰ ਇਕ-ਦੂਸਰੇ ਦੀ ਲੋੜ ਪੈਣ ਯਤੇ ਸਹਾਇਤਾ ਕਰਨੀ ਚਾਹੀਦੀ ਹੈ। ਕਿਸੇ ਨੂੰ ਆਸਰਾ ਦੇਣਾ ਹੀ ਸਮਾਜਿਕ ਸੰਬੰਧਾਂ ਨੂੰ ਗੂੜ੍ਹਾ ਕਰਦਾ ਹੈ। ਇਕੱਲਾਪਣ ਆਦਮੀ ਨੂੰ ਬਿਮਾਰੀਆਂ ਵੱਲ ਲੈ ਜਾਂਦਾ ਹੈ। ਆਦਮੀ ਵਿਚ ਨਿਰਾਸ਼ਤਾ ਪੈਦਾ ਹੁੰਦੀ ਹੈ। ਨਿਰਾਸ਼ਤਾ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਆਪਣੀ ਰੂਹ ਨੂੰ ਤੰਦਰੁਸਤ ਰੱਖਣ ਵਾਸਤੇ ਸਮਾਜਿਕ ਸੰਬੰਧ ਬਹੁਤ ਜ਼ਰੂਰੀ ਹੈ। ਚੰਗੀ ਸੰਗਤ ਸਾਡੇ ਵਾਸਤੇ ਰੂਹ ਦੀ ਖ਼ੁਰਾਕ ਹੈ। ਸਾਰਿਆਂ ਨਾਲ ਘੁਲ-ਮਿਲ ਕੇ ਰਹੋ। ਲੰਮੀ ਜ਼ਿੰਦਗੀ ਜਿਊਣ ਲਈ ਚੰਗੇ ਸੰਬੰਧ ਬਣਾਈ ਰੱਖੋ।

-ਰਾਮ ਸਿੰਘ ਪਾਠਕ

01-07-2024

 ਆਤਮ-ਚਿੰਤਨ ਦੀ ਲੋੜ
ਵਿਸ਼ਵ ਪੱਧਰ 'ਤੇ ਪਾਣੀ ਦਾ ਸੰਕਟ ਬਹੁਤ ਗਹਿਰਾ ਹੋ ਰਿਹਾ ਹੈ। ਇਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਸਾਨੂੰ ਦੂਜੇ ਉੱਪਰ ਦੋਸ਼ ਦੇਣ ਦੀ ਬਜਾਏ ਆਤਮ ਚਿੰਤਨ ਕਰਨਾ ਚਾਹੀਦਾ ਹੈ। ਅਸੀਂ ਸ਼ੁਰੂ ਤੋਂ ਹੀ ਪਾਣੀ ਦੀ ਬੱਚਤ ਬਾਰੇ ਅਵੇਸਲੇ ਹੋ ਚੁੱਕੇ ਹਾਂ।
ਸ਼ਹਿਰਾਂ ਵਿਚ ਪਾਣੀ ਦੀ ਦੁਰਵਰਤੋਂ ਬੇਤਹਾਸ਼ਾ ਕੀਤੀ ਜਾਂਦੀ ਹੈ। ਸਾਰੇ ਘਰਾਂ ਵਿਚ ਪਾਣੀ ਵਰਤਣ ਨੂੰ ਰੋਕਣ ਲਈ ਮੀਟਰ ਲਗਾ ਕੇ ਵੱਧ ਪਾਣੀ ਵਰਤਣ ਵਾਲਿਆਂ ਨੂੰ ਵੱਧ ਬਿੱਲ ਦੇਣਾ ਚਾਹੀਦਾ ਹੈ। ਪਾਣੀ ਦੀ ਨਾਜਾਇਜ਼ ਵਰਤੋਂ ਹੋਣ 'ਤੇ ਜੁਰਮਾਨਾ ਜ਼ਰੂਰ ਹੋਣਾ ਚਾਹੀਦਾ ਹੈ।
ਪਾਣੀ ਦੀ ਸਦਵਰਤੋਂ ਕਰਨ ਵਾਲਿਆਂ ਨੂੰ ਸਾਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਨਹਿਰੀ ਪਾਣੀ ਦੀ ਵਰਤੋਂ ਬਹੁਤ ਹੀ ਮਾਤਰਾ ਵਿਚ ਕਰਨੀ ਚਾਹੀਦੀ ਹੈ। ਅਖ਼ਬਾਰਾਂ ਵਲੋਂ ਪਾਣੀ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਧ ਤੋਂ ਵੱਧ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਸੋਸ਼ਲ ਮੀਡੀਆ ਨੂੰ ਵੱਧ ਤੋਂ ਵੱਧ ਵਰਤ ਕੇ ਲੋਕ ਹਿੱਤਾਂ ਵਿਚ ਪਾਣੀ ਸੰਬੰਧੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਦੇ ਸੈਮੀਨਾਰ ਲੱਗਣੇ ਚਾਹੀਦੇ ਹਨ ਅਤੇ ਪਾਣੀ ਦੀ ਬੱਚਤ ਬਾਰੇ ਚਰਚਾ ਕੀਤੀ ਜਾਵੇ। ਧਾਰਮਿਕ ਜਥੇਬੰਦੀਆਂ ਪਾਣੀ ਦੀ ਬੱਚਤ ਕਰਨ ਵਿਚ ਸਹਿਯੋਗ ਦੇ ਸਕਦੀਆਂ ਹਨ। ਸੰਸਥਾਵਾਂ ਦੇ ਮੁਖੀ ਅਤੇ ਪ੍ਰਬੰਧਕ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਆਪਣਾ ਵਿਸ਼ੇਸ਼ ਯੋਗਦਾਨ ਦੇ ਸਕਦੇ ਹਨ।

-ਸੰਤ ਸਿੰਘ
ਬੀਲਾ ਈਸੜਾ, ਧੂਰੀ, ਸੰਗਰੂਰ।

ਕਦੋਂ ਖ਼ਤਮ ਹੋਵੇਗਾ ਨਸ਼ਾ
ਪੰਜਾਬ 'ਚ ਨਸ਼ੇ ਦਾ ਛੇਵਾਂ ਦਰਿਆ ਲਗਾਤਾਰ ਵਗ ਰਿਹਾ ਹੈ ਪਰ ਸਰਕਾਰ ਨਸ਼ੇ ਰੋਕਣ 'ਚ ਅਸਫ਼ਲ ਸਾਬਤ ਹੋ ਰਹੀ ਹੈ। ਹਾਲਾਤ ਇਹ ਹਨ ਕਿ ਅੱਜ ਕੋਈ ਵੀ ਪਿੰਡ, ਸ਼ਹਿਰ, ਕਸਬਾ ਅਜਿਹਾ ਨਹੀਂ ਬਚਿਆ, ਜਿਥੇ ਨਸ਼ਿਆਂ ਕਾਰਨ ਕਿਸੇ ਦੀ ਮੌਤ ਨਾ ਹੋਈ ਹੋਵੇ। ਜਦਕਿ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੂੰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਪਰ ਨਸ਼ਾ ਉੱਥੇ ਦਾ ਉੱਥੇ ਹੀ ਹੈ।
ਸਰਕਾਰੀ ਦਾਅਵੇ ਮੁਤਾਬਿਕ ਰਾਜ ਅੰਦਰ 10 ਲੱਖ ਵਿਅਕਤੀ ਨਸ਼ਿਆਂ ਦੇ ਆਦੀ ਹਨ, ਜਿਨ੍ਹਾਂ ਵਿਚੋਂ 2.62 ਲੱਖ ਸਰਕਾਰੀ ਨਸ਼ਾ ਛੁਡਾਓ ਕੇਂਦਰ ਤੋਂ ਇਲਾਜ ਕਰਵਾ ਰਹੇ ਹਨ। ਜਦਕਿ 6.12 ਲੱਖ ਹਸਪਤਾਲਾਂ ਤੋਂ ਇਸ ਸਮੇਂ ਇਲਾਜ ਕਰਵਾ ਰਹੇ ਹਨ।
ਇਸ ਦੇ ਬਾਵਜੂਦ ਵੀ ਸਰਕਾਰ ਨਸ਼ਾ ਰੋਕਣ ਵਿਚ ਹਾਲੇ ਕਾਮਯਾਬ ਨਹੀਂ ਹੁੰਦੀ ਦਿਸ ਰਹੀ, ਜਦਕਿ ਇਲਾਜ ਉਪਰੰਤ ਹੀ ਜ਼ਿਆਦਾਤਰ ਮਰੀਜ਼ ਮੁੜ ਨਸ਼ੇ ਦੇ ਰਾਹ 'ਤੇ ਪੈ ਜਾਂਦੇ ਹਨ। ਜਿਥੇ ਇਨ੍ਹਾਂ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ ਨੂੰ ਹਰ ਉਹ ਹੀਲਾ ਅਪਣਾਉਣ ਦੀ ਲੋੜ ਹੈ, ਜਿਸ ਨਾਲ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਸਿਰਫ਼ ਸਰਕਾਰ ਦਾ ਫਰਜ਼ ਹੀ ਨਹੀਂ ਬਣਦਾ, ਜਦਕਿ ਸਾਡਾ ਆਪਣਾ ਵੀ ਫਰਜ ਬਣਦਾ ਹੈ ਕਿ ਨਸ਼ੇ ਦੇ ਰਾਹ ਪਏ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਉਨ੍ਹਾਂ ਨੂੰ ਸਹੀ ਧਾਰਾ ਵਿਚ ਲਿਆਂਦਾ ਜਾ ਸਕੇ।
ਨਸ਼ੇ ਦੇ ਮਾੜੂ ਪ੍ਰਭਾਵਾਂ ਬਾਰੇ ਨੌਜਵਾਨਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਸਿਰਫ਼ ਬਿਆਨਾਂ ਰਾਹੀਂ ਹੀ ਪੰਜਾਬ ਦੇ ਲੋਕਾਂ ਨੂੰ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ। ਸਾਨੂੰ ਰਲ-ਮਿਲ ਕੇ ਨਸ਼ਿਆਂ ਖ਼ਿਲਾਫ਼ ਹੰਭਲਾ ਮਾਰਨਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਘਰ 'ਚੋਂ ਕੋਈ ਵੀ ਜੀ ਨਸ਼ੇ ਕਰਕੇ ਨਾ ਮਰੇ।

-ਗੌਰਵ ਮੁੰਜਾਲ
ਪੀ.ਸੀ.ਐਸ.।

ਪਾਣੀ ਦਾ ਸੰਕਟ
ਮੌਸਮ ਦਾ ਮਿਜਾਜ਼ ਕੁਝ ਇਸ ਕਦਰ ਬਦਲ ਚੁੱਕਿਆ ਹੈ ਕਿ ਦੇਸ਼ ਦੇ ਆਸਾਮ ਵਿਚ ਤਾਂ ਮੀਂਹ ਨਾਲ ਹੜ੍ਹ ਆ ਰਹੇ ਹਨ ਤੇ ਦੂਜੇ ਪਾਸੇ ਦਿੱਲੀ ਅਤੇ ਉੱਤਰੀ ਭਾਰਤ ਗਰਮੀ ਦੇ ਪ੍ਰਕੋਪ ਅਤੇ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਹੁਣ ਪੀਣ ਲਈ ਪਾਣੀ ਟੈਂਕਰਾਂ ਰਾਹੀਂ ਸਪਲਾਈ ਕੀਤਾ ਜਾ ਰਿਹਾ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਥਿਤੀ ਤਾਂ ਇਹ ਹੋ ਗਈ ਹੈ ਕਿ ਬੀਤੇ ਦਿਨ ਅਦਾਲਤ ਵਲੋਂ ਗੁਆਂਢੀ ਰਾਜਾਂ ਤੋਂ ਦਿੱਲੀ ਨੂੰ ਪਾਣੀ ਦੇਣ ਦਾ ਆਦੇਸ਼ ਦਿੱਤਾ ਗਿਆ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪਾਣੀ ਕੁਦਰਤ ਦੀ ਅਨਮੋਲ ਦਾਤ ਹੈ, ਜੋ ਸਾਨੂੰ ਬਿਨਾਂ ਕਿਸੇ ਪੈਸੇ ਅਤੇ ਸੇਵਾ ਤੋਂ ਮੁਫ਼ਤ ਵਿਚ ਮਿਲਿਆ ਪਰੰਤੂ ਲਾਲਚੀ ਮਨੁੱਖ ਉਸ ਨੂੰ ਸਾਂਭ ਨਾ ਸਕਿਆ। ਆਪਣੇ ਫਾਇਦੇ ਲਈ ਫੈਕਟਰੀਆਂ ਦਾ ਗੰਦਾ ਪਾਣੀ ਸਾਫ਼ ਪਾਣੀ ਦੇ ਸੋਮਿਆਂ ਵਿਚ ਛੱਡਿਆ।
ਮਨੁੱਖ ਨੇ ਕੇਵਲ ਆਪਣੇ ਲਈ ਸੰਕਟ ਨਹੀਂ ਵਿੱਢਿਆ, ਸਗੋਂ ਜੀਵ-ਜੰਤੂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ। ਅਖ਼ੌਤੀ ਵਿਕਾਸ ਦੇ ਨਾਂਅ 'ਤੇ ਕੀਤਾ ਗਿਆ ਵਾਤਾਵਰਨ ਦੇ ਵਿਨਾਸ਼ ਨੇ ਵਾਤਾਵਰਨ ਵਿਚ ਵਿਗਾੜ ਪੈਦਾ ਕਰ ਦਿੱਤਾ ਹੈ। ਉੱਤਰੀ ਭਾਰਤ ਵਿਚ ਪੈ ਰਹੀ ਗਰਮੀ ਨੂੰ ਦੇਖਦੇ ਮੀਂਹ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਮੌਸਮੀ ਭਵਿੱਖਬਾਣੀ ਅਨੁਸਾਰ ਮੀਂਹ ਵੀ ਜਲਦ ਦਸਤਕ ਦੇਵੇਗਾ, ਪਰੰਤੂ ੳਸ ਦਾ ਫਾਇਦਾ ਫਿਰ ਹੀ ਹੋਵੇਗਾ ਜੇਕਰ ਮਨੁੱਖ ਮੀਂਹ ਦੇ ਪਾਣੀ ਨੂੰ ਸਟੋਰੇਜ ਕਰਨ ਲਈ ਪਹਿਲਕਦਮੀ ਕਰੇ।
ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਪਾਣੀ ਦੇ ਸੰਕਟ ਨਾਲ ਜੂਝਣ ਵਿਚ ਸਾਡੀ ਬਹੁਤ ਮਦਦ ਕਰ ਸਕਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਤਿਆਰ ਰਹਿਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿਚ ਪਾਣੀ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।

-ਰਜਵਿੰਦਰ ਪਾਲ ਸ਼ਰਮਾ

 

 

28-06-2024

 ਪੰਜਾਬੀ ਹਲਕੇ 'ਤੇ ਹਿੰਦੀ ਦਾ ਪ੍ਰਭਾਵ

ਲੋਕ ਸਭਾ ਚੋਣਾਂ 2024 ਵਿਚ ਵਿਧਾਨ ਸਭਾ ਹਲਕਾ ਤਲਵੰਡੀ ਬੂਥ ਨੰ. 41 ਰਾਮਾ ਸ.ਸ.ਸ.ਸ. (ਕੁੜੀਆਂ) ਵਿਚ ਪੀ.ਓ. ਦੀ ਡਿਊਟੀ ਸੀ। ਮੌਕਪੋਲ ਤੋਂ ਬਾਅਦ ਪੂਰੇ 7 ਵਜੇ ਵੋਟ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਪਹਿਲੀ ਵੋਟ ਪਾਉਣ ਆਇਆ ਵੋਟਰ ਜਿਸ ਨੇ ਹਿੰਦੀ ਵਿਚ ਦਸਤਖ਼ਤ ਕੀਤੇ ਸੀ।
ਮੈਂ, ਉਸ ਨੂੰ ਪੰਜਾਬੀ ਵਿਚ ਦਸਤਖ਼ਤ ਕਰਨ ਬਾਰੇ ਪੁੱਛਿਆ ਉਸ ਨੇ ਕਿਹਾ, ਸਰ ਅਸੀਂ ਪੰਜਾਬੀ ਬੋਲਦੇ ਵੀ ਘੱਟ ਹਾਂ, ਹਿੰਦੀ ਦੀ ਵੱਧ ਵਰਤੋਂ ਕਰਦੇ ਹਾਂ. ਮੈਂ ਕੰਮ ਕਰਦੇ ਸਮੇਂ ਮਨ ਵਿਚ ਇਹ ਸੋਚਿਆ ਇਹ ਅਜੀਬ ਗੱਲ ਹੈ। ਪੰਜਾਬੀ ਲੋਕ ਹਿੰਦੀ ਦੀ ਵੱਧ ਵਰਤੋਂ ਕਰਦੇ ਹਨ। ਕੰਮ ਪੂਰੇ ਜ਼ੋਰ ਨਾਲ ਚਾਲੂ ਸੀ। ਵੋਟਰ ਦੀ ਜਾਣਕਾਰੀ ਦਰਜ ਕਰ ਕੇ ਪੰਜਾਬੀ ਵਿਚ ਦਸਤਖ਼ਤ ਕਰਨ ਵਾਸਤੇ ਕਹਿੰਦਾ ਸੀ। ਵੋਟਰ ਹਿੰਦੀ ਵਿਚ ਦਸਤਖ਼ਤ ਕਰ ਜਾਂਦਾ ਸੀ।
ਮੈਂ ਵੋਟਰ ਨਾਲ ਗੱਲ ਕਰ ਲੈਂਦਾ ਪੰਜਾਬੀ ਵਿਚ ਦਸਤਖ਼ਤ ਕਿਉਂ ਨਹੀਂ ਕੀਤੇ ਹਾਲਾਂਕਿ ਅਸੀਂ ਪੰਜਾਬੀ ਹਾਂ, ਵੋਟਰ ਕਹਿੰਦਾ 'ਸਰ ਅਸੀਂ ਪੰਜਾਬੀ ਦੀ ਵਰਤੋਂ ਘੱਟ ਕਰਦੇ ਹਾਂ, ਵੋਟਰ ਨਾਲ ਗੱਲ ਕਰਨ 'ਤੇ ਵੋਟਰ ਖ਼ੁਸ਼ ਹੋ ਜਾਂਦਾ ਸੀ। ਜਿਹੜਾ ਵੀ ਵੋਟਰ ਆਉਂਦਾ ਭਾਵੇਂ ਅਨਪੜ੍ਹ ਸੀ ਪਰ ਹਿੰਦੀ ਵਿਚ ਦਸਤਖ਼ਤ ਜ਼ਰੂਰ ਕਰ ਲੈਂਦਾ ਸੀ। ਵੋਟਰਾਂ ਦਾ ਰਿਕਾਰਡ ਦਰਜ ਕਰਦੇ ਸਮੇਂ ਰਜਿਸਟਰ 'ਤੇ ਪਿਛਲੇ ਪੰਨੇ 'ਤੇ ਝਾਤੀ ਮਾਰੀ, ਪੰਜਾਬੀ ਵਿਚ ਕੋਈ ਦਸਤਖ਼ਤ ਨਜ਼ਰ ਨਹੀਂ ਆਇਆ। ਮੈਂ ਮਨ ਹੀ ਮਨ ਵਿਚ ਸੋਚ ਰਿਹਾ ਸੀ ਪੰਜਾਬੀ ਹਲਕੇ 'ਤੇ ਹਿੰਦੀ ਦਾ ਪ੍ਰਭਾਵ ਦਿਖਾਈ ਦੇ ਰਿਹਾ ਸੀ। ਬਹੁਤ ਘੱਟ ਪੰਜਾਬੀ ਵਿਚ ਦਸਤਖ਼ਤ ਸੀ। ਇਹ ਤਸਵੀਰ ਦਾ ਦੂਸਰਾ ਪਾਸਾ ਇਹ ਵੀ ਹੈ। ਪੱਗ ਵਾਲੇ ਬਹੁਤ ਘੱਟ ਵੋਟਰ ਆਏ, ਇਕ ਪਰਿਵਾਰ ਵੋਟ ਪਾਉਣ ਆਇਆ, ਜਿਨ੍ਹਾਂ ਦੇ ਪੱਗਾਂ ਬੰਨ੍ਹੀਆਂ ਸਨ, ਉਨ੍ਹਾਂ ਦੇ ਚਿਹਰਿਆਂ 'ਤੇ ਬੜੀ ਰੌਣਕ ਝਲਕ ਰਹੀ ਸੀ। ਪੰਜਾਬੀ ਵਿਚ ਦਸਤਖ਼ਤ ਤੋਂ ਇਲਾਵਾ ਪੱਗ ਬੰਨ੍ਹਣ ਵਾਲੇ ਹੀ ਮੈਨੂੰ ਘੱਟ ਨਜ਼ਰ ਆਏ। ਅਚਾਨਕ ਇਕ ਬੀਬੀ ਵੋਟ ਪਾਉਣ ਆਈ, ਉਹ ਪੰਜਾਬੀ ਨੌਕਰੀ ਪੇਸ਼ਾ ਸੀ। ਉਸ ਦਾ ਰਿਕਾਰਡ ਦਰਜ ਕੀਤਾ। ਉਸ ਨੂੰ ਪੰਜਾਬੀ ਵਿਚ ਦਸਤਖ਼ਤ ਕਰਨ ਲਈ ਕਿਹਾ ਉਹ ਪੰਜਾਬੀ ਵਿਚ ਦਸਤਖ਼ਤ ਕਰ ਕੇ ਬਹੁਤ ਖ਼ੁਸ਼ ਹੋਈ। ਇਕ ਮਿੰਟ ਵਿਚ ਰਜਿਸਟਰ 'ਤੇ ਝਾਤੀ ਮਰਵਾਈ, ਪੰਜਾਬੀ ਵਿਚ ਕੋਈ ਦਸਤਖ਼ਤ ਨਹੀਂ ਦਿਸਿਆ। ਮੈਂ ਉਸ ਨਾਲ ਗੱਲਬਾਤ ਕੀਤੀ ਤੇ ਉਸ ਨੇ ਦੱਸਿਆ ਸਾਰਿਆਂ ਦਾ ਪਿਛੋਕੜ ਹਰਿਆਣੇ ਨਾਲ ਹੈ। ਸਾਰੇ ਬੋਲਦੇ ਭਾਵੇਂ ਪੰਜਾਬੀ ਹਨ ਪਰ ਦਸਤਖ਼ਤ ਹਿੰਦੀ ਵਿਚ ਕਰਦੇ ਹਨ। ਇਸ ਕਰਕੇ ਇਨ੍ਹਾਂ 'ਤੇ ਹਿੰਦੀ ਭਾਸ਼ਾ ਦਾ ਅਸਰ ਅੱਜ ਵੀ ਦਿਖਾਈ ਦੇ ਰਿਹਾ ਹੈ। ਇਹ ਵਰਤਾਰਾ ਚਲਦਾ ਰਿਹਾ ਤਾਂ ਇਹ ਹਲਕੇ ਵਿਚ ਪੰਜਾਬੀ ਖ਼ਤਮ ਹੋ ਜਾਵੇਗੀ।
ਜਦੋਂ ਅਸੀਂ ਪੰਜਾਬੀ ਭਾਸ਼ਾ ਦੀ ਵਰਤੋਂ ਹੀ ਨਹੀਂ ਕਰਦੇ ਇਹ ਇਲਾਕਾ ਹਰਿਆਣੇ ਨਾਲ ਵੀ ਜੁੜਦਾ ਹੈ। ਇਹ ਦੋ ਗੱਲਾਂ ਕਰ ਕੇ ਹਿੰਦੀ ਨੇ ਪੰਜਾਬੀ ਬੋਲਣ ਵਾਲੇ ਦੇ ਜਨ-ਜੀਵਨ 'ਤੇ ਗਹਿਰਾ ਅਸਰ ਪਾਇਆ ਹੈ। ਇਹ ਵਰਤਾਰਾ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਅਸੀਂ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਪੰਜਾਬੀ ਹਲਕਿਆਂ ਵਿਚ ਪੰਜਾਬੀ ਖ਼ਤਮ ਹੋਈ ਸੁਣਾਂਗੇ। ਇਹ ਗੱਲ ਨੂੰ ਗੰਭੀਰ ਰੂਪ ਵਿਚ ਵਿਚਾਰਨਾ ਪਵੇਗਾ। ਇਨ੍ਹਾਂ ਹਲਕਿਆਂ ਵਿਸ਼ੇਸ਼ ਉਪਰਾਲੇ ਕਰਨ ਦੀ ਜ਼ਰੂਰਤ ਹੈ।

-ਰਾਮ ਸਿੰਘ ਪਾਠਕ

ਪ੍ਰਸ਼ਾਸਨ ਕਦੋਂ ਧਿਆਨ ਦੇਵੇਗਾ?

ਬਿਜਲੀ ਚੋਰੀ ਨੂੰ ਠੱਲ੍ਹ ਪਾਉਣ ਲਈ ਬਿਜਲੀ ਮਹਿਕਮੇ ਨੇ ਮੀਟਰ ਲੋਕਾਂ ਦੇ ਘਰਾਂ ਤੋਂ ਬਾਹਰ ਲਗਾ ਦਿੱਤੇ, ਇਹ ਇਕ ਚੰਗਾ ਉਪਰਾਲਾ ਹੈ ਪਰ ਕਈ ਜਗ੍ਹਾ 'ਤੇ ਇਹ ਮੀਟਰ ਗਲੀ ਵਿਚ ਲੱਗੇ ਬਿਜਲੀ ਦੇ ਖੰਭੇ ਉੱਪਰ ਲੱਗੇ ਹਨ, ਜਿਹੜੇ ਕਿ ਇੰਨੀ ਕੁ ਉੱਚਾਈ 'ਤੇ ਹਨ ਕਿ ਕਿਸੇ ਵੀ ਵਿਅਕਤੀ ਦਾ ਹੱਥ ਇਨ੍ਹਾਂ ਨੂੰ ਲੱਗ ਸਕਦਾ ਹੈ, ਜੋ ਕਿ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਕਈ ਵਾਰ ਉਸਾਰੀ ਵਾਲੀ ਥਾਂ 'ਤੇ ਰੇਤਾ ਬਜਰੀ ਦੀਆਂ ਟਰਾਲੀਆਂ ਇਨ੍ਹਾਂ ਮੀਟਰ ਬਕਸਿਆਂ ਨਾਲ ਅੜ ਕੇ ਇਨ੍ਹਾਂ ਨੂੰ ਥੱਲੇ ਲਮਕਾ ਦਿੰਦੀਆਂ ਹਨ, ਜਿਸ ਨਾਲ ਗਲੀ ਵਿਚ ਖੇਡਦੇ ਬੱਚਿਆਂ ਤੇ ਬੇਜ਼ੁਬਾਨ ਜਾਨਵਰਾਂ ਦੀ ਜਾਨ ਜਾਣ ਦਾ ਡਰ ਬਣਿਆ ਰਹਿੰਦਾ ਹੈ। ਮੇਰੀ ਉੱਚ ਅਧਿਕਾਰੀਆਂ ਨੂੰ ਅਪੀਲ ਹੈ ਕਿ ਸਾਰੇ ਸ਼ਹਿਰ ਅੰਦਰ ਇਹ ਮੀਟਰ ਬਕਸੇ ਇੰਨੀ ਕੁ ਉਚਾਈ 'ਤੇ ਲਗਵਾਏ ਜਾਣ ਕਿ ਇਕ ਬਾਲਗ ਵਿਅਕਤੀ ਦੀ ਹੀ ਉਸ ਤੱਕ ਪਹੁੰਚ ਹੋਵੇ, ਇਸ ਦੇ ਨਾਲ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਕੋਈ ਉਪਰਾਲਾ ਕੀਤਾ ਜਾਵੇ।

-ਦਰਸ਼ਨ ਸਿੰਘ ਤਨੇਜਾ
ਲੈਕਚਰਾਰ, ਫਿਜੀਕਸ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੂਈਖੇੜਾ।

ਨੈਤਿਕ ਕਦਰਾਂ-ਕੀਮਤਾਂ

ਪਿਛਲੇ ਦਿਨੀਂ 'ਅਜੀਤ' ਵਿਚ ਛਪੀ ਜਸਵਿੰਦਰ ਪਾਲ ਸ਼ਰਮਾ ਦੀ ਲਿਖਤ ਪੜ੍ਹੀ, ਜਿਸ ਵਿਚ ਲੇਖਕ ਨੇ ਨੈਤਿਕ ਕਦਰਾਂ-ਕੀਮਤਾਂ ਦੇ ਘੱਟ ਹੋਣ ਬਾਰੇ ਲਿਖਿਆ, ਜੋ ਕਿ ਇਕ ਬਹੁਤ ਹੀ ਗੰਭੀਰ ਵਿਸ਼ਾ ਹੈ।
ਨੈਤਿਕ ਕਦਰਾਂ-ਕੀਮਤਾਂ ਅਸੀਂ ਬੱਚਿਆਂ ਵਿਚ ਘਰ ਤੋਂ ਸ਼ੁਰੂ ਕਰ ਸਕਦੇ ਹਾਂ। ਅੱਜ ਦੇ ਸਮੇਂ ਵਿਚ ਪਰਿਵਾਰਾਂ ਵਿਚ ਘੱਟ ਮੇਲ ਮਿਲਾਪ ਕਾਰਨ ਸਹਿਚਾਰ ਦੀ ਭਾਵਨਾ ਘੱਟ ਵੇਖਣ ਨੂੰ ਮਿਲਦੀ ਹੈ। ਮਾਡਰਨ ਬੱਚਿਆਂ 'ਤੇ ਬਜ਼ੁਰਗਾਂ ਵਿਚ ਗੈਪ ਵੇਖਣ ਨੂੰ ਮਿਲ ਰਿਹਾ ਹੈ, ਜਿਸ ਤਰ੍ਹਾਂ ਅਸੀਂ ਵਿਚਾਰ ਕਰ ਸਕਦੇ ਹਾਂ, ਬੱਚੇ ਦਾਦੀ/ਦਾਦੀ ਜੀ ਕੋਲ ਸਮਾਂ ਘੱਟ ਗੁਜ਼ਾਰਦੇ ਹਨ, ਜਿਸ ਦਾ ਭੈੜਾ ਅਸਰ ਮਿਲ ਰਿਹਾ ਹੈ। ਅੱਜ ਪਰਿਵਾਰ ਇਕੱਠਾ ਨਹੀਂ ਰਹਿ ਗਿਆ। ਬੇਟਾ ਅਲੱਗ ਮਾਂ-ਪਿਉ ਤੋਂ ਰਹਿ ਰਿਹਾ ਹੈ। ਜੇਕਰ ਪਰਿਵਾਰ ਵਿਚ ਸਨੇਹ ਪਿਆਰ ਨਹੀਂ ਤਾਂ ਕਦਰਾਂ ਕੀਮਤਾਂ ਕਿਥੋਂ ਪੈਦਾ ਹੋਣਗੀਆਂ। ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ ਵਾਸਤੇ ਮਾਂ-ਪਿਉ ਦਾ ਬਹੁਤ ਮਹੱਤਵਪੂਰਨ ਫਰਜ਼ ਹੈ। ਮਾਂ-ਪਿਉ ਬੱਚਿਆਂ ਨੂੰ ਸਮਾਜਿਕ ਰਿਸ਼ਤਿਆਂ ਬਾਰੇ ਗਿਆਨ ਦੇਵੇ। ਵੱਡਿਆਂ ਦਾ ਸਤਿਕਾਰ ਕਰਨਾ ਸਿਖਾਵੇ।
ਬੱਚਿਆਂ ਨਾਲ ਵੱਧ ਤੋਂ ਵਧ ਸਮਾਂ ਗੁਜ਼ਾਰੇ। ਇਕ ਅਧਿਆਪਕ ਵਾਂਗ ਆਪਣੇ ਬੱਚਿਆਂ ਦੀ ਜਮਾਤ ਲਾਵੇ, ਮਾਪੇ ਵੱਧ ਤੋਂ ਵੱਧ ਸਮਾਂ ਬੱਚਿਆਂ ਨਾਲ ਗੁਜ਼ਾਰਨ। ਬੱਚਿਆਂ ਨੂੰ ਰਿਸ਼ਤਿਆਂ ਦੀ ਪਹਿਚਾਣ ਕਰਵਾਉਣ। ਬੱਚਿਆਂ ਵਿਚ ਸਹਿਣਸ਼ੀਲਤਾ ਦਾ ਪਾਠ ਪੜ੍ਹਾਇਆ ਜਾਵੇ, ਸਮਾਜ ਵਿਚ ਵਿਚਰਨਾ ਸਿਖਾਇਆ ਜਾਵੇ। ਪ੍ਰੇਰਨਾ ਸਰੋਤ ਕਹਾਣੀਆਂ ਨੈਤਿਕ ਕਦਰਾਂ ਪੈਦਾ ਕਰਨ ਵਿਚ ਸਹਾਈ ਹੋ ਸਕਦੀਆਂ ਹਨ। ਚੰਗੀਆਂ ਗੱਲਾਂ ਬੱਚਿਆਂ ਨਾਲ ਵਿਚਾਰ ਵਟਾਂਦਰਾ ਜ਼ਰੂਰ ਕਰੋ, ਵਿਚਾਰ ਕਰਨ ਨਾਲ ਬੱਚਿਆਂ ਦਾ ਵਧੀਆ ਸੰਸਾਰ ਬਣੇਗਾ।

-ਰਾਮ ਸਿੰਘ

27-06-2024

 ਅਵਾਰਾ ਕੁੱਤਿਆਂ ਦੀ ਸਮੱਸਿਆ

ਬੱਚਿਆਂ ਅਤੇ ਬਜ਼ੁਰਗਾਂ 'ਤੇ ਅਵਾਰਾ ਕੁੱਤੇ ਲਗਾਤਾਰ ਹਮਲਾਵਰ ਹੋ ਰਹੇ ਹਨ, ਇਸ ਨਾਲ ਹੁਣ ਤੱਕ ਕਾਫੀ ਜਾਨਾਂ ਜਾ ਚੁੱਕੀਆਂ ਹਨ, ਜਦੋਂ ਗਲੀਆਂ ਵਿੱਚ ਘੁੰਮ ਰਹੇ ਜਾਂ ਖੇਡ ਰਹੇ ਬੱਚਿਆਂ ਦੀਆਂ ਅਵਾਰਾ ਕੁੱਤਿਆਂ ਜਾਂ ਪਿਟਬੁਲ ਵਲੋਂ ਹਮਲੇ ਸਮੇਂ ਦੀਆਂ ਵੀਡਿਓ ਵਾਇਰਲ ਹੁੰਦੀਆਂ ਹਨ ਤਾਂ ਇਕ ਵਾਰ ਦਿਲ ਕੰਬ ਜਾਂਦਾ ਹੈ। ਭਾਵੇਂ ਸਰਕਾਰਾਂ ਵਲੋਂ ਇਸ 'ਤੇ ਕਾਬੂ ਪਾਉਣ ਲਈ ਸਜ਼ਾ ਅਤੇ ਜੁਰਮਾਨਾ ਵੀ ਰੱਖਿਆ ਗਿਆ ਹੈ, ਫਿਰ ਵੀ ਇਹ ਸਭ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸ ਨੂੰ ਕਾਬੂ ਪਾਉਣ ਲਈ ਅਜੇ ਹੋਰ ਉਪਰਾਲੇ ਕਰਨ ਦੀ ਬਹੁਤ ਸਖ਼ਤ ਜ਼ਰੂਰਤ ਹੈ।
ਇਸ ਤੋਂ ਇਲਾਵਾ ਸਟੰਟਬਾਜ਼ੀ 'ਤੇ ਵੀ ਸਰਕਾਰਾਂ ਨੂੰ ਪੂਰਨ ਰੋਕ ਲਗਾਉਣੀ ਚਾਹੀਦੀ ਹੈ। ਜੇਕਰ ਕਿਸੇ ਦੀ ਸਟੰਟਬਾਜ਼ੀ ਦੀ ਵੀਡਿਓ ਵਾਇਰਲ ਹੁੰਦੀ ਹੈ ਤਾਂ ਉਸ ਵੀਡਿਓ ਦੀ ਛਾਣਬੀਣ ਕਰਕੇ ਸੰਬੰਧਿਤ ਆਰੋਪੀ ਨੂੰ ਸਜ਼ਾ ਦੇ ਨਾਲ-ਨਾਲ ਜੁਰਮਾਨਾ ਵੀ ਹੋਵੇ, ਤਾਂ ਜੋ ਹੋਰਾਂ ਨੂੰ ਇਸ ਤੋਂ ਸਬਕ ਮਿਲ ਸਕੇ।

-ਕੰਵਰਦੀਪ ਸਿੰਘ ਭੱਲਾ (ਪਿੱਪਲਾਂਵਾਲਾ)
ਰਿਕਵਰੀ ਅਫ਼ਸਰ ਸਹਿਕਾਰੀ ਬੈਂਕ ਹੁਸ਼ਿਆਰਪੁਰ

ਪਾਣੀ ਨੂੰ ਬਚਾਉਣਾ ਸਾਂਝੀ ਜ਼ਿੰਮੇਵਾਰੀ

ਅੱਜ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸਾਲ 2017 ਦੀ ਇਕ ਰਿਪੋਰਟ ਮੁਤਾਬਕ 2029 ਤੱਕ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ 100 ਮੀਟਰ ਹੇਠਾਂ ਅਤੇ 2039 ਤੱਕ 300 ਮੀਟਰ ਹੇਠਾਂ ਚਲਿਆ ਜਾਵੇਗਾ।
'ਅਜੀਤ' ਅਖ਼ਬਾਰ 'ਚ ਮਿਤੀ 18 ਜੂਨ, 2024 ਨੂੰ ਛਪੀ ਇਕ ਖਬਰ ਦੇ ਮੁਤਾਬਕ ਪਤਾ ਚਲਿਆ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ 138 ਬਲਾਕਾਂ 'ਚੋਂ 109 ਬਲਾਕਾਂ ਨੂੰ ਧਰਤੀ ਹੇਠਲਾ ਪਾਣੀ ਵੱਡੀ ਪੱਧਰ 'ਤੇ ਕੱਢੇ ਜਾਣ ਕਾਰਨ ਜ਼ਿਆਦਾ ਖਪਤ ਕਰਨ ਵਾਲੇ ਬਲਾਕ ਐਲਾਨ ਦਿੱਤਾ ਗਿਆ ਹੈ। ਇਹ ਅੰਕੜੇ ਡਰਾਉਣ ਵਾਲੇ ਹਨ ਤੇ ਇਨ੍ਹਾਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।
ਬਿਨਾਂ ਸ਼ੱਕ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਮਾਰੂਥਲ ਵਿਚ ਬਦਲਣ ਤੋਂ ਬਚਾਉਣ ਲਈ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਲਈ ਹੀ ਨਹੀਂ, ਸਗੋਂ ਇਸ ਨੂੰ ਉੱਪਰ ਲਿਆਉਣ ਲਈ ਵੀ ਸਾਰਥਕ ਅਤੇ ਗੰਭੀਰ ਯਤਨ ਕਰਨ ਦੀ ਲੋੜ ਹੈ।
ਪਰ ਅਸੀਂ ਪੰਜਾਬ ਦੇ ਜਾਗਰੂਕ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਆਪਣੀ ਜ਼ਮੀਨ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਾਡੀ ਸਾਰਰਿਆਂ ਦੀ ਸਾਂਝੀ ਅਤੇ ਮੁਢਲੀ ਜ਼ਿੰਮੇਵਾਰੀ ਹੈ।
ਆਪਣੇ ਘਰਾਂ ਅਤੇ ਕੰਮਕਾਜ ਦੇ ਸਥਾਨਾਂ ਵਿਚ 'ਰੇਨ ਹਾਰਵੈਸਟਿੰਗ' ਦੀ ਤਕਨੀਕ ਨੂੰ ਅਪਣਾਈਏ, ਦੰਦ ਬੁਰਸ਼ ਦਾਤਣ ਕਰਨ, ਮੂੰਹ ਦੀ ਸ਼ੇਵ ਕਰਨ, ਨਹਾਉਣ, ਕੱਪੜੇ ਧੋਣ, ਬਰਤਨ ਸਾਫ਼ ਕਰਨ ਜਾਂ ਕਾਰ-ਸਕੂਟਰ ਧੋਣ ਆਦਿ ਸਮੇਂ ਨਲ ਨੂੰ ਬਿਨਾਂ ਜ਼ਰੂਰਤ ਖੁੱਲ੍ਹਾ ਨਾ ਛੱਡ ਕੇ ਅਸੀਂ ਆਮ ਨਾਗਰਿਕ ਇਸ ਦਿਸ਼ਾ ਵਿਚ ਯੋਗਦਾਨ ਪਾ ਸਕਦੇ ਹਾਂ।
ਕਿਸਾਨ ਭਰਾਵਾਂ ਤੋਂ ਵੀ ਉਮੀਦ ਹੈ ਕਿ ਪਾਣੀ ਦੇ ਮੌਜੂਦਾ ਗੰਭੀਰ ਸੰਕਟ ਦੇ ਮੱਦੇਨਜ਼ਰ ਉਹ ਰਿਵਾਇਤੀ ਫ਼ਸਲ ਦੇ ਮੁਕਾਬਲੇ ਹੋਰ ਫ਼ਸਲਾਂ ਬੀਜਣ ਦੇ ਵਿਕਲਪਾਂ ਨੂੰ ਤਰਜੀਹ ਦੇਣ ਬਾਰੇ ਜ਼ਰੂਰ ਵਿਚਾਰ ਕਰਨਗੇ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ, ਪੰਜਾਬ।

ਆਓ, ਹਰਿਆਵਲ ਲਹਿਰ ਚਲਾਈਏ

ਪਾਰੇ ਦੇ 46 ਡਿਗਰੀ ਪਾਰ ਹੋਣ 'ਤੇ ਗਰਮੀ ਵਧਣ ਨਾਲ ਮਨੁੱਖ, ਪਸ਼ੂ-ਪੰਛੀ, ਜੀਵ-ਜੰਤੂ ਸਭ ਹਾਲੋਂ-ਬੇਹਾਲ ਹੋ ਰਹੇ ਹਨ। ਇਹ ਤਾਂ ਹੋਣਾ ਹੀ ਹੈ ਜਦੋਂ ਅਸੀਂ ਕੁਦਰਤ ਦੇ ਸੰਤੁਲਨ ਨੂੰ ਵਿਗਾੜਾਂਗੇ ਤਾਂ ਉਸ ਲਈ ਹਰਜਾਨਾ ਤਾਂ ਭਰਨਾ ਹੀ ਪਵੇਗਾ। ਆਪਣੀ ਸਹੂਲਤ ਲਈ ਅਸੀਂ ਘਰਾਂ, ਦਫ਼ਤਰਾਂ, ਹੋਰ ਕਾਰੋਬਾਰੀ ਥਾਵਾਂ 'ਤੇ ਏਅਰਕੰਡੀਸ਼ਨਰ, ਫਰਿੱਜਾਂ ਆਦਿ ਦੀ ਵਰਤੋਂ ਕਰ ਰਹੇ ਹਾਂ। ਇਨ੍ਹਾਂ ਉਪਕਰਨਾਂ ਦੁਆਰਾ ਛੱਡੀ ਜਾਂਦੀ ਕਲੋਰੋਫਲੋਰੋਕਾਰਬਨ (ਸੀ.ਐਫ.ਸੀ.) ਵਾਤਾਵਰਨ ਵਿਚ ਤਪਸ਼ ਨੂੰ ਹੋਰ ਵਧਾ ਰਹੀ ਹੈ। ਸਹੂਲਤਾਂ ਦੇ ਅਸੀਂ ਆਦੀ ਹੋ ਗਏ ਹਾਂ, ਇਨ੍ਹਾਂ ਦੀ ਵਰਤੋਂ ਅਸੀਂ ਛੱਡ ਨਹੀਂ ਸਕਦੇ। ਦਿਨੋ-ਦਿਨ ਵਧ ਰਹੀ ਤਪਸ਼ ਨੂੰ ਘਟਾਉਣ ਲਈ ਜੇ ਅਸੀਂ ਦਿਲੋਂ ਕੁਝ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਸਹੂਲਤੀ ਉਪਕਰਨਾਂ ਵਿਚੋਂ ਖ਼ਾਸ ਕਰਕੇ ਏ.ਸੀ. ਦੀ ਲੋੜ ਅਨੁਸਾਰ ਹੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਕਰਨ 'ਤੇ ਇਕ ਤਾਂ ਬਿਜਲੀ ਦੀ ਬੱਚਤ ਹੋਵੇਗੀ ਤੇ ਦੂਜਾ ਵਾਤਾਵਰਨ 'ਚ ਹੋ ਰਹੇ ਵਿਗਾੜ ਨੂੰ ਕੁਝ ਘਟਾਇਆ ਜਾ ਸਕੇਗਾ। ਜੇ ਅਸੀਂ ਇਨ੍ਹਾਂ ਸੁੱਖ ਸਹੂਲਤਾਂ ਨੂੰ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਦੇ ਬਦਲੇ ਘੱਟੋ-ਘੱਟ ਪੰਜ-ਸੱਤ ਰੁੱਖ ਜ਼ਰੂਰ ਲਾਉਣੇ ਤੇ ਪਾਲਣੇ ਚਾਹੀਦੇ ਹਨ, ਨਹੀਂ ਤਾਂ ਸਾਨੂੰ ਇਨ੍ਹਾਂ ਸੁੱਖ ਸੁਵਿਧਾਵਾਂ ਨੂੰ ਮਾਨਣ ਦਾ ਕੋਈ ਹੱਕ ਨਹੀਂ। ਇਥੇ ਜੋ ਸਭ ਤੋਂ ਮਹੱਤਵਪੂਰਨ ਗੱਲ ਕਹਿਣੀ ਬਣਦੀ ਹੈ ਉਹ ਇਹ ਹੈ ਕਿ ਇਸ ਵਾਤਾਵਰਨ ਸੰਤੁਲਨ ਨੂੰ ਕਾਇਮ ਰੱਖਣ ਲਈ ਵਧ ਤੋਂ ਵੱਧ ਰੁੱਖ ਲਗਾਏ ਜਾਣ। ਜਿਵੇਂ ਆਪਣੇ ਹੱਕਾਂ ਲਈ ਅਸੀਂ ਵੱਖ-ਵੱਖ ਅੰਦੋਲਨ ਕਰਦੇ ਹਾਂ ਸਾਨੂੰ ਬਿਲਕੁਲ ਉਵੇਂ ਹੀ ਰੁੱਖ ਲਗਾਓ ਲਹਿਰ ਚਲਾਉਣ ਦੀ ਲੋੜ ਹੈ। ਇਹ ਉਦੋਂ ਤੱਕ ਚੱਲੇ ਜਦੋਂ ਤੱਕ ਸਾਨੂੰ ਆਪਣੀਆਂ ਕੀਤੀਆਂ ਗ਼ਲਤੀਆਂ ਦਾ ਅਹਿਸਾਸ ਨਹੀਂ ਹੁੰਦਾ ਤੇ ਇਹ ਧਰਤੀ ਮੁੜ ਹਰੀ-ਭਰੀ ਨਜ਼ਰ ਨਹੀਂ ਆਉਂਦੀ।

-ਲਾਭ ਸਿੰਘ ਸ਼ੇਰਗਿਲ
ਸੰਗਰੂਰ।

26-06-2024

 ਰੁੱਖ ਨਾ ਵੱਢੋ

ਸਾਡਾ ਅੰਮ੍ਰਿਤਸਰ ਸ਼ਹਿਰ ਤਰੱਕੀਆਂ ਦੇ ਰਾਹਾਂ 'ਤੇ ਹੈ। ਬਹੁਤ ਸਾਰੇ ਨਵੇਂ ਪ੍ਰੋਜੈਕਟ ਜਿਵੇਂ ਹੋਟਲ, ਨਵੀਆਂ ਕਾਲੋਨੀਆਂ ਵੱਖੋ-ਵੱਖ ਰਾਜਾਂ ਨੂੰ ਜੋੜਨ ਵਾਲੀਆਂ ਸੜਕਾਂ ਬਣ ਰਹੀਆਂ ਹਨ। ਪੰਜਾਬ 'ਚੋਂ ਅੰਮ੍ਰਿਤਸਰ ਟੂਰਿਸਟ ਹੱਬ ਬਣਨ ਦੇ ਰਾਹਾਂ 'ਤੇ ਹੈ। ਇਸ ਨਾਲ ਸਾਡੇ ਅੰਮ੍ਰਿਤਸਰ ਨੂੰ ਬਹੁਤ ਵੱਡਾ ਰੁਜ਼ਗਾਰ ਮਿਲ ਰਿਹਾ ਹੈ, ਪਰ ਇਸ ਸਭ ਕੁਝ ਦੇ ਨਾਲ ਅਸੀਂ ਕੁਦਰਤ ਦਾ ਨੁਕਸਾਨ ਵੀ ਕਰ ਰਹੇ ਹਾਂ। ਅਸੀਂ ਰੁੱਖਾਂ ਨੂੰ ਵੱਢ ਕੇ ਆਪਣੇ ਪੈਰਾਂ 'ਤੇ ਆਪ ਕੁਹਾੜਾ ਮਾਰ ਰਹੇ ਹਾਂ। ਇਸ ਵਾਰ ਪੈ ਰਹੀ ਅਤਿ ਦੀ ਗਰਮੀ ਅਤੇ ਵਧਦੇ ਤਾਪਮਾਨ ਨੇ ਸਾਨੂੰ ਇਹ ਇਸ਼ਾਰਾ ਦੇ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਸਾਡਾ ਪੰਜਾਬ ਧਰਤੀ ਦੇ ਸਭ ਤੋਂ ਗਰਮ ਸੂਬਿਆਂ 'ਚ ਦੂਸਰੇ, ਤੀਸਰੇ ਨੰਬਰ 'ਤੇ ਆ ਜਾਵੇਗਾ। ਇਥੇ ਜ਼ਿੰਮੇਵਾਰ ਇਕੱਲੇ ਸ਼ਹਿਰ ਦੇ ਲੋਕ ਨਹੀਂ, ਪਿੰਡਾਂ ਵਾਲੇ ਵੀ ਬਰਾਬਰ ਦੇ ਹਿੱਸੇਦਾਰ ਨੇ ਤੇ ਸਰਕਾਰਾਂ ਵੀ। ਜਦੋਂ ਸਾਨੂੰ ਰੁੱਖ ਵੱਢਣ ਦੇ ਬਦਲੇ ਥੋੜ੍ਹੇ ਜਿਹੇ ਪੈਸੇ ਵੱਧ ਦਿੱਤੇ ਜਾਂਦੇ ਨੇ ਤਾਂ ਅਸੀਂ ਪੁਰਾਣੇ ਤੋਂ ਪੁਰਾਣੇ ਰੁੱਖ ਵੀ ਵਢਾ ਦਿੰਦੇ ਹਾਂ। ਪਹਿਲਾਂ ਵੱਟਾਂ 'ਤੇ ਰੁੱਖ ਲਾਉਣ ਦਾ ਬਹੁਤ ਰਿਵਾਜ ਹੁੰਦਾ ਸੀ, ਟਾਹਲੀਆਂ, ਕਿੱਕਰ, ਤੂਤ, ਪਿੱਪਲ ਇਹ ਰੁੱਖ ਆਮ ਹੁੰਦੇ ਸਨ, ਹੁਣ ਅਸੀਂ ਰੁੱਖ ਇਸ ਕਰਕੇ ਵੀ ਵੱਟਾਂ ਤੋਂ ਵਢਾ ਦਿੱਤੇ ਕਿ ਇਨ੍ਹਾਂ ਦੀ ਛਾਂ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ। ਇਕ ਗੱਲ ਯਾਦ ਰਹੇ ਕਿ ਜੇ ਰੁੱਖ ਨਾ ਰਹੇ ਤਾਂ ਪਾਣੀ ਵੀ ਖ਼ਤਮ ਹੋ ਜਾਵੇਗਾ। ਇਸ ਲਈ ਆਓ, ਕੁਦਰਤ ਨਾਲ ਖਿਲਵਾੜ ਬੰਦ ਕਰਕੇ ਕੁਦਰਤ ਦਾ ਸਤਿਕਾਰ ਕਰੀਏ। ਰੁੱਖਾਂ ਦੀ ਕਟਾਈ ਕਰਨ ਤੋਂ ਬਾਅਦ ਰੁੱਖ ਲਗਾਉਣ ਪ੍ਰਤੀ ਸਰਕਾਰਾਂ ਵੀ ਦੋਸ਼ੀ ਹਨ, ਸਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਬਰੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਰਕਾਰ ਵੀ ਇਸ ਪ੍ਰਤੀ ਪੂਰੀ ਤਰ੍ਹਾਂ ਅਵੇਸਲੀ ਹੈ।

-ਹਰਮਨਪ੍ਰੀਤ ਸਿੰਘ (ਸਮਾਜ ਸੇਵੀ
ਕਾਲੇ ਘਨੂਪੁਰ (ਅੰਮ੍ਰਿਤਸਰ)

ਭਾਈਚਾਰਕ ਸਾਂਝ

ਪਿੱਛੇ ਜਿਹੇ ਲੋਕ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਹਨ। ਇਸ 'ਤੇ ਵੱਖ-ਵੱਖ ਮਾਹਿਰਾਂ ਨੇ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਵੱਖ-ਵੱਖ ਪਾਰਟੀਆਂ ਨੇ ਵੀ ਆਪਣੇ ਤੌਰ 'ਤੇ ਵੋਟਾਂ ਘੱਟ-ਵੱਧ ਪੈਣ ਦੀ ਸਮੀਖਿਆ ਕੀਤੀ। ਪਰ ਮੇਰੇ ਦੇਖਣ ਵਿਚ ਆਇਆ ਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਬੇਸ਼ੱਕ ਪੰਥਕ ਲਹਿਰ ਦੀ ਇਕ ਹਨੇਰੀ ਚੱਲੀ ਸੀ। ਬਿਨਾਂ ਸ਼ੱਕ ਭਾਈ ਸਰਬਜੀਤ ਸਿੰਘ ਖ਼ਾਲਸਾ ਇਥੋਂ ਕਰੀਬ 70 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਪਰ ਜਦੋਂ ਮੈਂ ਪਿੰਡਾਂ ਦੀਆਂ ਵੱਖ-ਵੱਖ ਵਾਰਡਾਂ ਦੀਆਂ ਚੋਣਾਂ ਨੂੰ ਚੰਗੀ ਤਰ੍ਹਾਂ ਘੋਖਿਆ ਤਾਂ ਮੇਰੇ ਦੇਖਣ ਵਿਚ ਆਇਆ ਕਿ ਹਰ ਪਿੰਡ ਦੀ ਗ਼ਰੀਬ ਵੋਟ ਭਾਜਪਾ ਵੱਲ ਵੱਧ ਭੁਗਤੀ। ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਇਹ ਗ਼ਰੀਬ ਲੋਕ ਪੰਥਕ ਲਹਿਰ ਵਿਚ ਕਿਉਂ ਨਹੀਂ ਕੁੱਦੇ। ਮੈਨੂੰ ਲੱਗਾ ਕਿ ਗ਼ਰੀਬ ਲੋਕ ਹਲੇ ਵੀ ਆਪਣੇ ਆਪ ਨੂੰ ਨਿਤਾਣੇ ਪੱਛੜੇ ਹੋਏ ਸਮਝ ਰਹੇ ਹਨ ਤੇ ਪੰਥ ਨੂੰ ਇਕੱਲੇ ਇਕ ਭਾਈਚਾਰੇ ਤੱਕ ਹੀ ਸੀਮਤ ਸਮਝਦੇ ਹਨ ਜਾਂ ਇਹ ਕਹਿ ਲਉ ਕਿ ਤਕੜੇ ਲੋਕ ਇਨ੍ਹਾਂ ਨੂੰ ਆਪਣੇ ਨਾਲ ਨਹੀਂ ਰਲਾ ਰਹੇ ਜਿਸ ਕਰਕੇ ਪਿੰਡਾਂ ਵਿਚ ਭਾਰੀ ਵਿਰੋਧ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੇ ਭਾਜਪਾ ਵੱਲ ਵੋਟ ਪਾਈ। ਮੈਂ ਆਪਣੇ ਪੇਂਡੂ ਵੀਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਆਪਣੇ ਪਿੰਡਾਂ ਵਿਚ ਆਪਣੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਿਓ ਅਤੇ ਖ਼ਾਸ ਕਰਕੇ ਆਪਣੇ ਆਪ ਨੂੰ ਉੱਚ ਜਾਤੀ ਜਾਂ ਧਨਾਢ ਸਮਝਣ ਵਾਲਿਆਂ ਨੂੰ ਵੀ ਇਹ ਅਪੀਲ ਕਰਦਾ ਹਾਂ ਕਿ ਵੀਰੋ ਪਹਿਲਾਂ ਅਸੀਂ ਇਨ੍ਹਾਂ ਗਰੀਬ ਲੋਕਾਂ ਨੂੰ ਆਪੋ ਆਪਣੇ ਗੁਰੂ ਘਰ ਬਣਾਉਣ ਲਈ ਮਜਬੂਰ ਕੀਤਾ ਤੇ ਹੁਣ ਵੀ ਜੇ ਅਸੀਂ ਇਨ੍ਹਾਂ ਨੂੰ ਬਣਦਾ ਮਾਣ-ਤਾਣ ਨਾ ਦਿੱਤਾ ਤਾਂ ਸਾਡੇ ਸਮਾਜ ਵਿਚ ਖਾਈ ਪੈ ਸਕਦੀ ਹੈ, ਜਿਸ ਦਾ ਸਾਨੂੰ ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਸੋ, ਲੋਕਾਂ ਨੂੰ ਅਪੀਲ ਹੈ ਕਿ ਇਹ ਆਪਣੇ ਪਿਆਰ ਵਿਚ ਆਪਣੇ ਭਾਈਚਾਰਕ ਸਾਂਝ ਵਿਚ ਕਦੇ ਵੀ ਫ਼ਰਕ ਨਾ ਪੈਣ ਦੇਣ।

-ਜਸਕਰਨ ਲੰਡੇ
ਪਿੰਡ ਤੇ ਡਾਕ. ਲੰਡੇ, ਜ਼ਿਲਾ ਮੋਗਾ।

ਫ਼ੌਜੀਆਂ ਦਾ ਸਨਮਾਨ ਕਰੋ

ਮੇਰੇ ਦੇਸ਼ ਵਾਸੀਓ, ਤੁਸੀਂ ਅਰਾਮ ਨਾਲ ਸੌਂ ਜਾਓ ਮੈਂ ਬਾਰਡਰ 'ਤੇ ਖੜ੍ਹਾ ਹਾਂ। ਇਹ ਸੁਨੇਹਾ ਹਰ ਰੋਜ਼ ਬਾਰਡਰ ਤੋਂ ਫ਼ੌਜੀ ਵੀ ਦੇਸ਼ ਵਾਸੀਆਂ ਨੂੰ ਦਿੰਦਾ ਹੈ। ਭਾਰਤ ਮਾਤਾ ਦੀ ਅੰਦਰੂਨੀ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀ ਬੁਨਿਆਦ ਸਾਡੀ ਪਵਿਤਰ ਕੌਮ ਫ਼ੌਜੀ ਵੀਰ ਹਨ। ਜੋ ਲੋਕ ਬੇਹੁਦੇ ਵਿਅੰਗ ਕਰਦੇ ਹਨ ਉਹ ਦਿਮਾਗ਼ ਤੋਂ ਪੈਦਲ ਦੇਸ਼ ਉੱਤੇ ਬੋਝ ਹਨ। ਲਾਲ ਬਹਾਦਰ ਸ਼ਾਸਤਰੀ ਨੇ 'ਜੈ ਜਵਾਨ' ਦਾ ਸਬਕ ਸਿਖਾ ਕੇ ਜਨਤਾ ਨੂੰ ਫ਼ੌਜੀ ਦਾ ਸਨਮਾਨ ਕਰਨਾ ਸਿਖਾਇਆ ਸੀ। ਫ਼ੌਜੀ ਦੇ ਜਜ਼ਬੇ ਨੂੰ ਸਾਹਿਤ ਨੇ ਸਦੀਵੀ ਬਣਾਇਆ ਜਦੋਂ ਫ਼ੌਜੀ ਆਪਣੀ ਪਤਨੀ ਨੂੰ ਵੀ ਦੇਸ਼ ਦੇ ਹਿੱਤਾਂ ਤੋਂ ਪਰ੍ਹੇ ਕਰ ਦਿੰਦਾ ਹੈ 'ਵਾਗਾਂ ਛੱਡ ਕੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ 'ਤੇ ਬਣੀ ਹੈ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ' ਫ਼ੌਜ ਦੇ ਜਵਾਨ ਦੀ ਕਦਰ ਕਰਨਾ ਸਾਡਾ ਇਖ਼ਲਾਕ ਚਾਹੀਦਾ ਹੈ। ਭੂਗੌਲਿਕ ਤੌਰ 'ਤੇ ਸਾਡੇ ਦੇਸ਼ ਦੀ ਉਦਾਹਰਨ ਜਿਸਮ ਅਤੇ ਰੂਹ ਵਾਲੀ ਹੈ। ਦੋਵੇਂ ਇਕ ਦੂਜੇ ਤੋਂ ਬਿਨਾਂ ਨਹੀਂ ਹੋ ਸਕਦੇ। ਇਹੀ ਤੱਥ ਦੇਸ਼ ਅਤੇ ਫ਼ੌਜ ਦਾ ਹੈ। ਫ਼ੌਜ ਨੇ ਕੁਦਰਤੀ ਆਫ਼ਤਾਂ ਸਮੇਂ ਸ਼ਲਾਘਾਯੋਗ ਕੰਮ ਕੀਤੇ। ਫ਼ੌਜੀ ਦੇਸ਼ ਦਾ ਸਰਮਾਇਆ ਅਤੇ ਪੁੱਤਰ ਹੁੰਦਾ ਹੈ। ਦੇਸ਼ ਲਈ ਯੋਗਦਾਨ ਪਾਉਂਦਾ ਫ਼ੌਜੀ ਮਾਂ-ਪਿਉ ਤੋਂ ਪਹਿਲਾਂ ਭਾਰਤ ਦਾ ਸਪੂਤ ਹੁੰਦਾ ਹੈ। ਫ਼ੌਜੀ ਦੀ ਸਮੱਸਿਆ ਨੂੰ ਉਹ ਖ਼ੁਦ ਹੀ ਸਮਝ ਸਕਦਾ ਹੈ, ਬਾਕੀ ਬੰਦੇ ਤਾਂ ਆਪਣੇ ਲਈ ਜੀਊਂਦੇ ਹਨ। ਆਓ, ਦੇਸ਼ ਪ੍ਰੇਮ ਲਈ ਫ਼ੌਜੀ ਅਤੇ ਫ਼ੌਜੀ ਦੇ ਪਰਿਵਾਰਾਂ ਦਾ ਸਨਮਾਨ ਕਰਨ ਲਈ ਆਪਣੇ ਅੰਦਰੋਂ ਆਵਾਜ਼ ਬੁਲੰਦ ਕਰੀਏ। ਜੈ ਜਵਾਨ, ਜੈ ਕਿਸਾਨ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

24-06-2024

 ਅੱਤਵਾਦ ਦਾ ਮੁੱਦਾ
ਪਿਛਲੇ ਦਿਨੀਂ ਜੰਮੂ-ਡਵੀਜ਼ਨ ਤੋਂ ਪਰਤ ਰਹੇ ਸ਼ਰਧਾਲੂਆਂ 'ਤੇ ਹਮਲੇ ਦੀ ਸਾਜਿਸ਼ ਬਾਰੇ ਖ਼ੁਲਾਸਾ ਹੋਇਆ ਹੈ। ਇਹ ਹਮਲਾ ਖ਼ੂਫੀਆ ਏਜੰਸੀ ਆਈ.ਐਸ.ਆਈ. ਦੀ ਸ਼ਹਿ 'ਤੇ ਅੱਤਵਾਦੀ ਸੰਗਠਨ 'ਲਸ਼ਕਰ-ਏ-ਤੋਇਬਾ' ਨੇ ਕਰਵਾਇਆ ਸੀ। ਅੱਤਵਾਦ ਦੇਸ਼ ਲਈ ਇਕ ਚਿੰਤਾ ਦਾ ਵਿਸ਼ਾ ਹੈ। ਅੱਤਵਾਦ ਸਦਕਾ ਦਹਿਸ਼ਤ ਦਾ ਮਾਹੌਲ ਪੈਦਾ ਕਰ ਕੇ ਕੋਈ ਵੀ ਦੇਸ਼ ਆਪਣੇ ਨਿੱਜੀ ਮਕਸਦ ਦੀ ਪੂਰਤੀ ਨਹੀਂ ਕਰ ਸਕਦਾ, ਕਿਉਂਕਿ ਹਿੰਸਾ ਸਦਕਾ ਮਸਲੇ ਵਧਦੇ ਹਨ ਘਟਦੇ ਨਹੀਂ। ਇਸ ਲਈ ਪਾਕਿਸਤਾਨ ਵਰਗੇ ਮੁਲਕ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ ਤੋਂ ਬਾਜ਼ ਆਉਣਾ ਚਾਹੀਦਾ ਹੈ ਅਤੇ ਭਾਰਤ ਨਾਲ ਆਪਣੇ ਆਪਸੀ ਵਿਵਾਦ ਸ਼ਾਂਤਮਈ ਬੈਠਕ ਸਦਕਾ ਸੁਲਝਾਉਣੇ ਚਾਹੀਦੇ ਹਨ। ਜੰਗ, ਅੱਤਵਾਦ ਅਤੇ ਹਿੰਸਕ ਘਟਨਾਵਾਂ ਨੂੰ ਪਹਿਲ ਦੇਣ ਵਾਲਾ ਮੁਲਕ ਜਾਨੀ-ਮਾਲੀ ਨੁਕਸਾਨ ਅਤੇ ਤਬਾਹੀ ਕਾਰਨ 100 ਸਾਲ ਪਿੱਛੇ ਚਲਾ ਜਾਂਦਾ ਹੈ। ਅੱਤਵਾਦੀਆਂ ਨੂੰ ਪਨਾਹ ਦੇਣ ਵਾਲਾ ਮੁਲਕ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਜਦ ਤੱਕ ਦੇਸ਼ ਦੇ ਨਾਗਰਿਕ ਅੱਤਵਾਦ ਦੇ ਡਰ ਤੋਂ ਮੁਕਤ ਹੋ ਕੇ ਸੁਰੱਖਿਅਤ ਮਹਿਸੂਸ ਨਹੀਂ ਕਰਨਗੇ ਤਦ ਤੱਕ ਦੇਸ਼ ਤਰੱਕੀ ਨਹੀਂ ਕਰ ਸਕਦਾ। ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ ਦੀ ਬਜਾਏ ਆਪਣੇ ਦੇਸ਼ ਦੀ ਅਵਾਮ ਦੀਆਂ ਨਿੱਜੀ ਸਮੱਸਿਆਵਾਂ ਨੂੰ ਹੱਲ ਕਰਨ ਵਲ ਗ਼ੌਰ ਫੁਰਮਾਉਣਾ ਚਾਹੀਦਾ ਹੈ।
ਦੋਵੇਂ ਦੇਸ਼ਾਂ ਨੂੰ ਇਕ-ਦੂਜੇ ਵੱਲ ਦੋਸਤੀ ਦਾ ਹੱਥ ਫੈਲਾਉਣਾ ਚਾਹੀਦਾ ਹੈ ਅਤੇ ਅੱਤਵਾਦ ਦੀ ਬਜਾਏ ਵਪਾਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਕਿਉਂਕਿ ਇਕ-ਦੂਜੇ ਨਾਲ ਨਫ਼ਰਤ ਸਦਕਾ ਤਾਂ ਦੋਵੇਂ ਦੇਸ਼ਾਂ ਨੂੰ ਕੋਈ ਲਾਭ ਨਹੀਂ ਹੋਵੇਗਾ ਪਰ ਜੇਕਰ ਦੋਵੇਂ ਮੁਲਕਾਂ ਵਿਚਾਲੇ ਵਪਾਰ ਦੀ ਨੀਤੀ ਮਜ਼ਬੂਤ ਹੋ ਗਈ ਤਾਂ ਫਿਰ ਦੋਵਾਂ ਨੂੰ ਆਰਥਿਕ ਲਾਭ ਜ਼ਰੂਰ ਹੋ ਸਕਦਾ ਹੈ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਸਿਹਤ ਨਾਲ ਖਿਲਵਾੜ
14 ਜੂਨ ਦੇ ਸੰਪਾਦਕੀ ਪੰਨੇ 'ਤੇ ਰਿਸਰਚ ਐਸੋਸੀਏਟ ਦਵਿੰਦਰ ਕੌਰ ਖ਼ੁਸ਼ ਧਾਲੀਵਾਲ ਦਾ ਮਨੁੱਖੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਕੰਪਨੀਆਂ ਸੰਬੰਧੀ ਲੱਗਿਆ ਲੇਖ ਕਾਬਲੇ ਤਾਰੀਫ਼ ਤੇ ਸਰਕਾਰ ਦੀਆਂ ਅੱਖਾਂ ਖੋਲ੍ਹਣ ਵਾਲਾ ਸੀ। ਜਿਸ ਤਰ੍ਹਾਂ ਲੇਖਕਾਂ ਨੇ ਵੱਖ-ਵੱਖ ਸਮਿਆਂ ਦੇ ਅੰਕੜੇ ਤੇ ਕੰਪਨੀਆਂ ਦੇ ਫੇਲ੍ਹ ਹੋਏ ਨਮੂਨਿਆਂ ਦੀਆਂ ਉਦਾਹਰਨਾਂ ਦਿੱਤੀਆਂ ਹਨ ਤਾਂ ਉਸ ਤੋਂ ਲੱਗਦਾ ਹੈ ਕਿ ਅਜੇ ਤੱਕ ਸਰਕਾਰੀ ਪੱਧਰ 'ਤੇ ਇਸ ਬਾਰੇ ਮਾੜੀ-ਮੋਟੀ ਖਾਨਾਪੂਰਤੀ ਤੱਕ ਹੀ ਗੱਲ ਅੱਪੜੀ ਹੋਵੇਗੀ ਜਾਂ ਉਹ ਵੀ ਨਹੀਂ।
ਵਿਦੇਸ਼ੀ ਖ਼ੁਰਾਕ ਸੁਰੱਖਿਆ ਵਿਭਾਗਾਂ ਨੇ ਸਾਡੇ ਦੇਸ਼ ਵਿਚ ਬਣਨ ਵਾਲੇ ਡੱਬਾ-ਬੰਦ ਖਾਦ ਪਦਾਰਥਾਂ ਅਤੇ ਮਸਾਲਿਆਂ ਆਦਿ ਦੇ ਨਮੂਨੇ ਇਸ ਲਈ ਫੇਲ੍ਹ ਕਰ ਦਿੱਤੇ ਹਨ ਕਿ ਇਨ੍ਹਾਂ ਨੂੰ ਤਿਆਰ ਕਰਨ ਵਾਲੀਆਂ ਕੰਪਨੀਆਂ ਨੇ ਇਨ੍ਹਾਂ ਵਿਚ ਰਸਾਇਣਾਂ ਦੀ ਵੱਧ ਮਾਤਰਾ ਦਾ ਇਸਤੇਮਾਲ ਕੀਤਾ ਹੈ।
ਹੋਰ ਤਾਂ ਹੋਰ, ਨਵੇਂ ਜੰਮੇ ਬੱਚਿਆਂ ਲਈ ਵੱਖ-ਵੱਖ ਆਹਾਰ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਉਨ੍ਹਾਂ ਵਿਚ ਵੱਧ ਮਾਤਰਾ ਵਿਚ ਸ਼ੂਗਰ ਪਾ ਕੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ। ਹੁਣ ਸਵਾਲ ਇਹ ਹੈ ਕਿ ਵਿਦੇਸ਼ਾਂ ਨੇ ਤਾਂ ਆਪਣੇ ਪਾਰਦਰਸ਼ੀ ਸਿਸਟਮ ਤਹਿਤ ਇਨ੍ਹਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਕੀ ਸਾਡੀਆਂ ਕੇਂਦਰੀ ਜਾਂ ਸੂਬਾਈ ਸਰਕਾਰਾਂ ਨੇ ਉਨ੍ਹਾਂ ਕੰਪਨੀਆਂ ਨੂੰ ਕੋਈ ਨੋਟਿਸ ਵਗੈਰਾ ਜਾਂ ਨਮੂਨੇ ਜਾਚਣ ਸੰਬੰਧੀ ਕੋਈ ਕਾਰਵਾਈ ਵੀ ਕੀਤੀ ਹੈ?
ਸਿਰਫ਼ ਦੀਵਾਲੀ-ਦੁਸਹਿਰੇ ਦੇ ਤਿਉਹਾਰਾਂ ਨੇੜੇ ਖ਼ੁਰਾਕੀ ਵਸਤਾਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰਨਾ ਇਸ ਦਾ ਕੋਈ ਠੋਸ ਹੱਲ ਨਹੀਂ ਹੈ। ਇਹ ਕੰਮ ਸਰਕਾਰਾਂ ਦੇ ਮੁੱਖ ਏਜੰਡੇ 'ਤੇ ਹੋਣਾ ਚਾਹੀਦਾ ਹੈ। ਖੁਰਾਕੀ ਵਸਤਾਂ ਦੀ ਸ਼ੁੱਧ ਗੁਣਵੱਤਾ ਵੀ ਬਹੁਤ ਜ਼ਰੂਰੀ ਹੈ। ਨਵੀਂ ਚੁਣੀ ਸਾਡੇ ਦੇਸ਼ ਦੀ ਸਰਕਾਰ ਜਾਂ ਇਨਕਲਾਬ 'ਚੋਂ ਨਿਕਲ ਕੇ ਆਈ ਸੂਬਾਈ ਸਰਕਾਰ ਇਸ ਵੱਲ ਕਿੰਨਾ ਕੁ ਧਿਆਨ ਦਿੰਦੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ?

-ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ. ਬਾਸੀਆਂ ਬੇਟ (ਲੁਧਿਆਣਾ)

ਜਨਤਾ ਦਾ ਬੁਲਡੋਜ਼ਰ
ਉੱਤਰ-ਪ੍ਰਦੇਸ਼ ਦੇ ਮੁੱਖ-ਮੰਤਰੀ ਆਦਿੱਤਿਆ ਯੋਗੀ ਵਲੋਂ ਛੋਟੇ-ਵੱਡੇ ਅਪਰਾਧੀਆਂ ਦੀ ਪ੍ਰਾਪਰਟੀ ਜ਼ਬਤ ਕਰ ਕੇ ਬੁਲਡੋਜ਼ਰ ਫੇਰ ਦੇਣ ਦੀਆਂ ਖਬਰਾਂ ਨੇ ਬਹੁਤ ਅਖ਼ਬਾਰਾਂ ਦੀਆਂ ਸੁਰਖੀਆਂ ਬਟੋਰੀਆਂ ਹਨ।
ਕਿਸੇ ਵੀ ਅਪਰਾਧ ਦੀ ਸਜ਼ਾ ਦੇਣ ਲਈ ਸਾਡੇ ਸੰਵਿਧਾਨ ਨੇ ਮਾਣਯੋਗ ਅਦਾਲਤ ਦੀ ਵਿਵਸਥਾ ਕੀਤੀ ਹੈ ਪਰ ਜੇਕਰ ਇਹ ਰਾਜਨੀਤਕ ਲੋਕ ਅਦਾਲਤ ਦਾ ਕੰਮ ਕਰਨ ਦਾ ਅਧਿਕਾਰ ਆਪਣੇ ਹੱਥ ਵਿਚ ਲੈਣ ਦੀ ਹਿਮਾਕਤ ਕਰਣਗੇ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣ ਲਈ ਵੀ ਤਿਆਰ ਰਹਿਣਾ ਹੋਵੇਗਾ। ਜਿੱਥੇ ਯੋਗੀ ਨੇ ਬੁਲਡੋਜ਼ਰ ਫਿਰਵਾਏ ਉੱਥੇ ਮੁਲਜ਼ਮ ਦੇ ਪਰਿਵਾਰਕ ਮੈਂਬਰ ਤਾਂ ਦੋਸ਼ੀ ਨਹੀਂ, ਅਜਿਹੀ ਸਜ਼ਾ ਉਨ੍ਹਾਂ ਨੂੰ ਵੀ ਭੁਗਤਣੀ ਪਈ ਜੋ ਕਿ ਕਿਸੇ ਵੀ ਹਾਲਤ ਵਿਚ ਜਾਇਜ਼ ਨਹੀਂ ਠਹਿਰਾਈ ਜਾ ਸਕਦੀ।
ਇਸ ਤਰ੍ਹਾਂ ਦੀਆਂ ਕਾਰਵਾਈਆਂ ਵਿਚੋਂ ਜਨਤਕ ਰੋਹ ਉਪਜਦਾ ਹੈ ਅਤੇ ਲੋਕ-ਰੋਹ ਦਾ ਸਭ ਤੋਂ ਵੱਡਾ ਹਥਿਆਰ ਹੈ ਲੋਕਤੰਤਰਿਕ ਪ੍ਰਣਾਲੀ ਭਾਵ 'ਵੋਟਾਂ' ਯੋਗੀ ਵਲੋਂ ਚਲਾਏ ਬੁਲਡੋਜ਼ਰਾਂ ਦਾ ਜਵਾਬ ਲੋਕਾਂ ਨੇ ਆਪਣਾ ਬੁਲਡੋਜ਼ਰ ਵੋਟਾਂ ਦੇ ਰੂਪ ਵਿਚ ਚਲਾਇਆ ਅਤੇ ਮੁੱਖ ਮੰਤਰੀ ਦੀ ਪਾਰਟੀ ਜਨਤਾ ਦਾ ਬੁਲਡੋਜ਼ਰ ਵੇਖ ਹੱਕੀ-ਵੱਕੀ ਰਹਿ ਗਈ।

-ਜਗਤਾਰ ਸਿੰਘ (ਰਿਟ.ਲੈਕ)
287, ਸ਼ੇਖੂਪੁਰਾ ਇਨਕਲੇਵ, ਸੰਗਰੂਰ।

22-06-2024

 ਹਰਿਆ ਭਰਿਆ ਵਾਤਾਵਰਨ
ਅੱਜ ਹਵਾ, ਪਾਣੀ, ਧਰਤੀ ਸਭ ਕੁਝ ਪ੍ਰਦੂਸ਼ਿਤ ਹੋ ਗਿਆ ਹੈ।ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਆਪਣੇ ਨਿੱਜੀ ਸਵਾਰਥਾਂ ਲਈ ਮਨੁੱਖ ਨੇਕੁਦਰਤ ਨਾਲ ਛੇੜਖਾਨੀ ਕੀਤੀ ਹੈ। ਪਹਾੜੀ ਖੇਤਰਾਂ 'ਚ ਵੀ ਵੱਡੀਆਂ-ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ ਗਈਆਂ। ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ। ਜਨਸੰਖਿਆਨੂੰ ਵਸਾਉਣ ਲਈ ਜੰਗਲ ਤੱਕ ਕੱਟ ਦਿੱਤੇ ਗਏ। ਕੁਦਰਤ ਲਗਾਤਾਰ ਮਨੁੱਖ ਨੂੰ ਇਸ਼ਾਰੇ ਕਰ ਰਹੀ ਹੈ ਪਹਿਲਾਂ 2005 'ਚ ਸੁਨਾਮੀ ਨੇ ਬਹੁਤ ਕਹਿਰ ਮਚਾਇਆ। 2012 'ਚ ਉੱਤਰਾਖੰਡ 'ਚ ਹੜ੍ਹਾਂ ਨੇ ਕਹਿਰ ਮਚਾਇਆ, ਉਹ ਅੱਜ ਵੀ ਨਹੀਂ ਭੁੱਲਦਾ। ਹੁਣ ਪਿਛਲੇ ਮਹੀਨੇ ਫਿਰ ਉੱਤਰਾਖੰਡ 'ਚ ਬੱਦਲ ਫਟੱਣ ਕਾਰਨ ਜੋ ਤਬਾਹੀ ਮੱਚੀ ਸੀ, ਉਸ ਨੇ ਦਿਲ ਕੰਬਾ ਦਿੱਤਾ। ਕਿੰਨੇ ਲੋਕਾਂ ਦੀ ਜਾਨ ਚੱਲੀ ਗਈ। ਕਈ ਲੋਕ ਤਾਂ ਪਾਣੀ 'ਚ ਹੀ ਵਹਿ ਗਏ। ਇਨਸਾਨ ਫਿਰ ਵੀ ਨਹੀਂ ਸੁਧਰਿਆ ਹੈ। ਨਿੱਜੀ ਸਵਾਰਥਾਂ ਖਾਤਰ ਮਨੁੱਖ ਕੁਦਰਤ ਨਾਲ ਛੇੜ-ਛਾੜ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ। 2020 'ਚ ਜਦੋਂ ਕੋਰੋਨਾ ਮਹਾਂਮਰੀ ਨੇ ਭਾਰਤ 'ਚ ਦਸਤਕ ਦਿੱਤੀ ਤਾਂ ਪੂਰੇ ਦੇਸ਼ 'ਚ ਤਾਲਾਬੰਦੀ ਕਰ ਦਿੱਤੀ ਗਈ, ਜਿਸ ਨਾਲ ਸਭ ਕੁਝ ਰੁਕ ਗਿਆ ਅਤੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰਾ ਵਾਤਾਵਰਣਸਾਫ ਸੁਥਰਾ ਹੋ ਗਿਆ। ਇਸ ਮਹਾਂਮਾਰੀ ਦੌਰਾਨ ਅਨੇਕਾਂ ਲੋਕ ਆਕਸੀਜਨ ਦੀ ਕਮੀ ਨਾਲ ਹੀ ਮਰ ਗਏ। ਜੇਕਰ ਅਸੀਂ ਵੱਡੀ ਪੱਧਰ 'ਤੇ ਰੁਖ ਲਗਾਏ ਹੁੰਦੇ ਤਾਂ ਆਕਸੀਜਨ ਦੀ ਕਮੀ ਹੋਣੀ ਨਹੀਂ ਸੀ। ਸੋ, ਆਓ ਅਸੀਂ ਸਾਰੇ ਹੀ ਪ੍ਰਣ ਕਰੀਏ ਕਿਆਪਣੇ ਵਾਤਾਵਰਣ ਨੂੰ ਹਰਿਆ-ਭਰਿਆ ਤੇ ਸਾਫ ਸੁਥਰਾ ਰੱਖੀਏ ਤਾਂ ਜੋ ਆਉਣ ਵਾਲੀਆਂ ਪੁਸ਼ਤਾਂ ਇਸ ਦਾ ਆਨੰਦ ਮਾਣ ਸਕਣ।

-ਸੰਜੀਵ ਸਿੰਘ ਸੈਣੀ
ਮੋਹਾਲੀ

21-06-2024

ਨੀਟ ਨਤੀਜੇ ਦੇ ਸ਼ੰਕੇ

ਭਾਰਤ ਵਿਚ ਇਹ ਦੁਖਾਂਤ ਦੌਰ ਵਾਪਰ ਰਿਹਾ ਹੈ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਯੋਗ ਵਿਦਿਆਰਥੀਆਂ ਨੂੰ ਵਾਰ-ਵਾਰ ਪ੍ਰੀਖਿਆ ਦੀ ਬੇਭਰੋਸਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਵਿਦਿਆਰਥੀਆਂ 'ਚ ਲਾਚਾਰੀ ਅਤੇ ਨਿਰਾਸ਼ਾ ਵਧਦੀ ਹੈ। ਡਾਕਟਰੀ ਪ੍ਰਦਾਨ ਕਰਨ ਵਾਲੀ ਪ੍ਰੀਖਿਆ (ਨੀਟ) ਸੰਬੰਧੀ ਵਿਵਾਦ ਦੇਸ਼ ਦੀ ਸਮੁੱਚੀ ਸਿੱਖਿਆ ਪ੍ਰਣਾਲੀ 'ਤੇ ਬਦਨੁਮਾ ਦਾਗ਼ ਹੈ ਅਤੇ ਇਸ 'ਚ ਜਲਦ ਤੋਂ ਜਲਦ ਇਨਸਾਫ਼ ਹੋਣਾ ਚਾਹੀਦਾ ਹੈ। ਮਾਪਿਆਂ ਨੇ ਨੀਟ ਦੇ ਨਤੀਜਿਆਂ ਬਾਰੇ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ। ਇਥੋਂ ਤਕ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਵੀ ਕੀਤੀ ਗਈ ਜੋ ਕਿ ਸਰਬਉੱਚ ਅਦਾਲਤ ਦੁਆਰਾ ਰੱਦ ਕਰ ਦਿੱਤੀ ਗਈ ਹੈ ਪਰ ਇਕ ਵੱਡਾ ਵਿਵਾਦ ਨੀਟ ਦਾ ਪੇਪਰ ਲੀਕ ਹੋਣ ਦਾ ਵੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਹਿਲਾਂ ਪੇਪਰ ਲੀਕ ਹੋਏ, ਹੁਣ ਨਤੀਜਿਆਂ 'ਚ ਵੀ ਘਪਲਾ ਹੋਇਆ ਹੈ। ਸਰਕਾਰ ਨੂੰ ਲੱਖਾਂ ਵਿਦਿਆਰਥੀਆਂ ਦੀ ਸੁਣਨੀ ਚਾਹੀਦੀ ਹੈ ਅਤੇ ਵਿਦਿਆਰਥੀਆਂ ਦੇ ਸਾਰੇ ਸ਼ੰਕੇ ਦੂਰ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਦੇ ਨਿਰੋਏਪਣ ਦਾ ਸੰਕੇਤ ਦਿੱਤਾ ਜਾ ਸਕੇ।

-ਪ੍ਰਸ਼ੋਤਮ ਪੱਤੋ,
ਪਿੰਡ ਤੇ ਡਾਕ. ਪੱਤੋ ਹੀਰਾ ਸਿੰਘ, ਮੋਗਾ।

20-06-2024

 ਸਰਕਾਰ ਧਿਆਨ ਦੇਵੇ

ਹੁਸ਼ਿਆਰਪੁਰ ਤੋਂ ਊਨਾ ਜਾਣ ਵੇਲੇ ਸਾਧੂ ਚੱਕ ਤੋਂ ਅੱਗੇ ਪੰਜਾਬ ਵਾਲੇ ਪਾਸੇ ਦੀ ਸੜਕ ਸਰਕਾਰ ਦੀ ਅਣਦੇਖੀ ਦੀ ਹਾਲਤ ਆਪਣੇ ਆਪ ਬਿਆਨ ਕਰਦੀ ਹੈ। ਇਸ ਸੜਕ ਦੀ ਹਾਲਤ ਏਨੀ ਮਾੜੀ ਹੋ ਚੁੱਕੀ ਹੈ ਕਿ ਕਿਸੇ ਵੇਲੇ ਵੀ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ। ਇਸ ਸੜਕ ਦੇ ਦੋਵੇਂ ਕਿਨਾਰਿਆਂ 'ਤੇ ਇੰਨੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ ਕਿ ਇਸ ਸੜਕ ਤੋਂ ਗੱਡੀ ਕੱਚੇ ਰਸਤੇ 'ਤੇ ਜੇਕਰ ਇਕ ਵਾਰ ਉਤਰ ਜਾਵੇ ਤਾਂ ਉਸ ਨੂੰ ਦੁਬਾਰਾ ਜੇ.ਸੀ.ਬੀ. ਦੀ ਮਦਦ ਨਾਲ ਹੀ ਉੱਪਰ ਚੜ੍ਹਾਇਆ ਜਾ ਸਕਦਾ ਹੈ। ਹੋਰ ਤਾਂ ਹੋਰ, ਜੇਕਰ ਇਕ ਚੰਗੀ ਬਰਸਾਤ ਹੋ ਜਾਵੇ ਤਾਂ ਇਹ ਸੜਕ ਵੀ ਕਾਫੀ ਹੱਦ ਤੱਕ ਨਜ਼ਰ ਨਹੀਂ ਆਵੇਗੀ। ਕਿਉਂਕਿ ਬਿਨਾਂ ਕਿਨਾਰਿਆਂ ਤੋਂ ਸੜਕ ਕਿੰਨੀ ਦੇਰ ਤੱਕ ਰਹਿ ਸਕਦੀ ਹੈ, ਇਸ ਦਾ ਅੰਦਾਜ਼ਾ ਇਸ ਸੜਕ 'ਤੇ ਜਾ ਕੇ ਹੀ ਲਗਾਇਆ ਜਾ ਸਕਦਾ ਹੈ।
ਇਥੇ ਇਹ ਵੀ ਵਰਣਨਯੋਗ ਹੈ ਕਿ ਇਹ ਸੜਕ ਪੰਜਾਬ ਨੂੰ ਹਿਮਾਚਲ ਨਾਲ ਜੋੜਦੀ ਹੈ ਜਿਸ ਰਾਹੀਂ ਪੰਜਾਬ ਦੇ ਲੋਕ ਊਨਾ, ਕੁੱਲੂ-ਮਨਾਲੀ ਇਸੇ ਰਸਤੇ ਤੋਂ ਹੋ ਕੇ ਜਾਂਦੇ ਹਨ ਅਤੇ ਹਿਮਾਚਲ ਦੇ ਲੋਕ ਵੀ ਇਸੇ ਰਸਤੇ ਰਾਹੀਂ ਪੰਜਾਬ ਵਿਚ ਆਉਂਦੇ ਹਨ। ਹੁਣ ਬਰਸਾਤ ਦਾ ਮੌਸਮ ਆਉਣ ਵਾਲਾ ਹੈ ਅਤੇ ਬਰਸਾਤੀ ਮੌਸਮ ਦੀ ਇਕ ਬਰਸਾਤ ਤੋਂ ਬਾਅਦ ਇਹ ਦੋਵਾਂ ਰਾਜਾਂ ਦਾ ਸੰਪਰਕ ਆਪਸ ਵਿਚ ਟੁੱਟ ਸਕਦਾ ਹੈ। ਸੋ, ਸਰਕਾਰ ਨੂੰ ਬੇਨਤੀ ਹੈ ਕਿ ਇਸ ਸੜਕ ਵੱਲ ਸਮਾਂ ਰਹਿੰਦੇ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਤਾਂਕਿ ਆਉਣ ਵਾਲੀ ਮੁਸੀਬਤ ਨਾਲ ਸਮਾਂ ਰਹਿੰਦਿਆਂ ਪਹਿਲਾਂ ਹੀ ਨਜਿੱਠਿਆ ਜਾ ਸਕੇ।

-ਅਸ਼ੀਸ਼ ਸ਼ਰਮਾ
ਜਲੰਧਰ।

ਪੁਲਿਸ ਸੁਧਾਰ

ਬੀਤੇ ਦਿਨੀਂ 'ਅਜੀਤ' ਵਿਚ ਛਪੀ ਸੁਹਜਪ੍ਰੀਤ ਸਿੰਘ ਦੀ ਰਚਨਾ 'ਪੁਲਿਸ ਪ੍ਰਣਾਲੀ 'ਚ ਅਹਿਮ ਸੁਧਾਰਾਂ ਦੀ ਲੋੜ' ਪੜ੍ਹੀ। ਕਾਬਲੇ ਗੌਰ ਸੀ। ਸਭ ਤੋਂ ਪਹਿਲਾਂ ਪੁਲਿਸ ਦੇ ਸੁਧਾਰ ਵਾਸਤੇ ਅੰਗਰੇਜ਼ਾਂ ਦੇ ਜ਼ਮਾਨੇ ਦਾ 1861 ਵਾਲਾ ਕਾਨੂੰਨ ਬਦਲਿਆ ਜਾਵੇ। ਹੁਣ ਜਦੋਂ ਸੂਬੇ ਵਿਚ ਗੈਂਗਸਟਰ, ਤਸਕਰਾਂ ਦੀਆਂ ਗਤੀਵਿਧੀਆਂ ਵਧ ਰਹੀਆਂ ਹਨ, ਦਾ ਮੁਕਾਬਲਾ ਕਰਨ ਲਈ ਪੁਲਿਸ ਨੂੰ ਆਧੁਨਿਕ ਹਥਿਆਰ, ਵਹੀਕਲ, ਫੌਰੈਂਸਿੰਗ ਲੈਬੋਰਟਰੀਆਂ ਮੁਹੱਈਆਂ ਕੀਤੀਆਂ ਜਾਣ। ਸਾਈਬਰ ਕ੍ਰਾਇਮ ਨੂੰ ਕੰਟਰੋਲ ਕਰਨ ਲਈ ਨਵੀਨ ਉਪਕਰਨ, ਪੁਲਿਸ ਦੀ ਨਫਰੀ ਵਿਚ ਆਬਾਦੀ ਦੇ ਲਿਹਾਜ਼ ਨਾਲ ਵਾਧਾ ਕਰਨਾ ਬਹੁਤ ਜਰੂਰੀ ਹੈ। ਪੁਲਿਸ ਨੂੰ ਰਾਜਨੀਤਕ ਦਖਲਅੰਦਾਜ਼ੀ ਤੋਂ ਪਰ੍ਹੇ ਹਟ ਜਵਾਬਦੇਹ ਬਣਾਇਆ ਜਾਵੇ।
ਪੀੜਤ ਥਾਣੇ ਜਾਣ ਤੋਂ ਨਾਂ ਡਰੇ। ਉਸ ਨਾਲ ਹਲੀਮੀ ਨਾਲ ਗੱਲ ਕਰ ਪਾਣੀ ਪਿਆ ਉਸ ਦੀ ਗੱਲ ਸੁਣਨ ਉਪਰੰਤ ਕਾਨੂੰਨ ਅਨੁਸਾਰ ਪਰਚਾ ਦਰਜ ਕਰੇ। ਮੁਜ਼ਰਮਾਂ 'ਤੇ ਸਖ਼ਤੀ ਕੀਤੀ ਜਾਵੇ। ਲੋਕਾਂ ਵਿਚ ਇਸ ਗੱਲ ਦਾ ਵਿਸ਼ਵਾਸ ਪੈਦਾ ਕੀਤਾ ਜਾਵੇ ਕਿ ਪੁਲਿਸ ਜਨਤਾ ਦੀ ਮਿੱਤਰ ਹੈ। ਲਾਅ ਐਂਡ ਆਰਡਰ ਪਰ ਨਵੀਂ ਪੁਲਿਸ ਤੇ ਐਡਹਾਕ ਥਾਣੇਦਾਰ ਲਗਾਏ ਜਾਣ। ਤਫ਼ਤੀਸ਼ ਵਿਚ ਲੋਅਰ ਇੰਟਰ ਅੱਪਰ ਪਾਸ ਹੌਲਦਾਰ ਥਾਣੇਦਾਰ ਤਫ਼ਤੀਸ਼ ਲਈ ਥਾਣਿਆਂ ਵਿਚ ਲਗਾਏ ਜਾਣ। ਉਨ੍ਹਾਂ ਦੀ ਤਫ਼ਤੀਸ਼ ਤੋਂ ਇਲਾਵਾ ਹੋਰ ਕੋਈ ਡਿਊਟੀ ਨਾ ਲਗਾਈ ਜਾਵੇ। ਇਸ ਤੋਂ ਇਲਾਵਾ ਪੁਲਿਸ ਤੇ ਆਮ ਜਨਤਾ ਵਿਚਕਾਰ ਸੈਮੀਨਾਰ ਲਗਾ ਕੇ ਦੂਰੀ ਦੂਰ ਕੀਤੀ ਜਾਵੇ। ਇਸ ਨਾਲ ਅਪਰਾਧਾਂ ਵਿਚ ਕਮੀ ਆਵੇਗੀ ਤੇ ਪੀੜਤ ਨੂੰ ਇਨਸਾਫ਼ ਮਿਲੇਗਾ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

ਬਾਜ਼ਾਰੀ ਖਾਣ-ਪੀਣ ਅਤੇ ਗੁਣਵੱਤਾ

ਅੱਜ ਹਰ ਬੰਦਾ ਚਟਪਟਾ ਮਜ਼ੇਦਰ ਖਾਣ ਦਾ ਸ਼ੌਕੀਨ ਹੈ ਅਤ ਇਸੇ ਕਰਕੇ ਹਰ ਛੋਟੇ ਸ਼ਹਿਰ ਜਾਂ ਅੱਡੇ ਉੱਤੇ ਸਾਨੂੰ ਰੇਹੜੀਆਂ ਉੱਤੇ ਪ੍ਰਵਾਸੀ ਲੋਕ ਕੁਝ ਨਾ ਕੁਝ ਬਣਾਉਂਦੇ ਦਿਸਦੇ ਹਨ ਅਤੇ ਤਕਰੀਬਨ ਸਾਰੀਆਂ ਰੇਹੜੀਆਂ 'ਤੇ ਹੀ ਲੋਕ ਕੁਝ ਨਾ ਕੁਝ ਖਾਣ ਲਈ ਖੜ੍ਹੇ ਹੁੰਦੇ ਹਨ, ਪਰ ਅੱਜਕਲ ਲੋਕ ਖਾਣ ਲੱਗੇ ਨਾ ਤਾਂ ਚੀਜ਼ ਦੀ ਗੁਣਵੱਤਾ ਵੱਲ ਧਿਆਨ ਦਿੰਦੇ ਹਨ ਅਤੇ ਨਾ ਸ਼ੁੱਧਤਾ ਵੱਲ ਪਰ ਅੱਜ ਦਾ ਯੁਗ ਆਧੁਨਿਕ ਹੋਣ ਕਰਕੇ ਕੁਝ ਕੁ ਅਜਿਹੇ ਲੋਕ ਵੀ ਹਨ ਜਿਹੜੇ ਕਿ ਖਾਣ ਪੀਣ ਦੀਆਂ ਚੀਜ਼ਾਂ ਬਣਾਉਣ ਵੇਲੇ ਵਰਤੀਆਂ ਲਾਪਰਵਾਹੀਆਂ ਨੂੰ ਕੈਮਰੇ ਵਿਚ ਕੈਦ ਕਰਦੇ ਹਨ ਕਿਉਂਕਿ ਅਸੀਂ ਆਮ ਹੀ ਵੇਖਦੇ ਹਾਂ ਕਿ ਰੇਹੜੀ ਜਾਂ ਕੋਈ ਹੋਟਲ ਵਾਲੇ ਪੀਣ ਵਾਲੇ ਪਾਣੀ ਵਿਚ ਹੀ ਹੱਥ ਧੋ ਰਹੇ ਹਨ ਜਾਂ ਗਲੇ ਹੋਏ ਆਲੂ ਅਤੇ ਹੋਰ ਸਬਜ਼ੀਆਂ ਦੀ ਵਰਤੋਂ ਕਰਦੇ ਹਨ।
ਪਿਛਲੇ ਦਿਨੀਂ ਹੀ ਇਕ ਵੀਡਿਓ ਅੰਦਰ ਇਕ ਪ੍ਰਵਾਸੀ ਔਰਤ ਵਲੋਂ ਆਲੂਆਂ ਨੂੰ ਪੈਰਾਂ ਨਾਲ ਗੁੰਨ੍ਹਿਆ ਜਾ ਰਿਹਾ ਸੀ।
ਦੱਸੋ ਭਲਾ ਖਾਣ ਵਾਲਿਆਂ ਦੀ ਸਿਹਤ ਨਾਲ ਇਹ ਖਿਲਵਾੜ ਚੰਗਾ ਹੈ, ਜਦੋਂ ਗ੍ਰਾਹਕ ਦੁਕਾਨਦਾਰ ਨੂੰ ਮੂੰਹੋਂ ਮੰਗੀ ਰਕਮ ਦਿੰਦਾ ਹੈ ਤਾਂ ਫਿਰ ਦੁਕਾਨਦਾਰ ਨੂੰ ਅਜਿਹੀ ਗਲਤੀ ਜਾਣਬੁੱਝ ਕੇ ਕਰਨਾ ਸ਼ੋਭਾ ਨਹੀਂ ਦਿੰਦਾ, ਕਦੇ ਕੁਲਫ਼ੀਆਂ ਵਿਚੋਂ ਕਿਰਲੀ ਨਿਕਲਦੀ ਹੈ ਤੇ ਕਦੇ ਪੀਜ਼ੇ ਵਿਚੋਂ ਸੁੰਡੀਆਂ। ਜਿਹੜੇ ਵੀ ਲੋਕ ਫਾਸਟ ਫੂਡ ਆਦਿ ਦੀਆਂ ਦੁਕਾਨਾਂ ਕਰਦੇ ਹਨ ਸਿਹਤ ਵਿਭਾਗ ਨੂੰ ਉਨ੍ਹਾਂ ਦੀ ਬਰੀਕੀ ਨਾਲ ਜਾਂਚ ਕਰਨੀ ਚਾਹੀਦੀ ਐ ਅਤੇ ਬਾਕੀ ਲੋਕਾਂ ਨੂੰ ਵੀ ਇਨ੍ਹਾਂ ਤੋਂ ਲੈ ਕੇ ਖਾਣਾ ਘੱਟ ਕਰਨਾ ਚਾਹੀਦਾ ਏ। ਜੇਕਰ ਇਨ੍ਹਾਂ ਦੀ ਵਿੱਕਰੀ 'ਤੇ ਫਰਕ ਪਵੇਗਾ ਤਾਂ ਇਹ ਜ਼ਰੂਰ ਸਫ਼ਾਈ ਵੱਲ ਧਿਆਨ ਦੇਣਗੇ ਅਤੇ ਮਨਮਰਜ਼ੀਆਂ ਕਰਨੋਂ ਹਟਣਗੇ।

-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ

19-06-2024

 ਮੋਦੀ 3.0

ਇਹ ਸੱਚ ਹੈ ਕਿ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਲਗਾਤਾਰ ਤੀਜੇ ਕਾਰਜਕਾਲ ਵਿਚ, ਅਸਲ 'ਚ ਪਹਿਲੀ ਵਾਰ ਗੱਠਜੋੜ ਸਰਕਾਰ ਦੀ ਅਗਵਾਈ ਕਰਨਗੇ, ਕਿਉਂਕਿ 2014 ਅਤੇ 2019 ਦੀਆਂ ਆਮ ਚੋਣਾਂ ਵਿਚ ਭਾਜਪਾ ਨੇ 543 ਮੈਂਬਰੀਂ ਲੋਕ ਸਭਾ ਵਿਚ 272 ਸੰਸਦ ਮੈਂਬਰਾਂ ਦੇ ਸਧਾਰਨ ਬਹੁਮਤ ਦੇ ਅੰਕੜੇ ਨੂੰ ਇਕੱਲਿਆਂ ਹੀ ਪਾਰ ਕਰ ਲਿਆ ਸੀ।
ਫਿਰ ਵੀ ਮੈਨੂੰ ਲਗਦਾ ਹੈ ਕਿ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਬਣੇ ਐਨ.ਡੀ.ਏ. ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ 293 ਸੰਸਦ ਮੈਂਬਰਾਂ ਨਾਲ ਮੋਦੀ ਲਈ ਸਰਕਾਰ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਇੰਨਾ ਮੁਸ਼ਕਿਲ ਨਹੀਂ ਹੋਵੇਗਾ।
ਉਨ੍ਹਾਂ ਦਾ ਆਪਣਾ ਲੰਮਾ ਸਿਆਸੀ ਤਜਰਬਾ, ਅਮਿਤ ਸ਼ਾਹ ਵਰਗੇ ਲੋਕਾਂ ਦੀ ਨਿਪੁੰਨਤਾ, ਰਾਜਨਾਥ ਸਿੰਘ ਵਰਗੇ ਲੋਕਾਂ ਦੀ ਪਰਿਪੱਕਤਾ, ਨਿਤਿਨ ਗਡਕਰੀ ਵਰਗੇ ਲੋਕਾਂ ਦੀ ਲਿਆਕਤ, ਐਸ. ਜੈਸ਼ੰਕਰ ਦੀ ਸੂਝ ਬੂਝ ਸਮੇਤ ਹੋਰ ਕਈ ਸਾਥੀ ਸਹਿਯੋਗੀਆਂ ਦੀ ਇਮਾਨਦਾਰੀ, ਨਿਸ਼ਠਾ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਗੀਦਾਰੀ ਨਾਲ ਮੋਦੀ ਨੂੰ ਆਪਣੇ ਆਪ ਨੂੰ ਮੁੜ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ ਅਤੇ ਉਹ ਗੱਠਜੋੜ ਸਰਕਾਰ ਨੂੰ ਸਫ਼ਲਤਾਪੂਰਵਕ ਚਲਾਉਣ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਣਗੇ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।

ਅਪਰਾਧਿਕ ਘਟਨਾਵਾਂ

ਸੂਬੇ ਵਿਚ ਜਿਥੇ ਰੋਜ਼ਾਨਾ ਕਤਲਾਂ, ਹੱਤਿਆਵਾਂ ਦਾ ਸਿਲਸਿਲਾ ਵਧ ਰਿਹਾ ਹੈ ਉਥੇ ਹੀ ਲੁੱਟਾਂ-ਖੋਹਾਂ, ਝਪਟਮਾਰੀ ਆਦਿ ਦੀਆਂ ਅਪਰਾਧਿਕ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਦਿਨੀਂ ਮੁਹਾਲੀ ਵਿਚ ਦਿਨ-ਦਿਹਾੜੇ ਇਕ ਜਵਾਨ ਲੜਕੀ 'ਤੇ ਤਲਵਾਰ ਨਾਲ ਕਈ ਵਾਰ ਕਰਕੇ ਇਕ ਨੌਜਵਾਨ ਵਲੋਂ ਕਤਲ ਕਰ ਦਿੱਤਾ ਗਿਆ।
ਪਠਾਨਕੋਟ ਵਿਚ ਵੀ ਮਾਮੂਲੀ ਗੱਲ ਨੂੰ ਲੈ ਕੇ ਆਟੋ ਚਾਲਕ ਦੀ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ, ਜਲੰਧਰ 'ਚੋਂ ਵੀ ਇਕ ਸ਼ਮਸ਼ਾਨਘਾਟ ਵਿਚ ਇਕ ਵਿਅਕਤੀ ਦੀ ਲਾਸ਼ ਮਿਲੀ। ਗੁਰਦਾਸਪੁਰ ਵਿਚ ਵੀ ਆੜ੍ਹਤੀਆਂ ਤੇ ਟਰੱਕ ਚਾਲਕਾਂ ਵਿਚ ਆਪਸੀ ਵਿਵਾਦ ਕਾਰਨ ਟਰੱਕ ਚਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸੇ ਤਰ੍ਹਾਂ ਨਿੱਤ ਦਿਨ ਝਪਟਮਾਰੀਆਂ ਤੇ ਲੁੱਟਾਂ ਖੋਹਾਂ ਦੀਆਂ ਖਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਅਜਿਹੀਆਂ ਘਟਨਾਵਾਂ ਵਾਪਰਨ ਨਾਲ ਲੋਕਾਂ ਦਾ ਸਰਕਾਰੀ ਮੱਤਾ ਅਤੇ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਜੇਕਰ ਅਜਿਹੀਆਂ ਘਟਨਾਵਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤਾਂ ਸੂਬਾ ਬੜੀ ਤੇਜ਼ੀ ਨਾਲ ਅਰਾਜਕਤਾ ਵੱਲ ਵਧਣਾ ਸ਼ੁਰੂ ਹੋ ਜਾਵੇਗਾ। ਸੋ ਸਰਕਾਰ, ਪ੍ਰਸ਼ਾਸਨ ਨੂੰ ਮੁਸਤੈਦੀ ਨਾਲ ਲੋਕਾਂ ਦੀ ਜਾਨ-ਮਾਲ ਦੀ ਹਿਫਾਜ਼ਤ ਕਰਨ ਦੀ ਲੋੜ ਹੈ, ਤਾਂ ਜੋ ਉਨ੍ਹਾਂ ਦਾ ਵਿਸ਼ਵਾਸ ਸਰਕਾਰ 'ਤੇ ਬਣਿਆ ਰਹੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

18-06-2024

 ਮੋਦੀ 3.0

ਇਹ ਸੱਚ ਹੈ ਕਿ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਲਗਾਤਾਰ ਤੀਜੇ ਕਾਰਜਕਾਲ ਵਿਚ, ਅਸਲ 'ਚ ਪਹਿਲੀ ਵਾਰ ਗੱਠਜੋੜ ਸਰਕਾਰ ਦੀ ਅਗਵਾਈ ਕਰਨਗੇ, ਕਿਉਂਕਿ 2014 ਅਤੇ 2019 ਦੀਆਂ ਆਮ ਚੋਣਾਂ ਵਿਚ ਭਾਜਪਾ ਨੇ 543 ਮੈਂਬਰੀਂ ਲੋਕ ਸਭਾ ਵਿਚ 272 ਸੰਸਦ ਮੈਂਬਰਾਂ ਦੇ ਸਧਾਰਨ ਬਹੁਮਤ ਦੇ ਅੰਕੜੇ ਨੂੰ ਇਕੱਲਿਆਂ ਹੀ ਪਾਰ ਕਰ ਲਿਆ ਸੀ।
ਫਿਰ ਵੀ ਮੈਨੂੰ ਲਗਦਾ ਹੈ ਕਿ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਬਣੇ ਐਨ.ਡੀ.ਏ. ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ 293 ਸੰਸਦ ਮੈਂਬਰਾਂ ਨਾਲ ਮੋਦੀ ਲਈ ਸਰਕਾਰ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਇੰਨਾ ਮੁਸ਼ਕਿਲ ਨਹੀਂ ਹੋਵੇਗਾ।
ਉਨ੍ਹਾਂ ਦਾ ਆਪਣਾ ਲੰਮਾ ਸਿਆਸੀ ਤਜਰਬਾ, ਅਮਿਤ ਸ਼ਾਹ ਵਰਗੇ ਲੋਕਾਂ ਦੀ ਨਿਪੁੰਨਤਾ, ਰਾਜਨਾਥ ਸਿੰਘ ਵਰਗੇ ਲੋਕਾਂ ਦੀ ਪਰਿਪੱਕਤਾ, ਨਿਤਿਨ ਗਡਕਰੀ ਵਰਗੇ ਲੋਕਾਂ ਦੀ ਲਿਆਕਤ, ਐਸ. ਜੈਸ਼ੰਕਰ ਦੀ ਸੂਝ ਬੂਝ ਸਮੇਤ ਹੋਰ ਕਈ ਸਾਥੀ ਸਹਿਯੋਗੀਆਂ ਦੀ ਇਮਾਨਦਾਰੀ, ਨਿਸ਼ਠਾ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਗੀਦਾਰੀ ਨਾਲ ਮੋਦੀ ਨੂੰ ਆਪਣੇ ਆਪ ਨੂੰ ਮੁੜ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ ਅਤੇ ਉਹ ਗੱਠਜੋੜ ਸਰਕਾਰ ਨੂੰ ਸਫ਼ਲਤਾਪੂਰਵਕ ਚਲਾਉਣ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਣਗੇ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।

ਡੁੱਬਣ ਦੀਆਂ ਘਟਨਾਵਾਂ ਚਿੰਤਾਜਨਕ

ਬੀਤੇ ਐਤਵਾਰ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਤੋਲਾ ਨੰਗਲ 'ਚ ਨਹਿਰ ਵਿਚ ਨਹਾਉਣ ਗਏ 3 ਬੱਚੇ ਡੁੱਬ ਗਏ। ਇਨ੍ਹਾਂ ਤਿੰਨਾਂ ਬੱਚਿਆਂ ਦੀ ਉਮਰ 13-14 ਸਾਲ ਵਿਚਕਾਰ ਦੱਸੀ ਜਾਂਦੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਸਤਲੁਜ 'ਚ ਨਹਾਉਣ ਗਏ 4 ਨੌਜਵਾਨ ਡੁੱਬ ਗਏ। ਉਸ ਤੋਂ ਪਹਿਲਾਂ ਇਕ ਹੋਰ ਟੈਲੀਵਿਜ਼ਨ 'ਤੇ ਖ਼ਬਰ ਨਸ਼ਰ ਹੋਈ ਕਿ ਸਤਲੁਜ ਦਰਿਆ ਵਿਚ ਨਹਾਉਣ ਗਏ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਜੋ ਘਰੋਂ ਕ੍ਰਿਕਟ ਦੇ ਮੈਚ ਖੇਡਣ ਦਾ ਬਹਾਨਾ ਲਾ ਕੇ ਗਏ ਸੀ।
ਅਕਸਰ ਹੀ ਜਦੋਂ ਗਰਮੀਆਂ ਆਉਂਦੀਆਂ ਹਨ, ਬੱਚੇ ਨਹਿਰਾਂ, ਨਦੀਆਂ, ਦਰਿਆ ਵਿਚ ਨਹਾਉਣ ਜਾਂਦੇ ਹਨ ਤੇ ਪਾਣੀ ਦੇ ਤੇਜ਼ ਬਹਾਵ ਕਾਰਨ ਰੁੜ੍ਹ ਜਾਂਦੇ ਹਨ।
ਹਰ ਸਾਲ ਡੁੱਬਣ ਦੀਆਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਬੱਚੇ ਨਾ ਮਾਂ-ਪਿਉ ਤੇ ਨਾ ਹੀ ਅਧਿਆਪਕਾਂ ਦੇ ਆਖੇ ਲਗਦੇ ਹਨ। ਆਪਣੀ ਮਨਮਾਨੀ ਕਰਦੇ ਹਨ। ਮਾਂ-ਪਿਉ, ਇਕੋ ਇਕ ਔਲਾਦ ਹੋਣ ਕਾਰਨ ਬੱਚਿਆਂ ਅੱਗੇ ਮਜਬੂਰ ਤੇ ਲਾਚਾਰ ਹਨ।
ਆਪਣੀਆਂ ਮੰਗਾਂ ਮੋਬਾਇਲ, ਮੋਟਰਸਾਈਕਲ ਸੰਘੀ 'ਚ ਅੰਗੂਠਾ ਦੇ ਕੇ ਲੈਂਦੇ ਹਨ। ਤਿੰਨ-ਤਿੰਨ, ਚਾਰ-ਚਾਰ ਮੋਟਰਸਾਈਕਲ 'ਤੇ ਬੈਠ ਪ੍ਰੈਸ਼ਰ ਹਾਰਨ ਵਜਾਉਂਦੇ ਹਰਲ-ਹਰਲ ਕਰਦੇ ਫੁੱਲ ਸਪੀਡ ਵਿਚ ਮੌਤ ਤੋਂ ਅਨਜਾਣ ਮੌਤ ਨੂੰ ਆਵਾਜ਼ਾਂ ਮਾਰਦੇ ਹਨ। ਜਦੋਂ ਹਾਦਸਾ ਹੁੰਦਾ ਹੈ ਪਰਚਾ ਵੱਡੀ ਗੱਡੀ 'ਤੇ ਹੋ ਜਾਂਦਾ ਹੈ।
ਬੱਚਿਆਂ ਨੂੰ ਸਕੂਲ ਪੱਧਰ 'ਤੇ ਜਾਗਰੂਕ ਕਰ ਸਖ਼ਤੀ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਵੀ ਆਪਣੇ ਮਾਂ ਪਿਉ ਤੇ ਅਧਿਆਪਕਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਜਿਸ ਮਾਂ-ਪਿਉ ਦਾ ਚਿਰਾਗ ਜਾਂਦਾ ਹੈ, ਉਸ ਨੂੰ ਹੀ ਉਸ ਦੀ ਪੀੜਾ ਦਾ ਅਹਿਸਾਸ ਹੁੰਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।

ਸੋਸ਼ਲ ਮੀਡੀਆ ਦੀ ਦੁਰਵਰਤੋਂ

ਮਨੁੱਖ ਨੇ ਆਪਣੇ ਜੀਵਨ ਨੂੰ ਸੁੱਖ ਭਰਪੂਰ ਬਣਾਉਣ ਲਈ ਬਹੁਤ ਸਾਰੀਆਂ ਕਾਢਾਂ ਕੱਢੀਆਂ ਹਨ। ਇਸ ਦਿਸ਼ਾ ਵਿਚ ਹੀ ਸੋਸ਼ਲ ਮੀਡੀਆ ਦੇ ਵੱਖ-ਵੱਖ ਰੂਪ ਮੋਬਾਈਲ ਫੋਨ, ਫੇਸਬੁੱਕ, ਯੂ-ਟਿਊਬ, ਟਵਿੱਟਰ, ਵਟਸਐਪ ਆਦਿ ਵਿਕਸਿਤ ਹੋਏ ਹਨ।
ਇਸ ਦੇ ਫਾਇਦੇ ਵੀ ਹਨ। ਪਰ ਕੁਝ ਲੋਕ ਇਨ੍ਹਾਂ ਦੀ ਗ਼ਲਤ ਵਰਤੋਂ ਕਰ ਰਹੇ ਹਨ। ਇਸ ਦੀ ਸਭ ਤੋਂ ਜ਼ਿਆਦਾ ਦੁਰਵਰਤੋਂ ਵਿਦਿਆਰਥੀ ਕਰ ਰਹੇ ਹਨ, ਇਸ ਕਰਕੇ ਉਹ ਪੜ੍ਹਾਈ ਵਿਚ ਪਿੱਛੇ ਰਹਿ ਜਾਂਦੇ ਹਨ। ਵਿਦਿਆਰਥੀਆਂ ਵਿਚ ਅੱਜਕਲ੍ਹ ਫੇਸਬੁੱਕ ਦੀ ਬਿਮਾਰੀ ਚੱਲੀ ਹੋਈ ਹੈ। ਫੇਸਬੁੱਕ ਜਨਤਕ ਮੰਚ ਹੋਣ ਕਰਕੇ ਸਾਨੂੰ ਇਸ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਨਾਬਾਲਗਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਉਤੇ ਸ਼ਰਾਰਤੀ ਅਨਸਰਾਂ ਵਲੋਂ ਭੇਜੀਆਂ ਤਸਵੀਰਾਂ ਟਿੱਪਣੀਆਂ ਤੇ ਅਫਵਾਹਾਂ ਉਤੇ ਅੰਨ੍ਹੇਵਾਹ ਯਕੀਨ ਨਹੀਂ ਕਰਨਾ ਚਾਹੀਦਾ। ਸਰਕਾਰ ਨੂੰ ਸਖ਼ਤ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ,
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

17-06-2024

 ਆਓ ਵਾਤਾਵਰਨ ਬਚਾਈਏ
ਬੰਗਲੌਰ ਤੋਂ ਬਾਅਦ ਹੁਣ ਦਿੱਲੀ ਵਿਚ ਪੀਣ ਵਾਲੇ ਪਾਣੀ ਦੀ ਕਮੀ ਅਤੇ ਦਿਨੋ-ਦਿਨ ਵਧ ਰਹੀ ਆਲਮੀ ਤਪਸ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲਗਾਤਾਰ ਮਨੁੱਖੀ ਕਾਰਵਾਈਆਂ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਕੇ ਧਰਤੀ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਰਹੀਆਂ ਹਨ। ਗੱਲ ਚਾਹੇ ਫਸਲਾਂ 'ਤੇ ਕੀਤੇ ਜਾ ਰਹੇ ਕੀਟਨਾਸ਼ਕਾਂ ਦੀ ਹੋਵੇ, ਜੰਗਲਾਂ ਦੀ ਕਟਾਈ ਜਾਂ ਫਿਰ ਘਰਾਂ ਵਿਚ ਚੱਲਣ ਵਾਲੇ ਏ.ਸੀ. ਅਤੇ ਰੈਫਰੀਜਰੇਟਰਾਂ ਦੀ ਇਨ੍ਹਾਂ ਸਾਰਿਆਂ ਨੇ ਹੀ ਵਾਤਾਵਰਨ ਨੂੰ ਪਲੀਤ ਕੀਤਾ ਹੈ।
ਮਨੁੱਖ ਦੇ ਵਧ ਰਹੇ ਲਾਲਚ ਨੇ ਉਸ ਨੂੰ ਅੰਨ੍ਹੇ ਕਰਕੇ ਪੈਸੇ ਦੀ ਦਲਦਲ ਵਿਚ ਇਸ ਤਰ੍ਹਾਂ ਧਕੇਲ ਦਿੱਤਾ ਹੈ, ਜਿਥੋਂ ਉਹ ਵਾਪਸ ਮੁੜਨਾ ਵੀ ਚਾਹੇ ਤਾਂ ਮੁਸ਼ਕਿਲ ਹੀ ਜਾਪਦਾ ਹੈ। ਉਂਜ ਤਾਂ ਵਾਤਾਵਰਨ ਨੂੰ ਬਚਾਉਣ ਦੀਆਂ, ਧਰਤੀ ਹੇਠਲੇ ਪਾਣੀ ਨੂੰ ਸੁਰੱਖਿਅਤ ਕਰਨ ਦੀਆਂ ਅਤੇ ਰੁੱਖਾਂ ਨੂੰ ਲਗਾਉਣ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ, ਵਚਨ ਦਿੱਤੇ ਜਾਂਦੇ ਹਨ, ਕੌਲ ਕਰਾਰ ਕੀਤੇ ਜਾਂਦੇ ਹਨ, ਪ੍ਰੰਤੂ ਇਹ ਕੌਲ ਨਿਭਾਏ ਨਹੀਂ ਜਾਂਦੇ। ਮਨੁੱਖ ਦੇ ਦਿਮਾਗ ਵਿਚ ਇਹ ਵਹਿਮ ਹੈ ਕਿ ਸ਼ਾਇਦ ਵਾਤਾਵਰਨ ਨੂੰ ਬਚਾਉਣ ਲਈ ਕੋਈ ਮੰਗਲ ਗ੍ਰਹਿ ਤੋਂ ਏਲੀਅਨ ਉਤਰੇਗਾ। ਉਸ ਨੂੰ ਇਹ ਯਕੀਨਨ ਪਤਾ ਨਹੀਂ ਕਿਵੇਂ ਹੋਵੇਗਾ ਕਿ ਇਹ ਧਰਤੀ, ਇਹ ਪੌਣ ਪਾਣੀ, ਇਹ ਜੀਵ-ਜੰਤੂ ਜੋ ਖ਼ਤਮ ਹੋਣ ਦੀ ਕੰਗਾਰ 'ਤੇ ਪਹੁੰਚ ਚੁੱਕੇ ਹਨ, ਉਨ੍ਹਾਂ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਹੀ ਜ਼ਿੰਮੇਵਾਰੀ ਹੈ। ਸਾਡੀ ਜਾਨ ਫਿਰ ਹੀ ਸੁਰੱਖਿਅਤ ਰਹੇਗੀ ਜੇਕਰ ਅਸੀਂ ਧਰਤੀ ਦੇ ਫੇਫੜੇ ਵਜੋਂ ਜਾਣੇ ਜਾਂਦੇ ਪੁਰਾਣੇ ਰੁੱਖਾਂ ਦੀ ਸਾਂਭ-ਸੰਭਾਲ ਅਤੇ ਨਵੇਂ ਰੁੱਖਾਂ ਨੂੰ ਲਗਾਉਣ ਲਈ ਉਪਰਾਲੇ ਕਰਾਂਗੇ।
ਸਾਨੂੰ ਸਾਰਿਆਂ ਨੂੰ ਅੱਜ ਤੋਂ ਵਾਤਾਵਰਨ ਪੱਖੀ ਕਾਰਵਾਈਆਂ ਕਰਦੇ ਹੋਏ ਵਾਤਾਵਰਨ ਬਚਾਉਣ, ਭਵਿੱਖ ਬਚਾਓ ਮੁਹਿੰਮ ਸ਼ੁਰੂ ਕਰਕੇ ਇਸ ਨੂੰ ਜਨ-ਅੰਦੋਲਨ ਬਣਾਉਣਾ ਹੋਵੇਗਾ, ਤਾਂ ਜੋ ਧਰਤੀ 'ਤੇ ਮਨੁੱਖ ਦੀ ਹੋਂਦ ਬਰਕਰਾਰ ਰੱਖੀ ਜਾ ਸਕੇ।


-ਰਜਵਿੰਦਰ ਪਾਲ ਸ਼ਰਮਾ


ਆਨਲਾਈਨ ਠੱਗਾਂ ਤੋਂ ਬਚ ਕੇ
ਅੱਜਕਲ੍ਹ ਸੋਸ਼ਲ ਮੀਡੀਆ 'ਤੇ ਕੁਝ ਠੱਗ ਕਿਸਮ ਦੇ ਲੋਕਾਂ ਨੇ ਫ਼ਰਜ਼ੀ ਅਕਾਊਂਟ ਬਣਾ ਕੇ ਲੋਕਾਂ ਤੋਂ ਦਾਨ ਦੇ ਨਾਂਅ 'ਤੇ ਪੈਸੇ ਮੰਗਣ ਦਾ ਕੰਮ ਚਲਾ ਰੱਖਿਆ ਹੈ। ਇਹ ਆਨਲਾਈਨ ਪੈਸੇ ਮੰਗਣ ਵਾਲੇ ਠੱਗਾਂ ਦਾ ਗਰੋਹ ਕਾਫੀ ਸਮੇਂ ਤੋਂ ਲੋਕਾਂ ਤੋਂ ਤਰ੍ਹਾਂ-ਤਰ੍ਹਾਂ ਦੀਆਂ ਫ਼ਰਜ਼ੀ ਤਸਵੀਰਾਂ ਪਾ ਕੇ ਪੈਸੇ ਦੀ ਮੰਗ ਕਰਦਾ ਰਹਿੰਦਾ ਹੈ। ਇਹ ਆਨਲਾਈਨ ਠੱਗ ਕਦੀ ਕਿਸੇ ਦੀ ਕਦੀ ਕਿਸੇ ਦੀ ਫੋਟੋ ਲਗਾ ਕੇ ਕਹਿ ਰਹੇ ਹਨ ਕਿ ਇਹ ਇਨਸਾਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਨੂੰ ਪੈਸੇ ਦੀ ਬਹੁਤ ਜ਼ਰੂਰਤ ਹੈ, ਇਸ ਦੀ ਮਦਦ ਕਰੋ। ਇਹ ਠੱਗ ਪੈਸੇ ਲੈਣ ਲਈ ਗੂਗਲ ਪੇ, ਬੈਂਕ ਖਾਤਾ ਨੰਬਰ ਅਤੇ ਹੋਰ ਕਈ ਤਰ੍ਹਾਂ ਦੇ ਪੈਸੇ ਪਾਉਣ ਲਈ ਆਪਣੇ ਫ਼ਰਜ਼ੀ ਨੰਬਰ ਦੇ ਰਹੇ ਹਨ। ਇਹ ਆਨਲਾਈਨ ਠੱਗ ਦਾਨੀ ਸੱਜਣਾਂ ਵਲੋਂ ਪਾਇਆ ਪੈਸਾ ਇਕੱਠਾ ਕਰਕੇ ਨਸ਼ਾ ਅਤੇ ਮੌਜਮਸਤੀ ਕਰਦੇ ਹਨ।
ਸਾਡੀ ਸਾਰੇ ਹੀ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਵੀ ਲੋੜਵੰਦ ਨੂੰ ਆਨਲਾਈਨ ਦਾਨ ਦੇਣ ਤੋਂ ਪਹਿਲਾਂ ਉਸ ਬਾਰੇ ਪੂਰਾ ਪਤਾ ਜ਼ਰੂਰ ਕਰ ਲਿਆ ਕਰੋ ਕਿ ਸਾਡਾ ਦਿੱਤਾ ਪੈਸਾ ਸਹੀ ਲੋੜਵੰਦ ਤੱਕ ਪੁੱਜ ਰਿਹਾ ਹੈ। ਲੋੜਵੰਦ ਦੀ ਮਦਦ ਕਰਨਾ ਸਾਡਾ ਸਭ ਦਾ ਫ਼ਰਜ਼ ਹੈ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਆਨਲਾਈਨ ਠੱਗਾਂ ਬਾਰੇ ਕ੍ਰਾਈਮ ਅਤੇ ਸਾਈਬਰ ਸੈੱਲ ਅਤੇ ਹੋਰ ਵਿੰਗਾਂ ਤੋਂ ਪੂਰਾ ਪਤਾ ਲਗਾ ਕੇ ਇਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।


-ਗੁਰਤੇਜ ਸਿੰਘ ਖੁਡਾਲ
ਗਲੀ ਨੰ: 11, ਭਾਗੂ ਰੋਡ, ਬਠਿੰਡਾ।


ਜੰਗਲਾਂ ਦੀ ਅੱਗ
ਹਰ ਵਾਰ ਗਰਮੀਆਂ ਦੀ ਰੁੱਤ ਆਉਂਦੇ ਹੀ ਹਿਮਾਚਲ, ਉੱਤਰਾਖੰਡ ਅਤੇ ਹੋਰ ਪਹਾੜੀ ਰਾਜਾਂ ਵਿਚ ਅੱਗਾਂ ਲੱਗਣ ਦੀਆਂ ਘਟਨਾਵਾਂ ਵਿਚ ਵਾਧਾ ਹੋ ਜਾਂਦਾ ਹੈ। ਇਨ੍ਹਾਂ ਅੱਗਾਂ ਦਾ ਕਾਰਨ ਵਧੇਰੇ ਕਰਕੇ ਵਧਦੀ ਗਰਮੀ ਹੀ ਦੱਸਿਆ ਜਾਂਦਾ ਹੈ ਜਦਕਿ ਇਨ੍ਹਾਂ ਅੱਗਾਂ ਲੱਗਣ ਦਾ ਕਾਰਨ ਵਧੇਰੇ ਕਰਕੇ ਮਨੁੱਖੀ ਹੀ ਹੁੰਦਾ ਹੈ। ਸਰਕਾਰ ਵਲੋਂ ਚਲਾਈਆਂ ਗਈਆਂ ਇਨਕੁਆਰੀਆਂ ਅੱਜ ਤੱਕ ਫਾਈਲਾਂ ਵਿਚ ਹੀ ਬੰਦ ਹਨ। ਕਈ ਵਾਰ ਹਿਮਾਚਲ ਜਾਂਦੇ ਸਾਨੂੰ ਇਨ੍ਹਾਂ ਅੱਗਾਂ ਲੱਗਣ ਦਾ ਕਾਰਨ ਆਪਣੇ ਆਪ ਸਮਝ ਆ ਜਾਂਦਾ ਹੈ ਕਿਉਂਕਿ ਹਿਮਾਚਲ ਵਲੋਂ ਰੋਜ਼ਾਨਾ ਸੈਂਕੜੇ ਗੱਡੀਆਂ ਲੱਕੜ ਦੀਆਂ ਭਰ ਕੇ ਪੰਜਾਬ ਜਾਂ ਹੋਰ ਰਾਜਾਂ ਵੱਲ ਦੌੜੀਆਂ ਜਾਂਦੀਆਂ ਸਵੇਰੇ-ਸਵੇਰੇ ਆਮ ਦੇਖੀਆਂ ਜਾ ਸਕਦੀਆਂ ਹਨ।
ਲੱਕੜ ਤਸਕਰਾਂ ਵਲੋਂ ਜੰਗਲਾਂ ਨੂੰ ਕੱਟ-ਕੱਟ ਕੇ ਉਨ੍ਹਾਂ ਦੀ ਲੱਕੜ ਮਹਿੰਗੇ ਭਾਅ ਵੇਚੀ ਜਾਂਦੀ ਹੈ। ਸਰਕਾਰ ਵਲੋਂ ਇਨ੍ਹਾਂ ਲੋਕਾਂ ਨੂੰ ਬਹੁਤ ਥੋੜ੍ਹੇ ਰੁੱਖ ਜਿਹੜੇ ਨੁਕਸਾਨ ਪਹੁੰਚਾ ਰਹੇ ਹੁੰਦੇ ਹਨ, ਨੂੰ ਕੱਟਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਰ ਮਿਲੀਭੁਗਤ ਕਰ ਕੇ ਇਹ ਤਸਕਰ ਸੈਂਕੜਿਆਂ ਦੇ ਹਿਸਾਬ ਨਾਲ ਰੁੱਖਾਂ ਦੀ ਕਟਾਈ ਕਰ ਦਿੰਦੇ ਹਨ ਜਾਂ ਇਕ ਜੰਗਲ 'ਚੋਂ ਹਜ਼ਾਰਾਂ ਹੀ ਰੁੱਖ ਵੱਢ ਲਏ ਜਾਂਦੇ ਹਨ ਅਤੇ ਬਾਅਦ ਵਿਚ ਇਨ੍ਹਾਂ ਜੰਗਲਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤਾਂ ਕਿ ਇਨ੍ਹਾਂ ਦਾ ਇਹ ਕਾਲਾ ਧੰਦਾ ਸਫ਼ੈਦ ਸਾਬਿਤ ਹੋ ਜਾਵੇ। ਦੂਜੇ ਪਾਸੇ ਇਨ੍ਹਾਂ ਜੰਗਲਾਂ ਦੀ ਅੱਗ ਕਰਕੇ ਵਧੇਰੇ ਜੀਵ-ਜੰਤੂ ਵੀ ਅਜਾਈਂ ਮੌਤ ਮਾਰੇ ਜਾਂਦੇ ਹਨ। ਇਸ ਸੰਬੰਧ ਵਿਚ ਸਰਕਾਰੀ ਕਰਮਚਾਰੀਆਂ ਦੀ ਮਿਲੀਭਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਨੂੰ ਇਸ ਸਾਰੀ ਚੀਜ਼ ਦਾ ਪਤਾ ਹੁੰਦਾ ਹੈ ਪਰ ਕੁਝ ਕੁ ਰੁਪਏ ਲੈ ਕੇ ਉਹ ਆਪਣਾ ਮੂੰਹ ਬੰਦ ਕਰ ਦਿੰਦੇ ਹਨ। ਸੋ, ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਜੰਗਲਾਂ ਨੂੰ ਆਮ ਹੀ ਅੱਗ ਨਾ ਲਗਾਈ ਜਾ ਸਕੇ।


-ਅਸ਼ੀਸ਼ ਸ਼ਰਮਾ
ਜਲੰਧਰ।


ਮੁਸ਼ਕਿਲਾਂ ਦਾ ਡਟ ਕੇ ਮੁਕਾਬਲਾ ਕਰੋ
ਮਨੁੱਖ ਦੇ ਜਨਮ ਦੇ ਸਮੇਂ ਤੋਂ ਹੀ ਸੰਸਾਰਕ ਯਾਤਰਾ ਸ਼ੁਰੂ ਹੋ ਜਾਂਦੀ ਹੈ। ਇਸ ਸੰਸਾਰਕ ਯਾਤਰਾ ਸ਼ੁਰੂ ਹੋਣ ਦੌਰਾਨ ਹੀ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਦੇ ਹਨ। ਸਾਡੀ ਜ਼ਿੰਦਗੀ ਇਸ ਫੁਲਵਾੜੀ ਵਿਚ ਦੁੱਖ-ਸੁੱਖ ਨਾਂਅ ਦੇ ਦੋ ਫੁੱਲ ਖਿੜ੍ਹਦੇ ਹਨ। ਜ਼ਿੰਦਗੀ ਵਿਚ ਦੁੱਖ ਵੀ ਆਉਂਦੇ ਹਨ ਅਤੇ ਸੁੱਖ ਵੀ। ਸਾਡੀ ਜ਼ਿੰਦਗੀ ਦੇ ਦੁੱਖ-ਸੁੱਖ ਇਕੋ ਸਿੱਕੇ ਦੇ ਦੋ ਪਹਿਲੂ ਹੀ ਹਨ। ਜ਼ਿੰਦਗੀ ਵਿਚ ਵਿਚਰਦਿਆਂ ਸਾਨੂੰ ਦੁੱਖਾਂ, ਤਕਲੀਫਾਂ, ਮੁਸ਼ਕਿਲਾਂ, ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਕਰਕੇ ਕਈ ਲੋਕ ਜ਼ਿੰਦਗੀ ਵਿਚ ਆਈਆਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਦੇ, ਸਗੋਂ ਆਈਆਂ ਮੁਸ਼ਕਿਲਾਂ ਨੂੰ ਲੋਕ ਬੋਝ ਬਣਾ ਲੈਂਦੇ ਹਨ। ਪਰ ਜੇਕਰ ਮਨੁੱਖ ਉੱਪਰ ਕੋਈ ਮੁਸ਼ਕਿਲ ਜਾਂ ਦੁੱਖ ਆ ਗਿਆ ਹੈ ਤਾਂ ਉਸ ਦੇ ਬਾਰੇ ਵਿਚ ਜ਼ਿਆਦਾ ਨਹੀਂ ਸੋਚਣਾ ਚਾਹੀਦਾ, ਸਗੋਂ ਉਸ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਉਸ ਮੁਸ਼ਕਿਲ ਨੂੰ ਹੱਲ ਕਰਨਾ ਚਾਹੀਦਾ ਹੈ।
ਇਸ ਲਈ ਸਕਾਰਾਤਮਿਕ ਸੋਚ ਨੂੰ ਅਪਣਾਉਣਾ ਚਾਹੀਦਾ ਹੈ। ਕਈ ਮਨੁੱਖ ਛੋਟੀ ਜਿਹੀ ਮੁਸ਼ਕਿਲ ਆਉਣ 'ਤੇ ਹੀ ਉਸ ਨੂੰ ਵੱਡੀ ਬਣਾ ਕੇ ਢੇਰੀ ਢਾਹ ਕੇ ਬੈਠ ਜਾਂਦੇ ਹਨ। ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਸਾਡੀ ਜ਼ਿੰਦਗੀ ਵਿਚ ਖੁਸ਼ਹਾਲੀ ਹੈ ਤਾਂ ਕਈ ਵਾਰ ਦੁੱਖਾਂ-ਤਕਲੀਫਾਂ ਤੇ ਮੁਸ਼ਕਿਲਾਂ ਵੀ ਨਾਲ ਆ ਹੀ ਜਾਂਦੀਆਂ ਹਨ। ਇਸ ਲਈ ਸਾਨੂੰ ਮੁਸ਼ਕਿਲਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।


-ਸੁਖਮੰਦਰ ਪੁੰਨੀ
ਪਿੰਡ ਘੱਟਿਆਂ ਵਾਲੀ ਜੱਟਾਂ।

14-06-2024

 ਜ਼ਿੰਦਗੀ ਦੀ ਕੋਈ ਕੀਮਤ ਨਹੀਂ?

ਸਾਡੇ ਦੇਸ਼ ਵਿਚ ਮਨੁੱਖੀ ਜਾਨਾਂ ਏਨੀਆਂ ਸਸਤੀਆਂ ਕਿਉਂ ਹਨ? ਮੁਨਾਫ਼ੇ ਦੇ ਲਾਲਚ 'ਚ ਹਰ ਚੀਜ਼ ਮਹਿੰਗੀ ਹੋ ਗਈ ਹੈ। ਇਸ ਦੇਸ਼ ਵਿਚ ਮਨੁੱਖੀ ਜਾਨਾਂ ਦੀ ਕੋਈ ਕੀਮਤ ਨਹੀਂ ਹੈ। ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਗੈਂਗਵਾਰ 'ਚ ਕਤਲ, ਫਿਰੌਤੀਆਂ ਕਾਰਨ ਕਤਲ, ਨਸ਼ਿਆਂ ਦੀ ਡੋਜ਼ ਨਾਲ ਮੌਤਾਂ ਹੋ ਰਹੀਆਂ ਹਨ। ਅਸੀਂ ਅਖ਼ਬਾਰਾਂ ਵਿਚ ਸਰਸਰੀ ਨਜ਼ਰ ਮਾਰ ਵਰਕਾ ਥੱਲ ਦਿੰਦੇ ਹਾਂ, ਜਦੋਂ ਆਪਣੇ ਘਰ ਦਾ ਜੀਅ, ਸਾਈਂ, ਚਿਰਾਗ ਚਲਾ ਜਾਂਦਾ ਹੈ ਫਿਰ ਦੂਸਰੇ ਦੀ ਪੀੜ ਦਾ ਪਤਾ ਲਗਦਾ ਹੈ। ਵਿਕਸਿਤ ਦੇਸ਼ਾਂ ਵਿਚ ਜੇ ਮਾੜੀ ਜਿਹੀ ਵੀ ਘਟਨਾ ਵਾਪਰਦੀ ਹੈ, ਉਹ ਇਸ ਦਾ ਹੱਲ ਲੱਭਦੇ ਹਨ। ਉਹ ਘਟਨਾ ਹੋਣ ਤੋਂ ਪਹਿਲਾਂ ਹੀ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰਦੇ ਹਨ, ਕੇ ਕੋਈ ਘਟਨਾ ਵਾਪਰੇ ਹੀ ਨਾ। ਹੁਣ ਕੁਦਰਤੀ ਆਫਤਾਂ ਤੇ ਹੜ੍ਹਾਂ ਦੀ ਤਬਾਹੀ ਨੇ ਘਰ ਤਬਾਹ ਕਰ ਕੇ ਰੱਖ ਦਿੱਤੇ ਹਨ। ਜੇ ਵਿਕਸਿਤ ਦੇਸ਼ਾਂ ਵਾਂਗ ਪਹਿਲਾਂ ਹੀ ਕੋਈ ਹੱਲ ਲੱਭੇ ਹੋਣ ਤਾਂ ਇਹ ਘਟਨਾਵਾਂ ਹੀ ਨਾ ਵਾਪਰਨ। ਸਾਡੇ ਦੇਸ਼ ਵਿਚ ਜਦੋਂ ਕੋਈ ਦੁਰਘਟਨਾ ਹੋ ਜਾਂਦੀ ਹੈ, ਫਿਰ ਹੱਲ ਲੱਭਣੇ ਸ਼ੁਰੂ ਹੋ ਜਾਂਦੇ ਹਨ। ਸੌੜੀ ਰਾਜਨੀਤੀ ਚੱਲ ਪੈਂਦੀ ਹੈ। ਨਸ਼ੇ ਦੇ ਸੌਦਾਗਰਾਂ ਤੇ ਮਿਲਾਵਟਖੋਰਾਂ ਨੂੰ ਉਦੋਂ ਸੋਝੀ ਆਵੇਗੀ ਜਦੋਂ ਉਨ੍ਹਾਂ ਦੇ ਆਪਣੇ ਘਰ ਅੱਗ ਲੱਗੇਗੀ। ਇਸ 'ਤੇ ਸਰਕਾਰਾਂ ਨੂੰ ਸੰਜੀਦਗੀ ਨਾਲ ਵਿਚਾਰ ਕਰ ਕੇ ਯੋਗ ਕਾਰਵਾਈ ਕਰਨ ਦੀ ਲੋੜ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ, ਪੰਜਾਬ।

ਕੁਦਰਤੀ ਸਾਧਨਾਂ ਦੀ ਲੁੱਟ

ਯਕੀਨਨ ਸੱਭਿਆਤਾਵਾਂ ਦਾ ਨਿਕਾਸ ਤੇ ਵਿਕਾਸ ਕੁਦਰਤੀ ਵਸੀਲਿਆਂ ਦੀ ਭਰਪੂਰਤਾ 'ਤੇ ਨਿਰਭਰ ਕਰਦਾ ਹੈ। ਕੁਦਰਤੀ ਵਸੀਲਿਆਂ ਨੂੰ ਮਾਨਣ ਤੇ ਹੰਢਾਉਣ ਦਾ ਹੱਕ ਮਨੁੱਖ ਦੇ ਨਾਲ-ਨਾਲ ਧਰਤੀ 'ਤੇ ਰਹਿ ਰਹੇ ਹਰ ਪ੍ਰਾਣੀ ਦੇ ਹਿੱਸੇ ਵੀ ਆਉਂਦਾ ਹੈ। ਪਰ ਤ੍ਰਾਸਦੀ ਸਮਝੋ ਜਾਂ ਸਮੇਂ ਦੀਆਂ ਹਕੂਮਤਾਂ ਦੀ ਬੇਪ੍ਰਵਾਹੀ, ਕੁਦਰਤੀ ਸਾਧਨਾਂ ਦੀ ਲੁੱਟ-ਖਸੁੱਟ ਜੋ ਕਿ ਵਿਕਾਸ ਜਾਂ ਆਧੁਨਿਕੀਕਰਨ ਦੇ ਆਧਾਰ 'ਤੇ ਲਗਾਤਾਰ ਵਰਤਾਰਾ ਕੁਦਰਤੀ ਆਫ਼ਤਾਵਾਂ ਨੂੰ ਬੇਝਿਜਕ ਸੱਦਾ ਦੇਣਾ ਹੈ। ਸਾਡੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਰ ਵੀ ਅਸੰਤੁਲਿਤ ਤੇ ਭਿਆਨਕ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇ ਅਸੀਂ ਸਮਾਂ ਰਹਿੰਦਿਆਂ ਕੋਈ ਠੋਸ ਉਪਰਾਲੇ ਨਾ ਕੀਤੇ। ਪਰ ਫਿਰ ਵੀ ਅਸੀਂ ਹਰ ਲਿਹਾਜ ਨਾਲ ਕੁਦਰਤੀ ਸੰਤੁਲਨ ਦੇ ਵਿਗਾੜ ਦਾ ਕਾਰਨ ਬਣਦੇ ਜਾ ਰਹੇ ਹਾਂ ਤੇ ਸਰਕਾਰਾਂ ਨੇ ਵੀ ਇਸ ਪ੍ਰਤੀ ਆਪਣੇ ਚੋਣ ਏਜੰਡੇ ਵਿਚ ਕੋਈ ਤਰਜੀਹ ਨਹੀਂ ਦਿੱਤੀ। ਵਾਕਿਆ ਹੀ ਪੂਰਨ ਚੰਦ ਸਰੀਨ ਦੇ ਲੇਖ 'ਜੇਕਰ ਧਨ ਕਬੇਰਾਂ ਤੇ ਸੱਤਾ 'ਚ ਗੰਢ-ਤੁੱਪ ਹੈ ਤਾਂ ਕੁਝ ਵੀ ਹੋ ਸਕਦਾ ਹੈ' ਤੱਥਾਂ 'ਤੇ ਆਧਾਰਿਤ ਆਪਣੀ ਰਿਪੋਰਟ ਪੇਸ਼ ਕੀਤੀ ਹੈ ਕਿ ਬਹੁਗਿਣਤੀ ਆਦਿਵਾਸੀ ਇਲਾਕੇ ਝਾਰਖੰਡ ਵਿਚ ਕੁਦਰਤੀ ਸਾਧਨਾਂ ਦੀ ਭਰਮਾਰ ਹੋਣ ਕਰਕੇ 295 ਹੈਕਟੇਅਰ ਜ਼ਮੀਨ ਪਾਵਰ ਪਲਾਂਟ ਲਈ ਲੋੜੀਂਦੀ ਹੈ, ਜੋ ਕਿ ਇਸ ਵਕਤ ਤਕਰੀਬਨ 50 ਲੱਖ ਲੋਕਾਂ ਦੇ ਰੁਜ਼ਗਾਰ 'ਤੇ ਨਿਰਭਰਤਾ ਨਾਲ ਜੁੜੀ ਹੋਈ ਹੈ। ਇਸ ਪਾਵਰ ਪਲਾਂਟ 'ਤੇ ਆਧਾਰਿਤ ਗੁਆਂਢੀ ਦੇਸ਼ ਬੰਗਲਾਦੇਸ਼ ਨੂੰ ਬਿਜਲੀ ਦੇਣ ਦਾ ਕਰਾਰ ਵੀ ਹੋ ਗਿਆ ਹੈ। ਇਹ ਕਿਥੋਂ ਤੱਕ ਸਹੀ ਹੈ ਕਿ ਕੁਦਰਤੀ ਵਸੀਲਿਆਂ ਦੇ ਉਜਾੜ ਦੇ ਨਾਲ-ਨਾਲ ਆਮ ਲੋਕਾਂ ਦੀ ਟੈਕਸ ਵਸੂਲੀ 'ਤੇ ਕਰਜ਼ ਦੇ ਰੂਪ ਵਿਚ ਦਿੱਤਾ ਧਨ ਸਾਡਾ ਤੇ ਫਾਇਦਾ ਗੁਆਂਢੀ ਦੇਸ਼ ਦਾ। ਮਤਲਬ ਪੈਸੇ ਦੀ ਚਮਕ-ਦਮਕ ਪਿਛੇ ਬਾਕੀ ਸਭ ਫਿੱਕਾ ਭਾਵੇਂ ਉਹ ਧਨਾਢ ਲੋਕਾਂ ਦੀ ਆਪਣੇ ਐਸ਼ੋ-ਆਰਾਮ ਪ੍ਰਤੀ ਬੇਫਜ਼ੂਲ ਖਰਚੀ ਹੋਵੇ ਜਾਂ ਫਿਰ ਸਰਕਾਰ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਕਰਜ਼ਾ ਮੁਆਫ਼ੀ। ਦੂਜੇ ਪਾਸੇ ਆਮ ਜਨਤਾ ਦੀ ਆਪਣੀ ਸਜ਼ਾ ਭੁਗਤਣ ਤੋਂ ਬਾਅਦ ਵੀ ਰਾਹਤ ਦਾ ਨਾ ਮਿਲਣਾ ਤੇ ਬੇਦੋਸ਼ੇ ਕਤਲੇਆਮ ਕਰਨ ਵਾਲੇ ਲਈ ਖੁੱਲ੍ਹਾ ਵੋਟ ਬੈਂਕ ਤੇ ਲੋਕਤੰਤਰਿਕ ਵਿਵਸਥਾ ਦਾ ਹੋਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਬਿਲਕੁਲ ਪੈਸਾ ਤੇ ਸੱਤਾ ਦੇ ਆਧਾਰ 'ਤੇ ਨਾਮੁਮਕਿਨ ਵੀ ਮੁਮਕਿਨ ਹੋ ਜਾਂਦਾ ਹੈ।

-ਕੰਵਲਪ੍ਰੀਤ ਕੌਰ ਥਿੰਦ ਝੰਡ
ਮਾਝਾ ਈਕੋ ਕਲੱਬ ਇੰਚਾਰਜ।

13-06-2024

ਬਹੁ-ਪਾਰਟੀ ਲੋਕਤੰਤਰ ਵਿਚ ਵਿਸ਼ਵਾਸ

ਹਾਲਾਂਕਿ ਆਮ ਚੋਣਾਂ 2024 ਦੇ ਨਤੀਜਿਆਂ ਵਿਚ ਭਾਜਪਾ 543 ਮੈਂਬਰੀ ਲੋਕ ਸਭਾ ਵਿਚ ਲਗਭਗ 240 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਪਰ ਇਹ 272 ਸੀਟਾਂ ਦੇ ਸਧਾਰਨ ਬਹੁਮਤ ਦੇ ਅੰਕੜੇ ਤੋਂ ਬਹੁਤ ਘੱਟ ਹੈ। ਬਹਰਹਾਲ, ਭਾਰਤ ਦੇ ਵੋਟਰਾਂ ਨੇ ਦੇਸ਼ ਵਿਚ ਬਹੁ-ਪਾਰਟੀ ਲੋਕਤੰਤਰ ਵਿਚ ਆਪਣੇ ਮੂਲ ਵਿਸ਼ਵਾਸ ਨੂੰ ਰੇਖਾਂਕਿਤ ਕੀਤਾ ਹੈ ਅਤੇ ਲੋਕਤੰਤਰੀ ਪ੍ਰਣਾਲੀ ਵਿਚ ਇਕ ਪਾਰਟੀ ਅਤੇ ਇਕੱਲੇ ਨੇਤਾ ਦੇ ਦਬਦਬੇ ਨੂੰ ਰੱਦ ਕੀਤਾ ਹੈ। ਐਗਜ਼ਿਟ ਪੋਲ ਦੀਆਂ ਭਵਿੱਖਬਾਣੀਆਂ ਨੂੰ ਨਕਾਰਦਿਆਂ, ਰਾਸ਼ਟਰੀ ਚੋਣ ਨਤੀਜਿਆਂ ਨੇ ਐਨ.ਡੀ.ਏ. ਨੂੰ ਆਪਣੇ ਮੁੱਖ ਵਿਰੋਧੀ 'ਇੰਡੀਆ' ਗੱਠਜੋੜ 'ਤੇ ਸ਼ਾਨਦਾਰ ਜਿੱਤ ਦਰਸਾਈ ਹੈ। ਮਾੜੇ ਦਿਨਾਂ ਅਤੇ ਔਖੇ ਹਾਲਾਤਾਂ ਲਈ ਵੀ ਭਾਜਪਾ ਦੀ ਮੈਕਰੋ-ਯੋਜਨਾ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ, ਕਿਉਂਕਿ ਇਹ ਹੁਣ ਆਪਣੇ ਦਮ 'ਤੇ ਸਰਕਾਰ ਬਣਾਉਣ ਦੀ ਸਥਿਤੀ ਵਿਚ ਨਹੀਂ ਹੈ, ਪਰ ਜ਼ਰੂਰੀ ਤੌਰ 'ਤੇ ਆਪਣੇ ਨਾਲ ਆਖਰੀ ਸਮੇਂ 'ਚ ਮਿਲਾਏ ਸਹਿਯੋਗੀਆਂ ਜਿਵੇਂ ਕਿ ਨਿਤਿਸ਼ ਕੁਮਾਰ ਦੀ ਜੇ.ਡੀ.ਯੂ. ਅਤੇ ਚੰਦਰਬਾਬੂ ਨਾਇਡੂ ਦੀ ਟੀ.ਡੀ.ਪੀ. ਦੇ ਨਿਰੰਤਰ ਸਮਰਥਨ ਦੀ ਲੋੜ ਹੈ ਅਤੇ ਇਕ ਮਹੱਤਵਪੂਰਨ ਸੰਦੇਸ਼ ਇਹ ਹੈ ਕਿ ਬਹੁਗਿਣਤੀ ਭਾਈਚਾਰਾ ਭਾਵ ਹਿੰਦੂ ਭਾਈਚਾਰਾ, ਧਾਰਮਿਕ ਭਾਵਨਾਵਾਂ ਦੇ ਭੜਕਾਊ ਹਰਕਤਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ, ਸਗੋਂ ਉਹ 'ਸਭ ਕਾ ਸਾਥ ਸਭ ਕਾ ਵਿਕਾਸ' ਦੇ ਵਿਚਾਰ ਨੂੰ ਇਕ ਮੰਤਰ ਵਜੋਂ ਦੇਸ਼ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਲਈ ਇਕਮੁੱਠ ਹੋ ਕੇ ਅੱਗੇ ਵਧਣ ਨੂੰ ਮਹੱਤਵ ਦਿੰਦੇ ਹਨ।

-ਇੰਜ. ਕ੍ਰਿਸ਼ਨ ਕਾਂਤ ਸੂਦ
ਨੰਗਲ

12-06-2024

 ਬਰਦਾਸ਼ਤ ਦਾ ਮਾਦਾ
ਅਜੋਕੇ ਸਮੇਂ ਮਨੁੱਖ ਵਿਚ ਲਾਲਚ, ਸਵਾਰਥ, ਹੰਕਾਰ ਅਤੇ ਮੌਕਾਪ੍ਰਸਤੀ ਵਰਗੇ ਅਵਗੁਣ ਜਿਥੇ ਭਾਰੂ ਹਨ, ਉਥੇ ਬਰਦਾਸ਼ਤ ਦੇ ਮਾਦੇ ਦੀ ਵੀ ਸਖ਼ਤ ਘਾਟ ਮਹਿਸੂਸ ਹੋ ਰਹੀ ਹੈ, ਅਰਥਾਤ ਨੈਤਿਕਤਾ ਦੀ ਬਹੁਤ ਕਮੀ ਹੈ। ਸਿੱਟੇ ਵਜੋਂ ਮਨੁੱਖੀ ਮਨ ਅਸ਼ਾਂਤ ਹੈ ਅਤੇ ਉਹ ਉਕਤ ਦੱਸੇ ਅਵਗੁਣਾਂ ਵਿਚੋਂ ਸ਼ਾਂਤੀ ਦੀ ਭਾਲ ਕਰਦਾ ਹੈ ਤੇ ਇਧਰ-ਉਧਰ ਭਟਕ ਰਿਹਾ ਹੈ। ਜਦਕਿ ਮਨੁੱਖ ਦਾ ਹਿਰਦਾ ਉਦੋਂ ਤੱਕ ਅਡੋਲ ਅਤੇ ਸ਼ਾਂਤ ਨਹੀਂ ਹੋ ਸਕਦਾ, ਜਦੋਂ ਤੱਕ ਕਿ ਉਹ ਨਾਮ ਸਿਮਰਨ ਅਤੇ ਸੇਵਾ ਨਾਲ ਨਹੀਂ ਜੁੜਦਾ। ਸਿਮਰਨ ਵੀ ਉਹ ਜੋ ਨਿਰ-ਸਵਾਰਥ ਹੋਵੇ ਅਤੇ ਸੇਵਾ ਉਹ ਜੋ ਨਿਸ਼ਕਾਮ ਹੋਵੇ। ਦਿਖਾਵੇ ਦਾ ਸਿਮਰਨ ਅਤੇ ਸੇਵਾ ਮਨੁੱਖ ਨੂੰ ਹੰਕਾਰੀ ਤਾਂ ਬਣਾ ਸਕਦੇ ਹਨ, ਨਿਮਰਤਾ ਅਤੇ ਹਲੀਮੀ ਪ੍ਰਦਾਨ ਨਹੀਂ ਕਰ ਸਕਦੇ ਅਤੇ ਨਾ ਹੀ ਮਨੁੱਖੀ ਮਨ ਵਿਚ ਬਰਦਾਸ਼ਤ ਦਾ ਮਾਦਾ ਲਿਆ ਸਕਦੇ ਹਨ। ਮੋਹ-ਮਾਇਆ ਦੇ ਜਾਲ ਵਿਚ ਜਕੜਿਆ ਹੋਇਆ ਮਨੁੱਖ ਆਪਣਾ ਨਿਸਤਾਰਾ ਨਹੀਂ ਕਰਵਾ ਸਕਦਾ ਅਤੇ ਨਾ ਹੀ ਆਪਣਾ ਲੋਕ ਅਤੇ ਪਰਲੋਕ ਹੀ ਸੰਵਾਰ ਸਕਦਾ ਹੈ। ਸਿਆਣੇ ਆਖਦੇ ਹਨ ਕਿ ਪਰਮਾਤਮਾ ਉਨ੍ਹਾਂ ਦੀ ਮਦਦ ਕਰਦਾ ਹੈ, ਜੋ ਆਪਣੀ ਮਦਦ ਆਪ ਕਰਦੇ ਹਨ। ਸੋ, ਉਸ ਪਰਵਰਦਗਾਰ ਦੀ ਕ੍ਰਿਪਾ ਦੇ ਪਾਤਰ ਬਣਨ ਲਈ ਅਤੇ ਆਪਣਾ ਉਧਾਰ/ਨਿਸਤਾਰਾ ਕਰਵਾਉਣ ਲਈ ਮਨੁੱਖ ਨੂੰ ਅਵਗੁਣਾਂ ਦਾ ਤਿਆਗ ਕਰਨ ਅਤੇ ਸਦਗੁਣਾਂ ਦੇ ਧਾਰਨੀ ਬਣਨ ਦੀ ਵੱਡੀ ਲੋੜ ਹੈ। ਅਜਿਹਾ ਕਰਕੇ ਹੀ ਪ੍ਰਾਣੀ ਆਪਣਾ ਮਨੁੱਖਾ ਜੀਵਨ ਸਫਲ ਬਣਾ ਸਕਦਾ ਹੈ ਅਤੇ ਆਵਾਗਵਣ ਦੇ ਚੱਕਰ ਤੋਂ ਬਚ ਸਕਦਾ ਹੈ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।


ਗਰਮੀ ਦਾ ਕਹਿਰ
ਪੰਜਾਬ ਵਿਚ ਗਰਮੀ ਦਾ ਪਾਰਾ 45 ਫ਼ੀਸਦੀ ਦੇ ਨੇੜੇ ਪਹੁੰਚ ਗਿਆ ਹੈ। ਭਿਆਨਕ ਗਰਮੀ ਦੇ ਕਹਿਰ ਕਾਰਨ ਕਈ ਮੌਤਾਂ ਹੋਈਆਂ ਹਨ। ਗਰਮੀ ਦੇ ਮੌਸਮ ਵਿਚ ਹੀਟ ਸਟਰੋਕ ਦਾ ਖ਼ਤਰਾ ਵਧ ਜਾਂਦਾ ਹੈ। ਲੂ ਲੱਗ ਜਾਂਦੀ ਹੈ। ਘਰ ਤੋਂ ਬਾਹਰ ਗਰਮੀ ਕਰਕੇ ਪਿੱਤ ਹੋ ਜਾਵੇ, ਦਿਲ ਘਬਰਾਵੇ, ਚੱਕਰ ਆਉਣ, ਸਿਰ ਦਰਦ ਹੋਵੇ, ਉਲਟੀਆਂ ਆਉਣ, ਜ਼ਿਆਦਾ ਪਸੀਨਾ, ਘਬਰਾਹਟ ਹੋਵੇ ਤੁਰੰਤ ਫੋਨ 108 'ਤੇ ਕਰ ਕੇ ਐਂਬੂਲੈਂਸ ਦੀ ਮਦਦ ਲੈ ਡਾਕਟਰੀ ਸਹਾਇਤਾ ਲਉ। ਗਰਮੀ ਵਿਚ ਜ਼ਿਆਦਾ ਘਰੋਂ ਬਾਹਰ ਨਾ ਨਿਕਲੋ, ਖ਼ਾਸ ਕਰ ਬਜ਼ੁਰਗ, ਬੱਚੇ, ਬਿਮਾਰ, ਵਧੇਰੇ ਭਾਰ ਵਾਲੇ ਮੋਟੇ ਵਿਅਕਤੀ ਗੁਰੇਜ਼ ਕਰਨ। ਸਰੀਰ ਵਿਚ ਪਾਣੀ ਦੀ ਕਮੀ ਨਾ ਆਵੇ ਇਸ ਲਈ ਓ.ਆਰ.ਐਸ. ਪੀਉ, ਵੱਧ ਤੋਂ ਵੱਧ ਪਾਣੀ ਪੀਉ, ਬਟਰ ਮਿਲਕ, ਨਾਰੀਅਲ ਪਾਣੀ, ਜੂਸ, ਨਿੰਬੂ ਪਾਣੀ, ਲੱਸੀ, ਸਪੈਸ਼ਲ ਬਦਾਮ, ਮਖਾਣਿਆਂ ਦੀ ਪੰਜਾਰੀ, ਤਰਲ ਪਦਾਰਥਾਂ ਦਾ ਜ਼ਿਆਦਾ ਸੇਵਨ ਕਰੋ। ਪੌਸ਼ਟਿਕ ਸਬਜ਼ੀਆਂ, ਹਲਕਾ ਭੋਜਨ, ਦਾਲ ਚਾਵਲ, ਖਿਚੜੀ ਦਲੀਆ ਖਾਉ ਜੋ ਛੇਤੀ ਪਚ ਜਾਵੇ। ਮੌਸਮੀ ਫਲ ਅੰਬ, ਤਰਬੂਜ਼, ਖਰਬੂਜ਼ਾ ਲੀਚੀ ਜ਼ਿਆਦਾ ਸਲਾਦ-ਖੀਰੇ ਦੀ ਵਰਤੋਂ ਕਰੋ। ਹਲਕੇ ਭਾਰ ਵਾਲੇ ਹਲਕੇ-ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜਿਆਂ ਦੀ ਵਰਤੋਂ ਕਰੋ। ਜੇਕਰ ਤੁਸੀਂ ਬਾਹਰ ਹੋ ਸਿਰ ਕੱਪੜੇ, ਟੋਪੀ ਜਾਂ ਛਤਰੀ ਨਾਲ ਢੱਕੋ। ਬਾਹਰ ਕੰਮ ਕਰਦੇ ਧੁੱਪ ਦਾ ਖਿਆਲ ਰੱਖੋ, ਠੰਢੇ ਪਾਣੀ ਦਾ ਇੰਤਜ਼ਾਮ ਕਰੋ। ਸਵੇਰੇ ਸੁਵਖਤੇ ਜਾਂ ਠੰਢੇ ਵੇਲੇ ਕੰਮ ਕਰਨ ਦੀ ਕੋਸ਼ਿਸ਼ ਕਰੋ। ਬਾਹਰ ਜਾਂਦੇ ਵਕਤ ਠੰਢੇ ਪਾਣੀ ਦੀ ਬੋਤਲ ਜ਼ਰੂਰ ਰੱਖੋ।


-ਗੁਰਮੀਤ ਸਿੰਘ ਵੇਰਕਾ


ਜੂਨ ਮਹੀਨੇ ਦੀਆਂ ਛੁੱਟੀਆਂ
ਜੇਕਰ ਅਸੀਂ ਪਿਛਲੇ ਸਮਿਆਂ ਵੱਲ ਧਿਆਨ ਮਾਰੀਏ ਤਾਂ ਸਾਡੀ ਜ਼ਿੰਦਗੀ ਵਿਚ ਨਾਨਕੇ ਘਰ ਦੀ ਮਹੱਤਤਾ ਬਹੁਤ ਵੱਡੀ ਹੈ। ਪੁਰਾਣੇ ਸਮਿਆਂ ਵਿਚ ਭਾਵੇਂ ਕਿ ਟੈਲੀਫੋਨ ਨਹੀਂ ਸੀ ਹੁੰਦੇ ਪਰ ਫਿਰ ਵੀ ਜੂਨ ਮਹੀਨੇ ਦੀਆਂ ਛੁੱਟੀਆਂ ਵਿਚ ਮਾਮੇ-ਮਾਸੀਆਂ ਨੂੰ ਆਪਣੇ ਭਾਣਜੇ, ਭਾਣਜੀਆਂ ਦੇ ਆਉਣ ਦੀ ਪੂਰੀ ਉਡੀਕ ਹੁੰਦੀ ਸੀ। ਕਿਉਂਕਿ ਹਰ ਇਕ ਨੇ ਆਪਣੇ ਨਾਨਕੇ ਘਰ ਜ਼ਰੂਰ ਆਉਣਾ-ਜਾਣਾ ਹੁੰਦਾ ਸੀ। ਕਿਉਂਕਿ ਹਰ ਇਕ ਹੀ ਬੱਚਿਆਂ ਨੂੰ ਕਹਿੰਦਾ, ਲਗਦਾ ਏ ਅੱਜ ਤੁਹਾਡੀ ਭੂਆ ਹੋਰੀਂ ਆਉਣਗੇ। ਪਰ ਅੱਜ ਇਹ ਸਭ ਚਾਅ ਘੱਦੇ ਜਾ ਰਹੇ ਨੇ। ਅੱਜ ਨਾ ਕੋਈ ਪਹਿਲਾਂ ਵਾਂਗ ਉਡੀਕ ਕਰਦਾ ਹੈ। ਨਾ ਹੀ ਪਹਿਲਾਂ ਵਾਂਗ ਕੋਈ ਨਾਨਕੇ ਜਾਣ ਨੂੰ ਤਰਜੀਹ ਦਿੰਦਾ ਹੈ। ਅੱਜ ਕੱਲ੍ਹ ਗਰਮੀਆਂ ਦੀਆਂ ਛੁੱਟੀਆਂ ਵਿਚ ਨਾਨਕੇ ਜਾਣ ਦੀ ਬਜਾਏ ਠੰਢੀਆਂ ਥਾਵਾਂ 'ਤੇ ਜਿਵੇਂ ਕਿ ਕੁੱਲੂ, ਮਨਾਲੀ, ਸ਼ਿਮਲੇ ਜਾਂ ਫਿਰ ਕੁਝ ਅਮੀਰ ਲੋਕ ਵਿਦੇਸ਼ ਜਾਣ ਨੂੰ ਪਹਿਲ ਦੇ ਰਹੇ ਹਨ। ਇਹ ਸਭ ਸਾਡੇ ਮੋਹ ਪਿਆਰ ਘਟਨ ਦੇ ਸਬੂਤ ਨੇ। ਜਿਵੇਂ ਕਿ ਹਰ ਥਾਂ 'ਤੇ ਬੱਚਿਆਂ ਨੂੰ ਪਿਤਾ ਦੇ ਨਾਂਅ 'ਤੇ ਜਾਣਿਆ ਜਾਂਦਾ ਹੈ। ਪਰ ਨਾਨਕੇ ਜਾ ਕੇ ਸਾਡੀ ਵੱਖਰੀ ਪਛਾਣ ਹੁੰਦੀ ਹੈ। ਨਾਨਕੇ ਜਾ ਕੇ ਸਾਨੂੰ ਮਾਵਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਨਾਨਕੇ ਘਰ ਵਿਚ ਖਾਣ-ਪੀਣ 'ਤੇ ਖੇਡਣ ਮੱਲਣ ਦੀ ਕਿਸੇ ਵੀ ਤਰ੍ਹਾਂ ਦੀ ਰੋਕ ਟੋਕ ਨਹੀਂ ਹੁੰਦੀ। ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਨਾਨਕੇ ਜਾਵਾਂਗੇ ਤੇ ਮੋਟੇ ਹੋ ਕੇ ਆਵਾਂਗੇ।


-ਰੇਸ਼ਮ ਸਿੰਘ


ਗਲਤੀਆਂ ਤੋਂ ਸਿੱਖੋ ਸਬਕ
ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਮਨੁੱਖ ਕਿਸੇ ਦੇ ਸਮਝਾਇਆਂ ਨਹੀਂ ਸਮਝਦਾ ਅਤੇ ਜਦ ਰੱਬ ਉਸ ਨੂੰ ਠੋਕਰ ਲਗਾਉਂਦਾ ਹੈ ਤਦ ਹੀ ਉਸ ਦੀ ਅਕਲ ਟਿਕਾਣੇ ਆਉਂਦੀ ਹੈ। ਸਹੀ ਦਿਸ਼ਾ ਤੋਂ ਭਟਕੇ ਮਨੁੱਖ ਨੂੰ ਜਦ ਕੋਈ ਚੰਗੀ ਸੇਧ ਦਿੰਦਾ ਹੈ ਤਾਂ ਤਦ ਉਹ ਉਸ ਦੀ ਸਿੱਖਿਆ 'ਤੇ ਗੌਰ ਨਹੀਂ ਫ਼ਰਮਾਉਂਦਾ ਅਤੇ ਜਿਹੜਾ ਵੀ ਕੋਈ ਭਟਕ ਰਹੇ ਮਨੁੱਖ ਨੂੰ ਸਮਝਾਉਂਦਾ ਹੈ ਤਾਂ ਉਹ ਸਖਸ਼ ਉਸ ਨੂੰ ਉਸ ਦਾ ਦੁਸ਼ਮਣ ਪ੍ਰਤੀਤ ਹੁੰਦਾ ਹੈ ਕਿਉਂਕਿ ਜਦ ਮੱਤ ਮਾਰੀ ਜਾਂਦੀ ਹੈ ਤਾਂ ਇਨਸਾਨ ਨੂੰ ਸਹੀ ਗਲਤ ਦੀ ਪਹਿਚਾਣ ਨਹੀਂ ਰਹਿੰਦੀ। ਇਸ ਲਈ ਸਿਆਣੇ ਕਹਿੰਦੇ ਨੇ ਕਿ ਜ਼ਿੰਦਗੀ ਦੇ ਅਸਲ ਤਜਰਬੇ ਤੋਂ ਵਾਕਫ਼ ਹੋਣ ਲਈ ਠੋਕਰ ਲੱਗਣੀ ਜ਼ਰੂਰੀ ਹੈ ਕਿਉਂਕਿ ਜਦ ਤਕ ਠੋਕਰ ਨਹੀਂ ਲੱਗੇਗੀ ਤਦ ਤਕ ਇਨਸਾਨ ਗਲਤ ਤੋਂ ਸਹੀ ਰਸਤੇ 'ਤੇ ਵਾਪਸ ਨਹੀਂ ਪਰਤੇਗਾ। ਜਾਣੇ-ਅਣਜਾਣੇ ਵਿਚ ਕੀਤੀਆਂ ਹੋਈਆਂ ਭੁੱਲਾਂ ਤੋਂ ਸਬਕ ਸਿੱਖ ਕੇ ਹੀ ਮਨੁੱਖ ਚੰਗੇ-ਮਾੜੇ ਤੋਂ ਜਾਣੂ ਹੁੰਦਾ ਹੈ, ਕਿਉਂਕਿ ਜਦ ਤਕ ਠੋਕਰ ਨਹੀਂ ਲੱਗੇਗੀ ਤਦ ਤਕ ਮਨੁੱਖ ਦੀ ਗੁਆਚੀ ਹੋਈ ਸੁਧਬੁਧ ਵਾਪਸ ਨਹੀਂ ਆਵੇਗੀ। ਉਦਾਹਰਨ ਵਜੋਂ ਜਦ ਮਾਪਿਆਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਬੱਚਾ ਉਨ੍ਹਾਂ ਦੀ ਨਹੀਂ ਸੁਣਦਾ ਅਤੇ ਆਪਣੇ ਮਾਪਿਆਂ ਦਾ ਹੱਥ ਛੱਡ ਕੇ ਉਨ੍ਹਾਂ ਨਾਲੋਂ ਵੱਖ ਹੋ ਕੇ ਜਦ ਭੀੜ ਵਿਚ ਗੁਆਚ ਜਾਂਦਾ ਹੈ ਤਾਂ ਭਵਿੱਖ ਵਿਚ ਫਿਰ ਉਹ ਭੁੱਲ ਕੇ ਵੀ ਆਪਣੇ ਮਾਪਿਆਂ ਦਾ ਹੱਥ ਛੱਡਣ ਦੀ ਭੁੱਲ ਕਦੇ ਨਹੀਂ ਕਰਦਾ ਕਿਉਂਕਿ ਉਹ ਪਹਿਲਾਂ ਕੀਤੀ ਗਈ ਗਲਤੀ ਤੋਂ ਸਬਕ ਸਿੱਖ ਲੈਂਦਾ ਹੈ। ਸੋ, ਗਲਤੀਆਂ ਤੋਂ ਸਬਕ ਸਿੱਖੋ ਅਤੇ ਅੱਗੇ ਵਧੋ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

11-06-2024

 ਚੰਗੀ ਅਤੇ ਮਾੜੀ ਮਤ

ਕਹਿੰਦੇ ਹਨ ਕਿ ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਬਦਲਦਾ ਹੈ। ਭਾਵ ਕਿ ਜਿਹੋ ਜਿਹੀ ਸੰਗਤ ਹੋਵੇ ਉਹੋ ਜਿਹੀ ਰੰਗਤ ਚੜ੍ਹ ਜਾਂਦੀ ਹੈ। ਜੇਕਰ ਦੋਸਤਾਂ-ਮਿੱਤਰਾਂ ਦੀ ਸੰਗਤ ਚੰਗੀ ਹੋਵੇਗੀ ਤਾਂ ਫਿਰ ਮਤ ਚੰਗੀ ਰਹੇਗੀ ਅਤੇ ਜੇਕਰ ਸਾਥੀਆਂ ਦੀ ਸੰਗਤ ਮਾੜੀ ਹੋਵੇਗੀ ਤਾਂ ਫਿਰ ਮਤ 'ਤੇ ਪਰਦਾ ਪੈਂਦਿਆਂ ਸਮਾਂ ਨਹੀਂ ਲੱਗੇਗਾ। ਇਨਸਾਨ ਭਾਵੇਂ ਕਿੰਨਾ ਕੁ ਸੁਗ਼ੜ-ਸਿਆਣਾ ਕਿਉਂ ਨਾ ਹੋਵੇ ਪਰ ਜੇਕਰ ਉਸ ਦਾ ਮਾੜੀ ਸੰਗਤ ਨਾਲ ਵਾਹ ਪੈ ਗਿਆ ਤਾਂ ਫਿਰ ਉਸ ਦੀ ਸਿੱਧੀ ਮਤ ਵੀ ਵਿਗੜ ਜਾਵੇਗੀ, ਕਿਉਂਕਿ ਮਾੜੇ ਸੰਗੀ-ਸਾਥੀਆਂ ਦੇ ਟੋਲੇ ਵਿਚ ਬੈਠ ਕੇ ਬੰਦੇ ਦਾ ਮਾੜੇ ਕੰਮਾਂ ਪ੍ਰਤੀ ਉਤਸ਼ਾਹ ਵਧਦਾ ਹੈ। ਇਸ ਲਈ ਸਿਆਣੇ ਅਕਸਰ ਹੀ ਆਖਦੇ ਹਨ ਕਿ ਸਦਾ ਚੰਗੇ ਸੰਗੀ ਸਾਥੀਆਂ ਦੀ ਸੰਗਤ ਕਰੋ। ਚੰਗੇ ਅਤੇ ਮਾੜੇ ਦੀ ਪਹਿਚਾਣ ਕਰੋ ਅਤੇ ਕਿਸੇ ਨਾਲ ਵੀ ਦੋਸਤੀ ਵਾਲਾ ਨਾਤਾ ਰੱਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਉਸ ਇਨਸਾਨ ਦੀ ਜਾਂਚ-ਪਰਖ ਕਰੋ ਕਿ ਕਿਤੇ ਇਹ ਇਨਸਾਨ ਆਪਣਾ ਉੱਲੂ ਸਿੱਧਾ ਕਰਨ ਲਈ ਤੁਹਾਨੂੰ ਭਵਿੱਖ ਵਿਚ ਨੁਕਸਾਨ ਤਾਂ ਨਹੀਂ ਪਹੁੰਚਾਏਗਾ? ਭਾਵੇਂ ਤੁਹਾਡਾ ਚਰਿੱਤਰ ਕਿੰਨਾ ਕੁ ਵੀ ਚੰਗਾ ਕਿਉਂ ਨਾ ਹੋਵੇ ਪਰ ਜੇਕਰ ਮਾੜੇ ਟੋਲੇ ਦੀ ਸੰਗਤ ਵਿਚ ਬੈਠੋਗੇ ਤਾਂ ਸਮਾਜ ਤੁਹਾਨੂੰ ਵੀ ਗ਼ਲਤ ਹੀ ਸਮਝੇਗਾ। ਸੋ, ਪਰਮਾਤਮਾ ਆਪ ਹੀ ਸਭ ਜੀਆਂ ਵਿਚ ਚੰਗੀ ਅਤੇ ਮੰਦੀ ਮਤ ਪਾਉਣ ਵਾਲਾ ਹੈ। ਸੁਖਾਲਾ ਜੀਵਨ ਬਤੀਤ ਕਰਨ ਲਈ ਸਦਾ ਆਪਣਾ ਮਨ ਨੀਵਾਂ 'ਤੇ ਮੁੜ ਉੱਚੀ ਰੱਖੋ ਅਤੇ ਪਰਮਾਤਮਾ ਕੋਲੋਂ ਸਦਾ ਚੰਗੀ ਅਤੇ ਨੇਕ ਮਤ ਦੀ ਦਾਤ ਮੰਗੋ। ਇਸ ਸੰਸਾਰ ਵਿਚ ਸਹੀ ਮਤ ਤੋਂ ਵੱਡੀ ਬਖ਼ਸ਼ਿਸ਼ ਹੋਰ ਕੋਈ ਨਹੀਂ ਕਿਉਂਕਿ ਚੰਗੀ ਮਤ ਅਤੇ ਸੂਝ-ਬੂਝ ਸਦਕਾ ਹੀ ਇਨਸਾਨ ਸਫ਼ਲਦਾ ਦਾ ਮੁਕਾਮ ਹਾਸਿਲ ਕਰ ਕੇ ਆਪਣੀ ਮੰਜ਼ਿਲ 'ਤੇ ਪਹੁੰਚ ਸਕਦਾ ਹੈ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਜਾਣਕਾਰੀ ਭਰਪੂਰ ਲੇਖ

ਸ: ਸੁਖਵਿੰਦਰ ਸਿੰਘ ਫੁੱਲ ਇੰਚਾਰਜ 'ਅਜੀਤ' ਉਪ ਦਫ਼ਤਰ ਪਟਿਆਲਾ ਦਾ ਲਿਖਿਆ ਲੇਖ 'ਇਕ ਵੋਟ ਦੀ ਮਹੱਤਤਾ' ਪੜ੍ਹਿਆ ਉਨ੍ਹਾਂ ਨੇ ਅੰਕੜਿਆਂ ਸਹਿਤ ਇਹ ਸਮਝਾਇਆ ਹੈ ਕਿ ਇਕ ਵੋਟ ਦੀ ਕਿੰਨੀ ਮਹੱਤਤਾ ਹੈ। ਬਹੁਤ ਵਾਰੀ ਆਪਾਂ ਇਹ ਸਮਝਦੇ ਹਾਂ ਕਿ ਹਜ਼ਾਰਾਂ ਦੀ ਗਿਣਤੀ ਵਿਚ ਇਕ ਵੋਟ ਦੀ ਕੀਮਤ ਕੁਝ ਵੀ ਨਹੀਂ ਹੈ ਪਰੰਤੂ ਇਹ ਲੇਖ ਪੜ੍ਹਨ ਤੋਂ ਇਹ ਪਤਾ ਲੱਗਾ ਹੈ ਕਿ ਇਕ ਵੋਟ ਨਾਲ ਹੀ ਜਿੱਤ, ਹਾਰ ਵਿਚ ਬਦਲ ਜਾਂਦੀ ਹੈ। ਸੋ, ਸਾਨੂੰ ਵੋਟ ਦੀ ਮਹੱਤਤਾ ਸਮਝਦੀ ਹੋਏ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਸਾਡੀ ਇਕ ਵੋਟ ਨਾਲ ਹੀ ਕਿਸੇ ਉਮੀਦਵਾਰ ਦੀ ਹਾਰ, ਜਿੱਤ ਵਿਚ ਬਦਲ ਸਕਦੀ ਹੈ। ਇਸ ਲੇਖ ਨੇ ਬਹੁਤ ਸਾਰੇ ਪਾਠਕਾਂ ਦੇ ਗਿਆਨ ਵਿਚ ਵਾਧਾ ਕੀਤਾ ਹੈ।

-ਜੋਗਿੰਦਰ ਸਿੰਘ ਲੋਹਾਮ
ਗਲੀ ਲੋਹਾਮ, ਜਮੀਅਤ ਸਿੰਘ ਰੋਡ, ਮੋਗਾ।

ਵਾਤਾਵਰਨ ਸੰਭਾਲ ਦੀ ਲੋੜ

ਅੱਜ-ਕੱਲ੍ਹ ਵਾਤਾਵਰਨ ਦਾ ਮਾਮਲਾ ਇਕ ਗੰਭੀਰ ਮੁੱਦਾ ਹੈ, ਜਿਸ ਦੇ ਪ੍ਰਤੀ ਸਾਰੇ ਜਾਣੂ ਹੋਣੇ ਚਾਹੀਦੇ ਹਨ ਅਤੇ ਇਸ ਸਮੱਸਿਆ ਦਾ ਸਾਹਮਣਾ ਕਰਨ ਲਈ ਸਾਕਾਰਾਤਮਿਕ ਯਤਨ ਕਰਨੇ ਚਾਹੀਦੇ ਹਨ। ਪ੍ਰਦੂਸ਼ਣ ਕਾਰਨ ਵਧਦਾ ਤਾਪਮਾਨ ਇਕ ਵਿਸ਼ਵ ਵਿਆਪੀ ਸਮੱਸਿਆ ਬਣ ਚੁੱਕਾ ਹੈ, ਜੇ ਆਲਮੀ ਤਪਸ਼ ਇਸੇ ਰਫ਼ਤਾਰ ਨਾਲ ਵਧਦੀ ਗਈ ਤਾਂ ਗਲੇਸ਼ੀਅਰ ਖ਼ਤਮ ਹੋ ਜਾਣਗੇ, ਸਮੁੰਦਰਾਂ ਵਿਚ ਪਾਣੀ ਵਧ ਜਾਵੇਗਾ, ਜੋ ਸਮੁੰਦਰ ਕੰਢੇ ਵਸਣ ਵਾਲੇ ਕਰੋੜਾਂ ਲੋਕਾਂ ਦਾ ਖ਼ਾਤਮਾ ਹੋ ਜਾਵੇਗਾ। ਦਰੱਖ਼ਤਾਂ ਦੀ ਕਟਾਈ ਲਗਾਤਾਰ ਬੇਰਹਿਮੀ ਨਾਲ ਹੋ ਰਹੀ ਹੈ, ਜੋ ਵਾਤਾਵਰਨ ਪ੍ਰਦੂਸ਼ਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ। ਅੱਜ ਸਾਹ ਲੈਣ ਲਈ ਸਾਡੀ ਹਵਾ, ਪੀਣ ਨੂੰ ਪਾਣੀ, ਉਪਜਾਊ ਫ਼ਸਲਾਂ ਲਈ ਮਿੱਟੀ ਆਦਿ ਸਭ ਕੁਝ ਪ੍ਰਦੂਸ਼ਿਤ ਹੋ ਚੁੱਕਿਆ ਹੈ। ਇਸੇ ਕਰਕੇ ਸਮੁੱਚੇ ਸੰਸਾਰ ਵਿਚ ਵਾਤਾਵਰਨ ਸੰਬੰਧੀ ਇਸ ਅਵੇਸਲੇਪਣ ਨੂੰ ਦੂਰ ਕਰਨ ਲਈ ਅਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਦੂਜਿਆਂ ਨੂੰ ਸਮਝਾਉਣ ਲਈ ਖ਼ਾਸ ਯਤਨ ਵਜੋਂ ਹਰ ਸਾਲ 5 ਜੂਨ, ਵਿਸ਼ਵ ਵਾਤਾਵਰਨ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਤਾਂ ਕਿ ਅਸੀਂ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਹਿਰਦ ਹੋ ਸਕੀਏ। ਸਾਨੂੰ ਵਾਤਾਵਰਨ ਦੀ ਸਾਂਭ-ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਇਕ ਚੰਗੇ ਨਾਗਰਿਕ ਹੋਣ ਦੇ ਨਾਤੇ ਲੋਕਾਂ ਨੂੰ ਵੀ ਪਲਾਸਟਿਕ ਦੇ ਸਾਮਾਨ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਇਸ ਦੀ ਥਾਂ ਹੋਰ ਵਾਤਾਵਰਨ ਪੱਖੀ ਬਦਲਾਵਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਧਰਤੀ ਦੇ ਸਰੋਤਾਂ ਦੀ ਜਿੰਨੀ ਅੰਨ੍ਹੇਵਾਹ ਵਰਤੋਂ ਅਸੀਂ ਕਰ ਰਹੇ ਹਾਂ ਉਨੀ ਹੀ ਸਾਨੂੰ ਆਪਣੀ ਧਰਤੀ ਨੂੰ ਵਾਪਸ ਮੋੜ ਕੇ ਇਕ ਸੰਤੁਲਨ ਬਣਾਉਣ ਦੀ ਲੋੜ ਹੈ। ਆਓ, ਆਪਾਂ ਸਾਰੇ ਮਿਲ ਕੇ ਵਾਤਾਵਰਨ ਨੂੰ ਬਚਾਉਣ ਵਿਚ ਆਪਣਾ ਯੋਗਦਾਨ ਪਾਈਏ।

-ਗੌਰਵ ਮੰਜਾਲ ਪੀ.ਸੀ.ਐਸ.।

ਪੰਛੀਆਂ ਲਈ ਰੱਖੋ ਪਾਣੀ

ਅੱਜ-ਕੱਲ੍ਹ ਸਮੁੱਚੇ ਭਾਰਤ ਵਿਚ ਗਰਮੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਹਰ ਸਾਲ ਇਸ ਨਾਲ ਜਿੱਥੇ ਮਨੁੱਖੀ ਜੀਵਨ ਪ੍ਰਭਾਵਿਤ ਹੁੰਦਾ ਹੈ, ਉੱਥੇ ਹੀ ਇਸ ਕਾਰਨ ਬਹੁਤ ਸਾਰੇ ਜੀਵ-ਜੰਤੂ, ਪਸ਼ੂ ਅਤੇ ਪੰਛੀ ਵੀ ਪ੍ਰਭਾਵਿਤ ਹੁੰਦੇ ਹਨ। ਦੇਖਿਆ ਜਾਵੇ ਤਾਂ ਇਸ ਗਰਮੀ ਦੇ ਮੌਸਮ ਵਿਚ ਬਹੁਤ ਸਾਰੇ ਪੰਛੀ ਪਾਣੀ ਨਾ ਮਿਲਣ ਕਰਕੇ ਮਾਰੇ ਜਾਂਦੇ ਹਨ।
ਪੰਛੀ ਕੁਦਰਤ ਦਾ ਅਨਮੋਲ ਸਰਮਾਇਆ ਹੁੰਦੇ ਹਨ। ਇਨ੍ਹਾਂ ਨਾਲ ਕੁਦਰਤ ਬਹੁਤ ਸੋਹਣੀ ਲੱਗਦੀ ਹੈ। ਸੋ, ਇਨ੍ਹਾਂ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਸਾਡਾ ਸਭ ਦਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰਾਂ ਦੀਆਂ ਛੱਤਾਂ, ਬਨੇਰਿਆਂ ਅਤੇ ਹੋਰ ਸਾਂਝੀਆਂ ਥਾਵਾਂ ਉੱਪਰ ਇਨ੍ਹਾਂ ਲਈ ਪਾਣੀ ਦਾ ਪ੍ਰਬੰਧ ਕਰੀਏ ਤਾਂ ਜੋ ਇਹ ਬੇਜ਼ੁਬਾਨ ਪੰਛੀ ਆਪਣੀ ਪਿਆਸ ਬੁਝਾ ਸਕਣ। ਇਹ ਸਾਡੇ ਸਾਰਿਆਂ ਲਈ ਜਿੱਥੇ ਪੁੰਨ ਦਾ ਕੰਮ ਹੋਵੇਗਾ ਨਾਲ ਹੀ ਪੰਛੀਆਂ ਦੀਆਂ ਚਹਿ-ਚਹਾਉਂਦੀਆਂ ਆਵਾਜ਼ਾਂ ਨਾਲ ਸਾਡਾ ਆਲਾ-ਦੁਆਲਾ ਵੀ ਗੂੰਜਦਾ ਰਹੇਗਾ।

-ਸ਼ੰਕਰ ਮੋਗਾ
ਗੋਧੇਵਾਲਾ, ਮੋਗਾ।

10-06-2024

 ਨਾਂਹ-ਪੱਖੀ ਵਿਚਾਰਾਂ ਤੋਂ ਦੂਰ ਰਹੋ
ਸਭ ਕੁਝ ਪਰਮਾਤਮਾ ਦੀ ਰਜ਼ਾ 'ਚ ਹੁੰਦਾ ਹੈ। ਕਹਿੰਦੇ ਹਨ ਕਿ ਉਸਦੇ ਹੁਕਮ ਤੋਂ ਬਿਨਾਂ ਇਕ ਪੱਤਾ ਵੀ ਨਹੀਂ ਹਿਲਦਾ। ਸਾਨੂੰ ਜ਼ਿੰਦਗੀ 'ਚ ਕਈ ਵਾਰ ਕਿਸੇ ਚੀਜ਼ ਨੂੰ ਪਾਉਣ ਦੀ ਬਹੁਤ ਇੱਛਾ ਹੁੰਦੀ ਹੈ। ਜੇ ਉਹ ਚੀਜ਼ ਸਾਨੂੰ ਨਹੀਂ ਮਿਲਦੀ ਤਾਂ ਅਸੀਂ ਬਲਪੂਰਵਕ ਉਸ ਨੂੰ ਹਾਸਿਲ ਕਰਨ ਦੀ ਖਾਹਿਸ਼ ਪਾਲ ਲੈਂਦੇ ਹਾਂ। ਚਾਹੇ ਉਹ ਨਾਂਹ ਪੱਖੀ ਊਰਜਾ ਨਾਲ ਹੀ ਹਾਸਿਲ ਕਿਉਂ ਨਾ ਕਰਨੀ ਪਵੇ। ਕੁਦਰਤ ਬਹੁਤ ਵੱਡੀ ਦਾਤ ਹੈ। ਕਈ ਵਾਰ ਅਸੀਂ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰਦੇ ਰਹੀਏ ਮਨ 'ਚ ਉਹ ਖਾਲੀਪਣ ਬਰਕਰਾਰ ਨਹੀਂ ਕਰ ਪਾਉਂਦੇ। ਅਕਸਰ ਕਹਿੰਦੇ ਵੀ ਹਨ ਕਿ ਸਮਾਂ ਸਾਡੀ ਗਵਾਹੀ ਭਰਦਾ ਹੈ। ਕਈ ਵਾਰ ਸਹੀ ਸਮੇਂ ਦੇ ਆਉਣ ਕਾਰਨ ਉਹ ਖਾਲੀਪਨ ਭਰ ਜਾਂਦਾ ਹੈ। ਅਕਸਰ ਕਹਿੰਦੇ ਵੀ ਹਨ ਕਿ ਸਮਾਂ ਸਾਡੀ ਗਵਾਹੀ ਦਿੰਦਾ ਹੈ। ਆਪਣੇ ਆਪ ਨੂੰ ਹਰ ਵੇਲੇ ਕਿਸੇ ਦਾ ਕਿਸੇ ਕੰਮ 'ਚ ਲਗਾ ਕੇ ਰੱਖੋ। ਨਾਂਹ-ਪੱਖੀ ਵਿਚਾਰਾਂ ਵਾਲੇ ਲੋਕਾਂ ਤੋਂ ਹਮੇਸ਼ਾ ਦੂਰ ਰਹੋ। ਅਜਿਹੇ ਲੋਕਾਂ ਨੇ ਤਾਂ ਆਪ ਕੁਝ ਕਰਨਾ ਨਹੀਂ ਹੁੰਦਾ, ਦੂਜਿਆਂ ਨੂੰ ਅੱਗੇ ਵਧਣ ਲਈ ਉਨ੍ਹਾਂ ਦੇ ਦਿਮਾਗ 'ਚ ਘਟੀਆ ਵਿਚਾਰ ਪੈਦਾ ਕਰਨਾ ਕੰਮ ਕਰਦੇ ਹਨ। ਨਾਂਹ-ਪੱਖੀ ਸੋਚ ਵਾਲਾ ਇਨਸਾਨ ਕਦੇ ਵੀ ਜ਼ਿੰਦਗੀ 'ਚ ਅੱਗੇ ਨਹੀਂ ਵਧ ਸਕਦਾ। ਧਾਰਮਿਕ ਸਥਾਨਾਂ 'ਤੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਆਪਣੇ ਮਨ 'ਚ ਚੰਗੇ ਵਿਚਾਰ ਲੈ ਕੇ ਆਓ। ਨਾਂਹ-ਪੱਖੀ ਵਿਚਾਰਾਂ ਤੋਂ ਹਮੇਸ਼ਾ ਦੂਰ ਰਹੋ। ਈਰਖਾ, ਨਫ਼ਰਤ, ਵੈਰ, ਘਟੀਆ ਵਿਚਾਰ ਤੁਹਾਡੀ ਤਰੱਕੀ 'ਚ ਰੁਕਾਵਟ ਬਣਦੇ ਹਨ। ਜਦੋਂ ਅਕਸਰ ਗੁਰੂ ਘਰ ਜਾਂਦੇ ਹੋ ਤਾਂ ਮਨ ਖਾਲੀ ਕਰਕੇ ਜਾਓ, ਫ਼ਾਲਤੂ ਦਾ ਬੋਝ ਨਾ ਲੈ ਕੇ ਜਾਓ। ਗੁਰੂ ਘਰ ਤੋਂ ਹਮੇਸ਼ਾ ਖ਼ੁਸ਼ੀ-ਖ਼ੁਸ਼ੀ ਆਓ। ਸੋਹਣੀਆਂ, ਸਕਰਾਤਮਿਕ ਗੱਲਾਂ ਨੂੰ ਆਪਣੇ ਮਨ ਅੰਦਰ ਧਾਰਨ ਕਰੋ। ਫਾਲਤੂ ਦੀਆਂ ਚੀਜ਼ਾਂ ਤੋਂ ਬਚ ਕੇ ਰਹੋ।


-ਸੰਜੀਵ ਸਿੰਘ ਸੈਣੀ, ਮੋਹਾਲੀ।


ਪੰਜਾਬੀਓ ਖ਼ਬਰਦਾਰ
'ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਵਾਰੋ' ਦੀ ਲਾਈਨ ਸੁਰਜੀਤ ਪਾਤਰ ਵਲੋਂ ਕਿੰਨੀ ਤੜਫ਼ ਵਿਚੋਂ ਕੱਢੀ ਗਈ ਹੋਵੇਗੀ। ਹਰ ਪੰਜਾਬੀ ਪੁੱਤ ਦਾ ਫ਼ਰਜ਼ ਵੀ ਹੈ ਕਿ ਪੰਜਾਬ ਲਈ ਜਾਗਦੇ ਰਹੋ। ਸਰਕਾਰ ਵਲੋਂ ਜਦੋਂ ਸਾਡੇ ਹਿੱਤ ਲਈ ਕੁਝ ਕੀਤਾ ਜਾਂਦਾ ਹੈ ਉਸ ਲਈ ਵੀ ਅਸੀਂ ਸਹਿਯੋਗ ਨਹੀਂ ਕਰਦੇ। ਸਰਕਾਰ ਦੇ ਜ਼ਿੰਮੇ ਪਾਉਣ ਦੇ ਨਾਲ ਸਰਕਾਰ ਦਾ ਸਾਥ ਦੇਣਾ ਵੀ ਫ਼ਰਜ਼ ਹੈ। ਲੋਕ ਅਤੇ ਸਰਕਾਰ ਮਿਲ ਕੇ ਹੱਲ ਕਰ ਸਕਦੇ ਹਨ। ਪਿਛਲੇ ਸਮਿਆਂ ਤੋਂ ਨਸਲਾਂ, ਫਸਲਾਂ, ਵਾਤਾਵਰਨ, ਸਿਹਤ ਅਤੇ ਸੱਭਿਆਚਾਰ ਨੂੰ ਜੋ ਖੋਰਾ ਲੱਗਿਆ ਹੈ ਉਸ ਨੂੰ ਬੁੱਧੀਜੀਵੀ ਲੋਕ ਸੁਚੇਤ ਕਰਨ ਲੱਗੇ ਹੋਏ ਹਨ। ਅਜੇ ਤੱਕ ਮੰਜ਼ਿਲ 'ਤੇ ਪੁੱਜਣ ਲਈ ਇਕ ਦੋ ਕਦਮ ਹੀ ਪੁੱਟੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮੇਂ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਜਾਬੀਆਂ ਦੀ ਨਸਲ ਵਿਗਾੜਨ ਲਈ ਟੈਸਟ ਟਿਊਬ ਸੈਂਟਰਾਂ ਬਾਰੇ ਵੱਡੀ ਚਿੰਤਾ ਜ਼ਾਹਿਰ ਕੀਤੀ ਜਾ ਚੁੱਕੀ ਹੈ। ਪਰ ਇਸ ਚਿੰਤਾ ਨੂੰ ਮਿਟਾਉਣ ਲਈ ਅਜੇ ਪੰਜਾਬੀ ਲਹਿਰ ਪੈਦਾ ਨਹੀਂ ਕਰ ਸਕੇ। ਸਿੰਘ ਸਾਹਿਬ ਦੀ ਇਹ ਚਿੰਤਾ ਨੂੰ ਸਾਨੂੰ ਵੰਗਾਰ ਵਜੋਂ ਲੈ ਕੇ ਹੱਲ ਸੋਚਣਾ ਪੈਣਾ ਹੈ। ਪੰਜਾਬ ਦੀ ਦਸ਼ਾ, ਦਿਸ਼ਾ ਅਤੇ ਤ੍ਰਾਸਦੀ ਨੂੰ ਅਸੀਂ ਇਕ ਕੰਨੋਂ ਸੁਣ ਦੂਜੇ ਕੰਨ ਕੱਢ ਰਹੇ ਹਾਂ। ਕਈ ਸੋਚਦੇ ਹਨ ਅਸੀਂ ਤਾਂ ਵਿਦੇਸ਼ ਚਲੇ ਜਾਣਾ, ਪਰ ਜੋ ਵਿਦੇਸ਼ ਹਨ, ਉਨ੍ਹਾਂ ਨੂੰ ਵੀ ਪੰਜਾਬ ਦੀ ਚਿੰਤਾ ਹੈ। ਹੁਣ ਗਿਆਨੀ ਕੇਵਲ ਸਿੰਘ ਨੇ ਵੱਡੀ ਚਿੰਤਾ ਜ਼ਾਹਿਰ ਕਰ ਕੇ ਸਾਰੀਆਂ ਚੁਣੌਤੀਆਂ ਨੂੰ ਪੰਜਾਬੀਆਂ ਦੀ ਕਚਹਿਰੀ ਵਿਚ ਪੇਸ਼ ਕਰ ਦਿੱਤਾ ਹੈ। ਇਸ ਨਾਲ ਦੋਵੇਂ ਸਿੰਘ ਸਾਹਿਬਾਨ ਦੇ ਇਹ ਵਿਚਾਰ ਨਹੀਂ ਬਲਕਿ ਕੌਮ ਲਈ ਹੁਕਮ ਹਨ। ਹਰ ਪੰਜਾਬੀ ਪੰਜਾਬ ਬਚਾਉਣ ਲਈ ਸਿੰਘ ਸਾਹਿਬਾਨ ਦੇ ਹੁਕਮਾਂ ਦੀ ਪਾਲਣਾ ਕਰ ਕੇ ਅੰਦਰ ਝਾਤ ਮਾਰੋ। ਜੋ ਆਫ਼ਤ ਕਿਸੇ ਹੋਰ ਲਈ ਅੱਜ ਹੈ, ਕੱਲ੍ਹ ਤੁਹਾਡੇ 'ਤੇ ਵੀ ਆ ਸਕਦੀ ਹੈ। ਇਸ ਲਈ ਆਪਣੇ ਬਾਰੇ ਸੋਚਣ ਨਾਲੋਂ ਪੰਜਾਬ ਬਾਰੇ ਵੀ ਸੋਚੋ। ਸਿੰਘ ਸਾਹਿਬਾਨ ਦੇ ਹੁਕਮਾਂ ਅਨੁਸਾਰ ਪੰਜਾਬ ਲਈ ਖ਼ਬਰਦਾਰ ਹੋਈਏ।


-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।


ਬੂਟਿਆਂ ਦੀ ਸਾਂਭ ਸੰਭਾਲ ਵੀ ਜ਼ਰੂਰੀ
ਜਿਹੜੇ ਨਵੇਂ ਬੂਟੇ ਅਸੀਂ ਲਗਾਉਂਦੇ ਹਾਂ, ਉਨ੍ਹਾਂ ਦੀ ਸਾਂਭ ਸੰਭਾਲ ਕਰਨਾ ਸਾਡਾ ਫ਼ਰਜ਼ ਹੈ, ਜਿਸ ਤਰ੍ਹਾਂ ਧਰਤੀ 'ਤੇੇ ਫ਼ਸਲਾਂ ਦੀ ਰਹਿੰਦਦ-ਖੂੰਹਦ ਨੂੰ ਅੱਗ ਲਗਾਈ ਜਾ ਰਹੀ ਹੈ, ਬੂਟੇ ਜਿਹੜੇ ਖੜ੍ਹੇ ਹਨ ਜਿਹੜੇ ਕਰੋੜਾਂ ਲੋਕਾਂ ਨੂੰ ਆਕਸੀਜਨ ਦੇ ਰਹੇ ਹਨ, ਉਨ੍ਹਾਂ ਨੂੰ ਸਾੜਨਾ ਕਿੱਥੋਂ ਦੀ ਸਿਆਣਪ ਹੈ। ਮੌਜੂਦਾ ਸਮੇਂ ਜਿਹੜੇ ਬੂਟੇ ਆਕਸੀਜਨ ਦੇ ਰਹੇ ਹਨ, ਉਨ੍ਹਾਂ ਨੂੰ ਬਚਾਉਣ ਦੀ ਲੋੜ ਹੈ। ਨਵੇਂ ਬੂਟੇ ਤਾਂ ਲਗਾਉਣੇ ਹੀ ਚਾਹੀਦੇ ਹਨ। ਪ੍ਰਤੀ ਵਿਅਕਤੀ ਇਕ ਬੂਟਾ ਨਹੀਂ ਵੱਧ ਤੋਂ ਵੱਧ ਜਿੰਨੇ ਬੂਟੇ ਹੋ ਸਕਦਾ ਹੈ ਹਰ ਵਿਅਕਤੀ ਨੂੰ ਲਗਾਉਣੇ ਚਾਹੀਦੇ ਹਨ। ਸੋ, ਮੇਰੇ ਸੋਹਣੇ ਦੇਸ਼ ਪੰਜਾਬ ਦੇ ਲੋਕੋ ਨਵੇਂ ਬੂਟੇ ਜੀਅ ਸਦਕੇ ਲਗਾਓ ਪਰ ਜਿਹੜੇ ਬੂਟੇ ਪਹਿਲਾਂ ਹੀ ਲੱਗੇ ਹੋਏ ਹਨ ਖਿਲ-ਖਿਲਾ ਰਹੇ ਹਨ, ਸਾਨੂੰ ਆਕਸੀਜਨ ਦੇ ਰਹੇ ਹਨ, ਉਨ੍ਹਾਂ ਨੂੰ ਵੀ ਕਿਰਪਾ ਕਰਕੇ ਨਾ ਸਾੜੋ। ਅਸੀਂ ਆਪਣੇ ਆਪ ਨੂੰ ਵੀ ਖ਼ਤਮ ਕਰ ਰਹੇ ਹਾਂ, ਆਪਣੇ ਬੱਚਿਆਂ ਨੂੰ ਵੀ ਆਉਣ ਵਾਲੀਆਂ ਨਸਲਾਂ ਨੂੰ ਵੀ। ਬੂਟੇ ਲਗਾਉਣ ਦਾ ਜਜ਼ਬਾ ਬਰਕਰਾਰ ਰਹਿਣਾ ਚਾਹੀਦਾ ਹੈ ਅਗਲੇ ਸਿਆਲਾਂ ਵਿਚ ਕਿਤੇ ਇਸ ਗਰਮੀ ਨੂੰ ਭੁੱਲ ਨਾ ਜਾਈਏ। ਬੂਟੇ ਸੋਸ਼ਲ ਮੀਡੀਆ 'ਤੇ ਹੀ ਨਾ ਲਗਾਏ ਜਾਣ ਜ਼ਮੀਨ 'ਤੇ ਲਗਾਏ ਜਾਣ।
ਆਕਸੀਜਨ ਸਿਰਫ਼ ਬੂਟਿਆਂ ਤੋਂ ਹੀ ਮਿਲਦੀ ਹੈ, ਬੂਟੇ ਸਾੜਨ ਨਾਲ ਨਹੀਂ। ਇਨਸਾਨ ਪਾਣੀ ਅਤੇ ਹਵਾ ਤੋਂ ਬਿਨਾ ਨਹੀਂ ਰਹਿ ਸਕਦਾ। ਧਰਤੀ ਨੂੰ ਅੱਗ ਲਾਉਣ ਨਾਲ ਬੂਟੇ ਹੀ ਨਹੀਂ ਘਾਹ ਵੀ ਸੜਦਾ ਹੈ ਤੇ ਘਾਹ ਵੀ ਸਾਨੂੰ ਆਕਸੀਜਨ ਦਿੰਦਾ ਹੈ। ਸੋ, ਇਸ ਕਰਕੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਨਵੇਂ ਬੂਟੇ ਜ਼ਰੂਰ ਲਗਾਓ ਪਰ ਜਿਹੜੇ ਪੁਰਾਣੇ ਬੂਟੇ ਲੱਗੇ ਹੋਏ ਹਨ ਉਨ੍ਹਾਂ ਨੂੰ ਨਾ ਸਾੜੋ।


-ਹਰਜਾਪ ਸਿੰਘ
ਤਹਿਸੀਲ ਦਸੂਹਾ, ਹੁਸ਼ਿਆਰਪੁਰ।

07-06-2024

 ਮਾਤਾ-ਪਿਤਾ ਦੀ ਸੇਵਾ ਕਰੋ
ਹਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਤੋਂ ਉਮੀਦ ਕਰਦਾ ਹੈ ਕਿ ਉਹ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨਗੇ, ਪਰ ਅੱਜ-ਕੱਲ੍ਹ ਸਭ ਕੁੱਝ ਇਸ ਦੇ ਉਲਟ ਹੋ ਰਿਹਾ ਹੈ। ਭਾਵੇਂ ਇਕ ਮਾਂ ਤਾਂ ਆਪਣੇ 3-4 ਬੱਚਿਆਂ ਨੂੰ ਇਕੱਲਿਆਂ ਪਾਲ ਸਕਦੀ ਹੈ ਪਰ 3-4 ਬੱਚਿਆਂ ਕੋਲੋਂ ਆਪਣੀ ਮਾਂ ਨਹੀਂ ਪਾਲੀ ਜਾਂਦੀ। ਹੁਣ ਜਦੋਂ ਬੱਚਿਆਂ ਦਾ ਵਿਆਹ ਹੋ ਜਾਂਦਾ ਹੈ ਤਾਂ ਉਸ ਸਮੇਂ ਉਨ੍ਹਾਂ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਬੋਝ ਲੱਗਣ ਲੱਗ ਪੈਂਦੇ ਹਨ। ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਹੀ ਇੰਝ ਕਰਦੇ ਹਨ ਪਰ ਇਵੇਂ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਵੱਧ ਚੁੱਕੀ ਹੈ। ਸੁਣਨ 'ਚ ਤਾਂ ਇੱਥੋਂ ਤੱਕ ਆਉਂਦਾ ਹੈ ਕਿ ਕੁਝ ਬੱਚੇ ਆਪਣੇ ਬਿਰਦ ਮਾਤਾ-ਪਿਤਾ ਨੂੰ ਕੁੱਟਦੇ-ਮਾਰਦੇ ਵੀ ਹਨ ਅਤੇ ਉਨ੍ਹਾਂ ਨੂੰ ਗਾਲ਼ਾਂ ਆਦਿ ਵੀ ਕੱਢਦੇ ਹਨ। ਸਾਰੀ ਜ਼ਮੀਨ-ਜਾਇਦਾਦ ਆਪਣੇ ਨਾਂਅ ਕਰਵਾ ਕੇ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਨ। ਜੇਕਰ ਥੋੜ੍ਹੀ ਹਮਦਰਦੀ ਹੋਵੇ ਤਾਂ ਬਿਰਦ ਆਸ਼ਰਮ ਛੱਡ ਆਉਂਦੇ ਹਨ ਪਰ ਇਹ ਸਭ ਕੁਝ ਬਹੁਤ ਗ਼ਲਤ ਹੈ। ਇਸ ਲਈ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ। ਸੇਵਾ ਕਰੋਗੇ ਤਾਂ ਪੁੰਨ ਲੱਗੇਗਾ ਨਹੀਂ ਤਾਂ ਪਾਪ। ਬੱਸ ਇਹੀ ਸੱਚ ਹੈ ਕਿ ਪਾਪ ਅਤੇ ਪੁੰਨ ਦੋਨੋਂ ਹੀ ਮਰਨ ਉਪਰੰਤ ਦਿਖਾਈ ਦਿੰਦੇ ਹਨ।

-ਮਾ: ਮਹਿੰਦਰ ਸਿੰਘ
ਪਿੰਡ ਤਲਵੰਡੀ ਜੱਟਾਂ, ਡਾਕ. ਗੜ੍ਹਦੀਵਾਲਾ,
ਜ਼ਿਲ੍ਹਾ-ਹੁਸ਼ਿਆਰਪੁਰ।

ਪੁਲਿਸ ਦੀ ਡਿਊਟੀ
ਉਂਜ ਤਾਂ ਪੁਲਿਸ ਦੀ 24 ਘੰਟੇ ਡਿਊਟੀ ਹੁੰਦੀ ਹੈ। ਤਿਉਹਾਰਾਂ ਮੌਕੇ ਤਾਂ ਪੁਲਿਸ ਦੀ ਡਿਊਟੀ ਹੋਰ ਵੀ ਸਖ਼ਤ ਹੋ ਜਾਂਦੀ ਹੈ। ਹੁਣ ਜਦੋਂ ਪੰਜਾਬ ਵਿਚ ਸਭ ਤੋਂ ਅਖੀਰ 'ਚ ਵੋਟਾਂ ਪਈਆਂ ਹਨ ਤਾਂ ਇਸ 'ਚ ਵੀ ਪੁਲਿਸ ਅੱਤ ਦੀ ਗਰਮੀ ਵਿਚ 16-16 ਘੰਟੇ ਡਿਊਟੀ ਕਰ ਰਹੀ ਹੈ। ਡਿਊਟੀ ਖ਼ਤਮ ਕਰ ਕੇ ਅਜੇ ਜਵਾਨ ਘਰ ਹੀ ਜਾਂਦਾ ਹੈ ਕਿ ਉਸ ਨੂੰ ਮੁਨਸ਼ੀ ਦਾ ਫ਼ੋਨ ਆ ਜਾਂਦਾ ਹੈ ਕਿ ਵੀ.ਆਈ.ਪੀ., ਰੈਲੀ, ਧਰਨਿਆਂ ਆਦਿ 'ਚ ਡਿਊਟੀ ਲੱਗ ਗਈ ਹੈ ਜਲਦੀ ਪਹੁੰਚੋ। ਪੁਲਿਸ ਦੇ ਜਵਾਨ ਤਣਾਅ ਵਿਚ ਰਹਿਣ ਕਾਰਨ ਕਈ ਮਾਰੂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਪੁਲਿਸ ਵਿਭਾਗ 'ਚ ਵੀ ਅੱਠ ਘੰਟੇ ਦੀ ਡਿਊਟੀ ਅਤੇ ਹਫ਼ਤਾਵਾਰੀ ਛੁੱਟੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪੁਲਿਸ ਜਵਾਨ ਆਪਣੀ ਡਿਊਟੀ ਹੋਰ ਵੀ ਜ਼ਿਆਦਾ ਤਨਦੇਹੀ ਨਾਲ ਨਿਭਾਅ ਸਕਣ।

-ਗੁਰਮੀਤ ਸਿੰਘ ਵੇਰਕਾ
ਅੰਮ੍ਰਿਤਸਰ।

ਝੋਨਾ ਪੰਜਾਬ ਦੀ ਫ਼ਸਲ ਨਹੀਂ
ਝੋਨਾ ਪੰਜਾਬ ਦੀ ਜੱਦੀ ਅਤੇ ਵਿਰਾਸਤੀ ਫ਼ਸਲ ਨਹੀਂ ਹੈ। ਇਸ ਦੇ ਆਉਣ ਨਾਲ ਪੰਜਾਬੀਆਂ ਨੇ ਸਭ ਕੁਝ ਮਜ਼ਦੂਰਾਂ 'ਤੇ ਛੱਡ ਦਿੱਤਾ। ਦੋਵੇਂ ਇਕ ਸਿੱਕੇ ਦੇ ਦੋ ਪਾਸੇ ਹਨ। ਝੋਨੇ ਪਿੱਛੇ ਪੰਜਾਬੀਆਂ ਨੇ ਇਕ ਦੂਜੇ ਤੋਂ ਅੱਗੇ ਹੋ ਕੇ ਉਤਸੁਕਤਾ ਅਤੇ ਉਪਰੋਂ ਥਲੀ ਦਿਖਾਈ। ਇਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਯਤਨ ਵੀ ਕੀਤਾ। ਹੁਣ ਜਦੋਂ ਪਤਾ ਲੱਗਿਆ ਕਿ ਝੋਨਾ ਸ਼ੁਰੂ ਤੋਂ ਅੰਤ ਤੱਕ ਨਾਂਹ-ਪੱਖੀ ਪ੍ਰਭਾਵ ਹੀ ਪਾਉਂਦਾ ਹੈ ਤਾਂ ਅੱਖ ਖੁੱਲ੍ਹੀ। ਇਸ ਦੇ ਹਾਂ-ਪੱਖੀ ਪਹਿਲੂ ਵੀ ਮੱਧਮ ਪੈ ਗਏ ਹਨ। ਉਂਝ ਪੰਜਾਬੀਆਂ ਦਾ ਸੁਭਾਅ ਵੀ ਵੇਲਾ ਬੀਤਣ ਤੋਂ ਬਾਅਦ ਜਾਗਣ ਦਾ ਹੈ। ਪੰਜਾਬ ਪੈਂਤੀ ਲੱਖ ਹੈਕਟੇਅਰ 'ਚ ਝੋਨਾ ਬੀਜ ਕੇ 22 ਫ਼ੀਸਦੀ ਕੇਂਦਰੀ ਪੂਲ ਵਿਚ ਭੇਜਦਾ ਹੈ। ਇਸ ਨੇ ਕਿਸਾਨਾਂ ਨੂੰ ਆਰਥਿਕ ਹੁਲਾਰਾ ਦਿੱਤਾ। ਪੰਜਾਬੀ ਕਿਸਾਨ ਖੇਤਾਂ ਦਾ ਰਾਜਾ ਅਖਵਾਉਣ ਲੱਗਾ, ਪਰ ਕੰਮ ਮਜ਼ਦੂਰਾਂ 'ਤੇ ਛੱਡ ਕੇ ਆਪ ਮਿਹਨਤੀ ਆਦਤ ਤੋਂ ਪਿੱਛੇ ਹਟਿਆ ਆਪਣੀ ਸਿਹਤ ਵੀ ਖਰਾਬ ਕੀਤੀ। ਖਾਦਾਂ, ਦਵਾਈਆਂ ਅਤੇ ਹੋਰ ਕੈਮੀਕਲਾਂ ਨਾਲ ਪੰਜਾਬ ਅਤੇ ਮਿੱਟੀ ਦੀ ਸਿਹਤ ਵੀ ਖਰਾਬ ਕਰ ਕੇ ਹੁਲੀਆ ਵਿਗਾੜਿਆ। ਪਾਣੀ, ਵਾਤਾਵਰਨ ਲਈ ਝੋਨੇ ਦੇ ਸਿਰ ਦੋਸ਼ ਦੇਣ ਨਾਲ ਸਰਕਾਰਾਂ ਦਾ ਖਹਿੜਾ ਵੀ ਛੱਟ ਜਾਂਦਾ ਹੈ। ਫ਼ਸਲੀ ਵਿਭਿੰਨਤਾ, ਝੋਨੇ ਦੀ ਸਿੱਧੀ ਬਿਜਾਈ ਵੀ ਨਤੀਜੇ 'ਤੇ ਨਹੀਂ ਪਹੁੰਚ ਸਕੀ। ਹਰ ਸਾਲ ਝੋਨਾ ਬੀਜਣ ਵੱਢਣ ਸਮੇਂ ਸਰਕਾਰੀ ਹੜਕੰਪ ਮਚ ਜਾਂਦਾ ਹੈ। ਝੋਨੇ ਦੇ ਹਾਂ-ਪੱਖੀ ਅਤੇ ਨਾਂਹ-ਪੱਖੀ ਪ੍ਰਭਾਵਾਂ ਨੂੰ ਵਿਚਾਰ ਕੇ ਸਾਰਥਿਕ ਹੱਲ ਸਰਕਾਰ ਅਤੇ ਲੋਕਾਂ ਦੀ ਕਚਹਿਰੀ 'ਚ ਲੰਬਿਤ ਪਿਆ ਹੈ। ਸਮੁੱਚੇ ਪੰਜਾਬੀਆਂ ਤੋਂ ਹੁੰਗਾਰੇ ਦੀ ਉਡੀਕ ਵਿਚ ਹੈ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।

ਜੰਗਲ ਨਾ ਸਾੜੋ
ਪਾਠਕਾਂ ਦੇ ਘਰਾਂ ਤੱਕ ਅਖ਼ਬਾਰ ਪਹੁੰਚਾਉਣ ਜਾ ਰਹੇ ਨੂੰ ਰਸਤੇ ਵਿਚ ਕਣਕ ਦੇ ਨਾੜ ਨੂੰ ਲਗਾਈ ਅੱਗ ਦੇ ਸੇਕ ਨੇ ਸੜਕ ਕਿਨਾਰੇ ਖੜ੍ਹੇ ਅੱਗ ਦੀ ਲਪੇਟ 'ਚ ਆਏ ਰੁੱਖਾਂ ਵੱਲ ਦੇਖਿਆ ਜਿਵੇਂ ਉਹ ਆਪਸ ਵਿਚ ਗੱਲਾਂ ਕਰਦੇ ਹੋਣ 'ਸਾਨੂੰ ਕਿਉਂ ਸਾੜਦੇ ਹੋ? ਅਸੀਂ ਤਾਂ ਤੁਹਾਨੂੰ ਜੀਵਨ ਦਿੰਦੇ ਹਾਂ' ਆਪ ਗਰਮੀ ਸਹਿ ਕੇ ਥੱਲੇ ਖੜ੍ਹਨ ਵਾਲੇ ਨੂੰ ਆਰਾਮ ਦਿੰਦੇ ਹਾਂ।' ਮੈਂ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਆਪਣੇ ਆਪ ਨਾਲ ਗੱਲਾਂ ਕਰਦਾ ਹੋਇਆ ਅੱਗੇ ਨਿਕਲ ਗਿਆ। ਕਿਉਂ ਮਨੁੱਖ ਇੰਨਾ ਖ਼ੁਦਗਰਜ਼ ਹੋ ਗਿਆ ਹੈ? ਇਹ ਪਤਾ ਹੁੰਦਿਆਂ ਹੋਇਆਂ ਵੀ ਕਿ ਰੁੱਖਾਂ ਤੋਂ ਬਿਨਾਂ ਸਾਨੂੰ ਸਾਹ ਲੈਣਾ ਮੁਸ਼ਕਿਲ ਹੋ ਜਾਵੇਗਾ। ਮਨੁੱਖ ਰੁੱਖ ਲਗਾਉਣ ਦੀ ਬਜਾਏ ਪਲ ਕੇ ਵਧੇ ਫੁੱਲੇ ਰੁੱਖਾਂ ਨੂੰ ਅੱਗ ਦੀਆਂ ਲਪਟਾਂ ਨਾਲ ਸਾੜ ਰਿਹਾ ਹੈ। ਮਨੁੱਖ ਦੇ ਪਲੀਤ ਕੀਤੇ ਵਾਤਾਵਰਨ ਨੂੰ ਸ਼ੁੱਧ ਕਰਨ ਵਿਚ ਰੁੱਖਾਂ ਤੋਂ ਬਿਨਾਂ ਕੋਈ ਵੀ ਸਾਡੀ ਮਦਦ ਨਹੀਂ ਕਰ ਸਕਦਾ। ਧਰਤੀ 'ਤੇ ਜੀਵਨ ਬਚਾਉਣ ਲਈ ਹੁਣ ਟਾਵੇਂ-ਟਾਵੇਂ ਦਰੱਖਤਾਂ ਨਾਲ ਗੁਜ਼ਾਰਾ ਨਹੀਂ ਹੋਣਾ, ਸਾਨੂੰ ਜੰਗਲ ਵਿਕਸਿਤ ਕਰਨੇ ਪੈਣਗੇ ਤਾਂ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਸਕਾਂਗੇ।

-ਮੇਘ ਰਾਜ ਜੋਸ਼ੀ
ਪਿੰਡ ਗੁੰਮਟੀ (ਬਰਨਾਲਾ)

 

 

05-06-2024

 ਪੰਜਾਬ ਦੀ ਤ੍ਰਾਸਦੀ
ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਪੰਜਾਬ ਨੂੰ 1947 ਦੀ ਵੰਡ ਦੌਰਾਨ ਟੋਟੇ ਕਰਦੇ ਹੋਏ ਵਾਹਗੇ ਦੀ ਲਕੀਰ ਮਾਰ ਕੇ ਪੰਜਾਬ ਵਿਚੋਂ ਪਾਕਿਸਤਾਨ ਬਣਾ ਦਿੱਤਾ। ਫਿਰ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਚਲੇ ਗਏ ਅਤੇ ਸਿਰਫ਼ ਢਾਈ ਦਰਿਆਵਾਂ ਦਾ ਛੋਟਾ ਜਿਹਾ ਪੰਜਾਬੀ ਸੂਬਾ ਬਣਾ ਦਿੱਤਾ। ਫਿਰ ਵੀ ਸਰਹੱਦੀ ਸੂਬਾ ਹੋਣ ਕਾਰਨ ਇਸ ਦੀ ਦੇਸ਼ ਵਾਸਤੇ ਅਹਿਮੀਅਤ ਬਣੀ ਰਹੀ ਹੈ। ਛੋਟਾ ਸੂਬਾ ਹੋਣ ਦੇ ਬਾਵਜੂਦ ਵੀ ਇਸ ਦੀਆਂ ਪ੍ਰਾਪਤੀਆਂ ਗਿਣਨਯੋਗ ਰਹੀਆਂ ਹਨ। ਜਦੋਂ ਦੇਸ਼ ਨੂੰ ਅਨਾਜ ਦੀ ਜ਼ਰੂਰਤ ਪਈ ਤਾਂ ਇਸ ਨੇ ਹਰਾ ਇਨਕਲਾਬ ਲਿਆ ਕੇ ਦੇਸ਼ ਦਾ ਢਿੱਡ ਭਰਿਆ। ਪਰ ਸਮੇਂ ਦੇ ਨਾਲ-ਨਾਲ ਸੂਬਾ ਦੂਸਰੇ ਰਾਜਾਂ ਦੇ ਮੁਕਾਬਲੇ ਕਈ ਪੱਖਾਂ ਤੋਂ ਪਛੜ ਗਿਆ। ਸੂਬੇ ਦਾ ਸਨਅਤ ਤੇ ਵਪਾਰ ਇਥੋਂ ਖਿਸਕਣ ਲੱਗ ਪਿਆ, ਖੇਤੀ ਵਿਚ ਖੜੋਤ ਆ ਗਈ ਅਤੇ ਇਹ ਆਰਥਿਕ ਤੌਰ 'ਤੇ ਪੱਛੜ ਗਿਆ ਅਤੇ ਕਰਜੇ ਥੱਲੇ ਦੱਬਿਆ ਗਿਆ। ਸੂਬੇ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿਚ ਧਸਦੀ ਜਾ ਰਹੀ ਹੈ। ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ। ਦੂਸਰੇ ਰਾਜਾਂ ਤੋਂ ਪ੍ਰਵਾਸ ਜਾਰੀ ਹੈ। ਸੂਬੇ ਦਾ ਸੱਭਿਆਚਾਰ ਨਿਘਾਰ ਵੱਲ ਹੈ। ਧਰਤੀ ਹੇਠਲਾ ਪਾਣੀ ਮੁੱਕਦਾ ਜਾ ਰਿਹਾ ਹੈ। ਸੋ, ਸੂਬੇ ਦੇ ਰਾਜਨੀਤਕ ਲੋਕਾਂ ਨੂੰ ਇਸ ਦੀ ਡੁਬਦੀ ਜਾ ਰਹੀ ਕਿਸ਼ਤੀ ਨੂੰ ਵੱਡੇ ਸਹਾਰੇ ਦੇ ਕੇ ਪੈਰਾਂ 'ਤੇ ਖੜ੍ਹਾ ਕਰਨ ਦੀ ਲੋੜ ਹੈ ਤਾਂ ਜੋ ਪੰਜਾਬੀਆਂ ਦੇ ਡੋਲਦੇ ਵਿਸ਼ਵਾਸ ਨੂੰ ਫਿਰ ਤੋਂ ਮਜ਼ਬੂਤ ਕੀਤਾ ਜਾ ਸਕੇ।


-ਅਮਰੀਕ ਸਿੰਘ ਚੀਮਾ
ਪਿੰਡ ਸ਼ਾਹਬਾਦ (ਬਟਾਲਾ)।


ਔਰਤਾਂ ਨੂੰ ਆਜ਼ਾਦੀ ਕਦੋਂ ਮਿਲੇਗੀ
ਭਾਰਤ ਅੰਗਰੇਜ਼ ਤੋਂ ਤਾਂ ਆਜ਼ਾਦ ਹੋ ਗਿਆ ਪਰ ਕੀ ਦੇਸ਼ ਦੀਆਂ ਔਰਤਾਂ ਪੁਰਾਣੇ ਸਮੇਂ ਤੋਂ ਚਲਦੇ ਆ ਰਹੇ ਸੋਸ਼ਣ ਤੋਂ ਆਜ਼ਾਦ ਹੋਈਆਂ? ਔਰਤਾਂ ਨੂੰ ਅੱਜ ਵੀ ਹੈਵਾਨੀਅਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਔਰਤਾਂ ਦੀ ਗੱਲ ਤਾਂ ਬਹੁਤ ਦੂਰ ਦੀ ਹੈ। ਅੱਜਕਲ੍ਹ ਦੇ ਯੁਗ ਵਿਚ ਤਾਂ ਕੁਝ ਹੈਵਾਨ ਨਿੱਕੀਆਂ-ਨਿੱਕੀਆਂ ਬੱਚੀਆਂ ਅਤੇ ਮਾਵਾਂ ਵਰਗੀਆਂ ਬਜ਼ੁਰਗ ਔਰਤਾਂ ਨੂੰ ਵੀ ਸ਼ਿਕਾਰ ਬਣਾ ਰਹੇ ਹਨ ਅਤੇ ਇਨ੍ਹਾਂ ਹੈਵਾਨਾਂ ਵਾਸਤੇ ਕੋਈ ਕਾਨੂੰਨ ਵੀ ਬਣਿਆ ਹੋਵੇਗਾ ਪਰ ਬਦਨਾਮੀ ਦੇ ਡਰ ਤੋਂ ਇਨ੍ਹਾਂ ਸੋਸ਼ਣ ਹੋਈਆਂ ਬੱਚੀਆਂ ਦੇ ਮਾਂ-ਬਾਪ ਚੁੱਪ ਕਰ ਜਾਂਦੇ ਹਨ। ਕਈ ਵਾਰ ਤਾਂ ਇਹ ਹੈਵਾਨ ਸੋਸ਼ਣ ਕਰਕੇ ਬੱਚੀਆਂ ਜਾਂ ਮਾਵਾਂ ਨੂੰ ਬੁਰੀ ਤਰ੍ਹਾਂ ਮਾਰ-ਮੁਕਾਉਂਦੇ ਹਨ। ਕੀ, ਇਨ੍ਹਾਂ ਦੇ ਵਿਚ ਦਿਲ ਨਹੀਂ ਹੁੰਦਾ? ਇਸ ਸਭ ਤੋਂ ਸਾਨੂੰ ਕਦੋਂ ਆਜ਼ਾਦੀ ਮਿਲੇਗੀ? ਬੱਚੀਆਂ ਨੂੰ, ਔਰਤਾਂ ਨੂੰ ਆਪਣੀ ਜ਼ਿੰਦਗੀ ਹੱਕ ਅਤੇ ਚੈਨ ਨਾਲ ਜਿਊਣ ਦੀ। ਕਦੋਂ ਆਜ਼ਾਦੀ ਮਿਲੇਗੀ। ਆਖਿਰ ਕਦੋਂ ਤੱਕ ਔਰਤਾਂ ਨੂੰ ਡਰ-ਡਰ ਕੇ ਰਹਿਣਾ ਪਵੇਗਾ।


-ਤਾਨੀਆ ਜਲੰਧਰ।


ਕਦੋਂ ਰੁਕਣਗੇ ਸੜਕ ਹਾਦਸੇ?
ਅਸੀਂ ਹਰ ਰੋਜ਼ ਵਾਪਰ ਰਹੇ ਸੜਕੀ ਹਾਦਸਿਆਂ ਬਾਰੇ ਜਦੋਂ ਪੜ੍ਹਦੇ, ਸੁਣਦੇ ਅਤੇ ਦੇਖਦੇ ਹਾਂ ਤਾਂ ਮਨ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈ। ਬਹੁਤ ਸਾਰੇ ਲੋਕਾਂ ਦੀਆਂ ਕੀਮਤੀ ਜਾਨਾਂ ਕਿਵੇਂ ਸੜਕੀ ਹਾਦਸਿਆਂ ਵਿਚ ਜਾ ਰਹੀਆਂ ਹਨ। ਪਿਛਲੇ ਕੁਝ ਦਿਨਾਂ ਵਿਚ ਬਹੁਤ ਸਾਰੇ ਅਜਿਹੇ ਸੜਕੀ ਹਾਦਸੇ ਵਾਪਰੇ ਹਨ, ਜਿਨ੍ਹਾਂ ਵਿਚ ਇਕੋ ਹੀ ਪਰਿਵਾਰ ਦੇ ਕਿੰਨੇ-ਕਿੰਨੇ ਮੈਂਬਰ ਜਾਂ ਪਰਿਵਾਰਾਂ ਦੇ ਪਰਿਵਾਰ, ਸਕੂਲੀ ਬੱਚੇ ਮਰ ਗਏ। ਇਨ੍ਹਾਂ ਸੜਕੀ ਹਾਦਸਿਆਂ ਦਾ ਮੁੱਖ ਕਾਰਨ ਨਸ਼ਾ ਕਰਕੇ ਡਰਾਈਵਿੰਗ ਕਰਨੀ, ਬਹੁਤ ਜ਼ਿਆਦਾ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨੀ ਹੈ। ਹੋਰ ਵੀ ਕਈ ਕਾਰਨ ਹੋ ਸਕਦੇ ਹਨ ਪਰ ਇਨ੍ਹਾਂ ਸਾਰੇ ਹਾਦਸਿਆਂ ਪਿਛੇ ਮਨੁੱਖੀ ਗਲਤੀ ਵੀ ਜ਼ਿੰਮੇਵਾਰ ਹੁੰਦੀ ਹੈ। ਜੋ ਮਨੁੱਖੀ ਜਾਨਾਂ 'ਤੇ ਏਨੀ ਭਾਰੀ ਪੈ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਬਿਲਕੁਲ ਵੀ ਨਹੀਂ ਪਤਾ ਹੁੰਦਾ। ਕਿਵੇਂ ਅਤੇ ਕਦੋਂ ਸੜਕ ਪਾਰ ਕਰਨੀ ਹੈ, ਕਿਵੇਂ ਕਿਸੇ ਗੱਡੀ ਨੂੰ ਸਾਈਡ ਦੇਣੀ ਹੈ। ਕਦੋਂ ਸੜਕ 'ਤੇ ਚੜ੍ਹਨਾ ਹੈ, ਸਭ ਤੋਂ ਜ਼ਰੂਰੀ ਹੈ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਵੱਧ ਰਹੇ ਸੜਕੀ ਹਾਦਸਿਆਂ ਵੱਲ ਜ਼ਰੂਰ ਧਿਆਨ ਦੇਵੇ। ਇਨ੍ਹਾਂ ਸੜਕੀ ਹਾਦਸਿਆਂ ਵਿਚ ਪਰਿਵਾਰਾਂ ਦੇ ਪਰਿਵਾਰ ਅਤੇ ਆਮ ਲੋਕਾਂ ਦੀਆਂ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾਵੇ। ਜੋ ਲੋਕ ਵੀ ਸੜਕੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।


-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।

04-06-2024

 ਅੰਨਦਾਤਾ ਕਿਉਂ ਜ਼ਾਲਮ ਬਣਿਆ?

ਅੱਜ ਪੰਜਾਬ ਦੇ ਚਾਰੇ ਪਾਸੇ ਜਿਧਰ ਵੀ ਨਜ਼ਰ ਮਾਰਦੇ ਹਾਂ ਸਾਨੂੰ ਖੇਤਾਂ ਵਿਚ ਲੱਗੀ ਅੱਗ ਅਤੇ ਰੁੱਖ ਬਲਦੇ ਦਿਖਾਈ ਦਿੰਦੇ ਹਨ। ਖੇਤੀ ਮਾਹਿਰਾਂ ਦੇ ਸੁਝਾਅ ਤੇ ਸਰਕਾਰਾਂ ਦੀ ਰੋਕਥਾਮ ਦੇ ਬਾਵਜੂਦ ਵੀ ਕਿਸਾਨ ਖੇਤਾਂ ਵਿਚ ਕਣਕ ਦਾ ਨਾੜ ਸਾੜ ਰਹੇ ਹਨ, ਜੋ ਕਿ ਬਹੁਤ ਹੀ ਅਣਮਨੁੱਖੀ ਵਤਾਰਾ ਹੈ ਅਤੇ ਕੁਦਰਤ ਨਾਲ ਖਿਲਵਾੜ ਹੈ। ਜਿਹੜੇ ਖੇਤਾਂ ਤੋਂ ਕਿਸਾਨ ਅੰਨ ਪੈਦਾ ਕਰ ਕੇ ਆਪਣਾ ਪਰਿਵਾਰ ਪਾਲਦੇ ਹਨ, ਉਨ੍ਹਾਂ ਤੋਂ ਕੰਮ ਲੈਣ ਤੋਂ ਬਾਅਦ ਅੱਗ ਦੀ ਭੇਟ ਚਾੜ੍ਹ ਦਿੰਦੇ ਹਨ। ਜਿਹੜੀ ਧਰਤੀ ਮਾਂ ਆਪਣੀ ਕੁੱਖ 'ਚੋਂ ਸਾਨੂੰ ਸੋਨੇ ਵਰਗੀਆਂ ਫ਼ਸਲਾਂ ਪੈਦਾ ਕਰ ਕੇ ਦਿੰਦੀ ਹੈ, ਉਸੇ ਹੀ ਧਰਤੀ ਮਾਂ ਦੀ ਕੁੱਖ ਨੂੰ ਅੱਗ ਲਾਉਣਾ ਸਭ ਤੋਂ ਵੱਡਾ ਪਾਪ ਹੈ। ਖੇਤਾਂ ਵਿਚ ਲਗਾਈ ਗਈ ਅੱਗ ਨਾਲ ਅਨੇਕਾਂ ਜੀਵ-ਜੰਤੂ, ਪਸ਼ੂ-ਪੰਛੀ ਅਤੇ ਰੁੱਖ ਵੀ ਸੜ ਕੇ ਸੁਆਹ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਇਨਸਾਨ ਅਤੇ ਉਨ੍ਹਾਂ ਦੇ ਰੈਣ ਬਸੇਰੇ ਵੀ ਇਸ ਅੱਗ ਦੀ ਭੇਟ ਚੜ੍ਹੇ ਹਨ। ਖੁਦ ਨੂੰ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਐਨਾ ਜ਼ਾਲਮ ਕਿਵੇਂ ਬਣ ਸਕਦਾ ਹੈ, ਇਹ ਸੋਚ ਕੇ ਮਨ ਉਦਾਸ ਹੋ ਹੁੰਦਾ ਹੈ।

-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਸਿਹੌੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

ਕੁਦਰਤ ਦਾ ਦੋਸ਼ੀ ਕੌਣ?

ਅੱਜ ਪੂਰੇ ਭਾਰਤ ਵਿਚ ਗਰਮੀ, ਲੂਅ ਤੇ ਤਪਸ਼ ਨਾਲ ਬੁਰਾ ਹਾਲ ਹੋਇਆ ਪਿਆ ਹੈ। ਇਸ ਦੇ ਕਸੂਰਵਾਰ ਅਸੀਂ ਸਮਾਜ ਵਾਲੇ ਆਪ ਹਾਂ ਨਾ ਕਿ ਕੁਦਰਤ। ਸਮਾਜਿਕ, ਧਾਰਮਿਕ ਹੋਰ ਸੰਸਥਾਵਾਂ ਹਰ ਸਾਲ ਵਾਤਾਵਰਨ ਦਿਵਸ ਜਾਂ ਮੌਕੇ-ਮੌਕੇ 'ਤੇ ਸੜਕਾਂ ਕਿਨਾਰੇ ਸ਼ਾਮਲਾਟ ਜ਼ਮੀਨਾਂ ਅੰਦਰ ਲੱਖਾਂ ਰੁੱਖ ਲਗਾਏ ਜਾਂਦੇ ਹਨ ਤਾਂ ਜੋ ਕੁਦਰਤ ਨੂੰ ਹਰਿਆ-ਭਰਿਆ ਰੱਖ ਸਕੀਏ ਪਰ ਆਹ ਮਈ ਮਹੀਨੇ ਕਣਕ ਦੇ ਨਾੜ ਨੂੰ ਲਗਾਈ ਅੱਗ ਨੇ ਸੜਕਾਂ ਕਿਨਾਰੇ ਲੱਗੇ ਪੰਜਾਬ ਅੰਦਰ ਹਜ਼ਾਰਾਂ ਰੁੱਖ ਸਾੜ ਕੇ ਤਬਾਹ ਕਰ ਦਿੱਤੇ। ਇਕ-ਦੋ ਥਾਵਾਂ 'ਤੇ ਪਰਿਵਾਰ ਸਮੇਤ ਲੋਕ ਸੜ ਗਏ। ਇਸ ਦਾ ਕੌਣ ਜ਼ਿੰਮੇਵਾਰ ਹੈ, ਕਿਸ ਉਤੇ ਕਾਰਵਾਈ ਹੋਈ? ਸੂਬਾ ਸਰਕਾਰ ਦਾਅਵੇ ਵੱਡੇ ਕਰਦੀ ਨਜ਼ਰ ਆਉਂਦੀ ਪਰ ਜ਼ਮੀਨੀ ਪੱਧਰ 'ਤੇ ਨਤੀਜਾ ਜ਼ੀਰੋ ਨਿਕਲਿਆ। ਧਾਰੀਵਾਲ ਸ਼ਹਿਰ ਕੋਲ 2 ਕਣਕ ਵਾਲੇ ਟਰੱਕ ਸੜਕ ਕਿਨਾਰੇ ਖੜ੍ਹੇ ਸਨ, ਅੱਗ ਨਾਲ ਸੜ ਸਵਾਹ ਹੋ ਗਏ। ਕੌਣ ਹਰਜਾਨਾ ਭਰੇਗਾ ਲੱਖਾਂ ਦਾ? ਆਉਣ ਵਾਲੇ ਦਿਨਾਂ ਅੰਦਰ ਭਿਆਨਕ ਗਰਮੀ ਪੈਣ ਵਾਲੀ ਹੈ ਗਰਮੀ ਦੀ ਤਪਸ਼ ਸਾਡੀ ਆਪਣੀ ਗ਼ਲਤੀ ਹੈ ਸਰਕਾਰ ਦੇ ਮੂੰਹ 'ਤੇ ਇਸ ਸਮੇਂ ਤਾਲਾ ਲੱਗਿਆ ਹੋਇਆ ਹੈ, ਕਿਉਂਕਿ ਵੋਟਾਂ ਦਾ ਦੌਰ ਹੈ, ਜਿਹੜਾ ਮਰਜ਼ੀ ਕੁਦਤ ਨਾਲ ਖਿਲਵਾੜ ਕਰੇ ਕੋਈ ਕਾਰਵਾਈ ਨਹੀਂ। ਅਫ਼ਸਰਸ਼ਾਹੀ ਵੀ ਚੁੱਪ ਨਜ਼ਰ ਆ ਰਹੀ ਹੈ। ਇਹ ਦੱਸਣਾ ਮੁਸ਼ਕਿਲ ਹੋ ਗਿਆ ਕਿ ਕੁਦਰਤ ਦਾ ਦੋਸ਼ੀ ਕੌਣ? ਆਮ ਨਾਗਰਿਕ ਜਾਂ ਸੂਬਾ ਸਰਕਾਰ। ਉਹ ਸਮਾਂ ਦੂਰ ਨਹੀਂ ਜਦੋਂ ਇਹ ਧਰਤੀ ਰੇਗਿਸਤਾਨ ਦਾ ਰੂਪ ਧਾਰ ਲਵੇਗੀ। ਅੱਜ ਲੋੜ ਹੈ ਕੁਦਰਤ ਨੂੰ ਸੰਭਾਲਣ ਦੀ।

-ਨਵਨੀਤ ਸਿੰਘ ਭੁੰਬਲੀ

ਚੰਗਾ ਸੁਨੇਹਾ ਦਿੰਦਾ ਲੇਖ

ਪਿਛਲੇ ਦਿਨੀਂ (19 ਮਈ) ਦੇ 'ਅਜੀਤ ਮੈਗਜ਼ੀਨ' ਵਿਚ ਮੈਡਮ ਗੁਰਜੋਤ ਕੌਰ ਵਲੋਂ ਲਿਖਿਆ ਲੇਖ 'ਵਿਲੱਖਣ ਕਲਾਕਾਰਾਂ ਦਾ ਵੱਖਰਾ ਉਪਰਾਲਾ' ਪੜ੍ਹਿਆ, ਇਹ ਲੇਖ ਬਹੁਤ ਸਲਾਹੁਣਯੋਗ ਹੈ। ਲੇਖ ਵਿਚ ਉਨ੍ਹਾਂ ਨੇ ਇਕ ਵੱਖਰੀ ਦੁਨੀਆ ਦੀ ਗੱਲ ਕਰਦਿਆਂ ਉਨ੍ਹਾਂ ਦੀ ਕਲਾ ਦੀ ਝਲਕ ਵਿਖਾਉਂਦਿਆਂ ਸਾਨੂੰ ਆਪਣੇ ਆਮ ਜਿਹੇ ਦੁੱਖ-ਭੁੱਲ ਕੇ ਸਾਕਾਰਾਤਮਿਕ ਜੀਵਨ ਜਿਊਣ ਦਾ ਪ੍ਰਭਾਵਸ਼ਾਲੀ ਸੁਨੇਹਾ ਦਿੱਤਾ ਹੈ। ਕਲਾਕਾਰਾਂ ਦੇ ਹੱਥ ਨਹੀਂ ਪਰ ਉਨ੍ਹਾਂ ਵਲੋਂ ਆਪਣੇ ਪੈਰਾਂ ਤੇ ਮੂੰਹ ਨਾਲ ਚਿੱਤਰਕਾਰੀ ਕਰਨ 'ਚ ਨਿਪੁੰਨਤਾ ਅੰਗਹੀਣ ਕਲਾਕਾਰਾਂ ਵਿਚ ਆਤਮ-ਨਿਰਭਰ, ਆਤਮ ਸਤਿਕਾਰ ਤੇ ਆਤਮ ਵਿਸ਼ਵਾਸ ਦੀ ਪੂਰਤੀ ਕਰਦੀ ਹੈ। ਇਨ੍ਹਾਂ ਦੇ ਜਜ਼ਬੇ ਨੂੰ ਸਲਾਮ। ਆਓ, ਇਨ੍ਹਾਂ ਵੱਲ ਵੇਖ ਪਰਮਾਤਮਾ ਦੇ ਸ਼ੁਕਰ ਗੁਜ਼ਾਰ ਹੋਈਏ। ਇਨ੍ਹਾਂ ਦੀ ਸ਼ਲਾਘਾ ਕਰੀਏ। ਦੇਸ਼-ਵਿਦੇਸ਼ ਵਿਚ ਉਹ ਸੰਸਥਾਵਾਂ ਵੀ ਵਧਾਈ ਦੀਆਂ ਪਾਤਰ ਹਨ, ਜਿਹੜੀਆਂ ਇਨ੍ਹਾਂ ਅੰਗਹੀਣ ਮਨੁੱਖਾਂ ਨੂੰ ਕਲਾਕਾਰ ਬਣਾ ਕੇ ਦੁਨੀਆ ਦੇ ਸਾਹਮਣੇ ਲਿਆਉਂਦੀਆਂ ਹਨ ਤੇ ਚੰਗੇ ਭਲੇ ਮਨੁੱਖਾਂ ਨੂੰ ਸਵੈ-ਨਿਰਭਰ ਹੋਣ ਲਈ ਉਤਸ਼ਾਹਿਤ ਕਰਦੀਆਂ ਹਨ।

-ਸੁਖਬੀਰ ਸਿੰਘ ਖੁਰਮਣੀਆ
ਛੇਹਰਟਾ, ਅੰਮ੍ਰਿਤਸਰ।

ਸੁਰਜੀਤ ਪਾਤਰ ਬਨਾਮ ਅਜੋਕੀ ਪੀੜ੍ਹੀ

ਇਕ ਪਾਸੇ ਸੁਰਜੀਤ ਪਾਤਰ ਨੇ ਪੰਜਾਬੀ ਸਾਹਿਤ ਵਿਚ ਵੱਡਾ ਯੋਗਦਾਨ ਪਾਇਆ ਤਾਂ ਦੂਸਰੇ ਪਾਸੇ ਅਜੋਕੇ ਗੀਤਕਾਰ ਮਾੜੇ ਗੀਤਾਂ ਦੀ ਰਚਨਾ ਕਰਕੇ, ਗੀਤਾਂ ਵਿਚ ਹਥਿਆਰ ਵਿਖਾ ਕੇ, ਸਰੋਤਿਆਂ ਨੂੰ ਗ਼ਲਤ ਰਸਤਾ ਵਿਖਾ ਰਹੇ ਹਨ। ਜਿਸ ਨੂੰ ਅੱਜਕਲ੍ਹ ਮੁਨਕਰ ਨਹੀਂ ਕਰ ਸਕਦੇ। ਗ਼ਲਤ ਰਚਨਾ ਦਾ ਗ਼ਲਤ ਪ੍ਰਭਾਵ ਪਿਆ ਹੈ। ਦੂਸਰੇ ਪਾਸੇ ਪਾਤਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਰਚਨਾਵਾਂ ਸਾਡੇ ਸਮਾਜ ਵਿਚ ਫੈਲ ਰਹੇ ਦੁਰਾਚਾਰੀ ਮਨੁੱਖੀ ਜੀਵਨ ਨੂੰ ਨਵੇਂ ਰਸਤੇ ਪਾਉਂਦੀਆਂ ਹਨ। ਉਨ੍ਹਾਂ ਦੀ ਰਚਨਾ 'ਹਵਾ ਵਿਚ ਲਿਖੇ ਹਰਫ' ਹਰ ਇਕ ਸਰੋਤੇ ਦੇ ਮਨ 'ਤੇ ਛਾਈ ਹੈ। ਪੰਜਾਬੀ ਸਾਹਿਤ ਵਿਚ ਵਧੀਆ ਰਚਨਾਵਾਂ ਦਾ ਯੋਗਦਾਨ ਪਾ ਕੇ ਵਾਹ! ਵਾਹ! ਖੱਟੀ। ਇਥੋਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਚੰਗੀਆਂ ਤੇ ਸਾਰਥਿਕ ਰਚਨਾਵਾਂ ਨੂੰ ਪੈਰ ਪੱਕੇ ਕਰਨ ਵਾਸਤੇ ਸਮਾਂ ਲੱਗ ਸਕਦਾ ਹੈ। ਜਦੋਂ ਫਿਰ ਪੈਰ ਲੱਗ ਜਾਣ ਤਾਂ ਕੋਈ ਪੁੱਟ ਨਹੀਂ ਸਕਦਾ। ਪਾਤਰ ਸਾਹਿਬ ਪੰਜਾਬੀ ਸਾਹਿਤ ਵਿਚ ਸਦਾ ਹੀ ਚਮਕਦੇ ਰਹਿਣਗੇ।

-ਰਾਮ ਸਿੰਘ ਪਾਠਕ

03-06-2024

ਦਵਾਈਆਂ ਦੀ ਕਾਲਾਬਾਜ਼ਾਰੀ
ਜਦੋਂ ਦੀ ਮੌਜੂਦਾ ਪੰਜਾਬ ਸਰਕਾਰ ਆਈ ਹੈ, ਹਸਪਤਾਲਾਂ ਵਿਚ ਮਰੀਜ਼ਾਂ ਲਈ ਦਵਾਈਆਂ ਨਾ ਆਉਣ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ। ਕੁਝ ਡਾਕਟਰਾਂ ਵਲੋਂ ਦਵਾਈ ਹਸਪਤਾਲ ਵਿਚੋਂ ਦੇਣ ਦੀ ਬਜਾਏ, ਬਾਜ਼ਾਰ ਵਿਚ 'ਚੋਂ ਖਰੀਦਣ ਲਈ ਕਿਹਾ ਜਾਂਦਾ ਹੈ। ਇਸ ਧੰਦੇ ਵਿਚ ਡਾਕਟਰ ਤੋਂ ਇਲਾਵਾ ਹਸਪਤਾਲ ਦਾ ਸਟਾਫ ਤੇ ਚੌਥੀ ਸ਼੍ਰੇਣੀ ਦੇ ਕਰਮਚਾਰੀ ਵੀ ਸ਼ਾਮਿਲ ਹਨ। ਇਹ ਮਰੀਜ਼ਾਂ ਦੇ ਵਾਰਸਾਂ ਵਲੋਂ ਲਾਇਆ ਗਿਆ ਕੋਈ ਦੋਸ਼ ਨਹੀਂ ਸਗੋਂ ਇਹ ਤਾਂ ਭਲੀ-ਭਾਂਤ ਚਿੱਟੇ ਚਾਨਣ ਵਾਂਗ ਸਾਫ਼ ਹੈ। ਕਾਲਾ ਬਾਜ਼ਾਰੀ ਦੇ ਇਸ ਧੰਦੇ 'ਚੋਂ ਸਿਰਫ਼ ਡਾਕਟਰ ਤੇ ਹਸਪਤਾਲ ਦੇ ਕਰਮਚਾਰੀ ਹੀ ਨਹੀਂ ਸਗੋਂ ਸਥਾਨਕ ਸਿਆਸੀ ਨੇਤਾ ਵੀ ਸ਼ਾਮਿਲ ਹਨ। ਮਰੀਜ਼ਾਂ ਦੇ ਪਰਿਵਾਰਾਂ ਵਲੋਂ ਦੁਕਾਨਾਂ ਤੋਂ ਖਰੀਦੀ ਗਈ ਦਵਾਈ ਮਰੀਜ਼ਾਂ ਤੋਂ ਲੈ ਲਈ ਜਾਂਦੀ ਹੈ ਤੇ ਫਿਰ ਇਹ ਦਵਾਈ ਉਨ੍ਹਾਂ ਦੁਕਾਨਾਂ ਵਿਚ ਵੇਚ ਦਿੱਤੀ ਜਾਂਦੀ ਹੈ, ਜਿਥੋਂ ਮਰੀਜ਼ਾਂ ਦੇ ਵਾਰਸ ਖਰੀਦ ਕੇ ਲੈ ਗਏ ਸਨ। ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੀਆਂ ਦਵਾਈਆਂ ਕਾਲੇ ਬਾਜ਼ਾਰ ਵਿਚ ਵੇਚਣ ਦਾ ਧੰਦਾ ਪਿਛਲੇ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ। ਹਸਪਤਾਲ ਦਾ ਸਟਾਫ ਇਕ ਪਰਚੀ ਦਿੰਦਾ ਹੈ। ਜਿਸ 'ਤੇ ਦਰਜ ਦਵਾਈਆਂ ਖਰੀਦ ਕੇ ਮਰੀਜ਼ ਦੇ ਪਰਿਵਾਰਿਕ ਮੈਂਬਰ ਨੂੰ ਦੇ ਦਿੰਦੇ ਹਨ। ਪਰ ਇਹ ਦਵਾਈ ਮਰੀਜ਼ਾਂ ਨੂੰ ਦੇਣ ਦੀ ਥਾਂ ਸ਼ਾਮ ਨੂੰ ਉਨ੍ਹਾਂ ਦੁਕਾਨਾਂ 'ਤੇ ਹੀ ਵਾਪਸ ਜਿੱਥੋਂ ਖਰੀਦੀ ਗਈ ਹੈ, ਪਹੁੰਚ ਜਾਂਦੀ ਹੈ।

-ਡਾਕਟਰ ਨਰਿੰਦਰ ਭੱਪਰ
ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਨਾੜ ਨੂੰ ਅੱਗ ਨਾ ਲਗਾਓ

ਸੰਪਾਦਕੀ 'ਫਿਰ ਮਚਣ ਲੱਗੀ ਨਾੜ ਦੀ ਅੱਗ' ਪੜ੍ਹੀ। ਨਾੜ ਦੀ ਸਾੜ-ਫੂਕ ਨਾਲ ਪੰਜਾਬ ਵਿਚ ਹੁਣ ਤੱਕ ਸੈਂਕੜੇ ਮਾਮਲੇ ਸਾਹਮਣੇ ਆ ਚੁੱਕੇ ਹਨ। ਨਾੜ ਦੀ ਅੱਗ ਕਾਰਨ ਹੀ ਕਈ ਮੋਤਾਂ ਵੀ ਹੋਈਆਂ ਹਨ ਅਤੇ ਮਾਲੀ ਨੁਕਸਾਨ ਵੀ ਕਾਫੀ ਹੋ ਚੁੱਕਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਕਿਸਾਨ ਵੀਰੋ, ਝੋਨੇ ਦੀ ਨਾੜ ਨੂੰ ਅੱਗ ਨਾ ਲਗਾਓ ਅਤੇ ਵਾਤਾਵਰਨ ਪ੍ਰਦੂਸ਼ਣ ਹੋਣ ਤੋਂ ਧਰਤੀ ਨੂੰ ਬਚਾਓ, ਜ਼ਮੀਨ ਵਿਚ ਕੀਮਤੀ ਤੱਤ ਨਸ਼ਟ ਹੋਣ ਤੋਂ ਜ਼ਮੀਨ ਨੂੰ ਬਚਾਓ। ਦਮੇ ਤੇ ਸਾਹ ਦੇ ਮਰੀਜ਼ਾਂ ਨੂੰ ਨਾ ਨੁਕਸਾਨ ਹੋਵੇ। ਨਾੜ ਸਾੜਨ ਨਾਲ ਲਾਹੇਵੰਦ ਜੀਵ-ਜੰਤੂਆਂ 'ਤੇ ਮਾੜਾ ਅਸਰ ਪੈਂਦਾ ਹੈ, ਖੇਤਾਂ ਦੁਆਲੇ ਖੜ੍ਹੀ ਬਨਸਪਤੀ ਨੂੰ ਨੁਕਸਾਨ ਪਹੁੰਚਦਾ ਹੈ, ਜ਼ਹਿਰੀਲੀਆਂ ਗੈਸਾਂ ਜੋ ਨਿਕਲਦੀਆਂ ਹਨ, ਉਸ ਤੋਂ ਮਨੁੱਖਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਪਰਾਲੀ ਦੇ ਧੂੰਏਂ ਤੋਂ ਸੜਕ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਇਸ ਵਾਸਤੇ ਕਿਸਾਨ ਵੀਰੋ, ਵਾਤਾਵਰਨ ਸ਼ੁੱਧ ਬਣਾ ਤੂੜੀ ਦੀਆਂ ਗੰਢਾਂ ਬਣਾ, ਬਿਜਲੀ ਕਾਰਖਾਨਿਆਂ 'ਚ ਵੇਚ ਵੱਧ ਤੋਂ ਵੱਧ ਮੁਨਾਫਾ ਕਮਾਓ। ਸਰਕਾਰ ਦਾ ਸਾਥ ਦਿਓ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ, ਪੰਜਾਬ

ਸਕੂਲਾਂ ਦੀਆਂ ਛੁੱਟੀਆਂ
ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਇਕ ਦਿਨ ਸਕੂਲ ਸਵੇਰੇ ਜਲਦੀ ਸ਼ੁਰੂ ਕਰਨ ਦੀ ਐਡਵਾਈਜ਼ਰੀ ਜਾਰੀ ਕਰਨ ਤੋਂ ਬਾਅਦ ਦੁਪਹਿਰ ਤੱਕ ਅਗਲੇ ਦਿਨ ਤੋਂ ਸਕੂਲਾਂ 'ਚ ਛੁੱਟੀਆਂ ਦੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਜਿਸ ਨਾਲ ਸਰਕਾਰੀ ਅਤੇ ਗੈਰ- ਸਰਕਾਰੀ ਅਦਾਰਿਆਂ ਵਿਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਬਿਨਾਂ ਸੋਚੇ-ਸਮਝੇ ਜਾਰੀ ਕੀਤੀ ਐਡਵਾਈਜ਼ਰੀ ਨੇ ਪ੍ਰੇਸ਼ਾਨ ਕਰ ਦਿੱਤਾ। ਪ੍ਰੇਸ਼ਾਨੀ ਦੀ ਗੱਲ ਇਹ ਸੀ ਕਿ ਡੇਢ ਮਹੀਨੇ ਲਈ ਨਾ ਤਾਂ ਅਧਿਆਪਕ ਸਕੂਲੀ ਬੱਚਿਆਂ ਨੂੰ ਛੁੱਟੀਆਂ ਦਾ ਕੰਮ ਹੀ ਦੇ ਸਕੇ ਅਤੇ ਨਾ ਹੀ ਵਿਦਿਆਰਥੀ ਅਗਲੇ ਦਿਨ ਤੋਂ ਸਕੂਲ ਆ ਕੇ ਅਧਿਆਪਕਾਂ ਨਾਲ ਕੋਈ ਸੰਪਰਕ ਹੀ ਕਰ ਸਕੇ। ਸਰਕਾਰ ਦੇ ਇਸ ਮਨਮਾਨੇ ਕਿਸਮ ਨਾਲ ਜਾਰੀ ਕੀਤੀ ਐਡਵਾਈਜ਼ਰੀ ਨੇ ਵਿਦਿਆਰਥੀਆਂ ਨੂੰ ਲਗਭਗ ਡੇਢ ਮਹੀਨੇ ਪੜ੍ਹਾਈ ਤੋਂ ਪਛਾੜ ਕੇ ਰੱਖ ਦਿੱਤਾ ਹੈ। ਸਰਕਾਰ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਕਰਨ ਤੋਂ ਪਹਿਲਾਂ ਉਸ ਦੇ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਜਾਂਚ-ਪਰਖ ਲਿਆ ਜਾਵੇ ਤਾਂ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।

-ਅਸ਼ੀਸ਼ ਸ਼ਰਮਾ, ਜਲੰਧਰ।

ਵਿਦੇਸ਼ ਜਾਣ ਦੀ ਦੌੜ
ਸਾਨੂੰ ਪਤਾ ਹੈ ਕਿ ਸਾਡੇ ਪੰਜਾਬ ਦੇ ਬੱਚਿਆਂ ਨੂੰ ਵਿਦੇਸ਼ ਵਿਚ ਜਾਣ ਦੀ ਇੰਨੀ ਦੌੜ ਲੱਗੀ ਹੋਈ ਹੈ ਕਿ ਸਾਡਾ ਪੰਜਾਬ ਅੰਗਰੇਜ਼ਾਂ ਦਾ ਗ਼ੁਲਾਮ ਹੋ ਰਿਹਾ ਹੈ। ਸਾਡੇ ਪੰਜਾਬ ਦੇ ਬੱਚਿਆਂ ਨੂੰ ਉੱਥੇ ਜਾ ਕੇ ਕੰਮ ਕਰਨਾ ਬਹੁਤ ਪਸੰਦ ਹੈ ਪਰ ਕਿਉਂ? ਪੰਜਾਬੀਆਂ ਵਿਚ ਇਹ ਇੱਛਾ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਇਸ ਦਾ ਵਪਾਰੀਕਰਨ ਹੋ ਰਿਹਾ ਹੈ। ਥਾਂ-ਥਾਂ 'ਤੇ ਬਾਹਰਲੇ ਦੇਸ਼ਾਂ ਵਿਚ ਭੇਜਣ ਲਈ ਸੈਂਟਰ ਖੁੱਲੇ ਹਨ। ਜਿਸ ਨਾਲ ਠੱਗੀ ਠੋਰੀ ਹੋਣ ਦਾ ਵੀ ਡਰ ਰਹਿੰਦਾ ਹੈ। ਕਈ ਬੱਚੇ ਏਜੰਟਾਂ ਤੋਂ ਧੋਖਾ ਖਾ ਚੁੱਕੇ ਹਨ। ਇਥੇ ਸਾਡਾ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖਰ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਬੱਚਿਆਂ ਨੂੰ ਆਪਣੇ ਘਰ ਪਰਿਵਾਰ ਅਤੇ ਹੋਰ ਵੀ ਸਾਕ ਸੰਬੰਧੀ ਛੱਡਣੇ ਪੈ ਰਹੇ ਹਨ ਅਤੇ ਉਹ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹਨ। ਸ਼ਾਇਦ ਇਸ ਦਾ ਮੁੱਖ ਕਾਰਨ ਕਿ ਪੰਜਾਬ ਵਿਚ ਸਾਡਾ ਭਵਿੱਖ ਧੁੰਦਲਾ ਦਿਖਦਾ ਹੈ। ਨੌਕਰੀਆਂ ਦੇ ਮੌਕੇ ਘੱਟ ਹਨ। ਸਾਡੇ ਪੰਜਾਬ ਨੂੰ ਉਜਾੜਣ ਵਿਚ ਸਾਡੀ ਸਰਕਾਰ ਸਹਿਯੋਗ ਦੇ ਰਹੀ ਹੈ ਜੇ ਸਾਡੀ ਸਰਕਾਰ ਨੌਕਰੀਆਂ ਦੇਵੇ ਤਾਂ ਸਾਡਾ ਪੰਜਾਬ ਖਾਲੀ ਨਾ ਹੋਵੇ, ਜੇ ਸਾਡੇ ਪੰਜਾਬ ਦੇ ਬੱਚੇ-ਬੱਚੀਆਂ ਅੰਗਰੇਜ਼ਾਂ ਦੇ ਗ਼ੁਲਾਮ ਹੋ ਗਏ ਤਾਂ ਯਾਦ ਰੱਖਣਾ ਕਿ ਸਾਡਾ ਪੰਜਾਬ ਵੀ ਯੂ.ਪੀ. ਅਤੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦਾ ਗ਼ੁਲਾਮ ਹੋ ਜਾਵੇਗਾ। ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਮਾਂ-ਪਿਉ ਆਪਣੀਆਂ ਪਿਆਰੀਆਂ ਜ਼ਮੀਨਾਂ ਘਰ ਬਾਰ ਵੇਚ ਕੇ ਬੱਚਿਆਂ ਦੀ ਇੱਛਾ ਪੂਰੀ ਕਰਦੇ ਵਿਚਾਰੇ ਕਰਜ਼ਾਈ ਹੋ ਜਾਂਦੇ ਹਨ। ਵਿਦੇਸ਼ ਵਿਚ ਬੱਚਿਆਂ ਨੂੰ ਕੰਮ ਮਿਲੇ ਜਾਂ ਨਾ ਮਿਲੇ, ਕਈ ਵਾਰ ਬੱਚੇ ਕੰਮ ਦੀ ਭਾਲ ਵਿਚ ਭੁੱਖੇ ਭਾਣੇ ਫਿਰਦੇ ਹਨ। ਕਈ ਬੱਚੇ ਜੇਲ੍ਹਾਂ ਵਿਚ ਵੀ ਤੜਫ ਰਹੇ ਹਨ। ਸੋ, ਅਖੀਰ ਵਿਚ ਮੈਂ ਆਖਣਾ ਚਾਹੁੰਦੀ ਹਾਂ ਕਿ ਆਪਣੇ ਸੋਹਣੇ ਪੰਜਾਬ ਨੂੰ ਵਸਾ ਕੇ ਰੱਖੋ ਨਾ ਕਿਸੇ ਦੇ ਗੁਲਾਮ ਹੋਵੋ ਅਤੇ ਨਾ ਹੀ ਆਪਣਾ ਪੰਜਾਬ ਗੁਲਾਮ ਹੋਣ ਦੇਵੋ।

-ਸ਼ਮਿੰਦਰਪਾਲ ਕੌਰ
ਬਰਨਾਲਾ।

01-06-2024

 ਜੰਗਲਾਂ ਨੂੰ ਅੱਗ

ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿਚ ਜੰਗਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸੁਣਨ ਤੋਂ ਬਾਅਦ ਮਨ ਵਿਚ ਇਹ ਸ਼ੰਕਾ ਅਤੇ ਡਰ ਪੈਦਾ ਹੋ ਗਿਆ ਹੈ ਕਿ ਜੇਕਰ ਜੰਗਲਾਂ ਨੂੰ ਅੱਗ ਇਸੇ ਤਰ੍ਹਾਂ ਲੱਗਦੀ ਰਹੀ ਤਾਂ ਧਰਤੀ 'ਤੇ ਮਨੁੱਖ ਦੀ ਜ਼ਿੰਦਗੀ ਕਿਸ ਤਰ੍ਹਾਂ ਬਚੇਗੀ। ਧਰਤੀ ਦਾ ਤਾਪਮਾਨ ਦਿਨੋ-ਦਿਨ ਵਧ ਰਿਹਾ ਹੈ। ਉੱਤਰੀ ਭਾਰਤ ਵਿਚ ਗਰਮੀ ਕਾਰਨ ਤਾਪਮਾਨ 45 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਦਿਨੋ-ਦਿਨ ਵਧ ਰਹੀ ਆਲਮੀ ਤਪਸ਼ ਪਿੱਛੇ ਮੁੱਖ ਕਾਰਨ ਅਖੌਤੀ ਵਿਕਾਸ ਦੇ ਨਾਂਅ 'ਤੇ ਮਨੁੱਖਤਾ ਦੇ ਲਾਲਚ ਕਰਕੇ ਕੀਤੀ ਜੰਗਲਾਂ ਦੀ ਕਟਾਈ ਹੈ। ਆਲਮੀ ਤਪਸ਼ ਕਰਕੇ ਜੰਗਲ ਸੜ ਰਹੇ ਹਨ। ਧਰਤੀ ਦੇ ਤਾਪਮਾਨ ਨੂੰ ਕੰਟਰੋਲ ਕਰਨ ਵਿਚ ਦਰੱਖਤਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਰੁੱਖ ਵਰਖਾ ਲਿਆਉਣ ਵਿਚ ਸਹਾਇਕ ਹਨ। ਰੁੱਖਾਂ ਤੋਂ ਬਿਨਾਂ ਧਰਤੀ 'ਤੇ ਜੀਵਨ ਅਸੰਭਵ ਹੈ। ਧਰਤੀ 'ਤੇ ਜੀਵਨ ਬਰਕਰਾਰ ਰੱਖਣ ਲਈ ਕੁਲ ਧਰਤੀ ਦਾ 33 ਫ਼ੀਸਦੀ ਹਿੱਸਾ ਜੰਗਲਾਂ ਹੇਠ ਰਹਿਣਾ ਜ਼ਰੂਰੀ ਹੈ ਪਰੰਤੂ ਮਨੁੱਖੀ ਲਾਲਚ ਕਰਕੇ ਜੰਗਲਾਂ ਦੀ ਧੜਾਧੜ ਕਟਾਈ ਨੇ ਵਾਤਾਵਰਨ ਵਿਚ ਵਿਗਾੜ ਪੈਦਾ ਕਰ ਦਿੱਤਾ ਹੈ। ਜਦੋਂ ਇਕ ਦਰੱਖਤ ਅਤੇ ਪਾਣੀ ਦੀ ਆਖਰੀ ਬੂੰਦ ਰਹਿ ਜਾਵੇਗੀ ਉਦੋਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਪੈਸਾ ਖਾ ਨਹੀਂ ਸਕਦੇ। ਜੰਗਲਾਂ ਨੂੰ ਲੱਗ ਰਹੀ ਅੱਗ ਮਨੁੱਖ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਗੰਭੀਰ ਵਿਸ਼ਾ ਹੈ। ਇਨ੍ਹਾਂ ਨੂੰ ਬਚਾਉਣਾ ਮਨੁੱਖਤਾ ਦੀ ਹੋਂਦ ਬਚਾਉਣਾ ਹੈ।

-ਰਜਵਿੰਦਰ ਪਾਲ ਸ਼ਰਮਾ

ਨਾੜ ਨੂੰ ਅੱਗ

ਭਾਵੇਂ ਵੋਟਾਂ ਤੋਂ ਪਹਿਲਾਂ ਸਰਕਾਰਾਂ ਵਲੋਂ ਸਮੇਂ-ਸਮੇਂ ਸਿਰ ਪ੍ਰਦੂਸ਼ਣ ਆਦਿ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗਾਂ ਲਗਾੳਣ ਦੀ ਮਨਾਹੀ ਕੀਤੀ ਜਾਂਦੀ ਹੈ ਅਤੇ ਇਸ ਦੀ ਰੋਕਥਾਮ ਲਈ ਛਾਪੇ ਵੀ ਮਾਰੇ ਜਾਂਦੇ ਸਨ, ਕਿਸਾਨਾਂ 'ਤੇ ਪਰਚੇ ਕੀਤੇ ਜਾਂਦੇ ਹਨ, ਪਰੰਤੂ ਐਤਕੀਂ ਸ਼ਾਇਦ ਵੋਟਾਂ ਕਰਕੇ ਹੀ ਕਿਸਾਨਾਂ ਨੂੰ ਵੀ ਪੂਰੀ ਖੁੱਲ੍ਹ ਮਿਲੀ ਹੋਈ ਹੈ, ਜਿਸ ਕਾਰਨ ਕਣਕ ਦੇ ਨਾੜਾਂ ਨੂੰ ਅੱਗਾਂ ਲਗਾਈਆਂ ਗਈਆਂ ਹਨ ਅਤੇ ਕਿਸਾਨਾਂ ਨੇ ਵੀ ਮੌਕੇ ਦਾ ਪੂਰਾ ਫਾਇਦਾ ਉਠਾਇਆ ਹੈ। ਪਿਛਲੀ ਦਿਨੀਂ ਮੈਨੂੰ ਗੁਰਦਾਸਪੁਰ ਤੋਂ ਜ਼ਿਲਾ ਸੰਗਰੂਰ ਵਿਚ ਜਾਣ ਦਾ ਮੌਕਾ ਮਿਲਿਆ ਤੇ ਵੇਖਿਆ ਗਿਆ ਕਿ ਕਣਕ ਦੇ ਨਾੜਾਂ ਨੂੰ ਬੇਸ਼ੁਮਾਰ ਅੱਗਾਂ ਲੱਗੀਆਂ ਹੋਈਆਂ ਸਨ, ਜਿਸ ਕਾਰਨ ਹਰੇ-ਭਰੇ ਦਰੱਖਤ ਵੀ ਅੱਗ ਦੀ ਭੇਟ ਚੜ੍ਹੇ ਹੋਏ ਸਨ ਅਤੇ ਸੜਕਾਂ ਵੀ ਧੂੰਏਂ ਨਾਲ ਭਰੀਆਂ ਹੋਈਆਂ ਸਨ ਅਤੇ ਕਈ ਜਗ੍ਹਾ ਜਾਨੀ-ਮਾਲੀ ਵੀ ਨੁਕਸਾਨ ਹੋਏ ਸਨ। ਦਿੱਲੀ ਦੀ ਸਰਕਾਰ ਵੀ ਪਿਛਲੇ ਸਮੇਂ ਪੰਜਾਬ ਦੇ ਸਿਰ ਹੀ ਭਾਂਡਾ ਭੰਨਦੀ ਸੀ ਕਿ ਪੰਜਾਬ ਵਿਚ ਰਹਿੰਦ-ਖੂੰਹਦ ਨੂੰ ਲਗਾਈਆਂ ਅੱਗਾਂ ਵਿਚੋਂ ਜੋ ਧੂੰਆਂ ਨਿਕਲਦਾ ਹੈ ਉਹ ਦਿੱਲੀ ਆਉਂਦਾ ਹੈ, ਜਿਸ ਕਾਰਨ ਦਿੱਲੀ ਵਿਚ ਪ੍ਰਦੂਸ਼ਣ ਫੈਲਦਾ ਹੈ, ਪਰ ਇਸ ਵਾਰ ਉਹ ਵੀ ਚੁੱਪ ਹਨ। ਸੋ, ਲੱਗਦਾ ਹੈ ਕਿ ਵੋਟਾਂ ਦੇ ਲਾਲਚ ਕਾਰਨ ਸਭ ਕਾਇਦੇ-ਕਾਨੂੰਨ ਹਵਾ 'ਚ ਗਵਾਚ ਜਾਂਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਐਨ.ਜੀ.ਓ. ਪ੍ਰੇਸ਼ਾਨ

ਪੰਜਾਬ ਵਿਚ ਇਸ ਸਮੇਂ ਤੇਜ਼ ਗਰਮੀ ਪੈ ਰਹੀ ਹੈ। ਇਸ ਤੋਂ ਬਾਅਦ ਬਰਸਾਤ ਵੀ ਆਏਗੀ। ਇਸ ਬਰਸਾਤ ਵਿਚ ਸ਼ਹਿਰਾਂ ਅਤੇ ਪਿੰਡਾਂ ਵਿਚ ਹਰਿਆਲੀ ਵਧਾਉਣ ਅਤੇ ਰੁੱਖ ਲਗਾਉਣ ਵਾਲੇ ਐਨ.ਜੀ.ਓ. ਇਨ੍ਹਾਂ ਦਿਨੀਂ ਕਾਫੀ ਪ੍ਰਸ਼ਾਨ ਨਜ਼ਰ ਆ ਰਹੇ ਹਨ ਕਿਉਂਕਿ ਇਕ ਤਾਂ ਉਨ੍ਹਾਂ ਵਲੋਂ ਸੜਕਾਂ 'ਤੇ ਲਗਾਏ ਗਏ ਬੂਟਿਆਂ ਨੂੰ ਆਵਾਰਾ ਪਸ਼ੂਆਂ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਕਿਉਂਕਿ ਜਿਹੜੇ ਲੋਕ ਪਸ਼ੂਆਂ ਨੂੰ ਘਾਹ ਚਰਾਉਂਦੇ ਹਨ, ਉਨ੍ਹਾਂ ਵਲੋਂ ਇਹ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਉਨ੍ਹਾਂ ਦੇ ਪਸ਼ੂ ਨਵੇਂ ਲਗਾਏ ਬੂਟਿਆਂ ਨੂੰ ਖਾ ਜਾਂਦੇ ਹਨ। ਜਿਹੜੇ ਕਿ ਐਨ.ਜੀ.ਓ. ਨੇ ਬੜੀ ਮਿਹਨਤ ਨਾਲ ਲਗਾਏ ਹੁੰਦੇ ਹਨ। ਪਰ ਦੂਜੇ ਪਾਸੇ ਇਹ ਐਨ.ਜੀ.ਓ. ਕਿਸਾਨਾਂ ਤੋਂ ਵੀ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ਕਿਉਂਕਿ ਜਿਹੜੇ ਬੂਟੇ ਪਸ਼ੂਆਂ ਤੋਂ ਬਚ ਜਾਂਦੇ ਹਨ, ਉਹ ਕਿਸਾਨਾਂ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਲਗਾਈ ਗਈ ਅੱਗ ਕਾਰਨ ਝੁਲਸ ਜਾਂਦੇ ਹਨ ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਦਿਖਾਈ ਦਿੰਦੇ ਹਨ। ਉਨ੍ਹਾਂ ਦੀ ਪ੍ਰੇਸ਼ਾਨੀ ਦਾ ਵੱਡਾ ਕਾਰਨ ਇਹੀ ਹੈ ਕਿ ਉਹ ਇਸ ਵਾਰ ਬੂਟੇ ਲਗਾਉਣ ਤਾਂ ਲਗਾਉਣ ਕਿੱਥੇ।

-ਅਸ਼ੀਸ਼ ਸ਼ਰਮਾ, ਜਲੰਧਰ

30-05-2024

 ਜੀਵ-ਜੰਤੂਆਂ ਨੂੰ ਨਾ ਸਾੜੋ

ਪੰਜਾਬ ਵਿਚ ਅਸੀਂ ਬਹੁਤ ਥਾਵਾਂ 'ਤੇ ਦੇਖਦੇ ਹਾਂ ਕਿ ਕੁਝ ਲੋਕ ਆਪਣੇ ਕਣਕ ਦੀ ਵਾਢੀ ਵਾਲੇ ਖੇਤਾਂ ਵਿਚ ਜਗ੍ਹਾ-ਜਗ੍ਹਾ 'ਤੇ ਅੱਗ ਲਗਾ ਰਹੇ ਹਨ। ਅੱਗ ਲੱਗਣ ਕਰਕੇ ਖੇਤਾਂ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਲੱਗੇ ਹੋਏ ਬਹੁਤ ਸਾਰੇ ਪੌਦਿਆਂ, ਦਰੱਖ਼ਤਾਂ ਦਾ ਨੁਕਸਾਨ ਹੋ ਰਿਹਾ ਹੈ। ਇਹ ਪੌਦੇ ਦਰੱਖ਼ਤ ਕੁਝ ਚੰਗੇ ਇਨਸਾਨਾਂ ਵਲੋਂ ਸੜਕਾਂ ਦੇ ਕਿਨਾਰਿਆਂ 'ਤੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਰੱਖਣ ਲਈ ਲਗਾਏ ਗਏ ਸਨ। ਪਰ ਕੁਝ ਘਟੀਆ ਸੋਚ ਵਾਲੇ ਲੋਕ ਇਨ੍ਹਾਂ ਦਰੱਖ਼ਤਾਂ ਨੂੰ ਵੀ ਅੱਗ ਨਾਲ ਸਾੜ ਰਹੇ ਹਨ।
ਜਿਨ੍ਹਾਂ ਨੂੰ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ। ਇਸ ਅੱਗ ਦੀ ਲਪੇਟ ਵਿਚ ਬਹੁਤ ਸਾਰੇ ਜੀਵ-ਜੰਤੂ, ਪੰਛੀ ਵੀ ਸੜ ਰਹੇ ਹਨ। ਇਹ ਬਹੁਤ ਵੱਡਾ ਪਾਪ ਤੇ ਕਾਨੂੰਨੀ ਜੁਰਮ ਵੀ ਹੈ। ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਅੱਗ ਲਾਉਣ ਦੀਆਂ ਘਟਨਾਵਾਂ ਵਿਚ ਕਈ ਥਾਵਾਂ 'ਤੇ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੈ।
ਕਈ ਪਰਿਵਾਰਾਂ ਦੇ ਮੈਂਬਰ ਇਨ੍ਹਾਂ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਆਪਣੀ ਜਾਨਾਂ ਗਵਾ ਚੁੱਕੇ ਹਨ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਜਿੰਨਾ ਲੋਕਾਂ ਦੇ ਖੇਤ ਵਿਚ ਅੱਗ ਲੱਗਣ ਕਰਕੇ ਜੋ ਵੀ ਦਰੱਖ਼ਤਾਂ, ਪੌਦਿਆਂ ਅਤੇ ਲੋਕਾਂ ਦਾ ਜਾਨੀ-ਮਾਲੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਇਆ ਹੈ, ਉਹ ਜਿਨ੍ਹਾਂ ਲੋਕਾਂ ਨੇ ਆਪਣੇ ਖੇਤਾਂ ਵਿਚ ਅੱਗ ਲਗਾਈ, ਉਨ੍ਹਾਂ ਲੋਕਾਂ ਤੋਂ ਭਰਵਾਈ ਕਰਵਾਈ ਜਾਵੇ। ਅਜਿਹੇ ਲੋਕਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।

28-05-2024

 ਕਿਰਿਆ ਪ੍ਰਤੀਕਿਰਿਆ

ਕਿਸੇ ਵੀ ਕਹੀ ਗੱਲਬਾਤ 'ਤੇ ਕਿਸੇ ਵੀ ਮੁੱਦੇ 'ਤੇ ਹਰ ਇਨਸਾਨ ਦੀ ਪ੍ਰਤੀਕਿਰਿਆ ਅਲੱਗ-ਅਲੱਗ ਹੁੰਦੀ ਹੈ। ਇਹ ਪ੍ਰਤੀਕਿਰਿਆ ਦੇ ਰਹੇ ਸ਼ਖ਼ਸ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਹੋ ਜਿਹੀ ਸੋਚਣੀ ਦਾ ਮਾਲਕ ਹੈ। ਪ੍ਰਮਾਤਮਾ ਨੇ ਹਰੇਕ ਮਨੁੱਖ ਨੂੰ ਸੋਚਣ ਲਈ ਚੰਗਾ ਭਲਾ ਦਿਮਾਗ਼ ਦਿੱਤਾ ਹੈ ਪਰ ਉਹ ਕਿਸੇ ਪ੍ਰਤੀ ਠੀਕ ਹੀ ਸੋਚੇ ਇਹ ਉਸ ਇਨਸਾਨ ਦੇ ਚੌਗਿਰਦੇ ਤੇ ਉਸ ਦੇ ਪਰਿਵਾਰਕ ਮਾਹੌਲ, ਉਹ ਕਿਹੋ ਜਿਹੇ ਵਾਤਾਵਰਨ ਤੇ ਕਿਹੋ ਜਿਹੇ ਮਾਹੌਲ ਵਿਚ ਪਲਿਆ ਹੈ ਇਹ ਸਭ 'ਤੇ ਨਿਰਭਰ ਕਰਦਾ ਹੈ। ਹੁਣ ਮਸਲਾ ਹੈ ਸਾਡੇ ਵਲੋਂ ਕਹੀ ਕਿਸੇ ਗੱਲ 'ਤੇ ਸਾਹਮਣੇ ਵਾਲੇ ਦੀ ਪ੍ਰਤੀਕਿਰਿਆ ਦਾ ਬਹੁਤੀ ਵਾਰ ਲੋਕ ਆਪਣੇ-ਆਪ ਨੂੰ ਜ਼ਿਆਦਾ ਸਮਝਦਾਰ ਤੇ ਸਿਆਣਾ ਹੋਣ ਦੀ ਗ਼ਲਤਫ਼ਹਿਮੀ ਪਾਲ ਲੈਂਦੇ ਹਨ। ਉਹ ਪ੍ਰਤੀਕਿਰਿਆ ਦੇ ਰੂਪ ਵਿਚ ਦੂਸਰੇ ਦਾ ਬਟਨ ਆਪਣੇ ਹੱਥ ਵਿਚ ਰੱਖਣਾ ਜਾਣਦੇ ਹਨ ਪਰ ਇਹ ਅਸੀਂ ਸੋਚਣਾ ਹੈ ਕਿ ਆਪਣੀ ਸੋਚਣੀ ਦਾ ਬਟਨ ਆਪਣੇ ਹੱਥ ਰੱਖਣਾ ਹੈ ਜਾਂ ਦੂਜੇ ਦੇ ਹੱਥ ਵਿਚ ਦੇਣਾ ਹੈ। ਪ੍ਰਤੀਕਿਰਿਆ ਦੂਸਰਿਆਂ ਦੇ ਹੱਥ ਹੈ ਉਹ ਕਿਸੇ ਬਾਰੇ ਚੰਗਾ ਮਾੜਾ ਕੋਈ ਵੀ ਨਜ਼ਰੀਆ ਰੱਖ ਸਕਦੇ ਹਾਂ ਪਰ ਕਿਰਿਆ ਦੇ ਮਾਲਕ ਅਸੀਂ ਖ਼ੁਦ ਹਾਂ। ਜੇ ਅਸੀਂ ਆਪਣਾ ਕਾਰਜ ਸਹੀ ਤਰੀਕੇ ਨਾਲ ਕਰ ਰਹੇ ਹਾਂ ਤਾਂ ਕਿਸੇ ਵਲੋਂ ਹੋਣ ਵਾਲੀ ਉਲਟ ਪ੍ਰਤੀਕਿਰਿਆ ਦੀ ਪ੍ਰਵਾਹ ਨਾ ਕਰੋ ਤੇ ਨਾਲ ਹੀ ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਪ੍ਰਤੀਕਿਰਿਆ ਨੂੰ ਕਿਸ ਪੱਖ ਤੋਂ ਦੇਖਦੇ ਹਾਂ ਜੇ ਅਸੀਂ ਉੱਛਲਿਆ ਭਾਂਡਾ ਨਹੀਂ ਹਾਂ ਤਾਂ ਬਟਨ ਸਾਡੇ ਹੱਥ ਹੀ ਰਹੇਗਾ ਨਹੀਂ ਤਾਂ ਸਾਨੂੰ ਕਦੋਂ, ਕਿਵੇਂ, ਕਿਸ ਤਰ੍ਹਾਂ ਨੀਵਾਂ ਦਿਖਾਉਣਾ ਹੈ ਇਹ ਦੂਸਰਿਆਂ ਦੇ ਹੱਥ ਚਲਾ ਜਾਵੇਗਾ।

-ਲਾਭ ਸਿੰਘ ਸ਼ੇਰਗਿਲ
(ਸੰਗਰੂਰ)

ਕਿਸਾਨੀ ਦਾ ਦਰਦ

ਕਿੰਨੀਆਂ ਹੀ ਸਰਕਾਰਾਂ ਆਈਆਂ ਤੇ ਗਈਆਂ ਅਤੇ ਹਰੇਕ ਸਰਕਾਰ ਹੀ ਚੋਣਾਂ ਵੇਲੇ ਕਿਸਾਨ ਦੀ ਹਾਲਤ ਸੁਧਾਰਨ, ਕਰਜੇ ਮੁਆਫ਼ ਕਰਨ ਆਦਿ ਦੇ ਵਾਅਦੇ ਕਰਕੇ ਜਿੱਤ ਜਾਂਦੀਆਂ ਹਨ, ਪਰ ਕਿਸਾਨ ਦੀ ਕਿਸੇ ਨੇ ਵੀ ਸਾਰ ਨਹੀਂ ਲਈ, ਜਿਸ ਕਾਰਨ ਕਿਸਾਨੀ ਬਦ ਤੋਂ ਬਦਤਰ ਬਣ ਗਈ ਹੈ। ਕਦੀ ਪੱਕੀ ਫਸਲ ਤੇ ਗੜੇ ਪੈ ਗਏ, ਕਦੀ ਬੀਜੀ ਕਣਕ, ਵੱਡੀ ਕਣਕ 'ਤੇ ਬਾਰਿਸ਼ ਪੈ ਗਈ, ਕਦੀ ਹਨੇਰੀ, ਝੱਖੜ ਨਾਲ ਫ਼ਸਲ ਖ਼ਰਾਬ ਹੋ ਗਈ। ਸਰਕਾਰਾਂ ਸਿਵਾਏ ਵਾਅਦਿਆਂ ਤੋਂ ਕੁਝ ਨਹੀਂ ਕਰਦੀਆਂ। ਜਿਸ ਕਾਰਨ ਕਿਸਾਨ ਦਿਨੋ-ਦਿਨ ਕਰਜਾਈ ਹੁੰਦਾ ਜਾ ਰਿਹਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਵੀ ਕਿਸਾਨਾਂ ਦੇ ਸਿਰ ਕਰਜ਼ੇ ਬਹੁਤ ਸਨ, ਪਰ ਉਸ ਸਮੇਂ ਦੇ ਮੰਤਰੀ ਵਲੋਂ ਕਿਸਾਨੀ ਕਰਜਿਆਂ 'ਤੇ ਲੀਕ ਫੇਰ ਦਿੱਤੀ ਗਈ ਸੀ। ਪਰੰਤੂ ਹੁਣ ਵੀ ਚੋਣਾਂ ਤੋਂ ਪਹਿਲਾਂ ਵਾਅਦੇ ਕਰਕੇ ਬਣੇ ਮੰਤਰੀ ਕਰਜ਼ੇ 'ਤੇ ਲੀਕ ਫੇਰਨ ਦੀ ਗੱਲ ਤਾਂ ਕਰਦੇ ਹਨ, ਪਰ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ।
ਅੱਜ ਤਕ ਬਹੁਤ ਘੱਟ ਸਰਕਾਰਾਂ ਨੇ ਕਿਸਾਨ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਦੀਆਂ ਮੰਗਾਂ ਨੂੰ ਵੀ ਸੰਜੀਦਗੀ ਨਾਲ ਨਹੀਂ ਸੁਣਿਆ। ਜਦੋਂ ਕਿ ਕਿਸਾਨੀ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਨੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਨਾੜ ਨੂੰ ਅੱਗ

ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਕਿਸਾਨਾਂ ਅਤੇ ਸਰਕਾਰ ਲਈ ਸਿਰਦਰਦੀ ਬਣੀ ਰਹਿੰਦੀ ਹੈ। ਸਰਕਾਰ ਅਤੇ ਕਿਸਾਨਾਂ ਦੀ ਆਪੋ-ਆਪਣੀ ਮਜਬੂਰੀ ਹੈ। ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਭਾਵ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਵਾਹ ਸਕਦੇ ਹਨ ਜੇਕਰ ਉਨ੍ਹਾਂ ਨੂੰ ਸਰਕਾਰਾਂ ਵਲੋਂ ਕੋਈ ਵਿੱਤੀ ਸਹਾਇਤਾ ਮਿਲੇ। ਉਧਰ ਜਦੋਂ ਸੈਟੇਲਾਈਟ ਰਾਹੀਂ ਖੇਤਾਂ ਨੂੰ ਅੱਗ ਲੱਗਣ ਦੀ ਖ਼ਬਰ ਸਰਕਾਰੀ ਖੇਮੇ ਵਿਚ ਫੈਲ ਜਾਂਦੀ ਹੈ। ਛੋਟੇ ਮੁਲਾਜ਼ਮ ਦੀ ਹਾਲਤ ਹਨੇਰੀ ਵਿਚ ਭਟਕੇ ਪੰਛੀ ਵਾਲੀ ਹੋ ਜਾਂਦੀ ਹੈ।
ਰਿਪੋਰਟ ਜੋ ਵੀ ਭੇਜੀ ਜਾਂਦੀ ਹੈ ਉਸ ਨਾਲ ਮੁਲਾਜ਼ਮ ਵਰਗ, ਸਰਕਾਰ ਅਤੇ ਲੋਕਾਂ ਦੀ ਚੱਕੀ ਵਿਚ ਹਰ ਪਾਸਿਓਂ ਪਿਸ ਜਾਂਦਾ ਹੈ। ਇਸ ਸਮੱਮਸਿਆ ਨਾਲ ਸਿੱਝਣ ਲਈ ਸਰਕਾਰ ਕੋਈ ਯੋਗ ਨੀਤੀ ਬਣਾਏ। ਕਿਸਾਨਾਂ ਨੂੰ ਵੀ ਦੇਸ਼ ਸੂਬੇ ਦੇ ਹਿਤਾਂ ਵਿਚ ਸਰਕਾਰ ਨਾਲ ਸਹਿਯੋਗ ਕਰ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।

-ਸੁਖਪਾਲ ਸਿੰਘ ਗਿੱਲ

ਅਬਿਆਣਾ ਕਲਾਂ

ਯਥਾਰਥਵਾਦੀ ਜਾਇਜ਼ਾ

ਦੇਸ਼ ਅੰਦਰ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਚਲਦਿਆਂ ਡਾ. ਸ. ਸ. ਛੀਨਾ ਦਾ ਲਿਖਿਆ ਬੀਤੇ ਦਿਨੀਂ ਪ੍ਰਕਾਸ਼ਿਤ ਹੋਇਆ ਲੇਖ ਅਣਚਾਹੇ ਰੂਪ ਵਿਚ ਕਿਸੇ ਪਾਰਟੀ ਦੇ ਪੱਖ ਜਾਂ ਵਿਰੋਧ ਵਿਚ ਭੁਗਤਣ ਦੀ ਥਾਂ ਦੇਸ਼ ਦੇ ਲੋਕਾਂ ਨੂੰ ਦੇਸ਼ ਨੂੰ ਸਹੀ ਸੰਦਰਭ ਵਿਚ ਰਾਜਨੀਤਕ ਸਮਝਦਾਰੀ ਪ੍ਰਦਾਨ ਕਰਨ ਪ੍ਰਤੀ ਵਿਹਾਰਕ ਹੋਣ ਕਰਕੇ ਇਕ ਮੁੱਲਵਾਨ ਉਪਯੋਗੀ ਅਤੇ ਸਹੀ ਦਿਸ਼ਾ ਵੱਲ ਤੋਰਦਾ ਹੋਣ ਕਰਕੇ ਇਕ ਲਾਹੇਵੰਦ ਰਚਨਾ ਬਣ ਗਿਆ ਹੈ। ਦੇਸ਼ ਦੇ ਲੋਕਾਂ ਨੂੰ ਰਾਜਨੀਤਕ ਪੱਖੋਂ ਸੁਘੜ ਦਾਨਿਸ਼ਵਰ ਹੋਣ ਦੀ ਸੇਧ ਵਿਚ ਤੋਰਨਾ ਵਕਤ ਦੀ ਲੋੜ ਹੀ ਨਹੀਂ, ਸਗੋਂ ਪੁਕਾਰ ਹੈ।

-ਸੁਰਿੰਦਰ ਸਿੰਘ ਨਿਮਾਣਾ
ਸ੍ਰੀ ਅੰਮ੍ਰਿਤਸਰ।

ਨਸ਼ਾ ਤਸਕਰ ਬੇਖੌਫ਼ ਹੋਏ

ਪਿਛਲੇ ਦਿਨੀਂ ਟੈਲੀਵਿਜ਼ਨ 'ਚ ਖ਼ਬਰ ਆ ਰਹੀ ਸੀ ਕਿ ਨਸ਼ਾ ਤਸਕਰਾਂ ਵਲੋਂ ਜਲੰਧਰ ਵਿਚ ਨਸ਼ੇ ਖ਼ਿਲਾਫ਼ ਰੇਡ ਕਰਨ ਗਈ ਪੁਲਿਸ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕੀਤਾ ਗਿਆ ਹੈ। ਪੁਲਿਸ ਮੁਲਾਜ਼ਮਾਂ ਨੂੰ ਗੰਭੀਰ ਸੱਟਾਂ ਲੱਗੀਆਂ। ਤਸਕਰਾਂ ਦੇ ਹਮਲੇ ਕਾਰਨ ਮੁੱਖ ਅਫ਼ਸਰ ਥਾਣਾ ਵੀ ਜ਼ਖ਼ਮੀ ਹੋ ਗਿਆ ਹੈ। ਇਸ ਤੋਂ ਪਹਿਲਾਂ ਹੀ ਹੁਸ਼ਿਆਰਪੁਰ ਦੇ ਪਿੰਡ ਮਨਸੂਰਪੁਰ ਵਿਚ ਸੀ.ਆਈ.ਏ. ਸਟਾਫ਼ ਦੀ ਟੀਮ ਗੈਂਗਸਟਰ ਦੇ ਘਰ ਛਾਪਾ ਮਾਰਨ ਗਈ ਤੇ ਗੈਂਗਸਟਰ ਵਲੋਂ ਗੋਲ਼ੀਆਂ ਚਲਾਉਣ ਨਾਲ ਇਕ ਸਿਪਾਹੀ ਦੀ ਮੌਤ ਹੋ ਗਈ ਸੀ।
ਨਿੱਤ ਪੰਜਾਬ ਪੁਲਿਸ 'ਤੇ ਕੀਤੇ ਜਾ ਰਹੇ ਹਮਲੇ ਚਿੰਤਾ ਦਾ ਵਿਸ਼ਾ ਹੈ। ਭਾਰਤ ਦਾ ਕਾਨੂੰਨ ਅੰਗਰੇਜ਼ਾਂ ਦੇ ਸਮੇਂ ਦਾ ਹੈ। ਅਦਾਲਤੀ ਪ੍ਰਕਿਰਿਆ ਲੰਬੀ ਹੈ। ਦੋਸ਼ੀ ਇਸ ਦਾ ਫ਼ਾਇਦਾ ਲੈ ਕੇ ਗਵਾਹਾਂ ਨੂੰ ਧਮਕੀਆਂ ਦੇ ਕੇ ਆਪਣੇ ਹੱਕ ਵਿਚ ਸ਼ਨਾਖ਼ਤ ਕਰਵਾ ਕੇ ਬਰੀ ਹੋ ਜਾਂਦੇ ਹਨ। ਪਹਿਲਾਂ ਅਪਰਾਧੀਆਂ ਨੂੰ ਪੁਲਿਸ ਦੀ ਕੁੱਟ ਦਾ ਡਰ ਹੁੰਦਾ ਸੀ। ਹੁਣ ਪੁਲਿਸ ਨੇ ਅਪਰਾਧੀਆਂ ਨੂੰ ਕੀ ਕੁੱਟਣਾ ਆਪ ਰੋਜ਼ਾਨਾ ਕੁੱਟ ਖਾਹ ਰਹੀ ਹੈ।
ਅਪਰਾਧੀ ਇੰਨੇ ਬੇਖੌਫ਼ ਹਨ ਕਿ ਗੱਡੀਆਂ ਥੱਲੇ ਪੁਲਿਸ ਕਰਮੀਆਂ ਨੂੰ ਦਰੜਿਆ ਜਾ ਰਿਹਾ ਹੈ। ਪ੍ਰਦੇਸ਼ ਵਿਚ ਰੋਜ਼ਾਨਾਂ ਹੀ ਲੁੱਟ-ਖਸੁੱਟ, ਸਨੈਚਿੰਗ, ਚੋਰੀ ਦੀਆਂ ਵਾਰਦਾਤਾਂ ਨਸ਼ੇ ਦੀ ਪੂਰਤੀ ਲਈ ਹੋ ਰਹੀਆਂ ਹਨ।
ਲੋਕ ਡਰੇ ਤੇ ਸਹਿਮੇ ਹਨ। ਪਿੰਡਾਂ ਵਿਚ ਠੀਕਰੀ ਪਹਿਰੇ ਵਾਲਿਆਂ 'ਤੇ ਵੀ ਹਮਲੇ ਹੋਏ ਹਨ। ਜਿਥੋਂ ਤੱਕ ਲਾਅ ਐਂਡ ਆਰਡਰ ਦਾ ਮਾਮਲਾ ਹੈ ਇਹ ਸੂਬਾ ਸਰਕਾਰ ਲਈ ਪਹਿਲ ਦੇ ਆਧਾਰ 'ਤੇ ਅਹਿਮ ਡਿਊਟੀ ਬਣਦੀ ਹੈ। ਇਸ ਨੂੰ ਦਰੁੱਸਤ ਕੀਤਾ ਜਾਵੇ। ਇਸ ਪ੍ਰਤੀ ਸਰਕਾਰ ਨੂੰ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਜੋ ਵੀ ਅਧਿਕਾਰੀ ਜ਼ਿੰਮੇਵਾਰ ਹਨ, ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ (ਐਮ.ਏ.)
ਪੁਲਿਸ ਐਡਮਿਨਿਸਟ੍ਰੇਸ਼ਨ, ਪੰਜਾਬ।

27-05-2024

 ਚਿੰਤਾ ਦਾ ਵਿਸ਼ਾ
ਪਿਛਲੇ ਪੰਜ ਦਹਾਕਿਆਂ ਵਿਚ ਭਾਰਤ ਵਿਚ ਖੁਦਕੁਸ਼ੀ ਦੀ ਦਰ ਤੇਜ਼ੀ ਨਾਲ ਵਧੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਕਿਸਾਨਾਂ ਤੋਂ ਬਾਅਦ ਦੇਸ਼ ਦੀ ਪੜ੍ਹੀ-ਲਿਖੀ ਨੌਜਵਾਨ ਆਬਾਦੀ ਵੀ ਤੇਜ਼ੀ ਨਾਲ ਖੁਦਕੁਸ਼ੀਆਂ ਵੱਲ ਵਧ ਰਹੀ ਹੈ। ਭਾਰਤ ਦੇ ਨੌਜਵਾਨਾਂ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਨਿਰਾਸ਼ਾ ਅਤੇ ਉਦਾਸੀ ਦਾ ਸ਼ਿਕਾਰ ਹੈ। ਉਹ ਦਿਸ਼ਾਹੀਣ ਅਤੇ ਉਦੇਸ਼ ਰਹਿਤ ਹੈ। ਘੱਟ ਨੰਬਰ ਆਉਣ 'ਤੇ ਵਿਦਿਆਰਥੀ ਆਪਣੇ-ਆਪ ਨੂੰ ਨਿਕੰਮਾ ਸਮਝਦਾ ਹੈ। ਸਿੱਖਿਆ, ਬੇਰੁਜ਼ਗਾਰੀ, ਪਿਆਰ ਆਦਿ ਕਈ ਕਾਰਨ ਹਨ, ਜੋ ਨੌਜਵਾਨਾਂ ਨੂੰ ਖੁਦਕੁਸ਼ੀਆਂ ਵੱਲ ਉਕਸਾਉਂਦੇ ਹਨ। ਅੰਕੜੇ ਦੱਸਦੇ ਹਨ ਕਿ ਭਾਰਤ ਵਿਚ ਖੁਦਕੁਸ਼ੀ ਕਰਨ ਵਾਲੇ ਜ਼ਿਆਦਾਤਰ ਲੋਕ ਲਗਭਗ 40 ਫ਼ੀਸਦੀ ਕਿਸ਼ੋਰ ਅਵਸਥਾ ਵਿਚੋਂ ਹਨ। ਸ਼ਾਇਦ ਹੀ ਕੋਈ ਦਿਨ ਲੰਘਦਾ ਹੋਵੇ ਜਦੋਂ ਕਿਸੇ ਦੀ ਖੁਦਕੁਸ਼ੀ ਦੀ ਖ਼ਬਰ ਅਖ਼ਬਾਰਾਂ ਵਿਚ ਨਾ ਛਪੀ ਹੋਵੇ। ਹਾਲ ਹੀ ਵਿਚ ਪੰਜਾਬ ਵਿਚ ਵੀ 10ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਇਕ ਬੱਚੇ ਨੇ ਘੱਟ ਅੰਕਾਂ ਕਾਰਨ ਖੁਦਕੁਸ਼ੀ ਕਰ ਲਈ ਹੈ। ਇਹ ਸਮਝਣ ਦੀ ਲੋੜ ਹੈ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਤਣਾਅ ਦੀ ਸਥਿਤੀ ਕਦੇ ਘੱਟ ਅਤੇ ਕਦੇ ਜ਼ਿਆਦਾ ਹੁੰਦੀ ਹੈ, ਪਰ ਇਸ ਦਾ ਹੱਲ ਕੀਮਤੀ ਜ਼ਿੰਦਗੀ ਨੂੰ ਖ਼ਤਮ ਕਰਨਾ ਨਹੀਂ ਹੈ। ਮਾਪਿਆਂ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ 'ਤੇ ਜ਼ਿਆਦਾ ਦਬਾਅ ਨਹੀਂ ਪਾਉਣਾ ਚਾਹੀਦਾ। ਬੱਚਿਆਂ 'ਤੇ ਵਿਸ਼ੇ ਥੋਪਣ ਦੀ ਬਜਾਏ ਉਨ੍ਹਾਂ ਨੂੰ ਆਪਣੀ ਪਸੰਦ ਦੇ ਵਿਸ਼ੇ ਚੁਣਨ ਦੀ ਪਹਿਲ ਦਿਓ। ਬੱਚਿਆਂ ਦੀ ਸਮੇਂ-ਸਮੇਂ 'ਤੇ ਕੌਂਸਲਿੰਗ ਜ਼ਰੂਰ ਕਰਵਾਉਣੀ ਚਾਹੀਦੀ ਹੈ।


-ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ।


ਪਾਣੀ ਦਾ ਮੁੱਦਾ
ਦਿਨ ਪ੍ਰਤੀ ਦਿਨ ਜਿਥੇ ਧਰਤੀ ਹੇਠਲਾ ਪਾਣੀ ਘਟ ਰਿਹਾ ਹੈ, ਉਥੇ ਹੀ ਪ੍ਰਦੂਸ਼ਿਤ ਪਾਣੀ ਦੀ ਸਮੱਸਿਆ ਵਧ ਰਹੀ ਹੈ। ਉਦਯੋਗਕ ਇਕਾਈਆਂ ਵਿਚ ਜਿੰਨਾ ਪਾਣੀ ਵਰਤਿਆ ਜਾ ਰਿਹਾ ਹੈ, ਉਸ ਦਾ ਗੰਦਾ ਕੈਮੀਕਲ ਵਾਲਾ ਪਾਣੀ ਧਰਤੀ ਹੇਠਾਂ ਪਾਇਆ ਜਾਂਦਾ ਹੈ ਜਾਂ ਫਿਰ ਨਾਲਿਆਂ ਵਿਚ ਹੁੰਦਾ ਹੋਇਾ ਦਰਿਆਵਾਂ ਵਿਚ ਪਹੁੰਚ ਜਾਂਦਾ ਹੈ। ਮਾਲਵਾ ਖੇਤਰ ਇਸ ਵੇਲੇ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੈ ਅਤੇ ਸਰਕਾਰਾਂ ਕਰੋੜਾਂ ਰੁਪਏ ਖਰਚ ਕੇ ਕੈਂਸਰ ਹਸਪਤਾਲ ਤਾਂ ਖੋਲ੍ਹ ਰਹੀਆਂ ਹਨ ਪ੍ਰੰਤੂ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਲੋਕ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਹਨ। ਸੋ, ਚੋਣਾਂ ਵਿਚ ਜਿਥੇ ਬੇਰੁਜ਼ਗਾਰੀ, ਸਿਹਤ, ਸਿੱਖਿਆ ਆਦਿ ਅਤੇ ਹੋਰ ਮੁੱਦੇ ਉਠਾਏ ਜਾਣੇ ਹਨ, ਉਥੇ ਹੀ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਅਤੇ ਪਾਣੀ ਦੇ ਆ ਰਹੇ ਸੰਕਟ ਨੂੰ ਹੱਲ ਕਰਨ ਦਾ ਮੁੱਦਾ ਵੀ ਰਾਜਨੀਤਕ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਰੱਖਣਾ ਚਾਹੀਦਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਬਟਾਲਾ।


ਭਿਆਨਕ ਗਰਮੀ ਦੀ ਚਿਤਾਵਨੀ
ਗਰਮੀ ਦੇ ਮੌਸਮ ਵਿਚ 'ਹੀਟ ਸਟਰੋਕ' ਦਾ ਖਤਰਾ ਵਧ ਜਾਂਦਾ ਹੈ। ਲੂ ਲੱਗ ਜਾਂਦੀ ਹੈ। ਘਰ ਤੋਂ ਬਾਹਰ ਗਰਮੀ ਕਰਕੇ ਪਿੱਤ ਹੋ ਜਾਵੇ, ਦਿਲ ਘਬਰਾਏ, ਚੱਕਰ ਆਉਣ, ਸਿਰ ਦਰਦ ਹੋਵੇ, ਉਲਟੀਆਂ ਆਉਣ, ਜ਼ਿਆਦਾ ਪਸੀਨਾ, ਘਬਰਾਹਟ ਹੋਵੇ, ਤੁਰੰਤ ਡਾਕਟਰੀ ਸਹਾਇਤਾ ਲਓ। ਗਰਮੀਆਂ ਦਾ ਮੌਸਮ ਆ ਗਿਆ ਹੈ। ਪੰਜਾਬ ਵਿਚ ਤਾਪਮਾਨ ਗਰਮੀ ਦਾ ਵਧ ਰਿਹਾ ਹੈ। ਗਰਮੀ ਵਿਚ ਜ਼ਿਆਦਾ ਬਾਹਰ ਨਾ ਨਿਕਲੋ, ਖਾਸ ਕਰ ਬਜ਼ੁਰਗ, ਬੱਚੇ, ਬਿਮਾਰ, ਮੋਟੇ ਵਿਅਕਤੀ, ਗੁਰੇਜ ਕਰਨ। ਸਰੀਰ ਵਿਚ ਪਾਣੀ ਦੀ ਘਾਟ ਨਾ ਆਵੇ ਇਸ ਲਈ ਓ.ਆਰ.ਐਸ. ਪੀਓ, ਵੱਧ ਤੋਂ ਵੱਧ ਪਾਣੀ ਪੀਓ, ਬਟਰ ਮਿਲਕ, ਨਾਰੀਅਲ ਪਾਣੀ, ਜੂਸ, ਨਿੰਬੂ ਪਾਣੀ, ਲੱਸੀ, ਸਪੈਸ਼ਲ ਬਦਾਮ, ਮਖਾਣਿਆਂ ਦੀ ਪੰਜੀਰੀ, ਤਰਲ ਪਦਾਰਥ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰੋ। ਘੜੇ ਦਾ ਪਾਣੀ ਪੀਓ। ਪੌਸ਼ਟਿਕ ਸਬਜ਼ੀਆਂ, ਹਲਕਾ ਭੋਜਨ, ਦਾਲ, ਚਾਵਲ, ਖਿਚੜੀ, ਦਲੀਆ ਖਾਓ ਜੋ ਛੇਤੀ ਹਜ਼ਮ ਹੋ ਜਾਵੇ। ਮੌਸਮੀ ਫਲ ਅੰਬ, ਤਰਬੂਜ਼, ਖਰਬੂਜ਼ਾ, ਲੀਚੀ, ਜ਼ਿਆਦਾ ਸਲਾਦ ਖੀਰੇ ਦੀ ਵਰਤੋਂ ਕਰੋ। ਹਲਕੇ ਭਾਰ ਵਾਲੇ ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜਿਆਂ ਦੀ ਵਰਤੋਂ ਕਰੋ। ਜੇਕਰ ਤੁਸੀਂ ਬਾਹਰ ਹੋ ਸਿਰ ਕੱਪੜੇ, ਟੋਪੀ, ਛਤਰੀ ਨਾਲ ਢਕੋ, ਅੱਖਾਂ ਨੂੰ ਐਨਕ ਲਾਓ। ਬਾਹਰ ਕੰਮ ਕਰਦੇ ਧੁੱਪ ਦਾ ਖਿਆਲ ਰੱਖੋ, ਠੰਢੇ ਪਾਣੀ ਦਾ ਇੰਤਜ਼ਾਮ ਕਰੋ। ਸਵੇਰ ਜਾਂ ਠੰਢੇ ਵੇਲੇ ਕੰਮ ਕਰਨ ਦੀ ਕੋਸ਼ਿਸ ਕਰੋ।


-ਗੁਰਮੀਤ ਸਿੰਘ ਵੇਰਕਾ


ਕਲਮਾਂ ਦੇ ਬੋਲ
ਅੰਗਰੇਜ਼ੀ ਦੇ ਮਹਾਨ ਕਵੀ ਪੀ.ਬੀ. ਸ਼ੈਲੀ ਨੇ ਸੱਚ ਹੀ ਕਿਹਾ ਹੈ ਕਿ ਇਸ ਪਦਾਰਥਵਾਦੀ ਦੁਨੀਆ 'ਚ ਹਰੇਕ ਸ਼ੈਅ ਨਾਸ਼ਵਾਨ ਹੈ। ਹਰੇਕ ਸ਼ੈਅ ਦਾ ਅੰਤ ਨਿਸਚਿਤ ਹੈ। ਜੇਕਰ ਇਸ ਦੁਨੀਆ 'ਚ ਕੁਝ ਸਦਾ ਲਈ ਅਮਰ ਹੈ ਤਾਂ ਉਹ ਹਨ ਕਲਮ ਦੇ ਬੋਲ, ਜੋ ਕਿ ਯੁਗਾਂ-ਯੁਗਾਂ ਤੱਕ ਨਹੀਂ ਮਰਦੇ। 79 ਸਾਲਾਂ ਦਾ ਸਫਰ ਤੈਅ ਕਰ ਕੇ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪਦਮਸ੍ਰੀ ਸੁਰਜੀਤ ਪਾਤਰ ਸਾਹਿਬ ਬੇਸ਼ੱਕ ਇਸ ਫਾਨੀ ਸੰਸਾਰ ਨੂੰ ਸਰੀਰ ਪੱਖੋਂ ਅਲਵਿਦਾ ਆਖ ਗਏ ਹਨ, ਪਰ ਉਨ੍ਹਾਂ ਦੀ ਲਿਖਤ ਅਤੇ ਸਾਹਿਤ ਰਹਿੰਦੀ ਦੁਨੀਆ ਤੱਕ ਪ੍ਰਚਲਿਤ ਰਹੇਗੀ, ਕਿਉਂਕਿ ਦੁਨੀਆ ਦੀ ਕੋਈ ਵੀ ਤਾਕਤ ਕਲਮ ਦੇ ਬੋਲਾਂ ਦਾ ਖਾਤਮਾ ਨਹੀਂ ਕਰ ਸਕਦੀ। ਹਰਮਨ-ਪਿਆਰੇ ਕਵੀ, ਸ਼ਾਇਰ, ਲਿਖਾਰੀ, ਗ਼ਜ਼ਲਕਾਰ ਸੁਰਜੀਤ ਪਾਤਰ ਸਾਹਿਬ ਨੇ ਸਾਹਿਤ ਕਲਾ ਸਦਕਾ ਦੁਨੀਆ ਦੇ ਦਿਲਾਂ 'ਤੇ ਰਾਜ ਕੀਤਾ ਹੈ। ਸੋ, ਦੁਨੀਆ 'ਚ ਹਰੇਕ ਸ਼ੈਅ ਦਾ ਅੰਤ ਹੈ, ਪਰ ਸਾਹਿਤ ਕਲਾ ਦਾ ਕੋਈ ਅੰਤ ਨਹੀਂ। ਸਮਾਜ ਦੇ ਹਰੇਕ ਖੇਤਰ 'ਚ ਸਮੇਂ ਮੁਤਾਬਿਕ ਪਦਵੀਆਂ ਬਦਲਦੀਆਂ ਰਹਿੰਦੀਆਂ ਹਨ ਅਤੇ ਕੁਰਸੀ 'ਤੇ ਨਵੇਂ-ਨਵੇਂ ਸੱਤਾ ਹਾਸਿਲ ਕਰਨ ਵਾਲੇ ਉਤਰਾਧਿਕਾਰੀ ਵਿਰਾਜਦੇ ਰਹਿੰਦੇ ਹਨ, ਪਰ ਕਲਮ ਦੇ ਧਨੀ ਦੀ ਪਦਵੀ ਅਨਮੋਲ ਹੈ ਕਿਉਂਕਿ ਕਲਮ ਅਤੇ ਸਾਹਿਤ ਦੀ ਕਲਾ ਦਾ ਤੋਹਫ਼ਾ ਅਜਿਹਾ ਤੋਹਫ਼ਾ ਹੈ ਜੋ ਪਰਮਾਤਮਾ ਨੇ ਕਿਸੇ ਵਿਰਲੇ ਦੀ ਝੋਲੀ ਹੀ ਪਾਇਆ ਹੈ। ਸੋ, ਕਲਮ ਦੇ ਧਨੀ ਪਦਮਸ੍ਰੀ ਸੁਰਜੀਤ ਪਾਤਰ ਬੇਸ਼ੱਕ ਤਨ ਪੱਖੋਂ ਮਿੱਟੀ ਹੋ ਕੇ ਨਾਸ਼ਵਾਨ ਹੋ ਗਏ, ਪਰ ਦੁਨੀਆ ਦੇ ਮਨਾਂ 'ਚ ਉਨ੍ਹਾਂ ਦੀ ਸਾਹਿਤ ਕਲਾ ਪ੍ਰਤੀ ਜੋ ਮੁਹੱਬਤ ਹੈ ਉਹ ਸਦਾ ਲਈ ਅਮਰ ਰਹੇਗੀ, ਕਿਉਂਕਿ ਕਲਮ ਦੀਆਂ ਲਿਖਤਾਂ ਦੇ ਬੋਲ ਸਦਾ ਲਈ ਗੂੰਜਦੇ ਰਹਿੰਦੇ ਹਨ।


-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

26-05-2024

 ਨੌਜਵਾਨੀ ਨੂੰ ਸਹੀ ਸੇਧ ਦੀ ਜ਼ਰੂਰਤ
ਨੌਜਵਾਨ ਪੀੜ੍ਹੀ ਵਿਚ ਕੰਮ ਕਰਨ ਦੀ ਬਹੁਤ ਸਮਰੱਥਾ ਹੁੰਦੀ ਹੈ, ਪਰ ਜੇ ਇਨ੍ਹਾਂ ਨੂੰ ਸਹੀ ਸੇਧ ਮਿਲੇ ਤੇ ਯੋਗਤਾ ਮੁਤਾਬਿਕ ਢੁਕਵਾਂ ਕਾਰਜ ਮਿਲੇ ਤਾਂ ਇਹ ਦੇਸ਼ ਦੇ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹਨ। ਅਕਸਰ ਦੇਖਿਆ ਇਹ ਜਾ ਰਿਹਾ ਹੈ ਕਿ ਇਨ੍ਹਾਂ ਦੀ ਸ਼ਕਤੀ ਨੂੰ ਸਹੀ ਪਾਸੇ ਦੀ ਬਜਾਇ ਉਲਟੇ ਪਾਸੇ ਵੱਲ ਲਾਇਆ ਜਾ ਰਿਹਾ ਹੈ।
ਗੀਤਾਂ, ਵੀਡੀਓਜ਼ ਵਿਚ ਹਥਿਆਰਾਂ ਦੀ ਪੂਰੀ ਨੁਮਾਇਸ਼ ਕੀਤੀ ਜਾਂਦੀ ਹੈ ਤੇ ਨੌਜਵਾਨਾਂ ਨੂੰ ਸ਼ਰਾਬ ਪੀਂਦੇ ਤੇ ਹੋਰ ਨਸ਼ਾ ਕਰਦੇ, ਵੱਡੇ ਦਲੇਰ ਬਮਾ ਕੇ, ਮਾਰ-ਧਾੜ ਦੇ ਦ੍ਰਿਸ਼ ਦਿਖਾਏ ਜਾਂਦੇ ਹਨ ਪਰ ਹੈਰਾਨੀ ਤਾਂ ਉਦੋਂ ਹੋਈ ਜਦੋਂ ਕਿ ਵੀਡਿਓਜ਼ ਵਿਚ ਕੁੜੀਆਂ ਨੂੰ ਵੀ ਇਹੋ ਜਿਹੇ ਢੰਗ ਨਾਲ ਵੱਖ-ਵੱਖ ਦ੍ਰਿਸ਼ਾਂ ਵਿਚ ਹੱਥਾਂ ਵਿਚ ਹਥਿਆਰ ਚੁੱਕੀ ਤੇ ਨਾਲ ਮੁੰਡਿਆਂ ਦੀ ਢਾਣੀ ਸਮੇਤ ਪ੍ਰਦਰਸ਼ਿਤ ਕੀਤਾ ਗਿਆ।
ਇਹ ਬੜੇ ਸ਼ਰਮ ਦੀ ਗੱਲ ਹੈ ਪਹਿਲਾਂ ਨੌਜਵਾਨਾਂ ਨੂੰ ਇਨ੍ਹਾਂ ਗੀਤਾਂ, ਵੀਡੀਓਜ਼ ਨੇ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡੀ ਹੁਣ ਕੁੜੀਆਂ ਨੂੰ ਵੀ ਇਨ੍ਹਾਂ ਜ਼ਰੀਏ ਪੁੱਠੇ ਪਾਸੇ ਲਾਉਣ ਤੇ ਇਸ ਤਰ੍ਹਾਂ ਕਰਨ ਲਈ ਉਕਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਜੇ ਕੁਝ ਸੰਵਾਰਿਆ ਨਹੀਂ ਜਾ ਸਕਦਾ ਤਾਂ ਸਾਨੂੰ ਵਿਗਾੜਨ ਦਾ ਵੀ ਕੋਈ ਹੱਕ ਨਹੀਂ।
ਇਸ ਉਦਯੋਗ ਨਾਲ ਜੁੜੇ ਸਾਰੇ ਵੀਰਾਂ-ਭਰਾਵਾਂ ਨੂੰ ਅਰਜ਼ ਹੈ ਕਿ ਸਾਡੀ ਕੁਰਾਹੇ ਪਈ ਨੌਜਵਾਨੀ ਨੂੰ ਪਹਿਲਾਂ ਹੀ ਸੰਭਾਲਣਾ ਔਖਾ ਹੋ ਰਿਹਾ ਹੈ, ਇਸ ਦਾ ਹੋਰ ਘਾਣ ਨਾ ਕਰੋ। ਆਪਣੀਆਂ ਫ਼ਿਲਮਾਂ, ਗੀਤਾਂ, ਐਲਬਮਾਂ ਵਿਚ ਰੱਬ ਦਾ ਵਾਸਤਾ ਇਹੋ ਜਿਹਾ ਕੁੱਝ ਨਾ ਪੇਸ਼ ਕਰੋ, ਜਿਸ ਨਾਲ ਸਾਡੇ ਸਮਾਜ ਦੇ ਅਕਸ ਨੂੰ ਢਾਹ ਲੱਗੇ।


-ਲਾਭ ਸਿੰਘ ਸ਼ੇਰਗਿੱਲ
(ਸੰਗਰੂਰ)


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX